ਪੁਸਤਕਾਲਾਭਾਗ ੨੨

੧੭ ਮਾਘ ਸ਼ਹਿਨਸ਼ਾਹੀ ਸੰਮਤ ੬ ਗੁਰਦੇਵ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਕਿਰਪਾ ਕਰ ਮੇਰੇ ਕਮਲਾਪਤੀ, ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਦਇਆ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਵਾਅ ਵਗੇ ਤੱਤੀ, ਪੁਰਖ ਅਕਾਲੇ ਦੀਨ ਦਿਆਲੇ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਾਮ ਨਿਧਾਨਾ ਤੇਰੀ ਧਾਰ ਦਿਸੇ ਨਾ ਰਤੀ, ਰਤਨ ਅਮੋਲਕ ਕਾਇਆ ਗੋਲਕ ਵਿਚ ਟਿਕਾਈਆ। ਸਚ ਧਰਮ ਮੁਹੱਬਤ ਵਿਚ ਆਤਮਾ ਹੋਵੇ ਕੋਈ ਨਾ ਸਤੀ, ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਤੇਰੇ ਵਿਚ ਨਾ ਕੋਇ ਸਮਾਈਆ। ਜਿਧਰ ਤਕਾਂ ਕੂੜ ਕੁਕਰਮ ਦੀ ਦਿਸੇ ਹੱਟੀ, ਕਲਜੁਗ ਵਣਜਾਰਾ ਸੋਭਾ ਪਾਈਆ। ਮੈਂ ਚਾਰੋਂ ਕੁੰਟ ਭੱਜੀ ਨੱਠੀ, ਦਿਵਸ ਰੈਣ ਵਾਹੋ ਦਾਹੀਆ। ਸੰਤ ਮਹਾਤਮਾ ਦਿਸਿਆ ਮੂਲ ਨਾ ਭੱਟੀ, ਸੂਫ਼ੀ ਫ਼ਕੀਰ ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਸਭ ਦੀ ਡੋਰ ਪ੍ਰੇਮ ਵਾਲੀ ਤੇਰੇ ਨਾਲੋਂ ਕਟੀ, ਕਟਾਕਸ਼ ਹੱਕ ਨਾ ਕੋਇ ਲਗਾਈਆ। ਧਰਮ ਦਾ ਰਿਹਾ ਕੋਇ ਨਾ ਜਤੀ, ਯਥਾਰਥ ਤੇਰਾ ਪਿਆਰ ਨਾ ਕੋਇ ਵਖਾਈਆ। ਅੰਮ੍ਰਿਤ ਰਸ ਰਿਹਾ ਕੋਇ ਨਾ ਛਕੀ, ਵਿਖ ਕੂੜ ਭਰੀ ਲੋਕਾਈਆ। ਬਹੁੜੀ ਮੈਂ ਸਭ ਕੁਛ ਵੇਖਾਂ ਅੱਖੀਂ, ਨੌ ਖੰਡ ਪ੍ਰਿਥਮੀ ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭ ਵੇਖ ਲੈ ਆਪਣੀ ਧਰਤ ਧਵਲ ਧੌਲ, ਧਰਮ ਦਵਾਰਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਈ ਡੋਲ, ਸਤਿ ਸੰਤੋਖ ਨਾ ਕੋਇ ਜਣਾਈਆ। ਆਤਮ ਪਰਮਾਤਮ ਪਾਰਬ੍ਰਹਮ ਜਾਏ ਕੋਈ ਨਾ ਮੌਲ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਮੁਹੰਮਦ ਦਾ ਪੂਰਾ ਕਰ ਦੇ ਕੌਲ, ਵਾਹਿਦਾ ਪਿਛਲਾ ਤੋੜ ਨਿਭਾਈਆ। ਗੋਬਿੰਦ ਦਾ ਲੇਖਾ ਤਕ ਲੈ ਜੋ ਚਾਰ ਵਰਨਾਂ ਦਿਤੀ ਪਾਹੁਲ, ਅੰਮ੍ਰਿਤ ਬਿਨ ਰਸਨਾ ਰਸ ਜਣਾਈਆ। ਰਾਮ ਦਾ ਲਹਿਣਾ ਵੇਖ ਲੈ ਜੋ ਦੱਸਿਆ ਬ੍ਰਾਹਮਣ ਰੌਲ, ਉਚੀ ਕੂਕ ਕੂਕ ਸੁਣਾਈਆ। ਸਦੀ ਬੀਸਵੀਂ ਤੋਲਣਾ ਪੂਰਾ ਤੋਲ, ਹਜ਼ਰਤ ਈਸਾ ਬੈਠਾ ਨੈਣ ਉਠਾਈਆ। ਆਦਿ ਅੰਤ ਜੁਗਾ ਜੁਗੰਤ ਜੁਗ ਚੌਕੜੀ ਦਾ ਲੇਖਾ ਤੇਰੇ ਕੋਲ, ਕੁਲ ਮਾਲਕ ਤੇਰੇ ਅੱਗੇ ਵਾਸਤਾ ਪਾਈਆ। ਮੈਂ ਆਪਣਾ ਆਪ ਦੇਵਾਂ ਘੋਲ, ਘੋਲੀ ਘੋਲ ਘੋਲ ਘੁਮਾਈਆ। ਤੇਰਾ ਨਾਮ ਸ਼ਬਦ ਇਕੋ ਹੋਵੇ ਬੋਲ, ਅਨਬੋਲਤ ਆਪਣਾ ਰਾਗ ਦੇਣਾ ਦ੍ਰਿੜਾਈਆ। ਸਤਿਜੁਗ ਸਚ ਦਵਾਰਾ ਏਕੰਕਾਰਾ ਇਕ ਇਕੱਲਾ ਮੇਰੇ ਉਤੇ ਖੋਲ੍ਹ, ਖ਼ਾਲਕ ਖ਼ਲਕ ਮਖ਼ਲੂਕ ਦੇਣਾ ਸਮਝਾਈਆ। ਮੈਂ ਨਿਮਾਣੀ ਮਿੱਟੀ ਖ਼ਾਕ ਜਿਸ ਨੂੰ ਸਾਰੇ ਕਹਿੰਦੇ ਧੌਲ, ਧਰਮ ਦਇਆ ਦਾ ਪੂਤ ਮੇਰੀ ਗੋਦੀ ਦੇਣਾ ਟਿਕਾਈਆ। ਤੇਰਾ ਇਕੋ ਹੋਵੇ ਅਸੂਲ, ਅਸਲ

❋

❋

ਦੇ ਮਾਲਕ ਵਸਲ ਆਪਣਾ ਦੇਣਾ ਜਣਾਈਆ। ਤੇਰਾ ਹੁਕਮ ਸੁਣਨਾ ਧੁਰ ਦਾ ਅਗੰਮ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਕਾਤਲ ਮਕਤੂਲ, ਕਤਲਗਾਹ ਦਾ ਡੇਰਾ ਦੇਣਾ ਢਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰਾ ਨਾਮ ਪਿਆਰ ਪੰਘੂੜਾ ਲਈਏ ਝੂਲ, ਹੁਲਾਰਾ ਦੋ ਜਹਾਨ ਸ੍ਰੀ ਭਗਵਾਨ ਨੌਜਵਾਨ ਦੇਣਾ ਲਗਾਈਆ। ਔਹ ਵੇਖ ਮੇਰੇ ਉਤੇ ਸ਼ੰਕਰ ਸੁੱਟੀ ਬੈਠਾ ਤਰਸੂਲ, ਵਿਸ਼ਨੂੰ ਨੇਤਰ ਅੱਖ ਨਾ ਕੋਇ ਉਠਾਈਆ। ਬ੍ਰਹਮਾ ਤੇਰੇ ਚਰਨ ਦੀ ਲਾਵੇ ਧੂਲ, ਬਿਨ ਮਸਤਕ ਖ਼ਾਕ ਖ਼ਾਕ ਰਮਾਈਆ। ਤੂੰ ਮਾਲਕ ਇਕ ਕੰਤ ਕੰਤੂਹਲ, ਕਰਤਾਰ ਤੇਰੀ ਵਡਿਆਈਆ। ਜੋ ਤੇਰੇ ਹੋ ਕੇ ਤੈਨੂੰ ਗਏ ਭੂਲ, ਭੁਲਿਆਂ ਮਾਰਗ ਦੇ ਸਮਝਾਈਆ। ਸਚ ਮੁਹੱਬਤ ਵਿਚ ਕਰ ਮਸ਼ਗੂਲ, ਮੁਸ਼ਕਲ ਜਨਮ ਕਰਮ ਦੀ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਲੇਖਾ ਰਹੇ ਨਾ ਅਰਜ਼ ਤੂਲ, ਚਾਰ ਕੁੰਟ ਦਹਿ ਦਿਸ਼ਾ ਇਕੋ ਰੂਪ ਦੇਣਾ ਦਰਸਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੬ ਪਿਆਰਾ ਸਿੰਘ ਦੇ ਗ੍ਰਹਿ ਮਾਡਲ ਟਾਊਨ ਜਲੰਧਰ

ਧਰਨੀ ਕਹੇ ਪ੍ਰਭ ਕਲਜੁਗ ਜੀਵਾਂ ਖੋਲ੍ਹ ਦੇ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਹੰਸ ਬੁੱਧੀ ਬਣਾ ਦੇ ਕਾਗ, ਕਾਗੋਂ ਹੰਸ ਰੂਪ ਦੇ ਵਖਾਈਆ। ਹਰ ਹਿਰਦੇ ਅੰਤਰ ਨਿਰੰਤਰ ਉਪਜੇ ਤੇਰਾ ਵੈਰਾਗ, ਵੈਰੀ ਅੰਦਰੋਂ ਬਾਹਰ ਦੇਣੇ ਕਢਾਈਆ। ਮਨ ਕਲਪਣਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਤਿਆਗ, ਤ੍ਰੈਗੁਣ ਅਤੀਤੇ ਆਪਣੀ ਦਇਆ ਕਮਾਈਆ । ਨਿਝਰ ਝਿਰਨਾ ਅੰਮ੍ਰਿਤ ਰਸ ਦੇ ਸਵਾਦ, ਬੂੰਦ ਸਵਾਂਤੀ ਅਗੰਮ ਟਪਕਾਈਆ। ਧੁਨ ਆਤਮਕ ਸੁਣਾ ਅਗੰਮੀ ਨਾਦ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਗ੍ਰਹਿ ਮੰਦਰ ਹੋਵੇ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਨਿਰਗੁਣ ਬਣ ਸਾਥ, ਸਰਗੁਣ ਮੇਲਾ ਮੇਲ ਸਹਿਜ ਸੁਭਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਸਮਰਾਥ, ਅਲਖ ਅਗੋਚਰ ਅਗੰਮ ਅਥਾਹ ਤੇਰੀ ਵਡ ਵਡਿਆਈਆ। ਮੈਂ ਨਿਮਾਣੀ ਜੋੜਾਂ ਦੋਵੇਂ ਹਾਥ, ਮੁਹੱਬਤ ਮੁਹੱਬਤ ਨਾਲ ਮਿਲਾਈਆ। ਕਲਜੁਗ ਵਿਚ ਸਤਿਜੁਗ ਸਚ ਧਰਮ ਚਲਾ ਦੇ ਰਾਥ, ਰਥਵਾਹੀ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰ ਦੇ ਭਵਿਖਤ ਵਾਕ, ਵਾਕਫ਼ਕਾਰ ਹੋਣਾ ਖ਼ਲਕ ਖ਼ੁਦਾਈਆ। ਚਾਰ ਵਰਨ ਅਠਾਰਾਂ ਬਰਨ ਧਰਮ ਦੀ ਧਾਰ ਕਰ ਇਤਫਾਕ, ਦੀਨ ਮਜ਼੍ਹਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਝੋਲੀ ਡਾਹੀਆ। ਧਰਨੀ ਕਹੇ ਪ੍ਰਭ ਮੇਰੀ ਝੋਲੀ ਦੇਣੀ ਭਰ, ਨਾਮ ਭੰਡਾਰਾ ਅਤੁਟ ਵਰਤਾਈਆ। ਦਰਸ਼ਨ ਕਰਾਂ ਨਰਾਇਣ ਨਰ, ਨਰ ਹਰਿ ਇਕੋ ਨਜ਼ਰੀ ਆਈਆ। ਮੇਰਾ ਖੋਲ੍ਹਣਾ ਬੰਦ ਕਵਾੜੀ ਦਰ, ਬਜਰ ਕਪਾਟੀ ਪੜਦਾ ਦੇਣਾ ਉਠਾਈਆ। ਨਹਾਉਣਾ ਅਗੰਮੇ ਸਰ, ਸਰ ਸਰੋਵਰ ਇਕੋ ਦੇਣਾ ਜਣਾਈਆ। ਜਿਸ ਵਿਚੋਂ ਲੱਖ ਚੁਰਾਸੀ ਜਾਵਾਂ ਤਰ, ਆਵਣ ਜਾਵਣ ਗੇੜਾ ਰਹੇ ਨਾ ਰਾਈਆ। ਤੇਰੀ ਧਾਰ ਜਾਵਾਂ ਰਲ, ਜੋਤੀ ਜੋਤ ਜੋਤ ਸਮਾਈਆ। ਸਚਖੰਡ ਵਸਾਂ ਮਹੱਲ ਅਟਲ, ਦਰਗਹ ਸਾਚੀ ਸੋਭਾ ਪਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਕਲ, ਕਲ

❋

❋

ਕਾਤੀ ਰਹਿਣ ਕੋਇ ਨਾ ਪਾਈਆ। ਪੰਜ ਵਿਕਾਰਾ ਦੇਣਾ ਦਲ, ਸ਼ਬਦੀ ਧਾਰ ਇਕ ਪਰਗਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਕਢ ਦੇ ਕਪਟ ਛਲ, ਹੰਕਾਰ ਵਿਕਾਰ ਲੇਖਾ ਦੇਣਾ ਮੁਕਾਈਆ। ਮੈਂ ਤੇਰੇ ਚਰਨ ਸਰਨ ਜਾਵਾਂ ਬਲ ਬਲ, ਬਲਕਾਰੀ ਆਪਣਾ ਆਪ ਤੇਰੀ ਭੇਟ ਚੜ੍ਹਾਈਆ। ਤੂੰ ਮਾਲਕ ਜਲ ਥਲ, ਮਹੀਅਲ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸੱਜਣ ਸਹਿਜ ਸੁਖਦਾਈਆ। ਧਰਨੀ ਕਹੇ ਪ੍ਰਭ ਦੇ ਦੇ ਸਚ ਭੰਡਾਰਾ, ਸਤਿ ਸਤਿਵਾਦੀ ਦਇਆ ਕਮਾਈਆ। ਤੇਰੀ ਵਸਤ ਮਿਲੇ ਸਤਿ ਥਾਰਾ, ਥਿਰ ਘਰ ਵਾਸੀ ਇਕੋ ਤੇਰਾ ਰੂਪ ਨਜ਼ਰੀ ਆਈਆ। ਭਗਤ ਸੁਹੇਲਾ ਬਣ ਮੀਤ ਮੁਰਾਰਾ, ਭਗਵਨ ਆਪਣਾ ਰੰਗ ਰੰਗਾਈਆ। ਭਾਗ ਲਗਾ ਦੇ ਕਾਇਆ ਮਾਟੀ ਸਾਢੇ ਤਿੰਨ ਹੱਥ ਮੁਨਾਰਾ, ਘਰ ਵਿਚ ਘਰ ਮੇਲਾ ਮੇਲ ਸਹਿਜ ਸੁਭਾਈਆ। ਤੇਰਾ ਜੋਤੀ ਜੋਤ ਹੋਵੇ ਚਮਤਕਾਰਾ, ਨੂਰ ਨੁਰਾਨਾ ਨਜ਼ਰੀ ਆਈਆ। ਜਿਥੇ ਨਜ਼ਰ ਨਾ ਆਏ ਸੂਰੀਆ ਚੰਦ ਸਿਤਾਰਾ, ਮੰਡਲ ਮੰਡਪ ਨਾ ਡੇਰਾ ਲਾਈਆ। ਮੇਰੀ ਅਰਜ਼ ਬੇਨੰਤੀ ਏਕਾ ਏਕ ਏਕੰਕਾਰਾ, ਅਕਲ ਕਲਧਾਰੀ ਦਿਆਂ ਜਣਾਈਆ। ਸਦੀ ਚੌਧਵੀਂ ਚਾਰ ਕੁੰਟ ਵੇਖ ਅੰਧ ਅੰਧਿਆਰਾ, ਚੌਦਾਂ ਤਬਕ ਰਹੇ ਕੁਰਲਾਈਆ। ਮੁਹੰਮਦ ਅੰਤ ਅਖ਼ੀਰ ਮਾਰੇ ਆਪਣਾ ਨਾਅਰਾ, ਹਕੀਕਤ ਹੱਕ ਰਿਹਾ ਸੁਣਾਈਆ। ਮੂਸਾ ਰੋਵੇ ਜ਼ਾਰੋ ਜ਼ਾਰਾ, ਈਸਾ ਨੇਤਰ ਨੈਣਾਂ ਨੀਰ ਵਹਾਈਆ। ਦਸ ਗੁਰ ਕਰੇ ਪੁਕਾਰਾ, ਜੋਤੀ ਸ਼ਬਦ ਧਾਰ ਦੁਹਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਨਿਰਾਕਾਰ ਨਿਰੰਕਾਰ ਹੋ ਜ਼ਾਹਿਰਾ, ਜ਼ਾਹਰ ਜ਼ਹੂਰ ਆਪਣਾ ਵੇਸ ਵਟਾਈਆ। ਕੂੜੀ ਕਿਰਿਆ ਚਾਰੋਂ ਕੁੰਟ ਕਰ ਪਾਰ ਕਿਨਾਰਾ, ਦੀਨ ਦੁਨੀ ਵਿਚ ਰਹਿਣ ਕੋਇ ਨਾ ਪਾਈਆ। ਤੇਰਾ ਰਾਹ ਤਕਦੇ ਸਾਰੇ ਕਲ ਕਲਕੀ ਅਵਤਾਰਾ, ਨਿਹਕਲੰਕ ਤੇਰੀ ਓਟ ਤਕਾਈਆ। ਧਰਨੀ ਕਹੇ ਮੈਂ ਤੇਰੀ ਚਰਨ ਧੂੜ ਮਸਤਕ ਲਾਵਾਂ ਛਾਰਾ, ਮਿੱਟੀ ਖ਼ਾਕ ਖ਼ਾਕ ਰਮਾਈਆ। ਤੂੰ ਅਮਾਮ ਅਮਾਮਾ ਮਿਹਰਵਾਨ ਬਣ ਸਿਕਦਾਰਾ, ਮਹਿਬੂਬ ਤੇਰਾ ਰਾਹ ਤਕਾਈਆ। ਮੇਰੀ ਨਮੋ ਨਮੋ ਡੰਡਾਵਤ ਬੰਦਨਾ ਨਿਮਸਕਾਰਾ, ਸੱਯਦਿਆਂ ਵਿਚ ਕਦਮਬੋਸੀ ਕਰ ਕੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਲਾ ਮੇਲਣਾ ਸਹਿਜ ਸੁਭਾਈਆ। ਧਰਨੀ ਕਹੇ ਪ੍ਰਭ ਉਹ ਵੇਖ ਤੇਰੇ ਆਉਂਦੇ ਭਗਤ, ਭਗਵਨ ਤੈਨੂੰ ਦਿਆਂ ਦ੍ਰਿੜਾਈਆ। ਤੂੰ ਬੈਠਾ ਉਤੇ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹੀਆ। ਨਿਗਹ ਮਾਰ ਉਤੇ ਫ਼ਰਸ਼, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਤਰਸ, ਰਹਿਮਤ ਆਪਣੀ ਹੱਕ ਕਮਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਨਿਜ ਨੇਤਰ ਗਿਆਨ ਨੇਤਰ ਦਿਬ ਨੇਤਰ ਦੇ ਦਰਸ, ਦੋਏ ਲੋਚਨ ਲੋੜ ਰਹੇ ਨਾ ਰਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਬੇਪਰਵਾਹ ਤੇਰੀ ਵਡਿਆਈਆ। ਮੇਰੀ ਮਨਜ਼ੂਰ ਕਰ ਅਰਜ਼, ਬੇਨੰਤੀ ਤੇਰੇ ਅੱਗੇ ਰਖਾਈਆ। ਸ਼ਰਅ ਛੁਰੀ ਮੇਟ ਦੇ ਕਰਦ, ਕਤਲਗਾਹ ਦਾ ਲੇਖਾ ਦੇ ਮੁਕਾਈਆ। ਪ੍ਰੇਮੀ ਪਿਆਰਿਆਂ ਸੂਫ਼ੀਆਂ ਸੰਤਾਂ ਵੰਡ ਦਰਦ, ਦਰਦੀ ਹੋ ਕੇ ਦਇਆ ਕਮਾਈਆ। ਤੇਰਾ ਖੇਲ ਤਕਾਂ ਅਸਚਰਜ, ਅਚਰਜ ਲੀਲਾ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੇ ਉਤੇ ਰੋਵਣ ਤੇਰੇ ਸੰਤ, ਸੱਜਣ ਤੇਰਾ ਧਿਆਨ ਲਗਾਈਆ। ਰਾਹ ਤੱਕਣ ਧੁਰ ਦੇ ਮੰਤ, ਮੰਤਰ ਤੇਰੀ ਓਟ ਰਖਾਈਆ। ਗੜ੍ਹ ਤੋੜ ਕੇ ਹਉਮੇਂ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਤੂੰ

❋

❋

ਬੋਧ ਅਗਾਧਾ ਪੰਡਤ, ਚਾਰ ਜੁਗ ਦੇ ਸ਼ਾਸਤਰ ਤੇਰੀ ਸਿਫ਼ਤ ਸਾਲਾਹੀਆ। ਤੂੰ ਕਲ ਧਾਰੀ ਅਨੰਤ, ਅਨੰਤ ਕਲਧਾਰੀ ਤੇਰੀ ਸਮਝ ਕਿਸੇ ਨਾ ਆਈਆ। ਉਹ ਵੇਖ ਕਲਜੁਗ ਆਪਣਾ ਜੀਵ ਜੰਤ, ਚਾਰ ਕੁੰਟ ਸਰਬ ਕੁਰਲਾਈਆ। ਆਤਮ ਪਰਮਾਤਮ ਬਣੇ ਕਿਸੇ ਨਾ ਬਣਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭ ਤੇਰਾ ਰਾਹ ਤਕਦੇ ਗੁਰਮੁਖ, ਮੁਖੋਂ ਤੇਰਾ ਨਾਮ ਧਿਆਈਆ। ਆਪਣੇ ਵਿਛੋੜੇ ਦਾ ਮੇਟ ਦੇ ਦੁੱਖ, ਸਨਮੁਖ ਹੋ ਕੇ ਨਜ਼ਰੀ ਆਈਆ। ਲੇਖਾ ਮੁਕਾ ਦੇ ਜਨਣੀ ਕੁੱਖ, ਫੇਰ ਜਨਮ ਦੀ ਲੋੜ ਰਹੇ ਨਾ ਰਾਈਆ। ਕੂੜੀ ਕਿਰਿਆ ਅੰਦਰੋਂ ਜੜ੍ਹ ਦੇ ਪੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਤੇਰਾ ਪਿਆਰ ਅੰਤਮ ਨਾ ਜਾਏ ਟੁੱਟ, ਟੁੱਟਿਆਂ ਲੈਣਾ ਜੁੜਾਈਆ। ਜਿਹੜੀ ਲਿਵ ਗਈ ਛੁੱਟ, ਸੋ ਸੁਰਤ ਸ਼ਬਦ ਮੇਲਾ ਮੇਲਣਾ ਸਹਿਜ ਸੁਭਾਈਆ। ਕਿਰਪਾ ਕਰਨੀ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਓਟ ਤਕਾਈਆ। ਉਨ੍ਹਾਂ ਉਜਲ ਕਰਨਾ ਮੁਖ, ਜਿਹੜੇ ਤੇਰਾ ਬੈਠੇ ਰਾਹ ਤਕਾਈਆ। ਭੇਵ ਰਹੇ ਨਾ ਓਹਲਾ ਲੁਕ, ਅੰਤਰ ਨਿਰੰਤਰ ਮੇਲਾ ਮੇਲਣਾ ਸਹਿਜ ਸੁਭਾਈਆ। ਤੂੰ ਆਤਮ ਪਰਮਾਤਮ ਪਰਮਾਤਮ ਆਤਮ ਦੱਸਣੀ ਤੁਕ, ਸ਼ਬਦ ਅਨਾਦ ਅਨਾਦੀ ਧੁਨ ਕਰ ਸ਼ਨਵਾਈਆ। ਲੇਖੇ ਲਾ ਦੇ ਮਾਨਸ ਦੇਹੀ ਮਨੁੱਖ, ਮਾਨਵ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਨਿਰੰਕਾਰ, ਨਿਰਵੈਰ ਦਿਆਂ ਸੁਣਾਈਆ। ਆਤਮ ਬ੍ਰਹਮ ਬਖ਼ਸ਼ ਪਿਆਰ, ਪ੍ਰੀਤਮ ਹੋ ਕੇ ਵੇਖ ਵਖਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਦੇਵਤ ਸੁਰ ਸਭ ਤੈਨੂੰ ਸੀਸ ਨਿਵਾਈਆ। ਸੱਯਦੇ ਕਰਦੇ ਵਾਰੋ ਵਾਰ, ਖਾਦਮ ਹੋ ਕੇ ਧੂੜੀ ਖ਼ਾਕ ਰਮਾਈਆ। ਖ਼ਾਲੀ ਝੋਲੀਆਂ ਰਹੇ ਵਖਾਲ, ਮਾਂਗਤ ਹੋ ਕੇ ਮੰਗਣ ਥਾਉਂ ਥਾਈਂਆ। ਤੂੰ ਸਾਹਿਬ ਸੁਲਤਾਨਾ ਪੁਰਖ ਅਕਾਲ, ਪਰਮ ਪੁਰਖ ਬੇਪਰਵਾਹੀਆ। ਸਭ ਦੇ ਉਤੇ ਹੋ ਦਿਆਲ, ਦੀਨ ਦਿਆਲ ਆਪਣੀ ਦਇਆ ਕਮਾਈਆ। ਲੇਖੇ ਲਾ ਲੈ ਸ਼ਾਹ ਕੰਗਾਲ, ਗ਼ਰੀਬ ਨਿਮਾਣਿਆਂ ਪੜਦਾ ਦੇਣਾ ਚੁਕਾਈਆ। ਜਿਹੜੇ ਗੁਰਮੁਖ ਤੇਰੇ ਪਿਆਰ ਵਿਚ ਹੋਏ ਬੇਹਾਲ, ਬਿਹਬਲ ਹੋ ਕੇ ਰੋਵਣ ਮਾਰਨ ਧਾਈਆ। ਉਨ੍ਹਾਂ ਦੇ ਅੰਤਰ ਨਿਰੰਤਰ ਚਲਣਾ ਨਾਲ ਨਾਲ, ਕਾਇਆ ਮੰਦਰ ਅੰਦਰ ਮੇਲਾ ਮੇਲਣਾ ਸਹਿਜ ਸੁਭਾਈਆ। ਤੂੰ ਪੁਰਖ ਬਿਧਾਤਾ ਸਾਢੇ ਤਿੰਨ ਹੱਥ ਤੇਰੀ ਧਰਮਸਾਲ, ਦਵਾਰਾ ਇਕੋ ਦੇਣਾ ਸੁਹਾਈਆ। ਧਰਨੀ ਕਹੇ ਮੈਂ ਮੰਗਾਂ ਮੰਗ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਨਾ ਕੋਇ ਰਖਾਈਆ। ਕਲਜੁਗ ਕੂੜੀ ਕਿਰਿਆ ਪ੍ਰਭੂ ਦੇ ਨਿਵਾਰ, ਨਿਰਵੈਰ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਸ੍ਰੀ ਭਗਵਾਨ ਤੇਰੀ ਆਸ ਰਖਾਈਆ।

❋

❋

੧੭ ਮਾਘ ਸ਼ਹਿਨਸ਼ਾਹੀ ਸੰਮਤ ੬ ਨਗੀਨਾ ਸਿੰਘ ਦੇ ਗ੍ਰਹਿ ਮਾਡਲ ਹਾਉਸ ਜਲੰਧਰ

ਧਰਨੀ ਕਹੇ ਪ੍ਰਭ ਮੈਨੂੰ ਬਖ਼ਸ਼ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਆਤਮ ਪਰਮਾਤਮ ਅਗੰਮੀ ਦੱਸ ਦੇ ਗਾਥ, ਗਹਿਰ ਗੰਭੀਰ ਬੇਨਜ਼ੀਰ ਪੜਦਾ ਦੇਣਾ ਉਠਾਈਆ। ਮੇਰੀ ਬੇਨੰਤੀ ਦੋਏ ਜੋੜ ਕੇ ਹਾਥ, ਹਸਤ ਦਸਤ ਨਾਲ ਮਿਲਾਈਆ। ਤੂੰ ਸਰਬ ਕਲਾ ਸਮਰਾਥ, ਸਮਰਥ ਇਕ ਅਖਵਾਈਆ। ਤੇਰੀ ਸਿਫ਼ਤ ਸਾਲਾਹ ਅਕਥ, ਕਥਨੀ ਕਥ ਨਾ ਸਕੇ ਰਾਈਆ। ਨਿਰਗੁਣ ਧਾਰ ਖੇਲ ਕਰ ਪਰਗਟ, ਪਰਗਣੇ ਦੀਨ ਮਜ਼੍ਹਬ ਵੇਖ ਚਾਈਂ ਚਾਈਂਆ। ਨੌ ਖੰਡ ਪ੍ਰਿਥਮੀ ਉਬਲੇ ਰੱਤ, ਸੱਤ ਦੀਪ ਰਹੇ ਕੁਰਲਾਈਆ। ਕਲਜੁਗ ਝਗੜਾ ਪਾਇਆ ਮਨ ਮਤ, ਗੁਰਮਤ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭ ਮੇਰੀ ਸੁਹੰਜਣੀ ਕਰ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਨੂਰ ਅਲਾਹੀਆ। ਕਲਜੁਗ ਜੀਵ ਬਣਾ ਲੈ ਆਪਣੇ ਸੁਤ, ਦੁਲਾਰੇ ਰੰਗ ਰੰਗਾਈਆ। ਭਾਗ ਲਗਾ ਦੇ ਕਾਇਆ ਬੁਤ, ਬੁਤਖ਼ਾਨਿਆਂ ਕਰ ਰੁਸ਼ਨਾਈਆ। ਪੰਜ ਵਿਕਾਰਾ ਕਢ ਕੁੱਟ, ਹਉਮੇ ਰੋਗ ਦੇ ਗਵਾਈਆ। ਜਿਹੜੀ ਲਿਵ ਤੇਰੇ ਨਾਲੋਂ ਗਈ ਛੁਟ, ਛੁੱਟੀ ਲਿਵ ਤੇਰੇ ਨਾਲ ਜੁੜਾਈਆ। ਦੇ ਨਾਮ ਭੰਡਾਰਾ ਅਤੁਟ, ਅਤੋਟ ਦੇ ਵਰਤਾਈਆ। ਮੇਰਾ ਸਾਹਿਬ ਸਤਿਗੁਰ ਮੇਟ ਦੇ ਦੁੱਖ, ਦੁਖੀ ਹੋ ਕੇ ਦਿਆਂ ਸੁਣਾਈਆ। ਸੁਫਲ ਕਰ ਦੇ ਕੁੱਖ, ਦਰ ਤੇਰੇ ਨਿਉਂ ਨਿਉਂ ਲਾਗਾਂ ਪਾਈਆ। ਮੇਰਾ ਉਜਲ ਹੋਵੇ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਸਭ ਕੁਛ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਗ੍ਰਹਿ ਜਲੰਧਰ ਸ਼ਹਿਰ

ਧਰਨੀ ਕਹੇ ਪ੍ਰਭ ਮੇਰਾ ਘਰ ਬਣਾ ਦੇ ਸੁਹੰਜਣਾ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਸਚ ਪ੍ਰੀਤੀ ਧੂੜੀ ਇਸ਼ਨਾਨ ਕਰਾ ਦੇ ਮਜਨਾ, ਦੁਰਮਤ ਮੈਲ ਦੇਣੀ ਧਵਾਈਆ। ਆਦਿ ਜੁਗਾਦੀ ਬਣਨਾ ਸਾਚਾ ਸੱਜਣਾ, ਸਾਜਣ ਮੀਤ ਤੇਰੀ ਓਟ ਰਖਾਈਆ। ਕਲਜੁਗ ਕੂੜ ਕੁੜਿਆਰਾ ਮੇਰੇ ਉਤੋਂ ਕਢਣਾ, ਸ਼ਬਦੀ ਹੁਕਮ ਕਰ ਸ਼ਨਵਾਈਆ। ਸਤਿਜੁਗ ਸਾਚਾ ਚਾਹੀਏ ਲੱਗਣਾ, ਲਗ ਮਾਤਰ ਦਾ ਲੇਖਾ ਦੇਣਾ ਮੁਕਾਈਆ। ਤੇਰਾ ਨਾਮ ਦਮਾਮਾ ਇਕੋ ਇਕ ਵੱਜਣਾ, ਦੋ ਜਹਾਨਾਂ ਡੰਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਲੇਖ ਦੇਣਾ ਬਣਾਈਆ। ਧਰਨੀ ਕਹੇ ਪ੍ਰਭੂ ਮੇਰਾ ਗ੍ਰਹਿ ਬਣਾ ਦੇ ਚੰਗਾ, ਚਰਨ ਕਵਲ ਤੇਰੀ ਸਰਨਾਈਆ। ਤੇਰੇ ਸ਼ਬਦ ਦਾ ਵੱਜੇ ਅਗੰਮ ਮਰਦੰਗਾ, ਜਗਤ ਤਾਲ ਤਲਵਾੜਾ ਨਜ਼ਰ ਕੋਇ ਨਾ ਆਈਆ। ਆਤਮ ਬ੍ਰਹਮ ਬਖ਼ਸ਼ ਸਭ ਨੂੰ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਦੀ ਚੌਧਵੀਂ ਨਿਸ਼ਾਨ ਮੇਟ ਦੇ ਤਾਰਾ ਚੰਦਾ, ਚੰਦ

❋

❋

ਨੂਰ ਤੇਰਾ ਡਗਮਗਾਈਆ। ਬੰਦਗੀ ਤੋਂ ਖ਼ਾਲੀ ਰਹੇ ਕੋਇ ਨਾ ਬੰਦਾ, ਬੰਦਨਾ ਆਪਣੀ ਦੇਣੀ ਸਮਝਾਈਆ। ਨੇਤਰਹੀਣ ਰਹੇ ਕੋਇ ਨਾ ਅੰਧਾ, ਲੋਚਨ ਇਕੋ ਇਕ ਖੁਲ੍ਹਾਈਆ। ਅੰਮ੍ਰਿਤ ਧਾਰ ਵਹਾ ਦੇ ਗੰਗਾ, ਸਿੰਧ ਸਾਗਰ ਰੂਪ ਦਰਸਾਈਆ। ਦਰ ਤੇਰੇ ਸਵਾਲਣ ਹੋ ਕੇ ਮੰਗਾਂ, ਭਿਖਾਰਨ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗਾ, ਸ਼ਹਿਨਸ਼ਾਹ ਇਕ ਅਖਵਾਈਆ। ਕਲਜੁਗ ਵੇਖ ਲੈ ਅੰਤਮ ਕੰਢਾ, ਕੰਢੀ ਬੈਠੀ ਰੋਵਾਂ ਮਾਰਾਂ ਧਾਈਆ। ਅਗਲਾ ਸਫ਼ਰ ਕਰੀਂ ਨਾ ਲੰਬਾ, ਤੇਰੇ ਹੱਥ ਵਡਿਆਈਆ। ਲੇਖਾ ਵੇਖ ਗੋਬਿੰਦ ਸੰਧਾ, ਜੋ ਮਾਛੂਵਾੜੇ ਦਿਤਾ ਦ੍ਰਿੜਾਈਆ। ਸ਼ਬਦ ਦੀ ਸ਼ਬਦ ਧਾਰ ਹੋਣੀ ਪਾਬੰਦਾ, ਪਾਬੰਦੀ ਦੀਨ ਮਜ਼੍ਹਬ ਵਾਲੀ ਚੁਕਾਈਆ। ਮੈਂ ਤੇਰਾ ਖੇਲ ਤਕਣਾ ਚਾਹੁੰਦੀ ਅਚੰਭਾ, ਅਜਬ ਨਿਰਾਲੇ ਦੇਣਾ ਵਖਾਈਆ। ਤੇਰੀ ਧਾਰ ਮੇਰੇ ਉਤੇ ਖੜਕੇ ਖੜਗ ਨਾਲ ਨਾ ਖੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਲੇਖ ਬਣਾ ਦੇ ਆਪੇ, ਆਪਣੀ ਦਇਆ ਕਮਾਈਆ। ਤੁਧ ਬਿਨ ਦੂਜਾ ਕੋਈ ਨਾ ਜਾਪੇ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਤੇਰੇ ਹੁਕਮ ਸੰਦੇਸ਼ੇ ਸਾਚੇ, ਅਵਤਾਰ ਪੈਗ਼ੰਬਰ ਗੁਰੂ ਗਏ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਪਾਪੇ, ਪਤਿਤ ਪੁਨੀਤ ਸਾਰੇ ਦੇ ਵਖਾਈਆ। ਚਿੰਤਾ ਰੋਗ ਰਹੇ ਨਾ ਸੰਤਾਪੇ, ਮਮਤਾ ਮੋਹ ਦੇਣਾ ਮਿਟਾਈਆ। ਮੇਰਾ ਹਿਰਦਾ ਥਰ ਥਰ ਕਾਂਪੇ, ਬਹੁੜੀ ਤੇਰਾ ਨਾਮ ਦੁਹਾਈਆ। ਸਭ ਨੂੰ ਭੁੱਲਿਆ ਤੇਰਾ ਜਾਪੇ, ਜਗ ਜੀਵਣ ਦਾਤੇ ਤੈਨੂੰ ਹਿਰਦੇ ਸਕੇ ਨਾ ਕੋਇ ਵਸਾਈਆ। ਮੈਂ ਸਭ ਦੇ ਤਕੇ ਪੂਜਾ ਪਾਠੇ, ਸਿਮਰਨ ਜੋਗ ਅਭਿਆਸਾਂ ਵਿਚ ਧਿਆਨ ਰਖਾਈਆ। ਰੂਹ ਬੁਤ ਹੋਇਆ ਕਿਸੇ ਨਾ ਪਾਕੇ, ਸਤਿ ਸਰੂਪ ਨਾ ਕੋਇ ਸਮਾਈਆ। ਸਦੀ ਚੌਧਵੀਂ ਸਭ ਨੂੰ ਆਏ ਘਾਟੇ, ਘਾਟਾ ਪੂਰ ਨਾ ਕੋਇ ਕਰਾਈਆ। ਆਤਮ ਪਰਮਾਤਮ ਤੁਟੇ ਨਾਤੇ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤੇਰੇ ਉਤੋਂ ਉਡਿਆ ਸਭ ਵਿਸ਼ਵਾਸ਼ੇ, ਵਿਸ਼ਿਆਂ ਭਰੀ ਕੂੜ ਲੋਕਾਈਆ। ਕਿਰਪਾ ਕਰ ਪੁਰਖ ਅਬਿਨਾਸ਼ੇ, ਮਿਹਰਵਾਨ ਦਰ ਤੇਰੇ ਅਲਖ ਜਗਾਈਆ। ਇਕੋ ਤੇਰਾ ਨੂਰ ਹੋਵੇ ਪ੍ਰਕਾਸ਼ੇ, ਨੌ ਖੰਡ ਅੰਧ ਅੰਧੇਰਾ ਦੇਣਾ ਗਵਾਈਆ। ਤੇਰਾ ਖੇਲ ਹੋਵੇ ਹਕੀਕੀ ਹੱਕ ਮਹਿਰਾਬੇ, ਮਹਿਬੂਬ ਤੇਰੀ ਵੱਜੇ ਵਧਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਜੋ ਨਾਨਕ ਦੱਸ ਕੇ ਆਇਆ ਵਿਚ ਬਗ਼ਦਾਦੇ, ਬਗ਼ਲਗੀਰ ਆਪਣਾ ਖੇਲ ਦੇਣਾ ਖਿਲ੍ਹਾਈਆ। ਜੋ ਆਵਾਜ਼ ਦਿਤੀ ਸਤਿ ਦੀ ਧਾਰ ਸਿਤਾਰ ਰਬਾਬੇ, ਰਬੀਉਲ ਸਾਨੀ ਵਿਚ ਦ੍ਰਿੜਾਈਆ। ਜਿਥੇ ਇਸ਼ਕ ਰਹੇ ਨਾ ਹਕੀਕੀ ਮਜਾਜ਼ੇ, ਦੋਹਾਂ ਦੀ ਮੰਜ਼ਲ ਦੇਣੀ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਤੇਰੇ ਅੱਗੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਮੇਰੇ ਅੰਤਰ ਪਾ ਦੇ ਠੰਡ, ਅਗਨੀ ਤਤ ਰਹੇ ਨਾ ਰਾਈਆ। ਸਭ ਦੀ ਸੁਰਤੀ ਸ਼ਬਦੀ ਸ਼ਬਦ ਨਾਲ ਗੰਢ, ਸੋਇਆ ਰਹਿਣ ਕੋਇ ਨਾ ਪਾਈਆ। ਅੰਤਰ ਆਤਮ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਗੁਰਮੁਖ ਸੰਤ ਸੁਹੇਲੇ ਵੇਖ ਆਪਣੇ ਚੰਦ, ਭਗਤ ਭਗਵੰਤ ਜੋੜ ਜੁੜਾਈਆ। ਸਭ ਦਾ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਨਾ ਆਪਣੀ ਇਕ ਸਮਝਾਈਆ। ਤੂੰ ਦੀਨ ਦਿਆਲ ਸਾਹਿਬ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨ ਸ੍ਰੀ ਭਗਵਾਨ ਹਰ ਹਿਰਦੇ ਅੰਦਰ ਦੇਣਾ ਵੰਡ, ਬਾਹਰ ਮੰਗਣ ਦੀ ਲੋੜ ਰਹੇ ਨਾ ਰਾਈਆ। ਕੂੜੀ ਕਿਰਿਆ ਕਰ ਦੇ ਖੰਡ ਖੰਡ, ਖੰਡਾ ਖੜਗ ਨਾਮ ਖੜਕਾਈਆ। ਮੇਰੀ ਆਸਾ ਮਨਸਾ ਪੂਰੀ ਕਰ ਦੇ ਮੰਗ, ਮਾਂਗਤ ਹੋ ਕੇ ਸੀਸ ਨਿਵਾਈਆ। ਸਚ

❋

❋

ਸਵਾਮੀ ਅੰਤਰਜਾਮੀ ਤੇਰੇ ਸਚ ਦਾ ਵੱਜੇ ਮਰਦੰਗ, ਮਰਦ ਮਰਦਾਨੇ ਸ੍ਰੀ ਭਗਵਾਨੇ ਕਰਨੀ ਇਕ ਸ਼ਨਵਾਈਆ। ਜੁਗ ਚੌਕੜੀ ਨੌ ਸੌ ਚੁਰਾਨਵੇ ਪਿਛੇ ਗਏ ਲੰਘ, ਜੁਗ ਜੁਗ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਤਕਾਂ ਬ੍ਰਹਿਮੰਡ ਖੰਡ ਵਿਚ ਵਰਭੰਡ, ਆਪਣੀ ਦਇਆ ਦੇਣੀ ਕਮਾਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ੬ ਪਿਆਰਾ ਸਿੰਘ ਦੇ ਗ੍ਰਹਿ ਜਲੰਧਰ

ਧਰਨੀ ਕਹੇ ਪ੍ਰਭ ਸਾਚਾ ਰਿਹਾ ਕੋਈ ਨਾ ਹਾਟਾ, ਵਸਤ ਤੇਰਾ ਨਾਮ ਨਾ ਕੋਇ ਵਰਤਾਈਆ। ਅੰਮ੍ਰਿਤ ਰਿਹਾ ਕਿਸੇ ਨਾ ਬਾਟਾ, ਖ਼ਾਲੀ ਬਰਤਣ ਦੇਣ ਦੁਹਾਈਆ। ਉਠ ਵੇਖ ਚਾਰੋਂ ਕੁੰਟ ਅੰਧੇਰੀ ਰਾਤਾ, ਸਚ ਰਿਹਾ ਕਿਸੇ ਨਾ ਥਾਈਂਆ। ਮੇਰਾ ਕੋਝੀ ਕਮਲੀ ਦਾ ਖੁੱਲ੍ਹਾ ਝਾਟਾ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਮੇਰਾ ਚੀਥੜ ਪੁਰਾਣਾ ਪਾਟਾ, ਓਢਣ ਨਜ਼ਰ ਕੋਇ ਨਾ ਆਈਆ। ਤੇਰਿਆਂ ਦੀਨਾਂ ਮਜ਼੍ਹਬਾਂ ਪਾਇਆ ਮੈਨੂੰ ਘਾਟਾ, ਘਾਟੇ ਵਿਚ ਮੇਰੀ ਦੁਹਾਈਆ। ਮੈਂ ਦੁਖੀ ਹੋ ਗਈ ਵਿਚ ਜ਼ਾਤਾ ਪਾਤਾ, ਹਿੱਸਿਆਂ ਵਾਲੀ ਵੰਡ ਵੇਖ ਵਖਾਈਆ। ਮੈਂ ਬਚਨ ਦੱਸਾਂ ਇਕੋ ਸਾਚਾ, ਸਚ ਦਿਆਂ ਸੁਣਾਈਆ। ਤੇਰਾ ਜੀਉ ਪਿੰਡ ਪੰਜ ਤਤ ਕਾਇਆ ਕਾਚਾ, ਕੰਚਨ ਗੜ੍ਹ ਦੇ ਵਡਿਆਈਆ। ਆਤਮ ਪਰਮਾਤਮ ਆਪਣਾ ਦੱਸ ਨਾਤਾ, ਨਾਤਵਾਂ ਪੂਰਬ ਲੇਖਾ ਵੇਖ ਵਖਾਈਆ। ਮੇਰੇ ਉਤੇ ਬਖ਼ਸ਼ ਪ੍ਰੇਮ ਦੀਆਂ ਸਚ ਸੁਗਾਤਾਂ, ਵਸਤ ਅਗੰਮੜੀ ਆਪ ਵਰਤਾਈਆ। ਮੈਂ ਥੱਕ ਗਈ ਸੁਣ ਸੁਣ ਕੇ ਤੇਰੀਆਂ ਸਿਫ਼ਤਾਂ ਵਾਲੀਆਂ ਗਾਥਾਂ, ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂਆਂ ਦਿਤੀ ਦੁਹਾਈਆ। ਸਹਾਇਕ ਬਣਿਆ ਨਾ ਕੋਇ ਨਾਥ ਅਨਾਥਾਂ, ਦੀਨਾਂ ਗਲੇ ਨਾ ਕੋਇ ਲਗਾਈਆ। ਦੀਨ ਦੁਨੀ ਦਾ ਮਾਲਕ ਬਣਿਆ ਨਾ ਕੋਇ ਸੂਰਬੀਰ ਬਾਂਕਾ, ਬਲਧਾਰੀ ਨਜ਼ਰ ਕੋਇ ਨਾ ਆਈਆ। ਤਨ ਵਜੂਦ ਦਾ ਸਾਰੇ ਬਦਲਦੇ ਰਹੇ ਖ਼ਾਕਾ, ਜੋ ਮਿਟੀ ਖ਼ਾਕ ਵਿਚ ਸਮਾਈਆ। ਤੇਰਾ ਜਲਵਾ ਨੂਰ ਨੂਰ ਨਾ ਕਦੇ ਪ੍ਰਕਾਸ਼ਾ, ਦੋ ਜਹਾਨ ਨਾ ਕੋਇ ਰੁਸ਼ਨਾਈਆ। ਕੀ ਹੋਇਆ ਜੇ ਗੋਪੀ ਕਾਹਨਾਂ ਪਵਾਈਆਂ ਰਾਸਾਂ, ਰਾਮ ਸੀਤਾ ਬਨਾਂ ਵਿਚ ਭਵਾਈਆ। ਕੀ ਹੋਇਆ ਜੇ ਪੈਗ਼ੰਬਰਾਂ ਕਲਾਮਾਂ ਵਿਚ ਤੈਨੂੰ ਜਾਤਾ, ਸਿਫ਼ਤ ਸੰਦੇਸ਼ਾ ਢੋਲਾ ਗਾਈਆ। ਕੀ ਹੋਇਆ ਜੇ ਗੁਰੂਆਂ ਮੰਨਿਆ ਤੇਰਾ ਆਖਾ, ਭਾਣੇ ਵਿਚ ਬਹਿ ਕੇ ਸੀਸ ਨਿਵਾਈਆ। ਮੈਂ ਚਾਹੁੰਦੀ ਤੂੰ ਪਰਗਟ ਹੋ ਸਾਖ਼ਿਆਤਾ, ਸਵੱਛ ਸਰੂਪ ਇਕੋ ਨਜ਼ਰੀ ਆਈਆ। ਮੇਰਾ ਅੰਤਰ ਕਰ ਦੇ ਪਵਿੱਤਰ ਪਾਕਾ, ਪਤਿਤ ਪੁਨੀਤ ਦੇ ਬਣਾਈਆ। ਤੂੰ ਸਭ ਦਾ ਜੋਤੀ ਜਾਤਾ, ਪਤਿਪਰਮੇਸ਼ਵਰ ਤੇਰੀ ਵਡਿਆਈਆ। ਸਵੱਛ ਸੁਹੰਜਣੀ ਸੇਜ ਬਣਾ ਦੇ ਖਾਟਾ, ਖਟੀਆ ਆਪਣਾ ਆਪ ਤੇਰੇ ਅੱਗੇ ਟਿਕਾਈਆ। ਬਹੁੜੀ ਅੱਗੇ ਹੋਣ ਨਾ ਲੰਮੀਆਂ ਵਾਟਾਂ, ਲੇਖਾ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭ ਮੇਰਾ ਅੰਤਰ ਹੋਵੇ ਇਕ, ਏਕੰਕਾਰ ਦੇਣਾ ਕਰਾਈਆ। ਮੇਰਾ ਲੇਖਾ ਦੇਣਾ ਲਿਖ, ਲੇਖ ਲੇਖ ਵਿਚੋਂ ਬਦਲਾਈਆ। ਮੈਂ ਭਿਖਾਰਨ ਮੰਗਾਂ ਭਿੱਖ, ਖ਼ਾਲੀ ਝੋਲੀ ਦੇਣੀ ਭਰਾਈਆ। ਮੈਂ ਚਾਹੁੰਦੀ ਮੇਰੇ ਉਤੇ ਸਾਰੀ ਮਾਨਵ ਜ਼ਾਤੀ ਤੇਰਾ ਰੂਪ ਹੋਵੇ ਸਿਖ, ਸਿਖਿਆ ਸਾਹਿਬ ਸੁਲਤਾਨ ਦੇਣੀ ਦ੍ਰਿੜਾਈਆ। ਸ੍ਰਿਸ਼ਟੀ ਸਾਰੇ ਜਾਨਣ ਮਿਥ, ਮਿਥਿਆ ਦਿਸੇ ਸਰਬ ਲੋਕਾਈਆ। ਇਕੋ ਵਾਰ

❋

❋

ਆਪਣੀ ਸੁਹੰਜਣੀ ਕਰ ਦੇ ਥਿਤ, ਰੁਤੜੀ ਆਪਣੇ ਨਾਲ ਮਹਿਕਾਈਆ। ਪਰਮਾਤਮ ਹੋ ਕੇ ਵਸ ਚਿਤ, ਮਨ ਚਿਤ ਠਗੋਰੀ ਰਹੇ ਨਾ ਰਾਈਆ। ਕੂੜੀ ਕਿਰਿਆ ਲਵਾਂ ਜਿੱਤ, ਸਿਰ ਆਪਣਾ ਹੱਥ ਟਿਕਾਈਆ। ਮੈਂ ਤੇਰਾ ਦਰਸ਼ਨ ਚਾਹੁੰਦੀ ਨਿਤ, ਨਵਿਤ ਆਪਣਾ ਰੰਗ ਰੰਗਾਈਆ। ਵੇਖੀਂ ਕਦੇ ਬੰਦ ਨਾ ਕਰੀਂ ਭਿਤ, ਭੀਤਰ ਦਾ ਪੜਦਾ ਦੇਣਾ ਚੁਕਾਈਆ। ਚਾਰੋਂ ਕੁੰਟ ਆਵੀਂ ਦਿਸ, ਦਹਿ ਦਿਸ਼ਾ ਤੇਰੀ ਰੁਸ਼ਨਾਈਆ। ਮੇਰੀ ਪੂਰੀ ਕਰਨੀ ਇੱਛ, ਮਨਸਾ ਤੇਰੇ ਵਿਚ ਛੁਪਾਈਆ। ਮੈਂ ਹੋਰ ਨਾ ਮੰਗਾਂ ਕਿਛ, ਨਿਉਂ ਨਿਉਂ ਲਾਗਾਂ ਪਾਈਆ। ਤੂੰ ਸਭ ਦਾ ਪ੍ਰੀਤਮ ਪਿਆਰਾ ਏਕ ਏਕੰਕਾਰਾ ਹੋਵੇਂ ਇਕ, ਇਕ ਇਕੱਲੇ ਤੇਰੀ ਵੱਜੇ ਵਧਾਈਆ। ਕਲਜੁਗ ਅੰਤਮ ਸਭ ਦਾ ਲਹਿਣਾ ਦੇਣਾ ਲੈ ਨਜਿਠ, ਲੇਖਾ ਅਵਰ ਰਹੇ ਨਾ ਰਾਈਆ। ਵੇਖੀਂ ਮੈਨੂੰ ਦੇਵੀਂ ਨਾ ਪਿੱਠ, ਕਰਵਟ ਆਪਣੀ ਨਾ ਮੂਲ ਬਦਲਾਈਆ। ਬਹੁੜੀ ਮੇਰੇ ਉਤੋਂ ਪੂਜਾ ਹਟਾ ਦਈਂ ਪੱਥਰ ਇੱਟ, ਪਾਹਨ ਸੀਸ ਨਾ ਕੋਇ ਨਿਵਾਈਆ। ਸਭ ਦੀ ਸੁਰਤੀ ਤੇਰੇ ਉਤੇ ਜਾਏ ਟਿਕ, ਟਿੱਕਾ ਇਕੋ ਮਸਤਕ ਨਾਮ ਦੇਣਾ ਲਗਾਈਆ। ਤੂੰ ਸਭ ਦੇ ਵਸੀਂ ਵਿਚ, ਵਿਚਲਾ ਭੇਵ ਦੇਣਾ ਖੁਲ੍ਹਾਈਆ। ਮੈਂ ਚਾਹੁੰਦੀ ਤੇਰਾ ਦਰਸ਼ਨ ਹੋਵੇ ਨਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਦੀਨ ਮਜ਼੍ਹਬ ਦਾ ਹੋਵੇ ਕੋਈ ਨਾ ਹਿੱਸ, ਹਿੱਸੇਦਾਰੀ ਪਿਛਲੀ ਦੇਣੀ ਚੁਕਾਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ੬ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੂਰਾ ਨੱਸੀ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਸਭ ਦਾ ਵਾਅਦਾ ਪੂਰਾ ਕਰੀਂ ਕੌਲ ਇਕਰਾਰ ਪੱਕਾ, ਮਿਹਰਵਾਨ ਦਇਆ ਕਮਾਈਆ। ਫਿਰੇ ਦਰੋਹੀ ਵਿਚ ਮਦੀਨਾ ਮੱਕਾ, ਕਾਅਬਿਆਂ ਪਏ ਦੁਹਾਈਆ। ਨੌ ਖੰਡ ਪ੍ਰਿਥਮੀ ਦੇਣਾ ਅੰਤਮ ਧੱਕਾ, ਧੁਰ ਦਾ ਹੁਕਮ ਨਾਲ ਮਿਲਾਈਆ। ਝਗੜਾ ਛਿੜਨਾ ਵਿਚ ਬੂਰਾ ਕੱਕਾ, ਮਸੀਹ ਬੈਠਾ ਵਸੀਹ ਧਿਆਨ ਲਗਾਈਆ। ਜਿਸ ਕਾਰਨ ਗੋਬਿੰਦ ਸੱਥਰ ਲੱਥਾ, ਮੇਰੇ ਉਤੇ ਸੇਜ ਗਿਆ ਹੰਢਾਈਆ। ਮੈਂ ਉਸ ਦਾ ਲਹਿਣਾ ਦੇਣਾ ਲੇਖਾ ਵੇਖਾਂ ਨਾਲ ਅੱਖਾਂ, ਲੋਚਨ ਧਰਮ ਦੇਣਾ ਖੁਲ੍ਹਾਈਆ। ਚਾਰੋਂ ਕੁੰਟ ਉਠ ਉਠ ਨੱਸਾਂ, ਭੱਜਾਂ ਵਾਹੋ ਦਾਹੀਆ। ਸਦੀ ਚੌਧਵੀਂ ਮੂਲ ਨਾ ਥੱਕਾਂ, ਥਕਾਵਟ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਯੱਕ, ਵਾਹਿਦ ਸੀਸ ਨਿਵਾਈਆ। ਮੇਰਾ ਮੈਨੂੰ ਦੇ ਦੇ ਹੱਕ, ਹਕੀਕਤ ਦੇ ਮਾਲਕ ਦਇਆ ਕਮਾਈਆ। ਪਿਛਲਾ ਲੇਖਾ ਸਭ ਕਰਦੇ ਫ਼ਕ, ਫ਼ਿਕਰਾ ਅੱਗੇ ਆਪਣਾ ਦੇ ਦ੍ਰਿੜਾਈਆ। ਤੂੰ ਸਰਬ ਕਲਾ ਸਮਰਥ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਤੇਰੇ ਅੱਗੇ ਜੋੜਾਂ ਹੱਥ, ਏਕੰਕਾਰਾ ਨਿਉਂ ਨਿਉਂ ਲਾਗਾਂ ਪਾਈਆ। ਆਦਿ ਨਿਰੰਜਣ ਤੇਰਾ ਨੂਰ ਨੁਰਾਨਾ ਤਕਾਂ ਸਚ, ਅਬਿਨਾਸ਼ੀ ਕਰਤੇ ਦੇਣੀ ਮਾਣ ਵਡਿਆਈਆ। ਸ੍ਰੀ ਭਗਵਾਨ ਤੇਰੀ ਸਰਨ ਸਰਨਾਈ ਰਹੀ ਢੱਠ, ਪਾਰਬ੍ਰਹਮ ਤੇਰੇ ਨਿਉਂ ਨਿਉਂ ਲਾਗਾਂ ਪਾਈਆ। ਕਲਜੁਗ ਕੂੜੀ ਕਿਰਿਆ ਮੇਰੇ ਵਿਚੋਂ ਦੇਣੀ ਕਢ, ਕਾਮ ਕਰੋਧ ਲੋਭ ਮੋਹ ਹੰਕਾਰ ਤਨ ਵਜੂਦ ਰਹਿਣ ਨਾ ਪਾਈਆ। ਇਕੋ ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਗਾਵਾਂ ਸਦ, ਛੰਦ ਧੁਰ ਦਾ ਦਿਆਂ ਜਣਾਈਆ। ਦੀਨ ਮਜ਼੍ਹਬ ਦੀ ਮੇਟਣੀ ਹੱਦ, ਹਦੂਦ ਆਪਣੀ ਦੇਣੀ ਵਖਾਈਆ।

❋

❋

ਜਿਥੇ ਦੀਪਕ ਜੋਤ ਰਿਹਾ ਜਗ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮਿਲੇ ਮੇਲ ਸੂਰੇ ਸਰਬਗ, ਜੋ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਕਿਰਪਾ ਕਰ ਦੇ ਝਟ, ਦੂਰ ਦੁਰਾਡਾ ਪੰਧ ਰਹਿਣ ਨਾ ਪਾਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ੬ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸਗਵਾਲ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭੂ ਤੂੰ ਮੇਰਾ ਪਿਤ ਮਾਤ, ਪੁਰਖ ਅਕਾਲ ਦੀਨ ਦਿਆਲ ਤੇਰੀ ਸਰਨਾਈਆ। ਮਿਹਰਵਾਨ ਮਹਿਬੂਬ ਮੇਟ ਦੇ ਅੰਧੇਰੀ ਰਾਤ, ਨਿਰਗੁਣ ਨਿਰਵੈਰ ਨੂਰੀ ਚੰਦ ਕਰ ਰੁਸ਼ਨਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਇਕੋ ਰੰਗ ਦੇਣਾ ਰੰਗਾਈਆ। ਤੂੰ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਪੁਰਖ ਸਮਰਾਥ, ਬੇਅੰਤ ਬੇਪਰਵਾਹ ਅਖਵਾਈਆ। ਮਿੰਨਤਾਂ ਕਰਾਂ ਦੋਏ ਜੋੜ ਕੇ ਹਾਥ, ਝੁਕ ਝੁਕ ਲਾਗਾਂ ਪਾਈਆ। ਮੇਰੀ ਆਸਾ ਮਨਸਾ ਪੂਰੀ ਕਰ ਦੇ ਖ਼ਾਹਿਸ਼, ਖ਼ਾਲਸ ਆਪਣਾ ਭੇਵ ਖੁਲ੍ਹਾਈਆ। ਨਿਰਗੁਣ ਨਿਰਵੈਰ ਮੈਂ ਤੇਰੀ ਦਾਸੀ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਨਿਗਹ ਮਾਰ ਉਤੋਂ ਆਕਾਸ਼, ਪ੍ਰਿਥਵੀ ਰੋ ਰੋ ਦਏ ਦੁਹਾਈਆ। ਮੇਰੇ ਸਵਾਮੀ ਆ ਜਾ ਮੇਰੇ ਪਾਸ, ਕਲਜੁਗ ਆਪਣੀ ਕਰਵਟ ਲੈ ਬਦਲਾਈਆ। ਅਵਤਾਰ ਪੈਗ਼ੰਬਰ ਗੁਰੂ ਜੋ ਸ਼ਬਦ ਸੰਦੇਸ਼ੇ ਵਿਚ ਗਏ ਆਖ, ਕੌਲ ਸਭ ਦਾ ਪੂਰ ਕਰਾਈਆ। ਤੁਧ ਬਿਨ ਕਰੇ ਨਾ ਕੋਇ ਇਮਦਾਦ, ਮਾਲਕ ਨਜ਼ਰ ਕੋਇ ਨਾ ਆਈਆ। ਮੈਂ ਚਾਹੁੰਦੀ ਸਭ ਦੀ ਅੰਦਰੋਂ ਖੁਲ੍ਹੇ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਤ੍ਰੈਗੁਣ ਅਗਨ ਬੁਝਾ ਦੇ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਆਪਣਾ ਮਜਨ ਕਰਾ ਦੇ ਧਰਮ ਧਾਰ ਦੇ ਮਾਘ, ਅੰਮਿਉਂ ਰਸ ਇਕ ਚੁਆਈਆ। ਹਰ ਹਿਰਦੇ ਅੰਦਰੋਂ ਮੇਟ ਦੇ ਕੂੜਾ ਦਾਗ਼, ਦੁਰਮਤ ਮੈਲ ਦੇ ਧਵਾਈਆ। ਮੇਰੇ ਕਰਦੇ ਵਡ ਵਡ ਭਾਗ, ਭਾਗਹੀਣ ਨਾ ਰਹੇ ਲੋਕਾਈਆ। ਕਾਇਆ ਮੰਦਰ ਅੰਦਰ ਤੇਰਾ ਨੂਰੀ ਜਗੇ ਚਿਰਾਗ਼, ਜਲਵਾਗਰ ਤੇਰੀ ਹੋਵੇ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਆਦਿ ਅੰਤ ਦਾ ਕੰਤ ਸੁਹਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਨੂੰ ਇਕੋ ਤੇਰੀ ਓਟ, ਓੜਕ ਦਿਆਂ ਜਣਾਈਆ। ਪ੍ਰਕਾਸ਼ ਕਰਦੇ ਆਪਣੀ ਜੋਤ, ਜੋਤੀ ਜਾਤੇ ਹੋਣਾ ਆਪ ਸਹਾਈਆ। ਕਿਸੇ ਦੀ ਚਲੇ ਕੋਇ ਨਾ ਸੋਚ, ਸਮਝ ਵਿਚ ਨਾ ਕੋਇ ਚਤੁਰਾਈਆ। ਆਪਣੀ ਨਾਮ ਖ਼ੁਮਾਰੀ ਨਾਲ ਕਰ ਮਦਹੋਸ਼, ਮਧੁਰ ਧੁਨ ਰਾਗ ਸੁਣਾਈਆ। ਮਨ ਕਲਪਣਾ ਤੇਰੇ ਪਿਆਰ ਵਿਚ ਹੋ ਜਾਏ ਖ਼ਾਮੋਸ਼, ਉਚੀ ਕੂਕ ਨਾ ਕੋਇ ਜਣਾਈਆ। ਭਾਗ ਲਗਾ ਦੇ ਕਾਇਆ ਮਾਟੀ ਪੋਸ਼, ਪੰਜ ਤਤ ਤਨ ਦੇ ਵਡਿਆਈਆ। ਮਾਨਵ ਜ਼ਾਤੀ ਕਾਇਆ ਮੰਦਰ ਅੰਦਰ ਤੈਨੂੰ ਸਾਰੇ ਲੈਣ ਖੋਜ, ਬਾਹਰ ਖੋਜਣ ਦਾ ਝਗੜਾ ਦੇ ਮੁਕਾਈਆ। ਬੁਧੀ ਤੋਂ ਪਰੇ ਆਪਣੇ ਸ਼ਬਦ ਦਾ ਦੇ ਬੋਧ, ਨਾਮ ਨਿਧਾਨਾ ਸ੍ਰੀ ਭਗਵਾਨਾ ਇਕ ਦ੍ਰਿੜਾਈਆ। ਤੇਰੀ ਚਰਨ ਪ੍ਰੀਤੀ ਹੋਵੇ ਸਭ ਦਾ ਜੋਗ, ਤਨ ਭੂਸ਼ਨ ਇਕੋ ਨਾਮ ਦੇਣੇ ਰੰਗਾਈਆ। ਧਰਨੀ ਕਹੇ ਮੇਰੇ ਉਤੇ ਕੂੜ ਕੁੜਿਆਰਾਂ ਦਾ ਰਹੇ ਕੋਇ ਨਾ ਬੋਝ, ਪਤਿਤ ਪੁਨੀਤ ਸਾਰੇ ਦੇਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ

❋

❋

ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਮਨਸਾ ਆਪੇ ਬੁੱਝ, ਅੰਤਰਜਾਮੀ ਦਇਆ ਕਮਾਈਆ। ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰ ਦੇ ਸੁੱਧ, ਕੂੜੀ ਕਿਰਿਆ ਬਾਹਰ ਕਢਾਈਆ। ਪੰਚ ਵਿਕਾਰ ਕਰੇ ਨਾ ਯੁਧ, ਧਰਮ ਦਾ ਖੰਡਾ ਦੇ ਚਮਕਾਈਆ। ਮੇਰੇ ਵਿਚੋਂ ਬਾਹਰ ਕਢ ਦੇ ਕਲਜੁਗ, ਸਤਿਜੁਗ ਸਚ ਦੇ ਪਰਗਟਾਈਆ। ਸਭ ਨੂੰ ਤੇਰੇ ਨਾਮ ਦੀ ਆਵੇ ਸੁਧ, ਸਮਝ ਸਮਝ ਵਿਚੋਂ ਦੇਣੀ ਬਦਲਾਈਆ। ਮਾਇਆ ਮਮਤਾ ਦੀ ਔਧ ਜਾਏ ਪੁਗ, ਹੰਕਾਰ ਵਿਕਾਰ ਨਾ ਕੋਇ ਹਲਕਾਈਆ। ਤੇਰਾ ਭਾਣਾ ਕਦੇ ਨਾ ਜਾਵੇ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰੇ ਸਾਹਿਬ ਸੁਲਤਾਨ ਤੇਰੇ ਕਦਮਾਂ ਜਾਵਾਂ ਝੁਕ, ਡੰਡਾਵਤ ਬੰਦਨਾ ਸੱਯਦੇ ਵਿਚ ਸੀਸ ਝੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਤੇਰੀ ਗਾਵਣ ਇਕੋ ਤੁਕ, ਤੁਖ਼ਮ ਤਾਸੀਰ ਦੀਨ ਦੁਨੀ ਦੇਣਾ ਬਦਲਾਈਆ। ਤੇਰੇ ਕੋਲ ਸਭ ਕੁਛ, ਬੇਪਰਵਾਹ ਸਚ ਭੰਡਾਰਾ ਦੇਣਾ ਵਰਤਾਈਆ। ਪੜਦਾ ਓਹਲਾ ਰਹੇ ਨਾ ਲੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਚਰਨ ਢੱਠੀ, ਢਹਿ ਢਹਿ ਸੀਸ ਨਿਵਾਈਆ। ਸਾਰੀ ਸ੍ਰਿਸ਼ਟੀ ਆਪਣੇ ਨਾਮ ਨਾਲ ਕਰ ਲੈ ਇਕੱਠੀ, ਵਿਛੜਿਆ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਮੱਠੀ, ਅੰਮ੍ਰਿਤ ਮੇਘ ਨਾਮ ਬਰਸਾਈਆ। ਸਚ ਨਾਮ ਦੀ ਸਚ ਪੜ੍ਹਾ ਦੇ ਪੱਟੀ, ਪਟਨੇ ਵਾਲਾ ਨਾਲ ਮਿਲਾਈਆ। ਜਿਸ ਨੇ ਤੇਰੇ ਪਿਛੇ ਮਾਛੂਵਾੜੇ ਦੀ ਸੇਜ ਕਟੀ, ਸੂਲਾਂ ਸੱਥਰ ਗਿਆ ਹੰਢਾਈਆ। ਉਸ ਦੀ ਧਾਰ ਪਰਗਟਾ ਦੇ ਨਾਮ ਬਖ਼ਸ਼ ਦੇ ਗੁਰਮੁਖਾਂ ਅੰਦਰ ਰਤੀ, ਰਤਨ ਅਮੋਲਕ ਹੀਰੇ ਦੇਣੇ ਬਣਾਈਆ। ਤੂੰ ਸਭ ਦਾ ਮਾਲਕ ਪਰਮ ਪੁਰਖ ਕਮਲਾਪਤੀ, ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਅੰਤਮ ਲੱਜਿਆ ਰੱਖੀਂ, ਰੱਖਣਹਾਰ ਤੇਰੀ ਸਰਨਾਈਆ। ਮੈਂ ਤੇਰਾ ਨਿਰਗੁਣ ਖੇਲ ਵੇਖਾਂ ਅੱਖੀਂ, ਆਖ਼ਰ ਆਪਣਾ ਪੜਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰੀ ਸ਼ਬਦ ਕਹਾਣੀ ਸੱਚੀ, ਸਤਿਗੁਰ ਸ਼ਬਦ ਸ਼ਬਦ ਸਤਿਗੁਰ ਗੁਰੂ ਗੁਰਦੇਵ ਵਡ ਵਡਿਆਈਆ।

੨੧ ਮਾਘ ਸ਼ਹਿਨਸ਼ਾਹੀ ਸੰਮਤ ੬ ਬੀਬੀ ਜੁਗਿੰਦਰ ਕੌਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਧਰਨੀ ਕਹੇ ਪ੍ਰਭ ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਨ ਇਸ਼ਾਰੇ, ਇਸ਼ਾਰਾ ਧੁਰ ਦਾ ਇਕ ਲਗਾਈਆ। ਅਵਤਾਰ ਪੈਗ਼ੰਬਰ ਗੁਰ ਰਹੇ ਲਲਕਾਰੇ, ਜ਼ੋਰ ਜ਼ੋਰ ਸੁਣਾਈਆ। ਉਠ ਵੇਖ ਕਲ ਕਲਕੀ ਅਵਤਾਰੇ, ਨਿਹਕਲੰਕ ਬੇਪਰਵਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ ਚੰਦ ਸਿਤਾਰੇ, ਸਤਹ ਬੁਲੰਦੀ ਉਪਰ ਧਿਆਨ ਲਗਾਈਆ। ਕੋਟਨ ਕੋਟ ਬ੍ਰਹਿਮੰਡ ਖੰਡ ਧੂੜੀ ਲਾਵਣ ਛਾਰੇ, ਮਸਤਕ ਟਿੱਕੇ ਧੁਰ ਰੰਗਾਈਆ। ਜਿਸ ਨੂੰ ਕਾਗਦ ਕਲਮ ਸ਼ਾਹੀ ਲਿਖ ਲਿਖ ਹਾਰੇ, ਅੰਤ ਕਹਿਣ ਕੋਇ ਨਾ ਪਾਈਆ। ਉਹ ਖੇਲ ਕਰੇ ਨਰ ਨਿਰੰਕਾਰੇ, ਨਰਾਇਣ ਅਗੰਮ ਅਥਾਹੀਆ। ਜਿਸ ਦੇ ਭਵਿਖਤ ਸਭ ਨੇ ਉਚਾਰੇ, ਸਿਫ਼ਤਾਂ ਵਾਲੇ ਢੋਲੇ ਗਾਈਆ। ਉਹ ਨਿਰਗੁਣ ਨੂਰ ਕਰੇ ਉਜਿਆਰੇ, ਜੋਤੀ ਜਾਤਾ ਡਗਮਗਾਈਆ। ਸ਼ਬਦ ਸੰਦੇਸ਼ਾ ਦੇਵੇ ਆਪਣੀ

❋

❋

ਧਾਰੇ, ਧਰਨੀ ਕਹੇ ਮੇਰੇ ਉਤੇ ਸੁਣਾਈਆ। ਲੇਖ ਲਿਖਾਏ ਅਗੰਮ ਅਪਾਰੇ, ਅਲਖ ਅਗੋਚਰ ਆਪਣੀ ਕਾਰ ਭੁਗਤਾਈਆ। ਜਿਸ ਦਾ ਹੁਕਮ ਸੱਚੀ ਸਰਕਾਰੇ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਨਿਉਂ ਨਿਉਂ ਕਰਾਂ ਨਿਮਸਕਾਰੇ, ਢਹਿ ਢਹਿ ਲਾਗਾਂ ਪਾਈਆ। ਜਿਸ ਨੇ ਆਪਣੀ ਲਿਖਤ ਲਿਖਾਉਣੀ ਸ਼ੁਰੂ ਕੀਤੀ ਦੁਬਾਰੇ, ਦੋਹਰੀ ਜਗਤ ਧਾਰ ਬਦਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਆਪ ਉਘਾੜੇ, ਨੋਕ ਕਲਮ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਿਸ ਦੀ ਲਿਖਤ ਸ਼ੁਰੂ ਹੋਈ ਦੁਬਾਰਾ, ਧੁਰ ਦੀ ਧਾਰ ਵਡਿਆਈਆ। ਬਾਲ ਅਵਸਥਾ ਬਾਲ ਕੰਨਿਆਂ ਨਾਨਕ ਦੇ ਕੇ ਗਿਆ ਇਸ਼ਾਰਾ, ਸੰਦੇਸ਼ਾ ਅਗੰਮ ਜਣਾਈਆ। ਤੇਰਾ ਲਹਿਣਾ ਦੇਣਾ ਨਾਲ ਕਲ ਕਲਕੀ ਅਵਤਾਰਾ, ਅਵਤਰੀ ਆਪਣਾ ਹੁਕਮ ਵਰਤਾਈਆ। ਸ਼ਬਦੀ ਧਾਰ ਦਾ ਦਏ ਇਸ਼ਾਰਾ, ਸ਼ਬਦ ਸ਼ਬਦ ਨਾਲ ਸ਼ਨਵਾਈਆ। ਸੇਵਾ ਵਿਚ ਸੇਵਾ ਦੇਵੇ ਬਲ ਅਪਾਰਾ, ਅਪਰੰਪਰ ਬੇਪਰਵਾਹੀਆ। ਜਿਸ ਦਾ ਲੇਖ ਸਦਾ ਰਹੇ ਜੁਗ ਚਾਰਾ, ਚੌਕੜੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਆ ਗਈ ਹੈਰਾਨੀ, ਮੈਂ ਕੀ ਦਿਆਂ ਸੁਣਾਈਆ। ਤੇਰਾ ਭਗਤ ਬੜਾ ਬਲਵਾਨੀ ਸੂਰਬੀਰ ਧਿਆਨ ਲਗਾਈਆ। ਗੁਰਦਿਆਲ ਸਿੰਘ ਕਹੇ ਮੇਰੀ ਬਣਾਉਣੀ ਧਰਮ ਨਿਸ਼ਾਨੀ, ਨਿਸ਼ਾਨਾ ਜਗਤ ਵਿਚ ਪਰਗਟਾਈਆ। ਮੇਰੇ ਦਵਾਰ ਦਾ ਬਣਨਾ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਤੂੰ ਦਾਤਾ ਧੁਰ ਦਾ ਦਾਨੀ, ਦਇਆਵਾਨ ਅਖਵਾਈਆ। ਮੇਰੇ ਗ੍ਰਹਿ ਕਰੀਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਸੰਮਤ ਸ਼ਹਿਨਸ਼ਾਹੀ ਨੌ ਵਿਚ ਮੇਰੀ ਆਸ਼ਾ ਹੋਣ ਨਾ ਦੇਵੀਂ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੰਦਰਾਂ ਅਠਾਰਾਂ ਦੀ ਮੇਰੀ ਮੰਗ ਸਹਿਜ ਨਾਲ ਦਿਆਂ ਸੁਣਾਈਆ। ਗੁਰਦਿਆਲ ਸਿੰਘ ਕਹੇ ਮੈਂ ਤੇਰਾ ਬਲ ਦੇਵਣਹਾਰਾ ਬਲੀਦਾਨ, ਬਾਵਨ ਧਿਆਨ ਲਗਾਈਆ। ਮੇਰੀ ਬੇਨੰਤੀ ਸ੍ਰੀ ਭਗਵਾਨ, ਦਰ ਠਾਂਡੇ ਦਿਆਂ ਜਣਾਈਆ । ਮੇਰੇ ਪਿਆਰ ਦਾ ਹੁੰਦਾ ਸੀ ਇਕ ਦਰਬਾਨ, ਜੋ ਮਨਜ਼ੂਨਾ ਨਾਮ ਬਣਾਈਆ। ਰੋਜ਼ ਮੈਨੂੰ ਕਰਾਉਂਦਾ ਹੁੰਦਾ ਸੀ ਇਸ਼ਨਾਨ, ਨੜਿੰਨਵੇ ਸਾਲ ਸੇਵ ਕਮਾਈਆ। ਜਿਸ ਵੇਲੇ ਬਾਵਨ ਆਇਆ ਮੰਗਣ ਦਾਨ, ਆਪਣਾ ਰੂਪ ਬਦਲਾਈਆ। ਮੇਰੇ ਨਾਲ ਉਸ ਨੇ ਕੀਤੀ ਪਰਨਾਮ, ਸੀਸ ਦਿਤਾ ਝੁਕਾਈਆ। ਬਾਵਨ ਨੇ ਥਾਪੀ ਦਿਤੀ ਆਣ, ਹੱਥ ਪੁਸ਼ਤ ਪਨਾਹ ਟਿਕਾਈਆ। ਰੋ ਕੇ ਕਿਹਾ ਮੈਨੂੰ ਮਿਲਾ ਦੇ ਮੇਰਾ ਭਗਵਾਨ, ਤੇਰੇ ਹੱਥ ਵਡਿਆਈਆ। ਬਲ ਕਹੇ ਮੈਂ ਆਖਿਆ ਤੂੰ ਮਿਹਰਵਾਨ, ਮਿਹਰ ਨਾਲ ਤਰਾਈਆ। ਬਾਵਨ ਕਿਹਾ ਔਹ ਕਲਜੁਗ ਤਕ ਮਾਰ ਧਿਆਨ, ਨੇਤਰ ਨੈਣ ਉਠਾਈਆ। ਏਸ ਦਾ ਜਨਮ ਫੇਰ ਹੋਵੇ ਵਿਚ ਜਹਾਨ, ਤੇਰੇ ਗ੍ਰਹਿ ਗ੍ਰਹਿ ਮਿਲੇ ਵਡਿਆਈਆ। ਤੇਰੇ ਸੁਤ ਦਾ ਸੁਤ ਹੋਵੇ ਨਿਧਾਨ, ਸਤਿ ਸਤਿਵਾਦੀ ਰੂਪ ਸਮਝਾਈਆ। ਦਰਗਹ ਸਚ ਹੋਵੇ ਪਰਵਾਨ, ਪਰਮ ਪੁਰਖ ਦੇਵੇ ਵਡਿਆਈਆ। ਦੋਹਾਂ ਨੇ ਸੀਸ ਝੁਕਾਇਆ ਖ਼ੁਸ਼ੀ ਵਿਚ ਗਾਇਆ ਗਾਣ, ਤੇਰੀ ਬੇਪਰਵਾਹੀਆ। ਬਾਵਨ ਦਾ ਲੇਖਾ ਹੋਇਆ ਪਰਵਾਨ, ਪਰਮ ਪੁਰਖ ਦਿਤੀ ਵਡਿਆਈਆ। ਜਿਸ ਦਰਬਾਨ ਦਾ ਰੂਪ ਜਗਜੀਤ ਸਿੰਘ ਜਨਮਿਆ ਵਿਚ ਜਹਾਨ, ਗ੍ਰਹਿ ਗ੍ਰਹਿ ਵਿਚੋਂ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਮਨਾਈਆ। ਗੁਰਦਿਆਲ ਸਿੰਘ ਕਹੇ ਮੇਰਾ ਗ੍ਰਹਿ

❋

❋

ਹੋਵੇ ਅਠਾਰਾਂ ਪੰਦਰਾ, ਦੂਜੀ ਵੰਡ ਨਾ ਕੋਇ ਵੰਡਾਈਆ। ਚਾਰ ਦਰ ਹੋਏ ਧਰਮ ਦੇ ਮੰਦਰਾ, ਦਰ ਦਵਾਰ ਸੋਹਣਾ ਨਜ਼ਰੀ ਆਈਆ। ਮੇਰੀ ਪਿਆਰ ਦੀ ਹੋਏ ਬੰਦ ਬੰਦਨਾ, ਡੰਡਾਵਤ ਇਕ ਸਮਝਾਈਆ। ਜਿਥੇ ਤੇਰੀ ਧੂੜ ਦਾ ਮਿਲੇ ਚੰਦਨਾ, ਧੁਰ ਦਾ ਤਿਲਕ ਰਖਾਈਆ। ਇਸ ਤੋਂ ਪਰੇ ਹੋਰ ਕੁਛ ਨਹੀਂ ਮੰਗਣਾ, ਮੰਗਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸੂਰੇ ਸਰਬੰਗਣਾ, ਸਤਿ ਸਚ ਤੇਰੀ ਸਰਨਾਈਆ।