ਪੁਸਤਕਾਲਾਭਾਗ ੨੨

੨੭ ਮਾਘ ਸ਼ਹਿਨਸ਼ਾਹੀ ਸੰਮਤ ੬ ਰਣਜੀਤ ਸਿੰਘ ਦੇ ਗ੍ਰਹਿ ਗਵਾਲ ਟੋਲੀ ਜ਼ਿਲਾ ਫ਼ਿਰੋਂਜ਼ਪੁਰ ਛਾਉਣੀ

ਸ਼ੰਕਰ ਕਹੇ ਪ੍ਰਭੂ ਮੇਰੀ ਆਦਿ ਅੰਤ ਦੀ ਤੇਰੀ ਸ਼ਰਤੀ, ਸ਼ਰਅ ਸਕੇ ਨਾ ਕੋਇ ਬਦਲਾਈਆ। ਤੂੰ ਮਾਲਕ ਖ਼ਾਲਕ ਪ੍ਰੀਤਮ ਅਰਸ਼ੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੇਰੀ ਤੇਰੇ ਅੱਗੇ ਬੇਨੰਤੀ ਅਰਜ਼ੀ, ਆਰਜ਼ੂ ਦਿਆਂ ਸੁਣਾਈਆ। ਤੂੰ ਕਿਉਂ ਕੀਤੀ ਆਪਣੀ ਮਰਜ਼ੀ, ਮਿਹਰਵਾਨ ਦੇਣਾ ਸਮਝਾਈਆ। ਮੇਰੀ ਖੇਲ ਚੋਟੀ ਜੜ੍ਹ ਦੀ, ਅਸਥੂਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸ਼ੰਕਰ ਕਹੇ ਪ੍ਰਭੂ ਮੈਂ ਤੇਰੀ ਸ਼ਕਤੀ, ਸ਼ਖ਼ਸ਼ ਨਜ਼ਰ ਕੋਇ ਨਾ ਆਈਆ। ਤੇਰਾ ਪਿਆਰ ਮੇਰੀ ਭਗਤੀ, ਭਗਵਨ ਅਵਰ ਨਾ ਕੋਇ ਵਡਿਆਈਆ। ਤੇਰੀ ਖੇਲ ਨਰਾਇਣ ਨਰ ਦੀ, ਨਰ ਹਰਿ ਤੇਰੀ ਸਰਨਾਈਆ। ਕੀ ਧਾਰ ਤਕੀ ਮੈਂ ਕਲਜੁਗ ਕਲ ਦੀ, ਕਲ ਕਲਕੀ ਦਿਆਂ ਸੁਣਾਈਆ। ਤੂੰ ਖੇਲ ਖਿਲਾਈ ਅਛਲ ਅਛੱਲ ਦੀ, ਵਲਛਲ ਧਾਰੀ ਆਪਣਾ ਹੁਕਮ ਵਰਤਾਈਆ। ਤੇਰੀ ਕੀਤੀ ਆਦਿ ਅੰਤ ਕਦੇ ਨਾ ਟਲਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਧਾਰ ਰਹੀ ਨਾ ਜਲ ਥਲ ਦੀ, ਮਹੀਅਲ ਸਾਰੇ ਰਹੇ ਕੁਰਲਾਈਆ। ਤੇਰੀ ਕੀਤੀ ਕਰਨੀ ਕਦੇ ਨਾ ਟਲਦੀ, ਨਾ ਕੋਈ ਮੇਟੇ ਮੇਟੇ ਮਿਟਾਈਆ। ਕਥਾ ਕਹਾਣੀ ਰਹੀ ਕੋਇ ਨਾ ਮੇਰੇ ਹੱਲ ਦੀ, ਸਾਹਿਬ ਤੂੰ ਹਾਲਤ ਦਿਤੀ ਬਦਲਾਈਆ। ਤੇਰੀ ਖੇਲ ਤਕਾਂ ਨਿਹਚਲ ਧਾਮ ਅਟਲ ਦੀ, ਸਚਖੰਡ ਨਿਵਾਸੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਇਆ ਕਮਾਈਆ। ਸ਼ੰਕਰ ਕਹੇ ਮੇਰੇ ਸੂਰੇ ਸਰਬੰਗ, ਸਾਹਿਬ ਤੇਰੀ ਸਰਨਾਈਆ। ਮੈਨੂੰ ਤੇਰਾ ਇਕੋ ਰੰਗ, ਰੰਗਤ ਅਗੰਮ ਅਥਾਹੀਆ। ਮੈਂ ਮਾਂਗਤ ਹੋ ਕੇ ਮੰਗਾਂ ਮੰਗ, ਦਰ ਠਾਂਡੇ ਸੀਸ ਨਿਵਾਈਆ। ਕਿਉਂ ਆਪਣੀ ਮਰਿਆਦਾ ਕੀਤੀ ਭੰਗ, ਅਸੂਲ ਅਸਲ ਵਿਚੋਂ ਬਦਲਾਈਆ। ਮੇਰੇ ਤਨ ਓਢਣ ਕੋਈ ਨਾ ਦਿਸੇ ਵੇਖਾਂ ਵਜੂਦ ਨੰਗ, ਤਸ਼ਕਾ ਗਲ ਸੁਹਾਈਆ। ਮੈਂ ਵੇਖ ਕੇ ਹੋਇਆ ਦੰਗ, ਹੈਰਾਨੀ ਵਿਚ ਕੁਰਲਾਈਆ। ਕੀ ਖੇਲ ਕੀਤਾ ਵਿਚ ਵਰਭੰਡ, ਮੇਰੇ ਮਾਲਕ ਧੁਰਦਰਗਾਹੀਆ। ਮੈਂ ਭੋਲਾ ਨਾਥ ਹੋ ਕੇ ਪਾਵਾਂ ਡੰਡ, ਉਚੀ ਕੂਕ ਕੂਕ ਸੁਣਾਈਆ। ਮੇਰੀ ਨੰਗੀ ਹੋ ਗਈ ਕੰਡ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਕੋਟਨ ਕੋਟ ਤੇਰੇ ਜੁਗ ਚੌਕੜੀ ਗਏ ਲੰਘ, ਲੋਕਮਾਤ ਅਵਤਾਰ ਪੈਗ਼ੰਬਰ ਗੁਰੂ ਸੇਵ ਕਮਾਈਆ। ਜਨਮ ਵਿਚੋਂ ਜਨਮ ਦੀ ਕਿਸੇ ਨਾ ਦਿਤੀ ਦਾਤ ਵੰਡ, ਵੰਡਣਹਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰੇ ਸਾਹਿਬ ਤੇਰੀ ਸਰਨਾਈਆ। ਸ਼ੰਕਰ

❋

❋

ਕਹੇ ਪ੍ਰਭੂ ਮੈਂ ਪਾਉਣ ਲੱਗਾ ਸ਼ੋਰ, ਉਚੀ ਕੂਕ ਕੂਕ ਸੁਣਾਈਆ। ਕਿਉਂ ਤੂੰ ਵਰਤਿਆ ਆਪਣਾ ਜ਼ੋਰ, ਬਲ ਦਿਤਾ ਪਰਗਟਾਈਆ। ਉਹ ਵੇਖ ਅੰਧੇਰਾ ਘੋਰ, ਚਾਰੋਂ ਕੁੰਟ ਨਜ਼ਰੀ ਆਈਆ। ਤੇਰੇ ਸਾਧ ਸੰਤ ਬਣੇ ਠੱਗ ਚੋਰ, ਸ਼ਰਅ ਕੂੜ ਵਿਚ ਲੜਾਈਆ। ਸੁਰਤੀ ਸ਼ਬਦ ਸਕੇ ਕੋਇ ਨਾ ਜੋੜ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮਨ ਵਾਸਨਾ ਸਾਰੇ ਰਹੇ ਦੌੜ, ਕਾਮ ਕਾਮਨੀ ਨਾਲ ਹਲਕਾਈਆ। ਤੇਰੀ ਮੰਜ਼ਲ ਚੜ੍ਹੇ ਕੋਇ ਨਾ ਪੌੜ, ਸਚਖੰਡ ਨਿਵਾਸੀ ਨਜ਼ਰ ਕੋਇ ਨਾ ਆਈਆ। ਬਹੁੜੀ ਸਾਡੀ ਰਹੀ ਕੋਇ ਨਾ ਲੋੜ, ਲੋੜੀਂਦੇ ਸੱਜਣ ਤੇਰੇ ਅੱਗੇ ਦੁਹਾਈਆ। ਤੈਨੂੰ ਅਵਤਾਰ ਪੈਗ਼ੰਬਰ ਗੁਰੂਆਂ ਕਿਹਾ ਬੰਦੀ ਛੋੜ, ਬੰਧਨ ਸਭ ਦੇ ਦੇ ਕਟਾਈਆ। ਬਹੁੜੀ ਤੇਰਾ ਹੁਕਮ ਮੈਂ ਮੂਲ ਨਾ ਸਕਾਂ ਮੋੜ, ਅੱਗੇ ਹੋ ਨਾ ਕਦੇ ਅਟਕਾਈਆ। ਜੋ ਉਪਜਿਆ ਅਵਤਾਰ ਪੈਗ਼ੰਬਰ ਗੁਰੂ ਮੈਂ ਸਾਰੇ ਛਡੇ ਤੋਰ, ਬੱਚਿਆ ਰਹਿਣ ਕੋਇ ਨਾ ਪਾਈਆ। ਕਿਸ ਬਿਧ ਤੂੰ ਭਗਤਾਂ ਭਾਗ ਕੀਤੇ ਮਥੋਰ, ਮਿਹਰਵਾਨ ਦੇਣਾ ਸੁਣਾਈਆ। ਕੀ ਮੈਂ ਤੇਰਾ ਹੋ ਗਿਆ ਕਮਜ਼ੋਰ, ਬਲਹੀਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਮੰਗ ਮੰਗਾਈਆ। ਸ਼ੰਕਰ ਕਹੇ ਪ੍ਰਭੂ ਮੈਂ ਵੇਖਾਂ ਕਿਹੜੀ ਤੇਰੀ ਹੱਦ, ਹਦੂਦ ਨਜ਼ਰ ਕੋਇ ਨਾ ਆਈਆ। ਕਿਉਂ ਮੇਰੀ ਕਰਨੀ ਕੀਤੀ ਰੱਦ, ਆਪਣਾ ਹੁਕਮ ਹੁਕਮ ਵਰਤਾਈਆ। ਕਿਉਂ ਨਾ ਮੈਨੂੰ ਦੱਸਿਆ ਸੱਦ, ਸੰਦੇਸ਼ਾ ਆਪ ਸੁਣਾਈਆ। ਇਹ ਭਗਤ ਮੇਰੀ ਯਦ, ਬੰਸ ਇਕੋ ਇਕ ਵਡਿਆਈਆ। ਬਿਨਾ ਮੇਰੇ ਹੁਕਮ ਤੋਂ ਸਰੀਰ ਕੋਇ ਨਾ ਸਕੇ ਛਡ, ਨਾਤਾ ਤਨ ਨਾ ਕੋਇ ਤੁੜਾਈਆ। ਮੈਂ ਛੇਤੀ ਆਉਂਦਾ ਭੱਜ, ਦਰ ਤੇਰੇ ਸੀਸ ਨਿਵਾਈਆ। ਤੂੰ ਸਾਹਿਬ ਪੁਰਖ ਸਮਰਥ, ਵਡ ਦਾਤਾ ਬੇਪਰਵਾਹੀਆ। ਮੇਰੀ ਦੁਹਾਈ ਮੈਂ ਚਾਹੁੰਦਾ ਘਰ ਘਰ ਜਗਾਵਾਂ ਅਲੱਖ, ਅਗੰਮ ਅਗੰਮੜੇ ਦਿਆਂ ਸੁਣਾਈਆ। ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਵਿਸ਼ਨ ਸ਼ਿਵ ਨੇ ਕਰਨਾ ਇਕੱਠ, ਬ੍ਰਹਮਾ ਲੈਣਾ ਨਾਲ ਮਿਲਾਈਆ। ਉਹ ਵੇਖੋ ਖੇਲ ਝਟ, ਝਟਕਾ ਹੁਕਮ ਦਾ ਦੇਣਾ ਜਣਾਈਆ। ਵੇਖੋ ਰੂਪ ਪਾਰਬ੍ਰਹਮ ਪਤਿਪਰਮੇਸ਼ਵਰ ਜੋ ਸਾਖਿਆਤ ਨਜ਼ਰੀ ਆਵੇ ਜੱਟ, ਜ਼ਾਹਰ ਜ਼ਹੂਰ ਆਪਣੀ ਕਲ ਵਰਤਾਈਆ। ਜਿਸ ਨੂੰ ਚਾਹੇ ਮੇਰੇ ਤੋਂ ਬਿਨਾ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਜਨਮ ਵਿਚੋਂ ਜਨਮ ਦੇ ਕੇ ਧੁਰ ਦੀ ਅਗੰਮੀ ਵਥ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਸ਼ੰਕਰ ਕਹੇ ਮੈਂ ਅਵਾਜ਼ ਮਾਰਾਂ ਆਪਣੇ ਸੱਜਣਾਂ, ਜ਼ੋਰ ਨਾਲ ਸੁਣਾਈਆ। ਵਿਸ਼ਨ ਬ੍ਰਹਮੇ ਉਠ ਕੇ ਭੱਜਣਾ, ਆਉਣਾ ਚਾਈਂ ਚਾਈਂਆ। ਤੇਈ ਅਵਤਾਰਾਂ ਅਸਥਾਨ ਤੱਜਣਾ, ਬਿਨਾ ਕਦਮ ਕਦਮ ਲੈਣਾ ਉਠਾਈਆ। ਪੈਗ਼ੰਬਰਾਂ ਆਪਣੀ ਮੰਜ਼ਲ ਲੰਘਣਾ, ਅੱਗੇ ਹੋ ਨਾ ਕੋਇ ਅਟਕਾਈਆ। ਗੁਰੂਆਂ ਖੇਲ ਤਕਣਾ ਸੂਰੇ ਸਰਬੰਗਣਾ, ਸਤਿ ਸਚ ਸਤਿ ਸਮਝਾਈਆ। ਆਓ ਜਿਸ ਨੂੰ ਸਾਰੇ ਕਰਦੇ ਰਹੇ ਬੰਦਨਾ, ਸੱਯਦਿਆਂ ਵਿਚ ਸੀਸ ਝੁਕਾਈਆ। ਉਹ ਆਪਣੀ ਕਰਨੀ ਦੀ ਕਰੇ ਆਪ ਉਲੰਘਣਾ, ਆਪਣਾ ਹੁਕਮ ਰਿਹਾ ਬਦਲਾਈਆ। ਜਿਸ ਨੇ ਸਾਡਾ ਭਾਂਡਾ ਅੰਤਮ ਭੰਨਣਾ, ਥਿਰ ਰਹਿਣ ਕੋਇ ਨਾ ਪਾਈਆ। ਜਿਸ ਦਾ ਇਕੋ ਸ਼ਬਦੀ ਧਾਰ ਗੋਬਿੰਦ ਚੰਦਨਾ, ਦੋ ਜਹਾਨ ਕਰੇ ਰੁਸ਼ਨਾਈਆ। ਉਸ ਖੇਲ ਕੀਤਾ ਵਿਚ ਵਰਭੰਡਣਾ, ਬ੍ਰਹਿਮੰਡ ਦਏ ਵਖਾਈਆ। ਸ਼ੰਕਰ ਕਹੇ ਜਨ ਭਗਤਾਂ ਦਾ ਬਣ ਕੇ ਸੱਜਣਾ, ਗੁਰਮੁਖ ਲਏ ਤਰਾਈਆ। ਜਿਸ ਨੂੰ ਮੜ੍ਹੀ ਗੋਰ ਸੀ ਦੱਬਣਾ, ਮਿੱਟੀ ਅਗਨੀ ਖ਼ਾਕ ਰਲਾਈਆ। ਉਨ੍ਹਾਂ ਨੂੰ ਨਾਮ ਦਾ ਦੇ ਕੇ ਸਗਣਾ, ਸੋਹਣਾ

❋

❋

ਰੰਗ ਚੜ੍ਹਾਈਆ। ਪ੍ਰਕਾਸ਼ ਹੋ ਕੇ ਦੀਪਕ ਜਗਣਾ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਸਾਹਿਬ ਸੁਖਦਾਈਆ। ਸ਼ੰਕਰ ਕਹੇ ਬ੍ਰਹਮੇ ਹਾਏ ਮੇਰੀ ਬਹੁੜੀ, ਦਰੋਹੀ ਵਿਚ ਦੁਹਾਈਆ। ਵਿਸ਼ਨੂੰ ਉਠ ਕੇ ਵੇਖੀਂ ਦੌੜੀਂ, ਪਿਛਲਾ ਪੰਧ ਮੁਕਾਈਆ। ਅਵਤਾਰ ਦੋ ਜਹਾਨਾਂ ਲਾਓ ਪੌੜੀ, ਡੰਡਾ ਇਕੋ ਇਕ ਜਣਾਈਆ। ਪੈਗ਼ੰਬਰਾਂ ਮੰਜ਼ਲ ਨਾ ਰੱਖਣੀ ਸੌੜੀ, ਦੂਰ ਦੁਰਾਡਾ ਡੇਰਾ ਢਾਹੀਆ। ਗੁਰੂਆਂ ਤਕਣਾ ਧੁਰ ਦਾ ਜੌਹਰੀ, ਹਰਿ ਕਰਤਾ ਬੇਪਰਵਾਹੀਆ। ਜਿਸ ਕੀਤੀ ਖੇਲ ਅਵਰ ਕੀ ਔਰੀ, ਭੇਵ ਕੋਇ ਨਾ ਪਾਈਆ। ਧਾਰ ਬਦਲ ਦੇ ਏਕਾ ਦੂਆ ਦੋਹਰੀ, ਨਿਰਗੁਣ ਸਰਗੁਣ ਖੇਲ ਖਿਲਾਈਆ। ਭਗਤਾਂ ਆਪਣੇ ਨਾਲ ਬਣਾ ਕੇ ਜੋੜੀ, ਜੋੜਾ ਧੁਰ ਦਾ ਦਏ ਸਮਝਾਈਆ। ਸਾਰੇ ਤਕੋ ਜਿਨ੍ਹਾਂ ਦੀ ਆਯੂ ਰਹਿ ਗਈ ਸੀ ਥੋੜ੍ਹੀ, ਦਿਵਸ ਲੋਕਮਾਤ ਸਮਝਾਈਆ। ਉਨ੍ਹਾਂ ਨੂੰ ਬਖ਼ਸ਼ ਦਿਤਾ ਸ਼ੰਕਰ ਕਹੇ ਸਾਡੇ ਸਾਰਿਆਂ ਕੋਲੋਂ ਚੋਰੀ, ਬਹੁੜੀ ਸਾਨੂੰ ਸਮਝ ਕੋਇ ਨਾ ਆਈਆ। ਸਾਡੇ ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਸਕੇ ਕੋਇ ਨਾ ਘੋਰੀ, ਪੜਦਾ ਅਗੰਮ ਨਾ ਕੋਇ ਖੁਲ੍ਹਾਈਆ। ਸਾਰੇ ਉਠੋ ਹੱਥ ਬਿਨਾ ਹੱਥਾਂ ਤੋਂ ਲਓ ਜੋੜੀ, ਨਮੋ ਨਮਸਤੇ ਵਿਚ ਸੀਸ ਝੁਕਾਈਆ। ਵੇਖੀਂ ਪ੍ਰਭੂ ਅੱਗੇ ਵਾਸਤੇ ਇਹ ਰਸਤਾ ਨਾ ਦੇਵੀਂ ਤੋਰੀ, ਤੁਰਤ ਆਪਣਾ ਹੁਕਮ ਮਨਾਈਆ। ਬੇਸ਼ਕ ਤੇਰੀ ਆਤਮਾ ਬੱਝੀ ਨਾਲ ਪ੍ਰੇਮ ਦੀ ਡੋਰੀ, ਦੂਸਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬ੍ਰਹਮਾ ਕਹੇ ਪ੍ਰਭੂ ਮੇਰਾ ਬ੍ਰਹਮ ਵੇਖ ਸਤਿ, ਸਤਿ ਸਤਿਵਾਦੀ ਦਿਆਂ ਜਣਾਈਆ। ਵਿਸ਼ਨੂੰ ਕਹੇ ਤੇਰੀ ਮਿਤ ਗਤ, ਪ੍ਰਭ ਤੇਰੇ ਵਿਚ ਨਜ਼ਰੀ ਆਈਆ। ਤੇਈ ਅਵਤਾਰ ਮਾਰਨ ਹੱਥਾਂ ਉਤੇ ਹੱਥ, ਹਥੇਲੀ ਹਥੇਲੀ ਨਾਲ ਟਕਰਾਈਆ। ਪੈਗ਼ੰਬਰ ਚੌਦਾਂ ਤਬਕ ਰਹੇ ਨੱਠ, ਭੱਜਣ ਵਾਹੋ ਦਾਹੀਆ। ਨਾਨਕ ਗੋਬਿੰਦ ਸ਼ਬਦੀ ਧਾਰ ਰਹੇ ਦੱਸ, ਸੰਦੇਸ਼ਾ ਧੁਰਦਰਗਾਹੀਆ। ਓ ਸ਼ੰਕਰ ਇਹਦੇ ਕੋਲ ਨਹੀਂ ਕਿਸੇ ਦਾ ਵਸ, ਵਾਸਤੇ ਪਾ ਕੇ ਪੁਰਖ ਅਕਾਲ ਇਕੋ ਸੀਸ ਦਿਉ ਝੁਕਾਈਆ। ਅਸੀਂ ਚਾਰ ਜੁਗ ਦੇ ਗਾਵਣ ਵਾਲੇ ਜਸ, ਸਿਫ਼ਤਾਂ ਵਿਚ ਸਾਲਾਹੀਆ। ਜਿਥੇ ਜਿਥੇ ਸਾਨੂੰ ਦਿਤਾ ਰੱਖ, ਉਥੇ ਉਥੇ ਬਹਿ ਕੇ ਆਪਣਾ ਝਟ ਲਈਏ ਲੰਘਾਈਆ। ਇਹਦੀ ਮਰਜ਼ੀ ਜੇ ਭਾਵੇ ਤੇ ਭਗਤਾਂ ਨੂੰ ਕਦੇ ਹੋਣ ਨਾ ਦੇਵੇ ਅੱਡ, ਵੱਖਰੀ ਵੰਡ ਨਾ ਕੋਇ ਵੰਡਾਈਆ। ਜਿਸ ਵੇਲੇ ਚਾਹੇ ਉਸੇ ਵੇਲੇ ਲਏ ਰੱਖ, ਰੱਖਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸ਼ੰਕਰ ਕਹੇ ਉਹ ਵੇਖੋ ਚਿਤ੍ਰਗੁਪਤ ਟੇਕਦਾ ਮੱਥਾ, ਬਿਨ ਖ਼ਾਕ ਖ਼ਾਕ ਰਮਾਈਆ। ਨਾਲੇ ਕਰਦਾ ਆਵੇ ਕਥਾ, ਸੰਦੇਸ਼ਾ ਧੁਰਦਰਗਾਹੀਆ। ਮੈਂ ਖ਼ਬਰ ਦੇਵਾਂ ਯਥਾਰਥ ਯਥਾ, ਯਦੀ ਦਿਆਂ ਦ੍ਰਿੜਾਈਆ। ਦੂਰ ਦੁਰਾਡਾ ਆਇਆ ਨੱਸਾ, ਭੱਜਿਆ ਵਾਹੋ ਦਾਹੀਆ। ਤੇਰੇ ਦਵਾਰੇ ਪੁਜਿਆ ਮਸਾਂ, ਆਪਣਾ ਪੰਧ ਮੁਕਾਈਆ। ਨੇਤਰ ਨੀਰ ਵਹਾਇਆ ਅੱਖਾਂ, ਰੋ ਕੇ ਦਿਤਾ ਵਖਾਈਆ। ਸ਼ੰਕਰ ਮੈਂ ਕੀ ਦੱਸਾਂ, ਤੇਰਾ ਨਾਮ ਦੁਹਾਈਆ। ਫੇਰ ਦੋਹੱਥੜ ਮਾਰੀ ਉਤੇ ਪੱਟਾਂ, ਪਟਨੇ ਵਾਲਾ ਨਜ਼ਰੀ ਆਈਆ। ਇਸ਼ਾਰਾ ਕਰ ਕੇ ਕਿਹਾ ਰੂਪ ਧਾਰਿਆ ਵਾਂਗ ਜੱਟਾਂ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਦੇ ਨਾਲ ਪੁਰਖ ਸਮਰਥਾ, ਸਮਰਥ ਬੇਪਰਵਾਹੀਆ। ਮੈਂ ਸੁਨੇਹੜਾ ਦੱਸਾਂ ਸੱਚਾ, ਸਚ ਸਚ ਨਾਲ ਜਣਾਈਆ। ਮੇਰੇ ਲੇਖੇ ਵਿਚ ਚਿਤ੍ਰਗੁਪਤ ਕਹੇ ਰਣਜੀਤ ਸਿੰਘ ਦਾ ਮਕਾਨ ਰਹਿਣਾ ਨਹੀਂ ਸੀ ਸਾਢੇ ਤਿੰਨ ਹੱਥ ਦਾ ਕੱਚਾ, ਪੰਜ

❋

❋

ਤਤ ਨਾ ਕੋਇ ਚਤੁਰਾਈਆ। ਬਹੁੜੀ ਧੁਰ ਦੇ ਮਾਲਕ ਨੇ ਉਸ ਨੂੰ ਬਣਾ ਕੇ ਆਪਣਾ ਬੱਚਾ, ਬਚਪਨ ਵਿਚੋਂ ਬਚਪਨ ਦਿਤਾ ਬਦਲਾਈਆ। ਸਾਰਿਆਂ ਨੂੰ ਛਡ ਕੇ ਗੋਬਿੰਦ ਦਾ ਬਣ ਗਿਆ ਸਕਾ, ਪਿਛਲਾ ਲੇਖਾ ਲੇਖੇ ਵਿਚ ਰਖਾਈਆ। ਫੇਰ ਕਢ ਲਿਆ ਉਹ ਧੁਰ ਦਾ ਹੁਕਮ ਵੇਖ ਜਿਸ ਦੇ ਉਤੇ ਪਟਨੇ ਵਾਲੇ ਦਾ ਪੱਟਾ, ਬਿਨਾ ਪੱਟੀ ਤੋਂ ਦਿਤਾ ਲਿਖਾਈਆ। ਝਟ ਰਾਏ ਧਰਮ ਆ ਗਿਆ ਨੱਠਾ, ਉਚੀ ਕੂਕ ਕੂਕ ਸੁਣਾਈਆ। ਸ਼ੰਕਰ ਆਪਣੀਆਂ ਵੇਖ ਲੰਮੀਆਂ ਲਟਾਂ, ਕੀ ਬਾਸ਼ਕ ਗਲ ਲਟਕਾਈਆ। ਮੈਂ ਸਾਰਾ ਲੇਖਾ ਤੇਰੇ ਅੱਗੇ ਸੱਟਾਂ, ਆਪਣੇ ਖ਼ਾਲੀ ਹੱਥ ਵਖਾਈਆ। ਮੈਂ ਵੇਖੇ ਸਾਰੇ ਤੇਰੇ ਮੱਠਾ, ਸ਼ਿਵਦਵਾਲੇ ਖੋਜ ਖੁਜਾਈਆ। ਦੁਹਾਈ ਦਰੋਹੀ ਓ ਪੁਰਖ ਅਕਾਲ ਨੇ ਉਲਟੀ ਗੇੜ ਦਿਤੀ ਲੱਠਾ, ਮੈਨੂੰ ਸਮਝ ਕੋਇ ਨਾ ਆਈਆ। ਜਿਹੜਾ ਸਾਢੇ ਤਿੰਨ ਹੱਥ ਸ਼ਰੀਰ ਅੱਜ ਚੁਕਿਆ ਹੋਣਾ ਸੀ ਉਤੇ ਫੱਟਾ, ਖ਼ਾਕੀ ਖ਼ਾਕ ਵਿਚ ਮਿਲਾਈਆ। ਉਸ ਨੂੰ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਦਾ ਦੱਸ ਕੇ ਇਕੋ ਟੱਪਾ, ਚੁਰਾਸੀ ਦੇ ਟਾਪੂਆਂ ਵਿਚੋਂ ਬਾਹਰ ਕਢਾਈਆ। ਅੱਗੇ ਆਪਣੇ ਨਾਮ ਦਾ ਲਾ ਕੇ ਠੱਪਾ, ਮੋਹਰ ਸਚ ਦੀ ਦਿਤੀ ਵਖਾਈਆ। ਨਵੇਂ ਜੁਗ ਦਾ ਤੇ ਨਵੇਂ ਪਿਆਰ ਦਾ ਬਖ਼ਸ਼ ਕੇ ਗੱਫਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਰਾਏ ਧਰਮ ਕਹੇ ਮੇਰਾ ਅੱਖਰਾਂ ਵਾਲਾ ਰਹਿ ਨਹੀਂ ਗਿਆ ਕੋਈ ਸਫ਼ਾ, ਲਿਖਣ ਵਾਲੀ ਨਾ ਕੋਇ ਕਲਮ ਸ਼ਾਹੀਆ। ਮੇਰਾ ਹੁਕਮ ਹੋ ਗਿਆ ਰਫਾ, ਉਹ ਵੇਖ ਦੂਤ ਸਾਰੇ ਰੋਵਣ ਮਾਰਨ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਏ ਧਰਮ ਕਹੇ ਸ਼ੰਕਰ ਮੇਰੇ ਅੰਦਰ ਆ ਗਿਆ ਸ਼ੰਕਾ, ਸਹਿਜ ਨਾਲ ਜਣਾਈਆ। ਚੁਰਾਸੀ ਵਿਚੋਂ ਮੇਰਾ ਕੋਈ ਸਹਿ ਨਾ ਸਕੇ ਤਨਕਾ, ਭੱਜਾ ਆਵੇ ਵਾਹੋ ਦਾਹੀਆ। ਮੈਂ ਜ਼ੁੰਮੇਵਾਰ ਦੇਵਣਹਾਰ ਡੰਨ ਕਾ, ਲੱਖ ਚੁਰਾਸੀ ਖੇਲ ਖਿਲਾਈਆ। ਪਤਾ ਨਹੀਂ ਕਿਉਂ ਪ੍ਰਭੂ ਨੂੰ ਪਿਆਰ ਆ ਗਿਆ ਉਸ ਗੋਬਿੰਦ ਚੰਨ ਕਾ, ਜੋ ਚੰਦ ਚਾਂਦਨਾ ਜੋਤ ਨੂਰ ਰੁਸ਼ਨਾਈਆ। ਮਾਲਕ ਬਣ ਗਿਆ ਸਾਚੇ ਸੰਗ ਕਾ, ਸਗਲਾ ਸੰਗ ਵਖਾਈਆ। ਲਹਿਣਾ ਦੇਣਾ ਪੂਰਾ ਕਰ ਦੇ ਚਮਕੌਰ ਜੰਗ ਦਾ, ਜੰਗਜੂ ਆਪਣਾ ਲੇਖਾ ਦੇ ਮੁਕਾਈਆ। ਜਿਸ ਰਸ ਮਾਣਿਆ ਸੀ ਨੀਲੇ ਵਾਲੇ ਤੰਗ ਦਾ, ਤੰਗਦਸਤੀ ਵਿਚੋਂ ਆਪੇ ਬਾਹਰ ਕਢਾਈਆ। ਸਾਥੀ ਬਣ ਕੇ ਪੁਰਖ ਅਕਾਲ ਸੂਰੇ ਸਰਬੰਗ ਦਾ, ਸਾਹਿਬ ਆਪਣੀ ਕਲ ਵਰਤਾਈਆ। ਜਿਹੜਾ ਕਿਸੇ ਦਵਾਰੇ ਨਹੀਂ ਕਦੀ ਮੰਗਦਾ, ਮਾਂਗਤ ਹੋ ਕੇ ਝੋਲੀ ਕਦੇ ਨਾ ਡਾਹੀਆ। ਉਹ ਖੇਲ ਕਰੇ ਸੂਰੇ ਸਰਬੰਗ ਦਾ, ਸੂਰਬੀਰ ਵਡ ਵਡਿਆਈਆ। ਮੈਨੂੰ ਐਂ ਦਿਸਦਾ ਰਾਏ ਧਰਮ ਕਹੇ ਜਿਵੇਂ ਰਣਜੀਤ ਸਿੰਘ ਫਿਰ ਰਾਮ ਸਿੰਘ ਦੇ ਘਰ ਜੰਮਦਾ, ਜਨਮ ਜਨਮ ਵਿਚੋਂ ਬਦਲਾਈਆ। ਜਿਸ ਕਿਰਪਾਲ ਹੋ ਕੇ ਦਿਆਲ ਹੋ ਕੇ ਨਾਤਾ ਤੁਟਣ ਨਹੀਂ ਦਿਤਾ ਕਾਇਆ ਮਾਟੀ ਚੰਮ ਦਾ, ਚੰਮ ਦਾ ਦਮ ਆਪਣੇ ਰੰਗ ਰੰਗਾਈਆ। ਜਿਹੜਾ ਨੇਤਰ ਨੀਰ ਵਗਣਾ ਸੀ ਛੰਮ ਛੰਮ ਦਾ, ਉਹ ਸ਼ਮਾ ਦਾ ਦੀਪਕ ਗੁਰਮੁਖ ਦਿਤਾ ਜਗਾਈਆ। ਜਿਹੜਾ ਗ੍ਰਹਿ ਬਣਨਾ ਸੀ ਦੁਖੜਾ ਗ਼ਮ ਦਾ, ਗ਼ਮਖਾਰ ਹੋ ਕੇ ਦਿਲਦਾਰ ਹੋ ਕੇ ਧੁਰ ਦਾ ਯਾਰ ਹੋ ਕੇ ਨਿਰਾਕਾਰ ਹੋ ਕੇ ਨਿਰੰਕਾਰ ਹੋ ਕੇ ਸੱਚੀ ਸਰਕਾਰ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਚਿਤ੍ਰਗੁਪਤ ਕਹੇ ਰਾਏ ਧਰਮ ਆਹ ਵੇਖ ਲੈ ਮੇਰੀ ਪੁਸਤਕ, ਜੋ ਲੇਖੇ ਸਭ ਦੇ ਰਹੀ ਲਿਖਾਈਆ। ਜਾਂ ਤੱਕਿਆ ਕੁਕਰਮ ਦੇ ਥਾਂ ਤੇ ਭਗਤ ਦੀ ਉਸਤਤ, ਕੇਹੜੇ ਵੇਲੇ ਲਿਖ ਕੇ ਮੇਰਾ ਲੇਖਾ ਗਿਆ

❋

❋

ਬਦਲਾਈਆ। ਓ ਵੇਖ ਜਿਸ ਨੂੰ ਪੈਗ਼ੰਬਰ ਕਹਿੰਦੇ ਮੁਰਸ਼ਦ, ਉਹ ਮੁਰਸ਼ਦ ਬੇਪਰਵਾਹੀਆ। ਪਤਾ ਨਹੀਂ ਉਸ ਨੂੰ ਸਚਖੰਡ ਵਿਚੋਂ ਕੇਹੜੇ ਵੇਲੇ ਮਿਲ ਗਈ ਫੁਰਸਤ, ਵਿਹਲਾ ਹੋ ਕੇ ਗੁਰਮੁਖਾਂ ਜਨਮ ਗਿਆ ਬਦਲਾਈਆ। ਉਸ ਦੀ ਮਹਿੰਮਾ ਕੀ ਤੇ ਵਡਿਆਈ ਕੀ ਉਲਫ਼ਤ, ਸਿਫ਼ਤਾਂ ਵਿਚ ਕੀ ਸਾਲਾਹੀਆ। ਜਿਸ ਦਾ ਆਦਿ ਦਾ ਧਰਮ ਬਗੀਚਾ ਤੇ ਭਗਤ ਗੁਲਸ਼ਨ, ਗੁਲ ਪ੍ਰੇਮ ਵਾਲੇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਦਏ ਮਿਲਾਈਆ। ਚਿਤ੍ਰਗੁਪਤ ਕਹੇ ਅਵਤਾਰ ਪੈਗ਼ੰਬਰ ਗੁਰੂ ਸਹਿਬਾਨੋ, ਬ੍ਰਹਮਾ ਵਿਸ਼ਨ ਜੀ ਸ਼ੰਕਰ ਦਿਆਂ ਸੁਣਾਈਆ। ਮੇਰੇ ਲੇਖੇ ਵਿਚੋਂ ਕੋਈ ਆਪਣੇ ਸਿੱਖ ਮੁਰੀਦ ਪਹਿਚਾਨੋ, ਜਿਸ ਨੂੰ ਫੜ ਕੇ ਬਾਹਰ ਲਉ ਕਢਾਈਆ। ਖੰਡੇ ਖੜਗ ਖਿੱਚਣ ਵਾਲੇ ਕਿਰਪਾਨੋ, ਤੀਰ ਤਰਕਸ਼ ਕੰਧਿਆਂ ਉਤੇ ਉਠਾਈਆ। ਤਤਾਂ ਵਾਲਿਓ ਜਵਾਨੋ, ਆਪਣੀ ਲਓ ਅੰਗੜਾਈਆ। ਓ ਧਰਤੀ ਦੇ ਮਹਿਮਾਨੋ, ਚਾਰ ਦਿਨ ਕਟ ਕੇ ਫਿਰ ਭੱਜੇ ਵਾਹੋ ਦਾਹੀਆ। ਵੇਖੋ ਖੇਲ ਸ੍ਰੀ ਭਗਵਾਨੋ, ਕੀ ਕਰਤਾ ਕਲ ਵਰਤਾਈਆ। ਸਾਰੇ ਇਕ ਦਾ ਕਰੋ ਧਿਆਨੋ, ਬਿਨ ਨੈਣ ਨੈਣ ਉਠਾਈਆ। ਮਸ਼ਹੂਰੀ ਵਿਚ ਦਿਉ ਬਿਆਨੋ, ਇਕੋ ਇਕ ਵਾਰ ਦ੍ਰਿੜਾਈਆ। ਆਪਣਾ ਆਪਣਾ ਨਾਮ ਦੱਸੋ ਪੈਗ਼ਾਮੋ, ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਰੀਏ ਕੀ ਧਿਆਨ, ਚਿਤ੍ਰਗੁਪਤ ਵੇਖ ਕੀ ਵਖਾਈਆ। ਅਸੀਂ ਤੇ ਬਰਦੇ ਸ੍ਰੀ ਭਗਵਾਨ, ਜੁਗ ਜੁਗ ਸੇਵ ਕਮਾਈਆ। ਅਸੀਂ ਆਪ ਵੇਖ ਕੇ ਹੋਏ ਹੈਰਾਨ, ਹੈਰਾਨੀ ਵਿਚ ਦਈਏ ਜਣਾਈਆ। ਜਿਸ ਨੇ ਨੌ ਸੌ ਚੁਰਾਨਮੇ ਚੌਕੜੀ ਜੁਗ ਦੀ ਪਿਛਲੀ ਆਪਣੀ ਕੀਤੀ ਬਦਲੀ ਆਪ ਆਣ, ਆਪਣੀ ਦਇਆ ਕਮਾਈਆ। ਜਨ ਭਗਤਾਂ ਜ਼ਿੰਦਗੀ ਵਿਚੋਂ ਜ਼ਿੰਦਗੀ ਦਾ ਬਖ਼ਸ਼ ਦਾਨ, ਦਾਤਾ ਦਾਨੀ ਹੋਇਆ ਆਪ ਸਹਾਈਆ। ਕਾਹਨ ਕਹੇ ਮੈਂ ਅਰਜਨ ਕੋਲ ਕੀਤਾ ਸੀ ਇਕ ਬਿਆਨ, ਬਿਨਾ ਲਿਖਣ ਤੋਂ ਦਿਤਾ ਸੁਣਾਈਆ। ਜਿਸ ਵੇਲੇ ਮੇਰਾ ਮਾਲਕ ਆਇਆ ਸ੍ਰੀ ਭਗਵਾਨ ਬੇਪਹਿਚਾਨ ਨੂਰ ਇਲਾਹੀਆ। ਉਹ ਜਿਸ ਵੇਲੇ ਚਾਹੇ ਆਪਣਿਆਂ ਭਗਤਾਂ ਨੂੰ ਦੇਵੇ ਮਾਣ, ਵਡਿਆਈ ਆਪਣੇ ਹੱਥ ਵਖਾਈਆ। ਜੀਂਵਦਿਆਂ ਦੀ ਜੀਂਵਦਿਆਂ ਕਰ ਦੇਵੇ ਕਲਿਆਨ, ਜੀਵਣ ਵਿਚ ਮਰਨ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਚਾਹੇ ਉਸ ਦਾ ਖੜਾ ਕਰ ਦੇਵੇ ਨਿਸ਼ਾਨ, ਨਿਸ਼ਾਨੇ ਪਿਛਲੇ ਦਏ ਮੁਕਾਈਆ। ਆਦਿ ਦਾ ਆਦਿ ਅੰਤ ਦਾ ਅੰਤ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਸਦਾ ਮਿਹਰਵਾਨ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਲੇਖ ਆਪ ਬਦਲਾਈਆ। ਸਾਰੇ ਕਹਿਣ ਸ਼ੰਕਰ ਅੰਤ ਵੇਖ ਲੈ ਖੇਲ ਮੁਕੀ, ਮੁਕੰਮਲ ਸਾਰੇ ਦਈਏ ਦ੍ਰਿੜਾਈਆ। ਉਹ ਜਿਸ ਦੀ ਸ਼ਬਦ ਧਾਰ ਦੋ ਤੁਕੀ, ਦੋ ਜਹਾਨ ਬੇੜਾ ਪਾਰ ਕਰਾਈਆ। ਸਾਰੇ ਮਨਜ਼ੂਰ ਕਰ ਲਈਏ ਜਿਸ ਦੇ ਭਗਤ ਸਚਖੰਡ ਵਿਚ ਵਸਦੇ ਸੁਖੀ, ਮਾਤਲੋਕ ਉਨ੍ਹਾਂ ਦਾ ਹੋਏ ਸਹਾਈਆ। ਜਨਮ ਦੇ ਕੇ ਬਿਨਾ ਮਾਤ ਦੀ ਕੁੱਖੀ, ਜਨਮ ਜਨਮ ਵਿਚੋਂ ਬਦਲਾਈਆ। ਲਟਕਣ ਨਹੀਂ ਦਿਤਾ ਦਸ ਮਾਸ ਉਲਟਾ ਰੁੱਖੀ, ਮਾਤ ਗਰਭ ਅਗਨੀ ਤਤ ਨਾ ਕੋਇ ਤਪਾਈਆ। ਭਾਗ ਲਗਾਇਆ ਪਿਤਾ ਪੁੱਤੀਂ, ਪਿਤਾ ਪੂਤ ਆਪਣਾ ਰੰਗ ਰੰਗਾਈਆ। ਜਿਸ ਦੀ ਮਿੱਟੀ ਖ਼ਾਕ ਇਸ ਗ੍ਰਹਿ ਵਿਚੋਂ ਅੱਜ ਜਾਣੀ ਸੀ ਚੁੱਕੀ, ਚਾਰ ਕਾਹਨੀ ਕੰਧਿਆਂ ਉਤੇ ਉਠਾਈਆ। ਉਸ ਪਰਿਵਾਰ ਨੂੰ ਬੇਪਰਵਾਹ ਕਰਕੇ ਸੁਖੀ, ਸੁਖ ਸਤਿਗੁਰ ਸ਼ਬਦ ਵਿਚ ਰਖਾਈਆ। ਸ੍ਰਿਸ਼ਟੀ

❋

❋

ਜਗਤ ਵਿਹਾਰ ਦੀ ਭੁੱਖੀ, ਅਗਲਾ ਸੰਗ ਨਾ ਕੋਇ ਬਣਾਈਆ। ਜਿਸ ਮਾਤਾ ਦੀ ਅੱਜ ਕੁੱਖ ਜਾਣੀ ਸੀ ਲੁੱਟੀ, ਲੁਟੇਰਾ ਰਾਏ ਧਰਮ ਨਜ਼ਰ ਕਿਸੇ ਨਾ ਆਈਆ। ਉਸ ਦਾ ਮਾਲਕ ਉਸ ਦਾ ਉਜਲ ਕਰੇ ਮੁਖੀ, ਮੁਖ ਮੁਖੜੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਆਪਣੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਰੇ ਕਹਿ ਦਈਏ ਵਾਹ ਵਾ, ਸਤਿਗੁਰੂ ਤੇਰੀ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸੀਸ ਦਈਏ ਨਿਵਾ, ਨਿਵ ਨਿਵ ਸੀਸ ਝੁਕਾਈਆ। ਚਿਤ੍ਰਗੁਪਤ ਕਹੇ ਰਾਏ ਧਰਮ ਇਹ ਦਾਤਾ ਬੇਪਰਵਾਹ, ਬੇਪਰਵਾਹ ਅੱਗੇ ਚਲੇ ਨਾ ਕੋਇ ਚਤੁਰਾਈਆ। ਸਾਰੇ ਰਲ ਕੇ ਸਤਾਈ ਮਾਘ ਨੂੰ ਬਣ ਜਾਈਏ ਗਵਾਹ, ਸ਼ਹਾਦਤ ਸਤਿਗੁਰ ਸ਼ਬਦ ਵਾਲੀ ਭੁਗਤਾਈਆ। ਰਾਮ ਸਿੰਘ ਤੇ ਰਾਮ ਹੋਇਆ ਸਹਾ, ਸਹਾਇਕ ਇਕੋ ਨਜ਼ਰੀ ਆਈਆ। ਤੇਰਾ ਬੱਚਾ ਬਚਾ ਕੇ ਤੇਰੀ ਝੋਲੀ ਦਿਤਾ ਪਾ, ਆਪਣੇ ਖ਼ਾਲੀ ਹੱਥ ਰਖਾਈਆ। ਤੇਰੇ ਪਰਿਵਾਰ ਤੋਂ ਤੇਰਾ ਲੇਖਾ ਦਿਤਾ ਲਿਖਾ, ਦੂਜਾ ਲਿਖਾਰੀ ਨਾ ਕੋਇ ਵਖਾਈਆ। ਇਨ੍ਹਾਂ ਦੀ ਕਲਮ ਦੇ ਲੇਖ ਨੇ ਤੇਰਾ ਘਰ ਦਿਤਾ ਵਸਾ, ਜੇ ਇਹ ਲਿਖਣ ਵਾਲੇ ਨਾ ਹੁੰਦੇ ਤੇਰਾ ਹੁੰਦਾ ਨਾ ਕੋਇ ਸਹਾਈਆ। ਇਹ ਚਾਰ ਜੁਗ ਦੇ ਬੱਚੇ ਪ੍ਰਭੂ ਦੇ ਭਗਤ ਬਲ ਦਾ ਲੇਖਾ ਤੇ ਬਾਵਨ ਬਣਿਆ ਗਵਾਹ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਸਕਣ ਨਾ ਮੂਲ ਸਮਝਾਈਆ। ਜਨ ਭਗਤਾਂ ਦਾ ਭਗਤਾਂ ਵਾਲਾ ਰਾਹ, ਮਾਰਗ ਪੰਥ ਪੰਥ ਮਾਰਗ ਸਤਿਗੁਰ ਨਜ਼ਰੀ ਆਈਆ। ਜਿਹੜੀ ਸਿਖਿਆ ਗੋਬਿੰਦ ਗਿਆ ਸਮਝਾ, ਸੋ ਗੋਬਿੰਦ ਪੂਰ ਦਏ ਕਰਾਈਆ। ਜਿਸ ਨੂੰ ਮੁਹੰਮਦ ਕਿਹਾ ਖ਼ੁਦਾ, ਈਸਾ ਮੂਸਾ ਜਿਸ ਨੂੰ ਸੀਸ ਝੁਕਾਈਆ। ਜਿਸ ਨੂੰ ਰਾਧਾ ਕ੍ਰਿਸ਼ਨ ਲਿਆ ਅਪਣਾ, ਆਪ ਅਪਣਾ ਮੂਲ ਚੁਕਾਈਆ। ਉਹ ਦਾਤਾ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਲਹਿਣਾ ਦੇਣਾ ਦੇਵੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜਿਸ ਨੇ ਬਖ਼ਸ਼ਿਸ਼ ਕੀਤੀ ਰਣਜੀਤ ਸਿੰਘ ਦੇ ਉਤੇ ਪਿਤਾ ਤੇ ਮਾਂ, ਮਾਤ ਪਿਤਾ ਦਾ ਪਿਤਾ ਰੂਪ ਆਪ ਬਦਲਾਈਆ। ਸਦਾ ਸਦਾ ਸਦ ਹੋਵੇ ਸਹਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੱਧਕ ਦੀ ਫੜ ਕੇ ਬਾਂਹ, ਰਾਮ ਸਿੰਘ ਦਾ ਲੇਖੇ ਲਾ ਕੇ ਨਾਂ, ਨਾਉ ਨਿਰੰਕਾਰ ਆਪਣਾ ਇਕ ਦਰਸਾਈਆ।

੨੮ ਮਾਘ ਸ਼ਹਿਨਸ਼ਾਹੀ ਸੰਮਤ ੬ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

ਜੋ ਗੁਰਮੁਖ ਸਤਿਗੁਰੂ ਦਵਾਰ ਖਲੋਤੇ, ਤਟ ਕਿਨਾਰਾ ਇਕ ਧਿਆਨ ਲਗਾਈਆ। ਉਹ ਜਗਤ ਜਹਾਨ ਸ਼ੌਹ ਦਰਿਆ ਖਾਵਣ ਨਾ ਗੋਤੇ, ਕੂੜੀ ਕਿਰਿਆ ਡੂੰਘੇ ਵਹਿਣ ਨਾ ਕੋਇ ਵਹਾਈਆ। ਸੁਰਤੀ ਅੰਦਰ ਰਹਿਣ ਮੂਲ ਨਾ ਸੋਤੇ, ਆਲਸ ਨਿੰਦਰਾ ਗ਼ਫ਼ਲਤ ਨਾ ਕੋਇ ਵਖਾਈਆ। ਸਤਿਗੁਰ ਪੂਰਾ ਉਠਾਵੇ ਨਾਲ ਸ਼ਬਦ ਸੋਟੇ, ਭੈ ਭੌ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਸਚ ਸਲੋਕੇ, ਸੋਹਲਾ ਏਕੰਕਾਰ ਅਗੰਮ ਅਥਾਹੀਆ। ਮਾਇਆ ਮਮਤਾ ਕੂੜੀ ਕਿਰਿਆ ਕਢੇ ਵਿਚੋਂ ਧੋਖੇ, ਹਉਮੇ ਰੋਗ ਦਏ ਮਿਟਾਈਆ। ਭਾਗ ਲਗਾਵੇ ਕਾਇਆ ਮਾਟੀ ਕੋਠੇ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਪ੍ਰਕਾਸ਼ ਬਖ਼ਸ਼ ਕੇ ਨਿਰਮਲ ਜੋਤੇ, ਅੰਧ ਅੰਧੇਰ ਦਏ ਗਵਾਈਆ। ਅਨਾਦੀ ਧੁਨ ਲਗਾ ਕੇ ਚੋਟੇ, ਚੋਟੀ ਚੜ੍ਹ ਕੇ ਵੇਖ ਵਖਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਜੋ ਗੁਰਮੁਖ ਆਏ ਸਤਿਗੁਰੂ ਦਵਾਰ, ਸਤਿ ਸਚ ਸਰਨਾਈਆ। ਸਤਿਗੁਰ ਬਖ਼ਸ਼ੇ ਨਾਮ ਅਧਾਰ, ਉਦਰ ਦਾ ਲੇਖਾ ਦਏ ਮੁਕਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਦਇਆ ਕਮਾਈਆ। ਕਲਜੁਗ ਅੰਦਰ ਪਾਵੇ ਸਾਰ, ਮਹਾਂਸਾਰਥੀ ਹੋ ਕੇ ਵੇਖ ਵਖਾਈਆ। ਕੂੜ ਕਲਪਣਾ ਮੇਟੇ ਅੰਧ ਅੰਧਿਆਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰ, ਅਗਨੀ ਤਤ ਦਏ ਬੁਝਾਈਆ। ਸ਼ਬਦ ਅਨਾਦੀ ਦਏ ਧੁਨਕਾਰ, ਧੁਨ ਆਤਮਕ ਰਾਗ ਸੁਣਾਈਆ। ਨਿਰਮਲ ਦੀਪਕ ਜੋਤੀ ਦੀਆ ਦਏ ਬਾਲ, ਅਗੰਮ ਅਥਾਹ ਬੇਪਰਵਾਹ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਬਣਾ ਕੇ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਦਰਸ਼ਨ ਦੇਵੇ ਦੀਨ ਦਿਆਲ, ਦਇਆਨਿਧ ਠਾਕਰ ਆਪਣਾ ਪੜਦਾ ਦਏ ਉਠਾਈਆ। ਸੁਰਤੀ ਸ਼ਬਦ ਮੁਰੀਦ ਮੁਰਸ਼ਦ ਹੋ ਕੇ ਪੁਛੇ ਮੁਰੀਦਾਂ ਹਾਲ, ਗ੍ਰਹਿ ਮੰਦਰ ਵੇਖ ਵਖਾਈਆ। ਝਗੜਾ ਮੁਕਾ ਕੇ ਕਾਲ ਮਹਾਂਕਾਲ, ਮਿਹਰਵਾਨ ਹੋਏ ਸਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਹੋ ਕੇ ਕਰੇ ਆਪ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜੋ ਗੁਰਮੁਖ ਸਤਿਗੁਰ ਦਵਾਰ ਪੁੱਜਾ, ਪੂਰਬ ਪਿਛਲਾ ਪੰਧ ਮੁਕਾਈਆ। ਸਤਿਗੁਰ ਕਿਰਪਾ ਕਰੇ ਉਪਰ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਅੰਤਰ ਨਿਰੰਤਰ ਭੇਵ ਖੁਲ੍ਹਾਵੇ ਗੁੱਝਾ, ਪਰਦਾ ਬਜਰ ਕਪਾਟ ਤੁੜਾਈਆ। ਘਰ ਪ੍ਰਕਾਸ਼ ਕਰੇ ਉਦਾ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਪਰਮਾਤਮ ਆਤਮ ਧਾਰ ਦੱਸ ਕੇ ਮੁੱਦਾ, ਮੁੱਦਤ ਦੇ ਵਿਛੜੇ ਲਏ ਮਿਲਾਈਆ। ਭਾਗ ਲਗਾ ਕੇ ਕਾਇਆ ਸਾਢੇ ਤਿੰਨ ਹੱਥ ਦਾ ਝੁੱਗਾ, ਝੁੱਗੀ ਵੇਖੇ ਚਾਈਂ ਚਾਈਂਆ। ਜਿਸ ਦਾ ਵੇਲਾ ਅੰਤ ਕਰਮ ਕਾਂਡ ਦਾ ਹੋਵੇ ਪੁੱਜਾ, ਪੂਜਾ ਆਪਣੀ ਦਏ ਦ੍ਰਿੜਾਈਆ। ਨਿਰਮਲ ਕਰਾ ਕੇ ਬੁੱਧਾ, ਬੁੱਧੀ ਬਿਬੇਕ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਜੋ ਗੁਰਮੁਖ ਸਤਿਗੁਰੂ ਦਵਾਰੇ ਜਾਏ ਆ, ਦਰ ਠਾਂਡੇ ਸੀਸ ਨਿਵਾਈਆ। ਸਤਿਗੁਰ ਸ਼ਬਦ ਸ਼ਬਦੀ ਪਕੜੇ ਬਾਂਹ, ਬਾਜ਼ੂ ਆਪਣੇ ਨਾਲ ਬੰਧਾਈਆ। ਪਰਮਾਤਮ ਆਤਮ ਬਣੇ ਮਲਾਹ, ਖੇਵਟ ਖੇਟ ਅਗੰਮ ਅਥਾਹੀਆ। ਸਚ ਸਰੋਵਰ ਲਏ ਨੁਹਾ, ਦੁਰਮਤ ਮੈਲ ਆਪ ਧਵਾਈਆ। ਹੰਸ ਬੁਧੀ ਬਣਾਏ ਫੜ ਕੇ ਕਾਂ, ਕਾਗੋਂ ਹੰਸ ਉਡਾਈਆ। ਇਕ ਦ੍ਰਿੜਾ ਕੇ ਆਪਣਾ ਨਾਂ, ਨਾਉਂ ਨਿਰੰਕਾਰਾ ਦਏ ਸਮਝਾਈਆ। ਜਿਥੇ ਸ਼ਰਅ ਨਹੀਂ ਸੂਰ ਤੇ ਗਾਂ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕੋ ਸਤਿ ਸਤਿਵਾਦੀ ਅਗੰਮਾ ਥਾਂ, ਥਾਨ ਥਨੰਤਰ ਸੋਭਾ ਪਾਈਆ। ਸੋ ਭਗਤਾਂ ਜਣਾਏ ਆਪਣਾ ਗਰਾਂ, ਗ੍ਰਹਿ ਮੰਦਰ ਇਕ ਵਡਿਆਈਆ। ਜਿਥੇ ਨਿਰਮਲ ਨੂਰ ਜੋਤ ਹੋਏ ਰੁਸ਼ਨਾ, ਅੰਧ ਅੰਧੇਰ ਨਜ਼ਰ ਨਾ ਆਈਆ। ਸਾਰੇ ਕਰਨ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰੂ ਨੂਰ ਵਿਚ ਨੂਰ ਰਹੇ ਸਮਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਸੋ ਪੁਰਖ ਅਕਾਲ ਦੀਨ ਦਿਆਲ ਸਮਰਥ ਸਤਿਗੁਰ ਜਨ ਭਗਤਾਂ ਬਣ ਕੇ ਪਿਤਾ ਮਾਂ, ਗੁਰਮੁਖ ਆਪਣੀ ਗੋਦ ਉਠਾਈਆ। ਦਰਗਹ ਸਾਚੀ ਸਚਖੰਡ ਦਵਾਰ ਨਿਥਾਵਿਆਂ ਦੇਵੇ ਥਾਂ, ਧਰਮ ਦਵਾਰ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਨੂਰ ਇਲਾਹੀਆ।

❋

❋

ਸਤਿਗੁਰੂ ਦਵਾਰੇ ਜੋ ਜਨ ਆਇਆ, ਹਉਮੇ ਹੰਗਤਾ ਰੋਗ ਗਵਾਈਆ। ਤ੍ਰੈਗੁਣ ਕੂੜੀ ਮੇਟੇ ਮਾਇਆ, ਮਮਤਾ ਮੋਹ ਦਏ ਚੁਕਾਈਆ। ਨਿਰਗੁਣ ਸਰਗੁਣ ਸਿਰ ਰੱਖੇ ਆਪਣਾ ਸਾਇਆ, ਅਗਨੀ ਤਤ ਨਾ ਲਾਗੇ ਰਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਕੰਢੇ ਬੈਠੇ ਸਾਰੇ ਪਾਰ ਲੰਘਾਇਆ, ਫੜ ਬਾਹੋਂ ਆਪ ਤਰਾਈਆ। ਗੋਬਿੰਦ ਦਾ ਬੇੜਾ ਗੋਬਿੰਦ ਕੰਧ ਟਿਕਾਇਆ, ਗੋਬਿੰਦ ਗੋਬਿੰਦ ਹੋਇਆ ਸਹਾਈਆ। ਸਤਿਗੁਰ ਸ਼ਬਦ ਸ਼ਬਦ ਸ਼ਬਦ ਦਾ ਜਹਾਜ਼ ਚਲਾਇਆ, ਨਾਮ ਸ਼ਬਦ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਉਪਰ ਆਪਣੀ ਦਇਆ ਆਪ ਕਮਾਇਆ, ਸੋ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਹਰਿ ਸਤਿਗੁਰ ਵਿਚ ਸਮਾਈਆ।

ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਚਾਰ ਜੁਗ ਦੇ ਭਗਤ ਸੂਫ਼ੀ ਸੰਤ ਫ਼ਕੀਰ, ਮਸ਼ਵਰਾ ਦਰਗਹ ਸਾਚੀ ਸਚਖੰਡ ਰਹੇ ਬਣਾਈਆ। ਬੇਨੰਤੀ ਕਰੀਏ ਅੱਗੇ ਬੇਨਜ਼ੀਰ, ਜੋ ਨਜ਼ਰੀਆ ਸਭ ਦਾ ਦਏ ਬਦਲਾਈਆ। ਸਾਰੇ ਕਹਿਣ ਉਠ ਸ਼ਰੋਮਣੀ ਭਗਤ ਕਬੀਰ, ਬੇਪਰਵਾਹ ਲੈ ਅੰਗੜਾਈਆ। ਪਰਵਰਦਿਗਾਰ ਨੂੰ ਕਹੋ ਸ਼ਰਅ ਦੀ ਬਦਲ ਦੇਵੇ ਲਕੀਰ, ਲਾਈਨ ਐਨ ਆਪਣੀ ਦਏ ਸਮਝਾਈਆ। ਝਗੜਾ ਮੇਟ ਦੇ ਸ਼ਾਹ ਹਕੀਰ, ਰਾਓ ਰੰਕ ਇਕੋ ਰੰਗ ਰੰਗਾਈਆ। ਆਪਣੀ ਨਵੀਂ ਦੱਸ ਤਦਬੀਰ, ਤਰੀਕਾ ਇਕ ਦ੍ਰਿੜਾਈਆ। ਦੀਨ ਮਜ਼੍ਹਬ ਸ਼ਰਅ ਦਾ ਤੁੱਟੇ ਜ਼ੰਜੀਰ, ਜ਼ੱਰੇ ਜ਼ੱਰੇ ਤੇਰਾ ਨੂਰ ਨਜ਼ਰੀ ਆਈਆ। ਦੀਨ ਦੁਨੀ ਦੀ ਬਦਲ ਦੇਣੀ ਜ਼ਮੀਰ, ਜ਼ਾਹਰ ਜ਼ਹੂਰ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਭਗਤ ਸੂਫ਼ੀ ਸੰਤ ਕਹਿਣ ਫ਼ਕੀਰ ਸਾਡੀ ਇਕ ਬੇਨੰਤੀ, ਆਰਜ਼ੂ ਅਰਜ਼ ਵਿਚ ਜਣਾਈਆ। ਤੂੰ ਬੋਧ ਅਗਾਧਾ ਸ਼ਬਦ ਅਨਾਦਾ ਪੰਡਤੀ, ਪਰਵਰਦਿਗਾਰ ਨੂਰ ਇਲਾਹੀਆ। ਤੂੰ ਕੂੜੀ ਖੇਲ ਮਿਟਾ ਦੇ ਪੰਜ ਤਤ ਤਨ ਦੀ, ਗ੍ਰਹਿ ਇਕੋ ਕਰ ਰੁਸ਼ਨਾਈਆ। ਕਲਪਣਾ ਮੇਟ ਦੇ ਮਨੂਏ ਮਨ ਦੀ, ਮਮਤਾ ਮੋਹ ਦੇ ਚੁਕਾਈਆ। ਆਸਾ ਪੂਰੀ ਕਰ ਦੇ ਗੋਬਿੰਦ ਚੰਨ ਦੀ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਅਵਾਜ਼ ਪਵਿੱਤਰ ਕਰ ਦੇ ਜਗਤ ਵਾਲੇ ਕੰਨ ਦੀ, ਕਰਮ ਕਾਂਡ ਦਾ ਡੇਰਾ ਢਾਹੀਆ। ਸੋਝੀ ਦੇ ਦੇ ਆਪਣੇ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸ਼ਰਅ ਜਣਾ ਦੇ ਇਕੋ ਧਰਮ ਦੀ, ਧਰਮ ਦੀ ਧਾਰ ਇਕ ਪਰਗਟਾਈਆ। ਲੜਾਈ ਰਹੇ ਨਾ ਜ਼ਾਤ ਪਾਤ ਵਰਨ ਦੀ, ਬਰਨ ਦਾ ਲੇਖਾ ਦੇਣਾ ਚੁਕਾਈਆ। ਓਟ ਦੱਸ ਦੇ ਇਕੋ ਆਪਣੇ ਚਰਨ ਦੀ, ਚਰਨ ਚਰਨੋਦਕ ਦੇਣਾ ਪਿਆਈਆ। ਅੱਖ ਖੋਲ੍ਹ ਦੇ ਹਰਨ ਫਰਨ ਦੀ, ਨਿਜ ਨੇਤਰ ਕਰ ਰੁਸ਼ਨਾਈਆ। ਦੁਰਮਤ ਮੈਲ ਧੋ ਦੇ ਜਨਮ ਜਨਮ ਦੀ, ਹਰਿਜਨ ਆਪਣੇ ਘਰ ਵਸਾਈਆ। ਚਿੰਤਾ ਮੇਟ ਦੇ ਕਲਪਣਾ ਭਰਮ ਦੀ, ਭਾਂਡਾ ਭਰਮ ਭੌ ਭੰਨਾਈਆ। ਸਿਖਿਆ ਦੇ ਦੇ ਇਕੋ ਨਾਮ ਆਪਣਾ ਪੜ੍ਹਨ ਦੀ, ਦੂਜੀ ਲੋੜ ਰਹੇ ਨਾ ਰਾਈਆ। ਮੰਜ਼ਲ ਦੱਸ ਦੇ ਆਪਣੇ ਚੜ੍ਹਨ ਦੀ, ਚੌਥੇ ਪਦ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ

❋

❋

ਤੇਰੇ ਆਸ ਰਖਾਈਆ। ਭਗਤ ਫ਼ਕੀਰ ਸੂਫ਼ੀ ਕਹਿਣ ਸੰਤ, ਸਾਹਿਬ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰ ਦੇ ਅੰਤ, ਅੰਤਸ਼ਕਰਨ ਸਭ ਦਾ ਦੇ ਬਦਲਾਈਆ। ਤੇਰੇ ਨਾਮ ਦਾ ਇਕੋ ਹੋਵੇ ਮੰਤ, ਮੰਤਰ ਇਕੋ ਦੇਣਾ ਸਮਝਾਈਆ। ਆਤਮ ਪਰਮਾਤਮ ਨਜ਼ਰੀ ਆਵੇ ਕੰਤ, ਕੰਤ ਕੰਤੂਹਲ ਤੇਰੀ ਸਰਨਾਈਆ। ਹਉਮੇ ਗੜ੍ਹ ਤੋੜ ਦੇ ਹੰਗਤ, ਹੰ ਬ੍ਰਹਮ ਇਕ ਦ੍ਰਿੜਾਈਆ। ਝਗੜਾ ਰਹੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੜਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡੇ ਤੇਰੀ ਵਡ ਵਡਿਆਈਆ। ਸੰਤ ਭਗਤ ਸੂਫ਼ੀ ਕਹਿਣ ਸਾਡੀ ਅਰਜ਼ੋਈ, ਤਮੰਨਾ ਤੇਰੇ ਅੱਗੇ ਰਖਾਈਆ। ਤੇਰੇ ਨਾਮ ਦੀ ਇਕ ਦਰੋਹੀ, ਦਰੋਹੀ ਤੇਰਾ ਨਾਮ ਦੁਹਾਈਆ। ਤੇਰੀ ਕਿਰਪਾ ਬਿਨਾ ਤੈਨੂੰ ਮਿਲ ਨਾ ਸਕੇ ਕੋਈ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਦੀ ਚੌਧਵੀਂ ਮਿਲੇ ਕੋਈ ਨਾ ਢੋਈ, ਦੂਰ ਦੁਰਾਡੇ ਸਾਰੇ ਰੋਵਣ ਮਾਰਨ ਧਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਆਤਮ ਸਭ ਦੀ ਮੋਹੀ, ਮੋਹ ਮੁਹੱਬਤ ਆਪਣੇ ਨਾਲ ਰਖਾਈਆ। ਜੀਵਾਂ ਜੰਤਾਂ ਸੁਰਤੀ ਉਠਾ ਸੋਈ, ਸੋਈ ਸੁਰਤ ਸ਼ਬਦ ਹਲੂਣੇ ਨਾਲ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਭਗਤ ਸੰਤ ਸੂਫ਼ੀ ਕਹਿਣ ਤੇਰੀ ਚਰਨ ਧੂੜੀ ਲਾਈਏ ਖ਼ਾਕ, ਮਸਤਕ ਇਕ ਰਮਾਈਆ। ਕਲਜੁਗ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰ ਭਵਿਖਤ ਵਾਕ, ਪੇਸ਼ੀਨਗੋਈਆਂ ਤੇਰੀ ਝੋਲੀ ਪਾਈਆ। ਨਿਰਗੁਣ ਨੂਰ ਜੋਤ ਤੇਰਾ ਹੋਵੇ ਪ੍ਰਕਾਸ਼, ਕਲ ਕਲਕੀ ਤੇਰੀ ਬੇਪਰਵਾਹੀਆ। ਨਿਹਕਲੰਕ ਤੇਰਾ ਹੋਵੇ ਇਕ ਵਿਸ਼ਵਾਸ਼, ਵਿਸ਼ਿਆਂ ਤੋਂ ਬਾਹਰ ਆਪਣਾ ਹੁਕਮ ਵਰਤਾਈਆ। ਧੁਰ ਦੇ ਅਮਾਮ ਦੇਣਾ ਸਾਥ, ਸਗਲਾ ਸੰਗ ਬਣਾਈਆ। ਚਾਰ ਜੁਗ ਤੋਂ ਵੱਖਰੀ ਦੱਸਣੀ ਗਾਥ, ਗਹਿਰ ਗੰਭੀਰ ਕਰਨੀ ਅਗੰਮ ਪੜ੍ਹਾਈਆ। ਸਤਿ ਧਰਮ ਚਲਾਉਣਾ ਰਾਥ, ਰਥ ਰਥਵਾਹੀ ਆਪਣੀ ਦਇਆ ਕਮਾਈਆ। ਸਤਿ ਧਰਮ ਦਾ ਮਾਰਗ ਲਾਉਣਾ ਸਾਚ, ਸਚ ਦੀ ਕਰਨੀ ਕਾਰ ਕਮਾਈਆ। ਭੇਵ ਖੁਲ੍ਹਾਉਣਾ ਕਾਇਆ ਮਾਟੀ ਕਾਚ, ਕੰਚਨ ਗੜ੍ਹ ਵੱਜੇ ਵਧਾਈਆ। ਲੂੰ ਲੂੰ ਅੰਦਰ ਜਾਣਾ ਰਾਚ, ਸਾਢੇ ਤਿੰਨ ਕਰੋੜ ਤੇਰੀ ਰੁਸ਼ਨਾਈਆ। ਤੂੰ ਪੂਰਨ ਪੂਰਨ ਕਰਨੀ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਹਉ ਬਾਲਕ ਤੇਰੇ ਦਾਸ, ਸੇਵਕ ਸੇਵਾ ਵਿਚ ਸਮਾਈਆ। ਖੇਲ ਵਖਾ ਦੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪਣਾ ਨੂਰ ਕਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਵੇਂ ਜੋੜ ਕੇ ਹਾਥ, ਬਿਨ ਹੱਥਾਂ ਹੱਥ ਉਠਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਾਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਭਗਤ ਸੰਤ ਸੂਫ਼ੀ ਫ਼ਕੀਰ ਤਕਣ ਤੇਰੀ ਅਗੰਮੀ ਅੱਖ, ਆਖ਼ਰ ਆਪਣੀ ਦਇਆ ਕਮਾਈਆ। ਨਿਰਗੁਣ ਨੂਰ ਜੋਤ ਨਜ਼ਰ ਆ ਪ੍ਰਤਖ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਤੇਰਾ ਸੁਣੀਏ ਜੈਕਾਰਾ ਨਾਮ ਅਲੱਖ, ਅਲਖ ਅਗੋਚਰ ਦੇਣਾ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਤਤ, ਤਤਵ ਆਤਮ ਬ੍ਰਹਮ ਦੇਣਾ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰਤ ਆਪਣੇ ਰੰਗ ਰੰਗਾਈਆ। ਪਤਿਪਰਮੇਸ਼ਵਰ ਹੋ ਕੇ ਰੱਖਣੀ ਪਤ, ਸਿਰ ਆਪਣਾ ਹੱਥ ਟਿਕਾਈਆ। ਸਾਡੇ ਸਭ ਦੇ ਖ਼ਾਲੀ ਹੱਥ, ਵਸਤੂ ਹੱਥ ਨਾ ਕੋਇ ਉਠਾਈਆ।

❋

❋

ਤੇਰੇ ਚਰਨ ਕਵਲ ਰਹੇ ਢੱਠ, ਡੰਡਾਵਤ ਬੰਦਨਾ ਨਮਸਤੇ ਸਜਦਿਆਂ ਵਿਚ ਸੀਸ ਝੁਕਾਈਆ। ਸਚਖੰਡ ਦਵਾਰੇ ਤੇਰੀ ਧਾਰ ਵਿਚੋਂ ਧਰਮ ਦੀ ਧਾਰ ਕੀਤਾ ਇਕੱਠ, ਤਨ ਵਜੂਦ ਨਾ ਕੋਇ ਜਣਾਈਆ। ਤੇਰਾ ਜਲਵਾ ਤਕੀਏ ਨੂਰ ਨੁਰਾਨੇ ਲਟ ਲਟ, ਚਾਰ ਕੁੰਟ ਅੰਧੇਰਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਸਚ ਧਰਮ ਦਾ ਖੋਲ੍ਹ ਦੇ ਹੱਟ, ਵਸਤ ਇਕੋ ਨਾਮ ਦੇਣੀ ਵਰਤਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦੂਈ ਦਵੈਤ ਦਾ ਮੇਟ ਦੇ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਇਕੋ ਨਾਮ ਕਲਮਾ ਸਾਰੇ ਲੈਣ ਰਟ, ਰੱਟਾ ਜਗਤ ਨਾ ਕੋਇ ਵਖਾਈਆ। ਜਨ ਭਗਤਾਂ ਦਰਸ ਦੇਣਾ ਜੋਤ ਸਰੂਪੀ ਨੱਠ ਨੱਠ, ਜੋਤੀ ਧਾਰ ਭੱਜਣਾ ਵਾਹੋ ਦਾਹੀਆ। ਜਿਧਰ ਤਕੀਏ ਉਧਰ ਤੇਰਾ ਰੂਪ ਹੋਵੇ ਪ੍ਰਤਖ, ਪਾਰਬ੍ਰਹਮ ਅਗੰਮ ਅਥਾਹੀਆ। ਬੀਜ ਬੀਜ ਦੇ ਆਪਣੇ ਵਤ, ਤਨ ਵਜੂਦ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਦਇਆ ਕਮਾਈਆ। ਕਬੀਰ ਕਹੇ ਸੁਣੋ ਮੇਰੀ ਸਲਾਹ, ਸਰਬ ਸਹਿਜ ਨਾਲ ਸੁਣਾਈਆ। ਸਾਰੇ ਮੰਨੋ ਇਕ ਮਲਾਹ, ਬੇੜਾ ਇਕੋ ਹੱਥ ਫੜਾਈਆ। ਦੀਨ ਮਜ਼੍ਹਬ ਦਾ ਲਓ ਕੋਈ ਨਾ ਨਾਂ, ਨਾਉਂ ਨਿਰੰਕਾਰਾ ਇਕ ਜਣਾਈਆ। ਪਹਿਲੋਂ ਸਾਰੇ ਝਗੜਾ ਮੇਟੋ ਸੂਰ ਗਾਂ, ਢੋਰਾਂ ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਵੇਖੋ ਫੇਰ ਧਰਤੀ ਧਰਨੀ ਧਵਲ ਧੌਲ ਜਗਤ ਦੀ ਮਾਂ, ਜੰਮਣ ਵਾਲੀ ਜਗਤ ਦੀ ਮਾਈਆ। ਫੇਰ ਆਪਣੇ ਆਪਣੇ ਛਡੋ ਗਰਾਂ, ਗਹਿਰ ਗੰਭੀਰ ਧਿਆਨ ਰਖਾਈਆ। ਫੇਰ ਸਾਰੇ ਕਹੋ ਪ੍ਰਭੂ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਹਿਦ ਇਕ ਖ਼ੁਦਾ, ਗਾਡ ਅਲਾਹ ਤੇਰੀ ਬੇਪਰਵਾਹੀਆ। ਰਾਮ ਕ੍ਰਿਸ਼ਨ ਤੇਰਾ ਨੂਰ ਅਲਾ, ਸਤਿਨਾਮ ਸਤਿ ਸਤਿ ਵਿਚ ਸਮਾਈਆ। ਫੇਰ ਸਾਰੇ ਖੜ੍ਹੀ ਕਰ ਦਿਓ ਬਾਂਹ, ਭਗਤ ਸੰਤ ਫ਼ਕੀਰ ਬਚਿਆ ਰਹਿਣ ਕੋਇ ਨਾ ਪਾਈਆ। ਉਚੀ ਕੂਕ ਕੇ ਕਹੋ ਪ੍ਰਭੂ ਤੇਰਾ ਇਕੋ ਜਪਾਂਗੇ ਨਾਂ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਤੇਰਾ ਪਵਿੱਤਰ ਹੋਵੇ ਥਾਂ, ਥਨੰਤਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਕਬੀਰ ਕਹੇ ਸੁਣੋ ਭਗਤ ਸੂਫ਼ੀ ਸੰਤ, ਸਤਿ ਸਤਿ ਦਿਆਂ ਜਣਾਈਆ। ਇਕੋ ਸਭ ਦਾ ਹੋਵੇ ਭਗਵੰਤ, ਭਗਵਨ ਇਕੋ ਨਜ਼ਰੀ ਆਈਆ। ਮੁੱਲਾਂ ਸ਼ੇਖ਼ ਬਣਿਓ ਕੋਇ ਨਾ ਪੰਡਤ, ਵੱਖਰੀ ਵੰਡ ਨਾ ਕੋਇ ਵੰਡਾਈਆ। ਸਾਰੇ ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਅੱਗੇ ਕਰੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭੂ ਸ਼ਰਅ ਦਾ ਝਗੜਾ ਮੇਟ ਦੇ ਉੱਤਰ ਪੂਰਬ ਪੱਛਮ ਦੱਖਣ ਜਗਤ ਵਾਲੀ ਸਿੰਮਤ, ਸ਼ਰਅ ਦੀ ਰਹੇ ਨਾ ਕੋਇ ਲੜਾਈਆ। ਜਨ ਭਗਤਾਂ ਬਖ਼ਸ਼ ਆਪਣੀ ਹਿੰਮਤ, ਹੌਸਲੇ ਨਾਮ ਵਾਲੇ ਵਧਾਈਆ। ਹਉਮੇ ਕਢ ਦੇ ਵਿਚੋਂ ਚਿੰਤ, ਰੋਗ ਸੋਗ ਦੇਣਾ ਗਵਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਚੀ ਦੱਸ ਮਿੱਲਤ, ਪਾਰਬ੍ਰਹਮ ਪ੍ਰਭ ਮੇਲਾ ਮੇਲਣਾ ਸਹਿਜ ਸੁਭਾਈਆ। ਚਾਰ ਕੁੰਟ ਦਿਸੇ ਕੋਇ ਨਾ ਨਿੰਦਕ, ਪੁਰਖ ਅਬਿਨਾਸ਼ੀ ਢੋਲੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰਾ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਬੀਰ ਕਹੇ ਸਾਰੇ ਵੇਖੋ ਕਲਜੁਗ ਘੋਰ, ਘੋਰੀ ਹੋ ਕੇ ਧਿਆਨ ਲਗਾਈਆ। ਸਭ ਦੇ ਅੰਦਰ ਵੜਿਆ ਕਲਜੁਗ ਚੋਰ, ਲੁਟੇਰਾ, ਬਣਿਆ ਥਾਉਂ ਥਾਈਂਆ। ਜਿਸ ਨੇ ਸਤਿ ਧਰਮ ਦੀ ਕਟੀ ਡੋਰ, ਅੰਤਰ ਨਿਰੰਤਰ ਗੰਢ ਨਾ ਕੋਇ ਪਵਾਈਆ। ਕੂੜ ਕੁੜਿਆਰਾ ਹੋ ਕੇ ਪਾਇਆ ਸ਼ੋਰ, ਸ਼ੌਹਰ ਦਾ ਮੇਲ

❋

❋

ਨਾ ਕੋਇ ਮਿਲਾਈਆ। ਬੁਧੀ ਕੀਤੀ ਅਵਰ ਕੀ ਔਰ, ਔਰਤ ਮਰਦ ਦਿਤੇ ਲੜਾਈਆ। ਆਪ ਫਿਰਦਾ ਚੜ੍ਹ ਕੇ ਘੋੜ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਅੱਗੇ ਹੋ ਕੇ ਕੋਈ ਨਾ ਸਕੇ ਮੋੜ, ਸਾਰੇ ਬੈਠੇ ਮੁਖ ਛੁਪਾਈਆ। ਐਸ ਵੇਲੇ ਪ੍ਰਭੂ ਦੀ ਸਭ ਨੂੰ ਲੋੜ, ਲੋੜੀਂਦਾ ਸਾਜਣ ਹੋਏ ਸਹਾਈਆ। ਸਾਰੇ ਬਿਨਾ ਹੱਥਾਂ ਤੋਂ ਹੱਥ ਲਓ ਜੋੜ, ਕਬੀਰ ਕਬਰਾਂ ਤੋਂ ਬਾਹਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਬੀਰ ਕਹੇ ਵੇਖੋ ਇਕੋ ਨੂਰ ਨੁਰਾਨਾ, ਨਰ ਨਰਾਇਣ ਧਿਆਨ ਲਗਾਈਆ। ਜਿਸ ਦਾ ਸ਼ਬਦ ਧੁਰ ਫ਼ਰਮਾਨਾ, ਪੈਗ਼ਾਮ ਕਲਮਾ ਅਗੰਮ ਅਥਾਹੀਆ। ਜਿਸ ਦਾ ਸਾਰੇ ਹੁਕਮ ਕਰਨ ਪਰਵਾਨਾ, ਅਵਤਾਰ ਪੈਗ਼ੰਬਰ ਗੁਰ ਸਿਰ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਸਿਰ ਝੁਕਾਉਣਾ, ਨਿਉਂ ਨਿਉਂ ਲਾਗਣ ਪਾਈਂਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਮਹਾਨਾ, ਮਹਿਮਾ ਅਕਥ ਕਥੀ ਨਾ ਜਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਜ਼ਮਾਨਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਲੇਖਾ ਪੂਰਾ ਕਰੇ ਸੀਤਾ ਰਾਮਾ, ਰਾਧਾ ਕ੍ਰਿਸ਼ਨਾ ਆਪਣੇ ਵਿਚ ਸਮਾਈਆ। ਪੈਗ਼ੰਬਰਾਂ ਲੇਖਾ ਮੁਕਾਏ ਵਿਚ ਜਹਾਨਾ, ਪੈਗ਼ਾਮ ਆਪਣਾ ਇਕ ਦ੍ਰਿੜਾਈਆ। ਗੁਰੂਆਂ ਦੇ ਕੇ ਸ਼ਬਦ ਗੁਣ ਨਿਧਾਨਾ, ਗੁਣਵੰਤਾ ਆਪਣੀ ਕਾਰ ਕਮਾਈਆ। ਜੋਤੀ ਧਾਰ ਪਹਿਰ ਕੇ ਜਾਮਾ, ਸ਼ਬਦ ਸ਼ਬਦੀ ਡੰਕ ਵਜਾਈਆ। ਚਾਰ ਕੁੰਟ ਦਹਿ ਦਿਸ਼ਾ ਹੋ ਪਰਧਾਨਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜਿਸ ਨੇ ਸੰਬਲ ਇਕ ਸੁਹਾਨਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਧਰਮ ਦੀ ਧਾਰ ਆਏ ਵਿਚ ਮੈਦਾਨਾ, ਮਦਦ ਸੰਗ ਨਾ ਕੋਇ ਵਖਾਈਆ। ਲੱਖ ਚੁਰਾਸੀ ਬਣ ਕੇ ਅੰਤਰਜਾਮਾ, ਚਾਰੇ ਖਾਣੀ ਖੋਜੇ ਥਾਉਂ ਥਾਈਂਆ। ਕਲਜੁਗ ਕੂੜੀ ਕਲਪਣਾ ਸ਼ਰਅ ਤੋੜੇ ਗ਼ੁਲਾਮਾ, ਗ਼ੁਰਬਤ ਅੰਦਰੋਂ ਦੇਵੇ ਕਢਾਈਆ। ਏਕਾ ਧਰਮ ਵਜਾ ਦਮਾਮਾ, ਦਾਮਨਗੀਰ ਹੋਏ ਸਹਾਈਆ। ਭੇਵ ਖੁਲ੍ਹਾਏ ਆਪ ਅਮਾਮਾ, ਆਪ ਆਪਣਾ ਪੜਦਾ ਲਾਹੀਆ। ਕਲਜੁਗ ਕੂੜੀ ਰੈਣ ਮੇਟ ਕੇ ਸ਼ਾਮਾ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ। ਅੰਤਰ ਆਤਮ ਬਖ਼ਸ਼ ਗਿਆਨਾ, ਅਗਿਆਨ ਅੰਧੇਰ ਦਏ ਮਿਟਾਈਆ। ਜਿਸ ਦਾ ਦੋ ਜਹਾਨ ਝੁਲਣਾ ਨਿਸ਼ਾਨਾ, ਏਥੇ ਓਥੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਭਗਤ ਸੰਤ ਸੂਫ਼ੀ ਫ਼ਕੀਰ ਕਹਿਣ ਕਬੀਰਾ ਸਾਡੀ ਅੰਤ ਇਕੋ ਖ਼ਾਹਿਸ਼, ਖ਼ਾਲਸ ਦਈਏ ਦ੍ਰਿੜਾਈਆ। ਸਾਡਾ ਇਕ ਦੇ ਉਤੇ ਵਿਸ਼ਵਾਸ਼, ਵਿਸ਼ਿਆਂ ਵਾਲਾ ਗੁਰੂ ਮੰਨਣ ਕੋਇ ਨਾ ਪਾਈਆ। ਜਿਸ ਸਤਿਗੁਰ ਸ਼ਬਦ ਦੀ ਬ੍ਰਹਿਮੰਡ ਖੰਡ ਅਗੰਮੀ ਰਾਸ, ਬਿਨ ਗੋਪੀ ਕਾਹਨ ਆਪਣਾ ਨਾਚ ਨਚਾਈਆ। ਜਿਸ ਦੀ ਚਾਰ ਜੁਗ ਕੋਈ ਵਰਨਣ ਨਾ ਕਰ ਸਕਿਆ ਜ਼ਾਤ ਪਾਤ, ਮਜ਼੍ਹਬ ਸਕਿਆ ਨਾ ਕੋਇ ਸਮਝਾਈਆ। ਜਿਸ ਦੀ ਸਿਫ਼ਤਾਂ ਵਾਲੀ ਹੱਥ ਆਈ ਨਾ ਕੋਇ ਲੁਗ਼ਾਤ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਭੇਵ ਪਾ ਨਾ ਸਕੇ ਚਾਰ ਜੁਗ ਦੇ ਸ਼ਾਸਤਰ ਅਤੇ ਕਿਤਾਬ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਉਸ ਦੀ ਆਦਿ ਤੋਂ ਅੰਤ ਤਕ ਇਕੋ ਇਕ ਸ਼ਬਦ ਅਗੰਮੀ ਬਾਤ, ਜੋ ਬਾਤਨ ਪੜਦੇ ਸਭ ਦੇ ਦਏ ਖੁਲ੍ਹਾਈਆ। ਸਾਰੇ ਭਗਤ ਇਕੱਠੇ ਹੋ ਕੇ ਦਈਏ ਇਕ ਆਵਾਜ਼, ਹੋਕਾ ਹੱਕ ਸੁਣਾਈਆ। ਤੇਰਾ ਨਾਮ ਕਲਮਾ ਤੇਰੀ ਜਗਤ ਨਿਮਾਜ਼, ਰੋਜ਼ਾ ਤੇਰੀ ਰਜ਼ਾ ਵਿਚ ਵਡਿਆਈਆ। ਤੂੰ ਮਿਹਰਵਾਨ ਮਹਿਬੂਬ ਅੰਤਰ ਖੋਲ੍ਹ ਦੇ ਆਪਣਾ ਰਾਜ਼, ਪੜਦਾ ਰਹੇ ਨਾ ਰਾਈਆ। ਸਭ ਦਾ ਸਾਂਝਾ ਕਰ ਸਮਾਜ, ਸਮਿਗਰੀ ਨਾਮ ਵਾਲੀ ਵਰਤਾਈਆ। ਤੇਰੇ ਨਾਮ ਦੇ ਸਾਰੇ

❋

❋

ਹੋਣ ਮੁਹਤਾਜ, ਲੋੜਵੰਦ ਕਰ ਲੋਕਾਈਆ। ਤੇਰੇ ਸ਼ਬਦ ਦੀ ਧਾਰ ਸੁਰਤੀ ਜਾਵੇ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਸਾਰੇ ਕਹਿੰਦੇ ਗਏ ਅਵਤਾਰ ਪੈਗ਼ੰਬਰ ਗੁਰੂਆਂ ਪਿਛੋਂ ਤੂੰ ਆਉਣਾ ਬਾਦ, ਵਾਹਿਦ ਆਪਣਾ ਰੂਪ ਦਰਸਾਈਆ। ਅਸੀਂ ਚਾਹੁੰਦੇ ਇਕੋ ਤੇਰੇ ਹੁਕਮ ਨਾਲ ਦੋ ਜਹਾਨ ਹੋ ਜਾਏ ਇਨਕਲਾਬ, ਲੇਖਾ ਲਿਖਣ ਦੀ ਲੋੜ ਰਹੇ ਨਾ ਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ, ਉਹ ਲੇਖਾ ਪੂਰਾ ਕਰ ਦੇ ਜੋ ਨਿਰਗੁਣ ਸਰਗੁਣ ਦੇ ਕੇ ਆਇਆ ਵਿਚ ਬਗਦਾਦ, ਬਗਲੀਆਂ ਕੰਧੇ ਉਤੇ ਲਟਕਾਈਆ। ਜਿਸ ਦਾ ਕਿਸੇ ਕੋਲ ਨਹੀਂ ਜੁਆਬ, ਸਵਾਲ ਕਰਨ ਵਾਲਾ ਸਵਾਲੀ ਨਜ਼ਰ ਕੋਇ ਨਾ ਆਈਆ। ਭਗਤ ਸੰਤ ਸੂਫ਼ੀ ਫ਼ਕੀਰ ਸੰਗ ਕਬੀਰ ਦਰਗਹ ਸਾਚੀ ਸਚਖੰਡ ਮੁਕਾਮੇ ਹੱਕ ਹੱਕ ਦੇ ਮਾਲਕ ਤੈਨੂੰ ਸਾਰੇ ਕਰਨ ਅਦਾਬ, ਅਦਬ ਨਾਲ ਬਿਨਾ ਸੀਸ ਤੋਂ ਝੁਕ ਝੁਕ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦੇ ਮਾਲਕ ਇਕੋ ਸੀਸ ਜਗਦੀਸ ਹੋਵੇ ਤਾਜ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਹੁਕਮ ਵਰਤਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੬ ਬਸੰਤ ਕੌਰ ਦੇ ਸਰੀਰ ਛਡਣ ਤੇ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ

ਬਸੰਤ ਕੌਰ ਤੇਰੀ ਮੌਲੀ ਰੁਤ ਪਰਿਵਾਰ ਬੰਸ, ਲੋਕਮਾਤ ਮਹਿਕ ਮਹਿਕ ਮਹਿਕਾਈਆ। ਪ੍ਰਭ ਦੀ ਧਾਰ ਵਿਚ ਤੇਰਾ ਅੰਤ, ਅੰਤਸ਼ਕਰਨ ਸਤਿਗੁਰ ਵਿਚ ਸਮਾਈਆ। ਨਾਤਾ ਤੁਟਾ ਜੀਵ ਜੰਤ, ਜਗਤ ਲੇਖਾ ਪੂਰ ਕਰਾਈਆ। ਗ੍ਰਹਿ ਸਵਾਮੀ ਪਾਇਆ ਧੁਰ ਦਾ ਕੰਤ, ਪਤਿਪਰਮੇਸ਼ਵਰ ਨੂਰ ਇਲਾਹੀਆ। ਜਿਥੇ ਚਾਰ ਜੁਗ ਦੇ ਬੈਠੇ ਭਗਤ ਸੰਤ, ਸਚਖੰਡ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਬਸੰਤ ਕੌਰ ਤੇਰੀ ਮੌਲੀ ਰੁਤ, ਰੁਤੜੀ ਸਚ ਸਚ ਮਹਿਕਾਈਆ। ਪਿਆਰ ਮਿਲਿਆ ਧੀਆਂ ਪੁੱਤ, ਦੋਹਤ ਪੋਤ ਸੋਭਾ ਪਾਈਆ। ਅੰਤਮ ਲੇਖਾ ਨਾਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਆਪਣੇ ਘਰ ਵਸਾਈਆ। ਭਗਤ ਭਗਵਾਨ ਦੋਵੇਂ ਇਕੇ ਦਵਾਰ ਬਹਿਣ ਉਠ, ਦੂਜੀ ਵੰਡ ਨਾ ਕੋਇ ਵੰਡਾਈਆ। ਆਤਮਾ ਜਗਤ ਜਹਾਨ ਵਿਚੋਂ ਗਈ ਛੁਟ, ਪਰਮਾਤਮ ਮਿਲ ਕੇ ਵੱਜੇ ਵਧਾਈਆ। ਦੀਨ ਦਿਆਲ ਆਪਣੀ ਗੋਦੀ ਚੁੱਕ, ਸਚਖੰਡ ਦਵਾਰੇ ਦਏ ਟਿਕਾਈਆ। ਜਿਥੇ ਉਜਲ ਹੋਵੇ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਏਥੇ ਓਥੇ ਸੱਚਾ ਸੁਖ, ਸੁਖਆਸਣ ਇਕ ਸੁਹਾਈਆ। ਮਾਤ ਗਰਭ ਫੇਰ ਉਲਟਾ ਹੋਣਾ ਪਏ ਨਾ ਰੁੱਖ, ਚੁਰਾਸੀ ਫਾਸੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੇ ਘਰ ਵਸਾਈਆ। ਬਸੰਤ ਕੌਰ ਤੇਰਾ ਪਿਛਲਾ ਲਹਿਣਾ ਸੰਗ, ਸਗਲਾ ਸੰਗ ਵਖਾਈਆ। ਜਗਤ ਜਹਾਨ ਮੰਜ਼ਲ ਗਈ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਸ਼ਬਦ ਸਿੰਘਾਸਣ ਤੇਰਾ ਪਲੰਘ, ਮਹਾਰਾਜ ਸ਼ੇਰ ਸਿੰਘ ਆਪ ਵਿਛਾਈਆ। ਜਿਸ ਦਾ ਅੰਤਮ ਵੇਲਾ ਤੂੰ ਵੇਖਿਆ ਸੀ ਨਾਲ ਅਨੰਦ, ਪੁਰੀ ਘਨਕ ਸੋਭਾ ਪਾਈਆ। ਉਹ ਤੇਰੇ ਅੰਤ ਵਿਚ ਅੰਤ ਦਾ ਆਪ ਮੁਕਾ ਪੰਧ, ਮੁਸਾਫ਼ਰ ਸਫ਼ਰ ਨਾ ਕੋਇ ਕਰਾਈਆ। ਜਮ ਕੀ ਫਾਸੀ ਕਟ ਕੇ ਬੰਦ, ਬੰਦਗੀ ਆਪਣੇ ਲੇਖੇ ਲਾਈਆ। ਸਦਾ ਲਾ ਕੇ ਰੱਖੇ ਅੰਗ, ਅੰਗੀਕਾਰ ਇਕ ਹੋ ਜਾਈਆ। ਜਿਥੇ ਧਰਮ ਧਾਰ ਦਾ ਚੰਦ, ਗੁਰਮੁਖ ਸਿੰਘ ਪਾਲ ਬੈਠਾ ਸੋਭਾ ਪਾਈਆ। ਜਿਸ ਨੂੰ ਝੁਕਦੇ

❋

❋

ਖੰਡ ਬ੍ਰਹਿਮੰਡ, ਪੁਰੀ ਲੋਅ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਗ੍ਰਹਿ ਇਕ ਵਸਾਈਆ। ਬਸੰਤ ਕੌਰ ਨਾੜ ਬਹੱਤਰ ਨਾ ਉਬਲੇ ਰੱਤ, ਰਤੀ ਰੱਤ ਆਪ ਮਹਿਕਾਈਆ। ਲੇਖਾ ਪੂਰਾ ਹੋਇਆ ਪਤਨੀ ਪਤ, ਪਤਿਪਰਮੇਸ਼ਵਰ ਵੇਖ ਵਖਾਈਆ। ਸੰਸਾਰ ਧੀਰਜ ਰਿਹਾ ਜਤ, ਸੰਤੋਖ ਵਿਚ ਵਡ ਵਡਿਆਈਆ। ਅੰਤ ਵੇਖ ਖ਼ਾਲੀ ਹੱਥ, ਜਗਤ ਸਾਕ ਸੱਜਣ ਸੰਗ ਨਾ ਕੋਇ ਨਿਭਾਈਆ। ਬੰਸ ਸਰਬੰਸ ਸਾਰੇ ਜਾਣ ਛਡ, ਪਲੂ ਗੰਢ ਨਾ ਕੋਇ ਬੰਧਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਰੱਖੇ ਪਤ, ਓਢਣ ਸੀਸ ਨਾ ਕੋਇ ਟਿਕਾਈਆ। ਤੇਰਾ ਲੇਖੇ ਲਾਇਆ ਤੂੰ ਮੇਰਾ ਮੈਂ ਤੇਰਾ ਗਾਇਆ ਜਸ, ਸਿਫ਼ਤਾਂ ਵਾਲੀ ਸਿਫ਼ਤ ਤੇਰੇ ਨਾਲ ਰਖਾਈਆ। ਤੇਰੀ ਸੇਵਾ ਸਦਾ ਅਣਥੱਕ, ਦਿਵਸ ਰੈਣ ਰੰਗ ਰੰਗਾਈਆ। ਤੇਰਾ ਨਾਤਾ ਜੁੜ ਗਿਆ ਪੱਕ, ਅੱਗੇ ਹੋ ਨਾ ਕੋਇ ਅਟਕਾਈਆ। ਹੁਣ ਸਚਖੰਡ ਸਾਚੇ ਜਾਣਾ ਵਸ, ਜਿਥੇ ਮਿਲੇ ਮੇਲ ਇਕੋ ਬੇਪਰਵਾਹੀਆ। ਸ਼ਬਦ ਦੀ ਧਾਰ ਮਿਲੇ ਰਸ, ਅੰਮ੍ਰਿਤ ਅੰਮਿਉਂ ਰਸ ਚਖਾਈਆ। ਬੰਸ ਪਰਿਵਾਰ ਨੂੰ ਸਚ ਸੰਦੇਸ਼ੇ ਵਿਚ ਦੱਸ, ਕਹਿ ਕੇ ਦੇ ਦ੍ਰਿੜਾਈਆ। ਸਤਿਗੁਰ ਦੇ ਅੱਗੇ ਨਹੀਂ ਕੋਈ ਕਿਸੇ ਦਾ ਵਸ, ਹੁਕਮੇ ਅੰਦਰ ਝੱਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣੇ ਗ੍ਰਹਿ ਟਿਕਾਈਆ। ਬਸੰਤ ਕੌਰ ਕਹੇ ਸੁਣੋ ਮੇਰੇ ਪਰਿਵਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦਿਆਂ ਦ੍ਰਿੜਾਈਆ। ਮੇਰਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਪਰਮ ਪੁਰਖ ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਕਿਰਪਾ ਕੀਤੀ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦਾ ਲੇਖ ਮੁਕਾਈਆ। ਧੁਰ ਦੀ ਦਾਤ ਦਿਤੀ ਦਾਤਾਰ, ਦਇਆਵਾਨ ਦਇਆ ਕਮਾਈਆ। ਆਤਮਾ ਸਿੰਘ ਦਾ ਛਡ ਘਰ ਬਾਹਰ, ਸਚਖੰਡ ਬੈਠੀ ਸੋਭਾ ਪਾਈਆ। ਜਿਥੇ ਗੁਰਦਿਆਲ ਸਿੰਘ ਰਿਹਾ ਲਲਕਾਰ, ਸਵਰਨ ਭੱਜੇ ਚਾਈਂ ਚਾਈਂਆ। ਬੁਧ ਸਿੰਘ ਪ੍ਰੇਮ ਵਹਾਵੇ ਧਾਰ, ਬਿਨ ਨੈਣਾਂ ਨੀਰ ਵਹਾਈਆ। ਮੈਂ ਖੇਲ ਤੱਕਿਆ ਅਪਰ ਅਪਾਰ, ਅਪਰੰਪਰ ਸਵਾਮੀ ਦਿਤਾ ਦ੍ਰਿੜਾਈਆ। ਮੈਂ ਸੁਣਾਵਾਂ ਉਚੀ ਕੂਕ ਪੁਕਾਰ, ਕੂਕ ਕੂਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਦਏ ਵਡਿਆਈਆ। ਬਸੰਤ ਕੌਰ ਕਹੇ ਮੇਰਾ ਘਰ ਬਾਰ ਸੁਹੰਜਣਾ, ਸੋਹਣਾ ਨਜ਼ਰੀ ਆਈਆ। ਜਿਥੇ ਵਸੇ ਆਦਿ ਨਿਰੰਜਣਾ, ਪੁਰਖ ਅਕਾਲ ਸ਼ਹਿਨਸ਼ਾਹੀਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭਵਸਾਗਰ ਪਾਰ ਕਰਾਈਆ। ਮੂਰਤ ਗੋਪਾਲ ਮਦਨਾ, ਮਧੁ ਸੂਦਨ ਨੂਰ ਇਲਾਹੀਆ। ਜਿਸ ਗ੍ਰਹਿ ਵਿਚ ਮੇਰਾ ਆਤਮ ਦੀਵਾ ਜਗਣਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਉਹ ਦਵਾਰਾ ਜਨ ਭਗਤੋ ਕਿਸੇ ਵਿਰਲੇ ਗੁਰਮੁਖ ਲੰਘਣਾ, ਬਿਨਾ ਪੁਰਖ ਅਕਾਲ ਦੇ ਪਾਰ ਨਾ ਕੋਇ ਕਰਾਈਆ। ਮੇਰੇ ਪਿਛੋਂ ਕੋਈ ਨੇਤਰ ਨੀਰ ਵਹਾਏ ਨਾ ਅੰਝਣਾ, ਆਂਸੂਆਂ ਹਾਰ ਨਾ ਕੋਇ ਬਣਾਈਆ। ਮੈਨੂੰ ਸਚ ਦੀ ਚੜ੍ਹ ਗਈ ਰੰਗਣਾ, ਸਚ ਸਚ ਵਿਚ ਸਮਾਈਆ। ਮੇਰੀ ਅੰਤ ਅਖ਼ੀਰ ਦੀ ਇਕੋ ਵਾਰ ਕੀਤੀ ਬੰਦਨਾ, ਜਿਸ ਵਿਚ ਬੰਦੀਖ਼ਾਨਾ ਗਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਦੇਵੇ ਵਡਿਆਈਆ। ਬਸੰਤ ਕੌਰ ਕਹੇ ਮੇਰਾ ਨਹੀਂ ਕੋਈ ਪਵਣ ਸਵਾਸ, ਸਾਹ ਸਾਹ ਨਾ ਕੋਇ ਵਡਿਆਈਆ। ਮੈਂ ਵੇਖੀ ਉਸ ਪ੍ਰਭੂ ਦੀ ਰਾਸ, ਜੋ ਬਿਨ ਗੋਪੀ ਕਾਹਨ ਖੇਲ ਖਿਲਾਈਆ। ਮੇਰੀ ਅੰਤਮ ਪੂਰੀ ਹੋਈ ਆਸ, ਭਗਤ ਦਵਾਰੇ ਜਾ ਕੇ ਦਰਸ਼ਨ ਪਾਈਆ।

❋

❋

ਮੇਰਾ ਸ਼ੁਰੂ ਦਾ ਵਿਸ਼ਵਾਸ, ਵਾਸਨਾ ਸਤਿਗੁਰ ਚਰਨ ਰਖਾਈਆ। ਸੋ ਲੈ ਕੇ ਗਿਆ ਉਪਰ ਆਕਾਸ਼, ਪਾਤਾਲਾਂ ਵਿਚ ਨਾ ਕੋਇ ਭਵਾਈਆ। ਜਿਥੇ ਇਕੋ ਨਿਰਮਲ ਨੂਰ ਜੋਤ ਪ੍ਰਕਾਸ਼, ਪ੍ਰਕਾਸ਼ ਅਗੰਮ ਅਥਾਹੀਆ। ਮੇਰਾ ਸਚ ਘਰ ਸਚ ਗ੍ਰਹਿ ਸਚ ਮੰਦਰ ਸਚ ਦਵਾਰ ਸਚ ਬੰਕ ਹੋਇਆ ਵਾਸ, ਵਾਸਤਾ ਇਕੋ ਨਾਲ ਰਖਾਈਆ। ਬੰਸ ਪਰਿਵਾਰ ਨੂੰ ਸ਼ਬਦੀ ਧਾਰ ਦੇਵਾਂ ਆਖ, ਆਖ਼ਰ ਦਿਆਂ ਦ੍ਰਿੜਾਈਆ। ਵੇਖਿਓ ਕੋਈ ਪਿਆਰ ਨਾ ਕਰਿਉ ਮੇਰੀ ਲਾਸ਼, ਕਾਇਆ ਪੰਜ ਤਤ ਮਾਟੀ ਖ਼ਾਕ ਕੰਮ ਕਿਸੇ ਨਾ ਆਈਆ। ਮੇਰੇ ਸਤਿਗੁਰ ਦੇ ਦਰਬਾਰ ਪਹਿਲੀ ਚੇਤ ਨੂੰ ਇਕ ਮੇਰੇ ਪਿਆਰ ਦਾ ਚੜ੍ਹਾਉਣਾ ਗਿਲਾਸ, ਜਿਸ ਉਤੇ ਮੇਰਾ ਨਾਮ ਲਿਖ ਕੇ ਦੇਣਾ ਲਗਾਈਆ। ਫੇਰ ਦੱਸਾਂ ਜੋ ਸੰਮਤ ਸੱਤ ਘਰ ਘਰ ਦਾ ਚਲਣਾ ਰਿਵਾਜ, ਪਗੜੀ ਗੁਰਮੁਖਾਂ ਸੀਸ ਟਿਕਾਈਆ। ਜਿਸ ਕਾਰਨ ਪੁਰਖ ਅਕਾਲ ਦੀਨ ਦਿਆਲ ਮੈਨੂੰ ਸਚਖੰਡ ਮਾਰੀ ਆਵਾਜ਼, ਦਰ ਘਰ ਸਾਚੇ ਲਿਆ ਬੁਲਾਈਆ। ਮੇਰਾ ਲਹਿਣਾ ਦੇਣਾ ਦੀਨ ਦੁਨੀ ਬਾਹਰ ਜਗਤ ਸਮਾਜ, ਨੀਤੀ ਇਕੋ ਬੇਪਰਵਾਹੀਆ। ਜਗਤ ਜਹਾਨ ਦੇ ਦੁਖ ਸੁਖ ਦੇ ਚਲਦੇ ਰਹਿੰਦੇ ਕਾਜ, ਵਿਵਹਾਰੀ ਵਿਵਹਾਰ ਵਿਚ ਆਪਣਾ ਹੁਕਮ ਵਰਤਾਈਆ। ਮੇਰਾ ਸ਼ਰੀਰ ਸਭ ਨੂੰ ਦੇ ਗਿਆ ਜੁਆਬ, ਨਾਤੇ ਕੂੜੇ ਗਿਆ ਤੁੜਾਈਆ। ਮੇਰੀ ਅਰਦਾਸ ਬੇਨੰਤੀ ਮਨਜ਼ੂਰ ਹੋਈ ਘਰ ਉਸ ਸਤਿਗੁਰੂ ਮਹਾਰਾਜ, ਜੋ ਮਹਾਂਬਲੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਸੰਤ ਕੌਰ ਕਹੇ ਜਿਸ ਵੇਲੇ ਹੋਵੇ ਮੇਰਾ ਸਸਕਾਰ, ਸਿਸਕੀ ਭਰਨ ਕੋਇ ਨਾ ਪਾਈਆ। ਆਤਮਾ ਸਿੰਘ ਫ਼ੌਜਾ ਸਿੰਘ ਪਿਆਰਾ ਸਿੰਘ ਦਰਬਾਰਾ ਸਿੰਘ ਲੰਬੂ ਲਾਵਣ ਕੁੰਟ ਚਾਰ, ਚਾਰੋਂ ਕੁੰਟ ਆਂਚ ਲਗਾਈਆ। ਪ੍ਰੀਤਮ ਸਿੰਘ ਬੋਲੇ ਇੱਕੀ ਜੈਕਾਰ, ਹੱਥ ਛਾਤੀ ਉਤੇ ਟਿਕਾਈਆ। ਜਿਸ ਛਾਤੀ ਉਤੇ ਖਾਂਦਾ ਰਿਹਾ ਸੀ ਮਾਰ, ਛੱਬੀ ਸਾਲ ਦੇਣ ਗਵਾਹੀਆ। ਮੇਰੇ ਅੰਦਰ ਇਕ ਵੇਰਾਂ ਆਈ ਸੀ ਵਿਚਾਰ, ਪਾਤਸ਼ਾਹ ਦਇਆ ਦਏ ਕਮਾਈਆ। ਪ੍ਰੀਤਮ ਸਿੰਘ ਦਾ ਦੁੱਖ ਮੈਂ ਅੰਦਰ ਨਾ ਸਕੀ ਸਹਾਰ, ਅੰਦਰੇ ਅੰਦਰ ਦਿਤੀ ਦੁਹਾਈਆ। ਫੇਰ ਸਤਿਗੁਰ ਕਿਹਾ ਇਹ ਮਾਰ ਤੇਰੇ ਅੰਤ ਦਾ ਬਣੇ ਪਿਆਰ, ਪ੍ਰੀਤੀ ਤੇਰੇ ਨਾਲ ਨਿਭਾਈਆ। ਕਿਉਂ ਤੂੰ ਛੋਟੇ ਹੁੰਦੇ ਨੂੰ ਦਿਤਾ ਪਾਲ, ਪਾਲਣਾ ਕੀਤੀ ਚਾਈਂ ਚਾਈਂਆ। ਉਸ ਵੇਲੇ ਦੀ ਸਤਿਗੁਰ ਸਤਿਗੁਰ ਕਰੇ ਸੰਭਾਲ, ਸੰਬਲ ਬੈਠਾ ਦਇਆ ਕਮਾਈਆ। ਤੇਰੇ ਨੇੜੇ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਚਿਤ੍ਰਗੁਪਤ ਲੇਖ ਨਾ ਕੋਇ ਵਖਾਈਆ। ਸਚਖੰਡ ਦਵਾਰ ਏਕੰਕਾਰ ਬਿਠਾ ਦਿਤੀ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਚੁਰਾਸੀ ਵਿਚੋਂ ਜਮ ਕੀ ਫਾਸੀ ਵਿਚੋਂ ਜਗਤ ਦੀ ਉਦਾਸੀ ਵਿਚੋਂ ਕਰ ਕੇ ਬਹਾਲ, ਸਾਂਤਕ ਸਤਿ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਲ ਲਗਾਇਆ ਤੇਰੇ ਕਾਇਆ ਜਗਤ ਵਾਲੇ ਡਾਲ, ਬੰਸ ਸਰਬੰਸ ਮਾਤਲੋਕ ਸੋਭਾ ਪਾਈਆ।