ਪੁਸਤਕਾਲਾਭਾਗ ੨੨

੧੫ ਫੱਗਣ ਸ਼ਹਿਨਸ਼ਾਹੀ ਸੰਮਤ ੬ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਸੰਤ ਭਗਤ ਸੂਫ਼ੀ ਫ਼ਕੀਰ ਲਿਖੋ ਆਪਣੇ ਰੁੱਕੇ, ਬਿਨਾ ਅੱਖਰਾਂ ਨਿਰਅੱਖਰ ਧਾਰ ਜਣਾਈਆ। ਕੌਲ ਇਕਰਾਰ ਵਾਅਦਾ

❋

❋

ਕਰੋ ਸਾਡੇ ਪਿਛਲੇ ਪੈਂਡੇ ਮੁਕੇ, ਪੂਰਬ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਦਾ ਭਾਰ ਕੋਇ ਨਾ ਚੁੱਕੇ, ਜ਼ਾਤ ਪਾਤ ਸੰਗ ਨਾ ਕੋਇ ਰਖਾਈਆ। ਨਾਮ ਕਲਮੇ ਵੰਡ ਵਿਚ ਕੋਇ ਨਾ ਦੁੱਖੇ, ਹਉਮੇ ਰੋਗ ਨਾ ਕੋਇ ਸਤਾਈਆ। ਮੰਜ਼ਲ ਵਿਚ ਬਣੇ ਕੋਈ ਨਾ ਉਚੇ, ਵੱਡਾ ਵਡ ਨਾ ਕੋਇ ਵਡਿਆਈਆ। ਸ਼ਰਅ ਦੇ ਰਿਹੋ ਮੂਲ ਨਾ ਭੁੱਖੇ, ਤ੍ਰਿਸ਼ਨਾ ਜਗਤ ਵਾਲੀ ਗਵਾਈਆ। ਧਰਮ ਨਿਸ਼ਾਨਿਉਂ ਕੋਇ ਨਾ ਉਕੇ, ਉਗਣ ਆਥਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸੂਫ਼ੀ ਸੰਤ ਫ਼ਕੀਰ ਭਗਤ ਲਿਖ ਕੇ ਦਿਉ ਆਪਣੀ ਪਾਤੀ, ਪੱਤਰਕਾ ਹੋਵੇ ਅਗੰਮ ਅਥਾਹੀਆ। ਸਤਿ ਧਰਮ ਦੇ ਸਾਰੇ ਬਣੋ ਸਾਥੀ, ਸਗਲਾ ਸੰਗ ਬਣਾਈਆ। ਇਕੋ ਨਾਮ ਦੇ ਬਣਨਾ ਪਾਠੀ, ਪੂਜਾ ਮਜ਼੍ਹਬ ਦੇਣੀ ਤਜਾਈਆ। ਇਕੋ ਨੂਰ ਦੀ ਬਣਨਾ ਜ਼ਾਤੀ, ਦੂਸਰ ਵੰਡ ਨਾ ਕੋਇ ਵੰਡਾਈਆ। ਝਗੜਾ ਛਡਣਾ ਕਾਗ਼ਜ਼ਾਤੀ, ਹਉਮੇ ਹੰਗਤਾ ਦੇਣੀ ਮਿਟਾਈਆ। ਸਭ ਨੇ ਆਪਣੇ ਆਪ ਦੀ ਕਰਨੀ ਆਜ਼ਾਦੀ, ਬੰਧਨ ਸ਼ਰਅ ਨਾ ਕੋਇ ਰਖਾਈਆ। ਇਕੋ ਸਤਿਗੁਰ ਸ਼ਬਦ ਮੰਨਣਾ ਅਨਾਦੀ, ਨਾਮ ਧੁਨ ਇਕ ਸ਼ਨਵਾਈਆ। ਸੰਦੇਸ਼ਾ ਸੁਣਨਾ ਬੋਧ ਅਗਾਧੀ, ਬੁੱਧੀ ਤੋਂ ਪਰੇ ਨਾਮ ਪੜ੍ਹਾਈਆ। ਸਚਖੰਡ ਦਵਾਰੇ ਸਭ ਨੇ ਹੋਣਾ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਅੱਗੇ ਵਾਸਤੇ ਲੇਖਾ ਰੱਖਿਉ ਪੰਡਤ ਮੁੱਲਾਂ ਸ਼ੇਖ਼ ਕੋਇ ਨਾ ਕਾਜ਼ੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਇਕੋ ਇਕ ਸੁਣਨਾ ਸੰਦੇਸ਼ਾ ਅਗੰਮ ਆਵਾਜ਼ੀ, ਤੁਰੀਆ ਤੋਂ ਪਰੇ ਤੁਰਤ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੂਫ਼ੀ ਸੰਤ ਫ਼ਕੀਰ ਬਿਨਾ ਕਲਮ ਸ਼ਾਹੀ ਤੋਂ ਲਿਖੋ ਚਿੱਠੀ, ਹਰਫ਼ ਹਰੂਫ਼ ਨਾ ਕੋਇ ਲਿਖਾਈਆ। ਝਗੜਾ ਛਡਣਾ ਪੱਥਰ ਇੱਟੀ, ਪਾਹਨ ਰੰਗ ਨਾ ਕੋਇ ਰੰਗਾਈਆ। ਵਡਿਆਈ ਦਿਸੇ ਨਾ ਪੰਜ ਤਤ ਖ਼ਾਕ ਮਿੱਟੀ, ਕਾਇਆ ਬੁਤ ਨਾ ਕੋਇ ਚਤੁਰਾਈਆ। ਸਾਰੇ ਮਿਲ ਕੇ ਸਰਗੁਣ ਨਿਰਗੁਣ ਦੂਆ ਏਕਾ ਬਣਾਓ ਇੱਕੀ, ਅੰਤਮ ਏਕੰਕਾਰ ਵਿਚ ਸਮਾਈਆ। ਮਾਨਵ ਜ਼ਾਤੀ ਹੋਏ ਧਰਮ ਦੀ ਸਿੱਖੀ, ਸਿੱਖ ਸਤਿ ਰੂਪ ਦਰਸਾਈਆ। ਸੁਰਤੀ ਸਭ ਦੀ ਹੋਵੇ ਟਿਕੀ, ਇਸ਼ਟ ਪੁਰਖ ਅਕਾਲ ਜਣਾਈਆ। ਸਾਰੇ ਲਿਖੋ ਮਨਜ਼ੂਰ ਹਾਹੇ ਉਤੇ ਟਿੱਪੀ, ਹੰ ਬ੍ਰਹਮ ਚਤੁਰਾਈਆ। ਸੋ ਧਾਰ ਲਿਖੋ ਅਨਡਿਠੀ, ਜਿਸ ਦੀ ਸਮਝ ਕੋਇ ਨਾ ਪਾਈਆ। ਪੰਦਰਾਂ ਫੱਗਣ ਯਾਦ ਰੱਖਣੀ ਮਿਤੀ, ਮਿੱਤਰ ਪਿਆਰਾ ਰਿਹਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵਡਾ ਵਡ ਵਡਿਆਈਆ। ਪੁਰਖ ਅਕਾਲ ਕਹੇ ਸੰਤ ਸੂਫ਼ੀ ਫ਼ਕੀਰ ਲਿਖੋ ਆਪਣੀ ਆਸ਼ਾ, ਆਸ਼ਾ ਆਪਣੇ ਨਾਲ ਮਿਲਾਈਆ। ਜ਼ਿਮੀ ਅਸਮਾਨ ਤਕੋ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਖੋਜ ਖੁਜਾਈਆ। ਫੇਰ ਕਰੋ ਇਕ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਦੀਨਾਂ ਮਜ਼੍ਹਬਾਂ ਵਾਲੇ ਸਾਰਾ ਛਡੋ ਇਲਾਕਾ, ਜ਼ਾਤਾਂ ਪਾਤਾਂ ਸੰਗ ਨਾ ਕੋਇ ਵਖਾਈਆ। ਪਿਆਰ ਮੁਹੱਬਤ ਵਿਚ ਕਰੋ ਇਤਫ਼ਾਕਾ, ਮੇਲ ਮੇਲਣਾ ਸਹਿਜ ਸੁਭਾਈਆ। ਲਿਖੋ ਸਭ ਦਾ ਇਕੋ ਪੁਰਖ ਅਕਾਲ ਪਿਤਾ ਮਾਤਾ, ਦੂਜੀ ਜੰਮਣ ਵਾਲੀ ਕੋਇ ਨਾ ਮਾਈਆ। ਜੋ ਏਥੇ ਓਥੇ ਦੋ ਜਹਾਨਾਂ ਰਾਖਾ, ਰੱਖਿਆ ਕਰੇ ਥਾਉਂ ਥਾਈਂਆ। ਉਹ ਪਰਗਟ ਹੋਵੇ ਪੁਰਖ ਸਮਰਾਥਾ, ਸਮਰਥ ਬੇਪਰਵਾਹੀਆ। ਜਿਸ ਦਾ ਸਿਫ਼ਤਾਂ ਵਿਚ ਅਵਤਾਰ ਪੈਗ਼ੰਬਰ ਗੁਰੂਆਂ ਗਾਇਆ ਭਵਿਖਤ ਵਾਕਾ, ਵਾਕਿਆ ਵੇਖੇ ਚਾਈਂ ਚਾਈਂਆ। ਮਾਣ ਰਹਿਣ ਦੇਵੇ ਨਾ ਕਿਸੇ ਅਵਤਾਰ ਪੈਗ਼ੰਬਰ ਗੁਰ ਜਗਤ ਦੇ ਚਾਚਾ, ਚਾਰੋਂ ਕੁੰਟ ਵੇਖ

❋

❋

ਵਖਾਈਆ। ਜਨ ਭਗਤਾਂ ਬਣਕੇ ਦਾਸੀ ਦਾਸਾ, ਸੇਵਕ ਸੇਵਾ ਸਚ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖੇ ਲਾਵੇ ਸੂਫ਼ੀ ਸੰਤ ਫ਼ਕੀਰ ਭਗਤ ਅਰਦਾਸਾ, ਬੇਨੰਤੀ ਬੇਅੰਤ ਆਪਣੇ ਵਿਚ ਸਮਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਸਵਰਨ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ

ਭਗਤ ਸੰਤ ਸੂਫ਼ੀ ਫ਼ਕੀਰ ਦਿਉ ਬਿਆਨਾ, ਬਿਨ ਅੱਖਰਾਂ ਲੇਖ ਲਿਖਣਾ ਧੁਰਦਰਗਾਹੀਆ। ਸਭ ਦਾ ਇਸ਼ਟ ਹੋਵੇ ਇਕ ਵਿਸ਼ਨੂੰ ਭਗਵਾਨਾ, ਦੂਆ ਦੂਜਾ ਦੂਸਰ ਨਜ਼ਰ ਕੋਇ ਨਾ ਆਈਆ। ਆਦਿ ਪੁਰਖ ਅਪਰੰਪਰ ਸਵਾਮੀ ਹੋਵੇ ਇਕੋ ਕਾਹਨਾ, ਕਾਹਨ ਕ੍ਰਿਸ਼ਨ ਇਕੋ ਅਗੰਮ ਅਥਾਹੀਆ। ਧੁਰ ਦਾ ਰਾਮ ਰਾਮ ਹੋਵੇ ਮਹਾਨਾ, ਮਹਿਮਾ ਅਕਥ ਕਥੀ ਨਾ ਜਾਈਆ। ਜਿਸ ਦਾ ਰੂਪ ਅਨੂਪ ਹੋਏ ਬੇਪਹਿਚਾਨਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਸਦਾ ਇਕੋ ਸੋਹਲਾ ਗਾਣਾ, ਜੋ ਗਹਿਰ ਗੰਭੀਰ ਬੇਨਜ਼ੀਰ ਸ਼ਬਦ ਸ਼ਨਵਾਈਆ। ਖੇਲ ਕਰੇ ਏਥੇ ਓਥੇ ਦੋ ਜਹਾਨਾਂ, ਵਾਲੀ ਦੋ ਜਹਾਨ ਵਡ ਵਡਿਆਈਆ। ਸਤਿ ਸਤਿਵਾਦੀ ਜਿਸ ਦਾ ਹੋਵੇ ਤਰਾਨਾ, ਨਾਮ ਕਲਮੇ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸੂਫ਼ੀ ਸੰਤ ਫ਼ਕੀਰ ਭਗਤ ਲੇਖਾ ਲਿਖੋ ਧਰਮ ਇਬਾਰਤ, ਲਹਿਣਾ ਬਿਨ ਕਲਮ ਸ਼ਾਹੀਆ। ਮਜ਼੍ਹਬ ਦੀ ਰਹੇ ਨਾ ਕੋਇ ਸ਼ਰਾਰਤ, ਸ਼ਰਅ ਦਾ ਝਗੜਾ ਦੇਣਾ ਚੁਕਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਅਗੰਮੀ ਚੰਦ ਵੇਖਣਾ ਵਿਚ ਭਾਰਤ, ਸਪਤਸ ਰਿਖ ਭਾਰਦਵਾਜ਼ ਦਏ ਗਵਾਹੀਆ। ਬ੍ਰਹਿਮੰਡਾਂ ਖੰਡਾਂ ਦਰੋਹੀ ਫੇਰੇ ਉਠ ਉਠ ਨਾਰਦ, ਨਿਰਗੁਣ ਧਾਰ ਲਏ ਅੰਗੜਾਈਆ। ਸਭ ਦਾ ਮਾਲਕ ਹੋਵੇ ਇਕੋ ਵਾਰਸ, ਵਸਲ ਇਕੋ ਦਏ ਵਖਾਈਆ। ਅਵਤਾਰ ਪੈਗ਼ੰਬਰ ਗੁਰੂਆਂ ਰਹੇ ਨਾ ਕੋਇ ਸਫ਼ਾਰਸ਼, ਸਫਾ ਸਭ ਦੀ ਦਏ ਚੁਕਾਈਆ। ਸਚ ਨਾਮ ਦੀ ਲਏ ਕੋਇ ਨਾ ਆੜ੍ਹਤ, ਜਗਤ ਧੜਤ ਨਾ ਕੋਇ ਧੜਵਾਈਆ। ਇਕੋ ਹੁਕਮ ਸੰਦੇਸ਼ਾ ਸ੍ਰੀ ਭਗਵਾਨ ਹੋਵੇ ਮਾਰਫ਼ਤ, ਮਹਿਬੂਬ ਇਕੋ ਰੰਗ ਰੰਗਾਈਆ। ਅੱਖਰਾਂ ਵਾਲਾ ਰਹੇ ਕੋਇ ਨਾ ਆਰਫ਼, ਉਲਫ਼ਤ ਜਗਤ ਨਾ ਕੋਇ ਵਡਿਆਈਆ। ਸੰਦੇਸ਼ਿਆਂ ਵਾਲਾ ਲਿਖਣਾ ਪਏ ਕੋਇ ਨਾ ਕਾਰਡ, ਹਰਫ਼ ਹਰੂਫ਼ ਨਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਸ਼ਬਦ ਸਤਿਗੁਰ ਦੋ ਜਹਾਨਾਂ ਬਣੇ ਲਾਰਡ, ਲਾ ਇਕੋ ਇਕ ਰਖਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਸੰਪੂਰਨ ਕੌਰ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ

ਸੰਤ ਭਗਤ ਸੂਫ਼ੀ ਫ਼ਕੀਰ ਦਿਉ ਆਪਣਾ ਇਕਬਾਲ, ਕਿਬਲੇ ਅਜ਼ ਹੁਕਮ ਬੇਪਰਵਾਹੀਆ। ਪੁਰਖ ਅਕਾਲ ਸਭ ਦੀ ਸਾਂਝੀ ਕਰ ਧਰਮਸਾਲ,

❋

❋

ਦਵਾਰਾ ਇਕੋ ਇਕ ਵਡਿਆਈਆ। ਜਿਥੇ ਵਸਤ ਮਿਲੇ ਨਾਮ ਤੇਰਾ ਧਨ ਮਾਲ, ਖ਼ਜ਼ਾਨਾ ਅਗੰਮ ਅਥਾਹ ਵਰਤਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਸਵਾਲ, ਜਵਾਬੀ ਮੰਗ ਨਾ ਕੋਇ ਮੰਗਾਈਆ। ਜ਼ਮਾਨਾ ਬਦਲ ਦੇ ਹਾਲ, ਹਾਲਤ ਵੇਖ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸੰਤ ਭਗਤ ਸੂਫ਼ੀ ਲਿਖੋ ਆਪਣੀ ਅਗੰਮ ਤਮੰਨਾ, ਆਸ਼ਾ ਦਿਓ ਦ੍ਰਿੜਾਈਆ। ਸਾਰੇ ਕਹੋ ਪ੍ਰਭੂ ਪੂਰਾ ਕਰ ਦੇ ਗੋਬਿੰਦ ਵਾਲਾ ਕੰਨਾ, ਜਿਸ ਨੂੰ ਕਾਇਨਾਤ ਸਮਝ ਸਕਿਆ ਕੋਇ ਨਾ ਰਾਈਆ। ਦੀਨ ਮਜ਼੍ਹਬ ਦਾ ਮੇਟ ਦੇ ਬੰਨਾ, ਬਨਾਵਟ ਕੂੜ ਨਾ ਕੋਇ ਰਖਾਈਆ। ਇਕੋ ਰੰਗ ਰੰਗਾ ਦੇ ਕਾਇਆ ਮਾਟੀ ਤਨਾ, ਤਨ ਵਜੂਦ ਵੱਜੇ ਵਧਾਈਆ। ਤੇਰਾ ਤੇਰੇ ਹੱਥ ਸਮਾਂ, ਸਚ ਸਵਾਮੀ ਤੇਰੀ ਓਟ ਤਕਾਈਆ। ਅੱਗੇ ਵਕਤ ਰਹੇ ਨਾ ਲੰਮਾ, ਡੰਡਾਵਤ ਵਿਚ ਬੈਠੇ ਸੀਸ ਨਿਵਾਈਆ। ਝਗੜਾ ਪੈਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਾਤ ਪਾਤ ਦੀ ਸਭ ਦੇ ਅੰਦਰੋਂ ਕਢ ਦੇ ਤਮ੍ਹਾ, ਲਾਲਚ ਜਗਤ ਜਹਾਨ ਰਹੇ ਨਾ ਰਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ

ਸੂਫ਼ੀ ਸੰਤ ਫ਼ਕੀਰ ਭਗਤ ਆਪਣੀ ਆਖ਼ਰ ਦਿਓ ਸਲਾਹ, ਮਸ਼ਵਰਾ ਮੁਸ਼ਤਰਕਾ ਇਕ ਬਣਾਈਆ। ਜਿਸ ਦਾ ਇਕੋ ਮੇਰਾ ਸ਼ਬਦ ਗੁਰੂ ਹੋਵੇ ਗਵਾਹ, ਦੂਜੀ ਸ਼ਹਾਦਤ ਨਾ ਕੋਇ ਭੁਗਤਾਈਆ। ਇਕੋ ਮੰਨਣਾ ਸਭ ਨੇ ਧਰਮ ਮਲਾਹ, ਬੇੜਾ ਇਕੋ ਹੱਥ ਫੜਾਈਆ। ਤੂੰ ਮੇਰਾ ਮੈਂ ਤੇਰਾ ਕਹਿ ਕੇ ਕਰਨਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਰਾਮ ਕ੍ਰਿਸ਼ਨ ਓਮ ਅੱਲਾ ਵਾਹਿਗੁਰੂ ਗਾਡ ਇਕੋ ਸਮਝਣਾ ਖ਼ੁਦਾ, ਖ਼ੁਦੀ ਖ਼ੁਦਗ਼ਰਜ਼ ਨਾ ਕੋਇ ਰਖਾਈਆ। ਅੱਗੇ ਵਾਸਤੇ ਬਣੋ ਨਾ ਕਦੇ ਕੋਇ ਜੁਜ਼ਾ, ਹਿੱਸਾ ਜੁਜ਼ ਵੰਡ ਨਾ ਕੋਇ ਵੰਡਾਈਆ। ਇਕ ਮਹਿਬੂਬ ਮੰਨਣਾ ਦਿਲਰੁਬਾ, ਮੁਹੱਬਤ ਮਿਹਰ ਨਾਲ ਮਿਲਾਈਆ। ਦੀਨ ਮਜ਼੍ਹਬ ਦੀ ਕਿਸੇ ਵਿਚ ਰਹੇ ਨਾ ਕੋਇ ਅਦਾ, ਅਦਾਲਤੀ ਹੁਕਮ ਸੁਣਨਾ ਚਾਈਂ ਚਾਈਂਆ। ਪਿਛਲੀ ਨੂੰ ਪਿਛੇ ਕਹਿ ਦਿਓ ਅਲਵਿਦਾ, ਅੰਤ ਆਪਣੀ ਅੱਖ ਉਠਾਈਆ। ਅਗਲਾ ਮਾਰਗ ਸਭ ਦਾ ਹੋਵੇ ਸਿੱਧਾ, ਸੁਧ ਆਪਣੀ ਇਕ ਜਣਾਈਆ। ਧੁਰ ਨਾਮ ਕਲਮੇ ਵਿਚ ਅੰਤਰ ਜਾਏ ਵਿਧਾ, ਵਿਦਿਆ ਇਕੋ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸੂਫ਼ੀ ਸੰਤ ਫ਼ਕੀਰ ਭਗਤ ਲਿਖੋ ਇਕੋ ਅਗੰਮਾ ਭਾਗ, ਭਗਵਨ ਦਏ ਜਣਾਈਆ। ਇਕੋ ਨੂਰੀ ਜੋਤ ਤਕੋ ਚਰਾਗ਼, ਜੋ ਚਰਾਗਾਹਾਂ ਕਰੇ ਰੁਸ਼ਨਾਈਆ। ਜਿਸ ਕਲਜੁਗ ਕੂੜੀ ਕਿਰਿਆ ਧੋਣਾ ਦਾਗ਼, ਦੁਰਮਤ ਮੈਲ ਕਰੇ ਸਫ਼ਾਈਆ। ਸਭ ਦਾ ਸਾਂਝਾ ਕਰਨਾ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਕਾਇਆ ਗ੍ਰਹਿ ਮੰਦਰ ਘਰ ਸਭ ਨੂੰ ਕਰ ਕੇ ਆਬਾਦ, ਇਬਾਦਤ ਇਕੋ ਦਏ ਦ੍ਰਿੜਾਈਆ। ਹਾਜ਼ਰ ਹਜ਼ੂਰ ਹਜ਼ਰਤ ਬਣ ਜ਼ਨਾਬ, ਜਨਾਬੇਆਲੀ ਆਲੀਸ਼ਾਨ ਆਪਣਾ ਗ੍ਰਹਿ ਵਖਾਈਆ। ਜਿਥੇ ਪੜ੍ਹਨੀ ਨਾ ਪਏ ਕੋਇ ਕਿਤਾਬ, ਕੁਤਬਖ਼ਾਨਾ ਨਜ਼ਰ ਕੋਇ ਨਾ ਆਈਆ। ਇਕੋ ਸੱਯਦਾ ਦੱਸੇ ਆਦਾਬ, ਡੰਡਾਵਤ ਬੰਦਨਾ ਇਕ ਦ੍ਰਿੜਾਈਆ। ਇਕੋ ਮਹਿਬੂਬ ਮਿਲੇ ਅਹਿਬਾਬ,

❋

❋

ਮੁਹੱਬਤ ਪੈ ਦਰ ਪੈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰਗ ਰਸਤਾ ਦੱਸੇ ਇਕੋ ਵਾਹਿਦ, ਵਾਹਿਦੇ ਸਭ ਦੇ ਪੂਰ ਕਰਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੂੜ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਅੰਮ੍ਰਿਤਸਰ

ਸੰਤ ਭਗਤ ਫ਼ਕੀਰ ਸੂਫ਼ੀ ਸੁਣੋ ਅਗੰਮ ਕਲਾਮ, ਫ਼ਰਮਾਨਾ ਧੁਰਦਰਗਾਹੀਆ। ਸਭ ਨੇ ਮੰਨਣਾ ਇਕ ਅਮਾਮ, ਨਿਰਗੁਣ ਨਿਰਵੈਰ ਨੂਰ ਇਲਾਹੀਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਬੰਧਨ ਜਗਤ ਦੇਣੇ ਤੁੜਾਈਆ। ਪਿਆਰ ਮੁਹੱਬਤ ਦਾ ਨਾਤਾ ਰੱਖਣਾ ਨਾਲ ਅਵਾਮ, ਅਮਲ ਦੱਸਣਾ ਸਹਿਜ ਸੁਖਦਾਈਆ। ਮਜ਼੍ਹਬ ਦਾ ਕਰੇ ਨਾ ਕੋਇ ਜਰਾਇਮ, ਮੁਜਰਮ ਰੂਪ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੂਫ਼ੀ ਸੰਤ ਫ਼ਕੀਰ ਭਗਤ ਇਕੋ ਕਰਨੀ ਬੰਦਨਾ, ਬੰਦਗੀ ਇਕ ਜਣਾਈਆ। ਬਿਨਾ ਪੁਰਖ ਅਕਾਲ ਤੋਂ ਦਰ ਕੋਈ ਨਹੀਂ ਮੰਗਣਾ, ਭਿਖਾਰੀ ਰੂਪ ਨਾ ਕੋਇ ਵਖਾਈਆ। ਸਚ ਹੁਕਮ ਦੀ ਕਰੇ ਨਾ ਕੋਇ ਉਲੰਘਣਾ, ਭੈ ਭੌ ਨਾਲ ਦ੍ਰਿੜਾਈਆ। ਪਿਛਲਾ ਲੇਖਾ ਸਭ ਨੂੰ ਪੈਣਾ ਛਡਣਾ, ਕਲਜੁਗ ਅੰਤਮ ਪੰਧ ਮੁਕਾਈਆ। ਧਰਮ ਨਿਸ਼ਾਨਾ ਧਰਮ ਦਵਾਰੇ ਇਕੋ ਗੱਡਣਾ, ਸਚ ਧਰਮ ਦੀ ਧਾਰ ਇਕ ਝੁਲਾਈਆ। ਸਤਿਜੁਗ ਸਾਚਾ ਸਤਿ ਸਤਿਵਾਦੀ ਹੋ ਕੇ ਲੱਗਣਾ, ਲਾਗਤ ਕੀਮਤ ਨਾ ਕੋਇ ਰਖਾਈਆ। ਜਿਨ੍ਹਾਂ ਭਗਤਾਂ ਭਗਵਾਨ ਦਾ ਪਰਿਵਾਰ ਹੋ ਕੇ ਵਧਣਾ, ਵਾਧਾ ਆਪਣੇ ਹੱਥ ਰਖਾਈਆ। ਪੂਰਬ ਲੇਖਾ ਜਗਤ ਜਗਿਆਸੂਆਂ ਮੂਲ ਨਾ ਲੱਭਣਾ, ਖੋਜਿਆਂ ਹੱਥ ਕੁਛ ਨਾ ਆਈਆ। ਇਕੋ ਨਾਮ ਦਮਾਮਾ ਵੱਜਣਾ, ਡੰਕਾ ਧੁਰਦਰਗਾਹੀਆ। ਇਕੋ ਦੀਪਕ ਜੋਤ ਜਗਣਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਇਕੋ ਤਖ਼ਤ ਨਿਵਾਸੀ ਸਜਣਾ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰਾ ਸਰਬੰਗਣਾ, ਯੋਧਾ ਯੁਧ ਤੋਂ ਬਾਹਰ ਇਕੋ ਨਜ਼ਰੀ ਆਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਅਮਰਾਓ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸ ਪੁਰ

ਸੰਤ ਭਗਤ ਸੂਫ਼ੀ ਫ਼ਕੀਰ, ਫ਼ਿਕਰਾ ਨਾਮ ਕਲਮਾ ਇਕੋ ਲੈਣਾ ਗਾਈਆ। ਸ਼ਰਅ ਸ਼ਰੀਅਤ ਤੋੜ ਜ਼ੰਜੀਰ, ਜ਼ਾਹਰ ਜ਼ਹੂਰ ਮੰਨਣਾ ਬੇਪਰਵਾਹੀਆ। ਜਿਸ ਵਿਚ ਬਦਲ ਜਾਏ ਸਰਬ ਤਕਦੀਰ, ਤਦਬੀਰ ਇਕੋ ਲੈਣੀ ਅਪਣਾਈਆ। ਉਠ ਕੇ ਹੋਕਾ ਦੇ ਕਬੀਰ, ਕਾਅਬਿਆਂ ਤੋਂ ਬਾਹਰ ਦੇ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਅਗੰਮੀ ਪੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਹੁਕਮ ਸੁਣਾਈਆ। ਜਿਥੇ ਮੇਲਾ ਹੋਵੇ ਸ਼ਾਹ ਹਕੀਰ, ਰਾਓ ਰੰਕ ਮਿਲੇ ਵਡਿਆਈਆ। ਅੰਮ੍ਰਿਤ ਬਖ਼ਸ਼ੇ ਠੰਡਾ ਸੀਰ, ਨੀਰ ਨਰ ਨਰਾਇਣ ਨਿਝਰ ਧਾਰ ਚੁਆਈਆ। ਦੀਨ ਦੁਨੀ ਦੀ ਬਦਲ ਜਾਏ ਜ਼ਮੀਰ, ਜ਼ੱਰਾ ਜ਼ੱਰਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ,

❋

❋

ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਸੰਦੇਸ਼ਾ ਇਕ ਸੁਣਾਈਆ। ਸੰਤ ਭਗਤ ਫ਼ਕੀਰ ਸੂਫ਼ੀ ਕਰੋ ਇਕ ਇਰਾਦਾ, ਵਿਸ਼ਵਾਸ਼ ਵਿਸ਼ਵ ਦਾ ਇਕ ਜਣਾਈਆ। ਸ਼ਬਦ ਨਾਮ ਧੁਨ ਸੁਣੋ ਅਨਾਦਾ, ਅਨੁਰਾਗੀ ਆਪ ਜਣਾਈਆ। ਭੇਵ ਅਭੇਦਾ ਖੋਲ੍ਹੇ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਸਤਿ ਧਰਮ ਵਿਚ ਕੋਇ ਨਾ ਹੋਵੇ ਅਲਾਹਿਦਾ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਸ਼ਾਹੋ ਭੂਪ ਪੁਰਖ ਅਕਾਲਾ ਇਕੋ ਮੰਨਣਾ ਰਾਜਨ ਰਾਜਾ, ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੂਫ਼ੀ ਫ਼ਕੀਰ ਰਈਅਤ ਰਿਹਾ ਬਣਾਈਆ। ਉਸ ਦਾ ਖੇਲ ਤਕਣਾ ਨਿਰਗੁਣ ਸਰਗੁਣ ਦੇਸ ਮਾਝਾ, ਮਜਲਸ ਭਗਤਾਂ ਨਾਲ ਲਗਾਈਆ। ਜਿਸ ਦਾ ਹੁਜਰਾ ਹੱਕ ਮਹਿਬੂਬ ਵਾਲਾ ਮੁਹੱਬਤ ਮਿਲੇ ਕਾਇਆ ਕਾਅਬਾ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਏਕਾ ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼ਾ, ਅੰਧੇਰ ਅੰਧ ਅਗਿਆਨ ਦਏ ਮਿਟਾਈਆ। ਇਕੋ ਨਾਮ ਜਣਾਏ ਸਵਾਸ ਸਵਾਸਾ, ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਭ ਦਾ ਇਕੋ ਪਿਤਾ ਇਕੋ ਮਾਤਾ, ਦੂਸਰ ਜਨਣੀ ਨਜ਼ਰ ਕੋਇ ਨਾ ਆਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਗਾਥਾ, ਅਵਤਾਰ ਪੈਗ਼ੰਬਰ ਗੁਰੂ ਸਿਫ਼ਤਾਂ ਵਿਚ ਗਏ ਸਾਲਾਹੀਆ। ਸੋ ਪਰਵਰਦਿਗਾਰਾ ਹਰਿ ਨਿਰੰਕਾਰਾ ਸਰਬ ਕਲਾ ਸਮਰਾਥਾ, ਖ਼ਾਲਕ ਖ਼ਲਕ ਆਪਣੀ ਖੇਲ ਕਰਾਈਆ। ਸੂਫ਼ੀ ਸੰਤ ਫ਼ਕੀਰ ਭਗਤ ਜਨ ਇਕੋ ਚਰਨ ਕਵਲ ਇਸ਼ਟ ਦੇਵ ਪੁਰਖ ਅਕਾਲ ਟੇਕਿਓ ਮਾਥਾ, ਮਸਤਕ ਅਵਰ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਲੱਖ ਚੁਰਾਸੀ ਆਤਮ ਪਰਮਾਤਮ ਪਰਮ ਪੁਰਖ ਹੋ ਕੇ ਰਾਜਾ, ਪਾਰਬ੍ਰਹਮ ਬ੍ਰਹਮ ਆਪਣਾ ਵੇਸ ਵਟਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਮੱਸਾ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸ ਪੁਰ

ਸੂਫ਼ੀ ਸੰਤ ਫ਼ਕੀਰ ਭਗਤ ਪਿਛਲੀ ਤਕੋ ਆਪਣੀ ਕਰਨੀ, ਹਰਿ ਕਰਤਾ ਆਪ ਦ੍ਰਿੜਾਈਆ। ਕਲਮ ਸ਼ਾਹੀ ਲੇਖ ਲੇਖਣੀ ਤਕੋ ਪੜ੍ਹਨੀ, ਕੀ ਸਿਫ਼ਤਾਂ ਵਿਚ ਕੀਤੀ ਸਾਲਾਹੀਆ। ਕੀ ਵੰਡ ਵੰਡਾਈ ਵਰਨੀ ਬਰਨੀ, ਜ਼ਾਤਾਂ ਪਾਤਾਂ ਸੋਭਾ ਪਾਈਆ। ਅੰਤ ਇਕ ਦੇ ਲੱਗੇ ਚਰਨੀ, ਚਰਨੋਦਕ ਪੀ ਕੇ ਖ਼ੁਸ਼ੀ ਬਣਾਈਆ। ਸਭ ਦੀ ਇਕੋ ਅੱਖ ਨੇਤਰ ਹਰਨੀ ਫਰਨੀ, ਅੰਦਰ ਵੰਡ ਨਾ ਕੋਇ ਵੰਡਾਈਆ। ਧਾਰ ਜਾਨਣੀ ਚੋਟੀ ਜੜ੍ਹਨੀ, ਪੜਦਾ ਓਹਲਾ ਆਪ ਰਖਾਈਆ। ਪੁਰਖ ਅਕਾਲ ਦੀਨ ਦਿਆਲ ਅੱਗੇ ਆਪਣੀ ਕਰਨੀ ਕਰਨੀ, ਹਰਿ ਕਰਤਾ ਸਰਬ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸੂਫ਼ੀ ਸੰਤ ਫ਼ਕੀਰ ਭਗਤ ਵੇਖੋ ਆਪਣੀ ਭਗਤ ਪੁਰਾਨੀ, ਵੇਦ ਪੁਰਾਣ ਦੇਣ ਗਵਾਹੀਆ। ਆਪਣੀ ਰਸਨਾ ਜਿਹਵਾ ਵਾਲੀ ਤਕੋ ਬਾਣੀ, ਜੋ ਰਾਗਾਂ ਨਾਦਾਂ ਵਿਚ ਕੀਤੀ ਸ਼ਨਵਾਈਆ। ਆਪਣੇ ਜਨਮ ਜਨਮ ਦੀ ਵੇਖੋ ਖਾਣੀ, ਗ੍ਰਹਿ ਗ੍ਰਹਿ ਪਰਦਾ ਫੋਲ ਫੁਲਾਈਆ। ਆਪਣੇ ਮਜ਼੍ਹਬ ਦੀ ਦੱਸੋ ਨਿਸ਼ਾਨੀ, ਨਿਸ਼ਾਨਾ ਦਿਉ ਪਰਗਟਾਈਆ। ਆਪਣੇ ਜੀਵਣ ਦੀ ਦੱਸੋ ਕਹਾਣੀ, ਕਿਸ ਬਿਧ ਆਪਣਾ ਝਟ ਲੰਘਾਈਆ। ਮਿਹਰਵਾਨ ਮਹਿਬੂਬ ਅੱਗੇ ਤੱਕਿਓ ਬਣਿਆ ਅਗੰਮਾ ਦਾਨੀ, ਵਸਤ

❋

❋

ਅਮੋਲਕ ਆਪ ਵਰਤਾਈਆ। ਝਗੜਾ ਮੇਟ ਜ਼ਿਮੀਂ ਅਸਮਾਨੀ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸੰਤ ਭਗਤ ਸੂਫ਼ੀ ਜਨ ਭਗਤ ਵੇਖੋ ਖੇਲ ਹਰਿ ਅਗੰਮਾ, ਜਿਸ ਦੀ ਆਗਮਨ ਵਿਚ ਬੈਠੇ ਧਿਆਨ ਲਗਾਈਆ। ਜਗਤ ਦੀ ਧਾਰ ਬਦਲ ਦਏ ਸਮਾਂ, ਸਮਾਪਤ ਕਰੇ ਕੂੜ ਲੋਕਾਈਆ। ਝਗੜਾ ਮੇਟੇ ਕਾਇਆ ਚੰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਮਜ਼੍ਹਬ ਦੀ ਰਹਿਣ ਦੇਵੇ ਕੋਈ ਨਾ ਤਮਾਂ, ਤਾਮਸ ਤ੍ਰਿਖਾ ਦਏ ਗਵਾਈਆ। ਸਾਚਾ ਮਾਰਗ ਲਾ ਦੇ ਨਵਾਂ, ਨਵ ਨੌਂ ਚਾਰ ਦਾ ਰੂਪ ਬਦਲਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਰਹਿਣ ਦੇਵੇ ਕੋਈ ਨਾ ਬੰਨਾ, ਬਾਣ ਅਣਿਆਲਾ ਤੀਰ ਚਲਾਈਆ। ਲੇਖਾ ਵੇਖੇ ਚੌਦਾਂ ਸੌ ਤੀਸ ਅੰਕ ਦਾ ਪੰਨਾ, ਜਿਸ ਦੀ ਪਨਿਸ਼ਮੇਂਟ ਵਿਚ ਦਿਸੇ ਸਰਬ ਲੋਕਾਈਆ। ਗੋਬਿੰਦ ਦੀ ਸ਼ਬਦ ਗੁਰੂ ਦੀ ਧਾਰ ਕੰਨਾ, ਕਾਇਨਾਤ ਦਾ ਪਰਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਅਗੰਮ ਭੰਡਾਰ ਸਚ ਵਸਤ ਨਾਮ ਧਨਾ, ਧਨਾਢ ਆਪਣੀ ਦਇਆ ਕਮਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਮੋਹਣ ਸਿੰਘ ਦੇ ਗ੍ਰਹਿ ਪਿੰਡ ਤਾਰਾ ਚੱਕ ਜ਼ਿਲਾ ਗੁਰਦਾਸ ਪੁਰ

ਭਗਤ ਸੰਤ ਸੂਫ਼ੀ ਫ਼ਕੀਰ ਲਿਖੋ ਇਕਰਾਰਨਾਮਾ, ਜਗਤ ਹਰਫ਼ ਨਾ ਕੋਇ ਲਿਖਾਈਆ। ਸਭ ਨੇ ਇਕੋ ਇਸ਼ਟ ਮੰਨਣਾ ਸ੍ਰੀ ਭਗਵਾਨਾ, ਆਦਿ ਅੰਤ ਦਾ ਮਾਲਕ ਜੋ ਧੁਰਦਰਗਾਹੀਆ। ਇਕੋ ਨਾਮ ਕਲਮਾ ਪੜ੍ਹਨਾ ਕਲਾਮਾ, ਇਕੋ ਸ਼ਬਦੀ ਸ਼ਬਦੀ ਢੋਲਾ ਗਾਈਆ। ਇਕੋ ਘਰ ਗ੍ਰਹਿ ਕਰਨਾ ਬਿਸਰਾਮਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਇਕੋ ਮੰਨਣਾ ਅੰਤਰਜਾਮਾ, ਨਿਰਗੁਣ ਨਿਰਾਕਾਰ ਨਿਰੰਕਾਰ ਧਿਆਨ ਲਗਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮਾ, ਮਜ਼੍ਹਬ ਦਾ ਬੰਧਨ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੂਫ਼ੀ ਫ਼ਕੀਰ ਸੰਤ ਭਗਤ ਸਾਰੇ ਖੋਲ੍ਹੋ ਅੱਖ, ਬਿਨ ਅੱਖਾਂ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਰਗੁਣ ਨੂਰ ਤਕੋ ਪ੍ਰਤਖ, ਪਾਰਬ੍ਰਹਮ ਪ੍ਰਭ ਨਜ਼ਰੀ ਆਈਆ। ਕਿਉਂ ਦੀਨਾਂ ਮਜ਼੍ਹਬਾਂ ਕੀਤਾ ਵੱਖ, ਕਲਮੇ ਨਾਮ ਵੰਡ ਵੰਡਾਈਆ। ਮੇਰਾ ਆਦਿ ਦਾ ਇਕੋ ਜਸ, ਅੰਤ ਦੀ ਸਿਫ਼ਤ ਇਕ ਸਮਝਾਈਆ। ਸਾਰੇ ਮਾਣੋ ਇਕ ਰਸ, ਰਸਤਾ ਇਕੋ ਬੇਪਰਵਾਹੀਆ। ਪਿਛਲੀ ਕਰਨੀ ਦੀ ਹੋਵੇ ਬਸ, ਬਸਤਾ ਸਭ ਦਾ ਦਏ ਬੰਧਾਈਆ। ਅੱਗੇ ਖੇਲ ਪੁਰਖ ਸਮਰਥ, ਹਰਿ ਕਰਤਾ ਆਪ ਦ੍ਰਿੜਾਈਆ। ਨਾਮ ਨਿਧਾਨ ਨੌਜਵਾਨ ਨਿਰਗੁਣ ਧਾਰ ਡੋਰੀ ਪਾਵੇ ਨੱਥ, ਸਤਿ ਸਰੂਪੀ ਧੁਰ ਦੀ ਗੰਢ ਪਵਾਈਆ। ਸ਼ਬਦੀ ਸ਼ਬਦ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਵਿਚ ਸਤਿਜੁਗ ਚਲਾਉਣਾ ਰਥ, ਰਥ ਰਥਵਾਹੀ ਹੋ ਕੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੰਤ ਸੂਫ਼ੀ ਫ਼ਕੀਰ ਦੀਨ ਮਜ਼੍ਹਬ ਵਿਚ ਰਹਿਣ ਨਾ ਦੇਵੇ ਵੱਖ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਧੁਰ ਦਾ ਮੇਲ ਮਿਲਾਏ ਸਹਿਜ ਸੁਭਾਈਆ।

❋

❋

੧੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਧੀਰਾ ਦਈਆ ਜ਼ਿਲਾ ਗੁਰਦਾਸ ਪੁਰ

ਸੰਤ ਭਗਤ ਸੂਫ਼ੀ ਫ਼ਕੀਰ ਵੇਖੋ ਆਪਣੀ ਪਿਛਲੀ ਕਰਨੀ, ਕਰਨੀ ਦਾ ਕਰਤਾ ਆਪ ਜਣਾਈਆ। ਕਿਸ ਬਿਧ ਲੋਕਮਾਤ ਤਰੇ ਸਾਚੀ ਤਰਨੀ, ਜਗਤ ਜਗਿਆਸੂਆਂ ਵਿਚੋਂ ਆਪਣਾ ਪਲੂ ਛੁਡਾਈਆ। ਕਿਸ ਗ੍ਰਹਿ ਪ੍ਰਭ ਸਰਨਾਈ ਮਿਲੀ ਸਰਨੀ, ਸਹਾਰਾ ਇਕੋ ਨਜ਼ਰੀ ਆਈਆ। ਕਿਸ ਬਿਧ ਮੰਜ਼ਲ ਮਿਲੀ ਚੜ੍ਹਨੀ, ਪਾਂਧੀ ਬਣ ਕੇ ਬੈਠੇ ਪੰਧ ਮੁਕਾਈਆ। ਕਿਹੜੀ ਨਾਮ ਤੁਕ ਮਿਲੀ ਪੜ੍ਹਨੀ, ਕਲਮਾ ਨਾਮ ਸ਼ਬਦ ਕਵਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸੂਫ਼ੀ ਸੰਤ ਫ਼ਕੀਰ ਵੇਖੋ ਭਗਤ, ਪੂਰਬ ਧਿਆਨ ਲਗਾਈਆ। ਕੀ ਕਰਨੀ ਕੀਤੀ ਵਿਚ ਜਗਤ, ਜਗਤ ਜਹਾਨ ਦਿਓ ਦ੍ਰਿੜਾਈਆ। ਕਿਸ ਬਿਧ ਤੁਹਾਡੇ ਉਤੇ ਹੋਇਆ ਤਰਸ, ਰਹਿਮਤ ਸਚ ਕਮਾਈਆ। ਅੰਮ੍ਰਿਤ ਮੇਘ ਦਿਤਾ ਬਰਸ, ਅੰਮਿਉਂ ਰਸ ਅਗੰਮ ਚੁਆਈਆ। ਤੁਹਾਡੀ ਪੂਰੀ ਕੀਤੀ ਸ਼ਰਤ, ਸ਼ਰਅ ਜ਼ੰਜੀਰ ਕਟਾਈਆ। ਆਸ਼ਾ ਜਗਤ ਰਹੀ ਨਾ ਗ਼ਰਜ਼, ਗ਼ਰੀਬ ਨਿਮਾਣੇ ਗੋਦ ਟਿਕਾਈਆ। ਅਗਲਾ ਖੇਲ ਵੇਖਣਾ ਅਸਚਰਜ, ਅਚਰਜ ਲੀਲਾ ਆਪ ਵਖਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਹੁਕਮ ਦੇਵੇ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਹਰਿਜਨ ਸਾਚੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਹੁਕਮ ਸੁਣਾਈਆ। ਸੰਤ ਭਗਤ ਸੂਫ਼ੀ ਸੁਣੋ ਫ਼ਕੀਰ ਫ਼ਿਕਰਾ, ਫ਼ਿਕਰ ਰਹੇ ਨਾ ਰਾਈਆ। ਚਾਰ ਜੁਗ ਦਾ ਬਿਨ ਹਰਫ਼ਾਂ ਵਾਲਾ ਵੇਖੋ ਸ਼ਿਜਰਾ, ਜਿਸ ਦੀ ਹਦੂਦ ਨਾ ਕੋਇ ਬਣਾਈਆ। ਜੋ ਸੰਦੇਸ਼ਾ ਦਿਤਾ ਕਾਹਨ ਕ੍ਰਿਸ਼ਨਾ ਬਿੰਦਰਾ, ਬਿਧੀ ਨਾਲ ਜਣਾਈਆ। ਮੇਰੀ ਰਾਸ ਨਹੀਂ ਰਹਿਣੀ ਬਨ ਬਿੰਦਰਾ, ਗੋਪੀ ਕਾਹਨ ਨਾ ਕੋਇ ਵਡਿਆਈਆ। ਕਲਜੁਗ ਜਗਤ ਜਹਾਨ ਪੰਜ ਤਤ ਖ਼ਾਲੀ ਹੋਣਾ ਪਿੰਜਰਾ, ਨਾਮ ਵਸਤ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਸੂਫ਼ੀ ਫ਼ਕੀਰ ਭਗਤ ਵੇਖੋ ਸੰਤ, ਸਤਿ ਧਿਆਨ ਲਗਾਈਆ। ਕਲ ਕਾਤੀ ਹੋਵੇ ਅੰਤ, ਅੰਤਸ਼ਕਰਨ ਦਏ ਬਦਲਾਈਆ। ਸਤਿਜੁਗ ਦਾ ਸਾਚਾ ਪਰਗਟੇ ਮੰਤ, ਮੰਤਵ ਸਭ ਦੇ ਹਲ ਕਰਾਈਆ। ਜਨ ਭਗਤਾਂ ਮੌਲੇ ਰੁਤ ਬਸੰਤ, ਫੁਲਵਾੜੀ ਆਪ ਮਹਿਕਾਈਆ। ਹਉਮੇਂ ਗੜ੍ਹ ਤੋੜ ਕੇ ਹੰਗਤ, ਹੰ ਬ੍ਰਹਮ ਵੇਖ ਵਖਾਈਆ। ਪਰਮਾਤਮ ਆਤਮ ਬਣ ਕੇ ਕੰਤ, ਕੰਤ ਕੰਤੂਹਲ ਹੋਏ ਸਹਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਛੰਤ, ਨਾਮ ਢੋਲਾ ਧੁਰਦਰਗਾਹੀਆ। ਲੇਖਾ ਜਾਣ ਜੀਵ ਜੰਤ, ਚੁਰਾਸੀ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਸਚ ਬਣਾਏ ਬਣਤ, ਸਤਿ ਸਤਿਵਾਦੀ ਸਤਿ ਸਚ ਦਾ ਮਾਰਗ ਇਕ ਦਰਸਾਈਆ।

੧੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਪਨੂਆਂ ਜ਼ਿਂਲਾ ਗੁਰਦਾਸ ਪੁਰ

ਸੰਤ ਭਗਤ ਸੂਫ਼ੀ ਫ਼ਕੀਰ ਕਰਨ ਨਿਮਸਕਾਰ, ਡੰਡਾਵਤ ਬੰਦਨਾ ਸੱਯਦਾ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਿਰਪਾ ਕਰ

❋

❋

ਅਪਰ ਅਪਾਰ, ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਦਇਆ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਾ ਸਾਰ, ਜ਼ਿਮੀਂ ਅਸਮਾਨ ਦੋ ਜਹਾਨ ਖੋਜ ਖੁਜਾਈਆ। ਤੇਰਾ ਰਾਹ ਤਕਦੇ ਪੈਗ਼ਬੰਰ ਗੁਰ ਅਵਤਾਰ, ਬੇਅੰਤ ਪੜਦਾ ਦੇਣਾ ਉਠਾਈਆ। ਨੌਂ ਖੰਡ ਪ੍ਰਿਥਸੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਹੋਇਆ ਧੂੰਆਂਧਾਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲੇ ਕਿਸੇ ਨਾ ਪ੍ਰੀਤਮ ਯਾਰ, ਪਰਵਰਦਿਗਾਰ ਸਾਂਝੇ ਯਾਰ ਕਲਮਾ ਹੱਕ ਨਾ ਕੋਇ ਦ੍ਰਿੜਾਈਆ। ਤਨ ਵਜੂਦ ਮਾਟੀ ਖ਼ਾਕ ਹੋਏ ਹਾਹਾਕਾਰ, ਪੰਜ ਤਤ ਬ੍ਰਹਮ ਮਤ ਸਤਿ ਸ਼ਬਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਠਾਂਡੇ ਮੰਗ ਮੰਗਾਈਆ। ਸੂਫ਼ੀ ਸੰਤ ਫ਼ਕੀਰ ਜਨ ਭਗਤ ਦਰ ਤੇਰੇ ਕਰਨ ਅਰਜ਼ੋਈ, ਆਜਿਜ਼ ਹੋ ਕੇ ਸੀਸ ਨਿਵਾਈਆ। ਜਗਤ ਜਹਾਨ ਸ੍ਰੀ ਭਗਵਾਨ ਮਿਲੇ ਕਿਸੇ ਨਾ ਢੋਈ, ਦਰ ਘਰ ਸਾਚੇ ਮਿਲਣ ਕੋਇ ਨਾ ਆਈਆ। ਅੰਤਰ ਨਿਰੰਤਰ ਨਿਰਗੁਣ ਧਾਰ ਆਤਮ ਤੇਰੀ ਰੋਈ, ਸਾਂਤਕ ਸਤਿ ਸਤਿਵਾਦੀ ਧੀਰ ਨਾ ਕੋਇ ਰਖਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਰਿਹਾ ਕੋਇ ਨਾ ਚੋਈ, ਬੂੰਦ ਸਵਾਤ ਮਿਹਰਵਾਨ ਮਹਿਬੂਬ ਨਾ ਕੋਇ ਟਪਕਾਈਆ। ਜਗਤ ਸੁਹੇਲਾ ਭਗਤ ਭਗਵਾਨ ਨਜ਼ਰ ਨਾ ਆਏ ਕੋਈ, ਕੋਟਨ ਕੋਟ ਬੈਠੇ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸੂਫ਼ੀ ਸੰਤ ਫ਼ਕੀਰ ਭਗਤ ਬਿਨ ਹੱਥਾਂ ਜੋੜਨ ਹੱਥ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲ ਸਾਹਿਬ ਸਮਰਥ, ਪਾਰਬ੍ਰਹਮ ਤੇਰੀ ਵਡ ਵਡਿਆਈਆ। ਝਗੜਾ ਮੇਟ ਕੇ ਕਾਇਆ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣੇ ਰੰਗ ਰੰਗਾਈਆ। ਦੁਰਮਤ ਮੈਲ ਹਰ ਹਿਰਦਿਉਂ ਅੰਦਰੋਂ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਚ ਦਵਾਰ ਖੋਲ੍ਹ ਦੇ ਹੱਟ, ਵਸਤ ਇਕੋ ਇਕ ਵਰਤਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਨਾਮ ਲੈਣ ਰਟ, ਰੱਟਾ ਕੂੜੀ ਕਿਰਿਆ ਦੇਣਾ ਚੁਕਾਈਆ। ਅੰਮ੍ਰਿਤ ਅੰਮੀਉਂ ਦੇਣਾ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹ ਦੇ ਅੱਖ, ਬਿਨ ਅੱਖਰਾਂ ਦੱਸ ਆਪਣੀ ਪੜ੍ਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਨੂਰ ਕਰ ਪ੍ਰਕਾਸ਼, ਅੰਧ ਅਗਿਆਨ ਰਹਿਣ ਨਾ ਪਾਈਆ। ਸਾਚੇ ਮੰਡਲ ਬਿਨ ਗੋਪੀ ਕਾਹਨ ਪਾ ਰਾਸ, ਨਿਰਗੁਣ ਨਿਰਗੁਣ ਆਪਣੀ ਕਲ ਵਰਤਾਈਆ। ਹਉਂ ਸੇਵਕ ਤੇਰੇ ਦਾਸੀ ਦਾਸ, ਦਰ ਠਾਂਡੇ ਮੰਗ ਮੰਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਕਰ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਤੂੰ ਸਾਹਿਬ ਸਰਬ ਗੁਣਤਾਸ, ਗੁਣਵੰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੂਜਾ ਦੇਵੇ ਕੋਇ ਨਾ ਸਾਥ, ਸਗਲਾ ਸੰਗੀ ਨਜ਼ਰ ਕੋਇ ਨਾ ਆਈਆ।

੧੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਰਣਧੀਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਪਨੂਆਂ ਜ਼ਿਲਾ ਗੁਰਦਾਸ ਪੁਰ

ਭਗਤ ਸੰਤ ਸੂਫ਼ੀ ਫ਼ਕੀਰ ਕਹਿਣ ਪ੍ਰਭੂ ਸਾਡਾ ਸੱਯਦਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਸਦੀ ਚੌਧਵੀਂ ਵੇਖ ਖੇਲ ਘਰ ਘਰ ਦਾ,

❋

❋

ਕਾਇਆ ਗ੍ਰਹਿ ਗ੍ਰਹਿ ਧਿਆਨ ਲਗਾਈਆ। ਤੇਰਾ ਮਾਨਵ ਬਣਿਆ ਕੋਇ ਨਾ ਤੇਰਾ ਬਰਦਾ, ਬੰਦੀਖ਼ਾਨਾ ਸਕੇ ਨਾ ਕੋਇ ਤੁੜਾਈਆ। ਭੈ ਵਿਚ ਭਾਉ ਕੋਇ ਨਾ ਕਰਦਾ, ਨਿਮਰਤਾ ਵਿਚ ਸੀਸ ਨਾ ਕੋਇ ਝੁਕਾਈਆ। ਵਰਨ ਵਰਨ ਨਾਲ ਲੜਦਾ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਬਹੁੜੀ ਦਰੋਹੀ ਤੇਰੀ ਮੰਜ਼ਲ ਕੋਇ ਨਾ ਚੜ੍ਹਦਾ, ਸਚਖੰਡ ਦਵਾਰੇ ਮਿਲਣ ਕੋਇ ਨਾ ਜਾਈਆ। ਤੇਰਾ ਦਰਸ ਪਾਵੇ ਕੋਇ ਨਾ ਨਰਾਇਣ ਨਰ ਦਾ, ਨਰ ਹਰਿ ਤੇਰਾ ਰੰਗ ਨਾ ਕੋਇ ਰੰਗਾਈਆ। ਜ਼ੋਰ ਵਧ ਗਿਆ ਕਲਜੁਗ ਕਲ ਦਾ, ਕਲਕਾਤੀ ਆਪਣੀ ਕਲ ਰਹੇ ਵਰਤਾਈਆ। ਖੇਲ ਹੋ ਗਿਆ ਕਪਟ ਛਲ ਦਾ, ਅਛਲ ਛਲਧਾਰੀ ਤੇਰੀ ਸਾਰ ਕਿਸੇ ਨਾ ਆਈਆ। ਤੂੰ ਮਾਲਕ ਖ਼ਾਲਕ ਜਲ ਥਲ ਦਾ, ਮਹੀਅਲ ਤੇਰੀ ਵਡ ਵਡਿਆਈਆ। ਆਪਣਾ ਭੇਵ ਦੱਸ ਨਿਹਚਲ ਧਾਮ ਅਟਲ ਦਾ, ਅਟਲ ਪਦਵੀ ਇਕ ਦ੍ਰਿੜਾਈਆ। ਬਿਨ ਤੇਰੀ ਕਿਰਪਾ ਆਤਮ ਪਰਮਾਤਮ ਜੋਤ ਕੋਇ ਨਾ ਰਲਦਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮਿਹਰਵਾਨ ਮਹਿਬੂਬ ਝਗੜਾ ਮੇਟ ਦੇ ਪੰਚ ਵਿਕਾਰੇ ਦਲ ਦਾ, ਕੂੜ ਕੁੜਿਆਰ ਦਲਿੱਦਰ ਅੰਦਰੋਂ ਦੇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਸੂਫ਼ੀ ਸੰਤ ਫ਼ਕੀਰ ਭਗਤ ਕਹਿਣ ਸਾਡੀ ਨਮੋ ਨਮੋ ਨਿਮਸਕਾਰ, ਦਰ ਠਾਂਡੇ ਖ਼ਾਕ ਧੂੜ ਰਮਾਈਆ। ਪ੍ਰਭੂ ਉਠ ਵੇਖ ਆਪਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਨਾਲ ਰਲਾ ਤੇਈ ਅਵਤਾਰ, ਹਜ਼ਰਤ ਈਸਾ ਮੂਸਾ ਮੁਹੰਮਦ ਅੱਖ ਖੁਲ੍ਹਾਈਆ। ਸਤਿਗੁਰ ਦਸ ਲੈ ਉਠਾਲ, ਨਾਨਕ ਗੋਬਿੰਦ ਭੇਵ ਚੁਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦੀਨ ਦੁਨੀ ਦੀ ਵੇਖ ਚਾਲ, ਚਾਰੋਂ ਕੁੰਟ ਧਿਆਨ ਲਗਾਈਆ। ਬਿਨ ਹਰਿਨਾਮੇ ਸਾਰੇ ਹੋਏ ਕੰਗਾਲ, ਨਾਮ ਧਨ ਦੌਲਤ ਨਜ਼ਰ ਕੋਇ ਨਾ ਆਈਆ। ਮੁਰੀਦਾਂ ਮੁਰਸ਼ਦ ਪੁੱਛੇ ਕੋਇ ਨਾ ਹਾਲ, ਹਾਲਤ ਬਿਗੜੀ ਜਗਤ ਲੋਕਾਈਆ। ਸਤਿ ਧਰਮ ਦਾ ਵੱਜੇ ਕੋਇ ਨਾ ਤਾਲ, ਤਲਵਾੜਾ ਰੰਗ ਨਾ ਕੋਇ ਰੰਗਾਈਆ। ਸਚਖੰਡ ਨਿਵਾਸੀ ਤੇਰੀ ਨਜ਼ਰ ਨਾ ਆਏ ਕਿਸੇ ਧਰਮਸਾਲ, ਦਰਗਹ ਸਾਚੀ ਸੋਭਾ ਕੋਇ ਨਾ ਪਾਈਆ। ਸਦੀ ਚੌਧਵੀਂ ਸਾਡੀ ਅੰਤ ਕੰਤ ਭਗਵੰਤ ਇਕ ਬੇਨੰਤੀ ਇਕ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਆਪਣੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸੰਭਾਲ, ਸੰਬਲ ਬਹਿ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਆਦਿ ਜੁਗਾਦਿ ਜੁਗ ਚੌਕੜੀ ਕਰੇ ਨਾ ਕੋਇ ਪ੍ਰਿਤਪਾਲ, ਪ੍ਰਿਤਪਾਲਕ ਖ਼ਾਲਕ ਨਜ਼ਰ ਕੋਇ ਨਾ ਆਈਆ।

੧੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਸੁਰਿੰਦਰ ਕੌਰ ਦੇ ਗ੍ਰਹਿ ਪਿੰਡ ਮਾੜੀ ਪਨੂਆਂ ਜ਼ਿਲਾ ਗੁਰਦਾਸ ਪੁਰ

ਸੰਤ ਭਗਤ ਸੂਫ਼ੀ ਕਹਿਣ ਪ੍ਰਭ ਸਾਡਾ ਤੇਰੇ ਅੱਗੇ ਹੋਕਾ, ਤੇਰੇ ਹੁਕਮ ਨਾਲ ਜਣਾਈਆ। ਸਤਿ ਰਿਹਾ ਨਾ ਕਿਸੇ ਲੋਕਾ, ਚੌਦਾਂ ਲੋਕ ਦੇਣ ਗਵਾਹੀਆ। ਮਾਣ ਰਿਹਾ ਨਾ ਕਿਸੇ ਸਲੋਕਾ, ਸੋਹਲੇ ਰੋਵਣ ਮਾਰਨ ਧਾਈਆ। ਵੇਖ ਆਪਣਾ ਜੁਗ ਚੌਥਾ, ਕੀ ਕਲਜੁਗ ਕਲ ਵਰਤਾਈਆ। ਧਰਮ ਦੀ ਧਾਰ ਸਮਝੇ ਕੋਇ ਨਾ ਪੋਥਾ, ਪੁਸਤਕ ਸਾਰੇ ਫੋਲ ਫੁਲਾਈਆ। ਮਿਹਰਵਾਨ ਮਹਿਬੂਬ ਸਦੀ ਚੌਧਵੀਂ ਤਕ ਮੌਕਾ, ਮੁਕੰਮਲ ਆਪਣੀ ਦਇਆ

❋

❋

ਕਮਾਈਆ। ਤੇਰਾ ਨਾਮ ਜਪਦੇ ਸਾਰੇ ਬੁੱਲ੍ਹਾਂ ਹੋਠਾਂ, ਹਿਰਦੇ ਸਕਿਆ ਨਾ ਕੋਇ ਵਸਾਈਆ। ਦੀਨ ਮਜ਼੍ਹਬ ਦੀਆਂ ਚਾਰ ਕੁੰਟ ਚੋਟਾਂ, ਚੋਟੀ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਮਨੂਆਂ ਮਨ ਹੋਇਆ ਖੋਟਾ, ਦਿਵਸ ਰੈਣ ਮਾਇਆ ਮਮਤਾ ਵਿਚ ਲਲਚਾਈਆ। ਆਸਾ ਮਨਸਾ ਪੂਰੀ ਕਰਦੇ ਸਾਡੀ ਲੋਚਾ, ਦਰ ਤੇਰੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਰ ਨਿਰੰਤਰ ਅਵਰ ਰਹਿਣ ਨਹੀਂ ਦੇਣੀ ਸੋਚਾ, ਸੋਚ ਸਮਝ ਸ਼ਬਦ ਰਮਜ਼ ਨਾਲ ਆਪਣੇ ਨਾਲ ਰਖਾਈਆ।

੧੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਵਿਰਸਾ ਸਿੰਘ ਦੇ ਗ੍ਰਹਿ ਸ੍ਰੀ ਹਰਿ ਗੋਬਿੰਦ ਪੁਰਾ ਸ਼ਹਿਰ ਜ਼ਿਲਾ ਗੁਰਦਾਸ ਪੁਰ

ਸੰਤ ਭਗਤ ਸੂਫ਼ੀ ਕਹਿਣ ਪ੍ਰਭ ਮੇਟ ਦੇ ਕਿਰਿਆ ਕੁਕਰਮ ਹੂੰਝ ਦੇ ਕੂੜਾ, ਕਾਇਨਾਤ ਕਾਇਆ ਮੰਦਰ ਅੰਦਰ ਕਰ ਸਫ਼ਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਚਤੁਰ ਸੁਘੜ ਬਣਾ ਮੂਰਖ ਮੂੜ੍ਹਾ, ਅੰਧ ਅਗਿਆਨ ਵਿਚ ਜਹਾਨ ਲੋਕਮਾਤ ਰਹਿਣ ਨਾ ਪਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਚ ਧਿਆਨ ਬਖ਼ਸ਼ ਦੇ ਚਰਨ ਧੂੜਾ, ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਟਿੱਕੇ ਖ਼ਾਕ ਨਾਮ ਰਮਾਈਆ। ਚਾਰ ਵਰਨ ਅਠਾਰਾਂ ਬਰਨ ਸਚ ਪ੍ਰੀਤੀ ਰੰਗ ਚਾੜ੍ਹ ਦੇ ਗੂੜ੍ਹਾ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਹਉਮੇ ਹੰਗਤਾ ਗੜ੍ਹ ਤੋੜ ਗ਼ਰੂਰਾ, ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣੀ ਦਇਆ ਕਮਾਈਆ। ਸਤਿ ਸਰੂਪ ਸ਼ਾਹੋ ਭੂਪ ਨਿਰਗੁਣ ਜੋਤ ਬਖ਼ਸ਼ ਦੇ ਨੂਰਾ, ਅਨਹਦ ਨਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਧੁਨ ਕਰ ਸ਼ਨਵਾਈਆ। ਸਤਿ ਸਰੂਪ ਦਰਸ ਦਿਖਾ ਹਾਜ਼ਰ ਹਜ਼ੂਰਾ, ਹਜ਼ਰਤਾਂ ਦੇ ਹਜ਼ਰਤ ਆਪਣਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸੂਫ਼ੀ ਫ਼ਕੀਰ ਜਨ ਭਗਤ ਕਰਨ ਅਰਦਾਸ, ਸਚਖੰਡ ਦਵਾਰੇ ਦਰਗਹ ਸਾਚੀ ਮੁਕਾਮੇ ਹੱਕ ਹੱਕ ਸੀਸ ਨਿਵਾਈਆ। ਪਰਵਰਦਿਗਾਰ ਸਾਂਝੇ ਯਾਰ ਪਰਮ ਪੁਰਖ ਆਤਮ ਪਰਮਾਤਮ ਪਾ ਰਾਸ, ਨਿਰਵੈਰ ਨਿਰਾਕਾਰ ਨਿਰੰਕਾਰ ਬਿਨ ਗੋਪੀ ਕਾਹਨ ਆਪਣੀ ਖੇਲ ਖਿਲਾਈਆ। ਦੀਨ ਦਿਆਲ ਦਇਆਨਿਧ ਠਾਕਰ ਸਭ ਦੀ ਪੂਰੀ ਕਰ ਆਸ, ਨਿਰਾਸਾ ਨਜ਼ਰ ਕੋਇ ਨਾ ਆਈਆ। ਕੂੜ ਕਿਰਿਆ ਕਰਮ ਕਾਂਡ ਝਗੜਾ ਮੇਟ ਜ਼ਾਤ ਪਾਤ, ਦੀਨ ਮਜ਼੍ਹਬ ਆਤਮ ਬ੍ਰਹਮ ਦੇ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਰਹੇ ਨਾ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਾਚੀ ਸਚਖੰਡ ਦਵਾਰ ਇਕੋ ਆਸ ਰਖਾਈਆ। ਸੂਫ਼ੀ ਸੰਤ ਫ਼ਕੀਰ ਭਗਤ ਨੇਤਰ ਨੈਣ ਵਹਾਵਣ ਨੀਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਗੁਣੀ ਗਹੀਰ, ਗਹਿਰ ਗਵਰ ਤੇਰੀ ਸਰਨਾਈਆ। ਆਪਣਾ ਖੇਲ ਦੱਸ ਬੇਨਜ਼ੀਰ, ਨਜ਼ਰੀਆ ਸਭ ਦਾ ਦੇ ਬਦਲਾਈਆ। ਸ਼ਰਅ ਤੋੜ ਜ਼ੰਜੀਰ, ਸ਼ਰੀਅਤ ਅਗੰਮੀ ਇਕ ਜਣਾਈਆ। ਚਾਰ ਜੁਗ ਦੀ ਪਿਛਲੀ ਮੇਟ ਲਕੀਰ, ਲਾਈਨ ਐਨ ਆਪਣੀ ਦੇ ਸਮਝਾਈਆ। ਜਿਸ ਨੂੰ ਕਟ ਸਕੇ ਨਾ ਕੋਇ ਸ਼ਮਸ਼ੀਰ, ਸ਼ਸਤਰ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ

❋

❋

ਦ੍ਰਿਸ਼ਟੀ ਰਹੇ ਨਾ ਮਾਤ ਦਿਲਗੀਰ, ਦਿਲਬਰ ਹੋ ਕੇ ਹੋਣਾ ਸਹਾਈਆ। ਹਉਮੇ ਹੰਗਤਾ ਕਢ ਦੇ ਪੀੜ, ਪਰਾ ਪਸੰਤੀ ਮਧਮ ਬੈਖਰੀ ਤੋਂ ਅੱਗੇ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਸੂਫ਼ੀ ਸੰਤ ਫ਼ਕੀਰ ਜਨ ਭਗਤ ਰਹੇ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਪੁਰਖ ਅਕਾਲ ਕਲਜੁਗ ਕੂੜੀ ਕਿਰਿਆ ਪੈਂਡਾ ਜਾਏ ਮੁਕ, ਮੁਕੰਮਲ ਆਪਣਾ ਹੁਕਮ ਦੇ ਵਰਤਾਈਆ। ਤੇਰੇ ਨਾਮ ਦਾ ਗੀਤ ਸੁਹਾਗੀ ਇਕੋ ਹੋਵੇ ਤੁਕ, ਤੁਖ਼ਮ ਤਾਸੀਰ ਇਕੋ ਦੋ ਜਹਾਨ ਦੇ ਬਦਲਾਈਆ। ਹਰ ਹਿਰਦੇ ਅੰਦਰ ਕਰ ਸੁੱਚ, ਸੰਜਮ ਆਪ ਇਕ ਦ੍ਰਿੜਾਈਆ। ਪਵਿੱਤਰ ਕਰ ਦੇ ਮਾਤ ਗਰਭ ਦੇ ਉਲਟੇ ਰੁੱਖ, ਨਵ ਅਠਾਰਾਂ ਪੰਧ ਮੁਕਾਈਆ। ਧੁਰ ਦਾ ਮਾਲਕ ਹੋ ਕੇ ਤੁਠ, ਦਇਆਵਾਨ ਦਇਆ ਕਮਾਈਆ। ਕੂੜ ਕਿਰਿਆ ਦੀ ਰਹੇ ਕੋਇ ਨਾ ਲੁੱਟ, ਲੁਟੇਰਾ ਕਲਜੁਗ ਮਾਤਲੋਕ ਵਿਚੋਂ ਬਾਹਰ ਕਢਾਈਆ। ਸਤਿਗੁਰ ਸਚ ਦੁਲਾਰਾ ਤੇਰਾ ਜਾਏ ਉਠ, ਸਤਿ ਸਤਿਵਾਦੀ ਹੋ ਕੇ ਲਏ ਅੰਗੜਾਈਆ। ਅੰਮ੍ਰਿਤ ਜਾਮ ਪਿਆਏ ਹਰ ਹਿਰਦੇ ਅੰਦਰ ਘੁੱਟ, ਨਾਮ ਪਿਆਲਾ ਹੱਥ ਉਠਾਈਆ। ਨਿਰੰਤਰ ਲਿਵ ਕਿਸੇ ਨਾ ਜਾਏ ਛੁਟ, ਅੰਤਰ ਆਪਣਾ ਮੇਲ ਕਰਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਸਭ ਦੀ ਦੇ ਕਰਾਈਆ। ਮਾਇਆ ਮਮਤਾ ਝਗੜਾ ਮੇਟ ਤ੍ਰਿਸ਼ਨਾ ਭੁੱਖ, ਸਾਂਤਕ ਸਤਿ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਾਧੂ ਸੰਤ ਫ਼ਕੀਰ ਭਗਤ ਨੇਤਰ ਖੋਲ੍ਹਣ ਅੱਖ, ਬਿਨ ਅੱਖਾਂ ਅੱਖ ਉਠਾਈਆ। ਕਿਰਪਾ ਕਰ ਪੁਰਖ ਸਮਰਥ, ਹਰਿ ਸਤਿਗੁਰ ਤੇਰੀ ਵਡ ਵਡਿਆਈਆ। ਸ੍ਰਿਸ਼ਟੀ ਹੋਈ ਤੇਰੀ ਤੇਰੇ ਨਾਲੋਂ ਵੱਖ, ਗ੍ਰਹਿ ਮੰਦਰ ਮਿਲ ਕੇ ਵੱਜੇ ਨਾ ਕੋਇ ਵਧਾਈਆ। ਮਨ ਕਲਪਣਾ ਸਾਰੇ ਰਹੇ ਨੱਠ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਤੇਰਾ ਅੱਖਰਾਂ ਵਾਲਾ ਨਾਮ ਰਹੇ ਰਟ, ਸਿਫ਼ਤਾਂ ਵਾਲੀ ਜਗਤ ਵਡਿਆਈਆ। ਜਗਤ ਦਵਾਰ ਦੀ ਮੰਜ਼ਲ ਸਕੇ ਕੋਇ ਨਾ ਟੱਪ, ਬ੍ਰਹਿਮੰਡ ਖੰਡ ਟਾਪੂਆਂ ਪੰਧ ਮੁਕਾਈਆ। ਸਚ ਦਵਾਰ ਦਾ ਇਕੋ ਖੋਲ੍ਹ ਦੇ ਹੱਟ, ਨਾਮ ਨਿਧਾਨ ਸ੍ਰੀ ਭਗਵਾਨ ਆਪ ਵਰਤਾਈਆ। ਮਾਨਵ ਜ਼ਾਤੀ ਲਾਹਾ ਲਏ ਖੱਟ, ਖਟਕਾ ਅਵਰ ਰਹੇ ਨਾ ਰਾਈਆ। ਸ਼ਬਦ ਅਗੰਮੀ ਹਰਿ ਅਗੰਮੜੇ ਮਾਰ ਸੱਟ, ਸੋਈ ਸੁਰਤ ਅਕਾਲ ਮੂਰਤ ਲੈ ਜਗਾਈਆ। ਸ਼ਬਦ ਧੁਨ ਸੁਣਾ ਅਨਹਦ, ਨਾਦੀ ਨਾਦ ਆਪ ਜਣਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਅੰਧ ਅਗਿਆਨ ਦੇਣਾ ਮਿਟਾਈਆ। ਕਾਇਆ ਮੰਦਰ ਅੰਦਰ ਸਚ ਦਵਾਰ ਪਾ ਆਪਣੀ ਰਾਸ, ਸੁਰਤੀ ਸ਼ਬਦ ਮਿਲ ਕੇ ਵੱਜੇ ਵਧਾਈਆ। ਪੰਧ ਮੁਕਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਲੇਖਾ ਦੇ ਚੁਕਾਈਆ। ਸਾਹਿਬ ਸਵਾਮੀ ਅੰਤਰਜਾਮੀ ਪਤਿਪਰਮੇਸ਼ਵਰ ਤੇਰੇ ਅੱਗੇ ਇਕ ਅਰਦਾਸ, ਬੇਨੰਤੀ ਬਿਨੈ ਦਿਤੀ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰ ਭਵਿਖਤ ਵਾਕ, ਵਾਕਿਆ ਵੇਖ ਜਗਤ ਲੋਕਾਈਆ। ਬਿਨ ਤੇਰੀ ਕਿਰਪਾ ਖੁਲ੍ਹੇ ਕਿਸੇ ਨਾ ਤਾਕ, ਪਰਦਾ ਅੰਦਰੋਂ ਨਾ ਕੋਇ ਉਠਾਈਆ। ਦੀਨ ਦੁਨੀ ਕਰ ਥੱਕੀ ਪੂਜਾ ਪਾਠ, ਢੋਲੇ ਸਿਫ਼ਤਾਂ ਵਾਲੇ ਗਾਈਆ। ਭਾਗ ਲੱਗਾ ਕਿਸੇ ਨਾ ਕਾਇਆ ਮਾਟ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਸੰਤ ਭਗਤ ਸੂਫ਼ੀ ਫ਼ਕੀਰ ਕਹਿਣ ਕਲਜੁਗ ਕਲ ਕਲਕੀ ਮੇਟ ਅੰਧੇਰੀ ਰਾਤ, ਨਵ ਸੱਤ ਬ੍ਰਹਮ ਮਤ ਸ੍ਰੀ ਭਗਵੰਤ ਭਗਵਨ ਆਪਣੀ ਦਇਆ ਦੇਣੀ ਕਮਾਈਆ।

❋

❋

੧੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੂੰਬਲੀ ਜ਼ਿਲਾ ਗੁਰਦਾਸ ਪੁਰ

ਸੰਤ ਭਗਤ ਸੂਫ਼ੀ ਕਹਿਣ ਪੁਰਖ ਅਕਾਲ ਸੱਚੇ ਸੁਲਤਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਰ ਤੇਰੇ ਮੰਗ ਮੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਧੁਰ ਦੇ ਯਾਰ ਆਦਿ ਅੰਤ ਦੇ ਦਾਨੀ, ਦਇਆਵਾਨ ਦੀਨ ਦਿਆਲ ਮਿਹਰ ਨਜ਼ਰ ਇਕ ਉਠਾਈਆ। ਸੱਤ ਦੀਪ ਨੌਂ ਖੰਡ ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਮੇਟ ਬੇਈਮਾਨੀ, ਮਾਇਆ ਮਮਤਾ ਮੋਹ ਹੰਗਤਾ ਗੜ੍ਹ ਤੁੜਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਸ਼ਬਦ ਅਨਾਦੀ ਤੇਰੀ ਹੋਵੇ ਇਕ ਨਿਸ਼ਾਨੀ, ਅਲਖ ਅਗੋਚਰ ਅਗੰਮ ਅਥਾਹ ਪੜਦਾ ਦੇਣਾ ਚੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਜਲਵਾ ਬਖ਼ਸ਼ ਜੋਤ ਨੁਰਾਨੀ, ਅੰਧ ਅਗਿਆਨ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਦੇਣਾ ਗਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਮ ਪੁਰਖ ਹਰ ਹਿਰਦੇ ਬਣਨਾ ਜਾਣ ਜਾਣੀ, ਜਾਨਣਹਾਰ ਤੇਰੇ ਹੱਥ ਵਡਿਆਈਆ। ਤੇਰੀ ਮਹਿਮਾ ਸਿਫ਼ਤ ਸਾਲਾਹ ਬੇਪਰਵਾਹ ਲਿਖੀ ਜਾਏ ਨਾਲ ਕਲਮ ਨਾ ਕਾਨੀ, ਸਿਆਹੀ ਚਲੇ ਨਾ ਕੋਇ ਚਤੁਰਾਈਆ। ਭੇਵ ਅਭੇਵ ਖੋਲ੍ਹ ਦੇ ਮੰਜ਼ਲ ਮਹਿਬੂਬ ਦੱਸ ਰੁਹਾਨੀ, ਰੂਹ ਬੁਤ ਅਬਿਨਾਸ਼ੀ ਅਚੁਤ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਲੇਖਾ ਜਾਣ ਜਗਤ ਅਵਾਮੀ, ਕਾਮਲ ਮੁਰਸ਼ਦ ਤੇਰੇ ਅੱਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰ ਏਕੰਕਾਰ ਤੇਰੇ ਅੱਗੇ ਝੋਲੀ ਡਾਹੀਆ। ਜਨ ਭਗਤ ਸੰਤ ਸੂਫ਼ੀ ਫ਼ਕੀਰ ਆਖਣ ਨਾਲ ਜ਼ੋਰ, ਬਹੁੜੀ ਦਰੋਹੀ ਤੇਰਾ ਨਾਮ ਖ਼ੁਦਾਈਆ। ਕਲਜੁਗ ਕੂੜ ਕੁੜਿਆਰਾ ਹਰ ਘਟ ਅੰਦਰ ਵੜਿਆ ਚੋਰ, ਸਤਿ ਵਸਤ ਅਮੋਲਕ ਲੁੱਟੇ ਥਾਉਂ ਥਾਈਂਆ। ਬਿਨਾ ਤੇਰੀ ਦੀਪ ਜੋਤ ਹੋਇਆ ਅੰਧੇਰਾ ਘੋਰ, ਸੂਰੀਆ ਚੰਨ ਕੰਮ ਕਿਸੇ ਨਾ ਆਈਆ। ਅਬਿਨਾਸ਼ੀ ਕਰਤੇ ਘਟ ਨਿਵਾਸੀ ਤੇਰੀ ਸਭ ਨੂੰ ਲੋੜ, ਲੋੜੀਂਦੇ ਸਾਜਣ ਆਪਣਾ ਪੜਦਾ ਦੇਣਾ ਚੁਕਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਜ਼ਿਮੀਂ ਅਸਮਾਨ ਸ਼ਬਦੀ ਸਤਿਗੁਰ ਉਠ ਉਠ ਦੌੜ, ਦੋ ਜਹਾਨਾਂ ਆਪਣਾ ਪੰਧ ਮੁਕਾਈਆ। ਹਊਮੇ ਹੰਗਤਾ ਮਾਇਆ ਮਮਤਾ ਕੂੜੀ ਕਿਰਿਆ ਭੰਨ ਦੇ ਰੀਠਾ ਕੌੜ, ਅੰਮ੍ਰਿਤ ਅੰਮਿਉਂ ਰਸ ਬਿਨ ਰਸਨਾ ਜਿਹਵਾ ਬੱਤੀ ਦੰਦ ਦੇਣਾ ਚੁਆਈਆ। ਆਤਮ ਪਰਮਾਤਮ ਪਰਮਾਤਮ ਆਤਮ ਵਿਛੜੀ ਸਭ ਦੀ ਜੋੜ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਮਾਨਸ ਜਨਮ ਜਗਤ ਜਹਾਨ ਜਾਵੇ ਸੌਰ, ਸੂਰਬੀਰ ਸੁਲਤਾਨ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਸੰਤ ਕਹਿਣ ਪ੍ਰਭੂ ਪੁਰਖ ਅਕਾਲ ਦੀਨ ਦਿਆਲ ਅੰਤਸ਼ਕਰਨ ਵਿਚ ਤੇਰੀ ਸਾਚੀ ਲੋੜ, ਨਿਰੰਤਰ ਮੇਲ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਤ ਨਵਿਤ ਜੁਗ ਚੌਕੜੀ ਤੇਰਾ ਖੇਲ ਅਗੰਮ ਲੇਖਾ ਮੁਕਾ ਦੇ ਤੋਰ ਮੋਰ, ਆਤਮ ਪਰਮਾਤਮ ਪਰਮਾਤਮ ਆਤਮ ਪਰਦਾ ਰਹੇ ਨਾ ਰਾਈਆ।

੧੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਡਡਵਾਂ ਜ਼ਿਲਾ ਗੁਰਦਾਸ ਪੁਰ

ਸੰਤ ਭਗਤ ਸੂਫ਼ੀ ਫ਼ਕੀਰ ਕਹਿਣ ਪ੍ਰਭ ਮੇਟ ਕਲਜੁਗ ਅੰਧੇਰੀ ਰਾਤੀ, ਨਵ ਨੌਂ ਚਾਰ ਕੂੜੀ ਕਿਰਿਆ ਦੇ ਮੁਕਾਈਆ। ਅੰਮ੍ਰਿਤ ਰਸ ਨਿਝਰ

❋

❋

ਝਿਰਨਾ ਬਖ਼ਸ਼ ਬੂੰਦ ਸਵਾਂਤੀ, ਅਗੰਮ ਅਥਾਹ ਅੰਮਿਉਂ ਰਸ ਆਪ ਚੁਆਈਆ। ਨਾਮ ਨਿਧਾਨ ਸ੍ਰੀ ਭਗਵਾਨ ਏਕਾ ਬਖ਼ਸ਼ ਅਗੰਮੀ ਦਾਤੀ, ਦਇਆਨਿਧ ਠਾਕਰ ਸਵਾਮੀ ਆਪਣੀ ਦਇਆ ਕਮਾਈਆ। ਕਾਇਆ ਮੰਦਰ ਅੰਦਰ ਬੋਧ ਅਗਾਧੇ ਮਾਰ ਝਾਤੀ, ਪਰਦਾ ਪਰਦਿਆਂ ਵਿਚੇਂ ਆਪ ਉਠਾਈਆ। ਤੇਰੇ ਨਾਮ ਰਸ ਦਾ ਦਿਸੇ ਕੋਇ ਨਾ ਸਾਕੀ, ਸਚ ਪਿਆਲਾ ਦੀਨ ਦਿਆਲਾ ਹੱਥ ਨਾ ਕੋਇ ਫੜਾਈਆ। ਗ੍ਰਹਿ ਮੰਦਰ ਅੰਦਰ ਮੰਜ਼ਲ ਚੜੇ ਕੋਇ ਨਾ ਘਾਟੀ, ਸਚਖੰਡ ਦਵਾਰ ਏਕੰਕਾਰ ਮਿਲਣ ਕੋਇ ਨਾ ਆਈਆ। ਆਵਣ ਜਾਵਣ ਲੱਖ ਚੁਰਾਸੀ ਮੁਕੇ ਕਿਸੇ ਨਾ ਵਾਟੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਦੀਨ ਦੁਨੀ ਦਾ ਝਗੜਾ ਤਕ ਕਾਗ਼ਜ਼ਾਤੀ, ਤੇਰਾ ਨਾਮ ਕਲਮਾ ਕਰੇ ਲੜਾਈਆ। ਸਚ ਦਾ ਸਚ ਬਣੇ ਨਾ ਕੋਇ ਇਮਦਾਦੀ, ਸਗਲਾ ਸੰਗ ਨਾ ਕੋਇ ਨਿਭਾਈਆ। ਸਦੀ ਚੌਧਵੀਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬਾਗ਼ੀ, ਮਨ ਹੰਕਾਰ ਵਿਕਾਰ ਨਾ ਕੋਇ ਮਿਟਾਈਆ। ਧੁਨ ਆਤਮਕ ਸ਼ਬਦ ਰਾਗ ਦਾ ਦਿਸੇ ਕੋਇ ਨਾ ਰਾਗੀ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਬਹੁੜੀ ਕਲਜੁਗ ਜੀਵਾਂ ਸੋਈ ਸੁਰਤ ਮੂਲ ਨਾ ਜਾਗੀ, ਅਕਾਲ ਮੂਰਤ ਤੇਰੇ ਵਿਚ ਨਾ ਕੋਇ ਸਮਾਈਆ। ਦਰਗਹ ਸਚ ਘਰ ਦਾ ਦਿਸੇ ਕੋਇ ਨਾ ਹਾਜੀ, ਹੁਜਰਾ ਹੱਕ ਤੇਰਾ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਮਿਹਰਵਾਨ ਮਹਿਬੂਬ ਅਗੰਮੇ ਵਾਹਿਦੀ, ਵਾਹਵਾ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰ ਏਕੰਕਾਰ ਦਰ ਠਾਂਡੇ ਮੰਗ ਮੰਗਾਈਆ। ਭਗਤ ਸੰਤ ਫ਼ਕੀਰ ਸੂਫ਼ੀ ਕਹਿਣ ਪ੍ਰਭ ਆਪਣੀ ਦੀਨ ਦੁਨੀ ਵੇਖ, ਬਿਨ ਨੇਤਰ ਨੈਣ ਅੱਖ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਵਧਿਆ ਭੇਖ, ਸਤਿ ਸਚ ਨਜ਼ਰ ਕੋਇ ਨਾ ਆਈਆ। ਤੇਰਾ ਨੂਰ ਨੁਰਾਨਾ ਨੂਰ ਸਕੇ ਕੋਇ ਨਾ ਵੇਖ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਦਰਸ ਕੋਇ ਨਾ ਪਾਈਆ। ਝਗੜਾ ਪਿਆ ਜ਼ਾਤ ਪਾਤ ਮੁੱਲਾ ਸ਼ੇਖ, ਮੁਸਾਇਕ ਪੰਡਤ ਕਾਜ਼ੀ ਰਹੇ ਕੁਰਲਾਈਆ। ਧਰਮ ਧਾਰ ਦੀ ਰੁੱਤ ਬਸੰਤ ਮੌਲੇ ਕੋਇ ਨਾ ਚੇਤ, ਚੇਤਨ ਸੁਰਤ ਨਾ ਕੋਇ ਕਰਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਕਰੇ ਕੋਇ ਨਾ ਹੇਤ, ਨਿਰਗੁਣ ਨਿਰਗੁਣ ਮੇਲਾ ਮੇਲ ਨਾ ਕੋਇ ਮਿਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਵੇਖ ਆਪਣੀ ਖੇਡ, ਅਵਤਾਰ ਪੈਗ਼ੰਬਰ ਗੁਰ ਬੈਠ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਾਚੀ ਸਚ ਦਵਾਰ ਦਰ ਤੇਰੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਅਵਤਾਰ ਪੈਗ਼ੰਬਰ ਗੁਰੂ ਤਕ, ਨਿਰਗੁਣ ਧਾਰ ਧਿਆਨ ਲਗਾਈਆ। ਤੂੰ ਸਰਬ ਕਲਾ ਸਮਰਥ, ਸਮਰਥ ਬੇਪਰਵਾਹੀਆ। ਸਭ ਦੇ ਖ਼ਾਲੀ ਹੋਏ ਹੱਥ, ਚਾਰੋ ਕੁੰਟ ਰਹੇ ਵਖਾਈਆ। ਨਿਰਗੁਣ ਸਰਗੁਣ ਧਾਰ ਰਹੇ ਨੱਸ, ਦੋ ਜਹਾਨ ਭੱਜਣ ਵਾਹੋ ਦਾਹੀਆ। ਜਿਧਰ ਤਕਣ ਚਾਰ ਕੁੰਟ ਦਹਿ ਦਿਸ਼ਾ ਕਲਜੁਗ ਅੰਧੇਰੀ ਰੈਣ ਮੱਸ, ਮਸਤ ਖ਼ੁਮਾਰੀ ਨਾਮ ਨਾ ਕੋਇ ਰਖਾਈਆ। ਜੋ ਨਾਮ ਕਲਮਾ ਜਗਤ ਜਗਿਆਸੂ ਆਏ ਦੱਸ, ਅੱਖਰਾਂ ਵਿਚ ਸਿਫ਼ਤੀ ਢੋਲੇ ਗਾਈਆ। ਉਨ੍ਹਾਂ ਮਾਣੇ ਕੋਇ ਨਾ ਰਸ, ਰਸਤਾ ਕਾਇਆ ਮੰਦਰ ਅੰਦਰ ਨਜ਼ਰ ਕਿਸੇ ਨਾ ਆਈਆ। ਬਿਨ ਹਰਿਨਾਮੇ ਖ਼ਾਲੀ ਹੋਏ ਹੱਟ, ਵਸਤ ਅਮੋਲਕ ਕਾਇਆ ਗੋਲਕ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਖ਼ਾਲਕ ਪ੍ਰਿਤਪਾਲਕ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਜਨ ਭਗਤ ਸੰਤ ਕਹਿਣ ਪ੍ਰਭ ਵੇਖ ਲੈ ਆਪਣੀ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਧਿਆਨ

❋

❋

ਲਗਾਈਆ। ਅੰਤਰ ਖੁਲ੍ਹੀ ਕਿਸੇ ਨਾ ਦ੍ਰਿਸ਼ਟੀ, ਦੇਵ ਆਤਮਾ ਵੱਜੇ ਨਾ ਕੋਇ ਵਧਾਈਆ। ਤੇਰੇ ਨਾਮ ਨਿਧਾਨ ਬੇੜੇ ਚੜ੍ਹੇ ਕੋਇ ਨਾ ਕਿਸ਼ਤੀ, ਦਰਗਹ ਸਾਚੀ ਮਿਲਣ ਕੋਇ ਨਾ ਜਾਈਆ। ਸਿਦਕ ਭਰੋਸਾ ਰਿਹਾ ਨਾ ਕਿਸੇ ਗ੍ਰਿਹਸਤੀ, ਸਾਂਤਕ ਸਤਿ ਨਾ ਕੋਇ ਜਣਾਈਆ। ਲੇਖਾ ਮੁਕਾ ਦੇ ਟਾਂਕ ਜਿਸਤੀ, ਏਕਾ ਦੂਆ ਭਰਮ ਨਾ ਕੋਇ ਮਿਟਾਈਆ। ਸਾਡੀ ਬੇਨੰਤੀ ਅਸੀਂ ਪੂਜਾ ਚਾਹੁੰਦੇ ਏਕੰਕਾਰ ਇਕ ਦੀ, ਇਕ ਇਕੱਲੇ ਤੇਰੀ ਸੱੰਚ ਸਰਨਾਈਆ। ਖੇਲ ਖ਼ਤਮ ਕਰਦੇ ਪੱਥਰ ਇੱਟ ਦੀ, ਪਾਹਨ ਪੂਜਣ ਕੋਇ ਨਾ ਜਾਈਆ। ਦੁਹਾਈ ਸ਼ਾਸ਼ਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਪੜ੍ਹਦਿਆਂ ਸੁਰਤ ਕਿਸੇ ਨਾ ਟਿਕਦੀ, ਮਨ ਮਨਸਾ ਤੇਰੇ ਵਿਚ ਨਾ ਕੋਇ ਸਮਾਈਆ। ਵਡਿਆਈ ਰਹੀ ਨਾ ਮੁਨ ਰਿਖ ਦੀ, ਰਿਖੀਸ਼ਰ ਮੁਨੀਸ਼ਰ ਬੈਠੇ ਮੁਖ ਭਵਾਈਆ। ਸਾਚੀ ਧਾਰ ਸਮਝਾ ਦੇ ਪਰਮ ਪੁਰਖ ਪਰਮਾਤਮ ਆਤਮ ਗੋਬਿੰਦ ਧਾਰ ਧੁਰ ਦੇ ਸਿਖ ਦੀ, ਸਿਖਿਆ ਸਤਿ ਸਚ ਜਣਾਈਆ। ਆਸਾ ਮਨਸਾ ਪਿਆਰ ਮੁਹੱਬਤ ਦੱਸ ਦੇ ਆਪਣੇ ਹਿਤ ਦੀ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਨੂਰ ਨੁਰਾਨੀ ਸ਼ਾਹ ਸੁਲਤਾਨੀ ਜੋਤ ਅਗੰਮੀ ਧਾਰ ਕਿਸੇ ਨਾ ਦਿਸਦੀ, ਜਗ ਨੇਤਰ ਜਗਿਆਸੂ ਪੇਖਣ ਕੋਇ ਨਾ ਪਾਈਆ।