੧੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਗੁਰਦਾਸ ਪੁਰ
ਭਗਤ ਸੰਤ ਸੂਫ਼ੀ ਫ਼ਕੀਰ ਕਰੋ ਨਾ ਸੋਗ, ਚਿੰਤਾ ਗ਼ਮ ਨਾ ਕੋਇ ਰਖਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਮੇਟੇ ਹਉਮੇ ਰੋਗ, ਹੰਗਤਾ ਗੜ੍ਹ ਦਏ ਤੁੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਸਾਚਾ ਜੋਗ, ਜੁਗਤੀ ਕਾਇਆ ਮੰਦਰ ਅੰਦਰ ਇਕ ਸਮਝਾਈਆ। ਅੰਮ੍ਰਿਤ ਰਸ ਨਿਝਰ ਬਖ਼ਸ਼ੇ ਚੋਗ, ਬੂੰਦ ਸਵਾਂਤੀ ਇਕ ਅਕਾਂਤੀ ਆਪ ਟਪਕਾਈਆ। ਸ਼ਬਦ ਅਨਾਦੀ ਅਨਹਦ ਸੁਣਾਏ ਸਲੋਕ, ਸੋਹਲਾ ਅਗੰਮ ਅਥਾਹ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਜਣਾਈਆ। ਸੂਫ਼ੀ ਸੰਤ ਫ਼ਕੀਰ ਨਾ ਕਰੋ ਕੋਈ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਸੋ ਪੁਰਖ ਨਿਰੰਜਣ ਕਿਰਪਾ ਕਰੇ ਵਿਚ ਸੰਸਾਰ, ਹਰਿ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਏਕੰਕਾਰਾ ਖੇਲੇ ਖੇਲ ਸੱਚੀ ਸਰਕਾਰ, ਆਦਿ ਨਿਰੰਜਣ ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰ, ਸ੍ਰੀ ਭਗਵਾਨ ਵੇਖੇ ਥਾਉਂ ਥਾਈਂਆ। ਪਾਰਬ੍ਰਹਮ ਪ੍ਰਭ ਪੜਦਾ ਦਏ ਉਤਾਰ, ਬ੍ਰਹਮ ਮੇਲਾ ਹੋਏ ਸਹਿਜ ਸੁਭਾਈਆ। ਸ਼ਬਦ ਅਨਾਦੀ ਨਾਦ ਜਣਾਏ ਧੁਨਕਾਰ, ਅਨਰਾਗੀ ਆਪਣਾ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਸੰਤ ਭਗਤ ਸੂਫ਼ੀ ਨਾ ਅੰਦਰ ਕਰੋ ਗ਼ਮ, ਚਿੰਤਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਝਗੜਾ ਮੇਟੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਸ੍ਰਿਸ਼ਟੀ ਅੰਤਰ ਨਿਰੰਤਰ ਦਏ ਬਦਲਾਈਆ। ਪਵਣ ਸਵਾਸੀ ਲੇਖਾ ਜਾਣੇ ਦਮ, ਦਾਮਨਗੀਰ ਆਪਣੀ ਕਰਨੀ ਖੇਲ ਖਿਲਾਈਆ। ਪੜਦਾ ਲਾਹੇ ਆਤਮ ਬ੍ਰਹਮ, ਪਾਰਬ੍ਰਹਮ ਜਲਵਾਗਰ ਏਕਾ ਨੂਰ ਕਰੇ ਰੁਸ਼ਨਾਈਆ। ਸਤਿਜੁਗ ਸਾਚਾ ਸਚ ਚਲਾਏ ਧਰਮ,
❋
❋
ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਮੇਟੇ ਕੁਕਰਮ, ਕਰਮ ਕਾਂਡ ਦਾ ਲੇਖਾ ਦਏ ਚੁਕਾਈਆ। ਜਨ ਭਗਤਾਂ ਨੇਤਰ ਖੋਲ੍ਹੇ ਹਰਨ ਫਰਨ, ਨਿਜ ਲੋਚਣ ਨੈਣ ਕਰੇ ਰੁਸ਼ਨਾਈਆ। ਸਚ ਪ੍ਰੀਤੀ ਬਖ਼ਸ਼ ਆਪਣੇ ਚਰਨ, ਚਰਨੋਦਕ ਅੰਮ੍ਰਿਤ ਜਾਮ ਪਿਆਈਆ। ਆਤਮ ਪਰਮਾਤਮ ਢੋਲਾ ਦੱਸੇ ਪੜ੍ਹਨ, ਸਿਖਿਆ ਸਾਖਿਆਤ ਇਕ ਸਮਝਾਈਆ। ਗ੍ਰਹਿ ਮੰਦਰ ਅੰਦਰ ਮੰਜ਼ਲ ਦੱਸੇ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸੂਫ਼ੀ ਸੰਤ ਫ਼ਕੀਰ ਅੰਤਰ ਅੰਤਰ ਵੇਖੋ ਮਾਰ ਕੇ ਝਾਤੀ, ਪਰਦਾ ਪਰਦਾਨਸ਼ੀਂ ਆਪ ਉਠਾਈਆ। ਸਭ ਦਾ ਲੇਖਾ ਲਹਿਣਾ ਦੇਣਾ ਪੂਰਾ ਕਰ ਬਾਕੀ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਸਤਿਜੁਗ ਕਥਾ ਕਹਾਣੀ ਦੱਸਾਂ ਸਾਚੀ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਬੋਧ ਅਗਾਧਾ ਸ਼ਬਦ ਜਣਾਵਾਂ ਅਨਾਦੀ, ਅਨਹਦ ਨਾਦ ਆਤਮ ਧੁਨ ਆਪ ਉਪਜਾਈਆ। ਸ਼ਰਅ ਰਹਿਣ ਨਾ ਦੇਵਾਂ ਮੁੱਲਾਂ ਕਾਜ਼ੀ, ਸਦੀ ਚੌਧਵੀਂ ਮੁਹੰਮਦ ਲੇਖਾ ਪੂਰ ਕਰਾਈਆ। ਹਜ਼ਰਤ ਈਸਾ ਰਹੇ ਨਾ ਕੋਇ ਇਮਦਾਦੀ, ਮੂਸਾ ਮੁਸਲਸਲ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਧਰਮ ਇਕ ਪਰਗਟਾਈਆ। ਸੰਤ ਭਗਤ ਸੂਫ਼ੀ ਸੁਣੋ ਅਗੰਮ ਫ਼ਰਮਾਨਾ, ਹਰਿ ਕਰਤਾ ਆਪ ਦ੍ਰਿੜਾਈਆ। ਕਲਜੁਗ ਅੰਤਮ ਵਰਤੇ ਪ੍ਰਭ ਦਾ ਭਾਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਤਖ਼ਤ ਨਿਵਾਸੀ ਰਹੇ ਕੋਇ ਨਾ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਹੈਰਾਨਾ, ਹੈਰਾਨੀ ਅੰਦਰ ਸਰਬ ਕੁਰਲਾਈਆ। ਨਵ ਸੱਤ ਰਹੇ ਕੋਇ ਨਾ ਮਾਣਾ, ਮਾਣ ਤਾਣ ਨਾ ਕੋਇ ਜਣਾਈਆ। ਇਕੋ ਹੁਕਮ ਵਰਤੇ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣੀ ਕਰਨੀ ਹਰਿ ਕਰਤਾ ਆਪਣੇ ਹੁਕਮ ਨਾਲ ਵਰਤਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੬ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ ਜ਼ਿਲਾ ਕਪੂਰਥਲਾ
ਸੂਫ਼ੀ ਸੰਤ ਫ਼ਕੀਰ ਭਗਤ ਕਹਿਣ ਪ੍ਰਭ ਤਕੀ ਤੇਰੀ ਚਾਰ ਜੁਗ ਦੀ ਆਰਜਾ, ਆਜਜ਼ ਹੋ ਕੇ ਬੈਠੇ ਧਿਆਨ ਲਗਾਈਆ। ਭੇਵ ਆਇਆ ਨਾ ਕਿਸੇ ਅਗੰਮੀ ਸ਼ਬਦ ਸਾਰ ਦਾ, ਸਾਰ ਸ਼ਬਦ ਸਾਰ ਕਿਸੇ ਨਾ ਪਾਈਆ। ਕੰਢਾ ਤੱਕਿਆ ਨਹੀਂ ਆਰ ਪਾਰ ਦਾ, ਪਰਾ ਪਸੰਤੀ ਮਧਮ ਬੈਖਰੀ ਅੰਤ ਕਹਿਣ ਕੋਇ ਨਾ ਪਾਈਆ। ਲੇਖਾ ਜਾਣਿਆ ਨਹੀਂ ਅਗੰਮੀ ਯਾਰ ਦਾ, ਅਗੰਮ ਅਗੰਮੜੇ ਤੇਰੀ ਵਡ ਵਡਿਆਈਆ। ਖੇਲ ਤੱਕਿਆ ਜੀਵ ਜਗਤ ਜਹਾਨ ਸੰਸਾਰ ਦਾ, ਸੰਸਾਰੀ ਭੰਡਾਰੀ ਸੰਘਾਰੀ ਜੋ ਬੈਠੇ ਖੇਲ ਬਣਾਈਆ। ਤੇਰਾ ਰੂਪ ਅਨੂਪ ਵੇਖਿਆ ਪਰਵਰਦਿਗਾਰ ਦਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਧਿਆਨ ਲਗਾਈਆ। ਦਰ ਤੇਰੇ ਬਿਨ ਤੇਰੀ ਕਿਰਪਾ ਨਾ ਕੋਇ ਪੁਕਾਰਦਾ, ਪੁਨਹ ਪੁਨਹ ਸੀਸ ਨਾ ਕੋਇ ਨਿਵਾਈਆ। ਕਲਜੁਗ ਅੰਤਮ ਵੇਖ ਤੇਰਾ ਦੀਨ ਮਜ਼੍ਹਬ ਬਣਿਆ ਗੜ੍ਹ ਹੰਕਾਰ ਦਾ, ਹਉਮੇ ਹੰਗਤਾ ਨਾ ਕੋਇ ਗਵਾਈਆ। ਸਤਿ ਸਰੂਪ ਕਿਸੇ ਨਜ਼ਰ ਨਾ ਆਏ ਤੇਰਾ ਸਤਿ ਕਰਤਾਰ
❋
❋
ਦਾ, ਕਰਤੇ ਪੁਰਖ ਤੇਰਾ ਦਰਸ ਕੋਇ ਨਾ ਪਾਈਆ। ਜਗਤ ਮਲੇਛਾਂ ਰੂਪ ਧਰਿਆ ਗ਼ਦਾਰ ਦਾ, ਬੇਮੁਖ ਹੋਈ ਕੂੜ ਲੋਕਾਈਆ। ਬੇਖ਼ਬਰ ਸੰਦੇਸ਼ਾ ਦੇ ਦੇ ਨਾਮ ਖ਼ਬਰਦਾਰ ਦਾ, ਆਲਸ ਨਿੰਦਰਾ ਗ਼ਫ਼ਲਤ ਸਭ ਦੀ ਦੇ ਮਿਟਾਈਆ। ਵਕਤ ਸੁਹੰਜਣਾ ਕਰ ਆਪਣੀ ਸਤਿਗੁਰ ਸ਼ਬਦ ਬਹਾਰ ਦਾ, ਰੁਤੜੀ ਇਕੋ ਇਕ ਮਹਿਕਾਈਆ। ਗੁਲਸ਼ਨ ਮਹਿਕਾ ਦੇ ਹਰਿਜਨ ਰੂਪ ਬਣਾ ਗੁਲਜ਼ਾਰ ਦਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਵਕਤ ਸੁਹੰਜਣਾ ਹੋਏ ਤੇਰੇ ਦਰਸ ਦੀਦਾਰ ਦਾ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਝਗੜਾ ਮੁਕਾ ਦੇ ਅਵਤਾਰ ਪੈਗ਼ੰਬਰ ਗੁਰੂ ਮੁਖ਼ਤਿਆਰ ਦਾ, ਮੁਖ਼ਤਿਆਰਨਾਮਾ ਰਹਿਣ ਕੋਇ ਨਾ ਪਾਈਆ। ਜੀਵ ਜਗਤ ਜਹਾਨ ਇਕੋ ਤੇਰਾ ਨਾਮ ਹੋਵੇ ਉਚਾਰਦਾ, ਇਕੋ ਢੋਲਾ ਸੋਹਲਾ ਸਿਫ਼ਤ ਸਾਲਾਹੀਆ। ਇਕੋ ਲੇਖਾ ਹੋਵੇ ਕਾਤਬ ਤੇਰੇ ਲਿਖਾਰ ਦਾ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਲਹਿਣਾ ਦੇਣਾ ਹੋਵੇ ਮਾਨਸ ਜ਼ਾਤੀ ਭਗਤ ਦਵਾਰ ਦਾ, ਭਗਵਨ ਆਪਣਾ ਸੰਗ ਰਖਾਈਆ। ਕਲਜੁਗ ਕੂੜਾ ਕਿਸੇ ਨਾ ਹੋਵੇ ਵੰਗਾਰਦਾ, ਕੂੜ ਕੁੜਿਆਰ ਦੇਣਾ ਮਿਟਾਈਆ। ਮੇਲ ਮਿਲਾਵੇ ਆਤਮ ਪਰਮਾਤਮ ਪੁਰਖ ਨਾਰ ਦਾ, ਨਰ ਨਰਾਇਣ ਇਕੋ ਗ੍ਰਹਿ ਸੁਹਾਈਆ। ਜਿਥੇ ਤੇਰਾ ਸ਼ਬਦ ਅਗੰਮੀ ਰਾਗ ਸੁਣਾਵੇ ਤੇਰੀ ਧੁਨਕਾਰ ਦਾ, ਅਨਰਾਗੀ ਅਗੰਮ ਦ੍ਰਿੜਾਈਆ। ਪ੍ਰਕਾਸ਼ ਹੋਵੇ ਤੇਰੇ ਜ਼ਹੂਰ ਜ਼ਾਹਰ ਦਾ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ ਸੁਹੇਲੇ ਕੋਈ ਨਾ ਤਾਰਦਾ, ਸੂਫ਼ੀ ਸੰਤ ਫ਼ਕੀਰਾਂ ਦਰਗਹ ਸਾਚੀ ਸਚਖੰਡ ਨਾ ਕੋਇ ਬਹਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਫਤਿਹ ਗੜ੍ਹ ਜ਼ਿਲਾ ਕਪੂਰਥਲਾ
ਸੰਤ ਭਗਤ ਸੂਫ਼ੀ ਕਹਿਣ ਪ੍ਰਭ ਕਲਜੁਗ ਮੇਟ ਅੰਧੇਰੀ ਰੈਣ, ਅੰਧ ਅਗਿਆਨ ਦੇ ਚੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖੋਲ੍ਹ ਨਿਜ ਨੈਣ, ਲੋਚਨ ਨੈਣ ਅੱਖ ਪ੍ਰਤਖ ਇਕ ਗੁਸਾਈਂਆ। ਚਾਰ ਵਰਨ ਅਠਾਰਾਂ ਬਰਨ ਨਾਤਾ ਜੋੜ ਭਾਈ ਭੈਣ, ਦੀਨ ਮਜ਼੍ਹਬ ਸ਼ਰਅ ਕਰੇ ਨਾ ਕੋਇ ਲੜਾਈਆ। ਕੂੜੀ ਕਿਰਿਆ ਵਿਚ ਕਲਜੁਗ ਜੀਵ ਮੂਲ ਨਾ ਵਹਿਣ, ਨਾਮ ਧਾਰ ਏਕੰਕਾਰ ਇਕ ਦਰਸਾਈਆ। ਸਦੀ ਚੌਧਵੀਂ ਮੁਹੰਮਦ ਪੂਰਾ ਕਰ ਦੇ ਲੈਣ ਦੇਣ, ਬੀਸ ਬੀਸੇ ਹਜ਼ਰਤ ਈਸਾ ਨਾਲ ਮਿਲਾਈਆ। ਲੇਖਾ ਬਾਕੀ ਰਹੇ ਨਾ ਕੋਇ ਬਾਲਮੀਕ ਰਮਾਇਣ, ਰਾਮ ਰਾਮਾ ਸ੍ਰੀ ਭਗਵਾਨਾ ਆਪਣਾ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਓਟ ਤਕਾਈਆ। ਜਨ ਭਗਤ ਸੰਤ ਸੂਫ਼ੀ ਕਹਿਣ ਪ੍ਰਭ ਬਖ਼ਸ਼ ਅਗੰਮੀ ਵੱਥ, ਪ੍ਰੇਮ ਪ੍ਰੀਤੀ ਇਕ ਵਰਤਾਈਆ। ਸਤਿਜੁਗ ਸਚ ਚਲਾ ਰਥ, ਰਥ ਰਥਵਾਹੀ ਹੋ ਸਹਾਈਆ। ਤੂੰ ਸਰਬ ਕਲਾ ਸਮਰਥ, ਕਰਤਾ ਪੁਰਖ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਭੱਠ, ਭਾਂਡਾ ਭਰਮ ਭਾਓ ਭੰਨਾਈਆ। ਪ੍ਰਕਾਸ਼ ਕਰ ਦੇ ਤਤ ਅੱਠ, ਨਿਰਗੁਣ ਨੂਰ ਕਰ ਰੁਸ਼ਨਾਈਆ। ਹਰ ਘਟ ਅੰਦਰ ਧੀਰਜ ਦੇ ਸਤਿ, ਸਤਿ ਸੰਤੋਖ ਆਪਣਾ ਨਾਮ ਦ੍ਰਿੜਾਈਆ। ਜਗਤ ਜੀਵਾਂ ਪਵਿੱਤਰ ਕਰ ਕੇ ਮਤ, ਮਨ ਮਤ ਦਾ ਡੇਰਾ ਢਾਹੀਆ। ਸਚਖੰਡ ਨਿਵਾਸੀ ਇਕੋ ਮਾਰਗ ਦੇ ਦੱਸ, ਦਹਿ ਦਿਸ਼ਾ ਤੇਰੀ ਹੋਵੇ ਸਚ ਪੜ੍ਹਾਈਆ।
❋
❋
ਹਰ ਹਿਰਦੇ ਜਾਣਾ ਵਸ, ਘਟ ਘਟ ਆਪਣਾ ਆਸਣ ਲਾਈਆ। ਤੇਰੀ ਸਰਨ ਸਰਨਾਈ ਜਗਤ ਜਗਿਆਸੂ ਜਾਣ ਢੱਠ, ਡੰਡਾਵਤ ਬੰਦਨਾ ਸੱਯਦਾ ਸੀਸ ਇਕ ਜਗਦੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਧਰਤ ਧਵਲ ਧੌਲ ਉਤੇ ਧਰਮ ਦੀ ਧਾਰ ਚਲਾ ਦੇ ਸਚ, ਸਚ ਦੇ ਮਾਲਕ ਆਪਣਾ ਹੁਕਮ ਵਰਤਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਮੁਣਸ਼ੀ ਰਾਮ ਦੇ ਗ੍ਰਹਿ ਪਿੰਡ ਬੇਗੋਵਾਲ ਜ਼ਿਲਾ ਹੁਸ਼ਿਆਰਪੁਰ
ਸੂਫ਼ੀ ਸੰਤ ਭਗਤ ਰਹੇ ਆਖ, ਬਿਨ ਅੱਖਰਾਂ ਰਹੇ ਦ੍ਰਿੜਾਈਆ। ਧੁਰ ਦੇ ਮਾਲਕ ਸਾਹਿਬ ਅਬਿਨਾਸ਼, ਅਬਿਨਾਸ਼ੀ ਕਰਤੇ ਧਿਆਨ ਲਗਾਈਆ। ਤੇਰੀ ਸ੍ਰਿਸ਼ਟੀ ਹੋਈ ਗੁਸਤਾਖ਼, ਮਨ ਮਨਸਾ ਵਿਚ ਹਲਕਾਈਆ। ਆਤਮ ਪਰਮਾਤਮ ਨਾਤਾ ਤੁਟਾ ਸਾਕ, ਸੱਜਣ ਸਤਿਗੁਰ ਮੇਲ ਨਾ ਕੋਇ ਮਿਲਾਈਆ। ਰੂਹ ਬੁਤ ਦਿਸੇ ਕੋਇ ਨਾ ਪਾਕ, ਪਤਿਤ ਪੁਨੀਤ ਨਾ ਕੋਇ ਬਣਾਈਆ। ਜੋ ਅਵਤਾਰ ਪੈਗ਼ੰਬਰ ਗੁਰ ਗਏ ਆਖ, ਸੰਦੇਸ਼ਾ ਧੁਰ ਦਾ ਇਕ ਦ੍ਰਿੜਾਈਆ। ਸੋ ਸਭ ਦਾ ਲੇਖਾ ਵੇਖ ਮਾਰ ਝਾਤ, ਪਰਦਾ ਓਹਲਾ ਮਾਤ ਉਠਾਈਆ। ਸਤਿ ਸਚ ਦਾ ਰਿਹਾ ਕੋਇ ਨਾ ਸਾਥ, ਧਰਮ ਦਵਾਰ ਨਾ ਕੋਇ ਚਤੁਰਾਈਆ। ਰਸਨਾ ਜਿਹਵਾ ਸਾਰੀ ਸ੍ਰਿਸ਼ਟੀ ਕਰਦੀ ਪਾਠ, ਅੰਤਰ ਲਿਵ ਨਾ ਕੋਇ ਲਗਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟ, ਸਚਖੰਡ ਦਵਾਰੇ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਇਕੋ ਤੇਰੇ ਉਤੇ ਵਿਸ਼ਵਾਸ, ਵਿਸ਼ਵ ਦੇ ਮਾਲਕ ਮਿਹਰ ਨਜ਼ਰ ਲੈਣੀ ਉਠਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਅਰਜਨ ਸਿੰਘ ਦੇ ਗ੍ਰਹਿ ਪਿੰਡ ਸਲੀਮ ਪੁਰ ਜ਼ਿਲਾ ਹਸ਼ਿਆਰਪੁਰ
ਸੰਤ ਭਗਤ ਸੂਫ਼ੀ ਕਹਿਣ ਪ੍ਰਭੂ ਤੇਰੀਆਂ ਅੰਤ ਉਡੀਕਾਂ, ਬਿਨ ਨੈਣਾਂ ਸਰਬ ਧਿਆਨ ਲਗਾਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਤਸਦੀਕਾਂ, ਸ਼ਹਾਦਤ ਅਵਤਾਰ ਪੈਗ਼ੰਬਰ ਗੁਰੂ ਰਹੇ ਭੁਗਤਾਈਆ। ਕਲਜੁਗ ਕੂੜੀ ਕਿਰਿਆ ਉਤੇ ਅੰਤਮ ਮਾਰ ਆਣ ਕੇ ਲੀਕਾਂ, ਲਾਈਨ ਐਨ ਆਪਣੀ ਦੇ ਲਗਾਈਆ। ਲੇਖਾ ਵੇਖ ਲੱਖ ਚੁਰਾਸੀ ਜੀਵ ਜੀਅ ਕਾ, ਜਾਗਰਤ ਜੋਤ ਬਿਨ ਵਰਨ ਗੋਤ ਆਪ ਪਰਗਟਾਈਆ। ਤੂੰ ਸਾਹਿਬ ਸਵਾਮੀ ਵਡ ਰਾਜਨ ਰਾਜ , ਨਰ ਨਰਾਇਣ ਅਗੰਮ ਅਥਾਹੀਆ। ਤੁਧ ਬਿਨ ਸਦੀ ਚੌਧਵੀਂ ਦਿਸੇ ਕੋਇ ਨਾ ਮੀਤਾ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਬਹੁੜੀ ਕਲਜੁਗ ਅੰਦਰ ਸਤਿਜੁਗ ਬਦਲ ਦੇ ਰੀਤਾ, ਰੀਤੀਵਾਨ ਤੇਰੀ ਵਡਿਆਈਆ। ਕੂੜੀ ਕਿਰਿਆ ਰਸ ਮੇਟ ਦੇ ਫੀਕਾ, ਅੰਮ੍ਰਿਤ ਅੰਮਿਉਂ ਰਸ ਆਪ ਚੁਆਈਆ। ਤੂੰ ਮੇਰਾ ਮੈਂ ਤੇਰਾ ਸਭ ਨੂੰ ਦੱਸ ਦੇ ਗੀਤਾ, ਗਹਿਰ ਗੰਭੀਰ ਬੇਨਜ਼ੀਰ ਆਪਣਾ ਹੁਕਮ ਸੁਣਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਝਗੜਾ ਮੇਟ ਦੇ ਮੰਦਰ ਮਸੀਤਾ, ਕਾਅਬਿਆਂ ਕਰੇ ਨਾ ਕੋਇ ਲੜਾਈਆ। ਤੇਰਾ ਨਾਮ ਨਿਧਾਨਾ ਨੌਜਵਾਨਾ ਸਭ ਨੂੰ ਲੱਗੇ ਮੀਠਾ, ਅਨਰਸ ਆਪਣਾ ਦੇ ਚਖਾਈਆ। ਤਨ ਵਜੂਦ ਮਾਟੀ ਖ਼ਾਕ ਪੰਜ ਤਤ ਕੌੜਾ ਰਹੇ ਮੂਲ ਨਾ ਰੀਠਾ, ਵਿਖ ਰੂਪ
❋
❋
ਨਜ਼ਰ ਨਾ ਆਈਆ। ਸਾਂਤਕ ਸਤਿ ਕਰਾ ਦੇ ਸਾਢੇ ਤਿੰਨ ਹੱਥ ਅੰਗੀਠਾ, ਤ੍ਰੈਗੁਣ ਮਾਇਆ ਅਗਨ ਨਾ ਕੋਇ ਜਲਾਈਆ। ਜਨ ਭਗਤ ਕਹਿਣ ਪ੍ਰਭ ਰੰਗ ਚਾੜ੍ਹ ਅਗੰਮ ਮਜੀਠਾ, ਸੰਤ ਸਾਜਣ ਬੈਠੇ ਧਿਆਨ ਲਗਾਈਆ। ਆਤਮ ਬ੍ਰਹਮ ਦੱਸ ਆਪਣੀ ਪ੍ਰੀਤਾ, ਪ੍ਰੀਤਮ ਆਪਣਾ ਮੇਲ ਮਿਲਾਈਆ। ਝਗੜਾ ਰਹੇ ਨਾ ਊਚਾਂ ਨੀਚਾਂ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਕਲਮਾ ਤੇਰੀ ਹੋਵੇ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰ ਪੜ੍ਹਾਈਆ। ਸਚ ਦਵਾਰ ਏਕੰਕਾਰ ਦੱਸ ਆਪ ਜਗਦੀਸਾ, ਜਗਦੀਸ਼ਰ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਲੇਖਾ ਪੂਰਾ ਕਰ ਦੇ ਬੀਸ ਬੀਸਾ, ਬੀਸ ਇਕੀਸੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਤੇਰਾ ਅਗੰਮ ਬਾਗੀਚਾ, ਬਾਗ਼ਬਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਭਗਵਾਨ ਸਿੰਘ ਦੇ ਗ੍ਰਹਿ ਪਿੰਡ ਓੜ ਮੁੜ ਟਾਂਡਾ ਜ਼ਿਲਾ ਹੁਸ਼ਿਆਰ ਪੁਰ
ਸੰਤ ਭਗਤ ਸੂਫ਼ੀ ਕਹਿਣ ਪ੍ਰਭ ਭਗਤੀ ਦਾ ਰਿਹਾ ਕੋਇ ਨਾ ਮੁੱਲ, ਅਮੁੱਲ ਤੇਰੀ ਸਾਰ ਕਿਸੇ ਨਾ ਪਾਈਆ। ਅੰਤਰ ਆਤਮ ਦੀਪਕ ਸਭ ਦਾ ਹੋਇਆ ਗੁੱਲ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਨਾਭੀ ਖਿੜਿਆ ਕਿਸੇ ਨਾ ਫੁੱਲ, ਕਵਲ ਰੰਗ ਨਾ ਕੋਇ ਰੰਗਾਈਆ। ਅੰਮ੍ਰਿਤ ਸਭ ਦਾ ਗਿਆ ਡੁੱਲ੍ਹ, ਬੂੰਦ ਸਵਾਂਤੀ ਰਸ ਨਾ ਕੋਇ ਚਖਾਈਆ। ਰਸਨਾ ਗਾਉਂਦੇ ਨਾਲ ਬੁੱਲ, ਹਿਰਦੇ ਸਕਿਆ ਨਾ ਕੋਇ ਵਸਾਈਆ। ਤ੍ਰੈਗੁਣ ਅਗਨੀ ਬਲੇ ਕਾਇਆ ਚੁੱਲ੍ਹ, ਸਾਂਤਕ ਸਤਿ ਨਾ ਕੋਇ ਵਰਤਾਈਆ। ਮਾਇਆ ਮਮਤਾ ਵਿਚ ਗਏ ਰੁਲ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਸਾਚੇ ਤੋਲ ਮੂਲ ਨਾ ਗਏ ਤੁਲ, ਕੀਮਤ ਸਚ ਨਾ ਕੋਇ ਚੁਕਾਈਆ। ਭਾਗ ਲੱਗਾ ਨਾ ਕਿਸੇ ਕੁਲ, ਕੁਲ ਮਾਲਕ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਮਾਨਵ ਬੂਟਾ ਰਿਹਾ ਹੁਲ, ਪੱਤ ਟਹਿਣੀ ਫਲ ਫੁੱਲ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਕਿਰਪਾ ਕਰਦੇ ਸੁਲਹਕੁਲ, ਸ੍ਰਿਸ਼ਟ ਸਬਾਈ ਦਇਆ ਕਮਾਈਆ। ਚਰਨ ਚਰਨੋਦਕ ਦੇ ਦੇ ਧੂਲ, ਧੂਲ ਟਿੱਕੇ ਖ਼ਾਕ ਰਮਾਈਆ। ਆਤਮ ਪਰਮਾਤਮ ਦੱਸ ਅਸੂਲ, ਅਸਲ ਆਪਣਾ ਪੜਦਾ ਲਾਹੀਆ। ਮੇਲ ਮਿਲਾ ਕੰਤ ਕੰਤੂਹਲ, ਹਰਿ ਕਰਤੇ ਧੁਰਦਰਗਾਹੀਆ। ਤੈਨੂੰ ਸੱਯਦਾ ਕਰਦੇ ਪੈਗ਼ੰਬਰ ਰਸੂਲ, ਅਵਤਾਰ ਗੁਰੂ ਸੀਸ ਝੁਕਾਈਆ। ਸਚ ਬੇਨੰਤੀ ਕਰ ਕਬੂਲ, ਕਿਬਲੇਅਜ ਤੇਰੀ ਵਡਿਆਈਆ। ਤੇਰਾ ਸ਼ਬਦ ਹੁਕਮ ਸਦਾ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੇ ਨਾਮ ਦਾ ਸਚ ਪੰਘੂੜਾ ਲੈਣ ਝੂਲ, ਜੀਵ ਜਹਾਨ ਹੋ ਸਹਾਈਆ। ਕਿਸੇ ਕੰਮ ਨਾ ਆਵੇ ਸ਼ੰਕਰ ਵਾਲੀ ਤਰਸੂਲ, ਨਾਮ ਕਲਮੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਜਨ ਭਗਤ ਸੰਤ ਸੂਫ਼ੀ ਦਰ ਤੇਰੇ ਅਗੰਮੀ ਢੱਠੇ, ਢਹਿ ਢਹਿ ਸੀਸ ਨਿਵਾਈਆ। ਝਗੜਾ ਮੇਟ ਦੇ ਮੰਦਰ ਮੱਠੇ, ਮਸੀਤਾਂ ਮਸਲਾ ਹੱਲ ਕਰਾਈਆ। ਵਰਨ ਬਰਨ ਕਰ ਇਕੱਠੇ, ਜ਼ਾਤ ਪਾਤ ਭਰਮ ਨਾ ਕੋਇ ਭੁਲਾਈਆ। ਭਾਗ ਲਗਾ ਕਾਇਆ ਮੱਟੇ, ਸਾਢੇ ਤਿੰਨ ਹੱਥ ਕਰ ਰੁਸ਼ਨਾਈਆ। ਨਜ਼ਰ ਆ ਤਤ ਅੱਠੇ, ਪਰਦਾ ਓਹਲਾ ਦੇ ਚੁਕਾਈਆ। ਕਲਜੁਗ ਜੀਵ ਤੇਰੇ ਨਾਮ ਜਾਣ ਰੱਤੇ, ਰਤਨ ਅਮੋਲਕ ਲੈ ਬਣਾਈਆ। ਕੂੜ ਵਿਕਾਰ ਉਤੇ ਵਿਜੈ ਪਾ ਫ਼ਤ੍ਹੇ, ਡੰਕਾ
❋
❋
ਇਕੋ ਨਾਮ ਸੁਣਾਈਆ। ਤਨ ਵਜੂਦ ਕੋਈ ਨਾ ਤਪੇ, ਤ੍ਰਿਸ਼ਨਾ ਅਗਨ ਦੇਣੀ ਬੁਝਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟ ਸਬਾਈ ਇਕੋ ਨਾਮ ਜਪੇ, ਸੋਹੰ ਢੋਲਾ ਅਗੰਮ ਅਥਾਹੀਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣਾ ਸੱਜਣ ਸਕੇ, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਗੰਢ ਪਵਾਈਆ। ਬਿਨਾ ਤੇਰੇ ਦਰਸ ਦੂਸਰ ਇਸ਼ਟ ਕੋਈ ਨਾ ਤਕੇ, ਇਕੋ ਜਲਵਾ ਨੂਰ ਕਰ ਰੁਸ਼ਨਾਈਆ। ਮਿਹਰਵਾਨ ਪੁਰਖ ਸਮਰਥੇ, ਤੇਰੇ ਹੱਥ ਵਡਿਆਈਆ। ਸਭ ਦੇ ਪਰਵਾਨ ਕਰ ਟੇਕੇ ਮੱਥੇ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੀਵ ਜਹਾਨ ਨਿਰਗੁਣ ਧਾਰ ਸਰਗੁਣ ਤੇਰੇ ਬੱਚੇ, ਬਚਪਨ ਸਭ ਦਾ ਆਪਣੇ ਲੇਖੇ ਲਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਅਮਰੀਕ ਸਿੰਘ ਦੇ ਗ੍ਰਹਿ ਪਿੰਡ ਸਰਾਈ ਜ਼ਿਲਾ ਹੁਸ਼ਿਆਰ ਪੁਰ
ਸੂਫ਼ੀ ਸੰਤ ਭਗਤ ਜਨ ਕਹਿਣ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸੋ ਪੁਰਖ ਨਿਰੰਜਣ ਹੋਣਾ ਮਿਹਰਵਾਨ, ਹਰਿ ਪੁਰਖ ਨਿਰੰਜਣ ਪਰਦਾ ਅਗੰਮ ਉਠਾਈਆ। ਆਦਿ ਨਿਰੰਜਣ ਦੀਪਕ ਜੋਤ ਜਗਾਉਣਾ ਮਹਾਨ, ਅਬਿਨਾਸ਼ੀ ਕਰਤੇ ਅੰਧ ਅੰਧੇਰਾ ਦੇਣਾ ਮਿਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਸਵਾਧਾਨ, ਸਤਿ ਸਤਿਵਾਦੀ ਆਪਣੀ ਲੈ ਅੰਗੜਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਰ ਧਿਆਨ, ਦੋ ਜਹਾਨਾਂ ਪਰਦਾ ਦੇ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂ ਲੇਖਾ ਵੇਖ ਜ਼ਿਮੀ ਅਸਮਾਨ, ਜ਼ਾਹਰ ਜ਼ਹੂਰ ਆਪਣੀ ਕਲ ਪਰਗਟਾਈਆ। ਸਚ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਕੂੜ ਨਿਸ਼ਾਨੇ ਜਗਤ ਝੁਲਾਈਆ। ਅੰਮ੍ਰਿਤ ਰਸ ਮਿਲੇ ਨਾ ਪੀਣ ਖਾਣ, ਰਸਨ ਵਿਕਾਰ ਕੂੜ ਹਲਕਾਈਆ। ਅਨਾਦੀ ਧੁਨ ਸੁਣੇ ਨਾ ਕੋਇ ਸਚ ਧੁਨਕਾਨ, ਸ਼ਬਦ ਅਨੁਰਾਗੀ ਰਾਗ ਨਾ ਕੋਇ ਜਣਾਈਆ। ਕਾਇਆ ਮੰਦਰ ਅੰਦਰ ਹੋਇਆ ਸੁੰਞ ਮਸਾਣ, ਸਚ ਸਮਗਰੀ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਜਨ ਭਗਤ ਸੰਤ ਸੂਫ਼ੀ ਕਹਿਣ ਕਿਰਪਾ ਕਰ ਸਤਿਗੁਰੂ ਮੀਤ, ਮਿੱਤਰ ਪਿਆਰੇ ਤੇਰੀ ਸਰਨਾਈਆ। ਆਤਮ ਬ੍ਰਹਮ ਪਾਰਬ੍ਰਹਮ ਦੱਸ ਦੇ ਰੀਤ, ਰੀਤੀਵਾਨ ਅੰਤਰ ਨਿਰੰਤਰ ਪੜਦਾ ਦੇਣਾ ਉਠਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸੁਣਾ ਗੀਤ, ਅਗੰਮ ਅਗੰਮੜੇ ਆਪਣਾ ਰਾਗ ਅਲਾਹੀਆ। ਨਿਰਗੁਣ ਨਿਰਵੈਰ ਨਿਰੰਕਾਰ ਵਸ ਚੀਤ, ਚੇਤਨ ਸੁਰਤੀ ਦੇ ਵਖਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਬਣ ਜਗਦੀਸ਼, ਜਗਦੀਸ਼ਰ ਆਪਣਾ ਸੰਗ ਨਿਭਾਈਆ। ਕਲਜੁਗ ਕੂੜੀ ਕਿਰਿਆ ਮੇਟ ਵਿਪਰੀਤ, ਪ੍ਰੀਤਮ ਪ੍ਰੀਤ ਆਪਣੀ ਦੇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਸੰਤ ਭਗਤ ਸੂਫ਼ੀ ਕਹਿਣ ਵੇਖ ਕਲਜੁਗ ਅੰਤ ਅੰਧੇਰਾ, ਅੰਧ ਅਗਿਆਨ ਦੇ ਮਿਟਾਈਆ। ਕੂੜ ਕਿਰਿਆ ਚੁਕਾ ਦੇ ਡੇਰਾ, ਸਤਿ ਸਚ ਸ਼ਬਦ ਕਰ ਸ਼ਨਵਾਈਆ। ਭੇਵ ਖੁਲ੍ਹਾ ਦੇ ਤੇਰਾ ਮੇਰਾ, ਆਤਮ ਪਰਮਾਤਮ ਨੂਰ ਇਕ ਚਮਕਾਈਆ। ਮਨ ਕਲਪਣਾ ਰਹੇ ਕੋਇ ਨਾ ਝੇੜਾ, ਝਗੜਾ ਕੂੜ ਨਾ ਕੋਇ ਲੜਾਈਆ। ਸਾਢੇ ਤਿੰਨ ਹੱਥ ਵਸਾ ਦੇ ਖੇੜਾ, ਖਿੜਕੀ ਬੰਦ ਕਿਵਾੜੀ ਦੇ ਖੁਲ੍ਹਾਈਆ।
❋
❋
ਸ਼ੌਹ ਦਰਿਆ ਨਾ ਰੁੜ੍ਹੇ ਬੇੜਾ, ਨਈਆ ਨੌਕਾ ਆਪਣੇ ਨਾਮ ਚੜ੍ਹਾਈਆ। ਆਵਣ ਜਾਵਣ ਰਹੇ ਨਾ ਅੰਡਜ ਜੇਰਾ, ਉਤਭੁਜ ਸੇਤਜ ਪੰਧ ਦੇਣਾ ਮੁਕਾਈਆ। ਮਿਹਰਵਾਨ ਮਿਹਰਵਾਨ ਮਹਿਬੂਬ ਕਰਦੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਸਾਬਤ ਰਿਹਾ ਕੋਇ ਨਾ ਚੇਰਾ, ਚੇਲਾ ਗੁਰ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਦਇਆ ਕਮਾਈਆ। ਸੰਤ ਭਗਤ ਸੂਫ਼ੀ ਕਹਿਣ ਕਿਰਪਾ ਕਰ ਪ੍ਰਭੂ ਗੁਣਵੰਤੇ, ਗਹਿਰ ਗੰਭੀਰ ਤੇਰੀ ਸਰਨਾਈਆ। ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਇਕ ਜਣਾਈਆ। ਜੀਵ ਜਹਾਨ ਤੇਰੇ ਮੰਗਤੇ, ਖ਼ਾਲੀ ਝੋਲੀ ਦੇ ਭਰਾਈਆ। ਨਾਮ ਅਗੰਮੇ ਰੰਗ ਦੇ, ਮਜੀਠੀ ਇਕੋ ਇਕ ਵਖਾਈਆ। ਝਗੜੇ ਮੁਕਾ ਦੇ ਭੁੱਖ ਨੰਗ ਦੇ, ਭੰਡਾਰਾ ਅਤੁਟ ਇਕ ਵਰਤਾਈਆ। ਜੁਗ ਚੌਕੜੀ ਗਏ ਲੰਘਦੇ, ਕਲਜੁਗ ਅੰਤਮ ਵੇਖ ਵਖਾਈਆ। ਬਚਨ ਪੂਰੇ ਕਰਦੇ ਗੋਬਿੰਦ ਚੰਨ ਦੇ, ਮਾਛੂਵਾੜਾ ਦਏ ਗਵਾਹੀਆ। ਤੇਰੇ ਜੈਕਾਰੇ ਹੋਵਣ ਧੰਨ ਧੰਨ ਦੇ, ਧੰਨ ਤੇਰੀ ਸਰਨਾਈਆ। ਲੇਖੇ ਮੁਕਾ ਦੇ ਸਰਵਨ ਕੰਨ ਦੇ, ਧੁਨ ਆਤਮਕ ਰਾਗ ਦ੍ਰਿੜਾਈਆ। ਮੋਹ ਮੁਕਾ ਦੇ ਮਮਤਾ ਮਨ ਦੇ, ਮਨਸਾ ਸਭ ਦੀ ਪੂਰ ਕਰਾਈਆ। ਦੁੱਖੜੇ ਮੇਟ ਦੇ ਅੰਦਰੋਂ ਗ਼ਮ ਦੇ, ਗ਼ਮਖਾਰ ਹੋ ਸਹਾਈਆ। ਝਗੜੇ ਚੁਕਾ ਦੇ ਕਾਇਆ ਮਾਟੀ ਚੰਮ ਦੇ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਹੁਕਮ ਸੰਦੇਸ਼ੇ ਦੇ ਇਕ ਬ੍ਰਹਮ ਦੇ, ਪਾਰਬ੍ਰਹਮ ਆਪਣਾ ਮੇਲ ਮਿਲਾਈਆ। ਚਾਰ ਵਰਨ ਮੀਤ ਬਣਾ ਦੇ ਸਾਚੇ ਧਰਮ ਦੇ, ਧਰਮ ਦੀ ਧਾਰ ਇਕ ਰਖਾਈਆ। ਲੇਖੇ ਰਹਿਣ ਨਾ ਕੂੜੇ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਿਰਗੁਣ ਧਾਰ ਤੇਰੇ ਵਿਚੋਂ ਜਨਮ ਦੇ, ਦੂਸਰ ਜੰਮਣ ਵਾਲੀ ਕੋਇ ਨਾ ਮਾਈਆ। ਅੰਤਮ ਪੜਦੇ ਲਾਹ ਦੇ ਭਰਮ ਦੇ, ਭਾਂਡਾ ਭਰਮ ਭੌ ਭੰਨਾਈਆ। ਇਸ਼ਾਰੇ ਦੇ ਦੇ ਨੇਤਰ ਹਰਨ ਫਰਨ ਦੇ, ਨਿਜ ਨੈਣ ਕਰ ਰੁਸ਼ਨਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਅਸੀਂ ਵਣਜਾਰੇ ਤੇਰੇ ਚਰਨ ਦੇ, ਚਰਨੋਦਕ ਧੁਰ ਦਾ ਜਾਮ ਦੇਣਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਿਰਪਾ ਨਾਲ ਗੁਰਮੁਖ ਤੇਰੀ ਮੰਜ਼ਲ ਚੜ੍ਹਦੇ, ਚੜ੍ਹਦੇ ਲਹਿੰਦੇ ਦੱਖਣ ਪਹਾੜ ਅੰਦਰ ਬਾਹਰ ਗੁਪਤ ਜ਼ਾਹਰ ਜ਼ਾਹਰ ਜ਼ਹੂਰ ਨਿਰਗੁਣ ਨਿਰਵੈਰ ਤੇਰਾ ਦਰਸ਼ਨ ਪਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਮੇਲਾ ਸਿੰਘ ਦੇ ਗ੍ਰਹਿ ਪਿੰਡ ਸਰਾਈ ਜ਼ਿਲਾ ਹੁਸ਼ਿਆਰ ਪੁਰ
ਸੰਤ ਭਗਤ ਸੂਫ਼ੀ ਕਹਿਣ ਪ੍ਰਭ ਕਿਰਪਾ ਕਰ ਅਦੁਤੀ, ਦੁਤੀਆ ਭਾਉ ਦੇ ਮਿਟਾਈਆ। ਪ੍ਰੇਮ ਪਿਆਰ ਬਖ਼ਸ਼ ਪੰਜ ਭੂਤੀ, ਪੰਚਮ ਆਪਣਾ ਰੰਗ ਰੰਗਾਈਆ। ਸੁਰਤੀ ਰਹੇ ਕਿਸੇ ਨਾ ਸੁੱਤੀ, ਸ਼ਬਦ ਇਸ਼ਾਰੇ ਨਾਲ ਉਠਾਈਆ। ਆਤਮ ਪਰਮਾਤਮ ਲਾ ਦੇ ਰੁਚੀ, ਰਚਨਾ ਆਪਣੀ ਦੇ ਵਖਾਈਆ। ਕਾਇਆ ਕਰਨੀ ਕਰ ਸੁੱਚੀ, ਸੰਜਮ ਧੁਰ ਦਾ ਦੇ ਸਮਝਾਈਆ। ਮੰਜ਼ਲ ਮਹਿਬੂਬ ਮਿਲੇ ਤੇਰੀ ਉਚੀ, ਉਚ ਅਗੰਮ ਅਥਾਹ ਪੜਦਾ ਦੇਣਾ ਉਠਾਈਆ। ਜੱਨਤ ਜ਼ਿੰਦਗੀ ਜਾਵੇ ਕਿਸੇ ਨਾ ਲੁੱਟੀ, ਕਲਜੁਗ ਲੁਟੇਰਾ ਨੇੜ ਕਿਸੇ ਨਾ ਆਈਆ। ਹੋਣਾ ਸਹਾਈ ਚਾਰੇ ਕੂਟੀ, ਦਹਿ
❋
❋
ਦਿਸ਼ਾ ਧਿਆਨ ਰਖਾਈਆ। ਅੰਮ੍ਰਿਤ ਰਸ ਦੇਣਾ ਘੁੱਟੀ, ਨਿਝਰ ਝਿਰਨਾ ਆਪ ਝਿਰਾਈਆ। ਤੇਰੀ ਪ੍ਰੀਤ ਜਾਵੇ ਨਾ ਟੁੱਟੀ, ਟੁੱਟਿਆਂ ਲੈਣਾ ਗੰਢਾਈਆ। ਆਪਣੀ ਧਾਰ ਦੱਸ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਪੜਦਾ ਲਾਹੀਆ। ਮਨ ਮਨਸਾ ਰਹੇ ਨਾ ਭੁੱਖੀ, ਤ੍ਰਿਪਤ ਦੇਣੀ ਕਰਾਈਆ। ਭਾਗ ਲਗਾਉਣਾ ਸਾਚੀ ਕੁੱਖੀ, ਜਨਮ ਜਨਮ ਵਿਚੋਂ ਬਦਲਾਈਆ। ਤੇਰਾ ਮਾਨਵ ਤੇਰੇ ਦਵਾਰ ਹੋਵੇ ਸੁਖੀ, ਸੁਖ ਸਾਗਰ ਵਿਚ ਸਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧਰਨੀ ਧਰਤ ਧਵਲ ਧੌਲ ਉਤੇ ਆ ਕੇ ਪੁਛੀਂ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਤੇਰੀ ਮੰਜ਼ਲ ਰਹੇ ਨਾ ਲੁਕੀ, ਨਿਰੰਤਰ ਪੜਦਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਤੁੱਠੀਂ, ਬਖ਼ਸ਼ਿਸ਼ ਰਹਿਮਤ ਆਪਣੀ ਸਚ ਕਮਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਬੈਹਰਮ ਪੁਰ ਜ਼ਿਲਾ ਹੁਸ਼ਿਆਰ ਪੁਰ
ਸੰਤ ਭਗਤ ਸੂਫ਼ੀ ਫ਼ਕੀਰ ਕਹਿਣ ਪ੍ਰਭ ਕਿਰਪਾ ਕਰਦੇ ਕਲਜੁਗ ਜੀਵਾਂ ਕਾਇਆ ਮੰਦਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਭਾਗ ਲਗਾ ਦੇ ਡੂੰਘੀ ਕੰਦਰ, ਗ੍ਰਹਿ ਆਪਣਾ ਰੰਗ ਰੰਗਾਈਆ। ਤੇਰਾ ਪ੍ਰਕਾਸ਼ ਹੋਵੇ ਅੰਧੇਰੀ ਕੰਦਰ, ਜੋਤੀ ਜਾਤੇ ਡਗਮਗਾਈਆ। ਬਜਰ ਕਪਾਟੀ ਤੋੜ ਦੇ ਜੰਦਰ, ਅਨਭਵ ਪੜਦਾ ਆਪ ਖੁਲ੍ਹਾਈਆ। ਮਨੂਆ ਦਹਿ ਦਿਸ਼ਾ ਨਾ ਭਵੇ ਬੰਦਰ, ਡੋਰੀ ਸ਼ਬਦ ਤੰਦ ਰਖਾਈਆ। ਤੇਰੇ ਦਰ ਸਵਾਲੀ ਹੋ ਕੇ ਆਏ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਕਲਜੁਗ ਜੀਵਾਂ ਅੰਗ ਲਗਾ ਆਪਣੇ ਅੰਗਣ, ਅੰਗੀਕਾਰ ਇਕ ਅਖਵਾਈਆ। ਸ਼ਬਦ ਨਾਦ ਵਜਾ ਮਰਦੰਗਣ, ਅਨਹਦ ਨਾਦੀ ਧੁਨ ਪਰਗਟਾਈਆ। ਤੇਰਾ ਪਿਆਰ ਮੁਹੱਬਤ ਵਾਲਾ ਹੋਵੇ ਭਜਨ, ਬੰਦਗੀ ਬੰਦਨਾ ਸਚ ਦੇ ਸਮਝਾਈਆ। ਦੀਪਕ ਜੋਤੀ ਘਰ ਘਰ ਜਗਣ, ਸ਼ਮ੍ਹਾ ਨੂਰ ਕਰ ਰੁਸ਼ਨਾਈਆ। ਆਤਮ ਪਰਮਾਤਮ ਰਹੇ ਮੂਲ ਨਾ ਅਗਨ, ਨਾਤਾ ਬਿਧਾਤਾ ਲੈਣਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਦਰ ਤੇਰੇ ਆਸ ਰਖਾਈਆ। ਭਗਤ ਸੰਤ ਸੂਫ਼ੀ ਕਹਿਣ ਪ੍ਰਭੂ ਕਿਰਪਾ ਕਰ ਅਗੰਮ, ਅਗੰਮੜੀ ਕਾਰ ਕਮਾਈਆ। ਭਾਗ ਲਗਾ ਦੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਸ੍ਰਿਸ਼ਟੀ ਦੇ ਬਦਲਾਈਆ। ਹਰਖ਼ ਸੋਗ ਮੇਟ ਦੇ ਚਿੰਤਾ ਗ਼ਮ, ਗ਼ਮਖਾਰ ਆਪਣਾ ਰੰਗ ਰੰਗਾਈਆ। ਮਮਤਾ ਮੋਹ ਰਹੇ ਨਾ ਤ੍ਰਿਸ਼ਨਾ ਤਮ, ਸਾਂਤਕ ਸਤਿ ਆਪ ਕਰਾਈਆ। ਹਉਮੇ ਹੰਗਤਾ ਭਾਂਡਾ ਭਰਮ ਭੰਨ, ਭੈ ਭੌ ਇਕ ਜਣਾਈਆ। ਤੇਰੇ ਘਰ ਸਭ ਦਾ ਹੋਵੇ ਜਰਮ, ਜਨਮ ਆਪਣੇ ਲੇਖੇ ਲਾਈਆ। ਝਗੜਾ ਮੇਟ ਦੇ ਵਰਨ ਬਰਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੀ ਇਕੋ ਹੋਵੇ ਸਰਨ, ਸਰਨਗਤ ਇਕ ਸਮਝਾਈਆ। ਸਾਰੀ ਸ੍ਰਿਸ਼ਟੀ ਪੂਜੇ ਤੇਰੇ ਕਵਲ ਚਰਨ, ਦੂਸਰ ਇਸ਼ਟ ਨਾ ਕੋਇ ਮਨਾਈਆ। ਨੇਤਰ ਖੋਲ੍ਹ ਦੇ ਹਰਨ ਫਰਨ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲੇ ਸਾਰੇ ਪੜ੍ਹਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਸਚਖੰਡ ਦਵਾਰ ਏਕੰਕਾਰ ਸੰਤ ਭਗਤ ਸੁਹੇਲੇ ਤੇਰੇ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਧਾਰ ਜੋਤ ਵਿਚ ਰਲਣ, ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦੀਨ ਦਿਆਲ ਤੇਰੀ ਇਕ ਸਰਨਾਈਆ। ਸੰਤ ਭਗਤ ਸੂਫ਼ੀ ਕਹਿਣ ਪ੍ਰਭ ਦੇ ਦੇ ਨਾਮ ਅਨਡਿਠ, ਅਨਡਿਠੜੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਬਣਨਾ ਮਿਤ, ਮਿੱਤਰ ਪਿਆਰਾ ਰੂਪ ਬਦਲਾਈਆ। ਆਤਮ ਪਰਮਾਤਮ ਕਰਨਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਹਰ ਘਟ ਅੰਦਰ ਆਉਣਾ ਦਿਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪਿਤ, ਪਤਿਪਰਮੇਸ਼ਵਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਅੰਤਰ ਨਿਰੰਤਰ ਮੇਲਾ ਮੇਲਣਾ ਸਹਿਜ ਸੁਭਾਈਆ। ਸੰਤ ਭਗਤ ਸੂਫ਼ੀ ਕਹਿਣ ਦੇ ਦੇ ਨਾਮ ਭਾਰੀ ਵਸਤ, ਅਮੋਲਕ ਇਕ ਵਰਤਾਈਆ। ਝਗੜਾ ਮੇਟ ਦੇ ਕੀਟ ਹਸਤ, ਕੀਟ ਕੀਟਾਂ ਕਰ ਰੁਸ਼ਨਾਈਆ। ਨਾਮ ਖ਼ੁਮਾਰੀ ਦੇ ਮਸਤ, ਮਸਤ ਦੀਵਾਨੇ ਦੇ ਬਣਾਈਆ। ਨਿਰਗੁਣ ਨੂਰ ਦੇ ਦਰਸ, ਆਦਰਸ਼ ਆਪਣਾ ਇਕ ਦ੍ਰਿੜਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਬੂੰਦ ਸਵਾਂਤੀ ਆਪ ਟਪਕਾਈਆ। ਜਨਮ ਕਰਮ ਦੀ ਮੇਟ ਹਰਸ, ਹਵਸ ਚੁਰਾਸੀ ਦੇ ਗਵਾਈਆ। ਤੇਰੇ ਬਿਰਹੋ ਵਿਛੋੜੇ ਵਿਚ ਰਹੇ ਤੜਪ, ਰਹਿਮਤ ਹੱਕ ਦੇਣੀ ਕਮਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਗਹ ਕਰ ਉਪਰ ਧਰਤ, ਧਵਲ ਧੌਲ ਨੈਣਾਂ ਨੀਰ ਰਹੀ ਵਹਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀ ਕਰਦੇ ਸ਼ਰਤ, ਸ਼ਰਅ ਦਾ ਲੇਖਾ ਦੇ ਚੁਕਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਗ਼ਰਜ਼, ਗ਼ਰੀਬ ਨਿਮਾਣਿਆਂ ਹੋ ਸਹਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਸਭ ਦੀ ਮਨਜ਼ੂਰ ਕਰ ਅਰਜ਼, ਆਰਜ਼ੂ ਤੇਰੇ ਅੱਗੇ ਟਿਕਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰਾ ਗਰਦ, ਸਤਿਜੁਗ ਸਾਚਾ ਚੰਦ ਕਰ ਰੁਸ਼ਨਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਸਮਰਥ ਪੁਰਖ ਇਕ ਅਖਵਾਈਆ। ਗ਼ਰੀਬ ਨਿਮਾਣਿਆਂ ਵੰਡ ਦਰਦ, ਦੁਖੀਆਂ ਦੁੱਖ ਦੇ ਗਵਾਈਆ। ਤੇਰਾ ਖੇਲ ਤਕੀਏ ਅਸਚਰਜ, ਅਚਰਜ ਲੀਲਾ ਦੇਣੀ ਜਣਾਈਆ। ਲਹਿਣਾ ਪੂਰਾ ਕਰ ਦੇ ਮਸੀਹ ਲੇਖਾ ਰਹੇ ਨਾ ਚਰਚ, ਚਰਾਗਾਹਾਂ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਛੁਰੀ ਸ਼ਰਅ ਮੇਟ ਦੇ ਕਰਦ, ਕਾਤਲ ਮਕਤੂਲ ਮਕਤੂਲ ਕਾਤਲ ਕਤਲਗਾਹ ਬੇਪਰਵਾਹ ਲੇਖਾ ਦੇ ਮੁਕਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਤਰਸੇਮ ਸਿੰਘ ਦੇ ਗ੍ਰਹਿ ਪਿੰਡ ਖੁਰਦਨ ਜ਼ਿਲਾ ਹੁਸ਼ਿਆਰ ਪੁਰ
ਜਨ ਭਗਤੋ ਕਲਜੁਗ ਅੰਤਰ ਸਤਿਜੁਗ ਜ਼ਰੂਰ ਲੱਗੇ, ਕੂੜ ਕਿਰਿਆ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਦਾ ਦੀਪਕ ਜੋਤ ਇਕੋ ਜਗੇ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਨਾਦ ਦੋ ਜਹਾਨਾਂ ਵੱਜੇ, ਲੋਕਮਾਤ ਕਰੇ ਸ਼ਨਵਾਈਆ। ਜਨ ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਲੱਭੇ, ਸੰਤ ਸਾਜਣ ਸੂਫ਼ੀ ਆਪਣੇ ਰੰਗ ਰੰਗਾਈਆ। ਕੂੜੀ ਕਿਰਿਆ
❋
❋
ਪਾਰ ਕਰਾਏ ਨੌ ਦਵਾਰ ਹੱਦੇ, ਮਨ ਕਲਪਣਾ ਦਏ ਗਵਾਈਆ। ਨਿਝਰ ਧਾਰ ਅੰਮ੍ਰਿਤ ਰਸ ਚੁਆਏ ਮਧੇ, ਤ੍ਰਿਸਨਾ ਭੁੱਖ ਕੂੜ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਾ ਸਚ ਇਕ ਸਮਝਾਈਆ। ਜਨ ਭਗਤੋ ਸਤਿਜੁਗ ਸਾਚਾ ਮਾਤਲੋਕ ਜਾਵੇ ਆ, ਆਪਣਾ ਪੰਧ ਮੁਕਾਈਆ। ਕਿਰਪਾ ਕਰੇ ਬੇਪਰਵਾਹ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਅੰਧ ਅੰਧੇਰਾ ਦਏ ਮਿਟਾ, ਸਤਿਜੁਗ ਸਾਚਾ ਚੰਦ ਰੁਸ਼ਨਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾਏ ਗਵਾਹ, ਸ਼ਹਾਦਤ ਸ਼ਬਦ ਨਾਮ ਭੁਗਤਾਈਆ। ਸਦੀ ਚੌਧਵੀਂ ਲੇਖਾ ਦਏ ਮੁਕਾ, ਮੁਹੰਮਦ ਲਹਿਣਾ ਪੂਰ ਕਰਾਈਆ। ਈਸਾ ਲੇਖਾ ਦਏ ਚੁਕਾ, ਬੀਸ ਬੀਸਾ ਹੋਏ ਸਹਾਈਆ। ਗੋਬਿੰਦ ਮਨਸਾ ਵੇਖ ਵਖਾ, ਕਲ ਕਲਕੀ ਆਪਣੀ ਕਲ ਵਰਤਾਈਆ। ਜ਼ਿਮੀ ਅਸਮਾਨਾਂ ਦਏ ਹਿਲਾ, ਧਰਨੀ ਧਰਤ ਧਵਲ ਖੋਜ ਖੁਜਾਈਆ। ਕਲਜੁਗ ਮਾਇਆ ਮਮਤਾ ਮੇਟੇ ਵਬਾ, ਚਾਰੋਂ ਕੁੰਟ ਵੇਖ ਵਖਾਈਆ। ਸਤਿ ਧਰਮ ਦਾ ਮਾਰਗ ਲਾ, ਲਾਅ ਨਵਾਂ ਨੌਂ ਖੰਡ ਪ੍ਰਿਥਮੀ ਸੱਤ ਦੀਪ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਕਲਜੁਗ ਅੰਦਰ ਸਤਿਜੁਗ ਹੋਵੇ ਪਰਧਾਨ, ਪਰਮ ਪੁਰਖ ਦਏ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਬਖ਼ਸ਼ੇ ਇਕ ਗਿਆਨ, ਅਗਿਆਨ ਅੰਧੇਰਾ ਦਏ ਚੁਕਾਈਆ। ਸਭ ਦਾ ਇਸ਼ਟ ਹੋਵੇ ਸ੍ਰੀ ਭਗਵਾਨ, ਸਿਲ ਪਾਹਨ ਪੂਜਣ ਕੋਇ ਨਾ ਜਾਈਆ। ਆਤਮ ਦੀਪ ਜੋਤ ਜਗਾਏ ਮਹਾਨ, ਮਹਿਮਾ ਆਪਣੀ ਅਕਥ ਦ੍ਰਿੜਾਈਆ। ਸਤਿ ਧਰਮ ਦਾ ਸਚ ਹੋਏ ਵਿਧਾਨ, ਹੁਕਮ ਸਚ ਸਚ ਵਰਤਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਕਰਨ ਪਰਵਾਨ, ਭਗਤ ਸੰਤ ਸੂਫ਼ੀ ਸਾਰੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਨ ਲਾ ਕੇ ਕਾਨ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਧਰਮ ਦਾ ਧਰਮ ਝੁਲਾਏ ਨਿਸ਼ਾਨ, ਨਿਸ਼ਾਨਾ ਦੋ ਜਹਾਨ ਵਖਾਈਆ। ਨਜ਼ਰੀ ਆਏ ਧੁਰ ਦਾ ਰਾਮ, ਰਮਈਆ ਆਪਣਾ ਰੂਪ ਬਦਲਾਈਆ। ਸੋਭਾ ਪਾਏ ਘਨਈਆ ਸ਼ਾਮ, ਕਾਹਨ ਕਾਹਨਾ ਵਡ ਵਡਿਆਈਆ। ਪ੍ਰਗਟ ਹੋਵੇ ਪੈਗ਼ੰਬਰਾਂ ਦਾ ਅਮਾਮ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਜੋਧਾ ਸੂਰ ਬਲੀ ਬਲਵਾਨ, ਕਲ ਕਲਕੀ ਇਕ ਅਖਵਾਈਆ। ਜਿਸ ਨੂੰ ਝੁਕੇ ਜ਼ਿਮੀਂ ਅਸਮਾਨ, ਦੋ ਜਹਾਨ ਨਿਵ ਨਿਵ ਲਾਗਣ ਪਾਈਂਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਤਿ ਸਵਾਮੀ ਹੋਵੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਸੁਹੇਲੇ ਕਰੇ ਪਰਵਾਨ, ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਈਆ। ਜਨ ਭਗਤੋ ਸਤਿਜੁਗ ਸਾਚਾ ਹੋਵੇ ਪ੍ਰਸਿੱਧ, ਪਰਮ ਪੁਰਖ ਦਏ ਵਡਿਆਈਆ। ਧਰਮ ਦੀ ਧਾਰ ਜਣਾਏ ਬਿਧ, ਆਤਮ ਪਰਮਾਤਮ ਰੰਗ ਰੰਗਾਈਆ। ਲੇਖਾ ਪੂਰਾ ਕਰ ਨਵ ਨਿਧ, ਅਠਾਰਾਂ ਸਿਧ ਪੜਦਾ ਲਾਹੀਆ। ਜਨ ਭਗਤਾਂ ਗੁਰਮੁਖਾਂ ਅੰਤਰ ਨਿਰੰਤਰ ਜਾਏ ਵਿਧ, ਤੀਰ ਅਣਿਆਲਾ ਨਾਮ ਚਲਾਈਆ। ਭਾਗ ਲਗਾ ਕੇ ਜੀਉ ਪਿੰਡ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਅੰਮ੍ਰਿਤ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖਸ਼ਿੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।
❋
❋
੨੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਸਵਿੰਦਰ ਸਿੰਘ ਦੇ ਗ੍ਰਹਿ ਪਿੰਡ ਰੂਪੋਵਾਲ ਜ਼ਿਲਾ ਹੁਸ਼ਿਆਰ ਪੁਰ
ਸਤਿ ਧਰਮ ਜਨ ਭਗਤਾਂ ਦੇਵੇ ਸੰਗ, ਅੰਤਰ ਆਤਮ ਸੰਗ ਨਿਭਾਈਆ। ਸਚ ਪ੍ਰੀਤੀ ਚਾੜ੍ਹੇ ਰੰਗ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਸ਼ਬਦ ਨਾਮ ਵੱਜੇ ਮਰਦੰਗ, ਧੁਨ ਅਗੰਮੀ ਰਾਗ ਸੁਣਾਈਆ। ਨਿਜ ਗ੍ਰਹਿ ਮਿਲੇ ਅਨੰਦ, ਸੁਖ ਸਾਗਰ ਵਿਚ ਸਮਾਈਆ। ਪ੍ਰਕਾਸ਼ ਹੋਵੇ ਬਿਨ ਸੂਰੀਆ ਚੰਦ, ਜੋਤੀ ਜੋਤ ਡਗਮਗਾਈਆ। ਦੀਨ ਦਿਆਲ ਬਣੇ ਬਖ਼ਸ਼ੰਦ, ਸ੍ਰੀ ਭਗਵਾਨ ਹੋਏ ਸਹਾਈਆ। ਜਗਤ ਵਿਕਾਰ ਦੇਵੇ ਦੰਡ, ਡੰਡਾਵਤ ਬੰਦਨਾ ਆਪਣੀ ਇਕ ਸਮਝਾਈਆ। ਹਉਮੇ ਕਰ ਕੇ ਖੰਡ ਖੰਡ, ਹੰਗਤਾ ਗੜ੍ਹ ਦਏ ਤੁੜਾਈਆ। ਦੇਵੇ ਵਡਿਆਈ ਵਿਚ ਵਰਭੰਡ, ਬ੍ਰਹਿਮੰਡ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਦੱਸਣਾ ਛੰਦ, ਸਾਚੀ ਸਿਖਿਆ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲਾ ਲਏ ਮਿਲਾਈਆ। ਜਨ ਭਗਤਾਂ ਦੇਵੇ ਵਸਤ ਨਾਮ ਅਨਮੁੱਲੀ, ਕਰਤਾ ਕੀਮਤ ਨਾ ਕੋਇ ਰਖਾਈਆ। ਭਾਗ ਲਗਾ ਕੇ ਕਾਇਆ ਕੁੱਲੀ, ਕੁੱਲ ਮਾਲਕ ਹੋਏ ਸਹਾਈਆ। ਲੇਖਾ ਚੁਕਾਵੇ ਰਸਨਾ ਬੁੱਲੀਂ, ਹਿਰਦੇ ਅੰਦਰ ਆਪਣਾ ਡੇਰਾ ਲਾਈਆ। ਚਰਨ ਕਵਲ ਦੇਵੇ ਧੂਲੀ, ਧੂੜੀ ਮਸਤਕ ਖ਼ਾਕ ਰਮਾਈਆ। ਸਾਚੀ ਸਿਖਿਆ ਦਏ ਅਸੂਲੀ, ਅਸਲ ਆਪਣਾ ਇਕ ਸਮਝਾਈਆ। ਸੰਦੇਸ਼ਾ ਨਾਮ ਹੋਵੇ ਮਾਕੂਲੀ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ। ਜਨ ਭਗਤਾਂ ਬਖ਼ਸ਼ੇ ਸਚ ਪ੍ਰੀਤ, ਪ੍ਰੀਤਮ ਆਪਣੀ ਦਇਆ ਕਮਾਈਆ। ਸਾਚਾ ਕਲਮਾ ਦੇ ਹਦੀਸ, ਨਿਰ ਅੱਖਰ ਕਰੇ ਪੜ੍ਹਾਈਆ। ਛਤਰ ਝੁਲਾ ਅਗੰਮੇ ਸੀਸ, ਜਗਦੀਸ ਹੋਏ ਸਹਾਈਆ। ਕਲਜੁਗ ਕੂੜੀ ਕਿਰਿਆ ਮੇਟੇ ਰੀਤ, ਰੀਤੀਵਾਨ ਆਪਣਾ ਪੜਦਾ ਲਾਹੀਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਦਾ ਡੇਰਾ ਢਾਹੀਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਬਸਨ ਬਨਵਾਰੀ ਆਪ ਰੰਗਾਈਆ। ਜਨ ਭਗਤਾਂ ਕਦੇ ਨਾ ਦੇਵੇ ਪੀਠ, ਸਨਮੁਖ ਹੋ ਕੇ ਸੋਭਾ ਪਾਈਆ। ਕਲਜੁਗ ਕੂੜੀ ਕਿਰਿਆ ਮੇਟੇ ਲੀਕ, ਮਾਰਗ ਸਤਿਜੁਗ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਤਿਤ ਪਾਪੀਆਂ ਕਰੇ ਪੁਨੀਤ, ਪਤਿਤ ਪਾਵਨ ਆਪਣੀ ਦਇਆ ਕਮਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਧੰਨਾ ਸਿੰਘ ਦੇ ਗ੍ਰਹਿ ਪਿੰਡ ਕੁੱਲੀਆਂ ਜ਼ਿਲਾ ਹੁਸ਼ਿਆਰਪੁਰ
ਜਨ ਭਗਤ ਕਹਿਣ ਪ੍ਰਭ ਤੇਰੀ ਧਾਰ ਜਾਣੇ ਨਾ ਕੋਇ ਸੋਹੰ ਸੋ, ਪਰਮਾਤਮ ਆਤਮ ਆਤਮ ਪਰਮਾਤਮ ਤੇਰਾ ਮੇਲ ਨਾ ਕੋਇ ਮਿਲਾਈਆ। ਨਿਜ ਨੇਤਰ ਅੰਤਰ ਨਿਰੰਤਰ ਹੋਵੇ ਕਿਸੇ ਨਾ ਲੋ, ਲੋਚਣ ਲੋਇਣ ਦੀਪ ਅੱਖ ਨਾ ਕੋਇ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਵਧਿਆ ਮੋਹ, ਮਾਇਆ ਮਮਤਾ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਹਲਕਾਈਆ। ਪੰਚ ਵਿਕਾਰ ਹੰਕਾਰ ਬਣਿਆ ਗ੍ਰੋਹ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੀ ਸਾਰ ਕਿਸੇ ਨਾ ਆਈਆ। ਅੰਮ੍ਰਿਤ ਰਸ ਨਿਝਰ ਝਿਰਨਾ ਸਕੇ ਕੋਇ ਨਾ ਚੋ, ਬੂੰਦ ਸਵਾਂਤੀ ਇਕ ਅਕਾਂਤੀ ਨਾਭੀ ਕਵਲ ਨਾ ਕੋਇ ਟਪਕਾਈਆ।
❋
❋
ਦੀਨ ਮਜ਼੍ਹਬ ਜ਼ਾਤ ਪਾਤ ਇਕ ਦੂਜੇ ਨਾਲ ਕਰੇ ਧਰੋਹ, ਸਦੀ ਚੌਧਵੀਂ ਪਿਤਾ ਪੂਤ ਬਣਿਆ ਰੂਪ ਕਸਾਈਆ। ਪਾਰਬ੍ਰਹਮ ਬ੍ਰਹਮ ਸਕੇ ਕੋਇ ਨਾ ਛੋਹ, ਸੁਰਤ ਸ਼ਬਦ ਜੋੜ ਨਾ ਕੋਇ ਜੁੜਾਈਆ। ਪੜਦਾ ਲਾਹ ਸਕੇ ਨਾ ਕੋਈ ਏਕਾ ਦੋ, ਦੂਆ ਏਕਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਜਨ ਭਗਤ ਕਹਿਣ ਪ੍ਰਭ ਕਾਇਆ ਰਿਹਾ ਕਿਸੇ ਨਾ ਸਤਿ, ਸਤਿ ਵਿਚ ਨਾ ਕੋਇ ਸਮਾਈਆ। ਆਤਮ ਬ੍ਰਹਮ ਜਾਣੇ ਨਾ ਕੋਇ ਤਤ, ਤਤਵ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਬਹੱਤਰ ਨਾੜੀ ਉਬਲੇ ਰਤ, ਸਾਂਤਕ ਸਤਿ ਨਾ ਕੋਇ ਕਰਾਈਆ। ਧਰਮ ਦੀ ਧਾਰ ਰਿਹਾ ਨਾ ਜਤ, ਸੰਤੋਖ ਵਿਚ ਨਾ ਕੋਇ ਸਮਾਈਆ। ਨਿਜ ਨੇਤਰ ਖੁਲ੍ਹੇ ਕਿਸੇ ਨਾ ਅੱਖ, ਪ੍ਰਤੱਖ ਤੇਰਾ ਦਰਸ ਕੋਇ ਨਾ ਪਾਈਆ। ਤੂੰ ਵਸਣਹਾਰਾ ਘਟ ਘਟ, ਹਰ ਘਟ ਮਾਲਕ ਹੋਣਾ ਸਹਾਈਆ। ਨਿਰਗੁਣ ਨੂਰ ਜੋਤ ਕਰ ਪ੍ਰਗਟ, ਪਰਗਣੇ ਦੀਨ ਮਜ਼੍ਹਬ ਵੇਖ ਥਾਉਂ ਥਾਈਂਆ। ਚਾਰ ਵਰਨ ਅਠਾਰਾਂ ਬਰਨ ਸਾਂਝਾ ਖੋਲ੍ਹ ਹੱਟ, ਜ਼ਾਤ ਪਾਤ ਦਾ ਝਗੜਾ ਦੇ ਚੁਕਾਈਆ। ਵਸਤ ਅਗੰਮੀ ਨਾਮ ਦੇ ਵਥ, ਅਮੋਲਕ ਆਪ ਵਰਤਾਈਆ। ਤੂੰ ਸਾਹਿਬ ਸਰਬ ਕਲਾ ਸਮਰਥ, ਸਵਾਮੀ ਨੂਰ ਇਲਾਹੀਆ। ਅਵਤਾਰ ਪੈਗ਼ੰਬਰ ਗੁਰੂ ਤੇਰਾ ਗਾ ਕੇ ਗਏ ਜਸ, ਸਿਫ਼ਤਾਂ ਵਿਚ ਢੋਲੇ ਸੋਹਲੇ ਰਾਗ ਨਾਦ ਸ਼ਨਵਾਈਆ। ਅੰਤਮ ਤੇਰਾ ਰਾਹ ਸਾਰੇ ਰਹੇ ਤਕ, ਬੇਨਜ਼ੀਰ ਬਿਨ ਨੈਣਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਸ ਰਖਾਈਆ। ਜਨ ਭਗਤ ਕਹਿਣ ਸਦੀ ਚੌਧਵੀਂ ਤੇਰੀ ਅੰਤਮ ਆਸਾ, ਮੁਹੰਮਦ ਮਹਿਬੂਬ ਤੇਰਾ ਧਿਆਨ ਲਗਾਈਆ। ਹਜ਼ਰਤ ਈਸਾ ਹੋਣ ਨਾ ਦੇਈਂ ਨਿਰਾਸਾ, ... ... ... ... ... ... ... ਆਪਣਾ ਪੜਦਾ ਲਾਹੀਆ। ਗੋਬਿੰਦ ਪੂਰਾ ਕਰ ਭਰਵਾਸਾ, ਭਾਂਡਾ ਭਰਮ ਜਗਤ ਭੰਨਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼ਾ, ਦੋ ਜਹਾਨਾਂ ਨਜ਼ਰੀ ਆਈਆ। ਤੂੰ ਮਾਲਕ ਇਕ ਅਬਿਨਾਸ਼ਾ, ਕਰਤਾ ਧੁਰਦਰਗਾਹੀਆ। ਕਲਜੁਗ ਅੰਤਮ ਵੇਖ ਆਪਣੀ ਰਾਸਾ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਤੇਰਾ ਆਤਮ ਰਿਹਾ ਨਾ ਕਿਸੇ ਸਵਾਸਾ, ਹਿਰਦੇ ਸਕੇ ਨਾ ਕੋਇ ਵਸਾਈਆ। ਝਗੜਾ ਪਿਆ ਮੰਦਰ ਮਸਜਿਦ ਮਾਠਾ, ਸ਼ਿਵਦਵਾਲੇ ਰਹੇ ਕੁਰਲਾਈਆ। ਨੇਤਰ ਰੋਵੇ ਤੀਰਥ ਤਾਟਾ, ਗੰਗਾ ਗੁਦਾਵਰੀ ਜਮਨਾ ਸੁਰਸਤੀ ਮਾਰੇ ਧਾਈਂਆ। ਅੰਮ੍ਰਿਤ ਰਸ ਰਿਹਾ ਨਾ ਗੋਬਿੰਦ ਬਾਟਾ, ਬੂੰਦ ਸਵਾਂਤੀ ਨਾ ਕੋਇ ਚੁਆਈਆ। ਚਾਰ ਵਰਨ ਅਠਾਰਾਂ ਬਰਨ ਪਿਆ ਘਾਟਾ, ਦੀਨ ਮਜ਼੍ਹਬ ਦੇਣ ਦੁਹਾਈਆ। ਪਰਮ ਪੁਰਖ ਪਰਮਾਤਮ ਤੇਰੀ ਆਤਮ ਮਾਰੇ ਅਵਾਜ਼ਾ, ਸ਼ਬਦੀ ਸ਼ਬਦ ਧਾਰ ਸ਼ਨਵਾਈਆ। ਤੂੰ ਸ਼ਾਹੋ ਭੂਪ ਵਡ ਰਾਜਾ, ਰਈਅਤ ਦੋ ਜਹਾਨ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਲਧਾਰੀ ਮਾਤਲੋਕ ਵੇਖ ਜਗਤ ਸਮਾਜਾ, ਸਮਗਰੀ ਸਭ ਦੀ ਫੋਲ ਫੁਲਾਈਆ। ਮਾਨਵ ਜ਼ਾਤੀ ਅੰਤਰ ਸਭ ਨੂੰ ਲੱਗਾ ਦਾਗਾ, ਦੁਰਮਤ ਮੈਲ ਨਾ ਕੋਇ ਧਵਾਈਆ। ਹੰਸ ਬੁਧੀ ਹੋਈ ਕਾਗਾ, ਦਿਵਸ ਰੈਣ ਕੁਰਲਾਈਆ। ਬਿਨ ਤੇਰੀ ਕਿਰਪਾ ਸੋਇਆ ਜੀਵ ਕੋਇ ਨਾ ਜਾਗਾ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਮਿਹਰਵਾਨ ਮਹਿਬੂਬ ਕਲਜੁਗ ਅੰਤਮ ਬਦਲ ਦੇ ਰਿਵਾਜਾ, ਸਤਿਜੁਗ ਸਚ ਸਚ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਸ਼ਬਦ ਦੇ ਅਨੁਰਾਗਾ, ਅਨਹਦ ਨਾਦੀ ਆਪਣੀ ਧੁਨ ਉਪਜਾਈਆ।
❋
❋
੨੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਖ਼ਿਆਲ ਸਿੰਘ ਦੇ ਗ੍ਰਹਿ ਪਿੰਡ ਦਸੂਹਾ ਜ਼ਿਲਾ ਹੁਸ਼ਿਆਰਪੁਰ
ਜਨ ਭਗਤੋ ਤੁਹਾਡਾ ਜਨਮ ਸਤਿਗੁਰ ਲਾਏ ਮੁਜਰੇ, ਰਾਏ ਧਰਮ ਦਾ ਮੁਜ਼ਰਮ ਰਹਿਣ ਕੋਇ ਨਾ ਪਾਈਆ। ਤੁਹਾਡੀ ਸਿਫ਼ਤ ਸਾਲਾਹ ਵਡਿਆਈ ਆਪ ਉਚਰੇ, ਜਗਤ ਉਚਾਰਨ ਦੀ ਲੋੜ ਰਹੇ ਨਾ ਰਾਈਆ। ਰਾਤੀਂ ਸੁਤਿਆਂ ਦਰਸ ਵਖਾਏ ਕਾਇਆ ਹੁਜਰੇ, ਗ੍ਰਹਿ ਮੰਦਰ ਵੇਖ ਵਖਾਈਆ। ਤੁਹਾਡੇ ਮਾਨਸ ਜਨਮ ਸੁਧਰੇ, ਵਦੀ ਸੁਦੀ ਦਾ ਲੇਖਾ ਦਿਤਾ ਮੁਕਾਈਆ। ਤੁਹਾਡੀ ਖਾਤਰ ਨਿਰਗੁਣ ਧਾਰ ਹੋ ਕੇ ਉਤਰੇ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਪੂਤ ਸਪੂਤ ਬਣਾਏ ਸਪੁਤਰੇ, ਸੋ ਪੁਰਖ ਨਿਰੰਜਣ ਆਪਣੀ ਗੋਦ ਟਿਕਾਈਆ। ਲੇਖਾ ਰਹੇ ਨਾ ਕੋਇ ਮਾਤਲੋਕ ਦੀ ਨੁਕਰੇ, ਫੜ ਬਾਹੋਂ ਬਾਹਰ ਕਢਾਈਆ। ਤੁਹਾਡਾ ਜੀਵਨ ਮਹੱਲ ਸਚਖੰਡ ਦਵਾਰੇ ਉਸਰੇ, ਦਰਗਹ ਸਾਚੀ ਸੋਭਾ ਪਾਈਆ। ਕਿਸੇ ਸਮਝ ਨਾ ਦੇਵੇ ਦੂਸਰੇ, ਦੋ ਜਹਾਨਾਂ ਵੇਖਣ ਕੋਇ ਨਾ ਪਾਈਆ। ਤੁਹਾਡੇ ਜਨਮ ਕਰਮ ਹੋਏ ਸੁਰਖਰੇ, ਲੇਖਾ ਅਵਰ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਤੁਹਾਡਾ ਜਨਮ ਸਤਿਗੁਰ ਭੇਟਾ, ਬੰਦਗੀ ਅਵਰ ਰਹੀ ਨਾ ਰਾਈਆ। ਸ਼ਬਦੀ ਧਾਰ ਬਣਾਏ ਬੇਟਾ, ਪਿਤਾ ਪੂਤ ਗੋਦ ਸੁਹਾਈਆ। ਧੁਰਦਰਗਾਹੀ ਬਣ ਕੇ ਖੇਵਟ ਖੇਟਾ, ਨਈਆ ਨੌਕਾ ਨਾਮ ਚੜ੍ਹਾਈਆ। ਆਤਮ ਪਰਮਾਤਮ ਕਰੇ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਚਾਰ ਜੁਗ ਨਾ ਭੁੱਲਿਆ ਚੇਤਾ, ਚੇਤਨ ਸਭ ਨੂੰ ਲਏ ਕਰਾਈਆ। ਪੁਰਖ ਅਕਾਲਾ ਬਣ ਕੇ ਨੇਤਾ, ਨਿਜ ਨੈਣ ਦਰਸ ਵਖਾਈਆ। ਜਨਮ ਕਰਮ ਦਾ ਪੂਰਾ ਕਰ ਕੇ ਲੇਖਾ, ਅਗਲਾ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਵਖਾਏ ਇਕੋ ਸਚਖੰਡ ਦੇਸਾ, ਦਿਸ਼ਾ ਅਵਰ ਨਜ਼ਰ ਕੋਇ ਨਾ ਆਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਵਤਨ ਸਿੰਘ ਦੇ ਗ੍ਰਹਿ ਪਿੰਡ ਸ਼ਰੀਹ ਪੁਰ ਜ਼ਿਲਾ ਹੁਸ਼ਿਆਰਪੁਰ
ਜਨ ਭਗਤੋ ਤੁਹਾਡਾ ਗ੍ਰਹਿ ਸੁਹਾਉਣਾ, ਸੁਹੰਜਣਾ ਇਕੋ ਨਜ਼ਰੀ ਆਈਆ। ਜਿਥੇ ਵਸੇ ਸ੍ਰੀ ਭਗਵਾਨਾ, ਭਗਵਨ ਮੀਤਾ ਧੁਰਦਰਗਾਹੀਆ। ਦੀਪਕ ਜੋਤ ਜਗੇ ਮਹਾਨਾ, ਨੂਰ ਨੁਰਾਨਾ ਸੋਭਾ ਪਾਈਆ। ਛੱਪਰ ਛੰਨ ਨਾ ਕੋਇ ਛੁਹਾਨਾ, ਚਾਰ ਦੀਵਾਰ ਨਾ ਵੰਡ ਵੰਡਾਈਆ। ਸੂਰੀਆ ਚੰਦ ਕੋਇ ਨਾ ਭਾਨਾ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਜ਼ਿਮੀਂ ਨਾ ਕੋਇ ਅਸਮਾਨਾ, ਧਰਨੀ ਧਵਲ ਨਾ ਕੋਇ ਵਖਾਈਆ। ਨਾ ਕੋਈ ਸੀਤਾ ਨਾ ਕੋਈ ਰਾਮਾ, ਇਸ਼ਟ ਦੇਵ ਨਾ ਕੋਇ ਮਨਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨਾ, ਬੰਸਰੀ ਧੁੰਨ ਨਾ ਕੋਇ ਸ਼ਨਵਾਈਆ। ਨਾ ਕੋਈ ਪੈਗ਼ੰਬਰ ਪੜ੍ਹੇ ਕਲਾਮਾ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਨਾ ਕੋਈ ਮੰਤਰ ਸਤਿਨਾਮਾ, ਨਾ ਕੋਈ ਫ਼ਤਿਹ ਡੰਕ ਵਜਾਈਆ। ਨਾ ਕੋਈ ਤੀਰਥ ਤਟ ਇਸ਼ਨਾਨਾ, ਜਲ ਧਾਰ ਨਾ ਕੋਇ ਵਖਾਈਆ। ਨਾ ਕੋਇ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਿਸ਼ਾਨਾ, ਗੁਰੂਦਵਾਰ ਨਾ ਵੰਡ ਵੰਡਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਗਾਣਾ, ਅੱਖਰਾਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਨਾ ਕੋਈ ਬ੍ਰਹਮ ਪਾਰਬ੍ਰਹਮ ਵੇਖੋ ਮਾਰ
❋
❋
ਧਿਆਨਾ, ਲੋਚਣ ਨੈਣ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਨਾ ਕੋਇ ਨਾਦ ਧੁਨ ਧੁਨਕਾਨਾ, ਧੁਨੀ ਨਾਦ ਨਾ ਕੋਇ ਸੁਣਾਈਆ। ਨਾ ਕੋਈ ਅੰਮ੍ਰਿਤ ਰਸ ਪੀਣਾ ਖਾਣਾ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਨਾ ਕੋਇ ਬਸਤਰ ਸੇਜ ਜਗਤ ਸਿੰਘਾਸਣ ਦਿਸੇ ਸਰ੍ਹਾਣਾ, ਤਕੀਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਦੇਵੇ ਚਰਨ ਪ੍ਰੀਤੀ ਸਾਚਾ ਦਾਨਾ, ਦਾਤਾ ਦਾਨੀ ਦਇਆਵਾਨ ਦੀਨ ਦਿਆਲ ਆਪ ਵਰਤਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਦਿਆਲ ਸਿੰਘ ਦੇ ਗ੍ਰਹਿ ਪਿੰਡ ਡੱਡਾਂ ਜ਼ਿਲਾ ਹੁਸ਼ਿਆਰਪੁਰ
ਜਨ ਭਗਤ ਕਹਿਣ ਪ੍ਰਭ ਤੇਰੀ ਏਕਾ ਓਟ, ਕਲਜੁਗ ਅੰਤ ਸ੍ਰੀ ਭਗਵਾਨ ਬੈਠੇ ਧਿਆਨ ਲਗਾਈਆ। ਸ਼ਬਦ ਅਗੰਮੀ ਨਿਰਗੁਣ ਸਰਗੁਣ ਲਾ ਦੇ ਚੋਟ, ਸੋਈ ਸੁਰਤ ਅਕਾਲ ਮੂਰਤ ਦੇ ਜਗਾਈਆ। ਕੂੜੀ ਕਿਰਿਆ ਹਉਮੇ ਹੰਗਤਾ ਅੰਦਰੋਂ ਕਢ ਦੇ ਖੋਟ, ਮਾਇਆ ਮਮਤਾ ਮੋਹ ਵਿਕਾਰ ਰਹਿਣ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵੇਖ ਆਪਣਾ ਗੋਤ, ਦੂਈ ਦਵੈਤ ਪਰਦਾ ਦੇ ਚੁਕਾਈਆ। ਇਕੋ ਬਖ਼ਸ਼ ਨਿਰਮਲ ਧਾਰ ਆਪਣੀ ਜੋਤ, ਨੂਰ ਨੁਰਾਨੇ ਨੂਰ ਦੇ ਚਮਕਾਈਆ। ਅੰਮ੍ਰਿਤ ਰਸ ਨਾਮ ਖ਼ੁਮਾਰੀ ਕਰ ਮਦਹੋਸ਼, ਮਧੁਰ ਧੁਨ ਧੁਰ ਦੇ ਕਾਹਨ ਇਕ ਸੁਣਾਈਆ। ਆਸਾ ਮਨਸਾ ਪੂਰੀ ਕਰਦੇ ਲੋਚ, ਨਿਜ ਨੇਤਰ ਅੰਤਰ ਦੇ ਖੁਲ੍ਹਾਈਆ। ਮਨ ਕਲਪਣਾ ਰਹੇ ਕੋਈ ਨਾ ਸੋਚ, ਬੁਧੀ ਤੋਂ ਪਰੇ ਕਰ ਪੜ੍ਹਾਈਆ। ਇਕੋ ਸੁਣੀਏਂ ਤੇਰਾ ਨਾਮ ਸਲੋਕ, ਸੋਹਲਾ ਢੋਲਾ ਦੇਣਾ ਦ੍ਰਿੜਾਈਆ। ਝਗੜਾ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕ ਪੰਧ ਮੁਕਾਈਆ। ਹਉਮੇ ਰਹੇ ਕਿਸੇ ਨਾ ਰੋਗ, ਨਿਵਣ ਸੁ ਅੱਖਰ ਦੇਣਾ ਜਣਾਈਆ। ਸਚ ਸਵਾਮੀ ਅੰਤਰਜਾਮੀ ਸਚ ਦਵਾਰੇ ਕਰ ਆਪਣਾ ਸੰਜੋਗ, ਸੰਜੋਗੀ ਹੋ ਕੇ ਮੇਲ ਮਿਲਾਈਆ। ਜਨ ਭਗਤ ਤੇਰਾ ਸਹਿ ਨਾ ਸਕਣ ਵਿਜੋਗ, ਵਿਛੋੜੇ ਵਿਚ ਦੇਣ ਦੁਹਾਈਆ। ਪਾਰਬ੍ਰਹਮ ਬ੍ਰਹਮ ਦੱਸ ਆਪਣੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਦੁਰਮਤ ਮੈਲ ਅੰਦਰੋਂ ਧੋਤ, ਪਤਿਤ ਪੁਨੀਤ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਵਖਾ ਆਪਣੇ ਚੋਜ, ਚੋਜੀ ਹੋ ਕੇ ਕਾਇਆ ਚੋਲੇ ਆਪਣੀ ਦਇਆ ਕਮਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ
ਜਨ ਭਗਤ ਕਹਿਣ ਪ੍ਰਭ ਮੇਟ ਅੰਧੇਰਾ ਅੰਧ, ਅੰਧ ਅਗਿਆਨ ਦੇ ਗਵਾਈਆ। ਕਰ ਪ੍ਰਕਾਸ਼ ਅਗੰਮੀ ਚੰਦ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਹਉਮੇ ਹੰਗਤਾ ਢਾਹ ਦੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਅੰਤਰ ਆਤਮ ਦੇ ਅਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਸਤਿ ਸਰੂਪ ਪਾ ਠੰਡ, ਅਗਨੀ ਅੱਗ ਦੇ ਬੁਝਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਛੰਦ, ਸਹਿਸਾ ਰੋਗ ਰਹੇ ਨਾ ਰਾਈਆ। ਜਨਮ ਜਨਮ ਦਾ ਮੇਟਣਾ ਪੰਧ,
❋
❋
ਪਾਂਧੀ ਸਫਰ ਨਾ ਕੋਇ ਭਵਾਈਆ। ਜੁਗ ਜਨਮ ਦੀ ਟੁੱਟੀ ਲੈਣੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣਾ ਜੋੜ ਜੁੜਾਈਆ। ਤੇਰੀ ਧਾਰ ਹੋਵੇ ਨਾ ਰੰਡ, ਸੁਹਾਗਣ ਕੰਤ ਕੰਤੂਹਲ ਲੈਣੀ ਅਪਣਾਈਆ। ਅੰਮ੍ਰਿਤ ਧਾਰ ਨੀਰ ਵਹਾਉਣਾ ਗੰਗ, ਸੀਰ ਸਾਗਰ ਇਕ ਪਰਗਟਾਈਆ। ਜਗਤ ਜਹਾਨ ਜਾਈਏ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਆਤਮ ਸੇਜ ਸੁਹਾਉਣੀ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਨਾਮ ਸ਼ਬਦ ਵਜਾਉਣਾ ਮਰਦੰਗ, ਨਾਦ ਅਨਾਦੀ ਆਪ ਪਰਗਟਾਈਆ। ਦਰ ਠਾਂਡੇ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਲਜੁਗ ਅੰਤਮ ਸਾਰੇ ਆਸਾਵੰਦ, ਖ਼ਾਹਿਸ਼ ਤਮੰਨਾ ਤੇਰੇ ਅੱਗੇ ਰਖਾਈਆ। ਤੇਰੇ ਹੁਕਮ ਦੇ ਹੁਕਮ ਪਾਬੰਦ, ਬੰਦਨਾ ਵਿਚ ਸੀਸ ਨਿਵਾਈਆ। ਮਾਨਸ ਜਨਮ ਨਾ ਹੋਵੇ ਭੰਗ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਆਪਣੀ ਆਪ, ਆਪਣੀ ਦਇਆ ਕਮਾਈਆ। ਤੂੰ ਤ੍ਰੈਗੁਣ ਮਾਇਆ ਤੋੜ ਦੇ ਤਾਪ, ਅਗਨੀ ਤਤ ਨਾ ਕੋਇ ਜਲਾਈਆ। ਹਉਮੇ ਰੋਗ ਨਾ ਰਹੇ ਸੰਤਾਪ, ਮਾਇਆ ਮਮਤਾ ਮੋਹ ਚੁਕਾਈਆ। ਪਤਿਤ ਪੁਨੀਤ ਕਰ ਪਾਕ, ਪਤਿਤ ਪਾਵਨ ਤੇਰੇ ਹੱਥ ਵਡਿਆਈਆ। ਨਾਮ ਅਗੰਮੀ ਚੜ੍ਹਾ ਰਾਥ, ਰਥ ਰਥਵਾਹੀ ਹੋ ਸਹਾਈਆ। ਆਤਮ ਬ੍ਰਹਮ ਦਸ ਗਾਥ, ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਸਾਡੇ ਖ਼ਾਲੀ ਵੇਖ ਹਾਥ, ਵਸਤ ਸੰਗ ਨਾ ਕੋਇ ਰਖਾਈਆ। ਤੇਰੇ ਚਰਨ ਛੂਹੀਏ ਮਸਤਕ ਮਾਥ, ਟਿੱਕਾ ਖ਼ਾਕ ਖ਼ਾਕ ਰਮਾਈਆ। ਸਭ ਦੀ ਦੁਰਮਤ ਮੈਲ ਕਾਟ, ਕਟਾਕਸ਼ ਆਪਣਾ ਨਾਮ ਲਗਾਈਆ। ਕਲਜੁਗ ਅੰਤਮ ਮੁਕੇ ਵਾਟ, ਅਗਲਾ ਪੰਧ ਰਹੇ ਨਾ ਰਾਈਆ। ਤੇਰੀ ਜੋਤ ਵਿਚ ਹੋਵੇ ਨਿਵਾਸ, ਅਸਥਾਨ ਭੂਮਿਕਾ ਇਕੋ ਸੋਭਾ ਪਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਮਿਹਰਵਾਨ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰਨੀ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ।