ਪੁਸਤਕਾਲਾਭਾਗ ੨੨

੨੧ ਫੱਗਣ ਸ਼ਹਿਨਸ਼ਾਹੀ ਸੰਮਤ ੬ ਲਾਲ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ

ਸੂਫ਼ੀ ਸੰਤ ਭਗਤ ਸਾਰੇ ਇਕੱਠੇ ਹੋ ਕੇ ਕਹਿਣ, ਦਰਗਹ ਸਾਚੀ ਸਚਖੰਡ ਪ੍ਰਭ ਚਰਨ ਧਿਆਨ ਲਗਾਈਆ। ਪੁਰਖ ਅਕਾਲੇ ਦੀਨ ਦਿਆਲੇ ਦੀਨ ਦੁਨੀ ਵੇਖ ਆਪਣੇ ਅਗੰਮੇ ਨੈਣ, ਜੋਤੀ ਜਾਤੇ ਪੁਰਖ ਬਿਧਾਤੇ ਅਗੰਮੀ ਅੱਖ ਖੁਲ੍ਹਾਈਆ। ਸਾਚਾ ਮਿੱਤਰ ਪਿਆਰਾ ਦਿਸੇ ਕੋਇ ਨਾ ਸੈਣ, ਸੱਜਣ ਸੰਗ ਨਾ ਕੋਇ ਨਿਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਨਾਲ ਰਮਾਇਣ, ਰਾਮ ਕ੍ਰਿਸ਼ਨ ਇਸ਼ਟ ਨਾ ਕੋਇ ਵਡਿਆਈਆ। ਸਾਚੇ ਕਲਮੇ ਕਰੇ ਕੋਇ ਨਾ ਗਾਇਣ, ਪੈਗ਼ੰਬਰਾਂ ਸੰਗ ਨਾ ਕੋਇ ਨਿਭਾਈਆ। ਨਾਮ ਸਤਿ ਲਏ ਕੋਇ ਨਾ ਲਹਿਣ, ਖ਼ਾਲੀ ਹੱਥ ਸਰਬ ਵਖਾਈਆ। ਡੰਕਾ ਵੱਜੇ ਫ਼ਤਹਿ ਨਾ ਐਨ, ਗ੍ਰਹਿ ਮੰਦਰ ਨਾ ਕੋਇ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਆਵੇ ਕਿਸੇ ਨਾ ਚੈਨ, ਚਾਰ ਕੁੰਟ ਕੂੜ ਹਲਕਾਈਆ। ਜਗਤ ਜਗਿਆਸੂ ਪਾਵਣ ਵੈਣ, ਲੱਖ ਚੁਰਾਸੀ ਰੋਵੇ ਮਾਰੇ ਧਾਈਆ। ਗੁਰੂ ਚੇਲੇ ਹੋਏ ਤ੍ਰਫ਼ੈਣ, ਮੁਰੀਦ ਮੁਰਸ਼ਦ ਸੰਗ ਨਾ ਕੋਇ ਬਣਾਈਆ।

❋

❋

ਕਲਜੁਗ ਮਾਇਆ ਮਮਤਾ ਵਹਿੰਦਾ ਵਹਿਣ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਨਾਤਾ ਤੁੱਟਾ ਭਾਈ ਭੈਣ, ਪਿਤਾ ਪੂਤ ਨਾ ਗੋਦ ਉਠਾਈਆ। ਝਗੜਾ ਪਿਆ ਹਿੰਦੂ ਮੁਸਲਿਮ ਇਸਾਈ ਸਿੱਖ ਪਾਰਸੀ ਬੋਧੀ ਜੈਨ, ਵਿਪਰੀਤ ਹੋਈ ਲੋਕਾਈਆ। ਉਠ ਵੇਖ ਖੇਲ ਵਿਚ ਹਿੰਦਵਾਇਣ, ਦੋ ਜਹਾਨਾਂ ਮਾਲਕ ਦਇਆ ਕਮਾਈਆ। ਸਭ ਦਾ ਲੇਖਾ ਪੂਰਾ ਕਰ ਨਰ ਨਰਾਇਣ, ਨਰ ਹਰਿ ਆਪਣਾ ਪਰਦਾ ਦੇ ਉਠਾਈਆ। ਕੂੜ ਕਲਪਨਾ ਮੇਟ ਜਗਤ ਗਲੈਣ, ਗਿਲਾ ਰਹਿਣ ਕੋਇ ਨਾ ਪਾਈਆ। ਨੇਤਰ ਰੋਂਦੇ ਵੇਖ ਹਸਨ ਹੁਸੈਨ, ਕਰਬਲਾ ਰੋਵੇ ਮਾਰੇ ਧਾਈਆ। ਲਾੜੀ ਮੌਤ ਚਾਰ ਕੁੰਟ ਉਠ ਉਠ ਵੇਖੇ ਡੈਣ, ਕਾਲ ਨਗ਼ਾਰਾ ਡੰਕ ਰਿਹਾ ਵਜਾਈਆ। ਝਗੜਾ ਤਕ ਸ਼ਰਅ ਸ਼ਰਾਇਣ, ਸ਼ਰੀਅਤ ਆਪਣਾ ਰੂਪ ਬਦਲਾਈਆ। ਤੇਰੇ ਤੇਰੇ ਨਾਲੋਂ ਹੋਏ ਪਰਾਇਣ, ਪਰਾ ਪਸੰਤੀ ਮਧਮ ਬੈਖਰੀ ਸਾਰ ਕਿਸੇ ਨਾ ਆਈਆ। ਜਗਤ ਮਨਸਾ ਬਣੀ ਕਸਾਇਣ, ਛੁਰੀ ਕੂੜ ਹੱਥ ਉਠਾਈਆ। ਅਮੀਰ ਗ਼ਰੀਬ ਇਕ ਦੂਜੇ ਨਾਲ ਖਹਿਣ, ਰਾਓ ਰੰਕ ਕਰੇ ਲੜਾਈਆ। ਸਾਚਾ ਨਾਮ ਬਸਤਰ ਮਿਲੇ ਕਿਸੇ ਨਾ ਗਹਿਣ, ਤਨ ਸ਼ਿੰਗਾਰ ਨਾ ਕੋਇ ਕਰਾਈਆ। ਰੌਲਾ ਪਾਇਆ ਪੰਚ ਪੰਚਾਇਣ, ਪੰਚਮ ਰੰਗ ਨਾ ਕੋਇ ਰੰਗਾਈਆ। ਸਤਿ ਧਰਮ ਦੀ ਦਿਸੇ ਕਿਸੇ ਨਾ ਲਾਈਨ, ਮਾਰਗ ਤੇਰਾ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਨੇਤਰ ਨੈਣ ਸਰਬ ਸ਼ਰਮਾਇਣ, ਸਨਮੁਖ ਹੋ ਕੇ ਤੇਰਾ ਦਰਸ ਕੋਇ ਨਾ ਪਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੬ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ

ਜਨ ਭਗਤ ਸੂਫ਼ੀ ਸੰਤ ਕਹਿਣ ਪ੍ਰਭ ਤੇਰਾ ਨਾਤਾ ਗਿਆ ਟੁੱਟ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਅੰਤਰ ਲਿਵ ਸਭ ਦੀ ਗਈ ਛੁਟ, ਛੁਟਕੀ ਲਿਵ ਨਾ ਕੋਇ ਜੁੜਾਈਆ। ਅੰਮ੍ਰਿਤ ਜਾਮ ਮਿਲੇ ਕੋਇ ਨਾ ਘੁਟ, ਅੰਮਿਉਂ ਰਸ ਨਾ ਕੋਇ ਚਖਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰੁਤ, ਸਤਿਜੁਗ ਸਾਚੀ ਰੁਤ ਦੇ ਮਹਿਕਾਈਆ। ਉਜਲ ਕਰ ਜੀਵਾਂ ਮੁਖ, ਦੁਰਮਤ ਮੈਲ ਧਵਾਈਆ। ਆਪਣੇ ਨਾਮ ਦਾ ਬਖ਼ਸ਼ੀਂ ਸੁਖ, ਚਰਨ ਪ੍ਰੀਤੀ ਇਕ ਸਰਨਾਈਆ। ਉਲਟਾ ਰਹੇ ਗਰਭ ਨਾ ਰੁੱਖ, ਨਵ ਅਠਾਰਾਂ ਦਾ ਗੇੜਾ ਚੁਕਾਈਆ। ਤੇਰਾ ਮਾਨਵ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਨਿਰਗੁਣ ਧਾਰ ਆ ਕੇ ਪੁਛ, ਨਿਰਵੈਰ ਹੋ ਕੇ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਗੋਦੀ ਚੁੱਕ, ਕੋਝਿਆਂ ਕਮਲਿਆਂ ਗਲੇ ਲਗਾਈਆ। ਅਪਰਾਧੀ ਰਹੇ ਕੋਇ ਨਾ ਸੁਤ , ਸੁਤ ਦੁਲਾਰੇ ਲੈ ਅਪਨਾਈਆ। ਭਾਗ ਲਗਾ ਦੇ ਕਾਇਆ ਬੁਤ, ਪੰਜ ਤਤ ਵੱਜੇ ਵਧਾਈਆ। ਮਿਹਰਵਾਨ ਮਿਹਰਵਾਨ ਹੋ ਕੇ ਉਠ, ਮਿਹਰ ਨਜ਼ਰ ਟਿਕਾਈਆ। ਭਗਤਾਂ ਸੰਤਾਂ ਉਤੇ ਤੁਠ, ਗੁਰਮੁਖ ਆਪਣੇ ਘਰ ਵਸਾਈਆ। ਅੰਤਮ ਤੇਰੀ ਸਭ ਨੂੰ ਓਟ, ਓੜਕ ਤੇਰੀ ਆਸ ਰਖਾਈਆ। ਸੁਰਤ ਸ਼ਬਦ ਲਗਾ ਦੇ ਚੋਟ, ਚੋਟੀ ਚੜ੍ਹ ਕੇ ਲੈ ਜਗਾਈਆ। ਹਉਮੇਂ ਅੰਦਰੋਂ ਕਢ ਦੇ ਖੋਟ, ਖੋਟੇ ਖਰੇ ਆਪ ਬਣਾਈਆ। ਤੈਨੂੰ ਲੱਭਦੇ ਕੋਟੀ ਕੋਟ, ਖੋਜਿਆਂ ਹੱਥ ਕਿਸੇ ਨਾ ਆਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਪਰਦਾ ਦੇਣਾ ਉਠਾਈਆ। ਝਗੜਾ ਰਹੇ ਨਾ ਵਰਨ ਗੋਤ,

❋

❋

ਦੀਨ ਮਜ਼੍ਹਬ ਨਾ ਕੋਇ ਲੜਾਈਆ। ਕੂੜੀ ਕਿਰਿਆ ਕਢ ਦੇ ਸੋਚ, ਸਮਝ ਆਪਣੇ ਨਾਲ ਰਖਾਈਆ। ਸਚ ਪ੍ਰੀਤੀ ਬਖ਼ਸ਼ ਦੇ ਜੋਗ, ਜੋਗੀਸ਼ਰ ਹੋਣਾ ਸਹਾਈਆ। ਹਉਮੇ ਹੰਗਤਾ ਕਟ ਦੇ ਰੋਗ, ਸੁਖ ਸਾਗਰ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇ ਦੇ ਚੋਗ, ਚੁਗ਼ਲੀ ਨਿੰਦਿਆ ਤੋਂ ਬਾਹਰ ਰਖਾਈਆ। ਆਤਮ ਰਸ ਬਖ਼ਸ਼ ਭੋਗ, ਭਸਮੜ ਆਪਣਾ ਮੇਲ ਮਿਲਾਈਆ। ਕਲਜੁਗ ਅੰਤਮ ਕਰ ਸੰਜੋਗ, ਵਿਜੋਗ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾ ਕੇ ਕਾਇਆ ਬੰਕ ਕੋਟ, ਦਰ ਦਵਾਰਾ ਏਕੰਕਾਰਾ ਇਕੋ ਇਕ ਸੁਹਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੬ ਰਾਮ ਸਿੰਘ, ਦਰਬਾਰਾ ਸਿੰਘ, ਮੰਗਾ ਸਿੰਘ ਦੇ ਗ੍ਰਹਿ ਪਿੰਡ ਗਾਲੜੀਆਂ ਜ਼ਿਲਾ ਹੁਸ਼ਿਆਰਪੁਰ

ਜਨ ਭਗਤ ਕਹਿਣ ਪ੍ਰਭ ਕਲਜੁਗ ਕਰ ਵਕਤ ਸੁਹੰਜਣਾ, ਅੰਤਸ਼ਕਰਨ ਬਦਲ ਖ਼ਲਕ ਖ਼ੁਦਾਈਆ। ਮਿਹਰ ਕਰ ਮਿਹਰਵਾਨਾ ਦਰਦ ਦੁੱਖ ਭੈ ਭੰਜਣਾ, ਜਗਤ ਸਾਗਰ ਪਾਰ ਦੇਣਾ ਕਰਾਈਆ। ਨਿਜ ਨੇਤਰ ਗਿਆਨ ਦੇ ਆਪਣਾ ਅੰਜਣਾ, ਨੈਣ ਅਗੰਮ ਕਰ ਰੁਸ਼ਨਾਈਆ। ਸਚ ਦਵਾਰ ਕਰਾ ਧੂੜੀ ਮਜਣਾ, ਦੁਰਮਤ ਮੈਲ ਦੇ ਧਵਾਈਆ। ਪਵਿੱਤਰ ਹੋਵੇ ਮਾਟੀ ਖ਼ਾਕ ਬਦਨਾ, ਬਦੀ ਦਾ ਲੇਖਾ ਰਹੇ ਨਾ ਰਾਈਆ। ਇਕੋ ਰੰਗ ਰੰਗਾ ਦੇ ਆਅਲਾ ਅਦਨਾ, ਜ਼ਾਤ ਪਾਤ ਦੇ ਗਵਾਈਆ। ਧੁਰਦਰਗਾਹੀ ਬਣ ਸੱਜਣਾ, ਸੈਣ ਇਕ ਅਖਵਾਈਆ। ਤੁਧ ਬਿਨ ਕਲਜੁਗ ਕੂੜਾ ਭਾਂਡਾ ਮੂਲ ਨਾ ਭੱਜਣਾ, ਭਜਨ ਬੰਦਗੀ ਵਾਲੇ ਸਾਰੇ ਦੇਣ ਦੁਹਾਈਆ। ਸਤਿ ਧਰਮ ਦਾ ਮਾਰਗ ਮੂਲ ਨਾ ਲੱਗਣਾ, ਲਗ ਮਾਤਰ ਦਾ ਡੇਰਾ ਕੋਇ ਨਾ ਢਾਹੀਆ। ਦਰ ਤੇਰੇ ਠਾਂਡੇ ਇਕੋ ਬੰਦਨਾ, ਬੰਦਗੀ ਸੱਯਦਿਆਂ ਵਿਚ ਸੀਸ ਝੁਕਾਈਆ। ਕਿਰਪਾ ਕਰ ਗੋਪਾਲ ਮੂਰਤ ਮਦਨਾ, ਮਦ ਸੂਦਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਕਰ ਅਗੰਮੀ ਮਿਹਰਵਾਨੀ, ਮਹਿਵ ਮਹਿਬੂਬ ਆਪਣੀ ਦਇਆ ਕਮਾਈਆ। ਪ੍ਰਕਾਸ਼ ਕਰ ਜੋਤ ਨੂਰ ਨੁਰਾਨੀ, ਨਿਰਗੁਣ ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਮੇਟ ਤੁਗ਼ਿਆਨੀ, ਹਉਮੇ ਹੰਗਤਾ ਦੇ ਚੁਕਾਈਆ। ਲੱਖ ਚੁਰਾਸੀ ਬਣ ਜਾਣ ਜਾਣੀ, ਜਾਨਣਹਾਰ ਤੇਰੀ ਸਰਨਾਈਆ। ਤੇਰੀ ਮਹਿਮਾ ਲਿਖੀ ਨਾ ਜਾਏ ਕਲਮ ਕਾਨੀ, ਕਾਇਨਾਤ ਨਾ ਕੋਇ ਚਤੁਰਾਈਆ। ਚਾਰ ਜੁਗ ਦਾ ਝਗੜਾ ਮੇਟ ਦੀਵਾਨੀ, ਸ਼ਾਸਤਰ ਸਿਮਰਤ ਰਹੇ ਕੁਰਲਾਈਆ। ਅੱਠ ਸੱਠ ਤੀਰਥ ਰੋਵੇ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੀਰ ਵਹਾਈਆ। ਤੇਰੀ ਸਮਝ ਸਕੇ ਕੋਇ ਨਾ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਲਗਾਈਆ। ਸਦੀ ਚੌਧਵੀਂ ਮੰਜ਼ਲ ਚੜ੍ਹੇ ਨਾ ਕੋਇ ਰੂਹਾਨੀ, ਰੂਹ ਬੁਤ ਨਾ ਵੱਜੇ ਵਧਾਈਆ। ਚਾਰ ਵਰਨ ਅਠਾਰਾਂ ਬਰਨ ਹੋਈ ਬੇਈਮਾਨੀ, ਦੀਨ ਮਜ਼੍ਹਬ ਜ਼ਾਤ ਪਾਤ ਸਤਿ ਵਿਚ ਨਾ ਕੋਇ ਸਮਾਈਆ। ਕਲਪਣਾ ਕਰੇ ਨਾ ਕੋਇ ਕੁਰਬਾਨੀ, ਕਾਇਆ ਕਾਅਬੇ ਤੇਰਾ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਕੂੜ ਨਿਸ਼ਾਨੀ, ਦਹਿ ਦਿਸ਼ਾ ਡੰਕ ਵਜਾਈਆ। ਜਲਵਾ ਰਿਹਾ ਨਾ ਕਿਸੇ ਪੇਸ਼ਾਨੀ, ਨੂਰ ਜ਼ਹੂਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ,

❋

❋

ਸਚਖੰਡ ਦਵਾਰ ਏਕੰਕਾਰ ਇਕ ਇਕੱਲੇ ਤੇਰੀ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਦੇ ਦੇ ਅਗੰਮੀ ਧੂਲ, ਧੂੜੀ ਖ਼ਾਕ ਰਮਾਈਆ। ਸਤਿ ਸਚ ਤੇਰਾ ਅਸੂਲ, ਅਸਲੀਅਤ ਆਪਣੀ ਦੇ ਸਮਝਾਈਆ। ਕਲਜੁਗ ਅੰਤ ਮੁਕਾ ਦੇ ਮੂਲ, ਅਨਮੁੱਲ ਤੇਰੇ ਹੱਥ ਵਡਿਆਈਆ। ਜੇ ਤੇਰੀ ਸ੍ਰਿਸ਼ਟੀ ਗਈ ਭੂਲ, ਭੁਲਿਆਂ ਗਲੇ ਲਗਾਈਆ। ਤੂੰ ਮਾਲਕ ਕੰਤ ਕੰਤੂਹਲ, ਹਰਿ ਕਰਤਾ ਇਕ ਅਖਵਾਈਆ। ਦੁਹਾਈ ਦੇਂਦੇ ਤੇਰੇ ਪੈਗ਼ੰਬਰ ਰਸੂਲ, ਵੇਖਣ ਥਾਉਂ ਥਾਈਂਆ। ਸਭ ਦੀ ਬੇਨੰਤੀ ਕਰ ਕਬੂਲ, ਅਰਜ਼ ਆਰਜ਼ੂ ਤੇਰੇ ਅੱਗੇ ਟਿਕਾਈਆ। ਜਨ ਭਗਤ ਸੁਹੇਲੇ ਤੇਰਾ ਸ਼ਬਦ ਪੰਘੂੜਾ ਲੈਣ ਝੂਲ, ਹੁਲਾਰਾ ਦੋ ਜਹਾਨ ਝੁਲਾਈਆ। ਸ਼ਬਦੀ ਹੁਕਮ ਦੇ ਮਾਕੂਲ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਅੱਗੇ ਝੋਲੀ ਡਾਹੀਆ। ਜਨ ਭਗਤ ਕਹਿਣ ਪ੍ਰਭ ਖ਼ਾਲੀ ਭਰ ਦੇ ਝੋਲੀ, ਵਸਤ ਅਗੰਮ ਵਰਤਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਬੋਲ ਦੇ ਬੋਲੀ, ਅਨਬੋਲਤ ਆਪਣਾ ਰੰਗ ਰੰਗਾਈਆ। ਭਾਗ ਲਗਾ ਦੇ ਕਾਇਆ ਚੋਲੀ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਬਜਰ ਕਪਾਟੀ ਪੜਦਾ ਖੋਲ੍ਹੀਂ, ਨਿਜ ਨੈਣ ਕਰ ਰੁਸ਼ਨਾਈਆ। ਮਨੂਆਂ ਮਨ ਨਾ ਪਾਵੇ ਰੌਲੀ, ਪੰਚ ਵਿਕਾਰ ਦਾ ਡੇਰਾ ਢਾਹੀਆ। ਮਿਲੇ ਵਡਿਆਈ ਉਪਰ ਧੌਲੀ, ਧਰਨੀ ਧਰਤ ਧਵਲ ਸੋਭਾ ਪਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰ ਕੌਲੀ, ਕੌਲ ਇਕਰਾਰ ਖੋਜ ਖੁਜਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹਰ ਹਿਰਦੇ ਅੰਦਰ ਕਲਜੁਗ ਪਾਉਂਦਾ ਰੌਲੀ, ਅੱਠੇ ਪਹਿਰ ਸ਼ੋਰ ਮਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਦਇਆ ਕਮਾਈਆ। ਜਨ ਭਗਤ ਕਹਿਣ ਕਿਰਪਾ ਕਰਦੇ ਸਿੰਧ ਸਾਗਰ, ਗਹਿਰ ਗੰਭੀਰ ਤੇਰੀ ਸਰਨਾਈਆ। ਭਾਗ ਲਗਾ ਦੇ ਕਾਇਆ ਗਾਗਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਰਹੇ ਨਾ ਰਾਈਆ। ਧਰਮ ਵਣਜਾਰਾ ਬਣ ਸੌਦਾਗਰ, ਸੌਦਾ ਇਕੋ ਇਕ ਵਖਾਈਆ। ਨਾਮ ਰਤਨ ਦੇ ਰਤਨਾਗਰ, ਰੱਤੀ ਰੱਤ ਰੰਗ ਰੰਗਾਈਆ। ਤੁਧ ਬਿਨ ਕਰੇ ਕੋਇ ਨਾ ਆਦਲ, ਇਨਸਾਫ਼ ਨਜ਼ਰ ਕੋਇ ਨਾ ਆਈਆ। ਦੁਨੀਆ ਦਾ ਝਗੜਾ ਮੇਟ ਮਕਤੂਲ ਕਾਤਲ, ਕਤਲਗਾਹ ਦਾ ਲੇਖਾ ਰਹੇ ਨਾ ਰਾਈਆ। ਆਪਣਾ ਦਰਸ਼ਨ ਦੇ ਬਾਤਨ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਸੰਤ ਸੂਫ਼ੀ ਸਾਰੇ ਤੈਨੂੰ ਆਖਣ, ਭਗਤ ਬੈਠੇ ਧਿਆਨ ਲਗਾਈਆ। ਅੰਤਰ ਨਿਰੰਤਰ ਤੇਰਾ ਨਾਮ ਵਾਚਣ, ਰਸਨਾ ਜਿਹਵਾ ਬੁੱਲ੍ਹ ਨਾ ਕੋਇ ਹਿਲਾਈਆ। ਤੂੰ ਸਾਹਿਬ ਪੁਰਖ ਅਬਿਨਾਸ਼ਣ, ਪਾਰਬ੍ਰਹਮ ਬੇਪਰਵਾਹੀਆ। ਸਚ ਸਵਾਮੀ ਪਾ ਰਾਸਨ, ਸੁਰਤੀ ਸ਼ਬਦ ਗੋਪੀ ਕਾਹਨ ਨਾਚ ਨਚਾਈਆ। ਲੇਖੇ ਵਿਚ ਪੂਰੀ ਕਰ ਆਸਨ, ਨਿਰਾਸਾ ਨਜ਼ਰ ਕੋਇ ਨਾ ਆਈਆ। ਤੇਰਾ ਹਰ ਘਟ ਅੰਦਰ ਵਾਸਨ, ਵਸਿਆ ਹਰ ਘਟ ਥਾਈਂਆ। ਆਦਿ ਅੰਤ ਨਾ ਹੋਏ ਵਿਨਾਸਨ, ਜਨਮ ਮਰਨ ਨਾ ਕੋਇ ਰਖਾਈਆ। ਉਚ ਅਗੰਮ ਪਾਕ ਪਾਕਨ, ਪਲੀਤ ਤੇਰੀ ਬੇਪਰਵਾਹੀਆ। ਸਾਚੀ ਮੰਜ਼ਲ ਚੜ੍ਹਾ ਘਾਟਣ, ਅਧ ਵਿਚਕਾਰ ਨਾ ਕੋਇ ਅਟਕਾਈਆ। ਜਨਮ ਜਨਮ ਦੀ ਮੁਕੇ ਵਾਟਣ, ਚੁਰਾਸੀ ਗੇੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰ ਨਿਰੰਤਰ ਅੰਤਰ ਪਰਦਾ ਓਹਲਾ ਬਣ ਸ਼ਬਦ ਵਿਚੋਲਾ ਦੇਣਾ ਚੁਕਾਈਆ।

❋

❋

੨੧ ਫੱਗਣ ਸ਼ਹਿਨਸ਼ਾਹੀ ਸੰਮਤ ੬ ਜੀਆ ਲਾਲ ਦੇ ਗ੍ਰਹਿ ਤਲਵਾੜਾ ਸ਼ਹਿਰ

ਜਨ ਭਗਤ ਸੰਤ ਸੂਫ਼ੀ ਕਹਿਣ ਸ਼ਹਿਨਸ਼ਾਹ ਬੇਨਜ਼ੀਰ, ਨਜ਼ਰੀਆ ਸਭ ਦਾ ਦੇ ਬਦਲਾਈਆ। ਅੰਮ੍ਰਿਤ ਆਤਮ ਬਖ਼ਸ਼ ਅਗੰਮਾ ਸੀਰ, ਧੁਰ ਦੀ ਧਾਰ ਜਾਮ ਪਿਆਈਆ। ਸਤਿ ਸੰਤੋਖ ਬਖ਼ਸ਼ ਦੇ ਧੀਰ, ਧਰਮ ਧਾਰ ਦ੍ਰਿੜਾਈਆ। ਝਗੜਾ ਮੁਕਾ ਦੇ ਸ਼ਾਹ ਹਕੀਰ, ਊਚ ਨੀਚ ਦਾ ਡੇਰਾ ਢਾਹੀਆ। ਸਤਿ ਸਚ ਦੀ ਦੱਸ ਤਦਬੀਰ, ਤਰੀਕਾ ਧੁਰ ਦਾ ਇਕ ਸਮਝਾਈਆ। ਦੀਨ ਮਜ਼੍ਹਬ ਦੀ ਮੇਟ ਲਕੀਰ, ਲਾਈਨ ਐਨ ਇਕ ਵਖਾਈਆ। ਸ਼ਰਅ ਛੁਰੀ ਨਾ ਰਹੇ ਸ਼ਮਸ਼ੀਰ, ਕਤਲਗਾਹ ਨਾ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਸੰਤ ਸੂਫ਼ੀ ਕਹਿਣ ਪੁਰਖ ਅਕਾਲ ਕਰ ਸਖ਼ਾਵਤ, ਸੁਖ਼ਨ ਸਭ ਦਾ ਪੂਰ ਕਰਾਈਆ। ਧੁਰ ਦਾ ਨਾਮ ਦੇ ਨਿਆਮਤ, ਨਰ ਨਰਾਇਣ ਦਇਆ ਕਮਾਈਆ। ਮਨ ਮਨੂਆ ਮੇਟ ਬਗ਼ਾਵਤ, ਬਗਲਗੀਰ ਕਰ ਲੋਕਾਈਆ। ਝਗੜਾ ਰਹੇ ਨਾ ਕੋਇ ਅਦਾਵਤ, ਅਦਲ ਇਨਸਾਫ਼ ਇਕ ਸਮਝਾਈਆ। ਕੂੜੀ ਕਿਰਿਆ ਮੇਟ ਬਨਾਵਟ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਹ ਸਾਚੀ ਤੇਰੀ ਓਟ ਤਕਾਈਆ। ਅਵਤਾਰ ਪੈਗ਼ੰਬਰ ਗੁਰੂ ਰਹੇ ਉਡੀਕ, ਜਨ ਭਗਤ ਸੁਹੇਲੇ ਧਿਆਨ ਲਗਾਈਆ। ਆਪਣੀ ਆਦਿ ਅੰਤ ਦੀ ਵੇਖ ਤਾਰੀਖ, ਤਵਾਰੀਖ ਧੁਰ ਦੀ ਫੋਲ ਫੁਲਾਈਆ। ਜਿਸ ਦੀ ਧਾਰ ਸਦਾ ਬਾਰੀਕ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜਿਸ ਨੂੰ ਤਨ ਵਜੂਦ ਕਰੇ ਨਾ ਕੋਇ ਤਸਦੀਕ, ਸ਼ਹਾਦਤ ਮਾਤ ਨਾ ਕੋਇ ਭੁਗਤਾਈਆ। ਸੋ ਸਭ ਦੀ ਆਸਾ ਪੂਰੀ ਕਰਨੀ ਉਮੀਦ, ਆਮਦ ਵਿਚ ਬੈਠੇ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦੀਨ ਦਿਆਲ ਦਇਆ ਕਮਾਈਆ। ਜਨ ਭਗਤ ਸੂਫ਼ੀ ਕਹਿਣ ਤੇਰੇ ਅੱਗੇ ਇਕੋ ਸੱਯਦਾ, ਸੀਸ ਜਗਦੀਸ਼ ਝੁਕਾਈਆ। ਵੇਖ ਖੇਲ ਆਪਣੇ ਘਰ ਦਾ, ਲੋਕਮਾਤ ਨੈਣ ਉਠਾਈਆ। ਸਾਚਾ ਬਣੇ ਕੋਇ ਨਾ ਬਰਦਾ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਤੇਰਾ ਨਾਮ ਕਲਮਾ ਰਸਨਾ ਜਿਹਵਾ ਜੀਵ ਜੰਤ ਪੜ੍ਹਦਾ, ਸਾਧ ਸੰਤ ਸਿਫ਼ਤਾਂ ਵਾਲੇ ਢੋਲੇ ਗਾਈਆ। ਬਹੁੜੀ ਤੇਰਾ ਮੰਤਰ ਕੋਇ ਨਾ ਪੜ੍ਹਦਾ, ਦਰਗਹ ਸਾਚੀ ਮਿਲਣ ਕੋਇ ਨਾ ਆਈਆ। ਇਸ਼ਨਾਨ ਕਰੇ ਨਾ ਕੋਇ ਸਾਚੇ ਸਰ ਦਾ, ਅੱਠ ਸੱਠ ਭੱਜਣ ਵਾਹੋ ਦਾਹੀਆ। ਪਿਆਰ ਮਿਲੇ ਨਾ ਨਰਾਇਣ ਨਰ ਦਾ, ਨਿਜ ਨੈਣ ਲੋਚਨ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮਾਣ ਮਿਟੇ ਨਾ ਹੰਕਾਰੀ ਗੜ੍ਹ ਦਾ, ਵਿਕਾਰ ਹੰਕਾਰ ਨਾ ਕੋਇ ਤਜਾਈਆ। ਪੰਚ ਵਿਕਾਰਾ ਘਰ ਘਰ ਲੜਦਾ, ਦਿਵਸ ਰੈਣ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਅਮੋਲਕ ਅਗੰਮ ਵਰਤਾਈਆ। ਸੰਤ ਭਗਤ ਸੂਫ਼ੀ ਕਹਿਣ ਮਿਹਰਵਾਨ ਪਰਵਰਦਿਗਾਰ ਲਾਸ਼ਰੀਕ, ਸ਼ਰਅ ਸ਼ਰਕਤ ਦੇ ਗਵਾਈਆ। ਤੇਰੇ ਵਿਚ ਹੱਕ ਤੌਫ਼ੀਕ, ਤੋਬਾ ਤੇਰਾ ਨਾਮ ਦੁਹਾਈਆ। ਸਾਰੇ ਤੇਰੀ ਕਰਨ ਉਡੀਕ, ਜੁਗ ਚੌਕੜੀ ਬੈਠੇ ਅੱਖ ਉਠਾਈਆ। ਸਦੀ ਚੌਧਵੀਂ ਰਹੀ ਬੀਤ, ਮੁਹੰਮਦ ਵੇਖੇ ਚਾਈਂ ਚਾਈਂਆ। ਈਸਾ ਤਕੇ ਬੀਸ ਬੀਸ, ਬੀਸ ਬੀਸੇ ਹਰਿ ਜਗਦੀਸੇ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਅਤੋਟ ਅਤੁਟ ਵਰਤਾਈਆ।

❋

❋

ਸੂਫ਼ੀ ਸੰਤ ਫ਼ਕੀਰ ਕਹਿਣ ਸਾਡੀ ਚਰਨ ਕਵਲ ਨਿਮਸਕਾਰ, ਨਮੋ ਨਮੋ ਨਮੋ ਸੀਸ ਝੁਕਾਈਆ। ਵੇਖ ਵਿਗਸ ਕਰ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਕੂੜ ਕੁਕਰਮ ਵਧਿਆ ਵਿਭਚਾਰ, ਮਾਇਆ ਮਮਤਾ ਮੋਹ ਹਲਕਾਈਆ। ਸੱਜਣ ਦਿਸੇ ਨਾ ਕੋਇ ਮੀਤ ਮੁਰਾਰ, ਸਚ ਪ੍ਰੀਤੀ ਸੰਗ ਨਾ ਕੋਇ ਰਖਾਈਆ। ਝਗੜਾ ਪਿਆ ਪੁਰਖ ਨਾਰ, ਨਰ ਨਰਾਇਣ ਹੋਣਾ ਸਹਾਈਆ। ਅਵਤਾਰ ਪੈਗ਼ੰਬਰ ਗੁਰੂ ਦਿਸੇ ਨਾ ਕੋਇ ਮੁਖਤਿਆਰ, ਚਾਰ ਕੁੰਟ ਦਹਿ ਦਿਸ਼ਾ ਸਿਰ ਹੱਥ ਨਾ ਕੋਇ ਟਿਕਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਸ਼ਰਅ ਦੀ ਮਾਰੇ ਲਲਕਾਰ, ਸ਼ਰੀਅਤ ਵਿਚ ਕੁਰਲਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਉਠ ਵੇਖ ਸੱਚੀ ਸਰਕਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਆਪਣਾ ਧਿਆਨ ਲਗਾਈਆ। ਨਵ ਨੌਂ ਚਾਰ ਦਿਸੇ ਹਾਰ, ਨਵ ਸੱਤ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਵਾਰ ਏਕੰਕਾਰ ਖ਼ਾਲੀ ਝੋਲੀ ਅੱਗੇ ਡਾਹੀਆ। ਭਗਤ ਕਹਿਣ ਆਦਿ ਅੰਤ ਦੇ ਮਾਲਕ, ਮਿਹਰਵਾਨ ਤੇਰੀ ਸਰਨਾਈਆ। ਕਿਰਪਾ ਕਰ ਖ਼ਲਕ ਦੇ ਖ਼ਾਲਕ, ਮਖ਼ਲੂਕ ਰਹੀ ਕੁਰਲਾਈਆ। ਤੁਧ ਬਿਨ ਦਿਸੇ ਨਾ ਕੋਇ ਸਾਲਸ, ਸਤਿ ਸੁਖ਼ਨ ਨਾ ਕੋਇ ਦ੍ਰਿੜਾਈਆ। ਬਿਨ ਤੇਰੇ ਹੱਕ ਦਿਸੇ ਨਾ ਕੋਇ ਅਦਾਲਤ, ਇਨਸਾਫ਼ ਸਚ ਨਾ ਕੋਇ ਕਮਾਈਆ। ਕਲਜੁਗ ਜੀਵਾਂ ਸ਼ਬਦ ਧਾਰ ਇਕੋ ਦੇ ਜ਼ਮਾਨਤ, ਜ਼ਾਮਨ ਆਪਣਾ ਆਪ ਬਣਾਈਆ। ਆਤਮ ਵੇਖ ਆਪਣੀ ਅਮਾਨਤ, ਸਾਢੇ ਤਿੰਨ ਹੱਥ ਅੰਦਰ ਫੋਲ ਫੁਲਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਆਉਣਾ ਹੋਵੇ ਅਚਾਨਕ, ਅਚਨਚੇਤ ਆਪਣੀ ਕਲ ਵਰਤਾਈਆ। ਕਲਜੁਗ ਸਮਾਂ ਤਕ ਭਿਆਨਕ, ਭੈ ਭਾਓ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦਿਆਲ ਆਪਣਾ ਰੰਗ ਰੰਗਾਈਆ। ਸੂਫ਼ੀ ਸੰਤ ਕਹਿਣ ਤੇਰਾ ਨਾਮ ਦੁਹਾਈ, ਦਰੋਹੀ ਦਰੋਹੀ ਹਾਲ ਸੁਣਾਈਆ। ਕਿਰਪਾ ਕਰ ਜਗਤ ਗੁਸਾਈਂ, ਗਹਿਰ ਗੰਭੀਰ ਬੇਨਜ਼ੀਰ ਪੜਦਾ ਆਪ ਉਠਾਈਆ। ਤੁਧ ਬਿਨ ਪਕੜੇ ਨਾ ਕੋਇ ਬਾਹੀਂ, ਬਲਹੀਣ ਹੋਈ ਲੋਕਾਈਆ। ਪਰਮਾਤਮ ਆਤਮ ਹੋਈ ਜੁਦਾਈ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਜਾਮ ਦੇ ਪਿਆਈ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸ਼ਬਦ ਨਾਦ ਸੁਣਾਈ, ਅਨਹਦ ਨਾਦੀ ਨਾਦ ਵਜਾਈਆ। ਨਿਰਗੁਣ ਜੋਤ ਕਰ ਰੁਸ਼ਨਾਈ, ਅੰਧ ਅੰਧੇਰ ਰਹੇ ਨਾ ਰਾਈਆ। ਆਤਮ ਬ੍ਰਹਮ ਦੇ ਸਮਝਾਈ, ਪਰਦਾ ਓਹਲਾ ਆਪ ਉਠਾਈਆ। ਸਚ ਦਵਾਰਾ ਦੇ ਦਰਸਾਈ, ਦਰਸ ਦੀਦ ਇਕ ਕਰਾਈਆ। ਸਚਖੰਡ ਖੰਡ ਦਵਾਰ ਬਹਾਈਂ, ਸੁਖ ਆਸਣ ਇਕ ਟਿਕਾਈਆ। ਜਿਥੇ ਜਨਮੇ ਫੇਰ ਕੋਇ ਨਾ ਮਾਈ, ਜਨਮ ਮਰਨ ਰਹੇ ਨਾ ਰਾਈਆ। ਲੱਖ ਚੁਰਾਸੀ ਕਟਣੀ ਫਾਹੀ, ਫਾਂਸੀ ਜਮ ਨਾ ਕੋਇ ਲਟਕਾਈਆ। ਰਾਏ ਧਰਮ ਨਾ ਦਏ ਸਜ਼ਾਈ, ਚਿਤ੍ਰਗੁਪਤ ਨਾ ਵੇਖ ਵਖਾਈਆ। ਕਿਰਪਾ ਕਰਨੀ ਬੇਪਰਵਾਹੀ, ਬੇਅੰਤ ਤੇਰੀ ਓਟ ਤਕਾਈਆ। ਤੂੰ ਆਦਿ ਅੰਤ ਦਾ ਸਾਚਾ ਮਾਹੀ, ਮਿਹਰਵਾਨ ਨੂਰ ਇਲਾਹੀਆ। ਜਿਸ ਕਾਰਨ ਗੋਬਿੰਦ ਬੂਟਾ ਪੁੱਟਿਆ ਕਾਹੀ, ਕਾਇਨਾਤ ਵੇਖਣਾ ਥਾਉਂ ਥਾਈਂਆ। ਰਹਿਬਰ ਬਣਨਾ ਦੋ ਜਹਾਨ ਰਾਹੀ, ਰਸਤਾ ਇਕੋ ਦੇਣਾ ਦ੍ਰਿੜਾਈਆ। ਦੀਨ ਮਜ਼੍ਹਬ ਦਾ ਝਗੜਾ ਦੇਣਾ ਮੁਕਾਈ, ਮੁਕੰਮਲ ਆਪਣਾ ਹੁਕਮ ਵਰਤਾਈਆ। ਧੁਰ ਦਾ ਢੋਲਾ ਸਚ ਸੰਦੇਸ਼ਾ ਨਾਮ ਸੁਣਾਈ, ਕਲਮਾ ਇਕੋ ਗਾਈਆ। ਵਾਹਿਦ

❋

❋

ਆਪਣੀ ਰਮਜ਼ ਲਗਾਈ, ਵਾਹਵਾ ਆਪਣਾ ਪੜਦਾ ਲਾਹੀਆ। ਤੇਰਾ ਮੇਲਾ ਹੋਵੇ ਚਾਈਂ ਚਾਈਂ, ਚਾਉ ਘਨੇਰਾ ਇਕ ਪਰਗਟਾਈਆ। ਤੂੰ ਜਲਵਾਗਰ ਨੂਰ ਅਲਾਹੀ, ਆਲਮੀਨ ਇਕ ਅਖਵਾਈਆ। ਸ਼ਾਹ ਪਾਤਸ਼ਾਹ ਤੇਰੀ ਸੱਚੀ ਸ਼ਹਿਨਸ਼ਾਹੀ, ਸਚਖੰਡ ਦਵਾਰ ਨਜ਼ਰੀ ਆਈਆ। ਝਗੜਾ ਮੁਕਾਉਣਾ ਥਲ ਅਸਗਾਹੀ, ਗਹਿਰ ਗੰਭੀਰ ਇਕੋ ਗ੍ਰਹਿ ਦੇਣਾ ਦਰਸਾਈਆ। ਤੇਰੇ ਚਰਨ ਕਵਲ ਕਵਲ ਚਰਨ ਹੋਵੇ ਸਰਨਾਈ, ਸਰਨਗਤ ਇਕ ਅਖਵਾਈਆ। ਸੰਤ ਭਗਤ ਸੂਫ਼ੀ ਕਹਿਣ ਤੇਰਾ ਨਾਮ ਦੁਹਾਈ, ਦੂਜਾ ਰਾਗ ਨਾ ਕੋਇ ਸੁਣਾਈਆ। ਕਲਜੁਗ ਜੀਵਾਂ ਕੂੜੀ ਮੇਟਣੀ ਸ਼ਾਹੀ, ਦੁਰਮਤ ਮੈਲ ਦੇਣੀ ਧਵਾਈਆ। ਸਦੀ ਚੌਧਵੀਂ ਅੰਤ ਬਚਾਈ, ਬਚਪਨ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰਾ ਢੋਲਾ ਗੀਤ ਨਾਉਂ ਨਿਰੰਕਾਰ ਸੁਣੀਏ ਥਾਉਂ ਥਾਈਂ, ਥਾਨ ਥਨੰਤਰ ਗਗਨ ਗਗਨੰਤਰ ਹਰ ਘਟ ਜੀਵ ਤੇਰੀ ਧਰਮ ਧਾਰ ਦੀ ਵੱਜੇ ਵਧਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੬ ਹਰਿ ਸੰਗਤ ਦੇ ਨਵਿਤ ਤਲਵਾੜਾ ਸ਼ਹਿਰ

ਪੁਰਖ ਅਬਿਨਾਸ਼ੀ ਕਿਰਪਾ ਧਾਰ, ਧਰਨੀ ਧਰਤ ਧਵਲ ਧੌਲ ਦਇਆ ਕਮਾਈਆ। ਨਿਰਗੁਣ ਸਰਗੁਣ ਵੇਖ ਆਪਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਲਹਿਣਾ ਤਕ ਤੇਈ ਅਵਤਾਰ, ਤ੍ਰੈਗੁਣ ਅਤੀਤੇ ਆਪਣਾ ਪੜਦਾ ਲਾਹੀਆ। ਪੈਗ਼ੰਬਰਾਂ ਪਾ ਸਾਰ, ਮਹਾਂਸਾਰਥੀ ਆਪਣਾ ਬਲ ਪਰਗਟਾਈਆ। ਗੁਰੂਆਂ ਕਰ ਵਿਚਾਰ, ਵਿਚਰ ਕੇ ਸਭ ਨੂੰ ਦੇ ਦ੍ਰਿੜਾਈਆ। ਚਾਰੋਂ ਕੁੰਟ ਧੂੰਆਂਧਾਰ, ਨੂਰ ਚੰਦ ਨਾ ਕੋਇ ਰੁਸ਼ਨਾਈਆ। ਸ਼ਾਸਤਰ ਸਿਮਰਤ ਪੜ੍ਹ ਪੜ੍ਹ ਥੱਕਾ ਸੰਸਾਰ, ਵੇਦ ਪੁਰਾਨ ਅੰਜੀਲ ਕੁਰਾਨ ਫੋਲ ਫੁਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤਕ ਗੁਰੂਦਵਾਰ, ਨੌਂ ਖੰਡ ਸੱਤ ਦੀਪ ਆਪਣਾ ਪੜਦਾ ਲਾਹੀਆ। ਚਾਰ ਜੁਗ ਦੇ ਸਿਫ਼ਤਾਂ ਵਾਲੇ ਨਾਮ ਵੇਖ ਨਿਰੰਕਾਰ, ਨਰ ਨਰਾਇਣ ਧਿਆਨ ਲਗਾਈਆ। ਬਹੁੜੀ ਚਾਰੋਂ ਕੁੰਟ ਆਈ ਹਾਰ, ਦਰੋਹੀ ਤੇਰਾ ਦਰ ਨਾ ਕੋਇ ਖੁਲ੍ਹਾਈਆ। ਸਦੀ ਚੌਧਵੀਂ ਅੰਤਮ ਸਾਰੇ ਗਏ ਹਾਰ, ਬਲੀ ਬਲ ਨਾ ਕੋਇ ਵਖਾਈਆ। ਡੰਡਾਵਤ ਬੰਦਨਾ ਵਿਚ ਸਾਡੀ ਨਿਮਸਕਾਰ, ਸੱਜਦਿਆਂ ਵਿਚ ਸੀਸ ਝੁਕਾਈਆ। ਜੋਤੀ ਜਾਤੇ ਹੋ ਜ਼ਾਹਰ, ਪੁਰਖ ਬਿਧਾਤੇ ਆਪਣਾ ਜ਼ਹੂਰ ਦੇ ਪਰਗਟਾਈਆ। ਕਲਕਾਤੀ ਕਰ ਖ਼ੁਆਰ, ਕੂੜ ਵਿਕਾਰਾ ਦੇ ਮਿਟਾਈਆ। ਸ਼ਬਦ ਖੰਡਾ ਖਿੱਚ ਕਟਾਰ, ਕਟਾਕਸ਼ ਨਾਮ ਵਾਲਾ ਲਗਾਈਆ। ਦੋ ਜਹਾਨਾਂ ਹੋ ਉਜਿਆਰ, ਉਜਲ ਆਪਣਾ ਆਪ ਕਰਾਈਆ। ਦੀਨ ਦੁਨੀ ਵੇਖ ਦੁਖਿਆਰ, ਦੁਖੀਆਂ ਦਰਦ ਮਿਟਾਈਆ। ਤੂੰ ਮਾਲਕ ਸਾਂਝਾ ਯਾਰ, ਪਰਵਰਦਿਗਾਰ ਅਗੰਮ ਅਥਾਹੀਆ। ਦਰ ਠਾਂਡੇ ਇਕ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਝਗੜਾ ਮੇਟ ਦੇ ਨੌ ਦਵਾਰ, ਜਗਤ ਵਾਸਨਾ ਰਹੇ ਨਾ ਰਾਈਆ। ਸ਼ਾਹ ਰਗ ਦੇ ਉਪਰ ਚੜ੍ਹ ਸ਼ਾਹ ਸਵਾਰ, ਆਪਣਾ ਪੰਧ ਮੁਕਾਈਆ। ਤ੍ਰੈਕੁਟੀ ਦਾ ਲੇਖਾ ਦੇ ਨਿਵਾਰ, ਸੁਰਤ ਤੁਰਤ ਭੇਵ ਚੁਕਾਈਆ। ਸ਼ਬਦ ਅਨਾਦੀ ਦੇ ਧੁਨਕਾਰ, ਅਗੰਮੀ ਧੁਨ ਸੁਣਾਈਆ। ਅੰਮ੍ਰਿਤ ਬਖ਼ਸ਼ ਠੰਡਾ ਠਾਰ, ਠਾਕਰ ਹੋ ਕੇ ਦੇ ਵਰਤਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਅੱਗੇ ਹੋ ਨਾ ਕੋਇ ਅਟਕਾਈਆ। ਘਰ ਵਿਚ ਘਰ ਦਿਸੇ ਜ਼ਾਹਰ, ਨਿਰਗੁਣ ਤੇਰਾ ਨੂਰ ਰੁਸ਼ਨਾਈਆ। ਫੜ ਬਾਂਹੋਂ ਜਾਣਾ ਤਾਰ, ਤ੍ਰੈਗੁਣ ਅਤੀਤੇ

❋

❋

ਆਪਣੀ ਦਇਆ ਕਮਾਈਆ। ਸਚ ਦਵਾਰ ਖੋਲ੍ਹਣਾ ਕਵਾੜ, ਬੰਦੀਖ਼ਾਨਾ ਮੇਰਾ ਦੇਣਾ ਤੁੜਾਈਆ। ਸਾਚੀ ਮੰਜ਼ਲ ਦੇਣਾ ਚਾੜ੍ਹ, ਮਜ਼ਲ ਪਿਛਲੀ ਪੰਧ ਮੁਕਾਈਆ। ਤੇਰਾ ਧਰਮ ਦਾ ਦਿਸੇ ਅਖਾੜ, ਬਿਨ ਗੋਪੀ ਕਾਹਨ ਨਾਚ ਨਚਾਈਆ। ਮਾਲਕ ਬਣਨਾ ਇਕੋ ਲਾੜ, ਲਾੜਾ ਸ਼ਹਿਨਸ਼ਾਹੀਆ। ਤੇਰੀ ਧਾਰ ਸ਼ਬਦ ਸਾਰ ਵਿਚ ਸਾਰ ਮਿਲੇ ਨਿਰੰਕਾਰ, ਨਿਰਾਕਾਰ ਤੇਰੇ ਗ੍ਰਹਿ ਵੱਜੇ ਵਧਾਈਆ। ਸਚ ਸਿੰਘਾਸਣ ਕਰਨਾ ਪਿਆਰ, ਪ੍ਰੀਤਮ ਆਪਣਾ ਪ੍ਰੇਮ ਵਖਾਈਆ। ਆਤਮਾ ਪਰਮਾਤਮਾ ਮੇਲ ਮਿਲਾਉਣਾ ਕੰਤ ਸੁਹਾਗੀ ਨਾਰ, ਸੰਜੋਗ ਲੈਣਾ ਬਣਾਈਆ। ਬਿਨ ਹੱਥਾਂ ਤੋਂ ਕਰਾਂ ਨਿਮਸਕਾਰ, ਘਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਕੰਤ ਭਗਵੰਤ ਮਿਹਰ ਕਰਨੀ ਅਪਰ ਅਪਾਰ, ਅਪਰੰਪਰ ਸਵਾਮੀ ਅੰਤਰਜਾਮੀ ਪੜਦਾ ਦੇਣਾ ਉਠਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੬ ਜਾਗੀਰ ਸਿੰਘ ਦੇ ਗ੍ਰਹਿ ਤਲਵਾੜਾ ਸ਼ਹਿਰ

ਜਨ ਭਗਤ ਕਹਿਣ ਪ੍ਰਭ ਇਕੋ ਆਸਾ, ਆਸਾ ਤੇਰੇ ਨਾਲ ਰਲਾਈਆ। ਚਰਨ ਪ੍ਰੀਤੀ ਦੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਨਾਮ ਬਖ਼ਸ਼ ਸਵਾਸ ਸਵਾਸਾ, ਸਾਹ ਸਾਹ ਤੇਰਾ ਨਾਮ ਧਿਆਈਆ। ਕਾਇਆ ਮੰਡਲ ਪਾ ਰਾਸਾ, ਸੁਰਤ ਸ਼ਬਦ ਗੋਪੀ ਕਾਹਨ ਨਾਚ ਨਚਾਈਆ। ਨਿਜ ਗ੍ਰਹਿ ਤੇਰਾ ਦਿਸੇ ਵਾਸਾ, ਵਾਸਤਾ ਆਪਣਾ ਪੜਦਾ ਦੇਣਾ ਉਠਾਈਆ। ਤੇਰਾ ਰੂਪ ਨਜ਼ਰੀ ਆਵੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਵੱਜੇ ਵਧਾਈਆ। ਚੁਰਾਸੀ ਵਿਚੋਂ ਹੋਵੇ ਬੰਦ ਖੁਲਾਸਾ, ਬੰਦੀ ਛੋੜ ਦਇਆ ਦੇਣੀ ਕਮਾਈਆ। ਤੇਰੇ ਦਰ ਤੋਂ ਜਾਏ ਨਾ ਕੋਇ ਨਿਰਾਸਾ, ਨਿਰਾਸਤਾ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਪਾਸਾ, ਕਰਵਟ ਆਪਣੀ ਲੈ ਬਦਲਾਈਆ। ਤੂੰ ਆਦਿ ਜੁਗਾਦਿ ਸਾਹਿਬ ਪੁਰਖ ਅਬਿਨਾਸ਼ਾ, ਪਾਰਬ੍ਰਹਮ ਬੇਪਰਵਾਹੀਆ। ਸ਼ੰਕਰ ਵੇਖੇ ਉਪਰ ਕੈਲਾਸ਼ਾ, ਬ੍ਰਹਮਾ ਬ੍ਰਹਮ ਧਿਆਨ ਲਗਾਈਆ। ਵਿਸ਼ਨੂੰ ਤੇਰੇ ਨਾਮ ਦੀ ਬੋਲੇ ਭਾਸ਼ਾ, ਪੇਸ਼ੀਨਗੋਈ ਰਿਹਾ ਦ੍ਰਿੜਾਈਆ। ਕਲਜੁਗ ਅੰਤਮ ਖੇਲ ਕਰੇ ਸ਼ਾਹੋ ਭੂਪ ਸ਼ਾਬਾਸ਼ਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਕਲਜੁਗ ਕੂੜੀ ਕਿਰਿਆ ਤੋੜੇ ਨਾਤਾ, ਸਤਿਜੁਗ ਸਚ ਸਚ ਪਰਗਟਾਈਆ। ਚਾਰ ਜੁਗ ਦਾ ਪਿਛਲਾ ਕਢੇ ਖਾਤਾ, ਫ਼ਰਦਾਂ ਫੋਲੇ ਥਾਉਂ ਥਾਈਂਆ। ਸੋ ਪੁਰਖ ਅਕਾਲੇ ਦੀਨ ਦਿਆਲੇ ਤੂੰ ਸਰਬ ਕਲਾ ਸਮਰਾਥਾ, ਸਾਹਿਬ ਤੇਰੇ ਹੱਥ ਵਡਿਆਈਆ। ਗ਼ਰੀਬ ਨਿਮਾਣਿਆਂ ਮੰਨ ਆਖਾ, ਕੋਝਿਆਂ ਕਮਲਿਆਂ ਗਲੇ ਲਗਾਈਆ। ਤੂੰ ਧੁਰਦਰਗਾਹੀ ਦੇਵਣਹਾਰਾ ਦਾਤਾ, ਵਸਤ ਅਗੰਮ ਦੇ ਵਰਤਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟ ਸਬਾਈ ਹੋਵੇ ਜਾਪਾ, ਜਗਜੀਵਣ ਦਾਤੇ ਇਕੋ ਨਾਮ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਵਰਤੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਮੰਨਣ ਚਾਈਂ ਚਾਈਂਆ।

❋

❋

੨੨ ਫੱਗਣ ਸ਼ਹਿਨਸ਼ਾਹੀ ਸੰਮਤ ੬ ਜੁਗਿੰਦਰ ਸਿੰਘ ਦੇ ਗ੍ਰਹਿ ਤਲਵਾੜਾ ਸ਼ਹਿਰ

ਜਨ ਭਗਤੋ ਮੈਂ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨੀ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਮਰਦ ਮਰਦਾਨੀ, ਆਦਿ ਨਿਰੰਜਣ ਨੂਰ ਇਲਾਹੀਆ। ਅਬਿਨਾਸ਼ੀ ਕਰਤਾ ਹੁਕਮਰਾਨੀ, ਸ੍ਰੀ ਭਗਵਾਨ ਵਡ ਵਡਿਆਈਆ। ਪਾਰਬ੍ਰਹਮ ਖੇਲ ਮਹਾਨੀ, ਪਤਿਪਰਮੇਸ਼ਵਰ ਹੋ ਕੇ ਆਪ ਕਰਾਈਆ। ਸ਼ਬਦੀ ਧਾਰ ਸੁਤ ਬਲਵਾਨੀ, ਯੋਧਾ ਸੂਰ ਇਕ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਨਿਸ਼ਾਨੀ, ਨਿਸ਼ਾਨਾ ਨਿਰਗੁਣ ਧਾਰ ਇਕ ਪਰਗਟਾਈਆ। ਲੱਖ ਚੁਰਾਸੀ ਜਿਸ ਦੀ ਬਣੀ ਖਾਣੀ, ਚਾਰੇ ਖਾਣੀ ਵੰਡ ਵੰਡਾਈਆ। ਤ੍ਰੈਗੁਣ ਮਾਇਆ ਖੇਲ ਨਾਦਾਨੀ, ਨਿਰਵੈਰ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਖੇਲ ਖੇਲਾਂ ਵਿਚ ਦੋ ਜਹਾਨੀ, ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਅਵਤਾਰ ਪੈਗ਼ੰਬਰ ਗੁਰੂਆਂ ਕਰ ਧੁਰ ਫ਼ਰਮਾਨੀ, ਨਾਮ ਨਿਧਾਨਾ ਇਕ ਦ੍ਰਿੜਾਈਆ। ਲੇਖਾ ਲੇਖ ਮਸਤਕ ਪੇਸ਼ਾਨੀ, ਆਪਣਾ ਭੇਵ ਖੁਲ੍ਹਾਈਆ। ਕਲਜੁਗ ਅੰਤਮ ਵੇਖਾਂ ਮਾਰ ਧਿਆਨੀ, ਨੌਂ ਖੰਡ ਸੱਤ ਦੀਪ ਧਿਆਨ ਲਗਾਈਆ। ਚਾਰੋਂ ਕੁੰਟ ਵਧੀ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਚੜ੍ਹੀ ਤੁਗ਼ਿਆਨੀ, ਚਾਰ ਵਰਨ ਅਠਾਰਾਂ ਬਰਨ ਰਹੀ ਰੁੜ੍ਹਾਈਆ। ਸਤਿ ਧਰਮ ਰਿਹਾ ਨਾ ਜਿਸਮ ਜਿਸਮਾਨੀ, ਜ਼ਮੀਰ ਬਦਲੀ ਕੂੜ ਲੋਕਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਨਾ ਵੱਜੇ ਵਧਾਈਆ। ਮਨ ਮਨੂਆ ਹੋਇਆ ਅਭਿਮਾਨੀ, ਮਨ ਕਾ ਮਣਕਾ ਨਾ ਕੋਇ ਭਵਾਈਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਠੰਡਾ ਪਾਣੀ, ਅੱਠ ਸੱਠ ਰੋਵਣ ਮਾਰਨ ਧਾਈਆ। ਗੁਰ ਦਰ ਮੰਦਰ ਮਸਜਿਦ ਮੱਠ ਦਿਸੇ ਕੂੜ ਨਿਸ਼ਾਨੀ, ਨਾਮ ਨਿਸ਼ਾਨਾ ਨਾ ਕੋਇ ਝੁਲਾਈਆ। ਹਰ ਹਿਰਦੇ ਅੰਦਰ ਮਾਇਆ ਮਮਤਾ ਕੀਤੀ ਵੈਰਾਨੀ, ਵੈਰੀ ਮੀਤ ਸਮਝ ਕੋਇ ਨਾ ਪਾਈਆ। ਕਿਸੇ ਦੀ ਲੇਖੇ ਲੱਗੇ ਨਾ ਤਰਲ ਜਵਾਨੀ, ਜੋਬਨ ਸਚ ਨਾ ਕੋਇ ਹੰਢਾਈਆ। ਸੁਰਤ ਸ਼ਬਦ ਸੁਣੇ ਨਾ ਕੋਇ ਧੁਨਕਾਨੀ, ਧੁਨ ਨਾਦ ਨਾ ਕੋਇ ਸ਼ਨਵਾਈਆ। ਜੋਤ ਜਗੇ ਨਾ ਦੀਪਕ ਨਿਰਗੁਣ ਨੂਰ ਨੁਰਾਨੀ, ਅੰਧ ਅਗਿਆਨ ਨਾ ਕੋਇ ਮਿਟਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਮੇਰੀ ਪੜ੍ਹਦੇ ਜਗਤ ਅੱਖਰਾਂ ਨਾਲ ਬਾਣੀ, ਸੋਹਲੇ ਢੋਲੇ ਗਾਈਆ। ਮਿਹਰਵਾਨ ਮੁਹੱਬਤ ਕਰ ਕੇ ਮੰਗਣ ਨਾ ਸੱਚਾ ਦਾਨੀ, ਖ਼ਾਲੀ ਝੋਲੀ ਅੱਗੇ ਡਾਹੀਆ। ਬਿਨਾ ਗੋਬਿੰਦ ਦੀ ਧਾਰ ਸਚ ਕਰੇ ਨਾ ਕੋਇ ਕੁਰਬਾਨੀ, ਕਰਬਲੇ ਵਾਲੇ ਰੋਵਣ ਮਾਰਨ ਧਾਈਂਆ। ਸਦੀ ਚੌਧਵੀਂ ਚੌਦਾਂ ਤਬਕ ਹੋਈ ਹੈਰਾਨੀ, ਹੈਰਤ ਵਿਚ ਸਾਰੇ ਨੈਣ ਉਠਾਈਆ। ਸ਼ਰਅ ਦੀ ਕੋਈ ਕਟ ਨਾ ਸਕੇ ਗ਼ੁਲਾਮੀ, ਗ਼ੁਰਬਤ ਅੰਦਰੋਂ ਨਾ ਕੋਇ ਕਢਾਈਆ। ਪਰਵਰਦਿਗਾਰ ਸਾਂਝਾ ਯਾਰ ਨਾ ਮਿਲੇ ਅਮਾਮੀ, ਅਮਲਾਂ ਤੋਂ ਰਹਿਤ ਨਾ ਕੋਇ ਕਰਾਈਆ। ਜਨ ਭਗਤੋ ਜਿਧਰ ਤਕਾਂ ਮੇਰੇ ਨਾਮ ਦੀ ਹੋਵੇ ਬਦਨਾਮੀ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਸਚ ਸੁਣੇ ਨਾ ਕੋਇ ਪੈਗ਼ਾਮੀ, ਪੈਗ਼ੰਬਰ ਬੈਠੇ ਸੀਸ ਝੁਕਾਈਆ। ਅੰਤ ਲੇਖਾ ਮੁਕਣਾ ਵੇਖੋ ਇਸਲਾਮੀ, ਇਸਮ ਆਪਣਾ ਇਕ ਦ੍ਰਿੜਾਈਆ। ਪੁਰਖ ਅਕਾਲ ਕਹੇ ਮੈਂ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰਾ ਏਕੰਕਾਰਾ ਜਨ ਭਗਤਾਂ ਇਕੋ ਮੰਜ਼ਲ ਦੱਸੇ ਆਸਾਨੀ, ਪ੍ਰੇਮ ਭਗਤੀ ਵਿਚ ਅਹਿਸਾਨ ਨਾ ਕੋਇ ਜਣਾਈਆ।

❋

❋

੨੨ ਫੱਗਣ ਸ਼ਹਿਨਸ਼ਾਹੀ ਸੰਮਤ ੬ ਰੇਸ਼ਮ ਸਿੰਘ ਦੇ ਗ੍ਰਹਿ ਪਿੰਡ ਮਕੇਰੀਆਂ ਜ਼ਿਲਾ ਹੁਸ਼ਿਆਰ ਪੁਰ

ਜਨ ਭਗਤੋ ਮੈਂ ਹਰ ਘਟ ਅੰਦਰ ਵੇਖਾਂ, ਲੱਖ ਚੁਰਾਸੀ ਅੰਦਰ ਧਿਆਨ ਲਗਾਈਆ। ਕਰਮ ਕਾਂਡ ਰਹਿਣ ਨਾ ਦੇਵਾਂ ਭੁਲੇਖਾ, ਭਰਮ ਵਿਚ ਨਾ ਕੋਇ ਭਰਮਾਈਆ। ਮੇਰਾ ਆਦਿ ਅੰਤ ਅਨਡਿਠੜਾ ਦੇਸਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਾਂ ਵੇਸਾ, ਵੇਸ ਅਨੇਕਾ ਰੂਪ ਬਦਲਾਈਆ। ਦੋ ਜਹਾਨਾਂ ਬਣਾਂ ਨੇਤਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸਭ ਦਾ ਪੜਦਾ ਜਾਣਾ ਭੇਤਾ, ਭੇਵ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਸਭ ਦਾ ਪੂਰਾ ਕਰਾਂ ਠੇਕਾ, ਠਾਕਰ ਹੋ ਕੇ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਦਇਆ ਕਮਾਈਆ। ਜਨ ਭਗਤੋ ਮੇਰਾ ਲੇਖਾ ਆਦਿ ਅੰਤ, ਜੁਗ ਚੌਕੜੀ ਵੇਖ ਵਖਾਈਆ। ਵੇਖਾਂ ਸਾਧ ਸੰਤ, ਸੂਫ਼ੀਆਂ ਖੋਜ ਖੁਜਾਈਆ। ਤਕਾਂ ਜਿਹਵਾ ਮੰਤ, ਰਸਨਾ ਗੁਣ ਵਡਿਆਈਆ। ਜਾਣਾਂ ਹਉਮੇ ਹੰਗਤ, ਗੜ੍ਹਾਂ ਫੋਲ ਫੁਲਾਈਆ। ਵੇਖਾਂ ਧੁਰ ਦੀ ਸੰਗਤ, ਸੰਗੀ ਸਾਥੀ ਮੇਲ ਮਿਲਾਈਆ। ਸਤਿ ਦੀ ਸਚ ਬਣਾਵਾਂ ਬਣਤ, ਧੁਰਦਰਗਾਹੀ ਘਾੜਤ ਆਪ ਘੜਾਈਆ। ਕਲਜੁਗ ਕਰਾਵਾਂ ਅੰਤ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਸਤਿਜੁਗ ਬਣਾਵਾਂ ਬਣਤ, ਧੁਰ ਦਾ ਹੁਕਮ ਵਰਤਾਈਆ। ਲੱਖ ਚੁਰਾਸੀ ਬਣ ਕੇ ਕੰਤ, ਆਤਮ ਸੇਜਾ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਪੰਡਤ, ਬੋਧ ਅਗਾਧਾ ਅਗਾਧ ਇਕ ਅਖਵਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੬ ਬਲਵੰਤ ਸਿੰਘ ਦੇ ਗ੍ਰਹਿ ਮਕੇਰੀਆਂ ਜ਼ਿਲਾ ਹੁਸ਼ਿਆਰ ਪੁਰ

ਜਗਤ ਧਾਰ ਦੀ ਲੱਗੀ ਗਰਮੀ, ਗਰਮਾ ਗਰਮ ਰਹੀ ਕਰਾਈਆ। ਗਰਮੀ ਵਿਚੋਂ ਪਿਆਰ ਦੀ ਨਿਕਲੀ ਨਰਮੀ, ਨਿਰਮਾਣਤਾ ਆਪਣਾ ਰੂਪ ਬਦਲਾਈਆ। ਸਤਿਗੁਰ ਨਾਮ ਦੀ ਬੂਟੀ ਬ੍ਰਹਮੀ, ਬ੍ਰਹਮ ਲੇਖਾ ਦਏ ਚੁਕਾਈਆ। ਸਾਹਿਬ ਦੀ ਚਰਨੀ ਲੱਗ ਕੇ ਫਿਰ ਕਦੇ ਨਾ ਜਰਮੀ, ਚੁਰਾਸੀ ਵਿਚ ਕਦੇ ਨਾ ਆਈਆ। ਅਕਾਲ ਪੁਰਖ ਦੀ ਇਕੋ ਸਰਨੀ, ਦੂਜੀ ਸਰਨ ਨਾ ਕੋਇ ਵਡਿਆਈਆ। ਇਕੋ ਵਾਰ ਲੇਖਾ ਮੁਕ ਜਾਏ ਉਪਰ ਧਰਨੀ, ਧਰਨੀ ਤੋਂ ਪਰੇ ਆਕਾਸ਼ਾਂ ਤੋਂ ਪਰੇ ਸਚਖੰਡ ਸਾਚੇ ਸੋਭਾ ਪਾਈਆ। ਇਕੋ ਪ੍ਰੇਮ ਪਿਆਰ ਦੀ ਹੋਵੇ ਮਰਨੀ, ਮਰ ਜੀਵਤ ਰੂਪ ਵਟਾਈਆ। ਕਿਰਪਾ ਕਰੇ ਆਪ ਨਿਹਕਰਮੀ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਤੂੰ ਮੇਰਾ ਮੈਂ ਤੇਰਾ ਇਕੋ ਆਤਮ ਪਰਮਾਤਮ ਤੁਕ ਪੜ੍ਹਨੀ, ਜਗਤ ਵਿਦਿਆ ਤੋਂ ਬਾਹਰ ਦਏ ਸਮਝਾਈਆ। ਫਿਰ ਸਾਹਿਬ ਸੁਲਤਾਨ ਸਤਿਗੁਰ ਕਿਰਪਾ ਆਪ ਕਰਨੀ, ਕਰਤਾ ਪੁਰਖ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਵਜੂਦ ਅੰਦਰ ਵੇਖੇ ਬਦਲ ਕੇ ਪ੍ਰੇਮ ਪਿਆਰ ਧਾਰ ਦੀ ਗਰਮੀ, ਜੋ ਰੋਮ ਰੋਮ ਰੋਮ ਗਰਮ ਦਏ ਕਰਾਈਆ।

❋

❋

੨੨ ਫੱਗਣ ਸ਼ਹਿਨਸ਼ਾਹੀ ਸੰਮਤ ੬ ਲਾਲ ਚੰਦ ਦੇ ਗ੍ਰਹਿ ਪਿੰਡ ਭੀਮ ਪੁਰ ਜ਼ਿਲਾ ਗੁਰਦਾਸ ਪੁਰ

ਜਨ ਭਗਤ ਕਹਿਣ ਪ੍ਰਭ ਸਭ ਦਾ ਇਕੋ ਲੇਖਾ, ਨਿਰੰਕਾਰ ਅਗੰਮ ਅਥਾਹੀਆ। ਲੱਖ ਚੁਰਾਸੀ ਆਤਮ ਪਰਮਾਤਮ ਕਰ ਸਾਚਾ ਹੇਤਾ, ਹਿਤਕਾਰੀ ਹੋ ਕੇ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਕਲਜੁਗ ਅੰਤਮ ਸਭ ਦਾ ਪੂਰਾ ਕਰ ਲੇਖਾ, ਅਵਤਾਰ ਪੈਗ਼ੰਬਰ ਗੁਰ ਬਾਕੀ ਰਹਿਣ ਕੋਇ ਨਾ ਪਾਈਆ। ਸਚ ਸਵਾਮੀ ਅੰਤਰਜਾਮੀ ਧਰਮ ਦੀ ਧਾਰ ਖੋਲ੍ਹ ਭੇਤਾ, ਭੇਵ ਅਭੇਦ ਆਪਣਾ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਡ ਦਾਤੇ ਤੇਰੀ ਇਕ ਸਰਨਾਈਆ। ਜਨ ਭਗਤ ਕਹਿਣ ਪ੍ਰਭ ਧੁਰ ਦੇ ਠਾਕਰ, ਸਵਾਮੀ ਸਚ ਤੇਰੀ ਸਰਨਾਈਆ। ਭਾਗ ਲਗਾ ਦੇ ਡੂੰਘੀ ਗਾਗਰ, ਗਹਿਰ ਗੰਭੀਰ ਹੋ ਸਹਾਈਆ। ਸਤਿ ਸਚ ਕਰ ਆਦਲ, ਧਰਮ ਇਨਸਾਫ਼ ਇਕ ਬਣਾਈਆ। ਸ਼ਰਅ ਦਾ ਰਹੇ ਕੋਇ ਨਾ ਕਾਤਲ, ਮਜ਼੍ਹਬ ਦੀ ਕਰੇ ਨਾ ਕੋਇ ਲੜਾਈਆ। ਭੇਵ ਅਭੇਦਾ ਖੋਲ੍ਹ ਦੇ ਬਾਤਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੂੰ ਪੁਰਖ ਅਕਾਲ ਅਕਾਲ ਅਬਿਨਾਸ਼ਣ, ਹਰਿ ਕਰਤਾ ਨੂਰ ਇਲਾਹੀਆ। ਧਰਨੀ ਧਰਤ ਧਵਲ ਧੌਲ ਉਤੇ ਪਾ ਰਾਸਨ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਸਤਿ ਧਰਮ ਦਾ ਜੋੜ ਨਾਤਨ, ਕੂੜੀ ਕਿਰਿਆ ਡੇਰਾ ਢਾਹੀਆ। ਨਿਜ ਗ੍ਰਹਿ ਕਰ ਆਪਣਾ ਵਾਸਣ, ਵਾਸਤਾ ਆਪਣੇ ਨਾਲ ਰਖਾਈਆ। ਨਿਰਗੁਣ ਨੂਰ ਕਰ ਪ੍ਰਕਾਸ਼ਨ, ਅੰਧ ਅੰਧੇਰ ਰਹੇ ਨਾ ਰਾਈਆ। ਮੰਜ਼ਲ ਆਪਣੀ ਚੜ੍ਹਾ ਘਾਟਣ, ਅੱਗੇ ਹੋ ਨਾ ਕੋਇ ਅਟਕਾਈਆ। ਲੱਖ ਚੁਰਾਸੀ ਮਿਟੇ ਵਾਟਣ, ਪਾਂਧੀ ਪੰਧ ਦੇਣਾ ਮੁਕਾਈਆ। ਤੂੰ ਸਾਹਿਬ ਪੁਰਖ ਅਬਿਨਾਸ਼ਣ, ਹਰਿ ਕਰਤਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਰਬ ਕਲਾ ਸਮਰਾਥਣ, ਸਮਰਥ ਸਵਾਮੀ ਅੰਤਰਜਾਮੀ ਅੰਤਸ਼ਕਰਨ ਵੇਖ ਦੀਨ ਦੁਨੀ ਜਗਤ ਲੋਕਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੬ ਕੁਸ਼ੱਲਿਆ ਦੇਵੀ ਦੇ ਗ੍ਰਹਿ ਪਿੰਡ ਭੀਮ ਪੁਰ ਜ਼ਿਲਾ ਗੁਰਦਾਸ ਪੁਰ

ਜਨ ਭਗਤੋ ਪ੍ਰਭ ਕਿਰਪਾ ਕਰੇ ਆਪ, ਆਪ ਆਪਣੀ ਦਇਆ ਕਮਾਈਆ। ਜਨਮ ਜਨਮ ਦੇ ਮੇਟੇ ਪਾਪ, ਪਤਿਤ ਪੁਨੀਤ ਆਪ ਬਣਾਈਆ। ਹਉਮੇ ਰੋਗ ਮੇਟੇ ਸੰਤਾਪ, ਸਹਿੰਸਾ ਅੰਦਰੋਂ ਦਏ ਕਢਾਈਆ। ਆਤਮ ਪਰਮਾਤਮ ਦੱਸੇ ਜਾਪ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਮੇਟੇ ਜ਼ਾਤ ਪਾਤ, ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਅੰਤਰ ਰਹੇ ਨਾ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਕਰੇ ਰੁਸ਼ਨਾਈਆ। ਸਤਿਗੁਰ ਹੋ ਕੇ ਦੇਵੇ ਸਾਥ, ਸਗਲਾ ਸੰਗ ਬਣਾਈਆ। ਮੰਜ਼ਲ ਪੌੜੀ ਚੜ੍ਹਾਏ ਘਾਟ, ਅਗਲਾ ਪਿਛਲਾ ਪੰਧ ਮੁਕਾਈਆ। ਜਨਮ ਜਨਮ ਦੀ ਮੇਟੇ ਵਾਟ, ਚੁਰਾਸੀ ਦੇਵੇ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਇਕ ਸੁਹਾਈਆ। ਜਨ ਭਗਤੋ ਕਿਰਪਾ ਕਰੇ ਦੀਨ ਦਿਆਲਾ, ਦਇਆਨਿਧ ਦਇਆ ਕਮਾਈਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲਾ, ਕਾਅਬਾ ਇਕੋ ਇਕ ਸੁਹਾਈਆ। ਜਿਥੇ ਨਿਰਗੁਣ ਦੀਪਕ ਕਰੇ ਉਜਾਲਾ, ਜੋਤੀ ਜੋਤ ਡਗਮਗਾਈਆ। ਦੁਰਮਤ ਮੈਲ ਦਾਗ਼ ਰਹੇ ਨਾ ਕਾਲਾ, ਕੂੜੀ ਕਿਰਿਆ ਦਏ

❋

❋

ਚੁਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਮਾਰਗ ਦੱਸ ਸੁਖਾਲਾ, ਈੜਾ ਪਿੰਗਲ ਸੁਖਮਨ ਤੋਂ ਬਾਹਰ ਆਪਣਾ ਪੜਦਾ ਲਾਹੀਆ। ਨਾਮ ਦੇ ਸੱਚਾ ਧੰਨ ਮਾਲਾ, ਭੰਡਾਰਾ ਅਤੋਟ ਅਤੁਟ ਵਰਤਾਈਆ। ਜੀਵਨ ਜੁਗਤੀ ਬਦਲ ਦੇਵੇ ਚਾਲਾ, ਚਾਲ ਆਪਣੇ ਨਾਲ ਰਖਾਈਆ। ਜਨਮ ਕਰਮ ਦਾ ਹੱਲ ਕਰੇ ਸਵਾਲਾ, ਅੱਗੇ ਲੇਖਾ ਰਹੇ ਨਾ ਰਾਈਆ। ਸ਼ਬਦ ਅਨਾਦ ਵਜਾ ਕੇ ਤਾਲਾ, ਧੁਨ ਅਗੰਮੀ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਭੂਤ ਭਵਿਖਤ ਹਾਲਾ, ਹਾਲਤ ਤਕੇ ਜਗਤ ਲੋਕਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੬ ਦੇਵ ਰਾਜ ਦੇ ਗ੍ਰਹਿ ਪਿੰਡ ਭੀਮ ਪੁਰ ਜ਼ਿਲਾ ਗੁਰਦਾਸ ਪੁਰ

ਜਨ ਭਗਤੋ ਇਕੋ ਜਪਣਾ ਸੋਹੰ ਮੰਤ, ਮੰਤਵ ਮਾਨਸ ਜਨਮ ਹੱਲ ਕਰਾਈਆ। ਧਰਮ ਦੀ ਧਾਰ ਬਣਨਾ ਸੰਤ, ਸਤਿਗੁਰ ਸ਼ਬਦ ਵਿਚ ਸਮਾਈਆ। ਗੜ੍ਹ ਤੋੜਨਾ ਹਉਮੇ ਹੰਗਤ, ਹੰ ਬ੍ਰਹਮ ਰੂਪ ਪਰਗਟਾਈਆ। ਸਚ ਦੀ ਧਾਰ ਬਣਨਾ ਪੰਡਤ, ਬੁੱਧੀ ਤੋਂ ਪਰੇ ਬੋਧ ਕਰਾਈਆ। ਪੁਰਖ ਅਬਿਨਾਸ਼ੀ ਪਾਉਣਾ ਕੰਤ, ਹਰਿ ਕਰਤਾ ਅਗੰਮ ਅਥਾਹੀਆ। ਮਾਨਸ ਜਨਮ ਬਣਾਉਣੀ ਬਣਤ, ਸਚ ਸਚ ਰੰਗ ਰੰਗਾਈਆ। ਪੰਧ ਮੁਕਾਉਣਾ ਸਵਰਗ ਬਹਿਸ਼ਤ ਜੱਨਤ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਮਿਲੇ ਸਾਹਿਬ ਭਗਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਮਾਉਣਾ ਅੰਤ, ਅੰਤਸ਼ਕਰਨ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਜਨ ਭਗਤੋ ਪ੍ਰਭ ਦਾ ਜਪਣਾ ਨਾਮ ਅਗੰਮਾ, ਅਲਖ ਅਗੋਚਰ ਅਗੰਮ ਅਥਾਹ ਦਏ ਜਣਾਈਆ। ਭਾਗ ਲਗਾਉਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਲੈਣੀ ਬਦਲਾਈਆ। ਪਵਣ ਸਵਾਸ ਜਪਾਉਣਾ ਦਮਾ, ਸਾਹ ਸਾਹ ਵਿਚੋਂ ਪਰਗਟਾਈਆ। ਹਰਖ਼ ਸੋਗ ਮੇਟਣਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਵੈਰਾਗੀ ਹੋ ਕੇ ਨੀਰ ਵਹਾਉਣਾ ਛਮ ਛਮਾ, ਤਿਆਗ ਕੂੜ ਕਿਰਿਆ ਜਣਾਈਆ। ਦੀਨ ਮਜ਼੍ਹਬ ਦਾ ਮੇਟਣਾ ਬੰਨਾ, ਬੰਦਗੀ ਕਰਨੀ ਖ਼ਲਕ ਖ਼ੁਦਾਈਆ। ਸਤਿਜੁਗ ਸਚ ਤਕਣਾ ਸਮਾਂ, ਸਮਾਪਤ ਹੋਵੇ ਕੂੜ ਲੋਕਾਈਆ। ਸਤਿਜੁਗ ਸਾਚਾ ਕਰਨਾ ਰਵਾਂ, ਮਾਰਗ ਲੋਕਮਾਤ ਲਗਾਈਆ। ਨਿਰਗੁਣ ਧਾਰ ਸਰਗੁਣ ਅੰਦਰ ਚਮਕਣਾ ਹੋ ਕੇ ਨੂਰੀ ਚੰਨਾ, ਸੂਰੀਆ ਚੰਦ ਤੋਂ ਕਰਨੀ ਬਾਹਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਨਾਮ ਨਿਧਾਨਾ ਅਗੰਮੀ ਧਨਾ, ਧਨ ਦੌਲਤ ਦਰ ਇਕੋ ਇਕ ਵਰਤਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੬ ਅਜੀਤ ਸਿੰਘ ਦੇ ਗ੍ਰਹਿ ਪਿੰਡ ਕੱਤੋਵਾਲੀ ਜ਼ਿਲਾ ਗੁਰਦਾਸ ਪੁਰ

ਸ੍ਰੀ ਭਗਵਾਨ ਸਦਾ ਕਰਦਾ ਚੋਰੀ, ਚੋਰੀ ਚੋਰੀ ਲੱਖ ਚੁਰਾਸੀ ਵਿਚੋਂ ਆਪਣੇ ਭਗਤ ਲਏ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ

❋

❋

ਬਣਾਵੇ ਜੋੜੀ, ਨਿਰਗੁਣ ਨਿਰਗੁਣ ਨਾਤਾ ਜੋੜੇ ਸਹਿਜ ਸੁਭਾਈਆ। ਜੁਗ ਜੁਗ ਯਾਰੀ ਦੱਸੇ ਥੋੜ੍ਹੀ ਥੋੜ੍ਹੀ, ਜਿਉਂ ਭਾਵੇ ਤਿਵੇਂ ਆਪਣੇ ਰੰਗ ਰੰਗਾਈਆ। ਦੋ ਜਹਾਨ ਬ੍ਰਹਿਮੰਡ ਖੰਡ ਫਿਰੇ ਚੜ੍ਹ ਕੇ ਸ਼ਬਦ ਅਗੰਮੇ ਘੋੜੀ, ਜਗ ਨੇਤਰ ਜਗ ਜੀਵਾਂ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਜਨ ਭਗਤਾਂ ਅੰਦਰੋਂ ਦੇਵੇ ਹੋੜੀ, ਹੋੜਾ ਸੱਸੇ ਉਤੇ ਲਗਾਈਆ। ਹਾਹੇ ਟਿੱਪੀ ਭਾਗ ਕਰ ਮਥੋਰੀ, ਮਿਥਿਆ ਦੱਸੇ ਸਰਬ ਲੋਕਾਈਆ। ਮਨੂਆ ਮਨ ਪਾ ਨਾ ਸਕੇ ਸ਼ੋਰੀ, ਸ਼ੌਹਰ ਹੋ ਕੇ ਵੇਖੇ ਚਾਈਂ ਚਾਈਂਆ। ਸਰਗੁਣ ਦੀ ਧਾਰ ਖੇਲ ਖੇਲੇ ਦੋਹਰੀ, ਦੂਆ ਏਕਾ ਆਪਣਾ ਰੂਪ ਪਰਗਟਾਈਆ। ਧਰਨੀ ਧਰਤ ਧਵਲ ਧੌਲ ਉਤੇ ਅਵਤਾਰ ਪੈਗ਼ੰਬਰ ਰੂਪ ਧਰ ਕੇ ਬਣੇ ਮੋਹਰੀ, ਮੋਹਰ ਆਪਣਾ ਨਾਮ ਲਗਾਈਆ। ਮਾਨਵ ਮਾਨਸ ਮਾਨੁਖ ਸਭ ਦਾ ਬਣ ਕੇ ਜੌਹਰੀ, ਹਰਿਜਨ ਪਰਖੇ ਚਾਈਂ ਚਾਈਂਆ। ਵਿਖ ਰਹਿਣ ਨਾ ਦੇਵੇ ਅੰਦਰ ਕੌੜੀ, ਕੂੜੀ ਕਿਰਿਆ ਬਾਹਰ ਕਢਾਈਆ। ਸਤਿ ਧਰਮ ਦੀ ਲਾ ਕੇ ਪੌੜੀ, ਪੌੜੇ ਡੰਡੇ ਦਏ ਚੜ੍ਹਾਈਆ। ਸੁਰਤੀ ਸ਼ਬਦ ਪਿਛੇ ਫਿਰੇ ਦੌੜੀ, ਸੁਰਤ ਸ਼ਬਦ ਪੰਧ ਮੁਕਾਈਆ। ਆਪ ਬਣਿਆ ਰਹੇ ਘੋਰੀ, ਘੋਰ ਅੰਧੇਰੇ ਵਿਚ ਵੜ ਕੇ ਆਪਣੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਵੇਖ ਵਖਾਈਆ। ਸ੍ਰੀ ਭਗਵੰਤ ਚੋਰੀ ਕਰੇ ਜਗਤ ਜਗ, ਜੁਗ ਜੁਗ ਆਪਣੀ ਖੇਲ ਖਿਲਾਈਆ। ਲੁਕ ਕੇ ਬਹਿ ਜਾਵੇ ਉਪਰ ਸ਼ਾਹ ਰਗ, ਲੱਭਿਆਂ ਹੱਥ ਕਿਸੇ ਨਾ ਆਈਆ। ਸ਼ਬਦ ਅਨਾਦੀ ਅੰਦਰ ਵਜਾਏ ਨਦ, ਧੁਨ ਅਨਾਦੀ ਨਾਦ ਕਰ ਸ਼ਨਵਾਈਆ। ਅੰਮ੍ਰਿਤ ਅਗੰਮਾ ਦੇਵੇ ਰਸ, ਕਟੋਰਾ ਸਕੇ ਨਾ ਕੋਇ ਸਮਝਾਈਆ। ਘਰ ਦਾ ਮਾਲਕ ਘਰ ਵਿਚ ਜਾਵੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਪੰਧ ਮੁਕਾ ਕੇ ਪ੍ਰਿਥਮੀ ਆਕਾਸ਼, ਆਕਾਸ਼ਾਂ ਤੋਂ ਬਾਹਰ ਆਪਣਾ ਖੇਲ ਖਿਲਾਈਆ। ਨਿਰਗੁਣ ਨਿਰਗੁਣ ਪਾ ਕੇ ਰਾਸ, ਬਿਨ ਗੋਪੀ ਕਾਹਨ ਆਪਣਾ ਮੇਲ ਮਿਲਾਈਆ। ਨਾਮ ਜਪਾ ਕੇ ਬਿਨਾ ਸਵਾਸ, ਬਿਨਾ ਰਸਨਾ ਤੋਂ ਰਸ ਦਏ ਚਖਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਕਾਇਆ ਪਰਭਾਸ, ਚੋਰੀ ਚੋਰੀ ਨਾਮ ਅਣਿਆਲਾ ਤੀਰ ਦਏ ਚਲਾਈਆ। ਪਰਗਟ ਹੋਏ ਪੁਰਖ ਅਬਿਨਾਸ਼, ਘਟ ਨਿਵਾਸੀ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦੀ ਚੋਰੀ ਆਪਣੇ ਹੱਥ ਰਖਾਈਆ। ਸ੍ਰੀ ਭਗਵੰਤ ਚੋਰ ਆਦਿ ਅੰਤਾ, ਜੁਗ ਜੁਗ ਵੇਸ ਵਟਾਈਆ। ਮੇਲ ਮੇਲੇ ਸਾਚੇ ਸੰਤਾ, ਸਤਿ ਦਵਾਰਾ ਇਕ ਖੁਲ੍ਹਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦਾ ਬਣ ਕੇ ਕੰਤਾ, ਕੰਤ ਸੁਹਾਗੀ ਆਪਣਾ ਜੋੜ ਜੁੜਾਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਬੁੱਧੀ ਤੋਂ ਪਰੇ ਬਣ ਕੇ ਪੰਡਤਾ, ਨਾਮ ਧੁਨ ਕਰੇ ਸ਼ਨਵਾਈਆ। ਲੇਖਾ ਮੁਕਾ ਕੇ ਸਵਰਗ ਬਹਿਸ਼ਤ ਜੱਨਤਾ, ਸਚਖੰਡ ਦਵਾਰਾ ਇਕੋ ਦਏ ਦਰਸਾਈਆ। ਜਿਥੇ ਅਵਤਾਰ ਪੈਗ਼ੰਬਰ ਗੁਰ ਝੁਕਦੇ ਅਨਕਾ, ਅਨਕ ਕਲਧਾਰੀ ਇਕੋ ਸੋਭਾ ਪਾਈਆ। ਜਨ ਭਗਤਾਂ ਚੋਰੀ ਚੋਰੀ ਸਚਖੰਡ ਦਵਾਰ ਵਖਾਏ ਬੰਕਾ, ਜਗ ਨੇਤਰ ਨੈਣਾਂ ਨਜ਼ਰ ਕਿਸੇ ਨਾ ਆਈਆ। ਜਿਥੇ ਆਵਣ ਜਾਵਣ ਲੱਖ ਚੁਰਾਸੀ ਜਨਮ ਮਰਨ ਦਾ ਨਹੀਂ ਕੋਈ ਸ਼ੰਕਾ, ਸਹਿਸਾ ਰੋਗ ਨਾ ਕੋਇ ਵਖਾਈਆ। ਨਾ ਕੋਈ ਮੰਤਰ ਨਾ ਮੰਤਾ, ਸਿਫ਼ਤਾਂ ਵਾਲੀ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਚੋਰੀ ਜੁਗ ਜੁਗ ਆਪ ਕਮਾਈਆ। ਸ੍ਰੀ ਭਗਵੰਤ ਜੁਗ ਜੁਗ ਲਾਵੇ ਯਾਰੀ, ਯਰਾਨਾ ਸਮਝ ਕਿਸੇ ਨਾ ਆਈਆ। ਜਦੋਂ ਪਰਨਾਵੇ ਭਗਤਾਂ ਦੀ

❋

❋

ਆਤਮਾ ਕਵਾਰੀ, ਜਿਸ ਕਵਾਰ ਕੰਨਿਆ ਨੂੰ ਅੱਖ ਨਾਲ ਵੇਖਣ ਕੋਇ ਨਾ ਪਾਈਆ। ਸਤਿਨਾਮ ਦੀ ਸਤਿ ਕਰੇ ਸ਼ੰਗਾਰੀ, ਬਸਤਰ ਭੂਸ਼ਨ ਪ੍ਰੇਮ ਵਾਲੇ ਸਮਝਾਈਆ। ਕੱਜਲ ਪਾਵੇ ਅਗੰਮਾ ਧਾਰੀ, ਨੈਣ ਨੈਣ ਵਿਚੋਂ ਬਦਲਾਈਆ। ਸੋਹਣਾ ਦੇਵੇ ਰੂਪ ਅਪਾਰੀ, ਕੰਚਨ ਗੜ੍ਹ ਅੰਦਰ ਕੰਚਨ ਆਪਣਾ ਰੂਪ ਦਰਸਾਈਆ। ਜਿਸ ਨੂੰ ਸਮਝ ਸਕੇ ਨਾ ਕੋਇ ਸੰਸਾਰੀ, ਸੰਸਾਰੀ ਵਿਦਿਆ ਵਿਚ ਹੱਥ ਕਿਸੇ ਨਾ ਆਈਆ। ਇਹੋ ਖੇਲ ਪ੍ਰਭੂ ਦੀ ਨਿਆਰੀ, ਨਿਰਗੁਣ ਨਿਰਵੈਰ ਆਪਣੇ ਹੱਥ ਰਖਾਈਆ। ਪਿਆਰ ਮੁਹੱਬਤ ਮੋਹ ਦੀ ਮਹਿਬੂਬ ਲਾਵੇ ਯਾਰੀ, ਯਰਾਨਾ ਤੋੜੇ ਜਗਤ ਲੋਕਾਈਆ। ਧੁਰ ਦੀ ਯਾਰੀ ਵਿਚ ਕਰੇ ਨਾ ਕਦੇ ਗ਼ਦਾਰੀ, ਧੋਖਾ ਧਾਰ ਨਾ ਕਦੇ ਵਖਾਈਆ। ਸਚ ਵਿਚ ਸਚ ਦਾ ਬਣੇ ਵਪਾਰੀ, ਵਣਜ ਇਕੋ ਇਕ ਦਰਸਾਈਆ। ਬਹੱਤਰ ਬਹੱਤਰ ਖੇਲ ਕਰ ਬਹੱਤਰ ਨਾੜੀ, ਤਿੰਨ ਸੌ ਸੱਠ ਹਾਡੀ ਸਾਢੇ ਤਿੰਨ ਕਰੋੜ ਲੂੰ ਲੂੰ ਵਿਚ ਆਪਣਾ ਯਰਾਨਾ ਦਏ ਵਸਾਈਆ। ਏਥੇ ਓਥੇ ਦੋ ਜਹਾਨ ਨਿਰਗੁਣ ਹੋ ਕੇ ਫਿਰੇ ਪਿਛੇ ਅਗਾੜੀ, ਅੱਗਾ ਪਿੱਛਾ ਆਪਣੇ ਹੁਕਮ ਵਿਚ ਚਲਾਈਆ। ਸਤਿਗੁਰ ਦੀ ਯਾਰੀ ਨਾਲ ਫੇਰ ਕਿਸੇ ਨੂੰ ਵਿਆਹ ਨਾ ਸਕੇ ਮੌਤ ਲਾੜੀ, ਰਾਏ ਧਰਮ ਚਿਤ੍ਰਗੁਪਤ ਲੇਖਾ ਨਾ ਸਕੇ ਕੋਇ ਵਖਾਈਆ। ਫਿਰੇ ਨਾ ਚੁਰਾਸੀ ਵਾਲੇ ਜੰਗਲ ਜੂਹ ਉਜਾੜ ਪਹਾੜੀ, ਚਾਰੇ ਖਾਣੀ ਟਿੱਲੇ ਪਰਬਤ ਚੋਟੀ ਥਲ ਅਸਗਾਹਾਂ ਵਿਚੋਂ ਪਾਰ ਕਰਾਈਆ। ਮੜ੍ਹੀ ਗੋਰ ਸਾੜ ਫੂਕ ਦੱਬ ਸਕੇ ਕੋਇ ਨਾ ਸਾੜੀ, ਅਗਨੀ ਤਤ ਨਾ ਕੋਇ ਜਲਾਈਆ। ਜੋਤੀ ਜੋਤ ਮਿਲੇ ਮੇਲਾ ਹੋਏ ਪੁਰਖ ਨਾਰੀ, ਨਰ ਨਰਾਇਣ ਆਪਣੇ ਘਰ ਵਸਾਈਆ। ਬਿਨਾ ਸਤਿਗੁਰ ਤੋਂ ਸਦਾ ਸਭ ਦੀ ਕੱਚੀ ਯਾਰੀ, ਪੱਕੀ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪੁਰਖ ਅਕਾਲ ਦੀ ਯਾਰੀ ਗੋਬਿੰਦ ਹੰਢਾਇਆ ਸੱਥਰ, ਯਰਾਨਾ ਇਕੋ ਨਾਲ ਵਖਾਈਆ। ਮਾਤ ਪਿਤ ਪੂਤ ਭੇਟ ਚੜ੍ਹਾ ਕੇ ਫਿਰ ਵੀ ਨਾ ਵਹਾਇਆ ਅੱਥਰ, ਨੈਣਾਂ ਨੀਰ ਨਾ ਕੋਇ ਟਪਕਾਈਆ। ਵਿਛੋੜੇ ਵਿਚ ਯਾਦ ਨਹੀਂ ਕੀਤਾ ਇਕ ਅੱਖਰ, ਬੰਸ ਦੀ ਆਸ ਨਾ ਕੋਇ ਰਖਾਈਆ। ਬੱਚਿਆਂ ਦੀ ਸਿਫ਼ਤ ਵਿਚ ਲਿਖੀ ਨਹੀਂ ਇਕ ਸਤਰ, ਅੱਖਰਾਂ ਨਾਲ ਅੱਖਰ ਨਾ ਕੋਇ ਜਣਾਈਆ। ਮੇਰਾ ਹੋਵੇ ਯਰਾਨੇ ਵਿਚ ਚਾਰ ਵਰਨਾਂ ਦਾ ਕਰ ਇਕੱਤਰ, ਗੁਰਮੁਖ ਗਿਆ ਬਣਾਈਆ। ਗੁਰਸਿਖ ਸਤਿਗੁਰ ਸ਼ਬਦ ਦੇ ਕਨਾਰੇ ਖੜ੍ਹੇ ਕੀਤੇ ਪੱਤਨ, ਮਲਾਹ ਬਣਿਆ ਗੋਬਿੰਦ ਸੱਚਾ ਮਾਹੀਆ। ਗ਼ਰੀਬ ਨਿਮਾਣੇ ਬਣਾ ਕੇ ਹੀਰੇ ਰਤਨ, ਅਮੋਲਕ ਆਪਣਾ ਰੰਗ ਚੜ੍ਹਾਈਆ। ਬਿਨਾ ਪ੍ਰਭੂ ਦੀ ਯਾਰੀ ਤੋਂ ਸਚਖੰਡ ਦਵਾਰੇ ਟੋਲ ਕੋਈ ਨਾ ਸਕਣ, ਦਰਗਹ ਸਾਚੀ ਸਚ ਦਵਾਰ ਡੇਰਾ ਕੋਇ ਨਾ ਲਾਈਆ। ਕੋਟਨ ਕੋਟ ਮਨ ਵਾਸਨਾ ਦਿਵਸ ਰੈਣ ਨੱਸਣ, ਭੱਜਣ ਵਾਹੋ ਦਾਹੀਆ। ਸੱਚ ਦੀ ਪ੍ਰੀਤ ਸਚ ਦੀ ਰੀਤ ਸਚ ਦਾ ਸਚ ਯਤਨ, ਯਥਾਰਥ ਯਥਾ ਇਕੋ ਗ੍ਰਹਿ ਪ੍ਰਗਟਾਈਆ। ਬਿਨਾ ਸਤਿਗੁਰ ਸ਼ਬਦ ਤੋਂ ਯਾਰੀ ਲੱਗੇ ਕਿਸੇ ਨਾ ਹੱਟਣ, ਸੰਗੀ ਸੰਗ ਨਾ ਕੋਇ ਬਣਾਈਆ। ਸੱਚੀ ਸਾਹਿਬ ਸਤਿਗੁਰ ਦੀ ਯਾਰੀ ਜੋ ਚੁਰਾਸੀ ਦਾ ਲੇਖਾ ਆਵੇ ਕੱਟਣ, ਕਟਾਕਸ਼ ਆਪਣਾ ਨਾਮ ਲਗਾਈਆ। ਪ੍ਰਭੂ ਦੇ ਯਾਰ ਸੰਤ ਭਗਤ ਸੂਫ਼ੀ ਫ਼ਕੀਰ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਯਾਰ ਸਿੱਖ ਮੁਰੀਦ ਹਰਿਜਨ ਇਕੱਠੇ ਇਕੋ ਘਰ ਵਸਣ, ਯਰਾਨੇ ਵਾਲਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਅਗੰਮ ਅਗੰਮੜਾ ਦੇਵੇ ਰਸਨ, ਰਸ ਆਪਣਾ ਆਪ ਚੁਆਈਆ।

❋

❋

੨੩ ਫੱਗਣ ਸ਼ਹਿਨਸ਼ਾਹੀ ਸੰਮਤ ੬ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਕੱਤੋਵਾਲ ਜ਼ਿਲਾ ਗੁਰਦਾਸ ਪੁਰ

ਜਨ ਭਗਤੋ ਵੇਖੋ ਜਗਤ ਜਹਾਨ, ਜਗ ਨੇਤਰ ਅੱਖ ਉਠਾਈਆ। ਮਨ ਕਲਪਣਾ ਹੋਈ ਸ਼ੈਤਾਨ, ਘਰ ਘਰ ਅੰਦਰ ਡੇਰਾ ਲਾਈਆ। ਭੁਲਾਇਆ ਸ੍ਰੀ ਭਗਵਾਨ, ਭਰਮ ਵਿਚ ਭੁਲਾਈਆ। ਮਿਲੇ ਮੇਲ ਨਾ ਧੁਰ ਦੇ ਕਾਹਨ, ਰਾਮ ਰਾਮ ਨਾ ਕੋਇ ਸਮਾਈਆ। ਕਲਮਾ ਗਾਏ ਨਾ ਕੋਇ ਕਲਾਮ, ਪੈਗ਼ੰਬਰ ਪੜਦਾ ਨਾ ਕੋਇ ਉਠਾਈਆ। ਪੁਰਖ ਅਕਾਲਾ ਖੇਲ ਕਰੇ ਮਹਾਨ, ਹੁਕਮ ਧੁਰ ਦਾ ਇਕ ਸੁਣਾਈਆ। ਲੇਖਾ ਜਾਣ ਦੋ ਜਹਾਨ, ਦੂਈ ਦਵੈਤੀ ਦਏ ਮਿਟਾਈਆ। ਏਕੰਕਾਰਾ ਇਕ ਦਾ ਦੇਵੇ ਗਿਆਨ, ਏਕਾ ਸ਼ਬਦ ਨਾਮ ਸ਼ਨਵਾਈਆ। ਏਕਾ ਦਰ ਹੋਵੇ ਪਰਵਾਨ, ਦੂਸਰ ਸੀਸ ਨਾ ਕੋਇ ਝੁਕਾਈਆ। ਏਕਾ ਦੀਨ ਮਜ਼੍ਹਬ ਹੋਵੇ ਸਲਾਮ, ਇਸਮ ਆਜ਼ਮ ਇਕ ਜਣਾਈਆ। ਇਕੋ ਮੰਦਰ ਹੋਏ ਮਕਾਨ, ਤੀਰਥ ਤਟ ਇਕੋ ਇਕ ਦਰਸਾਈਆ। ਏਕਾ ਸ਼ਬਦ ਧੁਨ ਹੋਵੇ ਗਾਨ, ਰਾਗ ਅਨਾਦੀ ਇਕ ਜਣਾਈਆ। ਇਕੋ ਸਾਹਿਬ ਹੋਵੇ ਮਿਹਰਵਾਨ, ਬਖ਼ਸ਼ਿਸ਼ ਰਹਿਮਤ ਸਚ ਕਮਾਈਆ। ਇਕੋ ਦੇਵਣ ਵਾਲਾ ਹੋਵੇ ਦਾਨ, ਦਾਤਾ ਦਾਨੀ ਧੁਰਦਗਾਹੀਆ। ਇਕੋ ਸਾਂਝਾ ਹੋਵੇ ਪੀਣ ਖਾਣ, ਜਗਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਲਗਾਈਆ। ਜਨ ਭਗਤੋ ਇਕੋ ਹੋਵੇ ਸ਼ਬਦ ਸੰਦੇਸ਼, ਸਰਘੀ ਸੰਧਿਆ ਇਕ ਦ੍ਰਿੜਾਈਆ। ਇਕੋ ਮਾਲਕ ਹੋਵੇ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਇਕੋ ਸਭ ਦਾ ਹੋਵੇ ਵੇਸ, ਤਨ ਬਸਤਰ ਸੋਭਾ ਪਾਈਆ। ਇਕੋ ਮੁਹੱਬਤ ਦਾ ਹੋਵੇ ਦੇਸ, ਦੂਈ ਦਵੈਤ ਰਹੇ ਨਾ ਰਾਈਆ। ਇਕੋ ਰੰਗ ਰੰਗੇ ਪੰਡਤ ਮੁੱਲਾਂ ਸ਼ੇਖ਼, ਮੁਸਾਇਕਾਂ ਦਇਆ ਕਮਾਈਆ। ਇਕੋ ਪੂਜਾ ਹੋਵੇ ਜਿਸ ਦੀ ਸ਼ਹਾਦਤ ਦੇ ਕੇ ਗਿਆ ਦਸ ਦਸਮੇਸ, ਗੋਬਿੰਦ ਸੂਰਾ ਧੁਰਦਰਗਾਹੀਆ। ਇਕੋ ਸਾਹਿਬ ਸਵਾਮੀ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਲੇਖਾ ਜਾਣੇ ਸਭ ਦਾ ਲੇਖ, ਅੰਤਰਜਾਮੀ ਆਪਣੇ ਹੱਥ ਰੱਖੇ ਵਡਿਆਈਆ। ਇਕੋ ਮੇਟੇ ਭਰਮ ਭੁਲੇਖ, ਭਾਂਡਾ ਭਰਮ ਭੌ ਭੰਨਾਈਆ। ਇਕੋ ਬਣੇ ਖੇਵਟ ਖੇਟ, ਜਗਤ ਜਹਾਨ ਬੇੜਾ ਆਪਣੇ ਕੰਧ ਉਠਾਈਆ। ਇਕੋ ਮਾਤ ਪਿਤ ਲੇਖਾ ਜਾਣੇ ਬੇਟੀ ਬੇਟ, ਲੱਖ ਚੁਰਾਸੀ ਖੋਜ ਖੁਜਾਈਆ। ਇਕੋ ਨਜ਼ਰੀ ਆਵੇ ਨੇਤਨ ਨੇਤ, ਨਿਜ ਨੈਣ ਲੋਚਣ ਨੇਤਰ ਕਰੇ ਰੁਸ਼ਨਾਈਆ। ਇਕੋ ਕਲਜੁਗ ਕੂੜੀ ਕਿਰਿਆ ਕਰੇ ਖੇਤ, ਖੰਡਾ ਖੜਗ ਨਾਮ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਦੇਵਣਹਾਰਾ ਨਿਰਗੁਣ ਧਾਰਾ ਸਰਗੁਣ ਸੰਦੇਸ਼, ਧੁਰ ਫ਼ਰਮਾਨਾ ਧੁਰ ਦਾ ਰਾਣਾ ਬੇਪਰਵਾਹੀਆ।