ਪੁਸਤਕਾਲਾਭਾਗ ੨੨

੨੩ ਫੱਗਣ ਸ਼ਹਿਨਸ਼ਾਹੀ ਸੰਮਤ ੬ ਸਰੂਪ ਸਿੰਘ ਦੇ ਗ੍ਰਹਿ ਗੁਰਦਾਸ ਪੁਰ ਸ਼ਹਿਰ

ਜਨ ਭਗਤੋ ਧਰਨੀ ਸੁਫਲ ਕਰਾਵਾਂ ਕੁੱਖ, ਧਰਨੀ ਧਵਲ ਧੌਲ ਵੱਜੇ ਵਧਾਈਆ। ਆਤਮ ਪਰਮਾਤਮ ਭੇਵ ਖੁਲ੍ਹਾਵਾਂ ਮਾਨਸ ਮਾਨੁਖ, ਮਾਨਵ ਆਪਣਾ ਪੜਦਾ ਲਾਹੀਆ। ਹਉਮੇ ਰੋਗ ਦਾ ਰਹਿਣ ਨਾ ਦੇਵਾਂ ਦੁੱਖ, ਹੰਗਤਾ ਗੜ੍ਹ ਦੇਣਾ ਤੁੜਾਈਆ। ਚਰਨ ਪ੍ਰੀਤੀ ਬਖ਼ਸ਼ਾਂ ਸੁਖ, ਸੁਖ ਸਾਗਰ ਵਿਚ ਸਮਾਈਆ। ਸਤਿ ਧਰਮ ਦੀ ਇਕੋ ਮੌਲੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਖੇਲ ਕਰਾਂ ਹੋ ਕੇ ਅਬਿਨਾਸ਼ੀ ਅਚੁਤ, ਪਾਰਬ੍ਰਹਮ

❋

❋

ਬ੍ਰਹਮ ਪੜਦਾ ਆਪ ਉਠਾਈਆ। ਸਚ ਨਿਸ਼ਾਨਿਉਂ ਕਦੇ ਨਾ ਜਾਵਾਂ ਉਕ, ਤੀਰ ਅਣਿਆਲਾ ਨਾਮ ਚਲਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਗਾਉਣੀ ਤੁਕ, ਤੁਖ਼ਮ ਤਾਸੀਰ ਦਿਆਂ ਬਦਲਾਈਆ। ਨਿਰਗੁਣ ਧਾਰ ਹੋ ਕੇ ਪਵਾਂ ਉਠ, ਸਰਗੁਣ ਮੇਲਾ ਮੇਲਾਂ ਸਹਿਜ ਸੁਭਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜੋਤੀ ਜਾਤਾ ਹੋ ਕੇ ਜਾਵਾਂ ਤੁਠ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਰਸ ਨਿਜਰ ਝਿਰਨਾ ਨਾਮ ਪਿਆਵਾਂ ਘੁਟ, ਜਨਮ ਜਨਮ ਦੀ ਤ੍ਰਿਸ਼ਨਾ ਭੁੱਖ ਮਿਟਾਈਆ। ਪੰਚ ਵਿਕਾਰ ਰਹੇ ਕੋਇ ਨਾ ਲੁੱਟ, ਲੁਟੇਰਾ ਕਲਜੁਗ ਬਾਹਰ ਕਢਾਈਆ। ਹਰਿਜਨ ਆਪਣੇ ਬਣਾ ਕੇ ਸੁਤ , ਦੁਲਾਰੇ ਅਗੰਮੀ ਗੋਦ ਟਿਕਾਈਆ। ਲੋਕਮਾਤ ਵਿਚੋਂ ਚੁੱਕ, ਦਰਗਹ ਸਾਚੀ ਸਚ ਟਿਕਾਈਆ। ਜਿਥੇ ਇਕੋ ਨਿਰਮਲ ਜੋਤ, ਦੂਜਾ ਨਜ਼ਰ ਕੋਇ ਨਾ ਪਾਈਆ। ਝਗੜਾ ਰਹੇ ਨਾ ਵਰਨ ਗੋਤ, ਜ਼ਾਤ ਅਜ਼ਾਤੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਜਨ ਭਗਤੋ ਕਲਜੁਗ ਮੇਟਾਂ ਅੰਧੇਰਾ ਅੰਧ, ਸਤਿਜੁਗ ਸਤਿ ਸਚ ਰੁਸ਼ਨਾਈਆ। ਨਿਰਗੁਣ ਧਾਰ ਚਮਕੇ ਚੰਦ, ਚੰਦ ਸਿਤਾਰ ਸੀਸ ਨਿਵਾਈਆ। ਆਤਮ ਪਰਮਾਤਮ ਨਾਤਾ ਲਵਾਂ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕ ਅਖਵਾਈਆ। ਹਰ ਹਿਰਦੇ ਅੰਦਰ ਪਾਵਾਂ ਠੰਡ, ਤ੍ਰੈਗੁਣ ਅਗਨੀ ਤਤ ਬੁਝਾਈਆ। ਗੁਰਮੁਖ ਰਹਿਣ ਦੇਵਾਂ ਨਾ ਕੋਇ ਭਾਗਮੰਦ, ਸੁਰਤੀ ਸ਼ਬਦ ਨਾਲ ਜਗਾਈਆ। ਸਤਿ ਸਚ ਦਾ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਆਤਮ ਪਰਮਾਤਮ ਢੋਲਾ ਗਾਉਣਾ ਸਭ ਨੇ ਛੰਦ, ਧੁਰ ਦਾ ਸੋਹਲਾ ਇਕ ਦ੍ਰਿੜਾਈਆ। ਮਾਲਕ ਹੋ ਕੇ ਸੂਰਾ ਸਰਬੰਗ, ਦੋ ਜਹਾਨ ਵੇਖਾਂ ਚਾਈਂ ਚਾਈਂਆ। ਝਗੜਾ ਰਹਿਣ ਨਾ ਦੇਵਾਂ ਤਤ ਪੰਜ, ਪੰਚ ਵਿਕਾਰਾਂ ਦਿਆਂ ਗਵਾਈਆ। ਗ਼ਮੀ ਰਹੇ ਨਾ ਚਿੰਤਾ ਰੰਜ, ਰੰਜਸ਼ ਕੂੜੀ ਬਾਹਰ ਕਢਾਈਆ। ਨੇਤਰ ਵਹਾਏ ਕੋਇ ਨਾ ਅੰਝ, ਨੈਣਾਂ ਛਹਿਬਰ ਨਾ ਕੋਇ ਵਖਾਈਆ। ਭਾਗ ਰਹੇ ਕਿਸੇ ਨਾ ਮੰਦ, ਮੰਦਭਾਗ ਮਿਲੇ ਵਡਿਆਈਆ। ਖ਼ੁਸ਼ੀ ਕਰਾ ਕੇ ਬੰਦ ਬੰਦ, ਬੰਦਗੀ ਇਕੋ ਦਿਆਂ ਜਣਾਈਆ। ਜਗਤ ਦਵਾਰ ਕਿਰਪਾ ਨਾਲ ਜਾਣ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਲੋੜ ਰਹੇ ਨਾ ਪ੍ਰਕਾਸ਼ ਸੂਰੀਆ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਝਗੜਾ ਮੁਕੇ ਖੰਡ ਬ੍ਰਹਿਮੰਡ, ਬ੍ਰਹਿਮਾਂਡ ਦਾ ਡੇਰਾ ਢਾਹੀਆ। ਦਰਗਹ ਸਾਚੀ ਸਚ ਘਰ ਵੇਖਾਂ ਸਚਖੰਡ, ਮੰਦਰ ਇਕੋ ਇਕ ਉਪਜਾਈਆ। ਜਿਥੇ ਵਸੇ ਦੀਨ ਦਿਆਲ ਬਖ਼ਸ਼ੰਦ, ਹਰਿ ਕਰਤਾ ਅਗੰਮ ਅਥਾਹੀਆ। ਸਚ ਸੁਹੰਜਣੀ ਸੇਜ ਹੋਵੇ ਪਲੰਘ, ਪਾਵਾ ਚੂਲ ਨਾ ਕੋਇ ਦਰਸਾਈਆ। ਅਵਤਾਰ ਪੈਗ਼ੰਬਰ ਗੁਰ ਚਰਨ ਨਿਵਾਸੀ ਜਿਥੇ ਰਹੇ ਲੰਘ, ਆਸ਼ਾ ਆਸ਼ਾ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਜਨ ਭਗਤੋ ਕਿਰਪਾ ਕਰੇ ਆਪ ਮਹਿਬੂਬ, ਮਿਹਰਵਾਨ ਦਇਆ ਕਮਾਈਆ। ਮੰਜ਼ਲ ਦੇਵੇ ਹੱਕ ਮਕਸੂਦ, ਦਰਗਹ ਸਾਚੀ ਸੋਭਾ ਪਾਈਆ। ਕਲਜੁਗ ਕੂੜੀ ਕਿਰਿਆ ਕਰੇ ਨੇਸਤੋ ਨਾਬੂਦ, ਸਦੀ ਚੌਧਵੀਂ ਵੇਖ ਵਖਾਈਆ। ਝਗੜਾ ਮੁਕਾਏ ਏਕ ਦੂਜ, ਦੁਤੀਆ ਭਾਓ ਦਏ ਮਿਟਾਈਆ। ਸਭ ਦਾ ਅੰਤਰ ਅੰਤਸ਼ਕਰਨ ਲਏ ਬੂਝ, ਘਟ ਨਿਵਾਸੀ ਹੋ ਕੇ ਵੇਖ ਵਖਾਈਆ। ਅੰਤ ਵਿਰੋਲੇ ਲੱਖ ਚੁਰਾਸੀ ਪਾਉਣੀ ਗੂਝ, ਬਚਿਆ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਸਾਚੀ ਦੇਵੇ ਸੂਝ, ਸੁਦੀ ਵਦੀ ਦਾ ਡੇਰਾ ਢਾਹੀਆ। ਨਿਰਮਲ ਕਰ ਕੇ ਅੰਤਰ ਬੁਧ, ਨਿਰੰਤਰ ਪਰਦਾ ਦਏ ਚੁਕਾਈਆ। ਕਲਜੁਗ ਅੰਦਰ ਜ਼ਰੂਰ ਲੱਗੇ ਧਰਮ ਦਾ ਜੁਗ,

❋

❋

ਜੁਗ ਚੌਕੜੀ ਆਪਣੇ ਅੰਦਰ ਰਖਾਈਆ। ਕਰਮ ਕਾਂਡ ਦੀ ਔਧ ਜਾਏ ਪੁੱਗ, ਸਮਾਂ ਸਮੇਂ ਵਿਚੋਂ ਸਮਾਪਤ ਦਏ ਕਰਾਈਆ। ਅਵਤਾਰ ਪੈਗ਼ੰਬਰ ਗੁਰੂ ਆਪਣਾ ਵਕਤ ਤੱਕਣ ਸਮਾਂ ਰਿਹਾ ਪੁੱਜ, ਪੂਜਾ ਵੇਖੇ ਥਾਉਂ ਥਾਈਂਆ। ਜਿਸ ਭੇਵ ਖੋਲ੍ਹਣਾ ਗੁਝ, ਦੋ ਜਹਾਨਾਂ ਪਰਦਾ ਆਪ ਚੁਕਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਨੂਰ ਇਲਾਹੀ ਜੋਤੀ ਧਾਰ ਆਪੇ ਉਠ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਕਲਜੁਗ ਅੰਤ ਸ੍ਰੀ ਭਗਵੰਤ ਨਵ ਸੱਤ ਚਾਰ ਕੁੰਟ ਦਹਿ ਦਿਸ਼ਾ ਵੇਖਣਹਾਰਾ ਥਾਉਂ ਥਾਈਂਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਬਾਵੀ ਦੇ ਗ੍ਰਹਿ ਪਿੰਡ ਮਰ੍ਹਾਜ ਜ਼ਿਲਾ ਗੁਰਦਾਸ ਪੁਰ

ਪੁਰਖ ਅਕਾਲ ਸਚ ਦਵਾਰਾ ਰਿਹਾ ਖੋਲ੍ਹੀ, ਖ਼ਾਲਕ ਖ਼ਲਕ ਮਖ਼ਲੂਕ ਦਇਆ ਕਮਾਈਆ। ਸ਼ਬਦ ਅਗੰਮ ਬਣ ਕੇ ਢੋਲੀ, ਦੋ ਜਹਾਨਾਂ ਮਰਦ ਮਰਦਾਨਾ ਨੌਜਵਾਨਾ ਆਪਣਾ ਹੁਕਮ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਬਦਲੇ ਬੋਲੀ, ਅਨਬੋਲਤ ਆਪਣਾ ਹੁਕਮ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਬਣਾਏ ਆਪਣੀ ਗੋਲੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਏਕੰਕਾਰ ਹਰਿ ਨਿਰੰਕਾਰ ਨਾਮ ਕੰਡੇ ਰਿਹਾ ਤੋਲੀ, ਤੋਲਣਹਾਰਾ ਹਰਿ ਕਰਤਾਰਾ ਇਕੋ ਬੇਪਰਵਾਹੀਆ। ਮਿਹਰਵਾਨ ਮਹਿਬੂਬ ਕਿਰਪਾ ਕਰੇ ਉਪਰ ਧਰਨੀ ਧਰਤ ਧਵਲ ਧੌਲੀ, ਨੌਂ ਖੰਡ ਪ੍ਰਿਥਮੀ ਸੱਤ ਦੀਪ ਸਤਿ ਸਤਿਵਾਦੀ ਕਾਰ ਕਮਾਈਆ। ਸਤਿਜੁਗ ਸਚ ਸੁਹੰਜਣੀ ਰੁਤ ਜਾਵੇ ਮੌਲੀ, ਮੌਲਾ ਹੋ ਕੇ ਆਪਣਾ ਖੇਲ ਵਖਾਈਆ। ਮਨ ਕਲਪਣਾ ਕੂੜ ਕਿਰਿਆ ਨਾ ਪਾਵੇ ਰੌਲੀ, ਸਾਂਤਕ ਸਤਿ ਸਤਿ ਕਰਾਈਆ। ਵੇਖਣਾ ਖੇਲ ਅਗੰਮਾ ਹੌਲੀ ਹੌਲੀ, ਹਾਲਤ ਬਦਲੇ ਜਗਤ ਲੋਕਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਕੀਤਾ ਇਕਰਾਰ ਕੌਲੀ, ਵਾਅਦਾ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਲਗਾਈਆ। ਸਚ ਮਾਰਗ ਜਾਏ ਲੱਗ, ਲਗ ਮਾਤਰ ਡੇਰਾ ਢਾਹੀਆ। ਜੋਤ ਅਗੰਮੀ ਦੀਪਕ ਜਾਏ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਲਜੁਗ ਜੀਵ ਬਣਾਏ ਕੱਗ, ਕਾਗੋਂ ਹੰਸ ਆਪ ਉਡਾਈਆ। ਦਰਸ ਦੇਵੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਕਾਇਆ ਕਾਅਬੇ ਕਰਾਏ ਹੱਜ, ਹੁਜਰਾ ਇਕੋ ਇਕ ਸੁਹਾਈਆ। ਜਿਥੇ ਨਾਦ ਅਗੰਮੀ ਜਾਏ ਵੱਜ, ਅਨਹਦ ਨਾਦ ਕਰੇ ਸ਼ਨਵਾਈਆ। ਸੇਜ ਸੁਹੰਜਣੀ ਚੜ੍ਹੇ ਭੱਜ, ਸਿੰਘਾਸਣ ਆਸਣ ਇਕ ਵਖਾਈਆ। ਜਿਥੇ ਦੀਪ ਨਿਰਾਲਾ ਰਿਹਾ ਜਗ, ਜੋਤੀ ਜਾਤਾ ਡਗਮਗਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬਗ, ਸਚ ਸਵਾਮੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਈਆ। ਜਨ ਭਗਤੋ ਪ੍ਰਭ ਦੋ ਜਹਾਨ ਵਰਤਾਵੇ ਠੰਡ, ਅੰਮ੍ਰਿਤ ਮੇਘ ਨਾਮ ਬਰਸਾਈਆ। ਜਗਤ ਵਿਛੋੜਾ ਮੇਟੇ ਰੰਡ, ਆਤਮ ਪਰਮਾਤਮ ਕੰਤ ਸੁਹਾਗੀ ਲਏ ਪਰਨਾਈਆ। ਜੁਗ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕ ਅਖਵਾਈਆ। ਨਿਜ ਗ੍ਰਹਿ ਨਿਜ ਆਤਮ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਨਿਰਗੁਣ ਨੂਰ ਜੋਤ ਚਾੜ੍ਹ ਕੇ ਚੰਦ, ਅੰਧ ਅੰਧੇਰਾ ਦਏ ਮਿਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸ਼ਬਦੀ ਸ਼ਬਦ

❋

❋

ਸ਼ਬਦ ਵਡਿਆਈਆ। ਆਤਮ ਸੇਜ ਸੁਹਾਏ ਪਲੰਘ, ਸੁਖ ਆਸਣ ਡੇਰਾ ਲਾਈਆ। ਧਰਮ ਦੀ ਧੁਨ ਵਜਾਏ ਮਰਦੰਗ, ਡੰਕਾ ਅਗੰਮ ਅਥਾਹੀਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਵੇਖੇ ਲੰਘ, ਪਾਂਧੀ ਪੰਧ ਨਾ ਕੋਇ ਜਣਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਆਸ਼ਾਵੰਦ, ਆਸ਼ਾ ਵਿਚ ਬੈਠੇ ਰਾਹ ਤਕਾਈਆ। ਸੋ ਖੇਲ ਕਰੇ ਸੂਰਾ ਸਰਬੰਗ, ਸਾਹਿਬ ਸੁਲਤਾਨ ਹੁਕਮ ਵਰਤਾਈਆ। ਸਭ ਦਾ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਇਕੋ ਇਕ ਜਣਾਈਆ। ਸਦੀ ਚੌਧਵੀਂ ਅੰਤ ਨਿਸ਼ਾਨ ਮੇਟੇ ਤਾਰਾ ਚੰਦ, ਮੁਹੰਮਦ ਲਹਿਣਾ ਰਹੇ ਨਾ ਰਾਈਆ। ਬੀਸ ਬੀਸੇ ਪੂਰੀ ਹੋਵੇ ਮੰਗ, ਹਜ਼ਰਤ ਈਸਾ ਬੈਠੇ ਸੀਸ ਨਿਵਾਈਆ। ਗੋਬਿੰਦ ਤ੍ਰਿਸ਼ਨਾ ਰਹੇ ਨਾ ਜੰਗ, ਖੰਡਾ ਖੜਗ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਤੋੜੇ ਘਮੰਡ, ਹਉਮੇ ਹੰਗਤਾ ਦਏ ਮਿਟਾਈਆ। ਸਚ ਨਾਮ ਦੇ ਸਾਰੇ ਕਰ ਪਾਬੰਦ, ਪਾਬੰਦੀ ਸ਼ਬਦ ਵਾਲੀ ਵਖਾਈਆ। ਧੁਰ ਦਾ ਹੁਕਮ ਸਕੇ ਕੋਇ ਨਾ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਰਬ ਵਰਭੰਡ, ਬ੍ਰਹਿਮੰਡ ਖੰਡ ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੬ ਰਾਜ ਸਿੰਘ ਦੇ ਗ੍ਰਹਿ ਪਿੰਡ ਮਰ੍ਹਾਜ ਪੁਰ ਜ਼ਿਲਾ ਗੁਰਦਾਸ ਪੁਰ

ਜਨ ਭਗਤੋ ਤੁਸੀਂ ਕੀ ਰੋਜ਼ ਮੰਗਦੇ ਮੰਗਾਂ, ਨੱਕ ਮਰੋੜ ਕੇ ਨਾਰਦ ਰਿਹਾ ਸੁਣਾਈਆ। ਮੈਂ ਵੀ ਆ ਗਿਆ ਚਲ ਕੇ ਉਤੋਂ ਗੰਗਾ, ਗੰਗੋਤਰੀ ਲੱਤਾਂ ਨਾਲ ਬੰਧਾਈਆ। ਵੇਖੋ ਤੁਸੀਂ ਤੇ ਹੱਥ ਜੋੜਦੇ ਮੇਰੀਆਂ ਅਸਮਾਨ ਵੱਲ ਟੰਗਾਂ, ਕੂਕ ਕੂਕ ਦਿਆਂ ਦੁਹਾਈਆ। ਪ੍ਰਭੂ ਤੇਰਾ ਦਵਾਰਾ ਕਿਵੇਂ ਲੰਘਾ, ਰਾਹ ਦੇਣਾ ਜਣਾਈਆ। ਮੈਂ ਭਗਤੋ ਤੁਹਾਡਾ ਹਲੂਣਾ ਕੰਧਾ, ਹਿਲਾ ਕੇ ਦਿਆਂ ਸਮਝਾਈਆ। ਨਾਲੇ ਧੁਰ ਦੇ ਪਿਓ ਨੂੰ ਸਮਝੋ ਪਰਮਾਤਮਾ ਤੇ ਨਾਲੇ ਸਮਝੋ ਬੰਦਾ, ਇਹ ਕੀ ਤੁਹਾਡੀ ਚਤੁਰਾਈਆ। ਜਿਸ ਦੇ ਕੋਲ ਸੱਤ ਰੰਗ ਦਾ ਟੰਬਾ, ਟੋਇਆ ਟੋਭਿਆਂ ਕਰੇ ਸਫ਼ਾਈਆ। ਜਿਸ ਨੇ ਘਰ ਘਰ ਦਾ ਖਾਣਾ ਮੰਡਾ, ਮੁੰਡੀਆਂ ਸਭ ਦੀਆਂ ਵੇਖੇ ਥਾਉਂ ਥਾਈਂਆ। ਜਿਸ ਦਾ ਚਰਨ ਹੋਣਾ ਨੰਗਾ, ਜੋੜਾ ਚਰਨ ਨਾ ਕੋਇ ਛੁਹਾਈਆ। ਨਾਲ ਮੈਂ ਹੋਣਾ ਰੰਡਾ, ਛੇਕੜ ਛੇੜ ਦੇਣੀ ਛਿੜਾਈਆ। ਘਰ ਘਰ ਵਿਚੋਂ ਜਾ ਕੇ ਇਕ ਇਕ ਖਾਣਾ ਗੰਢਾ, ਗੰਢ ਧੁਰ ਦੀ ਆਪ ਬੰਧਾਈਆ। ਨਾਲ ਰੱਖਣਾ ਅਗੰਮੀ ਧਾਰ ਖੰਡਾ, ਖੰਡਾ ਖੜਗ ਨਾਲ ਟਕਰਾਈਆ। ਜਿਸ ਘਰ ਜਾਵੇ ਉਹ ਪੁੱਠਾ ਢਾਹਵੇ ਮੰਜਾ, ਸਿੱਧੇ ਪਲੰਘ ਉਤੇ ਨਾ ਕੋਇ ਬਹਾਈਆ। ਇਹ ਕੋਈ ਸਫ਼ਰ ਪੈਂਡਾ ਨਹੀਂ ਲੰਬਾ, ਲੰਮਾ ਪੈ ਕੇ ਦਿਆਂ ਸੁਣਾਈਆ। ਨਾਲੇ ਹੱਸਾਂ ਨਾਲੇ ਕੰਬਾਂ, ਨਾਲੇ ਭੱਜਾਂ ਚਾਈਂ ਚਾਈਂਆ। ਜਨ ਭਗਤਾਂ ਹਾਲ ਹੋਣ ਦੇਣਾ ਨਹੀਂ ਮੰਦਾ, ਮੰਦਭਾਗੀ ਨਜ਼ਰ ਕੋਇ ਨਾ ਆਈਆ। ਨਾਰਦ ਕਹੇ ਸਭ ਨੇ ਉਡਣਾ ਬਿਨਾ ਖੰਭਾਂ, ਪਰਾ ਪਸੰਤੀ ਮਧਮ ਬੈਖਰੀ ਤੋਂ ਉਡਾਰੀ ਪਰੇ ਲਗਾਈਆ। ਖ਼ੁਸ਼ੀ ਵਿਚ ਕਦੇ ਨਾ ਆਵੇ ਗਮਾਂ, ਗ਼ਮੀ ਵਾਲਿਆਂ ਦਿਆਂ ਜਣਾਈਆ। ਭਗਤੋ ਪ੍ਰਭੂ ਦਾ ਸਾਲ ਚੜ੍ਹਨਾ ਨਵਾਂ, ਨਵੀਂ ਧਾਰ ਧਾਰ ਵਿਚੋਂ ਪਰਗਟਾਈਆ। ਮੈਂ ਸਦਾ ਸੰਗ ਅੱਗੇ ਪਿਛੇ ਹੋ ਕੇ ਬਹਵਾਂ, ਸਚ ਦੀ ਸੇਵਾ ਸੇਵ ਕਮਾਈਆ। ਦਵਾਰ ਨਿਰੰਕਾਰ ਅੱਗੇ ਰਹਵਾਂ, ਰਹਿ ਕੇ ਆਪਣਾ ਝਟ ਲੰਘਾਈਆ। ਫਿਰਾਂ ਨਾਲ ਚਵਾਂ, ਚਾਉ ਘਨੇਰਾ ਇਕ ਵਖਾਈਆ। ਇੱਕੀਆਂ ਘਰਾਂ ਤੋਂ ਬਾਦ

❋

❋

ਰੋਟੀ ਜ਼ਰੂਰ ਖਾਵਾਂ ਜਵਾਂ, ਜਵਾਂ ਦਾ ਪਰਸ਼ਾਦਾ ਅੱਗੇ ਦੇਣਾ ਟਿਕਾਈਆ। ਸਭ ਦੀ ਸਰਨਾਈ ਸਰਨ ਵਿਚ ਢਹਵਾਂ, ਢਹਿ ਕੇ ਦੇਵਾਂ ਦ੍ਰਿੜਾਈਆ। ਇਸ ਖੇਲ ਨੂੰ ਸਮਝਣਾ ਨਹੀਂ ਤਮਾਂ ਹਮਾਂ, ਹਮਸਾਜਣ ਹੋ ਕੇ ਮਿਲੇ ਚਾਈਂ ਚਾਈਂਆ। ਇਹ ਧਾਰ ਪੁਰਾਣੀ ਜਿਸ ਵੇਲੇ ਸੀਤਾ ਰਾਮ ਦੇ ਗਲ ਵਿਚ ਪਾਈਆਂ ਬਾਹਵਾਂ, ਬਹੀਆਂ ਗਲ ਵਿਚ ਲਟਕਾਈਆ। ਰਾਧਾ ਯਾਦ ਕੀਤਾ ਨਾਲ ਦਮਾਂ, ਕ੍ਰਿਸ਼ਨ ਸਾਹ ਸਾਹ ਸਮਾਈਆ। ਮੂਸਾ ਰੋ ਕੇ ਛਮ ਛਮਾਂ, ਕੋਹਤੂਰ ਨੀਰ ਵਹਾਈਆ। ਹਜ਼ਰਤ ਈਸਾ ਆਸ਼ਾਂ ਨੂੰ ਕਰ ਕੇ ਮਨ੍ਹਾਂ, ਮਨਸਾ ਇਕ ਵਿਚ ਸਮਾਈਆ। ਮੁਹੰਮਦ ਨੇ ਮਹਿਬੂਬ ਜਾਣਿਆ ਧੁਰ ਦਾ ਧਨਾ, ਦਰ ਇਕੋ ਮੰਗ ਮੰਗਾਈਆ। ਨਾਨਕ ਨੇ ਤਨ ਸਰੀਰ ਆਤਮਾ ਪੁਰਖ ਅਕਾਲ ਦੀ ਬਣਾਈ ਨਾਲ ਜਨਾਂ, ਜਨ ਆਪਣਾ ਆਪ ਸਮਝਾਈਆ। ਅਰਜਨ ਲਿਖਣ ਲੱਗਿਆਂ ਚੌਦਾਂ ਸੌ ਤੀਹ ਅੰਕ ਪੰਨਾ, ਆਸਾ ਅੰਦਰੇ ਅੰਦਰ ਪਰਗਟਾਈਆ। ਗੋਬਿੰਦ ਨੇ ਜਿਸ ਵੇਲੇ ਲਾਇਆ ਕੰਨਾ, ਕਾਇਨਾਤ ਖੇਲ ਖਿਲਾਈਆ। ਨਾਲੇ ਹੱਸ ਕੇ ਕਿਹਾ ਜਿਸ ਵੇਲੇ ਸ੍ਰਿਸ਼ਟ ਸਬਾਈ ਦਾ ਜਗਤ ਨੇਤਰ ਹੋਇਆ ਅੰਨ੍ਹਾ, ਨਿਰਗੁਣ ਨੂਰ ਨਜ਼ਰ ਕਿਸੇ ਨਾ ਆਈਆ। ਉਸ ਵੇਲੇ ਪੁਰਖ ਅਕਾਲ ਆਵੇ ਭੰਨਾ, ਭੱਜੇ ਵਾਹੋ ਦਾਹੀਆ। ਲੇਖਾ ਪੂਰਾ ਕਰੇ ਜੱਟ ਧੰਨਾ, ਜਟਾ ਜੂਟ ਨਾ ਕੋਇ ਵਡਿਆਈਆ। ਨਾਰਦ ਕਹੇ ਮੈਂ ਸਭ ਕੁਛ ਚਾਰ ਜੁਗ ਸੁਣਦਾ ਰਿਹਾ ਕੰਨਾ, ਇਨਸਾਨ ਹੋ ਕੇ ਸ਼ੈਤਾਨ ਹੋ ਕੇ ਭਗਤ ਭਗਵਾਨ ਹੋ ਕੇ ਆਪਣਾ ਧਿਆਨ ਲਗਾਈਆ। ਜਨ ਭਗਤੋ ਪ੍ਰਭੂ ਦੀ ਧਾਰ ਜਗਤ ਨਹੀਂ ਤਮ੍ਹਾ, ਲਾਲਚ ਲੋਭ ਨਾ ਕੋਇ ਹਲਕਾਈਆ। ਵਿਹਾਰ ਦੇ ਸਮੇਂ ਸਿੰਘਾਸਣ ਕੋਲ ਜ਼ਰੂਰ ਪੰਜ ਪੰਜ ਜਗਦੇ ਹੋਣ ਦਾਨ ਸ਼ਮਾਂ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਗੁਰਮੁਖ ਮੰਨਣ ਵਾਲੇ ਘਰ ਵਿਚ ਪ੍ਰਭ ਦੇ ਕੋਲ ਸਾਰੇ ਹੋਣ ਜਮ੍ਹਾਂ, ਇਧਰ ਉਧਰ ਫਿਰਨ ਵਾਲਾ ਨਜ਼ਰ ਕੋਇ ਨਾ ਆਈਆ। ਅੰਤਰ ਅੰਤਰ ਗਾਉਣ ਬਿਨਾ ਰਸਨਾ ਦਮਾਂ, ਸਾਹ ਸਾਹ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰਖਾਏ ਆਦਿ ਅੰਤ ਦਾ ਸਮਾਂ, ਜੁਗ ਚੌਕੜੀ ਆਪਣੀ ਖੇਲ ਖਿਲਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੬ ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਸਦਾ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਨੂੰ ਆ ਗਈ ਨਿੱਛਾ, ਆਂਛੀ ਆਂਛੀ ਆਂਛੀ ਕਰ ਕੇ ਰਿਹਾ ਵਖਾਈਆ। ਜਨ ਭਗਤੋ ਇਸ ਗੰਗੀ ਨੂੰ ਕਹਿ ਦਿਉ ਮੇਰਾ ਛਡ ਦੇਵੇ ਪਿਛਾ, ਵਿੰਗੀ ਟੇਡੀ ਮੇਰੇ ਪਿਛੇ ਭੱਜੇ ਵਾਹੋ ਦਾਹੀਆ। ਪਹਾੜਾਂ ਦੇ ਵਿਚੋਂ ਜੰਮਣ ਵਾਲੀ ਦੀ ਮੈਨੂੰ ਨਹੀਂ ਕੋਈ ਇੱਛਾ, ਜਗਤ ਪਹਾੜਨ ਮੇਰੇ ਕੰਮ ਕਿਸੇ ਨਾ ਆਈਆ। ਮੈਂ ਚਾਹੁੰਦਾ ਅੱਜ ਕੱਲ ਦੇ ਸਮੇਂ ਮੁਤਾਬਿਕ ਉਹ ਹੋਵੇ ਜਿਨ ਲਈ ਹੋਵੇ ਧੁਰ ਦੀ ਸਿਖਿਆ, ਸਚਖੰਡ ਦੇ ਵਿਦਿਆਲੇ ਵਿਚੋਂ ਪੜ੍ਹ ਕੇ ਆਪਣਾ ਬਲ ਧਰਾਈਆ। ਜਗਤ ਜਹਾਨ ਨਾਲ ਹੋਵੇ ਨਾ ਕਿਤੇ ਹਿੱਸਾ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਇਕੋ ਮੇਰੇ ਪਿਆਰ ਦਾ ਪੜ੍ਹਦੀ ਹੋਵੇ ਕਿੱਸਾ, ਕਿਸਮਤ ਮੇਰੇ ਨਾਲ ਜੁੜਾਈਆ। ਤਕਦੀ ਹੋਵੇ ਬਿਨਾ ਅੱਖਾਂ ਤੋਂ ਦਹਿ ਦਿਸ਼ਾ, ਦੋ ਜਹਾਨਾਂ ਵੇਖ ਵਖਾਈਆ। ਸਾਰੀ ਸ੍ਰਿਸ਼ਟੀ ਨੂੰ ਜਾਣਦੀ ਹੋਵੇ ਮਿਥਾ, ਮਿਥਿਆ ਵੇਖੇ ਕੂੜ ਲੋਕਾਈਆ। ਫੇਰ ਮੈਂ ਹੱਥ ਰੱਖਾਂ ਓਸ ਦੀ ਪਿੱਠਾ, ਪੁਸ਼ਤ ਪਨਾਹ ਦਿਆਂ ਟਿਕਾਈਆ।

❋

❋

ਉਹਦਾ ਰੂਪ ਹੋਵੇ ਅਗੰਮਾ ਚਿੱਟਾ, ਬਸਤਰ ਤਨ ਨਾ ਕੋਇ ਛੁਹਾਈਆ। ਉਹਦਾ ਧਿਆਨ ਮੇਰੇ ਭਗਵਾਨ ਵੱਲ ਹੋਵੇ ਟਿਕਾ, ਟਿਕਟਿਕੀ ਇਕੋ ਇਕ ਵਖਾਈਆ। ਮੇਰੇ ਚਾਰ ਜੁਗ ਦੀ ਜਿੰਦਗੀ ਦਾ ਕਢੇ ਸਿੱਟਾ, ਸਿੱਟੇਬਾਜੀ ਅਵਰ ਨਾ ਕੋਇ ਰਖਾਈਆ। ਫਿਰ ਅਗੰਮੇ ਨਾਮ ਦੀ ਮੈਨੂੰ ਵਖਾ ਲਏ ਚਿਟਾ, ਜਿਹੜੀ ਧੁਰਦਰਗਾਹੋ ਮਿਲੀ ਹੋਵੇ ਚਾਈਂ ਚਾਈਂਆ। ਉਸ ਦੀਆਂ ਕੁੰਡਲਾਂ ਵਾਲੀਆਂ ਹੋਣ ਲਿਟਾਂ, ਦੁਰਗਾ ਤੋਂ ਪਰੇ ਆਪਣਾ ਰੂਪ ਬਦਲਾਈਆ। ਵਸਦੀ ਹੋਵੇ ਨਾ ਪੱਥਰ ਇੱਟਾਂ, ਜਗਤ ਮੰਦਰਾਂ ਨਾ ਡੇਰਾ ਲਾਈਆ। ਇਧਰੋਂ ਮੈਂ ਵੀ ਸੂਰਬੀਰ ਹੋਵਾਂ ਫਿੱਟਾ, ਜੋਧਾ ਰੂਪ ਬਣਾਈਆ। ਸੁਖ ਆਸਣ ਉਤੇ ਹੋਵਾਂ ਲਿਟਾ, ਸੇਜ ਸੁਹੰਜਣੀ ਇਕ ਸੁਹਾਈਆ। ਬ੍ਰਹਿਮੰਡ ਖੰਡ ਬੈਠਾ ਹੋਵਾਂ ਜਿੱਤਾ, ਹਾਰ ਨਜ਼ਰ ਕੋਇ ਨਾ ਆਈਆ। ਇਕੋ ਆਸ਼ਾ ਹੋਵੇ ਕਰਨ ਦੀ ਹਿਤਾ, ਹਿਤ ਆਪਣਾ ਦਿਆਂ ਸਮਝਾਈਆ। ਇਕੋ ਬਚਨ ਕਹਾਂ ਕਮਲੀਏ ਆ ਦੋਵੇਂ ਬਣਾ ਲਈਏ ਇਕੋ ਪਿਤਾ, ਜਿਹਨੂੰ ਪਤਿਪਰਮੇਸ਼ਵਰ ਪੂਰਨ ਕਹਿ ਕੇ ਸਾਰੇ ਗਾਈਆ। ਫਿਰ ਧਾਮ ਹੋਵੇ ਅਨਡਿੱਠਾ, ਜਿਥੇ ਬਹਿ ਕੇ ਝਟ ਲੰਘਾਈਆ। ਪ੍ਰੇਮ ਹੋਵੇ ਮਿੱਠਾ, ਰਸ ਅੰਦਰੇ ਅੰਦਰ ਚਖਾਈਆ। ਆਪਣਾ ਖੇਲ ਹੋਵੇ ਨਜਿੱਠਾ, ਦੂਸਰ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੇਰੀ ਆਸਾ ਵੇਖ ਵਖਾਈਆ। ਨਾਰਦ ਕਹੇ ਮੈਨੂੰ ਨਹੀਂ ਲੋੜ, ਲੋੜਵੰਦ ਆਪਣੀ ਲੋੜ ਨਾ ਕੋਇ ਬਣਾਈਆ। ਮੈਂ ਬੇਨੰਤੀ ਕਰਾਂ ਹੱਥ ਜੋੜ, ਜੋੜੀ ਹੱਥਾਂ ਵਾਲੀ ਵਖਾਈਆ। ਮੈਂ ਪ੍ਰੀਤੀ ਲਾਈ ਜਿਸ ਨਾਲ ਨਿਭੇ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਗੰਗੀਏ ਜਾ ਮੇਰਾ ਪਿਛਾ ਛੋੜ, ਭੱਜ ਵਾਹੋ ਦਾਹੀਆ। ਉਹ ਵੇਖ ਕਲਜੁਗ ਅੰਧ ਘੋਰ, ਭੱਜਾ ਫਿਰੇ ਵਾਹੋ ਦਾਹੀਆ। ਮੈਨੂੰ ਜਗਤ ਨਾ ਬਣਾ ਚੋਰ, ਚੋਰੀ ਠੱਗੀ ਨਾ ਕਦੇ ਕਮਾਈਆ। ਮੇਰਾ ਆਦਿ ਜੁਗਾਦਿ ਜੁਗ ਵੱਖਰਾ ਵੱਖਰਾ ਤੌਰ, ਤਰਹ ਤਰਹ ਤਬੀਅਤ ਲਵਾਂ ਬਦਲਾਈਆ। ਮੇਰੇ ਪ੍ਰੇਮ ਦਾ ਦੌਰ, ਦੋ ਜਹਾਨਾਂ ਚਲੇ ਵਾਹੋ ਦਾਹੀਆ। ਮੈਂ ਪੁਰਖ ਅਕਾਲ ਦਾ ਕੌਰ, ਕੌਰਵ ਪਾਂਡਵ ਦਿਤੇ ਠੁਕਰਾਈਆ। ਜ਼ਰਾ ਤਕ ਲੈ ਨਾਲ ਗੌਰ, ਅਵਤਾਰ ਪੈਗ਼ੰਬਰ ਗੁਰੂ ਮੜ੍ਹੀਆਂ ਗੋਰਾਂ ਵਿਚ ਵਖਾਈਆ। ਅੱਗੇ ਨਾ ਪਾਵੀਂ ਸ਼ੋਰ, ਰੌਲਾ ਜਗਤ ਨਾ ਕੋਇ ਰਖਾਈਆ। ਜੇ ਮੇਰੇ ਬਿਨਾ ਤੇਰਾ ਕਾਰਜ ਜਾਵੇ ਸੌਰ, ਸੌਹਰੀਏ ਪਿਛੇ ਮੁੜ ਜਾ ਚਾਈਂ ਚਾਈਂਆ। ਤੈਨੂੰ ਪਤਾ ਨਹੀਂ ਮੇਰਾ ਕਿੱਡਾ ਹੋਣਾ ਜੌਹਰ, ਬਲਧਾਰੀ ਇਕ ਅਖਵਾਈਆ। ਮੈਂ ਰਹਿਣ ਨਹੀਂ ਦੇਣਾ ਕੋਈ ਕਾਅਬਿਆਂ ਵਿਚ ਮਜੌਰ, ਮਜਲਸ ਸਭ ਦੀ ਦੇਣੀ ਬਦਲਾਈਆ। ਮੇਰਾ ਕੋਈ ਗੱਲਾਂ ਵਾਲਾ ਨਹੀਂ ਫੌਹੜ, ਹੁਕਮ ਧੁਰ ਦਾ ਦਿਆਂ ਸੁਣਾਈਆ। ਅਠਸਠ ਤੀਰਥ ਵਖਾਉਣੇ ਕਰ ਕੇ ਤਲਾਬ ਜੌਹੜ, ਅੰਮ੍ਰਿਤ ਰਸ ਨਾ ਕੋਇ ਰਖਾਈਆ। ਤੇਰੇ ਕੰਢਿਆਂ ਉਤੇ ਜੇਹੜੇ ਲੱਗੇ ਪੌੜੀਆਂ ਪੌੜ, ਪੌੜੀ ਡੰਡੇ ਸਭ ਦੇ ਦੇਣੇ ਖਿਚਾਈਆ। ਅੱਗੇ ਹੋ ਕੇ ਕੋਈ ਨਾ ਸਕੇ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਔਹ ਵੇਖ ਰੋਂਦੇ ਕੋਟਨ ਕੋਟੀ ਲੱਖ ਕਰੋੜ, ਹਾਹਾ ਟਿੱਪੀ ਸਮਝ ਕਿਸੇ ਨਾ ਆਈਆ। ਮੈਨੂੰ ਅੱਖੀਂ ਦਿਸਦਾ ਮੇਰੇ ਸਾਹਿਬ ਨੇ ਸਭ ਨੂੰ ਦੇਣਾ ਮਰੋੜ, ਮਰੋੜਾ ਨਾਮ ਵਾਲਾ ਚੜ੍ਹਾਈਆ। ਸਿਰਫ਼ ਭਗਤਾਂ ਹੋਣਾਂ ਬੰਦੀ ਛੋੜ, ਬੰਧਨ ਸਾਰੇ ਦਏ ਕਟਾਈਆ। ਅੰਤ ਉਸੇ ਦੀ ਪੈਣੀ ਲੋੜ, ਜੋ ਲੋੜੀਂਦਾ ਸੱਜਣ ਇਕ ਅਖਵਾਈਆ। ਜਿਸ ਨੇ ਸਤਿ ਧਰਮ ਦੀ ਤੋਰਨੀ ਤੋਰ, ਤੁਰੀਆਂ ਤੋਂ ਪਰੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਭਾਗ ਕਰੇ ਮਥੋਰ, ਮਿਥਿਆ ਵੇਖੇ ਕੂੜ ਲੋਕਾਈਆ।

❋

❋

੨੪ ਫੱਗਣ ਸ਼ਹਿਨਸ਼ਾਹੀ ਸਮਤ ੬ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸਦਾ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਂ ਆਇਆ ਇਕ ਕਲਾਪਾ, ਇਕੱਲਾ ਭੱਜਿਆ ਵਾਹੋ ਦਾਹੀਆ। ਮੇਰਾ ਚਾਰ ਜੁਗ ਦਾ ਪੁਰਾਣਾ ਚੀਥੜ ਪਾਟਾ, ਬਸਤਰ ਤਨ ਨਾ ਕੋਇ ਵਡਿਆਈਆ। ਮੈਨੂੰ ਦੱਸੋ ਸਾਚਾ ਹਾਟਾ, ਮੈਂ ਜਾਵਾਂ ਚਾਈਂ ਚਾਈਂਆ। ਪਿਛਲੀ ਮੰਜ਼ਲ ਮੁਕੇ ਵਾਟਾ, ਅਗਲਾ ਪੰਧ ਰਹੇ ਨਾ ਰਾਈਆ। ਪੂਰਾ ਹੋਵੇ ਘਾਟਾ, ਘਾਟੇ ਵਿਚ ਫੇਰ ਕਦੇ ਨਾ ਆਈਆ। ਹੁਕਮ ਸੰਦੇਸ਼ਾ ਮਿਲਿਆ ਓਹ ਤਕ ਖੇਲ ਤਮਾਸ਼ਾ, ਬਿਨਾ ਕਦਮ ਤੋਂ ਕਦਮ ਉਠਾਈਆ। ਜਾਂ ਤੱਕਿਆ ਅੱਗੇ ਗੰਗਾ ਦਾ ਖੁੱਲ੍ਹਾ ਝਾਟਾ, ਬੌਰੀਆਂ ਰਹੀ ਵਖਾਈਆ। ਝਟ ਜਮਨਾ ਸੁਰਸਤੀ ਗੋਦਾਵਰੀ ਰੋਂਦੀਆਂ ਕਰਦੀਆਂ ਆਉਣ ਸਿਆਪਾ, ਹਾਹਾਕਾਰ ਵਿਚ ਕੁਰਲਾਈਆ। ਬਹੁੜੀ ਕਲਜੁਗ ਚਾਰ ਕੁੰਟ ਵਧਿਆ ਪਾਪਾ, ਪਤਿਤ ਪੁਨੀਤ ਨਾ ਕੋਇ ਵਖਾਈਆ। ਕਿਸੇ ਨੂੰ ਸਮਝ ਨਾ ਆਏ ਆਪਣੀ ਆਪਾ, ਆਪਣਾ ਪੜਦਾ ਨਾ ਕੋਇ ਉਠਾਈਆ। ਜਿਧਰ ਤਕੀਏ ਚੜ੍ਹਿਆ ਤ੍ਰੈਗੁਣ ਤਾਪਾ, · । ਝਟ

ਨਾਰਦ ਦਾ ਨਿਕਲ ਗਿਆ ਹਾਸਾ, ਹੱਸ ਕੇ ਦਿਤਾ ਵਖਾਈਆ। ਮੈਨੂੰ ਪਹਿਲੋਂ ਆਪਣੇ ਜੀਵਣ ਦਾ ਦੱਸੋ ਖੁਲਾਸਾ, ਖੁਲ੍ਹੀ ਗੁੱਤ ਨਾ ਮੋਹੇ ਭਾਈਆ। ਤੁਹਾਨੂੰ ਕਿਸ ਦੇ ਉਤੇ ਵਿਸ਼ਵਾਸਾ, ਕਿਸ ਅੱਗੇ ਸੀਸ ਝੁਕਾਈਆ। ਤੁਹਾਡਾ ਕੇਹੜਾ ਮਾਲਕ ਗੁਣਤਾਸਾ, ਗੁਣਵੰਤ ਕਵਣ ਅਖਵਾਈਆ। ਕੀ ਤੁਹਾਡੇ ਕੋਲ ਕਿਸੇ ਦੇ ਹੈ ਕੋਈ ਕਾਕਾ, ਬਾਲ ਗੋਦੀ ਗੋਦ ਉਠਾਈਆ। ਮੈਨੂੰ ਪਿਛਲਿਆਂ ਜੁਗਾਂ ਦਾ ਦੱਸੋ ਸਾਕਾ, ਅਵਤਾਰ ਪੈਗ਼ੰਬਰ ਗੁਰੂਆਂ ਦਾ ਭੇਵ ਦਿਉ ਖੁਲ੍ਹਾਈਆ। ਝਟ ਗੋਦਾਵਰੀ ਰਗੜਿਆ ਨਾਕਾ, ਨੱਕ ਰਗੜ ਕੇ ਦਿਤੀ ਦੁਹਾਈਆ। ਮੇਰੇ ਕੰਢੇ ਆਇਆ ਗੋਬਿੰਦ ਸੂਰਾ ਜਿਸ ਦੱਸੀ ਅਗੰਮੀ ਬਾਤਾ, ਬਾਤਨ ਪੜਦਾ ਗਿਆ ਉਠਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਈਆ। ਉਸ ਵੇਲੇ ਪੁਰਖ ਅਕਾਲ ਆਵੇ ਸ਼ਾਹੋ ਭੂਪ ਸ਼ਾਬਾਸ਼ਾ, ਸ਼ਹਿਨਸ਼ਾਹ ਧੁਰਦਰਗਾਹੀਆ। ਆਤਮ ਪਰਮਾਤਮ ਜੋੜੇ ਨਾਤਾ, ਮੇਲਾ ਮੇਲੇ ਸਹਿਜ ਸੁਭਾਈਆ। ਧੁਰ ਦੀ ਦੱਸੇ ਗਾਥਾ, ਅਗੰਮ ਦੀ ਕਰੇ ਪੜ੍ਹਾਈਆ। ਗੋਦਾਵਰੀ ਕਹੇ ਮੈਂ ਗੋਬਿੰਦ ਨੂੰ ਟੇਕਿਆ ਮਾਥਾ, ਮਸਤਕ ਚਰਨਾਂ ਉਤੇ ਛੁਹਾਈਆ। ਉਸ ਨੇ ਫੇਰ ਦੱਸਿਆ ਭਵਿਖਤ ਵਾਕਾ, ਹੁਕਮ ਸੰਦੇਸ਼ਾ ਇਕ ਸੁਣਾਈਆ। ਉਹ ਤਕ ਜੋਤੀ ਦਾ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਝਟ ਜਮਨਾ ਜੋੜ ਕੇ ਦੋਵੇਂ ਹਾਥਾ, ਨੇਤਰ ਨੈਣਾਂ ਨੀਰ ਵਹਾਈਆ। ਸੁਰਸਤੀ ਆਪਣਾ ਆਪ ਕਰ ਕੇ ਪਾਕਾ, ਪੁਨੀਤ ਹੋ ਕੇ ਰਹੀ ਸੁਣਾਈਆ। ਅਸੀਂ ਵੇਖੀਆਂ ਗੋਪੀ ਕਾਹਨ ਦੀਆਂ ਰਾਸਾਂ, ਮੰਡਲ ਮੰਡਪਾਂ ਬਾਹਰ ਹੁਕਮ ਸੁਣਾਈਆ। ਖੇਲ ਤੱਕਿਆ ਜਿਸ ਦਾ ਹਰ ਘਟ ਵਾਸਾ, ਵਾਸਤਕ ਆਪਣਾ ਰੰਗ ਰੰਗਾਈਆ। ਉਸ ਦੇ ਹੁਕਮ ਦਾ ਮੰਨਿਆ ਆਖਾ, ਸ਼ਬਦ ਦੀ ਸ਼ਬਦ ਧਾਰ ਸੀਸ ਨਿਵਾਈਆ। ਝਟ ਨਾਰਦ ਨੇ ਬਦਲਿਆ ਪਾਸਾ, ਕਰਵਟ ਆਪਣੀ ਲਈ ਬਦਲਾਈਆ। ਤੁਸੀਂ ਮੇਰੀ ਸਮਝ ਲਉ ਭਾਸ਼ਾ, ਭਵਿਖਤ ਭੂਤ ਦਿਆਂ ਦ੍ਰਿੜਾਈਆ। ਉਹ ਵੇਖੋ ਸ਼ੰਕਰ ਰੋਵੇ ਉਤੇ ਕੈਲਾਸ਼ਾ, ਤਰਸੂਲ ਹੱਥ ਵਿਚੋਂ ਸੁਟਾਈਆ। ਬ੍ਰਹਮਾ ਬ੍ਰਹਮ ਰਿਹਾ ਵਾਚਾ, ਵਾਚਕ ਹੋ ਕੇ ਧਿਆਨ ਲਗਾਈਆ। ਵਿਸ਼ਨੂੰ ਫਿਰੇ ਨਾਸਾ, ਭੱਜੇ ਵਾਹੋ ਦਾਹੀਆ। ਅਜਬ ਦੀ ਧਾਰ ਅਗੰਮ ਤਮਾਸ਼ਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਗੰਗਾ ਕਿਹਾ ਨਾਰਦ ਇਕ ਵਾਰ ਮਾਰ ਝਾਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੁਰਖ ਅਕਾਲ ਦੀਨ ਦਿਆਲ ਖੋਲ੍ਹਿਆ ਤਾਕਾ, ਦਰ ਦਰਵਾਜ਼ਾ ਇਕ ਸੁਹਾਈਆ। ਜਿਥੇ ਸਤਿਗੁਰ ਸ਼ਬਦ ਸ਼ਬਦ ਗੁਰ ਰਾਖਾ, ਦੂਜਾ

❋

❋

ਨਜ਼ਰ ਕੋਇ ਨਾ ਆਈਆ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪੁਰਖ ਅਕਾਲ ਮਹਾਰਾਜਾ, ਰਾਜਨ ਰਾਜ ਸੋਭਾ ਪਾਈਆ। ਜਿਸ ਸੀਸ ਜਗਦੀਸ ਅਗੰਮਾ ਤਾਜਾ, ਤਖ਼ਤ ਨਿਵਾਸੀ ਇਕ ਅਖਵਾਈਆ। ਉਸ ਦਾ ਲੇਖਾ ਕਿਸੇ ਨਾ ਜਾਤਾ, ਕਾਤਬ ਸਕਿਆ ਨਾ ਕੋਇ ਲਿਖਾਈਆ। ਉਹ ਕਲਜੁਗ ਅੰਤਮ ਖੇਲ ਕਰੇ ਹੋ ਬੇਪਹਿਚਾਤਾ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਨਾਰਦ ਕਹੇ ਮੈਨੂੰ ਖਿਚ ਲੈਣ ਦਿਉ ਖ਼ਾਕਾ, ਬਿਨਾ ਨਕਸ਼ ਤੋਂ ਨਕਸ਼ਾ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਰਬ ਕਲਾ ਸਮਰਾਥਾ, ਸਮਰਥ ਪੁਰਖ ਏਕੰਕਾਰ ਇਕ ਇਕੱਲਾ ਬੇਪਰਵਾਹੀਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੬ ਚਤੁਰ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਜਨ ਭਗਤੋ ਮੇਰਾ ਸੁਣੋ ਦੁੱਖੜਾ, ਨਾਰਦ ਰੋ ਕੇ ਰਿਹਾ ਜਣਾਈਆ। ਮੈਂ ਚਾਰ ਜੁਗ ਦਾ ਭੁੱਖੜਾ, ਭੁੱਖੇ ਦੀ ਭੁੱਖ ਨਾ ਕੋਇ ਮਿਟਾਈਆ। ਪ੍ਰਭ ਚਰਨ ਧੂੜ ਨਾਲ ਮੇਰਾ ਅਜੇ ਨਾ ਰੰਗਿਆ ਮੁਖੜਾ, ਮੁਖਾਰਬਿੰਦ ਦੇ ਵਿਚੋਂ ਕਹਿ ਕੇ ਦਿਆਂ ਸੁਣਾਈਆ। ਸਚ ਸੁਹਾਵੀ ਹੋਵੇ ਨਾ ਰੁਤੜਾ, ਰੁਤੀ ਰੁਤ ਨਾ ਕੋਇ ਵਡਿਆਈਆ। ਸਚ ਪੁਛੋ ਮੈਂ ਪ੍ਰਭੂ ਦੀ ਧਾਰੋਂ ਉਤਰਾ, ਉੱਤਰ ਪੂਰਬ ਪੱਛਮ ਦੱਖਣ ਫਿਰ ਕੇ ਆਇਆ ਚਾਈਂ ਚਾਈਂਆ। ਮੇਰੇ ਸਾਹਿਬ ਨੇ ਹੁਣ ਮੈਨੂੰ ਕਿਹਾ ਆ ਮੇਰੇ ਪੁੱਤਰਾ, ਸਿਰ ਮੇਰੇ ਹੱਥ ਟਿਕਾਈਆ। ਵੇਖੀਂ ਮੇਰੇ ਭਗਤ ਰਹਿਣ ਦੇਵੀਂ ਨਾ ਕਿਸੇ ਨੁੱਕਰਾ, ਕੋਨੇ ਕੋਨੇ ਵਿਚੋਂ ਲੈਣੇ ਜਗਾਈਆ। ਮੈਂ ਰੂਪ ਧਾਰਨਾ ਵਾਂਗ ਸੁਥਰਾ, ਡੰਡੇ ਹੱਥਾਂ ਵਿਚ ਖੜਕਾਈਆ। ਗ੍ਰਹਿ ਗ੍ਰਹਿ ਲਗਾਉਣਾ ਮੁਜਰਾ, ਤਾਜ ਧੁਰ ਦਾ ਇਕ ਵਖਾਈਆ। ਮੇਰੇ ਪ੍ਰਭੂ ਦਾ ਤਕੋ ਹੁਜਰਾ, ਬਿਨ ਹਾਜੀਆਂ ਹੱਜ ਕਰਾਈਆ। ਜਿਸ ਦੇ ਲੇਖੇ ਵਿਚ ਭਗਤਾਂ ਦਾ ਜਨਮ ਸੁਧਰਾ, ਸੁਧ ਅਗਲੀ ਪਿਛਲੀ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਬਿਨਾ ਜਣੇਂਦੀ ਤੋਂ ਪਿਆ ਜੰਮ, ਆਪਣਾ ਰੂਪ ਬਦਲਾਈਆ। ਨਾਤਾ ਰੱਖਿਆ ਨਹੀਂ ਮਾਟੀ ਚੰਮ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਜਨ ਭਗਤੋ ਤੁਹਾਨੂੰ ਕਾਹਦਾ ਗ਼ਮ, ਚਿੰਤਾ ਨਜ਼ਰ ਕੋਇ ਨਾ ਆਈਆ। ਤੁਹਾਨੂੰ ਮਿਲਿਆ ਸਾਜਣ ਹਮ, ਹਮਸਾਜਣ ਮਿਲ ਕੇ ਵੱਜੇ ਵਧਾਈਆ। ਜਿਸ ਦਾ ਅਗੰਮਾ ਇਕ ਨਾਮ, ਨਰ ਨਿਰੰਕਾਰਾ ਇਕ ਦ੍ਰਿੜਾਈਆ। ਤ੍ਰਿਸ਼ਨਾ ਮੇਟੇ ਤਮ, ਮੋਹ ਦਏ ਚੁਕਾਈਆ। ਇਕੱਠੇ ਹੋ ਕੇ ਕਰੀਏ ਕੰਮ, ਕਾਜ ਤੁਹਾਨੂੰ ਦਿਆਂ ਦ੍ਰਿੜਾਈਆ। ਬਿਨਾ ਪ੍ਰਭੂ ਦੀ ਯਾਦ ਤੋਂ ਖ਼ਾਲੀ ਰਹੇ ਕੋਇ ਨਾ ਦਮ, ਸਾਹ ਸਾਹ ਵਿਚ ਰਖਾਈਆ। ਮਨਸਾ ਭੇਟ ਕਰ ਦਈਏ ਮਨ, ਮਮਤਾ ਮੋਹ ਚੁਕਾਈਆ। ਪ੍ਰੇਮ ਪ੍ਰੀਤ ਦਾ ਬਖ਼ਸ਼ੇ ਧਨ, ਦੌਲਤ ਨਾਮ ਵਾਲੀ ਆਪਣੀ ਝੋਲੀ ਪਾਈਆ। ਸਰੋਤੇ ਰਹੀਏ ਮੂਲ ਨਾ ਕੰਨ, ਹਰ ਹਿਰਦੇ ਲਈਏ ਵਸਾਈਆ। ਫਿਰ ਤੁਹਾਨੂੰ ਦੱਸਾਂਗਾ, ਕਿਹੜਾ ਸਾਹਿਬ ਸਤਿਗੁਰ ਦਾ ਚੰਨ, ਕਵਣ ਚੰਦ ਨੂਰ ਚਮਕਾਈਆ। ਸੱਜਣੋ ਸਭ ਨੇ ਛਡ ਜਾਣਾ ਤਨ, ਤਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਪ੍ਰਭ ਦਾ ਦਰਸ਼ਨ ਪਾ ਕੇ ਮੈਨੂੰ ਆਇਆ ਡਕਾਰ, ਮੈਂ ਰੱਜ ਕੇ ਦਿਤਾ ਵਖਾਈਆ।

❋

❋

ਜਾਂ ਅੱਖ ਖੋਲ੍ਹੀ ਜੋਤੀ ਨਾਰ ਦਿਸੀ ਮੁਟਿਆਰ, ਜੋਬਨਵੰਤੀ ਸੋਭਾ ਪਾਈਆ। ਉਹਦਾ ਰੂਪ ਅਨੂਪ ਸ਼ਿੰਗਾਰ, ਜਗਤ ਸੁਨਿਆਰ ਨਾ ਕੋਇ ਘੜਾਈਆ। ਬਸਤਰ ਅਗੰਮ ਅਪਾਰ, ਤਾਣਾ ਪੇਟਾ ਨਾ ਕੋਇ ਰਖਾਈਆ। ਚਲਦੀ ਫਿਰਦੀ ਦੀ ਆਵੇ ਛਣਕਾਰ, ਕਦਮ ਕਦਮ ਨਾਲ ਬਦਲਾਈਆ। ਜਿਸ ਵੇਲੇ ਮੈਨੂੰ ਇਸ਼ਾਰਾ ਦੇਵੇ ਨਾਲ ਪਿਆਰ, ਮੇਰਾ ਅੰਦਰ ਦਏ ਹਿਲਾਈਆ। ਜਿਸ ਵੇਲੇ ਮੈਂ ਅੱਖਾਂ ਵੇਖਿਆ ਉਘਾੜ, ਅੱਗੋਂ ਨਜ਼ਰ ਕਿਛ ਨਾ ਆਈਆ। ਮੇਰਾ ਗ਼ੁੱਸਾ ਆਵੇ ਨਾੜ ਨਾੜ, ਅਗਨੀ ਤਤ ਤਤ ਜਲਾਈਆ। ਮੇਰਾ ਦਿਲ ਕਰਦਾ ਜੇ ਮੈਂ ਇਸ ਦਾ ਬਣ ਜਾਵਾਂ ਲਾੜ, ਲਾੜੀ ਬਣਾ ਕੇ ਲਵਾਂ ਪ੍ਰਨਾਈਆ । ਫੇਰ ਇਹਨੂੰ ਰਾਵੀ ਦੇ ਕੰਡੇ ਤਤੀ ਰੇਤ ਉਤੇ ਫੇਰਾਂ ਵਿਚ ਮਹੀਨੇ ਹਾੜ੍ਹ, ਪੈਰੀਂ ਜੋੜਾ ਨਾ ਕੋਇ ਰਖਾਈਆ। ਵਸਣ ਨੂੰ ਘਰ ਦੇਵਾਂ ਝਾੜ, ਝਾੜੀਆਂ ਵਿਚ ਟਿਕਾਈਆ। ਸੈਰ ਕਰਨ ਨੂੰ ਬੇਲਿਆਂ ਵਿਚ ਫੇਰਾਂ ਉਜਾੜ, ਕਾਨੇ ਕਾਹੀਆਂ ਵਿਚ ਭਵਾਈਆ। ਫੇਰ ਖੇਲ ਵਖਾਵਾਂ ਅਪਾਰ, ਪੜਦਾ ਇਕ ਉਠਾਈਆ। ਹੱਸ ਕੇ ਕਹਵਾਂ ਮੇਰੇ ਵਰਗਾ ਪਤੀ ਤੈਨੂੰ ਲੱਭਣਾ ਨਹੀਂ ਵਿਚ ਸੰਸਾਰ, ਪਤਨੀਏ ਬੇਵਤਨੀਏ ਅਗੰਮੀ ਰਤਨੀਏ ਬਿਨਾ ਰੱਤ ਤੋਂ ਜਿਸ ਤੈਨੂੰ ਲਿਆ ਪ੍ਰਨਾਈਆ। ਤੂੰ ਦੱਸ ਪਿਛੇ ਕਿੱਥੇ ਵਸਨੀਏ, ਕਵਣ ਦਵਾਰ ਡੇਰਾ ਲਾਈਆ। ਕਿਸ ਦੇ ਚਰਨ ਕਵਲ ਝੱਸਨੀਏ, ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਨੂੰ ਗ਼ੁੱਸੇ ਵਿਚ ਕਹਿੰਦੀ ਗੰਜਾ, ਮੇਰੀ ਬੋਦੀ ਦੀ ਸਾਰ ਕੋਇ ਨਾ ਪਾਈਆ। ਨੱਕ ਚੜ੍ਹਾ ਕੇ ਕਹੇ ਤੇਰੇ ਘਰ ਨਹੀਂ ਮੰਂਜਾ, ਬਿਸਤਰ ਨਜ਼ਰ ਕੋਇ ਨਾ ਆਈਆ। ਮੈਂ ਕੰਨੀ ਫੜ ਕੇ ਫੇਰ ਆਪਣਾ ਵਖਾਇਆ ਪੰਜਾ, ਪੰਜੇ ਉਂਗਲਾਂ ਉਪਰ ਉਠਾਈਆ। ਯਾਦ ਕਰ ਲੈ ਜੇ ਆਈਉਂ ਮੇਰੇ ਇਸ ਵਿਚ ਸ਼ਕੰਜਾ, ਤੇਰੇ ਛੱਕੇ ਦੇਵਾਂ ਛੁਡਾਈਆ। ਵੇਖ ਮੇਰੀ ਬੋਦੀ ਦੇ ਅੰਦਰ ਪਵਣ ਉਨੰਜਾ, ਬੰਨ੍ਹ ਕੇ ਦਿਤੀ ਟਿਕਾਈਆ। ਮੇਰੀ ਸਿਫ਼ਤ ਕਰ ਨਾ ਸਕੇ ਅੱਖਰ ਬਵੰਜਾ, ਬਾਵਨ ਧਾਰ ਨਾ ਕੋਇ ਸਮਝਾਈਆ। ਮੈਨੂੰ ਇਹੋ ਇਕ ਰੰਜ਼ਾ, ਗ਼ੁੱਸਾ ਗ਼ਮ ਰਿਹਾ ਸਤਾਈਆ। ਮਾਤਲੋਕ ਵਿਚ ਜੋ ਆਇਆ ਸੋ ਮੰਗਦਾ ਗਿਆ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਕਮਲੀਏ ਹੁਣ ਮੈਂ ਸਾਹਿਬ ਤੱਕਿਆ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਜਗਤ ਜਹਾਨ ਕੀਤਾ ਅੰਧਾ, ਅੱਖਾਂ ਵਾਲਿਆਂ ਨਜ਼ਰ ਕਿਸੇ ਨਾ ਆਈਆ। ਮੈਂ ਬੜਾ ਬੇਪਰਵਾਹ ਓ ਵੇਖ ਮੇਰੇ ਪਿਛੇ ਭੱਜੀ ਫਿਰੇ ਗੰਗਾ, ਨੰਗੀਂ ਪੈਰੀਂ ਵਾਹੋ ਦਾਹੀਆ। ਮੈਂ ਉਹਦੇ ਨਾਲ ਕਰਨ ਵਾਲਾ ਦੰਗਾ, ਫ਼ਸਾਦ ਫ਼ੈਸਲੇ ਵਾਲਾ ਵਖਾਈਆ। ਹੁਕਮ ਦੇਵਾਂ ਪਹਿਲੋਂ ਪਾਣੀ ਲਿਆ ਆਪਣਾ ਠੰਡਾ, ਮੇਰੇ ਚਰਨਾਂ ਉਤੇ ਟਿਕਾਈਆ। ਫੇਰ ਮੈਨੂੰ ਕਹਿ ਨਾਰਦਾ ਤੈਨੂੰ ਰਹਿਣ ਨਹੀਂ ਦੇਣਾ ਰੰਡਾ, ਤੇਰਾ ਰੰਡੇਪਾ ਦੇਣਾ ਕਟਾਈਆ। ਫੇਰ ਆਪਣਾ ਸਾਫ਼ ਕਰ ਕੰਢਾ, ਤੀਰਥ ਤੱਟਾਂ ਪੰਧ ਮੁਕਾਈਆ। ਜਾਂ ਨਿਗਹ ਬਦਲੀ ਦੁਰਗਾ ਖਿੱਚੀ ਫਿਰੇ ਖੰਡਾ, ਗੋਬਿੰਦ ਖੰਡਾ ਨਾਲ ਖੜਕਾਈਆ। ਫੇਰ ਵੇਖਿਆ ਲਾਲੋ ਦਾ ਨਜ਼ਰ ਆਇਆ ਮੰਡਾ, ਜੋ ਨਾਨਕ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੀਵ ਜਹਾਨ ਜਗਤ ਧੰਦਾ, ਧੁੰਦੂਕਾਰ ਮੇਟੇ ਥਾਉਂ ਥਾਈਂਆ।

❋

❋

੨੫ ਫੱਗਣ ਸ਼ਹਿਨਸ਼ਾਹੀ ਸੰਮਤ ੬ ਓਗਰਾ ਸੰਗਤ ਨਵਿਤ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਜਨ ਭਗਤੋ ਮੇਰੀ ਤਕੋ ਅਗੰਮੀ ਚਿੱਪੀ, ਜੋ ਚੁਪ ਚਾਪ ਬੈਠੀ ਧਿਆਨ ਲਗਾਈਆ। ਜਿਸ ਨੇ ਜਗਤ ਜਹਾਨ ਦੀ ਵਿਦਿਆ ਵਾਲੀ ਬਦਲ ਦੇਣੀ ਲਿਪੀ, ਧੁਰ ਦਾ ਨਾਮ ਸ਼ਬਦ ਕਰ ਸ਼ਨਵਾਈਆ। ਜਿਸ ਭੇਦ ਖੋਲ੍ਹਣਾ ਹਾਹੇ ਉਤੇ ਟਿੱਪੀ, ਹੰ ਬ੍ਰਹਮ ਦਏ ਦ੍ਰਿੜਾਈਆ। ਜਿਸ ਖਹਿੜਾ ਛੁਡਾਉਣਾ ਪੱਥਰ ਇੱਟੀ, ਏਕਾ ਏਕੰਕਾਰ ਮਿਲਾਈਆ। ਧੁਰ ਦੀ ਧਾਰ ਦੱਸਣੀ ਮਿੱਠੀ, ਰਸ ਅਗੰਮਾ ਇਕ ਚਖਾਈਆ। ਕੂੜੀ ਕਿਰਿਆ ਮਾਰ ਮਾਰਨੀ ਪਿੱਠੀ, ਆਪਣਾ ਬਲ ਪਰਗਟਾਈਆ। ਧੁਰ ਦੇ ਨਾਮ ਦੀ ਦੱਸਣੀ ਚਿੱਠੀ, ਸੰਦੇਸ਼ਾ ਇਕ ਸੁਣਾਈਆ। ਪ੍ਰਭੂ ਦਾ ਲੇਖਾ ਨਹੀਂ ਸਵਾ ਗਿੱਠੀ, ਮੇਰੂਡੰਡ ਨਾ ਕੋਇ ਚਤੁਰਾਈਆ। ਈੜਾ ਪਿੰਗਲ ਸੁਖਮਨ ਧਾਰ ਨਹੀਂ ਕੋਈ ਨਿੱਕੀ, ਨੀਕਨ ਨੀਕ ਦਏ ਜਣਾਈਆ। ਸਰਗੁਣ ਧਾਰ ਵਖਾਏ ਨਿਰਗੁਣ ਇੱਕੀ, ਪਰਦਾ ਲੋਕਮਾਤ ਚੁਕਾਈਆ। ਸ਼ਬਦੀ ਧਾਰ ਗੋਬਿੰਦ ਦੀ ਸਿੱਖੀ, ਸਿੱਖ ਸਤਿਗੁਰ ਵਿਚ ਸਮਾਈਆ। ਜਿਸ ਦੀ ਮਹਿੰਮਾ ਆਦਿ ਅੰਤ ਨਾ ਜਾਏ ਲਿਖੀ, ਉਸ ਦਾ ਭੇਵ ਦਏ ਸਮਝਾਈਆ। ਸ੍ਰਿਸ਼ਟੀ ਦੱਸੇ ਅੰਤਮ ਮਿਥੀ, ਮਥਨ ਕਰੇ ਲੋਕਾਈਆ। ਧਰਮ ਦੀ ਧਾਰ ਜਣਾਏ ਮਿੱਤੀ, ਮਿੱਤਰ ਪਿਆਰਾ ਇਕ ਮਿਲਾਈਆ। ਅਬਿਨਾਸ਼ੀ ਕਰਤਾ ਦਸਾਏ ਹਿਤੀ, ਹਿਤਕਾਰੀ ਜੋੜ ਜੁੜਾਈਆ। ਜਿਸ ਦਾ ਖੇਲ ਨਿਤ ਨਵਿਤੀ, ਨਰ ਨਰਾਇਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰੀ ਚਿੱਪੀ ਦਾ ਤਕੋ ਮੂੰਹ, ਮੁਖ ਉਜਲ ਰਹੀ ਕਰਾਈਆ। ਜਿਸ ਹੁਕਮ ਦੱਸਣਾ ਸ਼ਬਦ ਗੁਰੂ, ਗੁਰਦੇਵ ਸਵਾਮੀ ਕੀ ਦ੍ਰਿੜਾਈਆ। ਜਿਸ ਨਾਲ ਪਵਿਤਰ ਹੋਣੇ ਬੁਤ ਰੂਹ, ਰੂਹ ਬੁਤ ਕਰੇ ਸਫ਼ਾਈਆ। ਖ਼ੁਸ਼ੀ ਜਣਾਏ ਲੂੰ ਲੂੰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਭਗਤ ਭਗਵਾਨ ਮੇਲ ਮਿਲਾਏ ਹੂਬਹੂ, ਸਨਮੁਖ ਦੋਵੇਂ ਸੋਭਾ ਪਾਈਆ। ਝਗੜਾ ਮੁਕਾਏ ਨਮਾਜ਼ ਵੁਜ਼ੂ, ਵਜ਼ਾਹਤ ਨਾਲ ਸਮਝਾਈਆ। ਸਭ ਦੀ ਇਕ ਕਰਾਏ ਰਜੂਹ, ਰਜ਼ਾ ਇਕ ਵਿਚ ਚਲਾਈਆ। ਕੂੜੀ ਕਿਰਿਆ ਕਰੇ ਮਮਨੂ, ਅੱਗੇ ਕਦਮ ਨਾ ਕੋਇ ਟਿਕਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੇ ਜੂਹ, ਜੰਗਲ ਪਹਾੜਾਂ ਵੇਖ ਵਖਾਈਆ। ਜ਼ਾਤ ਪਾਤ ਦੀ ਛੱਤ ਰਹਿਣ ਨਾ ਦੇਵੇ ਛੂਹ, ਇਕੋ ਨਾਮ ਰੰਗ ਰੰਗਾਈਆ। ਸਚਖੰਡ ਦਵਾਰ ਦੀ ਦੇਵੇ ਸੂਹ, ਸੋਈ ਸੁਰਤ ਆਪ ਉਠਾਈਆ। ਭੇਵ ਖੁਲ੍ਹਾਏ ਧਰਮ ਧਾਰ ਦੀ ਧਰੂ, ਧਰੋਹ ਕਿਸੇ ਨਾਲ ਨਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੇਰੀ ਚਿੱਪੀ ਉਤੇ ਲੱਗਾ ਚੱਪਾ, ਚਾਰੇ ਜੁਗ ਦੇਣ ਗਵਾਹੀਆ। ਜੋ ਸੰਦੇਸ਼ਾ ਦੇ ਕੇ ਗਿਆ ਨਾਨਕ ਤਪਾ, ਤਪੀਸ਼ਰਾਂ ਤੋਂ ਬਾਹਰ ਸਮਝਾਈਆ। ਮਾਣ ਮਿਲੇ ਇਕੋ ਪੱਪਾ, ਪਾਰਬ੍ਰਹਮ ਪ੍ਰਭ ਭੇਦ ਖੁਲ੍ਹਾਈਆ। ਆਤਮ ਪਰਮਾਤਮ ਧਾਰ ਸਭ ਦਾ ਹੋਵੇ ਟੱਪਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਪਿਆਰ ਮੁਹੱਬਤ ਦੀ ਹੋਵੇ ਸਫ਼ਾ, ਸਫ਼ਾ ਕੂੜੀ ਦਏ ਗਵਾਈਆ। ਸਤਿਗੁਰ ਪਿਆਰ ਦਾ ਮਿਲੇ ਨਫ਼ਾ, ਵਣਜ ਇਕੋ ਇਕ ਕਰਾਈਆ। ਕਲਜੁਗ ਕੂੜੀ ਕਿਰਿਆ ਮੇਟੇ ਦਫ਼ਾ, ਸਤਿਜੁਗ ਸਤਿ ਸਚ ਪਰਗਟਾਈਆ। ਇਕੋ ਸਤਿਗੁਰ ਸ਼ਬਦ ਕਿਸੇ ਰਹਿਣ ਨਾ ਦੇਵੇ ਬੇਵਫ਼ਾ, ਵਫ਼ਾਦਾਰੀ ਦਏ ਦ੍ਰਿੜਾਈਆ। ਧਰਮ ਦੀ ਧਾਰ ਹੋਵੇ ਨਾ ਖ਼ਫ਼ਾ, ਗ਼ੁੱਸਾ ਗਿਲਾ ਨਾ ਕੋਇ ਪਰਗਟਾਈਆ। ਪਿਛਲੀ ਕਰਨੀ ਕਰੇ ਰਫ਼ਾ, ਰਫ਼ਾਕਾਤ ਆਪਣੇ ਨਾਲ ਬਣਾਈਆ। ਧੁਰ

❋

❋

ਦੇ ਨਾਮ ਦਾ ਬਖ਼ਸ਼ ਕੇ ਨਫ਼ਾ, ਭੰਡਾਰਾ ਅਗੰਮ ਦਏ ਭਰਾਈਆ। ਸਿਫ਼ਤ ਵਡਿਆਈ ਕਰ ਕੇ ਜਸਾ, ਮਹਿਮਾ ਅਕਥ ਕਥ ਸੁਣਾਈਆ। ਕਲਜੁਗ ਮੇਟੇ ਰੈਣ ਅੰਧੇਰੀ ਮੱਸਾ, ਨੂਰੀ ਚੰਦ ਚੰਦ ਚਮਕਾਈਆ। ਹੋੜਾ ਸੁਹਾਵੇ ਉਪਰ ਸੱਸਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਭਗਤਾਂ ਲੂੰ ਲੂੰ ਹੋਵੇ ਰਚਾ, ਰਚਨਾ ਆਪਣੀ ਦਏ ਜਣਾਈਆ। ਗੁਰਮੁਖ ਬਣਾ ਕੇ ਧਰਮ ਦਾ ਬੱਚਾ, ਬਚਪਨ ਆਪਣੇ ਵਿਚ ਟਿਕਾਈਆ। ਸ਼ਬਦ ਸੰਦੇਸ਼ਾ ਦੇ ਕੇ ਸੱਚਾ, ਸਚ ਸਮਗਰੀ ਇਕ ਵਰਤਾਈਆ। ਕੰਚਨ ਗੜ੍ਹ ਬਣਾਏ ਪੰਜ ਤਤ ਤਨ ਕੱਚਾ, ਆਪਣੀ ਦਇਆ ਕਮਾਈਆ। ਲੇਖਾ ਪੂਰਾ ਕਰੇ ਮਦੀਨਾ ਮੱਕਾ, ਕਾਅਬਾ ਆਪਣੀ ਝੋਲੀ ਪਾਈਆ। ਜਨ ਭਗਤਾਂ ਕੌਲ ਇਕਰਾਰ ਕਰੇ ਪੱਕਾ, ਵਾਅਦਾ ਆਪਣੇ ਨਾਲ ਰਖਾਈਆ। ਸਦੀ ਚੌਧਵੀਂ ਅੰਤ ਲੇਖਾ ਰਹੇ ਨਾ ਚੂੰਕਿ ਚੁਨਾਂਚੇ ਅਲਬੱਤਾ, ਅਲਿਫ਼ ਯੇ ਦਾ ਲੇਖਾ ਵੇਖੇ ਚਾਈਂ ਚਾਈਂਆ। ਦੋ ਜਹਾਨ ਇਕੋ ਡੰਕਾ ਵੱਜੇ ਫ਼ਤਿਹ, ਫ਼ਾਤਿਆ ਸਭ ਦਾ ਦਏ ਪੜ੍ਹਾਈਆ। ਭਗਤ ਭਗਵਾਨ ਦਾ ਇਕੋ ਆਤਮ ਪਰਮਾਤਮ ਹੋਵੇ ਮਤਾ, ਮਤ ਮਤਾਂਤਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਸਚ ਜਣਾਏ ਸੱਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਖੇਲ ਵਖਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਨੌਸ਼ਹਿਰਾ ਜ਼ਿਲਾ ਹੁਸ਼ਿਆਰ ਪੁਰ

ਨਾਰਦ ਕਹੇ ਮੈਨੂੰ ਆ ਗਈ ਯਾਦ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਜਿਸ ਵੇਲੇ ਪ੍ਰਭ ਨੇ ਸਮੁੰਦ ਸਾਗਰ ਰਿੜਕਿਆ ਪਾਣੀ, ਰਤਨ ਚੌਦਾਂ ਬਾਹਰ ਕਢਾਈਆ। ਤੱਕੀ ਧਰਮ ਦੀ ਧਾਰ ਸਵਾਣੀ, ਸੋਹਣਾ ਰੂਪ ਦਰਸਾਈਆ। ਉਸ ਸਮੇਂ ਐਰਾਪਤ ਹਾਥੀ ਨੇ ਬੋਲੀ ਇਕ ਬਾਣੀ, ਅਗੰਮੀ ਦਿਤੀ ਸੁਣਾਈਆ। ਕਲਜੁਗ ਅੰਤਮ ਝਗੜਾ ਪੈਣਾ ਚਾਰੇ ਖਾਣੀ, ਖ਼ਾਲਸ ਰੂਪ ਨਾ ਕੋਇ ਵਖਾਈਆ। ਆਤਮ ਪਰਮਾਤਮ ਮੇਲ ਮਿਲਣਾ ਨਹੀਂ ਹਾਣੀ ਹਾਣੀ, ਬ੍ਰਹਮ ਪਾਰਬ੍ਰਹਮ ਨਾ ਕੋਇ ਮਿਲਾਈਆ। ਕਿਸੇ ਕੰਮ ਨਹੀਂ ਆਉਣੀ ਵਿਦਿਆ ਵਾਲੀ ਵਿਦਵਾਨੀ, ਵਿਦਤ ਰੂਪ ਨਾ ਕੋਇ ਦਰਸਾਈਆ। ਮੈਂ ਹੈਰਾਨ ਹੋ ਗਿਆ ਸੁਣ ਕੇ ਬੋਲਿਆ ਨੇਤਰ ਚੁੱਕ ਕੇ ਵੇਖਿਆ ਇਹ ਕੀ ਖੇਲ ਅਗੰਮ ਮਹਾਨੀ, ਹੁਕਮ ਕੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਐਰਾਪਤ ਹਾਥੀ ਫੇਰ ਮਾਰੀ ਚੀਕ, ਦੱਖਣ ਦਿਸ਼ਾ ਧਿਆਨ ਲਗਾਈਆ। ਕਲਜੁਗ ਵੇਲਾ ਵਕਤ ਫੇਰ ਆਵੇ ਠੀਕ, ਠਾਕਰ ਆਪਣਾ ਹੁਕਮ ਸੁਣਾਈਆ। ਮੇਰਾ ਸ਼ਬਦ ਕਰੇ ਤਸਦੀਕ, ਸ਼ਹਾਦਤ ਇਕ ਭੁਗਤਾਈਆ। ਉਹ ਸੰਬਲ ਦਾ ਹੋਵੇ ਵਸਨੀਕ, ਦਰ ਦਵਾਰਾ ਇਕ ਸੁਹਾਈਆ। ਉਸ ਦੀ ਧਾਰ ਹੋਵੇ ਬਾਰੀਕ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਉਹ ਭਗਤਾਂ ਨਾਲ ਕਰੇ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਚਾਰ ਜੁਗ ਦੀ ਪਿਛਲੀ ਮੇਟੇ ਲੀਕ, ਲਾਈਨ ਅਗਲੀ ਦਏ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਲਏ ਜੀਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਬੈਠਾ ਰਹੇ ਆਪ ਅਤੀਤ, ਤ੍ਰੈਗੁਣ ਦਾ ਮਾਲਕ ਬੇਪਰਵਾਹੀਆ। ਸੋਹੰ ਢੋਲਾ ਦੱਸੇ ਗੀਤ, ਆਤਮ ਪਰਮਾਤਮ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

❋

❋

ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਹੱਸ ਕੇ ਕਿਹਾ ਓਏ ਬਿਨਾ ਮਾਂ ਤੋਂ ਜੰਮਣ ਵਾਲੇ ਹਾਥੀ, ਮੈਨੂੰ ਦੇ ਸਮਝਾਈਆ। ਇਹ ਤੈਨੂੰ ਖ਼ਬਰ ਸੰਦੇਸ਼ੇ ਵਾਲੀ ਕਿਸ ਦੱਸੀ ਪਾਤੀ, ਬਿਨ ਅੱਖਰਾਂ ਦਿਤੀ ਪੜ੍ਹਾਈਆ। ਸਤਿ ਸਚ ਜਣਾ ਸਾਖੀ, ਸੁਖ਼ਨ ਇਕੋ ਇਕ ਦ੍ਰਿੜਾਈਆ। ਉਸ ਵੇਲੇ ਕਿਹੜਾ ਨਛੱਤਰ ਕਿਹੜਾ ਗ੍ਰਹਿ ਕਿਹੜੀ ਹੋਵੇ ਰਾਸੀ, ਕਿਹੜੀ ਦਿਸ਼ਾ ਵੰਡ ਵੰਡਾਈਆ। ਉਸ ਹੱਸ ਕੇ ਕਿਹਾ ਓ ਬ੍ਰਾਹਮਣਾ ਉਹ ਆਪ ਪੁਰਖ ਅਬਿਨਾਸ਼ੀ, ਨਾਸ਼ਵਾਨ ਨਾ ਰੂਪ ਧਰਾਈਆ। ਕਲਜੁਗ ਅੰਤ ਸਦੀ ਚੌਧਵੀਂ ਇਕ ਆਸੀ, ਆਸਾ ਸਭ ਦੀ ਵੇਖ ਵਖਾਈਆ। ਸ਼ੰਕਰ ਬੈਠਾ ਨਾ ਰਹੇ ਉਤੇ ਕੈਲਾਸ਼ੀ, ਬ੍ਰਹਮਾ ਭੱਜੇ ਵਾਹੋ ਦਾਹੀਆ। ਵਿਸ਼ਨੂੰ ਬਣੇ ਦਾਸ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਉਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਹੋਏ ਉਦਾਸੀ, ਸਾਂਤਕ ਸਤਿ ਨਾ ਕੋਇ ਕਰਾਈਆ। ਇਕ ਪੁਕਾਰ ਕਰਨੀ ਹਜ਼ਰਤ ਈਸਾ ਜਿਸ ਚੜ੍ਹਨਾ ਫਾਸੀ, ਮਸੀਹ ਮਸਲਾ ਇਕ ਵਖਾਈਆ। ਬੀਸ ਬੀਸੇ ਕਲਜੁਗ ਮੇਟਣੀ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਇਹ ਮੇਰੀ ਖ਼ਬਰ ਧੁਰ ਦੀ ਪਾਤੀ, ਬਿਨਾ ਅੱਖਰਾਂ ਤੋਂ ਪਤ੍ਰਿਕਾ ਦਿਤੀ ਜਣਾਈਆ। ਨਾਰਦ ਕਿਹਾ ਇਹ ਕਿਹੜੀ ਲੰਮੀ ਵਾਟੀ, ਇਕ ਦੋ ਤਿੰਨ ਚਾਰ ਚੌਥਾ ਜੁਗ ਆਉਂਦਿਆਂ ਦੇਰ ਲੱਗੇ ਨਾ ਰਾਈਆ। ਨਾਲੇ ਤਾਲੀ ਮਾਰੀ ਅੱਖਾਂ ਮੀਟੀਆਂ ਨਾਰਦ ਕਹੇ ਮੈਨੂੰ ਐਂ ਦਿਸਦਾ ਜਿਵੇਂ ਸਾਹਿਬ ਦੇ ਥੱਲੇ ਉਸ ਵੇਲੇ ਉਲਟੀ ਹੋਣੀ ਖਾਟੀ, ਉਲਟੀ ਮਤ ਦੀਨ ਦੁਨੀ ਕਰਾਈਆ। ਮੈਂ ਵੀ ਜ਼ਰੂਰ ਪੁੱਜਾਂ ਪੰਧ ਮੁਕਾ ਕੇ ਵਾਟੀ, ਵਟਣਾ ਮਲ ਕੇ ਜਾਵਾਂ ਚਾਈਂ ਚਾਈਂਆ। ਨੰਗੀ ਰੱਖਾਂ ਛਾਤੀ, ਛਾਤੀ ਠੋਕ ਕੇ ਕਹਾਂ ਛਤਰਧਾਰੀ ਦੇਣੇ ਰੁਲਾਈਆ। ਇਹ ਮੇਰੀ ਖ਼ੁਸ਼ੀ ਦੀ ਕਹਾਣੀ ਕੋਈ ਕੀਤੀ ਨਹੀਂ ਗੁਸਤਾਖ਼ੀ, ਸਚ ਦੀ ਸਚ ਦਿਤੀ ਸੁਣਾਈਆ। ਪਰ ਯਾਦ ਰੱਖੀਂ ਸੰਮਤ ਸ਼ਹਿਨਸ਼ਾਹੀ ਸੱਤ ਦੀ ਸਧਰਾਂ ਭਰੀ ਆਉਣੀ ਵਿਸਾਖੀ, ਚੌਦਾਂ ਚੌਦਸ ਚੌਦਾਂ ਵੰਡ ਵੰਡਾਈਆ। ਪੰਜਾਂ ਪਿਆਰਿਆਂ ਇਸ਼ਨਾਨ ਕਰਨਾ ਸਾਢੇ ਦਸ ਵੱਜੇ ਰਾਤੀਂ, ਉਂਗਲਾਂ ਦਸ ਦਸ ਸਿਰ ਉਤੇ ਟਿਕਾਈਆ। ਪੰਜਾਂ ਲਿਖਾਰੀਆਂ ਲੇਖ ਲਿਖਣਾ ਬਹਿ ਕੇ ਉਤੇ ਖਾਟੀ, ਹਰਿ ਭਗਤ ਦਵਾਰ ਸੋਭਾ ਪਾਈਆ। ਪੰਜਾਂ ਦਰਬਾਰੀਆਂ ਸੀਸ ਉਤੇ ਪੰਜ ਪੰਜ ਸੇਰ ਦੀ ਸਿਰ ਤੇ ਚੁੱਕੀ ਹੋਵੇ ਜਲ ਵਾਲੀ ਚਾਟੀ, ਭਾਂਡਾ ਕੱਚਾ ਮਿੱਟੀ ਸੋਭਾ ਪਾਈਆ। ਉਹ ਅੰਮ੍ਰਿਤ ਜਲ ਪੁਰਖ ਅਕਾਲ ਦੀਨ ਦਿਆਲ ਸਭ ਨੂੰ ਬਖ਼ਸ਼ਣਾ ਨਾਲ ਪ੍ਰੇਮ ਵਾਲੀ ਗਲਾਸੀ, ਰਸ ਜਾਮ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਅਨਪਛਾਤੀ, ਬੇਪਹਿਚਾਨ ਆਪਣਾ ਹੁਕਮ ਵਰਤਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੂੜ ਸਿੰਘ ਦੇ ਗ੍ਰਹਿ ਪਿੰਡ ਵਜੀਰ ਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਪ੍ਰਭੂ ਮੈਨੂੰ ਪੈਗ਼ੰਬਰ ਮਾਰਦੇ ਦਾਬੇ, ਮੁਕਾਮੇ ਹੱਕ ਹੱਕ ਅਖਵਾਈਆ। ਕੁਛ ਲੇਖਾ ਦੱਸ ਦੇ ਜੋ ਬਗ਼ਦਾਦ ਜਣਾਇਆ ਨਾਨਕ ਬਾਬੇ, ਬਾਬਲ ਤੇਰਾ ਭੇਵ ਰਹੇ ਦ੍ਰਿੜਾਈਆ। ਵਾਹਿਦ ਖ਼ੁਦਾ ਖ਼ੁਦ ਝਗੜਾ ਪਾਉਣਾ ਕਾਅਬੇ, ਮਹਿਰਾਬਾਂ ਰੋਵਣ ਮਾਰਨ ਧਾਈਆ। ਉਮਤ ਉਮਤੀ ਆਉਣਾ ਅਜ਼ਾਬੇ, ਰਸੂਲ ਨਬੀ ਵੇਖ ਵਖਾਈਆ। ਜੋ ਲੇਖਾ ਲਿਖਿਆ ਹਜ਼ਰਤ ਮੁਹੰਮਦ ਦੀ ਕਿਤਾਬੇ, ਕੁਤਬਖ਼ਾਨਿਆਂ ਤੋਂ ਬਾਹਰ ਰਿਹਾ ਸਮਝਾਈਆ। ਸਦੀ

❋

❋

ਚੌਧਵੀਂ ਅੰਤ ਸਭ ਨੇ ਹੋਣਾ ਲਾਜੁਆਬੇ, ਲਾਸ਼ਰੀਕ ਲੇਖਾ ਮੰਗੇ ਥਾਉਂ ਥਾਈਂਆ। ਦਰੋਹੀ ਪਰਵਰਦਿਗਾਰ ਨੇ ਬਦਲ ਲਏ ਇਰਾਦੇ, ਦਲੀਲ ਦਲੀਲ ਵਿਚੋਂ ਬਦਲਾਈਆ। ਲਹਿਣਾ ਵੇਖੇ ਪੁੰਨ ਸਵਾਬੇ, ਹਜ਼ਰਤਾਂ ਦਾ ਹਜ਼ਰਤ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਸ਼ੋਰੋ ਗ਼ੁਲ ਦਾ ਡੰਕਾ ਵਾਜੇ, ਵਜ਼ਾਹਤ ਨਾਲ ਸਕੇ ਨਾ ਕੋਇ ਸਮਝਾਈਆ। ਲੇਖਾ ਵੇਖਣਾ ਜਿਹੜੇ ਪਸ਼ੂ ਢੋਰ ਖਾਂਦੇ, ਪੰਛੀਆਂ ਖੱਲ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਪੈਗ਼ੰਬਰ ਵੇਖਣ ਅਗੰਮਾ ਹਰਫ਼, ਜਿਸ ਨੂੰ ਅਲਿਫ਼ ਯੇ ਨਾ ਸਕੇ ਸਮਝਾਈਆ। ਜਿਸ ਨਾਲ ਸਭ ਨੂੰ ਦੇਂਦਾ ਰਿਹਾ ਸ਼ਰਫ਼, ਮੁਸ਼ੱਰਫ਼ ਨਾਲ ਵਡਿਆਈਆ। ਉਸ ਨਾਲ ਕਰਨ ਲੱਗਾ ਬੇਤਰਫ਼, ਤਰਫ਼ਦਾਰੀ ਨਾ ਕੋਇ ਜਣਾਈਆ। ਝਗੜਾ ਪਾਏ ਗਰਬਨ ਸ਼ਰਕ, ਸ਼ਰਤੀਆ ਆਪਣਾ ਹੁਕਮ ਵਰਤਾਈਆ। ਆਪਣਾ ਹੁਕਮ ਨਾ ਕਰੇ ਤਰਕ, ਤੁਰਕੀ ਵਾਲੇ ਤੁਰਤ ਲਏ ਉਠਾਈਆ। ਸਦੀ ਚੌਧਵੀਂ ਅੰਤ ਪੈਣ ਨਾ ਦੇਵੇ ਫ਼ਰਕ, ਫ਼ਿਰਕੇਦਾਰ ਕਰੇ ਖ਼ਲਕ ਖ਼ੁਦਾਈਆ। ਮੁਹੰਮਦ ਦਾ ਵਾਅਦਾ ਪੂਰਾ ਕਰੇ ਸ਼ਰਤ, ਸ਼ਰਅ ਦੀ ਸ਼ਰੀਅਤ ਦੇ ਬਦਲਾਈਆ। ਲੇਖਾ ਤਕੇ ਉਪਰ ਅਰਸ਼, ਅਰਸ਼ਾਂ ਦਾ ਮਾਲਕ ਨੂਰ ਇਲਾਹੀਆ। ਨਿਗਹ ਮਾਰ ਉਪਰ ਫ਼ਰਸ਼, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਸੂਫ਼ੀਆਂ ਉਤੇ ਮੁਹੱਬਤ ਦਾ ਕਰੇ ਤਰਸ, ਰਹਿਮਤ ਹਕੀਕਤ ਹੱਕ ਰਖਾਈਆ। ਨੂਰ ਅਲਾਹੀ ਜੋਤੀ ਧਾਰ ਨਰ ਨਰਾਇਣ ਹੋ ਕੇ ਦੇਵੇ ਦਰਸ, ਪਰਦਾ ਪਰਦਾਨਸ਼ੀਂ ਆਪ ਉਠਾਈਆ। ਮੁਹੰਮਦ ਦੀ ਮਹਿਬੂਬ ਮੁਹੱਬਤ ਵਿਚ ਮੇਟੇ ਹਰਸ, ਹਵਸ ਅਗਲੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਹੁਕਮ ਹਾਕਮ ਹੋ ਕੇ ਲਏ ਵਰਤ, ਵਰਤਮਾਨ ਆਪਣੀ ਖੇਲ ਖਿਲਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੬ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਂ ਨਿਰਗੁਣ ਧਾਰ ਨੱਠਾ, ਦਿਵਸ ਦਿਹਾੜੇ ਭੱਜਾ ਵਾਹੋ ਦਾਹੀਆ। ਹਜ਼ਰਤ ਈਸਾ ਮੂਸਾ ਮੁਹੰਮਦ ਵੇਖਿਆ ਇਕੱਠਾ, ਬਹਿ ਕੇ ਮਤਾ ਪਕਾਈਆ। ਇਸ਼ਾਰਾ ਕਰਨ ਲਹਿੰਦੀ ਦਿਸ਼ਾ ਉਡਦਾ ਘੱਟਾ, ਖ਼ਾਕੀ ਖ਼ਾਕ ਦੁਹਾਈਆ। ਨਾਲੇ ਕਢ ਕੇ ਸਦੀ ਚੌਧਵੀਂ ਵੀਹਵੀਂ ਦਾ ਵੇਖਣ ਪਟਾ, ਜੋ ਧੁਰਦਰਗਾਹੀ ਦਿਤਾ ਫੜਾਈਆ। ਫੇਰ ਉਮਤ ਦਾ ਚੀਥੜ ਵੇਖਣ ਫਟਾ, ਅਗੰਮ ਲੋਇਣ ਅੱਖ ਖੁਲ੍ਹਾਈਆ। ਫੇਰ ਤੱਕਣ ਮਾਨਵ ਮਾਨਵ ਦਿਸਦਾ ਰੱਟਾ, ਅੱਲਾ ਰਾਮ ਨਾਲ ਦੁਹਾਈਆ। ਨਿਗਹ ਮਾਰੀ ਧੁਰ ਦੇ ਨਾਮ ਦਾ ਲੱਗਾ ਠੱਪਾ, ਨਾ ਕੋਈ ਮੇਟੇ ਮੇਟ ਮਿਟਾਈਆ। ਚੌਦਾਂ ਲੋਕ ਰਹਿਣਾ ਨਹੀਂ ਹੱਟਾ, ਚੌਦਾਂ ਤਬਕ ਤਬਕ ਦੁਹਾਈਆ। ਹਿੱਸਾ ਰਹੇ ਕੋਇ ਨਾ ਖੱਤਾ, ਸਾਂਝੀ ਗੰਢ ਨਾ ਕੋਇ ਰਖਾਈਆ। ਜੁੱਸਾ ਜਿਸਮ ਜ਼ਮੀਰ ਸਭ ਦਾ ਹੋਣਾ ਤਤਾ, ਤਤਵ ਤਤ ਨਾ ਕੋਇ ਬੁਝਾਈਆ। ਧੁਰ ਦੇ ਹੁਕਮ ਵਿਚ ਫ਼ਰਕ ਪੈਣਾ ਨਹੀਂ ਰਤਾ, ਖਾਲਕ ਮਾਲਕ ਰਿਹਾ ਜਣਾਈਆ। ਲੇਖਾ ਜਾਣੇ ਯਥਾਰਥ ਯਥਾ, ਯਦੀ ਆਪਣਾ ਹੁਕਮ ਵਰਤਾਈਆ। ਝਗੜਾ ਵੇਖਣ ਕਾਇਆ ਮੱਟਾ, ਸਾਢੇ ਤਿੰਨ ਹੱਥ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਵੇਖਿਆ ਪਿਛਾ ਪਰਤ,

❋

❋

ਪ੍ਰਭ ਪ੍ਰੀਤਮ ਵੱਲ ਧਿਆਨ ਲਗਾਈਆ। ਨਿਗਹ ਮਾਰੀ ਫੇਰ ਉਪਰ ਧਰਤ, ਧਵਲ ਧੌਲ ਵੇਖ ਵਖਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਆਪਣੀ ਸ਼ਰਅ ਦੀ ਵੇਖਣ ਸ਼ਰਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਾਡੀ ਮਨਜ਼ੂਰ ਹੋਈ ਅਰਜ਼, ਆਰਜ਼ੂ ਅਵਰ ਰਹੀ ਨਾ ਰਾਈਆ। ਪਰਵਰਦਿਗਾਰ ਸਾਂਝਾ ਯਾਰ ਖੇਲ ਕਰੇ ਅਸਚਰਜ, ਅਚਰਜ ਲੀਲਾ ਆਪ ਬਣਾਈਆ। ਜਿਸ ਦੇ ਕੋਲ ਚਾਰ ਜੁਗ ਦੀ ਪਿਛਲੀ ਫ਼ਰਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੁਕਿਆ ਰਹਿਣ ਕੋਇ ਨਾ ਪਾਈਆ। ਸੋ ਖੇਲ ਕਰੇ ਯੋਧਾ ਸੂਰਬੀਰ ਮਰਦਾਨਾ ਮਰਦ, ਮਦਦ ਮੰਗ ਨਾ ਕੋਇ ਮੰਗਾਈਆ। ਉਮਤ ਉਲਟੀ ਕਰੇ ਨਰਦ, ਪੁੱਠੀ ਸਿੱਧੀ ਸਕੇ ਨਾ ਕੋਇ ਬਣਾਈਆ। ਸ਼ਰਅ ਛੁਰੀ ਮਜ਼੍ਹਬ ਦੀ ਮੇਟੇ ਕਰਦ, ਕਾਤਲ ਮਕਤੂਲ ਕਤਲਗਾਹ ਦਾ ਲੇਖ ਮੁਕਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਦੀਨ ਦਿਆਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਵੀ ਕੋਲ ਜਾ ਕੇ ਗਿਆ ਝੁਕ, ਸੱਯਦਾ ਸੀਸ ਝੁਕਾਈਆ। ਸੁਭਾਵਕ ਲਿਆ ਪੁਛ, ਪੈਗ਼ੰਬਰੋ ਮੈਨੂੰ ਦਿਉ ਦ੍ਰਿੜਾਈਆ। ਤੁਹਾਡੀ ਉਮਤ ਦੇ ਕੋਲ ਕੀ ਕੁਛ, ਕੀ ਕਲਮਾ ਆਏ ਵਰਤਾਈਆ। ਹਜ਼ਰਤ ਮੁਹੰਮਦ ਕਿਉਂ ਕਟਾਈ ਮੁੱਛ, ਲਬਾਂ ਦੇਣ ਦੁਹਾਈਆ। ਸਦੀ ਚੌਧਵੀਂ ਕਿਉਂ ਨਹੀਂ ਹੁੰਦੇ ਖ਼ੁਸ਼, ਖ਼ੁਸ਼ਹਾਲੀ ਵਿਚ ਵੱਜੇ ਵਧਾਈਆ। ਤੁਸੀਂ ਕਿਉਂ ਡਰਦੇ ਪੁਰਖ ਅਕਾਲ ਦਾ ਇਕੋ ਸ਼ਬਦੀ ਉਠਿਆ ਸੁਤ, ਸੁਤ ਦੁਲਾਰਾ ਲਏ ਅੰਗੜਾਈਆ। ਜਿਸ ਨੇ ਦੀਨ ਦੁਨੀ ਜ਼ਾਤ ਪਾਤ ਮਜ਼੍ਹਬ ਸ਼ਰਅ ਦੀ ਬਦਲਣੀ ਰੁਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਜਿਸ ਨੇ ਤੁਹਾਡੇ ਖ਼ਾਲੀ ਕੀਤੇ ਕਾਇਆ ਵਾਲੇ ਬੁਤ, ਬੁਤਖ਼ਾਨੇ ਰੋਵਣ ਮਾਰਨ ਧਾਈਆ। ਉਸ ਨੇ ਸਭ ਦੀ ਬਦਲ ਦੇਣੀ ਰੁਤ, ਰੁਤੜੀ ਇਕੋ ਇਕ ਮਹਿਕਾਈਆ। ਮੂਸੇ ਕਿਹਾ ਨਾਰਦ ਔਹ ਵੇਖ ਪਈ ਲੁੱਟ, ਚਾਰੋਂ ਕੁੰਟ ਧਿਆਨ ਲਗਾਈਆ। ਹਜ਼ਰਤ ਈਸਾ ਕਹੇ ਸਾਥੋਂ ਸਭ ਕੁਛ ਜਾਣਾ ਛੁੱਟ, ਨਾਤਾ ਸਕੇ ਨਾ ਕੋਇ ਜੁੜਾਈਆ। ਨਾਰਦ ਫੜ ਕੇ ਆਪਣਾ ਆਪੇ ਗੁਟ, ਹਲੂਣਾ ਦਿਤਾ ਲਗਾਈਆ। ਬਹੁੜੀ ਤੁਹਾਡੇ ਕੋਲੋਂ ਸਭ ਕੁਛ ਜਾਣਾ ਖ਼ੁਸ, ਵਸਤ ਉਮਤ ਉਮਤੀ ਰਹਿਣ ਕੋਇ ਨਾ ਪਾਈਆ। ਮੈਨੂੰ ਐਂ ਜਾਪਦਾ ਸਭ ਨੇ ਇਕੋ ਅਗੰਮੀ ਗਾਉਣੀ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਧੁਰਦਰਗਾਹੀਆ। ਜਿਸ ਦਾ ਪ੍ਰਕਾਸ਼ ਹੋਣਾ ਅਗੰਮੀ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਨਾਰਦ ਕਹੇ ਪੈਗ਼ੰਬਰੋ ਰਸੂਲੋ ਨਬੀਉ ਅੱਜ ਦੀ ਇਹੋ ਤਕਰੀਰ ਬਹੁਤ, ਜੋ ਤਹਿਰੀਰ ਰੂਪ ਬਦਲਾਈਆ। ਸੁਬਹ ਫੇਰ ਮਿਲਾਂਗਾ ਨਾਲ ਸ਼ੌਂਕ, ਸ਼ਕ ਰਹਿਣ ਕੋਇ ਨਾ ਪਾਈਆ। ਹੁਣ ਮੈਨੂੰ ਪ੍ਰਭ ਦੇ ਚਰਨਾਂ ਵਿਚ ਜਾਣ ਦਿਉ ਪਹੁੰਚ, ਪੰਜੇ ਦੋਹਾਂ ਹੱਥਾਂ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਸਚ ਚਲਾਏ ਰੌਂਸ, ਰਸਮ ਵਿਚ ਇਸਮ ਸਭ ਦਾ ਦਏ ਬਦਲਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਪੈਗ਼ੰਬਰਾਂ ਮੈਨੂੰ ਵੱਟੀ ਘੂਰੀ, ਤਿਊੜੀ ਮੱਥੇ ਉਤੇ ਪਾਈਆ। ਪੰਡਤਾ ਗੱਲ ਸੁਣ ਜ਼ਰੂਰੀ, ਬ੍ਰਾਹਮਣਾ ਤੈਨੂੰ ਦਈਏ ਜਣਾਈਆ।

❋

❋

ਸਾਡੇ ਕਲਮੇ ਦੀ ਕਰ ਮਸ਼ਹੂਰੀ, ਮਸ਼ਵਰਾ ਤੇਰੇ ਨਾਲ ਪਕਾਈਆ। ਸਾਡੀ ਰਹਿ ਵਿਚ ਹਜ਼ੂਰੀ, ਹਾਜ਼ਰ ਹੋ ਕੇ ਸੀਸ ਨਿਵਾਈਆ। ਨਾਰਦ ਕਹੇ ਮੈਂ ਪੁੱਠੇ ਹੱਥ ਜੋੜ ਕੇ ਕਿਹਾ ਕਲਜੁਗ ਦੇ ਜੰਮਿਉਂ ਮੈਥੋਂ ਹੁੰਦੀ ਨਹੀਂ · । ਮੈਨੂੰ ਐਂ ਦਿਸਦਾ ਤੁਹਾਡੀ ਉਮਤ ਕੂੜੀ, ਅੰਤ

ਕਹਿਣ ਕੋਇ ਨਾ ਪਾਈਆ। ਤੁਹਾਡੇ ਕੋਲ ਪੁਰਾਣੀ ਸਫ਼ਾ ਰਹਿਣੀ ਤੇ ਫੂਹੜੀ, ਦੂਜੀ ਵਸਤ ਨਜ਼ਰ ਕੋਇ ਨਾ ਆਈਆ। ਮੁਹੰਮਦ ਨੇ ਬੋਦੀ ਫੜ ਕੇ ਕਿਹਾ ਤੇਰੀ ਪੁੱਟ ਦੇਵਾਂ ਜੂੜੀ, ਫੜ ਕੇ ਦਿਤਾ ਹਿਲਾਈਆ। ਨਾਰਦ ਕਹੇ ਮੈਂ ਪਾ ਦੇਣੀ ਭਸੂੜੀ, ਪ੍ਰਭ ਨੂੰ ਕਹਿ ਕੇ ਕਲਾ ਉਲਟੀ ਦੇਣੀ ਭਵਾਈਆ। ਅੰਤ ਰਹਿਣ ਨਹੀਂ ਦੇਣੀ ਕਿਸੇ ਦੀ ਗ਼ਰੂਰੀ, ਗ਼ੁਰਬਤ ਸਭ ਦੀ ਬਾਹਰ ਕਢਾਈਆ। ਮੇਰਾ ਮਾਲਕ ਤੁਹਾਡਾ ਖ਼ੁਦਾ ਸਦਾ ਦਾ ਦਸਤੂਰੀ, ਦਸਤੂਰ ਆਪਣਾ ਨਾ ਕਦੇ ਬਦਲਾਈਆ। ਕਿਸੇ ਦੀ ਵੱਜਣ ਨਹੀਂ ਦੇਣੀ ਅੱਗੇ ਤੰਬੂਰੀ, ਤਾਰ ਸਿਤਾਰ ਸਭ ਦੀ ਦੇਣੀ ਹਿਲਾਈਆ। ਜੰਬੂ ਦੇਸ਼ ਖੇਲ ਵੇਖੋ ਜਮਹੂਰੀ, ਜ਼ਾਹਰ ਜ਼ਹੂਰ ਰਿਹਾ ਜਣਾਈਆ। ਮੂਸਾ ਹੱਸ ਪਿਆ ਨਾਰਦਾ ਤਕ ਪ੍ਰਕਾਸ਼ ਕੋਹਤੂਰੀ, ਤੁਰੀਆ ਤੋਂ ਬਾਹਰ ਦਰਸਾਈਆ। ਹਜ਼ਰਤ ਈਸਾ ਕਹੇ ਵਾਟ ਨਹੀਂ ਦੂਰੀ, ਦੂਰ ਦੁਰਾਡਾ ਪੰਧ ਨਾ ਕੋਇ ਰਖਾਈਆ। ਨਾਰਦ ਕਿਹਾ ਤੁਸੀਂ ਚੂਰਮਾ ਖਾਣਾ ਕਿ ਚੂਰੀ, ਮੈਨੂੰ ਦਿਉ ਸੁਣਾਈਆ। ਗਾਂ ਖਾਣੀ ਕਿ ਸੂਰੀ, ਸੂਰਮਿਓ ਛਾਤੀ ਤੇ ਹੱਥ ਮਾਰ ਕੇ ਦਿਉ ਦ੍ਰਿੜਾਈਆ। ਮੁਹੰਮਦ ਹੱਸ ਕੇ ਕਿਹਾ ਬ੍ਰਾਹਮਣਾ ਤੇਰੀ ਕਢ ਦਈਏ ਕੜਾਹ ਪੂੜੀ, ਦਬਦਬੇ ਨਾਲ ਜਣਾਈਆ। ਨਾਰਦ ਕਿਹਾ ਮੇਰਾ ਮੱਥਾ ਤਕੋ ਪੇਸ਼ਾਨੀ ਤਕੋ ਜਿਥੇ ਪ੍ਰਭ ਦੇ ਚਰਨਾਂ ਦੀ ਲੱਗੀ ਧੂੜੀ, ਧੂੜਾਂ ਤੁਹਾਡੀਆਂ ਦਿਆਂ ਉਡਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਨੂੰ ਇਕੱਠੇ ਕਰ ਕੇ ਰਿਹਾ ਨੂੜੀ, ਨਰੜ ਕੇ ਬੰਧਨ ਦੇਵੇ ਪਾਈਆ। ਸ਼ਰਅ ਦੀ ਜ਼ੰਜੀਰ ਹੱਥੋਂ ਚੂੜੀ, ਬੰਧਨ ਬੰਧ ਨਾ ਕੋਇ ਬੰਧਾਈਆ। ਜਿਸ ਨੇ ਦੀਨ ਦੁਨੀ ਕੀਤੀ ਮੂੜ੍ਹੀ, ਮੂਰਖ ਮੂਰਖਾਂ ਨਾਲ ਟਕਰਾਈਆ। ਉਹ ਤਕੋ ਜਿਹੜੀ ਨਾਨਕ ਖੇਲ ਕੀਤੀ ਸੀ ਖਡੂਰੀ, ਖ਼ੁਦ ਆਪਣਾ ਆਪ ਪੜਦਾ ਲਾਹੀਆ। ਆਪਣੀ ਕਾਇਆ ਵੇਖੋ ਕਾਅਬੇ ਵਾਲੀ ਖ਼ਾਲੀ ਦਿਸੇ ਚਟੂਰੀ, ਵਸਤ ਵਿਚ ਨਾ ਕੋਇ ਵਖਾਈਆ। ਰਬਾਬ ਸਿਤਾਰ ਤਕੋ ਤੰਬੂਰੀ, ਨਾੜੀ ਨਾੜੀ ਖੋਜ ਖੁਜਾਈਆ। ਤੁਹਾਡੀ ਉਮਤ ਤੁਹਾਡੇ ਅਮਾਮ ਅੱਗੇ ਭਰੇ ਨਾ ਕੋਇ ਹਜ਼ੂਰੀ, ਹਾਜ਼ਰ ਹਜ਼ੂਰ ਨਜ਼ਰ ਕੋਇ ਨਾ ਆਈਆ। ਤੁਸੀਂ ਸਾਰੇ ਪੈਗ਼ੰਬਰ ਮੇਰੇ ਹੋਵੋ ਮਸ਼ਕੂਰੀ, ਮੁਸ਼ਕਲ ਤੁਹਾਡੀ ਦਿਆਂ ਜਣਾਈਆ। ਕਿਸੇ ਦੀ ਰਹਿਣੀ ਨਹੀਂ ਸਬਰ ਸਬੂਰੀ, ਸਾਬਤ ਨਜ਼ਰ ਕੋਇ ਨਾ ਆਈਆ। ਸਾਰਿਆਂ ਦੀ ਮੰਜ਼ਲ ਕਰ ਦੇਣੀ · , ਇੱਜ਼ਤ ਆਬਰੂ ਲੇਖਾ ਦਏ ਮੁਕਾਈਆ। ਸ਼ਾਹ ਪਾਤਸ਼ਾਹ

ਸ਼ਹਿਨਸ਼ਾਹ ਸ਼ਾਹ ਸੁਲਤਾਨਾ ਅਲਾਹੀ ਰੂਪ ਨੂਰੀ, ਨੂਰ ਨੁਰਾਨਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੁਕਮ ਦੀ ਆਪਣੇ ਹੁਕਮ ਵਿਚੋਂ ਦਏ ਮਨਜ਼ੂਰੀ, ਮੋਹਰ ਧੁਰ ਦੇ ਨਾਮ ਵਾਲੀ ਲਗਾਈਆ।