ਪੁਸਤਕਾਲਾਭਾਗ ੨੨

੨੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਰਵੇਲ ਕੌਰ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਪੈਗ਼ੰਬਰੋ ਮੈਂ ਤੱਕਿਆ ਤੁਹਾਡਾ ਖ਼ੁਦਾ, ਖ਼ੁਦੀ ਤੁਹਾਡੇ ਨਾਲ ਰਖਾਈਆ। ਜਿਹੜਾ ਤੁਹਾਡੀ ਉਮਤ ਕਰਨ ਲੱਗਾ ਜੁਦਾ, ਨਾਤਾ

❋

❋

ਰਿਹਾ ਤੁੜਾਈਆ। ਤੁਸੀਂ ਕਿਉਂ ਕਹਿੰਦੇ ਉਸ ਨੂੰ ਖ਼ੁਦਾ, ਇਹੋ ਜੇਹੇ ਅਲਾਹ ਦਾ ਨਾਮ · । ਤੁਸੀਂ ਸਾਰੇ ਕਹਿ ਦਿਓ
ਅਲਵਿਦਾ, ਆਪਣਾ ਚੇਹਰਾ ਲਉ ਬਦਲਾਈਆ। ਤੁਹਾਡੇ ਉਤੇ ਕੀ ਉਹਦਾ ਦਬਦਬਾ, ਮੈਨੂੰ ਦਿਉ ਸੁਣਾਈਆ। ਉਸ ਦੇ ਨਾਲੋਂ ਮੈਂ ਚੰਗਾ ਰੱਬ
ਰੱਬਾ, ਰੱਬੀ ਨੂਰ ਮੇਰਾ ਵੇਖੋ ਚਾਈਂ ਚਾਈਂਆ। ਮੇਰੇ ਕੋਲ ਪਿਆਰ ਮੁਹੱਬਤ ਲਬ ਲਬਾ, ਲਬਰੇਜ਼ ਪੈਮਾਨਾ ਦਿਆਂ ਵਖਾਈਆ। ਸਨਮੁਖ ਵੇਖੋ
ਆਪਣਾ ਅੱਬਾ, ਆਬੇਹਯਾਤ ਦਿਆਂ ਪਿਆਈਆ। ਮੇਰੀ ਬੋਦੀ ਨੂੰ ਸਲਾਮ ਕਰੋ ਤੁਹਾਨੂੰ ਆਵੇ ਬੜਾ ਮਜ਼ਾ, ਰਸ ਅਨੋਖਾ ਦਿਆਂ ਵਖਾਈਆ।
ਫੇਰ ਤੁਹਾਡੇ ਉਤੋਂ ਟਲ ਜਾਏ ਸਦੀ ਚੌਧਵੀਂ ਦੀ ਕਜ਼ਾ, ਕਾਜ਼ੀਆਂ ਮੁੱਲਾਂ ਦਿਉ ਸਮਝਾਈਆ। ਚਲਣਾ ਮੇਰੀ ਇਕ ਵਿਚ ਰਜ਼ਾ, ਰਾਜ਼ਕ ਰਿਜ਼ਕ
ਰਹੀਮ ਦਿਆਂ ਵਖਾਈਆ। ਨਹੀਂ ਤੇ ਤਕ ਲਉ ਸਭ ਨੂੰ ਮਿਲਣੀ ਜ਼ਰੂਰ ਸਜ਼ਾ, ਸਜ਼ਾ ਯਾਫ਼ਤ ਹੋਏ ਜਗਤ ਲੋਕਾਈਆ। ਮੈਂ ਫਿਰ ਕੇ ਆਇਆ
ਸਭ ਦੇ ਅੰਦਰ ਕੀਤੀ ਗਜਾ, ਬੁਤਖ਼ਾਨੇ ਖੋਜ ਖੁਜਾਈਆ। ਪਰ ਯਾਦ ਕਰੋ ਇਧਰ ਵੇਖੋ ਮਖ਼ੌਲ ਨਾ ਮੰਨਿਉਂ ਸੰਬਲ ਵਿਚ ਤੁਹਾਡੇ ਸੰਭਾਲਣ ਵਾਲੇ
ਦੀ ਜਗ੍ਹਾ, ਜੋ ਜਗਦੀਸ਼ ਮੇਰਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ
ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਸ਼ਰਅ ਧਾਰ ਮੇਟਣੀ ਹੱਦਾ, ਹਦੂਦ ਹਜ਼ਰਤਾਂ ਪਾਰ ਕਰਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਦੀਦਾਰ ਸਿੰਘ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮਾਝੇ ਵਾਲਿਓ ਮੈਂ ਤੁਹਾਨੂੰ ਕਹਾਂ ਭਾਊ, ਭਾ ਮੇਰੇ ਨਾਲ ਲੈਣਾ ਕਰਾਈਆ। ਮੇਰੇ ਨਾਲ ਸੌਦਾ ਕਰੋ ਅਗਾਊ, ਧੁਰ ਦੇ ਹੁਕਮ ਨਾਲ ਜਣਾਈਆ। ਮੈਂ ਤੁਹਾਡੇ ਕੋਲ ਵੇਚਣੇ ਕੇਤੂ ਤੇ ਰਾਹੂ, ਬ੍ਰਾਹਮਣ ਹੋ ਕੇ ਨਛੱਤਰ ਤੁਹਾਡੇ ਹੱਥ ਫੜਾਈਆ। ਮੈਨੂੰ ਸ਼ਾਹੂਕਾਰ ਦੱਸਿਓ ਕੋਈ ਸਾਊ, ਜਿਹੜਾ ਠੱਗੀ ਨਾ ਕਦੇ ਕਮਾਈਆ। ਨਾਲ ਮੈਂ ਵੀ ਆਵਾਂ ਜਿਹੜਾ ਚਾਰ ਜੁਗ ਪ੍ਰਭ ਦਾ ਪੁਤ ਕਮਾਊ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਮੈਂ ਕਿਸੇ ਦਾ ਕੁਛ ਨਾ ਖਾਊਂ, ਸਾਰਿਆਂ ਦਾ ਖਾਧਾ ਪੀਤਾ ਕਢ ਕੇ ਆਪਣਾ ਝਟ ਲੰਘਾਈਆ। ਮੈਂ ਧਰਮ ਦਾ ਪਹਿਰੇਦਾਰ ਕਲਜੁਗ ਅੰਤ ਸੁਤਿਆਂ ਨੂੰ ਜਗਾਊਂ, ਹਲੂਣਾ ਦੇਵਾਂ ਥਾਉਂ ਥਾਈਂਆ। ਜਿਹੜੇ ਨਾ ਉਠਣ ਉਨ੍ਹਾਂ ਨੂੰ ਫੜੂੰ ਬਾਂਹੂ, ਬਾਹਾਂ ਨੂੰ ਫੜ ਕੇ ਦਿਆਂ ਉਠਾਈਆ। ਮੈਨੂੰ ਖੇਲ ਵੇਖਣ ਦਾ ਬੜਾ ਚਾਊ, ਚੁਕੰਨਾ ਹੋ ਕੇ ਭੱਜਾਂ ਵਾਹੋ ਦਾਹੀਆ। ਪੁਰਖ ਅਕਾਲ ਸਭ ਦਾ ਦੱਸਾਂ ਮਲਾਹੂ, ਖੇਵਟ ਖੇਟਾ ਇਕ ਵਖਾਈਆ। ਜੋ ਕਲਜੁਗ ਅੰਤ ਬਣੇ ਬੇਪਰਵਾਹੂ, ਬੇਪਰਵਾਹੀ ਵਿਚ ਸਮਾਈਆ। ਪੈਗ਼ੰਬਰਾਂ ਤੋਂ ਲੇਖਾ ਮੰਗੇ ਬਣ ਕੇ ਧੁਰ ਦਰਗਾਹੂ, ਸਚ ਦਾ ਮਾਲਕ ਇਕ ਅਖਵਾਈਆ। ਪਿਛਲੀ ਚਾਰ ਜੁਗ ਦੀ ਕੀਤੀ ਢਾਹੂ, ਢਾਹ ਕੇ ਖ਼ਾਕ ਦਏ ਮਿਲਾਈਆ। ਫਿਰ ਮੈਂ ਬਣਤ ਬਣਾਊਂ, ਘੜਨ ਭੰਨਣਹਾਰ ਦਇਆ ਕਮਾਈਆ। ਨਾਰਦ ਕਹੇ ਓਸ ਵੇਲੇ ਮੇਰੀ ਸੇਵਾ ਜ਼ਰੂਰ ਲਗਾਊ, ਲਗਨ ਇਕੋ ਇਕ ਬਣਾਈਆ। ਧਰਮ ਦੀ ਕੀਤੀ ਫੇਰ ਦੋਹਰਾਊਂ, ਦੋਹਰਾ ਆਪਣਾ ਖੇਲ ਖਿਲਾਈਆ। ਮੈਨੂੰ ਐਂ ਜਾਪਦਾ ਨਾਮ ਭੰਡਾਰਾ ਇਕ ਵਰਤਾਊ, ਵਾਰਸ ਹੋ ਕੇ ਆਪ ਵਖਾਈਆ। ਕਲਜੁਗ ਕੂੜੀ ਕਿਰਿਆ ਅੰਤ ਮੁਕਾਊ, ਮੁਕੰਮਲ ਆਪਣਾ ਹੁਕਮ ਸਮਝਾਈਆ। ਅਵਤਾਰਾਂ ਪੈਗ਼ੰਬਰਾਂ ਜ਼ਰੂਰ ਦਬਾਊ, ਸਿਰ ਸਕੇ ਨਾ ਕੋਇ ਉਠਾਈਆ। ਤ੍ਰੈਗੁਣ ਅਗਨੀ ਅੱਗ ਲਗਾਊ, ਦੋ

❋

❋

ਜਹਾਨ ਸਕੇ ਨਾ ਕੋਇ ਬੁਝਾਈਆ। ਭਗਤ ਭਗਵਾਨ ਦਾ ਸਿੱਕਾ ਜ਼ਰੂਰ ਚਲਾਊ, ਸੋਹੰ ਮੋਹਰ ਇਕ ਲਗਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੋ ਜਹਾਨ ਆਪ ਨਿਵਾਊ, ਸਿਰ ਸਕੇ ਨਾ ਕੋਇ ਉਠਾਈਆ। ਹਰਿਜਨ ਕੋਝੇ ਕਮਲੇ ਜ਼ਰੂਰ ਤਰਾਊ, ਭਗਤ ਸੁਹੇਲੇ ਪਾਰ ਲੰਘਾਈਆ। ਸਤਿਜੁਗ ਸਾਚਾ ਧਰਨੀ ਧਰਤ ਧਵਲ ਧੌਲ ਉਤੇ ਜ਼ਰੂਰ ਵਖਾਊ, ਘਰਾਨਾ ਇਕੋ ਇਕ ਵਖਾਈਆ। ਦੀਨ ਦੁਨੀ ਕੂੜ ਕੁੜਿਆਰ ਜ਼ਰੂਰ ਰਵਾਊ, ਧੀਰਜ ਧੀਰ ਨਾ ਕੋਇ ਰਖਾਈਆ। ਸਚ ਦਵਾਰਾ ਸਤਿ ਪੁਰਖ ਆਪ ਪਰਗਟਾਊ, ਪਰਗਣਾ ਇਕੋ ਇਕ ਵਖਾਈਆ। ਸਤਿ ਧਰਮ ਸਚ ਨਿਸ਼ਾਨ ਜ਼ਰੂਰ ਝੁਲਾਊ, ਜਗਤ ਜਹਾਨ ਨਜ਼ਰੀ ਆਈਆ। ਨਾਰਦ ਕਹੇ ਜਨ ਭਗਤਾਂ ਮਨਸਾ ਜ਼ਰੂਰ ਪੂਰ ਕਰਾਊ, ਕਰਵਟ ਬਦਲੇ ਧੁਰਦਰਗਾਹੀਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਊ, ਆਖ਼ਰ ਆਪਣਾ ਹੁਕਮ ਵਰਤਾਈਆ। ਆਤਮ ਦਰਸੀ ਦਰਸ ਦਰਸਾਊ, ਦਹਿ ਦਿਸ਼ਾ ਨਜ਼ਰੀ ਆਈਆ। ਕਲਜੁਗ ਅੰਤਮ ਚਿਖਾ ਬੁਝਾਊ ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਰਦ ਕਹੇ ਗ੍ਰਹਿ ਨਛੱਤਰ ਹੁਕਮੇ ਅੰਦਰ ਹੁਕਮ ਵਿਚ ਬਦਲਾਊ, ਬਦਲੀ ਬ੍ਰਹਮਾ ਵਿਸ਼ਨ ਸ਼ਿਵ ਆਪ ਕਰਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ੬ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੈਂ ਪੈਗ਼ੰਬਰਾਂ ਕਿਹਾ ਤੁਹਾਡਾ ਪੈਂਡਾ ਮੁਕਾ, ਸਦੀ ਚੌਧਵੀਂ ਮੁਕੰਮਲ ਰਿਹਾ ਦ੍ਰਿੜਾਈਆ। ਹਜ਼ਰਤ ਮੁਹੰਮਦ ਆਹ ਲੈ ਅਗੰਮੀ ਰੁੱਕਾ, ਜੋ ਬਿਨਾ ਹਰਫ਼ ਹਰੂਫ਼ ਲਿਖਾਈਆ। ਅੱਗੇ ਕਲਮਾ ਹੋਣਾ ਸ਼ਬਦ ਦੋ ਤੁਕਾ, ਤੁਖਮ ਤਾਸੀਰ ਸਭ ਦੀ ਦਏ ਬਦਲਾਈਆ। ਪਾਣੀ ਰਹਿਣਾ ਨਹੀਂ ਕਿਸੇ ਹੁੱਕਾ, ਚਿਲਮ ਸਭ ਦੀ ਦਏ ਬੁਝਾਈਆ। ਅਗਲਾ ਭੇਵ ਰਹੇ ਨਾ ਛੁਪਾ, ਪਰਦਾ ਦਿਆਂ ਉਠਾਈਆ। ਪੁਰਖ ਅਕਾਲ ਇਕੋ ਸ਼ਬਦ ਉਠਾਉਣਾ ਦੁਲਾਰਾ ਸੁਤਾ, ਪੂਤ ਸਪੂਤ ਆਪ ਪਰਗਟਾਈਆ। ਜਿਸ ਲਹਿਣਾ ਤਕਣਾ ਪੰਜ ਤਤ ਕਾਇਆ ਬੁਤਾ, ਬੁਤਖ਼ਾਨਿਆਂ ਵੇਖ ਵਖਾਈਆ। ਝਗੜਾ ਪਾਉਣਾ ਦੀਪ ਕੁਸ਼ਾ, ਕਰੌਚ ਪੁਸ਼ਕਰ ਨਾਲ ਰਲਾਈਆ। ਵੇਖੋ ਅਗੰਮੀ ਧਾਰ ਹੋ ਕੇ ਉਠਾ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਮੇਰੇ ਗ਼ਰੀਬ ਉਤੇ ਤੁੱਠਾ, ਸਿਰ ਮੇਰੇ ਹੱਥ ਟਿਕਾਈਆ। ਸ਼ਬਦੀ ਧਾਰ ਫੜ ਕੇ ਗੁੱਟਾ, ਹਲੂਣਾ ਦਿਤਾ ਲਗਾਈਆ। ਔਹ ਤਕ ਮੁਹੰਮਦ ਦਾ ਤਾਰਾ ਨਿਸ਼ਾਨ ਜਾਂਦਾ ਟੁੱਟਾ, ਚੰਦ ਸੰਗ ਨਾ ਕੋਇ ਵਖਾਈਆ। ਈਸਾ ਮੂਸਾ ਪਾਉਣੀ ਫੁੱਟਾ, ਫੁਟਕਲ ਕਰੇ ਲੋਕਾਈਆ। ਕੂੜ ਕੁੜਿਆਰ ਪਾਉਣੀ ਲੁੱਟਾ, ਲੁਟੇਰਾ ਕਲਜੁਗ ਨਾਲ ਮਿਲਾਈਆ। ਸਭ ਦਾ ਭਾਗ ਦਿਸੇ ਨਿਖੁਟਾ, ਸਿਰ ਹੱਥ ਨਾ ਕੋਇ ਟਿਕਾਈਆ। ਮਾਣ ਰਹਿਣਾ ਨਹੀਂ ਲਬਾਂ ਮੁੱਛਾਂ, ਮੁਸ਼ਕਲ ਹੱਲ ਕਰੇ ਲੋਕਾਈਆ। ਮੁਹੰਮਦ ਮੇਰੀ ਗੱਲ ਦਾ ਕਰੀਂ ਨਾ ਗ਼ੁੱਸਾ, ਗਿਲਾ ਨਾ ਕੋਇ ਰਖਾਈਆ। ਮਕਬਰੇ ਵਿਚ ਤੇਰਾ ਕੁਰਲਾਵੇ ਜੁੱਸਾ, ਤਨ ਵਜੂਦ ਦਏ ਦੁਹਾਈਆ। ਦਰੋਹੀ ਖ਼ੁਦਾ ਮਹਿਬੂਬ ਤੇਰਾ ਵੇਲਾ ਪੁੱਜਾ, ਪੂਜਾ ਅਵਰ ਰਹੇ ਨਾ ਰਾਹੀਆ। ਲੇਖਾ ਪੂਰਾ ਹੋਣਾ ਕਲਜੁਗਾ, ਕਲਕਾਤੀ ਦਏ ਖਪਾਈਆ। ਇਕੋ ਨੂਰ ਇਲਾਹੀ ਹੋਣਾ ਉਘਾ, ਉਗਣ ਆਥਣ ਕਰੇ ਰੁਸ਼ਨਾਈਆ। ਸ਼ਬਦੀ ਧਾਰ ਖੇਲ ਵਰਤੇ ਉਤੇ ਬਸੁਧਾ, ਲੇਖਾ ਪੂਰਾ

❋

❋

ਕਰੇ ਜੋ ਅਰਜਨ ਗੁਰ ਸੰਦੇਸਾ ਦਿਤਾ ਬਾਬਾ ਬੁੱਢਾ, ਸ਼ਬਦੀ ਸ਼ਬਦ ਸੁਰਤ ਨਾਲ ਜਣਾਈਆ। ਜੋ ਆਸਾ ਪੂਰੀ ਰੱਖੀ ਮਹਾਤਮਾ ਬੁੱਧਾ, ਬੁੱਧੀ ਤੋਂ ਪਰੇ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਮੁਹੰਮਦ ਕਿਹਾ ਤਕ ਨੂਰ ਅਸਮਾਨੀ, ਇਸਮ ਆਜਮ ਇਕ ਜਣਾਈਆ। ਜਿਸ ਦਾ ਜਲਵਾ ਬਾਹਰ ਜਿਸਮ ਜਿਸਮਾਨੀ, ਜਲਵਾਗਰ ਅਗੰਮ ਅਥਾਹੀਆ। ਜਿਸ ਦੀ ਮੰਜ਼ਲ ਰੂਹੇ ਰਵਾਂ ਰੁਹਾਨੀ, ਰਜ਼ੀ ਅਜ਼ੀ ਨਜ਼ੀ ਆਜ਼ਮ ਇਕ ਅਖਵਾਈਆ। ਉਹ ਵੇਖੇ ਤੇਰੀ ਤਕਬੀਰ ਵਾਲੀ ਤਹਿਰੀਰ ਵਾਲੀ ਤਕਰੀਰ ਵਾਲੀ ਕਲਾਮੀ, ਕਲਮਾ ਕਲਮਿਆ ਵਿਚੋਂ ਖੋਜ ਖੁਜਾਈਆ। ਜੋ ਮਹਿਵ ਮਾਲਕ ਮਿਹਰਵਾਨ ਮਹਿਬੂਬ ਦੋ ਜਹਾਨੀ, ਸਾਂਝਾ ਯਾਰ ਦੋ ਜਹਾਨ ਅਖਵਾਈਆ। ਅਮਾਮ ਅਮਾਮਾ ਸ਼ਹਿਨਸ਼ਾਹ ਸੁਲਤਾਨੀ, ਨੂਰ ਜ਼ਹੂਰ ਇਕ ਵਖਾਈਆ। ਤੁਹਾਡੀ ਸ਼ਰਅ ਦੀ ਕਟੇ ਗ਼ੁਲਾਮੀ, ਸ਼ਾਹ ਹਕੀਰ ਵੇਖੇ ਥਾਉਂ ਥਾਈਂਆ। ਧੁਰ ਦੇ ਹੁਕਮ ਦਾ ਹੁਕਮ ਹੋਵੇ ਇਕਦਾਮੀ, ਕਾਮਲ ਮੁਰਸ਼ਦ ਦਏ ਦ੍ਰਿੜਾਈਆ। ਸਭ ਦਾ ਨਾਤਾ ਜੋੜਨਾ ਬਾਹਮੀ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਸਭ ਦਾ ਲਹਿਣਾ ਤਕੇ ਪੇਸ਼ਾਨੀ, ਧੁਰ ਮਸਤਕ ਖੋਜ ਖੁਜਾਈਆ। ਝਗੜਾ ਮੇਟੇ ਅੰਜੀਲ ਕੁਰਾਨੀ, ਕਾਇਆ ਕੁਰਹ ਵੇਖ ਵਖਾਈਆ। ਦੀਨ ਦੁਨੀ ਤਕੇ ਜਗਤ ਬੇਈਮਾਨ, ਬੇਪਰਵਾਹ ਆਪਣਾ ਪੜਦਾ ਆਪ ਉਠਾਈਆ। ਤੇਰੀ ਅੰਤ ਅਖ਼ੀਰ ਬੇਨਜ਼ੀਰ ਮਨਜ਼ੂਰ ਕਰੇ ਸਲਾਮੀ, ਸਲਾਮਾਲੈਕਮ ਅਲੈਕਮ ਸਲਾਮ ਸੁਲਹਕੁਲ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਏਥੇ ਓਥੇ ਦੋ ਜਹਾਨੀ, ਦੋ ਜਹਾਨ ਸ੍ਰੀ ਭਗਵਾਨ ਭਗਵਨ ਆਪਣਾ ਹੁਕਮ ਵਰਤਾਈਆ।

੨੮ ਫੱਗਣ ਸ਼ਹਿਨਸ਼ਾਹੀ ਸੰਮਤ ੬ ਆਸਾ ਸਿੰਘ ਬਲਾਕਾ ਸਿੰਘ ਦੇ ਘਰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੁਹੰਮਦ ਨੇ ਖੋਲ੍ਹਿਆ ਅਗੰਮੀ ਬਸਤਾ, ਬਿਨਾ ਸ਼ਰਅ ਤੋਂ ਸ਼ਰੀਅਤ ਤੋਂ ਬਾਹਰ ਕਢਾਈਆ। ਤੱਕਿਆ ਉਸ ਦਾ ਲੇਖ ਅੰਤਮ ਸਭ ਦਾ ਇਕੋ ਹੋਣਾ ਰਸਤਾ, ਰਹਿਬਰ ਇਕ ਹੋ ਆਈਆ। ਪਰਵਰਦਿਗਾਰ ਸਾਚਾ ਮਾਰਗ ਹੋਵੇ ਦੱਸਦਾ, ਹਕੀਕਤ ਦਾ ਪੜਦਾ ਆਪ ਉਠਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚੌਦਾਂ ਤਬਕਾਂ ਤੋਂ ਬਾਹਰ ਹੋਵੇ ਨੱਸਦਾ, ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਮਾਰਗ ਲਾਉਂਦਾ ਜਾਏ ਸਚ ਦਾ, ਸਚ ਕਰਨੀ ਕਾਰ ਕਮਾਈਆ। ਭੇਵ ਖੋਲ੍ਹਦਾ ਜਾਏ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਆਪ ਸੁਹਾਈਆ। ਲੇਖਾ ਰਹਿਣ ਨਾ ਦੇਵੇ ਮਨਮਤ ਦਾ, ਗੁਰਮਤ ਇਕ ਦ੍ਰਿੜਾਈਆ। ਅੰਤਮ ਇਕੋ ਪਿਆਰ ਪਾਉਣਾ ਪੰਜ ਤਤ ਦਾ, ਤਤਵ ਤਤ ਆਪਣੇ ਰੰਗ ਰੰਗਾਈਆ। ਹੋਰ ਲੇਖਾ ਲੇਖ ਹੋਣਾ ਬ੍ਰਹਮ ਮਤ ਦਾ, ਮਤ ਮਤਾਂਤਰ ਡੇਰਾ ਢਾਹੀਆ। ਜੇਹੜਾ ਪੁਰਖ ਅਕਾਲ ਹਰ ਹਿਰਦੇ ਵਿਚ ਵਸਦਾ, ਲੱਖ ਚੁਰਾਸੀ ਰਿਹਾ ਸਮਾਈਆ। ਉਸ ਸੰਦੇਸਾ ਦੇਣਾ ਆਪਣੇ ਜਸ ਦਾ, ਸਿਫ਼ਤਾਂ ਵਾਲੀ ਸਿਫ਼ਤ ਪੜ੍ਹਾਈਆ। ਉਸ ਵੇਲੇ ਮੁਹੰਮਦ ਅਸਮਾਨਾਂ ਵੱਲ ਤਕਦਾ, ਤਾਕਤ ਬਿਨ ਨੈਣਾਂ ਨੈਣ ਉਠਾਈਆ। ਚਾਰਾ ਰਹਿਣਾ ਨਹੀਂ ਕਿਸੇ ਦੇ ਵਸ ਦਾ, ਤਾਕਤ ਸਕੇ ਨਾ ਕੋਇ ਅਜ਼ਮਾਈਆ। ਫੇਰ ਹੁਕਮ ਸੁਣਿਆ ਅਗੰਮੀ ਅਲੱਖ ਦਾ, ਅਲਖ ਅਗੋਚਰ

❋

❋

ਰਿਹਾ ਦ੍ਰਿੜਾਈਆ। ਧੁਰ ਅਮਾਮ ਖੇਲ ਕਰਨਾ ਪ੍ਰਤੱਖ ਦਾ, ਅਮਲਾਂ ਤੋਂ ਰਹਿਤ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੁਹੰਮਦ ਤਕੀ ਗੌਰ ਨਾਲ ਕਿਤਾਬ, ਬਿਨਾ ਕੁਤਬਖਾਨਿਉਂ ਹੱਥ ਉਠਾਈਆ। ਜਿਸ ਵਿਚ ਮਜ਼ਮੂਨ ਖ਼ੁਦ ਖ਼ੁਦਾ ਹੋਵੇ ਧੁਰ ਦਾ ਅਹਿਬਾਬ, ਮਿੱਤਰ ਪਿਆਰਾ ਧੁਰਦਰਗਾਹੀਆ। ਕਲਮਾ ਕਲਮੇ ਦੀ ਮਾਰੇ ਆਵਾਜ਼, ਸੋਈ ਕਾਇਨਾਤ ਆਪ ਉਠਾਈਆ। ਮੁਹੱਬਤ ਮਿਹਰ ਦੀ ਵਜਾਏ ਰਬਾਬ, ਰੱਬੀ ਨੂਰ ਆਪਣੀ ਦਇਆ ਕਮਾਈਆ। ਅੰਤਰ ਨਿਰੰਤਰ ਖੋਲ੍ਹੇ ਰਾਜ਼, ਪਰਦਾ ਪਰਦਿਆਂ ਵਿਚੋਂ ਉਠਾਈਆ। ਸ਼ਰਅ ਛੁਰੀ ਵਿਚੋਂ ਸਭ ਨੂੰ ਕਰੇ ਆਜ਼ਾਦ, ਕਾਤਲ ਮਕਤੂਲ ਦਾ ਲੇਖਾ ਦਏ ਮੁਕਾਈਆ। ਇਕੋ ਨਾਦ ਸੁਣਾਏ ਅਨਾਦੀ ਨਾਦ, ਅਨੁਰਾਗੀ ਆਪਣਾ ਆਪ ਦ੍ਰਿੜਾਈਆ। ਜਿਥੇ ਪੈਗ਼ੰਬਰਾਂ ਦਾ ਖ਼ਤਮ ਹੋ ਜਾਏ ਜੁਆਬ, ਸੁਆਲ ਦੀ ਜੁਰਤ ਨਾ ਕੋਇ ਰਖਾਈਆ। ਬਿਨਾ ਸੀਸ ਤੋਂ ਹੋਏ ਆਦਾਬ, ਸੱਯਦਿਆਂ ਵਿਚ ਨਿਉਂ ਨਿਉਂ ਲਾਗਣ ਪਾਈਂਆ। ਜੇਹੜੇ ਚੌਦਾਂ ਮਸਲੇ ਜ਼ਮੀਨ ਉਤੇ ਨਾਨਕ ਲਿਖੇ ਬਗ਼ਦਾਦ, ਬਗ਼ਲੀ ਕੰਧਿਆਂ ਉਤੇ ਟਿਕਾਈਆ। ਉਹ ਨੂਰੇ ਚਸ਼ਮ ਚਸ਼ਮੇ ਸ਼ਬਾਬ, ਜ਼ਵੇ ਜ਼ਹੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਨਾਰਦ ਕਹੇ ਮੁਹੰਮਦ ਨੇ ਬਦਲਿਆ ਇਕ ਵਰਕਾ, ਵਾਕਿਆ ਤੱਕਿਆ ਬੇਪਰਵਾਹੀਆ। ਜਿਸ ਵਿਚ ਲੇਖਾ ਪਰਵਰਦਿਗਾਰ ਘਰ ਕਾ, ਗ੍ਰਹਿ ਇਕੋ ਨਜ਼ਰੀ ਆਈਆ। ਉਥੇ ਝਗੜਾ ਨਹੀਂ ਦਰਵੇਸ਼ ਦਰ ਕਾ, ਦਰ ਭਿਖਾਰੀ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਮਹਿਬੂਬ ਮਿਹਰ ਆਪੇ ਕਰਦਾ, ਕਰਦਾਰ ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਆਪੇ ਧਰਦਾ, ਨਿਰਗੁਣ ਸਰਗੁਣ ਰੂਪ ਬਦਲਾਈਆ। ਕਲਮਾ ਕਾਇਨਾਤ ਨਬੀ ਰਸੂਲ ਹੋ ਕੇ ਆਪੇ ਪੜ੍ਹਦਾ, ਸੱਯਦਿਆਂ ਵਿਚ ਨਿਉਂ ਨਿਉਂ ਸੀਸ ਝੁਕਾਈਆ। ਮੜ੍ਹੀ ਮਸਾਣੀ ਆਪੇ ਰਿਹਾ ਸੜਦਾ, ਗੋਰ ਵਿਚ ਆਪਣਾ ਡੇਰਾ ਲਾਈਆ। ਉਹ ਲੇਖਾ ਜਾਣੇ ਚੋਟੀ ਜੜ੍ਹ ਦਾ, ਦੋ ਜਹਾਨਾਂ ਖੋਜ ਖੁਜਾਈਆ। ਇਸ਼ਾਰਾ ਕਰਦਾ ਮੁਹੰਮਦਾ ਜੋ ਜੰਮਦਾ ਸੋ ਅੰਤ ਜ਼ਰੂਰ ਮਰਦਾ, ਏਸੇ ਤਰਾਂ ਦੀਨ ਮਜ਼ਬ ਅੰਤ ਰਹਿਣ ਨਾ ਪਾਈਆ। ਇਹ ਖੇਲ ਹੋਣਾ ਨਰਾਇਣ ਨਰ ਦਾ, ਨਰ ਹਰਿ ਆਪਣੀ ਕਾਰ ਭੁਗਤਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜੋ ਚਾਹੇ ਸੋ ਕਰਦਾ, ਕਰਨੀ ਦਾ ਕਰਤਾ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮੰਜ਼ਲ ਅਗੰਮੀ ਆਪੇ ਚੜ੍ਹਦਾ, ਦਰਗਹ ਸਾਚੀ ਮੁਕਾਮੇ ਹੱਕ ਹੱਕ ਵਿਚ ਦਰਸਾਈਆ।

੨੮ ਫੱਗਣ ਸ਼ਹਿਨਸ਼ਾਹੀ ਸੰਮਤ ੬ ਭਾਗ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਂ ਨਾਅਰਾ ਲਾਇਆ ਹੱਕ ਮੇਰੇ ਮੌਲਾ, ਤੇਰੀ ਬੇਪਰਵਾਹੀਆ। ਓਸ ਸੰਦੇਸ਼ਾ ਦਿਤਾ ਜਾ ਚੌਦਾਂ ਤਬਕਾਂ ਪਾ ਰੌਲਾ, ਹੋਕਾ ਦੇ ਧੁਰਦਰਗਾਹੀਆ। ਖ਼ਬਰਦਾਰ ਹੋ ਜਾਓ ਮੁਹੰਮਦ ਦਾ ਪੂਰਾ ਹੋਣ ਲੱਗਾ ਕੌਲਾ, ਇਕਰਾਰਨਾਮਾ ਦਏ ਦ੍ਰਿੜਾਈਆ। ਨਾਲੇ ਨਿਗਹ ਮਾਰੀ ਉਪਰ ਧੌਲਾ, ਧਰਤੀ ਵੇਖ ਵਖਾਈਆ। ਫੇਰ ਆਪਣਾ ਸੱਜਾ ਖੱਬਾ ਫ਼ਰਕਾ ਕੇ ਡੌਲਾ, ਬਿਨ ਬਾਹਵਾਂ ਲਈ ਅੰਗੜਾਈਆ। ਪਰਵਰਦਿਗਾਰ ਸਭ ਦਾ

❋

❋

ਭਾਰ ਕਰਨਾ ਹੌਲਾ, ਬੋਝਲ ਨਜ਼ਰ ਕੋਇ ਨਾ ਆਈਆ। ਉਹ ਖੇਲ ਕਰੇ ਜਲਦੀ ਜਲਦੀ ਤੌਲਾ, ਤਾਲਬ ਤਲਬ ਸਭ ਦੀ ਵੇਖ ਵਖਾਈਆ। ਨਾਲ ਹੱਸ ਕੇ ਕਰੀ ਮਖੌਲਾ, ਦੋਵੇਂ ਹੱਥ ਕੰਨਾ ਉਤੇ ਲਗਾਈਆ। ਖ਼ੁਦਾ ਬਖ਼ਸ਼ਣ ਵਾਲਾ ਤੁਹਾਨੂੰ ਨਿਆਜ਼ਾਂ ਵਾਲੀਆਂ ਚੌਲਾਂ, ਚਾਅ ਇਕੋ ਵਾਰ ਕਰਾਈਆ। ਤੁਹਾਡਾ ਲੇਖੇ ਲੱਗਣਾ ਪੇਕਾ ਸੌਹਰਾ, ਦੋ ਜਹਾਨ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਦੋਹਰੀ ਹੋ ਕੇ ਵੇਖੇ ਦੋਹਰਾ, ਜ਼ਾਹਰ ਜ਼ਹੂਰ ਆਪਣੀ ਕਰਨੀ ਆਪ ਕਰਾਈਆ।

੨੮ ਫੱਗਣ ਸ਼ਹਿਨਸ਼ਾਹੀ ਸੰਮਤ ੬ ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੁਹੰਮਦਾ ਮੈਨੂੰ ਨਿਰਗੁਣ ਧਾਰ ਦੀ ਪਈ ਲਿਸ਼ਕ, ਚਮਕ ਚਮਕ ਵਿਚੋਂ ਨਜ਼ਰੀ ਆਈਆ। ਓਸ ਨੂੰ ਤਕ ਕੇ ਮੇਰਾ ਅੰਦਰ ਰਿਹਾ ਸਿਸਕ, ਹੌਕਿਆਂ ਵਿਚ ਰਿਹਾ ਜਣਾਈਆ। ਪੈਗ਼ੰਬਰਾ ਜੇ ਆਪਣੀ ਅੱਲਾ ਰਾਣੀ ਨਾਲ ਮੇਰਾ ਲਗਾ ਦਏਂ ਇਸ਼ਕ, ਪ੍ਰੇਮ ਪ੍ਰੇਮ ਵਿਚ ਬੰਧਾਈਆ। ਮੈਂ ਫੇਰ ਲੱਤਾਂ ਮਾਰੂੰ ਸਵਰਗ ਬਹਿਸ਼ਤ, ਜੱਨਤ ਦੀ ਲੋੜ ਰਹੇ ਨਾ ਰਾਈਆ। ਮੈਂ ਕੇਹੜਾ ਭੋਗੀ ਗ੍ਰਿਹਸਤ, ਜਗਤ ਵਾਸ਼ਨਾ ਨਾ ਕੋਇ ਰਖਾਈਆ। ਇਹੋ ਆਸ਼ਾ ਮੈਂ ਕੀਤੀ ਰਾਮ ਦੇ ਗੁਰੂ ਕੋਲ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਦਿਤਾ ਦ੍ਰਿੜਾਈਆ। ਉਹ ਵੀ ਗਿਆ ਸੀ ਕੋਲੋਂ ਖਿਸਕ, ਪਲੂ ਗਿਆ ਛੁਡਾਈਆ। ਮੇਰੇ ਹੱਥ ਨਾ ਟਾਂਕ ਰਹੀ ਨਾ ਜਿਸਤ, ਨਿਰਗੁਣ ਸਰਗੁਣ ਦੋਵੇਂ ਕੰਮ ਕਿਸੇ ਨਾ ਆਈਆ। ਮੇਰੀ ਬੜੀ ਪੁਰਾਣੀ ਹਿਰਸ, ਹਵਸ ਦਿਆਂ ਦ੍ਰਿੜਾਈਆ। ਮੇਰੇ ਅੰਤਰ ਪ੍ਰੇਮ ਦੀ ਧਾਰ ਰਹੀ ਰਿਸਕ, ਬੂੰਦਾ ਬਾਂਦੀ ਮੇਘ ਬਰਸਾਈਆ। ਮੈਂ ਤਕਣਾ ਚਾਹੁੰਦਾ ਆਪਣੀ ਵਿਚ ਦ੍ਰਿਸ਼ਟ, ਦ੍ਰਿਸ਼ਟੀਕੋਣ ਨਜ਼ਰ ਕੋਇ ਨਾ ਆਈਆ। ਓਹ ਤਕ ਲੈ ਮੇਰੇ ਮਹਿਬੂਬ ਵਾਲੀ ਲਿਖਤ, ਜੋ ਲੇਖਾ ਧੁਰ ਦਾ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੁਹੰਮਦ ਸੁਣ ਲੈ ਮੈਥੋਂ ਅਗੰਮੀ ਬਾਣੀ, ਧੁਰ ਕਲਮੇ ਨਾਲ ਜਣਾਈਆ। ਤੇਰੀ ਅੱਲਾ ਰਾਣੀ ਦਾ ਮੈਂ ਹਾਣੀ, ਜੋੜ ਸੋਹਣਾ ਸੋਭਾ ਪਾਈਆ। ਸਾਡੇ ਪ੍ਰੇਮ ਪਿਆਰ ਮੁਹੱਬਤ ਦਾ ਬਣੇ ਆਬੇਹਯਾਤ ਪਾਣੀ, ਜਗਤ ਆਬ ਦੀ ਲੋੜ ਰਹੇ ਨਾ ਰਾਈਆ। ਜਗਤ ਨਮਾਜ਼ਾਂ ਤੋਂ ਪਰੇ ਦੀ ਸੁਣ ਕਹਾਣੀ, ਕਥਾ ਅਕਥ ਦਿਆਂ ਜਣਾਈਆ। ਜੇ ਮੈਨੂੰ ਇਹੋ ਜੇਹੀ ਮਿਲ ਜਾਏ ਸਵਾਣੀ, ਸੋਹਣਾ ਘਰ ਦਿਆਂ ਸੁਹਾਈਆ। ਚੌਦਾਂ ਤਬਕਾਂ ਵਿਚ ਖੇਲ ਕਰਾਂ ਮਹਾਨੀ, ਖ਼ਾਲਕ ਖ਼ਲਕ ਰੂਪ ਬਦਲਾਈਆ। ਤੈਨੂੰ ਫਿਰ ਖ਼ੁਸ਼ੀ ਨਾਲ ਦੇਵਾਂ ਪੈਗ਼ਾਮੀ, ਸੰਦੇਸ਼ਾ ਧੁਰਦਰਗਾਹੀਆ। ਮੈਂ ਸਭ ਦਾ ਅੰਤਰਜਾਮੀ, ਅੰਤਰਯਾਮਤਾ ਦਿਆਂ ਦ੍ਰਿੜਾਈਆ। ਨਾਲੇ ਕਹਾਂ ਮੈਂ ਤੇ ਮੇਰੀ ਰਾਣੀ ਦੇ ਹੁਕਮ ਨਾਲ ਗਲੋਂ ਲਾਹ ਦੇ ਗ਼ੁਲਾਮੀ, ਸ਼ਰਅ ਜ਼ੰਜੀਰ ਦੇ ਤੁੜਾਈਆ। ਉਹ ਤੱਕ ਜਲਵਾ ਅਵਾਮੀ, ਅਵਾਮ ਵਿਚ ਮੇਰਾ ਨੂਰ ਇਲਾਹੀਆ। ਹੁਣ ਮੈਥੋਂ ਝੱਲੀ ਨਹੀਂ ਜਾਂਦੀ ਬਦਨਾਮੀ, ਬਦੀ ਦਾ ਲੇਖਾ ਦੇਣਾ ਮੁਕਾਈਆ। ਕਿਉਂ ਮੈਂ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਇਕ ਅਖਵਾਈਆ। ਜਿਸ ਨੇ ਕਲਮੇ ਅੰਦਰ ਭੇਜੇ ਕ੍ਰਿਸ਼ਨਾ ਰਾਮੀ, ਰਾਧੇ ਸੀਤਾ ਮੇਰੇ ਢੋਲੇ ਗਾਈਆ। ਮੈਂ ਬੜਾ ਗੁਣ ਨਿਧਾਨੀ, ਗਹਿਰ ਗੰਭੀਰ

❋

❋

ਅਖਵਾਈਆ। ਮੈਂ ਸਭ ਦੀ ਮੇਟਣੀ ਬੇਈਮਾਨੀ, ਅੰਤਰ ਅੰਤਰ ਵੇਖਾਂ ਚਾਈਂ ਚਾਈਂਆ। ਤੂੰ ਮੇਰਾ ਹੁਕਮ ਮਾਨੀ, ਮੇਰੇ ਤੋਂ ਦੂਰ ਹੋਰ ਖ਼ੁਦਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਧੁਰ ਦਾ ਅਨਾਮੀ, ਇਨਾਮ ਵਿਚ ਪੈਗ਼ਾਮ ਅਗਲਾ ਦਿਆਂ ਸੁਣਾਈਆ।

੨੮ ਫੱਗਣ ਸ਼ਹਿਨਸ਼ਾਹੀ ਸੰਮਤ ੬ ਸੰਤਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਅੰਤ ਹੋਣਾ ਪਏ ਖ਼ਾਨਾਬਦੋਸ਼, ਘਰਾਨਾ ਨਜ਼ਰ ਕੋਇ ਨਾ ਆਈਆ। ਮਾਣ ਰਹੇ ਨਾ ਕਾਇਆ ਮਾਟੀ ਪੋਸ਼, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਸਭ ਨੇ ਹੋ ਜਾਣਾ ਖ਼ਾਮੋਸ਼, ਖ਼ਾਹਮਖਾਹ ਆਪਣਾ ਹੁਕਮ ਨਾ ਕੋਇ ਵਰਤਾਈਆ। ਕਿਸੇ ਦਾ ਅੰਦਰ ਕਵੱਤ ਰਹਿਣਾ ਨਹੀਂ ਜੋਸ਼, ਜਵਾਂ ਮਰਦ ਨਾ ਕੋਇ ਅਖਵਾਈਆ। ਸਭ ਦੀ ਟਿਕਾਣੇ ਲਾਉਣੀ ਹੋਸ਼, ਹੁਸ਼ਿਆਰੀਆਂ ਨਾਲ ਪ੍ਰਭ ਆਪਣਾ ਹੁਕਮ ਵਰਤਾਈਆ। ਅੰਦਰ ਪੈਗ਼ੰਬਰੋ ਹੋਣਾ ਪਏ ਕਲਮਾ ਫ਼ਰੋਸ਼, ਫ਼ਰੋਖ਼ਤ ਕਰੋ ਥਾਉਂ ਥਾਈਂਆ। ਨਜ਼ਰੀ ਆਏ ਰੂ ਪੋਸ਼, ਗਲਾਫ਼ ਇਨਸਾਫ਼ ਵਿਚ ਦਏ ਦੁਹਾਈਆ। ਪਿਛਲੀ ਰਹੇ ਕੋਈ ਨਾ ਸੋਚ, ਸਮਝ ਅੱਗੇ ਦਏ ਜਣਾਈਆ। ਮੇਰੀ ਆਸ਼ਾ ਕਹਿੰਦੀ ਲੋਚ, ਤ੍ਰਿਸ਼ਨਾ ਦਏ ਦੁਹਾਈਆ। ਖੇਲ ਵਰਤੇ ਧੁਰ ਦਾ ਖੌਂਤ, ਖਸਮ ਨੂਰ ਇਲਾਹੀਆ। ਜਿਥੇ ਕਿਸੇ ਦੀ ਨਹੀਂ ਕੋਈ ਪਹੁੰਚ, ਆਪਣਾ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਦੀ ਧਾਰ ਮੇਟੇ ਅਦੌਤ, ਅਦਾਲਤ ਅਦਲ ਵਿਚ ਰਹਿਣ ਮੂਲ ਨਾ ਪਾਈਆ।

੨੮ ਫੱਗਣ ਸ਼ਹਿਨਸ਼ਾਹੀ ਸੰਮਤ ੬ ਕਰਤਾਰ ਕੌਰ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਂ ਚੌਦਾਂ ਤਬਕ ਵੇਖੀ ਅਗੰਮੀ ਪੌਣ, ਪੌਣ ਪਾਣੀ ਤੋਂ ਬਾਹਰ ਨਜ਼ਰੀ ਆਈਆ। ਮੈਂ ਖ਼ੁਸ਼ੀ ਨਾਲ ਲੱਗਾ ਸੌਣ, ਆਸਣ ਸਿੰਘਾਸਣ ਇਕ ਵਿਛਾਈਆ। ਮੈਨੂੰ ਝਟ ਮੁਹੰਮਦ ਲੱਗਾ ਹਿਲਾਉਣ, ਹਲੂਣਾ ਇਕ ਲਗਾਈਆ। ਤੂੰ ਆਇਆ ਏਥੇ ਕੌਣ, ਕਾਫ਼ਰ ਡੇਰਾ ਲਾਈਆ। ਉਚੀ ਉਚੀ ਲੱਗਾ ਸੁਨਾਉਣ, ਜ਼ੋਰ ਜ਼ੋਰ ਨਾਲ ਸੁਣਾਈਆ। ਮੈਂ ਨੀਵੀਂ ਕਰ ਲਈ ਧੌਣ, ਉਚੀ ਅੱਖ ਨਾ ਮੂਲ ਉਠਾਈਆ। ਹੱਥ ਮਰੋੜ ਕੇ ਲੱਗਾ ਪਛਤਾਉਣ, ਪਸ਼ਚਾਤਾਪ ਵਿਚ ਸੁਣਾਈਆ। ਫਿਰ ਸਹਿਜ ਨਾਲ ਕਿਹਾ ਮੁਹੰਮਦਾ ਜਿਹੜਾ ਦੀਨ ਦੁਨੀ ਲੱਗਾ ਬਦਲਾਉਣ, ਦੋ ਜਹਾਨ ਵੇਖ ਵਖਾਈਆ। ਮੈਂ ਓਸ ਦਾ ਗਾਉਣ ਵਾਲਾ ਗਾਉਣ, ਢੋਲੇ ਸਿਫ਼ਤਾਂ ਵਾਲੇ ਸੁਣਾਈਆ। ਜਿਸ ਨੇ ਰਾਮ ਰੂਪ ਹੋ ਕੇ ਮਾਰਿਆ ਰੌਣ, ਰਾਵਣ ਦਹਿਸਰ ਦਿਤਾ ਢਾਹੀਆ। ਕੰਸ ਸਿੰਘਾਸਣ ਦਿਤਾ ਨਾ ਸੌਣ, ਕਾਹਨ ਹੋ ਕੇ ਲੇਖਾ ਦਿਤਾ ਮੁਕਾਈਆ। ਉਹ ਮੇਰਾ ਮਾਲਕ ਕਲਜੁਗ ਵਿਚ ਸਤਿਜੁਗ ਆਇਆ ਲਗਾਉਣ, ਧਰਮ ਦਾ ਰਾਹ ਇਕ ਚਲਾਈਆ। ਕੂੜੀ ਕਿਰਿਆ ਆਇਆ ਹਟਾਉਣ, ਮਾਇਆ ਮਮਤਾ ਮੋਹ ਗਵਾਈਆ। ਚਾਰ ਵਰਨ ਅਠਾਰਾਂ

❋

❋

ਬਰਨ ਹਿੰਦੂ ਮੁਸਲਿਮ ਸਿੱਖ ਈਸਾਈ ਇਕੱਠੇ ਆਇਆ ਕਰਾਉਣ, ਵਡੇ ਛੋਟੇ ਅਮੀਰ ਗ਼ਰੀਬ ਆਅਲਾ ਅਦਨਾ ਇਕੋ ਘਰ ਬਹਾਈਆ। ਸਚ ਪਿਆਰ ਦੀ ਭਗਤੀ ਆਇਆ ਸਮਝਾਉਣ, ਭਗਵਨ ਆਪਣੀ ਦਇਆ ਕਮਾਈਆ। ਜੁਗ ਜਨਮ ਦੇ ਵਿਛੜਿਆਂ ਆਇਆ ਮਿਲਾਉਣ, ਮੇਲਾ ਹਰਿ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਉਜੜਿਆਂ ਸਚਖੰਡ ਦਵਾਰ ਆਇਆ ਵਸਾਉਣ, ਦਰਗਾਹ ਸਾਚੀ ਸਚ ਘਰ ਬਹਾਈਆ।

੨੮ ਫੱਗਣ ਸ਼ਹਿਨਸ਼ਾਹੀ ਸੰਮਤ ੬ ਹਜ਼ਾਰਾ ਸਿੰਘ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੁਹੰਮਦ ਹੁਕਮ ਸੁਣ ਅਗੰਮ ਰਹੀਮਾ, ਰਹਿਮਾਨ ਰਿਹਾ ਦ੍ਰਿੜਾਈਆ। ਸੰਦੇਸ਼ਾ ਦੇਵੇ ਉਹ ਖ਼ੁਦਾਵੰਦ ਕਰੀਮਾ, ਪੈਗ਼ਾਮ ਨੂਰ ਅਲਾਹੀਆ। ਸਭ ਦਾ ਹੱਕ ਹਕੂਕ ਜਾਣਾ ਛੀਨਾ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਜਿਸ ਖੇਲ ਕਰਨਾ ਉਤੇ ਜ਼ਮੀਨਾ, ਜ਼ਾਮਨੀ ਸਭ ਦੀ ਦਏ ਮੁਕਾਈਆ। ਉਮਤ ਉਮਤੀ ਹੋਣੀ ਗ਼ਮਗੀਨਾ, ਗ਼ਮਖਾਰ ਗ਼ਮੀ ਨਾ ਕੋਇ ਗਵਾਈਆ। ਦੁਲਦੁਲਾਂ ਉਤੇ ਰਹੇ ਕੋਇ ਨਾ ਜ਼ੀਨਾ, ਜ਼ੇਬੋਜ਼ੀਨਤ ਨਜ਼ਰ ਕੋਇ ਨਾ ਆਈਆ। ਅੰਤ ਸਭ ਨੂੰ ਕਹਿਣਾ ਪਏ ਅਮੀਨਾ, ਬਿਨ ਸੱਯਦਿਆਂ ਤੋਂ ਸੀਸ ਝੁਕਾਈਆ। ਜਿਸ ਨੇ ਤੁਹਾਡੀ ਬਦਲ ਦੇਣੀ ਤਾਲੀਮਾ, ਤਾਬਿਆਦਾਰੀ ਵਿਚ ਨਜ਼ਰ ਕੋਇ ਨਾ ਆਈਆ। ਉਹ ਮਾਲਕ ਆਲੀਸ਼ਾਨ ਅਜ਼ੀਮਾ, ਆਲੀਜਾਹ ਬੇਪਰਵਾਹੀਆ। ਉਹ ਜਿਸ ਨੇ ਲੇਖਾ ਮੁਕਾਉਣਾ ਮੱਕਾ ਮਦੀਨਾ, ਕਾਅਬਿਆਂ ਤੋਂ ਬਾਹਰ ਆਪਣਾ ਹੁਕਮ ਵਰਤਾਈਆ। ਧਰਤੀ ਦਾ ਸਾਫ਼ ਕਰਨਾ ਸੀਨਾ, ਸੀਨਾ ਬਸੀਨਾ ਆਪਣਾ ਹੁਕਮ ਚਲਾਈਆ। ਚੌਦਾਂ ਤਬਕ ਹੋਣੇ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਉਹ ਤਕ ਸਦੀ ਚੌਧਵੀਂ ਦਾ ਅੰਤ ਸਮਾਂ ਹੋਏ ਗ਼ਨੀਮਾ, ਗ਼ਨੀਮਤ ਵਿਚ ਆਪਣਾ ਖੇਲ ਖਿਲਾਈਆ। ਜੋ ਮਾਲਕ ਆਦਿ ਦਾ ਆਦਿ ਕਦੀਮਾ, ਕੁਦਰਤ ਦਾ ਕਾਦਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰਗਹ ਸਾਚੀ ਦਰਮਜੋਸ਼ੇ ਮੁਜ਼ੀਅਜ਼ ਅਜ਼ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਸੁਣਿਆ ਪੈਗ਼ਾਮ ਪੇਚੀਦਾ, ਬੇਜ਼ਬਾਂ ਦਿਤਾ ਦ੍ਰਿੜਾਈਆ। ਰਾਜ਼ ਵੇਖਿਆ ਪੋਸ਼ੀਦਾ, ਬਾਤਨ ਪੜਦਾ ਦਿਤਾ ਖੁਲ੍ਹਾਈਆ। ਇਸ਼ਾਰਾ ਕੀਤਾ ਆਹ ਵੇਖ ਮੁਹੰਮਦ ਦੀਆਂ ਉਮੀਦਾਂ, ਆਮਦ ਵਿਚ ਬੈਠਾ ਰਾਹ ਤਕਾਈਆ। ਰਾਹ ਤਕੇ ਨਾਲ ਅਗੰਮੀ ਦੀਦਾ, ਦੀਦਾ ਦਾਨਿਸਤਾ ਧਿਆਨ ਲਗਾਈਆ। ਜਿਸ ਹੁਕਮ ਦੇ ਨਾਲ ਕਲਮਾ ਜਣਾਇਆ · ਮਜਲਸ ਹਰਫ਼ ਹਰੂਫ਼ ਵਾਲੀ ਬਣਾਈਆ। ਸ਼ਰਅ ਦੀ ਕੀਤੀ ਤਮਹੀਦਾ, ਬੇਖ਼ਬਰਾਂ ਖ਼ਬਰ ਦ੍ਰਿੜਾਈਆ। ਪਿਆਰ

ਬਖ਼ਸ਼ਿਆ ਅਜ਼ੀਜਾ, ਰਹਿਮਤ ਵਿਚ ਸਮਾਈਆ। ਹੱਕ ਦੀ ਦੇ ਤਮੀਜਾ, ਤਮਾ ਦਿਤੀ ਮਿਟਾਈਆ। ਜ਼ਰਾ ਉਸ ਨੂੰ ਤਕ ਲਾ ਕੇ ਨੀਝਾ, ਮੁਹੰਮਦ ਬਿਨ ਅੱਖਾਂ ਤੋਂ ਅੱਖ ਉਠਾਈਆ। ਕਿਸੇ ਦੇ ਕੋਲ ਦਰਗਹ ਵਾਲਾ ਨਹੀਂ ਵੀਜ਼ਾ, ਵੁਜ਼ੂ ਕੀਤੇ ਕੰਮ ਕਿਸੇ ਨਾ ਆਈਆ। ਹਕੀਕਤ ਦੀ ਜਾਣੇ ਕੋਇ ਨਾ ਈਦਾ, ਈਦੁਲਫ਼ਿਤਰ ਦਏ ਗਵਾਹੀਆ। ਸਭ ਨੂੰ ਗ਼ਫ਼ਲਤ ਵਿਚ ਆਈ ਨੀਂਦਾ, ਬੇਦਾਰੀ ਵਿਚ ਲਏ ਨਾ ਕੋਇ ਅੰਗੜਾਈਆ। ਉਹ ਵੇਖ ਸ਼ਹਾਦਤ ਦੇਂਦੇ ਹਸਨ ਹੁਸੈਨ ਜੋ ਹੋਏ ਸ਼ਹੀਦਾ, ਕਰਬਲੇ ਵਾਲੇ ਰੋਵਣ ਮਾਰਨ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਨੂੰ ਆਉਂਦੀ ਧੁਰ ਦੀ ਹਦਾਇਤ, ਹਦੂਦਾਂ ਤੋਂ ਬਾਹਰ ਜਣਾਈਆ। ਹਜ਼ਰਤ ਵੇਖ ਸ਼ਰਅ ਵਾਲੀ ਸ਼ਰਾਇਤ, ਸ਼ਰੀਅਤ ਕੀ ਸਮਝਾਈਆ। ਉਹ ਤਕ ਜੋ ਕਲਮਾ ਹੋਇਆ ਅਨਾਇਤ, ਬਖ਼ਸ਼ਿਸ਼ ਰਹਿਮਤ ਤੇਰੀ ਝੋਲੀ ਪਾਈਆ। ਉਸ ਨੇ ਕਿਸ ਦੀ ਕੀਤੀ ਸਮਾਇਤ, ਸਮੇਂ ਨਾਲ ਦੇ ਦ੍ਰਿੜਾਈਆ। ਕਿਸ ਦੇ ਵਿਚ ਇਸ਼ਾਇਤ, ਇਸ਼ਾਰਾ ਕਰ ਧੁਰਦਰਗਾਹੀਆ। ਸਦੀ ਚੌਧਵੀਂ ਕਿਸ ਬਿਧ ਹੋਏ ਰਿਆਇਤ, ਰਹਿਮਤ ਤੇਰੇ ਉਤੇ ਕਮਾਈਆ। ਮੁਹੰਮਦ ਕਿਹਾ ਇਹ ਹੁਕਮ ਇਕੋ ਵਾਹਿਦ, ਖ਼ਾਲਕ ਖ਼ਲਕ ਰਿਹਾ ਦ੍ਰਿੜਾਈਆ। ਜਿਸ ਦਾ ਫ਼ਰਮਾਨਾ ਮੇਰੇ ਉਤੇ ਹੋਇਆ ਆਇਦ, ਆਦਿ ਦਾ ਮਾਲਕ ਇਕ ਅਖਵਾਈਆ। ਉਹ ਬਖ਼ਸ਼ਿਸ਼ ਕਰੇ ਸ਼ਾਇਦ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਧਾਰ ਖੇਲ ਮੁਸ਼ਾਹਿਦ, ਮਸ਼ਵਰਾ ਮੁਸ਼ਹਿਰਿਆਂ ਵਿਚ ਕਦੇ ਨਾ ਲਿਆਈਆ।

੨੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅੱਲੜ੍ਹਪਿੰਡੀ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਭਗਤੋ ਵੇਖੋ ਮੇਰਾ ਗੁਣ, ਗੁਣੀ ਨਿਧਾਨ ਬਣ ਕੇ ਗਿਆ ਆਈਆ। ਮੇਰਾ ਸ਼ਬਦ ਲਉ ਸੁਣ, ਅਣਸੁਣਤ ਦਿਆਂ ਜਣਾਈਆ। ਸੁਣੋ ਅਨਾਦੀ ਧੁਨ, ਅਨਰਾਗੀ ਰਾਗ ਉਪਜਾਈਆ। ਕੁਛ ਮੈਨੂੰ ਦਾਨ ਕਰੋ ਪੁੰਨ, ਪੂਰਨ ਬ੍ਰਹਮ ਦਿਆਂ ਸਮਝਾਈਆ। ਮੈਨੂੰ ਇਉਂ ਜਾਪਦਾ ਤੁਹਾਨੂੰ ਪ੍ਰਭ ਨੇ ਲਿਆ ਚੁਣ, ਚੋਣਵੇਂ ਗੁਰਮੁਖ ਡੇਰਾ ਲਾਈਆ। ਮੈਂ ਵੀ ਬੜਾ ਪੁਰਾਣਾ ਮੁਨ, ਮੁਨੀਸ਼ਰ ਬੇਪਰਵਾਹੀਆ। ਤੁਸੀਂ ਸਾਰੇ ਦੱਸੋ ਰੱਬ ਨੇੜੇ ਕਿ ਘਸੁੰਨ, ਵੇਰਵਾ ਸਭ ਨੇ ਦੇਣਾ ਸੁਣਾਈਆ। ਓ ਤੁਸੀਂ ਉਸ ਪਰਮਾਤਮਾ ਨੂੰ ਮੰਨਦੇ ਜੇਹੜਾ ਭਵਾਵੇ ਵਿਚ ਲੱਖ ਚੁਰਾਸੀ ਜੂਨ, ਚਾਰੇ ਖਾਣੀਂਆ ਵਿਚ ਭਵਾਈਆ। ਮੇਰੇ ਕੋਲ ਪ੍ਰੇਮ ਪਿਆਰ ਦੀ ਪੌਣ, ਹੁਲਾਰਾ ਸਭ ਨੂੰ ਦਿਆਂ ਵਖਾਈਆ। ਮੈਂ ਪਿਆਰ ਵਿਚ ਸਭ ਨੂੰ ਦੇਣਾ ਸੌਣ, ਸੁਖ ਆਸਣ ਉਤੇ ਟਿਕਾਈਆ। ਤੁਸੀਂ ਮੇਰੇ ਸਾਥੀ ਬਣੇ ਮੈਂ ਤੁਹਾਨੂੰ ਆਇਆ ਜਗਾਉਣ, ਹਮਸਾਜਣ ਆਪਣੇ ਨਾਲ ਰਲਾਈਆ। ਦੱਸੋ ਤੁਹਾਡੇ ਵਿਚੋਂ ਪ੍ਰਭੂ ਨੂੰ ਛਡੇਗਾ ਕੌਣ, ਜਿਸ ਛਡ ਦੇਣਾ ਉਹ ਬਾਹਵਾਂ ਦਿਉ ਉਠਾਈਆ। ਫੇਰ ਆਕੜ ਨਾਲ ਫਿਰੋ ਉਚੀ ਕਰਕੇ ਧੌਣ, ਤੁਹਾਨੂੰ ਵਿਕਾਰ ਵਿਚੋਂ ਰੋਕਣ ਵਾਲਾ ਨਜ਼ਰ ਕੋਇ ਨਾ ਆਈਆ। ਗਾਂ ਸੂਰ ਨੂੰ ਪ੍ਰੇਮ ਨਾਲ ਛਕੋ ਤੇ ਤਿਆਰ ਹੋਵੋ ਵਾਸਤੇ ਛਕਾਉਣ, ਸ਼ਕਵਾ ਅੰਦਰ ਰਹੇ ਨਾ ਰਾਈਆ। ਤੁਹਾਨੂੰ ਕੀ ਲੋੜ ਪਈ ਏ ਉਸ ਪ੍ਰਭੂ ਦੇ ਗਾਉ ਗਾਉਣ, ਜਿਹੜਾ ਜਗ ਨੇਤਰਾਂ ਨਾਲ ਵੇਖਣ ਕੋਇ ਨਾ ਪਾਈਆ। ਮੇਰੇ ਵੱਲ ਤਕੋ ਮੈਂ ਤੁਹਾਨੂੰ ਆਪਣੇ ਕੋਲੋਂ ਸਭ ਕੁਛ ਆਇਆ ਦਵਾਉਣ, ਦੇਵਣਹਾਰਾ ਬਣ ਕੇ ਚਾਈਂ ਚਾਈਂਆ। ਜਗਤ ਭੈ ਵਿਚੋਂ ਆਇਆ ਕਢਾਉਣ, ਅਵਤਾਰ ਪੈਗ਼ੰਬਰ ਗੁਰੂ ਦਾ ਡਰ ਰਹੇ ਨਾ ਰਾਈਆ। ਮੈਂ ਇਕੋ ਸਿਖਿਆ ਆਇਆ ਪੜ੍ਹਾਉਣ, ਪੁਸਤਕ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਉਹ ਤਕੋ ਜੁਲਾਹਾ ਆਵੇ ਨੱਸਿਆ, ਕਬੀਰ ਵਾਹੋ ਦਾਹੀਆ। ਮੈਂ ਉਹਨੂੰ ਵੇਖ ਕੇ ਖਿੜ ਖਿੜਾ ਕੇ ਹੱਸਿਆ, ਤਾਲੀ ਹੱਥਾਂ ਵਾਲੀ ਵਜਾਈਆ। ਇਸ਼ਾਰਾ ਕੀਤਾ ਜਾ ਵੇਖ ਆਪਣੀ ਅੰਧੇਰੀ ਮੱਸਿਆ,

❋

❋

ਤੇਰੇ ਰਾਮ ਦਾ ਚੰਨ ਨਜ਼ਰ ਕੋਇ ਨਾ ਆਈਆ। ਅੱਖਰਾਂ ਵਾਲੇ ਵੇਖ ਜਸਿਆ, ਸਿਫ਼ਤਾਂ ਵਾਲੀ ਸਿਫ਼ਤ ਵਡਿਆਈਆ। ਤੇਰਾ ਪ੍ਰਭੂ ਕਿਸੇ ਦੇ ਨਹੀਂ ਅੰਦਰ ਵਸਿਆ, ਜਿਸ ਦੇ ਅੱਗੇ ਵਾਸਤੇ ਪਾ ਪਾ ਕੇ ਆਪਣਾ ਜਨਮ ਗਿਆ ਗਵਾਈਆ। ਉਹ ਤਕ ਇਕ ਹੋਰ ਖੇਲ ਹੋੜਾ ਉਪਰ ਸੱਸਿਆ, ਸਮਝ ਤੋਂ ਪਰੇ ਸਮਝ ਜਣਾਈਆ। ਹਾਹੇ ਦੀ ਟਿੱਪੀ ਦਾ ਲੇਖ ਕਿਸੇ ਨਾ ਲਿਖਿਆ, ਲੇਖਕ ਕਾਤਬ ਚਲੇ ਨਾ ਕੋਇ ਚਤੁਰਾਈਆ। ਕਲਜੁਗ ਚਾਰ ਕੁੰਟ ਫਿਰੇ ਨੱਠਿਆ, ਭੱਜੇ ਵਾਹੋ ਦਾਹੀਆ। ਝਟ ਬੋਦੀ ਤੇ ਹੱਥ ਮਾਰ ਕਹੇ ਆਹ ਵੇਖ ਕਲਜੁਗ ਅੰਤ ਸਭ ਦਾ ਅੰਤ ਅਖ਼ੀਰੀ ਪਟਿਆ, ਜੋ ਪਟਨੇ ਵਾਲਾ ਆਪਣੇ ਹੱਥ ਰਖਾਈਆ। ਜਿਨ੍ਹਾਂ ਦੀਨ ਦੁਨੀ ਨੂੰ ਜ਼ੀਰੋ ਕਰਨਾ ਜ਼ੀਰੋ ਨਾਲ ਬਟਿਆ, ਜ਼ੀਰੋ ਦਾ ਜ਼ੀਰੋ ਰੂਪ ਸਮਾਈਆ। ਉਹ ਵੇਖ ਮਾਤਲੋਕ ਵਿਚੋਂ ਸਭ ਦਾ ਨਾਮ ਕਟਿਆ, ਅੱਗੇ ਦਾਖ਼ਲਾ ਹੱਥ ਨਾ ਕਿਸੇ ਫੜਾਈਆ। ਜੇਹੜਾ ਖਾਧਾ ਸੂਰ ਗਾਂ ਤੇ ਵੱਛਾ ਕੱਟਿਆ, ਕਟ ਕਟ ਕੇ ਸਭ ਦੇ ਹਿੱਸੇ ਧਰਮ ਰਾਏ ਹੱਥ ਫੜਾਈਆ। ਕਿਸੇ ਦੀ ਕੀਮਤ ਨਹੀਂ ਪੈਣੀ ਪੈਸਾ ਧੇਲਾ ਟਕਿਆ, ਅਮੁੱਲ ਮੁੱਲ ਨਾ ਕੋਇ ਰਖਾਈਆ। ਕਬੀਰਾ ਉਹ ਤਕ ਲੈ ਸਭ ਦਾ ਚੀਥੜ ਪੁਰਾਣਾ ਫਟਿਆ, ਫੱਟਿਆਂ ਉਤੇ ਲੇਟੀ ਦਿਸੇ ਲੋਕਾਈਆ। ਮੈਂ ਜਗਤ ਜਹਾਨ ਦੀ ਹੱਦ ਟੱਪਿਆ, ਟਾਪੂਆਂ ਤੋਂ ਬਾਹਰ ਡੇਰਾ ਲਾਈਆ। ਮੈਂ ਇਧਰ ਤੱਕਿਆ ਉਧਰ ਤੱਕਿਆ ਜਗਤ ਜਹਾਨ ਵਿਚੋਂ ਭਗਤਾਂ ਨੇ ਖਹਿੜਾ ਛਡ ਦਿਤਾ ਪੱਥਰ ਵੱਟਿਆ, ਜੇਹੜੇ ਪਿਛਲੇ ਭਗਤ ਆਸਾ ਰੱਖ ਕੇ ਗਏ ਉਹ ਆਸਾ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਮੇਰਾ ਨਾਮ ਜਪੋ ਸਾਹ ਸਾਹ, ਸਾਹਿਬ ਮੈਂ ਇਕੋ ਨਜ਼ਰੀ ਆਈਆ। ਜੇ ਚਾਹੋਗੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਦਿਆਂ ਪ੍ਰਨਾ, ਜੋ ਪ੍ਰਨਾਮ ਕਰਕੇ ਮੈਨੂੰ ਝਟ ਲੰਘਾਈਆ। ਮੈਂ ਸਮਰਥ ਪਿਛਲੇ ਬਖ਼ਸ਼ ਦਿਆਂਗਾ ਗੁਨਾਹ, ਗੁਨਾਹਗਾਰ ਨਾ ਕੋਇ ਅਖਵਾਈਆ। ਮੈਂ ਸ੍ਰਿਸ਼ਟੀ ਕਰ ਦਿਆਂ ਫ਼ਨਾਹ, ਫ਼ਨਾਹ ਫ਼ਿੱਲਾ ਹੋਏ ਲੋਕਾਈਆ। ਚੁਰਾਸੀ ਲੱਖ ਕਰਾਂ ਸੁਆਹ, ਧੂੜੀ ਸਭ ਦੀ ਦਿਆਂ ਉਡਾਈਆ। ਮੇਰਾ ਇਕੋ ਇਕ ਗਵਾਹ, ਜੋ ਸ਼ਹਾਦਤ ਦਏ ਭੁਗਤਾਈਆ। ਖੇਲ ਕਰੇ ਥਾਉਂ ਥਾਂ, ਥਾਨ ਥਨੰਤਰ ਆਪਣਾ ਹੁਕਮ ਵਰਤਾਈਆ। ਮੇਰੀ ਕਰਾਏ ਵਾਹ ਵਾਹ, ਵਾਹਵਾ ਹੋਵੇ ਵਡ ਵਡਿਆਈਆ। ਮੈਂ ਫਿਰਾਂ ਜਲ ਅਸਗਾਹ, ਥਲਾਂ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਕਬੀਰ ਕਹੇ ਸੁਣ ਮੁਨੀ ਨਾਰਦਾ, ਨਰਦ ਪੁੱਠੀ ਸਿੱਧੀ ਵੇਖ ਵਖਾਈਆ। ਔਹ ਤਕ ਖੇਲ ਸ਼ਬਦ ਸਾਰ ਦਾ, ਜਿਸ ਦੀ ਸਾਰ ਕਿਸੇ ਨਾ ਆਈਆ। ਜੋ ਮਾਲਕ ਆਰ ਪਾਰ ਦਾ, ਪਾਰਬ੍ਰਹਮ ਨੂਰ ਅਲਾਹੀਆ। ਜਨ ਭਗਤਾਂ ਫਿਰੇ ਤਾਰਦਾ, ਤਾਰਨਹਾਰ ਆਪਣੇ ਹੱਥ ਰੱਖੇ ਵਡਿਆਈਆ। ਜਿਸ ਭੈ ਚੁਕਾਇਆ ਪੈਗ਼ੰਬਰ ਗੁਰ ਅਵਤਾਰ ਦਾ, ਭੌ ਰਹਿਣ ਕੋਇ ਨਾ ਪਾਈਆ। ਉਹ ਭਗਤ ਜਨ ਤੈਨੂੰ ਕਲਜੁਗ ਅੰਤ ਕਦੇ ਨਹੀਂ ਨਿਮਸਕਾਰ ਦਾ, ਭਾਵੇਂ ਕਿਤਨੀ ਦੇ ਮਾਣ ਵਡਿਆਈਆ। ਉਨ੍ਹਾਂ ਸੱਥਰ ਹੰਢਾਇਆ ਇਕੋ ਅਗੰਮੀ ਯਾਰ ਦਾ, ਯਰਾਨਾ ਯਰਾਨੇ ਨਾਲ ਰਖਾਈਆ। ਇਹ ਖੇਲ ਅਗੰਮ ਅਥਾਹ ਉਸ ਸੱਚੀ ਸਰਕਾਰ ਦਾ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਨਾਰਦ ਕਹੇ ਜਨ ਭਗਤੋ ਤੁਸੀਂ ਕਿਉਂ ਨਹੀਂ ਕੀਤੀ ਹਾਂ, ਮੇਰੀ ਹਾਂ ਵਿਚ ਹਾਂ ਮਿਲਾਈਆ। ਕਿਉਂ ਨਹੀਂ ਉਠਾਈ ਬਾਂਹ, ਨਾਤਾ

❋

❋

ਪ੍ਰਭ ਦੇ ਨਾਲੋਂ ਤੁੜਾਈਆ। ਮੈਂ ਤੁਹਾਡੇ ਗੁਣ ਗਾਂ, ਤੁਸੀਂ ਕਿਉਂ ਨਹੀਂ ਗਾ ਕੇ ਆਪਣੀ ਖ਼ੁਸ਼ੀ ਬਣਾਈਆ। ਮੇਰਾ ਜੀ ਕਰਦਾ ਮੈਂ ਪ੍ਰਭ ਨਾਲੋਂ ਸਭ ਨੂੰ ਦਿਆਂ ਭੁਲਾ, ਮਿਲਿਆ ਨਜ਼ਰ ਕੋਇ ਨਾ ਆਈਆ। ਜੇ ਤੁਸੀਂ ਮੈਨੂੰ ਹੱਸ ਕੇ ਇਕ ਵਾਰ ਲਓ ਬੁਲਾ, ਬੁਲ੍ਹੇ ਤੋਂ ਪਰੇ ਕੀ ਮੰਜ਼ਲ ਦਿਆਂ ਸਮਝਾਈਆ। ਵੇਖਿਓ ਆਪਣਾ ਜਨਮ ਐਵੇਂ ਨਾ ਲਿਉ ਰੁਲਾ, ਖਾਣਾ ਪੀਣਾ ਛਡ ਕੇ ਪੁਰਖ ਅਕਾਲ ਵਿਚ ਸਮਾਈਆ। ਤੁਸੀਂ ਮੇਰੇ ਨਾਲ ਕਰ ਲਉ ਸੁਲ੍ਹਾ, ਸੁਲਹਕੁਲ ਮੈਂ ਇਕੋ ਨੂਰ ਇਲਾਹੀਆ। ਤੁਸੀਂ ਯਾਦ ਰੱਖੋ ਮੈਂ ਫ਼ਤੂਰ ਪਾ ਦੇਣਾ ਵਿਚ ਕਾਜ਼ੀ ਮੁੱਲਾਂ, ਮੁਲਾਣੇ ਦੇਣੇ ਰੁਲਾਈਆ। ਮੈਂ ਭਵਰ ਨਹੀਂ ਰਹਿਣ ਦੇਣੇ ਉਤੇ ਫੁੱਲਾਂ, ਸੁਗੰਧੀ ਨਜ਼ਰ ਕੋਇ ਨਾ ਆਈਆ। ਮੈਂ ਕਿਸੇ ਘਰ ਅੱਗ ਨਹੀਂ ਬਲਣ ਦੇਣੀ ਚੁਲ੍ਹਾ, ਚਾਰੋਂ ਕੁੰਟ ਅਗਨੀ ਦੇਣੀ ਲਗਾਈਆ। ਨਾਮ ਦਾ ਕਿਸੇ ਕੋਲ ਰਹਿਣ ਨਹੀਂ ਦੇਣਾ ਤੁਲਾ, ਵੰਝ ਮੁਹਾਣਾ ਸਾਥ ਨਾ ਕੋਇ ਵਖਾਈਆ। ਇਕੋ ਦਵਾਰ ਵਖਾਉਣਾ ਖੁਲ੍ਹਾ, ਜਿਥੇ ਖ਼ਲਕ ਬੈਠੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਬੇਪਰਵਾਹੀਆ। ਕਬੀਰ ਕਹੇ ਨਾਰਦਾ ਨਾ ਦੇ ਝਾਂਸੇ, ਆਪਣਾ ਆਪ ਬਦਲਾਈਆ। ਇਹ ਉਸ ਪ੍ਰਭ ਦੇ ਪਿਆਰ ਵਿਚ ਫਾਂਸੇ, ਜਿਹੜਾ ਜਮ ਕੀ ਫਾਸੀ ਦਏ ਕਟਾਈਆ। ਇਹਨਾਂ ਦੇ ਅੰਦਰ ਨਿਰਗੁਣ ਧਾਰ ਰੱਖੇ ਵਾਸੇ, ਵਾਸਤਾ ਆਪਣੇ ਨਾਲ ਰਖਾਈਆ। ਤੂੰ ਨਹੀਂ ਜਾਣਦਾ ਇਨ੍ਹਾਂ ਦੇ ਜੀਵਣ ਦੇ ਖ਼ੁਲਾਸੇ, ਕਥਨੀ ਤੋਂ ਬਾਹਰ ਇਨ੍ਹਾਂ ਦੀ ਸਿਫ਼ਤ ਸਾਲਾਹੀਆ। ਇਹ ਬਿਨਾ ਪੁਰਖ ਅਕਾਲ ਤੋਂ ਤੇਰੇ ਵਰਗੇ ਪੰਡਤਾਂ ਨੂੰ ਕਦੇ ਨਹੀਂ ਟੇਕਦੇ ਮਾਥੇ, ਸੀਸ ਨਾ ਕਦੇ ਨਿਵਾਈਆ। ਵਿਕਦੇ ਨਹੀਂ ਲਾਲਚ ਲੋਭ ਵਾਲੇ ਹਾਟੇ, ਗੰਗਾ ਗੁਦਾਵਰੀ ਜਮਨਾ ਸੁਰਸਤੀ ਦੀ ਲੋੜ ਨਾ ਕੋਇ ਰਖਾਈਆ। ਇਨ੍ਹਾਂ ਬਣਾਇਆ ਨਾਲ ਪ੍ਰਭੂ ਦੇ ਸਾਥੇ, ਜੋ ਹਰ ਹਿਰਦੇ ਵਿਚ ਸਮਾਈਆ। ਤੇਰੇ ਮੱਕਾਰ ਵਿਚ ਕੋਇ ਨਾ ਫਾਂਸੇ, ਬੰਧਨ ਤੇਰਾ ਕੰਮ ਕਿਸੇ ਨਾ ਆਈਆ। ਨਾਰਦ ਬਿਨਾ ਤਾਲੀ ਤੋਂ ਕੀਤੇ ਹਾਸੇ, ਹੱਸ ਕੇ ਦਿਤਾ ਜਣਾਈਆ। ਮੈਂ ਵੀ ਦੇਵਾਂ ਇਹਨਾਂ ਨੂੰ ਸ਼ਾਬਾਸ਼ੇ, ਜਿਹੜੇ ਇਕੋ ਓਟ ਰੱਖ ਕੇ ਪ੍ਰਭ ਸਾਚੇ ਨੂੰ ਸੀਸ ਨਿਵਾਈਆ। ਕਬੀਰ ਨੇ ਮਸਤਕ ਰੱਖਿਆ ਆਪਣੇ ਹਾਥੇ, ਉਂਗਲਾਂ ਤਿੰਨ ਨਾਲ ਛੁਹਾਈਆ। ਨਿਮਸਕਾਰ ਕੀਤੀ ਪੁਰਖ ਅਬਿਨਾਸ਼ੇ, ਸੀਸ ਜਗਦੀਸ ਦਿਤਾ ਨਿਵਾਈਆ। ਫੇਰ ਖੇਲ ਦੱਸਿਆ ਆਕਾਸ਼ੇ, ਕੀ ਕਰਤਾ ਕਾਰ ਕਮਾਈਆ। ਨਾਰਦਾ ਜਿਨ੍ਹਾਂ ਦੇ ਅੰਦਰ ਅੰਤਰ ਦਿਤਾ ਵਿਸ਼ਵਾਸ਼ੇ, ਵਿਸ਼ਵ ਦਾ ਮੇਲਾ ਮੇਲਿਆ ਸਹਿਜ ਸੁਭਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰ ਜੋਤੀ ਜਾਤਾ ਹੋ ਪ੍ਰਕਾਸ਼ੇ, ਪ੍ਰਕਾਸ਼ਵਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਖੇਲ ਤਮਾਸ਼ੇ, ਤਮਾਸ਼ਬੀਨ ਬੇਪਰਵਾਹੀਆ।

੨੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਧਿਆਨੋ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਨੂੰ ਪੈਗ਼ੰਬਰਾਂ ਕਿਹਾ ਖੋਦਾ, ਖ਼ੁਦ ਮੁਖ ਦਾੜ੍ਹੀ ਨਾ ਕੋਇ ਰਖਾਈਆ। ਮੈਂ ਹਿਲਾ ਕੇ ਆਪਣਾ ਬੋਦਾ, ਹਵਾ ਸਭ ਨੂੰ ਦਿਤੀ ਲਗਾਈਆ। ਨਾਲੇ ਕਹੇ ਵੇਖੋ ਮੈਂ ਕਿੱਡਾ ਯੋਧਾ, ਚਾਰ ਜੁਗ ਦਾ ਨਜ਼ਰੀ ਆਈਆ। ਜਿਸ ਨੇ ਆਪਣਾ ਆਪ ਸੋਧਾ, ਸੋਧ ਸਾਧ ਕੇ ਪ੍ਰਭ ਦੇ

❋

❋

ਨਾਲ ਰਖਾਈਆ। ਮੇਰੇ ਕੋਲ ਇਕ ਅਗੰਮੀ ਬੋਝਾ, ਜਿਸ ਨੂੰ ਜੇਬ ਕਹੇ ਲੋਕਾਈਆ। ਪੈਗ਼ੰਬਰੋ ਮੈਂ ਤੁਹਾਡਾ ਬੰਦ ਕੀਤਾ ਉਹਦੇ ਵਿਚ ਰੋਜ਼ਾ, ਨਮਾਜ਼ ਬਗ਼ਲ ਵਿਚ ਟਿਕਾਈਆ। ਮੇਰਾ ਵੇਖਿਓ ਹੋਰ ਅਗੰਮੀ ਮੋਜਜ਼ਾ, ਮੁਅਜ਼ਜ਼ ਹੋ ਕੇ ਦਿਆਂ ਵਖਾਈਆ। ਕਲਜੁਗ ਅੰਤ ਪੁਰਖ ਅਕਾਲ ਇਕੋ ਭਗਤਾਂ ਨੂੰ ਦੇਣੀ ਸੋਭਾ, ਸੁਹਬਤ ਆਪਣੇ ਨਾਲ ਰਖਾਈਆ। ਬਾਕੀ ਸਭ ਨੂੰ ਦੀਨ ਮਜ਼੍ਹਬ ਦਾ ਦੇ ਕੇ ਲੋਭਾ, ਲਾਲਚ ਵਿਚ ਦੇਣਾ ਫਸਾਈਆ। ਇਕੋ ਵਾਰ ਚੌਦਸ ਚੰਦ ਦਾ ਚੌਧਵੀਂ ਸਦੀ ਲਾਉਣਾ ਗੋਡਾ, ਘੁਟਣੇ ਸਭ ਦੇ ਦਏ ਨਿਵਾਈਆ। ਮੇਰਾ ਮੁਖ ਨਾ ਜਾਣਿਓ ਰੋਡਾ, ਮਜ਼੍ਹਬਾਂ ਦੀ ਰੋਡ ਤੇ ਚਲਣ ਵਾਲਿਓ ਤੁਹਾਨੂੰ ਦਿਆਂ ਜਣਾਈਆ। ਸ਼ਰਅ ਦੀ ਮੋਰੀ ਤਕੋ ਖੋਡਾ, ਖ਼ੁਦ ਆਪਣਾ ਧਿਆਨ ਉਠਾਈਆ। ਜਿਸ ਖੇਲ ਖਿਲਾਇਆ ਵੇਦੀ ਸੋਢਾ, ਸੋਢ ਬੰਸ ਰੰਗ ਰੰਗਾਈਆ। ਉਸ ਅਗੰਮੀ ਆਪਣਾ ਓਢਣ ਓਢਾ, ਜਿਸ ਦੀ ਸਮਝ ਕੋਇ ਨਾ ਪਾਈਆ। ਉਸ ਨੇ ਸਭ ਦਾ ਬਦਲ ਦੇਣਾ ਮੋਢਾ, ਮਜ਼੍ਹਬਾਂ ਭਾਰ ਨਾ ਕੋਇ ਉਠਾਈਆ। ਇਕੋ ਹੋਣਾ ਭਗਤਾਂ ਜੋਗਾ, ਜੁਗੀਸ਼ਰਾਂ ਪੰਧ ਮੁਕਾਈਆ। ਸਾਢੇ ਤਿੰਨ ਹੱਥ ਦਾ ਪਹਿਨ ਕੇ ਚੋਗਾ, ਸੰਬਲ ਆਪਣਾ ਦੇਸ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟੇ ਰੋਗਾ, ਰੋਗੀਆਂ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਪਾਰ ਕਰਾਏ ਕਮਲਾ ਕੋਝਾ, ਮਿਹਰ ਨਜ਼ਰ ਇਕ ਉਠਾਈਆ।

੨੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਚਰਨੋ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਨੂੰ ਪੈਗ਼ੰਬਰਾਂ ਮਾਰੀਆਂ ਹਾਕਾਂ, ਜ਼ੋਰ ਜ਼ੋਰ ਨਾਲ ਸੁਣਾਈਆ। ਮੈਂ ਹੱਸ ਕੇ ਕਿਹਾ ਕੀ ਕਹਿੰਦੇ ਹੋ ਕਾਕਾ, ਕਾਕਿਓ ਦਿਉ ਸੁਣਾਈਆ। ਮੈਨੂੰ ਸਚ ਦੱਸੋ ਕਿਉਂ ਤੁਹਾਡੀ ਉਮਤ ਮੁੰਨਾਇਆ ਝਾਟਾ, ਸੀਸ ਪਤ ਗਵਾਈਆ। ਕਿਉਂ ਮਿੱਟੀ ਦੀ ਕਨਾਲੀ ਵਿਚ ਗੁੰਨਿਆ ਆਟਾ, ਪੜਦਾ ਦਿਉ ਉਠਾਈਆ। ਕਿਉਂ ਕਲਮਾ ਗਾਇਆ ਨਾਲ ਸਫ਼ਾਤਾ, ਸਿਫ਼ਤਾਂ ਵਿਚ ਵਡਿਆਈਆ। ਕਿਉਂ ਅਲਿਫ਼ ਯੇ ਬਣਾਇਆ ਖ਼ੁਲਾਸਾ, ਖ਼ੁਦ ਦਿਉ ਸੁਣਾਈਆ। ਕਿਉਂ ਨਾ ਚੰਗੀਆਂ ਲੱਗੀਆਂ ਪੈਂਦੀਆਂ ਰਾਸਾਂ, ਗੋਪੀ ਕਾਹਨ ਵੇਖ ਵਖਾਈਆ। ਤੁਹਾਡੀਆਂ ਕਿਹੜੀਆਂ ਲੰਮੀਆਂ ਆਸਾਂ, ਮੈਨੂੰ ਦਿਉ ਸਮਝਾਈਆ। ਉਹ ਵੇਖੋ ਤੁਹਾਡੀਆਂ ਪੂਰੀਆਂ ਹੋ ਗਈਆਂ ਖ਼ਾਹਿਸ਼ਾਂ, ਤਮੰਨਾ ਰਹੀ ਨਾ ਰਾਈਆ। ਦੀਨਾਂ ਮਜ਼੍ਹਬਾਂ ਦੀਆਂ ਕਟੀਆਂ ਜਾਣੀਆਂ ਸ਼ਾਖ਼ਾਂ, ਸ਼ਨਾਖ਼ਤ ਕਰੇ ਧੁਰਦਰਗਾਹੀਆ। ਮੈਂ ਇਕੋ ਬਚਨ ਸੰਦੇਸ਼ਾ ਆਖਾਂ, ਆਖ ਕੇ ਦਿਆਂ ਦ੍ਰਿੜਾਈਆ। ਸਾਰੇ ਖੋਲ੍ਹ ਕੇ ਵੇਖੋ ਤਾਕਾ, ਪੜਦਾ ਓਹਲਾ ਰਹੇ ਨਾ ਰਾਈਆ। ਅੰਤਮ ਖੇਲ ਕਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਸਭ ਦਾ ਹੋਵੇ ਬੰਦ ਖ਼ੁਲਾਸਾ, ਬੰਦੀਖ਼ਾਨੇ ਦਏ ਤੁੜਾਈਆ। ਮੈਨੂੰ ਮੇਰੇ ਸਾਹਿਬ ਉਤੇ ਭਰਵਾਸਾ, ਭਰਮ ਭੇਵ ਨਾ ਕੋਇ ਰਖਾਈਆ। ਜਿਸ ਦਾ ਬਣਿਆ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਬਦਲ ਦੇਵੇ ਪਾਸ਼ਾ, ਪੇਸ਼ੀਨਗੋਈ ਚਿਹ ਮੇਗੋਈ ਸਭ ਦੀ ਵੇਖ ਵਖਾਈਆ।

❋

❋

੨੯ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਜੀਤੋ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਚੌਦਾਂ ਤਬਕਾਂ ਤੋਂ ਬਾਹਰ ਮੈਨੂੰ ਮਿਲ ਗਈ ਅਲਿਫ਼ ਯੇ, ਦੋਵੇਂ ਭੱਜਣ ਵਾਹੋ ਦਾਹੀਆ। ਇਕ ਦੋ ਸਿੰਮਤਾਂ ਤਕੀਆਂ ਫੇਰ ਕਹਿਣ ਸੇ, ਤੀਜੀ ਅੱਖ ਖੁਲ੍ਹਾਈਆ। ਚੌਥਾ ਪਦ ਕਹਿਣ ਕਿਹੜਾ ਵਿਚ ਦੇਹ, ਤਨ ਵਜੂਦ ਸੋਭਾ ਪਾਈਆ। ਕਿਸ ਪੈਗ਼ੰਬਰ ਨਾਲ ਨੇਂਹ, ਮੁਹੱਬਤ ਕਵਣ ਰਖਾਈਆ। ਨਾਰਦ ਕਹੇ ਮੈਂ ਉਨ੍ਹਾਂ ਨੂੰ ਹੱਸ ਕੇ ਕਿਹਾ ਕਮਲਿਆ ਇਹ ਖੇਲ ਸਾਰੀ ਹੋਣ ਵਾਲੀ ਖੇਹ, ਖ਼ਾਕ ਪੰਜ ਤਤ ਨਜ਼ਰ ਕੋਇ ਨਾ ਆਈਆ। ਉਹ ਵੇਖੋ ਅੱਗੇ ਬੇ, ਬੇਬੇ ਤੁਹਾਡੀ ਧੁਰ ਦੀ ਮਾਈਆ। ਉਹ ਤਕੋ ਅੱਗੇ ਖੇਲ ਪੇ, ਪਿਤਾ ਪੁਰਖ ਅਕਾਲ ਧੁਰ ਦਾ ਮਾਹੀਆ। ਉਹ ਜਾਣੋ ਅੱਗੇ ਤੇ, ਤਖ਼ਤਾ ਜ਼ਿਮੀ ਅਸਮਾਨ ਉਲਟਾਈਆ। ਉਹ ਸਮਝੋ ਅੱਗੇ ਟੇ, ਟਾਲ ਮਟੋਲ ਕਰਨ ਵਾਲਾ ਅੱਗੇ ਰਹਿਣ ਕੋਇ ਨਾ ਪਾਈਆ। ਉਹ ਵੇਖੋ ਖੇ ਦੀ ਸੇ, ਸਾਬਤ ਸਬਰ ਸਬੂਰੀ ਵਾਲਾ ਦਿਸ ਕੋਇ ਨਾ ਆਈਆ। ਨਾਰਦ ਕਹੇ ਮੈਨੂੰ ਦੋਹਾਂ ਕਿਹਾ ਬ੍ਰਾਹਮਣਾ ਵੇ, ਇਹ ਕੀ ਰਿਹਾ ਸੁਣਾਈਆ। ਉਹ ਤਕ ਲੈ ਸਾਡੀ ਜੇ, ਜਗਤ ਬੰਧਨਾ ਵਿਚ ਬੰਧਾਈਆ। ਜੀਮ ਦੇ ਨਾਲ ਤਕ ਲੈ ਚੇ, ਚਾਰੋਂ ਕੁੰਟ ਪਏ ਦੁਹਾਈਆ। ਉਹ ਵੇਖ ਅਗੰਮੀ ਖੇ, ਖ਼ਾਲਕ ਖ਼ਲਕ ਰਿਹਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਂ ਕਿਹਾ ਨੀ ਤਕ ਲਓ ਆਪਣਾ ਦਾਲ, ਦਲਿੱਦਰ ਵੇਖੋ ਜਗਤ ਲੋਕਾਈਆ। ਵੇਖੋ ਆਪਣਾ ਡਾਲ, ਪੱਤ ਟਹਿਣੀ ਸੋਭਾ ਕੋਇ ਨਾ ਪਾਈਆ। ਵੇਖੋ ਆਪਣਾ ਜ਼ਾਲ, ਜ਼ੱਰਾ ਜ਼ੱਰਾ ਰਿਹਾ ਕੁਰਲਾਈਆ। ਰੇ ਤਕੋ ਕੀ ਕਹਿ ਰਹੀ ਕਮਾਲ, ਕੂਕ ਕੂਕ ਸੁਣਾਈਆ। ੜੇ ਕਹੇ ੜਾੜ ਮਿਟੇ ਨਾ ਜਗਤ ਜਹਾਨ, ਦੀਨ ਦੁਨੀ ਰੋਵੇ ਮਾਰੇ ਧਾਈਆ। ਜ਼ੇ ਕਹੇ ਸਭ ਦਾ ਆਉਣਾ ਜ਼ਵਾਲ, ਜ਼ਾਹਰ ਜ਼ਹੂਰ ਹੁਕਮ ਵਰਤਾਈਆ। ਜੇ ਕਹੇ ਜੋਰ ਜੁਲਮ ਦੇ ਜ਼ੀਜ਼ ਇਜ਼ਤੇ ਚੌਦਾਂ ਤਬਕਾਂ ਤੋਂ ਬਾਹਰ, ਸਬਕ ਇਲਮ ਆਲਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਨਾਰਦ ਕਹੇ ਮੈਂ ਤੱਕਿਆ ਰੂਪ ਸੀਨ, ਤ੍ਰੈ ਤ੍ਰੈਲੋਕੀ ਮੁਖ ਉਠਾਈਆ। ਖੇਲ ਵੇਖਿਆ ਸ਼ੀਨ, ਸ਼ਮਾ ਨੂਰ ਚਸ਼ਮ ਰੁਸ਼ਨਾਈਆ। ਨਿਗਹ ਮਾਰੀ ਤੱਕਿਆ ਸੁਆਦ, ਸਬਰ ਰੂਪ ਨਾ ਕੋਇ ਦਰਸਾਈਆ। ਪੜਦਾ ਲਾਹਿਆ ਜ਼ਵਾਦ, ਜ਼ਾਬਤੇ ਵਿਚ ਨਾ ਕੋਇ ਲੋਕਾਈਆ। ਤੋਏ ਯਕਤਰਫ ਹੋਇਆ ਨਿਕਾਬ, ਪਰਦਾ ਦਿਤਾ ਉਠਾਈਆ। ਜ਼ੋਏ ਜ਼ਾਲਮ ਕੂੜ ਤੋਂ ਦਿਤਾ ਜ਼ੁਆਲ, ਆਜ਼ਮ ਆਲੀਸ਼ਾਨ ਦਿਤਾ ਦ੍ਰਿੜਾਈਆ। ਐਨ ਅੱਖ ਖੁਲ੍ਹੀ ਪੜ੍ਹੀ ਅਗੰਮੀ ਕਿਤਾਬ, ਜਿਸ ਦਾ ਹਰਫ਼ ਹਰੂਫ਼ ਨਜ਼ਰ ਕੋਇ ਨਾ ਆਈਆ। ਗ਼ੈਨ ਗ਼ਜ਼ਬ ਦਾ ਵੇਖਿਆ ਮਹਿਰਾਬ, ਜਿਥੇ ਖੇਲ ਬੇਪਰਵਾਹੀਆ। ਫੇ ਦਾ ਫ਼ਿਕਰ ਹੋਇਆ ਅੰਤ ਸਭ ਨੂੰ ਮਿਲਣਾ ਅਜ਼ਾਬ, ਬਚਿਆ ਰਹਿਣ ਕੋਇ ਨਾ ਪਾਈਆ। ਕਆਫ਼ ਕਾਤਲ ਮਕਤੂਲ ਦਾ ਪੂਰਾ ਹੋਣਾ ਹਿਸਾਬ, ਦੋ ਜਹਾਨ ਲੇਖਾ ਚੁੱਕੇ ਥਾਉਂ ਥਾਈਂਆ। ਕੀਫ ਕਰਮ ਦਾ ਵੇਖਣਾ ਭਾਗ, ਪਰਦਾ ਪਰਦਿਆਂ ਵਿਚੋਂ ਉਠਾਈਆ। ਗਾਫ਼ ਗਦਾਗਰ ਹੋਣੇ ਸਰਬ ਜੋ ਸ਼ਹਿਨਸ਼ਾਹ ਆਲੀਜਾਹ ਜਨਾਬ, ਆਬਰੂ ਮਾਣ ਜਗਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਅੱਗੇ ਹੋਇਆ ਮੈਨੂੰ ਮਿਲ ਗਈ ਲਾਮ, ਲੰਮਾ ਚੌੜਾ ਰੂਪ ਬਣਾਈਆ। ਮੈਂ ਹੱਸ ਕੇ ਕਿਹਾ ਮੀਮ ਦਾ ਮਜ਼ਮੂਨ ਨਹੀਂ ਰਹਿਣਾ ਕਲਾਮ,

❋

❋

ਕਾਇਨਾਤ ਨਾ ਕੋਇ ਚਤੁਰਾਈਆ। ਨੂਨ ਦਾ ਨੁਕਤਾ ਨਹੀਂ ਰਹਿਣਾ ਨਿਸ਼ਾਨ, ਨਿਸ਼ਾਨੇ ਸਭ ਦੇ ਦਏ ਬਦਲਾਈਆ। ਵਾ ਵਾਸਤੇ ਪਾਵੇ ਪੀਰ ਪੈਗ਼ੰਬਰ ਦਰਗਹ ਸਾਚੀ ਬਣ ਗ਼ੁਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਹੇ ਹੱਥ ਜੋੜ ਕਰਨ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਹਮਜ਼ੇ ਦਾ ਕਿਸੇ ਉਤੇ ਹੋਣਾ ਨਹੀਂ ਅਹਿਸਾਨ, ਆਸ਼ਾ ਸਭ ਦੀ ਵੇਖ ਵਖਾਈਆ। ਯੇ ਯਾਦ ਕਰ ਲੈ ਯਕ ਦਾ ਹੁਕਮ ਹੋਣਾ ਵਾਹਿਦ ਦਾ ਕਲਮਾ ਹੋਣਾ ਸੁਣਨਾ ਅਵਾਮ, ਆਮ ਦਾ ਝਗੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਸਮਝਾਈਆ। ਨਾਰਦ ਕਹੇ ਚੌਦਾਂ ਤਬਕਾਂ ਤੋਂ ਬਾਹਰ ਵਿਦਿਆ ਪੜ੍ਹੀ ਅਨੋਖੀ, ਅਲਿਫ਼ ਯੇ ਨਾ ਕੋਇ ਸਮਝਾਈਆ। ਜਿਸ ਦਾ ਲੇਖ ਲਿਖਿਆ ਨਹੀਂ ਵਿਚ ਕਿਸੇ ਪੋਥੀ, ਪੁਸਤਕ ਗ੍ਰੰਥ ਨਾ ਕੋਇ ਦ੍ਰਿੜਾਈਆ। ਜਿਸ ਦੀ ਮੰਜ਼ਲ ਜਾਣੇ ਕੋਇ ਨਾ ਚੋਟੀ, ਜੜ੍ਹ ਵੇਖਣ ਕੋਇ ਨਾ ਪਾਈਆ। ਉਸ ਮੇਰੀ ਆਸਾ ਉਠਾਈ ਸੋਤੀ, ਹਲੂਣਾ ਦਿਤਾ ਲਗਾਈਆ। ਚਪੇੜ ਮਾਰ ਕੇ ਕਿਹਾ ਨਾਰਦਾ ਜਾ ਵੇਖ ਅਗੰਮੀ ਜੋਤੀ, ਜੋਤੀ ਜਾਤਾ ਧੁਰਦਰਗਾਹੀਆ। ਸੰਬਲ ਬੈਠਾ ਆਪਣੀ ਕੋਠੀ, ਸਚ ਦਵਾਰੇ ਨਜ਼ਰੀ ਆਈਆ। ਨਾਰਦ ਕਹੇ ਮੈਂ ਉਂਗਲ ਰੱਖ ਲਈ ਆਪਣੀ ਉਪਰ ਠੋਡੀ, ਸੋਚਾਂ ਵਿਚ ਆਪਣਾ ਆਪ ਡੁਬਾਈਆ। ਫੇਰ ਹੋ ਗਿਆ ਭਾਰ ਗੋਡੀਂ, ਚਾਰੋਂ ਕੁੰਟ ਵੇਖ ਵਖਾਈਆ। ਫੇਰ ਮੈਂ ਕੁਲ ਤਕਾਂ ਵੇਦੀ ਤੇ ਸੋਢੀ, ਜਿਥੇ ਨਾਨਕ ਗੋਬਿੰਦ ਰੂਪ ਗਿਆ ਬਦਲਾਈਆ। ਝਟ ਧੁਰ ਦੇ ਸ਼ਬਦ ਨੇ ਮੈਨੂੰ ਦਿਤੀ ਸੋਝੀ, ਸਮਝ ਦਿਤੀ ਦ੍ਰਿੜਾਈਆ। ਬ੍ਰਾਹਮਣਾ ਪਹਿਲੋਂ ਹੱਥ ਫੇਰ ਆਪਣੀ ਬੋਦੀ, ਉਂਗਲਾਂ ਅੱਖਾਂ ਨਾਲ ਛੁਹਾਈਆ। ਨਿਗਹ ਮਾਰ ਤਕ ਲੈ ਠਾਕਰ ਮੌਜੀ, ਜੋ ਮਜਲਸ ਭਗਤਾਂ ਨਾਲ ਰਖਾਈਆ। ਉਹ ਆਦਿ ਅੰਤ ਦਾ ਬੋਧੀ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਉਹ ਆਤਮ ਬ੍ਰਹਮ ਦਾ ਧੋਬੀ, ਦੁਰਮਤ ਮੈਲ ਦਏ ਧਵਾਈਆ। ਹਉਮੇ ਕਟੇ ਰੋਗੀ, ਮਮਤਾ ਮੋਹ ਚੁਕਾਈਆ। ਆਤਮਾ ਪਰਮਾਤਮਾ ਦਾ ਬਣੇ ਸੰਜੋਗੀ, ਸਚ ਦਾ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਆਪੇ ਜਾਏ ਸੋਧੀ, ਸੁਧ ਸ਼ੁਧ ਸ਼ੁਧੀ ਵਿਚ ਆਪ ਕਰਾਈਆ।

੩੦ ਫੱਗੁਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਦੀਪੋ ਦੇ ਗ੍ਰਹਿ ਪਿੰਡ ਦੋਸਤਪੁਰ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਪੈਗ਼ੰਬਰ ਵੇਖੋ ਖ਼ੁਦਾ ਬੜਾ ਕਾਨੂੰਨੀ, ਕਾਇਦਾ ਬਕਾਇਦਾ ਆਪਣਾ ਹੁਕਮ ਵਰਤਾਈਆ। ਤੁਹਾਨੂੰ ਦੱਸ ਕੇ ਹਰਫ਼ਾਂ ਵਾਲੀ ਮਜ਼ਮੂਨੀ, ਮਜਮੂਆ ਆਪਣਾ ਦਿਤਾ ਜਣਾਈਆ। ਖੇਲ ਖਿਲਾ ਕੇ ਇਕ ਤੋਂ ਦੂਣੀ, ਏਕਾ ਦੂਆ ਵੰਡ ਵੰਡਾਈਆ। ਰਸਨਾ ਜ਼ਬਾਨ ਦੀ ਬਦਲ ਕੇ ਕੂਣੀ, ਹੱਦ ਹਦੂਦ ਦਿਤੀ ਵੰਡਾਈਆ। ਸੰਸਾਰ ਲਾਲਚ ਬਖ਼ਸ਼ਿਆ ਬੇਰੂਨੀ, ਬ੍ਰਹਮ ਦਾ ਪੜਦਾ ਰੱਖਿਆ ਛੁਪਾਈਆ। ਭੇਵ ਦੱਸੇ ਨਾ ਕਿਸੇ ਅੰਦਰੂਨੀ, ਅੰਤਸ਼ਕਰਨ ਨਾ ਕੋਇ ਚਤੁਰਾਈਆ। ਉਹ ਤਕੋ ਜਿਸ ਕੌਰੋ ਪਾਂਡੋ ਅਠਾਰਾਂ ਭਰਾਏ ਅਕਸ਼ੂਣੀ, ਇਕ ਕਸ਼ੂਣੀ ਅਠਾਈ ਲੱਖ ਜਣਾਈਆ। ਉਸ ਦੀ ਖੇਲ ਅਗੰਮੀ ਹੋਣੀ, ਹੋਣੀ ਆਪਣੇ ਹੁਕਮ ਅੰਦਰ ਭਵਾਈਆ। ਸੁਖ ਦੀ ਨੀਂਦ ਕਿਸੇ ਨਾ ਸੌਣੀ, ਸੁਖ ਆਸਣ ਜਗਤ ਦੇਵੇ ਤਜਾਈਆ।

❋

❋

ਸ਼ਾਂਤ ਆਵੇ ਨਾ ਕਿਸੇ ਪੌਣੀ, ਪਵਣ ਪਾਣੀ ਅੱਗ ਨਾ ਕੋਇ ਬੁਝਾਈਆ। ਜਿਸ ਨੇ ਸਭ ਦੀ ਪਤ ਗਵਾਉਣੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਨ ਭਗਤਾਂ ਸੋਈ ਸੁਰਤ ਜਗਾਉਣੀ, ਸੁਤਿਆਂ ਲਏ ਉਠਾਈਆ। ਦੀਨ ਦੁਨੀ ਕੂੜ ਕਲਪਣਾ ਵਿਚ ਰੁਵਾਉਣੀ, ਰੂਹ ਬੁਤ ਕਰੇ ਨਾ ਕੋਇ ਸਫ਼ਾਈਆ। ਸਦੀ ਚੌਧਵੀਂ ਖੇਲ ਵਰਤਾਉਣੀ, ਚਾਰੋਂ ਕੁੰਟ ਪਏ ਦੁਹਾਈਆ। ਅਗੰਮੀ ਖੇਲ ਆਪ ਖਿਲਾਉਣੀ, ਖ਼ਾਲਕ ਖ਼ਲਕ ਦਇਆ ਕਮਾਈਆ। ਸਚ ਦੱਸਾਂ ਜੋਤੀ ਧਾਰ ਇਕ ਪਰਗਟਾਉਣੀ, ਪ੍ਰਗਟ ਹੋਵੇ ਧੁਰ ਦਾ ਮਾਹੀਆ। ਪਿਛਲੀ ਕੀਤੀ ਸਾਰੀ ਢਾਹੁਣੀ, ਅੱਗੇ ਆਪਣਾ ਹੁਕਮ ਵਰਤਾਈਆ। ਮਾਇਆ ਮਮਤਾ ਵਿਚ ਸ੍ਰਿਸ਼ਟੀ ਸਰਬ ਤਰਸਾਉਣੀ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਬਦ ਹਲੂਣੇ ਨਾਲ ਕਾਇਨਾਤ ਕਲਮਿਆਂ ਵਾਲੀ ਆਪ ਉਠਾਉਣੀ, ਕਾਅਬਿਆਂ ਦਏ ਹਿਲਾਈਆ। ਸ਼ਰਅ ਦੀ ਸ਼ਰਅ ਨਾਲ ਪਾਏ ਅੜੌਣੀ, ਅੱਗੇ ਕਰੇ ਨਾ ਕੋਇ ਸਫ਼ਾਈਆ। ਅੱਲਾ ਰਾਮ ਰਾਮ ਅੱਲਾ ਨਾਲ ਲੜਾਉਣੀ, ਲੜ ਸਕੇ ਨਾ ਕੋਇ ਬੰਧਾਈਆ। ਖ਼ੁਦਾ ਗਾਡ ਵੰਡ ਵੰਡਾਉਣੀ, ਗਾਈਡ ਨਜ਼ਰ ਕੋਇ ਨਾ ਆਈਆ। ਸ਼ਬਦ ਰਾਡ ਇਕ ਉਠਾਉਣੀ, ਚਾਰੋਂ ਕੁੰਟ ਦਏ ਵਖਾਈਆ। ਤੁਹਾਡੀ ਕੀਤੀ ਪੈਗ਼ੰਬਰੋ ਆਪਣੇ ਲੇਖੇ ਪਾਉਣੀ, ਪਰਵਰਦਿਗਾਰ ਆਪਣੇ ਵਿਚ ਸਮਾਈਆ। ਸਤਿਜੁਗ ਦੀ ਧਾਰ ਸਚ ਚਲਾਉਣੀ, ਚਾਲ ਨਿਰਾਲੀ ਇਕ ਜਣਾਈਆ। ਆਤਮ ਪਰਮਾਤਮ ਧਾਰ ਦਰਸਾਉਣੀ, ਦਰਸ ਦੀਦ ਦਏ ਕਰਾਈਆ। ਸਚ ਨੂਰ ਜੋਤ ਚਮਕਾਉਣੀ, ਚਮਕ ਅਹਿਮਕਾਂ ਵਿਚ ਚਮਕਾਈਆ। ਹੁਕਮ ਦੀ ਹੁਕਮ ਨਾਲ ਬਦਲੀ ਕਰਾਉਣੀ, ਬਦਲਾ ਚੁਕੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਿਖਿਆ ਇਕ ਸਮਝਾਉਣੀ, ਸਾਖਿਆਤ ਹੋ ਕੇ ਕਰੇ ਅਗੰਮ ਪੜ੍ਹਾਈਆ।