ਪੁਸਤਕਾਲਾਭਾਗ ੨੨

੩੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸੋਹਣ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਤਕੋ ਅਗੰਮੀ ਤਾਲੀਮ, ਤੁਲਬੇ ਹੋ ਕੇ ਬਿਨ ਅੱਖਰਾਂ ਧਿਆਨ ਲਗਾਈਆ। ਵਿਦਿਆਲਾ ਮਕਤਬ ਤਕੋ ਆਲੀਸ਼ਾਨ ਅਜ਼ੀਮ, ਜਿਥੇ ਆਅਲਾ ਅਦਨਾ ਨਜ਼ਰ ਕੋਇ ਨਾ ਆਈਆ। ਸਿਖਿਆ ਦੇਵੇ ਕੁਦਰਤ ਦਾ ਕਰੀਮ, ਬੇਐਬ ਪਰਵਰਦਿਗਾਰ ਨੂਰ ਇਲਾਹੀਆ। ਜਿਹੜਾ ਦੀਨ ਦੁਨੀ ਦੀ ਮੇਟ ਦੇਵੇ ਤਕਸੀਮ, ਫ਼ਿਰਕੇਦਾਰੀ ਦਾ ਫ਼ਰਕ ਦਏ ਗਵਾਈਆ। ਸਾਚੀ ਧਾਰ ਦੱਸੇ ਮਹੀਨ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਆਤਮ ਪਰਮਾਤਮ ਭਰੋਸਾ ਦਏ ਯਕੀਨ, ਵਾਹਿਦ ਪੜਦਾ ਆਪਣਾ ਆਪ ਦਏ ਉਠਾਈਆ। ਮਨ ਕਲਪਣਾ ਜਿਸ ਦੇ ਹੋਏ ਅਧੀਨ, ਤ੍ਰੈਗੁਣ ਅਗਨੀ ਤਤ ਨਾ ਕੋਇ ਤਪਾਈਆ। ਸਿਖਿਆ ਦੇਵੇ ਨਵੀਂ ਨਵੀਨ, ਨਵ ਦਵਾਰਿਆਂ ਬਾਹਰ ਕਰੇ ਪੜ੍ਹਾਈਆ। ਜਿਥੇ ਮਨਸਾ ਹੋਏ ਨਾ ਕਦੇ ਗ਼ਮਗੀਨ, ਚਿੰਤਾ ਚਿਖਾ ਨਾ ਕੋਇ ਜਲਾਈਆ। ਜਿਸ ਦੀ ਕੋਈ ਕਰ ਨਾ ਸਕੇ ਤਰਮੀਮ, ਅਦਲ ਵਿਚ ਬਦਲੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਪੈਗ਼ੰਬਰੋ ਪੜ੍ਹੋ ਅਗੰਮੀ ਸਿਖਿਆ,

❋

❋

ਅਲਫ਼ ਯੇ ਤੋਂ ਬਾਹਰ ਪੜ੍ਹਾਈਆ। ਜਿਸ ਦਾ ਅੱਖਰ ਲੇਖ ਵਿਚ ਨਹੀਂ ਕੋਈ ਲਿਖਿਆ, ਕਾਗ਼ਜ਼ ਕਲਮ ਸ਼ਾਹੀ ਨਾ ਕੋਇ ਸਮਝਾਈਆ। ਉਹ ਸੰਦੇਸ਼ਾ ਦੇਵੇ ਧੁਰ ਦਾ ਪਿਤਿਆ, ਪਿਤਾ ਪੁਰਖ ਅਕਾਲ ਨੂਰ ਇਲਾਹੀਆ। ਜਿਸ ਦਾ ਮਜ਼ਮੂਨ ਜਗਤ ਵਿਚ ਨਾ ਕਦੇ ਵਿਕਿਆ, ਹੱਟਾਂ ਵਿਚ ਨਾ ਕੋਇ ਟਿਕਾਈਆ। ਉਹ ਖੇਲ ਕਰੇ ਅਨਡਿਠਿਆ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਅੰਤ ਅਖ਼ੀਰ ਬੇਨਜ਼ੀਰ ਸਦੀ ਚੌਧਵੀਂ ਦਾ ਕਢੇ ਸਿਟਿਆ, ਲਾਸ਼ਰੀਕ ਆਪਣਾ ਹੁਕਮ ਵਰਤਾਈਆ। ਔਹ ਵੇਖੋ ਤੁਹਾਡਾ ਕਲਮਾ ਦੋਹੱਥੜ ਮਾਰ ਕੇ ਪਿੱਟਿਆ, ਉਚੀ ਕੂਕ ਕੂਕ ਸੁਣਾਈਆ। ਰੋਜ਼ੇ ਨਿਮਾਜ਼ਾਂ ਵਿਚ ਮਨ ਕਿਸੇ ਨਾ ਟਿਕਿਆ, ਆਬੇਹਯਾਤ ਮੁਖ ਨਾ ਕੋਇ ਚੁਆਈਆ। ਬੁਤ ਬੁਤਖ਼ਾਨਿਆਂ ਵਿਚੋਂ ਕਿਸੇ ਨਾ ਜਿਿੱਤਆ, ਰੂਹ ਰਵਾਂ ਨਾ ਕੋਇ ਕਰਾਈਆ। ਆਪਣੇ ਮਜ਼੍ਹਬਾਂ ਦਾ ਵੇਖੋ ਹਿੱਸਿਆ, ਜੋ ਵੰਡਾਂ ਆਏ ਵੰਡਾਈਆ। ਸਾਚਾ ਰਿਹਾ ਕੋਇ ਨਾ ਮਿੱਤਿਆ, ਦੋਸਤ ਸੰਗ ਨਾ ਕੋਇ ਬਣਾਈਆ। ਆਤਮ ਪਰਮਾਤਮ ਕਰੇ ਕੋਇ ਨਾ ਹਿਤਿਆ, ਹਿਤਕਾਰੀ ਸੰਗ ਨਾ ਕੋਇ ਵਖਾਈਆ। ਅੰਤ ਜਗਤ ਜਹਾਨ ਦਿਸੇ ਮਿਥਿਆ, ਮਿਥੀ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਸੋ ਪੁਰਖ ਨਿਰੰਜਣ ਸੁਣੋ ਸੰਦੇਸ਼, ਸੰਧਿਆ ਸਰਘੀ ਤੋਂ ਬਾਹਰ ਦ੍ਰਿੜਾਈਆ। ਹਰਿ ਪੁਰਖ ਨਿਰੰਜਣ ਦਾ ਸੁਣੋ ਉਪਦੇਸ਼, ਚਾਰ ਜੁਗ ਦੀ ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਏਕੰਕਾਰ ਦਾ ਤਕੋ ਲੇਖ, ਜਿਸ ਨੂੰ ਕਾਤਬ ਲਿਖ ਨਾ ਕੋਇ ਸਮਝਾਈਆ। ਆਦਿ ਨਿਰੰਜਣ ਦਾ ਖੇਲ ਵੇਖੋ ਵਿਸ਼ੇਸ਼, ਜੋ ਵਿਸ਼ਵ ਦਾ ਮਾਲਕ ਇਕ ਪ੍ਰਗਟਾਈਆ। ਅਬਿਨਾਸ਼ੀ ਕਰਤੇ ਦਾ ਤਕੋ ਦੇਸ, ਜੋ ਦੇਸ ਦੇਸਾਤਰਾਂ ਤੋਂ ਬਾਹਰ ਨਜ਼ਰੀ ਆਈਆ। ਸ੍ਰੀ ਭਗਵਾਨ ਦਾ ਖੇਲ ਤਕੋ ਜੋ ਰਹੇ ਹਮੇਸ਼, ਜੁਗ ਚੌਕੜੀ ਆਪਣੀ ਖੇਲ ਖਿਲਾਈਆ। ਪਾਰਬ੍ਰਹਮ ਦਾ ਵੇਖੋ ਭੇਤ, ਅਨਭਵ ਦ੍ਰਿਸ਼ਟੀ ਅੱਖ ਖੁਲ੍ਹਾਈਆ। ਜੋ ਸਭ ਦੇ ਵਸੇ ਨੇਤਨ ਨੇਤ, ਨਿਜ ਘਰ ਬੈਠਾ ਡੇਰਾ ਲਾਈਆ। ਉਸ ਸਭ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਆਤਮ ਪਰਮਾਤਮ ਦੱਸਣਾ ਹੇਤ, ਹਿਤਕਾਰੀ ਹੋ ਕੇ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਕਰਨੀ ਖੇਤ, ਖੰਡਾ ਖੜਗ ਨਾਮ ਚਮਕਾਈਆ। ਰੁਤ ਬਸੰਤ ਮਾਨਵ ਜ਼ਾਤੀ ਮੌਲੇ ਚੇਤ, ਚੇਤਨ ਸੁਰਤੀ ਸਭ ਦੀ ਦਏ ਕਰਾਈਆ। ਕਲਜੁਗ ਕੂੜੀ ਕਿਰਿਆ ਮੇਟੇ ਕਲੇਸ਼, ਕਲਕਾਤੀ ਰਹਿਣ ਕੋਇ ਨਾ ਪਾਈਆ। ਜੋ ਅੰਤਮ ਆਸ਼ਾ ਰੱਖ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਤੋਂ ਬਾਹਰ ਧਿਆਨ ਲਗਾਈਆ। ਸੋ ਲੇਖਾ ਪੂਰਾ ਕਰੇ ਨਰ ਨਰੇਸ਼, ਸਚਖੰਡ ਵਾਸੀ ਆਪਣਾ ਹੁਕਮ ਵਰਤਾਈਆ। ਅੰਤ ਝਗੜਾ ਮੁਕਾਏ ਮੁੱਲਾਂ ਸ਼ੇਖ਼, ਮੁਸਾਇਕਾਂ ਮਸਲਾ ਹੱਲ ਕਰਾਈਆ। ਦੀਨ ਦੁਨੀ ਦੀ ਬਦਲ ਦੇਵੇ ਰੇਖ, ਜਿਸ ਦੀ ਰਿਖੀ ਮੁਨੀ ਖੇਲ ਸਮਝ ਸਕਣ ਨਾ ਰਾਈਆ। ਉਹ ਭਾਗ ਲਗਾਵੇ ਸੰਬਲ ਦੇਸ, ਸੁਹੰਜਣਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਤਰ ਨਿਰੰਤਰ ਬੁੱਧੀ ਕਰੇ ਵਿਸ਼ੇਸ਼, ਵਿਸ਼ਵ ਦਾ ਮਾਲਕ ਖ਼ਲਕ ਦਾ ਖ਼ਾਲਕ ਮਖ਼ਲੂਕ ਦਾ ਮਾਲਕ, ਤਲਬ ਸਭ ਦੀ ਪੂਰ ਕਰਾਈਆ।

❋

❋

੩੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਸ਼ੋਹਣ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਵੇਖੋ ਬਦਲ ਰਹੀ ਰੁਤ, ਰੁਤੜੀ ਆਪਣਾ ਆਪ ਬਦਲਾਈਆ। ਪ੍ਰਭ ਦਾ ਨਾਮ ਹੋਣਾ ਦੋ ਤੁਕ, ਦੋਹਰਾ ਰੰਗ ਰੰਗਾਈਆ। ਭਾਗ ਲੱਗਣਾ ਕਾਇਆ ਬੁਤ, ਬੁਤਖ਼ਾਨੇ ਵੱਜੇ ਵਧਾਈਆ। ਪ੍ਰਭ ਦੇ ਦੁਲਾਰੇ ਹੋਣੇ ਸੁਤ , ਜਨ ਭਗਤ ਨਜ਼ਰੀ ਆਈਆ। ਜਿਨ੍ਹਾਂ ਗੋਦੀ ਲਏ ਚੁੱਕ, ਚੁਕੰਨਾ ਹੋ ਕੇ ਵੇਖੇ ਥਾਉਂ ਥਾਈਂਆਂ। ਆਤਮ ਬ੍ਰਹਮ ਦਾ ਦੇਵੇ ਸੁੱਖ, ਦੁੱਖ ਦਰਦ ਦਾ ਡੇਰਾ ਢਾਹੀਆ। ਜਾਮਾ ਲੇਖੇ ਲਾਏ ਮਨੁੱਖ, ਮਾਨਸ ਆਪਣੇ ਲੇਖੇ ਲਾਈਆ। ਉਲਟਾ ਹੋਣ ਨਾ ਦੇਵੇ ਰੁੱਖ, ਗਰਭ ਵਾਸ ਨਾ ਅਗਨ ਤਪਾਈਆ। ਜੇ ਕੋਈ ਮੈਨੂੰ ਲਵੇ ਪੁਛ, ਮੈਂ ਸਭ ਨੂੰ ਦੇਣਾ ਸੁਣਾਈਆ। ਚੁਰਾਸੀ ਵਿਚੋਂ ਨਿਕਲਣਾ ਕੰਮ ਤੁਛ, ਜੇ ਤੁਛ ਬੁੱਧੀ ਵਾਲੇ ਪ੍ਰਭ ਦੇ ਲਾਗਣ ਪਾਈਂਆ। ਜੋ ਏਥੇ ਉਥੇ ਰੱਖੇ ਖ਼ੁਸ਼, ਖ਼ੁਸ਼ੀਆਂ ਵਿਚ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ਣਹਾਰਾ ਸਚ ਸੁਚ, ਸਤਿ ਆਪਣਾ ਆਪ ਦਰਸਾਈਆ।

੩੦ ਫੱਗੁਣ ਸ਼ਹਿਨਸ਼ਾਹੀ ਸੰਮਤ ੬ ਹਰਿਭਜਨ ਸਿੰਘ ਦੇ ਗ੍ਰਹਿ ਪਿੰਡ ਜੀਊ ਜੁਲਾਈ ਜ਼ਿਲਾ ਗੁਰਦਾਸ ਪੁਰ

ਸਤਿਗੁਰ ਪੂਰਾ ਨਦਰੀ ਨਦਰ ਨਿਹਾਲ, ਮਿਹਰ ਨਦਰ ਨਾਲ ਤਰਾਈਆ। ਤ੍ਰੈਗੁਣ ਮਾਇਆ ਤੋੜ ਜਗਤ ਜੰਜਾਲ, ਰਜੋ ਤਮੋ ਸਤੋ ਦਾ ਡੇਰਾ ਢਾਹੀਆ। ਸੋਈ ਸੁਰਤ ਲਏ ਉਠਾਲ, ਸ਼ਬਦ ਅਨਾਦੀ ਨਾਦ ਕਰੇ ਸ਼ਨਵਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਬਣ ਕੇ ਧੁਰਦਰਗਾਹੀਆ। ਨਾਤਾ ਤੋੜੇ ਕਾਲ ਮਹਾਂਕਾਲ, ਚੁਰਾਸੀ ਫਾਸੀ ਦਏ ਕਟਾਈਆ। ਸਚ ਦਵਾਰ ਬਠਾਏ ਸੱਚੀ ਧਰਮਸਾਲ, ਸਚਖੰਡ ਸਾਚਾ ਇਕ ਸੁਹਾਈਆ। ਜਿਥੇ ਝਗੜਾ ਨਹੀਂ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਅਖਵਾਈਆ। ਸਤਿਗੁਰ ਸ਼ਬਦ ਬਣ ਦਲਾਲ, ਜਗਤ ਜਹਾਨ ਪੰਧ ਮੁਕਾਈਆ। ਗੁਰਮੁਖ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਗੁਰ ਪੂਰਾ ਨਦਰ ਨਿਹਾਲ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਸਤਿਗੁਰ ਪੂਰਾ ਕਰੇ ਮਿਹਰ ਨਦਰ, ਨਜ਼ਰੀਆ ਅੰਦਰੋਂ ਦਏ ਬਦਲਾਈਆ। ਆਸਾ ਮਨਸਾ ਪੂਰੀ ਕਰੇ ਸੱਧਰ, ਸਦਮਾ ਕੂੜ ਰਹੇ ਨਾ ਰਾਈਆ। ਮਨੂਆ ਮਨ ਨਾ ਪਾਏ ਗ਼ਦਰ, ਪੰਜ ਵਿਕਾਰ ਨਾ ਕੋਇ ਲੜਾਈਆ। ਸੁਰਤੀ ਸ਼ਬਦ ਨਾਲ ਦੇਵੇ ਬਦਲ, ਬਦਲੀ ਪ੍ਰੇਮ ਵਿਚ ਰਖਾਈਆ। ਕਾਇਆ ਮੰਦਰ ਅੰਦਰ ਬਹਿ ਕੇ ਕਰੇ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਨਾਮ ਖੰਡੇ ਨਾਲ ਕਰੇ ਕਤਲ, ਮਕਤੂਲ ਦਾ ਲੇਖਾ ਦਏ ਚੁਕਾਈਆ। ਗੁਰਸਿਖਾਂ ਕਰਨਾ ਪਏ ਕੋਇ ਨਾ ਯਤਨ, ਯਥਾਰਥ ਜਿਨ੍ਹਾਂ ਤੇ ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਵਖਾਏ ਅਗੰਮਾ ਵਤਨ, ਜਿਥੋਂ ਬੇਵਤਨ ਹੋਈ ਲੋਕਾਈਆ। ਜੋ ਸਾਹਿਬ ਸਤਿਗੁਰ ਦੇ ਘਾਟ ਆ ਗਿਆ ਪੱਤਨ, ਸੋ ਨਾਮ ਬੇੜੇ ਲਏ ਚੜ੍ਹਾਈਆ। ਏਥੇ ਓਥੇ ਮਾਲਕ ਹੋਵੇ ਲਾਜਾ ਰੱਖਣ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਨਾਮ ਅਮੋਲਕ ਦੇ ਕੇ ਧੁਰ ਦਾ ਰਤਨ, ਕੀਮਤ ਆਪਣੇ,

❋

❋

ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚਖੰਡ ਨਿਵਾਸੀ ਮਿਹਰ ਨਜ਼ਰ ਉਠਾਈਆ। ਭੇਵ ਖੋਲ੍ਹੇ ਸਤਿਗੁਰ ਪੂਰਾ ਜਿਸ ਉਪਰ ਨਦਰ ਕਰਦਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਭੇਵ ਖੁਲ੍ਹਾਵੇ ਆਪਣੇ ਘਰ ਦਾ, ਘਰ ਘਰ ਵਿਚ ਪੜਦਾ ਦਏ ਚੁਕਾਈਆ। ਜਿਥੇ ਅੰਮ੍ਰਿਤ ਬੂੰਦ ਸਵਾਂਤ ਨਿਜਰ ਝਿਰਨਾ ਝਿਰਦਾ, ਨਾਭੀ ਕਵਲ ਕਵਲ ਖੁਲ੍ਹਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਫਿਰਦਾ, ਸਤਿਗੁਰ ਸ਼ਬਦ ਡੋਰੀ ਨਾਲ ਬੰਧਾਈਆ। ਆਤਮਾ ਮੇਲੇ ਜੁਗ ਜਨਮ ਵਿਛੜਿਆ ਚਿਰ ਦਾ, ਚਿਰੀ ਵਿਛੁੰਨੇ ਆਪਣੇ ਨਾਲ ਮਿਲਾਈਆ। ਰਾਗ ਸੁਣਾਵੇ ਆਪਣੀ ਧੁਨ ਦਾ, ਅਨਹਦ ਨਾਦੀ ਨਾਦ ਵਜਾਈਆ। ਭੇਵ ਰਹੇ ਨਾ ਅਗੰਮੀ ਸੁੰਨ ਦਾ, ਸੁੰਨ ਸਮਾਧੀ ਤੋਂ ਬਾਹਰ ਕਢਾਈਆ। ਜਿਥੇ ਜਾਮ ਰਹੇ ਨਾ ਬੁੱਲ ਦਾ, ਰਸਨਾ ਵਾਲੀ ਨਾ ਕੋਇ ਪੜ੍ਹਾਈਆ। ਉਥੇ ਖੇਲ ਹੋਵੇ ਇਕੋ ਗਹਿਰ ਗੰਭੀਰ ਬੇਨਜ਼ੀਰ ਸੁਲਹਕੁਲ ਦਾ, ਕੁਲ ਮਾਲਕ ਨਜ਼ਰੀ ਆਈਆ। ਗੁਰਮੁਖਾਂ ਬੂਟਾ ਕਦੇ ਨਾ ਹੁਲਦਾ, ਜਿਨ੍ਹਾਂ ਨੂੰ ਸਤਿਗੁਰ ਅੰਮ੍ਰਿਤ ਨਾਮ ਫਲ ਲਗਾਈਆ। ਉਹ ਮਾਤਲੋਕ ਕਦੇ ਨਾ ਭੁੱਲ ਦਾ, ਜਿਸ ਤੇ ਮਿਹਰ ਨਦਰ ਨਜ਼ਰਵਾਨ ਆਪ ਟਿਕਾਈਆ। ਚੁਰਾਸੀ ਵਿਚ ਕਦੇ ਨਾ ਰੁਲਦਾ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਤਰਾਜ਼ੂ ਕੰਡੇ ਤੁਲਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਬੇਪਰਵਾਹੀਆ। ਸਤਿਗੁਰ ਨਦਰ ਦੇਵੇ ਤਾਰ, ਤਾਰਨਹਾਰ ਦਇਆ ਕਮਾਈਆ। ਕਿਰਪਾ ਕਰੇ ਵਿਚ ਸੰਸਾਰ ਸਹਿਸਾ ਰੋਗ ਦਏ ਮਿਟਾਈਆ। ਅੰਦਰੋਂ ਕਢ ਕੂੜ ਵਿਕਾਰ, ਹੰਕਾਰ ਦਏ ਚੁਕਾਈਆ। ਸਚ ਪ੍ਰੇਮ ਦੀ ਵਜਾ ਸਿਤਾਰ, ਸੋਈ ਸੁਰਤ ਦਏ ਉਠਾਈਆ। ਲੇਖਾ ਮੁਕਾ ਕੇ ਨੌਂ ਦਵਾਰ, ਈੜਾ ਪਿੰਗਲ ਸੁਖਮਨ ਪੰਧ ਮੁਕਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰ, ਝਿਰਨਾ ਨਿਜਰ ਆਪ ਝਿਰਾਈਆ। ਸ਼ਬਦ ਸੁਣਾ ਅਨਾਦੀ ਧੁਨਕਾਰ, ਅਗੰਮੀ ਰਾਗ ਅਲਾਈਆ। ਦੀਆ ਬਾਤੀ ਘਰ ਕਮਲਾਪਾਤੀ ਦੀਆ ਜੋਤੀ ਦੇਵੇ ਬਾਲ, ਸੂਰੀਆ ਚੰਨ ਦੀ ਲੋੜ ਰਹੇ ਨਾ ਰਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਘਰ ਘਰ ਵਿਚ ਪੜਦਾ ਲਾਹੀਆ। ਜੇਹੜੇ ਗੁਰਮੁਖ ਸਤਿਗੁਰ ਦੇ ਬਣ ਜਾਣ ਲਾਲ, ਲਾਲ ਗੁਲਾਲ ਰੰਗ ਦਏ ਚੜ੍ਹਾਈਆ। ਉਨ੍ਹਾਂ ਨੂੰ ਦਿਨੇ ਜਾਗਦਿਆਂ ਰਾਤੀ ਸੁਤਿਆਂ ਦਰਸਨ ਦੇ ਕੇ ਨਦਰੀ ਨਦਰ ਕਰੇ ਨਿਹਾਲ, ਨਜ਼ਰ ਨਿਜ ਨੇਤਰ ਨਜ਼ਰ ਨਾਲ ਮਿਲਾਈਆ। ਫਿਰ ਨਾ ਜੁਆਬ ਰਹਿ ਜਾਏ ਨਾ ਸੁਆਲ, ਸੁਆਲ ਜੁਆਬ ਵਿਚ ਜੁਆਬ ਸੁਆਲ ਮਿਲ ਕੇ ਦੋਵੇਂ ਆਪਣਾ ਆਪ ਜਾਣ ਮਿਟਾਈਆ। ਫੇਰ ਜਿਧਰ ਤਕੇ ਉਧਰ ਵੇਖੇ ਪਰਮ ਪੁਰਖ ਮਿਹਰਵਾਨ, ਮਿਹਰਵਾਨ ਮਿਹਰਵਾਨ ਜੋ ਮਿਹਰ ਨਜ਼ਰ ਉਠਾਈਆ। ਜੋ ਆਦਿ ਅੰਤ ਜੁਗਾ ਜੁਗੰਤ ਆਤਮ ਪਰਮਾਤਮ ਪਰਮਾਤਮ ਆਤਮ ਸਤਿ ਸਰੂਪ ਸ਼ਾਹੋ ਭੂਪ ਸ਼ਹਿਨਸ਼ਾਹ ਸ੍ਰੀ ਭਗਵਾਨ , ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਮਿਹਰ ਦਾ ਜਨ ਭਗਤਾਂ ਦੇਂਦਾ ਰਹੇ ਦਾਨ, ਦਾਤਾ ਦਾਨੀ ਹੋ ਕੇ ਆਪਣੀ ਵਸਤ ਨਾਮ ਵਰਤਾਈਆ।

❋

❋

੩੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਧਿਰਤਾ ਸਿੰਘ ਦੇ ਗ੍ਰਹਿ ਪਿੰਡ ਕਲਾਨੌਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਮੈਂ ਚਾਰ ਕੁੰਟ ਦੌੜਿਆ, ਦਹਿ ਦਿਸ਼ਾ ਪੰਧ ਮੁਕਾਈਆ। ਜਗਤ ਜਹਾਨ ਰੀਠਾ ਹੋਇਆ ਕੌੜਿਆ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਧਰਮ ਦੇ ਚੜ੍ਹੇ ਕੋਇ ਨਾ ਪੌੜਿਆ, ਮੰਜ਼ਲ ਹੱਕ ਨਾ ਕੋਇ ਮੁਕਾਈਆ। ਮਨੂਆ ਸਕੇ ਕੋਇ ਨਾ ਹੋੜਿਆ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸੁਰਤ ਸ਼ਬਦ ਮੇਲ ਕਿਸੇ ਨਾ ਜੋੜਿਆ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਤਿਗੁਰ ਸ਼ਬਦ ਚੜ੍ਹੇ ਕੋਇ ਨਾ ਘੋੜਿਆ, ਕਰਨੀ ਪੰਧ ਨਾ ਕੋਇ ਮੁਕਾਈਆ। ਸਭ ਨੇ ਆਪਣਾ ਆਪਣਾ ਬੇੜਾ ਰੋੜ੍ਹਿਆ, ਨੱਈਆ ਨੌਕਾ ਨਾਮ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਪੰਧ ਮੁਕੇ ਨਾ ਸੌੜਿਆ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਕਲਜੁਗ ਸਾਧਾਂ ਸੰਤਾਂ ਦੇ ਸੀਸ ਤੇ ਝੁਲਦੇ ਚੌਰਿਆ, ਧਰਮ ਦਾ ਛਤਰ ਨਾ ਕੋਇ ਝੁਲਾਈਆ। ਮਾਨਸ ਜਨਮ ਕਿਸੇ ਨਾ ਸੌਰਿਆ, ਸੌਹਰੇ ਪਈਏ ਮਿਲੇ ਨਾ ਕੋਇ ਵਡਿਆਈਆ। ਪ੍ਰਭੂ ਮੈਂ ਤੱਕਿਆ ਨਾਲ ਗ਼ੌਰਿਆ, ਗਹਿਰ ਗਵਰ ਧਿਆਨ ਲਗਾਈਆ। ਪੰਜ ਵਿਕਾਰ ਦਾ ਚਲੇ ਦੌਰਿਆ, ਦਰ ਦਰ ਪਈ ਦੁਹਾਈਆ। ਤੇਰੀ ਦੀਨ ਦੁਨੀ ਦਾ ਬਦਲਿਆ ਤੌਰਿਆ, ਤਾਰ ਸਿਤਾਰ ਨਾ ਕੋਇ ਹਿਲਾਈਆ। ਖਾਵੰਦ ਮਿਲੇ ਕਿਸੇ ਨਾ ਸ਼ੌਹਰਿਆ, ਕੰਤ ਭਗਵੰਤ ਤੇਰੀ ਸੇਜ ਨਾ ਕੋਇ ਹੰਢਾਈਆ। ਨੌ ਖੰਡ ਪ੍ਰਿਥਮੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸ਼ੋਰਿਆ, ਧੀਰਜ ਧੀਰ ਨਾ ਕੋਇ ਧਰਾਈਆ। ਵਰ ਪਾਵੇ ਕੋਇ ਨਾ ਲੋੜਿਆ, ਦੁਹਾਗਣ ਰੂਪ ਦਿਸੇ ਲੋਕਾਈਆ। ਬਹੁੜੀ ਤੇਰੇ ਨਾਲੋਂ ਸਭ ਦਾ ਹੋਇਆ ਵਿਛੋੜਿਆ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਕਿਸੇ ਦਾ ਭਾਗ ਨਾ ਦਿਸੇ ਮਥੋਰਿਆ, ਮਥਨ ਕੂੜ ਕਰਮ ਨਾ ਕੋਇ ਕਰਾਈਆ। ਘਰ ਘਰ ਅੰਦਰ ਕੂੜ ਕਰੋਧ ਹੰਕਾਰ ਕਰੇ ਖੋਰਿਆ, ਸ਼ਰਅ ਨਾਲ ਸ਼ਰਅ ਟਕਰਾਈਆ। ਏਸ ਵੇਲੇ ਪੁਰਖ ਅਕਾਲੇ ਦੀਨ ਦਿਆਲੇ ਤੇਰੀ ਲੋੜਿਆ, ਪਰਵਰਦਿਗਾਰ ਸਾਂਝੇ ਯਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਦਿਸੇ ਕੋਇ ਨਾ ਹੋਰਿਆ। ਨਾਰਦ ਕਹੇ ਮੈਂ ਸਭ ਦਾ ਤੱਕਿਆ ਅੰਤਰਸ਼ਕਰਨ, ਹਰਿ ਕਰਤੇ ਦਿਆਂ ਦ੍ਰਿੜਾਈਆ। ਪ੍ਰੀਤੀ ਲੱਗੀ ਕਿਸੇ ਨਾ ਤੇਰੇ ਚਰਨ, ਚਰਨ ਧੂੜੀ ਖ਼ਾਕ ਨਾ ਕੋਇ ਰਮਾਈਆ। ਝਗੜਾ ਕਿਸੇ ਨਾ ਮਿਟੇ ਮਰਨ, ਮਰ ਜੀਵਤ ਰੂਪ ਨਾ ਕੋਇ ਰਖਾਈਆ। ਬੇਸ਼ਕ ਸਾਰੇ ਤੇਰੇ ਢੋਲੇ ਪੜ੍ਹਨ, ਢੋਲ ਮਾਹੀ ਤੇਰਾ ਦਰਸ ਕੋਇ ਨਾ ਪਾਈਆ। ਜਗਤ ਵਾਸਨਾ ਵਿਚ ਸਾਰੇ ਅੜਨ, ਕਲਪਣਾ ਕਰੇ ਨਾ ਕੋਇ ਸਫ਼ਾਈਆ। ਭੈ ਵਿਚ ਮੂਲ ਨਾ ਡਰਨ, ਨਿਰਭੈ ਹੋਈ ਲੋਕਾਈਆ। ਮਾਣ ਟੁੱਟੇ ਨਾ ਹੰਕਾਰੀ ਗੜ੍ਹਨ, ਸਤਿ ਸਰੂਪ ਨਾ ਕੋਇ ਸਮਾਈਆ। ਦਰੋਹੀ ਤੇਰੀ ਮੰਜ਼ਲ ਮੂਲ ਨਾ ਚੜ੍ਹਨ, ਚੜ੍ਹਦਾ ਲਹਿੰਦਾ ਵੇਖ ਧਿਆਨ ਲਗਾਈਆ। ਸਦੀ ਚੌਧਵੀਂ ਮਾਨਸ ਜਨਮ ਸਰਬ ਹਰਨ, ਹਰਨ ਫਰਨ ਨਿਜ ਨੇਤਰ ਨਾ ਕੋਇ ਖੁਲ੍ਹਾਈਆ। ਝਗੜਾ ਮਿਟੇ ਨਾ ਵਰਨ ਬਰਨ, ਜ਼ਾਤ ਅਜ਼ਾਤੀ ਪੰਧ ਨਾ ਕੋਇ ਮੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਬਿਨ ਤੇਰੀ ਕਿਰਪਾ ਕਲਜੁਗ ਜੀਵ ਮੂਲ ਨਾ ਤਰਨ, ਭਵਜਲ ਪਾਰ ਨਾ ਕੋਇ ਕਰਾਈਆ। ਸਤਿਗੁਰ ਸ਼ਬਦ ਫੜਾ ਲੜਨ, ਪਲੂ ਨਾਮ ਗੰਢ ਪਵਾਈਆ। ਤੂੰ ਮਾਲਕ ਭੰਨਣ ਘੜਨ, ਸਮਰਥ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਮੈਂ ਫਿਰਿਆ ਜਹਾਨ ਜਗਤ, ਹੁਕਮੇ ਹੁਕਮ ਸੇਵ ਕਮਾਈਆ। ਸਾਚਾ ਦਿਸੇ

❋

❋

ਕੋਇ ਨਾ ਭਗਤ, ਭਗਵਾਨ ਰੰਗ ਨਾ ਕੋਇ ਰੰਗਾਈਆ। ਸਤਿਗੁਰ ਦੀ ਲੱਭੇ ਕੋਇ ਨਾ ਸ਼ਕਤ, ਸ਼ਕਤੀ ਨੂਰ ਨੁਰਾਨੀ ਨੂਰ ਨਾ ਕੋਇ ਚਮਕਾਈਆ। ਮੈਂ ਨਿਗਹ ਮਾਰੀ ਉਤੇ ਫ਼ਰਸ਼, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਕਿਸੇ ਦੀ ਮਿਟੀ ਨਹੀਂ ਅੰਦਰੋਂ ਹਰਸ, ਹਵਸ ਵਿਚ ਸਰਬ ਲੋਕਾਈਆ। ਅੰਮ੍ਰਿਤ ਮੇਘ ਦੇਵੇ ਕੋਇ ਨਾ ਬਰਸ, ਬੂੰਦ ਸਵਾਂਤੀ ਜਾਮ ਨਾ ਕੋਇ ਪਿਆਈਆ। ਪ੍ਰਭ ਦਰਸ਼ਨ ਨੂੰ ਸਾਰੇ ਰਹੇ ਤਰਸ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਆਪ ਪਰਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਦੇ ਸ਼ਰਤ, ਸ਼ਰਅ ਦਾ ਲੇਖਾ ਰਹੇ ਨਾ ਰਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰ ਤਰਸ, ਰਹੀਮ ਹੋ ਕੇ ਰਹਿਮ ਆਪ ਕਮਾਈਆ। ਦੁਖੀਆਂ ਦੁੱਖ ਵੰਡ ਦਰਦ, ਦਰਦੀਆਂ ਦਰਦ ਆਪ ਮਿਟਾਈਆ। ਤੇਰਾ ਖੇਲ ਸਦਾ ਅਸਚਰਜ, ਅਚਰਜ ਲੀਲਾ ਦੇ ਜਣਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਮਿਹਰਵਾਨ ਮਿਹਰਵਾਨ ਮਿਹਰਵਾਨ ਇਕ ਅਖਵਾਈਆ। ਸ਼ਰਅ ਛੁਰੀ ਮੇਟ ਦੇ ਕਰਦ, ਕਾਤਲ ਮਕਤੂਲ ਦਾ ਲੇਖਾ ਰਹੇ ਨਾ ਰਾਈਆ। ਮੇਰੀ ਬੇਨੰਤੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟ ਅੰਧੇਰਾ ਗਰਦ, ਗਰਦਸ਼ ਮੋਹ ਵਿਕਾਰ ਹੰਕਾਰ ਦੇ ਮੁਕਾਈਆ।

੩੦ ਫੱਗਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਸੁਖਰਾਜ ਦੇ ਗ੍ਰਹਿ ਪਿੰਡ ਕਲਾਨੌਰ ਜ਼ਿਲਾ ਗੁਰਦਾਸ ਪੁਰ

ਨਾਰਦ ਕਹੇ ਸੁਣ ਫੱਗਣਾ, ਫਲਗੁਣ ਆਪਣਾ ਧਿਆਨ ਲਗਾਈਆ। ਸਚ ਦੱਸ ਅਗਲਾ ਸਾਲ ਕਿਹੋ ਜੇਹਾ ਲੱਗਣਾ, ਪਹਿਲੀ ਚੇਤ ਕੀ ਚਤੁਰਾਈਆ। ਕੀ ਸ਼ਬਦ ਦਮਾਮਾ ਵੱਜਣਾ, ਜਗਤ ਜਹਾਨਾਂ ਕਰੇ ਸ਼ਨਵਾਈਆ। ਕੀ ਹੁਕਮ ਹੋਣਾ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕੀ ਆਪਣਾ ਹੁਕਮ ਵਰਤਾਈਆ। ਕੀ ਖੇਲ ਕਰਨਾ ਗੋਪਾਲ ਮੂਰਤ ਮਦਨਾ, ਮਧਸੂਦਨ ਆਪਣੀ ਕਾਰ ਕਮਾਈਆ। ਕੀ ਲੇਖਾ ਹੋਣਾ ਆਅਲਾ ਅਦਨਾ, ਪਰਦਾ ਪਰਦਿਆਂ ਵਿਚੋਂ ਦੇਣਾ ਚੁਕਾਈਆ। ਕਿਸ ਗ੍ਰਹਿ ਦਵਾਰ ਧਰਮ ਦੀ ਧਾਰ ਦੀਪਕ ਜਗਣਾ, ਅੰਧ ਅੰਧੇਰ ਰਹੇ ਨਾ ਰਾਈਆ। ਕਿਸ ਦਾ ਮੇਲ ਹੋਣਾ ਨਾਲ ਸਵਾਮੀ ਸੱਜਣਾ, ਸਤਿਗੁਰ ਸ਼ਬਦ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਫੱਗਣ ਕਹੇ ਸੁਣ ਹੁਕਮ ਸੂਰੇ ਸਰਬੰਗ, ਧੁਰ ਦਾ ਦਿਆਂ ਜਣਾਈਆ। ਜੋ ਸੰਦੇਸਾ ਦੇ ਕੇ ਗਿਆ ਗੋਬਿੰਦ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਿਸ ਦਾ ਲੇਖਾ ਨਹੀਂ ਨਾਲ ਜੇਰਜ ਅੰਡ, ਉਤਭੁਜ ਸੇਤਜ ਬੰਧਨ ਨਾ ਕੋਇ ਪਵਾਈਆ। ਯਾਦ ਰੱਖਣਾ ਪਹਿਲੀ ਚੇਤ ਜਗਤ ਸਿੰਘਾਸਣ ਸ਼ਬਦ ਦੀ ਧਾਰ ਉਲਟਾ ਕਰਨਾ ਪਲੰਘ, ਧਰਮ ਦੀ ਰੀਤੀ ਦਿਆਂ ਦ੍ਰਿੜਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਅੰਧ, ਸਚ ਚੰਦ ਨਾ ਕੋਇ ਚਮਕਾਈਆ। ਝਗੜਾ ਵੇਖਣਾ ਨਵ ਖੰਡ, ਨਵ ਦਰ ਦਰ ਹਲਕਾਈਆ। ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ

❋

❋

ਖੁਲ੍ਹਾਈਆ। ਫਲਗੁਣ ਕਹੇ ਪੁੱਠਾ ਸਿੰਘਾਸਣ ਦੇਣਾ ਡਾਹ, ਪਹਿਲੀ ਚੇਤ ਚੇਤਨ ਦਏ ਕਰਾਈਆ। ਫੇਰ ਸਭ ਨੇ ਕਹਿਣਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਇਹ ਖੇਲ ਕਰਾਉਣਾ ਖ਼ੁਦ ਖ਼ੁਦਾ, ਖ਼ੁਦੀ ਤਕਬਰੀ ਵੇਖੇ ਥਾਉਂ ਥਾਈਂਆ। ਰੂਹ ਬੁਤ ਤਕਣੇ ਜੁਦਾ, ਜੁਜ਼ ਵੇਖੇ ਥਾਉਂ ਥਾਈਂਆ। ਜਿਸ ਨੂੰ ਕਹਿੰਦੇ ਵਾਹਿਦ ਅੱਲਾ, ਆਲਮੀਨ ਆਪਣਾ ਪੜਦਾ ਦਏ ਉਠਾਈਆ। ਸਾਚਾ ਹੁਕਮ ਕਰੇ ਰਵਾਂ, ਧੁਰ ਫ਼ਰਮਾਨਾ ਇਕ ਸੁਣਾਈਆ। ਦੀਨ ਦੁਨੀ ਦਾ ਬਦਲਣਾ ਸਮਾਂ, ਸਮਝ ਸਮਝ ਵਿਚੋਂ ਬਦਲਾਈਆ। ਵਾਸਤਾ ਪਾਉਣਾ ਸੰਗ ਮੁਹੰਮਦ ਯਾਰ ਚਵ੍ਹਾਂ, ਚਾਰ ਯਾਰੀ ਸਾਥ ਬਣਾਈਆ। ਸਦੀ ਚੌਧਵੀਂ ਲੇਖਾ ਤਕਣਾ ਤਾਮਸ ਤਮ੍ਹਾਂ, ਤਮੰਨਾ ਵੇਖਣੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਖ ਸੋਗ਼ ਜਣਾਏ ਕੋਇ ਨਾ ਗ਼ਮਾਂ, ਗ਼ਮਖਾਰ ਹੋ ਕੇ ਗ਼ਮੀ ਸਭ ਦੀ ਦਏ ਚੁਕਾਈਆ।

ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੭ ਮੰਗਲ ਸਿੰਘ ਦੇ ਗ੍ਰਹਿ ਪਿੰਡ ਫਤੂਪੁਰ ਜ਼ਿਲਾ ਗੁਰਦਾਸ ਪੁਰ

ਸੰਮਤ ਛੇ ਕਹੇ ਮੇਰੀ ਅੰਤ ਅਖ਼ੀਰੀ ਰਾਤ ਗਈ ਬੀਤ, ਫਲਗੁਣ ਆਪਣਾ ਪੰਧ ਮੁਕਾਈਆ। ਮੈਂ ਪ੍ਰਭ ਦੀ ਤਕੀ ਅਗੰਮੀ ਰੀਤ, ਸਚਖੰਡ ਸਾਚੇ ਧਿਆਨ ਲਗਾਈਆ। ਜਿਥੇ ਬੈਠਾ ਇਕ ਅਤੀਤ, ਤ੍ਰੈਗੁਣ ਨਜ਼ਰ ਕੋਇ ਨਾ ਆਈਆ। ਰੂਪ ਦਿਸਿਆ ਨਾ ਕੋਇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਗੁਰੂਦਵਾਰ ਨਾ ਕੋਇ ਵਖਾਈਆ। ਇਉਂ ਜਾਪਦਾ ਉਸ ਨੇ ਦੀਨ ਦੁਨੀ ਦੀ ਬਦਲ ਦੇਣੀ ਰੀਤ, ਰੀਤੀਵਾਨ ਧੁਰਦਰਗਾਹੀਆ। ਜੋ ਹਰ ਘਟ ਵਸਿਆ ਚੀਤ, ਮਨ ਚਿਤ ਠਗੌਰੀ ਦਏ ਗਵਾਈਆ। ਆਤਮ ਪਰਮਾਤਮ ਦੀ ਦੱਸੇ ਪ੍ਰੀਤ, ਪ੍ਰੀਤਮ ਹੋ ਕੇ ਪੜਦਾ ਦਏ ਉਠਾਈਆ। ਝਗੜਾ ਮੇਟੇ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਈਆ। ਧੁਰ ਦੇ ਨਾਮ ਦੀ ਦਏ ਹਦੀਸ, ਹਜ਼ਰਤਾਂ ਤੋਂ ਅੱਗੇ ਕਰੇ ਪੜ੍ਹਾਈਆ। ਭਗਤਾਂ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਤ੍ਰਿਖਾ ਜਗਤ ਵਾਲੀ ਬੁਝਾਈਆ। ਕਾਇਆ ਮਾਟੀ ਕਰਕੇ ਠਾਂਡੀ ਸੀਤ, ਅਗਨੀ ਤਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਛੇ ਕਹੇ ਮੇਰਾ ਸਮਾਂ ਗਿਆ ਲੰਘ, ਲੋਕਮਾਤ ਆਪਣਾ ਪੰਧ ਮੁਕਾਈਆ। ਮੈਂ ਸ਼ਬਦ ਦਾ ਸੁਣਿਆ ਅਗੰਮੀ ਛੰਦ, ਸੰਦੇਸ਼ਾ ਧੁਰਦਰਗਾਹੀਆ। ਨਿਰਗੁਣ ਜੋਤੀ ਧਾਰ ਦਾ ਤੱਕਿਆ ਚੰਦ, ਨੂਰ ਨੁਰਾਨਾ ਡਗਮਗਾਈਆ। ਸ਼ਬਦੀ ਧਾਰ ਵੇਖਿਆ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜੋਤੀ ਜਾਤਾ ਤੱਕਿਆ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜੋ ਇਕੋ ਨਾਮ ਵਜਾਏ ਮਰਦੰਗ, ਦੂਸਰ ਤਾਰ ਸਿਤਾਰ ਨਾ ਕੋਇ ਹਿਲਾਈਆ। ਜਿਸ ਦਾ ਆਦਿ ਅੰਤ ਦਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦੇ ਦਵਾਰੇ ਉਤੇ ਸੰਮਤ ਸ਼ਹਿਨਸ਼ਾਹ ਛੇ ਮੰਗੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭੂ ਮੇਰਾ ਸਾਥ ਬਣਾ ਦੇ ਜਿਸ ਛੱਡਿਆ ਪੁਰੀ ਅਨੰਦ, ਸਰਗੁਣ ਦਾ ਨਿਰਗੁਣ ਰੂਪ ਬਦਲਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਪੰਧ, ਪਾਂਧੀ ਸਫ਼ਰ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਧਾਰ ਦਾ ਧਰਮ ਵਿਚ ਹੋਵੇ ਰੰਗ, ਦੂਸਰ ਰੰਗਤ ਨਜ਼ਰ ਕੋਇ ਨਾ ਆਈਆ।

❋

❋

ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੭ ਗੁਲਜ਼ਾਰ ਸਿੰਘ ਦੇ ਗ੍ਰਹਿ ਪਿੰਡ ਫਤੂ ਪੁਰ ਜ਼ਿਲਾ ਗੁਰਦਾਸ ਪੁਰ

ਸੰਮਤ ਛੇ ਕਹੇ ਮੈਂ ਵੇਖੀ ਅਗੰਮੀ ਪਾਤੀ, ਪਤ੍ਰਿਕਾ ਧੁਰਦਰਗਾਹੀਆ। ਜਿਸ ਵਿਚ ਕਥਾ ਕਹਾਣੀ ਸਾਚੀ ਆਖੀ, ਸ਼ਾਸਤਰਾਂ ਤੋਂ ਬਾਹਰ ਦਿਤੀ ਦ੍ਰਿੜਾਈਆ। ਭਗਵਾਨ ਭਗਤਾਂ ਕਰੇ ਰਾਖੀ, ਰੱਖਕ ਹੋ ਕੇ ਰਿਹਾ ਜਣਾਈਆ। ਫੇਰ ਲੇਖ ਤੱਕਿਆ ਪਿਛਲੀ ਪਿਛੇ ਬਖ਼ਸ਼ ਦਿਤੀ ਗੁਸਤਾਖੀ, ਅੱਗੇ ਬਖ਼ਸ਼ਿਸ਼ ਨਾ ਕੋਇ ਕਰਾਈਆ। ਸਚ ਦੀ ਸਚ ਕਰੇ ਇਨਸਾਫ਼ੀ, ਇਨਸਾਫ਼ ਅਦਲ ਆਪਣੇ ਹੱਥ ਰਖਾਈਆ। ਜਿਹੜਾ ਮੰਨ ਕੇ ਭੁੱਲ ਜਾਵੇ ਅੱਗੇ ਮਿਲੇ ਮੂਲ ਨਾ ਮੁਆਫ਼ੀ, ਦੋਬਾਰਾ ਹਰਿ ਸੰਗਤ ਵਿਚ ਕਦੇ ਨਾ ਆਈਆ। ਮੇਰਾ ਲਹਿਣਾ ਦੇਣਾ ਸੰਮਤ ਛੇ ਕਹੇ ਇਹੋ ਅਖ਼ੀਰ ਬਾਕੀ, ਜੋ ਬਾਕਾਇਦਾ ਦਿਤਾ ਦ੍ਰਿੜਾਈਆ। ਅੱਗੇ ਧਰਮ ਦੀ ਚਲਣੀ ਹਾਟੀ, ਸਚ ਦਾ ਸਚ ਵਣਜ ਵਖਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਬਹੁ ਭਾਂਤੀ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਸੀ, ਆਸਾ ਆਸਾ ਵਿਚ ਮਿਲਾਈਆ।

ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੭ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਫ਼ਤੂਪੁਰ ਜ਼ਿਲਾ ਗੁਰਦਾਸ ਪੁਰ

ਸੰਮਤ ਛੇ ਕਹੇ ਮੇਰੀ ਨਿਮਸਕਾਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਸੱਤ ਦਾ ਸਤਿ ਹੋਵੇ ਵਿਚਾਰ, ਸਤਿ ਸਤਿ ਵਿਚ ਰਖਾਈਆ। ਜੋ ਆਸ਼ਾ ਰੱਖੀ ਪੈਗ਼ੰਬਰ ਗੁਰ ਅਵਤਾਰ, ਜੁਗਾ ਜੁਗੰਤਰ ਧਿਆਨ ਲਗਾਈਆ। ਮੰਗਦੇ ਰਹੇ ਤੇਰੇ ਕੋਲੋਂ ਦਾਤਾ ਦਾਤਾਰ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਤੇਰੀ ਸਚ ਦੀ ਕਰਨੀ ਧਰਮ ਦੀ ਹੋਵੇ ਕਾਰ, ਕਰਤੇ ਪੁਰਖ ਤੇਰੀ ਬੇਪਰਵਾਹੀਆ। ਜਿਹੜੀ ਖੇਲ ਅਸੀਂ ਕਰ ਨਹੀਂ ਸਕੇ ਵਿਚ ਸੰਸਾਰ, ਆਪਣਾ ਬਲ ਨਾ ਕੋਇ ਵਖਾਈਆ। ਸੋ ਕਿਰਪਾ ਕਰੀਂ ਆਪ ਨਿਰੰਕਾਰ, ਨਿਰਵੈਰ ਤੇਰੀ ਓਟ ਤਕਾਈਆ। ਵੇਲਾ ਵਕਤ ਲੈਣਾ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਸੋ ਵਕਤ ਸੁਹੰਜਣਾ ਹੋਇਆ ਅਪਰ ਅਪਾਰ, ਅਪਰੰਪਰ ਸਵਾਮੀ ਦੇਣੀ ਮਾਣ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਭਗਤੋ ਉਠੋ ਆਪਣੀ ਧਾਰ, ਸਾਰੇ ਲਓ ਅੰਗੜਾਈਆ। ਨਿਗਹ ਮਾਰੋ ਧਰਨੀ ਧਰਤ ਧਵਲ ਧੌਲ ਉਪਰ ਏਕਾ ਵਾਰ, ਏਕਾ ਨੈਣ ਉਠਾਈਆ। ਸਾਰੇ ਰਲ ਕੇ ਕਹੀਏ ਪਤਿਪਰਮੇਸ਼ਵਰ ਧੁਰ ਦੇ ਸਵਾਮੀ ਅਕਲ ਕਲਧਾਰੀ ਆਪਣਿਆਂ ਭਗਤਾਂ ਦੇ ਸਿਰ ਤੇ ਬੰਨ੍ਹ ਦੇ ਦਸਤਾਰ, ਜਿਸ ਦਸਤਾਰ ਦੀ ਆਸ ਸਾਰੇ ਬੈਠੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਛੇ ਕਹੇ ਮੇਰੀ ਨਮੋ ਨਮੋ ਬੰਦਨਾ, ਨਿਮਸਕਾਰ ਸਰਨਾਈਆ। ਸੰਮਤ ਸੱਤ ਸ਼ਹਿਨਸ਼ਾਹੀ ਲੱਗਣਾ, ਪਹਿਲੀ ਚੇਤ ਰੁਤ ਸੁਹਾਈਆ। ਭਗਤ ਦਵਾਰ ਹਰਿ ਭਗਤਾਂ ਦਾ ਦੀਪਕ ਜਗਣਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਕਰੇ ਖੇਲ ਪੁਰਖ ਸਮਰਥਣਾ, ਹਰਿ ਵੱਡਾ ਵਡ ਵਡਿਆਈਆ। ਪੰਜਾਂ ਪਿਆਰਿਆਂ ਸੀਸ ਬੰਨ੍ਹੇ ਪੱਗਨਾ, ਪਗੜੀ ਆਪਣਾ ਹੱਥ ਛੁਹਾਈਆ। ਲਿਖਾਰੀਆਂ ਨਾਲ ਸੱਦਣਾ, ਸੀਸ ਦਸਤਾਰ ਦਏ ਟਿਕਾਈਆ। ਜਿਨ੍ਹਾਂ ਇਕੋ ਰੂਪ ਵੇਖਣਾ ਆਅਲਾ ਅਦਨਾ, ਵੱਡਾ ਛੋਟਾ ਨਾ ਕੋਇ ਸਮਝਾਈਆ। ਪੰਜਾਂ ਦਰਬਾਰੀਆਂ ਕਰਨੀ ਬੰਦਨਾ, ਨਿਉਂ ਨਿਉਂ ਸੀਸ ਨਿਵਾਈਆ।

❋

❋

ਸ਼ਬਦ ਵਿਹਾਰ ਦਾ ਸਤਿਗੁਰ ਧਾਰ ਦਾ ਸੰਗਤ ਪਿਆਰ ਦਾ ਸਭ ਤੋਂ ਪੂਰਾ ਕਰਨਾ ਸਗਣਾ, ਸਗਲੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਮਾਲਕ ਬਣੇ ਸੱਜਣਾ, ਸੱਜਣ ਹੋ ਕੇ ਪੰਜਾਂ ਪਿਆਰਿਆਂ ਪੰਜਾਂ ਲਿਖਾਰੀਆਂ ਪੰਜਾਂ ਦਰਬਾਰੀਆਂ ਨਾਲ ਸੱਜੇ ਨਾਲ ਖੱਬਾ ਖੱਬੇ ਨਾਲ ਸੱਜਾ ਆਪਣਾ ਹੱਥ ਲਏ ਮਿਲਾਈਆ।