ਪੁਸਤਕਾਲਾਭਾਗ ੨੨

ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਪੁਰਖ ਅਕਾਲ ਕਹੇ ਸੰਮਤ ਸ਼ਹਿਨਸ਼ਾਹੀ ਸੱਤ ਅਗੰਮੀ ਚੇਤਾ, ਚੇਤਨ ਤੈਨੂੰ ਦਿਆਂ ਕਰਾਈਆ। ਗੋਬਿੰਦ ਸ਼ਬਦ ਧਾਰ ਸੰਗ ਬਣਾਵਾਂ ਤੇਰਾ ਨੇਤਾ, ਨਿਰਗੁਣ ਨਿਰਵੈਰ ਨਿਰੰਕਾਰ ਆਪਣਾ ਹੁਕਮ ਸੁਣਾਈਆ। ਦੋ ਜਹਾਨਾਂ ਖੋਲ੍ਹਾਂ ਭੇਤਾ, ਪਰਦਾ ਓਹਲਾ ਰਹੇ ਨਾ ਰਾਈਆ। ਜਨ ਭਗਤਾਂ ਕਰਨਾ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਤਕ ਲੈ ਸਦੀ ਚੌਧਵੀਂ ਮੁਹੰਮਦ ਪੂਰਾ ਹੋਣਾ ਠੇਕਾ, ਠਾਕਰ ਲੇਖਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੇਤ ਕਹੇ ਮੇਰੇ ਭਗਵੰਤ, ਹਰਿ ਭਗਵਨ ਦਿਆਂ ਦ੍ਰਿੜਾਈਆ। ਸਤਿਗੁਰ ਸ਼ਬਦ ਅਗੰਮਾ ਬਖ਼ਸ਼ ਕੰਤ, ਕੰਤੂਹਲ ਬੇਪਰਵਾਹੀਆ। ਜਿਸ ਦਾ ਇਕੋ ਹੋਵੇ ਮੰਤ, ਮੰਤਵ ਹੱਲ ਕਰੇ ਲੋਕਾਈਆ। ਬੁੱਧੀ ਤੋਂ ਪਰੇ ਹੋਵੇ ਪੰਡਤ, ਸ਼ਾਸਤਰਾਂ ਤੋਂ ਬਾਹਰ ਕਰੇ ਪੜ੍ਹਾਈਆ। ਸਭ ਦਾ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਇਕ ਜਣਾਈਆ। ਕਲਜੁਗ ਕੂੜੀ ਕਿਰਿਆ ਕਰੇ ਅੰਤ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਮੇਰੀ ਮੌਲੀ ਧਰਮ ਧਾਰ ਦੀ ਰੁਤ ਬਸੰਤ, ਰੁਤੜੀ ਤੇਰੇ ਨਾਲ ਮਹਿਕਾਈਆ। ਸੰਦੇਸ਼ਾ ਦੇਵੇ ਜੀਵ ਜੰਤ, ਚੁਰਾਸੀ ਲੱਖ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਚੇਤ ਮੇਰਾ ਸ਼ਬਦ ਗੁਰੂ ਅਗੰਮਾ, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਨਾ ਕੋਇ ਲਾਲਚ ਨਾ ਕੋਇ ਤਮਾ, ਤਾਮਸ ਤ੍ਰਿਸ਼ਨਾ ਨਾ ਕੋਇ ਰਖਾਈਆ। ਹਰਖ ਸੋਗ਼ ਕੋਇ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਸਿਫ਼ਤ ਗਾਏ ਨਾ ਕਦੇ ਦਮ ਦਮਾ, ਸਾਹ ਸਾਹ ਨਾ ਕੋਇ ਚਤੁਰਾਈਆ। ਉਸ ਦੇ ਕੋਲੋਂ ਜੁਗ ਲਵਾਵਾਂ ਨਵਾਂ, ਨੌ ਸੌ ਚੁਰਾਨਮੇ ਚੌਕੜੀ ਦਾ ਪੰਧ ਮੁਕਾਈਆ। ਧੁਰ ਸੰਦੇਸ਼ਾ ਇਕੋ ਦਵਾਂ, ਦੋ ਜਹਾਨਾਂ ਆਪ ਜਣਾਈਆ। ਬ੍ਰਹਿਮੰਡ ਖੰਡ ਫਿਰਨਾ ਨਾਲ ਚਵਾਂ, ਪੁਰੀ ਲੋਅ ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੇਤ ਕਹੇ ਪ੍ਰਭ ਮੇਰੀ ਇਕੋ ਇਕ ਮਨਸਾ, ਦਰ ਠਾਂਡੇ ਦਿਆਂ ਦ੍ਰਿੜਾਈਆ। ਜਨ ਭਗਤ ਰੂਪ ਬਣਾ ਦੇ ਹੰਸਾ, ਕਾਗ ਰੂਪ ਨਾ ਕੋਇ ਦਰਸਾਈਆ। ਤੇਰਾ ਸਤਿ ਦਾ ਹੋਵੇ ਬੰਸਾ, ਪਰਿਵਾਰ ਇਕੋ ਇਕ ਵਖਾਈਆ। ਆਤਮ ਪਰਮਾਤਮ ਮੇਲ ਮਿਲਾ ਨਾਰ ਕੰਤਾ, ਸੁਹਾਗੀ ਆਪਣਾ ਪੜਦਾ ਉਠਾਈਆ। ਨਵ ਸੱਤ ਸਭ ਤੈਨੂੰ ਹੋਵੇ ਮੰਨਦਾ, ਮਨ ਦੀ ਕਲਪਣਾ ਦੇ ਗਵਾਈਆ। ਝਗੜਾ ਮੁਕਾ ਦੇ ਤੇਰਾ ਨਾਮ ਸੁਣਨਾ ਸਰਵਣ ਕੰਨ ਦਾ, ਅੰਤਰ ਆਤਮ

❋

❋

ਧੁਨ ਅਨਾਦੀ ਕਰ ਸ਼ਨਵਾਈਆ। ਚੇਤ ਕਹੇ ਮੈਂ ਸਾਥ ਮੰਗਾਂ ਤੇ ਇਕੋ ਤੇਰੇ ਚੰਨ ਦਾ, ਦੂਸਰ ਲੋੜ ਨਾ ਕੋਇ ਰਖਾਈਆ। ਜਿਸ ਨੂੰ ਪਿਆਰ ਨਾ ਹੋਵੇ ਤਨ ਦਾ, ਜਗਤ ਲੋਭ ਲਾਲਚ ਨਾ ਕੋਇ ਹਲਕਾਈਆ। ਕੂੜ ਵਿਕਾਰ ਨੂੰ ਹੋਵੇ ਡੰਨਦਾ, ਤੇਰਾ ਨਾਮ ਖੰਡਾ ਚਮਕਾਈਆ। ਹਰਿਜਨ ਰੂਪ ਬਣਾ ਦੇ ਜਨ ਦਾ, ਆਪ ਬਣ ਜਣੇਂਦੀ ਮਾਈਆ। ਚਾਰ ਵਰਨ ਅਠਾਰਾਂ ਬਰਨ ਬੇੜਾ ਹੋਵੇ ਬੰਨ੍ਹਦਾ, ਸ਼ਬਦੀ ਸਤਿਗੁਰ ਆਪਣੇ ਕੰਧ ਉਠਾਈਆ। ਲੱਖ ਚੁਰਾਸੀ ਕੂੜੀ ਕਿਰਿਆ ਹੋਵੇ ਡੰਨਦਾ, ਅਦਲ ਇਨਸਾਫ਼ ਇਕ ਕਮਾਈਆ। ਉਹਦਾ ਨਾਤਾ ਇਕੋ ਪਿਆਰ ਹੋਵੇ ਬ੍ਰਹਮ ਦਾ, ਪਾਰਬ੍ਰਹਮ ਤੇਰੇ ਵਿਚ ਸਮਾਈਆ। ਚੇਤ ਕਹੇ ਵੇਖੀਂ ਕਿਤੇ ਮੈਨੂੰ ਸਾਥ ਨਾ ਦੇਵੀਂ ਸਤਿਗੁਰ ਚੰਮ ਦਾ, ਚੰਮ ਦ੍ਰਿਸ਼ਟੀ ਦੀ ਲੋੜ ਨਾ ਕੋਇ ਰਖਾਈਆ। ਮੈਂ ਉਹ ਸਤਿਗੁਰੂ ਕਦੇ ਨਹੀਂ ਮੰਨਦਾ, ਜਿਹੜਾ ਮਾਤਾ ਦੀ ਕੁਖੋਂ ਜੰਮਦਾ, ਦਸ ਦਸ ਮਾਸ ਅਗਨ ਵਿਚ ਰਖਾਈਆ। ਮੇਰਾ ਸਾਥੀ ਉਹ ਹੋਵੇ ਜਿਹੜਾ ਲੇਖਾ ਜਾਣੇ ਇਕ ਗੱਲ ਦਾ, ਜਿਹੜੀ ਗੱਲ ਨਾਨਕ ਆਪਣੇ ਵਿਚ ਗਿਆ ਛੁਪਾਈਆ। ਲੱਖ ਚੁਰਾਸੀ ਦਾ ਭਾਰ ਹੋਵੇ ਝਲਦਾ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਉਹ ਮਾਲਕ ਹੋਵੇ ਅਸਗਾਹ ਜਲ ਥਲ ਦਾ, ਟਿੱਲੇ ਪਰਬਤ ਖੋਜ ਖੁਜਾਈਆ। ਮੈਂ ਜਦੋਂ ਤਕਾਂ ਉਹ ਆਤਮ ਪਰਮਾਤਮ ਵਿਚ ਹੋਵੇ ਰਲਦਾ, ਤਨ ਵਜੂਦ ਦਾ ਖਹਿੜਾ ਦਏ ਚੁਕਾਈਆ। ਉਹ ਵਸਨੀਕ ਹੋਵੇ ਨਿਹਚਲ ਧਾਮ ਅਟਲ ਦਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰਿਆਂ ਵਿਚ ਆਪਣਾ ਆਪ ਨਾ ਬੰਦ ਕਰਾਈਆ। ਓਹਦਾ ਮਸਲਾ ਹੋਵੇ ਕਲਜੁਗ ਮਸਲਾ ਹੱਲ ਦਾ, ਹਾਲਤ ਸਭ ਦੀ ਦਏ ਬਦਲਾਈਆ। ਉਹ ਸਮਰਥ ਹੋਵੇ ਅਕਥ ਹੋਵੇ ਜਨ ਭਗਤਾਂ ਦੇ ਅੰਦਰ ਸ਼ਬਦ ਸੰਦੇਸ਼ਾ ਹੋਵੇ ਘੱਲਦਾ, ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਹੇ ਚੇਤਾ ਮੇਰਾ ਸ਼ਬਦ ਗੁਰੂ ਗੁਰੂ ਗੋਬਿੰਦ, ਗੋਬਿੰਦ ਗੋਬਿੰਦ ਧਾਰ ਸਮਾਈਆ। ਜੋ ਆਦਿ ਤੋਂ ਅੰਤ ਤਕ ਅਨਾਦੀ ਬਿੰਦ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦਾ ਮਾਲਕ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਇਕ ਅਖਵਾਈਆ। ਉਹ ਲੇਖਾ ਜਾਣੇ ਲੱਖ ਚੁਰਾਸੀ ਜੀਉ ਪਿੰਡ, ਇੰਡ ਬ੍ਰਹਿਮੰਡ ਖੋਜ ਖੁਜਾਈਆ। ਉਹ ਬਖ਼ਸ਼ਣਹਾਰਾ ਹੋਵੇ ਅੰਮ੍ਰਿਤ ਧਾਰਾ ਸਿੰਧ, ਬੂੰਦ ਸਵਾਂਤੀ ਇਕ ਟਪਕਾਈਆ। ਜਿਸ ਦੀ ਆਦਿ ਜੁਗਾਦਿ ਕੋਈ ਕਰ ਨਾ ਸਕੇ ਨਿੰਦ, ਨਿੰਦਿਆ ਵਿਚ ਕਦੇ ਨਾ ਆਈਆ। ਜਿਸ ਨੇ ਰਸ ਮਾਣਿਆ ਨਹੀਂ ਕਦੇ ਲਿੰਗ, ਜਗਤ ਸੇਜ ਨਾ ਕੋਇ ਵਡਿਆਈਆ। ਜਿਸ ਨੇ ਜਗਤ ਸਿਤਾਰ ਵਜਾਈ ਕਦੇ ਨਹੀਂ ਕਿੰਗ, ਹੱਦਾਂ ਵਿਚ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੇਤ ਕਹੇ ਪ੍ਰਭੂ ਇਕੋ ਮੰਗ, ਮਾਂਗਤ ਹੋ ਕੇ ਦਿਆਂ ਜਣਾਈਆ। ਸਤਿਗੁਰ ਸ਼ਬਦ ਦਾ ਹੋਵੇ ਸੰਗ, ਸਗਲਾ ਸੰਗ ਵਖਾਈਆ। ਮੈਂ ਇਕੋ ਚਾਹੁੰਦਾ ਜਿਹੜਾ ਪੁਰੀ ਅਨੰਦ ਨੂੰ ਗਿਆ ਛਡ ਅਨੰਦ, ਅਨੰਦ ਅਨੰਦ ਤੇਰੇ ਵਿਚ ਸਮਾਈਆ। ਹੁਣ ਉਹਨੂੰ ਮਜ਼੍ਹਬਾਂ ਵਿਚ ਕਦੇ ਨਾ ਕਰੀਂ ਬੰਦ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਉਹ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਧਾਰਾ ਆਵੇ ਲੰਘ, ਪੰਧ ਮੁਕਾਏ ਚਾਈਂ ਚਾਈਂਆ। ਸੰਬਲ ਬਹਿ ਵਜਾਏ ਮਰਦੰਗ, ਨਾਮ ਨਿਧਾਨਾ ਅਗੰਮ ਅਥਾਹੀਆ। ਤੂੰ ਮੇਰਾ ਮੈਂ ਤੇਰਾ ਸਭ ਨੂੰ ਦੱਸੇ ਛੰਦ, ਸਹਿੰਸਾ ਅਵਰ ਰਹੇ ਨਾ ਰਾਈਆ। ਬੰਦੀ ਤੋੜ ਹੋਵੇ ਬਖ਼ਸ਼ੰਦ, ਰਹਿਮਤ ਹੱਕ ਕਮਾਈਆ। ਜਿਸ ਨੂੰ ਸ਼ਸਤਰਾਂ ਨਾਲ ਕਰਨਾ ਪਏ ਨਾ ਜੰਗ, ਭੱਥਾ ਤੀਰ ਕਮਾਨ ਨਾ ਕੰਧ ਉਠਾਈਆ।

❋

❋

ਛਿੰਨ ਵਿਚ ਦੋ ਜਹਾਨ ਆਰ ਪਾਰ ਜਾਏ ਲੰਘ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਤੇਰਾ ਪਿਆਰ ਜਾਏ ਵੰਡ, ਕਾਇਆ ਮੰਦਰ ਅੰਦਰ ਆਪ ਟਿਕਾਈਆ। ਪੰਚ ਵਿਕਾਰੇ ਦੇਵੇ ਦੰਡ, ਡੰਡਾਵਤ ਇਕੋ ਦਏ ਸਮਝਾਈਆ। ਧੁਨ ਅਨਾਦੀ ਸੁਣਾਏ ਨਾਦ ਅਨਹਦ, ਅਗੰਮ ਕਰੇ ਸ਼ਨਵਾਈਆ। ਕਲਜੁਗ ਅੰਤ ਮੇਟ ਅੰਧੇਰੀ ਰਾਤਨ, ਰੁਤੜੀ ਧਰਮ ਧਾਰ ਮਹਿਕਾਈਆ। ਤੇਰਾ ਭੇਵ ਖੁਲ੍ਹਾਏ ਬਾਤਨ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਸਾਰੇ ਵਾਹਵਾ ਆਖਣ, ਵਾਹਿਗੁਰੂ ਤੇਰੀ ਵਡ ਵਡਿਆਈਆ। ਉਸ ਦਾ ਇਕੋ ਤਟ ਕਿਨਾਰਾ ਹੋਵੇ ਪਾਤਨ, ਦੂਜਾ ਘਾਟ ਨਾ ਕੋਇ ਜਣਾਈਆ। ਹਿੰਦੂ ਮੁਸਲਿਮ ਸਿਖ ਈਸਾਈਆਂ ਦੇਵੇ ਸਾਥਨ, ਸਗਲਾ ਸੰਗੀ ਇਕ ਹੋ ਆਈਆ। ਗ਼ਰੀਬ ਨਿਮਾਣੇ ਵੇਖੇ ਅਨਾਥਣ, ਕੋਝੇ ਕਮਲੇ ਗਲੇ ਲਗਾਈਆ। ਆਤਮ ਪਰਮਾਤਮ ਦੱਸੇ ਜਾਪਣ, ਨਾਮ ਨਿਧਾਨਾ ਇਕ ਦ੍ਰਿੜਾਈਆ। ਜਿਸ ਉਤੇ ਕਿਰਪਾ ਕਰੇ ਕੋਟ ਜਨਮ ਦੇ ਮੇਟ ਦੇਵੇ ਪਾਪਨ, ਪਤਿਤ ਪੁਨੀਤ ਦਏ ਕਰਾਈਆ। ਹਰ ਘਟ ਰੱਖੇ ਆਪਣਾ ਵਾਸਣ, ਲੱਖ ਚੁਰਾਸੀ ਵਿਚ ਸਮਾਈਆ। ਝਗੜਾ ਮੇਟੇ ਜ਼ਾਤ ਪਾਤਨ, ਦੀਨ ਮਜ਼੍ਹਬ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਪੁਰਖ ਅਕਾਲ ਕਹੇ ਸੁਣ ਸੰਮਤ ਸੱਤ ਦੁਲਾਰੇ, ਦੂਲ੍ਹਿਆ ਦਿਆਂ ਜਣਾਈਆ। ਵੇਖ ਖੇਲ ਅਗੰਮ ਅਪਾਰੇ, ਅਲਖ ਅਗੋਚਰ ਰਿਹਾ ਕਰਾਈਆ। ਜਿਸ ਨੇ ਭੇਜੇ ਪੈਗ਼ੰਬਰ ਗੁਰ ਅਵਤਾਰੇ, ਤਨ ਵਜੂਦ ਨਾਲ ਵਡਿਆਈਆ। ਧੁਰ ਦੇ ਸ਼ਬਦ ਦੇ ਦਿਤੇ ਨਜ਼ਾਰੇ, ਨੂਰ ਨਜ਼ਰ ਆਪ ਜਣਾਈਆ। ਸੋ ਖੇਲ ਕਰੇ ਕਰਤਾਰੇ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਕਲਜੁਗ ਲੇਖਾ ਵੇਖੇ ਅੰਤ ਕਿਨਾਰੇ, ਦੋ ਜਹਾਨਾਂ ਖੋਜ ਖੁਜਾਈਆ। ਸਤਿਗੁਰ ਸ਼ਬਦ ਭੇਜੇ ਯੋਧਾ ਸੂਰਬੀਰ ਬਲਕਾਰੇ, ਬਲਧਾਰੀ ਇਕ ਅਖਵਾਈਆ। ਜੋ ਕਲਜੁਗ ਕੂੜੀ ਕਿਰਿਆ ਕਢੇ ਬਾਹਰੇ, ਧਰਨੀ ਧਰਤ ਧਵਲ ਧੌਲ ਰਹਿਣ ਨਾ ਪਾਈਆ। ਇਕੋ ਡੰਕਾ ਫ਼ਤਹਿ ਕਰੇ ਜੈਕਾਰੇ, ਜੈ ਜੈ ਕਾਰ ਖ਼ਲਕ ਖ਼ੁਦਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਣਾਏ ਸ਼ਬਦ ਅਧਾਰੇ, ਮਨ ਮਨਸਾ ਕੂੜ ਗਵਾਈਆ। ਲੇਖਾ ਮੁਕਾਏ ਨੌ ਦਵਾਰੇ, ਨਵ ਨੌ ਚਾਰ ਦਾ ਡੇਰਾ ਢਾਹੀਆ। ਜਿਸ ਦੇ ਮੁਹੰਮਦ ਦੇ ਕੇ ਗਿਆ ਇਸ਼ਾਰੇ, ਮੂਸਾ ਈਸਾ ਬੈਠੇ ਧਿਆਨ ਲਗਾਈਆ। ਵੇਦ ਵਿਆਸਾ ਬਣ ਲਿਖਾਰੇ, ਕਾਤਬ ਹੋ ਕੇ ਕਲਮ ਚਲਾਈਆ। ਜਿਸ ਦੇ ਰਾਮ ਕ੍ਰਿਸ਼ਨ ਬਣਨ ਪਨਿਹਾਰੇ, ਸੇਵਕ ਹੋ ਕੇ ਸੇਵ ਕਮਾਈਆ। ਉਹ ਖੇਲ ਕਰੇ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਉਸ ਦਾ ਸ਼ਬਦ ਗੁਰੂ ਗੁਰਦੇਵ ਆਦਿ ਜੁਗਾਦੀ ਸਭ ਦੀ ਪਾਵੇ ਸਾਰੇ, ਮਹਾਂਸਾਰਥੀ ਹੋ ਕੇ ਵੇਖੇ ਥਾਉਂ ਥਾਈਂਆ। ਜਿਸ ਨੂੰ ਕੋਈ ਮਾਰੇ ਨਾ ਖੰਡਾ ਖੜਗ ਤਲਵਾਰੇ, ਤੀਰ ਤਰਕਸ਼ ਨਾ ਕੋਇ ਚਤੁਰਾਈਆ। ਕਦੇ ਡੁੱਬੇ ਨਾ ਜਲ ਧਾਰੇ, ਅਗਨੀ ਅੱਗ ਨਾ ਕੋਇ ਜਲਾਈਆ। ਮੜ੍ਹੀਆਂ ਵਿਚ ਕੋਇ ਨਾ ਸਾੜੇ, ਮਕਬਰਿਆਂ ਵਿਚ ਨਾ ਕੋਇ ਦਬਾਈਆ। ਮਜ਼੍ਹਬਾਂ ਵਾਲੇ ਨਾ ਪਾਏ ਪੁਆੜੇ, ਪੁਸਤਕ ਪੜ੍ਹ ਨਾ ਝਟ ਲੰਘਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਦੋ ਧੜ ਕਰਾਏ ਅਖਾੜੇ, ਮਾਨਵ ਮਾਨਵ ਨਾਲ ਟਕਰਾਈਆ। ਉਹ ਲੇਖਾ ਜਾਣੇ ਜੀਵ ਜਹਾਨ ਸਾਰੇ, ਚਾਰੇ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਚੇਤ ਕਹੇ ਪ੍ਰਭ ਸ਼ਬਦ ਸਤਿਗੁਰ ਕਰਾ ਦੇ ਮਿਲਾਪ, ਮਿਲਣੀ ਹਰ ਜਗਦੀਸ ਕਰਾਈਆ। ਆਤਮ ਪਰਮਾਤਮ ਸਭ ਨੂੰ ਜਪਾ ਦੇ ਜਾਪ, ਜਗਜੀਵਣ ਦਾਤੇ ਦੇ ਵਡਿਆਈਆ।

❋

❋

ਸਤਿਗੁਰ ਮੇਟੇ ਤੀਨੋਂ ਤਾਪ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਅੰਤਰ ਨਿਰੰਤਰ ਹੋਵੇ ਸਾਫ਼, ਪਤਿਤ ਪੁਨੀਤ ਦਏ ਬਣਾਈਆ। ਜਨਮ ਕਰਮ ਦਾ ਲੇਖਾ ਕਰੇ ਮੁਆਫ਼, ਪੂਰਬ ਲਹਿਣਾ ਰਹੇ ਨਾ ਰਾਈਆ। ਪੰਧ ਮੁਕਾਏ ਗਰਭ ਮਾਤ, ਜੂਨੀ ਵਿਚ ਨਾ ਕੋਇ ਭਵਾਈਆ। ਮਨ ਕਲਪਣਾ ਕਰੇ ਘਾਤ, ਘਾਉ ਆਪਣਾ ਨਾਮ ਲਗਾਈਆ। ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਕਲਜੁਗ ਕਲਪਣਾ ਦਏ ਮੁਕਾਈਆ। ਸਹਿੰਸਾ ਰੋਗ ਨਾ ਰਹੇ ਸੰਤਾਪ, ਹਉਮੇ ਗੜ੍ਹ ਤੁੜ੍ਹਾਈਆ। ਜੇ ਸਤਿਗੁਰ ਦੇ ਹੁੰਦਿਆਂ ਗੁਰਸਿਖ ਕਰਨ ਪੂਜਾ ਪਾਠ, ਫਿਰ ਸਤਿਗੁਰ ਦੀ ਲੋੜ ਨਾ ਕੋਇ ਰਖਾਈਆ। ਸਤਿਗੁਰ ਸੋ ਜਿਹੜਾ ਨਿਗਹ ਨਾਲ ਕੋਟ ਜਨਮ ਦੇ ਪਾਪੀ ਕਰ ਦਏ ਪਾਕ, ਦੁਰਮਤ ਮੈਲ ਦਏ ਧਵਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਪ੍ਰੇਮ ਵਿਚ ਅੰਦਰੋਂ ਖੋਲ੍ਹ ਦਏ ਤਾਕ, ਪਰਦਾ ਪਰਦਿਆਂ ਵਿਚੋਂ ਦਏ ਚੁਕਾਈਆ। ਪਰਗਟ ਹੋ ਕੇ ਦਰਸ਼ਨ ਦਏ ਸਾਖਿਆਤ, ਸਨਮੁਖ ਹੋ ਕੇ ਨਜ਼ਰੀ ਆਈਆ। ਆਪਣੀ ਮੰਜ਼ਲ ਪੌੜੀ ਚੜ੍ਹਾਏ ਆਪਣੇ ਘਾਟ, ਅੱਗੇ ਹੋ ਨਾ ਕੋਇ ਅਟਕਾਈਆ। ਰਾਏ ਧਰਮ ਚਿਤ੍ਰਗੁਪਤ ਕੋਇ ਅੱਖ ਨਾ ਸਕੇ ਝਾਕ, ਵਿਸ਼ਨ ਬ੍ਰਹਮਾ ਸ਼ਿਵ ਦੂਰੋਂ ਦੂਰੋਂ ਸੀਸ ਨਿਵਾਈਆ। ਸਾਰੇ ਸ਼ਬਦੀ ਧਾਰ ਦੇਣ ਆਖ, ਵਾਹਵਾ ਗੋਬਿੰਦ ਸ਼ਬਦ ਤੇਰੀ ਵਡਿਆਈਆ। ਤੂੰ ਗੁਰਮੁਖਾਂ ਭਗਤਾਂ ਸੰਤਾਂ ਬਣਾਈ ਆਪਣੀ ਜਮਾਤ, ਜੁਮਲਾ ਅੱਖਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੁਰਖ ਅਕਾਲ ਕਹੇ ਚੇਤ ਮੇਰਾ ਸਤਿਗੁਰ ਸ਼ਬਦ ਸੂਰਾ, ਸੂਰਬੀਰ ਅਖਵਾਈਆ। ਜਦ ਤਕੇ ਹਾਜ਼ਰ ਹਜ਼ੂਰਾ, ਹਜ਼ਰਤਾਂ ਦਾ ਹਜ਼ਰਤ ਧੁਰਦਰਗਾਹੀਆ। ਜਦ ਵੇਖੇ ਜੋਤ ਅਗੰਮੀ ਨੂਰਾ, ਨੂਰ ਨੁਰਾਨਾ ਡਗਮਗਾਈਆ। ਆਦਿ ਅੰਤ ਬਚਨ ਦਾ ਪੂਰਾ, ਪੂਰਨ ਬ੍ਰਹਮ ਦਏ ਸਮਝਾਈਆ। ਮਿਹਰ ਕਰਕੇ ਚਤੁਰ ਬਣਾ ਕੇ ਮੂਰਖ ਮੂੜ੍ਹਾ, ਕੋਝਿਆਂ ਕਮਲਿਆਂ ਦਏ ਵਡਿਆਈਆ। ਜਨ ਭਗਤਾਂ ਬਖ਼ਸ਼ ਕੇ ਅਗੰਮੀ ਧੂੜਾ, ਟਿੱਕੇ ਮਸਤਕ ਖ਼ਾਕ ਰਮਾਈਆ। ਰੰਗ ਚਾੜ੍ਹ ਦਏ ਗੂੜ੍ਹਾ, ਦੋ ਜਹਾਨ ਉਤਰ ਕਦੇ ਨਾ ਜਾਈਆ। ਦੁੱਖੜਾ ਰਹੇ ਨਾ ਕੋਇ ਵਸੂਰਾ, ਵਿਸਰਿਆਂ ਆਪਣਾ ਮੇਲ ਮਿਲਾਈਆ। ਪੰਧ ਮੁਕਾਏ ਨੇੜ ਦੂਰਾ, ਕਾਇਆ ਘਰ ਵਿਚ ਘਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵਸਤ ਇਕ ਵਰਤਾਈਆ। ਚੇਤ ਕਹੇ ਪ੍ਰਭੂ ਮੇਰੀ ਇਕੋ ਆਸਾ, ਆਸ਼ਾ ਦਿਆਂ ਜਣਾਈਆ। ਚਰਨ ਕਵਲ ਦੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਤੂੰ ਸਾਹਿਬ ਸਾਹਿਬ ਅਬਿਨਾਸ਼ਾ, ਕਰਤਾ ਅਗੰਮ ਅਥਾਹੀਆ। ਸਭ ਦਾ ਪੂਰਾ ਕਰ ਦੇ ਵਾਕਾ, ਵਾਕਫ਼ਕਾਰ ਹੋ ਸਹਾਈਆ। ਤੂੰ ਇਕੋ ਧੁਰ ਦਾ ਆਕਾ, ਅਕਲ ਬੁਧੀ ਤੋਂ ਬਾਹਰ ਤੇਰੀ ਪੜ੍ਹਾਈਆ। ਤੇਰਾ ਸਤਿਗੁਰ ਸ਼ਬਦ ਦੋ ਜਹਾਨਾਂ ਹੋਵੇ ਰਾਖਾ, ਦੂਜਾ ਰਹਿਣ ਕੋਇ ਨਾ ਪਾਈਆ। ਚਾਰ ਜੁਗ ਅਵਤਾਰ ਪੈਗ਼ੰਬਰ ਗੁਰੂ ਤੇਰੇ ਬਾਲਕ ਜਗਤ ਪਿਤ ਜਗ ਕਾਕਾ, ਨੰਨ੍ਹਿਆਂ ਲੋਕਮਾਤ ਖੇਲ ਖਿਲਾਈਆ। ਤੇਰਾ ਸਤਿਗੁਰ ਸ਼ਬਦ ਉਹਨ੍ਹਾਂ ਦੇ ਤਨ ਚੁੱਕੀ ਫਿਰਦਾ ਰਿਹਾ ਆਪਣੇ ਢਾਕਾ, ਲੋਰੀਆਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਤੇਰਾ ਹੋਵੇ ਮੀਤ, ਚੇਤ ਦਿਆਂ ਜਣਾਈਆ। ਜਿਸ ਦੀਨ ਦੁਨੀ ਦੀ ਬਦਲਣੀ ਰੀਤ, ਰੀਤੀਵਾਨ ਇਕ ਹੋ ਜਾਈਆ। ਸਭ ਦਾ ਸਾਂਝਾ ਕਰਨਾ ਗੀਤ, ਗੀਤ ਗੋਬਿੰਦ ਇਕ ਦ੍ਰਿੜਾਈਆ। ਪੰਧ ਮੁਕਾਉਣਾ ਹਸਤ ਕੀਟ, ਹਸਤ ਕੀਟ ਦਏ ਵਡਿਆਈਆ। ਮਾਰਗ ਦੱਸ ਇਕ

❋

❋

ਅਨਡੀਠ, ਅਗੰਮੜੀ ਕਾਰ ਕਮਾਈਆ। ਸਭ ਦੇ ਵਸੇ ਚੀਤ, ਚਿਤ ਵਿਤ ਠਗੌਰੀ ਰਹੇ ਨਾ ਰਾਈਆ। ਮਨ ਕਲਪਣਾ ਲਏ ਜੀਤ, ਹਾਰ ਰਹਿਣ ਕੋਇ ਨਾ ਪਾਈਆ। ਉਹ ਸਚਖੰਡ ਦਾ ਹੋਵੇ ਵਸਨੀਕ, ਥਿਰ ਘਰ ਭਗਤਾਂ ਮੇਲਾ ਮੇਲੇ ਸਹਿਜ ਸੁਭਾਈਆ। ਜ਼ਰੂਰ ਤੇਰੇ ਨਾਲ ਮਿਲ ਕੇ ਕਰਦਾ ਜਾਏ ਬਖ਼ਸ਼ੀਸ਼, ਰਹਿਮਤ ਰਹੀਮ ਵਾਲੀ ਵਰਤਾਈਆ। ਉਸ ਸਤਿਗੁਰ ਸ਼ਬਦ ਨੇ ਜਨ ਭਗਤਾਂ ਦਸਤਾਰ ਬੰਨ੍ਹਣੀ ਸੀਸ, ਸੀਸ ਸਤਿਗੁਰ ਆਪਣੇ ਲੇਖੇ ਲਾਈਆ। ਖ਼ੁਸ਼ੀਆਂ ਨਾਲ ਜਿਨ੍ਹਾਂ ਦਾ ਜੀਵਣ ਜਾਏ ਬੀਤ, ਬੀਤਿਆ ਜੀਵਣ ਆਪਣੇ ਲੇਖੇ ਪਾਈਆ। ਸਤਿਗੁਰ ਹੋ ਕੇ ਕਦੇ ਨਾ ਦੇਵੇ ਪੀਠ, ਕਰਵਟ ਨਾ ਕਦੇ ਬਦਲਾਈਆ। ਮਿੱਠੇ ਕੌੜੇ ਕਰੇ ਰੀਠ, ਕੌੜੇ ਮਿੱਠੇ ਆਪ ਬਣਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਮਿਹਰਵਾਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦ ਮੇਲਾ ਦਏ ਮਿਲਾਈਆ। ਪੁਰਖ ਅਕਾਲ ਕਹੇ ਚੇਤ ਸਤਿਗੁਰ ਸ਼ਬਦ ਨੂੰ ਕਰ ਨਿਮਸਕਾਰ, ਡੰਡਾਵਤ ਬੰਦਨਾ ਸੱਯਦਾ ਸੀਸ ਝੁਕਾਈਆ। ਫਿਰ ਜੋਤ ਤਕ ਪੈਗ਼ੰਬਰ ਗੁਰ ਅਵਤਾਰ, ਜੋ ਮੇਰੇ ਵਿਚ ਸਮਾਈਆ। ਫੇਰ ਬ੍ਰਹਮਾ ਸ਼ਿਵ ਵਿਸ਼ਨ ਦੀ ਵੇਖ ਧਾਰ, ਜੋ ਸੰਸਾਰੀ ਭੰਡਾਰੀ ਸੰਘਾਰੀ ਸੋਭਾ ਪਾਈਆ। ਫੇਰ ਚਾਰ ਜੁਗ ਦੀ ਤਕ ਗੁਫ਼ਤਾਰ, ਜੋ ਗੁਫ਼ਤ ਸ਼ਨੀਦ ਕਰੀ ਪੜ੍ਹਾਈਆ। ਫੇਰ ਖੇਲ ਤਕ ਸੱਚੀ ਸਰਕਾਰ, ਜੋ ਹਰਿ ਕਰਤਾ ਰਿਹਾ ਕਰਾਈਆ। ਜਿਸ ਭਗਤਾਂ ਪੈਜ ਦੇਣੀ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਦਾ ਸਚ ਕਰੇ ਵਿਹਾਰ, ਵਿਵਹਾਰੀ ਆਪਣੀ ਕਰਨੀ ਕਾਰ ਕਮਾਈਆ। ਅੱਗੇ ਰਹਿਣ ਦੇਵੇ ਨਾ ਕੋਇ ਉਧਾਰ, ਪਿਛਲਾ ਲੇਖਾ ਝੋਲੀ ਪਾਈਆ। ਆਤਮ ਪਰਮਾਤਮ ਬਣ ਕੇ ਯਾਰ, ਯਾਰੜਾ ਸੱਥਰ ਲਏ ਹੰਢਾਈਆ। ਸਤਿਗੁਰ ਸ਼ਬਦ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਆਲਸ ਨਿੰਦਰਾ ਵਿਚੋਂ ਕਢੇ ਬਾਹਰ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਮੰਜ਼ਲ ਰਹਿਣ ਨਾ ਦੇਵੇ ਦੁਸ਼ਵਾਰ, ਦੁਸ਼ਮਣ ਅੰਦਰੋਂ ਬਾਹਰ ਕਢਾਈਆ। ਅੰਮ੍ਰਿਤ ਰਸ ਬਖ਼ਸ਼ੇ ਠੰਡਾ ਠਾਰ, ਬੂੰਦ ਸਵਾਂਤੀ ਨਾਭੀ ਕਵਲ ਨਿਜਰ ਝਿਰਨਾ ਆਪ ਝਿਰਾਈਆ। ਆਤਮ ਦੀਪਕ ਦੇਵੇ ਬਾਲ, ਨੂਰ ਨੁਰਾਨਾ ਡਗਮਗਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਜਿਥੇ ਵਸੇ ਗੋਬਿੰਦ ਧੁਰ ਦਾ ਮਾਹੀਆ। ਪੋਹ ਸਕੇ ਨਾ ਕਾਲ ਮਹਾਂਕਾਲ, ਸਾਰੇ ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਚੇਤ ਕਹੇ ਪ੍ਰਭੂ ਸਤਿਗੁਰ ਸ਼ਬਦ ਨੂੰ ਮੇਰੀ ਨਮਸਤੇ, ਨਮੋਂ ਨਮੋਂ ਨਮੋਂ ਸੀਸ ਨਿਵਾਈਆ। ਸਤਿਗੁਰ ਸ਼ਬਦ ਮੈਨੂੰ ਇਕੋ ਬਚਨ ਦੱਸ ਦੇ, ਦਹਿ ਦਿਸ਼ਾ ਤੋਂ ਬਾਹਰ ਜਣਾਈਆ। ਕਿਸ ਬਿਧ ਤੂੰ ਭੇਵ ਖੋਲ੍ਹਣੇ ਗਿਆਨ ਨੇਤਰ ਅੱਖ ਦੇ, ਪ੍ਰਤਖ ਰੂਪ ਪਰਗਟਾਈਆ। ਭਗਤਾਂ ਦੇ ਖੇੜੇ ਰਹਿਣ ਵਸਦੇ, ਜਗਤ ਜਹਾਨ ਉਜੜ ਕਦੇ ਨਾ ਜਾਈਆ। ਪੁਰਖ ਅਕਾਲ ਦਾ ਨਾਮ ਰਹਿਣ ਜਪਦੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਪੈਂਡੇ ਪਾਰ ਕਰ ਜਾਣ ਚੁਰਾਸੀ ਵਾਲੀ ਹੱਦ ਦੇ, ਖਾਣੀਆਂ ਵਿਚ ਨਾ ਕੋਇ ਭਵਾਈਆ। ਦਰਸ਼ਨ ਕਰਨ ਪੁਰਖ ਸਮਰਥ ਦੇ, ਜੋਤੀ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਵਖਾਈਆ। ਚੇਤ ਕਹੇ ਮੈਂ ਮਾਤਲੋਕ ਵਿਚ ਚੜ੍ਹਿਆ, ਚੜ੍ਹਦਾ ਲਹਿੰਦਾ ਦੱਖਣ ਪਹਾੜ ਵੇਖ ਵਖਾਈਆ। ਮੈਂ ਸਤਿਗੁਰ ਸ਼ਬਦ ਦਾ ਸ਼ਬਦ ਪੜ੍ਹਿਆ, ਜਿਸ ਦੀ ਅੱਖਰਾਂ ਵਾਲੀ ਨਹੀਂ ਲਿਖਾਈਆ। ਮੈਂ ਭੈ ਵਿਚ ਭੌ ਵਿਚ ਡਰਿਆ, ਨਿਉਂ ਕੇ ਸੀਸ ਨਿਵਾਈਆ। ਫੇਰ ਹੱਸ ਕੇ

❋

❋

ਕਿਹਾ ਓ ਮੇਰੇ ਮਿੱਤਰ ਅੜਿਆ, ਮੈਨੂੰ ਦੇ ਸਮਝਾਈਆ। ਕਿਸ ਬਿਧ ਤੇਰਾ ਘਾੜਨ ਘੜਿਆ, ਪ੍ਰਭ ਨੇ ਤੇਰੀ ਬਣਤ ਬਣਾਈਆ। ਜੇ ਤੂੰ ਅਗਨੀ ਅੱਗ ਕਦੇ ਨਹੀਂ ਸੜਿਆ, ਜਲਧਾਰਾ ਨਾ ਕੋਇ ਡੁਬਾਈਆ। ਸਚ ਦੱਸ ਤੂੰ ਕਿਸ ਦਵਾਰੇ ਖੜ੍ਹਿਆ, ਕਿਸ ਗ੍ਰਹਿ ਮੰਦਰ ਆਪਣੀ ਸੋਭਾ ਪਾਈਆ। ਸਤਿਗੁਰ ਸ਼ਬਦ ਕਹੇ ਚੇਤ ਆਹ ਤਕ ਜ਼ਰਿਆ, ਜ਼ੱਰਾ ਜ਼ੱਰਾ ਜ਼ੱਰਾ ਤੈਨੂੰ ਦਿਆਂ ਸਮਝਾਈਆ। ਮੇਰਾ ਖੇਲ ਉਸ ਪ੍ਰਭੂ ਨੇ ਕਰਿਆ, ਜੋ ਕਰਨਹਾਰ ਕਰਤਾ ਧੁਰਦਰਗਾਹੀਆ। ਮੈਂ ਓਸੇ ਗ੍ਰਹਿ ਮੰਦਰ ਦਵਾਰ ਵਿਚ ਪਲਿਆ, ਜਿਥੇ ਪਾਲਣ ਵਾਲੀ ਦਿਸੇ ਕੋਇ ਨਾ ਮਾਈਆ। ਹੁਣ ਵੇਖੀਂ ਮੇਰਾ ਬਲਿਆ, ਬਲਧਾਰੀ ਸਾਰੇ ਦੇਣੇ ਖਪਾਈਆ। ਕਿਉਂ ਓ ਮੇਰੇ ਸਾਹਿਬ ਦਾ ਹੁਕਮ ਕਦੇ ਨਾ ਟਲਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਸ਼ਬਦ ਕਿਸੇ ਕੋਲੋਂ ਨਾ ਜਾਵੇ ਛਲਿਆ, ਵਲ ਛਲ ਵਿਚ ਸਾਰੀ ਸ੍ਰਿਸ਼ਟੀ ਦਏ ਭੁਲਾਈਆ। ਹੁਣ ਮੈਂ ਮਾਤਲੋਕ ਦਾ ਡੇਰਾ ਮੱਲਿਆ, ਗ੍ਰਹਿ ਗ੍ਰਹਿ ਆਪਣਾ ਹੁਕਮ ਵਰਤਾਈਆ। ਸਚ ਪੁਛੇਂ ਸਤਿਗੁਰ ਸ਼ਬਦ ਹੋ ਕੇ ਜਨ ਭਗਤਾਂ ਦੇ ਕਾਇਆ ਮੰਦਰ ਅੰਦਰ ਅੱਜ ਦੀ ਰਾਤ ਤੋਂ ਜਾਣਾ ਚਲਿਆ, ਸੱਤ ਰੰਗ ਦਾ ਆਪਣਾ ਰੂਪ ਦੇਣਾ ਦਰਸਾਈਆ। ਨੰਨ੍ਹਿਆ ਬੱਚਿਆਂ ਨੂੰ ਕਹਿਣਾ ਆਉ ਮੇਰੇ ਬੱਲਿਆ, ਬੱਚੇ ਧੁਰ ਦੇ ਗੋਦ ਟਿਕਾਈਆ। ਜਿਥੇ ਪੁਰਖ ਅਕਾਲ ਦਾ ਦੀਪਕ ਜੋਤ ਬਲਿਆ, ਦੂਜੀ ਅਵਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਧਾਰ ਗਿਆ ਆ, ਦੋ ਜਹਾਨ ਨਜ਼ਰ ਕਿਸੇ ਨਾ ਆਈਆ। ਗੋਬਿੰਦ ਨੇ ਗੋਬਿੰਦ ਬਣਾਇਆ ਗਵਾਹ, ਬੇੜਾ ਧਰਮ ਦਾ ਕੰਧ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਸ਼ਹਾਦਤ ਦਿਉ ਭੁਗਤਾ, ਭਗਵਨ ਆਪਣਾ ਹੁਕਮ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੋ ਥਾਉਂ ਥਾਂ, ਬਿਨ ਅੱਖਾਂ ਅੱਖ ਉਠਾਈਆ। ਤੁਹਾਡੇ ਸਭ ਦੇ ਹੁੰਦਿਆਂ ਕਿਉਂ ਕਲਜੁਗ ਜੀਵਾਂ ਦੀ ਬੁਧੀ ਹੋ ਗਈ ਵਾਂਗ ਕਾਂ, ਚਾਰੋਂ ਕੁੰਟ ਕਾਗ ਵਾਂਗ ਕੁਰਲਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਨਾਮ ਕਲਮੇ ਵਾਲਾ ਨਜ਼ਰ ਕੋਇ ਨਾ ਆਈਆ। ਤੁਸੀਂ ਦੱਸੋ ਕਿਸ ਦੇ ਸਿਰ ਉਤੇ ਦਿਤੀ ਠੰਡੀ ਛਾਂ, ਕਲਜੁਗ ਅਗਨੀ ਤੋਂ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਵੇਖਣਾ ਮੂਲਾ, ਅੰਤਰ ਅੰਤਰ ਖੋਜ ਖੁਜਾਈਆ। ਮੈਂ ਕੋਈ ਲੰਗੜਾ ਨਹੀਂ ਲੂਲ੍ਹਾ, ਦੋ ਜਹਾਨ ਫਿਰਨ ਦੀ ਹਿੰਮਤ ਨਾ ਕੋਇ ਰਖਾਈਆ। ਮੈਂ ਕਿਸੇ ਨੂੰ ਨਹੀਂ ਭੂਲਾ, ਲੱਖ ਚੁਰਾਸੀ ਵੇਖਾਂ ਚਾਈਂ ਚਾਈਂਆ। ਯਾਦ ਕਰ ਲਉ ਜਦੋਂ ਬਦਲਿਆ ਸਤਿਗੁਰ ਸ਼ਬਦ ਨੇ ਬਦਲਿਆ ਅਸੂਲਾ, ਅਸਲ ਵਿਚੋਂ ਅਸਲ ਪਰਗਟਾਈਆ। ਜਿਸ ਦਾ ਫ਼ਰਮਾਨ ਹੁਕਮ ਸਦਾ ਮਾਕੂਲਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸਨੂੰ ਝੁਕਦੇ ਸੱਯਦੇ ਕਰਦੇ ਪੈਗ਼ੰਬਰ ਨਬੀ ਰਸੂਲਾ, ਰਸਮ ਵਿਚ ਕਸਮ ਖਾ ਕੇ ਆਪਣਾ ਝੱਟ ਲੰਘਾਈਆ। ਸਤਿਗੁਰ ਸ਼ਬਦ ਆਦਿ ਤੋਂ ਅੰਤ ਤਕ ਸਭ ਦਾ ਦੂਲ੍ਹਾ, ਦੁਲਹਨ ਲੱਖ ਚੁਰਾਸੀ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਜਣਾਈਆ। ਚੇਤ ਕਹੇ ਸਤਿਗੁਰ ਸ਼ਬਦ ਤੈਥੋਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਮੇਰੇ ਨਾਲ ਮੇਰਾ ਪ੍ਰੀਤਮ ਹੋ ਕੇ ਲਾਵੀਂ ਯਾਰੀ, ਯਰਾਨਾ ਕੂੜ ਨਾ ਕੋਇ ਰਖਾਈਆ। ਯਾਦ ਕਰ ਲੈ ਗੋਬਿੰਦ ਹੋ ਕੇ ਮਾਛੂਵਾੜੇ ਦੀ ਸੇਜ ਮਾਣੀ ਸੀ ਸੱਥਰ ਸੂਲਾਂ ਕੀਤੀ ਪਿਆਰੀ, ਮੁਹੱਬਤ ਇਕ ਨਾਲ ਜਣਾਈਆ। ਜੇ ਸਤਿਗੁਰ ਸ਼ਬਦ ਤੇਰੇ ਹੁੰਦਿਆਂ ਭਗਤਾਂ ਦੀ ਆਤਮਾ ਰਹਿ ਜਾਏ ਕੁਆਰੀ,

❋

❋

ਫੇਰ ਸਕੇ ਨਾ ਕੋਇ ਪ੍ਰਨਾਈਆ। ਧੰਨ ਭਾਗ ਤੇਰੀ ਲੋਕਮਾਤ ਆਈ ਵਾਰੀ, ਵਾਰਤਾ ਪਿਛਲੀ ਦੇ ਬਦਲਾਈਆ। ਤੇਰਾ ਜਸ ਹੋਵੇ ਆਤਮਾ ਰਸ ਹੋਵੇ ਮਨ ਵਸ ਹੋਵੇ ਬ੍ਰਹਮ ਤੇ ਪਾਰਬ੍ਰਹਮ ਰੂਪ ਬਣ ਜਾਏ ਨਰ ਤੇ ਨਾਰੀ, ਨਰ ਨਰਾਇਣ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਚੇਤ ਤੇਰਾ ਕਰਾਂ ਵਕਤ ਸੁਹੰਜਣਾ, ਲੋਕਮਾਤ ਵਡਿਆਈਆ। ਜਨ ਭਗਤਾਂ ਮੇਲਾ ਮਿਲਾਵਾਂ ਨਾਲ ਦਰਦ ਦੁੱਖ ਭੈ ਭੰਜਣਾ, ਭਵਸਾਗਰ ਪਾਰ ਕਰਾਈਆ। ਨੇਤਰ ਪਾ ਕੇ ਅਗੰਮੀ ਅੰਜਣਾ, ਨਿਜ ਨੈਣ ਦਿਆਂ ਖੁਲ੍ਹਾਈਆ। ਸਾਚੇ ਨਾਮ ਦਾ ਹੱਥ ਪਹਿਨਾ ਕੇ ਕੰਗਣਾ, ਬੰਧਨ ਇਕੋ ਦਿਆਂ ਦਰਸਾਈਆ। ਜਨ ਭਗਤੋ ਬਿਨਾ ਪੁਰਖ ਅਕਾਲ ਤੋਂ ਦੂਜਾ ਘਰ ਕਦੇ ਨਹੀਂ ਮੰਗਣਾ, ਝੋਲੀ ਕਿਸੇ ਅੱਗੇ ਨਾ ਡਾਹੀਆ। ਜਦੋਂ ਕਰੋ ਤੇ ਕਰੋ ਸ੍ਰੀ ਭਗਵਾਨ ਨੂੰ ਬੰਦਨਾ, ਪੰਜਾਂ ਤਤਾਂ ਵਾਲੇ ਨੂੰ ਸੀਸ ਨਾ ਕਦੇ ਝੁਕਾਈਆ। ਸਤਿਗੁਰ ਉਹ ਜੋ ਸ਼ਬਦ ਦੀ ਧਾਰ ਤੁਹਾਡੀ ਆਤਮਾ ਨਾਲ ਹੰਢਣਾ, ਸਰੀਰ ਛਡਣ ਤੋਂ ਬਾਦ ਤੁਹਾਡਾ ਮਾਲਕ ਬਣ ਕੇ ਸਚਖੰਡ ਲੈ ਜਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਚੇਤ ਕਹੇ ਸਤਿਗੁਰ ਸ਼ਬਦ ਮੇਰੀ ਅਰਦਾਸ, ਬੇਨੰਤੀ ਇਕ ਸੁਣਾਈਆ। ਮੈਨੂੰ ਯਾਦ ਆ ਗਿਆ ਜੇ ਬਸੰਤ ਕੌਰ ਦਾ ਲਿਆਂਦਾ ਹੋਵੇ ਗਲਾਸ, ਤੇ ਘਰ ਵਾਲੇ ਹਾਜ਼ਰ ਦੇਣ ਕਰਾਈਆ। ਫੇਰ ਜੇ ਦੁਆਬਿਉਂ ਆਈ ਹੋਵੇ ਖਾਟ, ਤੇ ਹੀਆਂ ਸੇਰੂ ਪਾਵੇ ਉਪਰ ਦੇਣ ਉਠਾਈਆ। ਜੇ ਤਿੰਨ ਰੰਗ ਦੀ ਚਾਦਰ ਦਾ ਨਾਲ ਹੋਵੇ ਲਬਾਸ, ਖੋਲ੍ਹ ਕੇ ਗੁਰਮੁਖਾਂ ਦੇਣ ਵਖਾਈਆ। ਜੇਹੜੀਆਂ ਛੋਟੀਆ ਮੋਟੀਆਂ ਵਸਤੂਆਂ ਰੱਖੀਆਂ ਵਿਚ ਪਰਾਤ, ਟਕਿਆਂ ਵਾਲੀ ਦਿਉ ਹਿਲਾਈਆ। ਜਨ ਭਗਤੋ ਅੱਜ ਤੋਂ ਸਮਝ ਲੈਣੀ ਇਕੋ ਬਾਤ, ਅੱਗੇ ਭੁੱਲ ਰਹੇ ਨਾ ਰਾਈਆ। ਕਿਸੇ ਭਗਤ ਦੇ ਸਰੀਰ ਛਡਣ ਤੋਂ ਪਿਛੋਂ ਕਿਸੇ ਨੂੰ ਕੋਈ ਕਿਸੇ ਬਖ਼ਸ਼ਣੀ ਨਹੀਂ ਦਾਤ, ਮੰਜਾ ਪੀੜ੍ਹਾ ਲੀੜਾ ਭਾਂਡਾ ਬਸਤਰ ਗਲਾਸ ਭੇਟਾ ਕਦੇ ਨਾ ਕਿਸੇ ਨੂੰ ਕਰਾਈਆ। ਅੱਜ ਤੋਂ ਤੁਹਾਡਾ ਧਰਮ ਦਾ ਬਦਲ ਗਿਆ ਰਾਜ, ਕਲਜੁਗ ਦੀ ਕੂੜੀ ਕਿਰਿਆ ਦੇਣੀ ਗਵਾਈਆ। ਹੁਣ ਤੁਹਾਡੇ ਸਤਿਗੁਰ ਸ਼ਬਦ ਨੇ ਨਵਾਂ ਸਾਜਣਾ ਸਾਜ, ਸਾਜਣ ਇਕੋ ਇਕ ਅਖਵਾਈਆ। ਜਨ ਭਗਤੋ ਆਪਣੇ ਸੀਸ ਤੋਂ ਲਾਹ ਕੇ ਤਾਜ, ਦਸਤਾਰਾਂ ਪੰਜਾਂ ਪਿਆਰਿਆਂ ਸਿਰ ਟਿਕਾਈਆ। ਜੇ ਪਿਛੇ ਸੁੱਤੇ ਰਹੇ ਤੇ ਹੁਣ ਜਾਣਾ ਜਾਗ, ਅੱਗੇ ਸੌਣ ਦਾ ਲੇਖਾ ਦੇਣਾ ਮੁਕਾਈਆ। ਹੁਣ ਭਗਤ ਤੇ ਭਗਵਾਨ ਦਾ ਬਣਨਾ ਸਮਾਜ, ਜਗਤ ਵੰਡ ਨਾ ਕੋਇ ਵਖਾਈਆ। ਅੱਜ ਤੋਂ ਸਮਝ ਲੈਣਾ ਤੁਹਾਡੇ ਤੋਂ ਵੱਡਾ ਨਾ ਕੋਇ ਸੰਤ ਤੇ ਨਾ ਕੋਇ ਸਾਧ, ਸੋ ਸੰਤ ਜੋ ਆਪਣੇ ਪ੍ਰਭ ਨੂੰ ਮਿਲ ਕੇ ਆਪਣਾ ਰੰਗ ਲਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਚੇਤ ਕਹੇ ਸਤਿਗੁਰ ਸ਼ਬਦ ਮੈਂ ਆਪਾ ਤੈਥੋਂ ਵਾਰਿਆ, ਘੋਲੀ ਘੋਲ ਘੁਮਾਈਆ। ਕਦੀ ਤੂੰ ਗੋਬਿੰਦ ਪੁਰਖ ਅਕਾਲ ਦਾ ਸੁਤ ਦੁਲਾਰਿਆ, ਲੋਕਮਾਤ ਆਪਣੀ ਖੇਲ ਖਿਲਾਈਆ। ਫੇਰ ਛਡ ਕੇ ਪੰਜ ਤਤ ਅਕਾਰਿਆ, ਜੋਤੀ ਜੋਤ ਵਿਚ ਸਮਾਈਆ। ਹੁਣ ਪੁਰਖ ਅਕਾਲ ਨੇ ਤੇਰਾ ਖੇਲ ਵਿਚਾਰਿਆ, ਆਪਣੀ ਦਇਆ ਕਮਾਈਆ। ਤੂੰ ਆਇਉਂ ਬਣ ਕੇ ਦੂਲ੍ਹਾ ਨਿਰਗੁਣ ਨਿਰਵੈਰ ਨਿਰਾਕਾਰਿਆ, ਨਿਰੰਕਾਰ ਹੋ ਕੇ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਚੇਤ ਸੰਮਤ

❋

❋

ਸੱਤ ਦੀ ਸਤਿ ਵਾਲੀ ਤਿਆਰੀ, ਤ੍ਰੈਗੁਣ ਅਤੀਤਾ ਹੋ ਕੇ ਦਿਆਂ ਦ੍ਰਿੜਾਈਆ। ਮੇਰੀ ਧਾਰ ਦੀ ਧਾਰ ਪੰਚ ਦੇ ਪੰਚ ਲਿਖਾਰੀ, ਪੰਚਮ ਦਾ ਲੇਖਾ ਪੂਰ ਕਰਾਈਆ। ਜਿਨ੍ਹਾਂ ਦੀ ਪਰਮ ਪੁਰਖ ਨੇ ਪੈਜ ਸਵਾਰੀ, ਸਿਰ ਆਪਣਾ ਹੱਥ ਟਿਕਾਈਆ। ਉਨ੍ਹਾਂ ਦੇ ਸੀਸ ਤੇ ਰੱਖਣੀ ਆਪ ਦਸਤਾਰੀ, ਮਿਹਰਵਾਨ ਹੋ ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਦੇ ਘਰ ਨਾ ਕੋਇ ਪੁਰਖ ਤੇ ਨਾ ਕੋਇ ਨਾਰੀ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਦੇਸ਼ਾ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਕਹੇ ਚੇਤ ਤੈਨੂੰ ਹੋਏ ਚਾਉ ਘਨੇਰਾ, ਅੰਤਰ ਵੱਜੇ ਵਧਾਈਆ। ਭਗਤ ਭਗਵਾਨ ਦਾ ਬਣਿਆ ਬੇੜਾ, ਮਲਾਹ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਘਰ ਦੋਹਾਂ ਦਾ ਡੇਰਾ, ਵੱਖਰਾ ਮੰਦਰ ਨਾ ਕੋਇ ਜਣਾਈਆ। ਇਕੋ ਗ੍ਰਹਿ ਸੁਹੰਜਣਾ ਵਿਹੜਾ, ਇਕੋ ਬੰਕ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੁਖ਼ਨ ਇਕ ਅਲਾਈਆ। ਪੰਜ ਪਿਆਰੇ ਹੱਥ ਨਾਲ ਮਿਲਾਉਣਾ ਹੱਥ, ਹੱਥ ਛੁਟ ਕਦੇ ਨਾ ਜਾਈਆ। ਇਥੇ ਓਥੇ ਕਦੇ ਨਹੀਂ ਹੋਣਾ ਵੱਖ, ਵੱਖਰਾ ਘਰ ਨਾ ਕੋਇ ਵਖਾਈਆ। ਜਨ ਭਗਤੋ ਲੋਕ ਲੱਜਿਆ ਵਿਚ ਕਦੀ ਸ਼ਰਮ ਨਹੀਂ ਕਰਨੀ ਅੱਖ, ਸਨਮੁਖ ਹੋ ਕੇ ਬੈਠਣਾ ਚਾਈਂ ਚਾਈਂਆ। ਵਿਛੋੜੇ ਵਿਚ ਇਕ ਦੂਜੇ ਤੋਂ ਕਦੇ ਨਹੀਂ ਜਾਣਾ ਨੱਸ, ਪਲੂ ਜਗਤ ਵਾਲਾ ਛੁਡਾਈਆ। ਯਾਦ ਕਰ ਲਉ ਤੁਸੀਂ ਸਤਿਗੁਰ ਸ਼ਬਦ ਦੇ ਜਾਲ ਵਿਚ ਗਏ ਫਸ, ਤੁਹਾਡਾ ਸੱਜਣ ਮਿਤਰ ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਪੰਜ ਦਰਬਾਰੀ ਹੱਥ ਨਾਲ ਹੱਥ ਘੁੱਟੋ, ਘੁੱਟ ਕੇ ਦਿਉ ਵਖਾਈਆ। ਕੂੜੀ ਕਿਰਿਆ ਦੀ ਜੜ੍ਹ ਪੁੱਟੋ, ਪਟਣੇ ਵਾਲਾ ਆਪਣੇ ਹਿਰਦੇ ਵਿਚ ਰਖਾਈਆ। ਸ਼ੌਹ ਦਰਿਆ ਵਿਚ ਸੁੱਟੋ, ਜਿਥੋਂ ਫੇਰ ਬਾਹਰ ਨਾ ਕੋਇ ਕਢਾਈਆ। ਸਤਿਗੁਰ ਦੇ ਪਿਆਰ ਦਾ ਲਾਹਾ ਲੁੱਟੋ, ਹਿਰਦੇ ਹਿਰਦੇ ਵਿਚੋਂ ਪਰਗਟਾਈਆ। ਹੱਥ ਮਿਲਾਉਣ ਨਾਲ ਚੁਰਾਸੀ ਵਿਚੋਂ ਛੁੱਟੋ, ਰਾਏ ਧਰਮ ਦੇਵੇ ਨਾ ਕਿਸੇ ਸਜ਼ਾਈਆ। ਸਤਿਗੁਰ ਸ਼ਬਦ ਤੁਹਾਨੂੰ ਫੜ ਕੇ ਲੈ ਜਾਏ ਧਰਮ ਧਾਰ ਦੇ ਗੁਟੋਂ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਪੰਚ ਲਿਖਾਰੀ ਲਿਖ ਦਿਉ ਧੁਰ ਦਾ ਲੇਖ, ਹੱਥ ਹੱਥ ਨਾਲ ਮਿਲਾਈਆ। ਸਾਡਾ ਸਤਿਗੁਰ ਸ਼ਬਦ ਤੇ ਸ਼ਬਦ ਸਤਿਗੁਰ ਦਸਮੇਸ਼, ਬਿਨਾ ਸ਼ਬਦ ਤੋਂ ਸਤਿਗੁਰ ਨਜ਼ਰ ਕੋਇ ਨਾ ਆਈਆ। ਅਸੀਂ ਵਸਣਾ ਉਸ ਦੇ ਦੇਸ, ਜਿਸ ਦਾ ਦੇਸ ਸਚਖੰਡ ਸਾਚਾ ਸੋਭਾ ਪਾਈਆ। ਅਸੀਂ ਬਦਲ ਦੇਣੀ ਅੱਜ ਤੋਂ ਆਪਣੇ ਜਨਮ ਕਰਮ ਦੀ ਰੇਖ, ਰਿਖੀਆਂ ਮੁਨੀਆਂ ਦੀ ਲੋੜ ਰਹੇ ਨਾ ਰਾਈਆ। ਜਿਸ ਨੇ ਲੇਖਾ ਮੁਕਾ ਦੇਣਾ ਪੈਗ਼ੰਬਰ ਪੀਰ ਔਲੀਏ ਸ਼ੇਖ਼, ਮੁਸਾਇਕਾਂ ਡੇਰਾ ਢਾਹੀਆ। ਉਸ ਸਤਿਗੁਰ ਸ਼ਬਦ ਦੇ ਨਾਲ ਮਿਲ ਗਏ ਜਿਸ ਵਿਚ ਮਿਲ ਕੇ ਰਹਿਣਾ ਹਮੇਸ਼, ਵਿਛੋੜਾ ਨਜ਼ਰ ਕੋਇ ਨਾ ਆਈਆ। ਪਹਿਲੀ ਚੇਤ ਕਹੇ ਜਨ ਭਗਤੋ ਮੇਰਾ ਇਕ ਸੰਦੇਸ਼, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟੇ ਕਲੇਸ਼, ਕਲਕਾਤੀ ਰਹਿਣ ਕੋਇ ਨਾ ਪਾਈਆ।

❋

❋