ਪੁਸਤਕਾਲਾਭਾਗ ੨੨

੩ ਚੇਤ ਸ਼ਹਿਨਸ਼ਾਹੀ ਸੰਮਤ ੭ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਤਿੰਨ ਚੇਤ ਕਹੇ ਸੋਹਿਆ ਦਵਾਰਾ ਗੁਰਮੁਖ, ਸਤਿਗੁਰ ਸ਼ਬਦ ਸ਼ਬਦ ਸੁਹਾਈਆ। ਅਵਤਾਰ ਪੈਗ਼ੰਬਰ ਤਕੋ ਸਨਮੁਖ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਜਨ ਭਗਤੋ ਤੁਹਾਡਾ ਜਨਮ ਕਰਮ ਰਹੇ ਕੋਇ ਨਾ ਦੁੱਖ, ਦੁਖੜਾ ਦੂਰ ਕਰਾਈਆ। ਤੁਸੀਂ ਸਤਿਗੁਰ ਦੀ ਜਨਮੇ ਵਿਚੋਂ ਕੁੱਖ, ਨਾਤਾ ਤੁੱਟਿਆ ਜੰਮਣ ਵਾਲੀ ਮਾਈਆ। ਆਤਮ ਪਰਮਾਤਮ ਮਾਨਣਾ ਸਚ ਦਵਾਰੇ ਸੁਖ, ਸੂਖਮ ਆਪਣਾ ਰੰਗ ਰੰਗਾਈਆ। ਧੁਰ ਦੇ ਬੱਚਿਉ ਧਰਮ ਦੀ ਧਾਰ ਜਾਣਾ ਉਠ, ਸੋਇਆ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ। ਗੁਰਮੁਖੋ ਗੁਰਮੁਖ ਦਵਾਰੇ ਤੁਹਾਡੀ ਮੌਲੇ ਰੁੱਤ, ਰੁਤੜੀ ਤੁਹਾਡੀ ਆਪ ਮਹਿਕਾਈਆ। ਤੁਸੀਂ ਸਾਰੇ ਉਸ ਪ੍ਰਭੂ ਦੇ ਸੁਤ , ਜੋ ਆਦਿ ਜੁਗਾਦੀ ਪਿਤਾ ਮਾਈਆ। ਤੁਹਾਡਾ ਭਾਗ ਨਾ ਜਾਏ ਨਿਖੁੱਟ, ਜਨਮ ਕਰਮ ਦਾ ਡੇਰਾ ਢਾਹੀਆ। ਆਤਮ ਧਾਰ ਨਾ ਜਾਵੇ ਟੁੱਟ, ਟੁੱਟਿਆਂ ਲਏ ਜੁੜਾਈਆ। ਚੁਰਾਸੀ ਗੇੜਾ ਜਾਏ ਛੁਟ, ਅੱਗੇ ਦੇਵੇ ਨਾ ਕੋਇ ਸਜ਼ਾਈਆ। ਵੇਖੋ ਰਵਦਾਸ ਹੁੰਦਾ ਖ਼ੁਸ਼, ਖ਼ੁਸ਼ੀਆਂ ਹਾਲ ਸੁਣਾਈਆ। ਪੁਰਖ ਅਕਾਲ ਨੂੰ ਰਿਹਾ ਪੁਛ, ਸਹਿਜ ਸਹਿਜ ਮੰਗ ਮੰਗਾਈਆ। ਪ੍ਰਭੂ ਵੇਖ ਕਲਜੁਗ ਮਚਾਈ ਲੁੱਟ, ਲੁਟੇਰਾ ਬਣਿਆ ਥਾਉਂ ਥਾਈਂਆ। ਅੰਮ੍ਰਿਤ ਮਿਲੇ ਕਿਸੇ ਨਾ ਘੁੱਟ, ਅਠ ਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਮੇਰੇ ਦੀਨ ਦਿਆਲ ਮੈਂ ਜੇਹੜੇ ਤੇਰੀ ਯਾਦ ਵਿਚ ਪੁਰਾਣੇ ਟੁੱਟੇ ਗੰਢੇ ਜੁੱਤ, ਪੁਰਾਣਾ ਜੂਤਾ ਦਏ ਗਵਾਹੀਆ। ਚਮਿਆਰ ਦੀ ਆਰ ਰਹੀ ਨਾ ਛੁਪ, ਸਭ ਨੂੰ ਨਜ਼ਰੀ ਆਈਆ। ਇਹਨਾਂ ਵਿਚੋਂ ਬਹੁਤੇ ਜੇਹੜੇ ਗੰਗਾ ਜਾਂਦੇ ਮੇਰੇ ਕੋਲ ਗਏ ਰੁਕ, ਗੰਢ ਪੁਆ ਕੇ ਬਣੇ ਪਾਂਧੀ ਰਾਹੀਆ। ਮੈਂ ਸੰਦੇਸ਼ਾ ਦੇਂਦਾ ਰਿਹਾ ਓ ਗੁਰਮੁਖੋ ਗਾਉਣੀ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫੇਰ ਤੁਹਾਡਾ ਪੈਂਡਾ ਜਾਏ ਮੁਕ, ਅੱਗੇ ਪੰਧ ਨਾ ਕੋਇ ਵਖਾਈਆ। ਤੁਸਾਂ ਤੱਟ ਕਿਨਾਰੇ ਜਾ ਕੇ ਪਾਉਣੀ ਨਹੀਂ ਲੁੱਟ, ਲੁਟੇਰਾ ਰੂਪ ਨਾ ਕੋਇ ਵਖਾਈਆ। ਨਾਲੇ ਹੱਸ ਕੇ ਕਹਿ ਦੇਂਦਾ ਉਹ ਵੇਖੋ ਭਗਵਾਨ ਮੇਰਾ ਖੁਸ਼, ਮੇਰੀ ਰੰਬੀ ਨਾਲ ਤੁਹਾਡੀ ਟੁੱਟਿਆਂ ਦੀ ਗੰਢ ਪਵਾਈਆ। ਆਰ ਕਦੇ ਨਾ ਜਾਵੇ ਰੁਕ, ਆਰ ਪਾਰ ਵਿੰਨ੍ਹ ਕੇ ਤੁਹਾਨੂੰ ਪ੍ਰਭ ਦਾ ਚਿੰਨ੍ਹ ਵਖਾਈਆ। ਇਹ ਟੁੱਟਾ ਜੂਤਾ ਕਹੇ ਮੈਂ ਚਮਾਰ ਦੇ ਸਾਥੀ ਸਾਰੇ ਲਿਆਂਦੇ ਖਿੱਚ, ਗੁਰਮੁਖ ਦੇ ਦਵਾਰੇ ਦਿਤੇ ਬਹਾਈਆ। ਜਿਹੋ ਜਿਹਾ ਚਮਿਆਰ ਗ਼ਰੀਬ ਉਸ ਨੇ ਪੁੱਠੀ ਮੰਜੀ ਉਤੇ ਭਗਵਾਨ ਬਹਾ ਲਿਆ ਆਪ ਹੋ ਗਿਆ ਚੁੱਪ, ਮੁਖੋਂ ਬਚਨ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜੁੱਤੀ ਕਹੇ ਭਗਤੋ ਮੈਂ ਚਲਦੀ ਚਲਦੀ ਗਈ ਘਸ, ਪੁਰਾਣੀ ਹੋ ਕੇ ਆਪਣਾ ਆਪ ਤੁੜਾਈਆ। ਤੀਰਥ ਤੱਟਾਂ ਫਿਰੀ ਪੈਂਡਾ ਮੁਕਾਇਆ ਨੱਸ ਨੱਸ, ਭੱਜੀ ਵਾਹੋ ਦਾਹੀਆ। ਜੰਗਲਾਂ ਜੂਹਾਂ ਆਸਣ ਬੈਠੀ ਘੱਤ, ਟਿਲਿਆਂ ਡੇਰੇ ਲਾਈਆ। ਅਗਨੀ ਨਾਲ ਸੁਕਾਈ ਰੱਤ, ਜਲਧਾਰਾ ਨਾਲ ਠਰਾਈਆ। ਧੀਰਜ ਰੱਖਿਆ ਜਤ, ਸੰਤੋਖ ਵਿਚ ਸਮਾਈਆ। ਹੋਕਾ ਦਿਤਾ ਜਗਤ ਜਗਿਆਸੂਓ ਕੋਈ ਮਿਲਾ ਦਿਉ ਮੇਰਾ ਪਰਮੇਸ਼ਵਰ ਪਤਿ, ਜੋ ਵਿਛੜੀ ਆਪਣੇ ਨਾਲ ਜੁੜਾਈਆ। ਮੇਰਾ ਪੂਰਾ ਕਰ ਦੇ ਹੱਕ, ਹਕੀਕਤ ਰਹੇ ਨਾ ਰਾਈਆ। ਟੁੱਟੀ ਜੁੱਤੀ ਕਹੇ ਰਵਦਾਸ ਖ਼ੁਸ਼ੀ ਨਾਲ ਕਹਿੰਦਾ ਮੈਨੂੰ ਆਪਣੀ ਵੇਖੋ ਅੰਦਰ ਅੱਖ, ਬਿਨ ਅੱਖਾਂ ਅੱਖ ਉਠਾਈਆ। ਨਾਲੇ ਜ਼ੋਰ ਨਾਲ ਆਰ ਦੇਂਦਾ ਧੱਕ, ਤਲੀ ਨਾਲ ਦਬਾਈਆ। ਫੇਰ ਖ਼ੁਸ਼ੀ ਨਾਲ ਪਵੇ ਹੱਸ, ਆਓ ਜੁੱਤੇ

❋

❋

ਗੰਢਾਉਣ ਵਾਲਿਓ ਤੁਹਾਨੂੰ ਦੱਸਾਂ ਸਚ, ਸਚ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਟੁੱਟੀ ਜੁੱਤੀ ਕਹੇ ਇਕ ਦਿਨ ਰਵਦਾਸ ਨੇ ਆਰ ਦੱਬੀ, ਦੱਬ ਕੇ ਦਿਤੀ ਹਿਲਾਈਆ। ਉਸ ਨੂੰ ਨੂਰ ਨਜ਼ਰ ਆਇਆ ਰੱਬੀ, ਅਲਾਹੀ ਬੇਪਰਵਾਹੀਆ। ਓਸ ਆਪਣੀ ਆਸਾ ਸੱਦੀ, ਸੱਦ ਕੇ ਦਿਤਾ ਸੁਣਾਈਆ। ਨਾਲੇ ਵੇਖਿਆ ਪ੍ਰਭੂ ਦਾ ਖੇਲ ਅਵਤਾਰ ਪੈਗ਼ੰਬਰ ਗੁਰੂਆਂ ਦੀ ਚਲਾਉਂਦਾ ਗੱਦੀ, ਸ਼ਹਿਨਸ਼ਾਹ ਹੋ ਕੇ ਆਪਣਾ ਆਪ ਛੁਪਾਈਆ। ਭਗਤਾਂ ਦਾ ਵੇਲਾ ਆਉਂਦਾ ਕਦੀ, ਆਪਣਿਆਂ ਕਦਮਾਂ ਉਤੇ ਝੁਕ ਕੇ ਤਾਲੀ ਦਿਤੀ ਵਜਾਈਆ। ਜਾਂ ਤੱਕਿਆ ਤੇ ਵੇਖੀ ਚੌਧਵੀਂ ਸਦੀ, ਸਦਮੇ ਭਰੀ ਲੋਕਾਈਆ। ਫੇਰ ਤੱਕਿਆ ਅਗਿਆਨ ਦੀ ਅੰਧੇਰੀ ਵਗੀ, ਸਤਿ ਧਰਮ ਗਈ ਉਡਾਈਆ। ਪੰਚ ਸ਼ਬਦ ਦੀ ਧੁੰਨ ਕਿਸੇ ਅੰਦਰ ਨਾ ਦਿਸੇ ਵੱਜੀ, ਅਨਾਦੀ ਨਾਦ ਨਾ ਕੋਇ ਸੁਣਾਈਆ। ਫੇਰ ਧਿਆਨ ਮਾਰਿਆ ਪ੍ਰਭ ਦੀ ਕਿਰਪਾ ਨਾਲ ਜਨ ਭਗਤਾਂ ਦੀ ਜੋਤ ਹੋਣੀ ਜਗੀ, ਪੰਜਾਂ ਤਤਾਂ ਦਾ ਮਾਲਕ ਪੰਜ ਦਾਨ ਸ਼ਮਾਂ ਕਰੇ ਰੁਸ਼ਨਾਈਆ। ਉਸ ਵੇਲੇ ਇਕ ਸਭਾ ਲੱਗਣੀ ਵੱਡੀ, ਹਰਿ ਵੱਡਾ ਦਏ ਵਡਿਆਈਆ। ਰਵਦਾਸ ਨੇ ਕਿਹਾ ਭਗਤਾਂ ਦੀ ਮੈਲ ਪੰਜਾਂ ਧੋਬੀਆਂ ਗਠੜੀ ਹੋਣੀ ਬੱਧੀ, ਭਾਰ ਮੋਢਿਆਂ ਉਤੇ ਟਿਕਾਈਆ। ਜਗਤ ਦੀ ਧਾਰ ਹੋਣੀ ਬਦੀ, ਪੰਜ ਪੰਜਾਂ ਤਤਾਂ ਵਿਚ ਸਮਾਈਆ। ਪੰਜਾਂ ਬੋਦੀ ਖੁਲ੍ਹੀ ਹੋਣੀ ਛੱਡੀ, ਆਪਣਾ ਵੇਸ ਵਟਾਈਆ। ਪੰਜ ਬੁੱਲ ਬੈਠੇ ਹੋਣ ਰੰਗੀ, ਆਪਣਾ ਰੰਗ ਚੜ੍ਹਾਈਆ। ਪੰਜ ਵਿੰਗਿਆਂ ਟੇਡਿਆਂ ਡੰਡਿਆਂ ਵਾਲੇ ਸਭ ਨੂੰ ਦੇਣ ਦੰਡੀ, ਕਲਜੁਗ ਦਾ ਡਿੰਗਾ ਟੇਢਾ ਰਸਤਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਆਰ ਕਹੇ ਓ ਮੈਨੂੰ ਸਾਰੇ ਕਹਿੰਦੇ ਆਰ, ਜੁਗ ਜੁਗ ਸਿਫ਼ਤ ਸਾਲਾਹੀਆ। ਪਰ ਗੁਰਮੁਖੋ ਯਾਦ ਰਖ਼ਿਉ ਮੈਂ ਜਦੋਂ ਹੋਵਾਂ ਤੇ ਹੋਵਾਂ ਆਰ ਪਾਰ, ਤੇ ਨਵੇਂ ਪੁਰਾਣੇ ਵਿੰਨ੍ਹ ਕੇ ਦਿਆਂ ਵਖਾਈਆ। ਮੈਂ ਟੁੱਟੇ ਗੰਢਾਂ ਤੇ ਵਿਗੜੇ ਦਿਆਂ ਸਵਾਰ, ਆਪਣਾ ਸਵਾਰਥ ਨਾ ਕੋਇ ਰਖਾਈਆ। ਮੈਨੂੰ ਇਕ ਦਿਨ ਹੱਸ ਕੇ ਕਿਹਾ ਰਵਦਾਸ ਚਮਾਰ, ਮੁੱਠ ਵੱਲੋਂ ਚੁੰਮ ਕੇ ਖ਼ੁਸ਼ੀ ਨਾਲ ਹਸਾਈਆ। ਨਾਲੇ ਚਪੇੜ ਮਾਰੀ ਨਾਲੇ ਕਿਹਾ ਕਮਲੀਏ ਕਦੇ ਬਣ ਨਾ ਜਾਵੀਂ ਗ਼ੱਦਾਰ, ਆਪਣੀ ਮਨਸਾ ਨਾ ਲਈਂ ਬਦਲਾਈਆ। ਕਿਉਂ ਕਲਜੁਗ ਦਾ ਸਮਾਂ ਆਉਣਾ ਚਾਰੋਂ ਕੁੰਟ ਹੋਣਾ ਅੰਧਿਆਰ, ਸਚ ਦਾ ਚੰਦ ਨਾ ਕੋਇ ਚਮਕਾਈਆ। ਗੁਰੂ ਚੇਲਾ ਨਹੀਂ ਰਹਿਣੇ ਯਾਰ, ਮੁਰੀਦ ਮੁਰਸ਼ਦ ਨਾ ਸੰਗ ਨਿਭਾਈਆ। ਸਚ ਦੀ ਸਚ ਨਹੀਂ ਰਹਿਣੀ ਗੁਫ਼ਤਾਰ, ਸਤਿ ਨਾਲ ਸਤਿ ਨਾ ਕੋਇ ਰਖਾਈਆ। ਝਗੜਾ ਪੈ ਜਾਣਾ ਪੁਰਖ ਤੇ ਨਾਰ, ਘਰ ਘਰ ਹੋਵੇ ਲੜਾਈਆ। ਧਰਮ ਰਹਿਣਾ ਨਹੀਂ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਅੱਠ ਸੱਠ ਅੰਮ੍ਰਿਤ ਰਸ ਨਾ ਕੋਇ ਭਰਾਈਆ। ਜਗਤ ਜਹਾਨ ਕਰੇ ਵਿਭਚਾਰ, ਭੈਣ ਭਾਈਆ ਅੱਖ ਬਦਲਾਈਆ। ਉਸ ਵੇਲੇ ਫੇਰ ਖੇਲ ਹੋਣਾ ਅਪਰ ਅਪਾਰ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਇਕ ਸਤਿਗੁਰ ਸ਼ਬਦ ਸ਼ਬਦ ਹੋਣਾ ਸਿਕਦਾਰ, ਸਿਰ ਸਿਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਰਵਦਾਸ ਕਿਹਾ ਮੋਹੇ ਬਚਨ ਨਾ ਭੂਲਾ, ਅਭੂਲੋ ਦਿਆਂ ਦ੍ਰਿੜਾਈਆ। ਤੀਨਾ ਜ਼ਮੋ ਜ਼ਖ਼ਤੇ ਜ਼ਬੀਂ ਕਾਜ਼ੀਨਾ ਕਮਾਲੋ ਕਾਸੇ ਨਾਜ਼ਾਈਆ। ਆਰੇ ਉਸ ਵੇਲੇ ਬਦਲਣਾ ਸਭ ਅਸੂਲੋ, ਅਸਲ ਅਸਲ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਰਵਦਾਸ ਕਿਹਾ ਆਰੇ ਰਹੀਂ ਨਾ ਸੋਤੀ, ਸੁਤਿਆਂ ਦੇਣਾ ਜਗਾਈਆ। ਜਗਤ ਜਹਾਨ ਹੋਣਾ ਲੰਗੜਾ ਲੂਲ੍ਹਾ ਕੂੜ ਦੀ ਬੰਨ੍ਹਣੀ ਤੇੜ ਲੰਗੋਟੀ, ਲੰਗੋਟਿਆਂ ਵਾਲੇ ਦੇਣ ਗਵਾਹੀਆ। ਉਸ ਵੇਲੇ ਆਵੇ ਰਵਦਾਸ ਚਮਿਆਰ ਦੇ ਗ੍ਰਹਿ ਦਵਾਰੇ, ਗੁਰਮੁਖ ਰੂਪ ਹੋਏ ਸੰਸਾਰੇ, ਪ੍ਰਭੂ ਦੇ ਭਗਤ ਇਕੱਠੇ ਹੋਣ ਦੁਲਾਰੇ, ਜਿਨ੍ਹਾ ਦਾ ਦੂਲ੍ਹਾ ਇਕੋ ਨਜ਼ਰੀ ਆਈਆ। ਪੁਰਾਣੇ ਜੁਤਿਆਂ ਵਾਂਗ ਪੁਰਾਣੇ ਜਨਮ ਕਰਮ ਸਾਰਿਆਂ ਦੀ ਪਾਵੇ ਸਾਰੇ, ਮਹਾਂਸਾਰਥੀ ਆਪ ਦਇਆ ਕਮਾਈਆ। ਨਿਰਗੁਣ ਜੋਤ ਨਿਰਵੈਰ ਕਰ ਅਕਾਰੇ, ਨਿਰਾਕਾਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਆਰ ਕਹੇ ਰਵਦਾਸਾ ਮੈਨੂੰ ਫੇਰ ਲਿਆਵੀਂ ਨਾ ਉਤੇ ਗੰਗਾ, ਗੰਗਾ ਦੀ ਲੋੜ ਰਹੇ ਨਾ ਰਾਈਆ। ਮੈਂ ਇਕੋ ਵਸਤ ਪ੍ਰੇਮ ਦੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭੂ ਤੋਂ ਵਰ ਮੰਗ ਲੈ ਅੱਗੇ ਵਾਸਤੇ ਤੇਰਿਆਂ ਭਗਤਾਂ ਦਾ ਪੈਰ ਹੋਵੇ ਕਦੇ ਨਾ ਨੰਗਾ, ਪ੍ਰਭੂ ਤੂੰ ਭਗਵਾਨ ਹੋ ਕੇ ਮਿਹਰਵਾਨ ਹੋ ਕੇ ਜਨ ਭਗਤ ਦਵਾਰੇ ਨੰਗੀਂ ਪੈਰੀਂ ਭੱਜੀਂ ਚਾਈਂ ਚਾਈਂਆ। ਉਸ ਵੇਲੇ ਤੇਰੀ ਨਿਸ਼ਾਨੀ ਸਾਹਿਬ ਸੁਲਤਾਨੀ ਧਰਮ ਦੀ ਧਾਰ ਕਹੇ ਰਵਦਾਸ ਦੀ ਆਰ ਹੋਵੇ ਹੱਥ ਸਤਰੰਗਾ, ਰੰਗਤ ਸਭ ਦੀ ਦੇਣੀ ਬਦਲਾਈਆ। ਪ੍ਰੇਮੀ ਪ੍ਰੀਤਮ ਹੋ ਕੇ ਪੁਰਖ ਅਕਾਲ ਦੇਣਾ ਸੰਗਾ, ਸਗਲਾ ਸੰਗ ਰਖਾਈਆ। ਖਾ ਕੇ ਭਗਤਾਂ ਦੇ ਘਰ ਘਰ ਦਾ ਸੁੱਕਾ ਮੰਡਾ, ਰਵਦਾਸ ਦਾ ਪਿਛਲਾ ਲੇਖਾ ਪੂਰਾ ਦੇਣਾ ਕਰਾਈਆ। ਯਾਦ ਕਰ ਲੈ ਜਿਸ ਤਰਾਂ ਭਗਤਾਂ ਨੂੰ ਖਵਾਂਦਾ ਰਿਹੋਂ ਕੱਚਾ ਗੰਢਾ, ਉਸ ਤਰ੍ਹਾਂ ਤੈਨੂੰ ਵੀ ਖਾਣਾ ਪਏ ਥਾਉਂ ਥਾਈਂਆ। ਜਵਾਂ ਦੀ ਰੋਟੀ ਨਾਲ ਦੇਵੇ ਕੋਈ ਨਾ ਪਾਣੀ ਠੰਡਾ, ਕੋਸਾ ਕਰਕੇ ਅੱਗੇ ਦੇਣਾ ਟਿਕਾਈਆ। ਜਨ ਭਗਤੋ ਇਹ ਕੋਈ ਖੇਲ ਨਹੀਂ ਅਚੰਭਾ, ਹੈਰਾਨੀ ਵਿਚ ਹੈਰਾਨੀ ਨਾ ਕੋਇ ਪਰਗਟਾਈਆ। ਜੇ ਪ੍ਰਭੂ ਨਾਲ ਐਂ ਨਾ ਕਰੋਗੇ ਫੇਰ ਏਸ ਕਲਜੁਗ ਦਾ ਪੈਂਡਾ ਨਹੀਂ ਮੇਟਣਾ ਲੰਬਾ, ਛੇਤੀ ਛੇਤੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਵਦਾਸ ਕਹੇ ਇਕ ਦਿਨ ਅੰਤਰ ਅੰਤਰ ਆਈ ਵਿਚਾਰੀ, ਅੰਤਰ ਅੰਤਰ ਧਿਆਨ ਲਗਾਈਆ। ਮੈਂ ਪ੍ਰੇਮ ਵਿਚ ਪੁਛਿਆ ਪ੍ਰਭੂ ਤੂੰ ਪੁਰਖ ਕਿ ਨਾਰੀ, ਜਿਹੜਾ ਤੇਰਾ ਸੋਹਣਾ ਰੂਪ ਉਹੋ ਮੈਨੂੰ ਦੇ ਵਖਾਈਆ। ਤੂੰ ਸ਼ਬਦ ਸਤਿਗੁਰ ਕਿ ਸ਼ਬਦ ਦਾ ਲਿਖਾਰੀ, ਪੜਦਾ ਦੇਣਾ ਉਠਾਈਆ। ਪੁਰਖ ਅਕਾਲ ਹੱਸ ਕੇ ਕਿਹਾ ਰਵਦਾਸ ਵੇਖ ਨੈਣ ਉਘਾੜੀ, ਇਸ਼ਾਰੇ ਨਾਲ ਸਮਝਾਈਆ। ਮੇਰਾ ਸਤਿ ਸਰੂਪ ਆਪੇ ਪੁਰਖ ਆਪੇ ਨਾਰੀ, ਆਪੇ ਸਤਿਗੁਰ ਸ਼ਬਦ ਆਪੇ ਲਿਖਾਰੀ, ਪੰਜੇ ਲਿਖਾਰੀ ਉਠ ਕੇ ਦਿਓ ਵਖਾਈਆ। ਆਪੇ ਮੁੱਛ ਆਪੇ ਦਾੜ੍ਹੀ, ਆਪੇ ਨਰ ਨਰਾਇਣ ਵਿਸ਼ਨੂੰ ਧਾਰੀ, ਮੁੱਛ ਦਾੜ੍ਹੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਵਦਾਸ ਕਹੇ ਮੈਂ ਫੇਰ ਹੱਸ ਕੇ ਕਿਹਾ ਪ੍ਰਭੂ ਤੂੰ ਲਾੜਾ ਕਿ ਲਾੜੀ, ਮੈਨੂੰ ਦੇ ਸਮਝਾਈਆ। ਧੋਤੀ ਬੰਨ੍ਹੇਂ ਕਿ ਸਾੜ੍ਹੀ, ਪੜਦਾ ਦੇਣਾ ਉਠਾਈਆ। ਮੂੰਡ ਮੁੰਡਾਏਂ ਕਿ ਰੱਖੇਂ ਦਾੜ੍ਹੀ, ਕਵਣ ਰੰਗ ਰੰਗਾਈਆ। ਪੁਰਖ ਅਕਾਲ ਕਿਹਾ ਰਵਦਾਸਾ ਮੈਂ ਆਦਿ ਤੋਂ ਪ੍ਰਦੇਸਣ ਪ੍ਰੇਮੀਆਂ ਦੀ ਪਿਆਰੀ, ਖੁਲ੍ਹੜੇ ਕੇਸ ਖੇਲ ਨਿਆਰੀ, ਨਿਰਾਕਾਰ ਨਿਰੰਕਾਰ ਆਪਣਾ ਰੂਪ ਤੇਰੇ ਦਰ ਤੇ ਦਏ ਦਰਸਾਈਆ। ਰਵਦਾਸਾ ਉਹ ਵੇਖ ਸ਼ਬਦ ਸਤਿਗੁਰ ਤੇ ਸਤਿਗੁਰ ਸ਼ਬਦ ਲਿਖਾਰੀ, ਦੋਵੇਂ ਸੋਭਾ ਪਾਈਆ। ਜਿਨ੍ਹਾਂ ਦਾ ਇਕੋ ਮੰਦਰ ਇਕੋ ਗ੍ਰਹਿ ਇਕੋ ਘਰ ਇਕੋ ਅਟਾਰੀ,

❋

❋

ਅਟਲ ਪਦਵੀ ਸਭ ਨੂੰ ਰਹੇ ਵਖਾਈਆ। ਲਿਖਾਰੀਓ ਲਿਖ ਦਿਓ ਜਨ ਭਗਤੋ ਤੁਹਾਡਾ ਸਤਿ ਦਾ ਰੂਪ ਨਿਰੰਕਾਰੀ, ਬ੍ਰਹਮ ਬ੍ਰਹਮ ਤਤ ਦਾ ਰੂਪ ਜੋਤ ਉਜਿਆਰੀ, ਤੁਹਾਡੀ ਆਤਮਾ ਤੁਹਾਡੀ ਆਸ਼ਾ ਸਤਿਗੁਰ ਦੇ ਘਰ ਨਾ ਰਹੀ ਕਵਾਰੀ, ਸੁਹਾਗਣ ਅੰਤ ਤਕ ਬਣਾਈਆ। ਜਨਮ ਦੀ ਕਰਮ ਦੀ ਭਰਮ ਦੀ ਸ਼ਰਮ ਦੀ ਪੈਜ ਸਵਾਰੀ, ਸ਼ਰਅ ਦਾ ਲੇਖਾ ਦਿਤਾ ਮੁਕਾਈਆ। ਸਤਿਗੁਰ ਦੇ ਸ਼ਰਨ ਲੱਗ ਕੇ ਨਾ ਰਹੇ ਗੁਨਾਂਹਗਾਰੀ, ਪਤਿਤਾਂ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਿੰਘਾਸਣ ਕਹੇ ਪ੍ਰਭੂ ਕਿਉਂ ਮੇਰੇ ਨਾਲ ਰੁੱਠਾ, ਸਾਹਿਬ ਦੇ ਸੁਣਾਈਆ। ਕਿਉਂ ਮੈਨੂੰ ਕੀਤਾ ਪੁੱਠਾ, ਚਾਰੇ ਪਾਵੇ ਰੋਵਣ ਮਾਰਨ ਧਾਈਂਆ। ਵੇਖ ਲਹਿੰਦੀ ਵਾਲੀ ਗੁੱਠਾ, ਜਿਥੇ ਤਾਰਾ ਚੰਨ ਰਹੇ ਆਪਣਾ ਆਸਣ ਲਾਈਆ। ਉਹ ਕੂਕ ਪੁਕਾਰਨ ਭਗਤੋ ਸਾਡਾ ਸ਼ਰਅ ਦਾ ਨਾਤਾ ਤੁੱਟਾ, ਸਦੀ ਚੌਧਵੀਂ ਮੁਹੰਮਦ ਅੰਤ ਲੇਖਾ ਰਹੇ ਨਾ ਰਾਈਆ। ਕਿਉਂ ਪ੍ਰਭੂ ਨੇ ਵੜਨਾ ਭਗਤਾਂ ਦੇ ਵਿਚ ਜੁੱਸਾ, ਜਿਸਮ ਜ਼ਮੀਰ ਦੇਣੀ ਬਦਲਾਈਆ। ਕੂੜ ਕਿਰਿਆ ਦੀ ਰਹਿਣ ਨਹੀਂ ਦੇਣੀ ਲੁੱਟਾ, ਧਰਮ ਦੀ ਧਾਰ ਦੇਣੀ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਖੁਲ੍ਹਾਈਆ। ਚੰਦ ਕਹੇ ਸੁਣ ਮੀਤ ਸਤਾਰਾ, ਸਤਹ ਬੁਲੰਦੀ ਧਿਆਨ ਲਗਾਈਆ। ਉਹ ਵੇਖ ਖੇਲ ਪਰਵਰਦਿਗਾਰਾ, ਜਲਵਾ ਰਿਹਾ ਵਖਾਈਆ। ਲੇਖਾ ਮੁਕਣਾ ਸੰਗ ਮੁਹੰਮਦ ਚਾਰ ਯਾਰਾ, ਚਾਰੇ ਪਾਵੇ ਦੇਣ ਗਵਾਹੀਆ। ਸੱਤ ਰੰਗ ਦਾ ਡੰਡਾ ਕਰੇ ਇਸ਼ਾਰਾ, ਜਿਸ ਨੇ ਡੰਡਾਵਤ ਸਭ ਦੀ ਦੇਣੀ ਬਦਲਾਈਆ। ਘਰ ਘਰ ਭਗਤਾਂ ਦੀਪਕ ਹੋਣਾ ਉਜਿਆਰਾ, ਪੰਚਮ ਤਤ ਹੋਏ ਰੁਸ਼ਨਾਈਆ। ਜਿਨ੍ਹਾਂ ਦਾ ਫੇਰ ਜਨਮ ਨਹੀਂ ਹੋਣਾ ਦੁਬਾਰਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਸੀਸ ਤੇ ਬੰਨ੍ਹਣੀ ਪੁਰਖ ਅਕਾਲ ਨੇ ਇਕ ਇਕ ਦਸਤਾਰਾ, ਇਕ ਰੁਪਈਆ ਧਰਮ ਦਾ ਰੂਪ ਸੀਸ ਟਿਕਾਈਆ। ਗੁਰਮੁਖ ਤੇਰਾ ਗੁਰਮੁਖ ਰੂਪ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਤਕ ਲਓ ਇਹ ਸੇਵਾ ਦਾ ਫਲ ਮਿਲਦਾ ਸਾਰਾ, ਜੋ ਮਾਤਾ ਪਿਤਾ ਸਾਕ ਸੱਜਣ ਭੈਣ ਭਾਈ ਕੋਈ ਦੇ ਨਾ ਸਕੇ ਰਾਈਆ। ਅਜ ਤੋਂ ਸਭ ਦਾ ਜਨਮ ਹੋਇਆ ਦੁਬਾਰਾ, ਉਹ ਤੁਹਾਡੇ ਗੁਰਮੁਖ ਦਵਾਰੇ ਸਾਰੇ ਦੇਣੇ ਵਸਾਈਆ। ਤੁਹਾਡਾ ਓਸ ਪ੍ਰਭੂ ਨਾਲ ਪਿਆਰਾ, ਜੋ ਪ੍ਰੀਤਮ ਧੁਰਦਰਗਾਹੀਆ। ਵੇਖੋ ਹੁਣ ਉਹ ਹੋ ਗਿਆ ਤੁਹਾਡੇ ਸਹਾਰਾ, ਸਹਾਰਾ ਤੁਹਾਡਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਵਦਾਸ ਕਹੇ ਉਹ ਮਖੀਆ ਮੇਰੀ ਖੇਲ ਪੁਰਾਣੀ, ਪੂਖਾ ਨਾ ਨਜ਼ਰੀ ਆਈਆ। ਜੁੱਤੀਆ ਗਾਂਢੋਂ ਨਾ ਪੀਉਂ ਨਾ ਖਾਣੀ, ਖਨਸੋ ਤੇਰੀ ਦੁਹਾਈਆ। ਮਨ ਵਸੇ ਨਾ ਬੇਈਮਾਨੀ, ਓ ਸੂਮੇ ਕਿਉਂ ਬੈਠਾ ਗੰਢ ਘੁਟਾਈਆ। ਟੁਟੀਆ ਖਾਟੀ ਜਲੋ ਨਾ ਮਾਟੀ ਈਂਗਣ ਪਾਟੀ, ਟਾਸੋ ਨਾ ਕੋ ਸਾਈਆ। ਹੀਨੋ ਜ਼ਾਤੀ ਤਖ਼ਨੇ ਬ੍ਰਹਮ ਪਹਿਚਾਤੀ, ਅਰੇ ਭੂਕਾ ਮਰੂੰ ਸੁਕੀਆ ਚਪਾਤੀ ਚੱਪੇ ਚੱਪੇ ਵਿਚ ਤੇਰਾ ਨੂਰ ਨਜ਼ਰੀ ਆਈਆ। ਇਹੋ ਤੀਨਾ ਚੇਤਾ ਦੀ ਰਾਤੀ, ਰਵਦਾਸ ਆਪਣੇ ਕੰਨ ਖਿੱਚ ਕੇ ਏਧਰ ਏਧਰ ਲੱਫੜ ਮਾਰੇ ਉਹ ਤੂੰ ਮੇਰਾ ਸਾਹਿਬ ਕਮਲਾ ਪਾਤੀ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਪਰ ਮੈਂ ਦਰਸ ਮੰਗਦਾ ਤਰਸ ਮੰਗਦਾ ਓ ਤੇਰਾ ਸਤਿ ਸਰੂਪੀ ਦਰਸ ਮੰਗਦਾ ਉਪਰ ਫ਼ਰਸ਼ ਖ਼ਾਕੀ, ਉਹ ਖ਼ਾਕ ਵਿਚ ਮਿਲਾਉਣ ਵਾਲਿਆ ਖ਼ਾਕ ਵਿਚੋਂ ਪਾਕ ਦੇ ਬਣਾਈਆ। ਤੇਰਾ ਜੀਵਣ ਤੇਰੀ ਹਯਾਤੀ, ਉਹ ਤੇਰੀ ਨਾਰ ਤੂੰਹੀ

❋

❋

ਕਮਲਾਪਾਤੀ, ਨਾ ਹੰਡੀਓ ਨਾ ਨਮਕੋ ਨਾ ਬੋਸਾਤੀ, ਅਬੂਸਲੇ ਬਸਨ ਬਨਵਾਰੀ ਤੇਰੀ ਖੇਲ ਮੋਹੇ ਚੰਗੀ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਵਦਾਸ ਤਿੰਨ ਚੇਤ ਦੀ ਤਕੀ ਰਾਤੀ, ਅੱਖਾਂ ਮੀਟ ਧਿਆਨ ਲਗਾਈਆ। ਸਹਿਜ ਨਾਲ ਉਠ ਕੇ ਕੰਧ ਨਾਲ ਲਾ ਲਈ ਆਪਣੀ ਛਾਤੀ, ਸ਼ਹਿਨਸ਼ਾਹ ਵਿਚ ਸਮਾਈਆ। ਬਿਨ ਬੋਲਣ ਤੋਂ ਬਿਨਾ ਜ਼ਬਾਨ ਤੋਂ ਆਪਣੀ ਗੱਲ ਆਖੀ, ਆਖ ਕੇ ਦਿਤਾ ਦ੍ਰਿੜਾਈਆ। ਭੁੱਖੇ ਗ਼ਰੀਬ ਨੂੰ ਬਖ਼ਸ਼ ਦੇ ਦਾਤੀ, ਸ਼ਹਿਨਸ਼ਾਹ ਤੇਰੇ ਅੱਗੇ ਝੋਲੀ ਡਾਹੀਆ। ਮੇਰੀ ਇਕ ਬੇਨੰਤੀ ਪ੍ਰਭੂ ਮੰਨਣੀ ਆਖੀ, ਨਿਮਾਣਾ ਹੋ ਕੇ ਸੀਸ ਝੁਕਾਈਆ। ਮਿਹਰ ਕਰੀਂ ਕਲਜੁਗ ਅੰਤਮ ਆਪਣਿਆਂ ਭਗਤਾਂ ਦੀ ਆਪ ਕਰੀਂ ਰਾਖੀ, ਜਿੰਨਾਂ ਚਿਰ ਤੂੰ ਕਿਰਪਾ ਨਾ ਕਰੀ ਭਗਤ ਬਣਨ ਵਾਲਾ ਨਜ਼ਰ ਕੋਇ ਨਾ ਆਈਆ। ਓ ਪਰਵਰਦਿਗਾਰ ਉਨਾਂ ਦੇ ਕਰਮ ਕੁਕਰਮ ਵੱਲ ਮੂਲ ਨਾ ਝਾਕੀਂ, ਜੇ ਝਾਕੀ ਮਾਰੇਂ ਕੋਟ ਜਨਮ ਦੇ ਪਾਪ ਦੇਣੇ ਮੁਕਾਈਆ। ਪਰ ਯਾਦ ਰੱਖ ਲੈ ਉਨ੍ਹਾਂ ਦੀ ਜ਼ਰੂਰ ਖੋਲ੍ਹੀਂ ਤਾਕੀ, ਉਹ ਸੁੱਤੇ ਹੋਣ ਤੂੰ ਘਰ ਘਰ ਜਾ ਕੇ ਦਰਸ ਦੇਣਾ ਦਿਖਾਈਆ। ਇਕ ਹੋਰ ਬਚਨ ਤੂੰ ਉਨ੍ਹਾਂ ਦਾ ਕਰੀਂ ਪਾਠੀ, ਪਾਠਸ਼ਾਲਾ ਉਹਨਾਂ ਦਾ ਕਾਇਆ ਮੰਦਰ ਦੇਣਾ ਵਸਾਈਆ। ਹੋਰ ਬੇਨੰਤੀ ਉਹਨਾਂ ਦੀ ਬਦਲ ਦੇਵੀਂ ਹਯਾਤੀ, ਹਯਾ ਕੂੜ ਕਿਰਿਆ ਰਹਿਣ ਕੋਇ ਨਾ ਪਾਈਆ। ਪ੍ਰਭੂ ਇਕ ਹੋਰ ਆਸ਼ਾ ਕਲਜੁਗ ਅੰਤਮ ਆਪਣਿਆਂ ਭਗਤਾਂ ਨੂੰ ਚੜ੍ਹਨ ਨਾ ਦੇਵੀਂ ਫਾਸੀ, ਫ਼ੈਸਲਾ ਇਕੋ ਵਾਰ ਦੇਣਾ ਸੁਣਾਈਆ। ਤੈਨੂੰ ਕਿਸੇ ਨੂੰ ਲੱਭਣ ਜਾਣਾ ਪਏ ਨਾ ਤੀਰਥ ਤੱਟਾਂ ਉਤੇ ਕਾਸ਼ੀ, ਪਰਾਗ ਅਯੁਧਿਆ ਬਿੰਦਰਾਬਨ ਫੇਰਾ ਕੋਇ ਨਾ ਪਾਈਆ। ਪਰ ਮਿਹਰ ਕਰੀਂ ਜਿਥੇ ਭਗਤ ਹੋਣ ਉਥੇ ਆਪ ਜਾਵੀਂ ਲੰਮੀ ਚੌੜੀ ਨਾ ਰੱਖੀਂ ਵਾਟੀ, ਪੈਂਡਾ ਸਹਿਜ ਸਹਿਜ ਮੁਕਾਈਆ। ਜੇ ਪਿਆਰ ਕਰੇਂ ਤੇ ਲਾ ਲਈਂ ਨਾਲ ਸੀਨੇ ਛਾਤੀ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਬੇਸ਼ਕ ਤੇਰੇ ਵਾਸਤੇ ਪੁੱਠੀ ਹੋਵੇ ਖਾਟੀ, ਤੂੰ ਪੁੱਠੇ ਲੱਟਕਣ ਵਾਲਿਆਂ ਨੂੰ ਸਿੱਧੇ ਸਚਖੰਡ ਦੇਣਾ ਪਹੁੰਚਾਈਆ। ਜਿਥੇ ਪੁਰਖ ਅਕਾਲ ਦੀ ਹਾਟੀ, ਦੂਜਾ ਦਰ ਨਾ ਕੋਇ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਮੁਕਾਮੇ ਹੱਕ ਹੱਕ ਦੇ ਸਾਰੇ ਬਣਾ ਦਈਂ ਇਹਨਾਂ ਦੇ ਸਾਥੀ, ਜੋ ਤੇਰੇ ਚਰਨਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਰਵਦਾਸ ਕਹੇ ਮੈਂ ਗ਼ਰੀਬ ਨਿਮਾਣਾ ਮੰਗਤਾ, ਮਾਣ ਤਾਣ ਨਾ ਕੋਇ ਰਖਾਈਆ। ਭਾਵੇਂ ਮੇਰੇ ਘਰ ਆਟਾ ਨਹੀਂ ਇਕ ਡੰਗ ਦਾ, ਢੋਰਾਂ ਦੀ ਖੱਲ ਲਾਹ ਕੇ ਆਪਣਾ ਝਟ ਲੰਘਾਈਆ। ਮੈਂ ਟੁੱਟੇ ਜੁੱਤੇ ਗੰਢਦਾ, ਗੰਢ ਤੇਰੇ ਨਾਲ ਰਖਾਈਆ। ਪਰ ਇਕ ਬੇਨੰਤੀ ਪ੍ਰਭੂ ਜਿਹੜਾ ਤੇਰਾ ਭਗਤ ਹੋਵੇ ਉਹਨੂੰ ਧਰਮ ਰਾਏ ਨਾ ਹੋਵੇ ਡੰਡਦਾ, ਸਗੋਂ ਡੰਡਾਵਤ ਕਰ ਕੇ ਭਗਤਾਂ ਨੂੰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀਆਂ ਵਿਚੋਂ ਖ਼ੁਸ਼ੀ ਹੋਵੇ ਵੰਡਦਾ, ਖ਼ੁਸ਼ੀ ਖ਼ੁਸ਼ੀ ਨਾਲ ਵਰਤਾਈਆ। ਪੈਗ਼ੰਬਰ ਕਹਿਣ ਉਹ ਵੇਖੇ ਨੂਰ ਨੁਰਾਨੇ ਪੁਰਖ ਅਕਾਲ ਦੇ ਸ਼ਬਦ ਸਤਿਗੁਰ ਸ਼ਬਦ ਸਤਿਗੁਰ ਦੇ ਫਰਜ਼ੰਦ ਦਾ, ਫ਼ਰਜ਼ ਆਪਣਾ ਪੂਰ ਕਰਾਈਆ। ਉਸ ਵੇਲੇ ਸਮਾਂ ਤੇਰੀ ਯਾਦ ਵਿਚ ਤੇਰਿਆਂ ਭਗਤਾਂ ਹੋਵੇ ਲੰਘਦਾ, ਦੂਸਰ ਓਟ ਨਾ ਕੋਇ ਤਕਾਈਆ। ਵਿਛੋੜਾ ਰਹੇ ਨਾ ਨਾਰ ਦੁਹਾਗਣ ਰੰਡ ਦਾ, ਰੰਡੇਪਾ ਦੇਣਾ ਕਟਾਈਆ। ਝਗੜਾ ਮੁਕਾਉਣਾ ਵਰਭੰਡ ਦਾ, ਬ੍ਰਹਿਮੰਡ ਪਾਰ ਖੇਲ ਖਿਲਾਈਆ। ਜਿਥੇ ਪ੍ਰਕਾਸ਼ ਤੇਰਾ ਇਲਾਹੀ ਚੰਦ ਦਾ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਾ ਰੂਪ ਹੋਵੇ ਸਾਹਿਬ ਬਖ਼ਸ਼ੰਦ ਦਾ, ਬਖਸ਼ਿਸ਼ ਰਹਿਮਤ ਸਭ ਦੀ ਝੋਲੀ ਪਾਈਆ। ਤੈਨੂੰ ਕੋਈ ਚਾਅ ਨਾ

❋

❋

ਹੋਵੇ ਆਪਣੇ ਆਸਣ ਪਲੰਘ ਦਾ, ਭਗਤਾਂ ਦੀ ਖ਼ੁਸ਼ੀ ਵੇਖ ਕੇ ਆਪਣੀ ਖ਼ੁਸ਼ੀ ਲੈਣੀ ਬਣਾਈਆ। ਪ੍ਰਭੂ ਤੂੰ ਵੇਰਵਾ ਨਹੀਂ ਰੱਖਣਾ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜਿਹੜਾ ਭਗਤ ਭਗਵਾਨ ਤੇਰੀ ਧਾਰੋਂ ਜੰਮਦਾ, ਉਹ ਅੰਤ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲੈ ਮਿਲਾਈਆ। ਸੱਤਰੰਗਾ ਕਹੇ ਸੁਣ ਰਵਦਾਸਾ, ਓ ਮੈਂ ਵੀ ਦਾਸ ਹੋ ਕੇ ਦਿਆਂ ਜਣਾਈਆ। ਹੁਣ ਦੀਨ ਦੁਨੀ ਦਾ ਬਦਲਣਾ ਪਾਸਾ, ਪਾਸ਼ਾ ਸਭ ਦਾ ਦੇਣਾ ਉਲਟਾਈਆ। ਵੇਖੀ ਖੇਲ ਤਮਾਸ਼ਾ, ਤਮਾਸ਼ਬੀਨ ਕਰਾਂ ਲੋਕਾਈਆ। ਹੌਲੀ ਹੌਲੀ ਜ਼ਰੂਰ ਖੋਲ੍ਹੀ ਜਾਵਾਂ ਖੁਲਾਸਾ, ਖੁਫ਼ੀਆ ਪਰਦਾ ਦਿਆਂ ਉਠਾਈਆ। ਭਗਤਾਂ ਦਿਆਂ ਵਿਸ਼ਵਾਸ਼ਾ, ਵਿਸ਼ਵ ਦਾ ਰਾਹ ਦ੍ਰਿੜਾਈਆ। ਸ਼ੰਕਰ ਜਰੂਰ ਪਹੁੰਚਾਵਾਂ ਉਪਰ ਕੈਲਾਸ਼ਾ, ਕਲਸ ਹੱਥ ਵਿਚ ਫੜ ਕੇ ਭੱਜੇ ਵਾਹੋ ਦਾਹੀਆ। ਬਾਸ਼ਕ ਸਹੰਸਰ ਮੁਖ ਗਾਏ ਸਵਾਸਾ, ਦੋ ਸਹੰਸਰ ਜਿਹਵਾ ਨਾਲ ਹਿਲਾਈਆ। ਬ੍ਰਹਮਾ ਨੂਰ ਨੂਰ ਦਾ ਤਕੇ ਪ੍ਰਕਾਸ਼ਾ, ਪ੍ਰਕਾਸ਼ ਪ੍ਰਕਾਸ਼ ਵਿਚੋਂ ਪ੍ਰਗਟਾਈਆ। ਵਿਸ਼ਨੂੰ ਵਿਸ਼ਵ ਦੀ ਵੇਖੇ ਰਾਸਾ, ਰਾਸ ਮੰਡਲ ਗੋਪੀ ਕਾਹਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਆਰ ਕਹੇ ਮੈਂ ਦੱਸਾਂ ਬਿਨਾ ਦੰਦੀਂ, ਦੰਦਾਂ ਵਾਲਿਓ ਦਿਆਂ ਜਣਾਈਆ। ਪ੍ਰਭ ਦਾ ਪਿਆਰ ਨਹੀਂ ਪਾਬੰਦੀ, ਸ਼ਬਦ ਸ਼ਬਦ ਨਾਲ ਸਮਝਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਪੈਂਡਾ ਆਪਣਾ ਪੰਧ ਚੁਕਾਈਆ। ਕਿਸੇ ਨੂੰ ਕਿਸੇ ਨੇ ਲਾਉਣਾ ਨਹੀਂ ਅੰਗੀ, ਅੰਗੀਕਾਰ ਨਾ ਕੋਇ ਅਖਵਾਈਆ। ਪ੍ਰਭੂ ਪਿਆਰ ਵਿਚ ਅੰਦਰੋਂ ਵਾਸਨਾ ਕਢੀਂ ਗੰਦੀ, ਕੂੜੀ ਕਿਰਿਆ ਦੇਣੀ ਤਜਾਈਆ। ਆਤਮਾ ਪਰਮਾਤਮਾ ਬਣਾਉਣਾ ਸੰਗੀ, ਸਗਲਾ ਸੰਗ ਬਣਾਈਆ। ਪੰਜ ਦੀਪਕ ਸ਼ਮਾਦਾਨ ਘਿਰਤ ਦੀ ਦੇਣਾ ਸੁਗੰਧੀ, ਅਗਨੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਭਗਤਾਂ ਦੇ ਬਣਾਏ ਸਨਬੰਧੀ, ਨਾਤਾ ਧਰਮ ਦਾ ਧਰਮ ਨਾਲ ਜੁੜਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੭ ਪਾਲ ਸਿੰਘ, ਫੌਜਾ ਸਿੰਘ, ਸ਼ਿੰਗਾਰਾ ਸਿੰਘ, ਸੁੱਚਾ ਸਿੰਘ ਮਹਿੰਦਰ ਸਿੰਘ, ਤਰਸੇਮ ਸਿੰਘ,
ਹਰਭਜਨ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ ਗਗੜੇਵਾਲ, ਪਿੰਡ ਭਲਾਈਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਚੇਤ ਕਹੇ ਪ੍ਰਭੂ ਮੈਂ ਬਲਿਹਾਰ, ਬਲਿਹਾਰੀ ਆਪਣਾ ਆਪ ਕਰਾਈਆ। ਸਤਿ ਦੀ ਸਚ ਚਲੀ ਚਾਲ, ਧਰਤੀ ਧਰਤ ਧਵਲ ਖ਼ੁਸ਼ੀ ਮਨਾਈਆ। ਮੇਰੀ ਨਮੋ ਨਮੋ ਨਿਮਸਕਾਰ, ਨਮਸਤੇ ਕਹਿ ਕੇ ਸੀਸ ਝੁਕਾਈਆ। ਦਸ ਗੁਰਮੁਖਾਂ ਪਹਿਲਾ ਮੇਰਾ ਕੀਤਾ ਵਿਹਾਰ, ਦਸ ਦਸਮੇਸ਼ ਦੀ ਆਸਾ ਪੂਰ ਕਰਾਈਆ। ਦਸਮ ਦਵਾਰ ਬਣੇ ਤੇਰਾ ਘਰ ਬਾਰ, ਗ੍ਰਹਿ ਗੁਰਮੁਖਾਂ ਡੇਰਾ ਲਾਈਆ। ਸੋਹਣਾ ਸੁਹੰਜਣਾ ਦਿਸੇ ਪਰਿਵਾਰ, ਬੰਸ ਇਕੋ ਨਜ਼ਰੀ ਆਈਆ। ਸੁਤ ਦੁਲਾਰੇ ਬਣਾ ਕੇ ਬੰਨ੍ਹੀ ਸਿਰ ਦਸਤਾਰ, ਸੀਸ ਆਪਣਾ ਹੱਥ ਰਖਾਈਆ। ਇਕ ਇਕ ਰੁਪਈਆ ਇਹਨਾਂ ਦੇ ਸਿਰ ਤੋਂ ਦੇਵੇ ਵਾਰ, ਵਾਰਸ ਹੋ ਕੇ ਆਪਣਾ ਮੇਲ ਮਿਲਾਈਆ। ਕੂੜ ਮਾਇਆ ਦਾ ਰਹੇ ਨਾ ਕਿਸੇ ਪਿਆਰ, ਸਤਿਗੁਰ ਪ੍ਰੇਮ ਵਿਚ ਸਮਾਈਆ। ਧਰਮ ਦਾ

❋

❋

ਗੰਢਾ ਅਸੀਂ ਖ਼ੁਸ਼ੀ ਵਿਚ ਤੇਰਾ ਕਰਾਉਣਾ ਆਹਾਰ, ਭੋਗ ਲਾਉਣਾ ਚਾਈਂ ਚਾਈਂਆ। ਤੇਰੀ ਮਿਹਰ ਦਾ ਸਦਕਾ ਇਹ ਲੇਖਾ ਰਹੇ ਸਦਾ ਜੁਗ ਚਾਰ, ਚੌਕੜੀ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ ਦਰ ਠਾਂਡਾ ਦਰਬਾਰ, ਦਰ ਦਵਾਰ ਸੋਭਾ ਪਾਈਆ। ਮੈਂ ਸਦਾ ਸਦਾ ਸੇਵਾਦਾਰ, ਸਚ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪਗੜੀ ਕਹੇ ਸੁਣੋ ਗੁਰਮੁਖ ਮੀਤ, ਮਿੱਤਰੋ ਦਿਆਂ ਜਣਾਈਆ। ਸਤਿਗੁਰ ਰੱਖਣਾ ਚੀਤ, ਹਿਰਦੇ ਵਿਚ ਵਸਾਈਆ। ਆਤਮ ਪਰਮਾਤਮ ਗਾਉਣਾ ਗੀਤ, ਢੋਲਾ ਅਗੰਮ ਅਥਾਹੀਆ। ਕਲਜੁਗ ਵਿਚ ਸਤਿਜੁਗ ਬਦਲਣੀ ਰੀਤ, ਰੀਤੀ ਧੁਰ ਦੀ ਇਕ ਅਪਣਾਈਆ। ਇਕ ਨੂੰ ਝੁਕੇ ਸੀਸ, ਪਗੜੀ ਕਹੇ ਇਹ ਸੀਸ ਫਿਰ ਝੁਕਣ ਕਿਸੇ ਨਾ ਪਾਈਆ। ਜੀਵਣ ਨਾਲੋਂ ਮਰਨਾ ਚੰਗਾ ਜੇਹੜਾ ਮੁਖ ਮੋੜੇ ਜਗਦੀਸ, ਜਗਦੀਸ਼ਰ ਪ੍ਰੇਮ ਤੁੜਾਈਆ। ਇਹੋ ਹੁਕਮ ਇਹੋ ਪਿਆਰ ਇਹੋ ਕਲਮਾ ਇਹੋ ਹਦੀਸ, ਜੇਹੜੀ ਹਜ਼ਰਤਾਂ ਤੋਂ ਪਰੇ ਦਿਤੀ ਸਮਝਾਈਆ। ਤੁਸੀਂ ਇਕ ਦੇ ਇਕ ਨਾਲ ਕਰਨੀ ਪ੍ਰੀਤ, ਜੋ ਪ੍ਰੀਤਮ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਦਇਆ ਆਪ ਕਮਾਈਆ। ਸੀਸ ਕਹੇ ਉਹ ਪਗੜੀਏ ਆ ਜਾ ਮੇਰੇ ਉਤੇ, ਲੱਜਿਆ ਰੱਖਣੀ ਚਾਈਂ ਚਾਈਂਆ। ਮੇਰੇ ਭਾਗ ਜਾਗ ਪਏ ਸੁੱਤੇ, ਸੁੱਤਿਆਂ ਲਿਆ ਉਠਾਈਆ। ਖ਼ੁਸ਼ੀ ਹੋਈ ਵਿਚ ਜੁੱਸੇ, ਜ਼ਮੀਰ ਵੱਜੀ ਵਧਾਈਆ। ਸੀਸ ਕਹੇ ਮੈਂ ਸੁਗੰਦ ਖਾਵਾਂ ਦੂਸਰ ਅੱਗੇ ਕਦੇ ਨਾ ਝੁੱਕੇ, ਜੇ ਲੱਥ ਜਾਵੇ ਸੀ ਨਾ ਕਦੇ ਸੁਣਾਈਆ। ਅੱਜ ਤੋਂ ਪਿਛਲੇ ਸਭ ਦੇ ਪੈਂਡੇ ਮੁਕੇ, ਅਵਤਾਰ ਪੈਗ਼ੰਬਰ ਗੁਰੂ ਦਾ ਨਾਤਾ ਦਿਤਾ ਤੁੜਾਈਆ। ਭਗਤ ਭਗਵਾਨ ਹੋ ਕੇ ਉਠੇ, ਲੋਕਮਾਤ ਲਈ ਅੰਗੜਾਈਆ। ਸਤਿਗੁਰ ਸ਼ਬਦ ਹੋ ਕੇ ਤੁਠੇ, ਮਿਹਰ ਨਜ਼ਰ ਉਠਾਈਆ। ਸੁਹੰਜਣੀ ਹੋਈ ਰੁਤੇ, ਪ੍ਰਭ ਬਖ਼ਸ਼ੀ ਮਾਣ ਵਡਿਆਈਆ। ਜਨਮ ਕਰਮ ਦੇ ਮਨਾਏ ਰੁੱਸੇ, ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਰ ਪੁਛੇ, ਦੂਸਰ ਹੱਥ ਨਾ ਕੁਛ ਫੜਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੭ ਊਧਮ ਸਿੰਘ, ਗੁਲਜ਼ਾਰ ਸਿੰਘ, ਬਲਵੰਤ ਸਿੰਘ, ਮੁਖਤਿਆਰ ਸਿੰਘ,
ਧਰਮਬੀਰ, ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਵੇਖੋ ਪੁੱਠਾ ਡੱਠਾ ਮੰਜਾ, ਅਵਤਾਰ ਪੈਗ਼ੰਬਰ ਗੁਰ ਧਿਆਨ ਲਗਾਈਆ। ਪੁਰਖ ਅਕਾਲਾ ਤਾਰਨਹਾਰਾ ਪੰਜਾਂ, ਤਤਾਂ ਦਏ ਮਾਣ ਵਡਿਆਈਆ। ਇਕੋ ਰੂਪ ਬਖ਼ਸ਼ਿਆ ਕੇਸਾ ਧਾਰੀ ਗੰਜਾ, ਮੂੰਡ ਮੁੰਡਾਇਆ ਵੰਡ ਨਾ ਕੋਇ ਵੰਡਾਈਆ। ਹਰਖ਼ ਸੋਗ ਮਿਟਾ ਕੇ ਰੰਜਾ, ਚਿੰਤਾ ਪਿਛਲੀ ਰਿਹਾ ਗਵਾਈਆ। ਜੇਹੜਾ ਖੇਲ ਦੱਸਿਆ ਦੁਆਪਰ ਵਿਚ ਸੰਜਾ, ਅਨਭਵ ਦ੍ਰਿਸ਼ਟੀ ਵਿਚ ਰਖਾਈਆ। ਉਹ ਲੇਖਾ ਪੂਰਾ ਕਰੇ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਹਰਿਜਨ ਭਗਤ ਸੁਹੇਲੇ ਦੇਵੇ ਸੰਗਾ, ਸਗਲਾ ਸੰਗ ਨਿਭਾਈਆ। ਜਿਨ੍ਹਾਂ ਦੇ ਚਰਨ ਚੁੰਮੇ ਗੰਗਾ, ਗੰਗੋਤਰੀ ਸੀਸ ਨਿਵਾਈਆ। ਜਿਨ੍ਹਾਂ ਦੀ ਆਸ ਰੱਖ ਕੇ ਗਿਆ ਵਾਲੀ ਵਾਸੀ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ।

❋

❋

ਜਿਸ ਵਰ ਦਿਤਾ ਸੀ ਮਾਧੋ ਬੈਰਾਗੀ ਬੰਦਾ, ਬੰਦਗੀ ਆਪਣੀ ਇਕ ਜਣਾਈਆ। ਜਿਸ ਵੇਲੇ ਕਲਜੁਗ ਜੀਵ ਜਹਾਨ ਹੋਇਆ ਅੰਧਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੇਰਾ ਸਿੱਖ ਮੇਰੇ ਨਾ ਲਾਗੇ ਅੰਗਾ, ਅੰਗੀਕਾਰ ਨਾ ਕੋਇ ਅਖਵਾਈਆ। ਸਿੰਘ ਸਿੰਘ ਨਾਲ ਕਰੇ ਦੰਗਾ, ਗੁਰਮੁਖ ਰੂਪ ਨਾ ਕੋਇ ਵਖਾਈਆ। ਸਭ ਦਾ ਸੀਸ ਹੋਣਾ ਨੰਗਾ, ਓਢਣ ਉਪਰ ਨਾ ਕੋਇ ਟਿਕਾਈਆ। ਪਰਖ ਰਹਿਣੀ ਨਹੀਂ ਮਾੜਾ ਚੰਗਾ, ਜਗਤ ਬੁੱਧੀ ਦਏ ਗਵਾਈਆ। ਉਸ ਵੇਲੇ ਕਿਰਪਾ ਕਰੇ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਭਗਤਾਂ ਦਾ ਖਾ ਕੇ ਮੰਡਾ ਮੰਡਾ, ਮੰਡਲਾਂ ਤੋਂ ਬਾਹਰ ਦੇਣਾ ਵਸਾਈਆ। ਮੇਟ ਕੇ ਭੇਖ ਪਖੰਡਾ, ਮਾਰਗ ਇਕੋ ਦੇਣਾ ਦਰਸਾਈਆ। ਜਿਥੇ ਆਤਮ ਪਰਮਾਤਮ ਹੋਵੇ ਛੰਦਾ, ਦੂਜਾ ਰਾਗ ਨਾ ਕੋਇ ਦ੍ਰਿੜਾਈਆ। ਕੂੜੀ ਕਿਰਿਆ ਮੇਟਣੀ ਫੜ ਸਚ ਸਚ ਦਾ ਖੰਡਾ, ਖੜਗ ਪ੍ਰੇਮ ਵਾਲੀ ਖੜਕਾਈਆ। ਆਦਿ ਜੁਗਾਦੀ ਗ਼ਰੀਬਾਂ ਦੀ ਮਿੱਸੀ ਰੋਟੀ ਤੇ ਨਾਲ ਹੁੰਦਾ ਗੰਢਾ, ਜੁਗ ਚੌਕੜੀ ਚਲੀ ਆਈਆ। ਜਿਸ ਦੇ ਹੁਕਮ ਵਿਚ ਪਿਛਲਾ ਜੁਗ ਚੌਕੜੀ ਲੰਘਾ, ਉਹ ਅੱਗੇ ਅਗਲਾ ਅੱਗਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਉਹ ਵੇਖੋ ਜਗ, ਜਗਜੀਵਣ ਦਾਤਾ ਦਏ ਵਖਾਈਆ। ਜਿਨ੍ਹਾਂ ਦੀਨ ਮਜ਼੍ਹਬ ਕੀਤੇ ਅਲੱਗ, ਵੱਖਰੀ ਵੱਖਰੀ ਰੀਤੀ ਅਪਨਾਈਆ। ਸਤਿਜੁਗ ਦੀ ਧਾਰ ਵਿਚ ਸਭ ਦੇ ਸੀਸ ਤੇ ਰੱਖੇ ਪੱਗ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਗ਼ਰੀਬ ਨਿਮਾਣਿਆਂ ਬੁਝਾਵੇ ਅੰਦਰੋਂ ਅੱਗ, ਤ੍ਰਿਸਨਾ ਤ੍ਰਿਖਾ ਗਵਾਈਆ। ਬਗ਼ਲਾ ਬਪੜਾ ਰਹੇ ਕੋਇ ਨਾ ਬਗ, ਹੰਸ ਆਪਣੇ ਲਏ ਪਰਗਟਾਈਆ। ਸਚ ਦਵਾਰੇ ਸਾਚੇ ਸੱਦ, ਸਦਾ ਇਕ ਦ੍ਰਿੜਾਈਆ। ਜਨ ਭਗਤੋ ਜਗਤ ਦੀ ਲੰਘਣੀ ਹੱਦ, ਹੱਦ ਆਪਣੀ ਦਏ ਵਖਾਈਆ। ਭਗਤ ਭਗਵਾਨ ਦੀ ਬਣਾਇਓ ਯਦ, ਯਦੀ ਆਪਣਾ ਆਪ ਸਤਿਗੁਰ ਭੇਟ ਕਰਾਈਆ। ਹੁਣ ਅੱਗੇ ਜਾਣਾ ਵਧ, ਪਿਛਲਾ ਪੰਧ ਮੁਕਾਈਆ। ਪਿਛਲੀ ਕਰਨੀ ਹੋਵੇ ਰੱਦ, ਅੱਗੇ ਹੁਕਮ ਚਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਰੀਤ ਪੁਰਾਣੀ ਪੁਰਾਣੀ ਚਿਰ, ਪਿਛਲੀ ਪਿਛੇ ਧਿਆਨ ਲਗਾਈਆ। ਜਿਹੜੀ ਖੇਲ ਕੀਤੀ ਨਰਾਇਣ ਨਿਰ, ਨਿਰਵੈਰ ਹੁਕਮ ਵਰਤਾਈਆ। ਚਾਰ ਜੁਗ ਵਿਚ ਲੋਕਮਾਤ ਵਿਚ ਗਈ ਫਿਰ, ਰੂਪ ਵੱਖ ਵੱਖ ਬਦਲਾਈਆ। ਹੁਣ ਫਿਰ ਵੇਖੋ ਸਤਿਗੁਰ ਪਿਆਰ ਧਾਰ ਦੀ ਪਗੜੀ ਸਭ ਦੇ ਆਉਣੀ ਸਿਰ, ਜਿਸ ਦੀ ਆਸਾ ਸ੍ਰੀ ਰਾਮ ਗਿਆ ਰਖਾਈਆ। ਜਿਸ ਦਾ ਬਨਬਾਸ ਜਾਂਦਿਆਂ ਇਕ ਹੰਝੂ ਗਿਆ ਸੀ ਕਿਰ, ਕਿਰਨ ਕਿਰਨ ਵਿਚੋਂ ਬਦਲਾਈਆ। ਉਹ ਧਰਤੀ ਉਤੇ ਗਿਆ ਗਿਰ, ਮਿੱਟੀ ਘੱਟੇ ਸੋਭਾ ਪਾਈਆ। ਫਿਰ ਰਾਮ ਹੱਸਿਆ ਖਿੜ, ਖ਼ੁਸ਼ੀ ਲਈ ਪ੍ਰਗਟਾਈਆ। ਨਾਲੇ ਇਸ਼ਾਰਾ ਕੀਤਾ ਜਿਸ ਵੇਲੇ ਧਰਮ ਦਾ ਰਹਿਣਾ ਨਹੀਂ ਕੋਈ ਪਿੜ, ਪੀੜ੍ਹੀ ਧਰਮ ਨਾ ਕੋਇ ਚਲਾਈਆ। ਉਲਟਾ ਗੇੜਾ ਜਾਵੇ ਗਿੜ, ਅੱਗੇ ਹੋ ਨਾ ਕੋਇ ਅਟਕਾਈਆ। ਉਸ ਵੇਲੇ ਕਿਰਪਾ ਕਰੇ ਰਾਮ ਨਾ ਲਾਵੇ ਦਿਰ, ਰਾਮ ਰਾਮਾ ਦਇਆ ਕਮਾਈਆ। ਗੁਰਮੁਖਾਂ ਦੀ ਬੰਨ੍ਹੇ ਧਿਰ, ਧਰਨੀ ਧਰਤ ਧੌਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਜਾਣੇ ਸਿਰ, ਸਿਰ ਦਾ ਮਾਲਕ ਸਤਿ ਪੁਰਖ ਪੁਰਖ ਅਕਾਲਾ ਇਕ ਅਖਵਾਈਆ।

❋

❋

੪ ਚੇਤ ਸ਼ਹਿਨਸ਼ਾਹੀ ਸੰਮਤ ੭ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ

ਪਗੜੀ ਕਹੇ ਮੈਨੂੰ ਕਹਿੰਦੇ ਟਰਬਨ, ਅੱਖਰਾਂ ਵਾਲੀ ਸਿਫ਼ਤ ਵਡਿਆਈਆ। ਮੈਂ ਵਕਤ ਸੁਹਾਉਣਾ ਸ਼ਰਕਨ ਗਰਬਨ, ਸ਼ਮਾਲ ਜਨੂਬ ਆਪਣੀ ਗੰਢ ਪਵਾਈਆ। ਲੇਖ ਵਖਾਉਣਾ ਅਰਬਾਨੀਆਂ ਅਰਬਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਭਗਤਾਂ ਕਰਨਾ ਮਰਦਨ, ਚੌਥੇ ਜੁਗ ਜੁਗ ਉਠਾਈਆ। ਸ਼ਰਅ ਛੁਰੀ ਮੇਟਣੀ ਕਰਦਨ, ਕਤਲਗਾਹ ਦਾ ਡੇਰਾ ਢਾਹੀਆ। ਸਭ ਦੀ ਪੂਰੀ ਕਰਨੀ ਅਰਜਨ, ਆਸ਼ਾ ਆਸਾ ਨਾਲ ਮਿਲਾਈਆ। ਜਗਤ ਜਹਾਨ ਦੀ ਪੁੱਠੀ ਹੋਵੇ ਨਰਦਨ, ਜਨ ਭਗਤ ਮਿਲੇ ਵਡਿਆਈਆ। ਪ੍ਰਭ ਦਾ ਖੇਲ ਦੱਸਣਾ ਅਸਚਰਜਨ, ਅਚਰਜ ਲੀਲਾ ਦੇਣੀ ਸਮਝਾਈਆ। ਜੋ ਆਸਾ ਰੱਖੀ ਪੰਚਮ ਗੁਰ ਅਰਜਨ, ਧਿਆਨ ਨਾਨਕ ਜੋਤ ਲਗਾਈਆ। ਉਸ ਦਾ ਲਹਿਣਾ ਪੂਰਾ ਹੋਣਾ ਜੋ ਤੇਗ਼ ਬਹਾਦਰ ਕਟੀ ਗਰਦਨ, ਗਰਦਸ਼ ਵਿਚ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੀਸ ਓਢਣ ਦੇਵੇ ਪਰਦਨ, ਦੋ ਜਹਾਨਾਂ ਹੋਏ ਆਪ ਸਹਾਈਆ।