੪ ਚੇਤ ਸ਼ਹਿਨਸ਼ਾਹੀ ਸੰਮਤ ੭ ਉਤਮ ਸਿੰਘ, ਚੰਨਣ ਸਿੰਘ ਦੇ ਗ੍ਰਹਿ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਜੁਗ ਚੌਕੜੀ ਬਦਲਦਾ ਆਇਆ ਸਮਾਂ, ਪੁਰਖ ਅਕਾਲਾ ਦੀਨ ਦਿਆਲਾ ਆਪ ਬਦਲਾਈਆ। ਜੁਗਾਂ ਵਿਚੋਂ ਜੁਗ ਹੁੰਦਾ ਰਿਹਾ ਨਵਾਂ, ਨਵ ਨੌ ਚਾਰ ਆਪਣਾ ਹੁਕਮ ਵਰਤਾਈਆ। ਰਸਨਾ ਜਿਹਵਾ ਜਾਪ ਬਦਲਦਾ ਰਿਹਾ ਦਮਾਂ, ਅੱਖਰ ਅੱਖਰਾਂ ਨਾਲ ਟਕਰਾਈਆ। ਧਰਮ ਦੀ ਧਾਰ ਧਰਮ ਦਾ ਮਾਰਗ ਹੁੰਦਾ ਰਿਹਾ ਰਵਾਂ, ਰਵਾਨਗੀ ਪਿਛਲੇ ਹੱਥ ਫੜਾਈਆ। ਕਲਜੁਗ ਅੰਤ ਅਵਤਾਰ ਪੈਗ਼ੰਬਰ ਗੁਰੂਆਂ ਦੀਨ ਮਜ਼੍ਹਬ ਦੀ ਮੇਟਣੀ ਤਮਾਂ, ਲਾਲਚ ਹਰਸ ਹਵਸ ਰਹਿਣ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਕਰਨੇ ਜਮਾਂ, ਆਤਮ ਪਰਮਾਤਮ ਨਾਤਾ ਦੇਣਾ ਬੰਧਾਈਆ। ਕੂੜ ਕਿਰਿਆ ਕਰਮ ਕਾਂਡ ਅੰਤਰ ਕਰਨਾ ਮਨ੍ਹਾ, ਮਨਸਾ ਮਨ ਦੀ ਦਏ ਬਦਲਾਈਆ। ਸਚ ਦਵਾਰ ਏਕੰਕਾਰ ਅਗੰਮ ਜਗਾਉਣੀ ਸ਼ਮਾਂ, ਅੰਧ ਅੰਧੇਰਾ ਦਏ ਮਿਟਾਈਆ। ਲੇਖੇ ਲਾਉਣਾ ਗੋਬਿੰਦ ਦੀ ਆਸਾ ਗੋਬਿੰਦ ਦਾ ਕੰਨਾ, ਕਾਇਨਾਤ ਦੁਤੀਆ ਭਾਉ ਗਵਾਈਆ। ਝਗੜਾ ਮੇਟਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦੀਨ ਦੁਨੀ ਦੇਣੀ ਬਦਲਾਈਆ। ਹਰਿ ਭਗਤ ਭਗਵੰਤ ਵਿਛੋੜਾ ਰਹੇ ਨਾ ਲੰਮਾ, ਨੇਰਨ ਨੇਰਾ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਭਗਤ ਜਨਾਂ, ਜਨ ਆਪਣੇ ਰੰਗ ਰੰਗਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੭ ਸੁਰੈਣ ਸਿੰਘ, ਦਲੀਪ ਸਿੰਘ, ਸਵਰਨ ਸਿੰਘ, ਤੇਜਾ ਸਿੰਘ, ਗੁਲਜ਼ਾਰ ਸਿੰਘ, ਸੰਤੋਖ ਸਿੰਘ, ਸੁਰੈਣ ਸਿੰਘ, ਤਰਲੋਕ ਸਿੰਘ, ਗਗੜੇਆਲ ਸ਼ਿੰਗਾਰਾ ਸਿੰਘ, ਪੱਖੋ ਕੇ ਅੇਕਲ ਗੱਡਾ, ਬੂਟਾ ਸਿੰਘ, ਜਰਨੈਲ ਸਿੰਘ ਸਰਲੀ ਖ਼ੁਰਦ,
ਸੰਤੋ ਬੰਡਾਲਾ ਜਿੰਦੋ ਬੰਡਾਲਾ, ਸਵਰਨੀ ਬੰਡਾਲਾ, ਅਮਰ ਕੌਰ ਬੰਡਾਲਾ, ਧੰਨਤੋ ਬੰਡਾਲਾ, ਬੰਸੋ ਠੱਠੀਆਂ
ਕਸ਼ਮੀਰੋ ਤਖ਼ਤੂ ਚੱਕ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਅਵਤਾਰ ਪੈਗ਼ੰਬਰ ਗੁਰ ਤੱਕਣ ਉਪਰ ਧਰਤੀ, ਸਚਖੰਡ ਦਵਾਰ ਬਿਨ ਅੱਖਾਂ ਅੱਖ ਉਠਾਈਆ। ਨਿਰਗੁਣ ਧਾਰ ਤਕੋ ਪ੍ਰਭ ਬਣਿਆ ਭਗਤਾਂ ਦਾ ਨਿਧਪਰਤੀ, ਪ੍ਰੀਤਮ ਹੋ ਕੇ ਦਇਆ ਕਮਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਸ਼ਰਤੀ, ਸ਼ਰਅ ਦਾ ਮਾਲਕ ਧੁਰਦਰਗਾਹੀਆ। ਲੇਖਾ ਜਾਣੇ ਸ਼ਾਹੋ ਭੂਪ ਅਗੰਮਾ ਅਰਸ਼ੀ, ਆਲੀਸ਼ਾਨ ਨੂਰ ਇਲਾਹੀਆ। ਖੇਲ ਵਖਾਵੇ ਆਪਣੇ ਘਰ ਦੀ, ਗ੍ਰਹਿ ਮੰਦਰ ਪੜਦਾ ਆਪ ਚੁਕਾਈਆ। ਗ਼ਰੀਬ ਨਿਮਾਣਿਆਂ ਬਣੇ ਦਰਦੀ, ਦਰਦੀਆਂ ਦੁੱਖ ਮਿਟਾਈਆ। ਧਾਰ ਦੱਸੇ ਨਰਾਇਣ ਨਰ ਦੀ, ਨਰ ਹਰਿ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਵੇਖੇ ਅਗਨੀ ਬਲਦੀ, ਬਾਵਨ ਧਾਰ ਨਾਲ ਮਿਲਾਈਆ। ਫਿਰੀ ਦਰੋਹੀ ਜਲ ਥਲ ਦੀ, ਮਹੀਅਲ ਨੈਣਾਂ ਨੀਰ ਵਹਾਈਆ। ਪਦਵੀ ਰਹੀ ਨਾ ਕਿਸੇ ਅਟਲ ਦੀ, ਨਿਹਚਲ ਧਾਮ ਨਾ ਕੋਇ ਸੁਹਾਈਆ। ਚਾਰੋਂ ਕੁੰਟ ਵਰਤੀ ਕਲਾ ਕਲਜੁਗ ਕਲ ਦੀ, ਕਲਕਾਤੀ ਹੋਈ ਲੋਕਾਈਆ। ਆਤਮ ਪਰਮਾਤਮ ਧਾਰ ਮੂਲ ਨਾ ਰਲਦੀ, ਸਗਲਾ ਸੰਗ ਨਾ ਕੋਇ ਵਖਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਅਨਭਵ ਦ੍ਰਿਸ਼ਟੀ ਭੇਵ ਨਾ ਕੋਇ ਚੁਕਾਈਆ। ਸਾਰ ਸਮਝੀ ਨਾ ਕਿਸੇ ਗੋਬਿੰਦ ਚੰਦ ਦੀ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਪਵਿਤਰ ਧਾਰ ਰਹੀ ਨਾ ਕਿਸੇ ਤਨ ਦੀ, ਤਤਵ ਤਤ ਰਿਹਾ ਕੁਰਲਾਈਆ। ਮਨਸਾ ਮੇਟੇ ਨਾ ਕੋਇ ਮਨ ਦੀ, ਮਮਤਾ ਮੋਹ ਨਾ ਕੋਇ ਚੁਕਾਈਆ। ਸ੍ਰਿਸ਼ਟੀ ਵਣਜਾਰੀ ਹੋ ਗਈ ਚੁਗ਼ਲੀ ਕੰਨ ਦੀ, ਰਸਨਾ ਸਤਿ ਨਾ ਕੋਇ ਸੁਣਾਈਆ। ਸਾਧਾਂ ਸੰਤਾਂ ਆਸਾ ਹੋ ਗਈ ਮਾਇਆ ਧਨ ਦੀ, ਲੋਭ ਲਾਲਚ ਵਿਚ ਹਲਕਾਈਆ। ਬਹੁੜੀ ਜਨਣੀ ਭਗਤ ਕੋਇ ਨਾ ਜਣਦੀ, ਸੁਫਲੀ ਕੁਲ ਨਾ ਕੋਇ ਕਰਾਈਆ। ਚਾਰੋਂ ਕੁੰਟ ਘੜੀ ਹੋ ਗਈ ਗ਼ਮ ਦੀ, ਗ਼ਮੀ ਗ਼ਮਖਾਰ ਨਾ ਕੋਇ ਗਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਚੰਮ ਦੀ, ਅਨਦ੍ਰਿਸ਼ਟ ਪ੍ਰਭ ਦਾ ਦਰਸ ਕੋਇ ਨਾ ਪਾਈਆ। ਤ੍ਰਿਸਨਾ ਕੂੜੀ ਹੋਈ ਤਮ ਦੀ, ਸਾਂਤਕ ਸਤਿ ਨਾ ਕੋਇ ਕਰਾਈਆ। ਆਸ਼ਾ ਕਿਸੇ ਰਹੀ ਨਾ ਪਿਆਸੀ ਪ੍ਰਭੂ ਦੇ ਨਾਮ ਦੀ, ਸਾਹ ਸਾਹ ਨਾ ਕੋਇ ਸਮਾਈਆ। ਰਸਨਾ ਹਲਕਾਈ ਹੋ ਗਈ ਮਦਿ ਦੇ ਜਾਮ ਦੀ, ਜਮਾਂ ਤੋਂ ਸਕੇ ਨਾ ਕੋਇ ਬਚਾਈਆ। ਥਿਤ ਦਿਸਦੀ ਕਲਜੁਗ ਸ਼ਾਮ ਦੀ, ਸ਼ਮਾ ਕਰੇ ਨਾ ਕੋਇ ਰੁਸ਼ਨਾਈਆ। ਖ਼ਬਰ ਆ ਗਈ ਪੈਗ਼ੰਬਰਾਂ ਵਾਲੇ ਪੈਗ਼ਾਮ ਦੀ, ਹਜ਼ਰਤ ਈਸਾ ਮੂਸਾ ਰਹੇ ਦ੍ਰਿੜਾਈਆ। ਖੇਲ ਹੋਣੀ ਅਗੰਮੀ ਇਕ ਅਮਾਮ ਦੀ, ਜੋ ਅਮਲਾਂ ਤੋਂ ਰਹਿਤ ਬੇਪਰਵਾਹੀਆ। ਨਿਸ਼ਾਨੀ ਹੋਣੀ ਧਰਮ ਨਿਸ਼ਾਨ ਦੀ, ਨਿਸ਼ਾਨੇ ਕੂੜ ਦਏ ਗਵਾਈਆ। ਵਡਿਆਈ ਰਹਿਣੀ ਨਹੀਂ ਕਿਸੇ ਗ਼ੁਲਾਮ ਦੀ, ਗ਼ੁਲਾਮੀ ਸ਼ਰਅ ਦੀ ਸਭ ਦੀ ਦੇਣੀ ਕਟਾਈਆ। ਵਡਿਆਈ ਰਹਿਣੀ ਨਹੀਂ ਰਸਨਾ ਵਾਲੇ ਕਲਾਮ ਦੀ, ਅੱਖਰਾਂ ਨਾਲ ਨਾ ਕੋਇ ਚਤੁਰਾਈਆ। ਖੇਲ ਤਕਣੀ ਅਗੰਮੇ ਸੁਲਤਾਨ ਦੀ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
❋
❋
ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਹੋਇਆ ਵਕਤ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਕਿਰਪਾ ਕਰੇ ਦਰਦ ਦੁੱਖ ਭੈ ਭੰਜਣਾ, ਹਰਿ ਪੁਰਖ ਨਿਰੰਜਣ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਸੱਜਣਾ, ਏਕੰਕਾਰਾ ਨੂਰ ਇਲਾਹੀਆ। ਜਿਸ ਦਾ ਇਕੋ ਦੀਪਕ ਜਗਣਾ, ਆਦਿ ਨਿਰੰਜਣ ਡਗਮਗਾਈਆ। ਜਿਸ ਦਾ ਮਾਰਗ ਸਤਿ ਦਾ ਲੱਗਣਾ, ਸ੍ਰੀ ਭਗਵਾਨ ਵਡ ਵਡਿਆਈਆ। ਜਿਸ ਦਾ ਇਕੋ ਹੋਣਾ ਹੱਜਣਾ, ਅਬਿਨਾਸ਼ੀ ਕਰਤਾ ਨੂਰ ਇਲਾਹੀਆ। ਜਿਸ ਦੀ ਸਾਰੀ ਦਿਸੇ ਰਚਨਾ, ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮ ਅਥਾਹੀਆ। ਉਸ ਨੇ ਸਭ ਦਾ ਪੂਰਾ ਕਰਨਾ ਬਚਨਾ, ਜੋ ਅਵਤਾਰ ਪੈਗ਼ੰਬਰ ਗੁਰ ਭਵਿਖਤ ਗਏ ਦ੍ਰਿੜਾਈਆ। ਕਲਜੁਗ ਅੰਤਮ ਕੂੜੀ ਕਿਰਿਆ ਲੱਗੀ ਅੱਗਣਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬਿਨ ਭਗਤਾਂ ਸਤਿ ਦੀਪਕ ਕਿਸੇ ਨਾ ਜਗਣਾ, ਆਤਮ ਜੋਤ ਨਾ ਕੋਇ ਰੁਸ਼ਨਾਈਆ। ਅਨਾਦੀ ਸ਼ਬਦ ਨਾਦ ਕੋਇ ਨਾ ਵੱਜਣਾ, ਅਨਹਦ ਰਾਗ ਨਾ ਕੋਇ ਸੁਣਾਈਆ। ਸਾਚੇ ਚੜ੍ਹੇ ਕੋਇ ਨਾ ਗਗਨਾ, ਗਗਨ ਗਗਨੰਤਰ ਪੰਧ ਮੁਕਾਈਆ। ਕਿਰਪਾ ਕਰੇ ਪੁਰਖ ਸਮਰਥਣਾ, ਸਮਰਥ ਪੁਰਖ ਅਗੰਮ ਅਥਾਹੀਆ। ਜਿਸ ਨੇ ਸਭ ਦੀ ਬਦਲਣੀ ਬੰਦਨਾ, ਡੰਡਾਵਤ ਸੱਯਦਾ ਇਕ ਦ੍ਰਿੜਾਈਆ। ਡੰਕ ਦਮਾਮਾ ਜਿਸ ਦਾ ਵੱਜਣਾ, ਵਜਹ ਸਕੇ ਨਾ ਕੋਇ ਸਮਝਾਈਆ। ਜਨ ਭਗਤਾਂ ਹਾਲ ਹੋਣ ਦੇਵੇ ਨਾ ਮੰਦਨਾ, ਮੰਦਭਾਗੀ ਲਏ ਤਰਾਈਆ। ਸਚ ਦਵਾਰ ਦੀ ਚਾੜ੍ਹੇ ਰੰਗਣਾ, ਰੰਗਤ ਨਾਮ ਵਾਲੀ ਰੰਗਾਈਆ। ਕੂੜੀ ਕਿਰਿਆ ਲੰਘਾਏ ਹੱਦਨਾ, ਅਧ ਵਿਚਕਾਰ ਨਾ ਕੋਇ ਅਟਕਾਈਆ। ਕਿਰਪਾ ਕਰੇ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਨਾਲ ਖ਼ਿਆਲ, ਬਿਨ ਅੱਖਾਂ ਅੱਖ ਉਠਾਈਆ। ਜਨ ਭਗਤ ਤਕੋ ਪ੍ਰਭੂ ਦੇ ਲਾਲ, ਜੋ ਲਾਲਨ ਆਪਣੇ ਰੰਗ ਰੰਗਾਈਆ। ਜਿਨ੍ਹਾਂ ਦਾ ਸਤਿਗੁਰ ਸ਼ਬਦ ਬਣਿਆ ਦਲਾਲ, ਵਿਚੋਲਾ ਇਕੋ ਇਕ ਅਖਵਾਈਆ। ਨਾਤਾ ਤੋੜੇ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਏਥੇ ਓਥੇ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਸਚਖੰਡ ਦਵਾਰ ਬਹਾਏ ਸਚੀ ਧਰਮਸਾਲ, ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਵੇਖੋ ਵਿਸ਼ਨ ਬ੍ਰਹਮਾ ਸ਼ਿਵ ਜਨ ਭਗਤ ਬੰਨ੍ਹੀ ਜਾਣ ਪੱਗਾਂ, ਸੀਸ ਦਸਤਾਰ ਸੁਹਾਈਆ। ਦਰਸ਼ਨ ਪਾਉਂਦੇ ਜਾਣ ਉਪਰ ਸ਼ਾਹ ਰਗਾ, ਨੌ ਦਵਾਰ ਦਾ ਡੇਰਾ ਢਾਹੀਆ। ਸਤਿ ਧਰਮ ਦੀ ਸਾਚੀ ਮਿਲੇ ਜਗ੍ਹਾ, ਗ੍ਰਹਿ ਮੰਦਰ ਇਕੋ ਇਕ ਸੁਹਾਈਆ। ਜਿਥੇ ਬੁੱਧੀ ਵਿਚਾਰ ਨਾ ਹੋਵੇ ਕੱਗਾ, ਹੰਸ ਗੁਰਮੁਖ ਸੋਭਾ ਪਾਈਆ। ਤ੍ਰੈਗੁਣ ਲੱਗੇ ਮੂਲ ਨਾ ਅੱਗਾ, ਹਉਮੇ ਅਗਨੀ ਨਾ ਕੋਇ ਜਲਾਈਆ। ਰਾਏ ਧਰਮ ਨਾ ਦੇਵੇ ਸਜ਼ਾ, ਚਿਤ੍ਰਗੁਪਤ ਨਾ ਲੇਖ ਵਖਾਈਆ। ਆਤਮ ਰਸ ਦਾ ਲੈਣ ਮਜ਼ਾ, ਪਰਮਾਤਮ ਵਿਚ ਮਿਲਾਈਆ। ਸਦਾ ਰਹਿਣ ਇਕ ਦੀ ਵਿਚ ਰਜ਼ਾ, ਜੋ ਰਾਜ਼ਕ ਰਿਜ਼ਕ ਰਹੀਮ ਨੂਰ ਅਲਾਹੀਆ। ਝਗੜਾ ਮੇਟੇ ਜਗਤ ਜਹਾਨ ਕਜ਼ਾ, ਕਾਜ਼ੀ ਮੁੱਲਾਂ ਤੋਂ ਖਹਿੜਾ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਅਵਤਾਰ ਪੈਗ਼ੰਬਰ ਗੁਰ ਵੇਖਣ ਨਾਲ ਪਿਆਰ, ਪ੍ਰੇਮ ਨਜ਼ਰ ਉਠਾਈਆ। ਤੇਰਾ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ
❋
❋
ਤੇਰੀ ਬੇਪਰਵਾਹੀਆ। ਨਿਰਗੁਣ ਨਿਰਵੈਰ ਤੇਰਾ ਰੂਪ ਅਨੂਪ ਨਿਰੰਕਾਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸ਼ਬਦ ਅਗੰਮੀ ਤੇਰੀ ਧਾਰ, ਦੋ ਜਹਾਨਾਂ ਵੱਜੇ ਵਧਾਈਆ। ਜੁਗ ਜੁਗ ਲਏ ਅਵਤਾਰ, ਨਿਰਗੁਣ ਸਰਗੁਣ ਰੂਪ ਪ੍ਰਗਟਾਈਆ। ਕਲਜੁਗ ਅੰਤਮ ਖੇਲ ਅਪਾਰ, ਅਪਰੰਪਰ ਸਵਾਮੀ ਤੇਰੀ ਬੇਪਰਵਾਹੀਆ। ਅਮਾਮ ਅਮਾਮਾ ਬਣ ਸਿਕਦਾਰ, ਹੁਕਮ ਹਾਕਮ ਇਕ ਦ੍ਰਿੜਾਈਆ। ਕਲ ਕਲਕੀ ਹੋ ਉਜਿਆਰ, ਉਜਾਲਾ ਭਗਤਾਂ ਦੇ ਕਰਾਈਆ। ਨਿਹਕਲੰਕ ਤੇਰਾ ਅੰਤ ਨਾ ਪਾਰਾਵਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਜਨ ਭਗਤਾਂ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਨਿਗਹ ਮਿਹਰ ਦੀ ਮਾਰ, ਮਰਜੀਵਤ ਆਪਣਾ ਪੜਦਾ ਦੇ ਚੁਕਾਈਆ। ਤੇਰੇ ਦਰ ਖੜੇ ਭਿਖਾਰ, ਭਿੱਖਕ ਝੋਲੀ ਦੇਣੀ ਭਰਾਈਆ। ਤੇਰਾ ਹੁਕਮ ਸ਼ਬਦ ਸਜਾ ਦਵਾਰ, ਨਾ ਕੋਇ ਮੇਟੇ ਮੇਟ ਮਿਟਾਈਆ। ਸੰਮਤ ਸ਼ਹਿਨਸ਼ਾਹੀ ਸੱਤ ਸਤਿ ਦੀ ਕਾਰ, ਕਰਨੀ ਕਰਤੇ ਕਾਰ ਕਮਾਈਆ। ਚੌਥੇ ਜੁਗ ਦੀ ਪਾਉਣੀ ਸਾਰ, ਚਾਰ ਚੇਤ ਆਸਾ ਰਿਹਾ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਧੂੰਆਂਧਾਰ, ਅੰਧ ਅਗਿਆਨ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਰੋਕਾਰ ਆਪਣਾ ਹੁਕਮ ਦੇਣਾ ਵਰਤਾਈਆ।
੭ ਚੇਤ ਸ਼ਹਿਨਸ਼ਾਹੀ ਸੰਮਤ ੭ ਸੁਖਦੇਵ ਰਾਜ, ਪ੍ਰੀਤਮ ਸਿੰਘ, ਜਾਗੀਰ ਕੌਰ, ਕਰਮ ਸਿੰਘ, ਬੀਬੀ ਪਿਆਰੋ, ਗੁਰਬਖ਼ਸ਼ ਸਿੰਘ, ਸਰਦਾਰਾ ਸਿੰਘ, ਸਰਮੁਖ ਸਿੰਘ, ਪੂਰਨ ਸਿੰਘ, ਨਾਜ਼ਰ ਸਿੰਘ, ਤਾਰਾ ਸਿੰਘ, ਸਵਰਨ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ,
ਸਾਧੂ ਸਿੰਘ, ਗੇਜਾ ਸਿੰਘ, ਮੰਗਲ ਸਿੰਘ, ਜਿੰਦਰ ਸਿੰਘ, ਪ੍ਰੀਤਮ ਸਿੰਘ, ਹਰੀ ਸਿੰਘ, ਹਰਦੀਪ ਸਿੰਘ, ਦਿਆਲ ਸਿੰਘ,
ਕੁੰਦਨ ਸਿੰਘ, ਹਰਨਾਮ ਸਿੰਘ, ਦਰਬਾਰਾ ਸਿੰਘ ਵਰਿਆ, ਬੀਬੀ ਬੀਰੋ ਕੈਰੋ, ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਜਗ ਆਇਆ ਵਕਤ ਸੁਹੰਜਣਾ, ਹਰਿ ਸੋਭਾਵੰਤ ਸੁਹਾਈਆ। ਪ੍ਰਭ ਦਾਤਾ ਦੀਨ ਦਰਦ ਦੁੱਖ ਭੈ ਭੰਜਣਾ, ਮਿਹਰ ਨਜ਼ਰ ਨਜ਼ਰ ਉਠਾਈਆ। ਭਗਤ ਸੁਹੇਲਾ ਬਣ ਕੇ ਸੱਜਣਾ, ਸਾਜਣ ਹੋ ਕੇ ਵੇਖ ਵਖਾਈਆ। ਨਾਮ ਨਿਧਾਨ ਵਜਾ ਮਰਦੰਗਣਾ, ਸੋਈ ਸੁਰਤੀ ਆਪ ਉਠਾਈਆ। ਗੁਰਮੁਖ ਲਗਾ ਕੇ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਜਨ ਭਗਤੋ ਦੂਜਾ ਘਰ ਕਦੇ ਨਾ ਮੰਗਣਾ, ਭਿਖਾਰੀ ਹੋ ਨਾ ਝੋਲੀ ਡਾਹੀਆ। ਆਤਮ ਪਰਮਾਤਮ ਦਏ ਅਨੰਦਨਾ, ਅਨੰਦ ਅਨੰਦ ਵਿਚ ਸਮਾਈਆ। ਸ਼ਬਦੀ ਤਿਲਕ ਲਗਾਏ ਚੰਦਨਾ, ਸੂਰੀਆ ਚੰਦ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਸਪਤਸ ਰਿਖੀ ਵੇਖਣ ਜਗ, ਬੈਠੇ ਅੱਖ ਖੁਲ੍ਹਾਈਆ। ਨਿਰਗੁਣ ਧਾਰ ਰਹੇ ਭੱਜ, ਭੱਜਣ ਵਾਹੋ ਦਾਹੀਆ। ਜੈਕਾਰਾ ਅਲਖ ਬੋਲਣ ਗੱਜ, ਗਜ ਦਾ ਲੇਖਾ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਤੱਕਣ ਹੱਦ, ਹਦੂਦ ਫੋਲ ਫੁਲਾਈਆ। ਕਵਣ ਪ੍ਰਭ ਦੀ ਬਣਿਆ ਯਦ,
❋
❋
ਯਦੀ ਧੁਰ ਦਾ ਰੰਗ ਰੰਗਾਈਆ। ਕਵਣ ਅੰਤਰ ਦ੍ਰਿਸ਼ਟੀ ਨਾਲੋਂ ਹੋਇਆ ਅਲੱਗ, ਦ੍ਰਿਸ਼ਟੀ ਪ੍ਰਭ ਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਪਤਸ ਰਿਖ ਕਹਿਣ ਸਾਨੂੰ ਵਕਤ ਯਾਦ ਆਇਆ ਦੁਹੇਲਾ, ਪੂਰਬ ਦਈਏ ਜਣਾਈਆ। ਜਿਸ ਵੇਲੇ ਮਿਲਿਆ ਪ੍ਰਭੂ ਸੁਹੇਲਾ, ਕਰਮ ਦਿਤਾ ਬਦਲਾਈਆ। ਰੂਪ ਦਰਸਾਇਆ ਚੇਲਾ, ਗੁਰੂ ਗੁਰ ਨਾਮ ਵਡਿਆਈਆ। ਧਾਮ ਦੱਸ ਨਵੇਲਾ, ਪਰਦਾ ਦਿਤਾ ਉਠਾਈਆ। ਅਚਰਜ ਖੇਲ ਖੇਲਾ, ਅਗੰਮ ਅਥਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਪਤਸ ਰਿਖ ਕਹਿਣ ਸ਼ਬਦੀ ਧਾਰ ਕੀਤਾ ਪਿਆਰ, ਅਪਰੰਪਰ ਦਇਆ ਕਮਾਈਆ। ਸ਼ਬਦ ਸੰਦੇਸ਼ਾ ਦਿਤਾ ਅਗੰਮ ਅਪਾਰ, ਅਲੱਖ ਅਗੋਚਰ ਦਿਤਾ ਦ੍ਰਿੜਾਈਆ। ਵੇਖੋ ਖੇਲ ਸੱਚੀ ਸਰਕਾਰ, ਹਰਿ ਕਰਤਾ ਰਿਹਾ ਜਣਾਈਆ। ਸਾਰੇ ਆਪਣੀ ਪੈਜ ਲਓ ਸੁਆਰ, ਆਪ ਆਪਣੀ ਬਣਤ ਬਣਾਈਆ। ਇਕ ਦੂਜੇ ਦਾ ਰਹੇ ਨਾ ਕੋਇ ਸਹਾਰ, ਓਟ ਓਟ ਨਾ ਕੋਇ ਤਕਾਈਆ। ਧਰਮ ਦੀ ਧਾਰ ਬੰਨ੍ਹੋ ਦਸਤਾਰ, ਸੀਸ ਸੀਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਪਤਸ ਰਿਖ ਬੰਨ੍ਹੋ ਦਸਤਾਰਾ, ਦਹਿ ਦਿਸ਼ਾ ਅੱਖ ਉਠਾਈਆ। ਰਿਸ਼ੀਓ ਰੂਪ ਦੱਸੋ ਨਿਆਰਾ, ਨਿਰਗੁਣ ਨਿਰਵੈਰ ਰਿਹਾ ਜਣਾਈਆ। ਆਤਮ ਪਰਮਾਤਮ ਬੋਲੋ ਜੈਕਾਰਾ, ਧੁਰ ਦਾ ਰਾਗ ਅਲਾਈਆ। ਜਗਤ ਜਗਦੀਸ ਕਰੋ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਧੂੜੀ ਲਾਵੋ ਛਾਰਾ, ਮਸਤਕ ਖ਼ਾਕ ਰਮਾਈਆ। ਅੰਤਰ ਕਰੋ ਪਿਆਰਾ, ਪ੍ਰੀਤਮ ਇਕ ਮਨਾਈਆ। ਵੇਖੋ ਖੇਲ ਅਗੰਮ ਅਪਾਰਾ, ਅਲਖ ਅਗੋਚਰ ਰਿਹਾ ਦ੍ਰਿੜਾਈਆ। ਦੂਰ ਦੁਰਾਡਾ ਤਕੋ ਕਲਜੁਗ ਖੇਲ ਨਿਆਰਾ, ਕਲ ਕਲਕੀ ਕੀ ਦ੍ਰਿੜਾਈਆ। ਬਿਨਾ ਨੇਤਰ ਪਾਈ ਸਾਰਾ, ਬਿਨ ਲੋਚਣ ਵੇਖ ਵਖਾਈਆ। ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਸੱਤੇ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲ ਦੀਨ ਦਿਆਲ ਚਾਰ ਕੁੰਟ ਹਾਹਾਕਾਰਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੁਰੀਦ ਮੁਰਸ਼ਦ ਨਾ ਕੋਇ ਸਹਾਰਾ, ਗੁਰ ਚੇਲਾ ਮੁਖ ਭਵਾਈਆ। ਭਗਤ ਭਗਵਾਨ ਨਾ ਕੋਇ ਦਵਾਰਾ, ਦਰ ਦਰ ਰੋਵਣ ਮਾਰਨ ਧਾਈਆ। ਕਿਰਪਾ ਕਰ ਆਪ ਨਿਰੰਕਾਰਾ, ਨਿਰਵੈਰ ਤੇਰੀ ਸਰਨਾਈਆ। ਸਤਿ ਧਰਮ ਦੀ ਸਾਡੇ ਸੀਸ ਬੰਨ੍ਹ ਦਸਤਾਰਾ, ਸਿਰ ਆਪਣਾ ਹੱਥ ਟਿਕਾਈਆ। ਵਿਚੋਂ ਅੰਤਰੀ ਉਠ ਕੇ ਮਾਰਿਆ ਲਲਕਾਰਾ, ਭਾਰਦਵਾਜ ਦਿਤਾ ਸੁਣਾਈਆ। ਪੁਰਖ ਅਕਾਲ ਤੂੰ ਸਭ ਦਾ ਮੀਤ ਮੁਰਾਰਾ, ਮਿਹਰਵਾਨ ਅਖਵਾਈਆ। ਕਿਰਪਾ ਕਰ ਵਡ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਤੇਰੀ ਓਟ ਤਕਾਈਆ। ਅਸੀਂ ਚਾਹੁੰਦੇ ਤੂੰ ਕਲਜੁਗ ਅੰਤਮ ਹੋਵੀਂ ਜ਼ਾਹਿਰਾ, ਜ਼ਾਹਰ ਜ਼ਹੂਰ ਰੂਪ ਧਰਾਈਆ। ਤੇਰਾ ਅੰਤ ਨਾ ਹੋਵੇ ਪਾਰਾਵਾਰਾ, ਬੇਅੰਤ ਕਾਰ ਕਮਾਈਆ। ਜੋਤੀ ਜਾਤੇ ਪਾਵੀਂ ਸਾਰਾ, ਆਤਮ ਪਰਮਾਤਮ ਖੋਜ ਖੁਜਾਈਆ। ਜਨ ਭਗਤਾਂ ਬਖ਼ਸ਼ੀਂ ਇਕੋ ਦਰਸ ਦਵਾਰਾ, ਦੂਜੇ ਦਰ ਕੋਇ ਨਾ ਜਾਈਆ। ਕਿਰਪਾ ਨਿਧਾਨ ਉਹਨਾਂ ਦੇਈਂ ਅਧਾਰਾ, ਉਦਰ ਦਾ ਲੇਖਾ ਦਈਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਪਤਸ ਰਿਖ ਕਹਿਣ ਪ੍ਰਭ ਸਾਨੂੰ ਕਿਰਪਾ ਕਰ ਦੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਦਇਆ ਕਮਾਈਆ। ਦੀਪਕ ਜੋਤੀ ਜਾਏ ਜਗ, ਜਾਗਰਤ ਜੋਤ ਜੋਤ ਰੁਸ਼ਨਾਈਆ।
❋
❋
ਤੇਰਾ ਦਰਸ਼ਨ ਕੀਤਾ ਰੱਜ, ਨਿਉਂ ਨਿਉਂ ਸੀਸ ਨਿਵਾਈਆ। ਸਾਡੇ ਪੜਦੇ ਕੱਜ, ਓਢਣ ਇਕ ਸੁਹਾਈਆ। ਅਸੀਂ ਸਾਰੇ ਬੋਲੀਏ ਗੱਜ, ਕੂਕ ਕੂਕ ਸੁਣਾਈਆ। ਤੂੰ ਸਰਬ ਕਲਾ ਸਮਰਥ, ਅਕਥ ਬੇਪਰਵਾਹੀਆ। ਜਿਸ ਵੇਲੇ ਕਲਜੁਗ ਹੋਵੇ ਕੂੜ ਕੁੜਿਆਰ ਦਾ ਰਥ, ਧਰਮ ਦਾ ਰਥ ਨਾ ਕੋਇ ਚਲਾਈਆ। ਸ੍ਰਿਸ਼ਟ ਸਬਾਈ ਮਮਤਾ ਲੱਥੇ ਸਥ, ਸੱਥਰ ਯਾਰ ਨਾ ਕੋਇ ਹੰਢਾਈਆ। ਨੇਤਰ ਖੁਲ੍ਹੇ ਕਿਸੇ ਨਾ ਅੱਖ, ਨਿਜ ਦਰਸ ਕੋਇ ਨਾ ਪਾਈਆ। ਨਿਰਗੁਣ ਧਾਰ ਹੋਣਾ ਪ੍ਰਤੱਖ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਉਸ ਵੇਲੇ ਆਪਣੇ ਭਗਤ ਚੁਰਾਸੀ ਵਿਚੋਂ ਕਰਨੇ ਵੱਖ, ਵਾਸਤਾ ਤੇਰੇ ਅੱਗੇ ਪਾਈਆ। ਇਹਨਾਂ ਤ੍ਰੈਗੁਣ ਮਾਇਆ ਨਾ ਸਾੜੇ ਅੱਗ, ਅਗਨੀ ਤਤ ਦੇਣੀ ਬੁਝਾਈਆ। ਸਪਤਸ ਰਿਖ ਕਹਿਣ ਉਸ ਵੇਲੇ ਆਪਣਿਆਂ ਭਗਤਾਂ ਸੀਸ ਬੰਨ੍ਹਾਈਂ ਪੱਗ, ਜੋ ਚਰਨ ਪਰਸ ਤੇਰੇ ਆਪਣਾ ਝਟ ਲੰਘਾਈਆ। ਜਿਸ ਨਾਲ ਅੰਦਰ ਵਿਕਾਰ ਦੇਵੀਂ ਦੱਬ, ਕੂੜ ਵਿਕਾਰ ਦੇਣਾ ਗਵਾਈਆ। ਪਿਛਲਾ ਲੇਖਾ ਪੂਰਾ ਕਰਨਾ ਹੱਭ, ਹਮਸਾਜਣ ਹੋ ਕੇ ਮੇਲ ਮਿਲਾਈਆ। ਹਿੱਸੇਦਾਰ ਬਣਾਉਣੇ ਨਾਲ ਅਧ, ਅਧਵਾਟੇ ਰਹਿਣ ਕੋਇ ਨਾ ਪਾਈਆ। ਜਗਤ ਜਹਾਨ ਦੀ ਪਾਰ ਕਰਾਉਣੀ ਹੱਦ, ਹਦੂਦ ਆਪਣੀ ਦੇਣੀ ਵਖਾਈਆ। ਜਿਸ ਗ੍ਰਹਿ ਜੋਤ ਸਰੂਪੀ ਬਹੀਏ ਸਜ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪਗੜੀ ਕਹੇ ਮੈਂ ਭਗਤਾਂ ਸਿਰ ਚੜ੍ਹੀ, ਚੜ੍ਹਦਾ ਲਹਿੰਦਾ ਧਿਆਨ ਲਗਾਈਆ। ਭਗਤੋ ਸਚ ਪੁੱਛੋ ਇਹ ਮਾਣ ਬਖਸ਼ਿਆ ਸੀ ਮੈਨੂੰ ਗੋਬਿੰਦ ਵਿਚ ਗੜ੍ਹੀ, ਚਮਕੌਰ ਦੀ ਚਮਕ ਦਏ ਗਵਾਹੀਆ। ਜਿਸ ਵੇਲੇ ਕੋਈ ਸਿੱਖ ਗੋਬਿੰਦ ਸਾੜ ਸਕਿਆ ਨਹੀਂ ਸੀ ਵਿਚ ਮੜ੍ਹੀ, ਤਨ ਵਜੂਦ ਅੱਗ ਨਾ ਕੋਇ ਜਲਾਈਆ। ਉਸ ਵੇਲੇ ਮਿਹਰ ਦੀ ਨਿਗਹ ਪਿਆਰ ਦੀ ਕਿਰਪਾ ਕਰੀ, ਨੈਣ ਨੈਣ ਵਿਚੋਂ ਉਠਾਈਆ। ਫਿਰ ਹੱਸ ਕੇ ਕਿਹਾ ਦੁਲਾਰਿਆ ਜਿਸ ਵੇਲੇ ਜੋਤ ਸਰੂਪ ਮੇਰਾ ਆਵੇ ਹਰੀ, ਹਰ ਹਿਰਦੇ ਵੇਖ ਵਖਾਈਆ। ਸ਼ਬਦ ਦੀ ਧਾਰ ਨਾਲ ਤੁਹਾਨੂੰ ਸਭ ਨੂੰ ਕਰੇ ਬਰੀ, ਲੇਖਾ ਦੋ ਜਹਾਨ ਰਹੇ ਨਾ ਰਾਈਆ। ਤੁਸੀਂ ਮੇਰਾ ਇਕ ਢਈਆ ਵੇਖ ਲਓ ਜ਼ਰੀ, ਜ਼ਾਹਰ ਜ਼ਹੂਰ ਹੋ ਕੇ ਲੇਖਾ ਦਏ ਚੁਕਾਈਆ। ਜਿਸ ਦਾ ਲਹਿਣਾ ਨਹੀਂ ਕੋਈ ਸ਼ਰੀਅ, ਸ਼ਰਅ ਤੋਂ ਬਾਹਰ ਆਪਣਾ ਹੁਕਮ ਵਰਤਾਈਆ। ਤੁਸੀਂ ਜਿਥੇ ਹੋਏ ਓਥੇ ਲਏਗਾ ਫੜੀ, ਸੁਰਤ ਸ਼ਬਦ ਨਾਲ ਮਿਲਾਈਆ। ਵਿਹਾਰ ਕਰੇਗਾ ਭਗਤੋ ਤੁਹਾਡੀ ਭਗਤਾਂ ਦੀ ਬਣਾ ਕੇ ਗੜ੍ਹੀ, ਗੜ੍ਹ ਭਗਤਾਂ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪਗੜੀ ਕਹੇ ਗੋਬਿੰਦ ਨੇ ਤੱਕਿਆ ਵਿਚ ਮੈਦਾਨ, ਹੱਥ ਮਸਤਕ ਉਤੇ ਟਿਕਾਈਆ। ਗੜ੍ਹੀ ਤੋਂ ਬਾਹਰ ਕੀਤਾ ਧਿਆਨ, ਧਿਆਨ ਗੁਰਮੁਖਾਂ ਵਿਚ ਰਖਾਈਆ। ਫੇਰ ਸੀਸ ਤੇ ਹੱਥ ਰੱਖ ਕੇ ਕਿਹਾ ਤੁਸੀਂ ਮੇਰੇ ਨਿਸ਼ਾਨ, ਨਿਸ਼ਾਨੇ ਧਰਮ ਦੇ ਨਜ਼ਰੀ ਆਈਆ। ਜਿਸ ਵੇਲੇ ਮੈਂ ਆਵਾਂ ਤੇ ਨਾਲ ਆਵੇ ਭਗਵਾਨ, ਭਾਗ ਤੁਹਾਡੇ ਦਿਆਂ ਬਦਲਾਈਆ। ਮੈਂ ਤੁਹਾਡਾ ਸਤਿਗੁਰੂ ਨੌਜਵਾਨ, ਜਨਮ ਮਰਨ ਵਿਚ ਕਦੇ ਨਾ ਆਈਆ। ਮੇਰਾ ਸ਼ਬਦ ਚਿੱਲਾ ਤੇ ਤੀਰ ਕਮਾਨ, ਭੱਥਾ ਪ੍ਰੇਮ ਵਾਲਾ ਬੰਧਾਈਆ। ਜਗਤ ਜਹਾਨ ਬਖ਼ਸ਼ ਕੇ ਮਾਣ, ਅਭਿਮਾਨੀਆਂ ਲੇਖਾ ਦਿਆਂ ਚੁਕਾਈਆ। ਕਿਰਪਾ ਹੋਵੇ ਵਿਚ ਜਹਾਨ, ਕਿਰਪਾਲ ਹੋ ਕੇ ਦਇਆ ਕਮਾਈਆ। ਅੱਗੇ ਪਗੜੀ ਨੇ ਕੀਤਾ ਬਿਆਨ, ਦੋਏ ਜੋੜ ਕੇ ਸੀਸ ਨਿਵਾਈਆ। ਐ ਮੇਰੇ ਸਤਿਗੁਰ ਗੋਬਿੰਦ ਸਿੰਘ ਗੋਬਿੰਦ ਜੇ ਕੋਈ ਤੇਰਾ ਸਿਖ, ਤੇਰੇ ਬਿਨਾ ਸੀਸ ਨਾ ਕਿਸੇ ਝੁਕਾਉਣ, ਬਿਨਾ
❋
❋
ਪੁਰਖ ਅਕਾਲ ਤੋਂ ਆਪਣਾ ਆਪ ਭੇਟ ਨਾ ਕਿਸੇ ਕਰਾਈਆ। ਜਿਨ੍ਹਾਂ ਪਿਛੇ ਤੂੰ ਆਪਣੇ ਦੁਲਾਰੇ ਕੀਤੇ ਕੁਰਬਾਨ, ਪਿਆਰੇ ਗੁਰਮੁਖ ਲਏ ਬਣਾਈਆ। ਤੇਰੇ ਕਲਗੀ ਤੋੜੇ ਦਾ ਨਿਸ਼ਾਨ, ਤਖ਼ਤ ਨਿਵਾਸੀ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਪਗੜੀ ਗੁਰਮੁਖ ਦੀ ਮੈਦਾਨ ਵਿਚੋਂ ਗਈ ਝੁਕ, ਗੋਬਿੰਦ ਗੋਬਿੰਦ ਗੋਬਿੰਦ ਸੀਸ ਝੁਕਾਈਆ। ਨਾਲੇ ਹੱਸ ਕੇ ਕਿਹਾ ਤੇਰਾ ਪਿਆਰ ਕਦੇ ਨਾ ਜਾਵੇ ਮੁਕ, ਮੁਕੰਮਲ ਪ੍ਰੇਮ ਲੈਣਾ ਬਣਾਈਆ। ਜਿਸ ਤਰਾ ਤੂੰ ਪੁਰਖ ਅਕਾਲ ਦਾ ਪੁੱਤ, ਉਸ ਤਰਾ ਗੁਰਮੁਖ ਸਪੂਤ ਲੈਣੇ ਬਣਾਈਆ। ਆਪਣੀ ਗੋਦੀ ਲੈਣੇ ਚੁੱਕ, ਫੜ ਬਾਹੋਂ ਗਲੇ ਲਗਾਈਆ। ਜਿਸ ਤਰਾ ਤੂੰ ਅੰਤਰ ਅੰਤਰ ਤੂੰ ਮੇਰਾ ਮੈਂ ਤੇਰਾ ਗਾਉਂਦਾ ਤੁਕ, ਇਹ ਤੁਕ ਦੋ ਤੁਕੀ ਗੁਰਮੁਖਾਂ ਦੇ ਅੰਦਰ ਦੇਣੀ ਟਿਕਾਈਆ। ਤੇਰੇ ਚਰਨ ਕਵਲ ਵਿਚ ਧਰਮ ਧਾਰ ਦਾ ਸੁੱਖ, ਜਗਤ ਸੁਖਆਸਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡੀ ਸਚ ਸੁਹੰਜਣੀ ਬਣਾਏ ਰੁਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ।