੮ ਚੇਤ ਸ਼ਹਿਨਸ਼ਾਹੀ ਸੰਮਤ ੭ ਨਿਰੰਜਣ ਦਈ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਕਿਰਪਾ ਕਰੇ ਸੋ ਪੁਰਖ ਨਿਰੰਜਣ, ਨਿਰੰਜਣ ਦਈ ਦਇਆ ਕਮਾਈਆ। ਸਤਿਗੁਰ ਸ਼ਬਦ ਸਦਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨਾਮ ਨਿਧਾਨ ਪਾ ਕੇ ਨੇਤਰ ਅੰਜਣ, ਅੰਧ ਅਗਿਆਨ ਕੂੜ ਮਿਟਾਈਆ। ਆਤਮ ਪਰਮਾਤਮ ਬਣਾਏ ਸਾਚਾ ਸੱਜਣ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਸਚਖੰਡ ਨਿਵਾਸੀ ਲਾਏ ਆਪਣੇ ਅੰਗਣ, ਅੰਗੀਕਾਰ ਇਕ ਅਖਵਾਈਆ। ਮਾਨਸ ਜਨਮ ਦੀ ਚਾੜ੍ਹੀ ਰੰਗਣ, ਰੰਗਤ ਇਕੋ ਇਕ ਵਖਾਈਆ। ਮੇਲਾ ਮਿਲਿਆ ਨਾਲ ਗੋਪਾਲ ਮੂਰਤ ਮਦਨ, ਸਚ ਸਵਾਮੀ ਅਗੰਮ ਅਥਾਹੀਆ। ਧਰਮ ਦਵਾਰ ਪੁੱਜੀ ਆਪਣੇ ਵਤਨ, ਮਾਤਲੋਕ ਵਤਨ ਤਜਾਈਆ। ਖ਼ੁਸ਼ੀ ਨਾਲ ਕਹੇ ਧੰਨ ਭਾਗ ਮੈਂ ਬੱਚਾ ਜਨਮਿਆ ਆਪਣੇ ਸ਼ਿਕਮ ਵਤਨ, ਸੁਖਦੇਵ ਰਾਜ ਧਿਆਨ ਲਗਾਈਆ। ਜਿਹੜਾ ਮੇਰਾ ਮਾਤਲੋਕ ਦਾ ਬਣਿਆ ਕਿਨਾਰਾ ਪੱਤਨ, ਤਟ ਧੁਰ ਦਾ ਦਿਤਾ ਵਖਾਈਆ। ਜਿਸ ਦਾ ਪ੍ਰੀਤਮ ਸਤਿਗੁਰ ਸ਼ਬਦ ਆਇਆ ਰੱਖਣ, ਸੁਹੇਲਾ ਇਕ ਅਖਵਾਈਆ। ਮੇਰੀ ਧਾਰ ਬਣਾ ਕੇ ਅਮੋਲਕ ਰਤਨ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਚੁਰਾਸੀ ਦੀ ਫਾਸੀ ਟੁੱਟੀ ਬਿਨਾ ਯਤਨ, ਯਥਾਰਥ ਹਰਿ ਸੰਗਤ ਸੇਵ ਕਮਾਈਆ। ਸਚਖੰਡ ਦਵਾਰ ਮਿਲਣਾ ਵਸਣ, ਚਾਰੇ ਖਾਣੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਧਾਰ ਹੋ ਕੇ ਆਵਣ ਜਾਵਣ ਲੱਖ ਚੁਰਾਸੀ ਜਨ ਭਗਤਾਂ ਗੇੜਾ ਆਇਆ ਕਟਣ, ਧਰਮ ਰਾਏ ਦੀ ਫਾਂਸੀ ਗਲ ਨਾ ਕੋਇ ਲਟਕਾਈਆ।
❋
❋
੮ ਚੇਤ ਸ਼ਹਿਨਸ਼ਾਹੀ ਸੰਮਤ ੭ ਮੱਸਾ ਸਿੰਘ, ਮੱਖਣ ਸਿੰਘ, ਦਾਰਾ ਸਿੰਘ, ਕਰਨੈਲ ਸਿੰਘ, ਬੀਬੀ ਅਜੈਬ ਕੌਰ ਬਾਠ,
ਨਰਾਇਣ ਸਿੰਘ ਕੰਗ, ਗੁਰਨਾਮ ਸਿੰਘ ਕੰਗ, ਕੁੰਦਨ ਸਿੰਘ ਮਾਲ ਚਕ, ਸੋਹਣ ਸਿੰਘ ਮਾਲ ਚਕ,
ਹਰਨਾਮ ਸਿੰਘ ਪੰਡੋਰੀ, ਉਜਾਗਰ ਸਿੰਘ ਖਡੂਰ ਸਾਹਿਬ, ਸਵਰਨ ਸਿੰਘ ਫਤਿਆ ਬਾਦ
ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਮੈਂ ਤੱਕਿਆ ਅੱਖਰ ਧਾਰ ਬਵੰਜਾ, ਬਾਵਨ ਬਾਵਨ ਬਾਵਨ ਧਿਆਨ ਲਗਾਈਆ। ਨਾਨਕ ਨਿਰਗੁਣ ਸਰਗੁਣ ਧਾਰ ਦਾ ਤੱਕਿਆ ਪੰਜਾ, ਪੰਜ ਪੰਜ ਪੰਜ ਖੋਜ ਖੁਜਾਈਆ। ਫੇਰ ਲੇਖਾ ਤੱਕਿਆ ਦੁਆਪਰ ਸੰਜਾ, ਕੀ ਭਵਿਖ ਗਿਆ ਸੁਣਾਈਆ। ਫਿਰ ਰਾਵਣ ਤੱਕਿਆ ਰੰਜਾ, ਰੰਜ਼ਸ ਵਿਚ ਦਿਤੀ ਦੁਹਾਈਆ। ਫੇਰ ਗੋਬਿੰਦ ਦਾ ਤੱਕਿਆ ਕੰਘਾ, ਇੱਕੀਆਂ ਦੰਦਿਆਂ ਵਾਲਾ ਦਏ ਗਵਾਹੀਆ। ਫੇਰ ਕਲਜੁਗ ਸਮਾਂ ਵੇਖਿਆ ਲੰਘਾ, ਸਦੀ ਚੌਧਵੀਂ ਅੱਖ ਖੁਲ੍ਹਾਈਆ। ਕੂੜੀ ਕਿਰਿਆ ਦਾ ਜਾਣਿਆ ਕੰਢਾ, ਤਟ ਫੋਲੇ ਥਾਉਂ ਥਾਈਂਆ। ਧਰਮ ਦੀ ਧਾਰ ਵੇਖਿਆ ਖੰਡਾ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਜਾਂ ਨਿਗਹ ਮਾਰੀ ਸਤਿਗੁਰ ਸ਼ਬਦ ਤੱਕਿਆ ਸਭ ਦਾ ਪੰਡਾ, ਵਿਦਿਆ ਅਗੰਮ ਰਿਹਾ ਪੜ੍ਹਾਈਆ। ਜਿਸ ਨੇ ਹੁਕਮੀ ਹੁਕਮ ਦਾ ਕਰਾਉਣਾ ਜੰਗਾ, ਨਵ ਸੱਤ ਸੱਤ ਨਵ ਨਾਲ ਟਕਰਾਈਆ। ਉਲਟਾ ਵਹਿਣ ਵਹਾਉਣਾ ਗੰਗਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਉਮਤ ਦਾ ਪਾਟਾ ਚੀਥੜ ਦਿਸੇ ਤੰਬਾ, ਓਢਣ ਸੀਸ ਨਾ ਕੋਇ ਟਿਕਾਈਆ। ਬਹੁੜੀ ਮੇਰਾ ਅੰਤਰ ਅੰਤਰ ਕੰਬਾ, ਭੈ ਵਿਚ ਦਿਤੀ ਦੁਹਾਈਆ। ਪ੍ਰਭੂ ਕਿਤੇ ਕਲਜੁਗ ਦਾ ਪੈਂਡਾ ਕਰੀਂ ਨਾ ਲੰਬਾ, ਅੱਗੇ ਆਯੂ ਨਾ ਕੋਇ ਵਧਾਈਆ। ਮੈਂ ਤਕਣਾ ਚਾਹੁੰਦਾ ਤੇਰਾ ਖੇਲ ਅਚੰਭਾ, ਅਚਰਜ ਲੀਲਾ ਦੇਣੀ ਵਖਾਈਆ। ਮਾਨਵ ਰਹੇ ਕੋਇ ਨਾ ਗੰਦਾ, ਦੁਰਮਤ ਮੈਲ ਦੇਣੀ ਧਵਾਈਆ। ਆਤਮ ਪਰਮਾਤਮ ਪਾਈਂ ਗੰਢਾ, ਜਨ ਭਗਤਾਂ ਮੇਲ ਮਿਲਾਈਆ। ਗੁਰਮੁਖਾਂ ਸੀਨਾ ਰੱਖਣਾ ਠੰਡਾ, ਅਗਨੀ ਤਤ ਬੁਝਾਈਆ। ਸੰਤ ਸੁਹੇਲਾ ਕੋਈ ਨਾ ਹੋਵੇ ਰੰਡਾ, ਕੰਤ ਸੁਹਾਗੀ ਇਕੋ ਨਜ਼ਰੀ ਆਈਆ। ਖਹਿੜਾ ਛੁਡਾਉਣਾ ਸਭ ਦਾ ਕਰੀਰ ਜੰਡਾ, ਪਾਹਨ ਪੂਜਨ ਨਾ ਕੋਇ ਵਡਿਆਈਆ। ਇਕੋ ਤੇਰੇ ਨਾਮ ਦਾ ਸਭ ਨੂੰ ਹੋਵੇ ਅਨੰਦਾ, ਅਨੰਦ ਪੁਰ ਵਾਲਾ ਦੇਣਾ ਨਾਲ ਮਿਲਾਈਆ। ਤੇਰੇ ਨਾਮ ਦਾ ਲਏ ਕੋਇ ਨਾ ਚੰਦਾ, ਚੰਦ ਸਿਤਾਰ ਦਾ ਲੇਖਾ ਦੇਣਾ ਚੁਕਾਈਆ। ਪਿਛਲਾ ਜੁਗ ਵੇਖ ਲੰਘਾ, ਪੰਧ ਮੁਕਿਆ ਥਾਉਂ ਥਾਈਂਆ। ਮੈਨੂੰ ਸਚ ਦੱਸ ਕਿਉਂ ਡਾਹਿਆ ਉਲਟਾ ਮੰਜਾ, ਮੰਝਧਾਰ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਮੈਂ ਵੇਖੇ ਦੀਪਕ ਜਲਦੇ, ਬਿਨ ਅੱਖਾਂ ਅੱਖ ਉਠਾਈਆ। ਸੋਹਣੇ ਬੈਠੇ ਲੱਗਦੇ, ਪੰਚਮ ਪੰਚਮ ਮਿਲ ਕੇ ਵੱਜੀ ਵਧਾਈਆ। ਵਣਜਾਰੇ ਬਣ ਗਏ ਅੱਗ ਦੇ, ਘਿਰਤ ਨਾਲ ਸੁਹਾਈਆ। ਸ਼ਬਦੀ ਸਤਿਗੁਰ ਸਾਰੇ ਸੱਦ ਦੇ, ਨਿਰਗੁਣ ਸਰਗੁਣ ਵੇਖ ਵਖਾਈਆ। ਬਹੁੜੀ ਅਸੀਂ ਵਣਜਾਰੇ ਨਹੀਂ ਰਹਿਣਾ ਕਾਅਬਿਆਂ ਵਾਲੇ ਹੱਜ ਦੇ, ਹੁਜਰਾ ਹੱਕ ਦੇ ਵਖਾਈਆ। ਸਭ ਦੇ ਲੇਖੇ ਪੂਰੇ ਕਰ ਦੇ ਸੀਸ ਧੜ ਵਾਲੇ ਪੱਗ ਦੇ, ਪਗੜੀ ਸੀਸ ਜਗਦੀਸ ਜਗਤ ਬੰਧਾਈਆ। ਤੇਰੇ ਭਗਤ ਸੁਹੇਲੇ ਤੈਨੂੰ ਮੂਲ ਰਹਿਣ ਨਾ ਲੱਭਦੇ, ਘਰ ਘਰ ਮਿਲਣਾ ਜਾ ਕੇ ਚਾਈਂ ਚਾਈਂਆ। ਝਗੜੇ ਮਿਟਾਉਣੇ ਕਾਇਆ ਮਾਸ ਨਾੜੀ ਹੱਡ
❋
❋
ਦੇ, ਖ਼ਾਕੀ ਖ਼ਾਕ ਨਾ ਵੇਖ ਵਖਾਈਆ। ਅੱਗੇ ਘਰਾਣੇ ਰਹਿਣ ਨਾ ਅਲੱਗ ਦੇ, ਆਤਮ ਪਰਮਾਤਮ ਸੰਗ ਨਿਭਾਉਣਾ ਥਾਉਂ ਥਾਈਂਆ। ਸਾਰੇ ਤੈਨੂੰ ਹੋਵਣ ਮੰਨਦੇ, ਸੀਸ ਜਗਦੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਏਕਾ ਦੇਣਾ ਸਾਚਾ ਵਰ, ਮਿਹਰਵਾਨ ਮਿਹਰ ਨਿਗਹ ਉਠਾਈਆ। ਨਾਰਦ ਕਹੇ ਜਨ ਭਗਤੋ ਵੇਖੋ ਦੀਪਕ ਪ੍ਰਕਾਸ਼, ਪ੍ਰਕਾਸ਼ ਨੂਰ ਇਲਾਹੀਆ। ਵੇਖੋ ਆਪਣੀ ਰਾਸ, ਤਨ ਮੰਡਲ ਖੋਜ ਖੁਜਾਈਆ। ਖੋਲ੍ਹੋ ਆਪਣੀ ਆਂਖ, ਨਿਜ ਨੇਤਰ ਪੜਦਾ ਰਹੇ ਨਾ ਰਾਈਆ। ਪੰਜਾਂ ਤਤਾਂ ਵਿਚ ਮਾਰੋ ਝਾਕ, ਝਾਕੀ ਅਵਰ ਨਾ ਕੋਇ ਜਣਾਈਆ। ਖੋਲ੍ਹੋ ਆਪਣਾ ਤਾਕ, ਪੜਦਾ ਦਿਉ ਉਠਾਈਆ। ਮੇਟੋ ਅੰਧੇਰੀ ਰਾਤ, ਨੂਰੀ ਚੰਦ ਚੰਦ ਰੁਸ਼ਨਾਈਆ। ਪੁਤਲੇ ਨਾ ਬਣੇ ਰਿਹੋ ਮਿੱਟੀ ਖ਼ਾਕ, ਖ਼ਾਲਸ ਆਪਣਾ ਆਪ ਲੈਣਾ ਪ੍ਰਗਟਾਈਆ। ਦੁਨੀਆ ਅੰਦਰ ਕਲਜੁਗ ਅੰਧੇਰੀ ਰਾਤ, ਜਨ ਭਗਤਾਂ ਗ੍ਰਹਿ ਸਤਿਗੁਰ ਸ਼ਬਦ ਕਰੇ ਰੁਸ਼ਨਾਈਆ। ਨਾਮ ਸ਼ਬਦ ਦਰ ਠਾਂਡੇ ਲਓ ਦਾਤ, ਦਾਤਾ ਦਾਨੀ ਆਪ ਵਰਤਾਈਆ। ਝਗੜਾ ਮੇਟ ਦਿਓ ਕਾਗ਼ਜ਼ਾਤ, ਕਲਮਾ ਕਾਇਨਾਤ ਸੁਣਾਈਆ। ਹੁਜਰਾ ਹੱਕ ਤਕੋ ਮਹਿਰਾਬ, ਮਹਿਬੂਬ ਨੂਰ ਇਲਾਹੀਆ। ਜਿਸ ਦਾ ਅੰਮ੍ਰਿਤ ਹਯਾਤੇ ਆਬ, ਜੀਵਣ ਜ਼ਿੰਦਗੀ ਦਏ ਬਦਲਾਈਆ। ਉਹ ਸਭ ਨੂੰ ਦੇਵੇ ਖ਼ਿਤਾਬ, ਖ਼ਤਾ ਸਭ ਦੀ ਮਾਫ਼ ਕਰਾਈਆ। ਜਨ ਭਗਤੋ ਤੁਹਾਨੂੰ ਪੜ੍ਹਾਏ ਅਗੰਮੀ ਕਿਤਾਬ, ਜਿਹੜੀ ਕੁਤਬਖ਼ਾਨਿਆਂ ਵਿਚੋਂ ਹੱਥ ਕਿਸੇ ਨਾ ਆਈਆ। ਨਾ ਕੋਈ ਸਮਝ ਸਕੇ ਅਲਫ਼ਾਜ਼, ਲਫ਼ਜ਼ਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਦਇਆ ਕਮਾਈਆ। ਨਾਰਦ ਕਹੇ ਪ੍ਰਭੂ ਤੇਰਾ ਖੇਲ ਅਨੋਖਾ, ਹਰਿ ਕਰਤੇ ਦਿਆਂ ਦ੍ਰਿੜਾਈਆ। ਸ੍ਰਿਸ਼ਟੀ ਨਾਲ ਕਰੀਂ ਨਾ ਧੋਖਾ, ਵਲ ਛਲ ਆਪਣੀ ਕਾਰ ਕਮਾਈਆ। ਨਾਲੇ ਆਹ ਵਿਚ ਭਰਿਆ ਹੌਕਾ, ਹਾਏ ਉਫ਼ ਕੀਤੀ ਦੁਹਾਈਆ। ਕਿਸੇ ਅੰਦਰ ਪਿਆਰ ਰਿਹਾ ਨਾ ਤੇਰੇ ਚਾਓ ਕਾ, ਦੀਨ ਦਿਆਲ ਤੈਨੂੰ ਮਿਲਣ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰੇ ਵਾਰ ਚਲਾਇਆ ਤੇਰੇ ਘਾਓ ਕਾ, ਹਉਮੇ ਡੂੰਘਾ ਰੋਗ ਦਿਤਾ ਲਗਾਈਆ। ਪਿਆਰ ਭੁੱਲਿਆ ਬੇਪਰਵਾਹੋ ਕਾ, ਬੇਪਰਵਾਹ ਤੇਰੇ ਵਿਚ ਨਾ ਕੋਇ ਸਮਾਈਆ। ਹੁਣ ਲੇਖਾ ਮੁਕਾ ਦੇ ਦੀਨ ਮਜ਼੍ਹਬ ਅਵਤਾਰ ਪੈਗ਼ੰਬਰ ਗੁਰ ਦਾਓ ਕਾ, ਦਾਇਰਾ ਇਕੋ ਦੇ ਵਖਾਈਆ। ਆਤਮ ਪਰਮਾਤਮ ਸੰਦੇਸ਼ਾ ਦੇ ਸੁਝਾਉ ਕਾ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਮਾਨਸ ਰੂਪ ਰਹੇ ਕੋਇ ਨਾ ਕਾਉਂ ਕਾ, ਗੁਰਮੁਖ ਹੰਸ ਲੈ ਪ੍ਰਗਟਾਈਆ। ਤੇਰਾ ਸੰਦੇਸ਼ਾ ਹੋਵੇ ਵਾਹੋ ਵਾਹੋ ਕਾ, ਵਾਹਵਾ ਸਤਿਗੁਰ ਤੇਰੀ ਬੇਪਰਵਾਹੀਆ। ਰੂਪ ਧਰ ਅਗੰਮ ਮਲਾਹੋ ਕਾ, ਲੱਖ ਚੁਰਾਸੀ ਬੇੜਾ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਲੇਖਾ ਪੂਰ ਕਰਾਈਆ। ਨਾਰਦ ਕਹੇ ਪ੍ਰਭ ਮੈਂ ਖਾ ਕੇ ਕਹਾਂ ਕਸਮ, ਕਸਮ ਨਾਲ ਜਣਾਈਆ। ਸਭ ਦਾ ਝਗੜਾ ਮੇਟ ਦੇ ਜਿਸਮ, ਜਿਸਮ ਜ਼ਮੀਰ ਦੇ ਬਦਲਾਈਆ। ਭਗਤਾਂ ਭਗਤੀ ਦੀ ਇਕੋ ਦੱਸ ਰਸਮ, ਸਿਰ ਆਪਣਾ ਹੱਥ ਟਿਕਾਈਆ। ਸਭ ਦੀ ਲੇਖੇ ਲਾਉਣੀ ਭਸਮ, ਭਸਮੜ ਆਪਣਾ ਰੰਗ ਬਦਲਾਈਆ। ਹਰਿਜਨ ਤੇਰੇ ਦਵਾਰੇ ਵਸਣ, ਦੂਜਾ ਦਰ ਨਾ ਕੋਇ ਵਡਿਆਈਆ। ਖ਼ੁਸ਼ੀਆਂ ਵਿਚ ਸਾਰੇ ਹੱਸਣ, ਹਸਤੀ ਤਕਣ ਨੂਰ ਇਲਾਹੀਆ। ਤੇਰਾ ਦਰਸ਼ਣ ਪਾਵਣ ਨਿਜ ਅੱਖਣ, ਲੋਚਣ ਨੈਣ ਦੇਣਾ ਖੁਲ੍ਹਾਈਆ। ਅਮੋਲਕ ਹੀਰੇ ਬਣਾ ਲੈ ਰਤਨ, ਅਮੋਲਕ ਆਪ ਪ੍ਰਗਟਾਈਆ। ਅਮੋਲਕ ਘਾਟ ਬਹਾ ਦੇ ਪੱਤਨ, ਧੁਰ ਦੇ ਤਟ ਆਪ ਬਹਾਈਆ। ਆਤਮ ਪਰਮਾਤਮ ਪਰਮਾਤਮ
❋
❋
ਆਤਮ ਤੇਰਾ ਨਾਮ ਸਾਰੇ ਰਟਣ, ਦਿਵਸ ਰੈਣ ਧਿਆਨ ਲਗਾਈਆ। ਨਿਜ ਨੇਤਰ ਖੋਲ੍ਹਦੇ ਅੱਖਣ, ਲੋਚਣ ਨੂਰ ਨੂਰ ਰਖਾਈਆ। ਗੁਰਮੁਖ ਹਰਿਜਨ ਹਰਿਭਗਤ ਤੇਰੇ ਪਿਆਰ ਮੁਹੱਬਤ ਦੀ ਦਸਤਾਰ ਸੀਸ ਤੇ ਰੱਖਣ, ਸਿਰ ਸਿਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਤਿਗੁਰ ਧਾਰ ਸ਼ਬਦ ਸੱਜਣ, ਸਾਜਣ ਮੀਤ ਤ੍ਰੈਗੁਣ ਅਤੀਤ ਤ੍ਰੈਭਵਣ ਧਨੀ ਇਕੋ ਇਕ ਅਖਵਾਈਆ।
੯ ਚੇਤ ਸ਼ਹਿਨਸ਼ਾਹੀ ਸੰਮਤ ੭ ਸੋਹਣ ਸਿੰਘ, ਸੰਤਾ ਸਿੰਘ, ਸਵਰਨ ਸਿੰਘ, ਕਰਤਾਰ ਕੌਰ, ਦਲੀਪ ਸਿੰਘ, ਬਸੰਤ ਕੌਰ,
ਬਲੀ ਸਿੰਘ ਕੈਰੋਂ, ਮਖਣ ਸਿੰਘ ਜੌੜਾ ਕੇਸੋ ਰਾਮ ਜੰਡੋ ਕੀ ਸਰਹਾਲੀ, ਪ੍ਰੀਤਮ ਕੌਰ ਸਾਹਬ ਪੁਰਾ,
ਮਹਿੰਦਰ ਸਿੰਘ ਬੁੱਗੇ, ਸੰਤਾ ਸਿੰਘ ਬੁਗੇ, ਜਗੀਰ ਸਿੰਘ ਮੁਗ਼ਲ ਚੱਕ, ਕਰਨੈਲ ਕੌਰ ਸ਼ਫ਼ੀਪੁਰ,
ਪਰਤਾਪ ਸਿੰਘ ਸੁਗਾ, ਪ੍ਰਤਾਪ ਕੌਰ ਭੋਜੀਆਂ, ਤਰਨਤਾਰਨ ਸ਼ਹਿਰ ਜ਼ਿਲਾ ਅੰਮ੍ਰਿਤਸਰ
ਨੌ ਚੇਤ ਕਹੇ ਮੇਰਾ ਸਚ ਪਰਵਿਸ਼ਟਾ, ਸੰਮਤ ਸ਼ਹਿਨਸ਼ਾਹੀ ਸੱਤ ਨਾਲ ਵਡਿਆਈਆ। ਸ੍ਰੀ ਭਗਵਾਨ ਸਭ ਦਾ ਹੋਵੇ ਇਸ਼ਟਾ, ਇਸ਼ਟ ਦੇਵ ਸਵਾਮੀ ਇਕ ਅਖਵਾਈਆ। ਆਤਮ ਧਾਰੀ ਹੋਵੇ ਸ੍ਰਿਸ਼ਟਾ, ਸ੍ਰਿਸ਼ਟੀ ਦ੍ਰਿਸ਼ਟੀ ਦਏ ਬਦਲਾਈਆ। ਜਨ ਭਗਤਾਂ ਪੂਰਨ ਕਰੇ ਨਿਸਚਾ, ਨਿਹਚਲ ਦਏ ਵਡਿਆਈਆ। ਗ੍ਰਹਿ ਵਖਾਏ ਏਕੰਕਾਰ ਇਕ ਦਾ, ਅਕਲ ਕਲਧਾਰੀ ਆਪਣੀ ਕਾਰ ਕਮਾਈਆ। ਝਗੜਾ ਮੇਟੇ ਜਗਤ ਹਿਤ ਦਾ, ਹਿਤਕਾਰੀ ਇਕ ਅਖਵਾਈਆ। ਮੇਲ ਮਿਲਾਵਾ ਹੋਵੇ ਸਾਚੇ ਪਿਤ ਦਾ, ਪਤਿਪਰਮੇਸ਼ਵਰ ਆਪਣੇ ਰੰਗ ਰੰਗਾਈਆ। ਪਰਦਾ ਲਾਹਵੇ ਕਾਇਆ ਮੰਦਰ ਵਿਚ ਦਾ, ਭੇਵ ਅਭੇਦ ਆਪ ਖੁਲ੍ਹਾਈਆ। ਨਿਜ ਨੇਤਰ ਨੂਰ ਨੁਰਾਨਾ ਹੋਵੇ ਦਿਸਦਾ, ਲੋਚਣ ਅੱਖ ਅੱਖ ਰੁਸ਼ਨਾਈਆ। ਮਨੂਆ ਸ਼ਬਦ ਧਾਰ ਹੋਵੇ ਟਿਕਦਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਚਾਰ ਵਰਨ ਪ੍ਰਭ ਰੂਪ ਬਣਾਏ ਸਿਖ ਦਾ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਰਨੀ ਕਹੇ ਹਰਿ ਆਦਿ ਅੰਤ ਦਾ ਕਰਤਾ, ਗਹਿਰ ਗੰਭੀਰ ਅਖਵਾਈਆ। ਭੇਵ ਖੁਲ੍ਹਾਏ ਆਪਣੇ ਘਰ ਦਾ, ਗ੍ਰਹਿ ਮਦਰ ਆਪ ਜਣਾਈਆ। ਜਿਥੇ ਮੇਲਾ ਨਰਾਇਣ ਨਰ ਦਾ, ਦੂਜਾ ਸੰਗ ਨਾ ਕੋਇ ਨਿਭਾਈਆ। ਇਕੋ ਦੀਪ ਅਗੰਮੀ ਜਲਦਾ, ਜੋਤੀ ਜੋਤ ਡਗਮਗਾਈਆ। ਝਗੜਾ ਰਿਹਾ ਨਾ ਜਲ ਥਲ ਦਾ, ਮਹੀਅਲ ਰੂਪ ਨਾ ਕੋਇ ਦਰਸਾਈਆ। ਭਗਤ ਵਿਛੋੜਾ ਹੋਏ ਕੋਇ ਨਾ ਪਲ ਦਾ, ਪਲਕ ਦੀ ਵੰਡ ਨਾ ਕੋਇ ਵੰਡਾਈਆ। ਜੋ ਅਵਤਾਰ ਪੈਗ਼ੰਬਰ ਗੁਰੂ ਰਿਹਾ ਘੱਲਦਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਉਹ ਮਾਲਕ ਨਿਹਚਲ ਧਾਮ ਅਟਲ ਦਾ, ਅਟਲ ਪਦਵੀ ਇਕ ਦਰਸਾਈਆ। ਸੋ ਆਤਮ ਪਰਮਾਤਮ ਹੋ ਕੇ ਰਲਦਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜੁਗ ਚੌਕੜੀ ਸ੍ਰਿਸ਼ਟੀ ਸਰਗੁਣ ਹੋ ਕੇ ਆਇਆ ਛਲ ਦਾ, ਅਛਲ ਛਲਧਾਰੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ
❋
❋
ਸੁਣਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਮਾਰੋ ਝਾਕੀ, ਸਚਖੰਡ ਦਵਾਰ ਪੜਦਾ ਆਪ ਉਠਾਈਆ। ਮਾਤਲੋਕ ਦੀ ਨਿਰਗੁਣ ਧਾਰ ਦੀ ਖੋਲ੍ਹੋ ਤਾਕੀ, ਸਰਗੁਣ ਰੂਪ ਨਾ ਕੋਇ ਪਰਗਟਾਈਆ। ਕਿਉਂ ਨਹੀਂ ਤਤਾਂ ਦੀ ਕਰਦੇ ਰਾਖੀ, ਦਿਵਸ ਰੈਣ ਭੱਜੋ ਵਾਹੋ ਦਾਹੀਆ। ਤੁਹਾਡੇ ਹੁੰਦਿਆਂ ਮਨੂਆ ਹੋਇਆ ਆਕੀ, ਅਕਲ ਬੁੱਧੀ ਦੀ ਰਹੀ ਨਾ ਕੋਇ ਚਤੁਰਾਈਆ। ਕਿਉਂ ਨਹੀਂ ਜਾਮ ਪਿਆਉਂਦੇ ਬਣ ਕੇ ਸਾਕੀ, ਨਾਮ ਪਿਆਲਾ ਹੱਥ ਉਠਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਆਬੇਹਯਾਤ ਬਦਲੇ ਨਾ ਕੋਇ ਹਯਾਤੀ, ਅੰਮ੍ਰਿਤ ਅੰਮ੍ਰਿਤ ਰਸ ਨਾ ਕੋਇ ਚਖਾਈਆ। ਵੇਖੋ ਝਗੜਾ ਪਿਆ ਤਨ ਖ਼ਾਕੀ, ਖ਼ਾਕੀ ਖ਼ਾਕ ਰਹੀ ਉਡਾਈਆ। ਸਤਿ ਧਰਮ ਦੀ ਰਹੀ ਨਾ ਕੋਇ ਇਨਸਾਫ਼ੀ, ਆਦਲ ਅਦਲ ਨਾ ਕੋਇ ਕਮਾਈਆ। ਆਪਣਾ ਤਕੋ ਭਵਿਖਤ ਵਾਕੀ, ਜੋ ਪੇਸ਼ੀਨਗੋਈਆਂ ਵਿਚ ਆਏ ਸੁਣਾਈਆ। ਅਵਤਾਰੋ ਸਾਚੇ ਮੰਡਲ ਪਏ ਕੋਇ ਨਾ ਰਾਸੀ, ਰਸਤਾ ਭੁੱਲੀ ਦੀਨ ਦੁਨੀ ਲੋਕਾਈਆ। ਵੇਖੋ ਸ਼ੰਕਰ ਰੋਵੇ ਉਤੇ ਕੈਲਾਸ਼ੀ, ਕਲਾਧਾਰੀ ਕੀ ਆਪਣੀ ਕਲ ਵਰਤਾਈਆ। ਬ੍ਰਹਮੇ ਬ੍ਰਹਮ ਧਾਰ ਧਰਮ ਧਾਰ ਨਾ ਪਛਾਤੀ, ਬੇਪਹਿਚਾਨ ਸਮਝ ਕਿਸੇ ਨਾ ਆਈਆ। ਵਿਸ਼ਨੂੰ ਵਿਸ਼ਵ ਦੀ ਕਰੇ ਕੋਇ ਨਾ ਰਾਖੀ, ਰੱਖਕ ਰੂਪ ਨਾ ਕੋਇ ਦਰਸਾਈਆ। ਕਿਉਂ ਕਲਜੁਗ ਕਲੂਆ ਹੋਇਆ ਕਲਕਾਤੀ, ਕਲਮਾ ਸਾਰੇ ਗਏ ਭੁਲਾਈਆ। ਵੇਖੋ ਝਗੜਾ ਪਿਆ ਕਾਗਜ਼ਾਤੀ, ਅੱਖਰਾਂ ਵਾਲੀ ਦੀਨ ਦੁਨੀ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਚੁੱਕੇ ਲੋਕਮਾਤ ਦਾ ਪੜਦਾ, ਪੜਦਾਨਸ਼ੀਂ ਰਿਹਾ ਦ੍ਰਿੜਾਈਆ। ਤੁਹਾਡਾ ਦੀਨ ਮਜ਼੍ਹਬ ਦੂਈ ਦੂਵੈਤ ਵਿਚ ਸੜਦਾ, ਸ਼ਰਅ ਦੀ ਅੱਗ ਨਾ ਕੋਇ ਬੁਝਾਈਆ। ਸ਼ਰੀਅਤ ਵਿਚ ਜਾਏ ਹੜ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ। ਸਾਚੀ ਮੰਜ਼ਲ ਮਹਿਬੂਬ ਵਾਲੀ ਕੋਇ ਨਾ ਚੜ੍ਹਦਾ, ਸਚਖੰਡ ਦਵਾਰੇ ਪ੍ਰਭ ਦਾ ਦਰਸ ਕੋਇ ਨਾ ਪਾਈਆ। ਮਾਣ ਰਿਹਾ ਨਾ ਤੀਰਥ ਅੱਠ ਸੱਠ ਜਲ ਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੀਪਕ ਜੋਤ ਕੋਈ ਨਾ ਬਲਦਾ, ਗੁਰੂਦਵਾਰ ਗੁਰਦੇਵ ਸਵਾਮੀ ਨਜ਼ਰ ਕਿਸੇ ਨਾ ਆਈਆ। ਪੰਚ ਵਿਕਾਰਾ ਕੂੜ ਕੁੜਿਆਰਾ ਚਾਰੋਂ ਕੁੰਟ ਹੜ੍ਹਦਾ ਵਗਦਾ, ਵਹਿਣ ਵਹਿਣ ਵਿਚੋਂ ਵਹਾਈਆ। ਸਾਚੇ ਤੱਟ ਕਿਨਾਰੇ ਜਗਤ ਜਗਿਆਸੂ ਕੋਇ ਨਾ ਲੱਗਦਾ, ਪੱਤਨ ਹੱਥ ਕਿਸੇ ਨਾ ਆਈਆ। ਘਰ ਸਵਾਮੀ ਠਾਕਰ ਪਰਵਰਦਿਗਾਰ ਸਾਂਝਾ ਯਾਰ ਕੋਈ ਨਾ ਸੱਦਦਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਨਾਲ ਜੀਵ ਜਹਾਨ ਪੜ੍ਹ ਪੜ੍ਹ ਥੱਕਦਾ, ਥਕਾਵਟ ਵਿਚ ਸਰਬ ਲੋਕਾਈਆ। ਵੇਖੋ ਝਗੜਾ ਮਨ ਮਤ ਦਾ, ਮਨ ਕਲਪਣਾ ਆਪਣਾ ਰੰਗ ਰੰਗਾਈਆ। ਬਿਨਾ ਭਗਤਾਂ ਤੋਂ ਆਤਮ ਦੀਪ ਕੋਇ ਨਾ ਜਗਦਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਝਗੜਾ ਮੁਕਿਆ ਨਹੀਂ ਕਿਸੇ ਸ਼ਾਹਰਗ ਦਾ, ਨੌ ਦਵਾਰ ਡੇਰਾ ਕੋਇ ਨਾ ਢਾਹੀਆ। ਰਾਗ ਸੁਣੇ ਨਾ ਕੋਇ ਅਨਹਦ ਦਾ, ਨਾਦੀ ਧੁਨ ਨਾ ਕੋਇ ਸ਼ਨਵਾਈਆ। ਸਚ ਦਵਾਰ ਬਹਿ ਕੋਇ ਨਾ ਸਜਦਾ, ਸਾਜਣ ਮੀਤ ਨਜ਼ਰ ਕਿਸੇ ਨਾ ਆਈਆ। ਮਾਲਕ ਬਣੇ ਨਾ ਕੋਇ ਚੌਥੇ ਪਦ ਦਾ, ਮੰਜ਼ਲ ਹੱਕ ਨਾ ਕੋਇ ਰਖਾਈਆ। ਜਗਤ ਖੇਲ ਤਕੋ ਪੰਜ ਤਤ ਦਾ, ਮਨ ਮਤ ਬੁੱਧ ਨਾਲ ਮਿਲਾਈਆ। ਸਾਚੀ ਮੰਜ਼ਲ ਕੋਇ ਨਾ ਟੱਪਦਾ, ਬੰਧਨ ਬੰਧ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ
❋
❋
ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਵੇਖੋ ਦੀਨ ਦੁਨੀ ਦੀ ਧਾਰ, ਧਰਮ ਸਮਝ ਕਿਸੇ ਨਾ ਆਈਆ। ਚਾਰੋਂ ਕੁੰਟ ਧੂੰਆਂਧਾਰ, ਅੰਧ ਅੰਧੇਰ ਨਾ ਕੋਇ ਮਿਟਾਈਆ। ਨੇਤਰ ਖੋਲ੍ਹੋ ਤੇਈ ਅਵਤਾਰ, ਤ੍ਰੈਗੁਣ ਅਤੀਤੇ ਧਿਆਨ ਲਗਾਈਆ। ਪੈਗ਼ੰਬਰ ਆਪਣੀ ਕਰੋ ਵਿਚਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਵੇਖ ਵਖਾਈਆ। ਗੁਰੂ ਦਸ ਤਕੋ ਨਜ਼ਾਰ, ਨਜ਼ਰੀਆ ਨਾਮ ਵਾਲਾ ਬਦਲਾਈਆ। ਸਦੀ ਚੌਧਵੀਂ ਸਭ ਨੂੰ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਮੰਜ਼ਲ ਸਭ ਦੀ ਹੋਈ ਦੁਸ਼ਵਾਰ, ਦੁਸ਼ਮਣ ਅੰਦਰੋਂ ਬਾਹਰ ਨਾ ਕੋਇ ਕਢਾਈਆ। ਸਤਿਗੁਰ ਸ਼ਬਦ ਹੋਵੇ ਨਾ ਪਹਿਰੇਦਾਰ, ਦਿਵਸ ਰੈਣ ਆਪਣੀ ਸੇਵ ਕਮਾਈਆ। ਮਨ ਕਲਪਣਾ ਸ੍ਰਿਸ਼ਟੀ ਦ੍ਰਿਸ਼ਟੀ ਕਰੇ ਵਿਭਚਾਰ, ਕੁਕਰਮ ਕੂੜ ਨਾਲ ਮਿਲਾਈਆ। ਸਾਰੇ ਵੇਖੋ ਬਿਨ ਨੈਣਾਂ ਨੈਣ ਉਘਾੜ, ਬਿਨ ਲੋਚਨ ਅੱਖ ਖੁਲ੍ਹਾਈਆ। ਅੱਗ ਲੱਗੀ ਬਹੱਤਰ ਨਾੜ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਸ਼ਬਦ ਸ਼ਬਦ ਬਲਕਾਰੀ, ਬਲਧਾਰੀ ਦਈਏ ਦ੍ਰਿੜਾਈਆ। ਕੀ ਕਰਨ ਵਿਸ਼ਨ ਬ੍ਰਹਮਾ ਸ਼ਿਵ ਸੰਸਾਰੀ ਸੰਘਾਰੀ ਭੰਡਾਰੀ, ਅੱਗੇ ਚਲੇ ਨਾ ਕੋਇ ਚਤੁਰਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਪ੍ਰਭ ਦੀ ਆਈ ਵਾਰੀ, ਵਾਰਸ ਹੋ ਕੇ ਵੇਖੇ ਚਾਈਂ ਚਾਈਂਆ। ਅਸੀਂ ਦਰ ਦਰਵੇਸ਼ ਸੱਯਦੇ ਕਰੀਏ ਨਿਮਸਕਾਰੀ, ਡੰਡਾਵਤ ਸੱਯਦੇ ਵਿਚ ਝੁਕ ਝੁਕ ਸੀਸ ਨਿਵਾਈਆ। ਤੂੰ ਮਿਹਰਵਾਨ ਮਹਿਬੂਬ ਸ਼ਹਿਨਸ਼ਾਹ ਸਿਕਦਾਰੀ, ਸ਼ਾਹ ਪਾਤਸ਼ਾਹ ਤੇਰੀ ਇਕ ਸਰਨਾਈਆ। ਅਮਾਮ ਅਮਾਮਾ ਜੋਤੀ ਜੋਤ ਜੋਤ ਨਿਰੰਕਾਰੀ, ਨਿਰਗੁਣ ਨਿਰਵੈਰ ਤੇਰੀ ਵਡ ਵਡਿਆਈਆ। ਕਲ ਕਲਕੀ ਤੇਰਾ ਰੂਪ ਅਪਰ ਅਪਾਰੀ, ਅਪਰੰਪਰ ਸਮਝ ਕੋਇ ਨਾ ਆਈਆ। ਨਿਹਕਲੰਕ ਨਿਰਗੁਣ ਜੋਤ ਜੋਤ ਉਜਿਆਰੀ, ਉਜਾਲਾ ਦੋ ਜਹਾਨ ਦੇ ਕਰਾਈਆ। ਕਲਜੁਗ ਕੂੜੀ ਕਿਰਿਆ ਮੇਟ ਰੈਣ ਅੰਧ ਅੰਧਿਆਰੀ, ਆਤਮ ਅੰਧੇਰਾ ਦੇ ਚੁਕਾਈਆ। ਏਕਾ ਸ਼ਬਦ ਤੇਰਾ ਨਾਮ ਹੋਵੇ ਜੈਕਾਰੀ, ਜੈ ਜੈਕਾਰ ਕਰੇ ਖ਼ਲਕ ਖ਼ੁਦਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅਨਦ੍ਰਿਸ਼ਟ ਹੋ ਕੇ ਪਾਵੇ ਸਾਰੀ, ਮਹਾਂਸਾਰਥੀ ਆਪਣੀ ਕਲ ਧਰਾਈਆ। ਸਤਿਜੁਗ ਤ੍ਰੇਤਾ ਦੁਆਪਰ ਬੀਤੇ ਆਪਣੀ ਵਾਰੀ, ਕਲਜੁਗ ਵੇਲਾ ਅੰਤਮ ਆਪਣੇ ਲੇਖੇ ਲਾਈਆ। ਤੇਰੀ ਸਿਫ਼ਤ ਸਾਲਾਹ ਬੇਪਰਵਾਹ ਕਾਗਤ ਕਲਮ ਨਾ ਲਿਖਣਹਾਰੀ, ਚਾਰ ਜੁਗ ਦੇ ਅੱਖਰ ਤੇਰੀ ਸਮਝ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਾਈਬਲ ਤੁਰੈਤ ਗੁਰੂ ਗ੍ਰੰਥ ਸਾਹਿਬ ਤੇਰੀ ਸਿਫ਼ਤਾਂ ਦੀ ਭੰਡਾਰੀ, ਭੰਡਾਰਾ ਇਕੋ ਏਕ ਏਕੰਕਾਰ ਤੇਰਾ ਨਾਮ ਵਡ ਵਡਿਆਈਆ। ਜਿਸ ਦਾ ਰੂਪ ਰੰਗ ਰੇਖ ਸਰਗੁਣ ਧਾਰ ਕੋਈ ਤਕੇ ਨਾ ਵਿਚ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਬੈਠੇ ਸੀਸ ਨਿਵਾਈਆ। ਉਹ ਸਚਖੰਡ ਤੋਂ ਸਚ ਸਵਾਮੀ ਵਸੇ ਬਾਹਰੀ, ਜਿਸ ਦਾ ਰੂਪ ਰੰਗ ਰੇਖ ਆਦਿ ਜੁਗਾਦਿ ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਤੇਰਾ ਆਦਿ ਦਾ ਅੰਤ ਦਾ ਕੰਤ ਦਾ ਭਗਵੰਤ ਦਾ ਇਕੋ ਸ਼ਬਦ ਬੋਧ ਲਿਖਾਰੀ, ਲੇਖ ਕਾਤਬ ਕਰਨੀ ਕਰਤੇ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਉਹ ਵੇਖੋ ਨਾਰਦ ਆਉਂਦਾ ਨੱਠਾ, ਭੱਜੇ ਵਾਹੋ ਦਾਹੀਆ। ਪੈਰਾਂ ਵੱਲ ਉਡਾਵੇ ਘੱਟਾ, ਬਿਨ ਪੈਰਾਂ ਪੈਰ ਹਿਲਾਈਆ। ਹੱਥ ਮਾਰਦਾ ਆਵੇ ਉਤੇ ਪੱਟਾਂ, ਪਟਨੇ ਵਾਲੇ ਵੱਲ ਅੱਖ ਉਠਾਈਆ। ਕਿਉਂ ਨਹੀਂ ਮੇਟਦਾ ਦੀਨ ਮਜ਼੍ਹਬ ਦਾ ਰੱਟਾ, ਝਗੜਾ ਕੂੜ ਮਿਟੇ ਲੋਕਾਈਆ।
❋
❋
ਤੇਰੇ ਨਾਮ ਨੂੰ ਕਰਦੇ ਠੱਠਾ, ਸਤਿ ਵਿਚ ਨਾ ਕੋਇ ਸਮਾਈਆ। ਸਤਿਗੁਰ ਸ਼ਬਦ ਤੇਰੇ ਹੁੰਦਿਆਂ ਦੀਨ ਦੁਨੀ ਖਾਏ ਵੱਛਾ ਕੱਟਾ, ਢੋਰਾਂ ਖੱਲ ਲੁਹਾਈਆ। ਨਾਰਦ ਕਹੇ ਜੇ ਮੈਂ ਸਤਿਗੁਰ ਹੋਵਾਂ ਸਾਰੀ ਸ੍ਰਿਸ਼ਟੀ ਨੂੰ ਕਰ ਦੇਵਾਂ ਬਟਾ, ਜ਼ੀਰੋ ਦਾ ਜ਼ੀਰੋ ਰੂਪ ਵਖਾਈਆ। ਉਹ ਵੇਖ ਮੁਹੰਮਦ ਦਾ ਪੂਰਾ ਹੋਣ ਵਾਲਾ ਸਦੀ ਚੌਧਵੀਂ ਦਾ ਪਟਾ, ਪਾਟਲ ਆਪਣੀ ਲੈ ਅੰਗੜਾਈਆ। ਪ੍ਰਭ ਦਾ ਨਾਮ ਹੱਟਾਂ ਵਿਚ ਵਿਕਦਾ ਨਾਲ ਟਕਾ, ਟੱਕਿਆਂ ਵਾਲੀ ਕੀਮਤ ਗਏ ਪਾਈਆ। ਕਲਜੁਗ ਖੇਲ ਕੀਤਾ ਬਾਜ਼ੀਗਰ ਵਾਂਗ ਨਟਾ, ਨਟੂਆ ਆਪਣਾ ਸਾਂਗ ਵਰਤਾਈਆ। ਸਤਿ ਰਹਿਣਾ ਨਹੀਂ ਤੀਰਥ ਤਟਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਫਿਰੀ ਦਰੋਹੀ ਮੰਦਰ ਮੱਠਾ, ਸ਼ਿਵਦਵਾਲੇ ਦੇਣ ਦੁਹਾਈਆ। ਚਰਚਾਂ ਮਸੀਤਾਂ ਰੋਂਦੀਆਂ ਇੱਟਾਂ, ਪੱਥਰ ਨੈਣਾਂ ਨੀਰ ਵਹਾਈਆ। ਉਹ ਵੇਖ ਕੂੜੀ ਕਿਰਿਆ ਦੀਆਂ ਖੁਲ੍ਹੀਆਂ ਲਿਟਾਂ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਕਿਸੇ ਨੂੰ ਨਜ਼ਰ ਨਾ ਆਵੇ ਪੁਰਖ ਅਕਾਲ ਪਿਤਾ, ਜੋ ਗੋਬਿੰਦ ਤੇਰਾ ਬਣਿਆ ਪਿਤਾ ਮਾਈਆ। ਆਪਣੀਆਂ ਵੇਖ ਲੈ ਵਾਰ ਥਿਤਾਂ, ਘੜੀ ਪਲ ਗ੍ਰਹਿ ਨਛੱਤਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਨਾਰਦ ਆਵੇ ਰੋਂਦਾ ਹੱਸਦਾ, ਹੱਸ ਹੱਸ ਰਿਹਾ ਵਖਾਈਆ। ਦੂਰੋਂ ਕਹੇ ਮੈਂ ਜਾਣਿਆ ਅਵਤਾਰ ਪੈਗ਼ੰਬਰ ਗੁਰੂ ਭੁੱਖਾ ਨਾਮ ਦੇ ਜਸ ਦਾ, ਜਸ ਸਭ ਦਾ ਦਿਆਂ ਸੁਣਾਈਆ। ਪਿਆਰ ਮੰਗਦਾ ਰਿਹਾ ਅੱਖ ਦਾ, ਅੱਖ ਅੱਖ ਨਾਲ ਮਿਲਾਈਆ। ਆਪਣਿਆਂ ਆਪਣਿਆਂ ਦੀਨਾਂ ਮਜ਼੍ਹਬਾਂ ਦੀ ਪੈਜ ਰਿਹਾ ਰੱਖਦਾ, ਦੂਸਰਿਆਂ ਨਾਲ ਕਰੀ ਲੜਾਈਆ। ਮਨੁੱਸ਼ਾਂ ਵਾਂਗੂ ਮਨੁੱਸ਼ਾਂ ਦੇ ਸੀਸ ਰਿਹਾ ਕਟਦਾ, ਧੜ ਵੱਖੋ ਵੱਖ ਦਿਸਾਈਆ। ਝਗੜਾ ਪਾਉਂਦਾ ਰਿਹਾ ਕਾਇਆ ਮੱਟ ਦਾ, ਤਨ ਵਜੂਦ ਵੰਡ ਵੰਡਾਈਆ। ਇਕ ਰੂਪ ਦਰਸਾਇਆ ਨਾ ਕਿਸੇ ਪੁਰਖ ਸਮਰਥ ਦਾ, ਸਮਰਥ ਵਿਚ ਨਾ ਕੋਇ ਟਿਕਾਈਆ। ਝਗੜਾ ਪਾਇਆ ਤਤ ਅੱਠ ਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣਾ ਹੁਕਮ ਵਰਤਾਈਆ। ਪਿਆਸਾ ਬਣਿਆ ਰਿਹਾ ਖ਼ੂਨ ਤੇ ਰੱਤ ਦਾ, ਰਤਨ ਅਮੋਲਕ ਰੂਪ ਨਾ ਕੋਇ ਦ੍ਰਿੜਾਈਆ। ਰਾਹ ਚਲਾਉਂਦਾ ਰਿਹਾ ਵੱਖ ਵੱਖ ਦਾ, ਵਖਰੀ ਜਗਤ ਨਾ ਕਾਰ ਕਮਾਈਆ। ਨਾਮ ਕਲਮਾ ਰੂਪ ਧਰਦਾ ਰਿਹਾ ਸਚ ਦਾ, ਸਚ ਸਚ ਨਾਲ ਠੁਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਸਤਿਗੁਰ ਸ਼ਬਦ ਮੈਂ ਪੁੱਜਾ, ਪੂਜਾ ਕਰਕੇ ਸੀਸ ਨਿਵਾਈਆ। ਮੈਨੂੰ ਭੇਵ ਦੱਸਦੇ ਗੁੱਝਾ, ਪਰਦਾ ਦੇ ਉਠਾਈਆ। ਕਿਉਂ ਨਾਮ ਬਦਲਿਆ ਏਕਾ ਦੂਜਾ, ਦੁਤੀਆ ਆਪਣਾ ਰੂਪ ਦਰਸਾਈਆ। ਸਚ ਦੱਸ ਚਹੁੰ ਜੁਗਾਂ ਵਿਚ ਕੇਹੜਾ ਤੇਰਾ ਨਾਮ ਉਘਾ, ਜੋ ਉਗਣ ਆਥਣ ਤਾਈਂ ਜਪਾਈਆ। ਮੈਨੂੰ ਐਂ ਜਾਪਦਾ ਜੇਹੜਾ ਤੁੂੰ ਨਾਮ ਚਲਾਇਆ ਉਸੇ ਦਾ ਲੈਂਦੇ ਰਹੇ ਭੁੱਗਾ, ਹਿੱਸੇ ਵੰਡ ਜਗਤ ਵਾਲੀ ਪਾਈਆ। ਜੇ ਤੂੰ ਆਦਿ ਅੰਤ ਦਾ ਇਕ ਤੇ ਇਕੋ ਤੇਰਾ ਮੁੱਦਾ, ਕਿਉਂ ਮੁੱਦਤਾਂ ਵਿਚ ਆਪਣੇ ਕਲਮੇ ਲਏ ਬਦਲਾਈਆ। ਜਦੋਂ ਤੂੰ ਗਿਉਂ ਉਪਰ ਬਸੁੱਧਾ, ਪੰਜ ਤਤ ਤਤ ਰੂਪ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਬਣ ਕੇ ਕਿਉਂ ਕਰਾਉਂਦਾ ਰਿਹੋਂ ਯੁਧਾ, ਖੰਡੇ ਖੰਡਿਆਂ ਨਾਲ ਟਕਰਾਈਆ। ਤੂੰ ਆਦਿ ਤੋਂ ਅੰਤ ਤਕ ਕਦੇ ਨਾ ਹੋਇਉਂ ਬੁੱਢਾ, ਓਏ ਜਗਤ ਦੇ ਭੇਖੀ ਭੇਖ ਧਾਰ ਕੇ ਆਪਣੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸਤਿਗੁਰ ਸ਼ਬਦ ਖੋਲ੍ਹ ਦੇ ਆਪਣਾ ਭੇਤ, ਪਰਦਾ
❋
❋
ਪਰਦਿਆਂ ਵਿਚੋਂ ਉਠਾਈਆ। ਮੈਂ ਇਕ ਗੱਲ ਪੁਛਦਾ ਕਿਉਂ ਅਰਜਨ ਦੇ ਸਿਰ ਵਿਚ ਪਾਈ ਰੇਤ, ਤਤੀ ਲੋਹ ਉਤੇ ਬਹਾਈਆ। ਕਿਉਂ ਤੇਗ਼ ਬਹਾਦਰ ਦਾ ਸੀਸ ਕੀਤਾ ਖੇਤ, ਕੀ ਖ਼ਤਰਾ ਦਿਸੇ ਲੋਕਾਈਆ। ਕਿਉਂ ਗੋਬਿੰਦ ਨੇ ਬੱਚੇ ਕੀਤੇ ਭੇਟ, ਨੀਹਾਂ ਹੇਠ ਦਬਾਈਆ। ਓਏ ਕਿਉਂ ਤੇਰੇ ਨਾਮ ਕਲਮੇ ਨੂੰ ਜਗਤ ਜਗਿਆਸੂ ਰਹੇ ਵੇਚ, ਟਕਿਆਂ ਵਾਲੀ ਕੀਮਤ ਪਾਈਆ। ਕੀ ਤੂੰ ਆਦਿ ਅੰਤ ਦਾ ਮਾਲਕ ਨਹੀਂ ਹਮੇਸ਼, ਜੁਗ ਜੁਗ ਦਾ ਸ਼ਹਿਨਸ਼ਾਹ ਅਖਵਾਈਆ। ਕਿਉਂ ਝਗੜਾ ਪਿਆ ਲੋਕਮਾਤ ਦੇ ਦੇਸ, ਦੀਨ ਮਜ਼੍ਹਬ ਕਰਨ ਲੜਾਈਆ। ਜੇ ਤੇਰਾ ਸਚਖੰਡ ਦਵਾਰਾ ਇਕ, ਅਵਤਾਰ ਪੈਗ਼ੰਬਰ ਗੁਰੂ ਸਾਰੇ ਤੇਰੇ ਵਿਚ, ਕਿਉਂ ਧਰਤੀ ਉਤੇ ਇਨਸਾਨਾਂ ਵਿਚ ਪਾਈ ਖਿੱਚ, ਸ਼ਰਅ ਸ਼ਰਅ ਨਾਲ ਦਿਤੀ ਟਕਰਾਈਆ। ਕਿਉਂ ਵਖ ਵਖ ਕਲਮੇ ਦਿਤੇ ਲਿਖ, ਕਿਉਂ ਅਣਗਿਣਤ ਸਿਫ਼ਤਾਂ ਵਾਲੇ ਨਾਮ ਚਲਾਈਆ। ਜੇ ਤੂੰ ਸਭ ਦਾ ਸਾਂਝਾ ਇਕੋ ਪਿਤ, ਪਤਿਪਰਮੇਸ਼ਵਰ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚੋਂ ਪਰਗਟਾਈਆ । ਨਾਰਦ ਕਹੇ ਸਤਿਗੁਰ ਸ਼ਬਦ ਓ ਮੈਂ ਤਕਾਂ ਇਕੋ ਜੋਤੀ, ਜੋਤੀ ਜਾਤਾ ਸੋਭਾ ਪਾਈਆ। ਕਿਉਂ ਨਹੀਂ ਸ੍ਰਿਸ਼ਟੀ ਬਣੀ ਇਕੋ ਗੋਤੀ, ਗੌਤਮ ਦੀ ਆਸਾ ਦਏ ਦੁਹਾਈਆ। ਕਿਉਂ ਨਹੀਂ ਸੁਰਤੀ ਉਠੀ ਸੋਤੀ, ਸੁਰਤ ਸ਼ਬਦ ਸ਼ਬਦ ਸੁਰਤ ਵਿਚ ਸਮਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਰਹੀ ਰੋਤੀ, ਧੀਰਜ ਧੀਰ ਨਾ ਕੋਇ ਵਖਾਈਆ। ਕਿਉਂ ਮਾਣ ਦਿਤਾ ਰਵਦਾਸ ਚਮਾਰੇ ਮੋਚੀ, ਰੰਬੀ ਆਰ ਨਾਲ ਸੋਭਾ ਪਾਈਆ। ਕੀ ਤੇਰੀ ਖੇਲ ਪ੍ਰੀਤਮ ਚੋਜੀ, ਚੋਜੀ ਆਪਣਾ ਪੜਦਾ ਦੇਣਾ ਉਠਾਈਆ। ਉਠ ਵੇਖ ਸਾਰੀ ਦੁਨੀਆ ਹੋਈ ਰੋਗੀ, ਹਉਮੇ ਹੰਗਤਾ ਘਰ ਘਰ ਨਜ਼ਰੀ ਆਈਆ। ਸਦੀ ਚੌਧਵੀਂ ਐਸ ਵੇਲੇ ਕੋਈ ਨਾ ਦਿਸੇ ਜੋਗੀ, ਜੁਗੀਸ਼ਰਾਂ ਸਾਰ ਕੋਇ ਨਾ ਪਾਈਆ। ਸੰਤ ਮਹਾਤਮਾ ਸਾਧੂ ਫ਼ਕੀਰ ਜਗਿਆਸੂਆਂ ਵਰਗੇ ਬਣ ਗਏ ਭੋਗੀ, ਸੰਜੋਗੀ ਨਜ਼ਰ ਕੋਇ ਨਾ ਆਈਆ। ਜੇ ਤੂੰ ਮਾਣ ਦਿਤਾ ਵੇਦੀ ਸੋਢੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਰਦ ਕਹੇ ਮੈਂ ਤੈਨੂੰ ਹੱਥ ਲਗਾਵਾਂ ਬਿਨਾ ਗੋਡਿਆਂ ਤੋਂ ਗੋਡੀਂ, ਗੁਡ ਗਾਡ ਕਹਿ ਕੇ ਦਿਆਂ ਸੁਣਾਈਆ। ਉਠ ਸਵਾਧਾਨ ਹੋ ਮਿਹਰਵਾਨ ਹੋ ਭਗਤ ਭਗਵਾਨ ਹੋ ਜਗਤ ਜਹਾਨ ਸਭ ਨੂੰ ਦੇ ਸੋਝੀ, ਸੁਤਿਆਂ ਲੈ ਜਗਾਈਆ। ਨਾਮ ਦੀ ਤੇਰੇ ਪੈਗ਼ਾਮ ਦੀ ਸਭ ਨੂੰ ਮਿਲੇ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਆਪਣੀ ਰਹਿਮਤ ਦੇ ਵਰਤਾਈਆ। ਤੇਰੇ ਪਿਆਰ ਮੁਹੱਬਤ ਦਾ ਸੋਹਲਾ ਹੋਵੇ ਦੋ ਜਹਾਨ ਸਲੋਕੀ, ਚੌਦਾਂ ਲੋਕ ਤੇਰਾ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਸਾਚੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਨਾਰਦਾ ਉਠ ਤਕ, ਆਪਣੀ ਬੋਦੀ ਲੈ ਹਿਲਾਈਆ। ਪਹਿਲੋਂ ਲਕੀਰ ਕਢ ਨਾਲ ਨੱਕ, ਲਾਈਨ ਸਿੱਧੀ ਦੇ ਲਗਾਈਆ। ਫੇਰ ਜੈਕਾਰਾ ਬੋਲ ਹੱਕ, ਹਕੀਕਤ ਵਿਚ ਸਮਾਈਆ। ਫੇਰ ਕੰਨਾਂ ਲਾ ਹੱਥ ਦੋਵੇਂ ਲੈ ਉਠਾਈਆ। ਫੇਰ ਚਰਨੀ ਜਾ ਢੱਠ, ਡੰਡਾਵਤ ਬੰਦਨਾ ਸੱਯਦਾ ਕਰਕੇ ਸੀਸ ਝੁਕਾਈਆ। ਫੇਰ ਅੰਗੜਾਈ ਲੈ ਝਟ, ਆਪਣਾ ਆਪ ਉਠਾਈਆ। ਫੇਰ ਕਰਵਟ ਲੈ ਵੱਟ, ਪਾਸਾ ਲੈ ਬਦਲਾਈਆ। ਫੇਰ ਵੇਖ ਖੇਲ ਪੁਰਖ ਸਮਰਥ, ਸ੍ਰੀ ਭਗਵਾਨ ਰਿਹਾ ਦਰਸਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਨਾਰਦਾ ਓਏ ਉਹ ਤਕ ਲੈ ਜਗਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਉਹ ਵੇਖ ਪ੍ਰਭੂ ਦੇ
❋
❋
ਭਗਤ, ਭਗਵਨ ਜਿਨ੍ਹਾਂ ਦੇਵੇ ਮਾਣ ਵਡਿਆਈਆ। ਜਿਸ ਨੂੰ ਕਹਿੰਦੇ ਵਾਲੀ ਅਰਸ਼, ਉਹ ਫ਼ਰਸ਼ ਉਤੇ ਉਹਨਾਂ ਦੇ ਅੰਦਰ ਡੇਰਾ ਲਾਈਆ। ਸਦੀ ਚੌਧਵੀਂ ਕਰਕੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਅਗਨੀ ਤਤ ਰਿਹਾ ਬੁਝਾਈਆ। ਸੰਮਤ ਸ਼ਹਿਨਸ਼ਾਹੀ ਲੇਖੇ ਲਾਵੇ ਸੱਤਵਾਂ ਬਰਸ, ਬਰਸੀ ਸਭ ਦੀ ਰਿਹਾ ਮਨਾਈਆ। ਪੂਰਬ ਲਹਿਣਾ ਦੇਵੇ ਕਰਜ਼, ਮਕਰੂਜ਼ ਲੇਖਾ ਰਿਹਾ ਚੁਕਾਈਆ। ਕਰ ਖੇਲ ਆਪ ਅਸਚਰਜ, ਅਚਰਜ ਰਿਹਾ ਬਣਾਈਆ। ਇਕੱਠੇ ਕਰਕੇ ਨਾਰ ਮਰਦ, ਇਕੋ ਦੇਵੇ ਮਾਣ ਵਡਿਆਈਆ। ਸ਼ਾਹ ਹਕੀਰਾਂ ਵੰਡ ਕੇ ਦਰਦ, ਦੁਖੀਆਂ ਹੋਏ ਸਹਾਈਆ। ਆਪਣਾ ਪੂਰਾ ਕਰੇ ਫ਼ਰਜ਼, ਫ਼ੈਸਲਾ ਹੱਕ ਹੱਕ ਸੁਣਾਈਆ। ਯੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮੁੱਦਤ ਦੇ ਵਿਛੜਿਆਂ ਰਿਹਾ ਮਿਲਾਈਆ। ਜਿਸ ਦੇ ਕੋਲ ਨੌ ਸੌ ਚੁਰਾਨਮੇ ਚੌਕੜੀ ਜੁਗ ਦੀ ਪਿਛਲੀ ਫ਼ਰਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਸੀਸ ਨਿਵਾਈਆ। ਜਿਸ ਨੇ ਸ਼ਰਅ ਦੀ ਛੁਰੀ ਸਭ ਦੀ ਖੋਹ ਲੈਣੀ ਕਰਦ, ਕਾਤਲ ਮਕਤੂਲ ਦਾ ਲੇਖਾ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਰਿਹਾ ਮਿਲਾਈਆ। ਸਤਿਗੁਰ ਸ਼ਬਦ ਕਹੇ ਨਾਰਦਾ ਤਕ ਲੈ ਸਤਿਗੁਰ ਸ਼ਬਦ ਦੀ ਧਾਰ, ਧਰਨੀ ਧਰਤ ਧਵਲ ਧੌਲ ਦਿਆਂ ਵਖਾਈਆ। ਜਿਹਨੂੰ ਵੇਖਣ ਪੈਗ਼ੰਬਰ ਗੁਰ ਅਵਤਾਰ, ਬਿਨ ਨੈਣਾਂ ਨੈਣ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਵਣ ਸਾਰ, ਸੰਸਾਰੀ ਭੰਡਾਰੀ ਸੰਘਾਰੀ ਆਪਣੀ ਕਰਨੀ ਕਾਰ ਕਮਾਈਆ। ਪੁਰਖ ਅਕਾਲਾ ਦੀਨ ਦਿਆਲਾ ਕੀ ਖੇਲ ਕਰੇ ਵਿਚ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਭਗਤ ਵਛਲ ਬਣ ਗਿਰਧਾਰ, ਗਿਰਵਰ ਆਪਣਾ ਪੜਦਾ ਦਏ ਉਠਾਈਆ। ਭਗਤ ਭਗਵੰਤ ਪਾਏ ਸਾਰ, ਮਹਾਂਸਾਰਥੀ ਹੋ ਕੇ ਆਪਣਾ ਰਥ ਚਲਾਈਆ। ਮਿਹਰਵਾਨ ਮਹਿਬੂਬ ਹੋ ਕੇ ਸਭ ਨੂੰ ਬਖ਼ਸ਼ੇ ਸੀਸ ਦਸਤਾਰ, ਸੀਸ ਜਗਦੀਸ਼ ਆਪਣੇ ਲੇਖੇ ਲਾਈਆ। ਜਿਨ੍ਹਾਂ ਨੂੰ ਕਾਲ ਮਹਾਂਕਾਲ ਨਾ ਸਕੇ ਮਾਰ, ਰਾਏ ਧਰਮ ਚਿਤ੍ਰਗੁਪਤ ਨਾ ਲੇਖ ਵਖਾਈਆ। ਮਾਨਸ ਜਨਮ ਪੈਜ ਦੇਵੇ ਸਵਾਰ, ਜਨਮ ਜਨਮ ਦਾ ਗੇੜ ਕਟਾਈਆ। ਚੁਰਾਸੀ ਵਿਚੋਂ ਕਢੇ ਬਾਹਰ, ਜਮ ਕੀ ਫਾਂਸੀ ਨਾ ਕੋਇ ਲਟਕਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਤੋਂ ਹੋ ਕੇ ਪਹਿਰੇਦਾਰ, ਭਗਤਾਂ ਹੋਏ ਸਹਾਈਆ। ਆਤਮਾ ਦੀ ਧਾਰ ਨਾਲ ਪਿਆਰ ਲੈ ਕੇ ਜਾਏ ਸਚ ਸਚੇ ਦਰਬਾਰ, ਜਿਥੇ ਬੈਠਾ ਧੁਰਦਰਗਾਹੀਆ। ਆਵਣ ਜਾਵਣ ਲੇਖਾ ਰਹੇ ਨਾ ਕੋਇ ਵਾਰੋ ਵਾਰ, ਜੋਤ ਜੋਤ ਵਿਚ ਸਮਾਈਆ। ਸੋ ਦੀਨ ਦਿਆਲਾ ਹਰਿ ਕਿਰਪਾਲਾ ਸ਼ਬਦ ਰਖਵਾਲਾ ਪਰਮ ਪੁਰਖ ਪਰਮਾਤਮ ਆਤਮ ਪਾਵੇ ਸਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਨਾਰਦਾ ਸਾਚਿਆਂ ਭਗਤਾਂ ਕਰ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਜਿਹੜੇ ਏਸ ਕਲਜੁਗ ਵਿਚ ਇਕੋ ਪ੍ਰਭੂ ਨੂੰ ਰਹੇ ਚਿਤਾਰ, ਦੂਸਰੀ ਚਿਤ ਵਿਤ ਠਗੌਰੀ ਨਾ ਕੋਇ ਰਖਾਈਆ। ਉਨ੍ਹਾਂ ਦੀ ਮੰਜਲ ਰਹੀ ਨਾ ਕੋਇ ਦੁਸ਼ਵਾਰ, ਦੁਸ਼ਮਣ ਨਜ਼ਰ ਕੋਇ ਨਾ ਆਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਇਕ ਇਕੱਲਾ ਜਨ ਭਗਤਾਂ ਵਸਾਏ ਵਖਾਏ ਇਕ ਮਹੱਲਾ, ਜਿਥੇ ਇਕੋ ਮਹਿਫ਼ਲ ਭਗਤ ਭਗਵਾਨ ਨਜ਼ਰੀ ਆਈਆ।
❋
❋
੧੦ ਚੇਤ ਸ਼ਹਿਨਸ਼ਾਹੀ ਸੰਮਤ ੭ ਗੁਰਬਚਨ ਸਿੰਘ, ਅਰਜਨ ਸਿੰਘ, ਪੂਰਨ ਸਿੰਘ, ਦੀਦਾਰ ਸਿੰਘ ਜੱਟਾ, ਭਗਵੰਤ ਸਿੰਘ ਜੱਟਾ,
ਜੁਗਿੰਦਰ ਸਿੰਘ ਜੱਟਾ, ਤੇਜਾ ਸਿੰਘ ਚੰਬਲ, ਪੂਰਨ ਸਿੰਘ ਚੰਬਲ, ਚੰਨਣ ਸਿੰਘ ਚੰਬਲ, ਨਿਰੰਜਣ ਸਿੰਘ ਚੰਬਲ,
ਅਨੋਖ ਸਿੰਘ ਚੰਬਲ, ਮੋਹਣ ਸਿੰਘ ਚੰਬਲ, ਹੀਰਾ ਨੰਦ ਚੰਬਲ, ਦਲੀਧ ਸਿੰਘ ਚੰਬਲ, ਸੱਜਣ ਸਿੰਘ ਚੰਬਲ,
ਰਤਨ ਸਿੰਘ ਚੰਬਲ, ਗੁਪਾਲ ਸਿੰਘ ਮੁੰਡਾ ਪਿੰਡ, ਅਜੀਤ ਸਿੰਘ ਚੋਲਾ ਸਾਹਿਬ ਫੌਜਾ ਸਿੰਘ ਸਰਹਾਲੀ,
ਦਰਸ਼ਨ ਸਿੰਘ ਦੁਰਗਾਪੁਰ, ਪਿੰਡ ਊਸਮਾ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਮੈਂ ਜਗਦੇ ਵੇਖੇ ਦੀਵੇ, ਦੀਪਕ ਦੀਏ ਧਿਆਨ ਲਗਾਈਆ। ਜਨ ਭਗਤ ਸੁਹੇਲੇ ਵੇਖੇ ਖੀਵੇ, ਖ਼ਿਮਾਂ ਗ਼ਰੀਬੀ ਨਿਮਰਤਾ ਵਿਚ ਵਡਿਆਈਆ। ਪ੍ਰਭੂ ਪਿਆਰ ਮੁਹੱਬਤ ਵਿਚ ਜੀਵੇ, ਜ਼ਿੰਦਗੀ ਜ਼ਿੰਦਗਾਨੀ ਪ੍ਰਭ ਦੀ ਝੋਲੀ ਪਾਈਆ। ਸਚ ਦਵਾਰ ਹੋ ਕੇ ਨੀਵੇਂ, ਨਿਵ ਨਿਵ ਲਾਗਣ ਪਾਈਂਆ। ਝਗੜਾ ਮੁਕਾਉਣਾ ਸਾਢੇ ਤਿੰਨ ਹੱਥ ਸੀਵੇਂ, ਮੜ੍ਹੀ ਗੋਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਦੀਵਾ ਕਹੇ ਨਾਰਦਾ ਮੈਨੂੰ ਕਹਿੰਦੇ ਦਾਨ ਸ਼ਮਾਂ, ਸ਼ਮਾਂ ਨੂਰ ਜੋਤ ਰੁਸ਼ਨਾਈਆ। ਮੇਰਾ ਖੇਲ ਵੱਖਰਾ ਜੁਗ ਚਵ੍ਹਾਂ, ਚੌਥੇ ਜੁਗ ਦਿਆਂ ਸੁਣਾਈਆ। ਦੋ ਜਹਾਨਾਂ ਕੂਕ ਕੇ ਕਵ੍ਹਾਂ, ਅਨਬੋਲਤ ਆਪਣੀ ਅਗੰਮ ਆਵਾਜ਼ ਉਠਾਈਆ। ਦਰੋਹੀ ਖ਼ੁਦਾ ਨੇ ਜੁਗ ਬਦਲਣਾ ਨਵਾਂ, ਨਵ ਨੌ ਚਾਰ ਦਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰ ਤਕੋ ਆਪਣਾ ਸਮਾਂ, ਸਮਾਪਤ ਵੇਖੋ ਜਗਤ ਲੋਕਾਈਆ। ਹਰਿ ਕਾ ਨਾਉਂ ਰਿਹਾ ਕਿਸੇ ਨਾ ਦਮਾਂ, ਸਵਾਸ ਸਵਾਸ ਨਾ ਕੋਇ ਸਮਾਈਆ। ਝਗੜਾ ਪਿਆ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਸਕੇ ਨਾ ਕੋਇ ਬਦਲਾਈਆ। ਕਲਪਣਾ ਕੂੜ ਹੋਈ ਮਨਾ, ਮਨਸਾ ਮੋਹ ਨਾ ਕੋਇ ਚੁਕਾਈਆ। ਅਗਨੀ ਲੱਗੀ ਪੰਜ ਤਤ ਤਨਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦੀਨ ਮਜ਼੍ਹਬ ਦਾ ਤੋੜੇ ਕੋਇ ਨਾ ਬੰਨਾ, ਹੱਦ ਹਦੂਦ ਨਾ ਕੋਇ ਮਿਟਾਈਆ। ਜੋਤੀ ਨੂਰ ਨਜ਼ਰ ਆਏ ਨਾ ਚੰਨਾ, ਸੂਰੀਆ ਚੰਦ ਬੈਠੇ ਸੀਸ ਝੁਕਾਈਆ। ਵੇਖੋ ਧਰਨੀ ਧਰਤ ਧਵਲ ਧੌਲ ਰੋਂਦੀ ਛਮ ਛਮਾਂ, ਛਹਿਬਰ ਇਕ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਅੰਤਮ ਵਕਤ ਕਰੀਂ ਨਾ ਲੰਮਾਂ, ਲਮਹ ਲਮਹ ਤੇਰਾ ਧਿਆਨ ਰਖਾਈਆ। ਸਭ ਦੀ ਚਿੰਤਾ ਮੇਟ ਦੇ ਗ਼ਮਾ, ਗ਼ਮਗੀਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਨਾਰਦ ਕਹੇ ਮੈਂ ਕੀ ਸੁਣਿਆ ਹੁਕਮ ਸੰਦੇਸ਼ਾ, ਬਿਨਾ ਸੰਧਿਆ ਦਿਤਾ ਸੁਣਾਈਆ। ਸਵਾਧਾਨ ਹੋਏ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਣੇਸ਼ਾ, ਸੁਰਪਤ ਇੰਦ ਇੰਦ ਨਾਲ ਮਿਲਾਈਆ। ਤੇਈ ਅਵਤਾਰ ਦੇਣ ਸੰਦੇਸ਼ਾ, ਹਜ਼ਰਤ ਈਸਾ ਮੂਸਾ ਮੁਹੰਮਦ ਕੂਕਣ ਚਾਈਂ ਚਾਈਂਆ। ਨਾਨਕ ਧਾਰ ਬੋਲੇ ਦਸ ਦਸਮੇਸਾ, ਦਹਿ ਦਿਸ਼ਾ ਇਕ ਸ਼ਨਵਾਈਆ। ਕਲਜੁਗ ਅੰਤਮ ਜਿਸ ਨੇ ਪੂਰਾ ਕਰਨਾ ਲੇਖਾ, ਉਹ ਲਿਖਣ ਇਕ ਵਿਚ ਕਦੇ ਨਾ ਆਈਆ। ਭਗਤ ਉਧਾਰਨਾ ਉਸਦਾ ਆਦਿ ਅੰਤ ਦਾ ਪੇਸ਼ਾ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਏਥੇ ਉਥੇ ਦੋ ਜਹਾਨਾਂ ਰਹੇ ਹਮੇਸ਼ਾ, ਹਮਸਾਜਣ ਨੂਰ ਇਲਾਹੀਆ। ਜਿਸ ਨੇ ਸਦੀ ਚੌਧਵੀਂ ਬਦਲ ਦੇਣੀ ਰੇਖਾ, ਰਖੀਸ਼ਰ ਮੁਨੀਸ਼ਰ ਤਪੀਸ਼ਰ ਸਮਝ ਕਿਸੇ ਨਾ ਆਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਪੂਰਾ
❋
❋
ਕਰੇ ਲੇਖਾ, ਨਵ ਨੌ ਚਾਰ ਦਾ ਪੈਂਡਾ ਦਏ ਚੁਕਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਠੇਕਾ, ਠਾਕਰ ਹੋ ਕੇ ਆਪਣਾ ਹੁਕਮ ਵਰਤਾਈਆ। ਇਕੋ ਪਰਗਟ ਕਰੇ ਸਤਿਗੁਰੂ ਸ਼ਬਦ ਸ਼ਬਦ ਸਤਿਗੁਰੂ ਬੇਟਾ, ਜਿਸ ਨੂੰ ਜੰਮਣ ਵਾਲੀ ਕੋਇ ਨਾ ਮਾਈਆ। ਦੋ ਜਹਾਨਾਂ ਮਰਦ ਮਰਦਾਨਾ ਹੋਵੇ ਖੇਵਟ ਖੇਟਾ, ਨਈਆ ਨੌਕਾ ਨਰ ਨਿਰੰਕਾਰ ਏਕੰਕਾਰ ਏਕੋ ਏਕ ਦਏ ਜਣਾਈਆ। ਜਿਸ ਦਾ ਜੋਤੀ ਧਾਰ ਹੋਵੇ ਵੇਸਾ, ਭੇਸ ਆਪਣਾ ਲਏ ਬਦਲਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਹੋਵੇ ਨੇਤਾ, ਨਿਜ ਨੇਤਰ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਦੀਪਕ ਕਹਿਣ ਸਾਡੀ ਵੇਖ ਜਗਦੀ ਜੋਤੀ, ਨਾਰਦ ਅੱਖ ਉਠਾਈਆ। ਸ੍ਰਿਸ਼ਟੀ ਰਹਿਣ ਨਹੀਂ ਦੇਣੀ ਸੋਤੀ, ਸੁੱਤਿਆ ਦੇਣਾ ਜਗਾਈਆ। ਜਨ ਭਗਤ ਬਣਾਉਣੇ ਪ੍ਰਭ ਦੇ ਗੋਤੀ, ਵਰਨ ਬਰਨ ਨਾ ਕੋਇ ਚਤੁਰਾਈਆ। ਕੋਟਾਂ ਵਿਚੋਂ ਹੋਣੇ ਮਾਣਕ ਮੋਤੀ, ਕੀਮਤ ਸਕੇ ਨਾ ਕੋਇ ਗਿਣਾਈਆ। ਜਿਨ੍ਹਾਂ ਦੀ ਮਤ ਹੋਣੀ ਨਹੀਂ ਹੋਛੀ, ਦੁਰਮਤ ਮੈਲ ਦੇਣੀ ਧਵਾਈਆ। ਉਨ੍ਹਾਂ ਪੜ੍ਹਨੀ ਪਏ ਨਾ ਪੁਸਤਕ ਪੋਥੀ, ਨਿਰਅੱਖਰ ਧਾਰ ਵਿਚ ਸਮਾਈਆ। ਸਚ ਦਵਾਰ ਦੀ ਬਖ਼ਸ਼ੇ ਸੋਝੀ, ਸਮਝ ਜਗਤ ਵਾਲੀ ਬਦਲਾਈਆ। ਮੇਲਾ ਮੇਲੇ ਬਣ ਕੇ ਠਾਕਰ ਮੌਜੀ, ਮਜਲਸ ਆਪਣੇ ਨਾਲ ਰਖਾਈਆ। ਜਗਤ ਪਿਆਰ ਚੋਂ ਕਰੇ ਵਿਯੋਗੀ, ਵਿਛੋੜਾ ਕੂੜ ਕਿਰਿਆ ਰਖਾਈਆ। ਆਤਮ ਪਰਮਾਤਮ ਮੇਲਾ ਮੇਲ ਕੇ ਧੁਰ ਸੰਜੋਗੀ, ਜਨਮ ਜਨਮ ਦਾ ਲੇਖਾ ਦਏ ਚੁਕਾਈਆ। ਜਿਸ ਧਾਰ ਨੂੰ ਦੱਸਿਆ ਜੋਤੀ ਸ਼ਬਦ ਵੇਦੀ ਸੋਢੀ, ਸੋ ਪੁਰਖ ਨਿਰੰਜਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਦੀਪਕ ਕਹਿਣ ਜਨ ਭਗਤੋ ਰਹਿਣਾ ਜਾਗਦੇ, ਜਾਗਰਤ ਜੋਤ ਜੋਤ ਰੁਸ਼ਨਾਈਆ। ਪਿਆਰੇ ਰਹਿਣਾ ਸ਼ਬਦ ਵੈਰਾਗ ਦੇ, ਬਿਰਹੋਂ ਰੋਗ ਇਕ ਸਮਝਾਈਆ। ਕੂੜੀ ਕਿਰਿਆ ਰਹਿਣਾ ਤਿਆਗਦੇ, ਤ੍ਰੈਗੁਣ ਅਤੀਤਾ ਮਿਲਣਾ ਧੁਰ ਦਾ ਮਾਹੀਆ। ਨਾਦ ਸੁਣਦੇ ਰਹਿਣਾ ਅਗੰਮੀ ਅਵਾਜ਼ ਦੇ, ਧੁਨ ਆਤਮਕ ਰਾਗ ਜਣਾਈਆ। ਰੂਪ ਬਣਨਾ ਨਹੀਂ ਕਾਗ ਦੇ, ਹੰਸ ਗੁਰਮੁਖ ਸੋਭਾ ਪਾਈਆ। ਇਕੋ ਪਰਮ ਪੁਰਖ ਰਹਿਣਾ ਅਰਾਧਦੇ, ਜਿਸ ਵਿਚ ਸੀਤਾ ਰਾਮ ਰਾਧਾ ਕ੍ਰਿਸ਼ਨ ਗਏ ਸਮਾਈਆ। ਝਗੜੇ ਪਾਉਣੇ ਨਹੀਂ ਅਲਫ਼ਾਜ਼ ਦੇ, ਅੱਖਰਾਂ ਵਾਲੀ ਨਾ ਕੋਇ ਲੜਾਈਆ। ਤੁਸਾਂ ਦਰਸ਼ਨ ਕਰਨੇ ਇਕੋ ਵਾਹਿਦ ਦੇ, ਜਿਸ ਨੂੰ ਵਾਹਵਾ ਕਰ ਕੇ ਸਾਰੇ ਗਏ ਗਾਈਆ। ਮੇਲ ਮਿਲਣੇ ਹੱਕ ਜਨਾਬ ਦੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜੋ ਅਖਵਾਈਆ। ਤੁਹਾਡੇ ਝਗੜੇ ਮੁਕ ਗਏ ਡੰਡਾਵਤ ਬੰਦਨਾ ਸੱਯਦਿਆਂ ਵਾਲੇ ਅਦਾਬ ਦੇ, ਅਦਲ ਇਕੋ ਦਿਤਾ ਦ੍ਰਿੜਾਈਆ। ਤੁਸਾਂ ਇਸ਼ਟ ਮੰਨਣਾ ਦਾਸ ਹੋਣਾ ਪੁਰਖ ਅਕਾਲ ਮਹਾਰਾਜ ਦੇ, ਜੋ ਰਾਜਨ ਰਾਜ ਵਡ ਵਡਿਆਈਆ। ਛਤਰ ਝੁਲਦੇ ਵੇਖਣੇ ਅਗੰਮੀ ਤਾਜ ਦੇ, ਤਖ਼ਤ ਨਿਵਾਸੀ ਇਕੋ ਸੋਭਾ ਪਾਈਆ। ਇਸ਼ਾਰੇ ਸੁਣਨੇ ਅਗੰਮੀ ਰਬਾਬ ਦੇ, ਜਿਸ ਦੀ ਤਾਰ ਸਿਤਾਰ ਨਜ਼ਰ ਕਿਸੇ ਨਾ ਆਈਆ। ਨਾਮ ਸੁਣਨੇ ਉਸ ਕਿਤਾਬ ਦੇ, ਜਿਹੜੀ ਕੁਤਬਖ਼ਾਨੇ ਵਿਚ ਨਾ ਕੋਇ ਛਪਵਾਈਆ। ਝਗੜੇ ਮੁਕਣੇ ਇਸ਼ਕ ਹਕੀਕੀ ਮਜਾਜ਼ ਦੇ, ਮੇਲਾ ਮਿਲਣਾ ਧੁਰ ਦੇ ਮਾਹੀਆ। ਤੁਸਾਂ ਆਸਰੇ ਨਹੀਂ ਤਕਣੇ ਕਿਸੇ ਇਮਦਾਦ ਦੇ, ਸਹਾਰਾ ਅਵਰ ਨਾ ਕੋਇ ਰਖਾਈਆ। ਤੁਸਾਂ ਮਾਲਕ ਬਣਨਾ ਸਚਖੰਡ ਦਵਾਰੇ ਸਾਚੇ ਰਾਜ ਦੇ, ਅਧਵਿਚਕਾਰ ਸਕੇ ਨਾ ਕੋਇ ਅਟਕਾਈਆ। ਤੁਸਾਂ ਨੂਰ ਚਮਕਣਾ ਅਗੰਮੀ ਪ੍ਰਕਾਸ਼ ਦੇ, ਪ੍ਰਕਾਸ਼ ਪ੍ਰਕਾਸ਼ ਵਿਚ ਸਮਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਦੀਪਕ ਕਹਿਣ ਜਨ ਭਗਤੋ ਆਦਿ ਅੰਤ ਦਾ ਇਕ ਪਿਆਰਾ, ਪਰਮ ਪੁਰਖ ਇਕ ਅਖਵਾਈਆ। ਜਿਸ ਨੇ ਭੇਜੇ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਆਪਣੀ ਕਾਰ ਕਮਾਈਆ। ਨਿਰਗੁਣ ਜੋਤ ਜੋਤ ਕਰ ਚਮਤਕਾਰਾ, ਨੂਰ ਨੂਰ ਕੀਤਾ ਰੁਸ਼ਨਾਈਆ। ਸ਼ਬਦ ਨਾਦ ਨਾਦ ਧੁਨਕਾਰਾ, ਅਗੰਮੀ ਨਾਦ ਦਿਤਾ ਦ੍ਰਿੜਾਈਆ। ਜਨ ਭਗਤਾਂ ਬਣਦਾ ਰਿਹਾ ਸਿਕਦਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕੀਤਾ ਪਾਰ ਕਿਨਾਰਾ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਚੁਰਾਸੀ ਵਿਚੋਂ ਜਨ ਭਗਤਾਂ ਆਪ ਉਭਾਰਾ, ਫੜ ਬਾਹੋਂ ਪਾਰ ਕਰਾਈਆ। ਦੀਪਕ ਕਹਿਣ ਗੁਰਮੁਖੋ ਸਤਿਗੁਰ ਦੀ ਸ਼ਬਦ ਵਾਲੀ ਦਾਤ ਸੀਸ ਉਤੇ ਰੱਖੋ ਦਸਤਾਰਾ, ਦਸਤ ਦਸਤ ਨਾਲ ਮਿਲਾਈਆ। ਯਾਦ ਰੱਖਣਾ ਕਿਸੇ ਦਾ ਜਨਮ ਨਹੀਂ ਹੋਣਾ ਫੇਰ ਦੁਬਾਰਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਰਾਏ ਧਰਮ ਚਿਤ੍ਰਗੁਪਤ ਤੁਹਾਨੂੰ ਸਭ ਨੂੰ ਨਿਉਂ ਨਿਉਂ ਕਰੇ ਨਿਮਸਕਾਰਾ, ਦੂਰ ਦੁਰਾਡਾ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸੰਸਾਰੀ ਭੰਡਾਰੀ ਸੰਘਾਰੀ ਤਕਣ ਵਾਰੋ ਵਾਰਾ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਤੁਹਾਡਾ ਕਰਨ ਸਤਿਕਾਰਾ, ਸਤਿ ਸਤਿ ਕਹਿ ਕੇ ਤਾਲੀ ਦੇਣ ਵਜਾਈਆ। ਧੰਨ ਭਾਗ ਜੋ ਮਾਤਲੋਕ ਵਿਚ ਆਏ ਸਚਖੰਡ ਸੱਚੇ ਦਰਬਾਰਾ, ਦਰਗਹ ਸਾਚੀ ਸੋਭਾ ਪਾਈਆ। ਜਿਨ੍ਹਾਂ ਦਾ ਮਲਾਹ ਬੇਪਰਵਾਹ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਸਹਾਰਾ, ਸਹਾਇਕ ਹੋ ਕੇ ਨਾਇਕ ਹੋ ਕੇ ਘਰ ਆਪਣੇ ਦਏ ਟਿਕਾਈਆ। ਸ਼ਮਾਦਾਨ ਕਹਿਣ ਨਾਰਦਾ ਉਠ ਵੇਖ ਭਗਤ ਭਗਵਾਨ ਦਾ ਵਿਵਹਾਰਾ, ਵਿਵਹਾਰੀ ਹੋ ਕੇ ਨਿਰੰਕਾਰੀ ਹੋ ਕੇ ਜੋਤ ਉਜਿਆਰੀ ਹੋ ਕੇ ਉਜਲ ਮੁਖ ਭਗਤਾਂ ਰਿਹਾ ਕਰਾਈਆ। ਅੱਗੇ ਮੰਜ਼ਲ ਨਾ ਰਹੇ ਦੁਸ਼ਵਾਰਾ, ਦੂਤੀ ਦੁਸ਼ਮਣਾਂ ਡੇਰਾ ਢਾਹੀਆ। ਮਿਹਰਵਾਨ ਹੋ ਕੇ ਜਨ ਭਗਤਾਂ ਜਨਮ ਮਰਨ ਸਵਾਰਾ, ਸਵਾਰਥ ਪ੍ਰੇਮ ਪ੍ਰੀਤੀ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਸਿਕਦਾਰਾ, ਜੁਗ ਜੁਗ ਆਪਣਾ ਹੁਕਮ ਵਰਤਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੭ ਮਹਿੰਦਰ ਕੌਰ, ਕਸ਼ਮੀਰ ਸਿੰਘ, ਦਰਸ਼ਨ ਸਿੰਘ ਲਾਖਨਾ, ਕਾਬਲ ਸਿੰਘ, ਬਾਸਰਕੇ, ਲਛਮਣ ਸਿੰਘ, ਗੋਪਾਲ ਕੌਰ ਭੂਰੇ, ਬੀਬੀ ਵੀਰੋ ਮਾੜੀ ਕੰਬਕੋ ਕੀ, ਜੀਤੋ ਬਾਸਰ ਕੇ, ਪਿੰਡ ਰਾਜੋਕੇ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਹੋਵੇ ਵਕਤ ਸੁਹੰਜਣਾ, ਹਰਿ ਸੋਭਨੀਕ ਸੁਹਾਈਆ। ਜਨ ਭਗਤਾਂ ਨੇਤਰ ਨਾਮ ਪਾਵੇ ਅੰਜਣਾ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਆਤਮ ਪਰਮਾਤਮ ਰਹਿਣ ਨਾ ਦੇਵੇ ਅਲੱਗਣਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਧੁਰਦਰਗਾਹੀ ਠਾਕਰ ਬਣ ਕੇ ਸੱਜਣਾ, ਸਚ ਦਾ ਮਾਲਕ ਦਇਆ ਕਮਾਈਆ। ਮਿਹਰ ਕਰੇ ਗੋਪਾਲ ਮੂਰਤ ਮਦਨਾ, ਮਧੁਸੂਦਨ ਆਪਣੀ ਖੇਲ ਖਿਲਾਈਆ। ਬਿਨ ਮੱਕੇ ਕਾਅਬਿਉਂ ਕਰਾਏ ਆਪਣਾ ਹੱਜਨਾ, ਹਜ਼ਰਤ ਮਾਲਕ ਖ਼ਾਲਕ ਧੁਰਦਰਗਾਹੀਆ। ਜਿਸ ਦਾ ਡੰਕਾ ਡੌਰੂ ਨਾਮ ਦਮਾਮਾ ਵੱਜਣਾ, ਦੋ ਜਹਾਨਾ ਕਰੇ ਸ਼ਨਵਾਈਆ। ਉਹ ਦੀਪਕ ਜੋਤੀ ਜਗਣਾ, ਜਾਗਰਤ ਜੋਤ ਡਗਮਗਾਈਆ। ਸਦੀ ਚੌਧਵੀਂ ਪੂਰੀ ਕਰੇ ਹੱਦਨਾ, ਹਦੂਦ ਸ਼ਰਅ ਰਹਿਣ
❋
❋
ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਉਠੋ ਵੇਖੋ ਨਬੀ ਰਸੂਲ, ਪੈਗ਼ੰਬਰਾਂ ਦਿਆਂ ਦ੍ਰਿੜਾਈਆ। ਹੱਕ ਹਕੀਕਤ ਕਰੋ ਕਬੂਲ, ਕਲਮਾ ਕਾਇਨਾਤ ਧੁਰਦਰਗਾਹੀਆ। ਸਭ ਦਾ ਬਦਲ ਜਾਣਾ ਅਸੂਲ, ਅਸੂਲੀ ਆਪਣਾ ਹੁਕਮ ਵਰਤਾਈਆ। ਪੈਗ਼ਾਮ ਦੇਵੇ ਹੱਕ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਖੇਲ ਵੇਖੋ ਹਰਿ ਭਗਵੰਤ ਕੰਤੂਲ, ਹਰਿ ਕਰਤਾ ਕੀ ਕਰਾਈਆ। ਜਿਸ ਦੀ ਜੁਗ ਚੌਕੜੀ ਮੰਗਦੇ ਰਹੇ ਧੂਲ, ਧੂੜੀ ਚਰਨਾਂ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਪੈਗ਼ੰਬਰ ਵੇਖੋ ਰਸੂਲ ਨਬੀ, ਬਿਨ ਨੈਣਾਂ ਨੈਣ ਉਠਾਈਆ। ਬਿਨ ਅੱਖਰਾਂ ਤਕੋ ਮੁਹੰਮਦ ਦੀ ਚੌਧਵੀਂ ਸਦੀ, ਸਦਮਾ ਘਰ ਘਰ ਨਜ਼ਰੀ ਆਈਆ। ਪੱਟੇਦਾਰੀ ਦੀ ਰਹਿਣੀ ਨਹੀਂ ਕੋਈ ਗੱਦੀ, ਗਦਾਗਰ ਹੋਏ ਲੋਕਾਈਆ। ਇਕੋ ਜੋਤ ਅਗੰਮੀ ਜਗੀ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜਿਸ ਲੇਖਾ ਪੂਰਾ ਕਰਨਾ ਹੱਦੀ, ਕਿਸ਼ਨਾ ਸ਼ੁਕਲਾ ਪੱਖ ਖੋਜ ਖੁਜਾਈਆ। ਪ੍ਰਕਾਸ਼ ਹੋਵੇ ਨੂਰ ਰੱਬੀ, ਰਬੀਉਲਸਾਨੀ ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਬੀ ਰਸੂਲ ਤੱਕਣ ਤਮਾਮ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਾਡੇ ਮਾਲਕ ਖ਼ਾਲਕ ਇਕ ਅਮਾਮ, ਆਲਮੀਨ ਤੇਰੀ ਸਰਨਾਈਆ। ਤੇਰਾ ਤੱਕਿਆ ਕਲਮਾ ਕਲਾਮ, ਕਾਇਨਾਤ ਖੋਜ ਖੁਜਾਈਆ। ਸਾਡਾ ਰਿਹਾ ਨਾ ਇੰਤਜਾਮ, ਦਰੋਹੀ ਤੇਰਾ ਨਾਮ ਦੁਹਾਈਆ। ਚਾਰ ਕੁੰਟ ਅੰਧੇਰੀ ਸ਼ਾਮ, ਸ਼ਮਾ ਦੀਪ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਮਜ਼੍ਹਬ ਦਾ ਰਿਹਾ ਨਾ ਕੋਇ ਗ਼ੁਲਾਮ, ਗ਼ੁਰਬਤ ਕੂੜ ਭਰੀ ਲੋਕਾਈਆ। ਜੀਵ ਜਗਤ ਹੋਏ ਨਾਦਾਨ, ਨਿਜ ਨੈਣ ਨਾ ਕੋਇ ਖੁਲ੍ਹਾਈਆ। ਤੂੰ ਸਾਹਿਬ ਸਵਾਮੀ ਮਿਹਰਵਾਨ, ਮਹਿਬੂਬ ਅਗੰਮ ਅਥਾਹੀਆ। ਤੇਰਾ ਸੰਦੇਸ਼ਾ ਵਾਹਿਦ ਦਾ ਫ਼ਰਮਾਨ, ਫ਼ਰਮਾਂਬਰਦਾਰ ਹੋ ਕੇ ਸੀਸ ਨਿਵਾਈਆ। ਸਾਡੀ ਬੋਲਣ ਵਾਲੀ ਨਹੀਂ ਜ਼ਬਾਨ, ਜ਼ਿਮੀਂ ਜ਼ਮਾਂ ਨਾ ਧਿਆਨ ਲਗਾਈਆ। ਅਲਿਫ਼ ਯੇ ਦਾ ਰਿਹਾ ਨਾ ਕੋਇ ਮੁਕਾਮ, ਮੁਕਾਮੇ ਹੱਕ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੈਗ਼ੰਬਰ ਨਬੀ ਰਸੂਲ ਰਹੇ ਝੁਕ, ਬਿਨ ਕਦਮਾਂ ਕਦਮ ਸੀਸ ਨਿਵਾਈਆ। ਪਰਵਰਦਿਗਾਰ ਸਾਂਝੇ ਯਾਰ ਸਾਡਾ ਪੈਂਡਾ ਰਿਹਾ ਮੁਕ, ਅੱਗੇ ਕਦਮ ਨਾ ਕੋਇ ਉਠਾਈਆ। ਵੇਲਾ ਵਕਤ ਅਖ਼ੀਰੀ ਰਿਹਾ ਢੁਕ, ਸਮਾਂ ਸਮੇਂ ਵਿਚੋਂ ਬਦਲਾਈਆ। ਤੇਰਾ ਨਿਸ਼ਾਨਾ ਕਦੇ ਨਾ ਜਾਵੇ ਉਕ, ਅਣਿਆਲਾ ਤੀਰ ਬੇਪਰਵਾਹੀਆ। ਅਸੀਂ ਤਕਦੇ ਤੇਰਾ ਸ਼ਬਦ ਦੁਲਾਰਾ ਇਕੋ ਗੋਬਿੰਦ ਸੁਤ , ਸੂਰਬੀਰ ਵਡ ਵਡਿਆਈਆ। ਜੋ ਤੇਰੀ ਧਾਰੋਂ ਪੈਣਾ ਉਠ, ਜੰਮਣ ਵਾਲੀ ਦਿਸੇ ਨਾ ਕੋਇ ਮਾਈਆ। ਉਸ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਹੋ ਕੇ ਲੈਣਾ ਪੁਛ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਪੈਗ਼ੰਬਰ ਨਬੀ ਰਸੂਲ ਇਕੋ ਵਾਰ ਕਰਨ ਸੱਯਦਾ, ਸੀਸ ਸੀਸ ਝੁਕਾਈਆ। ਹਉਂ ਬਾਲਕ ਤੇਰੇ ਬਰਦਾ, ਬੰਦਗੀ ਵਿਚ ਤੇਰੀ ਧੂੜੀ ਖ਼ਾਕ ਰਮਾਈਆ। ਤੇਰਾ ਨੂਰ ਅਗੰਮੀ ਹਰਿ ਦਾ, ਹਰ ਹਿਰਦੇ ਰਿਹਾ ਸਮਾਈਆ। ਸਦੀ ਚੌਧਵੀਂ ਤੇਰੇ ਕੋਲੋਂ ਸਭ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਨਿਰਗੁਣ ਧਾਰ ਹੋ ਕੇ ਲੜਦਾ, ਸਤਿਗੁਰ ਸ਼ਬਦ ਸ਼ਬਦ ਪ੍ਰਗਟਾਈਆ।
❋
❋
ਜੇਹੜਾ ਨਾ ਜਨਮੇ ਨਾ ਮਰਦਾ, ਮਰ ਜੀਵਤ ਰੂਪ ਦਰਸਾਈਆ। ਉਸ ਨੇ ਲੇਖਾ ਪੂਰਾ ਕਰਨਾ ਕਲਜੁਗ ਕਲ ਦਾ, ਕਲਕਾਤੀ ਦਏ ਖਪਾਈਆ। ਭੇਵ ਪਾਉਣਾ ਜਲ ਥਲ ਦਾ, ਮਹੀਅਲ ਵੇਖੇ ਚਾਈਂ ਚਾਈਂਆ। ਜੋ ਆਤਮ ਪਰਮਾਤਮ ਹੋ ਕੇ ਭਗਤਾਂ ਅੰਦਰ ਰਲਦਾ, ਗੁਰਮੁਖਾਂ ਵਿਚ ਸਮਾਈਆ। ਅਛਲ ਛਲ ਹੋ ਕੇ ਛਲਦਾ, ਵਲ ਛਲਧਾਰੀ ਆਪਣੀ ਕਾਰ ਕਮਾਈਆ। ਉਹ ਲੇਖਾ ਜਾਣੇ ਕਾਇਆ ਮਾਟੀ ਡੂੰਘੀ ਡਲ ਦਾ, ਤਨ ਸਰੀਰ ਬੇਨਜ਼ੀਰ ਆਪਣਾ ਪੜਦਾ ਆਪ ਚੁਕਾਈਆ। ਭੇਵ ਆਉਂਦਾ ਨਹੀਂ ਤੇਰੇ ਸੂਰਬੀਰ ਅਗੰਮੇ ਬਲ ਦਾ, ਬਲ ਬਾਵਨ ਦਏ ਗਵਾਹੀਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਤੇਰਾ ਭਾਣਾ ਕਦੇ ਨਾ ਟਲਦਾ, ਅਟਲ ਤੇਰਾ ਹੁਕਮ ਮੇਟ ਸਕੇ ਕੋਇ ਨਾ ਰਾਈਆ। ਤੇਰਾ ਮਸਲਾ ਮਹਿਬੂਬ ਇਕੋ ਹੋਵੇ ਹਲ ਦਾ, ਹਾਲਤ ਬਦਲੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਨਿਹਚਲ ਧਾਮ ਅਟਲ ਦਾ, ਜਿਥੇ ਇਕੋ ਦੀਪਕ ਜੋਤ ਬਲਦਾ, ਦੂਸਰ ਨਜ਼ਰ ਕੋਇ ਨਾ ਆਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੭ ਬਾਬਾ ਮੋਤਾ ਸਿੰਘ, ਦਲੀਪ ਸਿੰਘ, ਫੁੱਮਣ ਸਿੰਘ, ਪਰਤਾਪ ਸਿੰਘ, ਸੁਰਜੀਤ ਕੌਰ, ਸੇਵਾ ਸਿੰਘ, ਬੀਬੀ ਬੀਰੋ, ਬੇਬੇ ਭਜਨੋ, ਸੱਜਣ ਸਿੰਘ, ਗੁਲਾਬ ਕੌਰ ਡਲ, ਦਿਆਲ ਸਿੰਘ ਡਲ, ਗੰਡਾ ਸਿੰਘ ਦੁਰਾਜਕੇ,
ਕਰਮੋ ਬਰਨਾਲਾ, ਸੁਰਜਨ ਸਿੰਘ ਨੂਰਪੁਰ, ਮਨੀ ਰਾਮ ਸਿੱਧਮ, ਮਿਲਖਾ ਸਿੰਘ ਮਾੜੀ ਮੇਘਾ,
ਸਮੁੰਦ ਸਿੰਘ ਮਾੜੀ ਮੇਘਾ, ਹਰਬੰਸ ਕੌਰ ਨਾਰਲਾ, ਸਾਧੂ ਸਿੰਘ ਝਾਮਕੇ,
ਦਲੀਪ ਸਿੰਘ ਨੂਰਪੁਰ, ਅਮਰੀਕ ਕੌਰ ਡਲੀਰੀ,
ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਸ਼ਮਾਦਾਨ ਕਹਿਣ ਪੰਜੇ, ਪੰਚਮ ਪੰਚਮ ਪੰਚਮ ਧਿਆਨ ਲਗਾਈਆ। ਜਨ ਭਗਤੋ ਤੁਸੀਂ ਮੰਜ਼ਲ ਪ੍ਰਭ ਦੀ ਲੰਘੇ, ਅੱਗੇ ਹੋ ਨਾ ਕੋਇ ਅਟਕਾਈਆ। ਪੁਰਖ ਅਕਾਲ ਦੀਨ ਦਿਆਲ ਲਾਇਆ ਅੰਗੇ, ਅੰਗੀਕਾਰ ਇਕ ਹੋ ਆਈਆ। ਜੋ ਭਗਤ ਦਵਾਰ ਫਿਰੇ ਪੈਰ ਨੰਗੇ, ਖ਼ੁਸ਼ੀਆਂ ਵਿਚ ਚਲੇ ਚਾਈਂ ਚਾਈਂਆ। ਬੈਠ ਗ੍ਰਹਿ ਸਿੰਘਾਸਨ ਉਲਟੇ ਮੰਜੇ, ਉਲਟੀ ਸ੍ਰਿਸ਼ਟੀ ਦ੍ਰਿਸ਼ਟੀ ਦਏ ਕਰਾਈਆ। ਵਿਛੋੜੇ ਦੇ ਸਮੇਂ ਰਹਿਣ ਨਾ ਦੇਵੇ ਲੰਮੇ, ਅਗਲਾ ਪੰਧ ਮੁਕਾਈਆ। ਜਨ ਭਗਤੋ ਸੰਮਤ ਸ਼ਹਿਨਸ਼ਾਹੀ ਸੱਤ ਵਿਚ ਤੁਸੀਂ ਸਾਰੇ ਪ੍ਰਭ ਦੇ ਘਰ ਜੰਮੇ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਤੁਹਾਡਾ ਲੇਖੇ ਲੱਗੇ ਪਵਣ ਸਵਾਸ ਦਮੇਂ, ਦਾਮਨਗੀਰ ਇਕ ਅਖਵਾਈਆ। ਤੁਸੀਂ ਮਾਰਗ ਸਮਝਾਉਣੇ ਨਵੇਂ, ਨਵ ਨੌ ਚਾਰ ਦਾ ਪੰਧ ਮੁਕਾਈਆ। ਤੁਹਾਡੀ ਆਸਾ ਤੂੰ ਮੇਰਾ ਮੈਂ ਤੇਰਾ ਗਾਵੇ, ਆਤਮ ਪਰਮਾਤਮ ਰਾਗ ਅਲਾਈਆ। ਸਚ ਸਵਾਮੀ ਤੁਹਾਡੇ ਮੰਦਰ ਅੰਦਰ ਰਹਿਵੇ, ਸਾਢੇ ਤਿੰਨ ਹੱਥ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਦੀਪਕ ਕਹਿਣ
❋
❋
ਅਸੀਂ ਸੇਵਾਦਾਰ, ਦਰ ਠਾਂਡੇ ਸੇਵ ਕਮਾਈਆ। ਅਸੀਂ ਛਡ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਤੱਟਾਂ ਕਿਨਾਰਿਆਂ ਪੰਧ ਮੁਕਾਈਆ। ਹੁਕਮ ਸੰਦੇਸ਼ਾ ਨਾ ਸੁਣਿਆ ਧੁਰ ਦਰਬਾਰ, ਹਰਿ ਕਰਤੇ ਦਿਤਾ ਦ੍ਰਿੜਾਈਆ। ਕਲਜੁਗ ਅੰਤਮ ਪੁਰਖ ਅਕਾਲੇ ਆਪਣੀ ਵਾਰ, ਵਾਰਤਾ ਪਿਛਲੀ ਦਏ ਦ੍ਰਿੜਾਈਆ। ਵੇਖੋ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਧਿਆਨ ਲਗਾਈਆ। ਸਵਾਧਾਨ ਹੋਏ ਤੇਈ ਅਵਤਾਰ, ਹਜ਼ਰਤ ਈਸਾ ਮੂਸਾ ਨੈਣ ਅੱਖ ਖੁਲ੍ਹਾਈਆ। ਨਾਨਕ ਗੋਬਿੰਦ ਪਾਵੇ ਸਾਰ, ਪਰਦਾ ਓਹਲਾ ਰਹੇ ਨਾ ਰਾਈਆ। ਜਗਤ ਜਗਿਆਸੂ ਹੋ ਹੁਸ਼ਿਆਰ, ਆਲਸ ਨਿੰਦਰਾ ਕੂੜ ਗਵਾਈਆ। ਚਾਰੋਂ ਕੁੰਟ ਧੂੰਆਂਧਾਰ, ਦਹਿ ਦਿਸ਼ਾ ਅੰਧੇਰਾ ਛਾਈਆ। ਸਤਿ ਸਚ ਦਾ ਰਿਹਾ ਨਾ ਕੋਇ ਪਿਆਰ, ਪ੍ਰੇਮੀ ਪ੍ਰੀਤਮ ਮੇਲ ਨਾ ਕੋਇ ਮਿਲਾਈਆ। ਦੀਪਕ ਕਹਿਣ ਅਸੀਂ ਰੋਈਏ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਬਹੁੜੀ ਦਰੋਹੀ ਆਤਮ ਪਰਮਾਤਮ ਕਿਸੇ ਮਿਲਿਆ ਨਾ ਸਾਂਝਾ ਯਾਰ, ਘਰ ਸਵਾਮੀ ਅੰਤਰਜਾਮੀ ਨਜ਼ਰ ਕਿਸੇ ਨਾ ਆਈਆ। ਜੋਤੀ ਦੀਪਕ ਦੇਵੇ ਕੋਈ ਨਾ ਬਾਲ, ਅੰਧ ਅਗਿਆਨ ਨਾ ਕੋਇ ਚੁਕਾਈਆ। ਭਾਗ ਲੱਗੇ ਨਾ ਕਿਸੇ ਸਾਢੇ ਤਿੰਨ ਹੱਥ ਧਰਮਸਾਲ, ਸਾਚੇ ਮੰਦਰ ਨਿਰਮਲ ਜੋਤ ਨਾ ਕੋਇ ਡਗਮਗਾਈਆ। ਨਾ ਕੋਈ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਮੇਲ ਨਾ ਕੋਇ ਮਿਲਾਈਆ। ਤ੍ਰੈਗੁਣ ਮਾਇਆ ਪਾਇਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਮਹਾਂਕਾਲ ਭੈ ਰਿਹਾ ਵਖਾਈਆ। ਚਿਤ੍ਰਗੁਪਤ ਲੇਖਾ ਰਿਹਾ ਸੰਭਾਲ, ਰਾਏ ਧਰਮ ਨੈਣ ਉਠਾਈਆ। ਸ਼ੰਕਰ ਚਲਣ ਵਾਲਾ ਆਪਣੀ ਚਾਲ, ਸੰਘਾਰੀ ਆਪਣਾ ਹੁਕਮ ਵਰਤਾਈਆ। ਕੀ ਖੇਲ ਕਰਨਾ ਦੀਨ ਦਿਆਲ, ਦੀਨ ਦੁਨੀ ਤੋਂ ਬਾਹਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਦੀਪਕ ਕਹਿਣ ਸਾਡਾ ਰੂਪ ਅੱਗ ਬਲਦੀ, ਜਗਤ ਜਗਤ ਰੁਸ਼ਨਾਈਆ। ਜਨ ਭਗਤੋ ਵੇਖੋ ਖੇਲ ਨਿਹਚਲ ਧਾਮ ਅਟਲ ਦੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਜਿਸ ਸਾਰ ਪਾਉਣੀ ਜਲ ਥਲ ਦੀ, ਮਹੀਅਲ ਪੜਦਾ ਦਏ ਉਠਾਈਆ। ਜੜ੍ਹ ਉਖੇੜਨੀ ਕਲਜੁਗ ਕਲ ਦੀ, ਕਲ ਕਾਤੀ ਦਏ ਮਿਟਾਈਆ। ਧਾਰ ਮੇਟਣੀ ਵਿਕਾਰੇ ਦਲ ਦੀ, ਦੀਨ ਦੁਨੀ ਦਾ ਡੇਰਾ ਢਾਹੀਆ। ਦਵੈਤ ਰਹਿਣ ਨਹੀਂ ਦੇਣੀ ਮਜ਼੍ਹਬੀ ਸੱਲ ਦੀ, ਸਲਲ ਆਪਣਾ ਰੰਗ ਰੰਗਾਈਆ। ਮਾਇਆ ਕਿਸੇ ਨਾ ਫਿਰੇ ਛਲਦੀ, ਅਛਲ ਛਲ ਆਪਣਾ ਹੁਕਮ ਦੇਣਾ ਵਰਤਾਈਆ। ਆਸ਼ਾ ਮਨਸ਼ਾ ਪੂਰੀ ਕਰਨੀ ਬਲ ਦੀ, ਜੋ ਬਾਵਨ ਅੱਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੀਪਕ ਕਹਿਣ ਜਨ ਭਗਤੋ ਸਾਡੀ ਬੇਨੰਤੀ ਮੰਨੋ, ਅਰਦਾਸ ਇਕ ਸੁਣਾਈਆ। ਸਤਿਗੁਰ ਸ਼ਬਦ ਦੇ ਬਣੋ ਚੰਨੋ, ਚੰਦ ਨੂਰ ਡਗਮਗਾਈਆ। ਕੂੜ ਕੁੜਿਆਰ ਕਢੋ ਤਨੋ, ਜੂਠ ਝੂਠ ਨਾ ਕੋਇ ਵਡਿਆਈਆ। ਮਾਨਸ ਜਨਮ ਆਪਣਾ ਬੇੜਾ ਬੰਨ੍ਹੋ, ਪ੍ਰਭ ਸਰਨ ਲਾਗ ਸਰਨਾਈਆ। ਸੁਣੋ ਸੰਦੇਸ਼ਾ ਅਗੰਮੀ ਕੰਨੋ, ਜੋਤੀ ਜਾਤਾ ਰਿਹਾ ਦ੍ਰਿੜਾਈਆ। ਗੜ੍ਹ ਹੰਕਾਰੀ ਹਉਮੇ ਭੰਨੋ, ਹੰਗਤਾ ਕੂੜ ਰਹੇ ਨਾ ਰਾਈਆ। ਪੁਰਖ ਅਕਾਲ ਦੇ ਘਰ ਜੰਮੋ, ਭਗਤ ਹੋ ਕੇ ਆਪਣਾ ਸੰਗ ਰਖਾਈਆ। ਹੰਕਾਰ ਵਿਕਾਰ ਜਗਤ ਡੰਨੋ, ਹੁਕਮ ਮੰਨਣਾ ਚਾਈਂ ਚਾਈਂਆ। ਧਰਮ ਦੀ ਧਾਰ ਸਚ ਦਸਤਾਰ ਸੀਸ ਬੰਨ੍ਹੋ, ਸਿਰ ਸਿਰ ਆਪਣਾ ਹੱਥ ਰਖਾਈਆ। ਬਾਹਰ ਨਿਕਲੋ ਵਿਚੋਂ ਖ਼ੁਸ਼ੀ ਗ਼ਮੋਂ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਦਸਤਾਰ ਕਹੇ ਪ੍ਰਭੂ ਮੈਂ ਤੇਰੀ ਨਿਮਾਣੀ, ਦਸਤਾਰ ਸੀਸ ਝੁਕਾਈਆ। ਤੇਰੀ ਸ਼ਬਦ ਅਗੰਮੀ ਬਾਣੀ, ਬੋਧ ਅਗਾਧ ਪੜ੍ਹਾਈਆ। ਤੇਰਾ ਖੇਲ ਚਾਰੇ ਖਾਣੀ, ਚਾਰੇ ਜੁਗ ਦੇਣ ਗਵਾਹੀਆ। ਤੇਰਾ ਰੂਪ ਅਗੰਮ ਮਹਾਨੀ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਤੇਰਾ ਲੇਖਾ ਜ਼ਿਮੀਂ ਅਸਮਾਨੀ, ਦੋ ਜਹਾਨਾਂ ਸੋਭਾ ਪਾਈਆ। ਤੂੰ ਆਤਮ ਬ੍ਰਹਮ ਗਿਆਨੀ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਤੂੰ ਭਗਤਾਂ ਕਰੇ ਮਿਹਰਵਾਨੀ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਤੂੰ ਸਤਿਗੁਰ ਸ਼ਬਦ ਦਾਨੀ, ਦਾਤਾ ਇਕ ਅਖਵਾਈਆ। ਤੇਰੀ ਮਹਿਮਾ ਲਿਖੇ ਕਲਮ ਕਾਨੀ, ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਤੂੰ ਸਭ ਦਾ ਜਾਨ ਜਾਨੀ, ਜਾਨਣਹਾਰ ਤੇਰੀ ਵਡਿਆਈਆ। ਮੇਰੀ ਬੇਨੰਤੀ ਕਲਜੁਗ ਅੰਤਮ ਮਾਨੀ, ਮਨਸਾ ਪੂਰ ਦਿਤੀ ਕਰਾਈਆ। ਜਨ ਭਗਤ ਸੁਹੇਲੇ ਮੇਲ ਮੇਰੇ ਧੁਰ ਦੇ ਹਾਣੀ, ਧਰਮ ਦਵਾਰ ਦਾ ਨਾਤਾ ਦਿਤਾ ਜੁੜਾਈਆ। ਅੱਗੇ ਲੇਖਾ ਮੁਕਾ ਦੇ ਕਲਜੁਗ ਅੰਧੇਰੀ ਸ਼ਾਮੀ, ਸ਼ਮਾ ਦੀਪ ਤੇਰੇ ਅੱਗੇ ਵਾਸਤਾ ਪਾਈਆ। ਭਗਤਾਂ ਨਾਲ ਭਗਤ ਕਰੇ ਨਾ ਕੋਇ ਬੇਈਮਾਨੀ, ਗੁਰਮੁਖ ਗੁਰਸਿਖ ਠੱਗੀ ਚੋਰੀ ਨਾ ਕੋਇ ਕਮਾਈਆ। ਸਭ ਦੇ ਗਲੋਂ ਲਾਹ ਦੇ ਸ਼ਰਅ ਦੀ ਗ਼ੁਲਾਮੀ, ਜ਼ੰਜੀਰ ਕੂੜ ਦੇਣੇ ਤੁੜਾਈਆ। ਮੰਜ਼ਲ ਦੱਸ ਇਕ ਇਨਸਾਨੀ, ਆਤਮ ਪਰਮਾਤਮ ਗੰਢ ਪਵਾਈਆ। ਝਗੜਾ ਰਹੇ ਨਾ ਕੋਇ ਜਿਸਮਾਨੀ, ਜਿਸਮ ਜ਼ਮੀਰ ਦੇਣੇ ਬਦਲਾਈਆ। ਤੂੰ ਸ਼ਹਿਨਸ਼ਾਹ ਸ਼ਾਹ ਅਮਾਮੀ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਧੁਰ ਸੰਦੇਸ਼ਾ ਦੇ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਕਰੇ ਪੜ੍ਹਾਈਆ। ਤੇਰਾ ਲੇਖਾ ਜਗਤ ਅਵਾਮੀ, ਅਲਾਹੀ ਜ਼ਾਹਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪਗੜੀ ਕਹੇ ਮੈਂ ਭਗਤਾਂ ਸਿਰ ਬੱਝਦੀ, ਬਾਜ਼ਾਂ ਵਾਲੇ ਦਿਤੀ ਮਾਣ ਵਡਿਆਈਆ। ਮੇਰੀ ਆਸ਼ਾ ਸਫ਼ਲ ਹੋਵੇ ਅੱਜ ਦੀ, ਘੜੀ ਸੁਲੱਖਣੀ ਨਾਲ ਮਿਲਾਈਆ। ਮੈਂ ਜਗਤ ਜਹਾਨ ਹੋਰ ਕਿਸੇ ਨਾ ਲੱਭਦੀ, ਖੋਜਿਆਂ ਹੱਥ ਕਿਸੇ ਨਾ ਆਈਆ। ਮੈਂ ਸਦਾ ਗੁਰਮੁਖਾਂ ਸਿਰ ਫਬਦੀ, ਜਿਹੜਾ ਇਹ ਫ਼ੈਸਲੇ ਨਾਲ ਪ੍ਰਭ ਤੈਨੂੰ ਸੀਸ ਨਿਵਾਈਆ। ਮੇਰੀ ਮੰਜ਼ਲ ਉਪਰ ਸ਼ਾਹ ਰਗ ਦੀ, ਨੌ ਦਵਾਰਿਆਂ ਤੋਂ ਉਪਰ ਆਪਣਾ ਡੇਰਾ ਲਾਈਆ। ਮੇਰੇ ਅੰਦਰ ਤੇਰੀ ਧਾਰ ਮੱਕੇ ਕਾਅਬਿਆਂ ਵਾਲੇ ਹੱਜ ਦੀ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਵੇਖ ਵਖਾਈਆ। ਤੇਰੀ ਜੋਤ ਮੇਰੇ ਥੱਲੇ ਜਗਦੀ, ਨੂਰੋ ਨੂਰ ਨੂਰ ਰੁਸ਼ਨਾਈਆ। ਤੇਰੀ ਸ਼ਬਦ ਅਨਾਦੀ ਧੁਨ ਅਗੰਮੀ ਵੱਜਦੀ, ਆਤਮ ਆਪਣਾ ਰਾਗ ਸੁਣਾਈਆ। ਅੱਗੇ ਗੁਰਮੁਖਾਂ ਬੁੱਧੀ ਰਹੇ ਨਾ ਕੱਗ ਦੀ, ਹੰਸ ਦੇਣੇ ਬਣਾਈਆ। ਮੈਂ ਚਾਹਵਾਨ ਚਾਰ ਵਰਨਾਂ ਦੀ ਯਦ ਦੀ, ਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਹਿੰਦੂ ਮੁਸਲਿਮ ਸਿਖ ਈਸਾਈ ਸਭ ਨੂੰ ਰਹਵਾਂ ਸੱਦਦੀ, ਸੱਦਾ ਦੇਵਾਂ ਚਾਈਂ ਚਾਈਂਆ। ਸਭ ਨੇ ਓਟ ਰੱਖਣੀ ਇਕ ਸੂਰੇ ਸਰਬਗ ਦੀ, ਜੋ ਮਾਲਕ ਖ਼ਲਕ ਖ਼ੁਦਾਈਆ। ਤੇਰੀ ਧਾਰ ਰਹੇ ਨਾ ਅੱਡ ਦੀ, ਵੱਖਰੀ ਕਾਰ ਨਾ ਕੋਇ ਕਮਾਈਆ। ਜਨ ਭਗਤੋ ਜੁਗ ਜੁਗ ਪ੍ਰਭ ਦੀ ਖੇਲ ਹੁੰਦੀ ਸਬਬ ਦੀ, ਬਿਨਾ ਸਮੇਂ ਤੋਂ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਜ਼ਲ ਦੇਵੇ ਇਕੋ ਹਕੀਕੀ ਆਪਣੇ ਪਦ ਦੀ, ਜਿਸ ਗ੍ਰਹਿ ਬੈਠਾ ਨਿਰਗੁਣ ਧਾਰ ਸੋਭਾ ਪਾਈਆ।
❋
❋
੧੩ ਚੇਤ ਸ਼ਹਿਨਸ਼ਾਹੀ ਸੰਮਤ ੭ ਮੁਖਤਿਆਰ ਸਿੰਘ, ਗੁਰਬਖ਼ਸ਼ ਸਿੰਘ, ਕਰਮ ਸਿੰਘ, ਜਾਗੀਰ ਸਿੰਘ, ਚੰਨਣ ਸਿੰਘ, ਭਜਨ ਕੌਰ, ਕਰਤਾਰ ਸਿੰਘ ਭੋਜੀਆਂ, ਬੀਬੀ ਸੇਵੀ ਠੱਠਾ, ਵੀਰੋ ਅਗਿਆੜੀ, ਪੂਰਨ ਸਿੰਘ ਸੋਹਲ, ਹੀਰਾ ਸਿੰਘ ਸੋਹਲ,
ਮਹਿੰਦਰ ਸਿੰਘ ਸੋਹਲ, ਬਚਨ ਸਿੰਘ ਸੋਹਲ, ਗੁਰਦੀਪ ਕੌਰ ਸੋਹਲ, ਸੁਰਜਨ ਸਿੰਘ ਭੁੱਚਰ,
ਗੁਰਬਚਨ ਕੌਰ ਬਗਿਆੜੀ ਪਿੰਡ ਗਗੋ ਬੂਹਾ ਜ਼ਿਲਾ ਅੰਮ੍ਰਿਤਸਰ
ਸ਼ਮਾਦਾਨ ਕਹਿਣ ਜਨ ਭਗਤੋ ਤਕੋ ਧੁਰ ਦਾ ਸ਼ਾਮ, ਜਿਸ ਦਾ ਰਾਧੇ ਸ਼ਾਮ ਧਿਆਨ ਲਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਤਕੋ ਅਗੰਮਾ ਰਾਮ, ਜਿਸ ਦੇ ਸੀਤਾ ਰਾਮ ਨਿਉਂ ਨਿਉਂ ਲਾਗਣ ਪਾਈਆ। ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਤਕੋ ਅਮਾਮ, ਜਿਸ ਨੂੰ ਪੈਗ਼ੰਬਰ ਸੱਯਦਿਆਂ ਵਿਚ ਸੀਸ ਝੁਕਾਈਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਵੇਖੋ ਸ਼ਾਹ ਸੁਲਤਾਨ, ਨਿਰਗੁਣ ਸਰਗੁਣ ਗੁਰ ਗੁਰ ਜਿਸ ਦਾ ਮੰਤਰ ਸਤਿਨਾਮ ਦ੍ਰਿੜਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਿਰ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਨ ਫ਼ਰਮਾਨ, ਦੇਵਤ ਸੁਰ ਮੁਨ ਜਨ ਬੈਠੇ ਧਿਆਨ ਲਗਾਈਆ। ਜੁਗ ਚੌਕੜੀ ਜਿਸ ਦਾ ਖੇਲ ਮਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਬਦਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੇ ਗੀਤ ਸਾਰੇ ਗਾਣ, ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਖਾਣੀ ਬਾਣੀ ਰਾਗ ਅਨੁਰਾਗੀ ਰਾਗ ਅਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਯੋਧਾ ਸੂਰਬੀਰ ਮਰਦ ਮਰਦਾਨ, ਸ਼ਾਹ ਪਾਤਸ਼ਾਹ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਚੌਦਾਂ ਲੋਕ ਚੌਦਾਂ ਤਬਕ ਵੇਖੇ ਮਾਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਧੁਰ ਫ਼ਰਮਾਨਾ ਸ੍ਰੀ ਭਗਵਾਨ ਦੇਵੇ ਆਪ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਦੀਪਕ ਕਹਿਣ ਵੇਖੋ ਖੇਲ ਪੁਰਖ ਅਬਿਨਾਸ਼ਿਆ, ਕਲ ਆਪਣੀ ਖੇਲ ਖਿਲਾਈਆ। ਜਨ ਭਗਤਾਂ ਬਣ ਕੇ ਦਾਸੀ ਦਾਸਿਆ, ਨਿਰਗੁਣ ਸਰਗੁਣ ਹੋਏ ਸਹਾਈਆ। ਖੇਲ ਵਖਾ ਪ੍ਰਿਥਮੀ ਅਕਾਸਿਆ, ਗਗਨ ਗਗਨੰਤਰ ਪਰਦਾ ਲਾਹੀਆ। ਅਵਤਾਰ ਪੈਗ਼ੰਬਰ ਗੁਰੂ ਦੇਵੇ ਬਾਕਿਆ, ਲਹਿਣਾ ਅਵਰ ਰਹੇ ਨਾ ਰਾਈਆ। ਦੋ ਜਹਾਨ ਖੋਲ੍ਹੇ ਤਾਕਿਆ, ਪਰਦਾ ਓਹਲਾ ਆਪ ਉਠਾਈਆ। ਚਾਰ ਜੁਗ ਦਾ ਪੂਰਾ ਕਰੇ ਭਵਿਖਤ ਵਾਕਿਆ, ਵਾਕਫ਼ਕਾਰ ਨੂਰ ਇਲਾਹੀਆ। ਲੱਖ ਚੁਰਾਸੀ ਜਿਸ ਨੇ ਸਭ ਦਾ ਲਹਿਣਾ ਵਾਚਿਆ, ਵਾਚਕ ਹੋ ਕੇ ਵੇਖੇ ਥਾਉਂ ਥਾਈਂਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਕਲਜੁਗ ਮੇਟੇ ਅੰਧੇਰੀ ਰਾਤਿਆ, ਰੁਤੜੀ ਆਪਣੇ ਨਾਲ ਮਹਿਕਾਈਆ। ਆਤਮ ਪਰਮਾਤਮ ਹੋ ਕੇ ਜੋਤੀ ਜਾਤਿਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਦੇਵੇ ਧਰਮ ਦਾ ਸਾਥਿਆ, ਸਗਲਾ ਸੰਗ ਆਪ ਬਣਾਈਆ। ਧਰਮ ਦਵਾਰ ਖੋਲ੍ਹ ਕੇ ਹਾਟਿਆ, ਵਣਜ ਇਕੋ ਨਾਮ ਵਖਾਈਆ। ਮਾਨਸ ਜਨਮ ਨਾ ਆਵੇ ਘਾਟਿਆ, ਪੂਰਬ ਲਹਿਣਾ ਝੋਲੀ ਪਾਈਆ। ਲੱਖ ਚੁਰਾਸੀ ਮੇਟੇ ਵਾਟਿਆ, ਜੋਤੀ ਜਾਤਾ ਆਪਣੇ ਰੰਗ ਰੰਗਾਈਆ। ਗ੍ਰਹਿ ਮੰਦਰ ਵਖਾਏ ਸਾਚਿਆ, ਸਚਖੰਡ ਦਵਾਰਾ ਇਕ ਸੁਹਾਈਆ। ਜਿਥੇ ਦੀਪਕ ਇਕ ਪਰਗਾਸਿਆ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ
❋
❋
ਕਰਤਾ ਅਗੰਮ ਅਥਾਹੀਆ। ਦੀਪਕ ਕਹਿਣ ਸਾਡੇ ਅੰਤਰ ਤੇਲ ਬਾਤੀ, ਪ੍ਰਭ ਬਾਤਨ ਪੜਦਾ ਦੇ ਉਠਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਹਰਿਜਨ ਦਰਸਨ ਦੇਵੇ ਸਾਖਿਆਤੀ, ਸਾਹਿਬ ਸੁਲਤਾਨਾ ਦਇਆ ਕਮਾਈਆ। ਜੀਵਣ ਵਿਚੋਂ ਬਦਲੇ ਹਯਾਤੀ, ਜ਼ਿੰਦਗੀ ਜ਼ਿੰਦਗੀ ਵਿਚੋਂ ਵਖਾਈਆ। ਨਾਦ ਸ਼ਬਦ ਸੁਣਾਏ ਅਨਾਦੀ, ਅਨਹਦ ਆਪ ਜਣਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਨਿਜਰ ਝਿਰਨਾ ਸਚ ਝਿਰਾਈਆ। ਜੋਤ ਜਗਾ ਕਮਲਾਪਾਤੀ, ਪਤਿਪਰਮੇਸ਼ਵਰ ਅੰਧ ਅੰਧੇਰਾ ਦਏ ਮਿਟਾਈਆ। ਆਤਮ ਪਰਮਾਤਮ ਦਾ ਬਣੇ ਅਗੰਮਾ ਸਾਥੀ, ਅਲਖ ਅਗੋਚਰ ਆਪਣੀ ਦਇਆ ਕਮਾਈਆ। ਦਰਗਾਹ ਸਾਚੀ ਸਚ ਮੁਕਾਮ ਚੜ੍ਹਾਏ ਘਾਟੀ, ਸਚਖੰਡ ਦਵਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਦੀਪਕ ਕਹਿਣ ਸਾਡੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸੀਸ ਝੁਕਾਈਆ। ਜਨ ਭਗਤੋ ਭਗਵਾਨ ਬਣਿਆ ਮੀਤ ਤੁਮਾਰਾ, ਸਾਜਣ ਇਕ ਅਖਵਾਈਆ। ਜਿਸ ਦਾ ਜੋਤ ਨੂਰ ਉਜਿਆਰਾ, ਅੰਧ ਅੰਧੇਰਾ ਦਏ ਮਿਟਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਪਾਵੇ ਸਾਰਾ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਦੇਵੇ ਦਰਸ ਗੁਪਤ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਧਰਮ ਦਾ ਤਾਜ ਸੀਸ ਦਸਤਾਰਾ, ਸਿਰ ਸਿਰ ਆਪੇ ਦਏ ਟਿਕਾਈਆ। ਹੁਕਮ ਸੰਦੇਸ਼ਾ ਦੇਵੇ ਚਾਰ ਜੁਗ ਤੋਂ ਬਾਹਰਾ, ਅਵਤਾਰ ਪੈਗ਼ੰਬਰ ਗੁਰ ਵੇਖਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਦੀਪਕ ਕਹਿਣ ਸਾਡੀ ਵੇਖੋ ਬਿਨ ਨੈਣਾਂ ਲੋ, ਲੋਆਂ ਪੁਰੀਆਂ ਬਾਹਰ ਧਿਆਨ ਲਗਾਈਆ। ਸਾਡਾ ਮਾਲਕ ਪੁਰਖ ਅਗੰਮਾ ਸੋ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜਿਸ ਦੀ ਧਾਰ ਹੰ ਰੂਪ ਆਤਮ ਗਈ ਹੋ, ਹੋਕਾ ਦੇਵੇ ਥਾਉਂ ਥਾਈਂਆ। ਭਗਤ ਭਗਵਾਨ ਮਿਲ ਕੇ ਕਦੇ ਨਾ ਰਹਿੰਦੇ ਦੋ, ਦੂਆ ਏਕੇ ਵਿਚ ਸਮਾਈਆ। ਕੂੜ ਕਿਰਿਆ ਨਾਤਾ ਤੁਟੇ ਮੋਹ, ਮੁਹੱਬਤ ਲੱਗੇ ਨਾਲ ਬੇਪਰਵਾਹੀਆ। ਜੋ ਪਾਰਬ੍ਰਹਮ ਬ੍ਰਹਮ ਨਾਲ ਜਾਏ ਛੋਹ, ਜੋਤੀ ਜਾਤਾ ਹੋ ਕੇ ਆਪਣਾ ਰੰਗ ਰੰਗਾਈਆ। ਦੀਪਕ ਕਹਿਣ ਜਨ ਭਗਤੋ ਕਲਜੁਗ ਅੰਤ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਤੁਹਾਡੇ ਨਾਲ ਕਦੇ ਨਾ ਕਰੇ ਧਰੋਹ, ਧਰਮ ਦੀ ਧਾਰ ਏਕੰਕਾਰ ਹਰਿ ਨਿਰੰਕਾਰ ਨਿਰਵੈਰ ਆਪਣੇ ਵਿਚ ਮਿਲਾਈਆ। ਦੀਪਕ ਕਹਿਣ ਸਾਡੀ ਇਕ ਅਰਜ਼ੋਈ, ਬੇਨੰਤੀ ਸਚ ਦ੍ਰਿੜਾਈਆ। ਜਨ ਭਗਤਾਂ ਸੁਰਤੀ ਰਹੇ ਕੋਇ ਨਾ ਸੋਈ, ਸੋਵਤ ਜਾਗਤ ਇਕ ਰੂਪ ਪ੍ਰਗਟਾਈਆ। ਵੇਖੋ ਸਦੀ ਚੌਧਵੀਂ ਪੈਗ਼ੰਬਰ ਪਾਉਂਦੇ ਦਰੋਹੀ, ਦਰੋਹੀ ਤੇਰਾ ਨਾਮ ਦੁਹਾਈਆ। ਸਾਡੇ ਕਲਮੇ ਦਾ ਮੀਤ ਰਿਹਾ ਨਾ ਕੋਈ, ਕਾਇਨਾਤ ਰੋਵੇ ਮਾਰੇ ਧਾਹੀਆ। ਅੰਤ ਅਖ਼ੀਰ ਬੇਨਜ਼ੀਰ ਮਿਲੇ ਕਿਸੇ ਨਾ ਢੋਈ, ਸਚ ਦਵਾਰ ਪਰਵਰਦਿਗਾਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਏਥੇ ਓਥੇ ਦੋ ਜਹਾਨ ਦੂਜਾ ਅਵਰ ਨਾ ਕੋਈ, ਨਿਰਗੁਣ ਨਿਰਵੈਰ ਨਜ਼ਰੀਆ ਨਜ਼ਰ ਕੋਇ ਨਾ ਆਈਆ।
❋
❋
੧੪ ਚੇਤ ਸ਼ਹਿਨਸ਼ਾਹੀ ਸੰਮਤ ੭ ਬੀਬੀ ਸੁਰਜੀਤ ਕੌਰ, ਗੁਰਦੀਪ ਸਿੰਘ, ਬਲਬੀਰ ਕੌਰ ਚੇਤਨ ਪੁਰਾ,
ਅਵਤਾਰ ਸਿੰਘ ਕਾਉਂਕੇ, ਸਮਾਂ ਸਿੰਘ ਮੋਦੇ, ਪਿੰਡ ਭਰੋਭਾਲ ਅੰਮ੍ਰਿਤਸਰ
ਸ਼ਮਾਦਾਨ ਕਹਿਣ ਜਨ ਭਗਤ ਸੁਹੇਲੇ ਧੁਰ ਦੇ ਚੰਦ, ਨਿਰਗੁਣ ਸਰਗੁਣ ਧਾਰ ਕਰਨ ਰੁਸ਼ਨਾਈਆ। ਨਿਜ ਆਤਮ ਪਰਮਾਤਮ ਮਾਨਣ ਸਚ ਅਨੰਦ, ਅਨੰਦ ਅਨੰਦਪੁਰੀ ਵਾਲੇ ਨਾਲ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾਉਂਦੇ ਛੰਦ, ਆਤਮ ਪਰਮਾਤਮ ਸੋਹੰ ਢੋਲਾ ਅਗੰਮ ਅਥਾਹੀਆ। ਜਗਤ ਵਿਕਾਰ ਕੂੜ ਕੁੜਿਆਰ ਮੰਜ਼ਲ ਗਏ ਲੰਘ, ਕੂੜ ਕਿਰਿਆ ਅੱਗੇ ਹੋ ਨਾ ਕੋਇ ਅਟਕਾਈਆ। ਹਉਮੇ ਹੰਗਤਾ ਕਰ ਕੇ ਖੰਡ ਖੰਡ, ਤ੍ਰਿਸ਼ਨਾ ਮੋਹ ਜਗਤ ਚੁਕਾਈਆ। ਪੰਧ ਮੁਕਾਉਣਾ ਜੇਰਜ ਅੰਡ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਲਾਵੇ ਅੰਗ, ਅੰਗੀਕਾਰ ਇਕ ਅਖਵਾਈਆ। ਕਾਇਆ ਚੋਲੀ ਚਾੜ੍ਹ ਅਗੰਮੀ ਰੰਗ, ਦੁਰਮਤ ਮੈਲ ਦਏ ਧਵਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਸੋ ਪੁਰਖ ਨਿਰੰਜਣ ਮੇਲਾ ਮੇਲੇ ਸਹਿਜ ਸੁਭਾਈਆ। ਦੂਈ ਦਵੈਤ ਢਾਹ ਕੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੀਪਕ ਕਹਿਣ ਜਨ ਭਗਤਾਂ ਵੇਖਿਆ ਸੋਹਣਾ ਅੰਦਰ, ਸਾਢੇ ਤਿੰਨ ਹੱਥ ਧਿਆਨ ਲਗਾਈਆ। ਭਾਗ ਲੱਗਾ ਅਗੰਮੀ ਮੰਦਰ, ਘਰ ਵਿਚ ਘਰ ਹੋਈ ਰੁਸ਼ਨਾਈਆ। ਬਜਰ ਕਪਾਟੀ ਤੁਟਿਆ ਜੰਦਰ, ਤ੍ਰੈਗੁਣ ਲੇਖਾ ਰਿਹਾ ਨਾ ਰਾਈਆ। ਮਨੂਆ ਦਹਿ ਦਿਸ਼ਾ ਨਾ ਧਾਵੇ ਬੰਦਰ, ਮਨਸਾ ਮਨ ਨਾ ਕੋਇ ਹਲਕਾਈਆ। ਲੋੜ ਰਹੀ ਨਾ ਪ੍ਰਕਾਸ਼ ਸੂਰੀਆ ਚੰਦਰ, ਜੋਤੀ ਜਾਤੇ ਡਗਮਗਾਈਆ। ਭਾਗ ਲੱਗਾ ਡੂੰਘੀ ਕੰਦਰ, ਅੰਧ ਅਗਿਆਨ ਦਿਤਾ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਹੋਇਆ ਛੰਦਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਬਿਨਾ ਰੰਗ ਤੋਂ ਚਾੜ੍ਹੇ ਰੰਗਣ, ਅਨਡਿਠੜੀ ਆਪ ਚੜ੍ਹਾਈਆ। ਮਿਲੇ ਮੇਲ ਸੂਰੇ ਸਰਬੰਗਣ, ਹਰਿ ਕਰਤਾ ਹੋਏ ਸਹਾਈਆ। ਸ਼ਰਅ ਦੂਈ ਦਾ ਤੋੜਿਆ ਬੰਧਨ, ਬੰਦਗੀ ਇਕੋ ਦਿਤੀ ਜਣਾਈਆ। ਧੂੜੀ ਖ਼ਾਕ ਟਿੱਕਾ ਰਮਾਇਆ ਚੰਦਨ, ਨਿੰਮ ਵਾਸ ਰਹੀ ਨਾ ਰਾਈਆ। ਗਿਆਨ ਨੇਤਰ ਬਖ਼ਸ਼ਿਆ ਅੰਜਨ, ਲੋਇਨ ਦਿਤਾ ਖੁਲ੍ਹਾਈਆ। ਪੁਰਖ ਅਕਾਲ ਬਣ ਕੇ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਥਿਰ ਘਰ ਦੇਵੇ ਆਪਣਾ ਅਨੰਦਨ, ਅਨੰਦ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਦੀਪਕ ਕਹਿਣ ਖੇਲ ਤੱਕਿਆ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਲਜੁਗ ਮੇਟੇ ਅੰਧੇਰੀ ਰਾਤਾ, ਰੈਣ ਭਿੰਨੜੀ ਆਪਣੇ ਰੰਗ ਰੰਗਾਈਆ। ਖੇਲ ਖੇਲੇ ਪੁਰਖ ਬਿਧਾਤਾ, ਬਿਧ ਸਕੇ ਨਾ ਕੋਇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗਾਥਾ, ਗਹਿਰ ਗੰਭੀਰ ਕਰੇ ਪੜ੍ਹਾਈਆ। ਹੋਏ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਸਤਿ ਧਰਮ ਦਾ ਖੋਲ੍ਹੇ ਹਾਟਾ, ਸਤਿਜੁਗ ਸਚ ਸਚ ਪਰਗਟਾਈਆ। ਝਗੜਾ ਮੁਕਾਏ ਤੀਰਥ ਤਾਟਾ, ਤੱਟ ਕਿਨਾਰਾ ਇਕੋ ਦਏ ਸੁਹਾਈਆ। ਅੰਮ੍ਰਿਤ ਰਸ ਜਣਾਏ ਕਾਇਆ ਬਾਟਾ, ਨਿਜਰ ਝਿਰਨਾ ਕਵਲ ਨਾਭੀ ਆਪ ਝਿਰਾਈਆ। ਆਤਮ ਸੇਜ ਸੁਹੰਜਣੀ ਕਰੇ ਖਾਟਾ, ਖਟੀਆ ਇਕੋ ਸੋਭਾ ਪਾਈਆ। ਜਿਥੇ ਆਵਣ ਜਾਵਣ ਦੀ ਮੁਕੇ ਵਾਟਾ, ਚੁਰਾਸੀ ਗੇੜ ਰਹੇ ਨਾ ਰਾਈਆ। ਸੋ ਪੁਰਖ ਨਿਰੰਜਣ ਜੋੜੇ ਆਪਣਾ ਨਾਤਾ, ਹਰਿ ਪੁਰਖ ਨਿਰੰਜਣ ਮੇਲਾ
❋
❋
ਸਹਿਜ ਸੁਭਾਈਆ। ਏਕੰਕਾਰ ਬਣੇ ਪਿਤਾ ਮਾਤਾ, ਆਦਿ ਨਿਰੰਜਣ ਦੇਵੇ ਮਾਣ ਵਡਿਆਈਆ। ਅਬਿਨਾਸ਼ੀ ਕਰਤਾ ਬਖ਼ਸ਼ੇ ਧੁਰ ਦੀਆਂ ਦਾਤਾਂ, ਸ੍ਰੀ ਭਗਵਾਨ ਝੋਲੀ ਦਏ ਭਰਾਈਆ। ਪਾਰਬ੍ਰਹਮ ਪ੍ਰਭ ਬਣੇ ਸਚ ਦਾ ਸਾਥਾ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸ਼ਮਾਦਾਨ ਕਹਿਣ ਜਨ ਭਗਤੋ ਸੀਸ ਰੱਖੋ ਦਸਤਾਰ ਦੁਪੱਟੇ, ਦੋ ਪੱਟ ਵੇਖੋ ਜਗਤ ਲੋਕਾਈਆ। ਕਲਜੁਗ ਕੂੜੀ ਕਿਰਿਆ ਵਿਕਣਾ ਨਹੀਂ ਕਾਲ ਦੇ ਹੱਟੇ, ਕੀਮਤ ਜਗਤ ਨਾ ਕੋਇ ਰਖਾਈਆ। ਤੁਸੀਂ ਧਰਮ ਰਾਏ ਦੀ ਮੰਜ਼ਲ ਟੱਪੇ, ਚਿਤ੍ਰਗੁਪਤ ਅੱਖ ਨਾ ਸਕੇ ਉਠਾਈਆ। ਸਚਖੰਡ ਦਵਾਰੇ ਜਾਣਾ ਨੱਠੇ, ਸ਼ਬਦੀ ਧਾਰ ਭੱਜਣਾ ਵਾਹੋ ਦਾਹੀਆ। ਕੂੜਾ ਨਾਤਾ ਤਤ ਅੱਠੇ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕੰਮ ਕਿਸੇ ਨਾ ਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਪਿਆਰ ਵਿਚ ਰੱਤੇ, ਰਤਨ ਅਮੋਲਕ ਹੀਰੇ ਸੋਭਾ ਪਾਈਆ। ਏਥੇ ਓਥੇ ਦੋ ਜਹਾਨ ਸਤਿਗੁਰ ਸ਼ਬਦ ਤੁਹਾਡੀ ਪਤ ਰੱਖੇ, ਪਤਿਪਰਮੇਸ਼ਵਰ ਹੋਵੇ ਆਪ ਸਹਾਈਆ। ਤੁਸੀਂ ਅੱਜ ਤੋਂ ਉਸ ਪ੍ਰਭੂ ਦੇ ਬੱਚੇ, ਜੋ ਬਚਪਨ ਸਭ ਦਾ ਆਪਣੀ ਝੋਲੀ ਪਾਈਆ। ਭਗਤ ਧਾਰ ਵਿਚ ਰਹਿਣਾ ਮੂਲ ਨਾ ਕੱਚੇ, ਕਾਇਆ ਕਾਚੀ ਕੰਚਨ ਗੜ੍ਹ ਲੈਣਾ ਬਣਾਈਆ। ਪੁਰਖ ਅਕਾਲ ਦੀਨ ਦਿਆਲ ਤੁਹਾਡੇ ਲੂੰ ਲੂੰ ਅੰਦਰ ਰਚੇ, ਸਾਢੇ ਤਿੰਨ ਕਰੋੜ ਵਿਚ ਰਚਨਾ ਆਪਣੀ ਦਏ ਵਖਾਈਆ। ਸਤਿਜੁਗ ਸਾਚੇ ਧਰਮ ਦੀ ਧਾਰ ਚੜ੍ਹਾਏ ਰਥੇ, ਰਥ ਰਥਵਾਹੀ ਆਪਣਾ ਹੁਕਮ ਵਰਤਾਈਆ। ਧੁਰ ਮਸਤਕ ਲੇਖਾ ਲਿਖੇ ਮੱਥੇ, ਪੇਸ਼ਾਨੀ ਪੇਸ਼ਤਰ ਆਪਣੀ ਦਇਆ ਕਮਾਈਆ। ਜੋ ਸਾਹਿਬ ਸਰਨਾਈ ਢੱਠੇ, ਤਿਨ੍ਹਾਂ ਦੇਵੇ ਮਾਣ ਵਡਿਆਈਆ। ਜੋ ਵਸੇ ਘਟ ਘਟੇ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਰਗੁਣ ਸਰਗੁਣ ਪੁਰਖ ਸਮਰਥੇ, ਸਮਰਥ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦਇਆ ਕਮਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ੭ ਬੀਬੀ ਛਿੰਦੋ, ਬੀਬੀ ਗੁਰਬਚਨ ਕੌਰ ਦੇ ਗ੍ਰਹਿ ਪਿੰਡ ਮੌਦੇ ਧਨੌਏ ਜ਼ਿਲਾ ਅੰਮ੍ਰਿਤਸਰ
ਦੀਪਕ ਕਹਿਣ ਹਰਿਜਨ ਬਣਾ ਪ੍ਰਭੂ ਪ੍ਰਭ ਹੰਸਾ, ਗੁਰਮੁਖ ਗੁਰ ਗੁਰ ਗੋਦ ਟਿਕਾਈਆ। ਭਗਤ ਭਗਵਾਨ ਸੁਹਾ ਸਾਚਾ ਅੰਸਾ, ਚਾਰ ਵਰਨ ਸਰਬੰਸ ਵਡਿਆਈਆ। ਮਨ ਹੰਕਾਰੀ ਮਾਰ ਦੇ ਕੰਸਾ, ਤੀਰ ਨਿਸ਼ਾਨਾ ਨਾਮ ਚਲਾਈਆ। ਦੇ ਮਾਣ ਵਡਿਆਈ ਉਪਰ ਸਹੰਸਾ, ਸਹੰਸਰ ਮੁਖ ਸ਼ੇਸ਼ ਰਿਹਾ ਸੁਣਾਈਆ। ਮਾਨਸ ਜਨਮ ਬਣਾ ਸਾਚੀ ਬਣਤਾ, ਬਸਨ ਬਨਵਾਰੀ ਤੇਰੇ ਹੱਥ ਵਡਿਆਈਆ। ਆਤਮ ਪਰਮਾਤਮ ਨਾਮ ਜਪਾ ਦੇ ਮੰਤਾ, ਪਾਰਬ੍ਰਹਮ ਬ੍ਰਹਮ ਮੇਲਾ ਦੇ ਮਿਲਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਅੰਤਾ, ਅੰਤਸ਼ਕਰਨ ਦੇ ਬਦਲਾਈਆ। ਸੰਤ ਸੁਹੇਲਾ ਦਰ ਤੇਰੇ ਮੰਗਤਾ, ਖ਼ਾਲੀ ਝੋਲੀ ਦੇਣੀ ਭਰਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਇਕ ਦਰਸਾਈਆ। ਪ੍ਰਕਾਸ਼ ਦੇ ਦੇ ਆਪਣੇ ਨੂਰੀ ਚੰਦ ਦਾ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਲੇਖਾ ਲਾ ਲੈ ਪਵਣ ਸਵਾਮੀ ਦਮ ਦਾ, ਦਾਮਨਗੀਰ ਆਪ ਹੋ ਜਾਈਆ। ਝਗੜਾ ਮੇਟ ਦੇ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਜੋ ਜਨ ਤੇਰੀ ਧਾਰੋਂ ਜੰਮਦਾ, ਪੁਰਖ ਅਕਾਲੇ ਦੀਨ ਦਿਆਲੇ ਬਣਨਾ ਪਿਤਾ ਮਾਈਆ।
❋
❋
ਲੇਖਾ ਰਹੇ ਨਾ ਹਰਖ਼ ਸੋਗ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਵਣਜਾਰਾ ਰਹੇ ਨਾ ਸਰਵਣ ਕੰਨ ਦਾ, ਧੁਨ ਆਤਮਕ ਰਾਗ ਅੰਤਰ ਨਿਰੰਤਰ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਦੀਪਕ ਕਹਿਣ ਪ੍ਰਭ ਭਗਤਾਂ ਦੇ ਨਾਮ ਅਨਮੁੱਲ, ਕੀਮਤ ਕਰਤਾ ਨਾ ਕੋਇ ਲਗਾਈਆ। ਭਾਗ ਲਗਾ ਦੇ ਸਾਚੀ ਕੁਲ, ਕੁਲ ਮਾਲਕ ਹੋ ਸਹਾਈਆ। ਤੇਰੇ ਪਿਆਰ ਵਿਚ ਕੋਈ ਨਾ ਜਾਵੇ ਭੁੱਲ, ਅਭੁੱਲ ਦੇਣੀ ਮਾਣ ਵਡਿਆਈਆ। ਕਲਜੁਗ ਮਾਇਆ ਵਿਚ ਜਾਇਣ ਨਾ ਰੁਲ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਤੇਰੇ ਉਤਮ ਸ੍ਰੇਸ਼ਟ ਫੁੱਲ, ਨਾਮ ਮਹਿਕ ਨਾਲ ਮਹਿਕਾਈਆ। ਧਰਮ ਦੇ ਕੰਡੇ ਜਾਣ ਤੁਲ, ਕੂੜੀ ਕਿਰਿਆ ਡੇਰਾ ਢਾਹੀਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸੁਲਹਕੁਲ, ਸਾਹਿਬ ਸਤਿ ਸਚ ਤੇਰੀ ਸਰਨਾਈਆ। ਚਰਨ ਪ੍ਰੀਤੀ ਸਾਚੀ ਧੂੜੀ ਦੇ ਦੇ ਧੂਲ, ਮਸਤਕ ਖ਼ਾਕੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਦੀਪਕ ਕਹਿਣ ਪ੍ਰਭ ਕਲਜੁਗ ਵੇਖ ਅੰਤ ਅੰਧ ਅੰਧੇਰਾ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਨਾਤਾ ਤੁੱਟਿਆ ਤੇਰਾ ਮੇਰਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਚੁਰਾਸੀ ਮੁਕੇ ਕਿਸੇ ਨਾ ਗੇੜਾ, ਚਾਰੇ ਖਾਣੀ ਰਹੀ ਕੁਰਲਾਈਆ। ਮਨੂਆ ਮਨ ਕਰੇ ਝੇੜਾ, ਮਤ ਮਤਾਂਤਰ ਡੇਰਾ ਕੋਇ ਨਾ ਢਾਹੀਆ। ਸਾਢੇ ਤਿੰਨ ਹੱਥ ਵਸੇ ਕਿਸੇ ਨਾ ਖੇੜਾ, ਕਾਇਆ ਗਾਗਰ ਨਿਰਮਲ ਜੋਤ ਨਾ ਕਿਸੇ ਰੁਸ਼ਨਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰਦੇ ਨਜ਼ਰ ਮਿਹਰਾ, ਮਹਿਬੂਬ ਤੇਰੇ ਹੱਥ ਵਡਿਆਈਆ। ਇਕੋ ਰੰਗ ਵਖਾ ਦੇ ਸੰਝ ਸਵੇਰਾ, ਅੰਧ ਅੰਧੇਰ ਰਹੇ ਨਾ ਰਾਈਆ। ਸਤਿਗੁਰ ਸ਼ਬਦ ਸਚ ਸਵਾਮੀ ਬਣਾ ਲੈ ਆਪਣਾ ਚੇਰਾ, ਚੇਲਾ ਗੁਰ ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਦੀਪਕ ਕਹਿਣ ਸੁਣ ਸਾਹਿਬ, ਪ੍ਰਭ ਸਵਾਮੀ ਸਮਾਂ ਵੇਖ ਜਗਤ ਲੋਕਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਭੀਤਰ ਖੋਜ ਖੁਜਾਈਆ। ਨੌ ਖੰਡ ਪ੍ਰਿਥਮੀ ਬੇਈਮਾਨੀ, ਸੱਤ ਦੀਪ ਦੀਪ ਨਾ ਕੋਇ ਵਡਿਆਈਆ। ਨੇਤਰ ਰੋਵੇ ਅੱਠ ਸੱਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਬਹੁੜੀ ਕਰੇ ਚਾਰ ਜੁਗ ਦੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਾਰ ਕਿਸੇ ਨਾ ਆਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਕਰੇ ਨਾ ਕੋਇ ਸਫ਼ਾਈਆ। ਸਚ ਧਰਮ ਦੀ ਰਹੀ ਨਾ ਕੋਇ ਨਿਸ਼ਾਨੀ, ਤੇਰਾ ਨਿਸ਼ਾਨਾ ਭੁੱਲਿਆ ਕੂੜ ਲੋਕਾਈਆ। ਮਨੂਆ ਮਨ ਹੋਇਆ ਅਭਿਮਾਨੀ, ਮਨ ਕਾ ਮਣਕਾ ਨਾ ਕੋਇ ਭਵਾਈਆ। ਪੜ੍ਹ ਪੜ੍ਹ ਥੱਕੇ ਜਗਤ ਕਲਾਮੀ, ਕਾਇਨਾਤ ਕੰਮ ਕਿਸੇ ਨਾ ਆਈਆ। ਕੂੜ ਕਿਰਿਆ ਦੀ ਕਟੇ ਨਾ ਕੋਇ ਗ਼ੁਲਾਮੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਤੇਰੇ ਨਾਮ ਕਲਮੇ ਦੀ ਹੱਟਾਂ ਵਿਚ ਹੋਏ ਨੀਲਾਮੀ, ਕੀਮਤ ਟਕਿਆਂ ਵਾਲੀ ਪਾਈਆ। ਕਿਰਪਾ ਕਰੇ ਸ਼ਹਿਨਸ਼ਾਹ ਸੁਲਤਾਨੀ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜਨ ਭਗਤ ਸੁਹੇਲੇ ਅੰਤਰ ਨਿਰੰਤਰ ਸੁਰਤੀ ਸ਼ਬਦ ਕਰ ਸਵਾਧਾਨੀ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਤੇਰਾ ਲੇਖਾ ਦੋ ਜਹਾਨੀ, ਜਗਤ ਜਹਾਨ ਨੌਜਵਾਨ ਮਰਦ ਮਰਦਾਨ ਸ੍ਰੀ ਭਗਵਾਨ ਜਨ ਭਗਤਾਂ ਹੋਣਾ ਆਪ ਸਹਾਈਆ।
❋
❋
੧੫ ਚੇਤ ਸ਼ਹਿਨਸ਼ਾਹੀ ਸੰਮਤ ੭ ਸੁਰਿੰਦਰ ਸਿੰਘ, ਹਜ਼ਾਰਾ ਸਿੰਘ ਛੀਨੇ, ਗੁਰਦਿਤ ਸਿੰਘ ਮਾਨਾਵਾਲਾ, ਚਰਨ ਸਿੰਘ ਮਾਨਾਵਾਲਾ,
ਦਲੀਪ ਸਿੰਘ ਮਾਨਾਵਾਲਾ, ਤਾਰਾ ਸਿੰਘ ਮਾਨਾਵਾਲਾ, ਮੰਗਲ ਸਿੰਘ ਸਾਰੰਗੜਾ, ਕਾਰਜ ਸਿੰਘ ਸਾਰੰਗੜਾ,
ਸੰਤਾ ਸਿੰਘ ਲੇਲੀਆਂ, ਲਛਮੀ ਲੇਲੀਆ, ਜਾਗੀਰ ਕੌਰ ਲੇਲੀਆਂ, ਦਰਸ਼ਨ ਕੌਰ ਲੇਲੀਆਂ,
ਕੁਲਵੰਤ ਕੌਰ ਡੇਰੀ ਵਾਲਾ, ਹਰਦੇਵ ਕੌਰ ਕਲੇਰ, ਬਾਹਲ ਸਿੰਘ ਭੰਗਮ,
ਜੁਗਿੰਦਰ ਕੌਰ ਲੋਪੋ ਕੇ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ
ਦੀਪਕ ਕਹਿਣ ਸੁਹੰਜਣੀ ਹੋਈ ਰਾਤੀ, ਜਨ ਭਗਤੋ ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਮਿਲਿਆ ਮੇਲ ਹਰਿ ਕਮਲਾਪਾਤੀ, ਜੋ ਪਤਿਪਰਮੇਸ਼ਵਰ ਧੁਰਦਰਗਾਹੀਆ। ਆਤਮ ਦੀਆ ਜੋਤ ਜਗਾਏ ਬਾਤੀ, ਬਾਤਨ ਪੜਦਾ ਦਏ ਖੁਲ੍ਹਾਈਆ। ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਨਾਤੀ, ਸੱਜਣ ਸੈਣ ਇਕ ਅਖਵਾਈਆ। ਸ਼ਬਦ ਅਨਾਦ ਸੁਣਾਏ ਧੁਨ ਅਨਾਦੀ, ਅਨਹਦ ਆਪਣਾ ਰਾਗ ਦ੍ਰਿੜਾਈਆ। ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤੀ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਦੇਵੇ ਦਰਸ ਬਹੁ ਬਿਧ ਭਾਂਤੀ, ਭਾਵਨਾ ਸਭ ਦੀ ਖੋਜ ਖੁਜਾਈਆ। ਏਥੇ ਉਥੇ ਬਣੇ ਧਰਮ ਦਾ ਸਾਥੀ, ਸਗਲਾ ਸੰਗੀ ਨੂਰ ਇਲਾਹੀਆ। ਤੂੰ ਮੇਰਾ ਮੈਂ ਤੇਰਾ ਦੱਸੇ ਗਾਥੀ, ਗਹਿਰ ਗੰਭੀਰ ਬੇਨਜ਼ੀਰ ਕਰੇ ਪੜ੍ਹਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਾਟੀ, ਸਾਚੇ ਮੰਦਰ ਵੱਜੇ ਨਾਮ ਵਧਾਈਆ। ਮੰਜ਼ਲ ਪੌੜੀ ਚੜ੍ਹਾਏ ਘਾਟੀ, ਅੱਗੇ ਹੋ ਨਾ ਕੋਇ ਅਟਕਾਈਆ। ਜਨਮ ਜਨਮ ਦੀ ਪੂਰੀ ਕਰੇ ਵਾਟੀ, ਚੁਰਾਸੀ ਜਮ ਕੀ ਫਾਸੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਦੀਪਕ ਕਹਿਣ ਜਨ ਭਗਤੋ ਤਕੋ ਪੁਰਖ ਅਕਾਲਾ, ਅਕਲ ਕਲਧਾਰੀ ਇਕ ਅਖਵਾਈਆ। ਜੋ ਵਸੇ ਸਚਖੰਡ ਸੱਚੀ ਧਰਮਸਾਲਾ, ਧਰਮ ਦਵਾਰਾ ਇਕੋ ਇਕ ਵਡਿਆਈਆ। ਸੋ ਨਿਰਗੁਣ ਨਿਰਵੈਰ ਖੇਲ ਕਰੇ ਨਿਰਾਲਾ, ਨਿਰਗੁਣ ਆਪਣੀ ਕਲ ਪ੍ਰਗਟਾਈਆ। ਜਨ ਭਗਤਾਂ ਮਾਰਗ ਦੱਸੇ ਸੁਖਾਲਾ, ਸੁਖਮਨ ਈੜਾ ਪਿੰਗਲ ਅਧਵਿਚਕਾਰ ਨਾ ਕੋਇ ਅਟਕਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲਾ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਵਡਿਆਈਆ। ਦੀਪਕ ਕਹਿਣ ਜਨ ਭਗਤੋ ਤਕੋ ਪੁਰਖ ਅਗੰਮਾ, ਅਗੰਮੜੀ ਕਾਰ ਕਮਾਈਆ। ਜਿਹੜਾ ਜਨਣੀ ਕੁੱਖ ਕਦੇ ਨਹੀਂ ਜੰਮਾ, ਜਨਮ ਮਰਨ ਵਿਚ ਕਦੇ ਨਾ ਆਈਆ। ਸੋ ਸਵਾਮੀ ਅੰਤਰਜਾਮੀ ਬਦਲਣ ਵਾਲਾ ਸਮਾਂ, ਸਮਾਪਤ ਕਰੇ ਕੂੜ ਲੋਕਾਈਆ। ਝਗੜਾ ਮੇਟੇ ਕੂੜੀ ਕਾਇਆ ਚੰਮਾ, ਚੰਮ ਦ੍ਰਿਸ਼ਟੀ ਇਸ਼ਟੀ ਦਏ ਬਦਲਾਈਆ। ਇਕੋ ਨਾਮ ਜਪਾਏ ਦਾਮਨਗੀਰ ਹੋ ਕੇ ਦਮਾਂ, ਸਵਾਸ ਸਵਾਸ ਸਾਹ ਆਪਣਾ ਆਪ ਉਪਜਾਈਆ। ਸਤਿਜੁਗ ਸਾਚਾ ਕਰੇ ਰਵਾਂ, ਰਵਾਨਗੀ ਕਲਜੁਗ ਹੱਥ ਫੜਾਈਆ। ਮਨ ਕਾ ਮਣਕਾ ਫੇਰੇ ਮਨਾ, ਮਨਸਾ ਕੂੜ ਕੁੜਿਆਰੀ ਦਏ ਗਵਾਈਆ। ਸਚ ਭੰਡਾਰਾ ਦੇ ਕੇ ਨਾਮ ਧੰਨਾ, ਧਨਾਢ ਧੁਰ ਦੇ ਦਏ ਵਖਾਈਆ। ਜਿਸ ਨੇ ਲੇਖਾ ਪੂਰਾ ਕਰਨਾ ਜੋ ਗੋਬਿੰਦ ਲਾਇਆ ਕੰਨਾ, ਕਾਇਨਾਤ ਦਾ ਲੇਖਾ ਦਏ ਚੁਕਾਈਆ। ਨਿਸ਼ਾਨਾ ਬਦਲ ਦੇਣਾ ਤਾਰਾ ਚੰਨਾ, ਚੰਨ ਸਿਤਾਰ ਦੋਵੇਂ ਰੋਵਣ ਮਾਰਨ ਧਾਈਂਆ। ਉਹ ਵੇਖੋ ਹਜ਼ਰਤ ਈਸਾ ਮੂਸਾ ਮੁਹੰਮਦ ਫਿਰੇ
❋
❋
ਭੰਨਾ, ਭੱਜੇ ਵਾਹੋ ਦਾਹੀਆ। ਸਦੀ ਚੌਧਵੀਂ ਵਕਤ ਨਹੀਂ ਰਹਿਣਾ ਲੰਮਾ, ਲਮਹ ਲਮਹ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਦੀਪਕ ਕਹਿਣ ਵੇਖੋ ਜਗਤ ਦਾ ਦੀਪਕ ਹੋਣਾ ਗੁਲ, ਗੁਲਸ਼ਨ ਨਜ਼ਰ ਕੋਇ ਨਾ ਆਈਆ। ਜਿਹੜੀ ਸ੍ਰਿਸ਼ਟੀ ਗਈ ਪ੍ਰਭ ਨੂੰ ਭੁੱਲ, ਅਭੁੱਲ ਵੇਖੇ ਥਾਉਂ ਥਾਈਂਆ। ਜਿਸ ਨਾਮ ਕੰਡੇ ਤਰਾਜ਼ੂ ਤੋਲਣਾ ਤੋਲ, ਤੋਲਣਹਾਰ ਬੇਪਰਵਾਹੀਆ। ਸਦੀ ਚੌਧਵੀਂ ਕਿਸੇ ਨਾਲ ਨਾ ਮਾਰੇ ਰੋਲ, ਲਹਿਣਾ ਦੇਣਾ ਦੇਵੇ ਚਾਈਂ ਚਾਈਂਆ। ਅਵਤਾਰ ਪੈਗ਼ੰਬਰਾਂ ਪੂਰਾ ਕਰੇ ਕੌਲ, ਇਕਰਾਰ ਵੇਖੇ ਥਾਉਂ ਥਾਈਂਆ। ਸਭ ਦਾ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਉਪਰ ਧੌਲ, ਧਰਨੀ ਧਰਤ ਧਵਲ ਬੈਠੀ ਆਸ ਰਖਾਈਆ। ਜਨ ਭਗਤਾਂ ਅੰਤਰ ਆਤਮ ਸਚ ਨਾਮ ਦੀ ਦੇਵੇ ਪਾਹੁਲ, ਅੰਮ੍ਰਿਤ ਆਬੇਹਯਾਤ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸ਼ਮਾਦਾਨ ਕਹਿਣ ਵੇਖੇ ਖੇਲ ਸੱਚੀ ਸਰਕਾਰ, ਸਰੋਕਾਰ ਆਪਣਾ ਹੁਕਮ ਵਰਤਾਈਆ। ਜਿਸ ਦਾ ਰਾਹ ਤਕਦੇ ਪੈਗ਼ੱਬਰ ਗੁਰ ਅਵਤਾਰ, ਅਵਤਰੀ ਆਪਣਾ ਹੁਕਮ ਲਏ ਵਰਤਾਈਆ। ਚੁਰਾਸੀ ਪਾਵੇ ਸਾਰ, ਚਾਰੇ ਖਾਣੀ ਖੋਜ ਖੁਜਾਈਆ। ਜਨ ਭਗਤ ਸੁਹੇਲੇ ਲਏ ਉਬਾਰ, ਪਰਦਾ ਓਹਲਾ ਅੰਤਰ ਨਿਰੰਤਰ ਦਏ ਉਠਾਈਆ। ਸਤਿਗੁਰ ਸ਼ਬਦ ਹੋ ਕੇ ਕਰੇ ਪਿਆਰ, ਪ੍ਰੇਮੀ ਪ੍ਰੀਤਮ ਪ੍ਰੀਆ ਆਪਣਾ ਰੰਗ ਰੰਗਾਈਆ। ਮਾਨਸ ਜਨਮ ਪੈਜ ਦੇਵੇ ਸਵਾਰ, ਸਵਾਰਥ ਸਭ ਦਾ ਆਪਣੀ ਝੋਲੀ ਪਾਈਆ। ਪਿਆਰ ਮੁਹੱਬਤ ਵਿਚ ਧਰਮ ਦੀ ਧਾਰ ਬਖ਼ਸ਼ੇ ਦਸਤਾਰ, ਦਸਤ ਦਸਤ ਨਾਲ ਮਿਲਾਈਆ। ਜਨ ਭਗਤ ਚੁਰਾਸੀ ਵਿਚੋਂ ਕਢੇ ਬਾਹਰ, ਜਨਮ ਮਰਨ ਦਾ ਲੇਖਾ ਰਹੇ ਨਾ ਰਾਈਆ। ਸਚਖੰਡ ਦਵਾਰ ਏਕੰਕਾਰ ਅਕਲ ਕਲਧਾਰੀ ਲੈ ਕੇ ਜਾਏ ਆਪਣੀ ਵਾਰ, ਵਾਰਸ ਹੋ ਕੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਾਦਰ ਕਰਨੀ ਦਾ ਕਰਤਾ ਲੇਖਾ ਜਾਣੇ ਥਾਉਂ ਥਾਈਂਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੭ ਨਰਾਇਣ ਸਿੰਘ, ਅਜੀਤ ਸਿੰਘ, ਸਵਰਨ ਸਿੰਘ, ਹਰਨਾਮ ਸਿੰਘ, ਭਾਗ ਸਿੰਘ ਮਾਹਲ,
ਬੇਲਾ ਸਿੰਘ ਮਾਹਲ, ਹਰਬੰਸ ਸਿੰਘ ਐਸ ਡੀ ਓ ਅੰਮ੍ਰਿਤਸਰ, ਹਜ਼ਾਰਾ ਸਿੰਘ ਕਾਉਂਕੇ, ਮਹਿੰਦਰ ਸਿੰਘ ਕਾਉਂਕੇ,
ਕਰਮ ਸਿੰਘ ਮੀਆਂਪੁਰ, ਬਲਵੰਤ ਕੌਰ ਧਾਰੜ, ਗੁਰਮੇਜ਼ ਕੌਰ ਮੀਆਂਪੁਰ, ਸਵਰਨ ਕੌਰ ਭੁਸੇ,
ਆਸ ਕੌਰ ਬੋਪਾਰਾਏ, ਜਗਮੋਹਣ ਸਿੰਘ ਬੋਪਾਰਾਏ, ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ
ਦੀਪਕ ਕਹਿਣ ਵੇਖੋ ਭਾਗ ਲੱਗਾ ਘਰ ਸਿੰਘ ਨਰਾਇਣ, ਨਰ ਨਰਾਇਣ ਦਏ ਵਡਿਆਈਆ। ਨਿਰਗੁਣ ਧਾਰ ਤਕੋ ਦੀਨ ਦਿਆਲਾ ਨੈਣ, ਨੈਣ ਲੋਚਣ ਅੱਖ ਖੁਲ੍ਹਾਈਆ। ਜੋ ਆਦਿ ਜੁਗਾਦੀ ਸਾਕ ਸੱਜਣ ਸੈਣ, ਸਚਖੰਡ ਨਿਵਾਸੀ ਸਦ ਆਪਣਾ ਸੰਗ ਨਿਭਾਈਆ। ਜੋ ਜਨਮ ਕਰਮ ਦਾ ਲੇਖਾ ਪੂਰਾ ਕਰੇ ਲੈਣ ਦੇਣ, ਝੋਲੀ ਖ਼ਾਲੀ ਦਏ ਭਰਾਈਆ। ਭਗਤ ਭਗਵਾਨ ਮੇਲ ਮਿਲਾਏ ਐਨ, ਜਿਸ ਦਾ ਐਨੁਲਹੱਕ ਹੱਕ ਢੋਲਾ ਗਾਈਆ।
❋
❋
ਸੋ ਸਵਾਮੀ ਅੰਤਰਜਾਮੀ ਹਰਿਜਨ ਬਣਾਏ ਸਾਕ ਸੈਣ, ਸੱਜਣ ਆਪਣਾ ਰੰਗ ਚੜ੍ਹਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵਿਚ ਰਹੇ ਨਾ ਕੋਇ ਤ੍ਰਫ਼ੈਣ, ਆਤਮ ਪਰਮਾਤਮ ਨਾਤਾ ਲਏ ਜੁੜਾਈਆ। ਜਨ ਭਗਤ ਸੁਹੇਲੇ ਪ੍ਰਭ ਦਾ ਭਾਣਾ ਸਹਿਣ, ਸਚ ਦਵਾਰ ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਦੀਪਕ ਕਹਿਣ ਗ੍ਰਹਿ ਗ੍ਰਹਿ ਹੋਇਆ ਪ੍ਰਕਾਸ਼, ਜੋਤੀ ਨੂਰ ਨੂਰ ਰੁਸ਼ਨਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਜੁਗ ਚੌਕੜੀ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਵੰਡ ਵੰਡਾਈਆ। ਕਲਜੁਗ ਅੰਤਮ ਲੇਖਾ ਜਾਣੇ ਆਪ, ਆਪ ਆਪਣਾ ਪੜਦਾ ਲਾਹੀਆ। ਸਦੀ ਚੌਧਵੀਂ ਮੇਟੇ ਰੋਗ ਸੰਤਾਪ, ਸਹਿੰਸਾ ਕੂੜ ਰਹੇ ਨਾ ਰਾਈਆ। ਰੂਹ ਬੁਤ ਬੁਤਖ਼ਾਨੇ ਕਰੇ ਪਾਕ, ਪਤਿਤ ਪੁਨੀਤ ਦਏ ਬਣਾਈਆ। ਅੰਤਰ ਆਤਮ ਖੋਲ੍ਹੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸ਼ਬਦ ਅਗੰਮੀ ਸੁਣਾਏ ਨਾਦ, ਧੁਨ ਆਤਮਕ ਰਾਗ ਦ੍ਰਿੜਾਈਆ। ਸਚ ਸਵਾਮੀ ਹੋ ਕੇ ਮਾਰੇ ਆਵਾਜ਼, ਸੋਈ ਸੁਰਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਵੇਖ ਵਖਾਈਆ। ਦੀਪਕ ਕਹਿਣ ਵੇਖੋ ਗ੍ਰਹਿ ਭਗਤ ਦਵਾਰਾ, ਹਰਿ ਭਗਵਾਨ ਦਇਆ ਕਮਾਈਆ। ਨਿਰਗੁਣ ਨੂਰ ਨੂਰ ਹੋ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸ਼ਬਦੀ ਸ਼ਬਦ ਸ਼ਬਦ ਧੁਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ੇ ਠੰਡਾ ਠਾਰਾ, ਠਾਕਰ ਹੋ ਕੇ ਬੂੰਦ ਸਵਾਂਤੀ ਆਪ ਟਪਕਾਈਆ। ਕਾਇਆ ਮੰਦਰ ਅੰਦਰ ਦੇਵੇ ਨਾਮ ਸਚ ਹੁਲਾਰਾ, ਪਵਣ ਉਨੰਜਾ ਬੈਠੇ ਸੀਸ ਝੁਕਾਈਆ। ਲਹਿਣਾ ਦੇਣਾ ਪੂਰਾ ਕਰੇ ਲੇਖਾ ਰਹੇ ਨਾ ਨੌ ਦਵਾਰਾ, ਦਰ ਘਰ ਸਾਚਾ ਇਕੋ ਇਕ ਜਣਾਈਆ। ਜਿਥੇ ਦੀਆ ਬਾਤੀ ਕਮਲਾਪਾਤੀ ਕਰੇ ਉਜਿਆਰਾ, ਨੂਰ ਜ਼ਹੂਰ ਇਕ ਵਖਾਈਆ। ਸੋ ਭਗਤ ਸੁਹੇਲਾ ਇਕ ਇਕੱਲਾ ਏਕੰਕਾਰਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਨ ਭਗਤ ਧਰਨੀ ਧਰਤ ਧਵਲ ਧੌਲ ਪਾਵੇ ਸਾਰਾ, ਸੰਤ ਸੁਹੇਲੇ ਗੁਰ ਚੇਲੇ ਲਏ ਮਿਲਾਈਆ। ਆਤਮ ਬ੍ਰਹਮ ਪਾਰਬ੍ਰਹਮ ਕਰੇ ਪਿਆਰਾ, ਪ੍ਰੀਤਮ ਹੋ ਕੇ ਆਪਣੀ ਗੋਦ ਟਿਕਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇਵੇ ਏਕੋ ਵਾਰਾ, ਇਕ ਇਕੱਲਾ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਹਜ਼ਰਤ ਈਸਾ ਮੂਸਾ ਮੁਹੰਮਦ ਹੋਣਾ ਅੰਤ ਕਿਨਾਰਾ, ਬੀਸਵੀਂ ਲੇਖਾ ਨਾਲ ਮਿਲਾਈਆ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰਾ, ਬਿਨ ਨੈਣਾਂ ਨੀਰ ਵਹਾਈਆ। ਧੁਰ ਦਾ ਅਮਾਮ ਹੋਣਾ ਜ਼ਾਹਿਰਾ, ਜ਼ਾਹਿਰ ਜ਼ਹੂਰ ਕਰੇ ਰੁਸ਼ਨਾਈਆ। ਜੋ ਝਗੜਾ ਪਾਉਣਾ ਵਿਚ ਕਾਹਿਰਾ, ਕਾਇਨਾਤ ਦਏ ਹਿਲਾਈਆ। ਜਿਸ ਦਾ ਨਵ ਨੌ ਚਾਰ ਦਾ ਦਾਇਰਾ, ਹੱਦ ਹਦੂਦ ਇਕੋ ਦਏ ਦਰਸਾਈਆ। ਨੂਰ ਨੁਰਾਨਾ ਅਲਾਹੀ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਨਾਮ ਕਲਮੇ ਦਾ ਹੋਏ ਮੁਸ਼ਾਇਰਾ, ਮੁਸ਼ਕਲ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸ਼ਮਾਦਾਨ ਕਹਿਣ ਜਨ ਭਗਤ ਦਵਾਰ ਸੁਹੰਜਣਾ, ਸੋਭਾਵੰਤ ਸੁਹਾਏ। ਮੇਲ ਕਰੇ ਸੋ ਪੁਰਖ ਨਿਰੰਜਣਾ, ਹਰਿ ਪੁਰਖ ਨਿਰੰਜਣ ਵੇਖ ਵਖਾਏ। ਏਕੰਕਾਰ ਦਰਦ ਦੁੱਖ ਭੈ ਭੰਜਨਾ, ਆਦਿ ਨਿਰੰਜਣ ਡਗਮਗਾਏ। ਅਬਿਨਾਸ਼ੀ ਕਰਤਾ ਬਣੇ ਧੁਰ ਦਾ ਸਜਣਾ, ਸ੍ਰੀ ਭਗਵਨ ਇਕ ਹੋਏ ਸਹਾਏ। ਪਾਰਬ੍ਰਹਮ ਬ੍ਰਹਮ ਚੜ੍ਹਾ ਇਕੋ ਰੰਗਣਾ, ਆਤਮ ਪਰਮਾਤਮ ਉਤਰ ਕਦੇ ਨਾ ਜਾਏ। ਲੇਖੇ ਲਾਏ ਕਲਜੁਗ ਅੰਤਮ ਆਅਲਾ ਅਦਨਾ,
❋
❋
ਸ਼ਾਹ ਹਕੀਰਾਂ ਖੋਜ ਖੁਜਾਏ। ਨਾਮ ਦਮਾਮਾ ਇਕੋ ਵੱਜਣਾ, ਦੋ ਜਹਾਨਾਂ ਡੰਕ ਸ਼ਨਵਾਏ। ਅਵਤਾਰ ਪੈਗ਼ੰਬਰਾਂ ਦੋ ਜਹਾਨਾਂ ਉਠ ਉਠ ਭੱਜਣਾ, ਗੁਰੂ ਗੁਰਦੇਵ ਫਿਰਨ ਵਾਹੋ ਦਾਹੇ। ਇਹ ਖੇਲ ਸੂਰੇ ਸਰਬੰਗਣਾ, ਨਾ ਕੋਈ ਮੇਟੇ ਮੇਟ ਮਿਟਾਏ। ਧੁਰ ਦੇ ਹੁਕਮ ਦੀ ਕਰੇ ਨਾ ਕੋਇ ਉਲੰਘਣਾ, ਜ਼ੋਰ ਜ਼ਬਰ ਨਾ ਕੋਇ ਰਖਾਏ। ਸਭ ਦਾ ਅੰਤਮ ਹਾਲ ਹੋਣਾ ਮੰਦਨਾ, ਮੰਦਭਾਗੀ ਦਿਸੇ ਲੋਕਾਏ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਕਬੂਲ ਕਰੇ ਬੰਦਨਾ, ਬੰਧਨ ਦੀਨ ਦੁਨੀ ਤੁੜਾਏ। ਲੇਖਾ ਜਾਣੇ ਵਿਚ ਵਰਭੰਡਣਾ, ਵਰਭੰਡੀ ਪੜਦਾ ਲਾਹੇ। ਹਰਿਜਨ ਗੁਰਮੁਖ ਹਰਿ ਭਗਤ ਦੇਵੇ ਇਕ ਅਨੰਦਨਾ, ਅਨੰਦ ਅਨੰਦ ਵਿਚ ਰਖਾਏ। ਸਤਿਜੁਗ ਸਤਿ ਧਰਮ ਚਾੜ੍ਹੇ ਚੰਦਨਾ, ਚੰਦ ਸਿਤਾਰ ਦਾ ਨਿਸ਼ਾਨਾ ਰਹਿਣ ਨਾ ਪਾਏ। ਜਨ ਭਗਤਾਂ ਸਚ ਦਵਾਰਾ ਲੰਘਣਾ, ਅੱਗੇ ਹੋ ਨਾ ਕੋਇ ਅਟਕਾਏ। ਜਿਨ੍ਹਾਂ ਸੀਸ ਦਸਤਾਰਾ ਬੰਨ੍ਹਣਾ, ਬੰਦੀਖ਼ਾਨੇ ਵਿਚੋਂ ਬਾਹਰ ਕਢਾਏ। ਅੰਤ ਅੰਤਸ਼ਕਰਨ ਲਾਏ ਆਪਣੇ ਅੰਗਣਾ, ਅੰਗੀਕਾਰ ਆਪ ਹੋ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਉਤਭੁਜ ਸੇਤਜ ਜੇਰਜ ਅੰਡਨਾ, ਚਾਰੇ ਖਾਣੀ ਚਾਰੇ ਕੁੰਟ ਫੋਲ ਫੁਲਾਏ।
੧੭ ਚੇਤ ਸ਼ਹਿਨਸ਼ਾਹੀ ਸੰਮਤ ੭ ਗੁਰਨਾਮ ਸਿੰਘ, ਅਜਮੇਰ ਸਿੰਘ, ਪਿਸ਼ੌਰਾ ਸਿੰਘ, ਹਰਜੀਤ ਸਿੰਘ, ਹਰਨਾਮ ਕੌਰ, ਜੁਗਿੰਦਰ ਕੌਰ, ਰਤਨ ਕੌਰ ਮੂਧਲ, ਗੁਰਦਿਆਲ ਸਿੰਘ ਮੂਧਲ, ਹਰਬੰਸ ਕੌਰ ਮੂਧਲ, ਕੁੰਦਨ ਸਿੰਘ ਪੰਡੋਰੀ, ਹਜ਼ਾਰਾ ਸਿੰਘ ਚੇਤਨ ਪੁਰਾ,
ਗੁਰਮੁਖ ਸਿੰਘ ਚੇਤਨ ਪੁਰਾ ਹੀਰਾ ਸਿੰਘ ਚੇਤਨ ਪੁਰਾ, ਹਜ਼ਾਰਾ ਸਿੰਘ ਜੇਠੂਨੰਗਲ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਕਿਰਪਾ ਕਰੇ ਹਰਿ ਰਾਜ ਰਾਜਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਸ਼ਬਦ ਅਗੰਮੀ ਮਾਰੇ ਆਵਾਜ਼ਨ, ਸੋਈ ਸੁਰਤ ਅਕਾਲ ਮੂਰਤ ਆਪ ਜਗਾਈਆ। ਅਨੁਭਵ ਦ੍ਰਿਸ਼ਟੀ ਖੋਲ੍ਹੇ ਰਾਜ਼ਨ, ਰਾਜ਼ਕ ਰਿਜ਼ਕ ਰਹੀਮ ਪੜਦਾ ਆਪ ਉਠਾਈਆ। ਜਨਮ ਜਨਮ ਦਾ ਸਵਾਰੇ ਕਾਜਨ, ਜਨਮ ਜਨਮ ਵਿਚੋਂ ਬਦਲਾਈਆ। ਲੇਖਾ ਮੁਕਾਏ ਜਗਤ ਸਮਾਜਨ, ਦੀਨ ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਭੇਵ ਖੁਲ੍ਹਾਏ ਆਦਿ ਆਦਿਨ, ਪਰਮਾਤਮ ਬੇਪਰਵਾਹੀਆ। ਧੁਨ ਉਪਜਾਏ ਅਗੰਮੀ ਨਾਦਨ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਨਿਰਗੁਣ ਸਰਗੁਣ ਬਣੇ ਸਾਜਣ, ਸਗਲਾ ਸੰਗੀ ਆਪ ਅਖਵਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਜਾਗਣ, ਜਿਸ ਮਿਹਰ ਮਿਹਰ ਨਜ਼ਰ ਨਾਲ ਤਰਾਈਆ। ਅੰਤਰ ਨਿਰੰਤਰ ਦੇਵੇ ਵੈਰਾਗਣ, ਵੈਰੀ ਅੰਦਰੋਂ ਬਾਹਰ ਕਢਾਈਆ। ਗੁਰਮੁਖ ਹੰਸ ਬਣਾਵੇ ਕਾਗਣ, ਕੂੜੀ ਕਿਰਿਆ ਡੇਰਾ ਢਾਹੀਆ। ਮਮਤਾ ਮੋਹ ਮੇਟੇ ਦਾਗ਼ਣ, ਦੁਰਮਤ ਮੈਲ ਕਰੇ ਸਫ਼ਾਈਆ। ਅਬਿਨਾਸ਼ੀ ਕਰਤਾ ਸਾਰੇ ਅਰਾਧਣ, ਸਾਹ ਸਾਹ ਇਕੋ ਨਾਮ ਧਿਆਈਆ। ਮੇਲ ਮਿਲਾਏ ਮੋਹਣ ਮਾਧਵ ਮਾਧਨ, ਮਧੁਸੂਦਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਦੀਪਕ ਕਹਿਣ ਜਨ ਭਗਤਾਂ ਅੰਤਰ ਦੀਪਕ ਦੀਆ, ਜੋਤੀ ਜਾਤਾ ਡਗਮਗਾਈਆ। ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਹੱਥ ਸੀਆ, ਪੰਜ ਤਤ ਬ੍ਰਹਮ ਮਤ ਆਪ ਸਮਝਾਈਆ। ਆਤਮ ਨਾਮ ਨਿਧਾਨਾ ਬੀਜ ਬੀਆ, ਪੱਤ ਟਹਿਣੀ ਫੁੱਲ ਆਪ ਮਹਿਕਾਈਆ। ਠਾਕਰ ਬਣ ਕੇ ਧੁਰ ਦਾ ਪ੍ਰੀਆ, ਪ੍ਰੀਤਮ
❋
❋
ਆਪਣੇ ਰੰਗ ਰੰਗਾਈਆ। ਰਾਏ ਧਰਮ ਨਾ ਕਢੇ ਵਹੀਆ, ਲੇਖਾ ਲੇਖ ਨਾ ਕੋਇ ਜਣਾਈਆ। ਸਤਿਗੁਰ ਸ਼ਬਦ ਬਣ ਕੇ ਸਈਆ, ਸਾਜਣ ਮੇਲੇ ਚਾਈਂ ਚਾਈਂਆ। ਧੁਰ ਦੇ ਨਾਮ ਚੜ੍ਹਾਏ ਨਈਆ, ਨੌਕਾ ਇਕੋ ਇਕ ਵਖਾਈਆ। ਲੇਖਾ ਮੁਕਾਏ ਭੈਣਾਂ ਭਈਆ, ਸਾਕ ਸੱਜਣ ਸੈਣ ਨਾ ਕੋਇ ਵਡਿਆਈਆ। ਜਨ ਭਗਤਾਂ ਲੇਖੇ ਲਾਏ ਗੋਬਿੰਦ ਦਾ ਅੰਤ ਅੰਤ ਦਾ ਢਈਆ, ਸਦੀ ਚੌਧਵੀਂ ਸੰਗ ਮਿਲਾਈਆ। ਬੀਸ ਬੀਸੇ ਬਦਲ ਦੇਵੇ ਰਵੱਈਆ, ਈਸਾ ਨੈਣਾਂ ਅੱਖ ਉਠਾਈਆ। ਲੇਖਾ ਪੂਰਾ ਕਰੇ ਬੁਲ੍ਹੇ ਗਾਇਆ ਥਈਆ ਥਈਆ, ਅੰਤਰ ਆਤਮ ਅਵਾਜ਼ ਸੁਣਾਈਆ। ਜੋ ਆਸ਼ਾ ਰੱਖ ਕੇ ਗਿਆ ਕਾਹਨ ਘਨਈਆ, ਕ੍ਰਿਸ਼ਨਾ ਦੁਆਪਰ ਧਿਆਨ ਲਗਾਈਆ। ਜੋ ਸੰਦੇਸ਼ਾ ਦਿਤਾ ਸੀਤਾ ਰਾਮ ਰਮਈਆ, ਬਿਨ ਅੱਖਰਾਂ ਕੀਤੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸੱਤ ਰੰਗ ਕਹੇ ਮੈਂ ਫਿਰਾਂ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਧਿਆਨ ਲਗਾਈਆ। ਕਲਜੁਗ ਅੰਤਮ ਵੇਖਾਂ ਕੰਢਾ, ਕੰਢੀ ਬੈਠੇ ਅਵਤਾਰ ਪੈਗ਼ੰਬਰ ਗੁਰੂ ਅੱਖ ਖੁਲ੍ਹਾਈਆ। ਫਿਰੀ ਦਰੋਹੀ ਵਿਚ ਵਰਭੰਡਾ, ਭੰਡੀ ਹੋਵੇ ਥਾਉਂ ਥਾਈਂਆ। ਸਤਿ ਦਾ ਆਏ ਨਾ ਕਿਸੇ ਅਨੰਦਾ, ਅਨੰਦ ਅਨੰਦ ਵਿਚੋਂ ਨਾ ਕੋਇ ਪਰਗਟਾਈਆ। ਨਿਸ਼ਾਨ ਮੇਟਣਾ ਤਾਰਾ ਚੰਦਾ, ਚੌਦਾਂ ਤਬਕ ਪਰਦਾ ਆਪ ਉਠਾਈਆ। ਉਮਤ ਰਹੇ ਨਾ ਕੋਇ ਬਖ਼ਸ਼ੰਦਾ, ਮੁਹੰਮਦ ਰੋਵੇ ਮਾਰੇ ਧਾਈਆ। ਖ਼ੁਦਾਈ ਧਾਰ ਜਾਣੇ ਕੋਇ ਨਾ ਬੰਦਾ, ਬੰਦੀਖ਼ਾਨਾ ਸਕੇ ਨਾ ਕੋਇ ਤੁੜਾਈਆ। ਜਗਤ ਜਹਾਨ ਵੇਖਣਾ ਅੰਧਾ, ਅੰਧ ਆਤਮਕ ਹੋਏ ਲੋਕਾਈਆ। ਕਿਸੇ ਸਮਝ ਨਹੀਂ ਆਉਣਾ ਸ਼ਬਦੀ ਧਾਰ ਗੋਬਿੰਦ ਖੰਡਾ, ਖੜਗ ਅਸ਼ਟਭੁਜ ਨਾ ਕੋਇ ਖੜਕਾਈਆ। ਲੇਖਾ ਰਹੇ ਨਾ ਚੰਡ ਪ੍ਰਚੰਡਾ, ਚੰਡਾਲ ਦਿਸੇ ਕੂੜ ਲੋਕਾਈਆ। ਮਨ ਵਿਕਾਰੀ ਹੋਵੇ ਗੰਦਾ, ਸਤਿ ਸਰੂਪ ਨਾ ਕੋਇ ਸਮਾਈਆ। ਕਲਜੁਗ ਅੰਤਮ ਪੈਂਡਾ ਰਹਿਣ ਨਹੀਂ ਦੇਣਾ ਲੰਬਾ, ਸਦੀ ਚੌਧਵੀਂ ਲੇਖਾ ਦਏ ਚੁਕਾਈਆ। ਜਨ ਭਗਤ ਸੁਹੇਲੇ ਰੱਖੇ ਸੰਗਾ, ਸਗਲਾ ਸੰਗ ਆਪ ਹੋ ਜਾਈਆ। ਭੇਵ ਖੁਲ੍ਹਾਏ ਹੰ ਬ੍ਰਹਮਾ, ਪਾਰਬ੍ਰਹਮ ਪ੍ਰਭ ਪੜਦਾ ਦਏ ਚੁਕਾਈਆ। ਝਗੜਾ ਮੇਟੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਅੰਤ ਅਖ਼ੀਰ ਬੇਨਜ਼ੀਰ ਕਲਧਾਰੀ ਆਪਣਾ ਕਰੇ ਕੰਮਾ, ਕਾਮਲ ਮੁਰਸ਼ਦ ਧੁਰਦਰਗਾਹੀਆ। ਕੂੜੀ ਕਿਰਿਆ ਮੋਹ ਲਾਲਚ ਮੇਟੇ ਤਮਾ, ਤਾਮਸ ਤ੍ਰਿਸਨਾ ਦਏ ਗਵਾਈਆ। ਜਨ ਭਗਤਾਂ ਨਾਮ ਜਪਾਏ ਦਮ ਦਮਾਂ, ਦਾਮਨਗੀਰ ਆਪ ਹੋ ਆਈਆ। ਕਲਜੁਗ ਵਿਚ ਸਤਿਜੁਗ ਬਦਲ ਦੇਵੇ ਸਮਾਂ, ਸਚ ਸਵਾਮੀ ਅੰਤਰਜਾਮੀ ਮਿਹਰ ਨਜ਼ਰ ਇਕ ਉਠਾਈਆ। ਲੇਖਾ ਜਾਣੇ ਚੌਦਾਂ ਸੌ ਤੀਹ ਅੰਕ ਅੰਕ ਦਾ ਪੰਨਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਬੰਨਾ, ਸ਼ਰਅ ਛੁਰੀ ਜਗਤ ਬਣੇ ਨਾ ਕੋਇ ਕਸਾਈਆ। ਇਕੋ ਨਾਮ ਸੁਣਾਏ ਬਿਨ ਕੰਨਾ, ਕਾਇਆ ਮੰਦਰ ਅੰਦਰ ਕਰੇ ਸ਼ਨਵਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਤਨਾ, ਤਾਮਸ ਤ੍ਰਿਸਨਾ ਦਏ ਮਿਟਾਈਆ। ਸਚ ਮਾਰਗ ਚਾਰ ਵਰਨ ਅਠਾਰਾਂ ਬਰਨ ਦੱਸੇ ਨਵਾਂ, ਹਿੰਦੂ ਮੁਸਲਿਮ ਸਿਖ ਈਸਾਈ ਇਕੋ ਰੰਗ ਦਏ ਰੰਗਾਈਆ। ਜਨ ਭਗਤਾਂ ਨਾਮ ਨਿਧਾਨਾ ਦੇਵੇ ਧੁਰ ਦਾ ਧਨਾ, ਅਤੋਟ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਸ ਦਸਤਾਰ ਬੰਧਾ ਬਣਾਏ ਆਪਣੇ ਚੰਨਾ, ਚੰਦ ਚਾਂਦਨਾ ਜਗਤ ਜਹਾਨ ਕਰੇ ਰੁਸ਼ਨਾਈਆ।
❋
❋