ਪੁਸਤਕਾਲਾਭਾਗ ੨੨

ਅਜੀਤ ਸਿੰਘ ਦੇ ਬੇਨੰਤੀ ਕਰਨ ਤੇ

ਤਬੀਅਤ ਦਾ ਮਿਲ ਗਿਆ ਤਬੀਬ, ਤਬਾ ਅੰਦਰੋਂ ਦਏ ਬਦਲਾਈਆ। ਮਿਹਰ ਕਰੇ ਅੰਦਰ ਹੋ ਕੇ ਕਰੀਬ, ਕੁਰਹ ਕਾਇਆ ਵੇਖ ਵਖਾਈਆ। ਜਗਤ ਜਨਮ ਵਿਚੋਂ ਬਦਲ ਜਾਏ ਨਸੀਬ, ਨਿਸਬਤ ਆਪਣੇ ਹੱਥ ਰਖਾਈਆ। ਸਤਿ ਦੀ ਸਤਿ ਦੇ ਤਰਤੀਬ, ਤਰੀਕਾ ਆਪਣਾ ਲਏ ਅਪਣਾਈਆ। ਦਰਸ਼ਨ ਦੇਂਦਾ ਰਹੇ ਅਜੀਬ, ਪਰਦਾ ਓਹਲਾ ਆਪ ਉਠਾਈਆ। ਪਿਆਰ ਰੱਖੇ ਸਤਿਗੁਰ ਸ਼ਬਦ ਤੇਰੀ ਸੁਰਤ ਸੁਰਤ ਮੁਰੀਦ, ਮੁਰੀਦ ਮੁਰਸ਼ਦ ਦੋਹਾਂ ਮਿਲ ਕੇ ਵੱਜੇ ਵਧਾਈਆ। ਜੀਵਣ ਦੀ ਆਸਾ ਜੀਵਣ ਦੀ ਮਨਸਾ ਜੀਵਣ ਦੀ ਖ਼ਾਹਿਸ਼ ਪੂਰੀ ਕਰੇ ਉਮੀਦ, ਆਮਦ ਵਿਚ ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬਣਾ ਕੇ ਆਪਣਾ ਅਜ਼ੀਜ਼, ਆਜਜ਼ ਦੇਵੇ ਮਾਣ ਵਡਿਆਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ੭ ਸੁਰਜਨ ਸਿੰਘ, ਮਹਿੰਦਰ ਸਿੰਘ, ਪ੍ਰੀਤਮ ਸਿੰਘ, ਅਜੀਤ ਸਿੰਘ, ਬਚਨ ਸਿੰਘ, ਜਸਵੰਤ ਕੌਰ, ਚਰਨ ਸਿੰਘ, ਜਗੀਰ ਸਿੰਘ ਮੈਣੀਆਂ, ਗਿਰਧਾਰਾ ਸਿੰਘ ਬਲੋਆਲੀ, ਕੇਸਰ ਸਿੰਘ ਮੈਸਮ ਪੂਰਾ,

ਚਰਨ ਸਿੰਘ ਮਾਂਗਾ ਸਰਾਏ, ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਪ੍ਰਭੂ ਮੈਂ ਚਾਰੋਂ ਕੁੰਟ ਨੱਠਾ, ਉੱਤਰ ਪੂਰਬ ਪੱਛਮ ਦੱਖਣ ਵਾਹੋ ਦਾਹੀਆ। ਅੰਦਰ ਵੜਿਆ ਮੰਦਰ ਮਸਜਿਦ ਸ਼ਿਵਦਵਾਲੇ ਮੱਠਾ, ਗੁਰੂਦਵਾਰ ਚਰਚ ਧਿਆਨ ਲਗਾਈਆ। ਖੇਲ ਤੱਕਿਆ ਤੀਰਥ ਅੱਠ ਸੱਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੋਲ ਫੁਲਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਪਿਆ ਰੱਟਾ, ਝਗੜਾ ਸਕੇ ਨਾ ਕੋਇ ਮੁਕਾਈਆ। ਅੰਤ ਅਖ਼ੀਰ ਸਭ ਦਾ ਪੂਰਾ ਹੋਵਣ ਵਾਲਾ ਪਟਾ, ਪਟਨੇ ਵਾਲਾ ਵੇਖ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਭੁੱਲਿਆ ਸਭ ਨੂੰ ਟੱਪਾ, ਤੂੰ ਮੇਰਾ ਮੈਂ ਤੇਰਾ ਰਾਗ ਨਾ ਕੋਇ ਅਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰਾ ਨਾਮ ਕਿਸੇ ਨਾ ਜਪਾ, ਜਗਜੀਵਣ ਦਾਤੇ ਤੇਰੇ ਵਿਚ ਨਾ ਕੋਇ ਸਮਾਈਆ। ਔਹ ਵੇਖ ਬਿਨ ਅੱਖਾਂ ਵੇਖੇ ਨਾਨਕ ਤਪਾ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਸਤਿ ਸਚ ਦੀ ਰਹੀ ਕੋਈ ਨਾ ਸੱਤਾ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਮਦੀਨਾ ਮੱਕਾ, ਕਾਅਬੇ ਰਹੇ ਕੁਰਲਾਈਆ। ਨੇਤਰ ਰੋਵੇ ਬੂਰਾ ਕੱਕਾ, ਸਦੀ ਬੀਸਵੀਂ ਅੱਖ ਖੁਲ੍ਹਾਈਆ। ਅੰਤ ਅਖ਼ੀਰ ਸਭ ਨੂੰ ਲੱਗਣਾ ਧੱਕਾ, ਅੱਗੇ ਹੋ ਨਾ ਕੋਇ ਅਟਕਾਈਆ। ਫਿਰੀ ਦਰੋਹੀ ਮਨਮਤਾ, ਗੁਰਮਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਮ ਦਵਾਰੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰੀ ਧਰਮ ਧਾਰ ਜਵਾਨੀ, ਜੋਬਨਵੰਤਾ ਇਕ ਅਖਵਾਈਆ। ਮੇਰੇ ਉਤੇ ਕਰ ਮਿਹਰਵਾਨੀ, ਮਿਹਰਵਾਨ ਤੇਰੀ ਸਰਨਾਈਆ। ਮੈਂ ਝਗੜਾ ਪਾਉਣਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਾਰੇ ਦਿਆਂ ਹਿਲਾਈਆ। ਲੇਖਾ ਮੁਕਾਉਣਾ ਅੱਠ ਸੱਠ ਪਾਣੀ, ਤੀਰਥ ਤਟ ਨਾ ਕੋਇ ਚਤੁਰਾਈਆ। ਤੇਰਾ ਨਾਮ ਕਲਮਾ ਪੜ੍ਹੇ ਕੋਇ ਨਾ ਬਾਣੀ, ਅਣਿਆਲਾ ਤੀਰ ਨਾ ਕੋਇ

❋

❋

ਚਲਾਈਆ। ਆਤਮ ਪਰਮਾਤਮ ਮੇਲ ਮਿਲਣ ਨਹੀਂ ਦੇਣਾ ਹਾਣੀ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਰਖਾਈਆ। ਤੇਰਾ ਨੂਰ ਜ਼ਹੂਰ ਹੋਣਾ ਬੇਪਹਿਚਾਣੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਵੈਰਾਨੀ, ਵੈਰੀ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭ ਤੇਰਾ ਦਿਸੇ ਕੋਇ ਨਾ ਨੂਰਾ, ਜ਼ਹੂਰ ਨਜ਼ਰ ਕੋਇ ਨਾ ਆਈਆ। ਹਰਿਜਨ ਰਹੇ ਕੋਇ ਨਾ ਸੂਰਾ, ਸੂਰੀਆ ਚੰਦ ਨੇਤਰ ਰੋਵਣ ਮਾਰਨ ਧਾਈਆ। ਚਾਰ ਕੁੰਟ ਵਿਸ਼ਾ ਹੋਵੇ ਕੂੜਾ, ਸਤਿ ਧਰਮ ਨਾ ਕੋਇ ਸਮਝਾਈਆ। ਚਤੁਰ ਸੁਘੜ ਹੋਵੇ ਮੂਰਖ ਮੂੜ੍ਹਾ, ਹਿਰਦੇ ਹਰਿ ਨਾ ਕੋਇ ਵਸਾਈਆ। ਮਸਤਕ ਲਾਏ ਕੋਇ ਨਾ ਤੇਰੀ ਚਰਨ ਧੂੜਾ, ਟਿੱਕਾ ਖ਼ਾਕ ਨਾ ਕੋਇ ਰਮਾਈਆ। ਪੁਰਖ ਅਕਾਲੇ ਦੀਨ ਦਿਆਲੇ ਰੰਗ ਚੜ੍ਹੇ ਕਿਸੇ ਨਾ ਗੂੜ੍ਹਾ, ਪਤਿਤ ਪੁਨੀਤ ਨਾ ਕੋਇ ਕਰਾਈਆ। ਤੇਰਾ ਨੂਰ ਦਿਸੇ ਨਾ ਹਾਜ਼ਰ ਹਜ਼ੂਰਾ, ਹਜ਼ਰਤਾਂ ਦੇ ਹਜ਼ਰਤ ਸਾਚਾ ਮੇਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਕਲਜੁਗ ਮੇਰੇ ਬੱਚੇ, ਉਠ ਵੇਖ ਧਿਆਨ ਲਗਾਈਆ। ਭਗਤ ਸੁਹੇਲੇ ਧੁਰ ਦੇ ਸੱਚੇ, ਸਚ ਸਾਜਣ ਦਿਆਂ ਦ੍ਰਿੜਾਈਆ। ਜਿਨ੍ਹਾਂ ਭਾਗ ਲੱਗਾ ਕਾਇਆ ਮਾਟੀ ਤਨ ਕੱਚੇ, ਕੰਚਨ ਗੜ੍ਹ ਰਹੇ ਸੁਹਾਈਆ। ਮੇਰੇ ਪ੍ਰੇਮ ਪਿਆਰ ਵਿਚ ਰੱਤੇ, ਨਾਤਾ ਆਤਮ ਪਰਮਾਤਮ ਰਹੇ ਜੁੜਾਈਆ। ਨਿਰਗੁਣ ਧਾਰ ਤੱਕਣ ਨਿਜ ਨੇਤਰ ਲੋਚਣ ਨੈਣ ਅੱਖੇ, ਅੱਖਰਾਂ ਤੋਂ ਬਾਹਰ ਕਰਨ ਪੜ੍ਹਾਈਆ। ਉਨ੍ਹਾਂ ਦੇ ਵਸਿਆ ਘਟ ਘਟੇ, ਨਿਜ ਘਰ ਬੈਠਾ ਡੇਰਾ ਲਾਈਆ। ਉਹ ਜਗਤ ਜਹਾਨ ਦੀ ਮੰਜ਼ਲ ਟੱਪੇ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਔਹ ਤਕ ਧਰਮ ਨਿਸ਼ਾਨ, ਜਨ ਭਗਤ ਭਗਤ ਦ੍ਰਿੜਾਈਆ। ਜਿਨ੍ਹਾਂ ਦੇਵੇ ਆਪ ਮਾਣ, ਸਿਰ ਆਪਣਾ ਹੱਥ ਟਿਕਾਈਆ। ਉਨ੍ਹਾਂ ਨਾਤਾ ਤੁਟੇ ਜਗਤ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਬ੍ਰਹਮ ਦਾ ਦੇ ਕੇ ਦਾਨ, ਕਾਇਆ ਝੋਲੀ ਆਪ ਭਰਾਈਆ। ਸਚ ਸੁਣਾ ਅਗੰਮੀ ਧੁੰਨਕਾਨ, ਅਨੁਰਾਗੀ ਰਾਗ ਆਪ ਦ੍ਰਿੜਾਈਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਨਿਜਰ ਝਿਰਨਾ ਆਪ ਝਿਰਾਈਆ। ਦੀਪਕ ਜੋਤ ਜਗਾ ਮਹਾਨ, ਅੰਧ ਅੰਧੇਰਾ ਦਏ ਮਿਟਾਈਆ। ਸਚਖੰਡ ਸਚ ਦਵਾਰ ਪੁਚਾਏ ਮਕਾਨ, ਜਿਥੇ ਮੱਕਾ ਕਾਅਬਾ ਨਜ਼ਰ ਕੋਇ ਨਾ ਆਈਆ। ਨਾ ਕੋਈ ਜ਼ਿਮੀਂ ਦਿਸੇ ਅਸਮਾਨ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਨਿਰਗੁਣ ਨਿਰਗੁਣ ਵਿਚ ਸਮਾਣ, ਰੂਪ ਰੰਗ ਰੇਖ ਦਾ ਲੇਖਾ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਕਿਰਪਾ ਕਰੇ ਆਪ ਮਿਹਰਵਾਨ, ਮਿਹਰ ਨਜ਼ਰ ਨਜ਼ਰ ਉਠਾਈਆ। ਹਰਿਜਨ ਜਨਭਗਤ ਸੁਹੇਲੇ ਕਰੇ ਨੌਜਵਾਨ, ਜੋਬਨਵੰਤ ਆਪਣੇ ਰੰਗ ਰੰਗਾਈਆ। ਧਰਮ ਧਾਰ ਦੀ ਦਸਤਾਰ ਕਰ ਦਾਨ, ਦਾਤਾ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਕਰੇ ਪਰਵਾਨ, ਪਰਮ ਪੁਰਖ ਪਰਮਾਤਮ ਆਤਮ ਆਪਣੇ ਅੰਗ ਲਗਾਈਆ।

❋

❋

੨੦ ਚੇਤ ਸ਼ਹਿਨਸ਼ਾਹੀ ਸੰਮਤ ੭ ਤਾਰਾ ਸਿੰਘ ਨਿਰੰਜਣ ਸਿੰਘ ਦੇ ਗ੍ਰਹਿ ਜਮਨਾ ਨਗਰ ਜ਼ਿਲਾ ਅੰਬਾਲਾ

ਦੀਪਕ ਕਹਿਣ ਪੰਜ ਤਤ ਮੇਰਾ ਪ੍ਰਕਾਸ਼, ਆਤਮ ਪਰਮਾਤਮ ਦਿਤੀ ਵਡਿਆਈਆ। ਮੇਰਾ ਮਾਲਕ ਇਕ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜੋ ਨਿਰਗੁਣ ਨਿਰਗੁਣ ਹੋ ਕੇ ਪਾਵੇ ਰਾਸ, ਗੋਪੀ ਕਾਹਨ ਰੂਪ ਨੂਰ ਇਲਾਹੀਆ। ਸਤਿ ਸਰੂਪੀ ਸਾਖਿਆਤ, ਸਵਛ ਆਪਣੀ ਕਲ ਵਰਤਾਈਆ। ਕਲਜੁਗ ਅੰਤ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਕੂੜ ਕਿਰਿਆ ਕਰੇ ਘਾਤ, ਖੰਡਾ ਖੜਗ ਨਾਮ ਉਠਾਈਆ। ਸਦੀ ਚੌਧਵੀਂ ਮੇਟੇ ਵਾਟ, ਚੌਦਾਂ ਤਬਕ ਨੈਣ ਉਠਾਈਆ। ਜਨ ਭਗਤ ਸੁਹੇਲੇ ਚੜ੍ਹਾਏ ਅਗੰਮੇ ਘਾਟ, ਮੰਜ਼ਲ ਆਪਣੀ ਆਪ ਜਣਾਈਆ। ਦੀਨਾਂ ਅਨਾਥਾਂ ਪੁਛੇ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਚਾਰ ਵਰਨ ਬਣਾ ਇਕ ਜਮਾਤ, ਆਤਮ ਪਰਮਾਤਮ ਰੰਗ ਰੰਗਾਈਆ। ਸਚ ਸਵਾਮੀ ਅੰਤਰਜਾਮੀ ਸਭ ਦੀ ਪੂਰੀ ਕਰੇ ਆਸ, ਭਵਿਖਤ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਚ ਕਹੇ ਮੇਰਾ ਠਾਕਰ ਸਵਾਮੀ, ਹਰਿ ਕਰਤਾ ਧੁਰਦਰਗਾਹੀਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਰਿਹਾ ਸਮਾਈਆ। ਸ਼ਬਦ ਅਗੰਮੀ ਸੁਣਾਏ ਬਾਣੀ, ਅਣਿਆਲਾ ਤੀਰ ਚਲਾਈਆ। ਆਤਮ ਪਰਮਾਤਮ ਬਣਾਏ ਧੁਰ ਦਾ ਹਾਣੀ, ਧੁਰ ਸੰਜੋਗੀ ਜੋੜ ਜੁੜਾਈਆ। ਅੰਮ੍ਰਿਤ ਰਸ ਨਿਜਰ ਝਿਰਨਾ ਬੂੰਦ ਸਵਾਂਤੀ ਦੇਵੇ ਠੰਡਾ ਪਾਣੀ, ਅੰਮਿਉਂ ਰਸ ਆਪ ਚੁਆਈਆ। ਆਤਮਕ ਧੁਨ ਸੁਣਾਏ ਸੱਚੀ ਧੁਨਕਾਨੀ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਜੋਤ ਖੇਲੇ ਖੇਲ ਮਹਾਨੀ, ਮਿਹਰਵਾਨ ਮਹਿਬੂਬ ਪਰਦਾ ਆਪ ਉਠਾਈਆ। ਕਲਜੁਗ ਰੀਤੀ ਨੀਤੀ ਵੇਖੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਹੁਕਮ ਕਹੇ ਸੁਣੋ ਸੰਦੇਸਾ ਪਰਵਰਦਿਗਾਰਾ, ਧੁਰ ਪੈਗ਼ਾਮ ਇਕ ਜਣਾਈਆ। ਖੇਲੇ ਖੇਲ ਹਰਿ ਕਰਤਾਰਾ, ਕਰਨੀ ਦਾ ਕਰਤਾ ਨੂਰ ਇਲਾਹੀਆ। ਲੇਖਾ ਵੇਖੇ ਸ੍ਰਿਸ਼ਟੀ ਦ੍ਰਿਸ਼ਟੀ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਵਾਧਾਨ ਕਰਾਏ ਤੇਈ ਅਵਤਾਰਾ, ਤ੍ਰੈਗੁਣ ਅਤੀਤਾ ਆਪਣੀ ਦਇਆ ਕਮਾਈਆ। ਬੇਖ਼ਬਰਾਂ ਕਰੇ ਖ਼ਬਰਦਾਰਾ, ਪੈਗ਼ੰਬਰ ਈਸਾ ਮੂਸਾ ਮੁਹੰਮਦ ਲਏ ਅੰਗੜਾਈਆ। ਨਾਨਕ ਗੋਬਿੰਦ ਪਾਵੇ ਸਾਰਾ, ਮਹਾਸਾਰਥੀ ਇਕ ਅਖਵਾਈਆ। ਸਦੀ ਚੌਧਵੀਂ ਚਾਰੋਂ ਕੁੰਟ ਜਣਾਏ ਧੂੰਆਂਧਾਰਾ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਹਰ ਘਟ ਅੰਤਰ ਦਿਸੇ ਕਾਮ ਕਰੋਧ ਲੋਭ ਮੋਹ ਹੰਕਾਰਾ, ਮਾਇਆ ਮਮਤਾ ਨਾਲ ਕੁੜਮਾਈਆ। ਸਚ ਦਾ ਰਹੇ ਨਾ ਕੋਇ ਪਿਆਰਾ, ਪ੍ਰੀਤਮ ਮਿਲਣ ਕੋਇ ਨਾ ਪਾਈਆ। ਨਾਤਾ ਤੁਟਣਾ ਮੁਹੰਮਦ ਚਾਰ ਯਾਰਾ, ਯਾਰੀ ਹੱਕ ਨਾ ਕੋਇ ਕਮਾਈਆ। ਖ਼ਾਦਮ ਰਹਿਣਾ ਨਹੀਂ ਕੋਇ ਖ਼ਿਦਮਤਗਾਰਾ, ਖ਼ੁਦ ਖ਼ੁਦਾ ਆਪਣਾ ਹੁਕਮ ਸੁਣਾਈਆ। ਦੀਨ ਮਜ਼੍ਹਬ ਦਾ ਹੋਏ ਨਾ ਕੋਇ ਤਾਬਿਆਦਾਰਾ, ਤਬੀਅਤ ਸਭ ਦੀ ਦਏ ਬਦਲਾਈਆ। ਉਚੀ ਰੋਵਣ ਪੈਗ਼ੰਬਰਾਂ ਵਾਲੇ ਮਜ਼ਾਰਾ, ਮਕਬਰੇ ਰਹੇ ਕੁਰਲਾਈਆ। ਯਾਮੁਬੀਨ ਦਰੋਹੀ ਸਭ ਨੂੰ ਆਈ ਹਾਰਾ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਦੁਖਿਆਰਾ, ਦੁਖਿਆਂ ਦੁੱਖ ਨਾ ਕੋਇ ਗਵਾਈਆ। ਤੇਰੀ ਕਾਇਨਾਤ ਗਫ਼ਲਤ ਵਿਚ ਸੁੱਤੀ ਪੈਰ ਪਸਾਰਾ, ਆਲਸ ਨਿੰਦਰਾ ਸਕੇ ਨਾ ਕੋਇ ਮਿਟਾਈਆ। ਕਲਮਾ ਕਰੇ ਨਾ ਕੋਇ ਬੇਦਾਰਾ, ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ।

❋

❋

ਉਠ ਵੇਖ ਖੇਲ ਸੱਚੀ ਸਰਕਾਰਾ, ਸਾਹਿਬ ਸੁਲਤਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਮੰਗ ਮੰਗਾਈਆ। ਦਰ ਤੇਰਾ ਸਚ ਸੁਹੰਜਣਾ, ਹਰਿ ਸਾਹਿਬ ਸਤਿਗੁਰ ਮੀਤ। ਕਿਰਪਾ ਕਰ ਆਦਿ ਨਿਰੰਜਣਾ, ਲੇਖਾ ਵੇਖ ਹਸਤ ਕੀਟ। ਤੂੰ ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਪਰਦਾ ਖੋਲ੍ਹ ਪ੍ਰਭੂ ਅਨਡੀਠ। ਸਚ ਪ੍ਰੀਤੀ ਧੂੜੀ ਬਖ਼ਸ਼ ਮਜਨਾ, ਕਲਜੁਗ ਜੀਵ ਮਿੱਠੇ ਕਰ ਕੌੜੇ ਰੀਠ। ਨਾਮ ਨਿਧਾਨ ਚਾੜ੍ਹ ਰੰਗਣਾ, ਤ੍ਰੈਗੁਣ ਵਿਚੋਂ ਕਰ ਅਤੀਤ। ਤੂੰ ਆਤਮ ਪਰਮਾਤਮ ਸਾਚਾ ਸੱਜਣਾ, ਪਾਰਬ੍ਰਹਮ ਬ੍ਰਹਮ ਉਤੇ ਕਰ ਬਖ਼ਸ਼ੀਸ਼। ਨੇਤਰ ਨਾਮ ਪਾ ਅੰਜਣਾ, ਰਹਿਮ ਮੁਹੱਬਤ ਕਰ ਬਖ਼ਸ਼ੀਸ਼। ਸਦੀ ਚੌਧਵੀਂ ਅੰਤਮ ਸਭ ਨੇ ਵੰਞਣਾ, ਕਲਮਿਆਂ ਵਾਲੀ ਰਹੇ ਨਾ ਕੋਇ ਹਦੀਸ। ਸਭ ਨੇ ਇਕੋ ਤੇਰੀ ਕਰਨੀ ਬੰਦਨਾ, ਤੂੰ ਮਾਲਕ ਜਗਤ ਜਗਦੀਸ। ਜੋ ਘੜਿਆ ਸੋ ਭੱਜਣਾ, ਤੇਰਾ ਲੇਖਾ ਬੀਸ ਇਕੀਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤ੍ਰੈਗੁਣ ਸਵਾਮੀ ਸ਼ਬਦ ਅਤੀਤ। ਤ੍ਰੈਗੁਣ ਅਤੀਤੇ ਠਾਂਡੇ ਸੀਤੇ, ਸਤਿਗੁਰ ਤੇਰੀ ਇਕ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਪਿਛੇ ਬੀਤੇ, ਕਲਜੁਗ ਅੰਤਮ ਵੇਖ ਵਖਾਈਆ। ਖੇਲ ਤਕੇ ਰਾਮਾ ਸੀਤੇ, ਰਾਧਾ ਕ੍ਰਿਸ਼ਨਾ ਖੋਜ ਖੁਜਾਈਆ। ਸਦੀ ਚੌਧਵੀਂ ਵੇਖ ਹੁਕਮ ਹੱਕ ਹਦੀਸੇ, ਹਜ਼ਰਤਾਂ ਤੋਂ ਬਾਹਰ ਖੋਜ ਖੁਜਾਈਆ। ਤੇਰਾ ਨੂਰ ਅਲਾਹੀ ਬੀਸ ਬੀਸੇ, ਬੀਸਵੀਂ ਸਦੀ ਦਏ ਗਵਾਹੀਆ। ਸਦਮਿਆਂ ਵਿਚ ਸਾਰੇ ਰਹੇ ਚੀਕੇ, ਉਚੀ ਕੂਕਣ ਮਾਰਨ ਧਾਈਆ। ਔਹ ਵੇਖ ਝਗੜਾ ਪੈਣਾ ਹਸਤ ਕੀਟੇ, ਹਸਤ ਕੀਟ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਤੇਰੀ ਇਕ ਸਰਨਾਈਆ। ਸਚ ਕਹੇ ਮੈਂ ਸਭ ਦਾ ਪਿਆਰਾ, ਸਚ ਸਚ ਨਾਲ ਮਿਲਾਈਆ। ਸਚ ਦਾ ਸਚ ਹੋਵੇ ਦਵਾਰਾ, ਦੂਸਰ ਵੰਡ ਨਾ ਕੋਇ ਵੰਡਾਈਆ। ਸਚ ਦਾ ਮੇਲਾ ਏਕੰਕਾਰਾ, ਅਕਲ ਕਲਧਾਰੀ ਨੂਰ ਇਲਾਹੀਆ। ਸਚ ਦਾ ਸਚ ਦਰ ਦਰਬਾਰਾ, ਜਿਥੇ ਵੰਡ ਨਾ ਕੋਇ ਵੰਡਾਈਆ। ਸਚ ਦੇ ਪ੍ਰੇਮੀ ਭਗਤ ਜਨ ਵਿਚ ਸੰਸਾਰਾ, ਭਗਵਨ ਦੇਵੇ ਮਾਣ ਵਡਿਆਈਆ। ਜੁਗ ਜੁਗ ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਕਲਜੁਗ ਅੰਤ ਭਗਵੰਤ ਹੋ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸ਼ਬਦ ਸ਼ਬਦ ਸ਼ਬਦ ਧੁਨਕਾਰਾ, ਧੁਨ ਅਨਾਦੀ ਨਾਦ ਸ਼ਨਵਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਮੇਲੇ ਆਪਣੀ ਧਾਰਾ, ਭਗਤ ਭਗਵਾਨ ਲਏ ਉਠਾਈਆ। ਮਿਹਰ ਨਿਗਹ ਨਾਲ ਚੁਰਾਸੀ ਵਿਚੋਂ ਕਢੇ ਬਾਹਰਾ, ਜਮ ਕੀ ਫਾਂਸੀ ਦਏ ਤੁੜਾਈਆ। ਸੀਸ ਬਖ਼ਸ਼ ਜਗਦੀਸ ਇਕ ਦਸਤਾਰਾ, ਸਿਰ ਸਿਰ ਆਪਣਾ ਹੱਥ ਰਖਾਈਆ। ਜਨ ਭਗਤਾਂ ਜਨਮ ਨਾ ਹੋਏ ਦੁਬਾਰਾ, ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਅਧਾਰਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ।

❋

❋

੨੧ ਚੇਤ ਸ਼ਹਿਨਸ਼ਾਹੀ ਸੰਮਤ ਲਛਮਣ ਸਿੰਘ ਤੇ ਹਰਬੰਸ ਸਿੰਘ ਦੇ ਨਵਿਤ ਸਹਾਰਨ ਪੁਰ ਸ਼ਹਿਰ

ਦੀਪਕ ਕਹਿਣ ਭਗਤਾਂ ਅੰਦਰ ਜਗਾ ਦੇ ਜੋਤੀ, ਪਰਮ ਪੁਰਖ ਪਰਮਾਤਮ ਆਤਮ ਕਰ ਰੁਸ਼ਨਾਈਆ। ਸੁਰਤੀ ਰਹੇ ਨਾ ਕਿਸੇ ਸੋਤੀ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਚੁਰਾਸੀ ਵਿਚੋਂ ਹਰਿਜਨ ਬਣਾ ਮਾਣਕ ਮੋਤੀ, ਅਨਮੁਲੜੇ ਲਾਲ ਮਾਤ ਪ੍ਰਗਟਾਈਆ। ਮੰਜ਼ਲ ਅਗੰਮੀ ਚੜ੍ਹਾ ਚੋਟੀ, ਚੋਟ ਸ਼ਬਦ ਨਾਮ ਲਗਾਈਆ। ਵਾਸਨਾ ਅੰਦਰ ਰਹੇ ਨਾ ਖੋਟੀ, ਕੂੜੀ ਕਿਰਿਆ ਬਾਹਰ ਕਢਾਈਆ। ਪਾਰਬ੍ਰਹਮ ਬ੍ਰਹਮ ਬਣਾ ਆਪਣਾ ਗੋਤੀ, ਸਗਲਾ ਸੰਗੀ ਸੰਗ ਨਿਭਾਈਆ। ਮਨਸਾ ਮਤ ਰਹੇ ਨਾ ਹੋਛੀ, ਹਵਸ ਕੂੜ ਦੇਣੀ ਚੁਕਾਈਆ। ਨੇਤਰ ਖੋਲ੍ਹ ਅੱਖ ਲੋਚੀ, ਨੈਣ ਨਿਜ ਕਰ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਮੰਜ਼ਲ ਦੇ ਜੇਹੜੀ ਦਿਤੀ ਰਵਦਾਸ ਚਮਾਰੇ ਮੋਚੀ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਪੜ੍ਹਨੀ ਪਏ ਕੋਇ ਨਾ ਪੋਥੀ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਨਾਮ ਜਪਣਾ ਪਏ ਨਾ ਬੁੱਲ੍ਹਾਂ ਹੋਂਟੀਂ, ਅਜਪਾ ਜਾਪ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਜਨ ਭਗਤਾਂ ਅੰਤਰ ਦੀਪਕ ਜੋਤ ਜਾਏ ਜਗ, ਨੂਰ ਜ਼ਹੂਰ ਕਰ ਰੁਸ਼ਨਾਈਆ। ਪਰਦਾ ਲਾਹ ਉਪਰ ਸ਼ਾਹਰਗ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਨਾ ਸਾੜੇ ਅੱਗ, ਤਤਵ ਤਤ ਨਾ ਕੋਇ ਤਪਾਈਆ। ਹੰਸ ਬਣਾ ਮੂਰਖ ਮੂੜ੍ਹ ਕੱਗ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਜਗਤ ਦਵਾਰ ਮੇਟ ਕੇ ਹੱਦ, ਨਵ ਨਵ ਦਾ ਲੇਖਾ ਦੇ ਮੁਕਾਈਆ। ਸ਼ਬਦ ਅਗੰਮੀ ਸੁਣਾ ਨਦ, ਅਨਹਦ ਨਾਦ ਵਜਾਈਆ। ਆਤਮ ਪਰਮਾਤਮ ਸਮਝਾ ਆਪਣੀ ਯਦ, ਯਦੀ ਆਪਣਾ ਮੇਲ ਮਿਲਾਈਆ। ਕੂੜੀ ਕਿਰਿਆ ਜਾਣ ਛਡ, ਜਗਤ ਜਹਾਨ ਨਾ ਕੋਇ ਚਤੁਰਾਈਆ। ਮਾਇਆ ਮਮਤਾ ਵਿਚੋਂ ਹੋਵਣ ਅੱਡ, ਲੋਭ ਮੋਹ ਹੰਕਾਰ ਬੰਧਨ ਨਾ ਕੋਇ ਰਖਾਈਆ। ਸਚ ਸਰਨਾਈ ਤੇਰੀ ਜਾਣ ਲੱਗ, ਦੂਜਾ ਇਸ਼ਟ ਨਾ ਕੋਇ ਮਨਾਈਆ। ਨਾਮ ਨਿਧਾਨ ਪਿਆ ਮਦਿ, ਅੰਮ੍ਰਿਤ ਰਸ ਨਿਜਰ ਧਾਰ ਚੁਆਈਆ। ਲਹਿਣਾ ਦੇਣਾ ਪੂਰਾ ਕਰ ਸਭ, ਸਬੱਬ ਨਾਲ ਆਪਣਾ ਪੜਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਦੀਪਕ ਕਹਿਣ ਪ੍ਰਭੂ ਭਗਤਾਂ ਅੰਦਰ ਕਰ ਪ੍ਰਕਾਸ਼, ਪ੍ਰਕਾਸ਼ਵਾਨ ਤੇਰੀ ਸਰਨਾਈਆ। ਤੂੰ ਸਾਹਿਬ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਦਾਸ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਨਿਰਗੁਣ ਸਰਗੁਣ ਤੇਰੀ ਜੋਤੀ ਸ਼ਬਦੀ ਰਾਸ, ਮੰਡਲ ਮੰਡਪ ਵੱਜੇ ਵਧਾਈਆ। ਤੇਰਾ ਰੂਪ ਤਕਣ ਸਾਖਿਆਤ, ਸਤਿ ਸਰੂਪੀ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਕੋਲੋਂ ਦੇ ਨਜਾਤ, ਮਾਇਆ ਮਮਤਾ ਮੋਹ ਮਿਟਾਈਆ। ਝਗੜਾ ਰਹੇ ਨਾ ਸ਼ਰਅ ਕਾਗ਼ਜ਼ਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇ ਸਾਥ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਗਾਥ, ਢੋਲਾ ਸੋਹਲਾ ਧੁਰਦਰਗਾਹੀਆ। ਸ਼ਰਅ ਸ਼ਰੀਅਤ ਵਿਚੋਂ ਕਰ ਆਜ਼ਾਦ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਭਗਤਾਂ ਅੰਦਰ ਬਖ਼ਸ਼ ਦੇ ਨੂਰ, ਨੂਰ ਨੁਰਾਨੇ ਦਇਆ ਕਮਾਈਆ। ਤੇਰਾ ਜਲਵਾ ਤਕਣ ਜ਼ਹੂਰ, ਜ਼ਾਹਰ ਕਰ ਰੁਸ਼ਨਾਈਆ। ਪੰਧ ਮੁਕਾ ਨੇੜਾ ਦੂਰ, ਕਾਇਆ ਮੰਦਰ ਕਾਅਬਾ

❋

❋

ਇਕ ਸੁਹਾਈਆ। ਜਿਥੇ ਤੇਰੇ ਨਾਮ ਦੀ ਉਪਜੇ ਤੂਰ, ਤੁਰੀਆ ਤੋਂ ਪਰੇ ਦੀ ਕਰ ਪੜ੍ਹਾਈਆ। ਚਤੁਰ ਸੁਘੜ ਬਣਾ ਦੇ ਮੂੜ੍ਹ, ਸਿਰ ਆਪਣਾ ਹੱਥ ਟਿਕਾਈਆ। ਸਚ ਪ੍ਰੀਤ ਬਖ਼ਸ਼ ਦੇ ਧੂੜ, ਚਰਨੋਧਕ ਟਿੱਕੇ ਖ਼ਾਕ ਰਮਾਈਆ। ਸਾਡੀ ਬੇਨੰਤੀ ਕਰ ਮਨਜ਼ੂਰ, ਮਨਸਾ ਤੇਰੇ ਅੱਗੇ ਰਖਾਈਆ। ਜਨ ਭਗਤਾਂ ਜਨਮ ਕਰਮ ਦਾ ਮੁਆਫ਼ ਕਰ ਕਸੂਰ, ਲੇਖਾ ਅਵਰ ਰਹੇ ਨਾ ਰਾਈਆ। ਨਜ਼ਰ ਆ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਹਜ਼ਰਤ ਧੁਰਦਰਗਾਹੀਆ। ਤੇਰੇ ਸਾਰੇ ਹੋਣ ਮਸ਼ਕੂਰ, ਸ਼ੁਕਰੀਆ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਜਨ ਭਗਤਾਂ ਆਸਾ ਮਨਸਾ ਕਰ ਪੂਰ, ਤਮ੍ਹਾ ਤਮੰਨਾ ਵਾਲੀ ਰਹਿਣ ਕੋਇ ਨਾ ਪਾਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ੭ ਵਿਸ਼ਵਾ ਮਿੱਤਰ ਮੇਰਠ, ਹੰਸ ਰਾਜ ਮੇਰਠ, ਜੁਗਿੰਦਰ ਸਿੰਘ ਫਤਿਹ ਗੜ੍ਹ, ਨਿਰੰਜਣ ਸਿੰਘ ਅਜਿਤਵਾਲ, ਪਿਆਰੇ ਲਾਲ ਕਲੋਏ, ਸੇਵਾ ਰਾਮ ਕਲੋਏ, ਰੇਸ਼ਮ ਸਿੰਘ ਖਹਿਰਾ ਮੱਜਾ, ਜਗਜੀਤ ਸਿੰਘ ਸਲੀਮਪੁਰ, ਗੁਰਦੀਪ ਸਿੰਘ ਦਬੁਰਜੀ,

ਮਹਿੰਦਰ ਸਿੰਘ ਬਸਤੀ ਗੁਜਰਾਂ, ਸੰਤ ਸਿੰਘ ਘਗਰਾਲੀ, ਮੁਲਖ ਰਾਜ ਮੇਰਠ, ਪ੍ਰੇਮੀ ਦੇਵੀ ਝੰਡੇ, ਪੂਰਨ ਸਿੰਘ ਮੁੰਡਿਆਣੀ,
ਸਰਮੇਲ ਸਿੰਘ ਦਾਊਦਪੂਰ, ਗਿਆਨ ਚੰਦ ਮਿਰਜ਼ਾਪੁਰ, ਮੇਰਠ ਸ਼ਹਿਰ

ਦੀਪਕ ਕਹਿਣ ਪ੍ਰਭ ਵੇਖ ਅੰਧੇਰਾ ਘੁਪ, ਨਿਰਗੁਣ ਸਰਗੁਣ ਅੰਦਰ ਧਿਆਨ ਲਗਾਈਆ। ਸੁਰਤੀ ਸ਼ਬਦੀ ਤੇਰੀ ਮੌਲੇ ਕੋਇ ਨਾ ਰੁਤ, ਰੁਤੜੀ ਹੱਕ ਨਾ ਕੋਇ ਮਹਿਕਾਈਆ। ਧਰਮ ਦੀ ਧਾਰ ਰਿਹਾ ਕੋਇ ਨਾ ਸੁਤ , ਅਪਰਾਧੀ ਕੂੜ ਲੋਕਾਈਆ। ਸ੍ਰਿਸ਼ਟੀ ਭਾਰ ਸਕੇ ਨਾ ਕੋਇ ਚੁੱਕ, ਚਾਰ ਕੁੰਟ ਰਹੀ ਕੁਰਲਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਤੇਰੇ ਨਿਸ਼ਾਨਿਉਂ ਗਈ ਉਕ, ਅਣਿਆਲਾ ਤੀਰ ਨਾ ਕੋਇ ਚਲਾਈਆ। ਜਨ ਭਗਤਾਂ ਉਜਲ ਕਰ ਮੁਖ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਬਖ਼ਸ਼ ਦੇ ਸੁੱਖ, ਸੁਖ ਸਾਗਰ ਵਿਚ ਸਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਉਠ, ਨਿਰੰਕਾਰ ਲੈ ਅੰਗੜਾਈਆ। ਸਦੀ ਚੌਧਵੀਂ ਚੌਦਾਂ ਤਬਕ ਆਪੇ ਤੁਠ, ਚੌਦਾਂ ਲੋਕ ਧਿਆਨ ਲਗਾਈਆ। ਅੰਮ੍ਰਿਤ ਰਸ ਆਬੇਹਯਾਤ ਦੇ ਅਗੰਮਾ ਘੁਟ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਦੀਪਕ ਕਹਿਣ ਪ੍ਰਭ ਸਤਿ ਧਰਮ ਦਾ ਦੀਪਕ ਬੁਝਾ, ਦੀਆ ਬਾਤੀ ਕਮਲਾਪਾਤੀ ਨਾ ਕੋਇ ਰੁਸ਼ਨਾਈਆ। ਤੇਰਾ ਭੇਵ ਖੋਲ੍ਹੇ ਕੋਇ ਨਾ ਗੁੱਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਫਿਰੀ ਦਰੋਹੀ ਉਤੇ ਬਸੁਧਾ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਸਤਿਗੁਰ ਸ਼ਬਦੀ ਕਰ ਦੇ ਉਘਾ, ਉਗਣ ਆਥਣ ਤੇਰੇ ਨਾਮ ਦੀ ਵੱਜੇ ਵਧਾਈਆ। ਕੂੜ ਕਲਪਣਾ ਮੇਟ ਕਬੁੱਧਾ, ਮਨਮਤ ਦੇ ਬਦਲਾਈਆ। ਸਚ ਸਤਿ ਕਰਾ ਯੁੱਧਾ, ਕੂੜ ਕਿਰਿਆ ਕਰ ਸਫ਼ਾਈਆ। ਮਾਨਵ ਮਾਨਸ ਮਨੁੱਖ ਮਨੁੱਸ਼ ਜਨਮ ਦਾ ਦੱਸ ਦੇ ਮੁੱਦਾ, ਮੁੱਦਤ ਦੇ ਵਿਛੜੇ ਲੈ ਮਿਲਾਈਆ। ਸਦੀ ਚੌਧਵੀਂ ਵੇਖ ਖੇਲ ਕਰਤਬ ਕਲਜੁਗਾ, ਕਲ ਕਾਤੀ ਆਪਣਾ ਰੂਪ ਗਿਆ ਬਦਲਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪੈਗ਼ੰਬਰਾਂ ਪੈਂਡਾ

❋

❋

ਮੁਕਾ, ਮੁਕੰਮਲ ਲਹਿਣਾ ਦੇ ਚੁਕਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਝੁਕਾ, ਸੱਯਦਾ ਸੱਯਦਿਆਂ ਵਿਚੋਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਤੇਰੇ ਹੱਥ ਵਡਿਆਈਆ। ਦੀਪਕ ਕਹਿਣ ਪ੍ਰਭ ਵੇਖ ਅੰਧੇਰਾ ਅੰਧ, ਨੂਰ ਨੁਰਾਨਾ ਨਜ਼ਰ ਕੋਇ ਨਾ ਆਈਆ। ਤੇਰਾ ਸਾਚਾ ਚਮਕੇ ਨੂਰ ਕੋਈ ਨਾ ਚੰਦ, ਚੰਦ ਸਿਤਾਰਾ ਦਏ ਗਵਾਹੀਆ। ਸਦੀ ਚੌਧਵੀਂ ਪੈਂਡਾ ਮੁਕਣਾ ਪੰਧ, ਪਾਂਧੀ ਪੈਗ਼ੰਬਰ ਰਹੇ ਸੁਣਾਈਆ। ਬੀਸਵੀਂ ਸਦੀ ਰਹੀ ਲੰਘ, ਬੀਸ ਬੀਸਾ ਧਿਆਨ ਲਗਾਈਆ। ਉਮਤ ਲਾਏ ਕੋਇ ਨਾ ਅੰਗ, ਅੰਗੀਕਾਰ ਨਾ ਕੋਇ ਅਖਵਾਈਆ। ਸੰਗ ਚਾਰ ਯਾਰ ਮੁਹੰਮਦ ਸਭ ਨੇ ਬਦਲਣੀ ਕੰਡ, ਕਰਵਟ ਸਕੇ ਨਾ ਕੋਇ ਬਦਲਾਈਆ। ਤੇਰਾ ਖੇਲ ਸੂਰੇ ਸਰਬੰਗ, ਸਮਝ ਸਕੇ ਕੋਇ ਨਾ ਰਾਈਆ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਈਆ। ਦੀਪਕ ਕਹਿਣ ਪ੍ਰਭ ਪੈਗ਼ੰਬਰ ਵੇਖਣ ਤੇਰੀ ਅਗੰਮੀ ਕਿਤਾਬ, ਹਰਫ਼ ਹਰੂਫ਼ ਨਜ਼ਰ ਕੋਇ ਨਾ ਆਈਆ। ਜੇਹੜੀ ਰੱਖੀ ਨਹੀਂ ਵਿਚ ਕਿਸੇ ਮਹਿਰਾਬ, ਮਹਿਬੂਬ ਤੇਰੇ ਵਿਚ ਛੁਪਾਈਆ। ਜਿਸ ਦੇ ਵਿਚ ਇਕੋ ਇਕ ਦਾ ਇਕ ਅਦਾਬ, ਦੂਸਰ ਸੀਸ ਨਾ ਕੋਇ ਝੁਕਾਈਆ। ਨਾ ਕੋਈ ਸਵਾਲ ਨਾ ਕੋਈ ਜਵਾਬ, ਜੁਮਲਾ ਅੱਖਰ ਨਾ ਕੋਇ ਪੜ੍ਹਾਈਆ। ਸਦੀ ਚੌਧਵੀਂ ਬਿਨ ਹਿੰਦਸਿਉਂ ਲੇਖਾ ਦਿਸੇ ਹਿਸਾਬ, ਅੰਕੜਾ ਰੰਗ ਨਾ ਕੋਇ ਰੰਗਾਈਆ। ਜੋ ਇਸ਼ਾਰਾ ਕੀਤਾ ਨਿਰਗੁਣ ਸਰਗੁਣ ਸਤਿ ਸਰੂਪ ਵਿਚ ਬਗ਼ਦਾਦ, ਨਾਨਕ ਨਾਨਕ ਨਾਨਕ ਤ੍ਰੈਗੁਣ ਬਾਹਰ ਆਇਆ ਸਮਝਾਈਆ। ਸੋ ਲੇਖਾ ਪੂਰਾ ਕਰਦੇ ਸਾਹਿਬ ਸਤਿਗੁਰੂ ਧੁਰ ਦੇ ਮਹਾਰਾਜ, ਮਹਿਬੂਬ ਤੇਰੇ ਉਤੇ ਓਟ ਤਕਾਈਆ। ਔਹ ਤਕ ਮੈਨੂੰ ਤੇਰੇ ਅਗੰਮੀ ਕਲਮੇ ਦੀ ਆਵੇ ਆਵਾਜ਼, ਰਾਜ਼ ਅੰਦਰੋਂ ਦੇਣਾ ਖੁਲ੍ਹਾਈਆ। ਜਿਸ ਵਿਚ ਰੋਜ਼ਾ ਰਹੇ ਨਾ ਕੋਇ ਨਮਾਜ਼, ਵੁਜ਼ੂ ਦਾ ਝਗੜਾ ਦੇਣਾ ਚੁਕਾਈਆ। ਸ਼ਰਅ ਦਾ ਰਹੇ ਨਾ ਕੋਇ ਨਾਜ਼, ਨਿਜਾਤ ਸਭ ਦੀ ਦੇ ਬਦਲਾਈਆ। ਲੇਖਾ ਮੁਕਾ ਦੇ ਜ਼ਾਤ ਕਾਗ, ਕਾਗ਼ਜ਼ਾਤ ਦੀ ਕਰੇ ਨਾ ਕੋਇ ਲੜਾਈਆ। ਤੇਰੀ ਸਿਫ਼ਤ ਸਾਲਾਹ ਅੱਖਰਾਂ ਭਰੀ ਅਲਫ਼ਾਜ਼, ਜੁਗ ਚੌਕੜੀ ਢੋਲੇ ਸਿਫ਼ਤਾਂ ਵਾਲੇ ਗਾਈਆ। ਤੂੰ ਮਾਲਕ ਇਕੋ ਵਾਹਿਦ, ਵਾਹਿਦਾ ਸਭ ਦਾ ਪੂਰ ਕਰਾਈਆ। ਮੁਹੰਮਦ ਦਾ ਪੂਰਾ ਹੋਏ ਅਹਿਦ, ਅਹਿਦਨਾਮਾ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਦੀਪਕ ਕਹਿਣ ਪ੍ਰਭ ਸ਼ਰਅ ਦਾ ਦੀਪਕ ਕਰ ਦੇ ਗੁੱਲ, ਗੁਲਸ਼ਨ ਨਜ਼ਰ ਕੋਇ ਨਾ ਆਈਆ। ਤੂੰ ਆਦਿ ਜੁਗਾਦਿ ਸਦਾ ਅਭੁੱਲ, ਭੁੱਲੀ ਭਟਕੀ ਵੇਖ ਖ਼ਲਕ ਖ਼ੁਦਾਈਆ। ਸਤਿ ਧਰਮ ਦਾ ਲੇਖਾ ਅਗੰਮੀ ਕੰਡੇ ਤੋਲ, ਤਰਾਜੂ ਇਕੋ ਨਾਮ ਜਣਾਈਆ। ਸਚ ਵਸਤ ਰਹੀ ਕਿਸੇ ਨਾ ਕੋਲ, ਕੁੱਲ ਮਾਲਕ ਖ਼ਾਲੀ ਕਾਅਬੇ ਰਹੇ ਕੁਰਲਾਈਆ। ਝਗੜਾ ਮੁਕਾ ਦੇ ਉਪਰ ਧੌਲ, ਧਰਨੀ ਧਰਤ ਧਵਲ ਨੇਤਰ ਨੈਣਾਂ ਨੀਰ ਵਹਾਈਆ। ਹਰ ਘਟ ਅੰਤਰ ਨਿਰੰਤਰ ਹੋ ਕੇ ਮੌਲ, ਮੌਲਾ ਆਪਣਾ ਪੜਦਾ ਦੇ ਚੁਕਾਈਆ। ਸਦੀ ਚੌਧਵੀਂ ਸਭ ਦਾ ਪੂਰਾ ਕਰ ਦੇ ਕੌਲ, ਇਕਰਾਰਨਾਮੇ ਸਾਨੂੰ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰ ਏਕੰਕਾਰ ਦਰ ਤੇਰੀ ਓਟ ਤਕਾਈਆ। ਦੀਪਕ ਕਹੇ ਪ੍ਰਭ ਅੰਤਰ ਵੇਖ ਅੰਧੇਰਾ, ਅੰਧ ਆਤਮ ਧਿਆਨ ਲਗਾਈਆ। ਕਿਸੇ ਸਮਝ ਨਾ ਆਵੇ ਸੰਞ ਸਵੇਰਾ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਭੇਵ ਲੱਭੇ ਨਾ ਗੁਰੂ ਗੁਰ

❋

❋

ਚੇਰਾ, ਚੇਲਾ ਗੁਰ ਸਮਝ ਕਿਸੇ ਨਾ ਆਈਆ। ਤੇਰਾ ਨੂਰ ਦਿਸੇ ਨਾ ਨੇਰਨ ਨੇਰਾ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਬਿਨ ਤੇਰੀ ਕਿਰਪਾ ਜਨ ਭਗਤ ਬਣੇ ਕਿਹੜਾ, ਭਗਵਨ ਤੇਰਾ ਦਰਸ ਕੋਇ ਨਾ ਪਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਸਭ ਦੀ ਸ਼ਰਅ ਦਾ ਕਟ ਦੇ ਝੇੜਾ, ਬੰਧਨ ਮਜ਼੍ਹਬ ਰਹੇ ਨਾ ਰਾਈਆ। ਆਤਮ ਪਰਮਾਤਮ ਦਾ ਬੰਨ੍ਹ ਦੇ ਬੇੜਾ, ਬੇੜੀ ਨਈਆ ਨੌਕਾ ਆਪਣਾ ਨਾਮ ਚਲਾਈਆ। ਜਨ ਭਗਤਾਂ ਲੇਖਾ ਚੁਕਾ ਦੇ ਚੁਰਾਸੀ ਗੇੜਾ, ਗੇੜਾ ਗੇੜੇ ਵਿਚੋਂ ਬਦਲਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਏਕੰਕਾਰ ਇਕੋ ਇਕ ਬਥੇਰਾ, ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜਹਾਨ ਜਗਤ ਜੁਗਤੀ ਨਾਲ ਮੁਕਾ ਦੇ ਝੇੜਾ, ਝਗੜਾ ਰਹਿਣ ਕੋਇ ਨਾ ਪਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੭ ਗੁਰਬਲਵਿੰਦਰ ਸਿੰਘ ਚੰਦ ਪੁਰਾਣਾ, ਗੁਰਚਰਨ ਸਿੰਘ ਜਟਵਾਂ, ਬੂਆ ਸਿੰਘ ਬਲਪੁਰੀਆ, ਮਾਇਆ ਦਿੱਲੀ, ਹਰਭਜਨ ਸਿੰਘ ਫੇਰੂਮਾਨ, ਅਵਤਾਰ ਸਿੰਘ ਚਬੇਵਾਲ, ਤਰਲੋਕ ਸਿੰਘ ਸਨਾਮ, ਸੁਰਿੰਦਰ ਕੌਰ ਦਿਲੀ ਹਰਿ ਭਗਤ ਦਵਾਰ, ਦਰਸ਼ਨ ਸਿੰਘ

ਹਰਿ ਭਗਤ ਦਵਾਰ, ਪੀ ਪੀ ਸਿੰਘ ਕਿਸ਼ਨ ਪੁਰ, ਹਰਭਜਨ ਸਿੰਘ ਦਿੱਲੀ, ਚੰਦਾ ਸਿੰਘ ਨੰਗਲ ਰਾਏ, ਰਤਨ ਸਿੰਘ ਦਿੱਲੀ,
ਮਹਿੰਦਰ ਸਿੰਘ ਨਯਾਸ਼ਾਲਾ, ਪੂਰਨ ਸਿੰਘ ਦਿੱਲੀ, ਸਰੂਪ ਸਿੰਘ ਢੁਡੀਕੇ, ਦਰਸ਼ਨ ਸਿੰਘ ਬਾਗੇ, ਇੰਦਰ ਸਿੰਘ ਸੋਨੀਪਤ,
ਸਤਪਾਲ ਹਾਂਡਾ ਫ਼ਰੀਦਾਬਾਦ, ਰਾਜਾ ਰਾਮ ਦਿੱਲੀ, ਜਗਤ ਸਿੰਘ ਚਮਨਾਓ, ਦਿੱਲੀ ਹਰਿ ਭਗਤ ਦਵਾਰ ਵਿਚ

ਸ਼ਮਾਦਾਨ ਕਹਿਣ ਸਾਡੀ ਦਲੀਲ ਦਿਲੀ, ਦਿਲਬਰ ਦਿਲਦਾਰ ਰਿਹਾ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਅੱਖ ਬਦਲਣੀ ਬਿੱਲੀ, ਹੁਕਮ ਦੇਵੇ ਬੇਪਰਵਾਹੀਆ। ਨੇਤਰ ਰੋਵੇ ਮੁਹੰਮਦ ਮਕਬਰੇ ਵਾਲੀ ਸਿੱਲੀ, ਸਿਲਸਲਾ ਬਦਲੇ ਥਾਉਂ ਥਾਈਂਆ। ਜਿਹੜੀ ਨਿਸ਼ਾਨੀ ਸੱਜੇ ਹੋਂਟ ਉਤੇ ਤਿਲੀ, ਚਾਰ ਯਾਰੀ ਦੇਵੇ ਗਵਾਹੀਆ। ਉਸ ਦੀ ਖ਼ਬਰ ਪੈਗ਼ੰਬਰਾਂ ਤੋਂ ਪਰੇ ਮਿਲੀ, ਜਿਸ ਨੂੰ ਸਮਝ ਵਿਚ ਨਾ ਕੋਇ ਸਮਝਾਈਆ। ਚੌਦਾਂ ਤਬਕ ਮਾਰਨ ਖਿੱਲੀ, ਹਾਸੀ ਕਰਨ ਚਾਈਂ ਚਾਈਂਆ। ਖੇਲ ਤਕਣੀ ਉਪਰ ਧਾਰ ਨੀਲੀ, ਧਰਨੀ ਧਰਤ ਧਵਲ ਧੌਲ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸ਼ਮਾਦਾਨ ਕਹਿਣ ਦਿੱਲੀ ਬਰਜ਼ਿਲੀ ਜ਼ਕਨਾ ਤੂ ਨੂਰ ਇਲਾਹੀਆ। ਚਾਨੇ ਮਜ਼ਦੂ ਤਖ਼ਨੇ ਕਵਾ ਗੋਸ਼ੇ ਜ਼ਾਹੂ, ਅਸਮਾਨੇ ਇਜ਼ੀ ਮੋਨੀਜ਼ੋ, ਹੱਕ ਜਲਾਖਿਤਾ ਕਲਲ ਕਮਦੇ ਮੁਹੰਮਦ ਮਾਦੀ ਜ਼ਾਅ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਚਰਾਗ਼ ਕਹਿਣ ਵੇਖੇ ਚਸ਼ਮੇ ਚਰਾਗ਼, ਚਰਾਗ਼ਾਹਾਂ ਧਿਆਨ ਲਗਾਈਆ। ਨਬੀ ਨਬੀਆਂ ਦੇਣ ਤਿਆਗ, ਰਸੂਲ ਰਸੂਲਾਂ ਸੰਗ ਨਾ ਕੋਇ ਬਣਾਈਆ। ਸ਼ਰਅ ਵਿਚ ਸ਼ਰਅ ਦਾ ਰਹੇ ਕੋਇ ਵੈਰਾਗ, ਸ਼ਰੀਅਤ ਸ਼ਰੀਅਤ ਨਾਲ ਬਦਲਾਈਆ। ਇਨਸਾਨ ਹੈਵਾਨ ਹੋਵਣ ਕਾਗ, ਮੁਖ ਕੂੜ ਨਾਲ ਭਰਾਈਆ। ਜਿਹੜੀ ਉਮਤ ਮੁਹੰਮਦ ਕੀਤੀ ਆਬਾਦ, ਸ਼ਹਿਜ਼ਾਦ ਵਿਚ ਕਰ ਸ਼ਨਵਾਈਆ। ਚੌਦਸ ਚੌਦਾਂ ਤੱਕਿਆ ਰਾਜ, ਰਾਜਸ ਤਾਮਸ ਸਾਂਤਕ ਸੰਗ ਮਿਲਾਈਆ।

❋

❋

ਉਸ ਦਾ ਲੇਖਾ ਪੂਰਾ ਹੋਣਾ ਜਗਤ ਸਮਾਜ, ਸਮਗਰੀ ਸਮਝ ਕੋਇ ਨਾ ਪਾਈਆ। ਹੁਕਮ ਸੰਦੇਸ਼ਾ ਦੇਵੇ ਆਪ ਮਹਾਰਾਜ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਨੂਰ ਇਲਾਹੀਆ। ਸਿਰ ਸਰ ਸਰੋ ਰਹਿਣਾ ਨਹੀਂ ਕੋਈ ਤਾਜ, ਤਖ਼ਤ ਨਿਵਾਸੀ ਰੂਪ ਨਾ ਕੋਇ ਦਰਸਾਈਆ। ਧੁਰ ਕਲਮਾ ਕਲਾਮ ਤੋਂ ਬਾਹਰ ਜਾਏ ਜਾਗ, ਕਾਇਨਾਤ ਸਮਝ ਕੋਇ ਨਾ ਆਈਆ। ਜਿਸ ਦੀ ਕਰੇ ਨਾ ਕੋਇ ਇਮਦਾਦ, ਮਦਦਗਾਰ ਨਾ ਕੋਇ ਅਖਵਾਈਆ। ਸੋ ਸਭ ਨੂੰ ਕਰੇ ਆਜ਼ਾਦ, ਬੰਧਨ ਸ਼ਰਅ ਵਾਲੇ ਤੁੜਾਈਆ। ਨੇਤਰ ਰੋਵੇ ਪੰਜ ਵਕਤ ਦੀ ਨਮਾਜ਼, ਰਾਜ਼ ਆਪਣਾ ਰਹੀ ਸੁਣਾਈਆ। ਪਰਵਰਦਿਗਾਰ ਸਾਂਝਾ ਯਾਰ ਬਦਲ ਰਿਹਾ ਰਿਵਾਜ, ਰਵਾਦਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸ਼ਮਾਦਾਨ ਕਹਿਣ ਅਸੀਂ ਮਿਲ ਕੇ ਪਾਈਏ ਸ਼ੋਰ, ਸ਼ੋਰੋਗੁਲ ਨਾਲ ਦੁਹਾਈਆ। ਅਵਤਾਰ ਪੈਗ਼ੰਬਰ ਗੁਰੂਆਂ ਰਿਹਾ ਕੋਇ ਨਾ ਜ਼ੋਰ, ਜੋਰੂ ਜ਼ਰ ਹੋਏ ਨਾ ਕੋਇ ਸਹਾਈਆ। ਨਾਮ ਕਲਮੇ ਲੁੱਟ ਕੇ ਲੈ ਗਿਆ ਕਲਜੁਗ ਚੋਰ, ਚੋਰੀ ਯਾਰੀ ਆਪਣਾ ਸੰਗ ਬਣਾਈਆ। ਚਾਰੋਂ ਕੁੰਟ ਹੋਇਆ ਅੰਧੇਰਾ ਘੋਰ, ਅੰਧ ਅਗਿਆਨ ਸਕੇ ਨਾ ਕੋਇ ਗਵਾਈਆ। ਭਰਮ ਮਿਟੇ ਨਾ ਮੋਰ ਤੋਰ, ਤੁਰੀਆ ਤੋਂ ਪਰੇ ਕਰੇ ਨਾ ਕੋਇ ਪੜ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਸੁੱਤੇ ਵਿਚ ਮੜ੍ਹੀਆਂ ਗੋਰ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਈਆ। ਸਤਿ ਧਰਮ ਦੀ ਕਟੀ ਡੋਰ, ਟੁੱਟੀ ਗੰਢ ਨਾ ਕੋਇ ਪਵਾਈਆ। ਤੀਰਥ ਅੱਠ ਸੱਠ ਤਲਾਬ ਬਣੇ ਜੌਹੜ, ਸਰੋਵਰ ਸਰ ਨਾ ਕੋਇ ਵਡਿਆਈਆ। ਆਤਮ ਪਰਮਾਤਮ ਪ੍ਰੀਤੀ ਨਿਭੇ ਕਿਸੇ ਨਾ ਤੋੜ, ਅਧਵਾਟੇ ਬੈਠੀ ਖ਼ਲਕ ਖ਼ੁਦਾਈਆ। ਜੁਗ ਜਨਮ ਦੇ ਵਿਛੜਿਆਂ ਸਕੇ ਕੋਇ ਨਾ ਜੋੜ, ਧੁਰ ਦਾ ਸੰਗ ਨਾ ਕੋਇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਤੇਰੀ ਲੋੜ, ਲੋੜੀਂਦੇ ਸੱਜਣ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਦੀਪਕ ਕਹਿਣ ਪ੍ਰਭ ਤੇਰਾ ਨਾਮ ਦੁਹਾਈ, ਦਰੋਹੀ ਦਰੋਹੀ ਰਹੇ ਸੁਣਾਈਆ। ਨੂਰ ਨਜ਼ਰ ਨਾ ਆਏ ਤੇਰਾ ਅਲਾਹੀ, ਅੱਲਾ ਅਲਾਹ ਤੇਰਾ ਦਰਸ ਕੋਇ ਨਾ ਪਾਈਆ। ਚਾਰ ਕੁੰਟ ਰਹੀ ਕੁਰਲਾਈ, ਦਹਿ ਦਿਸ਼ਾ ਕਾਇਆ ਕੁਰਹ ਸਮਝ ਨਾ ਕੋਇ ਜਣਾਈਆ। ਤੁਧ ਬਿਨ ਮਿਹਰਵਾਨ ਕਲਜੁਗ ਕੂੜੀ ਕਿਰਿਆ ਮੇਟੇ ਕੋਇ ਨਾ ਸ਼ਾਹੀ, ਹਕੂਮਤ ਹੱਕ ਨਾ ਕੋਇ ਸਮਝਾਈਆ। ਧੁਰ ਮੰਜ਼ਲ ਦਾ ਬਣੇ ਕੋਇ ਨਾ ਰਾਹੀ, ਰਹਿਬਰ ਮੇਲ ਨਾ ਕੋਇ ਕਰਾਈਆ। ਖ਼ੁਦਾ ਖ਼ੁਦ ਵੇਖ ਆਪਣੀ ਖ਼ੁਦਾਈ, ਖ਼ਾਲਕ ਖ਼ਲਕ ਮਖ਼ਲੂਕ ਅੱਖ ਉਠਾਈਆ। ਸਤਿ ਧਰਮ ਦਾ ਲੇਖਾ ਰਿਹਾ ਨਾ ਰਾਈ, ਰਹਿਮਤ ਹੱਕ ਨਾ ਕੋਇ ਕਮਾਈਆ। ਦੀਨ ਦੁਨੀ ਧਰਮ ਗਵਾਇਆ ਖਾ ਕੇ ਸੂਰ ਗਾਈ, ਜਨਮ ਵਿਚੋਂ ਜਨਮ ਨਾ ਕੋਇ ਬਦਲਾਈਆ। ਬਹੁੜੀ ਤੇਰੇ ਹੁਕਮ ਨਾਲ ਜਗਤ ਜਹਾਨ ਹੋਈ ਤਬਾਹੀ, ਤਬਕ ਸਬਕ ਸਕੇ ਨਾ ਕੋਇ ਜਣਾਈਆ। ਮਿਹਰਵਾਨ ਮਹਿਬੂਬ ਜਨ ਭਗਤਾਂ ਹੋਈਂ ਸਹਾਈ, ਸਹਾਇਕ ਹੋ ਕੇ ਨਾਇਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਤੇਰਾ ਜਲਵਾ ਨੂਰ ਅਲਾਹੀ, ਆਲਮੀਨ ਤੇਰੀ ਵਡਿਆਈਆ। ਤੂੰ ਬਖ਼ਸ਼ੀਂ ਪਾਪੀ ਪਤਿਤ ਗੁਨਾਹੀ, ਗਹਿਰ ਗੰਭੀਰ ਹੋਣਾ ਸਹਾਈਆ। ਸਚ ਦੀ ਨਿਰਮਲ ਜੋਤ ਜਗਾਈਂ, ਜੋਤੀ ਜਾਤਾ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਖ਼ਾਲਕ ਇਕ ਅਖਵਾਈਂ, ਅੱਖਰਾਂ ਤੋਂ ਬਾਹਰ ਆਪਣੀ ਦੱਸਣੀ ਸਿਫ਼ਤ ਸਾਲਾਹੀਆ।

❋

❋

੨੩ ਚੇਤ ਸ਼ਹਿਨਸ਼ਾਹੀ ਸੰਮਤ ੭ ਸੇਵਾ ਸਿੰਘ ਦੇ ਨਵਿਤ ਗੁੜਾਗਾਉਂ ਸ਼ਹਿਰ

ਦੀਪਕ ਕਹਿਣ ਪ੍ਰਭ ਜੋਤੀ ਦੀਪਕ ਜਗਿਆ ਦੀਆ, ਆਤਮ ਬ੍ਰਹਮ ਨੂਰ ਇਲਾਹੀਆ। ਭਾਗ ਲੱਗਾ ਸਾਢੇ ਤਿੰਨ ਹੱਥ ਕਾਇਆ ਸੀਂਆ, ਸੀਆ ਪਤਿ ਰਾਮ ਵੇਖ ਵਖਾਈਆ। ਧਰਮ ਧਾਰ ਦੀ ਸਾਚੀ ਤਕੀ ਨੀਆ, ਨੀਂਹ ਲੋਕਮਾਤ ਵਖਾਈਆ। ਪੂਰਬ ਜਨਮ ਬੀਜ ਜੋ ਬੀਆ, ਕਰਮ ਕਰਮ ਨਾਲ ਸਮਝਾਈਆ। ਸਤਿਗੁਰ ਸਾਚਾ ਸਚ ਦਾ ਕਰੇ ਆਪ ਹੀਆ, ਹਰਿ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਦ੍ਰਿੜਾਈਆ। ਦੀਪਕ ਕਹਿਣ ਸਾਡੇ ਅੰਤਰ ਹੋਇਆ ਪ੍ਰਕਾਸ਼, ਬਿਨ ਸੰਝ ਸਵੇਰ ਜਣਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਪਰਦਾ ਲਾਹਵੇ ਸਾਖਿਆਤ, ਓਹਲਾ ਰਹਿਣ ਕੋਇ ਨਾ ਪਾਈਆ। ਗੋਬਿੰਦ ਸੂਰਾ ਖੋਲ੍ਹੇ ਤਾਕ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪੂਰਬ ਜਨਮ ਦਾ ਵੇਖੇ ਸਾਕ, ਸਗਲਾ ਸੰਗੀ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਆਪਣੇ ਨਾਲ ਰਖਾਈਆ। ਦੀਪਕ ਕਹਿਣ ਸਾਡੇ ਅੰਤਰ ਹੋਇਆ ਗਿਆਨ, ਅਗਿਆਨ ਰਿਹਾ ਨਾ ਰਾਈਆ। ਕਿਰਪਾ ਕੀਤੀ ਸ੍ਰੀ ਭਗਵਾਨ, ਭਗਵਨ ਦਇਆ ਕਮਾਈਆ। ਦਇਆ ਸਿੰਘ ਦਾ ਬਿਆਨ, ਗੁਰਮੁਖ ਗੁਰਮੁਖ ਨਾਲ ਵਡਿਆਈਆ। ਜਿਸ ਠਠਿਆਰ ਤੋਂ ਲਈ ਸੀ ਕਿਰਪਾਨ, ਕਿਰਪਾ ਗੋਬਿੰਦ ਨਾਲ ਫੜਾਈਆ। ਉਸ ਦਾ ਬੱਚਾ ਇਕ ਅੰਜਾਣ, ਚੌਦਾਂ ਮਾਸ ਸੋਭਾ ਪਾਈਆ। ਉਸ ਬਚਨ ਕੀਤਾ ਮਹਾਨ, ਸਹਿਜ ਨਾਲ ਸੁਣਾਈਆ। ਮੈਨੂੰ ਮੇਲ ਮੇਰਾ ਭਗਵਾਨ, ਜਿਸ ਜਨਮ ਦਿਤਾ ਘਰ ਪਿਤਾ ਮਾਈਆ। ਦਇਆ ਸਿੰਘ ਹੱਸ ਕੇ ਕਿਹਾ ਆਹ ਵੇਖ ਨੌਜਵਾਨ, ਗੋਬਿੰਦ ਸੂਰਾ ਸੱਚਾ ਮਾਹੀਆ। ਉਸ ਕਿਹਾ ਇਸ ਦਾ ਮਾਲਕ ਕੌਣ ਜਹਾਨ, ਮੈਨੂੰ ਦੇ ਦ੍ਰਿੜਾਈਆ। ਗੋਬਿੰਦ ਤੱਕਿਆ ਨਾਲ ਧਿਆਨ, ਨੈਣ ਨੈਣ ਵਿਚੋਂ ਬਦਲਾਈਆ। ਸ਼ਬਦੀ ਹੱਸ ਕੇ ਕੀਤਾ ਫ਼ਰਮਾਨ, ਸੰਦੇਸ਼ਾ ਇਕ ਫ਼ਰਮਾਈਆ। ਹੁਣ ਯੁੱਧ ਹੋਣਾ ਘਮਸਾਨ, ਘੁੰਮਣ ਘੇਰੀ ਵਿਚ ਲੋਕਾਈਆ। ਜਿਸ ਵੇਲੇ ਨਿਰਗੁਣ ਰੂਪ ਧਰੇ ਵਿਚ ਜਹਾਨ, ਸਰਗੁਣ ਮੇਲਾ ਮੇਲਾਂ ਸਹਿਜ ਸੁਭਾਈਆ। ਪੁਰਖ ਅਕਾਲ ਤੇਰੀ ਕਰੇ ਪਹਿਚਾਨ, ਬੇਪਹਿਚਾਨ ਧਿਆਨ ਲਗਾਈਆ। ਦਇਆ ਸਿੰਘ ਹੱਸ ਕੇ ਕਿਹਾ ਉਸ ਵੇਲੇ ਮੈਂ ਕਿੱਥੇ ਵੇਖਾਂ ਆਣ, ਭੇਵ ਦੇਣਾ ਦ੍ਰਿੜਾਈਆ। ਮੇਰਾ ਜਿਸਮ ਨਹੀਂ ਰਹਿਣਾ ਇਨਸਾਨ, ਤਤਾਂ ਵਾਲੀ ਨਾ ਵੰਡ ਵੰਡਾਈਆ। ਗੋਬਿੰਦ ਕਿਹਾ ਤੇਰਾ ਗ੍ਰਹਿ ਹੋਵੇ ਪਰਵਾਨ, ਪਰਵਾਨਾ ਧਰਮ ਧਾਰ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਕਮਾਈਆ। ਗੋਬਿੰਦ ਕਿਹਾ ਹੋਵੇ ਵਕਤ ਸੁਹਾਵਾ, ਸੋਹਣੀ ਰੁਤ ਵਡਿਆਈਆ। ਸ਼ਬਦੀ ਸਤਿਗੁਰ ਬੰਨ੍ਹੇ ਦਾਅਵਾ, ਦਾਅਵੇ ਨਾਲ ਦੇਵੇ ਮਿਲਾਈਆ। ਜਿਸ ਵੇਲੇ ਪ੍ਰਭ ਸਿੰਘਾਸਣ ਦਾ ਉਲਟਾ ਹੋਇਆ ਪਾਵਾ, ਸਿੱਧਾ ਪੁੱਠਾ ਕਰ ਵਖਾਈਆ। ਅਮੀਰ ਗ਼ਰੀਬਾਂ ਕਰੇ ਸਾਵਾਂ, ਵੰਡ ਇਕੋ ਰੰਗ ਰੰਗਾਈਆ। ਗੁਰਮੁਖਾਂ ਆਪਣੇ ਘਰ ਲਾਵੇ ਨਾਂਵਾਂ, ਨਾਉਂ ਨਿਰੰਕਾਰਾ ਆਪ ਹੋ ਆਈਆ। ਬੱਚੇ ਦਾ ਲੇਖਾ ਪੂਰਾ ਕਰੇ ਨਾਲ ਚਾਵਾਂ, ਚਾਓ ਘਨੇਰਾ ਇਕ ਦਰਸਾਈਆ। ਮੈਂ ਸ਼ਬਦੀ ਧਾਰ ਨਾਲ ਜਾਵਾਂ, ਜੋਤੀ ਆਪਣਾ ਮੇਲ ਮਿਲਾਈਆ। ਸੰਬਲ ਸੁਹਾ ਕੇ ਸਚ ਗਰਾਵਾਂ, ਦਰ ਠਾਂਡਾ ਇਕ ਰਖਾਈਆ। ਲਹਿਣਾ ਦੇਣਾ ਪੂਰਾ ਕਰਾਵਾਂ, ਦਇਆ ਸਿੰਘ ਗ੍ਰਹਿ ਦਿਆਂ ਵਡਿਆਈਆ। ਬਾਲ ਅਵਸਥਾ ਲੇਖੇ ਪਾਵਾਂ, ਬਾਲੀ ਬੁਧ ਨਾਲ ਰਲਾਈਆ। ਜਨਮ ਕਰਮ ਦਾ ਰਹੇ ਕੋਇ ਨਾ ਹਾਵਾ,

❋

❋

ਹਉਮੇ ਰੋਗ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਬਚਨ ਸੁਣ ਕੇ ਬਾਲੀ ਬਾਲਾ ਮੰਨਿਆ, ਅੰਤਰ ਅੰਤਰ ਕਰ ਧਿਆਨ। ਗੋਬਿੰਦ ਹੱਸ ਕੇ ਕਿਹਾ ਤੇਰਾ ਜਨਮ ਹੋਣਾ ਫੇਰ ਕੰਨਿਆ, ਕਿਰਪਾ ਕਰੇ ਸ੍ਰੀ ਭਗਵਾਨ। ਫੇਰ ਤੇਰੇ ਮਾਤ ਪਿਤਾ ਦਾ ਬੇੜਾ ਜਾਣਾ ਬੰਨ੍ਹਿਆ, ਅੱਗੇ ਮਿਲੇ ਅਗੰਮਾ ਦਾਨ। ਨੂਰ ਪ੍ਰਕਾਸ਼ ਚੜ੍ਹੇ ਚੰਨਿਆ, ਜੋਤੀ ਚਮਕੇ ਸਾਚਾ ਭਾਨ। ਜਿਸ ਕਾਰਨ ਸਾਹਿਬ ਸਵਾਮੀ ਆਵੇ ਭੰਨਿਆ, ਲੇਖਾ ਪਿਛਲਾ ਲਏ ਪਹਿਚਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸਾਚਾ ਹੋ ਮਿਹਰਵਾਨ। ਧਰਮ ਧਾਰ ਦੀ ਕੰਨਿਆ ਦਵਿੰਦਰ ਨਾਮ ਨਾਮਾ, ਗੋਬਿੰਦ ਵਡ ਵਡਿਆਈਆ। ਸ਼ਬਦੀ ਸ਼ਬਦ ਪੈਗ਼ਾਮਾ, ਸੰਦੇਸ਼ਾ ਅਗੰਮ ਅਥਾਹੀਆ। ਕਪੂਰ ਸਿੰਘ ਪੂਰਾ ਹੋਵੇ ਕਾਮਾ, ਅੱਗੇ ਮਿਲੇ ਵਡਿਆਈਆ। ਸੇਵਾ ਸਿੰਘ ਮਿਲਿਆ ਮਾਣਾ, ਮਾਣ ਮਾਣ ਵਿਚੋਂ ਵਡਿਆਈਆ। ਬਿਸ਼ਨ ਸਿੰਘ ਦਾ ਰਿਹਾ ਨਾ ਤਤ ਨਿਸ਼ਾਨਾ, ਦਇਆ ਸਿੰਘ ਦਾ ਲੇਖਾ ਪੂਰ ਕਰਾਈਆ। ਪੁੱਠਾ ਸਿੰਘਾਸਣ ਡਾਹ ਸ੍ਰੀ ਭਗਵਾਨਾ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਦਾ ਅੰਤਰਜਾਮਾ, ਅੰਤਸ਼ਕਰਨ ਸਭ ਦਾ ਲੇਖੇ ਪਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੭ ਹਰਬੰਸ ਸਿੰਘ ਦੇ ਗ੍ਰਹਿ ਗੁੜਗਾਉਂ ਸ਼ਹਿਰ

ਦੀਪਕ ਕਹਿਣ ਪ੍ਰਭ ਮੇਟ ਅੰਧੇਰਾ ਅੰਧ, ਜਨ ਭਗਤਾਂ ਅੰਤਰ ਕਰ ਰੁਸ਼ਨਾਈਆ। ਜੋਤੀ ਨੂਰ ਚਮਕਾ ਚੰਦ, ਬਿਨ ਸੂਰੀਆ ਚੰਦ ਕਰ ਰੁਸ਼ਨਾਈਆ। ਆਤਮ ਪਰਮਾਤਮ ਦੇ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਭੇਵ ਖੁਲ੍ਹਾ ਦੇ ਬ੍ਰਹਮ ਹੰ, ਪਰਦਾ ਓਹਲਾ ਰਹੇ ਨਾ ਰਾਈਆ। ਹਰਖ਼ ਸੋਗ ਮਿਟਾ ਦੇ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਭਾਗ ਲਗਾ ਦੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਮਮਤਾ ਮੋਹ ਕੂੜ ਮਿਟਾ ਤਮ, ਤ੍ਰਿਸਨਾ ਤ੍ਰਿਖਾ ਦੇਣੀ ਗਵਾਈਆ। ਨਾਮ ਨਿਧਾਨ ਸੁਣਾਉਣਾ ਬਿਨ ਕੰਨ, ਸ਼ਬਦ ਅਨਾਦੀ ਨਾਦ ਪਰਗਟਾਈਆ। ਮਾਨਸ ਜਨਮ ਬੇੜਾ ਦੇਣਾ ਬੰਨ੍ਹ, ਬੰਨ੍ਹਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗ੍ਰਹਿ ਤੇਰੇ ਸੀਸ ਨਿਵਾਈਆ। ਦੀਪਕ ਕਹਿਣ ਪ੍ਰਭ ਮੇਟ ਅੰਧੇਰੀ ਰੈਣ, ਅਨਦਿਨ ਆਪਣੀ ਦਇਆ ਕਮਾਈਆ। ਜਨ ਭਗਤਾਂ ਬਖ਼ਸ਼ ਆਪਣਾ ਨਿਜ ਨੈਣ, ਦਿਬ ਨੇਤਰ ਕਰ ਰੁਸ਼ਨਾਈਆ। ਨਿਰਗੁਣ ਬਣ ਸਾਕ ਸੈਣ, ਸਰਗੁਣ ਸੱਜਣ ਇਕ ਅਖਵਾਈਆ। ਸੰਤ ਸੁਹੇਲਾ ਰਹੇ ਨਾ ਕੋਇ ਤ੍ਰਫ਼ੈਨ, ਤ੍ਰੈਗੁਣ ਮਾਇਆ ਡੇਰਾ ਢਾਈਆ। ਸਾਰੇ ਤੇਰਾ ਨਾਮ ਨਿਧਾਨਾ ਲੈਣ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਿਫ਼ਤ ਵਡਿਆਈ ਤੇਰੀ ਕਹਿਣ, ਸਾਹ ਸਾਹ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ, ਵਰ, ਸਚ ਦੇ ਮਾਲਕ ਹੋਣਾ ਸਹਾਈਆ। ਦੀਪਕ ਕਹਿਣ ਪ੍ਰਭ ਅੰਤਰ ਕਰਦੇ ਆਪਣੀ ਕਿਰਪਾ, ਕਿਰਪਾਲ ਦਿਆਲ ਦਇਆ ਕਮਾਈਆ। ਜਨ ਭਗਤਾਂ ਕਲਜੁਗ ਪੋਹ ਨਾ ਸਕੇ ਬਿਪਤਾ, ਵਿਪਰੀਤ ਦਾ ਲੇਖਾ ਦੇਣਾ ਮੁਕਾਈਆ। ਸਭ ਨੂੰ ਇਸ਼ਟ ਜਣਾ ਦੇ ਇਕ ਦਾ, ਏਕੰਕਾਰ ਹੋ ਸਹਾਈਆ। ਚਾਰ ਵਰਨ ਰੂਪ ਬਣਾ ਸਿੱਖ ਦਾ, ਸ਼ੱਤਰੀ ਬ੍ਰਾਹਮਣ

❋

❋

ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਸ਼ਬਦੀ ਧਾਰ ਤੇਰੀ ਮਹਿੰਮਾ ਹੋਵੇ ਲਿਖਦਾ, ਲੇਖ ਕਾਤਬ ਤੇਰੇ ਹੱਥ ਵਡਿਆਈਆ। ਲਹਿਣਾ ਦੇਣਾ ਪੂਰਾ ਕਰਦੇ ਅਵਤਾਰ ਪੈਗ਼ੰਬਰ ਗੁਰੂ ਭਵਿਖ ਦਾ, ਪੋਸ਼ੀਨਗੋਈਆਂ ਜੋ ਪੇਸ਼ਤਰ ਤੇਰੀਆਂ ਗਏ ਸੁਣਾਈਆ। ਤੇਰਾ ਖੇਲ ਆਦਿ ਜੁਗਾਦਿ ਨਿਤ ਦਾ, ਜੁਗ ਜੁਗ ਆਪਣਾ ਵੇਸ ਵਟਾਈਆ। ਅੰਤ ਲੇਖਾ ਵੇਖ ਮਿੱਤ ਦਾ, ਮਿੱਤਰ ਪਿਆਰੇ ਆਪਣੀ ਦਇਆ ਕਮਾਈਆ। ਤੇਰਾ ਰੂਪ ਅਨੂਪ ਧੁਰਦਰਗਾਹੀ ਪਿਤ ਦਾ, ਪਤਿਪਰਮੇਸ਼ਵਰ ਇਕ ਅਖਵਾਈਆ। ਦੋ ਜਹਾਨ ਨੌਜਵਾਨ ਨਿਰਗੁਣ ਧਾਰ ਸਰਗੁਣ ਤੇਰਾ ਰੂਪ ਦਿਸਦਾ, ਦੂਸਰ ਨਜ਼ਰ ਕੋਇ ਨਾ ਆਈਆ। ਮਨ ਵਿਕਾਰ ਪਵਿਤਰ ਕਰ ਦੇ ਭਰਿਆ ਵਿਸ ਦਾ, ਅੰਮ੍ਰਿਤ ਰਸ ਬਿਨ ਰਸਨਾ ਦੇ ਚਖਾਈਆ। ਇਕੋ ਜੈਕਾਰਾ ਹੋਵੇ ਨੌ ਖੰਡ ਤੇਰੇ ਜਸ ਦਾ, ਸਿਫ਼ਤਾਂ ਵਿਚ ਗਾਏ ਖ਼ਲਕ ਖ਼ੁਦਾਈਆ। ਤੇਰਾ ਮੇਲ ਹੋਵੇ ਅਗੰਮੀ ਅੱਖ ਦਾ, ਲੋਚਨ ਇਕੋ ਇਕ ਵਡਿਆਈਆ। ਦਰਸ਼ਨ ਦੇਣਾ ਰੂਪ ਧਾਰ ਸਤਿਗੁਰ ਪ੍ਰੱਤਖ ਦਾ, ਸਾਖਿਆਤ ਹੋ ਕੇ ਨਜ਼ਰੀ ਆਈਆ। ਜਨ ਭਗਤਾਂ ਵਿਛੋੜਾ ਰਹਿਣ ਨਹੀਂ ਦੇਣਾ ਵੱਖ ਦਾ, ਆਤਮ ਪਰਮਾਤਮ ਪਰਮਾਤਮ ਆਤਮ ਮੇਲਣਾ ਸਹਿਜ ਸੁਭਾਈਆ। ਤੇਰੀ ਸਰਨ ਸਰਨਾਈ ਜਗਤ ਜਹਾਨ ਹੋਵੇ ਢੱਠਦਾ, ਟਿੱਕਾ ਧੂੜੀ ਖ਼ਾਕ ਰਮਾਈਆ। ਤੂੰ ਮਾਲਕ ਘਟ ਘਟ ਦਾ, ਲੱਖ ਚੁਰਾਸੀ ਰਿਹਾ ਸਮਾਈਆ। ਇਕੋ ਖੇਲ ਖਿਲਾ ਦੇ ਬ੍ਰਹਮ ਮਤ ਦਾ, ਮਨ ਮਤ ਦੂਰ ਕਰਾਈਆ। ਦੀਨ ਮਜ਼੍ਹਬ ਪਿਆਸਾ ਰਹੇ ਨਾ ਮਾਨਸ ਰੱਤ ਦਾ, ਸ਼ਰਅ ਦੀ ਛੁਰੀ ਕਾਤਲ ਮਕਤੂਲ ਦਾ ਰੂਪ ਨਾ ਕੋਇ ਜਣਾਈਆ। ਤੇਰਾ ਨਾਮ ਦੋ ਜਹਾਨ ਆਤਮ ਪਰਮਾਤਮ ਹੋਵੇ ਰਟਦਾ, ਰੱਟਾ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਜੋਤੀ ਨੂਰ ਪ੍ਰਕਾਸ਼ ਹੋਵੇ ਲਟ ਲਟ ਦਾ, ਜਗਤ ਜਹਾਨ ਅੰਧ ਅੰਧੇਰ ਦੇਣਾ ਮਿਟਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੭ ਅਵਤਾਰ ਸਿੰਘ, ਗੁਰਦਿਤ ਸਿੰਘ, ਕਿਰਪਾ ਸਿੰਘ, ਮਹਿਲ ਸਿੰਘ, ਗੁਰਬਚਨ ਸਿੰਘ, ਸਤਵੰਤ ਕੌਰ, ਬਸੰਤ ਕੌਰ ਸੁਖਦੇਵ ਸਿੰਘ, ਮੋਹਣ ਸਿੰਘ ਕਾਦੀਆਂ, ਅੰਮ੍ਰਿਤ ਕੌਰ ਲਖਨਊ, ਜੁਗਿੰਦਰ ਕੌਰ ਲਖਨਊ, ਕਾਨਪੁਰ ਸ਼ਹਿਰ

ਦੀਪਕ ਕਹਿਣ ਪ੍ਰਭ ਜਨ ਭਗਤਾਂ ਬੁੱਧੀ ਕਰ ਬਿਬੇਕ, ਦੁਰਮਤ ਮੈਲ ਅੰਤਰ ਨਿਰੰਤਰ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਬਖ਼ਸ਼ ਆਪਣੀ ਟੇਕ, ਪਰਵਰਦਿਗਾਰ ਸਾਂਝੇ ਯਾਰ ਤੇਰੀ ਇਕ ਸਰਨਾਈਆ। ਤ੍ਰੈਗੁਣ ਮਾਇਆ ਪੰਜ ਤਤ ਲੱਗੇ ਨਾ ਸੇਕ, ਅਗਨੀ ਅੱਗ ਨਾ ਕੋਇ ਤਪਾਈਆ। ਜਨਮ ਕਰਮ ਦੀ ਨਿਹਕਰਮੀ ਬਦਲ ਦੇ ਰੇਖ, ਰਿਖੀਕੇਸ਼ ਗਵਰਧਨ ਧਾਰ ਤੇਰਾ ਰੰਗ ਰੰਗਾਈਆ। ਕਿਰਪਾ ਨਿਧਾਨ ਨੌਜਵਾਨ ਸ਼ਬਦ ਅਗੰਮੀ ਦੇ ਸੰਦੇਸ਼, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਨਾਮ ਦ੍ਰਿੜਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਨਿਰਗੁਣ ਦੱਸ ਆਪਣਾ ਭੇਖ, ਮਰਦ ਮਰਦਾਨੇ ਪੜਦਾ ਦੇ ਚੁਕਾਈਆ। ਤੂੰ ਆਦਿ ਅੰਤ ਦਾ ਮਾਲਕ ਏਕ, ਏਕੰਕਾਰ ਤੇਰੇ ਹੱਥ ਵਡਿਆਈਆ। ਸ਼ਾਹੋ ਭੂਪ ਸ਼ਹਿਨਸ਼ਾਹ ਨਰ ਨਰੇਸ਼, ਨਰ ਨਰਾਇਣ ਤੇਰੀ ਓਟ ਤਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਕਰ ਹੇਤ, ਹਿਤਕਾਰੀ ਹੋ ਕੇ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ

❋

❋

ਨਿਵਾਸੀ ਪੁਰਖ ਅਬਿਨਾਸ਼ੀ ਪਰਦਾ ਪਰਦੇ ਵਿਚੋਂ ਚੁਕਾਈਆ। ਦੀਪਕ ਕਹਿਣ ਪ੍ਰਭ ਜਨ ਭਗਤਾਂ ਖੋਲ੍ਹ ਅਗੰਮੀ ਅੱਖ, ਬਿਨ ਅੱਖਰਾਂ ਕਰ ਪੜ੍ਹਾਈਆ। ਤੇਰਾ ਸਤਿ ਸਰੂਪ ਤਕਣ ਪ੍ਰਤਖ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਆਪਣੇ ਲੇਖੇ ਲਾਈਆ। ਤੂੰ ਸਰਬ ਕਲਾ ਸਮਰਥ, ਸਮਰਥ ਤੇਰੇ ਹੱਥ ਵਡਿਆਈਆ। ਜੋ ਸਰਨ ਸਰਨਾਈ ਤੇਰੀ ਜਾਏ ਢੱਠ, ਧੂੜੀ ਮਸਤਕ ਖ਼ਾਕ ਰਮਾਈਆ। ਉਸ ਦੇ ਭਾਗ ਲਗਾਉਣਾ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣੇ ਰੰਗ ਰੰਗਾਈਆ। ਘਰ ਮੰਦਰ ਲੇਖਾ ਵਖਾਉਣਾ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਚ ਸਰੋਵਰ ਦੇਣਾ ਨੁਹਾਈਆ। ਹੱਕ ਹਕੀਕੀ ਕਾਅਬਾ ਮਹਿਬੂਬ ਮੁਹੱਬਤ ਵਾਲਾ ਤੇਰਾ ਹੋਵੇ ਮੱਠ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਦਵਾਰਾ ਏਕੰਕਾਰਾ ਅਗੰਮਾ ਇਕੋ ਵਖਾਉਣਾ ਹੱਟ, ਜਿਥੇ ਬਿਨਾ ਭਗਤਾਂ ਵਣਜਾਰਾ ਨਜ਼ਰ ਕੋਇ ਨਾ ਆਈਆ। ਸ਼ਬਦ ਅਗੰਮੀ ਸੁਰਤ ਸਵਾਣੀ ਮਾਰ ਸੱਟ, ਸੋਈ ਆਤਮ ਪਰਮਾਤਮ ਆਪਣੇ ਨਾਲ ਮਿਲਾਈਆ। ਕੂੜ ਕੁਕਰਮ ਦਾ ਲੇਖਾ ਦੇਣਾ ਕਟ, ਕਟਾਕਸ਼ ਵਿਚ ਇਕੋ ਤੀਰ ਅਣਿਆਲਾ ਦੇਣਾ ਚਲਾਈਆ। ਔਹ ਵੇਖ ਕਲਜੁਗ ਨਵ ਨੌ ਚਾਰ ਰਿਹਾ ਨੱਠ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਬਿਨ ਹੱਥਾਂ ਤੇਰੇ ਅੱਗੇ ਜੋੜੇ ਹੱਥ, ਨਿਉਂ ਨਿਉਂ ਲਾਗੇ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਦਰ ਤੇਰੇ ਮੰਗ ਮੰਗਾਈਆ। ਦੀਪਕ ਕਹਿਣ ਪ੍ਰਭੂ ਤੇਰਾ ਕਲਜੁਗ ਸੂਰਬੀਰ ਸੁਲਤਾਨਾ, ... ... ... ... ... ... ... ਬੇਪਰਵਾਹੀਆ। ਜਿਸ ਨੇ ਬਦਲ ਦਿਤਾ ਜਮਾਨਾ, ਜ਼ਿਮੀਂ ਜ਼ਮਾਂ ਰਹੇ ਕੁਰਲਾਈਆ। ਫਿਰੀ ਦਰੋਹੀ ਉਤੇ ਅਸਮਾਨਾਂ, ਪੈਗ਼ੰਬਰ ਵੇਖਣ ਨੈਣ ਉਠਾਈਆ। ਜਹਾਲਤ ਹੋਈ ਵਿਚ ਜਹਾਨਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸ਼ਬਦ ਸੁਣੇ ਨਾ ਕੋਇ ਤਰਾਨਾ, ਤੁਰੀਆ ਪਦ ਨਾ ਕੋਇ ਸਮਾਈਆ। ਮਨ ਮਨੂਆ ਹੋਇਆ ਸ਼ੈਤਾਨਾ, ਸ਼ਰਅ ਸ਼ਰਅ ਨਾਲ ਟਕਰਾਈਆ। ਸੰਤ ਸੁਹੇਲਾ ਸੂਰਬੀਰ ਰਿਹਾ ਨਾ ਕੋਇ ਵਿਚ ਜਹਾਨਾ, ਭਗਤ ਭਗਵਾਨ ਮਿਲਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਹੈਰਾਨਾ, ਹੈਰਤ ਵਿਚ ਸਾਰੇ ਦੇਣ ਦੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਨਜ਼ਰ ਨਾ ਆਏ ਸਤਿ ਧਰਮ ਦਾ ਨਿਸ਼ਾਨਾ, ਕੂੜ ਡੰਕ ਰਾਉ ਰੰਕ ਸਭ ਦੇ ਉਤੇ ਰਿਹਾ ਵਜਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਭੁੱਲਿਆ ਸਭ ਨੂੰ ਗਾਣਾ, ਗਾਵਤ ਗਾ ਗਾ ਸ਼ੁਕਰ ਨਾ ਕੋਇ ਮਨਾਈਆ। ਦੀਪਕ ਕਹਿਣ ਅਸੀਂ ਵੇਖ ਹੋਏ ਪਰੇਸ਼ਾਨਾ, ਪਸ਼ਚਾਤਾਪ ਵਿਚ ਦਈਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਵੇਖੋ ਖੇਲ ਦੀਪਕ ਜੋਤੀ ਜਾਤੇ, ਹਰਿ ਕਰਤਾ ਆਪ ਕਰਾਈਆ। ਜਿਸ ਨੇ ਕਲਜੁਗ ਵੇਖਣੇ ਖੇਲ ਤਮਾਸ਼ੇ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਮੰਡਲ ਮੰਡਪ ਤਕਣੀ ਰਾਸੇ, ਗੋਪੀ ਕਾਹਨ ਪੜਦਾ ਆਪ ਉਠਾਈਆ। ਕਲਜੁਗ ਵੇਖੇ ਅੰਧੇਰੀ ਰਾਤੇ, ਸਦੀ ਚੌਧਵੀਂ ਧਿਆਨ ਰਖਾਈਆ। ਜੋ ਕੁਝ ਵਰਤਣਾ ਵਿਚ ਲੋਕਮਾਤੇ, ਮਾਤਰ ਭੂਮੀ ਸਭ ਦੀ ਦਏ ਗਵਾਹੀਆ। ਅੰਤਮ ਚੀਥੜ ਸਭ ਦੇ ਹੋਣੇ ਪਾਟੇ, ਓਢਣ ਸੀਸ ਨਾ ਕੋਇ ਟਿਕਾਈਆ। ਕਰਮ ਧਰਮ ਦੇ ਸਭ ਨੂੰ ਆਉਣੇ ਘਾਟੇ, ਜਨਮ ਵਿਚੋਂ ਜਨਮ ਨਾ ਕੋਇ ਬਦਲਾਈਆ। ਸਭ ਦੀ ਮੁਕਣੀ ਅੰਤਮ ਵਾਟੇ, ਪਾਂਧੀਆਂ ਪੰਧ ਵਿਚ ਭਵਾਈਆ। ਬਿਸਤਰ ਸੁਖ ਸੇਜ ਮਿਲੇ ਕਿਸੇ ਨਾ ਖਾਟੇ, ਖਟੀਆ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਦੀਪਕ ਕਹਿਣ ਪ੍ਰਭੂ ਤੇਰਾ ਖੇਲ ਹੋਣਾ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੂੰ ਮਾਲਕ ਸਾਹਿਬ ਸਭ ਦਾ ਪਿਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਕਿਰਪਾ ਕਰ ਏਕੰਕਾਰ ਇਕ, ਇਕ ਇਕੱਲੇ ਵਾਹਿਦ ਨੂਰ ਇਲਾਹੀਆ। ਜਨ ਭਗਤ ਸੁਹੇਲੇ ਸਚ ਦਵਾਰ ਬਣਾ ਆਪਣੇ ਸਿਖ, ਸਿਖਿਆ ਸਚ ਨਾਮ ਦ੍ਰਿੜਾਈਆ। ਸਭ ਦਾ ਬਦਲ ਦੇ ਭਵਿਖ, ਭਵਿਸ਼ ਆਪਣੇ ਨਾਲ ਮਿਲਾਈਆ। ਆਤਮ ਪਰਮਾਤਮ ਕਰ ਹਿਤ, ਹਿਤਕਾਰੀ ਹੋ ਕੇ ਖੋਜ ਖੁਜਾਈਆ। ਤੇਰਾ ਖੇਲ ਨਿਤ ਨਵਿਤ, ਨਿਰਗੁਣ ਸਰਗੁਣ ਵੇਸ ਵਟਾਈਆ। ਕਲਜੁਗ ਅੰਤ ਲਹਿਣਾ ਦੇਣਾ ਆਪ ਨਜਿੱਠ, ਦੂਸਰ ਹੱਥ ਨਾ ਕੋਇ ਫੜਾਈਆ। ਝਗੜਾ ਮੁਕਾ ਦੇ ਪੱਥਰ ਇੱਟ, ਏਕਾ ਇਸ਼ਟ ਦੇ ਸਮਝਾਈਆ। ਮੰਜ਼ਲ ਰਹੇ ਨਾ ਸਵਾ ਗਿਠ, ਮੇਰੂਡੰਡ ਦਾ ਡੇਰਾ ਢਾਹੀਆ। ਫਿਰਨਾ ਪਏ ਨਾ ਤ੍ਰੈਕੁਟੀ ਵਿਚ, ਈੜਾ ਪਿੰਗਲ ਸੁਖਮਨ ਪੰਧ ਨਾ ਕੋਇ ਜਣਾਈਆ। ਮਨ ਕਲਪਣਾ ਦੇ ਜਿੱਤ, ਸ਼ਬਦੀ ਸ਼ਬਦ ਸ਼ਬਦ ਕਰ ਸ਼ਨਵਾਈਆ। ਤੇਰਿਆਂ ਭਗਤਾਂ ਤੇਰਾ ਦਰਸ਼ਨ ਹੋਵੇ ਨਿਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਕਹੇ ਮੈਂ ਦਇਆ ਕਮਾਵਾਂਗਾ। ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਸ਼ਬਦੀ ਸ਼ਬਦ ਡੰਕ ਵਜਾਵਾਂਗਾ। ਪੁਰੀਆਂ ਲੋਆਂ ਖੋਜ ਖੁਜਾਵਾਂਗਾ। ਬ੍ਰਹਿਮੰਡਾਂ ਖੰਡਾਂ ਪੜਦਾ ਲਾਹਵਾਂਗਾ। ਜੇਰਜ ਅੰਡਾਂ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਮੇਲ ਮਿਲਾਵਾਂਗਾ। ਸਚ ਮੇਲ ਮਿਲਾਵਾਂਗਾ। ਦੀਨ ਦਿਆਲ ਹੋ ਕੇ ਦਇਆ ਕਮਾਵਾਂਗਾ। ਲੱਖ ਚੁਰਾਸੀ ਖੋਜ ਖੁਜਾਵਾਂਗਾ। ਭਗਤ ਸੁਹੇਲੇ ਆਪ ਉਠਾਵਾਂਗਾ। ਗੁਰ ਚੇਲੇ ਜੋੜ ਜੁੜਾਵਾਂਗਾ। ਮੁਰੀਦ ਮੁਰਸ਼ਦ ਅੰਗ ਲਗਾਵਾਂਗਾ। ਨਾਮ ਮਰਦੰਗ ਸ਼ਬਦ ਸੁਣਾਵਾਂਗਾ। ਬ੍ਰਹਿਮੰਡ ਖੰਡ ਦਾ ਡੇਰਾ ਢਾਹਵਾਂਗਾ। ਜੇਰਜ ਅੰਡ ਦਾ ਪੰਧ ਮੁਕਾਵਾਂਗਾ। ਸੁਰਤ ਸ਼ਬਦ ਵਿਚ ਸਮਾਵਾਂਗਾ। ਨਿਜਾਨੰਦ ਨੰਦ ਦਿਸਾਵਾਂਗਾ। ਜੋਤੀ ਨੂਰ ਚੰਦ ਚਮਕਾਵਾਂਗਾ। ਕਾਇਆ ਮੰਦਰ ਅੰਦਰ ਲੰਘ, ਸਤਿ ਸਰੂਪੀ ਦਰਸ ਦਿਖਾਵਾਂਗਾ। ਸਭ ਦੀ ਆਸਾ ਮਨਸਾ ਪੂਰੀ ਕਰਕੇ ਮੰਗ, ਜਗਤ ਤ੍ਰਿਸ਼ਨਾ ਭੁੱਖ ਮਿਟਾਵਾਂਗਾ। ਆਤਮ ਹੋਣ ਨਾ ਦੇਵਾਂ ਰੰਡ, ਪ੍ਰਭ ਕੰਤ ਸੁਹਾਗੀ ਹੋ ਕੇ ਆਪ ਪਰਨਾਵਾਂਗਾ। ਤੂੰ ਮੇਰਾ ਮੈਂ ਤੇਰਾ ਨਿਰਗੁਣ ਨਿਰਗੁਣ ਦੱਸ ਕੇ ਛੰਦ, ਪਰਮਾਨੰਦ ਵਿਚ ਟਿਕਾਵਾਂਗਾ। ਜਨਮ ਜਨਮ ਦੀ ਕਰਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕ ਅਖਵਾਵਾਂਗਾ। ਬਿਨ ਸੂਰੀਆ ਚੰਦ ਚਾੜ੍ਹ ਕੇ ਚੰਦ, ਗ੍ਰਹਿ ਮੰਦਰ ਇਕ ਰੁਸ਼ਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਸੁਹਾਵਾਂਗਾ। ਸਚ ਦਵਾਰ ਇਕ ਸੁਹਾਏਗਾ। ਸਚਖੰਡ ਪੜਦਾ ਆਪ ਉਠਾਏਗਾ। ਨਿਰਗੁਣ ਦੀਆ ਜੋਤੀ ਜਾਤਾ ਆਪ ਜਗਾਏਗਾ। ਜਨ ਭਗਤਾਂ ਆਪਣੇ ਮਿਲਣ ਦਾ ਦੱਸ ਕੇ ਹੀਆ, ਮੰਜ਼ਲ ਪੈਂਡਾ ਪੰਧ ਮੁਕਾਏਗਾ। ਲੇਖੇ ਲਾ ਕੇ ਸਾਢੇ ਤਿੰਨ ਹੱਥ ਸੀਂਆ, ਸੰਬਲ ਆਪਣਾ ਘਰ ਦ੍ਰਿੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਆਪੇ ਜਾਣੇ ਆਪਣਾ ਕੀਆ, ਕਰਨਹਾਰ ਸਮਰਥ ਅਕਥ ਕਥਨੀ ਵਿਚ ਕਦੇ ਨਾ ਆਏਗਾ।

❋

❋