ਪੁਸਤਕਾਲਾਭਾਗ ੨੨

੨੭ ਚੇਤ ਸ਼ਹਿਨਸ਼ਾਹੀ ਸੰਮਤ ੭ ਦੇਵਦਤ ਦੇ ਨਵਿਤ ਪਟਨੇ ਸ਼ਹਿਰ

ਦੀਪਕ ਕਹਿਣ ਪ੍ਰਭ ਸਾਡੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਅਸੀਂ ਜਗਦੇ ਰਹੇ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਸਾਡਾ ਖੇਲ ਤਕਦੇ ਰਹੇ ਤੇਈ ਅਵਤਾਰ, ਪੈਗ਼ੰਬਰ ਗੁਰੂ ਧਿਆਨ ਲਗਾਈਆ। ਅਸੀਂ ਜਗਦੇ ਰਹੇ ਮੰਦਰ ਸ਼ਿਵਦਵਾਲੇ ਮੱਠ ਗੁਰੂਦਵਾਰ, ਤੀਰਥ ਤੱਟਾਂ ਸੋਭਾ ਪਾਈਆ। ਘਰ ਘਰ ਕਰਦੇ ਰਹੇ ਉਜਿਆਰ, ਸਰਗੁਣ ਸਰਗੁਣ ਨਾਲ ਸੰਗ ਨਿਭਾਈਆ। ਆਸਾ ਰੱਖਦੇ ਰਹੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਅੱਗੇ ਧਿਆਨ ਰਖਾਈਆ। ਕਵਣ ਵੇਲਾ ਪੁਰਖ ਅਬਿਨਾਸ਼ੀ ਸਾਡੀ ਪਾਵੇ ਸਾਰ, ਮਹਾਂਸਾਰਥੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਹਿਬ ਤੇਰੀ ਵਡਿਆਈਆ। ਦੀਪਕ ਕਹਿਣ ਤੇਰਾ ਦੀਪਕ ਨੂਰ ਉਜਿਆਰਾ, ਆਦਿ ਜੁਗਾਦਿ ਰੁਸ਼ਨਾਈਆ। ਜਗਦਾ ਰਹੇ ਨਿਰਗੁਣ ਧਾਰਾ, ਸਰਗੁਣ ਵਿਚ ਸਮਾਈਆ। ਪ੍ਰਕਾਸ਼ ਹੁੰਦਾ ਰਿਹਾ ਪੈਗ਼ੰਬਰ ਗੁਰ ਅਵਤਾਰਾ, ਭਗਤ ਸੰਤ ਨਾਲ ਰੁਸ਼ਨਾਈਆ। ਖੇਲ ਤਕਦੇ ਰਹੇ ਅਗੰਮ ਅਪਾਰਾ, ਅਲੱਖ ਅਗੋਚਰ ਤੇਰੀ ਵਡ ਵਡਿਆਈਆ। ਕਲਜੁਗ ਅੰਤਮ ਦਰ ਤੇਰੇ ਨਿਮਸਕਾਰਾ, ਨਮੋ ਨਮੋ ਸਰਨਾਈਆ। ਭੇਵ ਖੋਲ੍ਹ ਪਰਦਾ ਰਹੇ ਨਾ ਤੇਰੇ ਦਵਾਰਾ, ਦਵਾਰਕਾਵਾਸੀ ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਤੇਰੀ ਸਰਨਾਈਆ। ਦੀਪਕ ਕਹਿਣ ਕਾਇਆ ਅੰਤਰ ਤੇਰੀ ਨਿਰਗੁਣ ਜੋਤੀ, ਆਤਮ ਧਾਰਾ ਤੇਰੀ ਵਡਿਆਈਆ। ਤੇਰਾ ਖੇਲ ਸਦਾ ਲੋਕ ਪ੍ਰਲੋਕੀ, ਦੋ ਜਹਾਨ ਤੇਰੀ ਬੇਪਰਵਾਹੀਆ। ਤੇਰਾ ਰੂਪ ਅਨੂਪ ਨਾਥ ਤ੍ਰੈਲੋਕੀ, ਤ੍ਰੈਗੁਣ ਅਤੀਤੇ ਤੇਰੇ ਹੱਥ ਵਡਿਆਈਆ। ਜਨ ਭਗਤ ਸੁਹੇਲੇ ਰੱਖਣ ਇਕੋ ਓਟੀ, ਓੜਕ ਤੇਰਾ ਧਿਆਨ ਲਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜਨ ਭਗਤ ਸੁਹੇਲੇ ਚਾੜ੍ਹ ਆਪਣੀ ਚੋਟੀ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਬ੍ਰਹਮ ਧਾਰ ਤੇਰਾ ਗੋਤੀ, ਪਰਮਾਤਮ ਆਤਮ ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਦੀਪਕ ਕਹਿਣ ਤੇਰਾ ਭਗਤ ਸੁਹੇਲਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜੁਗ ਚੌਕੜੀ ਤੇਰੀ ਰੀਤ, ਜਨ ਭਗਤਾਂ ਦੇਵੇਂ ਮਾਣ ਵਡਿਆਈਆ। ਤੂੰ ਠਾਕਰ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਤੇਰੀ ਸਰਨਾਈਆ। ਤੂੰ ਹਰ ਘਟ ਵਸੇਂ ਚੀਤ, ਗ੍ਰਹਿ ਮੰਦਰ ਕਾਇਆ ਡੇਰਾ ਲਾਈਆ। ਸਚ ਪ੍ਰੇਮ ਦੀ ਕਰ ਬਖ਼ਸ਼ੀਸ਼, ਰਹਿਮਤ ਆਪਣਾ ਨਾਮ ਵਰਤਾਈਆ। ਕਲਜੁਗ ਵਿਚ ਸਤਿਜੁਗ ਬਦਲ ਦੇ ਰੀਤ, ਰੀਤੀਵਾਨ ਆਪਣਾ ਪੜਦਾ ਦੇ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਦੇ ਗੀਤ, ਚਾਰ ਵਰਨ ਅਠਾਰਾਂ ਬਰਨ ਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਕਰਨ ਪੜ੍ਹਾਈਆ। ਦੀਨ ਮਜ਼੍ਹਬ ਜ਼ਾਤ ਪਾਤ ਅੰਤ ਮਾਰ ਦੇ ਲੀਕ, ਲਾਈਨ ਇਕੋ ਦੇ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਤਸਦੀਕ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਨਿਰਗੁਣ ਤੇਰੀ ਸਾਰੇ ਕਰਨ ਉਡੀਕ, ਸਰਗੁਣ ਮੇਲਾ ਲੈਣਾ ਮਿਲਾਈਆ। ਸਦੀ ਚੌਧਵੀਂ ਰਹੀ ਬੀਤ, ਬੀਸ ਬੀਸੇ ਅੱਖ ਖੁਲ੍ਹਾਈਆ। ਝਗੜਾ ਮੇਟ ਦੇ ਮੰਦਰ ਮਸੀਤ, ਕਾਅਬਿਆਂ ਇਕੋ ਰੰਗ ਰੰਗਾਈਆ। ਸਤਿ ਧਰਮ ਦੀ ਸਾਚੀ ਦੱਸ ਰੀਤ, ਰੀਤੀਵਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਆਸ ਰਖਾਈਆ। ਦੀਪਕ ਕਹਿਣ ਪ੍ਰਭ ਜਨ ਭਗਤਾਂ ਚਾੜ੍ਹ ਦੇ ਰੰਗ, ਰੰਗਤ ਇਕੋ ਨਾਮ ਰੰਗਾਈਆ। ਆਤਮ ਪਰਮਾਤਮ ਬਖ਼ਸ਼ ਦੇ ਸੰਗ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਨਿਜ ਗ੍ਰਹਿ ਨਿਜ ਆਤਮ ਦੇ ਅਨੰਦ, ਪਰਮਾਨੰਦ ਵਿਚ ਸਮਾਈਆ। ਕੂੜੀ ਕਿਰਿਆ ਕਰ ਦੇ ਖੰਡ, ਖੰਡਾ ਖੜਗ ਨਾਮ ਚਮਕਾਈਆ। ਝਗੜਾ ਮੇਟ ਦੇ ਜੇਰਜ ਅੰਡ, ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਖ਼ੁਸ਼ੀ ਕਰਾ ਦੇ ਬੰਦ ਬੰਦ, ਬੰਦਨਾ ਇਕੋ ਇਕ ਦਰਸਾਈਆ। ਜਗਤ ਜਹਾਨ ਦੀ ਮੰਜ਼ਲ ਜਾਣ ਲੰਘ, ਰਾਜ ਸਮਾਜ ਨਾ ਕੋਇ ਅਟਕਾਈਆ। ਤੇਰਾ ਸਚ ਸਿੰਘਾਸਣ ਵੇਖਣ ਸਚਖੰਡ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਾਤਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਦੀਪਕ ਕਹਿਣ ਜਨ ਭਗਤਾਂ ਦੇ ਇਕ ਦਵਾਰਾ, ਕਾਹਨ ਕਾਹਨਾ ਤੇਰੀ ਸਰਨਾਈਆ। ਤੂੰ ਰਾਮ ਰਾਮ ਧੁਰ ਦਾ ਰਾਮ ਪਿਆਰਾ, ਸੀਤਾ ਸੁਰਤ ਲੈ ਪ੍ਰਨਾਈਆ। ਜਗਤ ਵਿਛੋੜਾ ਮੇਟ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਭਗਤ ਸੁਹੇਲਾ ਇਕ ਇਕੇਲਾ ਵੇਖੇ ਤੇਰਾ ਸੱਚਾ ਘਰ ਬਾਹਰਾ, ਗ੍ਰਹਿ ਮੰਦਰ ਇਕੋ ਡੇਰਾ ਲਾਈਆ। ਜਿਥੇ ਦੀਪਕ ਜੋਤ ਜਗੇ ਨਿਆਰਾ, ਤੇਲ ਬਾਤੀ ਸੰਗ ਨਾ ਕੋਇ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਏ ਧੁੰਦੂਕਾਰਾ, ਅੰਧ ਅੰਧੇਰ ਨਾ ਕੋਇ ਰਖਾਈਆ। ਸੋ ਸਵਾਮੀ ਅੰਤਰਜਾਮੀ ਸਚ ਬਖ਼ਸ਼ੇ ਆਪਣਾ ਪਿਆਰਾ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਆਪਣਾ ਬਣ ਜੀਅ ਅਧਾਰਾ, ਜੀਵ ਈਸ਼ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਦੀਪਕ ਕਹਿਣ ਪ੍ਰਭ ਤੇਰਾ ਭਗਤ ਸੁਹੇਲਾ ਇਕ, ਏਕੰਕਾਰ ਇਕ ਵਿਚ ਸਮਾਈਆ। ਉਸ ਦਾ ਲੇਖਾ ਸ਼ਬਦੀ ਧਾਰ ਦੇਣਾ ਲਿਖ, ਜਿਸ ਨੂੰ ਚਾਰ ਜੁਗ ਸਕੇ ਨਾ ਕੋਇ ਮਿਟਾਈਆ। ਤੂੰ ਆਦਿ ਅੰਤ ਦਾ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਪਰਮਾਤਮ ਧਾਰ ਕਰ ਹਿਤ, ਆਤਮ ਆਪਣੇ ਘਰ ਵਸਾਈਆ। ਜਿਥੇ ਠਗੌਰੀ ਰਹੇ ਕੋਇ ਨਾ ਚਿਤ, ਮਨ ਮਨਸਾ ਨਾ ਕੋਇ ਹਲਕਾਈਆ। ਇਕੋ ਤੇਰਾ ਨੂਰ ਨੁਰਾਨਾ ਪਏ ਦਿਸ, ਜੋਤੀ ਜਾਤੇ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਸਚ ਦਵਾਰ ਤੇਰੇ ਹੱਥ ਵਡਿਆਈਆ। ਦੀਪਕ ਕਹਿਣ ਵੇਖ ਭਗਤ ਭਗਵਾਨ ਸਚ ਦਵਾਰ, ਸਚਖੰਡ ਨਿਵਾਸੀ ਧਿਆਨ ਲਗਾਈਆ। ਕਿਰਪਾ ਕਰ ਅਗੰਮ ਅਪਾਰ, ਅਗੰਮ ਅਗੰਮੜੇ ਤੇਰੇ ਹੱਥ ਵਡਿਆਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾ ਸਾਰ, ਮਹਾਸਾਰਥੀ ਆਪਣਾ ਸੰਗ ਰਖਾਈਆ। ਸਚ ਦਵਾਰ ਖੋਲ੍ਹ ਕਿਵਾੜ, ਬੰਦ ਤਾਕੀ ਰਹਿਣ ਨਾ ਪਾਈਆ। ਸੰਤ ਸੁਹੇਲਾ ਘਰ ਅਗੰਮੜੇ ਵਾੜ, ਜਿਥੇ ਮੰਜ਼ਲ ਤੇਰੀ ਬੇਪਰਵਾਹੀਆ। ਅਗਨੀ ਪੋਹ ਨਾ ਸਕੇ ਤਤੀ ਹਾੜ, ਰਾਜਸ ਤਾਮਸ ਛੋਹ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਖ਼ਲਕ ਦੇ ਖ਼ਾਲਕ ਸਦ ਆਪਣਾ ਰੰਗ ਵਖਾਈਆ। ਦੀਪਕ ਕਹਿਣ ਵੇਖੀਏ ਤੇਰੀ ਜੋਤ ਅਕਾਲੀ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਸਚਖੰਡ ਦਵਾਰ ਤੇਰੀ ਧਰਮਸਾਲੀ, ਦਵਾਰਾ ਧੁਰ ਦਾ ਨਜ਼ਰੀ ਆਈਆ। ਜਿਥੇ ਪੋਹ ਨਾ ਸਕੇ ਤ੍ਰੈਗੁਣ ਮਾਇਆ ਜਗਤ ਜੰਜਾਲੀ, ਜਾਗਰਤ ਜੋਤ ਡਗਮਗਾਈਆ। ਉਥੇ ਤੇਰੇ ਭਗਤ ਤੇਰੇ ਦਰ ਤੇ ਹੋਣ ਸਵਾਲੀ, ਦੂਜਾ

❋

❋

ਨਜ਼ਰ ਕੋਇ ਨਾ ਆਈਆ। ਤੂੰ ਨਿਰਗੁਣ ਦਾਤਾ ਸਦਾ ਕਰੇਂ ਰਖਵਾਲੀ, ਰੱਖਕ ਹੋ ਕੇ ਵੇਖ ਵਖਾਈਆ। ਔਹ ਤਕ ਤੇਰੇ ਭਗਤ ਸੁਹੇਲੇ ਤੇਰੇ ਸਚਖੰਡ ਦਵਾਰ ਬਿਨ ਹੱਥਾਂ ਮਾਰਦੇ ਤਾਲੀ, ਤਲਵਾੜਾ ਤੇਰੇ ਪ੍ਰੇਮ ਵਾਲਾ ਬਣਾਈਆ। ਜਿਹੜੇ ਮਾਤਲੋਕ ਵਿਚੋਂ ਕਰ ਗਏ ਚਾਲੀ, ਨਾਤਾ ਤਨ ਸਰੀਰ ਗਏ ਤੁੜਾਈਆ। ਉਹਨਾਂ ਮੰਜ਼ਲ ਮਿਲੀ ਸੁਖ਼ਾਲੀ, ਸੁਖ ਆਸਣ ਤੇਰੇ ਬਹਿ ਕੇ ਖ਼ੁਸ਼ੀ ਬਣਾਈਆ। ਰਾਜ ਨਰਾਇਣ ਵੇਖਿਆ ਸਮਾਂ ਹਾਲੀ, ਹਾਲਾਂਕਿ ਜਗਤ ਆਸ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੇ ਹੱਥ ਵਡਿਆਈਆ। ਦੀਪਕ ਕਹਿਣ ਦਰ ਤੇਰੇ ਅਰਦਾਸ, ਬੇਨੰਤੀ ਇਕ ਸੁਣਾਈਆ। ਤੇਰਾ ਭਗਤ ਪੁਜਿਆ ਤੇਰੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਮੰਜ਼ਲ ਚੜ੍ਹ ਗਿਆ ਉਪਰ ਆਕਾਸ਼, ਆਕਾਸ਼ਾਂ ਤੋਂ ਪਰੇ ਤੇਰੀ ਜੋਤ ਵਿਚ ਸਮਾਈਆ। ਜਿਥੇ ਨਿਰਗੁਣ ਨਿਰਗੁਣ ਪੈਂਦੀ ਰਾਸ, ਭਗਤ ਭਗਵਾਨ ਗੋਪੀ ਕਾਹਨ ਰੂਪ ਵਟਾਈਆ। ਸਦਾ ਸਚ ਦਾ ਰਹੇ ਸਾਥ, ਸਗਲਾ ਸੰਗ ਨਿਭਾਈਆ। ਰਾਜ ਨਰਾਇਣ ਸਭ ਨੂੰ ਰਿਹਾ ਆਖ, ਸੰਦੇਸ਼ਾ ਦੇਵੇ ਚਾਈਂ ਚਾਈਂਆ। ਮੇਰੀ ਆਤਮ ਪੁੰਨੀ ਆਸ, ਪਰਮਾਤਮ ਮਿਲਿਆ ਬੇਪਰਵਾਹੀਆ। ਜਿਸ ਦੇ ਉਤੇ ਮੇਰਾ ਵਿਸ਼ਵਾਸ਼, ਵਿਸ਼ਿਆਂ ਤੋਂ ਬਾਹਰ ਲੇਖਾ ਦਿਤਾ ਚੁਕਾਈਆ। ਅੱਗੇ ਕਰਨੀ ਨਾ ਪਈ ਤਲਾਸ਼, ਖੋਜਣ ਦੀ ਲੋੜ ਰਹੀ ਨਾ ਰਾਈਆ। ਮੈਨੂੰ ਸ਼ੰਕਰ ਮਿਲਿਆ ਉਤੇ ਕੈਲਾਸ਼, ਤ੍ਰਿਸੂਲ ਹੱਥ ਵਿਚ ਉਠਾਈਆ। ਬ੍ਰਹਮੇ ਕਿਹਾ ਸ਼ਾਬਾਸ਼, ਖ਼ੁਸ਼ੀਆਂ ਨਾਲ ਸੁਣਾਈਆ। ਵਿਸ਼ਨੂੰ ਦਿਤਾ ਆਖ, ਤੇਰਾ ਵਿਸ਼ਵ ਰੂਪ ਰੂਪ ਬੇਪਰਵਾਹੀਆ। ਪੁਰਖ ਅਕਾਲ ਮਿਲ ਗਿਆ ਧੁਰ ਦਾ ਬਾਪ, ਮਾਲਕ ਨੂਰ ਇਲਾਹੀਆ। ਜਿਸ ਨੇ ਸਚਖੰਡ ਦਾ ਖੋਲ੍ਹਿਆ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਨ ਭਗਤਾਂ ਦੀ ਮਿਲ ਗਿਆ ਵਿਚ ਜਮਾਤ, ਜਿਥੇ ਸੰਤ ਸਹੇਲੇ ਬੈਠੇ ਡੇਰਾ ਲਾਈਆ। ਇਕੋ ਸਭ ਦਾ ਸਾਂਝਾ ਵਾਕ, ਅਵਤਾਰ ਪੈਗ਼ੰਬਰ ਗੁਰ ਸਿਫ਼ਤ ਸਾਲਾਹੀਆ। ਸਚਖੰਡ ਸਚ ਗ੍ਰਹਿ ਦਾ ਸਚ ਮਿਲ ਗਿਆ ਰਾਜ, ਨਾਤਾ ਕੂੜ ਕੂੜ ਤੁੜਾਈਆ। ਮੈਂ ਸਦਾ ਲਈ ਸਚ ਵਿਚ ਗਿਆ ਜਾਗ, ਆਲਸ ਨਿੰਦਰਾ ਦਿਤੀ ਮੁਕਾਈਆ। ਜਿਥੇ ਭਗਤਾਂ ਦਾ ਖੇੜਾ ਆਬਾਦ, ਦਰਗਹ ਸਾਚੀ ਸੋਭਾ ਪਾਈਆ। ਉਥੇ ਵੱਜੇ ਨਾ ਕੋਇ ਰਬਾਬ, ਤਾਰ ਸਿਤਾਰ ਨਾ ਕੋਇ ਹਿਲਾਈਆ। ਨਾਮ ਸ਼ਬਦ ਦੀ ਨਹੀਂ ਆਵਾਜ਼, ਧੁਨਾਂ ਵਿਚ ਨਾ ਕੋਇ ਸ਼ਨਵਾਈਆ। ਦੀਨ ਮਜ਼੍ਹਬ ਨਹੀਂ ਕੋਈ ਸਮਾਜ, ਹੱਦਾਂ ਵੰਡ ਨਾ ਕੋਇ ਵਖਾਈਆ। ਇਕੋ ਮੇਲਾ ਹੋਇਆ ਹਰਿ ਪ੍ਰਭ ਕੰਤ ਸੁਹਾਗ, ਜੋ ਸੁਹਾਗੀ ਸਦ ਆਪਣੇ ਅੰਗ ਲਗਾਈਆ। ਜਿਸ ਦੀ ਕਿਰਪਾ ਨਾਲ ਮੇਰੇ ਗ੍ਰਹਿ ਵਿਚ ਜਗਦਾ ਚਰਾਗ਼, ਚਰਾਗ਼ਾਹਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਸਦ ਆਪਣੀ ਦਇਆ ਕਮਾਈਆ। ਰਾਜ ਨਰਾਇਣ ਕਹੇ ਮੈਨੂੰ ਸੰਦੇਸ਼ਾ ਦੇਵੇ ਉਨੰਜਾ ਪੌਣ, ਪੌਣ ਪਾਣੀ ਸਿਫ਼ਤ ਸਾਲਾਹੀਆ। ਜਿਸ ਖੇਲ ਖਿਲਾਇਆ ਰਾਮ ਰੌਣ, ਰਾਮ ਰਾਮਾ ਧੁਰਦਰਗਾਹੀਆ। ਜੋ ਕਾਹਨ ਬਣ ਕੇ ਆਇਆ ਕੰਸ ਮੁਕਾਉਣ, ਕੌਰਵ ਪਾਂਡਵ ਪੰਧ ਮੁਕਾਈਆ। ਸੋ ਕਿਰਪਾ ਕਰੇ ਸਾਹਿਬ ਸੁਲਤਾਨ ਜਿਸ ਸੁਖ ਆਸਣ ਦਿਤਾ ਸੌਣ, ਦੁਖ ਦਰਦ ਦਾ ਡੇਰਾ ਢਾਹੀਆ। ਮੇਰੀ ਅਰਜ਼ ਬੇਨੰਤੀ ਛੋਟੇ ਪੱਪੂ ਦਾ ਨਾਮ ਰੱਖ ਦੇਵੇ ਜਗਮੋਹਣ, ਮੋਹਣੀ ਮੋਹਣ ਰੂਪ ਬਦਲਾਈਆ। ਜਿਸ ਦਾ ਲੇਖਾ ਜਾਣੇ ਕੌਣ, ਕਵਣ ਗਤ ਕਹਿਣ ਕੋਇ ਨਾ ਪਾਈਆ। ਬਾਲ ਅੰਞਾਣਿਆਂ ਸ਼ਬਦੀ ਧਾਰ ਆਏ ਸਮਝਾਉਣ, ਸਮਝ ਸਮਝ ਨਾਲ ਬਦਲਾਈਆ। ਜਗਤ ਰੋਗ ਆਏ ਗਵਾਉਣ, ਦੁਖੀਆਂ ਦੁੱਖ ਦਰਦ ਮਿਟਾਈਆ। ਉਜੜਿਆ ਘਰ

❋

❋

ਆਏ ਵਸਾਉਣ, ਸਿਰ ਆਪਣਾ ਹੱਥ ਰਖਾਈਆ। ਦੇਵਦਤ ਸਿਰ ਸੀਸ ਧਰ ਦਸਤਾਰ ਆਏ ਬੰਨ੍ਹਾਉਣ, ਬੰਧਨ ਆਪਣਾ ਨਾਮ ਪਾਈਆ। ਸੁਰਸਤੀ ਸੁਰਤ ਸ਼ਬਦ ਆਏ ਜੁੜਾਉਣ, ਸੁਰਤ ਸ਼ਬਦ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ ਸੁਹੰਜਣਾ ਆਏ ਸੁਹਾਉਣ, ਸੁਹੰਜਣੀ ਰੁਤੜੀ ਪ੍ਰਭ ਦੇ ਨਾਲ ਮਹਿਕਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ੭ ਗੁਰਮੇਜ ਸਿੰਘ, ਸੂਰਤ ਸਿੰਘ, ਕਰਤਾਰ ਦੇ ਗ੍ਰਹਿ ਸ਼ਕੂਰ ਬਸਤੀ ਦਿੱਲੀ

ਚੇਤ ਕਹੇ ਜਨ ਭਗਤਾਂ ਸੋਹੇ ਰੁਤ ਬਸੰਤ, ਖ਼ਿਜ਼ਾਂ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਮਾਤਮ ਆਤਮ ਮਿਲੇ ਕੰਤ, ਹਰਿ ਕਰਤਾ ਧੁਰਦਰਗਾਹੀਆ। ਦੇਵੇ ਵਡਿਆਈ ਵਿਚੋਂ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਧਰਮ ਦੀ ਧਾਰ ਬਣਾਏ ਗੁਰਮੁਖ ਸੰਤ, ਭਗਵਨ ਆਪਣੇ ਰੰਗ ਰੰਗਾਈਆ। ਧੁਰ ਦਾ ਨਾਮ ਦੇ ਕੇ ਮੰਤ, ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਜਨਮ ਕਰਮ ਦੀ ਰਹਿਣ ਨਾ ਦੇਵੇ ਚਿੰਤ, ਸੁਖ ਸਾਗਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਚੇਤ ਕਹੇ ਮੇਰੀ ਰੁਤੜੀ ਮੌਲੇ ਫਲ ਫੁਲ, ਪੱਤ ਟਹਿਣੀ ਨਾਲ ਵਡਿਆਈਆ। ਪ੍ਰਭ ਭਾਗ ਲਗਾਏ ਭਗਤਾਂ ਕੁਲ, ਕੁਲ ਮਾਲਕ ਹੋਏ ਸਹਾਈਆ। ਕਲਜੁਗ ਵਿਚ ਨਾ ਜਾਵਣ ਰੁਲ, ਕੂੜ ਕਿਰਿਆ ਵਿਚੋਂ ਬਾਹਰ ਕਢਾਈਆ। ਕੰਡੇ ਨਾਮ ਦੇ ਤੋਲੇ ਤੁਲ, ਅਤੋਲ ਆਪਣੇ ਰੰਗ ਰੰਗਾਈਆ। ਮਾਣਸ ਦੇਹੀ ਪਾਏ ਮੁੱਲ, ਕੀਮਤ ਕਰਤਾ ਆਪ ਚੁਕਾਈਆ। ਮੇਲ ਮਿਲਾਏ ਸੁਲਹਕੁਲ, ਕੁਲ ਮਾਲਕ ਖ਼ਲਕ ਖ਼ੁਦਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਧੁਲ, ਧੂਲ ਮਸਤਕ ਖ਼ਾਕ ਰਮਾਈਆ। ਮਾਨਸ ਜਨਮ ਨਾ ਜਾਏ ਹੁੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਚੇਤ ਕਹੇ ਮੇਰੇ ਅੰਤਰ ਭਗਤਾਂ ਸੋਹੇ ਰੁਤ, ਪ੍ਰਭ ਦੇਵੇ ਮਾਣ ਵਡਿਆਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਸ਼ਬਦੀ ਧਾਰ ਬਣਾ ਕੇ ਸੁਤ , ਅਪਰਾਧੀ ਆਪਣੇ ਅੰਗ ਲਗਾਈਆ। ਭਾਗ ਲਗਾ ਕੇ ਕਾਇਆ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਅੰਮ੍ਰਿਤ ਨਾਮ ਦੇ ਕੇ ਘੁਟ, ਜਾਮ ਅਗੰਮੀ ਦਏ ਪਿਆਈਆ। ਕੂੜੀ ਵਾਸਨਾ ਜਾਏ ਛੁਟ, ਛੁੱਟੀ ਲਿਵ ਆਪ ਲਗਾਈਆ। ਕੂੜ ਵਿਕਾਰਾ ਕਢੇ ਕੁੱਟ, ਮਮਤਾ ਮੋਹ ਨਾ ਕੋਇ ਹਲਕਾਈਆ। ਜਨਮ ਕਰਮ ਦਾ ਮੇਟੇ ਦੁੱਖ, ਦੁਖੀਆਂ ਦਰਦ ਗਵਾਈਆ। ਆਤਮ ਬ੍ਰਹਮ ਦਾ ਦੇਵੇ ਸੁਖ, ਸੁਖ ਸਾਗਰ ਵਿਚ ਸਮਾਈਆ। ਮਾਤ ਗਰਭ ਫੇਰ ਉਲਟਾ ਹੋਣ ਨਾ ਦੇਵੇ ਰੁੱਖ, ਚੁਰਾਸੀ ਫਾਸੀ ਦਏ ਕਟਾਈਆ। ਉਜਲ ਕਰਕੇ ਮਾਤ ਮੁਖ, ਜੁਗ ਚੌਕੜੀ ਸਿਫ਼ਤ ਸਾਲਾਹੀਆ। ਲੇਖੇ ਲਾ ਕੇ ਜਨਣੀ ਕੁੱਖ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਸੁਹਾਈਆ। ਚੇਤ ਕਹੇ ਜਨ ਭਗਤਾਂ ਹੋਏ ਵਕਤ ਸੁਹੰਜਣਾ, ਪ੍ਰਭ ਸਾਚੀ ਬਣਤ ਬਣਾਈਆ। ਕਿਰਪਾ ਕਰੇ ਆਦਿ ਨਿਰੰਜਣਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਮਿਹਰਵਾਨ ਦਰਦ ਦੁੱਖ ਭੈ ਭੰਜਣਾ, ਕਲਜੁਗ ਕੂੜਾ ਸਾਗਰ ਪਾਰ ਕਰਾਈਆ। ਗੁਣ ਨਿਧਾਨ

❋

❋

ਪਾ ਕੇ ਨੇਤਰ ਅੰਜਣਾ, ਅੰਧ ਅੰਧੇਰਾ ਦਏ ਮਿਟਾਈਆ। ਆਤਮ ਪਰਮਾਤਮ ਬਣਾ ਕੇ ਸੱਜਣਾ, ਘਰ ਘਰ ਵਿਚ ਜੋੜ ਜੁੜਾਈਆ। ਅੰਮ੍ਰਿਤ ਆਤਮ ਸਰੋਵਰ ਨੁਹਾ ਕੇ ਮਜਨਾ, ਦੁਰਮਤ ਮੈਲ ਦਏ ਧਵਾਈਆ। ਸਚ ਪ੍ਰੇਮ ਦੀ ਚਾੜ੍ਹੇ ਰੰਗਣਾ, ਰੰਗਤ ਇਕੋ ਇਕ ਵਖਾਈਆ। ਦੂਜਾ ਦਰ ਪਏ ਨਾ ਮੰਗਣਾ, ਦਰ ਦਰ ਅਲਖ ਨਾ ਕੋਇ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਦੱਸੇ ਸਾਚੀ ਬੰਦਨਾ, ਬੰਦਾ ਬੰਦਗੀ ਵਿਚ ਸਮਝਾਈਆ। ਪਾਰਬ੍ਰਹਮ ਬ੍ਰਹਮ ਦਾ ਲੈਣਾ ਅਨੰਦਨਾ, ਆਤਮ ਪਰਮਾਤਮ ਵਿਚ ਟਿਕਾਈਆ। ਸਤਿਗੁਰ ਸ਼ਬਦ ਬਣੇ ਬਖ਼ਸ਼ੰਦਨਾ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਦੇਵੇ ਵਡਿਆਈ ਸੂਰਾ ਸਰਬੰਗਣਾ, ਜਨ ਭਗਤਾਂ ਸੀਸ ਦਸਤਾਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਨ ਭਗਤ ਲਗਾਏ ਆਪਣੇ ਅੰਗਣਾ, ਅੰਗੀਕਾਰ ਏਕੰਕਾਰ ਅਕਲ ਕਲਧਾਰੀ ਆਪ ਅਖਵਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ੭ ਭਾਨ ਸਿੰਘ, ਸੋਹਣ ਸਿੰਘ, ਜਗਤਾਰ ਸਿੰਘ ਬੀੜ ਅਮੀਨ, ਨਿਰੰਜਣ ਸਿੰਘ ਫਾਰਮ ਗੁਰੂ ਕੁਲ ਥਾਨੇਸਰ ਗੁਰਮੇਜ ਸਿੰਘ ਥਾਨੇਸਰ, ਬਚਨ ਸਿੰਘ ਚਿਬਾ, ਮਾਨ ਸਿੰਘ ਬੋਢੀ, ਸੰਤਾ ਸਿੰਘ ਸ਼ਰੀਫ਼ਗੜ੍ਹ, ਬੰਤਾ ਸਿੰਘ ਮੁਗ਼ਲ ਮਾਜਰਾ

ਕਾਲਾ ਸਿੰਘ ਕਿਰਸਾਣਾ, ਸਰੈਣ ਸਿੰਘ ਕਿਰਸਾਣੀ, ਆਸਾ ਸਿੰਘ ਕਿਰਸਾਣੀ, ਇੰਦਰ ਪਾਲ ਸਿੰਘ ਬਬੈਨ
ਵਰਿਆਮ ਸਿੰਘ ਠੀਕਰੀ ਛੰਨਾਂ ਹਜ਼ਾਰਾ ਸਿੰਘ ਰੋਹਤਕ, ਪਿੰਡ ਨਾਨਕਪੁਰਾ ਜ਼ਿਲਾ ਕਰਨਾਲ

ਚੇਤ ਕਹੇ ਮੇਰਾ ਸਮਾਂ ਰਿਹਾ ਬੀਤ, ਦਿਵਸ ਰੈਣ ਭੱਜਿਆ ਵਾਹੋ ਦਾਹੀਆ। ਮੈਂ ਭਗਤਾਂ ਸੰਗ ਕੀਤੀ ਪ੍ਰੀਤ, ਪ੍ਰਭੂ ਪ੍ਰੀਤਮ ਦਿਤੀ ਮਾਣ ਵਡਿਆਈਆ। ਸਚ ਜਣਾਈ ਜਗਤ ਰੀਤ, ਰੀਤੀਵਾਨ ਦਿਤਾ ਦਰਸਾਈਆ। ਆਤਮ ਪਰਮਾਤਮ ਗਾਇਆ ਗੀਤ, ਤੂੰ ਮੇਰਾ ਮੈਂ ਤੇਰਾ ਮਿਲ ਕੇ ਵੱਜੀ ਵਧਾਈਆ। ਕਾਇਆ ਕਾਅਬਾ ਦੱਸ ਕੇ ਹੱਕ ਮਸੀਤ, ਗ੍ਰਹਿ ਮੰਦਰ ਅੰਦਰ ਇਕ ਵਖਾਈਆ। ਰੰਗ ਰੰਗਾ ਕੇ ਹਸਤ ਕੀਟ, ਊਚਾਂ ਨੀਚਾਂ ਜੋੜ ਜੁੜਾਈਆ। ਧੁਰ ਦਾ ਕਲਮਾ ਦੇ ਹਦੀਸ, ਹਜ਼ਰਤਾਂ ਬਾਹਰ ਕਰੀ ਪੜ੍ਹਾਈਆ। ਕਿਰਪਾ ਕਰੀ ਜਗਤ ਜਗਦੀਸ, ਜਗਦੀਸਰ ਮਿਹਰ ਨਜ਼ਰ ਉਠਾਈਆ। ਗੁਰਮੁਖਾਂ ਦਸਤਾਰ ਬੰਧਾ ਕੇ ਸੀਸ, ਸੀਸ ਸਤਿਗੁਰ ਲੇਖੇ ਪਾਈਆ। ਲਹਿਣਾ ਦੇਣਾ ਪੂਰਾ ਕਰ ਬੀਸ, ਇਕੀਸੇ ਗੁਰਦਾਸ ਮਨਸਾ ਵਿਚ ਸਮਾਈਆ। ਝਗੜਾ ਰਿਹਾ ਨਾ ਊਚ ਨੀਚ, ਜ਼ਾਤ ਪਾਤ ਦਾ ਪੰਧ ਮੁਕਾਈਆ। ਦੀਨ ਮਜ਼੍ਹਬ ਦੀ ਟੱਪ ਕੇ ਲੀਕ, ਲਾਈਨ ਇਕੋ ਦਿਤੀ ਵਖਾਈਆ। ਅੰਮ੍ਰਿਤ ਰਸ ਦੇ ਕੇ ਮੀਠ, ਨਾਮ ਨਿਧਾਨਾ ਇਕ ਸਮਝਾਈਆ। ਕੌੜਾ ਰਹੇ ਕੋਇ ਨਾ ਰੀਠ, ਵਿਖ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਚੇਤ ਕਹੇ ਮੇਰਾ ਸਮਾਂ ਰਿਹਾ ਲੰਘ, ਦਿਵਸ ਰੈਣ ਭੱਜਿਆ ਵਾਹੋ ਦਾਹੀਆ। ਮੇਰੀ ਆਸਾ ਮਨਸਾ ਪੂਰੀ ਕੀਤੀ ਮੰਗ, ਭਿੱਖਕ ਭਿੱਖਿਆ ਝੋਲੀ ਪਾਈਆ। ਸਤਿਗੁਰ ਸ਼ਬਦ ਨੇ ਦਿਤਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਨ ਭਗਤ ਸੁਹੇਲੇ ਬਣਾ ਕੇ ਆਪਣੇ ਚੰਦ, ਚੰਦ ਨੂਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਦੇ ਛੰਦ, ਸਹਿਸਾ ਅੰਦਰੋਂ

❋

❋

ਦਿਤਾ ਕਢਾਈਆ। ਅੰਮ੍ਰਿਤ ਧਾਰ ਵਹਾ ਕੇ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੇਖਾ ਦਿਤਾ ਮੁਕਾਈਆ। ਗ੍ਰਹਿ ਮੰਦਰ ਅੰਦਰ ਨਿਰਗੁਣ ਰੂਪ ਹੋ ਕੇ ਲੰਘ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਆਤਮ ਸੇਜ ਸੁਹਾ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਧੁਰ ਦੀ ਵਸਤ ਅਗੰਮੀ ਵੰਡ, ਅਲਖ ਅਗੋਚਰ ਝੋਲੀ ਦਿਤੀ ਭਰਾਈਆ। ਤ੍ਰੈਗੁਣ ਅਗਨੀ ਮੇਟ ਕੇ ਪਾਈ ਠੰਡ, ਤਤਵ ਤਤ ਦਿਤਾ ਬਦਲਾਈਆ। ਆਵਣ ਜਾਵਣ ਰਿਹਾ ਨਾ ਪੰਧ, ਚੁਰਾਸੀ ਫਾਸੀ ਦਿਤੀ ਕਟਾਈਆ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਹੰ ਬ੍ਰਹਮ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਕੇ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਚੇਤ ਕਹੇ ਮੇਰਾ ਸਮਾਂ ਬਣਿਆ ਮੇਰਾ ਸੰਗੀ, ਸਗਲਾ ਸੰਗ ਬਣਾਈਆ। ਪੁਰਖ ਅਕਾਲਾ ਦੀਨ ਦਿਆਲਾ ਮਿਹਰ ਕਰੇ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਪਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਨਵ ਸੱਤ ਅੰਧੀ, ਅੰਤਰ ਨਿਰੰਤਰ ਖੋਜ ਖੁਜਾਈਆ। ਦੀਨ ਮਜ਼੍ਹਬ ਦੀ ਤਕੇ ਪਾਬੰਦੀ, ਅਵਤਾਰ ਪੈਗ਼ੰਬਰ ਗੁਰੂ ਲਏ ਉਠਾਈਆ। ਸ਼ਰਅ ਸ਼ਰੀਅਤ ਦੀ ਵੇਖੇ ਡੰਡੀ, ਡੰਡਾਵਤ ਬੰਦਨਾ ਸੱਯਦਾ ਤਕੇ ਥਾਉਂ ਥਾਈਂਆ। ਕਲਮੇ ਨਾਮ ਦਾ ਰੂਪ ਵੇਖੇ ਜੰਗੀ, ਜੰਗਜੂ ਬਹਾਦਰ ਪੜਦਾ ਆਪ ਚੁਕਾਈਆ। ਫਿਰਨੀ ਦਰੋਹੀ ਵਿਚ ਵਰਭੰਡੀ, ਬ੍ਰਹਿਮੰਡ ਦੇਣ ਗਵਾਹੀਆ। ਚੇਤ ਕਹੇ ਪ੍ਰਭ ਸ਼ਬਦ ਕਟਾਰ ਕਰਨੀ ਨੰਗੀ, ਜਗਤ ਜਹਾਨ ਦਏ ਚਮਕਾਈਆ। ਕਲਜੁਗ ਦੀ ਆਯੂ ਰਹਿਣ ਨਾ ਦੇਵੇ ਲੰਬੀ, ਸਮਾਂ ਸਮੇਂ ਵਿਚੋਂ ਬਦਲਾਈਆ। ਧਰਨੀ ਧਰਤ ਧਵਲ ਧੌਲ ਸਦੀ ਚੌਧਵੀਂ ਅੰਤਰ ਕੰਬੀ, ਮੁਹੰਮਦ ਲੇਖਾ ਨਾਲ ਬਣਾਈਆ। ਜਗਤ ਜਹਾਨ ਲੇਖਾ ਰਹਿਣ ਨਹੀਂ ਦੇਣਾ ਡੰਬੀ, ਸਤਿ ਸਤਿ ਦੇਣਾ ਪਰਗਟਾਈਆ। ਜਿਹੜਾ ਧਰਮ ਉਡਿਆ ਲਾ ਕੇ ਖੰਭੀ, ਸਤਿ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਚੇਤ ਕਹੇ ਮੇਰਾ ਵਕਤ ਬੀਤਿਆ ਮਾਤ, ਮਾਤਰ ਭੂਮੀ ਦਏ ਗਵਾਹੀਆ। ਮੇਰੀ ਅੰਤ ਸੁਹੰਜਣੀ ਰਾਤ, ਸਤਿ ਵਿਚ ਸਮਾਈਆ। ਭਗਤਾਂ ਤਕਾਂ ਜਮਾਤ, ਗੁਰਮੁਖ ਗੁਰ ਗੁਰ ਸੋਭਾ ਪਾਈਆ। ਜਿਨ੍ਹਾਂ ਦੇ ਅੰਤਰ ਇਕੋ ਗਾਥ, ਤੂੰ ਮੇਰਾ ਮੈਂ ਤੇਰਾ ਢੋਲਾ ਰਹੇ ਗਾਈਆ। ਮਿਲੀ ਵਸਤ ਸੁਗ਼ਾਤ, ਧੁਰ ਦੀ ਧਾਰ ਪ੍ਰਭੂ ਵਰਤਾਈਆ। ਝਗੜਾ ਚੁੱਕਿਆ ਕੂੜ ਸਮਾਜ, ਰਾਜਸ਼ਾਹੀ ਨਾ ਕੋਇ ਡਰਾਈਆ। ਸਤਿ ਸਚ ਦੀ ਸੁਣੀ ਆਵਾਜ਼, ਰਾਜ਼ ਅੰਦਰੋਂ ਦਿਤਾ ਖੁਲ੍ਹਾਈਆ। ਸੋਈ ਸੁਰਤੀ ਗਈ ਜਾਗ, ਆਲਸ ਨਿੰਦਰਾ ਦਿਤੀ ਮਿਟਾਈਆ। ਹਰਿਜਨ ਹੰਸ ਬਣਾ ਕੇ ਕਾਗ, ਕਾਗੋਂ ਹੰਸ ਉਡਾਈਆ। ਗ੍ਰਹਿ ਅੰਦਰ ਨਿਰਗੁਣ ਜੋਤ ਜਗਾ ਚਰਾਗ਼, ਅੰਧ ਅੰਧੇਰਾ ਦਿਤਾ ਮਿਟਾਈਆ। ਕੂੜ ਧਰਮ ਦਾ ਮੇਟ ਕੇ ਦਾਗ਼, ਦੁਰਮਤ ਮੈਲ ਕੀਤੀ ਸਫ਼ਾਈਆ। ਚੇਤ ਕਹੇ ਭਗਤਾਂ ਵਡ ਵਡਭਾਗ, ਭਾਗ ਸਤਿਗੁਰ ਸ਼ਬਦ ਸਿਰ ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਪਕੜੀ ਵਾਗ, ਡੋਰੀ ਸ਼ਬਦੀ ਤੰਦ ਜੁੜਾਈਆ। ਜਿਥੇ ਰਿਹਾ ਨਾ ਕੋਇ ਸਵਾਲ ਜਵਾਬ, ਜੁਆਬ ਤਲਬੀ ਵਿਚ ਮੰਗ ਨਾ ਕੋਇ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਅੰਤਰ ਆਤਮ ਵੇਖ ਵਖਾਈਆ। ਚੇਤ ਕਹੇ ਮੇਰਾ ਇਕੋ ਇਕ ਸੱਯਦਾ, ਦਰ ਸਾਚੇ ਸੀਸ ਨਿਵਾਈਆ। ਭਗਤ ਭਗਵਾਨ ਤੇਰਾ ਹੋਵੇ ਬਰਦਾ, ਬੰਦਨਾ ਇਕੋ ਦੇਣੀ ਦ੍ਰਿੜਾਈਆ। ਭੇਵ ਖੁਲ੍ਹਾਉਣਾ ਆਪਣੇ ਘਰ ਦਾ, ਗ੍ਰਹਿ ਪੜਦਾ ਦੇਣਾ ਚੁਕਾਈਆ। ਇਸ਼ਨਾਨ ਕਰਾਉਣਾ ਸਾਚੇ ਸਰ ਦਾ, ਸਰੋਵਰ ਇਕੋ ਇਕ ਨੁਹਾਈਆ। ਜਿਥੇ ਨਾ ਜਨਮੇ ਨਾ ਕੋਇ

❋

❋

ਮਰਦਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਤੇਰੀ ਮੰਜ਼ਲ ਤੇਰਾ ਸੰਤ ਸੁਹੇਲਾ ਹੋਵੇ ਚੜ੍ਹਦਾ ਅੱਗੇ ਹੋ ਨਾ ਕੋਇ ਅਟਕਾਈਆ। ਤੇਰਾ ਬ੍ਰਹਮ ਤੇਰਾ ਆਤਮ ਤੇਰਾ ਢੋਲਾ ਹੋਵੇ ਪੜ੍ਹਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤੂੰ ਮਾਲਕ ਖ਼ਾਲਕ ਚੋਟੀ ਜੜ੍ਹ ਦਾ, ਚੇਤਨ ਸਭ ਨੂੰ ਦੇਣਾ ਕਰਾਈਆ। ਝਗੜਾ ਮੇਟਣਾ ਕਪਟ ਛਲ ਦਾ, ਅਛਲ ਛਲਧਾਰੀ ਆਪਣੀ ਦਇਆ ਕਮਾਈਆ। ਮਾਣ ਬਖ਼ਸ਼ਣਾ ਜਨ ਭਗਤਾਂ ਨਿਹਚਲ ਧਾਮ ਅਟਲ ਦਾ, ਸਚਖੰਡ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਦੇਣਾ ਟਿਕਾਈਆ। ਚੇਤ ਕਹੇ ਸਭ ਦਾ ਲੇਖਾ ਪੂਰਾ ਕਰਨਾ ਕਲਜੁਗ ਕਲ ਦਾ, ਕਲ ਕਲਕੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਬਖ਼ਸ਼ਣਾ ਨਿਹਚਲ ਧਾਮ ਅਟਲ ਦਾ, ਦਰਗਾਹ ਸਾਚੀ ਸਚਖੰਡ ਦਵਾਰ ਸਤਿ ਸਚ ਆਪਣਾ ਮੇਲ ਮਿਲਾਈਆ।

੩੧ ਚੇਤ ਸ਼ਹਿਨਸ਼ਾਹੀ ਸੰਮਤ ੭ ਹਰਬੰਸ ਸਿੰਘ, ਸੰਪੂਰਨ ਸਿੰਘ, ਸੌਦਾਗਰ ਸਿੰਘ ਭਠ ਮਾਜਰਾ, ਰਣਧੀਰ ਸਿੰਘ ਹਰਨਾਇਆ,
ਅਰਜਨ ਸਿੰਘ ਬਲੋਚਪੁਰ, ਜਰਨੈਲ ਸਿੰਘ ਸਤੌੜਾ, ਅਜੈਬ ਸਿੰਘ ਭੇਵਾ, ਜੁਗਿੰਦਰ ਕੌਰ ਭੇਵਾ, ਮੋਹਣ ਸਿੰਘ ਗੜ੍ਹੀ ਲਾਂਗਰੀ,
ਮਹਿੰਦਰ ਸਿੰਘ ਗੜ੍ਹੀ ਲਾਂਗਰੀ, ਕਰਤਾਰ ਸਿੰਘ ਕੌਮੀ ਫਾਰਮ, ਚਾਨਣ ਸਿੰਘ ਹਰਨੌਲਾ ਰਣ ਸਿੰਘ ਜੀਤ ਨਗਰ,
ਸੁਰਜੀਤ ਕੌਰ ਜੀਤ ਨਗਰ, ਲਖਬੀਰ ਸਿੰਘ ਜੀਤ ਨਗਰ, ਰਾਜ ਕੌਰ ਖਾਰੇ,
ਪਿੰਡ ਠੀਕਰੀ ਛੰਨਾ ਜ਼ਿਲਾ ਕਰਨਾਲ

ਚੇਤ ਕਹੇ ਮੇਰਾ ਪ੍ਰਵਿਸ਼ਟਾ ਅਖ਼ੀਰੀ ਇਕੱਤੀ, ਅਕਲ ਕਲਧਾਰੀ ਧਿਆਨ ਲਗਾਈਆ। ਪ੍ਰਭੂ ਭਗਤਾਂ ਤੇਰਿਆਂ ਵਾਅ ਲੱਗੇ ਨਾ ਤਤੀ, ਤਤਵ ਤਤ ਨਾ ਕੋਇ ਜਲਾਈਆ। ਆਤਮ ਪਰਮਾਤਮ ਧਾਰ ਫ਼ਰਕ ਪਵੇ ਨਾ ਰਤੀ, ਰਤਨ ਅਮੋਲਕ ਹੀਰੇ ਲੈਣੇ ਪ੍ਰਗਟਾਈਆ। ਸਭ ਦਾ ਲੇਖੇ ਲਾਉਣਾ ਨਾਮ ਜਪਿਆ ਦੰਦ ਬੱਤੀ, ਬੱਤੀ ਧਾਰ ਮਾਤ ਵਾਲੀ ਬਖ਼ਸ਼ਾਈਆ। ਸ਼ਬਦੀ ਧਾਰ ਲੇਖਾ ਪੂਰਾ ਕਰਨਾ ਰਾਗ ਛੱਤੀ, ਛਤੀਸਾ ਵੰਡ ਨਾ ਕੋਇ ਵੰਡਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼ ਕਰਨਾ ਅਗੰਮੀ ਬੱਤੀ, ਬਾਤਨ ਪੜਦਾ ਦੇਣਾ ਖੁਲ੍ਹਾਈਆ। ਅਬਿਨਾਸ਼ੀ ਕਰਤੇ ਬਣਨਾ ਕਮਲਾਪਤੀ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਸਤਿ ਸੰਤੋਖ ਧੀਰਜ ਬਖ਼ਸ਼ਣਾ ਜਤੀ, ਯਥਾਰਥ ਆਪਣਾ ਰੰਗ ਰੰਗਾਈਆ। ਲੇਖਾ ਮੁਕਾਉਣਾ ਲੱਖ ਚਾਰ ਅੱਸੀ, ਆਸ ਸਭ ਦੀ ਪੂਰ ਕਰਾਈਆ। ਤੇਰੀ ਮੁਹੱਬਤ ਹਰ ਹਿਰਦੇ ਅੰਤਰ ਹੋਵੇ ਵਸੀ, ਵਾਸਤਾ ਤੇਰੇ ਨਾਲ ਜੁੜਾਈਆ। ਕਰਨਾ ਪ੍ਰਕਾਸ਼ ਬਿਨ ਰਵ ਸੱਸੀ, ਸੂਰੀਆ ਚੰਦ ਦੀ ਲੋੜ ਰਹੇ ਨਾ ਰਾਈਆ। ਮਿਹਰਵਾਨ ਮਹਿਬੂਬ ਹੋ ਕੇ ਜਨ ਭਗਤਾਂ ਅੰਦਰ ਵਸੀਂ, ਵਾਸਤਾ ਆਪਣੇ ਨਾਲ ਰਖਾਈਆ। ਏਥੇ ਓਥੇ ਦੋ ਜਹਾਨਾਂ ਪੱਤ ਰੱਖੀਂ, ਰੱਖਕ ਹੋ ਕੇ ਵੇਖ ਵਖਾਈਆ। ਸਤਿ ਸਰੂਪ ਸਚ ਦਵਾਰ ਬਣਾਉਣੀ ਸਖ਼ੀ, ਸਖ਼ਾਵਤ ਆਪਣਾ ਨਾਮ ਝੋਲੀ ਪਾਈਆ। ਤੇਰਾ ਦਰਸ਼ਨ ਕਰਨ ਨਿਜ ਨੇਤਰ ਅੱਖੀ, ਆਖ਼ਰ ਪੜਦਾ ਓਹਲਾ ਦੇਣਾ ਉਠਾਈਆ। ਮਾਲਕ ਖ਼ਾਲਕ ਬਣਨਾ ਹੱਕੀ, ਹਕੀਕਤ ਲੇਖਾ ਦੇਣਾ ਮੁਕਾਈਆ। ਸਦੀ ਚੌਧਵੀਂ ਰਹੇ ਕੋਈ ਨਾ ਸ਼ੱਕੀ, ਸ਼ਿਕਵਾ ਸਭ ਦਾ ਦੇਣਾ ਮਿਟਾਈਆ। ਪਰਵਰਦਿਗਾਰ ਨੂਰ ਇਲਾਹੀ ਬਣਨਾ ਯਕੀ, ਵਾਹਿਦ ਆਪਣਾ ਮੇਲ

❋

❋

ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਚੇਤ ਕਹੇ ਮੇਰਾ ਦਿਵਸ ਇਕ ਤੀਸਾ, ਚਾਰ ਜੁਗ ਸਮਝ ਕਿਸੇ ਨਾ ਆਈਆ। ਧੁਰ ਦਾ ਹੁਕਮ ਜਗਤ ਜਗਦੀਸ਼ਾ, ਦੇਵਣਹਾਰ ਬੇਪਰਵਾਹੀਆ। ਜੋ ਲਹਿਣਾ ਦੇਣਾ ਵੇਖੇ ਬੀਸ ਬੀਸਾ, ਬੀਸ ਇਕੀਸਾ ਵੰਡ ਵੰਡਾਈਆ। ਜਿਸ ਦਾ ਸ਼ਬਦੀ ਧਾਰ ਸੋਹੇ ਛਤਰ ਸੀਸਾ, ਸੀਸ ਜਗਦੀਸ਼ ਸੋਭਾ ਪਾਈਆ। ਸੋ ਧੁਰ ਸੰਦੇਸ਼ਾ ਦੇਵੇ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਨੇ ਲੱਖ ਚੁਰਾਸੀ ਅੰਤਰ ਆਤਮ ਸਭ ਦਾ ਜੀਤਾ, ਹਾਰ ਵਿਚ ਕਦੇ ਨਾ ਆਈਆ। ਸੋ ਪੁਰਖ ਅਕਾਲ ਦੀਨ ਦਿਆਲ ਭਗਤਾਂ ਬਣ ਕੇ ਮੀਤਾ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਜਿਸ ਨੇ ਲੇਖ ਲਿਖਾਇਆ ਭੇਵ ਖੁਲ੍ਹਾਇਆ ਅਠਾਰਾਂ ਧਿਆਏ ਗੀਤਾ, ਕਾਹਨ ਕਾਹਨਾ ਨਾਮ ਵਡਿਆਈਆ। ਜੋ ਵੇਸ ਵਟਾਏ ਰਾਮ ਸੀਤਾ, ਬਨਵਾਸੀ ਹੋ ਕੇ ਬਨ ਖੰਡ ਆਪਣਾ ਡੇਰਾ ਲਾਈਆ। ਨਿਰਗੁਣ ਧਾਰ ਰਹੇ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਈਆ। ਸੋ ਕਲਜੁਗ ਅੰਤਮ ਲਖ ਚੁਰਾਸੀ ਪਰਖੇ ਨੀਤਾ, ਚਾਰੇ ਖਾਣੀ ਖੋਜ ਖੁਜਾਈਆ। ਦੀਨ ਮਜ਼ਬ ਦੀ ਪੂਰਬ ਮੇਟੇ ਲੀਕਾ, ਹੁਕਮ ਹਾਕਮ ਇਕ ਦ੍ਰਿੜਾਈਆ। ਜਿਸ ਦੇ ਵਿਚ ਹੱਕ ਤੌਫ਼ੀਕਾ, ਮਿਹਰਵਾਨ ਮਹਿਬੂਬ ਨੂਰ ਇਲਾਹੀਆ। ਸਭ ਦੀਆਂ ਆਸਾ ਮਨਸਾ ਪੂਰੀਆਂ ਕਰੇ ਉਮੀਦਾਂ, ਤ੍ਰਿਸਨਾ ਤ੍ਰਿਖਾ ਦਏ ਗਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀਆਂ ਕਰਦੇ ਉਡੀਕਾਂ, ਬਿਨ ਨੈਣਾ ਨੈਣ ਉਠਾਈਆ। ਉਹ ਗੁਰ ਅਵਤਾਰ ਪਗ਼ੰਬਰਾਂ ਲੇਖੇ ਲਾਏ ਵਸੀਹਤਾ, ਲਹਿਣਾ ਵੇਖੇ ਥਾਉਂ ਥਾਈਂਆ। ਸਦੀ ਚੌਧਵੀਂ ਦੀਨ ਦੁਨੀ ਬਦਲ ਦਏ ਤਬੀਅਤਾ, ਤਬੀਬ ਬਣੇ ਧੁਰ ਦਾ ਮਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੇਤ ਕਹੇ ਮੇਰਾ ਅੰਤ ਅਖ਼ੀਰੀ ਆਇਆ ਵਕਤ, ਵਕਤ ਨਾਲ ਜਣਾਈਆ। ਪ੍ਰਭ ਦਾ ਖੇਲ ਹੋਣਾ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਉਠਾਏ ਭਗਤ, ਭਗਵਨ ਆਪਣਾ ਮੇਲ ਮਿਲਾਈਆ। ਜੋ ਜੋਤੀ ਜਾਤਾ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਨੂਰ ਉਜਾਲਾ ਕਰੇ ਉਪਰ ਧਰਤ, ਧਰਨੀ ਧਵਲ ਖੋਜ ਖੁਜਾਈਆ। ਆਸਾ ਮਨਸਾ ਪੂਰੀ ਕਰੇ ਸ਼ਰਤ, ਸ਼ਰਅ ਦਾ ਲੇਖਾ ਦਏ ਦ੍ਰਿੜਾਈਆ। ਵਾਲੀ ਬਣ ਕੇ ਮਾਲਕ ਅਰਸ਼, ਅਰਸ਼ੀ ਪ੍ਰੀਤਮ ਵੇਖ ਵਖਾਈਆ। ਜਨ ਭਗਤਾਂ ਉਤੇ ਕਰੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਇਕ ਟਪਕਾਈਆ। ਆਪਣਾ ਖੇਲ ਦਿਖਾਏ ਅਸਚਰਜ, ਅਚਰਜ ਲੀਲਾ ਆਪ ਜਣਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਸੂਫ਼ੀਆਂ ਸੰਤਾਂ ਮਨਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਵਿਚ ਟਿਕਾਈਆ। ਜਨਮ ਜਨਮ ਦਾ ਲਹਿਣਾ ਦੇਵੇ ਕਰਜ਼, ਮਕਰੂਜ਼ ਲੇਖਾ ਦਏ ਮੁਕਾਈਆ। ਆਪਣੀ ਆਸ਼ਾ ਆਪੇ ਜਾਣੇ ਗ਼ਰਜ਼, ਗ਼ਰਜ਼ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੇਤ ਕਹੇ ਮੈਂ ਦਿਵਸ ਰੈਣ ਭੱਜਾ ਨੱਠਾ, ਖ਼ੁਸ਼ੀਆਂ ਪੰਧ ਮੁਕਾਈਆ। ਸੇਵਾ ਕੀਤੀ ਯਥਾਰਥ ਯਥਾ, ਯਦੀ ਪ੍ਰਭ ਨੂੰ ਸੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਇਕੋ ਤੇਰੀ ਆਤਮ ਪਰਮਾਤਮ ਹੋਵੇ ਕਥਾ, ਦੂਸਰ ਕਥਨੀ ਕਥੇ ਕੋਇ ਨਾ ਰਾਈਆ। ਇਕੋ ਦਵਾਰ ਸਭ ਦਾ ਮਨਜ਼ੂਰ ਹੋਵੇ ਮੱਥਾ, ਮਸਤਕ ਟਿੱਕੇ ਧੂੜੀ ਖ਼ਾਕ ਰਮਾਈਆ। ਜਿਸ ਦੀ ਯਾਦ ਵਿਚ ਗੋਬਿੰਦ ਸੱਥਰ ਲੱਥਾ, ਯਾਰੜਾ ਸੇਜ ਗਿਆ

❋

❋

ਹੰਢਾਈਆ। ਉਸ ਦਾ ਦਰਸ਼ਨ ਹੋਵੇ ਜੋਤੀ ਧਾਰ ਅੱਖਾਂ, ਨੇਤਰ ਲੋਚਣ ਨੈਣਾਂ ਨਜ਼ਰੀ ਆਈਆ। ਸਤਿ ਸਰੂਪ ਹੋਵੇ ਸੱਚਾ, ਸ਼ਾਹੋ ਭੂਪ ਨੂਰ ਇਲਾਹੀਆ। ਜਨ ਭਗਤਾਂ ਭਾਗ ਲਗਾਏ ਕਾਇਆ ਮਾਟੀ ਗੜ੍ਹ ਕੱਚਾ, ਕੰਚਨ ਰੂਪ ਦਏ ਬਦਲਾਈਆ। ਗੁਰਮੁਖ ਗੁਰਸਿਖ ਬਣਾਏ ਧੁਰ ਦਾ ਬੱਚਾ, ਬਚਪਨ ਆਪਣੀ ਝੋਲੀ ਪਾਈਆ। ਲੂੰ ਲੂੰ ਅੰਦਰ ਹੋਵੇ ਰਚਾ, ਰਚਨਾ ਆਪਣੀ ਦਏ ਵਖਾਈਆ। ਸਤਿ ਧਰਮ ਦੀ ਬਖ਼ਸ਼ੇ ਸਤ੍ਹਾ, ਸਤਿ ਸਤਿਵਾਦੀ ਦਇਆ ਕਮਾਈਆ। ਸਚਖੰਡ ਦਵਾਰ ਦਾ ਦੱਸੇ ਪਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇਵੇ ਮਾਣ ਵਡਿਆਈਆ। ਚੇਤ ਕਹੇ ਜਨ ਭਗਤੋ ਮੇਰੀ ਅੰਤ ਪਰਨਾਮ, ਪਰਮ ਪੁਰਖ ਸੀਸ ਨਿਵਾਈਆ। ਤੁਹਾਡਾ ਪੂਰਾ ਹੋਵੇ ਕਾਮ, ਜਨਮ ਜਨਮ ਦੀ ਹਵਸ ਮਿਟਾਈਆ। ਤੁਹਾਡਾ ਵਸੇ ਨਗਰ ਖੇੜਾ ਗਰਾਮ, ਸਾਢੇ ਤਿੰਨ ਹੱਥ ਸੋਭਾ ਪਾਈਆ। ਘਰ ਠਾਕਰ ਮਿਲੇ ਰਾਮ, ਕਾਹਨ ਕਾਹਨਾ ਨੂਰ ਇਲਾਹੀਆ। ਜਿਸ ਰੈਣ ਮੇਟਣੀ ਅੰਧੇਰੀ ਸ਼ਾਮ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਦੱਸ ਕਲਾਮ, ਕਲਮਾ ਕਾਇਨਾਤ ਦੇਣਾ ਬਦਲਾਈਆ। ਸੰਦੇਸ਼ਾ ਦੇਣਾ ਵਿਚ ਅਵਾਮ, ਆਮ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਦੇਣੀ ਕਟਾਈਆ। ਮਜ਼੍ਹਬ ਦਾ ਮਜ਼੍ਹਬ ਕਰੇ ਨਾ ਕੋਇ ਕਤਲੇਆਮ, ਕਾਤਲ ਮਕਤੂਲ ਦਾ ਲਹਿਣਾ ਦੇਣਾ ਮੁਕਾਈਆ। ਕਲਜੁਗ ਮੇਟੇ ਅੰਧੇਰੀ ਸ਼ਾਮ, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਪਿਆਰ ਦਾ ਹਕੀਕੀ ਦੇਵੇ ਜਾਮ, ਜਮਾਂ ਦਾ ਲੇਖਾ ਦਏ ਮੁਕਾਈਆ।