ਪੁਸਤਕਾਲਾਭਾਗ ੨੨

ਪਹਿਲੀ ਵਿਸਾਖ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਵਿਚ ਰਾਤ ਨੂੰ

ਚੌਦਾਂ ਲੋਕ ਕਹਿਣ ਬਦਲ ਗਈ ਵਿਸਾਖੀ, ਜਗਤ ਬੁੱਧੀ ਸਮਝ ਕਿਸੇ ਨਾ ਆਈਆ। ਤੇਈ ਅਵਤਾਰੋ ਹੁਣ ਮੰਨਣੀ ਪੈਣੀ ਆਖੀ, ਸਮਾਂ ਪਿਛਲਾ ਰਹੇ ਨਾ ਰਾਈਆ। ਤੁਹਾਥੋੋਂਹੋ ਨਾ ਸਕੀ ਰਾਖੀ, ਰੱਖਕ ਹੋ ਨਾ ਸੇਵ ਕਮਾਈਆ। ਆਹ ਵੇਖੋ ਪ੍ਰਭੂ ਦੀ ਪਾਤੀ, ਪਤ੍ਰਿਕਾ ਰਿਹਾ ਜਣਾਈਆ। ਜਿਸ ਦੀ ਖੇਲ ਨਾ ਕਿਸੇ ਪਛਾਤੀ, ਪਹਿਚਾਨ ਸਕੇ ਨਾ ਕੋਇ ਕਰਾਈਆ। ਲੇਖਾ ਲਿਖਿਆ ਨਹੀਂ ਨਾਲ ਕਲਮ ਦਵਾਤੀ, ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਇਕ ਖ਼ਬਰ ਅਗੰਮੀ ਆਖੀ, ਰਾਮ ਕ੍ਰਿਸ਼ਨ ਨੂੰ ਦਿਤੀ ਸੁਣਾਈਆ। ਜਿਸ ਵੇਲੇ ਭਗਤ ਰਹਿਣਾ ਨਹੀਂ ਜਿਸ ਦੀ ਨਜ਼ਰ ਆਵੇ ਵਿਚੋਂ ਛਾਤੀ, ਛਤਰਧਾਰੀ ਸਚ ਨਾ ਕੋਇ ਕਮਾਈਆ। ਚਾਰੋਂ ਕੁੰਟ ਕੂੜ ਦੀ ਹੋਣੀ ਹਾਟੀ, ਹਰਿ ਕਾ ਨਾਮ ਨਾ ਕੋਇ ਵਿਕਾਈਆ। ਤੁਹਾਡੇ ਸਿੰਘਾਸਣ ਨਹੀਂ ਰਹਿਣੇ ਜਗਤ ਵਾਲੀ ਖਾਟੀ, ਮੂਰਤੀਆਂ ਪੱਥਰ ਦੇਣ ਗਵਾਹੀਆ। ਤੁਹਾਡੇ ਅੱਗੇ ਭੋਗ ਲਗਾ ਕੇ ਪਾਂਧੇ ਖਾ ਜਾਣ ਚਪਾਤੀ, ਤੁਹਾਡਾ ਭੈ ਨਾ ਕੋਇ ਰਖਾਈਆ। ਤੁਹਾਨੂੰ ਮੰਦਰਾਂ ਵਿਚੋਂ ਚੁੱਕ ਕੇ ਲੈ ਜਾਣ ਰਾਤੀਂ, ਅੱਗੇ ਹੋ ਨਾ ਕੋਇ ਅਟਕਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਘਾਟਾ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਤਬਕ ਕਹਿਣ ਪੈਗ਼ੰਬਰੋ ਤਕੋ ਹਦੀਸਾ, ਹੁਕਮ ਕੀ ਇਲਾਹੀਆ। ਨਿਗਹ ਮਾਰ ਈਸਾ, ਸਦੀ ਬੀਸਵੀਂ ਨੈਣ ਉਠਾਈਆ। ਮੁਹੰਮਦੀ ਸਦੀ

❋

❋

ਚੌਧਵੀਂ ਤਕ ਸ਼ੀਸ਼ਾ, ਸ਼ਹਿਨਸ਼ਾਹ ਨੇਤਰ ਅੱਖ ਖੁਲ੍ਹਾਈਆ। ਵੇਲਾ ਯਾਦ ਕਰਨਾ ਬੀਤਾ, ਪਿਛਲਾ ਰਿਹਾ ਸਮਝਾਈਆ। ਜਿਹੜਾ ਕੌਲ ਇਕਰਾਰ ਕੀਤਾ, ਬਿਨਾ ਕੈਦਿਆਂ ਕੀਤੀ ਪੜ੍ਹਾਈਆ। ਜਿਸ ਵੇਲੇ ਸਮਾਂ ਅੰਤ ਦਾ ਬੀਤਾ, ਸਮਾਜ ਦੀ ਪਏ ਦੁਹਾਈਆ। ਝਗੜਾ ਪੈਣਾ ਚਰਚ ਮਸੀਤਾ, ਮਸਲਾ ਹੱਲ ਨਾ ਕੋਇ ਕਰਾਈਆ। ਉਸ ਵੇਲੇ ਬਦਲਣੀ ਸਭ ਦੀ ਰੀਤਾ, ਚੌਦਾਂ ਤਬਕਾਂ ਵਾਲਿਓ ਚੌਦਾਂ ਅਪ੍ਰੈਲ ਦੀ ਵਿਸਾਖੀ ਦਏ ਗਵਾਹੀਆ। ਰਸ ਰਹਿਣਾ ਨਹੀਂ ਕੋਈ ਮੀਠਾ, ਫਲ ਫੁੱਲ ਨਾ ਕੋਇ ਮਹਿਕਾਈਆ। ਚੌਦਾਂ ਤਬਕ ਤਪਣਾ ਅੰਗੀਠਾ, ਸਦੀ ਚੌਧਵੀਂ ਨਾਲ ਮਿਲਾਈਆ। ਜਿਸ ਪ੍ਰਭੂ ਦੇ ਕਲਮੇ ਦਾ ਕਰ ਸਕਿਆ ਨਾ ਕੋਇ ਟੀਕਾ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਉਹ ਲੇਖਾ ਜਾਣੇ ਜੀਵ ਜੀਅ ਕਾ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਚੌਦਾਂ ਵੇਖੋ ਸਤਿਗੁਰ ਰਾਏ, ਬਿਨ ਨੈਣਾਂ ਨੈਣ ਉਠਾਈਆ। ਕਿਉਂ ਵਿਸਾਖ ਆਪਣਾ ਦਿਵਸ ਬਦਲਾਏ, ਬਦਲਾ ਸਮਝ ਕੋਇ ਨਾ ਪਾਈਆ। ਜਿਹੜੇ ਗੋਬਿੰਦ ਨੇ ਪੁੱਠੇ ਅੱਖਰ ਲਿਖਾਏ, ਤੋੜੇ ਕਲਗੀ ਉਤੇ ਛੁਹਾਈਆ। ਕੰਨਾਂ ਵਿਚ ਉਂਗਲਾਂ ਪਾਏ, ਆਪਣੀ ਕਾਰ ਕਮਾਈਆ। ਖੇਲ ਤੱਕਿਆ ਇਕ ਹਰਿਰਾਏ, ਹਰਿ ਕਰਤਾ ਕਰਨੀ ਕੀ ਕਮਾਈਆ। ਜੋ ਸਤਿ ਦੀ ਧਾਰ ਸਮਾਏ, ਸਤਿ ਸਤਿ ਵਿਚ ਸਮਾਈਆ। ਸੰਮਤ ਸੱਤ ਸ਼ਹਿਨਸ਼ਾਹ ਪਰਗਟਾਏ, ਪਰਗਟ ਆਪਣੀ ਕਲ ਵਖਾਈਆ। ਪਿਛਲੇ ਕੀਤੇ ਚਾਰ ਜੁਗ ਬੀਤੇ ਲਹਿਣੇ ਦਏ ਮੁਕਾਏ, ਮੁਕੰਮਲ ਆਪਣਾ ਹੁਕਮ ਵਰਤਾਈਆ। ਜਗਤ ਮੁਨਾਰੇ ਦੇਵੇ ਢਾਹੇ, ਢਈਆ ਗੋਬਿੰਦ ਦਏ ਗਵਾਹੀਆ। ਚਾਰੋਂ ਕੁੰਟ ਹੋਏ ਹਾਏ ਹਾਏ, ਹੌਕਾ ਭਰੇ ਲੋਕਾਈਆ। ਨੇਤਰ ਰੋਏ ਬਿਨ ਅੱਖਾਂ ਤੋਂ ਧਰਨੀ ਮਾਏ, ਧਵਲ ਦਏ ਦੁਹਾਈਆ। ਆਕਾਸ਼ ਆਕਾਸ਼ੋਂ ਨੀਰ ਵਹਾਏ, ਬਿਨ ਨੈਣਾਂ ਛਹਿਬਰ ਲਾਈਆ। ਪਵਣ ਪਾਣੀ ਭੱਜੇ ਵਾਹੋ ਦਾਹੇ, ਆਪਣਾ ਬਲ ਪਰਗਟਾਈਆ। ਅਗਨੀ ਆਪਣਾ ਖੇਲ ਖਿਲਾਏ, ਤਤਵ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਮੇਰਾ ਤਕ ਲਓ ਨੁੱਕਤਾ, ਜਿਸ ਉਤੇ ਨੁੱਕਤਾ ਚੀਨੀ ਕਰੇ ਕੋਈ ਨਾ ਰਾਏ। ਆਹ ਤਕੋ ਹੁਣ ਸਭ ਦਾ ਪੈਂਡਾ ਮੁਕਦਾ, ਮੁਕੰਮਲ ਖੇਲ ਖਿਲਾਏ। ਪ੍ਰਭ ਦਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਏ। ਜਾਪ ਹੋਣਾ ਭਗਤ ਭਗਵਾਨ ਦੀ ਤੁਕ ਦਾ, ਆਤਮ ਪਰਮਾਤਮ ਢੋਲਾ ਸਹਿਜ ਸੁਭਾਏ। ਸੰਸਾਰ ਵਾਸਤੇ ਜਗਤ ਰੈਣ ਵਿਸਾਖੀ ਦਿਹਾੜਾ ਦੁੱਖ ਦਾ, ਦੁੱਖਾਂ ਭਰੀ ਦਿਸੇ ਲੋਕਾਏ। ਜਨ ਭਗਤਾਂ ਵੇਲਾ ਆਉਣਾ ਸੁਖ ਦਾ, ਸੁਖ ਸਾਗਰ ਵਿਚ ਸਮਾਏ। ਖੇਲ ਵੇਖਣਾ ਸ਼ਹਿਨਸ਼ਾਹ ਦੁਲਾਰੇ ਗੋਬਿੰਦ ਸੁਤ ਦਾ, ਜਿਸ ਪੰਜ ਪਿਆਰੇ ਲਏ ਨੁਹਾਏ। ਭੇਵ ਅਨੋਖਾ ਆਪਣਾ ਕੀਤਾ ਅਗੰਮੀ ਮਨੁੱਖ ਦਾ, ਮਾਨਸ ਵਿਚੋਂ ਨਜ਼ਰ ਫੇਰ ਨਾ ਆਏ। ਝਗੜਾ ਮੇਟ ਕੇ ਜਨਣੀ ਕੁੱਖ ਦਾ, ਜੋਤੀ ਜੋਤ ਕਰੇ ਰੁਸ਼ਨਾਏ। ਅਵਤਾਰ ਪੈਗ਼ੰਬਰੋ ਇਹ ਉਹੋ ਵੇਲਾ ਢੁੱਕਦਾ, ਜੋ ਸਮਾਂ ਸਭ ਦਾ ਦਏ ਬਦਲਾਏ। ਹੁਣ ਵੇਲਾ ਰਹਿਣਾ ਨਹੀਂ ਪੁੱਛ ਦਾ, ਇਨਕੁਆਇਰੀ ਵਿਚ ਕੋਇ ਨਾ ਆਏ। ਆਪਣਾ ਸਮਾਂ ਵੇਖੋ ਅੰਧੇਰੇ ਘੁੱਪ ਦਾ, ਸਚ ਚੰਦ ਨਾ ਕੋਇ ਚਮਕਾਏ। ਇਕੋ ਸਤਿਗੁਰ ਸ਼ਬਦ ਸੂਰ ਬਹਾਦਰ ਉਠਦਾ, ਜੋ ਵਿਸਾਖੀ ਵਸਾਹ ਕੇ ਦਏ ਬਦਲਾਏ। ਪੜਦਾ ਰਹੇ ਨਾ ਓਹਲਾ ਲੁਕ ਦਾ, ਨਿਰਗੁਣ ਨੂਰ ਕਰੇ ਰੁਸ਼ਨਾਏ। ਧੁਰ ਦਾ ਚਾਨਣ ਕਦੇ ਨਾ ਛੁਪਦਾ, ਪੜਦਾ ਸਕੇ ਕੋਇ ਨਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

❋

❋

ਹਰਿ, ਸਚ ਦਾ ਹੁਕਮ ਇਕ ਵਰਤਾਏ। ਅਵਤਾਰ ਪੈਗ਼ੰਬਰ ਗੁਰ ਵੇਖਣ ਨੈਣ ਉਠਾਈ, ਬਿਨ ਅੱਖਾਂ ਅੱਖ ਖੁਲ੍ਹਾਈਆ। ਹਿੰਦਸਾ ਤੱਕਣ ਇਕ ਇਕਾਈ, ਦਹਾਈ ਸੰਗ ਨਾ ਕੋਇ ਬਣਾਈਆ। ਜਾਂ ਪਾਤੀ ਵੇਖੀ ਫ਼ਰਕ ਰਿਹਾ ਨਾ ਰਾਈ, ਕਮਲਾਪਾਤੀ ਖੇਲ ਖਿਲਾਈਆ। ਜਿਸ ਨੂੰ ਭਵਿਖਤਾਂ ਵਿਚ ਆਏ ਗਾਈ, ਪੇਸ਼ੀਨਗੋਈ ਵਿਚ ਸੁਣਾਈਆ। ਬਹੁੜੀ ਉਹ ਖੇਲ ਕਰੇ ਬਣ ਕੇ ਧੁਰ ਦਾ ਮਾਹੀ, ਮਹਿਬੂਬ ਨੂਰ ਇਲਾਹੀਆ। ਕਲਜੁਗ ਕੂੜੀ ਮੇਟੇ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚਾਰ ਕੁੰਟ ਪਏ ਦੁਹਾਈ, ਤੋਬਾ ਤੋਬਾ ਕਰੇ ਖ਼ੁਦਾਈਆ। ਜਿਸ ਨੇ ਅਗੰਮੀ ਕਾਰ ਕਮਾਈ, ਕਲਮਾ ਕਾਇਨਾਤ ਬਦਲਾਈਆ। ਪੰਜ ਲਿਖਾਰੀਆਂ ਦਏ ਵਡਿਆਈ, ਸਚ ਸਿੰਘਾਸਣ ਉਤੇ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਿਛੇ ਕਿਸੇ ਇਹ ਕਾਰ ਨਹੀਂ ਕਮਾਈ, ਕਰਨੀ ਕਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਵਿਸਾਖੀ ਕਹੇ ਪ੍ਰਭੂ ਕਰ ਲੈਣ ਦੇ ਨਿਮਸਕਾਰ, ਪਹਿਲੋਂ ਤੈਨੂੰ ਸੀਸ ਨਿਵਾਈਆ। ਮੈਂ ਛਡ ਦਿਤੇ ਪਿਛਲੇ ਯਾਰ, ਯਾਰਾਨੇ ਲਏ ਤੁੜਾਈਆ। ਮੈਂ ਬਣ ਗਈ ਸੇਵਾਦਾਰ, ਸੇਵਾ ਤੇਰੀ ਸਚ ਕਮਾਈਆ। ਮੈਂ ਉਹ ਖ਼ਾਦਮ ਛਡੇ ਜਿਹੜੇ ਤੇਰੇ ਖ਼ਿਦਮਤਗਾਰ, ਜੁਗ ਜੁਗ ਤੈਨੂੰ ਸੀਸ ਨਿਵਾਈਆ। ਮੈਂ ਹੁਣ ਆ ਗਈ ਉਸ ਪ੍ਰਭੂ ਦੇ ਦਵਾਰ, ਜਿਸ ਦੀ ਮੰਜ਼ਲ ਬੇਪਰਵਾਹੀਆ। ਮੈਂ ਚਾਹੁੰਦੀ ਇਕੋ ਰੂਪ ਕਰ ਦੇ ਸੰਸਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਗੋਬਿੰਦ ਨੀਂਹ ਗਿਆ ਉਸਾਰ, ਉਸ ਦਾ ਅੰਤ ਦੇ ਵਖਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਜਿਹਾ ਬਖ਼ਸ਼ ਪਿਆਰ, ਜ਼ਾਤ ਪਾਤ ਦਾ ਡੇਰਾ ਢਾਹੀਆ। ਕਿਰਪਾ ਕਰ ਕੇ ਨੌ ਖੰਡ ਪ੍ਰਿਥਮੀ ਸੱਤ ਦੀਪ ਪੰਜਾਂ ਤਤਾਂ ਅੰਦਰ ਆਪਣਾ ਅੰਮ੍ਰਿਤ ਦੇ ਪਿਆਲ, ਜੋ ਪੰਜ ਦਰਬਾਰੀ ਸਿਰ ਤੇ ਆਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਵਿਸਾਖੀ ਕਹੇ ਮੈਂ ਸੁੱਤੀ ਸੁੱਤੀ ਉਠੀ, ਪ੍ਰਭੂ ਤੇਰੇ ਨਾਲ ਲਈ ਅੰਗੜਾਈਆ। ਹੁਣ ਮੇਰੇ ਉਤੇ ਤੁੱਠੀਂਂ, ਬਹੁੜੀ ਵਾਸਤਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੜ ਕੇ ਪੁਛੀਂ, ਘਰ ਘਰ ਅੰਦਰ ਖੋਜ ਖੁਜਾਈਆ। ਜਿਸ ਦੀ ਤੇਰੇ ਨਾਲ ਲੱਗੀ ਹੋਵੇ ਰੁਚੀ, ਉਸ ਦਾ ਮੇਲਾ ਲੈਣਾ ਮਿਲਾਈਆ। ਭੇਵ ਰੱਖਣਾ ਨਹੀਂ ਪੰਜ ਤਤ ਬੁਤੀਂ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਵਿਸਾਖੀ ਕਹੇ ਲਿਖਾਰੀ ਲਿਖਣ ਵਾਲੇ ਚੰਗੇ, ਸਤਿਗੁਰ ਸ਼ਬਦ ਸ਼ਬਦ ਵਡਿਆਈਆ। ਪੰਜ ਦਰਬਾਰੀ ਸੂਰੇ ਸਰਬੰਗੇ, ਸੂਰ ਬੀਰ ਸੋਭਾ ਪਾਈਆ। ਜਿਨ੍ਹਾਂ ਕੋਲ ਅੰਮ੍ਰਿਤ ਧਾਰ ਅਗੰਮੀ ਗੰਗੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਸ ਦਾ ਰਾਹ ਤਕਾਈਆ। ਪੰਜ ਪਿਆਰੇ ਗੁਰਮੁਖ ਠੰਡੇ, ਸਾਂਤਕ ਸਤਿ ਸਰੂਪ ਸਮਾਈਆ। ਵਿਸਾਖੀ ਕਹੇ ਜਨ ਭਗਤੋ ਤੁਹਾਡੇ ਨਾਤੇ ਗਏ ਗੰਢੇ, ਗੰਢਾ ਖਵਾਣ ਵਾਲਿਓ ਗੰਢ ਤੁਹਾਡੇ ਨਾਲ ਪਵਾਈਆ। ਤੁਹਾਡੇ ਸੁੱਕੇ ਖਾ ਕੇ ਮੰਡੇ, ਮੰਡਲਾਂ ਤੋਂ ਪਰੇ ਦੇਣਾ ਵਸਾਈਆ। ਤੁਹਾਡਾ ਪ੍ਰੀਤਮ ਤੁਹਾਡੇ ਨਾਲ ਹੰਢੇ, ਜਨਮ ਮਰਨ ਵਿਚ ਕਦੇ ਨਾ ਆਈਆ। ਤੁਹਾਨੂੰ ਪਾਰ ਲੰਘਾਵੇ ਆਪਣੇ ਕੰਢੇ, ਮੰਝਧਾਰ ਨਾ ਕੋਇ ਰੁੜ੍ਹਾਈਆ। ਤੁਸੀਂ ਉਹ ਮੰਜ਼ਲ ਲੰਘੇ, ਜਿਥੇ ਮਿਲੇ ਧੁਰ ਦਾ ਮਾਹੀਆ। ਪੰਜਾਂ ਲਿਖਾਰੀਆਂ ਬਹਾਇਆ ਉਤੇ ਮੰਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸਾਖੀ ਕਹੇ ਜਿਸ ਵੇਲੇ ਗੋਬਿੰਦ ਨੇ ਪਿਆਰ ਕੀਤਾ ਕਵੀ ਨਾਲ

❋

❋

ਬਵੰਜਾ, ਬਾਵਨ ਅੱਖਰ ਧਾਰ ਦ੍ਰਿੜਾਈਆ। ਫੇਰ ਸੱਜੇ ਹੱਥ ਦਾ ਵਖਾਇਆ ਪੰਜਾ, ਪੰਜ ਪੰਜ ਵਾਰ ਉਠਾਈਆ। ਫੇਰ ਸੰਦੇਸ਼ਾ ਦਿਤਾ ਕੋਲ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਸਮਝਾਈਆ। ਜਿਸ ਵੇਲੇ ਮੇਰੇ ਪ੍ਰਭੂ ਨੇ ਨਿਸ਼ਾਨ ਮੇਟਣਾ ਤਾਰਾ ਚੰਦਾ, ਚੰਦ ਸਿਤਾਰ ਦਾ ਲੇਖ ਮੁਕਾਈਆ। ਮੁਹੰਮਦ ਲਹਿਣਾ ਪੂਰਾ ਕਰਨਾ ਮਜ਼੍ਹਬ ਦਾ ਲਏ ਕੋਇ ਨਾ ਚੰਦਾ, ਸ਼ਰਅ ਸ਼ਰੀਅਤ ਦੇਣੀ ਬਦਲਾਈਆ। ਉਸ ਵੇਲੇ ਪੰਜਾਂ ਲਿਖਾਰੀਆਂ ਬਹਾਉਣਾ ਉਪਰ ਮੰਜਾ, ਮੰਝ ਦਾ ਵਿਚਲਾ ਝਗੜਾ ਦੇਣਾ ਮੁਕਾਈਆ। ਕੋਲ ਸੱਤ ਰੰਗ ਦਾ ਹੋਣਾ ਟੰਬਾ, ਟਾਪੂਆਂ ਦਾ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖੀ ਕਹੇ ਮੇਰਾ ਸਾਹਿਬ ਇਕ ਅਨਾਮੀ, ਇਨਾਮ ਭਗਤਾਂ ਦਏ ਵਰਤਾਈਆ। ਮੇਰਾ ਮਾਲਕ ਇਕ ਪੈਗ਼ਾਮੀ, ਪੈਗ਼ਾਮ ਦਏ ਸੁਣਾਈਆ। ਮੇਰਾ ਸਾਹਿਬ ਇਕ ਸੁਲਤਾਨੀ, ਸ਼ਹਿਨਸ਼ਾਹ ਸ਼ਾਹ ਦਾਤ ਵਰਤਾਈਆ। ਮੇਰਾ ਅਹਿਬਾਬ ਇਕ ਕਲਾਮੀ, ਕਲਮਾ ਆਪਣਾ ਦਏ ਦ੍ਰਿੜਾਈਆ। ਮੇਰਾ ਸ਼ਹਿਨਸ਼ਾਹ ਸਭ ਤੋਂ ਅੰਤਮ ਲਏ ਸਲਾਮੀ, ਅਵਤਾਰ ਪੈਗ਼ੰਬਰ ਗੁਰੂ ਸੀਸ ਦਿਉ ਝੁਕਾਈਆ। ਪਿਛਲਾ ਲੇਖਾ ਮੁਕੇ ਤਮਾਮੀ, ਅੱਗੇ ਤਮਾਂ ਨਾ ਕੋਇ ਪ੍ਰਗਟਾਈਆ। ਹੁਣ ਰਹਿਣੀ ਨਹੀਂ ਅੰਧੇਰੀ ਸ਼ਾਮੀ, ਸ਼ਮਾਂ ਨੂਰ ਕਰੇ ਰੁਸ਼ਨਾਈਆ। ਪੁਰਖ ਅਕਾਲ ਦੀ ਇਕੋ ਹੋਵੇ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜਨ ਭਗਤਾਂ ਅੰਤਰ ਆਤਮ ਬਖ਼ਸ਼ੇ ਅਗੰਮਾ ਪਾਣੀ, ਪਾਣੀ ਦੇ ਮਟਕੇ ਦੇਣ ਗਵਾਹੀਆ। ਜੋ ਆਦਿ ਅੰਤ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਸੋ ਰੀਤੀ ਮੇਟੇ ਪਰਾ ਪੁਰਾਣੀ, ਪਰਮ ਪੁਰਖ ਬੇਪਰਵਾਹੀਆ। ਸਤਿਜੁਗ ਮਾਰਗ ਦਏ ਆਸਾਨੀ, ਅਸਲ ਅਸਲ ਵਿਚੋਂ ਸੁਣਾਈਆ। ਵਿਸਾਖੀ ਕਹੇ ਪ੍ਰਭੂ ਤੇਰਿਆਂ ਭਗਤਾਂ ਦੇਣੀ ਨਾ ਪਏ ਕੋਇ ਕੁਰਬਾਨੀ, ਤਤਾਂ ਵਾਲੀ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਵਿਸਾਖੀ ਕਹੇ ਜਨ ਭਗਤੋ ਮੈਂ ਕੀਤੀ ਜਗ ਬਦਲੀ, ਬਦਲ ਕੇ ਬਦਲਾ ਦਿਆਂ ਚੁਕਾਈਆ। ਪੁਰਖ ਅਕਾਲ ਬਣਾ ਕੇ ਅਦਲੀ, ਅਦਲ ਇਨਸਾਫ਼ ਦਿਆਂ ਜਣਾਈਆ। ਮੇਰਾ ਸਮਾਂ ਪਹੁੰਚਿਆ ਮਜ਼ਲੋ ਮਜ਼ਲੀ, ਮੰਜ਼ਲ ਪਿਛਲਾ ਪੰਧ ਮੁਕਾਈਆ। ਮੈਂ ਇਕੋ ਨਾਮ ਸੰਦੇਸ਼ਾ ਦੇਣਾ ਗਜ਼ਲੀ, ਨਗ਼ਮਾ ਹੱਕ ਦ੍ਰਿੜਾਈਆ। ਮੈਨੂੰ ਸਾਰਿਆਂ ਕਹਿਣਾ ਕੋਝੀ ਕਮਲੀ, ਮੂਰਖ ਮੁਗਧਾਂ ਨਾਲ ਮਿਲਾਈਆ। ਮਤ ਦੀ ਹੋਛੀ ਕਹਿਣਾ ਯਮਲੀ, ਮੂਰਖਾਂ ਨਾਲ ਸਮਝਾਈਆ। ਪਰ ਯਾਦ ਰੱਖੋ ਮੈਂ ਸਮੇਂ ਨਾਲ ਆਪਣਾ ਆਪ ਸੰਭਲੀ, ਸੰਬਲ ਦਾ ਮਾਲਕ ਵੇਖਿਆ ਚਾਈਂ ਚਾਈਂਆ। ਮੈਂ ਤੱਕਿਆ ਨੂਰ ਅਲਾਹੀ ਅਵਲੀ, ਜੋ ਆਲਮੀਨ ਇਕ ਅਖਵਾਈਆ। ਜਿਸ ਦੇ ਪਿਆਰ ਵਿਚ ਹੋ ਗਈ ਬਵਲੀ, ਬੁਧ ਮਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਵਿਸਾਖੀ ਕਹੇ ਮੇਰਾ ਲੇਖਾ ਪੁਰਾਣਾ ਦਿਸੇ ਤਮਾਮ, ਤਮਾਂ ਨਾ ਕੋਇ ਰਖਾਈਆ। ਜਿਸ ਵੇਲੇ ਰਾਮ ਜੈਕਾਰਾ ਲਾਇਆ ਸੀ ਸੀਤਾ ਰਾਮ, ਰਾਮ ਰਾਮ ਰਾਮ ਧਿਆਈਆ। ਜਿਸ ਵੇਲੇ ਰਾਧਾ ਕ੍ਰਿਸ਼ਨ ਕੀਤਾ ਬਿਆਨ, ਕ੍ਰਿਸ਼ਨ ਰਾਧਾ ਰੰਗ ਰੰਗਾਈਆ। ਜਿਸ ਵੇਲੇ ਹਜ਼ਰਤ ਈਸਾ ਮੂਸਾ ਪੜ੍ਹੀ ਕਲਾਮ, ਸੁਣਿਆ ਫ਼ਰਮਾਨ ਧੁਰਦਰਗਾਹੀਆ। ਜਿਸ ਵੇਲੇ ਮੁਹੰਮਦ ਹੋਇਆ ਅਲਹਾਮ, ਇਲਮ ਤੋਂ ਬਾਹਰ ਕੀਤੀ ਸ਼ਨਵਾਈਆ। ਜਿਸ ਵੇਲੇ ਨਾਨਕ ਬਖ਼ਸ਼ਿਆ ਸਤਿਨਾਮ, ਸਤਿ ਸਤਿ ਦੀ ਧਾਰ ਸਮਝਾਈਆ। ਜਿਸ ਵੇਲੇ (ਗੋਬਿੰਦ) ਵਾਹਿਗੁਰੂ ਫ਼ਤਹਿ ਦਾ ਗਾਇਆ ਗਾਣ, ਢੋਲਾ ਢੋਲਿਆਂ ਨਾਲ ਜਣਾਈਆ।

❋

❋

ਉਸ ਵੇਲੇ ਪੁਰਖ ਅਕਾਲ ਨੇ ਸਭ ਦਾ ਕਰਾਇਆ ਧਿਆਨ, ਸ਼ਬਦ ਇਸ਼ਾਰੇ ਨਾਲ ਦ੍ਰਿੜਾਈਆ। ਉਹ ਤਕੋ ਵੇਖੋ ਮੇਰਾ ਕਲਜੁਗ ਅੰਤਮ ਖੇਲ ਮਹਾਨ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਮੈਂ ਤੁਹਾਡਾ ਸਭ ਦਾ ਬਦਲਣਾ ਵਿਧਾਨ, ਹੁਕਮ ਹੁਕਮ ਵਿਚੋਂ ਜਣਾਈਆ। ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਸਾਰੇ ਕਰਨ ਬਿਆਨ, ਬਿਨ ਸਿਫ਼ਤਾਂ ਸਿਫ਼ਤ ਸਾਲਾਹੀਆ। ਉਸ ਵੇਲੇ ਜਗਤ ਰੀਤੀ ਦਾ ਦਿਵਸ ਹੋਣਾ ਮਹਾਨ, ਵਿਸਾਖੀ ਵਿਸਾਖ ਵਾਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸਾਖੀ ਕਹੇ ਪੰਜ ਪਿਆਰੇ ਨਹਾਤੇ ਸਾਢੇ ਦਸ, ਦਸ ਦਸ ਵਕਤ ਸੁਹਾਈਆ। ਮੈਂ ਖ਼ੁਸ਼ੀਆਂ ਵਿਚ ਪਈ ਹੱਸ, ਹੱਸ ਕੇ ਖ਼ੁਸ਼ੀ ਬਣਾਈਆ। ਪੁਰਖ ਅਕਾਲ ਵੱਲ ਲਿਆ ਤਕ, ਤੱਕਿਆ ਚਾਈਂ ਚਾਈਂਆ। ਸਭ ਦਾ ਪੂਰਾ ਕਰੀਂ ਹੱਕ, ਹਕੀਕਤ ਵੇਖੀਂ ਥਾਂਉਂ ਥਾਈਂਆ। ਮੇਰੀ ਲੇਖੇ ਲਾਉਣੀ ਰੱਤ, ਰੱਤੀ ਰੱਤ ਤੇਰੀ ਝੋਲੀ ਪਾਈਆ। ਮੇਰਾ ਪੂਰਾ ਕਰੀਂ ਤਪ, ਤਪੀਸ਼ਰ ਹੋ ਕੇ ਸੀਸ ਨਿਵਾਈਆ। ਮੇਰਾ ਵੇਖ ਲਹਿਣਾ ਜਪ, ਜਗਜੀਵਣ ਦਾਤੇ ਧਿਆਨ ਲਗਾਈਆ। ਜਿਸ ਵੇਲੇ ਇਕ ਪ੍ਰਵਿਸ਼ਟਾ ਗਿਆ ਟੱਪ, ਟਾਪੂਆਂ ਦਾ ਝਗੜਾ ਦੇਣਾ ਮੁਕਾਈਆ। ਪਿਛਲਾ ਲੇਖਾ ਕਰੀਂ ਠੱਪ, ਆਪਣਾ ਨਾਮ ਮੋਹਰ ਲਗਾਈਆ। ਭਗਤ ਭਗਵਾਨ ਦਾ ਨਾਤਾ ਜੋੜਨਾ ਪੱਕ, ਆਤਮ ਪਰਮਾਤਮ ਮੇਲ ਮਿਲਾਉਣਾ ਸਹਿਜ ਸੁਭਾਈਆ। ਧੁਰ ਦਾ ਪ੍ਰੀਤਮ ਬਣਨਾ ਸਚ, ਸਚ ਸਵਾਮੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਵਿਸਾਖੀ ਕਹੇ ਮੇਰੀ ਧਾਰ ਕਰੀਂ ਨਿਆਰੀ, ਨਿਰਵੈਰ ਤੇਰੀ ਸਰਨਾਈਆ। ਲੇਖਾ ਲਿਖਣ ਪੰਜ ਲਿਖਾਰੀ, ਪਲੰਘੀਂ ਬੈਠੇ ਸੋਭਾ ਪਾਈਆ। ਜਲਧਾਰ ਵਖਾਵਣ ਪੰਜ ਦਰਬਾਰੀ, ਦਰ ਦਰਬਾਰੇ ਸੋਭਾ ਪਾਈਆ। ਇਸ ਆਬ ਦੀ ਆਹ ਹਸਨ ਹੁਸੈਨ ਸੀ ਮਾਰੀ, ਰੋ ਕੇ ਦਿਤਾ ਸੁਣਾਈਆ। ਜਿਸ ਵੇਲੇ ਪਿਆਸ ਬੁਝਾ ਨਾ ਸਕੀ ਮੁਹੰਮਦ ਦੀ ਚਾਰ ਯਾਰੀ, ਯਾਰਾਨਾ ਤੋੜ ਨਾ ਕੋਇ ਨਿਭਾਈਆ। ਉਸ ਵੇਲੇ ਫ਼ਰਮਾਨ ਦਿਤਾ ਖ਼ੁਦ ਸ਼ਹਿਨਸ਼ਾਹ ਸਰਕਾਰੀ, ਪੈਗ਼ਾਮ ਇਕ ਸੁਣਾਈਆ। ਜਿਸ ਵੇਲੇ ਪੈਗ਼ੰਬਰਾਂ ਤੋਂ ਬਾਦ ਉਨ੍ਹਾਂ ਦੇ ਅਮਾਮ ਦੀ ਆਈ ਵਾਰੀ, ਵਾਰਸ ਹੋ ਕੇ ਫੇਰਾ ਪਾਈਆ। ਫੇਰ ਤੁਹਾਡੀ ਪਿਆਸ ਬੁਝਾਵਾਂ ਸਾਰੀ, ਮਿਹਰ ਨਜ਼ਰ ਉਠਾਈਆ। ਰੂਹ ਬੁਤ ਦੀ ਕਰਾਂ ਦਾਰੀ, ਦਰਦੀ ਹੋ ਕੇ ਦਰਦ ਵੰਡਾਈਆ। ਯੁੱਧਾਂ ਵਿਚ ਹੋਣ ਨਾ ਦੇਵਾਂ ਖ਼ੁਆਰੀ, ਕਰਬਲਾ ਰੂਪ ਨਾ ਕੋਇ ਬਣਾਈਆ। ਸਿਰਫ਼ ਆਤਮਾ ਪਰਮਾਤਮਾ ਬਣਾ ਕੇ ਪੁਜਾਰੀ, ਪੂਜਾ ਇਕੋ ਇਕ ਸਮਝਾਈਆ। ਅੰਮ੍ਰਿਤ ਬਖ਼ਸ਼ਾਂ ਠੰਡਾ ਠਾਰੀ, ਦੀਨ ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਕਿਸੇ ਨਾਲ ਨਾ ਕਰਾਂ ਗ਼ਦਾਰੀ, ਸਾਂਝਾ ਪੀਰ ਇਕੋ ਨਜ਼ਰੀ ਆਈਆ। ਮਜ਼੍ਹਬ ਧਾਰ ਨਾ ਰੱਖਾਂ ਦੋ ਧਾਰੀ, ਇਸਮ ਆਜ਼ਮ ਇਕ ਸਮਝਾਈਆ। ਸਤਿ ਸਚ ਦੀ ਕਰਾਂ ਉਸਾਰੀ, ਨੀਂਹ ਨਾਮ ਵਾਲੀ ਰਖਾਈਆ। ਧਰਮ ਦੀ ਧਾਰ ਫੜ ਤਗਾਰੀ, ਜਗਤ ਦਾ ਚਿੱਕੜ ਲਵਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸਾਖੀ ਕਹੇ ਮੇਰਾ ਪੁਰਾਣਾ ਰਿਸ਼ਤਾ, ਰਿਸ਼ਤੇ ਦਾਰਾਂ ਦਿਆਂ ਜਣਾਈਆ। ਔਹ ਵੇਖੋ ਪੈਗ਼ਾਮ ਦਿੰਦਾ ਜਬਰਾਈਲ ਫ਼ਰਿਸ਼ਤਾ, ਫ਼ਰਸ਼ ਜ਼ਿਮੀਂ ਉਤੇ ਸਮਝਾਈਆ। ਸੰਦੇਸਾ ਸੁਣੋ ਆਹਿਸਤਾ ਆਹਿਸਤਾ, ਬਿਨ ਕੰਨਾਂ ਰਿਹਾ ਜਣਾਈਆ। ਜਿਸ ਨੇ ਸਭ ਨੂੰ ਦੇਣੀ ਸ਼ਕਿਸਤਾ, ਸ਼ਖਸਾਂ ਦੀ ਸ਼ਖਸ਼ੀਅਤ ਦੇਣੀ ਬਦਲਾਈਆ। ਭਗਤਾਂ ਦਾ ਕਾਮਲ ਕਰੇ ਨਿਸਚਾ, ਮੁਰਸ਼ਦ ਬੇਪਰਵਾਹੀਆ।

❋

❋

ਇਕੋ ਨਾਮ ਆਪਣਾ ਦੱਸੇ ਵਿਰਸਾ, ਜੋ ਜੁਗ ਚੌਕੜੀ ਜਗਤ ਵਿਚ ਵਰਤਾਈਆ। ਜਿਸ ਦੀ ਸਦੀ ਚੌਧਵੀਂ ਬਦਲ ਦੇਣਾ ਫ਼ਿਰਕਾ, ਫ਼ਿਰਕਾ ਪ੍ਰਸਤੀ ਦਏ ਮਿਟਾਈਆ। ਉਹ ਮਾਲਕ ਆਦੀ ਚਿਰ ਕਾ, ਚਿਰੀ ਵਿਛੁੰਨੇ ਲਏ ਜੁੜਾਈਆ। ਜਿਸ ਦਾ ਰੂਪ ਨਿਰਾਲਾ ਨਿਰ ਦਾ, ਨਿਰਵੈਰ ਇਕ ਅਖਵਾਈਆ। ਭਗਤਾਂ ਮਾਣ ਦੇਵੇ ਘਰ ਥਿਰ ਦਾ, ਥਿਰ ਘਰ ਸਾਚੇ ਆਪ ਟਿਕਾਈਆ। ਨਾਤਾ ਰੱਖੇ ਪੀਆ ਪਿਰ ਦਾ, ਪ੍ਰੀਤਮ ਅਗੰਮ ਅਥਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲ ਦੇਵੇ ਹਿਰਦਾ, ਹਰਿ ਹਿਰਦਾ ਫੋਲ ਫੁਲਾਈਆ। ਜਿਸ ਦਾ ਗੇੜਾ ਹੁਕਮੇ ਅੰਦਰ ਗਿੜਦਾ, ਨਾ ਕੋਈ ਰੋਕੇ ਰੋਕ ਰੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖੀ ਕਹੇ ਉਹ ਵੇਖੋ ਜਲ ਦੇ ਮਟਕੇ, ਮਟਕ ਨਾਲ ਬੈਠੇ ਡੇਰਾ ਲਾਈਆ। ਜਿਹੜੇ ਗੋਬਿੰਦ ਪਟਨੇ ਵਿਚ ਸੀ ਪਟਕੇ, ਪਾਟਲ ਹੋ ਕੇ ਖੇਲ ਖਿਲਾਈਆ। ਉਹ ਮੁਹੱਬਤ ਵਿਚ ਪਿਛੇ ਨਾ ਅਟਕੇ, ਆਪਣੀ ਆਸਾ ਰਹੇ ਜਣਾਈਆ। ਸਾਡਾ ਵਾਅਦਾ ਜਿਸ ਵੇਲੇ ਗੋਬਿੰਦ ਦੀਨ ਮਜ਼੍ਹਬ ਵੈਰੀ ਹੋਏ ਰੱਤ ਦੇ, ਰੱਤ ਰੱਤ ਨਾਲ ਰੰਗਾਈਆ। ਮਾਣ ਰਹਿਣੇ ਨਹੀਂ ਪੰਜ ਤਤ ਦੇ, ਤਤਵ ਤਤ ਸਰਬ ਕੁਰਲਾਈਆ। ਲੰਗੋਟ ਰਹਿਣੇ ਨਹੀਂ ਧੀਰਜ ਯਤ ਦੇ, ਕਾਮ ਕਰੋਧ ਲੋਭ ਮੋਹ ਹਲਕਾਈਆ। ਵਿਚਾਰ ਰਹਿਣੇ ਨਹੀਂ ਗੁਰਮਤ ਦੇ, ਮਨਮਤ ਹੋਏ ਹਲਕਾਈਆ। ਸਹਾਰੇ ਰਹਿਣੇ ਨਹੀਂ ਪਰਮੇਸ਼ਵਰ ਪਤ ਦੇ, ਪਤੀਵ੍ਰਤ ਨਾ ਕੋਇ ਅਖਵਾਈਆ। ਸਭ ਦੇ ਅੰਦਰ ਹੋਣੇ ਤਪਦੇ, ਸਾਂਤਕ ਸਤਿ ਨਾ ਕੋਇ ਕਰਾਈਆ। ਰਸਨਾ ਜਿਹਵਾ ਸਾਰੇ ਹੋਣੇ ਨਾਮ ਜਪਦੇ, ਹਿਰਦੇ ਸਕੇ ਨਾ ਕੋਇ ਵਸਾਈਆ। ਦੀਨ ਦੁਨੀਆ ਭੋਗ ਕਰਨੇ ਨੇਤਰ ਅੱਖ ਦੇ, ਨੈਣ ਜਗਤ ਨਾ ਕੋਇ ਸ਼ਰਮਾਈਆ। ਕਿਸੇ ਨੂੰ ਦਰਸ਼ਨ ਨਹੀਂ ਹੋਣੇ ਪ੍ਰਤੱਖ ਦੇ, ਸਾਖਿਆਤ ਵੇਖਣ ਕੋਇ ਨਾ ਪਾਈਆ। ਇਸ਼ਟ ਬਣਨੇ ਪੱਥਰ ਇੱਟ ਦੇ, ਪੁਜਾਰਨ ਹੋਵੇ ਕੂੜ ਲੋਕਾਈਆ। ਮੁੱਲਾ ਸ਼ੇਖ਼ ਮੁਸਾਇਕ ਹੋਣੇ ਪਿਟਦੇ, ਗ੍ਰੰਥੀ ਰੋਵਣ ਮਾਰਨ ਧਾਈਆ। ਬਹੁੜੀ ਉਸ ਵੇਲੇ ਮਨੂਏ ਹੋਣੇ ਨਹੀਂ ਕਿਸੇ ਦੇ ਟਿਕਦੇ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਫੇਰ ਲਹਿਣੇ ਦੇਣੇ ਦੇਣੇ ਪੈਣੇ ਇਕੋ ਪੁਰਖ ਅਕਾਲ ਦੀ ਚਿਟ ਦੇ, ਜੋ ਚੇਤੇ ਸਭ ਨੂੰ ਦਏ ਕਰਾਈਆ। ਐਂ ਜਾਪਦਾ ਸਭ ਦੇ ਹੁਕਮ ਹੋਣੇ ਮਿਟ ਦੇ, ਅੱਗੇ ਹੋ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮਟਕੇ ਕਹਿਣ ਸਾਡੇ ਅੰਤਰ ਪਾਣੀ ਜਲ, ਸਤਿ ਸਚ ਸੁਣਾਈਆ। ਸਾਨੂੰ ਯਾਦ ਆਉਂਦਾ ਕਰਬਲੇ ਵਾਲਾ ਥਲ, ਬਹੁੜੀ ਦਰੋਹੀ ਤੇਰਾ ਨਾਮ ਖ਼ੁਦਾਈਆ। ਤੇਰੇ ਨੂਰ ਖ਼ਾਕ ਵਿਚ ਗਏ ਰਲ, ਬਿਨ ਆਬ ਹਯਾਤੀ ਸਕੇ ਨਾ ਕੋਇ ਬਚਾਈਆ। ਵਿਛੋੜਾ ਸਹਿ ਨਾ ਸਕੇ ਪਲ, ਪਲਕ ਵਿਚ ਆਪਣਾ ਆਪ ਮਿਟਾਈਆ। ਉਹ ਇਕੋ ਕਹਿ ਕੇ ਗਏ ਗੱਲ, ਸੰਦੇਸ਼ਾ ਦਿਤਾ ਨੂਰ ਇਲਾਹੀਆ। ਸਾਡੀ ਦਰੋਹੀ ਸਾਡੀ ਤੋਬਾ ਪਰਵਰਦਿਗਾਰ ਸਾਂਝੇ ਯਾਰ ਵੇਖੀਂ ਆਪਣਿਆਂ ਭਗਤਾਂ ਸੂਫ਼ੀਆਂ ਨਾਲ ਕਰੀਂ ਨਾ ਛਲ, ਕਪਟੀ ਰੂਪ ਨਾ ਕੋਇ ਬਣਾਈਆ। ਜਿਸ ਵੇਲੇ ਲੋਕਮਾਤ ਧਰਨੀ ਧਵਲ ਧੌਲ ਉਤੇ ਆਵੇਂ ਚਲ, ਨਿਹਚਲ ਆਪਣਾ ਧਾਮ ਸੁਹਾਈਆ। ਕਿਤੇ ਨਿਗਾਹ ਨਾ ਬਦਲੀਂ ਪਿਆਰਾ ਨਾ ਬਣੀਂ ਮਾਟੀ ਖੱਲ, ਮਜ਼੍ਹਬਾਂ ਵਿਚ ਨਾ ਵੰਡ ਵੰਡਾਈਆ। ਸਾਡਾ ਸਭ ਦਾ ਮਸਲਾ ਕਰਨਾ ਹੱਲ, ਮਸਾਇਲ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪਾਣੀ ਕਹੇ ਮੇਰਾ ਮਾਲਕ ਇਕ ਅਬਿਨਾਸ਼ਾ, ਹਰਿ ਕਰਤਾ ਵਡ ਵਡਿਆਈਆ। ਮੈਂ ਜਿਸ ਦਾ ਦਾਸੀ ਦਾਸਾ,

❋

❋

ਜੁਗ ਜੁਗ ਸੇਵ ਕਮਾਈਆ। ਮੈਂ ਚਾਰ ਜੁਗ ਦਾ ਜਾਣਾਂ ਖੁਲਾਸਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਮੈਨੂੰ ਅਵਤਾਰ ਪੈਗ਼ੰਬਰ ਗੁਰੂਆਂ ਵੇਖ ਕੇ ਆਉਂਦਾ ਹਾਸਾ, ਤਾਲੀ ਦਿਆਂ ਵਜਾਈਆ। ਕੀ ਖੇਲ ਪ੍ਰਭੂ ਤਮਾਸ਼ਾ, ਜੁਗ ਜੁਗ ਆਪਣਾ ਦਿਤਾ ਵਖਾਈਆ। ਕੋਈ ਮੈਦਾਨੇ ਜੰਗ ਵਿਚ ਆਪਣਿਆਂ ਮੁਰੀਦਾਂ ਸਿੱਖਾਂ ਨੂੰ ਮੈਨੂੰ ਭਰ ਕੇ ਦੇ ਨਾ ਸਕਿਆ ਵਿਚ ਗਿਲਾਸਾ, ਪਿਆਸ ਪਿਆਸਿਆਂ ਨਾ ਸਕਿਆ ਬੁਝਾਈਆ। ਸਾਰੇ ਦੇਂਦੇ ਗਏ ਦਿਲਾਸਾ, ਸਬਰ ਸਬਰ ਦ੍ਰਿੜਾਈਆ। ਮੈਨੂੰ ਇਕ ਗੱਲ ਯਾਦ ਜਿਸ ਵੇਲੇ ਗੋਬਿੰਦ ਨੇ ਜੁਝਾਰ ਨੂੰ ਕਿਹਾ ਔਹ ਤਕ ਪੁਰਖ ਅਕਾਲ ਤੇਰਾ ਰਾਖਾ, ਤੇਗ਼ ਬਹਾਦਰ ਦਾਦਾ ਧਿਆਨ ਲਗਾਈਆ। ਮੈਂ ਵੀ ਉਸ ਪ੍ਰਭੂ ਦਾ ਕਾਕਾ, ਨੰਨ੍ਹੇ ਕਾਕੇ ਤੈਨੂੰ ਉਸ ਪ੍ਰਭੂ ਦੀ ਗੋਦ ਟਿਕਾਈਆ। ਫੇਰ ਪ੍ਰੇਮ ਦੀ ਰੱਖੀਂ ਆਸਾ, ਗੋਬਿੰਦ ਗੋਬਿੰਦ ਗੋਬਿੰਦ ਧਿਆਨ ਲਗਾਈਆ। ਮੇਰੇ ਸਾਹਿਬ ਸਾਹਿਬ ਅਬਿਨਾਸ਼ਾ, ਵਡ ਤੇਰੀ ਬੇਪਰਵਾਹੀਆ। ਮੈਂ ਇਕੋ ਬਚਨ ਅਗੰਮਾ ਆਖਾਂ, ਆਖ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਤੇਰੀ ਸਰਨਾਈਆ। ਗੋਬਿੰਦ ਕਿਹਾ ਮੇਰੀ ਬੰਦਨਾ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਆਦਿ ਜੁਗਾਦਿ ਤੇਰਾ ਖੇਲ ਤਮਾਸ਼, ਜੁਗ ਚੌਕੜੀ ਵੇਖ ਵਖਾਈਆ। ਕੀ ਹੋਇਆ ਜੇ ਰਾਮ ਭੇਜਿਆ ਵਿਚ ਬਨਵਾਸ, ਰਾਵਣ ਰਾਮ ਖੇਲ ਖਿਲਾਈਆ। ਕੀ ਹੋਇਆ ਜੇ ਗੋਪੀਆਂ ਪਵਾਈ ਰਾਸ, ਕਾਹਨ ਘਨਈਆ ਕ੍ਰਿਸ਼ਨ ਵਡ ਵਡਿਆਈਆ। ਕੀ ਹੋਇਆ ਜੇ ਪੈਗ਼ੰਬਰਾਂ ਨੂਰ ਕੀਤਾ ਪ੍ਰਕਾਸ਼, ਅੱਲਾ ਅਲਾਹੀ ਨੂਰ ਪ੍ਰਗਟਾਈਆ। ਕੀ ਹੋਇਆ ਜੇ ਗੁਰੂਆਂ ਬਖ਼ਸ਼ੀ ਦਾਤ, ਆਪਣੇ ਨਾਮ ਦੀ ਸਾਥੋਂ ਸਿਫ਼ਤ ਲਈ ਕਰਾਈਆ। ਕੀ ਹੋਇਆ ਜੇ ਦੀਨਾਂ ਮਜ਼੍ਹਬਾਂ ਵੰਡ ਕਰਾਈ ਜਮਾਤ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਕੀ ਹੋਇਆ ਜੇ ਤੂੰ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਨੂਰ ਇਲਾਹੀਆ। ਪਰ ਮੇਰੀ ਇਕ ਬੇਨੰਤੀ ਮੇਰੇ ਸਾਹਿਬ ਤੂੰ ਅਜੇ ਇਕ ਨਹੀਂ ਕਰਾਇਆ ਆਪਣਾ ਜਾਪ, ਜਗਜੀਵਣ ਦਾਤੇ ਤੈਨੂੰ ਦਿਤੀ ਵਡਿਆਈਆ। ਮੈਂ ਤੈਨੂੰ ਸਚ ਦਿਆਂ ਆਖ, ਸਾਫ਼ ਸਾਫ਼ ਦਿਆਂ ਸੁਣਾਈਆ। ਕਿਸੇ ਨੂੰ ਦਿਤਾ ਮਘ ਹਯਾਤੇ ਆਬ, ਕਿਸੇ ਨੂੰ ਅੰਮ੍ਰਿਤ ਚੁਲੀਆਂ ਨਾਲ ਪਿਆਈਆ। ਮੇਰੇ ਮਾਲਕ ਮੇਰੀ ਬੇਨੰਤੀ ਤੇਰੇ ਚਰਨਾਂ ਪਾਸ, ਕਵਲ ਕਵਲ ਸਰਨਾਈਆ। ਗੋਬਿੰਦ ਕਿਹਾ ਉਹ ਤਕ ਅੰਧੇਰੀ ਰਾਤ, ਕਲਜੁਗ ਰਹੀ ਡਰਾਈਆ। ਝਗੜਾ ਵੇਖ ਲੈ ਆਪਣਿਆਂ ਗ੍ਰੰਥਾਂ ਕਾਗ਼ਜ਼ਾਤ, ਚਾਰ ਜੁਗ ਦੇ ਸ਼ਾਸਤਰ ਕਰਨ ਲੜਾਈਆ। ਕੋਈ ਭਗਤ ਦਿਸੇ ਨਾ ਪਾਰਜਾਤ, ਪਾਰਬ੍ਰਹਮ ਤੇਰੇ ਵਿਚ ਨਾ ਕੋਇ ਸਮਾਈਆ। ਕਿਸੇ ਦਾ ਰਹਿਣਾ ਨਹੀਂ ਇਤਫ਼ਾਕ, ਮੁਹੱਬਤ ਵਿਚ ਨਾ ਕੋਇ ਸਮਾਈਆ। ਤੇਰੇ ਦਰ ਦਾ ਦਿਸੇ ਕੋਇ ਨਾ ਚਾਕ, ਚਾਕਰੀ ਹੱਕ ਨਾ ਕੋਇ ਕਮਾਈਆ। ਪ੍ਰਭੂ ਉਹ ਵੇਖ ਕੀ ਕਹੇ ਮੂਸੇ ਦਾ ਕਲਾਕ, ਟਕ ਟਕ ਰਿਹਾ ਸੁਣਾਈਆ। ਸਦੀ ਬੀਸਵੀਂ ਦਏ ਨਾ ਕੋਇ ਨਿਜ਼ਾਤ, ਮਿਹਰ ਨਜ਼ਰ ਨਾ ਕੋਇ ਤਕਾਈਆ। ਸਦੀ ਚੌਧਵੀਂ ਮੁਹੰਮਦ ਫੋਲੇ ਖਾਤ, ਖਾਤਾ ਆਪਣਾ ਰਿਹਾ ਦ੍ਰਿੜਾਈਆ। ਪ੍ਰਭੂ ਤੇਰੇ ਨਾਮ ਬਿਨਾ ਤੇਰੇ ਪਿਆਰ ਬਿਨਾ ਸਾਰੀ ਦੁਨੀਆ ਹੋਣੀ ਵਫ਼ਾਤ, ਕਾਇਨਾਤ ਸਾਚਾ ਕਾਅਬਾ ਨਜ਼ਰ ਕਿਸੇ ਨਾ ਆਈਆ। ਉਸ ਵੇਲੇ ਕਿਰਪਾ ਕਰੀਂ ਆਪ, ਆਪ ਆਪਣਾ ਸੰਗ ਨਿਭਾਈਆ। ਜਨ ਭਗਤਾਂ ਅੰਦਰ ਖੋਲ੍ਹ ਕੇ ਆਪਣਾ ਤਾਕ, ਪੜਦਾ ਦੇਣਾ ਉਠਾਈਆ। ਸਚ ਸਤਿ ਦਾ ਲੈ ਕੇ ਗਿਲਾਸ, ਅੰਮ੍ਰਿਤ ਜਾਮ ਦੇਣਾ ਪਿਆਈਆ। ਅੰਤ ਤਕ ਉਨ੍ਹਾਂ ਨੂੰ ਫੇਰ ਨਾ ਲੱਗੇ ਪਿਆਸ, ਤ੍ਰਿਸਨਾ ਤ੍ਰਿਖਾ ਤ੍ਰਿਪਤ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

❋

❋

ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸਾਖੀ ਕਹੇ ਪੰਜੇ ਮੰਜੇ ਰਹੇ ਆਖ, ਕੂਕ ਕੂਕ ਸੁਣਾਈਆ। ਵੇਖਿਆ ਦੀਨ ਦੁਨੀ ਇਖ਼ਲਾਕ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਰਿਹਾ ਕੋਇ ਨਾ ਪਾਕ, ਪਵਿਤਰ ਰੂਪ ਨਾ ਕੋਈ ਦਰਸਾਈਆ। ਪੂਰਾ ਹੋਇਆ ਭਵਿਖਤ ਵਾਕ, ਵਾਕਿਆ ਵਕਤ ਨਾਲ ਦਏ ਗਵਾਹੀਆ। ਤਕੀ ਅੰਧੇਰੀ ਰਾਤ, ਸਤਿ ਸਚ ਚੰਦ ਨਾ ਕੋਇ ਚਮਕਾਈਆ। ਬਖ਼ਸ਼ੇ ਕੋਇ ਨਾ ਨਾਮ ਦਾਤ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਪੁਰਖ ਅਕਾਲੇ ਹੁਕਮ ਦਿਤਾ ਆਪ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਪੰਜ ਲਿਖਾਰੀ ਫੜੋ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾਲ ਮਿਲਾਈਆ। ਹੁਕਮ ਲਿਖੋ ਸਾਫ਼ ਸਾਫ਼, ਸੰਦੇਸਾ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਕਰਨੀ ਨਾਸ, ਸਤਿਜੁਗ ਸਚ ਸਚ ਪਰਗਟਾਈਆ। ਪਿਛਲੀ ਪਿਛੇ ਰਹਿ ਗਈ ਵਾਟ, ਅੱਗੇ ਆਪਣਾ ਪੰਧ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਵਿਸਾਖੀ ਕਹੇ ਮੇਰਾ ਇਕ ਵਿਸ਼ਵਾਸ, ਵਿਸ਼ਵ ਦੇ ਮਾਲਕ ਧਿਆਨ ਲਗਾਈਆ। ਸਭ ਦੀ ਪੂਰੀ ਕਰੀਂ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਲੇਖੇ ਲਾਉਣਾ ਭਗਤਾਂ ਸਵਾਸ ਸਵਾਸ, ਸਾਹ ਸਾਹ ਆਪਣੇ ਵਿਚ ਮਿਲਾਈਆ। ਸਾਚੇ ਮੰਡਲ ਵਖਾਉਣੀ ਰਾਸ, ਸੁਰਤੀ ਸ਼ਬਦ ਗੋਪੀ ਕਾਹਨ ਬਣਾਈਆ। ਜੋ ਅਵਤਾਰ ਪੈਗ਼ੰਬਰ ਗੁਰ ਗਏ ਆਖ, ਆਖ਼ਰ ਪੂਰਾ ਦੇਣਾ ਕਰਾਈਆ। ਖ਼ੁਸ਼ੀਆਂ ਵਾਲਾ ਹੋਏ ਵਿਸਾਖ, ਵਸਲ ਮੇਲੇ ਨੂਰ ਇਲਾਹੀਆ। ਸਾਚੇ ਭਗਤਾਂ ਦੇਣੀ ਸ਼ਾਬਾਸ, ਸਿਰ ਆਪਣਾ ਹੱਥ ਟਿਕਾਈਆ। ਝਗੜਾ ਮੇਟਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਇਕੋ ਮਾਣ ਬਖ਼ਸ਼ਣਾ ਮਾਤ, ਇਕੋ ਗ੍ਰਹਿ ਦੇਣਾ ਵਖਾਈਆ। ਧੁਰ ਦਾ ਸੱਜਣ ਬਣ ਕੇ ਦੇਣਾ ਸਾਥ, ਸਗਲਾ ਸੰਗ ਨਿਭਾਈਆ। ਜਨਮ ਜਨਮ ਦੀ ਮੇਟਣੀ ਵਾਟ, ਕਰਮ ਕਰਮ ਦਾ ਪੰਧ ਚੁਕਾਈਆ। ਪਿਛਲਾ ਪੂਰਾ ਕਰਨਾ ਘਾਟ, ਘਾਟਾ ਅਵਰ ਰਹੇ ਨਾ ਰਹੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਵਿਸਾਖ ਕਹੇ ਮੇਰਾ ਪ੍ਰਵਿਸ਼ਟਾ ਸੁਧ, ਜਨ ਭਗਤਾਂ ਪ੍ਰਕਿਰਤੀ ਦਏ ਬਦਲਾਈਆ। ਸ੍ਰੇਸ਼ਟ ਕਰੇ ਬੁਧ, ਮਤ ਮਤਾਂਤਰ ਡੇਰਾ ਢਾਹੀਆ। ਅੰਮ੍ਰਿਤ ਰਸ ਦੇਵੇ ਦੁੱਧ, ਸਤਿ ਸਤਵਾਦੀ ਦਇਆ ਕਮਾਈਆ। ਕਲਜੁਗ ਅੰਤਮ ਲੇਖਾ ਰਿਹਾ ਪੁੱਜ, ਪੂਜਾ ਅਵਰ ਰਹੇ ਨਾ ਰਾਈਆ। ਪੁਰਖ ਅਕਾਲ ਭੇਵ ਖੋਲ੍ਹੇ ਗੁੱਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਸਾਰ ਪਾਵੇ ਸੁਧ, ਸਾਰ ਸ਼ਬਦ ਆਪਣਾ ਹੁਕਮ ਵਰਤਾਈਆ।

੨ ਵਿਸਾਖ ਸ਼ਹਿਨਸ਼ਾਹੀ ਸੰਮਤ ੭ ਰੂੜ ਸਿੰਘ ਧੁੰਨ ਢਾਇਆ ਅਵਲਾ, ਜਗਤ ਸਿੰਘ ਘਣੀ ਏਕੀ ਬਾਂਗਰ, ਸਰਦੂਲ ਸਿੰਘ,
ਬਾਲਚਿੰਦਰ, ਹਰਭਜਨ ਕੌਰ ਭਗਵਾਨ ਪੁਰਾ, ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਧਾਰ ਜਗ ਮੀਤਾ, ਮਿੱਤਰ ਪਿਆਰਾ ਅਗੰਮ ਅਥਾਹੀਆ। ਜਿਸ ਕਲਜੁਗ ਵਿਚ ਸਤਿਜੁਗ ਬਦਲੀ ਰੀਤਾ, ਸਤਿ ਧਰਮ ਦੀ ਕਾਰ ਕਮਾਈਆ। ਮੇਲ ਮਿਲਾਏ ਨਾਲ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਨਾਲ ਜੁੜਾਈਆ। ਤਨ ਕਰੇ ਠਾਂਡਾ ਸੀਤਾ, ਮਨ ਮਨਸਾ ਪੂਰ

❋

❋

ਵਖਾਈਆ। ਸਤਿਗੁਰ ਹੋ ਕੇ ਵਸੇ ਚੀਤਾ, ਗ੍ਰਹਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਗਹਿਰ ਗੰਭੀਰ, ਬੇਪਰਵਾਹ ਵਡ ਵਡਿਆਈਆ। ਜਨ ਭਗਤਾਂ ਲੇਖੇ ਲਾਏ ਤਨ ਸਰੀਰਾ, ਮਨ ਮਨਸਾ ਆਪਣੇ ਨਾਲ ਮਿਲਾਈਆ। ਸੀਸ ਬੰਧਾਏ ਧਰਮ ਧਾਰ ਦਾ ਚੀਰਾ, ਚੇਰਾ ਗੁਰਮੁਖ ਵੇਖ ਵਖਾਈਆ। ਸਚਖੰਡ ਦਵਾਰ ਜਣਾਏ ਡੇਰਾ, ਥਿਰ ਘਰ ਆਪਣਾ ਰੰਗ ਰੰਗਾਈਆ। ਨਾਮ ਜਪਾ ਕੇ ਤੇਰਾ ਮੇਰਾ, ਆਤਮ ਬ੍ਰਹਮ ਇਕ ਦਰਸਾਈਆ। ਇਕੋ ਰੰਗ ਰੰਗਾ ਕੇ ਸੰਝ ਸਵੇਰਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤਮ ਬੰਨ੍ਹ ਕੇ ਬੇੜਾ, ਨਈਆ ਨੌਕਾ ਪਾਰ ਲੰਘਾਈਆ। ਭਾਗ ਲਗਾ ਕੇ ਕਾਇਆ ਖੇੜਾ, ਘਰ ਮੰਦਰ ਦਏ ਵਡਿਆਈਆ। ਆਵਣ ਜਾਵਣ ਚੁਕਾਏ ਗੇੜਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਰਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਕੰਤ ਭਗਵੰਤ ਕਰੇ ਹੱਕ ਨਬੇੜਾ, ਲੇਖਾ ਜਨਮ ਕਰਮ ਰਹਿਣ ਕੋਇ ਨਾ ਪਾਈਆ।

੨੦ ਵਿਸਾਖ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਮਾਝਾ ਗੁਰਦਾਸਪੁਰ ਸੰਗਤ ਦੇ ਵਾਢੀ ਕਰ ਕੇ ਜਾਣ ਸਮੇਂ

ਗੜ੍ਹੀ ਚਮਕੌਰ ਦਏ ਬਿਆਨਾ, ਬੇਨੰਤੀ ਰਹੀ ਜਣਾਈਆ। ਸ਼ਬਦ ਸੰਦੇਸ਼ਾ ਦਿਤਾ ਸ੍ਰੀ ਭਗਵਾਨਾ, ਹਰਿ ਕਰਤੇ ਬੇਪਰਵਾਹੀਆ। ਗੋਬਿੰਦ ਤੇਰਾ ਵੇਖਿਆ ਖੰਡਾ ਖੜਗ ਕਿਰਪਾਨਾ, ਤੀਰ ਤਰਕਸ਼ ਨਾਲ ਵਡਿਆਈਆ। ਔਹ ਵੇਖ ਕਲਜੁਗ ਬਦਲਦਾ ਜ਼ਮਾਨਾ, ਜ਼ਿਮੀਂ ਅਸਮਾਨਾਂ ਨੈਣ ਉਠਾਈਆ। ਪੁਰਖ ਅਕਾਲਾ ਹੋਣਾ ਪਰਧਾਨਾ, ਸ਼ਬਦ ਪਰਧਾਨਗੀ ਤੇਰਾ ਰੂਪ ਦਰਸਾਈਆ। ਜੋਤੀ ਜੋਤ ਪਹਿਰਨਾ ਜਾਮਾ, ਨੂਰ ਨੂਰ ਵਿਚੋਂ ਪਰਗਟਾਈਆ। ਖੇਲ ਖਿਲਾਉਣਾ ਦੋ ਜਹਾਨਾਂ, ਜ਼ਿਮੀਂ ਅਸਮਾਨਾਂ ਪੜਦਾ ਲਾਹੀਆ। ਦੇਵੇ ਹੁਕਮ ਅਗੰਮੀ ਫ਼ਰਮਾਨਾ, ਫ਼ੁਰਨਾ ਫ਼ੁਰਨਿਆਂ ਵਿਚੋਂ ਬਦਲਾਈਆ। ਲੱਖ ਚੁਰਾਸੀ ਮਜ਼੍ਹਬੀ ਧਾਰ ਵੇਖੇ ਇਨਸਾਨਾ, ਨਵ ਸੱਤ ਖੋਜ ਖੁਜਾਈਆ। ਖੇਲੇ ਖੇਲ ਮਰਦ ਮਰਦਾਨਾ, ਪਰਵਰਦਿਗਾਰ ਨੂਰ ਇਲਾਹੀਆ। ਸਦੀ ਚੌਧਵੀਂ ਮੁਹੰਮਦ ਤਕੇ ਨਿਸ਼ਾਨਾ, ਈਸਾ ਆਪਣੀ ਅੱਖ ਉਠਾਈਆ। ਝਗੜਾ ਪੈਣਾ ਅੰਜੀਲ ਕੁਰਾਨਾ, ਕੁਰਹ ਕਾਇਨਾਤ ਦਏ ਦੁਹਾਈਆ। ਫਿਰੇ ਦਰੋਹੀ ਵੇਦ ਪੁਰਾਨਾ, ਪੁਰੀਆਂ ਲੋਆਂ ਸਮਝ ਕੋਇ ਨਾ ਆਈਆ। ਤੇਰਾ ਲੇਖਾ ਵੇਖਣ ਸੂਰਬੀਰ ਬਲਵਾਨਾ, ਲੱਖ ਚੁਰਾਸੀ ਧਿਆਨ ਲਗਾਈਆ। ਤੇਰਾ ਪਿਆਰ ਸ਼ਸਤਰ ਮੇਰਾ ਨਾਮ ਖੰਡਾ ਧਰਮ ਦੀ ਧਾਰ ਰੂਪ ਧਰੇ ਕਿਰਸਾਨਾ, ਕਿਰਸੀ ਗੁਰਮੁਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੜ੍ਹੀ ਚਮਕੌਰ ਕਹੇ ਗੋਬਿੰਦ ਦਿਤਾ ਉਤਰ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਪੁਰਖ ਅਕਾਲੇ ਮੈਂ ਸ਼ਬਦੀ ਧਾਰ ਤੇਰਾ ਪੁੱਤਰ, ਪੂਤ ਸਪੂਤੇ ਗੁਰਮੁਖ ਆਪਣੇ ਲਵਾਂ ਪਰਗਟਾਈਆ। ਭੇਵ ਚੁਕਾਵਾਂ ਦੂਆ ਦੁਤਰ, ਦੁਤੀਆ ਭਾਓ ਰਹਿਣ ਕੋਇ ਨਾ ਪਾਈਆ। ਕੌਲ ਇਕਰਾਰ ਕੀਤਾ ਕਦੇ ਨਾ ਜਾਵਾਂ ਮੁਕਰ, ਮੁਕਰਰ ਤੇਰਾ ਹੁਕਮ ਵੇਖ ਵਖਾਈਆ। ਲੇਖੇ ਲਾਵਾਂ ਰਵਦਾਸ ਵਾਲੇ ਟੁੱਕਰ, ਟੁਕੜੇ ਭਗਤਾਂ ਲੇਖੇ ਪਾਈਆ। ਲਾਲੋ ਦਾ ਲਹਿਣਾ ਚੁਕਾਵਾਂ ਨਾਨਕ ਵਾਲਾ ਕੁੱਕੜ, ਜੋ

❋

❋

ਕੂਕ ਕੂਕ ਸੁਣਾਈਆ। ਈਸਾ ਮੂਸਾ ਨੇੜੇ ਹੋ ਕੇ ਮੈਨੂੰ ਪੁਛਣ, ਮੁਹੰਮਦ ਨੈਣ ਅੱਖ ਉਠਾਈਆ। ਸਦੀ ਚੌਧਵੀਂ ਜਿਸ ਵੇਲੇ ਵੇਲਾ ਆਇਆ ਢੁਕਣ, ਬੀਸ ਬੀਸਾ ਨਾਲ ਮਿਲਾਈਆ। ਸਭ ਦੀ ਔਧ ਅੰਤਮ ਹੋਵੇ ਪੁੱਜਣ, ਪੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਦਾ ਦੀਪਕ ਆਵੇ ਬੁਝਣ, ਨੌ ਖੰਡ ਪ੍ਰਿਥਮੀ ਅੰਧੇਰਾ ਛਾਈਆ। ਉਸ ਵੇਲੇ ਬਿਆਸੋਂ ਪਾਰ ਮਾਝੇ ਵਾਲੇ ਕਰਨ ਯੁਧਣ, ਅੰਮ੍ਰਿਤਸਰ ਗੁਰਦਾਸ ਪੁਰ ਨਾਲ ਮਿਲਾਈਆ। ਫੇਰ ਚਾਰੋਂ ਕੁੰਟ ਪੰਖੇਰੂ ਉਡਣ, ਪੰਛੀ ਪੰਖੀ ਦੇਣ ਦੁਹਾਈਆ। ਪੁਰਖ ਅਕਾਲ ਬਦਲੀ ਕਰਨ ਵਾਲਾ ਆਏ ਜੁਗਣ, ਜੁਗ ਦਾ ਮਾਲਕ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਜਿਸ ਵੇਲੇ ਸਮਾਂ ਗਿਆ ਪੁਜ, ਸਤਿਗੁਰ ਸ਼ਬਦੀ ਖੇਲ ਖਿਲਾਈਆ। ਅੰਮ੍ਰਿਤਸਰ ਗੁਰਦਾਸ ਪੁਰ ਕਰੇ ਪ੍ਰੇਮ ਪਿਆਰ ਦਾ ਯੁਧ, ਦਾਤੀ ਕਿਰਸਾਣਾ ਵਾਲੀ ਹੱਥ ਉਠਾਈਆ। ਧਰਨੀ ਧਰਤ ਧਵਲ ਉਤੇ ਜਿਸ ਵੇਲੇ ਖ਼ੁਸ਼ੀਆਂ ਵਿਚ ਭਰੇ ਰੁੱਗ, ਮੁੱਠੀ ਮੁੱਠੀ ਨਾਲ ਮਿਲਾਈਆ। ਮੁਹੰਮਦ ਕਿਹਾ ਮੈਨੂੰ ਇਹ ਰਿਹਾ ਸੁੱਝ, ਸਹਿਜ ਨਾਲ ਸੁਣਾਈਆ। ਮੇਰਾ ਉਮਤੀ ਫਿਟ ਜਾਣਾ ਦੁੱਧ, ਆਬੇਹਯਾਤ ਮੁਖ ਨਾ ਕੋਇ ਚੁਆਈਆ। ਈਸਾ ਕਿਹਾ ਹਜ਼ਰਤਾਂ ਦੇ ਹਜ਼ਰਤ ਸਭ ਦੀ ਉਲਟੀ ਹੋਵੇ ਬੁਧ, ਬਿਬੇਕ ਨਜ਼ਰ ਕੋਇ ਨਾ ਆਈਆ। ਮੂਸਾ ਕਿਹਾ ਮੈਂ ਕੀ ਦੱਸਾਂ ਕੁਛ, ਕਹਿਣ ਦੀ ਲੋੜ ਰਹੇ ਨਾ ਰਾਈਆ। ਇਉਂ ਜਾਪਦਾ ਜਿਵੇਂ ਸਭ ਦਾ ਬੇੜਾ ਜਾਣਾ ਡੁੱਬ, ਡੁੱਬਿਆਂ ਪਾਰ ਨਾ ਕੋਇ ਲਗਾਈਆ। ਕਿਉਂ ਜਨ ਭਗਤਾਂ ਵਾਢੀ ਕਰਦਿਆਂ ਬੱਕਰੇ ਬੁਲ੍ਹਾਉਣੇ ਨਾਲੇ ਮਾਰਨੀ ਗੁੱਭ, ਉਚੀ ਕੂਕ ਕੂਕ ਸੁਣਾਈਆ। ਅੰਮ੍ਰਿਤਸਰ ਗੁਰਦਾਸ ਪੁਰ ਜਗਤ ਲੜਾਈ ਦਾ ਬੰਨ੍ਹ ਦੇਣ ਮੁੱਢ, ਜੜ੍ਹ ਜਗਤ ਵਾਲੀ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਗੋਬਿੰਦ ਸ਼ਬਦ ਕਹੇ ਮੈਂ ਵੇਖਿਆ ਬਿਨ ਨੈਣਾਂ ਅਗੰਮਾ ਸੀਨ, ਦਿਵਸ ਰੈਣ ਧਿਆਨ ਲਗਾਈਆ। ਭਗਤਾਂ ਮੰਨੀ ਭਗਵਨ ਦੀ ਈਨ, ਸਿਰ ਸਕਿਆ ਨਾ ਕੋਇ ਉਠਾਈਆ। ਤ੍ਰੈਲੋਕੀ ਦਾ ਝਗੜਾ ਖੇਲ ਕੀਤਾ ਦਿਨ ਤੀਨ, ਤ੍ਰੈਗੁਣ ਦੀ ਖੇਲ ਦਿਤੀ ਖਿਲਾਈਆ। ਕੁਛ ਲੇਖਾ ਜਨ ਭਗਤੋ ਤੁਹਾਡੇ ਨਾਲ ਚੀਨ, ਚਿੰਤਾ ਸਭ ਨੂੰ ਦਏ ਜਣਾਈਆ। ਤੁਹਾਡਾ ਲੇਖੇ ਲੱਗਾ ਰੁੱਖਾ ਸੁੱਖਾ ਖਾਣ ਪੀਣ, ਪਿਆਰ ਮੁਹੱਬਤ ਤੁਹਾਡੀ ਦਰਗਹ ਸਚ ਟਿਕਾਈਆ। ਤੁਹਾਡਾ ਵਾਸਾ ਉਸ ਥਾਂ ਜਿਥੇ ਧਰਨੀ ਨਾ ਜ਼ਮੀਨ, ਇਕੋ ਵਾਹਿਦ ਅਲਾਹ ਯਾਮੁਬੀਨ, ਮੁਫ਼ਲਿਸ ਨਜ਼ਰ ਕੋਇ ਨਾ ਆਈਆ। ਗੜ੍ਹੀ ਚਮਕੌਰ ਨੂੰ ਪੂਰਾ ਦਵਾਉਣਾ ਸੀ ਯਕੀਨ, ਭਰੋਸਾ ਦਿਤਾ ਬਣਾਈਆ। ਗੋਬਿੰਦ ਦੀ ਸ਼ਬਦ ਵਾਲੀ ਤਰਮੀਮ, ਤਖ਼ਤਾ ਜ਼ਿਮੀਂ ਅਸਮਾਨ ਉਲਟਾਈਆ। ਵੇਖਿਓ ਕੋਈ ਅੰਦਰੋਂ ਨਾ ਰਿਹੋ ਗ਼ਮਗੀਨ, ਚਿੰਤਾ ਕੰਮ ਕਿਸੇ ਨਾ ਆਈਆ। ਤੁਹਾਡਾ ਪ੍ਰਭੂ ਦੇ ਨਾਲ ਪ੍ਰਭੂ ਦਾ ਦੀਨ, ਮਜ਼੍ਹਬਾਂ ਵੰਡ ਨਾ ਕੋਇ ਵਖਾਈਆ। ਇਹ ਲੇਖਾ ਗੋਬਿੰਦ ਦਾ ਪ੍ਰਾਚੀਨ, ਪਰਮ ਪੁਰਖ ਸਹਿਜੇ ਪੂਰ ਕਰਾਈਆ। ਖ਼ੁਸ਼ੀਆਂ ਨਾਲ ਸਭ ਨੇ ਜਾਣਾ ਬਣ ਕੇ ਨਵੇਂ ਨਵੀਨ, ਜਨਮ ਜਨਮ ਵਿਚੋਂ ਬਦਲਾਈਆ। ਤੁਹਾਨੂੰ ਗੜ੍ਹੀ ਚਮਕੌਰ ਕਹੇ ਆਫ਼ਰੀਨ, ਗੋਬਿੰਦ ਪੁਸ਼ਤ ਪਨਾਹ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਮੁਹੱਬਤ ਵਿਚ ਸਦਾ ਅਧੀਨ, ਆਅਲਾ ਅਦਨਾ ਅਦਨਾ ਆਅਲਾ ਆਪਣਾ ਰੂਪ ਬਣਾਈਆ।

❋

❋

੩੦ ਵਿਸਾਖ ਸ਼ਹਿਨਸ਼ਾਹੀ ਸੰਮਤ ੭ ਗੁਰਬਖ਼ਸ਼ ਸਿੰਘ ਦੇ ਅੰਤਮ ਸਮੇਂ ਪਗੜੀ ਦਾ ਵਿਹਾਰ ਹਰਿ ਭਗਤ ਦਵਾਰ ਜੇਠੂਵਾਲ

ਤੀਹ ਵਿਸਾਖ ਕਹੇ ਗੋਬਿੰਦ ਲੇਖ ਅਗੰਮੀ ਲਿਖਾ, ਸ਼ਬਦੀ ਧਾਰ ਧਾਰ ਵਿਚੋਂ ਪਰਗਟਾਈਆ। ਖ਼ੁਸ਼ੀ ਵਿਚ ਕਿਹਾ ਵਾਹ ਧੁਰ ਦੇ ਸਿੱਖਾ, ਗੁਰਮੁਖ ਤੇਰੀ ਵਡ ਵਡਿਆਈਆ। ਜਿਸ ਦਾ ਕਾਲਾ ਲੇਖ ਹੋਵੇ ਚਿੱਟਾ, ਦੁਰਮਤ ਮੈਲ ਰਹੇ ਨਾ ਰਾਈਆ। ਰਾਹ ਤਕੇ ਸਿੰਘ ਪਾਲ ਪਾਲ ਪਿਤਾ, ਸਚਖੰਡ ਸਚ ਧਿਆਨ ਲਗਾਈਆ। ਧਰਮ ਦੀ ਧਾਰ ਮੇਰਾ ਦੁਲਾਰਾ ਆਵੇ ਨਿੱਕਾ, ਨਿਕਿਉਂ ਵੱਡੀ ਮਿਲੇ ਵਡਿਆਈਆ। ਜਗਤ ਜਗਿਆਸੂਆਂ ਛਡੇ ਹਿੱਤਾ, ਮਮਤਾ ਮੋਹ ਨਾ ਕੋਇ ਰਖਾਈਆ। ਦਰਗਹ ਸਾਚੀ ਪਾਏ ਹਿੱਸਾ, ਸਚਖੰਡ ਸਾਚੇ ਵੱਜੇ ਵਧਾਈਆ। ਜਗਤ ਜਹਾਨ ਸਮਝਣਾ ਮਿਥਾ, ਮਿਥਿਆ ਦਿਸੇ ਕੂੜ ਲੋਕਾਈਆ। ਹਰਿਜਨ ਅੰਤਰ ਆਤਮ ਪੂਰੀ ਹੋਵੇ ਇੱਛਾ, ਪਰਮਾਤਮ ਮੇਲ ਸਹਿਜ ਸੁਭਾਈਆ। ਸਚ ਦੀ ਸਤਿ ਪਈ ਭਿੱਛਾ, ਵਸਤ ਅਮੋਲਕ ਇਕ ਵਰਤਾਈਆ। ਪੂਰਬ ਲਹਿਣੇ ਦਾ ਲੇਖਾ ਦਿੱਤਾ, ਰਾਮ ਰਾਮਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਵੇਖੋ ਖੇਲ ਪੁਰਖ ਅਬਿਨਾਸ਼ੀ, ਹਰਿ ਕਰਤਾ ਆਪ ਕਰਾਈਆ। ਜੋ ਆਦਿ ਜੁਗਾਦਿ ਵੇਖੇ ਖੇਲ ਤਮਾਸ਼ੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਕਰੇ ਬੰਦ ਖ਼ੁਲਾਸੀ, ਖ਼ੁਲਾਸਾ ਧਰਮ ਧਾਰ ਸਮਝਾਈਆ। ਪੂਰਬ ਜਨਮ ਦੀ ਪੂਰੀ ਕਰੇ ਆਸੀ, ਆਸ਼ਾ ਮਨ ਵਿਚੋਂ ਬਦਲਾਈਆ। ਜਿਸ ਦੀ ਸ਼ਹਾਦਤ ਦੇਵੇ ਗੋਬਿੰਦ ਦੀ ਬਦਲੀ ਹੋਈ ਵਿਸਾਖੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਨ ਭਗਤਾਂ ਮਿਲੇ ਅਗੰਮੀ ਦਾਤੀ, ਦਾਤਾ ਦਾਨੀ ਆਪ ਵਰਤਾਈਆ। ਜਗਤ ਤ੍ਰਿਸ਼ਨਾ ਪੰਜ ਤਤ ਤੁਟੇ ਨਾਤੀ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਸੰਗ ਨਾ ਕੋਇ ਵਖਾਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਬਣੇ ਸਾਥੀ, ਸ਼ਬਦ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਗੁਰਬਖ਼ਸ਼ ਸਿੰਘ ਗੁਰ ਸ਼ਬਦ ਧਾਰ ਦਾ ਫਾਹ, ਫਾਂਸੀ ਜਗਤ ਨਾ ਕੋਇ ਲਟਕਾਈਆ। ਸਤਿ ਧਰਮ ਦਾ ਸਾਚਾ ਰਾਹ, ਸਤਿ ਸਵਾਮੀ ਅੰਤਰਜਾਮੀ ਦਿਤਾ ਦ੍ਰਿੜਾਈਆ। ਜਿਸ ਆਤਮਾ ਨੂੰ ਡੋਬੇ ਨਾ ਕੋਇ ਜਲ ਥਲ ਅਸਗਾਹ, ਸਮੁੰਦ ਸਾਗਰ ਨਾ ਵਹਿਣ ਵਹਾਈਆ। ਚੁਰਾਸੀ ਵਿਚ ਸਕੇ ਨਾ ਕੋਇ ਭਵਾ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਲੇਖਾ ਨਾ ਸਕੇ ਵਖਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਦਇਆ ਰਿਹਾ ਕਮਾ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਜਿਸ ਵਿਸਾਖੀ ਬਦਲ ਕੇ ਮਾਰਗ ਦਿਤਾ ਲਾ, ਵਿਸਾਖ ਦਾ ਅੰਤ ਅੰਤ ਵਿਸਾਖ ਵਿਚ ਸਮਾਈਆ। ਗੁਰਮੁਖ ਸਾਚਾ ਸੇਵਾ ਲਾ, ਸੇਵਕ ਸੇਵਾ ਆਪਣੇ ਵਿਚ ਟਿਕਾਈਆ। ਹਰਿ ਭਗਤ ਦਵਾਰੇ ਦਏ ਟਿਕਾ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਤੇਈ ਅਵਤਾਰ ਬਣੇ ਗਵਾਹ, ਸ਼ਹਾਦਤ ਸ਼ਬਦ ਸ਼ਬਦ ਭੁਗਤਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਰੋ ਦੁਆ, ਬਿਨ ਕਲਮਾ ਕਲਮਾ ਗਾਈਆ। ਨਾਨਕ ਗੋਬਿੰਦ ਜੋਤੀ ਧਾਰ ਕਰੋ ਵਾਹ ਵਾਹ, ਵਾਹਵਾ ਵਾਹਿਦ ਤੇਰੀ ਬੇਪਰਵਾਹੀਆ। ਜਿਸ ਮਾਰਗ ਭਗਤ ਭਗਵਾਨ ਦਿਤਾ ਲਾ, ਦੀਨ ਦੁਨੀ ਦੀ ਰੀਤੀ ਦਿਤੀ ਬਦਲਾਈਆ। ਜਨ ਭਗਤਾਂ ਲੱਖ ਚੁਰਾਸੀ ਵਿਚੋਂ ਉਠਾ, ਨਿਰੰਤਰ ਅੰਤਰ ਆਪਣਾ ਮੇਲ ਮਿਲਾਈਆ। ਸਚ ਦੀ ਰੀਤੀ ਇਕ ਚਲਾ, ਚਾਰ ਵਰਨ ਅਠਾਰਾਂ ਬਰਨ ਦਿਤੀ ਵਡਿਆਈਆ।

❋

❋

ਦੀਨ ਮਜ਼੍ਹਬ ਦਾ ਝਗੜਾ ਦਿਤਾ ਮੁਕਾ, ਜ਼ਾਤ ਪਾਤ ਰਹੇ ਨਾ ਰਾਈਆ। ਸਪਤਸ ਰਿਖੀਆਂ ਲੇਖਾ ਪੂਰਾ ਦਏ ਕਰਾ, ਜੋ ਆਪਣਾ ਪੂਰਬ ਆਏ ਤਕਾਈਆ। ਰਵਦਾਸ ਚਮਾਰੇ ਲਹਿਣਾ ਦੇਣਾ ਝੋਲੀ ਪਾ, ਚੋਲੀ ਤਨ ਦਏ ਬਦਲਾਈਆ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਸੀਸ ਦਸਤਾਰ ਦਏ ਬੰਧਾ, ਬੰਧਨ ਆਵਣ ਜਾਣ ਕਟਾਈਆ। ਗੁਰਬਖ਼ਸ਼ ਸਿੰਘ ਦੇ ਸਿਰ ਤੇ ਦਿਓ ਟਿਕਾ, ਲੇਖਾ ਅੱਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਮਾਰੋ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਸਚਖੰਡ ਦਵਾਰੇ ਦਰਗਹ ਸਾਚੀ ਖੋਲ੍ਹ ਲਓ ਤਾਕੀ, ਪਰਦਾ ਪਰਦਾ ਰਹੇ ਨਾ ਰਾਈਆ। ਧਰਮ ਦੀ ਧਾਰ ਖੇਲ ਤਕੋ ਜੋ ਕਰੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਜਿਸ ਦੀ ਮੰਡਲ ਬ੍ਰਹਿਮੰਡ ਖੰਡ ਪਾਉਂਦੇ ਰਾਸੀ, ਪੁਰੀ ਲੋਅ ਗੋਪੀ ਕਾਹਨ ਨਾਚ ਨਚਾਈਆ। ਉਹ ਸਭ ਦੀ ਪੂਰੀ ਕਰੇ ਆਸੀ, ਆਸ਼ਾ ਤ੍ਰਿਸ਼ਨਾ ਰਹੇ ਨਾ ਰਾਈਆ। ਜਨ ਭਗਤਾਂ ਕਰੇ ਬੰਦ ਖਲਾਸੀ, ਬੰਧਨ ਤੋੜੇ ਧੁਰਦਰਗਾਹੀਆ। ਮੰਜ਼ਲ ਚਾੜ੍ਹ ਆਪਣੀ ਘਾਟੀ, ਦਰ ਦਵਾਰਾ ਇਕ ਸੁਹਾਈਆ। ਭਗਤਾਂ ਨਾਲ ਭਗਤ ਮਿਲਾਵੇ ਸਚਖੰਡ ਦਵਾਰ ਸਾਚੇ ਸਾਥੀ, ਜਿਥੇ ਜੰਮਣ ਵਾਲੀ ਕੋਇ ਨਾ ਮਾਈਆ। ਜਿਥੇ ਇਕੋ ਨੂਰ ਜੋਤ ਪ੍ਰਕਾਸ਼ੀ, ਨੂਰ ਨੁਰਾਨਾ ਡਗਮਗਾਈਆ। ਅਵਤਾਰ ਪੈਗ਼ੰਬਰ ਗੁਰੂ ਤੀਹ ਵਿਸਾਖ ਖ਼ੁਸ਼ੀਆਂ ਵਿਚ ਸਾਰੇ ਕਰਨ ਹਾਸੀ, ਤਾਲੀ ਬਿਨ ਹੱਥਾਂ ਰਹੇ ਵਜਾਈਆ। ਤੇਰੀ ਜੋਤ ਪ੍ਰਭੂ ਤੂੰਹੇ ਜਾਤੀ, ਜਾਗਰਤ ਜੋਤ ਤੂੰਹੇ ਨਜ਼ਰੀ ਆਈਆ। ਜਿਸ ਆਵਣ ਜਾਵਣ ਪੰਧ ਮੁਕਾਇਆ ਰਹੀ ਕੋਇ ਨਾ ਵਾਟੀ, ਵਟਨਾ ਮਲਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਆਤਮਾ ਕਹੇ ਮੈਂ ਗੁਰਬਖ਼ਸ਼ ਸਿੰਘ ਦਾ ਛੱਡਿਆ ਸਰੀਰ, ਤਨ ਮਾਟੀ ਆਈ ਤਜਾਈਆ। ਮੈਨੂੰ ਪਹਿਲੋਂ ਮਿਲਿਆ ਕਬੀਰ, ਜੋ ਕਬਰਾਂ ਤੋਂ ਬਾਹਰ ਬੈਠਾ ਸੋਭਾ ਪਾਈਆ। ਫੇਰ ਮਿਲਿਆ ਸ਼ਹਿਨਸ਼ਾਹ ਪੀਰਾਂ ਦਾ ਪੀਰ, ਪਾਤਸ਼ਾਹ ਨੂਰ ਇਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਤਸਵੀਰ, ਜਿਸ ਨੂੰ ਤਸੱਵਰ ਕਰ ਸਕੇ ਨਾ ਕੋਇ ਵਿਚ ਲੋਕਾਈਆ। ਆਪ ਬੈਠਾ ਗਹਿਰ ਗੰਭੀਰ, ਗਵਰ ਆਪਣਾ ਆਸਣ ਲਾਈਆ। ਜੋਤੀ ਪ੍ਰਕਾਸ਼ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰੀ ਧਾਰ ਨਾ ਹੋਈ ਦਿਲਗੀਰ, ਅੰਤਰ ਅੰਤਰ ਵੱਜੀ ਵਧਾਈਆ। ਮੈਨੂੰ ਇਉਂ ਜਾਪਿਆ ਜਿਉਂ ਮੈਂ ਪ੍ਰਭ ਦਾ ਬੱਚਾ ਖ਼ਾਰਸ਼ੀਰ, ਨੰਨ੍ਹਾ ਨੂਰ ਨੂਰ ਇਲਾਹੀਆ। ਮੈਨੂੰ ਕੋਈ ਨਾ ਕਹੇ ਮਾੜੀ ਇਹਦੀ ਤਕਦੀਰ, ਮਾਨਸ ਜਨਮ ਗਿਆ ਗਵਾਈਆ। ਮੇਰੀ ਜਗਤ ਜਹਾਨ ਵਿਚੋਂ ਬਦਲ ਗਈ ਜ਼ਮੀਰ, ਜ਼ਿਮੀਂ ਜ਼ਮਾਂ ਅਸਮਾਨ ਦਏ ਗਵਾਹੀਆ। ਮੈਂ ਮਾਲਕ ਖ਼ਾਲਕ ਪ੍ਰਿਤਪਾਲਕ ਤੱਕਿਆ ਜਿਸ ਦਾ ਲੇਖਾ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਅਗੰਮ ਅਥਾਹੀਆ। ਜਿਸ ਦੇ ਦਰ ਉਤੇ ਦਵੈਤੀ ਵਾਲੀ ਨਹੀਂ ਲਕੀਰ, ਵੰਡਨ ਵੰਡ ਨਾ ਕੋਇ ਵੰਡਾਈਆ। ਉਥੇ ਖ਼ੁਸ਼ੀ ਵਿਚ ਸੂਫ਼ੀ ਸੰਤ ਫ਼ਕੀਰਾਂ ਨਿਰਧਾਰ ਬਣੀ ਰਹੇ ਭੀੜ, ਜੋਤੀ ਜੋਤ ਜੋਤ ਵਿਚ ਸਮਾਈਆ। ਘਰਾਨਾ ਅੱਛਾ ਮਿਹਰਵਾਨਾ ਅੱਛਾ ਸ੍ਰੀ ਭਗਵਾਨਾ ਅੱਛਾ ਜਿਥੇ ਨਾ ਕੋਈ ਸ਼ਾਹ ਨਾ ਕੋਈ ਅਮੀਰ, ਗ਼ਰੀਬ ਨਜ਼ਰ ਕੋਇ ਨਾ ਆਈਆ। ਮੈਂ ਗੋਬਿੰਦ ਦੀ ਰੀਤੀ ਜਗਤ ਵਾਲੀ ਪੀਲੇ ਬਸਤਰ ਪਹਿਨੇ ਚੀਰ, ਰੂਪ ਸ਼ਹੀਦਾਂ ਵਾਲਾ ਬਣਾਈਆ। ਲਾਲ ਰੰਗ ਦਾ ਬਸਤਰ ਮੇਰੇ ਉਤੇ ਪਾਇਆ ਅਖ਼ੀਰ, ਜੋ ਚਮਕੌਰ ਗੜ੍ਹੀ ਵਿਚ ਗੋਬਿੰਦ ਵਰ ਦਿਤਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

❋

❋

ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਦੀ ਧਾਰ ਲਾਲ ਰੰਗ ਦਾ ਪੜਦਾ, ਪੰਜ ਤਤ ਲਏ ਲੁਕਾਈਆ। ਜਨ ਭਗਤਾਂ ਆਤਮਾ ਮੇਲਾ ਪਰਮਾਤਮ ਘਰ ਦਾ, ਦੂਜੇ ਘਰ ਨਾ ਕੋਇ ਚਤੁਰਾਈਆ। ਸਤਿਗੁਰੂ ਕਿਰਪਾ ਨਾਲ ਜਾਏ ਚੜ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਨਿਰਗੁਣ ਨਿਰਗੁਣ ਢੋਲਾ ਪੜ੍ਹਦਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਪਿਛਲਾ ਲੇਖਾ ਜਗਤ ਜਹਾਨ ਛਡਦਾ, ਨਾਤਾ ਕੂੜ ਰਹੇ ਨਾ ਰਾਈਆ। ਜਨ ਭਗਤ ਜਨਣੀ ਦੀ ਕੁੱਖ ਜਨਮਿਆ ਕਦੇ ਨਾ ਮਰਦਾ, ਮਰਨ ਵਿਚ ਕਦੇ ਨਾ ਆਈਆ। ਉਹ ਮਾਲਕ ਉਸ ਦਰ ਦਾ, ਜਿਥੇ ਦਰ ਦਰਬਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ; ਆਪ ਖੁਲ੍ਹਾਈਆ। ਗੁਰਬਖ਼ਸ਼ ਸਿੰਘ ਕਹੇ ਮੇਰਾ ਤਨ ਸਰੀਰ ਝੂਠਾ, ਸਚ ਪਿਆਰ ਨਾ ਕੋਇ ਕਮਾਈਆ। ਕਾਇਆ ਮਾਟੀ ਠੂਠਾ, ਹੱਡ ਮਾਸ ਨਾੜੀ ਨਾਲ ਸੁਹਾਈਆ। ਜਿਹੜਾ ਮਾਤ ਗਰਭ ਲਟਕਿਆ ਪੁੱਠਾ, ਦਸ ਦਸ ਮਾਸ ਤਪਾਈਆ। ਮੈਨੂੰ ਖ਼ੁਸ਼ੀ ਮੇਰਾ ਪੁਰਖ ਅਕਾਲ ਦੀਨ ਦਿਆਲ ਮੇਰੇ ਉਤੇ ਤੁੱਠਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੇ ਬੰਨ੍ਹ ਕੇ ਰੁਮਾਲ ਨਾਲ ਗੁੱਟਾ, ਤਿੰਨ ਗੰਢਾਂ ਦਿਤੀਆਂ ਪਵਾਈਆ। ਮੈਂ ਦਰਗਾਹ ਸਾਚੀ ਸਚ ਦਵਾਰੇ ਜਾ ਕੇ ਸੁੱਤਾ, ਸੁਖ ਆਸਣ ਸੋਭਾ ਪਾਈਆ। ਜਿਥੇ ਇਕੋ ਪਰਮ ਪੁਰਖ ਦੀ ਰੁਤਾ, ਦੂਜੀ ਰੁਤ ਨਜ਼ਰ ਕੋਇ ਨਾ ਆਈਆ। ਮੇਰੀ ਪਿਆਰ ਦੀ ਨਮਸਤੇ ਕਦੇ ਨਾ ਮੇਰੀਏ ਮਾਤਾ ਰੋਈਂ ਕਹਿ ਕੇ ਹਾਏ ਮੇਰਿਆ ਪੁੱਤਾ, ਦੁੱਖ ਵਿਚ ਹੌਕਾ ਨਾ ਕਦੇ ਭਰਾਈਆ। ਮੇਰਾ ਜਗਤ ਜਹਾਨ ਲੇਖਾ ਚੁੱਕਾ, ਛਡੀ ਕੂੜ ਲੋਕਾਈਆ। ਮੈਨੂੰ ਸ਼ਬਦੀ ਹੁਕਮ ਹੋਇਆ ਤੂੰ ਨੌਂ ਵਾਰ ਪੜ੍ਹ ਦੋ ਤੁਕਾ, ਤੂੰ ਮੇਰਾ ਮੈਂ ਤੇਰਾ ਇਕੋ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਦਏ ਮਿਲਾਈਆ। ਗੁਰਬਖ਼ਸ਼ ਸਿੰਘ ਦੀ ਆਤਮਾ ਕਹੇ ਮੇਰੀ ਵੇਖੋ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਜਣਾਈਆ। ਮੇਰੀ ਸਤਿਗੁਰ ਸ਼ਬਦ ਭਰੀ ਦਲਾਲੀ, ਵਿਚੋਲਾ ਬਣਿਆ ਗੋਬਿੰਦ ਮਾਹੀਆ। ਨਾਤਾ ਜੁੜਿਆ ਨਾਲ ਜੋਤ ਅਕਾਲੀ, ਜੋ ਅਕਲ ਕਲਧਾਰੀ ਇਕ ਅਖਵਾਈਆ। ਜਿਸ ਦੇ ਦਰ ਤੇ ਅਵਤਾਰ ਪੈਗ਼ੰਬਰ ਗੁਰ ਸਵਾਲੀ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਝੋਲੀਆਂ ਡਾਹੀਆ। ਜਨ ਭਗਤ ਸੁਹੇਲੇ ਧਰਮ ਦੀ ਧਾਰ ਵਜਾਵਣ ਤਾਲੀ, ਬਿਨ ਹੱਥਾਂ ਤਾਲ ਬਣਾਈਆ। ਧੰਨਭਾਗ ਜੇ ਫਲ ਲੱਗ ਗਿਆ ਪਾਲ ਸਿੰਘ ਦੀ ਡਾਲੀ, ਮਾਤਾ ਬਿਸ਼ਨ ਕੌਰ ਵਡਿਆਈਆ। ਜਿਸ ਦੇ ਮਸਤਕ ਚੜ੍ਹ ਜਾਏ ਲਾਲੀ, ਨੂਰੀ ਚੰਦ ਚਮਕਾਈਆ। ਹਰਿ ਸੰਗਤ ਨੂੰ ਮਾਰਗ ਦੱਸੇ ਸੁਖ਼ਾਲੀ, ਸਹਿਜੇ ਦਏ ਬਤਲਾਈਆ। ਸੰਸਾਰ ਦਾ ਨਾਤਾ ਝੂਠਾ ਜੰਜਾਲੀ, ਮੁਹੱਬਤ ਮੋਹ ਕੰਮ ਕਿਸੇ ਨਾ ਆਈਆ। ਜਿਸ ਦੀ ਆਤਮਾ ਉਸ ਸੰਭਾਲੀ, ਜੋ ਸੰਬਲ ਬੈਠਾ ਡੇਰਾ ਲਾਈਆ। ਜਿਸ ਦਾ ਦਵਾਰਾ ਬਿਨਾ ਭਗਤਾਂ ਕਦੇ ਨਾ ਹੋਵੇ ਖ਼ਾਲੀ, ਜਨ ਭਗਤ ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਵਿਚ ਸਮਾਈਆ। ਸਰੀਰ ਕਹੇ ਮੇਰਾ ਪੰਜ ਤਤ ਦਾ ਨਾਤਾ, ਨਾਤਾ ਜਗਤ ਵਾਲਾ ਜਣਾਈਆ। ਮੇਰੀ ਆਤਮਾ ਦਾ ਮਾਲਕ ਪੁਰਖ ਬਿਧਾਤਾ, ਜਿਸ ਨੂੰ ਪੁਰਖ ਅਕਾਲ ਕਹਿ ਕੇ ਸਾਰੇ ਗਏ ਗਾਈਆ। ਜੋ ਜੁਗ ਜੁਗ ਭਗਤਾਂ ਪੁਛੇ ਵਾਤਾ, ਨਿਰਗੁਣ ਸਰਗੁਣ ਵੇਸ ਵਟਾਈਆ। ਏਥੇ ਉਥੇ ਬਣ ਕੇ ਪਿਤਾ ਮਾਤਾ, ਪਤਿਪਰਮੇਸ਼ਵਰ ਗੋਦ ਉਠਾਈਆ। ਜਗਤ ਨਾਤਾ ਤੋੜਿਆ ਭੈਣ ਭਰਾਤਾ, ਭਗਤ ਸੁਹੇਲੇ ਲਏ ਮਿਲਾਈਆ। ਜਿਥੇ ਇਕੋ ਜੋਤ ਤੇ ਇਕੋ ਜਾਤਾ,

❋

❋

ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਸੇਜ ਇਕੋ ਖਾਟਾ, ਇਕੋ ਆਸਣ ਸੋਭਾ ਪਾਈਆ। ਇਕੋ ਮੰਜ਼ਲ ਇਕੋ ਵਾਟਾ, ਇਕੋ ਪੰਧ ਰਿਹਾ ਜਣਾਈਆ। ਇਕੋ ਨੂਰ ਪ੍ਰਕਾਸ਼ ਅਗੰਮੀ ਲਾਟਾ, ਜ਼ਹੂਰ ਜ਼ਹੂਰ ਵਿਚ ਸਮਾਈਆ। ਬਣ ਕੇ ਸਾਹਿਬ ਅਲਖਣਾ ਅਲਾਖਾ, ਅਲਖ ਅਗੋਚਰ ਰਿਹਾ ਦ੍ਰਿੜਾਈਆ। ਜਨ ਭਗਤੋ ਭਗਤਾਂ ਦੀ ਰੀਤੀ ਬਦਲ ਕੇ ਆਇਆ ਵਿਸਾਖਾ, ਵਿਸ਼ਵ ਦਾ ਲੇਖਾ ਦਏ ਸਮਝਾਈਆ। ਸਭ ਨੇ ਮੰਨਣਾ ਇਕ ਪ੍ਰਭੂ ਦਾ ਆਖਾ, ਜੋ ਮਾਲਕ ਧੁਰਦਰਗਾਹੀਆ। ਜਿਸ ਨੂੰ ਝੁਕਦੇ ਤ੍ਰੈਲੋਕੀ ਨਾਥਾ, ਰਾਮ ਰਾਮਾ ਸੀਸ ਝੁਕਾਈਆ। ਪੈਗ਼ੰਬਰ ਗੁਰ ਗਾਉਂਦੇ ਗਾਥਾ, ਸਿਫ਼ਤੀ ਸਿਫ਼ਤ ਸਾਲਾਹੀਆ। ਸੋ ਸਾਹਿਬ ਪੁਰਖ ਸਮਰਾਥਾ, ਹਰਿ ਕਰਤਾ ਵਡ ਵਡਿਆਈਆ। ਜੋ ਭਗਤਾਂ ਹੋਵੇ ਰਾਖਾ, ਰੱਖਕ ਹੋ ਕੇ ਵੇਖ ਵਖਾਈਆ। ਖ਼ੁਸ਼ੀ ਨਾਲ ਖ਼ੁਸ਼ੀ ਵਿਚ ਮਿਲਾਇਆ ਪਾਲ ਸਿੰਘ ਦਾ ਪਾਲਿਆ ਹੋਇਆ ਨਿੱਕਾ ਜੇਹਾ ਕਾਕਾ, ਨਿੱਕਾ ਨਿੱਕਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦੇਵਣਹਾਰ ਬੇਪਰਵਾਹੀਆ। ਗੁਰਬਖ਼ਸ਼ ਸਿੰਘ ਆਤਮਾ ਕਹੇ ਮੇਰੀ ਸਭ ਨੂੰ ਨਮਸਤੇ, ਨਮੋ ਨਮੋ ਸੀਸ ਨਿਵਾਈਆ। ਜਨ ਭਗਤਾਂ ਖੇੜੇ ਰਹਿਣੇ ਵਸਦੇ, ਲੋਕਮਾਤ ਉਜੜ ਕਦੇ ਨਾ ਜਾਈਆ। ਸਭ ਨੇ ਦਿਨ ਲੰਘਾਉਣੇ ਖ਼ੁਸ਼ੀ ਵਿਚ ਹੱਸਦੇ, ਗ਼ਮੀਂ ਅੰਦਰ ਨਾ ਕੋਇ ਟਿਕਾਈਆ। ਉਸ ਪ੍ਰਭੂ ਦੇ ਦਰਸ਼ਨ ਕਰਨੇ ਜਿਸ ਦੇ ਮੇਲੇ ਨਿਜ ਨੇਤਰ ਅੱਖ ਦੇ, ਲੋਇਣ ਅੰਤਰ ਦਏ ਖੁਲ੍ਹਾਈਆ। ਵਿਛੋੜੇ ਰਹੇ ਨਾ ਵੱਖਰੇ ਵੱਖ ਦੇ, ਮੇਲਾ ਮਿਲਿਆ ਸਹਿਜ ਸੁਭਾਈਆ। ਜਿਸ ਦੀ ਮਹਿਮਾ ਅਵਤਾਰ ਪੈਗ਼ੰਬਰ ਗੁਰੂ ਰਹੇ ਦੱਸਦੇ, ਅੱਖਰ ਅੱਖਰਾਂ ਨਾਲ ਜੁੜਾਈਆ। ਨਾਮ ਕਲਮੇ ਰਹੇ ਰਟਦੇ, ਢੋਲੇ ਗੀਤ ਗੋਬਿੰਦ ਦੇ ਗਾਈਆ। ਉਹ ਖੇਲ ਪਰਮੇਸ਼ਵਰ ਪਤ ਦੇ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜਨ ਭਗਤੋ ਪਿਆਰੇ ਬਣਿਓ ਨਾ ਕਦੇ ਰੱਤ ਦੇ, ਰਕਤ ਬੂੰਦ ਦਾ ਸਰੀਰ ਕੰਮ ਕਿਸੇ ਨਾ ਆਈਆ। ਵਣਜਾਰੇ ਬਣਿਉ ਬ੍ਰਹਮ ਮਤ ਦੇ, ਬ੍ਰਹਮ ਵਿਦਿਆ ਲੈਣੀ ਅਪਣਾਈਆ। ਜੋ ਆਇਆ ਸੋ ਗਿਆ ਨੱਸ ਕੇ, ਲੋਕਮਾਤ ਰਹਿਣ ਕੋਇ ਨਾ ਪਾਈਆ। ਜਗਤ ਰੈਣ ਵਸੇਰਾ ਕਟ ਕੇ, ਭੱਜਿਆ ਵਾਹੋ ਦਾਹੀਆ। ਜੁਗ ਜੁਗ ਕੋਟਾਂ ਵਿਚੋਂ ਜਨ ਭਗਤ ਸੁਹੇਲਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਟੱਪ ਕੇ, ਗਗਨ ਗਗਨੰਤਰ ਪੰਧ ਮੁਕਾਈਆ। ਮਿਲੇ ਜੋਤ ਪ੍ਰਕਾਸ਼ ਵਿਚ ਲਟ ਲਟ ਦੇ, ਜੋ ਪੁੱਠੇ ਲਟਕਣੋ ਲਏ ਬਚਾਈਆ। ਨਾਤੇ ਰਹਿਣ ਨਾ ਕਾਇਆ ਮੱਟ ਦੇ, ਗਗਰੀਆ ਕਾਚੀ ਕੰਮ ਕਿਸੇ ਨਾ ਆਈਆ। ਲਹਿਣੇ ਮੁਕ ਗਏ ਅਨ ਬਟ ਦੇ, ਅਗਨੀ ਤਤ ਨਾ ਕੋਇ ਤਪਾਈਆ। ਲੇਖੇ ਪੂਰੇ ਹੋ ਗਏ ਹਕੀਕਤ ਹੱਕ ਦੇ, ਲਾਸ਼ਰੀਕ ਦਇਆ ਕਮਾਈਆ। ਸਦੀ ਚੌਧਵੀਂ ਪੈਗ਼ੰਬਰ ਸਾਰੇ ਹੱਸਦੇ, ਹੱਸ ਕੇ ਰਹੇ ਸੁਣਾਈਆ। ਬਿਨ ਨਿਸ਼ਾਨਿਉਂ ਤੀਰ ਨਿਸ਼ਾਨੇ ਤਕਦੇ, ਤਦਬੀਰ ਤਕਦੀਰ ਨਾਲ ਟਕਰਾਈਆ। ਉਹਨਾਂ ਹੁਕਮ ਮੰਨਣੇ ਯਕ ਦੇ, ਜੋ ਵਾਹਿਦ ਨੂਰ ਇਲਾਹੀਆ। ਜਨ ਭਗਤਾਂ ਲੇਖੇ ਮੁਕਣੇ ਜਨਮ ਕਰਮ ਲਹਿਣੇ ਪੂਰੇ ਹੋਣੇ ਫੱਕ ਦੇ, ਫ਼ੈਸਲਾ ਇਕੋ ਹੱਕ ਸੁਣਾਈਆ। ਜੇਹੜੇ ਤਨ ਮਿੱਟੀ ਖ਼ਾਕ ਵਿਚ ਦੱਬ ਦੇ, ਅਗਨੀ ਨਾਲ ਜਲਾਈਆ। ਵਣਜਾਰੇ ਬਣ ਗਏ ਅੱਲਾ ਰੱਬ ਦੇ, ਵਾਹਿਗੁਰੂ ਨਾਲ ਰਾਮ ਓਟ ਰਖਾਈਆ। ਅੱਗੇ ਲੇਖੇ ਹੋਣੇ ਸਬਬ ਦੇ, ਸਭ ਦਾ ਭੇਵ ਜਾਣੇ ਬੇਪਰਵਾਹੀਆ। ਜਨ ਭਗਤੋ ਸ਼ਬਦ ਅੱਖਰ ਯਾਦ ਰੱਖਣੇ ਅੱਜ ਦੇ, ਵਿਸਾਖ ਤੀਹ ਦਏ ਗਵਾਹੀਆ। ਭਾਗ ਉਚੇ ਹੋਣ ਉਸ ਯੱਦ ਦੇ, ਜਿਸ ਯਦ ਵਿਚ ਮਿਲੇ ਮਾਣ ਵਡਿਆਈਆ। ਭਗਤ ਭਗਤਾਂ ਨੂੰ ਸਦਾ ਰਹਿੰਦੇ ਸੱਦ ਦੇ, ਸਚਖੰਡ ਬੈਠੇ ਰਾਹ ਤਕਾਈਆ। ਤੁਹਾਡੇ ਨਾਲੋਂ ਵਿਛੋੜੇ ਹੋਏ ਅਲਗ ਦੇ, ਤਨ ਵਜੂਦ

❋

❋

ਸੰਗ ਨਾ ਕੋਇ ਨਿਭਾਈਆ। ਝਗੜੇ ਮੁਕ ਗਏ ਸ਼ਾਹ ਰਗ ਦੇ, ਸ਼ਾਹਰਗ ਦੇ ਉਤੇ ਮਿਲਿਆ ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਨੂੰ ਕੋਟਨ ਕੋਟ ਕੋਟੀ ਰਹੇ ਲੱਭਦੇ, ਖੋਜਿਆਂ ਹੱਥ ਕਿਸੇ ਨਾ ਆਈਆ। ਉਹ ਭੰਡਾਰੇ ਦੇਵੇ ਖ਼ੁਸ਼ੀ ਵਾਲੀ ਗਦ ਗਦ ਦੇ, ਗਦਾਗਰ ਤੋਂ ਜਿਸ ਨੇ ਘਰ ਵਾਲੇ ਦਿਤੇ ਬਣਾਈਆ। ਕਦੇ ਬਣੇ ਨਾ ਰਿਹੋ ਪਿਆਰੇ ਮਾਸ ਨਾੜੀ ਹੱਡ ਦੇ, ਪਿੰਜਰ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਮਾਲਕ ਇਕ ਇਲਾਹੀਆ। ਸਤਿਗੁਰ ਸ਼ਬਦ ਕਹੇ ਸ਼ਬਦ ਸ਼ਬਦ ਪਿਆਰਾ, ਪ੍ਰੇਮੀ ਪ੍ਰੀਤਮ ਹੋ ਕੇ ਦਿਆਂ ਜਣਾਈਆ। ਗੁਰਬਖ਼ਸ਼ ਸਿੰਘ ਦੀ ਮਾਤਾ ਖ਼ੁਸ਼ੀਆਂ ਨਾਲ ਗਲ ਵਿਚ ਪਾ ਦੇ ਹਾਰਾ, ਬਿਸ਼ਨ ਕੌਰ ਵਿਸ਼ਨ ਬ੍ਰਹਮਾ ਸ਼ਿਵ ਵੇਖਣ ਧਿਆਨ ਲਗਾਈਆ। ਬਿਨਾ ਅੱਖਾਂ ਤੋਂ ਤਕਣ ਤੇਈ ਅਵਤਾਰਾ, ਕੀ ਅਵਤਰ ਆਪਣੀ ਕਾਰ ਕਮਾਈਆ। ਪੈਗ਼ੰਬਰ ਸੱਯਦਿਆਂ ਵਿਚ ਸਾਰੇ ਕਹਿਣ ਵਾਹਵਾ ਪਰਵਰਦਿਗਾਰਾ, ਬੇਪਰਵਾਹ ਤੇਰੀ ਬੇਪਰਵਾਹੀਆ। ਗੁਰ ਦਸ ਕਹਿਣ ਕੀ ਗੋਬਿੰਦ ਗੋਬਿੰਦ ਗੋਬਿੰਦ ਕਮਾਏ ਕਾਰਾ, ਕਰਨੀ ਕਰਤਾ ਆਪਣਾ ਹੁਕਮ ਵਰਤਾਈਆ। ਭਗਤ ਦਵਾਰ ਵਿਚ ਭਗਤਾਂ ਦੀ ਸਦਾ ਰਹੇ ਜੈਕਾਰਾ, ਜੈ ਜੈ ਕਾਰ ਖ਼ਲਕ ਖ਼ੁਦਾਈਆ। ਗੁਰਬਖ਼ਸ਼ ਸਿੰਘ ਦਾ ਖ਼ੁਸ਼ੀਆਂ ਵਿਚ ਕਰਿਉ ਸਸਕਾਰਾ, ਸਿਸਕੀ ਵਿਚ ਹੌਕਾ ਲੈਣ ਕੋਇ ਨਾ ਪਾਈਆ। ਜਿਸ ਦਾ ਲੇਖਾ ਸਦਾ ਰਹੇ ਜੁਗ ਚਾਰਾ, ਜੁਗ ਚੌਕੜੀ ਰਾਹ ਤਕੇ ਚਾਈਂ ਚਾਈਂਆ। ਪੰਜ ਗੁਰਮੁਖ ਉਠ ਕੇ ਪੰਜ ਲਗਾ ਦਿਉ ਜੈਕਾਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤ ਨਿਤ ਨਵਿਤ ਜਨ ਭਗਤਾਂ ਕਰੇ ਨਿਰਗੁਣ ਨਿਰਗੁਣ ਹਿਤ, ਸਰਗੁਣ ਸਰੀਰ ਬੇਨਜ਼ੀਰ ਨਜ਼ਰ ਤੋਂ ਉਹਲੇ ਸਭ ਦੇ ਦਏ ਕਰਾਈਆ।