ਪੁਸਤਕਾਲਾਭਾਗ ੨੨

ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਸਤਿਗੁਰ ਸ਼ਬਦ ਕਹੇ ਵਿਸਾਖ ਲੰਘਿਆ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਜਨ ਭਗਤਾਂ ਚੋਲਾ ਰੰਗਿਆ, ਰੰਗਤ ਚਾੜ੍ਹੀ ਅਗੰਮ ਅਥਾਹੀਆ। ਸਚ ਸਿੰਘਾਸਣ ਨਿਮਸਕਾਰ ਕਰ ਪਲੰਘਿਆ, ਬਿਨ ਪਾਵਾ ਚੂਲ ਸੀਸ ਨਿਵਾਈਆ। ਤੇਰਾ ਖੇਲ ਸੂਰੇ ਸਰਬੰਗਿਆ, ਹਰਿ ਕਰਤੇ ਵੇਖ ਵਖਾਈਆ। ਜੋ ਗੋਬਿੰਦ ਦਾਨ ਮੰਗਿਆ, ਦਾਤਾ ਹੋ ਕੇ ਦਿਤਾ ਵਰਤਾਈਆ। ਅੱਗੇ ਲੇਖਾ ਪੂਰਾ ਕਰਨਾ ਭੁੱਖਾ ਨੰਗਿਆ, ਗ਼ਰੀਬ ਗ਼ਰੀਬਾਂ ਹੋਣਾ ਸਹਾਈਆ। ਸਤਿ ਸਰੂਪੀ ਅਸਵ ਤੰਗ ਲੈਣਾ ਕਸਿਆ, ਕਾਸਦ ਦੇਣਾ ਨਾਮ ਦ੍ਰਿੜਾਈਆ। ਕਲਜੁਗ ਕੂੜ ਕੁਕਰਮ ਵੇਖਣਾ ਧੰਦਿਆ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਗੁਰਮੁਖ ਰਹੇ ਨਾ ਕੋਇ ਨੇਤਰ ਅੰਧਿਆ, ਅੰਧ ਅਗਿਆਨ ਦੇਣਾ ਮਿਟਾਈਆ। ਲੱਖ ਚੁਰਾਸੀ ਵੇਖਣਾ ਮਾਨਸ ਮਾਨੁਖ ਮਾਨਵ ਬੰਦਿਆ, ਬੰਦਗੀ ਬੰਦਨਾ ਖੋਜ ਖੁਜਾਈਆ। ਤੇਰਾ ਖੇਲ ਪ੍ਰਭੂ ਅਚੰਭਿਆ, ਅਚਰਜ ਲੀਲਾ ਦੇਣੀ ਵਰਤਾਈਆ। ਪੈਗ਼ੰਬਰ ਚੁੱਕੀ ਫਿਰਨ ਤੰਬਿਆ, ਤੋਬਾ ਤੇਰਾ ਨਾਮ ਖ਼ਲਕ ਖ਼ੁਦਾਈਆ। ਅਵਤਾਰ ਵੇਖਣ ਖੇਲ ਵਰਭੰਡਿਆ, ਵਰਭੰਡੀ ਧਿਆਨ ਲਗਾਈਆ। ਸਤਿਗੁਰ ਚੜ੍ਹ ਕੇ ਪੌੜੀ ਡੰਡਿਆ, ਡੰਡਾਵਤ ਤਕਣ ਥਾਉਂ ਥਾਈਂਆ। ਜਗਤ ਜਹਾਨ ਹੋਇਆ ਰੰਡਿਆ, ਆਤਮ ਪਰਮਾਤਮ ਕੰਤ ਸੁਹਾਗ ਨਾ ਕੋਇ ਹੰਢਾਈਆ।

❋

❋

ਰਸ ਰਿਹਾ ਨਾ ਅੰਮ੍ਰਿਤ ਵੇਲੇ ਸੰਧਿਆ, ਸਿੰਧ ਸਾਗਰ ਰੂਪ ਨਾ ਕੋਇ ਜਣਾਈਆ। ਸਭ ਦਾ ਲੇਖਾ ਹੋਇਆ ਮੰਦਿਆ, ਮੰਦਭਾਗ ਦਿਸੇ ਲੋਕਾਈਆ। ਉਹ ਕਲਜੁਗ ਤਕ ਕੰਢਿਆ, ਕੰਢੀ ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਵਿਸਾਖ ਕਹੇ ਮੇਰਾ ਵਕਤ ਗਿਆ ਬੀਤ, ਬੇਪਰਵਾਹ ਦਿਤੀ ਵਡਿਆਈਆ। ਮੈਂ ਤੱਕਿਆ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਧੁਰਦਰਗਾਹੀਆ। ਜੋ ਆਦਿ ਜੁਗਾਦੀ ਬਦਲੇ ਰੀਤ, ਬਦਲਣਹਾਰ ਇਕ ਅਖਵਾਈਆ। ਜਿਸ ਝਗੜਾ ਮਿਟਾਉਣਾ ਮੰਦਰ ਮਸੀਤ, ਕਾਅਬਿਉਂ ਪਰੇ ਕਰੇ ਪੜ੍ਹਾਈਆ। ਲੱਖ ਚੁਰਾਸੀ ਬਦਲ ਦੇਣੀ ਨੀਤ, ਨੀਤੀਵਾਨ ਇਕ ਹੋ ਆਈਆ। ਸਾਚੇ ਨਾਮ ਦੀ ਦੱਸੇ ਹਦੀਸ, ਹਰਿ ਕਰਤਾ ਨੂਰ ਇਲਾਹੀਆ। ਮਾਲਕ ਬਣ ਕੇ ਧੁਰ ਜਗਦੀਸ, ਜਗਦੀਸ਼ਰ ਹੁਕਮ ਵਰਤਾਈਆ। ਇਕੋ ਛਤਰ ਝੁੱਲੇ ਪ੍ਰਭ ਦੇ ਸੀਸ, ਦੂਜਾ ਨਜ਼ਰ ਕੋਇ ਨਾ ਆਈਆ , ਆਤਮ ਪਰਮਾਤਮ ਢੋਲਾ ਗਾਉਣਾ ਸਭ ਨੇ ਗੀਤ, ਗਹਿਰ ਗੰਭੀਰ ਕਰੇ ਪੜ੍ਹਾਈਆ। ਝਗੜਾ ਮਿਟਾ ਕੇ ਹਸਤ ਕੀਟ, ਊਚਾਂ ਨੀਚਾਂ ਰੰਗ ਰੰਗਾਈਆ। ਸ਼ਬਦ ਵਿਚੋਲਾ ਬਣ ਕੇ ਬੀਚ, ਦੂਈ ਦਵੈਤੀ ਡੇਰਾ ਢਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਆਸਾ ਮਨਸਾ ਪੂਰੀ ਕਰ ਉਮੀਦ, ਲੇਖਾ ਸਭ ਦਾ ਝੋਲੀ ਪਾਈਆ। ਅੱਗੇ ਇਕੋ ਨਾਮ ਕਲਮੇ ਦੀ ਕਰ ਤਮਹੀਦ, ਸਿਫ਼ਤ ਸਿਫ਼ਤਾਂ ਵਿਚੋਂ ਸਾਲਾਹੀਆ। ਸ਼ਬਦੀ ਹੁਕਮ ਦੀ ਕਰ ਤਾਕੀਦ, ਤਬੀਅਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਹ ਸਾਚੀ ਹੁਕਮ ਵਰਤਾਈਆ। ਵਿਸਾਖ ਕਹੇ ਮੇਰਾ ਅੰਤ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਮੇਰਾ ਮਾਲਕ ਇਕ ਦਸਤਗੀਰ, ਜੋ ਦਸਤ ਭਗਤਾਂ ਨਾਲ ਮਿਲਾਈਆ। ਜਿਸ ਦੀ ਮੰਜ਼ਲ ਬੇਨਜ਼ੀਰ, ਨਜ਼ਰੀਆ ਸਭ ਦਾ ਦਏ ਬਦਲਾਈਆ। ਜੁਗ ਚੌਕੜੀ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਜੋ ਹੋਕਾ ਦੇ ਕੇ ਗਿਆ ਕਬੀਰ, ਕਾਅਬਿਉਂ ਪਰੇ ਸੁਣਾਈਆ। ਸੋ ਖੇਲ ਕਰੇ ਗੁਣੀ ਗਹੀਰ, ਗਹਿਰ ਗਵਰ ਹਰਿ ਰਘੁਰਾਈਆ। ਜਿਸ ਦੀ ਨਜ਼ਰ ਨਾ ਆਏ ਕੋਇ ਤਸਵੀਰ, ਮੁਸੱਵਰ ਤਸੱਵਰ ਨਾ ਕੋਇ ਕਰਾਈਆ। ਉਹ ਬਦਲਣ ਲੱਗਾ ਸਭ ਦੀ ਜ਼ਮੀਰ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਜਿਸ ਦਾ ਨਾਮ ਖੰਡਾ ਸ਼ਮਸ਼ੀਰ, ਸ਼ਰਅ ਦਾ ਝਗੜਾ ਦਏ ਗਵਾਈਆ। ਇਕੋ ਰੰਗ ਰੰਗਾਏ ਸ਼ਾਹ ਹਕੀਰ, ਹਕੀਕਤ ਆਪਣੀ ਇਕ ਸਮਝਾਈਆ। ਲੇਖਾ ਰਹੇ ਨਾ ਗ਼ਰੀਬ ਅਮੀਰ, ਅਮਰਾਪਦ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਉਹ ਤਕੋ ਜੇਠ ਅਗੰਮਾ ਚੜ੍ਹਦਾ, ਆਪਣੀ ਲਏ ਅੰਗੜਾਈਆ। ਜੋ ਤੂੰ ਹੀ ਤੂੰ ਹੀ ਢੋਲਾ ਪੜ੍ਹਦਾ, ਆਤਮ ਪਰਮਾਤਮ ਰਾਗ ਅਲਾਈਆ। ਭੇਵ ਖੁਲ੍ਹਾਏ ਅਗੰਮੀ ਘਰ ਦਾ, ਗ੍ਰਹਿ ਪੜਦਾ ਆਪ ਚੁਕਾਈਆ। ਜਿਥੇ ਖੇਲ ਇਕੋ ਅਗੰਮੀ ਹਰਿ ਦਾ, ਨਰ ਨਰਾਇਣ ਨੂਰ ਇਲਾਹੀਆ। ਨਾ ਜਨਮੇ ਨਾ ਮਰਦਾ, ਮਰ ਜੀਵਤ ਨਾ ਰੂਪ ਬਦਲਾਈਆ। ਦੀਪਕ ਪ੍ਰਕਾਸ਼ ਹੋ ਕੇ ਬਲਦਾ, ਬਲਧਾਰੀ ਇਕ ਅਖਵਾਈਆ। ਜੋ ਮਾਲਕ ਜਲ ਥਲ ਦਾ, ਮਹੀਅਲ ਆਪਣਾ ਹੁਕਮ ਵਰਤਾਈਆ। ਉਸ ਦਾ ਹੁਕਮ ਕਦੇ ਨਾ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਛਲਦਾ, ਅਛਲ ਛਲਧਾਰੀ ਆਪਣਾ ਭੇਸ ਵਟਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਬਲ ਦਵਾਰੇ ਬਾਵਨ ਬਲ ਦਾ, ਬਲਧਾਰੀ ਬੇਪਰਵਾਹੀਆ। ਉਹ ਖਾਤਾ ਵੇਖੇ ਕਲਜੁਗ

❋

❋

ਕਲ ਦਾ, ਕਲ ਕਲਕੀ ਵੇਸ ਵਟਾਈਆ। ਜੋ ਸਚ ਸਿੰਘਾਸਣ ਆਸਣ ਇਕੋ ਮੱਲਦਾ, ਸੰਬਲ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਜੇਠ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਆਇਆ, ਆਗਮਨ ਵਿਚ ਭਗਤਾਂ ਖ਼ੁਸ਼ੀ ਬਣਾਈਆ। ਲੇਖਾ ਤੋੜਨਾ ਤ੍ਰੈਗੁਣ ਮਾਇਆ, ਤ੍ਰੈਗੁਣ ਅਤੀਤੇ ਨਾਲ ਜਣਾਈਆ। ਭੇਵ ਖੁਲ੍ਹਾਉਣਾ ਜੋ ਸਭ ਦਾ ਦਾਈ ਦਾਇਆ, ਦੀਨ ਦੁਨੀ ਦਾ ਮਾਲਕ ਨੂਰ ਇਲਾਹੀਆ। ਜਿਸ ਦਾ ਭੇਵ ਕਿਸੇ ਨਾ ਪਾਇਆ, ਬੇਅੰਤ ਕਹਿ ਕੇ ਗਏ ਗਾਈਆ। ਸੋ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਇਆ, ਸ਼ਬਦ ਸ਼ਬਦੀ ਡੰਕ ਵਜਾਈਆ। ਜਿਸ ਨੂੰ ਸਿਫ਼ਤਾਂ ਵਿਚ ਚਾਰ ਜੁਗ ਦੇ ਸ਼ਾਸਤਰਾਂ ਗਾਇਆ, ਅੱਖਰਾਂ ਨਾਲ ਕੀਤੀ ਵਡਿਆਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਨੂਰੀ ਨੂਰ ਨੂਰ ਕਰ ਰੁਸ਼ਨਾਇਆ, ਜੋਤੀ ਜੋਤ ਡਗਮਗਾਈਆ। ਉਹ ਲੇਖਾ ਜਾਣੇ ਸ੍ਰਿਸ਼ਟ ਸਬਾਇਆ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਝਗੜਾ ਮੇਟੇ ਪੰਜ ਤਤ ਕਾਇਆ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜਿਸ ਦਾ ਢੋਲਾ ਸੋਹਲਾ ਗੀਤ ਨਿਰਗੁਣ ਸਰਗੁਣ ਸਭ ਨੇ ਗਾਇਆ, ਸੋ ਪੁਰਖ ਪਰਮਾਤਮ ਨਿਰਗੁਣ ਆਤਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਚੜ੍ਹਿਆ ਮਹੀਨਾ ਜੇਠ, ਜੇਠਾ ਵਡ ਵਡਿਆਇਆ। ਜਿਸ ਲੇਖਾ ਵੇਖਣਾ ਜਗਤ ਜਗਿਆਸੂ ਸੇਠ, ਚਾਰੋਂ ਕੁੰਟ ਖੋਜ ਖੁਜਾਇਆ। ਭੰਨ ਵਖਾਉਣੇ ਕੂੜੇ ਰੇਠ, ਕੂੜੀ ਕਿਰਿਆ ਮੇਟ ਮਿਟਾਇਆ। ਹਰਿਜਨ ਜਨ ਭਗਤਾਂ ਕਰਨਾ ਹੇਤ, ਹਿਤਕਾਰੀ ਰੂਪ ਦਰਸਾਈਆ। ਪ੍ਰਭ ਦਰਸ਼ਨ ਕਰਾਏ ਨੇਤਨ ਨੇਤ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਇਆ। ਜੋ ਆਸਾ ਰੱਖ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਪਰਦਾ ਦਏ ਚੁਕਾਇਆ। ਨਿਗਹ ਮਾਰਨ ਬ੍ਰਹਮਾ ਵਿਸ਼ਨ ਮਹੇਸ਼, ਗਣਪਤ ਗਣੇਸ਼ ਧਿਆਨ ਲਗਾਇਆ। ਜਿਸ ਨੇ ਕਲਜੁਗ ਵਿਚ ਸਤਿਜੁਗ ਬਦਲ ਦੇਣੀ ਰੇਖ, ਰਿਖੀ ਮੁਨੀ ਸਮਝ ਕੋਇ ਨਾ ਰਾਇਆ। ਭਾਗ ਲਗਾ ਕੇ ਸੰਬਲ ਦੇਸ, ਦੇਸ ਦੇਸ਼ਾਂਤਰਾਂ ਖੋਜ ਖੁਜਾਇਆ। ਜੋ ਮਾਲਕ ਆਦਿ ਅੰਤ ਹਮੇਸ਼, ਹਰਿ ਸਤਿਗੁਰ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਇਆ। ਜੇਠ ਕਹੇ ਮੇਰਾ ਰੰਗ ਮਜੀਠਾ, ਪ੍ਰਭ ਦੇਵੇ ਮਾਣ ਵਡਿਆਈਆ। ਜਨ ਭਗਤੋ ਮਾਲਕ ਮਿਲੇ ਇਕ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਸਾਢੇ ਤਿੰਨ ਹੱਥ ਤਪਣ ਨਾ ਦੇਵੇ ਅੰਗੀਠਾ, ਅੰਮ੍ਰਿਤ ਮੇਘ ਇਕ ਬਰਸਾਈਆ। ਤਨ ਵਜੂਦ ਕਰੇ ਠਾਂਡਾ ਸੀਤਾ, ਅਗਨੀ ਤਤ ਦਏ ਗਵਾਈਆ। ਅੰਤਰ ਨਿਰੰਤਰ ਬਦਲ ਕੇ ਨੀਤਾ, ਨੀਤੀਵਾਨ ਦਏ ਸਮਝਾਈਆ। ਪਰਮ ਪੁਰਖ ਸਭ ਨੇ ਰੱਖਣਾ ਚੀਤਾ, ਚਿਤ ਵਿਚ ਠਗੌਰੀ ਰਹੇ ਨਾ ਰਾਈਆ। ਆਤਮ ਪਰਮਾਤਮ ਬਖ਼ਸ਼ੇ ਪ੍ਰੀਤਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਝਗੜਾ ਮੇਟ ਕੇ ਮੰਦਰ ਮਸੀਤਾ, ਮੰਦਰ ਧੁਰ ਦਾ ਦਏ ਵਖਾਈਆ। ਜਿਥੇ ਮਿਲੇ ਵਡਿਆਈ ਊਚ ਨੀਚਾ, ਜ਼ਾਤ ਪਾਤ ਨਾ ਕੋਇ ਵੰਡ ਵੰਡਾਈਆ। ਮਜ਼੍ਹਬਾਂ ਵਾਲੀਆਂ ਨਾ ਕੋਇ ਹਦੀਸਾ, ਹਜ਼ਰਤਾਂ ਵਾਲੀ ਨਾ ਕੋਇ ਪੜ੍ਹਾਈਆ। ਇਕੋ ਮੇਲ ਜਗਤ ਜਗਦੀਸਾ, ਜੋ ਜਗਦੀਸ਼ਰ ਧੁਰਦਰਗਾਹੀਆ। ਜਿਸ ਨੂੰ ਝੁਕਦੇ ਪੈਗ਼ੰਬਰ ਮੂਸਾ ਈਸਾ, ਮੁਹੰਮਦ ਸਜਦਿਆਂ ਵਿਚ ਸੀਸ ਨਿਵਾਈਆ। ਉਹ ਸਭ ਦੀਆਂ ਬਦਲ ਦੇਵੇ ਨੀਤਾ, ਨੀਤੀਵਾਨ ਦਇਆ ਕਮਾਈਆ। ਲੇਖਾ ਪੂਰਾ ਕਰੇ ਅਠਾਰਾਂ ਧਿਆਏ ਗੀਤਾ, ਗੀਤ ਗੋਬਿੰਦ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਜੇਠ ਕਹੇ ਮੇਰੀ ਡੰਡਾਵਤ ਅਗੰਮੀ ਬੰਦਨਾ, ਬਿਨ ਬੰਦਗੀ ਸੀਸ ਨਿਵਾਈਆ। ਪ੍ਰਭ ਮਾਲਕ ਇਕ ਬਖ਼ਸ਼ੰਦਨਾ, ਰਹਿਮਤ ਸਚ ਕਮਾਈਆ। ਜਨ ਭਗਤਾਂ ਦੇਵੇ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਿਨ ਸਤਿਜੁਗ ਤੂੰ ਮੇਰਾ ਮੈਂ ਤੇਰਾ ਦਿਤਾ ਛੰਦਨਾ, ਆਤਮ ਪਰਮਾਤਮ ਰਾਗ ਦਿਤਾ ਸਮਝਾਈਆ। ਦੂਸਰ ਦਰ ਕਦੇ ਨਾ ਮੰਗਣਾ, ਭਿਖਾਰੀ ਹੋ ਨਾ ਝੋਲੀ ਡਾਹੀਆ। ਜਨ ਭਗਤੋ ਪ੍ਰਭੂ ਚਾੜ੍ਹੇ ਸਦਾ ਸਚ ਦੀ ਰੰਗਣਾ, ਰੰਗਤ ਇਕੋ ਨਾਮ ਰੰਗਾਈਆ। ਤਨ ਵਜੂਦ ਕਦੇ ਨਾ ਹੋਵੇ ਭੰਗਣਾ, ਭਾਂਡਾ ਭਰਮ ਭੌ ਭੰਨਾਈਆ। ਹਰਿਜਨ ਬਣਾ ਕੇ ਧੁਰ ਦੇ ਚੰਦਣਾ, ਚੰਦ ਨੂਰ ਜੋਤ ਕਰੇ ਰੁਸ਼ਨਾਈਆ। ਜਿਥੇ ਧਰਮ ਰਾਏ ਕਦੇ ਨਾ ਦੰਡਣਾ, ਚਿਤ੍ਰਗੁਪਤ ਨਾ ਲੇਖ ਵਖਾਈਆ। ਜੂਨੀਆਂ ਵਿਚ ਕਿਸੇ ਨਾ ਵੰਡਣਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਇਕ ਦਵਾਰੇ ਵੰਞਣਾ, ਭੱਜਣਾ ਚਾਈਂ ਚਾਈਂਆ। ਮਾਤਾ ਕੁੱਖ ਫੇਰ ਕਦੇ ਨਾ ਜੰਮਣਾ, ਜੋਤੀ ਜੋਤ ਵਿਚ ਮਿਲਾਈਆ। ਲੇਖੇ ਲਾਵੇ ਪਵਣ ਸਵਾਮੀ ਦਮਣਾ, ਦਾਮਨਗੀਰ ਆਪ ਹੋ ਜਾਈਆ। ਆਪੇ ਬਣ ਕੇ ਰਾਮ ਰਮਈਆ ਰਵਣਾ, ਰਾਮ ਰਾਮ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜੇਠ ਕਹੇ ਪ੍ਰਭ ਹੁਕਮ ਸੁਣਾਇਆ ਅਗੰਮੀ, ਅਗੰਮ ਦਿਆਂ ਦ੍ਰਿੜਾਈਆ। ਸਤਿਜੁਗ ਧਾਰ ਚਲਾਉਣੀ ਨਵੀਂ, ਨਵ ਸੱਤ ਸਤਿ ਵਡਿਆਈਆ। ਸਭ ਦਾ ਜਾਪ ਬਦਲਣਾ ਦਮੀਂ, ਸਵਾਸ ਸਵਾਸ ਵਿਚੋਂ ਪ੍ਰਗਟਾਈਆ। ਜਗਤ ਦੀ ਹੱਦ ਤੋੜਨੀ ਬੰਨੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਲੇਖ ਧਾਰ ਪੂਰੀ ਕਰਨੀ ਕੰਨੀ, ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਜਿਸ ਦੀ ਧਾਰ ਕਿਸੇ ਨਾ ਜਣੀ, ਜਣੇਂਦੀ ਬਣੇ ਕੋਇ ਨਾ ਮਾਈਆ। ਉਹ ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਅੰਨ੍ਹੀ, ਅੰਧ ਆਤਮ ਖੋਜ ਖੁਜਾਈਆ। ਸਭ ਦੀ ਕਰਮ ਕਾਂਡ ਦੀ ਫੋਲੇ ਕੰਨੀ, ਕਾਇਨਾਤ ਦਾ ਪੜਦਾ ਦਏ ਉਠਾਈਆ। ਗੁਰਮੁਖ ਆਤਮ ਵੇਖੇ ਨੂਰ ਇਲਾਹੀ ਚੰਨੀ, ਜਿਸ ਨੂੰ ਚੰਦਰਮਾ ਸੀਸ ਨਿਵਾਈਆ। ਆਤਮ ਪਰਮਾਤਮ ਨਾਤਾ ਵੇਖੇ ਤਨੀ, ਤਾਮਸ ਤ੍ਰਿਸਨਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜੇਠ ਕਹੇ ਮੈਂ ਆਇਆ ਨੱਠਾ ਭੱਜਾ, ਭਜਨ ਬੰਦਗੀ ਵੇਖ ਵਖਾਈਆ। ਮੈਂ ਵੇਖਿਆ ਖੱਬਾ ਸੱਜਾ, ਸੱਜਣ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਹੱਦਾਂ ਦੇ ਵਿਚ ਬੱਧਾ, ਬੰਧਨ ਸਕੇ ਨਾ ਕੋਇ ਤੁੜਾਈਆ। ਸ਼ਬਦੀ ਧਾਰ ਪੜਦਾ ਕਿਸੇ ਨਾ ਕੱਜਾ, ਕੱਜਲ ਨੈਣ ਰਹੇ ਕੁਰਲਾਈਆ। ਮੈਂ ਘਰ ਘਰ ਅੰਦਰ ਕੀਤੀ ਗਜਾ, ਦਰ ਦਰ ਵੇਖਿਆ ਥਾਂਉਂ ਥਾਈਂਆ। ਬਹੁੜੀ ਪ੍ਰਭ ਦੀ ਚਲੇ ਕੋਇ ਨਾ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਨਜ਼ਰ ਕਿਸੇ ਨਾ ਆਈਆ। ਦਰੋਹੀ ਸਭ ਦੇ ਸਿਰ ਤੇ ਕੂਕਦੀ ਕਜ਼ਾ, ਲਾੜੀ ਮੌਤ ਲਏ ਅੰਗੜਾਈਆ। ਮੈਨੂੰ ਇਉਂ ਜਾਪਦਾ ਚੜ੍ਹਦੇ ਲਹਿੰਦੇ ਸਭ ਨੇ ਚੱਖਣਾ ਮਜ਼ਾ, ਜੋ ਮਜ਼ਾਕ ਕਰੇ ਖ਼ਲਕ ਖ਼ੁਦਾਈਆ। ਜਿਸ ਦੀ ਸਮਝ ਸਕੇ ਕੋਇ ਨਾ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਪ੍ਰਭ ਨੇ ਸਭ ਦੀ ਬਦਲ ਦੇਣੀ ਤਬਾ, ਤਬੀਅਤ ਦਾ ਤਬੀਬ ਨਜ਼ਰ ਕੋਇ ਨਾ ਆਈਆ। ਉਮਤ ਨਬੀ ਰਸੂਲ ਕਹਿੰਦੇ ਹਾਏ ਉਫ ਰੱਬਾ, ਰੱਬੀ ਨੂਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜੇਠ ਕਹੇ ਮੇਰਾ ਧਰਮ ਦਾ ਬਦਲ ਕੇ ਆ ਗਿਆ ਚੱਕਰ, ਚਕਰਵਰਤੀ ਦੇਣੇ ਹਿਲਾਈਆ। ਧਰਮ ਦੀ ਧਾਰ ਵਿਚ ਰਹਿਣ ਦੇਵਾਂ ਕੋਇ ਨਾ ਫੱਕਰ, ਫ਼ਿਕਰਾ ਹੱਕ ਨਾ ਕੋਇ

❋

❋

ਸੁਣਾਈਆ। ਈਸਾ ਮੂਸਾ ਮੁਹੰਮਦ ਮੁਹੰਮਦੀਆਂ ਨਾਲ ਲਗਾਉਣੀ ਟੱਕਰ, ਟਾਕਰਾ ਵੇਖਣਾ ਚਾਈਂ ਚਾਈਂਆ। ਚਾਰ ਯਾਰੀ ਸ਼ਰੀਣੀ ਵੰਡੇ ਗੁੜ ਸ਼ੱਕਰ, ਸ਼ੁਕਰੀਆ ਕਰੇ ਬੇਪ੍ਰਵਾਹੀਆ। ਜਿਸ ਨੇ ਸਦੀ ਚੌਧਵੀਂ ਦਾ ਵਰਕਾ ਪਲਟਣਾ ਪੱਤਰ, ਪਤ੍ਰਿਕਾ ਦਏ ਵਖਾਈਆ। ਜਿਸ ਨੇ ਹਿਲਾਉਣੇ ਪਠਾਣ ਲੱਖ ਸੱਤਰ, ਬਹੱਤਰ ਨਾਲ ਵਡਿਆਈਆ। ਕਿਸੇ ਦਾ ਚਲਣਾ ਨਹੀਂ ਕੋਈ ਯਤਨ, ਯਥਾਰਥ ਆਪਣੀ ਕਾਰ ਕਮਾਈਆ। ਸਾਰੇ ਬੈਠੇ ਕੰਢੀ ਉਤੇ ਪੱਤਨ, ਵੰਝ ਮੁਹਾਣਾ ਦਿਸ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਸਦੀ ਚੌਧਵੀਂ ਸਭ ਨੂੰ ਆਵੇ ਮਥਣ, ਨਾਮ ਮਧਾਣਾ ਕੰਧ ਉਠਾਈਆ। ਕਲਜੁਗ ਦੀ ਅੰਤਮ ਕਹਾਣੀ ਕਥਾ ਆਪੇ ਆਵੇ ਕਥਣ, ਸਤਿਗੁਰ ਸ਼ਬਦ ਸ਼ਬਦ ਕਰੇ ਸ਼ਨਵਾਈਆ। ਲੇਖਾ ਜਾਣੇ ਗੋਬਿੰਦ ਧਾਰ ਪਟਨੇ ਵਾਲਾ ਪਾਟਨ, ਪਤਿਪਰਮੇਸ਼ਵਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਜੇਠ ਕਹੇ ਅਵਤਾਰ ਪੈਗ਼ੰਬਰ ਗੁਰੂ ਕਰੋ ਛੇਤੀ, ਛਤਰਧਾਰੀ ਨਾਲ ਮਿਲਾਈਆ। ਉਹ ਵੇਖੋ ਪੁਰਖ ਅਕਾਲਾ ਸਭ ਦਾ ਬਣਿਆ ਇਕੋ ਭੇਤੀ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਨੇ ਮਜ਼੍ਹਬਾਂ ਵਾਲੀ ਦਾਤ ਤੁਹਾਡੇ ਜਰੀਏ ਮਾਤ ਵੇਚੀ, ਬੋਲੀ ਪੰਜ ਤਤ ਕਰਾਈਆ। ਉਸ ਨੇ ਅੰਤਮ ਜੋਤ ਪ੍ਰਗਟਾਈ ਉਚੇਚੀ, ਉਚ ਅਗੰਮ ਅਥਾਹ ਆਪਣਾ ਹੁਕਮ ਵਰਤਾਈਆ। ਸਭ ਨੂੰ ਪਾਵਣ ਵਾਲਾ ਪੇਚੀ, ਪੇਚੀਦਾ ਆਪਣੀ ਕਾਰ ਕਮਾਈਆ। ਉਹ ਵੇਖੋ ਜੋਤ ਨਿਰਾਲੀ ਨੂਰ ਨੁਰਾਨੀ ਭੇਖੀ, ਭੇਖਧਾਰੀ ਬਣਿਆ ਧੁਰ ਦਾ ਮਾਹੀਆ। ਜਿਸ ਦਾ ਅਵੱਲੜਾ ਇਕੋ ਵੇਸੀ, ਵੇਸ ਅਵੱਲੜਾ ਰਿਹਾ ਦ੍ਰਿੜਾਈਆ। ਜਿਸ ਨੂੰ ਕਹਿੰਦੇ ਜਗਤ ਜਗਤ ਪ੍ਰਦੇਸੀ, ਜੁਗ ਚੌਕੜੀ ਖੇਲ ਖਿਲਾਈਆ। ਉਸ ਨੇ ਸਭ ਦੀ ਮੇਟਣੀ ਸ਼ੇਖ਼ੀ, ਮੁੱਲਾਂ ਸ਼ੇਖ਼ ਮੁਸਾਇਕ ਰਹਿਣ ਕੋਇ ਨਾ ਪਾਈਆ। ਜਿਸ ਦੀ ਖ਼ਾਤਰ ਗੋਬਿੰਦ ਦੁਲਾਰੇ ਕੀਤੇ ਭੇਟੀ, ਭੇਟਾ ਗਿਆ ਚੜ੍ਹਾਈਆ। ਮਾਛੂਵਾੜੇ ਦੀ ਸੇਜ ਗਿਆ ਲੇਟੀ, ਸੱਥਰ ਯਾਰੜਾ ਗਿਆ ਹੰਢਾਈਆ। ਉਹ ਖੇਲ ਕਰੇ ਏਕੰਕਾਰ ਏਕੀ, ਇਕ ਇਕੱਲਾ ਕਾਰ ਕਮਾਈਆ। ਜਨ ਭਗਤਾਂ ਬਖ਼ਸ਼ ਕੇ ਧੁਰ ਦੀ ਟੇਕੀ, ਟਿੱਕੇ ਮਸਤਕ ਨਾਮ ਰਮਾਈਆ। ਦੀਨ ਮਜ਼੍ਹਬ ਸਭ ਦੀ ਪੂਰੀ ਕਰੇ ਠੇਕੀ, ਠੇਕਾ ਪਿਛਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜੇਠ ਕਹੇ ਮੇਰਾ ਸਾਹਿਬ ਰੰਗ ਰੰਗੀਲਾ, ਰੰਗ ਰਤੜਾ ਬੇਪਰਵਾਹੀਆ। ਜੋ ਭਗਤਾਂ ਬਣੇ ਵਸੀਲਾ, ਵਸਲ ਦੇਵੇ ਨੂਰ ਇਲਾਹੀਆ। ਸਤਿ ਸਚ ਬਣਾ ਕਬੀਲਾ, ਕਿਬਲੇ ਅਜ਼ ਖੋਜ ਖੁਜਾਈਆ। ਜਿਸ ਨੇ ਬਦਲ ਦੇਣੀ ਤਾਲੀਮਾ, ਗੁਰ ਅਵਤਾਰ ਪੈਗ਼ੰਬਰ ਤੁਲਬੇ ਦੇਣੇ ਪੜ੍ਹਾਈਆ। ਹੁਕਮ ਦੱਸ ਕੇ ਇਕ ਅਜ਼ੀਮਾ, ਆਲੀਜ਼ਾਹ ਕਰੇ ਸ਼ਨਵਾਈਆ। ਰੀਤੀ ਰਹਿਣ ਨਹੀਂ ਦੇਣੀ ਕੋਈ ਕਦੀਮਾ, ਕਦੀਮ ਦਾ ਮਾਲਕ ਇਕੋ ਹੁਕਮ ਵਰਤਾਈਆ। ਜਨ ਭਗਤ ਕੋਈ ਫਿਰਨ ਨਹੀਂ ਦੇਣਾ ਵਾਂਗ ਯਤੀਮਾਂ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਅੰਤ ਅੰਤ ਕਰ ਦੇਣੀ ਤਰਮੀਮਾ, ਹੁਕਮ ਹੁਕਮ ਵਿਚੋਂ ਸੁਣਾਈਆ। ਹਰਿਜਨ ਰਹੇ ਨਾ ਕੋਇ ਗ਼ਮਗੀਨਾ, ਗ਼ਮਖਾਰ ਹੋ ਕੇ ਵੇਖ ਵਖਾਈਆ। ਗੁਰਮੁਖ ਰਹੇ ਨਾ ਕੋਇ ਕਮੀਨਾ, ਕੋਝੇ ਕਮਲੇ ਗਲੇ ਲਗਾਈਆ। ਇਕੋ ਮਾਣ ਦੇਵੇ ਸ੍ਰੀ ਭਗਵਾਨ ਨਰ ਮਦੀਨਾ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਜ਼ਰਾ ਖੇਲ ਤੱਕਿਓ ਉਤੇ ਜ਼ਮੀਨਾ, ਸ਼ਰਅ ਸ਼ਰਅ ਨਾਲ ਟਕਰਾਈਆ। ਸਭ ਦਾ ਹੱਕ ਹਕੂਕ ਜਾਣਾ ਛੀਨਾ, ਮਾਲਕ ਨਜ਼ਰ ਕੋਇ ਨਾ ਆਈਆ। ਕੋਟਾਂ ਵਿਚੋਂ ਹਰਿਜਨ ਹੋਏ ਵਿਰਲਾ ਨਗ਼ੀਨਾ, ਜੋ ਨਾਗਰਿਕ ਦਿਸੇ ਧੁਰਦਰਗਾਹੀਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਜੇਠ ਕਹੇ ਮੇਰੀ ਦੂਰ ਦੂਰ ਡੰਡਾਵਤ, ਬੰਦਨ ਬੰਦਨਾ ਸੀਸ ਨਿਵਾਈਆ। ਮੇਰਾ ਸਾਹਿਬ ਸਹੀ ਸਲਾਮਤ, ਸਾਹਿਬ ਇਕ ਅਖਵਾਈਆ। ਜਿਸ ਦਾ ਕਲਮਾ ਨਾਮ ਨਿਆਮਤ, ਦੇਵੇ ਮਾਣ ਵਡਿਆਈਆ। ਰੂਹ ਬੁਤ ਜਿਸ ਦੀ ਅਮਾਨਤ, ਅਮਲਾਂ ਤੋਂ ਰਹਿਤ ਦਏ ਕਰਾਈਆ। ਸ਼ਬਦੀ ਧਾਰ ਦੇ ਜ਼ਮਾਨਤ, ਜਗਤ ਜਹਾਨ ਹੋਏ ਸਹਾਈਆ। ਮੁਹੰਮਦ ਕੂਕ ਪੁਕਾਰੇ ਬਹੁੜੀ ਸਦੀ ਚੌਧਵੀਂ ਅੰਤ ਅੰਤ ਆਉਣੀ ਕਿਆਮਤ, ਕਿਆਮਗਾਹ ਨਜ਼ਰ ਕੋਇ ਨਾ ਆਈਆ। ਨਬੀ ਨਬੀਆਂ ਨਾਲ ਕਰਨੀ ਬਗ਼ਾਵਤ, ਰਸੂਲ ਰਸੂਲਾਂ ਨਾਲ ਟਕਰਾਈਆ। ਰਹਿਮਤ ਦੀ ਕਰੇ ਨਾ ਕੋਇ ਸਖ਼ਾਵਤ, ਵਸਤ ਸਤਿ ਨਾ ਕੋਇ ਵਰਤਾਈਆ। ਮੈਨੂੰ ਇਉਂ ਦਿਸਦਾ ਮੇਰੇ ਪਰਵਰਦਿਗਾਰ ਸਾਂਝੇ ਯਾਰ ਅੰਤ ਮੇਰੀ ਉਹਨੂੰ ਇਕੋ ਵਾਰ ਦੇਣੀ ਦਾਅਵਤ, ਦਾਅਵੇਦਾਰ ਰਹਿਣ ਕੋਇ ਨਾ ਪਾਈਆ। ਮੇਰਾ ਕਲਮਾ ਦੇ ਨਾ ਸਕੇ ਜ਼ਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਜੇਠ ਕਹੇ ਉਠ ਸੱਤ ਰੰਗੇ ਮਾਰ ਲੈ ਝਾਕੀ, ਸੋਹਣਿਆਂ ਲੈ ਅੰਗੜਾਈਆ। ਚੌਦਾਂ ਤਬਕਾਂ ਭੰਨ ਦੇ ਤਾਕੀ, ਤਾਕਤਵਰ ਨਜ਼ਰ ਕੋਇ ਨਾ ਆਈਆ। ਜਗਤ ਵੇਖ ਲੈ ਬੰਦੇ ਖ਼ਾਕੀ, ਖ਼ਾਲਸ ਰੂਪ ਨਾ ਕੋਇ ਦਰਸਾਈਆ। ਸਭ ਦਾ ਮਨੂਆ ਹੋਇਆ ਆਕੀ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਪ੍ਰਭ ਦੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਘਾਟਾ ਦਿਸੇ ਥਾਂਉਂ ਥਾਈਂਆ। ਨੀਰ ਵੇਖ ਲੈ ਤੀਰਥ ਅੱਠ ਸਾਠੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਮੰਦਰ ਮਸਜਿਦ ਸ਼ਿਵਦਵਾਲੇ ਤਕ ਲੈ ਮਾਠੀ, ਗੁਰੂ ਦਵਾਰੇ ਅੱਖ ਖੁਲ੍ਹਾਈਆ। ਸਾਫ਼ ਦਿਸੇ ਨਾ ਕਾਇਆ ਪੰਜ ਤਤ ਪਵਿੱਤਰ ਮਾਟੀ, ਕੂੜੀ ਕਿਰਿਆ ਨਾ ਕੋਇ ਗਵਾਈਆ। ਨੌ ਖੰਡ ਧਰਮ ਦੀ ਰਹੀ ਕੋਈ ਨਾ ਹਾਟੀ, ਹਟਵਾਣਾ ਹੱਟ ਨਾ ਕੋਇ ਚਲਾਈਆ। ਝਗੜਾ ਪੈ ਗਿਆ ਜ਼ਾਤ ਪਾਤੀ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਸਭ ਨੂੰ ਭੁੱਲਿਆ ਕਮਲਾਪਾਤੀ, ਗ੍ਰੰਥਾਂ ਉਤੇ ਬੈਠੇ ਇਸ਼ਟ ਬਣਾਈਆ। ਸਤਿਗੁਰ ਸ਼ਬਦ ਬਣਾਵੇ ਕੋਇ ਨਾ ਸਾਕੀ, ਜਾਮ ਪਿਆਲਾ ਧੁਰ ਮੁਖ ਨਾ ਕੋਇ ਚੁਆਈਆ। ਆਤਮ ਪਰਮਾਤਮ ਜੁੜਿਆ ਕਿਸੇ ਨਾ ਨਾਤੀ, ਨਾਤਵਾਂ ਹੋਈ ਲੋਕਾਈਆ। ਪ੍ਰਭ ਦਾ ਖੇਲ ਤਕਣਾ ਇਤਫ਼ਾਕੀ, ਇਤਫਾਕੀਆ ਆਪਣਾ ਹੁਕਮ ਵਰਤਾਈਆ। ਸ਼ਬਦ ਖੰਡਾ ਬ੍ਰਹਿਮੰਡਾਂ ਇਕੋ ਵਖਾਵੇ ਲਾਠੀ, ਭੈ ਭੌ ਵਿਚ ਦ੍ਰਿੜਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦੇ ਅਸਵ ਮਾਰੇ ਪਲਾਕੀ, ਸੋਲਾਂ ਕਲੀਆਂ ਆਸਣ ਇਕ ਸੁਹਾਈਆ। ਜਿਸ ਦੀ ਕ੍ਰਿਸ਼ਨ ਲਿਖ ਕੇ ਗਿਆ ਪਾਤੀ, ਪਤਰਕਾ ਇਕ ਦ੍ਰਿੜਾਈਆ। ਸੋ ਖੇਲ ਕਰੇ ਪੁਰਖ ਅਬਿਨਾਸ਼ੀ, ਹਰਿ ਕਰਤਾ ਅਗੰਮ ਅਥਾਹੀਆ। ਚਾਰੋਂ ਕੁੰਟ ਹੋਣੀ ਅੰਧੇਰੀ ਰਾਤੀ, ਰੁਤੜੀ ਜਗਤ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਡੰਡਾ ਕਹੇ ਮੈਂ ਸੋ ਪੁਰਖ ਨਿਰੰਜਣ ਬਣਾਇਆ ਮੀਤਾ, ਮਿਤਰ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਜਾਇਆ ਇਕ ਅਤੀਤਾ, ਤ੍ਰੈਗੁਣ ਤੋਂ ਬਾਹਰ ਸੋਭਾ ਪਾਈਆ। ਏਕੰਕਾਰ ਤੱਕਿਆ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਆਦਿ ਨਿਰੰਜਣ ਵੇਖਿਆ ਠਾਂਡਾ ਸੀਤਾ, ਸਾਂਤਕ ਸਤਿ ਰਿਹਾ ਵਰਤਾਈਆ। ਅਬਿਨਾਸ਼ੀ ਕਰਤਾ ਤੱਕਿਆ ਜਿਸ ਦੀ ਵੱਖਰੀ ਰੀਤਾ, ਰੀਤੀਵਾਨ ਇਕ ਹੋ ਆਈਆ। ਸ੍ਰੀ ਭਗਵਾਨ ਤੱਕਿਆ ਜੋ ਆਦਿ ਜੁਗਾਦੀ ਮੀਤਾ, ਮਿੱਤਰ ਪਿਆਰਾ ਧੁਰਦਰਗਾਹੀਆ। ਪਾਰਬ੍ਰਹਮ ਤੱਕਿਆ ਜੋ ਸਚ ਦਵਾਰ ਵਸਨੀਕਾ, ਦਰਗਹ ਸਾਚੀ

❋

❋

ਸੋਭਾ ਪਾਈਆ। ਸਤਿਗੁਰ ਸ਼ਬਦ ਤੱਕਿਆ ਜਿਸ ਨੇ ਜੁਗ ਜੁਗ ਬਦਲਾਈ ਰੀਤਾ, ਸਤਿਜੁਗ ਤ੍ਰੇਤਾ ਦੁਆਪਰ ਪਿਛਲਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਿਆ ਜੋ ਗਾਉਣ ਪ੍ਰਭੂ ਦੇ ਗੀਤਾ, ਸੰਸਾਰੀ ਭੰਡਾਰੀ ਸੰਘਾਰੀ ਆਪਣੀ ਸੇਵ ਕਮਾਈਆ। ਜਾਂ ਕਲਜੁਗ ਧਾਰ ਦੀ ਆਸਾ ਤਕੀ ਲੱਖ ਚੁਰਾਸੀ ਅੰਦਰੋਂ ਮਾਰੇ ਚੀਕਾਂ, ਸਾਂਤਕ ਸਤਿ ਨਜ਼ਰ ਕੋਇ ਨਾ ਆਈਆ। ਭੇਵ ਜਾਣੇ ਕੋਇ ਨਾ ਜੀਵ ਜੀ ਕਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜਿਸ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਦੀਆਂ ਕਰਦੇ ਗਏ ਉਡੀਕਾ, ਅਵਤਾਰ ਪੈਗ਼ੰਬਰ ਗੁਰੂ ਭਵਿਖਤਾਂ ਵਿਚ ਆਏ ਰਖਾਈਆ। ਸੋ ਸਭ ਦੀਆਂ ਪੇਸ਼ੀਨਗੋਈਆਂ ਦੀਆਂ ਕਰੇ ਤਸਦੀਕਾਂ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਪਿਛਲੀਆਂ ਕੀਤੀਆਂ ਉਤੇ ਮਾਰ ਕੇ ਲੀਕਾਂ, ਲਾਈਨ ਅਗਲੀ ਦਏ ਵਖਾਈਆ। ਨੇਰਨ ਨੇਰਾ ਆਪ ਦਿਸੇ ਨਜ਼ਦੀਕਾ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਨੂੰ ਕਿਹਾ ਲਾਸ਼ਰੀਕਾ, ਸ਼ਰਕਤ ਸਭ ਦੀ ਦਏ ਗਵਾਈਆ। ਉਸ ਦੇ ਵਿਚ ਹੱਕ ਦੀ ਇਕ ਤੌਫ਼ੀਕਾ, ਤੋਹਫ਼ਾ ਨਾਮ ਵਾਲਾ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਅਗੰਮ ਅਥਾਹੀਆ। ਜੇਠ ਕਹੇ ਮੈਂ ਫਿਰਨਾ ਚੜ੍ਹਦਾ ਲਹਿੰਦਾ, ਭੱਜਣਾ ਚਾਈਂ ਚਾਈਂਆ। ਈਸਾ ਮੁਹੰਮਦ ਵੇਖਣਾ ਖਹਿੰਦਾ, ਮੂਸਾ ਰੰਗ ਰੰਗਾਈਆ। ਜਗਤ ਜਹਾਨ ਮੰਦਰ ਵੇਖਣਾ ਢਹਿੰਦਾ, ਕੂੜਾ ਗੜ੍ਹ ਰਹਿਣ ਨਾ ਪਾਈਆ। ਅਵਤਾਰ ਗੁਰ ਭਾਣਾ ਵੇਖਣਾ ਸਹਿੰਦਾ, ਸਿਰ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਇਕੋ ਗਾਹ ਵੇਖਣਾ ਗਹਿੰਦਾ, ਕੂੜ ਕਿਰਿਆ ਪੀਸ ਪਿਸਾਈਆ। ਮੁਹੰਮਦ ਉਭੇ ਸਾਹ ਵੇਖਿਆ ਲੈਂਦਾ, ਹਾਏ ਉਫ਼ ਮੇਰੀ ਦੁਹਾਈਆ। ਸਦੀ ਚੌਧਵੀਂ ਕਲਮਾ ਕਲਮੇ ਨਾਲ ਖਹਿੰਦਾ, ਨਬੀ ਰਸੂਲ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਧੁਰ ਮਾਲਕ ਇਕ ਅਖਵਾਉਂਦਾ ਏ। ਨੂਰ ਇਲਾਹੀ ਨੂਰ ਚਮਕਾਉਂਦਾ ਏ। ਅੱਲਾ ਅਲਾਹ ਰੂਪ ਦਰਸਾਉਂਦਾ ਏ। ਅਮਾਮ ਅਮਾਮਾ ਵੇਸ ਵਟਾਉਂਦਾ ਏ। ਨਿਰਗੁਣ ਨੂਰ ਜੋਤ ਰੁਸ਼ਨਾਉਂਦਾ ਏ। ਸੋ ਪੁਰਖ ਨਿਰੰਜਣ ਖੇਲ ਖਿਲਾਉਂਦਾ ਏ। ਪਾਰਬ੍ਰਹਮ ਬ੍ਰਹਮ ਸਮਝਾਉਂਦਾ ਏ। ਤਾਰਾ ਚੰਦ ਨੀਰ ਵਹਾਉਂਦਾ ਏ। ਸਦੀ ਚੌਧਵੀਂ ਪੰਧ ਕੌਣ ਮੁਕਾਉਂਦਾ ਏ। ਸਤਿਜੁਗ ਸਚ ਰਾਹ ਤਕਾਉਂਦਾ ਏ। ਕਲਜੁਗ ਆਪਣੀ ਕਲ ਵਰਤਾਉਂਦਾ ਏ। ਦੋਹਾਂ ਖੇਲ ਕਵਣ ਕਰਾਉਂਦਾ ਏ। ਜਗਤ ਜਹਾਨ ਵੇਖ ਵਖਾਉਂਦਾ ਏ। ਬੇਪਹਿਚਾਨ ਵੰਡ ਵੰਡਾਉਂਦਾ ਏ। ਨੌਜਵਾਨ ਹੁਕਮ ਸੁਣਾਉਂਦਾ ਏ। ਸ਼ਰਅ ਸ਼ੈਤਾਨ ਮੇਟ ਮਿਟਾਉਂਦਾ ਏ। ਦੀਨ ਮਜ਼੍ਹਬ ਖੰਡ ਖੰਡ ਕਰਾਉਂਦਾ ਏ। ਆਤਮ ਬ੍ਰਹਮ ਇਕ ਸਮਝਾਉਂਦਾ ਏ। ਚੰਮ ਦ੍ਰਿਸ਼ਟੀ ਇਸ਼ਟੀ ਦੂਰ ਕਰਾਉਂਦਾ ਏ। ਸਮ ਭਾਵਨਾ ਇਕ ਪ੍ਰਗਟਾਉਂਦਾ ਏ। ਖ਼ੁਸ਼ੀ ਗ਼ਮੀ ਦੂਰ ਕਰਾਉਂਦਾ ਏ। ਨਿਰਗੁਣ ਰੁਚੀ ਨਿਰਗੁਣ ਨਾਲ ਜੁੜਾਉਂਦਾ ਏ। ਜਨ ਭਗਤਾਂ ਆਤਮਾ ਕਰ ਕੇ ਸੁੱਚੀ, ਸੁਚ ਸੰਜਮ ਇਕ ਸਮਝਾਉਂਦਾ ਏ। ਭਾਗ ਲਗਾ ਕੇ ਕਾਇਆ ਬੁਤੀ, ਬੁਤਖਾਨੇ ਆਪ ਵਡਿਆਉਂਦਾ ਏ। ਹਰਿਜਨ ਆਤਮਾ ਰਹੇ ਨਾ ਸੁੱਤੀ, ਸੋਈ ਸੁਰਤੀ ਸ਼ਬਦ ਜਗਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਉਂਦਾ ਏ। ਸਚ ਦਾ ਹੁਕਮ ਇਕ ਸੁਣਾਉਂਦਾ ਏ। ਦੀਨ ਦਿਆਲ ਦਇਆ ਕਮਾਉਂਦਾ ਏ। ਭੇਵ ਅਗੰਮੜਾ ਆਪ ਖਲ੍ਹਾਉਂਦਾ ਏ। ਕਲਜੁਗ ਕੂੜੀ ਕਿਰਿਆ ਵੇਖ ਵਖਾਉਂਦਾ ਏ। ਸਤਿਜੁਗ ਸਾਚਾ ਆਪ ਜਗਾਉਂਦਾ ਏ। ਧਰਨੀ

❋

❋

ਧਰਤ ਧਵਲ ਧੌਲ ਸੁਹਾਉਂਦਾ ਏ। ਅਰਸ਼ ਫ਼ਰਸ਼ ਵੇਖ ਵਖਾਉਂਦਾ ਏ। ਬ੍ਰਹਿਮੰਡ ਖੰਡ ਪੜਦਾ ਲਾਹੁੰਦਾ ਏ। ਅੰਡਜ ਜੇਰਜ ਉਤਭੁਜ ਸੇਤਜ ਆਪਣੀ ਕਾਰ ਕਮਾਉਂਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸੋਹੰ ਸਤਿ ਸਰੂਪ ਸਮਾਉਂਦਾ ਏ। ਆਤਮ ਪਰਮਾਤਮ ਬਖ਼ਸ਼ ਕੇ ਅਨੰਦ, ਅਨੰਦ ਅਨੰਦ ਇਕ ਪ੍ਰਗਟਾਉਂਦਾ ਏ। ਅੰਮ੍ਰਿਤ ਧਾਰ ਵਹਾ ਕੇ ਗੰਗ, ਸਰ ਸਰੋਵਰ ਇਕ ਨੁਹਾਉਂਦਾ ਏ। ਜਨ ਭਗਤਾਂ ਜਗਤ ਦਵਾਰੇ ਨੌ ਲੰਘ, ਦਸਮ ਦਵਾਰੀ ਸੋਭਾ ਪਾਉਂਦਾ ਏ। ਜਿਥੇ ਨਾ ਕੋਈ ਸੂਰੀਆ ਨਾ ਕੋਈ ਚੰਦ, ਮੰਡਲ ਨੂਰ ਆਪ ਰੁਸ਼ਨਾਉਂਦਾ ਏ। ਆਤਮ ਸੇਜ ਸੁਹਾ ਪਲੰਘ, ਬਿਨ ਪਾਵਾ ਚੂਲ ਵਡਿਆਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਉਂਦਾ ਏ। ਸਚ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਜਨ ਭਗਤ ਹੋ ਰਖਵਾਲ, ਸਿਰ ਆਪਣਾ ਹੱਥ ਟਿਕਾਏਗਾ। ਜਿਨ੍ਹਾਂ ਪੋਹ ਨਾ ਸਕੇ ਕਾਲ, ਮਹਾਂਕਾਲ ਸੀਸ ਨਿਵਾਏਗਾ। ਰਾਏ ਧਰਮ ਪੁਛ ਨਾ ਸਕੇ ਸਵਾਲ, ਚਿਤ੍ਰਗੁਪਤ ਅੱਖ ਨਾ ਕੋਇ ਉਠਾਏਗਾ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀਆਂ ਵਿਚ ਵਜਾਏ ਤਾਲ, ਤਲਵਾੜਾ ਇਕੋ ਨਾਮ ਦਰਸਾਏਗਾ। ਜਨ ਭਗਤਾਂ ਫਲ ਲਗਾ ਕੇ ਆਤਮ ਡਾਲ, ਫੁਲਵਾੜੀ ਧੁਰ ਦਾ ਨਾਮ ਮਹਿਕਾਏਗਾ। ਬੂਟਾ ਲਾ ਕੇ ਮਾਤਲੋਕ ਵਿਚ ਸਿੰਘ ਪਾਲ, ਪਾਲਣਾ ਕਰ ਕੇ ਆਪ ਵਖਾਏਗਾ। ਜਿਸ ਦਾ ਖੇਲ ਹੋਣਾ ਬ੍ਰਹਿਮੰਡਾਂ ਖੰਡਾਂ ਤੋਂ ਬਾਹਰ ਵਿਸ਼ਾਲ, ਵਿਸ਼ਿਆਂ ਵਾਲੀ ਹੱਦ ਗਵਾਏਗਾ। ਕਲਜੁਗ ਵਿਚ ਸਤਿਜੁਗ ਬਦਲ ਦੇਣੀ ਚਾਲ, ਚਾਰੋਂ ਕੁੰਟ ਹੁਕਮ ਸੁਣਾਏਗਾ। ਗੁਰਮੁਖਾਂ ਤੋੜ ਕੇ ਤ੍ਰੈਗੁਣ ਜੰਜਾਲ, ਜਾਗਰਤ ਜੋਤ ਡਗਮਗਾਏਗਾ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਸਦਾ ਕਰੇ ਸੰਭਾਲ, ਸੰਬਲ ਬੈਠਾ ਵੇਖ ਵਖਾਏਗਾ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਆਪਣੀ ਕਾਰ ਕਮਾਏਗਾ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਆਅਲਾ ਅਦਨਾ ਇਕੋ ਰੰਗ ਰੰਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਏਗਾ। ਵਿਸਾਖ ਕਹੇ ਮੈਂ ਉਸ ਪ੍ਰਭੂ ਨੂੰ ਝੁਕਾਂ, ਜਿਸ ਨੂੰ ਝੁਕ ਝੁਕ ਸਾਰੇ ਸੀਸ ਨਿਵਾਈਆ। ਮੇਰਾ ਸੰਮਤ ਸ਼ਹਿਨਸ਼ਾਹੀ ਸੱਤ ਦਾ ਪੈਂਡਾ ਮੁਕਾ, ਮੁਕੰਮਲ ਦਿਆਂ ਦ੍ਰਿੜਾਈਆ। ਅੱਗੇ ਪ੍ਰਭ ਦਾ ਜੇਠ ਦੁਲਾਰਾ ਉਠਾ, ਉਠ ਕੇ ਲਈ ਅੰਗੜਾਈਆ। ਆਪਣੀਆਂ ਦੋਵੇਂ ਖੋਲ੍ਹ ਕੇ ਮੁੱਠਾਂ, ਪੰਜੇ ਲਏ ਫੈਲਾਈਆ। ਜੇ ਪੁਰਖ ਅਕਾਲੇ ਤੁੱਠਾ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਆਪਣਾ ਭਗਤ ਲੁਕਿਆ ਰਹਿਣ ਨਾ ਦੇਵੀਂ ਕਿਸੇ ਗੁੱਠਾ, ਨੌ ਖੰਡ ਪ੍ਰਿਥਮੀ ਵਿਚੋਂ ਲੈਣਾ ਜਗਾਈਆ। ਤੇਰੀ ਧਾਰੋਂ ਰਹੇ ਨਾ ਟੁੱਟਾ, ਟੁੱਟਿਆਂ ਲੈਣਾ ਜੁੜਾਈਆ। ਨਾਤਾ ਪਿਆਰ ਰਹੇ ਨਾ ਛੁਟਾ, ਛੁਟਕੀ ਲਿਵ ਲੈਣੀ ਲਗਾਈਆ। ਕਿਤੇ ਭਗਤਾਂ ਨੂੰ ਫੇਰੀਂ ਨਾ ਵਿਚ ਤ੍ਰੈਕੁਟੀ ਵਾਲੀ ਗੁੱਠਾ, ਈੜਾ ਪਿੰਗਲ ਸੁਖਮਨ ਵਿਚ ਭਵਾਈਆ। ਸਹਿੰਸਰ ਦਲ ਕਵਲ ਲਾਈਂ ਕਦੇ ਨਾ ਰੁਚਾ, ਰਚਨਾ ਆਪਣੀ ਦੇਣੀ ਵਖਾਈਆ। ਜਿਸ ਦਾ ਦਵਾਰਾ ਸਭ ਤੋਂ ਉਚਾ, ਦਸਮ ਦਵਾਰੀ ਪਹਿਲਾ ਕਦਮ ਟਿਕਾਈਆ। ਫੇਰ ਉਜਲ ਕਰ ਕੇ ਮੁਖਾ, ਮਿਹਰਵਾਨ ਹੋਣਾ ਸਹਾਈਆ। ਥਿਰ ਘਰ ਤੇਰੀ ਪੜ੍ਹੇ ਪ੍ਰੇਮ ਦੀ ਤੁਕਾ, ਆਤਮ ਪਰਮਾਤਮ ਰਾਗ ਅਲਾਈਆ। ਫੇਰ ਸਚਖੰਡ ਦਵਾਰੇ ਆਪਣੀ ਗੋਦੀ ਲੈਣਾ ਚੁੱਕਾ, ਬਿਨਾ ਗੋਦ ਤੋਂ ਗੋਦ ਸੁਹਾਈਆ। ਸਦਾ ਸਦਾ ਸਦ ਤੇਰੀ ਧਾਰ ਵਿਚ ਰਹੇ ਸੁੱਤਾ, ਸੋਇਆ ਭਗਤ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਜੇਠ ਮੈਂ ਸਾਚੀ ਦਇਆ ਕਮਾਵਾਂਗਾ।

❋

❋

ਜਨ ਭਗਤਾਂ ਖੇਲ ਖਿਲਾਵਾਂਗਾ। ਕਾਇਆ ਕਾਚੀ ਵੇਖ ਵਖਾਵਾਂਗਾ। ਅੰਧ ਅੰਧੇਰੀ ਰਾਤ ਮਿਟਾਵਾਂਗਾ। ਸੰਝ ਸਵੇਰ ਇਕ ਵਖਾਵਾਂਗਾ। ਮਿਹਰਵਾਨ ਹੋ ਕੇ ਆਪਣੀ ਮਿਹਰ ਕਮਾਵਾਂਗਾ। ਕਲਜੁਗ ਕੂੜ ਕਿਰਿਆ ਕਰ ਕੇ (ਢੇਰ), ਭਾਂਡਾ ਭਰਮ ਭੌ ਭੰਨਾਵਾਂਗਾ। ਨਾਤਾ ਤੋੜ ਕੇ ਅੰਡਜ ਜੇਰ, ਉਤਭੁਜ ਸੇਤਜ ਵਿਚੋਂ ਬਾਹਰ ਕਢਾਵਾਂਗਾ। ਲੇਖਾ ਰਹੇ ਲੱਖ ਚੁਰਾਸੀ ਨਾ ਗੇੜ, ਗੇੜਾ ਗੇੜੇ ਵਿਚੋਂ ਬਦਲਾਵਾਂਗਾ। ਇਕੋ ਵਾਰ ਸਭ ਦਾ ਲੇਖਾ ਦਏ ਨਿਬੇੜ, ਦੂਜੀ ਵੰਡ ਨਾ ਕੋਇ ਵੰਡਾਵਾਂਗਾ। ਨਾਮ ਦੇ ਚਾੜ੍ਹ ਕੇ ਆਪਣੇ ਬੇੜ, ਬੇੜਾ ਆਪਣੇ ਕੰਧ ਟਿਕਾਵਾਂਗਾ। ਆਪ ਹੋ ਸਤਿਗੁਰ ਸ਼ਬਦ ਦਲੇਰ, ਦੋ ਜਹਾਨਾਂ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਨਜ਼ਰ ਇਕ ਉਠਾਵਾਂਗਾ। ਜੇਠ, ਭਗਤ ਸੁਹੇਲੇ ਦੇਵਾਂ ਤਾਰ, ਤਾਰਨਹਾਰ ਇਕ ਅਖਵਾਈਆ। ਆਤਮ ਪਰਮਾਤਮ ਬਣ ਕੇ ਯਾਰ, ਯਾਰਾਨਾ ਧੁਰ ਦਾ ਦਿਆਂ ਨਿਭਾਈਆ। ਤਤਾਂ ਅੰਦਰ ਦੇ ਅਧਾਰ, ਬਿਨ ਤਤਾਂ ਹੋਵਾਂ ਸਹਾਈਆ। ਖ਼ਾਦਮ ਹੋ ਕੇ ਖ਼ਿਦਮਤਗਾਰ, ਜਨ ਭਗਤਾਂ ਸੇਵ ਕਮਾਈਆ। ਆਤਮ ਬ੍ਰਹਮ ਕਰ ਪਿਆਰ, ਈਸ਼ ਜੀਵ ਰੰਗ ਰੰਗਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਹੋ ਕੇ ਪਾਵਾਂ ਸਾਰ, ਮਹਾਂਸਾਰਥੀ ਹੋ ਕੇ ਖੇਲ ਖਿਲਾਈਆ। ਰਥਵਾਹੀ ਬਣ ਕੇ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਚੁਰਾਸੀ ਵਿਚੋਂ ਕਢ ਕੇ ਬਾਹਰ, ਗੁਪਤ ਜ਼ਾਹਰ ਆਪਣਾ ਰੰਗ ਰੰਗਾਈਆ। ਇਕੋ ਘਰ ਵਖਾਵਾਂ ਸੱਚਾ ਦਰਬਾਰ, ਦਰਗਹ ਸਾਚੀ ਸੋਭਾ ਪਾਈਆ। ਜਿਥੇ ਝੁਕਦੇ ਪੈਗ਼ੰਬਰ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਕਰੋੜ ਤੇਤੀਸਾ ਸੁਰਪਤ ਇੰਦ ਦੂਰੋਂ ਦੂਰੋਂ ਕਰਨ ਨਿਮਸਕਾਰ, ਦੂਰ ਦੁਰਾਡੇ ਤਕਣ ਚਾਈਂ ਚਾਈਂਆ। ਜਨ ਭਗਤ ਸੁਹੇਲੇ ਉਸ ਮੰਜ਼ਲ ਪੁਚਾਵਾਂ ਜਿਥੇ ਨਿਰਗੁਣ ਨੂਰ ਜੋਤ ਉਜਿਆਰ, ਜੋਤੀ ਜੋਤ ਵਿਚ ਮਿਲਾਈਆ। ਉਥੇ ਨਾਦ ਸ਼ਬਦ ਧੁਨ ਸਾਰੇ ਹੋ ਜਾਣ ਭਸਮਾਰ, ਸੁਣਨ ਸੁਣਾਉਣ ਵਾਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ। ਜੇਠ ਉਹ ਵੇਖ ਪ੍ਰਭ ਦੇ ਸੁਤ ਦੁਲਾਰੇ, ਗੁਰਮੁਖ ਸੋਹਣੇ ਨਜ਼ਰੀ ਆਈਆ। ਜਿਹੜੇ ਰਹਿਣੇ ਨਹੀਂ ਮਾਤ ਕਵਾਰੇ, ਆਤਮ ਪਰਮਾਤਮ ਲੈਣੀ ਪਰਨਾਈਆ। ਜਿਨ੍ਹਾਂ ਨੂੰ ਵਸਾਉਣਾ ਸਚਖੰਡ ਦੇ ਸਚ ਮਹਿਲ ਮੁਨਾਰੇ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਸੂਰੀਆ ਚੰਦ ਨਾ ਕੋਇ ਉਜਿਆਰੇ, ਮੰਡਲ ਮੰਡਪ ਨਾ ਡਗਮਗਾਈਆ। ਇਕੋ ਖੇਲ ਸੱਚੀ ਸਰਕਾਰੇ, ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਜਿਥੇ ਪੜ੍ਹਨੇ ਪੈਣ ਨਾ ਵੇਦ ਚਾਰੇ, ਸ਼ਾਸਤਰ ਸਿਮਰਤ ਅੱਖਰਾਂ ਵਾਲੀ ਨਾ ਕੋਇ ਵਡਿਆਈਆ। ਸੋਭਾਵੰਤ ਸੋਭਾ ਪਾਏ ਏਕੰਕਾਰੇ, ਅਕਲ ਕਲਧਾਰੀ ਨਜ਼ਰੀ ਆਈਆ। ਜਿਸ ਦਾ ਨਿਰਗੁਣ ਜੋਤ ਨੂਰ ਨਿਹਕਲੰਕ ਅਵਤਾਰੇ, ਕਲ ਕਲਕੀ ਬੇਪਰਵਾਹੀਆ। ਉਹ ਵੇਖੇ ਵਿਗਸੇ ਪਾਵੇ ਸਾਰੇ, ਮਹਾਂਸਾਰਥੀ ਆਪ ਹੋ ਆਈਆ। ਉਹ ਤਕੇ ਦਿਵਸ ਆਉਂਦਾ ਸਤਾਰਾਂ ਹਾੜ੍ਹੇ, ਦੋ ਜਹਾਨ ਹਾੜੇ ਕਢਣ ਥਾਉਂ ਥਾਈਂਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰ ਬਣਾਏ ਜਗਤ ਦੇ ਲਾੜੇ, ਲਾੜੀ ਧਰਮ ਧਾਰ ਪਰਨਾਈਆ। ਉਸ ਨੇ ਚਾਰ ਕੁੰਟ ਵੇਖਣੇ ਅਖਾੜੇ, ਖੰਡਾ ਖੜਗ ਖੜਗ ਖੜਕਾਈਆ। ਖੇਲ ਹੋਣਾ ਅਪਰ ਅਪਾਰੇ, ਅਪਰੰਪਰ ਸਵਾਮੀ ਦਏ ਸਮਝਾਈਆ। ਮੁਹੰਮਦ ਮਸ਼ਵਰਾ ਕਰਨਾ ਨਾਲ ਚਾਰ ਯਾਰੇ, ਚਾਰ ਯਾਰੀ ਮਤਾ ਪਕਾਈਆ। ਫੇਰ ਵੇਖਣੇ ਗੋਬਿੰਦ ਦੇ ਪੰਜ ਪਿਆਰੇ, ਪੰਚਮ ਪੰਚਮ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜੇਠ ਉਹ ਵੇਖ ਹਾੜ ਮਹੀਨਾ ਕਰ ਕਰ ਆਉਂਦਾ

❋

❋

ਫੁਰਤੀ, ਫੁਰਤੀਲਾ ਰੂਪ ਵਟਾਈਆ। ਸਤਾਰਾਂ ਹਾੜ ਨੂੰ ਜਨ ਭਗਤੋ ਇਕੋ ਕਰਨੀ ਸੁਰਤੀ, ਸੁਰਤ ਪ੍ਰਭ ਦੇ ਚਰਨਾਂ ਵਿਚ ਟਿਕਾਈਆ। ਮਾਝੇ ਵਾਲਿਓ ਤੁਹਾਡੇ ਹੱਥ ਵਿਚ ਫੜਿਆ ਹੋਵੇ ਲੇਖ ਲਿਖ ਕੇ ਤੁਰਕੀ, ਤੁਰਤ ਆਪਣੀ ਕਾਰ ਕਮਾਈਆ। ਦੁਆਬੇ ਵਾਲਿਓ ਆਸ਼ਾ ਲਿਖਣੀ ਤਿੰਨਾਂ ਗੱਤਿਆਂ ਉਤੇ ਮੁਹੰਮਦੀ, ਸਾਢੇ ਤਿੰਨ ਹੱਥ ਲੰਬਾਈਆ। ਮਾਲਵੇ ਵਾਲਿਓ ਲੇਖ ਲਿਖਣਾ ਸ੍ਰਿਸ਼ਟੀ ਜਾਂਦੀ ਰੁੜ੍ਹਦੀ, ਅੱਗੇ ਹੋ ਨਾ ਕੋਇ ਅਟਕਾਈਆ। ਜੰਮੂ ਵਾਲਿਓ ਤੁਸਾਂ ਲੇਖ ਲਿਖਣਾ ਵੇਖੋ ਖੇਲ ਪ੍ਰਭੂ ਚੋਰ ਦੀ, ਜੋ ਚੋਰੀ ਲੱਖ ਚੁਰਾਸੀ ਨਾਲੋਂ ਰਿਹਾ ਕਮਾਈਆ। ਨਾਲ ਇਕ ਸੌ ਇਕ ਹੱਥ ਲੰਬਾਈ ਰੱਖਣੀ ਸੂਤਰ ਦੇ ਡੋਰ ਦੀ, ਇਕ ਜ਼ੀਰੋ ਇਕ ਨਾਲ ਵਡਿਆਈਆ। ਮਾਝੇ ਵਾਲਿਓ ਤੁਸਾਂ ਛਤਰੀ ਬਣਾਉਣੀ ਖੰਭ ਮੋਰ ਦੀ, ਮੋਹਰੇ ਪ੍ਰਭ ਦਾ ਨਾਮ ਲਿਖਾਈਆ। ਦੁਆਬੇ ਵਾਲਿਓ ਤੁਹਾਡੇ ਵਿਚੋਂ ਇੱਕੀ ਗੁਰਮੁਖਾਂ ਦੀ ਧਾਰ ਹੋਣੀ ਦੌੜ ਦੀ, ਭੱਜੋ ਵਾਹੋ ਦਾਹੀਆ। ਮਾਲਵੇ ਵਾਲਿਓ ਤੁਸਾਂ ਸ਼ਕਲ ਬਣਾਉਣੀ ਬ੍ਰਾਹਮਣ ਗੌੜ ਦੀ, ਮਲ ਸਿੰਘ ਦਾ ਰੂਪ ਲੈਣਾ ਬਦਲਾਈਆ। ਜੰਮੂ ਵਾਲਿਓ ਤੁਸਾਂ ਲੇਖ ਲਿਖਣਾ ਇੱਕੀ ਗੁਰਮੁਖਾਂ ਸਾਨੂੰ ਪਿਆਸ ਪ੍ਰਭੂ ਮਿਲਣ ਔੜ ਦੀ, ਓੜਕ ਧਿਆਨ ਲਗਾਈਆ। ਮਾਝੇ ਵਾਲਿਓ ਖੇਲ ਕਰਨੀ ਇੱਕੀ ਗੁਰਸਿਖਾਂ ਘੋੜ ਦੌੜ ਦੀ, ਅਸਵ ਤੰਗਾਂ ਨਾਲ ਕਸਾਈਆ। ਦੁਆਬੇ ਵਾਲਿਓ ਇਕ ਸ਼ਕਲ ਬਣਾਉਣੀ ਜੌਹੜ ਦੀ, ਜਲ ਪਰਾਤ ਵਿਚ ਟਿਕਾਈਆ। ਮਾਲਵੇ ਵਾਲਿਆਂ ਵਸਤ ਵਖਾਉਣੀ ਤੌੜ ਦੀ, ਕਾਲੀਆਂ ਤੌੜੀਆਂ ਇੱਕੀਆਂ ਬੀਬੀਆਂ ਸਿਰ ਟਿਕਾਈਆ। ਜੰਮੂ ਵਾਲਿਓ ਤੁਸਾਂ ਗੱਪ ਲਿਖਣੀ ਫੌਹੜ ਦੀ, ਜ਼ੋਰ ਦੀ ਕਹਿੰਦੇ ਆਉਣਾ ਵੇਖੋ ਖੇਲ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਪ੍ਰਭੂ ਮੇਰਾ ਲੇਖਾ ਕਰਨਾ ਵੱਡਾ, ਵੱਡੇ ਦੇਣੀ ਵਡਿਆਈਆ। ਸਭ ਦੇ ਮਸਤਕ ਤੇਰਾ ਤੀਰ ਨਿਸ਼ਾਨਾ ਹੋਵੇ ਗੱਡਾ, ਗਾਡ ਲਿਖਣਾ ਚਾਈਂ ਚਾਈਂਆ। ਜੰਮੂ ਵਾਲਿਓ ਪਿਛਲਾ ਭੁੱਲ ਨਹੀਂ ਜਾਣਾ ਖ਼ਾਲੀ ਡੱਬਾ, ਲੈ ਕੇ ਆਉਣਾ ਲਾਲ ਰੰਗ ਰੰਗਾਈਆ। ਮਾਝੇ ਦੁਆਬੇ ਮਾਲਵੇ ਇਕ ਇਕ ਨੇ ਪਲੂ ਹੋਵੇ ਬੱਧਾ, ਤਿੰਨ ਗੁਰਮੁਖ ਲੈਣੇ ਜਗਾਈਆ। ਉਹਨਾਂ ਦੇ ਹੱਥ ਵਿਚ ਫੜਿਆ ਹੋਵੇ ਗਧਾ, ਗਦਾਗਰਾਂ ਦਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਭਗਵਨ ਵਾਲੀ ਲੱਗੀ ਹੋਵੇ ਸਭਾ, ਭਗਵਨ ਹੋ ਕੇ ਭਾਗ ਸਭ ਦੇ ਦੇਣੇ ਜਗਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੭ ਹਰਜੀਤ ਸਿੰਘ ਦੇ ਪੁੱਤਰ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਜੇਠ ਕਹੇ ਮੇਰਾ ਜਗਤ ਮਹੀਨਾ, ਮਾਸ ਧੁਰ ਦਾ ਸੋਭਾ ਪਾਈਆ। ਮੇਰਾ ਖੇਲ ਤਕਦੇ ਵਿਸ਼ਨ ਬ੍ਰਹਮਾ ਸ਼ਿਵ ਤੀਨਾ, ਤ੍ਰੈਲੋਕੀ ਧਾਰ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਆਮੀਨਾ, ਪ੍ਰੇਮ ਵਿਚ ਆਪਣਾ ਰਾਗ ਸੁਣਾਈਆ। ਜਨ ਭਗਤਾਂ ਅੰਤਰ ਠਾਂਡਾ ਹੋਵੇ ਸੀਨਾ, ਸੀਤਲ ਅੰਮ੍ਰਿਤ ਧਾਰ ਵਹਾਈਆ। ਸਤਿਗੁਰ ਸ਼ਬਦ ਖੇਲ ਅਗੰਮਾ ਕੀਨਾ, ਕਰਨੀ ਕਰਤੇ ਕਾਰ ਕਮਾਈਆ। ਕਿਰਪਾ ਕੀਤੀ ਉਤੇ ਗੁਰਮੁਖ ਸਿੰਘ ਜੀਣਾ, ਜੋ ਜੀਵਣ ਸਿੰਘ ਤੇਗ਼ ਬਹਾਦਰ ਸੀਸ ਲਿਆ ਉਠਾਈਆ। ਖੇਲ ਵੇਖੇ ਦਾਨਾ ਬੀਨਾ, ਦਾਤਾ ਦਾਨੀ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜੇਠ ਕਹੇ ਮੇਰਾ ਲਹਿਣਾ ਦੇਣਾ ਬਾਕੀ, ਹਰਿ ਕਰਤਾ ਆਪ ਚੁਕਾਈਆ। ਗੁਰਸਿਖ ਤਨ ਤੋਂ ਤਨ ਮਿਲ ਗਿਆ ਖ਼ਾਕੀ, ਮਾਨਵ ਮਾਨੁਖ ਮਾਨੁਸ਼ ਰੰਗ ਰੰਗਾਈਆ। ਸਤਿਗੁਰ ਸ਼ਬਦ ਬਣ ਗਿਆ ਸਾਥੀ, ਸਗਲਾ ਸੰਗ ਸੰਗ ਨਿਭਾਈਆ। ਪੁਰਖ ਅਕਾਲ ਕਿਰਪਾ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਧਰਮ ਦੀ ਧਾਰ ਬਖ਼ਸ਼ੇ ਹਯਾਤੀ, ਜੀਵਣ ਜਗਤ ਜੁਗਤ ਚਤੁਰਾਈਆ। ਮਿਹਰਵਾਨ ਮਿਹਰ ਕਰੇ ਆਪ ਅਬਿਨਾਸ਼ੀ, ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਜੇਠ ਕਹੇ ਮੇਰਾ ਲਹਿਣਾ ਦੇਣਾ ਕੋਟਨ ਵਿਚ ਸਹੰਸ, ਗਿਣਤੀ ਗਣਤ ਨਾ ਕੋਇ ਗਿਣਾਈਆ। ਮੇਰਾ ਲੇਖਾ ਨਾਲ ਭਗਤ ਭਗਵੰਤ, ਸਾਚਾ ਸੰਗ ਬਣਾਈਆ। ਹਰਿਜਨ ਤਕਾਂ ਰੂਪ ਹੰਸ, ਗੁਰਮੁਖ ਨਜ਼ਰੀ ਆਈਆ। ਜੀਵਣ ਦਾ ਨਾਂ ਹੋਵੇ ਹਰਬੰਸ, ਹਰਬੰਸ ਸਿੰਘ ਸਿੰਘ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹਾਏ ਆਪਣਾ ਬੰਸ, ਸਰਬੰਸ ਆਪਣਾ ਰੰਗ ਰੰਗਾਈਆ।