ਪੁਸਤਕਾਲਾਭਾਗ ੨੨

੧੯ ਜੇਠ ਸ਼ਹਿਨਸ਼ਾਹੀ ਸੰਮਤ ੭ ਕਪੂਰ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਜੇਠ ਕਹੇ ਨਾਰਦਾ ਤੂੰ ਕਿਉਂ ਫਿਰੇਂ ਲੁਕਾ, ਲੁਕਮਾ ਵੇਖ ਜਗਤ ਲੋਕਾਈਆ। ਨਾਰਦ ਝਟ ਜੇਬ ਚੋਂ ਕਢ ਕੇ ਰੁੱਕਾ, ਰੁਕਾਵਟ ਬਿਨਾ ਦਿਤਾ ਵਖਾਈਆ। ਮੈਂ ਚਾਰ ਜੁਗ ਕਦੇ ਨਹੀਂ ਸੁੱਤਾ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਮੈਂ ਤਕਣ ਗਿਆ ਚਾਰ ਯਾਰੀ ਦਾ ਗ਼ੁੱਸਾ, ਯਰਾਨਿਆਂ ਵਿਚ ਧਿਆਨ ਲਗਾਈਆ। ਪੈਗ਼ੰਬਰਾਂ ਵੇਖਿਆ ਜੁੱਸਾ, ਜੋ ਜਿਸਮ ਜਗਤ ਅਖਵਾਈਆ। ਮੁਹੰਮਦ ਦੀ ਲਬਾਂ ਵੇਖੀਆਂ ਮੁੱਛਾਂ, ਜੋ ਦੁਨੀ ਦੀਨ ਕਟਾਈਆ। ਹਕੀਕਤ ਦੀ ਧਾਰ ਵੇਖਿਆ ਹੁੱਕਾ, ਹੁਕਮ ਬੇਪਰਵਾਹੀਆ। ਚਾਰੋਂ ਕੁੰਟ ਉਮਤੀ ਪੈਂਡਾ ਮੁਕਾ, ਮੁਕੰਮਲ ਦਿਆਂ ਸੁਣਾਈਆ। ਜਿਸ ਕਾਰਨ ਕਪੂਰ ਦਾ ਬਾਜ਼ੂ ਟੁੱਟਾ, ਟੁੱਟਿਆਂ ਵੇਖ ਵਖਾਈਆ। ਧੁਰ ਦਾ ਤੀਰ ਅਣਿਆਲਾ ਛੁੱਟਾ, ਅੱਗੇ ਹੋ ਨਾ ਕੋਇ ਅਟਕਾਈਆ। ਪ੍ਰਭ ਦਾ ਖੇਲ ਵੇਖਣਾ ਪੁੱਠਾ, ਪੁੱਠੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜੇਠ ਕਹੇ ਨਾਰਦ ਤੂੰ ਕਿੱਥੇ ਰਿਹੋਂ ਫਿਰਦਾ, ਫਿਰਤ ਫਿਰਤ ਪੰਧ ਮੁਕਾਈਆ। ਨਾਰਦ ਕਹੇ ਮੈਂ ਰਾਹ ਤਕਦਾ ਚਿਰ ਦਾ, ਪੂਰਬ ਧਿਆਨ ਲਗਾਈਆ। ਕਿਸ ਬਿਧ ਖੇਲ ਹੋਵੇ ਮੇਰੇ ਪਿਰ ਦਾ, ਪੀਆ ਪ੍ਰੀਤਮ ਖੇਲ ਖਿਲਾਈਆ। ਹੁਕਮ ਸੰਦੇਸ਼ਾ ਦੇਵੇ ਘਰ ਥਿਰ ਦਾ, ਥਿਰ ਘਰ ਵਾਸੀ ਸੋਭਾ ਪਾਈਆ। ਮੇਰਾ ਹੰਝੂ ਰਿਹਾ ਕਿਰਦਾ, ਨੇਤਰ ਨੈਣਾਂ ਨੀਰ ਵਹਾਈਆ। ਜਗਤ ਗੇੜਾ ਰਿਹਾ ਗਿੜਦਾ, ਗੇੜੇ ਵਿਚ ਲੋਕਾਈਆ। ਹੁਣ ਖੇਲ ਵੇਖਣਾ ਮੁਹੰਮਦ ਮੂਸਾ ਕਿਸ ਤਰਾਂ ਭਿੜਦਾ, ਟੱਕਰ ਉਮਤ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜੇਠ ਤੂੰ ਕਿਉਂ ਰਿਹਾ ਤਪਦਾ, ਤਪਸ਼ ਰਹੀ ਜਲਾਈਆ। ਕਿਉਂ ਨਹੀਂ

❋

❋

ਇਕ ਇਕ ਦਾ ਨਾਮ ਜਪਦਾ, ਜਪ ਕੇ ਦੇ ਸੁਣਾਈਆ। ਕਿਉਂ ਸੰਸਾਰ ਵਿਖ ਰੂਪ ਹੋਇਆ ਸੱਪ ਦਾ, ਮਾਇਆ ਡੱਸਣੀ ਡੱਸੇ ਥਾਉਂ ਥਾਈਂਆ। ਕਿਉਂ ਬੇੜਾ ਭਰਿਆ ਪਪ ਦਾ, ਪਤਿਤ ਪੁਨੀਤ ਨਾ ਕੋਇ ਬਣਾਈਆ। ਕਿਉਂ ਮਾਣ ਗਿਆ ਸਤਿ ਦਾ, ਸਤਿ ਸਤਿ ਨਾ ਕੋਇ ਰਖਾਈਆ। ਕਿਉਂ ਸੰਤੋਖ ਗਿਆ ਧੀਰਜ ਜਤ ਦਾ, ਜਟਾ ਜੂਟ ਰਹੇ ਕੁਰਲਾਈਆ। ਕਿਉਂ ਸੰਸਾਰ ਵਣਜਾਰਾ ਹੋਇਆ ਕੂੜ ਹੱਟ ਦਾ, ਕੂੜੀ ਕਿਰਿਆ ਵਣਜ ਵਖਾਈਆ। ਤੈਨੂੰ ਪਤਾ ਨਹੀਂ ਤੇਰੇ ਵਿਚ ਰੂਪ ਧਰਿਆ ਪ੍ਰਭ ਜੱਟ ਦਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋ ਪਿਛਲੇ ਲੇਖੇ ਕਟਦਾ, ਕਟਾਕਸ਼ ਅਗਲਾ ਨਾਮ ਰਖਾਈਆ। ਝਗੜਾ ਮਿਟੇ ਦਵੈਤੀ ਫੱਟ ਦਾ, ਫੱਟਿਆਂ ਉਤੇ ਸਰਬ ਲਿਟਾਈਆ। ਪ੍ਰਕਾਸ਼ ਕਰੇ ਲਟ ਲਟ ਦਾ, ਨੂਰ ਨੁਰਾਨਾ ਨੂਰ ਇਲਾਹੀਆ। ਮਾਲਕ ਹੋ ਕੇ ਘਟ ਘਟ ਦਾ, ਵੇਖ ਵਖਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜੇਠ ਕਹੇ ਨਾਰਦ ਮੈਂ ਸਚ ਦੱਸਾਂ ਆਜ, ਸਹਿਜ ਨਾਲ ਸੁਣਾਈਆ। ਭਗਤ ਭਗਵਾਨ ਦਾ ਧਰਮ ਚਲੇ ਸਮਾਜ, ਭਗਤ ਭਗਤ ਨਾਲ ਮਿਲ ਕੇ ਵੱਜੇ ਵਧਾਈਆ। ਇਸਤਰੀ ਪੁਰਸ਼ ਦਾ ਜੋ ਸਾਜਣ ਦਿਤਾ ਸਾਜ, ਜੋੜੀ ਜਗਤ ਜਹਾਨ ਜਣਾਈਆ। ਜਿਸ ਕਾਰਨ ਕਪੂਰ ਨੇ ਮਾਰ ਮਾਰੀ ਰਾਜ, ਰਾਜ ਰਾਜਾਨ ਵੇਖ ਵਖਾਈਆ। ਇਹ ਲਹਿਣਾ ਦੇਣਾ ਗੋਬਿੰਦ ਬਾਜ਼, ਬਾਜ਼ਾਂ ਵਾਲਾ ਹੋਏ ਸਹਾਈਆ। ਪ੍ਰੇਮ ਦੀ ਪ੍ਰੇਮ ਵਿਚ ਮਾਰੀ ਆਵਾਜ਼, ਆਹ ਆਹ ਵਿਚੋਂ ਪਰਗਟਾਈਆ। ਸਚ ਸਵਾਮੀ ਦਿਤੀ ਦਾਦ, ਦਇਆਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜੇਠ ਕਹੇ ਮੈਂ ਦੱਸਾਂ ਸੱਚੀ ਬਾਤ, ਸਹਿਜ ਨਾਲ ਸੁਣਾਈਆ। ਭਗਤ ਭਗਤ ਦਾ ਜੁੜੇ ਨਾਤ, ਨਾਰ ਕੰਤ ਸੋਭਾ ਪਾਈਆ। ਇਕ ਦੂਜੇ ਦਾ ਦੇਣ ਸੱਚਾ ਸਾਥ, ਸਗਲਾ ਸੰਗ ਰਖਾਈਆ। ਸਤਿ ਧਰਮ ਦੀ ਸਤਿਜੁਗ ਚਲੇ ਗਾਥ, ਗਹਿਰ ਗੰਭੀਰ ਆਪ ਪਰਗਟਾਈਆ। ਧਰਮ ਦੀ ਧਾਰ ਇਕ ਦੂਜੇ ਨਾਲ ਦੇਣ ਆਖ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਗੁਰਮੁਖ ਗੁਰਸਿਖ ਕਦੇ ਨਾ ਹੋਏ ਕੋਇ ਗੁਸਤਾਖ਼, ਗਿਲਾ ਜਾਣੇ ਨਾ ਕੋਇ ਰਖਾਈਆ। ਇਹ ਰਾਮ ਸੀਤਾ ਦਾ ਵਾਕ, ਜੋ ਬਨ ਵਿਚ ਗਏ ਸੁਣਾਈਆ। ਇਹ ਕ੍ਰਿਸ਼ਨ ਦੀ ਸੁਹੰਜਣੀ ਰਾਤ, ਜੋ ਰਾਧਾ ਦਿਤਾ ਜਣਾਈਆ। ਹੁਕਮ ਸੰਦੇਸ਼ਾ ਦੇ ਕੇ ਸਾਖਿਆਤ, ਸਤਿ ਸਤਿ ਪਰਗਟਾਈਆ। ਜਿਸ ਵੇਲੇ ਕਲਜੁਗ ਅੰਤ ਆਵੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜਨ ਭਗਤਾਂ ਮੰਡਲ ਪਾਵੇ ਰਾਸ, ਗੋਪੀ ਕਾਹਨ ਕਾਹਨ ਸਮਝਾਈਆ। ਹਾਜ਼ਰ ਹੋ ਕੇ ਆਪ, ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਮੈਂ ਅਖ਼ੀਰੀ ਦੱਸਣ ਆਇਆ ਬਣ ਕੇ ਦਾਸੀ, ਦਾਸਤਾਨ ਸਤਿਜੁਗ ਦਿਆਂ ਜਣਾਈਆ। ਮੈਨੂੰ ਹੁਕਮ ਦਿਤਾ ਪੁਰਖ ਅਬਿਨਾਸ਼ੀ, ਅਬਨਾਸ਼ੀ ਕਰਤਾ ਰਿਹਾ ਸੁਣਾਈਆ। ਧਰਮ ਦੀ ਧਾਰ ਮੁਹੱਬਤ ਦਾ ਖੇਲ ਤਮਾਸ਼ੀ, ਤਮ੍ਹਾਂ ਜਗਤ ਕੂੜ ਲੋਕਾਈਆ। ਜੋ ਹਰਿਜਨ ਹਿਰਦਿਉਂ ਪ੍ਰਭ ਦਾ ਹੋਏ ਸਵਾਸੀ, ਸਾਹ ਸਾਹ ਰਸਨਾ ਗਾਈਆ। ਉਸ ਦਾ ਇਕੋ ਸਦਾ ਸਾਥੀ, ਜੋ ਸਗਲਾ ਸੰਗ ਨਿਭਾਈਆ। ਜਿਸ ਕਾਰਨ ਰਾਮ ਸਿੰਘ ਨੂੰ ਚੜ੍ਹਾਇਆ ਉਪਰ ਐਰਾਪਤ ਹਾਥੀ, ਸ਼ਬਦ ਸੰਦੇਸ਼ੇ ਵਿਚ ਜਣਾਈਆ। ਖਾਣਾ ਪੀਣਾ ਜਗਤ ਮਿਲੀ ਨਾ ਦਾਤੀ, ਘਰ ਬਾਹਰ ਨਜ਼ਰ ਕਿਛ ਨਾ ਆਈਆ। ਇਕੋ ਮੰਜ਼ਲ ਦੱਸ ਕੇ ਵਾਟੀ, ਪੰਧ ਰਹੇ ਨਾ ਰਾਈਆ। ਜਨ ਭਗਤੋ

❋

❋

ਭਗਵਾਨ ਦੀ ਧੁਰ ਦੀ ਵਾਟੀ, ਪੈਂਡਾ ਦਿਤਾ ਸਮਝਾਈਆ। ਇਸਤਰੀ ਮਰਦ ਪ੍ਰਭ ਦੇ ਭਗਤ ਸਭ ਨੇ ਮੰਨਣੀ ਆਖੀ, ਬਿਨ ਅੱਖਰਾਂ ਆਖ ਜਣਾਈਆ। ਪਿਛਲੀ ਪਿਛੇ ਦੀ ਬਖ਼ਸ਼ ਗੁਸਤਾਖ਼ੀ, ਗ਼ੁੱਸੇ ਗਿਲੇ ਦਿਤੇ ਗਵਾਈਆ। ਨਾਰਦ ਕਹੇ ਮੇਰਾ ਖੇਲ ਸਤਿ ਸਚ ਦੀ ਰਾਤੀ, ਰੁਤੜੀ ਨਾਲ ਮਹਿਕਾਈਆ। ਮੈਂ ਵੇਖੇ ਤਨ ਵਜੂਦ ਖ਼ਾਕੀ, ਤਤਾਂ ਖੋਜ ਖੁਜਾਈਆ। ਛੇਆਂ ਘਰਾਂ ਦੇ ਛੇ ਗੁਰਸਿਖ ਬਣ ਕੇ ਇਕ ਜਮਾਤੀ, ਭੱਜੇ ਵਾਹੋ ਦਾਹੀਆ। ਮੈਂ ਘੁਮਾਉਂਦਾ ਰਿਹਾ ਲਾਠੀ, ਚਾਰੋਂ ਤਰਫ਼ ਭਵਾਈਆ। ਚੜ੍ਹਦਾ ਰਿਹਾ ਘਾਟੀ, ਮੰਜ਼ਲ ਮੰਜ਼ਲ ਕਦਮ ਉਠਾਈਆ। ਇਕੋ ਨੂਰ ਦਿਸਿਆ ਇਕੋ ਜੋਤ ਜੋਤ ਦਾ ਜਾਤੀ, ਜੋਤੀ ਜਾਤਾ ਇਕ ਅਖਵਾਈਆ। ਇਕੋ ਕਵਲ ਨੈਣ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਸੁਗੰਦ ਰਾਜ ਨੇ ਖਾਧੀ, ਕਸਮ ਕਸਮ ਨਾਲ ਸੁਣਾਈਆ। ਉਸ ਦੀ ਭੈ ਵਿਚ ਡਰ ਵਿਚ ਛਿੰਨ ਅੰਤਰ ਅੰਦਰ ਲੱਗੀ ਸਮਾਧੀ, ਸਮਾਂ ਸਮਝ ਕਿਸੇ ਨਾ ਆਈਆ। ਮੇਰੀ ਦਰੋਪਤ ਵਾਂਗ ਰੱਖ ਲਾਜੀ, ਲਾਜ ਤੇਰੇ ਹੱਥ ਵਖਾਈਆ। ਮੇਰਾ ਨਾਤਾ ਕਪੂਰ ਨਾਲ ਜਗਤ ਸਮਾਜੀ, ਆਤਮਾ ਤੇਰਾ ਨੂਰ ਸੋਭਾ ਪਾਈਆ। ਪੁਰਖ ਅਕਾਲ ਦੇ ਕੇ ਦਾਤੀ, ਦਇਆਵਾਨ ਹੋਇਆ ਸਹਾਈਆ। ਅੱਗੇ ਵਾਸਤੇ ਹਰਿ ਸੰਗਤ ਸਦਾ ਰਹੇ ਜਾਗੀ, ਜਾਗਰਤ ਜੋਤ ਜੋਤ ਰੁਸ਼ਨਾਈਆ। ਕਰੋਧ ਲੱਗੇ ਕਿਸੇ ਨਾ ਆਗੀ, ਅਗਨੀ ਤਤ ਨਾ ਕੋਇ ਜਲਾਈਆ। ਗੁਰਮੁਖ ਗੁਰਸਿਖ ਧੰਨ ਧੰਨ ਧੰਨ ਵੱਡੇ ਵਡ ਭਾਗੀ, ਜਿਨ੍ਹਾਂ ਦੇ ਭਾਗ ਪ੍ਰਭ ਨੇ ਦਿਤੇ ਬਣਾਈਆ। ਅੰਤਰ ਨਾਮ ਦੇ ਹੋਏ ਰਾਗੀ, ਪਰਮਾਤਮ ਆਤਮ ਢੋਲਾ ਗਾਈਆ। ਜਿਥੇ ਕੋਈ ਨਹੀਂ ਸਵਾਲ ਜਵਾਬੀ, ਝਗੜਾ ਦਿਸੇ ਨਾ ਕੂੜ ਲੋਕਾਈਆ। ਮੁਹੱਬਤ ਨਹੀਂ ਇਸ਼ਕ ਹਕੀਕੀ ਤੇ ਮਜਾਜ਼ੀ, ਮਜ਼ਾ ਸਭ ਤੋਂ ਬਾਹਰ ਚਖਾਈਆ। ਉਥੇ ਸ਼ਿਰਕਤ ਸ਼ਰੀਕਤ ਸ਼ਰਅ ਜਗਤ ਦੀ ਕਾਹਦੀ, ਕਾਦਰ ਕੁਦਰਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹਿਰਦੇ ਰਿਹਾ ਸਾਧੀ, ਸਾਧਨਾ ਸਚ ਦੀ ਸਤਿ ਜਣਾਈਆ।

੨੩ ਜੇਠ ਸ਼ਹਿਨਸ਼ਾਹੀ ਸੰਮਤ ੭ ਚੇਲਾ ਸਿੰਘ, ਗੁਰਚਰਨ ਸਿੰਘ, ਅਜੀਤ ਸਿੰਘ, ਪ੍ਰਕਾਸ਼ੋ ਦੇਵੀ ਜੰਮੂ, ਅਮਰੋ ਦੇਵੀ,
ਸਵਰਨੋ ਦੇਵੀ, ਲੀਲ੍ਹਾ ਵੰਤੀ, ਬੰਤੀ, ਵੰਤੀ, ਰਾਜ ਸਿੰਘ ਹਮਰਾਜ ਪੁਰ, ਰਾਮ ਕੌਰ ਛੰਬ, ਸਦਰੋ ਦੇਵੀ ਦੀਵਾਨਾ,
ਜੀਵਣ ਸਿੰਘ ਅੰਬਾ ਰਾਏ, ਕਰਮੋ ਦੇਵੀ ਘੰਗਰੇਲ, ਬਾਜ਼ ਸਿੰਘ ਮੱਟੂਆ ਜੰਮੂ ਸ਼ਹਿਰ

ਸਦੀ ਚੌਧਵੀਂ ਕਹੇ ਮੇਰੀ ਆਸ਼ਾ ਕਰੇ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਬੇਪਰਵਾਹੀ ਨੂਰ ਅਲਾਹ, ਆਲਮੀਨ ਤੇਰੀ ਸਰਨਾਈਆ। ਨੂਰ ਨੁਰਾਨੇ ਹੱਕ ਖ਼ੁਦਾ, ਖ਼ਾਲਕ ਖ਼ਲਕ ਵਡ ਵਡਿਆਈਆ। ਪੈਗ਼ੰਬਰਾਂ ਲਹਿਣਾ ਪੂਰ ਰਿਹਾ ਕਰਾ, ਹਜ਼ਰਤ ਹਾਜ਼ਰ ਹੋ ਕੇ ਵੇਖ ਵਖਾਈਆ। ਸਭ ਦੀ ਕਬੂਲ ਕਰੀ ਦੁਆ, ਦੋ ਜਹਾਨ ਤੇਰੀ ਸਰਨਾਈਆ। ਜਨ ਭਗਤਾਂ ਬਖ਼ਸ਼ ਕੇ ਸਰੋਪਾ, ਪਗੜੀ ਸੀਸ ਟਿਕਾਈਆ। ਨਿਰਗੁਣ ਧਾਰ ਹੋ ਸਹਾ, ਸਹਾਇਤਾ ਕਰੇ ਥਾਉਂ ਥਾਈਂਆ। ਉਠ ਕੇ ਤਕੇ ਆਦਮ ਬਾਵਾ ਨਾਲ ਹੱਵਾ, ਅੰਮਾ ਅੰਮੜੀ ਰੂਪ ਵਟਾਈਆ। ਕਾਅਬੇ ਅੱਖ ਰਹੇ ਉਠਾ, ਨੇਤਰ ਨੈਣ ਨੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ

❋

❋

ਰਖਾਈਆ। ਸਦੀ ਚੌਧਵੀਂ ਕਹੇ ਮੈਨੂੰ ਆਈ ਹਾਸੀ, ਹੱਸ ਕੇ ਹਸਤਾਂ ਕੀਟਾਂ ਦਿਆਂ ਸੁਣਾਈਆ। ਮੈਂ ਵੇਖੀ ਤੇਰੀ ਖੇਲ ਅਬਿਨਾਸ਼ੀ, ਅਬਿਨਾਸ਼ੀ ਕਰਤੇ ਬੇਪਰਵਾਹੀਆ। ਸੰਦੇਸ਼ਾ ਦੇਵੇ ਈਸਾ ਜੋ ਚੜ੍ਹਿਆ ਫਾਸੀ, ਫ਼ੈਸਲਾ ਹੱਕ ਹੱਕ ਸੁਣਾਈਆ। ਮੁਹੰਮਦ ਦੀ ਪੁਕਾਰ ਕਰੇ ਖ਼ਾਹਿਸ਼ੀ, ਖ਼ਾਲਸ ਹੁਕਮ ਰਹੀ ਸੁਣਾਈਆ। ਕਲਮਾ ਕਲਮਾ ਵੇਖੇ ਅਨਾਦੀ, ਨਾਦ ਅਨਾਦੀ ਰਿਹਾ ਦ੍ਰਿੜਾਈਆ। ਬਹੁੜੀ ਬਿਨਾ ਭਗਤਾਂ ਤੋਂ ਜਗਤ ਜਹਾਨ ਹੋਏ ਬਰਬਾਦੀ, ਬਦੀ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਪੈਗ਼ੰਬਰਾਂ ਦੀ ਅੰਕੜਿਆਂ ਵਾਲੀ ਪੂਰੀ ਹੋਏ ਆਬਾਦੀ, ਲੇਖਾ ਸ਼ਰਅ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਮੁਹੰਮਦ ਦਾ ਤੱਕਿਆ ਇਸ਼ਾਰਾ, ਬਿਨ ਨੈਣਾਂ ਨੈਣ ਉਠਾਈਆ। ਜੋ ਹੁਕਮ ਸੰਦੇਸ਼ਾ ਦੇਵੇ ਜ਼ਾਹਿਰਾ, ਜ਼ਾਹਰ ਜ਼ਹੂਰ ਹੁਕਮ ਦ੍ਰਿੜਾਈਆ। ਨੀ ਕਮਲੀਏ ਉਠ ਵੇਖ ਕੀ ਝਗੜਾ ਪੈਣਾ ਵਿਚ ਕਾਹਿਰਾ, ਕਾਇਨਾਤ ਰਾਹ ਤਕਾਈਆ। ਜਿਸ ਦਾ ਨੌ ਸੌ ਚੁਰਾਨਮੇ ਮੀਲ ਦਾ ਹੋਣਾ ਦਾਇਰਾ, ਚਾਰੋਂ ਕੁੰਟ ਖੋਜ ਖੁਜਾਈਆ। ਈਸਾ ਮੂਸਾ ਮੁਹੰਮਦ ਦੇ ਸਕੇ ਕੋਈ ਨਾ ਪਹਿਰਾ, ਸਿਰ ਸਕੇ ਨਾ ਕੋਇ ਉਠਾਈਆ। ਸ਼ਰਅ ਸ਼ਰਅ ਨਾਲ ਕਰੇ ਮੁਸ਼ਾਹਿਰਾ, ਮਸ਼ਵਰਾ ਕਲਮੇ ਵਾਲਾ ਸਮਝਾਈਆ। ਜਗਤ ਜਹਾਨ ਸੁਣੇ ਕੋਇ ਨਾ ਬਹਿਰਾ, ਨਾਦੀ ਧੁੰਨ ਨਾ ਕੋਇ ਸ਼ਨਵਾਈਆ। ਹੁਕਮ ਦੇਵੇ ਗੰਭੀਰ ਗਹਿਰਾ, ਗਹਿਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਵੇਖੀ ਖੋਲ੍ਹ ਕੇ ਤਾਕੀ, ਪਰਦਾ ਪਰਦੇ ਵਿਚੋਂ ਚੁਕਾਈਆ। ਧੁਰ ਦਾ ਯਾਰ ਚੜ੍ਹਿਆ ਉਤੇ ਰਾਕੀ, ਰਾਕਬ ਹੋਇਆ ਬੇਪਰਵਾਹੀਆ। ਜਿਸ ਦਾ ਖੇਲ ਵਰਤੇ ਇਤਫ਼ਾਕੀ, ਇਤਫ਼ਾਕੀਆ ਆਪਣੀ ਕਾਰ ਕਮਾਈਆ। ਜੀਵ ਜਹਾਨ ਖ਼ਲਕ ਵੇਖੇ ਇਖ਼ਲਾਕੀ, ਮਖ਼ਲੂਕ ਫੋਲੇ ਥਾਉਂ ਥਾਈਂਆ। ਚਾਰ ਯਾਰ ਤਕੇ ਬੇਇਤਫ਼ਾਕੀ, ਨਿਫ਼ਾਕ ਵੇਖੇ ਖ਼ਲਕ ਖ਼ੁਦਾਈਆ। ਪਰਦਾ ਲਾਹਵੇ ਹੱਕ ਮਹਿਰਾਬੀ, ਮਹਿਬੂਬ ਅਗੰਮ ਅਥਾਹੀਆ। ਲੇਖਾ ਜਾਣੇ ਪੁੰਨ ਸਵਾਬੀ, ਸਭਾ ਤਕੇ ਨੂਰ ਇਲਾਹੀਆ। ਜੀਵ ਜਹਾਨ ਵੇਖੇ ਸ਼ਰਅ ਕਬਾਬੀ, ਕਾਅਬਿਆਂ ਅੰਦਰ ਫੋਲ ਫੁਲਾਈਆ। ਆਤਮ ਧਾਰ ਤਕੇ ਰਬਾਬੀ, ਰਹਿਮਤ ਆਪਣੀ ਸਚ ਕਮਾਈਆ। ਸੱਜਣ ਮੀਤ ਵੇਖੇ ਅਹਿਬਾਬੀ, ਮਿੱਤਰ ਪਿਆਰੇ ਖੋਜ ਖੁਜਾਈਆ। ਇਸ਼ਕ ਹਕੀਕੀ ਵੇਖੇ ਮਜਾਜ਼ੀ, ਭੇਵ ਅਭੇਦਾ ਰਹੇ ਨਾ ਰਾਈਆ। ਸ਼ਰਅ ਦਾ ਸ਼ਰਅ ਨਾਲ ਪਿਆਰ ਨਾ ਹੋਵੇ ਇਮਦਾਦੀ, ਅਮਲਾਂ ਤੋਂ ਬਾਹਰ ਦੀਨ ਦੁਨੀ ਰੋਵੇ ਮਾਰੇ ਧਾਈਆ। ਕੁਛ ਲੇਖਾ ਕਾਹਿਰਾ ਨਾਲ ਬਗ਼ਦਾਦੀ, ਬਗ਼ਲਗੀਰ ਪਲੂ ਜਾਣ ਛੁਡਾਈਆ। ਮੂਸਾ ਖੇਲ ਕਰੇ ਜਵਾਬੀ, ਈਸਾ ਵਿਚੋਲਾ ਹੋ ਕੇ ਵੇਖੇ ਚਾਈਂ ਚਾਈਂਆ। ਇਹ ਲਹਿਣਾ ਦੇਣਾ ਨਹੀਂ ਕੋਈ ਕਿਤਾਬੀ, ਕੁਤਬਖ਼ਾਨਿਆਂ ਵਿਚੋਂ ਹੱਥ ਕੁਛ ਨਾ ਆਈਆ। ਬੁੱਧੀ ਅਕਲ ਨਾ ਕੋਇ ਉਸਤਾਦੀ, ਆਲਮ ਇਲਮ ਨਾ ਕੋਇ ਚਤੁਰਾਈਆ। ਢੋਲਾ ਗੀਤ ਕੋਈ ਨਹੀਂ ਰਾਗੀ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਧੁਰ ਦਾ ਹੁਕਮ ਹੁਕਮ ਅਲਾਹੀ ਅਹਿਲਾਦੀ, ਆਲਮੀਨ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖੇ ਪਗੜੀਆਂ ਨਾਲ ਦੁਪੱਟੇ, ਪ੍ਰਭ ਦੋਹਰੀ ਖੇਲ ਖਿਲਾਈਆ। ਦਰੋਹੀ ਖ਼ੁਦਾਏ ਮਨਸੂਖ਼ ਕਰ ਦੇਣੇ ਪੱਟੇ, ਪਟਨੇ ਵਾਲਾ ਲੇਖਾ ਦਏ ਚੁਕਾਈਆ। ਸਭ ਦੀ ਆਬਰੂ ਮਿਲਣੀ ਵਿਚ ਖ਼ਾਕ ਮਾਟੀ ਵਾਲੇ ਘੱਟੇ, ਘਾਟਾ ਪੂਰ ਨਾ ਕੋਇ

❋

❋

ਕਰਾਈਆ। ਖ਼ੁਸ਼ੀਆਂ ਦਿਨ ਕੋਈ ਨਾ ਟੱਪੇ, ਟਾਪੂਆਂ ਵਾਲੇ ਰੋਵਣ ਮਾਰਨ ਧਾਈਆ। ਸਭ ਦੇ ਚੀਥੜ ਹੋਣੇ ਫਟੇ, ਤਨ ਸ਼ਿੰਗਾਰ ਨਾ ਕੋਇ ਵਖਾਈਆ। ਸ਼ਾਹ ਸੁਲਤਾਨਾਂ ਹਿਰਦੇ ਹੋਣੇ ਤਪੇ, ਤਪੀਸ਼ਰ ਤ੍ਰਿਪਤ ਨਾ ਕੋਇ ਕਰਾਈਆ। ਇਕੋ ਖੇਲ ਕਰਨਾ ਅੱਖਰਾਂ ਵਿਚੋਂ ਪੱਪੇ, ਪਾਰਬ੍ਰਹਮ ਪ੍ਰਭ ਆਪਣੀ ਕਾਰ ਭੁਗਤਾਈਆ। ਲਹਿਣਾ ਦੇਣਾ ਤਕਣਾ ਜਗਤ ਜਹਾਨ ਮਦੀਨੇ ਮੱਕੇ, ਮਕਬਰਿਆਂ ਵਿਚੋਂ ਪੈਗ਼ੰਬਰਾਂ ਆਸਾ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਇਲਾਹੀਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਇਆ ਹੁਲਾਰਾ, ਅੰਤਸ਼ਕਰਨ ਲਈ ਅੰਗੜਾਈਆ। ਮੈਂ ਤੱਕਿਆ ਪ੍ਰਭ ਦਾ ਸੁਤ ਦੁਲਾਰਾ, ਸਤਿਗੁਰ ਸ਼ਬਦ ਬੇਪਰਵਾਹੀਆ। ਜਿਹੜਾ ਆਦਿ ਅੰਤ ਕਵਾਰਾ, ਚਾਰ ਜੁਗ ਲਾੜੀ ਨਾ ਕੋਇ ਪਰਨਾਈਆ। ਲੱਖ ਚੁਰਾਸੀ ਬਣੇ ਸਹਾਰਾ, ਸਹਾਇਕ ਇਕੋ ਸੋਭਾ ਪਾਈਆ। ਹੁਕਮੀ ਹੁਕਮ ਕਰੇ ਵਰਤਾਰਾ, ਨਾ ਕੋਈ ਮੇਟੇ ਮੇਟੇ ਮਿਟਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦਏ ਅਧਾਰਾ, ਉਦਰ ਅੰਦਰ ਹੋਏ ਸਹਾਈਆ। ਨਾਮ ਕਲਮਾ ਦਏ ਪਿਆਰਾ, ਸ਼ਬਦ ਸ਼ਬਦੀ ਨਾਦ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਣੇ ਲਿਖਾਰਾ, ਅੱਖਰ ਅੱਖਰਾਂ ਮੇਲ ਮਿਲਾਈਆ। ਨਿਰਗੁਣ ਸਰਗੁਣ ਹੋ ਕੇ ਖੇਲ ਕਰੇ ਸੰਸਾਰਾ, ਤਤ ਤਤਾਂ ਨਾਲ ਟਕਰਾਈਆ। ਸੋ ਹੁਕਮ ਸੰਦੇਸਾ ਦੇਵੇ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਰਿਹਾ ਦ੍ਰਿੜਾਈਆ। ਈਸਾ ਮੂਸਾ ਮੁਹੰਮਦ ਵੇਖੋ ਅੰਤ ਕਨਾਰਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਉਮਤ ਨਈਆ ਦਿਸੇ ਨਾ ਕੋਇ ਸਹਾਰਾ, ਕਲਮਾ ਚੱਪੂ ਵੰਝ ਨਾ ਕੋਇ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਪਰਵਰਦਿਗਾਰਾ, ਸਾਂਝਾ ਯਾਰ ਵੇਸ ਵਟਾਈਆ। ਜਿਸ ਨੂੰ ਸਜਦਿਆਂ ਵਿਚ ਸਭ ਨੇ ਕੀਤੀ ਨਿਮਸਕਾਰਾ, ਡੰਡਾਵਤ ਵਿਚ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਨੇਤਰ ਨੈਣ ਅੱਖ ਲਈ ਉਘਾੜ, ਖ਼ੁਸ਼ੀਆਂ ਵੇਖ ਵਖਾਈਆ। ਪੁਰਖ ਅਕਾਲਾ ਤੱਕਿਆ ਧੁਰ ਦਾ ਲਾੜ, ਨੌਜਵਾਨਾ ਮਰਦ ਮਰਦਾਨਾ ਨੂਰ ਇਲਾਹੀਆ। ਜਿਸ ਦਾ ਨੂਰ ਉੱਤਰ ਪੂਰਬ ਪੱਛਮ ਦੱਖਣ ਪਹਾੜ, ਦਿਸ਼ਾ ਆਪਣਾ ਰੰਗ ਰੰਗਾਈਆ। ਜੋ ਜੁਗ ਚੌਕੜੀ ਦੇਵੇ ਉਜਾੜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਖੇਲ ਖਿਲਾਈਆ। ਮੇਰਾ ਲੇਖਾ ਜਿਸ ਨੇ ਲਿਖਾਉਣਾ ਸਤਾਰਾਂ ਹਾੜ, ਹਾੜਾ ਮੇਰੀ ਇਕ ਦੁਹਾਈਆ। ਸਮੇਂ ਦਾ ਮਾਲਕ ਸਮਾਂ ਰਿਹਾ ਤਾੜ, ਤਾੜੀ ਜਗਤ ਵਾਲੀ ਖੁਲ੍ਹਾਈਆ। ਕੂੜ ਕਿਰਿਆ ਦਏ ਪਛਾੜ, ਪੱਛਮ ਵਾਲੇ ਲਏ ਉਠਾਈਆ। ਮਮਤਾ ਚਬਾਏ ਆਪਣੀ ਦਾੜ੍ਹ, ਮੋਹ ਵਿਕਾਰ ਦਏ ਮਿਟਾਈਆ। ਜਨ ਭਗਤਾਂ ਪਾਏ ਸਾਰ, ਮਹਾਂਸਾਰਬੀ ਹੋ ਕੇ ਵੇਖ ਵਖਾਈਆ। ਨਿਰਗੁਣ ਨੂਰ ਦਏ ਦੀਦਾਰ, ਜੋਤੀ ਜਾਤਾ ਨਜ਼ਰੀ ਆਈਆ। ਲਹਿਣਾ ਦੇਣਾ ਪੂਰਾ ਕਰੇ ਲੇਖਾ ਸੰਗ ਮੁਹੰਮਦ ਚਾਰ ਯਾਰ, ਯਾਰ ਯਾਰਾਨਾ ਵੇਖ ਵਖਾਈਆ। ਰਾਹ ਤਕੇ ਕੁਤਬ ਸਿਤਾਰ, ਸਤਰ, ਸਤਹ ਬੁਲੰਦੀ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਏਕ ਏਕੰਕਾਰ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ।

❋

❋

੨੪ ਜੇਠ ਸ਼ਹਿਨਸ਼ਾਹੀ ਸੰਮਤ ੭ ਗੁਰਦਿਤ ਸਿੰਘ, ਸੰਸਾਰ ਸਿੰਘ, ਫੁੱਮਣ ਸਿੰਘ, ਭਾਗ ਕੌਰ, ਸ਼ਾਹਣੀ ਦੇਵੀ, ਬੀਬੀ ਜੀਤੋ, ਬੰਤੀ ਦੇਵੀ, ਗਿਆਨ ਚੰਦ ਖ਼ੈਰੋਵਾਲ,ਖੋਜੂ ਰਾਮ, ਰੋਹਲੂ ਰਾਮ, ਗਿਆਨ ਸਿੰਘ ਨਵਾਂ ਚੱਕ, ਭਾਗ ਸਿੰਘ ਮਲਕ ਕੈਂਪ, ਪੂਰਨ ਚੰਦ,

ਭਾਗ ਸਿੰਘ, ਰਸਾਲ ਸਿੰਘ ਮਨਾਵਰ, ਇੰਦਰੋਂ ਨਗਿਆਲ, ਪ੍ਰਕਾਸ਼ੋ ਦੇਵੀ, ਤੋਤੀ ਦੇਵੀ, ਪਰਤਾਪ ਸਿੰਘ,
ਈਸ਼ਰ ਸਿੰਘ, ਪ੍ਰਕਾਸ਼ ਸਿੰਘ ਦੜ, ਝੰਡੂ ਰਾਮ ਜਿਉੜੀਆ, ਛੰਬ ਜ਼ਿਲਾ ਜੰਮੂ

ਪਗੜੀ ਕਹੇ ਮੈਂ ਭਗਤਾਂ ਸੀਸ ਬਣੀ ਪੱਗ, ਪਗ ਪ੍ਰਭ ਦੇ ਸੀਸ ਨਿਵਾਈਆ। ਕਿਰਪਾ ਕਰੇ ਸੂਰਾ ਸਰਬੱਗ, ਸੂਰਬੀਰ ਨੂਰ ਇਲਾਹੀਆ। ਕੂੜ ਕਿਰਿਆ ਜਿਸ ਬੁਝਾਉਣੀ ਅੱਗ, ਤ੍ਰੈਗੁਣ ਅਤੀਤਾ ਆਪਣੀ ਦਇਆ ਕਮਾਈਆ। ਹਰਿਜਨ ਹੰਸ ਬਣਾਉਣੇ ਕੱਗ, ਕਾਗ ਹੰਸ ਰੂਪ ਵਖਾਈਆ। ਦਰਸ਼ਨ ਦੇਣਾ ਉਪਰ ਸ਼ਾਹ ਰਗ, ਰਘੁਪਤ ਆਪਣਾ ਪੜਦਾ ਲਾਹੀਆ। ਸਚ ਦਵਾਰ ਕਰਾਉਣਾ ਹੱਜ, ਹਾਜਤ ਅਵਰ ਰਹੇ ਨਾ ਰਾਈਆ। ਜਗਤ ਜਹਾਨ ਰੱਖਣੀ ਪੱਤ ਲਜ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਮਾਣ ਵਡਿਆਈ ਬਖ਼ਸ਼ ਕੇ ਜਗ, ਜਾਗਰਤ ਜੋਤ ਜੋਤ ਦਰਸਾਈਆ। ਨਾਮ ਨਿਧਾਨ ਪਿਆ ਕੇ ਮਧ, ਮਧੁਰ ਧੁਨ ਇਕ ਸੁਣਾਈਆ। ਵਰਨ ਬਰਨ ਦੀ ਮੇਟ ਕੇ ਹੱਦ, ਹਦੂਦ ਆਤਮ ਬ੍ਰਹਮ ਜਣਾਈਆ। ਪਿਛਲੀ ਕਰਨੀ ਕਰਮ ਕਾਂਡ ਦੀ ਕਰ ਕੇ ਰੱਦ, ਕੁਕਰਮ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਪਗੜੀ ਕਹੇ ਮੇਰਾ ਖੇਲ ਵਿਚ ਸੰਸਾਰ, ਹਰਿ ਸੰਸਾਰੀ ਆਪ ਕਰਾਈਆ। ਖ਼ੁਸ਼ੀਆਂ ਵਿਚ ਤਕਣ ਤੇਈ ਅਵਤਾਰ, ਰਾਧਾ ਕ੍ਰਿਸ਼ਨ ਵੱਜੇ ਵਧਾਈਆ। ਮੂਸਾ ਈਸਾ ਮੁਹੰਮਦ ਖ਼ੁਸ਼ੀ ਵਿਚ ਕਰਨ ਦੀਦਾਰ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਗੁਰ ਦਸ ਹੋ ਹੁਸ਼ਿਆਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਨੂੰ ਝੁਕਕੇ ਕਰਦੇ ਰਹੇ ਨਿਮਸਕਾਰ, ਡੰਡਾਵਤ ਬੰਦਨਾ ਸੱਯਦੇ ਸੀਸ ਨਿਵਾਈਆ। ਸੋ ਮਾਲਕ ਖ਼ਾਲਕ ਪਰਵਰਦਿਗਾਰ, ਸਾਂਝਾ ਯਾਰ ਅਗੰਮ ਅਥਾਹੀਆ। ਸਭ ਦੇ ਲਹਿਣੇ ਦੇਣੇ ਰਿਹਾ ਵਿਚਾਰ, ਜੁਗ ਚੌਕੜੀ ਲੇਖਾ ਜਾਣੇ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜਿਆਂ ਦਏ ਅਧਾਰ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਗੜੀ ਕਹੇ ਮੈਂ ਭਗਤਾਂ ਸੀਸ ਸੁਹੰਦੜੀ, ਕਿਰਪਾ ਕਰੀ ਸ੍ਰੀ ਭਗਵਾਨ। ਲੇਖੇ ਲਾ ਕੇ ਕਾਇਆ ਮਾਟੀ ਵਿਚੋਂ ਜਿੰਦੜੀ, ਜ਼ਿੰਦਗੀ ਜ਼ਿੰਦਗੀ ਵਿਚੋਂ ਹੋਈ ਪਰਵਾਨ। ਧੁਰ ਦੀ ਧਾਰ ਬਣ ਬਖ਼ਸ਼ੰਦੜੀ, ਬਖ਼ਸ਼ਿਸ਼ ਕੀਤੀ ਨੌਜਵਾਨ। ਅੱਗੇ ਹਾਲਤ ਹੋਵੇ ਕਿਸੇ ਨਾ ਮੰਦੜੀ, ਚੁਰਾਸੀ ਵਿਚ ਨਾ ਕੋਇ ਬੇਹਾਲ। ਨੇਤਰ ਅੱਖ ਰਹੇ ਨਾ ਅੰਧੜੀ, ਲੋਚਣ ਨੂਰ ਬੇਮਿਸਾਲ। ਅੰਤਰ ਵਾਸਨਾ ਰਹੇ ਨਾ ਗੰਦੜੀ, ਸੁਰਤੀ ਸ਼ਬਦ ਲਏ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਮਾਲਕ ਇਕ ਮਿਹਰਵਾਨ। ਪਗੜੀ ਕਹੇ ਮੈਂ ਵੇਖਾਂ ਚਾਰੋਂ ਕੁੰਟ, ਨਿਰਗੁਣ ਸਰਗੁਣ ਧਿਆਨ ਲਗਾਈਆ। ਨਿਗਹ ਮਾਰੀ ਵਿਚ ਬੈਕੁੰਠ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਫੇਰ ਵੇਖਿਆ ਕਾਗ ਭਸੁੰਡ, ਜੋ ਧਿਆਨ ਧਿਆਨ ਵਿਚੋਂ ਜਣਾਈਆ। ਜਿਸ ਦੇ ਕੋਲ ਨਹੀਂ ਕੋਈ ਜਗਿਆਸੂਆਂ ਦਾ ਝੁੰਡ, ਸਰਗੁਣ ਰੂਪ ਨਾ ਕੋਇ ਦਰਸਾਈਆ। ਜਿਸ ਨੇ ਇਸ਼ਾਰਾ ਕੀਤਾ ਸਤਿਗੁਰ ਚਰਨ ਸਰੋਵਰ ਕੁੰਡ, ਗਹਿਰ ਗੰਭੀਰ ਜਣਾਈਆ। ਜਿਸ

❋

❋

ਦਾ ਧਿਆਨ ਧਰਿਆ ਕ੍ਰਿਸ਼ਨਾ ਕਾਹਨਾ ਨੈਣ ਮੂੰਦ, ਮੁਕੰਦ ਮਨੋਹਰ ਲਖਮੀ ਨਰਾਇਣ ਨਰ ਹਰਿ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਰਿਹਾ ਮਿਲਾਈਆ। ਪਗੜੀ ਕਹੇ ਮੈਂ ਭਗਤਾਂ ਅੰਦਰ ਤਕਾਂ ਮਸਤੀ, ਬਨ ਨੈਣਾਂ ਨੈਣ ਉਠਾਈਆ। ਜਿਨ੍ਹਾਂ ਦੇ ਗ੍ਰਹਿ ਪ੍ਰਭੂ ਦੀ ਹਸਤੀ, ਹਸਤ ਕੀਟ ਰੂਪ ਦਰਸਾਈਆ। ਨਿਜ ਨੇਤਰ ਹੋਇਆ ਦਰਸੀ, ਦਰਸ ਦੀਦਾਰ ਬੇਪਰਵਾਹੀਆ। ਮਾਲਕ ਬਣ ਕੇ ਅਰਸ਼ੀ, ਅਰਸ਼ੀ ਪ੍ਰੀਤਮ ਵੇਸ ਵਟਾਈਆ। ਪਰਗਟ ਹੋ ਕੇ ਉਪਰ ਧਰਤੀ, ਧਰਨੀ ਧਰਤ ਲੇਖੇ ਰਿਹਾ ਲਗਾਈਆ। ਦੋ ਜਹਾਨਾਂ ਬਣ ਕੇ ਨਿਧਪਰਤੀ, ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂ ਵਾਲੀ ਵੇਖੇ ਪਰਚੀ, ਪ੍ਰਾਚੀਨ ਦਾ ਲੇਖਾ ਦਏ ਚੁਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਖੋਜੇ ਚਰਾਗ਼ਾਹਾਂ ਚਰਚੀਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦੀ ਜਾਣੇ ਅਰਜ਼ੀ, ਜੋ ਆਰਜ਼ੂ ਆਦਿ ਅੰਤ ਦਿਤੀ ਦ੍ਰਿੜਾਈਆ। ਸਦੀ ਚੌਧਵੀਂ ਅੰਤਮ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਆਪਣੀ ਕਰੇ ਮਰਜ਼ੀ, ਦੂਸਰ ਸੰਗ ਨਾ ਕੋਇ ਰਖਾਈਆ। ਜਨ ਭਗਤਾਂ ਮਿਹਰਵਾਨ ਹੋ ਕੇ ਬਣੇ ਗ਼ਰਜ਼ੀ, ਗ਼ਰਜ਼ ਇਕੋ ਇਕ ਦ੍ਰਿੜਾਈਆ। ਕਲਜੁਗ ਅੰਤਮ ਮੇਟੇ ਅੰਧੇਰ ਗਰਦੀ, ਧਰਮ ਦੀ ਧਾਰ ਇਕ ਉਪਜਾਈਆ। ਜਗਤ ਸ਼ਰਅ ਰਹਿਣ ਨਾ ਦੇਵੇ ਫ਼ਰਜ਼ੀ, ਫ਼ਾਜ਼ਲ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪਗੜੀ ਕਹੇ ਮੈਂ ਪ੍ਰਭੂ ਦੇ ਪਗ ਚੁੰਮਾਂ, ਬਿਨ ਰਸਨਾ ਰਸ ਚਖਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਘੁੰਮਾਂ, ਘੁੰਮਣ ਘੇਰੇ ਵੇਖਾਂ ਕੂੜ ਲੋਕਾਈਆ। ਮਨ ਕਲਪਣਾ ਕੂੜੀ ਵੇਖਾਂ ਤੁੰਮਾ, ਜੋ ਤਬਾ ਜ਼ਮੀਰ ਗਈ ਬਦਲਾਈਆ। ਸਦੀ ਚੌਧਵੀਂ ਸੰਮਤ ਸ਼ਹਿਨਸ਼ਾਹੀ ਸੱਤ ਪ੍ਰਭ ਦਾ ਹੁਕਮ ਵਰਤਣਾ ਦਿਨ ਜੁੰਮਾ, ਜਮੀਅਤ ਜਮਾਤ ਸਮਝ ਕੋਇ ਨਾ ਪਾਈਆ। ਬਕਰੀਦ ਵਾਲਾ ਰੋਵੇ ਬਲੀ ਹੋਇਆ ਦੁੰਬਾ, ਨੇਤਰ ਨੈਣਾਂ ਨੀਰ ਵਹਾਈਆ। ਕਿਸੇ ਸਮਝ ਨਹੀਂ ਆਈ ਅਲਫ਼ ਯੇ ਦੇ ਵਿਚ ਕਿਉਂ ਹਰਫ਼ ਲਿਖਾਇਆ ਨੂਨ ਗੁੰਨਾਂ, ਵਾ ਹੇ ਦਏ ਦੁਹਾਈਆ। ਕੁਲ ਦਾ ਮਾਲਕ ਹੋ ਕੇ ਕੁੰਨਾ, ਖ਼ਾਲਕ ਮਖ਼ਲੂਕ ਪਰਦਾ ਲਾਹੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੂਫ਼ੀ ਸੰਤ ਫ਼ਕੀਰ ਬੇਨਜ਼ੀਰ ਕਲਜੁਗ ਅੰਤ ਸਦੀ ਚੌਧਵੀਂ ਸਤਿ ਦਾ ਦਏ ਨਮੂਨਾ, ਜਗਤ ਨੁਮਾਇਸ਼ ਵਿਚ ਨਮੂੰਦਾਰ ਆਪ ਕਰਾਈਆ।

੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮੮ ੨੫ ਜੇਠ ਸ਼ਹਿਨਸ਼ਾਹੀ ਸੰਮਤ ੭ ਗੁਰਨਾਮ ਸਿੰਘ, ਸਰਦਾਰ ਸਿੰਘ, ਜੁਗਿੰਦਰ ਸਿੰਘ, ਲਛਮੀ ਦੇਵੀ, ਹਰਬੰਸ ਕੌਰ ਸੀੜ, ਲਛਮੀ ਦੇਵੀ ਮੂਸਾ ਚੱਕ, ਦੇਵੀ ਸਿੰਘ, ਹਰੀ ਸਿੰਘ, ਪ੍ਰਕਾਸ਼ ਚੰਦ, ਠਾਕਰ ਦਾਸ, ਜੀਤੋ ਦੇਵੀ, ਪ੍ਰੀਤੋ ਦੇਵੀ ਮੇਲੂ ਜਿੰਦੜ, ਦੌਲਤ ਰਾਮ ਕੋਟਲੀ, ਰਣੀਆਂ ਰਾਮ ਕਲੋਏ, ਖ਼ਜ਼ਾਨ ਸਿੰਘ ਰਣਬੀਰ ਸਿੰਘ ਪੁਰਾ, ਸੇਵਾ ਸਿੰਘ ਮੱਘੋਵਾਲੀ, ਜਾਗੀਰ ਸਿੰਘ, ਭਗਤ ਸਿੰਘ ਕੀਰ ਪਿੰਡ

ਕ੍ਰਿਸ਼ਨਾ ਦੇਵੀ ਬਿਰਲਾ, ਸ਼ਾਹਣੀ ਦੇਵੀ ਮਾਜਰਾ, ਸੰਤ ਸਿੰਘ ਦੀਵਾਨ ਗੜ੍ਹ, ਪਿੰਡ ਸੀੜ ਜ਼ਿਲਾ ਜੰਮੂ

❋

❋

ਪਗੜੀ ਕਹੇ ਮੈਨੂੰ ਵਿਸ਼ਨੂੰ ਰਿਹਾ ਆਖ, ਵਿਸ਼ਵ ਵਿਸ਼ੇਸ਼ ਧਿਆਨ ਲਗਾਈਆ। ਔਹ ਤਕ ਪੁਰਖ ਸਾਖਿਆਤ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਭਗਤ ਬਣਾਉਣੇ ਪਾਰਜਾਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਜੋੜੇ ਨਾਤ, ਨਾਤਾ ਬਿਧਾਤਾ ਆਪਣੇ ਨਾਲ ਰਖਾਈਆ। ਅੰਤਰ ਨਿਰੰਤਰ ਮੇਟੇ ਅੰਧੇਰੀ ਰਾਤ, ਨਿਜ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਸੁਣਾਏ ਬਾਤ, ਬਾਤਨ ਪੜਦਾ ਆਪ ਚੁਕਾਈਆ। ਚਾਰ ਵਰਨ ਬਣਾ ਕੇ ਇਕ ਜਮਾਤ, ਜੁਮਲਾ ਅੱਖਰ ਇਕ ਸਮਝਾਈਆ। ਧਰਮ ਦੀ ਧਾਰ ਬਖ਼ਸ਼ ਇਤਫ਼ਾਕ, ਇਤਫ਼ਾਕੀਆਂ ਆਪਣਾ ਰੰਗ ਰੰਗਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜਗਤ ਜਹਾਨ ਵਿਚੋਂ ਦੇ ਨਜਾਤ, ਨਿਜ ਆਪਣਾ ਘਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਪਗੜੀ ਕਹੇ ਮੈਨੂੰ ਬ੍ਰਹਮਾ ਕਰੇ ਇਸ਼ਾਰਾ, ਬ੍ਰਹਮ ਤੋਂ ਪਰੇ ਧਿਆਨ ਲਗਾਈਆ। ਔਹ ਵੇਖ ਕਲ ਕਲਕੀ ਅਵਤਾਰਾ, ਅਵਤਰੀ ਆਪਣਾ ਵੇਸ ਵਟਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰਾ, ਨਿਰਗੁਣ ਸਰਗੁਣ ਸਾਰੇ ਸੀਸ ਨਿਵਾਈਆ। ਉਹ ਲੇਖਾ ਜਾਣੇ ਸਰਬ ਸੰਸਾਰਾ, ਸੰਸਾਰੀ ਨਿਉਂ ਨਿਉਂ ਲਾਗੇ ਪਾਈਂਆ। ਜਿਸ ਦਾ ਨਿਰਗੁਣ ਨੂਰ ਜੋਤ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਪਰਗਟ ਹੋ ਦੂਜੀ ਵਾਰਾ, ਦੋ ਜਹਾਨਾਂ ਵੇਸ ਵਟਾਈਆ। ਮਾਲਕ ਖ਼ਾਲਕ ਬਣ ਪਰਵਰਦਿਗਾਰਾ, ਸਾਂਝਾ ਆਪਣਾ ਹੁਕਮ ਸੁਣਾਈਆ। ਜਿਸ ਦੀ ਯਾਦ ਵਿਚ ਬੀਤੇ ਜੁਗ ਚਾਰਾ, ਚਾਰੇ ਬਾਣੀ ਚਾਰੇ ਖਾਣੀ ਖੇਲ ਖਿਲਾਈਆ। ਸੋ ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਅਗੰਮ ਅਥਾਹੀਆ। ਪਗੜੀ ਕਹੇ ਮੈਨੂੰ ਸ਼ੰਕਰ ਰਿਹਾ ਦੱਸ, ਦਾਸਤਾਨ ਪਿਛਲੀ ਰਿਹਾ ਜਣਾਈਆ। ਉਠ ਵੇਖ ਆਪਣੀ ਅੱਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਨਿਰਗੁਣ ਧਾਰ ਸਤਿ ਸਚ, ਸਚ ਸਤਿ ਵਿਚ ਸਮਾਈਆ। ਜਿਸ ਭਾਗ ਲਗਾਇਆ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਵਡਿਆਈਆ। ਲੂੰ ਲੂੰ ਅੰਦਰ ਰਿਹਾ ਰਚ, ਸਾਢੇ ਤਿੰਨ ਕਰੋੜ ਸੋਭਾ ਪਾਈਆ। ਰੂਪ ਬਣਾ ਕੇ ਪਰਮੇਸ਼ਵਰ ਪਤਿ, ਪਰਮਾਤਮ ਆਤਮ ਆਪਣੀ ਖੇਲ ਵਖਾਈਆ। ਜੋ ਸਭ ਦੀ ਜਾਣੇ ਮਿਤ ਗਤ, ਜਾਨਣਹਾਰ ਇਕ ਹੋ ਆਈਆ। ਜਨ ਭਗਤਾਂ ਲੇਖੇ ਲਾਵੇ ਰੱਤ, ਰੱਤੀ ਰੱਤ ਆਪਣੇ ਵਿਚ ਸਮਾਈਆ। ਸ਼ਬਦ ਅਗੰਮੀ ਮਾਰ ਕੇ ਸੱਟ, ਸੋਈ ਸੁਰਤ ਲਏ ਉਠਾਈਆ। ਦੋ ਜਹਾਨਾਂ ਆਇਆ ਟੱਪ, ਅੱਗੇ ਹੋ ਨਾ ਕੋਇ ਅਟਕਾਈਆ। ਵਸਣਹਾਰਾ ਘਟ ਘਟ, ਘਟ ਦਾ ਮਾਲਕ ਬੇਪਰਵਾਹੀਆ। ਜਿਸ ਭਗਤ ਦਵਾਰਾ ਬਣਾ ਕੇ ਆਪਣਾ ਮੱਠ, ਮੁਨਾਰੇ ਧਰਮ ਧਾਰ ਸੁਹਾਈਆ। ਜੋਤੀ ਜੋਤ ਜਗਾ ਕੇ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਪਗੜੀ ਕਹੇ ਵਿਸ਼ਨ ਬ੍ਰਹਮਾ ਸ਼ਿਵ ਦਿਸਣ ਇਕੱਠੇ, ਤਿੰਨੇ ਬੈਠੇ ਧਿਆਨ ਲਗਾਈਆ। ਚਾਰ ਜੁਗ ਦੇ ਲਿਖੇ ਮਿਟਣ ਪਟੇ, ਪਟਨੇ ਵਾਲਾ ਨਾਲ ਮਿਲਾਈਆ। ਸਭ ਦੇ ਕਰਮ ਕਾਂਡ ਹੋਣੇ ਬਟਿਆਂ ਵਿਚ ਬਟੇ, ਜ਼ੀਰੋ ਸਿਫ਼ਰ ਨਾ ਕੋਇ ਚਤੁਰਾਈਆ। ਜੇਹੜੇ ਕਲਮੇ ਨਾਮ ਰਟੇ, ਰੱਟਾ ਜਗਤ ਵਿਚ ਕਰਾਈਆ। ਜਿਨ੍ਹਾਂ ਦੇ ਕੈਦਿਆਂ ਕਾਨੂੰਨਾਂ ਵਿਚ ਖਾਧੇ ਕੱਟੇ ਵੱਛੇ, ਪੰਛੀਆਂ ਖੱਲ ਲੁਹਾਈਆ। ਵਾਸਨਾ ਵਿਚ ਫਿਰੇ ਨੱਠੇ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਅੰਤਮ ਪੈਂਡੇ ਸਭ ਦੇ ਟੱਪੇ, ਵੇਲਾ ਵਕਤ ਦਏ ਗਵਾਹੀਆ।

❋

❋

ਜੋ ਸਿਫ਼ਤਾਂ ਵਿਚ ਅੱਖਰਾਂ ਵਿਚ ਸਤਰਾਂ ਵਿਚ ਕੋਟਨ ਕੋਟ ਪ੍ਰਭ ਦੇ ਨਾਮ ਛਪੇ, ਕਾਗ਼ਜ਼ਾਂ ਉਤੇ ਰੰਗ ਰੰਗਾਈਆ। ਉਹ ਸਦੀ ਚੌਧਵੀਂ ਅੰਗਿਆਰ ਵਾਂਗ ਤਪੇ, ਦੀਨ ਦੁਨੀ ਰਹੇ ਜਲਾਈਆ। ਪੁਰਖ ਅਕਾਲਾ ਦੀਨ ਦਿਆਲਾ ਵੇਖਣਹਾਰਾ ਸਭ ਦੇ ਖਤੇ, ਖਾਤਾ ਫੋਲੇ ਥਾਉਂ ਥਾਈਂਆ। ਜਿਸ ਕਾਰਨ ਗੋਬਿੰਦ ਜੈਕਾਰ ਬੁਲਾਇਆ ਫ਼ਤਿਹ, ਫ਼ਤਿਹ ਵਾਹਿਗੁਰੂ ਇਕ ਦ੍ਰਿੜਾਈਆ। ਉਸ ਦੇ ਅੱਗੇ ਮਸ਼ਵਰੇ ਰਹਿਣੇ ਨਹੀਂ ਮਤੇ, ਮਤ ਮਤਾਂਤਰ ਦਾ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਪਗੜੀ ਕਹੇ ਵਿਸ਼ਨ ਬ੍ਰਹਮਾ ਸ਼ਿਵ ਮੇਰੇ ਵੱਲ ਰਹੇ ਤਕ, ਨੇਤਰ ਨੈਣ ਨੈਣ ਉਠਾਈਆ। ਉਠ ਵੇਖ ਪ੍ਰਭੂ ਜਨ ਭਗਤਾਂ ਦੇਵੇ ਹੱਕ, ਹਕੀਕਤ ਪਿਛਲੀ ਫੋਲ ਫੁਲਾਈਆ। ਵਾਹਿਦ ਮਾਲਕ ਹੋ ਕੇ ਯੱਕ, ਯਕਤਰਫ਼ਾ ਆਪਣੀ ਕਾਰ ਕਮਾਈਆ। ਧੀਰਜ ਸੰਤੋਖ ਬਖ਼ਸ਼ੇ ਸਤਿ, ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਆਪਣਾ ਬ੍ਰਹਮ ਸਮਝਾਈਆ। ਤਤਾਂ ਵਿਚੋਂ ਪਛਾਣ ਕੇ ਤਤ, ਤਤਵ ਤਤ ਦਏ ਵਡਿਆਈਆ। ਜਨ ਭਗਤਾਂ ਲੇਖੇ ਲਾ ਕੇ ਰੱਤ, ਰਤਨ ਅਮੋਲਕ ਹੀਰੇ ਲਏ ਪ੍ਰਗਟਾਈਆ। ਕਲਜੁਗ ਅੰਤਮ ਰੱਖੇ ਪਤ, ਪਤਿਪਰਮੇਸ਼ਵਰ ਹੋਏ ਸਹਾਈਆ। ਸਭ ਦੀ ਸਾਂਝੀ ਕਰਕੇ ਮਤ, ਮਿਤਰ ਪਿਆਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪਗੜੀ ਜਨ ਭਗਤਾਂ ਤਕ ਭਾਗ, ਭਾਗਾਂ ਭਰੀ ਅੱਖ ਉਠਾਈਆ। ਜਿਨ੍ਹਾਂ ਦੇ ਗ੍ਰਹਿ ਧਰਮ ਚਰਾਗ਼, ਜੋਤੀ ਨੂਰ ਨੂਰ ਰੁਸ਼ਨਾਈਆ। ਜਿਸਮ ਇਸਮ ਰਹੇ ਨਾ ਆਗ, ਅਗਨੀ ਤਤ ਗਵਾਈਆ। ਅੰਤ ਬਖ਼ਸ਼ੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਧਰਮ ਦੀ ਧਾਰ ਦੇ ਤਿਆਗ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਗੁਰਮੁਖ ਹੰਸ ਬਣਾਏ ਕਾਗ, ਕਾਗ ਹੰਸ ਰੂਪ ਪ੍ਰਗਟਾਈਆ। ਕਿਰਪਾ ਕਰੇ ਮਾਲਕ ਵਾਹਿਦ, ਵਾਹਵਾ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪਗੜੀ ਉਹ ਤਕ ਆਪਣੇ ਨਾਲ ਦੁੱਪਟੇ ਲੀੜੇ, ਦਰ ਸਚ ਮਿਲੇ ਵਡਿਆਈਆ। ਇਕੋ ਮਾਣ ਹਸਤ ਕੀੜੇ, ਕੀਟ ਕੀਟਾਂ ਹੋਏ ਸਹਾਈਆ। ਧਰਮ ਦੀ ਧਾਰ ਸਭ ਦੇ ਬੰਨ੍ਹੇ ਬੀੜੇ, ਬੇੜਾ ਆਪਣੇ ਕੰਧ ਉਠਾਈਆ। ਸੋਹਣੇ ਸੀਸ ਸੁਹਾ ਕੇ ਚੀਰੇ, ਚਿਰੀ ਵਿਛੁੰਨੇ ਲਏ ਮਿਲਾਈਆ। ਜਨ ਭਗਤਾਂ ਬਦਲ ਆਪ ਤਕਦੀਰੇ, ਤਦਬੀਰ ਆਪਣੀ ਇਕ ਦਰਸਾਈਆ। ਲੱਖ ਚੁਰਾਸੀ ਵਿਚੋਂ ਕਢ ਕੇ ਹੀਰੇ, ਅਮੋਲਕ ਰਤਨ ਲਏ ਉਪਜਾਈਆ। ਅੰਮ੍ਰਿਤ ਧਾਰ ਬਖ਼ਸ਼ ਕੇ ਨੀਰੇ, ਨਿਰਵੈਰ ਹੋਏ ਸਹਾਈਆ। ਹਰਿਜਨ ਹਰਿ ਭਗਤ ਗੁਰਮੁਖ ਗੁਰਸਿਖ ਹੋਏ ਨਾ ਕੋਇ ਦਿਲਗੀਰੇ, ਚਿੰਤਾ ਗ਼ਮੀ ਨਾ ਕੋਇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਆਤਮ ਪਰਮਾਤਮ ਨਾਤਾ ਜੋੜਿਆ ਪਾਤਸ਼ਾਹ ਵਜ਼ੀਰੇ, ਦਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਖੇਲ ਖਿਲਾਏ ਧੀਰੇ ਧੀਰੇ, ਧੀਰਜ ਧਰਵਾਸ ਪੁਰਖ ਅਬਿਨਾਸ਼, ਜਨ ਭਗਤਾਂ ਆਪ ਜਗਾਈਆ।

❋

❋

੨੬ ਜੇਠ ਸ਼ਹਿਨਸ਼ਾਹੀ ਸੰਮਤ ੭ ਤੇਜਭਾਨ, ਸ਼ਿਵ ਸਿੰਘ, ਗੂੜ੍ਹਾ ਰਾਮ, ਰਾਮ ਚੰਦ, ਅਮਰੋ ਦੇਵੀ, ਚਰਨ ਦਾਸ, ਸੋਭਾ ਸਿੰਘ,
ਕੇਸਰੀ ਦੇਵੀ, ਪ੍ਰੇਮ ਚੰਦ, ਸਰਦਾਰ ਚੰਦ, ਗੁਰਾ ਰਾਮ, ਕ੍ਰਿਸ਼ਨ ਲਾਲ, ਰਵੇਲਾ ਰਾਮ, ਬੇਲੂ ਰਾਮ, ਨਾਨਕ ਚੰਦ,
ਨੰਦੂ ਰਾਮ, ਫ਼ਕੀਰ ਸਿੰਘ, ਪੀਰਾ ਰਾਮ, ਗਿਆਨ ਚੰਦ, ਈਸ਼ਰ ਦਾਸ, ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਸਦੀ ਚੌਧਵੀਂ ਕਹੇ ਮੇਰਾ ਵਕਤ ਲੰਘਾ, ਲੰਘਦੀ ਲੰਘਦੀ ਦਿਆਂ ਜਣਾਈਆ। ਮੇਰੀ ਫਿਰਦੀ ਫਿਰਦੀ ਦੀਆਂ ਥੱਕ ਗਈਆਂ ਜੰਘਾਂ, ਬਲਹੀਣ ਦਿਆਂ ਸੁਣਾਈਆ। ਮੇਰੀ ਨਿਗਹ ਪਈ ਉਤੇ ਗੰਗਾ, ਗੰਗੋਤਰੀ ਧਿਆਨ ਰਖਾਈਆ। ਝਟ ਨਾਰਦ ਬੋਲਿਆ ਕਮਲੀਏ ਮੇਰਾ ਵੇਖ ਲੈ ਪਿੰਡਾ ਨੰਗਾ, ਨੰਗੀ ਤਕ ਜਗਤ ਲੋਕਾਈਆ। ਈਮਾਨ ਮਿਲੇ ਕਿਸੇ ਨਾ ਮੰਗਾ, ਦਸਤ ਵਸਤ ਨਾ ਕੋਇ ਕਰਾਈਆ। ਮੁੱਲਾਂ ਸ਼ੇਖ਼ ਮੁਸਾਇਕ ਰਿਹਾ ਕੋਇ ਨਾ ਚੰਗਾ, ਚੰਦ ਸਿਤਾਰ ਦਏ ਗਵਾਹੀਆ। ਉਹ ਵੇਖ ਸ਼ਬਦੀ ਧਾਰ ਦਾ ਸੱਤਰੰਗਾ, ਰੰਗਤ ਸਭ ਦੀ ਰਿਹਾ ਬਦਲਾਈਆ। ਜਿਸ ਦਾ ਮਾਲਕ ਸੂਰਾ ਸਰਬੰਗਾ, ਸ਼ਹਿਨਸ਼ਾਹ ਨੂਰ ਇਲਾਹੀਆ। ਜਿਸ ਝਗੜਾ ਵੇਖਣਾ ਜਗਤ ਜਹਾਨ ਫ਼ਰੰਗਾ, ਫ਼ਾਰਸ ਤੋਂ ਪਰੇ ਧਿਆਨ ਲਗਾਈਆ। ਚਾਰ ਯਾਰੀ ਨਚਾਉਣੀ ਵਾਂਗ ਮਲੰਗਾ, ਮਤਿਹਰਾ ਹੁਕਮ ਹੱਥ ਉਠਾਈਆ। ਮੇਰਾ ਬਚਨ ਨਾ ਤੈਨੂੰ ਲੱਗੇ ਕੁੜੰਘਾ, ਪ੍ਰੇਮ ਨਾਲ ਰਿਹਾ ਸਮਝਾਈਆ। ਮੇਰਾ ਖੇਲ ਵੇਖ ਇਕ ਟੰਗਾ, ਇਕ ਧਾਰ ਹੋ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਆਪਣਾ ਉਲਟਾ ਕਰਾਇਆ ਪਲੰਘਾ, ਪਾਵਾ ਚੂਲ ਰੋਵਣ ਮਾਰਨ ਧਾਈਆ। ਅੱਗੇ ਪੈਂਡਾ ਕਰੀਂ ਪ੍ਰਭੂ ਨਾ ਲੰਬਾ, ਹੁਕਮ ਹੁਕਮ ਵਿਚੋਂ ਬਦਲਾਈਆ। ਕਮਲੀਏ ਉਹ ਤਕ ਮੁਹੰਮਦ ਵਾਲਾ ਤੰਬਾ, ਤੰਬੂਰ ਧੁਰ ਦਾ ਰਿਹਾ ਵਜਾਈਆ। ਅਲਾਹੀ ਨੂਰ ਦਾ ਵੇਖ ਮੰਬਾ, ਫ਼ਰਮਾਨਾ ਅਗੰਮ ਰਿਹਾ ਸੁਣਾਈਆ। ਉਫ਼ ਹਾਏ ਇਹ ਖੇਲ ਹੋਣਾ ਅਚੰਭਾ, ਅਚਰਜ ਆਪਣੀ ਕਲ ਵਰਤਾਈਆ। ਜੋ ਵਸੇ ਸਤਹ ਉਤੇ ਬੁਲੰਦਾ, ਬਲੰਦੀ ਸਮਝ ਕਿਸੇ ਨਾ ਆਈਆ। ਲੇਖਾ ਜਾਣੇ ਚੁਰਾਸੀ ਬ੍ਰਹਮ ਹੰਗਾ, ਹੰ ਬ੍ਰਹਮ ਬੇਪਰਵਾਹੀਆ। ਜਿਸ ਨੇ ਸ਼ਰਅ ਦਾ ਭਾਰ ਲਾਹੁਣਾ ਸਭ ਦੇ ਉਤੋਂ ਕੰਧਾ, ਕੰਢੀ ਬੈਠਾ ਵੇਖ ਵਖਾਈਆ। ਮਾਨਵ ਰਹਿਣ ਦੇਣਾ ਕੋਈ ਨਹੀਂ ਗੰਦਾ, ਗੋਦਾਵਰੀ ਜਮਨਾ ਸੁਰਸਤੀ ਬੈਠੀ ਅੱਖ ਉਠਾਈਆ। ਉਸ ਦਾ ਅੰਮ੍ਰਿਤ ਰਸ ਵੇਖ ਠੰਡਾ, ਮੇਘ ਅਗੰਮਾ ਰਿਹਾ ਬਰਸਾਈਆ। ਨੀ ਮੈਂ ਆਦਿ ਦਾ ਲੰਮੀ ਬੋਦੀ ਵਾਲਾ ਪੰਡਾ, ਧੋਤੀ ਧਰਮ ਦੀ ਤਨ ਸੁਹਾਈਆ। ਜੁਗ ਜੁਗ ਮੇਰਾ ਖੇਲ ਹੋਵੇ ਬ੍ਰਹਿਮੰਡਾ, ਵਰਭੰਡਾਂ ਵੰਡ ਵੰਡਾਈਆ। ਮੈਂ ਭਗਤ ਸੰਤ ਜਗਤ ਜਹਾਨ ਕਰਾਇਆ ਪਖੰਡਾ, ਭੇਖਾਧਾਰੀ ਰੂਪ ਬਣਾਈਆ। ਕਮਲੀਏ ਉਹ ਤਕ ਤੇਰਾ ਛੁਪਦਾ ਜਾਂਦਾ ਤਾਰਾ ਚੰਦਾ, ਚਾਂਦਨੀ ਚੰਦ ਨਾ ਕੋਇ ਚਮਕਾਈਆ। ਸਦੀ ਚੌਧਵੀਂ ਕਹੇ ਕੀ ਕੋਇ ਸੰਦੇਸਾ ਦਿੰਦਾ ਬੰਦਾ, ਬੰਦਗੀ ਵਾਲਾ ਸੋਭਾ ਪਾਈਆ। ਨਾਰਦ ਜ਼ੋਰ ਜ਼ੋਰ ਦੀ ਕੰਬਾ, ਬਿਨਾ ਤਨ ਤਨ ਵਜੂਦ ਰਿਹਾ ਹਲਾਈਆ। ਨੀ ਮੇਰਾ ਮਾਲਕ ਇਕੋ ਲਖਮੀ ਨਰਾਇਣ ਮਨੋਹਰ ਮੁਕੰਦਾ, ਮੁਕੰਮਲ ਧਿਆਨ ਦ੍ਰਿੜਾਈਆ। ਜਿਸ ਦੇ ਕੋਲ ਧੁਰ ਕਲਮੇ ਦਾ ਇਕੋ ਫੰਦਾ, ਫਾਂਦੀ ਸਭ ਨੂੰ ਰਿਹਾ ਫਸਾਈਆ। ਉਹਦੀਆਂ ਤ੍ਰੈਗੁਣ ਤੋਂ ਬਾਹਰ ਗੰਢਾ, ਜਗਤ ਜਹਾਨ ਨਾ ਕੋਇ ਖੁਲ੍ਹਾਈਆ। ਮੈਂ ਓਸੇ ਦਾ ਹੁਕਮ ਸੰਦੇਸਾ ਵੰਡਾਂ, ਸਭ ਨੂੰ ਰਿਹਾ ਦ੍ਰਿੜਾਈਆ। ਜਿਸ ਨੇ ਵੇਸ ਬਦਲ ਕੇ ਭੇਖ ਧਾਰ ਕੇ ਜਵਾਂ ਦਾ ਖਾਧਾ ਮੰਡਾ, ਮੰਡਲੀ ਦੋ

❋

❋

ਜਹਾਨ ਵੇਖ ਵਖਾਈਆ। ਭੋਗ ਲਗਾ ਕੇ ਭਗਤ ਦਵਾਰ ਦੇ ਗੰਢਾ, ਗੰਢ ਅਗਲੀ ਰਿਹਾ ਪਵਾਈਆ। ਉਸ ਦਾ ਨਿਰਵੈਰ ਰੂਪ ਦਾ ਤੰਦਾ, ਤੰਦ ਸਿਤਾਰ ਰਿਹਾ ਹਿਲਾਈਆ। ਜਿਸ ਨੇ ਜਗਤ ਜਹਾਨ ਕੀਤਾ ਅੰਧਾ, ਨੇਤਰਹੀਣ ਹੋਣੀ ਲੋਕਾਈਆ। ਨਿਗਹ ਮਾਰ ਲੈ ਵੇਖ ਗੋਬਿੰਦ ਵਾਲਾ ਕੰਘਾ, ਇੱਕੀ ਦੰਦਿਆਂ ਵੰਡ ਵੰਡਾਈਆ। ਉਹ ਯਾਦ ਕਰ ਲੈ ਦੁਰਗਾ ਵਾਲਾ ਖੰਡਾ, ਅਸ਼ਟਭੁਜ ਸਿੰਘ ਅਸਵਾਰ ਰਹੀ ਜਣਾਈਆ। ਜਿਸ ਨੇ ਜਗਤ ਜਹਾਨ ਕਰਨਾ ਰੰਡਾ, ਕੰਤ ਸੁਹਾਗ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਨਾਰਦ ਕਹੇ ਸਦੀ ਚੌਧਵੀਂ ਸੁਣ ਸਾਹਿਬ ਦੀ ਦਾਸੀ, ਦਾਸਤਾਨ ਦਿਆਂ ਦ੍ਰਿੜਾਈਆ। ਕਿਉਂ ਈਸਾ ਚੜ੍ਹਿਆ ਫਾਸੀ, ਫ਼ੈਸਲਾ ਪ੍ਰਭ ਦੇ ਹੱਥ ਫੜਾਈਆ। ਕਿਉਂ ਮੁਹੰਮਦ ਰੱਖੀ ਆਸੀ, ਚੌਦਾਂ ਸਦ ਧਿਆਨ ਲਗਾਈਆ। ਕਿਉਂ ਬਰਤਨ ਤਜਾਏ ਪਿੱਤਲ ਕਾਂਸੀ, ਹਾਂਡੀ ਕੁੰਨੀ ਮਾਟੀ ਵਾਲੀ ਸੁਹਾਈਆ। ਕਿਉਂ ਨਾਤਾ ਤੋੜਿਆ ਫੁੱਫੀ ਮਾਸੀ, ਚਾਚੀ ਤਾਈ ਨਾਲ ਵਡਿਆਈਆ। ਕਿਉਂ ਅੰਮ੍ਰਿਤ ਲਿਆ ਆਬੇਹਯਾਤੀ, ਬਿਨਾ ਚੁਲੀਆਂ ਮੁਖ ਪੁਆਈਆ। ਕਿਉਂ ਸ਼ਰਅ ਬਣੀ ਜਮਾਤੀ, ਚਾਰ ਯਾਰੀ ਸੰਗ ਰਖਾਈਆ। ਕਿਉਂ ਹੁਕਮ ਸੁਣਾਇਆ ਕਾਇਨਾਤੀ, ਕਲਮਾ ਰਸੂਲ ਨਾਲ ਵਡਿਆਈਆ। ਕਿਉਂ ਰਾਹ ਤੱਕਿਆ ਸਦੀ ਚੌਧਵੀਂ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਨਾਰਦ ਕਹੇ ਆਹ ਵੇਖ ਮਿਹਰਵਾਨ ਦੀ ਇਕ ਪਾਤੀ, ਪਤਰਾ ਦਿਆਂ ਵਖਾਈਆ। ਜਿਸ ਦਾ ਲੇਖਾ ਨਹੀਂ ਕਾਗ਼ਜ਼ਾਤੀ, ਕਲਮ ਸ਼ਾਹੀ ਨਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਸਦੀ ਚੌਧਵੀਂ ਮੈਂ ਪੰਡਤ ਬੜਾ ਪੁਰਾਣਾ, ਪੁਨਹ ਪੁਨਹ ਤੈਨੂੰ ਸੀਸ ਨਿਵਾਈਆ। ਮੇਰਾ ਆਦਿ ਤੋਂ ਇਕੋ ਗਾਣਾ, ਗਾ ਗਾ ਝਟ ਲੰਘਾਈਆ। ਮੈਂ ਵੇਖਿਆ ਜਗਤ ਜਹਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਖਿਲਾਈਆ। ਸਭ ਨੇ ਅੱਖਰਾਂ ਵਾਲਾ ਦਿਤਾ ਬਿਆਨਾ, ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਸ਼ਰਅ ਦਾ ਗੱਡ ਨਿਸ਼ਾਨਾ, ਨਿਸ਼ਾਨੇ ਨਿਸ਼ਾਨੇ ਵਿਚੋਂ ਬਦਲਾਈਆ। ਸਦਾ ਰਿਹਾ ਨਹੀਂ ਇਕੋ ਜਿਹਾ ਜ਼ਮਾਨਾ, ਜ਼ਿਮੀਂ ਜ਼ਮਾਂ ਦਏ ਗਵਾਹੀਆ। ਆਪਣੀ ਧੋਤੀ ਵਿਚੋਂ ਕਢ ਕੇ ਵਖਾਵਾਂ ਤੈਨੂੰ ਉਹ ਪਰਵਾਨਾ, ਜਿਹੜਾ ਪਰਮ ਪੁਰਖ ਮੇਰੇ ਹੱਥ ਦਿਤਾ ਫੜਾਈਆ। ਜਿਸ ਵਿਚ ਆਤਮ ਬ੍ਰਹਮ ਨਜ਼ਰ ਆਏ ਨਾ ਕੋਇ ਬੇਗਾਨਾ, ਖ਼ੁਦਾ ਦੀਏ ਬੇਗਮੇ ਬੇ ਗ਼ਮ ਹੋ ਜਾ ਤੈਨੂੰ ਦਿਆਂ ਸੁਣਾਈਆ। ਪ੍ਰਭ ਦਾ ਖੇਲ ਵੇਖ ਸ਼ਾਹਾਨਾ, ਸ਼ਹਿਨਸ਼ਾਹ ਕੀ ਆਪਣਾ ਹੁਕਮ ਵਰਤਾਈਆ। ਭੁੱਲ ਜਾ ਪਿਛਲੀਆਂ ਕਲਾਮਾਂ, ਕਲਮਾ ਸੁਣ ਨੂਰ ਇਲਾਹੀਆ। ਜਿਸ ਨੇ ਕਿਹਾ ਮੇਰਾ ਆਉਣਾ ਅਮਾਮਾ, ਅਮਲਾਂ ਤੋਂ ਬਾਹਰ ਨੂਰ ਇਲਾਹੀਆ। ਉਸ ਦਾ ਵੱਜੇ ਇਕ ਦਮਾਮਾ, ਦੋ ਜਹਾਨਾਂ ਕਰੇ ਸ਼ਨਵਾਈਆ। ਜਿਸ ਨੂੰ ਯਾਦ ਕਰਦੇ ਗਏ ਕ੍ਰਿਸ਼ਨਾ ਕਾਹਨਾ, ਗੋਪੀਆਂ ਵਾਲੀ ਰਾਸ ਰਚਾਈਆ। ਜਿਸ ਦੀ ਆਸ ਰੱਖੀ ਸੀਤਾ ਰਾਮਾ, ਬਨਬਾਸਾਂ ਵਿਚ ਸੋਭਾ ਪਾਈਆ। ਸਪਤ ਰਿਖੀ ਕਰਨ ਧਿਆਨਾ, ਬਿਨਾ ਨੈਣਾਂ ਨੈਣ ਉਠਾਈਆ। ਨਾਨਕ ਗੋਬਿੰਦ ਗਾਇਆ ਗਾਣਾ, ਗਾ ਗਾ ਸ਼ੁਕਰ ਮਨਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਹਿਰ ਕੇ ਆਪਣ ਬਾਣਾ, ਬਾਣ ਅਣਿਆਲਾ ਤੀਰ ਰਿਹਾ ਚਲਾਈਆ। ਸਭ ਦਾ ਬਣ ਕੇ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਨੀ ਉਹ ਤਕ ਮਾਲਕ

❋

❋

ਕਦੀਮ ਕਲਮਾ, ਕਾਦਰ ਕੁਦਰਤ ਧੁਰਦਰਗਾਹੀਆ। ਜਿਸ ਨੇ ਤੇਰੇ ਅੰਤ ਮੁਹੰਮਦ ਦੀ ਉਮਤ ਦੇਣਾ ਸਦਮਾ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਕਿਉਂ ਪ੍ਰਭ ਦਾ ਇਕਰਾਰ ਵਾਅਦਾ ਨਾਲ ਦੁਰਗਾ ਅਸ਼ਟਭੁਜ ਜਿਸ ਨੇ ਸੁੰਭ ਨਿਸੁੰਭ ਸੈਨਾ ਖਪਾਈ ਅਠਾਸੀ ਲੱਖ ਪਦਮਾ, ਪਦ ਆਪਣਾ ਇਕ ਜਣਾਈਆ। ਜਿਸ ਦਾ ਲੇਖ ਲਿਖਾਇਆ ਕਾਹਨ ਕ੍ਰਿਸ਼ਨਾ ਬਾਂਸੀ ਵੰਸ਼ੀ ਵਿਚ ਯਾਦਵਾਂ, ਯਾਦਵ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਨਾਰਦ ਕਹੇ ਸ਼ਕਤੀ ਧਾਰ ਵੇਖ ਭੁਜ ਅੱਠ, ਅੱਠ ਅੱਠ ਤਤ ਚਤੁਰਾਈਆ। ਨੌ ਖੰਡ ਪ੍ਰਿਥਮੀ ਉਠ ਕੇ ਨੱਠ, ਭੱਜਣਾ ਵਾਹੋ ਦਾਹੀਆ। ਉਮਤ ਦੀ ਆਸ਼ਾ ਦਾ ਕਰਨਾ ਇਕੱਠ, ਸਤਾਰਾਂ ਹਾੜ ਥਿਤ ਜਣਾਈਆ। ਨਾਲ ਮੌਲੀ ਦਾ ਲਿਆਉਣਾ ਗੱਟ, ਹੱਥੀਂ ਫੜਨਾ ਚਾਈਂ ਚਾਈਂਆ। ਦੋ ਧਾਰ ਨਾਲ ਦੇਣਾ ਕਟ, ਖੰਡਾ ਖੜਗ ਨਾਲ ਛੁਹਾਈਆ। ਜੋਤ ਜਗੇ ਲਟ ਲਟ, ਪੰਜ ਦੀਪਕ ਹੋਣ ਸੁਹਾਈਆ। ਵਿਚ ਹੋਣ ਪੰਜ ਪਿਪਲ ਦੇ ਪੱਤ, ਪਤਿਪਰਮੇਸ਼ਵਰ ਉਪਰ ਨਾਮ ਲਿਖਾਈਆ। ਜੰਮੂ ਵਾਲੇ ਲਿਆਉਣ ਸਚ, ਸਚ ਸਚ ਨਾਲ ਕੁੜਮਾਈਆ। ਸਦੀ ਚੌਧਵੀਂ ਪਈ ਹੱਸ, ਹੱਸ ਹੱਸ ਕੇ ਰਹੀ ਸੁਣਾਈਆ। ਅੱਗੇ ਹੋਰ ਕੁਛ ਦੱਸ, ਨਾਰਦ ਪੜਦਾ ਦੇ ਉਠਾਈਆ। ਨਾਰਦ ਆਪਣਾ ਮੂੰਹ ਵੱਟ, ਪਾਸਾ ਲਿਆ ਬਦਲਾਈਆ। ਪਹਿਲੋਂ ਮੇਰੇ ਚਰਨਾਂ ਉਤੇ ਢੱਠ, ਫੇਰ ਅੱਗੇ ਦਿਆਂ ਸੁਣਾਈਆ। ਸਦੀ ਚੌਧਵੀਂ ਕਿਹਾ ਵੇ ਨਾਰਦਾ ਮੇਰਾ ਪਿਛਲਾ ਨਾਤਾ ਜੁੜ ਗਿਆ ਨਾਲ ਜੱਟ, ਮੈਂ ਪੰਡਤ ਪਾਂਧੇ ਦਿਤੇ ਤਜਾਈਆ। ਨਾਰਦ ਨੇਤਰ ਖੋਲ੍ਹਿਆ ਫਟ, ਅੱਖ ਲਈ ਉਠਾਈਆ। ਉਹਨੂੰ ਨਜ਼ਰ ਆਇਆ ਸੂਰਬੀਰ ਸਮਰਥ, ਦਾਤਾ ਧੁਰਦਰਗਾਹੀਆ। ਫੇਰ ਨੀਵੀਂ ਕਰਕੇ ਅੱਖ, ਇਸ਼ਾਰਾ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਨਾਰਦਾ ਇਕ ਮੰਨ ਲੈ ਬਾਤ, ਬਾਤਨ ਦਿਆਂ ਜਣਾਈਆ। ਜਿਸ ਵੇਲੇ ਆਵੇ ਸਤਾਰਾਂ ਹਾੜ ਦੀ ਰਾਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਮਾਝੇ ਵਾਲਿਆਂ ਅੱਠਾਂ ਦੀ ਬਣਾਈ ਹੋਵੇ ਜਮਾਤ, ਸੀਸ ਜਾਮਨ ਰੰਗ ਰੰਗਾਈਆ। ਦੁਆਬੇ ਵਾਲਿਆਂ ਅੱਠਾਂ ਕੋਲ ਹੋਵੇ ਖਾਤ, ਖਾਤਾ ਭਰੇ ਧੁਰਦਰਗਾਹੀਆ। ਮਾਲਵੇ ਵਾਲੇ ਬੈਠੇ ਹੋਣ ਇਕਾਂਤ, ਅੱਠਾਂ ਤਤਾਂ ਅੰਦਰ ਧਿਆਨ ਲਗਾਈਆ। ਜੰਮੂ ਵਾਲੇ ਅੱਠ ਗੁਰਮੁਖ ਉਸ ਦਿਨ ਵੰਡਣਗੇ ਪਰਸ਼ਾਦ, ਸੇਵਾ ਸਚ ਧਾਰ ਕਮਾਈਆ। ਤੇਜ ਭਾਨ ਰੱਖਣਾ ਯਾਦ, ਯਾਦਾਸ਼ਤ ਤੇਰੇ ਨਾਲ ਰਖਾਈਆ। ਸਦੀ ਚੌਧਵੀਂ ਦੀ ਗੋਲੀ ਬਦਲ ਲਏ ਲਬਾਸ, ਬਸਤਰ ਪੀਲੇ ਰੰਗ ਰੰਗਾਈਆ। ਮਸਤਕ ਟਿੱਕਾ ਜਿਹਦੇ ਪੰਜ ਹੋਣ ਬਲਾਕ, ਸਵਾ ਇੰਚ ਲੰਬਾਈ ਚੌੜ੍ਹਾਈਆ। ਮਸਤਕ ਨੌ ਲੜੀਆਂ ਹੋਵਣ ਮੋਤੀਆਂ ਸਾਥ, ਨਵ ਰੰਗ ਨਜ਼ਰੀ ਆਈਆ। ਢਾਈ ਚੀਰ ਵਿਚ ਪਾਵਣ ਰਾਸ, ਲੜੀ ਲੜੀ ਨਾਲ ਬੰਧਾਈਆ। ਪੰਜ ਪਾਣੀ ਦੇ ਭਰੇ ਹੋਣ ਗਿਲਾਸ, ਹਥੇਲੀ ਸੱਜੀ ਉਤੇ ਸੁਹਾਈਆ। ਇਹ ਖੇਲ ਪ੍ਰਭੂ ਅਬਿਨਾਸ਼, ਹਰਿ ਕਰਤਾ ਆਪ ਕਰਾਈਆ। ਨਾਰਦ ਕਹੇ ਸਦੀ ਚੌਧਵੀਂ ਸ਼ਾਬਾਸ਼, ਸ਼ਾਬਾ ਸ਼ਾਬਾ ਕਹਿ ਕੇ ਰਿਹਾ ਸੁਣਾਈਆ। ਸਦੀ ਚੌਧਵੀਂ ਕਹੇ ਮੇਰਾ ਵਾਸਤਾ ਤੇਰੇ ਅੱਗੇ ਬਾਪ, ਜੋ ਪਿਤਾ ਪੁਰਖ ਅਕਾਲ ਅਖਵਾਈਆ। ਉਸ ਵੇਲੇ ਨਾਰਦਾ ਤੂੰ ਮੇਰੇ ਨਾਲ ਮਿਲ ਕੇ ਸੋਹੰ ਸੋਹੰ ਜਪਣਾ ਜਾਪ, ਨਾਰਦ ਦਾ ਰੂਪ ਗੁਰਨਾਮ ਸਿੰਘ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਸ਼ਟਭੁਜ ਕਹੇ ਮੇਰੀ ਆਸਾ ਨਾਲ ਅਸ਼ਟਬਕਰ, ਰਾਮ ਰਾਮਾ ਧਿਆਨ

❋

❋

ਲਗਾਈਆ। ਮਾਝੇ ਵਾਲਿਆਂ ਅੱਠਾਂ ਦੇ ਸਿਰ ਤੇ ਹੋਵੇ ਛਤਰ, ਛਤਰਧਾਰੀ ਵੇਖ ਵਖਾਈਆ। ਦੁਆਬੇ ਵਾਲਿਆਂ ਲਾਲ ਰੰਗ ਦਾ ਸੀਸ ਤੇ ਰੱਖਣਾ ਪੱਤਰ, ਪੱਤਰ ਕਾਗਜ਼ ਰੰਗ ਰੰਗਾਈਆ। ਮਾਲਵੇ ਵਾਲਿਆਂ ਕੱਜਲ ਪਾਉਣਾ ਅੱਠਾਂ ਅੱਖਣ, ਸੱਜੀ ਅੱਖ ਵਿਚ ਟਿਕਾਈਆ। ਜੰਮੂ ਵਾਲਿਆਂ ਅੱਠਾਂ ਰੂਪ ਧਰਨਾ ਵਾਂਗ ਨੱਟਣ, ਸਵਾਂਗੀ ਹੋ ਕੇ ਸਵਾਂਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੇਰੀ ਗੋਲੀ ਦੇ ਮੁਖ ਵਿੱਚ ਹੋਵੇ ਫੁੱਲ ਗੁਲਾਬ, ਮਿੰਟ ਢਾਈ ਢਾਈ ਟਿਕਾਈਆ। ਖੱਬੇ ਹੱਥ ਫੜੀ ਹੋਵੇ ਰਬਾਬ, ਸਿਤਾਰ ਸਤਿ ਨਾਲ ਮਿਲਾਈਆ। ਇੱਕੀ ਵਾਰ ਪ੍ਰਭੂ ਨੂੰ ਕਰੇ ਆਦਾਬ, ਨਿਵ ਨਿਵ ਸੀਸ ਝੁਕਾਈਆ। ਨਾਰਦ ਉਚੀ ਕੂਕ ਸੁਣਾਏ ਆਵਾਜ਼, ਪ੍ਰਭ ਤੇਰੀ ਬੇਪਰਵਾਹੀਆ। ਗੁਰਮੁਖ ਸਿੰਘ ਨੇ ਕਹਿਣਾ ਜਨ ਭਗਤੋ ਬਦਲ ਗਿਆ ਸਮਾਜ, ਸਮਗਰੀ ਪਿਛਲੀ ਰਹੀ ਨਾ ਰਾਈਆ। ਹਰਿ ਸੰਗਤ ਸ਼ੋਰ ਮਚਾਉਣਾ ਦੀਨ ਦੁਨੀ ਜਾਉ ਜਾਗ, ਨੇਤਰ ਅੱਖ ਅੱਖ ਖੁਲ੍ਹਾਈਆ। ਸਾਰਿਆਂ ਇਕੋ ਵਾਰ ਮਾਰਨੀ ਚਾਂਗ, ਜ਼ੋਰ ਬਲ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਦੀ ਚੌਧਵੀਂ ਕਹੇ ਮੈਂ ਪ੍ਰਭ ਦਾ ਸੁਣਨਾ ਸੰਗੀਤ, ਸੰਗਲਾ ਦੀਪ ਵਿਚ ਧਿਆਨ ਲਗਾਈਆ। ਜਨ ਭਗਤਾਂ ਵੇਖਣੀ ਇਕ ਪ੍ਰੀਤ, ਜੋ ਪ੍ਰੀਤਮ ਵਿਚ ਸਮਾਈਆ। ਝਟ ਨਾਰਦ ਕਿਹਾ ਕੁਛ ਤੂੰ ਵੀ ਯਾਦ ਕਰ ਲੈ ਗੀਤ, ਜਿਹੜਾ ਗੜ੍ਹੀ ਚਮਕੌਰ ਗਾਇਆ ਗੋਬਿੰਦ ਮਾਹੀਆ। ਸਦੀ ਚੌਧਵੀਂ ਕਹੇ ਰਾਤ ਦੇ ਬਾਰਾਂ ਵਜੇ ਪਗੜੀ ਬਦਲਣ ਅੰਗਰੇਜ਼ ਸਿੰਘ ਰਣਜੀਤ ਸਿੰਘ ਤੇ ਸਿੰਘ ਸੁਰਜੀਤ, ਸੁਰਤੀ ਸਤਿਗੁਰ ਵਿਚ ਮਿਲਾਈਆ। ਹਰਿ ਸੰਗਤ ਕਰੇ ਤਸਦੀਕ, ਸ਼ਹਾਦਤ ਇਕੋ ਵਾਰ ਭੁਗਤਾਈਆ। ਜਨ ਭਗਤੋ ਭਗਤਾਂ ਦਾ ਨਾਤਾ ਠੀਕ, ਆਦਿ ਜੁਗਾਦਿ ਨਾ ਕੋਇ ਤੁੜਾਈਆ। ਨਾ ਕੋਈ ਹਸਤ ਨਾ ਕੋਈ ਕੀਟ, ਰਾਜ ਰਾਜਾਨ ਇਕੋ ਗੜ੍ਹ ਵਸਾਈਆ। ਇਕਾ ਚਾੜ੍ਹੇ ਰੰਗ ਮਜੀਠ, ਪੰਜ ਪਿਆਰੇ ਪੀਲੇ ਬਸਤਰਾਂ ਨਾਲ ਸੁਹਾਈਆ। ਪੰਜ ਦਰਬਾਰੀ ਮੱਥੇ ਉਤੇ ਮਾਰਨ ਚਿੱਟੀ ਕਾਲੀ ਲੀਕ, ਲਾਈਨ ਸਾਢੇ ਤਿੰਨ ਇੰਚ ਲੰਬਾਈਆ। ਲਿਖਾਰੀ ਪੰਜ ਪੰਜ ਹਾਰ ਗਲ ਵਿਚ ਪਾਵਣ ਠੀਕ, ਠਾਕਰ ਆਪਣਾ ਇਕ ਮਨਾਈਆ। ਹਰਿ ਸੰਗਤ ਸੋਹੰ ਨਿਸ਼ਾਨ ਲਗਾਉਣਾ ਉਪਰ ਪੀਠ, ਪੁਸ਼ਤ ਪਨਾਹ ਦਾ ਮਾਲਕ ਹੋਵੇ ਬੇਪਰਵਾਹੀਆ। ਸੋਹੰ ਮੋਹਰ ਲਗਾਉਣੀ ਉਪਰ ਜੀਭ, ਜਿਹਵਾ ਰਸਨਾ ਗੁਣ ਬਣਾਈਆ। ਮਾਝਾ ਮਾਲਵਾ ਦੁਆਬਾ ਜੰਮੂ ਧਰਮ ਦੀ ਧਾਰ ਹੋਵੇ ਤਰਤੀਬ, ਤਰੀਕਾ ਇਕੋ ਸਮਝਾਈਆ। ਸਭ ਨੇ ਆਸਾ ਰੱਖਣੀ ਹਰਿ ਕਾ ਨਾਮ ਲੈਣਾ ਖ਼ਰੀਦ, ਵਪਾਰੀ ਬਣ ਕੇ ਆਉਣਾ ਚਾਈਂ ਚਾਈਂਆ। ਸਦੀ ਚੌਧਵੀਂ ਕਹੇ ਨਾਰਦਾ ਮੈਂ ਐਤਕੀਂ ਹੁਕਮ ਸੁਣਨਾ ਚਾਹੁੰਦੀ ਅਜੀਬ, ਜਿਹੜਾ ਅਜੇ ਤਕ ਗੁਰ ਅਵਤਾਰ ਪੈਗ਼ੰਬਰ ਪ੍ਰਭ ਕੋਲੋਂ ਸੁਣਨ ਕੋਇ ਨਾ ਪਾਈਆ। ਜਿਸ ਦੀ ਆਸਾ ਰੱਖੀ ਅੰਤ ਸਮੇਂ ਫ਼ਰੀਦ, ਧਿਆਨ ਧਿਆਨ ਵਿਚ ਲਗਾਈਆ। ਉਹ ਲੇਖਾ ਪੁਛਣਾ ਜਿਹੜਾ ਅੱਖਰ ਲਿਖਿਆ ਨਹੀਂ ਵਿਚ ਕੁਰਾਨ ਮਜੀਦ, ਮੁਹੰਮਦ ਨੂੰ ਹੁਕਮ ਨਾਲ ਦਿਤਾ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਖੇਲ ਤਕ ਇਕ ਏਕੰਕਾਰੀ, ਅਕਲ ਕਲਧਾਰੀ ਰਿਹਾ ਜਣਾਈਆ। ਨੇਤਰ ਤਕ ਸ਼ਬਦ ਲਿਖਾਰੀ, ਪੰਜ ਪੰਜ ਪੰਜ ਨਾਲ ਵਡਿਆਈਆ। ਗ੍ਰੰਥ ਤਕ ਜਿਹਨੂੰ ਝੁਕਣੀ ਸ੍ਰਿਸ਼ਟੀ ਸਾਰੀ, ਸਾਰ ਸ਼ਬਦ ਨਾਲ ਚਤੁਰਾਈਆ। ਉਹ ਹਾਜ਼ਰ ਹੋਣੇ ਭਗਤ ਦਵਾਰ ਵਡ ਦਰਬਾਰੀ,

❋

❋

ਦਰ ਦਰਬਾਰੇ ਸੋਭਾ ਪਾਈਆ। ਫੇਰ ਖੇਲ ਵਰਤੇ ਅਪਰ ਅਪਾਰੀ, ਅਪਰੰਪਰ ਸਵਾਮੀ ਆਪ ਜਣਾਈਆ। ਸਦੀ ਚੌਧਵੀਂ ਅੱਗੇ ਕਲਾ ਵਰਤਣੀ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਕੋਈ ਰੂਪ ਨਹੀਂ ਮਰਦ ਨਾਰੀ, ਇਸਤਰੀ ਪੁਰਸ਼ ਨਾ ਵੰਡ ਵੰਡਾਈਆ। ਆਦਿ ਜੁਗਾਦਿ ਜੁਗਾਦਿ ਆਦਿ ਦਾ ਇਕ ਨਿਰਾਕਾਰੀ, ਨਿਰਵੈਰ ਨੂਰ ਇਲਾਹੀਆ। ਜਿਸ ਨੇ ਸਤਿਜੁਗ ਦੀ ਸਤਿ ਕਰਨੀ ਉਸਾਰੀ, ਨੀਂਹ ਸਚ ਵਾਲੀ ਰਖਾਈਆ। ਜਨ ਭਗਤਾਂ ਦੀ ਲੇਖੇ ਲਾਏ ਸੇਵਾ ਭਾਰੀ, ਭਾਰਦਵਾਜ ਰਿਖੀ ਦਾ ਲੇਖਾ ਦਏ ਚੁਕਾਈਆ। ਜਿਸ ਨੂੰ ਸਭ ਨੇ ਕਰਨੀ ਨਿਮਸਕਾਰੀ, ਨਿਉਂ ਨਿਉਂ ਸੀਸ ਝੁਕਾਈਆ। ਨਾਰਦ ਕਹੇ ਮੇਰਾ ਰੂਪ ਹੋਵੇ ਸਵਾ ਹੱਥ ਲੰਮੀ ਬੋਦੀ ਹੋਵੇ ਸੁੱਟੀ ਹੋਵੇ ਪਿਛਾੜੀ, ਤ੍ਰਿਸੂਲ ਤ੍ਰੈ ਧਾਰ ਮੱਥੇ ਉਤੇ ਬਣਾਈਆ। ਸਦੀ ਚੌਧਵੀਂ ਦੀ ਗੋਲੀ ਬੁੱਲ੍ਹਾਂ ਉਤੇ ਲਾਲੀ ਲਾਈ ਹੋਵੇ ਗਾੜ੍ਹੀ, ਗੜ੍ਹ ਗੜ੍ਹੀ ਚਮਕੌਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਧਾਰ ਕਰੇ ਪਿਆਰੀ, ਪਿਆਰ ਮੁਹੱਬਤ ਸਚ ਰੂਪ ਦਰਸਾਈਆ।

੨੭ ਜੇਠ ਸ਼ਹਿਨਸ਼ਾਹੀ ਸੰਮਤ ੭ ਲਛਮਣ ਸਿੰਘ, ਕੁਲਵੰਤ ਸਿੰਘ, ਬਚਨ ਸਿੰਘ, ਭਜਨ ਸਿੰਘ, ਸਰੈਣ ਸਿੰਘ, ਅੰਗਰੇਜ਼ ਸਿੰਘ, ਵਕੀਲ ਸਿੰਘ, ਬੰਸੋ ਦੇਵੀ, ਇੰਦਰ ਰਾਮ, ਦੇਵਾ ਸਿੰਘ, ਧਰਮ ਕੌਰ, ਬਿਸ਼ਨ ਕੌਰ, ਚੂਹੜ ਸਿੰਘ, ਬਚਨ ਸਿੰਘ,

ਧਰਮੋ ਦੇਵੀ, ਪੁੰਨੂੰ ਰਾਮ, ਰੋਸ਼ਨ ਲਾਲ, ਗੁਰਦੇਈ, ਕਿਰਪਾਲ ਸਿੰਘ, ਸੰਤੋ ਦੇਵੀ, ਕਰਮ ਸਿੰਘ,
ਗੁਰਮੁਖ ਸਿੰਘ, ਅਜੀਤ ਸਿੰਘ, ਕਰਮੋ ਦੇਵੀ, ਪੂਰਨ ਸਿੰਘ, ਖੇਮੋ ਦੇਵੀ, ਵੀਰੋ ਦੇਵੀ,
ਬੇਲਾ ਸਿੰਘ, ਸੇਵਾ ਸਿੰਘ, ਭਾਈਆਂ ਦੇਵੀ, ਬੰਤੀ ਦੇਵੀ, ਮੰਗਲ ਸਿੰਘ, ਚੰਨੋ ਦੇਵੀ,
ਰਾਜਾ ਸਿੰਘ, ਬਾਬੂ ਰਾਮ, ਬਚਨੋ ਦੇਵੀ, ਪਿਆਰੀ ਦੇਵੀ, ਫ਼ਰੰਗੀ ਰਾਮ, ਸਾਈਂ ਰਾਮ,
ਅਨੰਤ ਰਾਮ, ਵਕੀਲ ਸਿੰਘ, ਤੋਤੀ ਦੇਵੀ, ਪ੍ਰੇਮੀ ਦੇਵੀ ਪਿੰਡ ਸਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਮੈਨੂੰ ਮਿਲਿਆ ਨਬੀ ਨੂਹ, ਨੂਹ ਨੌਹਾਂ ਉਤੇ ਧਿਆਨ ਲਗਾਈਆ। ਮੇਰਾ ਚੌਦਾਂ ਵਾਰ ਤੱਕਿਆ ਉਸ ਨੇ ਮੂੰਹ, ਮੁਖ ਵੇਖ ਨੈਣ ਉਠਾਈਆ। ਫੇਰ ਗ਼ੁੱਸੇ ਵਿਚ ਪੁਛਦਾ ਤੇਰਾ ਕਿਹੜਾ ਗੁਰੂ, ਮੁਰਸ਼ਦ ਕਵਣ ਮਨਾਈਆ। ਮੈਂ ਨੱਕ ਮਰੋੜ ਕੇ ਕਿਹਾ ਜਿਸ ਦਾ ਹੁਕਮ ਹੋਣਾ ਸ਼ੁਰੂ, ਸ਼ਰਅ ਦਾ ਲੇਖਾ ਦਏ ਚੁਕਾਈਆ। ਜਿਸ ਦੇ ਹੁਕਮ ਅੰਦਰ ਪੈਗ਼ੰਬਰ ਔਲੀਆ ਸਭ ਤੁਰੂ, ਤੁਰਤ ਆਪਣੀ ਕਾਰ ਕਮਾਈਆ। ਅਗਲਾ ਹੁਕਮ ਕਦੇ ਨਾ ਮੁੜੂ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਪਿਆਰ ਵਿਚ ਲੱਖ ਚੁਰਾਸੀ ਆਤਮ ਜੁੜੂ, ਜੋੜੀ ਪਰਮਾਤਮ ਆਪ ਰਖਾਈਆ। ਜਿਸ ਦਾ ਮੰਤਰ ਨਾਮ ਕਲਮਾ ਇਕੋ ਫੁਰੂ, ਫ਼ੁਰਨੇ ਪਿਛਲੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਰਤਾਈਆ। ਨਾਰਦ ਕਹੇ ਮੈਨੂੰ ਨਬੀ ਨੂਹ ਵਖਾਈ ਨਈਆ, ਨੌਕਾ ਬੇਪਰਵਾਹੀਆ। ਜਿਸ ਦੇ ਚਾਰੋਂ ਕੁੰਟ

❋

❋

ਲਿਖਿਆ ਇਕੋ ਸਈਆ, ਸਾਜਣ ਬੇਪਰਵਾਹੀਆ। ਚਾਰ ਜੁਗ ਦਾ ਲੇਖਾ ਤੱਕਿਆ ਵਹੀਆ, ਖਾਤਾ ਵਿਧਾਤਾ ਫੋਲ ਫੁਲਾਈਆ। ਜਾਂ ਉਪਰ ਨਿਗਹ ਮਾਰੀ ਮੈਨੂੰ ਨਜ਼ਰ ਆ ਗਿਆ ਗੋਬਿੰਦ ਵਾਲਾ ਢਈਆ, ਜੋ ਢੌਂਕਾ ਲਾ ਕੇ ਲਏ ਅੰਗੜਾਈਆ। ਬੁਲ੍ਹੇ ਦੀ ਯਾਦ ਆ ਗਈ ਜੋ ਕਹਿੰਦੀ ਥਈਆ ਥਈਆ, ਥਰਥਰਾਹਟ ਵਿਚ ਦੁਹਾਈਆ। ਝਟ ਰੂਪ ਪਰਗਟਿਆ ਅਸ਼ਟਭੁਜ ਮਈਆ, ਅਨੂਪ ਦਿਤਾ ਦਰਸਾਈਆ। ਫੇਰ ਕਾਹਨ ਆ ਗਿਆ ਗਵਈਆ, ਬੰਸਰੀ ਨਾਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮਿਲ ਗਿਆ ਮੇਲੀਆਂ ਵਿਚੋਂ ਨੂਹ, ਨੌਬਤ ਹੱਕ ਹੱਕ ਸੁਣਾਈਆ। ਆਹ ਤਕ ਬੁਤ ਰੂਹ, ਬੁਤਖ਼ਾਨਿਆਂ ਬਾਹਰ ਰਿਹਾ ਸਮਝਾਈਆ। ਮੈਂ ਵੇਖਿਆ ਨੂਰ ਅਲਾਹੀ ਹੂਬਹੂ, ਹੋਕਾ ਹੱਕ ਹੱਕ ਸੁਣਾਈਆ। ਮੇਰਾ ਖ਼ੁਸ਼ੀ ਹੋਇਆ ਲੂੰ ਲੂੰ, ਸਾਢੇ ਤਿੰਨ ਕਰੋੜ ਵੱਜੀ ਵਧਾਈਆ। ਅੰਤਰ ਆਵਾਜ਼ ਆਈ ਤੂੰ ਹੀ ਤੂੰ, ਤੂੰ ਤੂੰ ਦਾ ਢੋਲਾ ਗਾਈਆ। ਅੱਗੋਂ ਇਸ਼ਾਰਾ ਮਿਲਿਆ ਹੂੰ ਹੂੰ, ਹਾਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਨੂੰ ਹੱਸ ਕੇ ਕਿਹਾ ਨੂਹ ਨਬੀ, ਨਬੀਉਲ ਇਨਸਾਨ ਧਿਆਨ ਲਗਾਈਆ। ਇਨ੍ਹਾਂ ਦਾ ਦਿਸੇ ਕੋਇ ਨਾ ਤਬੀ, ਤਬੀਅਤ ਬਦਲੀ ਨਾ ਕੋਇ ਲੋਕਾਈਆ। ਮੇਰੀ ਨੌਕਾ ਚੜ੍ਹਨੇ ਸਭੀ, ਸਫ਼ਾ ਸਭ ਦੀ ਦੇਣੀ ਉਲਟਾਈਆ। ਖ਼ੁਦਾ ਦਾ ਹੁਕਮ ਮਿਲਣਾ ਅਭੀ, ਅਜ ਸਰ ਨਾਉ ਰਿਹਾ ਜਣਾਈਆ। ਮੈਂ ਸੇਵਾ ਕਰਨੀ ਜ਼ਬੀ, ਜਬਰਾਈਲ ਦਏ ਗਵਾਹੀਆ। ਔਹ ਤਕ ਲੈ ਮੁਕਦੀ ਜਾਂਦੀ ਚੌਧਵੀਂ ਸਦੀ, ਸਿਦਕ ਰਹਿਣ ਕੋਇ ਨਾ ਪਾਈਆ। ਮੇਰੇ ਖ਼ੁਦਾ ਨੇ ਪਿਛਲੀ ਕੀਤੀ ਕਰਨੀ ਰੱਦੀ, ਰੱਦੇ ਅਮਲ ਵਿਚ ਆਪਣਾ ਖੇਲ ਖਿਲਾਈਆ। ਪਰਗਟ ਹੋਵੇ ਜ਼ਾਹਰ ਜ਼ਬੀ, ਜ਼ਦੀਦ ਦਾ ਪਰਦਾ ਆਪ ਉਠਾਈਆ। ਜਿਸ ਦੀ ਧਾਰ ਕਿਸੇ ਨਾ ਲੱਭੀ, ਉਹ ਲਬਾਂ ਦੇ ਅੰਦਰ ਆਪਣਾ ਹੁਕਮ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਸਮਝਾਈਆ। ਨਾਰਦ ਕਹੇ ਨਬੀ ਔਹ ਵੇਖ ਮੈਨੂੰ ਪੈਂਦੀਆਂ ਹਾਕਾਂ, ਧੁਰ ਦਾ ਹਾਕਮ ਰਿਹਾ ਸੁਣਾਈਆ। ਨਿਗਹ ਮਾਰ ਲੈ ਮੇਰੇ ਕਾਕਾ, ਬੱਚੂ ਬੱਚਿਆਂ ਵਾਂਗ ਦ੍ਰਿੜਾਈਆ। ਨੌ ਖੰਡ ਪ੍ਰਿਥਮੀ ਮੇਰਾ ਤਕ ਇਲਾਕਾ, ਚਾਰੋਂ ਕੁੰਟ ਖੇਲ ਖਿਲਾਈਆ। ਸੰਦੇਸ਼ਾ ਸੁਣ ਲੈ ਬਿਨਾ ਪਤਰਕਾ ਪਾਤਾ, ਪੱਤਨ ਤੇ ਬੈਠਿਆਂ ਦਿਆਂ ਜਣਾਈਆ। ਮੇਰਾ ਰੂਪ ਆਦਿ ਜੁਗਾਦਿ ਨਾ ਕਿਸੇ ਪਛਾਤਾ, ਪੱਛਮ ਵਿਚ ਪੈਣੀ ਦੁਹਾਈਆ। ਨਾਤਾ ਜੁੜਿਆ ਨਹੀਂ ਰਹਿਣਾ ਭਰਾਤਾ, ਭਈਆ ਭਈਆ ਨਾਲ ਟਕਰਾਈਆ। ਪਿਛਲੀਆਂ ਯਾਦ ਕਰ ਲੈ ਬਾਤਾਂ, ਜੋ ਮੁਹੰਮਦ ਈਸਾ ਦਿਤੀਆਂ ਸੁਣਾਈਆ। ਮੇਰੀਆਂ ਕੋਈ ਝੂਠੀਆਂ ਨਹੀਂ ਟਾਕਾਂ, ਧੁਰ ਦਾ ਹੁਕਮ ਅਗੰਮ ਅਥਾਹੀਆ। ਉਹ ਵੇਖ ਕਲਮੇ ਦੇ ਪਿਛੇ ਸਭ ਦੀਆਂ ਮੁਕ ਗਈਆਂ ਵਾਟਾਂ, ਅਗਲਾ ਪੰਧ ਰਿਹਾ ਨਾ ਰਾਈਆ। ਸਦੀ ਚੌਧਵੀਂ ਖੁਲ੍ਹਾ ਕਰਕੇ ਝਾਟਾ, ਮੇਂਢੀ ਸੀਸ ਉਤੋਂ ਖੁਲ੍ਹਾਈਆ। ਮੈਨੂੰ ਦਿਸਦੀ ਆ ਜੋਤ ਅਗੰਮੀ ਲਾਟਾ, ਨੂਰ ਨੂਰ ਵਿਚੋਂ ਰੁਸ਼ਨਾਈਆ। ਜਿਸ ਨੇ ਉਲਟੀਆਂ ਕੀਤੀਆਂ ਖਾਟਾਂ, ਖਟਕਾ ਦੋ ਜਹਾਨ ਵਖਾਈਆ। ਸਭ ਨੂੰ ਭੁੱਲ ਜਾਣਾ ਪਿਛਲਾ ਪੂਜਾ ਪਾਠਾ, ਪਾਠਕ ਰਹਿਣ ਕੋਇ ਨਾ ਪਾਈਆ। ਬਹੁੜੀ ਨਜ਼ਰ ਨਾ ਆਏ ਗੋਬਿੰਦ ਵਾਲਾ ਬਾਟਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਬਿਰਹੋਂ ਰੋਗ ਵਿਚ ਮੇਰੇ ਅੰਤਰ ਪੈਂਦੀਆਂ ਤਰਾਟਾਂ, ਬਹੁੜੀ ਉਫ਼ ਕਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨੂਹ ਕਹੇ ਨਾਰਦਾ ਮੇਰਾ ਵੇਖ ਲੈ ਵੰਝ ਮੁਹਾਣਾ, ਮੁਹੱਬਤ ਵਿਚ ਜਣਾਈਆ। ਨਾਰਦ ਕਿਹਾ ਸੱਜਣਾ ਇਹ ਕਦੀਮ ਦਾ ਪੁਰਾਣਾ, ਇਸ ਦੀ ਚਲੇ ਨਾ ਕੋਇ ਚਤੁਰਾਈਆ। ਉਠ ਵੇਖ ਖੇਲ ਸ੍ਰੀ ਭਗਵਾਨਾ, ਕੀ ਕਰਤਾ ਕਾਰ ਕਮਾਈਆ। ਜੋਤੀ ਧਾਰ ਪਹਿਰ ਕੇ ਜਾਮਾ, ਵੇਸ ਅਵੱਲੜਾ ਆਇਆ ਵਟਾਈਆ। ਜਿਸ ਲੇਖਾ ਪੂਰਾ ਕਰਨਾ ਕ੍ਰਿਸ਼ਨਾ ਰਾਮਾ, ਪੈਗ਼ੰਬਰਾਂ ਉਤੇ ਰਹਿਮਤ ਸਚ ਕਮਾਈਆ। ਉਹਦਾ ਰੂਪ ਅਨੂਪ ਸ਼ਾਹਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਮੈਂ ਸੁਣਿਆ ਉਸ ਦਾ ਗਾਣਾ, ਜੋ ਗਹਿਰ ਗੰਭੀਰ ਰਿਹਾ ਦ੍ਰਿੜਾਈਆ। ਜਿਸ ਆਤਮ ਬ੍ਰਹਮ ਬ੍ਰਹਮ ਆਪਣਾ ਰੂਪ ਪਰਗਟਾਉਣਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਇਕੋ ਚਿੱਲਾ ਤੀਰ ਕਮਾਨ ਇਕੋ ਹੋਏ ਨਿਸ਼ਾਨਾ, ਖੰਡਾ ਖੜਗ ਇਕ ਚਮਕਾਈਆ। ਜਿਸ ਨੇ ਰੂਪ ਅਨੂਪ ਦਰਸਾਉਣਾ ਜ਼ਿਮੀ ਅਸਮਾਨਾ, ਦੋ ਜਹਾਨਾਂ ਆਪਣੀ ਕਲ ਵਰਤਾਈਆ। ਤੇਰੇ ਮੇਰੇ ਵੇਂਹਦਿਆਂ ਬਦਲ ਜਾਣਾ ਜ਼ਮਾਨਾ, ਤੇਰੀ ਨਈਆ ਨੌਕਾ ਕੰਮ ਕਿਸੇ ਨਾ ਆਈਆ। ਉਸ ਨੇ ਕਿਸੇ ਨੂੰ ਲਾਉਣ ਨਹੀਂ ਦੇਣਾ ਬਹਾਨਾ, ਫੜ ਬਾਹੋਂ ਸਾਰੇ ਲੈਣੇ ਉਠਾਈਆ। ਨਬੀਓ ਤੁਹਾਨੂੰ ਗਾਉਣਾ ਪੈਣਾ ਉਸ ਦਾ ਤਰਾਨਾ, ਜੋ ਤੁਰੀਆ ਤੋਂ ਬਾਹਰ ਰਿਹਾ ਦ੍ਰਿੜਾਈਆ। ਉਹ ਸੂਰਬੀਰ ਮਰਦ ਮਰਦਾਨਾ, ਮਦਦਗਾਰ ਸੰਗ ਨਾ ਕੋਇ ਰਖਾਈਆ। ਆਹ ਵੇਖ ਮੇਰੇ ਕੋਲ ਲੇਖ ਜੋ ਲਿਖ ਕੇ ਗਿਆ ਦਸ ਦਸਮੇਸ ਉਸ ਦਾ ਰੂਪ ਹੋਣਾ ਸ੍ਰੀ ਭਗਵਾਨਾ, ਵਿਸ਼ਨ ਵਿਸ਼ਵ ਧਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਨਬੀ ਜੀ ਕੀ ਦੱਸਾਂ, ਦਾਸਤਾਨ ਕੀ ਦ੍ਰਿੜਾਈਆ। ਮੈਂ ਖੇਲ ਵੇਖ ਕੇ ਹੱਸਾਂ, ਹਸਤੀ ਤਕਾਂ ਬੇਪਰਵਾਹੀਆ। ਜਿਸ ਦਾ ਵਕਤ ਆਇਆ ਮਸਾਂ, ਜਿਸ ਮਸਲ ਦੇਣੀ ਸਰਬ ਲੋਕਾਈਆ। ਜਿਸ ਦਾ ਰੂਪ ਨਹੀਂ ਕੋਈ ਬਾਹਵਾਂ ਲੱਤਾਂ, ਸਿਰ ਧੜ ਨਾ ਕੋਇ ਜਣਾਈਆ। ਉਸ ਨੇ ਸਭ ਦੀਆਂ ਰੱਖਣੀਆਂ ਪੱਤਾਂ, ਪਤਿਪਰਮੇਸ਼ਵਰ ਬੇਪਰਵਾਹੀਆ। ਹੁਕਮ ਵਿਚ ਫ਼ਰਕ ਨਾ ਰੱਖੇ ਰਤਾ, ਰਤੀ ਰਤੀ ਭੇਵ ਨਾ ਕੋਇ ਜਣਾਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਨਾਨਕ ਤਪਾ, ਤਪਦਿਆਂ ਹਿਰਦਿਆਂ ਵਿਚ ਸੁਣਾਈਆ। ਉਸ ਨੇ ਕੂੜ ਦੀ ਮੇਟ ਦੇਣੀ ਸਫ਼ਾ, ਮਲੇਛਾਂ ਡੇਰਾ ਦੇਵੇ ਢਾਹੀਆ। ਉਹਦੇ ਕੋਲੋਂ ਜੇ ਖੱਟਿਆ ਜਾਂਦਾ ਈ ਜ਼ਰੂਰ ਖੱਟ ਲਈਂ ਕੋਈ ਨਫਾ, ਨੁਕਸਾਨ ਅੱਗੇ ਹੋਏ ਨਾ ਰਾਈਆ। ਉਹਦੇ ਹੁਕਮ ਨੂੰ ਸਮਝੀਂ ਕਦੇ ਨਾ ਹੋਵੇ ਖ਼ਫ਼ਾ, ਗ਼ੁੱਸੇ ਵਿਚ ਕਦੇ ਨਾ ਆਈਆ। ਬਿਨਾ ਅੱਖਰਾਂ ਤੋਂ ਧੁਰ ਦਾ ਬਦਲ ਕੇ ਵੇਖ ਲੈ ਸਫ਼ਾ, ਜਿਥੇ ਅਲਿਫ਼ ਯੇ ਨਾ ਕੋਇ ਚਤੁਰਾਈਆ। ਜਿਸਨੇ ਪਿਛਲੀ ਕੀਤੀ ਸਾਰੀ ਕਰਨੀ ਰਫ਼ਾ, ਰਫ਼ਤਾ ਰਫ਼ਤਾ ਲੇਖਾ ਸਭ ਦਾ ਦਏ ਚੁਕਾਈਆ। ਉਸ ਦਾ ਇਕੋ ਹੁਕਮ ਇਕੋ ਲੱਗਣੀ ਦਫਾ, ਜਿਸ ਵਿਚ ਤਰਮੀਮ ਨਾ ਕੋਇ ਕਰਾਈਆ। ਮੈਂ ਤੈਨੂੰ ਪਹਿਲੋਂ ਦੱਸ ਦਿਤਾ ਪਤਾ, ਪਤਿਪਰਮੇਸ਼ਵਰ ਹੁਕਮ ਸੁਣਾਈਆ। ਜਿਸ ਦਾ ਲੇਖਾ ਚੂੰਕਿ ਚੁਨਾਂਚਿ ਨਹੀਂ ਕਿ ਅਲਬੱਤਾ, ਇਲਮ ਆਲਮਾਂ ਵਾਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਬੀ ਕਹੇ ਨਾਰਦਾ ਮੇਰੀ ਤਕ ਲੈ ਕਿਸ਼ਤੀ, ਜੋ ਕਿਸ਼ਤ ਕਿਸ਼ਤਵਾਰ ਜਣਾਈਆ। ਮੇਰਾ ਮਹਿਬੂਬ ਤਕ ਲੈ ਬਹਿਸ਼ਤੀ, ਜਿਸ ਦੀ ਬਹਿਸ ਵਿਚ ਖ਼ਲਕ ਖ਼ੁਦਾਈਆ। ਨਾਰਦ ਕਿਹਾ ਜ਼ਰਾ ਆਪਣੀ ਖੋਲ੍ਹ ਲੈ ਦ੍ਰਿਸ਼ਟੀ, ਦ੍ਰਿਸ਼ਟੀ ਵਿਚੋਂ ਦ੍ਰਿਸ਼ਟੀ ਪੜਦਾ ਲਾਹੀਆ। ਤੇਰੀ ਨਿੱਕੀ ਜੇਹੀ ਨਈਆ ਵਿਚ ਕਦੇ ਚੜ੍ਹ ਸਕੇ ਨਾ ਸਾਰੀ ਸ੍ਰਿਸ਼ਟੀ, ਸ੍ਰੇਸ਼ਟ ਕੰਮ ਨਾ ਕੋਇ ਕਰਾਈਆ। ਮੁਹੰਮਦ ਮੂਸਾ ਈਸਾ

❋

❋

ਦੇ ਲੇਖ ਵੇਖ ਲਿਖਤੀ, ਜੋ ਲਿਖ ਕੇ ਧੁਰਦਰਗਾਹੀ ਦਿਤਾ ਫੜਾਈਆ। ਤੁਹਾਨੂੰ ਵਡਿਆਈ ਦਿਤੀ ਸਿਰਫ਼ ਇਕ ਇਕ ਦੀ, ਤਿੰਨ ਤਿੰਨਾਂ ਤੋਂ ਬਾਹਰ ਸਕੇ ਨਾ ਕੋਇ ਬਚਾਈਆ। ਮੈਨੂੰ ਵਖਾ ਨਿਸ਼ਾਨੀ ਤੇਰੇ ਕੋਲ ਕਿਸ ਕਿਸ ਦੀ, ਕਿਸ ਦੀ ਕਿਸਮਤ ਦਏ ਬਦਲਾਈਆ। ਜੇ ਤੇਰੀ ਧਾਰ ਪੱਥਰ ਇੱਟ ਦੀ, ਮਸਜਦਾਂ ਵਿਚ ਮਸਲੇ ਹੱਲ ਕਰਾਈਆ। ਉਹ ਵੇਖ ਮੁਹੰਮਦ ਦੀ ਆਸਾ ਪਿਟਦੀ, ਬਿਨ ਨੈਣਾਂ ਨੀਰ ਵਹਾਈਆ। ਕਲਮੇ ਵਾਲਿਆਂ ਸੁਰਤ ਕਿਸੇ ਨਾ ਟਿਕਦੀ, ਟਿਕਟਿਕੀ ਵਿਚ ਨਜ਼ਰ ਕਿਛ ਨਾ ਆਈਆ। ਮੁਹੱਬਤ ਰਹਿਣੀ ਨਹੀਂ ਚਾਰ ਯਾਰੀ ਮਿਤ ਦੀ, ਮਿੱਤਰਾ ਤੈਨੂੰ ਦਿਆਂ ਦ੍ਰਿੜਾਈਆ। ਹੁਣ ਖੇਲ ਵਰਤਣੀ ਇਕੋ ਪਰਮੇਸ਼ਵਰ ਪਿਤ ਦੀ, ਜੋ ਪ੍ਰਿਤਪਾਲਕ ਹੋਵੇ ਖ਼ਲਕ ਖ਼ੁਦਾਈਆ। ਉਹਨੇ ਕਲੇਸ਼ ਮੇਟਣੀ ਨਿਤ ਦੀ, ਨਿਰਗੁਣ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਨਾਰਦ ਕਹੇ ਨਬੀ ਜੀ ਮੈਨੂੰ ਹੁਕਮ ਆਇਆ ਸ਼ਤਾਬੀ, ਸ਼ਰਅ ਤੋਂ ਬਾਹਰ ਸੁਣਾਈਆ। ਸੱਯਦਾ ਕਰ ਅਦਾਬੀ, ਰੋਹਬ ਨਾਲ ਸੀਸ ਝੁਕਾਈਆ। ਤੁਹਾਡਾ ਲੇਖ ਅਰਬੀ ਉਰਦੂ ਦਾ ਬਦਲ ਜਾਣਾ ਵਿਚ ਪੰਜਾਬੀ, ਪੰਜਾ ਨਾਨਕ ਵਾਲਾ ਦਏ ਗਵਾਹੀਆ। ਸ਼ਰਅ ਰਹਿਣ ਨਹੀਂ ਦੇਣੀ ਕਿਤਾਬੀ, ਕੁਤਬਖ਼ਾਨਿਆਂ ਦਾ ਡੇਰਾ ਢਾਹੀਆ। ਮਲਕੀਅਤ ਰਹਿਣੀ ਨਹੀਂ ਕੋਈ ਅਰਾਜ਼ੀ, ਮਨਸੂਖ਼ ਹੋਣੀ ਖ਼ਲਕ ਖ਼ੁਦਾਈਆ। ਕੁਛ ਯਾਦ ਲੇਖਾ ਰੱਖਣਾ ਖੇਲ ਮਾਜ਼ੀ, ਹਕੀਕਤ ਹਾਲ ਵਾਲੀ ਦ੍ਰਿੜਾਈਆ। ਕਲਮੇ ਦਾ ਰਹਿਣਾ ਕੋਈ ਨਹੀਂ ਕਾਜ਼ੀ, ਕਜ਼ਾ ਸਭ ਦੇ ਉਤੇ ਛਾਈਆ। ਇਕ ਖ਼ੁਦਾ ਨੂੰ ਕਰ ਲਓ ਰਾਜ਼ੀ, ਰਜ਼ਾ ਵਿਚ ਚਲਣਾ ਚਾਈਂ ਚਾਈਂਆ। ਕਿਤੇ ਬਣੇ ਨਾ ਰਿਹੋ ਪਿਛਲੇ ਨਿਮਾਜ਼ੀ, ਰੋਜ਼ਿਆਂ ਵਿਚ ਝਟ ਲੰਘਾਈਆ। ਹੁਣ ਸਭ ਦੀ ਉਲਟਣ ਵਾਲੀ ਬਾਜ਼ੀ, ਬਾਜ਼ਾਂ ਵਾਲਾ ਦਏ ਦੁਹਾਈਆ। ਕਿਸੇ ਨੂੰ ਖ਼ਤ ਖ਼ਤੂਤ ਘੱਲਣਾ ਨਹੀਂ ਜਵਾਬੀ, ਜਵਾਬ ਤਲਬੀ ਲਏ ਕਰਾਈਆ। ਦੋਵੇਂ ਛਡ ਦਿਓ ਇਸ਼ਕ ਹਕੀਕੀ ਤੇ ਮਜਾਜ਼ੀ, ਮਜ਼ਾ ਚੱਖੋ ਬੇਪਰਵਾਹੀਆ। ਜਿਥੇ ਨੂਰ ਨਹੀਂ ਆਫਤਾਬੀ, ਚੰਦ ਚੰਦ ਨਾ ਕੋਇ ਰੁਸ਼ਨਾਈਆ। ਇਕੋ ਪ੍ਰੇਮ ਮੁਹੱਬਤ ਦੀ ਤਕਣੀ ਆਜ਼ਾਦੀ, ਸ਼ਰਅ ਜ਼ੰਜੀਰ ਨਾ ਕੋਇ ਬੰਧਾਈਆ। ਝਗੜਾ ਰਹਿਣਾ ਨਹੀਂ ਕੋਈ ਸਮਾਜੀ, ਸਮਾਂ ਸਭ ਦਾ ਦਏ ਗਵਾਹੀਆ। ਜਿਹੜਾ ਮਾਲਕ ਆਦਿ ਅੰਤ ਦਾ ਆਦੀ, ਅੰਤ ਇਕ ਇਕ ਅਖਵਾਈਆ। ਉਸ ਨੇ ਵੇਖਣੇ ਜਗਤ ਜਹਾਨ ਅਪਰਾਧੀ, ਦੂਤੀ ਦੁਸ਼ਟ ਫੋਲ ਫੁਲਾਈਆ। ਓਸ ਦਾ ਹੁਕਮ ਨਾਮ ਖੰਡਾ ਫੌਲਾਦੀ, ਫ਼ਿਲਾਸਫ਼ਰ ਸਮਝ ਕੋਇ ਨਾ ਆਈਆ। ਜਿਸ ਦੇ ਕੋਲ ਬ੍ਰਹਿਮੰਡਾਂ ਖੰਡਾਂ ਦੀ ਅਬਾਦੀ, ਚੌਦਾਂ ਤਬਕ ਧਿਆਨ ਰਖਾਈਆ। ਉਹ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਹਿਸਾਬੀ, ਇਸਮ ਦਾ ਮਾਲਕ ਇਕ ਅਖਵਾਈਆ। ਜਿਸ ਨੂੰ ਹਜ਼ਰਤਾਂ ਕਿਹਾ ਹਜ਼ੂਰੇ ਜਨਾਬੀ, ਜਨਾਬੇ ਆਅਲਾ ਇਕ ਅਖਵਾਈਆ। ਜਿਸਦਾ ਨੂਰੇ ਚਸ਼ਮ ਹੋ ਕੇ ਜਗੇ ਜਗਤ ਮਹਿਤਾਬੀ, ਮਹਿਰਾਬ ਤਨ ਵਜੂਦ ਵਾਲੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨੂਹ ਕਿਹਾ ਮੈਂ ਵੀ ਸੁਣਿਆ ਹੁਕਮ ਬਾਕਾਇਦਾ, ਬਾਕਾਇਦਗੀ ਵਿਚ ਜਣਾਈਆ। ਸਭ ਦਾ ਪੂਰਾ ਹੋਇਆ ਮੁਆਹਿਦਾ, ਮੁਬਾਰਕ ਵਿਚ ਸੀਸ ਨਿਵਾਈਆ। ਅੱਗੇ ਹੋਣਾ ਨਹੀਂ ਕਿਸੇ ਅਲਹਿਦਾ, ਵੱਖਰੀ ਕਾਰ ਨਾ ਕੋਇ ਕਮਾਈਆ। ਮੇਰਾ ਮਾਲਕ ਲਏ ਜਾਇਜ਼ਾ, ਲੇਖਾ ਵੇਖੇ ਥਾਉਂ ਥਾਈਂਆ। ਮੇਰਾ ਵਹਿਣ ਜਿਹੜਾ ਨੈ ਦਾ, ਨੌ ਨੌ ਨੌ ਨਾਲ ਵਡਿਆਈਆ। ਨਾਰਦ ਕਿਹਾ ਇਹ ਨਿੱਕਾ ਜਿਹਾ ਖੇਲ ਹਾਂ ਹੂੰ ਹੈਂ ਦਾ, ਹਰਿ ਕਾ ਭੇਵ ਕੋਇ ਨਾ ਪਾਈਆ।

❋

❋

ਅੰਦਰੋਂ ਝਗੜਾ ਮੁਕਾ ਦੇ ਮੈਂ ਦਾ, ਮੈਂ ਮਨਸਾ ਰਹੇ ਨਾ ਰਾਈਆ। ਇਹ ਜਗਤ ਜਹਾਨ ਖੇਲ ਲੈ ਦਾ, ਸਦਾ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਵਿਰਸਾ ਬਣਿਆ ਨਹੀਂ ਕਿਸੇ ਬੈ ਦਾ, ਸਦਾ ਮਾਲਕ ਨਜ਼ਰ ਕੋਇ ਨਾ ਆਈਆ। ਹੁਣ ਇਕੋ ਜੈਕਾਰਾ ਹੋਣਾ ਆਤਮਾ ਪਰਮਾਤਮਾ ਦੀ ਜੈ ਦਾ, ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਨੂੰ ਪਿਛੋਂ ਵੱਜਦਾ ਧੱਕਾ, ਜ਼ੋਰ ਨਾਲ ਸੁਣਾਈਆ। ਚੇਤਾ ਭੁੱਲ ਜਾਣਾ ਮੱਕਾ, ਮਦੀਨੇ ਕਾਅਬਿਆਂ ਅੱਖ ਨਾ ਕੋਇ ਉਠਾਈਆ। ਅੱਜ ਵਾਅਦਾ ਕਰ ਲੈ ਪੱਕਾ, ਰਸੂਲ ਰਸੂਲਾਂ ਨਾਲ ਹੱਥ ਮਿਲਾਈਆ। ਜਿਸ ਬੇੜੇ ਤੇ ਸ਼ਰਅ ਦਾ ਲੱਗਦਾ ਟਕਾ, ਉਸ ਉਤੇ ਚੜ੍ਹਨ ਕੋਇ ਨਾ ਪਾਈਆ। ਜਿਨ੍ਹਾਂ ਨੇ ਖਾਧਾ ਵੱਛਾ ਕੱਟਾ, ਕਟਾਕਸ਼ ਲੱਗੇ ਥਾਉਂ ਥਾਈਂਆ। ਆਹ ਵੇਖ ਲੈ ਸਦੀ ਚੌਧਵੀਂ ਦਾ ਅਖ਼ੀਰੀ ਪੱਟਾ, ਲੇਖ ਲਿਖਿਆ ਬੇਪਰਵਾਹੀਆ। ਸਭ ਦਾ ਚੀਥੜ ਹੋਣਾ ਫਟਾ, ਤਨ ਪੋਸ਼ਾਕ ਨਾ ਕੋਇ ਸੁਹਾਈਆ। ਕਲਮੇ ਦਾ ਕਲਮੇ ਨਾਲ ਪੈਣਾ ਰੱਟਾ, ਰੁਟੀਨ ਨਾਲ ਆਪਣਾ ਕੰਮ ਕਰਾਈਆ। ਸ਼ਰਅ ਵਿਚ ਸ਼ਰਅ ਹੋਣੀ ਬਟਾ, ਜ਼ੀਰੋ ਸਿਫ਼ਰ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸੁਣ ਲੈ ਅਗੰਮੀ ਬਾਤ, ਪਰਦੇ ਵਿਚ ਸੁਣਾਈਆ। ਜਿਸ ਵੇਲੇ ਸਤਾਰਾਂ ਹਾੜ ਦੀ ਆਵੇ ਰਾਤ, ਰੁਤੜੀ ਰੁਤ ਨਾਲ ਮਹਿਕਾਈਆ। ਨਬੀ ਨੂਹ ਤੂੰ ਆਪਣੀ ਹਾਜ਼ਰ ਕਰਨੀ ਜ਼ਾਤ, ਜ਼ਾਤ ਜ਼ਾਤ ਵਿਚ ਰਖਾਈਆ। ਨਾਲੇ ਬਿਆਨ ਕਰੀਂ ਕਿਸ ਬਿਧ ਸ੍ਰਿਸ਼ਟੀ ਹੋਣੀ ਵਫ਼ਾਤ, ਵਫ਼ਾਦਾਰ ਕਵਣ ਅਖਵਾਈਆ। ਨਾਲ ਲੈ ਕੇ ਆਉਣੀ ਕਲਮਾਂ ਵਾਲੀ ਦਵਾਤ, ਲੇਖਾ ਸਭ ਦਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਸਤਿ ਸਚ ਦੀ ਕਾਰ ਕਮਾਈਆ। ਨੂਹ ਕਹੇ ਮੇਰੀ ਕਿੱਥੇ ਹੋਵੇ ਬੇੜੀ, ਬੇੜਾ ਕਵਣ ਪਾਰ ਕਰਾਈਆ। ਨਾਰਦ ਕਿਹਾ ਭਗਤ ਦਵਾਰੇ ਆਵੀਂ ਰੇੜ੍ਹੀ, ਧੱਕਾ ਲਾਵਾਂ ਚਾਈਂ ਚਾਈਂਆ। ਫੇਰ ਆਸਾ ਦੱਸੀਂ ਜੇਹੜੀ, ਜ਼ੇਰ ਜ਼ਬਰ ਫ਼ਰਕ ਰਹੇ ਨਾ ਰਾਈਆ। ਪਰ ਯਾਦ ਕਰ ਲੈ ਸਭ ਦੀ ਜੜ੍ਹ ਜਾਣੀ ਉਖੇੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਪੂਰ ਕਰਾਈਆ। ਨਬੀ ਕਿਹਾ ਮੈਂ ਲੈ ਕੇ ਆਵਾਂ ਆਪਣੀ ਧਾਰ, ਧਾਰ ਧਾਰ ਨਾਲ ਰਲਾਈਆ। ਜਗਤ ਆਸਾ ਕਰਕੇ ਪਾਰ, ਪਾਰ ਕਿਨਾਰਾ ਵੇਖ ਵਖਾਈਆ। ਜਿਥੇ ਇਕੋ ਪਰਵਰਦਿਗਾਰ, ਦੂਜਾ ਨਜ਼ਰ ਕੋਇ ਨਾ ਆਈਆ। ਉਸ ਦਵਾਰੇ ਬਣਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਹੁਕਮੀ ਹੁਕਮ ਦਾ ਬਣ ਕੇ ਤਾਬਿਆਦਾਰ, ਤਾਬਿਆਦਾਰੀ ਵਿਚ ਸੀਸ ਨਿਵਾਈਆ। ਆਪਣੀ ਨਈਆ ਕਰਕੇ ਜ਼ਾਹਰ, ਜ਼ਾਹਰ ਜ਼ਹੂਰ ਅੱਗੇ ਟਿਕਾਈਆ। ਕੀ ਹੁਕਮ ਸੱਚੀ ਸਰਕਾਰ, ਅੱਗੇ ਅਗਲੀ ਮੰਗ ਮੰਗਾਈਆ। ਇਹ ਖੇਲ ਵਰਤਣੀ ਜਗਤ ਥਿਤ ਸਤਾਰਾਂ ਹਾੜ੍ਹ, ਸ਼ਹਿਨਸ਼ਾਹੀ ਸੰਮਤ ਸੰਮਤ ਸੱਤ ਨਾਲ ਵਡਿਆਈਆ। ਉਸ ਵੇਲੇ ਰਾਤ ਦੇ ਸਾਢੇ ਬਾਰਾਂ ਚੌਦਾਂ ਗੁਰਮੁਖਾਂ ਚੌਦਾਂ ਰੌਂਦ ਚਲਾਉਣੇ ਕਾੜ ਕਾੜ, ਨਿਗਹ ਜ਼ਮੀਨ ਅਸਮਾਨ ਉਪਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਕਰਜਾ ਮਕਰੂਜ਼ ਹੋ ਕੇ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਧਿਆਨ ਲਗਾਈਆ।

❋

❋

੨੮ ਜੇਠ ਸ਼ਹਿਨਸ਼ਾਹੀ ਸੰਮਤ ੭ ਸੰਤ ਰਾਮ, ਪ੍ਰੀਤਮ ਸਿੰਘ ਜਾੜ, ਪਿਆਰੀ ਦੇਵੀ ਬਦੀਪੁਰ ਪਿੰਡ ਗੋਕਲੇ ਚੱਕ ਜ਼ਿਲਾ ਜੰਮੂ

ਸਦੀ ਚੌਧਵੀਂ ਕਹੇ ਮੈਂ ਭੱਜੀ ਦੌੜੀ, ਨਿਰਗੁਣ ਧਾਰ ਵਾਹੋ ਦਾਹੀਆ। ਚੌਦਾਂ ਤਬਕਾਂ ਲਾ ਕੇ ਵੇਖੀ ਪੌੜੀ, ਡੰਡੇ ਡੰਡੇ ਪੰਧ ਮੁਕਾਈਆ। ਦਰੋਹੀ ਮੁਹੰਮਦ ਵੇਖਿਆ ਕਰਦਾ ਬਹੁੜੀ ਬਹੁੜੀ, ਕੂਕ ਕੂਕ ਸੁਣਾਈਆ। ਮੇਰੀ ਉਮਤ ਵੇਲ ਹੋ ਗਈ ਕੌੜੀ, ਆਬੇਹਯਾਤ ਰਸ ਨਾ ਕੋਇ ਭਰਾਈਆ। ਵੁਜ਼ੂ ਕਰਦੇ ਵਿਚੋਂ ਜੌਹੜੀਂ, ਜਲਧਾਰ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਚੜ੍ਹ ਕੇ ਧੁਰ ਦੇ ਡੰਡੇ, ਡੌਰੂ ਡੰਕ ਡੰਕ ਵਜਾਈਆ। ਚਾਰ ਯਾਰੀ ਵੇਖੀ ਅੰਤਮ ਕੰਢੇ, ਕੰਢੀ ਬੈਠੇ ਅੱਖ ਖੁਲ੍ਹਾਈਆ। ਮੁਹੰਮਦ ਤੱਕਿਆ ਵੇਖੇ ਖ਼ਾਕੀ ਬੰਦੇ, ਬੰਦਗੀ ਵਾਲੇ ਫੋਲ ਫੁਲਾਈਆ। ਮੇਰੇ ਚੌਦਾਂ ਸੌ ਸਾਲ ਏਵੇਂ ਲੰਘੇ, ਲੰਘਦਿਆਂ ਦੇਰ ਲੱਗੀ ਨਾ ਰਾਈਆ। ਮੁੱਲਾਂ ਸ਼ੇਖ਼ ਮੁਸਾਇਕ ਹੋ ਗਏ ਗੰਦੇ, ਨੂਰੇ ਚਸ਼ਮ ਨੂਰ ਨਾ ਕੋਇ ਰੁਸ਼ਨਾਈਆ। ਸਭ ਦੇ ਪਾਟੇ ਹੋਏ ਤੰਬੇ, ਪਰਦਾ ਪੁਸ਼ਤ ਪਨਾਹ ਨਾ ਕੋਇ ਵਖਾਈਆ। ਤਨ ਵਜੂਦ ਦਿਸਣ ਨਾ ਰੰਗੇ, ਦਾੜ੍ਹੀ ਰਤੜੀ ਦਏ ਗਵਾਹੀਆ। ਬਹੁੜੀ ਟੁੱਟੀ ਮੂਲ ਨਾ ਗੰਢੇ, ਗੰਢਣਹਾਰ ਨਾ ਕੋਇ ਅਖਵਾਈਆ। ਜਿਸ ਦੀ ਧਾਰ ਹਸਨ ਹਸੈਨ ਸ਼ਹਾਦਤ ਦੇ ਗਏ ਬਿਨਾ ਪਾਣੀ ਠੰਡੇ, ਸਾਂਤਕ ਸਤਿ ਨਾ ਕੋਇ ਕਰਾਈਆ। ਉਹ ਮੁਸਾਫ਼ਰ ਬਣ ਗਏ ਲੰਬੇ, ਕਦੀਮ ਦਾ ਆਪਣਾ ਆਸਣ ਲਾਈਆ। ਦਰੋਹੀ ਖ਼ੁਦਾ ਦੀ ਯਾਮਬੀਨ ਆਲਮੀਨ ਮੱਕਾ ਮਦੀਨਾ ਕੰਬੇ, ਕਾਅਬੇ ਰਹੇ ਕੁਰਲਾਈਆ। ਸਭ ਦੇ ਲੇਖ ਧੁਰਦਰਗਾਹੀ ਸਚਖੰਡ ਦਵਾਰੇ ਟੰਗੇ, ਬਿਨ ਅੱਖਰਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਚੜ੍ਹ ਕੇ ਉਪਰ ਚੋਟੀ, ਚੋਟੀ ਹੋ ਕੇ ਧਿਆਨ ਲਗਾਈਆ। ਮੈਂ ਸਭ ਦੀ ਆਸਾ ਤਕੀ ਖੋਟੀ, ਖੋਟੇ ਖਰੇ ਰੂਪ ਨਾ ਕੋਇ ਬਦਲਾਈਆ। ਖ਼ੁਦਾ ਦਾ ਨਾਮ ਵੇਚਦੇ ਕਾਰਨ ਰੋਟੀ, ਮਜ਼੍ਹਬਾਂ ਵਿਚ ਪਈ ਦੁਹਾਈਆ। ਅੱਖਰਾਂ ਵਾਲੀ ਪੋਥੀ ਹੋ ਗਈ ਥੋਥੀ, ਕਲਮਾ ਹੱਕ ਨਾ ਕੋਇ ਦ੍ਰਿੜਾਈਆ। ਰੌਲਾ ਪਿਆ ਚੌਦਾਂ ਤਬਕ ਚੌਦਾਂ ਲੋਕੀ, ਪਰਲੋਕ ਵੇਖਣ ਥਾਉਂ ਥਾਈਂਆ। ਮੈਨੂੰ ਯਾਦ ਆ ਗਿਆ ਕੀ ਸੰਦੇਸ਼ਾ ਦੇ ਕੇ ਗਿਆ ਰਵਦਾਸ ਚਮਾਰਾ ਮੋਚੀ, ਸਹਿਜ ਨਾਲ ਦ੍ਰਿੜਾਈਆ। ਸਦੀ ਚੌਧਵੀਂ ਤੇਰੇ ਅੰਤ ਕਿਸੇ ਨਹੀਂ ਸਮਝਣੀ ਪ੍ਰਭ ਦੀ ਅਗੰਮੀ ਸੋਚ ਸੋਚੀ, ਸਮਝ ਸਮਝ ਨਾ ਕੋਇ ਜਣਾਈਆ। ਉਮਤ ਦੀ ਮੁਹੰਮਦ ਦੇ ਹੱਥੋਂ ਖ਼ੁਸਣੀ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਆਪਣਾ ਹੁਕਮ ਵਰਤਾਈਆ। ਤੇਰੀ ਆਸ਼ਾ ਹੋਣੀ ਕੋਝੀ, ਕਮਲੀਏ ਤੈਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਉਤੇ ਚੜ੍ਹ ਕੇ ਤੱਕਿਆ ਨਾਲ ਗ਼ੌਰ, ਗਹਿਰ ਗੰਭੀਰ ਵੇਖ ਵਖਾਈਆ। ਜਿਹੜਾ ਆਦਿ ਅੰਤ ਸਭ ਦਾ ਸ਼ੌਹਰ, ਛੋਹਰ ਬਾਂਕਾ ਨੂਰ ਇਲਾਹੀਆ। ਜਿਸ ਨੇ ਆਪਣਾ ਵਖਾਉਣਾ ਜ਼ੌਹਰ, ਜਾਬਰ ਜਬਰ ਆਪਣੀ ਖੇਲ ਖਿਲਾਈਆ। ਦੀਨ ਦੁਨੀ ਦੇ ਬਦਲ ਦੇਣੇ ਤੌਰ, ਤਬਕਾਂ ਸਬਕਾਂ ਪਰਦਾ ਦਏ ਉਠਾਈਆ। ਜਿਸ ਦੇ ਹੱਥ ਵਿਚ ਸਭ ਦੀ ਡੋਰ, ਡੌਰੂ ਡੰਕਾ ਇਕ ਕਰੇ ਸ਼ਨਵਾਈਆ। ਉਸੇ ਨੂੰ ਸਭ ਨੇ ਕਿਹਾ ਬ੍ਰਾਹਮਣ ਗੌੜ, ਵੇਦ ਵਿਆਸਾ ਦਏ ਗਵਾਹੀਆ। ਜਿਹਦਾ

❋

❋

ਆਦਿ ਅੰਤ ਸਤਿ ਸਰੂਪ ਨਵਾਂ ਨਕੋਰ, ਨਿੱਕਾ ਵਡਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਇਲਾਹੀਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਨੂਰ ਅਲਾਹ ਪਰਵਰਦਿਗਾਰ, ਅਲਾਹੀ ਨੂਰ ਨਜ਼ਰੀ ਆਈਆ। ਉਸ ਹੁਕਮ ਸੰਦੇਸ਼ਾ ਦਿਤਾ ਅਗੰਮ ਅਪਾਰ, ਸੰਦੇਸ਼ਾ ਇਕ ਸੁਣਾਈਆ। ਉਹ ਤਕ ਮੁਹੰਮਦੀ ਯਾਰ, ਯਰਾਨੇ ਸਾਰੇ ਰਹੇ ਤੁੜਾਈਆ। ਕਿਸੇ ਦਾ ਕਿਸੇ ਉਤੇ ਰਿਹਾ ਨਹੀਂ ਕੋਈ ਇਤਬਾਰ, ਬੇਇਤਬਾਰੀ ਹੋਈ ਖ਼ਲਕ ਖ਼ੁਦਾਈਆ। ਮੂਸਾ ਈਸਾ ਨੈਣ ਰਹੇ ਉਘਾੜ, ਬਿਨ ਅੱਖਾਂ ਅੱਖ ਉਠਾਈਆ। ਕਵਣ ਸ੍ਰਿਸ਼ਟ ਸਬਾਈ ਚਬਾਏ ਆਪਣੀ ਦਾੜ੍ਹ, ਦਾੜ੍ਹਾਂ ਹੇਠ ਦਬਾਈਆ। ਮੂਸਾ ਕਿਹਾ ਈਸਾ ਜਿਸ ਨੇ ਤੈਨੂੰ ਫਾਸੀ ਦਿਤਾ ਚਾੜ੍ਹ, ਸਲੀਬ ਗਲ ਵਿਚ ਲਟਕਾਈਆ। ਉਹ ਖੇਲ ਕਰੇ ਸੱਚੀ ਸਰਕਾਰ, ਅਮਾਮ ਅਮਾਮਾ ਨੂਰ ਇਲਾਹੀਆ। ਜਿਸ ਨੂੰ ਸੱਯਦੇ ਕਰ ਕਰ ਝੁਕਦੇ ਰਹੇ ਵਿਚ ਸੰਸਾਰ, ਹਦੀਸਾਂ ਵਿਚ ਸਿਫ਼ਤੀ ਰਾਗ ਅਲਾਈਆ। ਉਹ ਮਾਲਕ ਖ਼ਾਲਕ ਹੋਇਆ ਜ਼ਾਹਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੂੰ ਕਹਿੰਦੇ ਆਏ ਇਸਤਗੁਫ਼ਾਰ, ਗ਼ਫ਼ਲਤ ਸਭ ਦੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਨਿਉਂ ਕੇ ਕੀਤਾ ਸੱਯਦਾ, ਬਿਨ ਸੀਸ ਸੀਸ ਝੁਕਾਈਆ। ਪ੍ਰਭੂ ਮੁਹੰਮਦ ਤੇਰਾ ਬਰਦਾ, ਬਾਂਦੀ ਹੋ ਕੇ ਦਿਆਂ ਜਣਾਈਆ। ਉਹ ਵੇਖ ਕਲਮਾ ਪੜ੍ਹਦਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੇਰੀ ਮੰਜ਼ਲ ਚੜ੍ਹਦਾ, ਚੌਦਾਂ ਤਬਕ ਭੱਜੇ ਵਾਹੋ ਦਾਹੀਆ। ਨਿਗਹ ਜ਼ਮੀਨ ਅਸਮਾਨ ਕਰਦਾ, ਕਰਦਾਰ ਹੋ ਕੇ ਵੇਖ ਵਖਾਈਆ। ਕੀ ਖੇਲ ਹੋਣਾ ਮੇਰੇ ਘਰ ਦਾ, ਗ੍ਰਹਿ ਪੜਦਾ ਰਿਹਾ ਚੁਕਾਈਆ। ਜੋ ਲੇਖਾ ਪਰਵਰਦਿਗਾਰ ਸਾਂਝੇ ਯਾਰ ਦਾ, ਸੋ ਯਰਾਨਾ ਤੋੜ ਦਏ ਨਿਭਾਈਆ। ਮੇਰਾ ਮਕਰੂਜ਼ ਦਾ ਕਰਜ਼ਾ ਸਦੀ ਚੌਧਵੀਂ ਆਪ ਉਤਾਰ ਦਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਜਨ ਭਗਤਾਂ ਸੂਫ਼ੀਆਂ ਸੰਤਾਂ ਨਿਰਗੁਣ ਧਾਰ ਕਾਜ ਸਵਾਰਦਾ, ਸਵਾਰਥ ਆਪਣਾ ਨਾ ਕੋਇ ਰਖਾਈਆ। ਜਿਸ ਦਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਆਰ ਪਾਰ ਦਾ, ਦੋ ਜਹਾਨਾਂ ਮਰਦ ਮਰਦਾਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਰੂਪ ਅਨੂਪ ਸੱਚੀ ਸਰਕਾਰ ਦਾ, ਦੂਸਰ ਨਜ਼ਰ ਕੋਇ ਨਾ ਆਈਆ।