ਪੁਸਤਕਾਲਾਭਾਗ ੨੨

੨੯ ਜੇਠ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਗੁਰਮੁਖ ਸਾਚੇ ਧੁਰ ਦੇ ਫੁੱਲ, ਫੁਲਵਾੜੀ ਪ੍ਰਭ ਲੋਕਮਾਤ ਮਹਿਕਾਈਆ। ਜਨ ਭਗਤ ਰੂਪ ਬਣਾ ਕੇ ਆਪਣੀ ਕੁਲ, ਕੁਲ ਮਾਲਕ ਹੋਏ ਸਹਾਈਆ। ਜਨਮ ਜਨਮ ਦੀ ਕਰਮ ਕਰਮ ਦੀ ਬਖ਼ਸ਼ੇ ਭੁੱਲ, ਅਭੁੱਲ ਦੇਵੇ ਮਾਣ ਵਡਿਆਈਆ। ਜਿਨ੍ਹਾਂ ਦੇ ਬਰਾਬਰ ਨਹੀਂ ਕੋਈ ਤੁਲ, ਸਮ ਰੂਪ ਨਾ ਕੋਇ ਦਰਸਾਈਆ। ਉਹ ਭਗਤ ਦਵਾਰ ਦੇ ਗੁਲਸ਼ਨ ਦਾ ਗੁਲ, ਮਹਿਕ ਪ੍ਰੇਮ ਵਾਲੀ ਮਹਿਕਾਈਆ। ਕਲਜੁਗ ਮਾਇਆ ਵਿਚ ਜਾਣ ਨਾ ਰੁਲ, ਮੋਹ ਮਮਤਾ ਆਏ ਤਜਾਈਆ। ਨਾਤਾ ਜੋੜ ਕੇ ਨਾਲ ਸੁਲਹਕੁਲ ਸਚ ਦੀ ਸਾਚੀ ਕਾਰ ਕਮਾਈਆ। ਲੰਗਰ

❋

❋

ਖਾ ਕੇ ਇਕੋ ਚੁਲ੍ਹ, ਪ੍ਰੇਮ ਪ੍ਰੀਤੀ ਵਿਚ ਝਟ ਲੰਘਾਈਆ। ਸਚ ਦਾ ਬੂਟਾ ਕਦੇ ਜਾਵੇ ਨਾ ਹੁੱਲ, ਪਤ ਟਹਿਣੀ ਫੁੱਲ ਫਲ ਆਪ ਲਗਾਈਆ। ਜਨ ਭਗਤਾਂ ਦੀਪਕ ਹੋਵੇ ਕਦੇ ਨਾ ਗੁੱਲ, ਨੂਰ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਸੁਹੰਜਣੇ ਫੂਲ, ਹਰਿ ਕਰਤਾ ਆਪ ਮਹਿਕਾਈਆ। ਜਿਨ੍ਹਾਂ ਦਾ ਮਾਲਕ ਇਕ ਕੰਤੂਹਲ, ਸਚਖੰਡ ਨਿਵਾਸੀ ਨਜ਼ਰੀ ਆਈਆ। ਜੋ ਧਰਮ ਦੀ ਧਾਰ ਦੱਸੇ ਅਸੂਲ, ਅਸਲੀਅਤ ਆਪਣੀ ਇਕ ਦ੍ਰਿੜਾਈਆ। ਪ੍ਰੇਮ ਪ੍ਰੀਤੀ ਬਖ਼ਸ਼ ਮਾਕੂਲ, ਮੁਕੰਮਲ ਆਪਣਾ ਹੁਕਮ ਵਰਤਾਈਆ। ਚਰਨ ਚਰਨੋਦਕ ਦੇ ਕੇ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਜਿਨ੍ਹਾਂ ਦਾ ਲੇਖਾ ਕਰੇ ਨਾ ਕੋਇ ਵਸੂਲ, ਰਾਏ ਧਰਮ ਨਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਫੁੱਲਾਂ ਵਾਂਗ ਜਾਓ ਮਹਿਕ, ਖ਼ੁਸ਼ਬੂ ਪ੍ਰੇਮ ਵਾਲੀ ਪਰਗਟਾਈਆ। ਧਰਮ ਦਵਾਰੇ ਬਣੋ ਲਾਇਕ, ਹਰਿਜਨ ਆਪਣਾ ਰੂਪ ਬਦਲਾਈਆ। ਧੁਰ ਦਾ ਮਾਲਕ ਤਕੋ ਨਾਇਕ, ਨਰ ਨਰਾਇਣ ਨੂਰ ਇਲਾਹੀਆ। ਜਿਸ ਦੀ ਅਵਤਾਰਾਂ ਪੈਗ਼ੰਬਰਾਂ ਮੰਨੀ ਹਦਾਇਤ, ਗੁਰੂ ਗੁਰਦੇਵ ਸੀਸ ਨਿਵਾਈਆ। ਕਲਮੇ ਦੀ ਮਨਜ਼ੂਰ ਕੀਤੀ ਸ਼ਰਾਇਤ, ਸ਼ਰਅ ਵਿਚ ਸੀਸ ਝੁਕਾਈਆ। ਸੋ ਸਚ ਵਸਤ ਭਗਤਾਂ ਕਰੇ ਅਨਾਇਤ, ਭਗਵਨ ਆਪਣੀ ਦਇਆ ਕਮਾਈਆ। ਜਨਮ ਕਰਮ ਲੇਖੇ ਲਾਏ ਨਾਲ ਰਿਆਇਤ, ਰਵੈਤ ਆਪਣੀ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਧੁਰ ਦੇ ਫੁੱਲ ਬਣ ਜਾਓ ਚੰਗੇ, ਕੂੜੀ ਕਿਰਿਆ ਦੇਣੀ ਕਢਾਈਆ। ਭਗਤ ਭਗਤਾਂ ਨਾਲ ਕਰਨ ਨਾ ਦੰਗੇ, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਪਿਛਲੇ ਵੇਲੇ ਸਭ ਦੇ ਲੰਘੇ, ਅੱਗੇ ਆਪਣਾ ਹੁਕਮ ਸੁਣਾਈਆ। ਤੁਸੀਂ ਬੰਦਿਆਂ ਵਰਗੇ ਨਹੀਂ ਬੰਦੇ, ਬਿਨਾ ਬੰਦਗੀ ਤੋਂ ਬੰਦਗੀ ਵਾਲੇ ਦਿਤੇ ਪ੍ਰਗਟਾਈਆ। ਤੁਹਾਡਾ ਖੇਲ ਵੇਖ ਕੇ ਰਾਏ ਧਰਮ ਚਿਤ੍ਰਗੁਪਤ ਕੰਬੇ, ਲਾੜੀ ਮੌਤ ਅੱਖ ਦਬਾਈਆ। ਜਿਨ੍ਹਾਂ ਦੇ ਪੈਂਡੇ ਅੱਗੇ ਰਹੇ ਨਹੀਂ ਲੰਬੇ, ਪਾਂਧੀ ਪੰਧ ਨਾ ਕੋਇ ਭਵਾਈਆ। ਖੇਲ ਤਕਣੇ ਪ੍ਰਭੂ ਸੰਦੇ, ਜੋ ਸੰਧਿਆ ਸਰਘੀ ਆਪਣਾ ਰੰਗ ਵਖਾਈਆ। ਜੋ ਸਤਿਗੁਰੂ ਦਵਾਰ ਕਰਨੀ ਕਿਰਤ ਦੇ ਕਰਦੇ ਧੰਦੇ, ਦਿਵਸ ਰੈਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਹਰਿਜਨ ਸਾਚਾ ਧਰਮ ਦਾ ਹੀਰਾ, ਧਰਮ ਧਾਰ ਵਿਚ ਸਮਾਈਆ। ਜਿਨ੍ਹਾਂ ਦੇ ਸਿਰ ਤੇ ਪ੍ਰਭ ਨੇ ਬੰਨ੍ਹਣਾ ਚੀਰਾ, ਚਿਰੀ ਵਿਛੁੰਨੇ ਲਏ ਮਿਲਾਈਆ। ਉਹ ਇਕ ਦੂਜੇ ਨੂੰ ਸਦਾ ਸਮਝਣ ਭੈਣ ਭਾਈ ਵੀਰਾ, ਪ੍ਰੇਮ ਮੁਹੱਬਤ ਵਿਚ ਬੁਲਾਈਆ। ਗੁਰਮੁਖ ਕਲਜੁਗ ਵਿਸ਼ਟਾ ਵਾਲਾ ਬਣੇ ਕੋਇ ਨਾ ਕੀੜਾ, ਹੰਸ ਰੂਪ ਲੈਣਾ ਬਦਲਾਈਆ। ਸਤਿ ਸਚ ਦਾ ਮਾਰਗ ਨਹੀਂ ਕੋਈ ਭੀੜਾ, ਭੀੜੀ ਗਲੀ ਨਾ ਕੋਇ ਵਖਾਈਆ। ਜਨ ਭਗਤੋ ਅੱਜ ਤੋਂ ਸਾਰੇ ਬੰਨ੍ਹ ਲਓ ਬੀੜਾ, ਆਪਣਾ ਭਾਰ ਆਪੇ ਲਓ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਫੁੱਲ ਕਹਿਣ ਅਸੀਂ ਭਗਤਾਂ ਉਤੇ ਲਾਉਣੀ ਬਰਖਾ, ਪ੍ਰਭ ਦਿਤੀ ਮਾਣ ਵਡਿਆਈਆ। ਗੁਰਸਿਖੋ ਯਾਦ ਕਰ ਲਓ ਸਿਖ ਨੂੰ ਸਿਖ ਤਰਸਦਾ ਮਰ ਗਿਆ ਵਿਚ ਸਰਸਾ, ਸਿਖ ਨਾਲ ਸਿਖ ਸਕਿਆ ਨਾ ਕੋਇ ਮਿਲਾਈਆ। ਉਸ ਨੂੰ ਕੋਈ

❋

❋

ਬਹੁਤਾ ਨਹੀਂ ਬੀਤਿਆ ਅਰਸਾ, ਥੋੜ੍ਹਾ ਸਮਾਂ ਰਿਹਾ ਜਣਾਈਆ। ਹੁਣ ਵੀ ਤੁਹਾਡੇ ਉਤੇ ਪੈਣ ਵਾਲਾ ਪਰਚਾ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਜਨ ਭਗਤੋ ਤੁਹਾਡੇ ਵਿਚ ਨਿੰਦਿਆ ਵਾਲੀ ਹੋਵੇ ਕਦੇ ਨਾ ਚਰਚਾ, ਜੋ ਨਿੰਦਕ ਹੋਵੇ ਉਸ ਨੂੰ ਬਾਹਰ ਕਢ ਕੇ ਦਿਉ ਵਖਾਈਆ। ਕਿਉਂ ਤੁਹਾਡਾ ਮਾਲਕ ਵਾਲੀ ਅਰਸ਼ਾ, ਅਰਸ਼ੀ ਪ੍ਰੀਤਮ ਨੂਰ ਇਲਾਹੀਆ। ਜਿਸ ਦਾ ਸੰਮਤ ਸ਼ਹਿਨਸ਼ਾਹੀ ਸੱਤ ਦਾ ਬਰਸਾ, ਜਨ ਭਗਤੋ ਘਰ ਘਰ ਗੁਰਮੁਖਾਂ ਬਰਸੀ ਰਿਹਾ ਮਨਾਈਆ। ਭਗਤ ਦਵਾਰਾ ਧਾਮ ਅਗੰਮਾ ਉਪਰ ਧਰਤਾ, ਧਰਨੀ ਧਰਤ ਧਵਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਫੁੱਲ ਕਹਿਣ ਸਾਡੀ ਵੇਖੋ ਬਹਾਰ, ਖ਼ੁਸ਼ੀਆਂ ਵਿਚ ਜਣਾਈਆ। ਜਨ ਭਗਤੋ ਭਗਤਾਂ ਨਾਲ ਕਰਨਾ ਪਿਆਰ, ਮੁਹੱਬਤ ਮੁਹੱਬਤ ਵਿਚੋਂ ਪ੍ਰਗਟਾਈਆ। ਇਕੋ ਘਰ ਇਕੋ ਤੁਹਾਡਾ ਘਰ ਬਾਰ, ਇਕੋ ਗ੍ਰਹਿ ਨਜ਼ਰੀ ਆਈਆ। ਇਕੋ ਮਾਲਕ ਇਕੋ ਅਗੰਮ ਏਕੰਕਾਰ, ਇਕ ਇਕੱਲਾ ਅਗੰਮ ਅਥਾਹੀਆ। ਇਕੋ ਦੇ ਤੁਸੀਂ ਸੁਤ ਦੁਲਾਰ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਅੱਗੇ ਨੂੰ ਝਗੜੇ ਛਡ ਦਿਉ ਸੰਸਾਰ, ਝਗੜਿਆਂ ਵਿਚ ਹੱਥ ਕਿਛ ਨਾ ਆਈਆ। ਅੰਦਰੋਂ ਹੋਵੇ ਨਾ ਕੋਇ ਦੁਖਿਆਰ, ਖ਼ੁਸ਼ੀਆਂ ਵਿਚ ਆਪਣਾ ਝਟ ਲੰਘਾਈਆ। ਕਿਉਂ ਤੁਸੀਂ ਵਸਦੇ ਉਸ ਪ੍ਰਭੂ ਦੇ ਦਰਬਾਰ, ਜਿਥੇ ਪੰਜ ਦਰਬਾਰੀ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਫੁੱਲ ਕਹਿਣ ਸਾਡੀ ਪੁਨਹ ਪੁਨਹ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭ ਨੇ ਖੇਲ ਕਰਨਾ ਅਪਰ ਅਪਾਰ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਪਹਿਲੀ ਹਾੜ ਨੂੰ ਹਰਿ ਸੰਗਤ ਨੂੰ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਸ਼ਬਦ ਦੇਵੇ ਜੇ ਤੁਸੀਂ ਨਹੀਂ ਛਡ ਸਕਦੇ ਹੰਕਾਰ, ਮੈਂ ਨਿਮਾਣਾ ਹੋ ਕੇ ਸੇਵ ਕਮਾਈਆ। ਫੇਰ ਤੁਸੀਂ ਪ੍ਰਭੂ ਦੇ ਬਣਿਉਂ ਸਿਕਦਾਰ, ਸਿਰ ਹਉਮੇ ਵਾਲਾ ਤਾਜ ਟਿਕਾਈਆ। ਸਤਿਗੁਰ ਚਾਕਰ ਬਣੇ ਹੋਵੇ ਖ਼ਿਦਮਤਗਾਰ, ਸੇਵਕ ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫੁੱਲ ਕਹਿਣ ਸਤਿਗੁਰ ਸ਼ਬਦ ਕੀਤਾ ਖੇਲ ਅਪਾਰ, ਅਪਰੰਪਰ ਦੇ ਦ੍ਰਿੜਾਈਆ। ਤੇਰੇ ਦਰ ਕਿਉਂ ਫਿਰੇ ਕੂੜ ਹੰਕਾਰ, ਭੱਜੇ ਵਾਹੋ ਦਾਹੀਆ। ਕਿਉਂ ਹੋਇਆ ਧੂੰਆਂਧਾਰ, ਸਤਿ ਜੋਤ ਨਾ ਕੋਇ ਰੁਸ਼ਨਾਈਆ। ਕਿਉਂ ਮਨੂਆ ਹੋਇਆ ਅਵਾਰ, ਬੰਧਨ ਬੰਧ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਸਭ ਨੇ ਇਕੋ ਲੜ ਫੜਨਾ, ਇਕੋ ਰਾਹ ਤਕਾਈਆ। ਇਕੋ ਮੰਜ਼ਲ ਚੜ੍ਹਨਾ, ਇਕੋ ਘਰ ਵੱਜੇ ਵਧਾਈਆ। ਪੰਜਾਂ ਦਰਬਾਰੀਆਂ ਵਿਚੋਂ ਗੁਰਦਰਸ਼ਨ ਨੇ ਸਤਾਰਾਂ ਦਿਨ ਸਵਾ ਘੰਟਾ ਭਗਤ ਦਵਾਰ ਵਿਚ ਧੁਰ ਦਾ ਹੁਕਮ ਪੜ੍ਹਨਾ, ਵਕਤ ਚਾਰ ਪੰਜ ਸੁਹਾਈਆ। ਹਰਿਜਨ ਪ੍ਰੇਮ ਵਿਚ ਇਕ ਦੂਜੇ ਨੂੰ ਵਰਨਾ, ਨਾਤਾ ਮੁਹੱਬਤ ਵਾਲਾ ਰਖਾਈਆ। ਇਕੋ ਸਾਹਿਬ ਦੀ ਪੜਨਾ ਸਰਨਾ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜੋ ਹਰਿ ਭਗਤ ਦਵਾਰ ਸੇਵ ਕਮਾਉਂਦੇ ਸਿਖ, ਸਿਖਿਆ ਧੁਰ ਦੀ ਲੈਣ ਅਪਨਾਈਆ। ਉਹਨਾਂ ਸਤਿਗੁਰ ਧਾਰ ਮਸਤਕ ਲੈਣੀ ਲਿਖ, ਹਾੜ ਸਤਾਰਾਂ ਵੰਡ ਵੰਡਾਈਆ। ਪੰਜਾਂ ਲਿਖਾਰੀਆਂ ਬਹਿਣਾ ਉਤੇ ਇਕ

❋

❋

ਇਕ ਇੱਟ, ਇੱਟ ਰਵਦਾਸ ਚਮਾਰੇ ਵਾਲੀ ਰਾਹ ਤਕਾਈਆ। ਫੇਰ ਡੋਰੀ ਇਕੋ ਉਤੇ ਦੇਣੀ ਸਿੱਟ, ਜੋ ਕਰਤਾ ਧੁਰਦਰਗਾਹੀਆ। ਇਕ ਇਕ ਆਪਣੀ ਜੇਬ ਵਿਚ ਲਿਖ ਕੇ ਪਾਉਣੀ ਚਿਟ, ਚੇਤਨ ਚੇਤਨ ਚੇਤਨ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸਤਾਰਾਂ ਹਾੜ ਖੇਲ ਤੱਕਣ ਗਣ ਗਧੰਰਵ, ਸੁਰਪਤ ਰਾਜਾ ਇੰਦਰ ਕਿੰਨਰ ਯਸ਼ਪ ਧਿਆਨ ਲਗਾਈਆ। ਸਦੀ ਚੌਧਵੀਂ ਦੀ ਗੋਲੀ ਨਾਲ ਮਿਲ ਕੇ ਗੀਤ ਗਾਉਣਾ ਦਵਿੰਦਰ, ਤੂੰਬੀ ਤੰਦ ਸਿਤਾਰ ਹਿਲਾਈਆ। ਗੁਰਦਰਸ਼ਨ ਦਾ ਰੂਪ ਬਣਿਆ ਹੋਵੇ ਜਿਉਂ ਸ਼ਹਿਜ਼ਾਦੀ ਸਿੰਧਣ, ਲਬਾਸ ਸਿੰਧੀਆਂ ਵਾਲਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਾਰਾਂ ਹਾੜ ਕਹੇ ਪੰਜਾਂ ਲਿਖਾਰੀਆਂ ਦੇ ਮਸਤਕ ਵਿਚ ਹੋਣ ਪੰਜ ਪੰਜ ਨਿਸ਼ਾਨ, ਪੰਜੇ ਧੁਰ ਦੇ ਰੰਗ ਰੰਗਾਈਆ। ਪੰਜਾਂ ਦਰਬਾਰੀਆਂ ਚਿੱਟੇ ਚਾਦਰੇ ਉਤੇ ਲੈਣੇ ਤਾਣ, ਤਾਣਾ ਪੇਟਾ ਵੰਡ ਨਾ ਕੋਇ ਵੰਡਾਈਆ। ਪੰਜਾਂ ਪਿਆਰਿਆਂ ਮਿਲ ਕੇ ਗਾਉਣਾ ਗਾਣ, ਸ਼ਬਦ ਧੁਰ ਦਾ ਇਕ ਸੁਣਾਈਆ। ਸਾਰੀ ਸੰਗਤ ਨੇ ਕਰਨਾ ਪਰਵਾਨ, ਪਰਵਾਨੇ ਬਣ ਕੇ ਸੀਸ ਨਿਵਾਈਆ। ਇਕ ਗੁਰਮੁਖ ਮਾਝੇ ਦਾ ਬਣਿਆ ਹੋਵੇ ਬੇਜ਼ਬਾਨ, ਮੁਖੋਂ ਬੋਲ ਨਾ ਸਕੇ ਰਾਈਆ। ਮਾਲਵੇ ਵਾਲਿਆਂ ਦਾ ਬਣਿਆ ਹੋਵੇ ਇਕ ਖ਼ਾਨ, ਮੁਗਲਾਂ ਵਾਲਾ ਰੂਪ ਵਟਾਈਆ। ਦੁਆਬੇ ਵਾਲਿਆਂ ਦਾ ਇਕ ਬਣਿਆ ਹੋਵੇ ਅੰਞਾਣ, ਬਾਲੀ ਬੁਧ ਸਮਝਾਈਆ। ਜੰਮੂ ਵਾਲਿਆਂ ਦਾ ਇਕ ਨਜ਼ਰ ਆਵੇ ਪਹਿਲਵਾਨ, ਲੰਗੋਟੇ ਦੋਹਾਂ ਮੋਢਿਆ ਉਤੇ ਟਿਕਾਈਆ। ਦਿੱਲੀ ਵਿਚੋਂ ਬਣਿਆਂ ਹੋਵੇ ਇਕ ਸੈਨਤਾਨ, ਤਾਨ ਸੈਨ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫੁੱਲ ਕਹਿਣ ਜਨ ਭਗਤੋ ਫੁੱਲਣੀ ਬਨਰਾਏ, ਬਨਖੰਡ ਖ਼ੁਸ਼ੀ ਮਨਾਈਆ। ਇੱਕੀ ਗੁਰਮੁਖ ਮਾਝੇ ਵਾਲੇ ਇਕ ਪ੍ਰਭੂ ਦੇ ਹੋਣ ਜਾਏ, ਆਪਣਾ ਮਾਤ ਪਿਤ ਭੁਲਾਈਆ। ਇਕੀ ਗੁਰਮੁਖ ਦੁਆਬੇ ਵਾਲੇ ਕਰਨ ਹਾਏ ਹਾਏ, ਹਾਏ ਤੇਰਾ ਨਾਮ ਦੁਹਾਈਆ। ਇਕੀ ਗੁਰਮੁਖ ਮਾਲਵੇ ਵਾਲੇ ਮਠਿਆਈ ਖ਼ੁਸ਼ੀਆਂ ਨਾਲ ਲੈਣ ਖਾਏ, ਖਾ ਖਾ ਮਸਤੀ ਦੇਣ ਬਣਾਈਆ। ਇਕ ਗੁਰਮੁਖ ਜੰਮੂ ਵਾਲਾ ਸਭ ਦੇ ਅੱਗੇ ਜਗਤ ਰੁਕਾਵਟਾਂ ਡਾਹੇ, ਹਰਿ ਸੰਗਤ ਰੋਕੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਕਰੇ ਬੇਪਰਵਾਹੇ, ਬੇਪਰਵਾਹ ਆਪਣੀ ਕਾਰ ਕਮਾਈਆ।

੩੧ ਜੇਠ ਸ਼ਹਿਨਸ਼ਾਹੀ ਸੰਮਤ ੭ ਕਪੂਰ ਸਿੰਘ ਤੇ ਰਣਜੀਤ ਸਿੰਘ ਦੇ ਨਵਿਤ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਸ਼ਬਦ ਕਹੇ ਵਿਸ਼ਨੂੰ ਦੱਸ ਆਪਣਾ ਵਿਸ਼ਾ, ਵਿਸ਼ੇਸ਼ ਆਪਣੀ ਧਾਰ ਪ੍ਰਗਟਾਈਆ। ਬ੍ਰਹਮੇ ਬ੍ਰਹਮ ਬ੍ਰਹਿਮਾਦ ਦੀ ਦੱਸ ਦੇ ਇੱਛਾ, ਨਿਰਇੱਛਤ ਹੋ ਕੇ ਧਿਆਨ ਲਗਾਈਆ। ਸ਼ੰਕਰ ਚਾਰੋਂ ਕੁੰਟ ਦਾ ਭੇਵ ਖੋਲ੍ਹ ਦੇ ਧਰਮ ਦੀ ਦਿਸ਼ਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਅਵਤਾਰ ਦੱਸੋ ਆਪਣਾ ਹਿੱਸਾ, ਹਿੱਸੇਦਾਰੀ ਕੀ ਜਣਾਈਆ। ਪੈਗ਼ੰਬਰ ਬਿਆਨ ਕਰੋ ਆਪਣਾ ਕਿੱਸਾ, ਕੀ ਕਿਸਮਤ ਦੀਨ ਦੁਨੀ ਬਦਲਾਈਆ। ਗੁਰੂ

❋

❋

ਗੁਰਦੇਵ ਵੇਖੋ ਪਿਛਾ, ਪਿਛਲਾ ਲੇਖਾ ਫੋਲ ਫੁਲਾਈਆ। ਧਰਨੀ ਧਰਤ ਧਵਲ ਪ੍ਰਿਥਮੀ ਆਕਾਸ਼ ਤਕੋ ਅਗੰਮੀ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਸਾਰੇ ਦੱਸੋ ਕਿਸ ਦੇ ਨਾਲ ਕਰੇ ਸਚ ਦਾ ਹਿਤਾ, ਹਿਤਕਾਰੀ ਰੂਪ ਦਰਸਾਈਆ। ਕਿਸ ਨੂੰ ਆਪਣਾ ਰੂਪ ਦੱਸੇ ਵੱਡਾ ਨਿੱਕਾ, ਨਿੱਕਾ ਵੱਡਾ ਭੇਵ ਚੁਕਾਈਆ। ਕੀ ਖੇਲ ਕਰੇ ਅਬਿਨਾਸ਼ੀ ਇਕਾ, ਏਕੰਕਾਰ ਅਗੰਮ ਅਥਾਹੀਆ। ਸਾਰੇ ਕਹਿਣ ਦੀਨ ਦਿਆਲੇ ਕਢਣਾ ਆਪਣਾ ਸਿੱਟਾ, ਜੁਗ ਚੌਕੜੀ ਲੇਖਾ ਦਏ ਮੁਕਾਈਆ। ਲਹਿਣਾ ਦੇਣਾ ਪੂਰਾ ਕਰੇ ਪੱਥਰ ਇੱਟਾਂ, ਦ੍ਰਿਸ਼ਟ ਇਸ਼ਟ ਆਪਣਾ ਇਕ ਸਮਝਾਈਆ। ਜਨ ਭਗਤਾਂ ਲਾਵੇ ਮਸਤਕ ਟਿੱਕਾ, ਧੂੜੀ ਖ਼ਾਕ ਖ਼ਾਕ ਰਮਾਈਆ। ਸਤਿ ਧਰਮ ਚਲਾਏ ਅਗੰਮੀ ਸਿੱਕਾ, ਮੋਹਰ ਆਪਣਾ ਨਾਮ ਜਣਾਈਆ। ਲੇਖਾ ਜਾਣੇ ਜੋ ਕਲਮ ਸ਼ਾਹੀ ਨਾਲ ਨਹੀਂ ਲਿਖਾ, ਕਾਤਬ ਲੇਖ ਨਾ ਕੋਇ ਦ੍ਰਿੜਾਈਆ। ਫੇਰ ਨਿਗਾਹ ਮਾਰੇ ਵੇਖੇ ਸ਼ਬਦੀ ਧਾਰ ਸਿੱਖਾ, ਗੁਰਮੁਖ ਗੁਰ ਗੁਰ ਖੋਜ ਖੁਜਾਈਆ। ਜਗਤ ਜਹਾਨ ਹੋਵੇ ਜਿੱਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਵੇਖੇ ਵਿਗਸੇ ਨਿਤ ਨਵਿਤਾ, ਨਿਰਗੁਣ ਸਰਗੁਣ ਕਾਰ ਕਮਾਈਆ। ਅੰਤ ਭਗਤਾਂ ਸਚਖੰਡ ਨਿਵਾਸੀ ਬਣ ਕੇ ਇਕੋ ਪਿਤਾ, ਪਤਿਪਰਮੇਸ਼ਵਰ ਦਇਆ ਕਮਾਈਆ। ਲੇਖੇ ਲਾ ਕੇ ਰਕਤ ਬੂੰਦ ਹੱਡ ਮਾਸ ਨਾੜੀ ਰੱਤਾ, ਰਤਨ ਅਮੋਲਕ ਲਏ ਬਣਾਈਆ। ਪਿਆਰ ਮੁਹੱਬਤ ਵਿਚ ਹੋਣ ਦੇਵੇ ਨਾ ਕਦੇ ਦੋ ਚਿਤਾ, ਠਗੌਰੀ ਮਨ ਰਹੇ ਨਾ ਰਾਈਆ। ਸ਼ਬਦੀ ਸ਼ਬਦ ਚਲਾ ਕੇ ਸਿੱਕਾ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਤਕੋ ਜਗਤ ਜਹਾਨਾ, ਬਿਨ ਨੈਣਾ ਨੈਣ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਤਕੋ ਆਪਣਾ ਬਿਆਨਾ, ਜੋ ਭਵਿਖਤਾਂ ਵਿਚ ਜਣਾਈਆ। ਸ੍ਰਿਸ਼ਟੀ ਇਸ਼ਟੀ ਮਾਰੋ ਦ੍ਰਿਸ਼ਟੀ ਵਿਚ ਧਿਆਨਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਖੇਲ ਵੇਖੋ ਆਪਣਾ ਸੀਤਾ ਰਾਮਾ, ਕ੍ਰਿਸ਼ਨਾ ਕਾਹਨਾ ਅੱਖ ਖੁਲ੍ਹਾਈਆ। ਪੈਗ਼ੰਬਰ ਤਕੋ ਹੱਕ ਪੈਗ਼ਾਮਾ, ਸੰਦੇਸ਼ਾ ਨੂਰ ਇਲਾਹੀਆ। ਗੁਰੂ ਗੁਰਦੇਵ ਸੁਣੋ ਦਮਾਮਾ, ਡੰਕਾ ਇਕੋ ਨਾਮ ਸ਼ਨਵਾਈਆ। ਕਲਜੁਗ ਰੈਣ ਅੰਧੇਰੀ ਤਕੋ ਸ਼ਾਮਾ, ਸ਼ਮਾਂ ਦੀਪ ਨਾ ਕੋਇ ਰੁਸ਼ਨਾਈਆ। ਪੰਜ ਤਤ ਤਕੋ ਤਕੋ ਸਿਖ ਮੁਰੀਦ ਇਨਸਾਨਾ, ਮੁਰਸ਼ਦ ਹੋ ਕੇ ਖੋਜ ਖੁਜਾਈਆ। ਖੇਲ ਤਕੋ ਮਹਿਬੂਬ ਰੂਪ ਰਹਿਮਾਨਾ, ਨੂਰ ਨੂਰ ਚਮਕਾਈਆ। ਜਿਸ ਨੂੰ ਝੁਕ ਝੁਕ ਕਰੋ ਸਲਾਮਾ, ਨਿਵ ਨਿਵ ਲਾਗੋ ਪਾਈਂਆ। ਸੋ ਮਿਹਰਵਾਨ ਮਿਹਰ ਕਰੇ ਨੌਜਵਾਨਾ, ਨੌਬਤ ਆਪਣਾ ਨਾਮ ਹੱਕ ਵਜਾਈਆ। ਝਗੜਾ ਮੇਟੇ ਲੱਖ ਚੁਰਾਸੀ ਕੂੜ ਆਸ਼ਿਆਨਾ, ਗ੍ਰਹਿ ਇਕੋ ਦਏ ਵਖਾਈਆ। ਜਨ ਭਗਤ ਸੁਹੇਲੇ ਕਰ ਪਰਵਾਨਾ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਸਾਚੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡੀ ਇਕ ਅਰਦਾਸ, ਬੇਨੰਤੀ ਦਈਏ ਜਣਾਈਆ। ਅਵਤਾਰ ਕਹਿਣ ਵੇਖ ਸਾਡੀ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਪੈਗ਼ੰਬਰ ਕਹਿਣ ਤੇਰੀ ਕਰੀਏ ਤਲਾਸ਼, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਗੁਰੂ ਗੁਰਦੇਵ ਕਹਿਣ ਵੇਖੀਏ ਅਗੰਮੜੀ ਰਾਸ, ਸੋਹਣਾ ਰੰਗ ਰੰਗਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਤੇਰੇ ਹੱਥ ਵਡਿਆਈਆ। ਨਿਗਹ ਮਾਰ ਪ੍ਰਿਥਮੀ (ਆਕਾਸ਼), ਗਗਨ ਗਗਨੰਤਰ ਖੋਜ ਖੁਜਾਈਆ। ਸਚ ਮੁਹੱਬਤ ਰਹੀ ਕਿਸੇ ਨਾ ਪਾਸ, ਪਿਤਾ ਪੂਤ ਸੰਗ ਨਾ ਕੋਇ ਨਿਭਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਏਸ ਵੇਲੇ ਕਿਰਪਾ

❋

❋

ਕਰ ਆਪ, ਆਪ ਆਪਣਾ ਮੇਲ ਮਿਲਾਈਆ। ਆਤਮ ਪਰਮਾਤਮ ਬਖ਼ਸ਼ ਕੇ ਜਾਪ, ਜਗਜੀਵਣ ਦਾਤੇ ਹੋ ਸਹਾਈਆ। ਜਨ ਭਗਤਾਂ ਬਣਾ ਸੱਜਣ ਸਾਕ, ਮੀਤ ਮਿੱਤਰਾ ਇਕ ਦਰਸਾਈਆ। ਨਿਰਗੁਣ ਸਰਗੁਣ ਧਾਰ ਬਖ਼ਸ਼ ਇਤਫਾਕ, ਮੇਲ ਮਿਲਾਵਾ ਹੋਵੇ ਚਾਈਂ ਚਾਈਂਆ। ਮਨੂਏ ਦਾ ਰਹੇ ਨਾ ਅੰਦਰ ਨਿਫ਼ਾਕ, ਅੰਮ੍ਰਿਤ ਮੇਘ ਇਕ ਬਰਸਾਈਆ। ਸਭ ਤੋਂ ਉਤਮ ਸ੍ਰੇਸ਼ਟ ਭਗਤਾਂ ਦੱਸ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਸਾਂਝਾ ਕਰ ਕਾਜ, ਕਰਮ ਕਾਂਡ ਦਾ ਡੇਰਾ ਢਾਹੀਆ। ਧਰਮ ਦਾ ਬਖ਼ਸ਼ ਰਾਜ, ਮਿਹਰ ਨਜ਼ਰ ਉਠਾਈਆ। ਝਗੜਾ ਮੇਟ ਸਮਾਜ, ਦਵੈਤੀ ਪੰਧ ਮੁਕਾਈਆ। ਗੁਰਮੁਖਾਂ ਉਪਰ ਕਿਰਪਾ ਕਰੀਂ ਆਜ, ਜੋ ਆਜਿਜ਼ ਹੋ ਕੇ ਸੀਸ ਨਿਵਾਈਆ। ਮਿਹਰ ਕਰਨੀ ਉਪਰ ਕਪੂਰ ਸਿੰਘ ਤੇ ਰਾਜ, ਰਣਜੀਤ ਰੰਗ ਵਿਚ ਰੰਗਾਈਆ। ਅੰਦਰੋਂ ਸਭ ਦੀ ਖੋਲ੍ਹਣੀ ਜਾਗ, ਸੁਰਤੀ ਸ਼ਬਦ ਨਾਲ ਮਿਲਾਈਆ। ਘਰ ਘਰ ਪ੍ਰੇਮ ਦਾ ਜਗੇ ਚਰਾਗ਼, ਸਾਢੇ ਤਿੰਨ ਹੱਥ ਮੰਦਰ ਵੱਜੇ ਵਧਾਈਆ। ਦੁਰਮਤ ਮੈਲ ਰਹੇ ਨਾ ਦਾਗ਼, ਪਾਪਾਂ ਕਰ ਸਫ਼ਾਈਆ। ਤੇਰਾ ਬਾਗ਼ ਬਗੀਚਾ ਆਪੇ ਹਰਿਆ ਕਰ ਬਾਗ਼, ਫੁੱਲ ਫੁਲਵਾੜੀ ਆਪ ਮਹਿਕਾਈਆ। ਤੇਰੇ ਚਰਨਾਂ ਇਕ ਆਦਾਬ, ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਸਤਿਗੁਰ ਸ਼ਬਦ ਕਹੇ ਸਚ ਪਿਆਰ ਦੀ ਦੇ ਦੇ ਤਾਕਤ, ਮੁਹੱਬਤ ਆਪਣੇ ਨਾਲ ਰਖਾਈਆ। ਚਰਨ ਕਵਲ ਬਖ਼ਸ਼ ਲਿਆਕਤ, ਨੂਰ ਇਕੋ ਇਕ ਚਮਕਾਈਆ। ਗੁਰਮੁਖ ਗੁਰਮੁਖ ਦੀ ਕਰੇ ਸ਼ਨਾਖਤ, ਹਰਿਜਨ ਹਰਿਜਨ ਵੇਖ ਵਖਾਈਆ। ਜਗਤ ਵਿਦਿਆ ਰਹੇ ਨਾ ਕੋਇ ਅਣਜਾਣਤ, ਬੁਧ ਬਿਬੇਕ ਦੇਣੀ ਕਰਾਈਆ। ਧੁਰ ਦਾ ਨਾਮ ਬਖ਼ਸ਼ ਨਿਆਮਤ, ਨਰ ਨਰਾਇਣ ਤੇਰੀ ਸਰਨਾਈਆ। ਆਪਣਿਆਂ ਭਗਤਾਂ ਰੱਖ ਸਹੀ ਸਲਾਮਤ, ਸਿਰ ਆਪਣਾ ਹੱਥ ਟਿਕਾਈਆ। ਸ਼ਰਅ ਦੀ ਰਹੇ ਨਾ ਕੋਇ ਅਲਾਮਤ, ਕੂੜ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਬਣਿਆ ਰਹੇ ਮਿਲਾਪ, ਜੋੜ ਜੋੜਨਾ ਚਾਈਂ ਚਾਈਂਆ। ਇਕ ਦੂਜੇ ਨੂੰ ਵੇਖ ਕੇ ਸੋਹੰ ਅੰਦਰੋਂ ਨਿਕਲੇ ਜਾਪ, ਮਸਤਕ ਖ਼ੁਸ਼ੀਆਂ ਵਿਚ ਖਿਲਾਈਆ। ਸਾਰੇ ਮੰਨਣ ਤੈਨੂੰ ਅਗੰਮਾ ਬਾਪ, ਪਿਤਾ ਪੁਰਖ ਅਕਾਲ ਸੀਸ ਨਿਵਾਈਆ। ਰੂਹ ਬੁਤ ਦੋਵੇਂ ਕਰਨੇ ਸਾਫ਼, ਪਤਿਤ ਪੁਨੀਤ ਰਹਿਣ ਕੋਇ ਨਾ ਪਾਈਆ। ਜਨਮ ਕਰਮ ਦਾ ਲੇਖਾ ਬਦਲ ਦੇਣਾ ਪੂਰਬ ਵਾਲੀ ਕਿਤਾਬ, ਕੁਤਬਖ਼ਾਨਿਆਂ ਡੇਰਾ ਢਾਹੀਆ। ਸਦਾ ਸਹਾਇਤਾ ਕਰੀਂ ਆਪ, ਸਿਰ ਆਪਣਾ ਹੱਥ ਟਿਕਾਈਆ। ਧਰਮ ਦੀ ਧਾਰ ਬਖ਼ਸ਼ਣਾ ਇਤਫ਼ਾਕ, ਇਤਫ਼ਾਕ ਆਪਣੇ ਨਾਲ ਬਣਾਈਆ। ਕੂੜ ਦਾ ਲੇਖਾ ਕਰਨਾ ਬੇਬਾਕ, ਹਉਮੇ ਰੋਗ ਰਹੇ ਨਾ ਰਾਈਆ। ਹਰ ਹਿਰਦੇ ਅੰਦਰ ਬਖ਼ਸ਼ਣੀ ਸ਼ਾਂਤ, ਸਾਂਤਕ ਸਤਿ ਸਤਿ ਵਰਤਾਈਆ। ਅੰਦਰ ਰਹੇ ਨਾ ਕੋਇ ਭਰਾਂਤ, ਭਰਮ ਭੁਲੇਖਾ ਦੇਣਾ ਕਢਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਸਾਚਾ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰਨੀ ਜਗਤ ਦੀ ਧਾਰ, ਜਗਜੀਵਣ ਦਾਤੇ ਤੇਰੀ ਸਰਨਾਈਆ। ਦੀਨ ਦੁਨੀ ਦਾ ਦੁਨੀ ਵਿਚ ਚਲਾਉਣਾ ਵਿਵਹਾਰ, ਵਿਵਹਾਰੀ ਹੋ ਕੇ ਖੇਲ ਖਿਲਾਈਆ। ਭਗਤਾਂ ਭਗਤਾਂ ਨਾਲ ਨਾ ਰਹੇ ਉਧਾਰ, ਲੇਖਾ ਜਨਮ ਕਰਮ ਚੁਕਾਈਆ। ਆਤਮ ਬ੍ਰਹਮ ਦਾ ਬਖ਼ਸ਼ਣਾ ਪਿਆਰ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ।

❋

❋

ਤੇਰਾ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਇਕੱਤੀ ਜੇਠ ਦਾ ਦਿਵਸ ਵਿਚਾਰ, ਦਿਵਸ ਆਪਣੀ ਦਏ ਗਵਾਹੀਆ। ਜਿਸ ਕਾਰਨ ਤੇਰੇ ਪਿਆਰ ਦਾ ਕੀਤਾ ਵਿਹਾਰ, ਮੁਹੱਬਤ ਵਿਚ ਧਿਆਨ ਲਗਾਈਆ। ਸੋ ਸਚ ਦਵਾਰੇ ਕਰੀਂ ਸਵੀਕਾਰ, ਸਚ ਦੇ ਮਾਲਕ ਹੋਣਾ ਸਹਾਈਆ। ਸਤਿ ਦਾ ਸਤਿ ਸਚ ਦਾ ਸਚ ਜਗਤ ਦਾ ਜਗ ਜੁਗਤ ਨਾਲ ਚਲਾਉਣਾ ਵਿਹਾਰ, ਜੁਗਤੀ ਬਿਧ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਜਨ ਭਗਤਾਂ ਪਾਉਂਦੇ ਰਹਿਣਾ ਸਾਰ, ਸਾਰ ਸ਼ਬਦ ਸਾਰ ਸਰ ਦੀ ਕਾਰ ਕਮਾਈਆ।