ਪਹਿਲੀ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਜੇਠ ਕਹੇ ਮੈਂ ਪ੍ਰਭੂ ਨੂੰ ਕੀਤੀ ਅੰਤ ਡੰਡਾਵਤ, ਬੰਦਨਾ ਵਿਚ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਂ ਦੀਨ ਦੁਨੀ ਤਕਣਾ ਚਾਹੁੰਦਾ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਈਮਾਨ ਧਰਮ ਵਿਚ ਰਹੇ ਨਾ ਕੋਈ ਸਲਾਮਤ, ਸਬੂਰੀ ਸਬਰ ਨਾ ਕੋਇ ਰਖਾਈਆ। ਸਚ ਵਸਤ ਤੇਰਾ ਨਾਮ ਮਿਲੇ ਨਾ ਕਿਸੇ ਨਿਆਮਤ, ਅਨਰਸ ਨਾ ਕੋਇ ਜਣਾਈਆ। ਕਿਰਪਾ ਨਿਧਾਨ ਵਖਾਉਣੀ ਸਦੀ ਚੌਧਵੀਂ ਕਿਆਮਤ, ਕਾਇਮ ਮੁਕਾਮ ਤੇਰੀ ਓਟ ਤਕਾਈਆ। ਸਤਿਜੁਗ ਸਾਚੇ ਰਹੇ ਨਾ ਕੋਇ ਅਣਜਾਣਤ, ਪਰਦਾ ਪਰਦਿਆਂ ਵਿਚੋਂ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਹੁਕਮ ਇਕ ਸੁਣਾਈਆ। ਜੇਠ ਕਹੇ ਮੈਂ ਝੁਕਿਆ ਧੁਰ ਮਾਲਕ ਕੀਤਾ ਸਲਾਮ, ਸੱਯਦਾ ਸੀਸ ਨਿਵਾਈਆ। ਮੇਰੇ ਮਿਹਰਵਾਂ ਅਮਾਮ, ਈਮਾਨ ਤੇਰੀ ਝੋਲੀ ਪਾਈਆ। ਤੇਰੇ ਕਲਮੇ ਨਾਲ ਕਲਮ ਦਾ ਹੋਇਆ ਕਲਾਮ, ਕਾਇਨਾਤ ਵੇਖ ਵਖਾਈਆ। ਸ਼ਰਅ ਸ਼ਰਅ ਨੂੰ ਕੀਤਾ ਕਤਲੇਆਮ, ਕਾਤਲ ਮਕਤੂਲ ਦੀਨ ਮਜ਼੍ਹਬ ਰੂਪ ਜਣਾਈਆ। ਸਦੀ ਚੌਧਵੀਂ ਸਭ ਦਾ ਵਿਗੜਿਆ ਇੰਤਜ਼ਾਮ, ਹਕੂਮਤ ਹੱਕ ਨਾ ਕੋਇ ਕਮਾਈਆ। ਸਚ ਦਾ ਸਚ ਹੋਇਆ ਗ਼ੁਲਾਮ, ਗ਼ੁਰਬਤ ਗ਼ੁਰਬਤ ਨਾਲ ਠੁਕਰਾਈਆ। ਮੈਂ ਤੇਰਾ ਖੇਲ ਵੇਖਣਾ ਚਾਹੁੰਦਾ ਵਿਚ ਅਵਾਮ, ਬਿਨ ਨੈਣਾਂ ਨੈਣ ਉਠਾਈਆ। ਸ਼ਰਅ ਦਾ ਲੇਖਾ ਮੁਕਾਈਂ ਤਮਾਮ, ਤਮਾਂ ਕੂੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਜੇਠ ਉਹ ਵੇਖ ਮੇਰਾ ਹਾੜ ਮਹੀਨਾ ਚੜ੍ਹਦਾ, ਚੜ੍ਹਦਾ ਲਹਿੰਦਾ ਧਿਆਨ ਲਗਾਈਆ। ਲੇਖਾ ਜਾਣੇ ਹੰਕਾਰ ਗੜ੍ਹ ਦਾ, ਗੜ੍ਹੀ ਚਮਕੌਰ ਦਏ ਗਵਾਹੀਆ। ਜਿਸ ਲਹਿਣਾ ਮੁਕਾਉਣਾ ਚੋਟੀ ਜੜ੍ਹ ਦਾ, ਜੜ੍ਹ ਚੇਤਨ ਖੋਜ ਖੁਜਾਈਆ। ਉਹ ਖੇਲ ਜਾਣੇ ਲੱਖ ਚੁਰਾਸੀ ਘਰ ਦਾ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਰੂਪ ਧਰ ਨਰਾਇਣ ਨਰ ਦਾ, ਨਰ ਹਰਿ ਆਪਣਾ ਵੇਸ ਵਟਾਈਆ। ਲੇਖਾ ਜਾਣੇ ਕਲਜੁਗ ਕਲ ਦਾ, ਕਲ ਕਾਤੀ ਖੋਜ ਖੁਜਾਈਆ। ਲੱਖ ਚੁਰਾਸੀ ਫਿਰੇ ਛਲ ਦਾ, ਅਛਲ ਛਲਧਾਰੀ ਆਪਣਾ ਹੁਕਮ ਵਰਤਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਬਲ ਦਾ, ਬਾਵਨ ਆਪਣਾ ਰੰਗ ਰੰਗਾਈਆ। ਝਗੜਾ ਮੁਕਾਉਣਾ ਕੂੜ ਕੁੜਿਆਰੇ ਕਲਜੁਗ ਦਲ ਦਾ, ਵਿਕਾਰ ਹੰਕਾਰ ਡੇਰਾ ਢਾਹੀਆ। ਮਾਲਕ ਬਣੇ ਜਲ ਥਲ ਦਾ, ਮਹੀਅਲ ਪਰਦਾ ਆਪ
❋
❋
ਚੁਕਾਈਆ। ਝਗੜਾ ਮੇਟੇ ਦਵੈਤੀ ਸੱਲ ਦਾ, ਦੀਨ ਮਜ਼੍ਹਬ ਜ਼ਾਤ ਪਾਤ ਰਹਿਣ ਨਾ ਪਾਈਆ। ਜਨ ਭਗਤਾਂ ਵਿਛੋੜਾ ਮੇਟੇ ਘੜੀ ਪਲ ਦਾ, ਪਲਕ ਦੇ ਪਿਛੇ ਨੂਰ ਨੁਰਾਨਾ ਨਜ਼ਰੀ ਆਈਆ। ਜੋ ਆਤਮ ਪਰਮਾਤਮ ਹੋ ਕੇ ਰਲਦਾ, ਜੋਤੀ ਜੋਤ ਜੋਤ ਸਮਾਈਆ। ਉਸ ਦਾ ਭਾਣਾ ਕਦੇ ਦਾ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਲੇਖਾ ਜਾਣੇ ਆਪਣੇ ਹੱਲ ਦਾ, ਹਾਲਤ ਤਕੇ ਦੀਨ ਦੁਨੀ ਨੂਰ ਇਲਾਹੀਆ। ਮਾਲਕ ਬਣ ਕੇ ਨਿਹਚਲ ਧਾਮ ਅਟਲ ਦਾ, ਸਚਖੰਡ ਨਿਵਾਸੀ ਆਪਣੀ ਕਾਰ ਕਮਾਈਆ। ਜੋਤ ਪ੍ਰਕਾਸ਼ ਹੋ ਕੇ ਨਿਰਗੁਣ ਧਾਰ ਹੋ ਕੇ ਬਲਦਾ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਜੇਠ ਉਹ ਵੇਖ ਹਾੜ ਮਹੀਨਾ ਆਇਆ, ਆਪਣੀ ਲਏ ਅੰਗੜਾਈਆ। ਜਿਸ ਦਾ ਹੋਣਾ ਤੇਜ ਸਵਾਇਆ, ਸਵਾ ਸਵਾ ਦੀ ਧਾਰ ਪ੍ਰਗਟਾਈਆ। ਕਲਜੁਗ ਕੂੜੀ ਵੇਖੇ ਮਾਇਆ, ਮਾਇਆ ਮਮਤਾ ਫੋਲ ਫੁਲਾਈਆ। ਜਿਸ ਦਾ ਵਕਤ ਸੁਹੰਜਣਾ ਆਇਆ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਜਿਸ ਨੇ ਪਹਿਲੀ ਹਾੜ ਆਪਣਾ ਢੋਲਾ ਸੋਹੰ ਗਾਇਆ, ਗਾ ਗਾ ਖ਼ੁਸ਼ੀ ਬਣਾਈਆ। ਉਹ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਬਣ ਕੇ ਦਾਈ ਦਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖ ਵਖਾਈਆ। ਜਿਸਨੂੰ ਜਨਣੀ ਕੁੱਖ ਕਿਸੇ ਨਾ ਜਾਇਆ, ਜਨਮ ਮਰਨ ਵਿਚ ਨਾ ਆਈਆ। ਉਹ ਨਿਰਗੁਣ ਧਾਰ ਹੋ ਕੇ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਸੋ ਹੁਕਮ ਸੰਦੇਸਾ ਦੇਵੇ ਸਹਿਜ ਸੁਭਾਇਆ, ਸੁਭਾਵਕ ਆਪਣੀ ਕਾਰ ਕਮਾਈਆ। ਜਿਸਨੇ ਗੋਬਿੰਦ ਦਾ ਢਈਆ ਪੂਰ ਕਰਾਇਆ, ਘੜੀ ਪਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਹਾੜ ਕਹੇ ਜਨ ਭਗਤੋ ਮੈਂ ਦੂਰ ਦੁਰਾਡਾ ਆਇਆ ਨੱਠਾ, ਨਿਰਗੁਣ ਧਾਰ ਭੱਜਿਆ ਵਾਹੋ ਦਾਹੀਆ। ਨਾਰਦ ਨੇ ਮੈਨੂੰ ਹਾਲ ਦੱਸਿਆ ਅੱਠਾਂ ਸੱਠਾਂ, ਬਿਨ ਤਤਾਂ ਖੋਜ ਖੁਜਾਈਆ। ਮੈਂ ਵੇਖੀਆਂ ਜਗਤ ਧਾਰ ਦੀਆਂ ਜਟਾਂ, ਜਟਾ ਜੂਟ ਵੇਖ ਵਖਾਈਆ। ਦੀਨ ਮਜ਼੍ਹਬ ਦੀਆਂ ਤਕਦਾ ਆਇਆ ਵੱਟਾਂ, ਹਦ ਹਦੂਦ ਫੋਲ ਫੁਲਾਈਆ। ਖੇਲ ਵੇਖਦਾ ਆਇਆ ਮੰਦਰ ਮੱਠਾਂ, ਕਾਅਬਿਆਂ ਅੱਖ ਉਠਾਈਆ। ਮੈਨੂੰ ਚਾਰ ਕੁੰਟ ਦਹਿ ਦਿਸ਼ਾ ਜਗਤ ਦੀ ਆਸਾ ਕਰਦੀ ਠੱਠਾ, ਤ੍ਰਿਸਨਾ ਰਹੀ ਦੁਰਕਾਈਆ। ਮੇਰਾ ਮੁੱਲ ਨਾ ਪਿਆ ਟਕਾ, ਕੀਮਤ ਕੀਮਤ ਨਾ ਕੋਇ ਰਖਾਈਆ। ਮੈਂ ਜਿਧਰ ਵੇਖਿਆ ਖ਼ਾਲੀ ਦਿਸਦੇ ਪੰਜ ਤਤ ਕਾਇਆ ਮੱਟਾ, ਧੁਰ ਦਾ ਰਸ ਨਾ ਕੋਇ ਭਰਾਈਆ। ਮੈਂ ਅੰਕੜਿਆਂ ਵਿਚ ਹਿਸਾਬ ਲਗਾਇਆ ਸ੍ਰਿਸ਼ਟੀ ਹੋ ਗਈ ਬਟਾ, ਜ਼ੀਰੋ ਜ਼ੀਰੋ ਨਾਲ ਮਿਲਾਈਆ। ਫੇਰ ਮੈਂ ਵੇਖਿਆ ਪੱਥਰ ਇੱਟਾਂ, ਜਗਤ ਸ਼ਿਵਾਲਿਆਂ ਧਿਆਨ ਲਗਾਈਆ। ਬਹੁੜੀ ਮੈਂ ਦੁਹੱਥੜ ਮਾਰ ਦੇ ਪਿੱਟਾ, ਪਟਨੇ ਵਾਲੇ ਦਿਆਂ ਜਣਾਈਆ। ਤੇਰੇ ਬਿਨਾ ਸਦੀ ਚੌਧਵੀਂ ਮੂਲ ਨਾ ਜਿੱਤਾਂ, ਜਿੱਤ ਹਾਰ ਨਾ ਕੋਇ ਰਖਾਈਆ। ਮੈਂ ਚਾਹੁੰਦਾ ਭਗਤ ਦਵਾਰ ਦਾ ਵੇਖਾਂ ਕਿਤਾ, ਜਿਥੇ ਕੇਤੇ ਚੰਦ ਸੂਰਜ ਧਿਆਨ ਲਗਾਈਆ। ਮਾਲਕ ਤਕਾਂ ਧੁਰ ਦਾ ਪਿਤਾ, ਪਤਿਪਰਮੇਸ਼ਵਰ ਨੂਰ ਇਲਾਹੀਆ। ਜਿਸ ਦਾ ਸਭ ਨੇ ਕੀਤਾ ਹਿਤਾ, ਹਿਤਕਾਰੀ ਅਵਤਾਰ ਪੈਗ਼ੰਬਰ ਗੁਰੂ ਅਖਵਾਈਆ। ਉਹ ਵੇਸ ਵਟਾਵੇ ਨਿਤ ਨਵਿਤਾ, ਜੁਗ ਜੁਗ ਆਪਣੀ ਕਾਰ ਕਮਾਈਆ। ਜਿਸ ਨੇ ਕਲਜੁਗ ਅੰਤਮ ਕਢਣਾ ਸਿੱਟਾ, ਸਿੱਟੇਬਾਜ਼ੀ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਾਚੀ ਕਰਨੀ ਕਾਰ ਕਮਾਈਆ। ਹਾੜ ਕਹੇ ਜਨ ਭਗਤੋ ਕਰਿਓ ਨਾ ਕੋਇ ਤਕਰਾਰ,
❋
❋
ਝਗੜਾ ਜਗਤ ਨਾ ਕੋਇ ਰਖਾਈਆ। ਮੇਰਾ ਗੋਬਿੰਦ ਨਾਲ ਇਕਰਾਰ, ਵਾਅਦੇ ਨਾਲ ਸੁਣਾਈਆ। ਜਿਸ ਵੇਲੇ ਸਰਸੇ ਗੁਰਮੁਖ ਦਿਤੇ ਸੀ ਠਾਰ, ਜਲ ਧਾਰ ਵਿਚ ਸਮਾਈਆ। ਉਸ ਵੇਲੇ ਸੱਤਰਾਂ ਕੀਤੀ ਪੁਕਾਰ, ਅੰਤਰ ਅੰਤਰ ਧਿਆਨ ਲਗਾਈਆ। ਗੋਬਿੰਦ ਗੋਬਿੰਦ ਜੇ ਅਨੰਦ ਪੁਰ ਛਡਣਾ ਸੀ ਛਡਦੋਂ ਵਿਚ ਮਹੀਨਾ ਹਾੜ੍ਹ, ਤਨ ਦੁੱਖ ਨਾ ਲਾਗੇ ਰਾਈਆ। ਉਹਨਾਂ ਵਿਚ ਸੀ ਕਪੂਰ ਸਿੰਘ ਇਕ ਬਰਾੜ, ਜਿਨ ਗਲ ਪਲੂ ਪਾ ਕੇ ਚਰਨ ਧਿਆਨ ਲਗਾਈਆ। ਇਸ਼ਟ ਜਾਣ ਕੇ ਚਰਨ ਛੁਹਾਇਆ ਦਾੜ੍ਹ, ਬਿਨਾ ਚਰਨ ਤੋਂ ਸੀਸ ਨਿਵਾਈਆ। ਸਰਸਾ ਕਰ ਨਾ ਸਕਿਆ ਪਾਰ, ਨੌ ਕਦਮ ਪਿਛੇ ਆਪਣਾ ਆਪ ਤਜਾਈਆ। ਅੰਤ ਬੋਲ ਕੇ ਫ਼ਤਹਿ ਜੈਕਾਰ, ਵਾਹਿਗੁਰੂ ਤੇਰੀ ਬੇਪਰਵਾਹੀਆ। ਮੈਂ ਜਾਣਾ ਤੇਰੇ ਉਸ ਸੱਚੇ ਦਰਬਾਰ, ਜਿਥੇ ਦਰਬਾਰੀ ਨਜ਼ਰ ਕੋਇ ਨਾ ਆਈਆ। ਕਰਨਾ ਤੇਰਾ ਦੀਦਾਰ, ਬਿਨ ਅੱਖਾਂ ਅੱਖ ਉਠਾਈਆ। ਮੇਰੀ ਅੰਤ ਦੀ ਅੰਤ ਇਕੋ ਵਾਰ ਨਿਮਸਕਾਰ, ਗੋਬਿੰਦ ਸੱਚੇ ਮਾਹੀਆ। ਝਟ ਗੋਬਿੰਦ ਖਿੱਚ ਕੇ ਤਲਵਾਰ, ਅੱਗੇ ਹੋ ਕੇ ਦਿਤਾ ਸੁਣਾਈਆ। ਮੇਰਾ ਸਿਖ ਰੁੜ੍ਹੇ ਨਾ ਕਦੇ ਵਿਚ ਮੰਝਧਾਰ, ਦੋ ਜਹਾਨਾਂ ਪਾਰ ਕਰਾਈਆ। ਮਸਤਕ ਉਂਗਲ ਲਾਈ ਨਾਲ ਪਿਆਰ, ਲੇਖ ਲੇਖ ਬਦਲਾਈਆ। ਦਰਸ਼ਨ ਕਰ ਸੱਚੀ ਸਰਕਾਰ, ਜੋ ਸ਼ਹਿਨਸ਼ਾਹ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਪੂਰ ਸਿੰਘ ਦਾ ਪਿਛਲਾ ਨਾਂ ਜਿਸ ਨੂੰ ਕਹਿੰਦੇ ਸੀ ਸਿੰਘ ਜੀਤਾ, ਜੀਤ ਸਿੰਘ ਅਖਵਾਈਆ। ਅੰਤਰ ਆਤਮ ਦਾ ਅਤੀਤਾ, ਤ੍ਰੈਗੁਣ ਤੋਂ ਬਾਹਰ ਵੇਖ ਵਖਾਈਆ। ਰੋਜ਼ ਨੌ ਸਲੋਕ ਪੜ੍ਹਦਾ ਹੁੰਦਾ ਸੀ ਗੀਤਾ, ਇਸ਼ਟ ਕਾਹਨ ਨਾਲ ਬਣਾਈਆ। ਕ੍ਰਿਸ਼ਨ ਲਿਖ ਕੇ ਰੱਖਿਆ ਹੁੰਦਾ ਸੀ ਵਿਚ ਖ਼ੀਸਾ, ਪਾਕਟ ਵਿਚ ਟਿਕਾਈਆ। ਗੋਬਿੰਦ ਦਾ ਦਰਸ਼ਨ ਬਿਨਾ ਅੱਖਾਂ ਮੰਗਦਾ ਸੀ ਸ਼ੀਸ਼ਾ, ਸਾਖਿਆਤ ਸੋਭਾ ਪਾਈਆ। ਅੰਦਰੋਂ ਸਾਫ਼ ਰੱਖਦਾ ਸੀ ਨੀਤਾ, ਨੀਤੀਵਾਨ ਨਾਲ ਅੱਖ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੋਬਿੰਦ ਦਾ ਅੰਤ ਕੀਤਾ ਦੀਦਾਰ, ਸਰਸੇ ਵਿਚ ਧਿਆਨ ਲਗਾਈਆ। ਗੋਬਿੰਦ ਨੇ ਫੇਰ ਕੀਤਾ ਇਸ਼ਾਰ, ਬਿਨ ਇਸ਼ਾਰੇ ਦਿਤਾ ਸਮਝਾਈਆ। ਮੈਂ ਫੇਰ ਆਉਣਾ ਤੇ ਨਾਲ ਆਉਣਾ ਮੇਰਾ ਨਰ ਨਿਰੰਕਾਰ, ਨਿਰਗੁਣ ਰੂਪ ਵਟਾਈਆ। ਮੈਂ ਸਤਿਗੁਰ ਸ਼ਬਦ ਹੋਣਾ ਦੋ ਜਹਾਨਾਂ ਸਿਕਦਾਰ, ਬ੍ਰਹਿਮੰਡ ਖੰਡ ਹੁਕਮ ਸੁਣਾਈਆ। ਸੰਬਲ ਵਸਣਾ ਵਸਣਾ ਧਾਮ ਨਿਆਰ, ਸਾਢੇ ਤਿੰਨ ਹੱਥ ਡੇਰਾ ਲਾਈਆ। ਤੇਰਾ ਜਨਮ ਫੇਰ ਦੇਵਾਂ ਦੁਬਾਰ, ਜਨਮ ਜਨਮ ਵਿਚੋਂ ਬਦਲਾਈਆ। ਮੈਂ ਮੇਲਾਂ ਆਪਣੀ ਧਾਰ, ਸੁਰਤ ਸ਼ਬਦ ਨਾਲ ਰਖਾਈਆ। ਫੇਰ ਖੇਲ ਹੋਣਾ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਆਉਣਾ ਜਿਸ ਦਾ ਰੂਪ ਹੋਣਾ ਅਪਾਰ, ਅਪਰੰਪਰ ਸਵਾਮੀ ਨਾਲ ਮਿਲਾਈਆ। ਦੀਨ ਦੁਨੀ ਨੂੰ ਮਾਰਨੀ ਮਾਰ, ਖੰਡਾ ਖੜਗ ਨਾਮ ਚਮਕਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਾ ਕਰਜ਼ਾ ਦੇਣਾ ਉਤਾਰ, ਪਿਛਲਾ ਲੇਖਾ ਰਹੇ ਨਾ ਰਾਈਆ। ਭਵਿਖਤਾਂ ਦੀ ਪਾਉਣੀ ਸਾਰ, ਪੇਸ਼ੀਨਗੋਈਆਂ ਦਏ ਚੁਕਾਈਆ। ਬਿਨਾ ਸਿੱਖਾਂ ਤੋਂ ਮੇਰੀ ਸਮਝਣੀ ਨਹੀਂ ਕਿਸੇ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਖੇਲ ਖਿਲਾਈਆ। ਮੇਰੇ ਪੈਂਡੇ ਦੀ ਜਾਣ ਸਕੇ ਨਾ ਕੋਇ ਰਫ਼ਤਾਰ, ਰਫ਼ਤਾ ਰਫ਼ਤਾ ਆਪਣੀ ਕਾਰ ਕਮਾਈਆ। ਯਾਦ ਰੱਖ ਜਿਥੇ ਮੇਰਾ ਸਿਖ ਹੋਇਆ ਉਥੋਂ ਕਰ ਲੈਣਾ ਗ੍ਰਿਫ਼ਤਾਰ, ਸ਼ਬਦ ਡੋਰੀ ਨਾਲ ਬੰਧਾਈਆ। ਫੇਰ ਕਰਨਾ ਅਗੰਮੀ ਵਿਹਾਰ, ਭਗਤ ਸੁਹੇਲੇ ਧੁਰ ਦੇ ਸੰਗ ਰਖਾਈਆ। ਕਲ ਕਲਕੀ ਲਏ ਅਵਤਾਰ, ਕਲ ਕਲੇਸ਼ ਦੇਣਾ
❋
❋
ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਇਕ ਹੋਰ ਲੈ ਜਾ ਸੰਦੇਸ਼ਾ, ਛੇਤੀ ਨਾਲ ਜਣਾਈਆ। ਨਾਲ ਹੱਥ ਮਾਰਿਆ ਉਤੇ ਕੇਸਾ, ਕੇਸਗੜ੍ਹ ਦਾ ਲਹਿਣਾ ਦਿਤਾ ਮੁਕਾਈਆ। ਉਹ ਵੇਖ ਨਰ ਨਰੇਸ਼ਾ, ਹਰਿ ਕਰਤਾ ਧੁਰਦਰਗਾਹੀਆ। ਭਗਤਾਂ ਨੂੰ ਤਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਆਪਣੀ ਝੋਲੀ ਪਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਹਮ ਸਾਜਣ ਨਜ਼ਰੀ ਆਈਆ। ਜਿਸ ਮਿਟਾਉਣਾ ਮੁੱਲਾਂ ਸ਼ੇਖ਼ਾਂ, ਸ਼ੇਖ਼ੀ ਸਭ ਦੀ ਦਏ ਗਵਾਈਆ। ਲਹਿਣਾ ਰਹੇ ਨਾ ਕਿਸੇ ਲੇਖਾ, ਲੇਖੇ ਸਭ ਦੇ ਦਏ ਚੁਕਾਈਆ। ਜਨ ਭਗਤਾਂ ਅੰਦਰੋਂ ਕਢ ਕੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਇਕ ਹੋਰ ਸੁਣ ਲੈ ਬਾਤ, ਜਲਦੀ ਜਲਦੀ ਦਿਆਂ ਦ੍ਰਿੜਾਈਆ। ਫੇਰ ਸਰਸੇ ਦੀ ਅਨ੍ਹੇਰੀ ਰਾਤ, ਪਵਣ ਠੰਡ ਨਾਲ ਖੇਲ ਖਿਲਾਈਆ। ਸਭ ਦਾ ਵਿਛੜਿਆ ਸਾਥ ਨਾਲੋਂ ਸਾਥ, ਸਾਥੀ ਸੰਗ ਨਾ ਕੋਇ ਨਿਭਾਈਆ। ਇਕ ਦੂਜੇ ਨੂੰ ਰਹੇ ਆਖ, ਅੰਦਰੇ ਅੰਦਰ ਧਿਆਨ ਲਗਾਈਆ। ਧੰਨ ਓਹ ਵੇਲਾ ਆਵੇ ਜਦ ਗੋਬਿੰਦ ਦਾ ਪੂਰਾ ਹੋਵੇ ਭਵਿਖਤ ਵਾਕ, ਵਾਕਿਆ ਵੇਖੇ ਜਗਤ ਲੋਕਾਈਆ। ਗੋਬਿੰਦ ਹੱਸ ਕੇ ਕਿਹਾ ਫੇਰ ਖੋਲ੍ਹਾਂਗਾ ਤਾਕ, ਪਰਦਾ ਧਰਮ ਵਾਲਾ ਰਖਾਈਆ। ਗੁਰ ਅਵਤਾਰ ਪੈਗ਼ੰਬਰ ਸਾਰਿਆਂ ਦੀ ਹੋਵੇਗੀ ਇਕ ਜਮਾਤ, ਦੀਨ ਮਜ਼੍ਹਬ ਦਾ ਝਗੜਾ ਨਾ ਕੋਇ ਰਖਾਈਆ। ਲੇਖਾ ਪੂਰਾ ਕਰਨਾ ਤ੍ਰੈਲੋਕੀ ਨਾਥ, ਜੋ ਕਾਹਨਾ ਕ੍ਰਿਸ਼ਨਾ ਅਰਜਨ ਗਿਆ ਸਮਝਾਈਆ। ਜਿਸ ਰਾਮ ਨੇ ਰਾਮ ਦਾ ਰੱਖਿਆ ਵਿਸ਼ਵਾਸ, ਉਹ ਵਿਸ਼ਵ ਦਾ ਮੇਲਾ ਲਏ ਮਿਲਾਈਆ। ਪੈਗ਼ੰਬਰਾਂ ਦਾ ਪੈਗ਼ੰਬਰ ਪਰਗਟ ਹੋਵੇ ਸਾਖਿਆਤ, ਸ਼ਨਾਖ਼ਤ ਆਪਣੇ ਹੱਥ ਰਖਾਈਆ। ਦੀਨ ਮਜ਼੍ਹਬ ਦਾ ਝਗੜਾ ਮੇਟੇ ਕਾਗ਼ਜ਼ਾਤ, ਕਾਇਦਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਰਸਾ ਕਹੇ ਮੈਂ ਸੁਣਿਆ ਲਾ ਕੇ ਕੰਨ, ਵਹਿੰਦੀ ਧਾਰ ਦਿਆਂ ਜਣਾਈਆ। ਸਾਖਿਆਤ ਰੂਪ ਤੱਕਿਆ ਗੁਜਰੀ ਚੰਨ, ਜਿਸ ਨੂੰ ਚੰਦ ਸੂਰੀਆ ਸੀਸ ਨਿਵਾਈਆ। ਜਿਸ ਨੇ ਮੇਰੇ ਵਿਚ ਰੁੜ੍ਹਦੇ ਜਾਂਦੇ ਤਾਰੇ ਚੰਨ, ਬਣੇ ਜਣੇਂਦੀ ਮਾਈਆ। ਉਹਨਾਂ ਦੇ ਲੇਖੇ ਲਾ ਕੇ ਤਨ, ਤਰਾਂ ਤਰਾਂ ਹੋਇਆ ਸਹਾਈਆ। ਨਾਮ ਨਿਧਾਨ ਦਾ ਦੇ ਕੇ ਧਨ, ਅਤੋਟ ਅਤੁਟ ਦਿਤਾ ਕਰਾਈਆ। ਜਗਤ ਵਾਸਨਾ ਵਿਚੋਂ ਬੰਨ੍ਹ ਕੇ ਮਨ, ਮਨਸਾ ਪ੍ਰਭ ਦੇ ਨਾਲ ਮਿਲਾਈਆ। ਕਰਾ ਕੇ ਵਸੇਰਾ ਬਿਨਾ ਛੱਪਰੀ ਛੰਨ, ਸਚਖੰਡ ਦਵਾਰੇ ਦਿਤਾ ਟਿਕਾਈਆ। ਜਿਥੇ ਸ਼ਬਦ ਦੀ ਧਾਰ ਕਹੇ ਧੰਨ ਧੰਨ ਧੰਨ, ਰਸਨਾ ਜੇਹਵਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਰਸਾ ਕਹੇ ਗੋਬਿੰਦ ਨੇ ਮੇਰੇ ਪਾਣੀ ਉਤੇ ਖੰਡੇ ਦੀ ਧਾਰ ਮਾਰੀ ਲੀਕ, ਫੇਰ ਹੱਥ ਛਾਤੀ ਉਤੇ ਟਿਕਾਈਆ। ਸ਼ਹਿਨਸ਼ਾਹੀ ਸੰਮਤ ਸੱਤ ਦੀ ਜਿਸ ਵੇਲੇ ਆਈ ਸਤਾਰਾਂ ਹਾੜ ਦੀ ਤਰੀਕ, ਤਵਾਰੀਖ ਪਿਛਲੀ ਦਿਆਂ ਬਣਾਈਆ। ਅਵਤਾਰੋ ਪੈਗ਼ੰਬਰੋ ਸਭ ਨੇ ਕਰਨੀ ਉਡੀਕ, ਹੁਕਮ ਹੱਕ ਹੱਕ ਸੁਣਾਈਆ। ਮੇਰਾ ਮਾਲਕ ਪੁਰਖ ਅਕਾਲਾ ਜਿਸ ਦੇ ਵਿਚ ਸਚ ਤੌਫ਼ੀਕ, ਫ਼ਰੀਕ ਰਫ਼ੀਕ ਲੇਖਾ ਇਕੋ ਦਏ ਜਣਾਈਆ। ਜਿਸ ਨੇ ਝਗੜਾ ਮੇਟਣਾ ਮੰਦਰ ਮਸੀਤ, ਕਾਅਬਿਉਂ ਪਰੇ ਕਰੇ ਰੁਸ਼ਨਾਈਆ। ਉਸ ਦਾ ਗਾਉਣਾ ਸਭ ਨੇ ਗੀਤ, ਢੋਲਾ ਦੱਸੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਰਸਾ ਕਹੇ ਗੁਰਮੁਖ ਜਾਂਦੇ ਸਿੰਘ ਜੀਤ ਜੋੜੇ ਹੱਥ, ਹੱਥ ਹੱਥ ਨਾਲ ਮਿਲਾਈਆ। ਮੇਰੇ ਸਤਿਗੁਰ ਸਮਰਥ, ਤੇਰੀ ਬੇਪਰਵਾਹੀਆ। ਤੂੰ ਜਦੋਂ ਆਵੇਂ ਮੈਂ ਚੜ੍ਹਾਂ ਤੇਰੇ ਰਥ, ਰਥ ਰਥਵਾਹੀ ਇਕੋ ਸੋਭਾ ਪਾਈਆ। ਤੇਰੀ ਸਿਫ਼ਤ ਹੋਵੇ ਅਕਥ, ਕਥਨੀ ਕਥ ਨਾ ਸਕੇ ਰਾਈਆ। ਇਕ ਬਚਨ ਦੱਸ, ਸਹਿਜ ਨਾਲ ਸੀਸ ਨਿਵਾਈਆ। ਕਿਸ ਬਿਧ ਆਪਣਾ ਦੇਵੇਂ ਰਸ, ਬਿਨ ਰਸਨਾ ਰਸ ਚਖਾਈਆ। ਗੋਬਿੰਦ ਪਿਆ ਹੱਸ, ਹੱਸ ਕੇ ਦਿਤਾ ਦ੍ਰਿੜਾਈਆ। ਮੇਰੇ ਕੋਲ ਗੁਰਮੁਖੋ ਤੁਹਾਡੇ ਅੰਦਰ ਦੀ ਇਕ ਅੱਖ, ਬਿਨ ਅੱਖੀਆਂ ਤੋਂ ਅੱਖ ਲਵਾਂ ਮਿਲਾਈਆ। ਸਾਰੀ ਸ੍ਰਿਸ਼ਟੀ ਤੋਂ ਕਰ ਕੇ ਵਖ, ਵੱਖਰਾ ਆਪਣਾ ਰਾਹ ਸਮਝਾਈਆ। ਮੇਰਾ ਰੂਪ ਵਾਹਿਦ ਯਕ, ਨੂਰ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਮੇਲ ਮੇਲ ਮਿਲਾਵਾਂ ਬਿਨਾ ਹੱਥਾਂ ਹੱਥ, ਹਥੇਲੀ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਸੱਤ ਸ਼ਹਿਨਸ਼ਾਹੀ ਕਹੇ ਮੈਨੂੰ ਆਉਂਦਾ ਜਾਂਦਾ ਪਸੀਨਾ, ਹੱਡ ਪਸਲੀ ਦੇਣ ਗਵਾਹੀਆ। ਚੜ੍ਹ ਗਿਆ ਹਾੜ ਮਹੀਨਾ, ਮਹੀਨਾ ਆਪਣੀ ਰੁਤ ਬਦਲਾਈਆ। ਜਿਸ ਖੇਲ ਵੇਖਣਾ ਪ੍ਰਭ ਦਾ ਤ੍ਰੈਗੁਣ ਤੋਂ ਬਾਹਰ ਤੀਨਾ, ਤ੍ਰੈਲੋਕੀ ਤੋਂ ਪਰੇ ਧਿਆਨ ਲਗਾਈਆ। ਜਿਸ ਜਨ ਭਗਤਾਂ ਠਾਂਡਾ ਕਰਨਾ ਸੀਨਾ, ਅਗਨੀ ਤਤ ਨਾ ਕੋਇ ਤਪਾਈਆ। ਹਰਿਜਨ ਬਣਾਉਣਾ ਸ਼ਬਦ ਧਾਰ ਨਗੀਨਾ, ਕੀਮਤ ਆਪਣੇ ਹੱਥ ਰਖਾਈਆ। ਕਿਸੇ ਦੇ ਹੋਣ ਨਹੀਂ ਦੇਣਾ ਅਧੀਨਾ, ਦੂਸਰ ਦੇਵੇ ਨਾ ਕੋਇ ਸਜ਼ਾਈਆ। ਜਿਸ ਨੇ ਆਪਣਾ ਆਪ ਖੇਲ ਕੀਨਾ, ਕਰਨੀ ਕਰਤਾ ਕਾਰ ਕਮਾਈਆ। ਉਹ ਮਾਲਕ ਵਡ ਪਰਬੀਨਾ, ਪਰਮ ਪੁਰਖ ਨੂਰ ਇਲਾਹੀਆ। ਜਿਸ ਦਾ ਖੇਲ ਹੋਣਾ ਅਸਮਾਨ ਜ਼ਮੀਨਾ, ਦੋ ਜਹਾਨ ਰਾਹ ਤਕਾਈਆ। ਲੇਖਾ ਚੁਕਾਉਣਾ ਸਭ ਦਾ ਕਦੀਮਾ, ਕੁਦਰਤ ਦਾ ਕਾਦਰ ਵੇਖ ਵਖਾਈਆ। ਫੇਰ ਬਣ ਕੇ ਸ਼ਹਿਨਸ਼ਾਹ ਅਜ਼ੀਮਾ, ਆਅਲਾ ਅਦਨਾ ਇਕ ਰੰਗ ਵਖਾਈਆ। ਕਲਜੁਗ ਵਿਚ ਸਤਿਜੁਗ ਕਰ ਦੇਵੇ ਤਰਮੀਮਾ, ਹੁਕਮ ਹੁਕਮ ਨਾਲ ਸਮਝਾਈਆ। ਜਿਹੜਾ ਖੇਲ ਵੇਖਿਆ ਸੀ ਬਹੱਤਰ ਵਾਰ ਨਾਮਾ ਛੀਂਬਾ, ਸੋ ਬਹੱਤਰਾਂ ਦੀ ਸਿਫ਼ਤ ਭਗਤ ਦਵਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਹਾੜ ਕਹੇ ਪ੍ਰਭੂ ਮੈਂ ਵੇਖਿਆ ਖੇਲ ਨਿਆਰਾ, ਨਿਰਗੁਣ ਧਾਰ ਖੋਜ ਖੁਜਾਈਆ। ਤੂੰ ਮਾਝਾ ਜੰਮੂ ਫਿਰਿਉਂ ਸਾਰਾ, ਭਗਤ ਸੁਹੇਲੇ ਅੰਗ ਲਗਾਈਆ। ਹੁਣ ਦੁਆਬਾ ਮਾਲਵਾ ਰਹਿਣਾ ਤਿਆਰਾ, ਤ੍ਰੈਗੁਣ ਅਤੀਤਾ ਰਿਹਾ ਦ੍ਰਿੜਾਈਆ। ਗੋਬਿੰਦ ਦੀ ਧਾਰ ਕਪੂਰ ਸਿੰਘ ਨੇ ਡਰਾਈਵਰ ਬਣਨਾ ਕਾਰਾ, ਕਾਰ ਆਪਣੀ ਹੱਥੀਂ ਭਵਾਈਆ। ਸਿਰ ਤੇ ਪੀਲਾ ਹੋਵੇ ਦਸਤਾਰਾ, ਗਲ ਚੋਲਾ ਲਾਲ ਵਖਾਈਆ। ਤੇੜ ਤਹਿਮਤ ਹੋਵੇ ਕਾਲਾ, ਮੌਲੀ ਤੰਦ ਗੁਟ ਨਾਲ ਰਖਾਈਆ। ਦੋ ਸਾਥੀ ਹੋਣ ਨਾਲ ਲਿਖਾਰਾ, ਲਿਖਾਰੀ ਲੇਖ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਮੇਰੀ ਹੋਰ ਇਕ ਮੰਗ, ਮੰਗਤਾ ਹੋ ਕੇ ਦਿਆਂ ਜਣਾਈਆ। ਮਾਲਵੇ ਵਾਲੇ ਤਿੰਨ ਗੁਰਮੁਖ ਮਾਲਵੇ ਵਿਚ ਰਹਿਣ ਨਾਲ ਸੰਗ, ਸਗਲਾ ਸੰਗ ਬਣਾਈਆ। ਕੇਹਰ ਸਿੰਘ ਨਾਜ਼ਰ ਸਿੰਘ ਮਾੜੀ ਵਾਲਾ ਰੂਪ ਬਣਾਉਣਾ ਜਿਉਂ ਕਰਨ ਜਾਣਾ ਜੰਗ, ਕਿਰਪਾਲ ਸਿੰਘ ਹੱਥ ਹੱਥ ਨਾਲ ਮਿਲਾਈਆ। ਜਿਸ ਵੇਲੇ ਪੁੱਠਾ ਡੱਠਾ ਹੋਵੇਗਾ ਪਲੰਘ, ਨੌ ਨੌ ਵਾਰ ਸੀਸ ਝੁਕਾਈਆ। ਇਸ ਦਾ ਖੇਲ ਅੱਗੇ ਦੱਸੇ ਸੂਰਾ ਸਰਬੰਗ, ਹਰਿ
❋
❋
ਕਰਤਾ ਧੁਰਦਰਗਾਹੀਆ। ਕੀ ਵਾਅਦਾ ਕੀਤਾ ਜਿਸ ਵੇਲੇ ਗੋਬਿੰਦ ਨੇ ਛੱਡਿਆ ਪੁਰੀ ਅਨੰਦ, ਅਨੰਦ ਜਗਤ ਵਾਲਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਕਮਾਈਆ। ਹਾੜ ਕਹੇ ਜਨ ਭਗਤੋ ਭੁੱਲਣਾ ਨਹੀਂ ਵਿਚ ਮਾਤ, ਮਤਾ ਤੁਹਾਡੇ ਨਾਲ ਪਕਾਈਆ। ਹੁਕਮ ਸੁਣ ਲਓ ਮੇਰੀ ਪਹਿਲੀ ਰਾਤ, ਰੁਤੜੀ ਆਪਣਾ ਰੰਗ ਵਖਾਈਆ। ਯਾਰਾਂ ਦਿਨ ਤੁਹਾਨੂੰ ਬਖ਼ਸ਼ਣੀ ਦਾਤ, ਸ਼ਬਦ ਅਗੰਮਾ ਅਗੰਮ ਵਰਤਾਈਆ। ਸਭ ਦੀ ਆਤਮ ਪਰਮਾਤਮ ਬਣਾਉਣੀ ਜ਼ਾਤ, ਅਜਾਤੀ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਹਾੜ ਕਹੇ ਦੁਆਬੇ ਵਾਲਿਓ ਕਸ ਲਓ ਕਮਰਕਸਾ, ਕਸਮ ਨਾਲ ਤੁਹਾਨੂੰ ਦਿਆਂ ਜਣਾਈਆ। ਨੌ ਦਿਨ ਤੁਹਾਨੂੰ ਮਿਲਣਾ ਰਸਾ, ਰਸਤੇ ਸਭ ਦੇ ਲੈਣੇ ਬਦਲਾਈਆ। ਲਾਲ ਸਿੰਘ ਜਸਵੰਤ ਸਿੰਘ ਪ੍ਰੀਤਮ ਸਿੰਘ ਨਾਲ ਰਹਿਣਾ ਲੱਕ ਨੂੰ ਬੰਨ੍ਹ ਕੇ ਰੱਸਾ, ਸਾਢੇ ਤਿੰਨ ਹੱਥ ਲੰਬਾਈਆ। ਛਾਤੀ ਉਤੇ ਪੱਪਾ ਤੇ ਮੱਥੇ ਉਤੇ ਲਿਖਿਆ ਹੋਵੇ ਸੱਸਾ, ਸੋਹਣਾ ਰੰਗ ਰੰਗਾਈਆ। ਅੱਗੇ ਖੇਲ ਵਖਾਉਣਾ ਨਾਲ ਅੱਖਾਂ, ਅੱਖਾਂ ਅੱਖਾਂ ਵਿਚੋਂ ਖੁਲ੍ਹਾਈਆ। ਜਨ ਭਗਤੋ ਤੁਹਾਨੂੰ ਰੁਲਣ ਨਹੀਂ ਦੇਣਾ ਵਿਚ ਕੱਖਾਂ, ਕਲਜੁਗ ਦੇ ਕੂੜੇ ਵਿਚੋਂ ਬਾਹਰ ਲੈਣਾ ਕਢਾਈਆ। ਓ ਤੁਹਾਨੂੰ ਉਸ ਪ੍ਰਭੂ ਦੀਆਂ ਰੱਖਾਂ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਤੁਹਾਡਾ ਜਨਮ ਕਰਮ ਦਾ ਲੇਖਾ ਬਿਨਾ ਕਲਮ ਸ਼ਾਹੀ ਤੋਂ ਕਰ ਦੇਣਾ ਰਫ਼ਾ, ਨਿਸ਼ਾਨਾ ਕੂੜ ਦੇਣਾ ਮਿਟਾਈਆ। ਜਿਧਰ ਜਾਣਾ ਪਿਆਰ ਦਾ ਦੇਂਦੇ ਜਾਣਾ ਗੱਫਾ, ਗ਼ਫ਼ਲਤ ਅੰਦਰੋਂ ਬਾਹਰ ਕਢਾਈਆ। ਏਸ ਵਿਹਾਰ ਵਿਚ ਕਿਸੇ ਨਹੀਂ ਹੋਣਾ ਖ਼ਫ਼ਾ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਕਿਉਂ ਜਨ ਭਗਤੋ ਤੁਹਾਡੇ ਪਿਛੇ ਸਾਰੀ ਸ੍ਰਿਸ਼ਟੀ ਉਤੇ ਲੱਗਣੀ ਦਫ਼ਾ, ਜਿਸ ਦੀ ਦਫ਼ਾ ਨਾ ਕਿਸੇ ਸਮਝਾਈਆ। ਇਹ ਉਹ ਮਜ਼ਮੂਨ ਜਿਸ ਦਾ ਬਦਲਿਆ ਨਹੀਂ ਕਿਸੇ ਨੇ ਸਫ਼ਾ, ਸਫ਼ਾ ਸਭ ਦੀ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜੇਠ ਕਹੇ ਕਪੂਰ ਸਿੰਘ ਮਸਤਕ ਚੜ੍ਹੀ ਰਹੇ ਲਾਲੀ, ਲਾਲ ਗੋਬਿੰਦ ਲਏ ਬਣਾਈਆ। ਵੇਖਣਾ ਖੇਲ ਅੱਗੇ ਹਾਲੀ, ਮਾਜ਼ੀ ਦਾ ਚੇਤਾ ਦੇਣਾ ਭੁਲਾਈਆ। ਜਨ ਭਗਤੋ ਪ੍ਰਭੂ ਦੇ ਨਾਮ ਦੀ ਕਰੇ ਨਾ ਕੋਇ ਦਲਾਲੀ, ਦਲਾਲਾਂ ਦਾ ਲੇਖਾ ਦੇਣਾ ਚੁਕਾਈਆ। ਇਕੋ ਜੋਤ ਤੇ ਜੋਤ ਅਕਾਲੀ, ਅਕਲ ਕਲਧਾਰੀ ਬੇਪਰਵਾਹੀਆ। ਹੁਣ ਫਲ ਲਗਾਉਣਾ ਤੁਹਾਡੇ ਪੰਜ ਤਤ ਦੀ ਡਾਲੀ, ਟਹਿਣੀ ਟਹਿਣੀ ਦੇਣੀ ਮਹਿਕਾਈਆ। ਤੁਸੀਂ ਕਿਸੇ ਦੇ ਕਦੇ ਨਾ ਬਣਿਉ ਸਵਾਲੀ, ਆਸਾ ਸਭ ਦੀ ਪੂਰ ਵਖਾਈਆ। ਤੁਹਾਡੀ ਆਤਮਾ ਅੰਜਾਣੀ ਬਾਲੀ, ਪਰ ਪ੍ਰਭ ਦੀ ਆਦਿ ਤੋਂ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਹਾੜ੍ਹਾ ਕਿਉਂ ਮਾਰਦਾ ਕੜਾਕੇ, ਐਂਵੇ ਰਿਹਾ ਡਰਾਈਆ। ਹਾੜ ਕਹੇ ਓਏ ਨਾਰਦਾ ਉਹ ਵੇਖ ਉਮਤ ਨਬੀ ਤੇ ਮੂਸਾ ਦੀ ਧਾਰ ਪੈਂਦੇ ਪਟਾਕੇ, ਪਟਨੇ ਵਾਲਾ ਵੇਖ ਵਖਾਈਆ। ਓ ਕਮਲਿਆ ਤੈਨੂੰ ਪਤਾ ਨਹੀਂ ਕੀ ਖੇਲ ਹੁੰਦਾ ਢਾਕੇ, ਢਾਕਾਂ ਤੇ ਚੁੱਕਣ ਵਾਲਾ ਰਹਿਣ ਕੋਇ ਨਾ ਪਾਈਆ। ਕਿਉਂ ਪਰਵਰਦਿਗਾਰ ਨੇ ਸਭ ਦੇ ਖਿੱਚ ਦਿਤੇ ਖ਼ਾਕੇ, ਖ਼ਾਕੀ ਖ਼ਾਕ ਵਿਚ ਦੇਣਾ ਮਿਲਾਈਆ। ਸਦੀ ਚੌਧਵੀਂ ਆਪਣਾ ਰਾਹ ਤਾਕੇ, ਨੈਣ ਨੈਣ ਨੈਣ ਰਹੀ ਉਠਾਈਆ। ਕਿਉਂ ਮੇਰੀ ਬਦਲਦੀ ਜਾਂਦੀ ਪਰਭਾਤੇ, ਸੰਧਿਆ ਆਪਣਾ ਰੂਪ ਜਣਾਈਆ। ਚਾਰ ਯਾਰੀ ਤਕੀਏ ਖਾਤੇ, ਕਿਉਂ ਖ਼ਤਰਾ ਅੱਗੇ ਨਜ਼ਰੀ
❋
❋
ਆਈਆ। ਜਾਂ ਵੇਖਿਆ ਅਸੀਂ ਬੰਦ ਚੌਦਾਂ ਤਬਕ ਦੇ ਅਹਾਤੇ, ਗੜ੍ਹ ਨਿੱਕਾ ਜਿਹਾ ਵਖਾਈਆ। ਚੌਦਾਂ ਤਬਕ ਪ੍ਰਭ ਦਾ ਨਿੱਕਾ ਜਿਹਾ ਬਲਾਕੇ, ਜਿਸ ਵਿਚ ਬਲਾਕ ਕਰ ਕੇ ਲਾਕ ਉਮਤ ਦਾ ਦੇਣਾ ਲਗਾਈਆ। ਮੁਹੰਮਦ ਬਹੁੜੀ ਬਹੁੜੀ ਆਖੇ, ਆਖ਼ਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਨਾਰਦ ਜੀ ਆਹ ਵੇਖ ਮੇਰੀ ਲੰਗੋਟੀ, ਬਿਨ ਕੱਪੜ ਦਿਆਂ ਵਖਾਈਆ। ਉਹ ਵੇਖ ਗਾਂ ਸੂਰ ਦੀ ਬੋਟੀ, ਜੋ ਰੋ ਰੋ ਰਹੀ ਕੁਰਲਾਈਆ। ਉਹ ਤਕ ਲੈ ਉਹ ਮਾਲਕ ਖ਼ਾਲਕ ਜੋ ਸਭ ਦੀ ਚੜ੍ਹਿਆ ਚੋਟੀ, ਚੋਟਾ ਹੋ ਕੇ ਆਪਣਾ ਹੁਕਮ ਵਰਤਾਈਆ। ਉਸ ਦੇ ਹੱਥ ਸੱਤ ਰੰਗ ਦੀ ਸੋਟੀ, ਸੁਤਿਆਂ ਲਏ ਉਠਾਈਆ। ਜ਼ਰੂਰ ਫ਼ਰੰਗੀ ਦੀ ਉਡਾ ਦੇਣੀ ਟੋਪੀ, ਜੋ ਤੇਗ਼ ਬਹਾਦਰ ਗਿਆ ਲਿਖਾਈਆ। ਜਿਸ ਦੇ ਖੇਲ ਨੂੰ ਜਾਣ ਨਾ ਸਕਣ ਕੋਟਨ ਕੋਟੀ, ਕੋਟਨ ਕੋਟ ਰਾਹ ਰਹੇ ਤਕਾਈਆ। ਉਸ ਦੀ ਸਭ ਤੋਂ ਵੱਖਰੀ ਸੋਚੀ, ਜਿਸ ਦੀ ਸੋਚ ਸਮਝ ਵਿਚ ਨਾ ਕੋਇ ਸਮਝਾਈਆ। ਜੇ ਕੁਛ ਭੇਤ ਦਿਤਾ ਤੇ ਦਿਤਾ ਰਵਦਾਸ ਚਮਾਰੇ ਮੋਚੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਰਵਦਾਸਾ ਜਿਸ ਵੇਲੇ ਮੇਰੇ ਨਾਮ ਦੀ ਰਹੀ ਕੋਈ ਨਾ ਰੋਜ਼ੀ, ਰੋਜ਼ੇ ਬਾਂਗ ਵਾਲਾ ਰਹਿਣ ਕੋਇ ਨਾ ਪਾਈਆ। ਉਸ ਵੇਲੇ ਮਾਣ ਰਹਿਣਾ ਨਹੀਂ ਕਿਸੇ ਬੋਧੀ, ਬੋਦੀ ਜੰਞੂ ਦਏ ਦੁਹਾਈਆ। ਆਪਣੀ ਧਾਰ ਕਿਸੇ ਤੋਂ ਜਾਣੀ ਨਹੀਂ ਸੋਧੀ, ਬੁਧ ਬਿਬੇਕ ਨਾ ਕੋਇ ਕਰਾਈਆ। ਧਰਮ ਦਾ ਰਹਿਣਾ ਨਹੀਂ ਕੋਈ ਜੋਗੀ, ਜੁਗੀਸ਼ਰ ਰੋਵਣ ਮਾਰਨ ਧਾਈਂਆ। ਸਾਰੀ ਸ੍ਰਿਸ਼ਟੀ ਨੇਤਰਾਂ ਦੀ ਹੋਣੀ ਭੋਗੀ, ਭੈਣ ਭਾਈ ਆਪਣੀ ਅੱਖ ਬਦਲਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਰਵਦਾਸਾ ਪੁਰਖ ਅਕਾਲ ਦਾ ਬਣੇ ਨਾ ਕੋਇ ਸੰਜੋਗੀ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਵਾਸ਼ਨਾ ਰਹਿਣੀ ਨਹੀਂ ਤਨ ਵਜੂਦ ਵਾਲੀ ਡੋਡੀ, ਖ਼ੁਸ਼ੀ ਮਹਿਕ ਨਾ ਕੋਇ ਮਹਿਕਾਈਆ। ਮੇਰਾ ਅੰਤ ਲੇਖਾ ਮੁਕਾਉਣਾ ਜਿਸ ਨੇ ਅੰਤ ਰੂਪ ਧਰਾਉਣਾ ਸੋਢੀ, ਸੋਢੀ ਬੰਸ ਨਾਲ ਚਤੁਰਾਈਆ। ਫੇਰ ਉਸ ਦੀ ਧਾਰ ਮੇਰੇ ਨਾਲ ਜਾਣੀ ਸੋਧੀ, ਜਿਸ ਨੂੰ ਸੁਦੀ ਵਦੀ ਜਾਣ ਸਕੇ ਨਾ ਰਾਈਆ। ਉਸ ਵੇਲੇ ਸਾਧਾਂ ਸੰਤਾਂ ਦੀ ਧਾਰ ਹੋਣੀ ਲੋਭੀ, ਮਾਇਆ ਮਮਤਾ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਹਾੜ ਜੀ ਜਜਮਾਨ ਜੀ ਦੱਸੋ ਕੀ ਕੀਤਾ ਜੇ ਜਮ੍ਹਾ, ਖਾਤਾ ਦਿਉ ਵਖਾਈਆ। ਕਿਹੜੀ ਪੈ ਗਏ ਵਿਚ ਤਮਾਂ, ਤਾਮਸ ਵਿਚ ਹਲਕਾਈਆ। ਕਿਉਂ ਬੁਝ ਗਈ ਸ਼ਮਾਂ, ਨੂਰ ਜੋਤ ਨਾ ਕੋਇ ਰੁਸ਼ਨਾਈਆ। ਹਾੜ ਕਹੇ ਨਾਰਦਾ ਓ ਮੈਨੂੰ ਪੰਡਤਾ ਇਕੋ ਗ਼ਮਾ, ਗ਼ਮਗੀਨ ਹੋ ਕੇ ਦਿਆਂ ਜਣਾਈਆ। ਬਹੁੜੀ ਦਰੋਹੀ ਦੁਹਾਈ ਦੁਨੀ ਝਗੜਦੀ ਮਾਟੀ ਚੰਮਾ, ਚੰਮ ਦ੍ਰਿਸ਼ਟੀ ਅੰਦਰ ਬ੍ਰਹਮ ਨਜ਼ਰ ਕਿਸੇ ਨਾ ਆਈਆ। ਮੈਂ ਰੋਵਾਂ ਐ ਮਾਲਕ ਇਹ ਬਦਲ ਦੇ ਸਮਾਂ, ਸਮਾਪਤ ਕੂੜੀ ਕਿਰਿਆ ਕਰ ਲੋਕਾਈਆ। ਮੈਨੂੰ ਚਾਉ ਘਨੇਰਾ ਹੋਵੇ ਜੇ ਤੇਰਾ ਸਤਿਜੁਗ ਹੋਵੇ ਰਵਾਂ, ਰਵਾਨਗੀ ਕਲਜੁਗ ਹੱਥ ਫੜਾਈਆ। ਮੈਂ ਤੇਰਿਆਂ ਭਗਤਾਂ ਵਿਚ ਮਿਲ ਕੇ ਬਹਵਾਂ, ਭਗਵਨ ਤੇਰਾ ਰੂਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਹਾੜ ਕਹੇ ਪੰਡਤਾ ਔਹ ਤਕ ਲੈ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਆਦਿ ਤੋਂ ਅੰਤ ਤਕ ਬਣਿਆ ਨਾ ਕੋਇ ਜਮਾਤੀ, ਵਿਦਿਆ ਸੰਗ ਨਾ ਕੋਇ ਰਖਾਈਆ। ਜਿਸ ਨੇ ਕੀਤੀ ਤੇ ਕੀਤੀ ਉਸ ਦੇ ਨਾਮ ਦੀ ਕਾਪੀ, ਜੋ ਸੰਦੇਸ਼ਾ ਅੰਦਰੇ
❋
❋
ਅੰਦਰ ਦ੍ਰਿੜਾਈਆ। ਓਸੇ ਦਾ ਗਵਈਆ ਤੇ ਓਸੇ ਦਾ ਬਣ ਗਿਆ ਪਾਠੀ, ਉਸੇ ਦੇ ਰਾਗ ਅਲਾਈਆ। ਓਸੇ ਦੀ ਚੜ੍ਹ ਕੇ ਘਾਟੀ, ਅੰਤ ਓਸੇ ਵਿਚ ਸਮਾਈਆ। ਪਰ ਇਕ ਗੱਲ ਯਾਦ ਰੱਖ ਗੋਬਿੰਦ ਨੇ ਗੁਰਮੁਖਾਂ ਨੂੰ ਅੰਮ੍ਰਿਤ ਛਕਾ ਕੇ ਆਪਣੀ ਹੱਥੀਂ ਮਾਂਜੀ ਸੀ ਬਾਟੀ, ਜਿਸ ਦਾ ਲੇਖਾ ਸਕਿਆ ਨਾ ਕੋਇ ਸਮਝਾਈਆ। ਜੇ ਬਾਟਾ ਨਾ ਮਾਂਜਦਾ ਤੇ ਗੁਰਮੁਖ ਗੁਰਸਿਖ ਸਿੰਘ ਅੰਦਰੋਂ ਬਣ ਜਾਂਦੇ ਪਾਕੀ, ਪਵਿੱਤਰ ਰੂਪ ਨਜ਼ਰੀ ਆਈਆ। ਪਰ ਗੋਬਿੰਦ ਨੇ ਅੰਦਰੋਂ ਕਿਸੇ ਨੂੰ ਦਿਤੀ ਨਹੀਂ ਮੁਆਫ਼ੀ, ਆਪਣੇ ਹੱਥੀਂ ਨਾ ਕੀਤੀ ਸਫ਼ਾਈਆ। ਉਤੋਂ ਦੇ ਕੇ ਪਿਠ ਤੇ ਥਾਪੀ, ਜਗਤ ਜਹਾਨ ਵਿਚ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਹਾੜ ਕਹੇ ਨਾਰਦਾ ਮੈਂ ਇਕ ਮਾਰਾਂ ਹੜੱਪਾ, ਦੋਵੇਂ ਪੈਰ ਉਠਾਈਆ। ਇਕ ਸੁਣਾਵਾਂ ਟੱਪਾ, ਟਾਪੂਆਂ ਤੋਂ ਬਾਹਰ ਜਣਾਈਆ। ਐਤਕੀਂ ਪ੍ਰਭੂ ਨੇ ਭੇਦ ਖੋਲ੍ਹਣਾ ਪ੍ਰਭ ਨੇ ਕਿਉਂ ਅੱਖਰ ਬਣਾਇਆ ਪੱਪਾ, ਜਿਸ ਦੇ ਨਾਲ ਪਾਰਬ੍ਰਹਮ ਪੂਰਨ ਵਿਚ ਸਮਾਈਆ। ਇਹ ਲੇਖਾ ਇਕਵੰਜਾ ਵਾਰ ਲਿਖਿਆ ਨਾਨਕ ਤਪਾ, ਉਂਗਲਾਂ ਜ਼ਮੀਨ ਉਤੇ ਘਸਾਈਆ। ਗੁਰ ਅਰਜਨ ਨੇ ਨੌ ਦਿਨ ਪਹਿਲੋਂ ਗੁਰੂ ਗ੍ਰੰਥ ਦੇ ਲਿਖਣ ਤੋਂ ਸਫ਼ਾ, ਲਿਖ ਕੇ ਫੇਰ ਰਾਵੀ ਵਿਚ ਵਹਾਈਆ। ਗੋਬਿੰਦ ਨੇ ਸਰਸੇ ਨੂੰ ਦਿਤਾ ਨਫ਼ਾ, ਜਿਸ ਵਿਚ ਨੁਕਸਾਨ ਗੁਰਸਿਖਾਂ ਦਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਹਾੜ ਜੀ ਮੈਂ ਅੱਜ ਫਿਰਿਆ ਬਹੁਤ ਦੂਰ, ਦੂਰ ਦੁਰਾਡਾ ਦਿਆਂ ਜਣਾਈਆ। ਮੈਂ ਵੇਖਿਆ ਕੋਹਤੂਰ, ਮੂਸੇ ਅੱਖ ਮਿਲਾਈਆ। ਮੈਂ ਤੱਕਿਆ ਈਸਾ ਨੂਰ, ਨੂਰ ਨੂਰ ਇਲਾਹੀਆ। ਮੈਂ ਤਕੀਆਂ ਕਿਹੜੀਆਂ ਮੁਹੰਮਦ ਬਖ਼ਸ਼ੀਆਂ ਹੂਰ, ਹੂਰ ਹੂਰ ਰੂਪ ਸਮਾਈਆ। ਜਿਸ ਨੇ ਸਭ ਨੂੰ ਕਰ ਦਿਤਾ ਮਜਬੂਰ, ਮਜਬੂਰੀ ਵਿਚ ਸਾਰੇ ਦੇਣ ਦੁਹਾਈਆ। ਜਿਨ੍ਹਾਂ ਦੇ ਘਰ ਘਰ ਵਿਚ ਪੈਣਾ ਤੂਰ, ਫ਼ਤਵਾ ਕਲਮੇ ਵਾਲਾ ਲਗਾਈਆ। ਕਿਉਂ ਇਹ ਖੇਲ ਕਰੇ ਜੋ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਜਨ ਭਗਤੋ ਤੁਹਾਨੂੰ ਕਰ ਦੇਵੇ ਮਸ਼ਹੂਰ, ਮਸ਼ਰਕ ਤੋਂ ਮਗ਼ਰਬ ਨਾਲ ਮਿਲਾਈਆ। ਕਿਉਂ ਦੀਨ ਦੁਨੀ ਤਪਣੀ ਵਾਂਗ, ਤੰਦੂਰ, ਭਠਿਆਲਾ ਕਲਜੁਗ ਅਗਨੀ ਡਾਹੀਆ। ਕਿਸੇ ਨੇ ਸਮਝਣਾ ਨਹੀਂ ਮੇਰਾ ਕੀ ਕਸੂਰ, ਕਸਰ ਇਸ਼ਾਰੀਏ ਨਾਲ ਸਭ ਨੂੰ ਦਏ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਹਾੜ ਕਹੇ ਭਗਤੋ ਆਓ ਕਰੀਏ ਸਲਾਹ, ਸੋਹਣਾ ਸੰਗ ਬਣਾਈਆ। ਮੰਨੀਏ ਇਕ ਮਲਾਹ, ਜੋ ਖੇਵਟ ਖੇਟਾ ਧੁਰਦਰਗਾਹੀਆ। ਜਿਸ ਦਾ ਆਦਿ ਅੰਤ ਦਾ ਰਾਹ, ਰਹਿਬਰ ਨੂਰ ਇਲਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਖ਼ੁਦ ਮਾਲਕ ਅਗੰਮ ਅਥਾਹੀਆ। ਕਰਦੇ ਰਹੇ ਦੁਆ, ਬਿਨ ਨੈਣਾਂ ਨੈਣ ਉਠਾਈਆ। ਤੇਰੀ ਚਲੀਏ ਸਦਾ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਸਰਨਾਈਆ। ਸਾਨੂੰ ਇਕੋ ਦੱਸ ਦੇ ਸਾਡੇ ਅੰਤ ਹੋਣ ਦੀ ਇਕੋ ਵਜਹ, ਵਜੂਹਾਤ ਦੇ ਸਮਝਾਈਆ। ਪਰਵਰਦਿਗਾਰ ਕਿਹਾ ਮੈਂ ਯਾਰ ਸਾਂਝਾ ਨੂਰ ਅਲਾਹੀ ਮੇਰੀ ਸੰਬਲ ਹੋਣੀ ਜਗ੍ਹਾ, ਧਰਤੀ ਖ਼ਾਕ ਨਾ ਡੇਰਾ ਲਾਈਆ। ਮੇਰੇ ਨਾਲ ਸੂਫ਼ੀ ਸੰਤਾਂ ਭਗਤਾਂ ਦਾ ਵਧਣਾ ਅੱਗਾ, ਅੱਗੇ ਆਪਣਾ ਹੁਕਮ ਚਲਾਈਆ। ਯਾਦ ਕਰ ਲਓ ਦੀਨ ਮਜ਼੍ਹਬ ਦਾ ਰਹੇ ਨਾ ਕੋਇ ਬੱਧਾ, ਬੰਧਨ ਸਭ ਦੇ ਦੇਣੇ ਤੁੜਾਈਆ। ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਸੱਤ ਧਰਮ ਦੇ ਭਗਤਾਂ ਦੀ ਬਣੀ ਹੋਵੇ ਸਭਾ, ਸਭਾ ਦੇ ਵਿਚ ਦਏ ਜਣਾਈਆ। ਭੇਵ ਖੋਲ੍ਹਾਂਗਾ ਕਲਮਾ ਅਗੰਮੀ ਬੋਲਾਂਗਾ
❋
❋
ਮੁਹੰਮਦਾ ਕਿਉਂ ਕਟਾਈਆ ਲਬਾਂ, ਲਬਰੇਜ਼ ਤੇਰਾ ਪੈਮਾਨਾ ਦਿਆਂ ਕਰਾਈਆ। ਯਾਦ ਕਰ ਲੈ ਮੈਂ ਪੈਗ਼ੰਬਰਾਂ ਦਾ ਪੈਗ਼ੰਬਰ ਹੁਕਮ ਵਿਚ ਅਸੂਲ ਵਿਚ ਬੜਾ ਕੱਬਾ, ਕਾਅਬਿਆਂ ਤੋਂ ਪਰੇ ਡੇਰਾ ਲਾਈਆ। ਏਸੇ ਕਰ ਕੇ ਬੱਚੂ ਮੈਨੂੰ ਸਾਰੇ ਕਹਿੰਦੇ ਅੱਬਾ, ਅੰਮੀਜਾਨ ਰੂਪ ਨਾ ਕੋਇ ਬਣਾਈਆ। ਬਾਵਾ ਆਦਮ ਤੇ ਮਾਈ ਹੱਵਾ ਦਾ ਪਾ ਕੇ ਸਭ ਤੇ ਦੱਬਾ, ਦਬਾਓ ਆਪਣਾ ਦਿਤਾ ਜਣਾਈਆ। ਯਾਦ ਕਰੋ ਤੁਹਾਨੂੰ ਰੱਖ ਕੇ ਦਰਗਹ ਸਾਚੀ ਵਿਚ ਡੱਬਾ, ਡਬ ਆਪਣੀ ਵਿਚ ਬੰਦ ਕਰਾਈਆ। ਫੇਰ ਖੇਲ ਵੇਖਿਓ ਸੱਜਾ ਖੱਬਾ, ਖੱਬਾ ਸੱਜੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪਣੀ ਕਾਰ ਕਮਾਈਆ। ਹਾੜ ਕਹੇ ਭਗਤੋ ਗ੍ਰੰਥ ਕਹਿੰਦੇ ਸੰਤਾਂ ਹੱਥ ਨਾਮ ਦੀ ਕੁੰਜੀ, ਜਿਹੜੇ ਕੂੰਜ ਵਾਂਗ ਕੁਰਲਾਈਆ। ਜਿਹੜੇ ਨਾਮ ਦੀ ਆਪ ਭਰਦੇ ਹੋਣ ਚੁੰਗੀ, ਮਸੂਲ ਤੋਂ ਬਰੀ ਨਾ ਕੋਇ ਕਰਾਈਆ। ਕਿਸੇ ਨੇ ਧੋਤੀ ਪਹਿਨੀ ਕਿਸੇ ਨੇ ਪਹਿਨ ਲਈ ਤੰਬੀ, ਕੋਈ ਹੈਟ ਪੈਂਟ ਨਾਲ ਚਤੁਰਾਈਆ। ਪ੍ਰਭੂ ਦੀ ਖੇਲ ਬੜੀ ਲੰਬੀ, ਗੁਰ ਅਵਤਾਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਚ ਆਉਣ ਵਾਲੇ ਸਮਝ ਸਕਣ ਨਾ ਰਾਈਆ। ਜਿਨ੍ਹਾਂ ਨੇ ਨਾਮ ਜਪਿਆ ਸਵਾਸ ਤੇ ਦਮੀ, ਮਾਲਾ ਮਣਕਿਆਂ ਵਾਲੀ ਭਵਾਈਆ। ਰੂਪ ਧਾਰ ਕਾਇਆ ਮਾਟੀ ਚੰਮੀ, ਪੰਜ ਤਤਾਂ ਸੰਗ ਰਖਾਈਆ। ਜਿਹੜੀ ਧਾਰ ਮਾਤਾ ਦੀ ਕੁੱਖੋਂ ਹੋਵੇ ਜੰਮੀ, ਅੰਤ ਫੇਰ ਮਰ ਜਾਈਆ। ਉਸ ਦੀ ਗੱਲ ਕੀ ਸੁਣਨੀ ਕੰਨੀ, ਜੋ ਕੰਨਾਂ ਤੋਂ ਬਿਨਾ ਨਾ ਸਕੇ ਸੁਣਾਈਆ। ਉਸ ਸਤਿਗੁਰ ਦੀ ਕਾਹਦੀ ਲੋੜ ਜਿਹਦੀ ਅੱਖ ਹੋ ਗਈ ਅੰਨ੍ਹੀ, ਡੰਗੋਰੀ ਫੜ ਕੇ ਜਗਤ ਵਿਚ ਕਦਮ ਹੌਲੀ ਹੌਲੀ ਟਿਕਾਈਆ। ਸਤਿਗੁਰ ਸ਼ਬਦ ਉਹ ਜਿਸ ਦੀ ਜਵਾਨੀ ਨਵੀਂ, ਨਵਾਂ ਨਕੋਰ ਨਜ਼ਰੀ ਆਈਆ। ਉਹ ਧੁਰ ਦੀ ਧਾਰ ਦਾ ਕਵੀ, ਸ਼ਬਦ ਸ਼ਬਦ ਵਿਚੋਂ ਪ੍ਰਗਟਾਈਆ। ਪਰ ਉਹ ਬੜਾ ਬੇਪਰਵਾਹ ਜਿਸ ਨੂੰ ਸਾਰਿਆਂ ਕਿਹਾ ਆਉਣਾ ਅਵਤਾਰ ਚਵ੍ਹੀ, ਚੌਬੀਸਾ ਆਪਣਾ ਰੂਪ ਬਦਲਾਈਆ। ਉਹਦੀ ਧਾਰਾ ਨਿੱਕੀ ਜਿਹੀ ਸੋਹਲ ਤੇ ਲਵੀ, ਲੈਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੁਕਮ ਸੁਣਾਈਆ। ਹੁਕਮ ਕਹੇ ਜਨ ਭਗਤੋ ਮੈਂ ਬੜਾ ਸਖ਼ਤਾ, ਮੈਨੂੰ ਪ੍ਰਭ ਨੇ ਦਿਤਾ ਬਣਾਈਆ। ਮੈਂ ਬੜਾ ਬਕਤਾ, ਦੋ ਜਹਾਨਾਂ ਕਰਾਂ ਸ਼ਨਵਾਈਆ। ਮੈਂ ਕਦੇ ਨਾ ਅੱਕਦਾ, ਜੁਗ ਜੁਗ ਵੇਸ ਵਟਾਈਆ। ਮੈਂ ਕਦੇ ਨਾ ਥੱਕਦਾ, ਭੱਜਾਂ ਵਾਹੋ ਦਾਹੀਆ। ਪੁਰੀਆਂ ਲੋਆਂ ਟੱਪਦਾ, ਗਗਨ ਗਗਨੰਤਰਾਂ ਚਰਨਾਂ ਹੇਠ ਦਬਾਈਆ। ਇਕ ਸੰਦੇਸ਼ਾ ਸੁਣੋ ਗੱਪ ਦਾ, ਗੱਪਾਂ ਮਾਰਨ ਵਾਲਿਓ ਤੁਹਾਨੂੰ ਦਿਆਂ ਬੁਝਾਈਆ। ਹੁਣ ਬੇੜਾ ਡੁੱਬਣਾ ਸਭ ਦਾ ਪਪ ਦਾ, ਪਾਪੀਆਂ ਹੋਏ ਨਾ ਕੋਈ ਸਹਾਈਆ। ਸਦੀ ਚੌਧਵੀਂ ਅੰਤ ਅੰਗਿਆਰਾ ਤਪਦਾ, ਤਪੀਸ਼ਰ ਸ਼ਾਂਤ ਨਾ ਕੋਇ ਕਰਾਈਆ। ਕਿਉਂ ਮਾਇਆ ਨੇ ਰੂਪ ਧਰ ਲਿਆ ਸੱਪ ਦਾ, ਪਿਉ ਪੁੱਤ ਨੂੰ ਡੱਸ ਕੇ ਕਰੇ ਸਫ਼ਾਈਆ। ਹਿਰਦਿਉਂ ਪ੍ਰਭ ਦਾ ਨਾਮ ਕੋਈ ਨਹੀਂ ਜਪਦਾ, ਰਸਨਾ ਬੁੱਲ ਸਾਰੇ ਰਹੇ ਹਿਲਾਈਆ। ਅੰਦਰੋਂ ਮੇਲ ਨਹੀਂ ਕਿਸੇ ਅੱਖ ਦਾ, ਨਿਜ ਨੇਤਰ ਲੋਚਣ ਨੈਣ ਨਾ ਕੋਇ ਰੁਸ਼ਨਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਕਿਸੇ ਦਾ ਮੁੱਲ ਨਹੀਂ ਪੈਣਾ ਕੱਖ ਦਾ, ਰਾਏ ਧਰਮ ਹੱਟ ਵਿਕਾਈਆ। ਸਮਾਂ ਆਪਣੇ ਆਪ ਜਾਂਦਾ ਟਪਦਾ, ਭੱਜੇ ਵਾਹੋ ਦਾਹੀਆ। ਅੱਗੇ ਝਗੜਾ ਮਿਟਣਾ ਦੀਨ ਮਜ਼੍ਹਬ ਦੀ ਖੱਪ ਦਾ, ਖੱਪਰ ਲੈ ਕੇ ਚਾਰ ਜੁਗ ਦੀ ਕਲਜੋਗਣ ਬੈਠੀ ਰਾਹ ਤਕਾਈਆ। ਕਿਉਂ ਭਰਾ ਪਿਆਸਾ ਹੋ ਗਿਆ ਭਰਾ ਦੀ ਰਤ ਦਾ, ਪਿਓ ਪੁਤ ਬਣਿਆ ਰੂਪ ਕਸਾਈਆ। ਪੁਰਖ ਨਾਰੀ ਇਕ ਦੂਜੇ ਵੱਲ ਤਕਦਾ,
❋
❋
ਸਤਿ ਧਰਮ ਵਿਚ ਨਾ ਕੋਇ ਸਮਾਈਆ। ਜਿਹੜਾ ਸਤਿਗੁਰ ਦੀ ਸ਼ਰਨ ਢੱਠਦਾ, ਉਹਨੂੰ ਤਾਨੇ ਦਏ ਲੋਕਾਈਆ। ਜਿਹੜਾ ਪੁਰਖ ਅਕਾਲ ਦੀ ਧਾਰ ਅੱਗੇ ਆਪਣਾ ਆਪ ਘੱਤਦਾ, ਨਾਤਾ ਛਡੇ ਮਾਤ ਪਿਤ ਭੈਣ ਭਾਈਆ। ਓਸ ਨੂੰ ਕਲਜੁਗ ਜੀਵ ਵੇਖ ਵੇਖ ਤਪਦਾ, ਤਨ ਅਗਨ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪਹਿਲੀ ਹਾੜ ਕਹੇ ਸੁਣੋ ਬਚਨ ਇਕ ਹੋਰ, ਹੋਰ ਦਿਆਂ ਜਣਾਈਆ। ਪੀਲੇ ਬਸਤਰ ਪਹਿਨੇ ਬਿਸ਼ਨ ਕੌਰ, ਜਿਹੜੀ ਗੁਰਬਖ਼ਸ਼ ਸਿੰਘ ਦੀ ਮਾਈਆ। ਜਿਸ ਨੂੰ ਕਿਰਪਾ ਕਰ ਕੇ ਉਸ ਦੇ ਪਿਛੇ ਦੇਣਾ ਤੋਰ, ਦਰ ਸਾਚੇ ਦੇਣੀ ਵਡਿਆਈਆ। ਜਨ ਭਗਤੋ ਪ੍ਰਭੂ ਨੂੰ ਸਦਾ ਭਗਤਾਂ ਦੀ ਲੋੜ, ਜਗਤ ਧਾਰ ਵਿਚ ਆਪਣਾ ਆਪ ਨਾ ਕਦੇ ਬਦਲਾਈਆ। ਜੋ ਸਦਾ ਸਦਾ ਸਦ ਬੰਦੀ ਛੋੜ, ਛੁਟਕੀ ਲਿਵ ਲਏ ਲਗਾਈਆ। ਪੰਜਾਂ ਪਿਆਰਿਆਂ ਬਿਸ਼ਨ ਕੌਰ ਦੇ ਹੱਥ ਨੂੰ ਬੰਨ੍ਹਣੀ ਡੋਰ, ਸੱਜੇ ਗੁਟ ਨਾਲ ਰਖਾਈਆ। ਸਤਿਗੁਰ ਆਪਣੇ ਹੱਥੀਂ ਕਰੇਗਾ ਚੌਰ, ਚੁਰਾਸੀ ਵਿਚੋਂ ਬਾਹਰ ਕਢਾਈਆ। ਅੱਗੇ ਸਾਰਿਆਂ ਭਗਤਾਂ ਨੂੰ ਸਰੀਰ ਛਡਣ ਤੋਂ ਪਹਿਲਾਂ ਤੱਕਿਆ ਕਰੇਗਾ ਨਾਲ ਗੌਰ, ਘਰ ਘਰ ਜਾ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਪਹਿਲੀ ਹਾੜ ਕਹੇ ਜਨ ਭਗਤੋ ਸਾਰੇ ਮੁੱਛੀਂ ਦਿਓ ਤਾਅ, ਤਾਕਤਵਰ ਅਖਵਾਈਆ। ਸਤਾਰਾਂ ਹਾੜ ਨੂੰ ਆਉਣਾ ਨਾਲ ਚਾਅ, ਹਰ ਹਿਰਦੇ ਵੱਜੇ ਵਧਾਈਆ। ਅੱਗੋਂ ਮਿਲੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਦੋਹਾਂ ਨੇ ਭਗਤ ਭਗਵਾਨ ਦਾ ਨਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਢੋਲਾ ਲੈਣਾ ਗਾ, ਸਾਂਝੀ ਹੋਏ ਪੜ੍ਹਾਈਆ। ਹਾੜ ਕਹੇ ਮੈਂ ਫੇਰ ਸਭ ਨੂੰ ਸੀਸ ਦਿਆਂ ਨਿਵਾ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਬਿਨਾ ਰਸਨਾ ਤੋਂ ਕਰਨਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਵਟਾਈਆ।
੨ ਹਾੜ ਸ਼ਹਿਨਸ਼ਾਹੀ ਸੰਮਤ ੭ ਮਾਤਾ ਬਿਸ਼ਨ ਕੌਰ, ਰਣਜੀਤ ਕੌਰ, ਅਮਰਜੀਤ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ,
ਜਗਜੀਤ ਸਿੰਘ, ਗੁਰਮੀਤ ਸਿੰਘ ਗੁਰਚਰਨ ਸਿੰਘ, ਹਰਭਜਨ ਸਿੰਘ, ਵਰਿਆਮ ਸਿੰਘ, ਪਾਲ ਸਿੰਘ, ਅਮਰ ਸਿੰਘ,
ਜਗਮੇਲ ਸਿੰਘ, ਮਿਲਖਾ ਸਿੰਘ, ਬਚਨ ਸਿੰਘ, ਦਲੀਪ ਸਿੰਘ, ਸੰਤੋਖ ਸਿੰਘ, ਸਾਧੂ ਸਿੰਘ, ਠਾਕਰ ਸਿੰਘ,
ਕਰਤਾਰ ਕੌਰ, ਨੰਤੀ, ਗੁਪਾਲ ਕੌਰ, ਸੁਭਾਗ ਵੰਤੀ, ਚੰਨਣ ਕੌਰ, ਪ੍ਰੀਤਮ ਕੌਰ, ਪਿਆਰਾ ਸਿੰਘ,
ਰੂਪ ਸਿੰਘ, ਕੁੰਨਣ ਸਿੰਘ, ਭਗਤ ਸਿੰਘ ਪਿੰਡ ਕੀਰ ਜੰਮੂ, ਸਵਰਨ ਸਿੰਘ ਪਿੰਡ ਬਾਠ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਦੀਪਕ ਕਹਿਣ ਸਾਡਾ ਚਮਕਿਆ ਨੂਰ, ਨੂਰ ਨੁਰਾਨੇ ਦਿਤਾ ਚਮਕਾਈਆ। ਅਸੀਂ ਸੰਦੇਸ਼ਾ ਦੇਣਾ ਜ਼ਰੂਰ, ਜ਼ਰੂਰੀ ਸਭ ਨੂੰ ਮਾਤ ਜਣਾਈਆ। ਜਨ ਭਗਤੋ ਅੰਤਰ ਕਰਿਓ ਨਾ ਕੋਇ ਗ਼ਰੂਰ, ਹੰਕਾਰ ਵਿਕਾਰ ਨਾ ਕੋਇ ਵਡਿਆਈਆ। ਪੁਰਖ ਅਕਾਲ ਸਦਾ ਤਕੋ ਹਜ਼ੂਰ, ਜੋ ਹਜ਼ਰਤ ਅਗੰਮ
❋
❋
ਅਥਾਹੀਆ। ਸਚ ਸਵਾਮੀ ਦਾ ਤਕੋ ਦਸਤੂਰ, ਜੋ ਦਸਤ ਦਸਤ ਨਾਲ ਮਿਲਾਈਆ। ਆਪਣੇ ਅੰਤਰ ਤਕੋ ਅਗੰਮਾ ਨੂਰ, ਕੋਹਤੂਰ ਤੋਂ ਪਰੇ ਰੁਸ਼ਨਾਈਆ। ਸਚ ਨਾਮ ਦਾ ਲੈਣਾ ਸਰੂਰ, ਰਸ ਇਕੋ ਇਕ ਵਖਾਈਆ। ਸਦੀ ਚੌਧਵੀਂ ਰਹਿਣਾ ਨਹੀਂ ਕਿਸੇ ਮੂੜ੍ਹ, ਮੁਗਧਾਂ ਲਏ ਉਠਾਈਆ। ਸਭ ਦੀ ਆਸਾ ਮਨਸਾ ਕਰੇ ਪੂਰ, ਪੂਰਨ ਬ੍ਰਹਮ ਇਕ ਸਮਝਾਈਆ। ਸਗਲੇ ਸੰਗੀ ਸਾਥੀ ਇਕੋ ਰੰਗ ਰੰਗਾਏ ਨਾ ਨੇੜਾ ਨਾ ਦੂਰ, ਦੂਰ ਦੁਰਾਡਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹੁਕਮ ਕਹੇ ਮੈਂ ਪ੍ਰਭ ਦਾ ਹੁਕਮੀ ਬੰਦਾ, ਬੰਦਨ ਵਿਚ ਸੀਸ ਨਿਵਾਈਆ। ਭੇਵ ਖੋਲ੍ਹਾਂ ਪ੍ਰਭੂ ਸੰਦਾ, ਜੋ ਸੰਦੇਸ਼ਾ ਦੇਵੇ ਆਪਣੀ ਦਇਆ ਕਮਾਈਆ। ਜਿਸ ਦੇ ਵਿਚ ਸਚ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਉਹ ਸਾਰ ਪਾਵੇ ਜੇਰਜ ਅੰਡਾ, ਉਤਭੁਜ ਸੇਤਜ ਖੋਜ ਖੁਜਾਈਆ। ਲੇਖਾ ਜਾਣੇ ਗੋਬਿੰਦ ਵਾਲਾ ਖੰਡਾ, ਖੰਡਾ ਖੜਗ ਨਾਲ ਟਕਰਾਈਆ। ਫੇਰ ਪੌੜੀ ਮੰਜ਼ਲ ਤਕੇ ਡੰਡਾ, ਡੰਡਾਵਤ ਵੇਖੇ ਚਾਈਂ ਚਾਈਂਆ। ਫੇਰ ਸੰਦੇਸ਼ਾ ਦਿਤਾ ਵੇਖੋ ਕਲਜੁਗ ਅੰਤਮ ਕੰਢਾ, ਕੰਢੀ ਬੈਠਾ ਧਿਆਨ ਲਗਾਈਆ। ਗੁਰਮੁਖਾਂ ਕੋਲੋਂ ਖਾਵੇ ਇਕ ਇਕ ਗੰਢਾ, ਰਸ ਰਸ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਦੀਪਕ ਕਹਿਣ ਜਨ ਭਗਤੋ ਵੇਖੋ ਸਾਡੀ ਲੋਅ, ਲੋਚਨ ਨੈਣ ਅੱਖ ਖੁਲ੍ਹਾਈਆ। ਘਿਰਤ ਬਾਤੀ ਇਕੋ ਹੋ, ਇਕੋ ਧਾਰ ਵਿਚ ਸਮਾਈਆ। ਝਗੜਾ ਮੇਟ ਕੇ ਦੂਆ ਦੋ, ਦੋ ਜਹਾਨਾਂ ਖਹਿੜਾ ਦਿਆਂ ਛੁਡਾਈਆ। ਮਾਲਕ ਤੱਕਿਆ ਅਗੰਮ ਅਥਾਹ ਉਹ, ਓੜਕ ਜਿਸ ਨੂੰ ਸੀਸ ਨਿਵਾਈਆ। ਅੰਤਰ ਦ੍ਰਿਸ਼ਟੀ ਤਕੇ ਮੋਹ, ਮੁਹੱਬਤ ਖੋਜ ਖੁਜਾਈਆ। ਪ੍ਰਭੂ ਪ੍ਰਕਾਸ਼ ਜਿਸ ਨਾਲ ਜਾਵੇ ਛੋਹ, ਛੋਹਰਾ ਬਾਂਕਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਨਾਮ ਇਕ ਪਰਗਟਾਈਆ। ਦੀਪਕ ਕਹਿਣ ਸਾਡਾ ਹੁੰਦਾ ਰਹੇ ਪ੍ਰਕਾਸ਼, ਪ੍ਰਕਾਸ਼ਵਾਨ ਦਇਆ ਕਮਾਈਆ। ਮੇਲਾ ਮਿਲਦਾ ਰਹੇ ਨਾਲ ਅਬਿਨਾਸ਼, ਅਬਿਨਾਸ਼ੀ ਕਰਤਾ ਖੇਲ ਖਿਲਾਈਆ। ਨਿਗਹ ਮਾਰਨੀ ਧਰਤੀ ਉਪਰ ਆਕਾਸ਼, ਆਕਾਸ਼ ਆਕਾਸ਼ਾਂ ਵੇਖ ਵਖਾਈਆ। ਫੇਰ ਸੰਦੇਸ਼ਾ ਦੇਣਾ ਸਾਖਿਆਤ, ਸਨਮੁਖ ਹੋ ਕੇ ਆਪ ਜਣਾਈਆ। ਪੁਰਖ ਅਕਾਲਾ ਤਕੋ ਇਕੋ ਬਾਪ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਆਤਮ ਪਰਮਾਤਮ ਸਭ ਨੂੰ ਸਾਂਝਾ ਬਖ਼ਸ਼ਿਆ ਜਾਪ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਉਹ ਖੇਲ ਕਰੇ ਸਾਖਿਆਤ, ਸਾਖੀ ਪਿਛਲੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਦੀਪਕ ਕਹਿਣ ਜਨ ਭਗਤੋ ਧਰਮ ਦੀ ਧਾਰ ਕਰਨਾ ਕੌਲ, ਇਕਰਾਰ ਸੰਗ ਨਿਭਾਈਆ। ਵੇਖਣਾ ਖੇਲ ਉਪਰ ਧੌਲ, ਧਰਨੀ ਧਰਤ ਧਵਲ ਦੇਵੇ ਦ੍ਰਿੜਾਈਆ। ਜੋ ਸਵਾਮੀ ਹਰ ਘਟ ਰਿਹਾ ਮੌਲ, ਮੌਲਾ ਇਕੋ ਨਜ਼ਰੀ ਆਈਆ। ਜਿਸ ਦਾ ਲੇਖਾ ਲੇਖਣੀ ਉਪਰ ਧੌਲ, ਧਰਨੀ ਧਰਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਦੀਪਕ ਕਹਿਣ ਸਾਡਾ ਵੇਖੋ ਰੂਪ ਅਪਾਰਾ, ਹਰਿ ਅਪਰੰਪਰ ਦਿਤੀ ਵਡਿਆਈਆ। ਮੈਂ ਹੋਵਾਂ ਸ਼ੁਕਰ ਗੁਜ਼ਾਰਾ, ਨਿਉਂ ਨਿਉਂ ਸੀਸ ਝੁਕਾਈਆ। ਸਾਂਝਾ ਕਰਾਂ ਪਿਆਰਾ, ਮੁਹੱਬਤ ਮੁਹੱਬਤ ਨਾਲ ਜੁੜਾਈਆ। ਤੁਸੀਂ ਖੇਲ ਤਕੋ ਜ਼ਾਹਿਰਾ, ਜ਼ਾਹਰ ਜ਼ਹੂਰ ਆਪ ਸਮਝਾਈਆ। ਉਮਤ ਰੋਂਦੀ ਦਿਸੇ ਵਿਚ ਕਾਹਿਰਾ, ਕਹਿਰ ਵਰਤੇ ਖ਼ਲਕ ਖ਼ੁਦਾਈਆ।
❋
❋
ਬਣਿਆ ਰਹੇ ਕੋਇ ਨਾ ਬਹਿਰਾ, ਪਰਦਾ ਸਭ ਨੇ ਲੈਣਾ ਖੁਲ੍ਹਾਈਆ। ਸਤਿ ਸ਼ਬਦ ਸਮਝਣਾ ਜ਼ਾਹਿਰਾ, ਜ਼ਾਹਰ ਜ਼ਹੂਰ ਨੂਰ ਇਲਾਹੀਆ। ਜਨ ਭਗਤੋ ਪਰਮ ਪੁਰਖ ਦਾ ਸਭ ਤੋਂ ਵੱਡਾ ਦਾਇਰਾ, ਜਿਸ ਦੀ ਹੱਦ ਨਾ ਕੋਇ ਦ੍ਰਿੜਾਈਆ। ਗੁਰਮੁਖ ਗੁਰਮੁਖ ਕਿਸੇ ਨੂੰ ਸਮਝੇ ਕੋਇ ਨਾ ਭੈੜਾ, ਬੁਰੀ ਅੱਖ ਨਾ ਕਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਦੀਪਕ ਕਹਿਣ ਵੇਖੋ ਭਗਤ ਦਵਾਰ ਸੁਹਾਵਾ, ਸੋਹਣੀ ਵੱਜੀ ਵਧਾਈਆ। ਭਗਤਾਂ ਇਕੋ ਦਵਾਰ ਲੱਗਣਾ ਨਾਵਾਂ, ਨਰ ਨਿਰੰਕਾਰਾ ਮੇਲ ਮਿਲਾਈਆ। ਸਭ ਨੇ ਸਾਂਝੀਆਂ ਕਰਨੀਆਂ ਬਾਹਵਾਂ, ਬਾਜ਼ੂ ਬਲ ਵਡਿਆਈਆ। ਬੇਸ਼ਕ ਤੁਹਾਡੇ ਸਰੀਰ ਨੂੰ ਵੱਖ ਵੱਖ ਜੰਮਣ ਵਾਲੀਆਂ ਮਾਵਾਂ, ਆਤਮ ਪਰਮਾਤਮ ਪ੍ਰਭ ਦਾ ਰੂਪ ਦਰਸਾਈਆ। ਜਨ ਭਗਤੋ ਸਭ ਨੇ ਆਪਣਾ ਵਜ਼ਨ ਕਰਨਾ ਸਾਵਾਂ, ਸਾਵਲ ਸੁੰਦਰ ਰੂਪ ਦਏ ਸਮਝਾਈਆ। ਭਾਗ ਲੱਗਣਾ ਤੁਹਾਡੇ ਕਾਇਆ ਗ੍ਰਹਿ ਗਰਾਵਾਂ, ਮੰਦਰ ਅੰਦਰ ਖ਼ੁਸ਼ੀ ਬਣਾਈਆ। ਸਭ ਨੇ ਸ਼ਬਦੀ ਧਾਰ ਕਹਿਣਾ ਵਾਹਵਾ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੀਪਕ ਕਹਿਣ ਜਨ ਭਗਤਾਂ ਪਗੜੀ ਹੱਸੀ, ਹੱਸ ਕੇ ਰਹੀ ਜਣਾਈਆ। ਇਸ਼ਾਰਿਆਂ ਨਾਲ ਰਹੀ ਦੱਸੀ, ਦਹਿ ਦਿਸ਼ਾ ਅੱਖ ਉਠਾਈਆ। ਜਗਤ ਰੈਣ ਅੰਧੇਰੀ ਮੱਸੀ, ਮੂਸਾ ਈਸਾ ਮੁਹੰਮਦ ਨਾ ਕੋਇ ਰੁਸ਼ਨਾਈਆ। ਸਿਫ਼ਤਾਂ ਵਾਲੀ ਸਿਫ਼ਤ ਕਰਦੇ ਜਸੀ, ਵੇਦ ਪੁਰਾਨਾਂ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਵਖਾਈਆ। ਦਰ ਕਹੇ ਜਨ ਭਗਤੋ ਵੇਖੋ ਦਰਦ ਦੁੱਖ ਭੈ ਭੰਜਣ, ਜੋ ਭਵ ਸਾਗਰ ਪਾਰ ਕਰਾਈਆ। ਜਿਸ ਦਾ ਨਾਮ ਨਿਧਾਨਾ ਨੂਰੀ ਅੰਜਣ, ਦੁਰਮਤ ਮੈਲ ਦਏ ਧਵਾਈਆ। ਸਭ ਦਾ ਸਾਂਝਾ ਬਣ ਕੇ ਸੱਜਣ, ਸਾਜਣ ਹੋ ਕੇ ਵੇਖ ਵਖਾਈਆ। ਕਲਜੁਗ ਕੂੜ ਕੁੜਿਆਰ ਜੀਵ ਜਹਾਨ ਤਪਣ, ਅਗਨੀ ਅੱਗ ਨਾਲ ਵਡਿਆਈਆ। ਹਰਿਜਨ ਗੁਰਮੁਖ ਧੁਰ ਦੇ ਹੀਰੇ ਰਤਨ, ਅਮੋਲਕ ਆਪਣਾ ਰੰਗ ਚੜ੍ਹਾਈਆ। ਜਨ ਭਗਤੋ ਤੁਹਾਡਾ ਸਫ਼ਲ ਹੋਇਆ ਯਤਨ, ਯਥਾਰਥ ਪ੍ਰਭ ਨੇ ਦਿਤੀ ਵਡਿਆਈਆ। ਸਾਰੇ ਬਹਿ ਗਏ ਉਸ ਪ੍ਰਭੂ ਦੇ ਘਾਟ ਪੱਤਨ, ਜਿਥੇ ਪਾਤਰ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਨਾਮ ਜਪਣ, ਸੋਹੰ ਢੋਲਾ ਚਾਈਂ ਚਾਈਂਆ। ਜਿਸ ਦਾ ਪ੍ਰੇਮ ਅਗੰਮਾ ਚੱਖਣ, ਬਿਨ ਰਸਨਾ ਰਸ ਵਖਾਈਆ। ਸੋ ਸਾਹਿਬ ਸਵਾਮੀ ਸੰਦੇਸ਼ਾ ਦੇਵੇ ਹੱਕਣ, ਹਕੀਕਤ ਇਕ ਦ੍ਰਿੜਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਤੱਕਣ, ਬਿਨ ਲੋਚਨ ਨੈਣ ਨੈਣ ਉਠਾਈਆ। ਸੋ ਭਗਤ ਸੁਹੇਲੇ ਭਗਤ ਦਵਾਰ ਪਹੁੰਚ ਗਏ ਆਪਣੇ ਵਤਨ, ਬੇਵਤਨਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਬਣਾਏ ਹੀਰੇ ਅਮੋਲਕ ਰਤਨ, ਰਤਨ ਅਮੋਲਕ ਆਪਣੀ ਧਾਰ ਸਮਝਾਈਆ।
੬ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਦੁਪਹਿਰ ਵੇਲੇ ਜ਼ਿਲਾ ਅੰਮ੍ਰਿਤਸਰ
ਹਾੜ ਕਹੇ ਮੇਰਾ ਧਰਮ ਧਾਰ ਪਰਵਿਸ਼ਟਾ, ਛੇ ਘਰ ਛੇ ਗੁਰ ਉਪਦੇਸ਼ ਜਣਾਈਆ। ਚੌਦਾਂ ਲੋਕ ਚੌਦਾਂ ਤਬਕ ਇਕ ਪ੍ਰਭੂ ਦਾ ਇਸ਼ਟਾ, ਇਸ਼ਟ
❋
❋
ਦੇਵ ਇਕ ਦ੍ਰਿੜਾਈਆ। ਨਵ ਸੱਤ ਖੇਲ ਰਚਾਏ ਸ੍ਰਿਸ਼ਟਾ, ਸ੍ਰਿਸ਼ਟੀ ਸ੍ਰਿਸ਼ਟ ਆਪ ਸਮਝਾਈਆ। ਜਨ ਭਗਤਾਂ ਪੂਰਨ ਕਰੇ ਨਿਸਚਾ, ਨਿਹਚਲ ਆਪਣਾ ਧਾਮ ਸੁਹਾਈਆ। ਲਹਿਣਾ ਦੇਣਾ ਦੇਵੇ ਜਿਸ ਜਿਸ ਦਾ, ਲੇਖਾ ਲੇਖੇ ਵਿਚੋਂ ਵੇਖ ਵਖਾਈਆ। ਮੇਲ ਮਿਲਣਾ ਧੁਰ ਦੇ ਪਿਤ ਦਾ, ਪਤਿਪਰਮੇਸ਼ਵਰ ਹੋਏ ਸਹਾਈਆ। ਨਾਤਾ ਜੋੜੇ ਆਤਮ ਹਿਤ ਦਾ, ਹਿਤਕਾਰੀ ਆਪਣਾ ਰੰਗ ਰੰਗਾਈਆ। ਝਗੜਾ ਮੇਟੇ ਚੁਰਾਸੀ ਨਿਤ ਦਾ, ਆਵਣ ਜਾਵਣ ਰਹੇ ਨਾ ਰਾਈਆ। ਕੂੜ ਕਲਪਨਾ ਫਿਰੇ ਜਿੱਤ ਦਾ, ਹਾਰ ਸੰਗ ਨਾ ਕੋਇ ਵਖਾਈਆ। ਸੋਹਣਾ ਦਿਹਾੜਾ ਛੇ ਹਾੜ ਥਿਤ ਦਾ, ਸੰਮਤ ਸੱਤ ਸੱਤ ਸੁਹਾਈਆ। ਜਨ ਭਗਤੋ ਤੁਹਾਡਾ ਲੇਖਾ ਮੁਕੇ ਵਿਚ ਦਾ, ਵਿਚਲਾ ਭੇਵ ਚੁਕਾਈਆ। ਤੁਹਾਡਾ ਪਿਆਰ ਬਣਿਆ ਰਹੇ ਇਕ ਦਾ, ਏਕੰਕਾਰ ਆਪਣਾ ਰੰਗ ਰੰਗਾਈਆ। ਤੁਸਾਂ ਰੂਪ ਬਣਨਾ ਸਾਚੇ ਸਿੱਖ ਦਾ, ਜੋ ਸਿੱਖ ਗੋਬਿੰਦ ਗੜ੍ਹੀ ਚਮਕੌਰ ਗਿਆ ਬਣਾਈਆ। ਤੁਹਾਡੀ ਲੇਖੇ ਲੱਗੇ ਸੇਵਾ ਕੀਤੀ ਇਕ ਇਕ ਇੱਟ ਦਾ, ਮਿੱਟੀ ਗਾਰਾ ਨਾਲ ਰਲਾਈਆ। ਤੁਹਾਡਾ ਕਰਮ ਜਨਮ ਵਿਚ ਲੇਖਾ ਲਿਖਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੇ ਹਾੜ ਕਹੇ ਮੈਨੂੰ ਨਜ਼ਰ ਆਵੇ ਬਾਵਨ, ਬਲ ਦਵਾਰਾ ਸੋਭਾ ਪਾਈਆ। ਜਿਸ ਰਿਸ਼ੀਆਂ ਫੜਾਇਆ ਆਪਣਾ ਦਾਮਨ, ਸਤਿਜੁਗ ਕਲਜੁਗ ਸੰਗ ਰਖਾਈਆ। ਸੋ ਸੇਵ ਆਏ ਕਮਾਵਨ, ਦਰ ਦਵਾਰੇ ਚਾਈਂ ਚਾਈਂਆ। ਪਿਛਲਾ ਲਹਿਣਾ ਆਏ ਚੁਕਾਵਣ, ਬੁੱਢੇ ਬਾਲੇ ਪ੍ਰੇਮ ਰਖਾਈਆ। ਸਚ ਸਰੋਵਰ ਆਏ ਨਹਾਵਣ, ਦੁਰਮਤ ਮੈਲ ਧਵਾਈਆ। ਜਿਸ ਦਾ ਪੁਰਖ ਅਕਾਲਾ ਬਣਿਆ ਜ਼ਾਮਨ, ਜ਼ਾਮਨੀ ਆਪਣੀ ਪੂਰ ਕਰਾਈਆ। ਬਾਕੀ ਲੇਖਾ ਦੱਸਣਾ ਅੱਜ ਦੀ ਸ਼ਾਮਨ, ਅਵਤਾਰ ਪੈਗ਼ੰਬਰ ਸੰਗ ਰਖਾਈਆ। ਕੀ ਖੇਲ ਕਰੇ ਪਤਿਤ ਪਾਵਨ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਇਕੋ ਕਾਨ੍ਹਨ, ਕਾਹਨ ਧੁਰ ਦਾ ਆਪ ਅਖਵਾਈਆ।
੬ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਹਾੜ ਕਹੇ ਮੈਂ ਵੇਖਣਾ ਖੇਲ ਅਮਾਮਾ, ਧੁਰ ਅਮਾਮ ਰਿਹਾ ਦ੍ਰਿੜਾਈਆ। ਉਮਤ ਨਬੀ ਰਸੂਲ ਤਕਣਾ ਹੰਗਾਮਾ, ਹਾਕਮ ਧੁਰ ਦਾ ਹੁਕਮ ਵਰਤਾਈਆ। ਕਲਮਾ ਕਾਇਨਾਤ ਤਕਣਾ ਕਲਾਮਾ, ਦੀਨ ਦੁਨੀ ਖੋਜ ਖੁਜਾਈਆ। ਸ਼ਰਅ ਮਜ਼੍ਹਬ ਤਕਣਾ ਇਸਲਾਮਾ, ਇਸਮ ਵੇਖ ਥਾਉਂ ਥਾਈਂਆ। ਸੂਫ਼ੀਆਂ ਨਿਰਧਾਰ ਤਕਣਾ ਇਲਹਾਮਾ, ਆਅਲਾ ਇਲਮ ਤੋਂ ਬਾਹਰ ਪੜ੍ਹਾਈਆ। ਧੁਰ ਸੰਦੇਸ਼ ਤਕਣਾ ਗੁਮਨਾਮਾ, ਜਿਸ ਦੀ ਗੁਫ਼ਤ ਸ਼ੁਨੀਦ ਸਮਝ ਕਿਸੇ ਨਾ ਆਈਆ। ਕਲਜੁਗ ਕੂੜ ਕਿਰਿਆ ਤਕਣਾ ਅੰਧੇਰਾ ਸ਼ਾਮਾ, ਸ਼ਮਾ ਨੂਰ ਨਾ ਕੋਇ ਰੁਸ਼ਨਾਈਆ। ਕਾਇਆ ਮਾਟੀ ਤਨ ਵਜੂਦ ਤਕਣਾ ਚਾਮਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਸਦੀ ਚੌਧਵੀਂ ਖੇਲ ਤਕਣਾ ਅਵਾਮਾ, ਆਲਮਗੀਰ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਮੇਰਾ ਧਰਮ ਧਾਰ ਪਰਵਿਸ਼ਟਾ,
❋
❋
ਪੁਰਖ ਅਕਾਲ ਦਿਤੀ ਵਡਿਆਈਆ। ਲੇਖਾ ਰਾਮ ਨਾਲ ਵਸ਼ਿਸ਼ਟਾ, ਵਿਸ਼ਾ ਧੁਰ ਦਾ ਗਿਆ ਸਮਝਾਈਆ। ਕਲਜੁਗ ਅੰਤ ਸਤਿ ਸਚ ਨਾ ਹੋਵੇ ਦਿਸਦਾ, ਚਾਰੋਂ ਕੁੰਟ ਅੰਧੇਰਾ ਛਾਈਆ। ਕਿਸੇ ਪਿਆਰ ਰਹੇ ਨਾ ਇਕ ਦਾ, ਚਾਰ ਕੁੰਟ ਜਗਤ ਹਲਕਾਈਆ। ਬਿਨਾ ਪ੍ਰਭ ਦੀ ਕਿਰਪਾ ਰੂਪ ਬਣੇ ਨਾ ਕੋਇ ਸਿੱਖ ਦਾ, ਸਿੱਖ ਸਤਿਗੁਰ ਵਿਚ ਨਾ ਕੋਇ ਸਮਾਈਆ। ਜਗਤ ਵਣਜਾਰਾ ਬਣ ਜਾਏ ਮਾਇਆ ਹਿਤ ਦਾ, ਦਰ ਦਰ ਮੰਗੇ ਵਾਹੋ ਦਾਹੀਆ। ਮਾਨਸ ਰੂਪ ਬਣੇ ਰਿੱਛ ਦਾ, ਰੱਛਕ ਨਜ਼ਰ ਕੋਇ ਨਾ ਆਈਆ। ਪਿਆਰਾ ਦਿਸੇ ਨਾ ਕੋਇ ਧਰਮ ਦੀ ਇੱਛ ਦਾ, ਨਿਰਇੱਛਤ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਮੇਰੀ ਅੱਜ ਦੀ ਰਾਤ ਭਿੰਨੀ, ਭਿੰਨੜੀ ਖ਼ੁਸ਼ੀ ਮਨਾਈਆ। ਮੈਂ ਖੇਲ ਵੇਖਣੀ ਕਿੰਨੀ, ਅੰਤ ਕਹਿਣ ਕੋਇ ਨਾ ਪਾਈਆ। ਮੈਂ ਧਾਰ ਤਕਣੀ ਤਿੰਨੀ, ਤ੍ਰੈਗੁਣ ਪੜਦਾ ਆਪ ਉਠਾਈਆ। ਖੇਲ ਵੇਖਣੀ ਦਿਨੀ, ਦਿਵਸ ਰੈਣ ਰਾਹ ਤਕਾਈਆ। ਪ੍ਰਭ ਦੀ ਪ੍ਰੇਮ ਧਾਰ ਤਕਣੀ ਨਿੰਮੀ, ਨਿੰਮੀ ਨਿੰਮੀ ਆਪ ਜਣਾਈਆ। ਜਿਸ ਦੀ ਮਹਿਮਾ ਜਾਏ ਨਾ ਗਿਨੀ, ਅਲੱਖ ਅਗੋਚਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਮੇਰਾ ਦਿਵਸ ਚੜ੍ਹਨਾ ਸੱਤ, ਸਤਿ ਸਤਿ ਨਾਲ ਵਡਿਆਈਆ। ਮੈਂ ਦੱਸਾਂ ਧੁਰ ਦੀ ਮੱਤ, ਮਤਾ ਪ੍ਰਭ ਦੇ ਨਾਲ ਪਕਾਈਆ। ਧਰਮ ਦੀ ਧਾਰ ਵਿਚ ਜੰਮੂ ਵਾਲਿਆਂ ਪੰਜਾਂ ਸਿਖਾਂ ਪੰਜ ਤੁਬਕੇ ਦੇਣੇ ਰੱਤ, ਜੋ ਨੀਂਹ ਵਿਚ ਜਾਣ ਦਬਾਈਆ। ਲਛਮਣ ਸਿੰਘ ਕਢਾਵੇ ਵਿਚੋਂ ਸੱਜੇ ਹੱਥ, ਸਰਦਾਰਾ ਸਿੰਘ ਖੱਬਾ ਹੱਥ ਨਾਲ ਮਿਲਾਈਆ। ਭਾਗ ਸਿੰਘ ਸੀਸ ਝੁਕਾਏ ਝਟ, ਗਰਦਨ ਆਪਣੀ ਭੇਟ ਚੜ੍ਹਾਈਆ। ਹਰਬੰਸ ਚਰਨੀ ਜਾਏ ਢੱਠ, ਪੈਰ ਉਂਗਲ ਨਾਲ ਰਲਾਈਆ। ਬਲਬੀਰ ਅੱਗੇ ਕਰੇ ਮੱਥ, ਮਸਤਕ ਰੰਗ ਰੰਗਾਈਆ। ਸਾਰੀ ਸੰਗਤ ਜੋੜੇ ਹੋਣ ਹੱਥ, ਖ਼ੁਸ਼ੀਆਂ ਵਿਚ (ਸੀਸ ਝੁਕਾਈਆ)। ਇਹ ਵਕਤ ਹੋਵੇ ਸਵਾ ਪੰਜ, ਵੱਧ ਘੱਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਪੂਰਾ ਕਰੇ ਹੱਸ ਹੱਸ, ਹਸਤ ਆਪਣੇ ਨਾਲ ਇੱਟ ਦਏ ਟਿਕਾਈਆ।