ਪੁਸਤਕਾਲਾਭਾਗ ੨੨

੮ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ

ਅੱਠ ਤਤ ਕਹਿਣ ਸਾਡੀ ਦਰੋਹੀ, ਦੋ ਰਾਹੀ ਤੇਰਾ ਧਿਆਨ ਲਗਾਈਆ। ਤੇਰੇ ਸਾਰ ਸ਼ਬਦ ਦੀ ਖ਼ਬਰ ਦੇਵੇ ਨਾ ਕੋਈ, ਸੁਰਤੀ ਸੁਰਤ ਨਾ ਜਗਤ ਮਿਲਾਈਆ। ਸਾਡੀ ਆਸਾ ਤੇਰੇ ਦਰ ਤੇ ਰੋਈ, ਬਿਨ ਨੈਣਾਂ ਨੀਰ ਵਹਾਈਆ। ਸਚ ਪਿਆਰ ਵਿਚ ਜਾਏ ਕੋਈ ਨਾ ਮੋਹੀ, ਮੁਹੱਬਤ ਆਪਣਾ ਰੰਗ ਰੰਗਾਈਆ। ਜੋ ਆਸਾ ਰੱਖੀ ਕਬੀਰ ਲੋਈ, ਲੋਇਨਾਂ ਪਿਛੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅੱਠ ਤਤ ਕਹਿਣ ਕਬੀਰ ਰੱਖਿਆ ਇਕ ਭਰਵਾਸਾ, ਲੋਈ ਲੋਇਣਾਂ ਤੋਂ ਪਰੇ ਜਣਾਈਆ। ਔਹ ਤਕ ਕਲਜੁਗ ਖੇਲ ਤਮਾਸ਼ਾ, ਤਮਾਸ਼ਬੀਨ ਦਿਸੇ ਲੋਕਾਈਆ। ਪ੍ਰਭੂ ਉਤੇ ਰਹੇ ਕਿਸੇ ਨਾ ਭਰਵਾਸਾ, ਭਗਵਨ ਰੂਪ ਨਾ

❋

❋

ਕੋਇ ਦਿਸਾਈਆ। ਫਿਰੇ ਦਰੋਹੀ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਰੋਵਣ ਮਾਰਨ ਧਾਈਆ। ਫੇਰ ਪਰਗਟ ਹੋਏ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਕਿਰਪਾ ਕਰੇ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਸਾਚੇ ਗੁਰਮਖਾਂ ਲੇਖੇ ਲਾਏ ਪਵਨ ਸਵਾਸਾ, ਸਵਾਸ ਸਾਹ ਆਪਣੇ ਨਾਲ ਮਿਲਾਈਆ। ਮਾਨਸ ਜਨਮ ਕਰਕੇ ਰਾਸਾ, ਰੋਗ ਸੋਗ ਦਾ ਡੇਰਾ ਢਾਹੀਆ। ਅੰਮ੍ਰਿਤ ਬਖ਼ਸ਼ ਕੇ ਕਾਇਆ ਕਾਸਾ, ਨਿਜਰ ਧਾਰ ਦਏ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅੱਠ ਤਤ ਕਹਿਣ ਸਾਡੇ ਅੰਤਰ ਇਕ ਖ਼ਾਹਿਸ਼, ਸਦਾ ਸਦ ਜਣਾਈਆ। ਇਕ ਇਕ ਦੀ ਕਰੀਏ ਤਲਾਸ਼, ਇਕ ਇਕ ਦਾ ਰਾਹ ਤਕਾਈਆ। ਜਿਸ ਇਕ ਵਿਚੋਂ ਸ੍ਰਿਸ਼ਟ ਹੋਈ ਪ੍ਰਕਾਸ਼, ਪ੍ਰਕਾਸ਼ਤ ਬੇਪਰਵਾਹੀਆ। ਅੰਤ ਜਾਏ ਵਿਨਾਸ਼, ਵਿਸ਼ਨੂੰ ਬ੍ਰਹਮਾ ਸ਼ਿਵ ਰਹਿਣ ਕੋਇ ਨਾ ਪਾਈਆ। ਇਹ ਖੇਲ ਪ੍ਰਭੂ ਸਾਖਿਆਤ, ਜੁਗ ਚੌਕੜੀ ਆਪ ਕਰਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਦੇਵੇ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਦਰਸ ਦਿਖਾਏ ਇਕ ਇਕਾਂਤ, ਬਿਨ ਅੱਖਾਂ ਅੱਖ ਉਠਾਈਆ। ਵੇਲੇ ਅੰਤ ਪੁਛੇ ਵਾਤ, ਅੰਤਸ਼ਕਰਨ ਵੇਖੇ ਚਾਈਂ ਚਾਈਂਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਜਪਿਆ ਸਵਾਸ ਸਵਾਸ, ਸੋਹੰ ਢੋਲਾ ਸਹਿਜ ਸੁਭਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਲੈ ਜਾਏ ਆਪਣੇ ਪਾਸ, ਜੋਤੀ ਜੋਤ ਵਿਚ ਮਿਲਾਈਆ। ਝਗੜਾ ਮੁਕਾ ਕੇ ਮੰਡਲ ਰਾਸ, ਬ੍ਰਹਿਮੰਡ ਖੰਡ ਨਾ ਕੋਇ ਭਵਾਈਆ। ਸਚ ਦਵਾਰ ਬਖ਼ਸ਼ੇ ਜਿਥੇ ਵਸੇ ਆਪ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਾਨਸ ਜਨਮ ਰੋਗ ਕਟ ਸੰਤਾਪ, ਅੱਠਾਂ ਤਤਾਂ ਡੇਰਾ ਢਾਹੀਆ। ਆਤਮ ਧਾਰ ਕਰਕੇ ਪਾਕ, ਪਤਿਤ ਪੁਨੀਤ ਆਪਣੇ ਨਾਲ ਮਿਲਾਈਆ। ਪਾਰਬ੍ਰਹਮ ਬ੍ਰਹਮ ਬਣਾ ਕੇ ਸਾਕ, ਸੱਜਣ ਵੇਖੇ ਚਾਈਂ ਚਾਈਂਆ। ਜਨ ਭਗਤਾਂ ਜਨਮ ਜਨਮ ਕਰਮ ਕਰਮ ਦਾ ਲੇਖਾ ਕਰੇ ਬੇਬਾਕ, ਜੋ ਜਨ ਹਰਿ ਸਤਿਗੁਰ ਸੀਸ ਨਿਵਾਈਆ। ਪਿਛਲੀ ਕੀਤੀ ਪਿਛੇ ਕੀਤੀ ਮੁਆਫ਼, ਅੱਗੇ ਆਪਣੇ ਘਰ ਟਿਕਾਈਆ। ਜਿਥੇ ਕਦੇ ਨਾ ਹੋਵੇ ਨਾਸ, ਤਤਵ ਤਤ ਨਾ ਕੋਇ ਜਲਾਈਆ। ਹਰਿਜਨ ਸਚਖੰਡ ਦਵਾਰ ਬਹਾਏ ਸਾਖਿਆਤ, ਸਾਖੀ ਸ਼ਬਦ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੇ ਲੇਖੇ ਪੂਰੇ ਕਰੇ ਕਰਨੀ ਕਰਤਾ ਹੋ ਕੇ ਆਪ, ਆਪ ਆਪਣੀ ਦਇਆ ਕਮਾਈਆ।