ਪੁਸਤਕਾਲਾਭਾਗ ੨੨

੧੭ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਅਸ਼ਟਭੁਜ ਕਹੇ ਪ੍ਰਭ ਨਿਮਸਕਾਰ ਮੇਰੀ, ਹਾੜ ਸਤਾਰਾਂ ਸੀਸ ਨਿਵਾਈਆ। ਮੈਂ ਉਮਤ ਦੀ ਆਸਾ ਲਿਆਂਦੀ ਘੇਰੀ, ਚੌਦਾਂ ਤਬਕ ਧਿਆਨ ਲਗਾਈਆ। ਚਾਰ ਯਾਰੀ ਝੁਲਾਈ ਝੱਖੜ ਹਨੇਰੀ, ਮੁਹੰਮਦ ਆਪਣੀ ਧਾਰ ਬਰਸਾਈਆ। ਕੂਕਾਂ ਮਾਰਦੇ ਤੂੰ ਆ ਗਈ ਕਿਹੜੀ, ਕਵਣ ਵੇਸ ਵਟਾਈਆ। ਸਭ ਦੀ ਜੜ੍ਹ ਰਹੀ ਉਖੇੜੀ, ਪੌਦਾ ਰਹਿਣ ਕੋਇ ਨਾ ਪਾਈਆ। ਮੈਂ ਹੱਸ ਕੇ ਕਿਹਾ ਹੁਣ ਕਰੋ ਕੁਛ ਦਲੇਰੀ, ਆਪਣਾ ਬਲ ਧਰਾਈਆ। ਮੈਂ ਆ ਗਈ ਬਣ ਕੇ ਇਕ ਇਕ ਦੀ ਚੇਰੀ, ਦੂਜਾ ਇਸ਼ਟ ਨਾ ਕੋਇ ਰਖਾਈਆ। ਜਿਸ ਨੂੰ ਕਹਿੰਦੇ ਸ਼ਾਹ ਸ਼ੇਰੀ, ਸ਼ਹਿਨਸ਼ਾਹ ਬੇਪਰਵਾਹੀਆ।

❋

❋

ਜਿਸ ਸੇਵਾ ਲਾਈ ਮੇਰੀ, ਮਿਹਰਵਾਨ ਦਇਆ ਕਮਾਈਆ। ਨਵ ਨੌ ਚਾਰ ਪਿਛੋਂ ਪਾਈ ਫੇਰੀ, ਫਿਰਤ ਫਿਰਤ ਆਪਣਾ ਖੇਲ ਖਿਲਾਈਆ। ਉਹ ਤਕੋ ਸਭ ਨੂੰ ਨਾਮ ਦੀ ਪਾਵਣ ਵਾਲਾ ਬੇੜੀ, ਬੀੜਾ ਆਪਣਾ ਆਪ ਉਠਾਈਆ। ਉਲਟੀ ਆਵਣ ਵਾਲੀ ਗੇੜੀ, ਗੇੜੇ ਵਿਚ ਭਵਾਈਆ। ਸ਼ਰਅ ਦੀ ਹੋਣੀ ਢੇਰੀ, ਢਈਆ ਗੋਬਿੰਦ ਦਏ ਗਵਾਹੀਆ। ਜਿਹੜੀ ਦੁਨੀਆ ਦੀਨਾਂ ਮਜ਼੍ਹਬਾਂ ਵਿਚ ਬਖੇਰੀ, ਵੱਖ ਵੱਖ ਕਰਾਈਆ। ਉਸ ਨੇ ਆਰਜੂ ਭੋਗ ਲਈ ਬਥੇਰੀ, ਪਿਛਲਾ ਪੰਧ ਮੁਕਾਈਆ। ਹੁਣ ਸਭ ਦੀ ਜੜ੍ਹ ਰਿਹਾ ਉਖੇੜੀ, ਅੱਗੇ ਸਕੇ ਨਾ ਕੋਇ ਲਗਾਈਆ। ਜਿਸ ਨੇ ਧਾਰ ਚਲਾਈ ਤੇਰੀ ਮੇਰੀ, ਆਤਮ ਪਰਮਾਤਮ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਸ਼ਟਭੁਜ ਕਹੇ ਮੈਂ ਹੋਈ ਸਿੰਘ ਅਸਵਾਰ, ਸਿੰਘ ਨਜ਼ਰ ਕਿਸੇ ਨਾ ਆਈਆ। ਹੁਕਮ ਦਿਤਾ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਧੁਰਦਰਗਾਹੀਆ। ਨਾਲ ਰਲਾਇਆ ਸ਼ਬਦ ਸਾਰ, ਮਹਾਂਸਾਰਥੀ ਰੂਪ ਬਦਲਾਈਆ। ਮੈਂ ਦੋ ਜਹਾਨਾਂ ਕਰਕੇ ਪਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਵੇਖਿਆ ਧਿਆਨ ਲਗਾਈਆ। ਮੈਂ ਤਕੇ ਜੁਗ ਚੌਕੜੀ ਚਾਰ, ਚੌਥਾ ਵੇਖ ਵਖਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਨੂੰ ਰੋਂਦਾ ਦਿਸਿਆ ਸਿਤਾਰ, ਸਤਹ ਬੁਲੰਦੀ ਮਾਰੇ ਧਾਈਆ। ਅਸੀਂ ਜਿਸ ਦੇ ਬਣੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਉਹ ਮੁਹੰਮਦ ਦਾ ਕਰਜ਼ਾ ਰਿਹਾ ਉਤਾਰ, ਲਹਿਣਾ ਰਿਹਾ ਚੁਕਾਈਆ। ਸਦੀ ਚੌਧਵੀਂ ਆਈ ਹਾਰ, ਹਾਰ ਵਿਚ ਕੁਰਲਾਈਆ। ਕਿਸੇ ਦਾ ਰਹਿਣਾ ਨਹੀਂ ਕੋਈ ਅਖਤਿਆਰ, ਮਾਲਕ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਸ਼ਟਭੁਜ ਕਹੇ ਮੈਂ ਸੇਵਾ ਕੀਤੀ ਭਾਰੀ, ਸਚ ਸਚ ਸੁਣਾਈਆ। ਉਮਤ ਦੀ ਆਸਾ ਲੈ ਕੇ ਪਹੁੰਚੀ ਹਰਿ ਭਗਤ ਦਵਾਰੀ, ਦਵਾਰਕਾ ਵਾਸੀ ਵੇਖਣ ਨੈਣ ਉਠਾਈਆ। ਰਾਮ ਰਾਮਾ ਕਰੇ ਤਿਆਰੀ, ਤ੍ਰੈਗੁਣ ਅਤੀਤਾ ਖੇਲ ਵਖਾਈਆ। ਪੈਗ਼ੰਬਰ ਨੈਣ ਰਹੇ ਉਘਾੜੀ, ਬਿਨ ਲੋਚਨ ਨੈਣ ਨੈਣ ਵਡਿਆਈਆ। ਗੁਰ ਦਸ ਮਾਰਦੇ ਤਾੜੀ, ਤਾਲ ਆਪਣਾ ਰਹੇ ਬਣਾਈਆ। ਸਾਰੇ ਇਕੱਠੇ ਹੋ ਜਾਉ ਛੇਤੀ ਨਾਲ ਸੰਮਤ ਸ਼ਹਿਨਸ਼ਾਹੀ ਸੱਤ ਦੀ ਆ ਗਈ ਹਾੜ੍ਹੀ, ਹਾੜ ਸਤਾਰਾਂ ਨਾਲ ਵਡਿਆਈਆ। ਵੇਖੋ ਖੇਲ ਜੰਗਲ ਜੂਹ ਪਹਾੜੀ, ਉਚੇ ਟਿੱਲੇ ਫੋਲ ਫੁਲਾਈਆ। ਧਾਰ ਤਕੋ ਪੁਰਖ ਨਾਰੀ, ਨਰ ਨਰਾਇਣ ਰਿਹਾ ਜਣਾਈਆ। ਕਿਸੇ ਦੀ ਪਾਵੇ ਕੋਇ ਨਾ ਸਾਰੀ, ਮਹਾਂਸਾਰਥੀ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਭਿਖਾਰੀ, ਭਿਖਾਰਨ ਰੂਪ ਬਣਾਈਆ। ਅਸ਼ਟਭੁਜ ਕਹੇ ਮੈਂ ਦੱਸਾਂ ਨੌ ਖੰਡ ਪ੍ਰਿਥਮੀ ਸੱਤ ਦੀਪ ਮੈਨੂੰ ਸਤਿ ਵਿਚ ਦਿਸੀ ਨਾ ਕੋਇ ਕਵਾਰੀ, ਮੈਂ ਕਵਾਰੀ ਹੋ ਕੇ ਦਿਆਂ ਸੁਣਾਈਆ। ਸਾਰੇ ਵੇਖੋ ਅਵਤਾਰ ਪੈਗ਼ੰਬਰ ਗੁਰੂ ਆਪਣੀ ਧਾਰੀ, ਧਰਨੀ ਧਰਤ ਧਵਲ ਧਿਆਨ ਲਗਾਈਆ। ਮੂੰਡ ਮੁੰਡਾਏ ਤਕੋ ਤਕੋ ਮੁੱਛ ਕੇਸ ਦਾੜ੍ਹੀ, ਲਬਾਂ ਕਟੀਆਂ ਧਿਆਨ ਲਗਾਈਆ। ਬਿਨਾ ਪ੍ਰਭੂ ਤੋਂ ਸਭ ਦੀ ਉਜੜ ਗਈ ਵਾੜੀ, ਰਾਖਾ ਨਜ਼ਰ ਕੋਇ ਨਾ ਆਈਆ। ਮੈਂ ਸੋਹਣੀ ਸੁਣੱਖੀ ਬਣ ਕੇ ਨਾਰੀ, ਭੱਜੀ ਵਾਹੋ ਦਾਹੀਆ। ਮੇਰੀ ਮੁਹੱਬਤ ਲੱਗੀ ਨਾ ਕਿਸੇ ਪਿਆਰੀ, ਪ੍ਰੇਮੀ ਪ੍ਰੇਮ ਨਾ ਕੋਇ ਕਮਾਈਆ। ਦੀਨ ਦੁਨੀ ਹੋਈ ਵਿਭਚਾਰੀ, ਕੁਕਰਮ ਵਿਚ ਕੁਰਲਾਈਆ। ਮੈਂ ਕੀਤੀ ਇਕ ਹੁਸ਼ਿਆਰੀ, ਆਪਣਾ ਭੇਵ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

❋

❋

ਅਸ਼ਟਭੁਜ ਕਹੇ ਮੈਂ ਪ੍ਰਭ ਨੂੰ ਦੱਸਾਂ ਆਪਣੀ ਬੀਤੀ, ਪਿਛਲਾ ਹਾਲ ਸੁਣਾਈਆ। ਤੇਰੀ ਕਿਹੋ ਜਿਹੀ ਰੀਤੀ, ਕੀ ਤੇਰੀ ਬੇਪਰਵਾਹੀਆ। ਤੇਰੀ ਸ੍ਰਿਸ਼ਟੀ ਪਵਿਤਰ ਕਰ ਨਾ ਸਕੇ ਨੀਤੀ, ਨੀਤੀਵਾਨ ਨਾ ਕੋਇ ਅਖਵਾਈਆ। ਝਗੜਾ ਪਿਆ ਹਸਤ ਕੀਟੀ, ਤੇਰੇ ਵਿਚ ਨਾ ਕੋਇ ਸਮਾਈਆ। ਤੇਰੀ ਬਾਣੀ ਲੱਗੀ ਕਿਸੇ ਨਾ ਮੀਠੀ, ਮਿੱਠਾ ਰਸ ਨਾ ਕੋਇ ਚਖਾਈਆ। ਸਭ ਦੀ ਆਸ਼ਾ ਹੋ ਗਈ ਕੌੜੀ ਰੀਠੀ, ਮੁਹੰਮਦ ਦੀ ਤਮੰਨਾ ਦਏ ਗਵਾਹੀਆ। ਮੈਨੂੰ ਗ਼ੁੱਸੇ ਵਿਚ ਚੜ੍ਹੇ ਕਚੀਚੀ, ਗਿਲਾ ਆਪਣਾ ਰਹੀ ਸੁਣਾਈਆ। ਪ੍ਰਭੂ ਕਿਸੇ ਨੇ ਭੰਗ ਕਿਸੇ ਨੇ ਮਦਿ ਪੀਤੀ, ਤੇਰੀ ਖ਼ੁਮਾਰੀ ਨਜ਼ਰ ਕੋਇ ਨਾ ਆਈਆ। ਯਾਦ ਕਰ ਲੈ ਜਿਹੜੀ ਆਪਣੀ ਧਾਰ ਦੀ ਮਾਰੀ ਲੀਕੀ, ਲਾਈਨ ਐਨ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਅਸ਼ਟਭੁਜ ਕਹੇ ਮੇਰਾ ਸ਼ਹਿਨਸ਼ਾਹ ਸ਼ਾਹਾਨਾ, ਪਾਤਸ਼ਾਹ ਬੇਪਰਵਾਹੀਆ। ਜੁਗ ਜੁਗ ਬਦਲ ਦਏ ਜ਼ਮਾਨਾ, ਜ਼ਿਮੀ ਅਸਮਾਨ ਖੇਲ ਖਿਲਾਈਆ। ਰਾਵਣ ਦਾ ਰਾਮ ਖੇਲ ਮਹਾਨਾ, ਤੀਰ ਤਰਕਸ਼ ਸੰਗ ਨਿਭਾਈਆ। ਬੰਸਰੀ ਸੁਣਾ ਕੇ ਧੁਰ ਦਾ ਕਾਹਨਾ, ਧੁਨ ਨਾਦ ਇਕ ਜਣਾਈਆ। ਪੈਗ਼ੰਬਰਾਂ ਦੇ ਅਗੰਮੀ ਪੈਗ਼ਾਮਾ, ਸੰਦੇਸ਼ਾ ਇਕ ਸੁਣਾਈਆ। ਗੁਰੂਆਂ ਦੇ ਸਤਿਨਾਮਾ, ਸਤਿ ਸਤਿ ਵਿਚੋਂ ਸਮਝਾਈਆ। ਅੰਤ ਪਹਿਰ ਕੇ ਆਪਣਾ ਬਾਣਾ, ਕਲ ਕਲਕੀ ਵੇਸ ਵਟਾਈਆ। ਅਸ਼ਟਭੁਜ ਕਹੇ ਮੈਨੂੰ ਸਿੰਘਾਸਨ ਦੇ ਥੱਲੇ ਰੱਖ ਕੇ ਬਖ਼ਸ਼ਿਆ ਦਾਨਾ, ਸਚ ਪ੍ਰੀਤੀ ਇਕ ਦ੍ਰਿੜਾਈਆ। ਉਠ ਫਿਰ ਦੋ ਜਹਾਨਾਂ, ਨਵ ਜੋਬਨ ਰੂਪ ਵਟਾਈਆ। ਚੌਦਾਂ ਤਬਕਾਂ ਮਾਰ ਧਿਆਨਾ, ਗਹਿਰ ਗੰਭੀਰ ਆਪ ਸੁਣਾਈਆ। ਆਸ਼ਾ ਉਮਤ ਦੀ ਬੰਨ੍ਹ ਕੇ ਲਿਆਉਣੀ ਤਮਾਮਾ, ਤਮ੍ਹਾਂ ਅਵਰ ਨਾ ਕੋਇ ਰਖਾਈਆ। ਹਾਜ਼ਰ ਕਰਨੀ ਜਿਥੇ ਬੈਠਾ ਹੋਵੇ ਅਮਾਮਾਂ ਦਾ ਅਮਾਮਾ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਸਤਾਰਾਂ ਹਾੜ ਦੀ ਹੋਵੇ ਸ਼ਾਮਾ, ਸ਼ਮਾਦਾਨ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਸ਼ਟਭੁਜ ਕਹੇ ਮੇਰੇ ਸ਼ਹਿਨਸ਼ਾਹ ਨਿਵਾਜ਼ੂ, ਨੀਜ਼ੂ ਨਿਜ੍ਹਾ ਧਿਆਨ ਲਗਾਈਆ। ਮੇਰੇ ਅਸ਼ਟ ਕਸ਼ਟ ਦੇ ਬਾਜ਼ੂ, ਬਿਨ ਤਨ ਵਜੂਦ ਸੁਹਾਈਆ। ਤੂੰ ਮਾਲਕ ਧੁਰ ਦਾ ਆਗੂ, ਤੇਰੇ ਅੱਗੇ ਸੀਸ ਨਿਵਾਈਆ। ਮੇਰੀ ਨਿਮਸਕਾਰ ਬਿਨ ਤੇਰੀ ਕਿਰਪਾ ਕੋਈ ਨਾ ਜਾਗੂ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਆਪਣਾ ਇਸ਼ਟ ਨਾ ਕੋਇ ਤਿਆਗੂ, ਸਤਿ ਮਾਰਗ ਨਾ ਕੋਇ ਅਪਨਾਈਆ। ਤੇਰੀ ਸਰਨੀ ਕੋਈ ਨਾ ਲਾਗੂ, ਮੈਂ ਵੇਖੀ ਖ਼ਲਕ ਖ਼ੁਦਾਈਆ। ਤੈਨੂੰ ਕੋਈ ਨਹੀਂ ਕਹਿੰਦਾ ਬਾਪੂ, ਅਵਤਾਰ ਪੈਗ਼ੰਬਰ ਗੁਰੂ ਚਾਚੇ ਜਗਤ ਜਹਾਨ ਰਿਹਾ ਮਨਾਈਆ। ਸ੍ਰਿਸ਼ਟੀ ਖਾ ਕੇ ਪਾਨ ਤਮਾਕੂ, ਤੋਹਮਤ ਤੈਨੂੰ ਰਹੇ ਲਗਾਈਆ। ਸਾਧ ਸੰਤ ਬਣ ਕੇ ਡਾਕੂ, ਤੇਰੇ ਨਾਮ ਨੂੰ ਲੁੱਟਣ ਥਾਉਂ ਥਾਈਂਆ। ਸ੍ਰਿਸ਼ਟੀ ਘੁੰਮਦੀ ਵਾਂਗ ਲਾਟੂ, ਲੁਟੇਰਾ ਵੇਖ ਜਗਤ ਲੋਕਾਈਆ। ਤਕ ਸਤਾਰਾਂ ਹਾੜ ਦੀ ਰਾਤੂ, ਰੁਤੜੀ ਆਪਣੀ ਫੋਲ ਫੁਲਾਈਆ। ਮੈਂ ਇਕੋ ਗੱਲ ਆਖੂੰ, ਆਖ ਕੇ ਦਿਆਂ ਸੁਣਾਈਆ। ਸਭ ਦਾ ਪੂਰਾ ਕਰ ਭਵਿਖਤ ਵਾਕੂ, ਵਾਕਿਆ ਆਪਣਾ ਦੇ ਸਮਝਾਈਆ। ਤੇਰੇ ਅੱਗੇ ਕੋਈ ਨਾ ਰਹੇ ਆਕੂ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਤੂੰ ਦਾਤਾ ਬਣ ਅਗੰਮਾ ਦਾਤੂ, ਦਇਆਵਾਨ ਇਕ ਅਖਵਾਈਆ। ਧਰਮ ਦੀ ਧਾਰ ਬਦਲ ਪੋਸ਼ਾਕੂ, ਪੇਸ਼ਤਰ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਅਸ਼ਟਭੁਜ ਕਹੇ ਮੇਰੀ ਡੰਡਾਵਤ ਮੇਰੇ ਬਾਬਾ, ਬਿਨ ਸੀਸ

❋

❋

ਸੀਸ ਨਿਵਾਈਆ। ਮੈਂ ਉਮਤ ਅੰਤਰ ਵੇਖਿਆ ਤਕ ਕੇ ਆਈ ਕਾਅਬਾ, ਕੇਵਲ ਤੇਰਾ ਧਿਆਨ ਲਗਾਈਆ। ਚਾਰੋਂ ਕੁੰਟ ਕੂੜ ਦਾ ਵਾਧਾ, ਵਾਧਲ ਹੋਈ ਲੋਕਾਈਆ। ਤੇਰਾ ਸਹੇ ਕੋਈ ਨਾ ਦਾਬਾ, ਦਬਦਬਾ ਨਜ਼ਰ ਕੋਇ ਨਾ ਆਈਆ। ਮੈਂ ਵੇਖੇ ਤੀਰਥ ਤਟ ਬਣ ਗਏ ਢਾਬਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਬਾਬੇ ਆਦਮ ਦਾ ਡੋਲਿਆ ਛਾਬਾ, ਤਰਾਜ਼ੂ ਹੱਕ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਵਡਿਆਈਆ। ਅਸ਼ਟਭੁਜ ਕਹੇ ਉਮਤ ਦੀ ਆਸ਼ਾ ਆਈ ਭਗਤ ਦਵਾਰ, ਦਰ ਦਵਾਰੇ ਬਾਹਰ ਸੀਸ ਨਿਵਾਈਆ। ਕਿਰਪਾ ਕਰ ਆਪ ਨਿਰੰਕਾਰ, ਹੁਕਮ ਦੇ ਚਾਈਂ ਚਾਈਂਆ। ਉਹ ਹਾਲਤ ਦੱਸੇ ਸਰਬ ਸੰਸਾਰ, ਕੀ ਕਰਨੀ ਕਾਰ ਕਮਾਈਆ। ਕੀ ਕਲਮਿਆਂ ਵਿਚੋਂ ਮਿਲੇ ਪਿਆਰ, ਕੀ ਕਾਅਬਿਆਂ ਹੋਏ ਰੁਸ਼ਨਾਈਆ। ਆਪਣਾ ਭੇਵ ਦੱਸ ਮੇਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਮੈਂ ਹੱਸ ਕੇ ਕਹਾਂ ਆਉ ਵਿਚ ਮੈਦਾਨ, ਅਗਲਾ ਪੰਧ ਮੁਕਾਈਆ। ਪੁਰਖ ਅਕਾਲ ਕਿਹਾ ਅਸ਼ਟਭੁਜ ਸੁਣ ਹੁਕਮ ਹੁਕਮਰਾਨ, ਹੁਕਮੀ ਹੁਕਮ ਸੁਣਾਈਆ। ਮਾਝੇ ਵਾਲਿਆਂ ਦਾ ਛਤਰ ਵੇਖ ਲੈ ਨਾਲ ਧਿਆਨ, ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਸ਼ਟਭੁਜ ਕਹੇ ਮੈਂ ਵੇਖਿਆ ਛਤਰ ਮੋਰ ਪੰਖ, ਆਪਣਾ ਧਿਆਨ ਲਗਾਈਆ। ਮੇਰਾ ਕੂਕ ਪਿਆ ਸੰਖ, ਅਸੰਖ ਅਸੰਖਾਂ ਰਿਹਾ ਜਣਾਈਆ। ਉਹਦੀ ਆਵਾਜ਼ ਅਗੰਮੀ ਜਿਹੜੀ ਬੋਲੀ ਅਵਤਾਰ ਹੰਸ, ਆਪਣਾ ਰਾਗ ਅਲਾਈਆ। ਮੈਂ ਤਾਨ ਸੁਣਿਆ ਸਹੰਸ, ਸਹੰਸਰ ਮੁਖ ਨਾ ਕੋਇ ਚਤੁਰਾਈਆ। ਮੈਂ ਤੱਕਿਆ ਅਗੰਮਾ ਬੰਸ, ਜਿਸ ਦੀ ਬੰਸਰੀ ਵਾਲਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਤਕਾਈਆ। ਅਸ਼ਟਭੁਜ ਕਹੇ ਤੂੰ ਸਾਹਿਬ ਛਤਰਧਾਰੀ, ਸੁਲਤਾਨ ਇਕ ਅਖਵਾਈਆ। ਮੈਂ ਤੇਰਾ ਰੂਪ ਜੋਤ ਧਾਰ ਕਵਾਰੀ, ਚੰਦ ਤਕ ਜਗਤ ਵਿਚ ਸੁਹਾਈਆ। ਮੈਂ ਸਿੰਘ ਸ਼ੇਰ ਅਸਵਾਰੀ, ਤੂੰ ਸਿੰਘ ਸ਼ੇਰ ਬੇਪਵਰਾਹੀਆ। ਮੈਂ ਸੁੰਭ ਨਿਸੁੰਭ ਮਾਰ ਮਾਰੀ, ਆਪਣਾ ਬਲ ਪ੍ਰਗਟਾਈਆ। ਤੂੰ ਜੁਗ ਚੌਕੜੀ ਕਰੇ ਪਾਰ ਕਿਨਾਰੀ, ਵਡ ਦਾਤਾ ਬੇਪਰਵਾਹੀਆ। ਤੇਰੇ ਅੱਗੇ ਕੀ ਉਮਤ ਦੀ ਆਸਾ ਵਿਚਾਰੀ, ਗ਼ਰੀਬ ਨਿਮਾਣੀ ਨਜ਼ਰੀ ਆਈਆ। ਤੇਰਾ ਇਕ ਚਾਹੁੰਦੀ ਇਸ਼ਾਰੀ, ਇਸ਼ਾਰਾ ਦੇਵਾਂ ਥਾਂਉਂ ਥਾਈਂਆ। ਮੈਂ ਬਥੇਰੇ ਵੇਖੇ ਜੰਗਲ ਜੂਹ ਉਜਾੜ ਪਹਾੜੀ, ਟਿੱਲਿਆਂ ਖੋਜ ਖੁਜਾਈਆ। ਜਿਧਰ ਤੱਕਿਆ ਓਧਰ ਸਭ ਦੀ ਆਸ਼ਾ ਹੋਈ ਗ਼ਦਾਰੀ, ਸਚ ਰੂਪ ਨਾ ਕੋਇ ਜਣਾਈਆ। ਹਉਮੇ ਹੰਗਤਾ ਦੀ ਲੱਗੀ ਬੀਮਾਰੀ, ਤਬੀਬ ਸਕੇ ਨਾ ਕੋਇ ਬਚਾਈਆ। ਜੂਏ ਸਭ ਨੇ ਬਾਜ਼ੀ ਹਾਰੀ, ਹਿਰਦੇ ਹਰਿ ਨਾ ਕੋਇ ਵਸਾਈਆ। ਮੈਂ ਚੌਦਾਂ ਤਬਕਾਂ ਵੜ ਕੇ ਦੋ ਹੱਥਾਂ ਮਾਰਾਂ ਤਾੜੀ, ਤਾੜ ਕੇ ਦਿਤਾ ਸੁਣਾਈਆ। ਮੁਹੰਮਦਾ ਜਿਸ ਨੇ ਤੇਰੀ ਲਬ ਕਟਾਈ ਦਾੜ੍ਹੀ, ਦਾੜ੍ਹਾਂ ਹੇਠ ਸਰਬ ਚਬਾਈਆ। ਉਸ ਦੀ ਵੇਖ ਬਹਾਰੀ, ਕੀ ਸਾਹਿਬ ਰਿਹਾ ਵਖਾਈਆ। ਜਿਸ ਦਾ ਹੁਕਮ ਚਲਣਾ ਕਾਬਲ ਕੰਧਾਰੀ, ਕੰਧਾਂ ਤੋਂ ਪਰੇ ਦਏ ਸ਼ਨਵਾਈਆ। ਕਿਸੇ ਨੂੰ ਹੋਣ ਨਾ ਦੇਵੇ ਫ਼ਰਾਰੀ, ਦੂਰ ਦੁਰਾਡੇ ਫੜ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਸ਼ਟਭੁਜ ਕਹੇ ਪ੍ਰਭੂ ਉਮਤ ਦੀ ਆਸ਼ਾ ਦੂਰੋਂ ਮਾਰਦੀ ਝਾਤੀ, ਨਿਉਂ ਨਿਉਂ ਵੇਖ ਵਖਾਈਆ। ਅਸੀਂ ਪੈਗ਼ੰਬਰ ਮੰਨੇ ਜਿਹੜੇ ਤਤਾਂ ਵਾਲੇ ਬੰਦੇ ਖ਼ਾਕੀ, ਅੰਤ ਖ਼ਾਕ ਵਿਚ ਸਮਾਈਆ। ਚੜ੍ਹਦੇ ਦੁਲਦੁਲਾਂ ਉਤੇ ਰਾਕੀ,

❋

❋

ਰਕਾਬਾਂ ਵਿਚ ਪੈਰ ਟਿਕਾਈਆ। ਵਿਕਦੇ ਰਹੇ ਸ਼ਰਅ ਦੀ ਹਾਟੀ, ਜਗਤ ਵਣਜਾਰੇ ਵਣਜ ਕਰਾਈਆ। ਚੜ੍ਹਦੇ ਰਹੇ ਨਿੱਕੀ ਨਿੱਕੀ ਘਾਟੀ, ਮਜ਼੍ਹਬਾਂ ਦੀ ਚੋਟੀ ਕਦਮ ਟਿਕਾਈਆ। ਸੌਂਦੇ ਰਹੇ ਉਤੇ ਖਾਟੀ, ਆਸਣ ਤਨ ਵਜੂਦ ਲਗਾਈਆ। ਕਲਮਿਆਂ ਵਾਲੀ ਗਾਉਂਦੇ ਰਹੇ ਗਾਥੀ, ਵਾਹਿਦ ਲਾਸ਼ਰੀਕ ਇਕ ਮਨਾਈਆ। ਖ਼ੁਦਾ ਨੂੰ ਬਣਾਉਂਦੇ ਰਹੇ ਸਾਥੀ, ਆਪ ਸੰਗੀ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਬੇਪਰਵਾਹੀਆ। ਅਸ਼ਟਭੁਜ ਕਹੇ ਓਹ ਵੇਖ ਚੌਦਾਂ ਤਬਕ ਦੀ ਆਸ਼ਾ, ਉਦੇ ਅਸਤ ਧਿਆਨ ਲਗਾਈਆ। ਜਿਸ ਦਾ ਖੋਲ੍ਹਿਆ ਨਾ ਕਿਸੇ ਖੁਲਾਸਾ, ਪਰਦਾ ਸਕਿਆ ਨਾ ਕੋਇ ਜਣਾਈਆ। ਉਹ ਵੇਖਣ ਆਈ ਤੇਰਾ ਤਮਾਸ਼ਾ, ਧੁਰ ਦੇ ਮਾਲਕ ਬੇਪਰਵਾਹੀਆ। ਜਿਸ ਦਾ ਪਵਣ ਨਹੀਂ ਸਵਾਸਾ, ਸਾਹ ਸਾਹ ਨਾ ਕੋਇ ਵਡਿਆਈਆ। ਉਸ ਦੇ ਹੱਥ ਨਾ ਕੋਈ ਖੱਪਰ ਨਾ ਕੋਈ ਕਾਸਾ, ਕਸਮ ਖਾ ਕੇ ਰਹੀ ਜਣਾਈਆ। ਮੈਂ ਸਚ ਦੱਸਾਂ ਅਸ਼ਟਭੁਜ ਦੇਵੀ ਵਾਲੀ ਲਾਟਾ, ਦਰ ਤੇਰੇ ਸੀਸ ਨਿਵਾਈਆ। ਉਸ ਦਾ ਬਸਤਰ ਵੇਖ ਪਾਟਾ, ਸੀਸ ਓਢਣ ਨਾ ਕੋਇ ਜਣਾਈਆ। ਤਕ ਕੇ ਆਈ ਦੂਰ ਦੁਰਾਡੀਆਂ ਵਾਟਾਂ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅਸ਼ਟਭੁਜ ਕਹੇ ਉਮਤ ਦੀ ਆਸ਼ਾ ਰਹੀ ਝੁਕ, ਝੁਕ ਝੁਕ ਸੀਸ ਨਿਵਾਈਆ। ਭਗਤਾਂ ਰਹੇ ਨਾ ਲੁਕ, ਓਹਲਾ ਦਏ ਮਿਟਾਈਆ। ਹੁਣ ਛੇਤੀ ਗਾਈਏ ਤੁਕ, ਇਕੋ ਨਾਮ ਧਿਆਈਆ। ਸਦੀ ਚੌਧਵੀਂ ਪੈਂਡਾ ਜਾਏ ਮੁਕ, ਅੱਗੇ ਰਹੇ ਨਾ ਰਾਈਆ। ਹੁਣ ਸਾਨੂੰ ਕਰੀਂ ਖ਼ੁਸ਼, ਖ਼ੁਦ ਖ਼ੁਦਾ ਤੇਰੀ ਸਰਨਾਈਆ। ਤੈਨੂੰ ਲਈਏ ਪੁਛ, ਪੁਸ਼ਤ ਪਨਾਹ ਹੱਥ ਟਿਕਾਈਆ। ਪਹਿਲੋਂ ਵੇਖੀਏ ਤੇਰੇ ਭਗਤ ਦੁਲਾਰੇ ਸੁਤ, ਜੋ ਭਗਤ ਦਵਾਰੇ ਡੇਰੇ ਲਾਈਆ। ਜਿਹਨਾਂ ਦੇ ਅੰਦਰੋਂ ਬਾਹਰੋਂ ਤੇਰਾ ਇਕੋ ਬੁਤ, ਬੁਤਖ਼ਾਨਿਆਂ ਵੱਜੇ ਵਧਾਈਆ। ਸਭ ਦਾ ਸਾਂਝਾ ਹੋ ਗਿਆ ਰੁਖ਼, ਮਾਰਗ ਇਕੋ ਨਜ਼ਰੀ ਆਈਆ। ਉਹ ਜੰਮ ਪਏ ਪ੍ਰਭੂ ਵਿਚੋਂ ਤੇਰੀ ਕੁੱਖ, ਤੂੰ ਬਣੇਂ ਜਣੇਂਦੀ ਮਾਈਆ। ਸਾਨੂੰ ਵੀ ਗਲੇ ਲਾਈਂ ਘੁੱਟ, ਆਪਣੇ ਅੰਗ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਦੀ ਆਸ਼ਾ ਕਹੇ ਪ੍ਰਭੂ ਤੇਰਾ ਸੋਹਣਾ ਸੱਚਾ ਦਰਬਾਰ, ਖ਼ੁਦ ਖ਼ੁਦਾ ਤੇਰੀ ਸਰਨਾਈਆ। ਤੂੰ ਵਾਹਿਦ ਪਰਵਰਦਿਗਾਰ, ਬੇਅੰਤ ਨੂਰ ਇਲਾਹੀਆ। ਖੇਲ ਕੀਤਾ ਅਗੰਮ ਅਪਾਰ, ਸੰਬਲ ਆਪਣਾਂ ਡੇਰਾ ਲਾਈਆ। ਮਾਝੇ ਵਾਲਿਆਂ ਪੂਰਾ ਕਰ ਇਕਰਾਰ, ਕੌਲ ਗੋਬਿੰਦ ਦਿਤਾ ਨਿਭਾਈਆ। ਜਿਨ੍ਹਾਂ ਦੇ ਹੱਥ ਵਿਚ ਤੇਰੀ ਧਾਰ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਉਨ੍ਹਾਂ: ਦੇ ਛਤਰ ਛਾਇਆ ਹੇਠ ਤੇਰੀ ਚਰਨੀ ਝੁਕੀਏ ਸੱਚੀ ਸਰਕਾਰ, ਬਿਨਾ ਸਲਾਮ ਤੋਂ ਆਪਣਾ ਸਮਾਂ ਸਮਾਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਦੀ ਆਸ਼ਾ ਕਹੇ ਪਾਇਆ ਨੂਰ ਅਲਾਹ, ਆਲਮੀਨ ਸਰਨਾਈਆ। ਦਾਤਾ ਬੇਪਰਵਾਹ, ਬੇਐਬ ਧੁਰਦਰਗਾਹੀਆ। ਖ਼ੁਸ਼ੀ ਵਿਚ ਢੋਲੇ ਲਈਏ ਗਾ, ਗਾ ਗਾ ਸ਼ੁਕਰ ਮਨਾਈਆ। ਕਬੂਲ ਕਰੀਂ ਦੁਆ, ਦੋਏ ਜੋੜ ਵਾਸਤਾ ਪਾਈਆ। ਸਾਡੇ ਵਿਚੋਂ ਕਢ ਵਬਾ, ਦਵੈਤ ਰੋਗ ਰਹੇ ਨਾ ਰਾਈਆ। ਤੂੰ ਧੁਰ ਦਾ ਇਕੋ ਅੱਬਾ, ਆਬਰੂ ਸਾਡੀ ਲੈ ਬਚਾਈਆ। ਬਦਲ ਦੇ ਆਪਣੀ ਤਬਾ, ਤਬੀਅਤ ਸਾਡੀ ਵੇਖ ਵਖਾਈਆ। ਮਲੇਛਾਂ ਰਹੇ ਕੂੜ ਨਾ ਸਭਾ, ਸਤਿ ਸਚ ਲੈਣਾ ਪ੍ਰਗਟਾਈਆ। ਸਾਡਾ ਲੇਖ ਬਣਾ ਦੇ

❋

❋

ਕਗਾ, ਕਾਗ ਹੰਸ ਉਡਾਈਆ। ਹੁਣ ਤੇਰਾ ਇਕੋ ਵਧਣਾ ਅੱਗਾ, ਆਗਮਨ ਵਿਚ ਖ਼ੁਸ਼ੀ ਮਨਾਈਆ। ਤੇਰਾ ਰੂਪ ਸ਼ਬਦ ਧਾਰ ਬੱਗਾ, ਬਗਲਿਆਂ ਬਪੜਿਆਂ ਕਰੀਂ ਸਫ਼ਾਈਆ। ਪਵਿਤਰ ਕਰ ਦੇ ਕਾਇਆ ਹੱਡਾ, ਚੰਮ ਨਾੜੀ ਮਿਲੇ ਵਡਿਆਈਆ। ਜਿਹੜਾ ਧਰਮ ਨਿਸ਼ਾਨਾ ਗੱਡਾ, ਦੋ ਜਹਾਨਾਂ ਕਰੇ ਸਫ਼ਾਈਆ। ਸ਼ਰਅ ਦਾ ਰਹੇ ਕੋਇ ਨਾ ਅੱਡਾ, ਅੱਡੀ ਚੋਟੀ ਤਕ ਕਰੀਂ ਸਫ਼ਾਈਆ। ਮਜ਼੍ਹਬ ਮਜ਼੍ਹਬ ਨਾਲ ਕਰੇ ਕੋਇ ਨਾ ਦਗ਼ਾ, ਫਰੇਬੀ ਫਰੇਬੀ ਨਾ ਕਰੇ ਲੜਾਈਆ। ਸ਼ਰਅ ਦਾ ਸ਼ਰਅ ਨਾਲ ਹੋਵੇ ਨਾ ਲਬਾ, ਲੁਆਬ ਕੂੜ ਦੇਣਾ ਮੁਕਾਈਆ। ਆਪਣੇ ਖੇਲ ਦੀ ਦੱਸਦੇ ਵਜ੍ਹਾ, ਵਜੂਹਾਤ ਦੇ ਸਮਝਾਈਆ। ਤੇਰੀ ਅਸ਼ਟਭੁਜ ਧਾਰ ਕਿਉਂ ਉਸ ਵਿਚ ਕਰ ਕੇ ਆਈ ਗਜਾ, ਘਰ ਘਰ ਅੰਦਰ ਆਪਣਾ ਫੇਰਾ ਪਾਈਆ। ਅਸੀਂ ਤੇ ਚਲਣਾ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਸਰਨਾਈਆ। ਵੇਖੀਂ ਆਪਣੇ ਦਰ ਆਇਆਂ ਨੂੰ ਦੇਵੀਂ ਕਦੇ ਨਾ ਸਜ਼ਾ, ਸਜ਼ਾ ਵਿਚ ਨਾ ਕੋਇ ਸੁਕਾਈਆ। ਬਿਨਾ ਪ੍ਰਭੂ ਭਗਤ ਦਵਾਰ ਤੋਂ ਪਵਿਤਰ ਰਹੀ ਕੋਈ ਨਾ ਜਗ੍ਹਾ, ਜਾਗਰਤ ਰੂਪ ਨਾ ਕੋਇ ਦਰਸਾਈਆ। ਅਸੀਂ ਚਾਰ ਕੁੰਟ ਵਜਾ ਕੇ ਆਏ ਡਗਾ, ਡੌਰੂ ਤੇਰਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਉਮਤ ਆਸ਼ਾ ਕਹੇ ਉਹ ਮੈਂ ਆ ਗਈ ਭੱਜੀ ਨੱਠੀ, ਨੱਠ ਨੱਠ ਕੇ ਪੰਧ ਮੁਕਾਈਆ। ਮੈਂ ਚੌਦਾਂ ਸਦੀਆਂ ਦੀ ਬੱਧੀ ਗੱਠੀ, ਗਠੜੀ ਆਪਣੇ ਨਾਲ ਰਖਾਈਆ। ਜਿਸ ਵੇਲੇ ਭਗਤਾਂ ਦੀ ਹੱਦ ਟੱਪੀ, ਪਿਛਲਾ ਪੰਧ ਮੁਕਾਈਆ। ਮੈਨੂੰ ਮਿਲ ਪਿਆ ਨਾਰਦ ਪੰਡਤ ਗੱਪੀ, ਗਪੌੜਾ ਲਿਖ ਕੇ ਦਿਤਾ ਵਖਾਈਆ। ਕਮਲੀਏ ਹੁਣ ਪ੍ਰਭੂ ਦੀ ਧਾਰ ਰਹਿਣੀ ਨਹੀਂ ਛੱਪੀ, ਛੁਪਦੇ ਪਾਸੇ ਪਏ ਦੁਹਾਈਆ। ਔਹ ਵੇਖ ਮੁਹੰਮਦ ਦੀ ਭੱਠੀ ਤਪੀ, ਅਗਨੀ ਅੱਗ ਨਾ ਕੋਇ ਬੁਝਾਈਆ। ਕਿਸੇ ਦਾ ਰਹਿਣਾ ਨਹੀਂ ਕੋਈ ਹਿੱਸਾ ਪੱਤੀ, ਜੰਮੂ ਵਾਲਿਆਂ ਦੇ ਪੰਜ ਪੱਤੇ ਦੇਣ ਗਵਾਹੀਆ। ਇਹ ਲੇਖਾ ਮੁਹੰਮਦ ਨੇ ਲਿਖ ਕੇ ਤੇ ਫੇਰ ਚੌਦਾਂ ਵੇਰ ਵੇਖਿਆ ਸੀ ਆਪਣੀ ਅੱਖੀਂ, ਅੱਖ ਅੱਖ ਵਿਚੋਂ ਖੁਲ੍ਹਾਈਆ। ਫੇਰ ਮੌਲੀ ਦੀ ਧਾਰ ਆਪਣੇ ਹੱਥ ਰੱਖੀ, ਰੱਖ ਕੇ ਦਿਤੀ ਵਖਾਈਆ। ਫੇਰ ਆਸ਼ਾ ਮੁਹੰਮਦ ਦੀ ਓਸ ਅਗੰਮੀ ਨੂਰ ਦੇ ਦਰ ਤੇ ਢੱਠੀ, ਜਿਸ ਦਾ ਨੂਰ ਨੂਰ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਦੀ ਆਸ਼ਾ ਕਹੇ ਓ ਓਹ ਮੇਰੀ ਉਮਤ ਦਾ ਸਦਕਾ, ਸਦ ਸਦ ਸੀਸ ਨਿਵਾਈਆ। ਮੈਂ ਰਾਹ ਉਡੀਕਾਂ ਕਦ ਕਾ, ਕਦੀਮ ਦੇ ਮਾਲਕ ਬੇਪਰਵਾਹੀਆ। ਧੰਨ ਭਾਗ ਜੇ ਮਾਲਕ ਬਣੇਂ ਮੇਰੀ ਯਦ ਕਾ, ਯਾਦਵ ਬੰਸੀ ਗਵਾਹ ਬਣਾਈਆ। ਮੈਂ ਪੈਂਡਾ ਛਡ ਦੇਣਾ ਚੌਦਾਂ ਤਬਕਾਂ ਦੀ ਹੱਦ ਕਾ, ਹਦੂਦ ਤੇਰੀ ਵਿਚ ਸਮਾਈਆ। ਜਿਹੜਾ ਸਦਾ ਆਪਣੇ ਵਿਚੋਂ ਸਭ ਨੂੰ ਕਢਦਾ, ਕਢ ਕੇ ਆਪਣੇ ਵਿਚ ਮਿਲਾਈਆ। ਤੇਰਾ ਖੇਲ ਵੇਖਿਆ ਮਾਸ ਨਾੜੀ ਹੱਡ ਦਾ, ਹੱਡੀਆਂ ਵਿਚੋਂ ਆਪਣਾ ਆਪ ਬਦਲਾਈਆ। ਹੁਣ ਵੇਸ ਵਟਾ ਲਿਆ ਸੂਰੇ ਸਰਬਗ ਦਾ, ਸੂਰਬੀਰ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਉਮਤ ਦੀ ਆਸ਼ਾ ਕਹੇ ਕੀ ਖੇਲ ਦੱਸੀਏ ਹਾਲੀ, ਹਾਲਤ ਬਦਲੀ ਲੋਕਾਈਆ। ਉਹ ਵੇਖੋ ਨਾਰਦ ਲਾਲ ਰੰਗ ਦਾ ਡੱਬਾ ਲੈ ਕੇ ਖ਼ਾਲੀ, ਖ਼ਾਲੀ ਘਰਾਣੇ ਰਿਹਾ ਵਖਾਈਆ। ਇਹ ਖਿਆਲ ਮੁਹੰਮਦ ਨੇ ਉਦੋਂ ਕੀਤਾ ਸੀ ਜਿਸ ਵੇਲੇ ਅਲੀ ਦੇ ਨਾਲ ਮਿਲਾਇਆ ਸੀ ਆਲੀ, ਆਲੀਸ਼ਾਨ ਦਾ ਨੂਰ ਵੇਖ ਕੇ ਆਪਣਾ ਸੀਸ ਨਿਵਾਈਆ। ਮੇਰੀ ਸਦੀ ਚੌਧਵੀ ਵਿਚ

❋

❋

ਜਿਸ ਵੇਲੇ ਹੋਵੇ ਚਾਲੀ, ਚਾਰੋਂ ਕੁੰਟ ਅੰਧੇਰਾ ਛਾਈਆ। ਉਮਤ ਦੀ ਉਮਤ ਭਰੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਮੇਰੇ ਬਾਗ ਦਾ ਰਹਿਣਾ ਨਹੀਂ ਕੋਈ ਮਾਲੀ, ਮਾਲਵੇ ਵਾਲੇ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਪ੍ਰਗਟਾਈਆ। ਖ਼ਾਲੀ ਡੱਬਾ ਕਹੇ ਨੀ ਉਮਤ ਦੀਏ ਆਸ਼ੇ, ਇਸ਼ਾਰੇ ਨਾਲ ਦ੍ਰਿੜਾਈਆ। ਨੀ ਕਲਜੁਗ ਦੀਏ ਸ਼ਾਖ਼ੇ, ਤੈਨੂੰ ਸ਼ਖ਼ਸੀਅਤ ਇਕ ਦ੍ਰਿੜਾਈਆ। ਨੀ ਫੜਨ ਵਾਲੀਏ ਮਿੱਟੀ ਕੇ ਕਾਸੇ, ਕਸਮਾਂ ਖਾ ਕੇ ਝਟ ਲੰਘਾਈਆ। ਤੂੰ ਹੁਣ ਹੋ ਜਾ ਓਸ ਪਾਸੇ, ਜਿਥੇ ਦੂਜਾ ਪਾਸਾ ਨਜ਼ਰ ਕੋਇ ਨਾ ਆਈਆ। ਉਮਤ ਦੀ ਆਸ਼ਾ ਕਹੇ ਸ਼ਾਬਾਸ਼ ਸ਼ਾਬਾਸੇ, ਸੋਹਣੀ ਗੱਲ ਸੁਣਾਈਆ। ਅਸੀਂ ਓਸੇ ਦੇ ਹੁਕਮ ਵਾਚੇ, ਜੋ ਬਿਨਾ ਪਤਰਕਾ ਰਿਹਾ ਦ੍ਰਿੜਾਈਆ। ਸਾਨੂੰ ਪਤਾ ਲੱਗ ਗਿਆ ਸਾਡਾ ਨਾਤਾ ਟੁੱਟ ਜਾਣਾ ਜੋ ਪੈਗ਼ੰਬਰ ਬਣੇ ਸਾਡੇ ਚਾਚੇ, ਇਕੋ ਅੱਬਾ ਜਾਨ ਇਕੋ ਅੰਮੀ ਹੋਣੀ ਧੁਰ ਦੀ ਮਾਈਆ। ਸਹਾਰੇ ਰਹਿਣੇ ਨਹੀਂ ਕਾਇਆ ਮਾਟੀ ਕਾਚੇ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਹੁਣ ਚੌਦਾਂ ਤਬਕਾਂ ਵਿਚ ਮੁਹੰਮਦ ਦੀ ਖ਼ਾਹਿਸ਼ ਨਾਚੇ, ਨੱਚ ਨੱਚ ਆਪਣਾ ਹਾਲ ਸੁਣਾਈਆ। ਕਿਉਂ ਸਭ ਨੂੰ ਵੱਜਣ ਵਾਲੇ ਤਮਾਚੇ, ਤਮ੍ਹਾ ਦੇ ਝਗੜੇ ਦੇਣੇ ਗਵਾਈਆ। ਜਿਸ ਕਾਰਨ ਉਮਤ ਨੇ ਕਟੇ ਫ਼ਾਕੇ, ਰੋਜ਼ੇ ਰੱਖ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਦੁਰਗਾ ਕਹੇ ਅਸ਼ਟਭੁਜ ਕਹੇ ਕਹਿ ਕੇ ਸੁਣਾਏ ਉਫ਼ ਹਾਏ, ਦੁਹਾਈ ਤੇਰਾ ਨਾਮ ਦੁਹਾਈਆ। ਤੇਰਾ ਨੂਰ ਅਲਾਹ ਬੇਪਰਵਾਹੇ ਦਿਸ ਨਾ ਆਏ, ਦੋ ਜਹਾਨ ਅੱਖ ਉਠਾਈਆ। ਜੋ ਤੇਰੀ ਧਾਰ ਜਾਏ, ਅੰਤ ਤੇਰੇ ਵਿਚ ਸਮਾਏ, ਮੁੜ ਕੇ ਫੇਰ ਕਦੇ ਨਾ ਆਏ, ਕਦੀਮ ਦੇ ਮਾਲਕ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਨੀ ਮੈਂ ਆ ਗਿਆ ਦੌੜਾ, ਆਪਣਾ ਪੰਧ ਮੁਕਾਈਆ। ਤੈਨੂੰ ਨਹੀਂ ਪਤਾ ਪ੍ਰਭ ਦਾ ਕਿੱਡਾ ਲੰਮਾ ਚੌੜਾ ਪੌੜਾ, ਪੌੜੀਆਂ ਚੜ੍ਹਨ ਵਾਲੇ ਗੁਰ ਅਵਤਾਰ ਪੈਗ਼ੰਬਰ ਚੌਥੇ ਡੰਡੇ ਤੋਂ ਉਪਰ ਹੱਥ ਨਾ ਕੋਇ ਟਿਕਾਈਆ। ਜਿਨ ਦੱਸਿਆ ਕਹਿ ਕੇ ਗਿਆ ਬੜਾ ਰਾਹ ਸੌੜਾ, ਭੀੜੀ ਗਲੀ ਵਿਚ ਕੁਰਲਾਈਆ। ਮਨ ਨੂੰ ਬਣਾ ਕੇ ਭੌਰਾ, ਘੁੰਮਰ ਵਿਚ ਘੁੰਮਾਈਆ। ਪੱਥਰਾਂ ਇੱਟਾਂ ਅੱਖਰਾਂ ਕਾਗ਼ਜ਼ਾਂ ਉਤੇ ਕਰਾ ਕੇ ਚੌਰਾ, ਜਗਤ ਵਿਚ ਦਿਤੀ ਵਡਿਆਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਕਿਸੇ ਦੇ ਸਿਰ ਤੇ ਹੋਇਆ ਕਦੇ ਨਹੀਂ ਛੌਰਾ, ਛੋਹਰ ਬਾਂਕਾ ਨਜ਼ਰ ਕੋਇ ਨਾ ਆਈਆ। ਨਾਰਦ ਕਹੇ ਨੀ ਉਮਤ ਦੀ ਆਸ਼ੇ ਔਹ ਵੇਖ ਜਿਸ ਨੇ ਭਗਤਾਂ ਦੇ ਨਿਸ਼ਾਨ ਲਾਇਆ ਉਪਰ ਮੌਰਾਂ, ਮੋਹਰ ਆਪਣੀ ਦਿਤੀ ਲਗਾਈਆ। ਜਿਹਨੂੰ ਸਾਰਿਆਂ ਮੰਨਿਆ ਜਾਣਿਆ ਕਿ ਉਸ ਨੇ ਵੇਸ ਧਰਨਾ ਆਪਣਾ ਬ੍ਰਾਹਮਣ ਗੌੜਾ, ਗਉੜੀ ਰਾਗ ਗਾਉਣ ਵਾਲਿਆਂ ਦਏ ਸਮਝਾਈਆ। ਮੁਹੰਮਦ ਨੇ ਇੱਕੀ ਵਾਰ ਫ਼ਾਤਮਾ ਦੇ ਸਿਰ ਤੇ ਰੱਖਿਆ ਸੀ ਕਾਲਾ ਤੌੜਾ, ਉਨੀ ਉਂਗਲਾਂ ਉਤੇ ਭਵਾਈਆ। ਜਿਸ ਵੇਲੇ ਪ੍ਰਭ ਦੀ ਜੋਤ ਤੇ ਸ਼ਬਦ ਦੋਹਾਂ ਦਾ ਬਣ ਗਿਆ ਜੋੜਾ, ਜੋੜੀ ਵਾਲਾ ਗੁਰੂ ਰਹਿਣ ਕੋਇ ਨਾ ਪਾਈਆ। ਸਭ ਦਾ ਹੋ ਜਾਣਾ ਵਿਛੋੜਾ, ਵਿਛੜਿਆਂ ਮੇਲ ਨਾ ਕੋਇ ਵਖਾਈਆ। ਫੇਰ ਚੌਦਾਂ ਤਬਕਾਂ ਵਿਚ ਪੈ ਜਾਣਾ ਲੋਹੜਾ, ਹਾਏ ਹਾਏ ਕਰ ਸੁਣਾਈਆ। ਇਕੋ ਸਤਿਗੁਰ ਸ਼ਬਦ ਤੇ ਸ਼ਬਦ ਦਾ ਫਿਰਨਾ ਘੋੜਾ, ਤੇ ਘੋੜ ਸਵਾਰਾਂ ਦੇ ਲੇਖੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

❋

❋

ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਨੀ ਉਮਤ ਦੀਏ ਖ਼ਾਹਿਸ਼ੇ, ਤੈਨੂੰ ਖ਼ਸੂਸੀਅਤ ਦਿਆਂ ਜਣਾਈਆ। ਤੂੰ ਬੜੇ ਖੇਲ ਕੀਤੇ ਫ਼ਾਹਿਸ਼ੇ, ਆਪਣਾ ਆਪ ਬਦਲਾਈਆ। ਜਗਤ ਮਾਣੇ ਰੰਗ ਤਮਾਸ਼ੇ, ਵਾਸ਼ਨਾ ਵਿਚ ਹਲਕਾਈਆ। ਆਬੇਹਯਾਤ ਮਿਲਿਆ ਨਾ ਕਿਸੇ ਕਾਸੇ, ਕਸਮ ਨਾਲ ਸੁਣਾਈਆ। ਉਹਨਾਂ ਵੇਖ ਫਲ ਰਿਹਾ ਕਿਸੇ ਨਾ ਸ਼ਾਖ਼ੇ, ਸ਼ਨਾਖ਼ਤ ਕਰਨ ਵਾਲੇ ਬੈਠੇ ਮੁਖ ਭਵਾਈਆ। ਸਭ ਦੇ ਚੇਹਰੇ ਅੰਤ ਉਦਾਸੇ, ਖ਼ੁਸ਼ੀ ਖ਼ੁਸ਼ੀ ਨਾ ਕੋਇ ਜਣਾਈਆ। ਜਿਸ ਮੁਹੰਮਦ ਦੇ ਬੈਠ ਰਿਹੋਂ ਭਰਵਾਸੇ, ਉਹ ਪਲੂ ਰਿਹਾ ਛੁਡਾਈਆ। ਨਾਮ ਪਿਆਰ ਹਕੀਕੀ ਰਿਹਾ ਨਾ ਮਜਾਜ਼ੇ, ਮਜਾਜ਼ੀ ਨਜ਼ਰ ਕੋਇ ਨਾ ਆਈਆ। ਸਭ ਦੇ ਵੱਲੋਂ ਕੋਰਾ ਹੋ ਗਿਆ ਜਵਾਬੇ, ਅੱਗੇ ਆਸ ਨਾ ਕੋਇ ਤਕਾਈਆ। ਹੁਣ ਉਸ ਖ਼ੁਦਾ ਦੇ ਮੇਟੇ ਖੁਆਬੇ, ਜੋ ਖ਼ਬਰ ਸੁਣੇ ਥਾਂਉਂ ਥਾਈਂਆ। ਜਿਸ ਨੇ ਸਭ ਨੂੰ ਆਪਣੇ ਕਰਨਾ ਤਾਬੇ, ਤਾਬਿਆਦਾਰੀ ਵਿਚ ਰਖਾਈਆ। ਜੋ ਲੇਖ ਲਿਖਿਆ ਨਾਨਕ ਨਾਨਕ ਨਾਨਕ ਦੇ ਬਾਬੇ, ਜਿਸ ਬਾਬੇ ਨੂੰ ਬਾਬਲ ਕਹਿ ਕੇ ਗਿਆ ਗਾਈਆ। ਕਿਉਂ ਉਹ ਆ ਗਿਆ ਵਿਚ ਦੇਸ ਮਾਝੇ, ਮਜਲਸ ਭਗਤਾਂ ਨਾਲ ਰਖਾਈਆ। ਓਹ ਮਸਤਕ ਧਰਮ ਨਿਸ਼ਾਨੇ ਗਾਡੇ, ਗਾਡ ਹੋ ਕੇ ਮਸਤਕ ਟਿੱਕੇ ਦਏ ਲਗਾਈਆ। ਜਿਸ ਨੇ ਪਿਛਲੇ ਸਾਰੇ ਵਣਜਾਰੇ ਛਾਡੇ, ਅਗਲਾ ਵਣਜ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਬ੍ਰਾਹਮਣ ਗੌੜ ਦਾ ਵੇਖ ਲਓ ਰੂਪ, ਰੁਪੇ ਸੋਨੇ ਵਾਲਿਓ ਧਿਆਨ ਲਗਾਈਆ। ਜਿਸ ਨੂੰ ਸਾਰਿਆਂ ਕਹਿਣਾ ਭੂਪ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦੇ ਗਲ ਕੱਪੜਾ ਨਹੀਂ ਕੋਈ ਸੂਤ, ਸੂਤਰਧਾਰੀ ਆਪਣੀ ਕਲ ਵਰਤਾਈਆ। ਕਰਾਏ ਸਭ ਦੇ ਕੂਚ, ਕੂਚੇ ਗਲੀ ਵੇਖ ਵਖਾਈਆ। ਬ੍ਰਾਹਮਣ ਗੌੜ ਨਹੀਂ ਉਹ ਸਤਿਗੁਰ ਸ਼ਬਦ ਦਾ ਦੂਤ, ਦੁਤੀਆ ਭਾਓ ਦਏ ਚੁਕਾਈਆ। ਜਿਸ ਨੇ ਕਲਜੁਗ ਦਾ, ਆਵਾ ਕਰਨਾ ਊਤ, ਉਤਲੇ ਹੇਠਾਂ ਦਏ ਸੁਟਾਈਆ। ਕੂੜ ਕੁਕਰਮ ਦੇ ਬਣਾ ਕੇ ਕਪੂਤ, ਕਰਮ ਕਾਂਡ ਦਾ ਲੇਖਾ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਦੇਸ਼ਾ ਇਕ ਸੁਣਾਈਆ। ਬ੍ਰਾਹਮਣ ਗੌੜ ਕਿਸੇ ਨਾ ਜਾਣਿਆ ਕਵਣ ਧਾਰ, ਅੱਖਰਾਂ ਵਿਚ ਲਿਖ ਲਿਖ ਕੇ ਸਾਰੇ ਖ਼ੁਸ਼ੀ ਮਨਾਈਆ। ਜਿਹੜਾ ਤਤ ਵਜੂਦ ਤੋਂ ਬਾਹਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਵਸੇ ਸਚਖੰਡ ਦਵਾਰ, ਸਚ ਸਾਚੇ ਸੋਭਾ ਪਾਈਆ। ਜਿਹੜਾ ਤਤਾਂ ਵਾਲਾ ਤਤ ਭੇਜੇ ਅਵਤਾਰ, ਅਵਤਰ ਆਪਣੀ ਕਾਰ ਕਮਾਈਆ। ਉਹ ਬ੍ਰਾਹਮਣ ਗੌੜ ਜਿਹੜਾ ਜਨਮੇ ਮਰੇ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੀ ਸੇਵ ਕਮਾਈਆ। ਇਹ ਖੇਲ ਉਸ ਦਾ ਅਪਾਰ, ਅਪਰੰਪਰ ਸਵਾਮੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬ੍ਰਾਹਮਣ ਗੌੜ ਕਹੇ ਮੈਂ ਆ ਗਿਆ ਧੁਰ ਦਾ ਰਾਹੀ, ਰਾਹੀਓ ਤੁਹਾਨੂੰ ਦਿਆਂ ਜਣਾਈਆ। ਸਾਰੇ ਬਲ ਵਖਾਓ ਆਪਣੀ ਬਾਹੀਂ, ਬਾਹੂ ਬਲ ਪ੍ਰਗਟਾਈਆ। ਮੇਰਾ ਆਉਣਾ ਉਸ ਵੇਲੇ ਜਿਸ ਵੇਲੇ ਪਿਆਰ ਰਿਹਾ ਨਹੀਂ ਭਾਈ ਭਾਈ, ਸੱਜਣ ਮੀਤ ਨਜ਼ਰ ਕੋਇ ਨਾ ਆਈਆ। ਯਾਦ ਰੱਖਿਓ ਮੈਂ ਹਾਜ਼ਰ ਸਾਂ ਜਿਸ ਵੇਲੇ ਗੋਬਿੰਦ ਨੇ ਬੂਟਾ ਪੁੱਟਿਆ ਕਾਹੀ, ਕਾਇਨਾਤ ਦੀ ਜੜ੍ਹ ਦਿਤੀ ਹਿਲਾਈਆ। ਓਸ ਵੇਲੇ ਮੁਹੰਮਦ ਨੇ ਦਿਤੀ ਸੀ ਦੁਹਾਈ, ਆਪਣੀ ਉਮਤ ਦੀ ਆਸਾ ਵਿਚ ਟਿਕਾਈਆ। ਓਹ ਜਿਸ ਵੇਲੇ ਆਇਆ ਮੇਰਾ ਸ਼ਹਿਨਸ਼ਾਹ ਸੰਮਤ ਸੱਤ ਵਿਚ ਸ਼ਹਿਨਸ਼ਾਹੀ, ਤੇ ਸ਼ਾਹੀ ਸਭ ਦੀ ਦਏ ਬਦਲਾਈਆ। ਉਹਦਾ ਵੇਸ

❋

❋

ਹੋਣਾ ਖੇਲ ਪ੍ਰਦੇਸ ਹੋਣਾ ਨਰ ਨਰੇਸ਼ ਹੋਣਾ ਤੇ ਦੁਨੀਆ ਵਿਚ ਕੰਮ ਕਰੇਗਾ ਵਾਹੀ, ਵਾਹਿਦੇ ਆਪਣੇ ਪੂਰ ਕਰਾਈਆ। ਬ੍ਰਾਹਮਣ ਗੌੜ ਬਣ ਕੇ ਆਪਣੀ ਮੋਹਰ ਲਗਾ ਕੇ ਸਭ ਦੀ ਕਰ ਦੇਵੇਗਾ ਤਬਾਹੀ, ਤਾਕਤਵਰ ਨਜ਼ਰ ਕੋਇ ਨਾ ਆਈਆ। ਇਕ ਆਸ਼ਾ ਆਪਣੀ ਜਿਹੜੀ ਮੁਹੰਮਦ ਦੀ ਧਾਰ ਵਿਚੋਂ ਜਾਈ, ਜਿਸ ਨੂੰ ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੈਂ ਸੁਣਿਆ ਕਲਮਾ ਕਲਮਾ ਸਚ ਖੁਸ਼ਖ਼ਬਰੀ, ਖ਼ੁਸ਼ੀਆਂ ਵਿਚ ਦ੍ਰਿੜਾਈਆ। ਜਿਸ ਵੇਲੇ ਮਾਣ ਰਿਹਾ ਨਾ ਮਸੀਤਾਂ ਮੰਦਰੀਂ, ਮੰਦਰ ਵੱਜੇ ਨਾ ਕੋਇ ਵਧਾਈਆ। ਓਸ ਵੇਲੇ ਮੇਰੇ ਮਾਲਕ ਨੇ ਭਾਗ ਲਗਾਉਣਾ ਕਾਇਆ ਅੰਦਰੀਂ, ਅੰਦਰੇ ਅੰਦਰ ਖੇਲ ਖਿਲਾਈਆ। ਖੋਲ੍ਹ ਕਪਾਟੀ ਜੰਦਰੀ, ਪੜਦਾ ਦੇਣਾ ਉਠਾਈਆ। ਦੁਨੀਆ ਦੀ ਖ਼ਾਹਿਸ਼ ਹੋਣੀ ਚੰਦਰੀ, ਚੰਦ ਸਿਤਾਰਾ ਦਏ ਦੁਹਾਈਆ। ਸਭ ਦੀ ਤ੍ਰਿਸ਼ਨਾ ਹੋਣੀ ਅੰਨ ਦੀ, ਪ੍ਰਭ ਦਾ ਧਿਆਨ ਨਾ ਕੋਇ ਰਖਾਈਆ। ਸਭ ਦੀ ਆਸ਼ਾ ਵਧ ਜਾਣੀ ਮਨ ਦੀ, ਮਨੂਆ ਮਨ ਨਾ ਕੋਇ ਸਮਝਾਈਆ। ਤ੍ਰਿਸ਼ਨਾ ਮਿਟਣੀ ਨਹੀਂ ਤਮ ਦੀ, ਤ੍ਰਿਖਾ ਦੂਰ ਨਾ ਕੋਇ ਕਰਾਈਆ। ਗੁਰੂਆਂ ਚੇਲਿਆਂ ਦੀ ਧਾਰ ਬਣ ਜਾਣੀ ਚੁਗਲੀ ਨਿੰਦਿਆ ਕੰਨ ਦੀ, ਕੂਕ ਕੂਕ ਸੁਣਾਈਆ। ਸਚ ਆਵਾਜ਼ ਰਹਿਣੀ ਨਹੀਂ ਕਿਸੇ ਟੱਲ ਦੀ, ਟੱਲੀਆਂ ਰੋਵਣ ਮਾਰਨ ਧਾਈਆ। ਫਿਰ ਆਸ਼ਾ ਪੂਰੀ ਕਰਨੀ ਬਲ ਦੀ, ਜੋ ਬਾਵਨ ਹੋ ਕੇ ਆਇਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲ੍ਹਾਈਆ। ਹਾੜ ਸਤਾਰਾਂ ਕਹੇ ਮੈਂ ਬੜੇ ਸੁਣੇ ਕਲਮੇ, ਕਲਮਾਂ ਲਿਖ ਲਿਖ ਗਈਆਂ ਆਪਣਾ ਬਲ ਲਗਾਈਆ। ਮੈਂ ਬੜੇ ਵੇਖੇ ਲਮਹੇ, ਜੋ ਲੰਮੇ ਪੈ ਕੇ ਸੀਸ ਨਿਵਾਈਆ। ਮੈਂ ਨਾਮ ਦੇ ਮਿਲਦੇ ਵੇਖੇ ਤਗ਼ਮੇ, ਜੋ ਗੁਰ ਅਵਤਾਰ ਪੈਗ਼ੰਬਰਾਂ ਤਨ ਲਟਕਾਈਆ। ਸੁਣੇ ਸ਼ਬਦ ਦੇ ਨਗ਼ਮੇ, ਜੋ ਨਾਦ ਧੁਨ ਕਰੇ ਸ਼ਨਵਾਈਆ। ਜਗਤ ਦੀ ਧਾਰ ਵੇਖੇ ਚਸ਼ਮੇ, ਅੱਠ ਸੱਠ ਤੀਰਥ ਫੇਰੀਆਂ ਪਾਈਆ। ਸਾਧਾਂ ਸੰਤਾਂ ਦੇ ਵੇਖੇ ਕ੍ਰਿਸ਼ਮੇ, ਕ੍ਰਿਸ਼ਨ ਦੀ ਰਾਸ ਆਪਣਾ ਰੰਗ ਰੰਗਾਈਆ। ਬਿਨਾ ਪ੍ਰਭੂ ਦੀ ਧਾਰ ਤੋਂ ਸਚਖੰਡ ਮੂਲ ਕੋਈ ਨਾ ਵਸਣੇ, ਵਸਲ ਮਿਲੇ ਨਾ ਯਾਰ ਅਲਾਹੀਆ। ਹੁਣ ਦੀਨਾਂ ਮਜ਼੍ਹਬਾਂ ਵਾਲੇ ਸਾਰੇ ਫਸਣੇ, ਫ਼ੈਸਲਾ ਸਕੇ ਨਾ ਕੋਇ ਕਰਾਈਆ। ਅੰਤ ਸਭ ਦੇ ਸੂਰੀਆ ਛੁਪਣੇ, ਛੱਪਾ ਮਾਰੇ ਧੁਰਦਰਗਾਹੀਆ। ਚਾਰੋਂ ਕੁੰਟ ਅੰਗਿਆਰੇ ਤਪਣੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਭ ਨੇ ਆਪਣੇ ਘਰੇ ਟੱਪਣੇ, ਧਰਮ ਵਿਚ ਨਜ਼ਰ ਕੋਇ ਨਾ ਆਈਆ। ਯਾਦ ਕਰ ਲਓ ਕਿਉਂ ਗੋਬਿੰਦ ਨੇ ਜਨਮ ਲਿਆ ਸੀ ਵਿਚ ਪਟਨੇ, ਪੰਜਾਬ ਨੂੰ ਛਡ ਕੇ ਤੇਗ਼ ਬਹਾਦਰ ਆਪਣਾ ਪੰਧ ਮੁਕਾਈਆ। ਜਿਸ ਵੇਲੇ ਹੁਕਮਨਾਮੇ ਅੱਖਰਾਂ ਵਿਚ ਕਿਸੇ ਨਹੀਂ ਰਟਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਓ ਮੇਰਿਆ ਮਾਲਕਾ, ਖ਼ਲਕ ਦਿਆ ਖ਼ਾਲਕਾ, ਓ ਖ਼ਾਲਸੇ ਦਿਆ ਖ਼ਾਲਸਾ, ਖ਼ਾਲਸ ਦੇ ਦ੍ਰਿੜਾਈਆ। ਹੁਣ ਕਰੀਂ ਨਾ ਕਿਸੇ ਨਾਲ ਨਾਲਸ਼ਾ, ਜਗਤ ਜਹਾਨ ਵੇਖ ਸਾਜ਼ਸ਼ਾ, ਮਨ ਦੀਆਂ ਵੇਖ ਵਾਸ਼ਨਾ, ਘਰ ਘਰ ਅਗਨ ਲਗਾਈਆ। ਸਾਧ ਸੰਤ ਵੇਖ ਰੂਪ ਬਣਿਆ ਰਾਕਸ਼ਾ, ਠੱਗ ਚੋਰ ਡਾਕੂ ਕਰਦੇ ਮਾਲਸ਼ਾ, ਧਰਮ ਦੀ ਧਾਰ ਵਿਚ ਚਲਣ ਵਾਲੇ ਮੁਖ ਦੇ ਉਤੇ ਕਰਦੇ ਪਾਲਿਸ਼ਾ, ਕੂੜੀ ਕਿਰਿਆ ਰੰਗ ਚਮਕਾਈਆ। ਸਤਿ ਧਰਮ ਦਾ ਦਿਸੇ ਕੋਈ ਨਾ ਰਾਸਤਾ, ਤੇਰੇ ਪ੍ਰੇਮ ਦਾ ਲੱਭੇ ਕੋਇ ਨਾ ਬਰਾਸਤਾ, ਜਗਤ ਵਾਸਨਾ ਵਿਚ ਪੈ ਗਿਆ ਸਭ ਦਾ ਵਾਸਤਾ, ਵਾਸਤਕ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਹੁਣ

❋

❋

ਹਾਲ ਵੇਖ ਲੈ ਸ਼ੰਕਰ ਵਾਲੇ ਕੈਲਾਸ਼ ਦਾ, ਖੇਲ ਤਕ ਲੈ ਬ੍ਰਹਮੇ ਵਾਲੇ ਪ੍ਰਕਾਸ਼ ਦਾ, ਨੂਰ ਵੇਖ ਲੈ ਵਿਸ਼ਨੂੰ ਵਾਲੇ ਅਹਿਸਾਸ ਦਾ, ਅਸਲ ਆਪਣਾ ਪੜਦਾ ਲਾਹੀਆ। ਹੁਣ ਰੂਪ ਤਕ ਲੈ ਸਦੀ ਚੌਧਵੀਂ ਉਮਤ ਦੀ ਆਸ਼ਾ ਗੋਲੀ ਦੇ ਮੁਖ ਵਿਚ ਅਗੰਮਾ ਰੂਪ ਗੁਲਾਬ ਦਾ, ਗੁੱਲ ਖਿਲਿਆ ਨਜ਼ਰ ਕਿਤੇ ਨਾ ਆਈਆ। ਹੁਣ ਵੇਖਿਓ ਕੀ ਖੇਲ ਹੁੰਦਾ ਪੰਜ ਆਬ ਦਾ, ਫੇਰ ਝਗੜਾ ਵੇਖਿਓ ਬਗ਼ਦਾਦ ਦਾ, ਫੇਰ ਹੁਕਮ ਸੁਣਿਉ ਉਸ ਅਹਿਬਾਬ ਦਾ, ਜੋ ਮਿੱਤਰ ਪਿਆਰਾ ਨੂਰ ਇਲਾਹੀਆ। ਕੀ ਖੇਲ ਹੋਣਾ ਸਮਾਜ ਦਾ, ਕੀ ਸੰਦੇਸਾ ਹੋਣਾ ਅਰਸ਼ੀ ਆਵਾਜ਼ ਦਾ, ਜਿਸ ਨੂੰ ਫ਼ਰਸ਼ ਉਤੇ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਝਗੜਾ ਮੁਕਣਾ ਰੋਜ਼ਾ ਨਿਮਾਜ਼ ਦਾ, ਇਸ਼ਾਰਾ ਹੋਣਾ ਗੋਬਿੰਦ ਵਾਲੇ ਬਾਜ਼ ਦਾ, ਜੋ ਆਦਿ ਜੁਗਾਦਿ ਸਭ ਸਾਜਣਾ ਸਾਜਦਾ, ਸਾਜਣਹਾਰਾ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਉਮਤ ਕਹੇ ਪ੍ਰਭ ਮੈਂ ਤੇਰੀ ਧਾਰ ਨਿਮਾਣੀ, ਨਿਉਂ ਨਿਉਂ ਸੀਸ ਨਿਵਾਈਆ। ਮੈਂ ਕੋਝੀ ਕਮਲੀ ਕਾਣੀ, ਬੁੱਧਹੀਣ ਦਰ ਤੇਰੇ ਦੁਹਾਈਆ। ਮੈਨੂੰ ਚਾਰੋਂ ਕੁੰਟ ਲੱਭਿਆ ਕਿਤੇ ਨਾ ਪਾਣੀ, ਪਾਰਬ੍ਰਹਮ ਤੇਰੀ ਓਟ ਤਕਾਈਆ। ਮੈਂ ਫਿਰੀ ਮੜ੍ਹੀ ਮਸਾਣੀ, ਮਕਬਰਿਆਂ ਵਿਚ ਧਿਆਨ ਲਗਾਈਆ। ਮੈਨੂੰ ਮੁਹੰਮਦ ਦੀ ਨਜ਼ਰ ਨਾ ਆਈ ਜਵਾਨੀ, ਜੋ ਜੋਬਨ ਗਿਆ ਹੰਢਾਈਆ। ਮੈਂ ਉਹ ਵੇਖੀ ਜਿਸ ਦੇ ਨਾਲ ਤੇਰੀ ਤਕਰੀਰ ਤੇਰੀ ਤਹਿਰੀਰ ਲਿਖੀ ਨਾਲ ਕਾਨੀ, ਕਲਮਾ ਰਿਹਾ ਸਮਝਾਈਆ। ਮੈਂ ਚੌਦਾਂ ਤਬਕਾਂ ਤਕੀ ਨਿਸ਼ਾਨੀ, ਜ਼ਿਮੀਂ ਅਸਮਾਨਾ ਖੋਜ ਖੁਜਾਈਆ। ਮੈਂ ਮੰਜ਼ਲ ਵੇਖੀ ਰੁਹਾਨੀ, ਰੂਹ ਬੁਤ ਆਪਣੀ ਅੱਖ ਉਠਾਈਆ। ਮੈਂ ਚਾਰ ਕੁੰਟ ਭੱਜੀ ਜਿਧਰ ਤੱਕਿਆ ਉਧਰ ਬੇਈਮਾਨੀ, ਬੇਵਾ ਰੂਪ ਲੋਕਾਈਆ। ਮੈਂ ਡਰ ਗਈ ਸਹਿਮ ਗਈ ਹਾਏ ਉਫ਼ ਤੇਰੀ ਆਉਣ ਵਾਲੀ ਤੁਗ਼ਿਆਨੀ, ਮਾਝੇ ਵਾਲਿਉ ਤੁਰਕੀ ਦਾ ਲੇਖਾ ਦਿਉ ਵਖਾਈਆ। ਹੁਣ ਝਗੜਾ ਪੈਣਾ ਜਿਸਮਾਨੀ, ਸਾਰਿਆਂ ਨੂੰ ਪਸੀਨਾ ਆਉਣਾ ਪੇਸ਼ਾਨੀ, ਮੰਜ਼ਲ ਰਹਿਣੀ ਨਹੀਂ ਕੋਈ ਰੁਹਾਨੀ, ਸ਼ਰਅ ਦੀ ਸ਼ਰਅ ਨੇ ਕਰਨੀ ਗ਼ੁਲਾਮੀ, ਬਚਿਆ ਨਜ਼ਰ ਕੋਇ ਨਾ ਆਈਆ। ਮੁਹੰਮਦ ਨੇ ਇਸ਼ਾਰਾ ਕੀਤਾ ਕਿਨਾਰਾ ਕੀਤਾ ਮੇਰਾ ਮਾਲਕ ਇਕ ਵਾਹਿਦ ਸਭ ਦਾ ਬਣੇ ਬਾਨੀ, ਬਾਣਪਰਸਤ ਵਾਲਿਉ ਬਾਣ ਇਕ ਲਗਾਈਆ। ਢਾਈ ਮਿੰਟ ਦੀ ਫੁੱਲ ਗੁਲਾਬ ਦੀ ਖੇਲ ਇਕ ਮਹਾਨੀ, ਢਾਈਆਂ ਮਿੰਟਾਂ ਵਿਚ ਗੋਬਿੰਦ ਦਾ ਢਾਈ ਸੌ ਸਾਲ ਦਾ ਲੇਖਾ ਪੂਰ ਕਰਾਈਆ। ਹੁਣ ਕੋਈ ਭਗਤਾਂ ਦੀ ਧਾਰ ਰਹਿਣੀ ਨਹੀਂ ਬੇਗਾਨੀ, ਜਿਸ ਨੂੰ ਬੇਗਮਪੁਰਾ ਕਹਿੰਦੇ ਉਸ ਬੇਗਮਪੁਰੇ ਦੀ ਬੇਗਮ ਹਰਿਜਨ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਮੇਰਾ ਵੀ ਇਕ ਸਮਾਂ, ਸਮਝ ਨਾਲ ਸਮਝਾਈਆ। ਜਨ ਭਗਤੋ ਤੁਸੀਂ ਹੋਏ ਇਕੱਠੇ ਜਮ੍ਹਾ, ਆਪਣਾ ਘਰ ਵਸਾਈਆ। ਛਡ ਕੇ ਕੂੜੀ ਤਮਾ, ਤਾਮਸ ਆਏ ਗਵਾਈਆ। ਅੱਜ ਇਕ ਹੁਕਮ ਸੁਣ ਲਉ ਨਵਾਂ, ਨਵ ਜੋਬਨ ਰਿਹਾ ਦ੍ਰਿੜਾਈਆ। ਅੱਗੇ ਪੈਂਡਾ ਨਹੀਂ ਰਹਿਣਾ ਲੰਮਾ, ਲੰਮਾ ਪੈ ਕੇ ਗੋਬਿੰਦ ਦੀ ਧਾਰ ਇੱਕੀਆਂ ਦਾ ਪਿਆਰ ਦਏ ਵਖਾਈਆ। ਜਨ ਭਗਤੋ ਗੋਬਿੰਦ ਚੁੱਕ ਲਉ ਸੀੜ੍ਹੀ, ਸਿਰੜ ਆਪਣਾ ਲੈਣਾ ਨਿਭਾਈਆ। ਤੁਹਾਡੀ ਮਾਤਲੋਕ ਵਿਚ ਵਧ ਗਈ ਪੀੜ੍ਹੀ, ਪੀਆ ਪ੍ਰੀਤਮ ਦਏ ਵਡਿਆਈਆ। ਉਹ ਵਿਹਾਰ ਤਕ ਲਉ ਜਿਹੜਾ ਅੰਤ ਹੋਣਾ ਅਖ਼ੀਰੀ, ਤੁਹਾਨੂੰ ਅੱਖਾਂ ਨਾਲ ਵਖਾਈਆ। ਕਿਸੇ ਨੇ ਹੋਣਾ ਨਹੀਂ ਦਿਲਗੀਰੀ, ਸਤਿਗੁਰ ਤੁਹਾਡਾ ਸੰਗ ਨਾ ਕਦੇ ਤੁੜਾਈਆ। ਮੇਰੀ ਸ਼ਬਦ ਧਾਰ ਜ਼ੰਜੀਰੀ, ਗੰਢ ਧੁਰ ਦੀ ਦਏ ਪਵਾਈਆ।

❋

❋

ਤੁਹਾਡੇ ਪਿਆਰ ਦੇ ਵਿਚ ਉਹ ਫ਼ਕੀਰੀ, ਜਿਹੜਾ ਫ਼ਿਕਰਾ ਗਾਇਆ ਗੋਬਿੰਦ ਮਾਹੀਆ। ਇਹ ਹੁਕਮ ਵਰਤਣਾ ਤਕਦੀਰੀ, ਤਕਦੀਰ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਵੇਖੋ ਗੋਬਿੰਦ ਆਇਆ ਤੁਹਾਡੇ ਕੰਧੇ, ਕੰਧੀਂ ਭਾਗ ਲਗਾਈਆ। ਤੁਹਾਨੂੰ ਬਣਾ ਕੇ ਬੰਦਗੀ ਵਾਲੇ ਬੰਦੇ, ਬੰਦਨਾ ਆਪਣੀ ਵਿਚ ਸਮਾਈਆ। ਕੂੜ ਕਿਰਿਆ ਵਿਚੋਂ ਕਢ ਬਣਾਏ ਚੰਗੇ, ਚੰਗੀ ਤਰਹ ਸਮਝਾਈਆ। ਬਿਸ਼ਨ ਕੌਰ ਦੀ ਧਾਰ ਪੰਜਾਂ ਪਿਆਰਿਆਂ ਨਾਲ ਗੰਢੇ, ਗੰਢ ਗੁਜਰੀ ਪੂਰ ਕਰਾਈਆ। ਮੌਲੀ ਦਾ ਤੰਦ ਤੇਜਭਾਨ ਨਾਲ ਕਟੇ ਖੰਡੇ, ਕਟਾਰ ਤਿੱਖੀ ਨਾਲ ਛੁਹਾਈਆ। ਪ੍ਰਭ ਦੇ ਚਰਨਾਂ ਪਿੱਪਲ ਪੱਤ ਰੱਖੋ ਪੰਜੇ, ਪੰਜਿਆਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਮੁਹੰਮਦ ਕਹੇ ਮੇਰੀ ਧਾਰ ਗਈ ਵੱਢੀ, ਸਚ ਦਿਆਂ ਸੁਣਾਈਆ। ਉਮਤ ਆਸਾ ਰਹੀ ਛਡੀ, ਨਾਤਾ ਤੁੱਟੇ ਜਗਤ ਲੋਕਾਈਆ। ਹੋਣਾ ਪਏ ਅਲੱਗੀ, ਵਖਰੀ ਕਾਰ ਕਮਾਈਆ। ਸਭ ਦੀ ਵੇਖੇ ਬਦੀ, ਜਿਸ ਬੱਧਕ ਲਿਆ ਤਰਾਈਆ। ਉਹਦੀ ਜੋਤ ਅਗੰਮੀ ਜਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਹ ਬਣ ਕੇ ਧੁਰ ਦਾ ਤਬੀ, ਤਬੀਅਤ ਵੇਖੇ ਥਾਉਂ ਥਾਈਂਆ। ਮੁਹੱਬਤ ਦਾ ਬਣ ਕੇ ਲੱਬੀ, ਹਰਿਜਨ ਲਏ ਤਰਾਈਆ। ਪੰਜਾਂ ਪਿਆਰਿਆਂ ਏਕਾ ਰੰਗ ਰੰਗੀ, ਰੰਗਤ ਆਪਣੀ ਰਿਹਾ ਚੜ੍ਹਾਈਆ। ਗੁਰਮੁਖਾਂ ਆਸਾ ਪੂਰੀ ਕਰੇ ਜੋ ਗੋਬਿੰਦ ਕੋਲੋਂ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਸੀੜੀ ਕਹੇ ਮੈਂ ਕੋਟਨ ਕੋਟਾਂ ਦਿਤਾ ਸਾੜ, ਅਗਨੀ ਤਤ ਜਲਾਈਆ। ਜਨ ਭਗਤੋ ਅੱਜ ਆ ਗਈ ਤੁਹਾਡੇ ਦਵਾਰ, ਆਪਣੀ ਖ਼ੁਸ਼ੀ ਬਣਾਈਆ। ਔਹ ਵੇਖੋ ਸਾਂਝਾ ਯਾਰ, ਜੋ ਯਾਰੜਾ ਇਕ ਅਖਵਾਈਆ। ਜੋ ਮਰੇ ਨਾ ਜੰਮੇ ਵਿਚ ਸੰਸਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਜਿਸ ਦੇ ਕਾਰਨ ਗੋਬਿੰਦ ਕੀਤਾ ਖੇਲ ਅਪਾਰ, ਜੀਵਤ ਜੀਅ ਉਚ ਪੀਰ ਅਖਵਾਈਆ। ਅੰਤ ਸਮੇਂ ਵਿਚ ਨੰਦੇੜ ਆਪਣੇ ਤਤ ਦੀ ਰੱਖ ਕੇ ਧਾਰ, ਅਗਨੀ ਅਗਨੀ ਨਾਲ ਮਿਲਾਈਆ। ਓਸ ਵੇਲੇ ਵਾਹਿਦਾ ਕੀਤਾ ਕੌਲ ਇਕਰਾਰ, ਸਚ ਨਾਲ ਸਮਝਾਈਆ। ਇਹ ਲੇਖਾ ਪੂਰਾ ਫੇਰ ਕਰਾਂ ਜਦ ਸੰਮਤ ਸ਼ਹਿਨਸ਼ਾਹੀ ਆਏ ਸਤਾਰਾਂ ਹਾੜ੍ਹ, ਆਪਣਾ ਵੇਸ ਵਟਾਈਆ। ਸਚਖੰਡ ਪਹਿਲੋਂ ਭੇਜ ਕੇ ਪਾਲ ਸਿੰਘ ਦਾ ਸੁਤ ਦੁਲਾਰ, ਬਖ਼ਸ਼ਿਸ਼ ਆਪਣੀ ਨਾਲ ਤਰਾਈਆ। ਫੇਰ ਭਗਤੋ ਸਭ ਨੂੰ ਦਿਆਂਗਾ ਦੀਦਾਰ, ਘਰ ਘਰ ਦਰਸ ਵਖਾਈਆ। ਖੜਨ ਤੋਂ ਪਹਿਲੋਂ ਹੋਵਾਂਗਾ ਜ਼ਾਹਰ, ਚਿੱਟੇ ਅਸਵ ਸੋਭਾ ਪਾਈਆ। ਇਕ ਸਾਲ ਤੋਂ ਬਾਦ ਪੰਜ ਗੁਰਮੁਖ ਵਖਾਇਆ ਕਰਾਂਗਾ ਨਾਲ, ਆਪਣੀ ਦਇਆ ਕਮਾਈਆ। ਜਿਥੇ ਹੋਵੋਗੇ ਉਥੇ ਕਰਾਂਗਾ ਸੰਭਾਲ, ਸੰਬਲ ਬੈਠਾ ਵੇਖ ਵਖਾਈਆ। ਸਭ ਦੀ ਕਰ ਲਵਾਂਗਾ ਭਾਲ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਮੁਹੰਮਦ ਕਹੇ ਜਿਸ ਵੇਲੇ ਗੋਬਿੰਦ ਬਣਿਆ ਉਚ ਦਾ ਪੀਰ, ਪੀਰ ਪੀਰਾਂ ਖੇਲ ਵਖਾਈਆ। ਮੈਂ ਵੇਖੀ ਇਕ ਤਸਵੀਰ, ਤਸਬੀ ਮਾਲਾ ਹੱਥ ਨਾ ਕੋਇ ਵਡਿਆਈਆ। ਜਿਸ ਦਾ ਰੂਪ ਅਨੂਪਾ ਪੀਲੇ ਵੇਖੇ ਚੀਰ, ਚੀਰ ਸੀਸ ਵਡਿਆਈਆ। ਮੈਂ ਨੱਕ ਨਾਲ ਕਢੀ ਲਕੀਰ, ਲਾਈਨ ਦਿਤੀ ਵਖਾਈਆ। ਵਾਹ ਮੇਰੇ ਕਾਦਰ ਤੇਰੀ ਕੁਦਰਤ ਤੇਰੀ ਤਕਦੀਰ, ਤਦਬੀਰ ਤੇਰੀ ਸੋਭਾ ਪਾਈਆ। ਤੂੰ ਲੇਖਾ ਜਾਣੇ ਸ਼ਹਿਨਸ਼ਾਹ ਸ਼ਾਹ ਹਕੀਰ, ਹਜ਼ਰਤ ਵਡ ਵਡਿਆਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰਾਹ ਇਕ ਦ੍ਰਿੜਾਈਆ। ਮੁਹੰਮਦ ਕਹੇ ਮੈਂ ਸੁਣੀ ਅਗੰਮੀ ਬੋਲੀ, ਅਨਬੋਲਤ ਦਿਤੀ ਦ੍ਰਿੜਾਈਆ। ਸਦੀ ਚੌਧਵੀਂ ਧਾਰ ਤਕੀ ਅਨਮੋਲੀ, ਨੂਰ ਜੋਤ ਰੁਸ਼ਨਾਈਆ। ਸਗਲਾ ਸੰਗ ਤੱਕਿਆ ਗੋਲੀ, ਗਹਿਰ ਗੰਭੀਰ ਦਿਤੀ ਵਖਾਈਆ। ਜਿਸ ਦੀ ਅੱਲ੍ਹੜ ਜਵਾਨੀ ਮਲੂਕ ਸੋਹਲੀ, ਨਵ ਸੱਤ ਦਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਾਰਾਂ ਹਾੜ ਕਹੇ ਓਹ ਵੇਖੋ ਚੌਦਾਂ ਤਬਕ ਕਰਨ ਸਲਾਮ, ਸੱਯਦੇ ਸੀਸ ਨਿਵਾਈਆ। ਵਾਹ ਧੁਰ ਦੇ ਅਮਾਮ, ਤੇਰੀ ਆਮਦ ਬੇਪਰਵਾਹੀਆ। ਤੇਰਾ ਸੁਣਿਆ ਅਗੰਮ ਕਲਾਮ, ਕਲਮਾ ਨੂਰ ਇਲਾਹੀਆ। ਅਸੀਂ ਰਹੇ ਨਾ ਕੋਇ ਗ਼ੁਲਾਮ, ਜ਼ੰਜੀਰ ਦਿਤਾ ਤੁੜਾਈਆ। ਮਿਟੀ ਅੰਧੇਰੀ ਸ਼ਾਮ, ਸ਼ਮਾਂ ਨੂਰ ਰੁਸ਼ਨਾਈਆ। ਤੇਰੀ ਇਕ ਪਹਿਚਾਨ, ਬੇਪਹਿਚਾਨ ਵੇਖ ਵਖਾਈਆ। ਸਾਨੂੰ ਜ਼ਮੀਨ ਉਤੇ ਤੇਰਾ ਦੇਣਾ ਪਏ ਬਿਆਨ, ਹੁਕਮ ਮੰਨਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰਾਹ ਇਕ ਸਮਝਾਈਆ। ਸਦੀ ਚੌਧਵੀਂ ਕਹੇ ਮੇਰੀ ਇਕ ਤਮੰਨਾ, ਤਾਮਸ ਨਾ ਕੋਇ ਰਖਾਈਆ। ਮੈਂ ਵੇਖਿਆ ਗੋਬਿੰਦ ਦਾ ਇਕ ਕੰਨਾ, ਕੰਨਾਂ ਵਾਲਿਓ ਦਿਆਂ ਸੁਣਾਈਆ। ਜਿਸ ਦਾ ਹੱਦ ਕੋਇ ਨਾ ਬੰਨਾ, ਵੰਡ ਨਾ ਕੋਇ ਵੰਡਾਈਆ। ਉਹ ਦੋ ਜਹਾਨਾਂ ਤੋਂ ਲੰਮਾ, ਲੰਮਾ ਪੈ ਕੇ ਸੱਥਰ ਯਾਰੜੇ ਵਾਲਾ ਦਏ ਵਖਾਈਆ। ਜਿਸ ਨੂੰ ਸਮਝੇ ਕੋਈ ਨਾ ਬੰਦਾ ਮਾਟੀ ਵਾਲਾ ਚੰਮਾ, ਜੋ ਰਸਨਾ ਜਿਹਵਾ ਗਾਈਆ। ਹੁਣ ਓਸ ਦਾ ਆ ਗਿਆ ਸਮਾਂ, ਸਮਾਪਤ ਕਰੇ ਖ਼ਲਕ ਖ਼ੁਦਾਈਆ। ਜਗਤ ਜਗਿਆਸੂ ਰਹੇ ਕੋਈ ਨਾ ਪੰਮਾ, ਨਾਰਦ ਮੁਨੀ ਦਏ ਗਵਾਹੀਆ। ਜਗਤਹੀਣ ਦਿਸੇ ਨਾ ਅੰਨ੍ਹਾ, ਨੇਤਰ ਜਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਉਮਤ ਦੀ ਆਸ਼ਾ ਕਹੇ ਸੀੜੀ ਰੱਖ ਦਿਓ ਥੱਲੇ, ਥਲਕ ਥਲਕ ਥਲਕ ਧਰਨੀ ਆਪ ਕਰਾਈਆ। ਕਿਸੇ ਦੇ ਰਿਹਾ ਕੁਛ ਨਹੀਂ ਪੱਲੇ, ਪਲਕ ਵਿਚ ਕੀਤੀ ਸਫ਼ਾਈਆ। ਜਿਹੜੇ ਅੰਨ ਪਾਣੀ ਨਾਲ ਪਲੇ, ਪਲਕਾਂ ਦੇ ਪਿਛੇ ਲੱਭਣ ਮਾਹੀਆ। ਉਹ ਰਹਿ ਗਏ ਇਕੱਲੇ ਦੇ ਇਕੱਲੇ, ਕਲਕਾਤੀ ਸੰਗ ਨਾ ਕੋਇ ਰਖਾਈਆ। ਜਿਨ੍ਹਾਂ ਦੇ ਉਤੇ ਕਿਰਪਾ ਕੀਤੀ ਅੰਤਰ ਆਤਮ ਦਿਤੇ ਸੱਲੇ, ਸਲਲ ਆਪਣਾ ਤੀਰ ਚਲਾਈਆ। ਓਹ ਜਗਤ ਦੀ ਧਾਰ ਬਣ ਗਏ ਝੱਲੇ, ਆਪਣੀ ਸੁਧ ਬਦਲਾਈਆ। ਨਿਰਗੁਣ ਜੋਤ ਵਿਚ ਰਲੇ, ਨਾਤਾ ਤਤਾਂ ਵਾਲਾ ਤੁੜ੍ਹਾਈਆ। ਪ੍ਰਕਾਸ਼ ਹੋ ਕੇ ਬਲੇ, ਨੂਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਉਮਤ ਦੀ ਆਸ਼ਾ ਕਹੇ ਮੇਰੀਆਂ ਨਿਕਲਦੀਆਂ ਚੀਕਾਂ, ਚੀਕ ਚਿਹਾੜਾ ਦਿਆਂ ਪਾਈਆ। ਜਿਸ ਦੀਆਂ ਮੁਹੰਮਦ ਨੂੰ ਉਡੀਕਾਂ, ਬੈਠਾ ਧਿਆਨ ਲਗਾਈਆ। ਰਾਹ ਤਕੇ ਲਾਸ਼ਰੀਕਾ, ਜੋ ਸ਼ਰਕਤ ਦਏ ਗਵਾਈਆ। ਜਿਸ ਦੇ ਵਿਚ ਹੱਕ ਤੌਫ਼ੀਕਾ, ਮਾਲਕ ਧੁਰਦਰਗਾਹੀਆ। ਬਣੇ ਧੁਰ ਦਾ ਮੀਤਾ, ਮਿੱਤਰ ਇਕ ਹੋ ਆਈਆ। ਲੇਖਾ ਜਾਣੇ ਜੀਵ ਜੀਅ ਕਾ, ਲੱਖ ਚੁਰਾਸੀ ਖੋਜ ਖੁਜਾਈਆ। ਸਭ ਨੂੰ ਦੇਵੇ ਆਪਣਾ ਕੀਤਾ, ਬਚਿਆ ਰਹਿਣ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਦੋ ਜਹਾਨਾਂ ਨਾਪੇ ਨਾਮ ਦੇ ਫ਼ੀਤਾ, ਲੇਖਾ ਅਵਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ

❋

❋

ਮਾਲਕ ਬੇਪਰਵਾਹੀਆ। ਸੀੜੀ ਕਹੇ ਮੈਂ ਸੁਣਿਆ ਲਾ ਕੇ ਕੰਨ, ਆਪਣਾ ਧਿਆਨ ਰਖਾਈਆ। ਮੈਂ ਵੇਖਿਆ ਗੋਬਿੰਦ ਗੁਜਰੀ ਚੰਨ, ਜੋ ਚੰਨ ਰਿਹਾ ਬਦਲਾਈਆ। ਵਸਿਆ ਬਿਨ ਛੱਪਰੀ ਛੰਨ, ਸ਼ੰਕਰ ਸੀਸ ਝੁਕਾਈਆ। ਬੇੜਾ ਰਿਹਾ ਬੰਨ੍ਹ, ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪੰਜ ਕਹਿਣ ਪਿੱਪਲ ਦੇ ਪੱਤੇ, ਪਤ੍ਰਿਕਾ ਧੁਰ ਦੀ ਦਈਏ ਦ੍ਰਿੜਾਈਆ। ਪਤਿਪਰਮੇਸ਼ਵਰ ਹੁਕਮ ਦੱਸੇ ਅਕਥੇ, ਕਥਨੀ ਕਥ ਨਾ ਸਕੇ ਰਾਈਆ। ਜਿਹਦਾ ਖੇਲ ਯਥਾਰਥ ਯਥੇ, ਯਦੀ ਆਪਣਾ ਹੁਕਮ ਵਰਤਾਈਆ। ਜਿਸ ਦੇ ਸੱਥਰ ਸਾਰੇ ਲੱਥੇ, ਗੋਬਿੰਦ ਯਾਰੜਾ ਸੇਜ ਹੰਢਾਈਆ। ਓਸ ਨੇ ਖਹਿੜੇ ਛੁਡਾਉਣੇ ਪੱਥਰ ਵੱਟੇ, ਪਾਹਨ ਪੂਜਣ ਕੋਇ ਨਾ ਪਾਈਆ। ਚਾਰ ਜੁਗ ਦੀ ਮੰਜ਼ਲ ਟੱਪੇ, ਟਾਪੂਆਂ ਡੇਰਾ ਢਾਹੀਆ। ਇਕੋ ਮਾਣ ਰਖਾਇਆ ਅੱਖਰ ਪੱਪੇ, ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੱਪਾ ਕਹੇ ਮੈਂ ਦੱਸਾਂ ਪਤਾ, ਪੱਤਾ ਪੱਤਾ ਦਏ ਗਵਾਹੀਆ। ਮੇਰਾ ਭੇਵ ਰਿਹਾ ਨਾ ਰਤਾ, ਰੱਤੀ ਰੱਤ ਨਾ ਕੋਇ ਜਣਾਈਆ। ਮੇਰਾ ਲੇਖਾ ਓਸ ਧਾਰ ਦਾ ਯਥਾ, ਜੋ ਸਤਿ ਸਚ ਅਖਵਾਈਆ। ਜਿਹੜਾ ਦਿਸੇ ਕਿਸੇ ਨਾ ਅੱਖਾਂ, ਅੱਖਰਾਂ ਤੋਂ ਬਾਹਰ ਡੇਰਾ ਲਾਈਆ। ਜਿਸ ਦੇ ਗੁਣ ਗਾਉਂਦੇ ਗਏ ਕੋਟਨ ਕੋਟ ਤੇ ਲੱਖਾਂ, ਅਵਤਾਰ ਪੈਗ਼ੰਬਰ ਗੁਰੂ ਸਿਫ਼ਤ ਸਾਲਾਹੀਆ। ਜਿਹਵਾ ਦਾ ਮਾਣਦੇ ਗਏ ਰਸਾ, ਨਿਜਰ ਰਸ ਰਸ ਚਖਾਈਆ। ਜਿਸ ਦੀ ਧਾਰ ਇਕੋ ਸੱਸਾ, ਸੱਸਾ ਸਾਹਿਬ ਨਾਲ ਵਡਿਆਈਆ। ਓਹ ਸਭ ਦਾ ਕਰਨ ਲੱਗਾ ਅੰਤਮ ਪਤਾ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੱਪਾ ਕਹੇ ਮੈਂ ਪਾਰਬ੍ਰਹਮ ਦੀ ਧਾਰ, ਪਤਿਪਰਮੇਸ਼ਵਰ ਮੇਰਾ ਰੂਪ ਸਮਾਈਆ। ਮੇਰੀ ਯਾਦ ਕਰਦੇ ਗਏ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਇਕ ਦੂਜੇ ਨਾਲ ਸਿਫ਼ਤ ਸਾਲਾਹੀਆ। ਈਸਾ ਮੂਸਾ ਮੁਹੰਮਦ ਬਣਦੇ ਰਹੇ ਲਿਖਾਰ, ਲਿਖ ਕੇ ਲੇਖਾ ਆਪਣੇ ਵਿਚ ਛੁਪਾਈਆ। ਨਾਨਕ ਨੇ ਇਕਵੰਜਾ ਵਾਰ ਲਿਖਿਆ ਤੂੰ ਮੇਰਾ ਮੈਂ ਤੇਰਾ ਤੇਰਾ ਰੂਪ ਅਪਾਰ, ਅਪਰੰਪਰ ਤੇਰੀ ਬੇਪਰਵਾਹੀਆ। ਸਚ ਦੱਸ ਜਿਸ ਵੇਲੇ ਲਏ ਕਲ ਕਲਕੀ ਅਵਤਾਰ, ਕਿਸ ਬਿਧ ਆਪਣਾ ਖੇਲ ਖਿਲਾਈਆ। ਪੁਰਖ ਅਕਾਲ ਕਿਹਾ ਨਾਨਕ ਨਿਰਗੁਣ ਪਾ ਸਾਰ, ਮਹਾਂਸਾਰਥੀ ਹੋ ਕੇ ਦਿਆਂ ਦ੍ਰਿੜਾਈਆ। ਮੈਂ ਸਤਿਗੁਰ ਸ਼ਬਦ ਜੋਤ ਦੀ ਧਾਰ, ਕਰਨੀ ਕਰਤਾ ਇਕ ਹੋ ਆਈਆ। ਨਾ ਪੁਰਖ ਹੋਵਾਂ ਨਾ ਨਾਰ, ਨਰ ਨਰਾਇਣ ਧੁਰਦਰਗਾਹੀਆ। ਨਾ ਮੰਦਰ ਵਸਾਂ ਨਾ ਘਰ ਬਾਹਰ, ਜਗਤ ਦਵਾਰੇ ਨਾ ਡੇਰਾ ਲਾਈਆ। ਨਾ ਪਤ ਰੱਖਾਂ ਨਾ ਤਨ ਸ਼ਿੰਗਾਰ, ਸ਼ਸਤਰ ਹੱਥ ਨਾ ਕੋਇ ਉਠਾਈਆ। ਨਾ ਖਾਣ ਪੀਣ ਦਾ ਹੋਵੇ ਅਹਾਰ, ਜਲ ਧਾਰ ਨਾ ਕੋਇ ਵਹਾਈਆ। ਨਾ ਬੰਸ ਸਰਬੰਸ ਹੋਵੇ ਨਾ ਪਿਆਰ, ਮੀਤ ਸੰਗੀ ਨਾ ਕੋਇ ਜਣਾਈਆ। ਨਾ ਖ਼ਾਦਮ ਹੋਵਾਂ ਨਾ ਸਿਕਦਾਰ, ਜਗਤ ਆਸ ਨਾ ਕੋਇ ਰਖਾਈਆ। ਨਾਨਕ ਵੇਖ ਮੇਰਾ ਦਰਬਾਰ, ਦਰਗਹ ਸਚ ਦਿਆਂ ਦ੍ਰਿੜਾਈਆ। ਜਿਥੇ ਜੋਤ ਜਗੇ ਅਪਾਰ, ਨੂਰ ਨੁਰਾਨਾ ਡਗਮਗਾਈਆ। ਨਾ ਕੋਈ ਪੈਗ਼ੰਬਰ ਗੁਰੂ ਅਵਤਾਰ, ਨਾ ਕੋਈ ਆਪਣਾ ਬਲ ਵਖਾਈਆ। ਜਿਧਰ ਵੇਖਿਆ ਮੇਰਾ ਮੇਰਾ ਮੇਰਾ ਉਜਿਆਰ, ਮੇਰਾ ਮੇਰੇ ਵਿਚ ਸਮਾਈਆ। ਮੇਰੇ ਸਭ ਕੁਛ ਅਖਤਿਆਰ, ਛੋਟੇ ਛੋਟੇ ਮੁਖ਼ਤਿਆਰਨਾਮੇ ਤੁਹਾਡੇ ਹੱਥ ਫੜਾਈਆ। ਜਿਸ ਵੇਲੇ ਆਵਾਂ ਤੇ ਆਪਣੀ ਕਲ ਧਾਰ, ਅਕਲ ਕਲਧਾਰੀ

❋

❋

ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੱਪਾ ਕਹੇ ਮੈਨੂੰ ਗੁਰ ਅਰਜਨ ਨੇ ਲਿਖਿਆ ਨਾਲ ਪਿਆਰ, ਪੀਆ ਪ੍ਰੀਤਮ ਧਿਆਨ ਲਗਾਈਆ। ਬਿਨਾ ਸਤਿਗੁਰ ਸ਼ਬਦ ਤੋਂ ਸਤਿਗੁਰੂ ਹੋਵੇ ਨਾ ਵਿਚ ਸੰਸਾਰ, ਤਤ ਕੰਮ ਕਿਸੇ ਨਾ ਆਈਆ। ਨਾਲੇ ਲਿਖਦਾ ਨਾਲੇ ਸਿਖਦਾ ਨਾਲ ਕਰੇ ਨਿਮਸਕਾਰ, ਡੰਡਾਵਤ ਵਿਚ ਆਪਣਾ ਆਪ ਟਿਕਾਈਆ। ਨਾਲੇ ਬਿਨਾ ਕੰਨਾਂ ਤੋਂ ਸੁਣੇ ਗੁਫ਼ਤਾਰ, ਕੀ ਸ਼ਬਦ ਕਰੇ ਧੁਨਕਾਰ, ਧੁਨ ਆਤਮਕ ਰਾਗ ਸੁਣਾਈਆ। ਓਹ ਵੇਖ ਅਰਜਨ ਰਾਵੀ ਤੋਂ ਪਾਰ, ਮੇਰਾ ਸੰਬਲ ਦੇਸ ਅਪਾਰ, ਅਪਰੰਪਰ ਸਵਾਮੀ ਆਪ ਸੁਣਾਈਆ। ਫੇਰ ਲੇਖ ਲਿਖਣਾ ਸਤਿਨਾਮ ਸਤਿਨਾਮ ਸੱਤ ਵਾਰ, ਸਤਿ ਸਤਿ ਵਿਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਪਿੱਪਲ ਦੇ ਕਹਿਣ ਪੱਤੇ ਸਾਡੀ ਲਿਖੀ ਗਈ ਪਾਤੀ, ਪੱਤਨਾ ਤੇ ਬੈਠੇ ਦਿਤੀ ਸੁਣਾਈਆ। ਵੇਖੋ ਖੇਲ ਕਲਜੁਗ ਅੰਧੇਰੀ ਰਾਤੀ, ਅੰਧ ਅੰਧੇਰਾ ਨਜ਼ਰੀ ਆਈਆ। ਸਚ ਧਰਮ ਦੀ ਰਹੇ ਨਾ ਕੋਇ ਜਮਾਤੀ, ਮਾਰਗ ਹੱਕ ਨਾ ਕੋਇ ਰਖਾਈਆ। ਜਿਸ ਵੇਲੇ ਕੂੜ ਕਿਰਿਆ ਦੀ ਹੋਈ ਅੰਤਮ ਵਾਟੀ, ਪਿਛਲਾ ਪੰਧ ਮੁਕਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਸਚਖੰਡ ਰੰਗ ਨਾ ਕੋਇ ਰੰਗਾਈਆ। ਝਗੜਾ ਪੈਣਾ ਤਤ ਆਠੀ, ਅੱਠਾਂ ਤਤਾਂ ਨਾਲ ਕੁਰਲਾਈਆ। ਪਾਖਰ ਜ਼ੀਨ ਪਾਵੇ ਕੋਇ ਨਾ ਕਾਠੀ, ਅਸਵ ਤੰਗ ਨਾ ਕੋਇ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸੀੜੀ ਕਹੇ ਪੰਜ ਪਿਆਰੇ ਜਾਓ ਟਿਕ, ਆਪਣਾ ਆਸਣ ਲਾਈਆ। ਸਾਰੀ ਸੰਗਤ ਹੱਥ ਰੱਖੋ ਆਪਣੀ ਹਿਕ, ਛਾਤੀ ਉਤੇ ਟਿਕਾਈਆ। ਪ੍ਰਭੂ ਤੇਰਾ ਦਰਸ਼ਨ ਕਰੀਏ ਨਿਤ, ਨਿਜ ਨੇਤਰ ਅੱਖ ਖੁਲ੍ਹਾਈਆ। ਤੂੰ ਵਸਣਾ ਸਾਡੇ ਵਿਚ, ਵਿਚੋਂ ਪੜਦਾ ਦੇਣਾ ਚੁਕਾਈਆ। ਆਤਮ ਪਰਮਾਤਮ ਬਣਨਾ ਮਿਤ, ਮਿੱਤਰ ਪਿਆਰਾ ਇਕ ਅਖਵਾਈਆ। ਸੁਹੰਜਣੀ ਸੁਹਾਉਣੀ ਸਤਾਰਾਂ ਹਾੜ ਦੀ ਥਿਤ, ਰੁਤੜੀ ਆਪਣੇ ਨਾਲ ਮਹਿਕਾਈਆ। ਸਦੀ ਚੌਧਵੀਂ ਦੀ ਗੋਲੀ ਢਾਈ ਮਿੰਟ ਰੱਖੇ ਮੁਖ ਦੇ ਵਿੱਚ, ਗੁਲ ਫੁੱਲ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਅਸ਼ਟਭੁਜ ਕਹੇ ਮੇਰਾ ਵੇਖ ਸ਼ਸਤਰ ਖੜਗ ਖੰਡਾ, ਖੰਡ ਬ੍ਰਹਿਮੰਡ ਧਿਆਨ ਲਗਾਈਆ। ਨਿਗਹ ਮਾਰ ਵਿਚ ਚਰਚ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਸਾਚਾ ਦਿਸੇ ਨਾ ਕੋਇ ਅਨੰਦਾ, ਅਨੰਦ ਪੁਰ ਵਾਲਾ ਦਏ ਗਵਾਹੀਆ। ਹੁਣ ਸਦੀ ਚੌਧਵੀਂ ਦਾ ਵੇਲਾ ਲੰਘਾ, ਅੰਤ ਆਪਣਾ ਪੰਧ ਮੁਕਾਈਆ। ਮੁਹੰਮਦ ਦੀ ਪੂਰ ਕਰ ਦੇ ਮੰਗਾ, ਖ਼ਾਹਿਸ਼ ਖ਼ਾਹਿਸ਼ ਨਾਲ ਰਲਾਈਆ। ਇਸ ਤੋਂ ਕਿਹੜਾ ਹੋਰ ਵਕਤ ਚੰਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੁਰਖ ਅਕਾਲ ਕਹੇ ਮੈਂ ਅਕਲ ਕਲਾ ਕੁਲਵੰਤਾ, ਹਰਿ ਹਰਿ ਇਕ ਅਖਵਾਈਆ। ਮੇਰੀ ਸੁਹੰਜਣੀ ਹੋਵੇ ਰੁਤ ਬਸੰਤਾ, ਮਹਿਕ ਮਹਿਕ ਮਹਿਕ ਨਾਲ ਮਹਿਕਾਈਆ। ਧਰਮ ਦੀ ਧਾਰ ਬਣਾਏ ਬਣਤਾ, ਘੜਨ ਭੰਨਣਹਾਰ ਧੁਰਦਰਗਾਹੀਆ। ਜੋ ਵੇਸ ਕਰੇ ਵਾਰ ਅਨੰਤਾ, ਜੁਗ ਜੁਗ ਆਪਣਾ ਰੂਪ ਬਦਲਾਈਆ। ਕਲਜੁਗ ਮੇਟੇ ਹਉਮੇ ਹੰਗਤਾ, ਹੰ ਬ੍ਰਹਮ ਸਮਝਾਈਆ। ਬੋਧ ਅਗਾਧਾ ਬਣੇ ਪੰਡਤਾ, ਬ੍ਰਹਮ ਕਰੇ ਪੜ੍ਹਾਈਆ। ਜਨ ਭਗਤਾਂ ਵੇਖੇ ਮਨਸਾ, ਮਨ ਮਾਹੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਉਮਤ ਆਸ਼ਾ ਕਹੇ ਮੇਰੇ ਪੈਗ਼ੰਬਰ ਹਜ਼ਰਤੇ ਹਜ਼ਰਤ, ਮੁਹੰਮਦ ਮਹਿਵ ਦਿਆਂ ਦ੍ਰਿੜਾਈਆ। ਆਪਣਾ ਖੇਲ ਵੇਖ ਅਹਿਮਦ, ਅਹਿਮ ਭੇਵ ਚੁਕਾਈਆ। ਸਚ ਨਾਲ ਰਿਹਾ ਕੋਇ ਨਾ ਸਹਿਮਤ, ਸਗਲਾ ਸੰਗ ਨਾ ਕੋਇ ਜਣਾਈਆ। ਲੇਖੇ ਲੱਗੇ ਕਿਸੇ ਨਾ ਮਿਹਨਤ, ਰੋਜ਼ਾ ਬਾਂਗ ਰਹੇ ਕੁਰਲਾਈਆ। ਧੁਰ ਦਾ ਇਸ਼ਾਰਾ ਕਰੇ ਕੋਈ ਨਾ ਸੈਨਤ, ਪਰਦਾ ਵਿਚੋਂ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਿਹਾ ਇਹ ਖੇਲ ਨਿਆਰਾ, ਨਿਰਾਕਾਰ ਤੇਰੀ ਵਡਿਆਈਆ। ਮੈਂ ਸੋਹਾਂ ਤੇਰੇ ਦਵਾਰਾ, ਦਰ ਤੇਰੇ ਸੀਸ ਝੁਕਾਈਆ। ਮੇਰੇ ਮਾਲਕ ਖ਼ਾਲਕ ਇਸਤਗ਼ੁਫ਼ਾਰਾ, ਗੁਫ਼ਤ ਸ਼ਨੀਦ ਤੇਰੀ ਸ਼ਨਵਾਈਆ। ਤੂੰ ਸਾਂਝਾ ਇਕੋ ਯਾਰਾ, ਲਾਸ਼ਰੀਕ ਵਡ ਵਡਿਆਈਆ। ਅਮਾਮ ਅਮਾਮਾ ਆਇਉਂ ਦੁਬਾਰਾ, ਦੋਹਰੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੈਨੂੰ ਮਾਰਦੀ ਧੱਕੇ, ਖ਼ੁਸ਼ੀਆਂ ਨਾਲ ਜਣਾਈਆ। ਚਲ ਚਲੀਏ ਮਦੀਨੇ ਮੱਕੇ, ਮਕਬਰਿਆਂ ਤੋਂ ਬਾਹਰ ਲੈ ਅੰਗੜਾਈਆ। ਸਾਡੇ ਅੰਤਮ ਫਲ ਪੱਕੇ, ਭੋਏਂ ਗਿਰ ਨਾ ਆਪਣਾ ਆਪ ਗਵਾਈਆ। ਮੁਹੰਮਦ ਚਾਰੋਂ ਕੁੰਟ ਤਕੇ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਹਕੀਕਤ ਹੱਕੇ, ਕਰਨੀ ਕਰਤਾ ਕਾਰ ਕੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਓਹ ਵੇਖ ਪੂਰੀ ਹੁੰਦੀ ਆਸ, ਆਸਾ ਵਾਲਿਆਂ ਦਿਆਂ ਜਣਾਈਆ। ਮੇਰੀ ਗੋਲੀ ਨੇ ਬਦਲ ਲਿਆ ਲਬਾਸ, ਕਾਲੀ ਕਫ਼ਨੀ ਦਿਤੀ ਤਜਾਈਆ। ਸਚ ਦੇ ਮੰਡਲ ਪਾ ਕੇ ਰਾਸ, ਆਪਣਾ ਰੰਗ ਰੰਗਾਈਆ। ਜਿਹੜੀ ਉਚ ਦੇ ਪੀਰ ਨੇ ਰੱਖੀ ਸੀ ਆਸ, ਅੰਤਰ ਇਕ ਧਿਆਨ ਲਗਾਈਆ। ਜਿਸ ਵੇਲੇ ਪਰਗਟ ਹੋਇਆ ਮੇਰਾ ਪੁਰਖ ਅਕਾਲਾ ਮੇਰੇ ਸਾਥ, ਸਗਲਾ ਸੰਗੀ ਸੰਗ ਬਣਾਈਆ। ਹੋ ਕੇ ਸਰਬ ਕਲਾ ਸਮਰਾਥ, ਭਰਪੂਰ ਬੇਪਰਵਾਹੀਆ। ਲੇਖਾ ਜਾਣ ਅਨਾਥਾਂ ਨਾਥ, ਗ਼ਰੀਬ ਨਿਮਾਣਾ ਖੋਜ ਖੁਜਾਈਆ। ਜੋਤੀ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਦਿਤਾ ਮਿਟਾਈਆ। ਲਹਿਣਾ ਪੂਰਾ ਕਰ ਚਮਿਆਰ ਰਵਦਾਸ, ਰਵੀ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰੀ ਗੋਲੀ ਨੇ ਛਡ ਦਿਤਾ ਮੇਰਾ ਬਸਤਰ, ਬਸਤੀ ਛਡੀ ਸੰਗ ਨਾ ਕੋਇ ਬਣਾਈਆ। ਮੇਰੇ ਸੀਨੇ ਲੱਗੀ ਨਸਤਰ, ਖ਼ੂਨ ਬਿਨਾ ਜ਼ਿਬਹ ਤੋਂ ਦਿਤਾ ਵਹਾਈਆ। ਮੈਂ ਭੱਜੀ ਉਠ ਕੇ ਪੱਛਮ, ਆਪਣਾ ਪੰਧ ਮੁਕਾਈਆ। ਕਾਅਬਿਆਂ ਆਈ ਦੱਸਣ, ਮਦੀਨੇ ਮੱਕੇ ਹਾਲ ਦੁਹਾਈਆ। ਉਠੋ ਵੇਖੋ ਖੇਲ ਹਕੀਕਤ ਹੱਕਣ, ਕੀ ਕਰਤਾ ਕਾਰ ਕਮਾਈਆ। ਮੈਂ ਅੰਤ ਹੋ ਗਈ ਸ਼ੱਕਣ, ਸ਼ੱਕ ਵਿਚ ਦਿਆਂ ਦੁਹਾਈਆ। ਮੇਰੀ ਜੜ੍ਹ ਆ ਗਿਆ ਪੱਟਣ, ਪਟਨੇ ਵਾਲਾ ਧੁਰ ਦਾ ਮਾਹੀਆ। ਜਿਸ ਦਾ ਢੋਲਾ ਸਾਰੇ ਰੱਟਣ, ਤੂੰ ਮੇਰਾ ਮੈਂ ਤੇਰਾ ਨਾਮ ਧਿਆਈਆ। ਓਸ ਭਗਤ ਸੁਹੇਲੇ ਬਣਾਏ ਰਤਨ, ਅਮੋਲਕ ਆਪ ਪਰਗਟਾਈਆ। ਮੁਹੰਮਦਾ ਤੇਰਾ ਮੇਰਾ ਚਲਣਾ ਕੋਈ ਨਹੀਂ ਯਤਨ, ਯਥਾਰਥ ਦਿਆਂ ਸੁਣਾਈਆ। ਹੁਣ ਚਲੀਏ ਆਪਣੇ ਵਤਨ, ਚੌਦਾਂ ਤਬਕਾਂ ਪੰਧ ਮੁਕਾਈਆ। ਮੇਰੇ ਖ਼ਾਲੀ ਹੋ ਗਏ ਹੱਥਣ, ਰੋ ਕੇ ਦਿਆਂ ਸੁਣਾਈਆ। ਤੇਰੀ ਆਸਾ ਲੱਗੀ ਨੱਠਣ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਕੀ ਦੱਸਾਂ, ਦਹਿ ਦਿਸ਼ਾ ਧਿਆਨ ਲਗਾਈਆ। ਮੈਂ ਸਭ ਕੁਝ ਵੇਖਾਂ ਅੱਖਾਂ, ਅੱਖਾਂ ਵਾਲਿਆਂ ਦਿਆਂ ਸੁਣਾਈਆ। ਮੈਂ ਜੁਗ ਵੇਖੇ ਚੌਕੜੀ ਲੱਖਾਂ, ਕੋਟਨ ਕੋਟ ਧਿਆਨ ਲਗਾਈਆ। ਸਾਰੇ ਸੜ ਗਏ ਵਾਂਗ ਕੱਖਾਂ, ਬਿਨਾ ਪ੍ਰਭੂ ਤੋਂ ਨਜ਼ਰ ਕੋਇ ਨਾ ਆਈਆ। ਮੈਂ ਕੀ ਤਕਦੀ ਵੇ ਨਾਰਦ ਬ੍ਰਾਹਮਣ ਨੇ ਸਵਾ ਹੱਥ ਵਧਾ ਲਈਆਂ ਲਿਟਾਂ, ਬੋਦੀ ਆਪਣੀ ਪਿਛੇ ਲਈ ਲਮਕਾਈਆ। ਹੁਣ ਮਾਣ ਰਹਿਣਾ ਨਹੀਂ ਪੱਥਰ ਇੱਟਾਂ, ਪਾਹਨ ਸੀਸ ਨਾ ਕੋਇ ਨਿਵਾਈਆ। ਚਾਰ ਜੁਗ ਦੇ ਸ਼ਾਸਤਰ ਪ੍ਰਭੂ ਦੀਆਂ ਚਿੱਟਾਂ, ਨਾਮ ਸੰਦੇਸ਼ੇ ਰਹੇ ਸੁਣਾਈਆ। ਮੈਂ ਇਕੋ ਆਸ ਉਸ ਤੇ ਸਿੱਟਾਂ, ਜੋ ਸਿੱਟੇਬਾਜ਼ੀ ਵੇਖੇ ਜਗਤ ਲੋਕਾਈਆ। ਉਸੇ ਦੇ ਉਤੇ ਟਿਕਾਂ, ਜਿਨ੍ਹ ਮੇਰੇ ਮੱਥੇ ਤੋਂ ਟਿੱਕਾ ਲਾਹ ਕੇ ਮੇਰੀ ਗੋਲੀ ਦੇ ਮੱਥੇ ਦਿਤਾ ਪਹਿਨਾਈਆ। ਹੁਣ ਜ਼ਰੂਰ ਧਰਮ ਦਾ ਬਦਲ ਜਾਣਾ ਸਿੱਕਾ, ਸਾਖੀ ਸਚ ਦੀ ਦਿਆਂ ਸੁਣਾਈਆ। ਜਿਸ ਮਿਹਰਵਾਨ ਮਹਿਬੂਬ ਦਾ ਇਕੋ ਕਲਮਾ ਤੇ ਇਕੋ ਵਿਸ਼ਾ, ਵਿਸ਼ਵ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪਣੇ ਹੱਥ ਰਖਾਈਆ। ਮੁਹੰਮਦ ਕਹੇ ਸਦੀ ਚੌਧਵੀਂ ਹੁਣ ਨਾ ਹਿੰਮਤ ਹਾਰੀਂ, ਹਾਰ ਕੇ ਦਿਆਂ ਜਣਾਈਆ। ਜਿਸ ਪ੍ਰਭੂ ਦੀ ਸਭ ਦੇ ਨਾਲ ਯਾਰੀ, ਯਰਾਨੇ ਜੁਗ ਜੁਗ ਤੋੜ ਨਿਭਾਈਆ। ਕੀ ਹੋ ਗਿਆ ਜੇ ਮੇਰੀ ਪਹਿਲੋਂ ਆ ਗਈ ਵਾਰੀ, ਵਾਰਤਾ ਪਿਛਲੀ ਨਾਲ ਰਲਾਈਆ। ਫੇਰ ਖੇਲ ਤਕਣੀ ਸ੍ਰਿਸ਼ਟੀ ਸਾਰੀ, ਸਾਰ ਸ਼ਬਦ ਹੁਕਮ ਮਨਾਈਆ। ਚਾਰ ਕੁੰਟ ਤਪਣੀ ਅੰਗਿਆਰੀ, ਅਗਨੀ ਅੱਗ ਨਾ ਕੋਇ ਬੁਝਾਈਆ। ਮਤ ਵੇਖਣੀ ਮਨ ਹੈਸਿਆਰੀ, ਹਸਤ ਕੀਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਮੁਹੰਮਦ ਕਹੇ ਅਸੀਂ ਅਵਤਾਰ ਪੈਗ਼ੰਬਰ ਗੁਰੂ ਇਕੋ ਘਰ ਗਏ ਜੁਟ, ਜੁੱਟ ਲਏ ਬਣਾਈਆ। ਸਾਡੇ ਨਾਮ ਕਲਮੇ ਵਾਲੇ ਨਹੀਂ ਬੁੱਟ, ਰਸਨਾ ਨਾ ਕੋਇ ਵਖਾਈਆ। ਤਤਾਂ ਵਾਲੀ ਧਾਰੋਂ ਗਏ ਛੁੱਟ, ਤਨ ਵਜੂਦ ਨਾ ਕੋਇ ਹੰਢਾਈਆ। ਪੁਰਖ ਅਕਾਲ ਦੇ ਬਣ ਕੇ ਪੁੱਤ, ਦਰ ਦਵਾਰੇ ਸੋਭਾ ਪਾਈਆ। ਹਾੜ੍ਹ ਸਤਾਰਾਂ ਸੁਹੰਜਣੀ ਰੁਤ, ਰੁਤੜੀ ਇਕ ਮਹਿਕਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਏ ਸਮਝਾਈਆ। ਸਾਰੇ ਇਕੋ ਵਾਰ ਲਓ ਪੁਛ, ਪਿਛੇ ਨਜ਼ਰ ਕੋਇ ਨਾ ਆਈਆ। ਹੁਣ ਕਲਜੁਗ ਅੰਧੇਰਾ ਮੇਟਣਾ ਘੁੱਪ, ਨਿਰਗੁਣ ਨੂਰ ਹੋਏ ਰੁਸ਼ਨਾਈਆ। ਸਭ ਦੀ ਮੰਜ਼ਲ ਗਈ ਪੁੱਜ, ਪਾਂਧੀ ਪੰਧ ਨਾ ਕੋਇ ਭਵਾਈਆ। ਜਗਤ ਦਾ ਦੀਪਕ ਜਾਣਾ ਬੁੱਝ, ਬਿਨ ਭਗਤਾਂ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਮੁਹੰਮਦ ਕਹੇ ਗੋਬਿੰਦ ਮਿਲਾ ਲੈ ਹੱਥ, ਹੱਥ ਹੱਥ ਨਾਲ ਮਿਲਾਈਆ। ਸਦੀ ਚੌਧਵੀਂ ਪਈ ਹੱਸ, ਮੁਖ ਪਿਛੇ ਰਹੀ ਭਵਾਈਆ। ਗੋਲੀ ਨੂੰ ਮਾਰੀ ਅੱਖ, ਇਸ਼ਾਰੇ ਨਾਲ ਦ੍ਰਿੜਾਈਆ। ਨੀ ਉਹ ਤਕ ਗੋਬਿੰਦ ਸੂਰਬੀਰ ਸਚ, ਬਾਂਕਾ ਸੋਹਣਾ ਨਜ਼ਰੀ ਆਈਆ। ਨੀ ਮੇਰੇ ਵੇਂਹਦਿਆਂ ਮੇਰੇ ਵਿਚ ਗਿਆ ਰਚ, ਮੇਰਾ ਲੂੰ ਲੂੰ ਦਏ ਗਵਾਹੀਆ। ਨਾਲ ਜੁੜ ਗਿਆ ਨੱਤ, ਨਾਤਾ ਲਿਆ ਬੰਧਾਈਆ। ਮੇਰਾ ਇਕੋ ਹੋ ਗਿਆ ਤਤ, ਤਤਵ ਦਿਤਾ ਗਵਾਈਆ। ਪਿਛਲੀ ਰਹੀ ਨਾ ਮਤ, ਮਤਾਂਤਰ ਡੇਰਾ ਢਾਹੀਆ। ਮੈਂ ਵਿਚੋਂ ਤੱਕਿਆ ਇਕੋ ਕਮਲਾਪਤਿ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਕਰਨਹਾਰ ਇਕ ਅਖਵਾਈਆ।

❋

❋

ਮੁਹੰਮਦ ਕਿਹਾ ਸਦੀ ਚੌਧਵੀਂ ਤੂੰ ਕੀ ਦਿਤਾ ਆਖ, ਆਖ਼ਰ ਦੇ ਦ੍ਰਿੜਾਈਆ। ਕਿਉਂ ਬਣ ਗਈਉਂ ਗੁਸਤਾਖ਼, ਗ਼ੁੱਸੇ ਵਿਚ ਡਰਾਈਆ। ਮੈਂ ਨਹੀਂ ਤੈਨੂੰ ਕਰਨਾ ਮੁਆਫ਼, ਮੁਫ਼ਤੀ ਸਕੇ ਨਾ ਕੋਇ ਬਚਾਈਆ। ਕੋਈ ਨਾ ਸਕੇ ਰਾਖ, ਹੋਏ ਨਾ ਕੋਇ ਸਹਾਈਆ। ਮੈਨੂੰ ਤਕ ਸਾਖਿਆਤ, ਪੀਰ ਅਗੰਮ ਅਥਾਹੀਆ। ਮੇਰਾ ਉਸ ਦੇ ਨਾਲ ਭਵਿਖਤ ਵਾਕ, ਜੋ ਵਾਕਿਆ ਵੇਖੇ ਚਾਈਂ ਚਾਈਂਆ। ਤੂੰ ਕਿਸ ਬਿਧ ਮੇਰੇ ਨਾਲੋਂ ਤੋੜੇਂ ਨਾਤ, ਨਾਤਵਾਂ ਮੈਨੂੰ ਰਹੀ ਬਣਾਈਆ। ਮੇਰਾ ਅੰਤਰ ਵੇਖ ਪਾਕ, ਪਤਿਤ ਪੁਨੀਤ ਇਕੋ ਰੂਪ ਦਰਸਾਈਆ। ਮੇਰੀ ਓਸ ਖ਼ੁਦਾ ਦੀ ਜ਼ਾਤ, ਜੋ ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਜ਼ਰਾ ਮੇਰੇ ਵੱਲ ਝਾਕ, ਮੈਂ ਜੋਬਨਵੰਤਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਜੀ ਮੈਂ ਤੁਹਾਨੂੰ ਕਰਦਿਆਂ ਵੇਖਿਆ ਮੁਜ਼ਾਹਰਾ, ਕਲਮਿਆਂ ਵਿਚ ਦੁਹਾਈਆ। ਮੈਂ ਹੁਣ ਜਾਣਾ ਵਿਚ ਕਾਹਿਰਾ, ਗ਼ੁੱਸੇ ਨਾਲ ਸੁਣਾਈਆ। ਵੰਡਣਾ ਇਕ ਦਾਇਰਾ, ਹੱਦ ਹਦੂਦ ਤੇਰੀ ਵਿਚ ਰਖਾਈਆ। ਲਾਉਣਾ ਇਕੋ ਨਾਅਰਾ, ਹੱਕ ਹੱਕ ਸੁਣਾਈਆ। ਤੇਰਾ ਕਾਇਮ ਨਹੀਂ ਰਹਿਣਾ ਪਹਿਰਾ, ਚਾਰੋਂ ਕੁੰਟ ਹੋਏ ਹਲਕਾਈਆ। ਫੇਰ ਮੂਸਾ ਨਾਲ ਵੇਖਣਾ ਮੁਸ਼ਾਇਰਾ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਜਿਨ੍ਹਾਂ ਖਾਧਾ ਗਾਂ ਵੱਛਾ ਤੇ ਵਹਿੜਾ, ਰਸਨਾ ਰਸ ਚਖਾਈਆ। ਉਨ੍ਹਾਂ ਦਾ ਹੁਣ ਕੁਛ ਹਾਲ ਹੋਣਾ ਭੈੜਾ, ਭੈੜੀ ਸਤਾਰਾਂ ਹਾੜ੍ਹੀ ਦਏ ਗਵਾਹੀਆ। ਮੈਨੂੰ ਜਾਪਦਾ ਮੈਨੂੰ ਛਡਣਾ ਪੈਣਾ ਸਭ ਦਾ ਖਹਿੜਾ, ਖ਼ਾਕ ਮਿਲਣ ਵਾਲੇ ਸਾਰੇ ਦੇਣੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਮੁਹੰਮਦ ਕਹੇ ਮੈਂ ਸ਼ਰਅ ਦਾ ਪੱਕਾ, ਸੂਰਬੀਰ ਅਖਵਾਈਆ। ਮੈਂ ਬਣਾ ਕੇ ਮਦੀਨਾ ਮੱਕਾ, ਮਕਬਰੇ ਦਿਤੇ ਵਸਾਈਆ। ਮੈਂ ਮਾਰ ਕੇ ਕਾਫ਼ਰ ਲੱਖਾਂ, ਖ਼ਾਕ ਵਿਚ ਰੁਲਾਈਆ। ਮੇਰੀਆਂ ਚੌਦਾਂ ਤਬਕਾਂ ਤਕਣ ਵਾਲੀਆਂ ਅੱਖਾਂ, ਚੌਧਵੀਂ ਸਦੀ ਦਿਆਂ ਸਮਝਾਈਆ। ਮੇਰੇ ਨਾਲ ਮਿਲ ਕੇ ਤੈਨੂੰ ਮਿਲਦਾ ਨਫ਼ਾ, ਨੁਕਸਾਨ ਵਿਚ ਕੋਇ ਨਾ ਆਈਆ। ਸਦੀ ਚੌਧਵੀਂ ਕਹਿੰਦੀ ਮੁਹੰਮਦ ਜੀ ਕਿਉਂ ਐਵੇਂ ਹੁੰਦੇ ਖ਼ਫ਼ਾ, ਗ਼ੁੱਸੇ ਵਿਚ ਸੁਣਾਈਆ। ਜ਼ਰਾ ਧਿਆਨ ਕਰ ਲੈ ਤੇਰਾ ਲੇਖਾ ਪਿਛਲਾ ਪੰਜ ਲਿਖਾਰੀ ਕਰਦੇ ਜਾਂਦੇ ਰਫਾ, ਰਫ਼ਤਾ ਰਫ਼ਤਾ ਆਪਣੀ ਕਲਮ ਚਲਾਈਆ। ਉਹ ਵੇਖ ਉਲਟਾ ਦਿਤਾ ਸਫ਼ਾ, ਸਫਾ ਮਲੇਛਾਂ ਰਿਹਾ ਉਲਟਾਈਆ। ਹੁਣ ਐਉਂ ਜਾਪਦਾ ਜੇ ਕਿਸੇ ਨੂੰ ਮਿਲਣਾ ਤੇ ਇਕੋ ਪਰਵਰਦਿਗਾਰ ਕੋਲੋਂ ਗੱਫ਼ਾ, ਬਾਕੀ ਗੁਫਾਂ ਵਿਚ ਸਾਰੇ ਬੰਦ ਦੇਣੇ ਕਰਾਈਆ। ਤੁਸੀਂ ਤੇ ਪਰਮਾਤਮਾ ਕੋਲੋਂ ਖ਼ੁਦਾ ਕੋਲੋਂ ਲਾਸ਼ਰੀਕ ਕੋਲੋਂ ਝੋਲੀਆਂ ਅੱਡ ਕੇ ਕਲਮੇ ਦਾ ਮੰਗਣ ਵਾਲੇ ਫੱਕਾ, ਛੋਟੀ ਛੋਟੀ ਪੂੰਜੀ ਆਪਣੀ ਝੋਲੀ ਪਵਾਈਆ। ਧਰਨੀ ਉਤੇ ਵੰਡ ਵੰਡਾਈ ਚੱਪਾ ਚੱਪਾ, ਚਿਪੀ ਵਿਚ ਪਾਣੀ ਪੀਣ ਵਾਲਿਓ ਅੰਤ ਰਹਿਣ ਕੋਇ ਨਾ ਪਾਈਆ। ਹੁਣ ਚਾਰੋਂ ਕੁੰਟ ਇਕੋ ਏਕ ਚਲਣਾ ਪੱਪਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਸੁਣਾਈਆ। ਇਸ ਵਿਚ ਫ਼ਰਕ ਰਹੇ ਨਾ ਰਤਾ, ਰਤਨ ਅਮੋਲਕ ਹੀਰੇ ਗੁਰਮੁਖ ਲੈਣੇ ਪਰਗਟਾਈਆ। ਜਿਨ੍ਹਾਂ ਨੇ ਲੇਖ ਲਿਖੇ ਉਪਰ ਗੱਤਾ, ਗਤਮਿਤ ਸਭ ਦੀ ਵੇਖੇ ਥਾਉਂ ਥਾਈਂਆ। ਜਿਨ੍ਹਾਂ ਦੀ ਜ਼ਬਾਨ ਵਿਚ ਲੱਗਾ ਠੱਪਾ, ਮੋਹਰ ਇਕੋ ਇਕ ਰਖਾਈਆ। ਇਕੋ ਅੰਮ੍ਰਿਤ ਵਿਚ ਪ੍ਰੇਮ ਪਿਆਰ ਦਾ ਪਿਆਲਾ ਪੀ ਕੇ ਅੰਦਰ ਲੰਘਾਈ ਗਟ ਗਟਾ, ਗਟਾ ਗਟਾ ਆਪਣਾ ਆਪ ਕਰਾਈਆ। ਜਨਮ ਮਰਨ ਦਾ ਮੇਟ ਲੈਣਾ ਰੱਟਾ, ਅੱਗੇ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ

❋

❋

ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੁਹੰਮਦ ਜੀ ਆਹ ਵੇਖੋ ਕਿਤਾਬ, ਕੁਤਬਖਾਨਿਆਂ ਬਾਹਰ ਜਣਾਈਆ। ਜਿਸ ਦੇ ਵਿਚ ਇਹ ਹਿਸਾਬ, ਜਿਸ ਦਾ ਲੇਖਾ ਅੰਕੜਿਆਂ ਵਿਚ ਕਦੇ ਨਾ ਆਈਆ। ਉਸ ਦਾ ਪਹਿਲਾ ਵੇਖੋ ਬਾਬ, ਕੀ ਹੁਕਮ ਰਿਹਾ ਸੁਣਾਈਆ। ਅੱਗੇ ਤਕੋ ਜਨਾਬ, ਨੂਰ ਨੁਰਾਨਾ ਨੂਰ ਇਲਾਹੀਆ। ਸੁਣੋ ਓਹ ਆਵਾਜ਼, ਜਿਸ ਨੂੰ ਸਰਵਨ ਸੁਣਨ ਕੋਇ ਨਾ ਪਾਈਆ। ਕਰੋ ਉਸ ਨੂੰ ਆਦਾਬ, ਜਿਸਨੇ ਅਦਬ ਦਿਤਾ ਸਿਖਾਈਆ। ਹੁਣ ਵੇਲਾ ਆ ਗਿਆ ਸਾਰੇ ਜਾਓ ਜਾਗ, ਨੇਤਰ ਅੱਖ ਖੁਲ੍ਹਾਈਆ। ਗੋਬਿੰਦ ਦਾ ਸ਼ਬਦੀ ਉਡਣ ਵਾਲਾ ਬਾਜ਼, ਬਾਜ਼ਾਂ ਵਾਲਾ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਸਭ ਨੇ ਜਾਣਾ ਤਿਆਗ, ਤਿਆਗੀ ਹੋ ਕੇ ਪ੍ਰਭ ਦੇ ਅੱਗੇ ਸੀਸ ਝੁਕਾਈਆ। ਇਹ ਗੁਲਸ਼ਨ ਖਿੜਿਆ ਨਹੀਂ ਰਹਿਣਾ ਬਾਗ਼, ਉਮਤ ਦਾ ਗ਼ੁੰਚਾ ਕੰਮ ਕਿਸੇ ਨਾ ਆਈਆ। ਆਤਮਾ ਦੀ ਇਕ ਨੇ ਪਕੜੀ ਵਾਗ, ਡੋਰੀ ਆਪਣਾ ਤੰਦ ਖਿਚਾਈਆ। ਕਿਉਂ ਸਦੀ ਚੌਧਵੀਂ ਦੀ ਗੋਲੀ ਨੇ ਮੁਖ ਵਿਚ ਫੜਿਆ ਫੁਲ ਗੁਲਾਬ, ਜੋ ਗੁਲ ਗੁਲਸ਼ਨ ਦਏ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਗੋਬਿੰਦ ਆ ਦੋਵੇਂ ਕਰੀਏ ਅਰਦਾਸ, ਪਰਵਰਦਿਗਾਰ ਪੁਰਖ ਅਕਾਲ ਅੱਗੇ ਸੀਸ ਨਿਵਾਈਆ। ਸਾਚੀ ਕਿਹੜੀ ਰਾਸੀ ਤੇ ਕਿਹੜੀ ਰਾਸ, ਪਰਦਾ ਪਰਦਿਆਂ ਵਿਚੋਂ ਦੇ ਖੁਲ੍ਹਾਈਆ। ਗੋਬਿੰਦ ਹੱਸ ਕੇ ਕਿਹਾ ਮੁਹੰਮਦਾ ਸ਼ਾਬਾਸ਼, ਵਾਹਵਾ ਤੇਰੀ ਵਡ ਵਡਿਆਈਆ। ਉਹ ਤਕ ਮੇਰਾ ਨੂਰ ਨੁਰਾਨਾ ਸਾਖਿਆਤ, ਜੋਤੀ ਜਾਤਾ ਧੁਰਦਰਗਾਹੀਆ। ਜਿਸ ਨੇ ਸਾਥੋਂ ਲੇਖ ਲਿਖਾਇਆ ਉਤੇ ਕਾਗ਼ਜਾਤ, ਕਲਮ ਸ਼ਾਹੀ ਵੰਡ ਵੰਡਾਈਆ। ਹੁਣ ਉਸ ਵਿਚੋਂ ਸਭ ਨੂੰ ਕਰਨ ਲੱਗਾ ਆਜ਼ਾਦ, ਆਜ਼ਾਦੀ ਆਤਮਾ ਪਰਮਾਤਮਾ ਦਏ ਬਣਾਈਆ। ਉਸ ਨੇ ਸਾਨੂੰ ਸਰੀਰ ਦੇ ਬਣਨ ਨਹੀਂ ਦੇਣਾ ਬਜਾਜ, ਤਨ ਕਪੜਾ ਵਖੋ ਵੱਖਰਾ ਮਜ਼੍ਹਬਾਂ ਦੇ ਹੱਟ ਵਿਕਾਈਆ। ਸਾਡਾ ਰਹਿਣਾ ਨਹੀਂ ਕੋਈ ਰਾਜ, ਰਈਅਤ ਰੰਗ ਨਾ ਕੋਇ ਰੰਗਾਈਆ। ਜੋ ਪਿਛੇ ਨਹੀਂ ਤੇ ਹੁਣ ਮਿਲ ਜਾਣਾ ਜੁਆਬ, ਹੁਕਮ ਦੇਵੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਆਜਾ ਹੋਈਏ ਅੱਗੇ, ਅੱਗੇ ਹੋ ਕੇ ਸੀਸ ਨਿਵਾਈਆ। ਤੇਰਾ ਮੇਲ ਹੁੰਦਾ ਕਦੇ ਕਦੇ, ਕਦੀਮ ਦੇ ਮਾਲਕ ਬੇਪਰਵਾਹੀਆ। ਅਸੀਂ ਸਾਰੇ ਤੇਰੇ ਹੁਕਮ ਵਿਚ ਬੱਧੇ, ਬੰਦਨਾ ਵਿਚ ਸੀਸ ਝੁਕਾਈਆ। ਤੈਨੂੰ ਕਦੇ ਨਹੀਂ ਪੁੱਛਿਆ ਕਿਉਂ ਦੀਨ ਮਜ਼੍ਹਬ ਚਲਾਉਂਦੇ ਤੇ ਕੀ ਵਜਹੇ, ਵਜ਼ੂਹਾਤ ਨਾ ਕੋਇ ਸਮਝਾਈਆ। ਤੇਰੀ ਸਰਨੀ ਸਾਰੇ ਲੱਗੇ, ਢਹਿ ਢਹਿ ਆਪਣਾ ਆਪ ਬਣਾਈਆ। ਤੂੰ ਸਾਨੂੰ ਰਾਹ ਵਖਾਏ ਅੱਡੋ ਅੱਡੇ, ਵੱਖਰੀ ਵੱਖਰੀ ਕਾਰ ਕਮਾਈਆ। ਨਾਲ ਕਲਮੇ ਨਿਸ਼ਾਨੇ ਗੱਡੇ, ਗਾਡ ਹੋ ਕੇ ਰਾਡ ਹੁਕਮ ਵਾਲੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਇਕ ਦ੍ਰਿੜਾਈਆ। ਪੁਰਖ ਅਕਾਲ ਕਿਹਾ ਮੁਹੰਮਦ ਗੋਬਿੰਦ ਦੋਵੇਂ ਹੋਵੋ ਪੇਸ਼, ਪੇਸ਼ਤਰ ਦਿਆਂ ਸੁਣਾਈਆ। ਕੇਹੜਾ ਰਵ੍ਹੇ ਹਮੇਸ਼, ਮੈਨੂੰ ਦਿਉ ਸੁਣਾਈਆ। ਕਿਹੜਾ ਕਰੇ ਵੇਸ, ਅਵੱਲੜਾ ਰੂਪ ਦਰਸਾਈਆ। ਕਿਹੜਾ ਵਸੇ ਸਾਚੇ ਦੇਸ, ਦੇਸਾਂਤਰ ਡੇਰਾ ਢਾਹੀਆ। ਮੁਹੰਮਦ ਨੇ ਝਟ ਚੌਦਾਂ ਤਬਕ ਲਏ ਵੇਖ, ਜ਼ਿਮੀਂ ਅਸਮਾਨਾਂ ਧਿਆਨ ਲਗਾਈਆ। ਫੇਰ ਵੇਖੀ ਆਪਣੀ ਰੇਖ, ਬਿਨਾ ਪੇਸ਼ਾਨੀ ਖੋਜ ਖੁਜਾਈਆ। ਗੋਬਿੰਦ ਨੇ ਨਿਗਹ ਮਾਰੀ ਦਿਸਿਆ ਏਕੰਕਾਰਾ ਏਕ, ਅਕਲ ਕਲਧਾਰੀ ਅਗੰਮ ਅਥਾਹੀਆ। ਜਿਸ ਨੇ ਮੈਨੂੰ ਦਸ ਦਸਮੇਸ਼ ਬਣਾ ਕੇ ਦਿਤਾ ਭੇਜ,

❋

❋

ਬਿਨਾ ਭਜਨ ਬੰਦਗੀ ਤੋਂ ਆਪਣੇ ਨਾਲ ਮਿਲਾਈਆ। ਜੋਤੀ ਜੋਤ ਦਾ ਦੇ ਕੇ ਤੇਜ, ਤੇਜ ਆਪਣੇ ਨਾਲ ਰਖਾਈਆ। ਜਿਸ ਦੇ ਪਿਤਾ ਤੇਗ਼ ਬਹਾਦਰ ਨੇ ਟੋਪੀ ਵਾਲੇ ਸੱਦ ਲਏ ਅੰਗਰੇਜ਼, ਓਸੇ ਦੇ ਗੋਬਿੰਦ ਸ਼ਬਦ ਧਾਰ ਨੇ ਹੁਣ ਉਹਨਾਂ ਦੀ ਸਫ਼ਾ ਦੇਣੀ ਉਲਟਾਈਆ। ਜਿਨ੍ਹਾਂ ਨੇ ਧਰਮ ਖਾਧਾ ਵੇਚ, ਕੀਮਤ ਉਹਨਾਂ ਦੀ ਲਏ ਪਾਈਆ। ਹੁਣ ਆਪਣਾ ਲਾਉਣ ਵਾਲਾ ਪੇਚ, ਪੇਚੀਦਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਇਲਾਹੀਆ। ਹਾੜ੍ਹ ਸਤਾਰਾਂ ਕਹੇ ਵੇਖੀ ਖੇਲ ਅਨਮੁੱਲੀ, ਅਨਮੁੱਲੜਾ ਦਿਆਂ ਦ੍ਰਿੜਾਈਆ। ਮੈਂ ਫਿਰਿਆ ਲੱਖ ਚੁਰਾਸੀ ਕਾਇਆ ਕੁੱਲੀ, ਕੁੱਲ ਮਾਲਕ ਧਿਆਨ ਰਖਾਈਆ। ਮੈਨੂੰ ਅੰਮ੍ਰਿਤ ਰਸ ਮਿਲਿਆ ਨਾ ਚੁਲੀ, ਅਠਸਠ ਭੱਜਿਆ ਵਾਹੋ ਦਾਹੀਆ। ਸ੍ਰਿਸ਼ਟੀ ਨਾਮ ਜਪਦੀ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਮੈਨੂੰ ਨਾਰਦ ਮਿਲ ਗਿਆ ਜੇ ਆਹ ਹਾਲਤ ਰਹੀ ਤੇਰੇ ਭਗਵਾਨ ਦੇ ਨਾਮ ਨੂੰ ਲੱਗ ਜਾਣੀ ਉਲੀ, ਸਫ਼ਾ ਸਾਫ਼ ਨਾ ਕੋਇ ਕਰਾਈਆ। ਕਿਉਂ ਕਿ ਉਸ ਨੇ ਕਲਜੁਗ ਨੂੰ ਛੁੱਟੀ ਦੇ ਦਿਤੀ ਖੁੱਲੀ, ਚਾਰੋਂ ਕੁੰਟ ਹੁਕਮ ਸੁਣਾਈਆ। ਮੇਰੇ ਚਰਨਾਂ ਦੀ ਕਿਸੇ ਨੂੰ ਲੈਣ ਨਾ ਦੇਵੀ ਧੂਲੀ, ਧੂੜ ਮਸਤਕ ਨਾ ਕੋਇ ਛੁਹਾਈਆ। ਸਾਰੀ ਸ੍ਰਿਸ਼ਟੀ ਕਰੀ ਬੇਅਸੂਲੀ, ਅਸਲ ਵਿਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਮੁਹੰਮਦ ਕਹੇ ਗੋਬਿੰਦ ਮੇਰੀ ਸਦੀ ਚੌਧਵੀਂ ਮੈਨੂੰ ਦੇਂਦੀ ਜਾਏ ਵਿਛੋੜਾ, ਪਲੂ ਰਹੀ ਛੁਡਾਈਆ। ਸਦੀ ਚੌਧਵੀਂ ਕਹੇ ਹਜ਼ਰਤ ਜੀ ਤੈਨੂੰ ਹੁਣ ਉਸ ਦੀ ਲੋੜਾ, ਜੋ ਲੋਹੜੇ ਪੈਣਾ ਸਭ ਦੀ ਕਰੇ ਸਫ਼ਾਈਆ। ਉਸ ਦਾ ਜੋਤ ਸ਼ਬਦ ਦਾ ਜੋੜਾ, ਜੋੜੀ ਆਪਣੇ ਨਾਲ ਰਖਾਈਆ। ਉਹ ਆਇਆ ਮਾਰ ਕੇ ਮੋੜਾ, ਮੁੜਦੀ ਪੈਰੀਂ ਸਚਖੰਡ ਵਿਚੋਂ ਸੰਬਲ ਵਿਚ ਡੇਰਾ ਲਾਈਆ। ਸੇਵਾਦਾਰ ਬਣ ਕੇ ਬਾਂਕਾ ਛੋਹਰਾ, ਉਮਤ ਦਾ ਲੇਖਾ ਦਿਤਾ ਗਵਾਈਆ। ਜਦੋਂ ਤਕੋ ਤੇ ਤਕੋ ਨਵਾਂ ਨਕੋਰਾ, ਸਤਿਗੁਰ ਸ਼ਬਦ ਵਿਚ ਇਹੋ ਵੱਡੀ ਵਡਿਆਈਆ। ਉਸਦੇ ਬਿਨਾ ਕੰਮ ਕਿਸੇ ਦਾ ਨਾ ਕਦੇ ਸੌਰਾ, ਸੌਹਰੇ ਪਈਏ ਦੋਵੇਂ ਰਹੇ ਕੁਰਲਾਈਆ। ਉਹਦੀ ਕਿਸੇ ਦੇ ਨਾਲ ਨਹੀਂ ਖੋਰਾ, ਨਿਰਵੈਰ ਇਕ ਅਖਵਾਈਆ। ਉਹਦਾ ਆਪਣਾ ਜਲਾਲ ਤੇ ਆਪਣਾ ਜੌਹਰਾ, ਜ਼ਾਬਰ ਜ਼ਬਰ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੁਹੰਮਦ ਜੀ ਉਹ ਵੇਖੋ ਉਸ ਦਾ ਖੁਲ੍ਹਾ ਰੂਪ ਅਨੋਖਾ, ਸਤਾਰਾਂ ਹਾੜ੍ਹ ਲਿਆ ਬਦਲਾਈਆ। ਜਿਸ ਨੇ ਸਭ ਨੂੰ ਦੇ ਜਾਣਾ ਧੋਖਾ, ਧੋਖੇ ਵਿਚ ਦੁਹਾਈਆ। ਪਰ ਇਕ ਗੱਲ ਭਗਤਾਂ ਨੂੰ ਭੇਵ ਦੱਸਣਾ ਸੌਖਾ, ਤੇ ਥੋੜੀ ਥੋੜੀ ਕਰੇ ਪੜ੍ਹਾਈਆ। ਜਨ ਭਗਤੋ ਪ੍ਰਭ ਦੇ ਨਾਮ ਤੋਂ ਵੱਡਾ ਨਹੀਂ ਕੋਇ ਪੋਥਾ, ਪੁਸਤਕ ਪੜ੍ਹਿਆਂ ਪਾਰ ਨਾ ਕੋਇ ਕਰਾਈਆ। ਇਹ ਕਾਇਆ ਦਾ ਕਾਅਬਾ ਤੇ ਕਾਇਆ ਦਾ ਕੋਠਾ, ਕਾਇਆ ਦਾ ਮੰਦਰ ਇਕ ਸੁਹਾਈਆ। ਜਿਥੇ ਜਗਦੀ ਉਸ ਪ੍ਰਭੂ ਦੀ ਜੋਤਾ, ਜੋ ਜੋਤੀ ਜਾਤਾ ਨੂਰ ਇਲਾਹੀਆ। ਆਦਿ ਅੰਤ ਕਦੇ ਨਾ ਸੋਤਾ, ਸੁਤਿਆਂ ਲਏ ਜਗਾਈਆ। ਸਾਡੇ ਵਿਛੋੜੇ ਦਾ ਸਮਾਂ ਰਿਹਾ ਨਹੀਂ ਬਹੁਤਾ, ਬੁਹਤਿਉਂ ਥੋੜਾ ਦਏ ਕਰਾਈਆ। ਹੁਣ ਸਾਡੇ ਅੰਦਰ ਮਾਰਨਾ ਗੋਤਾ, ਆਪਣਾ ਆਪ ਲੈਣਾ ਛੁਪਾਈਆ। ਤੁਹਾਡਾ ਮਨ ਪੜ੍ਹਾ ਕੇ ਤੋਤਾ, ਤੁਰਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਗੋਬਿੰਦ ਇਹ ਕੀ ਕਾਰਨ, ਕਰਨੀ

❋

❋

ਦੇ ਕਰਤੇ ਲਿਆ ਕਰਾਈਆ। ਕੀ ਮੈਂ ਮੁਹੰਮਦ ਦੀ ਵਗਾਰਨ, ਵਗਾਰ ਕਰਕੇ ਝਟ ਲੰਘਾਈਆ। ਕੀ ਮੈਨੂੰ ਅੰਤ ਮਾਰੇ ਮਾਰਨ, ਭੈ ਵਿਚ ਡਰਾਈਆ। ਮੇਰੇ ਅੰਤਸ਼ਕਰਨ ਵਿਚ ਆਉਂਦਾ ਉਹ ਵਿਚਾਰਨ, ਜਿਸ ਨੂੰ ਵਿਚਰ ਕੇ ਦੱਸਾਂ ਨਾ ਮੂਲ ਸੁਣਾਈਆ। ਮੈਂ ਤੇਰੇ ਕੋਲ ਲੱਗੀ ਉਚਾਰਨ, ਹੌਲੀ ਹੌਲੀ ਦਿਆਂ ਸੁਣਾਈਆ। ਦੁੱਖ ਵਿਚ ਲੱਗੀ ਪੁਕਾਰਨ, ਨਿਉਂ ਕੇ ਸੀਸ ਝੁਕਾਈਆ। ਤੇਰੇ ਪਿਆਰ ਦੇ ਬਥੇਰੇ ਮਿਲੇ ਉਦਾਹਰਨ, ਸਿਖਿਆ ਜਗਤ ਵਾਲੀ ਦ੍ਰਿੜਾਈਆ। ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਕਿਹੜਾ ਆਇਆ ਉਜਾੜਨ, ਵਸਦੀ ਨੂੰ ਘਰੋਂ ਬਾਹਰ ਕਢਾਈਆ। ਮੁਹੰਮਦ ਦੀ ਉਮਤ ਨੂੰ ਆਇਆ ਸਾੜਨ, ਸਾੜ ਫੂਕ ਕੇ ਲੇਖਾ ਦਏ ਚੁਕਾਈਆ। ਮੈਂ ਕਾਹਨੂੰ ਆ ਗਈ ਵਿਚ ਏਸ ਮਹੀਨੇ ਹਾੜ੍ਹਨ, ਭਗਤ ਦਵਾਰ ਵੇਖ ਕੇ ਆਪਣਾ ਪੰਧ ਮੁਕਾਈਆ। ਮੈਂ ਕਿਤੇ ਬਣ ਨਾ ਜਾਵਾਂ ਦੁਹਾਗਣ ਨਾਰਨ, ਨਰ ਨਰਾਇਣ ਨਾਤਾ ਲਏ ਤੁੜਾਈਆ। ਮੈਨੂੰ ਦੁਨੀਆ ਨਾ ਕਹੇ ਵਿਭਚਾਰਨ, ਹਾਹਾਕਾਰ ਨਾ ਕਰੇ ਲੋਕਾਈਆ। ਮੈਂ ਕਿਸ ਤਰਾਂ ਆਪਣਾ ਆਪ ਲਵਾਂ ਸੰਭਾਲਣ, ਸਹਿਜ ਨਾਲ ਸੁਣਾਈਆ। ਗੋਬਿੰਦ ਨੇ ਕਿਹਾ ਕਮਲੀਏ ਇਕੋ ਜੋਤ ਤੇ ਜੋਤ ਅਕਾਲਣ, ਦੂਜਾ ਨਜ਼ਰ ਕੋਇ ਨਾ ਆਈਆ। ਅਸੀਂ ਸਾਰੇ ਉਸ ਦੇ ਦਰ ਦੇ ਸਵਾਲਣ, ਸਵਾਲੀ ਹੋ ਕੇ ਸੀਸ ਝੁਕਾਈਆ। ਉਸ ਨੂੰ ਓਸੇ ਦੀ ਕਿਰਪਾ ਨਾਲ ਅਵਤਾਰ ਪੈਗ਼ੰਬਰ ਗੁਰੂ ਜਾਨਣ, ਜਿਸ ਜਣਾਏ ਓਹ ਉਸਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕ ਹੋ ਆਈਆ। ਗੋਬਿੰਦ ਕਿਹਾ ਨੀ ਸਦੀ ਚੌਧਵੀਂ ਜਗਤ ਮੁਟਿਆਰੇ, ਸੁਣ ਹੁਕਮ ਅਗੰਮ ਅਥਾਹੀਆ। ਜਿਸ ਨੇ ਤੇਰੇ ਬਦਲ ਦਿਤੇ ਲਬਾਸ ਕਾਲੇ, ਕਾਲਖ ਟਿੱਕਾ ਦਿਤਾ ਲਾਹੀਆ। ਓਹ ਵੇਖ ਭਗਤ ਦਵਾਰੇ, ਭਗਤ ਭਗਵਾਨ ਆਪਣਾ ਰੰਗ ਰੰਗਾਈਆ। ਤੇਰੀ ਗੋਲੀ ਨੂੰ ਪੀਲੇ ਬਸਤਰ ਪਵਾਏ ਤੇ ਖੇਲ ਕੀਤੇ ਨਿਆਰੇ, ਨਿਰਾਕਾਰ ਨਿਰੰਕਾਰ ਆਪਣੀ ਕਾਰ ਕਮਾਈਆ। ਹੁਣ ਅਗਲੇ ਇਕ ਹੋਰ ਦੇ ਹੋਰ ਇਸ਼ਾਰੇ, ਇਸ਼ਾਰਾ ਇਸ਼ਾਰੇ ਵਿਚੋਂ ਸਮਝਾਈਆ। ਤੇਰਾ ਪੈਂਡਾ ਮੁਕ ਗਿਆ ਜਲ ਸੁੱਕ ਗਿਆ ਤੂੰ ਆ ਗਈ ਓਸ ਕਿਨਾਰੇ, ਜਿਸ ਕਿਨਾਰੇ ਤੇ ਜਗਤ ਵਣਜਾਰੇ ਬੈਠੇ ਡੇਰਾ ਲਾਈਆ। ਚੌਦਾਂ ਤਬਕ ਨਹੀਂ ਰਹਿਣੇ ਚੋਬਾਰੇ, ਚੋਬਦਾਰ ਮੁਹੰਮਦ ਪਹਿਰੇਦਾਰ ਨਾ ਕੋਇ ਅਖਵਾਈਆ। ਪੁਰਖ ਅਕਾਲ ਦੇ ਪਰਵਰਦਿਗਾਰ ਦੇ ਜੁਗ ਲਾਏ ਸਭ ਦੇ ਨਾਲ ਲਾਰੇ, ਲਾਰਿਆਂ ਵਿਚ ਆਪਣਾ ਝਟ ਲੰਘਾਈਆ। ਪਿਛਲੇ ਲੇਖੇ ਹਿਸਾਬ ਸਾਰੇ ਪਾੜੇ, ਅੱਗੇ ਆਪਣਾ ਹੁਕਮ ਵਰਤਾਈਆ। ਹੁਣ ਚਲ ਵੇਖੀਏ ਅੱਗੇ ਪਿਛੇ ਦੇ ਅਖਾੜੇ, ਖੜਗ ਖੰਡੇ ਨਾਲ ਕੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਦੀ ਚੌਧਵੀਂ ਕਹਿੰਦੀ ਨੀ ਬੇਸ਼ਕ ਛਡਨੇ ਮਜ਼੍ਹਬ, ਮਜ਼੍ਹਬ ਸੰਗ ਨਾ ਕੋਇ ਰਖਾਈਆ। ਇਕ ਨੂੰ ਕਰਨਾ ਅਦਬ, ਆਦਾਬ ਵਿਚ ਸੀਸ ਝੁਕਾਈਆ। ਮੈਂ ਪੰਜਾਂ ਪਿਆਰਿਆਂ ਤੋਂ ਇਕ ਸੁਣਨਾ ਚਾਹੁੰਦੀ ਸ਼ਬਦ, ਸ਼ਬਦੀ ਧਾਰ ਦ੍ਰਿੜਾਈਆ। ਫੇਰ ਮੈਂ ਦੱਸਣਾ ਜਨ ਭਗਤੋ ਕੀ ਹੋਣ ਵਾਲਾ ਗ਼ਜ਼ਬ, ਬਹੁੜੀ ਕੀ ਕਰਤਾ ਕਾਰ ਕਮਾਈਆ। ਜਿਸ ਨੇ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਦੀ ਆਪਣੇ ਹੱਥ ਵਿਚ ਫੜ ਲਈ ਨਬਜ਼, ਮਰੀਜ਼ ਵੇਖੇ ਕੂੜ ਲੋਕਾਈਆ। ਬਿਨਾ ਭਗਤਾਂ ਤੋਂ ਜਿਸ ਨੇ ਆਪਣੀ ਕਿਸੇ ਨੂੰ ਦੱਸਣੀ ਨਹੀਂ ਰਮਜ਼, ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਣ ਵਾਲੇ ਸਾਰੇ ਰੋਵਣ ਮਾਰਨ ਧਾਈਆ। ਜਿਸ ਦੇ ਕਾਰਨ ਖੱਲ ਲੁਹਾਈ ਸ਼ਮਸ, ਤਬਰੇਜ਼ ਤਬਕਾਂ ਨੂੰ ਰਿਹਾ ਹਿਲਾਈਆ। ਉਸ ਦੀ ਦੁਹਾਈ ਤੇ ਓਸੇ ਦੀ ਕਸਮ, ਕਸਮ ਖਾ ਕੇ ਦਿਆਂ ਸੁਣਾਈਆ।

❋

❋

ਸਦੀ ਚੌਧਵੀਂ ਜਿਸ ਨੇ ਕਰ ਦੇਣੀ ਭਸਮ, ਖ਼ਾਕ ਖ਼ਾਕ ਨਾਲ ਉਡਾਈਆ। ਭਗਤੋ ਅੱਜ ਓਸੇ ਦਾ ਵਿਹਾਰ ਤੇ ਓਸੇ ਦੀ ਰਸਮ, ਤੁਹਾਡੇ ਨਾਲ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਕਰ ਲੈ ਜਾਪ, ਜਪਤ ਜਪਤ ਸੁਖ ਪਾਈਆ। ਸਦੀ ਚੌਧਵੀਂ ਆਪਣਾ ਆਪ ਕਰ ਲੈ ਪਾਕ, ਪਤਿਤ ਪੁਨੀਤ ਸੁਣਾਈਆ। ਮੁਹੰਮਦਾ ਆਪਣਾ ਪੂਰਾ ਕਰ ਲੈ ਵਾਕ, ਵਾਕਫ਼ਕਾਰ ਖ਼ਲਕ ਖ਼ੁਦਾਈਆ। ਨਿਰਾਸੀ ਰਹੇ ਕਿਸੇ ਨਾ ਆਸ, ਆਸਾ ਸਭ ਦੀ ਪੂਰ ਕਰਾਈਆ। ਤੇਰੀ ਕਾਲੀ ਕਮਲੀ ਦਾ ਬਦਲ ਗਿਆ ਲਬਾਸ, ਕਫ਼ਨੀ ਦਿਤੀ ਤਜਾਈਆ। ਸਦੀ ਚੌਧਵੀਂ ਦੀ ਗੋਲੀ ਪਾਣੀ ਦੇ ਲੈ ਕੇ ਪੰਜ ਗਿਲਾਸ, ਹਾਜ਼ਰ ਹੋਵੇ ਚਾਈਂ ਚਾਈਂਆ। ਥਿਤ ਸੁਹੰਜਣੀ ਹੋਏ ਸਤਾਰਾਂ ਹਾੜ੍ਹ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗਿਲਾਸ ਕਹੇ ਮੈਂ ਪਾਣੀ ਭਰਿਆ, ਭਰਮ ਦਿਆਂ ਚੁਕਾਈਆ। ਜੁਗ ਚੌਕੜੀ ਜਿਸ ਨੇ ਛਲਿਆ, ਵਲ ਛਲਧਾਰੀ ਬਣਿਆ ਧੁਰਦਰਗਾਹੀਆ। ਜਿਸ ਦਾ ਇਕੋ ਦੀਪਕ ਬਲਿਆ, ਨੂਰ ਨੂਰ ਰੁਸ਼ਨਾਈਆ। ਉਹ ਮੇਟੇ ਕਲਜੁਗ ਕਲਿਆ, ਕਲ ਕਾਲਖ਼ ਟਿੱਕਾ ਲਾਹੀਆ। ਭਗਤਾਂ ਅੰਦਰ ਰਲਿਆ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਇਹ ਪੰਜ ਗਿਲਾਸ ਆਬੇਹਯਾਤ, ਸਭ ਦਾ ਦਿਤਾ (ਮਾਣ) ਗਵਾਈਆ। ਪੰਜਾਂ ਤਤਾਂ ਵਾਲੇ ਹੋ ਗਏ ਬੇਤਾਬ, ਬੇਤਾਬੀ ਵਿਚ ਦੁਹਾਈਆ। ਕਿਸੇ ਝਿਰਨਾ ਝਿਰਦਾ ਨਹੀਂ ਵਿਚੋਂ ਕਵਲ ਨਾਭ, ਨਾਭੀ ਰਸ ਨਾ ਕੋਇ ਚਖਾਈਆ। ਸਾਰੇ ਮੁੱਲਾਂ ਸ਼ੇਖ਼ ਪੜ੍ਹਨ ਵਾਲੇ ਕਿਤਾਬ, ਅੱਖਰਾਂ ਪੜ੍ਹ ਕੇ ਝਟ ਲੰਘਾਈਆ। ਮਹਿਬੂਬ ਦੀ ਕਿਸੇ ਨਾ ਮਿਲੀ ਮਹਿਰਾਬ, ਮੰਜ਼ਲ ਹੱਕ ਨਾ ਕੋਇ ਪਹੁੰਚਾਈਆ। ਸ਼ਰਅ ਦਾ ਕਰੇ ਨਾ ਕੋਇ ਅਦਾਬ, ਬੰਧਨ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਨੀ ਮੇਰੀ ਪੁਰਾਣੀ ਗੋਲੀ, ਇਕ ਤੈਨੂੰ ਦਿਆਂ ਸੁਣਾਈਆ। ਇਹ ਪੰਜ ਗਿਲਾਸ ਓਸੇ ਦੇ ਸਿਰ ਤੇ ਡੋਲ੍ਹੀਂ, ਜਿਹੜਾ ਸਭ ਦੇ ਸਿਰ ਦਾ ਮਾਹੀਆ। ਜਿਸ ਨੇ ਸਭ ਦੀ ਰੰਗਣੀ ਚੋਲੀ, ਚੋਲਾ ਆਪਣਾ ਰੰਗ ਰੰਗਾਈਆ। ਜਨ ਭਗਤਾਂ ਪੜਦੇ ਦੇਵੀਂ ਖੋਲ੍ਹੀ, ਅੰਦਰੇ ਅੰਦਰ ਅੱਖ ਖੁਲ੍ਹਾਈਆ। ਜਿਸ ਦੀ ਧਾਰ ਸਭ ਦੇ ਨਾਲ ਮੌਲੀ, ਮੌਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਪਾਣੀ ਕਿਡਾ ਠੰਡਾ, ਠੰਡ ਰਿਹਾ ਵਰਤਾਈਆ। ਓ ਜਨ ਭਗਤੋ ਜਿਸ ਨੇ ਖਾਧਾ ਤੁਹਾਡਾ ਗੰਢਾ, ਗੰਢ ਤੁਹਾਡੇ ਨਾਲ ਰਖਾਈਆ। ਹੱਥ ਵਿਚ ਫੜ ਕੇ ਸੱਤ ਰੰਗ ਦਾ ਡੰਡਾ, ਚੌਦਾਂ ਤਬਕਾਂ ਰਿਹਾ ਹਿਲਾਈਆ। ਦੁਰਗਾ ਦਾ ਵੇਖ ਕੇ ਚੰਡ ਪਰਚੰਡਾ, ਪਰਚੰਡ ਰੂਪ ਬਦਲਾਈਆ। ਜਿਸ ਨੇ ਗੋਬਿੰਦ ਦਾ ਖੜਕਾਇਆ ਖੰਡਾ, ਨੌਂ ਖੰਡਾਂ ਪਾਵੇ ਦੁਹਾਈਆ। ਧਰਮ ਦਾ ਸ਼ਰਅ ਦਾ ਕਿਸੇ ਨੂੰ ਲੈਣ ਨਹੀਂ ਦੇਣਾ ਚੰਦਾ, ਚੰਦ ਸਿਤਾਰੇ ਦਾ ਨਿਸ਼ਾਨਾ ਦਏ ਗਵਾਹੀਆ। ਪਿਛਲਾ ਪਿਛੇ ਵਕਤ ਲੰਘਾ, ਅੱਗੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੁਹੰਮਦ ਆ ਗਿਆ

❋

❋

ਇਕ ਮੇਰੇ ਗੋਸ਼ੇ, ਆਪਣਾ ਧਿਆਨ ਲਗਾਈਆ। ਫੇਰ ਵੇਖੇ ਆਪਣੇ ਕੋਸ਼ੇ, ਕੋਸ਼ਾਂ ਤੋਂ ਬਾਹਰ ਕੀ ਜਣਾਈਆ। ਮੈਂ ਤੇ ਰਿਹਾ ਇਕ ਦੇ ਭਰੋਸੇ, ਜੋ ਵਾਹਿਦ ਨੂਰ ਇਲਾਹੀਆ। ਜਿਸ ਦੀ ਸੋਚ ਕੋਈ ਨਾ ਸੋਚੇ, ਸਮਝ ਵਿਚ ਨਾ ਕੋਇ ਸਮਝਾਈਆ। ਉਹ ਸ਼ਾਇਦ ਆਪਣਾ ਭਾਣਾ ਆਪੇ ਰੋਕੇ, ਰੋਕਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਨੀ ਗੋਲੀ ਉਠ ਕੇ ਆਜਾ ਛੇਤੀ, ਛੱਤਰ ਮਾਝੇ ਵਾਲਿਆਂ ਦਾ ਦਏ ਗਵਾਹੀਆ। ਨੀ ਤੂੰ ਗੋਬਿੰਦ ਦੇ ਘਰ ਦੀ ਭੇਤੀ, ਪੜਦਾ ਉਸ ਦਾ ਦੇਣਾ ਖੁਲ੍ਹਾਈਆ। ਜਿਸ ਨੇ ਸਭ ਦੇ ਨਾਲ ਕੀਤੀ ਨੇਕੀ, ਨਿੱਕਿਆਂ ਤੋਂ ਵਡੇ ਦਿਤੇ ਬਣਾਈਆ। ਉਸ ਦੀ ਆਸ਼ਾ ਪੁਰਖ ਅਕਾਲ ਦੀ ਬੇਟੀ, ਨੂਰ ਨੂਰ ਜੋਤ ਇਲਾਹੀਆ। ਜੋ ਧਰਮ ਦੀ ਸੇਜ ਤੇ ਲੇਟੀ, ਸਿੰਘਾਸਣ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਨੀ ਤੇਰਾ ਵਿਗੜ ਗਿਆ ਮਜ਼ਾਜ, ਕਾਲੇ ਤੋਂ ਪੀਲੇ ਬਸਤਰ ਲਏ ਬਣਾਈਆ। ਕੀ ਹੋ ਗਿਆ ਜੇ ਮੁਹੰਮਦ ਦਾ ਰਹਿਣਾ ਨਹੀਂ ਰਾਜ, ਰਈਅਤ ਰੋਵੇ ਮਾਰੇ ਧਾਈਂਆ। ਮੈਂ ਵੀ ਜਾਣਦੀ ਇਕੋ ਦੇ ਸਿਰ ਤੇ ਹੋਣਾ ਤਾਜ, ਜੋ ਤਾਜਾਂ ਦਾ ਮਾਲਕ ਇਕ ਅਖਵਾਈਆ। ਜਿਸ ਨੇ ਸਭ ਦੇ ਪੂਰੇ ਕਰਨੇ ਕਾਜ, ਲੇਖਾ ਚੁਕਾਵੇ ਥਾਉਂ ਥਾਈਂਆ। ਉਸ ਨਵੀਂ ਸਾਜਣਾ ਦੇਣੀ ਸਾਜ, ਸੱਜਣ ਮਿੱਤਰ ਸਾਰੇ ਲੈਣੇ ਮਿਲਾਈਆ। ਜਿਸ ਨੇ ਗੋਬਿੰਦ ਦਾ ਗੋਬਿੰਦ ਬਣਾਇਆ ਬਾਜ, ਬਾਜਾਂ ਵਾਲਾ ਆਪਣੀ ਕਾਰ ਕਮਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਰੂਪ ਦਾ ਇਕ ਚਲਾਏ ਸਮਾਜ, ਆਤਮ ਬ੍ਰਹਮ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਨੀ ਤੂੰ ਕਿਉਂ ਬਦਲੇ ਆਪਣੇ ਕਪੜੇ, ਆਪਣਾ ਰੰਗ ਬਦਲਾਈਆ। ਹਾਏ ਸਦੀ ਚੌਧਵੀਂ ਕਹੇ ਮੈਂ ਇਧਰ ਵੇਖਿਆ ਮੈਂ ਉਧਰ ਵੇਖਿਆ ਕਿਸੇ ਨੇ ਗਾਂ ਖਾਧੀ ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੇ ਬੱਕਰੇ, ਬਚਿਆ ਨਜ਼ਰ ਕੋਇ ਨਾ ਆਈਆ। ਜਿਹੜੇ ਅੱਠ ਸੱਠ ਤੀਰਥ ਫਿਰੇ ਉਹ ਵੀ ਨਾ ਪ੍ਰਭੂ ਅਪੜੇ, ਸਚਖੰਡ ਮਿਲਣ ਕੋਇ ਨਾ ਜਾਈਆ। ਸਭ ਦੇ ਖ਼ਾਲੀ ਹੋ ਗਏ ਤੱਕੜੇ, ਵਸਤ ਵਿਚ ਨਾ ਕੋਇ ਟਿਕਾਈਆ। ਸਦੀ ਚੌਧਵੀਂ ਕਹੇ ਗੋਲੀਏ ਮੇਰੇ ਮਸਤਕ ਤੋਂ ਲਾਹ ਟਿੱਕੇ ਤੂੰ ਆਪਣੇ ਬਣਾ ਲਏ ਨਖ਼ਰੇ, ਨਖ਼ਰੇ ਵਾਲੀਏ ਪੰਜ ਬਲਾਕ ਪੰਜਾਂ ਪਿਆਰਿਆਂ ਨੂੰ ਆਪਣਾ ਰੰਗ ਰੰਗਾਈਆ। ਜਿਸ ਦਾ ਖੇਲ ਬਹੱਤਰ ਤੇ ਸੱਤਰੇ, ਉਹ ਗੋਬਿੰਦ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਗੋਲੀਏ ਕਿਉਂ ਮੇਰੇ ਨਾਲੋਂ ਲਿਆ ਤਲਾਕ, ਨਾਤਾ ਲਿਆ ਤੁੜਾਈਆ। ਨੀ ਤੂੰ ਬੜੀ ਹੋ ਗਈ ਗੁਸਤਾਖ਼, ਗ਼ੁੱਸੇ ਵਿਚ ਆਪਣਾ ਆਪ ਲਿਆ ਬਦਲਾਈਆ। ਮੈਨੂੰ ਚੌਦਾਂ ਤਬਕ ਰਹੇ ਆਖ, ਮੁਹੰਮਦ ਦੀ ਆਸ਼ਾ ਇਕੱਲੀ ਰੋਵੇ ਮਾਰੇ ਧਾਈਆ। ਮੈਂ ਵੇਖਿਆ ਉਤੇ ਆਕਾਸ਼, ਆਕਾਸ਼ਾਂ ਤੋਂ ਪਰੇ ਧਿਆਨ ਲਗਾਈਆ। ਫੇਰ ਧਰਤੀ ਉਤੇ ਰੱਖੀ ਆਸ, ਆਸ ਆਸਾ ਵਿਚੋਂ ਪਰਗਟਾਈਆ। ਜਾਂ ਮੈਂ ਅਗਾਂਹ ਵੇਖਿਆ ਸੰਬਲ ਵਿਚ ਬੈਠਾ ਪੁਰਖ ਅਬਿਨਾਸ਼, ਦਾਤਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਗੋਲੀਏ ਤੇਰੇ ਵਿਚ ਬੜੀਆਂ ਅੜੀਆਂ, ਤੈਨੂੰ ਦਿਆਂ ਸੁਣਾਈਆ। ਉਹ ਤੂੰ ਮੇਰਿਆਂ ਸੱਤਾਂ ਤਬਕਾਂ

❋

❋

ਨੂੰ ਛਡ ਕੇ ਮੱਥੇ ਤੇ ਲਮਕਾ ਲਈਆਂ ਨੌਂ ਲੜੀਆਂ, ਨੌਵਾਂ ਦਵਾਰਿਆਂ ਦਾ ਝਗੜਾ ਦਿਤਾ ਮੁਕਾਈਆ। ਇਹ ਬਿਧਨਾ ਦਾ ਲੇਖ ਢਾਈ ਸਤਰਾਂ ਤੇਰੇ ਮਸਤਕ ਤੇ ਬੜੀਆਂ, ਅੱਗੇ ਦਾ ਲੇਖਾ ਰਹੇ ਨਾ ਰਾਈਆ। ਮੈਂ ਉਮਤ ਦੇ ਪਿਆਰ ਵਿਚ ਹਾਵੇ ਦੇ ਵਿਚ ਸੜੀ ਆਂ, ਸੜ ਕੇ ਦਿਆਂ ਸੁਣਾਈਆ। ਉਸ ਪਰਵਰਦਿਗਾਰ ਸਾਂਝੇ ਯਾਰ ਦੇ ਦਰਬਾਰ ਵਿਚ ਖੜੀ ਆਂ, ਜਿਹੜਾ ਖੰਡੇ ਖੜਗਾਂ ਰਿਹਾ ਖੜਕਾਈਆ। ਮੈਨੂੰ ਐਂ ਜਾਪਦਾ ਕਿ ਹੁਣ ਅੱਗੇ ਵਾਸਤੇ ਹੁੱਕੇ ਦੀਆਂ ਮੂੰਹ ਵਿਚ ਔਣ ਨਹੀਂ ਦੇਣੀਆਂ ਨੜੀਆਂ, ਨਾੜੀਆਂ ਸਭ ਦੀਆਂ ਦਏ ਬਦਲਾਈਆ। ਜਿਹਨੂੰ ਪ੍ਰੇਮ ਖ਼ੁਮਾਰੀਆਂ ਚੜ੍ਹੀਆਂ, ਚੜ੍ਹਦਿਉਂ ਲਹਿੰਦੇ ਤੇ ਲਹਿੰਦਿਉ ਚੜ੍ਹਦੇ ਸਾਰਿਆਂ ਨੂੰ ਲਏ ਮਿਲਾਈਆ। ਉਹਨੇ ਝਗੜਾ ਮੁਕਾਉਣਾ ਸ਼ਰਅ ਤੇ ਸ਼ਰੀਆ, ਸ਼ਰਾਰਤ ਵਾਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਲੀ ਕਹੇ ਸਦੀ ਚੌਧਵੀਂ ਮੈਨੂੰ ਨਾ ਕਰ ਮਜ਼ਾਕ, ਮਜ਼ਾਕ ਵਿਚ ਸੁਣਾਈਆ। ਯਾਦ ਕਰ ਲੈ ਮੁਹੰਮਦ ਨੇ ਈਸਾ ਨੂੰ ਇਸ਼ਾਰਾ ਕੀਤਾ ਜਿਸ ਵੇਲੇ ਸ਼ਹਿਨਸ਼ਾਹੀ ਸੰਮਤ ਸੱਤ ਤੇ ਸਤਾਰਾਂ ਹਾੜ੍ਹ ਦੀ ਹੋਈ ਅਧੀ ਰਾਤ, ਓ ਬਾਰਾਂ ਵਜਾਏ ਤੇਰਾ ਕਲਾਕ, ਕਲਾ ਜਗਤ ਦੀ ਦਏ ਬਦਲਾਈਆ। ਇਹ ਖੇਲ ਕਰਨਾ ਪੁਰਖ ਸਮਰਾਥ, ਜੋ ਸਰਬ ਕਲਾ ਭਰਪੂਰ ਧੁਰਦਰਗਾਹੀਆ। ਹੋਏ ਸਹਾਈ ਅਨਾਥਾਂ ਨਾਥ, ਦੀਨਾਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਧਾਰ ਬਦਲਾਈਆ। ਸਦੀ ਚੌਧਵੀਂ ਦੀ ਗੋਲੀ ਕਹੇ ਨੀ ਸੁਣ ਮੇਰੀਏ ਰਾਣੀ, ਰਾਣੀਏ ਦਿਆਂ ਜਣਾਈਆ। ਮੈਂ ਚੌਦਾਂ ਸਦ ਤੇਰਾ ਭਰਦੀ ਰਹੀ ਪਾਣੀ, ਖ਼ੁਸ਼ੀਆਂ ਸੇਵ ਕਮਾਈਆ। ਮੈਂ ਹੁਣ ਪੈਗ਼ੰਬਰ ਦੀ ਕਲਾਮ ਤੋਂ ਬਾਹਰ ਪਰਵਰਦਿਗਾਰ ਦੀ ਸੁਣ ਲਈ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਜਿਸ ਦਾ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਆਤਮਾ ਦਾ ਹਾਣੀ, ਹਾਣ ਇਕੋ ਰਿਹਾ ਵਖਾਈਆ। ਮੇਰਾ ਝਗੜਾ ਮੁਕ ਗਿਆ ਚਾਰੇ ਖਾਣੀ, ਖਾਣ ਪੀਣ ਵਾਲਿਆਂ ਦਾ ਲੇਖਾ ਦਿਤਾ ਮੁਕਾਈਆ। ਮੇਰੀ ਮੰਜ਼ਲ ਬਣ ਗਈ ਰੁਹਾਨੀ, ਰੂਹ ਬੁਤ ਮਿਲ ਕੇ ਖ਼ੁਸ਼ੀ ਮਨਾਈਆ। ਕਿਉਂ ਮੇਰੀ ਪ੍ਰਭ ਦੇ ਨਾਲ ਮਿਲ ਕੇ ਜਗਤ ਵਿਚ ਰਹਿ ਜਾਣੀ ਨਿਸ਼ਾਨੀ, ਜਗਤ ਨਿਸ਼ਾਨੇ ਨਜ਼ਰ ਕੋਇ ਨਾ ਆਈਆ। ਓਏ ਨਾਰਦਾ ਉਠ ਆਪਣੀ ਖੋਲ੍ਹ ਅਕਲਦਾਨੀ, ਅਕਲ ਆਪਣੀ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਲਿਖਾਰੀਓ ਤੁਹਾਡੇ ਥੱਲੇ ਇੱਟ ਰਵਦਾਸ ਦੀ, ਇੱਟ ਇੱਟ ਨਾਲ ਖੜਕਾਈਆ। ਇਹ ਖੇਲ (ਪੁਰਖ) ਅਬਿਨਾਸ਼ ਦੀ, ਹਰਿ ਕਰਤਾ ਆਪ ਸਮਝਾਈਆ। ਇਹ ਧਾਰ ਜੋਤ ਪ੍ਰਕਾਸ਼ ਦੀ, ਪ੍ਰਕਾਸ਼ਵਾਨ ਨੂਰ ਇਲਾਹੀਆ। ਇਹ ਰਮਜ਼ ਧਰਵਾਸ ਦੀ, ਧਰਤੀ ਤੇ ਫਿਰਨ ਵਾਲਿਓ ਦਿਆਂ ਸਮਝਾਈਆ। ਜ਼ਰਾ ਚਤੁਰਾਈ ਵੇਖਣੀ ਇਸ ਲਬਾਸ ਦੀ, ਜਿਹੜਾ ਕਾਲੇ ਤੋਂ ਪੀਲਾ ਲਿਆ ਬਦਲਾਈਆ। ਦਰਬਾਰੀਓ ਕੀ ਰਮਜ਼ ਸਮਝੀ ਇਕ ਅਵਾਜ਼ ਦੀ, ਜੋ ਤੁਹਾਡੇ ਵਿਚ ਟਿਕਾਈਆ। ਤੁਹਾਡੀ ਸੁਰਤੀ ਰਹੇ ਜਾਗਦੀ, ਸੁਤਿਆਂ ਲਏ ਉਠਾਈਆ। ਘੜੀ ਸੁਹੰਜਣੀ ਹੋਈ ਕਾਜ ਦੀ, ਕਰਨੀ ਕਰਤਾ ਕਾਰ ਕਮਾਈਆ। ਤੁਹਾਡੇ ਵਿਚ ਹਿੰਮਤ ਨਾ ਰਹੇ ਅਗੋਂ ਜਵਾਬ ਦੀ, ਖ਼ੁਸ਼ੀਆਂ ਵਿਚ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਗੁਰਦਰਸ਼ਨ ਨੇ ਲਬਾਸ ਬਣਾਇਆ ਸਿੰਧੀ, ਉਠ ਕੇ ਦਏ ਵਖਾਈਆ। ਨਾਲੇ ਚਾਲ ਚੱਲੇ

❋

❋

ਵਿੰਗੀ, ਟੇਢੀਆਂ ਲੱਤਾਂ ਪੁੱਠੀਆਂ ਸਿਧੀਆਂ ਭਵਾਈਆ। ਪਿਛੋਂ ਖੋਲ੍ਹ ਲਵੇ ਮੇਂਢੀ, ਮੋਢਿਆਂ ਉਤੇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਇਕ ਵਰਤਾਈਆ। ਸਦੀ ਚੌਧਵੀਂ ਕਹੇ ਹਾਏ ਪੰਜ ਦਰਬਾਰੀਓ ਕਿਉਂ ਝਗੜਾ ਪਾਉਣਾ ਪਾਰ ਸਿੰਧ, ਜੋ ਸਿੰਧੂ ਸੰਧੂ ਸਿਧੂ ਸਾਰੇ ਵੇਖ ਵਖਾਈਆ। ਮੈਨੂੰ ਇਉਂ ਦਿਸ ਪਿਆ ਤੁਸੀਂ ਸਾਰੇ ਬਣ ਗਏ ਉਸ ਪ੍ਰਭੂ ਦੀ ਬਿੰਦ, ਜਿਸ ਬਿੰਦਰਾਬਨ ਵਿਚ ਕਾਹਨ ਵਰਗੇ ਨਾਚਾਂ ਵਿਚ ਰਾਸਾਂ ਵਿਚ ਭਵਾਈਆ। ਹੁਣ ਕੁਛ ਖੇਲ ਹੋਣਾ ਮਸ਼ਰਕ ਤੇ ਮਗਰਬ ਤੇ ਫੇਰ ਵਿਚਾਲੇ ਹਿੰਦ, ਹਿੰਦ ਦੀ ਹਿੰਦ ਵਿਚ ਖੇਲ ਖਿਲਾਈਆ। ਉਮਤ ਕਹੇ ਆਸ਼ਾ ਕਹੇ ਮੇਰੀ ਸੁੰਗੜਦੀ ਜਾਏ ਜਿੰਦ, ਜ਼ਿੰਦਗੀ ਜ਼ਿੰਦਗੀ ਹਾਏ ਜ਼ਿੰਦਗੀ ਵਿਚ ਦੁਹਾਈਆ। ਮੇਰੇ ਮੁਹੰਮਦ ਦੀ ਉਮਤ ਜਾਣੀ ਖਿੰਡ, ਖਿੰਡੀ ਨੂੰ ਇਕੱਠਾ ਨਾ ਕੋਇ ਕਰਾਈਆ। ਮੇਰਾ ਜੀਉ ਪਿੰਡ ਵੇ ਜੀਉ ਪਿੰਡ, ਇਸ ਦੀ ਕਰੇ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜ੍ਹਦਾ ਆਪ ਚੁਕਾਈਆ। ਸਿੰਧੀ ਕਹੇ ਮੈਂ ਕੋਈ ਕਪੜਾ ਨਹੀਂ ਚਿੱਟਾ, ਚਿੱਟੀ ਧਾਰ ਨਾ ਕੋਇ ਰਖਾਈਆ। ਮੈਂ ਤੇ ਇਕ ਕਢਣ ਵਾਲਾ ਸਿੱਟਾ, ਸਿੱਟੇਬਾਜ਼ੀ ਦਾ ਲੇਖਾ ਦਿਆ ਮੁਕਾਈਆ। ਜੰਮੂ ਦਿਆਂ ਪਹਿਲਵਾਨਾਂ ਦੋਹਾਂ ਲੰਗੋਟਿਆਂ ਵਾਲਿਆਂ ਜ਼ਰਾ ਸਾਹਮਣੇ ਆ ਤੇਰਾ ਖਿੱਚਾਂ ਗਿੱਟਾ, ਤੇ ਗਿਟਿਉਂ ਫੜ ਕੇ ਦਿਆਂ ਭਵਾਈਆ। ਫੇਰ ਵੇਖਾਂ ਸਾਰਿਆਂ ਦਾ ਸਿੱਟਾ, ਜੋ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚਲ ਓਏ ਪਹਿਲਵਾਨਾ, ਕਿਉਂ ਆਪਣਾ ਰੂਪ ਬਦਲਾਈਆ। ਓਏ ਸੂਰਬੀਰ ਜਵਾਨਾ, ਆਪਣਾ ਬਲ ਧਰਾਈਆ। ਤੇਰਾ ਖੇਲ ਵਿਚ ਮੈਦਾਨਾ, ਪ੍ਰਭ ਵੇਖੇ ਚਾਈਂ ਚਾਈਂਆ। ਤੂੰ ਮਸਤ ਹੋ ਮਸਤਾਨਾ, ਆਪਣਾ ਬਲ ਵਖਾਈਆ। ਤੂੰ ਵੇਖ ਮੇਰਾ ਨਿਸ਼ਾਨਾ, ਜੋ ਨਿਸ਼ਾਨੇ ਸਭ ਦੇ ਦਏ ਬਦਲਾਈਆ। ਜਾਹ ਭੱਜ ਜਾਹ ਨੱਠ ਜਾਹ ਹੋ ਜਾ ਰਵਾਨਾ, ਕਸ਼ਮੀਰ ਤੋਂ ਪਰੇ ਪੈਣੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦਾ ਓ ਗੋਲੀ ਨਾਲ ਕਰਨਾ ਸਚ ਵਿਹਾਰ, ਸੀਸ ਇੱਕੀ ਵਾਰ ਝੁਕਾਈਆ। ਅਦਬ ਅਦਬ ਵਿਚ ਅਦਾਬ, ਅਦਾਬ ਅਦਾਬ ਵਿਚ ਵਡਿਆਈਆ। ਜੇਹੜੇ ਮਜ਼੍ਹਬ ਦੇ ਬਰਖ਼ੁਰਦਾਰ, ਉਹ ਮੁਜਾਹਦੀਨ ਬਣਕੇ ਭੱਜਣ ਵਾਹੋ ਦਾਹੀਆ। ਜੇਹੜੇ ਉਹਨਾਂ ਦੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਉਹ ਹੋ ਜਾਓ ਹੁਸ਼ਿਆਰ, ਹੁਸ਼ਿਆਰੀ ਨਾਲ ਦ੍ਰਿੜਾਈਆ। ਹੁਣ ਰਹਿਣਾ ਨਹੀਂ ਵਿਚ ਸੰਸਾਰ, ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸ਼ਰਅ ਕਹੇ ਮੈਂ ਬੜੀ ਪੁਰਾਣੀ, ਪੁਰਾਣ ਵੇਦ ਦੇਣ ਗਵਾਹੀਆ। ਮੇਰੀ ਪੈਗ਼ੰਬਰਾਂ ਗਾਈ ਕਹਾਣੀ, ਜਗਤ ਦੀਨ ਦੁਨੀ ਸੁਣਾਈਆ। ਮੈਂ ਬਣਕੇ ਮਾਤ ਵਿਚ ਰਾਣੀ, ਆਪਣਾ ਹੁਕਮ ਵਰਤਾਈਆ। ਸੁਘੜ ਸੁਚੱਜੀ ਹੋ ਕੇ ਸਵਾਣੀ, ਸੋਹਣਾ ਢੰਗ ਦਰਸਾਈਆ। ਅੱਖੋਂ ਕਰਕੇ ਦੁਨੀਆ ਕਾਣੀ, ਕਾਇਨਾਤ ਦਿਤੀ ਲੜਾਈਆ। ਮੈਂ ਫੇਰ ਤੱਕਿਆ ਕਿਤੇ ਆਬੇਹਯਾਤ ਕਿਤੇ ਅੰਮ੍ਰਿਤ ਤੇ ਫੇਰ ਪਾਣੀ ਦਾ ਪਾਣੀ, ਪਾਣੀ ਵਿਚੋਂ ਹਾਣੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕੋ ਇਕ ਦਰਸਾਈਆ। ਵੇਖੋ ਨੀ ਮੈਂ ਕੀ ਕਹਿਵਾਂ, ਕਹਿ ਕੀ ਸੁਣਾਈਆ। ਮੈਂ ਮੁਹੰਮਦ ਦੀ ਧਾਰ ਨਾਲ

❋

❋

ਰਹਿਵਾਂ, ਸਦੀ ਚੌਧਵੀਂ ਵਡ ਵਡਿਆਈਆ। ਮੈਂ ਕਿਸ ਤਰਹ ਇਹ ਸਹਿਵਾਂ, ਕਾਲੇ ਤੋਂ ਪੀਲੇ ਬਸਤਰ ਪਾ ਕੇ ਗੋਬਿੰਦ ਰੰਗ ਰੰਗ਼ਾਈਆ। ਮੈਂ ਕਚੀਚੀਆਂ ਖਵਾਂ ਕੁੱਦ ਕੁੱਦ ਪਵਾਂ, ਗ਼ੁੱਸੇ ਨਾਲ ਡਰਾਈਆ। ਉਹ ਖਲੋਤੀ ਨਾਲ ਚਵਾਂ, ਆਕੜ ਕੇ ਵੇਖੇ ਥਾਂਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਨੀ ਗੋਲੀਏ ਮੁਹੰਮਦ ਦੀ ਰੁੜ੍ਹ ਚਲੀ ਕੁਲ, ਕੁਲਮਾਲਕ ਆਪਣਾ ਹੁਕਮ ਵਰਤਾਈਆ। ਨੀ ਤੂੰ ਲਾਲ ਕਰਕੇ ਬੁੱਲ, ਹੱਸ ਕੇ ਰਹੀ ਵਖਾਈਆ। ਮੂੰਹ ਵਿਚ ਫੜ ਕੇ ਗੁਲਾਬ ਦੇ ਫੁੱਲ, ਢਈਆ ਗੋਬਿੰਦ ਵੰਡ ਵੰਡਾਈਆ। ਉਮਤ ਦੀ ਤਪ ਰਹੀ ਚੁੱਲ੍ਹ, ਕਲਜੁਗ ਅਗਨੀ ਰਿਹਾ ਡਾਹੀਆ। ਹਾਏ ਬੂਟਾ ਜਾਣਾ ਹੁਲ, ਫਲ ਫੁਲ ਰਹਿਣ ਕੋਇ ਨਾ ਪਾਈਆ। ਕੋਈ ਨਹੀਂ ਪੈਣਾ ਮੁੱਲ, ਕਰਤਾ ਕੀਮਤ ਨਾ ਕੋਇ ਜਣਾਈਆ। ਜਗਤ ਅੰਧੇਰ ਜਾਣਾ ਝੁਲ, ਸਾਂਤਕ ਸਤਿ ਨਾ ਕੋਇ ਕਰਾਈਆ। ਅਨਮੁਲੜੇ ਹੀਰੇ ਜਾਣੇ ਰੁਲ, ਰੁਲਿਆਂ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਨੀ ਸਦੀ ਚੌਧਵੀਂ ਨਾ ਕਰ ਝਗੜਾ ਝੇੜਾ, ਕਮਲੀਏ ਬਹਿ ਕੇ ਮਤਾ ਪਕਾਈਆ। ਚਲ ਕੇ ਵੇਖੀਏ ਉਸ ਪ੍ਰਭੂ ਦਾ ਖੇੜਾ, ਜਿਥੇ ਖਿੜਕੀ ਨਜ਼ਰ ਕੋਇ ਨਾ ਆਈਆ। ਮਜ਼੍ਹਬਾਂ ਦਾ ਨਹੀਂ ਕੋਈ ਡੇਰਾ, ਹਿੱਸਿਆ ਵੰਡ ਨਾ ਕੋਇ ਵੰਡਾਈਆ। ਇਕੋ ਸਤਿਗੁਰ ਸ਼ਬਦ ਤੇ ਇਕੋ ਸ਼ਬਦ ਦੀ ਧਾਰ ਚੇਰਾ, ਦੂਜਾ ਖੇਲ ਨਾ ਕੋਇ ਖਿਲਾਈਆ। ਜਿਸ ਜੁਗ ਜੁਗ ਕੀਤਾ ਹੱਕ ਨਬੇੜਾ, ਕਲਜੁਗ ਆਪਣਾ ਵੇਸ ਵਟਾਈਆ। ਨੀ ਸਾਡੇ ਬਦਲੇ ਨੀ ਮੇਰੀ ਆਸਾ ਬਦਲੇ ਸਦੀ ਚੌਧਵੀਂਏ ਮਾਰਿਆ ਫੇਰਾ, ਆਪਣਾ ਨੂਰ ਜ਼ਹੂਰ ਕਰ ਰੁਸ਼ਨਾਈਆ। ਅਸਾਂ ਸੁਖ ਮਾਣ ਲਿਆ ਬਥੇਰਾ, ਗੋਬਿੰਦ ਦੇ ਬੱਚੇ ਨੀਹਾਂ ਹੇਠ ਦਿਤੇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਨੀ ਗੋਲੀ ਨੇੜੇ ਆ ਕੇ ਝੁਕ, ਅੰਤ ਅੰਤ ਸਲਾਮ ਸਲਾਮ ਸਲਾਮ ਸਲਾਮਾਲੈਕਮ ਕਹਿ ਕੇ ਖ਼ੁਸ਼ੀ ਬਣਾਈਆ। ਮੈਨੂੰ ਪਤਾ ਲੱਗ ਗਿਆ ਕਲਮੇ ਛਡ ਕੇ ਤੂੰ ਗਾ ਲਈ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਵਿਚ ਆਦਿ ਅੰਤ ਦੇ ਸਾਰੇ ਸੁਖ, ਸੁਖ ਸਾਗਰ ਵਿਚ ਸਮਾਈਆ। ਉਸ ਪ੍ਰਭੂ ਦੀ ਜਨਮੀਉਂ ਕੁੱਖ, ਜੋ ਸਭ ਦਾ ਪਿਤਾ ਮਾਈਆ। ਅੱਗੇ ਵਾਸਤੇ ਜਿਸ ਭਗਤਾਂ ਨੂੰ ਲਟਕਣ ਦੇਣਾ ਨਹੀਂ ਪੁੱਠਾ ਵਿਚ ਕੁੱਖ, ਰੁਖ ਸਭ ਦਾ ਦੇਣਾ ਬਦਲਾਈਆ। ਹੁਣ ਸਭ ਨੂੰ ਰਿਹਾ ਪੁਛ, ਪੁਸ਼ਤ ਪਨਾਹ ਹੱਥ ਰਖਾਈਆ। ਸੋਹੰ ਦਾ ਲੇਖਾ ਦਿਤਾ ਲਿਖ, ਆਪਣਾ ਨਾਮ ਦ੍ਰਿੜਾਈਆ। ਅੱਗੇ ਲੇਖਾ ਰਹੇ ਨਾ ਕੁਛ, ਕੁਛ ਮੁਖ ਦਾ ਝਗੜਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸੋਹੰ ਕਹੇ ਪ੍ਰਭੂ ਮੈਂ ਕੋਈ ਤੇਰਾ ਅੱਖਰਾਂ ਵਾਲਾ ਨਹੀਂ ਸੱਸਾ, ਸੱਸੇ ਹਾਹੇ ਨਾਲ ਵਡਿਆਈਆ। ਮੈਂ ਆਦਿ ਤੋਂ ਤੇਰਾ ਰੂਪ ਤਕਾਂ, ਬ੍ਰਹਮ ਧਾਰ ਪਾਰਬ੍ਰਹਮ ਸਮਾਈਆ। ਮੇਰਾ ਕੋਈ ਲੇਖਾ ਨਹੀਂ ਕੱਚਾ, ਕੰਚਨਗੜ੍ਹ ਸੁਹਾਈਆ। ਮੈਂ ਕੋਈ ਮਾਇਆ ਕਾਰਨ ਨਹੀਂ ਨੱਚਾ, ਜਗਤ ਤ੍ਰਿਸਨਾ ਨਾ ਕੋਇ ਤਰਸਾਈਆ। ਮੈਂ ਕੋਈ ਮਮਤਾ ਵਿਚ ਨਹੀਂ ਹੱਸਾ, ਇਕੋ ਹਸਤੀ ਤੇਰੀ ਵੇਖੀ ਬੇਪਰਵਾਹੀਆ। ਮੇਰਾ ਇਕੋ ਨਾਮ ਤੇਰਾ ਸਖ਼ਾ, ਸਖ਼ੇ ਸੁਹੇਲੇ ਸੱਜਣ ਤੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

❋

❋

ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ੍ਹ ਕਹੇ ਮੈਂ ਸਾਰੇ ਤਕੇ ਹਾਜੀ, ਸੰਗ ਹਜ਼ਰਤਾਂ ਧਿਆਨ ਲਗਾਈਆ। ਮੁੱਲਾਂ ਸ਼ੇਖ਼ ਮੁਸਾਇਕ ਤਕੇ ਕਾਜ਼ੀ, ਕਲਮਾ ਨਾਮ ਖ਼ੁਦਾਈਆ। ਦੀਨ ਦੁਨੀ ਦੀ ਤਕੀ ਬਾਜ਼ੀ, ਬਾਜ਼ੀਗਰ ਸਵਾਂਗ ਵਰਤਾਈਆ। ਪ੍ਰਭ ਦੀ ਕਿਰਪਾ ਤੋਂ ਬਿਨਾ ਤੱਕਿਆ ਕੋਇ ਨਾ ਰਾਜ਼ੀ, ਸਚ ਵਿਚ ਨਾ ਕੋਇ ਸਮਾਈਆ। ਸੋਈ ਸੁਰਤ ਕਿਸੇ ਨਾ ਜਾਗੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਝਗੜਾ ਤੱਕਿਆ ਦੀਨ ਦੁਨੀ ਸਮਾਜੀ, ਸ਼ਰਅ ਸ਼ਰਅ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਹਾੜ੍ਹ ਕਹੇ ਮੈਂ ਵੇਖਿਆ ਕਰੀਮ ਕਾਦਰ, ਕਰਤਾ ਧੁਰਦਰਗਾਹੀਆ। ਜਿਸ ਪੰਜਾਂ ਦਰਬਾਰੀਆਂ ਉਤੇ ਪਵਾਈ ਚਾਦਰ, ਧੁਰ ਦਾ ਆਪਣਾ ਰੰਗ ਰੰਗਾਈਆ। ਇਹ ਆਸਾ ਰੱਖੀ ਸੀ ਸਤਿਗੁਰ ਤੇਗ਼ ਬਹਾਦਰ, ਬਹਾਦਰੀ ਨਾਲ ਅੱਖ ਖੁਲ੍ਹਾਈਆ। ਜਿਸ ਵੇਲੇ ਧਰਮ ਦਾ ਰਹਿਣਾ ਨਹੀਂ ਕੋਈ ਹਾਜਣ, ਹਾਜੀ ਹੁਜਰਾ ਹੱਕ ਨਾ ਕਿੋੲ ਸੁਹਾਈਆ। ਨਿਮਾਜ਼ ਪੜ੍ਹੇ ਨਾ ਕੋਇ ਨਿਮਾਜ਼ਣ, ਨਮੋ ਨਮੋ ਨਾ ਸੀਸ ਝੁਕਾਈਆ। ਉਸ ਵੇਲੇ ਖੇਲ ਕਰੇ ਪ੍ਰਭ ਸਰਬ ਕਲਾ ਸਮਰਾਥਣ, ਹਰਿ ਕਰਤਾ ਵਡ ਵਡਿਆਈਆ। ਜਿਸ ਨੂੰ ਖ਼ੁਦਾਵੰਦ ਕਰੀਮ ਆਖਣ, ਕਰਮ ਸਭ ਦੇ ਵੇਖੇ ਥਾਂਉਂ ਥਾਈਂਆ। ਪ੍ਰਗਟ ਹੋ ਕੇ ਅਲੱਖਣਾ ਅਲਾਖਣ, ਅਲੱਖ ਅਗੋਚਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਚਿੱਟੀ ਚਾਦਰ ਕਹੇ ਮੈਂ ਬਣ ਗਈ ਰੂਪ ਬੁਰਕਾ ਬੁਰਿਆਂ ਭਲਿਆਂ ਵੇਖ ਵਖਾਈਆ। ਮੈਂ ਹੁਣ ਜਾ ਵੜਨਾ ਵਿਚ ਤੁਰਕਾਂ, ਤੁਰਕੀ ਵਾਲੇ ਦੇਣੇ ਹਿਲਾਈਆ। ਸਭ ਦੀਆਂ ਬੰਨ੍ਹਣੀਆ ਮੁਸ਼ਕਾਂ, ਮਸ਼ਕਾਂ ਵਿਚ ਪਾਣੀ ਪੀਣ ਵਾਲੇ ਲੈਣੇ ਉਠਾਈਆ। ਓ ਖੇਲ ਕਰਾਉਣਾ ਮਾਲਕ ਉਸ ਦਾ, ਜਿਸ ਦੀ ਉਸਤਤ ਕਰੇ ਲੋਕਾਈਆ। ਜੇਹੜਾ ਜੁਗ ਚੌਕੜੀ ਸ਼ਰਅ ਨਾਲ ਰੁਸਦਾ, ਰੁੱਸਿਆਂ ਨਾ ਕੋਇ ਮਨਾਈਆ। ਭਗਤਾਂ ਸੂਫ਼ੀਆਂ ਸੰਤਾਂ ਪੁਛਦਾ, ਪੁਸਤ ਪਨਾਹ ਹੱਥ ਟਿਕਾਈਆ। ਉਸ ਨੇ ਦੱਸਿਆ ਸਭ ਦਾ ਪੈਂਡਾ ਮੁਕਦਾ, ਮੁਕੰਮਲ ਆਪਣੀ ਕਾਰ ਭੁਗਤਾਈਆ। ਧੁਰ ਹੁਕਮ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਅੱਗੇ ਜਾਪ ਹੋਣਾ ਇਕੋ ਤੁਕ ਦਾ, ਸੋਹੰ ਢੋਲਾ ਰਾਗ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚਾਦਰ ਕਹੇ ਜਨ ਭਗਤੋ ਮੈਂ ਆਈ ਨਹੀਂ ਪੰਜਾਂ ਦਰਬਾਰੀਆਂ ਉਤੇ, ਉੱਤਰ ਪੂਰਬ ਦਾ ਲੇਖਾ ਦਿਆਂ ਸੁਣਾਈਆ। ਵੇਖਿਓ ਗ਼ਫ਼ਲਤ ਵਿਚ ਰਿਹੋ ਨਾ ਸੁੱਤੇ, ਸੁੱਤਿਆਂ ਦਿਆਂ ਉਠਾਈਆ। ਪ੍ਰਭ ਦੀ ਮੌਲਣੀ ਅਗੰਮੀ ਰੁਤੇ, ਰੁਤੜੀ ਆਪਣਾ ਰੰਗ ਬਦਲਾਈਆ। ਸ਼ਰਅ ਦੀ ਧਾਰ ਵਿਚ ਰੋਣੇ ਕੁੱਤੇ, ਉਚੀ ਕੂਕ ਕੂਕ ਸੁਣਾਈਆ। ਕਿਸੇ ਨੂੰ ਅੰਗਣ ਕੋਈ ਨਾ ਚੁੱਕੇ, ਗਲਵਕੜੀ ਕੋਇ ਨਾ ਪਾਈਆ। ਪਾਣੀ ਰਹਿਣਾ ਨਹੀਂ ਕਿਸੇ ਦੇ ਹੁੱਕੇ, ਨੇਜੇ ਵਿਚ ਨਾ ਕੋਇ ਵਡਿਆਈਆ। ਉਮਤ ਉਮਤੀ ਹਿਰਦਾ ਦੁੱਖੇ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਸਭ ਦੀ ਔਧ ਅੰਤਮ ਪੁਜੇ, ਪੂਜਾ ਸਭ ਦੀ ਆਪਣਾ ਰੰਗ ਰੰਗਾਈਆ। ਪ੍ਰਭ ਨੇ ਖੇਲ ਕਰਨੇ ਗੁੱਝੇ, ਆਪ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਾ ਰਾਹ ਚਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਰੇ ਕਰ ਲਉ ਇਕ ਸਮਝੌਤਾ, ਮਤਾ ਇਕ ਬਣਾਈਆ। ਪ੍ਰਭ ਨੂੰ ਕਹਿ ਦਿਉ ਇਕੋ ਸਤਿਗੁਰੂ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਸਤਿਗੁਰ ਸ਼ਬਦ ਜੇਹੜਾ ਕਦੇ ਨਾ ਜਾਏ ਔਂਤਾ, ਜਗਤ ਨਿਸ਼ਾਨਾ ਨਾ ਕੋਇ ਮਿਟਾਈਆ।

❋

❋

ਉਹ ਸ੍ਰਿਸ਼ਟੀ ਵਿਚ ਫਿਰੇ ਨਾਲ ਸ਼ੌਕਾ, ਸ਼ੌਕੀਨ ਹੋ ਕੇ ਭੱਜੇ ਵਾਹੋ ਦਾਹੀਆ। ਫਿਰੇ ਤਬਕਾਂ ਤੌਕਾਂ, ਲੋਕ ਪਰਲੋਕਾਂ ਖੋਜ ਖੁਜਾਈਆ। ਸੁਣਾਏ ਅਗੰਮ ਸਲੋਕਾ, ਢੋਲਾ ਤੇਰਾ ਬੇਪਰਵਾਹੀਆ। ਉਸ ਨੂੰ ਹੁਣ ਦੇ ਦੇ ਕਲਜੁਗ ਅੰਤਮ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਬੇਪਰਵਾਹੀਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਡਾ ਇਕੋ ਇਕ ਬੁਲਾਰਾ, ਬੁੱਲਾਂ ਤੋਂ ਪਰੇ ਸੁਣਾਈਆ। ਸਤਿਗੁਰ ਸ਼ਬਦ ਬਣਾ ਵਣਜਾਰਾ, ਵਣਜ ਦੋ ਜਹਾਨ ਵਖਾਈਆ। ਸਾਨੂੰ ਵਸਾ ਦੇ ਉਸ ਮਹੱਲ ਮੁਨਾਰਾ, ਜਿਥੇ ਨਿਰਗੁਣ ਨੂਰ ਇਲਾਹੀਆ। ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਤੇਰਿਆਂ ਭਗਤਾਂ ਦਾ ਤੇਰੇ ਨਾਲ ਮਿਲ ਕੇ ਹੋਏ ਜੈ ਜੈਕਾਰਾ, ਆਤਮ ਪਰਮਾਤਮ ਵੱਜੇ ਵਧਾਈਆ। ਤੇਰਾ ਸੋਹੇ ਸਚ ਦਾ ਦਵਾਰਾ, ਸਤਿ ਸਚ ਤੇਰੀ ਰੁਸ਼ਨਾਈਆ। ਅਸੀਂ ਢਹਿ ਢਹਿ ਚਰਨ ਕਵਲ ਕਰੀਏ ਨਿਮਸਕਾਰਾ, ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਇਕ ਬੇਨੰਤੀ, ਦਰ ਤੇਰੇ ਇਕ ਸੁਣਾਈਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਇਕ ਜਣਾਈਆ। ਬੋਧ ਅਗਾਧਾ ਬਣ ਕੇ ਪੰਡਤੀ, ਬ੍ਰਹਮ ਵਿਦਿਆ ਦੇ ਪੜ੍ਹਾਈਆ। ਚਾਰ ਵਰਨ ਬਣਾ ਕੇ ਇਕ ਸੰਗਤੀ, ਸਗਲਾ ਸੰਗ ਇਕ ਰਖਾਈਆ। ਤੇਰੀ ਆਤਮਾ ਤੇਰੇ ਤੋਂ ਬਿਨਾ ਹੋਏ ਨਾ ਕਿਸੇ ਦੀ ਮੰਗਤੀ, ਦੂਜੇ ਦਰ ਮੰਗਣ ਕਦੇ ਨਾ ਜਾਈਆ। ਖੇਲ ਕਰਦੇ ਆਪਣੇ ਗੋਬਿੰਦ ਚੰਨ ਦੀ, ਚੰਦ ਚਾਂਦਨੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਾ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੂੰ ਸਤਿਗੁਰ ਸ਼ਬਦ ਸ਼ਬਦ ਬਹਾਦਰਾ, ਸੂਰਬੀਰ ਅਖਵਾਈਆ। ਸਭ ਦਾ ਕਰੀਮ ਕਾਦਰਾ, ਕਰਤਾ ਨੂਰ ਇਲਾਹੀਆ। ਦਰ ਆਇਆਂ ਦੇਵੇਂ ਆਦਰਾ, ਅਦਰਸ਼ ਆਪਣਾ ਇਕ ਜਣਾਈਆ। ਜਗਤ ਜਹਾਨ ਬੇੜਾ ਪਾਰ ਕਰ ਦੇ ਸਮੁੰਦ ਸਾਗਰਾ, ਭਵਜਲ ਨਾ ਕੋਇ ਭਵਾਈਆ। ਮਨੂਆ ਮਨ ਰਹੇ ਨਾ ਬਾਂਦਰਾ, ਪੰਛੀ ਵਾਂਗ ਉਠ ਨਾ ਦਹਿ ਦਿਸ਼ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਰੰਗ ਦੇ ਰੰਗ ਰੰਗੀਲਾ, ਰੰਗਤ ਇਕ ਚੜ੍ਹਾਈਆ। ਹਰਿ ਭਗਤ ਬਣਾ ਆਪਣਾ ਕਬੀਲਾ, ਕਾਮਲ ਮੁਰਸ਼ਦ ਦਇਆ ਕਮਾਈਆ। ਸਤਿਗੁਰ ਸ਼ਬਦ ਹੋਵੇ ਵਸੀਲਾ, ਵਸਲ ਦੇਵੇ ਅਗੰਮ ਅਥਾਹੀਆ। ਤੇਰੇ ਮਿਲਣ ਦਾ ਤੇਰਾ ਪਿਆਰ ਕਰਾਏ ਹੀਲਾ, ਹਿੰਮਤ ਨਾਮ ਵਾਲੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਮਸਤਕ ਕਹੇ ਪ੍ਰਭ ਲਿਖ ਦੇ ਲੇਖ ਅਪਾਰ, ਭਗਤਾਂ ਦੇ ਵਡਿਆਈਆ। ਤੂੰ ਸ਼ਹਿਨਸ਼ਾਹ ਸੱਚੀ ਸਰਕਾਰ, ਪਾਤਸ਼ਾਹ ਇਕ ਹੋ ਆਈਆ। ਵਸੇਂ ਧਾਮ ਨਿਆਰ, ਸੰਬਲ ਸੋਭਾ ਪਾਈਆ। ਗੜ੍ਹੀ ਚਮਕੌਰ ਦਾ ਦੇ ਉਧਾਰ, ਸਿਰ ਆਪਣਾ ਹੱਥ ਟਿਕਾਈਆ। ਅਗੰਰੇਜ਼ ਸਿੰਘ ਰਣਜੀਤ ਸਿੰਘ ਸੁਰਜੀਤ ਸਿੰਘ ਬਦਲ ਲੈਣ ਦਸਤਾਰ, ਦਸਤੂਰ ਆਪਣਾ ਦੇ ਦ੍ਰਿੜਾਈਆ। ਜਨ ਭਗਤੋ ਸ਼ਹਾਦਤ ਦੇਣੀ ਇਕੋ ਵਾਰ, ਦੂਜੀ ਲੋੜ ਰਹੇ ਨਾ ਰਾਈਆ। ਹਰਿ ਸੰਗਤ ਇਕ ਦੂਜੇ ਨਾਲ ਸਦਾ ਕਰੇ ਪਿਆਰ, ਮੁਹੱਬਤ ਵਿਚ ਸਮਾਈਆ। ਚੁਗ਼ਲੀ ਨਿੰਦਿਆ ਵਿਚੋਂ ਹੋ ਜਾਉ ਬਾਹਰ, ਕੂੜੀ ਕਿਰਿਆ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਹੋ ਆਈਆ। ਹਾੜ੍ਹ ਸਤਾਰਾਂ ਕਹੇ ਜਨ ਭਗਤੋ ਸੁਣੋ ਹੁਕਮ ਅਪਾਰਾ, ਅਪਰੰਪਰ ਸਵਾਮੀ ਰਿਹਾ ਦ੍ਰਿੜਾਈਆ। ਤੁਹਾਡਾ ਮਾਲਕ ਏਕਾ ਏਕੰਕਾਰਾ, ਅਕਲ ਕਲਧਾਰੀ ਇਕ ਅਖਵਾਈਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਅਮਾਮ ਅਮਾਮਾ ਸੋਭਾ ਪਾਈਆ। ਸੋ ਬਖ਼ਸ਼ੇ ਸਚ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਗੁਰਸਿਖ ਨੂੰ ਕੋਈ ਨਾ ਕਹੇ ਮਾੜਾ, ਪ੍ਰੇਮ ਪਿਆਰ ਵਿਚ ਇਕ ਦੂਜੇ ਨੂੰ ਲਉ ਸਮਝਾਈਆ। ਤੁਹਾਡਾ ਸਭ ਦਾ ਇਕੋ ਲਾੜਾ, ਪੁਰਖ ਅਕਾਲ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਮੇਰਾ ਇਕੋ ਇਕ ਸੰਦੇਸ਼ਾ, ਸਭ ਨੂੰ ਦਿਆਂ ਸੁਣਾਈਆ। ਪੁਰਖ ਅਕਾਲ ਮੰਨੋ ਹਮੇਸ਼ਾ, ਦੂਸਰ ਇਸ਼ਟ ਨਾ ਕੋਇ ਬਣਾਈਆ। ਸਭ ਨੇ ਲਾਜ ਰੱਖਣੀ ਗੋਬਿੰਦ ਵਾਲੇ ਕੇਸਾਂ, ਕੇਸਗੜ੍ਹ ਦਾ ਮੂਲ ਚੁਕਾਈਆ। ਸ਼ਬਦ ਸਤਿਗੁਰੂ ਚਲਿਆ ਜਾਣਾ ਵਿਚ ਪਰਦੇਸਾਂ, ਪ੍ਰਾਦੇਸ਼ਕ ਆਪਣਾ ਹੁਕਮ ਸੁਣਾਈਆ। ਸਭ ਦਾ ਪੂਰਾ ਕਰਨਾ ਲੇਖਾ, ਜੋ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਜਨ ਭਗਤੋ ਆਇਆ ਹਾੜ੍ਹ ਮਹੀਨਾ, ਮਾਸ ਰਿਹਾ ਜਣਾਈਆ। ਝਗੜਾ ਛਿੜਨਾ ਰੂਸਾ ਚੀਨਾ, ਚੈਨ ਵਿਚ ਰਹਿਣ ਕੋਇ ਨਾ ਪਾਈਆ। ਕੀ ਹਾਲਤ ਹੋਣੀ ਧਰਨੀ ਉਤੇ ਜ਼ਮੀਨਾ, ਅਸਮਾਨ ਰਹੇ ਕੁਰਲਾਈਆ। ਈਸਾ ਮੂਸਾ ਮੁਹੰਮਦ ਕਹੇ ਆਮੀਨਾ, ਯਾਮੁਬੀਨ ਤੇਰੀ ਵਡਿਆਈਆ। ਚਾਰੋਂ ਕੁੰਟ ਆਏ ਪਸੀਨਾ, ਪੇਸ਼ਾਨੀ ਉਤੇ ਸੋਭਾ ਪਾਈਆ। ਨਾਤਾ ਤੁਟਣਾ ਨਰ ਮਦੀਨਾ, ਮਦੀਨੇ ਵਾਲੇ ਰੋਵਣ ਮਾਰਨ ਧਾਈਆ। ਆਬ ਮਿਲੇ ਕਿਸੇ ਨਾ ਪੀਣਾ, ਜਗਤ ਤ੍ਰਿਖਾ ਨਾ ਕੋਇ ਬੁਝਾਈਆ। ਬਿਨਾ ਭਗਤਾਂ ਤੋਂ ਠੰਡਾ ਰਹੇ ਕਿਸੇ ਨਾ ਸੀਨਾ, ਸੀਨ ਸ਼ੀਨ ਦੋਵੇਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਵਡ ਵਡਿਆਈਆ। ਉਮਤ ਆਸਾ ਕਹੇ ਮੈਂ ਥੱਕੀ ਟੁੱਟੀ, ਪ੍ਰਭ ਨਾਲੋਂ ਟੁੱਟਿਆਂ ਦਿਆਂ ਸੁਣਾਈਆ। ਸਦੀ ਚੌਧਵੀਂ ਗਈ ਲੁੱਟੀ, ਲੁਟੇਰਾ ਬਣਿਆ ਧੁਰ ਦਾ ਮਾਹੀਆ। ਜਿਨ ਮੌਲੀ ਤੰਦ ਦੇ ਗਾਨੇ ਬੰਧਾਏ ਗੁੱਟੀ, ਆਪਣਾ ਹੁਕਮ ਵਰਤਾਈਆ। ਭਾਗ ਲਗਾਇਆ ਗੁਰਸਿਖ ਦੁਲਾਰੇ ਸੁੱਤੀਂ, ਮਿਹਰ ਨਜ਼ਰ ਨਾਲ ਤਰਾਈਆ। ਸ਼ਬਦੀ ਧਾਰ ਰਿਹਾ ਚੁੱਕੀ, ਚੁਕੰਨਾ ਹੋ ਕੇ ਫਿਰੇ ਵਾਹੋ ਦਾਹੀਆ। ਆਪਣੇ ਨਿਸ਼ਾਨਿਉਂ ਰਿਹਾ ਨਾ ਉਕੀ, ਉਕਾ ਆਪਣਾ ਹੁਕਮ ਵਰਤਾਈਆ। ਸੰਦੇਸ਼ਾ ਦੇ ਕੇ ਦੋ ਤੁਕੀ, ਦੋ ਜਹਾਨਾਂ ਪੰਧ ਮੁਕਾਈਆ। ਸਦੀ ਚੌਧਵੀਂ ਕਹੇ ਮੇਰੀ ਗੋਲੀ ਨੂੰ ਪੀਲੇ ਬਸਤਰ ਪਹਿਨਾ ਕੇ ਰੁਖੀ, ਰੁਖੀ ਰੁਖ਼ਸਤ ਮੇਰੇ ਨਾਲੋਂ ਕਰਾਈਆ। ਮਾਣ ਵਡਿਆਈ ਦੇ ਕੇ ਪੰਜ ਪਿਆਰੇ ਮੁਖੀ, ਪੰਜਾਂ ਦਰਬਾਰੀਆਂ ਪੜਦਾ ਰਿਹਾ ਪਾਈਆ। ਪੰਜ ਲਿਖਾਰੀ ਇੱਟਾਂ ਰੱਖੇ ਚੁੱਕੀ, ਆਪਣੇ ਹੇਠ ਛੁਹਾਈਆ। ਹਰਿ ਸੰਗਤ ਉਤਮ ਸ੍ਰੇਸ਼ਟ ਕਰਕੇ ਸੁੱਚੀ, ਸੰਜਮ ਇਕ ਦ੍ਰਿੜਾਈਆ। ਆਤਮ ਪਰਮਾਤਮ ਲਾਉਣੀ ਰੁਚੀ, ਬ੍ਰਹਮ ਪਾਰਬ੍ਰਹਮ ਸਮਾਈਆ। ਲੱਖ ਚੁਰਾਸੀ ਹੋਏ ਕੋਈ ਨਾ ਦੁਖੀ, ਚਾਰੇ ਖਾਣੀ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇ ਕੇ ਮੰਜ਼ਲ ਉਚੀ, ਉਚ ਅਗੰਮ ਅਥਾਹ ਬੇਪਰਵਾਹ ਆਪਣੇ ਨਾਲ ਮਿਲਾਈਆ।

❋

❋