ਪੁਸਤਕਾਲਾਭਾਗ ੨੨

੧੮ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਸਵੇਰੇ ਸ਼ਾਦੀਆਂ ਸਮੇਂ

ਫੁੱਲ ਗੁਲਾਬ ਕਹੇ ਮੈਨੂੰ ਦੰਦਾਂ ਵਿਚ ਘੁਟਿਆਂ, ਗੋਲੀ ਜੋਗਿੰਦਰ ਕੌਰ ਜ਼ੋਰ ਨਾਲ ਦਬਾਈਆ। ਬਹੁੜੀ ਉਮਤ ਦਾ ਰਸ ਗਿਆ ਲੁੱਟਿਆ, ਲੁਟੇਰਾ ਬਣਿਆ ਧੁਰ ਦਰਗਾਹੀਆ। ਮੁਹੰਮਦ ਨਿਸ਼ਾਨਾ ਗਿਆ ਪੁਟਿਆ, ਪਟਨੇ ਵਾਲਾ ਜੜ੍ਹ ਉਖੜਾਈਆ। ਜਿਸ ਦਾ ਨਾਮ ਕਲਮਾ ਦੋ ਤੁਕਿਆ, ਦੋ ਜਹਾਨਾਂ ਖੋਜ ਖੁਜਾਈਆ। ਜਨ ਭਗਤੋ ਤੁਸਾਂ ਮੈਨੂੰ ਮੂਲ ਨਾ ਪੁੱਛਿਆ, ਮੈਂ ਦੇਵਾਂ ਹਾਲ ਦੁਹਾਈਆ। ਜਿਸ ਕਾਰਨ ਟਾਹਣੀ ਨਾਲੋਂ ਟੁੱਟਿਆਂ, ਟੁੱਟਿਆਂ ਜੋੜ ਜੁੜਾਈਆ। ਦਾਣਾ ਪਾਣੀ ਜਗਤ ਜਹਾਨ ਨਖੁਟਿਆ, ਨਿਖੁਟ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਰਖਾਈਆ। ਫੁੱਲ ਕਹੇ ਮੈਨੂੰ ਦੰਦਾਂ ਹੇਠ ਦੱਬਿਆ, ਢਾਈ ਮਿੰਟ ਮੇਰੀ ਦੁਹਾਈਆ। ਹੌਕਾ ਨਿਕਲਿਆ ਉਫ਼ ਹਾਏ ਰੱਬਿਆ, ਰਹੀਮ ਤੇਰੀ ਬੇਪਰਵਾਹੀਆ। ਕਿਸ ਕਾਰਨ ਮੈਨੂੰ ਸੱਦਿਆ, ਹੁਕਮ ਸੰਦੇਸ਼ਾ ਇਕ ਦ੍ਰਿੜਾਈਆ। ਧੁਰ ਫ਼ਰਮਾਨਾ ਹੋਇਆ ਓ ਵੇਖ ਅਗੰਮੇ ਬੱਚਿਆ, ਭੇਵ ਅਭੇਦ ਖੁਲ੍ਹਾਈਆ। ਜਿਸ ਖੇਲ ਜਗਤ ਜਹਾਨ ਰਚਿਆ, ਸਦੀ ਚੌਧਵੀਂ ਸੰਗ ਬਣਾਈਆ। ਨੌਂ ਖੰਡ ਪ੍ਰਿਥਮੀ ਅੰਗਿਆਰਾ ਤਪਿਆ, ਤਪੀਸ਼ਰ ਸਕੇ ਨਾ ਕੋਇ ਬੁਝਾਈਆ। ਖੇਲ ਕਰੇ ਪੁਰਖ ਸਮਰੱਥਿਆ, ਹਰਿ ਕਰਤਾ ਅਗੰਮ ਅਥਾਹੀਆ। ਤੂੰ ਜਿਸ ਕਾਰਨ ਆਇਆ ਨੱਠਿਆ, ਭੱਜਿਆ ਵਾਹੋ ਦਾਹੀਆ। ਭਗਤਾਂ ਤਕ ਇੱਕਠਿਆ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਰੰਗ ਸਮਾਈਆ। ਜਿਨ੍ਹਾਂ ਦੇ ਕੋਲ ਨਾਮ ਦਾ ਪਟਿਆ, ਪਾਟਲ ਆਪਣਾ ਭੇਵ ਖੁਲ੍ਹਾਈਆ। ਚੀਥੜ ਰਹੇ ਕਿਸੇ ਨਾ ਫਟਿਆ, ਓਢਣ ਇਕੋ ਇਕ ਟਿਕਾਈਆ। ਜਿਨ੍ਹਾਂ ਨੇ ਖੇਲ ਕੀਤਾ ਸਵਾਂਗੀ ਨਟਿਆ, ਅੱਠਾਂ ਤਤਾਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧੁਰ ਸ਼ਬਦ ਕਹੇ ਸੁਣ ਧੁਰ ਦੇ ਫੁੱਲ ਗੁਲਾਬੇ, ਗੁਲ ਆਬ ਦਿਆਂ ਜਣਾਈਆ। ਤੂੰ ਵਿਚੋਲਾ ਬਣਿਉਂ ਬਾਬਾ ਆਦਮ ਤੇ ਮਾਈ ਹੱਵਾ ਕਾਅਬੇ, ਜਿਹੜਾ ਕਾਅਬਾ ਨਜ਼ਰ ਕਿਸੇ ਨਾ ਆਈਆ। ਤੈਨੂੰ ਬਾਵਨ ਨੇ ਬਲ ਦਵਾਰ ਮਾਰੀ ਆਵਾਜ਼ੇ, ਹੁਕਮ ਸੰਦੇਸ਼ਾ ਇਕ ਸੁਣਾਈਆ। ਤੇਰੀ ਆਸ਼ਾ ਰੱਖੀ ਖਿਜਰ ਖਵਾਜੇ, ਬਿਨ ਨੈਣਾਂ ਨੈਣ ਉਠਾਈਆ। ਤੈਨੂੰ ਨੌਂ ਵਾਰ ਗੋਬਿੰਦ ਨੇ ਕਲਗੀ ਨਾਲ ਸੁਹਾਇਆ ਤਾਜੇ, ਨਵ ਨਵ ਰੰਗ ਰੰਗਾਈਆ। ਫੇਰ ਇਸ਼ਾਰਾ ਕੀਤਾ ਦੇਸ ਮਾਝੇ, ਸੈਨਤ ਨਾਲ ਸਮਝਾਈਆ। ਫੇਰ ਹੁਕਮ ਦਿਤਾ ਉਹ ਤਕ ਲੈ ਪਾਰ ਵਾਘੇ, ਪੜਦਾ ਪੜਦਿਆਂ ਵਿਚੋਂ ਉਠਾਈਆ। ਫੇਰ ਸੰਦੇਸ਼ਾ ਦਿਤਾ ਕੀ ਮੁਹੰਮਦ ਸੁਣਾਇਆ ਲੇਖ ਲਿਖਾਇਆ ਆਪਣੀ ਬਿਨਾ ਕਿਤਾਬੇ, ਅਲਿਫ਼ ਯੇ ਨਾ ਵੰਡ ਵੰਡਾਈਆ। ਫੇਰ ਜਣਾਇਆ ਸਦੀ ਚੌਧਵੀਂ ਵੇਖ ਸਾਜਣ ਸਾਜੇ, ਸਾਜਣਹਾਰ ਨੂਰ ਇਲਾਹੀਆ। ਭੇਵ ਖੁਲ੍ਹਾਇਆ ਸਜਦਾ ਕਰ ਅਦਾਬੇ, ਅਦਬ ਨਾਲ ਸੀਸ ਝੁਕਾਈਆ। ਹੋਰ ਤਕ ਆਗੇ, ਅੱਗਾ ਦਿਆਂ ਵਖਾਈਆ। ਜਿਸ ਵੇਲੇ ਸੋਇਆ ਮਾਤ ਕੋਇ ਨਾ ਜਾਗੇ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਉਸ ਵੇਲੇ ਖੇਲ ਕਰੇ ਹਰਿ ਕਰਤਾ ਆਪਣਾ ਆਪੇ, ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਹੋਣਾ ਜਾਪੇ, ਸਚ ਸਚ ਨਾਲ ਕੁੜਮਾਈਆ। ਮੇਰਿਆਂ ਭਗਤਾਂ ਭੁੱਲ ਜਾਣੇ ਆਪਣੇ ਮਾਪੇ, ਮਾਤ ਪਿਤ ਪਿਆਰ ਨਾ ਕੋਇ ਵਧਾਈਆ। ਤੇਰੇ ਸੋਹਣਿਆਂ ਸੋਹਣੇ ਬਣਾਉਣੇ ਸਾਕੇ, ਸਾਖਿਆਤ ਰੰਗ ਵਖਾਈਆ। ਤੂੰ ਓਸ ਵੇਲੇ ਦੀ ਰੱਖਣੀ ਤਾਕੇ, ਤਾਕਤ ਆਪਣੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

❋

❋

ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਫੁੱਲ ਕਹੇ ਪ੍ਰਭੂ ਮੇਰਾ ਪੂਰਾ ਹੋ ਗਿਆ ਅਰਸਾ, ਵਿਰਸਾ ਪਿਛਲਾ ਰਿਹਾ ਨਾ ਰਾਈਆ। ਸ਼ਹਿਨਸ਼ਾਹੀ ਸੰਮਤ ਸੱਤ ਦਾ ਸਾਚਾ ਬਰਸਾ, ਹਾੜ ਸਤਾਰਾਂ ਦਏ ਗਵਾਹੀਆ। ਮੈਂ ਚਾਹੁੰਦਾ ਮੇਰੀ ਸਾਰਿਆਂ ਭਗਤਾਂ ਉਤੇ ਕਰ ਦੇ ਬਰਖਾ, ਪੱਤੀ ਪੱਤੀ ਨਾਲ ਮਹਿਕਾਈਆ। ਮੈਨੂੰ ਸੋਗ ਰਹੇ ਨਾ ਹਰਖਾ, ਦਰ ਤੇਰੇ ਆਪਣਾ ਆਪ ਭੇਟ ਕਰਾਈਆ। ਮੇਰੀ ਜ਼ਿੰਦਗੀ ਦਾ ਮੇਰੇ ਜੀਵਣ ਦਾ ਸਦੀ ਚੌਧਵੀਂ ਦੀ ਗੋਲੀ ਨਾਲ ਪਰਚਾ, ਪ੍ਰਾਚੀਨ ਦਾ ਲੇਖਾ ਦੇ ਮੁਕਾਈਆ। ਮੈਂ ਚਾਹੁੰਦਾ ਤੇਰੀ ਹਰ ਥਾਂ ਹੋਵੇ ਚਰਚਾ, ਚਰਚਾਂ ਵਾਲੇ ਤੇਰਾ ਧਿਆਨ ਲਗਾਈਆ। ਤੇਰੀ ਇਕੋ ਪੂਜਾ ਹੋਵੇ ਅਰਚਾ, ਆਚਰਨ ਇਕੋ ਦੇਣਾ ਸਮਝਾਈਆ। ਅਵਤਾਰ ਪੈਗ਼ੰਬਰ ਗੁਰ ਪੂਰਾ ਕਰ ਦੇ ਖਰਚਾ, ਬਾਕੀ ਨਜ਼ਰ ਕੋਇ ਨਾ ਆਈਆ। ਤੇਰਾ ਨੂਰ ਜ਼ਹੂਰ ਦਾ ਹੋਵੇ ਦਰਸਾ, ਨੇਤਰ ਨੈਣ ਅੱਖ ਰੁਸ਼ਨਾਈਆ। ਮਾਲਕ ਖ਼ਾਲਕ ਧੁਰ ਦਰਗਾਹੀ ਕਰਤਾ, ਕਰਤਾ ਪੁਰਖ ਇਕ ਹੋ ਆਈਆ। ਤੂੰ ਲੱਖ ਚੁਰਾਸੀ ਭਰਤਾ, ਪਾਰਬ੍ਰਹਮ ਬੇਅੰਤ ਤੇਰੀ ਵਡਿਆਈਆ। ਤੇਰੇ ਨਾਲ ਮੇਰੀ ਹੋ ਜਾਏ ਲਿਖਤ ਪੜ੍ਹਤਾ, ਦੂਜੀ ਲੋੜ ਰਹੇ ਨਾ ਰਾਈਆ। ਮੇਰਾ ਜੀਅ ਕਰਦਾ ਮੈਂ ਖੇਲ ਵੇਖਾਂ ਲਹਿੰਦਾ ਚੜ੍ਹਦਾ, ਭੱਜਾਂ ਵਾਹੋ ਦਾਹੀਆ। ਮੁਹੰਮਦ ਦਾ ਆਵਾ ਵੇਖਾਂ ਤੱਪਦਾ, ਚੌਦਾਂ ਤਬਕ ਖੋਜ ਖੁਜਾਈਆ। ਉਨ੍ਹਾਂ ਵਿਚੋਂ ਵੀ ਤੇਰੇ ਸੂਫ਼ੀ ਫ਼ਕੀਰ ਰਿਹਾ ਲੱਭਦਾ, ਆਪਣਾ ਪੰਧ ਮੁਕਾਈਆ। ਮੈਂ ਢਾਈਆਂ ਮਿੰਟਾਂ ਵਿਚ ਢਾਈ ਕਰੋੜ ਵਾਰ ਤੇਰਾ ਨਾਮ ਜਪਦਾ, ਮੇਰੀ ਰਫ਼ਤਾਰ ਗੁਫ਼ਤਾਰ ਸੱਚੀ ਸਰਕਾਰ ਤੇਰੇ ਬਿਨਾ ਸਮਝ ਕਿਸੇ ਨਾ ਆਈਆ। ਮੈਂ ਮੰਦਰ ਸ਼ਿਵਦਵਾਲਿਆਂ ਵਿਚ ਟੱਪਦਾ, ਗੁਰੂਦਵਾਰਿਆਂ ਆਪਣਾ ਰੰਗ ਰੰਗਾਈਆ। ਮੈਂ ਚਾਰ ਜੁਗ ਤੈਨੂੰ ਰਿਹਾ ਲੱਭਦਾ, ਭੱਜਿਆ ਥਾਉਂ ਥਾਈਂਆ। ਮਿੰਨਤਾਂ ਵਿਚ ਰਿਹਾ ਸੱਦਦਾ, ਨਿਉਂ ਨਿਉਂ ਸੀਸ ਝੁਕਾਈਆ। ਧੰਨਭਾਗ ਦਿਹਾੜਾ ਹੋਵੇ ਅੱਜ ਦਾ, ਮਾਲਕ ਮਿਲਿਉਂ ਧੁਰ ਦਰਗਾਹੀਆ। ਜਿਹੜਾ ਭਗਤਾਂ ਦੇ ਵਿਚ ਸਜਦਾ, ਸੱਜਣ ਬਣਿਉਂ ਨੂਰ ਇਲਾਹੀਆ। ਕਿਸੇ ਦਾ ਰੂਪ ਰਹਿਣ ਨਹੀਂ ਦੇਣਾ ਕੱਗ ਦਾ, ਕਾਗੋਂ ਹੰਸ ਬਣਾਈਆ। ਹੁਣ ਸਮਾਜ ਬਦਲ ਦੇ ਜਗ ਦਾ, ਜਗਜੀਵਣ ਦਾਤੇ ਤੇਰੇ ਹੱਥ ਵਡਿਆਈਆ। ਝਗੜਾ ਮੇਟ ਦੇ ਜ਼ਾਤ ਪਾਤ ਦੀ ਹੱਦ ਦਾ, ਘਰ ਇਕੋ ਇਕ ਸੁਹਾਈਆ। ਨਸ਼ਾ ਦੇ ਦੇ ਨਾਮ ਪਿਆਲੇ ਮਧ ਦਾ, ਮਧੁਰ ਧੁਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਇਕ ਖਿਲਾਈਆ। ਫੁੱਲ ਕਹੇ ਪ੍ਰਭੂ ਮੇਰੀ ਕਹਿੰਦੀ ਪੱਤੀ ਪੱਤੀ, ਪਤਿਪਰਮੇਸ਼ਵਰ ਰਹੀ ਜਣਾਈਆ। ਤੇਰਿਆਂ ਭਗਤਾਂ ਵਾ ਲੱਗੇ ਨਾ ਤੱਤੀ, ਅਗਨੀ ਤਤ ਨਾ ਕੋਇ ਤਪਾਈਆ। ਜਿਸ ਨਾਮ ਦੀ ਖੋਜ ਕਰਦੇ ਰਹੇ ਰਤੀ ਰਤੀ, ਸੋ ਰਤਨ ਅਮੋਲਕ ਹੀਰੇ ਗੁਰਮੁਖ ਲਏ ਬਣਾਈਆ। ਨਾਨਕ ਨੇ ਤੇਰਾ ਭੇਵ ਖੋਲ੍ਹਿਆ ਜੁਗ ਛੱਤੀ, ਛਤਰਧਾਰੀ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਤੂੰ ਸਾਹਿਬ ਸਾਹਿਬ ਸਮਰਥੀ, ਹਰਿ ਕਰਤਾ ਵਡ ਵਡਿਆਈਆ। ਤੇਰਾ ਖੇਲ ਵੇਖਿਆ ਅੱਖੀ, ਆਖ਼ਰ ਤੇਰੀ ਇਕ ਸਰਨਾਈਆ। ਫੁੱਲ ਕਹੇ ਮੈਂ ਚਾਹੁੰਦਾ ਜਨ ਭਗਤਾਂ ਦੇ ਅੰਦਰ ਮੇਰੀ ਵਾਸਨਾ ਰੱਖੀਂ, ਮਹਿਕ ਮਹਿਕ ਨਾਲ ਮਹਿਕਾਈਆ। ਰੁਲ ਨਾ ਜਾਵਾਂ ਵਿਚ ਕੱਖੀਂ, ਕੱਖੋਂ ਲੱਖ ਦੇਣਾ ਬਣਾਈਆ। ਮੈਂ ਧਾਰ ਤੇਰੀ ਧਰਮ ਧਾਰ ਦੀ ਸਖ਼ੀ, ਸਖ਼ਾਵਤ ਕਰਨੀ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਤੇਰਾ ਹੁਕਮ ਮੰਨਾ ਚਾਈਂ ਚਾਈਂਆ। ਫੁੱਲ ਗੁਲਾਬ ਕਹੇ ਜਨ ਭਗਤੋ ਵੇਖੋ ਮੇਰਾ ਹਾਲ, ਸਤਿ ਸਚ ਸੁਣਾਈਆ। ਮੈਂ ਟੁੱਟ ਕੇ ਆਪਣੇ ਨਾਲੋਂ ਡਾਲ, ਝੂਠਾ ਤਨ ਦਿਤਾ ਤਜਾਈਆ।

❋

❋

ਆਇਆ ਸਚ ਸੱਚੀ ਧਰਮਸਾਲ, ਧਰਮ ਦਵਾਰੇ ਸੋਭਾ ਪਾਈਆ। ਮੈਨੂੰ ਆਉਂਦਿਆਂ ਨੂੰ ਲਿਆ ਸੰਭਾਲ, ਸੰਬਲ ਬਹਿ ਕੇ ਆਪਣੀ ਦਇਆ ਕਮਾਈਆ। ਨਾਲੇ ਪੁਛਿਆ ਮੁਰੀਦਾਂ ਹਾਲ, ਮੁਰਸ਼ਦ ਹੋਇਆ ਸਹਾਈਆ। ਮੈਂ ਕੀਤਾ ਇਕ ਸਵਾਲ, ਬੇਨੰਤੀ ਦਿਤੀ ਦ੍ਰਿੜਾਈਆ। ਮੇਰੇ ਮਾਲਕ ਪੁਰਖ ਅਕਾਲ, ਅਕਲ ਕਲਧਾਰੀ ਦੇਣਾ ਜਣਾਈਆ। ਕਿਸ ਬਿਧ ਸਦੀ ਚੌਧਵੀਂ ਹੋਏ ਜ਼ਵਾਲ, ਜ਼ੇਰ ਜ਼ਬਰ ਦਾ ਡੇਰਾ ਢਾਹੀਆ। ਤੇਰਾ ਭਾਣਾ ਵਰਤੇ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇਣਾ ਉਠਾਈਆ। ਪੁਰਖ ਅਕਾਲ ਕਿਹਾ ਸੁਣ ਗੁਲਾਬੀ ਫੁੱਲਾ, ਫੁੱਲ ਫੁਲਵਾੜੀ ਦਿਆਂ ਵਖਾਈਆ। ਓਹ ਵੇਖ ਜਨ ਭਗਤਾਂ ਸਿਰ ਤੇ ਰੱਖਿਆ ਕੁੱਲਾ, ਕੁੱਲ ਮਾਲਕ ਹੁਕਮ ਵਰਤਾਈਆ। ਕਿਸੇ ਦਾ ਵੰਝ ਮੁਹਾਣਾ ਰਹਿਣਾ ਨਹੀਂ ਤੁਲ੍ਹਾ, ਬੇੜੀ ਬੇੜਾ ਨਾ ਕੋਇ ਉਠਾਈਆ। ਝਗੜਾ ਪਾਉਣਾ ਸ਼ੇਖ਼ਾਂ ਮੁੱਲਾ, ਮੁਸਾਇਕ ਪੰਧ ਚੁਕਾਈਆ। ਸਭ ਦਾ ਦੀਪਕ ਹੋਣਾ ਗੁਲਾ, ਨੂਰ ਚੰਦ ਨਾ ਕੋਇ ਚਮਕਾਈਆ। ਕਿਸੇ ਹੱਥ ਨਾ ਆਉਣਾ ਕਪੜਾ ਜੁੱਲਾ, ਜੁਲਾਹਾ ਕਬੀਰ ਰਿਹਾ ਸੁਣਾਈਆ। ਜਿਹੜਾ ਜਗਤ ਜਹਾਨ ਭੁੱਲਾ, ਪ੍ਰਭ ਨੂੰ ਗਿਆ ਭੁਲਾਈਆ। ਜਾਪ ਕਰਦੇ ਨਾਲ ਬੁੱਲਾਂ, ਹਿਰਦੇ ਹਰਿ ਨਾ ਕੋਇ ਵਸਾਈਆ। ਭਾਗ ਲੱਗੇ ਕਿਸੇ ਨਾ ਕੁਲਾ, ਕੁਲਹੀਣ ਹੋਏ ਲੋਕਾਈਆ। ਜਨ ਭਗਤ ਦਵਾਰਾ ਖੁਲ੍ਹਾ, ਖ਼ਾਲਕ ਖ਼ਲਕ ਆਪ ਖੁਲ੍ਹਾਈਆ। ਤੇਰਾ ਰਸ ਗੋਲੀ ਦੇ ਮੁਖ ਵਿਚ ਡੁੱਲ੍ਹਾ, ਧਰਨੀ ਧਵਲ ਹੱਥ ਕਿਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਫੁੱਲ ਕਹੇ ਮੇਰੀ ਧਾਰ ਤੇਰੀ ਖ਼ੁਸ਼ਬੂ, ਖ਼ੁਸ਼ਖ਼ਬਰੀ ਆਪਣੀ ਦਿਆਂ ਸੁਣਾਈਆ। ਮੇਰਾ ਬੁਤ ਤੇਰਾ ਰੂਹ, ਰੂਹ ਬੁਤ ਮਿਲ ਕੇ ਵੱਜੇ ਵਧਾਈਆ। ਤੇਰੀ ਹਾਂ ਤੇ ਮੇਰੀ ਹੂੰ, ਦੋਵੇਂ ਇਕੋ ਰੰਗ ਸਮਾਈਆ। ਤੇਰੀ ਆਵਾਜ਼ ਤੇ ਮੇਰਾ ਮੂੰਹ, ਸ਼ਬਦ ਨਾਦ ਧੁਨ ਸ਼ਨਵਾਈਆ। ਤੇਰਾ ਪ੍ਰਕਾਸ਼ ਮੇਰਾ ਲੂੰ, ਲੋਚਣ ਅੱਖ ਖੁਲ੍ਹਾਈਆ। ਮੈਂ ਚੇਲਾ ਤੇ ਤੂੰ ਗੁਰੂ, ਸਤਿਗੁਰ ਤੇਰੇ ਹੱਥ ਵਡਿਆਈਆ। ਹੁਣ ਨਵੀਂ ਚਾਲ ਤੁਰੂ, ਤੁਰਤ ਆਪਣਾ ਹੁਕਮ ਸੁਣਾਈਆ। ਚੌਥੇ ਜੁਗ ਮੋੜਾ ਮੁੜੂ, ਕਲਜੁਗ ਰੋਵੇ ਮਾਰੇ ਧਾਈਆ। ਚਾਰੋਂ ਕੁੰਟ ਹੋਣੀ ਦੁੜੂ ਦੁੜੂ, ਸਾਂਤਕ ਸਤਿ ਨਾ ਕੋਇ ਕਰਾਈਆ। ਉਮਤ ਨਬੀ ਰਸੂਲਾਂ ਬੇੜਾ ਤੇਰੇ ਸ਼ੌਹ ਦਰਿਆਏ ਰੁੜ¼, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭੇਦ ਅਭੇਦਾ ਆਪ ਖੁਲ੍ਹਾਈਆ। ਫੁੱਲ ਕਹੇ ਢਾਈ ਮਿੰਟ ਦੀ ਦੱਸਾਂ ਬਾਤ, ਬਾਤਨ ਭੇਵ ਖੁਲ੍ਹਾਈਆ। ਜਿਸ ਵੇਲੇ ਮਨੂ ਬਣਾਈ ਜ਼ਾਤ ਪਾਤ, ਹਿੱਸਿਆਂ ਵੰਡ ਵੰਡਾਈਆ। ਉਹ ਵੇਲਾ ਸੀ ਸਤਾਰਾਂ ਹਾੜ੍ਹ ਦੀ ਰਾਤ, ਰੁਤੜੀ ਆਪਣਾ ਰੰਗ ਵਖਾਈਆ। ਸ਼ੰਕਰ ਸੰਦੇਸ਼ਾ ਦੇਵੇ ਉਪਰ ਕੈਲਾਸ਼, ਬ੍ਰਹਮਾ ਬ੍ਰਹਮ ਅਵਾਜ ਸੁਣਾਈਆ। ਵਿਸ਼ਨੂੰ ਦਿਤਾ ਆਖ, ਵਿਸ਼ਵ ਹਿੱਸੇ ਦੇਣੇ ਪਾਈਆ। ਪੁਰਖ ਅਕਾਲ ਨੇ ਦੱਸੀ ਜਾਚ, ਯਾਚਕ ਆਪਣਾ ਲਿਆ ਬਣਾਈਆ। ਧੁਰ ਦੇ ਨਾਮ ਦਾ ਲਾਇਆ ਘਾਤ, ਘਾਓ ਇਕ ਵਖਾਈਆ। ਬ੍ਰਹਮ ਦਾ ਬ੍ਰਹਮ ਰਹੇ ਨਾ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਵੱਖਰੀ ਵੱਖਰੀ ਹੋਵੇ ਪੂਜਾ ਪਾਠ, ਵੱਖਰਾ ਵੱਖਰਾ ਰਾਹ ਚਲਾਈਆ। ਢਾਈਆਂ ਮਿੰਟਾਂ ਵਿਚੋਂ ਢਾਈ ਮਿੰਟ ਬਖ਼ਸ਼ੇ ਆਪ, ਆਪ ਆਪਣੀ ਦਇਆ ਕਮਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਦਾ ਬਦਲ ਜਾਏ ਜਾਪ, ਜਗਜੀਵਣ ਦਾਤਾ ਆਪ ਜਪਾਈਆ। ਨਵ ਸੱਤ ਵਧੇ ਪਾਪ, ਰਸਨਾ ਨਾਮ ਨਾ ਕੋਇ ਧਿਆਈਆ। ਉਸ ਵੇਲੇ ਪਰਗਟ ਹੋਵੇ ਸਾਖਿਆਤ, ਹਰਿ ਕਰਤਾ ਧੁਰ ਦਰਗਾਹੀਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਫੁੱਲ ਕਹੇ ਮੈਂ ਦੱਸਾਂ ਨਾਲ ਜ਼ੋਰੀ, ਜ਼ੋਰ ਨਾਲ ਜਣਾਈਆ। ਜਨ ਭਗਤੋ ਪ੍ਰਭ ਤੋਂ ਕਰਿਓ ਕੋਇ ਨਾ ਚੋਰੀ, ਚੋਰੀ ਕਰਨ ਵਾਲਿਓ ਤੁਹਾਡੇ ਮੁਖ ਵਿਚ ਮੋਹਰ ਦਿਤੀ ਲਗਾਈਆ। ਤੁਹਾਡੀ ਰਸਨਾ ਦੀ ਆਵਾਜ਼ ਥੋੜੀ, ਸੁਣਨ ਵਾਲਾ ਵੱਡਾ ਬੇਪਰਵਾਹੀਆ। ਐਵੇਂ ਜ਼ਬਾਨ ਨਾ ਕਰਿਓ ਕੌੜੀ, ਕੂੜ ਕਿਰਿਆ ਰੰਗ ਚੜ੍ਹਾਈਆ। ਮਨ ਮਨੂਆ ਲੈਣਾ ਹੋੜੀ, ਹੋੜੇ ਸੱਸੇ ਵਾਲਾ ਸੰਗ ਰਖਾਈਆ। ਤੁਸੀਂ ਸਚ ਧਰਮ ਦੀ ਚੜ੍ਹ ਗਏ ਘੋੜੀ, ਵਾਗ ਆਪਣੇ ਹੱਥ ਉਠਾਈਆ। ਜਗਤ ਧਾਰ ਪਤਿ ਪਤਨੀ ਦੀ ਬਣ ਜਾਏ ਜੋੜੀ, ਜੋੜ ਜੋੜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਫੁੱਲ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਮਸਤੇ ਸੀਸ ਝੁਕਾਈਆ। ਜੋ ਜਨ ਆਏ ਹਰਿ ਭਗਤ ਦਵਾਰ, ਹਰਿ ਭਗਵਨ ਵਿਚ ਸਮਾਈਆ। ਉਹਨਾਂ ਦਾ ਲਹਿਣਾ ਦੇਣਾ ਪਿਛਲਾ ਦਿਤਾ ਉਧਾਰ, ਅੱਗੇ ਆਪਣਾ ਰਾਹ ਵਖਾਈਆ। ਸੰਦੇਸ਼ਾ ਦੇਵੇ ਸਿਮਰਤ ਸ਼ਾਸਤਰ ਬਾਹਰ, ਗ੍ਰੰਥਾ ਸੰਗ ਨਾ ਕੋਇ ਰਖਾਈਆ। ਆਤਮ ਬ੍ਰਹਮ ਦਾ ਦਏ ਹੁਲਾਰ, ਸਤਿ ਸਚ ਨਾਲ ਉਡਾਈਆ। ਵਕਤ ਸੁਹੰਜਣਾ ਹੋਏ ਸਤਾਰਾਂ ਹਾੜ੍ਹ, ਹਾੜ੍ਹ ਅਠਾਰਾਂ ਨਾਲ ਮਿਲਾਈਆ। ਜਨ ਭਗਤੋ ਖ਼ੁਸ਼ੀਆਂ ਨਾਲ ਬੋਲੋ ਜੈਕਾਰ, ਧੁਰ ਦੇ ਸ਼ਬਦ ਧਾਰ ਸ਼ਨਵਾਈਆ। ਜਨ ਭਗਤਾਂ ਭਗਤ ਹੋਏ ਪਿਆਰ, ਮੁਹੱਬਤ ਮੁਹੱਬਤ ਨਾਲ ਰਲਾਈਆ। ਸਦਾ ਸਦਾ ਸਦ ਇਕੋ ਰੰਗ ਰਵੇ ਨਿਰੰਕਾਰ, ਨਿਰਗੁਣ ਨੂਰ ਇਲਾਹੀਆ। ਜਨ ਭਗਤਾਂ ਭਰਿਆ ਰਹੇ ਭਗਤ ਦਵਾਰ, ਹਰਿ ਭਗਵਨ ਹੋਏ ਸਹਾਈਆ। ਖੇਲ ਤੱਕਣ ਪੈਗ਼ੰਬਰ ਗੁਰ ਅਵਤਾਰ, ਜੋਤੀ ਜਾਤਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਧਾਰ ਚੌਵੀਆਂ ਅਵਤਾਰ, ਅਵਤਾਰਾਂ ਅਵਤਰ ਆਪਣਾ ਹੁਕਮ ਵਰਤਾਈਆ।

੧੮ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਵਿਹਾਰ ਸਮੇਂ

ਅਸ਼ਟਭੁਜ ਕਹੇ ਮੈਂ ਵਜਾ ਕੇ ਆਪਣਾ ਸੰਖ, ਸੰਖਿਆ ਦੇੋ ਜਹਾਨ ਦਿਤਾ ਦ੍ਰਿੜਾਈਆ। ਬ੍ਰਹਿਮੰਡ ਖੰਡ ਹਿਲਾਏ ਅਸੰਖ, ਅਸੰਖ ਅਸੰਖਾ ਧਿਆਨ ਲਗਾਈਆ। ਦੋ ਜਹਾਨ ਸੰਦੇਸ਼ਾ ਦਿਤਾ ਨੇਤਰ ਅੱਖ ਖੋਲ੍ਹੋ ਵੇਖੋ ਭਗਤ ਭਗਵਾਨ ਦੇ ਗ੍ਰੰਥ, ਬਿਨ ਅੱਖਾਂ ਅੱਖ ਉਠਾਈਆ। ਜਿਸ ਨੇ ਆਤਮ ਪਰਮਾਤਮ ਬਣਾਇਆ ਪੰਥ, ਮਾਰਗ ਇਕੋ ਇਕ ਜਣਾਈਆ। ਸੰਤ ਸੁਹੇਲੇ ਬਣਾਏ ਆਪਣੀ ਅੰਸ, ਆਪਣੀ ਦਇਆ ਕਮਾਈਆ। ਚਾਰ ਕੁੰਟ ਸੁਹਾਏ ਬੰਸ, ਬੰਸਾਵਲੀ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਸਚ ਉਪਜਾਈਆ। ਅਸ਼ਟਭੁਜ ਕਹੇ ਸੁਣਨਾ ਇਕ ਉਪਦੇਸ਼, ਸਿਖਿਆ ਅਗੰਮ ਅਥਾਹੀਆ। ਤਕਣਾ ਇਕ ਨਰੇਸ਼, ਨਰ ਨਰਾਇਣ ਵਡ ਵਡਿਆਈਆ। ਜਿਸ ਦਾ ਨਾ ਮੁੱਛ ਦਾੜ੍ਹੀ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਜਣਾਈਆ। ਸਦਾ ਰਹੇ ਹਮੇਸ਼, ਜੰਮਣ ਮਰਨ ਵਿਚ ਕਦੇ ਨਾ ਆਈਆ। ਜਿਸ ਲੇਖਾ ਪੂਰਾ ਕਰਨਾ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਅੱਖ ਉਠਾਈਆ। ਉਹ ਕਰ ਅਗੰਮੜਾ ਵੇਸ, ਅਕਲ ਕਲਧਾਰੀ ਆਪਣੀ ਖੇਲ ਖਿਲਾਈਆ।

❋

❋

ਜਿਸ ਸਭ ਨੂੰ ਕੀਤਾ ਪੇਸ਼, ਪੇਸ਼ੀਨਗੋਈਆਂ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਸ਼ਟਭੁਜ ਕਹੇ ਮੇਰੀ ਧਾਰ ਆਦਿ ਆਦਿ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਕੀਤਾ ਚਰਨ ਧਿਆਨੀ, ਪ੍ਰਭੂ ਪ੍ਰਭ ਓਟ ਤਕਾਈਆ। ਮੰਗੀ ਇਕ ਨਿਸ਼ਾਨੀ, ਨਿਸ਼ਾਨਾ ਅਗੰਮ ਅਥਾਹੀਆ। ਤੇਰੀ ਜੋਬਨ ਵਾਲੀ ਮੇਰੀ ਬਣੀ ਰਹੇ ਜਵਾਨੀ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਤੇਰਾ ਮੇਲ ਰਹੇ ਦੋ ਜਹਾਨੀ, ਦੋਹਰੀ ਤੇਰੀ ਕਾਰ ਕਮਾਈਆ। ਤੇਰਾ ਖੇਲ ਤਕਾਂ ਜ਼ਿਮੀਂ ਅਸਮਾਨੀ, ਇਸਮ ਆਜ਼ਮ ਇਕ ਵਡਿਆਈਆ। ਮੈਂ ਤੇਰੀ ਮਹਿਮਾ ਸੁਣਨੀ ਚਾਹੁੰਦੀ ਜੋ ਬਾਹਰ ਵੇਦ ਪੁਰਾਨੀ, ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਤੋਂ ਬਾਹਰ ਤੇਰੀ ਹੋਵੇ ਸ਼ਨਵਾਈਆ। ਤੂੰ ਆਤਮ ਬ੍ਰਹਮ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਵੇਖਾਂ ਨਾਮ ਕਲਮੇ ਕਲਾਮੀ, ਜੋ ਕਲਮ ਸ਼ਾਹੀ ਨਾਲ ਵਡਿਆਈਆ। ਮੈਂ ਉਹ ਵੇਲਾ ਤਕਣਾ, ਜਿਸ ਵੇਲੇ ਸਭ ਦੀ ਹੋਏ ਨੀਲਾਮੀ, ਖ਼ਰੀਦਦਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅਸ਼ਟਭੁਜ ਕਹੇ ਮੈਂ ਤਕਣਾ ਤੇਰਾ ਹੁਕਮ ਅਗੰਮਾ, ਅਗੰਮ ਦੇਣਾ ਦ੍ਰਿੜਾਈਆ। ਜਿਸ ਵਿਚ ਦੀਨ ਦੁਨੀ ਮਜ਼੍ਹਬ ਦਾ ਹੋਏ ਕੋਈ ਨਾ ਬੰਨਾ, ਹਦੂਦ ਹੱਦ ਨਾ ਕੋਇ ਰਖਾਈਆ। ਨਿਸ਼ਾਨ ਦਿਸੇ ਨਾ ਤਾਰਾ ਚੰਨਾ, ਮਜ਼੍ਹਬੀ ਵੰਡ ਨਾ ਕੋਇ ਪਰਗਟਾਈਆ। ਮੈਂ ਉਹ ਤਕਣਾ ਜਿਸ ਵਿਚ ਗੋਬਿੰਦ ਧਾਰ ਰੂਪ ਬਣੇ ਕੰਨਾ, ਕੰਨਿਆ ਧਾਰ ਦਏ ਗਵਾਹੀਆ। ਜਿਸ ਦਾ ਵਸੇਰਾ ਬਿਨਾ ਛੱਪਰ ਛੰਨਾ, ਮਹੱਲ ਅਟਲ ਸੋਭਾ ਪਾਈਆ। ਉਸ ਦਾ ਗ੍ਰੰਥ ਸ਼ਾਸਤਰ ਇਕੋ ਪੂਰਨ ਹੋਵੇ ਤੇ ਹੋਵੇ ਪੱਪਾ (ਪੰਨ੍ਹਾ), ਦੂਜਾ ਵਰਕਾ ਨਾ ਕੋਇ ਉਲਟਾਈਆ। ਜੋ ਸਾਰੀ ਹੱਦ ਤੋੜੇ ਤੋੜੇ ਜਗਤ ਦਾ ਬੰਨਾ, ਹਦੂਦ ਰਹਿਣ ਕੋਇ ਨਾ ਪਾਈਆ। ਸ਼ਬਦੀ ਧਾਰ ਸਤਿਗੁਰੂ ਤੇਰਾ ਰੂਪ ਹੋਵੇ ਨੰਨ੍ਹਾ, ਨਰ ਨਰਾਇਣ ਨਜ਼ਰੀ ਆਈਆ। ਦੇਵੇ ਵਡਿਆਈ ਸਾਚੇ ਜਨਾਂ, ਬਣੇ ਜਣ ਜਣੇਂਦੀ ਮਾਈਆ। ਨਾਤਾ ਤੋੜ ਕੇ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਮੇਟ ਕੇ ਹਰਖ਼ ਸੋਗ ਗ਼ਮਾ, ਗ਼ਮਖਾਰ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਦੁਰਗਾ ਕਹੇ ਮੇਰਾ ਨਾਮ ਦੁਰਗਾ, ਦੁਰਗੀ ਤੇਰੀ ਨਜ਼ਰੀ ਆਈਆ। ਤੂੰ ਮੈਨੂੰ ਆਪਣਾ ਨਾਮ ਗ੍ਰੰਥ ਵਖਾ ਦੇ ਧੁਰ ਦਾ, ਧੁਰ ਮਾਲਕ ਪੜਦਾ ਆਪ ਚੁਕਾਈਆ। ਉਹ ਘਰ ਦੱਸ ਦੇ ਜਿਥੇ ਸਤਿਗੁਰੂ ਸ਼ਬਦ ਤੁਰਦਾ, ਮਟਕ ਨਾਲ ਆਪਣੀ ਚਾਲ ਬਣਾਈਆ। ਉਹ ਗ੍ਰਹਿ ਦੱਸ ਦੇ ਜਿਥੇ ਸਤਿਗੁਰੂ ਰੂਪ ਬਣਦਾ, ਬਨਖੰਡ ਨਜ਼ਰ ਕੋਇ ਨਾ ਆਈਆ। ਉਹ ਭੇਵ ਦੱਸ ਦੇ ਜਿਥੇ ਅਵਤਾਰ ਪੈਗ਼ੰਬਰ ਗੁਰੂ ਜਣਦਾ, ਦੇਵਣਹਾਰ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਅਸ਼ਟਭੁਜ ਕਹੇ ਤੇਰੇ ਗ੍ਰੰਥ ਤਕੇ ਭਗਤ ਦਵਾਰੇ, ਭਗਵਨ ਰੂਪ ਨਜ਼ਰੀ ਆਈਆ। ਜਿਹੜੇ ਸਭ ਨੂੰ ਦੇਣ ਇਸ਼ਾਰੇ, ਐਸ਼ੋ ਇਸ਼ਰਤ ਤਜਣਾ ਕੂੜ ਲੋਕਾਈਆ। ਸਭ ਦੀ ਨਈਆ ਆਈ ਅੰਤ ਕਿਨਾਰੇ, ਨੌਕਾ ਤਕੋ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂ ਲੇਖਾ ਦਿਓ ਸਾਰੇ, ਸਾਰ ਸ਼ਬਦ ਹੁਕਮ ਜਣਾਈਆ। ਆਪਣੇ ਨੇਤਰ ਨੈਣ ਲਓ ਉਘਾੜੇ, ਅੱਖ ਪ੍ਰਤਖ ਰੂਪ ਦਰਸਾਈਆ। ਧਰਮ ਦੀ ਧਾਰ ਆਉਣੀ ਵਿਚ ਅਖਾੜੇ, ਸਚ ਦਵਾਰੇ ਸੋਭਾ ਪਾਈਆ। ਦਿਵਸ ਤਕੋ ਸਤਾਰਾਂ ਹਾੜ੍ਹੇ, ਹਾੜਾ ਕਢ ਕੇ ਇਕ ਜਣਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਗ੍ਰੰਥ ਕਹਿਣ ਅਸੀਂ ਆ ਗਏ ਵਿਚ ਮੈਦਾਨ, ਮਦਨ ਮੋਹਣ ਮਾਨਵ ਦਿਤੀ ਮਾਣ ਵਡਿਆਈਆ। ਚਾਰ ਜੁਗ ਦਾ ਝਗੜਾ ਮੇਟਣਾ ਜੋ ਸ਼ਰਅ ਕੀਤਾ ਵਿਚ ਦਰਮਿਆਨ, ਦਰ ਦਰ ਆਪਣਾ ਹੁਕਮ ਵਰਤਾਈਆ। ਸਾਡੀ ਸਮਝ ਕਰ ਸਕੇ ਨਾ ਕੋਇ ਇਨਸਾਨ, ਬੁੱਧੀ ਵਿਚ ਨਾ ਕੋਇ ਚਤੁਰਾਈਆ। ਅਵਤਾਰ ਪੈਗ਼ੰਬਰ ਗੁਰੂ ਦਿਤਾ ਨਾ ਕਿਸੇ ਗਿਆਨ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ। ਸਾਰੇ ਸਿਫ਼ਤਾਂ ਵਾਲੇ ਗਾ ਕੇ ਗਾਣ, ਢੋਲੇ ਰਾਗਾਂ ਨਾਦਾਂ ਵਿਚ ਕਰ ਸ਼ਨਵਾਈਆ। ਹੁਣ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਈਆ। ਤੀਰ ਅਣਿਆਲਾ ਵੱਜੇ ਬਾਣ, ਬਾਣ ਅਣਿਆਲਾ ਆਪ ਚਲਾਈਆ। ਹੁਕਮ ਕੀਤਾ ਸੂਰਬੀਰ ਬਲਵਾਨ, ਬਲਧਾਰੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗ੍ਰੰਥ ਕਹਿਣ ਅਸੀਂ ਜੁੜ ਗਏ ਅੱਖਰ ਅੱਖਰ, ਅੱਖਰਾਂ ਨਾਲ ਮਿਲ ਕੇ ਵੱਜੀ ਵਧਾਈਆ। ਜਨ ਭਗਤੋ ਪੂਜਾ ਕਰਨੀ ਨਹੀਂ ਕਿਸੇ ਇੱਟ ਪੱਥਰ, ਪਾਹਨ ਸੀਸ ਨਾ ਕਿਸੇ ਨਿਵਾਈਆ। ਇਹ ਉਹ ਲੇਖਾ ਜਿਹੜਾ ਗੋਬਿੰਦ ਲਿਖਾਇਆ ਸੀ ਆਪਣੇ ਪ੍ਰੇਮ ਪੱਤਰ, ਪਤ੍ਰਕਾ ਸਮਝ ਕਿਸੇ ਨਾ ਆਈਆ। ਨੌ ਵਾਰ ਰੋਜ਼ ਛਿੜਕਦਾ ਸੀ ਅਤਰ, ਅਤਰ ਧੁਰ ਦਾ ਨਾਮ ਚੜ੍ਹਾਈਆ। ਆਪਣੇ ਚੋਲੇ ਦੀ ਕਟ ਕੇ ਕਤਰ, ਕਤਰਾ ਕਤਰਾ ਉਤੇ ਰਖਾਈਆ। ਜਨ ਭਗਤ ਹੀਰੇ ਬਣਾ ਕੇ ਰਤਨ, ਦੇਂਦਾ ਰਿਹਾ ਮਾਣ ਵਡਿਆਈਆ। ਪਰ ਜਿਸ ਵੇਲੇ ਸਰਸੇ ਦੇ ਪਹੁੰਚਿਆ ਪੱਤਨ, ਘਾਟ ਕੰਢੀ ਡੇਰਾ ਲਾਈਆ। ਆਪਣਾ ਲੇਖਾ ਦਸ ਦਸਮੇਸ਼ ਜਲਧਾਰਾ ਵਿਚ ਲੱਗਾ ਰੱਖਣ, ਰਖਣਾ ਖੰਡੇ ਨਾਲ ਬਣਾਈਆ। ਨਾਲੇ ਇਸ਼ਾਰਾ ਕੀਤਾ ਕਾਹਨਾ ਆਜਾ ਜੋ ਖਾਂਦਾ ਰਿਹਾ ਮੱਖਣ, ਬੰਸਰੀਆਂ ਧੁਨ ਸੁਣਾਈਆ। ਆਹ ਵੇਖ ਮੈਂ ਜਾਣਾ ਏਕਾ ਵਾਰ ਓਸ ਪ੍ਰਭੂ ਦੇ ਵਤਨ, ਜੋ ਬੇਵਤਨਾਂ ਲਏ ਮਿਲਾਈਆ। ਫੇਰ ਤਕ ਜਨ ਭਗਤਾਂ ਆਵਾਂ ਰੱਖਣ, ਰੱਖਕ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗ੍ਰੰਥ ਕਹਿਣ ਗੋਬਿੰਦ ਨੇ ਡੋਬੇ ਸੀ ਗਿਣਤੀ ਦੇ ਬਾਈ, ਦੂਆ ਦੂਏ ਨਾਲ ਮਿਲਾਈਆ। ਫੇਰ ਦੋਵੇਂ ਉਠਾ ਕੇ ਬਾਹੀਂ, ਬਾਬਲ ਅੱਗੇ ਸੀਸ ਨਿਵਾਈਆ। ਮੈਂ ਉਹ ਕਾਹਨ ਨਹੀਂ ਬਣਨਾ ਜਿਹੜਾ ਚਰਵਾਹਾ ਬਣੇ ਗਾਈਂ, ਗਊਆਂ ਪਿਛੇ ਭੱਜੇ ਵਾਹੋ ਦਾਹੀਆ। ਮੈਂ ਉਹ ਰਾਮ ਨਹੀਂ ਬਣਨਾ ਜਿਹੜਾ ਜੰਗਲ ਬੇਲੇ ਭੱਜੇ ਵਾਹੋ ਦਾਹੀ, ਰਸਤਿਆਂ ਵਿਚ ਆਪਣਾ ਪੰਧ ਮੁਕਾਈਆ। ਮੈਂ ਉਹ ਪੈਗ਼ੰਬਰ ਨਹੀਂ ਮੰਨਣਾ, ਜਿਹੜਾ ਸ਼ਰਅ ਦੀ ਕਰੇ ਤਬਾਹੀ, ਤਬਾ ਕੂੜ ਵਾਲੀ ਬਣਾਈਆ। ਉਹ ਗੁਰੂ ਨਹੀਂ ਮੰਨਣਾ ਜਿਸ ਨੂੰ ਜਨਣੀ ਕੁੱਖ ਦਏ ਜਾਈ, ਮਾਤਾ ਆਪਣੀ ਕੁੱਖ ਉਠਾਈਆ। ਮੈਂ ਉਹ ਪੁਰਖ ਅਕਾਲ ਨਹੀਂ ਮੰਨਣਾ, ਜਿਹੜਾ ਸਦਾ ਦਾ ਬਣੇ ਗੁਸਾਈਂ, ਸਦਾ ਨਾ ਸੰਗ ਨਿਭਾਈਆ । ਮੈਂ ਉਹ ਨਾਮ ਨਹੀਂ ਮੰਨਣਾ, ਜਿਹੜਾ ਗੁਰਮੁਖਾਂ ਦੀ ਕਟੇ ਨਾ ਫਾਹੀ, ਫਾਂਸੀ ਗਲੋਂ ਨਾ ਦਏ ਕਟਾਈਆ। ਮੈਂ ਉਹ ਦਾਮ ਨਹੀਂ ਮੰਨਣਾ, ਜਿਹੜਾ ਦਮਾਂ ਦੀ ਦਏ ਨਾ ਗਵਾਹੀ, ਦਾਮਨਗੀਰ ਨਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਜਿਸ ਵੇਲੇ ਗੋਬਿੰਦ ਨੇ ਗ੍ਰੰਥ ਸਰਸੇ ਵਿਚ ਡੋਬੇ, ਨੱਕ ਫੜ ਕੇ ਡੁਬਕੀ ਆਪਣੀ ਲਈ ਲਗਾਈਆ। ਫੇਰ ਮੂਧੇ ਮਾਰ ਕੇ ਗੋਡੇ, ਹੱਥ ਛਾਤੀ ਉਤੇ ਡਾਹੀਆ। ਇਹ ਹੋ ਗਏ ਤੇਰੇ ਜੋਗੇ, ਤੇਰੀ ਝੋਲੀ ਪਾਈਆ। ਹੱਥ ਲੈ ਆਪਣੇ ਬੋਝੇ, ਬੋਝਲ

❋

❋

ਭਾਰ ਨਾ ਕੋਇ ਬਣਾਈਆ। ਨਾਲੇ ਕਿਹਾ ਨਾਲ ਰੋਹਬੇ, ਗ਼ੁੱਸੇ ਵਿਚ ਸੁਣਾਈਆ। ਮੇਰੇ ਪ੍ਰਭੂ ਮੈਂ ਕੋਈ ਫਿਰਨਾ ਨਹੀਂ ਵਿਚ ਟੋਇਆਂ ਟੋਬੇ, ਡੁਬਕੀਆਂ ਲੈ ਨਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਰਸਾ ਕਹੇ ਜਿਸ ਵੇਲੇ ਬਾਈ ਗ੍ਰੰਥ ਮੇਰੇ ਪੁਜ ਗਏ ਵਿਚ ਤਹਿ, ਤਹਿਖ਼ਾਨਾ ਨਾਨਕ ਦਿਤਾ ਬਣਾਈਆ। ਗੋਬਿੰਦ ਦੋਵੇਂ ਹੱਥ ਸਿਰ ਤੇ ਰੱਖ ਕੇ ਗਿਆ ਬਹਿ, ਆਸਣ ਟੇਢੀ ਧਾਰ ਲਗਾਈਆ। ਨਾਲੇ ਹੱਸ ਕੇ ਕਿਹਾ ਆਦਿ ਅੰਤ ਤੂੰ ਹੀ ਹੈਂ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਸ਼ਕਤੀ ਸ਼ਕਤ ਸ਼ਵੈ, ਨੂਰ ਜੋਤ ਰੁਸ਼ਨਾਈਆ। ਮੇਰੇ ਗ੍ਰੰਥ ਓ ਪੁਰਖ ਅਕਾਲੇ ਤੈਨੂੰ ਕੀਤੇ ਬੈਅ, ਦੂਜਾ ਹੱਕ ਨਾ ਕੋਇ ਰਖਾਈਆ। ਜਿਸ ਵਿਚ ਤੂੰ ਸਭ ਕੁਛ ਕਰਨਾ ਲੈ, ਲਾਈਨ ਇਕੋ ਦੇਣੀ ਬਣਾਈਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਤੇਰੀ ਚਰਨੀ ਜਾਣੇ ਢਹਿ, ਢਈਆ ਮੇਰਾ ਦਏ ਗਵਾਹੀਆ। ਮੈਂ ਖ਼ਾਲੀ ਹੱਥੀਂ ਜਾਣਾ ਮੇਰੇ ਹੱਥ ਵਿਚ ਹੋਣੀ ਕੋਈ ਨਹੀਂ ਸ਼ੈ, ਮਾਛੂਵਾੜਾ ਮੇਰਾ ਧਾਮ ਸੁਹਾਈਆ। ਮੈਂ ਇਕੋ ਸਰਸੇ ਦੀ ਜਗਹ ਤੇਰੇ ਪ੍ਰੇਮ ਦੀ ਵਗਦੀ ਵੇਖਣੀ ਨੈ, ਨਈਆ ਦੂਸਰ ਨਜ਼ਰ ਕੋਇ ਨਾ ਆਈਆ। ਮੈਂ ਨਹੀਂ ਜਾਣਨਾ ਤੂੰ ਮਾਲਕ ਤ੍ਰੈਲੋਕੀ ਕਿ ਤ੍ਰੈਅ, ਤਿੰਨਾਂ ਗੁਣਾਂ ਤੋਂ ਬਾਹਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਸਰਸਾ ਕਹੇ ਗੋਬਿੰਦ ਨੇ ਖੰਡੇ ਨਾਲ ਨੌਂ ਮਾਰੀਆਂ ਚਾਰੋਂ ਕੁੰਟ ਲਕੀਰਾਂ, ਆਪਣੀ ਖ਼ੁਸ਼ੀ ਨਾਲ ਲਗਾਈਆ। ਫੇਰ ਆਪਣੇ ਚੋਲੇ ਦੀਆਂ ਕਰ ਕੇ ਲੀਰਾਂ ਲੀਰਾਂ, ਲੀਰਾਂ ਦਿਤੀਆਂ ਕਰਾਈਆ। ਫੇਰ ਆਪਣੇ ਸੀਸ ਤੋਂ ਲਾਹ ਕੇ ਚੀਰਾ, ਪੁੱਠਾ ਦਿਤਾ ਲਟਕਾਈਆ। ਫੇਰ ਉਂਗਲੀ ਤੋਂ ਚੱਟ ਕੇ ਹੀਰਾ, ਹੀਰੇ ਗੁਰਮੁਖ ਦਿਤੇ ਵਖਾਈਆ। ਫੇਰ ਆਖਿਆ ਭੱਜ ਕੇ ਆ ਕਬੀਰਾ, ਕਬਰਾਂ ਤੋਂ ਬਾਹਰ ਦਿਆਂ ਜਣਾਈਆ। ਆਹ ਵੇਖ ਲੈ ਮੈਂ ਉਚ ਦਾ ਪੀਰਾ, ਪੀਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਉਹ ਵੇਖ ਮੇਰੀ ਉਂਗਲੀ ਨਾਲ ਰਵਦਾਸ ਦਾ ਕਸੀਰਾ, ਜੋ ਕਸ ਕੇ ਲਿਆ ਬੰਧਾਈਆ। ਉਹ ਵੇਖ ਮੇਰਾ ਕਮਾਨ ਤੇ ਤੀਰਾ, ਤੁਰੀਆ ਤੋਂ ਪਰੇ ਦ੍ਰਿੜਾਈਆ। ਮੈਂ ਕੋਈ ਗੋਬਿੰਦ ਡਾਹ ਕੇ ਬਹਿਣ ਵਾਲਾ ਨਹੀਂ ਪੀੜ੍ਹਾ, ਮੁਖ ਘੁੰਗਟ ਨਾ ਕੋਇ ਰਖਾਈਆ। ਜਦ ਆਵਾਂਗਾ ਦੋ ਜਹਾਨਾਂ ਚੁਕਾਂਗਾ ਬੀੜਾ, ਆਪਣਾ ਬਲ ਪ੍ਰਗਟਾਈਆ। ਗੁਰਮੁਖਾਂ ਦਾ ਰਾਹ ਰਹਿਣ ਦੇਣਾ ਨਹੀਂ ਭੀੜਾ, ਭੀੜੀ ਗਲੀ ਵਿਚੋਂ ਬਾਹਰ ਕਢਾਈਆ। ਮੈਂ ਇਕੱਠੇ ਕੀਤੇ ਜੱਟ ਨਾਈ ਛੀਂਬੇ ਝੀਰਾ, ਝੀਵਰ ਹੋ ਕੇ ਗੁਰਮੁਖਾਂ ਅੰਮ੍ਰਿਤ ਪਿਆਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਰਸਾ ਕਹੇ ਗੋਬਿੰਦ ਨੇ ਕੰਨ ਫੜ ਕੇ ਮੇਰੇ ਅੰਦਰ ਮਾਰੀ ਝਾਕੀ, ਨਿਗਹ ਨਿਗਹ ਵਿਚੋਂ ਬਦਲਾਈਆ। ਇਕ ਖ਼ਬਰ ਅਗੰਮੀ ਆਖੀ, ਬਿਨ ਅੱਖਰਾਂ ਦਿਤੀ ਸੁਣਾਈਆ। ਹਾਜ਼ਰ ਹੋ ਜਾ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਪੰਧ ਮੁਕਾਈਆ। ਆਹ ਤਕ ਲੈ ਪੋਹ ਦੀ ਠੰਡੀ ਰਾਤੀ, ਰੁਤੜੀ ਤੇਰੇ ਨਾਲ ਮਹਿਕਾਈਆ। ਜਿਥੇ ਮੇਰੇ ਗ੍ਰੰਥ ਜਿਥੇ ਮੇਰਾ ਪੰਥ ਉਥੇ ਨਾ ਕੋਈ ਦੀਵਾ ਨਾ ਕੋਈ ਬਾਤੀ, ਬਿਨਾ ਤੇਰੀ ਜੋਤ ਤੋਂ ਨੂਰ ਨਜ਼ਰ ਕੋਇ ਨਾ ਆਈਆ। ਜਿੰਨਾਂ ਚਿਰ ਮੈਂ ਸ਼ਬਦ ਰੂਪ ਹੋ ਕੇ ਨਾ ਆਵਾਂ ਤੈਨੂੰ ਕਰਨੀ ਪਊਗੀ ਰਾਖੀ, ਰਾਖਿਆ ਆਖਾ ਮੰਨ ਕੇ ਫਿਰ ਮੈਨੂੰ ਹੁਕਮ ਲੈਣਾ ਮਨਾਈਆ। ਮੈਂ ਤੇਰਾ ਲਾਡਲਾ ਸੁਤ ਜੇ ਖ਼ੁਸ਼ੀ ਵਿਚ ਕਰ ਲਵਾਂ ਗੁਸਤਾਖੀ, ਫੇਰ ਵੀ ਘੁੱਟ ਕੇ ਗਲੇ ਲੈਣਾ ਲਗਾਈਆ। ਪਰ ਯਾਦ ਰੱਖਣਾ ਤੇਰੇ ਸ਼ਬਦ ਦੀ ਤੇਰੇ ਸ਼ਬਦ ਗੋਬਿੰਦ ਬਿਨਾ ਕਰੇ ਕੋਇ ਨਾ ਕਾਪੀ, ਨਕਲ ਮਾਰਨ

❋

❋

ਵਾਲਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਹੱਸ ਕੇ ਕਿਹਾ ਨਾਲੇ ਕੰਨਾਂ ਤੇ ਮਾਰੀ ਥਾਪੀ, ਥਪਕ ਕੇ ਦਿਤਾ ਸੁਣਾਈਆ। ਗੋਬਿੰਦ ਇਹ ਤੇਰੇ ਗ੍ਰੰਥ ਮੇਰੇ ਸ਼ਬਦ ਦਾ ਪੰਥ ਜਿਸ ਵੇਲੇ ਪਰਗਟ ਹੋਇਆ ਬਿਨਾ ਭਜਨ ਬੰਦਗੀ ਤੋਂ ਤਾਰ ਦੇਵਾਂਗਾ ਪਾਪੀ, ਪਤਿਤ ਪੁਨੀਤ ਬਣਾਈਆ। ਮੰਜ਼ਲ ਚਾੜ੍ਹ ਦੇਵਾਂ ਘਾਟੀ, ਘਾਟਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਇਕ ਮਨਾਈਆ। ਸਰਸਾ ਕਹੇ ਗੋਬਿੰਦ ਨੇ ਮੇਰੇ ਉਤੇ ਲਾ ਦਿਤਾ ਪੰਜਾਂ, ਪੰਜੇ ਉਂਗਲਾਂ ਫੇਰ ਆਪਣੇ ਮੁਖ ਵਿਚ ਪਾਈਆ। ਜਿਹੜਾ ਹੁਕਮ ਹੁਕਮ ਲਿਖ ਸਕੇ ਨਹੀਂ ਮੇਰੇ ਕਵੀ ਧਾਰ ਬਵੰਜਾ, ਬਾਵਨ ਰੰਗ ਰੰਗਾਈਆ। ਮੇਰੇ ਸਾਹਿਬ ਨੇ ਮੇਰੇ ਨਾਲ ਮਿਲ ਕੇ ਕਰਨਾ ਚੰਗਾ, ਚੰਗੀ ਤਰਾਂ ਦ੍ਰਿੜਾਈਆ। ਅੱਜ ਓਏ ਸਰਸਿਆ ਮੈਂ ਭੱਜਾ ਜਾਂਦਾ ਛਡ ਕੇ ਪੁਰੀ ਅਨੰਦਾ, ਅਨੰਦ ਜਗਤ ਵਾਲਾ ਤਜਾਈਆ। ਇਹ ਢਹਿਣੇ ਕੋਠੇ ਕੰਧਾ, ਮਹੱਲ ਨਜ਼ਰ ਕੋਇ ਨਾ ਆਈਆ। ਮੈਂ ਗੋਬਿੰਦ ਬਣਿਆ ਤੇਰਾ ਨਜ਼ਰੀ ਆਵਾਂ ਪੰਜਾਂ ਤਤਾਂ ਵਾਲਾ ਬੰਦਾ, ਬੰਧਨ ਜਗਤ ਵਾਲੇ ਰਖਾਈਆ। ਅੱਗੇ ਖੇਲ ਕਰਾਂ ਅਚੰਭਾ, ਅਚਰਜ ਕਾਰ ਕਮਾਈਆ। ਆਪਣਾ ਰੂਪ ਸਰੂਪ ਕਿਸੇ ਨਾ ਦੱਸਾਂ ਚੌੜਾ ਲੰਬਾਂ, ਮਿਣਤੀ ਸਕੇ ਨਾ ਕੋਇ ਕਰਾਈਆ। ਨਾ ਧੋਤੀ ਪਹਿਨਾ ਨਾ ਤੰਬਾ, ਕਛਿਹਰਾ ਕੱਛ ਨਾ ਸੰਗ ਰਖਾਈਆ। ਨਾ ਵੇਸ ਵਟਾਵਾਂ ਨਾ ਕੇਸ ਰਖਾਵਾਂ ਨਾ ਰੰਗ ਰੰਗਾਵਾਂ ਕੰਘਾ, ਕੰਗਣ ਤਨ ਨਾ ਕੋਇ ਚਤੁਰਾਈਆ। ਇਕੋ ਹੋਵਾਂ ਤੇਰਾ ਰੂਪ ਹੋਵਾਂ ਸੂਰਾ ਸਰਬੰਗਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਇਕੋ ਸ਼ਬਦ ਹੋਵਾਂ ਇਕੋ ਹੋਵਾਂ ਮਰਦੰਗਾ, ਇਕੋ ਕਰਾਂ ਸ਼ਨਵਾਈਆ। ਇਕੋ ਸੇਜ ਹੋਏ ਪਲੰਘਾ, ਆਸਣ ਇਕ ਸੁਹਾਈਆ। ਇਕੋ ਨਾਮ ਹੋਵੇ ਇਕੋ ਹੋਵੇ ਖੰਡਾ, ਬ੍ਰਹਿਮੰਡਾਂ ਹੁਕਮ ਵਰਤਾਈਆ। ਇਕੋ ਮੰਜ਼ਲ ਹੋਵੇ ਇਕੋ ਹੋਵੇ ਕੰਢਾ, ਕੰਢੀ ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਰਸਾ ਕਹੇ ਗੋਬਿੰਦ ਨੇ ਮੇਰੀ ਨਿੱਕੀ ਜਿਹੀ ਬਣਾਈ ਕਿਆਰੀ, ਕਦਮ ਢਾਈ ਪੁੱਠੇ ਪੈਰੀਂ ਚਲ ਕੇ ਦਿਤੀ ਜਣਾਈਆ। ਫੇਰ ਦੋ ਹੱਥਾਂ ਦੀ ਬਣਾ ਕੇ ਖਾਰੀ, ਸੀਸ ਆਪਣੇ ਉਤੇ ਟਿਕਾਈਆ। ਫੇਰ ਬਣ ਗਿਆ ਜਗਤ ਦਾ ਜਵਾਰੀ, ਸਚ ਝੂਠ ਦੀਆਂ ਗੋਹਟਾਂ ਹੱਥ ਟਿਕਾਈਆ। ਫੇਰ ਦੋਹਾਂ ਨੂੰ ਮਾਰੇ ਵਾਰੋ ਵਾਰੀ, ਇਕ ਦੂਜੀ ਉਤੇ ਛੁਹਾਈਆ। ਫੇਰ ਤੱਕਿਆ ਮੇਰਾ ਨੂਰ ਜੋਤ ਨਿਰੰਕਾਰੀ, ਨਿਰਵੈਰ ਇਕ ਇਲਾਹੀਆ। ਜਿਸ ਨੇ ਮੇਰੀ ਸਾਂਭ ਕੇ ਰੱਖਣੀ ਪਟਾਰੀ, ਪਟਨੇ ਵਾਲਾ ਰਿਹਾ ਦ੍ਰਿੜਾਈਆ। ਜਿਹੜਾ ਆਦਿ ਤੋਂ ਵੱਡਾ ਭੰਡਾਰੀ, ਭੰਡਾਰੇ ਵਿਸ਼ਨੂੰ ਰਿਹਾ ਦ੍ਰਿੜਾਈਆ। ਮੇਰਾ ਖੇਲ ਹੋਣਾ ਅਪਾਰੀ, ਅਪਰੰਪਰ ਰਿਹਾ ਦ੍ਰਿੜਾਈਆ। ਮੇਰੇ ਲੇਖ ਨੂੰ ਆਪਣੇ ਦੇਸ ਵਿਚ ਲੈ ਜਾਏ ਇਕ ਵਾਰੀ, ਵਾਰਸ ਹੋ ਕੇ ਆਪਣੀ ਦਇਆ ਕਮਾਈਆ। ਫੇਰ ਬਣ ਸ਼ਾਹ ਸਿਕਦਾਰੀ, ਨਿਰਵੈਰ ਹੋ ਕੇ ਰੂਪ ਬਦਲਾਈਆ। ਨਾਦ ਸ਼ਬਦ ਧੁਨ ਕਰ ਧੁਨਕਾਰੀ, ਸੰਦੇਸ਼ਾ ਦੇਵੇ ਥਾਉਂ ਥਾਈਂਆ। ਝਟ ਸ਼ਬਦ ਅਗੰਮੀ ਰਮਜ਼ ਇਕ ਮਾਰੀ, ਮਾਰੂ ਰਾਗ ਤੋਂ ਬਿਨਾ ਦਿਤੀ ਦ੍ਰਿੜਾਈਆ। ਓ ਗੋਬਿੰਦ ਤੇਰੇ ਗ੍ਰੰਥ ਪੰਥ ਦਾ ਇਕੋ ਪਾਹਰੂ, ਪਹਿਰਾ ਦੇ ਕੇ ਆਪਣਾ ਖੇਲ ਖਿਲਾਈਆ। ਯਾਦ ਕਰ ਲੈ ਜਿਸ ਵੇਲੇ ਆਵੇ ਤੇਰਿਆਂ ਗੁਰਮਖਾਂ ਭਗਤਾਂ ਪਾਰ ਉਤਾਰੂ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਚ ਨਾਲ ਮਿਲਾਈਆ। ਗ੍ਰੰਥ ਕਹਿਣ ਜਿਸ ਵੇਲੇ ਗੋਬਿੰਦ ਪਾਣੀ ਦੇ ਵਿਚ ਰੱਖਿਆ, ਸਹਿਜ ਨਾਲ ਟਿਕਾਈਆ। ਅਸਾਂ ਪਿਆਰ ਵਿਚ

❋

❋

ਟੇਕਿਆ ਮੱਥਿਆ, ਮਸਤਕ ਸੀਸ ਝੁਕਾਈਆ। ਗੋਬਿੰਦ ਪਿਛੇ ਤਾਲੀ ਮਾਰ ਕੇ ਹੱਸਿਆ, ਪਿਛੇ ਤੋਂ ਪਿਛਾ ਦਿਤਾ ਜਣਾਈਆ। ਉਹ ਤਕੋ ਆਦਿ ਵਸਿਆ, ਅੰਤ ਉਹੋ ਹੋਏ ਸਹਾਈਆ। ਕਲਜੁਗ ਹੋਵੇ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਬਿਨਾ ਕਦਮਾਂ ਤੋਂ ਆਵੇ ਨੱਸਿਆ, ਬਣ ਕੇ ਧੁਰ ਦਾ ਮਾਹੀਆ। ਨਾਲੇ ਖ਼ੁਸ਼ੀਆਂ ਦੇ ਵਿਚ ਨੱਚਿਆ, ਕਦਮ ਕਦਮ ਨਾਲ ਬਦਲਾਈਆ। ਮੇਰਾ ਵਾਹਿਦਾ ਕੌਲ ਪੂਰਾ ਹੋਣ ਲੱਗਿਆ ਸੱਚਿਆ, ਪੁਰੀ ਅਨੰਦ ਦਿਤਾ ਤਜਾਈਆ। ਨਾਲੇ ਤੂੰ ਮੇਰਾ ਮੈਂ ਤੇਰਾ ਢੋਲਾ ਜਪਿਆ, ਸੋਹੰ ਰਾਗ ਸੁਣਾਈਆ। ਨਾਲੇ ਹੱਸ ਕੇ ਕਿਹਾ ਵਾਹਿਗੁਰੂ ਤੇਰੀ ਰੱਖਿਆ, ਪੁਰਖ ਅਕਾਲ ਤੇਰੀ ਸਰਨਾਈਆ। ਨਾਲੇ ਘੁੱਟ ਕੇ ਕਮਰ ਕਸਿਆ, ਸੂਰਬੀਰ ਲਈ ਅੰਗੜਾਈਆ। ਸਚ ਪੁਛੋ ਗੋਬਿੰਦ ਇਕੋ ਕਦਮ ਨਾਲ ਸਰਸੇ ਨੂੰ ਟੱਪਿਆ, ਦੂਜਾ ਕਦਮ ਨਾ ਵਿਚ ਟਿਕਾਈਆ। ਅੱਗੇ ਪ੍ਰਕਾਸ਼ ਤੱਕਿਆ ਲਟ ਲਟਿਆ, ਨੂਰ ਜੋਤ ਰੁਸ਼ਨਾਈਆ। ਗੋਬਿੰਦ ਨੇ ਪੁੱਠਾ ਸੀਸ ਚਰਨਾਂ ਤੇ ਸੁੱਟਿਆ, ਸੁੱਟ ਕੇ ਦਿਤਾ ਵਖਾਈਆ। ਪੁਰਖ ਅਕਾਲ ਚੁੱਕ ਕੇ ਆਪਣੇ ਪੱਟਿਆ, ਪਟਨੇ ਵਾਲਾ ਛਾਤੀ ਤੇ ਲਿਆ ਟਿਕਾਈਆ। ਵਾਹ ਮੇਰੇ ਬੱਚਿਆ, ਬਚਪਨ ਤੇਰਾ ਮੋਹੇ ਭਾਈਆ। ਉਹ ਵੇਖ ਤੇਰਾ ਟੁੱਟ ਜਾਣਾ ਭਾਂਡਾ ਸ਼ਰੀਰ ਕੱਚਿਆ, ਤਨ ਵਜੂਦ ਰਹਿਣ ਨਾ ਪਾਈਆ। ਔਹ ਵੇਖ ਤੇਰਾ ਨੰਦੇੜ ਅੰਗੀਠਾ ਮੱਚਿਆ, ਜਿਥੇ ਨਾਨਕ ਨਿਸ਼ਾਨਾ ਗਿਆ ਟਿਕਾਈਆ। ਔਹ ਵੇਖ ਤੈਨੂੰ ਝੁਕਦੇ ਕੋਟਨ ਰਵ ਸੱਸਿਆ, ਡੰਡਾਵਤ ਕਰ ਕੇ ਖ਼ੁਸ਼ੀ ਬਣਾਈਆ। ਉਹ ਵੇਖ ਸਚਖੰਡ ਦਵਾਰਾ ਤੇਰੀ ਕਰੇ ਕਥਿਆ, ਕਥਨੀ ਰਾਗ ਅਲਾਹੀਆ। ਉਹ ਖੇੜਾ ਤਕ ਬਣ ਗਿਆ ਰੂਪ ਸਮਰਥਿਆ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਨੀਚੇ ਵੇਖ ਕਲਜੁਗ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਖ਼ਿਆਲ ਕਰ ਸੱਸੇ ਉਤੇ ਹੋੜਾ ਹੋੜੇ ਨਾਲ ਮਿਲਿਆ ਸੱਸਿਆ, ਸੋ ਆਪਣਾ ਰੂਪ ਵਖਾਈਆ। ਹੰ ਬ੍ਰਹਮ ਅੰਧੇਰੇ ਵਿਚ ਛਪਿਆ, ਗੋਬਿੰਦ ਚੰਨ ਚੰਨਾਂ ਤੇਰੇ ਬਿਨਾ ਕਰੇ ਨਾ ਕੋਇ ਰੁਸ਼ਨਾਈਆ। ਗੋਬਿੰਦ ਕਿਹਾ ਪ੍ਰਭੂ ਤੇਰਾ ਮੇਰਾ ਕੌਲ ਇਕਰਾਰ ਪੱਕਿਆ, ਪਾਰਬ੍ਰਹਮ ਗੰਢ ਪੱਕੀ ਲੈਣੀ ਬੰਨ੍ਹਾਈਆ। ਫੇਰ ਜੋਤ ਧਾਰ ਵਿਚ ਨੱਸਿਆ, ਭੱਜਿਆ ਵਾਹੋ ਦਾਹੀਆ। ਫਿਰ ਖਿੜ ਖਿੜਾ ਕੇ ਹੱਸਿਆ, ਬਿਨਾ ਮੁਖ ਦੰਦ ਤੋਂ ਆਪਣਾ ਰਾਗ ਅਲਾਈਆ। ਅਬਿਨਾਸ਼ੀ ਕਰਤੇ ਇਸ਼ਾਰਾ ਕੀਤਾ ਰਤਿਆ, ਸੈਨਤ ਦਿਤੀ ਲਗਾਈਆ। ਗੋਬਿੰਦ ਆਹ ਵੇਖ ਦੋਹਾਂ ਦਾ ਧਾਮ ਨਿਆਰਾ, ਜਿਥੇ ਖੇਲ ਹੋਣਾ ਅਪਾਰਾ, ਪੂਰਨ ਤੇ ਪੂਰਨ ਦਾ ਸੋਹੇ ਪੱਪਿਆ, ਪਤਿਪਰਮੇਸ਼ਵਰ ਤੇਰਾ ਮੇਰਾ ਰੂਪ ਇਕੋ ਨਜ਼ਰੀ ਆਈਆ। ਜਿਹੜਾ ਤੂੰ ਸਰਸੇ ਵਿਚ ਮੇਰੇ ਸਹਾਰੇ ਰੱਖਿਆ, ਸੋ ਸਾਂਭ ਕੇ ਰੱਖਾਂ ਚਾਈਂ ਚਾਈਂਆ। ਪਰ ਇਕ ਗੱਲ ਯਾਦ ਕਰ ਲੈ ਜਿਸ ਵੇਲੇ ਤੇਰਾ ਢਈਆ ਟੱਪਿਆ, ਇਨ੍ਹਾਂ ਗ੍ਰੰਥਾਂ ਦੇ ਟੱਪੇ ਮੈਂ ਦੇਣੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਮੇਰੇ ਪੁਰਖ ਅਕਾਲ ਸਵਾਮੀ, ਸਾਹਿਬ ਤੇਰੀ ਸਰਨਾਈਆ। ਆਦਿ ਅੰਤ ਦੇ ਅੰਤਰਜਾਮੀ, ਆਦਿ ਅੰਤ ਤੇਰੇ ਹੱਥ ਵਡਿਆਈਆ। ਮੈਂ ਤੈਨੂੰ ਇਕੋ ਵਾਰ ਕਰਾਂ ਸਲਾਮੀ, ਸਲਾਮਾਂ ਲੈਣ ਵਾਲਿਆ ਤੇਰੇ ਅੱਗੇ ਸੀਸ ਝੁਕਾਈਆ। ਪਰ ਮੈਥੋਂ ਹੋਣੀ ਨਹੀਂ ਕਿਸੇ ਦੀ ਗ਼ੁਲਾਮੀ, ਚਾਕਰ ਹੋ ਨਾ ਸੇਵ ਕਮਾਈਆ। ਮੈਂ ਸ਼ਰਅ ਛਡ ਦੇਣੀ ਤਮਾਮੀ, ਪਿਛਲੇ ਜ਼ੰਜੀਰ ਗਲ ਨਾ ਕੋਇ ਪਵਾਈਆ। ਜਦੋ ਜਾਵਾਂਗਾ ਤੇਰਾ ਨਾਤਾ ਸਭ ਦਾ ਜੋੜਾਂਗਾ ਬਾਹਮੀ, ਬ੍ਰਹਮ ਨੂਰ ਬ੍ਰਹਮ ਦਿਆਂ ਜਣਾਈਆ। ਜਿਹੜਾ ਲੇਖ ਲਿਖਿਆ ਤਮਾਮੀ, ਤਰਾ ਤਰਾ ਦਿਆਂ ਸਮਝਾਈਆ। ਇਕ ਖੇਲ ਕਰਾਂ ਤੇਰਿਆਂ ਭਗਤਾਂ ਨੂੰ ਖੜਾ

❋

❋

ਕਰਾਂ ਤੇਰਿਆਂ ਗੁਰਮੁਖਾਂ ਦੀ ਨਿਸ਼ਾਨੀ, ਨਿਸ਼ਾਨਾ ਨਾਮ ਤੀਰ ਦੇਣਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰੇ ਸਿਖ ਬਣਾ ਦਿਆਂ ਭਗਤ, ਇਹ ਮੇਰੀ ਬੇਪਰਵਾਹੀਆ। ਸਿਰਫ਼ ਤੇਰੇ ਉਤੇ ਕਿਰਪਾ ਕਰਾਂ ਫ਼ਕਤ, ਫ਼ਿਕਰਾ ਤੇਰਾ ਆਪਣੇ ਨਾਲ ਬਦਾਈਆ। ਜਿਸ ਵੇਲੇ ਸਦੀ ਚੌਧਵੀਂ ਦਾ ਆਇਆ ਵਕਤ, ਸੰਮਤ ਸ਼ਹਿਨਸ਼ਾਹੀ ਸੱਤ ਨਾਲ ਵਡਿਆਈਆ। ਪਰਗਟ ਹੋਵਾਂ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਸਿਖ ਬਣਾ ਕੇ ਜਿਗਰੇ ਲਖ਼ਤ, ਲੇਖਾ ਸਭ ਦਾ ਦਿਆਂ ਬਣਾਈਆ। ਪਰ ਇਕ ਗੱਲ ਯਾਦ ਕਰਲੈ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਵਾਸਤੇ ਮੇਰਾ ਹੁਕਮ ਹੋਵੇ ਸਖ਼ਤ, ਸਖ਼ੀਆਂ ਵਾਲਾ ਕਾਹਨ ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਸ਼ਰਅ ਦੀ ਗੁੰਜਾਇਸ਼ ਰਹਿਣ ਨਹੀਂ ਦੇਣੀ ਬਚਤ, ਬੱਚੂ ਬਣਾ ਕੇ ਸਾਰੇ ਦੇਣੇ ਸਮਝਾਈਆ। ਮੇਰੇ ਕੋਲ ਚਲ ਕੇ ਆਵੇ ਕੋਇ ਨਾ ਵਫ਼ਦ, ਆਪਣਾ ਮਤਾ ਪਕਾਈਆ। ਯਾਦ ਕਰ ਲੈ ਗੋਬਿੰਦ ਮੇਰਾ ਰੂਪ ਇਕੋ ਸਤਿਗੁਰੂ ਤੇ ਸਤਿਗੁਰੂ ਮੇਰਾ ਸ਼ਬਦ, ਤਤ ਕੰਮ ਕਿਸੇ ਨਾ ਆਈਆ। ਆਤਮ ਦੀ ਧਾਰ ਸਦਾ ਮੇਰਾ ਮਜ਼੍ਹਬ, ਪਰਮਾਤਮ ਇਸ਼ਟ ਦੇਣਾ ਰਖਾਈਆ। ਪਰ ਇਕ ਹੈਰਾਨ ਹੋਣ ਵਾਲੀ ਗੱਲ ਜਿਸ ਨੂੰ ਸਾਰਿਆਂ ਕਹਿਣਾ ਗਜ਼ਬ, ਭੇਵ ਆਪਣਾ ਨਾ ਕਿਸੇ ਖੁਲ੍ਹਾਈਆ। ਜਿਹੜਾ ਇਸ਼ਾਰਾ ਦਿਤਾ ਨਾਨਕ ਨੂੰ ਵਿਚ ਅਰਬ, ਅਰਬਾਂ ਖਰਬਾਂ ਤੋਂ ਪਰੇ ਦਿਤਾ ਸਮਝਾਈਆ। ਉਸ ਨੂੰ ਨੌਂ ਸੌ ਚੁਰਾਨਮੇ ਚੌਕੜੀ ਜੁਗ ਜਿੰਨੇ ਸ਼ਾਸਤਰਾਂ ਦੇ ਅੱਖਰ ਜੇ ਓਨੀ ਵਾਰ ਦੇਂਦੇ ਰਹਿਣ ਜ਼ਰਬ, ਉਹਦਾ ਹਾਸਲ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਿਹਾ ਗੋਬਿੰਦ ਜਿਸ ਵੇਲੇ ਬੀਤ ਗਿਆ ਅਰਸਾ, ਆਪਣਾ ਪੰਧ ਮੁਕਾਈਆ। ਮੈਂ ਪੂਰਨ ਦੀ ਧਾਰ ਬਣਾ ਦੇਵਾਂ ਤੇਰਾ ਸਰਸਾ, ਸਰੀਰ ਬੇਨਜ਼ੀਰ ਰੂਪ ਪਰਗਟਾਈਆ। ਮੁਹੰਮਦ ਦਾ ਪੂਰਾ ਹੋ ਗਿਆ ਬਰਸਾ, ਬਰਸੀ ਸਤਿਗੁਰ ਸ਼ਬਦ ਲਏ ਮਨਾਈਆ। ਤੇਰੇ ਗ੍ਰੰਥਾਂ ਦੀ ਪੂਰਨ ਦੀ ਧਾਰ ਵਿਚੋਂ ਕਰਾਂਗਾ ਚਰਚਾ, ਚਰਾਗ਼ਾਹਾਂ ਖੋਜਣ ਕੋਇ ਨਾ ਜਾਈਆ। ਹੁਕਮ ਦੇਵਾਗਾ ਉਤੋਂ ਅਰਸ਼ਾ, ਵਸਾਵਾਂਗਾ ਉਤੇ ਫ਼ਰਸ਼ਾ, ਫ਼ਰਸ਼ੀ ਹੋ ਕੇ ਆਪਣੀ ਖੇਲ ਖਿਲਾਈਆ। ਜਿਸ ਦੀਆਂ ਵੱਖਰੀਆਂ ਹੋਣਗੀਆਂ ਤਰਜ਼ਾਂ, ਮੇਰੀਆਂ ਹੋਣ ਗੀਆਂ ਗ਼ਰਜ਼ਾਂ, ਗ਼ਰਜ਼ੇ ਕਿ ਦੂਜਾ ਰਾਹ ਨਾ ਕੋਇ ਤਕਾਈਆ। ਨਾਲੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀਆਂ ਪੂਰੀਆਂ ਕਰਾਂਗਾ ਅਰਜ਼ਾਂ, ਅਰਜ਼ੀਆਂ ਫੋਲੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਕਰਨੀ ਕਾਰ ਕਮਾਈਆ। ਗੋਬਿੰਦ ਦੇ ਵੇਂਹਦਿਆਂ ਵੇਂਹਦਿਆਂ ਸਰਸੇ ਵਿਚ ਆ ਗਈ ਲਹਿਰ, ਲਹਿਰ ਲਹਿਰ ਨਾਲ ਟਕਰਾਈਆ। ਉਸ ਨੇ ਪ੍ਰੇਮ ਵਿਚ ਤੂੰ ਮੇਰਾ ਮੈਂ ਤੇਰਾ ਗਾਇਆ ਨਾਲ ਬਹਿਰ, ਬਹਿਰਿਆਂ ਦਿਤਾ ਸੁਣਾਈਆ। ਨਾਲੇ ਹੱਸ ਕੇ ਕਿਹਾ ਗੋਬਿੰਦ ਗੁਣੀ ਗਹਿੰਦਾ ਮੇਟਣੀ ਚਿੰਦਾ ਜਦੋਂ ਵਸਣਾ ਸੋਹਣਿਆਂ ਵਸਣਾ ਤੇਰਾ ਸੰਬਲ ਸ਼ਹਿਰ, ਸ਼ਹਿਨਸ਼ਾਹ ਤੇਰਾ ਡੇਰਾ ਲਏ ਲਗਾਈਆ। ਉਸ ਵੇਲੇ ਜ਼ਰੂਰ ਦੀਨ ਦੁਨੀ ਉਤੇ ਵਰਤੇਗਾ ਕਹਿਰ, ਸਰਸਾ ਕਾਹਿਰੇ ਵੱਲ ਧਿਆਨ ਲਗਾਈਆ। ਇਕ ਹੋਰ ਖ਼ਬਰ ਸੁਣ ਪ੍ਰਭੂ ਦੀ ਸਾਰ ਪਾ ਸਕੇ ਕੋਈ ਨਾ ਗ਼ੈਰ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਈਆ। ਉਸ ਵੇਲੇ ਤੂੰ ਗੁਰਮੁਖਾਂ ਦੇ ਅੰਦਰ ਦੀ ਕਰੀਂ ਸੈਰ, ਸੈਰਗਾਹ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਉਸ ਵੇਲੇ ਗ੍ਰੰਥਾਂ ਨੇ ਗਾਉਣਾ

❋

❋

ਇਕ ਗਾਣਾ, ਬਿਨਾ ਜ਼ਬਾਨ ਹਿਲਾਈਆ। ਸਰਸਿਆ ਤੂੰ ਬਣ ਗਿਆ ਸਾਡਾ ਕੁਤਬਖ਼ਾਨਾ, ਕੁਤਬਿਆਂ ਦਾ ਝਗੜਾ ਦੇਣਾ ਮੁਕਾਈਆ। ਤੇਰੇ ਵਿਚ ਵੇਖਣਾ ਖੇਲ ਸ੍ਰੀ ਭਗਵਾਨਾ, ਜੋ ਭਗਵਨ ਧੁਰਦਰਗਾਹੀਆ। ਜਿਸ ਦਾ ਇਕੋ ਇਕ ਤਰਾਨਾ, ਇਕੋ ਕਰੇ ਪੜ੍ਹਾਈਆ। ਇਕੋ ਨੂਰ ਨੁਰਾਨਾ, ਇਕੋ ਜੋਤ ਰੁਸ਼ਨਾਈਆ। ਇਕੋ ਘਰ ਘਰਾਨਾ, ਇਕੋ ਗ੍ਰਹਿ ਵਸਾਈਆ। ਇਕੋ ਹੋਵੇ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਅਸੀਂ ਚਾਹੁੰਦੇ ਉਸ ਦਾ ਕਰੀਏ ਬਿਆਨਾ, ਜੋ ਬੇਜ਼ਬਾਨ ਅਖਵਾਈਆ। ਜਿਸ ਨੂੰ ਝੁਕਣ ਜ਼ਿਮੀ ਅਸਮਾਨਾਂ, ਇਸਮ ਆਜ਼ਮ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਭੇਵ ਖੁਲ੍ਹਾਈਆ। ਗੋਬਿੰਦ ਕਿਹਾ ਇਹ ਖੇਲ ਨਿਰੰਕਾਰੀ, ਅਕਲ ਕਲਧਾਰੀ ਆਪ ਕਰਾਈਆ। ਜਿਸ ਵੇਲੇ ਆਵੇ ਉਸ ਦੀ ਵਾਰੀ, ਵਾਰਤਾ ਮੇਰੀ ਦਏ ਪਰਗਟਾਈਆ। ਉਸ ਦੀ ਕਲਾ ਹੋਵੇਗੀ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਖ਼ਬਰ ਹੋਵੇ ਸਭ ਤੋਂ ਬਾਹਰੀ, ਬਹਿਰਹਾਲ ਦ੍ਰਿੜਾਈਆ। ਉਸ ਦੇ ਪੰਜਾਂ ਤਤਾਂ ਦੇ ਪੰਜ ਹੋਣੇ ਲਿਖਾਰੀ, ਪੰਜਾ ਗੋਬਿੰਦ ਦਾ ਦਏ ਗਵਾਹੀਆ। ਮੇਰੀ ਆਸ਼ਾ ਪੂਰੀ ਕਰੇ ਸਾਰੀ, ਸਰਸਾ ਦੀ ਭੇਟਾ ਵਾਲੇ ਫੇਰ ਦਏ ਦੁਹਰਾਈਆ। ਜਿਨ੍ਹਾਂ ਵਿਚ ਲਗ ਮਾਤਰ ਘਟ ਨਾ ਕਰੇ ਕੰਨਾਂ ਤੇ ਬਿਹਾਰੀ, ਔਂਕੜ ਦੁਲੈਂਕੜ ਲਾਂਵ ਦੁਲਾਂਵ ਬਚੀ ਰਹਿਣ ਕੋਇ ਨਾ ਪਾਈਆ। ਸੋ ਵਕਤ ਸੁਹੰਜਣਾ ਆ ਗਿਆ, ਪੁਰਖ ਅਕਾਲਾ ਆ ਗਿਆ, ਖੇਲ ਖਿਲਾ ਗਿਆ, ਗੋਬਿੰਦ ਸੂਰਾ ਨਾਲ ਰਲਾ ਗਿਆ, ਸੰਬਲ ਆਪਣਾ ਧਾਮ ਸੁਹਾ ਗਿਆ, ਸ਼ਬਦ ਸ਼ਬਦੀ ਡੰਕ ਵਜਾ ਗਿਆ, ਭੇਵ ਅਭੇਦਾ ਭੇਦ ਛੁਪਾ ਗਿਆ, ਬਿਨਾ ਛੱਪਰ ਛੰਨ ਤੋਂ ਵਸਣ ਵਾਲਾ ਪੂਰਨ ਦੀ ਛੱਪਰੀ ਵਿਚ ਆਪਣਾ ਡੇਰਾ ਲਾ ਗਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਸਭ ਨੇ ਚਲਣਾ ਵਿਚ ਆਗਿਆ, ਅੱਗੇ ਹੋ ਕੇ ਆਪਣਾ ਬਲ ਨਾ ਕੋਇ ਵਖਾਈਆ।