੧੯ ਹਾੜ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਉਮਤ ਆਸ਼ਾ ਕਹੇ ਮੈਂ ਚੌਦਾਂ ਸਦ ਦੀ ਨੰਨ੍ਹੀ ਮੁੰਨੀ, ਬਾਲੀ ਬੁਧ ਬੁਧ ਦੁਹਾਈਆ। ਮੇਰਾ ਓਢਣ ਸੀਸ ਨਿੱਕੀ ਜਿਹੀ ਚੁੰਨੀ, ਚੰਨ ਸੂਰਜ ਸਿਤਾਰ ਧਿਆਨ ਲਗਾਈਆ। ਮੇਰੀ ਨਿੱਕੀ ਜਿਹੀ ਹਾਂਡੀ ਤੇ ਛੋਟੀ ਜਿਹੀ ਕੁੰਨੀ, ਕੁਲ ਮਾਲਕ ਦਿਆਂ ਸੁਣਾਈਆ। ਤੂੰ ਗਹਿਰ ਗੰਭੀਰ ਗੁਣੀ, ਗੁਣਵੰਤ ਇਕ ਅਖਵਾਈਆ। ਮੇਰੀ ਸਚ ਪੁਕਾਰ ਸੁਣੀਂ, ਅਣਸੁਣਤ ਦਿਆਂ ਦ੍ਰਿੜਾਈਆ। ਮੈਂ ਤੇਰੇ ਕਲਮੇ ਦੀ ਸੁਣ ਕੇ ਧੁਨੀ, ਭੱਜੀ ਵਾਹੋ ਦਾਹੀਆ। ਮੈਨੂੰ ਮਿਲਿਆ ਪੰਡਤ ਨਾਰਦ ਮੁਨੀ, ਮੁਖ ਦਿਤਾ ਵਖਲਾਈਆ। ਮੈਂ ਹਿਸਾਬ ਲਾਇਆ ਇਕ ਇਕ ਦੇ ਨਾਲ ਨੌਂ ਬਣ ਗਏ ਉਨੀ, ਊਣਤਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਉਮਤ ਖ਼ਾਹਿਸ਼ ਕਹੇ ਮੇਰੀ ਉਮਰ ਛੋਟੀ, ਉਮਤ ਦੇ ਮਾਲਕਾ ਦਿਆਂ ਜਣਾਈਆ। ਮੈਂ ਚੜ੍ਹ ਗਈ ਸਿਖ਼ਰ ਚੋਟੀ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਗਾਂ ਖਵਾ ਕੇ ਗੋਸ਼ਤ ਬੋਟੀ, ਗੋਸ਼ੇ ਕੋਨੇ ਦਿਤੇ ਹਿਲਾਈਆ। ਕਲਮਾ ਜਪਾ ਕੇ ਕੋਟਨ ਕੋਟੀ, ਕਾਇਆ ਕੁਟੀਆ ਖੇਲ ਖਿਲਾਈਆ। ਸਤਿ ਧਰਮ
❋
❋
ਦੀ ਲਾਹ ਲੰਗੋਟੀ, ਤਹਿਮਤ ਜਗਤ ਦਿਤੀ ਬੰਧਾਈਆ। ਮੁਖ ਖ਼ੂਨ ਲਗਾ ਕੇ ਹੋਂਟੀਂ, ਖੂੰਖਾਰ ਦਿਤੇ ਬਣਾਈਆ। ਅੰਤਮ ਰੱਖ ਕੇ ਤੇਰੀ ਓਟੀ, ਓੜਕ ਬੈਠੀ ਅੱਖ ਉਠਾਈਆ। ਜਿਸ ਵੇਲੇ ਮੇਰਾ ਅਮਾਮ ਆਵੇ ਨਿਰਗੁਣ ਧਾਰ ਧਾਰ ਦੀ ਜੋਤੀ, ਜੋਤੀ ਜਾਤਾ ਅਗੰਮ ਅਥਾਹੀਆ। ਹਜ਼ਰਤ ਉਮਤ ਉਠਾਏ ਸੋਤੀ, ਸੁੱਤਾ ਰਹਿਣ ਕੋਇ ਨਾ ਪਾਈਆ। ਲੇਖਾ ਚੁਕਾਏ ਕਾਹਨ ਤੇ ਗੋਪੀ, ਸੀਆ ਰਾਮ ਸਤਿ ਜਣਾਈਆ। ਹੁਕਮ ਦੇਵੇ ਲੋਕ ਪਰਲੋਕੀ, ਦੋ ਜਹਾਨਾਂ ਕਰੇ ਸ਼ਨਵਾਈਆ। ਆਤਮ ਧਾਰ ਦੱਸੇ ਸਲੋਕੀ, ਸੋਹੰ ਢੋਲਾ ਇਕ ਦ੍ਰਿੜਾਈਆ। ਸਦੀ ਚੌਧਵੀਂ ਘੜੀ ਦਿਸੇ ਔਖੀ, ਮੁਸ਼ਕਲ ਆਪਣੇ ਹੱਥ ਰਖਾਈਆ। ਸ਼ਰਅ ਸ਼ਰਅ ਨੂੰ ਕਰੇ ਦੋਸ਼ੀ, ਨਿਰਦੋਸ਼ ਨਜ਼ਰ ਕੋਇ ਨਾ ਆਈਆ। ਝਗੜਾ ਪਵੇ ਚੰਨ ਤੇ ਪੋਸ਼ੀ, ਪੇਸ਼ੀਨਗੋਈ ਦਏ ਗਵਾਹੀਆ। ਲੇਖਾ ਜਾਣੇ ਨਾਲ ਰਵਦਾਸ ਮੋਚੀ, ਗੁਰਮੁਖ ਆਪਣੀ ਗੰਢ ਪਵਾਈਆ। ਧੁਰ ਦੀ ਧਾਰ ਫੜ ਕੇ ਸੋਟੀ, ਖੰਡਾ ਨਾਮ ਵਾਲਾ ਖੜਕਾਈਆ। ਲੇਖਾ ਜਾਣੇ ਜਗਿਆਸੂ ਜੋਗੀ, ਜੁਗੀਸ਼ਰਾਂ ਵੇਖ ਵਖਾਈਆ। ਲਹਿਣਾ ਤਕੇ ਚੁਰਾਸੀ ਭੋਗੀ, ਭਸਮੜ ਆਪਣੀ ਖੇਲ ਖਿਲਾਈਆ। ਸ਼ਰਅ ਤਕੇ ਸ਼ਰੀਅਤ ਰੋਗੀ, ਤਬੀਬ ਪੜਦਾ ਦਏ ਚੁਕਾਈਆ। ਭੇਵ ਖੁਲ੍ਹਾਏ ਧੁਰ ਦਾ ਬੋਧੀ, ਗੋਬਿੰਦ ਬਣ ਕੇ ਧੁਰ ਦਾ ਮਾਹੀਆ। ਲਹਿਣਾ ਜਾਣ ਨਿਮਾਜ਼ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਕਾਰ ਕਮਾਈਆ। ਧਰਮ ਦਾ ਠਾਕਰ ਬਣ ਕੇ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਉਮਤ ਦੀ ਆਸ਼ਾ ਕਹੇ ਮੁਹੰਮਦ ਦੇ ਅੰਦਰ ਅਗੰਮੀ ਤਾਂਘ, ਚਾਰ ਯਾਰੀ ਸੰਗ ਵਖਾਈਆ। ਜਿਸ ਵੇਲੇ ਮੰਬਰਾਂ ਤੇ ਦਿਤੀ ਆਵਾਜ਼, ਨਾਅਰਾ ਧੁਰ ਦਾ ਹੱਕ ਸੁਣਾਈਆ। ਕਲਮਾ ਕਲਾਮ ਬੋਲ ਕੇ ਬਾਂਗ, ਅਜ਼ਾਨ ਆਪਣੀ ਇਕ ਜਣਾਈਆ। ਅੰਤਰ ਨਿਰੰਤਰ ਰੱਖੀ ਤਾਂਘ, ਬਿਨ ਨੇਤਰ ਨੈਣ ਨੈਣ ਉਠਾਈਆ। ਜਿਸ ਵੇਲੇ ਮੇਰਾ ਨੂਰ ਨੁਰਾਨਾ ਅਮਾਮ ਅਮਾਮਾ ਬਦਲੇ ਸਵਾਂਗ, ਵੇਸ ਅਵੇਸਾ ਆਪ ਕਰਾਈਆ। ਉਹਦੀ ਬ੍ਰਹਿਮੰਡ ਖੰਡ ਦੀ ਇਕੋ ਹੋਵੇ ਪਲਾਂਘ, ਕਦਮ ਕਦਮ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਹੁਕਮ ਇਕ ਵਰਤਾਈਆ। ਉਮਤ ਆਸ਼ਾ ਕਹੇ ਪ੍ਰਭ ਆਸ਼ਾ ਤਕ ਮੋਰੀ, ਮੋਹਰੇ ਹੋ ਕੇ ਵੇਖ ਵਖਾਈਆ। ਮੇਰਾ ਰੂਪ ਨਾ ਕਾਲਾ ਨਾ ਗੋਰੀ, (ਗੌਰਵ) ਆਪਣਾ ਹਾਲ ਸੁਣਾਈਆ। ਤੇਰੇ ਕੋਲੋਂ ਪ੍ਰਭ ਕਾਹਦੀ ਕਰਾਂ ਚੋਰੀ, ਪਰਦਾ ਪਰਦਾ ਨਾ ਕੋਇ ਰਖਾਈਆ। ਤੂੰ ਆਦਿ ਜੁਗਾਦਿ ਦਾ ਜੌਹਰੀ, ਜੌਹਰ ਤੇਰਾ ਸੋਭਾ ਪਾਈਆ। ਤੇਰੀ ਖੇਲ ਸਦਾ ਨਵੀਂ ਨਕੋਰੀ, ਬਿਰਧ ਬਾਲ ਨਾ ਰੂਪ ਵਖਾਈਆ। ਮੈਂ ਨੰਨ੍ਹੀ ਨਿੱਕੀ ਬਾਂਕੀ ਛੋਹਰੀ, ਸ਼ਹਿਨਸ਼ਾਹ ਤੇਰੇ ਦਰ ਸੁਹਾਈਆ। ਸਦੀ ਚੌਧਵੀਂ ਪੈ ਗਈ ਤੇਰੀ ਲੋੜੀ, ਲੋੜੀਂਦੇ ਸਾਜਣ ਧਿਆਨ ਲਗਾਈਆ। ਸਦੀ ਚੌਧਵੀਂ ਦੀ ਗੋਲੀ ਬਣਾਵਾਂ ਜੋੜੀ, ਸਗਲਾ ਆਪਣਾ ਸੰਗ ਨਿਭਾਈਆ। ਮੇਰੀ ਆਸ਼ਾ ਰਹਿ ਗਈ ਥੋੜੀ, ਥੋੜਾ ਸਮਾਂ ਧਿਆਨ ਲਗਾਈਆ। ਅੱਗੇ ਰੈਣ ਦਿਸਦੀ ਅੰਧੇਰ ਘੋਰੀ, ਘਰਾਨਾ ਨਜ਼ਰ ਕੋਇ ਨਾ ਆਈਆ। ਕਿਰਪਾ ਕਰਕੇ ਜ਼ੀਰੋ ਦੇ ਮਾਲਕ ਆਪਣੀ ਬੰਨ੍ਹ ਲਈ ਇਕ ਸੌ ਇਕ ਹੱਥ ਨਾਲ ਡੋਰੀ, ਡੋਰੀ ਆਪਣੇ ਨਾਲ ਬੰਧਾਈਆ। ਤੇਰਾ ਏਕਾ ਏਕੰਕਾਰ ਮੋਹਰੀ, ਸ੍ਰਿਸ਼ਟੀ ਜ਼ੀਰੋ ਰੂਪ ਦਰਸਾਈਆ। ਜ਼ੀਰੋ ਤੇ ਏਕਾ ਤੇਰਾ ਨੂਰ ਜੌਹਰੀ, ਆਦਿ ਅੰਤ ਨਾ ਕੋਇ ਮਿਟਾਈਆ। ਤੇਰਾ ਖੇਲ ਬ੍ਰਾਹਮਣ ਗੌੜੀ, ਗਾਡ ਤਕਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਤੇਰੀ ਸਰਨਾਈਆ।
❋
❋
ਡੋਰੀ ਕਹੇ ਮੈਂ ਇਕ ਸੌ ਇਕ ਹੱਥ ਲੰਮੀ, ਲੰਮੀ ਪੈ ਕੇ ਦਿਆਂ ਜਣਾਈਆ। ਮੈਂ ਮੁਹੰਮਦ ਦੀ ਉਮਤ ਦੀ ਆਸ਼ਾ ਤਕਾਂ ਜੰਮੀ, ਦੂਜਾ ਜਨਮ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਦੀ ਪ੍ਰੇਮਣ ਬਣੀ ਤਨੀ, ਸਗਲਾ ਸੰਗ ਰਖਾਈਆ। ਗੋਲੀ ਨੂੰ ਸੰਦੇਸ਼ਾ ਦਿਤਾ ਕੰਨੀ, ਫ਼ਰਮਾਨਾ ਨੂਰ ਇਲਾਹੀਆ। ਜਿਸ ਵੇਲੇ ਸ੍ਰਿਸ਼ਟੀ ਅੰਦਰੋਂ ਹੋਈ ਅੰਨ੍ਹੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਸ ਵੇਲੇ ਇਕ ਪ੍ਰਭ ਨੂੰ ਮੰਨੀਂ, ਪਰਵਰਦਿਗਾਰ ਇਕੋ ਨਜ਼ਰੀ ਆਈਆ। ਜਿਸ ਦਾ ਵਸੇਰਾ ਕਦੇ ਨਾ ਛੱਪਰ ਛੰਨੀ, ਸਚਖੰਡ ਦਵਾਰੇ ਸੋਭਾ ਪਾਈਆ। ਉਹ ਮਿੱਤਰ ਪਿਆਰਾ ਰਿਸ਼ੀਆਂ ਦਾ ਬਣੇ ਤਨੀ, ਬਲ ਬਾਵਨ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਡੋਰੀ ਕਹੇ ਜਿਸ ਵੇਲੇ ਮੁਹੰਮਦ ਮਦੀਨਿਉਂ ਹੋਇਆ ਰਵਾਨਾ, ਮਧ ਆਪਣਾ ਧਿਆਨ ਲਗਾਈਆ। ਸੁਣ ਚੌਦਾਂ ਤਬਕ ਦਿਆ ਅਮਾਮਾ, ਧੁਰ ਅਮਾਮ ਰਿਹਾ ਸੁਣਾਈਆ। ਆਹ ਲੈ ਮੇਰਾ ਨਿੱਕਾ ਜਿਹਾ ਕਲਾਮਾ, ਕਾਇਨਾਤ ਦੀ ਕਲਾਮ ਸਿਫ਼ਤ ਰਸਨਾ ਨਾਲ ਗਾਈਆ। ਮੇਰਾ ਖੇਲ ਦੋ ਜਹਾਨਾਂ, ਵੇਖਣਹਾਰਾ ਥਾਉਂ ਥਾਈਂਆ। ਕਲਜੁਗ ਅੰਤਮ ਮਾਰ ਧਿਆਨਾ, ਸਦੀ ਚੌਧਵੀਂ ਅੱਖ ਉਠਾਈਆ। ਤੇਰਾ ਬਦਲ ਜਾਣਾ ਜ਼ਮਾਨਾ, ਜ਼ਿਮੀਂ ਜ਼ਮਾ ਦਏ ਗਵਾਹੀਆ। ਤੇਰੀ ਉਮਤ ਹੋਣੀ ਬੇਈਮਾਨਾ, ਖ਼ਾਹਿਸ਼ ਮਮਤਾ ਵਾਲੀ ਪਰਗਟਾਈਆ। ਉਸ ਵੇਲੇ ਪਹਿਰਨਾ ਬਾਣਾ, ਜੋਤੀ ਜਾਤਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਡੋਰੀ ਕਹੇ ਮੈਂ ਸੁਣਿਆ ਹੁਕਮ ਪ੍ਰਭੂ ਸਮਰਥ, ਹਰਿ ਕਰਤੇ ਦਿਤਾ ਦ੍ਰਿੜਾਈਆ। ਜਿਸ ਵੇਲੇ ਮੁਹੰਮਦ ਦਾ ਚਲਿਆ ਰਥ, ਵਹੀਰ ਜਗਤ ਵਾਲੀ ਬਣਾਈਆ। ਉਸ ਵੇਲੇ ਮੁਹੰਮਦ ਲਾਸ਼ਰੀਕ ਦਾ ਕਲਮਾ ਪੜ੍ਹ ਕੇ ਪੁੱਠੀਂ ਪੈਰੀ ਚਲਿਆ ਸੀ ਇਕ ਸੌ ਇਕ ਹੱਥ, ਹੱਥ ਪੇਸ਼ਾਨੀ ਉਤੇ ਟਿਕਾਈਆ। ਨਾਲੇ ਖ਼ੁਸ਼ੀਆਂ ਵਿਚ ਰਿਹਾ ਹੱਸ, ਹੁਕਮ ਸੁਣ ਧੁਰ ਇਲਾਹੀਆ। ਸਿਫ਼ਤੀ ਗਾਵੇ ਜਸ, ਢੋਲਾ ਸਹਿਜ ਸੁਭਾਈਆ। ਫੇਰ ਬਦਲ ਆਪਣੀ ਅੱਖ, ਕਰਵਟ ਲਈ ਬਦਲਾਈਆ। ਇਕ ਸੌ ਇਕ ਵਾਰ ਨਾਅਰਾ ਬੋਲਿਆ ਹੱਕ, ਹੱਕ ਹੱਕ ਸੁਣਾਈਆ। ਇਕ ਸੌ ਇਕ ਹੱਥ ਪਿਆ ਨੱਠ, ਭੱਜਿਆ ਵਾਹੋ ਦਾਹੀਆ। ਫੇਰ ਸਦੀ ਚੌਧਵੀਂ ਨੂਰ ਨੁਰਾਨੇ ਕਰ ਪਰਗਟ, ਆਪਣਾ ਭੇਵ ਦ੍ਰਿੜਾਈਆ। ਫੇਰ ਪੁਸ਼ਤ ਤੇ ਮਾਰ ਕੇ ਹੱਥ, ਹਲੂਣਾ ਦਿਤਾ ਲਗਾਈਆ। ਖੋਲ੍ਹ ਆਪਣੀ ਅੱਖ, ਪਰਦਾ ਪਰਦਿਆਂ ਵਿਚੋਂ ਦਿਤਾ ਚੁਕਾਈਆ। ਸਦੀ ਚੌਧਵੀਂ ਦੇ ਨਾਲ ਧੁਰ ਦੀ ਧਾਰ ਖੇਲ ਹੋਣਾ ਸਚ, ਗੋਲੀ ਆਤਮ ਧਾਰ ਲੈਣੀ ਪਰਗਟਾਈਆ। ਬਲ ਦਾ ਬੇਟਾ ਨਾਨਕ ਦੀ ਸਾਥਣ ਜੋਗਿੰਦਰ ਨਾਮ ਲੈਣਾ ਰੱਖ, ਤਨ ਤਤ ਵਡਿਆਈਆ। ਮੁਹੰਮਦ ਬਿਨ ਸਜਦੇ ਚਰਨੀ ਗਿਆ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਇਕ ਸੌ ਇਕ ਵਾਰ ਫੇਰ ਕਲਮਾ ਲਿਆ ਰਟ, ਅੰਤਰ ਅੰਤਰ ਧਿਆਨ ਲਗਾਈਆ। ਫੇਰ ਮਸਤਕ ਧੂੜ ਲਾਈ ਝਟ, ਲੰਮਾ ਪੈ ਕੇ ਆਪਣਾ ਝਟ ਲੰਘਾਈਆ। ਫੇਰ ਇਕ ਸੌ ਇਕ ਵਾਰ ਪਿਆ ਟੱਪ, ਉਚੀ ਉਚੀ ਕੁੱਦਿਆ ਚਾਈਂ ਚਾਈਂਆ। ਫੇਰ ਕੀਤਾ ਝਟ, ਆਪਣੀ ਕਰਵਟ ਲਈ ਬਦਲਾਈਆ। ਠੋਡੀ ਉਤੇ ਹੱਥ ਰੱਖ, ਉਂਗਲੀ ਨਾਲ ਦਬਾਈਆ। ਪਰਵਰਦਿਗਾਰ ਸਾਂਝੇ ਯਾਰ ਕੁਝ ਆਪਣਾ ਭੇਵ ਦੱਸ, ਓਹਲਾ ਓਹਲਾ ਰਹੇ ਨਾ ਰਾਈਆ। ਪਰਵਰਦਿਗਾਰ ਫੇਰ ਇਕ ਸੌ ਇਕ ਹੱਥ ਆਪਣੀ ਧਾਰ ਨਾਲ ਦਿਤਾ ਧੱਕ, ਧੱਕੇ ਇਕ ਸੌ ਇਕ ਵਾਰ ਲਗਾਈਆ। ਜਿਸ ਵੇਲੇ ਇਕ ਦਾ ਲੇਖਾ ਸ੍ਰਿਸ਼ਟੀ ਜ਼ੀਰੋ ਰੂਪ ਹੋ ਗਈ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਾ ਲੇਖਾ ਹੋਣਾ ਫੱਕ, ਪਰਵਰਦਿਗਾਰ ਤੇਰਾ ਸਾਂਝਾ ਯਾਰ ਇਕੋ
❋
❋
ਆਪਣਾ ਹੁਕਮ ਵਰਤਾਈਆ। ਫੇਰ ਮੁਹੰਮਦ ਦਾ ਫੜ ਕੇ ਨੱਕ, ਇਕ ਸੌ ਇਕ ਵਾਰ ਅੱਗੇ ਦਿਤਾ ਖਿਚਾਈਆ। ਫੇਰ ਹੱਸ ਕੇ ਕਿਆ ਮੁਹੰਮਦ ਅਹਿਮਦ ਬਣ ਕੇ ਮੇਰਾ ਆਬੇਹਯਾਤ ਚੱਖ, ਰਸ ਨਿਜਰ ਦਿਆਂ ਝਿਰਾਈਆ। ਮੁਹੰਮਦ ਆਪਣੇ ਮੁਖ ਵਿਚ ਲੈ ਕੇ ਕੱਖ, ਨਿਮਾਣਾ ਹੋ ਕੇ ਸੀਸ ਝੁਕਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਜਿਉਂ ਭਾਵੇ ਤਿਉ ਰੱਖ, ਰੱਖਣਹਾਰ ਤੇਰੀ ਸਰਨਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਮੁਹੰਮਦ ਦੇ ਦੋਵੇਂ ਖੜੇ ਕਰ ਦਿਤੇ ਹੱਥ, ਭੁਜਾਂ ਸੀਸ ਉਪਰ ਉਠਾਈਆ। ਉਹ ਫੜ ਉਹ ਫੜ ਉਹ ਫੜ ਜਿਸ ਨੇ ਸਭ ਦੀਆਂ ਡੋਰੀਆਂ ਦੇਣੀਆਂ ਕਟ, ਨਾਤੇ ਪਿਛਲੇ ਦਿਤੇ ਤੁੜਾਈਆ। ਅਗਲਾ ਮਾਰਗ ਪੰਥ ਲਗਾ ਕੇ ਸਤਿ, ਸਤਿ ਸਤਿ ਸਤਿ ਲਏ ਪਰਗਟਾਈਆ। ਗੋਬਿੰਦ ਦੀ ਧਾਰ ਬੱਚਿਆਂ ਦੀ ਲੇਖੇ ਲਾ ਕੇ ਰੱਤ, ਗੁਰਮੁਖ ਰਤਨ ਅਮੋਲਕ ਲਏ ਬਣਾਈਆ। ਸਦੀ ਚੌਧਵੀਂ ਇਹ ਖੇਲ ਹੋਣਾ ਸਚ, ਮੁਹੰਮਦ ਰਸੂਲ ਦਿਆਂ ਦ੍ਰਿੜਾਈਆ। ਤੇਰੀ ਆਸ਼ਾ ਤੇਰੀ ਤੇਰੀ ਉਮਤ ਉਮਤ ਦੀ ਖ਼ਾਹਿਸ਼ ਮੇਰੇ ਹੁਕਮ ਵਿਚ ਜਾਏ ਫਸ, ਬਾਹਰ ਰਹਿਣ ਕੋਇ ਨਾ ਪਾਈਆ। ਮੁਹੰਮਦ ਆਪਣੀ ਲਬ ਦਾ ਵਾਲ ਇਕ ਕਟ, ਸਾਹਿਬ ਦੇ ਅੱਗੇ ਭੇਟ ਕਰਾਈਆ। ਮੇਰੇ ਮਹਿਬੂਬ ਤੇਰੇ ਹੁਕਮ ਦਾ ਸਮਾਂ ਐਵੇਂ ਨਾ ਜਾਏ ਟਪ, ਪੂਰਾ ਆਪੇ ਲੈਣਾ ਕਰਾਈਆ। ਮੈਂ ਓਟ ਤੇਰੇ ਉਤੇ ਰਿਹਾ ਰੱਖ, ਰੱਖਕ ਹੋ ਕੇ ਵੇਖਣਾ ਚਾਈਂ ਚਾਈਂਆ। ਸਦੀ ਚੌਧਵੀਂ ਕਿਸੇ ਦਾ ਕਰੀਂ ਮੂਲ ਨਾ ਪੱਖ, ਦੀਨਾਂ ਮਜ਼੍ਹਬਾਂ ਸੰਗ ਨਾ ਕੋਇ ਰਖਾਈਆ। ਤੇਰੀ ਕੀਮਤ ਹੋਵੇ ਸ਼ਾਹ ਕੰਗਾਲ ਕਰੋੜੀ ਲੱਖ, ਇਕੋ ਰੰਗ ਦੇਣਾ ਰੰਗਾਈਆ। ਤੇਰਾ ਫ਼ਰਮਾਨ ਤੇਰਾ ਸੰਦੇਸ਼ਾ ਹਕੂਮਤ ਦੇ ਮਾਲਕ ਇਕੋ ਹੱਕ, ਹੱਕ ਹੱਕ ਤੇਰੀ ਵਡਿਆਈਆ। ਮੇਰੀ ਮੰਜ਼ਲ ਮਹੱਲ ਤੇਰੇ ਇਕੋ ਹੱਥ, ਦੂਸਰ ਦਸਤ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸਰਬ ਕਲਾ ਸਮਰਥ, ਸਮਰਥ ਅਕਥ ਇਕ ਅਖਵਾਈਆ।
੨੦ ਹਾੜ ਸ਼ਹਿਨਸ਼ਾਹੀ ਸੰਮਤ ੭ ਬਖ਼ਸ਼ੀਸ਼ ਸਿੰਘ, ਕਰਨੈਲ, ਸਵਰਨ ਸਿੰਘ, ਬੂੜ ਸਿੰਘ, ਕਰਮ ਸਿੰਘ, ਸੰਪੂਰਨ ਕੌਰ
ਮੱਸਾ ਸਿੰਘ ਬਲਪੁਰੀਆ ਅਮਰਾਉ ਸਿੰਘ, ਬਲਪੁਰੀਆ ਰਛਪਾਲ ਸਿੰਘ, ਸਠਿਆਲਾ, ਤੇਜਾ ਸਿੰਘ ਸਠਿਆਲਾ,
ਪ੍ਰਕਾਸ਼ ਕੌਰ ਦਿੱਲੀ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਰਸਾ ਕਹੇ ਜਿਸ ਵੇਲੇ ਗੋਬਿੰਦ ਮੈਨੂੰ ਟੱਪਾ, ਟਾਪੂਆਂ ਦਾ ਡੇਰਾ ਦਿਤਾ ਢਾਹੀਆ। ਅੱਗੇ ਰੂਪ ਤੱਕਿਆ ਨਾਨਕ ਤਪਾ, ਜੋ ਬਿਨ ਪੰਜਾਂ ਤਤਾਂ ਸੋਭਾ ਪਾਈਆ। ਉਸ ਨੇ ਸੰਦੇਸ਼ਾ ਹੁਕਮ ਦਿਤਾ ਪਤਾ, ਪਤਿਪਰਮੇਸ਼ਵਰ ਭੇਵ ਖੁਲ੍ਹਾਈਆ। ਨਾਲ ਇੱਕੀ ਵਾਰ ਅੱਖਰ ਲਿਖ ਕੇ ਪੱਪਾ, ਧਰਨੀ ਧਰਤ ਧਵਲ ਧੌਲ ਉਤੇ ਦਿਤਾ ਦ੍ਰਿੜਾਈਆ। ਗੋਬਿੰਦ ਧਿਆਨ ਮਾਰ ਲੈ ਰਤਾ, ਰਤਨ ਅਮੋਲਕ ਰੂਪ ਧਿਆਨ ਰਖਾਈਆ। ਨਜ਼ਰੀ ਆਏ ਇਕੋ ਪ੍ਰਭੂ ਦੀ ਸੱਤਾ, ਸਤਿ ਸਤਿਵਾਦੀ ਸੋਭਾ ਪਾਈਆ। ਜਿਸ ਨੇ ਤੇਰੀ ਅੰਤ ਕਰਾਉਣੀ ਫਤਹ, ਫ਼ਤਿਹ ਫ਼ਾਤਿਆ ਸਭ ਦਾ ਦਏ ਪੜ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕੂੜੀ ਕਿਰਿਆ ਕਰੇ ਬਟਾ, ਜ਼ੀਰੋ ਅੰਕ ਵੇਖ ਵਖਾਈਆ। ਕਿਸੇ ਦੀ ਕੀਮਤ ਰਹੇ ਨਾ ਟਕਾ, ਆਬਰੂ ਖ਼ਾਕ ਵਿਚ ਮਿਲਾਈਆ। ਪਟਨੇ
❋
❋
ਵਾਲਾ ਆਪਣੇ ਲੱਕ ਦਾ ਵੇਖ ਪਟਾ, ਕਮਰਕੱਸਾ ਕਸ ਕੇ ਲੈ ਅੰਗੜਾਈਆ। ਤੇਰਾ ਰੂਪ ਪ੍ਰਸਿੱਧ ਹੋਣਾ ਕਲਜੁਗ ਅੰਤਮ ਧਾਰ ਜਟਾ, ਜਟਾ ਜੂਟ ਰਹਿਣ ਕੋਇ ਨਾ ਪਾਈਆ। ਲੇਖਾ ਮੁਕਾਉਣਾ ਜਿਨ੍ਹਾਂ ਖਾਧਾ ਕੱਟਾ ਵੱਛਾ, ਕਟਾਕਸ਼ ਆਪਣਾ ਨਾਮ ਲਗਾਈਆ। ਕੂੜ ਕਿਰਿਆ ਖ਼ਾਕ ਉਡਾਉਣੀ ਮਿੱਟੀ ਘੱਟਾ, ਚਾਰੋਂ ਕੁੰਟ ਵੇਖ ਵਖਾਈਆ। ਸਦੀ ਚੌਧਵੀਂ ਗੇੜਨੀ ਉਲਟੀ ਲੱਠਾ, ਚੱਕਵਰਤੀ ਚੱਕਰ ਦੇਣਾ ਲਗਾਈਆ। ਲਹਿਣਾ ਪੂਰਾ ਕਰਨਾ ਤੀਰਥ ਅਠਸਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖਣੀ ਚਾਈਂ ਚਾਈਂਆ। ਭੇਵ ਖੁਲ੍ਹਾਉਣਾ ਮੰਦਰ ਮਸਜਿਦ ਸ਼ਿਵਦਵਾਲੇ ਮੱਠਾ, ਗੁਰੂ ਗੁਰਦਵਾਰ ਪਰਦਾ ਰਹੇ ਨਾ ਰਾਈਆ। ਸ੍ਰਿਸ਼ਟ ਦ੍ਰਿਸ਼ਟੀ ਖੇਲ ਵੇਖਣਾ ਬਾਜ਼ੀਗਰ ਨਟਾ, ਨਟੂਏ ਆਪਣਾ ਹੁਕਮ ਵਰਤਾਈਆ। ਸਚ ਦੱਸਾਂ ਤੂੰ ਜੀਵਦਿਆਂ ਚੜ੍ਹਨਾ ਸ਼ਮਸ਼ਾਨ ਭੂਮੀ ਵਾਲੇ ਫੱਟਾ, ਮਰਿਆਂ ਫੇਰ ਨਾ ਕੋਇ ਉਠਾਈਆ। ਜਗਤ ਸਮਾਜ ਦਾ ਰਹੇ ਕੋਇ ਨਾ ਰੱਟਾ, ਝਗੜਾ ਕਰੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਸਚ ਵਡਿਆਈਆ। ਸਰਸਾ ਪਾਰ ਕਿਨਾਰਾ ਕਹੇ ਜਿਸ ਵੇਲੇ ਗੋਬਿੰਦ ਨੇ ਰੱਖਿਆ ਕਦਮ, ਕਦੀਮ ਦੇ ਮਾਲਕ ਦਇਆ ਕਮਾਈਆ। ਮੈਨੂੰ ਲੇਖ ਯਾਦ ਆਇਆ ਅਦਮ, ਆਲੀਜਾਹ ਦਿਤਾ ਦ੍ਰਿੜਾਈਆ। ਮੈਂ ਖ਼ੁਸ਼ੀ ਨਾਲ ਚੁੰਮਿਆ ਕਵਲ ਚਰਨ ਦਾ ਪਦਮ, ਪਦ ਇਕੋ ਵੇਖ ਵਖਾਈਆ। ਜੋ ਇਸ਼ਾਰਾ ਕੀਤਾ ਸੀ ਕ੍ਰਿਸ਼ਨ ਕਾਹਨ ਯਦਵ, ਯਦੀ ਆਪਣੀ ਅੱਖ ਖੁਲ੍ਹਾਈਆ। ਮੈਨੂੰ ਯਾਦ ਆਇਆ ਨੂਰ ਇਲਾਹੀ ਅਦਮ, ਰਾਮ ਰਹੀਮ ਬੇਪਰਵਾਹੀਆ। ਮੈਂ ਖ਼ੁਸ਼ੀ ਵਿਚ ਲੱਗਾ ਭੱਜਣ, ਭਜਨ ਬੰਦਗੀ ਪਿਛਲੀ ਦਿਤੀ ਤਜਾਈਆ। ਨਾਲੇ ਕੂਕ ਕੇ ਕਿਹਾ ਮੈਨੂੰ ਦੁਖੀਆਂ ਦਾ ਮਿਲਿਆ ਸੱਜਣ, ਜੋ ਗ਼ਰੀਬਾਂ ਹੋਏ ਸਹਾਈਆ। ਮੇਰੇ ਅੰਦਰ ਤਾਲ ਲੱਗਾ ਵੱਜਣ, ਸ਼ਬਦ ਅਨਾਦੀ ਨਾਦ ਧੁੰਨ ਵਜਾਈਆ। ਮੇਰੇ ਘਾਟ ਤੇ ਜੋਤੀ ਦੀਪਕ ਲੱਗਾ ਜਗਣ, ਅੰਧ ਅੰਧੇਰਾ ਰਿਹਾ ਨਾ ਰਾਈਆ। ਮੈਂ ਖ਼ੁਸ਼ੀ ਵਿਚ ਹੋਇਆ ਮਗਨ, ਮਸਤੀ ਵਿਚ ਲਈ ਅੰਗੜਾਈਆ। ਗੌਰ ਨਾਲ ਤੱਕਿਆ ਸੂਰਬੀਰ ਦਾ ਬਦਨ, ਨਿਗਹ ਨਿਗਹ ਵਿਚੋਂ ਉਠਾਈਆ। ਉਸ ਵੇਲੇ ਗੋਬਿੰਦ ਨੇ ਇਸ਼ਾਰਾ ਕੀਤਾ ਸਰਸੇ ਅੰਤਮ ਦਾ ਲੇਖਾ ਵੇਖ ਵਿਚ ਅਦਨ, ਆਅਲਾ ਅਦਨਾ ਕਰੇ ਲੜਾਈਆ। ਸ਼ਰਅ ਸ਼ਰਅ ਨੂੰ ਲੱਗੇ ਵੱਢਣ, ਅੱਗੇ ਹੋ ਨਾ ਕੋਇ ਅਟਕਾਈਆ। ਕਲਮਾ ਕਲਮੇ ਨੂੰ ਲੱਗੇ ਛਡਣ, ਸੰਗੀ ਸੰਗ ਨਾ ਕੋਇ ਵਖਾਈਆ। ਇਹ ਖੇਲ ਕਰੇ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਨੂਰ ਇਲਾਹੀਆ। ਸਰਸੇ ਕਿਹਾ ਗੋਬਿੰਦ ਉਸ ਵੇਲੇ ਸਾਚੇ ਗੁਰਮੁਖਾਂ ਨਿਰਗੁਣ ਧਾਰ ਕਰਾਈਂ ਮਜਣ, ਸਰਗੁਣ ਆਪਣਾ ਰੰਗ ਰੰਗਾਈਆ। ਤੇਰਾ ਸਿੱਖ ਤੈਨੂੰ ਮੂਲ ਨਾ ਜਾਏ ਲੱਭਣ, ਘਰ ਬੈਠਿਆਂ ਲੈਣਾ ਉਠਾਈਆ। ਧੁਰ ਦਾ ਸ਼ਬਦ ਸੁਣਾ ਕੇ ਨਦਨ, ਸੋਈ ਸੁਰਤ ਲੈਣੀ ਜਗਾਈਆ। ਮਾਲਕ ਖ਼ਾਲਕ ਬਣ ਕੇ ਆਵੀਂ ਪੜਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਤੇਰੇ ਪ੍ਰਕਾਸ਼ ਦੇ ਦੀਪਕ ਜਗਣ, ਪੰਜ ਦੀਪਕ ਦੇਣ ਗਵਾਹੀਆ। ਉਸ ਵੇਲੇ ਗੋਬਿੰਦ ਨੇ ਸੰਦੇਸ਼ਾ ਦਿਤਾ ਹੱਕਣ, ਹੱਕ ਹੱਕ ਜਣਾਈਆ। ਸਰਸੇ ਜਿਸ ਵੇਲੇ ਪੂਰੇ ਹੋਏ ਅਰਸੇ, ਪੁਰਖ ਅਕਾਲ ਕਰੇ ਤਰਸੇ, ਹੁਕਮੀ ਮਿਹਰ ਅਗੰਮੀ ਬਰਸੇ, ਮੈਂ ਜਨ ਭਗਤਾਂ ਦਰ ਤੇ ਗੰਢੇ ਆਵਾਂ ਛਕਣ, ਗੰਢ ਪਿਛਲੀ ਯਾਦ ਰਖਾਈਆ। ਭਰਾਂ ਭੰਡਾਰੇ ਖ਼ਾਲੀ ਸੱਖਣ, ਸਖ਼ਾਵਤ ਆਪਣਾ ਨਾਮ ਕਰਾਈਆ। ਨਿਜ ਨੇਤਰ ਖੋਲ੍ਹ ਕੇ ਅੱਖਣ, ਦਰਸ਼ਨ ਦੇਵਾਂ ਥਾਉਂ ਥਾਈਂਆ। ਚੁਰਾਸੀ ਵਿਚੋਂ ਵਰੋਲੇ ਮੱਖਣ, ਗੁਰਮੁਖ ਆਪਣੇ ਘਰ ਵਸਾਈਆ। ਇਕੋ ਘਾਟ ਦੱਸ ਕੇ ਪਤਣ, ਇਕੋ ਨਈਆ ਨਾਮ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਨਾਮ ਜਪਣ, ਸੋਹੰ ਢੋਲਾ ਅਗੰਮ
❋
❋
ਅਥਾਹੀਆ। ਜਨਮ ਕਰਮ ਦੇ ਦੂਰ ਕਰਾਵਾਂ ਪੱਪਨ, ਪਤਿਤ ਪੁਨੀਤ ਬਣਾਈਆ। ਫੇਰ ਵਸਾ ਕੇ ਸਾਚਾ ਵਤਨ, ਬੇਵਤਨਾਂ ਹੋਵਾਂ ਸਹਾਈਆ। ਹੁਣ ਜਨਮ ਲਿਆ ਵਿਚ ਪਟਨ, ਫਿਰ ਸੰਬਲ ਸੋਭਾ ਪਾਈਆ। ਜਗਤ ਵਸੇਰਾ ਰੈਣ ਆਵਾਂ ਕਟਣ, ਨੇਤਰ ਨਜ਼ਰ ਕੋਇ ਨਾ ਪਾਈਆ। ਪਿਛਲੀ ਸਭ ਦੀ ਡੋਰੀ ਆਵਾਂ ਕੱਟਣ, ਕਟਾਕਸ਼ ਧੁਰ ਦਾ ਨਾਮ ਲਗਾਈਆ। ਅੱਗੇ ਇਕੋ ਨਾਮ ਕਲਮੇ ਦੀ ਦੱਸ ਕੇ ਰੱਟਣ, ਰੱਟਾ ਸ਼ਰਅ ਦਾ ਦਿਆਂ ਚੁਕਾਈਆ। ਕਿਸੇ ਦਾ ਕੋਇ ਚਲਣ ਦੇਵਾਂ ਨਾ ਯਤਨ, ਯਥਾਰਥ ਪ੍ਰਭ ਦਾ ਹੁਕਮ ਵਰਤਾਈਆ। ਮੇਲ ਮਿਲਾਵਾਂ ਨਾਲ ਪੁਰਖ ਸਮਰਥਣ, ਵਿਛੋੜਾ ਅੱਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਰਸਾ ਕਹੇ ਮੇਰੀ ਨਮੋ ਨਮੋ ਬੰਦਨਾ, ਬੰਦਗੀ ਵਿਚ ਸੀਸ ਨਿਵਾਈਆ। ਪੁਰਖ ਅਕਾਲ ਦੇ ਸਾਚੇ ਚੰਦਨਾ, ਚੰਦ ਤੇਰੀ ਰੁਸ਼ਨਾਈਆ। ਤੂੰ ਛੱਡਿਆ ਪੁਰੀ ਅਨੰਦਨਾ, ਅਨੰਦ ਪ੍ਰਭ ਦੇ ਵਿਚ ਟਿਕਾਈਆ। ਤੇਰਾ ਫੇਰ ਜੋਤੀ ਦੀਪਕ ਜਗਣਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਪਰ ਯਾਦ ਰੱਖੀਂ ਮੇਰੇ ਵਿਚ ਭੇਟਾ ਹੋਣ ਵਾਲਿਆਂ ਸਾਰਿਆਂ ਸੱਦਣਾ, ਆਪਣੇ ਨਾਲ ਮਿਲਾਈਆ। ਮੁਹੱਬਤ ਵਿਚ ਬੱਝਣਾ, ਨਾਤਾ ਸਕੇ ਨਾ ਕੋਇ ਤੁੜਾਈਆ। ਨਾਮ ਅਗੰਮੇ ਰੰਗਣਾ, ਰੰਗਤ ਇਕ ਵਖਾਈਆ। ਉਹਨਾਂ ਦਵਾਰਾ ਪਏ ਕੋਇ ਨਾ ਮੰਗਣਾ, ਭਿਖਾਰੀ ਰੂਪ ਨਾ ਕੋਇ ਵਟਾਈਆ। ਜੀਵਣ ਜਗਤ ਨਾਲ ਹੰਢਣਾ, ਸਗਲਾ ਸੰਗ ਰਖਾਈਆ। ਅੰਗੀਕਾਰ ਲਗਾਉਣਾ ਅੰਗਣਾ, ਬਣਨਾ ਜਣੇਂਦੀ ਮਾਈਆ। ਹੱਥ ਪੁਸ਼ਤ ਪਨਾਹ ਰੱਖਣਾ ਕੰਧਣਾ, ਦੋ ਜਹਾਨ ਹੋਣਾ ਸਹਾਈਆ। ਸੀਸ ਦਸਤਾਰ ਉਨ੍ਹਾਂ ਦੇ ਬੰਨ੍ਹਣਾ, ਸਿਰ ਸਰ ਆਪਣੇ ਕਦਮਾਂ ਵਿਚ ਰਖਾਈਆ। ਤੇਰੇ ਹੁਕਮ ਦੀ ਕਰੇ ਨਾ ਕੋਇ ਉਲੰਘਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਖੇਲ ਵੇਖਾਂ ਮਾਹੀ ਗੋਬਿੰਦ ਧੁਰ ਦੇ ਚੰਦਣਾ, ਪ੍ਰਭ ਦੇ ਚੰਨ ਤੇਰੀ ਵਡਿਆਈਆ। ਮੇਰੇ ਉਤੇ ਕੌਲ ਹੋਇਆ ਇਕਰਾਰ ਹੋਇਆ ਤੂੰ ਮਾਤਾ ਦੀ ਕੁੱਖੋਂ ਫੇਰ ਨਹੀਂ ਜੰਮਣਾ, ਜਣੇਂਦੀ ਬਣੇ ਕੋਇ ਨਾ ਮਾਈਆ। ਸੰਬਲ ਤੇਰਾ ਆਸਣ ਲੱਗਣਾ, ਸੰਭਲ ਆਪਣਾ ਨਾਮ ਟਿਕਾਈਆ। ਮੇਰੀ ਅੰਤ ਅਖ਼ੀਰ ਬੇਨਜ਼ੀਰ ਸਾਹਿਬ ਸਤਿਗੁਰ ਬੰਦਨਾ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਰੰਗ ਰੰਗਾਉਣਾ ਆਅਲਾ ਅਦਨਾ, ਊਚ ਨੀਚ ਰਾਓ ਰੰਕ ਵੱਡਾ ਛੋਟਾ ਅਮੀਰ ਗ਼ਰੀਬ ਨਜ਼ਰ ਕੋਇ ਨਾ ਆਈਆ।
੨੯ ਹਾੜ ਸ਼ਹਿਨਸ਼ਾਹੀ ਸੰਮਤ ੭ ਕਪੂਰ ਸਿੰਘ ਰਣਜੀਤ ਸਿੰਘ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ
ਪੰਜ ਫੁੱਲ ਕਹਿਣ ਗੁਰਮੁਖ ਆਤਮਾ ਫੂਲਾ ਰਾਣੀ, ਫਲੀ ਭੂਤ ਸੋਭਾ ਪਾਈਆ। ਜਿਸ ਦਾ ਪਰਮ ਪੁਰਖ ਪਰਮਾਤਮ ਸਾਚਾ ਹਾਣੀ, ਜਗਤ ਤਤ ਨਾ ਕੋਇ ਵਡਿਆਈਆ। ਸ਼ਬਦ ਅਗੰਮੀ ਸੁਣਾ ਬਾਣੀ, ਨਾਮ ਨਿਧਾਨਾ ਇਕ ਸਮਝਾਈਆ। ਅੰਮ੍ਰਿਤ ਅੰਮਿਉਂ ਬਰਸ ਕੇ ਪਾਣੀ, ਅਗਨੀ ਤਤ ਤਤ ਗਵਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਚਾਰੋਂ ਕੁੰਟ ਹੋਏ ਸਹਾਈਆ। ਦਾਤਾ ਹੋ ਕੇ ਦੇਵੇ ਦਾਨੀ, ਸਚ ਵਸਤ ਸਤਿ ਵਰਤਾਈਆ। ਦੀਨ ਦੁਨੀ ਵਿਚ ਬਣੇ ਬਾਨੀ, ਸਿਰ ਆਪਣਾ ਹੱਥ ਟਿਕਾਈਆ। ਜਗਤ ਜਹਾਨ ਆਉਣ ਨਾ ਦੇਵੇ ਹਾਨੀ, ਸਦਾ ਸੁਹੇਲੇ ਆਪਣਾ ਰੰਗ ਰੰਗਾਈਆ।
❋
❋
ਕੂੜ ਕਿਰਿਆ ਚੁਕਾਏ ਕਾਣੀ, ਕਾਮ ਕਰੋਧ ਲੋਭ ਮੋਹ ਹੰਕਾਰ ਤਜਾਈਆ। ਆਪਣੇ ਗ੍ਰਹਿ ਸੁਘੜ ਸੁਚੱਜੀ ਬਣਾ ਕੇ ਸਵਾਣੀ, ਸਾਚੀ ਸਿਖਿਆ ਇਕ ਸੁਣਾਈਆ। ਜਗਤ ਪਿਆਰ ਵਿਚ ਸ਼ਰਅ ਕੂੜ ਨਾ ਰਹੇ ਸ਼ੈਤਾਨੀ, ਸਤਿ ਸਤਿ ਨਾਲ ਮਿਲਾਈਆ। ਗੜ੍ਹ ਤੋੜ ਤੋੜ ਅਭਿਮਾਨੀ, ਮਨ ਮਨਸਾ ਵੇਖ ਵਖਾਈਆ। ਇਕ ਸਿਖਿਆ ਸਦਾ ਸਤਿਗੁਰ ਚਰਨ ਹੋਣਾ ਕੁਰਬਾਨੀ, ਵਿਟੋਂ ਆਪਣਾ ਆਪ ਕਰਾਈਆ। ਫੇਰ ਪ੍ਰਭੂ ਦਰ ਮਿਲੇ ਮਹਿਮਾਨੀ, ਭੰਡਾਰਾ ਅਤੋਟ ਅਤੁਟ ਵਰਤਾਈਆ। ਜਗਤ ਝਗੜਾ ਰਹੇ ਨਾ ਕੋਇ ਦੀਵਾਨੀ, ਦਾਅਵੇ ਪਿਛਲੇ ਦਏ ਮਿਟਾਈਆ। ਅੱਗੇ ਮੰਜ਼ਲ ਦੱਸ ਆਸਾਨੀ, ਅਸਲ ਆਪਣਾ ਰੰਗ ਰੰਗਾਈਆ। ਪਿਆਰ ਪਿਆਰ ਦੀ ਬਖ਼ਸ਼ ਜਵਾਨੀ, ਜੋਬਨ ਜੋਬਨ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਪੰਜ ਫੁੱਲ ਕਹਿਣ ਗੁਰਮੁਖ ਆਤਮਾ ਫੂਲਾ ਰਾਣੀ ਸੁਹੰਜਣੀ, ਸੋਭਾਵੰਤ ਨਜ਼ਰੀ ਆਈਆ। ਜਿਸ ਦਾ ਮਾਲਕ ਇਕ ਆਦਿ ਨਿਰੰਜਣੀ, ਨਰ ਹਰਿ ਆਦਿ ਬੇਪਰਵਾਹੀਆ। ਜੋ ਦਾਤਾ ਸਦਾ ਦਰਦ ਦੁੱਖ ਭੈ ਭੰਜਣੀ, ਭਵ ਸਾਗਰ ਪਾਰ ਕਰਾਈਆ। ਉਹ ਲੇਖਾ ਜਾਣੇ ਆਤਮਾ ਦੇ ਸੰਗ ਪੰਜ ਤਤ ਬਦਨੀ, ਬਦਨ ਆਪਣਾ ਖੇਲ ਖਿਲਾਈਆ। ਅਮੋਲਕ ਹੀਰਾ ਬਣਾ ਕੇ ਰਤਨੀ, ਅਨਮੁੱਲੜੇ ਲਾਲ ਆਪ ਵਖਾਈਆ। ਜਿਸ ਸਤਿਗੁਰੂ ਦੀ ਗੁਰਸਿਖ ਬਣ ਗਿਆ ਪਤਨੀ, ਉਹ ਪਤਿਪਰਮੇਸ਼ਵਰ ਹੋ ਕੇ ਹੋਏ ਸਹਾਈਆ। ਹਰ ਥਾਂ ਉਸ ਦੀ ਪਤ ਰੱਖਣੀ, ਸਿਰ ਆਪਣਾ ਹੱਥ ਟਿਕਾਈਆ। ਕੱਖੋਂ ਬਣਾਏ ਲੱਖਣੀ, ਲੱਖ ਕਰੋੜੀ ਧੁਰਦਰਗਾਹੀਆ। ਗੁਰਮੁਖ ਦੀ ਆਤਮਾ ਕਦੇ ਰਹਿਣ ਨਾ ਦੇਵੀਂ ਸੱਖਣੀ, ਸੁਖ਼ਨ ਕੀਤੇ ਤੋੜ ਨਿਭਾਈਆ। ਜਗਤ ਦੁਕਾਨ ਨਹੀਂ ਹੱਟਣੀ, ਜਗਤ ਹਟਵਾਣਾ ਇਕ ਪਰਗਟਾਈਆ। ਸਭ ਦਾ ਲੇਖਾ ਵੇਖੇ ਅੱਖਣੀ, ਬਿਨਾ ਅੱਖਾਂ ਧਿਆਨ ਲਗਾਈਆ। ਗੁਰਮੁਖ ਧਾਰ ਆਤਮ ਕਦੇ ਨਾ ਹੋਏ ਬੇਵਤਨੀ, ਏਥੇ ਉਥੇ ਵਤਨ ਦਾ ਮਾਲਕ ਮਿਲੇ ਬੇਪਰਵਾਹੀਆ। ਸੁਬਹ ਸ਼ਾਮ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੀ ਤੁਕ ਜਪਣੀ, ਜਗਤ ਵਿਹਾਰ ਭੁੱਲ ਕਦੇ ਨਾ ਜਾਈਆ। ਪ੍ਰਭ ਦੀ ਕਲਾ ਕਦੇ ਨਹੀਂ ਛਪਣੀ, ਛੱਪਰ ਛੰਨਾਂ ਕਰੇ ਰੁਸ਼ਨਾਈਆ। ਮਿਹਰਵਾਨ ਮਹਿਬੂਬ ਭੰਡਾਰਾ ਦੇਂਦਾ ਨਹੀਂ ਕਦੇ ਲੱਪ ਲੱਪਣੀ, ਅਤੋਟ ਅਤੁਟ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਸ਼ਬਦੀ ਸ਼ਬਦ ਜਣਾਏ ਰਸਨੀ, ਰਸ ਰਸਨਾ ਨਾਲ ਮਿਲਾਈਆ।
ਪਹਿਲੀ ਸਾਵਣ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਉਮਤ ਦੀ ਆਸ਼ਾ ਕਹੇ ਮੈਂ ਕੀਤਾ ਅਦਾਬ, ਅਦਬ ਨਾਲ ਸੀਸ ਝੁਕਾਈਆ। ਮੁਹੰਮਦਾ ਵੇਖ ਆਪਣੀ ਕਿਤਾਬ, ਕੁਤਬਖ਼ਾਨਿਆਂ ਬਾਹਰ ਹੱਥ ਉਠਾਈਆ। ਝਟ ਸਦੀ ਚੌਧਵੀਂ ਮਾਰੀ ਆਵਾਜ਼, ਨਾਅਰਾ ਹੱਕ ਹੱਕ ਸੁਣਾਈਆ। ਸੁਣੋ ਹੁਕਮ ਧੁਰ ਜਨਾਬ, ਜਨਾਬੇ ਆਲੀ ਕੀ ਦ੍ਰਿੜਾਈਆ। ਸੰਦੇਸ਼ਾ ਦੇਵੇ ਤਕੋ ਆਪਣੇ ਮਿੱਤਰ ਅਹਿਬਾਬ, ਸੱਜਣ ਮੀਤ ਧਿਆਨ ਲਗਾਈਆ। ਸ਼ਰਅ ਸ਼ਰੀਅਤ ਦੀ ਵੱਜਦੀ ਵੇਖੋ ਰਬਾਬ, ਰਬੀਉਲਸਾਨੀ ਸੰਗ ਰਖਾਈਆ। ਚਾਰ ਯਾਰੀ ਦਾ ਗੁਲ ਤਕੋ ਗੁਲਾਬ, ਗੁਲਸ਼ਨ ਕਵਣ ਮਹਿਕਾਈਆ। ਸ਼ਰਅ ਦਾ ਵੇਖੋ ਖ਼ਤਾਬ, ਖ਼ਤਾ ਸਭ ਦੀ ਫੋਲ ਫੁਲਾਈਆ।
❋
❋
ਸ਼ਹਿਨਸ਼ਾਹ ਭੂਪ ਤਕੋ ਨਵਾਬ, ਜੋ ਨੌਬਤ ਹੱਕ ਵਜਾਈਆ। ਇਸ਼ਾਰਾ ਵੇਖੋ ਜਿਹੜਾ ਨਾਨਕ ਮਿਲਿਆ ਬਗ਼ਦਾਦ, ਬਗ਼ਲਗੀਰ ਸੰਗ ਰੰਖਾਈਆ। ਨੇਤਰ ਨੈਣ ਖੋਲ੍ਹੋ ਸ਼ਤਾਬ, ਪਰਦਾ ਪਰਦਿਆਂ ਵਿਚੋਂ ਉਠਾਈਆ। ਝਟ ਸੁਣਿਆ ਅਨੋਖਾ ਰਾਗ, ਨਾਦ ਕੀਤੀ ਸ਼ਨਵਾਈਆ। ਸਦੀ ਚੌਧਵੀਂ ਨਿਗਹ ਮਾਰੀ ਖਵਾਜਾ ਖਿਜ਼ਰ ਆ ਗਿਆ ਆਪ, ਆਪ ਆਪਣਾ ਪੰਧ ਮੁਕਾਈਆ। ਬਿਨਾ ਅੱਖਰਾਂ ਤੋਂ ਕਰੇ ਜਾਪ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਮੈਂ ਅੱਲਾ ਅਲਾਹ ਦਾ ਵੇਖਿਆ ਪਰਤਾਪ, ਜੋ ਪ੍ਰਤੀਨਿਧ ਧੁਰਦਰਗਾਹੀਆ। ਜੋ ਰਸੂਲ ਰਸੂਲਾਂ ਕਰੇ ਪਾਕ, ਪੈਗ਼ੰਬਰਾਂ ਰੰਗ ਰੰਗਾਈਆ। ਉਹਦਾ ਸਮਾਂ ਆ ਗਿਆ (ਨਾਲ) ਇਤਫ਼ਾਕ, ਇਤਫ਼ਾਕੀਆ ਖੇਲ ਖਿਲਾਈਆ। ਸਭ ਨੂੰ ਦੇਣ ਵਾਲਾ ਨਜਾਤ, ਲੇਖਾ ਪਿਛਲਾ ਰਹੇ ਨਾ ਰਾਈਆ। ਖਵਾਜਾ ਕਹੇ ਨੀਰ ਦਾ ਪੀਰ ਮੇਰੇ ਕੋਲ ਰਿਹਾ ਨਾ ਹਯਾਤੇਆਬ, ਆਬਰੂ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਰੋ ਕੇ ਕਿਹਾ ਵੇ ਬੁੱਢਿਆ ਖਵਾਜਿਆ ਤੂੰ ਕਿਸ ਨੂੰ ਮੰਨ ਲਿਆ ਬਾਪ, ਦਰ ਕਿਸ ਦੇ ਆਸਣ ਲਾਈਆ। ਵੇ ਬੁੱਢਿਆ ਉਠ ਵੇਖ ਸਦੀ ਚੌਧਵੀਂ ਕਹੇ ਮੇਰੀ ਗੋਲੀ ਦਾ ਬਦਲ ਗਿਆ ਮਿਜਾਜ, ਮਜ਼ਾਜਣ ਹੋ ਕੇ ਆਪਣਾ ਰੂਪ ਬਦਲਾਈਆ। ਪੀਲੇ ਬਸਤਰ ਪਹਿਨ ਕੇ ਉਹਨੇ ਟਿੱਕੇ ਨੂੰ ਲਾਏ ਪੰਜ ਬਲਾਕ, ਪੰਚਮ ਰੰਗ ਰੰਗਾਈਆ। ਉਹ ਵੇਖ ਈਸਾ ਦਾ ਕੀ ਕਹਿੰਦਾ ਕਲਾਕ, ਟੱਕ ਟੱਕ ਆਵਾਜ਼ ਸੁਣਾਈਆ। ਸ਼ਰਅ ਦਾ ਸ਼ਰਅ ਨਾਲ ਹੋਣਾ ਨਹੀਂ ਇਲਹਾਕ, ਐਨਲਹਕ ਰਿਹਾ ਦ੍ਰਿੜਾਈਆ। ਉਮਤ ਉਮਤ ਦਾ ਹੋਵੇ ਨਿਫ਼ਾਕ, ਨਫ਼ਰਤ ਤਕ ਖ਼ਲਕ ਖ਼ੁਦਾਈਆ। ਰੂਹ ਬੁਤ ਹੋਏ ਬੇਤਾਬ, ਬੇਸਬਰੀ ਵਿਚ ਦੁਹਾਈਆ। ਮੁਹੰਮਦ ਦਾ ਛੁਪਣ ਵਾਲਾ ਆਫਤਾਬ, ਚੰਦ ਸਿਤਾਰ ਦੇਣ ਗਵਾਹੀਆ। ਸਾਚਾ ਰਿਹਾ ਨਾ ਕੋਇ ਇਨਸਾਫ਼, ਅਦਲ ਹੱਕ ਨਾ ਕੋਇ ਕਮਾਈਆ। ਖ਼ਤਾ ਨੂੰ ਕਰੇ ਨਾ ਕੋਇ ਮੁਆਫ਼, ਖ਼ਤਰਾ ਵੇਖ ਥਾਉਂ ਥਾਈਂਆ। ਮੁੱਲਾਂ ਕਾਜ਼ੀ ਸ਼ੇਖ਼ ਮੁਸਾਇਕ ਹੋਏ ਗੁਸਤਾਖ, ਰਹੀਮ ਰਹਿਮਤ ਨਾ ਕੋਇ ਕਮਾਈਆ। ਪਰਵਰਦਿਗਾਰ ਸਾਂਝਾ ਯਾਰ ਅਮਾਮ ਅਮਾਮਾ ਆਪਣੀ ਜੋਤੀ ਧਾਰ ਬਦਲ ਪੁਸ਼ਾਕ, ਪੋਸ਼ੀਦਾ ਆਪਣਾ ਖੇਲ ਖਿਲਾਈਆ। ਹੁਣ ਕਿਸੇ ਨੂੰ ਲੱਭਣਾ ਨਹੀਂ ਮੱਕਾ ਮਦੀਨੇ ਵਾਲੀ ਵਿਚੋਂ ਮਹਿਰਾਬ, ਮਹਿਬੂਬ ਹੱਥ ਕਿਸੇ ਨਾ ਆਈਆ। ਰਸ ਰਹਿਣਾ ਨਹੀਂ ਕਿਸੇ ਲੁਆਬ, ਸਤਿ ਸਚ ਨਾ ਕੋਇ ਜਣਾਈਆ। ਵੇ ਖਵਾਜਿਆ ਕੁਝ ਝਗੜਾ ਪੈਣ ਲੱਗਾ ਉਤੇ ਚਨਾਬ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸਭ ਨੂੰ ਆਉਣਾ ਇਕ ਵੈਰਾਗ, ਵੈਰੀ ਘਰ ਘਰ ਲਏ ਪਰਗਟਾਈਆ। ਸਭ ਦੀ ਖੁਲ੍ਹਣ ਲੱਗੀ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੈਂ ਹੋਰ ਸੁਣਿਆ ਇਹ ਖੇਲ ਕਰੇ ਸ਼ਹਿਨਸ਼ਾਹ ਪਾਤਸ਼ਾਹ ਮਹਾਰਾਜ, ਪਰਵਰਦਿਗਾਰ ਸਾਂਝਾ ਯਾਰ ਨੂਰ ਇਲਾਹੀਆ। ਜਿਸ ਨੇ ਲਹਿਣਾ ਦੇਣਾ ਦੀਨ ਮਜ਼੍ਹਬ ਲੂਲ੍ਹੇ ਲੰਗੜੇ ਅਪਹਾਜ, ਜਵਾਂ ਮਰਦ ਮਰਦਾਨ ਖੋਜ ਖੁਜਾਈਆ। ਉਹ ਖੇਲ ਕਰੇ ਇਕ ਇਕੱਲਾ ਏਕੰਕਾਰਾ ਵਾਹਿਦ, ਵਾਹਵਾ ਆਪਣਾ ਹੁਕਮ ਵਰਤਾਈਆ। ਪਤਾ ਨਹੀਂ ਕਿਧਰੋਂ ਆ ਗਿਆ ਸ਼ਾਇਦ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਈਆ। ਮੁਹੰਮਦ ਕਿਤਾਬ ਕਢੀ ਨਿਗਹ ਮਾਰੀ ਨੂਰ ਅਲਾਹੀ ਰੱਬੀ ਪੂਰਾ ਵਾਹਿਦਾ ਹੋਇਆ ਲੇਖਾ ਲਿਖਿਆ ਸਾਖਿਆਤ, ਸਖ਼ੀ ਸਰਵਰ ਆਪਣਾ ਹੁਕਮ ਵਰਤਾਈਆ। ਜਿਸ ਨੇ ਕਿਸੇ ਦੀ ਮੰਗਣੀ ਨਹੀਂ ਹਮਾਇਤ, ਹਮਸਾਜਣ ਬੇਪਰਵਾਹੀਆ। ਕਿਸੇ ਨਾਲ ਕਰਨੀ ਨਹੀਂ ਰਿਆਇਤ, ਰਈਅਤ ਦੋ ਜਹਾਨ ਵੇਖੇ ਚਾਈਂ ਚਾਈਂਆ। ਸ਼ਰਅ ਦੀ ਰਹਿਣ ਨਾ ਦੇਵੇ ਕਫਾਇਤ, ਕੈਫ਼ੀਅਤ ਆਪਣੀ ਇਕ ਸਮਝਾਈਆ। ਨਿਰਵੈਰ ਹੋ ਕੇ ਕਰੇ ਇਨਾਇਤ, ਮਿਹਰਵਾਨ ਮਹਿਬੂਬ ਰਹਿਮਤ ਸਚ ਕਮਾਈਆ। ਸਾਚੇ ਕਲਮੇ ਦੀ ਕਰੇ ਅਸ਼ਾਇਤ, ਇਸ਼ਾਰਾ ਦੇਵੇ ਧੁਰਦਰਗਾਹੀਆ।
❋
❋
ਖਵਾਜਾ ਗਾਵੇ ਇਕ ਆਇਤ, ਇਨਾਇਤ ਖੁਜ਼ਲੇ ਜ਼ਮਾ ਨੂਰੇ ਨਿਸ਼ਾ ਜ਼ਲਿਖੇ ਜ਼ਵਾ ਨਾਜ਼ਨੋ ਮਰਦ ਮਜ਼ਦੀਅਲ ਬੇਮਿਸਾਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਖਵਾਜਾ ਕਹੇ ਸੁਣ ਚੌਧਵੀਂ ਸਦੀ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਤੂੰ ਪਰਵਰਦਿਗਾਰ ਅੱਗੇ ਦੋਵੇਂ ਹੱਥ ਲੈਣੇ ਬੱਧੀ, ਬੰਦਨਾ ਕਰ ਕੇ ਸੀਸ ਨਿਵਾਈਆ। ਮੇਰੀ ਕਰਨੀ ਮਾਲਕ ਕਰੀਂ ਨਾ ਰੱਦੀ, ਤੇਰੇ ਹੱਥ ਹੱਥ ਵਡਿਆਈਆ। ਸਾਚਾ ਹੁਕਮ ਦੇ ਦੇ ਯਦੀ, ਯਦਪਿ ਆਪਣਾ ਹੁਕਮ ਦ੍ਰਿੜਾਈਆ। ਸ਼ਰਅ ਨਿਸ਼ਾਨਾ ਦੇਣਾ ਗੱਡੀ, ਗਾਡ ਤੇਰਾ ਰਾਹ ਤਕਾਈਆ। ਆਪਣੇ ਲੇਖੇ ਵਿਚ ਲਾ ਲੈ ਆਪਣੀ ਨੂਹ ਨਦੀ, ਨਦੀਆਂ ਤੋਂ ਪਾਰ ਤੇਰੀ ਦੁਹਾਈਆ। ਜਗਤ ਮੁਸਾਫ਼ਿਰ ਭਾਰ ਜਾਂਦੇ ਲੱਦੀ, ਭੱਜਣ ਵਾਹੋ ਦਾਹੀਆ। ਤੇਰੇ ਪ੍ਰੇਮ ਪਿਆਰ ਦੀ ਸਿਕ ਇਕੋ ਲੱਗੀ, ਸਿਕਮ ਦੇ ਪਰੇ ਝਗੜਾ ਦੇਣਾ ਵਖਾਈਆ। ਚਾਰ ਯਾਰੀ ਮੋਢੇ ਚੁੱਕਣ ਲੱਗੀ ਡੱਗੀ, ਡੋਰੂ ਡੰਕਾ ਵੱਜੇ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਅੱਗ ਲੱਗੀ, ਬਹੁੜੀ ਬਹੁੜੀ ਦਿਆਂ ਦੁਹਾਈਆ। ਕਿਉਂ ਮੇਰੀ ਗੋਲੀ ਪੀਲੇ ਬਸਤਰ ਪਾ ਕੇ ਮੇਰੇ ਕੋਲੋਂ ਭੱਜੀ, ਪਲੂ ਗਈ ਛੁਡਾਈਆ। ਖਵਾਜਿਆ ਸਮੁੰਦਰਾਂ ਸਾਗਰਾਂ ਵਿਚੋਂ ਜਲ ਧਾਰਾ ਦੀ ਧਾਰ ਵਿਚੋਂ ਉਹਨੂੰ ਲੱਭੀਂ, ਖੋਜੀਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਖਵਾਜਾ ਕਹੇ ਮੈਂ ਉਸ ਖ਼ੁਦਾ ਦਾ ਗਦਾਗਰ, ਜੋ ਗਰਦਸ਼ ਵਿਚ ਭਵਾਈਆ। ਵੇਖੋ ਦਰੋ ਦਰ, ਦਰ ਦੁਆਰ ਖੋਜ ਖੋਜਾਈਆ। ਜਾਵਾਂ ਘਰੋ ਘਰ, ਗ੍ਰਹਿ ਗ੍ਰਹਿ ਫੇਰਾ ਪਾਈਆ। ਵੇਖੇ ਸਰੋਵਰ ਸਰ, ਤੀਰਥ ਤਟ ਪੰਧ ਮੁਕਾਈਆ। ਮਸੀਤਾਂ ਮੰਦਰਾਂ ਹੁਜਰਿਆਂ ਅੰਦਰ ਜਾਵਾਂ ਵੜ, ਓਹਲਾ ਰਹੇ ਨਾ ਰਾਈਆ। ਸ਼ਿਵਦਵਾਲੇ ਮੰਦਰ ਮੱਠ ਵੇਖਾਂ ਖੜ, ਚਾਰੋਂ ਕੁੰਟ ਅੱਖ ਉਠਾਈਆ। ਸਦੀ ਚੌਧਵੀਂ ਤੇਰੀ ਗੋਲੀ ਜਿਥੇ ਹੋਵੇ ਉਥੋਂ ਲਿਆਵਾਂ ਫੜ, ਫੜ ਬਾਹੋਂ ਨਾਲ ਉਠਾਈਆ। ਚੋਟੀਆਂ ਟਿਲਿਆਂ ਜਾਵਾਂ ਚੜ, ਪਰਬਤ ਖੋਜ ਖੁਜਾਈਆ। ਜੰਗਲਾਂ ਅੰਦਰ ਜਾਵਾਂ ਵੜ, ਜੂਹਾਂ ਪੜਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਖਵਾਜਾ ਕਹੇ ਸਦੀ ਚੌਧਵੀਂ ਅੱਜ ਸਾਵਣ ਦਾ ਪਹਿਲਾ ਪ੍ਰਵਿਸ਼ਟਾ, ਪਰਮ ਪੁਰਖ ਵੇਖ ਵਖਾਈਆ। ਜਿਸ ਨੂੰ ਖ਼ੁਦਾ ਕਿਹਾ ਅੱਲਾ ਕਿਹਾ ਅਮਾਮ ਕਿਹਾ ਰਾਮ ਕਿਹਾ ਰਹੀਮ ਕਿਹਾ ਅਜ਼ੀਮ ਕਿਹਾ ਉਹ ਬਣ ਗਿਆ ਸਭ ਦਾ ਇਸ਼ਟਾ, ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਵੀ ਓਸੇ ਉਤੇ ਨਿਸਚਾ, ਭਰੋਸੇ ਵਿਚ ਸਮਝਾਈਆ। ਪਤਾ ਨਹੀਂ ਉਹ ਮਾਲਕ ਕਿਸ ਕਿਸ ਦਾ, ਜਿਸ ਨੂੰ ਕੋਟਨ ਕੋਟ ਸੀਸ ਨਿਵਾਈਆ। ਜੇ ਮੈਂ ਨਿਸ਼ਾਨਾ ਵੇਖਾਂ ਸ੍ਰੀ ਭਗਵਾਨਾ ਵੇਖਾਂ ਨੌਜਵਾਨਾ ਵੇਖਾਂ ਮਰਦ ਮਰਦਾਨਾ ਵੇਖਾਂ ਸ਼ਾਹ ਸੁਲਤਾਨਾ ਵੇਖਾਂ ਉਹ ਰੂਪ ਆਦਿ ਤੋਂ ਅੰਤ ਇਕ ਦਾ, ਇਕ ਦਾ ਇਕ ਨਜ਼ਰੀ ਆਈਆ। ਜੋ ਜੁਗ ਚੌਕੜੀ ਆਇਆ ਜਿਤਦਾ, ਜੇਤੂ ਬਣ ਕੇ ਆਪਣੀ ਖੇਲ ਖਿਲਾਈਆ। ਰੂਪ ਧਰ ਲਏ ਅਗੰਮੇ ਪਿਤਾ ਦਾ, ਪਿਤਾ ਪੂਤ ਗੁਰ ਅਵਤਾਰ ਪੈਗ਼ਬਰ ਆਪਣੀ ਗੋਦ ਉਠਾਈਆ। ਮੈਨੂੰ ਵੀ ਪਤਾ ਨਹੀਂ ਲੱਗਾ ਉਹਦੀ ਥਿਤ ਦਾ, ਥਿਤ ਵਾਰ ਸਕਿਆ ਨਾ ਕੋਇ ਸਮਝਾਈਆ। ਜਿਹੜਾ ਸਾਰਿਆਂ ਦੇ ਲੇਖੇ ਲਿਖਦਾ, ਲਿਖਣ ਤੋਂ ਬਾਹਰ ਆਪਣਾ ਆਪ ਰਖਾਈਆ। ਓ ਮੈਂ ਵੀ ਵਣਜਾਰਾ ਬਣ ਗਿਆ ਉਹਦੀ ਹਿੱਕ ਦਾ, ਛਾਤੀ ਨਾਲ ਲੱਗ ਕੇ ਆਪਣਾ ਝਟ ਲੰਘਾਈਆ। ਮੈਂ ਚੌਦਾਂ ਤਬਕਾਂ ਵਿਚ ਭੱਜਾ ਫਿਰਾਂ ਪਰ ਉਹਦੇ ਬਿਨਾ ਮੇਰਾ ਨਿਸ਼ਾਨਾ ਨਹੀਂ ਟਿਕਦਾ, ਟਿੱਕਾ ਮਸਤਕ ਨਾ
❋
❋
ਕੋਇ ਲਗਾਈਆ। ਜਿਹੜਾ ਵਣਜਾਰਾ ਨਹੀਂ ਪੱਥਰ ਇੱਟ ਦਾ, ਬੇਪਰਵਾਹ ਬੇਪਰਵਾਹ ਗੁਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਖਵਾਜਾ ਜੀ ਮੇਰੀ ਵੀ ਇਹੋ ਖ਼ਾਹਿਸ, ਖ਼ਾਲਸ ਦਿਆਂ ਜਣਾਈਆ। ਮੈਂ ਵੀ ਏਸੇ ਅਮਾਮ ਦੀ ਕਰਦੀ ਤਲਾਸ਼, ਜਿਹੜਾ ਤਲਾਸ਼ੀਆਂ ਵਿਚੋਂ ਹੱਥ ਕਿਸੇ ਨਾਂ ਆਈਆ। ਜਿਸ ਨੇ ਸ਼ੰਕਰ ਬਹਾਇਆ ਉਪਰ ਕੈਲਾਸ਼, ਬ੍ਰਹਮਾ ਬ੍ਰਹਮ ਧਾਰ ਦ੍ਰਿੜਾਈਆ। ਵਿਸ਼ਨੂੰ ਵਿਸ਼ਵ ਬਣਾ ਕੇ ਸ਼ਾਖ਼, ਸ਼ਨਾਖ਼ਤ ਆਪਣੀ ਵਿਚ ਛੁਪਾਈਆ। ਉਸੇ ਦੀ ਸਿਫ਼ਤ ਉਸੇ ਦੀ ਮਹਿੰਮਾ ਮੁਹੰਮਦ ਗਿਆ ਆਖ, ਹਮਦ ਵਿਚ ਹਰੂਫ਼ ਨਾਲ ਮਿਲਾਈਆ। ਮੈਂ ਇਧਰ ਉਧਰ ਸਾਰੇ ਲਿਆ ਝਾਕ, ਨਿਗਹ ਨਿਗਹ ਵਿਚੋਂ ਉਠਾਈਆ। ਮੈਨੂੰ ਸਹਿਜ ਨਾਲ ਧੁਰ ਕਲਮੇ ਦੀ ਆਈ ਆਵਾਜ਼, ਜਿਸ ਰਾਜ਼ ਅੰਦਰੋਂ ਦਿਤਾ ਖੁਲ੍ਹਾਈਆ। ਜਿਸ ਦਾ ਕਲਮਾ ਪੜ੍ਹੇਂ ਸਜਦਾ ਕਰੇਂ ਵਿਚ ਨਿਮਾਜ਼, ਰੋਜ਼ੇ ਰੱਖ ਕੇ ਝਟ ਲੰਘਾਈਆ। ਉਸ ਦਾ ਤਕੋ ਇਕ ਮਹਿਰਾਬ, ਜਿਥੇ ਮੁਹੱਬਤ ਵਾਲਾ ਮਹਿਬੂਬ ਬੈਠਾ ਬੇਨਜ਼ੀਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਖਵਾਜਾ ਕਹੇ ਸਦੀ ਚੌਧਵੀਂ, ਅਸੀਂ ਪਹੁੰਚ ਗਏ ਅੰਤ ਕੰਢੇ, ਕੰਢੀ ਬੈਠੇ ਧਿਆਨ ਲਗਾਈਆ। ਸਾਡਾ ਦਰਦ ਕੋਇ ਨਾ ਵੰਡੇ, ਸੰਗੀ ਸਾਥੀ ਬੈਠੇ ਮੁਖ ਭਵਾਈਆ। ਪਤਾ ਨਹੀਂ ਕਿਹੜੇ ਚੰਗੇ ਕਿਹੜੇ ਮੰਦੇ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਮੈਂ ਹੈਰਾਨ ਹੋ ਗਿਆ, ਬੇਪਹਿਚਾਨ ਹੋ ਗਿਆ ਨਾਧਾਨ ਹੋ ਗਿਆ, ਕਿਸ ਬਿਧ ਚੌਦਾਂ ਸੌ ਸਾਲ ਲੰਘੇ, ਲੰਘਦਿਆਂ ਸਮਝ ਕੋਇ ਨਾ ਆਈਆ। ਮੈਨੂੰ ਇਕ ਗਲ ਯਾਦ ਆਈ ਜਿਸ ਵੇਲੇ ਮੈਨੂੰ ਗੋਬਿੰਦ ਨੇ ਆਪਣੇ ਕੰਘੇ ਦੇ ਇਕੀ ਵਖਾਏ ਸੀ ਦੰਦੇ, ਦੋ ਇਕ ਦੀ ਧਾਰ ਦ੍ਰਿੜਾਈਆ। ਖਵਾਜਿਆ ਉਹ ਸਰਸੇ ਵਾਲੇ ਪੈਂਡੇ ਰਹਿਣੇ ਨਹੀਂ ਲੰਬੇ, ਅਗਲਾ ਪੰਧ ਰਹੇ ਨਾ ਰਾਈਆ। ਝਗੜੇ ਰਹਿਣੇ ਨਹੀਂ ਮਾਟੀ ਚੰਮੇ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਮੁਹੱਬਤ ਦੇ ਜਗਦੇ (ਰਹਿਣੇ) ਨਹੀਂ ਦਾਨ ਸ਼ਮੇ, ਸ਼ਮਾ ਗੁੱਲ ਸਭ ਦੀ ਦੇਣੀ ਕਰਾਈਆ। ਧੁਰ ਦੇ ਮਾਲਕ ਦੇ ਹੁਕਮ ਹੋਣੇ ਨਵੇਂ, ਨਵ ਜੋਬਨ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਵਿਚ ਸਦੀ ਚੌਧਵੀਂ ਦੇ ਬਦਲ ਜਾਣੇ ਸਮੇਂ, ਸਮਾਪਤ ਸਭ ਨੇ ਹੋਣਾ ਥਾਉਂ ਥਾਈਂਆ। ਗੋਲੀ ਨੇ ਛਡ ਕੇ ਸ਼ਰਅ ਵਾਲੇ ਬੰਨੇ, ਹੱਦਾਂ ਤੋਂ ਪਾਰ ਡੇਰਾ ਦੇਣਾ ਲਾਈਆ। ਉਹ ਲੇਖਾ ਪੂਰਾ ਹੋਣਾ ਗੋਬਿੰਦ ਵਾਲੇ ਕੰਨੇ, ਕਾਹਨ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਖਵਾਜਾ ਉਹ ਵੇਖ ਮੇਰੀ ਗੋਲੀ ਦਾ ਕਾਲਾ ਲਬਾਸ, ਕਾਲੇ ਕਪੜੇ ਵਾਲੀ ਨਜ਼ਰੀ ਆਈਆ। ਤਕ ਲੈ ਇਸ ਨੂੰ ਖ਼ਾਸ, ਬਿਨਾ ਅੱਖਾਂ ਅੱਖ ਉਠਾਈਆ। ਇਸ ਨੇ ਭਰ ਕੇ ਪਾਣੀ ਦੇ ਪੰਜ ਗਿਲਾਸ, ਆਬੇਹਯਾਤ ਦਿਤਾ ਮੁਕਾਈਆ। ਮਸਤਕ ਟਿੱਕਾ ਪਾ ਕੇ ਬਣੀ ਚਲਾਕ, ਚਲਾਕੀ ਆਪਣੀ ਦਿਤੀ ਦ੍ਰਿੜਾਈਆ। ਨਾਲੇ ਹੱਸ ਕੇ ਕਿਹਾ ਪੈਗ਼ੰਬਰੋ ਪੀਰੋ ਮੈਨੂੰ ਮਿਲ ਗਿਆ ਇਕ ਖ਼ੁਦਾ ਖ਼ੁਦਾ ਦਾ ਨੂਰ ਪਾਕ, ਨੂਰ ਨੂਰ ਇਲਾਹੀਆ। ਖ਼ਬਰਦਾਰ ਜੇ ਕੋਈ ਮੇਰੇ ਵੱਲ ਸਕਿਆ ਝਾਕ, ਚੌਦਾਂ ਤਬਕਾਂ ਵਿਚ ਤੁਹਾਡਾ ਲੇਖਾ ਦਏ ਮੁਕਾਈਆ। ਮੁਹੰਮਦਾ ਤੇਰੀ ਤੇ ਤੇਰੀ ਮੁਹੰਮਦੀ ਉਮਤ ਦੀ ਉਡਣੀ ਖ਼ਾਕ, ਖ਼ਾਕ ਖ਼ਾਕ ਨਾਲ ਰਲਾਈਆ। ਗੋਬਿੰਦ ਨੇ ਗੋਬਿੰਦ ਦਾ ਖੋਲ੍ਹਣਾ ਤਾਕ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਮੈਂ ਨਾਤਾ ਤੋੜ ਲਿਆ ਤੇਰੀ ਉਮਤ ਹੋਈ ਬਦਮਾਸ਼, ਬੋਦੀ ਦਾ ਝਗੜਾ ਲਿਆ ਮੁਕਾਈਆ। ਮੇਰੀ
❋
❋
ਸਤਿਜੁਗ ਦੀ ਬਲ ਦਵਾਰੇ ਦੀ ਪੂਰੀ ਹੋਈ ਖ਼ਾਹਿਸ਼, ਖ਼ਾਹਿਸ਼ ਪਿਛਲੀ ਲੇਖੇ ਲਾਈਆ। ਨਾਨਕ ਨੇ ਮੰਨ ਲਈ ਆਸ, ਬਾਲੀ ਬੁਧ ਮਿਲੀ ਵਡਿਆਈਆ। ਹੁਣ ਉਸ ਦਾ ਮਿਲ ਗਿਆ ਸਾਥ, ਜੋ ਸਾਥੀ ਧੁਰਦਰਗਾਹੀਆ। ਯਾਦ ਕਰ ਲੈ ਮੈਂ ਚੌਦਾਂ ਸਾਲ ਹੋਰ ਸਭ ਦੀ ਲਿਖ ਦੇਣੀ ਗਾਥ, ਉਹ ਸਾਰਿਆਂ ਦੀਆਂ ਪਿਛਲੀਆਂ ਗਠੜੀਆਂ ਬੰਨ੍ਹ ਕੇ ਮੋਢਿਆਂ ਉਤੇ ਦੇਣੀਆਂ ਟਿਕਾਈਆ। ਖਵਾਜਾ ਕਹੇ ਸਦੀ ਚੌਧਵੀਂ ਅੱਜ ਸਾਰਾ ਦਿਨ ਮੈਂ ਵੀ ਰਿਹਾ ਉਦਾਸ, ਉਦਾਸੀ ਵਿਚ ਆਪਣਾ ਵਕਤ ਲੰਘਾਈਆ। ਖ਼ੁਦਾ ਅੱਗੇ ਕਰਦਾ ਰਿਹਾ ਅਰਦਾਸ, ਬੇਨੰਤ ਬੇਨੰਤੀ ਇਕ ਸੁਣਾਈਆ। ਐ ਮਾਲਕ ਐ ਖ਼ਾਲਕ ਐ ਪ੍ਰਿਤਪਾਲਕ ਨੂਰੀ ਅਲਾਹ, ਸਚ ਦੀ ਗੋਲੀ ਕਿ ਪੰਜ ਤਤ ਦੀ ਲਾਸ਼, ਕੀ ਜਗਤ ਖੇਲ ਖਿਲਾਈਆ। ਝਟ ਹੁਕਮ ਹੋਇਆ ਮੇਰਾ ਖੇਲ ਜਿਉਂ ਪੱਤਾ ਤਾਸ਼, ਤਾਸ਼ਕੰਦ ਦਾ ਲੇਖਾ ਹਿੰਦੂ ਮੁਸਲਿਮ ਦੋਹਾਂ ਨੂੰ ਦੇਵੇ ਲੜਾਈਆ। ਫੇਰ ਸਾਹਿਬ ਦਾ ਹੋਵੇ ਪ੍ਰਕਾਸ਼, ਪ੍ਰਕਾਸ਼ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤਕੇ ਚਾਈਂ ਚਾਈਂਆ। ਸਭ ਦੀ ਪੂਰੀ ਕਰਨੀ ਖ਼ਾਹਿਸ਼, ਨਿਰਾਸਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਉਮਤ ਆਸ਼ਾ ਕਹੇ ਮੇਰਾ ਅੰਤਰ ਧੜਕੇ, ਧੀਰਜ ਧੀਰ ਨਾ ਕੋਇ ਧਰਾਈਆ। ਮੈਂ ਲੇਖੇ ਸਾਰੇ ਆਈ ਪੜ੍ਹ ਕੇ, ਅੱਖਰ ਅੱਖਰ ਫੋਲ ਫੁਲਾਈਆ। ਸਭ ਨੂੰ ਮਹਿਬੂਬ ਮਿਲਦਾ ਮਰ ਕੇ, ਮਰਿਆਂ ਹੱਥ ਨਾ ਕਿਛ ਰਖਾਈਆ। ਮੈਂ ਡਿੱਗੀ ਧਰਨੀ ਉਤੇ ਦੜ ਕੇ, ਆਪਣਾ ਆਪ ਸੁਟਾਈਆ। ਕਿਉਂ ਮੈਂ ਅੱਜ ਸਵਾ ਪਹਿਰ ਹੁਕਮ ਸੁਣਦੀ ਰਹੀ ਤੜਕੇ, ਜੋ ਮਾਤਲੋਕ ਵਿਚੋਂ ਸ਼ਬਦੀ ਧਾਰ ਦਏ ਧੁਰਦਰਗਾਹੀਆ। ਮੈਨੂੰ ਹੂੰਗਰਾਂ ਵਿਚ ਵਜਦੇ ਰਹੇ ਕੜਕੇ, ਮੇਰੀ ਹੌਕਿਆਂ ਵਿਚ ਦੁਹਾਈਆ। ਮੈਂ ਮਰ ਗਈ ਬਿਰਹੋਂ ਵਿਚ ਸੜ ਕੇ, ਦਰੋਹੀ ਤੇਰਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਖਵਾਜਾ ਕਹੇ ਕਮਲੀਏ ਮੇਰਾ ਪੂਰਾ ਹੋਵੇ ਖੁਆਬ, ਸਦੀ ਚੌਧਵੀਂ ਤੈਨੂੰ ਦਿਆਂ ਸੁਣਾਈਆ। ਮੈਂ ਝੁਕ ਝੁਕ ਕਰਾਂ ਆਦਾਬ, ਸਜਦਾ ਸੀਸ ਸੀਸ ਨਿਵਾਈਆ। ਜੇ ਲੇਖਾ ਪੂਰਾ ਹੋਵੇ ਹਿਸਾਬ, ਲਹਿਣਾ ਅਵਰ ਰਹੇ ਨਾ ਰਾਈਆ। ਕੀ ਹੋਇਆ ਜੇ ਤੇਰੀ ਗੋਲੀ ਦਾ ਬਦਲ ਗਿਆ ਮਜ਼ਾਜ, ਆਪਣਾ ਆਪ ਗਈ ਬਦਲਾਈਆ। ਉਸ ਨੇ ਗਾਣਾ ਗਾਇਆ ਨਾਲ ਰਬਾਬ, ਤੂੰਬੀ ਤੰਦ ਸਿਤਾਰ ਹਿਲਾਈਆ। ਲਹਿਣਾ ਪੂਰਾ ਹੋ ਗਿਆ ਜੋ ਲੇਖਾ ਲਿਖਿਆ ਬਿਨਾ ਕਿਤਾਬ, ਅਲਿਫ਼ ਯੇ ਜਿਸ ਨੂੰ ਸਕੇ ਨਾ ਕੋਇ ਸਮਝਾਈਆ। ਹੁਣ ਇਕੋ ਮੰਨਣਾ ਪੈਣਾ ਨਵਾਬ, ਨੂਰ ਨੁਰਾਨਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਾਵਣ ਕਹੇ ਮੈਂ ਚੜ੍ਹ ਗਿਆ ਲੋਕਮਾਤੀ, ਮਾਤਰ ਭੂਮੀ ਵਾਲਿਓ ਦਿਆਂ ਜਣਾਈਆ। ਸਾਰੇ ਅੰਦਰ ਵੇਖੋ ਮਾਰ ਕੇ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਅੰਦਰੋਂ ਪੜਦਾ ਖੋਲ੍ਹੋ ਬਜਰ ਕਪਾਟੀ, ਨਵ ਦਰ ਦਾ ਡੇਰਾ ਢਾਹੀਆ। ਅੰਮ੍ਰਿਤ ਰਸ ਲਓ ਬੂੰਦ ਸਵਾਂਤੀ, ਨਿਜਰ ਝਿਰਨਾ ਇਕ ਟਪਕਾਈਆ। ਅੰਧੇਰੇ ਗ੍ਰਹਿ ਜਲਾਉ ਬਾਤੀ, ਨਿਜ ਘਰ ਹੋਵੇ ਰੁਸ਼ਨਾਈਆ। ਆਤਮਾ ਧਾਰ ਤਕੋ ਇਕਾਂਤੀ, ਨਿਰਵੈਰ ਰੰਗ ਵਖਾਈਆ। ਦਰਸ ਕਰੋ ਕਮਲਾਪਾਤੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਬਾਹਰ ਰੱਖੋ ਕੋਈ ਨਾ ਆਸੀ, ਖੋਜਿਆਂ ਹੱਥ ਕਿਛ ਨਾ ਆਈਆ। ਇਕੋ ਮੇਰਾ ਹੋਵੇ ਪਰਮ ਪੁਰਖ ਪੁਰਖ ਅਬਿਨਾਸ਼ੀ, ਜੋ ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਦੀ ਬ੍ਰਹਿਮੰਡ ਖੰਡ ਪੈਂਦੀ ਰਾਸੀ, ਮੰਡਲ ਆਪਣਾ ਖੇਲ ਖਿਲਾਈਆ। ਸੋ ਰੂਪ ਅਨੂਪ ਧਰੇ ਕਲਜੁਗ ਘਨਕਪੁਰ ਵਾਸੀ, ਅਕਲ ਕਲਧਾਰੀ
❋
❋
ਆਪਣੀ ਕਲ ਧਰਾਈਆ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਸੂਫ਼ੀ ਸੰਤ ਫ਼ਕੀਰ ਆਪਣੀ ਲੇਖੇ ਲਾਵੋ ਰਾਤੀ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਤੁਹਾਡਾ ਮਾਲਕ ਤੁਹਾਨੂੰ ਲਗਾਵੇ ਆਪਣੀ ਨਾਲ ਛਾਤੀ, ਛਤਰਧਾਰੀ ਹੋ ਕੇ ਵੇਖ ਵਖਾਈਆ। ਸਾਰੇ ਆਤਮ ਧਾਰ ਦੇ ਬਣਿਓ ਜਮਾਤੀ, ਬ੍ਰਹਮ ਵਿਦਿਆ ਲੈਣੀ ਅਪਣਾਈਆ। ਸਦੀ ਚੌਧਵੀਂ ਚਾਰੋਂ ਕੁੰਟ ਦੀਨ ਦੁਨੀ ਹੋਣੀ ਫ਼ਸਾਦੀ, ਝਗੜਾ ਸਕੇ ਨਾ ਕੋਇ ਮੁਕਾਈਆ। ਸ਼ਰਅ ਦੀ ਸ਼ਰਅ ਕਰੇ ਨਾ ਕੋਇ ਇਮਦਾਦੀ, ਸੰਗੀ ਸੰਗ ਨਾ ਕੋਇ ਰਖਾਈਆ। ਹੁਣ ਓਹਲਾ ਲੁਕ ਕਾਹਦੀ, ਵੇਲਾ ਵਕਤ ਦਏ ਗਵਾਹੀਆ। ਨੌਂ ਖੰਡ ਪ੍ਰਿਥਮੀ ਗ਼ਮੀ ਦੀ ਘਰ ਘਰ ਹੋਣੀ ਸ਼ਾਦੀ, ਸ਼ਾਦਿਆਨੇ ਲਾੜੀ ਮੌਤ ਵਜਾਈਆ। ਸਤਿਗੁਰ ਸ਼ਬਦ ਧਾਰ ਦੀ ਹੋਵੇ ਬਾਜ਼ੀ, ਬਾਜ਼ਾਂ ਵਾਲਾ ਆਪਣਾ ਹੁਕਮ ਵਰਤਾਈਆ। ਸੰਬਲ ਵਿਚ ਬਹਿ ਗਿਆ ਆ ਕੇ ਪੁਰਖ ਅਨਾਦਿ ਆਦੀ, ਆਦਿ ਪੁਰਖ ਆਪਣਾ ਡੇਰਾ ਲਾਈਆ। ਜਿਸ ਨੇ ਦੀਨ ਦੁਨੀ ਵੇਖਣੀ ਬਾਗ਼ੀ, ਬਗੀਚਾ ਤਕੇ ਖ਼ਲਕ ਖ਼ੁਦਾਈਆ। ਜਨ ਭਗਤਾਂ ਅੰਤਰ ਨਿਰੰਤਰ ਮਨ ਕਲਪਣਾ ਦੇਵੇ ਸਾਧੀ, ਸਤਿਗੁਰ ਹੋ ਕੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਹੁਕਮ ਨਾਮ ਕਲਮਾ ਇਕ ਕਰੇ ਅਹਿਲਾਦੀ, ਅੱਲਾ ਵਾਹਿਗੁਰੂ ਇਕੋ ਧਾਰ ਜਣਾਈਆ।
੩ ਸਾਵਣ ਸ਼ਹਿਨਸ਼ਾਹੀ ਸੰਮਤ ੭ ਸੁਭਾਗਵੰਤੀ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਖਵਾਜਾ ਕਹੇ ਮੈਂ ਦਿਵਸ ਰੈਣ ਘੁੰਮਦਾ, ਘੁੰਮਣ ਘੇਰੀ ਵੇਖਾਂ ਜਗਤ ਲੋਕਾਈਆ। ਆਬ ਜਲ ਮੇਰੇ ਚਰਨ ਚੁੰਮਣਾ, ਲਹਿਰ ਲਹਿਰ ਨਾਲ ਸੀਸ ਨਿਵਾਈਆ। ਮੈਂ ਖੇਲ ਤਕਦਾ ਏਕੰਕਾਰ ਓਮ ਦਾ, ਬਿਨ ਅੱਖਾਂ ਅੱਖ ਉਠਾਈਆ। ਧਿਆਨ ਧਰਾਂ ਸਰਗੁਣ ਧਾਰ ਦੋਇਮ ਦਾ, ਜੋ ਦੁਤੀਆ ਭਾਓ ਦਏ ਚੁਕਾਈਆ। ਖੇਲ ਤਕਣਾ ਤ੍ਰੈਲੋਕੀ ਨਾਥ ਤੋਂ ਪਰੇ ਸੋਇਮ ਦਾ, ਸੋ ਆਪਣੀ ਕਾਰ ਕਮਾਈਆ। ਸੰਦੇਸ਼ਾ ਸੁਣਿਆ ਮਦਨ ਮੋਹਨ ਦਾ, ਮੋਹੇ ਆਪਣਾ ਹੁਕਮ ਸੁਣਾਈਆ। ਬਹੁੜੀ ਹੁਣ ਵੇਲਾ ਵਕਤ ਆ ਗਿਆ ਸਦੀ ਚੌਧਵੀਂ ਰੋਇਣ ਦਾ, ਉਮਤ ਨਬੀ ਧਿਆਨ ਲਗਾਈਆ। ਰਸ ਦੇਵੇ ਕੋਇ ਨਾ ਮਿੱਠਾ ਆਬੇਹਯਾਤ ਚੋਇਣ ਦਾ, ਚੋਲਿਆਂ ਰੰਗ ਨਾ ਕੋਇ ਰੰਗਾਈਆ। ਪ੍ਰਕਾਸ਼ ਰਿਹਾ ਨਾ ਕਿਸੇ ਲੋਇਣ ਦਾ, ਲੋਚਣ ਨੈਣ ਰਹੇ ਕੁਰਲਾਈਆ। ਵੇਲਾ ਆਇਆ ਕਲਜੁਗ ਗ਼ਫ਼ਲਤ ਗੂੜ੍ਹੀ ਨੀਂਦ ਸੋਇਣ ਦਾ, ਸਾਵਣ ਮਾਹ ਦਏ ਗਵਾਹੀਆ। ਮੁਹੱਬਤ ਮੁਕ ਗਿਆ ਠੰਡੀ ਪੌਣ ਦਾ, ਅਗਨੀ ਅੱਗ ਨਾ ਕੋਇ ਬੁਝਾਈਆ। ਮੈਨੂੰ ਸਾਕਾ ਯਾਦ ਆ ਗਿਆ ਰਾਵਣ ਰਾਉਣ ਦਾ, ਕੀ ਰਾਮਾ ਕਾਰ ਕਮਾਈਆ। ਨਿਸ਼ਾਨਾ ਦਿਸ ਪਿਆ ਕੌਰਵ ਪਾਂਡਵ ਮੁਕਾਉਣ ਦਾ, ਯਾਦਵ ਯਦੀ ਕੀ ਕਾਰ ਕਮਾਈਆ। ਕਲਜੁਗ ਵੇਲਾ ਅੰਤ ਦਿਸਿਆ ਦੀਨ ਦੁਨੀ ਹਿਲਾਉਣ ਦਾ, ਹੁਲਾਰਾ ਇਕ ਵਖਾਈਆ। ਸਮਾਂ ਆ ਗਿਆ ਪਿਛਲੀ ਕੀਤੀ ਢਾਹੁਣ ਦਾ, ਅੱਗੇ ਆਪਣੀ ਕਾਰ ਕਮਾਈਆ। ਜਨ ਭਗਤ ਸੁਹੇਲੇ ਉਜੜੇ ਵਸਾਉਣ ਦਾ, ਗ੍ਰਹਿ ਮੰਦਰ ਆਪ ਟਿਕਾਈਆ। ਕਲਜੁਗ ਕੂੜ ਕਿਰਿਆ ਖਪਾਉਣ ਦਾ, ਖੱਪਰ ਕਾਲੀ ਹੱਥ ਫੜਾਈਆ। ਵਕਤ ਸੁਹੇਲਾ ਹੋਇਆ ਗੁਰਮੁਖ ਤਰਾਉਣ ਦਾ, ਤਾਰਨਹਾਰ ਦਇਆ ਕਮਾਈਆ। ਸਮਾਂ ਆ ਗਿਆ ਸੰਤ ਬਚਾਉਣ ਦਾ, ਸਚ ਸੁਹੇਲੇ ਗੋਦ ਟਿਕਾਈਆ। ਲੇਖਾ ਪੂਰਾ ਹੋਇਆ ਧਰਨੀ
❋
❋
ਧਰਤ ਧਵਲ ਹਿਸਾਬ ਚੁਕਾਉਣ ਦਾ, ਚਾਰੋਂ ਕੁੰਟ ਖੋਜ ਖੁਜਾਈਆ। ਵਕਤ ਆ ਗਿਆ ਕਲਜੁਗ ਅੰਧੇਰ ਮਿਟਾਉਣ ਦਾ, ਮਿੱਟੀ ਖ਼ਾਕ ਨਾਲ ਮਿਲਾਈਆ। ਖਵਾਜਾ ਕਹੇ ਸਮਾਂ ਆ ਗਿਆ ਸੋਹੰ ਢੋਲਾ ਗਾਉਣ ਦਾ, ਤੂੰ ਮੇਰਾ ਮੈਂ ਤੇਰਾ ਨਾਮ ਧਿਆਈਆ। ਇਕੋ ਖ਼ਾਲਕ ਖ਼ਲਕ ਇਸ਼ਟ ਦੇਵ ਮਨਾਉਣ ਦਾ, ਦ੍ਰਿਸ਼ਟ ਇਕੋ ਇਕ ਜਣਾਈਆ। ਵੇਲਾ ਹੋ ਗਿਆ ਜੋਤੀ ਸ਼ਮਾਂ ਜਗਾਉਣ ਦਾ, ਸ਼ਬੇ ਰੋਜ਼ ਕਰੇ ਰੁਸ਼ਨਾਈਆ। ਵਕਤ ਸੁਹੰਜਣਾ ਨੂਰੀ ਚੰਦ ਚਮਕਾਉਣ ਦਾ, ਚੰਦ ਸਿਤਾਰ ਸੀਸ ਝੁਕਾਈਆ। ਵਕਤ ਸੁਹੇਲਾ ਬੇੜਾ ਪਾਰ ਕਰਾਉਣ ਦਾ, ਨਬੀ ਨੂਹ ਅੱਖ ਖੁਲ੍ਹਾਈਆ। ਕਦੀਮ ਦਾ ਕਦਮ ਅੱਗੇ ਟਿਕਾਉਣ ਦਾ, ਕਾਦਰ ਕੁਦਰਤ ਪੜਦਾ ਲਾਹੀਆ। ਸਭ ਦਾ ਦਵਾਰਾ ਇਕੋ ਹੋਣਾ ਸੀਸ ਝੁਕਾਉਣ ਦਾ, ਵੱਖਰੀ ਧਾਰ ਨਾ ਕੋਇ ਬਣਾਈਆ। ਲੇਖਾ ਇਕੋ ਹੋਣਾ ਸਰੋਵਰ ਨਹਾਉਣ ਦਾ, ਅਠਸਠ ਦਾ ਪੰਧ ਮੁਕਾਈਆ। ਪਰਵਰਦਿਗਾਰ ਨੂਰ ਅਲਾਹੀ ਮੇਲ ਹੋਣਾ ਇਕੋ ਦਰਸ਼ਨ ਪਾਉਣ ਦਾ, ਪਵਣ ਪਾਣੀ ਸੰਗ ਬਣਾਈਆ। ਮੁਹੰਮਦ ਲੇਖਾ ਪੂਰਾ ਹੋਣਾ ਮਕਬਰਿਆਂ ਵਿਚੋਂ ਰੂਹਾਂ ਜੁਆਉਣ ਦਾ, ਬੁਤਖ਼ਾਨੇ ਵੇਖ ਵਖਾਈਆ। ਉਮਤ ਆਸ਼ਾ ਆਇਆ ਪਛਤਾਉਣ ਦਾ, ਪਸਚਾਤਾਪ ਵਿਚ ਕੁਰਲਾਈਆ। ਵਕਤ ਸੁਹਾਵਾ ਕਲਜੁਗ ਸਤਿਜੁਗ ਬਦਲਾਉਣ ਦਾ, ਬਦਲੀ ਕਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਇਕੋ ਵਿਸ਼ਵ ਰੰਗ ਰੰਗਾਉਣ ਦਾ, ਰੰਗਤ ਰੰਗਲੀ ਆਪ ਚੜ੍ਹਾਈਆ।