ਪੁਸਤਕਾਲਾਭਾਗ ੨੨

੫ ਸਾਵਣ ਸ਼ਹਿਨਸ਼ਾਹੀ ਸੰਮਤ ੭ ਜੁਗਿੰਦਰ ਕੌਰ ਤਰਿਪਤ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਸਾਵਣ ਕਹੇ ਮੇਰੇ ਉਤੇ ਸਤਿਗੁਰ ਸ਼ਬਦ ਨੇ ਲਾਇਆ ਪੰਜਾ, ਪੰਜ ਪੰਜ ਨਾਲ ਵਡਿਆਈਆ। ਜਿਹੜਾ ਖੇਲ ਬਾਕੀ ਦੁਆਪਰ ਵਾਲਾ ਸੰਜਾ, ਸੋ ਸਾਹਿਬ ਵੇਖ ਵਖਾਈਆ। ਕੋਈ ਸਮਝੇ ਨਾ ਮਾੜਾ ਚੰਗਾ, ਭੇਵ ਭੇਦ ਨਾ ਕੋਇ ਦ੍ਰਿੜਾਈਆ। ਜਿਸ ਦਾ ਅਰਸਾ ਬੜਾ ਸੀ ਲੰਬਾਂ, ਗਿਆ ਪੰਧ ਮੁਕਾਈਆ। ਸੋ ਸਵਾਮੀ ਬਣੇ ਸੰਗਾ, ਸਗਲਾ ਖੇਲ ਖਿਲਾਈਆ। ਆਇਆ ਕਲੂਕਾਲ ਦਾ ਕੰਢਾ, ਅੰਤਮ ਵੇਸ ਵਟਾਈਆ। ਨਾਲੇ ਸਤਿਗੁਰ ਸ਼ਬਦ ਨਾਲੇ ਫਿਰੇ ਉਤੇ ਦੋ ਟੰਗਾ, ਦੋਹਰੀ ਆਪਣੀ ਕਾਰ ਕਮਾਈਆ। ਨਾਲੇ ਸਤਿ ਸਰੂਪ ਨਾਲੇ ਲੁੱਚਾ ਲੰਡਾ, ਜਗਤ ਵਾਸ਼ਨਾ ਸੰਗ ਰਖਾਈਆ। ਨਾਲੇ ਪ੍ਰੇਮ ਪਿਆਰ ਬਖ਼ਸ਼ੰਦਾ ਨਾਲੇ ਕੂੜੀ ਕਿਰਿਆ ਕਰਾਉਂਦਾ (ਦੰਗਾ), ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ। ਨਾਲੇ ਸਵਾਮੀ ਬਣੇ ਨਾਲੇ ਬਣੇ ਮੰਦਾ, ਮੰਦ ਭਾਗਹੀਣ ਅਖਵਾਈਆ। ਨਾਲੇ ਅੰਮ੍ਰਿਤ ਰਸ ਦੇਵੇ ਅਨੰਦਾ, ਨਾਲੇ ਹਉਮੇ ਗੜ੍ਹ ਜਣਾਈਆ। ਨਾਲੇ ਸਤਿ ਸਰੂਪ ਬਣੇ ਪੰਡਾ, ਨਾਲੇ ਜਗਤ ਜਗਿਆਸੂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਚਮ ਸਾਵਣ ਕਹੇ ਇਹੋ ਜਿਹੇ ਸਤਿਗੁਰ ਦਾ ਭੰਨ ਦਿਓ ਨੱਕ, ਜੋ ਨੱਕ ਦੀ ਲਾਜ ਨਾ ਸਕੇ ਬਚਾਈਆ। ਇਹੋ ਜਿਹਾ ਅੰਦਰ ਰਹੇ ਨਾ ਸ਼ੱਕ, ਜਿਹੜਾ ਸ਼ਿਕਵੇ ਨਾ ਸਕੇ ਮਿਟਾਈਆ। ਇਸ ਵੱਲ ਕਦੇ ਨਾ ਲਓ ਤਕ, ਜਿਹੜਾ ਅੰਦਰੋਂ ਨਾ ਕਰੇ ਸਫ਼ਾਈਆ। ਮੂਰਖ ਕਹਿ ਦਿਓ ਝਟ, ਮਨ ਦੇ ਨਾਲ ਗਵਾਹੀਆ। ਜੇ ਸਤਿਗੁਰ ਰੂਪ ਸਤਿ ਫੇਰ ਸਤਿ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਸਾਵਣ ਕਹੇ ਜਿਹੜਾ ਸਤਿਗੁਰ ਦਾ ਹੋਵੇ ਸਰੀਰ, ਪੁਰਜ਼ੇ ਪੁਰਜ਼ੇ ਦਿਓ ਕਟਾਈਆ। ਕਿਉਂ ਜਿਸ ਦੇ ਸ਼ਬਦ ਦੀ ਝੂਠੀ ਹੋਵੇ ਤਕਰੀਰ, ਤਹਿਰੀਰ ਦੀ ਲੋੜ ਨਾ ਕੋਇ ਵਖਾਈਆ। ਨੌ ਵਾਰ ਕਬੀਰ ਨੂੰ ਦਿਤਾ ਸੀ ਸ਼ਬਦ ਆਰੇ ਚੀਰ, ਤਨ ਮਨ ਵੱਖ ਵੱਖ ਕਰਾਈਆ। ਫੇਰ ਨਾ ਹੋਇਆ ਦਿਲਗੀਰ, ਨਿਉਂ ਕੇ ਸੀਸ ਝੁਕਾਈਆ। ਕਢ ਕੇ ਨੱਕ ਨਾਲ ਲਕੀਰ, ਨੈਣਾਂ ਨੀਰ ਵਹਾਈਆ। ਬਖ਼ਸ਼ ਮੇਰੀ ਤਕਸੀਰ, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਸਾਵਣ ਕਹੇ ਮੇਰਾ ਦਿਨ ਬੜਾ ਚੰਗਾ ਕਮਾਲ, ਚੰਡਕਾ ਰੂਪ ਬਣਾਈਆ। ਏਸੇ ਦਿਨ ਗੋਬਿੰਦ ਨੇ ਪੁਰਖ ਅਕਾਲ ਨੂੰ ਭੇਟਾ ਕੀਤੇ ਸੀ ਲਾਲ, ਲਾਲ ਆਪਣਾ ਆਪ ਕਰਾਈਆ। ਸਾਰਾ ਦਿਨ ਰਿਹਾ ਸੀ ਬੇਹਾਲ, ਓਟ ਇਕ ਅਕਾਲ ਤਕਾਈਆ। ਬਿਨ ਤੇਰੀ ਕਿਰਪਾ ਦੂਜਾ ਦਿਸੇ ਕੋਇ ਨਾ ਨਾਲ, ਸੰਗੀ ਸੰਗ ਨਾ ਕੋਇ ਵਖਾਈਆ। ਜੋ ਉਪਜਿਆ ਸੋ ਬਿਨਸੈ ਖਾ ਜਾਏ ਜੰਮ ਕਾਲ, ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਸਾਵਣ ਕਹੇ ਮੇਰੇ ਦਿਨ ਗੋਬਿੰਦ ਆਸਾ ਰੱਖੀ ਸੀ ਪਰਗਟ ਕਰਨਾ ਪੰਥ, ਮਾਰਗ ਬੇਪਰਵਾਹੀਆ। ਮੇਰੇ ਦਿਨ ਅਸ਼ਟਭੁਜ ਨੇ ਵਜਾਇਆ ਸੀ ਸੰਖ, ਅਸੰਖਾ ਸੰਖ ਸੁਣਾਈਆ। ਮੇਰੇ ਦਿਨ ਸੰਤ ਕੁਮਾਰ ਨੂੰ ਗਿਆਨ ਦਿਤਾ ਸੀ ਹੰਸ, ਹੰਸਾ ਰੂਪ ਵਟਾਈਆ। ਮੇਰੇ ਦਿਨ ਜਗਤ ਤਿਆਗਣ ਦੀ ਆਸਾ ਰੱਖੀ ਸੀ ਰਾਮ ਰਘੁਬੰਸ, ਰਘੁਪਤ ਆਪਣੀ ਕਾਰ ਕਮਾਈਆ। ਮੇਰੇ ਦਿਨ ਕਾਹਨ ਨੇ ਵਿਚਾਰ ਕੀਤਾ ਸੀ ਦੁਸ਼ਟ ਮਾਰਨਾ ਕੰਸ, ਹੰਕਾਰੀ ਦੇਣਾ ਮਿਟਾਈਆ। ਮੇਰੇ ਦਿਨ ਮੂਸਾ ਨੂਰ ਦੇਖਿਆ ਨੂਰੀ ਬਾਰ ਅਨਕ, ਅਨਕ ਬਾਰ ਰੁਸ਼ਨਾਈਆ। ਮੇਰੇ ਦਿਨ ਈਸਾ ਯੋਹਨਾ ਦਾ ਮਿਟਾਇਆ ਸ਼ੰਕ, ਮਿਲ ਕੇ ਵੱਜੀ ਵਧਾਈਆ। ਮੇਰੇ ਦਿਨ ਮੁਹੰਮਦ ਨੇ ਰਸ ਵੇਖਿਆ ਕਾਮਨੀ ਕਨਕ, ਦੋਵੇਂ ਰੰਗ ਰੰਗਾਈਆ। ਪੰਜ ਸਾਵਣ ਕਹੇ ਮੇਰੇ ਦਿਨ ਨਾਨਕ ਸਚਖੰਡ ਦਾ ਦਵਾਰਾ ਤੱਕਿਆ ਬੰਕ, ਦਵਾਰਾ ਇਕੋ ਸੋਭਾ ਪਾਈਆ। ਗੋਬਿੰਦ ਨੇ ਕਮਾਨ ਨੂੰ ਲਾਈ ਤਨਕ, ਚਿੱਲ੍ਹਾ ਹੱਥ ਉਠਾਈਆ। ਮੇਰੇ ਦਿਨ ਜੋਤੀ ਜਾਮਾ ਬਦਲਣਾ ਸ਼ੇਰ ਸਿੰਘ ਨੇ ਆਸ਼ਾ ਰੱਖੀ ਸੀ ਪੁਰੀ ਘਨਕ, ਘਨਕ ਘਨਕ ਖੇਲ ਖਿਲਾਈਆ। ਮੇਰੇ ਦਿਨ ਲੇਖਾ ਹੁੰਦਾ ਵਿਚ ਜੱਨਤ, ਬਹਿਸ਼ਤਾਂ ਗਣਤ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਪੰਜ ਸਾਵਣ ਕਹੇ ਗੋਬਿੰਦ ਨੇ ਮੇਰੇ ਦਿਨ ਸ਼ੁਰੂ ਕੀਤੇ ਸੀ ਬਾਈ ਗ੍ਰੰਥ, ਭਵਿਖਤ ਵਿਚ ਵਡਿਆਈਆ। ਸ਼ਬਦੀ ਧਾਰ ਬਣਾਈ ਬਣਤ, ਧੁਰ ਦਾ ਜੋੜ ਜੁੜਾਈਆ। ਲੇਖਾ ਰਖਿਆ ਸਰਸਾ ਅੰਤ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਮੇਰੇ ਨਾਲ ਆਇਆ ਮੇਰਾ ਭਗਵੰਤ, ਭਗਵਨ ਫੇਰਾ ਪਾਈਆ। ਇਕੋ ਨਾਮ ਪ੍ਰਗਟ ਕਰਾਂਗਾ ਮਨੀਆ ਮੰਤ, ਮੰਤਵ ਸਭ ਦਾ ਹਲ ਕਰਾਈਆ। ਬਹੁਤ ਕਰ ਕੇ ਜੀਵ ਜੰਤ, ਲੱਖ ਚੁਰਾਸੀ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਸਾਵਣ ਕਹੇ ਗੋਬਿੰਦ ਨੇ ਕੀਤੀ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਪੁਰਖ ਅਕਾਲ ਕਿਹਾ ਸ਼ਾਬਾਸ਼, ਤੇਰੇ ਹੱਥ ਵਡਿਆਈਆ। ਜਿਸ ਵੇਲੇ ਮੇਰਾ ਨੂਰ ਹੋਇਆ ਪ੍ਰਕਾਸ਼ ਜੋਤੀ ਜੋਤ ਡਗਮਗਾਈਆ। ਤੇਰੀ ਪੂਰੀ ਹੋਵੇ ਆਸ, ਤ੍ਰਿਸ਼ਨਾ ਰਹੇ ਨਾ ਰਾਈਆ।

❋

❋

ਜ਼ਰੂਰ ਸੰਮਤ ਸ਼ਹਿਨਸ਼ਾਹੀ ਸੱਤ ਪੰਚਮ ਸਾਵਣ ਸਾਚੇ ਗ੍ਰੰਥਾਂ ਦਾ ਹੋਏਗਾ ਪ੍ਰਕਾਸ਼, ਪ੍ਰਕਾਸ਼ ਜਗਤ ਵਿਚ ਬਣਾਈਆ। ਪੜ੍ਹੇ ਜਾਣਗੇ ਦਿਵਸ ਰਾਤ, ਇਕਾਹਠ ਇਕਾਹਠ ਮਿੰਟ ਵੰਡ ਵੰਡਾਈਆ। ਪੰਜ ਪਿਆਰੇ ਲੈਣਗੇ ਵਾਚ, ਪੰਜ ਦਰਬਾਰੀ ਪੜ੍ਹਨ ਚਾਈਂ ਚਾਈਂਆ। ਪੰਜਾਂ ਲਿਖਾਰੀਆਂ ਦਾ ਸਦਾ ਹੋਵੇ ਸਾਥ, ਸਗਲਾ ਸੰਗ ਬਣਾਈਆ। ਗੋਬਿੰਦ ਹੱਸ ਕੇ ਕਿਹਾ ਪੁਰਖ ਅਕਾਲ ਉਸ ਵੇਲੇ ਕੀ ਹੋਵਣਗੇ ਹਾਲਾਤ, ਹਾਲਤ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਗੋਬਿੰਦ ਨਾ ਮਜ਼੍ਹਬ ਰਹੇ ਨਾ ਜ਼ਾਤ, ਦੀਨ ਰੰਗ ਨਾ ਕੋਇ ਰੰਗਾਈਆ। ਸ਼ੰਕਰ ਭੱਜਾ ਫਿਰੇ ਉਤੇ ਕੈਲਾਸ਼ ਬ੍ਰਹਮਾ ਵੇਖੇ ਅੱਖ ਉਠਾਈਆ। ਵਿਸ਼ਨੂੰ ਤਕੇ ਖੇਲ ਤਮਾਸ਼, ਅਵਤਾਰ ਪੈਗ਼ੰਬਰ ਗੁਰੂ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਗੋਬਿੰਦ ਕਹੇ ਪੰਜ ਸਾਵਣ ਦਾ ਇਹ ਦਿਹਾੜਾ, ਸੋਹਣਾ ਰੂਪ ਬਦਲਾਈਆ। ਭਗਤ ਭਗਵਾਨ ਲੱਗੇ ਅਖਾੜਾ, ਵੱਜੇ ਹੱਕ ਵਧਾਈਆ। ਸੀਸ ਤੋਂ ਨੰਗਾ ਹੋਵੇ ਧੁਰ ਦਾ ਲਾੜਾ, ਓਢਣ ਸੀਸ ਨਾ ਕੋਇ ਟਿਕਾਈਆ। ਆਪਣਾ ਲੈ ਕੇ ਆਪਣੇ ਹੱਥ ਦਸਤਾਰਾ, ਦਸਤ ਦਸਤ ਨਾਲ ਬੰਧਾਈਆ। ਇਹਨੂੰ ਦੋਹਰਾ ਕਰੇ ਇਕੋ ਵਾਰਾ, ਵਾਰਤਾ ਆਪਣੀ ਇਕ ਦਰਸਾਈਆ। ਜਿਸ ਦਾ ਭੇਵ ਜਾਣੇ ਨਾ ਕੋਇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਉਹ ਕਿਹੜਾ ਵਕਤ ਸੁਹੰਜਣਾ, ਹਰਿ ਸਚ ਸਚ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਪਹਿਲੋਂ ਕਰ ਅੰਗਮੀ ਬੰਦਨਾ, ਬਿਨਾ ਬੰਦਨਾ ਸੀਸ ਝੁਕਾਈਆ । ਜਿਸ ਵੇਲੇ ਕਲਜੁਗ ਵੇਲਾ ਵੰਞਣਾ, ਜਗਤ ਦੇ ਨਾਮ ਵੰਝ ਮੁਹਾਣੇ ਕੰਮ ਕਿਸੇ ਨਾ ਆਈਆ। ਨਾ ਕੋਈ ਡੰਡਾਵਤ ਰਹੇ ਨਾ ਕੋਈ ਰਹੇ ਬੰਦਨਾ, ਬੰਦਗੀ ਵਿਚ ਸਾਰੇ ਦੇਣ ਦੁਹਾਈਆ। ਉਸ ਵੇਲੇ ਸਤਿਗੁਰ ਸ਼ਬਦ ਸਾਰ ਸ਼ਬਦ ਦੀ ਧਾਰੋਂ ਜੰਮਣਾ, ਜੰਮਣਵਾਲੀ ਕੋਇ ਨਾ ਮਾਈਆ। ਸਭ ਦੇ ਵਰੰਟ ਲੈ ਕੇ ਆਵੇ ਸੰਮਣਾ, ਸਮੇਂ ਨਾਲ ਆਪਣਾ ਫੇਰਾ ਪਾਈਆ। ਜਗਤ ਜਹਾਨ ਅਨੋਖਾ ਕਰੇ ਕੰਮਨਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਸਾਵਣ ਕਹੇ ਧਰਮ ਧਾਰ ਦੇ ਗ੍ਰੰਥਾਂ ਦਾ ਹੋਣਾ ਪ੍ਰਕਾਸ਼, ਪ੍ਰਕਾਸ਼ ਪ੍ਰਭ ਜੋਤ ਰੁਸ਼ਨਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਬਖ਼ਸ਼ਣਾ ਵਿਸ਼ਵਾਸ, ਵਿਸ਼ਾ ਧਰਮ ਦਾ ਇਕ ਦ੍ਰਿੜਾਈਆ। ਦੀਨ ਮਜ਼੍ਹਬ ਦੀ ਰਹਿਣੀ ਨਹੀਂ ਕੋਈ ਸ਼ਾਖ਼, ਹਿੱਸਾ ਵੰਡ ਨਾ ਕੋਇ ਵੰਡਾਈਆ। ਧਰਮ ਦੇ ਮੰਡਲ ਇਕੋ ਪੈਣੀ ਰਾਸ, ਗੋਪੀ ਕਾਹਨ ਇਕੋ ਖੇਲ ਖਿਲਾਈਆ। ਭਗਤ ਦਵਾਰੇ ਭਗਵਨ ਖੇਲ ਕਰਨਾ ਆਪ, ਆਪਣੀ ਦਇਆ ਕਮਾਈਆ। ਸਭ ਦਾ ਲੇਖੇ ਲਾਉਣਾ ਜਾਪ, ਜਗਜੀਵਣ ਦਾਤਾ ਹੋਏ ਸਹਾਈਆ। ਜਨ ਭਗਤਾਂ ਰੱਖੇ ਸਿਰ ਦੇ ਕਰ ਹਾਥ, ਪੁਸ਼ਤ ਪਨਾਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਇਕ ਸੱਠ ਮਿੰਟ ਰੋਜ਼ ਹੋਏਗਾ ਪਾਠ, ਸੁਬਹ ਸ਼ਾਮ ਖ਼ੁਸ਼ੀ ਬਣਾਈਆ। ਪ੍ਰੇਮ ਸਾਗਰ ਮਾਰੇਗਾ ਠਾਠ, ਉਛਾਲਾ ਦੇਵੇ ਧੁਰਦਰਗਾਹੀਆ। ਧਰਮ ਧਾਰ ਦਾ ਖੁਲ੍ਹੇਗਾ ਹਾਟ, ਹੱਟ ਹਟਵਾਣਾ ਇਕ ਜਣਾਈਆ। ਨਾਮ ਕੰਜੂਸੀ ਦੀ ਖੁਲ੍ਹੇਗੀ ਗਾਠ, ਗੱਠੜੀ ਧੁਰ ਦੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਸਾਵਣ ਕਹੇ ਪ੍ਰਭ ਤੂੰ ਮੇਰੀ

❋

❋

ਪੁਕਾਰ ਸੁਣੀ, ਮਿਹਰਵਾਨ ਦਇਆ ਕਮਾਈਆ। ਤੂੰ ਦਾਤਾ ਵਡ ਗਹਿਰ ਗੰਭੀਰ ਗੁਣੀ, ਗੁਣਵੰਤ ਅਖਵਾਈਆ। ਤੇਰੇ ਸ਼ਬਦ ਦੀ ਦੋ ਜਹਾਨ ਸੁਣਦੀ ਧੁਨੀ, ਧੁਨ ਆਤਮਕ ਰਾਗ ਅਲਾਹੀਆ। ਲੱਖ ਚੁਰਾਸੀ ਤੇਰੇ ਦਰ ਤੇ ਨਿੱਕੀ ਜਿਹੀ ਮੁੰਨੀ, ਆਤਮਾ ਪਰਮਾਤਮਾ ਨਜ਼ਰੀ ਆਈਆ। ਮਿਹਰਵਾਨ ਮਹਿਬੂਬ ਪ੍ਰੇਮ ਲਿਖਾਰੀਆਂ ਤ੍ਰਿਪਤ ਜਿੰਦਰ ਇਕ ਇਕ ਬਖ਼ਸ਼ ਦੇ ਚੁੰਨੀ, ਪਗੜੀ ਸੀਸ ਵਾਲੀ ਸੁਹਾਈਆ। ਸਤਿਗੁਰ ਸ਼ਬਦ ਬਣਾਏ ਮੁਨੀ, ਮੁਨੀਸ਼ਰ ਆਪਣਾ ਰੰਗ ਰੰਗਾਈਆ। ਜਿਹੜਾ ਲੇਖ ਲਿਖਿਆ ਸੰਮਤ ਵਿਚ ਉਨੀ, ਸੋ ਪੂਰਾ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਸਾਵਣ ਕਹੇ ਬਾਰਾਂ ਵੱਜਣ ਤੋਂ ਪਹਿਲਾਂ ਪਹਿਲੇ ਗ੍ਰੰਥ ਦਾ ਪ੍ਰਭ ਚਰਨਾਂ ਵਿਚ ਜ਼ਰੂਰ ਹੋਵੇ ਪ੍ਰਕਾਸ਼, ਪ੍ਰਕਾਸ਼ਵਾਨ ਦਇਆ ਦੇਣੀ ਕਮਾਈਆ। ਨਾਲ ਜਲ ਦਾ ਭਰ ਗਿਆਸ, ਚਰਨਾਮਤ ਲੈਣਾ ਬਣਾਈਆ। ਇੱਕੀ ਵਾਰ ਸਭ ਨੇ ਸੋਹੰ ਕਹਿਣਾ ਸਵਾਸ ਸਵਾਸ, ਅੰਦਰੇ ਅੰਦਰ ਗਾਈਆ। ਪਤਿਪਰਮੇਸ਼ਵਰ ਆਪਣਾ ਕਾਰਜ ਆਪੇ ਕਰੇ ਰਾਸ, ਰਸਤਾ ਜਗਤ ਵਾਲਾ ਵਖਾਈਆ। ਸਾਵਣ ਪੰਜ ਤੇਰਾ ਪ੍ਰਭ ਤੇਰੇ ਵਿਚ ਹੋਵੇ ਵਾਸ, ਵਾਸਤਾ ਵਿਸ਼ਵ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ੍ਰੰਥ ਪੰਥ ਆਪੇ ਪੁਛੇ ਵਾਤ, ਵਾਸਤਕ ਆਪਣਾ ਖੇਲ ਖਿਲਾਈਆ।

ਪੰਜ ਸਾਵਣ ਕਹੇ ਪਗੜੀ ਦੇ ਟੁੱਕੜੇ ਹੋਏ ਦੋ, ਦੋ ਜਹਾਨ ਵੇਖ ਵਖਾਈਆ। ਪਰਦਾ ਲਾਹਿਆ ਪਰਮ ਪੁਰਖ ਸੋ, ਸੋ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਧਾਰਾ ਆਪੇ ਹੋ, ਹੋਕਾ ਦਿਤਾ ਧੁਰਦਰਗਾਹੀਆ। ਜਗਤ ਜਹਾਨ ਸਾਚੇ ਨੇਤਰ ਤਕੋ ਲੋ, ਲੋਇਣ ਭਗਤਾਂ ਅੱਖ ਖੁਲ੍ਹਾਈਆ। ਜਗਤ ਮਾਇਆ ਵਿਚੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਕੂੜ ਕਿਰਿਆ ਵਾਸਨਾ ਖੋਹ, ਨਾਮ ਭੰਡਾਰਾ ਵਸਤ ਵਰਤਾਈਆ। ਪੰਚ ਵਿਕਾਰ ਮੇਟੇ ਗਰੋਹ, ਗੁਰੂ ਗੁਰਦੇਵ ਸਵਾਮੀ ਹੋ ਸਹਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਕਰਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪਗੜੀ ਕਹੇ ਮੇਰੇ ਦੋ ਬਣ ਗਏ ਲੀੜੇ, ਅਧ ਵਿਚੋਂ ਵੰਡ ਵੰਡਾਈਆ। ਜਿਸ ਧਾਰ ਗੋਬਿੰਦ ਨੇ ਖੰਡੇ ਚੁੱਕੇ ਸੀ ਬੀੜੇ, ਬੀੜਾ ਆਪਣੇ ਦਸਤ ਉਠਾਈਆ। ਉਸ ਵੇਲੇ ਸ਼ਬਦੀ ਧਾਰ ਪਹਿਨ ਕਲੀਰੇ, ਕਲਗੀ ਵਾਲਾ ਆਪਣੀ ਕਲ ਵਰਤਾਈਆ। ਯੋਧਾ ਬਣ ਕੇ ਸੂਰਬੀਰੇ, ਬੀਰ ਰਸ ਆਪਣਾ ਆਪ ਪ੍ਰਗਟਾਈਆ। ਫੇਰ ਮੁਖੀ ਫੜ ਕੇ ਤੀਰੇ, ਜ਼ਿਮੀਂ ਅਸਮਾਨ ਵੱਲ ਖਿਚਾਈਆ। ਫੇਰ ਕਢ ਕੇ ਨੋਕ ਨਾਲ ਲਕੀਰੇ, ਲਾਈਨ ਇਕੋ ਇਕ ਜਣਾਈਆ। ਫੇਰ ਵੇਖ ਦੀਨ ਦੁਨੀ ਤਕਦੀਰੇ, ਤਦਬੀਰ ਆਪਣੇ ਹੱਥ ਵਖਾਈਆ। ਰਵਦਾਸ ਦਾ ਵੇਖ ਕਸੀਰੇ, ਕੰਗਣ ਹੱਥ ਵਾਲਾ ਛਣਕਾਈਆ। ਜਿਸ ਵੇਲੇ ਸਤਿ ਧਰਮ ਦੇ ਸੀਸ ਰਹਿਣੇ ਨਹੀਂ ਚੀਰੇ, ਜਗਤ ਦਸਤਾਰ ਨਾ ਕੋਇ ਵਡਿਆਈਆ। ਮਾਣ ਰਹਿਣਾ ਨਹੀਂ ਪੈਗ਼ੰਬਰ ਪੀਰੇ, ਪਰਾ ਪਸੰਤੀ ਮਧਮ ਬੈਖਰੀ ਰੋਵੇ ਮਾਰੇ ਧਾਈਆ। ਨੇਤਰ ਰੋਵਣ ਅੱਠ ਸੱਠ ਨੀਰੇ, ਨਰ ਨਰਾਇਣ ਨਾ ਕੋਇ ਸਹਾਈਆ। ਝਗੜਾ ਪਵੇ ਧਰਨੀ ਮਿਲਖ ਜਗੀਰੇ, ਦੀਨ ਦੁਨੀ

❋

❋

ਸਰਬ ਕੁਰਲਾਈਆ। ਉਸ ਵੇਲੇ ਪ੍ਰਭ ਨੇ ਪਰਗਟ ਕਰਨੇ ਗੁਰਮੁਖ ਹੀਰੇ, ਰਤਨ ਅਮੋਲਕ ਆਪ ਪਰਗਟਾਈਆ। ਰਸ ਬਖ਼ਸ਼ਣਾ ਸ਼ਬਦ ਖੰਡਾ ਧਾਰ ਸ਼ਮਸ਼ੀਰੇ, ਸ਼ਮਾ ਨੂਰ ਜੋਤ ਕਰ ਰੁਸ਼ਨਾਈਆ। ਸਭ ਦੀ ਬਦਲ ਦੇਣੀ ਜ਼ਮੀਰੇ, ਜ਼ਿਮੀਂ ਅਸਮਾਨ ਹੋਏ ਸਹਾਈਆ। ਖੇਲ ਕਰੇ ਧੀਰੇ ਧੀਰੇ, ਧਰਮ ਦੀ ਧਾਰ ਇਕ ਵਖਾਈਆ। ਜਿਸ ਵੇਲੇ ਭੈਣਾਂ ਤੋਂ ਵਿਛੜਨੇ ਵੀਰੇ, ਵੀਰ ਭੈਣਾਂ ਸੰਗ ਮਿਲਾਈਆ। ਹਰਦੇਵ ਸਿੰਘ ਦੇ ਨੌ ਅੱਸੂ ਨੂੰ ਦਿਨ ਅਖ਼ੀਰ ਸੀ ਭੀੜੇ, ਭੀੜੀ ਗਲੀ ਵਿਚੋਂ ਬਾਹਰ ਨਾ ਕੋਇ ਕਢਾਈਆ। ਕਿਰਪਾ ਕਰੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਨ ਗੁਣੀ ਗਹੀਰੇ, ਗਹਿਰ ਗਵਰ ਆਪਣੀ ਕਾਰ ਕਮਾਈਆ। ਜਿਹੜੇ ਜਗਤ ਧਾਰ ਵਿਚ ਭੈਣ ਭਰਾ ਪਿਆਰ ਵਿਚ ਨੇਤਰ ਵਗਣੇ ਸੀ ਨੀਰੇ, ਸਾਹ ਸਾਹ ਵਿਚ ਦੁਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਿਰਪਾਨਿਧਾਨ ਲੇਖਾ ਜਾਣ ਅੰਤ ਅਖ਼ੀਰੇ, ਆਖ਼ਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੁਪੱਟੇ ਕਹਿਣ ਅਸੀਂ ਹੋਏ ਦੋਪਟ, ਸਤਿਗੁਰ ਪੂਰੇ ਪਟਨੇ ਧਾਰ ਦਿਤੀ ਵਡਿਆਈਆ। ਜਿਸ ਦਾ ਰਹਿਮਤਾਂ ਦਾ ਖੁਲ੍ਹਾ ਰਹਿਣਾ ਹੱਟ, ਪੰਜ ਸਾਵਣ ਦਏ ਗਵਾਹੀਆ। ਮਿਹਰਵਾਨ ਹੋ ਕੇ ਕਿਰਪਾ ਕਰੇ ਝਟ, ਝਟਕਾ ਆਪਣਾ ਨਾਮ ਲਗਾਈਆ। ਨੌਂ ਸਾਲ ਨੌਂ ਮਹੀਨੇ ਹਰਦੇਵ ਨੇ ਅੰਤਰ ਨੌਂ ਵਾਰ ਨਾਮ ਦੀ ਲਾਈ ਸੀ ਰਟ, ਪ੍ਰੇਮ ਪਿਆਰ ਵਿਚ ਲਗਾਈਆ। ਉਸੇ ਦੇ ਲੇਖੇ ਕਾਰਨ ਅੰਤ ਜਮ ਕੀ ਫਾਂਸੀ ਦਿਤੀ ਕਟ, ਕਟਾਕਸ਼ ਇਕੋ ਨਾਮ ਰਖਾਈਆ। ਮਿਹਰਵਾਨ ਸਿਰ ਆਪਣਾ ਰੱਖ ਹੱਥ, ਸਮਰਥ ਹੋਏ ਆਪ ਸਹਾਈਆ। ਭੈਣ ਭਰਾਵਾਂ ਰੱਖੇ ਪਤ, ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਜੁਗਿੰਦਰ ਕੌਰ ਤ੍ਰਿਪਤ ਚਿੱਟੇ ਬਸਤਰ ਪਹਿਨਣੇ ਦਿਨ ਸੱਤ, ਜਗਤ ਵਿਹਾਰ ਵਿਚ ਭੁੱਲ ਨਾ ਜਾਈਆ। ਏਸੇ ਧਾਰ ਵਿਚ ਪਿਆਰ ਵਿਚ ਸੰਸਾਰ ਵਿਚ ਜੀਵ ਆਤਮਾ ਰਹੇ ਬਚ, ਬਚਪਨ ਪ੍ਰਭ ਆਪਣੇ ਰੰਗ ਰੰਗਾਈਆ। ਭੱਜਣ ਨਾ ਦੇਵੇ ਕਾਇਆ ਮਾਟੀ ਕੱਚ, ਭੈਣਾਂ ਪਿਛੇ ਭਈਆ ਲਏ ਤਰਾਈਆ। ਪੰਜ ਸਾਵਣ ਕਹੇ ਮੈਂ ਸੰਦੇਸ਼ਾ ਪਹਿਲੋਂ ਦਿਤਾ ਸੀ ਦੱਸ, ਬੇਖ਼ਬਰਾਂ ਖ਼ਬਰ ਜਣਾਈਆ। ਕਵਣ ਜਾਣੇ ਖੇਲ ਪੁਰਖ ਸਮਰਥ, ਕੀ ਕਰਤਾ ਕਾਰ ਕਮਾਈਆ। ਪਗੜੀ ਕਹੇ ਮੈਂ ਸਿਰ ਤੇ ਚੜ੍ਹ ਗਈ ਝਟ, ਝਪਟ ਆਪਣੀ ਇਕ ਲਗਾਈਆ। ਜਿਨ੍ਹਾਂ ਦੀ ਸਾਹਿਬ ਸਵਾਮੀ ਅੰਤਰਜਾਮੀ ਰੱਖਣੀ ਪਤ, ਪਤਿਪਰਮੇਸ਼ਵਰ ਹੋਏ ਸਹਾਈਆ। ਲੇਖੇ ਲਾ ਕੇ ਰਤੜੀ ਰੱਤ, ਰੁਤ ਆਪਣੇ ਨਾਲ ਮਹਿਕਾਈਆ। ਹਰਿ ਸੰਗਤ ਹਰਿ ਜੂ ਨਾਤਾ ਜੁੜਿਆ ਰਹੇ ਬ੍ਰਹਮ ਧਾਰ ਤਤਵ ਤਤ, ਪਾਰਬ੍ਰਹਮ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਉਂ ਭਾਵੇ ਤਿਉਂ ਲਏ ਰੱਖ, ਰੱਖਣਹਾਰ ਆਪਣੀ ਦਇਆ ਕਮਾਈਆ।

ਪੰਜ ਸਾਵਣ ਕਹੇ ਮੈਂ ਦੱਸਾਂ ਠੀਕ, ਸਤਿ ਸਚ ਸਚ ਸਤਿ ਸਮਝਾਈਆ। ਇੱਕੀ ਸਾਵਣ ਨੂੰ ਨਾਜ਼ਰ ਸਿੰਘ ਪਰਸ਼ਾਦ ਕਰਾਉਣਾ ਸਿੰਘ ਜਗਜੀਤ, ਜਿਸ ਦਾ ਜਨਮ ਅਗਲਾ ਦਏ ਬਣਾਈਆ। ਪਿਛੇ ਦਾ ਲੇਖਾ ਪਿਛੇ ਗਿਆ ਬੀਤ, ਅੱਗੇ ਸਤਿਗੁਰ ਸਤਿਗੁਰੂ ਸਤਿ ਆਪਣੇ ਘਰ ਦਏ ਵਡਿਆਈਆ। ਚਰਨ ਬਖ਼ਸ਼ ਕੇ ਚਰਨ ਪ੍ਰੀਤ, ਪ੍ਰੀਤਮ ਆਪਣਾ ਸੰਗ ਵਖਾਈਆ। ਅੱਗੇ ਦਾ ਲੇਖਾ ਅੱਗੇ ਦੀ ਰੀਤ, ਰੀਤੀਵਾਨ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

❋

❋

੧੦ ਸਾਵਣ ਸ਼ਹਿਨਸ਼ਾਹੀ ਸੰਮਤ ੭ ਅਜੀਤ ਸਿੰਘ ਬਟਾਲਾ ਦੀ ਬੇਨੰਤੀ ਕਰਨ ਤੇ ਹਰਿ ਭਗਤ ਦਵਾਰ ਜੇਠੂਵਾਲ

ਪੁਰਖ ਅਕਾਲ ਕਹੇ ਉਠ ਵਿਸ਼ਨੂੰ ਜਗਤ ਭੰਡਾਰੀ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਦੁਖਿਆਰੀ, ਦੁਨੀ ਰੋਵੇ ਮਾਰੇ ਧਾਈਆ। ਜਗਤ ਭੁੱਖ ਨੇ ਕਰੀ ਖੁਆਰੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਧਰਮ ਦੀ ਮਿਲੇ ਨਾ ਕੋਇ ਸਿਕਦਾਰੀ, ਸਚ ਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਧੂੰਆਂਧਾਰੀ, ਨੂਰੀ ਚੰਦ ਨਾ ਕੋਇ ਚਮਕਾਈਆ। ਸਚ ਨਾਮ ਦਾ ਬਣੇ ਨਾ ਕੋਇ ਪੁਜਾਰੀ, ਪੂਜਾ ਪਾਹਨ ਕਰੇ ਲੋਕਾਈਆ। ਨਿਗਹ ਮਾਰ ਵਡ ਸੰਸਾਰੀ, ਬ੍ਰਹਮੇ ਆਪਣੀ ਅੱਖ ਖੁਲ੍ਹਾਈਆ। ਨਿਰਮਲ ਜੋਤ ਨਾ ਕੋਇ ਉਜਿਆਰੀ, ਆਤਮ ਬ੍ਰਹਮ ਨਾ ਵੱਜੇ ਵਧਾਈਆ। ਸ਼ੰਕਰ ਨੇਤਰ ਨੈਣ ਵੇਖ ਉਘਾੜੀ, ਭੋਲੇਨਾਥ ਲੈ ਅੰਗੜਾਈਆ। ਚਾਰੋਂ ਕੁੰਟ ਰੈਣ ਅੰਧੇਰੀ ਕਾਲੀ, ਕਲਜੁਗ ਆਪਣੀ ਕਲ ਵਰਤਾਈਆ। ਦੀਪਕ ਸੋਹੇ ਨਾ ਕਿਸੇ ਗਗਨ ਮੰਡਲ ਥਾਲੀ, ਰਵ ਸਸ ਨਾ ਕੋਇ ਨੂਰ ਰੁਸ਼ਨਾਈਆ। ਸਚ ਪਿਆਰ ਦੀ ਕਰੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਸ਼ਰਅ ਰਹੀ ਨਾ ਹੱਕ ਹਲਾਲੀ, ਹਕੀਕਤ ਪਰਦਾ ਨਾ ਕੋਇ ਉਠਾਈਆ। ਕਲਜੁਗ ਅੰਤ ਮੇਰੇ ਦਰ ਤੇ ਹੋਏ ਸਵਾਲੀ, ਜਨ ਭਗਤ ਆਪਣੀ ਆਸ ਰਖਾਈਆ। ਸਾਨੂੰ ਵਸਤ ਚਾਹੀਦੀ ਨਹੀਂ ਬਾਹਲੀ, ਬਹੁਤੀ ਕੰਮ ਕਿਸੇ ਨਾ ਆਈਆ। ਇਤਨੀ ਬਖ਼ਸ਼ ਜਿਸ ਨਾਲ ਸਾਡੀ ਜ਼ਿੰਦਗੀ ਰਹੇ ਸੁਖ਼ਾਲੀ, ਸੁਖ ਵਿਚ ਤੇਰਾ ਧਿਆਨ ਲਗਾਈਆ। ਮਸਤਕ ਸਤਿਗੁਰ ਸ਼ਬਦ ਤੇਰੀ ਚੜ੍ਹੀ ਰਹੇ ਲਾਲੀ, ਲਾਲ ਅਨਮੁੱਲੜੇ ਆਪਣੇ ਲੈ ਪਰਗਟਾਈਆ। ਤੇਰਾ ਨੂਰ ਜੋਤ ਤਕੀਏ ਅਕਾਲੀ, ਅਕਲ ਕਲਧਾਰੀ ਤੇਰਾ ਦਰਸ਼ਨ ਪਾਈਆ। ਗੁਰਮੁਖਾਂ ਭੰਡਾਰਾ ਰਹੇ ਨਾ ਖ਼ਾਲੀ, ਖ਼ਾਲਸ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਲਹਿਣਾ ਦੇਣਾ ਮੁਕਾਉਣਾ ਜਾਹਲੀ, ਜੰਜਾਲ ਤ੍ਰੈਗੁਣ ਮਾਇਆ ਤੋੜ ਤੁੜਾਈਆ। ਸਚ ਦਵਾਰਿਉਂ ਜਾਏ ਕੋਇ ਨਾ ਖ਼ਾਲੀ, ਭਿੱਖਿਆ ਅਗੰਮ ਦੇਣੀ ਵਰਤਾਈਆ। ਖ਼ੁਸ਼ੀਆਂ ਵਿਚ ਜਨ ਭਗਤ ਸੁਹੇਲੇ ਘਰ ਘਰ ਵਜਾਵਣ ਤਾਲੀ, ਤਾਲ ਆਪਣਾ ਆਪ ਬਣਾਈਆ। ਪਿਛਲੀ ਕਰਮਾਂ ਦੀ ਕੀਤੀ ਕਮਾਈ ਖਾ ਲਈ, ਅੱਗੇ ਮਿਹਰ ਨਜ਼ਰ ਨਾਲ ਦਇਆ ਦੇਣੀ ਕਮਾਈਆ। ਫਲ ਲਗਾਉਣਾ ਕਾਇਆ ਡਾਲੀ, ਪੱਤ ਟਹਿਣੀ ਆਪ ਮਹਿਕਾਈਆ। ਜਿਨ੍ਹਾਂ ਤੇਰੀ ਤੁਕ ਪ੍ਰਭੂ ਤੂੰ ਮੇਰਾ ਮੈਂ ਤੇਰਾ ਗਾ ਲਈ, ਗਾ ਗਾ ਆਪਣੀ ਖ਼ੁਸ਼ੀ ਬਣਾਈਆ। ਉਨ੍ਹਾਂ ਪਿਛੇ ਰੁੱਖੀ ਸੁੱਖੀ ਬਥੇਰੀ ਖਾ ਲਈ, ਖ਼ਾਲਕ ਖ਼ਲਕ ਵੇਖਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਪ੍ਰਭੂ ਮੇਰੀ ਇਕ ਡੰਡਾਵਤ, ਬੰਦਨਾ ਵਿਚ ਸੀਸ ਨਿਵਾਈਆ। ਤੇਰਿਆਂ ਭਗਤਾਂ ਸਚ ਭੰਡਾਰ ਦੀ ਬਖ਼ਸ਼ਾਂ ਨਿਆਮਤ, ਵਸਤ ਧੁਰ ਦੀ ਇਕ ਵਰਤਾਈਆ। ਜਿਸ ਦੇ ਨਾਲ ਖ਼ੁਸ਼ੀ ਰਹਿਣ ਸਹੀ ਸਲਾਮਤ, ਦੁੱਖ ਭੁੱਖ ਨਾ ਲਾਗੇ ਰਾਈਆ। ਕੂੜ ਕਿਰਿਆ ਕਰਾਂ ਮਮਾਨਤ, ਮਨਸਾ ਮਨ ਦੀ ਦਿਆਂ ਬਦਲਾਈਆ। ਸਚ ਸਰੂਪ ਦ੍ਰਿੜਾਵਾਂ ਸਹੀ ਸਲਾਮਤ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਮਿਟਾਵਾਂ ਕਿਆਮਤ, ਕਲਮਾ ਨਾਮ ਇਕ ਸੁਣਾਈਆ। ਸਤਿ ਸਚ ਦੀ ਬਖ਼ਸ਼ ਦਿਆਨਤ, ਧਰਮ ਦੀ ਧਾਰ ਇਕ ਵਖਾਈਆ। ਜਿਹੜਾ ਤੇਰੇ ਭਗਤਾਂ ਦਾ ਭੰਡਾਰਾ ਮੇਰੇ ਕੋਲ ਚਾਰ ਜੁਗ ਦੀ ਅਮਾਨਤ, ਸੋ ਅੱਗੇ ਭਗਤਾਂ ਦਿਆਂ ਵਰਤਾਈਆ। ਤ੍ਰਿਸ਼ਨਾ ਭੁੱਖ ਦੀ ਰਹਿਣ ਨਾ ਦੇਵਾਂ ਅਲਾਮਤ, ਇਲਮ ਆਲਮਾਂ ਬਾਹਰ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਵਿਸ਼ਨੂੰ ਵੇਖ ਆਪਣੀ ਵਿਸ਼ਵ ਧਾਰ, ਵਿਸ਼ਿਆਂ ਤੋਂ ਬਾਹਰ ਜਣਾਈਆ। ਨੌਂ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਮੈਂ ਭਗਤ ਸੁਹੇਲੇ ਕੀਤੇ ਤਿਆਰ, ਤ੍ਰੈਗੁਣ ਅਤੀਤੇ ਹੋ ਕੇ ਦਇਆ ਕਮਾਈਆ। ਆਤਮ ਪਰਮਾਤਮ ਦੇ ਅਧਾਰ, ਪਾਰਬ੍ਰਹਮ ਬ੍ਰਹਮ ਮੇਲਾ ਮੇਲਿਆ ਸਹਿਜ ਸੁਭਾਈਆ। ਜਗਤ ਤ੍ਰਿਸ਼ਨਾ ਭੁੱਖ ਨਿਵਾਰ, ਕੂੜ ਕਲਪਨਾ ਦਿਤੀ ਮਿਟਾਈਆ। ਇਹ ਮੰਜ਼ਲ ਚੜ੍ਹ ਗਏ ਪੀਰ ਪੈਗ਼ੰਬਰ ਗੁਰ ਅਵਤਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਮੇਰਾ ਧਿਆਨ ਲਗਾਈਆ। ਇਹਨਾਂ ਬਖ਼ਸ਼ਣਾ ਸਤਿ ਭੰਡਾਰ, ਸਤਿ ਸਚ ਦੇਣਾ ਵਰਤਾਈਆ। ਜਗਤ ਭੁੱਖ ਵਿਚ ਰਹੇ ਨਾ ਕੋਇ ਦੁਖਿਆਰ, ਦੁਖੀਆਂ ਦੁੱਖ ਦੇਣਾ ਗਵਾਈਆ। ਵਸਤੂ ਵਸਤ ਦੇ ਲੱਗੇ ਰਹਿਣ ਅੰਬਾਰ, ਜ਼ਿਮੀਂ ਅਸਮਾਨ ਵੱਜੇ ਵਧਾਈਆ। ਫੇਰ ਮੇਰਾ ਤਕਣਾ ਨੂਰੀ ਜੋਤ ਦੀਦਾਰ, ਦਰਸ ਪਰਸ ਕੇ ਹਰਸ ਮਿਟਾਈਆ। ਮੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਰਿਹਾ ਜਣਾਈਆ। ਮੈਂ ਭਗਤਾਂ ਦਾ ਸਦਾ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਦਰ ਵੇਰਵਾ ਨਹੀਂ ਪੁਰਖ ਨਾਰ, ਨਾਰੀ ਪੁਰਖ ਇਕੋ ਰੰਗ ਰੰਗਾਈਆ। ਜੋ ਸੰਤ ਸੁਹੇਲੇ ਮਸਤਕ ਧੂੜੀ ਲਾਉਂਦੇ ਰਹੇ ਛਾਰ, ਸ਼ਹਿਨਸ਼ਾਹ ਹੋ ਕੇ ਹੋਵਾਂ ਸਹਾਈਆ। ਜਗਤ ਜਹਾਨ ਜੀਵਣ ਜੁਗਤੀ ਮੰਜ਼ਲ ਕਰਾਂ ਪਾਰ, ਪਾਰਬ੍ਰਹਮ ਹੋ ਕੇ ਬ੍ਰਹਮ ਆਪਣਾ ਮੇਲ ਮਿਲਾਈਆ। ਸਚਖੰਡ ਲੈ ਜਾਵਾਂ ਸ਼ਬਦੀ ਸ਼ਬਦ ਬਖ਼ਸ਼ ਕੇ ਧਾਰ, ਜੋਤੀ ਜੋਤ ਵਿਚ ਮਿਲਾਈਆ। ਕਲ ਕਲਕੀ ਨਿਰਗੁਣ ਧਾਰ ਲੈ ਅਵਤਾਰ, ਜੋਤੀ ਜਾਤਾ ਵੇਸ ਵਟਾਈਆ। ਸਾਚੇ ਭਗਤ ਮੰਗਣ ਜਾਇਣ ਨਾ ਕਿਸੇ ਦਵਾਰ, ਦਰ ਦਰਵੇਸ਼ਾ ਰੂਪ ਵਖਾਈਆ। ਉਨ੍ਹਾਂ ਸਦਾ ਸਦਾ ਭੰਡਾਰਾ ਭਰਿਆ ਰਹੇ ਘਰਬਾਰ, ਅਤੋਟ ਅਤੁਟ ਵਰਤਾਈਆ। ਗ਼ਰੀਬ ਨਿਮਾਣਿਆਂ ਦੇਣੀ ਪੈਜ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਲੋਕਮਾਤ ਧਰਨੀ ਧਰਤ ਧਵਲ ਧੌਲ ਉਤੇ ਪਾਉਣੀ ਸਾਰ, ਮਹਾਂਸਾਰਥੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਏਕੰਕਾਰ ਇਕ ਅਖਵਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੭ ਆਤਮਾ ਸਿੰਘ, ਫੌਜਾ ਸਿੰਘ, ਪਿਆਰਾ ਸਿੰਘ, ਦਰਬਾਰਾ ਸਿੰਘ, ਜੀਵਣ ਸਿੰਘ, ਦਰਸ਼ਨ ਸਿੰਘ, ਕਿਸ਼ਨ ਸਿੰਘ, ਪ੍ਰੀਤਮ ਕੌਰ ਮੈਣੀਆਂ ਗੁਰਦਿਆਲ ਸਿੰਘ, ਜਗੀਰ ਕੌਰ, ਹਰਭਜਨ ਸਿੰਘ, ਗੁਰਮੇਜ ਕੌਰ ਮੱਖਣ ਵਿੰਡੀ

ਤਾਰਾ ਸਿੰਘ ਅੰਮ੍ਰਿਤਸਰ ਸ਼ਹਿਰ, ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ

ਪਗੜੀ ਕਹੇ ਮੈਂ ਜੁਗ ਜੁਗ ਵੇਖੇ ਨਾਰ ਮਰਦ, ਇਸਤਰੀ ਪੁਰਸ਼ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡਿਆ ਕਿਸੇ ਨਹੀਂ ਦਰਦ, ਦੁਖੀਆਂ ਦੁੱਖ ਨਾ ਕੋਇ ਗਵਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਦੀ ਛੁਰੀ ਵੇਖ ਕਰਦ, ਕਜ਼ਾ ਕਸਾਈ ਰੂਪ ਦਰਸਾਈਆ। ਆਤਮ ਪਰਮਾਤਮ ਸੁਣੀ ਕਿਸੇ ਨਹੀਂ ਅਰਜ਼, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਨਿਰਗੁਣ ਸਰਗੁਣ ਮੈਂ ਵੇਖਦੀ ਰਹੀ ਫ਼ਰਦ, ਲੱਖ ਚੁਰਾਸੀ ਧਿਆਨ ਲਗਾਈਆ। ਨਿਗਹ ਪਾਉਂਦੀ ਰਹੀ ਉਪਰ ਧਰਤ, ਧਰਨੀ ਧਵਲ ਧੌਲ ਅੱਖ ਉਠਾਈਆ। ਸਦਾ ਸਦਾ ਸਦ ਲਾਉਂਦੀ ਰਹੀ

❋

❋

ਸ਼ਰਤ, ਸ਼ਰਅ ਸ਼ਰਅ ਨਾਲ ਬਦਲਾਈਆ। ਰਾਹ ਤਕਦੀ ਰਹੀ ਜਿਸ ਵੇਲੇ ਆਵੇ ਵਾਲੀ ਅਰਸ਼, ਅਰਸ਼ ਦਾ ਮਾਲਕ ਨੂਰ ਇਲਾਹੀਆ। ਮਿਹਰਵਾਨ ਮਹਿਬੂਬ ਕਿਰਪਾ ਕਰੇ ਉਤੇ ਫ਼ਰਸ਼, ਫ਼ੈਸਲਾ ਆਪਣਾ ਹੱਕ ਸੁਣਾਈਆ। ਜਨ ਭਗਤਾਂ ਉਤੇ ਕਰੇ ਤਰਸ, ਰਹਿਮਤ ਰਹੀਮ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪਗੜੀ ਕਹੇ ਮੈਂ ਤਕਦੀ ਨਿਰਗੁਣ ਸਰਗੁਣ ਦੋ ਜਹਾਨਾਂ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਕੀ ਖੇਲ ਕਰੇ ਸ੍ਰੀ ਭਗਵਾਨਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਜਨ ਭਗਤਾਂ ਕਿਸ ਬਿਧ ਦੇਵੇ ਮਾਣਾ, ਅਭਿਮਾਨ ਅੰਦਰੋਂ ਦੂਰ ਕਰਾਈਆ। ਸਤਿਜੁਗ ਦਾ ਸਚ ਪਰਗਟਾ ਨਿਸ਼ਾਨਾ, ਪਰਗਟ ਆਪਣੀ ਕਲ ਵਰਤਾਈਆ। ਬਖ਼ਸ਼ਿਸ਼ ਦੇ ਕੇ ਨਾਮ ਗੁਣਨਿਧਾਨਾ, ਗਹਿਰ ਗੰਭੀਰ ਹੋਏ ਸਹਾਈਆ। ਗ਼ਰੀਬ ਨਿਮਾਣਿਆਂ ਆਪਣੇ ਦਰ ਕਰ ਪਰਵਾਨਾ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਯੋਧਾ ਸੂਰਬੀਰ ਬਣ ਮਰਦ ਮਰਦਾਨਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਖੇਲ ਖਿਲਾਈਆ। ਲੇਖਾ ਜਾਣੇ ਬਿਰਧ ਬਾਲ ਨੌਜਵਾਨਾ, ਜੋਬਨਵੰਤ ਧੁਰ ਦਾ ਮਾਹੀਆ। ਜੋ ਕਲਜੁਗ ਅੰਤਮ ਜੋਤੀ ਜੋਤ ਪਹਿਰ ਕੇ ਜਾਮਾ, ਵੇਸ ਅਵੱਲੜਾ ਇਕ ਵਟਾਈਆ। ਜਿਸ ਨੂੰ ਝੁਕਦੇ ਸੀਤਾ ਰਾਮ ਰਾਧਾ ਕ੍ਰਿਸ਼ਨ ਕਾਹਨਾ ਨਿਉਂ ਨਿਉਂ ਲਾਗਣ ਪਾਈਂਆ। ਪੈਗ਼ੰਬਰ ਸਜਦਿਆਂ ਵਿਚ ਕਰਨ ਸਲਾਮਾ, ਸੁਲਹਕੁਲ ਨੂਰ ਇਲਾਹੀਆ। ਗੁਰ ਗੁਰਦੇਵ ਮੰਤਰ ਗਾਵਣ ਸਤਿਨਾਮਾ, ਨਾਮ ਨਿਧਾਨਾ ਸ਼ਬਦ ਸ਼ਬਦ ਸ਼ਨਵਾਈਆ। ਸੋ ਖੇਲ ਕਰੇ ਵਡ ਅਮਾਮਾ, ਅਮਨ ਦਾ ਮਾਲਕ ਇਕ ਅਖਵਾਈਆ। ਸ਼ਰਅ ਜ਼ੰਜੀਰ ਤੋੜ ਕੇ ਆਜ਼ਾਦ ਕਰੇ ਗ਼ੁਲਾਮਾ, ਗ਼ੁਰਬਤ ਦਾ ਲੇਖਾ ਦਏ ਮੁਕਾਈਆ। ਸੰਦੇਸ਼ਾ ਦੇ ਕੇ ਸਤਿ ਪੈਗ਼ਾਮਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਨਿਜ ਆਤਮ ਹੋ ਕੇ ਅੰਤਰਜਾਮਾ, ਅੰਤਰ ਨਿਰੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪਗੜੀ ਕਹੇ ਮੈਂ ਜੁਗ ਜੁਗ ਸੀਸ ਰਹੀ ਬੱਝਦੀ, ਲੋਕਮਾਤ ਵਡਿਆਈਆ। ਮੈਂ ਖ਼ਬਰ ਦੱਸਾਂ ਅੱਜ ਦੀ, ਸੰਦੇਸ਼ਾ ਦੇਵਾਂ ਧੁਰਦਰਗਾਹੀਆ। ਹੁਣ ਹੱਦ ਮੁਕਣੀ ਕਾਅਬਿਆਂ ਵਾਲੇ ਹੱਜ ਦੀ, ਮਹਿਰਾਬਾਂ ਵਿਚ ਨਾ ਕੋਇ ਵਡਿਆਈਆ। ਸਦੀ ਚੌਧਵੀਂ ਵੇਖੋ ਨੰਗੀ ਪੈਰੀਂ ਭੱਜਦੀ, ਮੰਜ਼ਲ ਪੈਂਡਾ ਪੰਧ ਮੁਕਾਈਆ। ਜਿਸ ਦੀ ਆਯੂ ਜਾਂਦੀ ਲੰਘਦੀ, ਸਮਾਂ ਸਮੇਂ ਨਾਲ ਬਦਲਾਈਆ। ਮੈਂ ਕਥਾ ਕਹਾਣੀ ਦੱਸਾਂ ਪੁਰੀ ਅਨੰਦ ਦੀ, ਜੋ ਗੋਬਿੰਦ ਗੋਬਿੰਦ ਗਿਆ ਦ੍ਰਿੜਾਈਆ। ਜਿਸ ਵੇਲੇ ਧਾਰ ਦਿਸਣੀ ਨਹੀਂ ਕਿਸੇ ਸਚਖੰਡ ਦੀ, ਖੰਡਾ ਖੜਗ ਨਾ ਕੋਇ ਵਡਿਆਈਆ। ਸਹਾਇਤਾ ਕਰੇ ਨਾ ਕੋਇ ਜੇਰਜ ਅੰਡ ਦੀ, ਉਤਭੁਜ ਸੇਤਜ ਮੇਲ ਨਾ ਕੋਇ ਮਿਲਾਈਆ। ਬੰਦਗੀ ਰਹਿਣੀ ਨਹੀਂ ਬੰਦ ਬੰਦ ਦੀ, ਬੰਦਨਾ ਵਿਚ ਸੀਸ ਨਾ ਕੋਇ ਨਿਵਾਈਆ। ਮੁਹੱਬਤ ਰਹਿਣੀ ਨਹੀਂ ਗੁਜਰੀ ਚੰਦ ਦੀ, ਚੰਦ ਚਾਂਦਨਾ ਦਏ ਗਵਾਹੀਆ। ਮੇਰੀ ਮਨਸਾ ਪੂਰੀ ਉਮੰਗ ਦੀ, ਸਚ ਸਚ ਸਮਝਾਈਆ। ਸ਼ਰਅ ਮੇਟਣੀ ਦੂਈ ਦਵੈਤੀ ਕੰਧ ਦੀ, ਭਾਂਡਾ ਭਰਮ ਦੇਣਾ ਭੰਨਾਈਆ। ਮਨਸਾ ਰਹੇ ਨਾ ਕੂੜੀ ਗੰਦ ਦੀ, ਤ੍ਰਿਸ਼ਨਾ ਮੋਹ ਦੇਣਾ ਮਿਟਾਈਆ। ਇਕੋ ਓਟ ਹੋਵੇ ਪੁਰਖ ਅਕਾਲ ਤੇਰੇ ਛੰਦ ਦੀ, ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾਈਆ। ਜਨ ਭਗਤਾਂ ਆਤਮ ਰੰਗੀ ਹੋਵੇ ਤੇਰੇ ਰੰਗ ਦੀ, ਰੰਗ ਚਲੂਲ ਇਕ ਚੜ੍ਹਾਈਆ। ਬਾਕੀ ਸ੍ਰਿਸ਼ਟੀ ਰਾਹ ਤਕਦੀ ਹੋਵੇ ਜੰਗ ਦੀ, ਜਗਹ ਜਗਹ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ।

❋

❋

ਪਗੜੀ ਕਹੇ ਮੈਂ ਤਕੇ ਗੋਸ਼ੇ ਕੋਨੇ, ਚਾਰੋਂ ਕੁੰਟ ਧਿਆਨ ਲਗਾਈਆ। ਜਟਾ ਜੂਟ ਧਾਰ ਮੌਲੇ, ਤਤਵ ਤਤ ਫੋਲ ਫੁਲਾਈਆ। ਜ਼ੇਵਰ ਜ਼ਰ ਵੇਖੇ ਚਾਂਦੀ ਸੋਨੇ, ਕੰਚਨ ਤਕੇ ਥਾਉਂ ਥਾਈਂਆ। ਮੈਂ ਵੇਖੇ ਅੱਖ ਨੇਤਰ ਲੋਚਨ ਲੋਇਨੇ, ਪਰਦੇ ਪਰਦਿਆਂ ਵਿਚੋਂ ਉਠਾਈਆ। ਜਗਤ ਰੂਪ ਅਨੂਪ ਤਕੇ ਸੋਹਣੇ, ਤਨ ਮਾਟੀ ਖ਼ਾਕ ਨਾਲ ਸੁਹਾਈਆ। ਰਸਨਾ ਜਿਹਵਾ ਰਾਗ ਤਕੇ ਗਾਉਣੇ, ਸਿਫ਼ਤਾਂ ਵਿਚ ਸਾਲਾਹੀਆ। ਕੂੜ ਕਿਰਿਆ ਦੀ ਧਾਰ ਤਕੇ ਅਣਹੋਣੇ, ਕਲਜੁਗ ਅਨਡਿਠੜੀ ਕਾਰ ਕਮਾਈਆ। ਪ੍ਰਭੂ ਬਿਨ ਤੇਰੀ ਕਿਰਪਾ ਤੇਰੇ ਸ਼ਬਦ ਸਿੰਘਾਸਣ ਮੂਲ ਨਾ ਸੌਣੇ, ਦਰਗਹ ਸਚ ਨਾ ਕੋਇ ਸੁਹਾਈਆ। ਜਿਧਰ ਤਕਾਂ ਘਰ ਘਰ ਪਏ ਰੋਣੇ, ਨੇਤਰ ਨੀਰ ਕੂੜ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪਗੜੀ ਕਹੇ ਮੈਂ ਦੀਨ ਦੁਨੀ ਦੀ ਧਾਰ ਵੇਖੀ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਸਚ ਦੀ ਸਚ ਵਸਤ ਗਈ ਲੁੱਟੀ, ਕੂੜ ਕਿਰਿਆ ਜਗਤ ਹੱਥ ਵਡਿਆਈਆ। ਮੈਂ ਅੰਗੜਾਈ ਲੈ ਕੇ ਉਠੀ ਚਾਰੋਂ ਕੁੰਟ ਧਿਆਨ ਰਖਾਈਆ। ਬਿਨਾ ਭਗਤਾਂ ਤੋਂ ਦਿਸੇ ਕੋਈ ਨਾ ਸੁਖੀ, ਸੁਖ ਸਾਗਰ ਵਿਚ ਨਾ ਕੋਇ ਸਮਾਈਆ। ਜਿਹੜੇ ਤੇਰਾ ਭਾਣਾ ਮੰਨਦੇ ਖਾ ਕੇ ਰੁੱਖੀ ਸੁੱਖੀ, ਉਹਨਾਂ ਨਾਲ ਤੇਰੀ ਗੰਢ ਧੁਰ ਦੀ ਨਜ਼ਰੀ ਆਈਆ। ਪੋਸ਼ੀਦਾ ਗੱਲ ਰਹੀ ਨਾ ਲੁਕੀ, ਓਹਲਾ ਵਿਚ ਨਾ ਕੋਇ ਵਖਾਈਆ। ਜਿਨ੍ਹਾਂ ਤੇਰਾ ਨਾਮ ਜਪਿਆ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਉਨ੍ਹਾਂ ਉਜਲ ਕਰਨਾ ਮੁਖੀ, ਦੁਰਮਤ ਮੈਲ ਦੇਣੀ ਧਵਾਈਆ। ਆਤਮ ਧਾਰ ਕਰਕੇ ਸੁੱਚੀ, ਸਤਿ ਪੁਰਖ ਆਪਣੇ ਨਾਲ ਲੈਣੀ ਮਿਲਾਈਆ। ਸਚਖੰਡ ਦੀ ਮੰਜ਼ਲ ਦੇ ਕੇ ਉਚੀ, ਉਚ ਅਗੰਮ ਅਥਾਹ ਆਪਣੇ ਗ੍ਰਹਿ ਲੈਣਾ ਟਿਕਾਈਆ। ਪਗੜੀ ਕਹੇ ਮੈਂ ਬੇਨੰਤੀ ਕਰਦੀ ਰੁੱਖੀ ਰੁੱਖੀ, ਜਨ ਭਗਤਾਂ ਸੀਸ ਦੇਣੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਪਗੜੀ ਕਹੇ ਮੈਂ ਵੇਖੀਆਂ ਚਾਰੇ ਗੁੱਠਾਂ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਚਾਰੋਂ ਕੁੰਟ ਕੂੜ ਦੀਆਂ ਲੁੱਟਾਂ, ਲੁਟੇਰਾ ਕਲਜੁਗ ਬਣਿਆ ਵਾਹੋ ਦਾਹੀਆ। ਜਗਤ ਜਹਾਨ ਦੋਹਾਗਣਾਂ ਮੇਂਢੀਆਂ ਖੁਲ੍ਹ ਗਈਆਂ ਗੁੱਤਾਂ, ਸੀਸ ਜਗਦੀਸ ਨਾ ਕੋਇ ਗੁੰਦਾਈਆ। ਧਰਮ ਧਾਰ ਰਹੀ ਨਾ ਰੁਤਾ, ਰੁਤੜੀ ਤੇਰਾ ਨਾਮ ਨਾ ਕੋਇ ਮਹਿਕਾਈਆ। ਮਾਨਵ ਮਾਨਸ ਮਾਨੁਖ ਸੁਰਤੀ ਧਾਰ ਨਾ ਉਠੇ ਸੁੱਤਾ, ਸ਼ਬਦ ਹਲੂਣਾ ਨਾ ਕੋਇ ਲਗਾਈਆ। ਸਭ ਦਾ ਹਿਰਦਾ ਅੰਤਰ ਦੁਖਾ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਸੁਫਲ ਹੋਏ ਕਿਸੇ ਨਾ ਕੁੱਖਾ, ਭਗਤ ਜਨਮੇ ਕੋਇ ਨਾ ਮਾਈਆ। ਬਿਨ ਤੇਰੀ ਕਿਰਪਾ ਜਨ ਭਗਤਾਂ ਕਹੇ ਕੋਇ ਨਾ ਪੁੱਤਾ, ਸੁਤ ਦੁਲਾਰ ਗੋਦ ਨਾ ਕੋਇ ਟਿਕਾਈਆ। ਜਗਤ ਜਹਾਨ ਨਿਸ਼ਾਨਿਉਂ ਘੁੱਥਾ, ਮੰਜ਼ਲ ਹੱਥ ਕਿਸੇ ਨਾ ਆਈਆ। ਤੇਰਾ ਪਿਆਰ ਤੇਰੇ ਨਾਲੋਂ ਰੁੱਠਾ, ਤੇਰੀ ਮੁਹੱਬਤ ਤੇਰੇ ਨਾਲ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਪਗੜੀ ਕਹੇ ਮੈਨੂੰ ਇਸ਼ਾਰੇ ਦੇਂਦੀ ਦੇਵੀ ਵਾਲੀ ਲਾਟਾ, ਅਸ਼ਟਭੁਜ ਅੱਖ ਉਠਾਈਆ। ਮੇਰੀ ਮੰਜ਼ਲ ਪੂਰੀ ਹੋਈ ਵਾਟਾ, ਵਟਣਾ ਮਲ ਕੇ ਰਹੀ ਵਖਾਈਆ। ਫੇਰ ਖੁੱਲ੍ਹਾ ਕਰ ਕੇ ਝਾਟਾ, ਝਟ ਆਪਣੀ ਲਈ ਅੰਗੜਾਈਆ। ਫਿਰ ਵੇਖ ਕੇ ਪੁੱਠੀ ਖਾਟਾ, ਨੇਤਰ ਰੋਵੇ ਮਾਰੇ ਧਾਹੀਆ। ਫੇਰ ਤਕ ਕੇ ਗੋਬਿੰਦ ਵਾਲਾ ਬਾਟਾ, ਪਾਸਾ ਗਈ ਬਦਲਾਈਆ। ਫੇਰ ਤੱਕਿਆ ਜੋਤੀ ਜਾਤਾ, ਪੁਰਖ ਅਕਾਲਾ ਧੁਰਦਰਗਾਹੀਆ।

❋

❋

ਜੋ ਸਭ ਦਾ ਆਦਿ ਅੰਤ ਦਾ ਰਾਖਾ, ਰੱਖਕ ਹੋ ਕੇ ਵੇਖ ਵਖਾਈਆ। ਝਟ ਆਵਾਜ਼ ਆਈ ਬਚਨ ਸੁਣ ਸਾਚਾ, ਸਚ ਦਿਆਂ ਸਮਝਾਈਆ। ਜਿਹੜਾ ਤਤ ਸਰੀਰ ਪੂਰਨ ਸਿੰਘ ਦਾ ਆਤਮਾ ਸਿੰਘ ਚਾਚਾ, ਚੰਦ ਨੂਰ ਜੋਤ ਰੁਸ਼ਨਾਈਆ। ਉਸ ਦਾ ਵਕਤ ਪ੍ਰਭੂ ਨੇ ਪਛਾਤਾ, ਸਮਾਂ ਨੇਰਨ ਨੇਰ ਵਖਾਈਆ। ਬਸੰਤ ਕੌਰ ਖ਼ੁਸ਼ੀਆਂ ਵਿਚ ਕਰੇ ਹਾਸਾ, ਸਚਖੰਡ ਪ੍ਰਭ ਅੱਗੇ ਸੀਸ ਨਿਵਾਈਆ। ਮੇਰੇ ਹਿੱਸੇ ਦਾ ਲੰਗਰ ਵਿਚ ਤ੍ਰਿਪਤ ਕੌਰ ਢਾਈ ਮੁੱਠੀਆਂ ਪਾ ਦੇ ਆਟਾ, ਮੇਰਾ ਲੰਗਰ ਜਨ ਭਗਤਾਂ ਨਾਲ ਦੇਣਾ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਸੰਤ ਕੌਰ ਕਹੇ ਮੈਂ ਸੇਵਾ ਕੀਤੀ ਅਪਾਰ, ਹਰਿ ਲੰਗਰ ਸੇਵ ਕਮਾਈਆ। ਬੂੜ ਸਿੰਘ ਹੋਣਾ ਖ਼ਬਰਦਾਰ, ਜਿਸ ਕਾਰਨ ਤੈਨੂੰ ਲਿਆ ਬੁਲਾਈਆ। ਲਾਲ ਪੀੜ੍ਹਾ ਕਰ ਕੇ ਲਿਆਉਣਾ ਤਿਆਰ, ਉਪਰ ਕਪੜ ਸੋਹਣਾ ਰੰਗ ਰੰਗਾਈਆ। ਛੱਬੀ ਪੋਹ ਨੂੰ ਜਿਸ ਤੇ ਹੋਣਾ ਵਿਹਾਰ, ਵਿਵਾਹ ਰਚਣਾ ਚਾਈਂ ਚਾਈਂਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਕਰਾਈਆ। ਪਗੜੀ ਕਹੇ ਮੈਂ ਭਗਤਾਂ ਦੇ ਸੀਸ ਦੀ ਬਣਾਂ ਦਸਤਾਰ, ਦਸਤ ਪ੍ਰਭ ਦੇ ਨਾਲ ਮਿਲਾਈਆ। ਸਭ ਦੇ ਅੰਦਰ ਧੁਰ ਦੇ ਨਾਮ ਦੀ ਹੋਵੇ ਗੁਫ਼ਤਾਰ, ਗੁਫ਼ਤ ਸ਼ੁਨੀਦ ਰਾਗ ਅਲਾਈਆ ਜਨ ਭਗਤੋ ਆਪਣੇ ਅੰਤਰ ਸਾਰੇ ਕਰੋ ਇਕਰਾਰ, ਵਾਹਿਦਾ ਸਤਿਗੁਰ ਨਾਲ ਪਕਾਈਆ। ਸਤਿਗੁਰ ਦਾ ਖੇਲ ਜਿਸ ਨੂੰ ਸਮਝ ਸਕੇ ਨਾ ਕੋਇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਪਾ ਨਾ ਸਕੇ ਸਾਰ, ਬੇਅੰਤ ਬੇਅੰਤ ਬੇਅੰਤ ਕਹਿ ਕੇ ਆਪਣਾ ਝਟ ਲੰਘਾਈਆ। ਸਭ ਦਾ ਲੇਖਾ ਇਕੋ ਜਿਹਾ ਪੁਰਖ ਨਾਰ, ਵਡਾ ਛੋਟਾ ਨਾ ਕੋਇ ਜਣਾਈਆ। ਦਰ ਆਇਆ ਸਭ ਦਾ ਕਰੇ ਉਧਾਰ, ਉਦਰ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ, ਸਰਕਾਰੇਆਲਾ ਆਹਲਾ ਅਦਨਾ ਇਕੋ ਰੰਗ ਰੰਗਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੭ ਕਪੂਰ ਸਿੰਘ ਦੇ ਗ੍ਰਹਿ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ

ਨਾਰਦ ਕਹੇ ਖਵਾਜਿਆ ਮੈਂ ਤਕੇ ਤੇਰੇ ਆਬ, ਆਬੇਹਯਾਤ ਨਜ਼ਰ ਕੋਇ ਨਾ ਆਈਆ। ਸ਼ਰਅ ਦੇ ਹਿੱਸੇ ਤਕੇ ਬਾਬ, ਵਰਕਾ ਵਰਕਾ ਫੋਲ ਫੁਲਾਈਆ। ਉਮਤੀ ਮਿੱਤਰ ਪਿਆਰੇ ਤਕੇ ਅਹਿਬਾਬ, ਕਾਇਨਾਤ ਖੋਜ ਖੁਜਾਈਆ। ਨਾਮ ਕਲਮੇ ਤਕੇ ਰਬਾਬ, ਸਿਤਾਰ ਸਚ ਨਾ ਕੋਇ ਵਜਾਈਆ। ਸਜਦੇ ਸੀਸ ਤਕੇ ਆਦਾਬ, ਬੰਦਗੀ ਵਿਚ ਨਾ ਕੋਇ ਸਮਾਈਆ। ਕਾਅਬੇ ਤਕੇ ਮਹਿਰਾਬ, ਮਹਿਬੂਬ ਮਿਲਣ ਕੋਇ ਨਾ ਪਾਈਆ। ਹਰਫ਼ ਹਰੂਫ਼ ਤਕੇ ਕਿਤਾਬ, ਕੁਤਬਖ਼ਾਨਿਆਂ ਪੜਦਾ ਆਪ ਚੁਕਾਈਆ। ਰਸਨਾ ਰਸ ਤਕੇ ਲੁਆਬ, ਜਿਹਵਾ ਜਗਤ ਜਹਾਨ ਵੇਖ ਵਖਾਈਆ। ਸਤਿ ਦਾ ਸਚ ਨਾਲ ਵੱਜੇ ਕਿਤੇ ਨਾ ਨਾਦ, ਧੁਰ ਅਵਾਜ਼ ਨਾ ਕੋਇ ਸੁਣਾਈਆ। ਸ਼ਰਅ ਵਿਚੋਂ ਦਿਸੇ ਨਾ ਕੋਇ ਆਜ਼ਾਦ, ਬੰਧਨ ਬੰਦ ਨਾ ਕੋਇ ਕਟਾਈਆ। ਧੁਰ ਕਲਮੇ ਦੀ ਸੁਣੇ ਨਾ ਕੋਇ ਆਵਾਜ਼, ਅੰਦਰੋਂ ਰਾਜ਼ ਨਾ ਕੋਇ ਖੁਲ੍ਹਾਈਆ। ਉਠ ਤਕ ਲੇਖੇ ਲੱਗੀ ਨਾ ਕਿਸੇ ਨਿਮਾਜ਼, ਰੋਜ਼ਾ ਨਿਮਾਜ਼ ਵੁਜ਼ੂ

❋

❋

ਕੰਮ ਕਿਸੇ ਨਾ ਆਈਆ। ਪਰਵਰਦਿਗਾਰ ਨਵਾਂ ਸਾਜਣ ਰਿਹਾ ਸਾਜ, ਸੱਜਣ ਮੀਤ ਧੁਰਦਰਗਾਹੀਆ। ਸਦੀ ਚੌਧਵੀਂ ਬੇੜਾ ਪੂਰ ਭਰਿਆ ਡੋਬੇ ਤੇਰੇ ਵਿਚ ਆਬ, ਜਲਧਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਖਵਾਜਾ ਕਹੇ ਨਾਰਦ ਮੈਂ ਪੈ ਗਿਆ ਵਿਚ ਸੋਚੀਂ, ਸਮਝ ਸਮਝ ਨਾਲ ਮਿਲਾਈਆ। ਸਭ ਕੁਛ ਤਕਾਂ ਨੈਣਾਂ ਲੋਚੀ, ਲੋਇਣ ਅੱਖ ਖੁਲ੍ਹਾਈਆ। ਜੋ ਇਸ਼ਾਰਾ ਦੇ ਕੇ ਗਿਆ ਰਵਦਾਸ ਚਮਾਰਾ ਮੋਚੀ, ਕਪਾਲਮੋਚਣ ਭੇਵ ਖੁਲ੍ਹਾਈਆ। ਉਹ ਗੱਲ ਪਿਛੇ ਕਿਸੇ ਨਾ ਸੋਚੀ, ਸਮਝ ਵਿਚ ਨਾ ਕੋਇ ਟਿਕਾਈਆ। ਬਹੁੜੀ ਪੈਗ਼ੰਬਰਾਂ ਦੀ ਖੁੱਸਣ ਲੱਗੀ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਆਪਣਾ ਹੁਕਮ ਵਰਤਾਈਆ। ਏਕੰਕਾਰ ਇਕੋ ਦੇਣ ਲੱਗਾ ਸੋਝੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਬਣ ਕੇ ਠਾਕਰ ਧੁਰ ਦਾ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਖਵਾਜੇ ਨਿਗਹ ਮਾਰ ਵਿਚ ਕਾਅਬੇ, ਕਬਰਾਂ ਤੋਂ ਪਰੇ ਧਿਆਨ ਲਗਾਈਆ। ਕਿਸੇ ਦਾ ਪੁੰਨ ਰਿਹਾ ਨਾ ਸਵਾਬੇ, ਸਾਬਤ ਰੂਪ ਨਾ ਕੋਇ ਦਰਸਾਈਆ। ਹਿਰਦੇ ਗਏ ਕਿਸੇ ਨਾ ਸਾਧੇ, ਸਾਧਨਾ ਵਿਚ ਨਾ ਕੋਇ ਸਮਾਈਆ। ਅੰਤਰ ਆਤਮ ਪ੍ਰਭ ਨੂੰ ਨਾ ਕੋਈ ਆਰਾਧੇ, ਰਾਧੇ ਸ਼ਾਮ ਢੋਲੇ ਗਾ ਕੇ ਆਪਣਾ ਝਟ ਲੰਘਾਈਆ। ਸਦੀ ਚੌਧਵੀਂ ਮੂਲ ਕੋਈ ਨਾ ਜਾਗੇ, ਪੈਗ਼ੰਬਰਾਂ ਕਲਮਾ ਸਕੇ ਨਾ ਕਿਸੇ ਉਠਾਈਆ। ਉਹ ਤਕ ਕੁਛ ਲੇਖਾ ਕੋਲ ਵਾਘੇ, ਵਗਦੀ ਪੌਣ ਰਹੀ ਸਮਝਾਈਆ। ਇਹ ਖੇਲ ਉਸ ਦੇ (ਡਾਢੇ), ਜੋ ਡੌਰੂ ਡੰਕ ਸ਼ਰਅ ਰਿਹਾ ਖੜਕਾਈਆ। ਹੁਣ ਭੇਵ ਰਹਿਣੇ ਨਹੀਂ ਵਿਚ ਸਾਡੇ, ਨਾਰਦ ਹੱਸ ਕੇ ਰਿਹਾ ਸੁਣਾਈਆ। ਉਮਤ ਲਡਾਉਣੇ ਨਹੀਂ ਕਿਸੇ ਨੇ ਲਾਡੇ, ਗੋਦੀ ਗੋਦ ਨਾ ਕੋਇ ਸੁਹਾਈਆ। ਹੁਕਮ ਸੁਣ ਕੀ ਫ਼ਰਮਾਨ ਮਿਲੇ ਆਜੇ, ਅਜ਼ਲ ਉਠ ਕੇ ਲੈ ਅੰਗੜਾਈਆ। ਪ੍ਰਭ ਨਵੀਂ ਸਾਜਣਾ ਸਾਜੇ, ਸਚ ਸੁਹੇਲਾ ਇਕ ਅਖਵਾਈਆ। ਪਰਗਟ ਹੋ ਕੇ ਦੇਸ ਮਾਝੇ, ਮਝੇਰਾਂ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਖਵਾਜਾ ਕਹੇ ਨਾਰਦ ਮੈਂ ਵੀ ਸੁਖਣਾ ਸੁਖਦਾ ਨਾਲ ਖ਼ੁਸ਼ੀ, ਖ਼ੁਸ਼ੀਆਂ ਵਿਚ ਜਣਾਈਆ। ਯਾਦ ਕਰਾਂ ਮਾਲਕ ਉਸੀ, ਜਿਸ ਦੀ ਉਸਤਤ ਕਰੇ ਲੋਕਾਈਆ। ਜਿਸ ਦੀ ਆਤਮ ਧਾਰ ਸ੍ਰਿਸ਼ਟੀ ਅੰਦਰ ਰੁੱਸੀ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਦੀਨਾਂ ਮਜ਼੍ਹਬਾਂ ਦੇ ਮਾਰਗ ਵਿਚ ਘੁਸੀ, ਮੰਜ਼ਲ ਹੱਕ ਨਾ ਕੋਇ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਕੋਇ ਨਾ ਪੁਛੀ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਸਦੀ ਚੌਧਵੀਂ ਰੋਵੇ ਸਾਹ ਉਚੇ ਭੁੱਭੀ, ਹੌਕਿਆਂ ਵਿਚ ਕੁਰਲਾਈਆ। ਬਹੁੜੀ ਪਰਵਰਦਿਗਾਰ ਨੇ ਧਾਰ ਰਹਿਣ ਨਹੀਂ ਦੇਣੀ ਦੂਜੀ, ਦਵੈਤ ਦਾ ਝਗੜਾ ਦਏ ਚੁਕਾਈਆ। ਜਿਸ ਨੇ ਨਾਮ ਰਮਜ਼ ਧੁਰ ਕਲਮੇ ਦੀ ਮਾਰਨੀ ਗੁੱਝੀ, ਗੁਫ਼ਤ ਸ਼ਨੀਦ ਪੜਦਾ ਦਏ ਉਠਾਈਆ। ਰਸ ਰਹਿਣ ਨਹੀਂ ਦੇਣਾ ਧਾਰ ਦੁੱਧੀ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਉਤਮ ਸ੍ਰੇਸ਼ਟ ਰਹਿਣੀ ਕਿਸੇ ਨਹੀਂ ਬੁੱਧੀ, ਬੁੱਧੀ ਦਾ ਮਾਲਕ ਆਪਣਾ ਹੁਕਮ ਵਰਤਾਈਆ। ਖੇਲ ਵੇਖਣਾ ਧਰਮ ਧਾਰ ਦੀ ਸੁਦੀ, ਵਦੀ ਆਪਣਾ ਪੱਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, (ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,) ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਵਰਤਾਏ ਗੁਝੀ, ਗੋਝ ਸਮਝੇ ਕੋਇ ਨਾ ਰਾਈਆ।

❋

❋

੧੫ ਸਾਵਣ ਸ਼ਹਿਨਸ਼ਾਹੀ ਸੰਮਤ ੭ ਹਰਜੀਤ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਨਾਰਦ ਕਹੇ ਸੁਣ ਪੀਰ ਖਵਾਜਾ, ਖੈਰਖਾਹੀ ਨਾਲ ਦ੍ਰਿੜਾਈਆ। ਨੀਰ ਦਾ ਹੋਵੇ ਕਵਣ ਰਾਜਾ, ਪਾਤਸ਼ਾਹ ਅਖਵਾਈਆ। ਜਿਸ ਤੇਰਾ ਸਾਜਣ ਸਾਜਾ, ਦਿਤੀ ਮਾਣ ਵਡਿਆਈਆ। ਸੁਣ ਉਸ ਦਾ ਹੁਕਮ ਬੋਧ ਅਗਾਧਾ, ਅਕਲ ਕਲਧਾਰੀ ਰਿਹਾ ਦ੍ਰਿੜਾਈਆ। ਜਿਸ ਨੇ ਜਗਤ ਜਹਾਨ ਨਿਵਾਜਾ, ਮਿਹਰ ਨਜ਼ਰ ਇਕ ਉਠਾਈਆ। ਉਸ ਦਾ ਖੇਲ ਤਕ ਵਿਚ ਮਾਝਾ, ਦੇਸ ਪਰਦੇਸ ਅੱਖ ਖੁਲ੍ਹਾਈਆ। ਜਿਸ ਲਹਿਣਾ ਪੂਰਾ ਕਰਨਾ ਵਾਲੇ ਬਾਜਾਂ, ਬਾਜ਼ੀ ਸਭ ਦੀ ਦਏ ਉਲਟਾਈਆ। ਜਨ ਭਗਤਾਂ ਰੱਖੇ ਲਾਜਾ, ਨਿਰਗੁਣ ਹੋ ਕੇ ਹੋਏ ਸਹਾਈਆ। ਸਦੀ ਚੌਧਵੀਂ ਬਦਲ ਦਏ ਸਮਾਜਾ, ਸਮਗਰੀ ਆਪਣਾ ਨਾਮ ਵਰਤਾਈਆ। ਅਵਤਾਰਾਂ ਪੈਗ਼ੰਬਰਾਂ ਪੂਰਾ ਕਰੇ ਵਾਹਿਦਾ, ਗੁਰੂ ਗੁਰਦੇਵ ਕੌਲ ਨਿਭਾਈਆ। ਏਕਾ ਸ਼ਬਦ ਵਜਾਏ ਨਾਦਾ, ਧੁਨ ਅਨਾਦੀ ਆਪ ਦ੍ਰਿੜਾਈਆ। ਨਿਰਵੈਰ ਹੋ ਕੇ ਅੰਤਮ ਜਾਗਾ, ਕਲਜੁਗ ਲਈ ਅੰਗੜਾਈਆ। ਕਰੇ ਖੇਲ ਪੁਰਖ ਸਮਰਾਥਾ, ਹਰਿ ਕਰਤਾ ਵਡ ਵਡਿਆਈਆ। ਯਾਦ ਕਰ ਜਿਸ ਵੇਲੇ ਖੇਲ ਕੀਤਾ ਵਿਚ ਦੋਆਬਾ, ਦੋ ਜਹਾਨ ਖੋਜ ਖੁਜਾਈਆ। ਤੂੰ ਹਾਜ਼ਰ ਹੋਣਾ ਕੋਲ ਬੇਆਬ ਵਾਲੇ ਆਬਾ, ਕੰਢੀ ਘਾਟ ਡੇਰਾ ਲਾਈਆ। ਨਾਲ ਹੁਕਮ ਦੀ ਲਿਆਉਣੀ ਕਿਤਾਬਾ, ਬਿਨ ਅੱਖਰਾਂ ਬਗ਼ਲ ਟਿਕਾਈਆ। ਸਜਦਿਆਂ ਵਿਚ ਕਰੀਂ ਆਦਾਬਾ, ਅਦਬ ਨਾਲ ਸੀਸ ਝੁਕਾਈਆ। ਮੁਖ ਰੱਖੀਂ ਵੱਲ ਕਾਅਬਾ, ਦਿਸ਼ਾ ਮਗ਼ਰਬ ਵੰਡ ਵੰਡਾਈਆ। ਲੇਖਾ ਪੂਰਾ ਤਕੀਂ ਹਿਸਾਬਾ, ਹਾਸਲ ਜ਼ਰਬ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਤਕੀਂ ਜਹਾਦਾ, ਜਹਾਦ ਵਿਚ ਦੁਹਾਈਆ। ਤੇਰਾ ਲਬਾਸ ਹੋਵੇ ਸਾਦਾ, ਕੁੱਲਾ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸੁਣ ਖਵਾਜੇ ਖਿਜ਼ਰ ਪੀਰ, ਪੀਰ ਪੀਰਾਂ ਰਿਹਾ ਦ੍ਰਿੜਾਈਆ। ਜਿਸ ਦੀ ਦੋ ਜਹਾਨ ਮਿਲਖ ਜਾਗੀਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਸ ਦਾ ਹੁਕਮ ਸੁਣ ਅਖ਼ੀਰ, ਆਖ਼ਰ ਰਿਹਾ ਸੁਣਾਈਆ। ਜੋ ਗੰਗਾ ਧਾਰ ਵਾਅਦਾ ਕੀਤਾ ਕਬੀਰ, ਕਬਰਾਂ ਤੋਂ ਬਾਹਰ ਧਿਆਨ ਲਗਾਈਆ। ਸੋ ਖੇਲ ਕਰੇ ਗੁਣੀ ਗਹੀਰ, ਗਹਿਰ ਗਵਰ ਆਪਣੀ ਕਾਰ ਕਮਾਈਆ। ਤੂੰ ਹੋਣਾ ਨਹੀਂ ਦਿਲਗੀਰ, ਧੀਰਜ ਧੀਰ ਨਾਲ ਪਰਗਟਾਈਆ। ਬੇਆਸ ਪਾਰ ਕਿਨਾਰੇ ਖੜਾ ਹੋਣਾ ਸ਼ਰਅ ਦੀ ਤੋੜ ਜੰਜ਼ੀਰ ਸ਼ਰੀਅਤ ਸੰਗ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਸਤਿਗੁਰ ਦਾ ਬਸਤਰ ਪੀਲਾ ਹੋਵੇ ਚੀਰ, ਤਨ ਤਨ ਨਾਲ ਸੁਹਾਈਆ। ਤੂੰ ਚੌਦਾਂ ਵਾਰ ਮਾਰਨੀ ਚੌਦਸ ਧਾਰ ਲਕੀਰ, ਲਾਈਨ ਐਨ ਦੇਣੀ ਵਖਾਈਆ। ਫੇਰ ਹੁਕਮ ਸੰਦੇਸ਼ਾ ਦੇਵੇ ਬੇਨਜ਼ੀਰ, ਨਜ਼ਰੀਆ ਸਭ ਦਾ ਦਏ ਬਦਲਾਈਆ। ਨਾਰਦ ਕਹੇ ਖਵਾਜਾ ਤੂੰ ਬੱਚਾ ਖਾਰਸ਼ੀਰ, ਬਾਲ ਬਾਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖ ਇਕ ਬਣਾਈਆ। ਬੇਆਸ ਕਹੇ ਜਿਸ ਵੇਲੇ ਦਿਵਸ ਆਇਆ ਚੌਦਾਂ ਅੱਸੂ, ਆਸ ਮੇਰੀ ਪੂਰ ਕਰਾਈਆ। ਮੈਂ ਖਿੜ ਖਿੜਾ ਕੇ ਹੱਸੂੰ, ਹਸਤੀ ਤਕਾਂ ਬੇਪਰਵਾਹੀਆ। ਇਧਰ ਉਧਰ ਖ਼ੁਸ਼ੀਆਂ ਨਾਲ ਨੱਸੂੰ, ਆਰ ਪਾਰ ਇਕੋ ਰੰਗ ਰੰਗਾਈਆ। ਮੇਰੇ ਕੰਢੇ ਨੌਂ ਸੇਰ ਗੁੜ ਲੈ ਕੇ ਖੜਾ ਹੋਵੇ ਸਿੰਘ ਮੱਸੂ, ਮੱਸਾ ਸਿੰਘ ਪਿਛਲੀ ਸੇਵ ਕਮਾਈਆ। ਜਿਸ ਦਾ ਲਹਿਣਾ ਪੁਰਖ ਅਕਾਲਾ ਦੀਨ ਦਿਆਲਾ ਦੱਸੂ, ਦਹਿ ਦਿਸ਼ਾ ਅੱਖ ਖੁਲ੍ਹਾਈਆ। ਮੌਲੀ ਦਾ ਤੰਦ ਸਵਾ ਗਜ਼ ਲੈ ਕੇ ਖਲੋਤਾ ਹੋਵੇ ਸਿੰਘ ਜੱਸੂ, ਜਸਬੀਰ ਆਪਣਾ

❋

❋

ਰੰਗ ਰੰਗਾਈਆ। ਖਵਾਜਾ ਖਿਜਰ ਆਪਣੀ ਵਹੀਰ ਘੱਤੂ, ਭੱਜੇ ਵਾਹੋ ਦਾਹੀਆ। ਲਾਲ ਪਗੜੀ ਲੈ ਕੇ ਆਵੇ ਸਿੰਘ ਰੱਤੂ, ਰਤਨ ਸਿੰਘ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਬੇਆਸ ਕਹੇ ਮੈਂ ਨਿਵ ਨਿਵ ਕਰਨੀ ਬੰਦਨਾ, ਡੰਡਾਵਤ ਸੀਸ ਨਿਵਾਈਆ। ਜਿਸ ਵੇਲੇ ਮੇਰਾ ਪਾਰ ਕਿਨਾਰਾ ਲੰਘਣਾ, ਲਹਿੰਗਾ ਚੁੱਕੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਜਗਤ ਜਹਾਨ ਵਾਲੀ ਮਾਈਆ। ਮੈਨੂੰ ਆਉਣਾ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੈਂ ਤਕਣਾ ਨੂਰੀ ਚੰਦਨਾ, ਚੰਦ ਨੂਰ ਜੋਤ ਰੁਸ਼ਨਾਈਆ। ਜਿਸ ਗੋਬਿੰਦ ਸ਼ਬਦ ਲਾਇਆ ਅੰਗਣਾ, ਅੰਗੀਕਾਰ ਇਕ ਵਖਾਈਆ। ਉਸ ਨਵੀਂ ਚਾੜ੍ਹਨੀ ਰੰਗਣਾ, ਤਬਦੀਲੀ ਕਰੇ ਜਗਤ ਲੋਕਾਈਆ। ਖਵਾਜੇ ਤੇਰਾ ਵੰਝ ਮੁਹਾਣਾ ਲੰਘਣਾ, ਵੰਝੀ ਹਾਥ ਕਿਛ ਨਾ ਆਈਆ। ਲੇਖਾ ਮੁਕਾਉਣਾ ਸਭਨਾ, ਸਭਾ ਮਲੇਛ ਕੂੜ ਦੇਣੀ ਉਠਾਈਆ। ਖੇਲ ਵੇਖਣਾ ਉਪਰ ਗਗਨਾ, ਗਗਨੰਤਰਾਂ ਪਰੇ ਦਰਸਾਈਆ। ਚਾਰ ਕੁੰਟ ਕੂੜ ਕੁੜਿਆਰੀ ਲੱਗੇ ਅੱਗਣਾ, ਆਂਚ ਸਕੇ ਨਾ ਕੋਇ ਬੁਝਾਈਆ। ਇਕੋ ਡੌਰੂ ਡੰਕਾ ਵੱਜਣਾ, ਵਾਹਿਦ ਹੁਕਮ ਸੁਣਾਈਆ। ਬੇਆਸ ਕਹੇ ਮੈਂ ਨੌਂ ਵਾਰ ਚਰਨ ਸਰੋਵਰ ਕਰਨਾ ਮਜਨਾ, ਆਪ ਆਪਣੀ ਮੈਲ ਧਵਾਈਆ। ਇਹ ਖੇਲ ਪ੍ਰਭੂ ਨਿਰੰਜਣਾ, ਨਰ ਨਰਾਇਣ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਅਲਾ ਅਦਨਾ, ਇਨਸਾਫ਼ ਆਪਣੇ ਹੱਥ ਰਖਾਈਆ।

੧੭ ਸਾਵਣ ਸ਼ਹਿਨਸ਼ਾਹੀ ਸੰਮਤ ੭ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਮੂਧਲ ਜ਼ਿਲਾ ਅੰਮ੍ਰਿਤਸਰ

ਸਦੀ ਚੌਧਵੀਂ ਕਹੇ ਮੁਹੰਮਦ ਸੁਣ ਅਗੰਮੀ ਨਗ਼ਮਾ, ਅਲਿਫ਼ ਯੇ ਤੋਂ ਬਾਹਰ ਧਿਆਨ, ਲਗਾਈਆ। ਦਰੋਹੀ ਲਾਸ਼ਰੀਕ ਮੈਨੂੰ ਦੇਣ ਵਾਲਾ ਸਦਮਾ, ਸਦਾ ਹੋਕੇ ਦਿਆਂ ਜਣਾਈਆ। ਅੰਤ ਅਖ਼ੀਰ ਝੁਕ ਜਾ ਇਕ ਨੂਰ ਦੇ ਕਦਮਾ, ਕਦੀਮ ਦੇ ਮਾਲਕ ਧਿਆਨ ਲਗਾਈਆ। ਜਿਸ ਝਗੜਾ ਮੇਟਣਾ ਮਾਟੀ ਖ਼ਾਕ ਬਦਨਾ, ਬਦੀ ਦਾ ਡੇਰਾ ਦੇਣਾ ਢਾਹੀਆ। ਕੁਛ ਝਗੜਾ ਪੈਣ ਵਾਲਾ ਵਿਚ ਅਦਨਾ, ਅੱਗੇ ਹੋ ਨਾ ਕੋਇ ਅਟਕਾਈਆ। ਜੋ ਬੇਨਜ਼ੀਰ ਕਰਨ ਵਾਲਾ ਇਨਸਾਫ਼ ਅਦਲਾ, ਅਦਲ ਆਪਣਾ ਇਕ ਕਮਾਈਆ। ਦੀਨ ਦੀਨ ਦਾ ਲਾਹਵੇ ਬਦਲਾ, ਮਜ਼੍ਹਬ ਮਜ਼੍ਹਬ ਨਾਲ ਠੁਕਰਾਈਆ। ਮੈਂ ਨੇਤਰ ਧਾਰ ਪਾਉਣੀ ਕਜਲਾ, ਚਾਰੋਂ ਕੁੰਟ ਅੱਖ ਉਠਾਈਆ। ਉਮਤੀ ਉਮਤ ਦਾ ਰਹਿਣਾ ਨਹੀਂ ਕੋਈ ਸੱਜਣਾ, ਸਾਜਣ ਮੀਤ ਨਾ ਸੰਗ ਨਿਭਾਈਆ। ਸਭ ਨੇ ਚਾਰੋਂ ਕੁੰਟ ਵੰਞਣਾ, ਬੰਝ ਮੁਹਾਣੇ ਦੇਣ ਗਵਾਹੀਆ। ਉਹ ਤਕ ਖਵਾਜਾ ਨੀਰ ਦਾ ਪੀਰ ਕਰੇ ਬੰਦਨਾ, ਬੰਦਗੀ ਵਿਚ ਸੀਸ ਝੁਕਾਈਆ। ਨਬੀ ਰਸੂਲ ਕੋਈ ਨਾ ਲਾਵੇ ਅੰਗਣਾ, ਚਾਰ ਯਾਰੀ ਰਹੀ ਕੁਰਲਾਈਆ। ਦੁਹਾਈ ਦਰਦ ਕਿਸੇ ਨਾ ਵੰਡਣਾ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਪਰਵਰਦਿਗਾਰ ਸਾਂਝੇ ਯਾਰ ਨੂਰ ਇਲਾਹੀ ਸਭ ਨੂੰ ਡੰਡਣਾ, ਡੰਡਾਵਤ ਸਭ ਦੀ ਦਏ ਬਦਲਾਈਆ। ਸ਼ਰਅ ਸ਼ਰੀਅਤ ਦੀ ਢਾਹਵੇ ਕੰਧਨਾ, ਮਾਰਗ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ।

❋

❋

ਮੁਹੰਮਦ ਕਹੇ ਸਦੀ ਚੌਧਵੀਂ ਅੰਤ ਅਖ਼ੀਰ ਮਾਰ ਝਾਕੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਵੇਖਣਹਾਰਾ ਬੰਦਾ ਖ਼ਾਕੀ, ਚਾਰੋਂ ਕੁੰਟ ਖੋਜ ਖੁਜਾਈਆ। ਮੈਂ ਸ਼ਰਅ ਦਾ ਰਿਹਾ ਮੂਲ ਨਾ ਸਾਕੀ, ਸਾਖਿਆਤ ਦਿਆਂ ਦ੍ਰਿੜਾਈਆ। ਸਚ ਦੀ ਬੰਦ ਹੋਈ ਤਾਕੀ, ਤਕਵਾ ਹੱਕ ਨਾ ਕੋਇ ਜਣਾਈਆ। ਸ਼ਰਅ ਦੀ ਆਸਾ ਹੋਈ ਆਕੀ, ਮਨਸਾ ਮਨ ਨਾ ਕੋਇ ਮਿਟਾਈਆ। ਹੱਕ ਰਿਹਾ ਨਾ ਕੋਇ ਅਖ਼ਲਾਕੀ, ਇਖ਼ਤਲਾਫ਼ ਵਿਚ ਦੁਹਾਈਆ। ਖੇਲ ਹੋਣਾ ਇਤਫ਼ਾਕੀ, ਇਤਫ਼ਾਕੀਆਂ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦੀ ਤਕੇ ਨਿਫ਼ਾਕੀ, ਗ੍ਰਹਿ ਮੰਦਰ ਤਨ ਤਤ ਧਿਆਨ ਲਗਾਈਆ। ਜਿਸ ਨੇ ਕਿਸੇ ਦੀ ਰਹਿਣ ਨਹੀਂ ਦੇਣੀ ਗੁਸਤਾਖੀ, ਗਹਿਰ ਗੰਭੀਰ ਆਪਣਾ ਹੁਕਮ ਵਰਤਾਈਆ। ਮੇਰੀ ਅੰਤਮ ਪੂਰੀ ਕਰੇ ਆਸੀ, ਆਹਿਸਤਾ ਆਹਿਸਤਾ ਆਪਣਾ ਖੇਲ ਵਖਾਈਆ। ਜਿਨ੍ਹਾਂ ਈਸਾ ਨੂੰ ਚਾੜ੍ਹਿਆ ਫਾਂਸੀ, ਸਦੀ ਬੀਸਵੀਂ ਆਪਣੀ ਲਏ ਅੰਗੜਾਈਆ। ਸੋ ਲੇਖਾ ਮੰਗੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਸਦੀ ਚੌਧਵੀਂ ਕਹੇ ਹਜ਼ਰਤ ਉਠ ਛੇਤੀ ਨਾਲ ਤਕ, ਮਸ਼ਰਕ ਮਗ਼ਰਬ ਧਿਆਨ ਲਗਾਈਆ। ਈਸਾ ਦਾ ਕਲਾਕ ਕਰੇ ਟਕ ਟਕ, ਬੀਸ ਬੀਸਾ ਨਾਲ ਮਿਲਾਈਆ। ਉਮਤ ਉਮਤੀ ਰਹੇ ਨਾ ਸ਼ੱਕ, ਸ਼ਿਕਵਾ ਸਾਰਾ ਦੇਣਾ ਗਵਾਈਆ। ਚਾਰੋਂ ਕੁੰਟ ਨੂਰ ਦੀ ਥਾਂ ਦਿਸੇ ਰੱਤ, ਤਤ ਤਤ ਨਾਲ ਲੜਾਈਆ। ਸ਼ਰਅ ਸ਼ਰਅ ਹੋਈ ਵਖ, ਸ਼ਰੀਅਤ ਸੰਗ ਨਾ ਕੋਇ ਨਿਭਾਈਆ। ਓ ਸੁਣ ਜੈਕਾਰਾ ਅਲੱਖ, ਅਲਖ ਅਗੋਚਰ ਰਿਹਾ ਦ੍ਰਿੜਾਈਆ। ਤੇਰੇ ਰਹਿਣਾ ਨਹੀਂ ਕੁਛ ਹੱਥ, ਹਥੇਲੀ ਖ਼ਾਲੀ ਹਥੇਲੀ ਨਾਲ ਮਿਲਾਈਆ। ਸਭ ਨੇ ਸੱਥਰ ਜਾਣਾ ਲੱਥ, ਸੱਥਰ ਗੋਬਿੰਦ ਯਾਰੜਾ ਦਏ ਗਵਾਹੀਆ। ਚੌਦਾਂ ਤਬਕਾਂ ਖੇੜਾ ਹੋਣਾ ਭੱਠ, ਅੱਗੇ ਹੋ ਨਾ ਕੋਇ ਬਚਾਈਆ। ਕਲਮਾ ਕਾਇਨਾਤ ਕਿਸੇ ਨਾ ਲੈਣਾ ਰੱਟ, ਰੱਟਾ ਹੋਵੇ ਕੂੜ ਲੋਕਾਈਆ। ਆਪਣਾ ਸਰ ਸਿਰ ਪਰਵਰਦਿਗਾਰ ਦੇ ਕਦਮਾਂ ਉਤੇ ਸਟ, ਬਿਨਾ ਸੀਸ ਤੋਂ ਸੀਸ ਨਿਵਾਈਆ। ਸਜਦੇ ਵਿਚ ਕਹੋ ਮੈਨੂੰ ਨੌਂ ਸਾਲ ਹੋਰ ਲੈਣ ਦੇ ਕਟ, ਅੱਗੇ ਆਸ ਨਾ ਕੋਇ ਤਕਾਈਆ। ਜਿਸ ਵੇਲੇ ਚੌਦਾਂ ਸੌ ਸਾਲ ਗਏ ਟੱਪ, ਟੱਪਾ ਕਲਮੇ ਵਾਲਾ ਦੇਣਾ ਬਦਲਾਈਆ। ਤੇਰੇ ਨਾਮ ਦੀ ਮੋਹਰ ਲੱਗੇ ਝਟ, ਠੱਪਾ ਇਕੋ ਇਕ ਵਖਾਈਆ। ਨਵ ਸੱਤ ਨਵ ਦਰ ਨਵ ਵਾਸਨਾ ਤੋਂ ਬਾਹਰ ਤੇਰਾ ਆਵੇ ਰਸ, ਰਸਤਾ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰੀ ਖੇਲ ਸਦਾ ਅਕਥ, ਮਿਹਰਵਾਨ ਮਹਿਬੂਬ ਕਥਨੀ ਕਥ ਨਾ ਸਕੇ ਰਾਈਆ।