ਪੁਸਤਕਾਲਾਭਾਗ ੨੨

੨੧ ਸਾਵਣ ਸ਼ਹਿਨਸ਼ਾਹੀ ਸੰਮਤ ੭ ਜਗਜੀਤ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਬਾਵਨ ਕਹੇ ਮੇਰਾ ਬਿਰਧ ਰੂਪ ਇਤਨਾ, ਬ੍ਰਾਹਮਣ ਬ੍ਰਹਮ ਸਮਝ ਕਿਸੇ ਨਾ ਆਈਆ। ਮੈਂ ਲੇਖਾ ਲਿਖਿਆ ਵੇਖਾਂ ਮਾਨਵ ਧਾਰ ਬਿਧਨਾ, ਬਿਧ ਆਪਣੀ ਨਾ ਕਿਸੇ ਜਣਾਈਆ। ਪਤਾ ਨਹੀਂ ਕਿਸ ਬਿਧ ਸਮਾਂ ਲੰਘਿਆ ਇਤਨਾ, ਸਤਿਜੁਗ ਤੋਂ ਕਲਜੁਗ ਰੂਪ ਬਦਲਾਈਆ। ਜਿਸ ਦਾ

❋

❋

ਖੇਲ ਜਗਤ ਕਿਸੇ ਨਾ ਦਿਸਨਾ, ਦਹਿ ਦਿਸ਼ਾ ਵੇਖਣ ਕੋਇ ਨਾ ਪਾਈਆ। ਉਸ ਭਗਤਾਂ ਵੰਡਾਉਣਾ ਹਿੱਸਨਾ, ਹਿੱਸੇਦਾਰ ਇਕ ਹੋ ਆਈਆ। ਜਿਸ ਦਾ ਲੇਖ ਕਿਸੇ ਨਾ ਲਿਖਣਾ, ਕਾਤਬ ਕਲਮ ਨਾ ਕੋਇ ਵਡਿਆਈਆ। ਉਹ ਵੇਸ ਵਟਾਏ ਨਿਤ ਨਵਿਤਨਾ, ਜੁਗ ਜੁਗ ਆਪਣੀ ਕਾਰ ਕਮਾਈਆ। ਸਚ ਸੁਹੇਲਾ ਬਣੇ ਮਿਤਨਾ, ਮਿੱਤਰ ਪਿਆਰਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਾਵਨ ਕਹੇ ਜਿਹੜਾ ਬਲ ਦਾ ਬਲ ਵਾਲਾ ਦਰਬਾਨ, ਦਰ ਸਾਚੇ ਸੋਭਾ ਪਾਈਆ। ਉਸ ਕੀਤਾ ਚਰਨ ਧਿਆਨ, ਧਿਆਨ ਧਿਆਨ ਵਿਚੋਂ ਬਦਲਾਈਆ। ਜੇ ਕਰ ਮੇਰੇ ਗ੍ਰਹਿ ਆਵੇ ਭਗਵਾਨ, ਹਰਿ ਭਗਵਨ ਬੇਪਰਵਾਹੀਆ। ਦਰਸ਼ਨ ਕਰਾਂ ਮਹਾਨ, ਨੇਤਰ ਨੈਣ ਅੱਖ ਉਠਾਈਆ। ਝਟ ਬਾਵਨ ਕੀਤੀ ਪਹਿਚਾਨ, ਅੰਦਰੇ ਅੰਦਰ ਵੇਖ ਵਖਾਈਆ। ਬੇਨੰਤੀ ਅਰਦਾਸ ਕਰ ਪਰਵਾਨ, ਸ਼ਬਦੀ ਹੁਕਮ ਨਾਲ ਜੁੜਾਈਆ। ਨਿਗਹ ਮਾਰ ਕੇ ਜਗਤ ਜਹਾਨ, ਕਲਜੁਗ ਅੰਤਮ ਰਾਹ ਤਕਾਈਆ। ਜਿਸ ਵੇਲੇ ਆਪ ਹੋਵਾਂ ਮਿਹਰਵਾਨ, ਮਿਹਰ ਨਜ਼ਰ ਨਜ਼ਰ ਉਠਾਈਆ। ਤੇਰੀ ਆਸ਼ਾ ਕਰਾਂ ਪਰਵਾਨ, ਪਰਮ ਪੁਰਖ ਹੋ ਕੇ ਆਪਣਾ ਰੰਗ ਰੰਗਾਈਆ। ਸਾਥ ਬਖ਼ਸ਼ਾਂ ਰਾਜ ਰਾਜਾਨ, ਬਲ ਬਲਧਾਰੀ ਜੋੜ ਜੁੜਾਈਆ। ਸਚ ਧਰਮ ਦਾ ਧਰਮ ਬਣਾਵਾਂ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਬਾਵਨ ਅੰਤਰ ਅੰਤਰ ਦਿਤਾ ਇਸ਼ਾਰਾ, ਸ਼ਬਦੀ ਸ਼ਬਦੀ ਸ਼ਬਦ ਧਾਰ ਜਣਾਈਆ। ਉਹ ਵੇਖ ਕਲਜੁਗ ਅੰਤ ਕਿਨਾਰਾ, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਚਾਰ ਵਰਨ ਹੋਣ ਆਵਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਮੇਰਾ ਸਰੂਪ ਸਰਗੁਣ ਨਿਰਗੁਣ ਹੋਏ ਦੋਬਾਰਾ, ਦੋਹਰੀ ਧਾਰ ਜਣਾਈਆ। ਖੇਲ ਖੇਲਾਂ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੰਗ ਰਖਾਈਆ। ਲੇਖੇ ਲਾਵਾਂ ਬਲ ਦਵਾਰਾ, ਦਰ ਆਪਣਾ ਹੁਕਮ ਵਰਤਾਈਆ। ਤੇਰਾ ਜਨਮ ਕਰਮ ਨਾਲ ਰੱਖਾਂ ਸਤਿਗੁਰ ਧਾਰਾ, ਸਤਿਗੁਰ ਸਤਿ ਸਤਿ ਸਤਿ ਸਰਨਾਈਆ। ਸੰਮਤ ਸ਼ਹਿਨਸ਼ਾਹੀ ਸੱਤ ਇੱਕੀ ਸਾਵਣ ਹੋਏ ਦਿਹਾੜਾ, ਵਕਤ ਵਕਤ ਨਾਲ ਵਡਿਆਈਆ। ਜਗਜੀਤ ਜੀਤ ਨਾਮ ਤੁਮ੍ਹਾਰਾ, ਤੁਰਤ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਾਵਨ ਜਗਤ ਜਹਾਨ ਸ਼ਬਦੀ ਧਾਰ ਘੁੰਮਾ, ਚਾਰੋਂ ਕੁੰਟ ਵੇਖ ਵਖਾਈਆ। ਕਲਜੁਗ ਅੰਤ ਸ੍ਰਿਸ਼ਟੀ ਹੋਣੀ ਕੌੜੀ ਵਾਂਗ ਤੁੰਮਾ, ਤੁਖ਼ਮ ਤਾਸੀਰ ਸਾਰੇ ਜਾਣ ਬਦਲਾਈਆ। ਕਿਸੇ ਦੀ ਖੁਲ੍ਹੇ ਮੂਲ ਨਾ ਸੁੰਨਾ, ਸੁੰਨ ਸਮਾਧ ਨਾ ਕੋਇ ਖੁਲ੍ਹਾਈਆ। ਕਿਸੇ ਮਾਲਕ ਨਜ਼ਰ ਨਹੀਂ ਆਉਣਾ ਕੁਨ ਕੁਨਾ, ਕਾਇਨਾਤ ਰੋਵੇ ਮਾਰੇ ਧਾਈਆ। ਕਿਸੇ ਗਾਂ ਸੂਰ ਖਾਣਾ ਕਿਸੇ ਛਤਰਾ ਬੱਕਰਾ ਦੁੰਬਾ, ਬਚਿਆ ਰਹਿਣ ਕੋਇ ਨਾ ਪਾਈਆ। ਚੋਬਦਾਰ ਤੂੰ ਹੋਣਾ ਇਕ ਨੰਨ੍ਹਾਂ ਜਿਹਾ ਮੁੰਨਾ, ਬਾਲਕ ਬਾਲਕ ਰੂਪ ਸਖਾਈਆ। ਤੇਰੇ ਅੰਦਰ ਬਖ਼ਸ਼ਣਾ ਇਕ ਗੁਨਾ, ਗੁਣਵੰਤ ਦਏ ਵਡਿਆਈਆ। ਏਸੇ ਕਰਕੇ ਜਗਜੀਤ ਸਿੰਘ ਨੇ ਯਾਰਾਂ ਸੌ ਸਤਾਸੀ ਵਾਰ ਸਤਿਗੁਰ ਦਾ ਚਰਨ ਚੁੰਮਾ, ਅੱਜ ਤਕ ਗਿਣਤੀ ਸਾਰੀ ਲਈ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਿਹਾ ਪ੍ਰਭ ਦਾ ਖੇਲ ਹੋਣਾ ਅਪਾਰਾ, ਅਪਰੰਪਰ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਅੰਤ ਬਲ ਦੇ ਗ੍ਰਹਿ ਬਣਿਆ ਗੁਰਮੁਖ ਦਵਾਰਾ, ਗੁਰ ਗੁਰ ਧਾਰ ਜਣਾਈਆ। ਉਸ ਵੇਲੇ ਤੇਰਾ ਲੇਖਾ

❋

❋

ਦੱਸਾਂ ਸਾਰਾ, ਸਹਿਜ ਨਾਲ ਸੁਣਾਈਆ। ਦੋ ਇਕ ਇੱਕੀ ਕਰਨੀ ਨਿਮਸਕਾਰਾ, ਸੰਮਤ ਸ਼ਹਿਨਸ਼ਾਹੀ ਨੌਂ ਦਏ ਵਡਿਆਈਆ। ਫੇਰ ਇਕ ਸੌ ਇਕ ਗੁਰਸਿਖ ਮਾਲਵੇ ਵਿਚੋਂ ਕਰਨਾ ਤਿਆਰਾ, ਤ੍ਰੈਗੁਣ ਅਤੀਤਾ ਆਪਣਾ ਰੰਗ ਰੰਗਾਈਆ। ਇੱਕੀ ਇੱਕੀ ਸਭ ਦੇ ਗਲ ਪਾਏ ਹੋਵਣ ਹਾਰਾ, ਰੁਪਾ ਆਪਣਾ ਰੰਗ ਵਖਾਈਆ। ਇਹ ਖੇਲ ਸੱਚੀ ਸਰਕਾਰਾ, ਪੰਦਰਾਂ ਪੰਦਰਾਂ ਆਪਣੀ ਗੰਢ ਰਖਾਈਆ। ਅੱਸੂ ਤਿੰਨ ਹੋਵੇ ਦਿਹਾੜਾ, ਅੱਗੇ ਥਿਤ ਨਾ ਕੋਇ ਵਧਾਈਆ। ਖੇਲ ਕਰੇ ਧੁਰ ਦਾ ਲਾੜਾ, ਬਸਤਰ ਕੇਸਰੀ ਸੋਭਾ ਪਾਈਆ। ਸਭ ਨੇ ਮੰਗਣ ਆਉਣਾ ਵਾੜਾ, ਗੁਰਮੁਖ ਆਪਣੀ ਆਸ ਰਖਾਈਆ। ਕੁਛ ਲਹਿਣਾ ਪੂਰਾ ਕਰਨਾ ਜੋ ਬਲ ਦਾ ਪਿਛਲਾ ਉਧਾਰਾ, ਦਰ ਆਪਣੇ ਘਰ ਸੁਹਾਈਆ। ਉਸ ਦਾ ਨੀਲੇ ਬਸਤਰਾਂ ਨਾਲ ਹੋਣਾ ਸ਼ਿੰਗਾਰਾ, ਚੰਨ ਸਿਤਾਰ ਨਿਸ਼ਾਨ ਮੱਥੇ ਵਿਚ ਰਖਾਈਆ। ਪਹਿਲੀ ਕੜਾਹੀ ਚੁਕੇ ਗਾਰਾ, ਨੀਹਾਂ ਹੇਠ ਦਬਾਈਆ। ਫੇਰ ਬਲ ਦੀ ਗੋਲੀ ਲਿਆਏ ਪੰਜ ਛੁਹਾਰਾ, ਲੰਮਾ ਛੋਟਾ ਨਾ ਕੋਇ ਵਡਿਆਈਆ। ਗੁਰਮੁਖ ਸਿੰਘ ਲੰਮਾ ਪੈ ਕੇ ਬਣੇ ਲਿਖਾਰਾ, ਨੈਣ ਅਸਮਾਨ ਵੱਲ ਟਿਕਾਈਆ। ਇਕ ਸੌ ਇਕ ਗੁਰਮੁਖ ਬੋਲਣ ਜੈਕਾਰਾ, ਜ਼ੋਰ ਜ਼ੋਰ ਨਾਲ ਜਣਾਈਆ। ਸੁਰਜੀਤ ਸਿੰਘ ਖੁਲ੍ਹਾ ਛੱਡਿਆ ਹੋਵੇ ਦਾਹੜਾ, ਵਾਲ ਪਿਛੇ ਨੂੰ ਲਟਕਾਈਆ। ਅਮਰਜੀਤ ਪਗੜੀ ਨੂੰ ਰੰਗ ਲਾਵੇ ਲਾਲ ਗਾੜ੍ਹਾ, ਡੱਬ ਰਹਿਣ ਕੋਇ ਨਾ ਪਾਈਆ। ਗੁਰਦਰਸ਼ਨ ਕੌਰ ਰਜ਼ਾਈ ਦਾ ਖੜਨਾ ਇਕ ਉਛਾੜਾ, ਪੀਲੇ ਰੰਗ ਰੰਗਾਈਆ। ਚੇਲਾ ਸਿੰਘ ਕੋਲ ਤੇਲੀਆਂ ਵਾਲਾ ਹੋਵੇ ਤਾੜਾ, ਖੱਬੇ ਹੱਥ ਵਿਚ ਲਟਕਾਈਆ। ਸਰੂਪ ਸਿੰਘ ਵਜਾਏ ਸਿਤਾਰਾ, ਉਂਗਲੀ ਉਂਗਲੀ ਨਾਲ ਹਿਲਾਈਆ। ਪੰਜ ਪਿਆਰੇ ਸ਼ਬਦ ਗਾਵਣ ਇਕੋ ਵਾਰਾ, ਵਾਹਵਾ ਤੇਰੀ ਬੇਪਰਵਾਹੀਆ। ਪੰਜ ਦਰਬਾਰੀ ਸੱਜੇ ਗੁਟ ਤੇ ਲਾਵਣ ਇਕ ਇਕ ਬਿੰਦੀ ਗਾਰਾ, ਗਹਿਰ ਗੰਭੀਰ ਜਣਾਈਆ। ਰਣਜੀਤ ਕੌਰ ਨਾਲ ਸਹੇਲੀਆਂ ਲੈ ਕੇ ਅਠਾਰਾਂ, ਪੁੱਜਣਾ ਚਾਈਂ ਚਾਈਂਆ। ਇਹ ਖੇਲ ਕਰੇ ਹਰਿ ਕਰਤਾਰਾ, ਕਰਨੀ ਦਾ ਕਰਤਾ ਕਾਰ ਕਮਾਈਆ। ਬੱਧਕ ਨੇ ਮੋਢੇ ਉਤੇ ਚੁੱਕਿਆ ਹੋਵੇ ਝਾੜਾ, ਕੰਡਿਆਂ ਵਾਲਾ ਸੋਭਾ ਪਾਈਆ। ਮਲਵਈਏ ਲਾਵਣ ਸਚ ਅਖਾੜਾ, ਗੀਤ ਖ਼ੁਸ਼ੀਆਂ ਵਾਲੇ ਗਾਈਆ। ਅਜੀਤ ਸਿੰਘ ਮੋਢੇ ਚੁੱਕਿਆ ਹੋਵੇ ਕੁਹਾੜਾ, ਬਟਾਲੇ ਵਿਚੋਂ ਲੈ ਕੇ ਆਈਆ। ਕਿਸ਼ਨ ਸਿੰਘ ਵਜਾਉਂਦਾ ਆਵੇ ਦੋਤਾਰਾ, ਰਾਗ ਨਾਨਕ ਧਾਰ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਾਵਨ ਕਹੇ ਇਹ ਖੇਲ ਕਰਨੀ ਪ੍ਰਭ ਨੇ ਨੰਗੀ, ਓਹਲਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਦੀ ਗੋਲੀ ਬਣਿਆ ਹੋਵੇ ਰੂਪ ਚੰਗੀ, ਚੰਦ ਸਿਤਾਰ ਨਾਲ ਵਡਿਆਈਆ। ਦਵਿੰਦਰ ਸਾਥ ਹੋਵੇ ਸੰਗੀ, ਨੈਣ ਕੱਜਲ ਧਾਰ ਸੁਹਾਈਆ। ਸੱਤ ਸਹੇਲੀਆਂ ਦੀ ਡਾਰ ਹੋਵੇ ਲੰਬੀ, ਬਸਤਰ ਇਕੋ ਰੂਪ ਬਣਾਈਆ। ਕਪੂਰ ਸਿੰਘ ਨੇ ਬਾਣਾ ਪਹਿਨਣਾ ਜੰਗੀ, ਕਿਹਰ ਸਿੰਘ ਜੋੜ ਜੁੜਾਈਆ। ਨਾਜ਼ਰ ਸਿੰਘ ਨੇ ਅਲਾਣੀ ਡਾਹੁਣੀ ਮੰਜੀ, ਸਭਾ ਵਿਚ ਟਿਕਾਈਆ। ਸੌਦਾਗਰ ਸਿੰਘ ਬੈਠਾ ਹੋਵੇ ਉਤੇ ਕੰਧੀ, ਆਪ ਆਪਣਾ ਆਪ ਟਿਕਾਈਆ। ਮਾਝੇ ਮਾਲਵੇ ਦੁਆਬੇ ਜੰਮੂ ਇਕ ਇਕ ਕੰਨੀ ਹੋਵੇ ਗੰਢੀ, ਗੰਢ ਸਾਂਝੀ ਦਏ ਵਖਾਈਆ। ਜਨ ਭਗਤਾਂ ਦੀ ਧਾਰ ਗੁਰਮੁਖਾਂ ਦਾ ਰਾਹ ਦੱਸੇ ਡੰਡੀ, ਡੰਡਾਵਤ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰੂ ਆਦਿ ਜੁਗਾਦਿ ਪਖੰਡੀ, ਜਿਸ ਦਾ ਭੇਵ ਕੋਇ ਨਾ ਪਾਈਆ। ਜਿਸ ਦੀ ਆਯੂ ਜੁਗਾ ਜੁਗੰਤ ਕਦੇ ਨਾ ਲੰਘੀ, ਅੰਤ ਕਹਿਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਾਵਨ ਕਹੇ ਚੋਬਦਾਰ ਤੇਰੀ ਆਸਾ ਪੂਰੀ, ਪੂਰਨ ਪੁਰਖ ਦਏ ਕਰਾਈਆ। ਹਾਜ਼ਰ ਹੋ ਕੇ ਵਿਚ ਹਜ਼ੂਰੀ, ਹਜ਼ਰਤਾਂ ਤੋਂ ਪਰੇ ਦਏ ਦ੍ਰਿੜਾਈਆ। ਜਲਵਾਗਰ ਜਲਵਾ ਬਖ਼ਸ਼ ਕੇ ਨੂਰੀ, ਨੂਰ ਨੁਰਾਨਾ ਚੰਦ ਚਮਕਾਈਆ। ਸੁਰਜੀਤ ਕੌਰ ਬਣਾ ਕੇ ਪੰਜ ਪੂੜੀ, ਪੰਜਾਂ ਗੁਰਮੁਖਾਂ ਦਏ ਖਵਾਈਆ। ਫੇਰ ਚਰਨ ਲਾਵੇ ਧੂੜੀ, ਧੂੜੀ ਮਸਤਕ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਕਿਛ ਜਾਣਦਾ, ਜਾਨਣਹਾਰ ਅਖਵਾਈਆ। ਮੈਂ ਭਗਤ ਦਵਾਰੇ ਵਿਚੋਂ ਨੌਂ ਗੁਰਮੁਖ ਪਛਾਣਦਾ, ਜੋ ਖ਼ੁਸ਼ੀਆਂ ਨਾਲ ਜਾਵਣ ਚਾਈਂ ਚਾਈਂਆ। ਖੇਲ ਤੱਕਣ ਸ੍ਰੀ ਭਗਵਾਨ ਦਾ, ਕੀ ਭਗਵਨ ਆਪਣਾ ਰੰਗ ਰੰਗਾਈਆ। ਜਨ ਭਗਤਾਂ ਲੇਖਾ ਦਏ ਆਪਣੇ ਦਾਨ ਦਾ, ਦਾਨੀ ਦਾਤਾ ਆਪ ਅਖਵਾਈਆ। ਤੇਜਭਾਨ ਰੂਪ ਬਣਿਆ ਹੋਵੇ ਕਾਹਨ ਦਾ, ਮੋਰ ਮੁਕਟ ਸੀਸ ਟਿਕਾਈਆ। ਲਾਲ ਸਿੰਘ ਖੇਲ ਕਰਦਾ ਆਵੇ ਧਰਮ ਨਿਸ਼ਾਨ ਦਾ, ਨਿਸ਼ਾਨਾ ਮੋਢਿਆਂ ਉਤੇ ਰਖਾਈਆ। ਊਧਮ ਸਿੰਘ ਜਾਪ ਕਰਦਾ ਆਵੇ ਸ੍ਰੀ ਭਗਵਾਨ ਦਾ, ਜੋ ਸ਼ਹਿਨਸ਼ਾਹ ਅਗੰਮ ਅਥਾਹੀਆ। ਜਿਸ ਵਕਤ ਨੂੰ ਜਗਤ ਜਹਾਨ ਨਹੀਂ ਕੋਈ ਜਾਣਦਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਸੰਗੀ, ਸੱਚਾ ਸੰਗ ਨਿਭਾਈਆ। ਜਿਹੜੀ ਗੁਰਦਿਆਲ ਸਿੰਘ ਦੀ ਨਾਰੀ ਦਿਸੇ ਰੰਡੀ, ਰੰਡੇਪਾ ਜਗਤ ਵਾਲਾ ਹੰਢਾਈਆ। ਉਸ ਦੀ ਸੇਵਾ ਲਾਉਣੀ ਲੰਗਰ ਵਿਚ ਇਕ ਕੰਨ ਦੀ ਡੰਡੀ, ਡੰਡਾਵਤ ਅਗਲੀ ਦਏ ਬਦਲਾਈਆ। ਫੇਰ ਲੇਖਾ ਮੁਕ ਜਾਏ ਵਿਚੋਂ ਵਰਭੰਡੀ, ਬ੍ਰਹਿਮੰਡ ਖੰਡ ਤੋਂ ਪਾਰ ਵੱਜੇ ਵਧਾਈਆ। ਅਗਲੀ ਖੇਲ ਹੋਰ ਬੜੀ ਚੰਗੀ, ਸਤਿਗੁਰ ਚੰਗੀ ਤਰਾਂ ਜਣਾਈਆ। ਜਨ ਭਗਤਾਂ ਅੰਦਰ ਵਾਸਨਾ ਰਹੇ ਨਾ ਗੰਦੀ, ਦੁਤੀਆ ਭਾਓ ਦਏ ਮਿਟਾਈਆ। ਸਭ ਦੇ ਅੰਦਰੋਂ ਸਤਿਗੁਰ ਪਿਆਰ ਵਿਚ ਪਵਣ ਆਵੇ ਠੰਡੀ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੂਰਾ ਸਰਬੰਗੀ, ਬੀਰ ਸੂਰ ਇਕ ਅਖਵਾਈਆ।

੨੮ ਸਾਵਣ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਕੰਮ ਕਰਨ ਵਾਲੇ ਗੁਰਸਿਖਾਂ ਨਵਿਤ

ਹਰਿਜਨ ਪਿਆਰ ਵਿਚ ਝੋਨਾ ਧਾਨ ਲਾਉਂਦੇ ਮੁੰਜੀ, ਸੇਵਾ ਸਤਿ ਸਚ ਕਮਾਈਆ। ਜਿਨ੍ਹਾਂ ਦੀ ਆਤਮਾ ਅੰਤਰ ਰਹੇ ਨਾ ਸੁੰਞੀ, ਸੁੰਞ ਮਸਾਣ ਦਾ ਡੇਰਾ ਢਾਹੀਆ। ਸਾਚੇ ਨਾਮ ਦੀ ਲਾ ਕੇ ਕੁੰਜੀ, ਕੰਚਨ ਗੜ੍ਹ ਦਏ ਵਡਿਆਈਆ। ਨਾਭੀ ਕਵਲ ਕਰ ਕੇ ਊਂਧੀ ਅੰਮ੍ਰਿਤ ਰਸ ਦਏ ਭਰਾਈਆ। ਜਿਹੜੀ ਖ਼ਾਹਿਸ਼ ਰਸਨਾ ਨਾਲ ਕੂੰਦੀ, ਸਵਾਸ ਸਵਾਸ ਵੱਜੇ ਵਧਾਈਆ। ਮੁਹੱਬਤ ਬਖ਼ਸ਼ੇ ਲੂੰ ਲੂੰ ਦੀ, ਸਾਢੇ ਤਿੰਨ ਕਰੋੜ ਆਪਣਾ ਰੰਗ ਵਖਾਈਆ। ਇਕੋ ਵਡਿਆਈ ਸ਼ਬਦ ਸਤਿਗੁਰੂ ਦੀ, ਗੁਰੂ ਗੁਰਦੇਵ ਹੋਏ ਸਹਾਈਆ। ਜਿਸ ਦੀ ਰੀਤੀ ਆਦਿ ਆਦਿ ਸ਼ੁਰੂ ਦੀ, ਸ਼ਰਅ ਦਾ ਮਾਲਕ ਇਕ ਅਖਵਾਈਆ। ਅੱਗੇ ਤੋਰ ਅਗੰਮੀ ਤੁਰੂਗੀ, ਤੁਰਤ ਆਪਣੀ ਵੰਡ ਵੰਡਾਈਆ। ਸ਼ਬਦ ਦੀ ਸੁਰਤ ਸ਼ਬਦ ਨਿਰਤ ਜੁੜੂਗੀ, ਜੋੜੀ ਸਤਿਗੁਰ ਆਪ

❋

❋

ਬਣਾਈਆ। ਕਲਜੁਗ ਕੂੜੀ ਕਿਰਿਆ ਰੁੜ¼ਗੀ, ਸ਼ੌਹ ਦਰਿਆ ਆਪ ਡੁਬਾਈਆ। ਇਕੋ ਧਰਮ ਦੀ ਆਸ਼ਾ ਫੁਰੂਗੀ, ਫ਼ੁਰਨੇ ਮਮਤਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਭਗਤੋ ਮੈਂ ਵੀ ਬੜਾ ਕਾਮਾ, ਜੁਗ ਜੁਗ ਪ੍ਰਭ ਦੀ ਸੇਵ ਕਮਾਈਆ। ਮੈਨੂੰ ਗਾਉਂਦੇ ਰਹੇ ਕ੍ਰਿਸ਼ਨਾ ਰਾਮਾ, ਸੀਤਾ ਰਾਧਾ ਆਪਣੀ ਧਾਰ ਦਰਸਾਈਆ। ਮੈਨੂੰ ਪੈਗ਼ੰਬਰਾਂ ਕੀਤੀਆਂ ਸਲਾਮਾ, ਸਜਦਿਆਂ ਵਿਚ ਸੀਸ ਨਿਵਾਈਆ। ਮੈਨੂੰ ਨਾਨਕ ਕਿਹਾ ਸਤਿਨਾਮਾ, ਸਤਿ ਸਤਿ ਵੱਜੀ ਵਧਾਈਆ। ਮੇਰਾ ਵਾਹਿਗੁਰੂ ਫ਼ਤਹਿ ਡੰਕ ਦਮਾਮਾ, ਦੋ ਜਹਾਨਾਂ ਕਰੇ ਸ਼ਨਵਾਈਆ। ਬ੍ਰਹਿਮੰਡ ਸੰਦੇਸ਼ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਹਰਿਜਨ ਬਣਾ ਕੇ ਸਚ ਦਵਾਰ ਦੇ ਸਚ ਨਿਸ਼ਾਨਾ, ਨਿਸ਼ਾਨਾ ਆਪਣਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰੀ ਆਦਿ ਅੰਤ ਦੀ ਯਾਰੀ, ਯਾਰਾਨਾ ਪ੍ਰਭ ਦੇ ਨਾਲ ਰਖਾਈਆ। ਮੇਰੀ ਜੁਗ ਜੁਗ ਦੀ ਵਫ਼ਾਦਾਰੀ, ਬੇਵਫ਼ਾ ਨਾ ਰੂਪ ਦਰਸਾਈਆ। ਮੇਰੀ ਪਿਆਰ ਮੁਹੱਬਤ ਦੀ ਸਿਕਦਾਰੀ, ਸਿਰ ਸਿਰ ਹੁਕਮ ਸੁਣਾਈਆ। ਮੇਰੇ ਕਾਗ਼ਜ਼ ਕਲਮ ਲਿਖਾਰੀ, ਗੁਣ ਗਾਵਣ ਚਾਈਂ ਚਾਈਂਆ। ਮੇਰਾ ਜਗਤ ਜਹਾਨ ਪੁਜਾਰੀ, ਪੂਜਾ ਵਿਚ ਧਿਆਨ ਰਖਾਈਆ। ਮੇਰੀ ਸਿਫ਼ਤ ਸਭ ਤੋਂ ਬਾਹਰੀ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਮੇਰਾ ਮਾਲਕ ਇਕ ਨਿਰੰਕਾਰੀ, ਨਿਰਵੈਰ ਅਗੰਮ ਅਥਾਹੀਆ। ਤੁਸੀਂ ਉਸੇ ਦੇ ਦਰ ਦੇ ਦਰਦ ਭਰੇ ਪੁਜਾਰੀ, ਦਰ ਦਰਵੇਸ਼ ਹੋ ਕੇ ਆਪਣੀ ਸੇਵ ਕਮਾਈਆ। ਮੁਹੱਬਤ ਵਿਚ ਕਰੇ ਨਾ ਕੋਇ ਗ਼ੱਦਾਰੀ, ਗਦਾਗਰ ਨਾ ਕੋਇ ਅਖਵਾਈਆ। ਇਕੋ ਮਾਣ ਨਰ ਨਾਰੀ, ਨਰ ਨਰਾਇਣ ਆਪਣਾ ਰੰਗ ਰੰਗਾਈਆ। ਤੁਹਾਡਾ ਲੇਖਾ ਲੱਗੇ ਓਸ ਸਚ ਸੱਚੇ ਦਰਬਾਰੀ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਜੁਗ ਸੇਵਾ ਕਰਦਾ, ਧੁਰ ਦੀ ਕਰਨੀ ਕਾਰ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਬਣਿਆ ਰਿਹਾ ਬਰਦਾ, ਕਲਜੁਗ ਨਿਉਂ ਨਿਉਂ ਲਾਗਾਂ ਪਾਈਆ। ਅੱਠੇ ਪਹਿਰ ਰਿਹਾ ਡਰਦਾ, ਨੇਤਰ ਨੈਣ ਨਾ ਅੱਖ ਉਠਾਈਆ। ਸਰਨ ਸਰਨਾਈ ਇਕੋ ਪਰਦਾ, ਢਹਿ ਢਹਿ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਪ੍ਰਭੂ ਸਾਚੇ ਘਰ ਦਾ, ਗ੍ਰਹਿ ਤੇਰੇ ਵੱਜੇ ਵਧਾਈਆ। ਤੇਰਾ ਰੂਪ ਅਗੰਮਾ ਨਰ ਦਾ, ਨਰ ਨਰਾਇਣ ਤੇਰੀ ਸਰਨਾਈਆ। ਤੂੰ ਲੇਖਾ ਜਾਣੇ ਚੋਟੀ ਜੜ੍ਹ ਦਾ, ਚੇਤਨ ਤੇਰਾ ਰਾਹ ਤਕਾਈਆ। ਜਨ ਭਗਤੋ ਪੁਰਖ ਅਬਿਨਾਸ਼ੀ ਜਨ ਭਗਤ ਸੁਹੇਲੇ ਸਦਾ ਵਰਦਾ, ਵਰ ਘਰ ਆਪਣਾ ਇਕ ਦਰਸਾਈਆ। ਪਲੂ ਗੰਢੇ ਆਪਣੇ ਲੜ ਦਾ, ਲਾੜੀ ਮੌਤ ਤੋਂ ਪੱਲਾ ਦਏ ਛੁਡਾਈਆ। ਜੋ ਹਰਿਜਨ ਹਰਿ ਦਰ ਸਾਚੀ ਸੇਵਾ ਕਰਦਾ, ਸਚ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਦਿਸੇ ਸਾਂਝੇ ਘਰ ਦਾ, ਸਚਖੰਡ ਨਿਵਾਸੀ ਸਚ ਦਵਾਰ ਇਕੋ ਇਕ ਸੁਹਾਈਆ।

❋

❋

੩੦ ਸਾਵਣ ਸ਼ਹਿਨਸ਼ਾਹੀ ਸੰਮਤ ੭ ਕਪੂਰ ਸਿੰਘ ਦੇ ਗ੍ਰਹਿ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ

ਨਾਰਦ ਕਹੇ ਖਵਾਜਾ ਤੂੰ ਬੜਾ ਤਪੀ, ਜਲਧਾਰਾ ਵਿਚ ਆਪਣਾ ਆਸਣ ਲਾਈਆ। ਮੈਂ ਤੇਰਾ ਲੇਖਾ ਵੇਖਿਆ ਸਦੀ ਚੌਧਵੀਂ ਨਾਲ ਹਿੱਸਾ ਪੱਤੀ, ਪਤਿਪਰਮੇਸ਼ਵਰ ਦਿਤਾ ਦ੍ਰਿੜਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤੀ, ਰਤਨ ਅਮੋਲਕ ਹੀਰੇ ਤੇਰੀ ਵਡ ਵਡਿਆਈਆ। ਖਵਾਜਾ ਕਹੇ ਨਾਰਦਾ ਤੂੰ ਬੜਾ ਗੱਪੀ, ਬ੍ਰਾਹਮਣਾ ਐਵੇਂ ਰਿਹਾ ਜਣਾਈਆ। ਪੁਰਾਣੀ ਰੀਤੀ ਤੇਰੀ ਨਹੀਂ ਕੋਈ ਛਪੀ, ਛੁਪੀ ਨਜ਼ਰ ਕੋਇ ਨਾ ਆਈਆ। ਤੂੰ ਪਾਣੀ ਦੇਂਦਾ ਰਿਹੋਂ ਮੇਰੀ ਧਾਰ ਵਿਚੋਂ ਲੱਪੀ, ਸੂਰੀਆ ਭੇਟ ਚੜ੍ਹਾਈਆ। ਇਹ ਗੱਲ ਯਾਦ ਕਰ ਲੈ ਜਿਹੜੀ ਗੋਬਿੰਦ ਨਾਲ ਤੇਰੀ ਪੱਕੀ, ਪੱਕੀ ਦਿਆਂ ਸੁਣਾਈਆ। ਜਿਸ ਵੇਲੇ ਸਰਸਾ ਧਾਰ ਸੀ ਟੱਪੀ, ਵਹਿਣਾਂ ਵਿਚੋਂ ਵਹਿ ਕੇ ਆਪਣੀ ਖੇਲ ਖਿਲਾਈਆ। ਕੀ ਕੌਲ ਇਕਰਾਰ ਹੋਇਆ ਖ਼ੁਸ਼ੀਆਂ ਨਾਲ ਦੱਸੀਂ, ਦਹਿਸਰ ਦਾ ਲੇਖਾ ਲੇਖ ਸਮਝਾਈਆ। ਕੀ ਆਸ਼ਾ ਰੱਖੀ ਕਾਹਨ ਕ੍ਰਿਸ਼ਨ ਹੱਠੀ, ਜਮਨਾ ਤਟ ਤਟ ਵਡਿਆਈਆ। ਕਿਸ ਕਾਰਨ ਰਾਧਾ ਫਿਰੀ ਨੱਠੀ, ਓਢਣ ਸੀਸ ਨਾ ਕੋਇ ਰਖਾਈਆ। ਕੀ ਨਿਰਅੱਖਰ ਧਾਰ ਪੜ੍ਹੀ ਪੱਟੀ, ਜ਼ੋਰ ਜ਼ੋਰ ਨਾਲ ਸੁਣਾਈਆ। ਕ੍ਰਿਸ਼ਨ ਨਿਗਹ ਮਾਰੀ ਰਾਧਾ ਹੱਸੀ, ਖ਼ੁਸ਼ੀ ਖ਼ੁਸ਼ੀ ਵਿਚੋਂ ਬਦਲਾਈਆ। ਜਿਸ ਵੇਲੇ ਨਾਨਕ ਦੀ ਧਾਰ ਲੇਖਾ ਦੱਸੇ ਜੁਗ ਛੱਤੀ, ਛੱਤੀ ਰਾਗਾਂ ਵਿਚ ਵਡਿਆਈਆ। ਫੇਰ ਗੋਬਿੰਦ ਸੁਤ ਦੁਲਾਰੇ ਭੇਟ ਚਾੜ੍ਹੇ ਹੱਥੀਂ, ਹੱਥ ਖ਼ਾਲੀ ਜਗਤ ਵਖਾਈਆ। ਪੁਰਖ ਅਕਾਲ ਆਵੇ ਬੇਪਰਵਾਹ ਫੇਰ ਸਮਰਥੀ, ਕੁਲ ਮਾਲਕ ਨੂਰ ਇਲਾਹੀਆ। ਤੇਰਾ ਮੇਰਾ ਖੇਲ ਵੇਖੋ ਅੱਖੀਂ, ਅੱਖਰਾਂ ਤੋਂ ਬਾਹਰ ਆਪਣੀ ਸਿਫ਼ਤ ਸਾਲਾਹੀਆ। ਭਾਗ ਲਗਾਵੇ ਕੁੱਲੀ ਕੱਖੀਂ, ਕੱਖੋਂ ਲੱਖ ਲੱਖ ਬਣਾਈਆ। ਜਿਸ ਦੀ ਧਰਮ ਦੀ ਧਾਰ ਭਗਤ ਆਤਮਾ ਹੋਣੀ ਸਖ਼ੀ, ਸੁਖ਼ਨ ਸਭ ਦੇ ਪੂਰ ਕਰਾਈਆ। ਸਭ ਦੀ ਪੈਜ ਜਾਵੇ ਰੱਖੀ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਵੇਲੇ ਅੰਤਮ ਫਿਰੇ ਨੱਸੀ, ਭੱਜੇ ਵਾਹੋ ਦਾਹੀਆ। ਸ਼ਰਅ ਦੀ ਤੋੜੇ ਆਣ ਕੇ ਰੱਸੀ, ਰਸਤਾ ਇਕੋ ਦਏ ਵਖਾਈਆ। ਦੋ ਜਹਾਨਾਂ ਨਗਰ ਖੇੜਾ ਇਕੋ ਕਰੇ ਬਸੀ, ਬਸਤੀ ਇਕੋ ਇਕ ਪਰਗਟਾਈਆ। ਦੋ ਜਹਾਨ ਚਰਨਾਂ ਹੇਠਾਂ ਦੇਵੇ ਝੱਸੀ, ਝਲਕ ਬਖ਼ਸ਼ੇ ਧੁਰਦਰਗਾਹੀਆ। ਸਿਫ਼ਤ ਸਾਲਾਹ ਸਤਿਗੁਰ ਸ਼ਬਦ ਕਰੇ ਜੱਸੀ, ਜਸ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਖਵਾਜਾ ਕਹੇ ਪੰਡਤਾ ਉਸ ਵੇਲੇ ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਸਾਰੇ ਹੋਵਣ ਸ਼ੱਕੀ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਇਕੋ ਮਾਲਕ ਖ਼ਾਲਕ ਪ੍ਰਿਤਪਾਲਕ ਵਾਹਿਦ ਹੱਕੀ, ਹਕੀਕਤ ਦਾ ਦਾਤਾ ਧੁਰਦਰਗਾਹੀਆ। ਸ਼ਬਦ ਸੁਨੇਹੁੜਾ ਕਲਮਾ ਕਾਇਨਾਤ ਸੁਣਾਏ ਖ਼ਬਰ ਅੱਛੀ, ਬੇਖ਼ਬਰਾਂ ਖ਼ਬਰ ਜਣਾਈਆ। ਲੇਖਾ ਪੂਰਾ ਕਰੇ ਮਤਸਯ ਜੋ ਰੂਪ ਧਾਰਿਆ ਮੱਛੀ, ਦਸਮ ਅਵਤਰ ਅਵਤਰਾ ਆਪਣਾ ਲੇਖਾ ਪੂਰ ਕਰਾਈਆ। ਨਿਗਹ ਮਾਰੇ ਲਹਿਣਾ ਦੇਣਾ ਪੂਰਾ ਕਰੇ ਵਿਸ਼ਨੂੰ ਧਾਰ ਲਛਮੀ ਲੱਛੀ, ਲੱਛਣ ਸਭ ਦੇ ਖੋਜ ਖੁਜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਾਰੇ ਜਾਣੇ ਕੱਛੀ, ਕੱਛ ਦਾ ਲੇਖਾ ਰਹੇ ਨਾ ਰਾਈਆ। ਬਹੁੜੀ ਉਸ ਵੇਲੇ ਸ਼ਰਅ ਨੂੰ ਪੈਣੀ ਗ਼ਸ਼ੀ, ਗਸ਼ਤ ਕਰਨ ਵਾਲਾ ਅਵਤਾਰ ਪੈਗ਼ੰਬਰ ਗੁਰੂ ਨਜ਼ਰ ਕੋਇ ਨਾ ਆਈਆ। ਤੂੰ ਨੀਵਾਂ ਹੋ ਕੇ ਲਿਰਮਾਣਤਾ ਵਿਚ ਬਚੀਂ, ਬੱਚਾ ਬਣ ਕੇ ਆਪਣਾ ਝਟ ਲੰਘਾਈਆ। ਨਾਰਦ ਕਹੇ ਖਵਾਜੇ ਇਹ ਕੋਈ ਕਥਾ ਕਹਾਣੀ ਨਹੀਂ ਕੱਚੀ, ਕੱਚੀ ਗੰਢ ਨਾ ਕੋਇ ਪਵਾਈਆ। ਜਿਸ ਨੇ ਸ੍ਰਿਸ਼ਟੀ ਜਗਤ ਜਹਾਨ ਰਚੀ, ਰਚਨਾ ਆਪਣੀ ਵੇਖ ਵਖਾਈਆ। ਤੂੰ ਆਪਣਾ ਵੰਝ

❋

❋

ਮੁਹਾਣਾ ਚੱਕੀਂ, ਬਿਨ ਕੰਧਿਆਂ ਕੰਧ ਉਠਾਈਆ। ਫੇਰ ਮੈਂ ਵੇਖਾਂ ਤੂੰ ਕਿਸ ਦਵਾਰ ਦਾ ਤਪੀ, ਤਪੱਸਿਆ ਕਵਣ ਕਮਾਈਆ। ਹੱਥ ਨਾਲ ਮੈਂ ਮਿਲਾਵਾਂ ਹੱਥੀ, ਹਥੇਲੀ ਤੇਰੇ ਨਾਲ ਜੁੜਾਈਆ। ਜਿਹੜੀ ਕਥਾ ਕਹਾਣੀ ਅਕਥੀ, ਕਥ ਕੇ ਦਿਆਂ ਸੁਣਾਈਆ। ਸਭ ਦੀ ਧਾਰ ਹੋਣੀ ਬੇਵਸੀ, ਬੰਧਨ ਵਿਚ ਨਾ ਕੋਇ ਬੰਧਾਈਆ। ਪ੍ਰਭ ਦਾ ਪ੍ਰਭੂ ਦਾ ਦਰਸ਼ਨ ਹੋਣਾ ਮਸੀਂ, ਮਸੀਹ ਕੂਕ ਕੇ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਹੁਕਮੇ ਅੰਦਰ ਸਭ ਨੂੰ ਕਰੇ ਵਸੀ, ਵਾਸਤਾ ਵਾਬਸਤਾ ਹੋ ਕੇ ਆਪਣੇ ਨਾਲ ਜੁੜਾਈਆ।

ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਭਾਦਰੋਂ ਕਹੇ ਮੈਨੂੰ ਆਉਂਦਾ ਜਾਂਦਾ ਮੁੜ੍ਹਕਾ, ਸੰਮਤ ਸ਼ਹਿਨਸ਼ਾਹੀ ਸੱਤ ਸਤਿ ਸਤਿ ਨਾ ਕੋਇ ਵਰਤਾਈਆ। ਮਿੱਤਰ ਪਿਆਰਾ ਸਾਥੀ ਮਿਲੇ ਕੋਈ ਨਾ ਧੁਰ ਕਾ, ਦਰਗਹ ਸਾਚੀ ਸੰਗ ਨਾ ਕੋਇ ਵਖਾਈਆ। ਮੰਜ਼ਲ ਚੋਟੀ ਚੜ੍ਹੇ ਕੋਈ ਨਾ ਸਿਖ ਗੋਬਿੰਦ ਗੁਰ ਕਾ, ਪਾਰਬ੍ਰਹਮ ਬ੍ਰਹਮ ਵਿਚ ਮਿਲਾਈਆ। ਮੈਂ ਨਿਗਹ ਮਾਰੀ ਕੁਛ ਲੇਖਾ ਅੰਤਮ ਨਾਲ ਤੁਰਕਾਂ, ਤੁਰਤ ਦਿਆਂ ਦ੍ਰਿੜਾਈਆ। ਜਗਤ ਜਹਾਨ ਹੋਇਆ ਮੁਰਦਾ, ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਰਾਗ ਸੁਣੇ ਕੋਈ ਨਾ ਸ਼ਬਦ ਸੁਰਤ ਧੁਨ ਕਾ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਸਚ ਸਰੂਪ ਰਿਹਾ ਨਾ ਕਿਸੇ ਰਿਖ ਮੁਨ ਕਾ, ਤਪੀ ਤਪੀਸ਼ਰ ਤਪ ਵਿਚ ਨਾ ਕੋਇ ਸਮਾਈਆ। ਸਮਾਜ ਦਿਸੇ ਨਾ ਕੋਈ ਗੁਣ ਕਾ, ਦੀਨ ਮਜ਼੍ਹਬ ਰਹੇ ਕੁਰਲਾਈਆ। ਲੇਖਾ ਮੁਕਿਆ ਪਾਪ ਪੁੰਨ ਕਾ, ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਤੂੰ ਮਾਲਕ ਖ਼ਾਲਕ ਏਕੰਕਾਰ ਕੁਨ ਕਾ, ਕੁਲ ਮਾਲਕ ਇਕ ਅਖਵਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰਦੇ ਉਨ ਕਾ, ਜੋ ਅਵਤਾਰ ਪੈਗ਼ੰਬਰ ਗੁਰ ਤੇਰੀ ਓਟ ਤਕਾਈਆ। ਭੇਵ ਖੋਲ੍ਹ ਦੇ ਆਪਣੀ ਅਗੰਮੀ ਸੁੰਨ ਦਾ, ਸਤਿ ਸਰੂਪ ਸ਼ਾਹੋ ਭੂਪ ਆਪਣਾ ਇਕ ਦਰਸਾਈਆ। ਤੁਧ ਬਿਨ ਭਗਤ ਸੁਹੇਲੇ ਕੋਈ ਨਾ ਚੁਣਦਾ, ਚੁਰਾਸੀ ਵਿਚੋਂ ਖੋਜ ਖੁਜਾਈਆ। ਕਲਜੁਗ ਕੂੜੀ ਕਿਰਿਆ ਗੁਲਸ਼ਨ ਵੇਖ ਗੁਲ ਕਾ, ਨਵ ਸੱਤ ਧਿਆਨ ਲਗਾਈਆ। ਆਪਣਾ ਨਾਮ ਕਲਮਾ ਤਕ ਰਸਨਾ ਜਿਹਵਾ ਬੁੱਲ ਦਾ, ਹਿਰਦੇ ਸਕੇ ਨਾ ਕੋਇ ਵਸਾਈਆ। ਤੇਰੇ ਨਾਮ ਤਰਾਜ਼ੂ ਧਰਮ ਦੇ ਕੰਡੇ ਕੋਈ ਨਾ ਤੁਲਦਾ, ਸਚ ਤਰਾਜ਼ੂ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਅੰਗਿਆਰਾ ਵੇਖ ਕਾਇਆ ਮਾਟੀ ਚੁੱਲ੍ਹ ਦਾ, ਸਾਢੇ ਤਿੰਨ ਹੱਥ ਪੜਦਾ ਆਪ ਉਠਾਈਆ। ਤੇਰਾ ਬ੍ਰਹਮ ਮਾਇਆ ਮਮਤਾ ਵਿਚ ਰੁਲਦਾ, ਮਨਸਾ ਮਨ ਹੋਈ ਹਲਕਾਈਆ। ਲੇਖਾ ਕੋਈ ਨਾ ਜਾਣੇ ਸੁਲਹਕੁਲ ਦਾ, ਸਹੀ ਸਲਾਮਤ ਤੇਰਾ ਦਰਸ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਸਚ ਦਵਾਰ ਕਦੇ ਨਾ ਖੁਲ੍ਹਦਾ, ਸਾਚਾ ਵਣਜ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਭਾਦਰੋਂ ਕਹੇ ਮੈਨੂੰ ਆਉਂਦਾ ਜਾਂਦਾ ਪਸੀਨਾ, ਪਸਚਾਤਾਪ ਵਿਚ ਦੁਹਾਈਆ। ਮੇਰਾ ਤਕ ਆਪ ਮਹੀਨਾ, ਮਾਹ ਮਹਿਬੂਬ ਵੇਖ ਵਖਾਈਆ। ਤੇਰਾ ਜਗਤ (ਜਹਾਨ) ਹੋਇਆ ਨਾਬੀਨਾ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਉਹ ਵੇਲਾ ਤਕ ਲੈ ਜਿਹੜਾ

❋

❋

ਹੁਕਮ ਦਿਤਾ ਵਿਚ ਮਦੀਨਾ, ਮੁਹੰਮਦ ਮਿਹਰ ਨਾਲ ਦ੍ਰਿੜਾਈਆ। ਆਪਣੀ ਜੋਤੀ ਧਾਰ ਦੱਸ ਹਸੀਨਾ, ਹੱਸ ਹੱਸ ਕੇ ਦਿਤਾ ਵਖਾਈਆ। ਆਪਣਾ ਦੇ ਕੇ ਕਲਮਾ ਹੱਕ ਨਗ਼ੀਨਾ, ਨੌਬਤ ਨੂਰ ਨੂਰ ਵਜਾਈਆ। ਭੇਵ ਖੋਲ੍ਹ ਕੇ ਨਰ ਮਦੀਨਾ, ਮੁੱਦਾ ਇਕੋ ਦਿਤਾ ਸਮਝਾਈਆ। ਸਦੀ ਚੌਧਵੀਂ ਤੇਰਾ ਠਾਂਡਾ ਕਰੇ ਸੀਨਾ, ਸਦ ਤੇਰਾ ਸੰਗ ਰਖਾਈਆ। ਮੁਹੰਮਦ ਝੁਕ ਕੇ ਕਿਹਾ ਆਲਮੀਨਾ, ਸਜਦੇ ਵਿਚ ਸੀਸ ਨਿਵਾਈਆ। ਨਾਲੇ ਮੰਗੀ ਹੱਕ ਤਾਲੀਮਾ, ਅਲਿਫ਼ ਯੇ ਤੋਂ ਬਾਹਰ ਦਿਤੀ ਸਮਝਾਈਆ। ਤੇਰਾ ਹੱਕ ਹਕੂਕ ਅੰਤਮ ਜਾਣਾ ਛੀਨਾ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਭਾਦਰੋਂ ਕਹੇ ਪ੍ਰਭ ਮੈਨੂੰ ਯਾਦ ਆ ਗਿਆ ਕੀ ਮੁਹੰਮਦ ਸੰਦੇਸ਼ਾ ਦਿਤਾ ਅਬੂ ਬੱਕਰ, ਅੱਬਾ ਜਾਨ ਤੇਰੇ ਵੱਲ ਧਿਆਨ ਲਗਾਈਆ। ਸ਼ਰੀਣੀ ਵੰਡ ਕੇ ਪ੍ਰੇਮ ਸ਼ੱਕਰ, ਸ਼ਹਿਨਸ਼ਾਹ ਤੇਰੇ ਕਦਮਾਂ ਵਿਚ ਸੁਟਾਈਆ। ਧੁਰ ਕਲਮਾ ਲਿਖਿਆ ਅਗੰਮੀ ਪੱਤਰ, ਕਲਮ ਸ਼ਾਹੀ ਕਾਗਦ ਜੋੜ ਨਾ ਕੋਇ ਜੁੜਾਈਆ। ਜਿਸ ਦੀ ਵੇਖ ਸਕੇ ਕੋਇ ਨਾ ਸਤਰ, ਲਾਈਨ ਲੀਕ ਨਾ ਕੋਇ ਲਗਾਈਆ। ਫੇਰ ਇਸ਼ਾਰਾ ਦਿਤਾ, ਸਦੀ ਚੌਧਵੀਂ ਕਿਨਾਰਾ ਦਿਤਾ, ਇਲਾਹੀ ਨੂਰ ਜੋਤ ਨਜ਼ਾਰਾ ਦਿਤਾ, ਬੇਪਰਵਾਹ ਬੇਪਰਵਾਹੀ ਵਿਚ ਤੇਰੀ ਉਮਤ ਦੀ ਤੇਰੇ ਨਾਲ ਲਾਵੇ ਟੱਕਰ, ਟਾਕਰਾ ਆਪਣਾ ਹੁਕਮ ਰਖਾਈਆ। ਕਲਮਾ ਕਲਮੇ ਨੂੰ ਕਰੇ ਫੱਟੜ, ਫਾਤਿਆ ਪੜ੍ਹੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਭਾਦਰੋਂ ਕਹੇ ਪ੍ਰਭੂ ਮੈਨੂੰ ਯਾਦ ਤੇਰੀ ਸੰਧੀ, ਜੋ ਸਨਦ ਬਿਨ ਅੱਖਰਾਂ ਦਿਤੀ ਲਿਖਾਈਆ। ਜਿਸ ਵਿਚ ਦੀਨਾਂ ਮਜ਼੍ਹਬਾਂ ਉਤੇ ਲਾਈ ਪਾਬੰਦੀ, ਚਾਰ ਜੁਗ ਦਾ ਲੇਖਾ ਦਿਤਾ ਚੁਕਾਈਆ। ਨਾਲੇ ਮੁਹੰਮਦ ਦੀ ਪਿੱਠ ਕਰ ਕੇ ਨੰਗੀ, ਹੱਕੀ ਜੋਤ ਧਾਰ ਪਰਗਟਾਈਆ। ਫੇਰ ਸ਼ਬਦ ਧਾਰ ਚਮਕਾ ਕੇ ਚੰਡੀ, ਗੋਬਿੰਦ ਅੱਖ ਦਿਤੀ ਵਖਾਈਆ। ਫੇਰ ਉਮਤ ਦੀ ਧਾਰ ਦੱਸ ਕੇ ਡੰਡੀ, ਡੰਡਾਵਤ ਸਜਦਿਆਂ ਵਿਚ ਬਦਲਾਈਆ। ਫੇਰ ਸਦੀ ਚੌਧਵੀਂ ਦੱਸ ਅੰਤਮ ਕੰਢੀ, ਕੰਧਾ ਫੜ ਕੇ ਹਲੂਣਾ ਦਿਤਾ ਚਾਈਂ ਚਾਈਂਆ। ਹੁਣ ਅੰਤਮ ਔਧ ਜਾਂਦੀ ਲੰਘੀ, ਆਪਣਾ ਪੰਧ ਮੁਕਾਈਆ। ਤੇਰਾ ਖੇਲ ਸੂਰੇ ਸਰਬੰਗੀ, ਨਿਰਗੁਣ ਧਾਰ ਸਮਝ ਕੋਇ ਨਾ ਪਾਈਆ। ਅੱਗੇ ਆਯੂ ਕਰੀਂ ਨਾ ਲੰਬੀ, ਵਾਹਿਦਾ ਆਪਣਾ ਤੋੜ ਨਿਭਾਈਆ। ਤੇਰਾ ਕਲਮਾ ਸਦ ਕਲਮਿਆਂ ਕਰੇ ਪਖੰਡੀ, ਕਲਮਾ ਕਲਮਿਆਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਭਾਦਰੋਂ ਕਹੇ ਮੈਂ ਆਇਆ ਭੱਜਾ, ਪਰਵਰਦਿਗਾਰ ਤੇਰੀ ਸਰਨਾਈਆ। ਮੈਨੂੰ ਦੱਸ ਆਪਣੀ ਜਗਹ, ਧਰਨੀ ਧਰਤ ਧਵਲ ਉਪਰ ਨਿਸ਼ਾਨ ਲਗਾਈਆ। ਜਿਥੇ ਮੁਹੰਮਦ ਦੀ ਉਮਤ ਦਾ ਮੇਟਣਾ ਅੱਗਾ, ਅੱਗਾ ਰਹਿਣ ਕੋਇ ਨਾ ਪਾਈਆ। ਤੇਰਾ ਸਤਿਗੁਰ ਸ਼ਬਦ ਪਰਗਟ ਹੋਵੇ ਸ਼ੇਰ ਬੱਗਾ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਰਾਈਆ। ਜੋ ਸਭ ਦੇ ਨਾਲ ਕਰ ਕੇ ਦਗ਼ਾ, ਫ਼ਰੇਬ ਫ਼ਰੇਬੀਆਂ ਦਏ ਮਿਟਾਈਆ। ਕੂੜ ਵਿਕਾਰ ਦਾ ਵੇਖੇ ਨਫ਼ਾ, ਮਾਇਆ ਮਮਤਾ ਮੋਹ ਖੋਜ ਖੁਜਾਈਆ। ਅੰਤਮ ਸਭ ਨੂੰ ਕੁਕਰਮ ਦਾ ਲਾਵੇ ਧੱਬਾ, ਧੋ ਸਕੇ ਕੋਇ ਨਾ ਰਾਈਆ। ਭੇਵ ਦੱਸ ਦੇ ਅਗੰਮੀ ਅੱਬਾ, ਆਦਮ ਹੱਵਾ ਤੇਰੀ ਓਟ ਤਕਾਈਆ। ਮੈਂ ਕਰ ਕੇ ਵੇਖਿਆ ਚਾਰ ਕੁੰਟ ਗਜਾ, ਚੁਰਾਸੀ ਅੰਦਰ ਧਿਆਨ ਲਗਾਈਆ। ਤੇਰੇ ਨਾਮ ਸ਼ਬਦ ਦਾ ਮਿਲੇ ਕਿਸੇ ਨਾ ਸੱਦਾ, ਧੁਨ ਆਤਮਕ ਰਾਗ ਨਾ ਕੋਇ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ

❋

❋

ਰਸ ਮਾਣੇ ਮਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਤੇਰੀ ਸਰਨ ਸਰਨਾਈ ਕੋਈ ਨਾ ਲੱਗਾ, ਲਗ ਮਾਤਰ ਦਾ ਡੇਰਾ ਗਏ ਢਾਹੀਆ। ਉਹ ਤਕ ਨਾਰਦ ਖੜਕਾਉਂਦਾ ਆਉਂਦਾ ਖ਼ਾਲੀ ਡੱਬਾ, ਡੌਰੂ ਰਿਹਾ ਵਜਾਈਆ। ਦੁਨੀਆ ਦਿਓ ਲੋਕੋ ਧੁਰ ਦਾ ਪਿਤਾ ਮੰਨਿਓ ਕੋਈ ਨਾ ਰੱਬਾ, ਰੱਬ ਨਜ਼ਰ ਕੋਇ ਨਾ ਆਈਆ। ਕੋਈ ਲੱਭਿਓ ਨਾ ਉਪਰ ਸ਼ਾਹ ਰਗਾ, ਜਗਤ ਦਵਾਰੇ ਡੇਰਾ ਢਾਹੀਆ। ਵੇਖੋ ਕਲਜੁਗ ਨੇ ਕੂੜ ਨਿਸ਼ਾਨਾ ਗੱਡਾ, ਗਾਡ ਇਹੋ ਲਓ ਮਨਾਈਆ। ਨਾਲੇ ਮੰਜ਼ਲ ਨਾਲੇ ਹੱਜਾ, ਹੁਜਰਾ ਜਗਤ ਵਾਲਾ ਸੁਹਾਈਆ। ਮਨ ਦੀ ਚਲੋ ਸਾਰੇ ਰਜ਼ਾ, ਰਾਜ਼ਕ ਰਿਜ਼ਕ ਰਹੀਮ ਇਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਭਾਦਰੋਂ ਕਹੇ ਮੈਂ ਬੇਨੰਤੀ ਕਰਾਂ ਖ਼ੁਦ, ਖ਼ੁਦੀ ਤਕੱਬਰ ਨਾ ਕੋਇ ਰਖਾਈਆ। ਤੇਰੀ ਸ੍ਰਿਸ਼ਟੀ ਦੀ ਬਦਲੀ ਬੁਧ, ਬੁਧੀਵਾਨ ਨਜ਼ਰ ਕੋਇ ਨਾ ਆਈਆ। ਸਤਿ ਧਰਮ ਗਿਆ ਉਡ, ਸਚ ਵਿਚ ਨਾ ਕੋਇ ਸਮਾਈਆ। ਦਰੋਹੀ ਹੁਣ ਬਦਲ ਦੇ ਕੂੜਾ ਕਲਜੁਗ, ਜੁਗ ਚੌਕੜੀ ਤੇਰੇ ਹੱਥ ਨਜ਼ਰੀ ਆਈਆ। ਧਰਮ ਦਾ ਦੀਪਕ ਗਿਆ ਬੁਝ, ਸਚ ਕਰੇ ਨਾ ਕੋਇ ਰੁਸ਼ਨਾਈਆ। ਮੈਨੂੰ ਇਉਂ ਦਿਸਦਾ ਤੇਰਾ ਹੋਣਾ ਸ਼ਬਦੀ ਧਾਰ ਯੁਧ, ਯੁਧਿਸ਼ਟਰ ਬੈਠਾ ਸੀਸ ਨਿਵਾਈਆ। ਈਸਾ ਮੂਸਾ ਮੁਹੰਮਦ ਪੈਣਾ ਕੁੱਦ, ਆਪਣਾ ਆਪਣਾ ਬਲ ਵਧਾਈਆ। ਅਰਜਨ ਦੀ ਤਤੀ ਲੋਹ ਤੇ ਬੱਧਾ ਮੁੱਢ, ਨੀਂਹ ਜਗਤ ਵਿਚ ਰਖਾਈਆ। ਜੋ ਗੋਬਿੰਦ ਦੇ ਬੱਚੇ ਗਏ ਝੁਜ, ਧਰਨੀ ਧਰਤ ਸੋਭਾ ਪਾਈਆ। ਇਹੋ ਸਭ ਨੂੰ ਲੱਗੀ ਉਜ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਭਾਦਰੋਂ ਕਹੇ ਮੁਹੰਮਦ ਉਠ ਤਕ, ਤਕਵਾ ਇਕ ਰਖਾਈਆ। ਆਪਣਾ ਪੂਰਾ ਕਰ ਲੈ ਹੱਕ, ਹਕੀਕਤ ਆਪਣੀ ਝੋਲੀ ਪਾਈਆ। ਅੱਗੇ ਰਹੇ ਕੋਈ ਨਾ ਸ਼ੱਕ, ਸ਼ਿਕਵਾ ਦੇਣਾ ਮਿਟਾਈਆ। ਉਹ ਵੇਖ ਨੂਰ ਇਲਾਹੀ ਲੇਖ ਲਿਖਿਆ ਬਿਨ ਕਲਮ ਸ਼ਾਹੀ ਖ਼ੁਸ਼ਖ਼ਤ, ਜਿਸ ਨੂੰ ਜਗਤ ਖ਼ਤੂਤ ਸਕੇ ਨਾ ਕੋਇ ਸਮਝਾਈਆ। ਤੇਰੀ ਉਮਤ ਦੀ ਆਸ਼ਾ ਉਬਲੀ ਵਾਂਗ ਰਤ, ਆਬੇਹਯਾਤ ਨਾ ਕੋਇ ਚੁਆਈਆ। ਪਰਵਰਦਿਗਾਰ ਸਾਂਝੇ ਯਾਰ ਅੰਤਮ ਉਲਟੀ ਕਰਨੀ ਮਤ, ਮਤ ਮਤਾਂਤਰ ਡੇਰਾ ਢਾਹੀਆ। ਕਵਣ ਜਾਣੇ ਉਹਦੀ ਮਿਤ ਗਤ, ਗਹਿਰ ਗੰਭੀਰ ਬੇਨਜ਼ੀਰ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਪੈਂਡਾ ਮੁਕਾਇਆ ਨੱਠ, ਭੱਜੀ ਵਾਹੋ ਦਾਹੀਆ। ਚੌਦਾਂ ਤਬਕ ਖੇੜਾ ਰਿਹਾ ਢੱਠ, ਅੱਗੇ ਹੋ ਨਾ ਕੋਇ ਅਟਕਾਈਆ। ਤੇਰੀ ਆਸ਼ਾ ਉਲਟੀ ਗਿੜਨੀ ਲੱਠ, ਚਾਰੋਂ ਕੁੰਟ ਦਰੋਹੀ ਇਕੋ ਨਾਮ ਦੁਹਾਈਆ। ਚਾਰ ਯਾਰੀ ਰਹੇ ਕੋਈ ਨਾ ਹੱਠ, ਸਿਦਕ ਸਬੂਰੀ ਸਾਰੇ ਰਹੇ ਗਵਾਈਆ। ਉਠ ਕਲਮਾ ਪੜ੍ਹ ਲੈ ਝਟ, ਪੰਜ ਨਿਮਾਜ਼ ਰਹੀ ਕੁਰਲਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰ ਹੋਇਆ ਪਰਗਟ, ਪਾਰਬ੍ਰਹਮ ਪ੍ਰਭ ਆਪਣਾ ਰੂਪ ਬਦਲਾਈਆ। ਜਿਸ ਨੇ ਦੀਨ ਮਜ਼੍ਹਬ ਰਹਿਣ ਨਹੀਂ ਦੇਣੀ ਕੋਈ ਵੱਟ, ਚਾਰ ਜੁਗ ਦਾ ਝਗੜਾ ਦੇਣਾ ਗਵਾਈਆ। ਸਾਚਾ ਲਾਹਾ ਨਬੀ ਰਸੂਲ ਹੋ ਕੇ ਖੱਟ, ਪੈਗ਼ੰਬਰ ਹੋ ਕੇ ਸੀਸ ਨਿਵਾਈਆ। ਆਪਣੇ ਕਦਮ ਨਾਲ ਆਪਣੀ ਹੱਦ ਜਾ ਟੱਪ, ਕਦੀਮ ਦੇ ਮਾਲਕ ਅੱਗੇ ਕਦਮਬੋਸੀ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਮੁਹੰਮਦ ਹੱਥ ਮਾਰਿਆ ਉਤੇ ਪੇਸ਼ਾਨੀ, ਪੇਸ਼ਵਾ ਹੋ ਕੇ ਧਿਆਨ ਲਗਾਈਆ। ਕੀ ਮਹਿਮੂਦ ਕਰੇਂ ਮਿਹਰਵਾਨੀ, ਮਹਿਜ਼ ਦੇਣਾ ਜਣਾਈਆ। ਮੇਰੀ ਵੇਖ ਕੁਰਬਾਨੀ, ਤੇਰੀ ਧਾਰ ਕਰਬਲਾ

❋

❋

ਦਏ ਗਵਾਹੀਆ। ਮੇਰਾ ਜਿਸਮ ਨਾ ਰਿਹਾ ਜਿਸਮਾਨੀ, ਜ਼ਮੀਰ ਰੰਗ ਨਾ ਕੋਇ ਰੰਗਾਈਆ। ਮੈਂ ਤੇਰਾ ਨੂਰ ਨੁਰਾਨੀ, ਤੂੰ ਜਲਵਾਗਰ ਬੇਪਰਵਾਹੀਆ। ਤੂੰ ਆਦਿ ਅੰਤ ਦਾ ਬਾਨੀ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਮੈਂ ਤੇਰਾ ਪੜ੍ਹਿਆ ਕਲਮਾ ਕਲਾਮੀ, ਕਾਇਨਾਤ ਸੁਣਾਈਆ। ਤੂੰ ਸ਼ਹਿਨਸ਼ਾਹ ਅਮਾਮੀ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਤੇਰਾ ਹੁਕਮ ਆਲਮੇ ਜਾਵਿਦਾਨੀ, ਦੋ ਜਹਾਨਾਂ ਸਦਾ ਸ਼ਨਵਾਈਆ। ਮੈਨੂੰ ਅੰਤ ਆਪਣੇ ਪਿਆਰ ਦੀ ਦੇ ਮਹਿਮਾਨੀ, ਮੁਹੱਬਤ ਵਿਚ ਮਿਹਰ ਰਸ ਦੇਣਾ ਚਖਾਈਆ। ਮੇਰੀ ਉਹ ਤਕ ਲੈ ਉਹ ਤਕ ਲੈ ਏਥੇ ਉਥੇ ਦੋ ਜਹਾਨਾਂ ਵਾਲੀ ਨਿਸ਼ਾਨੀ, ਜਿਸ ਦੀ ਤਾਰਾ ਚੰਦ ਦਏ ਗਵਾਹੀਆ। ਮੇਰੀ ਅੰਤਮ ਹੋਣੀ ਜੂਹ ਬੇਗਾਨੀ, ਲੋਕਮਾਤ ਚੌਦਾਂ ਤਬਕ ਸੰਗ ਨਾ ਕੋਇ ਰਖਾਈਆ। ਸਦੀ ਚੌਧਵੀਂ ਚੌਦਸ ਦਿਸੇ ਪਰੇਸ਼ਾਨੀ, (ਪਰੇਸ਼ਾਨ) ਹੋ ਕੇ ਰਿਹਾ ਸੁਣਾਈਆ। ਮੰਜ਼ਲ ਹੱਕ ਨਾ ਰਹੀ ਰੁਹਾਨੀ, ਰੂਹ ਬੁਤ ਪਾਕ ਨਾ ਕੋਇ ਕਰਾਈਆ। ਮੁੱਲਾ ਸ਼ੇਖ਼ ਮੁਸਾਇਕ ਕਰਨ ਬੇਈਮਾਨੀ, ਬੇਵਾ ਹੋਈ ਲੋਕਾਈਆ। ਮੈਨੂੰ ਸਚ ਦਿਸਦਾ ਹੱਕ ਦਿਸਦਾ ਅਨੁਲਹਕ ਦੀ ਯਾਦ ਆਈ ਕੁਰਬਾਨੀ, ਜਗਤ ਸ਼ਮਸ ਤਬਰੇਜ਼ ਖੱਲਾਂ ਖੱਲ ਲੁਹਾਈਆ। ਜ਼ਰੂਰ ਤੇਰੇ ਹੁਕਮ ਦੀ ਚਾਰ ਕੁੰਟ ਆਏ ਤੁਗ਼ਿਆਨੀ, ਮੂਸਾ ਕੋਹਤੂਰ ਤੇ ਵੇਖੇ ਅੱਖ ਉਠਾਈਆ। ਈਸਾ ਅੰਦਰ ਆਵੇ ਹੈਰਾਨੀ, ਸਦੀ ਬੀਸਵੀਂ ਅੱਖ ਖੁਲ੍ਹਾਈਆ। ਤੇਰੇ ਗੋਬਿੰਦ ਦੀ ਢਈਏ ਤੋਂ ਬਾਦ ਸ਼ਬਦੀ ਧਾਰ ਜਵਾਨੀ, ਜੋਬਨਵੰਤਾ ਇਕੋ ਸੋਭਾ ਪਾਈਆ। ਜਿਸ ਨੇ ਕਰਨੀ ਖੇਲ ਮਹਾਨੀ, ਮਹਾਂਬਲੀ ਤੇਰਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਭਾਦਰੋਂ ਕਹੇ ਮੁਹੰਮਦਾ ਔਹ ਤਕ ਲੈ ਗੋਬਿੰਦ ਸੂਰਾ, ਹਰਿ ਸਤਿਗੁਰ ਸ਼ਬਦ ਰੂਪ ਬਦਲਾਈਆ। ਜਿਸ ਦਾ ਮੇਲ ਜੋਤੀ ਧਾਰ ਅਗੰਮੀ ਨੂਰਾ, ਨੂਰ ਨੁਰਾਨਾ ਡਗਮਗਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਰਬ ਕਲਾ ਭਰਪੂਰਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਇਕ ਅਖਵਾਈਆ। ਏਥੇ ਓਥੇ ਦੋ ਜਹਾਨਾਂ ਨਵ ਸੱਤ ਜ਼ਾਹਰ ਜ਼ਹੂਰਾ, ਜ਼ੱਰਾ ਜ਼ੱਰਾ ਆਪਣਾ ਰੰਗ ਰੰਗਾਈਆ। ਸੋ ਕਲਜੁਗ ਅੰਤ ਕੂੜੀ ਕਿਰਿਆ ਹੁੰਝੇ ਕੂੜਾ, ਕੂੜ ਕੁਟੰਬ ਦਏ ਮਿਟਾਈਆ। ਜਿਸ ਕਾਰਨ ਮੁਹੰਮਦਾ ਤੇਰੀ ਕੱਫਣੀ ਸ਼ਬਦੀ ਧਾਰ ਕਾਲਾ ਮੰਗਿਆ ਭੂਰਾ, ਮੇਲਾ ਸਿੰਘ ਲੈ ਕੇ ਆਇਆ ਚਾਈਂ ਚਾਈਂਆ। ਧੁਰ ਦਾ ਬਚਨ ਜਾਏ ਨਾ ਕਦੇ ਹਦੂਰਾ, ਹੱਦ ਸਭ ਦੀ ਦਏ ਗਵਾਈਆ। ਜਿਸ ਦੇ ਪ੍ਰੇਮ ਵਿਚ ਸਭ ਨੇ ਹੋਣਾ ਮਸ਼ਕੂਰਾ, ਸ਼ੁਕਰੀਆ ਕਹਿ ਕੇ ਸੀਸ ਝੁਕਾਈਆ। ਉਸ ਦਾ ਬਦਲੇ ਨਾ ਕੋਇ ਦਸਤੂਰਾ, ਦਸਤ ਨਾਲ ਦਸਤ ਸਰਬ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਭਾਦਰੋਂ ਕਹੇ ਮੁਹੰਮਦ ਵੇਖ ਗੋਬਿੰਦ ਧਾਰ ਅਵੱਲੀ, ਅਵਲ ਅੱਲਾ ਇਕ ਜਣਾਈਆ। ਜੋਧਾ ਸੂਰਬੀਰ ਮਹਾਂਬਲੀ, ਬਲ ਬਾਵਨ ਦਏ ਗਵਾਹੀਆ। ਉਹ ਜਿਸ ਨੂੰ ਸਜਦਾ ਕਰਦਾ ਤੇਰਾ ਸ਼ਾਹ ਅਲੀ, ਆਲਮੀਨ ਤਕ ਨੂਰ ਇਲਾਹੀਆ। ਜਿਸ ਦੀ ਹੁਕਮ ਵਾਲੀ ਘੜੀ ਕਦੇ ਨਾ ਟਲੀ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਸਦੀ ਚੌਧਵੀਂ ਸਭ ਨੂੰ ਜਾਂਦਾ ਛਲੀ, ਵਲ ਛਲ ਆਪਣਾ ਹੁਕਮ ਵਰਤਾਈਆ। ਸ਼ਬਦੀ ਧਾਰ ਜੋਤ ਜੋਤ ਵਿਚ ਰਲੀ, ਜੋਤ ਜੋਤ ਵਿਚ ਸਮਾਈਆ। ਜੋ ਦੋ ਜਹਾਨਾਂ ਫਿਰਦਾ ਗਲੀਉ ਗਲੀ, ਲੱਖ ਚੁਰਾਸੀ ਕਾਇਆ ਮੰਦਰ ਅੰਦਰ ਆਪਣਾ ਹੁਕਮ ਸੁਣਾਈਆ। ਜਿਸ ਨੇ ਭਗਤਾਂ ਦਾ ਸੀਸ ਰੱਖਿਆ ਆਪਣੀ ਤਲੀ, ਤਾਲ ਤਲਵਾੜਾ ਆਪਣਾ ਨਾਮ ਵਜਾਈਆ। ਉਹ ਖੇਲ ਕਰੇ ਥਲੀ ਜਲੀ, ਮਹੀਅਲ ਆਪਣਾ ਰੰਗ ਰੰਗਾਈਆ। ਸਚ ਸਿੰਘਾਸਣ

❋

❋

ਰਿਹਾ ਮੱਲੀ, ਮਾਲਕ ਹੋ ਕੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਭਾਦਰੋਂ ਕਹੇ ਮੁਹੰਮਦ ਔਹ ਤਕ ਅਵਤਾਰ ਤੇਈ, ਸਾਰੇ ਤੇਰਾ ਰਾਹ ਤਕਾਈਆ। ਉਹ ਵੇਖ ਨਾਨਕ ਖਲੋਤਾ ਕੰਢੇ ਉਤੇ ਬੇਈ, ਚੁੱਭੀ ਦੋ ਜਹਾਨ ਲਗਾਈਆ। ਉਹ ਵੇਖ ਕੀ ਸੰਦੇਸ਼ਾ ਦਿਤਾ ਰਾਮ ਮਾਤ ਕੇਕਈ, ਮਤਰੇਈ ਜਗਤ ਸੁਣਾਈਆ। ਕਮਲੀਏ ਜਿਸ ਵੇਲੇ ਅਵਤਾਰ ਪੈਗ਼ੰਬਰ ਗੁਰੂਆਂ ਦੀ ਰਹਿਣੀ ਨਹੀਂ ਕੋਈ ਦੇਹੀ, ਪੰਜ ਤਤ ਨਜ਼ਰ ਕੋਇ ਨਾ ਆਈਆ। ਫੇਰ ਉਹ ਰਾਮ ਆਉਣਾ ਜਿਹੜਾ ਸਭ ਦਾ ਰਾਮ ਸਨੇਹੀ, ਸਗਲਾ ਸੰਗ ਰਖਾਈਆ। ਜਿਸ ਨੂੰ ਖੋਜਣ ਕੋਟਨ ਕੋਟ ਕਈ, ਕੇਤੇ ਧਿਆਨ ਲਗਾਈਆ। ਉਹਦੀ ਸੂਰਤ ਉਹਦੀ ਮੂਰਤ ਇਕੋ ਆਪਣੇ ਜੇਹੀ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਭਾਦਰੋਂ ਕਹੇ ਪ੍ਰਭੂ ਮੇਰਾ ਪਿਛਲਾ ਤਕ ਦਿਹਾੜਾ, ਦਿਹੁਰੀ ਧਿਆਨ ਲਗਾਈਆ। ਜਿਸ ਵੇਲੇ ਸਤਿਗੁਰ ਸ਼ਬਦ ਬਣਾਇਆ ਲਾੜਾ, ਲਾੜੀ ਲੱਖ ਚੁਰਾਸੀ ਪਰਨਾਈਆ। ਸ਼ਬਦ ਅਗੰਮੀ ਨਾਦ ਵਜਾਇਆ ਤਲਵਾੜਾ, ਧੁਨ ਆਪਣੇ ਵਿਚੋਂ ਪਰਗਟਾਈਆ। ਨੂਰੀ ਜੋਤ ਲਗਾਇਆ ਅਖਾੜਾ, ਪੰਜ ਤਤ ਨਾ ਕੋਇ ਚਤੁਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਇਸ਼ਾਰਾ, ਸੈਨਤ ਨਾਲ ਸਮਝਾਈਆ। ਓਏ ਦੁਲਾਰਿਉ ਦੁਲਿਉ ਬੱਚਿਉ ਤੁਹਾਡਾ ਵਕਤ ਚੁੱਕਿਆ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਝਟ ਕਲ ਕਲਕੀ ਪਰਗਟ ਹੋਏ ਚਵ੍ਹੀਆਂ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜਿਸ ਦਾ ਗੋਬਿੰਦ ਹੋਏ ਸੁਤ ਦੁਲਾਰਾ, ਨਾਮ ਖੰਡਾ ਹੱਥ ਉਠਾਈਆ। ਤਿਖੀਆਂ ਰੱਖੇ ਦੋਵੇਂ ਧਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਸਮਝਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਇਕੋ ਆਪਣਾ ਕਰੇ ਵਾਰਾ, ਵਾਰਤਾ ਪਿਛਲੀ ਦਏ ਬਦਲਾਈਆ। ਸਭ ਦੇ ਅੰਤਰ ਨਿਰੰਤਰ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਉਪਜੇ ਜੈਕਾਰਾ, ਸ਼ਬਦੀ ਧੁਨ ਧੁਨ ਸ਼ਨਵਾਈਆ। ਜਿਸ ਦੀ ਮਹਿੰਮਾ ਕਾਗਦ ਕਲਮ ਨਾ ਲਿਖਣਹਾਰਾ, ਚਾਰ ਜੁਗ ਦੇ ਸ਼ਾਸਤਰ ਅੰਤ ਕਹਿਣ ਕੋਇ ਨਾ ਪਾਈਆ। ਸੋ ਸਾਹਿਬ ਸੁਲਤਾਨ ਅੰਤਰਜਾਮੀ ਭਾਦਰੋਂ ਕਹੇ ਮੇਰਾ ਬਣ ਜਾਏ ਮੀਤ ਮੁਰਾਰਾ, ਮਿੱਤਰ ਪਿਆਰਾ ਇਕ ਅਖਵਾਈਆ। ਮੈਂ ਬਿਨਾ ਸੀਸ ਤੋਂ ਉਸ ਜਗਦੀਸ਼ ਨੂੰ ਕਰਾਂ ਨਿਮਸਕਾਰਾ, ਜੋ ਜੁਗ ਜੁਗ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੈਨੂੰ ਦੇਖ ਲੈਣ ਦੇ ਤਾਰਾ ਕੁਤਬ, ਕੁਤਬਿਆਂ ਦਿਆਂ ਜਣਾਈਆ। ਕਿਉਂ ਖ਼ੁਦਾ ਖੇਲ ਕਰਨ ਲੱਗਾ ਮੁਫ਼ਤ, ਮੁਫ਼ਤੀਆਂ ਪੜਦਾ ਦਿਆਂ ਉਠਾਈਆ। ਕਿਉਂ ਪਰਵਰਦਿਗਾਰ ਹੋਇਆ ਚੁਸਤ, ਜਗਤ ਚਲਾਕਾਂ ਦਿਆਂ ਜਣਾਈਆ। ਕਿਉਂ ਹੁਕਮ ਦੇਣ ਲੱਗਾ ਦਰੁਸਤ, ਦੋਹਰੀ ਆਪਣੀ ਕਾਰ ਕਮਾਈਆ। ਬਹੁੜੀ ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਕਿਥੋਂ ਏਸ ਨੂੰ ਮਿਲ ਗਈ ਫ਼ੁਰਸਤ, ਵਿਹਲਾ ਹੋ ਕੇ ਆਪਣੀ ਕਾਰ ਕਮਾਈਆ। ਪਹਿਲੋਂ ਸਾਨੂੰ ਬਣਾ ਕੇ ਮੁਰਸ਼ਦ, ਮੁਰੀਦਾਂ ਕਲਮੇ ਦਿਤੇ ਜਣਾਈਆ। ਆਪਣੀ ਆਪ ਕਰਾਕੇ ਉਲਫ਼ਤ, ਆਲਮਾਂ ਇਲਮ ਦਿਤੇ ਸਮਝਾਈਆ। ਹੁਣ ਸਭ ਨੂੰ ਦੇਣ ਲੱਗਾ ਰੁਖ਼ਸਤ, ਛੁੱਟੀ ਹੋਵੇ ਵਿਚੋਂ ਮਾਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਮੁਹੰਮਦ ਕਹੇ ਮੇਰਾ ਇਕੋ ਇਕ ਸਜਦਾ, ਸਜਦਾ ਦਿਆਂ ਜਣਾਈਆ।

❋

❋

ਮੈਂ ਇਕੋ ਇਕ ਦਾ ਬਰਦਾ, ਬਰਦਿਆਂ ਦਿਆਂ ਜਣਾਈਆ। ਵੇਖੋ ਖੇਲ ਆਪਣੇ ਘਰ ਦਾ, ਜੋ ਘਰ ਘਰ ਰਿਹਾ ਵਖਾਈਆ। ਮੈਂ ਜਿਸ ਦਾ ਪਲੂ ਫੜਦਾ, ਤੁਹਾਨੂੰ ਆਇਆ ਫੜਾਈਆ। ਉਹ ਵੇਖ ਅਗੰਮੀ ਪਰਦਾ, ਜੋਤੀ ਨੂਰ ਨੂਰ ਇਲਾਹੀਆ। ਮੈਂ ਉਸ ਦੇ ਕਦਮਾਂ ਆਪਣਾ ਹਾੜਾ ਕਢਦਾ, ਹਾਏ ਉਫ਼ ਦੁਹਾਈਆ। ਦਰੋਹੀ ਸਦੀ ਚੌਧਵੀਂ ਅੰਤ ਮੂਲ ਨਾ ਛਡਦਾ, ਵਾਇਦੇ ਕੌਲ ਆਪਣੇ ਪੂਰ ਕਰਾਈਆ। ਉਮਤੇ ਹੁਣ ਵੇਲਾ ਇਕੋ ਅਖ਼ੀਰੀ ਹੱਜ ਦਾ, ਹੁਜਰਿਆਂ ਤੋਂ ਬਾਹਰ ਦੇਣਾ ਸੁਣਾਈਆ। ਜਿਹੜਾ ਖ਼ੁਦਾ ਮਸੀਤਾਂ ਮਕਬਰਿਆਂ ਵਿਚੋਂ ਨਹੀਂ ਲੱਭਦਾ, ਮੰਬਰਾਂ ਉਤੇ ਕਰੇ ਨਾ ਕੋਇ ਸ਼ਨਵਾਈਆ। ਉਹਦਾ ਨੂਰ ਅਲਾਹੀ ਨੁਰਾਨਾ ਹੋ ਕੇ ਜਗਦਾ, ਜਾਗਰਤ ਜੋਤ ਡਗਮਗਾਈਆ। ਵੇਸ ਕਰ ਸੂਰੇ ਸਰਬਗ ਦਾ, ਹੁਕਮ ਸੰਦੇਸ਼ਾ ਰਿਹਾ ਸੁਣਾਈਆ। ਕੁਝ ਲੇਖਾ ਯਾਦ ਆ ਗਿਆ ਮੁਹੰਮਦ ਨੂੰ ਅੱਜ ਦਾ, ਇਜ਼ਰਾਈਲ ਜ਼ਬਰਾਈਲ ਇਸਰਾਫੀਲ ਮੀਕਾਈਲ ਚਾਰੇ ਲਏ ਬੁਲਾਈਆ। ਆਪਣਾ ਹਿਸਾਬ ਵੇਖੋ ਝੱਬ ਦਾ, ਪਲੂ ਲਉ ਉਠਾਈਆ। ਸਾਰੇ ਕਹਿਣ ਦਰੋਹੀ ਦੋ ਜਹਾਨਾਂ ਮਾਲਕ ਕਿਤੇ ਨਾ ਲੱਭਦਾ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਉਹ ਵਣਜਾਰਾ ਨਹੀਂ ਰਿਹਾ ਮਾਸ ਨਾੜੀ ਹੱਡ ਦਾ, ਤਤਾਂ ਤੋਂ ਪਰੇ ਨੂਰ ਇਲਾਹੀਆ। ਜਿਥੇ ਇਕੋ ਦੀਪਕ ਨੂਰ ਨੁਰਾਨਾ ਜਗਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਮੁਹੰਮਦ ਕਹੇ ਤੁਸੀਂ ਚਾਰੇ ਚਾਰ ਫ਼ਰਿਸ਼ਤੇ, ਫ਼ਰਿਸ਼ਤਿਉ ਵੇਖੋ ਥਾਉਂ ਥਾਈਂਆ। ਤੁਹਾਡੇ ਕੋਲੋਂ ਕੋਈ ਨਾ ਖ਼ਿਸਕੇ, ਭੱਜ ਸਕੇ ਨਾ ਰਾਈਆ। ਮੈਨੂੰ ਐਥੋਂ ਸਾਰੇ ਦਿਸਦੇ, ਨੂਰੀ ਜਲਵੇ ਨਾਲ ਤਕਾਈਆ। ਤੁਸਾਂ ਮੈਨੂੰ ਲੇਖੇ ਦੇਣੇ ਇਕ ਇਕ ਦੇ, ਪਹਿਲੀ ਅੱਸੂ ਹਿੱਸਾ ਆਪਣੇ ਹੱਥ ਉਠਾਈਆ। ਕਿਉਂ ਨਹੀਂ ਕਲਮਿਆਂ ਵਿਚ ਮਨ ਉਨ੍ਹਾਂ ਦੇ ਟਿਕਦੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਿਉਂ ਪਿਆਰੇ ਨਾ ਹੋਏ ਅਗੰਮੀ ਪਿਤ ਦੇ, ਪਲਕਾਂ ਦੇ ਪਿਛੇ ਦਿਸੇ ਨਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਜ਼ਬਰਾਈਲ ਕਹੇ ਮੈਂ ਵੇਖਣਾ ਅਗੰਮੀ ਜਬਰ, ਕੀ ਜਾਬਰ ਰਿਹਾ ਜਣਾਈਆ। ਮੁਹੰਮਦਾ ਪਹਿਲੋਂ ਤਕਾਂ ਤੇਰੀ ਕਬਰ, ਮਕਬਰੇ ਫੋਲ ਫੁਲਾਈਆ। ਫੇਰ ਤਕਾਂ ਤੇਰੀ ਉਮਤ ਦਾ ਸਬਰ, ਕੀ ਸਬੂਰੀ ਜਾਮ ਆਇਆ ਪਿਆਈਆ। ਫੇਰ ਤੇਰੇ ਮੁੱਲਾ ਸ਼ੇਖ਼ ਮੁਸਾਇਕਾਂ ਦਾ ਵੇਖਾਂ ਟੱਬਰ, ਜਿਨ੍ਹਾਂ ਨੂੰ ਤੀਸ ਬਤੀਸ ਸਪਾਰੇ ਆਇਆ ਦ੍ਰਿੜਾਈਆ। ਫੇਰ ਕਲਮੇ ਦਾ ਤਕਾਂ ਧੁਨ ਮਧੁਰ, ਕਾਇਨਾਤ ਖੋਜ ਖੁਜਾਈਆ। ਫੇਰ ਸਦੀ ਚੌਧਵੀਂ ਦੀ ਵੇਖਾਂ ਸਧਰ, ਕੀ ਆਸਾ ਰਹੀ ਤਕਾਈਆ। ਫੇਰ ਵੇਖਾਂ ਕਿਉਂ ਪਰਵਰਦਿਗਾਰ ਸਭ ਨੂੰ ਰਿਹਾ ਬਦਲ, ਬਦਲੀ ਹੋਵੇ ਥਾਉਂ ਥਾਈਂਆ। ਕੀ ਪੈਗ਼ੰਬਰੋ ਤੁਹਾਥੋਂ ਹੋ ਨਾ ਸਕਿਆ ਅਦਲ, ਇਨਸਾਫ਼ ਸਚ ਨਾ ਕੋਇ ਕਮਾਈਆ। ਕਿਉਂ ਤੁਹਾਡੀ ਸ਼ਰਅ ਨੇ ਇਨਸਾਨਾਂ ਨੂੰ ਕੀਤਾ ਕਤਲ, ਕਤਲਗਾਹ ਬਣੀ ਲੋਕਾਈਆ। ਕਿਉਂ ਨਹੀਂ ਸਾਰਿਆਂ ਦਾ ਸਾਂਝਾ ਵਖਾਇਆ ਉਹ ਵਤਨ, ਜਿਸ ਦਾ ਮਾਲਕ ਇਕੋ ਨੂਰ ਇਲਾਹੀਆ। ਜਿਸ ਦੀ ਤੁਸੀਂ ਕੁਖੋਂ ਸਾਰੇ ਜੰਮੇ ਵਿਚੋਂ ਬਤਨ, ਸ਼ਿਕਮ ਵਿਚੋਂ ਆਪਣਾ ਆਪ ਪਰਗਟਾਈਆ। ਕਿਉਂ ਵੱਖ ਵੱਖ ਹੁਕਮ ਸੁਣਾਇਆ ਕਲਮੇ ਲੱਗੇ ਰਟਣ, ਰੱਟਾ ਦੀਨ ਦੁਨੀ ਪਵਾਈਆ। ਹੁਣ ਤੁਹਾਡੀ ਸਭ ਦੀ ਉਹ ਜੜ੍ਹ ਲੱਗਾ ਪੱਟਣ, ਪਟਨੇ ਵਾਲਾ ਸ਼ਬਦ ਗੁਰੂ ਆਪਣੇ ਨਾਲ ਰਖਾਈਆ। ਭਾਦਰੋਂ ਕਹੇ ਮੈਂ ਸਭ ਨੂੰ ਆਇਆ ਦੱਸਣ, ਸੰਦੇਸ਼ਾ ਦੇਣਾ ਚਾਈਂ ਚਾਈਂਆ। ਕਰੇ ਖੇਲ ਅਲੱਖਣਾ ਅਲੱਖਣ, ਅਲਖ ਅਗੋਚਰ ਆਪਣਾ ਖੇਲ ਖਿਲਾਈਆ।

❋

❋

ਸਭ ਦੇ ਪੂਰੇ ਕਰਨੇ ਭਵਿਖਤ ਬਚਨ, ਪੇਸ਼ੀਨਗੋਈਆਂ ਪੇਸ਼ਤਰ ਸਭ ਦੇ ਨਾਲ ਮਿਲਾਈਆ। ਜਿਹੜੇ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਨਾਮ ਸਤਿ ਜਪਣ, ਜਪਦੇ ਜਪਦੇ ਸਾਰੇ ਦੇਣੇ ਟਕਰਾਈਆ। ਮਜ਼੍ਹਬ ਮਜ਼੍ਹਬਾਂ ਨੂੰ ਕਟਣ, ਕਟਾਕਸ਼ ਲੱਗੇ ਨਾਮ ਇਲਾਹੀਆ। ਇਹ ਹੁਕਮ ਉਸ ਦਾ ਜਿਸ ਨੂੰ ਕਹਿੰਦੇ ਪਾਟਲ ਪਰਗਟਿਆ ਵਿਚੋਂ ਪਟਣ, ਨਦੇੜ ਆਪਣਾ ਖੇਲ ਖਿਲਾਈਆ। ਉਹ ਖੇਲ ਕਰੇ ਨਾਲ ਸਮਰਥਣ, ਪਰਮ ਪੁਰਖ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਧੁਰ ਫ਼ਰਮਾਨਾ ਇਕ ਸੁਣਾਈਆ। ਭਾਦਰੋਂ ਕਹੇ ਮੈਂ ਵੇਖਣਾ ਗੋਬਿੰਦ ਉਹ ਭੁਜੰਗੀ, ਜਿਸ ਦੀਆਂ ਭੁਜਾਂ ਨਜ਼ਰ ਕੋਇ ਨਾ ਆਈਆ। ਸੂਰਬੀਰ ਬਹਾਦਰ ਯੋਧਾ ਹੋਵੇ ਜੰਗੀ, ਜੰਗ ਦੋ ਜਹਾਨ ਕਰਾਈਆ। ਸਭ ਦੀ ਪੁਸ਼ਤ ਕਰਕੇ ਨੰਗੀ, ਓਢਣ ਉਤੇ ਨਾ ਕੋਇ ਟਿਕਾਈਆ। ਕਲਜੁਗ ਅੰਤਮ ਰਹਿਣ ਦੇਵੇ ਨਾ ਕੋਇ ਪਖੰਡੀ, ਜੂਠ ਝੂਠ ਦਾ ਪੰਧ ਮੁਕਾਈਆ। ਸਤਿਜੁਗ ਸਚ ਧਰਮ ਦੀ ਲਾ ਕੇ ਡੰਡੀ, ਡੰਡਾਵਤ ਇਕੋ ਦਏ ਦਰਸਾਈਆ। ਜਨ ਭਗਤਾਂ ਸੰਤਾਂ ਸੂਫ਼ੀ ਫ਼ਕੀਰਾਂ ਲਗਾਏ ਅੰਗੀ, ਅੰਗੀਕਾਰ ਇਕ ਅਖਵਾਈਆ। ਸ਼ਰਅ ਸ਼ਰੀਅਤ ਤੋੜ ਪਾਬੰਦੀ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਪਿਛਲੀ ਆਯੂ ਸਭ ਦੀ ਲੰਘੀ, ਅੱਗੇ ਵਕਤ ਸੁਹੰਜਣਾ ਦਏ ਦ੍ਰਿੜਾਈਆ। ਕਿਉਂ ਧਰਨੀ ਧਰਤ ਧਵਲ ਪਾਪਾਂ ਨਾਲ ਕੰਬੀ, ਨੇਤਰ ਰੋ ਰੋ ਮਾਰੇ ਧਾਈਆ। ਮੇਰੇ ਉਤੇ ਸਦੀ ਚੌਧਵੀਂ ਸੰਤ ਫ਼ਕੀਰ ਹੋ ਗਏ ਡੰਬੀ, ਕੂੜ ਕਿਰਿਆ ਵਿਚ ਹਲਕਾਈਆ। ਦੀਨ ਦੁਨੀ ਹੋ ਗਈ ਅੰਧੀ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਗ਼ਰੀਬੀ ਭੁੱਲ ਗਈ ਰਵਦਾਸ ਚਮਾਰੇ ਵਾਲੀ ਆਰ ਰੰਬੀ, ਸੁੱਕੇ ਟੁਕੜੇ ਖਾ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਵੇਸ ਅਵੱਲੜਾ ਸੂਰੇ ਸਰਬੰਗੀ, ਜਗਤ ਬੁੱਧੀ ਸਮਝ ਕੋਇ ਨਾ ਪਾਈਆ।

੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੭ ਟਹਿਲ ਸਿੰਘ, ਗੁਲਜ਼ਾਰ ਸਿੰਘ, ਵਰਿਆਮ ਸਿੰਘ ਰਾਮ ਦਵਾਲੀ
ਪਿੰਡ ਰੂਪੋਵਾਲੀ ਜ਼ਿਲਾ ਅੰਮ੍ਰਿਤਸਰ

ਜਨ ਭਗਤੋ ਆਪਣਾ ਹਿੱਸਾ ਲੈਣਾ ਭਾਗ, ਜਨਮ ਜਨਮ ਦਾ ਪੂਰਬ ਲਹਿਣ ਚੁਕਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਜਾਣਾ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਤਤ ਬੁਝਾਉਣੀ ਆਗ, ਅਗਨੀ ਤਤ ਨਾ ਲਾਗੇ ਰਾਈਆ। ਮਾਇਆ ਡੱਸਣੀ ਡੱਸੇ ਨਾ ਨਾਗ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਹਲਕਾਈਆ। ਗੁਰਮੁਖ ਹੰਸ ਬਣੇ ਕਾਗ, ਕੂੜੀ ਕਿਰਿਆ ਬਾਹਰ ਕਢਾਈਆ। ਘਰ ਦੀਪਕ ਗ੍ਰਹਿ ਜੋਤ ਤਕੋ ਚਰਾਗ਼, ਚਰਾਗ਼ਾਹਾਂ ਦਾ ਡੇਰਾ ਢਾਹੀਆ। ਮਨ ਮਨਸਾ ਛੱਡੋ ਸਮਾਜ, ਬੁਧ ਬਿਬੇਕ ਬਣਾਈਆ। ਪੁਰਖ ਅਕਾਲ ਸਰਨਾਈ ਜਾਣਾ ਲਾਗ, ਦੂਸਰ ਓਟ ਨਾ ਕੋਇ ਤਕਾਈਆ। ਅੰਤਰ ਨਿਰੰਤਰ ਰਹੇ ਨਾ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਜਨ ਭਗਤੋ ਆਪਣਾ ਪੂਰਾ ਕਰੋ ਲੇਖਾ, ਜੁਗ ਜੁਗ ਦਾ ਲਹਿਣਾ ਝੋਲੀ ਪਾਈਆ।

❋

❋

ਤਨ ਮੰਦਰ ਰਹੇ ਨਾ ਭਰਮ ਭੁਲੇਖਾ, ਭਾਂਡਾ ਭਰਮ ਦੇਣਾ ਭੰਨਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਸੁਣੋ ਸੰਦੇਸ਼ਾ, ਜੋ ਸੰਧਿਆ ਸਰਘੀ ਇਕੋ ਰੰਗ ਰੰਗਾਈਆ। ਇਕੋ ਮਾਣ ਵਡਿਆਈ ਦੇਵੇ ਇਕੋ ਮੂੰਡ ਮੁੰਡਾਏ ਧਾਰੀ ਕੇਸਾ, ਕੇਸਗੜ੍ਹ ਦਾ ਮਾਲਕ ਹੋਏ ਸਹਾਈਆ। ਜੋ ਏਥੇ ਉਥੇ ਦੋ ਜਹਾਨਾਂ ਮਾਲਕ ਨਰ ਨਰੇਸ਼ਾ, ਨਰ ਨਰਾਇਣ ਅਗੰਮ ਅਥਾਹੀਆ। ਜਿਸ ਦਾ ਸੁਤ ਦੁਲਾਰਾ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਭੇਵ ਚੁਕਾਈਆ। ਉਸ ਦਾ ਰੂਪ ਅਗੰਮਾ ਵੇਸਾ, ਜਿਸ ਨੂੰ ਸਮਝ ਵਿਚ ਨਾ ਕੋਇ ਸਮਝਾਈਆ। ਸਾਚੇ ਸੰਤਾਂ ਕਰੇ ਹੇਤਾ, ਹਿਤਕਾਰੀ ਇਕ ਹੋ ਆਈਆ। ਆਤਮ ਬ੍ਰਹਮ ਦਾ ਬਣ ਕੇ ਨੇਤਾ, ਨਿਰਗੁਣ ਨਿਰਵੈਰ ਦਇਆ ਕਮਾਈਆ। ਸੁਣੋ ਨਾਮ ਸਚ ਸਚ ਸਚ ਸੰਦੇਸ਼ਾ, ਅਣਸੁਣਤ ਦਏ ਸੁਣਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂਆਂ ਰੱਖੀ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਜਨ ਭਗਤੋ ਆਪਣੀ ਪੂਰੀ ਕਰੋ ਮਨਸਾ, ਮਨ ਮਤ ਦੇਣੀ ਗਵਾਈਆ। ਗੁਰਮੁਖ ਰੂਪ ਬਣੋ ਹੰਸਾ, ਹਿੰਸਾ ਅੰਦਰ ਰਹੇ ਨਾ ਰਾਈਆ। ਮਨ ਹੰਕਾਰੀ ਮਾਰੋ ਕੰਸਾ, ਕਾਹਨ ਇਕੋ ਇਕ ਮਨਾਈਆ। ਜੋ ਲਹਿਣਾ ਦੇਣਾ ਦੇਵੇ ਕੋਟ ਸਹੰਸਾ, ਸਹਿਜ ਪਦ ਆਪਣਾ ਇਕ ਦਰਸਾਈਆ। ਤੁਸੀਂ ਆਤਮ ਧਾਰ ਉਸ ਦੀ ਅੰਸਾ, ਅੰਤਸ਼ਕਰਨ ਤਜਣਾ ਕੂੜ ਲੋਕਾਈਆ। ਸਚ ਦਾ ਸਚ ਬਣਾਉਣਾ ਬੰਸਾ, ਦੂਸਰ ਰੰਗ ਨਾ ਕੋਇ ਰੰਗਾਈਆ। ਜੋ ਧਰਮ ਦੀ ਧਾਰ ਬਣਾਏ ਬਣਤਾ, ਘੜਨ ਭੰਨਣਹਾਰ ਇਕ ਅਖਵਾਈਆ। ਦੇਵੇ ਵਡਿਆਈ ਸਾਚੇ ਸੰਤਾ, ਸੰਤ ਸਾਜਣ ਆਪਣੇ ਰੰਗ ਰੰਗਾਈਆ। ਗੁਰਮੁਖਾਂ ਤੋੜੇ ਗੜ੍ਹ ਹਉਮੇ ਹੰਗਤਾ, ਹੰ ਬ੍ਰਹਮ ਆਪ ਪਰਗਟਾਈਆ। ਬੋਧ ਅਗਾਧਾ ਬਣੇ ਪੰਡਤਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਹੜਾ ਨਾ ਜੰਮਦਾ ਨਾ ਮਰਦਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਉਹ ਪਿਆਰਾ ਬਣਿਆ ਕਦੇ ਨਾ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਸਾਰੇ ਦਿਓ ਤਜਾਈਆ। ਉਹਦਾ ਖੇਲ ਵੇਖੋ ਅਗੰਮ ਦਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਰੂਪ ਅਨੂਪ ਦੱਸੇ ਸ੍ਰੀ ਭਗਵਨ ਦਾ, ਭਗਵਨ ਆਪਣਾ ਪੜਦਾ ਆਪ ਚੁਕਾਈਆ। ਫੇਰ ਨੂਰ ਤਕੋ ਓਸ ਨੁਰਾਨੇ ਚੰਨ ਦਾ, ਜਿਸ ਨੂੰ ਸੂਰਯਾ ਚੰਦ ਕੋਟਨ ਕੋਟ ਸੀਸ ਝੁਕਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਭ ਦੇ ਬੇੜੇ ਬੰਨ੍ਹਦਾ, ਬੰਨਣਹਾਰ ਇਕ ਅਖਵਾਈਆ। ਉਹ ਮਾਲਕ ਖ਼ਾਲਕ ਵਜੂਦ ਪੰਜ ਤਤ (ਤਨ) ਦਾ, ਗ੍ਰਹਿ ਗ੍ਰਹਿ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਦਇਆ ਕਮਾਈਆ। ਜਨ ਭਗਤੋ ਆਪਣੀ ਪੂਰੀ ਕਰੋ ਵੰਡ, ਵੰਡਣਹਾਰ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਛਡੋ ਪਖੰਡ, ਮਮਤਾ ਮੋਹ ਨਾ ਕੋਇ ਹਲਕਾਈਆ। ਆਤਮ ਪਰਮਾਤਮ ਮਾਣੋ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਗਾਵੋ ਛੰਦ, ਸੋਹੰ ਢੋਲਾ ਧੁਰਦਰਗਾਹੀਆ। ਪਾਰਬ੍ਰਹਮ ਬ੍ਰਹਮ ਲਾਵੋ ਆਪਣੇ ਅੰਗ, ਅੰਗੀਕਾਰ ਇਕ ਅਖਵਾਈਆ। ਨਾਮ ਸ਼ਬਦ ਸੁਣੋ ਮਰਦੰਗ, ਮਰਦ ਮਰਦਾਨਾ ਆਪ ਦ੍ਰਿੜਾਈਆ। ਆਤਮ ਸੇਜ ਸੁਹੰਜਣੀ ਕਰੋ ਪਲੰਘ, ਗ੍ਰਹਿ ਮੰਦਰ ਹੋਵੇ ਰੁਸ਼ਨਾਈਆ। ਝਗੜਾ ਮੁਕਾਓ ਜੇਰਜ ਅੰਡ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਜਗਤ ਜਹਾਨ ਜਾਓ ਲੰਘ, ਮੰਜ਼ਲ ਸਾਚੀ ਕਦਮ ਟਿਕਾਈਆ। ਝਗੜਾ ਰਹੇ ਨਾ ਕੋਇ ਬ੍ਰਹਿਮੰਡ, ਬ੍ਰਹਿਮਾਂਡ ਪੜਦਾ ਲੈਣਾ ਉਠਾਈਆ। ਮਿਲੇ ਮੇਲ ਸੂਰੇ ਸਰਬੰਗ, ਮੇਲਣਹਾਰ ਦਇਆ ਕਮਾਈਆ। ਜਿਸ ਦੀ ਸਿਫ਼ਤ ਕਰ

❋

❋

ਨਾ ਸਕੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਉਹ ਲੇਖਾ ਜਾਣੇ ਹੰ ਬ੍ਰਹਮ, ਪਾਰਬ੍ਰਹਮ ਅਗੰਮ ਅਥਾਹੀਆ। ਗੁਰਮੁਖ ਬਣਾ ਕੇ ਧੁਰ ਦੇ ਚੰਨ, ਦਰਗਹ ਸਾਚੀ ਹੋਏ ਸਹਾਈਆ। ਹਰਖ਼ ਸੋਗ ਮੇਟ ਕੇ ਗ਼ਮ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਲੇਖੇ ਲਾਵੇ ਪਵਣ ਸਵਾਸੀ ਦਮ, ਦਾਮਨਗੀਰ ਆਪ ਹੋ ਜਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰੇ ਬ੍ਰਹਮ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਮਾਲਕ ਦਇਆ ਕਮਾਈਆ। ਜਨ ਭਗਤੋ ਸਤਿਗੁਰ ਸ਼ਬਦ ਦਾ ਲਓ ਪਿਆਰ, ਪ੍ਰੇਮ ਪ੍ਰੀਤੀ ਇਕ ਜਣਾਈਆ। ਹਿਰਦੇ ਹਰਿ ਰੱਖੋ ਕਰਤਾਰ, ਕਾਦਰ ਕੁਦਰਤ ਦਇਆ ਕਮਾਈਆ। ਏਕਾ ਰੂਪ ਤਕੋ ਪੁਰਖ ਨਾਰ, ਨਰ ਨਰਾਇਣ ਸੋਭਾ ਪਾਈਆ। ਜਿਥੋਂ ਇਕੋ ਨੂਰ ਜੋਤ ਉਜਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਪੈਗ਼ੰਬਰ ਗੁਰ ਅਵਤਾਰ, ਤਤਵ ਤਤ ਨਾ ਕੋਇ ਰਖਾਈਆ। ਨਾ ਕੋਈ ਸ਼ਬਦ ਨਾਦ ਧੁਨਕਾਰ, ਉਚੀ ਕੂਕ ਨਾ ਕੋਇ ਦ੍ਰਿੜਾਈਆ। ਵੇਖੋ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਹੋਵੋ ਖ਼ਬਰਦਾਰ, ਸੋਈ ਸੁਰਤੀ ਮਾਤ ਉਠਾਈਆ। ਸਤਿਗੁਰ ਸ਼ਬਦ ਸ਼ਬਦ ਦਾਤਾਰ, ਦਇਆਵਾਨ ਦਇਆ ਕਮਾਈਆ। ਜੁਗ ਚੌਕੜੀ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਮਕਰੂਜ਼ ਸਭ ਦਾ ਲੇਖਾ ਪੂਰ ਕਰਾਈਆ। ਸਾਚੀ ਬਖ਼ਸ਼ ਕੇ ਧੂੜ ਛਾਰ, ਟਿੱਕੇ ਮਸਤਕ ਖ਼ਾਕ ਰਮਾਈਆ। ਕਿਰਪਾ ਕਰੇ ਅਗੰਮ ਅਪਾਰ, ਅਲਖ ਅਗੋਚਰ ਹੋਏ ਸਹਾਈਆ। ਸਾਚੀ ਬਖ਼ਸ਼ ਸੀਸ ਦਸਤਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਮਾਨਸ ਜਨਮ ਦੇਵੇ ਸਵਾਰ, ਅੱਗੇ ਲੇਖਾ ਰਹੇ ਨਾ ਰਾਈਆ। ਚਿਤ੍ਰਗੁਪਤ ਰਾਏ ਧਰਮ ਨੇਤਰ ਅੱਖ ਨਾ ਸਕੇ ਉਠਾਲ, ਦੂਰ ਦੁਰਾਡਾ ਸੀਸ ਝੁਕਾਈਆ। ਨਾਤਾ ਤੋੜ ਕੇ ਕਾਲ ਮਹਾਂਕਾਲ, ਦੀਨ ਦਿਆਲ ਹੋਏ ਸਹਾਈਆ। ਏਥੇ ਉਥੇ ਦੋ ਜਹਾਨਾਂ ਸ੍ਰੀ ਭਗਵਾਨਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਸਚਖੰਡ ਦਵਾਰਾ ਬਖ਼ਸ਼ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਈਆ। ਜਿਥੇ ਦੀਪਕ ਜੋਤੀ ਜਗੇ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਦੇਣ ਅਹਿਵਾਲ, ਸਿਫ਼ਤਾਂ ਵਾਲੇ ਢੋਲੇ ਗਾਈਆ। ਸੋ ਭਗਤਾਂ ਹੱਲ ਕਰੇ ਸਵਾਲ, ਸਵਾਲੀ ਖ਼ਾਲੀ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਵਿਚੋਂ ਭਾਲ, ਹਰਿ ਜੂ ਆਪਣੇ ਰੰਗ ਰੰਗਾਈਆ। ਸਤਿਗੁਰ ਸ਼ਬਦ ਬਣਾ ਦਲਾਲ, ਵਿਚੋਲਾ ਵਿਚਲਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਕਰੇ ਹਿਤ, ਮਿਤ ਮਿੱਤਰ ਮੀਤ ਏਕੰਕਾਰ ਇਕ ਅਖਵਾਈਆ।