੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੭ ਕਪੂਰ ਸਿੰਘ ਦੇ ਗ੍ਰਹਿ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ
ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਉਠੋ, ਨਿਰਗੁਣ ਧਾਰ ਬਲ ਪਰਗਟਾਈਆ। ਆਪਣਿਆਂ ਸਿੱਖਾਂ ਮੁਰੀਦਾਂ ਉਤੇ ਮੁਰਸ਼ਦ ਹੋ ਕੇ ਤੁੱਠੋ, ਮਿਹਰਵਾਨ ਰੂਪ ਵਖਾਈਆ। ਲੁਕੇ ਰਹੋ ਮੂਲ ਨਾ ਗੁੱਠੋ, ਸਚਖੰਡ ਸਾਚੇ ਲਓ ਅੰਗੜਾਈਆ। ਕਲਜੁਗ ਕੂੜੇ ਪਾਈ ਲੁੱਟੋ, ਲੁਟੇਰਾ ਬਣਿਆ
❋
❋
ਥਾਉਂ ਥਾਈਂ ਥਾਈਂਆ। ਕਿਸੇ ਦੀ ਸੁਹੰਜਣੀ ਹੋਏ ਮੂਲ ਨਾ ਰੁਤੋ, ਰੁਤੜੀ ਹਰਿ ਨਾਮ ਕਾ ਕੋਇ ਮਹਿਕਾਈਆ। ਪੁਰਖ ਅਕਾਲ ਕੋਲੋਂ ਸਾਰੇ ਪੁਛੋ, ਜੋ ਪੇਸ਼ਤਰ ਪੇਸ਼ੀਨਗੋਈਆਂ ਆਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਪ੍ਰਭੂ ਮੈਂ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਤਕੀ, ਇਸ਼ਟ ਅਵਤਾਰ ਪੈਗ਼ੰਬਰ ਗੁਰ ਧਿਆਨ ਲਗਾਈਆ। ਮਾਨਵ ਮਾਣਸ ਮਾਨੁੱਖ ਮੰਜ਼ਲ ਚੜ੍ਹੇ ਕੋਇ (ਨਾ ਹੱਕੀ,) ਹਕੀਕਤ ਦੇ ਮਾਲਕ ਤੇਰਾ ਹੱਕ ਸਮਝ ਕੋਇ ਨਾ ਪਾਈਆ। ਸਭ ਦਾ ਅੰਤਰ ਹੋਇਆ ਸ਼ੱਕੀ, ਮਨ ਵਾਸਨਾ ਕੂੜ ਹਲਕਾਈਆ। ਕਿਸੇ ਦੇ ਅੰਦਰ ਨਾਮ ਰਿਹਾ ਨਾ ਰੱਤੀ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਵਖਾਈਆ। ਤੈਨੂੰ ਗਾਉਂਦੇ ਰਸਨਾ ਜਿਹਵਾ ਦੰਦ ਬੱਤੀ, ਹਿਰਦੇ ਅੰਦਰ ਸਕੇ ਨਾ ਕੋਇ ਵਸਾਈਆ। ਦਰੋਹੀ ਤੇਰੀ ਸਮਝ ਆਈ ਨਾ ਰਾਗ ਛੱਤੀ, ਛਤਰਧਾਰੀ ਕੋਟਨ ਬੈਠੇ ਸੀਸ ਝੁਕਾਈਆ। ਕਲਜੁਗ ਕੂੜ ਕੁੜਿਆਰੀ ਹੋਈ ਮਤੀ, ਗੁਰਮਤ ਦੀਨ ਦੁਨੀ ਗਏ ਭੁਲਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਦਰਸ ਪਾਏ ਕੋਇ ਨਾ ਕਮਲਾਪਤੀ, ਪਤਿਪਰਮੇਸ਼ਵਰ ਤੈਨੂੰ ਮਿਲਣ ਕੋਇ ਨਾ ਆਈਆ। ਮੈਂ ਜਿਧਰ ਤਕਾਂ ਨੌਂ ਖੰਡ ਸੱਤ ਦੀਪ ਜਗਤ ਸ਼ਾਸਤਰਾਂ ਲੱਗੀ ਹੱਟੀ, ਸੌਦਾ ਅੱਖਰ ਤੇਰਾ ਨਾਮ ਵਿਕਾਈਆ। ਸਾਚੀ ਖੱਟੀ ਕਿਸੇ ਨਾ ਖੱਟੀ, ਖਟਕਾ ਮਿਟੇ ਨਾ ਕੂੜ ਲੋਕਾਈਆ। ਮਿਹਰਵਾਨ ਮਹਿਬੂਬ ਤੇਰੇ ਨਾਮ ਕਲਮੇ ਦੀ ਪੜ੍ਹੇ ਕੋਇ ਨਾ ਪੱਟੀ, ਨਿਰਅੱਖਰ ਸਮਝ ਨਾ ਕੋਇ ਸਮਝਾਈਆ। ਗ੍ਰਹਿ ਮੰਦਰ ਕਾਇਆ ਜੋਤ ਜਗੇ ਨਾ ਲਟ ਲਟੀ, ਨਾਦ ਧੁਨ ਸ਼ਬਦ ਨਾ ਕੋਇ ਸ਼ਨਵਾਈਆ। ਮੈਂ ਵਾਸਤਾ ਪਾਵਾਂ ਜੋੜ ਕੇ ਹੱਥੀਂ, ਹਥੇਲੀ ਹਥੇਲੀ ਨਾਲ ਮਿਲਾਈਆ। ਕਲਜੁਗ ਅੰਤਮ ਦੀਨ ਦੁਨੀ ਦੀ ਵਾਸਨਾ ਵੇਖ ਇਕੱਠੀ, ਹਰ ਘਟ ਅੰਤਰ ਧਿਆਨ ਲਗਾਈਆ। ਭਾਗ ਲੱਗਾ ਨਾ ਦਿਸੇ ਕਿਸੇ ਕਾਇਆ ਮੱਟੀ, ਘਰ ਵਿਚ ਘਰ ਹੋਏ ਨਾ ਕੋਇ ਨਾ ਰੁਸ਼ਨਾਈਆ। ਸੁਰਤ ਸ਼ਬਦ ਡੋਰ ਸਭ ਦੀ ਗਈ ਕਟੀ, ਮਿਲੇ ਮੇਲ ਨਾ ਧੁਰ ਦੇ ਮਾਹੀਆ। ਤੂੰ ਸਾਹਿਬ ਪੁਰਖ ਸਮਰਥੀ, ਹਰਿ ਕਰਤਾ ਇਕ ਅਖਵਾਈਆ। ਨਾਰਦ ਕਹੇ ਕੂੜੀ ਸ੍ਰਿਸ਼ਟੀ ਦੇ ਮੱਥੀ, ਮਥਨ ਕਰ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਖੇਲ ਅੱਖਾਂ, ਬਿਨ ਨੇਤਰ ਲੋਚਣ ਨੈਣ ਅੱਖ ਉਠਾਈਆ। ਤੁਹਾਡਾ ਸਿਖ ਮੁਰੀਦ ਰਿਹਾ ਕੋਇ ਨਾ ਸਖ਼ਾ, ਸਗਲਾ ਸੰਗ ਨਾ ਕੋਇ ਨਿਭਾਈਆ। ਅੰਮ੍ਰਿਤ ਮਿਲੇ ਨਾ ਕਿਸੇ ਰਸਾ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਮਨੂਆ ਮਨ ਨਾ ਹੋਏ ਵਸਾ, ਮਮਤਾ ਕੂੜ ਨਾ ਕੋਇ ਮਿਟਾਈਆ। ਸਾਚਾ ਮਾਰਗ ਕਿਸੇ ਨਾ ਦਿਸਾ, ਦੀਨ ਮਜ਼ਬ ਤੋਂ ਬਾਹਰ ਕਰੇ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਿਫ਼ਤ ਸਾਲਾਹ ਕਰੇ ਕੋਇ ਨਾ ਜਸਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਾਰੇ ਗਾਈਆ। ਸਦੀ ਚੌਧਵੀਂ ਵੇਖ ਮੈਂ ਖਿੜ ਖਿੜਾ ਕੇ ਹੱਸਾ, ਹਸਤੀ ਤਕ ਤੇਰੀ ਬੇਪਰਵਾਹੀਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਨੱਸਾ, ਜ਼ਿਮੀਂ ਅਸਮਾਨ ਦੋ ਜਹਾਨ ਫੋਲ ਫੁਲਾਈਆ। ਜਿਧਰ ਤਕਾਂ ਕਲਜੁਗ ਰੈਣ ਅੰਧੇਰੀ ਦਿਸੇ ਮੱਸਾ, ਜੋਤੀ ਨੂਰੀ ਚੰਦ ਨਾ ਕੋਇ ਚਮਕਾਈਆ। ਤਨ ਵੇਸ ਵੇਖਿਆ ਧੋਤੀ ਤਹਿਮਤ ਕੱਛਾ, ਸਤਿ ਸਚ ਰੰਗ ਨਾ ਕੋਇ ਰੰਗਾਈਆ। ਚੁਰਾਸੀ ਵਿਚੋਂ ਬਿਨ ਤੇਰੀ ਕਿਰਪਾ ਭਗਤ ਬਣੇ ਕੋਇ ਨਾ ਬੱਚਾ, ਭਗਵਨ ਤੇਰੇ ਵਿਚ ਸਮਾਈਆ। ਸਭ ਦਾ ਕਾਇਆ ਮਾਟੀ ਭਾਂਡਾ ਕੱਚਾ, ਨਵ ਸੱਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਪੁਰਖ ਅਕਾਲ ਮੈਂ ਵੇਖੇ ਅਵਤਾਰ ਪੈਗ਼ੰਬਰ ਗੁਰੂ ਫਿਰਦੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਤੇਰਾ ਰਾਹ ਤਕਦੇ ਨਿਰਗੁਣ ਧਾਰ ਵਿਛੁੰਨੇ ਚਿਰ ਦੇ, ਜੁਗ ਜੁਗ ਆਪਣੀ ਆਸ ਵਧਾਈਆ। ਅਸੀਂ ਖੇਲ ਵੇਖਣੇ ਉਸ ਅਗੰਮੀ ਪਿਰ ਦੇ, ਜੋ ਪਤਿਪਰਮੇਸ਼ਵਰ ਸ਼ਹਿਨਸ਼ਾਹੀਆ। ਜਿਸ ਭਗਤਾਂ ਸਾਫ਼ ਕਰਨੇ ਹਿਰਦੇ, ਕਲਜੁਗ ਕੂੜੀ ਕਿਰਿਆ ਦੁਰਮਤ ਮੈਲ ਧਵਾਈਆ। ਸ਼ਬਦ ਭੰਡਾਰੇ ਬਖ਼ਸ਼ਣੇ ਮਿਹਰ ਦੇ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਸੁਣ ਨਾਰਦ ਮੁਨੀ, ਮੁਨੀਸ਼ਰ ਦਿਆਂ ਜਣਾਈਆ। ਕਲਜੁਗ ਅੰਤਮ ਰਿਹਾ ਕੋਇ ਨਾ ਗੁਣੀ, ਅਵਗੁਣ ਕੂੜ ਭਰੀ ਲੋਕਾਈਆ। ਸਭ ਦੀ ਪੁਕਾਰ ਰਿਹਾ ਸੁਣੀ, ਅਣਸੁਣਤ ਕਰਤਾ ਧੁਰਦਰਗਾਹੀਆ। ਕੋਟਾਂ ਵਿਚੋਂ ਸੰਤ ਸੁਹੇਲੇ ਰਿਹਾ ਚੁਣੀ, ਅਣਗਿਣਤਾਂ ਵਿਚੋਂ ਆਪਣੀ ਗਣਤ ਗਿਣਾਈਆ। ਜਿਨ੍ਹਾਂ ਅੰਦਰ ਦੇਵੇ ਨਾਮ ਦੀ ਧੁਨੀ, ਧੁਨ ਆਤਮਕ ਰਾਗ ਸੁਣਾਈਆ। ਭਾਗ ਲਗਾ ਕੇ ਕਾਇਆ ਕੁੱਲੀ, ਕੁਲ ਮਾਲਕ ਹੋਏ ਸਹਾਈਆ। ਜਿਹੜੀ ਆਤਮਾ ਨਾਮ ਸ਼ਬਦ ਤਰਾਜ਼ੂ ਉਤੇ ਤੁਲੀ, ਤੁਲਹਾ ਬੇੜਾ ਅਵਰ ਨਾ ਕੋਇ ਰਖਾਈਆ। ਉਹ ਲੋਕਮਾਤ ਰਹੇ ਨਾ ਭੁੱਲੀ, ਅਭੁਲ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਨਾਰਦ ਤੇਰਾ ਸੁਣਿਆ ਸੰਦੇਸ਼, ਦੋ ਜਹਾਨਾਂ ਵੇਖ ਵਖਾਈਆ। ਅੰਤਮ ਲੇਖਾ ਵੇਖ ਦਸ ਦਸਮੇਸ਼, ਜੋ ਦਹਿ ਦਿਸ਼ਾ ਗਿਆ ਜਣਾਈਆ। ਜਿਸ ਦਾ ਸਮਝੇ ਕੋਇ ਨਾ ਲੇਖ, ਬੁੱਧੀ ਪਰਦਾ ਨਾ ਕੋਇ ਉਠਾਈਆ। ਉਹ ਸਭ ਦੀ ਬਦਲਣ ਵਾਲਾ ਰੇਖ, ਰਿਖੀਆਂ ਮੁਨੀਆਂ ਕਰੇ ਸਫ਼ਾਈਆ। ਵਸ ਕੇ ਸੰਬਲ ਦੇਸ, ਸਾਢੇ ਤਿੰਨ ਹੱਥ ਸੋਭਾ ਪਾਈਆ। ਝਗੜਾ ਮੇਟੇ ਔਲੀਏ ਮੁੱਲਾਂ ਸ਼ੇਖ਼, ਮੁਸਾਇਕਾਂ ਲੇਖਾ ਦਏ ਮੁਕਾਈਆ। ਖੇਲ ਕਰੇ ਨੇਤਨ ਨੇਤ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਅੰਤਰ ਆਤਮ ਖੋਲ੍ਹੇ ਭੇਤ, ਅਨੁਭਵ ਦ੍ਰਿਸ਼ਟੀ ਵਿਚ ਜਣਾਈਆ। ਜੋ ਵਸੇ ਸਚਖੰਡ ਸਾਚੇ ਦੇਸ, ਦਰਗਹ ਸਾਚੀ ਸੋਭਾ ਪਾਈਆ। ਉਹ ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਹਮੇਸ਼, ਹਮਸਾਜਣ ਨੂਰ ਇਲਾਹੀਆ। ਜਿਸ ਨੂੰ ਸੂਫ਼ੀਆਂ ਕਿਹਾ ਦਰਵੇਸ਼, ਸੰਦੇਸ਼ਾ ਕਲਮਿਆਂ ਵਿਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਆਪਣੀ ਕਾਰ, ਕੀ ਕਰਨੀ ਕਾਰ ਕਮਾਈਆ। ਕੀ ਸੰਦੇਸ਼ਾ ਦੇ ਕੇ ਆਏ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸ਼ਬਦ ਜਣਾਈਆ। ਕੀ ਭਵਿਖਤਾਂ ਵਿਚ ਆਏ ਉਚਾਰ, ਪੇਸ਼ੀਨਗੋਈਆਂ ਪੇਸ਼ਤਰ ਜਗਤ ਜਣਾਈਆ। ਨਿਰਗੁਣ ਧਾਰ ਸਾਰੇ ਕਰੋ ਵਿਚਾਰ, ਬਿਨਾ ਰਸਨਾ ਤੋਂ ਵਿਚਰ ਕੇ ਦਿਓ ਸੁਣਾਈਆ। ਕੀ ਖੇਲ ਕਰੇ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਤੇਈ ਅਵਤਾਰ ਹੋਵੋ ਹੁਸ਼ਿਆਰ, ਆਪਣੀ ਆਪ ਲਓ ਅੰਗੜਾਈਆ। ਈਸਾ ਮੂਸਾ ਮੁਹੰਮਦ ਹੋਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਿਉ ਜਣਾਈਆ। ਦਸ ਗੁਰੂ ਪਾਓ ਸਾਰ, ਕੀ ਮਹਾਂਸਾਰਥੀ ਆਪਣੀ ਖੇਲ ਖਿਲਾਈਆ। ਸਾਰੇ ਇਕੱਠੇ ਹੋ ਕੇ ਬੋਲੋ ਇਕ ਜੈਕਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਕੀ ਸੰਦੇਸ਼ਾ ਦੇਵੇ ਏਕੰਕਾਰ, ਇਕ ਇਕੱਲਾ ਵਾਹਿਦ ਨੂਰ ਇਲਾਹੀਆ। ਜਿਸ ਦੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣੇ ਤੁਸੀਂ ਬਰਖ਼ੁਰਦਾਰ, ਬਰਖ਼ੁਰਦਾਰੀ
❋
❋
ਵਿਚ ਆਪਣੀ ਸੇਵ ਕਮਾਈਆ। ਨਾਮ ਸ਼ਬਦ ਕਲਮੇ ਆਏ ਉਚਾਰ, ਅੱਖਰ ਕਾਗ਼ਜ਼ ਕਲਮ ਸ਼ਾਹੀ ਜੋੜ ਜੁੜਾਈਆ। ਤਿਸ ਦਾ ਭੇਵ ਦੱਸੋ ਨਾਲ ਪਿਆਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦੇਣਾ ਜਣਾਈਆ। ਕਿਉਂ ਸ੍ਰਿਸ਼ਟੀ ਕਾਇਨਾਤ ਆਈ ਹਾਰ, ਚਾਰ ਵਰਨ ਅਠਾਰਾਂ ਬਰਨ ਰਹੇ ਕੁਰਲਾਈਆ। ਕਿਉਂ ਦੀਨਾਂ ਮਜ਼੍ਹਬਾਂ ਉਡਦੀ ਛਾਰ, ਸਤਿ ਧਰਮ ਵਿਚ ਨਾ ਕੋਇ ਸਮਾਈਆ। ਕਿਉਂ ਚੇਲੇ ਗੁਰ ਹੋਏ ਗ਼ਦਾਰ, ਮੁਰੀਦ ਮੁਰਸ਼ਦ ਬੈਠੇ ਮੁਖ ਭਵਾਈਆ। ਬਿਨ ਅੱਖਰਾਂ ਤੋਂ ਆਪਣੀ ਸਚ ਦੱਸੋ ਗੁਫ਼ਤਾਰ, ਗੁਫ਼ਤ ਸ਼ੁਨੀਦ ਪੜਦਾ ਇਕ ਖੁਲ੍ਹਾਈਆ। ਕਿਉਂ ਦੀਨ ਦੁਨੀ ਬਦਲੀ ਰਫ਼ਤਾਰ, ਰਫ਼ਤਾ ਰਫ਼ਤਾ ਆਪਣਾ ਭੇਵ ਚੁਕਾਈਆ। ਸਾਰੇ ਇਕੋ ਵਾਰ ਕਹਿਣ ਲਲਕਾਰ, ਉਚੀ ਕੂਕ ਕੂਕ ਜਣਾਈਆ। ਕਲਜੁਗ ਆਈ ਅੰਤਮ ਵਾਰ, ਅੰਤਸ਼ਕਰਨ ਬਦਲਿਆ ਕੂੜ ਲੋਕਾਈਆ। ਅਵਤਾਰ ਪੈਗ਼ੰਬਰ ਗੁਰ ਕਰਨ ਨਿਮਸਕਾਰ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲਏ ਅਵਤਾਰ, ਨਿਹਕਲੰਕ ਅਮਾਮ ਅਮਾਮਾ ਵੇਸ ਵਟਾਈਆ। ਜਿਸ ਦਾ ਲੇਖ ਕੋਇ ਕਾਤਬ ਲਿਖ ਸਕਿਆ ਨਾ ਬਣ ਲਿਖਾਰ, ਅੰਤ ਕਹਿਣ ਕੋਇ ਨਾ ਪਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਾਰਦ ਕਹੇ ਸਭ ਦੀ ਪਾਵੇ ਸਾਰ, ਮਹਾਸਾਰਥੀ ਇਕ ਅਖਵਾਈਆ। ਜਗਤ ਸੁਹੇਲੇ ਸਾਚੇ ਸੰਤਾਂ ਲਏ ਉਬਾਰ, ਸੂਫ਼ੀਆਂ ਆਪਣਾ ਰੰਗ ਰੰਗਾਈਆ। ਕਾਰਜ ਸਿਧ ਕਰੇ ਜਗਤ ਵਿਚ ਵਿਵਹਾਰ, ਵਿਵਹਾਰੀ ਆਪਣੀ ਦਇਆ ਕਮਾਈਆ। ਮਿਹਰਵਾਨ ਮਹਿਬੂਬ ਆਪ ਨਿਰੰਕਾਰ, ਨਿਰਾਕਾਰ ਇਕ ਅਖਵਾਈਆ। ਸਾਚੇ ਭਗਤਾਂ ਸਦਾ ਪੈਜ ਜਾਏ ਸਵਾਰ, ਸਵਾਰਥ ਆਪਣਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਹੱਥ ਧਰੇ ਕਪੂਰ ਸਿੰਘ ਬਰਾੜ, ਇਕਰਾਰ ਪੂਰਬ ਤੋੜ ਨਿਭਾਈਆ।
੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੭ ਇਟਾਰਸੀ ਸ਼ਹਿਰ ਮਧ ਪਰਦੇਸ਼, ਭਗਤ ਸਿੰਘ, ਹਰਦਿਤ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ,
ਜੋਗਿੰਦਰ ਸਿੰਘ, ਚਮਨ ਲਾਲ, ਪਟੋਲਾ ਬਾਈ, ਟੋਪਨ ਰਾਮ, ਗੁਰਮੁਖ ਸਿੰਘ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ,
ਮਹਾਂ ਸਿੰਘ ਜਬਲਪੁਰ, ਸ਼ਿੰਗਰਾ ਸਿੰਘ ਬੜੋਦਾ, ਮੰਗਲ ਸਿੰਘ, ਜੋਗਿੰਦਰ ਸਿੰਘ,
ਸਰੂਪ ਸਿੰਘ ਭੂਪਾਲ, ਸੰਤ ਸਿੰਘ ਉਜੈਨ
ਸੋ ਪੁਰਖ ਨਿਰੰਜਣ ਕਹੇ ਮੇਰਾ ਖੇਲ ਅਪਾਰਾ, ਅਗੰਮ ਅਗਾਧ ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਕਹੇ ਮੇਰਾ ਹੁਕਮ ਅਪਾਰਾ, ਆਦਿ ਜੁਗਾਦਿ ਜੁਗ ਚੌਕੜੀ ਆਪਣੇ ਵਿਚੋਂ ਪ੍ਰਗਟਾਇੰਦਾ । ਏਕੰਕਾਰ ਕਹੇ ਮੈਂ ਕਰਨੀ ਕਰਤਾ ਕਰਨੇਹਾਰਾ, ਅਕਲ ਕਲਧਾਰੀ ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਕਹੇ ਮੈਂ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰਾ, ਸਚ ਸਵਾਮੀ ਅੰਤਰਜਾਮੀ ਇਕ ਅਖਵਾਇੰਦਾ। ਅਬਿਨਾਸ਼ੀ ਕਰਤਾ ਕਹੇ ਮੇਰਾ ਲਹਿਣਾ ਦੇਣਾ ਲੇਖਾ ਧੁਰ ਦਰਬਾਰਾ, ਦਰਗਹ ਸਾਚੀ ਇਕੋ ਰੰਗ ਵਖਾਇੰਦਾ। ਸ੍ਰੀ ਭਗਵਾਨ ਕਹੇ ਮੈਂ ਰੂਪ ਰੰਗ ਤੋਂ ਵਸਾਂ ਬਾਹਰਾ, ਨੂਰ ਨੁਰਾਨਾ ਡਗਮਗਾਇੰਦਾ ਪਾਰਬ੍ਰਹਮ ਕਹੇ ਮੈਂ ਆਪਣਾ ਆਪ ਕਰਾਂ ਉਜਿਆਰਾ, ਨਿਰਗੁਣ ਆਪਣੀ ਕਲ ਧਰਾਇੰਦਾ। ਸ਼ਬਦੀ ਸ਼ਬਦ ਧਾਰ
❋
❋
ਕਰ ਪਸਾਰਾ, ਆਪਣਾ ਪੜਦਾ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਇੰਦਾ। ਸੋ ਪੁਰਖ ਨਿਰੰਜਣ ਕਹੇ ਉਤਪਤ ਕੀਤਾ ਨਿਰਗੁਣ ਧਾਰ ਸੁਤ ਦੂਲ੍ਹਾ, ਸ਼ਬਦ ਸ਼ਬਦੀ ਧਾਰ ਪ੍ਰਗਟਾਈਆ। ਹੁਕਮ ਹੁਕਮ ਦਾ ਦੱਸ ਅਸੂਲਾ, ਅਸਲ ਅਸਲ ਵਿਚੋਂ ਸਮਝਾਈਆ। ਬਿਨਾ ਧੂੜ ਤੋਂ ਲਾ ਕੇ ਮਸਤਕ ਧੂਲਾ, ਬਿਨਾ ਚਰਨ ਤੋਂ ਚਰਨ ਦਿਤਾ ਛੁਹਾਈਆ। ਮਾਲਕ ਦੱਸ ਕੰਤ ਕੰਤੂਹਲਾ, ਭਗਵਨ ਦਿਤੀ ਮਾਣ ਵਡਿਆਈਆ। ਬਿਨ ਪਵਣ ਤੋਂ ਦੇ ਕੇ ਝੂਲਾ, ਸਚ ਦਵਾਰ ਦਿਤਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਹਰਿ ਪੁਰਖ ਨਿਰੰਜਣ ਕਹੇ ਸ਼ਬਦੀ ਸ਼ਬਦ ਸੁਤ ਦੁਲਾਰਾ, ਬਿਨ ਜਨਣੀ ਲਿਆ ਪ੍ਰਗਟਾਈਆ। ਗ੍ਰਹਿ ਦੱਸ ਅਗੰਮ ਅਪਾਰਾ, ਅਲਖ ਅਗੋਚਰ ਦਿਤੀ ਵਡਿਆਈਆ। ਸਤਿ ਸਚ ਦੇ ਸਹਾਰਾ, ਦਰ ਇਕੋ ਇਕ ਦਰਸਾਈਆ। ਜੋਤੀ ਨੂਰ ਨੂਰ ਚਮਤਕਾਰਾ, ਸਚ ਸਰੂਪ ਪਿਤਾ ਮਾਈਆ। ਆਦਿ ਅੰਤ ਕਰੇ ਪਿਆਰਾ, ਮਿਹਰਵਾਨ ਮਹਿਬੂਬ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਇਕ ਏਕੰਕਾਰ ਕਹੇ ਸੁਤ ਦੁਲਾਰਾ ਕੀਤਾ ਪ੍ਰਗਟ, ਪਰਗਣਾ ਆਪਣਾ ਲਿਆ ਜਣਾਈਆ। ਜੋ ਇਕੋ ਇਕ ਰਿਹਾ ਰਟ, ਇਕ ਇਕੋ ਵਿਚ ਸਮਾਈਆ। ਇਕੋ ਗ੍ਰਹਿ ਵਣਜ ਕਰਾ ਕੇ ਹੱਟ, ਇਕੋ ਵਸਤ ਵਸਤ ਵਖਾਈਆ। ਇਕੋ ਮੇਲ ਪੁਰਖ ਸਮਰਥ, ਸਵਾਮੀ ਆਪਣਾ ਜੋੜ ਜੁੜਾਈਆ। ਆਪਣੀ ਦਾਤ ਦੀ ਅਗੰਮੀ ਵਥ, ਵਸਤ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਆਦਿ ਨਿਰੰਜਣ ਕਹੇ ਸਤਿਗੁਰ ਸ਼ਬਦ ਕੀਤਾ ਉਤਪਤ, ਉਤਮ ਆਪਣੀ ਦਇਆ ਕਮਾਈਆ। ਹੱਡ ਮਾਸ ਨਾੜੀ ਨਾ ਕੋਈ ਰਤ, ਬੂੰਦ ਰਕਤ ਨਾ ਰੰਗ ਰੰਗਾਈਆ। ਇਕੋ ਰੂਪ ਪ੍ਰਗਟਾ ਕੇ ਸਤਿ, ਸਤਿ ਸਤਿ ਵਿਚ ਸਮਾਈਆ। ਸਤਿ ਸਰੂਪ ਦੇ ਕੇ ਬ੍ਰਹਮ ਮਤ ਵਿਦਿਆ ਅਗੰਮ ਦਿਤੀ ਜਣਾਈਆ। ਸਚਖੰਡ ਦਵਾਰੇ ਜਾਣਾ ਵਸ, ਦੂਜਾ ਗ੍ਰਹਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਅਬਿਨਾਸ਼ੀ ਕਰਤਾ ਕਹੇ ਸਤਿਗੁਰ ਸ਼ਬਦ ਦੁਲਾਰਾ ਉਠਿਆ, ਨਿਰਗੁਣ ਧਾਰ ਲਏ ਅੰਗੜਾਈਆ। ਪੁਰਖ ਅਕਾਲਾ ਏਕਾ ਤੁੱਠਿਆ, ਦੀਨ ਦਿਆਲਾ ਹੋਇਆ ਸਹਾਈਆ। ਸਚ ਚਰਨੋਦਕ ਪਿਆਇਆ ਘੁਟਿਆ, ਆਦਿ ਅੰਤ ਦੀ ਤ੍ਰਿਸ਼ਨਾ ਦਿਤੀ ਮਿਟਾਈਆ। ਸਚਖੰਡ ਦਵਾਰ ਸੁਹਾਈ ਰੁੱਤਿਆ, ਰੁਤੜੀ ਆਪਣੇ ਨਾਲ ਮਹਿਕਾਈਆ। ਪਿਆਰ ਨਾਲ ਕਿਹਾ ਮੇਰੇ ਦੁਲਾਰੇ ਪੁੱਤਿਆ, ਪਿਤਾ ਪੂਤ ਖ਼ੁਸ਼ੀ ਬਣਾਈਆ। ਤੇਰਾ ਲੇਖਾ ਨਾਲ ਅਬਿਨਾਸ਼ੀ ਅਚੁਤਿਆ, ਚੇਤਨ ਇਕੋ ਘਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਦੇਵਣਹਾਰਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣਾ ਹੁਕਮ ਸੁਣਾਈਆ। ਸ੍ਰੀ ਭਗਵਾਨ ਕਹੇ ਸੁਤ ਦੁਲਾਰਾ ਸ਼ਬਦੀ ਨੰਨ੍ਹਾ ਬੱਚਾ, ਬਚਪਨ ਸਮਝ ਕਿਸੇ ਨਾ ਆਈਆ। ਜਿਸ ਦਾ ਰੂਪ ਆਦਿ ਜੁਗਾਦੀ ਸੱਚਾ, ਸਤਿ ਸਚ ਵਿਚ ਸਮਾਈਆ। ਜਿਸ ਦਾ ਨੂਰ ਨੂਰ ਵਿਚ ਰਚਾ, ਰਚਨਾ ਅਵਰ ਨਾ ਕੋਇ ਦਰਸਾਈਆ। ਲੇਖਾ ਦਿਸੇ ਨਾ ਭਾਂਡਾ ਕੱਚਾ, ਘੜਨ ਭੰਨਣਹਾਰ ਵੰਡ ਨਾ ਕੋਇ ਵੰਡਾਈਆ। ਏਕਾ ਧਾਰ ਬਣਾ ਕੇ ਤਤਾ, ਤਤਵ ਤਤ ਦਾ ਡੇਰਾ ਢਾਹੀਆ। ਆਪਣਾ ਪਿਆਰ ਬਖ਼ਸ਼ ਕੇ
❋
❋
ਸਾਚੀ ਸੱਤਾ, ਸਤਿ ਸਤਿ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਪਾਰਬ੍ਰਹਮ ਕਹੇ ਸੁਤ ਦੁਲਾਰਾ ਸ਼ਬਦ ਬਣਾਇਆ ਆਪ, ਆਪਣੀ ਦਇਆ ਕਮਾਈਆ। ਆਪ ਆਪਣਾ ਦੱਸ ਕੇ ਜਾਪ, ਆਪਣੇ ਰੰਗ ਰੰਗਾਈਆ। ਆਪਣਾ ਆਪ ਵਖਾ ਪ੍ਰਤਾਪ, ਵਡ ਵੱਡਾ ਦਏ ਦ੍ਰਿੜਾਈਆ। ਮਿਹਰਵਾਨ ਹੋ ਕੇ ਸਿਰ ਰੱਖੇ ਹਾਥ, ਬਿਨ ਹੱਥਾਂ ਹੱਥ ਟਿਕਾਈਆ। ਨਿਰਗੁਣ ਨਿਰਗੁਣ ਦੱਸੀ ਗਾਥ, ਅਗੰਮ ਕੀਤੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਸ਼ਬਦੀ ਧਾਰ ਗਿਆ ਝੁਕ, ਸਤਿ ਦਵਾਰੇ ਸੀਸ ਨਿਵਾਈਆ। ਪੁਰਖ ਅਕਾਲ ਕਿਹਾ ਸੁਤ ਦੁਲਾਰੇ ਸੁਤ, ਸਚ ਤੇਰੀ ਵਡਿਆਈਆ। ਤੂੰ ਇਕੋ ਪੜ੍ਹਨੀ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਦੂਸਰ ਧਾਰ ਨਾ ਬਦਲੇ ਰੁਖ਼, ਜਗਤ ਧਾਰ ਨਾ ਕੋਇ ਜਣਾਈਆ। ਤੂੰ ਜਣਿਉਂ ਜੋਤੀ ਧਾਰ ਦੀ ਕੁੱਖ, ਤਤਾਂ ਵਾਲੀ ਕੋਇ ਨਾ ਮਾਈਆ। ਗਰਭ ਹੋਣਾ ਨਹੀਂ ਉਲਟਾ ਰੁੱਖ, ਅਗਨੀ ਤਤ ਨਾ ਕੋਇ ਤਪਾਈਆ। ਤੇਰਾ ਖੇਲ ਕਰਨਾ ਪੰਜ ਤਤ ਕਾਇਆ ਵਿਚ ਮਨੁੱਖ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਤਨ ਵਜੂਦ ਮਾਟੀ ਖ਼ਾਕ ਖੇਲ ਕਰਨਾ ਅਦਭੁਤ, ਅਨਭਵ ਆਪਣਾ ਹੁਕਮ ਚਲਾਈਆ। ਨਿਰਗੁਣ ਧਾਰ ਰਹਿਣਾ ਲੁਕ, ਸਰਗੁਣ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਿਹਾ ਸੁਤ ਦੁਲਾਰੇ ਰਹਿਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਸਤਿ ਸਚ ਦੀ ਤੈਨੂੰ ਬਖ਼ਸ਼ਾਂ ਇਕ ਦਸਤਾਰ, ਦਸਤ ਨਾਲ ਸੀਸ ਨਾ ਕੋਇ ਬੰਧਾਈਆ। ਇਸ ਨਾਲ ਸਦਾ ਰਹੇ ਮੇਰਾ ਪਿਆਰ, ਪਿਆਰ ਮੁਹੱਬਤ ਰੂਪ ਬਦਲਾਈਆ। ਮੇਰੇ ਨਾਮ ਸ਼ਬਦ ਦੀ ਧੁਨ ਰਹੇ ਗੁਫ਼ਤਾਰ, ਗੁਫ਼ਤ ਸ਼ੁਨੀਦ ਹੁਕਮ ਸੁਣਾਈਆ। ਬਣਿਆ ਰਹਿਣਾ ਸੇਵਾਦਾਰ, ਜੁਗ ਜੁਗ ਆਪਣੀ ਸੇਵ ਕਮਾਈਆ। ਮੈਂ ਪਾਉਂਦਾ ਰਹਿਵਾਂ ਸਾਰ, ਮਹਾਂਸਾਰਥੀ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਕਿਹਾ (ਤੇਰੇ) ਚਰਨ ਕਵਲ ਨਿਮਸਕਾਰ, ਨਿਉਂ ਨਿਉਂ ਲਾਗਾ ਪਾਈਆ। ਮੈਂ ਕਿਹੜੇ ਵਸਾਂ ਘਰ ਬਾਹਰ, ਲੋਕਮਾਤ ਦੇਣਾ ਸਮਝਾਈਆ। ਕਵਣ ਮਿੱਤਰ ਬਣਾਵਾਂ ਯਾਰ, ਸੱਜਣ ਕਵਣ ਸੰਗ ਰਖਾਈਆ। ਕਿਸ ਦਾ ਦਰਸ ਕਰਾਂ ਦੀਦਾਰ, ਸਨਮੁਖ ਹੋ ਕੇ ਖੋਜ ਖੁਜਾਈਆ। ਅਬਿਨਾਸ਼ੀ ਕਰਤੇ ਸੰਦੇਸ਼ਾ ਦਿਤਾ ਆਪਣੀ ਧਾਰ, ਬਿਨ ਰਸਨਾ ਜਿਹਵਾ ਆਪ ਦ੍ਰਿੜਾਈਆ। ਜਿਸ ਵੇਲੇ ਲੱਖ ਚੁਰਾਸੀ ਦਿਤਾ ਪਸਰ ਪਸਾਰ, ਅੰਡਜ ਜੇਰਜ ਉਤਭੁਜ ਸੇਤਜ ਤੇਰੀ ਝੋਲੀ ਪਾਈਆ। ਮਾਣਸ ਮਾਨਵ ਮਾਨੁਖ ਲਏਂ ਉਭਾਰ, ਲੋਕਮਾਤ ਦੇਵਾਂ ਮਾਣ ਵਡਿਆਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਆਤਮ ਬ੍ਰਹਮ ਸਰਬ ਦਰਸਾਈਆ। ਸ਼ਬਦੀ ਨਾਦ ਤੇਰੀ ਧੁਨਕਾਰ, ਆਪਣਾ ਨਾਮ ਦਿਆਂ ਪਰਗਟਾਈਆ। ਰੂਪ ਦੱਸ ਜਗਤ ਸੰਸਾਰ, ਖੇਲ ਕਰਾਵਾਂ ਚਾਈਂ ਚਾਈਂਆ। ਲੇਖਾ ਬਣਾ ਪੈਗ਼ੰਬਰ ਗੁਰ ਅਵਤਾਰ, ਅਵਤਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਭੇਵ ਅਭੇਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਿਹਾ ਸਤਿਗੁਰ ਸ਼ਬਦ ਮੇਰੀ ਧਾਰ ਵੇਖ ਲੈ ਜਗਤ, ਜਗਜੀਵਣ ਦਾਤਾ ਹੋ ਕੇ ਦਿਆਂ ਦ੍ਰਿੜਾਈਆ। ਤੇਰੇ ਮੀਤ ਬਣਾਵਾਂ ਆਪਣੇ ਭਗਤ, ਭਗਵਨ ਹੋ ਕੇ ਹੋਵਾਂ ਸਹਾਈਆ। ਉਨ੍ਹਾਂ ਲੇਖੇ ਲਾਵਾਂ ਬੂੰਦ ਰਕਤ, ਤਨ ਵਜੂਦ ਆਪਣੀ ਝੋਲੀ ਪਾਈਆ। ਤੇਰੇ ਪਿਆਰ ਦੀ ਬਖ਼ਸ਼ ਕੇ ਸ਼ਕਤ, ਸ਼ਖ਼ਸੀਅਤ ਦਿਆਂ
❋
❋
ਵਖਾਈਆ। ਤੂੰ ਲੇਖਾ ਲਾਉਣਾ ਵੇਖਣਾ ਫ਼ਕਤ, ਫ਼ਿਕਰੇ ਇਕੇ ਵਿਚ ਦ੍ਰਿੜਾਈਆ। ਉਹ ਸੁਹਾਵਣ ਉਪਰ ਧਰਤ, ਧਰਨੀ ਧੌਲ ਧਵਲ ਵੱਜੇ ਵਧਾਈਆ। ਮੈਂ ਵੇਖਾਂ ਉਨ੍ਹਾਂ ਪਰਤ, ਪਤਿਪਰਮੇਸ਼ਵਰ ਹੋ ਕੇ ਖੋਜ ਖੁਜਾਈਆ। ਸਤਿਗੁਰ ਸ਼ਬਦ ਕਿਹਾ ਕੀ ਲੇਖਾ ਜਾਣੇਂ ਉਪਰ ਅਰਸ਼, ਅਰਸ਼ੀ ਪ੍ਰੀਤਮ ਦੇ ਦ੍ਰਿੜਾਈਆ। ਕੀ ਪਰਦਾ (ਖੋਲ੍ਹੇਂ) ਉਪਰ ਫ਼ਰਸ਼, ਜ਼ਿਮੀਂ ਜ਼ਮਾਂ ਲੇਖ ਚੁਕਾਈਆ। ਪੁਰਖ ਅਕਾਲ ਕਿਹਾ ਜੋਤੀ ਧਾਰ ਦੇਵਾਂ ਦਰਸ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਨਮ ਜਨਮ ਦੀ ਮੇਟਾਂ ਹਰਸ, ਹਵਸ ਅਗਲੀ ਦਿਆਂ ਗਵਾਈਆ। ਮਿਹਰਵਾਨ ਹੋ ਕੇ ਕਰਾਂ ਤਰਸ, ਸਿਰ ਸਿਰ ਆਪਣਾ ਹੱਥ ਰਖਾਈਆ। ਪਰ ਯਾਦ ਕਰ ਲੈ ਸਤਿਗੁਰ ਸ਼ਬਦ, ਜਿਸ ਵੇਲੇ ਅੰਤਮ ਕਲਜੁਗ ਸੰਮਤ ਸ਼ਹਿਨਸ਼ਾਹੀ ਦਾ ਹੋਣਾ ਸੱਤਵਾਂ ਬਰਸ, ਬਰਸੀ ਧਰਮ ਧਾਰ ਮਨਾਈਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦਰਦੀਆਂ ਆਪਣੇ ਲੇਖੇ ਪਾਈਆ। ਜਗਤ ਸ਼ਰਅ ਛੁਰੀ ਜਿਨ੍ਹਾਂ ਪੋਹ ਨਾ ਸਕੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਤੇਰੀ ਮਨਜ਼ੂਰ ਕਰਾਂ ਅਰਜ਼, ਆਰਜ਼ੂ ਲੇਖੇ ਵਿਚ ਰਖਾਈਆ। ਆਪਣਾ ਪੂਰਾ ਕਰਾਂ ਫ਼ਰਜ਼, ਨਿਰਗੁਣ ਧਾਰ ਹੋਵਾਂ ਸਹਾਈਆ। ਜਗਤ ਤ੍ਰਿਸ਼ਨਾ ਹੋਵੇ ਕੋਈ ਨਾ ਗ਼ਰਜ਼, ਗਰਜ ਕੇ ਸਭ ਦਾ ਲਹਿਣਾ ਦਿਆਂ ਚੁਕਾਈਆ। ਨਵ ਨੌਂ ਚਾਰ ਦਾ ਪਿਛਲਾ ਮੂਲ ਚੁਕਾਵਾਂ ਕਰਜ਼, ਮਕਰੂਜ਼ ਹੋ ਕੇ ਵੇਖ ਵਖਾਈਆ। ਯੋਧਾ ਸੂਰਬੀਰ ਬਣ ਮਰਦਾਨਾ ਮਰਦ, ਮਦਦ ਕਰਾਂ ਥਾਉਂ ਥਾਈਂਆ। ਜਗਤ ਵੇਖ ਅੰਧੇਰਾ ਗਰਦ, ਅੰਧ ਅਗਿਆਨ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਪੂਰ ਕਰਾਈਆ। ਸਤਿਗੁਰ ਸ਼ਬਦ ਕਿਹਾ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਮੈਂ ਬਿਨ ਹੱਥਾਂ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਂਆ। ਤੇਰਾ ਖੇਲ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੇਵ ਕਮਾਈਆ। ਜੁਗ ਚੌਕੜੀ ਬੀਤਣ ਆਪੋ ਆਪਣੀ ਵਾਰ, ਵਾਰਤਾ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਗਾਈਆ। ਤੇਰੀ ਸਿਫ਼ਤ ਦਾ ਹੋਵੇ ਇਜ਼ਹਾਰ, ਮਹਿਮਾ ਅਗੰਮ ਅਥਾਹੀਆ। ਤੇਰਾ ਭਗਤਾਂ ਹੋਵੇ ਪਿਆਰ, ਪ੍ਰੇਮੀ ਪ੍ਰੀਤਮ ਇਕ ਅਖਵਾਈਆ। ਮੈਂ ਤੇਰੀ ਚਰਨ ਧੂੜੀ ਲਾਵਾਂ ਛਾਰ, ਮਸਤਕ ਟਿੱਕਾ ਖ਼ਾਕ ਰਮਾਈਆ। ਸਚਖੰਡ ਨਿਵਾਸੀ ਬੇਨੰਤੀ ਦੇਵਾਂ ਗੁਜ਼ਾਰ, ਗੁਜ਼ਾਰਿਸ਼ ਵਿਚ ਹਾਲ ਸੁਣਾਈਆ। ਜਿਸ ਵੇਲੇ ਜੁਗ ਚੌਕੜੀ ਬੀਤੇ ਨਵ ਨੌ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਚਾਰੋਂ ਕੁੰਟ ਹੋਣਾ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਸਹਾਇਤਾ ਕਰੇ ਨਾ ਕੋਇ ਪੈਗ਼ੰਬਰ ਗੁਰ ਅਵਤਾਰ, ਚਾਰ ਜੁਗ ਦੇ ਸ਼ਾਸਤਰ ਬੈਠਣ ਮੁਖ ਛੁਪਾਈਆ। ਸੀਸ ਦਸਤਾਰ ਨਾ ਦਿਸੇ ਕਿਸੇ ਸਿਕਦਾਰ, ਸ਼ਾਹ ਪਾਤਸ਼ਾਹ ਰੋਵਣ ਮਾਰਨ ਧਾਈਆ। ਨਾਮ ਸਤਿ ਹੋਵੇ ਹਾਹਾਕਾਰ, ਅਗਨੀ ਤਤ ਨਾ ਕੋਇ ਬੁਝਾਈਆ। ਉਸ ਵੇਲੇ ਕਿਰਪਾ ਕਰੀਂ ਆਪ ਕਰਤਾਰ, ਕੁਦਰਤ ਦੇ ਮਾਲਕ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਕਰੀਂ ਸੰਭਾਲ, ਸੰਬਲ ਬਹਿ ਕੇ ਆਪਣਾ ਖੇਲ ਖਿਲਾਈਆ। ਕੋਝਿਆਂ ਕਮਲਿਆਂ ਪਾਵੀਂ ਸਾਰ, ਮਹਾਂਸਾਰਥੀ ਭੱਜਣਾ ਵਾਹੋ ਦਾਹੀਆ। ਸਭ ਦੀ ਪੈਜ ਦੇਵੀਂ ਸਵਾਰ, ਜੋ ਜਨ ਬੈਠਣ ਤੇਰੀ ਓਟ ਤਕਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਬਣਨਾ ਸਾਂਝਾ ਯਾਰ, ਯਥਾਰਥ ਆਪਣੀ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਉਨ੍ਹਾਂ ਦੇ ਸਿਰ ਬੰਨ੍ਹੀਂ ਦਸਤਾਰ, ਜਿਨ੍ਹਾਂ ਦਾ ਸੀਸ ਜਗਦੀਸ ਆਪਣੇ ਲੇਖੇ ਲਾਈਆ। ਫੇਰ ਜਨਮ ਲੈਣਾ ਪਏ ਨਾ ਦੂਜੀ ਵਾਰ, ਚੁਰਾਸੀ ਫਾਸੀ ਦੇਣੀ ਕਟਾਈਆ। ਵਸਾਉਣਾ ਸਚਖੰਡ ਸਚੇ ਦਰਬਾਰ, ਦਰਗਹ ਸਾਚੀ ਆਪਣੇ ਵਿਚ ਮਿਲਾਈਆ। ਮੇਰੀ ਆਦਿ ਅੰਤ ਅੰਤ ਆਦਿ ਸਤਿਗੁਰ
❋
❋
ਸ਼ਬਦ ਕਹੇ ਸਦਾ ਸਦ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਨਿਰਵੈਰ ਤੇਰਾ ਅੰਤ ਨਾ ਪਾਰਾਵਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਮ ਪੁਰਖ ਪਰਮਾਤਮ ਤੇਰੀ ਬੇਪਰਵਾਹੀਆ।