ਪੁਸਤਕਾਲਾਭਾਗ ੨੨

ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ

ਅਜ਼ਰਾਈਲ ਜਬਰਾਈਲ ਮੇਕਾਈਲ ਇਸਰਾਫੀਲ ਰਹੇ ਝੁਕ, ਬਿਨ ਸਿਰ ਸਰ ਸਜਦਾ ਸੀਸ ਝੁਕਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੇ ਦਰ ਤੇ ਆ ਕੇ ਗਏ ਰੁਕ, ਰੁੱਕਾ ਵੇਖ ਚਾਈਂ ਚਾਈਂਆ। ਨੂਰ ਇਲਾਹੀ ਜਲਵਾਗਰ ਤੇਰੇ ਕਲਮੇ ਦੀ ਇਕੋ ਤੁਕ, ਜੋ ਤੁਖ਼ਮ ਤਾਸੀਰ ਦਏ ਬਦਲਾਈਆ। ਅਸੀਂ ਫਿਰ ਕੇ ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ, ਗਲੀ ਕੂਚਾ ਧਿਆਨ ਲਗਾਈਆ। ਧਰਨੀ ਧਰਤ ਧਵਲ ਉਤੇ ਪਈ ਲੁੱਟ, ਕਲਜੁਗ ਲੁਟੇਰਾ ਬਣਿਆ ਥਾਉਂ ਥਾਈਂਆ। ਦੀਨਾਂ ਮਜ਼੍ਹਬਾਂ ਤਕੀ ਫੁੱਟ, ਕਲਮਾ ਕਾਇਨਾਤ ਕੰਮ ਕਿਸੇ ਨਾ ਆਈਆ। ਰੂਹ ਬੁਤ ਨਾਤਾ ਰਿਹਾ ਟੁੱਟ, ਅੱਲਾ ਹੂ ਅੱਨਾ ਹੂ ਜੋੜ ਨਾ ਕੋਇ ਜੁੜਾਈਆ। ਮਹਿਬੂਬ ਤੇਰੀ (ਮੁਹੱਬਤ) ਮਹਿਜ਼ ਗਈ ਛੁਟ, ਸਾਚਾ ਸੰਗ ਨਾ ਕੋਇ ਬਣਾਈਆ। ਤੇਰੀ ਧਾਰ ਤੈਥੋਂ ਗਈ ਰੁੱਠ, ਰੁਸਿਆਂ ਨਾ ਕੋਇ ਮਨਾਈਆ। ਬਿਨ ਤਨ ਵਜੂਦ ਨੂਰ ਇਲਾਹੀ ਹੋ ਕੇ ਉਠ, ਆਲਮੀਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਚਾਰੇ ਕਹਿਣ ਨਿਰਗੁਣ ਧਾਰ ਤੇਰੇ ਫਰਿਸਤੇ ਬਿਨ ਅੱਖਰਾਂ ਹੱਥ ਉਠਾਈਆ। ਨਬੀ ਰਸੂਲ ਸਾਨੂੰ ਸਾਰੇ ਦਿਸਦੇ, ਪੈਗ਼ੰਬਰ ਵੇਖ ਵਖਾਈਆ। ਮਾਲਕ ਖ਼ਾਲਕ ਕੀ ਲੇਖੇ ਦਈਏ ਇਕ ਇਕ ਦੇ, ਇਕ ਇਕੱਲੇ ਵਾਹਿਦ ਤੇਰੀ ਬੇਪਰਵਾਹੀਆ। ਮੁਹੰਮਦ ਦੇ ਕਲਮੇ ਵਿਚ ਮਨ ਕਿਸੇ ਨਾ ਟਿਕਦੇ, ਇਸਮ ਆਜ਼ਮ ਨਾ ਕੋਇ ਜਣਾਈਆ। ਸ਼ਰਅ ਦੇ ਝਗੜੇ ਵੇਖੇ ਨਿਤ ਦੇ, ਸ਼ਰੀਅਤ ਘਰ ਘਰ ਕਰੇ ਲੜਾਈਆ। ਕਾਇਨਾਤ ਤੇਰੇ ਸਿਫ਼ਤਾਂ ਵਾਲੇ ਅੱਖਰ ਵਿਕਦੇ, ਅਲਿਫ਼ ਯੇ ਹੱਟਾਂ ਵਿਚ ਭਵਾਈਆ। ਦਰੋਹੀ ਅਸੀਂ ਸਾਰੇ ਤੇਰੇ ਕੋਲ ਪਿਟਦੇ, ਉਚੀ ਕੂਕ ਸੁਣਾਈਆ। ਝਗੜੇ ਵੇਖੇ ਪੱਥਰ ਇੱਟ ਦੇ, ਮੰਦਰ ਮਸੀਤ ਰਹੇ ਕੁਰਲਾਈਆ। ਪੈਂਡੇ ਮੰਜ਼ਲ ਮੁਕੇ ਨਾ ਕਿਸੇ ਸਵਾ ਗਿਠ ਦੇ, ਕੁੰਡੀ ਖਿੜਕੀ ਬਜਰ ਕਪਾਟ ਨਾ ਕੋਇ ਖੁਲ੍ਹਾਈਆ। ਮਾਨਸ ਜਨਮ ਮੂਲ ਨਾ ਜਿਤਦੇ, ਪੰਜ ਵਿਕਾਰ ਹੋਏ ਹਲਕਾਈਆ। ਮੁੱਲਾ ਸ਼ੇਖ਼ ਮੁਸਾਇਕ ਸਤਿ ਸਰੂਪ ਮੂਲ ਨਾ ਦਿਸਦੇ, ਐਨੁਲਹੱਕ ਨਾਅਰਾ ਕੋਇ ਨਾ ਲਾਈਆ। ਕੀ ਖੇਲ ਤੇਰੇ ਨੂਰ ਇਲਾਹੀ ਪਿਤ ਦੇ, ਪਤਿਪਰਮੇਸ਼ਵਰ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਚਾਰੇ ਕਹਿਣ ਅਸੀਂ ਹੋਏ ਹਾਜ਼ਰ, ਹਜ਼ਰਤਾਂ ਦੇ ਹਜ਼ਰਤ ਸੀਸ ਨਿਵਾਈਆ। ਤੇਰਾ ਤੱਕਿਆ ਕਲਮੇ ਦਾ ਮੁਹੰਮਦ ਤਾਜਰ, ਤਜਰਬਿਆਂ ਵਿਚ ਵੇਖ ਵਖਾਈਆ। ਬਹੁੜੀ ਸਾਨੂੰ ਨਜ਼ਰ ਆਇਆ ਸੀਸ ਤੇਗ਼ ਬਹਾਦਰ, ਵਿਚ ਰਿਹਾ ਜਣਾਈਆ। ਜਿਸ ਦਾ ਨੂਰ ਹੋਇਆ ਉਜਾਗਰ, ਗੋਬਿੰਦ ਸੂਰਾ ਬੇਪਰਵਾਹੀਆ। ਜਿਸ ਨੂੰ ਕਹਿੰਦੇ ਵਾਲਾ ਬਾਜ਼ਨ, ਬਾਜ਼ੀ ਸਭ ਦੀ ਦਏ ਉਲਟਾਈਆ। ਮੇਲ ਮਿਲਾ ਕੇ ਸ਼ਾਹੋ ਭੂਪ ਰਾਜਨ, ਸ਼ਹਿਨਸ਼ਾਹ

❋

❋

ਆਪਣਾ ਰੰਗ ਰੰਗਾਈਆ। ਵੇਸ ਵਟਾ ਕੇ ਦੇਸ ਮਾਝਨ, ਮਜਲਸ ਭਗਤਾਂ ਸੰਗ ਰਖਾਈਆ। ਸ਼ਬਦੀ ਸ਼ਬਦ ਮਾਰ ਆਵਾਜ਼ਨ, ਚੌਦਾਂ ਤਬਕ ਰਿਹਾ ਹਿਲਾਈਆ। ਧੁਨ ਸ਼ਬਦ ਦੇਵੇ ਨਾਦਨ, ਨਾਦ ਅਨਾਦੀ ਆਪ ਜਣਾਈਆ। ਝਗੜਾ ਮਿਟੇ ਮੁੱਲਾ ਸ਼ੇਖ਼ ਕਾਜ਼ਨ, ਸ਼ਰਅ ਸ਼ਰਅ ਨਾਲ ਟਕਰਾਈਆ। ਸਭ ਦਾ ਲੇਖਾ ਆਇਆ ਵਾਚਨ, ਬਿਨ ਅੱਖਰਾਂ ਹਰਫ਼ ਹਰੂਫ਼ ਫੋਲ ਫੁਲਾਈਆ। ਜਿਸ ਨੂੰ ਤਕਣ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰ ਧਿਆਨ ਲਗਾਈਆ। ਸੋ ਲੇਖਾ ਜਾਣੇ ਹਰ ਘਟ ਰੱਖੇ ਵਾਸਨ, ਵਾਸਤਾ ਆਪਣੇ ਨਾਲ ਪਰਗਟਾਈਆ। ਉਸ ਨੇ ਭੇਵ ਖੋਲ੍ਹਣਾ ਬਾਤਨ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਪਰਵਰਦਿਗਾਰ ਅਸੀਂ ਹਾਜ਼ਰ ਹੋਏ ਪਹਿਲੀ ਅੱਸੂ ਰਾਤਨ, ਰੁਤੜੀ ਤੇਰੇ ਨਾਲ ਮਹਿਕਾਈਆ। ਜਗਤ ਸ਼ਰਅ ਤੋੜਿਆ ਨਾਤਨ, ਨਾਤਵਾਂ ਨਾਤੇ ਦਿਤੇ ਗਵਾਈਆ। ਤੇਰਾ ਜਲਵਾ ਤਕ ਪ੍ਰਕਾਸ਼ਨ, ਪਰਮ ਪੁਰਖ ਤੇਰੀ ਸਰਨਾਈਆ। ਤੇਰਾ ਹੁਜਰਾ ਸਚ ਮਹਿਬੂਬ ਅਗੰਮ ਮਹਿਰਾਬਨ, ਮੀਨਾਰ ਅਗੰਮ ਅਥਾਹੀਆ। ਜਿਥੇ ਝਗੜਾ ਨਹੀਂ ਦੋ ਦੋਆਬਨ, ਆਬੇਹਯਾਤ ਮਿਲੇ ਚਾਈਂ ਚਾਈਂਆ। ਲੇਖਾ ਰਹੇ ਨਾ ਮੱਕਾ ਕਾਅਬਨ, ਕਾਅਬਿਆਂ ਪਰੇ ਦ੍ਰਿੜਾਈਆ। ਨਿਰਗੁਣ ਧਾਰ ਨਿਰਗੁਣ ਨਿਰਗੁਣ ਰੂਪ ਅਰਾਧਨ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਬਰਾਈਲ ਕਹੇ ਅਜ਼ਰਾਈਲ ਉਠ ਮੇਰੇ ਉਸਤਾਦ, ਉਸਤਤ ਸਾਚੀ ਦੇ ਜਣਾਈਆ। ਅਸਰਾਫ਼ੀਲ ਤੇਰੇ ਆਵੇ ਬਾਦ, ਬਾਗ਼ਬਾਂ ਅਜ਼ਾਂ ਨਾਲ ਜਣਾਈਆ। ਮੇਕਾਈਲ ਵਜਾਏ ਨਾਦ ਧੁਨ ਅਗੰਮ ਸ਼ਨਵਾਈਆ। ਚੌਦਾਂ ਤਬਕਾਂ ਦੱਸੇ ਫ਼ਰਿਆਦ, ਸੰਦੇਸ਼ਾ ਦੇਵੇ ਚਾਈਂ ਚਾਈਂਆ। ਨੂਰੀ ਅੱਲਾ ਔਹ ਤਕ ਮੁਹੰਮਦ ਨਾਲ ਈਸਾ ਕਹੇ ਗਾਡ, ਗਾਈਡ ਨਜ਼ਰ ਕੋਇ ਨਾ ਆਈਆ। ਤੇਰੇ ਸ਼ਬਦ ਦੀ ਅਗੰਮੀ ਇਕੋ ਰਾਡ, ਨਿਰਗੁਣ ਨੂਰ ਦੋ ਜਹਾਨ ਰਹੀ ਡਰਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਇਲਾਹੀ ਵਾਹਿਦ, ਵਾਹਿਦੇ ਸਭ ਦੇ ਪੂਰ ਕਰਾਈਆ। ਸਦੀ ਚੌਧਵੀਂ ਸੁਣਨੀ ਇਕ ਫ਼ਰਿਆਦ, ਦਰ ਠਾਂਡੇ ਸੀਸ ਨਿਵਾਈਆ। ਤੇਰੇ ਕਲਮੇ ਦਾ ਕਰੇ ਕੋਇ ਨਾ ਵਾਅਜ਼, ਆਵਾਜ਼ ਹੱਕ ਨਾ ਕੋਇ ਸੁਣਾਈਆ। ਮੁੱਲਾਂ ਸ਼ੇਖ਼ ਖੁਲ੍ਹੇ ਕਿਸੇ ਨਾ ਰਾਜ਼, ਰਾਜ਼ਕ ਰਿਜ਼ਕ ਰਹੀਮ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਉਠ ਕੇ ਤਕ ਕੰਮ ਨਾ ਆਈ ਪੰਜ ਵਕਤ ਨਿਮਾਜ਼, ਪੰਚਾਂ ਕਰੇ ਨਾ ਕੋਇ ਸਫ਼ਾਈਆ। ਤੇਰੇ ਨੂਰ ਦਾ ਕਿਸੇ ਨਾ ਕੋਇ ਆਗ਼ਾਜ਼, ਅਕਲ ਕਲਧਾਰੀ ਕੀ ਤੇਰੀ ਬੇਪਰਵਾਹੀਆ। ਸੋਈ ਸੁਰਤ ਸਕੇ ਮੂਲ ਨਾ ਜਾਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਪੈਗ਼ੰਬਰ ਦੇ ਸਕੇ ਨਾ ਕੋਇ ਜੁਆਬ, ਜੁਆਬਤਲਬੀ ਵਿਚ ਸਾਰੇ ਸੀਸ ਨਿਵਾਈਆ। ਸਜਦਿਆਂ ਵਿਚ ਕਰ ਕਰ ਥੱਕੇ ਆਦਾਬ, ਨਿਵ ਨਿਵ ਲਾਗਣ ਪਾਈਆ। ਪਰਵਰਦਿਗਾਰ ਸਾਨੂੰ ਦੱਸ ਉਹ ਅਗੰਮੀ ਕਿਤਾਬ, ਜਿਹੜੀ ਕੁਤਬਖਾਨਿਆਂ ਵਿਚੋਂ ਹੱਥ ਕਿਸੇ ਨਾ ਆਈਆ। ਜਿਸ ਵਿਚੋਂ ਇਕੋ ਤੇਰੇ ਨਾਮ ਦਾ ਹੋਵੇ ਲਾਭ, ਲਬੇਲੁਆਬ ਅਵਰ ਨਾ ਕੋਇ ਜਣਾਈਆ। ਵਾਅਦਾ ਪੂਰਾ ਕਰ ਦੇ ਜੋ ਨਾਨਕ ਨਾਲ ਵਾਅਦਾ ਕੀਤਾ ਵਿਚ ਬਗ਼ਦਾਦ, ਬਗ਼ਲਗੀਰ ਬੇਨਜ਼ੀਰ ਆਪਣਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਵੇਖ ਵਖਾਈਆ। ਚਾਰੇ ਫ਼ਰਿਸ਼ਤੇ ਕਹਿਣ ਅਸੀਂ ਲੇਖਾ ਦੱਸੀਏ ਕੀ, ਕਹਿਣ ਕਿਛ ਨਾ ਪਾਈਆ। ਜਗਤ ਨਾਤਾ ਤੁਟਾ ਪੁੱਤਰ ਧੀ, ਪਿਤਾ ਪੁੱਤਰ ਨਾ ਸੰਗ ਨਿਭਾਈਆ। ਗੁਰੂ ਚੇਲਾ ਝਗੜਾ ਪਿਆ ਸਾਢੇ ਤਿੰਨ ਹੱਥ ਸੀਅ, ਮਨ ਕਾ ਮਣਕਾ ਨਾ ਕੋਇ ਭਵਾਈਆ। ਅੰਮ੍ਰਿਤ ਜਾਮ ਸਕੇ ਨਾ ਪੀ, ਪੀਆ ਪ੍ਰੀਤਮ ਤੇਰਾ

❋

❋

ਦਰਸ ਕੋਇ ਨਾ ਪਾਈਆ। ਲੇਖਾ ਵੇਖ ਬੀਸ ਇਕੀਸਾ ਵੀਹ, ਵੀਹਵੀਂ ਸਦੀ ਅੱਖ ਖੁਲ੍ਹਾਈਆ। ਕੀ ਈਸਾ ਕਹਿ ਕੇ ਗਿਆ ਜੀ, ਜੀਂਵਦਿਆਂ ਦਿਤੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਾਚੀ ਪਰਦਾ ਆਪ ਉਠਾਈਆ। ਚਾਰ ਫ਼ਰਿਸ਼ਤੇ ਕਹਿਣ ਸਾਡੀ ਹੱਕ ਸਲਾਮ, ਸੀਸ ਜਗਦੀਸ ਝੁਕਾਈਆ। ਇਕ ਇਕ ਦਾ ਲੇਖਾ ਦਈਏ ਤਮਾਮ, ਤਮਾਂ ਕੂੜ ਨਾ ਕੋਇ ਰਖਾਈਆ। ਪਰਵਰਦਿਗਾਰ ਮੁੱਲਾ ਸ਼ੇਖ਼ ਮੁਸਾਇਕ ਸੱਯਦ ਕਰਨ ਹਰਾਮ, ਬਚਿਆ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਸਭ ਨੂੰ ਕੀਤਾ ਗ਼ੁਲਾਮ, ਗ਼ੁਰਬਤ ਅੰਦਰੋ ਬਾਹਰ ਨਾ ਕੋਇ ਕਢਾਈਆ। ਸਾਚਾ ਦਿਸੇ ਨਾ ਕਾਇਆ ਕਾਅਬਾ ਹੱਕ ਮਕਾਨ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਕੀ ਅੰਕੜਿਆਂ ਵਿਚ ਲਾਈਏ ਮੀਜ਼ਾਨ, ਹਿੰਦਸੇ ਹਿੰਦਸਿਆਂ ਨਾਲ ਮਿਲਾਈਆ। ਉਮਤ ਨਬੀ ਰਸੂਲ ਹੋਈ ਬੇਈਮਾਨ, ਬੇਵਾ ਰੂਪ ਹੋਈ ਲੋਕਾਈਆ। ਮਨ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਨਾਲ ਲੜਾਈਆ। ਤੋਬਾ ਤੋਬਾ ਹੱਥ ਲਾਈਏ ਕਾਨ, ਕਾਇਨਾਤ ਦੇ ਮਾਲਕ ਸੀਸ ਝੁਕਾਈਆ। ਅਸੀਂ ਬਾਲਕ ਤੇਰੇ ਨਾਦਾਨ, ਤੂੰ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਕਹੇ ਵਖਾਓ ਲੇਖਾ ਧੁਰ, ਧੁਰ ਦਿਆਂ ਦ੍ਰਿੜਾਈਆ। ਕਿਹੜਾ ਨਾਦ ਕਿਹੜੀ ਸੁਰ, ਕਵਣ ਤਾਲ ਆਏ ਵਜਾਈਆ। ਕਿਹੜਾ ਚੇਲਾ ਕਿਹੜਾ ਗੁਰ, ਗੁਰਦੇਵ ਕਵਣ ਅਖਵਾਈਆ। ਕਿਸ ਗ੍ਰਹਿ ਜਾਣਾ ਮੁੜ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿਸ ਸ਼ੌਹ ਦਰਿਆਏ ਜਾਣਾ ਰੁੜ੍ਹ, ਵਹਿਣ ਜਗਤ ਵਾਲਾ ਵਹਾਈਆ। ਕਿਹੜੀ ਕੁੰਟੋਂ ਆਏ ਮੁੜ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਜਬਰਾਈਲ ਕਹੇ ਮੈਂ ਦੱਸਾਂ ਹੱਕ ਨਿਸ਼ਾਨੀ, ਹਜ਼ਰਤਾਂ ਦੇ ਹਜ਼ਰਤ ਦਿਆਂ ਜਣਾਈਆ। ਮੈਂ ਤਕੇ ਸ਼ਰਅ ਵਾਲੇ ਈਰਾਨੀ, ਇਬਰਤ ਵਿਚ ਮੇਰੀ ਦੁਹਾਈਆ। ਮੈਂ ਤਕੇ ਤੇਰੇ ਕਲਮੇ ਵਾਲੇ ਬਾਨੀ, ਮੁਹੰਮਦ ਅਹਿਮਦ ਖੋਜ ਖੁਜਾਈਆ। ਮੈਂ ਸੁਣਿਆ ਕਲਮਾ ਕਲਾਮੀ, ਅੱਖਰਾਂ ਵਾਲੀ ਵਡ ਵਡਿਆਈਆ। ਸ਼ਰਅ ਦਾ ਬਣਿਆ ਜਾਣ ਜਾਣੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਦੀ ਚੌਧਵੀਂ ਅੰਤਮ ਸਭ ਦੀ ਦਿਸੀ ਜੂਹ ਬੇਗਾਨੀ, ਮਾਲਕ ਨਜ਼ਰ ਕੋਇ ਨਾ ਆਈਆ। ਮੈਂ ਸੁਣ ਕੇ ਤੇਰਾ ਅਗੰਮ ਪੈਗ਼ਾਮੀ, ਪੈਗ਼ੰਬਰਾਂ ਦਿਤਾ ਦ੍ਰਿੜਾਈਆ। ਉਠੋ ਵੇਖੋ ਖੇਲ ਸ਼ਹਿਨਸ਼ਾਹ ਸੁਲਤਾਨੀ, ਕੀ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਦੀ ਤਕੋ ਨਿਸ਼ਾਨੀ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਦ੍ਰਿੜਾਈਆ। ਚਾਰੇ ਫ਼ਰਿਸ਼ਤੇ ਕਹਿਣ ਸਾਡੇ ਕੋਲ ਲੇਖਾ ਤੇਰਾ ਇਕ ਮਹਿਬੂਬ, ਮੁਹੱਬਤ ਵਿਚ ਜਣਾਈਆ। ਜਿਧਰ ਵੇਖਿਆ ਤਕੀ ਦਵੈਤੀ ਦੂਜ, ਦੁਤੀਆ ਭਾਓ ਨਾ ਕੋਇ ਚੁਕਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਹੱਕ ਮਕਸੂਦ, ਤੇਰਾ ਦਰਸ ਕੋਇ ਨਾ ਪਾਈਆ। ਨਜ਼ਰ ਨਾ ਆਏ ਅਰਸ਼ ਅਰੂਜ, ਆਲੀਸ਼ਾਨ ਤੇਰੀ ਕਰੇ ਨਾ ਕੋਇ ਸ਼ਨਵਾਈਆ। ਸਾਰੇ ਬੱਝੇ ਮਜ਼੍ਹਬਾਂ ਦੀ ਹਦੂਦ, ਹੱਦ ਪਾਰ ਨਾ ਕੋਇ ਵਖਾਈਆ। ਮੈਂ ਸਚ ਦੱਸਾਂ ਮੈਂ ਜਿਧਰ ਤਕਾਂ ਤੂੰ ਨੂਰ ਇਲਾਹੀ ਮੌਜੂਦ, ਮੌਜੂਦਾ ਹੋ ਕੇ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਆਪ ਸਹਾਈਆ। ਪਰਵਰਦਿਗਾਰ ਕਹੇ ਮੇਰਾ ਹੁਕਮ ਯੱਕ ਯਕੀਨੀ, ਯਕੀਨਨ

❋

❋

ਦਿਆਂ ਦ੍ਰਿੜਾਈਆ। ਮੇਰਾ ਸਜਦਾ ਇਕ ਅਮੀਨੀ, ਆਲਮੀਨ ਸੀਸ ਨਿਵਾਈਆ। ਮੈਂ ਖੇਲ ਵੇਖਾਂ ਅਰਸ਼ ਫ਼ਰਸ਼ ਜ਼ਮੀਨੀ, ਜ਼ਿਮੀਂ ਜਮਾਂ ਖੋਜ ਖੁਜਾਈਆ। ਸਦੀ ਚੌਧਵੀਂ ਸਭ ਦੀ ਬਦਲ ਦੇਣੀ ਤਨਜ਼ੀਮੀ, ਤਹਜ਼ੀਬ ਧੁਰ ਦੀ ਇਕ ਦ੍ਰਿੜਾਈਆ। ਮੇਰਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਕਦੀਮੀ, ਕੁਦਰਤ ਦਾ ਮਾਲਕ ਆਪਣਾ ਹੁਕਮ ਵਰਤਾਈਆ। ਲੇਖਾ ਰਹਿਣ ਨਾ ਦੇਣਾ ਨਰ ਮਦੀਨੀ, ਮੁੱਦਾ ਆਤਮ ਬ੍ਰਹਮ ਸਭ ਨੂੰ ਦਿਆਂ ਜਣਾਈਆ। ਮੈਂ ਪਰਦਾ ਲਾਹਵਾਂ ਭੇਵ ਖੁਲ੍ਹਾਵਾਂ ਆਲਮੀਨੀ, ਇਲਮ ਆਲਮ ਉਲਮਾਂ ਕਰਾਂ ਪੜ੍ਹਾਈਆ। ਜਗਤ ਸ਼ਰਅ ਰਹਿਣ ਨਾ ਦੇਵਾਂ ਤਕਸੀਮੀ, ਵੰਡਨ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਫ਼ਰਿਸ਼ਤੇ ਕਹਿਣ ਖ਼ੁਦ ਖ਼ੁਦਾ ਮੁਹੰਮਦ ਤੋਂ ਲੈ ਪੁਛ, ਆਪਣਾ ਹੁਕਮ ਸੁਣਾਈਆ। ਉਮਤ ਕੋਲ ਕੀ ਕੁਛ, ਕੀ ਵਸਤ ਰਹੀ ਵਖਾਈਆ। ਜਿਸ ਕਾਰਨ ਲਬ ਕਟਾਈ ਮੁੱਛ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਸਦੀ ਚੌਧਵੀਂ ਕਿਉਂ ਬੈਠਾ ਹੋ ਕੇ ਚੁਪ, ਚੁਪ ਚਪੀਤਾ ਡੇਰਾ ਲਾਈਆ। ਉਹ ਤਕ ਓਹ ਤਕ ਏਥੇ ਓਥੇ ਅੰਧੇਰਾ ਘੁੱਪ, ਤੇਰਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਸਚ ਪੁਛੇਂ ਉਹ ਵੇਖ ਤੇਰਾ ਗੋਬਿੰਦ ਦੁਲਾਰਾ ਦੂਲ੍ਹਾ ਸੁਤ , ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਜੋ ਸਭ ਕੁਛ ਸਭ ਦਾ ਰਿਹਾ ਲੁੱਟ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਕਲਜੁਗ ਕੂੜੀ ਕਿਰਿਆ ਜੜ੍ਹ ਰਿਹਾ ਪੁਟ, ਪਟਨੇ ਵਾਲਾ ਆਪਣਾ ਵੇਸ ਵਟਾਈਆ। ਜਿਸ ਦੇ ਕੋਲ ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਇਕ ਮੁੱਠ, ਮੁੱਠੀ ਆਪਣੀ ਵਿਚ ਟਿਕਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਝਗੜਾ ਮੇਟੇ ਵਰਨ ਗੋਤ, ਨੀਚਾਂ ਊਚਾਂ ਇਕੋ ਰੰਗ ਰੰਗਾਈਆ। ਲੇਖਾ ਰਹਿਣ ਨਾ ਦੇਵੇ ਦੀਨ ਮਜ਼੍ਹਬ ਵਰਨ ਗੋਤ, ਗੌਤਮ ਦਾ ਲੇਖਾ ਝੋਲੀ ਪਾਈਆ। ਗੁਰਮੁਖ ਅੰਦਰੋਂ ਖੋਲ੍ਹ ਕੇ ਅੰਤਰ ਨਿਰੰਤਰ ਸੋਤ, ਸੋਈ ਸੁਰਤੀ ਲਏ ਉਠਾਈਆ। ਸ਼ਬਦ ਸ਼ਬਦ ਲਗਾਏ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਜਿਸ ਦਾ ਲੇਖਾ ਜਾਣ ਨਾ ਸਕਣ ਕੋਟਨ ਕੋਟੀ ਕੋਟ, ਕੋਟ ਕੋਟਾਂ ਭੇਵ ਕੋਇ ਨਾ ਪਾਈਆ। ਉਹ ਵੇਸ ਵਟਾਏ ਏਕ ਇਕੋ ਬਹੁਤ, ਬਹੁਤਾ ਭੇਵ ਆਪਣਾ ਆਪ ਜਣਾਈਆ। ਜਿਹਨੇ ਝਗੜਾ ਮੇਟਣਾ ਚੌਦਾਂ ਲੋਕ, ਚੌਦਾਂ ਤਬਕ ਕਰੇ ਸਫ਼ਾਈਆ। ਦੋ ਜਹਾਨ ਮਰਦ ਮਰਦਾਨ, ਨਾਮ ਨਿਧਾਨਾ ਇਕ ਸੁਣਾਏ ਸਲੋਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਬੈਠੇ ਸੀਸ ਨਿਵਾਈਆ। ਚਾਰੇ ਕਹਿਣ ਉਠ ਮੁਹੰਮਦ ਕਰੀਏ ਸਲਾਹ, ਸਫ਼ਾ ਵੇਖ ਜਗਤ ਲੋਕਾਈਆ। ਬੇੜਾ ਦਾ ਗੇੜਾ ਬਣੇ ਮਲਾਹ, ਕਵਣ ਕੰਧ ਟਿਕਾਈਆ। ਚਾਰੇ ਯਾਰ ਵੇਖ ਗਵਾਹ, ਸ਼ਹਾਦਤ ਕੀ ਭੁਗਤਾਈਆ। ਸਦੀ ਚੌਧਵੀਂ ਅੰਤਮ ਗਿਆ ਆ, ਆਹ ਭਰ ਕੇ ਦਈਏ ਸੁਣਾਈਆ। ਧਰਨੀ ਧਰਤ ਧਵਲ ਧੌਲ ਉਤੇ ਵੇਖ ਥਾਂ, ਮੱਕਾ ਕਾਅਬਾ ਮਦੀਨਾ ਮੁੱਦਾ ਫੋਲ ਫੁਲਾਈਆ। ਕਿਸੇ ਗ੍ਰਹਿ ਨਾ ਹੋਵੇ ਵਾਹਵਾ, ਹਾਹਾਕਾਰ ਕਰੇ ਲੋਕਾਈਆ। ਝਗੜਾ ਪਿਆ ਥਲ ਅਸਗਾਹ, ਜੰਗਲ ਜੂਹ ਉਜਾੜ ਰੋਵਣ ਮਾਰਨ ਧਾਈਆ। ਪਿਆਰ ਰਿਹਾ ਨਾ ਪੁੱਤਰ ਮਾਂ, ਪਿਤਾ ਪੂਤ ਨਾ ਸੰਗ ਰਖਾਈਆ। ਕਲਜੁਗ ਜੀਵ ਹੰਸ ਬਣੇ ਕਾਂ, ਬੁੱਧੀ ਕਾਗ ਵਾਂਗ ਕੁਰਲਾਈਆ। ਜੇ ਸਚ ਪੁਛੇਂ ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਧਰਮ ਦਾ ਪੂਤ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਿਸੇ ਨਾ ਪਕੜੇ ਬਾਂਹ, ਅੱਗੇ ਹੋ ਨਾ ਕੋਇ ਛੁਡਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚ ਸੰਦੇਸ਼ਾ ਏਕੰਕਾਰਾ ਰਿਹਾ ਸੁਣਾ, ਇਕ ਇਕਲਾ ਧੁਰ ਦਾ

❋

❋

ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਚਾਰੇ ਕਹਿਣ ਸਾਡੀ ਤੋਬਾ, ਤੋਬਾ ਤੋਬਾ ਵਿਚ ਦੁਹਾਈਆ। ਸਦੀ ਚੌਧਵੀਂ ਰਸ ਸਭ ਨੇ ਭੋਗਾ, ਭੋਗੀ ਭਸਮੜ ਰੂਪ ਨਾ ਕੋਇ ਬਣਾਈਆ। ਦੀਨ ਦੁਨੀ ਦਾ ਵੇਖਿਆ ਅਭਿਆਸ ਜੋਗਾ, ਜੁਗਤੀ ਜਗਤ ਨਾ ਕੋਇ ਦ੍ਰਿੜਾਈਆ। ਹਉਮੇਂ ਵਧਿਆ ਘਰ ਘਰ ਰੋਗਾ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਨਾ ਕੋਈ ਮੇਟੇ ਹਰਖ਼ ਸੋਗਾ, ਚਿੰਤਾ ਚਿਖਾ ਰਹੀ ਜਲਾਈਆ। ਫਿਰੀ ਦੁਹਾਈ ਲੋਕ ਚੌਦਾਂ, ਚੌਦਾਂ ਤਬਕ ਰੋਵਨ ਮਾਰਨ ਧਾਈਆ। ਬਹੁੜੀ ਕਿਸੇ ਪੈਗ਼ੰਬਰ ਦਾ ਰਹਿਣਾ ਨਹੀਂ ਕੋਈ ਅਹੁਦਾ, ਵਾਹਿਦੇ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਾਰੇ ਕਹਿਣ ਕੁਛ ਲੇਖ ਦੱਸੇ ਪ੍ਰਭ ਅੱਸੂ, ਅਸਲ ਆਪਣਾ ਧਿਆਨ ਲਗਾਈਆ। ਕੀ ਓਟ ਰਖਾਈ ਮਸੀਹ ਯਸੂਹ, ਯਦਪਿ ਆਪਣਾ ਰਾਹ ਤਕਾਈਆ। ਮੂਸਾ ਕਿਹੜੀ ਧਾਰ ਨੱਸੂ, ਜਿਸ ਦੀ ਨਸਲ ਨਜ਼ਰ ਕਿਸੇ ਨਾ ਆਈਆ। ਗੋਬਿੰਦ ਕਿਹੜਾ ਤੀਰ ਨਿਸ਼ਾਨਾ ਕਸੂ, ਕਸਮ ਖਾ ਕੇ ਪਏ ਦੁਹਾਈਆ। ਕ੍ਰਿਸ਼ਨ ਕਿਹੜੀ ਧਾਰ ਜੜ੍ਹ ਪੱਟੂ, ਰਾਮ ਆਪਣਾ ਤੀਰ ਨਿਸ਼ਾਨ ਲਗਾਈਆ। ਵੇਦ ਵਿਆਸਾ ਜੋ ਲੇਖਾ ਲਿਖਿਆ ਬਣ ਕੇ ਲੱਖੂ, ਇਕ ਲੱਖ ਅਠਾਰਾਂ ਹਜ਼ਾਰ ਸਲੋਕ ਪੁਰਾਣ ਅਠਾਰਾਂ ਲਿਖਾਈਆ। ਬਾਵਨ ਕਿਹੜੀ ਧਾਰ ਆਪਣੀ ਕਾਰ ਟੱਪੂ, ਵਾਹਿਦਾ ਬਲ ਦਾ ਪੂਰ ਕਰਾਈਆ। ਸਪਤਸ ਰਿਖ ਕਿਹੜੀ ਖੇਲ ਰਚੂ, ਰਚਨਾ ਪ੍ਰਭ ਦਏ ਜਣਾਈਆ। ਸ਼ੰਕਰ ਚਾਰੇ ਕੁੰਟ ਵੇਖ ਹੱਸੂ, ਜਟਾ ਜੂਟ ਅੱਖ ਖੁਲ੍ਹਾਈਆ। ਬ੍ਰਹਮਾ ਖ਼ੁਸ਼ੀਆਂ ਦੇ ਵਿਚ ਟੱਪੂ, ਬ੍ਰਹਮ ਲੇਖਾ ਪੂਰਾ ਕਰੇ ਗੁਸਾਈਆ। ਵਿਸ਼ਨ ਭੰਡਾਰਾ ਕਿਸ ਦੀ ਝੋਲੀ ਘੱਤੂ, ਵਸਤ ਇਕ ਵਰਤਾਈਆ। ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਕਿਹੜਾ ਹੁਕਮ ਸੰਦੇਸ਼ਾ ਦੱਸੂ, ਦਹਿ ਦਿਸ਼ਾ ਆਪ ਜਣਾਈਆ। ਅੰਮ੍ਰਿਤ ਝਿਰਨਾ ਕਿਹੜੀ ਧਾਰੋਂ ਰਿਸੂ, ਰਸਤਾ ਦੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅੱਸੂ ਕਹੇ ਸੁਣੋ ਪੀਰ ਪੈਗ਼ੰਬਰ ਸੰਗ ਫ਼ਰਿਸ਼ਤੇ ਚਾਰ, ਯਾਰ ਯਰਾਨਾ ਧੁਰ ਦਾ ਦਿਆਂ ਦ੍ਰਿੜਾਈਆ। ਜੋ ਨਿਰਗੁਣ ਨਿਰਵੈਰ ਰੂਪ ਨਿਰੰਕਾਰ, ਹਰਿ ਕਰਤਾ ਧੁਰਦਰਗਾਹੀਆ। ਜੋ ਨਿਤ ਨਵਿਤ ਖੇਲ ਕਰੇ ਵਿਚ ਸੰਸਾਰ, ਨਿਰਾਕਾਰ ਸਾਕਾਰ ਆਪਣਾ ਰੂਪ ਬਦਲਾਈਆ। ਜਿਸ ਦਾ ਨਾਮ ਕਲਮਾ ਸਾਰੇ ਗਏ ਉਚਾਰ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਚਰਨ ਧੂੜੀ ਮੰਗਦੇ ਗਏ ਛਾਰ, ਮਸਤਕ ਟਿੱਕੇ ਖ਼ਾਕ ਰਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਸਭ ਦੀ ਪਾਵੇ ਸਾਰ, ਮਹਾਂਸਾਰਥੀ ਆਪਣਾ ਵੇਸ ਵਟਾਈਆ। ਜੋ ਮੰਜ਼ਲ ਬਮੰਜ਼ਲ ਲੇਖਾ ਜਾਣੇ ਆਪਣੀ ਧਾਰ, ਧਰਨੀ ਧਰਤ ਧਵਲ ਖੇਲੇ ਖੇਲ ਅਗੰਮ ਅਥਾਹੀਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜੋਤ ਕਰ ਉਜਿਆਰ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਕਰੇ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦੀ ਪਾਵੇ ਸਾਰ, ਭੇਵ ਅਭੇਦਾ ਅਛਲ ਅਛੇਦਾ ਆਪਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਅੱਸੂ ਪੱਸੂ ਕਹੇ ਮੈਂ ਦੱਸਾਂ ਪ੍ਰਭੂ ਦੀ ਉਸਤਤ, ਜੋ ਨਿਦਿਆ ਵਿਚ ਕਦੇ ਨਾ ਆਈਆ। ਜਿਸ ਨੂੰ ਗਾਉਂਦੇ ਚਾਰ ਜੁਗ ਦੇ ਪੁਸਤਕ, ਅੱਖਰਾਂ ਨਾਲ ਅੱਖਰ ਵਡਿਆਈਆ। ਉਹ ਇਕੋ ਸਾਹਿਬ ਸੁਲਤਾਨਾ ਦੋ ਜਹਾਨਾਂ ਬਣੇ

❋

❋

ਮੁਰਸ਼ਦ, ਮੁਰੀਦ ਲੱਖ ਚੁਰਾਸੀ ਲਏ ਬਣਾਈਆ। ਸਦੀ ਚੌਧਵੀਂ ਸਭ ਦੇ ਨਾਲੋਂ ਲੈ ਕੇ ਫੁਰਸਤ, ਵਿਹਲਾ ਹੋ ਕੇ ਆਪਣਾ ਹੁਕਮ ਵਰਤਾਈਆ। ਉਹਦੇ ਇਕੋ ਨਾਮ ਕਲਮੇ ਦੀ ਹੋਵੇ ਉਲਫ਼ਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਦੀਨ ਦੁਨੀ ਅੰਦਰ ਰਹਿਣ ਨਾ ਦੇਵੇ ਗਫਲਤ, ਗੁਫ਼ਤ ਸ਼ੁਨੀਦ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਪਰਦਾ ਆਪ ਚੁਕਾਈਆ। ਅੱਸੂ ਕਹੇ ਫ਼ਰਿਸ਼ਤੇ ਚਾਰ ਮੁਰੀਦੋ, ਮੁੱਦਤ ਦੇ ਵਿਛੜਿਓ ਵੇਖੋ ਨੈਣ ਉਠਾਈਆ। ਨਿਰਗੁਣ ਨੂਰ ਕਰੋ ਦੀਦੋ, ਦੀਦਾ ਦਾਨਿਸਤਾ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਮਿਹਰਵਾਨ ਮਹਿਬਾਨ ਬੀਦੋ, ਬੀ ਖੈਰੀਯਾ ਅਲਾਹ ਅਲਾਹ ਨੂਰ ਇਲਾਹੀਆ। ਉਹ ਗ਼ਫ਼ਲਤ ਸਭ ਦੀ ਖੋਲ੍ਹੇ ਨੀਂਦੋ, ਆਲਸ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਚਾਰ ਫ਼ਰਿਸ਼ਤੇ ਕਹਿਣ ਮੁਜ਼ਜ਼ਿਜ਼ਲਾ ਜਲ ਅਜ਼ਲੀ ਆਅਲਾ ਨਜ਼ੂ ਮੁਹਜ਼ੇ ਜ਼ਕਾ ਨੂਰੀ ਅਲਾਹ ਅਲਾਹ ਬੇਪਰਵਾਹੀਆ। ਕੋਨੇ ਕਜ਼ਿਦ, ਅਰਸ਼ਾਂ ਜ਼ਹਿਦ, ਜ਼ਮੀਨੇ ਜਗਿਦ ਬਹਿਸ਼ਤੇ ਅਵਿਦ, ਦੋਜ਼ਖੇ ਜ਼ਨਿਦ, ਜ਼ਾਹਰ ਜ਼ਹੂਰ ਨੂਰ ਨੁਰਾਨਾ ਨਜ਼ਰੀ ਆਈਆ। ਕੁਤਬੇ ਕਲੀ, ਰਹਿਮਤੇ ਜ਼ਲੀਹ, ਸ਼ਾਇਰੇ ਅਜ਼ੀਂ, ਦਾਇਰੇ ਵਸੀਹ, ਮੁਹੰਮਦੇ ਰਵੀਹ, ਅਹਿਮਦੇ ਤਬੀਹ, ਤਬੀਬ ਤਬੀ ਤਬੀਯਤ ਦਾ ਇਕੋ ਇਕ ਅਖਵਾਈਆ। ਜਿਸ ਦਾ ਵਾਹਿਦਾ ਵਜ਼ੀਹ, ਕਫ਼ਨੇ ਨਫ਼ੀ, ਦਫ਼ਨੇ ਰਵੀਹ, ਆਦਿ ਅੰਤ ਸ੍ਰੀ ਭਗਵੰਤ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚੋਂ ਪਰਗਟਾਈਆ। ਅੱਸੂ ਕਹੇ ਫ਼ਰਿਸ਼ਤਿਓ ਕਿਸ ਦੀ ਕਰੋ ਤਸਰੀਹ, ਤਸ਼ਬੀਹ ਨਾਲ ਜਣਾਈਆ। ਕੀ ਸਿਫ਼ਤ ਕਰੇ ਜ਼ਬੀਹ, ਜ਼ਬਾਨ ਨਾਲ ਵਡਿਆਈਆ। ਸਚ ਦੱਸੋ ਕਿਹੜੀ ਧਾਰ ਵਹਿਣੀ ਨਬੀ ਨੂਹ, ਹੂਬਹੂ ਭੇਵ ਦਿਉ ਖੁਲ੍ਹਾਈਆ। ਤੁਹਾਡੀ ਕਿਹੜੀ ਹੋਣੀ ਜੂਹ, ਕਵਣ ਦਵਾਰੇ ਸੋਭਾ ਪਾਈਆ। ਸਚ ਦੱਸੋ ਉਮਤ ਨਬੀਆਂ ਦੀ ਕਿਸ ਦਾ ਪਾਕ ਹੋਇਆ ਰੂਹ, ਪਤਿਤ ਪੁਨੀਤ ਕਵਣ ਅਖਵਾਈਆ। ਕਿਸ ਬਿਧ ਸਦੀ ਚੌਧਵੀਂ ਅੰਤਮ ਹੋਣਾ ਸ਼ੁਰੂ, ਸ਼ਰਅ ਦਾ ਝਗੜਾ ਰਹੇ ਨਾ ਰਾਈਆ। ਕਿਸ ਬਿਧ ਵੰਝ ਮੁਹਾਣਾ ਬੇੜਾ ਰੁੜ¼, ਨਈਆ ਨੌਕਾ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਹਰਿ ਇਕ ਜਣਾਈਆ। ਅੱਸੂ ਕਹੇ ਮੈਂ ਆਇਆ ਲੋਕਮਾਤੀ, ਮਾਤਰ ਭੂਮੀ ਦਿਆਂ ਦ੍ਰਿੜਾਈਆ। ਮੇਰੀ ਸੁਹੰਜਣੀ ਹੋਵੇ ਰਾਤੀ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਜਿਸ ਨੇ ਝਗੜਾ ਮੇਟਣਾ ਕਾਗ਼ਜ਼ਾਤੀ, ਕਾਗ਼ਜ਼ ਕਲਮ ਸ਼ਾਹੀ ਦਏ ਗਵਾਹੀਆ। ਉਹਦਾ ਖੇਲ ਹੋਣਾ ਇਤਫ਼ਾਕੀ, ਇਤਫ਼ਾਕੀਆ ਆਪਣਾ ਹੁਕਮ ਵਰਤਾਈਆ। ਸ਼ਬਦ ਘੋੜੇ ਅਸਵ ਚੜ੍ਹੇ ਰਾਕੀ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਲੱਖ ਚੁਰਾਸੀ ਜਾਮ ਪਿਆਏ ਬਣ ਕੇ ਸਾਕੀ, ਸਚ ਸੁਰਾਹੀ ਨਾਮ ਹੱਥ ਉਠਾਈਆ। ਜਨ ਭਗਤਾਂ ਅੰਦਰ ਖੋਲ੍ਹ ਕੇ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਿਰਗੁਣ ਧਾਰ ਮਾਰ ਕੇ ਝਾਕੀ, ਜੋਤੀ ਜੋਤ ਕਰੇ ਰੁਸ਼ਨਾਈਆ। ਧੁਨ ਸੁਣਾ ਕੇ ਸ਼ਬਦ ਅਨਾਦੀ, ਅਨਹਦ ਆਪਣਾ ਰਾਗ ਸਮਝਾਈਆ। ਭੇਵ ਖੁਲ੍ਹਾ ਕੇ ਮਹਿਬੂਬ ਮਹਿਰਾਬੀ, ਮੰਜ਼ਲ ਆਪਣੀ ਹੱਕ ਵਖਾਈਆ। ਜਿਥੇ ਜੋਤ ਜਗੇ ਅਹਿਬਾਬੀ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਨਾਨਕ ਦਾ ਲੇਖਾ ਪੂਰਾ ਕਰੇ ਬਗ਼ਦਾਦੀ, ਮੇਲਾ ਮੇਲੇ ਸਹਿਜ ਸੁਭਾਈਆ। ਜਿਥੇ ਸਵਾਲ ਨਾ ਕੋਇ ਜਵਾਬੀ, ਜਵਾਬ ਤਲਬੀ ਵਿਚ ਸਾਰੇ ਬੈਠਣ ਸੀਸ

❋

❋

ਨਿਵਾਈਆ। ਪਿਆਰ ਮੁਹੱਬਤ ਇਸ਼ਕ ਰਹੇ ਨਾ ਹਕੀਕੀ ਨਾ ਮਜਾਜ਼ੀ, ਦੋਹਾਂ ਦੀ ਮੰਜ਼ਲ ਪੰਧ ਮੁਕਾਈਆ। ਇਬਾਦਤ ਵਾਲੀ ਦਿਸੇ ਨਾ ਕੋਇ ਆਬਾਦੀ, ਕਲਮਾ ਕਲਾਮ ਨਾ ਕੋਇ ਸੁਣਾਈਆ। ਨਾ ਕੋਇ ਜਿਹਵਾ ਨਾ ਕੋਇ ਰਾਗੀ, ਰਸਨਾ ਰਾਗ ਨਾ ਕੋਇ ਅਲਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਥੇ ਇਕੋ ਨੂਰ ਜੋਤ ਸਵਾਂਗੀ, ਸਤਿ ਸਰੂਪ ਇਕੋ ਨਜ਼ਰੀ ਆਈਆ। ਉਥੇ ਨਾ ਕੋਈ ਰੋਜ਼ਾ ਨਾ ਕੋਈ ਬਾਂਗੀ, ਕਲਮਾ ਨਾਮ ਨਾ ਕੋਇ ਪੜ੍ਹਾਈਆ। ਸਭ ਦੀ ਇਕੋ ਜੋਤ ਇਕੋ ਧਾਰ ਇਕੋ ਮੰਜ਼ਲ ਸਾਂਝੀ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਓਸੇ ਮੰਜ਼ਲ ਦੇ ਪਾਂਧੀ, ਜਿਸ ਦੀ ਪਰਾ ਪਸੰਤੀ ਮਧਮ ਬੈਖਰੀ ਚਾਰੇ ਖਾਣੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਵੇਖ ਵਖਾਈਆ। ਅੱਸੂ ਕਹੇ ਮੈਂ ਸਭ ਦਾ ਖੇਲ ਵੇਖਣਾ ਇਕੱਠਾ, ਇਕੋ ਰੰਗ ਸਮਾਈਆ। ਪੁਰਖ ਅਕਾਲਾ ਦੀਨ ਦਿਆਲਾ ਦੀਨ ਦੁਨੀ ਦੀ ਉਲਟੀ ਗੇੜਨੀ ਲੱਠਾ, ਅੱਗੇ ਹੋ ਨਾ ਕੋਇ ਅਟਕਾਈਆ। ਬਿਨਾ ਸਤਿਗੁਰ ਸ਼ਬਦ ਤੋਂ ਦੁਲਾਰਾ ਬਣੇ ਕੋਇ ਨਾ ਪੱਠਾ, ਸਿਰ ਸਕੇ ਨਾ ਕੋਇ ਉਠਾਈਆ। ਨਿਰਗੁਣ ਧਾਰ ਖੇਲ ਹੋਣਾ ਯਥਾਰਥ ਯਥਾ, ਯਦੀ ਆਪਣਾ ਹੁਕਮ ਵਰਤਾਈਆ। ਜਿਸ ਦੇ ਹੁਕਮ ਅੰਦਰ ਬ੍ਰਹਿਮੰਡ ਖੰਡ ਬੱਧਾ, ਪੁਰੀ ਲੋਅ ਬੈਠੇ ਸੀਸ ਨਿਵਾਈਆ। ਜਿਹੜਾ ਨਾਮ ਚੱਕਰ ਧਰਮ ਧਾਰ ਦੀ ਗਦਾ, ਸੁਦਰਸ਼ਨ ਇਕੋ ਇਕ ਭਵਾਈਆ। ਉਸ ਨੇ ਸਦੀ ਚੌਧਵੀਂ ਸਭ ਨੂੰ ਦੇਣੀ ਸਜ਼ਾ, ਸਜ਼ਾਯਾਫ਼ਤਾ ਹੋਏ ਲੋਕਾਈਆ। ਕੂੜ ਕਿਰਿਆ ਦਾ ਚਖਾਉਣਾ ਸਭ ਨੂੰ ਮਜ਼ਾ, ਜੋ ਮਜ਼ਾਕ ਪ੍ਰਭ ਦਾ ਰਹੇ ਉਡਾਈਆ। ਘਰ ਘਰ ਸਿਰ ਤੇ ਕੂਕਦੀ ਕਜ਼ਾ, ਕਲਜੁਗ ਕੱਜ਼ਾਕ ਬਣਿਆ ਥਾਉਂ ਥਾਈਂਆ। ਜੋ ਪੰਡਤ ਪਾਂਧੇ ਮੁੱਲਾਂ ਸ਼ੇਖ਼ ਮੁਸਾਇਕ ਗ੍ਰੰਥੀ ਪੰਥੀ ਗੁਰ ਅਵਤਾਰ ਪੈਗ਼ੰਬਰਾਂ ਨਾਲ ਕਰਦੇ ਦਗ਼ਾ, ਜੂਠ ਝੂਠ ਨਾਲ ਵਡਿਆਈਆ। ਉਹਨਾਂ ਨੂੰ ਧਰਮ ਰਾਏ ਦੇ ਦਵਾਰੇ ਮਿਲਣੀ ਜਗ੍ਹਾ, ਚਿਤ੍ਰਗੁਪਤ ਲੇਖਾ ਦਏ ਵਖਾਈਆ। ਜੋ ਮਾਨਸ ਰੂਪ ਬਣ ਗਏ ਕੱਗਾ, ਕੂੜੀ ਕਿਰਿਆ ਮੁਖ ਲਗਾਈਆ। ਉਹਨਾਂ ਚੁਰਾਸੀ ਭੋਗਣੀ ਸਦਾ, ਫਾਂਸੀ ਜਮ ਨਾ ਕੋਇ ਕਟਾਈਆ। ਜਿਨ੍ਹਾਂ ਸਤਿਗੁਰ ਨਾਮ ਤੋਂ ਬਿਨਾ ਜਗਤ ਵਿਕਾਰ ਵਾਲੀ ਪੀਤੀ ਮਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਸਦੀ ਚੌਧਵੀਂ ਅੰਤ ਨਬੀ ਰਸੂਲ ਨਾਲ ਸਭ ਨੂੰ ਮਿਲਣਾ ਸੱਦਾ, ਸਦਕੇ ਵਾਰੀ ਸਭ ਤੋਂ ਘੋਲ ਘੁਮਾਈਆ। ਉਫ਼ ਤੋਬਾ ਹਾਏ ਕਰਨੀ ਸਭ ਨੇ ਰੱਬਾ, ਰੱਬੀ ਹੁਕਮ ਨਾ ਕੋਇ ਉਲਟਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰੂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਫਿਰੇ ਭੱਜਾ, ਭਜਨ ਬੰਦਗੀ ਫੋਲੇ ਥਾਉਂ ਥਾਈਂਆ। ਓ ਸੂਫ਼ੀ ਸੰਤ ਫ਼ਕੀਰੋ ਪ੍ਰਭ ਦੀ ਮਿਲ ਕੇ ਸਾਰੇ ਲਗਾਉ ਸਭਾ, ਸਭਾਪਤੀ ਇਕੋ ਪੁਰਖ ਅਕਾਲ ਨਜ਼ਰੀ ਆਈਆ। ਜਿਸ ਦਾ ਖੇਲ ਉਪਰ ਸ਼ਾਹ ਰਗਾ, ਨੌਂ ਦਵਾਰੇ ਡੇਰਾ ਢਾਹੀਆ। ਆਤਮ ਪਰਮਾਤਮ ਦਾ ਦੇਵੇ ਮਜ਼ਾ, ਮਿਲਣੀ ਹਰਿ ਜਗਦੀਸ ਆਪਣੇ ਨਾਲ ਵਖਾਈਆ। ਇਕੋ ਮੰਜ਼ਲ ਇਕੋ ਪੌੜੀ ਇਕੋ ਦੇਵੇ ਪਦਾ, ਗ੍ਰਹਿ ਇਕੋ ਘਰ ਟਿਕਾਈਆ। ਸੰਤ ਸੁਹੇਲੇ ਗੁਰੂ ਚੇਲੇ ਆਦਿ ਜੁਗਾਦਿ ਜੁਗਾ ਜੁਗੰਤ ਆਪਣੀ ਬਣਾਏ ਯਦਾ, ਯਦ ਆਪਣੀ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ। ਅੱਸੂ ਕਹੇ ਮੈਂ ਆਸਾਵੰਦ, ਆਪਣੀ ਆਸ ਦਿਆਂ ਦ੍ਰਿੜਾਈਆ। ਪੁਰਖ ਅਕਾਲੇ ਮੇਰੇ ਖ਼ਾਵੰਦ, ਖ਼ਸਮ ਖ਼ਸਮਾਨੇ ਸੀਸ ਨਿਵਾਈਆ। ਮੈਂ ਚਾਹੁੰਦਾ ਹੁਣ ਨਿਸ਼ਾਨ ਮੇਟ ਤਾਰਾ ਚੰਦ, ਵਾਹਿਦਾ

❋

❋

ਪਿਛਲਾ ਪੂਰ ਕਰਾਈਆ। ਪੈਗ਼ੰਬਰਾਂ ਖ਼ੁਸ਼ੀ ਕਰ ਦੇ ਬੰਦ ਬੰਦ ਬੰਦ, ਬੰਦਗੀ ਸਭ ਦੇ ਬਦਲਾਈਆ। ਜੋ ਲੇਖਾ ਲਿਖਿਆ ਗੋਬਿੰਦ ਬਹਿ ਕੇ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਦੇ ਸਮਝਾਈਆ। ਜੋ ਕ੍ਰਿਸ਼ਨ ਨੇ ਗਾਏ ਛੰਦ, ਅਰਜਨ ਅਰਜ਼ ਵਿਚ ਸਮਝਾਈਆ। ਜੋ ਰਾਮ ਨੇ ਸੀਤਾ ਨਾਲ ਮੁਕਾਇਆ ਪੰਧ, ਪਾਂਧੀ ਹੋ ਕੇ ਪਰਦਾ ਦਿਆਂ ਉਠਾਈਆ। ਜਿਸ ਵੇਲੇ ਕਲਜੁਗ ਅੰਤਮ ਹੋਇਆ ਅੰਧੇਰਾ ਅੰਧ, ਨਿਰਗੁਣ ਨੂਰ ਨਾ ਕੋਇ ਚਮਕਾਈਆ। ਸ਼ਰਅ ਸ਼ਰਅ ਦਾ ਕਰਨਾ ਜੰਗ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਸਭ ਦੀ ਸਤਿ ਧਰਮ ਦੀ ਖੁਲ੍ਹ ਜਾਣੀ ਗੰਢ, ਪਲੂ ਸਚ ਨਾ ਕੋਇ ਬੰਧਾਈਆ। ਝਗੜਾ ਪੈਣਾ ਜੇਰਜ ਅੰਡ, ਉਤਭੁਜ ਸੇਤਜ ਰੋਵੇ ਮਾਰੇ ਧਾਈਆ। ਉਸ ਵੇਲੇ ਸਦੀ ਚੌਧਵੀਂ ਪੈਂਡਾ ਜਾਣਾ ਲੰਘ, ਪਾਂਧੀ ਬਣ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਦ੍ਰਿੜਾਈਆ। ਅੱਸੂ ਕਹੇ ਮੁਹੰਮਦ ਨੇ ਬਿਨਾ ਕਾਅਬੇ ਤੋਂ ਕੀਤੀ ਤਕਰੀਰ, ਤਹਿਰੀਰ ਵਿਚ ਨਾ ਕੋਇ ਜਣਾਈਆ। ਸਦੀ ਚੌਧਵੀਂ ਮੇਰਾ ਅੰਤ ਏਥੇ ਹੋਣਾ ਅਖ਼ੀਰ, ਆਖ਼ਰ ਦਿਆਂ ਸੁਣਾਈਆ। ਮਾਲਕ ਦਿਸੇ ਨਾ ਕੋਇ ਸ਼ਹਿਨਸ਼ਾਹ ਵਜ਼ੀਰ, ਪਾਤਸ਼ਾਹ ਸਿਰ ਤਾਜ ਨਾ ਕੋਇ ਰਖਾਈਆ। ਸਭ ਦੀ ਅੰਦਰੋਂ ਬਦਲ ਜਾਣੀ ਜ਼ਮੀਰ, ਤਬਾ ਸਚ ਨਾ ਕੋਇ ਰਖਾਈਆ। ਸਚ ਝੂਠ ਦਾ ਰਲ ਜਾਣਾ ਖ਼ਮੀਰ, ਖ਼ਾਲਸ ਖ਼ਾਲਸ ਰੂਪ ਨਾ ਕੋਇ ਦਰਸਾਈਆ। ਉਸ ਵੇਲੇ ਪਰਵਰਦਿਗਾਰ ਸਾਂਝੇ ਯਾਰ ਕਰਨੀ ਆਪਣੀ ਇਕ ਤਦਬੀਰ, ਤਰੀਕਾ ਇਕ ਅਪਣਾਈਆ। ਸਾਚਾ ਕਲਮਾ ਪਕੜ ਅਗੰਮੀ ਸ਼ਮਸ਼ੀਰ, ਖੰਡਾ ਖੜਗ ਖੜਗ ਉਠਾਈਆ। ਜੋ ਸਭ ਨੂੰ ਕਰ ਦੇਵੇ ਦਿਲਗੀਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਮਾਲਕ ਰਹੇ ਨਾ ਕੋਇ ਜਾਗੀਰ, ਜਾਗਰਤ ਜੋਤ ਡਗਮਗਾਈਆ। ਸ਼ਰਅ ਦਾ ਤੋੜੇ ਅੰਤ ਜ਼ੰਜੀਰ, ਕੁੰਡੀ ਕੜੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਅੱਸੂ ਕਹੇ ਮੁਹੰਮਦ ਨੇ ਲਾਇਆ ਇਕੋ ਨਾਅਰਾ, ਉਂਗਲਾਂ ਕੰਨਾਂ ਵਿਚ ਪਾਈਆ। ਮੇਰਾ ਮਹਿਬੂਬ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਅਵਤਾਰ ਪੈਗ਼ੰਬਰ ਗੁਰੂਆਂ ਕਰੇ ਮੁਜ਼ਾਹਿਰਾ, ਮੁਸ਼ਕਲ ਸਭ ਨੂੰ ਇਕ ਦ੍ਰਿੜਾਈਆ। ਆਪਣੇ ਆਪਣੇ ਦੀਨ ਮਜ਼੍ਹਬ ਦਾ ਤਕੋ ਦਾਇਰਾ, ਹੱਦ ਹਦੂਦ ਦਏ ਵਖਾਈਆ। ਫੇਰ ਚੁਰਾਸੀ ਵਿਚੋਂ ਮਾਨਵ ਜ਼ਾਤੀ ਵੇਖੋ ਕਿਹੜਾ ਦਿਸੇ ਗ਼ੈਰਾ, ਜਿਸ ਵਿਚ ਮੇਰਾ ਨੂਰ ਨਜ਼ਰ ਕੋਇ ਨਾ ਆਈਆ। ਕਿਹੜਾ ਮਜ਼੍ਹਬ ਚੰਗਾ ਕਿਹੜਾ ਭੈੜਾ, ਸਾਰੇ ਦਿਉ ਸਮਝਾਈਆ। ਜੇ ਸਾਰੇ ਚੰਗੇ ਇਕੋ ਰੰਗ ਰੰਗੇ, ਫੇਰ ਦੀਨ ਮਜ਼੍ਹਬ ਦਾ ਗੁਰ ਅਵਤਾਰ ਪੈਗ਼ੰਬਰੋ ਸਾਰੇ ਛਡ ਦਿਓ ਖਹਿੜਾ, ਮਾਣਸ ਮਾਨਵ ਮਾਨੁਸ਼ ਵੰਡ ਨਾ ਕੋਇ ਵੰਡਾਈਆ। ਸਾਰੇ ਆ ਜਾਓ ਪੁਰਖ ਅਕਾਲ ਦੇ ਹੁਕਮੀ ਅੰਦਰ ਦਾਇਰਾ, ਦਾਮਨਗੀਰ ਇਕ ਅਖਵਾਈਆ। ਸਾਚੇ ਨਾਮ ਦੀ ਲਓ ਲਹਿਰਾ, ਕਲਮਾ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਅੱਸੂ ਕਹੇ ਓ ਤਕੋ ਆਪਣਾ ਆਫ਼ਤਾਬ, ਬਿਨ ਨੈਣਾਂ ਨੈਣ ਉਠਾਈਆ। ਓ ਵੇਖੋ ਹਕੀਕੀ ਇਕ ਮਹਿਰਾਬ, ਮਹਿਬੂਬ ਨੂਰ ਇਲਾਹੀਆ। ਓ ਤਕੋ ਕੀ ਤੁਹਾਥੋਂ ਮੰਗੇ ਜਵਾਬ, ਜਵਾਬ ਤਲਬੀ ਕੀ ਰਖਾਈਆ। ਆਪਣੀ ਤਬੀਅਤ ਬਦਲੋ ਮਿਜ਼ਾਜ ਤਬਾ ਪਿਛਲੀ ਰਹੇ ਨਾ ਰਾਈਆ। ਬਿਨਾ ਅੱਖਰਾਂ ਤੋਂ ਪੜ੍ਹੋ ਕਿਤਾਬ, ਜਿਸ ਵਿਚ ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਇਕੋ ਵੇਲਾ ਸਾਰੇ ਜਾਓ ਜਾਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਪਿਛਲਾ ਲੇਖਾ ਦਿਓ ਤਿਆਗ, ਤਿਆਗਪੱਤਰ

❋

❋

ਪ੍ਰਭ ਦੇ ਹੱਥ ਫੜਾਈਆ। ਹਰ ਹਿਰਦੇ ਅੰਦਰ ਪੁਰਖ ਅਕਾਲ ਦਾ ਦਿਓ ਵੈਰਾਗ, ਵੈਰੀ ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਪਰ ਸਾਰੇ ਕਹਿਣ ਪ੍ਰਭੂ ਸਾਡੇ ਭਵਿਖਤ ਕਹਿਣ ਸਦੀ ਚੌਧਵੀਂ ਸਭ ਦਾ ਗੁੱਲ ਹੋਣਾ ਚਰਾਗ਼, ਗੁਲਸ਼ਨ ਕਾਇਨਾਤ ਮਹਿਕ ਨਾ ਕੋਇ ਮਹਿਕਾਈਆ। ਏਸੇ ਕਾਰਨ ਸਾਰੇ ਹੋਣੇ ਲਾਜਵਾਬ, ਦਰ ਤੇਰੇ ਸੀਸ ਨਿਵਾਈਆ। ਸਭ ਦਾ ਪੂਰਾ ਕਰ ਦੇ ਭਵਿਖਤਾਂ ਵਾਲਾ ਖੁਆਬ, ਖ਼ਾਲਸ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਅੱਸੂ ਕਹੇ ਮੈਂ ਮੁਹੰਮਦ ਨੂੰ ਆਪਣੀ ਹਮਦ ਵੇਖਿਆ ਪੜ੍ਹਦਾ, ਪੜ੍ਹ ਪੜ੍ਹ ਆਪਣੇ ਵਿਚ ਰਖਾਈਆ। ਫੇਰ ਲੇਖਾ ਵੇਖਿਆ ਚੜ੍ਹਦਾ, ਚੜ੍ਹਦੀ ਦਿਸ਼ਾ ਅੱਖ ਉਠਾਈਆ। ਕਲਮਾ ਕਲਮੇ ਨਾਲ ਲੜਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਪੈਗ਼ੰਬਰ ਪੈਰ ਕੋਇ ਨਾ ਧਰਦਾ, ਧਰਨੀ ਧਰਤ ਰਹੀ ਕੁਰਲਾਈਆ। ਜੀਵ ਜਹਾਨ ਵੇਖਿਆ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਕੀ ਹਾਲ ਹੋਣਾ ਅੱਗੇ ਮੱਕੇ ਮਦੀਨੇ ਘਰ ਦਾ, ਮੂਸਾ ਹੁਕਮ ਰਿਹਾ ਸਮਝਾਈਆ। ਆਪਣਾ ਲੇਖਾ ਆਪੇ ਅੱਗੇ ਧਰਦਾ, ਵੀਂਹਵੀ ਸਦੀ ਫੋਲ ਫੁਲਾਈਆ। ਕੀ ਗੋਬਿੰਦ ਖੇਲ ਕਰਦਾ, ਕਰਨੀ ਦਾ ਕਰਤਾ ਕਾਰ ਭੁਗਤਾਈਆ। ਈਸਾ ਕਹੇ ਚਾਰੋਂ ਕੁੰਟ ਝਗੜਾ ਜਾਣਾ ਵਧਦਾ, ਵਾਹਿਦਾ ਪੂਰਾ ਕਰੇ ਖ਼ਲਕ ਖ਼ੁਦਾਈਆ। ਸਭ ਨੂੰ ਲੇਖਾ ਦੇਣਾ ਪੈਣਾ ਗਊ ਬੱਧ ਦਾ, ਬਦੀ ਦਾ ਝਗੜਾ ਵੇਖ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਕਦੇ ਅਸੂਲ ਨਹੀਂ ਬਦਲਿਆ ਨੂਰੀ ਰੱਬ ਦਾ, ਰੱਬੇ ਆਲਮੀਨ ਆਲਮਾਂ ਰਿਹਾ ਜਣਾਈਆ। ਜਿਸ ਦਾ ਦੀਪਕ ਇਕੋ ਜਗਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਹ ਲੇਖਾ ਜਾਣੇ ਕਲਜੁਗ ਕਲ ਦਾ, ਕਲਕਾਤੀ ਫੋਲ ਫੁਲਾਈਆ। ਜੋ ਪਿਆਸਾ ਬਣਿਆ ਲਹੂ ਮਿਝ ਰਤ ਦਾ, ਮਾਣਸ ਮਾਨਵ ਰਿਹਾ ਖਾਈਆ। ਘਰ ਘਰ ਝਗੜਾ ਪਾ ਕੇ ਮਨਮਤ ਦਾ, ਗੁਰਮਤ ਦਿਤੀ ਭੁਲਾਈਆ। ਨਾਤਾ ਤੋੜ ਪਰਮੇਸ਼ਵਰ ਪਤਿ ਦਾ, ਕੂੜੇ ਪਤੇ ਉਤੇ ਸਾਰੇ ਦਿਤੇ ਬਿਠਾਈਆ। ਮੇਲ ਰਹਿਣ ਨਹੀਂ ਦਿਤਾ ਕਿਸੇ ਦਾ ਨਿਜ ਨੇਤਰ ਲੋਚਣ ਨੈਣ ਅੱਖ ਦਾ, ਸਾਰੇ ਅੱਖਰਾਂ ਵਾਲੀ ਕਰਨ ਪੜ੍ਹਾਈਆ। ਦਰਸ਼ਨ ਕਰੇ ਕੋਇ ਨਾ ਪੁਰਖ ਸਮਰਥ ਦਾ, ਸਨਮੁਖ ਸਤਿਗੁਰ ਨਜ਼ਰ ਕਿਸੇ ਨਾ ਆਈਆ। ਸਾਈਂ ਬਣੇ ਕੋਇ ਨਾ ਕਿਸੇ ਪਤ ਦਾ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਸਾਧ ਸੰਤ ਲੇਖਾ ਰਿਹਾ ਨਾ ਧੀਰਜ ਜਤ ਦਾ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਸਰਬ ਹਲਕਾਈਆ। ਪਿਤਾ ਪੁਤ ਪਿਆਸਾ ਬਣ ਗਿਆ ਇਕ ਦੂਜੇ ਦੀ ਰਤ ਦਾ, ਕਲਜੁਗ ਆਪਣੀ ਖੇਲ ਖਿਲਾਈਆ। ਪ੍ਰਭੂ ਦਾ ਭੇਵ ਕੋਈ ਨਾ ਜਾਣੇ ਮਿਤ ਗਤ ਦਾ, ਪਰਦਿਆਂ ਵਿਚੋਂ ਪਰਦਾ ਨਾ ਕੋਇ ਉਠਾਈਆ। ਵੇਖੋ ਕਲਜੁਗ ਕੂੜ ਕੁੜਿਆਰਾ ਰਥ ਭੱਜਦਾ, ਭੱਜੇ ਵਾਹੋ ਦਾਹੀਆ। ਜਿਸ ਲੇਖਾ ਪੂਰਾ ਕਰਨਾ ਦੀਨ ਦੁਨੀ ਜਗ ਦਾ, ਜਗਜੀਵਣ ਦਾਤਾ ਆਪਣੀ ਕਾਰ ਕਮਾਈਆ। ਉਸ ਨੇ ਝਗੜਾ ਮੇਟਣਾ ਗੌਤਮ ਦੀ ਧਾਰ ਅਹੱਲਿਆ ਵਾਲੀ ਭਗ ਦਾ, ਭਗਵਨ ਆਪਣੀ ਕਾਰ ਭੁਗਤਾਈਆ। ਕਿਸੇ ਦਾ ਲੇਖਾ ਰਹਿਣਾ ਨਹੀਂ ਅੱਡ ਅੱਡ ਦਾ, ਵੱਖਰੀ ਕਾਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਕਰਾਈਆ। ਅੱਸੂ ਕਹੇ ਸਚ ਦਾ ਮੇਲਾ ਹਰਿ ਮਿਲਾਪ, ਮਿਲਣੀ ਹਰਿ ਜਗਦੀਸ ਕਰਾਈਆ। ਜਿਸ ਦਾ ਆਦਿ ਅੰਤ ਦਾ ਇਕੋ ਜਾਪ, ਜਗਜੀਵਣ ਦਾਤਾ ਭਗਤਾਂ ਕਰੇ ਆਪ ਪੜ੍ਹਾਈਆ। ਮੇਟ ਕੇ ਤੀਨੋ ਤਾਪ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਅੰਤਰ ਨਿਰੰਤਰ ਕਰੇ ਪਾਕ, ਪਤਤ ਪੁਨੀਤ ਆਪ ਬਣਾਈਆ।

❋

❋

ਆਤਮ ਪਰਮਾਤਮ ਬਣਾ ਕੇ ਸਾਕ, ਸੱਜਣ ਸਾਜਣ ਇਕ ਅਖਵਾਈਆ। ਕਾਇਆ ਮੰਦਰ ਖੋਲ੍ਹ ਕੇ ਤਾਕ, ਪਰਦਾਨਸ਼ੀਂ ਪਰਦਾ ਆਪ ਉਠਾਈਆ। ਸ਼ਬਦ ਸੁਣਾ ਕੇ ਅਗੰਮੀ ਨਾਦ, ਨਾਦੀ ਧੁਨ ਦਏ ਦ੍ਰਿੜਾਈਆ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਨੂਰ ਕਰ ਪ੍ਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਜਨ ਭਗਤਾਂ ਪੂਰਨ ਕਰ ਕੇ ਆਸ, ਜਨਮ ਜਨਮ ਦਾ ਲੇਖਾ ਝੋਲੀ ਪਾਈਆ। ਲਹਿਣਾ ਪੂਰਾ ਕਰੇ ਸਵਾਸ ਸਵਾਸ, ਸਾਹ ਸਾਹ ਆਪਣੇ ਵਿਚ ਸਮਾਈਆ। ਝਗੜਾ ਮੁਕਾ ਦੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੰਧ ਚੁਕਾਈਆ। ਸਚਖੰਡ ਦਵਾਰ ਕਰਾਏ ਨਿਵਾਸ, ਦਰਗਹ ਇਕੋ ਇਕ ਸੁਹਾਈਆ। ਜਿਥੇ ਵਸੇ ਪੁਰਖ ਅਬਿਨਾਸ਼, ਸ੍ਰੀ ਭਗਵਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਰੰਗਾਈਆ। ਅੱਸੂ ਕਹੇ ਮੈਂ ਮਾਤ ਵਿਚ ਆਇਆ, ਆਇਆ ਕਲਜੁਗ ਧਾਰ। ਪੁਰਖ ਅਕਾਲ ਦਇਆ ਕਮਾਇਆ, ਕਿਰਪਾ ਕੀਤੀ ਅਪਰ ਅਪਾਰ। ਭੇਵ ਅਭੇਦਾ ਇਕ ਖੁਲ੍ਹਾਇਆ, ਪੜਦਾ ਲਾਹਿਆ ਸੱਚੀ ਸਰਕਾਰ। ਸਚ ਦਵਾਰਾ ਇਕ ਸੁਹਾਇਆ, ਜੋਤ ਜਗੇ ਅਗੰਮ ਅਪਾਰ। ਨੂਰ ਨੁਰਾਨਾ ਡਗਮਗਾਇਆ, ਜੋਤੀ ਜਾਤਾ ਏਕੰਕਾਰ। ਸਚ ਸਿੰਘਾਸਣ ਇਕ ਸੁਹਾਇਆ, ਸੋਭਾਵੰਤ ਕੰਤ ਭਤਾਰ। ਗੁਰਮੁਖ ਮੇਲਾ ਮੇਲ ਮਿਲਾਇਆ, ਵਿਛੋੜਾ ਕਟੇ ਜਗਤ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਇਆ। ਅੱਸੂ ਕਹੇ ਚਾਰ ਫ਼ਰਿਸ਼ਤੇ ਹੋ ਜਾਓ ਪੁੱਠੇ, ਪੁਠੀ ਕਲਾ ਵਰਤਾਈਆ। ਪਰਵਰਦਿਗਾਰ ਤੁਹਾਡਾ ਤੁੱਠੇ, ਦੀਨ ਦਿਆਲ ਹੋਏ ਸਹਾਈਆ। ਤੁਸਾਂ ਮਜ਼ੇ ਬਥੇਰੇ ਲੁੱਟੇ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਹੁਣ ਵੇਖਿਓ ਮੁਹੰਮਦ ਦਾ ਕਲਮਾ ਕਲਮੇ ਨਾਲ ਜੁਟੇ, ਅੱਗੇ ਹੋ ਨਾ ਕੋਇ ਛੁਡਾਈਆ। ਚੰਦ ਸਿਤਾਰਾ ਅਸਮਾਨੀ ਨਿਸ਼ਾਨ ਤੁਟੇ, ਟੁੱਟੀ ਗੰਢ ਨਾ ਕੋਇ ਪਵਾਈਆ। ਸ਼ਬਦੀ ਸਤਿਗੁਰ ਸਭ ਨੂੰ ਲੁੱਟੇ, ਲੁਟੇਰਾ ਬਣੇ ਥਾਉਂ ਥਾਈਂਆ। ਕਲਜੁਗ ਕੂੜੀ ਜੜ੍ਹ ਪੁੱਟੇ, ਪਟਨੇ ਵਾਲਾ ਨਾਲ ਮਿਲਾਈਆ। ਸਤਿਜੁਗ ਸਾਚੀ ਪੋਹ ਫੁਟੇ, ਚਾਰ ਕੁੰਟ ਹੋਏ ਰੁਸ਼ਨਾਈਆ। ਭਾਗ ਲੱਗੇ ਕਾਇਆ ਬੁਤੇ, ਬੁਤਖ਼ਾਨਿਆਂ ਕਰੇ ਸਫ਼ਾਈਆ। ਸਚ ਸੁਹੰਜਦੀ ਹੋਵੇ ਰੁਤੇ, ਰੁਤੜੀ ਆਪਣੇ ਨਾਲ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤੇ, ਚੇਤਨ ਸਭ ਨੂੰ ਦਏ ਕਰਾਈਆ। ਕੂੜ ਕੁੜਿਆਰੇ ਪੈਂਡੇ ਜਾਣ ਮੁਕੇ, ਮੁਕੰਮਲ ਆਪਣਾ ਹੁਕਮ ਵਰਤਾਈਆ। ਪਾਣੀ ਰਹਿਣਾ ਨਹੀਂ ਕਿਸੇ ਦੇ ਹੁੱਕੇ, ਹੁਕਮ ਹਾਕਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਉਣੇ ਰਵਦਾਸ ਦੇ ਖਾਧੇ ਟੁਕੜੇ ਰੁੱਖੇ, ਰੰਬੀ ਆਰ ਦਏ ਗਵਾਹੀਆ। ਅੱਸੂ ਕਹੇ ਮੇਰੀ ਧਾਰ ਕੰਬੀ, ਸਚ ਦਿਆਂ ਜਣਾਈਆ। ਮੈਨੂੰ ਦਿਸਦੀ ਚਮਿਆਰ ਦੀ ਆਰ ਰੰਬੀ, ਤਿੱਖੀ ਧਾਰ ਰਹੀ ਬਦਲਾਈਆ। ਹੁਣ ਸਭ ਦੀ ਔਧ ਲੰਘੀ, ਵੇਲਾ ਵਕਤ ਦਏ ਗਵਾਹੀਆ। ਇਕੋ ਸ਼ਬਦ ਸਤਿਗੁਰ ਗੋਬਿੰਦ ਧਾਰ ਉਠੇ ਭੁਜੰਗੀ, ਬਿਨਾ ਭੁਜਾਂ ਤੋਂ ਸਭ ਦਾ ਬਲ ਦਏ ਗਵਾਈਆ। ਤੁਰਕਾਂ ਨਾਲ ਲੜਾਉਣ ਫ਼ਰੰਗੀ, ਫ਼ੈਸਲਾ ਹੱਕੋ ਹੱਕ ਸੁਣਾਈਆ। ਰੂਸਾ ਚੀਨਾ ਪਿੱਠ ਹੋਏ ਨੰਗੀ, ਗੋਬਿੰਦ ਲੇਖਾ ਪਹਿਲਾਂ ਗਿਆ ਲਿਖਾਈਆ । ਨਾਨਕ ਨੇ ਬਗ਼ਦਾਦ ਵਿਚ ਮੰਗ ਇਕੱਲੀ ਮੰਗੀ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਤੇਰੀ ਆਤਮ ਹੋਵੇ ਨਾ ਕਦੇ ਦੋਰੰਗੀ, ਬਿਨ ਤੇਰੇ ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰੀ ਜੋਤ ਅਕਾਲੀ ਦੀਨ ਦਿਆਲਣ ਸਭ ਤੋਂ ਚੰਗੀ, ਨੂਰ ਨੁਰਾਨੀ ਸੋਭਾ ਪਾਈਆ। ਏਸੇ ਦੀ ਧਾਰ ਏਸੇ ਨਾਲ ਕਰ ਲੈ ਅੰਗੀ,

❋

❋

ਅੰਗੀਕਾਰ ਇਕ ਅਖਵਾਈਆ। ਪੁਰਖ ਅਕਾਲ ਕਿਹਾ ਨਾਨਕ ਜਿਸ ਵੇਲੇ ਸਦੀ ਚੌਧਵੀਂ ਅੰਤਮ ਲੰਘੀ, ਮੁਹੰਮਦ ਦਾ ਲੇਖਾ ਝੋਲੀ ਪਾਈਆ। ਇਕ ਵੇਰਾਂ ਸਭ ਨੂੰ ਜ਼ਰੂਰ ਆਉਣੀ ਤੰਗੀ, ਤੰਗਦਸਤ ਹੋਵੇ ਲੋਕਾਈਆ। ਸ਼ਾਹ ਸੁਲਤਾਨਾਂ ਸੌਣਾ ਮਿਲੇ ਨਾ ਉਤੇ ਮੰਜੀ, ਸਿੰਘਾਸਣ ਆਸਣ ਨਾ ਕੋਇ ਵਡਿਆਈਆ। ਉਹ ਲੇਖਾ ਪੂਰਾ ਕਰਨਾ ਜਿਹੜਾ ਗੋਬਿੰਦ ਕੀਤਾ ਸਰਸੇ ਕੰਢੀ, ਕੰਡਿਆਂ ਦੀ ਸੇਜ ਮਾਛੂਵਾੜੇ ਸੁਹਾਈਆ। ਚਾਰ ਵਰਨ ਅਠਾਰਾਂ ਬਰਨ ਦੀ ਇਕੋ ਕਰਨੀ ਡੰਡੀ, ਡੰਡਾਵਤ ਇਕ ਦਰਸਾਈਆ। ਕੂੜ ਕੁੜਿਆਰ ਦੀ ਕਿਰਿਆ ਦਾ ਰਹਿਣ ਦੇਣਾ ਨਹੀਂ ਕੋਇ ਪਾਖੰਡੀ, ਝੂਠਾ ਵਣਜ ਨਾ ਕੋਇ ਵਖਾਈਆ। ਸਾਧਾਂ ਸੰਤਾਂ ਦੀ ਮਨ ਵਾਸਨਾ ਦੀ ਲੱਗੇ ਕੋਇ ਨਾ ਮੰਡੀ, ਮੰਡਲਾਂ ਮੰਡਪਾਂ ਵਿਚ ਇਕੋ ਸਤਿਗੁਰ ਸ਼ਬਦੀ ਸ਼ਬਦ ਨਜ਼ਰੀ ਆਈਆ। ਜਨ ਭਗਤਾਂ ਸੰਤਾਂ ਗੁਰਸਿਖਾਂ ਸੂਫ਼ੀਆਂ ਆਤਮਾ ਹੋਏ ਮੂਲ ਨਾ ਰੰਡੀ, ਕੰਤ ਕੰਤੂਹਲ ਹਰਿ ਖ਼ਾਵੰਦ ਆਪ ਪਰਨਾਈਆ। ਕਲਜੁਗ ਦੀ ਆਯੂ ਹੋਣ ਨਹੀਂ ਦੇਣੀ ਲੰਬੀ, ਗੋਬਿੰਦ ਨੀਹਾਂ ਹੇਠ ਬੱਚੇ ਦਬਾ ਕੇ ਜੜ੍ਹ ਗਿਆ ਉਖੜਾਈਆ। ਤੇਗ਼ ਬਹਾਦਰ ਨੂੰ ਧਾਰ ਤਲਵਾਰ ਲੱਗੀ ਚੰਗੀ, ਚਾਰੇ ਕੁੰਟ ਉਮਤ ਦੀ ਜੜ੍ਹ ਗਿਆ ਉਖੜਾਈਆ। ਅਰਜਨ ਨੇ ਤਤੀ ਰੇਤ ਉਤੇ ਖ਼ੁਸ਼ੀ ਮਾਣੀ ਕਰ ਕੇ ਠੰਡੀ, ਠੰਡ ਗੁਰਮੁਖਾਂ ਅੰਦਰ ਪਾਈਆ। ਉਂਗਲ ਨਾਲ ਇਸ਼ਾਰਾ ਕੀਤਾ ਮੁਹੰਮਦਾ ਤੇਰੀ ਅੰਤ ਨਿਸ਼ਾਨੀ ਲੰਡੀ, ਲੰਮੀ ਚੌੜੀ ਨਾ ਕੋਇ ਵਖਾਈਆ। ਸੀਸ ਵਾਹਵੇ ਕੋਇ ਨਾ ਕੰਘੀ, ਸਵਾਣੀ ਸੁਰਤ ਨਾ ਕੋਇ ਜਣਾਈਆ। ਸਭ ਨੇ ਭੱਜਣਾ ਪੈਰੀਂ ਨੰਗੀ, ਕਪੜਾ ਤਨ ਨਾ ਕੋਇ ਵਖਾਈਆ। ਜਿਨ੍ਹਾਂ ਦੇ ਅੰਦਰੋਂ ਵਾਸਨਾ ਨਿਕਲਣੀ ਗੰਦੀ, ਕੂੜੀ ਕਿਰਿਆ ਨਾਲ ਹਲਕਾਈਆ। ਉਨ੍ਹਾਂ ਦੇ ਪਿਛੇ ਸ਼ਬਦੀ ਧਾਰ ਫਿਰਨੀ ਅਗੰਮੀ ਚੰਡੀ, ਚੰਡਕਾ ਆਪਣਾ ਰੂਪ ਬਦਲਾਈਆ। ਰਹਿਣ ਦੇਵੇ ਨਾ ਕੋਇ ਘੁਮੰਡੀ, ਗੜ੍ਹ ਤੋੜੇ ਹੰਕਾਰ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਆਪ ਸਮਝਾਈਆ। ਅੱਸੂ ਕਹੇ ਮੈਂ ਹੁਕਮ ਦੱਸਾਂ ਧੁਰ ਦਾ, ਧੁਰ ਮਸਤਕ ਵੇਖ ਵਖਾਈਆ। ਜਨ ਭਗਤੋ ਸਤਿਗੁਰ ਕਦੇ ਨਾ ਹੁੰਦਾ ਮੁਰਦਾ, ਮੁਰੀਦੋ ਮੁਰਸ਼ਦ ਮਰਨ ਵਿਚ ਕਦੇ ਨਾ ਆਈਆ। ਉਹ ਸ਼ੌਹ ਦਰਿਆਏ ਕਦੇ ਨਾ ਰੁੜ੍ਹਦਾ, ਜੁਗ ਜੁਗ ਰੁੜ੍ਹਦਿਆਂ ਲਏ ਤਰਾਈਆ। ਜਗਤ ਵਾਸਨਾ ਵਿਚ ਕਦੇ ਨਾ ਜੁੜਦਾ, ਸੁਰਤੀ ਸ਼ਬਦ ਨਾਲ ਮਿਲਾਈਆ। ਉਹ ਭੇਵ ਖੁਲ੍ਹਾਏ ਮਾਲਕ ਧੁਰ ਦਾ, ਦਰਗਹ ਸਾਚੀ ਸਚ ਜਣਾਈਆ। ਗ੍ਰਹਿ ਵਖਾਏ ਹੋਰ ਹੋਰ ਦਾ, ਅਵਰ ਅਵਰਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਅੱਸੂ ਕਹੇ ਮੈਂ ਰੱਖੀ ਆਸ ਅਵੱਲੀ, ਅੱਵਲ ਦਿਆਂ ਜਣਾਈਆ। ਮੈਂ ਵੇਖਾਂ ਜੋਤ ਅਕਾਲੀ, ਅਕਲ ਕਲਧਾਰੀ ਵੇਖ ਵਖਾਈਆ। ਜਿਸ ਦੀ ਸਾਰੇ ਦਿੰਦੇ ਆਏ ਬਲੀ, ਬਲਧਾਰੀ ਸੀਸ ਨਿਵਾਈਆ। ਮੁਹੰਮਦਾ ਯਾਦ ਕਰ ਲੈ ਕੀ ਵਾਹਿਦਾ ਕੀਤਾ ਨਾਲ ਅਲੀ, ਆਲੀਜਾਹ ਕੀ ਦਿਤਾ ਦ੍ਰਿੜਾਈਆ। ਤੁਹਾਡੀ ਉਮਤ ਅੰਤਮ ਜਾਣੀ ਛਲੀ, ਛਲੀਆ ਬਣੇ ਬੇਪਰਵਾਹੀਆ। ਸਭ ਦੀ ਧਾਰ ਜਾਣੀ ਹਲੀ, ਸਿਦਕ ਸਬੂਰੀ ਹੱਥ ਕਿਸੇ ਨਾ ਆਈਆ। ਜਾਓ ਚੌਦਾਂ ਤਬਕਾਂ ਹੋਕਾ ਦੇਣਾ ਗਲੀਓ ਗਲੀ, ਪਲੂ ਗਲ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅੱਸੂ ਕਹੇ ਮੈਂ ਮਾਤ ਆਇਆ ਭੱਜਾ, ਪਿਛਲਾ ਪੰਧ ਮੁਕਾਈਆ। ਮੈਂ ਚਾਰ ਕੁੰਟ ਵੇਖਾਂ ਜਗ੍ਹਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰੇ ਫੋਲ ਫੁਲਾਈਆ। ਜਿਧਰ ਤੱਕਿਆ ਮਾਇਆ ਮਮਤਾ ਲਭਾ, ਸਚ ਵਿਚ

❋

❋

ਨਾ ਕੋਇ ਸਮਾਈਆ। ਧਰਮ ਦੀ ਧਾਰ ਪੀਂਦੇ ਮਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਮੈਂ ਸਭ ਨੂੰ ਦੇਣ ਆਇਆ ਸੱਦਾ, ਉਚੀ ਕੂਕ ਕੂਕ ਸੁਣਾਈਆ। ਨਾਰਦ ਵਜਾਉਂਦਾ ਫਿਰੇ ਡੱਗਾ, ਡੌਰੂ ਡੰਕ ਰਿਹਾ ਖੜਕਾਈਆ। ਜਿਨ੍ਹਾਂ ਨੇ ਖਾਧਾ ਕੱਟਾ ਵੱਛਾ ਢੱਗਾ, ਸਭ ਨੂੰ ਹੋਣੀ ਅੰਤ ਜੁਦਾਈਆ। ਜਿਨ੍ਹਾਂ ਨੇ ਮਾਇਆ ਮਮਤਾ ਦਾ ਕੀਤਾ ਲਬਾ, ਮੋਹ ਹੰਕਾਰ ਵਿਚ ਹਲਕਾਈਆ। ਉਹਨਾਂ ਦੀ ਸਫ਼ਾ ਮੇਟਣੀ ਸਭਾ, ਮਲੇਛ ਰਹਿਣ ਕੋਇ ਨਾ ਪਾਈਆ। ਹੁਕਮ ਦੇਵੇ ਸ਼ਬਦੀ ਧਾਰ ਸੂਰਾ ਸਰਬਗਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬਿਨਾ ਭਗਤਾਂ ਤੋਂ ਜੁਗ ਜੁਗ ਲੋਕਮਾਤ ਵਧੇ ਕਿਸੇ ਨਾ ਅੱਗਾ, ਜਗਤ ਜੁਗਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਅੱਸੂ ਕਹੇ ਮੈਨੂੰ ਹੁਕਮ ਆਇਆ ਫੇਰ, ਸ਼ਬਦੀ ਸ਼ਬਦ ਦਿਤਾ ਜਣਾਈਆ। ਉਠ ਵੇਖ ਧੁਰ ਦਾ ਬੱਬਰ ਕੇਹਰ, ਗਹਿਰ ਗੰਭੀਰ ਨੂਰ ਇਲਾਹੀਆ। ਜਿਸ ਦੇ ਹੁਕਮ ਵਿਚ ਹੋਵੇ ਕੋਇ ਨਾ ਦੇਰ, ਦੂਰ ਦੁਰਾਡਾ ਇਕੋ ਹੁਕਮ ਜਣਾਈਆ। ਜਿਸ ਨੇ ਕੂੜੀ ਕਿਰਿਆ ਕਰਨੀ ਢੇਰ, ਢਹਿ ਢਹਿ ਖ਼ਾਕ ਮਿਲਾਈਆ। ਧਰਨੀ ਧਰਤ ਖੁਲ੍ਹਾ ਕਰਨਾ ਵੇਹੜ, ਚਾਰੋਂ ਕੁੰਟ ਹੋਏ ਸਹਾਈਆ। ਉਮਤ ਉਮਤ ਦੇਣੀ ਭੇੜ, ਝਗੜਾ ਕਰੇ ਨੂਰ ਇਲਾਹੀਆ। ਫੇਰ ਕਾਹਿਰਾ ਤੋਂ ਪਰੇ ਛੇੜਨੀ ਛੇੜ, ਲੇਖਾ ਮੂਸਾ ਵਾਲਾ ਪੂਰ ਕਰਾਈਆ। ਭਰਮ ਭੁਲੇਖਾ ਰਹੇ ਨਾ ਜ਼ਬਰ ਜ਼ੇਰ, ਜਾਬਰ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਹਰਿ ਇਕੋ ਇਕ ਦ੍ਰਿੜਾਈਆ। ਅੱਸੂ ਕਹੇ ਮੇਰਾ ਹੋਰ ਭਗਤੋ ਇਕ ਵਾਹਿਦਾ, ਵਾਹਵਾ ਦਿਆਂ ਜਣਾਈਆ। ਭਗਤ ਭਗਵਾਨ ਦਾ ਵੇਸ ਸਦਾ ਅਲਾਹਿਦਾ, ਅਲਾਹ ਨੂਰ ਨੂਰ ਰੁਸ਼ਨਾਈਆ। ਜੋ ਜੁਗ ਜੁਗ ਸਾਚੇ ਸੰਤਾਂ ਲਏ ਜਾਇਜ਼ਾ, ਜਾਇਜ਼ ਆਪਣੀ ਕਾਰ ਭੁਗਤਾਈਆ। ਅੰਤਰ ਨਿਰੰਤਰ ਨਾਮ ਦਾ ਦੇ ਕੇ ਲਹਿਜਾ, ਲਹਿਰ ਆਪਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਸਚ ਕਰਨੀ ਕਾਰ ਕਮਾਈਆ। ਅੱਸੂ ਕਹੇ ਮੈਨੂੰ ਤਿੰਨ ਅੱਸੂ ਰਿਹਾ ਉਡੀਕ, ਆਪਣੀ ਅੱਖ ਉਠਾਈਆ। ਸੰਮਤ ਵੀਹ ਸੌ ਚੌਦਾਂ ਦੀ ਵੇਖ ਤਾਰੀਖ, ਨਿਜ ਆਪਣੀ ਅੱਖ ਖੁਲ੍ਹਾਈਆ। ਜਿਸ ਵਿਚ ਲੇਖਾ ਲਿਖਿਆ ਸੰਮਤ ਸ਼ਹਿਨਸ਼ਾਹ ਸੱਤ ਬਾਬੂਪੁਰ ਪਹੁੰਚਣਾ ਠੀਕ, ਅਭੁੱਲ ਭੁੱਲ ਕਦੇ ਨਾ ਜਾਈਆ। ਜਿਥੇ ਗ਼ਰੀਬ ਨਿਮਾਣਿਆਂ ਬਖ਼ਸ਼ਣੀ ਪ੍ਰੀਤ, ਪ੍ਰੀਤਮ ਆਪਣਾ ਰੰਗ ਚੜ੍ਹਾਈਆ। ਸਭ ਦੇ ਅੰਦਰ ਵੜਨਾ ਚੀਤ, ਚਿਤ ਠਗੌਰੀ ਦੇਣੀ ਕਢਾਈਆ। ਨਾਤਾ ਤੋੜ ਕੇ ਮੰਦਰ ਮਸੀਤ, ਕਾਇਆ ਕਾਅਬਾ ਦੇਣਾ ਵਖਾਈਆ। ਇਕ ਸੁਣਾ ਅਗੰਮੀ ਗੀਤ, ਨਾਦ ਧੁਨ ਦੇਣਾ ਜਣਾਈਆ। ਜਨਮ ਮਰਨ ਦੀ ਪਿਛਲੀ ਮੇਟ ਕੇ ਲੀਕ, ਲਾਈਨ ਅਗਲੀ ਦੇਣੀ ਚੜ੍ਹਾਈਆ। ਜਿਥੇ ਸਤਿਗੁਰ ਸ਼ਬਦ ਕਰੇ ਤਸਦੀਕ, ਸ਼ਹਾਦਤ ਪ੍ਰੇਮ ਵਾਲੀ ਭੁਗਤਾਈਆ। ਸਾਜਣ ਬਣੇ ਧੁਰ ਦਾ ਮੀਤ, ਮਿੱਤਰ ਪਿਆਰਾ ਇਕ ਹੋ ਜਾਈਆ। ਮਮਤਾ ਵਾਲੀ ਰਹਿਣ ਨਾ ਦੇਵੇ ਨੀਤ, ਕੂੜੀ ਕਿਰਿਆ ਬਾਹਰ ਕਢਾਈਆ। ਦਰਸ਼ਨ ਦੇ ਕੇ ਕਰੇ ਠਾਂਡੇ ਸੀਤ, ਅਗਨੀ ਤਤ ਬੁਝਾਈਆ। ਸੰਦੇਸ਼ਾ ਦੇਵੇ ਜਨ ਭਗਤੋ ਜੀਉਂਦਿਆਂ ਸਤਿਗੁਰ ਚਰਨ ਵਿਚ ਮਾਨਸ ਜਨਮ ਜਾਓ ਜੀਤ, ਮਰਨ ਦੇ ਪਿਛੋਂ ਲੋੜ ਰਹੇ ਨਾ ਰਾਈਆ। ਜਿਸ ਦੀ ਪੈਗ਼ੰਬਰ ਕਰ ਕੇ ਗਏ ਤਬਲੀਗ, ਸਿਫ਼ਤ ਸਲਾਹੀ ਢੋਲੇ ਗਾਈਆ। ਉਹ ਤੁਹਾਡੀ ਆਸਾ ਮਨਸਾ ਪੂਰੀ ਕਰੇ ਉਮੀਦ, ਮੁਹੱਬਤ ਮੋਹ ਆਪਣੇ ਵਿਚ ਰਖਾਈਆ। ਤੁਹਾਨੂੰ ਉਥੇ ਖੇਲ ਵਖਾਵਾਂ ਇਕ

❋

❋

ਅਜੀਬ, ਅਜਬ ਰੰਗ ਰੰਗਾਈਆ। ਇਕੀ ਗੁਰਸਿਖਾਂ ਦੇਣੀ ਤਰਤੀਬ, ਤਰਾਂ ਤਰਾਂ ਦ੍ਰਿੜਾਈਆ। ਰਾਤੀਂ ਸੁਤਿਆਂ ਵਖਾਵਾਂਗਾ ਵੇਖੋ ਸਮਾਂ ਕਰੀਬ, ਕਰਬਲੇ ਵਾਲੇ ਸਾਹਮਣੇ ਦੇਣ ਦੁਹਾਈਆ। ਜਿਸ ਤੋਂ ਚਾਹਵਾਂਗਾ ਪੜ੍ਹਾ ਦੇਵਾਂਗਾ ਕੁਰਾਨ ਮਜੀਦ, ਮਸਲੇ ਮੁਸ਼ਕਲਾਂ ਵਾਲੇ ਹੱਲ ਕਰਾਈਆ। ਮੇਲਾ ਸਿੰਘ ਨੇ ਗਲ ਨਹੀਂ ਪਾਉਣੀ ਕਮੀਜ਼, ਸਿਰ ਤੇ ਪੱਗ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਵੇਖ ਵਖਾਈਆ। ਬਾਬੂਪੁਰ ਕਹੇ ਮੈਂ ਨਿੱਕਾ ਜਿਹਾ ਪਿੰਡ, ਪਿੰਡੀ ਸਮਝ ਕਿਸੇ ਨਾ ਆਈਆ। ਮੇਰੀ ਨਿਮਾਣੀ ਜਿੰਦ, ਜ਼ਿੰਦਗੀ ਭੇਟ ਨਾ ਕਿਸੇ ਕਰਾਈਆ। ਮੈਨੂੰ ਯਾਦ ਕੀਤਾ ਨੌਂ ਵਾਰ ਸੁਰਪਤ ਰਾਜੇ ਇੰਦ, ਸਿੰਘ ਸਿੰਘਾਸਣ ਬੈਠਾ ਧਿਆਨ ਲਗਾਈਆ। ਮੈਨੂੰ ਸ਼ੰਕਰ ਪਿਆਰ ਵਿਚ ਸੁਣਾਈ ਕਿੰਗ, ਕਿੰਗਰੇ ਕਿੰਗਰੇ ਮਰਦੰਗ ਵਜਾਈਆ। ਬ੍ਰਹਮੇ ਨੇ ਬਿਨਾ ਅੱਖਾਂ ਤੋਂ ਵਹਾ ਕੇ ਹਿੰਝ, ਹੰਝੂਆਂ ਹਾਰ ਬਣਾਈਆ। ਮੈਨੂੰ ਵਿਸ਼ਨੂੰ ਨੇ ਕਿਹਾ ਕਮਲਿਆ ਪ੍ਰਭ ਨੂੰ ਮਿਲੀਦਾ ਇੰਜ, ਦੋਏ ਜੋੜ ਸੀਸ ਨਿਵਾਈਆ। ਤੂੰ ਆਦਿ ਅੰਤ ਉਸੇ ਦੀ ਬਿੰਦ, ਤੈਨੂੰ ਜਨਮੇ ਕੋਇ ਨਾ ਮਾਈਆ। ਤੇਰਾ ਬੇੜਾ ਰੁੜ੍ਹਨਾ ਨਹੀਂ ਵਿਚ ਸਾਗਰ ਸਿੰਧ, ਸੰਧੂ ਬੈਠਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਬਾਬੂਪੁਰ ਕਹੇ ਮੇਰੀ ਛੋਟੀ ਜਿਹੀ ਹੱਟੀ, ਹਟਵਾਣਿਉਂ ਦਿਆਂ ਜਣਾਈਆ। ਮੇਰੇ ਵਿਚ ਉਹ ਅਗੰਮੀ ਖੱਟੀ, ਜਿਸ ਵਿਚ ਖਟਕਾ ਰਹੇ ਨਾ ਰਾਈਆ। ਮੇਰੇ ਵਿਚ ਗੁਰਸਿਖਾਂ ਪੜ੍ਹੀ ਸੋਹੰ ਦੀ ਪੱਟੀ, ਪਟਨੇ ਵਾਲਾ ਗਿਆ ਸਮਝਾਈਆ। ਏਥੇ ਰਾਮ ਨੇ ਇਕ ਰਾਤ ਸੀ ਰਾਤੀਂ ਜਾਗਦਿਆਂ ਕਟੀ, ਕਟਾਕਸ਼ ਧੁਰ ਗਿਆ ਲਗਾਈਆ। ਫੇਰ ਯਾਦ ਕੀਤਾ ਸੀ ਵਿਚ ਪੰਚਵਟੀ, ਪੰਚਮ ਪੰਚਮ ਮੇਲਾ ਹੋਵੇ ਸਹਿਜ ਸੁਭਾਈਆ। ਕ੍ਰਿਸ਼ਨ ਨੇ ਇਸ਼ਾਰਾ ਕੀਤਾ ਸੀ ਜਿਸ ਵੇਲੇ ਅਰਜਨ ਦਾ ਚਲਾਇਆ ਰਥੀ, ਰਥਵਾਹੀ ਹੋ ਕੇ ਦਿਤਾ ਸੁਣਾਈਆ। ਅਰਜਨਾ ਉਹ ਵੇਖ ਤੇਰੇ ਕਾਹਨ ਦਾ ਕਾਹਨ ਖੇਲ ਕਰੇ ਅੱਖੀ, ਅੱਖਾਂ ਵਾਲਿਆਂ ਨਜ਼ਰ ਕੋਇ ਨਾ ਆਈਆ। ਹੁਣ ਆਤਮਾ ਦੀ ਧਾਰ ਬਣਾਉਣੀ ਆਪਣੀ ਸਖ਼ੀ, ਸੁਖ਼ਨ ਮੇਰਾ ਪੂਰ ਕਰਾਈਆ। ਇਹ ਗੱਲ ਬਾਵਨ ਨੇ ਬਲ ਰਾਜੇ ਨੂੰ ਸੀ ਦੱਸੀ, ਜਿਸ ਵੇਲੇ ਰਾਵੀ ਦਾ ਕੰਢਾ ਟੱਪਿਆ ਚਾਈਂ ਚਾਈਂਆ। ਜਿਸ ਵੇਲੇ ਸਤਿਗੁਰ ਅਰਜਨ ਬੈਠਾ ਸੀ ਉਤੇ ਲੋਹ ਤਤੀ, ਤਤੀ ਤਵੀ ਆਸਣ ਲਾਈਆ। ਉਸ ਇਸ਼ਾਰਾ ਕੀਤਾ ਮੇਰਾ ਨੂਰ ਨੁਰਾਨਾ ਸ਼ਾਹ ਪਾਤਸ਼ਾਹ ਕਮਲਾਪਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਨੇ ਦਰੋਪਤ ਲਾਜ ਰੱਖੀ, ਭਗਤਾਂ ਹੋਏ ਸਹਾਈਆ। ਭੀਲਣੀ ਦੇ ਬੇਰ ਗਿਆ ਚੱਖੀ, ਬਿਦਰ ਆਪਣਾ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਮੇਲਾ ਲਏ ਮਿਲਾਈਆ। ਬਾਬੂਪੁਰ ਕਹੇ ਮੇਰੇ ਕੋਲ ਅੱਲੜਪਿੰਡੀ, ਅੱਲੜ ਜਵਾਨਾ ਦਿਆਂ ਜਣਾਈਆ। ਜਿਸ ਦਾ ਇਕੋ ਰਾਹ ਤੇ ਇਕੋ ਡੰਡੀ, ਡੰਡਾਵਤ ਇਕੋ ਨਜ਼ਰੀ ਆਈਆ। ਇਕੋ ਜੋਤ ਨਾਲ ਸਭ ਦੀ ਆਤਮਾ ਗਈ ਗੰਢੀ, ਗੰਢਣਵਾਲਾ ਇਕੋ ਮਿਲਿਆ ਧੁਰ ਦਾ ਮਾਹੀਆ। ਕਿਸੇ ਨਹੀਂ ਪੂਜਣਾ ਕਰੀਰ ਜੰਡੀ, ਜਗਤ ਤ੍ਰਿਸ਼ਨਾ ਨਾ ਕੋਇ ਵਖਾਈਆ। ਉਹ ਵੇਖੋ ਪਿਛਲੀ ਔਧ ਸਭ ਦੀ ਲੰਘੀ, ਬਾਕੀ ਨਜ਼ਰ ਕੋਇ ਨਾ ਆਈਆ। ਕਿਸ਼ਨ ਸਿੰਘਾ ਤਿੰਨਾਂ ਡੰਡਿਆਂ ਵਾਲੀ ਡਾਹੁਣੀ ਮੰਜੀ, ਚੌਥੀ ਚੂਲ ਨਾ ਕੋਇ ਰਖਾਈਆ। ਇਕ ਗੁਡੀਆ ਰੱਖਣੀ ਸਿਰ ਤੋਂ ਨੰਗੀ, ਆਸਾ ਮੁਹੰਮਦ ਨਾਲ ਮਿਲਾਈਆ। ਜਿਹੜੀ ਅੰਤਮ ਮੰਗ ਮਦੀਨੇ ਵਿਚ ਹਿਜਰ ਕਰਦਿਆਂ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਉਸ ਦੀ ਧਾਰ ਵਿਚ ਗੁਰਮੁਖ

❋

❋

ਸਿੰਘ ਕੱਠੇ ਹੋਣ ਸਿੰਘ ਪੰਝੀ, ਪੰਜੇ ਸਭ ਦੇ ਲਾਲ ਰੰਗ ਰੰਗਾਈਆ। ਕੋਲ ਕਿਰਪਾਨ ਹੋਵੇ ਜੰਗੀ, ਜੰਗਜੂ ਬਣੇ ਬੇਪਰਵਾਹੀਆ। ਦਲੀਪ ਸਿੰਘ ਨੇ ਪਾਟੀ ਪਹਿਨਣੀ ਤੰਬੀ, ਲੀਰੋ ਲੀਰ ਵੇਖ ਵਖਾਈਆ। ਓਦਣ ਜ਼ਰੂਰ ਪਵਣ ਵਗੇਗੀ ਠੰਡੀ, ਗੁਰਮੁਖਾਂ ਅੰਦਰ ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ ਆਪਣਾ ਇਕ ਸੁਣਾਈਆ। ਅੱਸੂ ਕਹੇ ਮੇਰਾ ਵੇਖਿਆ ਤੀਜਾ ਪਰਵਿਸ਼ਟਾ, ਜੋ ਪਰੀਕਸ਼ਤ ਧਿਆਨ ਲਗਾਈਆ। ਜਨਮੇਜਾ ਦੂਰ ਦੁਰਾਡਾ ਦਿਸਦਾ, ਬੈਠਾ ਅੱਖ ਉਠਾਈਆ। ਫ਼ਰਿਸ਼ਤੇ ਵੇਖੇ ਸਭ ਦਾ ਲੇਖ ਲਿਖਦਾ, ਬਿਨ ਲੇਖਾਂ ਲੇਖ ਬਣਾਈਆ। ਜਨ ਭਗਤੋ ਸਾਚਾ ਮਾਣ ਜੁਗ ਜੁਗ ਸਾਚੇ ਸਿੱਖ ਦਾ, ਬਿਨ ਸਿਖਿਆ ਤੋਂ ਸਤਿਗੁਰ ਮਿਲਣ ਕੋਇ ਨਾ ਪਾਈਆ। ਜਿਨ੍ਹਾਂ ਦਾ ਭੇਵ ਖੁਲ੍ਹਿਆ ਅੰਦਰੋਂ ਵਿਚ ਦਾ, ਵਿਚੋਂ ਹਉਮੇ ਰੋਗ ਗਵਾਈਆ। ਉਹਦਾ ਨਾਤਾ ਜੁੜਿਆ ਪੁਰਖ ਅਕਾਲ ਪਿਤਾ ਦਾ, ਪਤਿਪਰਮੇਸ਼ਵਰ ਮੇਲਾ ਮੇਲੇ ਸਹਿਜ ਸੁਭਾਈਆ। ਉਹ ਗੁਰਮੁਖ ਦੂਲ੍ਹਾ ਆਪਣਾ ਮਾਨਸ ਜਨਮ ਜਿਤ ਦਾ, ਹਾਰ ਵਿਚ ਕਦੇ ਨਾ ਆਈਆ। ਜਿਸ ਦਾ ਇਸ਼ਟ ਸਦਾ ਇਕ ਦਾ, ਉਹ ਏਕੰਕਾਰ ਵਿਚ ਸਮਾਈਆ। ਫੇਰ ਝਗੜਾ ਮੁਕ ਜਾਏ ਆਵਣ ਜਾਵਣ ਨਿਤ ਦਾ, ਲੱਖ ਚੁਰਾਸੀ ਨਾ ਕੋਇ ਭਵਾਈਆ। ਲੇਖਾ ਰਹੇ ਨਾ ਵਾਰ ਥਿਤ ਦਾ, ਥਿਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਹੇਲਾ ਸਦਾ ਸਾਹਿਬ ਸੁਖਦਾਈਆ। ਪਹਿਲੀ ਅੱਸੂ ਕਹੇ ਜਨ ਭਗਤੋ ਮੈਂ ਮੰਗਦਾ ਛੁੱਟੀ, ਖ਼ੁਸ਼ੀ ਨਾਲ ਸੀਸ ਝੁਕਾਈਆ। ਮੈਂ ਸਭ ਦੀ ਸਾਫ਼ ਕਰਾਂ ਜੁੱਤੀ, ਜੋੜਿਆਂ ਸੇਵ ਕਮਾਈਆ। ਜਿਨ੍ਹਾਂ ਦੀ ਪ੍ਰਭ ਦੇ ਨਾਲ ਲੱਗੀ ਰੁਚੀ, ਕੂੜੀ ਕਿਰਿਆ ਡੇਰਾ ਢਾਹੀਆ। ਉਹਨਾਂ ਦੀ ਆਤਮਾ ਸਦਾ ਸੁਚੀ, ਸੰਜਮ ਇਕੋ ਇਕ ਰਖਾਈਆ। ਮਨ ਕਲਪਣਾ ਵਿਚ ਹੋਣ ਕਦੇ ਨਾ ਦੁਖੀ, ਅਗਨੀ ਅੱਗ ਨਾ ਕੋਇ ਤਪਾਈਆ। ਸੁਫਲ ਹੋਵੇ ਮਾਤ ਕੁਖੀ, ਮਿਲੇ ਵਡਿਆਈ ਧੰਨ ਜਣੇਂਦੀ ਮਾਈਆ। ਉਲਟਾ ਗਰਭ ਫੇਰ ਹੋਵੇ ਨਾ ਰੁੱਖੀ, ਨੌ ਮਹੀਨੇ ਅਠਾਰਾਂ ਦਿਨ ਅਗਨੀ ਤਤ ਨਾ ਕੋਇ ਤਪਾਈਆ। ਜਿਹੜੀ ਆਤਮਾ ਪਰਮਾਤਮਾ ਦਰ ਪੁੱਜੀ, ਪੂਜਣ ਯੋਗ ਸਦਾ ਅਖਵਾਈਆ। ਉਹਨਾਂ ਸਿਫ਼ਤ ਹੋਵੇ ਜੁਗ ਜੁਗੀ, ਕਬੀਰ ਜੁਲਾਹਾ ਰਵਦਾਸ ਚਮਾਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤੇਰੀ ਆਸਾ ਸਚ ਦਵਾਰੇ ਉਗੀ, ਨਿਰਾਸਾ ਰੂਪ ਸ਼ਾਹੋ ਭੂਪ ਰਹਿਣ ਦੇਵੇ ਨਾ ਰਾਈਆ।