੩ ਅੱਸੂ ਸ਼ਹਿਨਸ਼ਾਹੀ ਸੰਮਤ ੭ ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਅੱਸੂ ਤਿੰਨ ਕਹੇ ਮੈਂ ਫਿਰਿਆ ਤੀਨ ਲੋਕ, ਪਰਲੋਕਾਂ ਵਿਚ ਪ੍ਰਭ ਚਰਨ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗਾਉਂਦੇ ਇਕ ਸਲੋਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਅਵਤਾਰ ਪੈਗ਼ੰਬਰ ਗੁਰ ਡੰਡਾਵਤ ਵਿਚ ਕਹਿਣ ਪ੍ਰਭ ਤੇਰਾ ਭਾਣਾ ਸਕੇ ਕੋਇ ਨਾ ਰੋਕ, ਦੋ ਜਹਾਨਾਂ ਮੇਟ ਨਾ ਕੋਇ ਮਿਟਾਈਆ। ਸੂਰੀਆ ਚੰਦ ਝੁਕਦੇ ਵੇਖੇ ਕੋਟੀ ਕੋਟ, ਮੰਡਲ ਮੰਡਪ ਸੀਸ ਨਿਵਾਈਆ। ਜਿਧਰ ਤੱਕਿਆ ਇਕੋ ਪ੍ਰਕਾਸ਼ ਨਿਰਮਲ ਜੋਤ, ਦੂਜਾ ਨਜ਼ਰ ਕੋਇ ਨਾ ਆਈਆ। ਜਿਥੇ ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਦ੍ਰਿੜਾਈਆ। ਕੂੜੀ ਕਿਰਿਆ ਦਿਸੇ
❋
❋
ਕੋਈ ਨਾ ਰੋਗ, ਹਉਮੇ ਹੰਗਤਾ ਨਾ ਕੋਇ ਵਖਾਈਆ। ਜਗਤ ਜਗਿਆਸੂ ਕੋਈ ਨਾ ਜੋਗ, ਜੁਗੀਸ਼ਰ ਨਜ਼ਰ ਕੋਇ ਨਾ ਆਈਆ। ਸਾਰੇ ਤਕ ਕੇ ਬੈਠੇ ਇਕੋ ਓਟ, ਓੜਕ ਇਕ ਧਿਆਨ ਰਖਾਈਆ। ਜਿਸ ਦੀ ਏਥੇ ਓਥੇ ਆਦਿ ਜੁਗਾਦਿ ਸ਼ਬਦ ਅਗੰਮੀ ਲੱਗੇ ਚੋਟ, ਚੋਟੀ ਚੜ੍ਹ ਕੇ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਰਨਾਈਆ। ਅੱਸੂ ਕਹੇ ਮੇਰਾ ਤੀਜਾ ਸਚ ਦਿਹਾੜਾ, ਦਿਉਹਾੜੀ ਧਿਆਨ ਲਗਾਈਆ। ਮੈਂ ਫਿਰਿਆ ਜੰਗਲ ਜੂਹ ਵਿਚ ਉਜਾੜਾ, ਪਹਾੜ ਟਿੱਲੇ ਧਿਆਨ ਰਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਇਆ ਮਮਤਾ ਤੱਕਿਆ ਅਖਾੜਾ, ਕੂੜੀ ਕਿਰਿਆ ਕਲਪਨਾ ਨੱਚੇ ਵਾਹੋ ਦਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਸਖ਼ੀ ਮਿਲੇ ਕਿਸੇ ਨਾ ਲਾੜਾ, ਲਾੜੀ ਮੌਤ ਸਭ ਨੂੰ ਲਏ ਪਰਨਾਈਆ। ਕਲਜੁਗ ਚਾਰੋਂ ਕੁੰਟ ਮਾਰੇ ਧਾੜਾ, ਧਾੜਵੀ ਬਣਿਆ ਥਾਉਂ ਥਾਈਂਆ। ਲੱਗੀ ਅੱਗ ਸ੍ਰਿਸ਼ਟੀ ਬਹੱਤਰ ਨਾੜਾ, ਤਤਵ ਤਤ ਨਾ ਕੋਇ ਬੁਝਾਈਆ। ਫਿਰੀ ਦਰੋਹੀ ਮੁਹੰਮਦ ਸੰਗ ਚਾਰ ਯਾਰਾ, ਯਰਾਨਾ ਹੱਕ ਨਾ ਕੋਇ ਨਿਭਾਈਆ। ਬੇਪਰਵਾਹ ਭੁੱਲਿਆ ਪਰਵਰਦਿਗਾਰਾ, ਮਹਿਬੂਬ ਮੁਹੱਬਤ ਵਿਚ ਨਾ ਕੋਇ ਸਮਾਈਆ। ਐਨੁਲਹੱਕ ਦਾ ਹੱਕ ਲਾਏ ਕੋਈ ਨਾ ਨਾਅਰਾ, ਨਰਾਇਣ ਨਜ਼ਰ ਕਿਸੇ ਨਾ ਆਈਆ। ਜੂਠਾ ਝੂਠਾ ਵੱਜੇ ਤਾਲ ਤਲਵਾੜਾ, ਆਵਾਜ਼ ਆਪਣੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅੱਸੂ ਤਿੰਨ ਕਹੇ ਮੈਂ ਫਿਰਿਆ ਜਲ ਥਲ ਅਸਗਾਹ, ਚਾਰੋਂ ਕੁੰਟ ਧਿਆਨ ਲਗਾਈਆ। ਸਚ ਦਾ ਦਿਸੇ ਨਾ ਕੋਇ ਮਲਾਹ, ਖੇਵਟ ਖੇਟਾ ਬੇੜਾ ਕੰਧ ਨਾ ਕੋਇ ਉਠਾਈਆ। ਧੁਰ ਦੀ ਮੰਜ਼ਲ ਦਿਸੇ ਕੋਈ ਨਾ ਰਾਹ, ਰਹਿਬਰ ਹੋ ਕੇ ਪੜਦਾ ਨਾ ਕੋਇ ਚੁਕਾਈਆ। ਆਤਮਾ ਪਰਮਾਤਮਾ ਨਾਲੋਂ ਹੋਈ ਜੁਦਾ, ਬ੍ਰਹਮ ਪਾਰਬ੍ਰਹਮ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਦਰੋਹੀ ਦਰੋਹੀ ਦਰੋਹੀ ਤੇਰੀ ਖ਼ੁਦਾ, ਖ਼ੁਦੀ ਤਕੱਬਰ ਡੇਰਾ ਕੋਇ ਨਾ ਢਾਹੀਆ। ਅਦਬ ਵਿਚ ਮਜ਼੍ਹਬ ਸੀਸ ਸਕੇ ਨਾ ਕੋਇ ਝੁਕਾ, ਨਿਵ ਨਿਵ ਲਾਗੇ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰ ਸਭ ਦੀ ਬਦਲ ਦਿਤੀ ਅਦਾ, ਆਦਤ ਇਬਾਦਤ ਵਿਚ ਨਾ ਕੋਇ ਰਖਾਈਆ। ਮੈਂ ਫਿਰ ਕੇ ਵੇਖਿਆ ਮੈਨੂੰ ਨਜ਼ਰੀ ਆਇਆ ਨੂਰੀ ਅਲਾਹ, ਆਲਮੀਨ ਖੇਲ ਖਿਲਾਈਆ। ਜਿਸ ਨੇ ਭੇਵ ਦਰਸਾਇਆ ਬਾਬਾ ਆਦਮ ਤੇ ਮਾਈ ਹੱਵਾ, ਰੂਪ ਰੰਗ ਰੇਖ ਰੰਗਤ ਆਪਣੇ ਵਿਚ ਸਮਾਈਆ। ਸੰਦੇਸ਼ਾ ਦਿਤਾ ਫ਼ਰਮਾਨ ਅਗੰਮ ਨਵਾਂ, ਨਵ ਨੌਂ ਚਾਰ ਦਾ ਡੇਰਾ ਢਾਹੀਆ। ਤਿੰਨ ਅੱਸੂ ਆਸ ਰੱਖ ਤੇਰੇ ਵਿਚੋਂ ਦੀਨ ਦੁਨੀ ਦਾ ਬਦਲ ਦੇਵਾਂ ਸਮਾਂ, ਸਨਮੁਖ ਹੋ ਕੇ ਦਿਤਾ ਦ੍ਰਿੜਾਈਆ। ਸ੍ਰਿਸ਼ਟੀ ਹੋਵੇ ਦ੍ਰਿਸ਼ਟੀ ਅੰਦਰ ਗ਼ਮਾ, ਚਿੰਤਾ ਸੋਗ ਨਾ ਕੋਇ ਗਵਾਈਆ। ਮੁਹੰਮਦ ਦੀ ਆਸਾ ਸਦੀ ਚੌਧਵੀਂ ਦੀ ਤਮਾ, ਤਾਮਸ ਤ੍ਰਿਸ਼ਨਾ ਵੇਖ ਵਖਾਈਆ। ਧੁਰ ਦਾ ਹੁਕਮ ਕਰਾਂ ਰਵਾਂ, ਰਵਾਨਗੀ ਦੇਵਾਂ ਚਾਈਂ ਚਾਈਂਆ। ਸਭ ਦਾ ਲੇਖਾ ਅਵਤਾਰ ਪੈਗ਼ੰਬਰ ਗੁਰੂਆਂ ਕੋਲੋਂ ਲਵਾਂ, ਬਚਿਆ ਰਹਿਣ ਕੋਇ ਨਾ ਪਾਈਆ। ਝਗੜਾ ਮੇਟਣਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚਵਾਂ, ਚਾਰੇ ਖਾਣੀ ਚਾਰੇ ਬਾਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅੱਸੂ ਤਿੰਨ ਕਹੇ ਮੈਂ ਵੇਖੇ ਨੌਂ ਖੰਡ ਦੀਪ ਸੱਤ, ਸਤਿ ਸਤਿ ਧਿਆਨ ਲਗਾਈਆ। ਉੱਤਰ ਪੂਰਬ ਪੱਛਮ ਦੱਖਣ ਮਨ ਮਤ, ਗੁਰਮਤ ਨਜ਼ਰ ਕੋਇ ਨਾ ਆਈਆ। ਮਾਨਵ ਮਾਨੁਖ ਮਾਣਸ ਉਬਲੇ ਰਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ।
❋
❋
ਜਗਤ ਜਗਿਆਸੂ ਰਿਹਾ ਨਾ ਧੀਰਜ ਜਤ, ਸਤਿ ਵਿਚ ਨਾ ਕੋਇ ਸਮਾਈਆ। ਮਨ ਕਲਪਣਾ ਸਾਰੇ ਰਹੇ ਨੱਠ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਮੈਂ ਫਿਰ ਕੇ ਆਇਆ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਮੈਂ ਤਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰੇ ਅੱਖ ਉਠਾਈਆ। ਚਾਰੋਂ ਕੁੰਟ ਨਜ਼ਰ ਆਏ ਕੋਇ ਨਾ ਸਚ, ਸਚ ਵਿਚ ਨਾ ਕੋਇ ਸਮਾਈਆ। ਭਾਗ ਲੱਗਾ ਨਾ ਕਿਸੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਮੇਰਾ ਪੁਰਖ ਅਕਾਲ ਦੀਨ ਦਿਆਲ ਲੂੰ ਲੂੰ ਅੰਦਰ ਗਿਆ ਕਿਸੇ ਨਾ ਰਚ, ਸਾਢੇ ਤਿੰਨ ਕਰੋੜ ਰੋਮ ਰੋਵੇ ਮਾਰੇ ਧਾਈਆ। ਬੁੱਲਾਂ ਨਾਲ ਰਸਨਾ ਨਾਲ ਜਿਹਵਾ ਨਾਲ ਸਾਰੇ ਕਰਦੇ ਜਪ, ਹਿਰਦੇ ਹਰਿ ਨਾ ਕੋਇ ਵਸਾਈਆ। ਤਪੀਸ਼ਰਾਂ ਪੂਰਾ ਦਿਸੇ ਨਾ ਤਪ, ਜੁਗੀਸ਼ਰਾਂ ਜੋਗ ਨਾ ਕੋਇ ਵਖਾਈਆ। ਸਾਧਾਂ ਸੰਤਾਂ ਜੋਤ ਜਗੇ ਨਾ ਲਟ ਲਟ, ਕਾਇਆ ਮੰਦਰ ਨਾ ਕੋਇ ਰੁਸ਼ਨਾਈਆ। ਅਨਹਦ ਸ਼ਬਦ ਨਾ ਵੱਜੇ ਸੱਟ, ਨਾਦੀ ਧੁਨ ਨਾ ਕੋਇ ਸ਼ਨਵਾਈਆ। ਸਭ ਦਾ ਖੇੜਾ ਦਿਸੇ ਭੱਠ, ਕਲਜੁਗ ਅਗਨੀ ਰਿਹਾ ਜਲਾਈਆ। ਧਰਮ ਮੁਨਾਰਾ ਰਿਹਾ ਢੱਠ, ਸਚ ਮਹੱਲ ਨਾ ਕੋਇ ਸੁਹਾਈਆ। ਅੱਸੂ ਕਹੇ ਮੈਂ ਫਿਰ ਕੇ ਵੇਖਿਆ ਨੱਠ, ਨੱਠਿਆ ਭੱਜਿਆ ਵਾਹੋ ਦਾਹੀਆ। ਝਗੜਾ ਤੱਕਿਆ ਦੀਨ ਮਜ਼੍ਹਬ ਦੀ ਵੱਟ, ਹਦੂਦ ਪਾਰ ਨਾ ਕੋਇ ਕਰਾਈਆ। ਅੱਖਰਾਂ ਵਾਲਾ ਕਲਮਾ ਸਾਰੇ ਰਹੇ ਰਟ, ਸਿਫ਼ਤਾਂ ਵਾਲੇ ਢੋਲੇ ਗਾਈਆ। ਦੀਨ ਦੁਨੀ ਖੇਲ ਵੇਖਿਆ ਬਾਜੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅੱਸੂ ਕਹੇ ਮੈਂ ਤਿੰਨ ਦਿਨ ਰਿਹਾ ਫਿਰਦਾ, ਫਿਰਤ ਫਿਰਤ ਆਪਣਾ ਪੰਧ ਮੁਕਾਈਆ। ਬਿਨਾ ਪ੍ਰਭ ਦੀ ਕਿਰਪਾ ਤੋਂ ਕਿਸੇ ਦਾ ਸਾਫ਼ ਦਿਸੇ ਨਾ ਹਿਰਦਾ, ਹਾਰਦਿਕ ਦੇਵਾਂ ਨਾ ਕੋਇ ਵਧਾਈਆ। ਜਿਹੜਾ ਸੰਤ ਸੁਹੇਲਾ ਵਿਛੜਿਆ ਚਿਰ ਦਾ, ਚਿਰੀ ਵਿਛੁੰਨੇ ਪ੍ਰਭ ਆਪ ਮਿਲਾਈਆ। ਇਹ ਖੇਲ ਪ੍ਰਭੂ ਨਿਰਵੈਰ ਨਿਰ ਦਾ, ਜੋ ਨਿਜ ਘਰ ਬੈਠਾ ਆਸਣ ਲਾਈਆ। ਜਿਸ ਦਾ ਜੁਗ ਚੌਕੜੀ ਗੇੜਾ ਗਿੜਦਾ, ਅਵਤਾਰ ਪੈਗ਼ੰਬਰ ਗੁਰੂ ਗੁਰ ਰੂਪ ਵਟਾਈਆ। ਉਹ ਮਾਲਕ ਖ਼ਾਲਕ ਦੋ ਜਹਾਨਾਂ ਪਿੜ ਦਾ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਉਹ ਲੇਖਾ ਜਾਣੇ ਲੱਖ ਚੁਰਾਸੀ ਧੜ ਸਿਰ ਦਾ, ਸ੍ਰੀ ਸਰ ਆਪਣੀ ਕਾਰ ਕਮਾਈਆ। ਜਿਸ ਦਾ ਰੂਪ ਨਾ ਬਾਲ ਨਾ ਬਿਰਧਾ, ਜੋਬਨਵੰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਤਿੰਨ ਅੱਸੂ ਕਹੇ ਮੈਂ ਗਿਆ ਬ੍ਰਹਿਮੰਡ ਖੰਡ ਵਿਚ ਪੁਰੀ ਲੋਅ, ਆਕਾਸ਼ ਆਕਾਸ਼ਾਂ ਧਿਆਨ ਲਗਾਈਆ। ਮੈਂ ਆਵਾਜ਼ ਸੁਣੀ ਇਕੋ ਸੋ, ਸੋ ਪੁਰਖ ਨਿਰੰਜਣ ਰਿਹਾ ਦ੍ਰਿੜਾਈਆ। ਹਰਿ ਪੁਰਖ ਨਿਰੰਜਣ ਬਖ਼ਸ਼ਿਆ ਮੋਹ, ਮੁਹੱਬਤ ਇਕੋ ਇਕ ਜਣਾਈਆ। ਏਕੰਕਾਰ ਕਿਹਾ ਅਵਰ ਨਾ ਕੋਅ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਨਿਰੰਜਣ ਆਪੇ ਗਿਆ ਆਪੇ ਹੋ, ਜੋਤੀ ਜਾਤੇ ਰੂਪ ਦਿਤਾ ਦਰਸਾਈਆ। ਅਬਿਨਾਸ਼ੀ ਕਰਤਾ ਸਭ ਨਾਲੋਂ ਹੋ ਨਿਰਮੋਹ, ਨੂਰ ਨੁਰਾਨਾ ਡਗਮਗਾਈਆ। ਸ੍ਰੀ ਭਗਵਾਨ ਜੋਤੀ ਧਾਰ ਰਿਹਾ ਛੋਹ, ਛੋਹਰਾ ਬਾਂਕਾ ਸੋਭਾ ਪਾਈਆ। ਪਾਰਬ੍ਰਹਮ ਆਪਣੀ ਧਾਰ ਆਪ ਪਰੋ, ਪਰਮ ਪੁਰਖ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅੱਸੂ ਤਿੰਨ ਕਹੇ ਮੈਂ ਦਿਵਸ ਰੈਣ ਫਿਰਿਆ ਭੱਜਾ, ਭਜਨ ਬੰਦਗੀ ਵਾਲੇ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਅੰਦਰ ਕੀਤੀ ਗਜਾ,
❋
❋
ਗਜ ਦਾ ਲੇਖਾ ਪੂਰ ਕਰਾਈਆ। ਧੁਰ ਦਾ ਭਾਣਾ ਮੰਨਿਆ ਚਲਿਆ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਸੇਵ ਕਮਾਈਆ। ਬਿਨਾ ਭਗਤਾਂ ਤੋਂ ਅੰਦਰ ਪ੍ਰਭ ਦਾ ਮਿਲੇ ਕਿਸੇ ਨਾ ਮਜ਼ਾ, ਮਜ਼ਾਕ ਕਰੇ ਜਗਤ ਲੋਕਾਈਆ। ਮੈਂ ਚੜ੍ਹਦਾ ਲਹਿੰਦਾ ਤੱਕਿਆ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਾਜ਼ੀ ਮੁੱਲਾਂ ਸ਼ੇਖ਼ ਰੋਵਨ ਮਾਰਨ ਧਾਈਆ। ਬਹੁੜੀ ਪਵਿਤਰ ਰਹੀ ਕੋਇ ਨਾ ਜਗ੍ਹਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਅੱਗੇ ਵਧਣਾ ਨਹੀਂ ਕਿਸੇ ਦਾ ਅੱਗਾ, ਅਗਲਾ ਭੇਵ ਕੋਇ ਨਾ ਪਾਈਆ। ਦੀਨ ਦੁਨੀ ਬੁੱਧੀ ਹੋਈ ਵਾਂਗ ਕੱਗਾ, ਕਾਗ ਵਾਂਗ ਕੁਰਲਾਈਆ। ਮਨ ਸਤਿਗੁਰੂ ਡੋਰੀ ਸ਼ਬਦ ਕਿਸੇ ਨਾ ਬੱਧਾ, ਬੰਦਗੀ ਵਿਚ ਨਾ ਕੋਇ ਸਮਾਈਆ। ਕੂੜ ਕਿਰਿਆ ਦਾ ਲੱਗਾ ਧੱਬਾ, ਦੁਰਮਤ ਮੈਲ ਨਾ ਕੋਇ ਧਵਾਈਆ। ਪਰਵਰਦਿਗਾਰ ਨਜ਼ਰ ਨਾ ਆਏ ਅੱਬਾ, ਅਮੀਜਾਨ ਗੋਦ ਨਾ ਕੋਇ ਸੁਹਾਈਆ। ਅੱਸੂ ਤਿੰਨ ਕਹੇ ਮੇਰਾ ਪਰਵਿਸ਼ਟਾ ਮੇਰਾ ਦਿਵਸ ਜਿਸ ਵੇਲੇ ਹਰਿ ਗੋਬਿੰਦ ਵਰ ਦਿਤਾ ਸੀ ਸੁਲੱਖਣੀ ਵਿਚ ਚੱਬਾ, ਚਾਬਕ ਆਪਣੇ ਹੱਥ ਬਦਲਾਈਆ। ਗੋਬਿੰਦ ਨੇ ਅੱਖਰ ਬਦਲਿਆ ਬੱਬਾ, ਬਾਬਲ ਤੇਰੀ ਬੇਪਰਵਾਹੀਆ। ਨਾਰਦ ਜੁਗ ਜੁਗ ਮੇਰੇ ਦਿਵਸ ਖ਼ਾਲੀ ਵਜਾਉਂਦਾ ਰਿਹਾ ਪਹਿਲੋਂ ਡੱਬਾ, ਡੌਰੂ ਜਗਤ ਵਾਲਾ ਖੜਕਾਈਆ। ਕਬੀਰ ਨੇ ਤਾਣਾ ਉਣਨ ਵਾਸਤੇ ਮੇਰੇ ਦਿਵਸ ਪਹਿਲੀ ਵਾਰ ਗੱਡਿਆ ਸੀ ਅੱਡਾ, ਅੱਡੀ ਚੋਟੀ ਇਕ ਧਿਆਨ ਲਗਾਈਆ। ਰਵਦਾਸ ਨੇ ਜਗਤ ਪਿਆਰ ਏਸੇ ਦਿਨ ਸੀ ਛੱਡਾ, ਛੱਡੀ ਲਿਵ ਜਗਤ ਲੋਕਾਈਆ। ਬੱਧਕ ਨੂੰ ਕ੍ਰਿਸ਼ਨ ਦੇ ਤੀਰ ਨੇ ਪਿਆਰ ਵਿਚ ਏਸੇ ਦਿਨ ਸੀ ਬਿੱਧਾ, ਨਿਸ਼ਾਨਾ ਪਰਭਾਸ ਵਿਚ ਲਗਾਈਆ। ਹਰਿ ਕ੍ਰਿਸ਼ਨ ਨੇ ਛੋਟੀ ਅਵਸਥਾ ਮੇਰੇ ਦਿਵਸ ਮਸਤਕ ਨਾਲ ਬੱਧਾ ਛੱਬਾ, ਤੀਜੇ ਸਾਲ ਵਿਚ ਵਡਿਆਈਆ। ਤਿੰਨ ਅੱਸੂ ਕਹੇ ਦੁਰਗਾ ਅਸ਼ਟਭੁਜ ਅਸਵਾਰ ਹੋਈ ਸੀ ਉਤੇ ਸ਼ੇਰ ਬੱਗਾ, ਸ਼ਸਤਰ ਅੱਠਾਂ ਭੁਜਾਂ ਵਿਚ ਸੁਹਾਈਆ। ਉਂਗਲ ਫੇਰੀ ਸੀ ਉਤੇ ਆਪਣਿਆਂ ਲਬਾਂ ਲਬਰੇਜ ਕੀਤੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਅੱਸੂ ਤਿੰਨ ਕਹੇ ਮੈਂ ਆਇਆ ਮਾਤ ਜਗ, ਪ੍ਰਭ ਦਿਤੀ ਮਾਣ ਵਡਿਆਈਆ। ਈਸਾ ਨੂੰ ਮੇਰੇ ਦਿਵਸ ਦਿਨ ਪਹਿਲੀ ਵਾਰ ਹੋਇਆ ਸੀ ਹੱਜ, ਹੁਜਰਾ ਹੱਕ ਹੱਕ ਵਡਿਆਈਆ। ਮੂਸਾ ਗ੍ਰਹਿ ਛੋੜ ਕੇ ਗਿਆ ਸੀ ਭੱਜ, ਦਿਵਸ ਉਹੋ ਸੋਭਾ ਪਾਈਆ। ਕੋਹਤੂਰ ਉਤੇ ਹਜ਼ੂਰ ਲਿਆ ਸੱਦ, ਸਦਾ ਸ਼ਬਦੀ ਨਾਮ ਜਣਾਈਆ। ਇਹ ਖੇਲ ਸੂਰਾ ਸਰਬਗ, ਹਰਿ ਕਰਤਾ ਆਪ ਕਰਾਈਆ। ਜੋ ਸੰਦੇਸ਼ਾ ਦੇਵੇ ਅੱਜ, ਅਜਮਤੋ ਕਸਮਤੋ ਅਜਿਬਵਾ ਅਤਿਲ ਹੋ ਧੁਰ ਦਾ ਹੁਕਮ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਾ ਖੇਲ ਖਿਲਾਈਆ। ਅੱਸੂ ਤਿੰਨ ਕਹੇ ਮੈਂ ਦੱਸਾਂ ਨਾਲ ਪਿਆਰ, ਪ੍ਰੀਤਮ ਭੇਵੀ ਭੇਵ ਖੁਲ੍ਹਾਈਆ। ਗੋਬਿੰਦ ਦੱਸੀ ਸਾਚੀ ਧਾਰ, ਦੋ ਇਕ ਦਾ ਜੋੜ ਜੁੜਾਈਆ। ਜਿਸ ਨੂੰ ਇੱਕੀ ਕਹੇ ਸੰਸਾਰ, ਦੂਆ ਏਕਾ ਮੇਲ ਮਿਲਾਈਆ। ਇਹ ਖੇਲ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅਗੰਮੀ ਕਾਰ, ਹਰਿ ਕਰਤਾ ਆਪ ਕਰਾਈਆ। ਜਿਨ੍ਹਾਂ ਮੇਲਾ ਮਿਲ ਜਾਏ ਹਰਿ ਕੰਤ ਭਤਾਰ, ਪ੍ਰਭ ਮਿਲ ਕੇ ਵੱਜੇ ਵਧਾਈਆ। ਸੋ ਮੰਜ਼ਲ ਚੜ੍ਹਨ ਦੁਸ਼ਵਾਰ, ਦੂਤੀ ਦੁਸ਼ਮਣ ਅੰਦਰ ਅਟਕਾ ਸਕੇ ਕੋਇ ਨਾ ਰਾਈਆ। ਮਿਲਣ ਉਸ ਸੱਚੀ ਸਰਕਾਰ, ਜੋ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚੀ ਇਕੀ ਬਣਾਏ ਆਪ ਏਕੰਕਾਰ, ਦੂਆ ਏਕਾ ਰੰਗ ਰੰਗਾਈਆ। ਭਗਤ ਭਗਵਾਨ ਖੇਲ ਅਪਾਰ, ਅਪਰੰਪਰ ਸਵਾਮੀ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਤਿੰਨ ਅੱਸੂ ਕਹੇ ਮੈਂ ਦੱਸਾਂ ਹੱਕ ਹਕੀਕੀ, ਹਕੀਕਤ ਦਿਆਂ ਦ੍ਰਿੜਾਈਆ। ਪ੍ਰਭ ਮਿਲਿਆ ਲਾਸ਼ਰੀਕੀ, ਸ਼ਰਕਤ ਸਭ ਦੀ ਦਏ ਗਵਾਈਆ। ਜਿਸ ਦੇ ਵਿਚ ਹੱਕ ਤੌਫ਼ੀਕੀ, ਤਾਕਤਵਰ ਬੇਪਰਵਾਹੀਆ। ਜੋ ਦਿਸੇ ਹਰ ਘਟ ਨਜ਼ਦੀਕੀ, ਦੂਰ ਦੁਰਾਡਾ ਪੰਧ ਮੁਕਾਈਆ। ਵਿਛੋੜਾ ਰਹਿਣ ਨਾ ਦੇਵੇ ਫ਼ਰੀਕੀ, ਫ਼ਿਰਕਾ ਅੰਦਰੋਂ ਦਏ ਗਵਾਈਆ। ਮੰਜ਼ਲ ਬਖ਼ਸ਼ੇ ਅਗੰਮ ਹਕੀਕੀ, ਹਮਾਕਤ ਅੰਦਰੋਂ ਦਏ ਕਢਾਈਆ। ਜਨ ਭਗਤਾਂ ਅੰਦਰ ਰਹਿਣ ਨਾ ਦੇਵੇ ਤਾਰੀਕੀ, ਅੰਧ ਅਗਿਆਨ ਦਏ ਗਵਾਈਆ। ਕੂੜ ਕਿਰਿਆ ਉਤੇ ਮਾਰ ਕੇ ਲੀਕੀ, ਲਾਈਨ ਐਨ ਦਏ ਵਖਾਈਆ। ਆਸ਼ਾ ਵੇਖੇ ਜੀਵ ਜੀਅ ਕੀ, ਘਰ ਘਰ ਬੈਠਾ ਸੋਭਾ ਪਾਈਆ। ਗੁਰਮੁਖਾਂ ਲੇਖਾ ਪੂਰਾ ਕਰੇ ਪਿਛਲੀ ਬੀਤੀ, ਅੱਗੇ ਆਪਣੇ ਘਰ ਵਸਾਈਆ। ਜਿਥੇ ਆਤਮਾ ਰਹੇ ਸਦਾ ਅਤੀਤੀ, ਤ੍ਰੈਗੁਣ ਵਿਚ ਕਦੇ ਨਾ ਆਈਆ। ਇਕੋ ਚਾੜ੍ਹ ਰੰਗ ਮਜੀਠੀ, ਦੁਰਮਤ ਮੈਲ ਦਏ ਧਵਾਈਆ। ਸਦਾ ਸਚ ਦਵਾਰੇ ਰਹੇ ਜੀਤੀ, ਮਰਨ ਵਿਚ ਕਦੇ ਨਾ ਆਈਆ। ਅੱਸੂ ਕਹੇ ਜਨ ਭਗਤੋ ਤੁਹਾਡੇ ਅੰਦਰ ਵੜ ਕੇ ਆਪਣੀ ਆਪ ਦੱਸੇ ਪ੍ਰੀਤੀ, ਪ੍ਰੀਤਮ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅੱਸੂ ਕਹੇ ਤਿੰਨ ਮੈਂ ਫਿਰਿਆ ਤਟ ਕਿਨਾਰੇ ਗੰਗਾ, ਗੋਦਾਵਰੀ ਧਿਆਨ ਲਗਾਈਆ। ਕਲਜੁਗ ਤੱਕਿਆ ਉਤੇ ਫਿਰੇ ਇਕ ਟੰਗਾ, ਲੰਗੜਾ ਲੂਲ੍ਹਾ ਰੂਪ ਬਣਾਈਆ। ਸਭ ਦੇ ਕੋਲੋਂ ਮੰਗਦਾ ਫਿਰੇ ਮੰਗਾਂ, ਭਿੱਛਿਆ ਦੇਵੋ ਚਾਈਂ ਚਾਈਂਆ। ਫੇਰ ਵੇਖਿਆ ਖੇਲ ਸੂਰਾ ਸਰਬੰਗਾ, ਕੀ ਕਰਤਾ ਕਾਰ ਕਮਾਈਆ। ਜਿਸ ਦੇ ਕੋਲ ਸ਼ਬਦ ਅਗੰਮੀ ਡੰਡਾ, ਡੰਡਾਵਤ ਸਭ ਦੀ ਰਿਹਾ ਬਦਲਾਈਆ। ਤੱਕਿਆ ਪਾਂਧਾ ਪੰਡਾ, ਪੰਡਤਾਂ ਖੋਜ ਖੁਜਾਈਆ। ਇਕ ਹੋਰ ਖੇਲ ਵੇਖਿਆ ਅਚੰਭਾ, ਨਾਰਦ ਬੋਦੀ ਰਿਹਾ ਹਿਲਾਈਆ। ਆਪਣਾ ਸਰੀਰ ਬਣਾ ਕੇ ਲੰਬਾ, ਲੰਮਾ ਪੈ ਕੇ ਸਭ ਨੂੰ ਰਿਹਾ ਡਰਾਈਆ। ਅੱਸੂ ਕਹੇ ਮੈਂ ਥਰ ਥਰਾ ਕੇ ਕੰਬਾ, ਅੰਦਰ ਹਿੰਮਤ ਰਹੀ ਨਾ ਰਾਈਆ। ਉਸ ਮੈਨੂੰ ਝਟ ਵਖਾਇਆ ਰਵਦਾਸ ਵਾਲਾ ਰੰਬਾ, ਜਿਸ ਨੂੰ ਰੰਬੀ ਕਹੇ ਲੋਕਾਈਆ। ਫੇਰ ਜਣਾਇਆ ਉਹ ਵੇਖ ਟੁੱਟਾ ਹੋਇਆ ਪਲੰਘਾ, ਜਿਸ ਦੀ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਫੇਰ ਦੱਸਿਆ ਉਹ ਤਕ ਪਿਛੇ ਹਰਨਾਕਸ਼ ਵਾਲਾ ਥੰਭਾ, ਪ੍ਰਹਿਲਾਦ ਸੰਗ ਨਿਭਾਈਆ। ਫੇਰ ਵਖਾਇਆ ਨਾਲੇ ਡਰਾਇਆ ਤਕ ਲੈ ਸਤਰੰਗਾ ਜੋ ਆਇਆ ਵਿਚੋਂ ਛੰਬਾ, ਝੰਬ ਕੇ ਸਭ ਨੂੰ ਦਏ ਵਖਾਈਆ। ਜਿਸ ਨੇ ਪੰਖੀਆਂ ਭੰਨਣੇ ਖੰਭਾ, ਆਲ੍ਹਣੇ ਦੇਣ ਦੁਹਾਈਆ। ਮਾਨਵ ਜੁੜਿਆ ਰਹਿਣ ਨਹੀਂ ਦੇਣਾ ਕੰਧੇ ਨਾਲ ਕੰਧਾ, ਕੰਧੀ ਹੱਥ ਕਿਛ ਨਾ ਆਈਆ। ਉਸ ਨੇ ਦੀਨ ਦੁਨੀ ਦਾ ਬਦਲ ਦੇਣਾ ਧੰਦਾ, ਧਰਮ ਦੀ ਧਾਰ ਇਕ ਜਣਾਈਆ। ਜਨ ਭਗਤ ਬਣਾ ਕੇ ਬੰਦਗੀ ਵਾਲਾ ਬੰਦਾ, ਬੰਧਨ ਸਚ ਦੇਣਾ ਬੰਧਾਈਆ। ਗੁਰਮੁਖ ਨੇਤਰਹੀਣ ਰਹੇ ਕੋਇ ਨਾ ਅੰਧਾ, ਅੰਧਕਾਰ ਦੇਣਾ ਗਵਾਈਆ। ਆਤਮ ਬ੍ਰਹਮ ਦੇ ਕੇ ਅਨੰਦਾ, ਅਨੰਦਪੁਰ ਦਾ ਲੇਖਾ ਪੂਰ ਕਰਾਈਆ। ਨਿਸ਼ਾਨ ਮੇਟ ਕੇ ਤਾਰਾ ਚੰਦਾ, ਸਦੀ ਚੌਧਵੀਂ ਮੁਹੰਮਦ ਦਾ ਲੇਖਾ ਝੋਲੀ ਦਏ ਟਿਕਾਈਆ। ਫੇਰ ਦੱਸ ਕੇ ਤੂੰ ਮੇਰਾ ਮੈਂ ਤੇਰਾ ਛੰਦਾ, ਸੋਹੰ ਕਰੇ ਹੱਕ ਪੜ੍ਹਾਈਆ। ਹਰਿਜਨ ਰਹੇ ਮੂਲ ਨਾ ਰੰਡਾ, ਰੰਡੇਪਾ ਪਿਛਲਾ ਦੇਣਾ ਮੁਕਾਈਆ। ਜਿਸ ਨੇ ਘਰ ਘਰ ਵਿਚੋਂ ਖਾਧਾ ਗੰਢਾ, ਗੰਢ ਸਭ ਦੀ ਦਏ ਪਵਾਈਆ। ਹਰਿ ਹਿਰਦਾ ਕਰ ਕੇ ਠੰਡਾ, ਤਤਵ ਤਤ ਦਏ ਬੁਝਾਈਆ। ਧਰਮ ਪਿਆਰ ਬਖ਼ਸ਼ ਕੇ ਚੰਗਾ, ਚੰਗੀ ਦਏ ਵਡਿਆਈਆ। ਅੱਸੂ ਕਹੇ ਮੈਂ ਫਿਰ ਚਲਿਆ
❋
❋
ਬਿਨਾ ਜੰਘਾ, ਭੱਜਿਆ ਵਾਹੋ ਦਾਹੀਆ। ਬਾਬੂਪੁਰ ਪਹੁੰਚਿਆ ਜਿਥੇ ਮੇਲਾ ਸਿੰਘ ਦਾ ਪਿੰਡਾ ਨੰਗਾ, ਓਢਣ ਸੀਸ ਨਾ ਕੋਇ ਟਿਕਾਈਆ। ਮੈਂ ਹੱਸ ਕੇ ਕਿਹਾ ਪ੍ਰਭੂ ਜੇ ਕਿਰਪਾ ਕਰੇਂ ਤੇ ਗੁਰਮੁਖ ਅੰਦਰੋਂ ਰਹਿਣ ਦੇਵੀਂ ਕੋਇ ਨਾ ਗੰਦਾ, ਕੂੜੀ ਕਿਰਿਆ ਸਭ ਦੀ ਦੇਣੀ ਕਢਾਈਆ। ਪਿਛੇ ਕਲਜੁਗ ਤੇਰਾ ਲੰਘਾ, ਆਪਣਾ ਪੰਧ ਮੁਕਾਈਆ। ਫੇਰ ਨਜ਼ਰ ਆ ਗਿਆ ਅੱਸੂ ਕਹੇ ਮੈਨੂੰ ਗੋਬਿੰਦ ਵਾਲਾ ਖੰਡਾ, ਜਿਸ ਦੀ ਧਾਰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਖੰਡ ਬ੍ਰਹਿਮੰਡਾ, ਵਰਭੰਡ ਧਿਆਨ ਲਗਾਈਆ। ਜਿਸ ਨੂੰ ਕਹਿੰਦੇ ਚੰਡ ਪਰਚੰਡਾ, ਪਰਚੰਡ ਚੰਡ ਰੂਪ ਬਣਾਈਆ। ਓਹ ਨਵ ਸੱਤ ਦਾ ਵੇਖੋ ਦੰਗਾ, ਉੱਤਰ ਪੂਰਬ ਪੱਛਮ ਦੱਖਣ ਅੱਖ ਖੁਲ੍ਹਾਈਆ। ਜਿਸ ਕਾਰਨ ਸਤਿਗੁਰ ਸ਼ਬਦ ਨੇ ਕਸਿਆ ਤੰਗਾ, ਦੋ ਜਹਾਨਾਂ ਫਿਰੇ ਚਾਈਂ ਚਾਈਂਆ। ਮਰਦ ਮਰਦਾਨਾ ਵਜਾਏ ਮਰਦੰਗਾ, ਡੌਰੂ ਧੁਰ ਦਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨੰਗਾ ਪਿੰਡਾ ਕਹੇ ਮੇਰਾ ਓਢਣ ਬਖ਼ਸ਼ ਦੇ ਸੀਸ, ਸਚ ਤੇਰੀ ਸਰਨਾਈਆ। ਤੂੰ ਭਗਵਨ ਹਰਿ ਜਗਦੀਸ, ਜਗਦੀਸ਼ਰ ਨੂਰ ਇਲਾਹੀਆ। ਲੇਖਾ ਵੇਖ ਬੀਸ ਅਕੀਸ, ਈਸਾ ਮੂਸਾ ਮੁਹੰਮਦ ਧਿਆਨ ਲਗਾਈਆ। ਗੋਬਿੰਦ ਰੱਖ ਕੇ ਗਿਆ ਉਡੀਕ, ਨਾਨਕ ਨਿਰਗੁਣ ਅੱਖ ਉਠਾਈਆ। ਤੇਰੀ ਸ਼ਹਾਦਤ ਦੇਵੇ ਭਵਿਖਤਾਂ ਵਾਲੀ ਤਾਰੀਖ, ਪੇਸ਼ੀਨਗੋਈਆਂ ਸੰਗ ਰਲਾਈਆ। ਵੇਲਾ ਵਕਤ ਤਕ ਕਰੀਬ, ਕੁਦਰਤ ਦੇ ਮਾਲਕ ਖੋਜ ਖੁਜਾਈਆ। ਉਠ ਵੇਖ ਦੁਖੀ ਹੋਏ ਜੀਵ ਗ਼ਰੀਬ, ਗ਼ਰੀਬਾਂ ਗੋਦ ਨਾ ਕੋਇ ਉਠਾਈਆ। ਇੱਕੀ ਸਿਖਾਂ ਨੂੰ ਦੋ ਇਕ ਦੀ ਧਾਰ ਦੇ ਤਰਤੀਬ, ਸਰਗੁਣ ਨਿਰਗੁਣ ਵਿਚ ਸਮਾਈਆ। ਤਿਸ ਦਾ ਲੇਖਾ ਪੂਰਾ ਕਰ ਜੋ ਲਿਖਿਆ ਵਿਚ ਕੁਰਾਨ ਮਜੀਦ, ਮਜਮੂਆ ਅੱਖਰਾਂ ਵਾਲਾ ਬਣਾਈਆ। ਤੇਰੇ ਚੰਨ ਦੀ ਚੰਨ ਹੋਵੇ ਈਦ, ਈਦੁਲਫ਼ਿਤਰ ਦਾ ਪੰਧ ਮੁਕਾਈਆ। ਸਭ ਨੂੰ ਕਰਦੇ ਤਾਕੀਦ, ਸੰਦੇਸ਼ਾ ਦੇਣਾ ਥਾਉਂ ਥਾਈਂਆ। ਜਿਹੜੇ ਅਵਤਾਰ ਪੈਗ਼ੰਬਰ ਗੁਰੂ ਤੇਰੇ ਅਜ਼ੀਜ਼, ਪਿਆਰਿਆਂ ਪ੍ਰੇਮ ਨਾਲ ਸਮਝਾਈਆ। ਸਾਰੇ ਤਕੋ ਲਾ ਕੇ ਦੀਨ ਦੁਨੀ ਨੀਝ, ਬਿਨ ਨੈਣਾਂ ਅੱਖ ਉਠਾਈਆ। ਪੰਜਾਂ ਤਤਾਂ ਉਤੇ ਰਹੀ ਨਾ ਕੋਇ ਧਰਮ ਦੀ ਕਮੀਜ਼, ਜਿਸ ਦੀ ਧਰਮ ਦਵਾਰੇ ਮੇਲਾ ਸਿੰਘ ਦਏ ਗਵਾਹੀਆ। ਜੋ ਜਗਤ ਵਿਚ ਧੁਰ ਦੇ ਨਾਮ ਦਾ ਬੀਜ ਕੇ ਆਏ ਬੀਜ, ਫਲ ਫੁੱਲ ਫੁੱਲ ਫਲ ਵੇਖੋ ਚਾਈਂ ਚਾਈਂਆ। ਜਿਹੜੇ ਤੁਹਾਡਾ ਨਾਮ ਕਲਮਾ ਜਪਦੇ ਨਾਲ ਜੀਭ, ਸਿਫ਼ਤ ਅੱਖਰਾਂ ਵਿਚ ਗਾਈਆ। ਕਿਉਂ ਨਹੀਂ ਗ਼ਫ਼ਲਤ ਵਿਚੋਂ ਖੁਲ੍ਹੀ ਉਨ੍ਹਾਂ ਦੀ ਨੀਂਦ, ਨਿਜ ਨੇਤਰ ਨਾ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਸਚ ਪਰਗਟਾਈਆ। ਅੱਸੂ ਤਿੰਨ ਕਹੇ ਮੈਂ ਆਇਆ ਪੁਰ ਬਾਬੂ, ਬਾਬਲ ਦਿਤੀ ਵਡਿਆਈਆ। ਜਿਸ ਨੇ ਗੁਰਮੁਖ ਸੰਤ ਸੁਹੇਲੇ ਕੀਤੇ ਕਾਬੂ, ਝਗੜਾ ਕਾਬਲ ਵਿਚ ਦੇਵੇ ਪਾਈਆ। ਜਿਸ ਦਾ ਸ਼ਾਹ ਈਰਾਨ ਉਤੇ ਚਲਣਾ ਜਾਦੂ, ਜਾਦੂ ਨਾਮ ਵਾਲਾ ਵਰਤਾਈਆ। ਮੂਸਾ ਨੂੰ ਬਣਾ ਕੇ ਆਗੂ, ਈਸਾ ਨਾਤਾ ਦੇਣਾ ਰਖਾਈਆ। ਮੁਹੰਮਦ ਦੀ ਅੱਗ ਲਾਉਣੀ ਵਿਚ ਤਮ੍ਹਾ ਵਾਲੇ ਤਮਾਕੂ, ਫੁੰਕਾਰਾ ਇਕੋ ਕਲਮਾ ਕਲਾਮ ਜਣਾਈਆ। ਸਦੀ ਚੌਧਵੀਂ ਅੰਦਰ ਪਰਵਰਦਿਗਾਰ ਦੀਨਾਂ ਮਜ਼੍ਹਬਾਂ ਵਿਚ ਫਿਰੇ ਬਣ ਕੇ ਡਾਕੂ, ਡਾਕਾ ਮਾਰੇ ਥਾਉਂ ਥਾਈਂਆ। ਸ੍ਰਿਸ਼ਟੀ ਘੁੰਮਣੀ ਵਾਂਗ ਲਾਟੂ, ਲੁਟੇਰਾ ਨਜ਼ਰ ਕਿਸੇ ਨਾ ਆਈਆ। ਜਿਸ ਕਾਰਨ ਖੇਲ ਕਰਾਏ ਭਗਤਾਂ ਦਾ ਤੰਬਾ ਪਾਟੂ, ਪਟਨੇ ਵਾਲੇ ਹੁਕਮ ਜਣਾਈਆ। ਝਗੜਾ ਪੈਣਾ ਇਕੋ ਵਾਰ ਇਕ ਸੌ ਇਕ ਟਾਪੂ, ਟੱਪਾ ਟੱਪਾ
❋
❋
ਵੰਡ ਨਾ ਕੋਇ ਵੰਡਾਈਆ। ਅੱਸੂ ਤਿੰਨ ਕਹੇ ਜਨ ਭਗਤੋ ਮੈਂ ਇਕ ਸੰਦੇਸ਼ਾ ਆਖੂੰ, ਸੁਣਾਵਾਂ ਚਾਈਂ ਚਾਹੀਆ। ਬਿਨਾ ਪੁਰਖ ਅਕਾਲ ਤੋਂ ਦੀਨ ਦਿਆਲ ਤੋਂ ਕਿਸੇ ਨੂੰ ਮੰਨਿਓ ਮੂਲ ਨਾ ਬਾਪੂ, ਅਵਤਾਰ ਪੈਗ਼ੰਬਰ ਗੁਰੂ ਚਾਚਿਆਂ ਦੀ ਲੋੜ ਰਹੇ ਨਾ ਰਾਈਆ। ਜੋ ਏਥੇ ਓਥੇ ਦੋ ਜਹਾਨਾਂ ਤੁਹਾਨੂੰ ਸਾਂਭੂ, ਸੰਬਲ ਬਹਿ ਕੇ ਆਪਣੀ ਦਇਆ ਕਮਾਈਆ। ਇਕ ਗੱਲ ਯਾਦ ਰੱਖਿਓ ਕੱਲ ਨੂੰ ਸਵਾ ਸੇਰ ਜ਼ਰੂਰ ਭੁੰਨਾ ਕੇ ਲਿਆਉਣੇ ਆਬੂ, ਜੋ ਆਬਰੂ ਸਭ ਦੀ ਵੇਖ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਪ੍ਰਭ ਆਪ ਬਣਾਏ ਧੁਰ ਦੇ ਸਾਧੂ, ਸਾਧਨਾ ਸਿਦਕ ਵਾਲੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੋ ਜਹਾਨਾਂ ਏਕਾ ਜਾਗੂ, ਜਾਗਰਤ ਜੋਤ ਬਿਨ ਵਰਨ ਗੋਤ ਨਿਰਗੁਣ ਨੂਰ ਡਗਮਗਾਈਆ।
੪ ਅੱਸੂ ਸ਼ਹਿਨਸ਼ਾਹੀ ਸੰਮਤ ੭ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ ਦੀ ਸੰਗਤ ਨਵਿਤ
ਚੰਦ ਕਹੇ ਸੁਣ ਮੀਤ ਸਤਾਰੇ, ਸਤ੍ਹਾ ਬੁਲੰਦੀ ਉਤੇ ਦਿਆਂ ਜਣਾਈਆ। ਮੁਹੰਮਦ ਨਈਆ ਦਿਸੇ ਅੰਤ ਕਿਨਾਰੇ, ਨੌਕਾ ਤੱਟਾਂ ਡੇਰਾ ਲਾਈਆ। ਚਾਰ ਯਾਰੀ ਦਏ ਇਸ਼ਾਰੇ, ਸੈਨਤ ਨਿਰਗੁਣ ਧਾਰ ਲਗਾਈਆ। ਉਮਤ ਉਮਤੀ ਸਾਰੇ ਹਾਰੇ, ਯੋਧਾ ਸੂਰ ਨਾ ਕੋਇ ਅਖਵਾਈਆ। ਖੇਲ ਕਰੇ ਕੀ ਪਰਵਰਦਿਗਾਰੇ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਜੋ ਨਿਰਗੁਣ ਨੂਰ ਜੋਤ ਕਰੇ ਉਜਿਆਰੇ, ਜੋਤੀ ਜਾਤਾ ਡਗਮਗਾਈਆ। ਪ੍ਰਕਾਸ਼ ਪ੍ਰਕਾਸ਼ ਕਰੇ ਦੋਬਾਰੇ, ਸਰਗੁਣ ਨਿਰਗੁਣ ਰੂਪ ਵਖਾਈਆ। ਉਹ ਲੇਖਾ ਮੰਗੇ ਸੰਗ ਮੁਹੰਮਦ ਗੁਰ ਅਵਤਾਰੇ, ਪੈਗ਼ੰਬਰ ਬਚਿਆ ਰਹਿਣ ਕੋਇ ਨਾ ਪਾਈਆ। ਉਠ ਤਕੀਏ ਉਸ ਸਾਹਿਬ ਦੇ ਨਜ਼ਾਰੇ, ਜੋ ਨਜ਼ਰਾਂ ਤੋਂ ਪਰੇ ਡੇਰਾ ਲਾਈਆ। ਜਿਸ ਦੇ ਪੂਰੇ ਹੋਏ ਕੌਲ ਇਕਰਾਰੇ, ਵਾਹਿਦੇ ਸਭ ਦੇ ਵੇਖ ਵਖਾਈਆ। ਦੀਨ ਦੁਨੀ ਨੂੰ ਆਪਣੇ ਹੁਕਮ ਦੇ ਦਏ ਨਜ਼ਾਰੇ, ਫ਼ਰਮਾਨਾ ਇਕੋ ਇਕ ਦ੍ਰਿੜਾਈਆ। ਅਸੀਂ ਫੜੇ ਰਹੇ ਚੌਦਾਂ ਸਦ ਵਗਾਰੇ, ਜਗਤ ਵਿਚ ਨਿਸ਼ਾਨ ਬਣਾਈਆ। ਹੁਣ ਆਉਣਾ ਵਿਚ ਮੈਦਾਨ ਅਖਾੜੇ, ਨਵ ਨਵ ਆਪਣਾ ਪੰਧ ਮੁਕਾਈਆ। ਜੋ ਵਸਦੇ ਘਰ ਉਜਾੜੇ, ਉਜੜਿਆਂ ਲਏ ਵਸਾਈਆ। ਉਹ ਮਾਰਨ ਵਾਲਾ ਧਾੜੇ, ਧਾੜਵੀ ਬਣਿਆ ਬੇਪਰਵਾਹੀਆ। ਉਠ ਵੇਖ ਅੱਗ ਲੱਗੀ ਬਹੱਤਰ ਨਾੜੇ, ਅਗਨੀ ਤਤ ਨਾ ਕੋਇ ਬੁਝਾਈਆ। ਫਿਰੀ ਦਰੋਹੀ ਉਜਾੜ ਪਹਾੜੇ, ਚਾਰ ਕੁੰਟ ਕੁਰਲਾਈਆ। ਧਰਮ ਦੇ ਰਹੇ ਕੋਇ ਨਾ ਵਾੜੇ, ਮੰਗਣ ਸਚ ਕੋਇ ਨਾ ਆਈਆ। ਤਪਦੇ ਹਿਰਦੇ ਕੋਈ ਨਾ ਠਾਰੇ, ਅਗਨੀ ਤਤ ਨਾ ਕੋਇ ਬੁਝਾਈਆ। ਜਗਤ ਵਾਸਨਾ ਹੋਈ ਕੁਲੱਖਣੀ ਨਾਰੇ, ਹਰਿ ਕੰਤ ਨਾ ਕੋਇ ਹੰਢਾਈਆ। ਲੇਖਾ ਮੰਗੇ ਪੁਰਖ ਅਕਾਲ ਕਰਤਾਰੇ, ਕੁਦਰਤ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਿਤਾਰ ਕਹੇ ਸੁਣ ਧੁਰ ਦੇ ਨੂਰੀ ਚੰਨਾ, ਚੰਨ ਦਿਆਂ ਜਣਾਈਆ। ਕਮਲਿਆ ਅਸਾਂ ਦੋਹਾਂ ਨੇ ਦੀਨ ਮਜ਼੍ਹਬ ਦਾ ਮਿਲ ਕੇ ਪਾਇਆ ਬੰਨਾ, ਹੱਦ ਮਾਣਸਾਂ ਵਿਚ ਰਖਾਈਆ। ਝਗੜਾ ਪਾ ਕੇ ਮਾਟੀ ਤਨਾ, ਤਨ ਵਜੂਦ ਦਿਤਾ ਲੜਾਈਆ। ਕਲਮਾ ਜਣਾ ਕੇ ਸੁਣਾ ਕੇ ਨਾਲ ਕੰਨਾ, ਕਾਇਨਾਤ ਖੇਲ ਖਿਲਾਈਆ। ਭਰਾਂਤ ਕਰ ਕੇ ਵਿਚ ਮਨਾਂ, ਮਨਸਾ ਦਿਤੀ ਬਦਲਾਈਆ। ਮਾਰਗ
❋
❋
ਦੱਸ ਕੇ ਨਵਾਂ, ਨਵ ਖੰਡ ਖੇਲ ਖਿਲਾਈਆ। ਸੰਗ ਮੁਹੰਮਦ ਯਾਰ ਰਲਾ ਕੇ ਚਵਾਂ, ਚੌਥੇ ਜੁਗ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਚੰਨ ਕਹੇ ਸੁਣ ਸਿਤਾਰੇ ਨਿੱਕੇ, ਸਤਿ ਦਿਆਂ ਦ੍ਰਿੜਾਈਆ। ਪ੍ਰਭ ਦੇ ਨਾਮ ਜੁਗ ਜੁਗ ਸ਼ਰਅ ਦੇ ਵਿਚ ਵਿਕੇ, ਕੀਮਤ ਜਗਤ ਨਾ ਕੋਇ ਰਖਾਈਆ। ਉਮਤੀਆਂ ਨਿਗਹ ਸਾਥੋਂ ਪਰੇ ਕਿਸੇ ਨਾ ਟਿਕੇ, ਅੱਗੇ ਅੱਖ ਨਾ ਕੋਇ ਉਠਾਈਆ। ਮੁਹੰਮਦ ਹੱਥ ਮਾਰਿਆ ਸੀ ਉਤੇ ਹਿੱਕੇ, ਛਾਤੀ ਲਈ ਠੁਕਰਾਈਆ। ਸ਼ਰਅ ਦੇ ਪਾ ਦੇ ਹਿੱਸੇ, ਹਸਤੀ ਦੱਸੀ ਬੇਪਰਵਾਹੀਆ। ਧਰਮ ਨਿਸ਼ਾਨ ਮੇਰਾ ਈਮਾਨ ਅਵਾਮ ਨੂੰ ਦਿਸੇ, ਚੰਦ ਸਿਤਾਰ ਨਜ਼ਰੀ ਆਈਆ। ਲੇਖ ਲਿਖੇ ਸੀ ਉਤੇ ਕਾਗ਼ਜ਼ ਚਿੱਟੇ, ਸ਼ਾਹੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੰਦ ਕਹੇ ਉਹ ਤਕ ਧੁਰ ਦੀ ਧਾਰ ਮੁੱਢੀ, ਮੁਹੰਮਦ ਧਾਰ ਜਣਾਈਆ। ਮੁਹੰਮਦ ਦੀ ਆਸ਼ਾ ਰੂਪ ਬਣਨੀ ਨੰਨ੍ਹੀ ਗੁੱਡੀ, ਸੀਸ ਓਢਣ ਨਾ ਕੋਇ ਟਿਕਾਈਆ। ਜਿਸ ਨੇ ਬਿਨਾ ਘੁੰਗਟ ਪਾਉਣੀ ਲੁੱਡੀ, ਲੋਹੜਾ ਕਰੇ ਥਾਉਂ ਥਾਈਂਆ। ਚਾਰੇ ਕੁੰਟ ਫਿਰਨਾ ਉਡੀ, ਭੱਜਣਾ ਵਾਹੋ ਦਾਹੀਆ। ਸਭ ਦੀ ਬਦਲ ਦੇਣੀ ਬੁੱਧੀ, ਅਕਲ ਰਹਿਣ ਕੋਇ ਨਾ ਪਾਈਆ। ਇਹ ਖੇਲ ਪਰਵਰਦਿਗਾਰ ਦੀ ਗੁੱਝੀ, ਗੋਝ ਆਪਣੇ ਵਿਚ ਰਖਾਈਆ। ਸਾਡੀ ਅੰਤਮ ਔਧ ਪੁਗੀ, ਪੂਜਾ ਰਹੇ ਨਾ ਜਗਤ ਲੋਕਾਈਆ। ਇਕੋ ਧਾਰ ਅੱਗੇ ਹੋਣੀ ਉਘੀ, ਉਗਣ ਆਥਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਾਰਾ ਕਹੇ ਚੰਨ ਔਹ ਵੇਖ ਗੁੱਡੀ ਕੀ ਕਹਿੰਦੀ, ਕਹਿ ਕੇ ਰਹੀ ਸੁਣਾਈਆ। ਪਿੱਠ ਕਰ ਕੇ ਦਿਸ਼ਾ ਲਹਿੰਦੀ, ਕਰਵਟ ਲਈ ਬਦਲਾਈਆ। ਹੱਥੀਂ ਲਾ ਕੇ ਮਹਿੰਦੀ, ਮੁਹੰਮਦ ਰਹੀ ਵਖਾਈਆ। ਮੈਂ ਤੇਰਾ ਭਾਣਾ ਰਹੀ ਸਹਿੰਦੀ, ਸਹਿ ਸਹਿ ਝਟ ਲੰਘਾਈਆ। ਪਰਵਰਦਿਗਾਰ ਕਦਮਾਂ ਰਹੀ ਢਹਿੰਦੀ, ਧੂੜੀ ਖ਼ਾਕ ਰਮਾਈਆ। ਜੋਬਨਵੰਤੀ ਹੋ ਕੇ ਰਹੀ ਬਹਿੰਦੀ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੁੱਡੀ ਕਹੇ ਮੇਰੀ ਸੱਜੀ ਅੱਖ ਦੇ ਲਾਉਣਾ ਕਸੀਰਾ, ਰਵਦਾਸ ਗੁਰਮੁਖ ਆਪਣੀ ਸੇਵ ਕਮਾਈਆ। ਮੇਰਾ ਲਹਿਣਾ ਦੇਣਾ ਪੰਜ ਪੀਰਾ, ਪੰਚਮ ਪੰਚਮ ਵੰਡ ਵੰਡਾਈਆ। ਮੇਰੇ ਮਸਤਕ ਵਿਚ ਤਿੰਨ ਲਗਾਉਣੀਆਂ ਲਕੀਰਾਂ, ਤਰਿਪਤ ਕਾਲੇ ਰੰਗ ਰੰਗਾਈਆ। ਮੇਰੇ ਸੀਸ ਓਢਣ ਨਹੀਂ ਕੋਈ ਚੀਰਾ, ਚੀਰੇ ਵਾਲਿਆਂ ਦਿਆਂ ਜਣਾਈਆ। ਜਿਨ੍ਹਾਂ ਦੇ ਕੋਲ ਪੰਝੀ ਹੋਣ ਸ਼ਮਸ਼ੀਰਾਂ, ਸ਼ਰਅ ਸ਼ਰਅ ਨਾਲ ਠੁਕਰਾਈਆ। ਮੈਨੂੰ ਜ਼ਰੂਰ ਬਹਾਇਓ ਗੁਰਮੁਖੋ ਉਤੇ ਨਿੱਕੇ ਜਿਹੇ ਪੀੜ੍ਹਾ, ਪੀੜ ਸਭ ਦੀ ਦਿਆਂ ਕਢਾਈਆ। ਮੈਂ ਸਦੀ ਚੌਧਵੀਂ ਦਾ ਅੰਤਮ ਚੁਕਣਾ ਬੀੜਾ, ਬਲ ਆਪਣਾ ਆਪ ਪਰਗਟਾਈਆ। ਦੀਨ ਦੁਨੀ ਦਾ ਮਾਰਗ ਹੋਣਾ ਭੀੜਾ, ਅੱਗੇ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਡੀਆ ਕਹੇ ਮੈਂ ਸੰਦੇਸ਼ਾ ਦੇਣਾ ਤਾਰੇ ਚੰਨੂ, ਚੰਦ ਸਿਤਾਰ ਦੇਣਾ ਸਮਝਾਈਆ। ਜਿਹੜੀ ਵੰਡਾਂ ਪਾ ਕੇ ਗਿਆ ਮੰਨੂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰੂਪ ਵਖਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਬਣਾਏ ਬੰਨੂ, ਹੱਦ ਵੇਖੇ ਬੇਪਰਵਾਹੀਆ। ਜੋ ਨੌਂ ਖੰਡ ਪ੍ਰਿਥਮੀ ਸੱਤ ਦੀਪ ਸਭ ਦੀਆਂ ਵੱਟਾਂ ਭੰਨੂ, ਭਾਣਾ ਆਪਣਾ ਲਏ ਮਨਾਈਆ। ਜੁਗ ਚੌਕੜੀ ਲੇਖੇ
❋
❋
ਡੰਨੂ, ਡੰਡਾ ਨਾਮ ਹੱਥ ਉਠਾਈਆ। ਨਿਰਗੁਣ ਧਾਰ ਬਣ ਕੇ ਕਲੂ, ਕਲਾ ਸਭ ਦੀ ਦਏ ਭਵਾਈਆ। ਸਚ ਸਿੰਘਾਸਣ ਇਕੋ ਮੱਲੂ, ਮਲੇਛਾਂ ਕਰੇ ਸਫ਼ਾਈਆ। ਜਿਸ ਦੀ ਛਤਰ ਛਾਇਆ ਹੇਠ ਗੁਰਮੁਖ ਸੰਤ ਸੁਹੇਲਾ ਪਲੂ, ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਪਰਮਾਤਮ ਆਤਮ ਧਾਰ ਹੋ ਕੇ ਰਲੂ, ਜੋਤੀ ਜੋਤ ਵਿਚ ਮਿਲਾਈਆ। ਲੱਖ ਚੁਰਾਸੀ ਸਾਰੀ ਛਲੂ, ਛਲਲ ਆਪਣੀ ਕਾਰ ਕਮਾਈਆ। ਦੀਨ ਦੁਨੀ ਅਗਨੀ ਤਤ ਜਲੂ, ਜਲਦਿਆਂ ਸ਼ਾਂਤ ਨਾ ਕੋਇ ਕਰਾਈਆ। ਗੁਡੀਆ ਕਹੇ ਮੈਂ ਸਚ ਦੱਸਾਂ ਤਾਰੇ ਚੰਨਾ ਪ੍ਰਭ ਦਾ ਭਾਣਾ ਕਦੇ ਨਾ ਟਲੂ, ਟੱਲੀਆਂ ਵਾਲੇ ਝੰਡੇ ਸਭ ਦੇ ਦੇਣੇ ਮੁਕਾਈਆ। ਖ਼ੁਦਾ ਨੂੰ ਕਹਿਣ ਵਾਲੇ ਅੱਲੂ, ਆਅਲਾ ਅਦਨਾ ਵੇਖ ਵਖਾਈਆ। ਸਭ ਦੀ ਪੁੱਠੀ ਲੱਥੇ ਖੱਲੂ, ਖ਼ਾਲਕ ਖ਼ਲਕ ਦਏ ਸਜ਼ਾਈਆ। ਧਰਮ ਰਾਏ ਦਵਾਰੇ ਤਲੂ, ਜਿਨ੍ਹਾਂ ਖਾਧਾ ਸੂਰ ਗਾਂਈਆ। ਮੈਂ ਇਕ ਸੰਦੇਸ਼ਾ ਦੇਣਾ ਇਕੋ ਵਾਰ ਮਾਰੇ ਹੱਲੂ, ਹਲਤ ਪਲਤ ਆਪਣਾ ਹੁਕਮ ਵਰਤਾਈਆ। ਗੁਰਮੁਖ ਸਾਚੇ ਸੰਤ ਜਨਾਂ ਸਤਿਗੁਰ ਸ਼ਬਦ ਫੜਾ ਕੇ ਪਲੂ, ਪਾਰਬ੍ਰਹਮ ਪ੍ਰਭ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਦੇਸ਼ਾ ਏਕਾ ਘੱਲੂ, ਘਾਲ ਵਿਚ ਵੇਖੇ ਜਗਤ ਲੋਕਾਈਆ।
੪ ਅੱਸੂ ਸ਼ਹਿਨਸ਼ਾਹੀ ਸੰਮਤ ੭ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਸਦੀ ਚੌਧਵੀਂ ਕਹੇ ਭਗਤਾਂ ਦਾ ਤੰਬਾ ਪਾਟਾ, ਲੀਰ ਲੀਰ ਦਏ ਦੁਹਾਈਆ। ਮੈਨੂੰ ਆਉਂਦਾ ਜਾਏ ਚਾਰੇ ਕੁੰਟ ਘਾਟਾ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਮੇਰੀ ਮੰਜ਼ਲ ਮੁਕਦੀ ਜਾਏ ਵਾਟਾ, ਅੱਗੇ ਅਵਰ ਨਾ ਕੋਇ ਵਧਾਈਆ। ਮੈਂ ਭੱਜੀ ਫਿਰਾਂ ਫੜ ਕੇ ਖ਼ਾਲੀ ਬਾਟਾ, ਜਗਤ ਜਹਾਨ ਵਾਹੋ ਦਾਹੀਆ। ਜਾਂ ਤਕਦੀ ਮੁਹੰਮਦ ਦੀ ਚੂਲ ਟੁੱਟੀ ਖਾਟਾ, ਸਿੰਘਾਸਣ ਕਾਇਮ ਨਾ ਕੋਇ ਰਖਾਈਆ। ਮੇਰੀ ਬਦਲਦੀ ਜਾਏ ਆਸ਼ਾ, ਨਿਰਾਸ਼ਾ ਹੋ ਕੇ ਦਿਆਂ ਦੁਹਾਈਆ। ਕੀ ਖੇਲ ਤੇਰਾ ਅਬਿਨਾਸ਼ਾ, ਕੀ ਕਰਤੇ ਕਾਰ ਕਮਾਈਆ। ਉਠ ਵੇਖ ਮੇਰਾ ਨੰਗਾ ਹੋਇਆ ਝਾਟਾ, ਓਢਣ ਸੀਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਪਰਵਰਦਿਗਾਰ ਸੀਸ ਤੋਂ ਨੰਗੀ, ਬਹੁੜੀ ਮੇਰੀ ਮੇਰੀ ਦੁਹਾਈਆ। ਓਧਰ ਟੁੱਟੀ ਦਿਸੇ ਮੰਜੀ, ਪਾਵਾ ਚੂਲ ਰਹੇ ਕੁਰਲਾਈਆ। ਮੈਂ ਫਿਰਦੀ ਅੰਤਮ ਕੰਢੀ, ਭੱਜਾਂ ਵਾਹੋ ਦਾਹੀਆ। ਮੈਨੂੰ ਟੇਢੀ ਦਿਸਦੀ ਡੰਡੀ, ਮਾਰਗ ਹੱਕ ਨਾ ਕੋਇ ਦਰਸਾਈਆ। ਸ਼ਰਅ ਸ਼ਰੀਅਤ ਹੋਣੀ ਪਾਖੰਡੀ, ਸਤਿ ਵਿਚ ਨਾ ਕੋਇ ਸਮਾਈਆ। ਪਈ ਦੁਹਾਈ ਵਿਚ ਵਰਭੰਡੀ, ਬ੍ਰਹਿਮੰਡ ਦੇਣ ਦੁਹਾਈਆ। ਮੈਂ ਫਿਰਾਂ ਪੈਰੀ ਨੰਗੀ, ਦਿਵਸ ਰੈਣ ਥਾਉਂ ਥਾਈਂਆ। ਚਾਰ ਯਾਰਾਂ ਆਈ ਤੰਗੀ, ਤੰਗਦਸਤੀ ਨਾ ਕੋਇ ਕਟਾਈਆ। ਮੁਹੰਮਦ ਵੇਖੇ ਤਾਰਾ ਚੰਦੀ, ਚੰਦ ਸਿਤਾਰ ਧਿਆਨ ਲਗਾਈਆ। ਬਹੁੜੀ ਸਭ ਦੇ ਉਤੇ ਲੱਗੀ ਪਾਬੰਦੀ, ਸਿਰ ਸਕੇ ਨਾ ਕੋਇ ਉਠਾਈਆ। ਦਰੋਹੀ ਤੇਰਿਆਂ ਭਗਤਾਂ ਨੇ ਹੱਥ ਵਿਚ ਫੜ ਲਈ ਚੰਡੀ, ਚੰਡ ਪਰਚੰਡ ਬੈਠੇ ਸੀਸ ਨਿਵਾਈਆ। ਮੇਰੀ ਦੁਹਾਈ ਉਹਨਾਂ ਦੇ ਵਸ ਹੋਈ ਜਿਨ੍ਹਾਂ ਪ੍ਰਕਿਰਤੀਆਂ ਘੇਰੀਆਂ ਪੰਝੀ, ਪੰਝੀ ਬੈਠੇ ਬਲ ਧਰਾਈਆ। ਚੌਦਾਂ ਤਬਕ ਵੰਝ ਮੁਹਾਣਾ ਹਾਥ ਨਾ ਆਵੇ ਵੰਝੀ, ਅਥਾਹ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ
❋
❋
ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਕਿਉਂ ਭਗਤਾਂ ਫੜੇ ਖੰਡੇ, ਖੜਗ ਰਹੇ ਖੜਕਾਈਆ। ਕਿਉਂ ਲਾਲ ਰੰਗ ਰੰਗੇ, ਹਥੇਲੀ ਹੱਥ ਜਣਾਈਆ। ਕਿਉਂ ਅਸਵ ਕਸਿਆ ਤੰਗੇ, ਦੁਲਦੁਲ ਐਲੀ ਰੋਵੇ ਮਾਰੇ ਧਾਈਆ। ਬਹੁੜੀ ਮੇਰੇ ਪਿਛਲੇ ਸਮੇਂ ਲੰਘੇ, ਅੱਗੇ ਵਕਤ ਨਾ ਕੋਇ ਵਡਿਆਈਆ। ਦੁਹਾਈ ਮੱਕੇ ਮਦੀਨੇ ਹੋਣੇ ਜੰਗੇ, ਜੰਗਜੂ ਰਹੇ ਕੁਰਲਾਈਆ। ਮੇਰੇ ਲਬਾਸ ਰਹਿ ਜਾਣੇ ਟੰਗੇ, ਤਨ ਕੱਪੜ ਨਾ ਕੋਇ ਵਖਾਈਆ। ਕਿਸੇ ਨੂੰ ਜਲ ਨਹੀਂ ਮਿਲਣੇ ਠੰਡੇ, ਆਬ ਹੱਥ ਕਿਸੇ ਨਾ ਆਈਆ। ਝਗੜਾ ਹੋਣਾ ਜੇਰਜ ਅੰਡੇ, ਉਤਭੁਜ ਸੇਤਜ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਸਚ ਸਚ ਵਰਤਾਈਆ। ਸਦੀ ਚੌਧਵੀਂ ਕਹੇ ਕਿਉਂ ਮੇਰੇ ਮਸਤਕ ਲਕੀਰ ਲਾਈ ਕਾਲੀ, ਤ੍ਰੈਗੁਣ ਦਾਗ਼ ਲਗਾਈਆ। ਮੇਰਾ ਲੇਖ ਵੇਖ ਹਾਲੀ, ਹਾਲਤ ਤਕ ਖ਼ਲਕ ਖ਼ੁਦਾਈਆ। ਮੇਰਾ ਰੂਪ ਨਹੀਂ ਕੋਈ ਜਾਹਲੀ, ਜਾਹਲ ਦੀਨ ਦੁਨੀ ਵੇਖ ਥਾਉਂ ਥਾਈਂਆ। ਬਹੁੜੀ ਫਲ ਰਿਹਾ ਨਹੀਂ ਉਮਤ ਦੀ ਡਾਲੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕਲਮਾ ਕਰੇ ਨਾ ਕੋਇ ਦਲਾਲੀ, ਵਿਚਲਾ ਭੇਵ ਨਾ ਕੋਇ ਖੁਲ੍ਹਾਈਆ। ਹੱਕ ਦੀ ਰਹੀ ਨਾ ਕੋਇ ਹਲਾਲੀ, ਹਰਾਮਖੋਰ ਦਿਸੇ ਜਗਤ ਲੋਕਾਈਆ। ਕਿਰਪਾ ਕਰ ਮੇਰੇ ਸ਼ਹਿਨਸ਼ਾਹ ਸ਼ਾਲੀ, ਸਾਹਿਬ ਸਵਾਮੀ ਦਇਆ ਕਮਾਈਆ। ਮੇਰੀ ਆਯੂ ਬੀਤੀ ਨਹੀਂ ਕੋਈ ਬਾਹਲੀ, ਬਹੁਤਾ ਸਮਾਂ ਨਾ ਕੋਇ ਰਖਾਈਆ। ਨਾ ਕਰ ਏਡੀ ਛੇਤੀ ਕਾਹਲੀ, ਕਲਜੁਗ ਤੇਰਾ ਧਿਆਨ ਲਗਾਈਆ। ਤੂੰ ਲੱਖ ਚੁਰਾਸੀ ਮਾਲੀ, ਅਵਤਾਰ ਪੈਗ਼ੰਬਰ ਗੁਰੂ ਤੇਰੇ ਬੂਟੇ ਧਰਮ ਦੇ ਨਜ਼ਰੀ ਆਈਆ। ਮੈਂ ਵੀ ਅੰਤ ਹੋਈ ਸਵਾਲੀ, ਸਵਾਲਣ ਹੋ ਕੇ ਹਾਲ ਸੁਣਾਈਆ। ਮੇਰੀ ਆਸ਼ਾ ਮੁਰਦੀ ਫੇਰ ਜਵਾਲੀ, ਤ੍ਰਿਸ਼ਨਾ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੇਰੀ ਭਰੋ ਹਾਮੀ, ਹਮਲਾ ਕੂੜ ਰਹੇ ਨਾ ਰਾਈਆ। ਤੁਸੀਂ ਚੁਰਾਸੀ ਵਿਚੋਂ ਅਨਾਮੀ, ਨਾਮ ਵਾਲੇ ਨਜ਼ਰੀ ਆਈਆ। ਜਿਨ੍ਹਾਂ ਦੀ ਜਗਤ ਟੁੱਟੀ ਗ਼ੁਲਾਮੀ, ਗ਼ੁਲਾਮੀ ਮੇਰੀ ਦਿਉ ਤੁੜਾਈਆ। ਤੁਸਾਂ ਸੁਣਿਆ ਹੱਕ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਜਣਾਈਆ। ਤੁਹਾਡਾ ਮਾਲਕ ਅੰਤਰਜਾਮੀ, ਅੰਤਰ ਨਿਰੰਤਰ ਵੇਖ ਵਖਾਈਆ। ਕੀ ਹੋਇਆ ਜੇ ਹੋਈ ਅੰਧੇਰੀ ਸ਼ਾਮੀ, ਸ਼ਮ੍ਹਾ ਨੂਰ ਕਰੇ ਰੁਸ਼ਨਾਈਆ। ਮੇਰੀ ਪੂਰੀ ਹੋ ਜਾਏ ਖ਼ਾਮੀ, ਖ਼ਾਹਮਖਾਹ ਮਿਲੇ ਨਾ ਕੋਇ ਸਜ਼ਾਈਆ। ਤੁਹਾਡਾ ਮਾਲਕ ਇਕ ਨਿਹਕਾਮੀ, ਨਿਹਕਰਮੀ ਇਕ ਅਖਵਾਈਆ। ਬਹੁੜੀ ਮੇਰੀ ਚਾਰੋਂ ਕੁੰਟ ਹੋਈ ਬਦਨਾਮੀ, ਬਦੀ ਦਾ ਲੇਖਾ ਨਾ ਕੋਇ ਮੁਕਾਈਆ। ਮੈਂ ਸਭ ਨੂੰ ਕਰਾਂ ਸਲਾਮੀ, ਸਹੀ ਸਲਾਮਤ ਸੀਸ ਝੁਕਾਈਆ। ਤੁਹਾਡੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਵੱਜੇ ਵਧਾਈਆ। ਤੁਸੀਂ ਵੇਖੋ ਮਾਲਕ ਅਸਮਾਨੀ, ਇਸਮ ਆਜ਼ਮ ਨੂਰ ਖ਼ੁਦਾਈਆ। ਜਿਸ ਭਾਗ ਲਗਾਇਆ ਤਤ ਜਿਸਮਾਨੀ, ਜਿਸਮ ਜ਼ਮੀਰ ਦਿਤੀ ਬਦਲਾਈਆ। ਸੂਰਬੀਰੋ ਇਕ ਵਾਰ ਖੜਕਾ ਦਿਓ ਕਿਰਪਾਨ ਨਾਲ ਕਿਰਪਾਨੀ, ਕਿਰਪਾ ਪ੍ਰਭ ਦੀ ਨਾਲ ਜਣਾਈਆ। ਇਹ ਲਿਖਤ ਭਵਿਖਤ ਦੀ ਰਹਿ ਜਾਣੀ ਨਿਸ਼ਾਨੀ, ਸਦੀ ਚੌਧਵੀਂ ਨਿਉਂ ਕੇ ਸੀਸ ਝੁਕਾਈਆ। ਗੁਰਮੁਖੋ ਅੱਲੜ੍ਹੋ ਤੁਹਾਡੀ ਅਲੜ੍ਹ ਜਵਾਨੀ, ਆਦਿ ਅੰਤ ਵੱਜੇ ਵਧਾਈਆ। ਬੇਸ਼ਕ ਮੇਰੀ ਜੂਹ ਹੋਣੀ ਪੁਰਾਣੀ, ਪੁਰੀਆਂ ਲੋਆਂ ਤੋਂ ਬਾਹਰ ਦ੍ਰਿੜਾਈਆ। ਹੁਣ ਵੇਖਿਓ ਝਗੜਾ ਪੈਣਾ ਵਿਚ ਦੁਰਾਨੀ, ਦੂਰ ਦੁਰਾਡੇ ਲੈਣ ਅੰਗੜਾਈਆ। ਸ਼ਰਅ ਸ਼ਰਅ ਦੀ ਚੜ੍ਹੇ ਤੁਗ਼ਿਆਨੀ, ਸ਼ੌਹ ਦਰਿਆ ਰੂਪ ਬਣਾਈਆ। ਤੁਹਾਡੇ ਉਤੇ ਮੇਰੇ
❋
❋
ਸਾਹਿਬ ਦੀ ਮਿਹਰਵਾਨੀ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਕਿਉਂ ਲਕੀਰਾਂ ਤਿੰਨ ਮੇਰੇ ਉਤੇ ਲਾਈਆਂ ਤ੍ਰਿਪਤ, ਬਹੁੜੀ ਕਾਲੀ ਕਾਲੀ ਧਾਰ ਬਣਾਈਆ। ਦੁਹਾਈ ਪ੍ਰਭੂ ਦੀ ਪੂਰੀ ਹੋਣੀ ਲਿਖਤ, ਲਿਖਿਆ ਲੇਖ ਨਾ ਕੋਇ ਬਦਲਾਈਆ। ਏਕ ਦਾ ਇਕੋ ਰਹਿਣਾ ਇਸ਼ਟ, ਇਸ਼ਟ ਦੇਵ ਆਪ ਹੋ ਜਾਈਆ। ਜਿਸ ਦੀ ਆਸ਼ਾ ਰੱਖ ਕੇ ਗਿਆ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਧਿਆਨ ਲਗਾਈਆ। ਉਸ ਦਾ ਲੇਖਾ ਬਾਹਰ ਹੋਣਾ ਟਾਂਕ ਜਿਸਤ, ਇਕ ਦੋ ਨਾ ਵੰਡ ਵੰਡਾਈਆ। ਲੇਖਾ ਮੁਕਾਉਣਾ ਜਿਸ ਦੋਜ਼ਖ਼ ਬਹਿਸ਼ਤ, ਸਵਰਗਾਂ ਵੇਖ ਵਖਾਈਆ। ਮੈਂ ਚੌਦਾਂ ਸਦ ਮੁਹੱਬਤ ਕੀਤੀ ਪ੍ਰੇਮ ਵਾਲਾ ਲਾਇਆ ਇਸ਼ਕ, ਮਾਸ਼ੂਕ ਆਪਣਾ ਆਪ ਬਣਾਈਆ। ਅੰਤ ਉਹ ਮੁਹੰਮਦ ਰਿਹਾ ਖ਼ਿਸਕ, ਪਲੂ ਰਿਹਾ ਛੁਡਾਈਆ। ਪਤਾ ਨਹੀਂ ਮੇਰੇ ਮਸਤਕ ਲੱਗਣਾ ਕਿਹੜਾ ਤਿਲਕ, ਤ੍ਰੈਗੁਣ ਅਤੀਤਾ ਦਏ ਲਗਾਈਆ। ਮੈਂ ਰੋ ਕੇ ਮਾਰਾਂ ਕਿਲਕ, ਊਚੀ ਕੂਕ ਕੂਕ ਸੁਣਾਈਆ। ਮੇਰੀ ਕੀਮਤ (ਪਾਏ) ਕੋਇ ਨਾ ਨਿਰਖ, ਦਾਮ ਸਕੇ ਨਾ ਕੋਇ ਚੁਕਾਈਆ। ਨਾ ਕੋਈ ਜਾਣਾ ਮੇਰਾ ਸੋਗ ਹਿਰਖ, ਹਿਰਸ ਹਵਸ ਨਾ ਕੋਇ ਗਵਾਈਆ। ਮੈਂ ਚੌਦਾਂ ਸੌ ਸਾਲ ਦਾ ਬਿਰਖ, ਜੜ੍ਹ ਜਗਤ ਵਿਚ ਰਖਾਈਆ। ਮੇਰਾ ਸਮਾਂ ਪੁਜਿਆ ਫਿਰਤ, ਆਪਣਾ ਪੰਧ ਮੁਕਾਈਆ। ਮੈਂ ਵੇਖਿਆ ਨਾਲ ਸੁਰਤ ਨਿਰਤ, ਬਿਨ ਨੈਣਾਂ ਨੈਣ ਉਠਾਈਆ। ਮੇਰੀ ਲੇਖੇ ਲੱਗੀ ਅੰਤਮ ਕਿਰਤ, ਕੀਤੀ ਕਰਨੀ ਝੋਲੀ ਪਾਈਆ। ਉਮਤ ਆਸ਼ਾ ਹੋਣੀ ਮਿਰਤ, ਮਿਰਤਕ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਰਵਦਾਸਾ ਕਿਉਂ ਕੌਡੀ ਬੱਧੀ ਉਤੇ ਮੇਰੀ ਅੱਖ, ਆਖ਼ਰ ਦੇ ਜਣਾਈਆ। ਮੈਂ ਵੇਖ ਨਾ ਸਕਾਂ ਅਲੱਖਣਾ ਅਲੱਖ, ਅਲਖ ਅਗੋਚਰ ਬੇਪਰਵਾਹੀਆ। ਕਿਉਂ ਇਕ ਨਾਲੋਂ ਮੈਨੂੰ ਕੀਤਾ ਵੱਖ, ਵੱਖਰੀ ਧਾਰ ਬਣਾਈਆ। ਮੈਂ ਰਗੜਾਂ ਆਪਣਾ ਨੱਕ, ਧੂੜੀ ਖ਼ਾਕ ਰਮਾਈਆ। ਮੇਰਾ ਪੂਰਾ ਕਰ ਦੇ ਸ਼ੱਕ, ਗਿਲੇ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਆਪ ਸਮਝਾਈਆ। ਸਦੀ ਚੌਧਵੀਂ ਕਹੇ ਕਿਉਂ ਮੈਨੂੰ ਕੀਤਾ ਕਾਣੀ, ਇਕ ਅੱਖ ਬਣਾਈਆ। ਮਿਲ ਲੈਣ ਦੇ ਆਪਣਾ ਹਾਣੀ, ਜੋਬਨਵੰਤ ਬੇਪਵਾਹੀਆ। ਮੈਂ ਮੁਹੰਮਦ ਦੀ ਬਣੀ ਨਾ ਮੂਲ ਸਵਾਣੀ, ਹੁਕਮੇ ਅੰਦਰ ਆਪਣਾ ਝਟ ਲੰਘਾਈਆ। ਬਿਨਾ ਪਰਵਰਦਿਗਾਰ ਤੋਂ ਦੂਜੀ ਸੁਣੀ ਕੋਇ ਨਾ ਬਾਣੀ, ਕਲਮਿਆਂ ਵਿਚ ਮਨ ਨਾ ਕਦੇ ਪਰਚਾਈਆ। ਮੈਂ ਉਸ ਸਾਹਿਬ ਦੀ ਰਾਣੀ, ਜੋ ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਮੈਂ ਓਸੇ ਦੀ ਕਥਾ ਕਹਾਣੀ, ਗਾ ਗਾ ਝਟ ਲੰਘਾਈਆ। ਜੋ ਮਾਲਕ ਜੀਵ ਪ੍ਰਾਣੀ, ਪੁਨਹ ਪੁਨਹ ਸੀਸ ਝੁਕਾਈਆ। ਜਿਸ ਨੇ ਖੇਲ ਵੇਖਣੀ ਵਿਚ ਲਿਬਨਾਨੀ, ਧੁਰ ਦਾ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਕਿਉਂ ਮੇਰੀ ਅੱਖ ਤੇ ਬੱਧਾ ਕਸੀਰਾ, ਕਸਮ ਖਾ ਕੇ ਦਿਓ ਜਣਾਈਆ। ਮੈਂ ਨੇਤਰ ਵਹਾਵਾਂ ਨੀਰਾ, ਰੋ ਰੋ ਦਿਆਂ ਦੁਹਾਈਆ। ਕਿਉਂ ਰਵਦਾਸ ਮੈਨੂੰ ਨਾ ਆਵੇ ਧੀਰਾ, ਧੀਰਜ ਧੀਰ ਨਾ ਕੋਇ ਧਰਾਈਆ। ਚਾਰੋਂ ਕੁੰਟ ਪੈਣੀ ਵਹੀਰਾ, ਵੈਰੀ ਘਰ ਘਰ ਨਜ਼ਰੀ ਆਈਆ। ਝਗੜਾ ਮੁਕੇ ਪੈਗ਼ੰਬਰਾਂ ਪੀਰਾ, ਪੀਰ ਪੀਰਾ ਹੁਕਮ ਸੁਣਾਈਆ। ਕਿਸੇ ਦੀ ਰਹੇ ਨਾ ਮਿਲਖ ਜਗੀਰਾ, ਜਗਤ ਵੰਡ ਨਾ ਕੋਇ ਵੰਡਾਈਆ। ਮੇਰਾ ਰਹਿਣਾ
❋
❋
ਨਹੀਂ ਰੰਗਲਾ ਪੀੜ੍ਹਾ, ਸੁਹਾਗਣ ਰੂਪ ਨਾ ਕੋਇ ਬਣਾਈਆ। ਮੇਰੇ ਹੱਡੀਂ ਲੱਗੀਆਂ ਪੀੜਾਂ, ਉਚੀ ਕੂਕ ਕੂਕ ਸੁਣਾਈਆ। ਮੁਸ਼ਕਲ ਹੋ ਗਿਆ ਜੀਉਂਣਾ, ਵੇਲਾ ਅੰਤ ਦਏ ਗਵਾਹੀਆ। ਅੰਤਮ ਪਏ ਨਿਉਂਣਾ, ਨਿਵ ਨਿਵ ਲਾਗਾਂ ਪਾਈਆ। ਵੇ ਰਵਦਾਸਾ ਠੀਕ ਸਭ ਦੇ ਹਿੱਸੇ ਆਉਣੀ ਸਾਢੇ ਤਿੰਨ ਹੱਥ ਸੀਣਾ, ਸੀਂਵ ਸਾਢੇ ਤਿੰਨ ਹੱਥ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰੇ ਮੱਥੇ ਲੀਕਾਂ ਮਾਰਨ ਵਾਲੀਏ ਚਲਾਕੇ, ਤੇਰੀ ਚਲਾਕੀ ਦਿਆਂ ਜਣਾਈਆ। ਕੀ ਹੋਇਆ ਜੇ ਪ੍ਰਭ ਦੇ ਨਾਮ ਦੇ ਲਿਖਦੀ ਖਾਤੇ, ਖ਼ਾਕ ਚਰਨਾਂ ਧੂੜ ਰਮਾਈਆ। ਕਦੀ ਮੈਂ ਵੀ ਚੜ੍ਹੀ ਸਾਂ ਉਸ ਦੀ ਢਾਕੇ, ਕੁਛੜ ਬਹਿ ਕੇ ਖ਼ੁਸ਼ੀ ਮਨਾਈਆ। ਜਿਸ ਨੇ ਮੁਹੰਮਦ ਵਰਗੇ ਖਿਡਾਏ ਕਾਕੇ, ਬਾਲੇ ਆਪਣੇ ਰੰਗ ਰੰਗਾਈਆ। ਮੇਰੇ ਬਣਾਏ ਰਾਖੇ, ਸੇਵਾ ਹੁਕਮ ਵਾਲੀ ਸੁਣਾਈਆ। ਇਹਦੇ ਵੱਲ ਕੋਈ ਨਾ ਝਾਕੇ, ਨੇਤਰ ਨੈਣ ਨਾ ਅੱਖ ਉਠਾਈਆ। ਦਰੋਹੀ ਅੱਜ ਮੈਨੂੰ ਆ ਗਏ ਘਾਟੇ, ਮੇਰਾ ਪੰਧ ਰਿਹਾ ਨਾ ਰਾਈਆ। ਮੇਰੇ ਬਸਤਰ ਪੁਰਾਣੇ ਚੀਥੜ ਫਾਟੇ, ਓਢਣ ਸਚ ਨਾ ਕੋਇ ਵਖਾਈਆ। ਕੀ ਖੇਲ ਕੀਤਾ ਮੇਰੇ ਅਗੰਮੀ ਦਾਤੇ, ਦਇਆਵਾਨ ਕਾਰ ਭੁਗਤਾਈਆ। ਮੇਰੀ ਪੁਛੇ ਮੂਲ ਨਾ ਬਾਤੇ, ਬਲ ਦੀਏ ਗੋਲੀਏ ਤੈਨੂੰ ਦਿਤੀ ਵਡਿਆਈਆ। ਕਦੀ ਮੇਰੇ ਵੀ ਸੀਸ ਗੁੰਦੇ ਸੀ ਜਿਹਦੇ ਅੱਜ ਖੁਲ੍ਹੇ ਝਾਟੇ, ਮੇਂਢੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਤੁਹਾਡੀਆਂ ਵੇਖਾਂ ਨੰਗੀਆਂ ਤਲਵਾਰਾਂ, ਤਾਲਬ ਹੋ ਕੇ ਧਿਆਨ ਲਗਾਈਆ। ਕਿਹੜੀਆਂ ਤੁਹਾਡੀਆਂ ਮੇਰੇ ਨਾਲ ਪਿਛਲੀਆਂ ਖਾਰਾਂ, ਮੈਨੂੰ ਦਿਓ ਜਣਾਈਆ। ਮੇਰਾ ਨਾਤਾ ਨਾਲ ਚਾਰ ਯਾਰਾਂ, ਯਾਰਾਨਾ ਮੁਹੰਮਦ ਨਾਲ ਵਖਾਈਆ। ਮੈਂ ਕਰਦੀ ਰਹੀ ਸ਼ਰਅ ਵਾਲੀਆਂ ਕਾਰਾਂ, ਕਾਰੀ ਕਰਨੀ ਕਾਰ ਕਮਾਈਆ। ਚੌਦਾਂ ਸਦ ਕਟੀਆਂ ਵਗਾਰਾਂ, ਸੇਵਾ ਕੀਤੀ ਥਾਉਂ ਥਾਈਂਆ। ਮਾਣੀਆਂ ਖੂਬ ਬਹਾਰਾਂ, ਐਸ਼ਾਂ ਵਿਚ ਵਡਿਆਈਆ। ਮੈਂ ਤਕੀਆਂ ਕੋਟਨ ਕੋਟ ਜੋਬਨਵੰਤੀਆਂ ਨਾਰਾਂ, ਮੇਰੇ ਵਰਗੀ ਨਜ਼ਰ ਕੋਇ ਨਾ ਆਈਆ। ਮੈਂ ਆਪਣਾ ਆਪ ਸਵਾਰਾਂ, ਸਾਫ਼ ਸੁਥਰੀ ਹੋ ਕੇ ਦਿਆਂ ਵਖਾਈਆ। ਜਨ ਭਗਤੋ ਕੀ ਤੁਸੀ ਮੇਰੇ ਉਤੇ ਦਿਓਗੇ ਪਹਿਰਾ, ਖ਼ੁਸ਼ੀ ਖ਼ੁਸ਼ੀ ਨਾਲ ਮੇਰਾ ਸੰਗ ਰਖਾਈਆ। ਜਨ ਭਗਤ ਕਹਿਣ ਕਮਲੀਏ ਅਸੀਂ ਕਲਜੁਗ ਅੰਤਮ ਮਾਰਨੀਆਂ ਧਾੜਾਂ, ਧਾੜਵੀ ਪੁਰਖ ਅਕਾਲ ਆਪਣੇ ਨਾਲ ਮਿਲਾਈਆ। ਫਿਰਨਾ ਜੰਗਲ ਜੂਹ ਉਜਾੜਾਂ, ਪਹਾੜਾਂ ਫੇਰਾ ਪਾਈਆ। ਲੱਭਣਾ ਇਕੋ ਲਾੜਾ, ਜਿਹੜਾ ਕੋਟਨ ਕੋਟਾਂ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਨਿੱਕੀ ਜਿਹੀ ਮੇਰਾ ਕੀ ਲੇਖਾ ਲਿਖੋ ਲਿਖਾਰੀਓ, ਕਲਮ ਨਾਲ ਚਤੁਰਾਈਆ। ਕੀ ਮੇਰੀ ਹਾਲਤ ਵੇਖੋ ਨਾਰੀਓ, ਰੂਪਹੀਣ ਦੁਹਾਈਆ। ਚੌਦਾਂ ਸਦੀਆਂ ਮੈਂ ਲੁੱਟੀ ਖੂਬ ਬਹਾਰੀਓ, ਆਪਣਾ ਰੰਗ ਰੰਗਾਈਆ। ਮੁਹੰਮਦ ਤਕਣਾ ਜਿਸ ਦਾ ਰੂਪ ਰੱਤੀ ਦਾਹੜੀਓ, ਲਾਲ ਹੱਥ ਗੁਰਮੁਖਾਂ ਦੇਣ ਗਵਾਹੀਆ। ਸਮਾਂ ਬਦਲ ਜਾਣਾ ਹੁਕਮ ਨਾਲ ਏਸੇ ਹਾੜੀਓ, ਹਾੜੇ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਸੱਤ ਰੰਗ ਦੇ ਵਣਜਾਰੇ, ਜਗੀਰ ਸਿੰਘਾ ਜਣਾਈਆ। ਮੇਰੇ ਵੇਖੋ ਚਾਰ ਯਾਰੇ, ਮੁਹੰਮਦ ਨਾਲ ਚਤੁਰਾਈਆ। ਜਿਹੜੇ ਅੰਤਮ ਬਾਜ਼ੀ
❋
❋
ਹਾਰੇ, ਬਾਜ਼ਾਂ ਵਾਲਾ ਖੇਲ ਖਿਲਾਈਆ। ਮੇਰੀ ਨਈਆ ਅੰਤ ਕਿਨਾਰੇ, ਤਟ ਕਿਨਾਰੇ ਸੋਭਾ ਪਾਈਆ। ਕਸੀਰਾ ਕਰੇ ਹਾਹਾਕਾਰੇ, ਭਗਤਾਂ ਰਿਹਾ ਜਣਾਈਆ। ਕੀ ਲਹਿਣਾ ਰਵਦਾਸ ਚਮਾਰੇ, ਗੁਰਮੁਖ ਸਿੰਘ ਸਮਝਾਈਆ। ਕਿਉਂ ਤ੍ਰਿਪਤ ਮਾਰੀਆਂ ਤਿੰਨ ਲਕਾਰੇ, ਪੜਦਾ ਦੇਣਾ ਉਠਾਈਆ। ਮੈਨੂੰ ਇਉਂ ਦਿਸਦਾ ਜਿਵੇਂ ਮੈਂ ਚੜ੍ਹਨਾ ਧੁਰ ਦੇ ਖਾਰੇ, ਸਗਨਾਂ ਵਾਲਾ ਸਗਨ ਮਨਾਈਆ। ਮੈਨੂੰ ਪਰਨਾਉਣਾ ਉਸ ਅਗੰਮੀ ਲਾੜੇ, ਜਿਸ ਨੂੰ ਲਾੜੀ ਮੌਤ ਨਾ ਕਦੇ ਪਰਨਾਈਆ। ਜੋ ਮੇਰਾ ਚੀਥੜ ਫਾੜੇ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਕਵਣ ਭੇਵ ਦੱਸੇ ਗੁੱਝੇ, ਬਿਨਾ ਸਾਹਿਬ ਨਾ ਕੋਇ ਚਤੁਰਾਈਆ। ਮੇਰੇ ਉਜੜਨ ਲੱਗੇ ਝੁੱਗੇ, ਝੁਗੀਆਂ ਨਜ਼ਰ ਕੋਇ ਨਾ ਆਈਆ। ਮੁਹੰਮਦਾ ਤੇਰੀ ਉਮਤ ਵਾਂਗ ਦਾਣਿਆਂ ਭੁੱਜੇ, ਕੱਚੇ ਭੁੰਨੇ ਦਾਣੇ ਦੇਣ ਗਵਾਹੀਆ। ਪ੍ਰਭ ਦੇ ਹੁਕਮ ਹੋਣੇ ਉਘੇ, ਨਾ ਕੋਈ ਮੇਟੇ ਮੇਟ ਮਿਟਾਈਆ। ਸਭ ਦੇ ਭਰੇ ਬੇੜੇ ਡੁੱਬੇ, ਅੱਗੇ ਪਾਰ ਨਾ ਕੋਇ ਲੰਘਾਈਆ। ਲੁਕਿਆ ਰਹੇ ਨਾ ਕੋਇ ਕਿਸੇ ਗੁੱਠੇ, ਡੂੰਘੀਆਂ ਡੱਲਾਂ ਵਿਚੋਂ ਬਾਹਰ ਕਢਾਈਆ। ਇਕੋ ਸਤਿਗੁਰੂ ਸ਼ਬਦ ਉਡੇ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਸਭ ਨੂੰ ਦੱਸ ਕੇ ਆਪਣੇ ਮੁੱਦੇ, ਮੁੱਦਤਾਂ ਦੇ ਝਗੜੇ ਦਏ ਮੁਕਾਈਆ। ਵੇਲਾ ਅੰਤਮ ਮੇਰਾ ਪੁਜੇ, ਪੂਜਣ ਯੋਗ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਦਾਣੇ ਕਹਿਣ ਅਸੀਂ ਦੱਸੀਏ ਆਪਣਾ ਹਾਲ, ਸਹਿਜ ਨਾਲ ਸੁਣਾਈਆ। ਜਿਸ ਵੇਲੇ ਮੁਹੰਮਦ ਮਦੀਨੇ ਵਿਚੋਂ ਮਾਰੀ ਛਾਲ, ਆਪਣਾ ਕਦਮ ਉਠਾਈਆ। ਉਸ ਵੇਲੇ ਸਾਨੂੰ ਭੁੰਨ ਕੇ ਲਿਆਇਆ ਸੀ ਇਕ ਭਠਿਆਲ, ਛੇਤੀ ਛੇਤੀ ਆਪਣੀ ਸੇਵ ਕਮਾਈਆ। ਆਹ ਲੈ ਜਾ ਆਪਣੇ ਨਾਲ, ਜਿਥੇ ਭੁੱਖ ਲੱਗੇ ਉਥੇ ਖਾਣੇ ਚਾਈਂ ਚਾਈਂਆ। ਮੁਹੰਮਦ ਦੋ ਹੱਥਾਂ ਵਜਾਇਆ ਤਾਲ, ਆਵਾਜ਼ ਆਵਾਜ਼ ਪਰਗਟਾਈਆ। ਫੇਰ ਹੁਕਮ ਸੁਣਿਆ ਅਕਾਲ, ਅਕਲ ਕਲਧਾਰੀ ਦਿਤਾ ਸੁਣਾਈਆ। ਮੁਹੰਮਦ ਇਹਨਾਂ ਨੂੰ ਰੱਖਣਾ ਸੰਭਾਲ, ਚੌਦਾਂ ਸਦੀਆਂ ਮੁਖ ਨਾ ਕੋਇ ਲਗਾਈਆ। ਜਿਸ ਵੇਲੇ ਆਵੇ ਆਪ ਦੀਨ ਦਿਆਲ, ਪਰਵਰਦਿਗਾਰ ਨੂਰ ਇਲਾਹੀਆ। ਉਸ ਵੇਲੇ ਚਾਰੋਂ ਕੁੰਟ ਸਭ ਦੇ ਸਿਰ ਤੇ ਕੂਕੇ ਕਾਲ, ਨਗਾਰਾ ਆਪਣਾ ਡੰਕ ਵਜਾਈਆ। ਤੁਸੀਂ ਉਮਤ ਦੀ ਸੁਰਤ ਨਾ ਸਕਣੀ ਸੰਭਾਲ, ਸੰਬਲ ਬਹਿ ਕੇ ਵੇਖੇ ਬੇਪਰਵਾਹੀਆ। ਉਸ ਵੇਲੇ ਚੁਰਾਸੀ ਵਿਚੋਂ ਸੰਤ ਭਗਤ ਲਏ ਭਾਲ, ਅਵਤਾਰ ਪੈਗ਼ੰਬਰ ਗੁਰੂਆਂ ਤੋਂ ਬਾਹਰ ਕਰ ਪੜ੍ਹਾਈਆ। ਇਹ ਸਵਾ ਸੇਰ ਉਹਨਾਂ ਨੂੰ ਆਪ ਦਏ ਖਵਾਲ, ਦੂਸਰ ਰਸ ਨਾ ਕੋਇ ਚਖਾਈਆ। ਮੁਹੰਮਦ ਹੱਸ ਕੇ ਕਿਹਾ ਤੇਰਾ ਖੇਲ ਕਮਾਲ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਪਰਵਰਦਿਗਾਰ ਕਿਹਾ ਉਹ ਮੇਰੇ ਸੋਹਣੇ ਲਾਲ, ਲਾਲੋ ਦਾ ਲੇਖਾ ਪੂਰ ਕਰਾਈਆ। ਜਿਸ ਨੂੰ ਨਾਨਕ ਬਖ਼ਸ਼ਿਆ ਧਨ ਮਾਲ, ਕੰਗਾਲ ਕਹੇ ਲੋਕਾਈਆ। ਉਥੇ ਪੁੱਛਾਂ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਕਾਣੀ ਹੋ ਗਈ ਅੱਖੋਂ, ਸਚ ਦਿਆਂ ਸੁਣਾਈਆ। ਪੰਝੀ ਗੁਰਮੁਖ ਜ਼ੋਰ ਨਾਲ ਹੱਸੋ, ਹੱਸ ਕੇ ਦਿਉ ਵਖਾਈਆ। ਪ੍ਰਭੂ ਕਿਸੇ ਦਾ ਕਰੇ ਕੋਈ ਨਾ ਪੱਖੋ, ਬਣੇ ਸਾਂਝਾ ਪੀਰ ਗੁਸਾਈਂਆ। ਸਭ ਦਾ ਲੇਖਾ ਮੰਗੇ ਫੜ ਕੇ ਨੱਕੋਂ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ
❋
❋
ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਗੁਰਮੁਖ ਸਿੰਘ ਜ਼ੋਰ ਦੀ ਹੱਸ ਕੇ ਦੇ ਵਖਾਲ, ਆਪਣੀ ਸੁੰਨ ਦੇ ਖੁਲ੍ਹਾਈਆ। ਗੱਲੀਂ ਬਾਤੀਂ ਦੇਵਣਹਾਰਾ ਸ਼ਾਹ ਕੰਗਾਲ, ਭੰਡਾਰਾ ਗੱਲੀਂ ਬਾਤੀਂ ਭਰਾਈਆ। ਗੱਲੀਂ ਬਾਤੀਂ ਆਵੇ ਜਗਤ ਜ਼ਵਾਲ, ਗੱਲੀਂ ਬਾਤੀਂ ਦੀਨ ਦੁਨੀ ਕਰੇ ਤਬਾਹੀਆ। ਗੱਲੀਂ ਬਾਤੀਂ ਭਗਤਾਂ ਕਰੇ ਸੰਭਾਲ, ਗੱਲੀਂ ਬਾਤੀਂ ਹੋਏ ਸਹਾਈਆ। ਗੱਲੀਂ ਬਾਤੀਂ ਮੇਲਾ ਮਿਲੇ ਭਗਤ ਭਗਵਾਨ, ਬਿਨਾ ਗੱਲਾਂ ਬਾਤਾਂ ਤੋਂ ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਗੱਲੀਂ ਬਾਤੀਂ ਕੂੜੀ ਕਾਇਆ ਮਾਟੀ ਦਿਸੇ ਖਾਲ, ਗੱਲੀਂ ਬਾਤੀਂ ਵੱਜਦੀ ਰਹੇ ਵਧਾਈਆ। ਬਿਨਾ ਗੱਲਾਂ ਬਾਤਾਂ ਤੋਂ ਅੱਜ ਤਕ ਖੇਲ ਹੋਇਆ ਨਹੀਂ ਜਹਾਨ, ਜੁਗ ਚੌਕੜੀ ਰੀਤੀ ਚਲੀ ਆਈਆ। ਨਾਤਾ ਤੁੱਟੇ ਜਗਤ ਛੁੱਟੇ ਗੱਲ ਫੇਰ ਸੁਣੇ ਕੋਇ ਨਾ ਕਾਨ, ਬਿਨਾ ਗੱਲ ਤੋਂ ਗ਼ੁਲਾਮੀ ਸਕੇ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਹੁਕਮ ਵਰਤਾਈਆ। ਗੱਲਾਂ ਬਾਤਾਂ ਸ਼ਬਦ ਧਾਰ ਦੀ ਖ਼ੁਸ਼ੀ, ਖ਼ੁਸ਼ਹਾਲੀ ਵਿਚ ਪਰਗਟਾਈਆ। ਗੱਲਾਂ ਬਾਤਾਂ ਵਿਚ ਸਾਹਿਬ ਦੀ ਰੁਚੀ, ਬਿਨਾ ਗੱਲਾਂ ਬਾਤਾਂ ਤੋਂ ਰਚਨਾ ਰਚ ਨਾ ਕੋਇ ਜਣਾਈਆ। ਗੱਲਾਂ ਬਾਤਾਂ ਵਿਚ ਪ੍ਰਭ ਦੀ ਮੰਜ਼ਲ ਮਿਲੇ ਉਚੀ, ਬਿਨਾ ਗੱਲਾਂ ਬਾਤਾਂ ਤੋਂ ਹੱਥ ਕਿਛ ਨਾ ਆਈਆ। ਜੋ ਜਗਤ ਵਿਚ ਜਹਾਨ ਵਿਚ ਕਟਣ ਆਏ ਬੁਤੀ, ਬੁਤਖਾਨੇ ਬਹਿ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜਗਤ ਧਾਰ ਦੁਖੀ, ਦੁੱਖ ਸੁਖ ਆਪਣੀ ਖੇਲ ਖਿਲਾਈਆ।
੯ ਅੱਸੂ ਸ਼ਹਿਨਸ਼ਾਹੀ ਸੰਮਤ ੭ ਹਰਦੇਵ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਪੂਰਾ ਸਦਾ ਨਿਹਕੇਵ ਨਿਹਚਲ ਧਾਮ ਵਡ ਵਡਿਆਈਆ। ਆਦਿ ਜੁਗਾਦੀ ਅਲਖ ਅਭੇਵ, ਅਗੋਚਰ ਬੇਪਰਵਾਹੀਆ। ਜਿਸ ਦੀ ਵਿਸ਼ਨ ਬ੍ਰਹਮਾ ਕਰਦੇ ਸੇਵ, ਸ਼ਿਵ ਸ਼ੰਕਰ ਚਰਨ ਧੂੜ ਰਮਾਈਆ। ਅਵਤਾਰ ਪੈਗ਼ੰਬਰ ਗੁਰ ਗਾਉਂਦੇ ਰਸਨਾ ਜਿਹਵ, ਸਿਫ਼ਤ ਸਿਫ਼ਤ ਨਾਲ ਵਡਿਆਈਆ। ਜਿਸ ਦਾ ਨਾਮ ਰਸ ਅਗੰਮੀ ਮੇਵ, ਮੁਨਿਆਦ ਸਭ ਦੀ ਵੇਖੇ ਥਾਉਂ ਥਾਈਂਆ। ਸੋ ਸਤਿਗੁਰ ਸਾਚਾ ਸਾਹਿਬ ਸਵਾਮੀ ਜਨਮ ਵਿਚੋਂ ਜਨਮ ਦਏ ਹਰਦੇਵ, ਹਰਿ ਆਪਣੀ ਦਇਆ ਕਮਾਈਆ। ਬੱਧਕ ਦੀ ਲੇਖੇ ਲਾ ਕੇ ਸੇਵ, ਬੰਧਨ ਧਰਮ ਰਾਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਨੌ ਅੱਸੂ ਕਹੇ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਪਰਮ ਪੁਰਖ ਸੱਚੀ ਸਰਕਾਰ, ਹਰਿ ਕਰਤਾ ਬੇਪਰਵਾਹੀਆ। ਜੋ ਜੁਗ ਜੁਗ ਪੈਜ ਦਏ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਡੁੱਬਦੇ ਬੇੜੇ ਲਾਏ ਪਾਰ, ਪਾਹਿਨ ਪਾਥਰ ਆਪ ਤਰਾਈਆ। ਗੁਰਮੁਖ ਮਨਮੁਖ ਦੋਹਾਂ ਪਾਏ ਸਾਰ, ਜੋਤੀ ਜਾਤਾ ਅਗੰਮ ਅਥਾਹੀਆ। ਪੂਰਬ ਲਹਿਣਾ ਕਰਮ ਵਿਚਾਰ, ਨਿਹਕਰਮੀ ਹੋਏ ਸਹਾਈਆ। ਜਿਹੜਾ ਜਨਮੇਜੇ ਦਾ ਸੀ ਖ਼ਿਦਮਤਗਾਰ, ਨਥੀਆ ਨਾਉਂ ਬ੍ਰਾਹਮਣੀ ਕੁੱਖ ਵਡਿਆਈਆ। ਤਿਸ ਦਾ ਲੇਖਾ ਪੂਰਾ ਕਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਏਕਾ ਏਕੰਕਾਰ।
❋
❋