੧੪ ਅੱਸੂ ਸ਼ਹਿਨਸ਼ਾਹੀ ਸੰਮਤ ੭ ਬਿਆਸ ਦਰਿਆ ਦੇ ਕੰਢੇ ਪੰਜ ਵਜੇ ਸ਼ਾਮ
ਬਿਆਸ ਕਹੇ ਮੈਂ ਚਾਰ ਜੁਗ ਦਾ ਪਿਆਸਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਤ੍ਰਿਖਾ ਨਾ ਕਿਸੇ ਬੁਝਾਈਆ। ਮੇਰਾ ਲੇਖਾ ਲਿਖ ਕੇ ਗਿਆ ਵੇਦ ਵਿਆਸਾ, ਇਕ ਲੱਖ ਸਤਾਰਾਂ ਹਜ਼ਾਰ ਸਲੋਕ ਪੁਰਾਨ ਅਠਾਰਾਂ ਦੇਣ ਗਵਾਹੀਆ। ਮੈਨੂੰ ਅੰਤਮ ਗੋਬਿੰਦ ਦਿਤਾ ਦਿਲਾਸਾ, ਕਲਗੀਧਰ ਜਗਦੀਸ ਦਇਆ ਕਮਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਪੁਰਖ ਅਬਿਨਾਸ਼ਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਮੁਹੰਮਦ ਦੀ ਨਾਲ ਰਲਾਏ ਖ਼ਾਹਿਸ਼ਾ, ਸਦੀ ਚੌਧਵੀਂ ਜੋੜ ਜੁੜਾਈਆ। ਚੌਦਾਂ ਤਬਕ ਕਰੇ ਤਲਾਸ਼ਾ, ਚੌਦਾਂ ਲੋਕ ਵੇਖ ਵਖਾਈਆ। ਨਵ ਸੱਤ ਕਰ ਜੋਤ ਪ੍ਰਕਾਸ਼ਾ, ਨਵ ਨੌਂ ਚਾਰ ਦਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਆਵਣ ਤਮਾਸ਼ਾ, ਕਰੋੜ ਤੇਤੀਸਾ ਅੱਖ ਉਠਾਈਆ। ਅਵਤਾਰ ਤੇਈ ਹੋਵਣ ਦਾਸੀ ਦਾਸਾ, ਮੂਸਾ ਈਸਾ ਸੰਗ ਮਿਲਾਈਆ। ਗੁਰ ਦਸ ਨੂਰ ਜੋਤ ਹੋਵੇ ਰਹਿਰਾਸਾ, ਮੰਡਲ ਮੰਡਪ ਵੱਜੇ ਵਧਾਈਆ। ਲੇਖਾ ਜਾਣੇ ਜੋਤੀ ਜਾਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਅਕਲ ਕਲਧਾਰੀ ਪੁਰਖ ਬਿਧਾਤਾ, ਮਹਿਬਾਨ ਬੀਦੋ ਨੂਰ ਇਲਾਹੀਆ। ਜਿਸ ਦੀ ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਣ ਗਾਉਂਦੇ ਗਾਥਾ, ਖਾਣੀ ਬਾਣੀ ਸਿਫ਼ਤ ਸਾਲਾਹੀਆ। ਦੋ ਜਹਾਨਾਂ ਪੁਰਖ ਸਮਰਾਥਾ, ਪਰਮ ਪੁਰਖ ਵਡ ਵਡਿਆਈਆ। ਕਲਜੁਗ ਅੰਤਮ ਵੇਖੇ ਅੰਧੇਰੀ ਰਾਤਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਮੈਂ ਤਕਾਂ ਖਵਾਜਾ ਖਿਜ਼ਰ, ਨੀਰ ਪੀਰ ਭੱਜੇ ਵਾਹੋ ਦਾਹੀਆ। ਜਿਸ ਦਾ ਜ਼ਕਰੀਏ ਕੀਤਾ ਜ਼ਿਕਰ, ਅਲਿਫ਼ ਯੇ ਨਾਲ ਵਡਿਆਈਆ। ਜਿਸ ਦਾ ਮੁਹੰਮਦ ਨੇ ਕੀਤਾ ਫ਼ਿਕਰ, ਫ਼ਿਕਰਾ ਕਾਇਨਾਤ ਸੁਣਾਈਆ। ਉਹ ਨਿਰਗੁਣ ਧਾਰੋਂ ਆਵੇ ਨਿੱਕਲ, ਨੂਰ ਨੁਰਾਨਾ ਕਰ ਰੁਸ਼ਨਾਈਆ। ਜਗਤ ਨੇਤਰ ਕਿਸੇ ਨਾ ਆਵੇ ਦਿਸਣ, ਦਹਿ ਦਿਸ਼ਾ ਵੇਖਣ ਕੋਇ ਨਾ ਪਾਈਆ। ਜੋ ਝਗੜਾ ਮੇਟੇ ਪੱਥਰ ਇੱਟਣ, ਪਾਹਨ ਲੇਖਾ ਦਏ ਮੁਕਾਈਆ। ਭੇਵ ਖੁਲ੍ਹਾਏ ਇਤਲ ਵਿਤਲ, ਸਿਤਲ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਆਵੇ ਜਿਤਣ, ਚਾਰੋਂ ਕੁੰਟ ਅੱਖ ਉਠਾਈਆ। ਪੀਰ ਪੀਰਾਂ ਬਣੇ ਮਿਤਣ, ਮਿਹਰਵਾਨ ਮਹਿਬੂਬ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਖਵਾਜਾ ਕਹੇ ਮੈਂ ਆਇਆ ਲਹਿੰਦੀ ਦਿਸ਼ਾ, ਦਹਿ ਦਿਸ਼ਾ ਧਿਆਨ ਲਗਾਈਆ। ਮੇਰਾ ਪਰਵਰਦਿਗਾਰ ਪਾਇਆ ਹਿੱਸਾ, ਹਸਤੀ ਦੱਸੀ ਨੂਰ ਇਲਾਹੀਆ। ਮੈਂ ਰਾਹ ਤਕਾਂ ਨਿਤਾ, ਚੌਦਾਂ ਸਦ ਧਿਆਨ ਲਗਾਈਆ। ਕਵਣ ਵੇਲਾ ਪਰਵਰਦਿਗਾਰ ਮਿਲੇ ਧੁਰ ਦਾ ਪਿਤਾ, ਅੱਬਾ ਜਾਨ ਸ਼ਹਿਨਸ਼ਾਹੀਆ। ਜਿਸ ਦਾ ਤਨ ਵਜੂਦ ਹੋਵੇ ਨਾ ਜੁੱਸਾ, ਜ਼ਮੀਰ ਨਜ਼ਰ ਕੋਇ ਨਾ ਆਈਆ। ਮੁੱਛ ਨਾ ਹੋਵੇ ਦਾੜ੍ਹੀ ਨਾ ਮਨੁਸ਼ਾਂ ਵਾਲਾ ਰੁੱਖਾ, ਮਾਟੀ ਖ਼ਾਕ ਨਾ ਕੋਇ ਸੁਹਾਈਆ। ਭਾਗ ਲਗਾਏ ਅਗੰਮੀ ਬੁਤਾ, ਬੁਤਖ਼ਾਨਿਆਂ ਪਰੇ ਸਮਝਾਈਆ। ਖੇਲ ਦੱਸੇ ਅਬਿਨਾਸ਼ੀ ਅਚੁਤਾ, ਚੇਤਨ ਆਪਣੀ ਧਾਰ ਵਖਾਈਆ। ਸੰਮਤ ਸ਼ਹਿਨਸ਼ਾਹੀ ਸੱਤ ਸੁਹਾਏ ਰੁਤਾ, ਅੱਸੂ ਚੌਦਾਂ ਵੰਡ ਵੰਡਾਈਆ। ਜਿਸ ਦੇ ਵਿਚ ਚਾਰ ਜੁਗ ਦਾ ਪੈਂਡਾ ਮੁਕਾ, ਕਲਜੁਗ ਨਿਉਂ ਨਿਉਂ ਲਾਗੇ ਪਾਈਂਆ। ਬੇਪਰਵਾਹ ਇਕੋ ਉਠਾ, ਧੁਰ ਦਾ ਮਾਲਕ ਧੁਰਦਰਗਾਹੀਆ। ਵੇਖੇ ਲਹਿੰਦੀ ਗੁੱਠਾ, ਪੱਛਮ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ
❋
❋
ਦਾ ਹੁਕਮ ਇਕ ਸੁਣਾਈਆ। ਖਵਾਜਾ ਕਹੇ ਮੈਂ ਆਇਆ ਦੌੜਾ, ਭੱਜਿਆ ਵਾਹੋ ਦਾਹੀਆ। ਚੌਦਾਂ ਤਬਕ ਛੱਡਿਆ ਪਿਛਲਾ ਪੌੜਾ, ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਵੇਖਿਆ ਕੌੜਾ, ਉਮਤ ਉਮਤੀ ਅੱਖ ਬਦਲਾਈਆ। ਬਿਨਾ ਪਰਵਰਦਿਗਾਰ ਕੋਈ ਨਾ ਬਹੁੜਾ, ਬਹੁੜੀ ਕਰੇ ਲੋਕਾਈਆ। ਦੁਹਾਈ ਸਦੀ ਚੌਧਵੀਂ ਵਕਤ ਰਿਹਾ ਥੋੜਾ, ਮੁਹੰਮਦ ਨੇਤਰ ਲੋਚਣ ਨੈਣ ਰਿਹਾ ਤਕਾਈਆ। ਵੇਦ ਵਿਆਸੇ ਲੇਖਾ ਲਿਖਿਆ ਕਲਜੁਗ ਅੰਤਮ ਆਏ ਬ੍ਰਾਹਮਣ ਗੌੜਾ, ਕੰਢੀ ਮੇਰੇ ਚਰਨ ਛੁਹਾਈਆ। ਜਿਸ ਦਾ ਨੂਰ ਨੁਰਾਨਾ ਹੋਵੇ ਜੌਹਰਾ, ਜੌਹਰੀ ਪਰਖੇ ਕੋਇ ਨਾ ਰਾਈਆ। ਉਸ ਦਾ ਸਚ ਦਾ ਹੋਵੇ ਇਕੋ ਮੋਹਰਾ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਜਿਸ ਨੇ ਕਲਜੁਗ ਅੰਤਮ ਕਰਨਾ ਬੌਰਾ, ਸੁਰਤੀ ਸੁਰਤ ਨਾ ਕੋਇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੱਸਣਾ ਦੋਹਰਾ, ਨਿਰਗੁਣ ਨਿਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦੇ ਅੱਗੇ ਚਲਣਾ ਨਹੀਂ ਕੋਈ ਜੋਰਾ, ਅਵਤਾਰ ਪੈਗ਼ੰਬਰ ਗੁਰ ਬੈਠਣ ਸੀਸ ਨਿਵਾਈਆ। ਉਸ ਦੇ ਕੋਲ ਸਾਢੇ ਤਿੰਨ ਹੱਥ ਬੰਨ੍ਹਣ ਵਾਲੀ ਇਕੋ ਡੋਰਾ, ਡੋਰੀ ਕਰਨੈਲ ਸਿੰਘ ਦਏ ਫੜਾਈਆ। ਖਵਾਜਾ ਕਹੇ ਬਹੁੜੀ ਹੁਣ ਲਹਿੰਦੀ ਦਿਸ਼ਾ ਪੈ ਜਾਣਾ ਲੋਹੜਾ, ਅੱਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਚੜ੍ਹੇ ਅਗੰਮੀ ਘੋੜਾ, ਵਾਗ ਜੋਤੀ ਧਾਰ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਖਵਾਜਾ ਕਹੇ ਪਰਵਰਦਿਗਾਰ ਮੇਰੇ ਅਹਿਬਾਬ, ਮਹਿਬੂਬ ਸੀਸ ਨਿਵਾਈਆ। ਮੈਂ ਲੈ ਕੇ ਆਇਆ ਬਿਨਾ ਅੱਖਰਾਂ ਤੋਂ ਕਿਤਾਬ, ਕੁਤਬਖ਼ਾਨੇ ਨਜ਼ਰ ਕਿਤੇ ਨਾ ਆਈਆ। ਮੁਹੰਮਦ ਦਾ ਪੂਰਾ ਕਰ ਦੇ ਖਵਾਬ, ਖਤਾ ਅਵਰ ਰਹੇ ਨਾ ਰਾਈਆ। ਮੇਰਾ ਸਜਦੇ ਨਾਲ ਆਦਾਬ, ਅਦਬ ਨਾਲ ਦ੍ਰਿੜਾਈਆ। ਮਗ਼ਰਬ ਵਿਚ ਇਕੋ ਤੇਰੇ ਨੂਰ ਦੀ ਹੋਵੇ ਮਹਿਰਾਬ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਰਅ ਸ਼ਰੀਅਤ ਕੋਲੋਂ ਕਰ ਆਜ਼ਾਦ, ਨਾਮ ਕਲਮਾ ਵੰਡ ਨਾ ਕੋਇ ਵੰਡਾਈਆ। ਧੁਰ ਦੇ ਹੁਕਮ ਦਾ ਬਖ਼ਸ਼ ਖ਼ਿਤਾਬ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਲੇਖਾ ਪੂਰਾ ਕਰ ਦੇ ਆਜ, ਦਰ ਤੇਰੇ ਮੰਗ ਮੰਗਾਈਆ। ਨੌਂ ਖੰਡ ਪ੍ਰਿਥਮੀ ਖੋਲ੍ਹ ਦੇ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਮੈਨੂੰ ਯਾਦ ਆ ਗਿਆ ਖਵਾਜਾ ਕਹੇ ਬਿਆਸ ਤੋਂ ਪਾਰ ਗੋਬਿੰਦ ਉਡਾਇਆ ਆਪਣਾ ਬਾਜ਼, ਬਾਜ਼ਾਂ ਵਾਲਾ ਆਪਣਾ ਖੇਲ ਖਿਲਾਈਆ। ਮੈਨੂੰ ਮਾਰ ਕੇ ਕਿਹਾ ਆਵਾਜ਼, ਚੌਦਾਂ ਤਬਕਾਂ ਬਾਹਰ ਸੁਣਾਈਆ। ਛੇਤੀ ਆ ਜਾ ਭਾਜ, ਭੱਜਣਾ ਵਾਹੋ ਦਾਹੀਆ। ਹੁਕਮ ਦਿਤਾ ਗ਼ਰੀਬ ਨਿਵਾਜ਼, ਸ਼ਬਦ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਮੁਹੰਮਦ ਦਾ ਰਹਿਣਾ ਨਹੀਂ ਰਾਜ, ਉਮਤ ਨਬੀ ਰਸੂਲ ਨਜ਼ਰ ਕੋਇ ਨਾ ਆਈਆ। ਇਕੋ ਪਰਵਰਦਿਗਾਰ ਦਾ ਮਹਿਕਣਾ ਬਾਗ, ਬੂਟਾ ਮਾਣਸ ਦਏ ਲਗਾਈਆ। ਉਸ ਵੇਲੇ ਸਭ ਨੇ ਹੋਣਾ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਖਵਾਜਾ ਕਹੇ ਮੈਂ ਆਇਆ ਵਾਂਗ ਹਕੀਰਾ, ਨਿਵ ਨਿਵ ਲਾਗਾਂ ਪਾਈਂਆ। ਮੈਂ ਕਢੀਆਂ ਤੇਰੇ ਚਰਨ ਕਵਲਾਂ ਚੌਦਾਂ ਲਕੀਰਾ, ਚੌਦਾਂ ਤਬਕਾਂ ਲੇਖਾ ਰਹੇ ਨਾ ਰਾਈਆ। ਮੇਰੀ ਦ੍ਰਿਸ਼ਟੀ ਹੋਈ ਵਾਂਗ ਫ਼ਕੀਰਾ, ਫ਼ਿਕਰਾ ਇਕੋ ਦੇਣਾ ਜਣਾਈਆ। ਅੱਗੇ ਸ਼ਰਅ ਤੋੜ ਜ਼ੰਜੀਰਾ, ਸ਼ਰੀਅਤ ਕੰਮ ਕਿਸੇ ਨਾ ਆਈਆ। ਇਕੋ ਮਾਣ ਬਖ਼ਸ਼ ਗ਼ਰੀਬ ਅਮੀਰਾ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰ ਪੂਰੀਆਂ ਕਰ ਤਹਿਰੀਰਾ, ਜੋ ਭਵਿਖਤਾਂ ਵਿਚ ਗਏ ਦ੍ਰਿੜਾਈਆ।
❋
❋
ਜਿਹੜੇ ਮਾਨਵ ਨਾਮ ਕਲਮੇ ਕੀਤੇ ਲੀਰਾ ਲੀਰਾ, ਇਕੋ ਗੰਢ ਦੇਣੀ ਬੰਧਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਪਰਵਰਦਿਗਾਰ ਪੁਰਖ ਅਕਾਲ ਧੁਰ ਦੇ ਰਾਮ ਬਦਲ ਦੇ ਜ਼ਮੀਰਾ, ਜ਼ਿਮੀਂ ਅਸਮਾਨ ਧਿਆਨ ਲਗਾਈਆ। ਬਿਆਸਾ ਕਹੇ ਮੇਰੇ ਉਤੇ ਸੰਦੇਸ਼ਾ ਦੇ ਕੇ ਗਿਆ ਭਗਤ ਕਬੀਰਾ, ਕਬਰਾਂ ਤੋਂ ਬਾਹਰ ਦ੍ਰਿੜਾਈਆ। ਜਿਸ ਵੇਲੇ ਸਦੀ ਚੌਧਵੀਂ ਵੇਲਾ ਅੰਤ ਹੋਏ ਅਖ਼ੀਰਾ, ਅੱਖਰਾਂ ਚਲੇ ਨਾ ਕੋਇ ਚਤੁਰਾਈਆ। ਬਿਨਾ ਪੁਰਖ ਅਕਾਲ ਤੋਂ ਦੀਨ ਦੁਨੀ ਬਦਲੇ ਨਾ ਕੋਇ ਤਕਦੀਰਾ, ਤਦਬੀਰ ਚਲੇ ਨਾ ਕੋਇ ਚਤੁਰਾਈਆ। ਝਗੜਾ ਮੇਟਣਾ ਸ਼ਾਹ ਹਕੀਰਾ, ਇਕੋ ਰੰਗ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਖਵਾਜਾ ਕਹੇ ਸੁਣ ਬਿਆਸ ਦੇ ਕੰਢੇ, ਤੱਟਾ ਤੈਨੂੰ ਦਿਆਂ ਜਣਾਈਆ। ਉਠ ਵੇਖ ਨਵ ਖੰਡੇ, ਬ੍ਰਹਿਮੰਡਾਂ ਅੱਖ ਉਠਾਈਆ। ਪੁਰਖ ਅਕਾਲ ਕੀ ਵੰਡੇ, ਵੰਡਣਹਾਰ ਆਪਣੀ ਦਇਆ ਕਮਾਈਆ। ਕੀ ਕਹੇ ਗੋਬਿੰਦ ਦੀ ਚੰਡ ਪਰਚੰਡੇ, ਚੰਡਕਾ ਆਪਣਾ ਰੂਪ ਬਣਾਈਆ। ਕੀ ਖੇਲ ਕਰਨਾ ਸੱਤ ਰੰਗ ਡੰਡੇ, ਡੰਡਾਵਤ ਸਭ ਦੀ ਦਏ ਬਦਲਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਬਿਆਸ ਪਾਰ ਲੰਘੇ, ਆਸਾਵੰਦ ਹਰਿ ਸਤਿਗੁਰ ਆਪ ਬਣਾਈਆ। ਤਟ ਕਹੇ ਗੋਬਿੰਦ ਨੇ ਮੇਰੇ ਉਤੇ ਬੈਠ ਕੇ ਕੰਘੇ ਦੇ ਗਿਣੇ ਸੀ ਇਕੀ ਦੰਦੇ, ਦੋ ਇਕ ਵੇਖ ਵਖਾਈਆ। ਫੇਰ ਇਸ਼ਾਰਾ ਕੀਤਾ ਵੱਲ ਤਾਰੇ ਚੰਦੇ, ਤਾਰੇ ਚੰਦ ਦਿਤਾ ਸੁਣਾਈਆ। ਜਿਸ ਵੇਲੇ ਸਦੀ ਚੌਧਵੀਂ ਅੰਤਮ ਲੰਘੇ, ਬੀਸ ਬੀਸਾ ਨਾਲ ਮਿਲਾਈਆ। ਪਰਮ ਪੁਰਖ ਦੇਵੇ ਸਭ ਨੂੰ ਦੰਡੇ, ਹੁਕਮ ਹੁਕਮ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਗੋਬਿੰਦ ਨੇ ਮੇਰੇ ਉਤੇ ਮਾਰੇ ਮੂਧੇ ਗੋਡੇ, ਗੁਟਨੇ ਜ਼ਿਮੀਂ ਉਤੇ ਟਿਕਾਈਆ। ਫੇਰ ਆਪਣੇ ਫੜ ਕੇ ਦੋਵੇਂ ਮੋਢੇ ਹਲੂਣੇ ਨਾਲ ਹਿਲਾਈਆ। ਫੇਰ ਦੋ ਜਹਾਨਾਂ ਹੱਥਾਂ ਉਤੇ ਚੁੱਕ ਬੋਝੇ, ਜਗਤ ਹਲੂਣਾ ਦਿਤਾ ਵਖਾਈਆ। ਕਲਜੁਗ ਅੰਤਮ ਸਦੀ ਚੌਧਵੀਂ ਮੁਹੰਮਦ ਕਟੇ ਜਾਣੇ ਬੋਦੇ, ਬਦਲਾ ਚੁੱਕੇ ਥਾਉਂ ਥਾਈਂਆ। ਜੋ ਦੀਨਾਂ ਮਜ਼੍ਹਬਾਂ ਵਾਲੇ ਟੋਏ ਟੋਬੇ, ਵਡਾ ਛੋਟਾ ਰਹਿਣ ਕੋਇ ਨਾ ਪਾਈਆ। ਇਕੋ ਡੰਕਾ ਵੱਜਣਾ ਚੌਦਾਂ ਲੋਕੇ, ਚੌਦਾਂ ਤਬਕ ਕਰੇ ਸ਼ਨਵਾਈਆ। ਇਕੋ ਨਾਮ ਇਕੋ ਕਲਮਾ ਹੋਵੇ ਸਲੋਕੇ, ਇਕੋ ਢੋਲਾ ਧੁਰਦਰਗਾਹੀਆ। ਖਵਾਜੇ ਤੂੰ ਵੇਖਣੇ ਓਸ ਸਮੇਂ ਦੇ ਮੌਕੇ, ਮੁਕੰਮਲ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਖਵਾਜਾ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹੱਸਾ, ਹੱਸ ਕੇ ਗੋਬਿੰਦ ਸੀਸ ਨਿਵਾਈਆ। ਵੇਖ ਕੇ ਸਾਢੇ ਤਿੰਨ ਹੱਥ ਦਾ ਰੱਸਾ, ਰਸਤਾ ਪਿਛਲਾ ਦੇਵਾਂ ਬਦਲਾਈਆ। ਉਸ ਵੇਲੇ ਗੋਬਿੰਦ ਦੇ ਸੰਗ ਸੀ ਜਿਸ ਦਾ ਨਾਮ ਜੱਸਾ, ਮਸਤ ਰਹਿ ਕੇ ਆਪਣਾ ਝਟ ਲੰਘਾਈਆ। ਉਸ ਰੋੜਾ ਪੱਥਰ ਕੀਤਾ ਇਕੱਠਾ, ਮਖੌਲ ਨਾਲ ਗੋਬਿੰਦ ਅੱਗੇ ਹੱਥ ਟਿਕਾਈਆ। ਨਾਲੇ ਕਿਹਾ ਬੜਾ ਅੱਛਾ, ਸਾਹਿਬ ਇਸ ਨੂੰ ਦੇ ਵਰਤਾਈਆ। ਨਾਲੇ ਹੱਥ ਨਾਲ ਚੁੱਕਿਆ ਆਪਣਾ ਢਿਲਾ ਕੱਛਾ, ਸਹਿਜ ਨਾਲ ਉਠਾਈਆ। ਖਵਾਜੇ ਖ਼ੁਸ਼ੀ ਵਿਚ ਆਪਣਾ ਕਦਮ ਚੁੱਕਾ, ਟੱਪ ਕੇ ਦਿਤਾ ਜਣਾਈਆ। ਗੋਬਿੰਦ ਇਹ ਤੇਰਾ ਸਿਖ ਸੱਚਾ, ਜੋ ਸਚ ਰਿਹਾ ਸੁਣਾਈਆ। ਗੋਬਿੰਦ ਕਿਹਾ ਇਹ ਧੁਰ ਦਾ ਬੱਚਾ, ਪੁਰਖ ਅਕਾਲ ਦਿਤੀ ਵਡਿਆਈਆ। ਜਿਸ ਵੇਲੇ ਕਲਜੁਗ ਅੰਤ ਜੋਤੀ ਨੂਰ ਹੋਇਆ ਪਰਗਟਾ, ਪਰਗਟ ਆਪਣੀ ਕਾਰ ਕਮਾਈਆ। ਇਸ ਦਾ ਲੇਖੇ ਲਾਵੇ ਪੱਥਰ ਵੱਟਾ, ਵੱਟ ਦੀਨ ਦੁਨੀ ਵਾਲੀ ਕਢਾਈਆ। ਜਿਸ ਦਾ
❋
❋
ਰਸ ਹੋਵੇ ਮਿੱਠਾ, ਵਿਖ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ। ਪੱਥਰ ਕਿਹਾ ਮੈਂ ਹੋਵਾਂ ਮਿੱਠਾ ਰਸ, ਗੋਬਿੰਦ ਦਿਤੀ ਵਡਿਆਈਆ। ਖਵਾਜਾ ਪਿਆ ਹੱਸ, ਇਹ ਇਹਦੀ ਬੇਪਰਵਾਹੀਆ। ਜਿਉਂ ਭਾਵੇ ਤਿਉਂ ਲਏ ਰੱਖ, ਰੱਖਣਹਾਰ ਵਡ ਵਡਿਆਈਆ। ਮਸਤ ਨੇ ਖ਼ਾਲੀ ਝੋਲੀ ਡਾਹੀ ਝਟ, ਅੱਗੇ ਦਿਤੀ ਵਖਾਈਆ। ਗੋਬਿੰਦ ਇਸ ਦੇ ਵਿਚ ਸਭ ਕੁਝ ਘੱਤ, ਮਿਹਰ ਨਜ਼ਰ ਉਠਾਈਆ। ਗੋਬਿੰਦ ਕਿਹਾ ਜਿਸ ਵੇਲੇ ਨਿਰਗੁਣ ਧਾਰ ਆਵੇ ਵੱਤ, ਬੇਵਤਨ ਬੇਪਰਵਾਹੀਆ। ਤੇਰੀ ਰੱਖੇ ਪੱਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਝਟ ਵੱਟੇ ਕਿਹਾ ਮੇਰਾ ਭਾਰ ਨੌ ਸੇਰ ਤੋਂ ਨਹੀਂ ਘੱਟ, ਨਵਾਂ ਰਸਾਂ ਦਿਆਂ ਜਣਾਈਆ। ਜਿਸ ਵੇਲੇ ਮੈਂ ਸਾਹਿਬ ਦੇ ਵਿਕਿਆ ਹੱਟ, ਘਾਟ ਸੋਹਣਾ ਸੋਭਾ ਪਾਈਆ। ਤੇਰੀ ਲੱਜਿਆ ਲਏ ਰੱਖ, ਹੋਵੇ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਪੱਥਰ ਕਿਹਾ ਜੇ ਗੋਬਿੰਦ ਮੇਰਾ ਵੰਡੇ ਪਰਸ਼ਾਦ, ਪਰਸ਼ਾਦੀ ਹੋ ਕੇ ਦਇਆ ਕਮਾਈਆ। ਮੈਂ ਸਦਾ ਰੱਖਾਂ ਤੇਰੀ ਯਾਦ, ਜੋ ਯਾਦਵ ਬੰਸੀ ਕ੍ਰਿਸ਼ਨ ਗਿਆ ਦ੍ਰਿੜਾਈਆ। ਜਿਸ ਦਾ ਰਾਮ ਨੇ ਰਾਮ ਨੂੰ ਵਖਾਇਆ ਸੁਆਦ, ਭੋਗ ਭਗਵਨ ਸੰਗ ਬਣਾਈਆ। ਮੁਹੰਮਦ ਨੌ ਵਾਰ ਕਰ ਕੇ ਆਦਾਬ, ਖ਼ੁਦ ਖ਼ੁਦਾ ਸੀਸ ਝੁਕਾਈਆ। ਮੂਸਾ ਆ ਕੇ ਵਿਚ ਵੈਰਾਗ, ਉਚੀ ਕੂਕ ਦਿਤੀ ਦੁਹਾਈਆ। ਈਸਾ ਲੁਕ ਕੇ ਵਿਚ ਕਮਾਦ, ਕਾਮਲ ਮੁਰਸ਼ਦ ਅੱਖ ਮਿਲਾਈਆ। ਨਾਨਕ ਨੇ ਮੈਨੂੰ ਬਖ਼ਸ਼ੀ ਦਾਦ, ਦਇਆਵਾਨ ਹੋਇਆ ਸਹਾਈਆ। ਗੋਬਿੰਦ ਅੰਤ ਤੇਰੇ ਆਇਆ ਹਾਥ, ਹਥੇਲੀ ਨਾਲ ਛੁਹਾਈਆ। ਤੂੰ ਸਰਬ ਕਲਾ ਸਮਰਾਥ, ਦਾਨੀ ਬੇਪਰਵਾਹੀਆ। ਮੇਰੇ ਅੰਦਰ ਦੇ ਦੇ ਰਾਸ, ਪੱਥਰ ਪਾਹਨ ਰੂਪ ਬਦਲਾਈਆ। ਗੋਬਿੰਦ ਮਿਹਰ ਨਾਲ ਉਠਾ ਆਂਖ, ਬਿਨਾ ਅੱਖਰਾਂ ਲੇਖ ਬਦਲਾਈਆ। ਮੈਂ ਸ਼ਬਦ ਸੁਣਾਵਾਂ ਸਾਚ, ਸਚ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਗੋਬਿੰਦ ਕਿਹਾ ਹੱਥ ਪੱਥਰ ਨਾਲ ਗਿਆ ਜੁੜ, ਤੇਰੀ ਹਸਤੀ ਦਿਆਂ ਬਦਲਾਈਆ। ਸ਼ਬਦੀ ਧਾਰ ਆਵਾਂ ਮੁੜ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦੋ ਜਹਾਨਾਂ ਬਣਾਂ ਸਤਿਗੁਰ, ਸਤਿ ਸਤਿਵਾਦੀ ਰੂਪ ਸਮਾਈਆ। ਮੱਸਾ ਸਿੰਘ ਨਾਲ ਆਵੇ ਤੁਰ, ਤੁਰਤ ਲਹਿਣਾ ਝੋਲੀ ਪਾਈਆ। ਤੇਰਾ ਰਸ ਬਣਾ ਕੇ ਗੁੜ, ਨਵ ਸੇਰ ਦਿਆਂ ਵੰਡਾਈਆ। ਜਨ ਭਗਤਾਂ ਅੰਦਰ ਮਿੱਠੇ ਰਸ ਦੀ ਰਹਿਣ ਨਾ ਦੇਵਾਂ ਥੁੜ, ਖ਼ਾਲੀ ਭੰਡਾਰੇ ਆਪ ਭਰਾਈਆ। ਉਹ ਵੇਖ ਮੈਂ ਛਡੀ ਜਾਂਦਾ ਅਨੰਦਪੁਰ, ਪੁਰੀ ਅਨੰਦ ਤਜਾਈਆ। ਰੂਪ ਬਣਾਵਾਂ ਹੋਰ ਦਾ ਹੋਰ, ਮਾਛੂਵਾੜਾ ਦਏ ਗਵਾਹੀਆ। ਦੱਖਣ ਚਲੇ ਕਿਸੇ ਨਾ ਜ਼ੋਰ, ਨੰਦੇੜ ਆਪਣਾ ਰੰਗ ਰੰਗਾਈਆ। ਫੇਰ ਜਾਵਾਂ ਉਸ ਸਾਹਿਬ ਦੇ ਕੋਲ, ਜੋ ਕੁਲ ਮਾਲਕ ਅਖਵਾਈਆ। ਫੇਰ ਵਜਾਵਾਂ ਅਗੰਮੀ ਢੋਲ, ਦੋ ਜਹਾਨਾਂ ਸ਼ਬਦ ਸ਼ਨਵਾਈਆ। ਫੇਰ ਆ ਕੇ ਤੋਲਾਂ ਪੂਰਾ ਤੋਲ, ਘਾਟਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਖਵਾਜਾ ਕਹੇ ਗੋਬਿੰਦ ਦੇ ਨਾਲ ਇਕ ਸਿੱਖ ਸੀ ਨਗ਼ੀਨਾ, ਨੰਨ੍ਹਾ ਬੱਚਾ ਨਜ਼ਰੀ ਆਈਆ। ਉਹ ਲੇਟਿਆ ਉਤੇ ਜ਼ਮੀਨਾ, ਨਿਗਹ ਅਸਮਾਨ ਵੱਲ ਉਠਾਈਆ। ਫੇਰ ਤੱਕਿਆ ਘੋੜੇ ਦੀ ਜ਼ੀਨਾ, ਪਾਖਰ ਵੇਖੇ ਚਾਈਂ ਚਾਈਂਆ। ਫੇਰ ਸਮਝਿਆ ਮੈਂ ਮਰਨਾ ਕਿ ਜੀਣਾ, ਜ਼ਿੰਦਗੀ ਸੰਗ ਨਾ ਕੋਇ ਨਿਭਾਈਆ। ਝਟ ਭੈ ਵਿਚ ਆਇਆ
❋
❋
ਪਸੀਨਾ, ਆਪਣਾ ਪਾਸਾ ਲਿਆ ਬਦਲਾਈਆ। ਖਵਾਜੇ ਕਿਹਾ ਵਾਹ ਮੇਰੇ ਰਹੀਮਾ, ਰਹਿਮਤ ਤੇਰੀ ਬੇਪਰਵਾਹੀਆ। ਤੂੰ ਕੁਦਰਤ ਕਾਦਰ ਕਰੀਮਾ, ਕਾਲ ਮਹਾਂਕਾਲ ਤੇਰੀ ਸਰਨਾਈਆ। ਤੂੰ ਆਲੀਸ਼ਾਨ ਅਜ਼ੀਮਾ, ਆਜ਼ਮ ਨੂਰ ਇਲਾਹੀਆ। ਤੇਰੀ ਸਭ ਤੋਂ ਵੱਖਰੀ ਤਾਲੀਮਾ, ਤੁਲਬੇ ਅਵਤਾਰ ਪੈਗ਼ੰਬਰ ਗੁਰ ਗਏ ਜਣਾਈਆ। ਤੂੰ ਵਸੇਂ ਬਾਹਰ ਅਸਮਾਨ ਜ਼ਮੀਨਾ, ਦੋ ਜਹਾਨਾਂ ਪਰੇ ਤੇਰੀ ਰੁਸ਼ਨਾਈਆ। ਤੈਨੂੰ ਸਜਦੇ ਵਿਚ ਕਹਾਂ ਆਮੀਨਾ, ਆਮੀਨ ਕਹਿ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਖਵਾਜੇ ਵੇਖਿਆ ਅਸਵ ਦਾ ਤੰਗ, ਨਿਗਹ ਨੀਲੇ ਉਤੇ ਟਿਕਾਈਆ। ਉਹਦੇ ਕੋਲ ਸੀ ਮੌਲੀ ਦਾ ਤੰਦ, ਜਿਸ ਦੀ ਸਵਾ ਗਜ ਲੰਬਾਈਆ। ਫੇਰ ਨਿਸ਼ਾਨ ਤੱਕਿਆ ਤਾਰਾ ਚੰਦ, ਸਦੀ ਚੌਧਵੀਂ ਅੱਖ ਉਠਾਈਆ। ਮੁਹੰਮਦ ਦਾ ਲੇਖਾ ਰਿਹਾ ਲੰਘ, ਪੰਧ ਮੁਕਿਆ ਵਾਹੋ ਦਾਹੀਆ। ਚਾਰ ਯਾਰੀ ਦਾ ਏਨਾ ਸੰਗ, ਉਮਤੀ ਉਮਤ ਨਾ ਕੋਇ ਚਤੁਰਾਈਆ। ਕਲਮਾ ਮਿਲੇ ਨਾ ਕਿਸੇ ਅਨੰਦ, ਕਾਇਨਾਤ ਰਹੀ ਕੁਰਲਾਈਆ। ਮੁੱਲਾਂ ਸ਼ੇਖ਼ ਮੁਸਾਇਕ ਲਾਏ ਕਿਸੇ ਨਾ ਅੰਗ, ਔਲੀਆ ਇਲਮ ਨਾ ਕੋਇ ਪੜ੍ਹਾਈਆ। ਉਸ ਛੋਟੇ ਬੱਚੇ ਕਿਹਾ ਆ ਮੇਰੇ ਕੋਲ ਵੰਞ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਵਿਚੋਂ ਸਮਝਾਈਆ। ਖਵਾਜੇ ਕਿਹਾ ਆ ਬਾਲੇ ਛੋਟੇ, ਸਹਿਜ ਨਾਲ ਸੁਣਾਈਆ। ਬਿਆਸ ਵਿਚ ਮਾਰ ਗੋਤੇ, ਡੂੰਘੀ ਭਵਰ ਵੇਖ ਵਖਾਈਆ। ਬੱਚੇ ਹੱਸ ਕੇ ਕਿਹਾ ਮੈਂ ਚੌਦਾਂ ਤਬਕ ਵੇਖੇ ਰੋਤੇ, ਖ਼ੁਸ਼ੀ ਖ਼ੁਸ਼ੀ ਨਾ ਕੋਇ ਬਣਾਈਆ। ਮੁਰੀਦ ਵੇਖੇ ਸੋਤੇ, ਸੁਤਿਆਂ ਅੱਖ ਨਾ ਕੋਇ ਖੁਲ੍ਹਾਈਆ। ਖ਼ੁਦਾ ਨੂੰ ਭੁੱਲੇ ਬਹੁਤੇ, ਖ਼ੁਦੀ ਵਿਚ ਹਲਕਾਈਆ। ਸਦੀ ਚੌਧਵੀਂ ਜਾਣੇ ਔਂਤੇ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਇਕ ਮਿਲਾਈਆ। ਮੌਲੀ ਕਿਹਾ ਮੇਰਾ ਤੰਦ ਸਵਾ ਗਜ਼ ਲੰਬਾ, ਦੋਹਾਂ ਦਿਆਂ ਜਣਾਈਆ। ਮੈਂ ਵੇਖਣਾ ਖੇਲ ਅਚੰਭਾ, ਭੇਵ ਅਭੇਦਾ ਦਿਆਂ ਦ੍ਰਿੜਾਈਆ। ਜਿਸ ਵੇਲੇ ਨਾਤਾ ਰਿਹਾ ਨਾ ਪਿਤਾ ਮਾਈ ਅੰਮਾ, ਅੰਮੀ ਨਾ ਗੋਦ ਸੁਹਾਈਆ। ਝਗੜਾ ਪੈਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਸਦੀ ਚੌਧਵੀਂ ਬੀਤ ਜਾਣਾ ਸਮਾਂ, ਕਲਜੁਗ ਅੰਤਮ ਅੱਖ ਖੁਲ੍ਹਾਈਆ। ਚਾਰੋਂ ਕੁੰਟ ਜਗੇ ਕੋਇ ਨਾ ਸ਼ਮਾਂ, ਅੰਧ ਅੰਧੇਰ ਨਾ ਕੋਇ ਗਵਾਈਆ। ਸਭ ਦੇ ਅੰਦਰ ਹੋਣਾ ਗ਼ਮਾਂ, ਗ਼ਮਖ਼ਾਰ ਨਾ ਕੋਇ ਸਹਾਈਆ। ਦੀਨ ਮਜ਼੍ਹਬ ਦੀ ਹੋਣੀ ਤਮ੍ਹਾ, ਕਲਮਾ ਕਲਮੇ ਨਾਲ ਟਕਰਾਈਆ। ਪਵਣ ਸਵਾਸੀ ਨਾਮ ਰਹੇ ਕਿਸੇ ਨਾ ਦਮਾ, ਦਾਮਨਗੀਰ ਨਾ ਕੋਇ ਅਖਵਾਈਆ। ਉਸ ਵੇਲੇ ਪਰਵਰਦਿਗਾਰ ਮੇਰੇ ਅਮਾਮ ਖੇਲ ਕਰਨਾ ਨਵਾਂ, ਨਵ ਖੰਡ ਖੰਡ ਜਣਾਈਆ। ਭਗਤ ਸੁਹੇਲੇ ਕਰ ਕੇ ਜਮ੍ਹਾ, ਜਾਮਾ ਦੀਨ ਦੁਨੀ ਬਦਲਾਈਆ। ਧੁਰ ਦਾ ਹੁਕਮ ਕਰ ਕੇ ਰਵਾਂ, ਰਾਸਤਾ ਬਰਾਸਤਾ ਇਕੋ ਦਏ ਦ੍ਰਿੜਾਈਆ। ਖਵਾਜੇ ਤੈਨੂੰ ਕਰਨਾ ਮਨਾਹ, ਹੁਕਮ ਹੁਕਮ ਵਿਚੋਂ ਬਦਲਾਈਆ। ਤੂੰ ਸੁਣਨਾ ਬਿਨਾ ਕੰਨਾਂ, ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਜਿਸ ਨੂੰ ਸਮਝ ਨਾ ਸਕੇ ਕੋਈ ਚੌਦਾਂ ਸੌ ਤੀਹ ਪੜ੍ਹਨ ਵਾਲਾ ਪੰਨਾ, ਪਨਿਸ਼ਮੈਂਟ ਵਿਚ ਸਾਰੇ ਲੈਣ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੌਲੀ ਤੰਦ ਕਿਹਾ ਮੇਰਾ ਕਿਸੇ ਕੋਲ ਨਹੀਂ ਠੇਕਾ, ਮੁਹੰਮਦ ਨਾਲ ਨਾ ਕੋਇ ਵਡਿਆਈਆ। ਖਵਾਜੇ ਤੂੰ ਵੀ ਰੱਖਣਾ ਚੇਤਾ, ਚੇਤਨ ਹੋ ਕੇ ਦਿਆਂ ਦ੍ਰਿੜਾਈਆ। ਜਿਸ ਵੇਲੇ ਨਿਰਗੁਣ ਧਾਰ ਬਣੇ ਨੇਤਾ, ਨਿਰਵੈਰ
❋
❋
ਬੇਪਰਵਾਹੀਆ। ਉਸ ਵੇਲੇ ਮੈਨੂੰ ਉਸ ਦੀ ਕਰ ਦਿਓ ਭੇਟਾ, ਨਿੱਕਾ ਬਾਲਾ ਜਸਬੀਰ ਸਿੰਘ ਹੱਥ ਫੜਾਈਆ। ਮੇਰਾ ਪੂਰਾ ਹੋਵੇ ਲੇਖਾ, ਮੁਹੰਮਦ ਦੀ ਗੰਢ ਰਹੇ ਨਾ ਰਾਈਆ। ਸਭ ਨੂੰ ਭੁੱਲ ਜਾਏ ਸੌਹਰਾ ਪੇਕਾ, ਏਥੇ ਉਥੇ ਦੋ ਜਹਾਨਾਂ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੌਲੀ ਤੰਦ ਕਹੇ ਮੈਂ ਕੋਈ ਕੱਚਾ ਨਹੀਂ ਤੰਦਾ, ਸ਼ਬਦੀ ਹੁਕਮ ਜਣਾਈਆ। ਮੈਂ ਗੋਬਿੰਦ ਦੀ ਧਾਰ ਗੋਬਿੰਦ ਸੰਗਾ, ਸਗਲਾ ਸੰਗ ਬਣਾਈਆ। ਜਿਸ ਵੇਲੇ ਛੱਡਿਆ ਪੁਰੀ ਅਨੰਦਾ, ਸਵਾ ਗਜ਼ ਡੋਰੀ ਚਰਨਾਂ ਹੇਠ ਦਬਾਈਆ। ਫੇਰ ਇਸ਼ਾਰਾ ਕੀਤਾ ਤਾਰਾ ਚੰਦਾ, ਸਦੀ ਚੌਧਵੀਂ ਤੇਰੀ ਹੋਏ ਸਫ਼ਾਈਆ। ਉਸ ਵੇਲੇ ਸਹਾਰਾ ਰਹਿਣਾ ਨਹੀਂ ਕੋਈ ਮੁਹਾਣਾ ਵੰਝਾ, ਵੰਝੀ ਹਾਥ ਕੋਇ ਨਾ ਆਈਆ। ਇਹ ਕੋਈ ਸਮਾਂ ਨਹੀਂ ਲੰਬਾ, ਢਈਆ ਮੇਰਾ ਦਏ ਗਵਾਹੀਆ। ਉਸ ਵੇਲੇ ਗੁਰ ਗੋਬਿੰਦ ਦੇ ਕੋਲ ਇਕ ਸਿੱਖ ਦੂਲ੍ਹਾ ਜਿਹੜਾ ਭੈ ਵਿਚ ਕੰਬਾ, ਆਪ ਆਪਣਾ ਲਿਆ ਹਿਲਾਈਆ। ਕੀ ਕਲਜੁਗ ਹਾਲ ਹੋਵੇ ਮੰਦਾ, ਚਾਰੋਂ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰਮੁਖ ਕਿਹਾ ਗੋਬਿੰਦ ਮੇਰੇ ਪੀਰਾ, ਸਤਿਗੁਰ ਤੇਰੀ ਸਰਨਾਈਆ। ਤੂੰ ਦਾਤਾ ਗੁਣੀ ਗਹੀਰਾ, ਗਹਿਰ ਅਖਵਾਈਆ। ਮੈਂ ਤੇਰੇ ਚਰਨ ਕਵਲ ਰੱਖਾਂ ਆਪਣਾ ਚੀਰਾ, ਸੀਸ ਤੇਰੀ ਭੇਟ ਕਰਾਈਆ। ਕੀ ਅੱਗੇ ਹੋਵੇ ਤੇਰਾ ਵਤੀਰਾ, ਬੇਵਤਨਾਂ ਲਏਂ ਮਿਲਾਈਆ। ਕਿਉਂ ਫਿਰੇਂ ਵਾਂਗ ਫ਼ਕੀਰਾਂ, ਭੱਜੇਂ ਵਾਹੋ ਦਾਹੀਆ। ਗੋਬਿੰਦ ਕਿਹਾ ਮੈਂ ਕਟਾਂ ਸ਼ਰਅ ਦੀਆਂ ਜੰਜ਼ੀਰਾਂ ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਈਆ। ਸਭ ਦੀਆਂ ਬਦਲ ਦਿਆਂ ਤਕਦੀਰਾਂ, ਤਦਬੀਰ ਆਪਣੀ ਇਕ ਸਮਝਾਈਆ। ਉਮਤ ਉਮਤੀ ਪਏ ਵਹੀਰਾ, ਵਹਿਣ ਵਗਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਗੁਰਮੁਖ ਮੇਰੇ ਰਤਨ, ਸਿੰਘ ਰਤਨ ਵਡਿਆਈਆ। ਜਿਸ ਵੇਲੇ ਪਹੁੰਚਿਆ ਘਾਟ ਪੱਤਨ, ਬੇਆਸ ਸੋਭਾ ਪਾਈਆ। ਸਭ ਦੀ ਪੈਜ ਆਵਾਂ ਰੱਖਣ, ਰੱਖਕ ਹੋ ਕੇ ਹੋਵਾਂ ਸਹਾਈਆ। ਕਿਸੇ ਦਾ ਚਲੇ ਨਾ ਕੋਈ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ। ਜਿਹੜਾ ਪਟਨੇ ਵਾਲਾ ਪਾਟਲ ਪਟਨ, ਪਾਰਬ੍ਰਹਮ ਰੂਪ ਦਰਸਾਈਆ। ਲੇਖਾ ਜਾਣੇ ਕਲਜੁਗ ਨਟੂਆ ਨੱਟਣ, ਸਵਾਂਗੀ ਆਪਣਾ ਸਵਾਂਗ ਬਣਾਈਆ। ਇਕੋ ਮਾਰਗ ਆਵੇ ਦੱਸਣ, ਦੋ ਜਹਾਨਾਂ ਰਾਹ ਜਣਾਈਆ। ਹਰਿਜਨ ਹਿਰਦੇ ਆਵੇ ਵਸਣ, ਬੇਐਬ ਨੂਰ ਇਲਾਹੀਆ। ਵਾਹਿਦਾ ਪੂਰਾ ਕੌਲ ਕਰੇ ਬਚਨ, ਅੱਗੇ ਹੋ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਿਆਸ ਕਹੇ ਗੋਬਿੰਦ ਹੱਥ ਮਾਰਿਆ ਉਤੇ ਭੱਥਾ ਤੀਰਾ, ਤਰਕਸ਼ ਲਈ ਅੰਗੜਾਈਆ। ਗੁਰਮੁਖ ਮੇਰਾ ਸੋਹਣਾ ਹੀਰਾ, ਕੀਮਤ ਸਕੇ ਨਾ ਕੋਇ ਚੁਕਾਈਆ। ਖਵਾਜੇ ਅੱਖੋਂ ਵਹਾਇਆ ਨੀਰਾ, ਜਲ ਧਾਰ ਜਲ ਵਿਚ ਮਿਲਾਈਆ। ਗੋਬਿੰਦ ਖਿਚ ਇਕ ਸ਼ਮਸ਼ੀਰਾ, ਦੋ ਧਾਰ ਦਿਤੀ ਚਮਕਾਈਆ। ਸਦੀ ਚੌਧਵੀਂ ਜ਼ਰੂਰ ਕਟਾਂ ਸ਼ਰਅ ਦੀਆਂ ਜ਼ੰਜੀਰਾ, ਜ਼ੱਰਾ ਜ਼ੱਰਾ ਵੇਖ ਵਖਾਈਆ। ਪਰਗਟ ਹੋਵਾਂ ਪੀਰਨ ਪੀਰਾ, ਅਮਾਮ ਅਮਾਮਾ ਰੂਪ ਦਰਸਾਈਆ। ਉਸ ਵੇਲੇ ਗੁਰਮੁਖ ਰਤਨ ਸਿੰਘ ਬੱਧਾ ਹੋਵੇ ਲਾਲ ਚੀਰਾ, ਚਿਰੀ ਵਿਛੁੰਨੇ ਆਪ ਮਿਲਾਈਆ। ਅੰਮ੍ਰਿਤ ਰਸ ਬਖ਼ਸ਼ ਕੇ ਸੀਰਾ, ਸਿਰ ਧੜ ਲੇਖੇ ਪਾਈਆ। ਜਨ ਭਗਤ ਦੁਖੀ
❋
❋
ਰਹੇ ਕੋਇ ਨਾ ਜੀਉੜਾ, ਜੀਵਣ ਆਪਣੇ ਵਿਚ ਸਮਾਈਆ। ਨਵ ਨੌਂ ਚਾਰ ਚੁੱਕਾਂ ਬੀੜਾ, ਬੇੜਾ ਆਪਣੇ ਕੰਧ ਉਠਾਈਆ। ਦੀਨ ਮਜ਼੍ਹਬ ਦਾ ਮਾਰਗ ਰਹਿਣ ਨਹੀਂ ਦੇਣਾ ਭੀੜਾ, ਮਾਨਵ ਮਾਨੁਖ ਮਾਣਸ ਇਕੋ ਨਾਮ ਸ਼ਬਦ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਸੀਸ ਬੰਧਾਏ ਚੀਰਾ, ਚੇਤਨ ਸਭ ਨੂੰ ਆਪ ਕਰਾਈਆ। ਖਵਾਜਾ ਕਹੇ ਮੇਰੀ ਆਸਾ ਪੁੰਨੀ, ਪਰਮ ਪੁਰਖ ਦਿਤੀ ਵਡਿਆਈਆ। ਕੋਟਨ ਉਧਰੇ ਰਿਖੀ ਮੁਨੀ, ਜੋ ਦੂਰ ਦੁਰਾਡੇ ਬੈਠੇ ਆਸਣ ਲਾਈਆ। ਮੇਰਾ ਲਹਿਣਾ ਪੂਰਾ ਹੋਇਆ ਇਕ ਤੇ ਉਨੀ, ਦੋ ਇਕ ਇਕੀਸਾ ਬੀਸਾ ਆਪਣੇ ਰੰਗ ਰੰਗਾਈਆ। ਮੈਂ ਇਕੋ ਹਦਾਇਤ ਸੁਣੀ, ਜੋ ਹਜ਼ਰਤਾਂ ਪਰੇ ਦਿਤੀ ਸੁਣਾਈਆ। ਹੁਣ ਝਗੜਾ ਵੇਖਣਾ ਦੀਨ ਦੁਨੀ, ਕਾਅਬਿਆਂ ਪਰੇ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਿਆਸਾ ਕਹੇ ਮੈਂ ਪਾਣੀ ਧਾਰ ਵਗਦਾ, ਮੈਨੂੰ ਜਲ ਨੀਰ ਕਹੇ ਲੋਕਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਸੱਦਦਾ, ਉਚੀ ਕੂਕ ਕੂਕ ਦ੍ਰਿੜਾਈਆ। ਕਿਸ ਵੇਲੇ ਪ੍ਰਕਾਸ਼ ਹੋਵੇ ਅਗੰਮੀ ਨੂਰ ਅਲਾਹੀ ਰੱਬ ਦਾ, ਰੱਬੇ ਆਲਮੀਨ ਵੇਖ ਵਖਾਈਆ। ਜੋ ਝਗੜਾ ਮੇਟੇ ਦੀਨ ਮਜ਼੍ਹਬ ਦੀ ਹੱਦ ਦਾ, ਲੇਖਾ ਸਭ ਦਾ ਪੂਰ ਕਰਾਈਆ। ਰਸ ਦੇਵੇ ਨਾਮ ਖ਼ੁਮਾਰੀ ਮਧ ਦਾ, ਮਧੁਰ ਧੁਨ ਕਰੇ ਸ਼ਨਵਾਈਆ। ਮਾਰਗ ਦੱਸੇ ਭਗਤ ਭਗਵਾਨ ਯਦ ਦਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਰਹਿਣ ਨਾ ਦੇਵੇ ਵੱਖਰਾ ਅੱਡ ਦਾ, ਚਾਰ ਵਰਨ ਅਠਾਰਾਂ ਬਰਨ ਇਕੋ ਘਰ ਵਸਾਈਆ। ਧਰਮ ਨਿਸ਼ਾਨ ਹੋਵੇ ਗੱਡਦਾ, ਦੋ ਜਹਾਨਾਂ ਇਕ ਝੁਲਾਈਆ। ਕਲਜੁਗ ਕੂੜੀ ਕ੍ਰਿਆ ਹਰ ਹਿਰਦੇ ਅੰਦਰੋਂ ਹੋਵੇ ਕਢਦਾ, ਸਤਿ ਸਚ ਧਰਮ ਨਾਲ ਵਡਿਆਈਆ। ਵਿਕਾਰ ਹੰਕਾਰ ਹੋਵੇ ਵੱਢਦਾ, ਨਾਮ ਖੰਡਾ ਇਕ ਚਮਕਾਈਆ। ਸੰਤ ਸੁਹੇਲੇ ਗੁਰਮੁਖ ਮੇਰੇ ਕੰਢੇ ਹੋਵੇ ਸੱਦਦਾ, ਸੱਦਾ ਸ਼ਬਦ ਵਾਲਾ ਸੁਣਾਈਆ। ਧੰਨ ਭਾਗ ਦਿਹਾੜਾ ਹੋਵੇ ਚੌਦਾਂ ਅੱਸੂ ਅੱਜ ਦਾ, ਅਜ਼ਲ ਦੀ ਮਜ਼ਲ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸੰਦੇਸ਼ਾ ਇਕ ਸੁਣਾਈਆ। ਖਵਾਜਾ ਕਹੇ ਮੇਰੀ ਕਿਤਾਬ ਬਿਨ ਅੱਖਰਾਂ ਰਹੀ ਦੱਸ, ਦਸਤਗੀਰ ਰਿਹਾ ਦ੍ਰਿੜਾਈਆ। ਬਿਆਸ ਲੈ ਲੈ ਆਪਣਾ ਰਸ, ਰਸਤਾ ਛਡ ਕੂੜ ਲੋਕਾਈਆ। ਖ਼ੁਸ਼ੀਆਂ ਦੇ ਵਿਚ ਹੱਸ, ਵੱਜੇ ਅੰਦਰ ਵਧਾਈਆ। ਮੈਂ ਵੀ ਆਇਆ ਨੱਸ, ਆਪਣਾ ਪੰਧ ਮੁਕਾਈਆ। ਨਿਗਹ ਮਾਰੇ ਸੱਸ, ਰਵ ਅੱਖ ਉਠਾਈਆ। ਇੰਦਰ ਰਿਹਾ ਨੱਚ, ਟੱਪੇ ਚਾਈਂ ਚਾਈਂਆ। ਖੇਲ ਕਰੇ ਪਰਮੇਸ਼ਵਰ ਪਤਿ, ਪਾਰਬ੍ਰਹਮ ਅਗੰਮ ਅਥਾਹੀਆ। ਜਿਸ ਨੇ ਕਲਜੁਗ ਚਲਾਇਆ ਰਥ, ਅਗਨੀ ਕੂੜ ਨਾਲ ਤਪਾਈਆ। ਉਹ ਵੇਸ ਕਰੇ ਸਮਰਥ, ਕਰਤਾ ਬੇਪਰਵਾਹੀਆ। ਸਤਿਜੁਗ ਮਾਰਗ ਜਾਏ ਰੱਖ, ਧਰਨੀ ਧਰਤ ਵੱਜੇ ਵਧਾਈਆ। ਮੇਰਾ ਲੇਖੇ ਲਾਵੇ ਕਿਨਾਰਾ ਤਟ, ਮਿਹਰ ਨਜ਼ਰ ਉਠਾਈਆ। ਮੇਰਾ ਅੰਤਰ ਚਾਹੁੰਦਾ ਮੈਂ ਚਰਨ ਸਰੋਵਰ ਲਵਾਂ ਚਟ, ਨੌ ਵਾਰ ਮੁਖ ਛੁਹਾਈਆ। ਅੰਮੀਉਂ ਪੀਵਾਂ ਗਟ ਗਟ, ਜੁਗ ਚੌਕੜੀ ਤ੍ਰਿਖਾ ਲਵਾਂ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਵੇ ਮਾਣ ਵਡਿਆਈਆ। ਬਿਆਸ ਕਹੇ ਮੈਂ ਚਰਨੋਧਕ ਚਰਨ ਸਰੋਵਰ ਪੀਣਾ, ਪਰਮ ਪੁਰਖ ਦੇਣਾ ਪਿਆਈਆ। ਮੈਂ ਸਦਾ ਸਦਾ ਸਦ ਤੇਰੇ ਸਹਾਰੇ ਜੀਵਾਂ, ਜੀਵਣ ਮਰਨ ਵੰਡ ਨਾ ਕੋਇ ਵੰਡਾਈਆ। ਇਕੋ ਰੰਗ ਚਾੜ੍ਹ ਦੇ ਭੀਨਾ, ਨਿਰਗੁਣ ਸਰਗੁਣ ਉਤਰ ਕਦੇ ਨਾ ਜਾਈਆ। ਮੈਨੂੰ ਯਾਦ ਆ ਗਿਆ
❋
❋
ਗੋਬਿੰਦ ਨੇ ਮੇਰੇ ਕੰਢੇ ਉਤੇ ਇਸ਼ਾਰਾ ਕੀਤਾ ਸੀ ਵੱਲ ਰੂਸਾ ਚੀਨਾ, ਮੁਖੀ ਤੀਰ ਵਾਲੀ ਉਠਾਈਆ। ਫੇਰ ਠੋਕ ਕੇ ਆਪਣਾ ਸੀਨਾ, ਧਰਮ ਲਈ ਅੰਗੜਾਈਆ। ਸਭ ਨੇ ਹੋਣਾ ਸ਼ਬਦ ਗੁਰੂ ਅਧੀਨਾ, ਬਲ ਸਕੇ ਨਾ ਕੋਇ ਵਖਾਈਆ। ਫੇਰ ਕਿਹਾ ਗੁਰਮੁਖ ਪਿਆਰ ਹੋਵੇ ਜਲ ਮੀਨਾ, ਜਲ ਮੀਨਾ ਤੋਂ ਪਰੇ ਗੁਰਸਿਖ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਬਿਆਸ ਕਹੇ ਭਗਤੋ ਮੇਰੀ ਪੁਰਾਣੀ ਇੱਛਿਆ, ਸਭ ਨੂੰ ਦਿਆਂ ਜਣਾਈਆ। ਧੰਨ ਭਾਗ ਜੇ ਪਈ ਭਿੱਛਿਆ, ਭਿੱਛਕ ਹੋ ਕੇ ਝੋਲੀ ਡਾਹੀਆ। ਮੇਰੀ ਮਿਹਰਵਾਨ ਮਹਿਬੂਬ ਕੀਤੀ ਰੱਛਿਆ, ਰੱਛਕ ਹੋ ਕੇ ਹੋਇਆ ਸਹਾਈਆ। ਮੈਂ ਚਾਰ ਜੁਗ ਨਾ ਕਿਸੇ ਦਵਾਰੇ ਵਿਕਿਆ, ਓੜਕ ਧਿਆਨ ਲਗਾਈਆ। ਮੇਰਾ ਮਨੂਆ ਰਿਹਾ ਟਿਕਿਆ, ਪਰਬਤ ਹੜ੍ਹ ਨਾ ਕੋਇ ਡੁਲਾਈਆ। ਮੈਂ ਆਪਣਾ ਭਰੋਸਾ ਓਸੇ ਤੇ ਸਿਟਿਆ, ਜੋ ਸਿੱਟਾ ਵੇਖੇ ਜਗਤ ਲੋਕਾਈਆ। ਮੈਂ ਗੋਬਿੰਦ ਅੱਗੇ ਪਿੱਟਿਆ, ਦੁਹੱਥੜ ਮਾਰ ਦਿਤੀ ਦੁਹਾਈਆ। ਤੂੰ ਮੇਰਾ ਸਾਜਣ ਮਿਤਿਆ, ਮਿੱਤਰ ਪਿਆਰਾ ਅਗੰਮ ਅਥਾਹੀਆ। ਤੇਰਾ ਦਰਸ਼ਨ ਕਰਾਂ ਨਿਤਿਆ, ਨਵਿਤ ਤੇਰੀ ਓਟ ਤਕਾਈਆ। ਖਵਾਜਾ ਕਹੇ ਗੋਬਿੰਦ ਨੇ ਬਿਨਾ ਅੱਖਰਾਂ ਤੋਂ ਲੇਖਾ ਲਿਖਿਆ, ਨਾ ਕੋਈ ਜਾਣੇ ਕਲਮ ਸ਼ਾਹੀਆ। ਤੂੰ ਬਿਆਸੇ ਮੇਰੀ ਸੁਣ ਲੈ ਸਿਖਿਆ, ਸਾਖਿਆਤ ਦਿਆਂ ਦ੍ਰਿੜਾਈਆ। ਜਿਸ ਵੇਲੇ ਸਤਿਗੁਰੂ ਦਾ ਨਾਮ ਹੱਟਾਂ ਦੇ ਵਿਚ ਵਿਕਿਆ, ਕੀਮਤ ਜਗਤ ਰਹੇ ਨਾ ਰਾਈਆ। ਫੇਰ ਮੇਰਾ ਪੁਰਖ ਅਕਾਲ ਦੀਨ ਦਿਆਲ ਚਾਰੋਂ ਕੁੰਟ ਇਕੋ ਦਿਸਿਆ, ਦਹਿ ਦਿਸ਼ਾ ਆਪੇ ਲਏ ਸੰਭਾਲ, ਤੇਰਾ ਲਹਿਣਾ ਦੇਣਾ ਪੂਰਾ ਕਰੇ ਹਿੱਸਿਆ, ਕਰਤਾ ਪੁਰਖ ਪੁਰਖ ਅਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦੀਨ ਦਿਆਲ। ਬਿਆਸ ਕਹੇ ਜਨ ਭਗਤੋ ਵੇਖੋ ਅਗੰਮੀ ਸਾਖ, ਸਾਖਿਆਤ ਦਿਆਂ ਜਣਾਈਆ। ਸਾਰੇ ਇਕ ਪ੍ਰਭੂ ਨੂੰ ਦਿਓ ਆਖ, ਆਖ਼ਰ ਤੇਰੀ ਵਡ ਵਡਿਆਈਆ। ਮੈਂ ਬਾਲਕ ਬਾਲੀ ਬੁਧ ਦਾਸ, ਦਾਸੀ ਦਾਸ ਸੇਵ ਕਮਾਈਆ। ਮੇਰਾ ਲੇਖੇ ਲੱਗੇ ਬਿਨਾ ਸਵਾਸ ਤੋਂ ਸਵਾਸ, ਸਾਹ ਸਾਹ ਆਪਣੇ ਰੰਗ ਰੰਗਾਈਆ। ਸਭ ਦੀ ਪੂਰੀ ਕਰੇ ਆਸ, ਬਿਆਸਾ ਕਹੇ ਬੇਆਸਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਸਰਬ ਗੁਣਤਾਸ, ਗੁਣਵੰਤਾ ਵਡ ਵਡਿਆਈਆ। ਉਹ ਵੇਖੋ ਸ਼ੰਕਰ ਭੱਜਾ ਆਉਂਦਾ ਉਤੋਂ ਕੈਲਾਸ਼, ਜਟਾ ਜੂਟ ਵਾਹੋ ਦਾਹੀਆ। ਬ੍ਰਹਮਾ ਚਾਰੇ ਮੁਖ ਗਾਉਂਦਾ ਆਏ ਸਵਾਸ ਸਵਾਸ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਵਿਸ਼ਨੂੰ ਵਿਸ਼ਵ ਦਾ ਲੇਖਾ ਰੱਖੇ ਪਾਸ, ਦਰ ਖਲੋਤਾ ਸੋਭਾ ਪਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਨੂਰ ਜੋਤ ਪ੍ਰਕਾਸ਼, ਨੂਰ ਨੂਰ ਨੂਰ ਰੁਸ਼ਨਾਈਆ। ਖ਼ੁਸ਼ੀ ਵਿਚ ਸਾਰੇ ਕਰਨ ਅਰਦਾਸ, ਦੋਏ ਜੋੜ ਬੇਨੰਤੀ ਸੀਸ ਨਿਵਾਈਆ। ਬਿਆਸ ਕਹੇ ਮੇਰੀ ਪੂਰੀ ਹੋਵੇ ਆਸ, ਅਸਲ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਬਿਆਸ ਕਹੇ ਜਨ ਭਗਤੋ ਮੈਂ ਇਕ ਨਿਮਾਣਾ, ਬਲਹੀਣ ਅਖਵਾਈਆ। ਮੇਰਾ ਸਾਹਿਬ ਜਾਣੀ ਜਾਣਾ, ਜਾਨਣਹਾਰ ਵਡ ਵਡਿਆਈਆ। ਦੇਵਣਹਾਰਾ ਜੁਗ ਜੁਗ ਮਾਣਾ, ਨਿਮਾਣਿਆਂ ਆਪਣੇ ਗਲੇ ਲਗਾਈਆ। ਜਿਸ ਪਹਿਣਿਆਂ ਅਗੰਮੀ ਬਾਣਾ, ਬਾਣ ਅਣਿਆਲਾ ਸ਼ਬਦ ਤੀਰ ਚਲਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨਾ, ਦੋ ਜਹਾਨਾਂ ਲਾਗਣ ਪਾਈਂਆ। ਜਿਸ ਨੇ ਆਤਮ ਪਰਮਾਤਮ ਦੱਸਿਆ ਗਾਣਾ, ਪਾਰਬ੍ਰਹਮ ਮੇਲਾ ਮੇਲਿਆ ਸਹਿਜ ਸੁਭਾਈਆ। ਉਸ ਨੂੰ ਸਭ ਨੇ ਕਹਿਣਾ ਮੇਰੇ ਵਿਚ ਚਰਨ ਛੁਹਾ
❋
❋
ਕੇ ਜਾਣਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਰਾਣਾ, ਸਚਖੰਡ ਨਿਵਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਲੇਖਾ ਪੂਰ ਕਰਾਈਆ। ਖਵਾਜਾ ਕਹੇ ਮੇਰੇ ਸਾਹਿਬ ਸੁਲਤਾਨ, ਮਹਿਬੂਬ ਤੇਰੀ ਸਰਨਾਈਆ। ਮੇਰਾ ਪਿਛਲਾ ਦਾਨ ਪਾਹਨ, ਮਿੱਠਾ ਰੂਪ ਵਖਾਈਆ। ਆਪਣੇ ਦਰ ਕਰ ਪਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਮੇਰੇ ਮਾਲਕ ਖ਼ਾਲਕ ਜਾਣੀ ਜਾਣ, ਜਾਨਣਹਾਰ ਤੇਰੀ ਵਡਿਆਈਆ। ਝਟ ਬਿਆਸ ਕਹੇ ਖਵਾਜੇ ਇਧਰ ਕਰ ਧਿਆਨ, ਨਿਗਹ ਨਿਗਹ ਵਿਚੋਂ ਬਦਲਾਈਆ। ਮੈਂ ਚਾਹੁੰਦਾ ਹਰਿਜਨ ਹਰਿ ਭਗਤ ਗੁਰਮੁਖ ਗੁਰਸਿਖ ਮੇਰੇ ਤਟ ਕਿਨਾਰ ਤੇ ਬਹਿ ਕੇ ਖਾਣ, ਖਾ ਖਾ ਖ਼ੁਸ਼ੀ ਮਨਾਈਆ। ਫੇਰ ਜਨਮ ਨਾ ਲੈਣ ਵਿਚ ਜਹਾਨ, ਚੁਰਾਸੀ ਲੇਖਾ ਦਏ ਮੁਕਾਈਆ। ਅੰਤ ਚੜ੍ਹਾਏ ਸ਼ਬਦ ਵਿਚ ਬਬਾਣ, ਰਾਏ ਧਰਮ ਨਾ ਕੋਇ ਅਟਕਾਈਆ। ਦਰਗਹ ਸਾਚੀ ਸਚਖੰਡ ਕਰੇ ਪਰਵਾਨ, ਜਿਥੇ ਅਵਤਾਰ ਪੈਗ਼ੰਬਰ ਗੁਰ ਬੈਠੇ ਸੋਭਾ ਪਾਈਆ। ਜੋਤੀ ਜੋਤ ਮੇਲ ਮਿਲੇ ਸ੍ਰੀ ਭਗਵਾਨ, ਜੋਤੀ ਜਾਤਾ ਆਪਣੇ ਵਿਚ ਮਿਲਾਈਆ। ਬਿਆਸ ਕਹੇ ਖਵਾਜੇ ਓਹ ਤਕ ਆਹ ਤਕ ਸਾਡੀ ਬੇਨੰਤੀ ਹੋਈ ਪਰਵਾਨ, ਪਰਮ ਪੁਰਖ ਪਰਮਾਤਮ ਆਤਮ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੂਰ ਮਹਾਨ, ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਇਕ ਅਖਵਾਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ੭ ਪਾਲ ਸਿੰਘ, ਹਜ਼ਾਰਾ ਸਿੰਘ ਫਤੂ ਚੱਕ, ਗੁਰਚਰਨ ਸਿੰਘ ਜ਼ਹੂਰਾ, ਤਖ਼ਤ ਸਿੰਘ ਜ਼ਹੂਰਾ,
ਗੁਰਚਰਨ ਸਿੰਘ ਪੰਡੋਰੀ, ਚਰਨ ਕੌਰ ਢਿਲਵਾਂ, ਸੁਰਜੀਤ ਕੌਰ ਢਿਲਵਾਂ, ਪਿੰਡ ਦਾਊਦ ਪੁਰ ਜ਼ਿਲਾ ਕਪੂਰਥਲਾ
ਧਰੂ ਕਹੇ ਉਠ ਵੇਖ ਪ੍ਰਹਿਲਾਦ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਧਿਆਨ ਲਗਾਈਆ। ਕੀ ਖੇਲ ਕਰੇ ਪਰਮ ਪੁਰਖ ਵਾਹਿਦ, ਨਿਰਗੁਣ ਦਾਤਾ ਧੁਰਦਰਗਾਹੀਆ। ਸੱਚਾ ਫ਼ਰਮਾਨ ਹੁਕਮ ਕਰਨ ਲੱਗਾ ਆਇਦ, ਐਹਦ ਸਭ ਦਾ ਵੇਖ ਵਖਾਈਆ। ਹੁਕਮ ਸੰਦੇਸ਼ਾ ਦੇਵੇ ਜਾਇਜ਼, ਨਾਜਾਇਜ਼ ਲੇਖਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਬੀਰ ਕਹੇ ਉਠ ਵੇਖ ਨਾਮੇ, ਸ਼ਬਦੀ ਸ਼ਬਦ ਦਿਆਂ ਜਣਾਈਆ। ਕੀ ਖੇਲ ਕਰੇ ਸ੍ਰੀ ਭਗਵਾਨੇ, ਹਰਿ ਭਗਵਨ ਬੇਪਰਵਾਹੀਆ। ਜਿਸ ਦੇ ਗਾ ਕੇ ਆਏ ਸਿਫ਼ਤਾਂ ਵਾਲੇ ਗਾਣੇ, ਸ੍ਰਿਸ਼ਟੀ ਦ੍ਰਿਸ਼ਟੀ ਵਿਚ ਵਡਿਆਈਆ। ਸੋ ਜੋਤ ਸਰੂਪੀ ਪਹਿਰੇ ਬਾਨੇ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਨੂੰ ਸਦੀ ਚੌਧਵੀਂ ਕੋਈ ਨਾ ਜਾਣੇ, ਅਮਾਮ ਅਮਾਮਾ ਅਗੰਮ ਅਥਾਹੀਆ। ਜਿਸ ਨੂੰ ਝੁਕਦੇ ਦੋ ਜਹਾਨ ਜ਼ਿਮੀਂ ਅਸਮਾਨੇ, ਇਸਮ ਆਜ਼ਮ ਇਕ ਵਡਿਆਈਆ। ਜਿਸ ਦੇ ਉਤੋਂ ਪੀਰ ਪੈਗ਼ੰਬਰ ਗੁਰੂ ਹੋਏ ਕੁਰਬਾਨੇ, ਤਨ ਵਜੂਦ ਭੇਟ ਚੜ੍ਹਾਈਆ। ਉਹ ਵੇਖੇ ਕਲਜੁਗ ਅੰਤ ਅੰਧੇਰੀ ਸ਼ਾਮੇ, ਸ਼ਮਾਂ ਨੂਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਚਾ ਬੇਪਰਵਾਹੀਆ। ਭਗਤ ਕਹਿਣ ਉਠੋ ਤਕੋ ਸਾਰੇ ਨਾਲ ਨੀਤ, ਨਿਰਗੁਣ ਧਾਰ ਧਿਆਨ ਲਗਾਈਆ। ਕੀ ਖੇਲ ਕਰੇ ਪਤਿਤ ਪੁਨੀਤ, ਪਾਰਬ੍ਰਹਮ ਪ੍ਰਭ ਬੇਪਰਵਾਹੀਆ।
❋
❋
ਕਲਜੁਗ ਵਿਚ ਸਤਿਜੁਗ ਚਲਾਏ ਰੀਤ, ਰੀਤੀਵਾਨ ਇਕ ਅਖਵਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਤ੍ਰੈਗੁਣ ਤੋਂ ਕਰ ਅਤੀਤ, ਤ੍ਰੈਭਵਨ ਧਨੀ ਆਪਣਾ ਰੰਗ ਰੰਗਾਈਆ। ਅੰਮ੍ਰਿਤ ਬਖ਼ਸ਼ ਕੇ ਠਾਂਡਾ ਸੀਤ, ਅਗਨੀ ਤਤ ਗਵਾਈਆ। ਆਤਮ ਪਰਮਾਤਮ ਦੇ ਕੇ ਪ੍ਰੀਤ, ਪ੍ਰੀਤਮ ਮੇਲ ਮਿਲਾਈਆ। ਝਗੜਾ ਮੇਟ ਕੇ ਹਸਤ ਕੀਟ, ਊਚਾਂ ਨੀਚਾਂ ਇਕੋ ਘਰ ਵਸਾਈਆ। ਸ਼ਬਦੀ ਖੇਲ ਦੱਸ ਅਨਡੀਠ, ਅਨਡਿਠੜੀ ਕਾਰ ਕਮਾਈਆ। ਜਗਤ ਜਹਾਨ ਦੇ ਕੇ ਪੀਠ, ਕਰਵਟ ਆਪਣੀ ਲਏ ਬਦਲਾਈਆ। ਉਹ ਤਕ ਭਗਤਾਂ ਚਾੜ੍ਹੇ ਰੰਗ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸਦਾ ਸੁਹੇਲਾ ਹੱਥ ਰੱਖੇ ਉਤੇ ਪੀਠ, ਸਿਰ ਸਿਰ ਆਪੇ ਹੋਏ ਸਹਾਈਆ। ਕਲਜੁਗ ਕੂੜੀ ਕਿਰਿਆ ਭੰਨੇ ਰੀਠ, ਵਿਖ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਹਿਲਾਦ ਕਹੇ ਸੁਣ ਧਰੂ ਅਗੰਮੀ ਸੱਜਣ, ਸਾਜਣ ਦਿਆਂ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਆਤਮ ਪਰਮਾਤਮ ਕਰਾਏ ਮਜਨ, ਅੱਠ ਸੱਠ ਤੀਰਥ ਲੋੜ ਰਹੇ ਨਾ ਰਾਈਆ। ਕਿਰਪਾ ਕਰੇ ਗੋਪਾਲ ਮੂਰਤ ਮਦਨ, ਸੂਦਨ ਆਪਣੀ ਖੇਲ ਖਿਲਾਈਆ। ਹਰਿਜਨ ਦੀਪਕ ਸਾਚੇ ਜਗਣ, ਲੋਕਮਾਤ ਹੋਏ ਰੁਸ਼ਨਾਈਆ। ਤ੍ਰੈਗੁਣ ਤ੍ਰਿਖਾ ਬੁਝਾਏ ਅਗਣ, ਸਾਂਤਕ ਸਤਿ ਸਤਿ ਵਰਤਾਈਆ। ਇਕੋ ਦੱਸ ਡੰਡਾਵਤ ਬੰਦਨ, ਸਜਦਾ ਇਕੋ ਇਕ ਜਣਾਈਆ। ਆਤਮ ਪਰਮਾਤਮ ਬਖ਼ਸ਼ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਛੰਦਨ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਕਿਰਪਾ ਕਰ ਆਦਿ ਨਿਰੰਜਣ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਦੇ ਨਾਮ ਨਗਾਰੇ ਵੱਜਣ, ਸ਼ਬਦੀ ਸ਼ਬਦ ਸਿਫ਼ਤ ਵਡਿਆਈਆ। ਉਹ ਦੀਨਾਂ ਮਜ਼੍ਹਬਾਂ ਤੋੜ ਕੇ ਹੱਦਨ, ਹਦੂਦ ਇਕ ਵਖਾਈਆ। ਜਿਥੇ ਅਵਤਾਰ ਪੈਗ਼ੰਬਰ ਗੁਰ ਇਕੋ ਨਾਮ ਜਪਣ, ਜਗਤ ਕਲਮਾ ਵੰਡ ਨਾ ਕੋਇ ਵੰਡਾਈਆ। ਇਕੋ ਧੁਰ ਦੀ ਧਾਰ ਰਟਣ, ਰੱਟਾ ਦੀਨ ਮਜ਼੍ਹਬ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਜਨ ਭਗਤ ਕਹਿਣ ਤਕੀਏ ਲੋਕਮਾਤੀ, ਬਿਨ ਨੈਣਾਂ ਨੈਣ ਉਠਾਈਆ। ਕਲਜੁਗ ਵੇਖੀਏ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਕੀ ਖੇਲ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਨ ਭਗਤਾਂ ਦੇ ਕੇ ਨਾਮ ਸੌਗ਼ਾਤੀ, ਸ਼ੁਕਲਾ ਕਿਸ਼ਨਾ ਪੱਖ ਡੇਰਾ ਢਾਹੀਆ। ਨਿਰਗੁਣ ਜੋਤ ਜਗਾ ਕੇ ਬਾਤੀ, ਬਾਤਨ ਪੜਦਾ ਰਿਹਾ ਉਠਾਈਆ। ਇਕੋ ਵਕਤ ਦੱਸ ਪਰਭਾਤੀ, ਪ੍ਰਭ ਆਪਣਾ ਮੇਲ ਮਿਲਾਈਆ। ਕਾਇਆ ਮੰਦਰ ਖੋਲ੍ਹ ਕੇ ਤਾਕੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤੀ, ਨਿਜਰ ਝਿਰਨਾ ਆਪ ਝਿਰਾਈਆ। ਸ਼ਬਦ ਸੁਣਾ ਕੇ ਧੁਨ ਅਨਾਦੀ, ਅਨਹਦ ਰਾਗ ਦ੍ਰਿੜਾਈਆ। ਨਿਰਗੁਣ ਜੋਤ ਕਰ ਪ੍ਰਕਾਸ਼ੀ, ਅਗਿਆਨ ਅੰਧ ਦਏ ਮਿਟਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼ੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਪੂਰੀ ਕਰੇ ਆਸੀ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਧਰਮ ਦੀ ਧਾਰ ਬਖ਼ਸ਼ੇ ਦਾਤੀ, ਦਾਤਾ ਦਾਨੀ ਵਸਤ ਅਗੰਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹਿਣ ਲੋਕਮਾਤ ਤਕੀਏ ਨਜ਼ਾਰਾ, ਬਿਨ ਨੇਤਰ ਲੋਚਣ ਨੈਣ ਅੱਖ ਉਠਾਈਆ। ਕੀ ਖੇਲ ਕਰੇ ਨਿਰੰਕਾਰਾ, ਨਿਰਗੁਣ ਨਿਰਵੈਰ ਨੂਰ ਇਲਾਹੀਆ। ਜਿਸ ਨੂੰ ਝੁਕਦੇ
❋
❋
ਪੈਗ਼ੰਬਰ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਸੋ ਰੂਪ ਅਨੂਪ ਆਪਣਾ ਜਾਣੇ ਅਗੰਮ ਅਪਾਰਾ, ਅਪਰੰਪਰ ਆਪਣੀ ਖੇਲ ਖਿਲਾਈਆ। ਜਨ ਭਗਤ ਸੁਹੇਲਾ ਕਢੇ ਵਿਚੋਂ ਮੰਝਧਾਰਾ, ਫੜ ਬਾਹੋਂ ਪਾਰ ਕਰਾਈਆ। ਲੇਖਾ ਜਾਣੇ ਸਦੀ ਚੌਧਵੀਂ ਅੰਤ ਕਿਨਾਰਾ, ਕਲਜੁਗ ਨਈਆ ਡੋਲੇ ਥਾਉਂ ਥਾਈਂਆ। ਪਰਮ ਪੁਰਖ ਪਰਮਾਤਮ ਆਤਮ ਦਏ ਸਹਾਰਾ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਕਰੇ ਕਰਾਏ ਕੁਦਰਤ ਕਾਦਰ ਕਰਨੇਹਾਰਾ, ਰਹੀਮ ਕਰੀਮ ਬੇਐਬ ਨੂਰ ਇਲਾਹੀਆ। ਜੋ ਸ਼ਾਹੋ ਭੂਪ ਸਤਿ ਸਰੂਪ ਸੱਚਾ ਸਿਕਦਾਰਾ, ਦੋ ਜਹਾਨਾਂ ਹੁਕਮ ਮਨਾਈਆ। ਸੋ ਜਨ ਭਗਤਾਂ ਸੀਸ ਬਖ਼ਸ਼ੇ ਦਸਤਾਰਾ, ਦਸਤ ਦਸਤ ਨਾਲ ਮਿਲਾਈਆ। ਲੱਖ ਚੁਰਾਸੀ ਵਿਚੋਂ ਕਰੇ ਬਾਹਰਾ, ਜਮ ਕੀ ਫਾਸੀ ਆਪ ਤੁੜਾਈਆ। ਜਨਮ ਲੈਣਾ ਨਾ ਪਏ ਦੁਬਾਰਾ, ਮਾਤ ਗਰਭ ਨਾ ਕੋਇ ਤਪਾਈਆ। ਮਿਲਾਏ ਜੋਤ ਜੋਤ ਨਿਰੰਕਾਰਾ, ਨਿਰਗੁਣ ਨਿਰਵੈਰ ਆਪਣੇ ਵਿਚ ਸਮਾਈਆ। ਸਚ ਧਾਮ ਸੁਹਾਏ ਵਸਾਏ ਸਚਖੰਡ ਦਵਾਰਾ, ਦਰਗਹ ਸਾਚੀ ਇਕ ਜਣਾਈਆ। ਜਿਥੇ ਆਦਿ ਅੰਤ ਇਕੋ ਨੂਰ ਜੋਤ ਉਜਿਆਰਾ, ਦੂਜਾ ਦੀਆ ਬਾਤੀ ਨਜ਼ਰ ਕੋਇ ਨਾ ਪਾਈਆ। ਜਨ ਭਗਤ ਕਹਿਣ ਉਸ ਪ੍ਰਭੂ ਨੂੰ ਕਰੋ ਨਿਮਸਕਾਰਾ, ਜੋ ਨਿਰਗੁਣ ਨਿਰਗੁਣ ਸਰਗੁਣ ਸਰਗੁਣ ਸਭ ਦਾ ਪਿਤਾ ਮਾਈਆ। ਜੋ ਲੇਖਾ ਜਾਣੇ ਜੀਵ ਜੰਤ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਹੁਕਮ ਮਨਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਚਵ੍ਹੀਆਂ ਅਵਤਾਰਾ, ਨਿਰਗੁਣ ਨੂਰ ਨੂਰ ਜੋਤ ਰੁਸ਼ਨਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਇਕੋ ਨਾਮ ਜੈਕਾਰਾ, ਜੈ ਜੈਕਾਰ ਦੋ ਜਹਾਨ ਕਰਾਈਆ। ਕਲਜੁਗ ਕੂੜੀ ਕਿਰਿਆ ਵਹਾਏ ਵਹਿੰਦੀ ਧਾਰਾ, ਧਰਨੀ ਧਰਤ ਧਵਲ ਧੌਲ ਕਰੇ ਸਫ਼ਾਈਆ। ਸਤਿਜੁਗ ਸਾਚਾ ਸਚ ਰੱਖੇ ਆਪ ਨਿਰੰਕਾਰਾ, ਨਿਰੰਕਾਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨੂਰ ਨੂਰ ਉਜਿਆਰਾ, ਨਿਰਗੁਣ ਨਿਰਾਕਾਰ ਅਗੰਮ ਅਥਾਹੀਆ।
੧੫ ਅੱਸੂ ਸ਼ਹਿਨਸ਼ਾਹੀ ਸੰਮਤ ੭ ਅਰਜਨ ਸਿੰਘ, ਸੋਮਰਾਜ ਸਿੰਘ ਕਾਲੂ ਵਾਲਾ ਕੋਟਲਾ, ਮੁਨਸ਼ੀ ਰਾਮ ਬੇਗੋਵਾਲ, ਭਗਵਾਨ ਸਿੰਘ ਉੜ ਮੁੜ ਟਾਂਡਾ ਗੁਰਮੀਤ ਕੌਰ ਕਰਾਲਾ, ਤਾਰੂ ਸਿੰਘ ਜੰਡੀਰੇ, ਮਹਿੰਦਰ ਕੌਰ ਸੁਸਾਣਾ, ਗੁਰਨਾਮ ਕੌਰ ਸੁਸਾਣਾ, ਰਾਮ ਸਿੰਘ
ਫਤੋਵਾਲ ਗੁਰਦੇਵ ਕੌਰ ਘਦਾਲਾ ਸ਼ੇਖ਼ਾਂ ਅਮਰੀਕ ਸਿੰਘ ਸਰਾਈਂ, ਮੇਲਾ ਸਿੰਘ ਸਰਾਈ, ਭਜਨ ਸਿੰਘ ਬੈਰਮ ਪੁਰ
ਤਰਸੀਮ ਸਿੰਘ ਖ਼ੁਰਦਾਂ, ਸੁਰਿੰਦਰ ਸਿੰਘ ਰੂਪੋਵਾਲ ਪਿੰਡ ਸਲੀਮ ਪੁਰ ਜ਼ਿਲਾ ਹੁਸ਼ਿਆਰਪੁਰ
ਅਵਤਾਰ ਪੈਗ਼ੰਬਰ ਗੁਰ ਕਹਿਣ ਤਕੀਏ ਲੋਕਮਾਤ, ਨਿਰਗੁਣ ਨੂਰ ਨੂਰ ਧਿਆਨ ਲਗਾਈਆ। ਪੁਰਖ ਅਕਾਲਾ ਦੀਨ ਦਿਆਲਾ ਕੀ ਦੇਵੇ ਅਗੰਮੀ ਦਾਤ, ਨਿਰਾਕਾਰ ਨਿਰੰਕਾਰ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਆਤਮ ਪਰਮਾਤਮ ਜੋੜੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਲੇਖਾ ਮੁਕਾਏ ਕਲਜੁਗ ਅੰਧੇਰੀ ਰਾਤ, ਸਤਿ ਸਤਿਵਾਦੀ ਸੱਚਾ ਨੂਰ ਚੰਦ ਕਰ ਰੁਸ਼ਨਾਈਆ। ਜਨ ਭਗਤਾਂ ਝਗੜਾ ਮੇਟ ਕੇ ਜ਼ਾਤ ਪਾਤ, ਦੀਨ ਦੁਨੀ ਬੰਧਨ ਸ਼ਰਅ ਵਾਲੇ ਕਟਾਈਆ। ਮਿਹਰਵਾਨ ਮਹਿਬੂਬ ਖੇਲ ਕਰੇ ਅਗੰਮੜਾ ਆਪ, ਆਪ ਆਪਣਾ ਵੇਸ ਵਟਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਲੋਕਮਾਤ ਮਾਰੀਏ ਝਾਤੀ, ਬਿਨ ਨੇਤਰ ਲੋਚਣ ਨੈਣਾਂ ਨੈਣ ਉਠਾਈਆ। ਕੀ ਖੇਲ ਕਰੇ ਸਰਬ ਘਟਵਾਸੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਬ੍ਰਹਿਮੰਡ ਖੰਡ ਮੰਡਲ ਮੰਡਪ ਰਾਸੀ, ਰਸਤਾ ਰਹਿਬਰ ਕੀ ਦ੍ਰਿੜਾਈਆ। ਜਨ ਭਗਤਾਂ ਅੰਤਰ ਆਤਮ ਦੇਵੇ ਨਾਮ ਸਵਾਸ ਸਵਾਸੀ, ਸਾਹ ਸਾਹ ਆਪਣਾ ਰੰਗ ਰੰਗਾਈਆ। ਕਿਸ ਬਿਧ ਕਟੇ ਗਲੋਂ ਜਮ ਕੀ ਫਾਸੀ, ਸਿਰ ਸਿਰ ਪਗੜੀ ਸੀਸ ਟਿਕਾਈਆ। ਜਨਮ ਜਨਮ ਦੀ ਮੇਟੇ ਉਦਾਸੀ, ਕਰਮ ਕਰਮ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਨਰ ਨਰੇਸ਼ਾ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਲਜੁਗ ਅੰਤ ਤੱਕੋ ਰਾਹ, ਸਦੀ ਚੌਧਵੀਂ ਧਿਆਨ ਲਗਾਈਆ। ਅਵਤਾਰ ਤੇਈ ਕਰੋ ਸਲਾਹ, ਮਸ਼ਵਰਾ ਇਕੋ ਇਕ ਪ੍ਰਗਟਾਈਆ। ਪੈਗ਼ੰਬਰ ਦਿਓ ਜਣਾ, ਭੇਵ ਅਭੇਦਾ ਰਹੇ ਨਾ ਰਾਈਆ। ਗੁਰੂ ਗੁਰਦੇਵ ਦਿਉ ਦ੍ਰਿੜਾ, ਦ੍ਰਿੜ ਹੁਕਮ ਇਕ ਸੁਣਾਈਆ। ਕੀ ਕਰੇ ਬੇਪਰਵਾਹ, ਪਾਰਬ੍ਰਹਮ ਆਪਣੀ ਖੇਲ ਖਿਲਾਈਆ। ਜਿਸ ਨੂੰ ਕਿਹਾ ਵਾਹ ਵਾ, ਵਾਹਿਗੁਰੂ ਕਹਿ ਕੇ ਆਪਣੀ ਖ਼ੁਸ਼ੀ ਬਣਾਈਆ। ਨੂਰ ਅਲਾਹੀ ਹੱਕ ਖ਼ੁਦਾ, ਖ਼ੁਦ ਮਾਲਕ ਅਗੰਮ ਅਥਾਹੀਆ। ਕੀ ਸੰਦੇਸ਼ਾ ਦੇਵੇ ਅਜ਼ਾਂ ਸਦਾ, ਆਵਾਜ਼ ਕੀ ਸੁਣਾਈਆ। ਕੀ ਨਾਦ ਰਿਹਾ ਵਜਾ, ਧੁੰਨ ਅਗੰਮੀ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਾਲਕ ਇਕ ਦ੍ਰਿੜਾਈਆ। ਜਨ ਭਗਤ ਕਹਿਣ ਵੇਖੀਏ ਧਰਨੀ ਧਵਲ ਧੌਲ ਧਰਤ, ਧਰਮਾਤਮ ਧਿਆਨ ਲਗਾਈਆ। ਕਿਸ ਬਿਧ ਸਭ ਦੀ ਪੂਰੀ ਹੋਵੇ ਸ਼ਰਤ, ਸ਼ਰਅ ਦਾ ਲੇਖਾ ਵੇਖ ਵਖਾਈਆ। ਕੀ ਹੁਕਮ ਸੰਦੇਸ਼ਾ ਦੇਵੇ ਉਤੇ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹੀਆ। ਕਿਸ ਬਿਧ ਸਭ ਦਾ ਲਹਿਣਾ ਦੇਣਾ ਪੂਰਾ ਕਰੇ ਕਰਜ਼, ਮਕਰੂਜ਼ ਲੇਖਾ ਦਏ ਚੁਕਾਈਆ। ਕਿਸ ਬਿਧ ਸਭ ਦੀ ਆਸਾ ਮਨਸਾ ਮਨਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਵਿਚ ਸਮਾਈਆ। ਗੁਰਮੁਖਾਂ ਗੁਰਸਿਖਾਂ ਪੂਰੀ ਕਰੇ ਗ਼ਰਜ਼, ਗ਼ਰਜ਼ ਕੇ ਆਪਣੀ ਦਇਆ ਕਮਾਈਆ। ਨਿਰਗੁਣ ਧਾਰ ਵੇਸ ਕਰੇ ਅਸਚਰਜ, ਅਚਰਜ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਵੇਖੋ ਖੇਲ ਅਨੋਖਾ, ਅਗੰਮ ਰਿਹਾ ਦ੍ਰਿੜਾਈਆ। ਜਿਸ ਵਿਚ ਨਹੀਂ ਕੋਈ ਧੋਖਾ, ਸਤਿ ਸਚ ਇਕ ਪਰਗਟਾਈਆ। ਮੰਜ਼ਲ ਰਾਹ ਨਾ ਦਿਸੇ ਔਖਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਨਿਰਗੁਣ ਧਾਰ ਸ਼ਬਦੀ ਹੋਕਾ, ਹੁਕਮ ਪੁਰਖ ਅਕਾਲ ਜਣਾਈਆ। ਲੇਖਾ ਮੁਕਣਾ ਚੌਦਾਂ ਲੋਕਾ, ਚੌਦਾਂ ਤਬਕਾਂ ਡੇਰਾ ਢਾਹੀਆ। ਦੋ ਜਹਾਨਾਂ ਸੁਣਨਾ ਇਕ ਸਲੋਕਾ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਦੀਨ ਦੁਨੀ ਮੇਟੇ ਹਰਖ਼ ਸੋਗਾ, ਚਿੰਤਾ ਗ਼ਮ ਚੁਕਾਈਆ। ਬੁਧੀ ਤੋਂ ਪਰੇ ਹੋ ਕੇ ਬੋਧਾ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਖੇਲ ਵੇਖੋ ਬੇਨਜ਼ੀਰ, ਨਜ਼ਰ ਤੋਂ ਪਰੇ ਧਿਆਨ ਲਗਾਈਆ। ਜਿਸ ਦੀ ਦਿਸ ਨਾ ਆਏ ਕੋਇ ਤਸਵੀਰ, ਮੁਸੱਵਰ ਤਸੱਵਰ ਕਰ ਨਾ ਕੋਇ ਸਮਝਾਈਆ। ਜਿਸ ਦੀ ਮੰਜ਼ਲ ਚੜ੍ਹ ਕੇ ਬੈਠਾ ਕਬੀਰ, ਭਗਤ ਭਗਵਾਨ ਰੂਪ ਸਮਝਾਈਆ। ਉਹ ਕਹਿ ਕੇ ਗਿਆ ਅਖ਼ੀਰ, ਆਖ਼ਰ ਕਲਮਾ ਇਕ ਦ੍ਰਿੜਾਈਆ। ਪਰਗਟ ਹੋਵੇ ਗੁਣੀ ਗਹੀਰ, ਗਹਿਰ ਗਵਰ ਅਗੰਮ
❋
❋
ਅਥਾਹੀਆ। ਜੋ ਸ਼ਰਅ ਦੇ ਤੋੜੇ ਜ਼ੰਜੀਰ, ਸ਼ਰੀਅਤ ਲੇਖਾ ਦਏ ਮੁਕਾਈਆ। ਸਤਿ ਧਰਮ ਦਾ ਸਤਿ ਕਰੇ ਤਾਮੀਰ, ਸਤਿ ਸਚ ਨਾਲ ਅਪਣਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੇ ਖ਼ਮੀਰ, ਗੁਰਮੁਖ ਖ਼ਾਲਸ ਲਏ ਪਰਗਟਾਈਆ। ਝਗੜਾ ਮੇਟੇ ਸ਼ਾਹ ਹਕੀਰ, ਮਾਨਵ ਮਾਣਸ ਮਾਨੁਖ ਦੇਵੇ ਆਪ ਵਡਿਆਈਆ। ਕੂੜੀ ਕਿਰਿਆ ਉਤੇ ਮਾਰ ਲਕੀਰ, ਕਰਮ ਕਾਂਡ ਦਾ ਡੇਰਾ ਢਾਹੀਆ। ਹਉਮੇ ਅੰਦਰੋਂ ਕਢੇ ਪੀੜ, ਸਹਿਸਾ ਰੋਗ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਾਰੇ ਕਹਿਣ ਨਿਰਗੁਣ ਧਾਰ ਲੱਗਾ ਭਾਗ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਦਾ ਨੂਰ ਦੀਪਕ ਚਰਾਗ਼, ਚਰਾਗ਼ਾਹਾਂ ਕਰੇ ਰੁਸ਼ਨਾਈਆ। ਜਗਤ ਜਹਾਨ ਬਦਲੇ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਜਨ ਭਗਤਾਂ ਧਰਮ ਧਾਰ ਰਖਾਏ ਸੀਸ ਤਾਜ, ਪਗੜੀ ਨਾਮ ਵਾਲੀ ਬੰਧਾਈਆ। ਮਾਣਸ ਜਨਮ ਦਾ ਪੂਰਾ ਕਰੇ ਕਾਜ, ਰਾਏ ਧਰਮ ਨਾ ਦਏ ਸਜਾਈਆ। ਸ਼ਬਦ ਅਗੰਮੀ ਮਾਰੇ ਆਵਾਜ਼, ਧੁਨ ਨਾਦ ਕਰ ਸ਼ਨਵਾਈਆ। ਹਰਿਜਨ ਸੁਹੇਲੇ ਸੰਤ ਬਣਾਏ ਸਾਧ, ਸਾਧਨਾ ਧਰਮ ਧਾਰ ਸਮਝਾਈਆ। ਮੇਲ ਮਿਲਾਏ ਮੋਹਣ ਮਾਧਵ ਮਾਧ, ਬੇਪਰਵਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਕੀ ਖੇਲ ਕਰੇ ਸੁਲਤਾਨਾ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਨੂਰ ਪਹਿਰ ਕੇ ਬਾਣਾ, ਬਾਨੀ ਬਣਿਆ ਬੇਪਰਵਾਹੀਆ। ਸਤਿ ਧਰਮ ਝੁਲਾ ਨਿਸ਼ਾਨਾ, ਨਿਸ਼ਾਨਾ ਕਲਜੁਗ ਰਿਹਾ ਮਿਟਾਈਆ। ਰੂਪ ਧਾਰ ਨੌਜਵਾਨਾ, ਮਰਦ ਮਰਦਾਨਾ ਖੇਲ ਖਿਲਾਈਆ। ਪੈਗ਼ੰਬਰਾਂ ਤੋਂ ਪਰੇ ਦੇਵੇ ਪੈਗ਼ਾਮਾ, ਪਰਾ ਪਸੰਤੀ ਮਧਮ ਬੈਖਰੀ ਨਿਉਂ ਨਿਉਂ ਸੀਸ ਝੁਕਾਈਆ। ਸਾਚਾ ਧਰਮ ਦੱਸੇ ਇਸਲਾਮਾ, ਇਸਮ ਆਜ਼ਮ ਇਕ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਗਾਣਾ, ਗਾਵਤ ਗਾਵਤ ਗਾਵਤ ਖ਼ੁਸ਼ੀ ਮਨਾਈਆ। ਹੁਕਮ ਵਰਤੇ ਜ਼ਿਮੀਂ ਅਸਮਾਨਾ, ਦੋ ਜਹਾਨਾਂ ਹੋਵੇ ਰੁਸ਼ਨਾਈਆ। ਕਿਰਪਾ ਕਰੇ ਪ੍ਰਭੂ ਮਿਹਰਵਾਨਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਲੇਖੇ ਲਾਵੇ ਆਵਣ ਜਾਣਾ, ਏਥੇ ਓਥੇ ਹੋਏ ਸਹਾਈਆ। ਅੰਤਮ ਜੋਤੀ ਮੇਲ ਮਿਲਾਨਾ, ਜੋਤ ਜੋਤ ਵਿਚ ਸਮਾਈਆ। ਸਚਖੰਡ ਸਾਚਾ ਧਾਮ ਸੁਹਾਨਾ, ਦਰਗਹ ਸਾਚੀ ਵੱਜੇ ਵਧਾਈਆ। ਜਿਥੇ ਇਕੋ ਦੀਪਕ ਜੋਤ ਨੂਰ ਨੁਰਾਨਾ, ਦੀਪਕ ਪੰਜ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚ ਦਾ ਹੁਕਮ ਕਲਜੁਗ ਅੰਤਮ ਧਾਰ ਹਰਿ ਕਰਤਾ ਆਪ ਦ੍ਰਿੜਾਈਆ। ਲੇਖਾ ਜਾਣੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਕਰਨੀ ਦਾ ਕਰਤਾ ਕਰੇ ਆਪਣੀ ਕਾਰ, ਕਰਨੇਹਾਰ ਖੇਲ ਖਿਲਾਈਆ। ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਵੇਸ ਵਟਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਨਮੋਂ ਨਮੋਂ ਕਰਨ ਸਰਬ ਨਿਮਸਕਾਰ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਸੋ ਭਗਤ ਸੁਹੇਲਾ ਜਨ ਭਗਤਾਂ ਪਾਵੇ ਸਾਰ, ਮਹਾਂਸਾਰਥੀ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਮੇਲਾ ਮੇਲੇ ਸਹਿਜ ਸੁਭਾਈਆ। ਵੇਖੇ ਵਿਗਸੇ ਪਾਵੇ ਸਾਰ, ਇਕ ਅਕੇਲਾ ਧੁਰਦਰਗਾਹੀਆ। ਕਲਜੁਗ ਅੰਤਮ ਲਹਿਣਾ ਦੇਣਾ ਕੂੜੀ ਕਿਰਿਆ ਦਏ ਨਿਵਾਰ, ਕਰਮ ਕਾਂਡ ਦਾ ਡੇਰਾ ਢਾਹੀਆ। ਸਚਖੰਡ ਨਿਵਾਸੀ ਬਖ਼ਸ਼ੇ ਸਚਖੰਡ ਦਵਾਰ, ਦਰ ਦਵਾਰਾ ਇਕ ਜਣਾਈਆ। ਜਿਥੇ ਵਸੇ ਜੋਤੀ ਜਾਤਾ ਹਰਿ ਨਿਰੰਕਾਰ, ਦੂਜਾ
❋
❋
ਨਜ਼ਰ ਕੋਇ ਨਾ ਆਈਆ। ਭਗਤ ਭਗਵੰਤ ਆਦਿ ਅੰਤ ਜੁਗਾ ਜੁਗੰਤ ਇਕੋ ਧਾਰ, ਇਕ ਅਕੇਲਾ ਸੱਜਣ ਸੁਹੇਲਾ ਸਤਿ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ। ਜੁਗ ਜੁਗ ਜਨ ਭਗਤ ਸੁਹੇਲੇ ਦੇਵੇ ਤਾਰ, ਸੰਸਾਰ ਸਾਗਰ ਵਿਚੋਂ ਕਰੇ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਨਿਰਗੁਣ ਧਾਰ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨਾ ਸ੍ਰੀ ਭਗਵਾਨਾ ਇਕ ਅਖਵਾਈਆ।
੧੬ ਅੱਸੂ ਸ਼ਹਿਨਸ਼ਾਹੀ ਸੰਮਤ ੭ ਵਤਨ ਸਿੰਘ, ਖ਼ਿਆਲ ਸਿੰਘ ਦਸੂਹਾ, ਹਰਭਜਨ ਸਿੰਘ ਸਾਹਿਬ ਦਾ ਪਿੰਡ, ਦਿਆਲ ਸਿੰਘ ਡੱਡ, ਲਾਲ ਸਿੰਘ ਪੰਜ ਢੇਰਾ, ਕਰਤਾਰ ਸਿੰਘ, ਹਜ਼ਾਰਾ ਸਿੰਘ, ਰੇਸ਼ਮ ਸਿੰਘ, ਦਰਬਾਰਾ ਸਿੰਘ ਗਾਲੜੀਆਂ, ਮੰਗਲ ਸਿੰਘ,
ਰਾਮ ਸਿੰਘ, ਦਲਜੀਤ ਸਿੰਘ ਤਲਵਾੜਾ, ਨਰਾਇਣ ਸਿੰਘ, ਜੀਆ ਲਾਲ, ਆਤਮ ਚੰਦ, ਗਿਆਨ ਚੰਦ
ਜਗੀਰ ਸਿੰਘ, ਧੰਨਾ ਸਿੰਘ ਕੁਲੀਆ ਪਿੰਡ ਸਰੀਹ ਪੁਰ ਜ਼ਿਲਾ ਹੁਸ਼ਿਆਰ ਪੁਰ
ਬਿਆਸ ਕਹੇ ਮੇਰੇ ਪਾਰ ਕਿਨਾਰੇ ਹੋਈ ਲੋ, ਲੋਇਣ ਪ੍ਰਭ ਨੇ ਦਿਤਾ ਖੁਲ੍ਹਾਈਆ। ਗੁਰਮੁਖਾਂ ਦੇ ਮਸਤਕ ਅੱਖਰ ਤੱਕਿਆ ਸੋ, ਸੋ ਪੁਰਖ ਨਿਰੰਜਣ ਦਿਤੀ ਵਡਿਆਈਆ। ਮੈਂ ਜਗਤ ਨਾਤਾ ਤੋੜ ਕੇ ਹੋਇਆ ਨਿਰਮੋਹ, ਮੁਹੱਬਤ ਕੂੜ ਵਾਲੀ ਤਜਾਈਆ। ਜਿਸ ਦੇ ਚਰਨਾਂ ਚਰਨਾਮਤ ਲਿਆ ਧੋ, ਧਰਮ ਦੀ ਧਾਰ ਇਕ ਬੰਧਾਈਆ। ਉਸ ਦੇ ਬਾਝ ਅਵਰ ਨਾ ਕੋ, ਕੋਟਨ ਅਵਤਾਰ ਪੈਗ਼ੰਬਰ ਗੁਰ ਬੈਠੇ ਸੀਸ ਨਿਵਾਈਆ। ਜੋ ਕੂੜੀ ਕਿਰਿਆ ਕਲਜੁਗ ਰਿਹਾ ਖੋਹ, ਚਾਰੋਂ ਕੁੰਟ ਵੇਖ ਵਖਾਈਆ। ਸਾਚਾ ਨਾਮ ਜਨ ਭਗਤਾਂ ਅੰਦਰ ਰਿਹਾ ਬੋ, ਬੀਜਣ ਵਾਲਾ ਬੇਪਰਵਾਹੀਆ। ਧੁਰ ਦਰਗਾਹੋਂ ਲੈ ਕੇ ਆਇਆ ਢੋਆ ਢੋ, ਵਸਤ ਅਮੋਲਕ ਅਗੰਮ ਅਥਾਹੀਆ। ਮਿਹਰਵਾਨ ਹੋ ਕੇ ਨਾਲ ਜਾਵੇ ਛੋਹ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਅੰਮ੍ਰਿਤ ਰਸ ਅਗੰਮਾ ਦੇਵੇ ਚੋ, ਕੂੜੀ ਕਿਰਿਆ ਅਗਨ ਬੁਝਾਈਆ। ਜਿਸ ਦਾ ਰੂਪ ਨਜ਼ਰ ਨਾ ਆਏ ਦੋ, ਦੂਆ ਏਕਾ ਏਕਾ ਦੂਆ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਸੋ ਕਹੇ ਮੈਂ ਜਨ ਭਗਤਾਂ ਲੱਗਾ ਮੱਥਾ, ਮਸਤਕ ਰੰਗ ਰੰਗਾਈਆ। ਭੇਵ ਜਣਾਵਾਂ ਯਥਾਰਥ ਯਥਾ, ਯਦੀ ਦਿਆਂ ਦ੍ਰਿੜਾਈਆ। ਵੇਦ ਵਿਆਸ ਨੇ ਇਕ ਸੌ ਅਠਾਰਾਂ ਦਿਨ ਮੇਰੀ ਇਕੋ ਗਾਈ ਗਾਥਾ, ਦੂਸਰਾ ਅੱਖਰ ਨਾ ਨਾਲ ਮਿਲਾਈਆ। ਫੇਰ ਜੋੜ ਕੇ ਪੁੱਠਿਆਂ ਹੱਥਾਂ, ਪਿੱਠ ਪਿੱਠ ਨਾਲ ਟਕਰਾਈਆ। ਬਿਨਾ ਚਰਨਾਂ ਤੋਂ ਟੇਕ ਕੇ ਮੱਥਾ, ਮਸਤਕ ਦਿਤਾ ਨਿਵਾਈਆ। ਫੇਰ ਵੇਖਿਆ ਬਿਨਾ ਅੱਖਾਂ, ਨੇਤਰ ਨੈਣ ਜੋਤ ਰੁਸ਼ਨਾਈਆ। ਫੇਰ ਹੁਕਮ ਸੁਣਿਆ ਸੱਚਾ, ਸਚ ਮਿਲੀ ਵਡਿਆਈਆ। ਸੰਦੇਸ਼ਾ ਸੁਣ ਅਗੰਮੀ ਬੱਚਾ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਉਹ ਵੇਖ ਜੁਗ ਚੌਕੜੀ ਜਾਂਦਾ ਨੱਸਾ, ਭੱਜਿਆ ਪੰਧ ਮੁਕਾਈਆ। ਵੇਖ ਲੈ ਹੋੜਾ ਉਪਰ ਸੱਸਾ, ਸੋ ਪੁਰਖ ਨਿਰੰਜਣ ਆਪ ਲਗਾਈਆ। ਜਿਸ ਵੇਲੇ ਕਲਜੁਗ ਰੈਣ ਅੰਧੇਰੀ ਹੋਣੀ ਮੱਸਾ, ਨੂਰੀ ਚੰਦ ਨਾ ਕੋਇ ਚਮਕਾਈਆ। ਧਰਮ ਦਾ ਰਹਿਣਾ ਨਹੀਂ ਕੋਈ ਕਮਰਕਸਾ, ਗੋਬਿੰਦ ਧਾਰ ਦਏ ਗਵਾਹੀਆ। ਨਾਮ ਕਲਮਾ
❋
❋
ਰਹੇ ਨਾ ਰਸਾ, ਰਸਤਾ ਅੰਦਰ ਨਾ ਕੋਇ ਖੁਲ੍ਹਾਈਆ। ਹਰਿ ਜੂ ਕਿਸੇ ਗ੍ਰਹਿ ਨਾ ਹੋਵੇ ਵਸਾ, ਵਾਸਤਾ ਆਪਣੇ ਨਾਲ ਰਖਾਈਆ। ਸਚ ਦਾ ਦੇਵੇ ਕੋਇ ਨਾ ਪਤਾ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਪਿਉ ਪੁਤ ਦੀ ਕਰੇ ਹੱਤਾ, ਹਿਤਆਰੀ ਹੋਵੇ ਜਗਤ ਲੋਕਾਈਆ। ਜਗਤ ਵਾਸਨਾ ਹੋਵੇ ਨਤਾ, ਕੂੜ ਕਿਰਿਆ ਗੰਢ ਵਖਾਈਆ। ਮਨ ਮਨੂਆ ਕਰੇ ਮਤਾ, ਮਤ ਮਤਾਂਤਰ ਡੇਰਾ ਢਾਹੀਆ। ਡੰਕਾ ਵੱਜੇ ਕਿਤੇ ਨਾ ਫਤਾ, ਫਤਿਹ ਡੰਕ ਨਾ ਕੋਇ ਵਜਾਈਆ। ਉਸ ਵੇਲੇ ਖੇਲ ਕਰੇ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਵੇਖੇ ਕੂੜ ਦਾ ਰਥਾ, ਰਥ ਅਗਨੀ ਜਗਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੋ ਕਹੇ ਜਿਸ ਵੇਲੇ ਮੈਂ ਬਿਆਸਾ ਟੱਪਾ, ਜਨ ਭਗਤਾਂ ਮਸਤਕ ਲਿਆ ਲਟਕਾਈਆ। ਮੈਂ ਨਿਗਹ ਮਾਰੀ ਮੈਨੂੰ ਨਜ਼ਰ ਆਇਆ ਅੱਖਰ ਪੱਪਾ, ਜੋ ਪੂਰਨ ਸਤਿਗੁਰ ਰੂਪ ਜਣਾਈਆ। ਜਿਸ ਨੇ ਨਾਤਾ ਜੋੜਿਆ ਪੱਕਾ, ਪੱਕੀ ਆਪਣੀ ਗੰਢ ਰਖਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤਾ, ਰਤਨ ਅਮੋਲਕ ਹੀਰੇ ਗੁਰਮੁਖ ਲਏ ਬਣਾਈਆ। ਆਪ ਪੀ ਕੇ ਪਾਣੀ ਤੱਤਾ, ਅੰਮ੍ਰਿਤ ਮੇਘ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਜਣਾਈਆ। ਪੱਪਾ ਕਹੇ ਮੈਂ ਚੜ੍ਹ ਗਿਆ ਗੁਰਮੁਖਾਂ ਦੀ ਉਪਰ ਛਾਤੀ, ਛਤਰਧਾਰੀ ਨਾਲ ਦੇਣਾ ਮਿਲਾਈਆ। ਪੂਰਨ ਸਤਿਗੁਰ ਦੱਸਣਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਸੰਬਲ ਬੈਠਾ ਬਣ ਸਮਰਾਥੀ, ਸਗਲਾ ਸੰਗ ਬਣਾਈਆ। ਧੁਰ ਦੀ ਮੰਨ ਕੇ ਆਖੀ, ਅੱਖਰਾਂ ਤੋਂ ਪਰੇ ਰਿਹਾ ਦ੍ਰਿੜਾਈਆ। ਨਿਰਗੁਣ ਸਰਗੁਣ ਦੀ ਕਰੇ ਰਾਖੀ, ਰੱਖਕ ਬਣੇ ਚਾਈਂ ਚਾਈਂਆ। ਜਨ ਭਗਤਾਂ ਬਣ ਕੇ ਦਾਸ ਦਾਸੀ, ਸੇਵਕ ਸੇਵਾ ਸਚ ਕਮਾਈਆ। ਨਾਲ ਮਿਲ ਕੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਆਪਣਾ ਰੰਗ ਰੰਗਾਈਆ। ਜਿਸ ਦਾ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਖ਼ਲਕ ਖ਼ੁਦਾਈਆ। ਉਹ ਅੰਦਰੋਂ ਲਾਹੇ ਆਪ ਉਦਾਸੀ, ਚਿੰਤਾ ਚਿਖਾ ਨਾ ਕੋਇ ਜਲਾਈਆ। ਗਲੋਂ ਕਟ ਸਿਲਕ ਜਮ ਫਾਸੀ, ਫ਼ੈਸਲਾ ਹੱਕ ਹੱਕ ਸੁਣਾਈਆ। ਪੰਧ ਮੁਕਾ ਕੇ ਮੰਡਲ ਰਾਸੀ, ਮੰਜ਼ਲ ਆਪਣੀ ਲਏ ਚੜ੍ਹਾਈਆ। ਜਿਥੇ ਵਸੇ ਸ਼ਾਹੋ ਸ਼ਾਬਾਸ਼ੀ, ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਅਖਵਾਈਆ। ਸੋ ਕਹੇ ਮੈਂ ਆਦਿ ਅੰਤ ਦਾ ਇਕ, ਏਕੰਕਾਰ ਰੂਪ ਸਮਾਈਆ। ਪੱਪਾ ਕਹੇ ਮੈਂ ਲੱਗਾ ਭਗਤਾਂ ਦੀ ਨਾਲ ਹਿੱਕ, ਹਿਕਮਤ ਆਪਣੀ ਇਕ ਸਮਝਾਈਆ। ਜਿਹੜਾ ਦੋਹਾਂ ਦੇ ਵਿਚ ਗਿਆ ਟਿਕ, ਟਿਕ ਟਿਕੀ ਇਕੋ ਨਾਲ ਰਖਾਈਆ। ਨਿਰਗੁਣ ਸਰਗੁਣ ਬਖ਼ਸ਼ ਕੇ ਸਿਕ, ਪ੍ਰੀਤੀ ਪ੍ਰੇਮ ਵਾਲੀ ਬਣਾਈਆ। ਦੋਹਾਂ ਨੇ ਲੇਖਾ ਜਾਣਾ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਪੂਰਨ ਸਤਿਗੁਰ ਦਾ ਪੂਰਨ ਸਿੱਖ, ਪੱਪਾ ਪੂਰਨ ਰੂਪ ਜਣਾਈਆ। ਸੋ ਪੁਰਖ ਨਿਰੰਜਣ ਕਹੇ ਮੇਰਾ ਲੇਖਾ ਨਿਤ ਨਵਿਤ, ਜੁਗ ਜੁਗ ਆਪਣੀ ਕਾਰ ਕਮਾਈਆ। ਮੈਂ ਝਗੜਾ ਮਿਟਾਉਣਾ ਪੱਥਰ ਇੱਟ, ਪਾਹਨ ਪੂਜਣ ਕੋਇ ਨਾ ਜਾਈਆ। ਇਕੋ ਨਾਮ ਦੀ ਦੇ ਕੇ ਚਿੱਟ, ਸਚ ਸੰਦੇਸ਼ਾ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਵਰਤਾਈਆ। ਬਿਆਸ ਕਹੇ ਮੈਂ ਦੋਵੇਂ ਵੇਖੇ ਭਗਤਾਂ ਸੰਗ, ਸੱਸਾ ਪੱਪਾ ਨਜ਼ਰੀ ਆਈਆ। ਮੇਰਾ ਖ਼ੁਸ਼ੀ ਹੋਇਆ ਅੰਗ ਅੰਗ, ਬਿਨਾ ਤਨ ਵੱਜੀ ਵਧਾਈਆ। ਕੀ ਖੇਲ ਸੂਰਾ ਸਰਬੰਗ, ਹਰਿ ਕਰਤਾ ਆਪ ਕਰਾਈਆ। ਬਿਆਸ ਕਹੇ ਜਿਸ ਵੇਲੇ ਗੋਬਿੰਦ ਨੇ ਮੇਰੇ ਕੰਢੇ ਪ੍ਰੇਮ ਦਾ
❋
❋
ਡਾਹਿਆ ਪਲੰਘ, ਸਿੰਘਾਸਣ ਧਰਮ ਧਾਰ ਵਿਛਾਈਆ। ਫੇਰ ਨਿਗਹ ਮਾਰੀ ਵੱਲ ਪੁਰੀ ਅਨੰਦ, ਬਿਨ ਅੱਖਾਂ ਅੱਖ ਉਠਾਈਆ। ਫੇਰ ਤੱਕਿਆ ਤਾਰਾ ਚੰਦ, ਮੁਹੰਮਦ ਨਾਲ ਕੀਤੀ ਸਲਾਹੀਆ। ਉਹ ਵੇਖ ਤੇਰਾ ਮੁਕਦਾ ਪੰਧ, ਸਦੀ ਚੌਧਵੀਂ ਦਏ ਗਵਾਹੀਆ। ਬਿਨਾ ਸੋ ਤੋਂ ਪਾਏ ਕੋਈ ਨਾ ਠੰਡ, ਕਲਮਾ ਕਾਇਨਾਤ ਕੰਮ ਕਿਸੇ ਨਾ ਆਈਆ। ਬਿਨਾ ਪੱਪੇ ਤੋਂ ਪੂਰਨ ਸਤਿਗੁਰ ਨਾ ਕੋਇ ਬਖ਼ਸ਼ੰਦ, ਬਖ਼ਸ਼ਿਸ਼ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰਾ ਅੰਧ, ਨੂਰੀ ਚੰਦ ਨਾ ਕੋਇ ਚਮਕਾਈਆ। ਸੋ ਪੂਰਨ ਨਾਲ ਹੋਣਾ ਪਾਬੰਦ, ਪੱਪਾ ਪੂਰਨ ਸੋ ਵਿਚ ਸਮਾਈਆ। ਜਿਨ੍ਹਾਂ ਦਾ ਇਕੋ ਹੋਣਾ ਛੰਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਗਤ ਦਵੈਤ ਢਾਉਣੀ ਕੰਧ, ਕੰਧਾ ਕੰਧੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕਤ ਆਪ ਸੁਹਾਈਆ। ਬਿਆਸ ਕਹੇ ਮੈਂ ਸੋ ਤੱਕਿਆ ਉਪਰ ਪੱਗ, ਪਗੜੀ ਗੁਰਮੁਖਾਂ ਦਏ ਗਵਾਹੀਆ। ਮੈਂ ਵੇਖਿਆ ਉਪਰ ਸ਼ਾਹ ਰਗ, ਜਗਤ ਦਵਾਰੇ ਡੇਰਾ ਢਾਹੀਆ। ਫੇਰ ਵੇਖਿਆ ਭੱਜ, ਭੱਜਿਆ ਵਾਹੋ ਦਾਹੀਆ। ਜੋ ਸਭ ਦੀ ਰੱਖੇ ਲਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਪੜਦੇ ਰਿਹਾ ਕੱਜ, ਮਿਹਰਵਾਨ ਮਹਿਬੂਬ ਧੁਰਦਰਗਾਹੀਆ। ਉਹ ਬੈਠਾ ਉਥੇ ਅੱਜ, ਦਿਵਸ ਦਿਹਾੜਾ ਦਏ ਗਵਾਹੀਆ। ਜਿਥੇ ਯੁਧਿਸ਼ਟਰ ਆਸਣ ਲਾਉਂਦਾ ਸੀ ਡੂੰਘਾ ਸਵਾ ਗਜ਼, ਸਾਢੇ ਤਿੰਨ ਹੱਥ ਲੰਬਾਈਆ। ਅਵਾਜ਼ ਮਾਰ ਕੇ ਰਿਹਾ ਸੀ ਸੱਦ, ਸ਼ਬਦੀ ਕਾਹਨ ਧਿਆਨ ਲਗਾਈਆ। ਨਿਗਹ ਨਾਲ ਬਣਾ ਕੇ ਹੱਦ, ਇਸ਼ਾਰਾ ਅੱਖ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਯੁਧਿਸ਼ਟਰ ਨੇ ਏਥੇ ਆਪਣੇ ਮਸਤਕ ਲਿਖ ਕੇ ਲਾਇਆ ਸੀ ਸੋ, ਸਿਰ ਮਸਤਕ ਸੀਸ ਨਿਵਾਈਆ। ਪੱਪਾ ਹੱਥ ਵਿਚ ਫੜ ਕੇ ਦੋ, ਫੇਰ ਛਾਤੀ ਉਤੇ ਛੁਹਾਈਆ। ਭਗਤ ਭਗਵਾਨ ਇਕ ਨਾ ਰਹੇ ਦੋ, ਦੂਆ ਏਕਾ ਇਕੋ ਨਜ਼ਰੀ ਆਈਆ। ਝਟ ਕ੍ਰਿਸ਼ਨ (ਸਨਮੁਖ) ਗਿਆ ਹੋ, ਹੋ ਕੇ ਦਿਤਾ ਦ੍ਰਿੜਾਈਆ। ਧਰਮ ਸੁਤ ਔਹ ਵੇਖ ਅਗੰਮੀ ਲੋ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਖੇਲ ਕਰੇ ਅਬਿਨਾਸ਼ੀ ਉਹ, ਜਿਸ ਦੀ ਉਸਤਤ ਸਾਰੇ ਰਹੇ ਗਾਈਆ। ਜਿਸ ਵੇਲੇ ਦੀਨ ਦੁਨੀ ਹੋਈ ਨਿਰਮੋਹ, ਅਵਤਾਰ ਪੈਗ਼ੰਬਰ ਗੁਰ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਮੈਂ ਵੇਖ ਕੇ ਖੇਲ ਕੰਬਾ, ਕੰਬਣੀ ਗਈ ਆਈਆ। ਮੇਰੇ ਪਾਰ ਲੇਖ ਲੰਬਾ, ਹੱਦ ਹਦੂਦ ਨਾ ਕੋਇ ਜਣਾਈਆ। ਮੈਂ ਹੈਰਾਨ ਹੋਣਾ ਅਚੰਭਾ, ਹੈਰਤ ਵਿਚ ਦੁਹਾਈਆ। ਕੀ ਖੇਲ ਭਗਤਾਂ ਸੰਗਾ, ਹਰਿ ਭਗਵਾਨ ਆਪ ਕਰਾਈਆ। ਤਿੰਨਾਂ ਗੁਰਮੁਖਾਂ ਸਤਾਰਾਂ ਅੱਸੂ ਨੂੰ ਹੋਣਾ ਇਕ ਟੰਗਾ, ਜਿਨ੍ਹਾਂ ਦੇ ਮਸਤਕ ਸੋ ਦਿਤਾ ਲਗਾਈਆ। ਅਠਾਰਾਂ ਅੱਸੂ ਨੂੰ ਹੱਥ ਵਿਚ ਫੜਨਾ ਡੰਡਾ, ਸਾਢੇ ਤਿੰਨ ਹੱਥ ਲੰਬਾਈਆ। ਉਨੀ ਅੱਸੂ ਨੂੰ ਗਰਦਨ ਉਤੇ ਰੱਖਣਾ ਖੰਡਾ, ਪੁੱਠੀ ਧਾਰ ਬਣਾਈਆ। ਵੀਹ ਅੱਸੂ ਨੂੰ ਇਕ ਦੂਜੇ ਨਾਲ ਜੋੜਨਾ ਕੰਧਾ, ਕੰਧੀ ਬੈਠਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੋ ਕਹੇ ਮੈਂ ਦੱਸਾਂ ਸਚ ਪਿਆਰ, ਮੁਹੱਬਤ ਬੇਪਰਵਾਹੀਆ। ਜੋ ਹਰਿ ਕਰਤਾ ਕਰਨੇਹਾਰ, ਜੁਗ ਜੁਗ ਆਪ ਕਰਾਈਆ। ਜਨ ਭਗਤਾਂ ਦਏ ਅਧਾਰ, ਸਿਰ ਸਿਰ ਆਪਣਾ ਹੱਥ ਰਖਾਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਲਾਇਆ ਪਾਰ, ਕਲਜੁਗ
❋
❋
ਵੇਖੇ ਚਾਈਂ ਚਾਈਂਆ। ਜਨ ਭਗਤ ਸੁਹੇਲੇ ਦੇਵੇ ਤਾਰ, ਤਾਰਨਹਾਰ ਇਕ ਅਖਵਾਈਆ। ਜਿਨ੍ਹਾਂ ਦਾ ਲੇਖਾ ਰਹੇ ਸਦਾ ਜੁਗ ਚਾਰ, ਚਾਰ ਵਰਨ ਇਕੋ ਰੰਗ ਰੰਗਾਈਆ। ਸੀਸ ਜਗਦੀਸ਼ ਬਖ਼ਸ਼ ਦਸਤਾਰ, ਦੇਵੇ ਮਾਤ ਮਾਣ ਵਡਿਆਈਆ। ਰਾਏ ਧਰਮ ਦਾ ਗੇੜ ਨਿਵਾਰ, ਚਿਤ੍ਰਗੁਪਤ ਦਾ ਲੇਖ ਚੁਕਾਈਆ। ਸ਼ਬਦੀ ਸਤਿਗੁਰ ਦਏ ਅਧਾਰ, ਉਦਰ ਤੋਂ ਬਾਹਰ ਕਢਾਈਆ। ਅੰਤਮ ਲਹਿਣਾ ਰਹੇ ਨਾ ਵਿਚ ਸੰਸਾਰ, ਮਾਤ ਗਰਭ ਨਾ ਅਗਨ ਤਪਾਈਆ। ਲੈ ਕੇ ਜਾਏ ਸਚਖੰਡ ਸਚੇ ਦਰਬਾਰ, ਦਰਗਹ ਸਾਚੀ ਸੋਭਾ ਪਾਈਆ। ਜਿਥੇ ਇਕੋ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤਾ ਏਕੰਕਾਰ, ਅਕਲ ਕਲਧਾਰੀ ਆਪਣੀ ਕਲ ਵਰਤਾਈਆ।
੧੭ ਅੱਸੂ ਸ਼ਹਿਨਸ਼ਾਹੀ ਸੰਮਤ ੭ ਜਸਵੰਤ ਸਿੰਘ, ਬੰਨਾ ਸਿੰਘ, ਹਰਬੰਸ ਸਿੰਘ, ਗੁਰਨਾਮ ਸਿੰਘ ਸੂਰਾਨਸੀ, ਪ੍ਰੀਤਮ ਸਿੰਘ ਕੋਟਲੀ ਇਬਰਾਹਿਮ ਜਰਨੈਲ ਸਿੰਘ ਸਗਵਾਲ, ਦਰਸ਼ਨ ਕੌਰ ਪਾਤੜ ਖ਼ੁਰਦ, ਨਗੀਨਾ ਸਿੰਘ, ਪਿਆਰਾ ਸਿੰਘ ਹਰਦਿਆਲ ਸਿੰਘ ਜਲੰਧਰ,
ਗੁਰਬਚਨ ਸਿੰਘ ਆਹਮ ਪੁਰ, ਜੁਗਿੰਦਰ ਸਿੰਘ, ਫੁੱਮਣ ਸਿੰਘ, ਅਜੀਤ ਸਿੰਘ, ਤਰਸੇਮ ਸਿੰਘ,
ਹਰਭਜਨ ਸਿੰਘ ਆਦਮਪੁਰ, ਜੁਗਿੰਦਰ ਕੌਰ ਬੂਲ੍ਹੇ, ਅਜੀਤ ਕੌਰ ਜਲਪੋਤ,
ਕਰਤਾਰ ਪੁਰ ਸ਼ਹਿਰ ਜ਼ਿਲਾ ਜਲੰਧਰ
ਪੱਪਾ ਕਹੇ ਮੈਂ ਲੱਗਾ ਭਗਤਾਂ ਗੁਰਮੁਖਾਂ ਦੇ ਸੀਨੇ, ਸਤਿਗੁਰ ਪੂਰਨ ਦਿਤੀ ਵਡਿਆਈਆ। ਮੈਂ ਖੇਲ ਤਕਣੇ ਲੋਕ ਤੀਨੇ, ਬ੍ਰਹਿਮੰਡ ਖੰਡ ਅੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਤਕਣੇ ਪਰਮ ਪੁਰਖ ਅਧੀਨੇ, ਦਰਗਹ ਸਾਚੀ ਖੋਜ ਖੁਜਾਈਆ। ਵੇਸ ਵੇਖਣੇ ਪੁਰਖ ਅਬਿਨਾਸ਼ੀ ਦਾਨੇ ਬੀਨੇ, ਨਿਰਗੁਣ ਸਰਗੁਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਦਇਆ ਕਮਾਈਆ। ਸੋ ਕਹੇ ਮੈਂ ਖੇਲ ਦੱਸਾਂ ਸਾਹਿਬ ਸੁਲਤਾਨਾ, ਸਤਿਗੁਰ ਭੇਵ ਖੁਲ੍ਹਾਈਆ। ਪੱਪਾ ਕਹੇ ਮੈਂ ਪੂਰਨ ਦੇਣਾ ਬ੍ਰਹਮ ਗਿਆਨਾ, ਭੇਵ ਅਭੇਦਾ ਰਹੇ ਨਾ ਰਾਈਆ। ਦੋਹਾਂ ਦਾ ਲੇਖਾ ਇਕ ਸ੍ਰੀ ਭਗਵਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਕਲਜੁਗ ਵੇਖੇ ਮਾਰ ਧਿਆਨਾ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਚਾਰ ਜੁਗ ਦਾ ਵੇਖੇ ਜਗਤ ਨਿਸ਼ਾਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਹੁਕਮ ਸੰਦੇਸ਼ਾ ਜਾਣੇ ਅਗੰਮ ਫ਼ਰਮਾਨਾ, ਫ਼ੁਰਨਿਆਂ ਤੋਂ ਬਾਹਰ ਸਮਝਾਈਆ। ਕੀ ਕਹਿ ਕੇ ਗਿਆ ਰਮਈਆ ਰਾਮਾ, ਕਾਹਨਾ ਕ੍ਰਿਸ਼ਨਾ ਰਾਗ ਜਣਾਈਆ। ਕੀ ਮੂਸਾ ਈਸਾ ਸੁਣਿਆ ਪੈਗ਼ਾਮਾ, ਮੁਹੰਮਦ ਬਿਨਾ ਅਲਿਫ਼ ਯੇ ਪੜ੍ਹਾਈਆ। ਨਾਨਕ ਗੋਬਿੰਦ ਕੀ ਤੱਕਿਆ ਨੂਰ ਨੁਰਾਨਾ, ਨਿਰਵੈਰ ਨਿਰਾਕਾਰ ਨਿਰੰਕਾਰ ਅਗੰਮ ਅਥਾਹੀਆ। ਕੀ ਸਤਿਗੁਰ ਸ਼ਬਦ ਸ਼ਬਦ ਤਰਾਨਾ, ਤੁਰੀਆ ਤੋਂ ਬਾਹਰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੱਪਾ ਕਹੇ ਕਲਜੁਗ ਅੰਤਮ ਰਹਿਣੇ ਨਹੀਂ ਕੋਇ ਪੰਡੇ, ਪਾਂਡਵ ਕ੍ਰਿਸ਼ਨ ਗਿਆ ਦ੍ਰਿੜਾਈਆ।
❋
❋
ਜਿਸ ਵੇਲੇ ਭਗਤ ਸੁਹੇਲੇ ਖਲੋਣੇ ਇਕ ਟੰਗੇ, ਚਾਰੋਂ ਕੁੰਟ ਅੰਧੇਰਾ ਛਾਈਆ। ਰਾਮ ਰਾਮ ਕੋਲੋਂ ਅਗੰਮੀ ਮੰਗ ਮੰਗੇ, ਜਿਸ ਵੇਲੇ ਬਨਵਾਸੀ ਬਣਿਆ ਪਾਂਧੀ ਰਾਹੀਆ। ਕਲਜੁਗ ਵੇਲਾ ਅੰਤਮ ਸਭ ਦੇ ਸੀਸ ਹੋਣੇ ਨੰਗੇ, ਓਢਣ ਨਜ਼ਰ ਕੋਇ ਨਾ ਆਈਆ। ਸੀਤਾ ਸੁਰਤ ਧੁਰ ਦੇ ਰਾਮ ਸ਼ਬਦ ਕੋਈ ਨਾ ਗੰਢੇ, ਸਾਚਾ ਸੰਗ ਨਾ ਕੋਇ ਬਣਾਈਆ। ਧੁਰ ਭੰਡਾਰਾ ਮਾਤ ਕੋਈ ਨਾ ਵੰਡੇ, ਧਰਨੀ ਰੋਵੇ ਮਾਰੇ ਧਾਹੀਆ। ਜਗਤ ਜਹਾਨ ਜੀਵ ਹੋਣੇ ਅੰਧੇ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਦੀਨਾਂ ਮਜ਼੍ਹਬਾਂ ਭਾਗ ਹੋਣੇ ਮੰਦੇ, ਅਵਤਾਰ ਪੈਗ਼ੰਬਰ ਗੁਰ ਪਕੜੇ ਕੋਇ ਨਾ ਬਾਹੀਂਆ। ਪ੍ਰਭ ਦੇ ਨਾਮ ਦੇ ਘਰ ਘਰ ਲੈਣੇ ਚੰਦੇ, ਚੰਦ ਸਿਤਾਰ ਰੋਵਣ ਮਾਰਨ ਧਾਹੀਆ। ਭੈ ਰਹਿਣਾ ਨਹੀਂ ਜਗਤ ਧਾਰ ਖੰਡੇ, ਖੜਗ ਮਿਲੇ ਨਾ ਕੋਇ ਚਤੁਰਾਈਆ। ਉਸ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਕੂੜੀ ਕਿਰਿਆ ਦੰਡੇ, ਡੰਡਾਵਤ ਜਗਤ ਵਾਲੀ ਬਦਲਾਈਆ। ਸਚ ਸਵਾਮੀ ਅੰਤਰਜਾਮੀ ਹੋ ਕੇ ਬਿਆਸਾ ਪਾਰ ਕਿਨਾਰਾ ਲੰਘੇ, ਅੱਗਾ ਸਮਝ ਕਿਸੇ ਨਾ ਆਈਆ। ਸ਼ਬਦੀ ਧਾਰ ਬੈਠ ਪਲੰਘੇ, ਸੰਬਲ ਆਪਣਾ ਰੰਗ ਰੰਗਾਈਆ। ਕਲਜੁਗ ਪੈਂਡੇ ਮੇਟਣੇ ਲੰਬੇ, ਅੱਗੇ ਪੰਧ ਨਾ ਕੋਇ ਰਖਾਈਆ। ਮਨੂਆ ਮਨ ਕਰਾਏ ਦੰਗੇ, ਬੁਧ ਬਿਬੇਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਪੱਪਾ ਕਹੇ ਮੈਂ ਪਰਮ ਪੁਰਖ ਦੀ ਧਾਰ, ਪ੍ਰਭ ਦਿਤੀ ਮਾਣ ਵਡਿਆਈਆ। ਮੈਂ ਆਇਆ ਬਿਆਸੋਂ ਪਾਰ, ਪਰਾ ਪਸੰਤੀ ਮਧਮ ਬੈਖਰੀ ਪਿਛਲਾ ਸੰਗ ਨਿਭਾਈਆ। ਅੱਗੇ ਸੰਦੇਸ਼ਾ ਦੇਵਾਂ ਧੁਰ ਦੇ ਯਾਰ, ਜੋ ਮਾਲਕ ਧੁਰਦਰਗਾਹੀਆ। ਕਲਜੁਗ ਜੀਵੋ ਹੋਵੋ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਕਲ ਕਲਕੀ ਇਕ ਅਵਤਾਰ, ਅਵਤਰ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦੀ ਪਾਵੇ ਕੋਈ ਨਾ ਸਾਰ, ਆਦਿ ਅੰਤ ਕਹੇ ਕੋਇ ਨਾ ਰਾਈਆ। ਜਿਸ ਨੂੰ ਝੁਕਦੇ ਗੁਰ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਜਿਸ ਨੇ ਭਗਤ ਬਣਾਏ ਬਰਖ਼ੁਰਦਾਰ, ਪਿਤਾ ਪੂਤ ਗੋਦ ਸੁਹਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਏ ਸਾਰ, ਕਲਜੁਗ ਅੰਤਮ ਵੇਖ ਵਖਾਈਆ। ਇਕੋ ਰੰਗ ਰੰਗਾ ਕੇ ਪੁਰਖ ਨਾਰ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਸਚ ਪ੍ਰੀਤੀ ਦੇ ਅਧਾਰ, ਉਦਰ ਦਾ ਲੇਖਾ ਦਏ ਮੁਕਾਈਆ। ਏਥੇ ਉਥੇ ਸਿਰਜਣਹਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਚੁਰਾਸੀ ਵਿਚੋਂ ਕਢ ਕੇ ਬਾਹਰ, ਰਾਏ ਧਰਮ ਦਾ ਫੰਦ ਕਟਾਈਆ। ਚਿਤਰ ਗੁਪਤ ਨਾ ਮਾਰੇ ਮਾਰ, ਲੇਖਾ ਅਵਰ ਰਹੇ ਨਾ ਰਾਈਆ। ਦੇਵੇ ਮਾਣ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਹੋਏ ਆਪ ਸਹਾਈਆ। ਸੀਸ ਜਗਦੀਸ ਬਖ਼ਸ਼ ਦਸਤਾਰ, ਧਰਮ ਨਿਸ਼ਾਨ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਪੱਪਾ ਕਹੇ ਮੈਂ ਕਰਨ ਆਇਆ ਪਰਖ, ਪਰਮ ਪੁਰਖ ਦਿਤੀ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਨ੍ਹਾਂ ਨੂੰ ਮੇਰਾ ਸਾਹਿਬ ਦੇਵੇ ਦਰਸ, ਅੰਤਰ ਦ੍ਰਿਸ਼ਟੀ ਦਏ ਖੁਲ੍ਹਾਈਆ। ਜਨਮ ਕਰਮ ਦੀ ਮੇਟੇ ਹਰਸ, ਹਵਸ ਕੂੜੀ ਦਏ ਗਵਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਰਹੀਮ ਸਚ ਕਮਾਈਆ। ਦੇਵੇ ਵਡਿਆਈ ਉਪਰ ਫ਼ਰਸ਼, ਅਰਸ਼ਾਂ ਆਪਣਾ ਰੰਗ ਰੰਗਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਆਪ ਟਪਕਾਈਆ। ਜੁਗ ਜਨਮ ਦੀ ਬੇਨੰਤੀ ਆਸ਼ਾ ਪੂਰੀ ਕਰੇ ਅਰਜ਼, ਆਰਜ਼ੂ ਆਪਣੇ ਵਿਚ ਮਿਲਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਸ਼ਰਅ ਛੁਰੀ
❋
❋
ਨਾ ਕਟੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਯੋਧਾ ਸੂਰਬੀਰ ਬਣ ਮਰਦ, ਮਰਦ ਮਰਦਾਨਾ ਵੇਖ ਵਖਾਈਆ। ਕਲਜੁਗ ਅੰਤਮ ਮੇਟੇ ਅੰਧੇਰਾ ਗਰਦ, ਸਤਿ ਜੋਤ ਕਰੇ ਰੁਸ਼ਨਾਈਆ। ਇਹੋ ਖੇਲ ਪ੍ਰਭੂ ਅਸਚਰਜ, ਜੁਗ ਜੁਗ ਭਗਤਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪੱਪਾ ਕਹੇ ਮੈਂ ਬਣ ਆਇਆ ਪਰਦੇਸ਼ੀ, ਪਰਮ ਪੁਰਖ ਦਿਤੀ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਸਾਰੀ ਵੇਖੀ, ਚਾਰੋਂ ਕੁੰਟ ਧਿਆਨ ਲਗਾਈਆ। ਲੇਖਾ ਜਾਣਿਆ ਬਦੀ ਨੇਕੀ, ਅੰਤਰ ਨਿਰੰਤਰ ਭੇਵ ਰਿਹਾ ਨਾ ਰਾਈਆ। ਕਿਸੇ ਨਾ ਹੋਵੇ ਬੁਧ ਬਿਬੇਕੀ, ਪਤਿਤ ਪੁਨੀਤ ਨਾ ਕੋਇ ਕਰਾਈਆ। ਜਿਧਰ ਵੇਖਾਂ ਕੂੜ ਕੁੜਿਆਰਾ ਭੇਖੀ, ਕਲਜੁਗ ਭੱਜੇ ਵਾਹੋ ਦਾਹੀਆ। ਝਗੜਾ ਪਿਆ ਮੁੱਲਾਂ ਸ਼ੇਖ਼ੀ, ਮੁਸਾਇਕ ਰਹੇ ਕੁਰਲਾਈਆ। ਲੱਖ ਚੁਰਾਸੀ ਨਜ਼ਰ ਆਏ ਕੋਈ ਨਾ ਭੇਤੀ, ਅਗਲਾ ਭੇਵ ਨਾ ਕੋਇ ਚੁਕਾਈਆ। ਪਰਮ ਪੁਰਖ ਦਾ ਨਾਮ ਕਲਜੁਗ ਜੀਵ ਜਾਂਦੇ ਵੇਚੀ, ਕੀਮਤ ਹੱਟਾਂ ਵਿਚ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੱਪਾ ਕਹੇ ਮੈਂ ਪਰਮ ਪੁਰਖ ਦੀ ਧਾਰਾ, ਧਰਮ ਦੀ ਧਾਰ ਇਕ ਦ੍ਰਿੜਾਈਆ। ਜਿਸ ਦਾ ਨੂਰ ਜ਼ਹੂਰ ਨਵ ਅਵਤਾਰਾ, ਨਰ ਨਰਾਇਣ ਇਕ ਅਖਵਾਈਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜਿਸ ਨੂੰ ਬੀਤੇ ਕੋਟਨ ਕੋਟ ਜੁਗ ਲੱਖ ਹਜ਼ਾਰਾ, ਹਜ਼ਰਤ ਬੈਠੇ ਸੀਸ ਨਿਵਾਈਆ। ਸਜਦੇ ਕਰਦੇ ਵਾਰੋ ਵਾਰਾ, ਨਿਵ ਨਿਵ ਲਾਗਣ ਪਾਈਆ। ਦਰ ਦਰਵੇਸ਼ ਦਿਸੇ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਖ਼ਾਲੀ ਝੋਲੀਆਂ ਰਹੇ ਡਾਹੀਆ। ਸੋ ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਨਿਵਾਸੀ ਅਗੰਮ ਅਥਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਸਭ ਦੀ ਪਾਵੇ ਸਾਰਾ, ਮਹਾਂਸਾਰਥੀ ਆਪਣਾ ਹੁਕਮ ਵਰਤਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਅਗੰਮ ਅਪਾਰਾ, ਅਪਰੰਪਰ ਸਵਾਮੀ ਵਡ ਵਡਿਆਈਆ। ਭਗਤ ਸੁਹੇਲੇ ਸੂਫ਼ੀ ਸੰਤ ਲਏ ਉਬਾਰਾ, ਮਹਿਬਾਨ ਬੀਦੋ ਆਪਣਾ ਰੰਗ ਰੰਗਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਿਰਪਾ ਕਰੇ ਪਰਵਰਦਿਗਾਰਾ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤੀ ਜਾਤਾ ਲਏ ਅਵਤਾਰਾ, ਅਵਤਰ ਆਪਣਾ ਰੂਪ ਅਨੂਪ ਦਰਸਾਈਆ।
੧੮ ਅੱਸੂ ਸ਼ਹਿਨਸ਼ਾਹੀ ਸੰਮਤ ੭ ਭਗਤ ਸਿੰਘ ਦੀ ਮਾਤਾ ਦੇ ਨਵਿਤ ਦਿਆਲ ਗੜ੍ਹ ਜ਼ਿਲਾ ਕਪੂਰਥਲਾ
ਸਤਿ ਧਰਮ ਦਾ ਬਖ਼ਸ਼ਿਆ ਹਾਰ, ਹਰਿ ਸਤਿਗੁਰ ਆਪਣੀ ਦਇਆ ਕਮਾਈਆ। ਕਿਰਪਾ ਕਰੇ ਨਿਰਵੈਰ ਨਿਰੰਕਾਰ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਮਾਣਸ ਜਨਮ ਦਏ ਸਵਾਰ, ਪੂਰਬ ਲੇਖਾ ਵੇਖ ਵਖਾਈਆ। ਜਿਸ ਨਾਨਕ ਦਰਸ਼ਨ ਕੀਤਾ ਨੌ ਵਾਰ, ਤਲਵੰਡੀ ਰਹਿ ਕੇ ਆਪਣਾ ਝਟ ਲੰਘਾਈਆ। ਰਾਮੋ ਨਾਮ ਸੀ ਪਿਛਲਾ ਵਿਚ ਸੰਸਾਰ, ਘਰ ਕਸ਼ੱਤਰੀ ਸੋਭਾ ਪਾਈਆ। ਧੂੜੀ ਲਾ ਕੇ ਚਰਨ ਛਾਰ, ਨਾਨਕ ਅੱਗੇ ਝੋਲੀ ਡਾਹੀਆ। ਮੇਰਾ ਖ਼ਾਲੀ ਭਰ ਭੰਡਾਰ, ਤ੍ਰਿਸ਼ਨਾ ਜਗਤ ਪੂਰ ਕਰਾਈਆ। ਮੈਨੂੰ ਭਗਤੀ ਦਾ ਦੇ ਅਧਾਰ, ਚਰਨ ਕਵਲ ਸਰਨਾਈਆ।
❋
❋
ਸਤਿਗੁਰ (ਨਾਨਕ) ਨਿਗਹ ਲਈ ਮਾਰ, ਨਿਗਹ ਨਿਗਹ ਵਿਚੋਂ ਬਦਲਾਈਆ। ਕੀ ਹੁਕਮ ਸੱਚੀ ਸਰਕਾਰ, ਸਚ ਸਚ ਦਿਆਂ ਸੁਣਾਈਆ। ਤੈਨੂੰ ਜਨਮ ਲੈਣਾ ਪੈਣਾ ਦੂਜੀ ਵਾਰ, ਮਿਰਤੂ ਲੋਕ ਵੱਜੇ ਵਧਾਈਆ। ਭਗਤੀ ਨਹੀਂ ਭਗਤ ਸਿੰਘ ਤੇਰੀ ਝੋਲੀ ਦੇਵਾਂ ਡਾਰ, ਤੇਰੇ ਜਨਮ ਦੀ ਤੇਰੇ ਕਰਮ ਨਾਲ ਵੱਜਦੀ ਰਹੇ ਵਧਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਕੋਈ ਮੇਟ ਨਾ ਸਕੇ ਸਰਕਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮ ਸ਼ਿਵ ਵੇਖਣ ਚਾਈਂ ਚਾਈਂਆ। ਤੇਰੇ ਜਨਮ ਦੀ ਪੈਜ ਦੇਵੇ ਸਵਾਰ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਹਾਰ ਕਹੇ ਮੈਂ ਗਲ ਨਾਲ ਗਿਆ ਲਟਕ, ਲਟਕ ਆਪਣੀ ਦਿਆਂ ਵਖਾਈਆ। ਮੇਰੀ ਤ੍ਰਿਸ਼ਨਾ ਮਿਟ ਗਈ ਭਟਕ, ਭਟਕਣੀ ਜਗਤ ਰਹੀ ਨਾ ਰਾਈਆ। ਅੱਗੇ ਰਹੇ ਕੋਈ ਨਾ ਅਟਕ, ਰਾਏ ਧਰਮ ਚਿਤ੍ਰਗੁਪਤ ਨਾ ਲੇਖ ਜਣਾਈਆ। ਸਿੱਧਾ ਮਾਰਗ ਇਕੋ ਮਿਲਿਆ ਜਿਥੇ ਗਿਆ ਸਿੰਘ ਭਗਤ, ਭਗਤੀ ਜਨਮ ਦੀ ਪੂਰ ਕਰਾਈਆ। ਵੇਲਾ ਵੇਲੇ ਨਾਲ ਪਹੁੰਚਿਆ ਵਕਤ, ਸਮਾਂ ਸਮੇਂ ਨਾਲ ਸੁਹਾਈਆ। ਨਾਨਕ ਨਿਰਗੁਣ ਧਾਰ ਦੀ ਸ਼ਰਤ, ਨਿਰਗੁਣ ਨਿਰੰਕਾਰ ਪੂਰ ਕਰਾਈਆ। ਮਿਲੇ ਵਡਿਆਈ ਉਤੇ ਫ਼ਰਸ਼, ਵੱਜਦੀ ਰਹੇ ਵਧਾਈਆ। ਜ਼ਿੰਦਗੀ ਵਿਚ ਜੀਵਣ ਵਿਚ ਬਿਨਾ ਪ੍ਰਭੂ ਤੋਂ ਕਰੇ ਕੋਈ ਨਾ ਤਰਸ, ਰਹਿਮਤ ਹੱਕ ਨਾ ਕੋਇ ਕਮਾਈਆ। ਸੰਮਤ ਸ਼ਹਿਨਸ਼ਾਹੀ ਸੱਤ ਦਾ ਖ਼ੁਸ਼ੀਆਂ ਵਾਲਾ ਬਰਸ, ਬਰਸੀ ਜਨਮ ਦੀ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹਾਰ ਕਹੇ ਮੈਂ ਛੋਹਿਆ ਨਾਲ ਕੌਰ ਇੰਦ, ਇੰਦ ਇੰਦਰਾਸਣ ਉਤੇ ਵੇਖ ਵਖਾਈਆ। ਜਿਸ ਦਾ ਸੂਰਬੀਰ ਦੁਲਾਰਾ ਸੁਤ ਧਰਮ ਦੀ ਬਿੰਦ, ਜਿਸ ਨੂੰ ਬਿੰਦਰਾਬਨ ਦਾ ਕਾਹਨ ਵੇਖੇ ਚਾਈਂ ਚਾਈਂਆ। ਜੋ ਵਾਰ ਕੇ ਆਪਣਾ ਜੀਵਣ ਜ਼ਿੰਦਗੀ ਜਿੰਦ, ਜਿਬਹ ਜਗਤ ਵਿਚ ਆਪਣਾ ਆਪ ਕਰਾਈਆ। ਖ਼ੂਨ ਸਿੰਚ ਕੇ ਵਿਚ ਹਿੰਦ, ਭਾਰਤ ਦਾ ਭਰਮ ਦਿਤਾ ਮਿਟਾਈਆ। ਭਗਤ ਦੀ ਮਾਤਾ ਹੋ ਕੇ ਭਗਤ ਸਿੰਘ ਪਿਛੇ ਕਦੇ ਨਾ ਵਗਾਉਣੀ ਹਿੰਝ, ਅੱਥਰੂ ਹਾਰ ਨਾ ਕਦੇ ਬਣਾਈਆ। ਸਦਾ ਰਿਹਾ ਨਾ ਕਿਸੇ ਦਾ ਜੀਉ ਪਿੰਡ, ਪੰਜ ਤਤ ਅਵਤਾਰ ਪੈਗ਼ੰਬਰ ਗੁਰੂ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤ ਜਨ ਭਗਤਾਂ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਰਹੀਮ ਰਹਿਮਾਨ ਆਪਣੀ ਆਪ ਕਮਾਈਆ।
੧੮ ਅੱਸੂ ਸ਼ਹਿਨਸ਼ਾਹੀ ਸੰਮਤ ੭ ਦੌਲਤ ਸਿੰਘ, ਗੁਰਦਿਆਲ ਸਿੰਘ, ਕਰਤਾਰ ਸਿੰਘ, ਅਮਰ ਕੌਰ, ਕਿਸ਼ਨ ਸਿੰਘ ਸੁਰਖਪੁਰਾ,
ਪਿਆਰਾ ਸਿੰਘ ਜਾਂਗਲੇ, ਜਗੀਰ ਸਿੰਘ ਸ਼ਿਕਾਰ ਪੁਰ, ਸਰੂਪ ਸਿੰਘ ਟਿੱਬਾ, ਮਨਜੀਤ ਕੌਰ ਨੂਰ ਪੁਰ, ਹਰਭਜਨ ਕੌਰ ਨੂਰ ਪੁਰ,
ਕਰਤਾਰ ਕੌਰ ਮਜੀਦ ਪੁਰ, ਬਸੰਤ ਕੌਰ ਕੜਾਲ ਕਲਾ, ਸੁਰਜੀਤ ਕੌਰ ਗੌਸਲ, ਬਨਤ ਕੌਰ ਦਰਯਾ, ਅਵਤਾਰ ਸਿੰਘ ਅਹਿਮਦ ਪੁਰ,
ਧੰਨ ਕੌਰ ਢਿਲਵਾਂ, ਪਿਆਰ ਕੌਰ ਢੁਡੀਆਂ ਬਾਜ਼ੀ ਸਾਧੂ ਸਿੰਘ ਮਤਾਬ ਗੜ੍ਹ, ਕਪੂਰਥਲਾ ਸ਼ਹਿਰ ਵਿਚ
ਸਦੀ ਚੌਧਵੀਂ ਕਹੇ ਮੁਹੰਮਦ ਸੰਗ ਚਾਰ ਯਾਰ ਮਾਰ ਝਾਤੀ, ਹਜ਼ਰਤਾਂ ਦਾ ਹਜ਼ਰਤ ਵੇਖ ਵਖਾਈਆ। ਚੌਦਾਂ ਤਬਕਾਂ ਖੋਲ੍ਹ ਕੇ ਤਕ ਤਾਕੀ,
❋
❋
ਤਾਰਾ ਚੰਦ ਨਾਲ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਕੋਇ ਨਾ ਮਿਲੇ ਸੱਚਾ ਸਾਕੀ, ਆਬੇਹਯਾਤ ਜਾਮ ਹੱਕ ਨਾ ਕੋਇ ਪਿਆਈਆ। ਝਗੜਾ ਤਕ ਉਮਤ ਪੰਜ ਤਤ ਖ਼ਾਕੀ, ਖ਼ਾਕ ਛਾਰ ਦਿਸੇ ਲੋਕਾਈਆ। ਤੇਰੇ ਕਲਮੇ ਨਾਲੋਂ ਮਨੂਆ ਹੋਇਆ ਆਕੀ, ਸ਼ਰਅ ਚਲੇ ਨਾ ਕੋਇ ਚਤੁਰਾਈਆ। ਹਕੀਕੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਪਰਵਰਦਿਗਾਰ ਸਾਂਝੇ ਯਾਰ ਮਿਲਣ ਕੋਇ ਨਾ ਪਾਈਆ। ਮੇਰੇ ਅੰਤਰ ਨਿਰੰਤਰ ਆਈ ਉਦਾਸੀ, ਚਿੰਤਾ ਚਿਖਾ ਰਹੀ ਜਲਾਈਆ। ਕੀ ਕਰਨਾ ਖੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਵੇਲਾ ਦਿਸੇ ਨਾ ਕੋਇ ਪਰਭਾਤੀ, ਸੰਧਿਆ ਰੋਵੇ ਮਾਰੇ ਧਾਈਆ। ਆਪਣਾ ਲੇਖਾ ਲਿਖਿਆ ਵੇਖ ਜੋ ਲਿਖਿਆ ਬਿਨਾ ਕਲਮ ਦਵਾਤੀ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਪਰਵਰਦਿਗਾਰ ਸਾਂਝਾ ਯਾਰ ਖੇਲ ਕਰੇ ਇਤਫ਼ਾਕੀ, ਇਤਫ਼ਾਕੀਆ ਆਪਣਾ ਹੁਕਮ ਵਰਤਾਈਆ। ਸਭ ਦਾ ਲਹਿਣਾ ਦੇਣਾ ਵੇਖੇ ਇਖ਼ਲਾਕੀ, ਖ਼ਾਲਕ ਖ਼ਲਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦ ਅਹਿਮਦ ਮਾਰ ਨਿਗਹ, ਬਿਨ ਨੈਣਾਂ ਨੈਣ ਉਠਾਈਆ। ਸਾਨੂੰ ਅਗਲੀ ਦੱਸ ਬਿਧਾ, ਮਾਰਗ ਅਗੰਮ ਜਣਾਈਆ। ਤੇਰਾ ਲੇਖਾ ਮੁਕਣਾ ਕਿਦਾਂ, ਕੀ ਕਰਤਾ ਹੁਕਮ ਦ੍ਰਿੜਾਈਆ। ਕੀ ਸੰਦੇਸ਼ਾ ਦੇਵੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਨੂਰ ਇਲਾਹੀਆ। ਜਿਸ ਦੇ ਨਾਲ ਕੀਤਾ ਹਿਤਾ, ਹਿਤਕਾਰੀ ਹੋ ਕੇ ਸੇਵ ਕਮਾਈਆ। ਜਿਸ ਦੀ ਮਹਿਮਾ ਦਾ ਸਿਫ਼ਤ ਸਾਲਾਹੀ ਲਿਖਿਆ ਚਿੱਠਾ, ਅਲਿਫ਼ ਯੇ ਨਾਲ ਚਤੁਰਾਈਆ। ਉਹ ਤੇਰੇ ਅੰਤ ਮੇਰਾ ਕਢੇ ਕੀ ਸਿੱਟਾ, ਸਤਿ ਸਤਿਵਾਦੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਂ ਦੱਸਾਂ ਹੁਕਮ ਸੁਲਤਾਨਾ, ਸਤਿ ਸਤਿ ਦ੍ਰਿੜਾਈਆ। ਕੀ ਖੇਲ ਕਰੇ ਮਿਹਰਵਾਨਾ, ਮਹਿਬੂਬ ਨੂਰ ਇਲਾਹੀਆ। ਜਿਸ ਨੇ ਝਗੜਾ ਮੇਟਣਾ ਜ਼ਿਮੀ ਅਸਮਾਨਾ, ਦੋ ਜਹਾਨਾਂ ਖੋਜ ਖੁਜਾਈਆ। ਉਮਤ ਉਮਤੀ ਬਦਲ ਜਾਣਾ ਜਮਾਨਾ, ਜ਼ਿਮੀਂ ਜ਼ਮਾਂ ਦਏ ਗਵਾਹੀਆ। ਮੈਂ ਸੁਣਿਆ ਅਗੰਮੀ ਫ਼ਰਮਾਨਾ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਕੁਝ ਝਗੜਾ ਵੇਖਣਾ ਵਿਚ ਤਹਿਰਾਨਾ, ਤੀਰ ਨਿਰਾਲਾ ਇਕ ਚਲਾਈਆ। ਲੱਖ ਸੱਤਰ ਉਠਾਏ ਪਠਾਨਾ, ਪੱਠੇ ਆਪਣੇ ਲਏ ਬਣਾਈਆ। ਖੇਲੇ ਖੇਲ ਵਿਚ ਮੈਦਾਨਾ, ਮਦਦ ਆਪਣੀ ਨਾਲ ਚਲਾਈਆ। ਝਗੜਾ ਪਾਏ ਜੰਗਲ ਜੂਹਾਂ ਵਿਚ ਬੀਆਬਾਨਾ, ਸਮੁੰਦ ਸਾਗਰ ਟਿੱਲੇ ਪਰਬਤ ਸਾਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਮੁਹੰਮਦ ਕਹੇ ਸੁਣ ਸਦੀ ਚੌਧਵੀਂ ਅਗੰਮੀ ਖ਼ਬਰ, ਅਮਾਮ ਅਮਾਮਾਂ ਰਿਹਾ ਦ੍ਰਿੜਾਈਆ। ਜੋ ਮਾਲਕ ਖ਼ਾਲਕ ਧੁਰਦਰਗਾਹੀ ਜਬਰ, ਜ਼ਾਹਰ ਜ਼ਹੂਰ ਨੂਰ ਇਲਾਹੀਆ। ਜਿਸ ਲੇਖਾ ਪੂਰਾ ਕਰਨਾ ਮੇਰੀ ਕਬਰ, ਮਕਬਰਿਆਂ ਵੇਖੇ ਥਾਉਂ ਥਾਈਂਆ। ਦਰੋਹੀ ਉਮਤ ਵਿਚ ਰਿਹਾ ਕੋਈ ਨਾ ਸਬਰ, ਸਬੂਰੀ ਸਚ ਨਾ ਕੋਇ ਜਣਾਈਆ। ਚਾਰ ਯਾਰੀ ਵਿਛੜ ਗਿਆ ਟੱਬਰ, ਕੁਨਬਾ ਹੱਕ ਨਾ ਕੋਇ ਰਖਾਈਆ। ਮਿਹਰਵਾਨ ਮਹਿਬੂਬ ਮਹਿਬਾਨ ਕਰੇ ਅਗੰਮਾ ਅਦਲ, ਇਨਸਾਫ਼ ਆਪਣਾ ਇਕ ਜਣਾਈਆ। ਸ਼ਰਅ ਸ਼ਰਅ ਕੋਲੋਂ ਕਰਾਏ ਕਤਲ, ਮਕਤੂਲ ਦੀਨ ਮਜ਼੍ਹਬ ਰੂਪ ਜਣਾਈਆ। ਕਿਸੇ ਦਾ ਚਲਣਾ ਨਹੀਂ ਕੋਈ ਯਤਨ, ਅਵਤਾਰ ਪੈਗ਼ੰਬਰ ਗੁਰ ਹੁਕਮ ਮੰਨਣ ਥਾਉਂ ਥਾਈਂਆ। ਸਦੀ
❋
❋
ਚੌਧਵੀਂ ਤੇਰਾ ਅੰਤ ਕਿਨਾਰਾ ਪੱਤਨ, ਪਾਤੀ ਗੋਬਿੰਦ ਗਿਆ ਲਿਖਾਈਆ। ਕਿਸੇ ਦਾ ਚਲਣਾ ਨਹੀਂ ਕੋਈ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ। ਖੇਲ ਕਰੇ ਪੁਰਖ ਸਮਰਥਣ, ਨਾ ਕੋਈ ਮੇਟੇ ਮੇਟ ਮਿਟਾਈਆ। ਲੇਖਾ ਜਾਣੇ ਅਲਖਣਾ ਅਲੱਖਣ, ਅਲਖ ਅਗੋਚਰ ਅਗੰਮ ਅਥਾਹੀਆ। ਜਿਸ ਨੇ ਸਾਢੇ ਤਿੰਨ ਹੱਥ ਇਕੋ ਵਸਾਉਣਾ ਵਤਨ, ਦੂਜਾ ਗ੍ਰਹਿ ਨਾ ਕੋਇ ਜਣਾਈਆ। ਸ਼ਬਦੀ ਧਾਰ ਜਣਾਏ ਬਚਨ, ਸੰਦੇਸ਼ਾ ਦੇਵੇ ਚਾਈਂ ਚਾਈਂਆ। ਜਨ ਭਗਤਾਂ ਭਾਗ ਲਗਾਏ ਕਾਇਆ ਮਾਟੀ ਕੰਚਨ, ਗੜ੍ਹ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੁਹੰਮਦੇ ਇਸ਼ਾਰਾ, ਮੁਹੰਮਦ ਹਮਦ ਵਿਚ ਜਣਾਈਆ। ਮੇਰੇ ਅੰਤਸ਼ਕਰਨ ਦਾ ਅੰਤ ਕਿਨਾਰਾ, ਬੇਅੰਤ ਰਿਹਾ ਸਮਝਾਈਆ। ਚਾਰ ਕੁੰਟ ਦਿਸੇ ਨਾ ਕੋਇ ਸਹਾਰਾ, ਸਗਲਾ ਸੰਗ ਨਾ ਕੋਇ ਬਣਾਈਆ। ਦੀਨ ਮਜ਼੍ਹਬ ਰੋਵਣ ਜ਼ਾਰੋ ਜ਼ਾਰਾ, ਬਿਨ ਨੇਤਰ ਲੋਚਣ ਨੈਣਾਂ ਨੀਰ ਵਹਾਈਆ। ਲੇਖਾ ਮੁਕਾਏ ਨਾ ਕੋਇ ਗੁਰ ਅਵਤਾਰਾ, ਕਲ ਕਲਕੀ ਬੇਪਰਵਾਹੀਆ। ਜੋ ਨਿਰਗੁਣ ਨੂਰ ਕਰੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦੀ ਪਾਏ ਕੋਈ ਨਾ ਸਾਰਾ, ਅੰਤ ਕਹਿਣ ਕੋਇ ਨਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਧੁਰ ਦਰਬਾਰਾ, ਸੋ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਕਰੇ ਖੇਲ ਅਪਾਰਾ, ਏਕੰਕਾਰਾ ਆਪਣੀ ਕਲ ਧਰਾਈਆ। ਆਦਿ ਨਿਰੰਜਣ ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨੂਰ ਕਰੇ ਉਜਿਆਰਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰਾ, ਮਹਾਂਸਾਰਥੀ ਆਪਣੀ ਕਾਰ ਭੁਗਤਾਈਆ। ਅਬਿਨਾਸ਼ੀ ਕਰਤਾ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਡਗਮਗਾਈਆ। ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰਾ, ਧਰਨੀ ਧਰਤ ਧੌਲ ਪਰਦਾ ਦਏ ਚੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਹੁਕਮ ਵਰਤੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠਣ ਸੀਸ ਨਿਵਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮਹਿਜ਼ ਦੇਵੇ ਇਕ ਇਸ਼ਾਰਾ, ਆਲੀਸ਼ਾਨ ਆਲੀਜਾਹ ਆਪ ਦ੍ਰਿੜਾਈਆ। ਜਨ ਭਗਤ ਸੂਫ਼ੀ ਸੰਤ ਫ਼ਕੀਰਾਂ ਲੱਖ ਚੁਰਾਸੀ ਵਿਚੋਂ ਕਢੇ ਬਾਹਰਾ, ਬਾਤਨ ਜ਼ਾਹਰ ਆਪਣਾ ਖੇਲ ਖਿਲਾਈਆ। ਸੀਸ ਜਗਦੀਸ਼ ਸਤਿ ਸਚ ਬੰਨ੍ਹੇ ਦਸਤਾਰਾ, ਸਿਰ ਸਿਰ ਆਪਣਾ ਰੰਗ ਰੰਗਾਈਆ। ਆਵਣ ਜਾਵਣ ਲੱਖ ਚੁਰਾਸੀ ਗੇੜ ਦਏ ਨਿਵਾਰਾ, ਜਨਮ ਜਨਮ ਨਾ ਕੋਇ ਭਵਾਈਆ। ਦਰਗਹ ਸਾਚੀ ਸਾਚਾ ਧਾਮ ਦੇਵੇ ਥਾਰਾ, ਥਿਰ ਘਰ ਵਾਸੀ ਸਚਖੰਡ ਨਿਵਾਸੀ ਸਾਚੀ ਕਰਨੀ ਕਾਰ ਕਮਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਪਾਵੇ ਸਾਰਾ, ਸਤਿਗੁਰ ਪੂਰਾ ਸ਼ਬਦੀ ਧਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰਾ ਇਕੋ ਸੱਯਦਾ, ਸੱਯਦਾ ਸੀਸ ਨਿਵਾਈਆ। ਜਿਸ ਘਰ ਦਾ ਬਣਿਆ ਰਿਹੋਂ ਬਰਦਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਭੇਵ ਦੱਸ ਓਸ ਨਰਾਇਣ ਨਰ ਦਾ, ਜੋ ਨਰ ਹਰਿ ਇਕ ਅਖਵਾਈਆ। ਕਿਸ ਬਿਧ ਲੇਖਾ ਮੁਕਾਵੇ ਕਲਜੁਗ ਕਲ ਦਾ, ਕਲਕਾਤੀ ਦਏ ਖਪਾਈਆ। ਲੇਖਾ ਜਾਣੇ ਜਲ ਥਲ ਦਾ, ਮਈਅਲ ਵੇਖੇ ਚਾਈਂ ਚਾਈਂਆ। ਕੀ ਹੁਕਮ ਸੰਦੇਸ਼ਾ ਧੁਰ ਫ਼ਰਮਾਨਾ ਘੱਲਦਾ, ਬਿਨ ਘੜੀ ਪਲ ਦ੍ਰਿੜਾਈਆ। ਕੀ ਖੇਲ ਓਸ ਨਿਹਚਲ ਧਾਮ ਅਟਲ ਦਾ, ਜਿਥੇ ਵਸੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ
❋
❋
ਇਕ ਵਰਤਾਈਆ। ਮੁਹੰਮਦ ਕਹੇ ਮੇਰਾ ਮਾਲਕ ਇਕ ਅਜ਼ੀਮ, ਨਿਰਗੁਣ ਨੂਰ ਨੂਰ ਅਲਾਹੀਆ। ਜਿਸ ਨੂੰ ਕਿਹਾ ਕਾਦਰ ਕਰੀਮ, ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਤੇਰੇ ਅੰਤ ਉਹ ਦੇਵੇ ਇਕ ਤਾਲੀਮ, ਤੁਲਬਿਆਂ ਹੱਕ ਕਰੇ ਪੜ੍ਹਾਈਆ। ਝਗੜਾ ਮੇਟੇ ਨਰ ਮਦੀਨ, ਮੁੱਦਾ ਇਕੋ ਇਕ ਸਮਝਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਦੀ ਰਹਿਣ ਨਹੀਂ ਦੇਣੀ ਕੋਈ ਤਕਸੀਮ, ਹੁਜਰਾ ਇਕੋ ਦਏ ਸੁਹਾਈਆ। ਜਿਸ ਦਾ ਮਾਰਗ ਹੋਣਾ ਮਹੀਨ, ਰਹਿਬਰ ਰਸਤਾ ਇਕ ਦਰਸਾਈਆ। ਜਿਸ ਭੇਵ ਚੁਕਾਉਣਾ ਆਦਿ ਕਦੀਮ, ਕੁਦਰਤ ਦਾ ਮਾਲਕ ਦਇਆ ਕਮਾਈਆ। ਉਸ ਨੇ ਖੇਲ ਖੇਲਣਾ ਉਤੇ ਜ਼ਮੀਨ, ਅਮਾਮ ਅਮਾਮਾ ਪਰਗਟ ਦਿਸੇ ਨੂਰ ਇਲਾਹੀਆ। ਮੇਰੀ ਲੇਖੇ ਲਾਉਣੀ ਗੋਈ ਪੇਸ਼ੀਨ, ਪੇਸ਼ੀਨਗੋਈ ਆਪਣੇ ਸੰਗ ਜਣਾਈਆ। ਅੰਤ ਸਭ ਨੇ ਹੋਣਾ ਉਸ ਦੇ ਅਧੀਨ, ਆਅਲਾ ਅਦਨਾ ਸਾਰੇ ਸੀਸ ਨਿਵਾਈਆ। ਜਿਸ ਝਗੜਾ ਰਹਿਣ ਨਹੀਂ ਦੇਣਾ ਪ੍ਰਾਚੀਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਕਰੇ ਪੜ੍ਹਾਈਆ। ਸਰਗੁਣ ਸਾਰੇ ਹੋਣੇ ਅਧੀਨ, ਨਿਰਗੁਣ ਆਪਣਾ ਹੁਕਮ ਵਰਤਾਈਆ। ਵੇਖੀਂ ਤੂੰ ਨਾ ਹੋਵੀਂ ਗ਼ਮਗੀਰ, ਚਿੰਤਾ ਅੰਤਰ ਨਾ ਕੋਇ ਰਖਾਈਆ। ਤੇਰਾ ਝਗੜਾ ਮੁਕਾਉਣਾ ਰੂਸਾ ਚੀਨ, ਬੇਜ਼ਬੀਂ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਸਭ ਕੁਝ ਵੇਖਾਂ ਆਪੇ ਨੈਣਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੈਗ਼ੰਬਰਾਂ ਆਪਣਾ ਲੇਖਾ ਦੇਣਾ, ਮੂਸਾ ਈਸਾ ਸੰਗ ਨਿਭਾਈਆ। ਤੇਈ ਅਵਤਾਰਾਂ ਭਾਣਾ ਸਹਿਣਾ, ਕ੍ਰਿਸ਼ਨ ਰਾਮ ਗਿਆ ਜਣਾਈਆ। ਸਤਿਗੁਰ ਸ਼ਬਦ ਧਾਰ ਅਗੰਮੀ ਵਹਿਣ ਵਹਿਣਾ, ਅੱਗੇ ਹੋ ਨਾ ਕੋਇ ਅਟਕਾਈਆ। ਸਦੀ ਚੌਧਵੀਂ ਕਹੇ ਮੈਂ ਅੰਤਮ ਵੇਹਲੀ ਹੋ ਕੇ ਬਹਿਣਾ, ਸਾਕ ਸੱਜਣ ਸੈਣ ਉਮਤੀ ਸੁੰਨਤੀ ਸਾਰੇ ਦੇਣੇ ਤਜਾਈਆ। ਮੈਂ ਸਭ ਨਾਲੋਂ ਬਣ ਜਾਣਾ ਤਰਫ਼ੈਣਾਂ, ਤਰਫਦਾਰੀ ਨਾ ਕੋਇ ਰਖਾਈਆ। ਮੈਂ ਕੀ ਦੱਸਾਂ ਕਿਹੋ ਜਿਹਾ ਅਗਲਾ ਸਾਲ ਚੜ੍ਹਨਾ ਕੁਲਹਿਣਾ, ਕਲਗੀ ਵਾਲਾ ਕੀ ਆਪਣੀ ਕਾਰ ਕਮਾਈਆ। ਜੋ ਆਸਾ ਰੱਖੀ ਸੀ ਰਾਮ ਨੇ ਬਾਹਰ ਰਮਾਇਣਾ, ਬਿਨ ਅੱਖਰਾਂ ਬਾਲਮੀਕ ਦ੍ਰਿੜਾਈਆ। ਜੋ ਅਰਜਨ ਕ੍ਰਿਸ਼ਨ ਵਖਾਇਆ ਬਿਨਾ ਨੈਣਾਂ, ਨਿਜ ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਨਾਲ ਚਾਅ, ਚਾਉ ਘਨੇਰਾ ਇਕ ਬਣਾਈਆ। ਮੁਹੰਮਦੇ ਸਲਾਹ, ਮਸ਼ਵਰਾ ਤੇਰੇ ਨਾਲ ਬਣਾਈਆ। ਕੀ ਤੈਨੂੰ ਸੰਦੇਸ਼ਾ ਦਿਤਾ ਖ਼ੁਦਾ, ਖ਼ੁਦ ਮਾਲਕ ਆਪ ਜਣਾਈਆ। ਜਿਸ ਕਾਰਨ ਅਸਾਂ ਇਕ ਦੂਜੇ ਤੋਂ ਹੋਣਾ ਜੁਦਾ, ਅਗਲਾ ਸੰਗ ਨਾ ਕੋਇ ਰਖਾਈਆ। ਇਕ ਦੂਜੇ ਨੇ ਬਦਲ ਜਾਣੀ ਅਦਾ, ਆਦਤ ਇਬਾਦਤ ਵਾਲੀ ਜਣਾਈਆ। ਮੰਨਣੀ ਪੈਣੀ ਇਕ ਰਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਕਿਉਂ ਉਸ ਦੇ ਸਿਰ ਤੇ ਕੂਕਦੀ ਕਜ਼ਾ, ਕਾਜ਼ੀ ਮੁੱਲਾਂ ਸ਼ੇਖ਼ ਸਕੇ ਨਾ ਕੋਇ ਸਮਝਾਈਆ। ਕਿਉਂ ਗੋਬਿੰਦ ਨੇ ਅੰਤ ਕਿਹਾ ਵਾਹਵਾ, ਵਾਹਿਗੁਰੂ ਤੇਰੀ ਬੇਪਰਵਾਹੀਆ। ਮੈਨੂੰ ਉਸ ਖ਼ੁਦਾ ਦਾ ਖ਼ੁਦ ਮਸਲਾ ਦੇ ਸਮਝਾ, ਜਿਸ ਦੀ ਮੁਸਲਸਲ ਸਾਰੇ ਸੇਵ ਕਮਾਈਆ। ਜਿਸ ਨੇ ਨਾਮ ਕਲਮਾ ਤੀਸ ਬਤੀਸ ਦਿਤਾ ਦ੍ਰਿੜਾ, ਹਰਫ਼ ਹਰੂਫ਼ ਦਿਤੀ ਵਡਿਆਈਆ। ਉਹ ਖੇਲ ਕਰੇ ਕੀ ਬੇਪਰਵਾਹ, ਬੇਪਰਵਾਹੀ ਵਿਚ (ਸਮਾਈਆ)। ਮੁਹੰਮਦ ਸੀਸ ਦਿਤਾ ਝੁਕਾ, ਬਿਨ ਕਦਮਾਂ ਸੀਸ ਨਿਵਾਈਆ। ਸਦੀ ਚੌਧਵੀਂ ਆਪਣੀ ਨਿਗਹ ਉਠਾ, ਉੱਤਰ ਪੂਰਬ ਪੱਛਮ ਦੱਖਣ ਅੱਖ ਖੁਲ੍ਹਾਈਆ। ਉਹ ਵੇਖ ਜਨ ਭਗਤਾਂ ਉਪਰ ਤੁਠਾ,
❋
❋
ਸੰਤ ਸੁਹੇਲੇ ਸੂਫ਼ੀ ਗਲੇ ਲਗਾਈਆ। ਜਿਨ੍ਹਾਂ ਦੀ ਧਾਰ ਇਕੋ ਮੁੱਠਾ, ਮੁੱਠੀ ਭਰ ਨਜ਼ਰੀ ਆਈਆ। ਬਾਕੀ ਚਾਰੋਂ ਕੁੰਟ ਪੈਣੀ ਲੁੱਟਾ, ਲੁਟੇਰਾ ਕਲਜੁਗ ਬਣਿਆ ਥਾਉਂ ਥਾਈਂਆ। ਦੀਨ ਮਜ਼੍ਹਬ ਵੇਖਣੀ ਫੁੱਟਾ, ਸਾਚਾ ਸੰਗ ਨਾ ਕੋਇ ਨਿਭਾਈਆ। ਇਹ ਖੇਲ ਕਰੇ ਅਬਿਨਾਸ਼ੀ ਅਚੁਤਾ, ਪਾਰਬ੍ਰਹਮ ਪ੍ਰਭ ਆਪਣੀ ਕਾਰ ਭੁਗਤਾਈਆ। ਜਿਹੜਾ ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਉਠਿਆ ਸੁੱਤਾ, ਸੁਤ ਦੁਲਾਰੇ ਗੁਰਮੁਖ ਆਪਣੀ ਗੋਦ ਟਿਕਾਈਆ। ਆਦਿ ਅੰਤ ਜੁਗਾ ਜੁਗੰਤ ਸਾਚੇ ਮਾਰਗ ਉਤੋਂ ਕਦੇ ਨਾ ਘੁੱਥਾ, ਜੁਗ ਜੁਗ ਘੁੱਥਿਆਂ ਮਾਰਗ ਪਾਈਆ। ਉਸ ਨੇ ਦੀਨ ਦੁਨੀ ਨੂੰ ਗੇੜਾ ਦੇਣਾ ਪੁੱਠਾ, ਪੁੱਠੀ ਮਤ ਆਪ ਕਰਾਈਆ। ਬਿਨਾ ਗੁਰਸਿਖਾਂ ਤੋਂ ਗੋਬਿੰਦ ਨੇ ਕਿਸੇ ਨੂੰ ਕਹਿਣਾ ਨਹੀਂ ਆ ਮੇਰਿਆ ਪੁੱਤਾ, ਬਚਪਨ ਲੇਖੇ ਕੋਇ ਨਾ ਲਾਈਆ। ਪੁਰਖ ਅਕਾਲ ਦਾ ਭਾਣਾ ਰਹਿਣਾ ਨਹੀਂ ਕੋਇ ਛੁਪਾ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਉਜਲ ਕਰੇ ਜਨ ਭਗਤਾਂ ਮੁਖਾਂ, ਦੁਰਮਤ ਮੈਲ ਦਏ ਧਵਾਈਆ। ਅੰਮ੍ਰਿਤ ਜਾਮ ਪਿਆਏ ਘੁਟਾ, ਤ੍ਰਿਸ਼ਨਾ ਕੂੜ ਮਿਟਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਓਟਾ, ਓੜਕ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਬ੍ਰਹਿਮਾਦ ਸੁਹਾਏ ਆਪਣੀ ਰੁਤਾ, ਰੁਤੜੀ ਧੁਰ ਨਾਮ ਨਾਲ ਮਹਿਕਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੭ ਲਾਲ ਸਿੰਘ, ਸਵਰਨ ਸਿੰਘ, ਕਰਤਾਰ ਸਿੰਘ ਗਾਧਰਾਂ, ਬਚਨ ਕੌਰ ਬੋਪਾਰਾਏ, ਮਲ ਸਿੰਘ ਲੱਲੀਆਂ ਕਲਾਂ, ਪ੍ਰੇਮ ਸਿੰਘ ਜਮਸ਼ੇਰ ਖੇੜਾ, ਮਹਿੰਦਰ ਕੌਰ ਜਮਸ਼ੇਰ ਖੇੜਾ, ਪ੍ਰੀਤਮ ਸਿੰਘ ਜੰਡਿਆਲਾ, ਰਾਮ ਸਿੰਘ ਸ਼ਰੀਹ, ਗੁਰਦਿਆਲ ਸਿੰਘ
ਚੀਮਾਂ ਕਲਾਂ, ਲਛਮਣ ਸਿੰਘ ਧਨੌਰੀ, ਜਗੀਰ ਕੌਰ ਬਾਹਮਣੀਆਂ, ਪਿੰਡ ਹੇਰ ਜ਼ਿਲਾ ਜਲੰਧਰ
ਬਿਆਸ ਕਹੇ ਗੋਬਿੰਦ ਮੇਰੇ ਤਟ ਛੁਹਾਇਆ ਖੰਡਾ, ਖੰਡ ਖੰਡ ਦੱਸੀ ਲੋਕਾਈਆ। ਸ਼ਬਦੀ ਧਾਰ ਵਖਾਇਆ ਸੱਤ ਰੰਗ ਡੰਡਾ, ਜੋ ਡੰਡਾਵਤ ਸਭ ਦੀ ਰਿਹਾ ਬਦਲਾਈਆ। ਨਿਸ਼ਾਨ ਸਮਝਾਇਆ ਤਾਰਾ ਚੰਦਾ, ਮੁਹੰਮਦ ਸਹਿਜ ਨਾਲ ਸਮਝਾਈਆ। ਫੇਰ ਇਸ਼ਾਰਾ ਕੀਤਾ ਮੈਂ ਛਡਣਾ ਪੁਰੀ ਅਨੰਦਾ, ਅਨੰਦ ਜਗਤ ਵਾਲਾ ਤਜਾਈਆ। ਮੇਲ ਮੇਲਣਾ ਨਾਲ ਸੂਰੇ ਸਰਬੰਗਾ, ਸ਼ਾਹ ਪਾਤਸ਼ਾਹ ਵਿਚ ਆਪਣਾ ਆਪ ਮਿਲਾਈਆ। ਅਗਲਾ ਸਫ਼ਰ ਕਲਜੁਗ ਰਹਿਣ ਨਹੀਂ ਦੇਣਾ ਲੰਬਾ, ਆਯੂ ਕੂੜ ਦੇਣੀ ਚੁਕਾਈਆ। ਲਹਿਣਾ ਦੇਣਾ ਪੂਰਾ ਕਰਨਾ ਤਤਾਂ ਪੰਜਾਂ, ਪੰਜ ਪਿਆਰੇ ਦੇਣ ਗਵਾਹੀਆ। ਲੇਖਾ ਪੂਰਾ ਕਰਨਾ ਕਵੀ ਧਾਰ ਬਵੰਜਾ, ਬਾਵਨ ਆਪਣੀ ਕਾਰ ਭੁਗਤਾਈਆ। ਹੁਕਮ ਸੰਦੇਸ਼ਾ ਦੇਣਾ ਪਵਣ ਉਨੰਜਾ, ਬ੍ਰਹਿਮੰਡ ਖੰਡ ਸ਼ਨਵਾਈਆ। ਕਲਜੁਗ ਕੂੜੀ ਕਿਰਿਆ ਵੇਖਣਾ ਧੰਦਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਹਜ਼ਰਤ ਦਾ ਲੇਖਾ ਪੂਰਾ ਕਰਨਾ ਯਕ ਸੰਬਾ, ਵਾਹਿਦ ਆਪਣੀ ਕਾਰ ਭੁਗਤਾਈਆ। ਫੇਰ ਖੇਲ ਤਕਣਾ ਇੱਕੀ ਧਾਰ ਕੰਘਾ, ਕੰਗਣ ਲੇਖਾ ਪੂਰ ਕਰਾਈਆ। ਤੇਗ਼ ਬਹਾਦਰ ਭਵਿਖਤ ਵੇਖਣਾ ਜੋ ਸ਼ਬਦੀ ਧਾਰ ਜਣਾਇਆ ਔਰੰਗਾ, ਜੇਬੋ ਜ਼ੀਨਤ ਉਮਤ ਰਹੇ ਨਾ ਰਾਈਆ। ਫੇਰ ਲਹਿਣਾ ਵੇਖਣਾ ਰਵਦਾਸ ਕਸੀਰੇ ਵਾਲਾ ਗੰਗਾ, ਗੰਗੋਤਰੀ ਪੜਦਾ ਆਪ ਚੁਕਾਈਆ। ਜਨ ਭਗਤਾਂ ਫੇਰ ਤਨ ਸਰੀਰ ਕਰਨਾ ਠੰਡਾ, ਅਗਨੀ ਤਤ ਤਤ ਬੁਝਾਈਆ। ਭੇਵ ਖੁਲ੍ਹਾਏ ਬ੍ਰਹਮ ਹੰਗਾ, ਆਤਮ ਪਰਮਾਤਮ
❋
❋
ਮੇਲ ਮੇਲਣਾ ਸਹਿਜ ਸੁਭਾਈਆ। ਧੁਰ ਦਾ ਦੇਣਾ ਅਨੰਦ ਪਰਮਾ, ਪਰਮਾਨੰਦ ਵਿਚ ਸਮਾਈਆ। ਇਹ ਖੇਲ ਵਖਾਉਣਾ ਜੋਤੀ ਧਾਰ ਬ੍ਰਹਮਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਸ਼ੰਕਰ ਲੇਖਾ ਜਣਾਏ ਨਿਹਕਰਮਾ, ਨਿਹਕਰਮੀ ਆਪਣਾ ਹੁਕਮ ਵਰਤਾਈਆ। ਵਿਸ਼ਨੂੰ ਰਹਿਣ ਨਾ ਦੇਵੇ ਭਰਮਾ, ਭਾਂਡਾ ਭਰਮ ਭੌ ਭੰਨਾਈਆ। ਝਗੜਾ ਮੇਟੇ ਕਾਇਆ ਮਾਟੀ ਚਰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਦੀਨ ਦੁਨੀ ਬਖ਼ਸ਼ੇ ਇਕੋ ਸਰਨਾ, ਸਰਨਗਤ ਇਕ ਦ੍ਰਿੜਾਈਆ। ਲੇਖਾ ਮੁਕਾਏ ਵਰਨਾ ਬਰਨਾ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਆਤਮ ਪਰਮਾਤਮ ਅੱਖਰ ਪੜ੍ਹਨਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਬਿਨ ਪੌੜ੍ਹੀ ਡੰਡੇ ਮੰਜ਼ਲ ਚੜ੍ਹਨਾ, ਸਚਖੰਡ ਸਾਚੇ ਵੱਜੇ ਵਧਾਈਆ। ਖੇਲ ਤਕਣਾ ਆਪਣੇ ਘਰਨਾ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਿਆਸ ਕਹੇ ਭਗਵਨ ਦੇਵੇ ਸੱਚਾ ਦਾਨ, ਦਾਤਾ ਦਾਨੀ ਦਇਆ ਕਮਾਈਆ। ਪੂਰਨ ਬ੍ਰਹਮ ਬਖ਼ਸ਼ ਗਿਆਨ, ਅੰਧ ਅੰਧੇਰਾ ਦਏ ਮਿਟਾਈਆ। ਪੁੱਠੀ ਤਕ ਗਰਦਨ ਕਿਰਪਾਨ, ਕਿਰਪਾਨਿਧ ਕੂੜੀ ਕਿਰਿਆ ਰਿਹਾ ਮਿਟਾਈਆ। ਲਿਖਾਰੀਆਂ ਕਰਾ ਇਸ਼ਨਾਨ, ਇਸ਼ਾਰੇ ਨਾਲ ਦਿਤਾ ਸਮਝਾਈਆ। ਵੇਖੋ ਖੇਲ ਸ੍ਰੀ ਭਗਵਾਨ, ਕੀ ਕਰਤਾ ਕਾਰ ਕਮਾਈਆ। ਝਗੜਾ ਪੈਣਾ ਅੰਜੀਲ ਕੁਰਾਨ, ਕਾਅਬਿਆਂ ਪਰੇ ਦੁਹਾਈਆ। ਨਾਤਾ ਤੁਟਣਾ ਜਗਤ ਇਨਸਾਨ, ਇਨਸਾਨੀਅਤ ਨਜ਼ਰ ਕੋਇ ਨਾ ਆਈਆ। ਅਕਲ ਬੁੱਧੀ ਵਾਲੇ ਬਣਨੇ ਹੈਵਾਨ, ਪਸ਼ੂ ਪਰੇਤ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਬਿਆਸ ਕਹੇ ਮੈਂ ਖੰਡਾ ਤੱਕਿਆ ਧਾਰ ਪੁੱਠੀ, ਬਿਨ ਨੈਣਾਂ ਨੈਣ ਤਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਾਣੀ ਲੁੱਟੀ, ਲੁਟੇਰਾ ਨਜ਼ਰ ਕਿਸੇ ਨਾ ਆਈਆ। ਸਭ ਦੀ ਜਾਣੀ ਚੋਗ ਨਿਖੁੱਟੀ, ਡੰਡਾਵਤ ਅਤੁਟ ਨਾ ਕੋਇ ਵਰਤਾਈਆ। ਉਮਤ ਉਮਤੀ ਜੜ੍ਹ ਜਾਣੀ ਪੁੱਟੀ, ਪਟਨੇ ਵਾਲਾ ਰਿਹਾ ਦ੍ਰਿੜਾਈਆ। ਇਹ ਖੇਲ ਰਹਿਣੀ ਨਹੀਂ ਲੁਕੀ, ਲੋਕ ਪਰਲੋਕ ਵੇਖ ਵਖਾਈਆ। ਪ੍ਰਭ ਦੀ ਧਾਰ ਹੋਣੀ ਦੋ ਤੁਕੀ, ਦੂਜੀ ਵੰਡ ਨਾ ਕੋਇ ਵੰਡਾਈਆ। ਜਨ ਭਗਤ ਸੁਹੇਲੇ ਵੇਖਣ ਇਕੋ ਮੁੱਠੀ, ਨਵ ਨੌਂ ਸੱਤ ਖੋਜ ਖੁਜਾਈਆ। ਦੁਹਾਈ ਦੇਵੇ ਰਵਦਾਸ, ਚਮਾਰੇ ਦੀ ਟੁੱਟੀ ਜੁੱਤੀ, ਬਹੁੜੀ ਬਹੁੜੀ ਕਰ ਸੁਣਾਈਆ। ਸਦੀ ਚੌਧਵੀਂ ਦੀ ਗੋਲੀ ਉਠੀ ਸੁੱਤੀ, ਆਪਣੀ ਲਏ ਅੰਗੜਾਈਆ। ਸੱਤਾਂ ਰੰਗਾਂ ਦਾ ਵਣਜਾਰਾ ਤਾ ਦੇਵੇ ਮੁੱਛੀਂ, ਪ੍ਰਭ ਭਗਤਾਂ ਮੁਸ਼ਕਲ ਹੱਲ ਕਰਾਈਆ। ਗੁਰਦਾਸ ਲੇਖਾ ਰਿਹਾ ਸਦਾ ਸੁਖੀ, ਸੁਖ ਸਾਗਰ ਵਿਚ ਸਮਾਈਆ। ਗੁਰਮੁਖਾਂ ਮੰਜ਼ਲ ਬਖ਼ਸ਼ੇ ਉਚੀ, ਉਚ ਅਗੰਮ ਦਇਆ ਕਮਾਈਆ। ਸਦਾ ਸੁਹੰਜਣੀ ਹੋਵੇ ਰੁਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਜਨ ਭਗਤੋ ਜਗਤ ਵਿਹਾਰ ਨਾਲੋਂ ਕਰਨੀ ਛੁੱਟੀ, ਛੁਟਕਾਰਾ ਆਪਣਾ ਲੈਣਾ ਕਰਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਗੰਢੇ ਟੁੱਟੀ, ਟੁੱਟਿਆਂ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਖੜਗ ਕਹੇ ਮੈਂ ਲੱਗੀ ਭਗਤਾਂ ਗਰਦਨ, ਗਰਦੋ ਗੁਬਾਰ ਦਿਸੇ ਲੋਕਾਈਆ। ਸਭ ਨੂੰ ਸਵਾਧਾਨ ਕਰਾਂ ਮਰਦਨ, ਮਰਦ ਮਰਦਾਨਾ ਹੁਕਮ ਸੁਣਾਈਆ। ਕੁਝ ਖੇਲ ਵੇਖਣਾ ਵਿਚ ਯਰਦਨ, ਅਰਾਕਾਨ ਅੱਖ ਉਠਾਈਆ। ਮੈਂ ਆਪਣਾ ਪਾਸਾ ਲੱਗੀ ਪਰਤਣ, ਪਰਤੀਨਿਧ ਵੇਖਾਂ ਬੇਪਰਵਾਹੀਆ। ਜਿਸ ਨੇ ਚੁਰਾਸੀ ਤਨ ਭਾਂਡੇ ਵੇਖਣੇ ਬਰਤਨ, ਮਾਟੀ ਖ਼ਾਕੀ ਫੋਲ ਫੁਲਾਈਆ। ਲੇਖਾ
❋
❋
ਪੂਰਾ ਕਰਨਾ ਕਾਹਨ ਕ੍ਰਿਸ਼ਨ ਗਵਰਧਨ, ਪਿਛਲਾ ਮੂਲ ਚੁਕਾਈਆ। ਜੋ ਸੰਦੇਸ਼ਾ ਦਿਤਾ ਅਗੰਮੀ ਅਰਜਨ, ਹੁਕਮ ਹੁਕਮ ਵਿਚੋਂ ਦ੍ਰਿੜਾਈਆ। ਉਹ ਤਕ ਜਿਸ ਦਾ ਅੰਤ ਪਾ ਨਾ ਸਕੇ ਅਰਬਨ ਖਰਬਨ, ਸੰਖ ਅਸੰਖਾ ਨਾ ਧਿਆਨ ਲਗਾਈਆ। ਸੋ ਖੇਲ ਕਰੇ ਸ਼ਰਕਨ ਗ਼ਰਬਨ, ਸ਼ਮਾਲ ਜਨੂਬ ਆਪਣਾ ਹੁਕਮ ਵਰਤਾਈਆ। ਸ਼ਰਅ ਛੁਰੀ ਵੇਖੇ ਕਰਦਨ, ਚਾਰੋਂ ਕੁੰਟ ਅੱਖ ਉਠਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦਨ, ਦੁਖੀਆਂ ਹੋਏ ਸਹਾਈਆ। ਅੰਮ੍ਰਿਤ ਮੇਘ ਆਏ ਬਰਸਣ, ਅਗਨੀ ਤਤ ਗਵਾਈਆ। ਜਨ ਭਗਤਾਂ ਮੇਟੇ ਹਰਸ ਹਵਸਨ, ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਿਆਸ ਕਹੇ ਇਸ਼ਨਾਨ ਕੀਤਾ ਸ਼ਬਦ ਧਾਰ ਲਿਖਾਰੀ, ਲਿਖਤ ਲੇਖ ਵਡਿਆਈਆ। ਮੈਂ ਦੱਸਾਂ ਖੇਲ ਅਪਾਰੀ, ਕੀ ਅਪਰੰਪਰ ਰਿਹਾ ਜਣਾਈਆ। ਜਗਤ ਧਾਰ ਧਾਰ ਨਿਆਰੀ, ਨਿਰਗੁਣ ਸਰਗੁਣ ਆਪ ਦ੍ਰਿੜਾਈਆ। ਗੁਰਮੁਖਾਂ ਗੁਰਸਿਖਾਂ ਏਕਾ ਬਖ਼ਸ਼ੇ ਸਚ ਪਿਆਰੀ, ਮੁਹੱਬਤ ਚਰਨ ਕਵਲ ਜਣਾਈਆ। ਧੂੜ ਮਸਤਕ ਲਾਉਣੀ ਛਾਰੀ, ਛਾਰ ਕਾਲੀ ਖ਼ਾਕ ਅੰਦਰੋਂ ਦੇਣੀ ਕਢਾਈਆ। ਮਨ ਮਤ ਅੰਦਰ ਨਾ ਵੜੇ ਹਤਿਆਰੀ, ਹੈਂਸਿਆਰੀ ਨੇੜ ਕਦੇ ਨਾ ਆਈਆ। ਤੁਸਾਂ ਧਾਰ ਬਣਾਉਣੀ ਬਰਖ਼ੁਰਦਾਰੀ, ਸਤਿ ਸਚ ਵਿਚ ਸਮਾਈਆ। ਹਉਮੇਂ ਹੰਗਤਾ ਮੈਲ ਦੇਣੀ ਉਤਾਰੀ, ਉੱਤਰ ਪੂਰਬ ਪੱਛਮ ਦੱਖਣ ਵੇਖੋ ਪੈਣੀ ਕੀ ਦੁਹਾਈਆ। ਹਾਹਾਕਾਰ ਤਕੋ ਚਾਰ ਯਾਰੀ, ਸੰਗ ਮੁਹੰਮਦ ਨਾਲ ਦੁਹਾਈਆ। ਸਤਿਗੁਰ ਸ਼ਬਦ ਦੀ ਸ਼ਬਦ ਧਾਰ ਕਰੋ ਤਾਬਿਆਦਾਰੀ, ਤਬੀਅਤ ਅੰਦਰੋਂ ਲੈਣੀ ਬਦਲਾਈਆ। ਜਗਤ ਖੇਲ ਖੇਲੋ ਨਾਲ ਹੁਸ਼ਿਆਰੀ, ਹੁਸ਼ਿਆਰ ਹੋ ਕੇ ਲਉ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਮੈਂ ਸੁਣੀ ਅਗੰਮ ਬੋਲੀ, ਅਨਬੋਲਤ ਰਿਹਾ ਜਣਾਈਆ। ਜਨ ਭਗਤੋ ਤੁਹਾਡੀ ਸਾਫ਼ ਪਵਿਤ੍ਰ ਹੋਵੇ ਚੋਲੀ, ਕੂੜੀ ਕਿਰਿਆ ਰਹੇ ਨਾ ਰਾਈਆ। ਆਤਮ ਪਰਮਾਤਮ ਜਾਏ ਮੌਲੀ, ਮੌਲਾ ਆਪਣਾ ਰੰਗ ਰੰਗਾਈਆ। ਮੈਂ ਸੰਦੇਸ਼ਾ ਦੇਵਾਂ ਨਾਲ ਹੌਲੀ ਹੌਲੀ, ਸਹਿਜ ਸਹਿਜ ਸੁਣਾਈਆ। ਤਿੰਨ ਵਾਰ ਤਿੰਨ ਦਿਨ ਵਿਚ ਨਹਾਇਆ ਕਰੇਗੀ ਸਦੀ ਚੌਧਵੀਂ ਦੀ ਗੋਲੀ, ਮਸਤਕ ਤਿੰਨ ਧਾਰ ਬਣਾਈਆ। ਰਵਦਾਸ ਤਿੰਨ ਵਾਰ ਧੁਰ ਸ਼ਬਦ ਰੱਖੇਗਾ ਖੋਲ੍ਹੀ, ਨੌ ਨੌ ਸਤਰਾਂ ਬਹਿ ਕੇ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਖੰਡਾ, ਰਿਹਾ ਪੁਕਾਰ, ਜ਼ੋਰ ਨਾਲ ਸੁਣਾਈਆ। ਉਠ ਵੇਖ ਮੇਰੇ ਯਾਰ, ਯਾਰ ਯਾਰਾ ਦਿਆਂ ਸਮਝਾਈਆ। ਸਦੀ ਚੌਧਵੀਂ ਤਕ ਬਹਾਰ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਜਿਧਰ ਵੇਖੇ ਧੂੰਆਂਧਾਰ, ਅੰਧ ਅੰਧੇਰਾ ਛਾਈਆ। ਸਾਚਾ ਮਿਲੇ ਨਾ ਕੋਇ ਮੀਤ ਮੁਰਾਰ, ਸੱਜਣ ਸੰਗ ਨਾ ਕੋਇ ਵਖਾਈਆ। ਸਦੀ ਚੌਧਵੀਂ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪਰਵਰਦਿਗਾਰ ਮਾਰੇ ਮਾਰ, ਪੁਰਖ ਅਕਾਲਾ ਖੰਡੇ ਭਗਤਾਂ ਹੱਥ ਫੜਾਈਆ। ਲਾਲ ਸਿੰਘ ਨੰਗੀ ਖਿਚ ਤਲਵਾਰ, ਧਾਰ ਧਾਰ ਵਿਚੋਂ ਬਦਲਾਈਆ। ਜਸਵੰਤ ਸਿੰਘ ਵੇਖੇ ਨਾਲ ਪਿਆਰ, ਪਰਮ ਪੁਰਖ ਦਿਤੀ ਵਡਿਆਈਆ। ਸਿੰਘ ਪ੍ਰੀਤਮ ਸੀਸ ਨਿਵਾਰ, ਵਾਰਤਾ ਪਿਛਲੀ ਦਏ ਦੁਹਾਈਆ। ਇਨ੍ਹਾਂ ਤਿੰਨਾਂ ਦਾ ਯੁਧਿਸ਼ਟਰ ਨਾਲ ਸੀ ਪਿਆਰ, ਸੰਗੀ ਸਾਥੀ ਬਰਾਟ ਸੋਭਾ ਪਾਈਆ। ਪੂਰਬ ਸਭ ਦਾ ਕਰਜ਼ਾ ਰਿਹਾ ਉਤਾਰ, ਕਾਹਨਾ ਕ੍ਰਿਸ਼ਨਾ ਵਿਚੋਲਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਪਾਵੇ ਸਾਰ, ਮਹਾਂਸਾਰਥੀ ਆਪਣਾ ਹੁਕਮ ਵਰਤਾਈਆ।
੨੦ ਅੱਸੂ ਸ਼ਹਿਨਸ਼ਾਹੀ ਸੰਮਤ ੭ ਲਛਮਣ ਸਿੰਘ, ਗੁਰਮੇਜ ਸਿੰਘ, ਸੁਰਜੀਤ ਸਿੰਘ, ਜਗੀਰ ਕੌਰ, ਕੇਹਰ ਸਿੰਘ, ਜੁਗਿੰਦਰ ਸਿੰਘ, ਭਜਨ ਕੌਰ, ਗਰਦਾਵਰ ਸਿੰਘ, ਕਰਤਾਰ ਸਿੰਘ, ਊਧਮ ਕੌਰ, ਦਰਸ਼ਨ ਸਿੰਘ, ਆਤਮਾ ਸਿੰਘ, ਕਰਨੈਲ ਸਿੰਘ ਬਿਲਗਾ
ਪ੍ਰਕਾਸ਼ ਕੌਰ ਸੁੰਨੜਾਂ, ਸਮਾਂ ਕੌਰ ਸੁੰਨੜਾਂ, ਛਿੰਦੇ ਬਿਲਗਾ, ਸੰਪੂਰਨ ਕੌਰ ਰੁੜਕਾ, ਰਾਮ ਕੌਰ ਸੁੰਨੜਾਂ,
ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਨਾਰਦ ਕਹੇ ਬਿਆਸਾ ਮੇਰੀ ਨਮੋ, ਨਮੋ ਦਾ ਨਮੂਨਾ ਤੈਨੂੰ ਦਿਆਂ ਜਣਾਈਆ। ਤੂੰ ਕਮਲਿਆ ਮਿਲਦਾ ਰਿਹੋਂ ਗੁਰ ਅਵਤਾਰ ਮਾਟੀ ਚੰਮੋ, ਚੰਮ ਦ੍ਰਿਸ਼ਟੀ ਧਿਆਨ ਲਗਾਈਆ। ਮੈਂ ਕੋਈ ਸੰਦੇਸ਼ਾ ਨਹੀਂ ਦੇਂਦਾ ਮਨੋਂ, ਮਨੂ ਦਾ ਲੇਖਾ ਨਾ ਕੋਇ ਜਣਾਈਆ। ਮੇਰਾ ਦਿਲ ਕਰਦਾ ਤੈਨੂੰ ਫੜ ਲਵਾਂ ਕੰਨੋਂ, ਹਲੂਣ ਕੇ ਦਿਆਂ ਵਖਾਈਆ। ਕੀ ਤੱਕਿਆ ਸਤਾਰ ਤੇ ਚੰਨੋ, ਚੰਨ ਸਿਤਾਰ ਕੀ ਵਡਿਆਈਆ। ਓਏ ਕਮਲਿਓ ਕਿਉਂ ਨਹੀਂ ਗੋਬਿੰਦ ਗਿਆ ਪਾਰ ਬੰਨੋ, ਬੰਧਨ ਜਗਤ ਵਾਲੇ ਤੁੜਾਈਆ। ਬਿਆਸ ਰੋਇਆ ਛਮ ਛੰਮੋਂ, ਨੇਤਰ ਨੈਣਾਂ ਨੀਰ ਵਹਾਈਆ। ਮੈਨੂੰ ਵੇਖ ਲੈਣ ਦੇ ਚੌਦਾਂ ਸੌ ਤੀਹ ਅੰਕ ਅੰਕ ਪੰਨੋ, ਕੀ ਲੇਖ ਰਹੇ ਜਣਾਈਆ। ਜਾਂ ਤੱਕਿਆ ਸ਼ਬਦ ਸ਼ਬਦ ਦੀ ਧਾਰ ਕਰੇ ਧੰਨ ਧੰਨੋ, ਧੰਨ ਤੇਰੀ ਵਡਿਆਈਆ। ਸੰਦੇਸ਼ਾ ਦਿਤਾ ਪਾਰ ਬਿਆਸੋਂ ਗੋਬਿੰਦ ਆਵੇ ਤੇ ਆਵੇ ਆਪ ਅਗੰਮੋ, ਜੰਮਣਵਾਲੀ ਹੋਵੇ ਕੋਇ ਨਾ ਮਾਈਆ। ਜੋ ਭਗਤਾਂ ਲੇਖਾ ਲਾਏ ਦਮ ਦਮੋ, ਦਾਮਨਗੀਰ ਨੂਰ ਇਲਾਹੀਆ। ਜਗਤ ਤ੍ਰਿਸ਼ਨਾ ਮੇਟੇ ਤਮੋ, ਤਾਮਸ ਕੂੜ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਆਹ ਵੇਖ ਮੇਰੀ ਗੜਵੀ ਡੋਰੀ, ਡੂੰਘੇ ਵਹਿਣਾਂ ਵਾਲੇ ਆਪ ਦਿਆਂ ਜਣਾਈਆ। ਮੈਂ ਗੰਗਾ ਦੀ ਚੁੱਕ ਕੇ ਲਿਆਂਦੀ ਚੋਰੀ, ਆਪਣਾ ਆਪ ਛੁਪਾਈਆ। ਮੈਂ ਵੇਖੀ ਤੱਕੀ ਬਾਂਕੀ ਛੋਹਰੀ, ਰੰਗ ਰੂਪ ਆਪਣਾ ਰਹੀ ਦਰਸਾਈਆ। ਮੇਰੇ ਅੰਤਰ ਕੀਤਾ ਬਹੁੜੀ ਬਹੁੜੀ, ਕੂਕ ਕੂਕ ਜਣਾਈਆ। ਮੈਂ ਆਸਾ ਰੱਖੀ ਕਿਤੇ ਮੇਰੀ ਇਹਦੇ ਨਾਲ ਬਣ ਜਾਏ ਜੋੜੀ, ਜੋੜਾ ਇਕੋ ਸੋਭਾ ਪਾਈਆ। ਫੇਰ ਪੁਰਖ ਅਕਾਲ ਦੀ ਰਹੇ ਨਾ ਲੋੜੀ, ਲੋੜੀਂਦਾ ਸੱਜਣ ਘਰ ਮਿਲੇ ਚਾਈਂ ਚਾਈਂਆ। ਮੈਂ ਬ੍ਰਾਹਮਣ ਮੇਰੇ ਵਿਚ ਇਕ ਕਮਜ਼ੋਰੀ, ਸਚ ਦਿਆਂ ਸੁਣਾਈਆ। ਮੈਂ ਕਿਸੇ ਨੂੰ ਵਸ ਕਰ ਸਕਦਾ ਨਹੀਂ ਜ਼ੋਰੀਂ, ਜੋਰੂ ਜ਼ਰ ਦੋਵੇਂ ਰਹੇ ਡਰਾਈਆ। ਮੈਂ ਤੈਥੋਂ ਮਦਦ ਮੰਗਾਂ ਥੋੜੀ, ਤੂੰ ਕਰਨੀ ਚਾਈਂ ਚਾਈਂਆ। ਮੈਨੂੰ ਸਚ ਦੱਸ ਗੋਬਿੰਦ ਚੜ੍ਹਿਆ ਕਿਹੜੀ ਘੋੜੀ, ਵਾਗ ਕਵਣ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਬਿਆਸ ਵੇਖ ਮੇਰੀ ਬੋਦੀ ਵਡੀ ਛੋਟੀ, ਲੰਮੀ ਸਮਝ ਕਿਛ ਨਾ ਆਈਆ। ਮੇਰੀ ਚਾਰ ਯੁਗ ਦੀ ਪਾਟੀ ਹੋਈ ਲੰਗੋਟੀ, ਲੀਰ ਲੀਰ ਦਏ ਦੁਹਾਈਆ। ਮੈਂ ਫਿਰਿਆ ਜਗਤ ਜਹਾਨ ਦੀ ਚੋਟੀ, ਚੋਟਾ
❋
❋
ਬਣ ਕੇ ਭੱਜਿਆ ਵਾਹੋ ਦਾਹੀਆ। ਮੈਨੂੰ ਰਵਦਾਸ ਵਰਗੀ ਕਿਸੇ ਘਰੋਂ ਮਿਲੀ ਨਹੀਂ ਰੋਟੀ ਸੁੱਕੇ ਟੁਕੜੇ ਨਾ ਕੋਇ ਖਵਾਈਆ। ਦੀਨ ਦੁਨੀ ਰਸਨਾ ਲਾਏ ਗੋਸ਼ਤ ਬੋਟੀ, ਗੋਸ਼ਾ ਕੋਨਾ ਵੇਖ ਵਖਾਈਆ। ਆਹ ਤਕ ਮੇਰੀ ਪਾਟੀ ਹੋਈ ਧੋਤੀ ਕੰਨੀ ਕੰਨੀ ਨਾਲ ਗੰਢਾਈਆ। ਜਿਧਰ ਵੇਖਾਂ ਧਰਨੀ ਦਿਸੇ ਰੋਤੀ, ਬਿਨ ਨੈਣਾਂ ਨੀਰ ਵਹਾਈਆ। ਦੀਨ ਦੁਨੀ ਉਠੇ ਨਾ ਸੋਤੀ, ਸੁਤਿਆਂ ਨਾ ਕੋਇ ਜਗਾਈਆ। ਕਿਸੇ ਪੁਸਤਕ ਪੜ੍ਹੀ ਕਿਸੇ ਪੜ੍ਹੀ ਪੋਥੀ, ਪੂਰਨ ਬ੍ਰਹਮ ਨਜ਼ਰ ਕਿਸੇ ਨਾ ਆਈਆ। ਓਏ ਬਿਆਸਾ ਮੈਂ ਤੇਰੇ ਕੰਢੇ ਅੰਤਮ ਜਗਦੀ ਵੇਖੀ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਮੈਂ ਫੜ ਕੇ ਆ ਗਿਆ ਹੱਥ ਡੰਗੋਰੀ ਸੋਟੀ, ਡੰਡਾਵਤ ਵਿਚ ਸੀਸ ਨਿਵਾਈਆ। ਮੈਨੂੰ ਦੱਸ ਜਿਹਨੂੰ ਲੱਭਦੇ ਕੋਟਨ ਕੋਟੀ, ਖੋਜਣ ਥਾਉਂ ਥਾਈਂਆ। ਜਿਸ ਨੂੰ ਝੁਕਦੇ ਚੌਦਾਂ ਲੋਕੀ, ਪਰਲੋਕ ਸੀਸ ਨਿਵਾਈਆ। ਮੈਂ ਸੁਣਨਾ ਚਾਹੁੰਦਾ ਉਸ ਦਾ ਇਕ ਸਲੋਕੀ, ਸੋਹਲਾ ਇਕ ਧੁਰਦਰਗਾਹੀਆ। ਅੰਤ ਰੱਖ ਕੇ ਆਇਆ ਓਟੀ, ਓੜਕ ਧਿਆਨ ਲਗਾਈਆ। ਮੈਂ ਸਮਝਿਆ ਉਹ ਜਲ ਵਾਯੂ ਦਾ ਗੋਤੀ, ਪਵਣ ਪਵਣਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਿਆਸ ਕਹੇ ਮੈਨੂੰ ਭੱਜ ਭੱਜ ਆਇਆ ਮੁੜ੍ਹਕਾ, ਨਾਰਦ ਰਿਹਾ ਜਣਾਈਆ। ਮੈਨੂੰ ਭੇਵ ਦੱਸ ਸੱਚੇ ਸਤਿਗੁਰ ਦਾ, ਕਿਥੇ ਮਿਲੇ ਬੇਪਰਵਾਹੀਆ। ਤੂੰ ਲੇਖਾ ਜਾਣੇ ਗੋਬਿੰਦ ਵਾਲੇ ਅਨੰਦ ਪੁਰ ਦਾ, ਅਨੰਦ ਅਨੰਦ ਵਿਚੋਂ ਜਣਾਈਆ। ਪਰਦਾ ਖੋਲ੍ਹ ਦੇ ਉਸ ਮਾਲਕ ਧੁਰ ਦਾ, ਜੋ ਧੁਰ ਧਾਮ ਡੇਰਾ ਲਾਈਆ। ਜਿਸ ਦਾ ਹੁਕਮ ਕਦੇ ਨਾ ਮੁੜਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਬਿਆਸ ਮੈਨੂੰ ਭਰ ਲੈਣ ਦੇ ਪਾਣੀ, ਗੜਵੀ ਇਕੋ ਰਿਹਾ ਵਖਾਈਆ। ਬਿਆਸ ਕਿਹਾ ਪਹਿਲੋਂ ਪੜ੍ਹ ਉਸ ਪ੍ਰਭੂ ਦੀ ਬਾਣੀ, ਜੋ ਬਾਣ ਅਣਿਆਲਾ ਤੀਰ ਚਲਾਈਆ। ਮੇਰੇ ਵਿਚ ਚਰਨ ਛੁਹਾ ਕੇ ਗਿਆ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੈਨੂੰ ਕਹਿ ਕੇ ਗਿਆ ਅੱਖਰਾਂ ਵਾਲੀ ਇਕ ਕਲਾਮੀ, ਕਲਮਾ ਕਲਮਿਆਂ ਵਿਚੋਂ ਪਰਗਟਾਈਆ। ਨਾਲੇ ਸੰਦੇਸ਼ਾ ਦਿਤਾ ਜ਼ਬਾਨੀ, ਹੁਕਮ ਅਗੰਮ ਅਥਾਹੀਆ। ਮੈਂ ਭਗਤਾਂ ਉਤੇ ਕਰਨ ਚਲਿਆ ਮਿਹਰਵਾਨੀ, ਮਿਹਰਵਾਨ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਜਣਾਈਆ। ਨਾਰਦ ਕਹੇ ਬਿਆਸ ਮੈਨੂੰ ਕਰ ਲੈਣ ਦੇ ਇਸ਼ਨਾਨ, ਇਸ਼ਾਰੇ ਨਾਲ ਸੁਣਾਈਆ। ਮੈਨੂੰ ਜਮਨਾ ਤੋਂ ਰੋਕਿਆ ਨਹੀਂ ਸੀ ਕਾਹਨ, ਗੋਪੀਆਂ ਵਿਚ ਰਹਿ ਕੇ ਝਟ ਲੰਘਾਈਆ। ਮੈਂ ਉਹਦੇ ਤੋਂ ਮੰਗਿਆ ਸੀ ਇਕ ਤਨ ਦਾ ਦਾਨ, ਉਹਨੇ ਹੱਸ ਕੇ ਦਿਤਾ ਵਖਾਈਆ। ਪਰ ਮੈਨੂੰ ਬੋਦੀਉਂ ਫੜ ਕੇ ਤਿੰਨ ਵਾਰ ਕਰਾਇਆ ਸੀ ਇਸ਼ਨਾਨ, ਫੇਰ ਖਿੱਚ ਕੇ ਬਾਹਰ ਕਢਾਈਆ। ਫੇਰ ਕੰਨ ਖਿੱਚ ਕੇ ਕਿਹਾ ਭਗਵਾਨ, ਨਾਰਦਾ ਅੱਖ ਲੈ ਉਠਾਈਆ। ਉਹ ਵੇਖ ਤੇਰੇ ਕਾਹਨ ਦਾ ਕਾਹਨ, ਕਾਹਨ ਬੇਪਰਵਾਹੀਆ। ਜਿਨ ਕਲਜੁਗ ਅੰਤਮ ਹੋਣਾ ਪਰਧਾਨ, ਦੋ ਜਹਾਨਾਂ ਹੁਕਮ ਵਰਤਾਈਆ। ਸਦੀ ਚੌਧਵੀਂ ਮੇਟੇ ਨਿਸ਼ਾਨ, ਨਿਸ਼ਾਨ ਆਪਣਾ ਇਕ ਵਖਾਈਆ। ਫੇਰ ਖੇਲ ਕਰੇ ਮਹਾਨ, ਮਹਿਮਾ ਅਗੰਮ ਅਥਾਹੀਆ। ਜਨ ਭਗਤ ਸੁਹੇਲੇ ਕਰ ਪਰਵਾਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਕਰੇ ਕਲਿਆਣ, ਕਲਮਾ ਆਪਣਾ ਨਾਮ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸਾਰਿਆਂ ਗਾਉਣਾ ਗਾਣ, ਗਾ ਗਾ ਝਟ ਲੰਘਾਈਆ। ਉਸ ਵੇਲੇ
❋
❋
ਤੇਰੀ ਆਸ਼ਾ ਕਰੇ ਪਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਨਾਰਦ ਨਿਉਂ ਕੇ ਸੀਸ ਲੱਗਾ ਝੁਕਾਣ, ਕ੍ਰਿਸ਼ਨ ਉਪਰ ਲਿਆ ਉਠਾਈਆ। ਜ਼ਰਾ ਸੁਣ ਲਾ ਕਰ ਕਾਨ, ਸੰਦੇਸ਼ਾ ਦੇਵਾਂ ਅਗੰਮ ਅਥਾਹੀਆ। ਜਿਥੇ ਇਸ਼ਨਾਨ ਪੰਜ ਤਤ ਕਰਾਇਆ ਵਿਸ਼ਨੂੰ ਭਗਵਾਨ, ਮਾਘ ਪੰਜ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਉਥੇ ਲੈ ਕੇ ਜਾਈਂ ਆਪਣੀ ਰੂਹ, ਬੁਤ ਦੀ ਲੋੜ ਰਹੇ ਨਾ ਰਾਈਆ। ਜਿਥੇ ਲਛਮਣ ਸਿੰਘ ਦਾ ਹੋਣਾ ਖੂਹ, ਗੁਰਮੇਜ ਸਿੰਘ ਜੋੜ ਜੁੜਾਈਆ। ਰੁੜਕਾ ਸੰਗਤ ਏਕਾ ਰੂਪ ਹੋਵੇ ਹੂ ਬਹੂ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖਾ ਸ਼ਬਦੀ ਧਾਰ ਹੋਣਾ ਸ਼ੁਰੂ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਪੁਰਖ ਅਕਾਲ ਦੇਣਾ ਵਰ, ਹਰਿ ਵਡਾ ਵਡ ਵਡਿਆਈਆ। ਜਿਸ ਦੇ ਇਸ਼ਨਾਨ ਕਰਾਉਣ ਨਾਲ ਸਤਿਜੁਗ ਬਣ ਜਾਏ ਸਰ, ਸਰਸੇ ਦਾ ਲੇਖਾ ਪੂਰ ਕਰਾਈਆ। ਏਸੇ ਕਰ ਕੇ ਪੰਜ ਗੁਰਮੁਖ ਏਥੇ ਪਹਿਰੇਦਾਰ ਗਏ ਖੜ੍ਹ, ਪੰਚਮ ਦਾ ਲਹਿਣਾ ਦੇਣਾ ਥਾਈਂ ਥਾਈਂਆ। ਗੁਰਮੁਖ ਸਾਰੇ ਲਏ ਫੜ, ਲੈ ਕੇ ਭੱਜਿਆ ਵਾਹੋ ਦਾਹੀਆ। ਸਾਚੇ ਮਾਰਗ ਗਿਆ ਚੜ੍ਹ, ਚੜ੍ਹਦਾ ਲਹਿੰਦਾ ਦੋਵੇਂ ਰਾਹ ਤਜਾਈਆ। ਫੇਰ ਅੱਗੇ ਗਿਆ ਖੜ੍ਹ, ਧੂੜੀ ਮਸਤਕ ਖ਼ਾਕ ਰਮਾਈਆ। ਫੇਰ ਬਦਲ ਕੇ ਆਪਣਾ ਘਰ, ਅੱਗੇ ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਵਾਹ ਤੇਰੀਆਂ ਮਿਹਰਾਂ, ਮਿਹਰਵਾਨ ਤੇਰੀ ਵਡਿਆਈਆ। ਸਤਿਜੁਗ ਦੀਨ ਦੁਨੀ ਪੁਛੇ ਕਿਥੇ ਪਰਮ ਪੁਰਖ ਦਾ ਡੇਰਾ, ਕਵਣ ਧਾਮ ਸੋਭਾ ਪਾਈਆ। ਸਾਰੇ ਕਹਿਣ ਵਿਸ਼ਨੂੰ ਭਗਵਾਨ ਕਿਹੜਾ, ਸਚ ਦਿਉ ਸਮਝਾਈਆ। ਸਤਿਗੁਰ ਸ਼ਬਦ ਕਹੇ ਜਿਥੇ ਮੁਕੇ ਝੇੜਾ, ਝਗੜਾ ਰਹੇ ਨਾ ਰਾਈਆ। ਗ਼ਰੀਬ ਨਿਮਾਣਿਆਂ ਬੰਨ੍ਹੇ ਬੇੜਾ, ਬੇੜੀ ਆਪਣੇ ਕੰਧ ਉਠਾਈਆ। ਵਸੇ ਧਰਮ ਦਾ ਖੇੜਾ, ਛੱਪਰ ਛੰਨ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਿਆਸ ਕਹੇ ਨਾਰਦ ਸੁਣ ਲਈ ਧੁਰ ਦੀ ਕਥਾ, ਬਿਨਾ ਕਥਨੀ ਦਿਤੀ ਦ੍ਰਿੜਾਈਆ। ਇਹ ਖੇਲ ਯਥਾਰਥ ਯਥਾ, ਯਦੀ ਆਪਣੀ ਕਾਰ ਭੁਗਤਾਈਆ। ਜਨ ਭਗਤਾਂ ਦੀ ਧੂੜੀ ਲਾ ਕੇ ਮਸਤਕ ਮੱਥਾ, ਸਭ ਦੀ ਮਸਤਕ ਰੇਖ ਦਿਤੀ ਬਦਲਾਈਆ। ਗੁਰਮੁਖਾਂ ਨੂੰ ਸਤਿਗੁਰ ਆਪ ਵੇਖੇ ਆਉਂਦਿਆਂ ਅੱਖਾਂ, ਅੱਖਾਂ ਹਰਿ ਸੰਗਤ ਵਿਚ ਟਿਕਾਈਆ। ਆਪ ਨਿਮਾਣਾ ਹੋ ਕੇ ਵਾਂਗ ਕੱਖਾਂ, ਹਰਿ ਸੰਗਤ ਸੀਸ ਉਤੇ ਟਿਕਾਈਆ। ਪਿਛੇ ਚੜ੍ਹਦੇ ਸੀ ਉਤੇ ਘੋੜਿਆ ਰਥਾਂ, ਅੱਗੇ ਹਰਿਜਨ ਸ਼ਬਦ ਬਬਾਣ ਲਿਆ ਚੜ੍ਹਾਈਆ। ਦੇਵੇ ਵਡਿਆਈ ਵਿਚੋਂ ਕਰੋੜਾਂ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪ ਵਰਤਾਈਆ। ਨਾਰਦ ਕਹੇ ਪ੍ਰਭੂ ਦਾ ਖੇਲ ਬੜਾ ਅਨਹੋਣਾ, ਹੋਂਦ ਵਿਚ ਕਦੇ ਨਾ ਆਈਆ। ਇਸ ਦਾ ਅੰਤ ਕਿਸੇ ਨਹੀਂ ਪਾਉਣਾ, ਪੌਣ ਪਾਣੀ ਸਾਰੇ ਬੈਠੇ ਸੀਸ ਨਿਵਾਈਆ। ਆਦਿ ਅੰਤ ਨਾਮ ਗੀਤ ਢੋਲਾ ਸਭ ਨੇ ਗਾਉਣਾ ਗਾ ਗਾ ਸ਼ੁਕਰ ਮਨਾਈਆ। ਜਿਸ ਨੇ ਜਨਮ ਜਨਮ ਦਾ ਫੰਦ ਕਟਾਉਣਾ, ਕਰਮ ਕਰਮ ਦਾ ਰੋਗ ਕਟਾਈਆ। ਪਿਆਸਾ ਰਹਿ ਕੇ ਝਟ ਲੰਘਾਉਣਾ, ਗੁਰਮੁਖਾਂ ਅੰਮ੍ਰਿਤ ਜਾਮ ਮੁਖ ਚੁਆਈਆ। ਪਿਛਲਾ ਜਨਮ ਕਰਮ ਦਾ ਲੇਖਾ ਸਰਬ ਮੁਕਾਉਣਾ, ਅੱਗੇ ਵੱਜਦੀ
❋
❋
ਰਹੇ ਇਕੋ ਇਕ ਵਧਾਈਆ। ਦੁਆਬੇ ਵਾਲਿਓ ਦੋਹਰਾ ਤੁਹਾਡਾ ਜੋੜ ਜੁੜਾਉਣਾ, ਵਿਛੋੜਾ ਅੱਗੇ ਰਹੇ ਨਾ ਰਾਈਆ। ਜਗਤ ਰੋਂਦਿਆਂ ਵਿਚੋਂ ਤੁਹਾਨੂੰ ਹਸਾਉਣਾ, ਹਸਤੀ ਆਪਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਨਾਰਦ ਕੋਈ ਗੱਲ ਦੱਸ ਚੰਗੀ, ਸਚ ਸਚ ਸੁਣਾਈਆ। ਨਾਰਦ ਕਹੇ ਬਿਆਸਾ ਤੂੰ ਕੀ ਮੰਗ ਮੰਗੀ, ਮੰਗਤਿਆਂ ਮੈਨੂੰ ਦੇ ਜਣਾਈਆ। ਤੂੰ ਨਹੀਂ ਤੱਕਿਆ ਖੰਡੇ ਧਾਰ ਨੰਗੀ, ਗੁਰਮੁਖਾਂ ਹੱਥ ਵਖਾਈਆ। ਬਣਾ ਕੇ ਸੂਰਬੀਰ ਜੰਗੀ, ਜਗਤ ਜਹਾਨ ਰਿਹਾ ਲੜਾਈਆ। ਆਪ ਬੈਠ ਕੇ ਉਲਟੀ ਮੰਜੀ, ਜਗਤ ਸਿੰਘਾਸਣ ਦਏ ਉਲਟਾਈਆ। ਜਨ ਭਗਤ ਕਢ ਕੇ ਘਰਾਂ ਦੇ ਵਿਚੋਂ ਖ਼ਾਨੇ ਜੰਗੀ, ਬੰਧਨ ਜਗਤ ਵਾਲੇ ਤੁੜਾਈਆ। ਫੇਰ ਲਾ ਕੇ ਆਪਣੇ ਅੰਗੀ, ਅੰਗੀਕਾਰ ਹੋ ਕੇ ਭੱਜਿਆ ਵਾਹੋ ਦਾਹੀਆ। ਜਗਤ ਵਸਤ ਜਨ ਭਗਤੋ ਸਤਿਗੁਰ ਨਾਲੋਂ ਨਹੀਂ ਚੰਗੀ, ਏਸੇ ਕਰ ਕੇ ਛਿਨ ਵਿਚ ਤੁਹਾਡਾ ਨਾਤਾ ਸਭ ਨਾਲੋਂ ਦਿਤਾ ਤੁੜਾਈਆ। ਤੁਹਾਡੇ ਘਰ ਦੇ ਪਹਿਰੇਦਾਰ ਕਰ ਕੇ ਗੁਰਮੁਖ ਪੰਜ ਤੇ ਤੁਹਾਨੂੰ ਲੈ ਗਿਆ ਨਾਲ ਪੈਰੀਂ ਨੰਗੀ, ਨੰਗਿਆਂ ਦੇ ਸਿਰ ਤੇ ਪੜਦਾ ਦਏ ਪਾਈਆ। ਇਕ ਵੇਰ ਤੋੜ ਕੇ ਦੁਆਬੇ ਵਾਲਿਓ ਤੁਹਾਡੀ ਸਾਰਿਆਂ ਦੀ ਫੇਰ ਗੰਢੀ, ਅੱਗੇ ਗੰਢ ਨਾ ਕੋਇ ਖੁਲ੍ਹਾਈਆ। ਤੁਹਾਡੇ ਪ੍ਰੇਮ ਵਾਲੀ ਅੰਦਰੋਂ ਪਵਣ ਆਉਂਦੀ ਠੰਡੀ, ਠੰਡਕ ਸਤਿ ਰਹੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੱਤ ਰੰਗਾ ਕਹੇ ਜਨ ਭਗਤੋ ਮੈਂ ਚਲਿਆ ਤੁਹਾਡੇ ਅੱਗੇ, ਧਰਨੀ ਧਰਤ ਧਵਲ ਹਿਲਾਈਆ। ਹੁਣ ਵੇਖਿਓ ਇਕੋ ਪ੍ਰਭੂ ਦਾ ਦੀਪਕ ਜਗੇ, ਜਗਤ ਜਹਾਨ ਹੋਏ ਰੁਸ਼ਨਾਈਆ। ਤੁਸੀਂ ਖ਼ੁਸ਼ੀਆਂ ਵਿਚ ਲੈਣੇ ਮਜ਼ੇ, ਲੁੱਟੀ ਜਾਏ ਕੂੜ ਲੋਕਾਈਆ। ਕਿਉਂ ਪੁਰਖ ਅਕਾਲਾ ਦੀਨ ਦਿਆਲਾ ਤੁਹਾਡੇ ਦਰਸ਼ਨ ਕਰ ਕੇ ਰੱਜੇ, ਸਨਮੁਖ ਹੋ ਕੇ ਅਗੋਂ ਆਉਂਦਿਆਂ ਲਏ ਮਿਲਾਈਆ। ਜੇ ਤੁਸੀਂ ਯਾਦ ਨਹੀਂ ਕੀਤਾ ਉਹ ਤੁਹਾਡੇ ਸਾਹਮਣੇ ਸ਼ੇਰ ਵਾਂਗ ਗੱਜੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਹਿ ਕੇ ਕਾਇਨਾਤ ਵਿਚੋਂ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਿਆਸ ਕਹੇ ਨਾਰਦਾ ਵੇਖ ਖੇਲ ਸਤਿਗੁਰ ਦਾ, ਗੁਰਦੇਵ ਕੀ ਕਾਰ ਕਮਾਈਆ। ਗੁਰਮੁਖ ਜਿਸ ਵੇਲੇ ਹੋਣ ਲੱਗੇ ਮੁਰਦਾ, ਸਵਾਧਾਨ ਆਪੇ ਲਏ ਕਰਾਈਆ। ਫੇਰ ਨਾਤਾ ਜੋੜੇ ਧੁਰ ਦਾ, ਧੁਰ ਦਾ ਧਰਮ ਆਪ ਕਮਾਈਆ। ਇਹ ਲੇਖਾ ਸੀ ਅਨੰਦ ਪੁਰ ਦਾ, ਪੁਰੀ ਅਨੰਦ ਦਾ ਲੇਖਾ ਫੇਰ ਬਣਾਈਆ। ਮਾਝੇ ਵਾਲਿਆਂ ਨਾਲ ਥੋੜਾ ਉਸ ਵੇਲੇ ਦੁਆਬੇ ਵਾਲਿਆਂ ਦਾ ਸੰਗ ਤੁਰਦਾ, ਨੌਂ ਕਦਮ ਜਾ ਕੇ ਫੇਰ ਪਿਛਾ ਆਏ ਪ੍ਰਤਾਈਆ। ਉਸ ਵੇਲੇ ਗੋਬਿੰਦ ਦਾ ਬਾਜ਼ ਨੌ ਸੌ ਗਜ਼ ਸੀ ਉਪਰ ਉਡਦਾ, ਖ਼ੁਸ਼ੀਆਂ ਦੇ ਵਿਚ ਭੱਜੇ ਵਾਹੋ ਦਾਹੀਆ। ਗੋਬਿੰਦ ਨੇ ਝਟ ਨਿਗਹ ਮਾਰੀ ਦੁਆਬੇ ਦੇ ਵਿਚ ਵਹਿਣ ਵਾਲਾ ਮੇਰਾ ਬੇੜਾ ਤੇ ਨਹੀਂ ਰੁੜ੍ਹਦਾ, ਮੈਂ ਰੁੜ੍ਹਦਿਆਂ ਲਵਾਂ ਬਚਾਈਆ। ਕਿਉਂ ਪਾਰ ਬਿਆਸੋਂ ਜਾਣ ਦਾ ਨਾ ਲੇਖਾ ਮੇਰਾ ਧੁਰ ਦਾ, ਏਸੇ ਕਰਕੇ ਮਾਝੇ ਵਾਲੇ ਨਾ ਸਕੇ ਅਟਕਾਈਆ। ਜਿਸ ਵੇਲੇ ਮੇਰਾ ਪੁਰਖ ਅਕਾਲ ਆਵੇ ਉਹ ਖੇਲ ਜਾਣੇ ਆਪਣੇ ਘਰ ਦਾ, ਘਰਾਨਾ ਮਾਝਾ ਦੇਸ ਸੁਹਾਈਆ। ਉਸ ਨੂੰ ਸਭ ਨੇ ਵੇਖਣਾ ਸੰਬਲ ਦੇ ਵਿਚ ਵੜਦਾ, ਸਚ ਦੁਆਰੇ ਸੋਭਾ ਪਾਈਆ। ਫੇਰ ਲੇਖਾ ਪੂਰਾ ਕਰੇ ਬਿਆਸ ਵਾਲੇ ਜਲ ਦਾ, ਵਹਿੰਦੇ ਵਹਿਣ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਬਿਆਸੇ ਇਹ ਚੰਗਾ ਭਗਵਾਨ, ਉਠ ਵੇਖ ਧਿਆਨ ਲਗਾਈਆ। ਪੰਡਤਾਂ ਨੂੰ ਛਡ ਕੇ ਗ਼ਰੀਬ ਨਿਮਾਣਿਆਂ ਨੂੰ ਦੇਵਣ ਆਇਆ ਦਾਨ, ਆਪਣੀ ਦਇਆ ਕਮਾਈਆ। ਜਗਤ ਵਿਦਿਆ ਤੋੜ ਅਭਿਆਨ, ਇਕੋ ਅੱਖਰ ਰਿਹਾ ਪੜ੍ਹਾਈਆ। ਮੈਂ ਸੁਣਿਆ ਨਾਲ ਆਪਣੇ ਕਾਨ, ਬਿਨਾ ਕੰਨਾਂ ਵਾਲਿਓ ਤੁਹਾਨੂੰ ਦਿਆਂ ਸੁਣਾਈਆ। ਇਕੋ ਜੈਕਾਰਾ ਦੱਸ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੀ ਭਗਤੀ ਨਾਲੋਂ ਮੰਜ਼ਲ ਪਰੇ ਦਿਤੀ ਵਖਾਈਆ। ਮੈਨੂੰ ਇਉਂ ਦਿਸਦਾ ਓਨ ਦੀਨ ਮਜ਼੍ਹਬ ਦੀ ਰਹਿਣ ਨਹੀਂ ਦੇਣੀ ਕੋਈ ਦੁਕਾਨ, ਠੇਕੇਦਾਰੀ ਸਭ ਦੀ ਪੂਰ ਕਰਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਸਭ ਨੂੰ ਦਰ ਕਰੇ ਪਰਵਾਨ, ਪਰਵਾਨੇ ਆਪਣੇ ਲਏ ਬਣਾਈਆ। ਜਿਨ੍ਹਾਂ ਦਾ ਪੰਧ ਮੁਕਾ ਕੇ ਜ਼ਿਮੀਂ ਅਸਮਾਨ, ਦੋ ਜਹਾਨਾਂ ਪਾਰ ਕਰਾਈਆ। ਨਾਰਦ ਕਹੇ ਰੁੜਕੇ ਵਾਲਿਓ ਤੁਸੀਂ ਵੀ ਜ਼ਰਾ ਹੋ ਜਾਓ ਸਵਾਧਾਨ, ਸਿਧੇ ਸਾਧਿਓ ਆਪਣਾ ਆਪ ਲਓ ਪਰਤਾਈਆ। ਜੇ ਤੁਸੀਂ ਭੁੱਲੇ ਤੁਹਾਡਾ ਭੁੱਲਿਆ ਨਹੀਂ ਸੁਲਤਾਨ, ਸੁਤਿਆਂ ਲਏ ਜਗਾਈਆ। ਅੰਮ੍ਰਿਤ ਵੇਲੇ ਸਾਰੀ ਸੰਗਤ ਕਰਿਓ ਇਸ਼ਨਾਨ, ਇਸ਼ਨਾਨ ਕਰ ਕੇ ਖ਼ੁਸ਼ੀ ਮਨਾਈਆ। ਖ਼ੁਸ਼ੀ ਵਿਚੋਂ ਸਤਿਗੁਰ ਦੇ ਅੱਗੇ ਖ਼ੁਸ਼ੀ ਕਰਿਓ ਪਰਦਾਨ, ਖ਼ੁਸ਼ਾਮੰਦ ਅਵਰ ਨਾ ਕੋਇ ਰਖਾਈਆ। ਸਦਾ ਨਾਤਾ ਬਣਿਆ ਰਹੇ ਭਗਤ ਭਗਵਾਨ, ਜਨ ਭਗਤੋ ਵੱਜਦੀ ਰਹੇ ਵਧਾਈਆ। ਬੁੱਢੇ ਬਾਲੇ ਕਰ ਪਰਵਾਨ, ਨੌਜਵਾਨਾ ਝੋਲੀ ਪਾਈਆ। ਤੇਰੇ ਦਰ ਤੇ ਸਦਾ ਸਦਾ ਤੇਰਾ ਦਰਸ਼ਨ ਪਾਣ, ਦੂਸਰ ਅਵਰ ਨਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵੀਹ ਅੱਸੂ ਕਹੇ ਸਾਡੀ ਪੂਰੀ ਕਰ ਦੇ ਆਸਾ, ਤ੍ਰਿਖਾ ਰਹੇ ਨਾ ਰਾਈਆ। ਚਰਨ ਕਵਲ ਦੇ ਭਰਵਾਸਾ, ਭਾਂਡਾ ਭਰਮ ਭੰਨਾਈਆ। ਤੇਰਾ ਨਾਮ ਜਪੀਏ ਸਵਾਸ ਸਵਾਸਾ, ਸਾਹ ਸਾਹ ਸਮਾਈਆ। ਪ੍ਰਭ ਭਗਤਾਂ ਬਣਿਆ ਰਹੀਂ ਦਾਸੀ ਦਾਸਾ, ਸਦ ਸਦ ਆਪਣਾ ਰੰਗ ਰੰਗਾਈਆ। ਸਾਡੀ ਲੇਖੇ ਲਾ ਲੈ ਅੱਜ ਦੀ ਰਾਤਾ, ਰੈਣ ਭਿੰਨੜੀ ਨਾਲ ਮਿਲਾਈਆ। ਤੂੰ ਹੀ ਪਿਤਾ ਤੂੰ ਹੀ ਮਾਤਾ, ਹਉਂ ਬਾਲਕ ਗੋਦ ਉਠਾਈਆ। ਸਭ ਦਾ ਪੂਰਾ ਕਰ ਭਵਿਖਤ ਵਾਕਾ, ਯੁਧਿਸ਼ਟਰ ਕੂਕ ਕੇ ਦਏ ਸੁਣਾਈਆ। ਲਾਲ ਸਿੰਘ ਵਿਰਾਟ ਦਾ ਸੀ ਛੋਟਾ ਚਾਚਾ, ਪੂਰਬ ਜਨਮ ਜਨਮ ਦ੍ਰਿੜਾਈਆ। ਜਸਵੰਤ ਸਿੰਘ ਸਦਾ ਮੰਨਦਾ ਸੀ ਆਖਾ, ਸਗਲਾ ਸਾਥੀ ਰੂਪ ਦ੍ਰਿੜਾਈਆ। ਪ੍ਰੀਤਮ ਸਿੰਘ ਮਸੇਰ ਵਾਲਾ ਸੀ ਨਾਤਾ, ਵੇਰਾਟ ਨਗਰੀ ਦਏ ਗਵਾਹੀਆ। ਇਹ ਪੂਰਬ ਜਨਮ ਦਾ ਸਾਕਾ, ਦੁਆਬੇ ਵਿਚ ਜੋੜ ਜੁੜਾਈਆ। ਹਰਿ ਸੰਗਤ ਤੇਰੀ ਨਿੱਕਾ ਜਿਹਾ ਕਾਕਾ, ਕਰਮ ਕਾਂਡ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਨਾਰਦ ਕਹੇ ਬਿਆਸੇ ਕੀ ਸੁਣੀ ਕਹਾਣੀ, ਕਹਿ ਕੇ ਦੇ ਜਣਾਈਆ। ਓਏ ਕਮਲਿਆ ਮੈਨੂੰ ਘੁਟ ਨਾ ਮਿਲੇ ਪਾਣੀ, ਪਿਆਸਾ ਭੱਜਾਂ ਵਾਹੋ ਦਾਹੀਆ। ਓ ਵੇਖ ਜਿਹੜੇ ਉਹਨੂੰ ਜਾਣਦੇ ਨਹੀਂ ਉਹਨਾਂ ਦੀ ਲਿਖਾਈ ਜਾਂਦਾ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਮੈਂ ਚਾਰ ਜੁਗ ਦਾ ਪੰਡਾ ਲੇਖਾ ਜਾਣਾਂ ਚਾਰੇ ਖਾਣੀ, ਖ਼ਾਲਸ ਆਪਣਾ ਆਪ ਰਖਾਈਆ। ਮੈਂ ਤਤਾਂ ਵਾਲਾ ਬਣਾਇਆ ਨਹੀਂ ਕੋਈ ਹਾਣੀ, ਨਾਰ ਕੰਤ ਨਾ ਰੂਪ ਦਰਸਾਈਆ। ਮੇਰੀ ਸਦਾ ਇਕੋ ਜਿਹੀ ਜਵਾਨੀ, ਜੜ੍ਹ ਚੇਤਨ ਵੰਡ ਨਾ ਕੋਇ ਵੰਡਾਈਆ। ਮੇਰੀ ਯਾਰੀ ਯਾਰ ਨਾਲ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਬਿਆਸ ਕਿਹਾ ਨਾਰਦਾ ਉਹ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੀ
❋
❋
ਦੇ ਕੇ ਗਏ ਬਿਆਨੀ, ਬਿਆਨਾ ਨਾਮ ਵਾਲਾ ਰਖਾਈਆ। ਉਹਨਾਂ ਮੇਲੇ ਫੜ ਫੜ ਉਤੇ ਜ਼ਿਮੀਂ ਅਸਮਾਨੀ, ਇਸਮ ਆਜ਼ਮ ਆਪਣਾ ਇਕ ਜਣਾਈਆ। ਕਮਲਿਆ ਤੂੰ ਕੋਈ ਕੀਤੀ ਨਹੀਂ ਕੁਰਬਾਨੀ, ਜਨ ਭਗਤ ਜੁਗ ਜੁਗ ਆਪਣਾ ਆਪ ਸਤਿਗੁਰ ਭੇਟ ਕਰਾਈਆ। ਏਸੇ ਕਰਕੇ ਇਹਨਾਂ ਉਤੇ ਹੁੰਦੀ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋਇਆ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰੋਂ ਕਢੇ ਪਰੇਸ਼ਾਨੀ, ਪਸ਼ਚਾਤਾਪ ਦਾ ਡੇਰਾ ਢਾਹੀਆ।
੨੧ ਅੱਸੂ ਸ਼ਹਿਨਸ਼ਾਹੀ ਸੰਮਤ ੭ ਪ੍ਰੀਤਮ ਸਿੰਘ, ਸਾਧੂ ਸਿੰਘ, ਹਜ਼ੂਰਾ ਸਿੰਘ ਗੁਰਾਇਆ, ਨਛੱਤਰ ਕੌਰ ਗੁਰਾਇਆ, ਬਿਅੰਤ ਕੌਰ ਧਨੇਤਾ, ਲਾਲ ਸਿੰਘ ਡਲੇਵਾਲ, ਪ੍ਰੇਮ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਨਵਾਂ ਪਿੰਡ, ਸਾਧੂ ਸਿੰਘ ਸਲਾਰ ਪੁਰ,
ਨਸੀਬ ਕੌਰ ਡਵਿਢਾਰਿਹਾਣਾ, ਅਜੀਤ ਸਿੰਘ ਜਸਵੰਤ ਸਿੰਘ ਭਾਮ, ਗੁਰਦੇਵ ਸਿੰਘ ਦੁਸਾਂਝ ਖ਼ੁਰਦ,
ਦਰਸ਼ਨ ਸਿੰਘ ਦੁਸਾਂਝ ਖ਼ੁਰਦ ਫਗਵਾੜਾ ਸ਼ਹਿਰ
ਨਾਰਦ ਕਹੇ ਬਿਆਸਾ ਆਇਆ ਇਕੀ ਅੱਸੂ, ਅਸਵ ਸ਼ਬਦ ਚੜ੍ਹਿਆ ਧੁਰਦਰਗਾਹੀਆ। ਉਹ ਤਕ ਸੱਯਦੇ ਕਰਦੇ ਆਉਂਦੇ ਮੂਸਾ ਸੰਗ ਯਸੂ, ਯਥਾਰਥ ਧਿਆਨ ਲਗਾਈਆ। ਮੁਹੰਮਦ ਚੌਦਾਂ ਤਬਕਾਂ ਬਾਹਰ ਨੱਸੂ, ਨਿਰਗੁਣ ਭੱਜੇ ਵਾਹੋ ਦਾਹੀਆ। ਕੀ ਕਰੇ ਖੇਲ ਅਲੱਖਣਾ ਅਲੱਖੂ, ਹਰਿ ਕਰਤਾ ਧੁਰਦਰਗਾਹੀਆ। ਪਤਾ ਨਹੀਂ ਕਿਹੜਾ ਸੰਦੇਸ਼ਾ ਦੱਸੂ, ਜਿਸ ਨੂੰ ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਕਿਸ ਬਿਧ ਦੋ ਜਹਾਨਾਂ ਨੱਸੂ, ਨਿਰਗੁਣ ਆਪਣਾ ਪੰਧ ਮੁਕਾਈਆ। ਜਿਸ ਨੇ ਅਵਤਾਰ ਪੈਗ਼ੰਬਰ ਸਭ ਬਣਾਏ ਬੱਚੂ, ਬਚਪਨ ਸਭ ਦਾ ਵੇਖ ਵਖਾਈਆ। ਇਕ ਸ਼ਬਦ ਅਗੰਮਾ ਜੋਤੀ ਧਾਰ ਰਚੂ, ਰਚਨਾ ਆਪਣੀ ਆਪ ਪਰਗਟਾਈਆ। ਜਿਸ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਨਵ ਸੱਤ ਨੱਚੂ, ਨਵ ਨਵ ਆਪਣਾ ਰੰਗ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਅੰਗੀਠਾ ਤਪੂ, ਅਗਨੀ ਤਤ ਨਾ ਕੋਇ ਬੁਝਾਈਆ। ਬਿਨਾ ਭਗਤਾਂ ਤੋਂ ਪੁਰਖ ਅਕਾਲ ਦਾ ਨਾਮ ਕੋਇ ਨਾ ਜਪੂ, ਸਿਫ਼ਤਾਂ ਵਾਲੀ ਜਗਤ ਸਿਫ਼ਤ ਸਾਲਾਹੀਆ। ਲੱਖ ਚੁਰਾਸੀ ਧਾਰ ਕੋਇ ਨਾ ਟੱਪੂ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਸਭ ਦੀ ਡੋਰ ਸਤਿਗੁਰ ਸ਼ਬਦੀ ਧਾਰ ਕਟੂ, ਕਟਾਕਸ਼ ਇਕੋ ਇਕ ਲਗਾਈਆ। ਸਦੀ ਚੌਧਵੀਂ ਚਾਰ ਯਾਰੀ ਨਾਲ ਕਲਮੇ ਹੋਣੀ ਮਨਖੱਟੂ, ਮੁਹੰਮਦ ਵੇਖੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਧੁਰ ਦਾ ਹੁਕਮ ਵਰਤਾਈਆ। ਬਿਆਸ ਕਹੇ ਮੈਂ ਤਕਾਂ ਗੋਈਪੇਸ਼ੀਨ, ਪੁਸ਼ਤ ਦਰ ਪੁਸ਼ਤ ਧਿਆਨ ਲਗਾਈਆ। ਕੀ ਖੇਲ ਕਰੇ ਹਰਿ ਕਰਤਾ ਉਤੇ ਜ਼ਮੀਨ, ਜ਼ਾਹਰ ਜ਼ਹੂਰ ਨੂਰ ਇਲਾਹੀਆ। ਜਿਸ ਨੂੰ ਸਭ ਨੇ ਕਿਹਾ ਆਮੀਨ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਸੋ ਬਦਲ ਦੇਵੇ ਤਾਲੀਮ, ਸਿਖਿਆ ਸਾਖਿਆਤ ਸਮਝਾਈਆ। ਜਿਸਦਾ ਹੁਕਮ ਸੰਦੇਸ਼ਾ ਇਕੋ ਹੋਵੇ ਅਜ਼ੀਮ, ਆਲੀਸ਼ਾਨ ਆਲੀਜਾਹ ਦਏ ਦ੍ਰਿੜਾਈਆ। ਜਿਸ ਝਗੜਾ ਮੇਟਣਾ ਨਰ ਮਦੀਨ, ਮੁੱਦਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਇੱਕੀ ਅੱਸੂ ਕਹੇ ਬਿਆਸਾ ਮੇਰੀ ਤਕ ਪੇਸ਼ਾਨੀ,
❋
❋
ਜੋ ਪੇਸ਼ਵਾ ਗਏ ਦ੍ਰਿੜਾਈਆ। ਮੰਜ਼ਲ ਵੇਖ ਰੁਹਾਨੀ, ਰੂਹ ਬੁਤ ਪਰੇ ਧਿਆਨ ਲਗਾਈਆ। ਕੀ ਖੇਲ ਕਰੇ ਵਾਲੀ ਦੋ ਜਹਾਨੀ, ਨਿਰਗੁਣ ਸਰਗੁਣ ਆਪਣੀ ਕਾਰ ਭੁਗਤਾਈਆ। ਜਿਸ ਦਾ ਹੁਕਮ ਸੰਦੇਸ਼ਾ ਅਗੰਮ ਕਲਾਮੀ, ਕਾਇਨਾਤ ਇਕ ਦ੍ਰਿੜਾਈਆ। ਉਹ ਵੇਖੇ ਨਵ ਨੌ ਸਰਬ ਤਮਾਮੀ, ਤਮਾ ਤਾਮਸ ਖੋਜ ਖੁਜਾਈਆ। ਜਿਸ ਨੂੰ ਮੁਹੰਮਦ ਕਿਹਾ ਮੇਰਾ ਅਮਾਮੀ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਉਹ ਸਭ ਤੋਂ ਲਵੇ ਅੰਤਮ ਇਕ ਸਲਾਮੀ, ਸਲਾਮਤ ਵਡ ਵਡਿਆਈਆ। ਫੇਰ ਨਾਤਾ ਜੋੜੇ ਸਭ ਦਾ ਬਾਹਮੀ, ਵਿਸ਼ਨ ਬ੍ਰਹਮਾ ਸ਼ਿਵ ਬੈਠਣ ਸੀਸ ਨਿਵਾਈਆ। ਪੈਗ਼ੰਬਰਾਂ ਸ਼ਰਅ ਕਟੇ ਗ਼ੁਲਾਮੀ, ਜ਼ੰਜੀਰ ਕਲਮਿਆਂ ਵਾਲਾ ਤੋੜ ਤੁੜਾਈਆ। ਮੰਜ਼ਲ ਆਪਣੀ ਦੱਸ ਰੁਹਾਨੀ, ਰੂਹ ਬੁਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਬਿਆਸ ਕਹੇ ਮੈਂ ਦੱਸਾਂ ਖੇਲ ਅਪਾਰਾ, ਕੀ ਅਪਰੰਪਰ ਕਾਰ ਕਮਾਈਆ। ਜਿਸ ਦਾ ਲੇਖਾ ਲਿਖੇ ਨਾ ਕਾਤਬ ਕੋਇ ਲਿਖਾਰਾ, ਅਵਤਾਰ ਪੈਗ਼ੰਬਰ ਗੁਰ ਅੰਤ ਕਹਿਣ ਕੋਇ ਨਾ ਪਾਈਆ। ਸੋ ਨਿਰਗੁਣ ਨਿਰਵੈਰ ਨਿਰਾਕਾਰ ਹੋਏ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜਿਹਨੂੰ ਚਾਰ ਜੁਗ ਦੇ ਸ਼ਾਸਤਰ ਕਹਿੰਦੇ ਪਰਗਟ ਹੋਵੇ ਚਵ੍ਹੀਆਂ ਅਵਤਾਰਾ, ਸਦੀ ਚੌਧਵੀਂ ਲੇਖਾ ਦਏ ਮੁਕਾਈਆ। ਕਲਜੁਗ ਵਿਚ ਸਤਿਜੁਗ ਬੰਨ੍ਹੇ ਸਾਚੀ ਧਾਰਾ, ਧਰਨੀ ਧਰਤ ਧੌਲ ਦੇਵੇ ਮਾਣ ਵਡਿਆਈਆ। ਇਕੋ ਨਾਮ ਕਲਮਾ ਦੱਸ ਜੈਕਾਰਾ, ਤੂੰ ਹੀ ਤੂੰ ਹੀ ਦਏ ਦ੍ਰਿੜਾਈਆ। ਆਤਮ ਬ੍ਰਹਮ ਦਾ ਬਣ ਪਿਆਰਾ, ਪ੍ਰੀਤਮ ਆਪਣਾ ਰੰਗ ਰੰਗਾਈਆ। ਜਨ ਭਗਤਾਂ ਸੀਸ ਬੰਨ੍ਹ ਦਸਤਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਲੈ ਕੇ ਜਾਏ ਸਚਖੰਡ ਸਚੇ ਦਵਾਰਾ, ਦਰਗਹ ਸਾਚੀ ਹੋਏ ਸਹਾਈਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਇੱਕੀ ਅੱਸੂ ਕਹੇ ਮੇਰੀ ਪੁਰਾਣੀ ਆਸਾ, ਨੌ ਸੌ ਚੁਰਾਨਮੇਂ ਚੌਕੜੀ ਜੁਗ ਧਿਆਨ ਲਗਾਈਆ। ਕਵਣ ਵੇਲਾ ਮੇਰਾ ਖ਼ਾਲੀ ਭਰੇ ਕਾਸਾ, ਵਸਤ ਅਗੰਮ ਦਏ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਦੇਂਦੇ ਗਏ ਦਿਲਾਸਾ, ਅੰਤ ਗੋਬਿੰਦ ਸ਼ਬਦੀ ਸ਼ਬਦ ਜਣਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਜੋ ਮੰਡਲ ਮੰਡਪ ਪਾਵੇ ਰਾਸਾ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਉਹ ਖੇਲ ਕਰੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਪੜਦਾ ਉਠਾਈਆ। ਜਨ ਭਗਤਾਂ ਬਣ ਕੇ ਰਾਖਾ, ਲੋਕਮਾਤ ਹੋਏ ਸਹਾਈਆ। ਮੇਲ ਮਿਲਾ ਕੇ ਕਮਲਾਪਾਤਾ, ਪਤਿਪਰਮੇਸ਼ਵਰ ਰੰਗ ਰੰਗਾਈਆ। ਭੇਵ ਰਹੇ ਨਾ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿ ਧਰਮ ਦੀ ਦੱਸੇ ਗਾਥਾ, ਗਹਿਰ ਗੰਭੀਰ ਦਇਆ ਕਮਾਈਆ। ਜਿਸ ਨੂੰ ਕੋਟਨ ਕੋਟ ਝੁਕਣ ਤ੍ਰੈਲੋਕੀ ਨਾਥਾ, ਰਾਮ ਰਾਮਾ ਸੀਸ ਨਿਵਾਈਆ। ਪੈਗ਼ੰਬਰ ਖ਼ਾਦਮ ਹੋ ਕੇ ਕਦਮ ਰਹੇ ਚਾਟਾ, ਧੂੜੀ ਮਸਤਕ ਖ਼ਾਕ ਰਮਾਈਆ। ਉਹ ਆਦਿ ਅੰਤ ਦਾ ਲੇਖਾ ਜਾਣੇ ਸਾਕਾ, ਸਾਖਿਆਤ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਪੜਦਾ ਲਾਹੀਆ। ਅੱਸੂ ਕਹੇ ਔਹ ਨਾਰਦ ਆਇਆ ਸਿਰੋਂ ਨੰਗਾ, ਬੋਦੀ ਰਿਹਾ ਹਿਲਾਈਆ। ਨਾਰਦ ਕਹੇ ਮੈਂ ਨਾਲ ਲੈ ਕੇ ਆਇਆ ਗੋਦਾਵਰੀ ਸੁਰਸਤੀ ਜਮਨਾ ਗੰਗਾ, ਗੰਗੋਤਰੀ ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੈਂਡਾ ਲੰਘਾ, ਮੰਜ਼ਲ ਮੰਜ਼ਲ ਦਏ ਗਵਾਹੀਆ। ਕਲਜੁਗ ਸਾਚਾ ਦਿਸੇ ਨਾ ਕੋਇ ਪਾਂਧਾ ਪੰਡਾ, ਪੰਡਤ
❋
❋
ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਹੋਇਆ ਅੰਧਾ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਮਨ ਵਾਸਨਾ ਹੋਇਆ ਗੰਦਾ, ਬੁਧ ਬਿਬੇਕ ਨਾ ਕੋਇ ਕਰਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਡੰਡਾ, ਸਚਖੰਡ ਸਾਚੇ ਪੰਧ ਨਾ ਕੋਇ ਮੁਕਾਈਆ। ਜਿਧਰ ਤਕਾਂ ਭੇਖ ਪਖੰਡਾ, ਕੂੜੀ ਕਿਰਿਆ ਨਾਲ ਹਲਕਾਈਆ। ਜਾਂ ਨਿਗਹ ਮਾਰੀ ਸ਼ਬਦੀ ਸਤਿਗੁਰੂ ਇਕ ਵਖਾਇਆ ਖੰਡਾ, ਖੜਗ ਅਗੰਮ ਚਮਕਾਈਆ। ਜਿਸ ਨੇ ਲੱਖ ਚੁਰਾਸੀ ਦੇਣਾ ਦੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਕਲਜੁਗ ਪੈਂਡਾ ਰਹਿਣ ਨਹੀਂ ਦੇਣਾ ਲੰਬਾ, ਆਯੂ ਅੱਗੇ ਨਾ ਕੋਇ ਰਖਾਈਆ। ਉਮਤ ਦਾ ਪਾਟਾ ਦਿਸੇ ਤੰਬਾ, ਓਢਣ ਸੀਸ ਨਾ ਕੋਇ ਰਖਾਈਆ। ਲਹਿਣਾ ਮੁਕਣਾ ਤਾਰਾ ਚੰਦਾ, ਚੰਦ ਸਿਤਾਰ ਨੀਰ ਵਹਾਈਆ। ਅੰਤਮ ਸਭ ਨੇ ਗਾਉਣਾ ਇਕੋ ਛੰਦਾ, ਤੂੰ ਮੇਰਾ ਮੈਂ ਤੇਰਾ ਢੋਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਉਠ ਵੇਖ ਜਮਨਾ ਸੁਰਸਤੀ, ਸੁਤਿਆਂ ਰਿਹਾ ਜਗਾਈਆ। ਗੰਗਾ ਗੋਦਾਵਰੀ ਆਈ ਨੱਸਦੀ, ਭੱਜੀ ਵਾਹੋ ਦਾਹੀਆ। ਕੀ ਸਿਫ਼ਤ ਗਾਈਏ ਉਸ ਦੇ ਜਸ ਦੀ, ਅੱਖਰਾਂ ਨਾਲ ਵਡਿਆਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂਆਂ ਆਸ਼ਾ ਨਾ ਲਖਦੀ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਉਹਦੀ ਖੇਲ ਵੇਖਣੀ ਵੱਖ ਦੀ, ਵੱਖਰੀ ਕਾਰ ਕਮਾਈਆ। ਜਿਹੜੀ ਸ੍ਰਿਸ਼ਟੀ ਪਿਆਸੀ ਹੋਈ ਮਿਝ ਰੱਤ ਦੀ, ਦੀਨ ਦੁਨੀ ਕਾਤਲ ਮਕਤੂਲ ਰੂਪ ਵਖਾਈਆ। ਉਸ ਧਾਰ ਜਣਾਉਣੀ ਮਨਮਤ ਦੀ, ਗੁਰਮਤ ਸਾਰੇ ਗਏ ਗਵਾਈਆ। ਖੇਲ ਪੂਰੀ ਕਰਨੀ ਗੋਬਿੰਦ ਵਾਲੇ ਖ਼ਤ ਦੀ, ਜੋ ਬਿਨ ਅੱਖਰਾਂ ਗਿਆ ਲਿਖਾਈਆ। ਜਿਸ ਦੇ ਨਾਲ ਸਦੀ ਚੌਧਵੀਂ ਭੱਠੀ ਤਪਦੀ, ਅਗਨੀ ਅੱਗ ਨਾ ਕੋਇ ਬੁਝਾਈਆ। ਮਾਇਆ ਰੂਪ ਬਣ ਗਈ ਸੱਪ ਦੀ, ਡੱਸਣੀ ਡੱਸੇ ਥਾਉਂ ਥਾਈਂਆ। ਧੀਰਜ ਰਹੀ ਨਾ ਕਿਸੇ ਜਤ ਦੀ, ਜਗਤ ਵਾਸਨਾ ਕੂੜ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਕਰਾਈਆ। ਗੰਗਾ ਕਹੇ ਵੇ ਨਾਰਦਾ, ਕੁਝ ਸਾਨੂੰ ਦੇ ਸਮਝਾਈਆ। ਕਿਉਂ ਨਹੀਂ ਗੋਬਿੰਦ ਨੇ ਕੰਢਾ ਵੇਖਿਆ ਬਿਆਸਾ ਪਾਰ ਦਾ, ਕੀ ਪਾਰਬ੍ਰਹਮ ਹੁਕਮ ਜਣਾਈਆ। ਕਿਉਂ ਦੂਰ ਦੁਰਾਡਾ ਰਿਹਾ ਲਲਕਾਰਦਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਕਿਉਂ ਖੇਲ ਤਕਦਾ ਰਿਹਾ ਬਾਜ਼ ਉਡਾਰਦਾ, ਬਾਜ਼ਾਂ ਵਾਲਾ ਵੇਖ ਵਖਾਈਆ। ਕੀ ਹੁਕਮ ਸੰਦੇਸ਼ ਸੱਚੀ ਸਰਕਾਰ ਦਾ, ਜਿਸ ਨੂੰ ਮੇਟ ਸਕੇ ਨਾ ਰਾਈਆ। ਨਾਰਦ ਕਿਹਾ ਕਮਲੀਏ ਉਹ ਰੂਪ ਆਪ ਕਰਤਾਰ ਦਾ, ਕੁਦਰਤ ਕਾਦਰ ਇਕ ਅਖਵਾਈਆ। ਉਹ ਨਿਸ਼ਾਨਾ ਦੱਸ ਕੇ ਗਿਆ ਚਵ੍ਹੀਏ ਅਵਤਾਰ ਦਾ, ਨਰ ਨਰਾਇਣ ਜੋ ਅਖਵਾਈਆ। ਜੋ ਸੰਬਲ ਬਹਿ ਕੇ ਸਭ ਦੀ ਪੈਜ ਸੁਆਰਦਾ, ਹਰਿਜਨ ਸਾਚੇ ਆਪ ਉਠਾਈਆ। ਫੜ ਫੜ ਡੁਬਿਆਂ ਪਾਰ ਉਤਾਰਦਾ, ਸਿਰ ਸਿਰ ਆਪਣਾ ਹੱਥ ਰਖਾਈਆ। ਲੇਖਾ ਵੇਖੇ ਨਾ ਗੁਨਾਹਗਾਰ ਦਾ, ਕੋਟ ਜਨਮ ਦੇ ਪਾਪੀ ਪਾਰ ਲੰਘਾਈਆ। ਜਿਸ ਨੂੰ ਆਦਿ ਅੰਤ ਗੋਬਿੰਦ ਨਿਮਸਕਾਰਦਾ, ਨਮੋ ਨਮੋ ਨਮੋ ਸੀਸ ਨਿਵਾਈਆ। ਉਹ ਨੂਰ ਇਕ ਪੁਰਖ ਅਕਾਲ ਦਾ, ਅਕਲ ਕਲਧਾਰੀ ਆਪ ਅਖਵਾਈਆ। ਜਿਸ ਨੇ ਲਹਿਣਾ ਦੇਣਾ ਕਲਜੁਗ ਅੰਤਮ ਪੂਰਾ ਕਰਨਾ ਸਰਬ ਸੰਸਾਰ ਦਾ, ਚੁਰਾਸੀ ਵਿਚੋਂ ਬਚਿਆ ਰਹਿਣ ਕੋਇ ਨਾ ਪਾਈਆ। ਭੇਵ ਖੁਲ੍ਹਾਉਣਾ ਇਕ ਸਚ ਸਚੇ ਦਰਬਾਰ ਦਾ, ਦਰਗਹ ਸਾਚੀ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਮਨਾ ਕਹੇ ਪੰਡਤਾ ਉਹ
❋
❋
ਰਾਵੀ ਕਿਹਨੂੰ ਉਡੀਕੇ, ਬਿਨ ਨੈਣਾਂ ਨੈਣ ਉਠਾਈਆ। ਜਿਸ ਨੇ ਵਾਹਿਦੇ ਕੌਲ ਇਕਰਾਰ ਕੀਤੇ, ਜੁਗ ਚੌਕੜੀ ਹੁਕਮ ਸੁਣਾਈਆ। ਉਹ ਵੇਖੇ ਸਭ ਦੇ ਲਹਿਣੇ ਬੀਤੇ, ਬਾਤਨ ਆਪਣਾ ਪੜਦਾ ਲਾਹੀਆ। ਕਮਲੀਏ ਰਾਵੀ ਕਹੇ ਮੈਂ ਕੀਤੀ ਇਕ ਪ੍ਰੀਤੇ ਪ੍ਰੀਤਮ ਮਿਲ ਕੇ ਵੱਜੇ ਵਧਾਈਆ। ਮੈਨੂੰ ਸਤਿਗੁਰ ਅਰਜਨ ਦੱਸਿਆ ਉਠਾ ਕੇ ਆਪਣੀ ਉਂਗਲੀ ਚੀਚੇ, ਨਿੱਕੀ ਨਿੱਕਿਉਂ ਵੱਡੇ ਜਣਾਈਆ। ਜਿਸ ਵੇਲੇ ਕਲਜੁਗ ਅੰਤਮ ਸਦੀ ਚੌਧਵੀਂ ਬੀਤੇ, ਮੁਹੰਮਦ ਦਾ ਲੇਖਾ ਰਹੇ ਨਾ ਰਾਈਆ। ਫੇਰ ਪਰਗਟ ਹੋਵੇ ਪੁਰਖ ਅਕਾਲਾ ਤ੍ਰੈਗੁਣ ਅਤੀਤੇ, ਤ੍ਰੈਭਵਣ ਧਨੀ ਨੂਰ ਇਲਾਹੀਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਦੇ ਨਾਲ ਕੌਲ ਇਕਰਾਰ ਕੀਤੇ, ਅਵਤਾਰ ਪੈਗ਼ੰਬਰ ਗੁਰੂ ਸਾਰੇ ਸਨਮੁਖ ਲਏ ਬੁਲਾਈਆ। ਅਗਲਾ ਹੁਕਮ ਦੱਸੇ ਨਾਮ ਹਦੀਸੇ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਗੋਦਾਵਰੀ ਕਹੇ ਨਾਰਦਾ ਵੇਖ ਆਪਣੀ ਬੋਦੀ, ਪਵਣ ਜਗਤ ਰਹੀ ਹਿਲਾਈਆ। ਜਿਸ ਪੁਰਖ ਅਕਾਲ ਚੁੱਕਿਆ ਆਪਣੀ ਗੋਦੀ, ਗੋਦ ਆਪਣੇ ਵਿਚ ਰਖਾਈਆ। ਕੁਛ ਉਸ ਦੀ ਦੱਸ ਦੇ ਸੋਝੀ, ਸਮਝ ਤੋਂ ਬਾਹਰ ਦੇਣਾ ਦ੍ਰਿੜਾਈਆ। ਮੈਂ ਤੇਰੇ ਹੱਥ ਲਗਾਵਾਂ ਗੋਡੀਂ, ਚਾਰ ਜੁਗ ਦੇ ਪੰਡਤਾ ਤੇਰੀ ਸਿਫ਼ਤ ਸਾਲਾਹੀਆ। ਤੂੰ ਨਿਰਗੁਣ ਸਰਗੁਣ ਧਾਰ ਧੁਰ ਦੀ ਖੋਜੀ, ਚਾਰੋਂ ਕੁੰਟ ਭੱਜੇਂ ਵਾਹੋ ਦਾਹੀਆ। ਮਸਖ਼ਰਿਆ ਵਿਚ ਬੜਾ ਮੌਜੀ, ਮਜਲਸ ਭਗਤਾਂ ਸੰਗ ਰਖਾਈਆ। ਤੈਨੂੰ ਮਾਇਆ ਮਮਤਾ ਦਾ ਨਹੀਂ ਕੋਈ ਲੋਭੀ, ਲਾਲਚ ਨਜ਼ਰ ਕੋਇ ਨਾ ਆਈਆ। ਤੈਥੋਂ ਵਡਾ ਨਹੀਂ ਕੋਈ ਜੋਗੀ, ਜੁਗੀਸ਼ਰ ਰਹੇ ਸੁਣਾਈਆ। ਤੈਨੂੰ ਵੇਖਣ ਲੋਕ ਪਰਲੋਕੀ, ਚਾਰੋਂ ਕੁੰਟ ਧਿਆਨ ਲਗਾਈਆ। ਤੂੰ ਕਿਹੜੀ ਪੰਡਤਾਂ ਵਾਲੀ ਫੋਲਣੀ ਪੋਥੀ, ਪੁਸਤਕ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਆਪ ਜਣਾਈਆ। ਗੋਦਾਵਰੀ ਕਹੇ ਮੈਂ ਵੇਖਿਆ ਗੋਬਿੰਦ ਸੂਰਾ, ਸੂਰਬੀਰ ਸੁਣਾਈਆ। ਜੋ ਬਚਨਾਂ ਦਾ ਹੋਵੇ ਪੂਰਾ, ਕੌਲ ਇਕਰਾਰ ਤੋੜ ਨਿਭਾਈਆ। ਜਿਸ ਦਾ ਹੁਕਮ ਨਾ ਹੋਵੇ ਅਧੂਰਾ, ਹਜ਼ਰਤਾਂ ਤੋਂ ਬਾਹਰ ਦਏ ਸਮਝਾਈਆ। ਜਿਸ ਨੇ ਲੇਖਾ ਪੂਰਾ ਕਰਨਾ ਮੂਸੇ ਵਾਲਾ ਕੋਹਤੂਰਾ, ਕੋਹਤੂਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਇੱਕੀ ਅੱਸੂ ਕਹੇ ਮੇਰਾ ਦਿਵਸ ਸੁਹੰਜਣਾ, ਜਨ ਭਗਤ ਮਿਲੇ ਵਡਿਆਈਆ। ਹਰਿ ਦੇਵੇ ਪੁਰਖ ਨਿਰੰਜਣਾ, ਨਰ ਨਰਾਇਣ ਅਗੰਮ ਅਥਾਹੀਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧਵਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਦੱਸ ਕੇ ਇਕੋ ਬੰਦਨਾ, ਬੰਦਗੀ ਧੁਰ ਦੀ ਇਕ ਸਮਝਾਈਆ। ਜਿਸ ਨਾਲ ਆਤਮ ਪਰਮਾਤਮ ਚੜ੍ਹੇ ਰੰਗਣਾ, ਦੂਜਾ ਰੰਗ ਨਾ ਕੋਇ ਵਖਾਈਆ। ਲੋਕ ਪਰਲੋਕ ਦੋ ਜਹਾਨਾਂ ਵਿਚ ਦੂਜਾ ਦਰ ਪਏ ਨਾ ਮੰਗਣਾ, ਖ਼ਾਲੀ ਝੋਲੀ ਅੱਗੇ ਕੋਇ ਨਾ ਡਾਹੀਆ। ਜਿਨ੍ਹਾਂ ਪੁਰਖ ਅਕਾਲਾ ਦੀਨ ਦਿਆਲਾ ਮਿਲ ਗਿਆ ਸੂਰਾ ਸਰਬੰਗਣਾ, ਸੂਰਬੀਰ ਅਗੰਮ ਅਥਾਹੀਆ। ਉਹਨਾਂ ਚੁਰਾਸੀ ਲੱਖ ਤੁਟਾ ਤੰਦਨਾ, ਸ਼ਰਅ ਜ਼ੰਜੀਰ ਨਾ ਕੋਇ ਬੰਧਾਈਆ। ਇਕੋ ਨਾਮ ਦਾ ਪਾ ਕੇ ਅੰਜਣਾ, ਅੰਧ ਅੰਧੇਰਾ ਦਿਤਾ ਗਵਾਈਆ। ਜਨ ਭਗਤਾਂ ਭਗਵਨ ਹੋ ਕੇ ਸਦਾ ਸੰਗਣਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਵਖਾਈਆ।
❋
❋
੨੨ ਅੱਸੂ ਸ਼ਹਿਨਸ਼ਾਹੀ ਸੰਮਤ ੭ ਗੁਰਮੀਤ ਸਿੰਘ ਚਰਨ ਕੌਰ ਪਿੰਦਰ ਸਿੰਘ ਮਨਸਾ ਸਿੰਘ ਪ੍ਰੀਤਮ ਕੌਰ ਮਾਲ ਗਹਿਲਾ
ਚਰਨ ਕੌਰ ਸੰਤੋਖ ਸਿੰਘ ਸੋਢੀਆਂ ਗਨੇਸ਼ਾ ਸਿੰਘ ਕੋਟ ਕਲਾਂ ਹਰਭਜਨ ਕੌਰ ਕੋਟਲੀਥਾਨ ਮਹਿੰਗਾ ਸਿੰਘ ਹਰੀਪੁਰ
ਮਿਲਖਾ ਸਿੰਘ ਸੈਲਾ ਖ਼ੁਰਦ ਕਰਤਾਰ ਕੌਰ ਜਮਸ਼ੇਦ ਖੇੜਾ, ਇਕਬਾਲ ਸਿੰਘ ਜਗਪਾਲ ਪੁਰ
ਜੁਗਿੰਦਰ ਸਿੰਘ ਦੌਲਤਪੁਰ ਪਿੰਡ ਫਰਾਲਾ ਜ਼ਿਲਾ ਜੰਲਧਰ
ਨਾਰਦ ਕਹੇ ਬਿਆਸਾ ਤੇਰੀ ਪੂਰੀ ਹੋਵੇ ਤਮੰਨਾ, ਤਾਮਸ ਤ੍ਰਿਸਨਾ ਰਹੇ ਨਾ ਰਾਈਆ। ਉਠ ਵੇਖ ਗੋਬਿੰਦ ਵਾਲਾ ਕੰਨਾ, ਜੋ ਕਾਇਨਾਤ ਨਜ਼ਰ ਕਿਸੇ ਨਾ ਆਈਆ। ਜਿਸ ਨੇ ਜਗਤ ਜਹਾਨ ਕੀਤਾ ਅੰਨਾ, ਨਿਜ ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਈਆ। ਨਾਮ ਪਦਾਰਥ ਪਾਏ ਕੋਇ ਨਾ ਧਨਾ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਮਨਸਾ ਚੁਕਾਏ ਕੋਇ ਨਾ ਮਨਾ, ਮਮਤਾ ਮੋਹ ਨਾ ਕੋਇ ਗਵਾਈਆ। ਝਗੜਾ ਤਕ ਮਾਟੀ ਚੰਮਾ, ਚਾਰ ਕੁੰਟ ਕੁੰਟ ਕੁਰਲਾਈਆ। ਪੁਰਖ ਅਕਾਲ ਬਦਲਣ ਵਾਲਾ ਆਪਣਾ ਸਮਾਂ, ਸੰਮਣ ਸਭ ਦੇ ਰਿਹਾ ਕਢਾਈਆ। ਦੀਨ ਮਜ਼੍ਹਬ ਦੀ ਵੇਖੇ ਤਮਾ, ਲਾਲਚ ਨਾਮ ਕਲਮਾ ਖੋਜ ਖੁਜਾਈਆ। ਨਿਸ਼ਾਨ ਤਕੇ ਤਾਰਾ ਚੰਨਾ, ਚੰਦ ਸਿਤਾਰ ਅੱਖ ਉਠਾਈਆ। ਜਿਸ ਨੇ ਅੰਤਮ ਮੇਟਣਾ ਸਭ ਦਾ ਬੰਨਾ, ਬੰਧਨ ਮਾਤ ਵਾਲੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਿਆਸ ਕਹੇ ਮੇਰਾ ਖੁਲ੍ਹਿਆ ਅਗੰਮੀ ਨੇਤਰ, ਨੈਣ ਮਿਲੀ ਵਡਿਆਈਆ। ਜਗਤ ਜਹਾਨ ਤੱਕਿਆ ਖੇਤਰ, ਚਾਰੋਂ ਕੁੰਟ ਫੋਲ ਫੁਲਾਈਆ। ਪੜਦਾ ਉਠਿਆ ਜੜ੍ਹ ਚੇਤਨ, ਭੇਵ ਅਭੇਦਾ ਰਿਹਾ ਨਾ ਰਾਈਆ। ਸਦੀ ਚੌਧਵੀਂ ਬਣਿਆ ਲੇਖਣ, ਲਿਖਿਆ ਲੇਖ ਨਾ ਕੋਇ ਮਿਟਾਈਆ। ਪੁਰਖ ਅਕਾਲਾ ਦੀਨ ਦਿਆਲਾ ਧਾਰੇ ਭੇਖਣ, ਭੇਖਾਧਾਰੀ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਭੰਨੇ ਰੇਠਣ, ਨਵ ਖੰਡ ਪ੍ਰਿਥਮੀ ਫੋਲ ਫੁਲਾਈਆ। ਝਗੜਾ ਮੇਟੇ ਜਗਿਆਸੂ ਸੇਠਣ, ਸਿਰ ਸਿਰ ਆਪਣਾ ਹੁਕਮ ਮਨਾਈਆ। ਪ੍ਰਭ ਕਾ ਨਾਮ ਘਰ ਘਰ ਜਾਏ ਕੋਇ ਨਾ ਵੇਚਣ, ਕੀਮਤ ਟਕਿਆਂ ਵਾਲੀ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਨੇਤ ਨੇਤਨ, ਨਰ ਨਰਾਇਣ ਧੁਰਦਰਗਾਹੀਆ। ਸਭ ਦਾ ਲੇਖਾ ਜਾਣੇ ਏਕੰਕਾਰ ਏਕਨ, ਇਕ ਇਕੱਲਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਬਿਆਸ ਕਹੇ ਮੈਂ ਨੌਂ ਦਿਨ ਤੱਕਿਆ ਨਜ਼ਾਰਾ, ਨਜ਼ਰੀਆਂ ਨਜ਼ਰ ਵਿਚੋਂ ਬਦਲਾਈਆ। ਖੇਲ ਵੇਖਿਆ ਕਲ ਕਲਕੀ ਅਵਤਾਰਾ, ਅਵਤਰ ਆਪਣੀ ਕਾਰ ਕਮਾਈਆ। ਜੋ ਲੇਖ ਮਿਟਾਏ ਭਗਤਾਂ ਨੌ ਦਵਾਰਾ, ਨਵ ਨੌਂ ਚਾਰ ਦਾ ਪੰਧ ਮੁਕਾਈਆ। ਸ਼ਬਦੀ ਸ਼ਬਦ ਨਾਦ ਧੁਨ ਦੇ ਧੁਨਕਾਰਾ। ਅਨਹਦ ਨਾਦ ਸੁਣਾਈਆ। ਅੰਮ੍ਰਿਤ ਆਤਮ ਬਖ਼ਸ਼ ਕੇ ਠੰਡਾ ਠਾਰਾ, ਝਿਰਨਾ ਨਿਜਰ ਆਪ ਝਿਰਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਨ ਭਗਤਾਂ ਲੇਖਾ ਪੂਰਾ ਕਰ ਵਿਚ ਸੰਸਾਰਾ, ਸਗਲਾ ਸੰਗ ਆਪ ਹੋ ਜਾਈਆ। ਜਗਤ ਜਹਾਨ ਕਰੇ ਪਾਰ ਕਿਨਾਰਾ, ਦਰਗਹ ਸਾਚੀ ਸਚ ਵਡਿਆਈਆ। ਜਿਥੇ ਦੀਆ ਦੀਪਕ ਇਕ ਉਜਿਆਰਾ, ਨੂਰ ਨੂਰ ਕਰੇ ਰੁਸ਼ਨਾਈਆ। ਸਚਖੰਡ ਸੁਹਾਏ ਸੱਚਾ ਦਰਬਾਰਾ, ਦਰਗਹ ਸਾਚੀ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਮੈਂ ਸੁਣਿਆ ਸ਼ਬਦ ਸੰਦੇਸ਼ਾ, ਸੰਧਿਆ ਸਰਘੀ ਨਜ਼ਰ ਕੋਇ ਨਾ ਆਈਆ। ਤੱਕਿਆ ਇਕ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਜੋ ਆਦਿ ਅੰਤ ਰਹੇ ਹਮੇਸ਼ਾ, ਹਮਸਾਜਣ ਨੂਰ ਇਲਾਹੀਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਵੇਖੇ ਥਾਉਂ ਥਾਈਂਆ। ਨਿਰਗੁਣ ਨਿਰਵੈਰ ਕਰ ਕਰ ਵੇਸਾ, ਵੇਸ ਅਵੱਲੜਾ ਆਪ ਸਮਝਾਈਆ। ਜਿਸ ਝਗੜਾ ਮੇਟਣਾ ਮੁੱਲਾਂ ਸ਼ੇਖ਼ਾ, ਚਾਰੋਂ ਕੁੰਟ ਖੋਜ ਖੁਜਾਈਆ। ਕਲਜੁਗ ਕੂੜੀ ਬਦਲ ਦੇਣੀ ਰੇਖਾ, ਰਿਖੀਆਂ ਮੁਨੀਆਂ ਪੰਧ ਮੁਕਾਈਆ। ਸਤਿਜੁਗ ਸਾਚੇ ਸਚ ਬਣਾਏ ਬੇਟਾ, ਪਿਤਾ ਪੁਰਖ ਅਕਾਲ ਦਇਆ ਕਮਾਈਆ। ਧਰਮ ਦੀ ਧਾਰ ਬਣਾ ਕੇ ਖੇਵਟ ਖੇਟਾ, ਨਈਆ ਨੌਕਾ ਨਾਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਪ੍ਰਗਟਾਈਆ। ਨੌ ਕਹਿਣ ਅਸੀਂ ਨਵ ਨੌਂ ਦੀ ਵੰਡ, ਚਾਰੇ ਖਾਣੀ ਧਿਆਨ ਲਗਾਈਆ। ਤਕੇ ਕੋਟਨ ਕੋਟ ਬ੍ਰਹਿਮੰਡ, ਪੁਰੀ ਲੋਅ ਅੱਖ ਉਠਾਈਆ। ਸੁਣ ਅਗੰਮੀ ਛੰਦ, ਢੋਲਾ ਧੁਰਦਰਗਾਹੀਆ। ਜਿਸ ਵਿਚ ਸਾਰੇ ਹੋਣੇ ਪਾਬੰਦ, ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਰਹੀ ਲੰਘ, ਉਮਤ ਉਮਤੀ ਲਏ ਅੰਗੜਾਈਆ। ਮੁਹੰਮਦ ਨੰਗੀ ਹੋਈ ਕੰਡ, ਚਾਰ ਯਾਰੀ ਰਹੀ ਕੁਰਲਾਈਆ। ਝਗੜਾ ਵੇਖਣਾ ਜੇਰਜ ਅੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਅੱਸੂ ਕਹੇ ਮੇਰਾ ਦਿਵਸ ਆ ਗਿਆ ਬਾਈ, ਸਰਗੁਣ ਸਰਗੁਣ ਜੋੜ ਜੁੜਾਈਆ। ਨਿਰਗੁਣ ਫ਼ਰਕ ਕਹੇ ਨਾ ਰਾਈ, ਨਿਰਵੈਰ ਦਇਆ ਕਮਾਈਆ। ਸਭ ਦਾ ਸਾਂਝਾ ਇਕ ਗੁਸਾਈਂ, ਗਹਿਰ ਗੰਭੀਰ ਇਕ ਅਖਵਾਈਆ। ਜਿਸ ਨੇ ਕਲਜੁਗ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਲੇਖਾ ਲਾਉਣਾ ਜੋ ਗੋਬਿੰਦ ਬੂਟਾ ਪੁਟਿਆ ਕਾਹੀ, ਕਾਇਨਾਤ ਜੜ੍ਹ ਉਖੜਾਈਆ। ਚੜ੍ਹਦੇ ਲਹਿੰਦੇ ਪਏ ਦੁਹਾਈ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਬਾਈ ਅੱਸੂ ਕਹੇ ਮੇਰੀ ਇਕ ਅਰਦਾਸ, ਆਖ਼ਰ ਸੀਸ ਨਿਵਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਹੋ ਸਹਾਈਆ। ਜਨ ਭਗਤਾਂ ਪੂਰੀ ਕਰ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਤੈਨੂੰ ਕਰਨਾ ਨਾ ਪਏ ਤਾਲਾਸ਼, ਜੰਗਲ ਜੂਹਾਂ ਖੋਜ ਖੁਜਾਈਆ। ਗੁਰਮੁਖਾਂ ਕਾਇਆ ਮੰਦਰ ਅੰਦਰ ਦੇ ਪ੍ਰਕਾਸ਼, ਜੋਤੀ ਨੂਰ ਨੂਰ ਰੁਸ਼ਨਾਈਆ। ਹਰ ਘਟ ਅੰਦਰ ਕਰ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਗੁਰਮੁਖਾਂ ਲੇਖੇ ਲਾ ਸਵਾਸ, ਸਵਾਸ, ਜੋ ਸਾਹ ਸਾਹ ਰਹੇ ਧਿਆਈਆ। ਝਗੜਾ ਮਿਟਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੰਧ ਮੁਕਾਈਆ। ਤੇਰੀ ਮੰਡਲ ਤੱਕਣ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਸਦਾ ਸਦ ਵਸਣ ਤੇਰੇ ਪਾਸ, ਪਾਸਾ ਜਗਤ ਵਾਲਾ ਬਦਲਾਈਆ। ਸਚ ਦਵਾਰ ਕਰਾਉਣਾ ਨਿਵਾਸ, ਸਿੰਘਾਸਣ ਆਸਣ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੁਰਖ ਅਕਾਲ ਕਹੇ ਸੁਣ ਬਾਈ ਅੱਸੂ ਪਰਵਿਸ਼ਟੇ, ਪੇਸ਼ਤਰ ਦਿਆਂ ਜਣਾਈਆ। ਦੀਨ ਦੁਨੀ ਬੁਧੀ ਭਰਿਸ਼ਟੇ, ਅਕਲ ਬੁਧੀ ਨਾ ਕੋਇ ਚਤੁਰਾਈਆ। ਸਾਬਤ ਰਹਿਣਾ ਨਹੀਂ ਕੋਈ ਇਸ਼ਟੇ, ਇਸ਼ਟ ਦੇਵ ਨਾ ਕੋਇ ਮਨਾਈਆ। ਕਾਮਲ ਰਹਿਣੇ ਨਹੀਂ ਨਿਸਚੇ, ਨਿਸਚਿਤ ਕਰ ਕੇ ਦਿਆਂ ਜਣਾਈਆ। ਪਿਆਰ ਰਹਿਣੇ ਨਹੀਂ ਪੀਆ ਪਿਤ ਦੇ, ਪ੍ਰੀਤਮ ਮਿਲਣ
❋
❋
ਕੋਇ ਨਾ ਪਾਈਆ। ਕਲਜੁਗ ਜੀਵ ਕੂੜ ਕਿਰਿਆ ਹੋਣੇ ਵਿਕਦੇ, ਕੀਮਤ ਅੱਗੇ ਨਾ ਕੋਇ ਰਖਾਈਆ। ਕੋਟਾਂ ਵਿਚੋਂ ਪ੍ਰਭੂ ਪਿਆਰੇ ਥੋੜੇ ਦਿਸਦੇ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਜੋ ਦੁਲਾਰੇ ਬਣਨੇ ਇਕ ਦੇ, ਏਕੰਕਾਰ ਵਿਚ ਸਮਾਈਆ। ਝਗੜੇ ਮੁਕਾਉਣੇ ਨਿਤ ਦੇ, ਅੱਗੇ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਬਿਆਸ ਕਹੇ ਜਨ ਭਗਤੋ ਮੇਰੀ ਅੰਤ ਡੰਡਾਵਤ, ਸਭ ਨੂੰ ਸੀਸ ਨਿਵਾਈਆ। ਪ੍ਰਭ ਦਾ ਨਾਮ ਇਕ ਨਿਆਮਤ, ਝੋਲੀ ਭਰਨੀ ਚਾਈਂ ਚਾਈਂਆ। ਜੋ ਕਰਨ ਆਇਆ ਸਖ਼ਾਵਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੁਸਾਂ ਕਰਨੀ ਨਹੀਂ ਅਦਾਵਤ, ਨਿਗਹ ਨਿਗਹ ਵਿਚੋਂ ਬਦਲਾਈਆ। ਮਨੂਆ ਕਰੇ ਨਾ ਕਿਸੇ ਬਗ਼ਾਵਤ, ਝਗੜਾ ਕੂੜ ਰਹੇ ਨਾ ਰਾਈਆ। ਮੇਰਾ ਪਿਆਰ ਸਤਿਗੁਰੂ ਅਮਾਨਤ, ਬਿਆਸਾ ਕਹੇ ਤੁਹਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਮੈਂ ਕਰਾਂ ਨਿਮਸਕਾਰ, ਡੰਡਾਵਤ ਵਿਚ ਸੀਸ ਨਿਵਾਈਆ। ਤੁਹਾਡੇ ਸੀਸ ਸੋਹੇ ਦਸਤਾਰ, ਸਿਰ ਸਿਰ ਵੱਜੇ ਵਧਾਈਆ। ਮੇਲਾ ਮਿਲਿਆ ਰਹੇ ਕੰਤ ਭਤਾਰ, ਕੰਤ ਕੰਤੂਹਲ ਇਕੋ ਨਜ਼ਰੀ ਆਈਆ। ਜਿਸ ਨੂੰ ਗਾਉਂਦੇ ਜੁਗ ਚੌਕੜੀ ਚਾਰ, ਅਵਤਾਰ ਪੈਗ਼ੰਬਰ ਗੁਰ ਸਿਫ਼ਤ ਸਾਲਾਹੀਆ। ਸੋ ਦੇਵਣਹਾਰ ਦਾਤਾਰ, ਦਇਆਵਾਨ ਦਇਆ ਕਮਾਈਆ। ਸ਼ਬਦੀ ਸ਼ਬਦ ਕਰ ਪਿਆਰ, ਪ੍ਰੇਮੀ ਪ੍ਰੀਤਮ ਵੇਖ ਵਖਾਈਆ। ਧੁਰ ਦਾ ਹੁਕਮ ਧੁਰ ਦਾ ਵਿਹਾਰ, ਵਿਵਹਾਰੀ ਆਪ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਬਿਆਸ ਕਹੇ ਮੈਂ ਤੱਕਿਆ ਖੇਲ ਮਹਾਨਾ, ਮਹਿਮਾ ਅਕਥ ਕਥ ਜਣਾਈਆ। ਜਨ ਭਗਤੋ ਬਾਈ ਅੱਸੂ ਸਭ ਨੇ ਬੰਨ੍ਹਣਾ ਗਾਨਾ, ਮੌਲੀ ਤੰਦ ਬੰਧਾਈਆ। ਕੇਸਰ ਮਸਤਕ ਤਿਲਕ ਲਗਾਉਣਾ, ਜਨ ਭਗਤ ਮਿਲੇ ਵਡਿਆਈਆ। ਇੱਕੀ ਕੰਘੇ ਇੱਕੀ ਗੁਰਸਿਖਾਂ ਮਿਲੇ ਦਾਨਾ, ਸਤਿਗੁਰ ਸਾਚਾ ਹੋਏ ਸਹਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਰੰਗ ਰੰਗਾਈਆ। ਇਕ ਦਸਤਾਰ ਗੁਰਦਿਆਲ ਸਿੰਘ ਸੀਸ ਟਿਕਾਣਾ, ਜੋ ਮਹਿੰਦਰ ਕੌਰ ਲੈ ਕੇ ਆਏ ਚਾਈਂ ਚਾਈਂਆ। ਇਕ ਦੁਪੱਟਾ ਗੁਰਮੇਜ ਕੌਰ ਸੀਸ ਸੁਹਾਨਾ, ਸੀਸ ਸਰ ਧੁਰ ਦੇ ਲੇਖੇ ਪਾਈਆ। ਅੱਸੂ ਬਾਈ ਕਹੇ ਮੇਰਾ ਇਹ ਵਿਚਾਰ ਪੁਰਾਨਾ, ਪੂਰਨ ਬ੍ਰਹਮ ਦਿਆਂ ਸਮਝਾਈਆ। ਜੋ ਸਾਹਿਬ ਸਤਿਗੁਰੂ ਕਰੇ ਪ੍ਰਵਾਨਾ, ਪਰਮ ਪੁਰਖ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਏਕਾ ਬਖ਼ਸ਼ੇ ਨਾਮ ਨਿਧਾਨਾ, ਨਾਉਂ ਨਿਰੰਕਾਰਾ ਆਪ ਜਣਾਈਆ।