੩੦ ਅੱਸੂ ਸ਼ਹਿਨਸ਼ਾਹੀ ਸੰਮਤ ੭ ਜੋਗਿੰਦਰ ਕੌਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਗ੍ਰੰਥ ਕਹਿਣ ਅਸੀਂ ਸਰਸਾ ਧਾਰ ਨਹੀਂ ਗ੍ਰਿਹਸਤੀ, ਬੰਧਨ ਜਗਤ ਨਾ ਕੋਇ ਰਖਾਈਆ। ਸਾਡਾ ਲੇਖਾ ਨਾਲ ਪ੍ਰਭੂ ਦੀ ਹਸਤੀ, ਜੋ ਹਸਤ ਕੀਟਾਂ ਰਿਹਾ ਸਮਾਈਆ। ਜੋ ਮਾਲਕ ਮਿਹਰਵਾਨ ਪ੍ਰੀਤਮ ਅਰਸ਼ੀ, ਅਰਸ਼ੇ ਆਜ਼ਮ ਨੂਰ ਇਲਾਹੀਆ। ਜਿਸ ਦੀ ਸਮਝੇ ਕੋਇ ਨਾ ਮਰਜ਼ੀ, ਮਰੀਜ਼
❋
❋
ਜਗਤ ਜਹਾਨ ਸਮਝ ਕੋਇ ਨਾ ਪਾਈਆ। ਉਹ ਮੇਰੀ ਪ੍ਰਵਾਨ ਕਰੇ ਅਰਜ਼ੀ, ਆਜਜ਼ਾਂ ਦੀ ਇੱਜ਼ਤ ਆਪਣੇ ਹੱਥ ਰਖਾਈਆ। ਜਗਤ ਜਹਾਨ ਵੇਖ ਖ਼ੁਦਗ਼ਰਜ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗ੍ਰੰਥ ਕਹਿਣ ਸਾਡਾ ਭੇਵ ਗਹਿਰਾ, ਗਹਿਰ ਗੰਭੀਰ ਰਿਹਾ ਜਣਾਈਆ। ਉਮਤ ਨਬੀ ਰਸੂਲ ਹੋਏ ਮੁਸ਼ਾਹਿਰਾ, ਮਸਲਾ ਹੱਲ ਨਾ ਕੋਇ ਕਰਾਈਆ। ਜਗਤ ਜਹਾਨ ਹੋਇਆ ਬਹਿਰਾ, ਸਰਵਣ ਸੁਣਨ ਕੋਇ ਨਾ ਪਾਈਆ। ਚੌਦਾਂ ਲੋਕ ਜਿਸ ਦਾ ਪਹਿਰਾ, ਪਾਹਰੂ ਲੇਖਾ ਰਿਹਾ ਮੁਕਾਈਆ। ਜਿਸ ਦਾ ਹੁਕਮ ਸੰਦੇਸ਼ਾ ਮਿਲਣਾ ਵਿਚ ਕਾਹਿਰਾ, ਕਹਿਰ ਵਰਤੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਕੀ ਲੇਖਾ ਲਿਖਿਆ ਮੇਰੀ ਕਾਨੀ, ਕਲਮ ਕਾਇਨਾਤ ਦ੍ਰਿੜਾਈਆ। ਕੀ ਜਜ਼ਬਾ ਹੋਇਆ ਕੁਰਬਾਨੀ, ਕਰਬਲਾ ਦਏ ਗਵਾਹੀਆ। ਕੀ ਮੰਜ਼ਲ ਮਿਲੀ ਰੁਹਾਨੀ, ਰੂਹ ਬੁਤ ਵੱਜੀ ਵਧਾਈਆ। ਕੀ ਖੇਲ ਜਿਸਮ ਜਿਸਮਾਨੀ, ਇਸਮ ਆਜ਼ਮ ਵਡ ਵਡਿਆਈਆ। ਕਿਉਂ ਮੇਰੀ ਜੂਹ ਹੋਈ ਬੇਗਾਨੀ, ਬੇਵਾ ਰੂਪ ਦਿਸੇ ਲੋਕਾਈਆ। ਚਾਰੋਂ ਕੁੰਟ ਚੜ੍ਹੇ ਤੁਗ਼ਿਆਨੀ, ਅੱਗੇ ਹੋ ਨਾ ਕੋਇ ਅਟਕਾਈਆ। ਬਿਨਾ ਪਰਵਰਦਿਗਾਰ ਨਾ ਕਰੇ ਕੋਇ ਮਿਹਰਵਾਨੀ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਈਆ। ਮੇਰੀ ਅੰਤ ਇਕ ਨਿਸ਼ਾਨੀ, ਨਿਸ਼ਾਨੇ ਸਭ ਨੂੰ ਦਿਆਂ ਵਖਾਈਆ। ਮੈਨੂੰ ਖ਼ੁਦਾ ਨੇ ਖ਼ੁਦ ਹੁਕਮ ਦਿਤਾ ਸੀ ਬਿਨਾ ਜ਼ਬਾਨੀ, ਜ਼ਾਮਨ ਹੋ ਕੇ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੈਂ ਵੇਖਾਂ ਧੁਰ ਕਲਮਾ ਅਗੰਮੀ ਤੀਰ, ਅਣਿਆਲਾ ਹੁਕਮ ਇਕ ਵਰਤਾਈਆ। ਜਿਸ ਲੇਖਾ ਪੂਰਾ ਕਰਨਾ ਪੀਰ ਫ਼ਕੀਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜਿਸ ਸਦੀ ਚੌਧਵੀਂ ਮੇਰਾ ਕਰਨਾ ਅਖ਼ੀਰ, ਆਖ਼ਰ ਹੁਕਮ ਵਰਤਾਈਆ। ਅਗਲਾ ਮਾਰਗ ਕਰ ਤਾਮੀਰ, ਤਮੰਨਾ ਸਭ ਦੀ ਦਏ ਬਦਲਾਈਆ। ਜਿਸ ਪਿਛਲੀ ਉਤੇ ਮਾਰਨੀ ਲਕੀਰ, ਲਾਈਨ ਅਗਲੀ ਦਏ ਚਮਕਾਈਆ। ਮਾਲਕ ਬਣ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਅੰਤਮ ਖੇਲ ਖੇਲਾਂ ਅਗੰਮੀ ਹੋਲੀ, ਹੋਲਿਕਾ ਜਿਸ ਨੂੰ ਸੀਸ ਨਿਵਾਈਆ। ਜਿਹੜੀ ਪ੍ਰਹਿਲਾਦ ਨੇ ਬੋਲੀ ਸੀ ਬੋਲੀ, ਅਨਬੋਲਤ ਰਾਗ ਸੁਣਾਈਆ। ਉਸ ਦਾ ਵਕਤ ਪਹੁੰਚਿਆ ਹੌਲੀ ਹੌਲੀ, ਸਮਾਂ ਸਮੇਂ ਨਾਲ ਪੰਧ ਮੁਕਾਈਆ। ਸੋ ਖੇਲ ਵਰਤੇ ਉਪਰ ਧੌਲੀ, ਧਰਨੀ ਧਰਤ ਧਵਲ ਵੇਖ ਵਖਾਈਆ। ਦਰੋਹੀ ਸਦੀ ਚੌਧਵੀਂ ਦਾ ਅੰਤਮ ਲੇਖਾ ਪੂਰਾ ਹੋਣਾ ਲੇਖ ਲਿਖਣਾ ਪੰਜ ਤਤ ਧਾਰ ਗੋਲੀ, ਗ਼ੁਲਾਮ ਰਹਿਣ ਕੋਇ ਨਾ ਪਾਈਆ। ਮੇਰਾ ਮਹਿਬੂਬ ਖ਼ਾਲੀ ਭਰੇ ਸਭ ਦੀ ਝੋਲੀ, ਝਲਕ ਆਪਣੀ ਇਕ ਜਣਾਈਆ। ਬਿਨ ਕਹਾਰਾਂ ਸਭ ਦੀ ਚੁੱਕੇ ਡੋਲੀ, ਅਨਡੋਲਤ ਆਪਣੀ ਕਾਰ ਭੁਗਤਾਈਆ। ਜਿਸ ਲੱਖ ਚੁਰਾਸੀ ਜੋਹ ਲਈ, ਜੌਹਰੀ ਬਣ ਕੇ ਵੇਖ ਵਖਾਈਆ। ਬਹੁੜੀ ਮੇਰੇ ਕੋਲ ਰੁਪਈਏ ਵਿਚੋਂ ਰਹਿ ਗਈ ਇਕ ਪੌਲੀ, ਚੌਥੇ ਜੁਗ ਚੌਥਾ ਹਿੱਸਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਸਦੀ ਚੌਧਵੀਂ ਕਹੇ ਮੈਂ ਭੱਜ ਕੇ ਆਈ ਨੇੜੇ, ਆਪਣਾ ਪੰਧ ਮੁਕਾਈਆ। ਮੈਂ ਵੇਖੇ ਜਗਤ ਝੇੜੇ, ਝਗੜੇ ਵਿਚ ਲੋਕਾਈਆ। ਪੁੱਜ ਗਈ ਭਗਤਾਂ ਦੇ
❋
❋
ਖੇੜੇ, ਜਿਥੇ ਭਗਵਨ ਧੁਰਦਰਗਾਹੀਆ। ਸਹਿਜ ਨਾਲ ਪੁਛਿਆ ਅੱਗੇ ਹੁਕਮ ਕਿਹੜੇ, ਸਚ ਦੇ ਸੁਣਾਈਆ। ਕਿਸ ਬਿਧ ਬੰਨ੍ਹੇ ਬੇੜੇ, ਕਿਸ ਬਿਧ ਦੀਨ ਦੁਨੀ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਮੈਨੂੰ ਯਾਦ ਪਿਛਲਾ ਭਵਿਖ, ਭਵਿਸ਼ ਦਿਆਂ ਜਣਾਈਆ। ਜੋ ਗੋਬਿੰਦ ਸੰਦੇਸ਼ਾ ਦਿਤਾ ਇਕ, ਸ਼ਬਦ ਧਾਰ ਸਤਿਗੁਰ ਸਮਝਾਈਆ। ਜਿਸ ਵੇਲੇ ਪੂਰਾ ਰਿਹਾ ਕੋਈ ਨਾ ਸਿੱਖ, ਸਿਖਿਆ ਸਚ ਨਾ ਕੋਇ ਜਣਾਈਆ। ਬਿਨਾ ਪ੍ਰਭੂ ਤੋਂ ਭਗਤਾਂ ਨਾਲ ਕਰੇ ਕੋਈ ਨਾ ਹਿਤ, ਸਚ ਪ੍ਰੇਮ ਨਾ ਕੋਇ ਬਣਾਈਆ। ਮਿਲੇ ਮੇਲ ਨਾ ਅਬਿਨਾਸ਼ੀ ਅਚੁਤ, ਚੇਤਨ ਰੂਪ ਨਾ ਕੋਇ ਦਰਸਾਈਆ। ਉਸ ਵੇਲੇ ਖੇਲ ਹੋਣਾ ਅਨਡਿਠ, ਅਨਡਿਠੜੀ ਕਾਰ ਕਮਾਈਆ। ਪਰਵਰਦਿਗਾਰ ਬਦਲ ਕੇ ਪਿੱਠ, ਆਪਣੀ ਕਰਵਟ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰਾ ਪਰਵਰਦਿਗਾਰ ਹੋਣਾ ਜ਼ਾਹਿਰਾ, ( ਜ਼ਾਹਰ ) ਜ਼ਹੂਰ ਇਕ ਜਣਾਈਆ। ਜਿਸ ਦਾ ਸਮਝੇ ਕੋਇ ਨਾ ਦਇਰਾ, ਹੱਦ ਹਦੂਦ ਨਾ ਕੋਇ ਵਖਾਈਆ। ਉਸ ਦਾ ਇਕੋ ਹੋਣਾ ਨਾਅਰਾ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਜਿਸ ਵੇਲੇ ਉਸ ਨੇ ਸ਼ਬਦ ਦਾ ਲੇਖ ਲਿਖਣਾ ਦੁਬਾਰਾ, ਸਦੀ ਚੌਧਵੀਂ ਦੀ ਗੋਲੀ ਸੇਵ ਕਮਾਈਆ। ਜੋਗਿੰਦਰ ਦਾ ਜਗਤ ਤਤ ਵਿਹਾਰਾ, ਬ੍ਰਹਮ ਮਤ ਨਾਲ ਵਡਿਆਈਆ। ਫੇਰ ਲੱਗੇ ਦੀਨ ਦੁਨੀ ਦਾ ਅਖਾੜਾ, ਖੇਲ ਕਰੇ ਧੁਰਦਰਗਾਹੀਆ। ਜਿਸ ਦਾ ਖ਼ੁਸ਼ੀਆਂ ਵਾਲਾ ਦਿਹਾੜਾ, ਦਿਉਹਾੜੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਮੇਰੀ ਇਕੋ ਆਸ, ਆਹਿਸਤਾ ਦਿਆਂ ਸੁਣਾਈਆ। ਮੇਰਾ ਅਮਾਮ ਮੇਰਾ ਪਹਿਨੇ ਲੁਬਾਸ, ਤਨ ਵਜੂਦ ਨਾਲ ਛੁਹਾਈਆ। ਮੈਂ ਵੇਖਾਂ ਖੇਲ ਤਮਾਸ਼, ਨਿਉਂ ਨਿਉਂ ਲਾਗਾ ਪਾਈਆ। ਮੰਗਾਂ ਮੰਗ ਬਣ ਕੇ ਦਾਸ, ਖ਼ਾਲੀ ਝੋਲੀ ਅੱਗੇ ਡਾਹੀਆ। ਉਸ ਵੇਲੇ ਪੰਜਾਂ ਪਿਆਰਿਆਂ ਜਲ ਦਾ ਦੇਣਾ ਇਕ ਇਕ ਗਿਲਾਸ, ਗਲ ਆਪਣੇ ਉਤੇ ਹੱਥ ਟਿਕਾਈਆ। ਠੀਕ ਵਕਤ ਹੋਵੇ ਸਾਢੇ ਦਸ ਕਲਾਕ, ਕਲਾ ਸਭ ਦੀ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਖਾਏ ਇਕ ਪ੍ਰਭਾਤ, ਪ੍ਰਭਾਤੀ ਆਪਣਾ ਨੂਰ ਜਣਾਈਆ।
੧ ਕੱਤਕ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਮੁਹੰਮਦ ਕਹੇ ਸੁਣ ਪਿਆਰੇ ਚੰਨਾ, ਚੰਨ ਚੰਦ ਦਿਆਂ ਦ੍ਰਿੜਾਈਆ। ਉਠ ਤਕ ਗੋਬਿੰਦ ਵਾਲਾ ਕੰਨਾ, ਕਾਇਨਾਤ ਅੱਖ ਪ੍ਰਤਖ ਖੁਲ੍ਹਾਈਆ। ਜੋ ਦੋ ਜਹਾਨਾਂ ਕਰਦਾ ਮਨ੍ਹਾਂ, ਮਨ ਮਨਸਾ ਦੂਰ ਕਰਾਈਆ। ਭੇਵ ਖੁਲ੍ਹਾਉਂਦਾ ਕਾਇਆ ਮਾਟੀ ਪੰਜ ਤਤ ਤਨਾ, ਤਾਮਸ ਤ੍ਰਿਸਨਾ ਤ੍ਰਿਖਾ ਰਿਹਾ ਗਵਾਹੀਆ। ਵਸਤ ਅਮੋਲਕ ਦੇਵੇ ਗੁਰਮੁਖਾਂ ਨਾਮ ਧਨਾ, ਵਡ ਧਨਾਢ ਦਇਆ ਕਮਾਈਆ। ਖੇਲ ਤਕ ਪਰਵਰਦਿਗਾਰ ਬਿਨ ਛੱਪਰੀ ਛੰਨਾ, ਸ਼ਹਿਨਸ਼ਾਹ ਕੀ ਹੁਕਮ ਵਰਤਾਈਆ। ਅੱਗੇ ਵਕਤ ਰਿਹਾ ਨਾ ਲੰਮਾ, ਲਮਹ ਲਮਹ ਗਿਣ ਕੇ ਝਟ ਲੰਘਾਈਆ। ਜਿਸ ਝਗੜਾ ਮੇਟਣਾ ਕਾਇਆ
❋
❋
ਮਾਟੀ ਚੰਮਾ, ਚੰਮ ਦ੍ਰਿਸ਼ਟੀ ਰਿਹਾ ਬਦਲਾਈਆ। ਦਰੋਹੀ ਦੀਨ ਮਜ਼੍ਹਬ ਦੀ ਰਹਿਣ ਨਹੀਂ ਦੇਣੀ ਤਮਾਂ, ਤਮੰਨਾ ਸਭ ਦੀ ਦਏ ਬਦਲਾਈਆ। ਮੇਰਾ ਤਨ ਵਜੂਦ ਬਿਨਾ ਵਜੂਦ ਤੋਂ ਕੰਬਾ, ਕਾਮਲ ਮੁਰਸ਼ਦ ਕੀ ਕਾਰ ਭੁਗਤਾਈਆ। ਕੀ ਖੇਲ ਕਰੇ ਨਵਾਂ, ਨਵ ਖੰਡ ਹੁਕਮ ਸੁਣਾਈਆ। ਬਹੁੜੀ ਸਾਥ ਛੁਟਣਾ ਯਾਰ ਚਵ੍ਹਾਂ, ਚੌਥੇ ਜੁਗ ਅੰਤ ਦੁਹਾਈਆ। ਸਭ ਦੀ ਲੇਖੇ ਲਾਏ ਸੁਗੰਧਾਂ ਸੌਹਾਂ, ਬਚਿਆ ਰਹਿਣ ਕੋਇ ਨਾ ਪਾਈਆ। ਫੇਰ ਵੇਖੇ ਆਪਣੇ ਹੱਥਾਂ ਵਾਲੇ ਨੌਹਾਂ, ਨਵ ਦੱਸ ਅੱਖ ਖੁਲ੍ਹਾਈਆ। ਹੁਣ ਕਿਹੜੀ ਕੂਟੇ ਬਵ੍ਹਾਂ, ਹਿੱਸਾ ਵੰਡ ਨਾ ਕੋਇ ਰਖਾਈਆ। ਕਵਣ ਸਿੰਘਾਸਣ ਸਵਾਂ, ਮੱਕਾ ਕਾਅਬਾ ਰਹੇ ਕੁਰਲਾਈਆ। ਦਰੋਹੀ ਜਿਸ ਨੇ ਭੋਗ ਲਗਾਇਆ ਜਵਾਂ, ਜਵਾਨੀ ਸਭ ਦੀ ਰਿਹਾ ਮਿਟਾਈਆ। ਮੈਂ ਹੱਕ ਸੰਦੇਸ਼ਾ ਕਹਵਾਂ, ਕਹਿ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਕਿਹਾ ਸੁਣ ਮੇਰੇ ਸਤਾਰ, ਸਤਹ ਬੁਲੰਦੀ ਦਿਆਂ ਜਣਾਈਆ। ਉਠ ਵੇਖ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਖ਼ਾਦਮ ਖ਼ਿਦਮਤਗਾਰ, ਚਾਕਰ ਹੋ ਕੇ ਸੇਵ ਕਮਾਈਆ। ਜਿਸ ਦੀ ਗੁਫਤ ਸ਼ਨੀਦ ਗ਼ੁਫਤਾਰ, ਪੈਗ਼ਾਮ ਦੇਵੇ ਧੁਰਦਰਗਾਹੀਆ। ਜਿਸ ਨੇ ਝਗੜਾ ਮੁਕਾਉਣਾ ਮੇਰੇ ਇਸਲਾਮ, ਸਹੀ ਸਲਾਮਤ ਆਪਣਾ ਹੁਕਮ ਵਰਤਾਈਆ। ਸ਼ਰਅ ਦਾ ਰਹਿਣ ਦੇਣਾ ਨਹੀਂ ਕੋਈ ਗ਼ੁਲਾਮ, ਜ਼ੰਜੀਰ ਬੇਨਜ਼ੀਰ ਦਏ ਤੁੜਾਈਆ। ਉਹ ਮਾਲਕ ਖ਼ਾਲਕ ਮੇਰਾ ਅਮਾਮ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਜਿਸ ਨੂੰ ਸਯਦੇ ਕਰਨ ਤਮਾਮ ਚੌਦਾਂ ਤਬਕ ਨਿਵ ਨਿਵ ਲਾਗਣ ਪਾਈਂਆ। ਉਸ ਦਾ ਇਕੋ ਹੱਕ ਮੁਕਾਮ, ਮੁਕਾਮੇ ਹੱਕ ਨੂਰ ਇਲਾਹੀਆ। ਜਿਸ ਨੇ ਲਹਿਣਾ ਦੇਣਾ ਲੇਖਾ ਚੁਕਾਉਣਾ ਅਵਾਮ, ਆਮ ਹੁਕਮ ਨਾ ਕੋਇ ਸੁਣਾਈਆ। ਬਿਨਾ ਤਾਰੀਖ ਤਵਾਰੀਖ ਤੋਂ ਕਲਮੇ ਧਾਰ ਕਰਨਾ ਕਤਲੇਆਮ, ਕਾਤਲ ਮਕਤੂਲ ਖੇਲ ਖਿਲਾਈਆ। ਉਸ ਨੂੰ ਸਯਦੇ ਵਿਚ ਕਰਾਂ ਸਲਾਮ, ਬਰਦਾ ਹੋ ਕੇ ਸੀਸ ਨਿਵਾਈਆ। ਜਿਸ ਨੇ ਝਗੜਾ ਪਾਉਣਾ ਵਿਚ ਅਸਾਮ, ਸਾਂਘੀਆਂ ਆਪਣੀਆਂ ਲਏ ਉਠਾਈਆ। ਲੇਖਾ ਵੇਖਣਾ ਫੇਰ ਤਹਿਰਾਨ, ਤੁਰਤ ਆਪਣੀ ਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਚੰਦ ਕਹੇ ਸੁਣ ਮੁਹੰਮਦ ਮੇਰੇ ਨਬੀ, ਨਮੋ ਨਮੋ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂ ਤਕ ਸਭੀ, ਸਭਾ ਸਭ ਦੀ ਵੇਖ ਵਖਾਈਆ। ਕੀ ਪਰਵਰਦਿਗਾਰ ਹੁਕਮ ਦੇਵੇ ਅਭੀ, (ਇਬਨੁਲ) ਵਕਤ ਆਪਣੀ ਕਾਰ ਭੁਗਤਾਈਆ। ਜੋ ਲੱਖ ਚੁਰਾਸੀ ਦੀਨ ਦੁਨੀ ਦਾ ਤਬੀ, ਤਬੀਅਤ ਸਭ ਦੀ ਦਏ ਬਦਲਾਈਆ। ਜਿਸ ਨੂੰ ਕਿਹਾ ਨੂਰ ਅਲਾਹੀ ਰੱਬੀ, ਰੱਬੇ ਆਲਮੀਨ ਅਖਵਾਈਆ। ਉਸ ਦੀ ਧਾਰ ਤਕ ਨੂਹ ਨਦੀ, ਵਹਿਣਾਂ ਤੋਂ ਬਾਹਰ ਅੱਖ ਖੁਲ੍ਹਾਈਆ। ਸਾਡਾ ਤੇਰਾ ਕੌਲ ਇਕਰਾਰ ਅੰਤ ਚੌਧਵੀਂ ਸਦੀ, ਸਦਮੇ ਵਿਚ ਨਾ ਕੋਇ ਦੁਹਾਈਆ। ਸੱਜਣਾ ਇਹ ਮੇਲ ਹੁੰਦਾ ਕਦੇ ਕਦੀ, ਕਦੀਮ ਦਾ ਮਾਲਕ ਆਪ ਕਰਾਈਆ। ਹੁਣ ਉਮਤ ਦੀ ਚੁੱਕਣੀ ਪੈਣੀ ਡੱਗੀ, ਡੌਰੂ ਡੰਕ ਦੇਣਾ ਵਜਾਈਆ। ਧਰਨੀ ਉਤੇ ਉਹ ਨਹੀਂ ਰਹਿਣਾ ਜਿਨ੍ਹਾਂ ਖਾਧੀ ਵੱਛੀ ਢੱਗੀ, ਪੰਛੀ ਪੰਖੋਰੂ ਖੱਲ ਲੁਹਾਈਆ। ਉਮਤ ਦੀ ਜੜ੍ਹ ਰਹਿਣੀ ਨਹੀਂ ਗੱਡੀ, ਨਿਸ਼ਾਨਾ ਦੀਨ ਨਾ ਕੋਇ ਝੁਲਾਈਆ। ਉਹ ਤਕ ਪੈਗ਼ੰਬਰਾਂ ਕਾਇਮ ਨਹੀਂ ਰਹਿਣੀ ਗੱਦੀ, ਗਦਾਗਰ ਹੋਏ ਲੋਕਾਈਆ। ਪਰਵਰਦਿਗਾਰ ਬੇਪਰਵਾਹ ਪਿਛਲੀ ਲੇਖੇ ਲਾਉਣੀ ਸੁਦੀ ਵਦੀ, ਵਾਹਿਦੇ ਸਭ ਦੇ ਪੂਰ ਕਰਾਈਆ। ਸਤਾਰ ਕਹੇ ਮੇਰੀ ਪ੍ਰੀਤ ਨਹੀਂ ਸਦਾ ਕਿਸੇ ਨਾਲ ਬੱਧੀ, ਬੰਧਨਾ ਵਿਚ ਸੀਸ ਨਾ
❋
❋
ਕਦੇ ਨਿਵਾਈਆ। ਕੋਟਨ ਕੋਟ ਮੁਹੰਮਦ ਗਏ ਜਗਤ ਵਿਚ ਲਦੀ, ਅੰਤ ਨਜ਼ਰ ਕੋਇ ਨਾ ਆਈਆ। ਉਹ ਵੇਖ ਅੱਗ ਚਾਰੋਂ ਕੁੰਟ ਲੱਗੀ, ਜਗਤ ਜੁਗਤ ਨਾ ਕੋਇ ਬੁਝਾਈਆ। ਸ਼ਰਅ ਸ਼ਰੀਅਤ ਹੋਈ ਲਬੀ, ਲਬਾਂ ਕਟਾਉਣ ਵਾਲਿਆਂ ਧਿਆਨ ਲਗਾਈਆ। ਮਕਬਰਿਆਂ ਵਿਚ ਪੁਕਾਰੇ ਪਸਲੀ ਹੱਡੀ, ਨਾੜੀ ਨਾੜੀ ਦੁਹਾਈਆ। ਬਹੁੜੀ ਵੇਲੇ ਅੰਤ ਜਾਵੀਂ ਨਾ ਛਡੀ, ਸਗਲਾ ਸੰਗ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਤਾਰਾ ਕਹੇ ਮੇਰੇ ਮੁਹੰਮਦ ਹਜ਼ਰਤ ਰਸੂਲਾ, ਇਲਲਾਹ ਕਹਿ ਕੇ ਸੀਸ ਨਿਵਾਈਆ। ਮੈਂ ਸੁਣਿਆ ਤੇਰਾ ਹੁਕਮ ਮਾਕੂਲਾ, ਜੋ ਮੁਕੰਮਲ ਦਿਤਾ ਦ੍ਰਿੜਾਈਆ। ਪਰ ਮੇਰੇ ਪਰਵਰਦਿਗਾਰ ਦਾ ਬਦਲੇ ਨਾ ਕਦੇ ਅਸੂਲਾ, ਅਸਲ ਅਸਲ ਵਿਚੋਂ ਪ੍ਰਗਟਾਈਆ। ਚੌਦਾਂ ਸਦੀਆਂ ਝੂਲਿਆ ਤੇਰਾ ਝੂਲਾ, ਜੋ ਝਲਕ ਨਾਲ ਝੁਲਾਈਆ। ਧੁਰ ਫ਼ਰਮਾਨ ਕੀਤਾ ਕਬੂਲਾ, ਪੈਗ਼ਾਮ ਸੁਣਿਆ ਨੂਰ ਇਲਾਹੀਆ। ਅੱਗੇ ਸੰਦੇਸ਼ਾ ਦੇਵੇ ਇਕੋ ਦੂਹਲਾ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਅੰਤਮ ਹੋਣ ਮੂਲਾ, ਮਲਕੁਲਮੌਤ ਲਏ ਅੰਗੜਾਈਆ। ਉਮਤ ਉਮਤੀ ਤਪਣਾ ਚੁਲ੍ਹਾ, ਅਗਨੀ ਸ਼ਰਅ ਵਾਲੀ ਲਗਾਈਆ। ਕਿਸੇ ਸਹਾਰਾ ਮਿਲੇ ਨਾ ਤੁਲ੍ਹਾ, ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਕਰੇ ਕੋਇ ਨਾ ਸੁਲ੍ਹਾ, ਸੁਲਹਕੁਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚੰਦ ਸਿਤਾਰ ਕਹਿਣ ਸਾਡੀ ਇਕ ਸਲਾਹ, ਸਹਿਜ ਨਾਲ ਸੁਣਾਈਆ। ਅਸੀਂ ਇਕ ਦੂਜੇ ਦੇ ਬਣੇ ਗਵਾਹ, ਸ਼ਹਾਦਤ ਦਈਏ ਭੁਗਤਾਈਆ। ਸਦੀ ਚੌਧਵੀਂ ਅੰਤਮ ਵੇਲ ਗਿਆ ਆ, ਆਲਮੀਨ ਵੇਖੇ ਨੂਰ ਇਲਾਹੀਆ। ਜਿਸ ਨੂੰ ਮੰਨਿਆ ਹੱਕ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਮੁਹੰਮਦਾ ਸਾਨੂੰ ਹੋਣਾ ਪੈਣਾ ਜੁਦਾ, ਜੁਜ਼ ਵੰਡ ਸਭ ਦੀ ਰਿਹਾ ਕਰਾਈਆ। ਜਿਸ ਦੀ ਜੁਗ ਜੁਗ ਬਦਲਣ ਵਾਲੀ ਅਦਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਸਭ ਦਾ ਲਹਿਣਾ ਦੇਣਾ ਪੂਰਾ ਦਏ ਕਰਾ, ਪੂਰਬ ਲੇਖਾ ਖੋਜ ਖੁਜਾਈਆ। ਝਗੜਾ ਮੇਟੇ ਦੀਨ ਮਜ਼੍ਹਬ ਸ਼ਰਅ, ਸ਼ਰਅ ਨਜ਼ਰ ਕੋਇ ਨਾ ਆਈਆ। ਜਿਹੜਾ ਮਾਲਕ ਵਸਦਾ ਜ਼ੱਰਾ ਜ਼ੱਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਉਹ ਵੇਖਣਹਾਰਾ ਘਰ ਘਰਾ, ਗ੍ਰਹਿ ਗ੍ਰਹਿ ਪੜਦਾ ਦਏ ਉਠਾਈਆ। ਜਿਸ ਨੇ ਜਗਤ ਮਾਰਗ ਪ੍ਰਗਟਾਉਣਾ ਖੈਬਰ ਵਾਲਾ ਦੱਰਾ, ਜਗਤ ਦਰਵੇਸ਼ ਗਏ ਸੁਣਾਈਆ। ਜਗਤ ਜਹਾਨ ਵੰਡਣਾ ਧੜਾ, ਧਾੜਵੀ ਆਪਣੀ ਕਾਰ ਭੁਗਤਾਈਆ। ਹੁਣ ਸਮਾਂ ਬੀਤਿਆ ਬੜਾ, ਚੌਦਾਂ ਸਦੀਆਂ ਤੇਰਾ ਸੰਗ ਨਿਭਾਈਆ। ਉਹ ਤਕ ਦੀਨ ਦੁਨੀ ਦਾ ਲੇਖਾ ਗੋਰ ਮੜ੍ਹਾ, ਮੜ੍ਹੀ ਗੋਰ ਵਿਚ ਦਫ਼ਨਾਈਆ। ਆਦਿ ਦਾ ਆਦਿ ਅੰਤ ਦਾ ਅੰਤ ਇਕੋ ਨੂਰ ਅਗੰਮੀ ਚੰਦ ਚੜ੍ਹਾ, ਜਿਸ ਦੀ ਮੰਜ਼ਲ ਅਗੰਮ ਅਥਾਹ ਨੂਰ ਰੁਸ਼ਨਾਈਆ। ਸਤਾਰਾ ਸਤਹ ਬੁਲੰਦੀ ਉਤੇ ਖੜਾ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਤਾ ਅਗੰਮ ਅਥਾਹੀਆ। ਮੁਹੰਮਦ ਕਹੇ ਚੰਦ ਸਿਤਾਰ ਉਹ ਵੇਖੋ ਮੇਰਾ ਲਿਖਿਆ ਹੋਇਆ ਪੱਟਾ, ਪਟਨੇ ਵਾਲਾ ਦਏ ਗਵਾਹੀਆ। ਜਿਸ ਨੇ ਜਗਤ ਜਹਾਨ ਪਾਉਣਾ ਰੱਟਾ, ਝਗੜਾ ਦੀਨ ਦੁਨੀ ਜਣਾਈਆ। ਕਿਸੇ ਦੀ ਕੀਮਤ ਰਹੇ ਨਾ ਟਕਾ, ਕਾਇਨਾਤ ਨਾ ਮਿਲੇ ਵਡਿਆਈਆ। ਸਭ ਦਾ ਓਢਣ ਦਿਸੇ ਫਟਾ, ਸੀਸ ਹੱਥ ਨਾ ਕੋਇ ਰਖਾਈਆ। ਮੇਰਾ ਮਹਿਬੂਬ ਆਵੇ ਨੱਠਾ, ਅਮਾਮ ਧੁਰਦਰਗਾਹੀਆ। ਗੋਬਿੰਦ ਦੀ ਧਾਰ ਕਰ ਕੇ ਬਟਾ, ਸਿੱਟਾ ਆਪਣਾ ਲਏ ਕਢਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਮੁਹੰਮਦ ਕਹੇ ਤਾਰੇ ਚੰਨੇ ਉਹ ਤਕੋ ਪਹਿਲੀ ਕੱਤਕ ਦੀ ਰਾਤ, ਰੁਤੜੀ ਖ਼ੁਦ ਮਾਲਕ ਨਾਲ ਮਹਿਕਾਈਆ। ਜਿਸ ਦਾ ਪਿਆਰ ਆਬੇਹਯਾਤ, ਅੰਮ੍ਰਿਤ ਰਸ ਰਿਹਾ ਵਖਾਈਆ। ਜਿਸ ਨੇ ਝਗੜਾ ਮੇਟਣਾ ਕਾਗ਼ਜ਼ਾਤ, ਅੱਖਰਾਂ ਵਾਲੀ ਰਹਿਣ ਨਾ ਦੇਵੇ ਲੜਾਈਆ। ਆਪਣੀ ਜੋਤ ਦਾ ਕਰ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਪੰਚਮ ਲੈ ਕੇ ਪੰਜ ਗਿਲਾਸ, ਜਲ ਧਾਰਾ ਧਾਰ ਨਾਲ ਮਿਲਾਈਆ। ਕੂੜ ਕੁੜਿਆਰਾ ਗਲ ਵਿਚ ਆਵੇ ਫਾਸ, ਹੱਥ ਗੁਰਮੁਖ ਗਲ ਛੁਹਾਈਆ। ਇਹ ਮਸੀਹ ਨੇ ਰੱਖੀ ਸੀ ਅੰਤਮ ਆਸ, ਯਸੂਹ ਆਖ ਕੇ ਗਿਆ ਸੁਣਾਈਆ। ਭਗਤਾਂ ਜਗਿਆਸੂਆਂ ਸ਼ਾਹਰਗ ਦੇ ਉਤੇ ਹੁੰਦਾ ਕਰਾਸ, ਏਸੇ ਕਰ ਕੇ ਕਰਾਸ ਗਲ ਵਿਚ ਗਿਆ ਲਟਕਾਈਆ। ਜਿਸ ਦੀ ਰਹੇ ਨਾ ਅੱਗੇ ਸ਼ਾਖ਼, ਸ਼ਨਾਖ਼ਤ ਨਜ਼ਰ ਕੋਇ ਨਾ ਆਈਆ। ਮੁਹੰਮਦ ਦਾ ਮਹਿਬੂਬ ਨਾਲ ਮਿਲਣ ਦਾ ਹੋਏ ਇਤਫ਼ਾਕ, ਇਤਫ਼ਾਕੀਆ ਆਪਣੀ ਕਾਰ ਭੁਗਤਾਈਆ। ਅੰਤ ਇਕ ਦੂਜੇ ਨੂੰ ਦੇਣਾ ਪਏ ਤਲਾਕ, ਤੁਅਲਕ ਤਾਰਾ ਚੰਨ ਰਹੇ ਨਾ ਰਾਈਆ। ਮਿਹਰਵਾਨ ਬੜਾ ਚਲਾਕ, ਅਛਲ ਅਛੱਲ ਅਖਵਾਈਆ। ਬਾਤਨ ਆਪਣੀ ਕਰੇ ਬਾਤ, ਹੁਕਮ ਸੰਦੇਸ਼ਾ ਦੇਵੇ ਥਾਉਂ ਥਾਈਂਆ। ਮਸੀਹ ਦਾ ਵਕਤ ਸਾਢੇ ਦਸ ਕਲਾਕ, ਦਿਵਸ ਤੋਂ ਰਾਤ ਆਇਆ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਤਾਰਾ ਚੰਦ ਕਹੇ ਮੈਂ ਪਾਣੀ ਪਾਣੀ ਤੱਕਿਆ, ਤੱਕਿਆ ਨੈਣ ਉਠਾ। ਨਾਤਾ ਤੁਟਾ ਸੱਜਣ ਸਕਿਆ, ਮੀਤ ਸੰਗ ਸਕੇ ਨਾ ਕੋਇ ਨਿਭਾ। ਸਾਡਾ ਕੌਲ ਇਕਰਾਰ ਪੂਰਾ ਹੋਇਆ ਪੱਕਿਆ, ਪਾਕ ਹਿੰਦ ਦੋਵੇਂ ਬਣੇ ਗਵਾਹ। ਸਭ ਨੇ ਲੇਖਾ ਵੇਖਣਾ ਅੱਖੀਆਂ, ਕੀ ਆਖ਼ਰ ਖੇਲ ਕਰੇ ਖ਼ੁਦਾ। ਜੋ ਸੰਦੇਸ਼ਾ ਦਿਤਾ ਕਾਹਨ ਸੀ ਸਖ਼ੀਆਂ, ਜਮਨ ਕਿਨਾਰੇ ਤਟ ਸੁਣਾ। ਕਲਜੁਗ ਅੰਤਮ ਕੂੜੀਆਂ ਹੋਣੀਆਂ ਹੱਟੀਆਂ, ਸਚ ਵਸਤ ਮਿਲੇ ਕਿਸੇ ਨਾ ਥਾਂ। ਪੰਜਾਬ ਦੀ ਧਾਰਾ ਜਾਣੀਆਂ ਪੱਟੀਆਂ, ਪਟਨੇ ਵਾਲਾ ਪਾਰ ਬਿਆਸੋਂ ਗਿਆ ਜਣਾ। ਸ਼ਰਅ ਦੀਆਂ ਡੋਰੀਆਂ ਜਾਣੀਆਂ ਕਟੀਆਂ, ਨਾ ਕੋਈ ਗੰਢਾਂ ਸਕੇ ਬੰਧਾ। ਸਭ ਦੀਆਂ ਦੰਦੀਆਂ ਹੋਣੀਆਂ ਖੱਟੀਆਂ, ਅੰਮ੍ਰਿਤ ਰਸ ਮੁਖ ਦੇਵੇ ਨਾ ਕੋਇ ਚੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾ। ਤਾਰਾ ਚੰਨ ਕਹੇ ਮੁਹੰਮਦ ਕੀ ਕਰੀਏ ਹੁਣ ਮਤਾ, ਮਤ ਰਹੀ ਨਾ ਰਾਈਆ। ਯਾਦ ਕਰ ਲੈ ਕੀ ਸੰਦੇਸਾ ਦੇ ਕੇ ਗਿਆ ਨਾਨਕ ਤਪਾ, ਬਗ਼ਦਾਦ ਬਗ਼ਲਗੀਰ ਅਖਵਾਈਆ। ਕਿਉਂ ਗੋਬਿੰਦ ਨੇ ਆਪਣੀ ਹੱਥੀਂ ਲਿਖਿਆ ਲੇਖ ਅੱਖਰ ਪੱਪਾ, ਪੂਰਨ ਪਰਮ ਪੁਰਖ ਵਡਿਆਈਆ। ਕੀ ਖ਼ੁਦਾ ਨੇ ਤੈਨੂੰ ਸੁਣਾਇਆ ਟੱਪਾ, ਜਿਸ ਵੇਲੇ ਮਦੀਨਿਉਂ ਬਾਹਰ ਕਦਮ ਟਿਕਾਈਆ। ਤੇਰਾ ਆਫਤਾਬ ਅੰਤਮ ਜਾਂਦਾ ਛੱਪਾ, ਛੱਪਰੀ ਛੰਨ ਨਾ ਕੋਇ ਰੁਸ਼ਨਾਈਆ। ਤੂੰ ਹੱਸ ਕੇ ਕਿਹਾ ਮੇਰਾ ਤੇਰਾ ਵਾਹਿਦਾ ਪੱਕਾ, ਪਾਕ ਪਰਵਰਦਿਗਾਰ ਤੇਰੀ ਸਰਨਾਈਆ। ਔਹ ਵੇਖ ਕੀ ਹਾਲ ਹੋਣਾ ਮਦੀਨਾ ਮੱਕਾ, ਮਕਬਰਿਆਂ ਪੈਗ਼ੰਬਰ ਦੇਣ ਗਵਾਹੀਆ। ਨਾਲ ਰਲਣਾ ਬੂਰਾ ਕੱਕਾ, ਈਸਾ ਇਸ਼ਾਰੇ ਨਾਲ ਜਣਾਈਆ। ਮੂਸਾ ਫਿਰੇ ਨੱਸਾ, ਮੁਸ਼ਕਲ ਸਭ ਨੂੰ ਦਏ ਜਣਾਈਆ। ਕਿਸੇ ਦੀ ਕਰੇ ਕੋਈ ਨਾ ਰੱਛਾ, ਰੱਛਕ ਨਜ਼ਰ ਕੋਇ ਨਾ ਆਈਆ। ਗੋਬਿੰਦ ਚੁੱਕੀ ਫਿਰੇ ਭੱਥਾ, ਭੱਜੇ ਵਾਹੋ ਦਾਹੀਆ। ਪੁਰਖ ਅਕਾਲ ਦਾ ਖੇਲ ਤਕਣਾ ਯਥਾਰਥ ਯਥਾ, ਯਦੀ ਆਪਣਾ ਹੁਕਮ ਸੁਣਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਸੁਣਨੀ ਕਥਾ, ਬਿਨ ਅੱਖਰਾਂ ਨਿਰਅੱਖਰ ਧਾਰ
❋
❋
ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਾਰਾ ਚੰਦ ਕਹੇ ਮੁਹੰਮਦ ਜਿਸ ਨੇ ਭਗਤਾਂ ਜਲ ਪੀਤਾ, ਪੀਆ ਪੀਤੰਬਰ ਬੇਪਰਵਾਹੀਆ। ਜਿਸ ਦੀ ਜੁਗ ਜੁਗ ਅਵੱਲੜੀ ਰੀਤਾ, ਚੌਕੜੀ ਦਏ ਗਵਾਹੀਆ। ਜਿਸ ਦਾ ਇਸ਼ਾਰਾ ਕੀਤਾ ਰਾਮ ਸੀਤਾ, ਸੀਤਾ ਸੁਰਤ ਸ਼ਬਦ ਨਾਲ ਸਮਝਾਈਆ। ਜਿਸ ਨੂੰ ਕਾਹਨ ਗਾਇਆ ਅਠਾਰਾਂ ਧਿਆਏ ਗੀਤਾ, ਸਿਫ਼ਤੀ ਸਿਫ਼ਤ ਸਾਲਾਹੀਆ। ਰਾਧਾ ਕ੍ਰਿਸ਼ਨ ਬਣ ਕੇ ਮੀਤਾ, ਸਗਲਾ ਸੰਗ ਨਿਭਾਈਆ। ਪੈਗ਼ੰਬਰਾਂ ਵਾੜ ਕੇ ਵਿਚ ਮਸੀਤਾ, ਚਰਚਾਂ ਦਿਤਾ ਭੁਗਤਾਈਆ। ਦੱਸ ਕੇ ਹੱਕ ਹਦੀਸਾ, ਹਜ਼ਰਤਾਂ ਕੀਤੀ ਪੜ੍ਹਾਈਆ। ਅੰਤਮ ਉਹਨਾਂ ਦਾ ਵੇਲਾ ਬੀਤਾ, ਪਿਛਲਾ ਸਮਾਂ ਰਿਹਾ ਨਾ ਰਾਈਆ। ਜਿਸ ਦੀ ਦਸ ਗੁਰੂ ਕਰਨ ਤਸਦੀਕਾ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਉਸ ਨੇ ਅੰਤ ਜੜ੍ਹ ਉਖੇੜਨੀ ਅਮਰੀਕਾ, ਪਾਤਾਲ ਪਾਤਾਲਾਂ ਵਿਚੋਂ ਬਾਹਰ ਕਢਾਈਆ। ਜਿਸ ਕੋਲ ਨਾਪਣ ਵਾਲਾ ਅਗੰਮੀ ਫ਼ੀਤਾ, ਰੂਸਾ ਚੀਨਾ ਕਦਮਾਂ ਹੇਠ ਦਬਾਈਆ। ਲੇਖਾ ਜਾਣੇ ਮੂਸਾ ਈਸਾ, ਸ਼ੀਸ਼ਾ ਸਭ ਦੇ ਅੱਗੇ ਦਏ ਟਿਕਾਈਆ। ਅੰਤਮ ਵੇਖੋ ਉਮਤ ਉਮਤੀ ਸਭ ਦਾ ਖ਼ਾਲੀ ਖ਼ੀਸਾ, ਸਚ ਵਸਤ ਹੱਥ ਕਿਸੇ ਨਾ ਆਈਆ। ਲਹਿਣਾ ਪੂਰਾ ਕਰੇ ਅਠਾਰਾਂ ਧਿਆਏ ਗੀਤਾ, ਬੰਸਰੀ ਕਾਹਨ ਵਾਲੀ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਮੁਹੰਮਦ ਕਹੇ ਚਾਰੇ (ਜਾਣੇ) ਮੇਰੇ ਅਹਿਬਾਬ, ਬੇਐਬ ਦਿਆਂ ਵਖਾਈਆ। ਇਕੱਠੇ ਕਰੀਏ ਇਕ ਆਦਾਬ, ਅਦਬ ਨਾਲ ਸੀਸ ਝੁਕਾਈਆ। ਤਾਰਾ ਚੰਦ ਕਹੇ ਹਜ਼ਰਤ ਤੇਰੀ ਉਮਤ ਨੇ ਭੁੰਨ ਖਾਧਾ ਕਬਾਬ, ਕਾਅਬਿਆਂ ਵਿਚ ਪਏ ਦੁਹਾਈਆ। ਸਭ ਦਾ ਬਦਲ ਜਾਣਾ ਮਜਾਜ, ਮਜ਼ਾ ਜਗਤ ਵਾਲਾ ਚਖਾਈਆ। ਆ ਉਠ ਵੇਖੀਏ ਸਦੀ ਚੌਧਵੀਂ ਦਾ ਕਾਜ, ਕਿਸ ਬਿਧ ਨਿਕਾਬ ਨਾਲ ਫ਼ਾਤਿਆ ਦਏ ਪੜ੍ਹਾਈਆ। ਉਹ ਸੁਣੇ ਨਾਨਕ ਦੀ ਰਬਾਬ, ਕੀ ਸਿਤਾਰ ਰਹੀ ਸੁਣਾਈਆ। ਜਿਸ ਦੇ ਅੱਗੇ ਸਾਰੇ ਹੋਣੇ ਲਾਜਵਾਬ, ਉਹ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਾਰ ਕਮਾਈਆ। ਚੰਦ ਸਿਤਾਰ ਕਹੇ ਮੁਹੰਮਦ ਮਾਨਜ਼ਲੂ, ਜਾਏ ਨੌ ਜ਼ੀਅ। ਮੁਹੰਮਦ ਕਹੇ ਤਾਰਾ ਚੰਨ ਪਰਵਰਦਿਗਾਰ ਦਾ ਖੇਲ ਹੋਣਾ ਸ਼ੁਰੂ, ਅੰਤਮ ਸ਼ਰਅ ਦੀ ਉਖੇੜੇ ਨੀਂਹ। ਸਭ ਦਾ ਮਾਲਕ ਇਕੋ ਕਲਮਾ ਤੇ ਇਕੋ ਸ਼ਬਦ ਹੋਣਾ ਗੁਰੂ, ਜਿਸ ਨੂੰ ਸਜਦਾ ਕਰੇ ਲੱਖ ਚੁਰਾਸੀ ਜੀਅ। ਸਦੀ ਚੌਧਵੀਂ ਅੰਤਮ ਮੋੜ ਮੁੜੂ, ਉਥੇ ਅਵਤਾਰ ਪੈਗ਼ੰਬਰ ਗੁਰੂ ਕਰਨ ਕੀ। ਸਤਿਜੁਗ ਸਾਚਾ ਮਾਰਗ ਤੁਰੂ, ਪਰਵਰਦਿਗਾਰ ਬਰਖੇ ਅਗੰਮਾ ਮੀਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਮੁਹੰਮਦ ਕਹੇ ਮੈਨੂੰ ਵੇਖ ਲੈਣ ਦਿਉ ਆਪਣੀ ਅਲਿਫ਼, ਯੇ ਨਜ਼ਰ ਕੋਇ ਨਾ ਪਾਈਆ। ਜਿਸ ਵੇਲੇ ਮੈਂ ਚੌਦਾਂ ਸਦੀਆਂ ਦਾ ਚੁਕਿਆਂ ਹਲਫ਼, ਹਲਫ਼ੀਆਂ ਬਿਆਨ ਦੇ ਕੇ ਆਪਣਾ ਆਪ ਬੰਧਾਈਆ। ਕਿਸ ਬਿਧ ਅਗਲਾ ਮਿਲੇ ਸ਼ਰਫ, ਦੇਵੇ ਬੇਪਰਵਾਹੀਆ। ਕੀ ਹੁਕਮ ਹੋਵੇ ਯਕਤਰਫ਼, ਤਰਫ਼ਦਾਰੀ ਨਾ ਕੋਇ ਜਣਾਈਆ। ਜੇ ਮੈਂ ਨਿਗਹ ਮਾਰਦਾ ਮੇਰੇ ਰਹਿ ਗਏ ਨੌ ਬਰਸ, ਬਰਸੀ ਅੰਤ ਲਵਾਂ ਮਨਾਈਆ। ਵਾਹਿਦਾ ਕੌਲ ਇਕਰਾਰ ਪੂਰਾ ਹੋਵੇ ਸ਼ਰਤ, ਸ਼ਰਤੀਆ ਦਿਆਂ ਸੁਣਾਈਆ। ਹੁਕਮ ਕਰਨਾ ਮਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਖੇਲ ਖਿਲਾਈਆ। ਮੇਰੀ ਉਮਤ ਦਾ ਲੇਖਾ ਮੁਕਣਾ ਉਤੇ ਫ਼ਰਸ਼, ਫ਼ਰਿਸ਼ਤੇ ਚਾਰੇ ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫੀਲ ਦੇਣ ਗਵਾਹੀਆ। ਮੈਂ ਫੇਰ ਨਹੀਂ ਆਉਣਾ
❋
❋
ਪਰਤ, ਪਤਿਪਰਮੇਸ਼ਵਰ ਰਿਹਾ ਜਣਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਕੱਤਕ ਕਹੇ ਕੀ ਹੋਣਾ ਤੁਹਾਡਾ ਕਰਮਾ, ਨਿਹਕਰਮੀ ਕੀ ਕਾਰ ਕਮਾਈਆ। ਕਿਸ ਬਿਧ ਲੇਖੇ ਲੱਗੇ ਜਰਮਾ, ਜਨਮ ਜਨਮ ਵਿਚੋਂ ਬਦਲਾਈਆ। ਮੇਟੇ ਸਭ ਦਾ ਭਰਮਾ, ਭਾਂਡਾ ਭਰਮ ਭੌ ਭੰਨਾਈਆ। ਲੇਖਾ ਰਹੇ ਨਾ ਵਰਨਾਂ ਬਰਨਾਂ, ਜ਼ਾਤ ਪਾਤ ਨਾ ਕੋਇ ਜਣਾਈਆ। ਝਗੜਾ ਚੁਕਾਏ ਮਾਟੀ ਚਰਮਾ, ਚੰਮਦ੍ਰਿਸ਼ਟੀ ਦਏ ਬਦਲਾਈਆ। ਕਿਸ ਬਿਧ ਇਕੋ ਕਰੇ ਧਰਮਾ, ਧਰਮ ਦੀ ਧਾਰ ਇਕ ਸਮਝਾਈਆ। ਝਟ ਉਠ ਕੇ ਸੀਸ ਨਿਵਾਏ ਬ੍ਰਹਮਾ ਬ੍ਰਹਮ ਰੂਪ ਸਮਝਾਈਆ। ਜਿਸ ਦਾ ਰਸ ਸਦਾ ਅਨੰਦ ਪਰਮਾ, ਪਰਮਾਨੰਦ ਵਿਚ ਸਮਾਈਆ। ਉਹਦਾ ਆਦਿ ਅੰਤ ਇਕੋ ਇਸ਼ਟ ਤੇ ਇਕੋ ਚਰਨਾਂ, ਦੂਜਾ ਗੁਰਦੇਵ ਨਾ ਕੋਇ ਅਖਵਾਈਆ। ਇਕੋ ਨਾਮ ਅਗੰਮਾ ਕਲਮਾ ਪੜ੍ਹਨਾ, ਪੁਸਤਕਾਂ ਲੋੜ ਰਹੇ ਨਾ ਰਾਈਆ। ਜਿਸ ਦੀ ਮੰਜ਼ਲ ਭਗਤਾਂ ਚੜ੍ਹਨਾ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਤੋੜੇ ਕਿਲਾ ਹੰਕਾਰੀ ਗੜ੍ਹਨਾ, ਹਉਮੇ ਹੰਗਤਾ ਦੂਰ ਕਰਾਈਆ। ਸਭ ਨੂੰ ਬਖ਼ਸ਼ੇ ਇਕੋ ਸਰਨਾ, ਸਰਨਗਤ ਇਕ ਦਰਸਾਈਆ। ਕੋਟਾਂ ਵਿਚੋਂ ਸੂਫ਼ੀ ਸੰਤ ਫ਼ਕੀਰ ਗੁਰਮੁਖ ਵਿਰਲੇ ਤਰਨਾ ਜਿਸ ਸਤਿਗੁਰ ਸਾਹਿਬ ਆਪ ਤਰਾਈਆ। ਸਦੀ ਚੌਧਵੀਂ ਅੰਤ ਸਭ ਨੂੰ ਪੈਣਾ ਮਰਨਾ, ਮਰ ਜੀਵਤ ਰੂਪ ਨਾ ਕੋਇ ਵਖਾਈਆ। ਕਲਜੁਗ ਵਹਿੰਦੇ ਵਹਿਣ ਸਭ ਨੇ ਹੜ੍ਹਨਾ, ਹਾੜ ਸਤਾਰਾਂ ਥਿਤ ਸਮਝਾਈਆ। ਸਤਿਗੁਰ ਸੂਰੀਯਾ ਇਕੋ ਚੜ੍ਹਨਾ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕੱਤਕ ਕਹੇ ਮੈਂ ਤਕਾਂ ਉਤੇ ਕੋਹਤੂਰਾ, ਬਿਨ ਨੈਣਾਂ ਨੈਣ ਉਠਾਈਆ। ਮੂਸਾ ਆਪਣਾ ਕੌਲ ਕਰ ਲੈ ਪੂਰਾ, ਪੂਰਬ ਲੇਖਾ ਦਿਆਂ ਸਮਝਾਈਆ। ਉਠ ਵੇਖ ਅਗੰਮੀ ਨੂਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਕਿਹਾ ਜ਼ਾਹਰ ਜ਼ਹੂਰਾ, ਜ਼ਹੂਰ ਨਿਰਗੁਣ ਧਾਰ ਜੋਤ ਰੁਸ਼ਨਾਈਆ। ਉਸ ਦੇ ਦਰ ਹੋਣਾ ਮਸ਼ਕੂਰਾ, ਸ਼ੁਕਰੀਏ ਵਿਚ ਸੀਸ ਨਿਵਾਈਆ। ਜੋ ਸਰਬ ਕਲਾ ਭਰਪੂਰਾ, ਭਰਪੂਰ ਰਿਹਾ ਸਰਬ ਠਾਈਂਆ। ਜਿਸ ਦਾ ਪੰਧ ਰਿਹਾ ਨਾ ਦੂਰਾ, ਦੂਰ ਦੁਰਾਡਾ ਨੇੜੇ ਆਈਆ। ਕੂੜੀ ਕਿਰਿਆ ਹੂੰਝੇ ਕੂੜਾ, ਸਤਿ ਧਰਮ ਇਕ ਪਰਗਟਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜਾ, ਟਿੱਕੇ ਮਸਤਕ ਖ਼ਾਕ ਰਮਾਈਆ। ਨਾਮ ਚਾੜ੍ਹ ਕੇ ਰੰਗ ਗੂੜ੍ਹਾ, ਗੂੜ੍ਹੀ ਨੀਂਦ ਦਏ ਸਵਾਈਆ। ਕਲਜੁਗ ਕਲੰਦਰ ਜਗਤ ਨਚਾਵੇ ਵਾਂਗ ਜਮੂਰਾ, ਡੋਰੀ ਕਰਮਾਂ ਵਾਲੀ ਹਿਲਾਈਆ। ਹੁਕਮ ਦੇਵੇ ਹਰਿ ਸੂਰਾ, ਸੂਰਬੀਰ ਹੁਕਮ ਜਣਾਈਆ। ਸਭ ਦਾ ਵਾਹਿਦਾ ਕਰਨਾ ਪੂਰਾ, ਪੂਰਨ ਸਤਿਗੁਰ ਲੇਖੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਾ ਮਾਲਕ ਇਕ ਅਖਵਾਈਆ। ਤਾਰਾ ਚੰਦ ਕਹੇ ਕੱਤਕ ਕੀ ਕਹਿੰਦਾ, ਹਜ਼ਰਤ ਦੇ ਜਣਾਈਆ। ਕੱਤਕ ਕਹੇ ਮੂਸਾ ਈਸਾ ਇਕੱਠਾ ਹੋ ਹੋ ਬਹਿੰਦਾ, ਮੁਹੰਮਦ ਇਸ਼ਾਰੇ ਨਾਲ ਜਣਾਈਆ। ਉਹ ਤਕ ਲੇਖਾ ਚੜ੍ਹਦਾ ਲਹਿੰਦਾ, ਦਿਸ਼ਾ ਦਿਸ਼ਾ ਵਿਚੋਂ ਬਦਲਾਈਆ। ਉਚ ਮੁਨਾਰਾ ਜਾਂਦਾ ਢਹਿੰਦਾ, ਕਿਲੇ ਕੋਟ ਨਾ ਕੋਇ ਸਹਾਈਆ। ਉਮਤ ਉਮਤੀ ਨਾਲ ਖਹਿੰਦਾ, ਖ਼ਾਲਸ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਮੁਹੰਮਦ ਕਹੇ ਮੈਂ ਹੁਕਮ ਦੱਸਾਂ ਅਖ਼ੀਰੀ, ਆਖ਼ਰ ਦਿਆਂ ਜਣਾਈਆ।
❋
❋
ਕੀ ਲੇਖਾ ਮਾਲਕ ਤਹਿਰੀਰੀ, ਤਹਿਰੀਰ ਵਿਚ ਸਮਝਾਈਆ। ਸ਼ਰਅ ਦੀ ਤੁਟਣੀ ਅੰਤ ਜ਼ੰਜੀਰੀ, ਬੰਧਨ ਬੰਧ ਨਾ ਕੋਇ ਬੰਧਾਈਆ। ਕਿਸੇ ਦੀ ਰਹਿਣੀ ਨਹੀਂ ਕੋਈ ਪੀਰੀ, ਪੀਰ ਪੀਰਾਂ ਪਰਗਟ ਹੋਏ ਗੁਸਾਈਂਆ। ਲੇਖਾ ਮੁਕੇ ਪਾਤਸ਼ਾਹ ਵਜ਼ੀਰੀ, ਵਜ਼ਾਰਤ ਨਜ਼ਰ ਕੋਇ ਨਾ ਆਈਆ। ਇਹ ਹੁਕਮ ਵਰਤੇ ਤਕਦੀਰੀ, ਤਕਦੀਰ ਸਭ ਦੀ ਦਏ ਪਲਟਾਈਆ। ਅੱਗੇ ਗਲੀ ਆ ਗਈ ਭੀੜੀ, ਔਖੀ ਘਾਟੀ ਨਾ ਕੋਇ ਚੜ੍ਹਾਈਆ। ਕਿਸੇ ਦੇ ਮੁਖ ਲੱਗੀ ਰਹਿਣੀ ਨਹੀਂ ਬੀੜੀ, ਬੀੜਾ ਪਾਨ ਖਾਣ ਵਾਲਾ ਨਜ਼ਰ ਕੋਇ ਨਾ ਆਈਆ। ਕਲਜੁਗ ਤੇਰੇ ਵਿਚ ਸਤਿਜੁਗ ਦੀ ਬਦਲ ਜਾਣੀ ਪੀੜੀ, ਪੀੜ੍ਹਾ ਡਾਹੁਣ ਵਾਲੀ ਕੂੜੀ ਕਿਰਿਆ ਦੇਣੀ ਬਾਹਰ ਕਢਾਈਆ। ਜਨ ਭਗਤਾਂ ਮੰਜ਼ਲ ਲਾ ਕੇ ਦੇਣੀ ਇਕੋ ਸੀੜੀ, ਡੰਡੇ ਡੰਡੇ ਕਦਮ ਨਾ ਕੋਇ ਟਿਕਾਈਆ। ਗੁਰਮੁਖੋ ਤੁਹਾਡੀ ਬਜਰ ਕਪਾਟੀ ਜਾਣੀ ਚੀਰੀ, ਚਿਰੀ ਵਿਛੁੰਨੇ ਲੈਣੇ ਮਨਾਈਆ। ਤੁਹਾਡੀ ਤ੍ਰਿਸ਼ਨਾ ਰਹਿਣੀ ਨਹੀਂ ਖ਼ਮੀਰੀ, ਨਵਾਂ ਰੰਗ ਲੈਣਾ ਰੰਗਾਈਆ। ਝਗੜਾ ਮੇਟਣਾ ਸ਼ਾਹ ਹਕੀਰੀ, ਹਿਕਮਤ ਆਪਣੇ ਹੱਥ ਰਖਾਈਆ। ਲੇਖੇ ਲਾਉਣਾ ਰਵਦਾਸ ਦਾ ਇਕ ਕਸੀਰੀ, ਗੰਗਾ ਨੀਵੀਂ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪ ਅਖਵਾਈਆ। ਕੱਤਕ ਕਹੇ ਮੈਨੂੰ ਕਹਿੰਦੇ ਕਾਰਤਕ, ਅੱਖਰਾਂ ਵਿਚ ਬਦਲਾਈਆ। ਦੀਨ ਦੁਨੀ ਹੋ ਜਾਣੀ ਸਾਰੀ ਨਾਸਤਕ, ਇਸ਼ਟ ਨਜ਼ਰ ਕੋਇ ਨਾ ਆਈਆ। ਮੈਂ ਸੰਦੇਸ਼ਾ ਦੇਵਾਂ ਇਕੋ ਵਾਸਤਕ, ਵਾਸਤਾ ਸਭ ਦੇ ਨਾਲ ਪਾਈਆ। ਬਿਨਾ ਭਗਤਾਂ ਤੋਂ ਰਹੇ ਕੋਇ ਨਾ ਆਸਤਕ, ਪ੍ਰਭ ਮਿਲਣ ਦੀ ਇੱਛਾ ਨਾ ਕੋਇ ਵਖਾਈਆ। ਨਾਮ ਨਿਕਲੇ ਨਾ ਕਿਸੇ ਸਵਾਸਤਕ, ਸਾਹ ਸਾਹ ਨਾ ਕੋਇ ਸਮਾਈਆ। ਜਗਤ ਕਲਪਣਾ ਹੋਈ ਰੂਪ ਰਾਕਸ਼ਸ਼, ਮਨ ਮਨੂਆ ਨਾਲ ਮਿਲਾਈਆ। ਬਿਨਾ ਭਗਤਾਂ ਤੋਂ ਪ੍ਰਭ ਦਾ ਰਿਹਾ ਨਾ ਕੋਇ ਉਪਾਸ਼ਕ, ਉਪਾਸ਼ਨਾ ਵਿਚ ਉਪਨਿਸ਼ਦਾਂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕੋ ਖ਼ਾਲਕ, ਖ਼ਲਕ ਰਿਹਾ ਸੁਣਾਈਆ। ਮਾਲਕ ਕਹੇ ਪੈਗ਼ੰਬਰ ਮੇਰੇ ਮਮਨੂਨ, ਸਜਦਾ ਸੀਸ ਝੁਕਾਈਆ। ਮੇਰਾ ਬਿਨ ਅੱਖਰਾਂ ਕਾਨੂੰਨ, ਕਾਇਦਾ ਸਮਝ ਕੋਇ ਨਾ ਪਾਈਆ। ਸਾਰੀ ਸ੍ਰਿਸ਼ਟੀ ਅੰਤ ਹੋਈ ਮਹਰੂਮ, ਖ਼ਾਲੀ ਚਾਰੋਂ ਕੁੰਟ ਨਜ਼ਰੀ ਆਈਆ। ਸਦੀ ਚੌਧਵੀਂ ਜ਼ੁਲਮ ਦੇ ਨਾਲ ਹੋਣਾ ਮਜ਼ਲੂਮ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਜਿਸ ਖ਼ੁਦਾ ਪਰਮਾਤਮਾ ਨੂੰ ਕਹਿੰਦੇ ਬੜਾ ਸੂਮ, ਉਸ ਸੂਮ ਨੇ ਮਨ ਮਤ ਦੇ ਜਗਤ ਗੱਫੇ ਦੇਣੇ ਵਰਤਾਈਆ। ਸ਼ਰਅ ਕੇ ਕੱਠੇ ਕਰ ਹਜ਼ੂਮ, ਹੁਜਰੇ ਧਰਤ ਵਾਲੇ ਵਸਾਈਆ। ਆਪ ਮਸਤੀ ਵਿਚ ਝੂਮ, ਦੀਨ ਦੁਨੀ ਦੇਣੀ ਲੜਾਈਆ। ਜਨ ਭਗਤ ਬੱਚੇ ਰਹਿਣ ਨਾ ਦੇਣੇ ਮਸੂਮ, ਆਪਣੀ ਗੋਦ ਉਠਾਈਆ। ਜਿਸ ਦਾ ਹੁਕਮ ਵਰਤਣਾ ਨਾਮਾਲੂਮ, ਮੁਲੰਮੇ ਦੇ ਕਾਚੇ ਭਾਂਡੇ ਸਾਰੇ ਭੰਨ ਵਖਾਈਆ। ਜਿਸ ਦੀ ਅੰਤ ਹੋਣੀ ਇਕ ਰਸੂਮ, ਰਸਮ ਵਿਚ ਇਸਮ ਸਭ ਦਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡੀ ਵਡ ਵਡਿਆਈਆ। ਕੱਤਕ ਕਹੇ ਪ੍ਰਭ ਕਰੇ ਭਗਤਾਂ ਮਿਹਰਵਾਨੀ, ਮਿਹਰਵਾਨ ਅਖਵਾਈਆ। ਜਨ ਭਗਤ ਸੂਰਬੀਰ ਬਣਾਏ ਨੌਜਵਾਨੀ, ਜੋਬਨ ਆਪਣੇ ਨਾਲ ਰੰਗਾਈਆ। ਮਾਲਵੇ ਵਾਲਿਓ ਸੁਣਨਾ ਨਾਲ ਧਿਆਨੀ, ਧਰਮ ਦੀ ਧਾਰ ਸੁਣਾਈਆ। ਤਿੰਨਾਂ ਗੁਰਮੁਖਾਂ ਜੋ ਪਿਛੇ ਦੱਸੀ ਕਹਾਣੀ, ਸ਼ਬਦੀ ਧਾਰ ਸੁਣਾਈਆ। ਜੰਗਜੂ ਬਹਾਦਰ ਬਣ ਕੇ ਨਾਲ ਚੜ੍ਹਨਾ ਸ਼ਾਨੀ, ਸ਼ਹਿਨਸ਼ਾਹ ਸੰਗ ਰਖਾਈਆ। ਜਿਧਰ ਫਿਰਦਾ ਜਾਏਗਾ ਉਧਰ ਦੇਣੀ ਨਾ ਪਏ ਕੋਇ ਕੁਰਬਾਨੀ, ਸਿਰ ਸਭ ਦੇ ਹੱਥ
❋
❋
ਟਿਕਾਈਆ। ਯਾਰਾਂ ਦਿਨ ਦੀ ਰਸਮ ਮਹਾਨੀ, ਰਸਮ ਕਰ ਕੇ ਦਏ ਵਖਾਈਆ। ਸ੍ਰਿਸ਼ਟੀ ਜਦੋਂ ਹੋਣੀ ਤੇ ਹੋਣੀ ਯਾਰਾਂ ਦਿਨਾਂ ਵਿਚ ਫ਼ਾਨੀ, ਇਹ ਗੋਬਿੰਦ ਡੱਲੇ ਗਿਆ ਸੁਣਾਈਆ। ਕਪੂਰੇ ਇਹਨੂੰ ਕਢ ਕੇ ਦਿਤੀ ਸੀ ਕੋਲੋਂ ਦਵਾਨੀ, ਦੋਹਰੀ ਧਾਰ ਸਮਝਾਈਆ। ਜਿਸ ਵੇਲੇ ਗੋਬਿੰਦ ਦੀ ਸਿਖਿਆ ਹੋਵੇ ਪੁਰਾਣੀ, ਉਸ ਵੇਲੇ ਗੋਬਿੰਦ ਦਾ ਆਵੇ ਧੁਰ ਦਾ ਮਾਹੀਆ। ਆਪਣਾ ਸ਼ਬਦ ਸੰਦੇਸ਼ਾ ਦੇਵੇ ਨਾਲ ਐਲਾਨੀ, ਐਲਾਨ ਸ਼ਬਦ ਵਾਲਾ ਸੁਣਾਈਆ। ਇਕੋ ਮਾਲਕ ਹੱਕ ਅਮਾਮੀ, ਮੁਕਾਮੇ ਹੱਕ ਸੁਹਾਈਆ। ਕਲਜੁਗ ਦੀ ਅੰਤ ਕਰਨ ਆਇਆ ਨੀਲਾਮੀ, ਬੋਲੀ ਇਕੋ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣਾ ਆਪ ਸੁਣਾਈਆ। ਮਾਲਵੇ ਵਾਲਿਓ ਤੁਹਾਨੂੰ ਪਹਿਲੋਂ ਦੱਸਿਆ ਜੰਗੀ ਪਾਉਣਾ ਲਬਾਸ, ਭੁੱਲ ਰਹੇ ਨਾ ਰਾਈਆ। ਇਹ ਵੀ ਹੁਕਮ ਪ੍ਰਭ ਦਾ ਖ਼ਾਸ, ਜੋ ਖ਼ਾਲਸੇ ਕੋਲੋਂ ਗੋਬਿੰਦ ਗਿਆ ਛੁਪਾਈਆ। ਮਹਾਂ ਸਿੰਘ ਦੀ ਪੂਰੀ ਕਰਨੀ ਆਸ, ਭਾਗੋ ਦੀ ਆਸਾ ਨਾਲ ਰਲਾਈਆ। ਜਿਸ ਕਾਰਨ ਤੁਹਾਥੋਂ ਖੇਲ ਖਿਲਾਇਆ ਸੀ ਪੱਤੇ ਤਾਸ਼, ਭਗਤ ਦਰਬਾਰੀ ਵੰਡ ਵੰਡਾਈਆ। ਉਹ ਸੀ ਸਭ ਤੋਂ ਵੱਖਰੀ ਦਾਤ, ਜਿਹੜੀਆਂ ਇਕ ਦਸ ਤਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਕੱਤਕ ਕਹੇ ਮੇਰੀ ਨਹੀਂ ਕਾਇਆ, ਕਾਇਆ ਵਾਲਿਓ ਦਿਆਂ ਜਣਾਈਆ। ਬਿਨਾ ਭਗਤਾਂ ਤੋਂ ਪ੍ਰਭੂ ਕਿਸੇ ਨਾ ਪਾਇਆ, ਪਾਹਨ ਪੂਜਨ ਵਾਲੇ ਪ੍ਰਭ ਮਿਲਣ ਕੋਇ ਨਾ ਪਾਈਆ। ਜਗਤ ਝੂਠੀ ਕੂੜੀ ਮਾਇਆ, ਮਮਤਾ ਮੋਹ ਹਲਕਾਈਆ। ਧੰਨਭਾਗ ਗੁਰਮੁਖੋ ਤੁਹਾਡਾ ਵੇਲਾ ਆਇਆ, ਵਕਤ ਵਕਤ ਨਾਲ ਮਿਲਾਈਆ। ਜਿਨ੍ਹਾਂ ਖ਼ੁਸ਼ੀਆਂ ਨਾਲ ਪਿਛਲੀਆਂ ਚੌਂਹ ਜੁਗਾਂ ਵਿਚ ਗਾਇਆ, ਉਹਨਾਂ ਸਹਿਜੇ ਲਿਆ ਮਿਲਾਈਆ। ਕੂੜੀ ਕਿਰਿਆ ਵਿਚ ਨਾ ਕੋਇ ਰੁਲਾਇਆ, ਰੁਲਦਿਆਂ ਗੋਦ ਉਠਾਈਆ। ਇਕੋ ਬਸਤਰ ਤਨ ਪਹਿਨਾਇਆ, ਸੋਹਣਾ ਰੰਗ ਰੰਗਾਈਆ। ਗ਼ਰੀਬ ਨਿਮਾਣਿਆਂ ਬਣ ਕੇ ਦਾਈ ਦਾਇਆ, ਦਾਇਰੇ ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਸਾਚੇ ਮਾਰਗ ਸਾਚੇ ਲਾਇਆ, ਪੰਥ ਮਾਰਗ ਇਕ ਦਰਸਾਈਆ। ਕੱਤਕ ਕਹੇ ਜਨ ਭਗਤੋ ਤੁਹਾਡਾ ਕਰਮਾਂ ਦਾ ਗੇੜ ਕਟਾਇਆ, ਜੋ ਸਤਿਗੁਰ ਸਰਨੀ ਸੀਸ ਨਿਵਾਈਆ। ਰਾਏ ਧਰਮ ਨਾ ਦਏ ਸਜ਼ਾਇਆ, ਚਿਤ੍ਰਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਲਏ ਪਰਨਾਇਆ, ਸਤਿਗੁਰ ਸ਼ਬਦ ਨਾਲ ਕੁੜਮਾਈਆ। ਤੁਹਾਨੂੰ ਉਸ ਧਾਮ ਵਸਾਇਆ, ਜਿਥੇ ਜਨਮੇ ਕੋਇ ਨਾ ਮਾਈਆ। ਇਕੋ ਨੂਰ ਜੋਤ ਰੁਸ਼ਨਾਇਆ, ਜੋਤੀ ਜੋਤ ਵਿਚ ਮਿਲਾਈਆ। ਸਤਿਗੁਰ ਕਦੇ ਨਾ ਹੋਏ ਪਰਾਇਆ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਆਪਣਾ ਘਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਕੱਤਕਾ ਮੇਰਾ ਲਬਾਸ ਸੋਹਣਾ, ਲੰਮੀ ਬਾਂਹ ਕਰ ਕੇ ਦਿਆਂ ਜਣਾਈਆ। ਮੇਰਾ ਪਰਵਰਦਿਗਾਰ ਨੂਰ ਨੁਰਾਨਾ ਮੋਹਣਾ, ਮੋਹ ਮੁਹੱਬਤ ਵਿਚ ਵਡਿਆਈਆ। ਜਿਸ ਨੇ ਕੂੜ ਕੁਕਰਮ ਦਾ ਦਾਗ਼ ਧੋਣਾ, ਦੁਰਮਤ ਮੈਲ ਕਰੇ ਸਫ਼ਾਈਆ। ਸਤਿ ਧਰਮ ਦਾ ਬੀਜ ਬੋਣਾ, ਨਾਮ ਫਲ ਇਕ ਲਗਾਈਆ। ਬਹੁੜੀ ਜਿਸ ਨੇ ਮੈਥੋਂ ਦਿਤਾ ਸਭ ਕੁਛ ਖੋਹਣਾ, ਸਦੀ ਚੌਧਵੀਂ ਅੰਤ ਕਰਾਈਆ। ਉਮਤ ੳਮਤੀ ਪਏ ਰੋਣਾ, ਰੋਂਦਿਆਂ ਸਕੇ ਨਾ ਕੋਇ ਹਸਾਈਆ। ਮੈਂ ਤਕਣਾ ਆਪਣੇ ਲੋਇਣਾ, ਲੋਚਣ ਨੈਣ ਅੱਖ ਖੁਲ੍ਹਾਈਆ। ਬਿਸਤਰ ਮਿਲੇ ਨਾ ਕਿਸੇ ਸੌਣਾ, ਸਿੰਘਾਸਣ ਸੁਖ ਨਾ ਕੋਇ ਰਖਾਈਆ। ਇਉਂ ਜਾਪਦਾ ਕਲਜੁਗ ਜੀਵ ਧਰਮ ਰਾਏ ਦਾ
❋
❋
ਪ੍ਰਾਹੁਣਾ, ਮਿਲ ਕੇ ਇਕੱਠੇ ਜਾਵਣ ਚਾਈਂ ਚਾਈਂਆ। ਉਥੇ ਕੂੜੀ ਤ੍ਰਿਸਨਾ ਵਿਚ ਕੂਕ ਸੁਣਾਈਆ। ਹੋਕਾ ਦੇਵੇ ਜਿਸ ਨੇ ਪੰਜਾਂ ਪਿਆਰਿਆਂ ਦਾ ਹੱਥ ਰਖਾਇਆ ਉਤੇ ਧੌਣਾ, ਧੌਣੋਂ ਫੜ ਕੇ ਸਭ ਦੇ ਸੀਸ ਦਏ ਨਿਵਾਈਆ। ਰਾਜ ਗੱਦੀ ਦਾ ਤਖ਼ਤ ਕਿਸੇ ਨਾ ਡਾਹਣਾ, ਸੀਸ ਤਾਜ ਨਾ ਕੋਇ ਵਖਾਈਆ। ਸ਼ਾਹ ਸੁਲਤਾਨਾਂ ਫੜ ਹਿਲਾਉਣਾ, ਪਰਧਾਨਾਂ ਇਕੋ ਧੱਕਾ ਲਾਈਆ। ਧੁਰ ਰੁੱਸਿਆ ਨਾ ਕਿਸੇ ਮਨਾਉਣਾ, ਬਾਹੋਂ ਫੜ ਨਾ ਕੋਇ ਉਠਾਈਆ। ਅੱਗੇ ਹੋ ਨਾ ਕਿਸੇ ਛੁਡਾਉਣਾ, ਛੁਟਕੀ ਲਿਵ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਪੂਰ ਕਰਾਉਣਾ, ਪੂਰਬ ਲੇਖਾ ਅਵਰ ਰਹੇ ਨਾ ਰਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਦੀਵਾਲੀ ਦੀ ਰਾਤ ਨੂੰ
ਕਲਜੁਗ ਕਹੇ ਦੀਵਾਲੀ ਮੇਰਾ ਲੁੱਟਣ ਆਈ ਸੋਨਾ ਚਾਂਦੀ, ਚੰਦ ਸਿਤਾਰ ਅੱਖ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਭੰਨਣ ਆਈ ਹਾਂਡੀ, ਉਮਤ ਨਬੀ ਰਸੂਲਾਂ ਧਿਆਨ ਲਗਾਈਆ। ਲੇਖਾ ਵੇਖਣ ਆਈ ਜਨ ਭਗਤਾਂ ਕਿਸ ਬਿਧ ਚਲਦੀ ਕਾਂਡੀ, ਕਾਂਡ ਦੀਨ ਦੁਨੀ ਬਦਲਾਈਆ। ਜਿਸ ਝਗੜਾ ਮੇਟਣਾ ਸੂਰ ਗਾਂ ਢਾਂਡੀ, ਢੰਡੋਰਾ ਦੇਵੇ ਅਗੰਮ ਅਥਾਹੀਆ। ਪਿਆਰ ਰਹਿਣਾ ਨਹੀਂ ਆਂਢੀ ਗਵਾਂਢੀ, ਸੰਗੀ ਸੰਗ ਨਾ ਕੋਇ ਬਣਾਈਆ। ਕਲਜੁਗ ਅੰਤਮ ਸਭ ਦੀ ਪਤ ਜਾਂਦੀ, ਜਾਂਦੀ ਸਕੇ ਨਾ ਕੋਇ ਅਟਕਾਈਆ। ਗੁਰ ਅਵਤਾਰਾਂ ਪੂਰੀ ਕਰੇ ਤਾਂਘੀ, ਤ੍ਰਿਸ਼ਨਾ ਪੈਗ਼ੰਬਰਾਂ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਦੀਵਾਲੀ ਕਢੇ ਮੇਰਾ ਦੀਵਾਲਾ, ਦੀਵਾਲੀਆ ਜਗਤ ਜਹਾਨ ਕਰਾਈਆ। ਮੈਂ ਅੱਗੇ ਕਿਸ ਦਾ ਦਿਆਂ ਅਹਿਵਾਲਾ, ਸੰਦੇਸ਼ਾ ਸੰਦੇਸ਼ ਵਿਚੋਂ ਜਣਾਈਆ। ਕੀ ਖੇਲ ਕਰੇ ਪੁਰਖ ਅਕਾਲਾ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਜਿਸ ਨੇ ਲੇਖੇ ਲਾਇਆ ਭਗਤਾਂ ਦਾ ਗੁਰਮਾਲਾ, ਗੋਬਿੰਦ ਗੜ੍ਹੀ ਚਮਕੌਰ ਗਿਆ ਜਣਾਈਆ। ਉਹ ਲੇਖਾ ਵੇਖੇ ਅੰਤਮ ਹਾਲਾ, ਹਾਲਤ ਦੀਨ ਦੁਨੀ ਖੋਜ ਖੁਜਾਈਆ। ਚਾਰੋਂ ਕੁੰਟ ਹੋਣਾ ਅੰਧੇਰਾ ਕਾਲਾ, ਕਲ ਕਲਕੀ ਆਪਣਾ ਹੁਕਮ ਵਰਤਾਈਆ। ਅੱਗੇ ਸਮਾਂ ਰਹੇ ਨਾ ਬਾਹਲਾ, ਜਗਤ ਵੰਡ ਨਾ ਕੋਇ ਵੰਡਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਬਦਲ ਦੇਵੇ ਚਾਲਾ, ਚਾਲ ਅਵੱਲੜੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਦੀਵਾਲੀ ਕਰੇ ਕਿਹੜੀ ਕਾਰੀ, ਕੀ ਕਰਨੀ ਕਾਰ ਕਮਾਈਆ। ਮੁਹੰਮਦ ਲੇਖਾ ਰਿਹਾ ਵਿਚਾਰੀ, ਬਿਨ ਨੈਣਾਂ ਨੈਣ ਉਠਾਈਆ। ਨਾਤਾ ਤੁਟਦਾ ਜਾਂਦਾ ਚਾਰ ਯਾਰੀ, ਯਾਰਾਨਾ ਤੋੜ ਨਾ ਕੋਇ ਨਿਭਾਈਆ। ਚਾਰੋਂ ਕੁੰਟ ਰੈਣ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੁਹੱਬਤ ਰਹੇ ਨਾ ਕਿਸੇ ਪਿਆਰੀ, ਪ੍ਰੇਮੀ ਪ੍ਰੀਤਮ ਪ੍ਰੇਮ ਨਾ ਕੋਇ ਨਿਭਾਈਆ। ਚਾਰੋਂ ਕੁੰਟ ਹੋਣੀ ਖ਼ੁਆਰੀ, ਖਾਰ ਵਿਚ ਦਿਸੇ ਲੋਕਾਈਆ। ਜਿਸ ਨੇ ਭਗਤਾਂ ਦੀ ਲੇਖੇ ਲਾਉਣੀ ਸੀਸ ਚੁੱਕੀ ਹੋਈ ਤਗ਼ਾਰੀ, ਤਰਹ ਤਰਹ ਆਪਣਾ ਹੁਕਮ ਵਰਤਾਈਆ। ਸਭ
❋
❋
ਦੀ ਅੰਤਮ ਕਰੇ ਬੇਇਤਬਾਰੀ, ਇਤਬਾਰ ਸਕੇ ਨਾ ਕੋਇ ਰਖਾਈਆ। ਉਮਤ ਉਮਤੀ ਕਰੇ ਗ਼ਦਾਰੀ ਸਾਚਾ ਰੰਗ ਨਾ ਕੋਇ ਚੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਕਲਾ ਵਰਤਾਈ ਜ਼ਾਹਰੀ, ਜ਼ਾਹਰ ਜ਼ਹੂਰ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਕਰਾਈਆ। ਕਲਜੁਗ ਕਹੇ ਦੀਵਾਲੀ ਲੇਖਾ ਵੇਖੇ ਸਭ ਦਾ ਉਤੇ ਵਹੀ, ਖਾਤੇ ਪੂਰਬ ਫੋਲ ਫੁਲਾਈਆ। ਜਿਸ ਦੀ ਪੈਗ਼ੰਬਰਾਂ ਪਾਈ ਸਹੀ, ਸਹੀ ਸਲਾਮਤ ਨੂਰ ਇਲਾਹੀਆ। ਜਿਸ ਨੇ ਭਗਤਾਂ ਲੇਖੇ ਲਾਉਣੀ ਪਹਿਲੀ ਕੱਤਕ ਵਾਲੀ ਕਹੀ, ਕਰਮ ਕਾਂਡ ਦਾ ਡੇਰਾ ਢਾਹੀਆ। ਨਿਰਗੁਣ ਧਾਰ ਬਣ ਮੁਦੇਈ, ਮੁੱਦਾ ਵੇਖੇ ਥਾਉਂ ਥਾਈਂਆ। ਜਗਤ ਚਾਨਣਾ ਚੰਨ ਕੋਇ ਨਾ ਰਹੀ, ਰਹਿਮਤ ਰਹੀਮ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਦੀਵਾਲੀ ਕਹੇ ਮੇਰਾ ਕਿਸੇ ਨਾ ਸਮਝਿਆ, ਚਾਨਣ, ਅੱਖਾਂ ਵਾਲਿਆਂ ਨਜ਼ਰ ਕਦੇ ਨਾ ਆਈਆ। ਮੈਨੂੰ ਕੋਟਾਂ ਵਿਚੋਂ ਭਗਤ ਸੁਹੇਲੇ ਜਾਨਣ, ਜਿਨ੍ਹਾਂ ਦੀ ਜਨਣੀ ਮਿਲੇ ਵਡਿਆਈਆ। ਮੇਰਾ ਪ੍ਰਕਾਸ਼ ਉਤੇ ਅਸਮਾਨਣ, ਨੂਰ ਨੂਰ ਵਿਚ ਰੁਸ਼ਨਾਈਆ। ਮੇਰਾ ਸਚ ਘਰ ਦਾ ਕਾਮਨ, ਦੂਜੀ ਵੰਡ ਨਾ ਕੋਇ ਵੰਡਾਈਆ। ਮੈਨੂੰ ਰਾਮ ਨੇ ਰਾਮ ਦਾ ਕੀਤਾ ਜ਼ਾਮਨ, ਵਿਚੋਲਾ ਵਿਚਲਾ ਇਕ ਬਣਾਈਆ। ਦੀਵਾਲੀ ਕਹੇ ਜਿਸ ਵੇਲੇ ਭਗਵਨ ਭਗਤਾਂ ਦੇ ਅੰਦਰੋਂ ਮੇਟੇ ਅੰਧੇਰੀ ਸ਼ਾਮਨ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ। ਉਸ ਵੇਲੇ ਪ੍ਰਕਾਸ਼ ਹੋਵੇ ਕੋਟਨ ਭਾਨਨ, ਜਗਤ ਦੀਪਕ ਦੀ ਲੋੜ ਰਹੇ ਨਾ ਰਾਈਆ। ਹਰਿਜਨ ਤਕਣ ਜ਼ਿਮੀ ਅਸਮਾਨਣ, ਜ਼ਿਮੀਂ ਅਸਮਾਨ ਤੋਂ ਬਾਹਰ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਦੀਵਾਲੀ ਕਹੇ ਮੈਨੂੰ ਸਭ ਨੇ ਕਿਹਾ ਦੌਲੀ, ਦੌਲਤਮੰਦ ਅਖਵਾਈਆ। ਮੇਰਾ ਖੇਲ ਉਪਰ ਧੌਲੀ, ਧਰਨੀ ਧਰਤ ਧਵਲ ਸੁਹਾਈਆ। ਮੈਂ ਸਚ ਦੱਸਾਂ ਦੀਨਾਂ ਮਜ਼੍ਹਬਾਂ ਦੀ ਕੀਮਤ ਨਹੀਂ ਰਹਿਣੀ ਪੌਲੀ, ਰੁਪਈਆ ਰੋਕ ਨਾ ਕੋਇ ਵਖਾਈਆ। ਸਭ ਦਾ ਲੇਖਾ ਮੁਕਣਾ ਹੌਲੀ ਹੌਲੀ, ਹੌਲੇ ਭਾਰ ਸਰਬ ਦਏ ਵਖਾਈਆ। ਮੈਂ ਜੁਗ ਚੌਕੜੀ ਹੋਈ ਨਹੀਂ ਤੌਲੀ, ਆਹਿਸਤਾ ਆਹਿਸਤਾ ਆਪਣਾ ਪੰਧ ਮੁਕਾਈਆ। ਨਵ ਨੌ ਚਾਰ ਪਿਛੋਂ ਜਨ ਭਗਤਾਂ ਫ਼ਰਕਨ ਡੌਲੀ, ਡਾਂਵਾਡੋਲ ਹੋਏ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਧਰਨੀ ਨਾਲ ਧੌਲੀ, ਧਰਮ ਦੀ ਧਾਰ ਨਾਲ ਬੰਧਾਈਆ।
੩ ਕੱਤਕ ਸ਼ਹਿਨਸ਼ਾਹੀ ਸੰਮਤ ੭ ਕਰਤਾਰ ਸਿੰਘ, ਠਾਕਰ ਸਿੰਘ, ਗੁਰਾ ਸਿੰਘ, ਇੰਦਰ ਕੌਰ ਬੋਹੜੂ, ਗੁਰਬਚਨ ਕੌਰ ਮਲਕਪੁਰ, ਚਰਨਜੀਤ ਕੌਰ ਗਮਟਾਲਾ, ਸਰਮੁਖ ਸਿੰਘ ਮਾਲ ਮੰਡੀ ਤਰਨਤਾਰਨ, ਪਿੰਡ ਨਿਜ਼ਾਮਪੁਰ ਜ਼ਿਲਾ ਅੰਮ੍ਰਿਤਸਰ
ਕਬੀਰ ਕਹੇ ਉਠ ਵੇਖ ਰਵਦਾਸਾ, ਰਵੀ ਬਿਨ ਨੈਣਾਂ ਨੈਣ ਉਠਾਈਆ। ਖੇਲ ਕਰੇ ਕੀ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਹੜਾ ਆਦਿ ਅੰਤ ਨਾ ਕਦੇ ਵਿਨਾਸਾ, ਜੁਗ ਜੁਗ ਭਗਤਾਂ ਹੋਏ ਸਹਾਈਆ। ਮੰਡਲ ਮੰਡਪ ਪਾਵੇ ਰਾਸਾ, ਨਿਰਗੁਣ ਨਿਰਗੁਣ ਗੋਪੀ ਕਾਹਨ
❋
❋
ਖੇਲ ਖਿਲਾਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਨੂਰ ਇਲਾਹੀਆ। ਜੋਤੀ ਜੋਤ ਜੋਤ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋ ਨਿਰਗੁਣ ਧਾਰ ਨਿਰਵੈਰ ਹੋ ਕੇ ਹਰ ਘਟ ਅੰਦਰ ਰੱਖੇ ਵਾਸਾ, ਵਾਸਤਾ ਆਪਣੇ ਨਾਲ ਰਖਾਈਆ। ਜਿਸ ਨੂੰ ਝੁਕਦੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਸੀਸ ਝੁਕਾਈਆ। ਉਹ ਦਿਸੇ ਗੁਰਮੁਖਾਂ ਦਾਸਾ, ਦਾਸੀ ਦਾਸ ਧੁਰਦਰਗਾਹੀਆ। ਜਿਸ ਨੂੰ ਵੇਖ ਕੇ ਆਉਂਦਾ ਹਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਵਦਾਸ ਕਹੇ ਸੁਣ ਕਬੀਰਾ, ਕਬਰਾਂ ਤੋਂ ਬਾਹਰ ਦਿਆਂ ਜਣਾਈਆ। ਪੁਰਖ ਅਕਾਲਾ ਗਹਿਰ ਗੰਭੀਰਾ, ਗਵਰ ਇਕ ਅਖਵਾਈਆ। ਜੋ ਮਾਣ ਬਖ਼ਸ਼ੇ ਪੰਜ ਤਤ ਸਰੀਰਾ, ਤਨ ਮਾਟੀ ਆਪਣੇ ਰੰਗ ਰੰਗਾਈਆ। ਜਿਸ ਮੈਨੂੰ ਬਖ਼ਸ਼ਿਆ ਇਕ ਕਸੀਰਾ, ਗੰਗਾ ਗੰਗੋਤਰੀ ਲਈ ਪਰਗਟਾਈਆ। ਬਖ਼ਸ਼ਿਆ ਅਥਾਹ ਹੀਰਾ, ਜਗਤ ਕੀਮਤ ਨਾ ਕੋਇ ਚੁਕਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਸੀਸ ਬਖ਼ਸ਼ੇ ਚੀਰਾ, ਚਿਰੀ ਵਿਛੁੰਨੇ ਆਪ ਮਿਲਾਈਆ। ਦੀਨ ਮਜ਼੍ਹਬ ਸ਼ਰਅ ਦੀਆਂ ਤੋੜ ਜ਼ੰਜੀਰਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਪੰਧ ਮੁਕਾ ਕੇ ਸ਼ਾਹ ਅਮੀਰ ਹਕੀਰਾ, ਚਾਰ ਵਰਨ ਦਏ ਵਡਿਆਈਆ। ਸਚ ਪ੍ਰੀਤੀ ਬਖ਼ਸ਼ ਹਸਤ ਕੀੜਾ, ਕੀਟ ਕੀਟਾਂ ਹੋਏ ਸਹਾਈਆ। ਗੁਰਮੁਖਾਂ ਪ੍ਰੇਮ ਪਿਆਰ ਦਾ ਬਖ਼ਸ਼ ਕੇ ਲੀੜਾ, ਓਢਣ ਨਾਮ ਵਾਲਾ ਸੀਸ ਟਿਕਾਈਆ। ਅੱਗੇ ਮਾਰਗ ਰਹਿਣ ਨਾ ਦਏ ਭੀੜਾ, ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਕਬੀਰ ਕਹੇ ਸੁਣ ਰਵੀ ਚਮਰੇਟੇ, ਚੰਮ ਦ੍ਰਿਸ਼ਟੀ ਤੋਂ ਬਾਹਰ ਜਣਾਈਆ। ਪੁਰਖ ਅਕਾਲ ਦੀਨ ਦਿਆਲ ਗ਼ਰੀਬ ਨਿਮਾਣੇ ਬਣਾਏ ਆਪਣੇ ਬੇਟੇ, ਪਿਤਾ ਪੂਤ ਆਪਣੀ ਗੋਦ ਸੁਹਾਈਆ। ਜਿਸ ਨੇ ਚਾਰ ਜੁਗ ਦੇ ਲਹਿਣੇ ਕੀਤੇ ਚੇਤੇ, ਚੇਤਨ ਹੋ ਕੇ ਸਭ ਨੂੰ ਰਿਹਾ ਉਠਾਈਆ। ਨਿਰਗੁਣ ਧਾਰ ਹੋ ਕੇ ਆਤਮ ਪਰਮਾਤਮ ਵੇਖੇ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ। ਮਾਨਸ ਜਨਮ ਲਾਏ ਲੇਖੇ, ਅਗਨੀ ਤਤ ਨਾ ਕੋਇ ਜਲਾਈਆ। ਜਨ ਭਗਤਾਂ ਕਢੇ ਭਰਮ ਭੁਲੇਖੇ, ਭਾਂਡਾ ਭਰਮ ਭੌ ਭੰਨਾਈਆ। ਨਾਮ ਜਣਾ ਧੁਰ ਸੰਦੇਸ਼ੇ, ਤੂੰ ਮੇਰਾ ਮੈਂ ਤੇਰਾ ਕਰੀ ਪੜ੍ਹਾਈਆ। ਜਨਮ ਜਨਮ ਦੀ ਕਰਮ ਕਰਮ ਦੀ ਬਦਲ ਕੇ ਰੇਖੇ, ਬਿਧਨਾ ਦਾ ਲਹਿਣਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਕਬੀਰ ਰਵਦਾਸ ਕਹਿਣ ਪ੍ਰਭੂ ਪ੍ਰਭੂ ਬੇਅੰਤ, ਬੇਅੰਤ ਤੇਰੀ ਵਡਿਆਈਆ। ਤੂੰ ਸਾਜਣ ਮੀਤ · ਕੰਤ, ਕੰਤੂਹਲ
ਤੇਰੀ ਸਰਨਾਈਆ। ਕੋਝਿਆਂ ਕਮਲਿਆਂ ਬਣਾਏਂ ਗੁਰਮੁਖ ਹਰਿਜਨ ਸਾਚੇ ਸੰਤ, ਭਗਵਨ ਆਪਣਾ ਰੰਗ ਰੰਗਾਈਆ। ਕਲਜੁਗ ਵਿਚ ਸਤਿਜੁਗ ਦੇ ਮਣੀਆ ਮੰਤ, ਨਾਮ ਨਿਧਾਨਾ ਇਕ ਦ੍ਰਿੜਾਈਆ। ਗੁਰਮੁਖਾਂ ਲੇਖਾ ਮੁਕਾ ਕੇ ਜੀਵ ਜੰਤ, ਜਾਗਰਤ ਜੋਤ ਕਰੇਂ ਰੁਸ਼ਨਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਰਿਹਾ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਆਤਮ ਪਰਮਾਤਮ ਪਰਮਾਤਮ ਆਤਮ ਪੜਦਾ ਦਏਂ ਉਠਾਈਆ। ਝਗੜਾ ਮੇਟ ਕੇ ਜੇਰਜ ਅੰਡਜ, ਉਤਭੁਜ ਸੇਤਜ ਲੇਖਾ ਦਏਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਸੁਣੋ ਭਗਤ ਭਗਤ ਜਨ ਮੀਤਾ, ਆਤਮ ਬ੍ਰਹਮ ਦ੍ਰਿੜਾਈਆ। ਮੇਰੀ ਆਦਿ
❋
❋
ਜੁਗਾਦੀ ਰੀਤਾ, ਨਿਤ ਨਵਿਤ ਖੇਲ ਖਿਲਾਈਆ। ਅੰਤਮ ਸਭ ਦਾ ਵੇਲਾ ਬੀਤਾ, ਬਾਤਨ ਪੜਦਾ ਲਉ ਉਠਾਈਆ। ਝਗੜਾ ਮੇਟਣਾ ਮੰਦਰ ਮਸੀਤਾ, ਕਾਇਆ ਕਾਅਬਾ ਕਰ ਰੁਸ਼ਨਾਈਆ। ਜਨ ਭਗਤ ਬਣਾ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਹੋਏ ਸਹਾਈਆ। ਲਹਿਣਾ ਰਹੇ ਨਾ ਸਾਢੇ ਤਿੰਨ ਹੱਥ ਸੀਂਅ ਕਾ, ਸਚ ਦੁਆਰ ਦਏ ਵਡਿਆਈਆ। ਲੇਖਾ ਪੂਰਾ ਕਰੇ ਜੀਵਣ ਜੀ ਕਾ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਤਿ ਇਕ ਸਮਝਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਖੇਲ ਅਗੰਮਾ, ਅਲਖ ਅਗੋਚਰ ਤੇਰੀ ਵਡ ਵਡਿਆਈਆ। ਜੁਗ ਚੌਕੜੀ ਤੇਰਾ ਵੇਖੀਏ ਸਮਾਂ, ਸਮਾਪਤ ਹੁੰਦੀ ਜਾਏ ਲੋਕਾਈਆ। ਭਰੋਸਾ ਰਿਹਾ ਨਾ ਕਿਸੇ ਦਮਾਂ, ਦਾਮਨਗੀਰ ਨਾ ਕੋਇ ਅਖਵਾਈਆ। ਕੋਟਾਂ ਵਿਚੋਂ ਗੁਰਮੁਖ ਤੇਰਾ ਚੰਨਾ, ਚੰਦ ਤੇਰਾ ਕਰੇ ਰੁਸ਼ਨਾਈਆ। ਨਵ ਨੌ ਚਾਰ ਦਿਸੇ ਗ਼ਮਾ, ਗ਼ਮੀ ਗ਼ਮਖਾਰ ਨਾ ਕੋਇ ਮਿਟਾਈਆ। ਤੇਰਾ ਹੁਕਮ ਸੰਦੇਸ਼ਾ ਸਭ ਨੇ ਸੁਣਨਾ ਨਵਾਂ, ਨਵ ਖੰਡ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਣਾ ਜਣਾਈਆ। ਪਿਛਲੀ ਧਾਰ ਰਹੇ ਨਾ ਬੰਨਾ, ਬ੍ਰਾਹਮਣ ਸ਼ੱਤਰੀ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਕਲਪਣਾ ਕੂੜ ਰਹੇ ਨਾ ਮਨਾ, ਮਨ ਮਨਸਾ ਦੇਣੀ ਗਵਾਈਆ। ਜਨ ਭਗਤ ਸੁਹੇਲੇ ਜਗਾ ਕੇ ਧੁਰ ਦੀ ਸ਼ਮਾਂ, ਅੰਧ ਅਗਿਆਨ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਦੇਵਣਹਾਰ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਜਨ ਭਗਤੋ ਦਇਆ ਕਮਾਵਾਂਗਾ। ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਜੋਤੀ ਜੋਤ ਡਗਮਗਾਵਾਂਗਾ। ਸ਼ਬਦੀ ਸ਼ਬਦ ਧਾਰ ਪਰਗਟਾਵਾਂਗਾ। ਸਾਚਾ ਡੰਕਾ ਨਾਮ ਸੁਣਾਵਾਂਗਾ। ਦਵਾਰ ਬੰਕਾ ਇਕ ਵਖਾਵਾਂਗਾ। ਸੰਬਲ ਨਗਰ ਰੰਗ ਰੰਗਾਵਾਂਗਾ। ਅਮਾਮ ਅਮਾਮਾ ਵੇਸ ਧਰਾਵਾਂਗਾ। ਕਲ ਕਲਕੀ ਕਲ ਜਣਾਵਾਂਗਾ। ਨਿਹਕਲੰਕ ਨਰਾਇਣ ਨਰ ਅਖਵਾਵਾਂਗਾ। ਜਨ ਭਗਤਾਂ ਬਣ ਕੇ ਸਾਕ ਸੈਣ, ਸੱਜਣ ਇਕੋ ਇਕ ਦਰਸਾਵਾਂਗਾ। ਕਲਜੁਗ ਕਿਰਿਆ ਨਾਤਾ ਤੋੜ ਕੇ ਭਾਈ ਭੈਣ, ਪਿਤਾ ਪੂਤ ਵੰਡ ਵੰਡਾਵਾਂਗਾ। ਸਭ ਦਾ ਪੂਰਾ ਕਰਾਂ ਲਹਿਣ ਦੇਣ, ਵਸਤ ਅਨਮੁੱਲੜੀ ਨਾਮ ਵਰਤਾਵਾਂਗਾ। ਗੁਰਮੁਖਾਂ ਦਰਸ ਦਿਖਾ ਕੇ ਤੀਜੇ ਨੈਣ, ਦੋਏ ਲੋਚਨ ਰੰਗ ਰੰਗਾਵਾਂਗਾ। ਰੂਪ ਦੱਸ ਕੇ ਐਨ ਦਾ ਐਨ, ਨਿਰਗੁਣ ਨੂਰ ਡਗਮਗਾਵਾਂਗਾ। ਜਿਸ ਨੂੰ ਸਕੇ ਕੋਇ ਨਾ ਕਹਿਣ, ਰਸਨਾ ਜਿਹਵਾ ਨਾਲ ਸਿਫ਼ਤ ਸਲਾਹਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸ੍ਰੀ ਭਗਵੰਤ ਹਰਿਜਨ ਸਾਚੇ (ਸਤਿ) ਸਰੂਪ, ਸਤਿ ਸਤਿਵਾਦੀ ਸਤਿ ਪਰਗਟਾਵਾਂਗਾ।