ਪੁਸਤਕਾਲਾਭਾਗ ੨੨

੬ ਕੱਤਕ ਸ਼ਹਿਨਸ਼ਾਹੀ ਸੰਮਤ ੭ ਸੰਤਾ ਸਿੰਘ ਬਾਊਪੁਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਨਾਰਦ ਕਹੇ ਮੈਂ ਪੰਡਤ ਬੜਾ ਵਿਸ਼ੇਸ਼, ਵਿਸ਼ਿਆਂ ਵਿਚ ਕਦੇ ਨਾ ਆਈਆ। ਮੈਂ ਧਰੂ ਨੂੰ ਦਿਤਾ ਉਪਦੇਸ਼, ਭਗਵਨ ਦੀ ਭਗਤੀ ਵਿਚ ਲਗਾਈਆ। ਬਾਲ ਅਵਸਥਾ ਲੇਖੇ ਲਾ ਨਰੇਸ਼, ਮਤਰੇਈ ਦਾ ਡੇਰਾ ਦਿਤਾ ਢਾਹੀਆ। ਜਿਸ ਦੀ ਯਾਦ ਸਦਾ ਰਹੀ ਹਮੇਸ਼, ਜੁਗ ਜੁਗ ਮਿਲੀ ਵਡਿਆਈਆ। ਜਿਸ ਦਾ ਵੱਖਰਾ ਅਗੰਮੜਾ ਲੇਖ, ਲੇਖਾ ਲਿਖ ਨਾ ਕੋਇ ਸਮਝਾਈਆ। ਮੈਂ ਸਭ ਕੁਝ ਰਿਹਾ ਵੇਖ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਇਕ

❋

❋

ਦੱਸਾਂ ਸਚ ਸੰਦੇਸ਼, ਧੁਰ ਫ਼ਰਮਾਨ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਿਸ ਵੇਲੇ ਧਰੂ ਘਰੋਂ ਹੋਇਆ ਰਵਾਨਾ, ਜਗ ਮਮਤਾ ਮੋਹ ਤਜਾਈਆ। ਰੱਖਿਆ ਏਕਾ ਇਕ ਧਿਆਨਾ, ਅੰਦਰੇ ਅੰਦਰ ਧਿਆਨ ਲਗਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਭਗਵਨ ਮਿਲ ਕੇ ਵੱਜੇ ਵਧਾਈਆ। ਆਸ ਰਹੀ ਨਾ ਰਾਜ ਰਾਜਾਨਾ, ਬਾਲ ਅਵਸਥਾ ਰਈਅਤ ਦਿਤੀ ਤਜਾਈਆ। ਚਲਿਆ ਵਿਚ ਬੀਆਬਾਨਾ, ਜੰਗਲਾਂ ਰੁਤ ਸੁਹਾਈਆ। ਤੱਕਿਆ ਇਕ ਨਿਸ਼ਾਨਾ, ਨਿਸ਼ਾਨ ਏਕੰਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਕਰਾਈਆ। ਨਾਰਦ ਕਹੇ ਜਿਸ ਵੇਲੇ ਧਰੂ ਨਿਕਲਿਆ ਬਾਹਰ ਸ਼ਹਿਰ, ਨਗਰੀ ਦਿਤੀ ਤਜਾਈਆ। ਦੇਸੂ ਪੰਡਤ ਨਿਕਲਿਆ ਕਰਨ ਸੀ ਸੈਰ, ਅੰਮ੍ਰਿਤ ਵੇਲਾ ਖ਼ੁਸ਼ੀ ਮਨਾਈਆ। ਉਸ ਹੱਸ ਕੇ ਕਿਹਾ ਰਾਜਨ ਬੇਟੇ ਕਿਉਂ ਕਰਨ ਲੱਗਾ ਕਹਿਰ, ਭਗਵਨ ਹੱਥ ਕਿਤੇ ਨਾ ਆਈਆ। ਅਸੀਂ ਪੰਡਤ ਕਰਦੇ ਮਿਹਰ, ਜਜਮਾਨਾਂ ਵੇਖ ਵਖਾਈਆ। ਕਿਉਂ ਕੂੜੀ ਖਾਣ ਲੱਗਾ ਜ਼ਹਿਰ, ਗ੍ਰਹਿ ਮੰਦਰ ਆਪ ਤਜਾਈਆ। ਝਟ ਅੱਗੇ ਡਾਹਿਆ ਪੈਰ, ਜ਼ੋਰ ਨਾਲ ਦਬਾਈਆ। ਮੈਂ ਕੋਈ ਪੰਡਤ ਨਹੀਂ ਕਾਇਰ, ਸੂਰਬੀਰ ਨਜ਼ਰੀ ਆਈਆ। ਮੇਰਾ ਤੇਰੇ ਨਾਲ ਨਹੀਂ ਕੋਈ ਵੈਰ, ਸ਼ਤਰੂ ਰੂਪ ਨਾ ਕੋਇ ਬਣਾਈਆ। ਵਾਪਸ ਮੁੜ ਜਾ ਨਹੀਂ ਤੇ ਮੈਥੋਂ ਨਹੀਂ ਕੋਈ ਖ਼ੈਰ, ਖ਼ੈਰਖਾਹੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਬ੍ਰਾਹਮਣ ਨੇ ਜ਼ੋਰ ਨਾਲ ਮਾਰੀ ਅੱਡੀ, ਲੱਤ ਅੱਗੇ ਦਿਤੀ ਅਟਕਾਈਆ। ਆਹ ਵੇਖ ਧਰਤੀ ਉਤੇ ਗੱਡੀ, ਇਸ ਨੂੰ ਸਕੇ ਨਾ ਕੋਇ ਉਖੜਾਈਆ। ਕਮਲਿਆ ਤੂੰ ਕਿਉਂ ਰਾਜ ਗੱਦੀ ਜਾਂਦਾ ਛਡੀ, ਪੰਡਤਾਂ ਤੋਂ ਬਿਨਾ ਗੁਰੂ ਨਜ਼ਰ ਕੋਇ ਨਾ ਆਈਆ। ਮੈਂ ਤੁਹਾਡਾ ਬ੍ਰਾਹਮਣ ਪੁਸ਼ਤ ਤੇ ਯੱਦੀ, ਯਦੀ ਰਾਜ ਤਿਲਕ ਦਿਆਂ ਲਗਾਈਆ। ਤੈਨੂੰ ਜਾਣ ਨਹੀਂ ਦੇਣਾ ਬਦੋ ਬਦੀ, ਅੱਗੇ ਹੋ ਕੇ ਜ਼ੋਰ ਵਖਾਈਆ। ਧਰੂ ਹੱਸ ਕੇ ਕਿਹਾ ਮੇਰੀ ਆਤਮਾ ਕਿਸੇ ਨਹੀਂ ਬੱਧੀ, ਬਦਲਾ ਸਕੇ ਨਾ ਕੋਇ ਚੁਕਾਈਆ। ਮੇਰੇ ਅੰਦਰ ਪ੍ਰਭੂ ਦੇ ਮਿਲਣ ਦੀ ਜੋਤ ਜਗੀ, ਜਗਹ ਜਗਹ ਕਰੇ ਰੁਸ਼ਨਾਈਆ। ਮੈਨੂੰ ਕੋਈ ਵਸਤ ਅੱਛੀ ਨਹੀਂ ਲੱਗੀ, ਕੂੜ ਕੁੜਿਆਰ ਦਿਸੇ ਲੋਕਾਈਆ। ਤੁਸੀਂ ਬ੍ਰਾਹਮਣ ਬੜੇ ਲਬੀ, ਲੋਭ ਲਾਲਚ ਵਿਚ ਹਲਕਾਈਆ। ਮੈਂ ਪਾਉਣਾ ਅਮਰਾਪਦੀ, ਪਤਿਪਰਮੇਸ਼ਵਰ ਮਿਲ ਕੇ ਵੱਜੇ ਵਧਾਈਆ। ਪੰਡਤਾ ਅੱਗੋਂ ਜਾ ਹਟੀ, ਹਠ ਨਾਲ ਬਾਲੇ ਦਿਤਾ ਸੁਣਾਈਆ। ਨਹੀਂ ਤੇ ਤੇਰੀ ਅੱਡੀ ਜਾਵੇਗੀ ਕਟੀ, ਕਟਾਕਸ਼ ਨਾਮ ਵਾਲਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਝਟ ਬ੍ਰਾਹਮਣ ਨੂੰ ਆਈ ਸੁਰਤ, ਆਪਣਾ ਆਪ ਬਦਲਾਈਆ। ਪੈਰ ਪਿਛੇ ਕੀਤਾ ਤੁਰਤ, ਨੇਤਰ ਨੈਣ ਸ਼ਰਮਾਈਆ। · ਸਾਹਿਬ ਅਕਾਲ ਮੂਰਤ, ਪੁਰਖ ਅਕਾਲ ਬੇਪਰਵਾਹੀਆ। ਜਿਸ ਦੀ ਨਾਦ ਅਗੰਮੀ ਤੁਰਤ, ਤੂਰਤ

ਆਪਣਾ ਹੁਕਮ ਸੁਣਾਈਆ। ਧਰੂ ਹੱਸ ਕੇ ਕਿਹਾ ਪੰਡਤ ਜੀ ਤੁਸਾਂ ਚੰਗੀ ਕੀਤੀ ਮਹੂਰਤ, ਮੋਹਰ ਮੈਂ ਉਤੇ ਦਿਆਂ ਲਗਾਈਆ। ਹੁਣ ਮੈਨੂੰ ਪ੍ਰਭ ਦੇ ਮਿਲਣ ਦੀ ਜ਼ਰੂਰਤ, ਜ਼ਰੂਰੀ ਘਰ ਬਾਹਰ ਤਜਾਈਆ। ਕਰਨਾ ਦਰਸ ਨੂਰੀ ਨੂਰਤ, ਨੂਰ ਨੁਰਾਨਾ ਵੇਖ ਵਖਾਈਆ। ਪਰ ਯਾਦ ਕਰ ਜਿਸ ਵੇਲੇ ਕਲਜੁਗ ਅੰਤ ਸ੍ਰਿਸ਼ਟ ਸਬਾਈ ਹੋਈ ਕੂੜਤ, ਕੂੜੀ ਕਿਰਿਆ ਸੰਗ ਰਖਾਈਆ। ਚਤੁਰ ਸੁਘੜ ਬਣਨ ਮੂੜ੍ਹਤ, ਅਕਲ ਬੁਧੀ ਨਾ ਕੋਇ ਵਡਿਆਈਆ।

❋

❋

ਉਸ ਵੇਲੇ ਪ੍ਰਭ ਨੂੰ ਭਗਤਾਂ ਦੀ ਫੇਰ ਪਏ ਜ਼ਰੂਰਤ, ਹਰਿਜਨ ਲੱਭੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਧੁਰੂ ਹੱਸ ਕੇ ਕਿਹਾ ਪੰਡਤ ਜੀ ਔਹ ਵੇਖ ਮੁਕਦੀ ਵਾਟ, ਪੰਧ ਰਹੇ ਨਾ ਰਾਈਆ। ਕਲਜੁਗ ਕੂੜ ਕੁੜਿਆਰਾ ਹੋਵੇ ਹਾਟ, ਸਚ ਧਰਮ ਨਾ ਕੋਇ ਵਖਾਈਆ। ਉਸ ਵੇਲੇ ਪੁਰਖ ਅਕਾਲ ਇਕ ਭਗਤ ਦਵਾਰ ਬਣਾਏ ਤਾਟ, ਤੀਰਥ ਨਜ਼ਰ ਕੋਇ ਨਾ ਆਈਆ। ਸਭ ਦੀ ਸਾਂਝੀ ਕਰੇ ਜ਼ਾਤ, ਆਤਮ ਪਰਮਾਤਮ ਮੇਲ ਮਿਲਾਈਆ। ਜਿਹੜਾ ਮੈਨੂੰ ਤੂੰ ਅੱਗੇ ਹੋ ਕੇ ਰੋਕਿਆ ਆਪ, ਆਪਣਾ ਬਲ ਪਰਗਟਾਈਆ। ਇਸ ਦਾ ਲੇਖਾ ਜ਼ਰੂਰ ਦੇਵੇਗਾ ਮੇਰਾ ਬਾਪ, ਪਤਿਪਰਮੇਸ਼ਵਰ ਬੇਪਰਵਾਹੀਆ। ਤੂੰ ਹੰਕਾਰ ਵਿਚ ਕੀਤਾ ਪਾਪ, ਮੇਰਾ ਰਸਤਾ ਬੰਦ ਕਰਾਈਆ। ਜਿਹੜੀ ਅੱਡੀ ਪੈਰ ਧਰਨੀ ਦਿਤਾ ਥਾਪ, ਜ਼ੋਰ ਨਾਲ ਦਬਾਈਆ। ਇਹਦਾ ਲੇਖਾ ਜ਼ਰੂਰ ਮਿਲੇ ਸਾਖਿਆਤ, ਹਰਿ ਸਤਿਗੁਰ ਆਪ ਦਵਾਈਆ। ਭਗਤ ਦਵਾਰੇ ਤੇਰਾ ਪੈਰ ਰੋਕਣ ਵਾਲਾ ਜਾਏ ਪਾਟ, ਅੱਗੇ ਹੋ ਨਾ ਕੋਇ ਅਟਕਾਈਆ। ਫੇਰ ਤੇਰਾ ਲਹਿਣਾ ਦੇਣਾ ਦੇਵੇ ਕਾਟ, ਜਨਮ ਮਰਨ ਦਾ ਗੇੜ ਚੁਕਾਈਆ। ਏਸੇ ਕਾਰਨ ਪੂਰਬ ਲੇਖੇ ਦੀ ਸੰਤ ਸਿੰਘ ਨੂੰ ਲੱਗੀ ਸਾਟ, ਪਿਛਲੀ ਕੀਤੀ ਭੁੱਲ ਕਦੇ ਨਾ ਜਾਈਆ। ਅੱਗੇ ਰੱਖੇ ਸਿਰ ਦੇ ਕਰ ਹਾਥ, ਸਮਰਥ ਹੋਏ ਸਹਾਈਆ। ਸੱਤ ਕੱਤਕ ਨੂੰ ਸਾਰੀ ਬਾਬੂਪੁਰ ਦੀ ਸੰਗਤ ਨੇ ਸੰਤਾ ਸਿੰਘ ਪਿਛੇ ਕਰਾਉਣਾ ਪਰਸ਼ਾਦ, ਭਗਤ ਭਗਤਾਂ ਨਾਲ ਮਿਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਾ ਵਖ ਰਹੇ ਨਾ ਕੋਇ ਸਮਾਜ, ਸਮਗਰੀ ਇਕੋ ਇਕ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਸਭ ਦਾ ਲਹਿਣਾ ਦੇਣਾ ਲੇਖਾ ਰੱਖੇ ਯਾਦ ਅਭੁੱਲ ਭੁੱਲ ਕਦੇ ਨਾ ਜਾਈਆ।

੭ ਕੱਤਕ ਸ਼ਹਿਨਸ਼ਾਹੀ ਸੰਮਤ ੭ ਸੰਤਾ ਸਿੰਘ ਦੇ ਨਵਿਤ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਧਰੂ ਕਹੇ ਜਿਸ ਵੇਲੇ ਮੈਂ ਆ ਗਿਆ ਆਪਣੇ ਪੱਤਨ, ਪੰਡਤ ਸਕਿਆ ਨਾ ਕੋਇ ਅਟਕਾਈਆ। ਮੇਰਾ ਸਾਥੀ ਮੇਰੇ ਵੱਲ ਵੇਖੇ ਜਿਸ ਦਾ ਨਾਮ ਰਤਨ, ਰਤੂ ਕਹਿ ਕੇ ਪੁਕਾਰੇ ਜਗਤ ਲੋਕਾਈਆ। ਮੈਨੂੰ ਦਿਤੀ ਸੱਚੀ ਮੱਤਨ, ਸਤਿ ਸਚ ਨਾਲ ਸਮਝਾਈਆ। ਜ਼ਰੂਰ ਪ੍ਰਭੂ ਦਾ ਦਰਸ਼ਨ ਕਰੀਏ ਅੱਖਣ, ਨੇਤਰ ਨੈਣ ਉਠਾਈਆ। ਜੇ ਤੇਰੇ ਪਿਛੇ ਉਹ ਮਿੱਤਰਾ ਮੈਨੂੰ ਆਵੇ ਫੇਰ ਰੱਖਣ, ਮਿਹਰਵਾਨ ਫੇਰਾ ਪਾਈਆ। ਧਰੂ ਹੱਸ ਕੇ ਕੀਤਾ ਬਚਨ, ਸਹਿਜ ਨਾਲ ਸੁਣਾਈਆ। ਮੈਂ ਤੇ ਚਲਿਆ ਅਜੇ ਲੱਭਣ, ਭੱਜਣਾ ਵਾਹੋ ਦਾਹੀਆ। ਜੇ ਮਿਲਿਆ ਮੇਰਾ ਮੈਨੂੰ ਸੱਜਣ, ਮੈਂ ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਝਟ ਨਾਰਦ ਲੱਗਾ ਗੱਜਣ, ਕੂਕ ਕੂਕ ਦੁਹਾਈਆ। ਸੁਣਿਆ ਅਗੰਮੀ ਨਦਨ, ਸ਼ਬਦ ਨਾਮ ਸ਼ਨਵਾਈਆ। ਇਹ ਕਾਇਆ ਮਾਟੀ ਭਾਂਡੇ ਸਭ ਦੇ ਭੱਜਣ, ਅੰਤ ਰਹਿਣ ਕੋਇ ਨਾ ਪਾਈਆ। ਕੋਟਨ ਕੋਟ ਸ਼ਾਹ ਸੁਲਤਾਨ ਏਥੋਂ ਲੱਦਣ, ਅੰਤ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਵਹਿਣ ਵਗਣ, ਭੱਜਣ ਵਾਹੋ ਦਾਹੀਆ। ਜਿਸ ਵੇਲੇ ਪੰਡੇ ਨੂੰ ਚਾੜ੍ਹੀ ਰੰਗਣ, ਰੰਗਤ ਰੰਗ ਰੰਗਾਈਆ। ਉਸ ਦੀ ਲੇਖੇ ਲਾਏ ਅੱਡੀ ਗੱਡਣ, ਗਾਡ ਆਪਣਾ ਖੇਲ ਖਿਲਾਈਆ। ਉਸ ਵੇਲੇ ਫੇਰ ਜਨਮ ਲੈਣਾ ਤੇਰੇ ਰਤਨ, ਰਤੂ ਪ੍ਰਭ ਰੰਗ ਰੰਗਾਈਆ। ਜਿਸ ਦਾ ਨਾਮ ਹੋਣਾ

❋

❋

ਸਿੰਘ ਵਤਨ, ਬਤਨ ਸਿੰਘ ਏਸੇ ਕਰਕੇ ਲਿਆ ਮਿਲਾਈਆ। ਪ੍ਰਭ ਦੇ ਹੁਕਮ ਅੱਗੇ ਕਿਸੇ ਦਾ ਚਲੇ ਕੋਇ ਨਾ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ। ਜੋ ਪ੍ਰੇਮ ਪਿਆਰ ਮੁਹੱਬਤ ਵਿਚ ਫਸਣ, ਜਗਤ ਤ੍ਰਿਸ਼ਨਾ ਸਕੇ ਨਾ ਕਿਸੇ ਛੁਡਾਈਆ। ਇਹ ਦੋਵੇਂ ਇਕੋ ਘਰ ਵਸਣ, ਮੇਲ ਮਿਲਾਵਾ ਹੋਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਧਰੂ ਕਹੇ ਨਾਰਦ ਮੰਨ ਉਪਦੇਸ਼ਾ, ਉਪਨਿਸ਼ਦਾਂ ਦੀ ਲੋੜ ਰਹੀ ਨਾ ਰਾਈਆ। ਮਾਲਕ ਮੇਰਾ ਮਿਲੇ ਹਮੇਸ਼ਾ, ਹਮਸਾਜਣ ਬੇਪਰਵਾਹੀਆ। ਜਿਸ ਦਾ ਜੁਗ ਜੁਗ ਅਵੱਲੜਾ ਵੇਸਾ, ਨਿਤ ਨਵਿਤ ਆਪਣੀ ਕਾਰ ਕਮਾਈਆ। ਜਨ ਭਗਤਾਂ ਜਾਣੇ ਲੇਖਾ, ਲੇਖ ਲਿਖਤ ਨਾਲ ਸਮਝਾਈਆ। ਜੁਗ ਚੌਕੜੀ ਖੋਲ੍ਹੇ ਭੇਤਾ, ਭਾਂਡਾ ਭਰਮ ਭੌ ਭੰਨਾਈਆ। ਕਲਜੁਗ ਅੰਤਮ ਬਣ ਕੇ ਆਵੇ ਨੇਤਾ, ਨਰ ਨਰਾਇਣ ਧੁਰਦਰਗਾਹੀਆ। ਸਭ ਦਾ ਕੌਲ ਇਕਰਾਰ ਪੂਰਾ ਕਰੇ ਠੇਕਾ, ਠਾਕਰ ਆਪਣੀ ਕਾਰ ਭੁਗਤਾਈਆ। ਅਭੁੱਲ ਕਦੇ ਨਾ ਭੁੱਲੇ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰੂ ਕਹੇ ਉਹ ਵਕਤ ਹੋਣਾ ਸੁਹਾਉਣਾ, ਸੋਹਣੀ ਰੁਤ ਬਣਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਉਣਾ, ਖ਼ਾਲਕ ਖ਼ਲਕ ਬੇਪਰਵਾਹੀਆ। ਮੈਂ ਸਾਚਾ ਬਚਨ ਜਣਾਉਣਾ, ਜਾਣਕਾਰੀ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ। ਧਰੂ ਕਹੇ ਅੱਸੂ ਤਿੰਨ ਦੀ ਵੇਖੋ ਗਾਥਾ, ਕੀ ਗਈ ਦ੍ਰਿੜਾਈਆ। ਜਿਸ ਦਾ ਲੇਖ ਸੀ ਮਸਤਕ ਮਾਥਾ, ਭੇਖ ਬੇਪਰਵਾਹੀਆ। ਸੋ ਸਾਹਿਬ ਸਰਬ ਕਲਾ ਸਮਰਾਥਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਸਚ ਦੀ ਸਚ ਨਾਲ ਪਾਈ ਰਾਸਾ, ਰਸਮ ਆਪਣੀ ਇਕ ਜਣਾਈਆ। ਹਰਿ ਸੰਗਤ ਦੇ ਭਰਵਾਸਾ, ਬਾਬੂਪੁਰ ਗਿਆ ਸਮਝਾਈਆ। ਗੁਰਸਿਖ ਪਿਛੇ ਹਰਿ ਭਗਵਨ ਆਵੇ ਨਾਸਾ, ਭੱਜੇ ਵਾਹੋ ਦਾਹੀਆ। ਜਗਤ ਜਹਾਨ ਬਣੇ ਰਾਖਾ, ਏਥੇ ਉਥੇ ਹੋਏ ਸਹਾਈਆ। ਅੰਦਰ ਬਾਹਰ ਸਭ ਦੀਆਂ ਸੁਣੇ ਬਾਤਾਂ, ਅਣਸੁਣਤ ਆਪਣੀ ਦਇਆ ਕਮਾਈਆ। ਜੀਵਣ ਮਰਨ ਦੋਵੇਂ ਜੋੜੇ ਨਾਤਾ, ਬਿਧਾਤਾ ਆਪਣਾ ਖੇਲ ਖਿਲਾਈਆ। ਭਗਤ ਦਾ ਬਚਨ ਸਤਿਗੁਰ ਦਾ ਆਖਾ, ਕਲਜੁਗ ਅੰਤਮ ਪੂਰ ਕਰਾਈਆ। ਸੰਤਾ ਸਿੰਘ ਦੀ ਅੰਤ ਮੁਕਣੀ ਸੀ ਵਾਟਾ, ਵਟਾ ਸੱਤ ਕੱਤਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸੱਤ ਕੱਤਕ ਕਹੇ ਲੇਖਾ ਲਿਖਿਆ ਬਿਨ ਕਲਮ ਦਵਾਤ, ਰਾਏ ਧਰਮ ਚਿਤ੍ਰਗੁਪਤ ਵੇਖੇ ਨੈਣ ਉਠਾਈਆ। ਜਿਸ ਸੰਤਾ ਸਿੰਘ ਦਾ ਲੇਖਾ ਮੁਕਣਾ ਸੀ ਅੱਜ ਦੀ ਰਾਤ, ਸਾਢੇ ਦਸ ਦਾ ਵਕਤ ਸੁਹਾਈਆ। ਤਨ ਵਜੂਦ ਦਾ ਛੁੱਟਣਾ ਸੀ ਨਾਤ, ਮਾਟੀ ਚੰਮ ਨਾ ਸੰਗ ਵਖਾਈਆ। ਤਿਸ ਉਤੇ ਕਿਰਪਾ ਕੀਤੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਮਿਹਰ ਨਜ਼ਰ ਉਠਾਈਆ। ਸਵਾਸ ਵਿਚੋਂ ਬਖ਼ਸ਼ ਸਵਾਸ, ਪਾਤਾਲ ਆਕਾਸ਼ ਦਾ ਪੰਧ ਮੁਕਾਈਆ। ਜਨਮ ਵਿਚੋਂ ਜਨਮ ਦੇ ਕੇ ਆਜ, ਪਿਛਲੀ ਅਜ਼ਲ ਤੋਂ ਲਿਆ ਬਚਾਈਆ। ਜਿਥੇ ਪੁੱਜ ਨਾ ਸਕੇ ਕੋਈ ਯੋਗਰਾਜ, ਭਗਤੀ ਭਗਤ ਨਾ ਕੋਇ ਚਤੁਰਾਈਆ। ਜਿਸ ਨੂੰ ਸਮਝੇ ਨਾ ਕੋਇ ਸਮਾਜ, ਸਮੱਸਿਆ ਹੱਲ ਨਾ ਕੋਇ ਕਰਾਈਆ। ਜਿਸ ਦੇ ਪਿਆਰ ਵਿਚ ਹਰਿ ਸੰਗਤ ਕਰਾਇਆ ਪਰਸ਼ਾਦਿ, ਬਾਬੂਪੁਰ ਸੰਗਤ ਮਿਲੀ ਵਡਿਆਈਆ। ਇਹ ਲੇਖਾ ਇਕ ਦਾ ਇਕ ਵਾਹਿਦ, ਵਾਹਿਦਾ ਪਿਛਲਾ ਪੂਰ ਕਰਾਈਆ।

❋

❋

ਜਿਹੜਾ ਪੰਡਤ ਤੋਂ ਨਾਈ ਨਾਈ ਤੋਂ ਜੱਟ ਬਣ ਗਿਆ ਖੇਲ ਹੋਇਆ ਲਾਜਵਾਬ, ਭੇਵ ਅਭੇਦ ਨਾ ਕੋਇ ਦ੍ਰਿੜਾਈਆ। ਜਿਸ ਨੂੰ ਸਮਝ ਨਾ ਸਕੇ ਅੱਖਰਾਂ ਵਾਲੀ ਕੋਈ ਕਿਤਾਬ, ਕੁਤਬਖ਼ਾਨੇ ਰੋਵਣ ਮਾਰਨ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੱਤਕ ਕਹੇ ਮੇਰੀ ਦੁਹਾਈ, ਸਤਿ ਸਤਿ ਸੀਸ ਨਿਵਾਈਆ। ਮੈਂ ਵੇਖਾਂ ਬਣਕੇ ਰਾਹੀ, ਭੱਜਾਂ ਵਾਹੋ ਦਾਹੀਆ। ਜਿਸ ਦਾ ਲਹਿਣਾ ਦੇਣਾ ਦੋ ਦੋ ਬਾਈ, ਬਾਵਨ ਆਪਣੀ ਕਾਰ ਭੁਗਤਾਈਆ। ਜਿਸ ਦਾ ਹੁਕਮ ਬਦਲ ਸਕੇ ਕੋਇ ਨਾ ਰਾਈ, ਰਈਅਤ ਦੋ ਜਹਾਨ ਸੀਸ ਨਿਵਾਈਆ। ਜਿਸ ਦੀ ਸ਼ਹਾਦਤ ਹਰਿ ਸੰਗਤ ਦਏ ਗਵਾਹੀ, ਗਵਾਹ ਅਵਰ ਨਾ ਕੋਇ ਰਖਾਈਆ। ਜਿਸ ਨੂੰ ਜਨਮ ਵੇਲੇ ਲੱਭਣੀ ਪਈ ਕੋਈ ਨਹੀਂ ਦਾਈ, ਦਾਈ ਦਾਇਆ ਆਪੇ ਹੋ ਕੇ ਜਨਮ ਦਿਤਾ ਬਦਲਾਈਆ। ਉਸ ਦੀ ਪ੍ਰੀਤੀ ਉਸ ਦੀ ਖ਼ੁਸ਼ੀ ਸਵਾਈ, ਹਰਿ ਸੱਜਣ ਵਡ ਵਡਿਆਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਦੇਵਣਹਾਰ ਵਡਿਆਈ, ਵਡ ਵੱਡਾ ਇਕ ਅਖਵਾਈਆ। ਪਰਵਾਰ ਨਾਲੋਂ ਹੋਣ ਨਹੀਂ ਦਿਤੀ ਜੁਦਾਈ, ਵਿਛੋੜੇ ਨਾਲੋਂ ਜੋੜਾ ਦਿਤਾ ਬਣਾਈਆ। ਬਤਨ ਸਿੰਘ ਬਾਤਨ ਭੇਵ ਖੁਲ੍ਹਾਈ, ਗੁੱਝੀ ਰਮਜ਼ ਨਾਲ ਜਣਾਈਆ। ਸਤਿਗੁਰ ਬਚਨ ਕਦੇ ਨਾ ਸਮਝੋ ਅਜਾਈਂ, ਜੋ ਭਗਤ ਦਵਾਰੇ ਵਿਚ ਬਹਿ ਕੇ ਦਏ ਸੁਣਾਈਆ। ਜੋ ਕੁਛ ਕਰੇ ਸੋ ਕਰੇ ਤੁਹਾਡੇ ਥਾਈਂ, ਪਰਥਾਏ ਤੁਹਾਡੀ ਕਾਰ ਕਮਾਈਆ। ਜਨ ਭਗਤੋ ਤੁਸੀਂ ਸਾਹਿਬ ਤੇ ਉਹ ਤੁਹਾਡਾ ਸਾਈਂ, ਦੋਹਾਂ ਦਾ ਮੇਲਾ ਨੂਰ ਇਲਾਹੀਆ। ਸੱਤ ਕੱਤਕ ਸੁਹੰਜਣਾ ਸਭ ਨੇ ਖ਼ੁਸ਼ੀ ਮਨਾਉਣੀ ਚਾਈਂ ਚਾਈਂ, ਚਿੰਤਾ ਗ਼ਮ ਨਾ ਕੋਇ ਰਖਾਈਆ। ਸਤਿਗੁਰ ਹੋ ਕੇ ਗੁਰਸਿਖਾਂ ਪਕੜੇ ਬਾਂਹੀ, ਫੜ ਬਾਂਹੋ ਬਾਹਰ ਕਢਾਈਆ। ਰਾਏ ਧਰਮ ਨਾ ਦਏ ਸਜ਼ਾਈ, ਚਿਤ੍ਰਗੁਪਤ ਨਾ ਲੇਖ ਵਖਾਈਆ। ਜਿਸ ਨਾਮ ਦੀ ਪ੍ਰੀਤੀ ਆਪਣੇ ਨਾਲ ਲਗਾਈ, ਅੰਤਮ ਦੇਵੇ ਤੋੜ ਨਿਭਾਈਆ। ਜਨ ਭਗਤੋ ਤੁਹਾਡੇ ਪਿਛੇ ਨਹੀਂ ਆਪਣੇ ਪਿਆਰ ਪਿਛੇ ਆਇਆ ਵਾਹੋ ਦਾਹੀ, ਸੇਵਾ ਗੁਰਸਿਖ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਪੂਰਨ, ਪੂਰਬ ਲੇਖਾ ਰਿਹਾ ਚੁਕਾ। ਵਡ ਦਾਤਾ ਯੋਧਾ ਯੋਧ ਸੂਰਨ, ਬੇਪਰਵਾਹ ਅਗੰਮ ਅਥਾਹ। ਜੋਤੀ ਜਾਤਾ ਨੂਰੀ ਨੂਰ ਨੂਰਨ, ਨੂਰ ਨੁਰਾਨਾ ਨੂਰ ਅਲਾਹ। ਗੁਰਮੁਖਾਂ ਆਸਾ ਮਨਸਾ ਕਰੇ ਪੂਰਨ, ਜਗਤ ਤ੍ਰਿਸ਼ਨਾ ਤ੍ਰਿਖਾ ਦੂਰ ਕਰਾ। ਸਚ ਪ੍ਰੀਤੀ ਬਖ਼ਸ਼ ਕੇ ਜਾਏ ਧੂੜਨ, ਟਿੱਕੇ ਨਾਮ ਪ੍ਰੇਮ ਦੇ ਦਏ ਰਮਾ। ਇਕੋ ਰੰਗ ਚੜ੍ਹਾਏ ਗੂੜ੍ਹਨ, ਜਗਤ ਜਹਾਨ ਉਤਰੇ ਕਦੇ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਹਾਜ਼ਰ ਹਜ਼ੂਰਨ, ਵਿਛੋੜੇ ਵਿਚ ਵਿਛੜੇ ਕਦੇ ਨਾ।

੭ ਕੱਤਕ ਸ਼ਹਿਨਸ਼ਾਹੀ ਸੰਮਤ ੭ ਸਾਰੀ ਸੰਗਤ ਦੇ ਪਰਸ਼ਾਦਿ ਕਰਾਉਣ ਤੇ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸ ਪੁਰ

ਚੰਦ ਸਿਤਾਰ ਬਦਲ ਕੇ ਮੁਖ, ਸਨਮੁਖ ਹੋ ਕੇ ਰਹੇ ਜਣਾਈਆ। ਪਰਵਰਦਿਗਾਰ ਦਾ ਤਕੀਏ ਰੁਖ਼, ਰੁਖ਼ਸਤ ਸਭ ਨੂੰ ਰਿਹਾ ਦਵਾਈਆ। ਖੇਲ ਤਕੀਏ ਮਾਨਸ ਮਾਨੁਖ, ਮਾਨਵ ਮਾਨਵ ਧਿਆਨ ਲਗਾਈਆ। ਚਾਰੋਂ ਕੁੰਟ ਤ੍ਰਿਸ਼ਨਾ ਭੁੱਖ, ਸਾਂਤਕ ਸਤਿ ਨਾ ਕੋਇ ਵਰਤਾਈਆ। ਕੂੜ

❋

❋

ਕਲਪਣਾ ਲੱਗਾ ਦੁੱਖ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਧਰਨੀ ਪਵਿੱਤਰ ਦਿਸੇ ਕੋਇ ਨਾ ਕੁੱਖ, ਜਨਣੀ ਰੋਵੇ ਮਾਰੇ ਧਾਈਆ। ਅਵਤਾਰ ਪੈਗ਼ੰਬਰ ਬੈਠੇ ਚੁਪ, ਧੁਰ ਸ਼ਬਦ ਨਾ ਕੋਇ ਸ਼ਨਵਾਈਆ। ਸਭ ਦਾ ਸੂਰੀਆ ਰਿਹਾ ਛੁਪ, ਨੂਰ ਨੂਰ ਨਾ ਕੋਇ ਕਰਾਈਆ। ਧਰਮ ਦਾ ਦਿਸੇ ਕੋਇ ਨਾ ਸੁਤ, ਅਪਰਾਧੀ ਵੇਖੇ ਥਾਉਂ ਥਾਈਂਆ। ਚਾਰੋਂ ਕੁੰਟ ਅੰਧੇਰਾ ਘੁੱਪ, ਘੁੰਮਣ ਘੇਰੀ ਵਿਚ ਲੋਕਾਈਆ। ਮੁਹੰਮਦ ਤਕਦਾ ਜਿਸ ਕਟਾਈ ਦਾੜ੍ਹੀ ਮੁੱਛ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਕਿਸੇ ਦੇ ਕੋਲ ਨਹੀਂ ਕੁਛ, ਖ਼ਾਲੀ ਹੱਥ ਭੱਜਣ ਵਾਹੋ ਦਾਹੀਆ। ਸਦੀ ਚੌਧਵੀਂ ਪਰਵਰਦਿਗਾਰ ਰਿਹਾ ਰੁੱਸ, ਕਰਵਟ ਆਪਣੀ ਰਿਹਾ ਬਦਲਾਈਆ। ਬਹੁੜੀ ਸਾਡਾ ਮਾਣ ਤਾਣ ਜਾਣਾ ਖ਼ੁਸ, ਖ਼ੁਸ਼ੀਆਂ ਢੋਲੇ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤਾਰਾ ਚੰਦ ਕਹੇ ਵੇਖੀਏ ਆਪਣਾ ਅੱਬਾ, ਅਵਲ ਅੱਲਾ ਨੂਰ ਇਲਾਹੀਆ। ਜਿਸ ਦਾ ਖੇਲ ਆਦਿ ਜੁਗਾਦਿ ਸਬਾ, ਸਭਾ ਮਲੇਛਾਂ ਦਏ ਮਿਟਾਈਆ। ਕਲਜੁਗ ਕੂੜੀ ਕਿਰਿਆ ਮੇਟੇ ਹੱਦਾ, ਹਦੂਦ ਜਗਤ ਰਹੇ ਨਾ ਰਾਈਆ। ਧੁਰ ਸੰਦੇਸ਼ਾ ਦੇਵੇ ਸੱਦਾ, ਹੁਕਮੀ ਹੁਕਮ ਆਪ ਦ੍ਰਿੜਾਈਆ। ਸਭ ਦਾ ਵਕਤ ਜਾਂਦਾ ਲੱਦਾ, ਲਹਿੰਦਾ ਚੜ੍ਹਦਾ ਧਿਆਨ ਲਗਾਈਆ। ਹੁਕਮੇ ਅੰਦਰ ਦੋ ਜਹਾਨ ਬੱਧਾ, ਬੰਦਗੀ ਵਿਚ ਸੀਸ ਨਿਵਾਈਆ। ਕਲਜੁਗ ਅੰਤਮ ਕਿਸੇ ਦਾ ਰਹਿਣਾ ਨਹੀਂ ਅੱਗਾ, ਅੱਗੇ ਪੀਹੜੀ ਨਾ ਕੋਇ ਵਧਾਈਆ। ਕਰੇ ਖੇਲ ਸੂਰਾ ਸਰਬਗਾ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਸਭ ਨੂੰ ਚਖਾਵੇ ਮਜ਼ਾ, ਮਜ਼ਾਕ ਸਭ ਦਾ ਵੇਖ ਵਖਾਈਆ। ਦੁਹਾਈ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਾਜ਼ੀ ਮੁੱਲਾਂ ਰੋਵਣ ਮਾਰਨ ਧਾਈਆ। ਕੋਈ ਨਾ ਚਲੇ ਪ੍ਰਭ ਦੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਵੇਖੇ ਥਾਉਂ ਥਾਈਂਆ। ਸਦੀ ਚੌਧਵੀਂ ਸਭ ਨੂੰ ਮਿਲਣੀ ਸਜ਼ਾ, ਸਾਹਿਬ ਸਤਿਗੁਰ ਆਪਣਾ ਹੁਕਮ ਸੁਣਾਈਆ। ਜਿਸ ਦੀ ਸਮਝੇ ਕੋਇ ਨਾ ਵਜਹ, ਪੜਦਾ ਸਕੇ ਨਾ ਕੋਇ ਉਠਾਈਆ। ਸੋ ਸਵਾਮੀ ਜਨ ਭਗਤਾਂ ਰੱਖੇ ਲੱਜਾ, ਪਰਵਰਦਿਗਾਰ ਦਇਆ ਕਮਾਈਆ। ਤਾਰਾ ਚੰਦ ਕਹੇ ਜਗਤ ਖੋਜਿਆਂ ਕਿਸੇ ਨਾ ਲੱਭਾ, ਵੇਖਣ ਵਿਚ ਨਜ਼ਰ ਕੋਇ ਨਾ ਆਈਆ। ਜਿਸ ਦਾ ਮੇਲ ਹੁੰਦਾ ਨਾਲ ਸਬੱਬਾ, ਸਭ ਦਾ ਮਾਲਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਤਾਰਾ ਚੰਦ ਇਕ ਦੂਜੇ ਵੱਲ ਰਹੇ ਤਕ, ਤਕਵਾ ਬੇਪਰਵਾਹੀਆ। ਖੇਲ ਵੇਖੀਏ ਹੱਕ, ਹਕੀਕਤ ਦਏ ਸਮਝਾਈਆ। ਰਹੇ ਕੋਇ ਨਾ ਸ਼ੱਕ, ਸਹਿਸਾ ਨਜ਼ਰ ਕੋਇ ਨਾ ਆਈਆ। ਕੀ ਪਰਵਰਦਿਗਾਰ ਹੁਕਮ ਦੇਵੇ ਯੱਕ, ਏਕੰਕਾਰ ਆਪਣੀ ਕਾਰ ਭੁਗਤਾਈਆ। ਉਠ ਵੇਖੀਏ ਬਿਨਾ ਅੱਖ, ਬਿਨ ਅੱਖਰਾਂ ਕਰੇ ਪੜ੍ਹਾਈਆ। ਜਿਸ ਨੇ ਸਭ ਦੇ ਭਾਂਡੇ ਕਰਨੇ ਸੱਖ, ਵਸਤ ਸਚ ਨਾ ਕੋਇ ਟਿਕਾਈਆ। ਪਰਗਟ ਹੋ ਆਪ ਪ੍ਰਤਖ, ਗੁਰਮੁਖ ਪਾਰਸ ਲਏ ਬਣਾਈਆ। ਸ੍ਰਿਸ਼ਟੀ ਨਾਲੋਂ ਕਰਕੇ ਵਖ, ਵੱਖਰਾ ਆਪਣਾ ਹੁਕਮ ਸੁਣਾਈਆ। ਜੈਕਾਰਾ ਦੱਸ ਅਲੱਖ, ਅਲੱਖ ਅਗੋਚਰ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਦੇ ਕੇ ਰਸ, ਹਰਿਜਨ ਹਿਰਦੇ ਆਪ ਚੁਆਈਆ। ਜਨ ਭਗਤ ਸੁਹੇਲੇ ਪ੍ਰਕਾਸ਼ ਦੇ ਰਵ ਸਸ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਕਰਕੇ ਵਸ, ਵਸਲ ਯਾਰ ਬਖ਼ਸ਼ੇ ਇਕ ਖ਼ੁਦਾਈਆ।

❋

❋