੮ ਕੱਤਕ ਸ਼ਹਿਨਸ਼ਾਹੀ ਸੰਮਤ ੭ ਹਰਿ ਸੰਗਤ ਨਵਿਤ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਰਾਵੀ ਕਹੇ ਮੈਂ ਖਿੜ ਖਿੜਾ ਕੇ ਹੱਸਾਂ, ਹੱਸ ਹੱਸ ਖ਼ੁਸ਼ੀ ਬਣਾਈਆ। ਚੜ੍ਹਦੇ ਲਹਿੰਦੇ ਨੱਸਾਂ, ਭੱਜਾਂ ਵਾਹੋ ਦਾਹੀਆ। ਧੁਰ ਸੰਦੇਸ਼ਾ ਦੱਸਾਂ, ਜੋ ਗੁਰ ਅਰਜਨ ਗਿਆ ਸਮਝਾਈਆ। ਮੇਰੀਆਂ ਪੁਕਾਰਨ ਉਛੱਲਾਂ ਤੇ ਲੱਸਾਂ, ਧਾਰ ਧਾਰ ਰੂਪ ਬਦਲਾਈਆ। ਵਕਤ ਪਹੁੰਚਿਆ ਮਸਾਂ, ਮਸਤੀ ਵਿਚ ਦਿਆਂ ਸੁਣਾਈਆ। ਖ਼ੁਸ਼ੀ ਮਨਾਉਣੀ ਰਵ ਸੱਸਾ, ਸਿਤਾਰ ਸਤਿ ਨਾਲ ਵਡਿਆਈਆ। ਚੌਦਾਂ ਕੱਤਕ ਨੂੰ ਲਿਖਾਰੀਆਂ ਕਰਿਆ ਹੋਵੇ ਕਮਰਕਸਾ, ਪਗੜੀ ਸੀਸ ਉਤੇ ਸੁਹਾਈਆ। ਸਿਫ਼ਤੀ ਸਿਫ਼ਤ ਗਾਉਣਾ ਜਸਾ, ਮਹਿੰਮਾ ਅਗੰਮ ਅਥਾਹੀਆ। ਯਾਰਾਂ ਦਿਨ ਸ਼ਬਦ ਗੋਬਿੰਦ ਦੀ ਚਲੇ ਕਥਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਤਿਗੁਰ ਦੇ ਮਹਿੰਦੀ ਲੱਗੀ ਹੋਵੇ ਹੱਥਾਂ, ਉਂਗਲਾਂ ਦਸ ਰੰਗ ਰੰਗਾਈਆ। ਨਾਲ ਰੱਖਣਾ ਇਕ ਭੱਥਾ, ਪੀਲੇ ਰੰਗ ਵਿਚ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਜਣਾਈਆ। ਰਾਵੀ ਕਹੇ ਰਵਦਾਸ ਦੇ ਸਿਰ ਪੱਗ ਹੋਵੇ ਨੀਲੀ, ਨੀਲਕੰਠ ਰਿਹਾ ਜਣਾਈਆ। ਕੋਲ ਮਾਚਸ ਰੱਖਣੀ ਲਾਉਣ ਵਾਲੀ ਤੀਲੀ, ਡੱਬੀ ਜੇਬ ਵਿਚ ਟਿਕਾਈਆ। ਸਾਢੇ ਦਸ ਹੱਥ ਡੋਰੀ ਸੰਗ ਹੋਵੇ ਪੀਲੀ, ਪੀਲੇ ਬਸਤਰ ਨਾਲ ਵਡਿਆਈਆ। ਧਰਮ ਦੀ ਧਾਰ ਹੋਵੇ ਅਸੀਲੀ, ਅਸਲ ਅਸਲ ਵਿਚੋਂ ਪਰਗਟਾਈਆ। ਸਤਿਗੁਰ ਖੇਲ ਖੇਲ ਨਹੀਂ ਦਲੀਲੀ, ਧੁਰ ਦਾ ਹੁਕਮ ਹੁਕਮ ਜਣਾਈਆ। ਜਿਸ ਦੀ ਕਰੇ ਨਾ ਕੋਇ ਅਪੀਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਵੀ ਕਹੇ ਮੇਰੀ ਆਹ ਮੇਰੇ ਅੱਲਾ, ਅਲਹਦਾ ਹੋ ਕੇ ਦਿਆਂ ਜਣਾਈਆ। ਬੇਸ਼ਕ ਤੇਰਾ ਰੂਪ ਸਦਾ ਇਕੱਲਾ, ਅਕਲ ਕਲਧਾਰੀ ਆਪ ਅਖਵਾਈਆ। ਜੁਗ ਜੁਗ ਬਣਕੇ ਅਛਲ ਅਛਲਾ, ਵਲ ਛਲ ਆਪਣੀ ਧਾਰ ਸਮਝਾਈਆ। ਹੁਣ ਲੇਖਾ ਪੂਰਾ ਕਰਨਾ ਜੋ ਗੋਬਿੰਦ ਕਿਹਾ ਡੱਲਾ, ਭਵਿਖ ਭਵਿਸ਼ ਨਾਲ ਮਿਲਾਈਆ। ਵੇਖਣਾ ਜ਼ਿਮੀਂ ਅਸਮਾਨਾਂ ਤਲਾ, ਤਾਕਤਵਰ ਆਪਣੀ ਦਇਆ ਕਮਾਈਆ। ਫੇਰ ਖੇਲ ਵੇਖਣਾ ਜਲਾ ਥਲਾ, ਥਲ ਰਹੇ ਕੁਰਲਾਈਆ। ਤੇਰਾ ਹੁਕਮ ਹੋਵੇ ਵਿਚ ਦੋਹਾਂ ਦਲਾ, ਸੰਦੇਸ਼ਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਰਾਵੀ ਕਹੇ ਮੇਰੇ ਮਹਿਬੂਬਾ, ਮਾਸ਼ੂਕ ਆਸ਼ਕ ਦਾ ਰੂਪ ਦੇ ਜਣਾਈਆ। ਜੋ ਅਰਜਨ ਬਣਾਇਆ ਮੇਰੇ ਅੰਦਰ ਵੜ ਮਨਸੂਬਾ, ਬਿਨ ਸੁਬਹ ਸ਼ਾਮ ਧਿਆਨ ਲਗਾਈਆ। ਉਹ ਖੇਲ ਦੱਸ ਅਜੂਬਾ, ਪੜਦਾ ਦੇਣਾ ਉਠਾਈਆ। ਜਗਤ ਵਿਚਾਰ ਹੋਏ ਬੇਹੂਦਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਸਭ ਦੀ ਆਸ਼ਾ ਕਰਨੀ ਨੇਸਤੋ ਨਾਬੂਦਾ, ਜੜ੍ਹ ਰਹਿਣ ਕੋਇ ਨਾ ਪਾਈਆ। ਮੈਨੂੰ ਇਕੋ ਬਚਨ ਸੱਚਾ ਸੂਝਾ, ਸਚ ਦਿਆਂ ਸੁਣਾਈਆ। ਜਿਸ ਗ੍ਰਹਿ ਵਿਹਾਰ ਹੋਵੇ ਉਹ ਗੁਰਮੁਖ ਪੇਸ਼ ਕਰਿਆ ਕਰਨ ਇਕ ਇਕ ਕੂਜ਼ਾ, ਕੁਝ ਹੋਰ ਨਾ ਸੰਗ ਰਲਾਈਆ। ਵਿਚੋਂ ਭਾਵ ਨਿਕਲੇ ਦੂਜਾ, ਦੁਤੀਆ ਰਹੇ ਨਾ ਰਾਈਆ। ਇਕ ਕੁੰਭ ਮਾਟੀ ਦਾ ਕੋਲ ਰੱਖਿਆ ਹੋਵੇ ਮੂਧਾ, ਜਲ ਪਾਣੀ ਨਾ ਕੋਇ ਭਰਾਈਆ। ਸਵਾ ਸੇਰ ਆਟਾ ਹੋਵੇ ਗੂੰਦਾ, ਤੌਣ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਰਾਵੀ ਕਹੇ ਮੈਨੂੰ ਯਾਦ ਆ ਗਿਆ ਗੁਰਸਿਖ ਗੁਰਸਿਖਾਂ ਉਤੋਂ ਟੱਪੇ, ਕੰਢੇ ਮੇਰੇ ਖ਼ੁਸ਼ੀ ਬਣਾਈਆ। ਆਪਣੀ
❋
❋
ਛਾਤੀ ਉਤੇ ਮੇਰੇ ਲਾਉਂਦੇ ਗਏ ਠੱਪੇ, ਆਪਣੀ ਛਾਤੀ ਮੇਰੀ ਛਾਤੀ ਨਾਲ ਛੁਹਾਈਆ। ਮੇਰੇ ਠੰਡੇ ਹੋਏ ਹਿਰਦੇ ਤਪੇ, ਗੁਰ ਅਰਜਨ ਦਏ ਗਵਾਹੀਆ। ਮੇਰੇ ਹੱਟ ਉਤੇ ਪੂਰਨ ਪਰਮੇਸ਼ਵਰ ਦੇ ਮਿਲੇ ਪਤੇ, ਪਤਿਪਰਮੇਸ਼ਵਰ ਦਇਆ ਕਮਾਈਆ। ਗੁਰਸਿਖ ਨਾਮ ਖ਼ੁਮਾਰੀ ਵਿਚ ਰੱਤੇ, ਰਤਨ ਅਮੋਲਕ ਵੇਖ ਵਖਾਈਆ। ਜਿਨ੍ਹਾਂ ਦੇ ਸੀਸ ਉਤੇ ਸਤਿਗੁਰ ਰੱਖਿਆ ਹੱਥੇ, ਜਗਤ ਓਢਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਰਾਵੀ ਕਹੇ ਮੇਰੀ ਵੇਖੋ ਮਸਤੀ, ਮਸਤ ਮਸਤਾਨਿਉਂ ਦਿਆਂ ਜਣਾਈਆ। ਇਕੋ ਤਕੋ ਹਸਤੀ, ਜੋ ਹਸਤ ਕੀਟਾਂ ਦਏ ਵਡਿਆਈਆ। ਸਭ ਦਾ ਲੇਖਾ ਪੂਰਾ ਕਰੇ ਦਸਤੀ, ਦਸਤ ਦਸਤ ਨਾਲ ਮਿਲਾਈਆ। ਜਨ ਭਗਤੋ ਤੁਹਾਡੀ ਸਦਾ ਵਸਦੀ ਰਹੇ ਬਸਤੀ, ਜਗਤ ਖੇੜਿਆਂ ਡੇਰਾ ਢਾਹੀਆ। ਤੁਹਾਨੂੰ ਪ੍ਰੇਮ ਦੀ ਭਗਤੀ ਮਿਲੀ ਸਸਤੀ, ਸਤਿਗੁਰ ਕੀਮਤ ਨਾ ਕੋਇ ਲਗਾਈਆ। ਜਿਹੜੀ ਆਸਾ ਰੱਖੀ ਸੀ ਅੰਦਰੇ ਅੰਦਰ ਭਗਤ ਨਰਸੀ, ਪ੍ਰਹਿਲਾਦ ਨਰ ਸਿੰਘ ਦਿਤਾ ਜਣਾਈਆ। ਜਿਹੜੀ ਧਾਰ ਗੋਬਿੰਦ ਤਕੀ ਸੀ ਸਰਸੀ, ਸਰਸਾ ਸਾਹ ਸਾਹ ਧਿਆਈਆ। ਉਹ ਲੇਖਾ ਕਰੇ ਪ੍ਰੀਤਮ ਅਰਸ਼ੀ, ਮਾਲਕ ਧੁਰਦਰਗਾਹੀਆ। ਜਨ ਭਗਤੋ ਤੁਹਾਡੀ ਖ਼ੁਸ਼ੀਆਂ ਵਾਲੀ ਬਰਸੀ, ਖ਼ੁਸ਼ਹਾਲੀ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਵੀ ਕਹੇ ਮੈਂ ਸਾਹਿਬ ਦੇ ਚਰਨ ਚੁੰਮਾ, ਆਪਣੀ ਮੈਲ ਧਵਾਈਆ। ਜਿਸ ਦੀਆਂ ਦੋ ਜਹਾਨ ਪੈਣੀਆਂ ਧੁੰਮਾ, ਚਾਰ ਕੁੰਟ ਹੋਵੇ ਰੁਸ਼ਨਾਈਆ। ਉਸ ਦਾ ਖ਼ੁਸ਼ੀਆਂ ਵਾਲਾ ਹੋਣਾ ਇਕੋ ਜੁੰਮਾ, ਜਿਸ ਨੂੰ ਸਾਰੇ ਲੈਣ ਮਨਾਈਆ। ਕੂੜ ਕੁੜਿਆਰਾ ਰਹਿਣ ਨਹੀਂ ਦੇਣਾ ਕੌੜਾ ਤੁੰਮਾ, ਤੁਖ਼ਮ ਤਾਸੀਰ ਦੇਣੀ ਬਦਲਾਈਆ। ਉਹ ਅਰਸ਼ ਫ਼ਰਸ਼ ਘੁੰਮਾ, ਭੱਜੇ ਵਾਹੋ ਦਾਹੀਆ। ਜਿਸ ਦਾ ਅਸਵ ਮਾਰੇ ਸੁੰਬਾ, ਦੀਨ ਦੁਨੀ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਾਚੀ ਖੇਲ ਖਿਲਾਈਆ। ਰਾਵੀ ਕਹੇ ਮੇਰਾ ਸਾਹਿਬ ਰੰਗਲਾ, ਰੰਗਤ ਬੇਪਰਵਾਹੀਆ। ਜਿਸ ਦਾ ਇਕੋ ਇਕ ਬੰਗਲਾ, ਮਹੱਲ ਅਟਲ ਵੱਜੇ ਵਧਾਈਆ। ਫਿਰੇ ਦਰੋਹੀ ਵਿਚ ਜੰਗਲਾ, ਜੂਹਾਂ ਨੈਣ ਵਹਾਈਆ। ਜਨ ਭਗਤਾਂ ਹੋਵੇ ਚਾਰ ਮੰਗਲਾ, ਖ਼ੁਸ਼ੀਆਂ ਰੰਗ ਰੰਗਾਈਆ। ਸਤਿਗੁਰੂ ਦਵਾਰੇ ਨਾ ਕੋਈ ਸ਼ਾਹ ਨਾ ਕੋਈ ਕੰਗਲਾ, ਇਕੋ ਦੇਵੇ ਮਾਣ ਵਡਿਆਈਆ। ਜਿਸ ਨੂੰ ਅੰਤ ਸਭ ਨੇ ਕਰਨੀ ਬੰਦਨਾ, ਬੰਦਗੀ ਵਿਚ ਸੀਸ ਝੁਕਾਈਆ। ਮਾਨਣਾ ਸੁਖ ਅਨੰਦਨਾ, ਅਨੰਦ ਸੁਖ ਵਿਚ ਸਮਾਈਆ। ਉਸ ਅਰਸ਼ੀ ਪ੍ਰੀਤਮ ਦਾ ਸ਼ਬਦੀ ਧਾਰ ਚੜ੍ਹਿਆ ਚੰਦਨਾ, ਚੰਦ ਸਿਤਾਰ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰਨੀ ਕਾਰ ਕਮਾਈਆ।
❋
❋
੧੪ ਕੱਤਕ ਸ਼ਹਿਨਸ਼ਾਹੀ ਸੰਮਤ ੭ ਸੋਹਣ ਸਿੰਘ ਮੁੰਡੀ ਜਮਾਲ, ਇੰਦਰ ਸਿੰਘ ਕਾਦਰ ਵਾਲਾ, ਸਰਦਾਰਾ ਸਿੰਘਾ ਮਨਾਂਵਾ,
ਹਰਨਾਮ ਕੌਰ ਤਲਵੰਡੀ ਨੌ ਬਹਾਰ, ਅਨੰਤ ਸਿੰਘ ਉਮਰੀਆਣਾ, ਕੇਹਰ ਸਿੰਘ ਰਜੀਵਾਲ, ਮਲ ਸਿੰਘ ਰਜੀਵਾਲ
ਗੁਰਦੇਵ ਸਿੰਘ ਰਜੀਵਾਲ, ਬਲਵੰਤ ਸਿੰਘ ਤਲਵੰਡੀ ਜਲੇ ਖਾਂ, ਚਮਕੌਰ ਸਿੰਘ ਮਨਾਵਾ,
ਜਰਨੈਲ ਸਿੰਘ ਸ਼ਾਹਵਾਲਾ, ਗੁਰਦਾਸ ਸਿੰਘ, ਕਰਤਾਰ ਸਿੰਘ,
ਨਿਰੰਜਣ ਸਿੰਘ, ਗੁਰਬੰਸ ਕੌਰ ਚਬਾ, ਕਰਤਾਰ ਕੌਰ ਰਟੌਲ,
ਮਾਧਾ ਸਿੰਘ ਰਾਮੂਵਾਲਾ, ਗੁਰਬਚਨ ਸਿੰਘ ਸਦਾ ਸਿੰਘ ਵਾਲਾ,
ਗੁਰਦਿਆਲ ਸਿੰਘ ਸਦਾਸਿੰਘ ਵਾਲਾ,
ਪਿੰਡ ਮਨਾਂਵਾ ਜ਼ਿਲਾ ਫ਼ਿਰੋਜ਼ਪੁਰ
ਚੌਦਾਂ ਕੱਤਕ ਕਹੇ ਮੇਰੀ ਸੁਹੰਜਣੀ ਰਾਤੀ, ਰੁਤੜੀ ਪੁਰਖ ਅਕਾਲ ਦੀਨ ਦਿਆਲ ਮਾਤ ਮਹਿਕਾਈਆ। ਪੁਰਖ ਅਕਾਲਾ ਦੀਨ ਦਿਆਲਾ ਦੇਵੇ ਦਾਤੀ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰ ਮਾਰਨ ਝਾਤੀ, ਸਚਖੰਡ ਦਵਾਰ ਨਿਰਗੁਣ ਧਾਰ ਧਿਆਨ ਲਗਾਈਆ। ਕਿਸ ਬਿਧ ਭਗਤਾਂ ਮਿਲੇ ਬੂੰਦ ਸਵਾਂਤੀ, ਹਰਿ ਅੰਮ੍ਰਿਤ ਨਾਮ ਪਿਆਈਆ। ਕਲਜੁਗ ਵੇਲੇ ਅੰਤਮ ਪੁਛੇ ਵਾਤੀ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਸਭ ਦਾ ਪੂਰਾ ਕਰੇ ਭਵਿਖਤ ਵਾਕੀ, ਖੋਜਣਹਾਰਾ ਨੂਰ ਇਲਾਹੀਆ। ਸ਼ਬਦ ਘੋੜੇ ਅਸਵ ਚੜ੍ਹ ਕੇ ਰਾਕੀ, ਰਹਿਬਰ ਹੋ ਕੇ ਵੇਖੇ ਥਾਉਂ ਥਾਈਂਆ। ਕੀ ਖੇਲ ਤਕੀਏ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਕੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਚੌਦਾਂ ਕੱਤਕ ਕਰੋ ਧਿਆਨ, ਅਨਦ੍ਰਿਸ਼ਟ ਵੇਖ ਵਖਾਈਆ। ਗੋਬਿੰਦ ਸ਼ਬਦ ਬੋਲੇ ਸੂਰਾ ਨੌਜਵਾਨ, ਮਰਦ ਮਰਦਾਨਾ ਇਕ ਸੁਣਾਈਆ। ਵੇਖੋ ਖੇਲ ਸ੍ਰੀ ਭਗਵਾਨ, ਕੀ ਕਰਤਾ ਕਾਰ ਕਮਾਈਆ। ਜਿਸ ਨੂੰ ਝੁਕਣ ਜ਼ਿਮੀਂ ਅਸਮਾਨ, ਦੋ ਜਹਾਨ ਡੰਡਾਵਤ ਬੰਦਨਾ ਵਿਚ ਨਿਵ ਨਿਵ ਲਾਗਣ ਪਾਈਆ। ਉਹ ਖ਼ਾਲਕ ਖ਼ਲਕ ਖੇਲ ਕਰੇ ਮਹਾਨ, ਮਹਿੰਮਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੌਦਾਂ ਕੱਤਕ ਕਹੇ ਮੈਂ ਤਕਣਾ ਖੇਲ ਸੂਰਾ ਸਰਬੰਗੀ, ਹਰਿ ਕਰਤਾ ਧਿਆਨ ਲਗਾਈਆ। ਜਿਸ ਦਾ ਗੋਬਿੰਦ ਸੂਰਾ ਇਕੋ ਬਹਾਦਰ ਜੰਗੀ, ਜੰਗਜੂ ਅਖਵਾਈਆ। ਜਿਸ ਦੀ ਤ੍ਰੈਲੋਕੀ ਧਾਰ ਤਰੰਗੀ, ਦੋ ਜਹਾਨਾਂ ਵੇਖ ਵਖਾਈਆ। ਜਿਸ ਕਾਰਨ ਸਦੀ ਚੌਧਵੀਂ ਲੰਘੀ, ਆਪਣਾ ਪੰਧ ਮੁਕਾਈਆ। ਹੁਕਮ ਸੰਦੇਸ਼ਾ ਮਿਲਣ ਵਾਲਾ ਫ਼ਰੰਗੀ, ਫ਼ਾਰਸ ਵਿਚ ਪਏ ਦੁਹਾਈਆ। ਉਮਤ ਆਯੂ ਰਹੇ ਨਾ ਲੰਬੀ, ਅੱਗੇ ਅਵਰ ਨਾ ਕੋਇ ਵਧਾਈਆ। ਪਰਵਰਦਿਗਾਰ ਸਭ ਤੇ ਲਾਏ ਪਾਬੰਦੀ, ਸਿਰ ਸਕੇ ਨਾ ਕੋਇ ਉਠਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਵਿਚ ਪੁਰ ਅਨੰਦੀ, ਅਨੰਦ ਪੁਰ ਸੁਣਾਈਆ। ਜਗਤ ਸਿੰਘਾਸਣ ਉਲਟੀ ਹੋਣੀ ਮੰਜੀ, ਮਜਲਸ ਕੂੜ ਰਹੇ ਨਾ ਰਾਈਆ। ਜਗਤ ਵਿਕਾਰ ਰਹੇ ਨਾ ਦੰਭੀ, ਭੇਖ ਪਖੰਡ ਦਏ ਚੁਕਾਈਆ। ਸ਼ਬਦ
❋
❋
ਸਤਿਗੁਰ ਸਤਿਗੁਰ ਸ਼ਬਦ ਇਕੋ ਖੰਡਾ ਤੇ ਇਕੋ ਚੰਡੀ, ਚੰਡਾਲਾਂ ਕਰੇ ਅੰਤ ਸਫ਼ਾਈਆ। ਪੁਰਖ ਅਕਾਲਾ ਇਕੋ ਮਾਰਗ ਪੰਥ ਦੱਸੇ ਡੰਡੀ, ਡੰਡਾਵਤ ਸਭ ਦੀ ਦਏ ਬਦਲਾਈਆ। ਲੇਖਾ ਜਾਣੇ ਜੇਰਜ ਅੰਡੀ, ਉਤਭੁਜ ਸੇਤਜ ਫੋਲ ਫੁਲਾਈਆ। ਇਕ ਖੇਲ ਕਰੇ ਅਚੰਭੀ, ਜਗਤ ਬੁਧੀ ਤੋਂ ਬਾਹਰ ਪਰਗਟਾਈਆ। ਸਦੀ ਚੌਧਵੀਂ ਵੇਲਾ ਆਵੇ ਅੰਤਮ ਕੰਢੀ, ਕੰਢੀ ਬੈਠਾ ਧਿਆਨ ਲਗਾਈਆ। ਜਨ ਭਗਤਾਂ ਚੁਰਾਸੀ ਵਿਚੋਂ ਦੇਵੇ ਪਵਣ ਠੰਡੀ, ਸਾਹ ਸਾਹ ਆਪਣਾ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਗੋਬਿੰਦ ਕਹੇ ਮੈਂ ਸਤਿਗੁਰ ਸ਼ਬਦ ਸ਼ਬਦੀ ਸ਼ਬਦ ਗੁਰਦੇਵਾ, ਦੇਵ ਆਤਮ ਵੇਖ ਵਖਾਈਆ। ਮੇਰਾ ਰੂਪ ਅਲਖ ਅਭੇਵਾ, ਅਗੋਚਰ ਕਹਿਣ ਕੋਇ ਨਾ ਪਾਈਆ। ਕਥਨੀ ਕਥ ਸਕੇ ਕੋਈ ਨਾ ਜਿਹਵਾ, ਰਸਨਾ ਵਿਚ ਨਾ ਕੋਇ ਵਡਿਆਈਆ। ਜਨ ਭਗਤਾਂ ਬਖ਼ਸ਼ਾਂ ਨਾਮ ਭੰਡਾਰ ਮੇਵਾ, ਅਨਰਸ ਇਕ ਚਖਾਈਆ। ਕੌਸਤਕ ਮਨੀਆ ਮਸਤਕ ਲਾਵਾਂ ਥੇਵਾ, ਥਿਰ ਘਰ ਦਾ ਪੜਦਾ ਦਿਆਂ ਚੁਕਾਈਆ। ਮੇਲ ਮਿਲਾਵਾਂ ਨਿਹਚਲ ਧਾਮ ਨਿਹਕੇਵਾ, ਨਿਰਗੁਣ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੋਬਿੰਦ ਸ਼ਬਦ ਕਹੇ ਆਦਿ ਅੰਤ ਇਕ ਸਵਾਮੀ, ਨਿਰਗੁਣ ਨਿਰਵੈਰ ਵਡ ਵਡਿਆਈਆ। ਲੱਖ ਚੁਰਾਸੀ ਅੰਤਰਜਾਮੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਬਣਿਆ ਬਾਨੀ, ਬਾਣੀ ਕਲਮਾ ਨਾਮ ਦਿਤਾ ਪੜ੍ਹਾਈਆ। ਖੇਲ ਕਰ ਜ਼ਿਮੀਂ ਅਸਮਾਨੀ, ਦੋ ਜਹਾਨਾਂ ਆਪਣਾ ਪੜਦਾ ਲਾਹੀਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਜੋ ਲਹਿਣਾ ਦੇਣਾ ਲੇਖਾ ਜਾਣੇ ਤਮਾਮੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੜਦਾ ਆਪ ਚੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਅੰਧੇਰਾ ਮੇਟੇ ਸ਼ਾਮੀ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ। ਜਗਤ ਜ਼ੰਜੀਰ ਕਟੇ ਗ਼ੁਲਾਮੀ, ਗ਼ੁਰਬਤ ਅੰਦਰੋਂ ਦਏ ਕਢਾਈਆ। ਜਨ ਭਗਤਾਂ ਉਪਰ ਮਿਹਰਵਾਨ ਕਰੇ ਮਿਹਰਵਾਨੀ, ਸੀਸ ਦਸਤਾਰ ਇਕ ਸੁਹਾਈਆ। ਜਿਸ ਨੂੰ ਤਕਣ ਅਵਤਾਰ ਪੈਗ਼ੰਬਰ ਗੁਰ ਉਪਰ ਅਸਮਾਨੀ, ਨੂਰ ਨੂਰ ਵਿਚੋਂ ਆਪਣੀ ਅੱਖ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵਡਾ ਵਡ ਵਡਿਆਈਆ। ਗੋਬਿੰਦ ਕਹੇ ਮੈਂ ਵੇਖਾਂ ਗੁਰਮੁਖ ਦੁਲਾਰੇ, ਦੂਲ੍ਹੇ ਧੁਰ ਦੇ ਧਿਆਨ ਲਗਾਈਆ। ਜਿਹੜੇ ਸ਼ਬਦੀ ਸ਼ਬਦ ਵਣਜਾਰੇ, ਨਾਮ ਵਸਤ ਖਰੀਦਣ ਚਾਈਂ ਚਾਈਂਆ। ਤਿੰਨਾਂ ਗੁਣਾਂ ਤੋਂ ਬਾਹਰੇ, ਰਜੋ ਤਮੋ ਸਤੋ ਦਾ ਡੇਰਾ ਢਾਹੀਆ। ਪਹਿਨ ਕੇ ਜੰਗੀ ਹਥਿਆਰੇ, ਆਪਣਾ ਬਾਣਾ ਆਏ ਬਦਲਾਈਆ। ਸ੍ਰਿਸ਼ਟੀ ਉਤੇ ਹੋਵੇ ਹਾਹਾਕਾਰੇ, ਕਰਨੀ ਕਰਤਾ ਕਾਰ ਕਮਾਈਆ। ਜਿਸ ਗੁਰਮੁਖ ਦੇ ਸੀਸ ਬੰਧਾਈ ਨੀਲੀ ਦਸਤਾਰੇ, ਨੀਲੇ ਵਾਲਾ ਧੁਰ ਦਾ ਮਾਹੀਆ। ਪੀਲੇ ਬਸਤਰਾਂ ਤਨ ਸ਼ਿੰਗਾਰੇ, ਸ਼ਹੀਦੀ ਸ਼ਹਾਦਤ ਨਾ ਕੋਇ ਰਖਾਈਆ। ਲਿਖਾਰੀਆਂ ਬੰਨ੍ਹ ਸੀਸ ਦਸਤਾਰੇ, ਜਗਤ ਵਿਦਵਾਨਾਂ ਡੇਰਾ ਢਾਹੀਆ। ਲੇਖਾ ਪੂਰਾ ਕਰਨਾ ਰਵਦਾਸ ਚਮਾਰੇ, ਮਾਚਸ ਅਗਨੀ ਕੂੜ ਵਾਲੀ ਚਾਰੋਂ ਕੁੰਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਕਹੇ ਕੀ ਦੇਸ ਮਾਲਵੇ ਧਾਰ, ਗੋਬਿੰਦ ਡੱਲੇ ਗਿਆ ਜਣਾਈਆ। ਕਪੂਰੇ ਅਗਲਾ ਲੇਖਾ ਵੇਖ ਵਿਚਾਰ, ਧੁਰ ਸ਼ਬਦੀ ਸ਼ਬਦ ਸੁਣਾਈਆ। ਕਲਜੁਗ ਵੇਖ ਅੰਧ ਅੰਧਿਆਰ, ਢਈਆ ਮੇਰਾ ਦਏ ਗਵਾਹੀਆ। ਚਾਰੋਂ ਕੁੰਟ ਅੰਧ ਅੰਧਿਆਰ,
❋
❋
ਸਾਚਾ ਚੰਦ ਨਾ ਕੋਇ ਚਮਕਾਈਆ। ਮਿਲੇ ਮੇਲ ਨਾ ਮੀਤ ਮੁਰਾਰ, ਯਾਰੜਾ ਸੱਥਰ ਨਾ ਕੋਇ ਹੰਢਾਈਆ। ਚਾਰੋਂ ਕੁੰਟ ਹਾਹਾਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਉਹ ਤਕ ਦੇਸ਼ ਦੀ ਖ਼ੁਸ਼ੀਆਂ ਵਾਲੀ ਬਹਾਰ, ਫਲ ਫੁੱਲ ਰਹੇ ਮਹਿਕਾਈਆ। ਖ਼ੁਸ਼ੀ ਦਿਸਦੇ ਨਰ ਨਾਰ, ਨਰ ਨਰਾਇਣ ਦੇਵੇ ਮਾਣ ਵਡਿਆਈਆ। ਇਹ ਖੇਲ ਸੱਚੀ ਸਰਕਾਰ, ਸਤਿਗੁਰ ਗੋਬਿੰਦ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੜਦਾ ਓਹਲਾ ਦਏ ਉਠਾਈਆ। ਗੋਬਿੰਦ ਭੇਟਾ ਕੀਤਾ ਡੱਲੇ ਇਕ ਕੂਜ਼ਾ, ਮਿਸ਼ਰੀ ਮਿਸ਼ਰਾਂ ਵਾਂਗ ਭੇਟ ਚੜ੍ਹਾਈਆ। ਨਾਲੇ ਪੁੱਟ ਕੇ ਕਾਨਿਆਂ ਬੂਝਾ, ਹੱਸ ਕੇ ਦਿਤਾ ਸੁਣਾਈਆ। ਖ਼ਾਲੀ ਭਾਂਡਾ ਮਾਰ ਕੇ ਮੂਧਾ, ਤਾਲੀ ਦਿਤੀ ਵਜਾਈਆ। ਕਣਕ ਦਾ ਆਟਾ ਕਿਸੇ ਘਰ ਨਾ ਦਿਸੇ ਗੂਧਾ, ਬਾਜਰਾ ਮੱਕੀ ਖਾ ਕੇ ਝਟ ਲੰਘਾਈਆ। ਗੋਬਿੰਦ ਨੇ ਤੀਰ ਦੀ ਮੁਖੀ ਨਾਲ ਵਿੰਨ੍ਹ ਦਿਤੀ ਬਸੁਧਾ, ਧਰਤੀ ਉਤੇ ਧਰਮ ਨਿਸ਼ਾਨ ਲਗਾਈਆ। ਜਿਸ ਵੇਲੇ ਅੰਤਮ ਹੋਇਆ ਕਲਜੁਗਾ, ਸਤਿ ਧਰਮ ਰਹੇ ਨਾ ਰਾਈਆ। ਉਸ ਵੇਲੇ ਖੇਲ ਕਰੇ ਪੁਰਖ ਅਕਾਲਾ ਦੀਨ ਦਿਆਲਾ ਗੁੱਝਾ, ਮਨ ਬੁਧੀ ਸਮਝ ਕਿਸੇ ਨਾ ਆਈਆ। ਜਨ ਭਗਤਾਂ ਗੁਰਮੁਖਾਂ ਧਰਨੀ ਉਤੇ ਕਰੇ ਉਘਾ, ਉਗਣ ਆਥਣ ਵੇਖ ਵਖਾਈਆ। ਇਕ ਇਸ਼ਾਰਾ ਕਿਸੇ ਨਾ ਬੁੱਝਾ, ਰਮਜ਼ ਰਮਜ਼ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਕੱਤਕ ਕਹੇ ਮੈਂ ਮਾਤਲੋਕ ਵਿਚ ਚੜ੍ਹਿਆ, ਸੰਮਤ ਸ਼ਹਿਨਸ਼ਾਹੀ ਸੱਤ ਸਤਿ ਵਡਿਆਈਆ। ਮੈਂ ਨਿਰਅੱਖਰ ਅਗੰਮੀ ਪੜ੍ਹਿਆ, ਜਿਸ ਨੂੰ ਲਿਖੇ ਕੋਇ ਨਾ ਕਲਮ ਸ਼ਾਹੀਆ। ਖੇਲ ਵੇਖਿਆ ਸਿਰ ਧੜਿਆ, ਸਿਰ ਧੜ ਖੋਜ ਖੁਜਾਈਆ। ਇਕ ਗੋਬਿੰਦ ਪੁਰਖ ਅਕਾਲ ਦੀ ਸਰਨੀ ਪੜਿਆ, ਸਰਨਗਤ ਇਕ ਰਖਾਈਆ। ਜਿਸ ਨੇ ਦੀਨ ਦੁਨੀ ਦੀ ਮੇਟਣੀ ਸ਼ਰਿਆ, ਸ਼ਰੀਅਤ ਦਾ ਡੇਰਾ ਢਾਹੀਆ। ਮੁਹੰਮਦ ਦਾ ਲੇਖਾ ਪੂਰਾ ਕਰਨਾ ਵਿਚ ਨੌ ਵਰ੍ਹਿਆ, ਨੌ ਖੰਡ ਪ੍ਰਿਥਮੀ ਭੁੱਲ ਰਹੇ ਨਾ ਰਾਈਆ। ਗੁਰਮੁਖਾਂ ਭਾਗ ਲਗਾਉਣਾ ਦਰ ਦਰਿਆ, ਘਰ ਘਰ ਆਪਣਾ ਮੇਲ ਮਿਲਾਈਆ। ਨਿਰਗੁਣ ਧਾਰ ਜੋੜ ਕੇ ਲੜਿਆ, ਸੁਰਤੀ ਸ਼ਬਦ ਨਾਲ ਬੰਧਾਈਆ। ਬਾਹਰ ਕਢ ਚੁਰਾਸੀ ਵਿਚੋਂ ਗੜ੍ਹਿਆ, ਗੜ੍ਹੀ ਚਮਕੌਰ ਦਾ ਲੇਖਾ ਲੇਖੇ ਵਿਚ ਲਗਾਈਆ। ਜਿਨ੍ਹਾਂ ਦੇ ਉਤੇ ਸੀਸ ਦਸਤਾਰਾ ਧਰਿਆ, ਧਰਮ ਦੀ ਧਾਰ ਰੰਗ ਰੰਗਾਈਆ। ਉਹ ਗੁਰਮੁਖ ਗੁਰਸਿਖ ਸੰਤ ਸੁਹੇਲਾ ਲੋਕਮਾਤ ਕਦੇ ਨਾ ਮਰਿਆ, ਮਰਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਨ ਭਗਤ ਦਵਾਰੇ ਸਦਾ ਖੜ੍ਹਿਆ, ਹਾਜ਼ਰ ਹਜ਼ੂਰ ਹਰਿ ਕਰਤਾ ਆਪਣੀ ਦਇਆ ਕਮਾਈਆ।
❋
❋
੧੫ ਕੱਤਕ ਸ਼ਹਿਨਸ਼ਾਹੀ ਸੰਮਤ ੭ ਕਪੂਰ ਸਿੰਘ, ਕਰਮ ਸਿੰਘ, ਸਰਵਣ ਸਿੰਘ, ਹਰਦਿਆਲ ਕੌਰ, ਗੁਰਦੀਪ ਸਿੰਘ, ਗੁਰਤੇਜ ਸਿੰਘ ਘਲਕਲਾਂ ਅਜੈਬ ਸਿੰਘ ਹਰਿਰਾਏ ਪੁਰ, ਸੀਤਲ ਸਿੰਘ ਡਗਰੂ, ਮੇਲਾ ਸਿੰਘ, ਧੰਨਾ ਸਿੰਘ, ਚੰਦ ਸਿੰਘ ਹਰਬੰਸ ਸਿੰਘ ਨਿਧਾਂ ਵਾਲਾ,
ਗੁਰਿੰਦਰ ਕੌਰ ਦੁਨਿਆਣਾ, ਮਹਿੰਦਰ ਕੌਰ ਚੜਿਕ, ਨੰਦ ਸਿੰਘ ਥੱਮਣ ਵਾਲਾ, ਹਰਦੇਵ ਕੌਰ, ਦਲੀਪ ਸਿੰਘ ਬਦਨੀ ਕਲਾਂ,
ਸੁਖ ਰਾਮ ਚੱਕਰ, ਗੁਰਦਿਆਲ ਸਿੰਘ ਰਾਮੂਵਾਲਾ, ਕਰਤਾਰ ਸਿੰਘ, ਨਰੈਣ ਕੌਰ ਦੀਦਾਰੇ ਵਾਲਾ, ਕਰਤਾਰ ਸਿੰਘ ਚੜ੍ਹਿਕ,
ਚੰਨਣ ਸਿੰਘ, ਸ਼ਾਮ ਸਿੰਘ ਬਰਨਾਲਾ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ
ਗੋਬਿੰਦ ਸ਼ਬਦ ਕਹੇ ਮਾਲਵੇ ਵਾਲੇ ਸਿੰਘ ਤਿੰਨ ਜੰਗੀ, ਜਗਤ ਜਹਾਨ ਵੇਖ ਵਖਾਈਆ। ਜਿਨ੍ਹਾਂ ਹਲੂਣਾ ਦੇਣਾ ਸ਼ਾਹ ਫ਼ਰੰਗੀ, ਈਸਾ ਨੈਣ ਰਿਹਾ ਉਠਾਈਆ। ਮੁਹੰਮਦ ਦੀ ਪਿੱਠ ਹੋਵੇ ਨੰਗੀ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਜਿਨ੍ਹਾਂ ਦੀ ਧਾਰ ਸੰਸਾਰ ਵਿਚੋਂ ਪਾਰ ਲੰਘੀ, ਦੀਨ ਦੁਨੀ ਵੇਖਣ ਕੋਇ ਨਾ ਪਾਈਆ। ਜਿਨ੍ਹਾਂ ਮਾਲਕ ਤੱਕਿਆ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਨੂਰ ਇਲਾਹੀਆ। ਜਿਸ ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਅੰਨ੍ਹੀ, ਨੇਤਰਹੀਣ ਦਿਸੇ ਲੋਕਾਈਆ। ਸਭ ਦੀ ਕਰਨੀ ਹੋਣੀ ਮੰਦੀ, ਮੰਦ ਵਾਸਨਾ ਖੋਜ ਖੁਜਾਈਆ। ਫਿਰੇ ਦਰੋਹੀ ਵਿਚ ਵਰਭੰਡੀ, ਬ੍ਰਹਿਮੰਡ ਅੱਖ ਖੁਲ੍ਹਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਜਗਤ ਧਾਰ ਕੰਢੀ, ਘਾਟ ਇਕੋ ਇਕ ਜਣਾਈਆ। ਲੇਖਾ ਮੁਕਣਾ ਭੇਖ ਪਖੰਡੀ, ਦੁਤੀਆ ਰੂਪ ਨਾ ਕੋਇ ਦਰਸਾਈਆ। ਕਲਜੁਗ ਆਯੂ ਰਹੇ ਨਾ ਲੰਬੀ, ਅੱਗੇ ਪੰਧ ਨਾ ਕੋਇ ਵਖਾਈਆ। ਚਾਰ ਯਾਰੀ ਦਾ ਲੇਖਾ ਮੁਕਾਵੇ ਗੋਬਿੰਦ ਧਾਰ ਉਲਟੀ ਮੰਜੀ, ਚਾਰ ਫ਼ਰਿਸ਼ਤੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸ਼ਬਦ ਗੋਬਿੰਦ ਕਹੇ ਗੁਰਮੁਖ ਕੋਲ ਸਾਢੇ ਦਸ ਹੱਥ ਦਾ ਰੱਸਾ, ਪੀਲਾ ਰੰਗ ਰੰਗ ਰੰਗਾਈਆ। ਜਿਸ ਨਾਲ ਗੋਬਿੰਦ ਨੇ ਕਸਿਆ ਸੀ ਕਮਰਕਸਾ, ਜਿਸ ਵੇਲੇ ਮਾਲਵੇ ਚਰਨ ਛੁਹਾਈਆ। ਪੁਰਖ ਅਕਾਲ ਦਾ ਕੀਤਾ ਜਸਾ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਫੇਰ ਤੱਕਿਆ ਚਾਰੋਂ ਕੁੰਟ ਰੈਣ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਦੋ ਜਹਾਨ ਲਗਾਈਆਂ ਅੱਖਾਂ, ਨਿਰਗੁਣ ਸਰਗੁਣ ਵੇਖ ਵਖਾਈਆ। ਫੇਰ ਹੱਥ ਮਾਰਿਆ ਉਪਰ ਆਪਣੇ ਭੱਥਾ, ਬਿਨ ਤੀਰ ਤਰਕਸ਼ ਵੇਖ ਵਖਾਈਆ। ਕੀ ਖੇਲ ਕਰਨਾ ਯਥਾਰਥ ਯਥਾ, ਯਦੀ ਪੜਦਾ ਆਪ ਉਠਾਈਆ। ਫੇਰ ਬਚਨ ਕੀਤਾ ਸੱਚਾ, ਗੁਰਦੇਵ ਸਵਾਮੀ ਇਕ ਦ੍ਰਿੜਾਈਆ। ਜਿਸ ਵੇਲੇ ਸਭ ਦਾ ਕੌਲ ਇਕਰਾਰ ਹੋਇਆ ਪੱਕਾ, ਵਾਹਿਦੇ ਪਿਛਲੇ ਵੇਖ ਵਖਾਈਆ। ਕਲਜੁਗ ਕਾਇਆ ਮਾਟੀ ਭਾਂਡਾ ਦਿਸੇ ਕੱਚਾ, ਕੰਚਨ ਗੜ੍ਹ ਨਾ ਕੋਇ ਬਣਾਈਆ। ਮਨ ਵਿਕਾਰ ਘਰ ਘਰ ਹੋਵੇ ਨੱਚਾ, ਵੇਸਵਾ ਰੂਪ ਦਿਸੇ ਲੋਕਾਈਆ। ਪਤਿਪਰਮੇਸ਼ਵਰ ਦਾ ਦੇਵੇ ਕੋਇ ਨਾ ਪਤਾ, ਪਤਿ ਪਤਨੀ ਸੋਭਾ ਕੋਇ ਨਾ ਪਾਈਆ। ਜੈਕਾਰਾ ਬੋਲੇ ਕੋਈ ਨਾ ਅਲਖ ਅਲੱਖਾ, ਅਲਖ ਅਗੋਚਰ ਸੰਗ ਨਾ ਕੋਇ ਰਖਾਈਆ। ਫੇਰ ਆਵਾਂ ਨੱਸਾ, ਜੋਤੀ ਜਾਤਾ ਪੁਰਖ ਬਿਧਾਤਾ ਨਾਲ ਮਿਲਾਈਆ। ਹੋੜਾ ਲਾ ਕੇ ਉਪਰ ਸੱਸਾ, ਸੋ ਪੁਰਖ ਨਿਰੰਜਣ ਵੰਡ ਵੰਡਾਈਆ। ਹਾਹੇ ਉਤੇ ਟਿੱਪੀ ਰੱਖਾਂ, ਆਤਮ ਬ੍ਰਹਮ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਡੋਰੀ ਕਹੇ ਮੈਂ ਸਾਢੇ ਦਸ ਹੱਥ ਦੀ ਧਾਰ, ਪੀਲੇ ਰੰਗ ਨਾਲ ਵਡਿਆਈਆ। ਭੇਟਾ
❋
❋
ਕਰ ਦੇਵੇ ਗੁਰਮੁਖ ਰਵੀਦਾਸ ਚਮਾਰ, ਮੇਰਾ ਪੂਰਬ ਲੇਖ ਬਣਾਈਆ। ਮੈਨੂੰ ਗੋਬਿੰਦ ਕੀਤਾ ਪਿਆਰ, ਪ੍ਰੇਮ ਨਾਲ ਆਪਣੇ ਤਨ ਛੁਹਾਈਆ। ਫੇਰ ਹੁਕਮ ਸੰਦੇਸ਼ਾ ਦਿਤਾ ਧੁਰ ਦੇ ਯਾਰ, ਜੋ ਯਾਰੜਾ ਸਥਰ ਹੰਢਾਈਆ। ਕਮਲੀਏ ਉਹ ਤਕ ਕਲਜੁਗ ਅੰਧ ਅੰਧਿਆਰ, ਨੂਰੀ ਚੰਦ ਨਾ ਕੋਇ ਚਮਕਾਈਆ। ਫੇਰ ਖੇਲ ਹੋਣਾ ਅਗੰਮ ਅਪਾਰ, ਹਰਿ ਕਰਤਾ ਆਪ ਕਰਾਈਆ। ਨਿਹਕਲੰਕ ਕਲ ਕਲਕੀ ਲਏ ਅਵਤਾਰ, ਅਮਾਮ ਅਮਾਮਾਂ ਵੇਸ ਵਟਾਈਆ। ਜਿਸ ਦਾ ਵੇਦ ਵਿਆਸ ਬਣਿਆ ਲਿਖਾਰ, ਨੌਂ ਹਜ਼ਾਰ ਸਲੋਕ ਗਿਆ ਜਣਾਈਆ। ਸੋ ਉੱਤਰੇ ਆਪਣੀ ਧਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਨੂੰ ਸਮਝੇ ਕੋਇ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੂਰ ਦੁਰਾਡੇ ਬੈਠਣ ਸੀਸ ਨਿਵਾਈਆ। ਜਿਸ ਦੇ ਸਭ ਕੁਛ ਹੋਵੇ ਅਖਤਿਆਰ, ਮੁਖਤਿਆਰ ਪਿਛਲਾ ਰਹਿਣ ਕੋਇ ਨਾ ਪਾਈਆ। ਲਹਿਣਾ ਦੇਣਾ ਪੂਰਾ ਕਰੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਜਨ ਭਗਤਾਂ ਕਾਰਜ ਦਏ ਸਵਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਮ ਦੀ ਡੋਰੀ ਬੰਨ੍ਹੇ ਨਾਲ ਸੀਸ ਦਸਤਾਰ, ਦਸਤ ਦਸਤ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਕੱਪੜ ਦੇਵੇ ਪਾੜ, ਓਢਣ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਡੋਰੀ ਕਹੇ ਮੈਨੂੰ ਆਈ ਯਾਦ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਮੇਰਾ ਮਾਲਕ ਬਣਿਆ ਧੁਰ ਦਾ ਬਾਨੀ, ਜੋ ਬਾਵਨ ਭੇਖ ਧਰਾਈਆ। ਜਿਸ ਦਾ ਗੋਬਿੰਦ ਸੁਤ ਨਿਸ਼ਾਨੀ, ਸ਼ਬਦ ਨਿਸ਼ਾਨਾ ਇਕ ਵਡਿਆਈਆ। ਉਹ ਮੰਜ਼ਲ ਦੇ ਕੇ ਗਿਆ ਰੁਹਾਨੀ, ਬਿਨਾ ਰੂਹ ਸਮਝਾਈਆ। ਉਹ ਤਕ ਸਦੀ ਚੌਧਵੀਂ ਚਾਰੋਂ ਕੁੰਟ ਬੇਈਮਾਨੀ, ਬੇਵਾ ਰੂਪ ਦਿਸੇ ਲੋਕਾਈਆ। ਕੀ ਖੇਲ ਕਰੇ ਈਸਾ ਦਾ ਬਾਪ ਅਸਮਾਨੀ, ਇਸਮ ਆਜ਼ਮ ਕੀ ਜਣਾਈਆ। ਜਿਸ ਦੇ ਉਤੋਂ ਪੈਗ਼ੰਬਰਾਂ ਕੀਤੀ ਕੁਰਬਾਨੀ, ਮੁਹੰਮਦ ਸੱਯਦਿਆਂ ਵਿਚ ਸੀਸ ਝੁਕਾਈਆ। ਉਹ ਸਭ ਦਾ ਲੇਖਾ ਦੱਸੇ ਫ਼ਾਨੀ, ਫ਼ਨਾਹ ਫਿੱਲਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਡੋਰੀ ਕਹੇ ਗੋਬਿੰਦ ਦੇ ਸਿੱਖ ਸਿੱਖ ਬਹਾਦਰ, ਤਿੰਨ ਮਾਲਵੇ ਵਿਚ ਵਡਿਆਈਆ। ਜਿਨ੍ਹਾਂ ਨੂੰ ਦਿਤਾ ਸ਼ਬਦ ਸ਼ਬਦ ਗੁਰ ਆਦਰ, ਆਦਰਸ਼ ਆਪਣਾ ਇਕ ਦਿਖਾਈਆ। ਇਨ੍ਹਾਂ ਉਤੇ ਕਿਰਪਾ ਕੀਤੀ ਸੀ ਤੇਗ਼ ਬਹਾਦਰ, ਜੋ ਸੀਸ ਦਿੱਲੀ ਗਿਆ ਕਟਾਈਆ। ਭਾਗ ਲਗਾਇਆ ਕਾਇਆ ਗਾਗਰ, ਸਾਢੇ ਤਿੰਨ ਹੱਥ ਅੰਮ੍ਰਿਤ ਰਸ ਭਰਾਈਆ। ਕਿਰਪਾ ਕਰੇ ਕਰੀਮ ਕਾਦਰ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਧਰਮ ਦਾ ਸਾਚਾ ਸਾਜੇ ਸਾਜਣ, ਸਗਲਾ ਰੰਗ ਰੰਗਾਈਆ। ਮਿਹਰਵਾਨ ਗ਼ਰੀਬ ਨਿਵਾਜਣ, ਨਿਮਾਣਿਆਂ ਗੋਦ ਉਠਾਈਆ। ਸੀਸ ਜਗਦੀਸ ਰੱਖ ਕੇ ਤਾਜਣ, ਰਾਜ ਤਖ਼ਤ ਦੀਨ ਦੁਨੀ ਉਲਟਾਈਆ। ਪਰਗਟ ਹੋ ਕੇ ਦੇਸ ਮਾਝਣ, ਲੇਖਾ ਸਭ ਦਾ ਵੇਖ ਵਖਾਈਆ। ਜਿਸ ਦਾ ਸ਼ਬਦੀ ਧਾਰ ਉਡਣਾ ਬਾਜ਼ਣ, ਬਾਜਾਂਵਾਲਾ ਆਪਣਾ ਹੁਕਮ ਵਰਤਾਈਆ। ਇਨ੍ਹਾਂ ਦਾ ਲੇਖਾ ਫੇਰ ਹੋਇਆ ਨਾਲ ਮਾਈ ਭਾਗਣ, ਭਾਗੋ ਭਗਵਨ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਰੱਸੀ ਕਹੇ ਮੈਂ ਸਾਢੇ ਦਸ ਹੱਥ, ਹੱਥੋ ਹੱਥੀ ਵੰਡ ਵੰਡਾਈਆ। ਮੇਰਾ ਲੇਖਾ ਨਾਲ ਪੁਰਖ ਸਮਰਥ, ਪਾਰਬ੍ਰਹਮ ਦਇਆ ਕਮਾਈਆ। ਗੁਰਮੁਖਾਂ ਗੋਬਿੰਦ ਨਾਲੋਂ ਹੋਣ ਨਾ
❋
❋
ਦੇਵਾਂ ਵਖ, ਏਸੇ ਕਰਕੇ ਮਾਲਵੇ ਚਲੀ ਆਈ ਚਾਈਂ ਚਾਈਂਆ। ਸਭ ਨੂੰ ਮੇਲ ਮਿਲਾਉਣਾ ਅੰਦਰਲੀ ਅੱਖ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਕੂੜੀ ਕਿਰਿਆ ਗੜ੍ਹ ਤੋੜਨਾ ਹੰਕਾਰੀ ਹੱਠ, ਹਉਮੇ ਹੰਗਤਾ ਦੇਣੀ ਮਿਟਾਈਆ। ਸਚ ਪ੍ਰੇਮ ਮੁਹੱਬਤ ਦੀ ਬੰਨ੍ਹਣੀ ਗੱਠ, ਏਥੇ ਉਥੇ ਸਕੇ ਨਾ ਕੋਇ ਖੁਲ੍ਹਾਈਆ। ਪਿਛਲਾ ਪੰਧ ਮੁਕਾਇਆ ਨੱਠ ਨੱਠ, ਭੱਜੀ ਵਾਹੋ ਦਾਹੀਆ। ਜਨ ਭਗਤਾਂ ਮੇਲ ਮਿਲਾਇਆ ਝਟ, ਝਟਕੇ ਖਾਣ ਵਾਲਾ ਸੰਗ ਨਾ ਕੋਇ ਰਖਾਈਆ। ਜ਼ਾਤ ਪਾਤ ਦੀ ਮੇਟ ਕੇ ਵੱਟ, ਹੱਦ ਇਕੋ ਇਕ ਸਮਝਾਈਆ। ਜਿਥੇ ਸਤਿਗੁਰ ਸ਼ਬਦ ਸੁਹਾਨਾ ਰਿਹਾ ਵਸ, ਦੂਸਰ ਨਜ਼ਰ ਕੋਇ ਨਾ ਆਈਆ। ਜਗਤ ਮੰਜ਼ਲ ਹੋਵੇ ਬਸ, ਪਾਂਧੀ ਪੰਧ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਡੋਰੀ ਕਹੇ ਮੈਂ ਭਗਤਾਂ ਬੰਨ੍ਹਾਂ ਧੁਰ ਦੀ ਡੋਰ, ਡੋਰ ਪ੍ਰਭ ਦੇ ਨਾਲ ਜੁੜਾਈਆ। ਮੈਨੂੰ ਛੂਹ ਸਕੇ ਨਾ ਕੋਈ ਹੋਰ, ਹੋਕਾ ਦੇ ਕੇ ਦਿਆਂ ਦੁਹਾਈਆ। ਮੈਂ ਨਾਤਾ ਛੱਡਿਆ ਠੱਗ ਚੋਰ, ਕੂੜਿਆਂ ਸੰਗ ਨਾ ਕੋਇ ਬਣਾਈਆ। ਕਲਜੁਗ ਵੇਖ ਅੰਧੇਰ ਘਨਘੋਰ, ਲੋਕਮਾਤ ਲਈ ਅੰਗੜਾਈਆ। ਜਨ ਭਗਤਾਂ ਅੰਦਰ ਹੰਗਤਾ ਪਾਏ ਨਾ ਸ਼ੋਰ, ਮਨਸਾ ਕੂੜ ਨਾ ਕੋਇ ਹਲਕਾਈਆ। ਸਭ ਨੂੰ ਇਕੋ ਮਾਰਗ ਬੰਨ੍ਹ ਕੇ ਦੇਵਾਂ ਤੋਰ, ਤੁਰਤ ਆਪਣੀ ਸੇਵ ਕਮਾਈਆ। ਕਿਸੇ ਦਾ ਚਲੇ ਨਾ ਕੋਈ ਜ਼ੋਰ, ਜੋਰੂ ਜ਼ਰ ਨਾ ਕੋਇ ਵਡਿਆਈਆ। ਸਭ ਦਾ ਮੰਤਰ ਇਕੋ ਹੋਵੇ ਫ਼ੁਰਨਾ ਫੋਰ, ਫ਼ੁਰਨੇ ਜਗਤ ਵਾਸਨਾ ਬੰਦ ਕਰਾਈਆ। ਗੁਰਮੁਖਾਂ ਭਾਗ ਹੋਣ ਮੱਥੋਰ, ਮਿਥਿਆ ਦੱਸਾਂ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੇਵਾ ਇਕ ਸਮਝਾਈਆ। ਡੋਰੀ ਕਹੇ ਮੇਰਾ ਰੰਗ ਪੀਲਾ, ਗੋਬਿੰਦ ਗੋਬਿੰਦ ਧਾਰ ਦਰਸਾਈਆ। ਜਨ ਭਗਤਾਂ ਦੱਸਾਂ ਸਤਿਗੁਰ ਸ਼ਬਦ ਧਾਰ ਵਸੀਲਾ, ਵਸਲ ਯਾਰ ਅਗੰਮ ਅਥਾਹੀਆ। ਜਿਸ ਨੂੰ ਮਿਲਣ ਦਾ ਇਕੋ ਹੀਲਾ, ਇਕੋ ਮਾਰਗ ਦਿਆਂ ਦ੍ਰਿੜਾਈਆ। ਉਸ ਦਾ ਸਾਰੇ ਬਣੋ ਇਕ ਕਬੀਲਾ, ਜੋ ਕਬਰਾਂ ਤੋਂ ਬਾਹਰ ਡੇਰਾ ਲਾਈਆ। ਲੇਖਾ ਜਾਣੇ ਅਸਮਾਨ ਜ਼ਮੀਨਾ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਜਗਤ ਜਹਾਨ ਵੇਖੇ ਸੀਮਾ, ਨੌਂ ਖੰਡ ਪ੍ਰਿਥਮੀ ਧਿਆਨ ਰਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਭ ਦੀ ਕਰ ਦੇਵੇ ਤਰਮੀਮਾ, ਧੁਰ ਦਾ ਹੁਕਮ ਫ਼ਰਮਾਨ ਇਕ ਦ੍ਰਿੜਾਈਆ। ਖੇਲ ਕਰੇ ਆਲੀਸ਼ਾਨ ਅਜ਼ੀਮਾ, ਅਜ਼ਮਤੋ ਕਸਮਤੋ ਅਜ਼ਿਬਵਾਹ ਅਤਿਲਹੇ ਆਪਣਾ ਹੁਕਮ ਵਰਤਾਈਆ। ਜੋ ਆਦਿ ਅੰਤ ਛੈਲ ਛਬੀਲੋ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨੀਲੀ ਧਾਰ ਕਹੇ ਮੈਂ ਵੇਖਿਆ ਪੀਲਾ ਰੰਗ, ਰੰਗਤ ਅਗੰਮ ਅਥਾਹੀਆ। ਜਿਸ ਨੂੰ ਵੇਖ ਕੇ ਤੇਈ ਅਵਤਾਰ ਹੋਣ ਦੰਗ, ਪੈਗ਼ੰਬਰ ਪਰੇਸ਼ਾਨੀ ਵਿਚ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕੱਠਾ ਬਣ ਕੇ ਸੰਗ, ਬਿਨ ਨੈਣਾਂ ਨੈਣ ਉਠਾਈਆ। ਕਿਹੜੀ ਧਾਰ ਵੱਜੇ ਮਰਦੰਗ, ਕਵਣ ਕੂਟ ਡੰਕ ਸ਼ਨਵਾਈਆ। ਸਦੀ ਚੌਧਵੀਂ ਅੰਤ ਜਾਏ ਨਾ ਲੰਘ, ਮੰਜ਼ਲ ਪੰਧ ਪਾਰ ਨਾ ਕੋਇ ਕਰਾਈਆ। ਜਿਸ ਨੇ ਉਲਟਾ ਕੀਤਾ ਪਲੰਘ, ਪਾਵੇ ਚਾਰ ਰੋਵਣ ਮਾਰਨ ਧਾਹੀਆ। ਦਰੋਹੀ ਖ਼ੁਦਾ ਖ਼ੁਦਾ ਦੇ ਨਬੀ ਦੀ ਚਾਰ ਯਾਰ ਸੰਗ ਮੁਹੰਮਦ ਹੋਣਾ ਨੰਗ, ਪਰਦਾ ਸਿਰ ਸਰ ਨਾ ਕੋਇ ਟਿਕਾਈਆ। ਜਿਸ ਸਾਹਿਬ ਨੇ ਬਿਨਾ ਸ਼ਸਤਰਾਂ ਤੋਂ ਕਰਨਾ ਜੰਗ, ਸ਼ਸਤਰ ਧਾਰੀ ਗੁਰਮੁਖ ਦਿਤੇ ਵਖਾਈਆ। ਕਲਜੁਗ ਕੂੜੀ ਕਿਰਿਆ ਕਰਨੀ ਭੰਗ, ਸਤਿਜੁਗ ਸਤਿ ਸਤਿ ਉਪਜਾਈਆ। ਨਿਸ਼ਾਨ
❋
❋
ਮੇਟ ਕੇ ਤਾਰਾ ਚੰਦ, ਇਕੋ ਨੂਰੀ ਚੰਦ ਦੇਣਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਡੋਰੀ ਕਹੇ ਮਾਲਵੇ ਵਿਚ ਗੋਬਿੰਦ ਵੜਦਿਆਂ ਪੁੱਠਾ ਕੀਤਾ ਸੀ ਕੁੰਭ, ਘੜਾ ਬਿਨ ਪਾਣੀ ਧਰਤ ਟਿਕਾਈਆ। ਫੇਰ ਲੇਖਾ ਲਿਖਿਆ ਸੁੰਭ ਨਿਸੁੰਭ, ਦੁਰਗਾ ਅਸ਼ਟਭੁਜ ਸ਼ਨਵਾਈਆ। ਫੇਰ ਦੋ ਜਹਾਨਾਂ ਲਈ ਉਂਘ, ਸਵਾਧਾਨ ਹੋ ਕੇ ਵੇਖ ਵਖਾਈਆ। ਅੰਮ੍ਰਿਤ ਰਹਿਣ ਦੇਣਾ ਨਹੀਂ ਗਰੜ ਚੁੰਜ, ਜਾਮ ਆਪਣੇ ਹੱਥ ਧਰਾਈਆ। ਜਗਤ ਬਦਲ ਦੇਣਾ ਜੁਗ ਬਦਲ ਦੇਣਾ ਪ੍ਰਭ ਦੀ ਕਾਰ ਜਿਉਂ ਸਰਪ ਉਤਾਰੇ ਕੁੰਜ, ਸਤਿ ਸਰੂਪ ਸਮਝ ਕਿਸੇ ਨਾ ਆਈਆ। ਦੀਨ ਮਜ਼੍ਹਬ ਦਾ ਮਾਲ ਖ਼ਜ਼ਾਨਾ ਰਹੇ ਕੋਈ ਨਾ ਪੁੰਜ, ਪੂੰਜੀ ਸ਼ਰਅ ਨਾ ਅੰਤ ਜਣਾਈਆ। ਮੈਂ ਖੇਲ ਕਰਾਂਗਾ ਉਂਜ, ਜੋ ਪੁਰਖ ਅਕਾਲਾ ਦੀਨ ਦਿਆਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਘੜਾ ਕਹੇ ਜਿਸ ਵੇਲੇ ਗੋਬਿੰਦ ਨੇ ਮੈਨੂੰ ਕੀਤਾ ਪੁੱਠਾ, ਮੂੰਹ ਦੇ ਭਾਰ ਰਖਾਈਆ। ਫੇਰ ਫੜ ਕੇ ਆਪਣੇ ਸੱਜੇ ਖੱਬੇ ਗੁੱਟਾ, ਦੋਹਾਂ ਲਿਆ ਦਬਾਈਆ। ਫੇਰ ਸੂਰਬੀਰ ਹੋ ਕੇ ਉਠਾ, ਆਪਣੀ ਲਈ ਅੰਗੜਾਈਆ। ਚਾਰੋਂ ਕੁੰਟ ਨਿਗਹ ਮਾਰ ਕੇ ਤੁੱਠਾ, ਮਿਹਰਵਾਨ ਹੋ ਕੇ ਅੱਖ ਖੁਲ੍ਹਾਈਆ। ਕਿਸ ਬਿਧ ਕਲਜੁਗ ਕੂੜੀ ਕਿਰਿਆ ਜੜ੍ਹ ਪੁੱਟਾਂ, ਪਟਨੇ ਵਾਲਾ ਰਿਹਾ ਸੁਣਾਈਆ। ਫੇਰ ਤੀਰ ਫੜ ਕੇ ਵਿਚ ਮੁੱਠਾ, ਜ਼ੋਰ ਨਾਲ ਦਬਾਈਆ। ਬਿਨਾ ਸ਼ਸਤਰਾਂ ਤੋਂ ਪਾਵਾਂ ਲੁੱਟਾ, ਪ੍ਰਭ ਨਾਲ ਮਿਲ ਕੇ ਖੇਲ ਖਿਲਾਈਆ। ਜਗਤ ਜਹਾਨ ਰਹਿਣ ਦੇਵਾਂ ਕੋਇ ਨਾ ਸੁੱਤਾ, ਸੋਏ ਅਵਤਾਰ ਪੈਗ਼ੰਬਰ ਗੁਰ ਲਵਾਂ ਜਗਾਈਆ। ਜਿਸ ਪੁਰਖ ਅਕਾਲ ਨੇ ਮੈਨੂੰ ਬਣਾਇਆ ਸੁਤਾ, ਸੁਤ ਦੁਲਾਰਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਘੜਾ ਕਹੇ ਮੈਂ ਹੋ ਗਿਆ ਹੈਰਾਨ, ਹੈਰਾਨੀ ਵਿਚ ਸੀਸ ਨਿਵਾਈਆ। ਕੁਛ ਦੱਸ ਮੇਰੇ ਮਿਹਰਵਾਨ, ਸਤਿਗੁਰ ਅੱਗੇ ਸੀਸ ਝੁਕਾਈਆ। ਗੋਬਿੰਦ ਹੱਸ ਕੇ ਕਿਹਾ ਔਹ ਤਕ ਕਲਜੁਗ ਨਿਸ਼ਾਨ, ਨਿਸ਼ਾਨਾ ਦਿਆਂ ਵਖਾਈਆ। ਕਲਜੁਗ ਜੀਵ ਮਾਟੀ ਭਾਂਡੇ ਖ਼ਾਲੀ ਦਿਸਣ ਵਿਚ ਨਜ਼ਰ ਨਾ ਆਏ ਸ੍ਰੀ ਭਗਵਾਨ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਪੰਡਤ ਪਾਂਧੇ ਮੁੱਲਾਂ ਸ਼ੇਖ਼ ਮੁਸਾਇਕ ਬਣਨ ਬੇਈਮਾਨ, ਸਚ ਵਿਚ ਨਾ ਕੋਇ ਸਮਾਈਆ। ਜਿਹੜੇ ਮਟਕੇ ਭੰਨੇ ਗੋਪੀਆਂ ਵਾਲੇ ਕਾਹਨ, ਕ੍ਰਿਸ਼ਨ ਖੇਲ ਖਿਲਾਈਆ। ਪਹਿਲੋਂ ਪਟਨੇ ਭੁਗਤਾ ਕੇ ਆਇਆ ਆਇਆ ਮੈਂ ਭੁਗਤਾਨ, ਅੰਤਮ ਲੇਖਾ ਤੇਰਾ ਮਾਲਵੇ ਵਿਚ ਜਣਾਈਆ। ਹੁਣ ਏਥੋਂ ਹੋ ਜਾਵਾਂ ਰਵਾਨ, ਚਲਣਾ ਵਾਹੋ ਦਾਹੀਆ। ਤਿੰਨ ਦਿਨ ਕਰਨਾ ਨਹੀਂ ਇਸ਼ਨਾਨ, ਤੇਰਾ ਜਲ ਨਾ ਤਨ ਛੁਹਾਈਆ। ਕੁੰਭ ਰੋ ਕੇ ਲੱਗਾ ਕੁਰਲਾਣ, ਕੂਕ ਕੂਕ ਸੁਣਾਈਆ। ਗੋਬਿੰਦ ਤੇਰੇ ਵਿਚ ਹੱਕ ਤੌਫ਼ੀਕ, ਤੂੰ ਹੀ ਖ਼ੁਦ ਮਾਲਕ ਨਜ਼ਰੀ ਆਈਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਰਹੇ ਨਾ ਰਾਈਆ। ਮੈਂ ਨਿਮਾਣਾ ਜਗਤ ਨਾਚੀਜ਼, ਠੀਕਰ ਮਾਟੀ ਸੋਭਾ ਪਾਈਆ। ਮੈਨੂੰ ਆਪਣਾ ਬਣਾ ਮੀਤ, ਮਿੱਤਰ ਪਿਆਰੇ ਦਇਆ ਕਮਾਈਆ। ਮੈਂ ਸਦਾ ਤੇਰਾ ਗਾਵਾਂ ਗੀਤ, ਗੋਬਿੰਦ ਗੋਬਿੰਦ ਗੋਬਿੰਦ ਮੇਰਾ ਮਾਹੀਆ। ਗੋਬਿੰਦ ਹੱਸ ਕੇ ਕਿਹਾ ਮੇਰੇ ਸਾਹਿਬ ਦੀ ਅਵੱਲੜੀ ਰੀਤ, ਜੁਗ ਚੌਕੜੀ ਸਮਝ ਕਿਸੇ ਨਾ ਪਾਈਆ। ਔਹ ਵੇਖ ਕਲਜੁਗ ਵੇਲਾ ਅੰਤ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਵੇਲੇ ਧਰਮ ਦਾ ਧਰਮ ਬਣਿਆ ਸ਼ਰੀਕ, ਲਾਸ਼ਰੀਕ ਵੇਸ ਵਟਾਈਆ। ਦੀਨ ਦੁਨੀ ਦੀ ਬਦਲ ਦੇਵੇ ਤਵਾਰੀਖ, ਤਾਰੀਖ
❋
❋
ਅਗਲੀ ਦਏ ਦ੍ਰਿੜਾਈਆ। ਤੂੰ ਰੱਖਣੀ ਉਸ ਦੀ ਉਡੀਕ, ਜੋ ਮਾਲਕ ਅਗੰਮ ਅਥਾਹੀਆ। ਫੇਰ ਖੰਡੇ ਨਾਲ ਧਰਤੀ ਉਤੇ ਖਿੱਚੀ ਲੀਕ, ਲਾਈਨ ਐਨ ਦਿਤੀ ਬਣਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ, ਸਪਾਰੇ ਢੋਲੇ ਰਹੇ ਗਾਈਆ। ਉਹ ਤੇਰਾ ਲੇਖਾ ਪੂਰਾ ਕਰੇ ਗੁਫ਼ਤ ਸ਼ਨੀਦ, ਬਾਤਨ ਆਪਣੀ ਕਾਰ ਭੁਗਤਾਈਆ। ਬਿਨਾ ਅੱਖਰਾਂ ਤੋਂ ਤੈਨੂੰ ਦੇਵਾਂ ਰਸੀਦ, ਲੇਖਾ ਲਿਖਾਂ ਬਿਨ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਗੋਬਿੰਦ ਹੋ ਮਿਹਰਵਾਨ, ਸ਼ਬਦੀ ਧਾਰ ਨਜ਼ਰ ਉਠਾਈਆ। ਤੇਰਾ ਲੇਖਾ ਕਰੇ ਪੂਰਾ ਨੌਜਵਾਨ, ਮਰਦ ਮਰਦਾਨਾ ਅਗੰਮ ਅਥਾਹੀਆ। ਜਿਸ ਨੇ ਕਲਜੁਗ ਕੂੜਾ ਮੇਟਣਾ ਨਿਸ਼ਾਨ, ਨਿਸ਼ਾਨਾ ਦੋ ਜਹਾਨਾਂ ਧਰਮ ਚਲਾਈਆ। ਜਿਸ ਨੂੰ ਝੁਕਣੇ ਸੀਤਾ ਰਾਮ, ਕਾਹਨ ਕ੍ਰਿਸ਼ਨ ਸੀਸ ਨਿਵਾਈਆ। ਪੈਗ਼ੰਬਰ ਸਯਦਿਆਂ ਵਿਚ ਕਰਨ ਸਲਾਮ, ਕਦਮਬੋਸੀ ਵਿਚ ਖ਼ੁਸ਼ੀ ਬਣਾਈਆ। ਗੁਰੂ ਗੁਰਦੇਵ ਕਰਨ ਪਰਨਾਮ, ਪਰਮ ਪੁਰਖ ਵਡ ਵਡਿਆਈਆ। ਸੋ ਪਰਗਟ ਹੋਵੇ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਕਾਰ ਭੁਗਤਾਈਆ। ਮਾਲਵਾ ਫੇਰ ਕਰੇ ਪਰਵਾਨ, ਮਲੇਛਾਂ ਪੜਦਾ ਦਏ ਚੁਕਾਈਆ। ਗੁਰਮੁਖ ਸਾਰੇ ਕਰਕੇ ਸਵਾਧਾਨ, ਸੋਈ ਸੁਰਤ ਲਏ ਉਠਾਈਆ। ਦਰ ਠਾਂਡੇ ਕਰ ਪਰਵਾਨ, ਪਰਵਾਨੇ ਧੁਰ ਦੇ ਲਏ ਬਣਾਈਆ। ਗੁਰਮੁਖ ਸੂਰਬੀਰ ਜੰਗੀ ਬਣਾ ਨੌਜਵਾਨ, ਤਿੰਨਾਂ ਲੋਕਾਂ ਬਾਹਰ ਸਮਝਾਈਆ। ਤੀਜੇ ਦਿਨ ਉਨ੍ਹਾਂ ਤੋਂ ਫੇਰ ਕਰੇ ਇਸ਼ਨਾਨ, ਜਲ ਤੇਰੇ ਵਿਚ ਭਰਾਈਆ। ਸੋਲਾਂ ਕੱਤਕ ਦਿਵਸ ਹੋਏ ਮਹਾਨ, ਮਹਿੰਮਾ ਸਿਫ਼ਤ ਅਗੰਮ ਅਥਾਹੀਆ। ਹਰਿ ਸੰਗਤ ਖ਼ੁਸ਼ੀ ਵਿਚ ਢੋਲੇ ਸਾਰੇ ਗਾਣ, ਗੀਤ ਗੋਬਿੰਦ ਅਲਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਾਰੇ ਉਠ ਕੇ ਜਾਣ, ਖ਼ੁਸ਼ੀਆਂ ਰੰਗ ਰੰਗਾਈਆ। ਫੇਰ ਗੋਬਿੰਦ ਨੇ ਤੀਰ ਦਾ ਕੀਤਾ ਨਿਸ਼ਾਨ, ਬਿਨਾ ਕਮਾਨ ਚਿੱਲਾ ਚੜ੍ਹਾਈਆ। ਉਹ ਤਕ ਜਿਸ ਦਾ ਲਹਿਣਾ ਦੇਣਾ ਕਾਹਨ ਕੀਤਾ ਪਰਵਾਨ, ਆਪਣਾ ਪ੍ਰੇਮ ਬਣਾਈਆ। ਉਹ ਬੱਧਕ ਨੌਜਵਾਨ, ਕੰਢੀ ਬੈਠਾ ਡੇਰਾ ਲਾਈਆ। ਜਿਸ ਦੇ ਕੋਲ ਪੁੱਜਣਾ ਨੌ ਨੌ ਸ਼ਬਦ ਸਾਰੇ ਰਾਹ ਵਿਚ ਗਾਣ, ਨਵ ਦਵਾਰ ਦਾ ਡੇਰਾ ਢਾਹੀਆ। ਤਿੰਨੇ ਜੰਗਜੂ ਬਹਾਦਰ ਗੁਰਸਿਖ ਪਹਿਲੋਂ ਜਾਣ, ਆਪਣਾ ਪੰਧ ਮੁਕਾਈਆ। ਨੌਂ ਨੌਂ ਦੀਪਕ ਥਾਲਾਂ ਵਿਚ ਟਿਕਾਣ, ਅੱਗੋਂ ਮਿਲਣ ਚਾਈਂ ਚਾਈਂਆ। ਗੁਰਮੁਖ ਸਿੰਘ ਮਾਚਸ ਨਾਲ ਸਵਾਧਾਨ ਕਰੇ ਸ਼ਮਾਦਾਨ, ਅਗਨੀ ਅੱਗ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੁੰਭ ਕਹੇ ਮੇਰਾ ਖੇਲ ਹੋਣਾ ਸੋਲਾਂ ਕੱਤਕ ਦੀ ਰਾਤੀ, ਜਨ ਭਗਤਾਂ ਰੁਤੜੀ ਦਿਆਂ ਜਣਾਈਆ। ਜਿਹੜੀ ਮੰਗ ਮੰਗੀ ਸੀ ਧਰਤ ਮਾਤੀ, ਧਰਨੀ ਧਵਲ ਆਸ ਰਖਾਈਆ। ਉਸ ਦੀ ਸਾਰੀ ਦੱਸਾਂਗਾ ਗਾਥੀ, ਜਿਸ ਨੂੰ ਗ੍ਰੰਥ ਸ਼ਾਸਤਰ ਕਹਿਣ ਕੋਇ ਨਾ ਪਾਈਆ। ਲਿਖਾਰੀਆਂ ਦੋ ਦੋ ਕਲਮਾਂ ਰੱਖਣੀਆਂ ਨਾਲ ਇਕ ਦਵਾਤੀ, ਸੱਜੇ ਪੱਟ ਨਾਲ ਛੁਹਾਈਆ। ਜਿਤਨੀ ਹਰਿ ਸੰਗਤ ਹੋਵੇ ਸਭ ਨੇ ਤਿੰਨ ਵਾਰ ਹੱਥ ਰੱਖਣਾ ਉਪਰ ਛਾਤੀ, ਸਾਢੇ ਦਸ ਵਕਤ ਸੁਹਾਈਆ। ਤ੍ਰਿਪਤ ਦੇ ਹੱਥ ਵਿਚ ਫੜੀ ਹੋਵੇਗੀ ਲਾਠੀ, ਆਪਣਾ ਰੂਪ ਸਰੂਪ ਬਦਲਾਈਆ। ਕੇਹਰ ਸਿੰਘ ਇਕ ਫ਼ਾਇਰ ਕਰੇਗਾ ਬਣ ਕੇ ਸਾਥੀ, ਸਗਲਾ ਸੰਗ ਬਣਾਈਆ। ਕਿਰਪਾਲ ਸਿੰਘ ਜੋੜ ਕੇ ਹਾਥੀ, ਪ੍ਰਭ ਅੱਗੇ ਸੀਸ ਨਿਵਾਈਆ। ਨਾਜ਼ਰ ਸਿੰਘ ਕੂਕ ਪੁਕਾਰੇ , ਦਰੋਹੀ ਤੇਰਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਡੋਰੀ
❋
❋
ਕਹੇ ਜਨ ਭਗਤੋ ਮੇਰਾ ਰੰਗ ਅਨੋਖਾ, ਸਤਿ ਸਚ ਦਿਆਂ ਜਣਾਈਆ। ਪਿਛੇ ਵੇਲਾ ਲੰਘ ਗਿਆ ਚੋਖਾ, ਚੌਥਾ ਜੁਗ ਰਿਹਾ ਕੁਰਲਾਈਆ। ਪਰਮ ਪੁਰਖ ਨੂੰ ਮਿਲਣਾ ਨਹੀਂ ਸੌਖਾ, ਸਿਰ ਧੜ ਕੰਮ ਕਿਸੇ ਨਾ ਆਈਆ। ਦੀਨ ਦਿਆਲ ਦਾ ਆਦਿ ਅੰਤ ਨਹੀਂ ਕਿਸੇ ਨਾਲ ਰੋਸਾ, ਜੁਗ ਵਿਛੜੇ ਜੁਗ ਜੁਗ ਮੇਲ ਮਿਲਾਈਆ। ਜਿਸ ਦਾ ਮਾਰਗ ਦੱਸਣਾ ਸੌਖਾ, ਦੇ ਦਰਸ਼ਨ ਪਾਰ ਲੰਘਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਨਿਰਗੁਣ ਧਾਰ ਮਿਲਣ ਦਾ ਮਿਲਦਾ ਮੌਕਾ, ਜਿਸ ਦੀ ਵੰਡ ਨਾ ਕੋਇ ਸਮਝਾਈਆ। ਹਰਿਜਨ ਕੋਈ ਨਾ ਜਾਏ ਔਂਤਾ, ਦਰ ਘਰ ਵੱਜਦੀ ਰਹੇ ਵਧਾਈਆ। ਤੁਹਾਡਾ ਦਿਵਸ ਦਿਹਾੜਾ ਦੋ ਜਹਾਨਾਂ ਵਿਚ ਸੋਹਣਾ ਲੱਗੇ ਨਾਲ ਸ਼ੌਕਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਚੌਦਾਂ ਤਬਕਾਂ ਤੌਕਾ, ਚੌਦਾਂ ਲੋਕ ਲੇਖਾ ਦਏ ਮੁਕਾਈਆ। ਉਸ ਦਾ ਸ਼ਬਦ ਗੁਰੂ ਗੁਰਦੇਵ ਦੇਵੇ ਹੋਕਾ, ਹੁਕਮ ਧੁਰ ਦਾ ਇਕ ਸੁਣਾਈਆ। ਪ੍ਰਭ ਦੇ ਪਿਆਰ ਵਾਲੀ ਇਕੋ ਨਈਆ ਇਕੋ ਨੌਕਾ, ਬੇੜਾ ਇਕੋ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਦਰਾਂ ਕੱਤਕ ਜਨ ਭਗਤਾਂ ਦੁਰਮਤ ਪਾਪ ਕਲੈਵਰ ਧੋਤਾ, ਅੰਤਰ ਅੰਤਸ਼ਕਰਨ ਕਰਨੀ ਕਰਤਾ ਆਪਣੇ ਰੰਗ ਰੰਗਾਈਆ।
੧੬ ਕੱਤਕ ਸ਼ਹਿਨਸ਼ਾਹੀ ਸੰਮਤ ੭ ਰਾਮ ਸਿੰਘ ਦੇ ਘਰ ਜਾਣ ਵਾਸਤੇ ਕੇਹਰ ਸਿੰਘ ਨਾਜ਼ਰ ਸਿੰਘ ਕਿਰਪਾਲ ਸਿੰਘ ਨੇ
ਪਾਤਸ਼ਾਹ ਜੀ ਨੂੰ ਇਸ਼ਨਾਨ ਕਰਵਾਇਆ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ
ਸੋਲਾਂ ਕੱਤਕ ਕਹੇ ਸੋਲਾਂ ਕਲ ਤੋਂ ਬਾਹਰ ਸਚ ਵਿਹਾਰਾ, ਤਿਵਹਾਰ ਮੇਰੇ ਮਿਲੇ ਵਡਿਆਈਆ। ਹਾਜ਼ਰ ਹੋਏ ਤੇਈ ਅਵਤਾਰਾ, ਅਵਤਰ ਆਪਣਾ ਰੂਪ ਦਰਸਾਈਆ। ਪੈਗ਼ੰਬਰ ਪੁੱਜੇ ਨਿਰਗੁਣ ਧਾਰਾ, ਅਗੰਮੀ ਵੇਸ ਵਟਾਈਆ। ਗੁਰੂ ਦਸ ਜੋਤ ਉਜਿਆਰਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਨਿਉਂ ਨਿਉਂ ਲਾਗਣ ਪਾਈਂਆ। ਦੇਵਤ ਸੁਰ ਚਰਨ ਧੂੜੀ ਲਾਵਣ ਛਾਰਾ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਕੂਕਨ ਕਰਨ ਪੁਕਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹਾਲ ਸੁਣਾਈਆ। ਸਦੀ ਚੌਧਵੀਂ ਰੋਵੇ ਜ਼ਾਰੋ ਜ਼ਾਰਾ, ਬਿਨ ਨੈਣਾਂ ਨੀਰ ਵਹਾਈਆ। ਨਾਰਦ ਮੁਨ ਬਣ ਭਿਖਾਰਾ, ਭੱਜਾ ਆਇਆ ਵਾਹੋ ਦਾਹੀਆ। ਸੈਨਤ ਮਾਰੇ ਚਾਰ ਯਾਰਾ, ਬੋਦੀ ਆਪਣੀ ਰਿਹਾ ਹਿਲਾਈਆ। ਉਹ ਵੇਖੋ ਪਰਵਰਦਿਗਾਰਾ, ਬੇਪਰਵਾਹ ਨੂਰ ਖ਼ੁਦਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਵਿਚ ਸੰਸਾਰਾ, ਸਹਿੰਸੇ ਸਭ ਦੇ ਦਏ ਮਿਟਾਈਆ। ਉਹ ਖੇਲ ਕਰੇ ਹਰਿਜਨ ਸਾਚੇ ਸਚ ਦਵਾਰਾ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਗੋਬਿੰਦ ਦਾ ਪਿਛਲਾ ਲਾਹੁਣ ਆਇਆ ਉਧਾਰਾ, ਮਾਲਵੇ ਵਾਲਿਆਂ ਝੋਲੀ ਆਪ ਭਰਾਈਆ। ਡੱਲੇ ਦਾ ਲੇਖਾ ਸੁੱਟਿਆ ਨਹੀਂ ਡੱਲ ਡੂੰਘੀ ਗ਼ਾਰਾ, ਆਪਣੇ ਸੀਨੇ ਉਤੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਗੁਰਦੇਵਾ ਮੈਂ ਭਗਤ ਸੁਹੇਲਾ ਬੋਧ, ਬੁੱਧੀ ਤੋਂ ਪਰੇ ਧਿਆਨ ਰਖਾਈਆ। ਮੇਰੇ ਕੋਲ ਜਗਤ ਜਹਾਨ ਵਾਲਾ ਨਹੀਂ ਕੋਈ
❋
❋
ਜੋਗ, ਜੁਗੀਸ਼ਰਾਂ ਤੋਂ ਪਰੇ ਬੈਠਾ ਧਿਆਨ ਲਗਾਈਆ। ਮੇਰੇ ਵਿਚ ਜਗਤ ਕਲੇਸ਼ਾਂ ਦਾ ਨਹੀਂ ਕੋਈ ਰੋਗ, ਹਉਮੇ ਗੜ੍ਹ ਨਾ ਕੋਇ ਵਖਾਈਆ। ਚਿੰਤਾ ਗ਼ਮ ਨਹੀਂ ਕੋਈ ਸੋਗ, ਹਵਸ ਕੂੜ ਨਾ ਕੋਇ ਲਗਾਈਆ। ਮੇਰੀ ਜੁਗ ਜੁਗ ਸਭ ਦੇ ਨਾਲ ਮਜਲਸ ਮੌਜ, ਨਿਰਗੁਣ ਧਾਰ ਸਰਗੁਣ ਦਏ ਗਵਾਹੀਆ। ਮੈਂ ਵੇਖੇ ਚੌਦਾਂ ਲੋਕ, ਚੌਦਾਂ ਤਬਕ ਫੇਰੀਆਂ ਪਾਈਆ। ਮੈਨੂੰ ਕੋਈ ਨਾ ਸਕਦਾ ਰੋਕ, ਭੱਜਾਂ ਵਾਹੋ ਦਾਹੀਆ। ਮੈਂ ਸੁਣਿਆ ਹੁਣ ਪਰਮ ਪੁਰਖ ਦਾ ਇਕ ਸਲੋਕ, ਜੋ ਢੋਲਾ ਗੀਤ ਹਰਿਜਨ ਰਹੇ ਗਾਈਆ। ਜਿਸ ਦੀ ਤੁਸਾਂ ਸਾਰਿਆਂ ਰੱਖੀ ਓਟ, ਅਵਤਾਰ ਪੈਗ਼ੰਬਰ ਗੁਰ ਬੈਠੇ ਆਸ ਤਕਾਈਆ। ਉਹ ਤਕੋ ਨਿਰਗੁਣ ਨੂਰ ਪ੍ਰਕਾਸ਼ ਜੋਤ, ਜੋਤੀ ਜਾਤਾ ਡਗਮਗਾਈਆ। ਜਿਸ ਨੂੰ ਮੈਂ ਨਿਮਸਕਾਰ ਕਰਾਂ ਬਣ ਕੇ ਪਰੋਹਤ, ਨਿਉਂ ਨਿਉਂ ਲਾਗਾ ਪਾਈਆ। ਜਿਸ ਨੇ ਖੇਲ ਕਰਨਾ ਦੀਪ ਵਿਚ ਕਰੌਚ, ਖੁਰਾਸਾਨ ਵੰਡ ਵੰਡਾਈਆ। ਤੁਸਾਂ ਤਕਣਾ ਨਾਲ ਸ਼ੌਂਕ, ਸ਼ੌਕੀਨ ਆਪਣਾ ਰੂਪ ਬਦਲਾਈਆ। ਕੀ ਖੇਲ ਕਰੇ ਪੈਗ਼ੰਬਰੋ ਤੁਹਾਡਾ ਖੌਂਤ, ਖ਼ਸਮ ਖ਼ਾਵੰਦ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਸਭ ਨੂੰ ਕਹਿੰਦਾ, ਪੈਗ਼ੰਬਰਾਂ ਕਰਾਂ ਸ਼ਨਵਾਈਆ। ਪਰਵਰਦਿਗਾਰ ਦਾ ਨੂਰ ਵੇਖੋ ਵਿਚ ਲਹਿੰਦਾ, ਚੜ੍ਹਦੀ ਦਿਸ਼ਾ ਰਿਹਾ ਬਦਲਾਈਆ। ਬੁਰਜ ਮੁਨਾਰਾ ਦਿਸੇ ਢਹਿੰਦਾ, ਢੇਰੀ ਢਾਹ ਖ਼ਾਕ ਬਣਾਈਆ। ਈਸਾ ਮੂਸਾ ਨਾਲ ਖਹਿੰਦਾ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਸੀਤਾ ਰਾਧਾ ਵੇਖੇ ਲਹਿੰਗਾ, ਅੰਗੀ ਅੰਗ ਧਿਆਨ ਲਗਾਈਆ। ਜਿਹੜਾ ਰਾਮ ਰਾਮ ਸੀ ਰੂਪ ਬਹਿੰਦਾ, ਬਨਖੰਡ ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਇੰਦਰਾ ਆਜਾ ਲੈ ਕੇ ਕਲਸ, ਕਲਾਸ ਪਿਛਲੀ ਦੇਣੀ ਤਜਾਈਆ। ਖਵਾਜਾ ਆਪਣਾ ਲੈ ਅਲਸ, ਜਿਸ ਦੀ ਘਾੜਤ ਜਗਤ ਨਾ ਕੋਇ ਘੜਾਈਆ। ਹੁਕਮ ਸੁਣ ਅਗੰਮੀ ਸਲਸ, ਜੋ ਸਾਲਸ ਹੋ ਕੇ ਆਪ ਸਮਝਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਕਰੇ ਤਰਸ, ਰਹਿਮਤ ਹੱਕ ਆਪ ਕਮਾਈਆ। ਧੁਰ ਦਾ ਮੇਘ ਦੇਵੇ ਬਰਸ, ਅਗਨੀ ਤਤ ਤਤ ਗਵਾਈਆ। ਜੋ ਵਾਲੀ ਮਾਲਕ ਅਰਸ਼ੀ ਅਰਸ਼, ਅਰਸ਼ੀ ਪ੍ਰੀਤਮ ਨੂਰ ਖ਼ੁਦਾਈਆ। ਉਹ ਖੇਲ ਕਰੇ ਉਤੇ ਫ਼ਰਸ਼, ਫ਼ਰਿਸ਼ਤੇ ਭੱਜਣ ਵਾਹੋ ਦਾਹੀਆ। ਜਿਸ ਦਾ ਸ਼ਹਿਨਸ਼ਾਹੀ ਸ਼ਹਾਨਾ ਸੱਤਵਾਂ ਬਰਸ, ਸੋਲਾਂ ਕੱਤਕ ਰੰਗ ਰੰਗਾਈਆ। ਸਭ ਦਾ ਲੇਖੇ ਲਾਵੇ ਜਨਮ ਜਨਮ ਦਾ ਖ਼ਰਚ, ਕਰਮ ਕਰਮ ਦਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਕਿਉਂ ਸਾਹਿਬ ਸਤਿਗੁਰ ਨਹਾਉਂਣਾ, ਜਗਤ ਜੁਗ ਜਗ ਖੇਲ ਖਿਲਾਈਆ। ਕਿਉਂ ਸੇਵਾ ਕਰੇ ਠੰਡੀ ਪੌਣਾ, ਪਵਣ ਪਵਣਾਂ ਨਾਲ ਮਿਲਾਈਆ। ਕਿਉਂ ਭਗਤਾਂ ਗੀਤ ਗਾਉਣਾ, ਸ਼ਬਦੀ ਢੋਲਾ ਧੁਰਦਰਗਾਹੀਆ। ਕਿਉਂ ਖ਼ੁਸ਼ੀਆਂ ਪੰਧ ਮੁਕਾਉਣਾ, ਅਗਲੀ ਵਾਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਇਹ ਰਾਮ ਰਾਮ ਦੀ ਆਸਾ, ਬਣ ਵਿਚ ਧਿਆਨ ਲਗਾਈਆ। ਕਦੇ ਪ੍ਰਿਥਮੀ ਤਕੇ ਕਦੇ ਤਕੇ ਆਕਾਸ਼ਾ, ਆਕਾਸ਼ਾਂ ਤੋਂ ਪਰੇ ਅੱਖ ਉਠਾਈਆ। ਫੇਰ ਆਪਣਾ ਆਪ ਕਰ ਭਰਵਾਸਾ, ਭਰਮ ਭਰਮ ਨਾ ਕੋਇ ਰਖਾਈਆ। ਫੇਰ ਧੁਰ ਦੇ ਰਾਮ ਦਾ ਮੰਨ ਕੇ ਆਖਾ, ਬੈਠਾ ਡੇਰਾ ਲਾਈਆ। ਫੇਰ ਤੱਕਿਆ ਵਿਛੜਿਆ ਸਾਥਾ, ਨੇਤਰ ਨੈਣਾਂ ਨੀਰ
❋
❋
ਵਹਾਈਆ। ਫੇਰ ਗਾਈ ਅਗੰਮੀ ਗਾਥਾ, ਤੂੰ ਮਾਲਕ ਬੇਪਰਵਾਹੀਆ। ਫੇਰ ਹੁਕਮ ਸੁਣਿਆ ਸਾਖਿਆਤਾ, ਹਰਿ ਕਰਤੇ ਦਿਤਾ ਦ੍ਰਿੜਾਈਆ। ਔਹ ਤਕ ਕਲਜੁਗ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਈਆ। ਕਿਸੇ ਦਿਸੇ ਨਾ ਜੋਤੀ ਜਾਤਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਉਸ ਵੇਲੇ ਪਰਗਟ ਹੋਵੇ ਪੁਰਖ ਬਿਧਾਤਾ, ਪੁਰਖ ਪੁਰਖੋਤਮ ਆਪਣਾ ਵੇਸ ਵਟਾਈਆ। ਭਾਗ ਲਗਾਏ ਧਰਨੀ ਜਿਸ ਨੂੰ ਜਗਤ ਕਹੇ ਧਰਨੀ ਮਾਤਾ, ਮਾਤ ਪਿਤ ਲੇਖਾ ਸਭ ਦਾ ਪੂਰ ਕਰਾਈਆ। ਨਿਰਗੁਣ ਧਾਰ ਨਿਰਗੁਣ ਜੋੜੇ ਨਾਤਾ, ਸਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਸਭ ਦਾ ਲੇਖਾ ਜਾਣੇ ਵੇਖੇ ਲੇਖਾਂ ਵਾਲਾ ਖਾਤਾ, ਖ਼ਾਤਰ ਭਗਤਾਂ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਗਾਵਾਂ ਰਾਗ ਗਉੜੀ, ਗੌੜ ਬ੍ਰਾਹਮਣ ਧਿਆਨ ਲਗਾਈਆ। ਮੇਰੀ ਬੋਦੀ ਹਿਲੇ ਲੰਬੀ ਚੌੜੀ, ਜਗਤ ਚੁਰਾਹਾ ਵੇਖ ਵਖਾਈਆ। ਮੈਨੂੰ ਇਉਂ ਦਿਸਦਾ ਭਗਤ ਭਗਵਾਨ ਦੀ ਇਕੋ ਜੋੜੀ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਅੰਤਰ ਵਿਖ ਰਹਿਣ ਨਾ ਦੇਵੇ ਕੌੜੀ, ਕੂੜੀ ਵਿਖ ਬਾਹਰ ਕਢਾਈਆ। ਆਪਣੇ ਪ੍ਰੇਮ ਦੀ ਲਾ ਕੇ ਪੌੜੀ, ਮੰਜ਼ਲ ਡੰਡੇ ਸਾਰੇ ਦਏ ਚੜ੍ਹਾਈਆ। ਕਿਸੇ ਨੂੰ ਨਹਾਉਣਾ ਪਏ ਨਾ ਤਾਲਾਬ ਜੌਹੜੀ, ਚਰਨ ਸਰੋਵਰ ਇਕ ਇਸ਼ਨਾਨ ਕਰਾਈਆ। ਅੱਠ ਸੱਠ ਤੀਰਥ ਕਰਨ ਬਹੁੜੀ ਬਹੁੜੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਕੀ ਖੇਲ ਹੋ ਗਿਆ ਸਭ ਤੋਂ ਚੋਰੀ, ਚੋਜੀ ਪ੍ਰੀਤਮ ਆਪਣੀ ਕਾਰ ਕਮਾਈਆ। ਅਸੀਂ ਵੇਖ ਨਾ ਸਕੇ ਵਿਚ ਕਲਜੁਗ ਰੈਣ ਅੰਧੇਰ ਘੋਰੀ, ਘੋਰ ਕਲਜੁਗ ਅੱਖ ਨਾ ਕੋਇ ਖੁਲ੍ਹਾਈਆ। ਸਾਡਾ ਰੂਪ ਰੰਗ ਕੰਮ ਨਾ ਆਇਆ ਬਣੇ ਬਾਂਕੀ ਛੋਹਰੀ, ਸ਼ਹਿਨਸ਼ਾਹ ਛਾਰ ਧੂੜ ਮਸਤਕ ਕੋਇ ਨਾ ਲਾਈਆ। ਅਵਤਾਰ ਪੈਗ਼ੰਬਰ ਗੁਰੂਆਂ ਚਲੇ ਕੋਇ ਨਾ ਜ਼ੋਰੀ, ਜ਼ੋਰਾਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਇੰਦਰਾ ਭਰ ਲੈ ਚਰਨੋਦਕ ਜਲ, ਜਲ ਵਾਯੂ ਵੇਖ ਵਖਾਈਆ। ਜਿਹੜਾ ਜੁਗ ਚੌਕੜੀ ਕਰਦਾ ਆਇਆ ਛਲ, ਅਛਲ ਛਲ ਆਪਣਾ ਨਾਉਂ ਧਰਾਈਆ। ਜਿਸ ਨੇ ਵਾਹਿਦਾ ਪੂਰਾ ਕਰਨਾ ਰਾਜੇ ਬਲ, ਬਾਵਨ ਆਪਣੀ ਕਾਰ ਭੁਗਤਾਈਆ। ਹੁਣ ਸਤਿਜੁਗ ਦੀ ਥਾਂ ਕਲਜੁਗ ਕਲ, ਕਲਕਾਤੀ ਰੂਪ ਵਟਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਭਗਤੀ ਦਾ ਮਿਲੇ ਕਿਸੇ ਨਾ ਫਲ, ਫਲੀਭੂਤ ਨਾ ਕੋਇ ਕਰਾਈਆ। ਜਿਹੜਾ ਨਿਰਗੁਣ ਧਾਰ ਸਰਗੁਣ ਵਿਚ ਰਿਹਾ ਰਲ, ਰਲ ਮਿਲ ਆਪਣਾ ਖੇਲ ਖਿਲਾਈਆ। ਜਿਹੜਾ ਗੋਬਿੰਦ ਦੀ ਧਾਰ ਮਾਲਵੇ ਰਿਹਾ ਚਲ, ਕਦਮ ਕਦਮ ਨਾਲ ਬਦਲਾਈਆ। ਜਿਥੇ ਹੁੰਦਾ ਸੀ ਮਾਰੂਥਲ, ਉਥੇ ਵਹਿਣ ਪ੍ਰੇਮ ਵਾਲੇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਤੂੰ ਕਿਉਂ ਰੋਨੀਂ ਏ ਗੰਗਾ, ਕਮਲੀਏ ਦੇ ਸੁਣਾਈਆ। ਜਮਨਾ ਸੁਰਸਤੀ ਕੀ ਤੁਹਾਡੀਆਂ ਮੰਗਾਂ, ਭੇਵ ਦਿਓ ਦ੍ਰਿੜਾਈਆ। ਗੋਦਾਵਰੀ ਤੇਰਾ ਸੀਸ ਕਿਉਂ ਨੰਗਾ, ਖੁਲ੍ਹੇ ਕੇਸ ਰਹੀ ਕੁਰਲਾਈਆ। ਮੈਂ ਪੁਛਾਂ ਚਾਰ ਜੁਗ ਦਾ ਪੰਡਾ, ਪੰਡਤ ਹੋ ਕੇ ਰਿਹਾ ਸੁਣਾਈਆ। ਮੈਂ ਜਾਣਦਾ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਜੇ ਤੁਹਾਡਾ ਜਲ ਧਾਰ ਠੰਡਾ, ਕਿਉਂ ਅਗਨੀ ਤਤ ਤਪਾਈਆ। ਕਿਉਂ ਨਾ ਆਵੇ ਸੁਖ ਅਨੰਦਾ, ਦੁੱਖ ਦਰਦ ਦਾ ਡੇਰਾ ਢਾਹੀਆ। ਨੀ ਉਹ ਤਕੋ ਈਸਾ ਮੂਸਾ ਮੁਹੰਮਦ ਦਾ ਵੇਲਾ ਲੰਘਾ, ਚਾਰ ਯਾਰੀ ਰਹੀ ਕੁਰਲਾਈਆ।
❋
❋
ਮੇਰੇ ਸਾਹਿਬ ਸਵਾਮੀ ਅੰਤਰਜਾਮੀ ਉਲਟਾ ਡਾਹਿਆ ਮੰਜਾ, ਮਤ ਉਲਟੀ ਜਗਤ ਕਰਾਈਆ। ਜਨ ਭਗਤਾਂ ਗਾਇਆ ਸੋਹੰ ਛੰਦਾ, ਤੂੰ ਮੇਰਾ ਮੈਂ ਤੇਰਾ ਨਾਅਰਾ ਲਾਈਆ। ਜਿਸ ਦਾ ਸਾਚੀ ਧਾਰ ਹੋਵੇ ਕਾਰਜ ਅਨੰਦਾ, ਅਨੰਦ ਕਾਰਜ ਆਪਣਾ ਇਕ ਰਖਾਈਆ। ਜਿਸ ਨੂੰ ਸਮਝੇ ਕੋਇ ਨਾ ਬੰਦਾ, ਪਰਦਾ ਸਕੇ ਨਾ ਕੋਇ ਉਠਾਈਆ। ਤੁਹਾਡਾ ਸਫ਼ਰ ਰਿਹਾ ਨਹੀਂ ਲੰਬਾ, ਲੰਮਾ ਪੈ ਕੇ ਦਿਆਂ ਸੁਣਾਈਆ। ਜ਼ਰਾ ਤੱਕਿਓ ਖੇਲ ਅਚੰਭਾ, ਰਾਵੀ ਦਾ ਕੰਢਾ ਅੱਖ ਖੁਲ੍ਹਾਈਆ। ਜਿਸ ਦੀਆਂ ਗੁਰੂ ਅਰਜਨ ਪਾ ਕੇ ਗਿਆ ਵੰਡਾ, ਹਿੱਸਾ ਆਪਣੇ ਨਾਲ ਰਖਾਈਆ। ਦੋ ਧਾਰ ਖੜਕਦੀਆਂ ਚੰਡਾ, ਚੰਡ ਪਰਚੰਡ ਰੂਪ ਬੇਪਰਵਾਹੀਆ। ਮੈਂ ਹੌਲੀ ਹੌਲੀ ਖੰਘਾ, ਹੰਗੂਰੇ ਨਾਲ ਸੁਣਾਈਆ। ਜਿਹੜਾ ਹੁਕਮ ਸੁਣਾਇਆ ਤੇਗ਼ ਬਹਾਦਰ ਨੌਰੰਗਾ, ਔਰੰਗੇ ਦਿਤਾ ਜਣਾਈਆ। ਮੇਰਾ ਸੁਤ ਦੁਲਾਰਾ ਖੇਲੇ ਖੇਲ ਧਾਰ ਜੰਗਾ, ਜੰਗਜੂ ਇਕੋ ਨਜ਼ਰੀ ਆਈਆ। ਜਿਸ ਨੇ ਸ਼ੱਤਰੂ ਭੇੜ ਦੇਣੇ ਨਾਲ ਮਿਲਾ ਕੇ ਕੰਧਾ, ਕੰਢੀ ਬੈਠਾ ਆਪਣਾ ਖੇਲ ਖਿਲਾਈਆ। ਉਮਤ ਸਾਂਭ ਹੋਵੇ ਨਾ ਤੰਬਾ, ਤੰਬੂਰੀ ਆਵਾਜ਼ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਪਾਟੇ ਦਿਸਣ ਚੀਰ, ਅੰਗੀ ਲਹਿੰਗਾ ਰੂਪ ਨਾ ਕੋਇ ਸੁਹਾਈਆ। ਗੋਬਿੰਦ ਦਾ ਸ਼ਬਦੀ ਤਿੱਖਾ ਦਿਸੇ ਤੀਰ, ਜੋ ਅਣਿਆਲਾ ਰਿਹਾ ਚਲਾਈਆ। ਜਿਸ ਨੂੰ ਅੰਤਰ ਅੰਤਰ ਯਾਦ ਕੀਤਾ ਕਬੀਰ, ਕਬਰਾਂ ਤੋਂ ਬਾਹਰ ਵੇਖ ਵਖਾਈਆ। ਜਿਸ ਦਾ ਤਨ ਵਜੂਦ ਨਹੀਂ ਸ਼ਰੀਰ, ਸ਼ਰਅ ਤੋਂ ਬਾਹਰ ਆਪਣਾ ਹੁਕਮ ਵਰਤਾਈਆ। ਉਹ ਮਾਲਕ ਬੇਨਜ਼ੀਰ, ਨਜ਼ਰ ਵਿਚ ਨਾ ਕੋਇ ਟਿਕਾਈਆ। ਜਿਸ ਦਾ ਖੰਡਾ ਅਗੰਮ ਸ਼ਮਸ਼ੀਰ, ਸ਼ਰਅ ਦਾ ਪੈਂਡਾ ਦਏ ਮੁਕਾਈਆ। ਜਿਸ ਦੀ ਸਾਰੇ ਕਰਦੇ ਗਏ ਤਕਰੀਰ, ਨਾਮ ਕਲਮੇ ਤਹਿਰੀਰ ਵਿਚ ਲਿਆਈਆ। ਉਸ ਦੀ ਦੋ ਜਹਾਨਾਂ ਇਕ ਜਾਗੀਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਵੇਲੇ ਚਾਹੇ ਉਸ ਵੇਲੇ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਆਪੇ ਪਾਤਸ਼ਾਹ ਬਣ ਵਜ਼ੀਰ, ਜਗਤ ਵਜ਼ਾਰਤ ਦਾ ਲੇਖਾ ਦਏ ਮੁਕਾਈਆ। ਜਨ ਭਗਤਾਂ ਮਾਰਗ ਦੱਸ ਕੇ ਇਕ ਲਕੀਰ, ਫ਼ਕੀਰ ਆਪਣੇ ਲਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਣ ਆਪ ਦਵਾਈਆ। ਨਾਰਦ ਕਹੇ ਕਾਹਨਾ ਵੇਖ ਲੈ ਆਪਣੀਆਂ ਸਖ਼ੀਆਂ, ਸਿਖ਼ਾਵਤ ਪਿਛਲੀ ਦੇ ਵਖਾਈਆ। ਰਾਮ ਵੇਖ ਲੈ ਸੀਤਾ ਆਪਣੀਆਂ ਅੱਖੀਆਂ, ਸੀਤਾ ਰਾਮ ਵਾਲੀ ਜੁਦਾਈਆ। ਮੂਸਾ ਈਸਾ ਤਕ ਲੈ ਆਪਣੀਆਂ ਪੱਤੀਆਂ, ਹਿੱਸੇ ਮੁਹੰਮਦ ਰਿਹਾ ਵੰਡਾਈਆ। ਨਾਨਕ ਵੇਖ ਲੈ ਰਾਗ ਛੱਤੀਆਂ, ਗੋਬਿੰਦ ਖੰਡਾ ਰਿਹਾ ਖੜਕਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣੀ ਧਾਰ ਦੀਆਂ ਤਕੋ ਬੱਤੀਆਂ, ਨਿੱਕੀਆਂ ਨਿੱਕੀਆਂ ਨਿਸ਼ਾਨੇ ਰਹੀਆਂ ਵਖਾਈਆ। ਅਗਲਾ ਖੇਲ ਕਮਲਾਪਤੀਆ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜਿਹੜੀਆਂ ਉਸ ਦੇ ਨਾਮ ਵਿਚ ਰੱਤੀਆਂ, ਰਤਨ ਅਮੋਲਕ ਹੀਰੇ ਲਏ ਪਰਗਟਾਈਆ। ਉਹ ਦੋ ਜਹਾਨਾਂ ਮੰਜ਼ਲ ਟੱਪੀਆਂ, ਭੱਜੀਆਂ ਵਾਹੋ ਦਾਹੀਆ। ਪੜ੍ਹਕੇ ਇਕੋ ਨਾਮ ਦੀਆਂ ਪੱਟੀਆਂ, ਪਟਨੇ ਵਾਲੇ ਵਿਚ ਮਿਲ ਕੇ ਵੱਜੇ ਵਧਾਈਆ। ਸਤਿ ਧਾਰ ਹੋਈਆਂ ਇਕੱਠੀਆਂ, ਗੀਤ ਸੁਹਾਗੀ ਰਹੀਆਂ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰਾ ਇਕੋ ਅੰਤਮ ਹਾੜਾ, ਹਾੜਾ ਕਢ ਕੇ ਦਿਆਂ ਸੁਣਾਈਆ। ਮੈਂ ਵੇਖਿਆ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਫੋਲ ਫੁਲਾਈਆ।
❋
❋
ਸਤਿਜੁਗ ਤ੍ਰੇਤਾ ਦੁਆਪਰ ਤੱਕਿਆ ਅਖਾੜਾ, ਜੋ ਅਵਤਾਰਾਂ ਖੇਲ ਖਿਲਾਈਆ। ਕਲਜੁਗ ਅੰਤਮ ਇਕੋ ਲਾੜਾ, ਜਿਸ ਨੂੰ ਲਾੜੀ ਮੌਤ ਨਾ ਕਦੇ ਪਰਨਾਈਆ। ਉਹ ਭਗਤਾਂ ਚਾੜ੍ਹੇ ਰੰਗ ਗਾੜ੍ਹਾ, ਰੰਗਣ ਇਕੋ ਇਕ ਵਖਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰਾ, ਅਵਤਰ ਨਿਉਂ ਨਿਉਂ ਲਾਗਣ ਪਾਈਂਆ। ਉਹ ਖੇਲੇ ਖੇਲ ਭਗਤ ਦਵਾਰਾ, ਹਰਿਜਨ ਸਾਚੇ ਮੇਲ ਮਿਲਾਈਆ। ਜਿਸ ਦੀ ਧਾਰ ਦਾ ਇਕੋ ਇਕ ਨਾਅਰਾ, ਏਕੰਕਾਰ ਇਕੋ ਇਕ ਸੁਣਾਈਆ। ਜਿਸ ਦੀ ਭੇਟਾ ਸਾਢੇ ਦਸ ਵੱਜੇ ਰੈਣ ਹੋਵੇ ਇਕ ਛੁਹਾਰਾ, ਜੋ ਸੁੱਕਾ ਸੜਿਆ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਭ ਦੀ ਪਾਵੇ ਸਾਰਾ, ਜੁਗਾ ਜੁਗੰਤ ਜੁਗ ਜੁਗ ਆਪਣਾ ਹੁਕਮ ਵਰਤਾਈਆ।
੧੬ ਕੱਤਕ ਸ਼ਹਿਨਸ਼ਾਹੀ ਸੰਮਤ ੭ ਰਾਮ ਸਿੰਘ ਤੇ ਘਰ ਤੋਂ ਬਾਹਰ ਨੌ ਨੌ ਦੀਵਿਆਂ ਨਾਲ
ਤਿੰਨੇ ਜੰਗਜੂ ਪਾਤਸ਼ਾਹ ਜੀ ਨੂੰ ਮਿਲਣ ਤੇ ਫ਼ਿਰੋਜ਼ਪੁਰ ਛਾਉਣੀ
ਦੀਪਕ ਕਹਿਣ ਸਾਡੀ ਜਗੀ ਜੋਤੀ, ਜੋਤਾਂ ਵਾਲੇ ਧਿਆਨ ਲਗਾਈਆ। ਜਨ ਭਗਤਾਂ ਆਤਮ ਰਹੇ ਨਾ ਸੋਤੀ, ਸੋਈ ਸੁਰਤ ਸ਼ਬਦ ਉਠਾਈਆ। ਚਾਰ ਵਰਨਾਂ ਦਿਸੇ ਇਕੋ ਗੋਤੀ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਧੁਰ ਦੇ ਮੋਤੀ, ਅਨਮੁਲੜੇ ਹੀਰੇ ਨਜ਼ਰੀ ਆਈਆ। ਅਸੀਂ ਚੜ੍ਹਨਾ ਸਭ ਦੀ ਉਪਰ ਚੋਟੀ, ਮੰਜ਼ਲ ਪਿਛਲਾ ਪੰਧ ਮੁਕਾਈਆ। ਕੂੜ ਵਾਸਨਾ ਕਢਣੀ ਖੋਟੀ, ਖੋਟੇ ਖਰੇ ਦੋਵੇਂ ਮਿਟਾਈਆ। ਇਕੋ ਸੰਦੇਸਾ ਦੇਣਾ ਧਰਮ ਸਲੋਕੀ, ਸੋਹਲਾ ਸਾਹਿਬ ਸੁਲਤਾਨ ਸੁਣਾਈਆ। ਸੰਦੇਸਾ ਹੋਵੇ ਪਰਲੋਕੀ, ਲੋਕ ਵੇਖਣ ਨੈਣ ਉਠਾਈਆ। ਜਿਸ ਦੀ ਧਾਰ ਜਵਾਂ ਦੀ ਰੋਟੀ, ਰੋਜ਼ੇ ਬਾਂਗ ਦਾ ਝਗੜਾ ਦਏ ਮੁਕਾਈਆ। ਜਿਸ ਨੇ ਕਲਜੁਗ ਆਯੂ ਕੀਤੀ ਛੋਟੀ, ਅੱਗੇ ਅਵਰ ਨਾ ਕੋਇ ਵਧਾਈਆ। ਜਿਸ ਨੂੰ ਲੱਭਦੇ ਕੋਟਨ ਕੋਟੀ, ਬਣਖੰਡ ਭੱਜਣ ਵਾਹੋ ਦਾਹੀਆ। ਉਸ ਦੀ ਖੇਲ ਅਜਬ ਅਨੋਖੀ, ਅਲਖ ਅਗੋਚਰ ਆਪ ਕਰਾਈਆ। ਹਰਿਜਨ ਬਣਾ ਕੇ ਧਰਮ ਧਾਰ ਦੇ ਮੋਖੀ, ਮੁਫ਼ਤ ਆਪਣਾ ਰੰਗ ਰੰਗਾਈਆ। ਪੜ੍ਹਨੀ ਪਏ ਕਿਸੇ ਨਾ ਪੋਥੀ, ਪੁਸਤਕਾਂ ਲੇਖਾ ਰਹੇ ਨਾ ਰਾਈਆ। ਮਨਮਤ ਮਿਟਾਏ ਹੋਛੀ, ਗੁਰਮਤ ਆਪ ਸਮਝਾਈਆ। ਸਤਿਗੁਰ ਚਰਨ ਸਦਾ ਉਧਰਦੇ ਦੋਸ਼ੀ, ਨਿਰਦੋਸ਼ਾਂ ਲਏ ਤਰਾਈਆ। ਜਿਹੜੀ ਮਾਚਸ ਲਗਾਈ ਰਵਦਾਸ ਚਮਾਰੇ ਮੋਚੀ, ਪੂਰਬ ਲੇਖਾ ਰਹੇ ਸੁਣਾਈਆ। ਜਿਸ ਦੇ ਘਰ ਪੱਕਦੀ ਨਹੀਂ ਸੀ ਰੋਟੀ, ਭੁੱਖਾ ਰਹਿ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਾਚਸ ਕਹੇ ਮੈਂ ਖ਼ੁਸ਼ੀਆਂ ਨਾਲ ਲਾਈ ਅੱਗ, ਆਗਮਨ ਪ੍ਰਭ ਦਾ ਦਿਆਂ ਜਣਾਈਆ। ਜਿਸ ਦਾ ਖੇਲ ਹੋਣਾ ਸ੍ਰਿਸ਼ਟੀ ਜਗ, ਜਾਗਰਤ ਜੋਤ ਡਗਮਗਾਈਆ। ਸ਼ਾਹ ਸੁਲਤਾਨਾਂ ਆਉਣਾ ਭੱਜ ਭੱਜ, ਪੰਧ ਵੇਖਣਾ ਥਾਉਂ ਥਾਈਂਆ। ਜਿਸ ਨੇ ਤੱਜਿਆ ਪੁਰੀ ਅਨੰਦ, ਅਨੰਦ ਗੁਰਮੁਖਾਂ ਵਿਚ ਟਿਕਾਈਆ। ਭਗਤ ਭਗਵਾਨ ਸੁਣਾ ਕੇ ਛੰਦ, ਛੰਦਾ ਬੰਦੀ ਦਾ ਲੇਖਾ ਦਿਤਾ ਮੁਕਾਈਆ। ਅੰਤਰ ਅੰਤਰ ਹੋ ਕੇ ਸੰਗ, ਸਗਲਾ ਸੰਗ ਨਿਭਾਈਆ। ਜਿਸ ਦੀ ਛੋਹ ਨਾਲ
❋
❋
ਧਾਰ ਬਣੀ ਜਮਨਾ ਸੁਰਸਤੀ ਗੰਗ, ਚਰਨ ਗੋਦਾਵਰੀ ਵਿਚ ਟਿਕਾਈਆ। ਉਹ ਖੇਲ ਕਰੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਦੀਪਕ ਕਹਿਣ ਅਸੀਂ ਬਨਬਾਸਾਂ ਵਿਚ ਕਦੇ ਨਾ ਜਗਦੇ, ਰਾਮ ਰਾਮ ਸੀਤਾ ਦੁਹਾਈਆ। ਸਾਨੂੰ ਕੋਟਨ ਕੋਟ ਰਿਸ਼ੀ ਮੁਨੀ ਲੱਭਦੇ, ਤਪਸਵੀ ਭੱਜਣ ਵਾਹੋ ਦਾਹੀਆ। ਇਹ ਖੇਲ ਪੁਰਖ ਸਮਰਥ ਦੇ, ਜੋ ਜੁਗ ਜੁਗ ਆਪ ਕਰਾਈਆ। ਜਨ ਭਗਤਾਂ ਸਾਚੀ ਵਥ ਦੇ, ਵਸਤ ਅਮੋਲਕ ਇਕ ਵਰਤਾਈਆ। ਲੇਖੇ ਪੂਰੇ ਕਰਕੇ ਦਸਰਥ ਵਾਲੇ ਰਥ ਦੇ, ਕੈਕਈ ਦਾ ਡੇਰਾ ਢਾਹੀਆ। ਅੱਗੇ ਖੇਲ ਕਰਨੇ ਵੱਖ ਦੇ, ਵੱਖਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਾਚਸ ਕਹੇ ਮੈਂ ਆਪਣਾ ਲਾਇਆ ਲੰਬੂ, ਲੰਮਾ ਪੈ ਕੇ ਮੁਹੰਮਦ ਰਿਹਾ ਜਣਾਈਆ। ਮੇਰੇ ਉਤੇ ਮਕਬਰਿਆਂ ਲਾਇਆ ਆਪਣਾ ਤੰਬੂ, ਸ਼ਰਅ ਦਾ ਸੋਭਾ ਪਾਈਆ। ਕੀ ਖੇਲ ਹੋਣਾ ਦੇਸ ਜੰਬੂ, ਜੰਬੂ ਦੀਪ ਨੈਣ ਉਠਾਈਆ। ਨਿਰਗੁਣ ਧਾਰੋਂ ਸਤਿਗੁਰ ਸ਼ਬਦ ਕਿਸ ਬਿਧ ਜੰਮੂ, ਜਮਨਾ ਦਾ ਲੇਖਾ ਪੂਰ ਕਰਾਈਆ। ਲਹਿਣਾ ਝੋਲੀ ਪਾਵੇ ਸ਼ਿਵ ਸ਼ੰਭੂ, ਸ਼ੰਕਰ ਆਪਣਾ ਹੁਕਮ ਵਰਤਾਈਆ। ਸੋ ਲੇਖਾ ਪੂਰਾ ਕਰੇ ਜੋ ਮਾਤਾ ਗੁਜਰੀ ਦੱਸਿਆ ਸੀ ਗੰਗੂ, ਖੇੜੀ ਵਿਚ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਦੀਪਕ ਕਹਿਣ ਸਾਡੀ ਸਚ ਸਚ ਘਰ ਲੋ, ਲੋਆਂ ਪੁਰੀਆਂ ਵੇਖ ਵਖਾਈਆ। ਪ੍ਰਭ ਦਾ ਭੇਵ ਜਾਣੇ ਕੋ, ਪਰਦਾ ਸਕੇ ਨਾ ਕੋਇ ਉਠਾਈਆ। ਜਗਤ ਜਹਾਨ ਧੜਾ ਕਰਕੇ ਦੋ, ਦੋਹਰਾ ਡੰਕ ਦੇਣਾ ਵਜਾਈਆ। ਸਭ ਨੂੰ ਅੰਦਰ ਵੜ ਕੇ ਲੈਣਾ ਜੋਹ, ਜੌਹਰ ਵੇਖਣਾ ਥਾਉਂ ਥਾਈਂਆ। ਦੀਨਾਂ ਮਜ਼੍ਹਬਾਂ ਤੋੜ ਕੇ ਮੋਹ, ਮੁਹੱਬਤ ਲਾੜੀ ਮੌਤ ਨਾਲ ਵਖਾਈਆ। ਏਕਾ ਜਾਪ ਜਪਾ ਕੇ ਸੋਹੰ ਸੋ, ਸੋ ਪੁਰਖ ਨਿਰੰਜਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਾਚਸ ਕਹੇ ਮੈਂ ਹੋਰ ਦੱਸਾਂ ਆਪਣਾ ਗੁੱਝਾ ਭੇਵ, ਭੇਵ ਭੇਵ ਵਿਚੋਂ ਜਣਾਈਆ। ਸੋਲਾਂ ਕੱਤਕ ਰਾਤ ਤ੍ਰਿਪਤ ਨੇ ਸਤਿਗੁਰ ਲੰਗਰ ਦੀ ਕਰਨੀ ਸੇਵ, ਅਗਨੀ ਆਪਣੇ ਹੱਥ ਤਪਾਈਆ। ਲਾਲ ਰੰਗ ਲਾਉਣਾ ਉਤੇ ਜਿਹਵ, ਪੰਜ ਨਿਸ਼ਾਨ ਲੈਣੇ ਟਿਕਾਈਆ। ਮਸਤਕ ਹੋਵੇ ਧਰਮ ਧਾਰ ਦਾ ਥੇਵ, ਕੌਸਤਕ ਪੜਦਾ ਲਾਹੀਆ। ਅਗਲਾ ਹੁਕਮ ਇਕ ਨਿਹਕੇਵ, ਨਿਹਚਲ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੀਪਕ ਕਹਿਣ ਪਕਵਾਨ ਕੋਲ ਜਗਦੇ ਹੋਣ ਨੌ ਦੀਵੇ, ਅੰਦਰ ਵੜ ਕੇ ਲੈਣਾ ਬਣਾਈਆ। ਨੌ ਵਾਰ ਅੰਮ੍ਰਿਤ ਘੁਟ ਪੀਵੇ, ਨੌ ਦਰ ਦਾ ਲੇਖਾ ਰਹੇ ਨਾ ਰਾਈਆ। ਰਾਮ ਧਾਰ ਅਮਰਾਪਦ ਜੀਵੇ, ਅਮਰ ਅਮਰ ਵਿਚੋਂ ਰਖਾਈਆ। ਜਨਮ ਕਰਮ ਦਾ ਪਾਟਾ ਚੀਥੜ ਸੀਵੇ, ਓਢਣ ਦੀ ਲੋੜ ਰਹੇ ਨਾ ਰਾਈਆ। ਨੇਤਰ ਨੈਣ ਰੱਖਣੇ ਨੀਵੇ, ਅੱਖ ਹਾਂਡੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਦੀਪਕ ਕਹਿਣ ਜਨ ਭਗਤ ਜੰਗਜੂ ਸਾਥੀ, ਸਾਨੂੰ ਹੱਥਾਂ ਉਤੇ ਉਠਾਈਆ। ਇਹ ਕਥਾ ਸਾਨੂੰ ਅਸ਼ਟਭੁਜ ਸੀ ਆਖੀ, ਰਸਨਾ ਕੂਕ ਕੂਕ ਦ੍ਰਿੜਾਈਆ। ਜਿਸ ਵੇਲੇ ਚਾਰ ਜੁਗ ਦੀ ਬਦਲੀ ਸਾਖੀ, ਸਾਖਿਆਤ ਪ੍ਰਗਟ ਹੋਵੇ ਧੁਰ ਦਾ ਮਾਹੀਆ। ਉਹਦੀ ਸੁਹੰਜਣੀ ਹੋਵੇ ਰਾਤੀ,
❋
❋
ਰੁਤੜੀ ਭਗਤਾਂ ਨਾਲ ਰੰਗਾਈਆ। ਉਹਦੀ ਧਾਰ ਬਿਨ ਕਿਰਪਾ ਨਾ ਜਾਏ ਪਛਾਤੀ, ਪੂਰਬ ਪੱਛਮ ਸਾਰੇ ਵੇਖਣ ਨੈਣ ਉਠਾਈਆ। ਜਿਸ ਦਾ ਲੇਖਾ ਲਿਖਣਾ ਲਿਖਾਰੀਆਂ ਨੇ ਬਦਲ ਕੇ ਕਲਮ ਦਵਾਤੀ, ਕਲਮ ਕਲਮ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਬ ਲੇਖਾ ਸਭ ਦਾ ਪੂਰ ਕਰਾਈਆ।
੧੬ ਕੱਤਕ ਸ਼ਹਿਨਸ਼ਾਹੀ ਸੰਮਤ ੭ ਰਾਮ ਸਿੰਘ ਗੁਰਚਰਨ ਕੌਰ ਤਾਰਾ ਸਿੰਘ ਪ੍ਰੀਤਮ ਕੌਰ ਮਦਰਸਾ ਮੁਖਤਿਆਰ ਸਿੰਘ ਕਾਮਲ ਵਾਲਾ
ਸੁਰਜੀਤ ਸਿੰਘ ਜਗਤ ਪੁਰ ਜੋਗਿੰਦਰ ਸਿੰਘ ਬਸਤੀ ਖਲੀਲ, ਅਰਜਨ ਸਿੰਘ ਹਰੀ ਸਿੰਘ ਮਹਿੰਦਰ ਸਿੰਘ ਸਾਧੂ ਸਿੰਘ
ਬਸਤੀ ਤੇਗ਼ਾ ਸਿੰਘ, ਤੇਜ ਕੌਰ ਵਲੂਰ ਸੰਪੂਰਨ ਸਿੰਘ ਈਸ਼ਰ ਕੌਰ ਫੇਰੂ ਸ਼ਹਿਰ, ਗਹਿਣਾ ਸਿੰਘ ਕੈਲਾਸ਼,
ਗੁਰਦੀਪ ਸਿੰਘ ਤੂਤ ਨਿਰਵੈਰ ਸਿੰਘ ਲੁਧਿਆਣਾ, ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ
ਮੁਹੰਮਦ ਕਹੇ ਈਸਾ ਕਰੀਏ ਸੱਯਦਾ, ਸਹੀ ਸਲਾਮਤ ਸੀਸ ਨਿਵਾਈਆ। ਜੋ ਸਭ ਦਾ ਉਠਾਵੇ ਪਰਦਾ, ਪਰਦਾਨਸ਼ੀਂ ਨੂਰ ਇਲਾਹੀਆ। ਲਹਿਣਾ ਪੂਰਾ ਕਰੇ ਸਾਡੇ ਘਰ ਦਾ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਰੂਪ ਧਰ ਨਰਾਇਣ ਨਰ ਦਾ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਦਾ ਖੇਲ ਘੜੀ ਪਲ ਦਾ, ਪਰਮ ਪੁਰਖ ਅਗੰਮ ਅਥਾਹੀਆ। ਜੋ ਮਾਲਕ ਨਿਹਚਲ ਧਾਮ ਅਟਲ ਦਾ, ਦਰਗਾਹ ਸਾਚੀ ਸੋਭਾ ਪਾਈਆ। ਉਹ ਲਹਿਣਾ ਪੂਰਾ ਕਰੇ ਜਲ ਥਲ ਦਾ, ਮਹੀਅਲ ਖੋਜ ਖੁਜਾਈਆ। ਜਿਸ ਦਾ ਜੁਗ ਜੁਗ ਹੁਕਮ ਸੰਦੇਸਾ ਚਲਦਾ, ਚਾਰ ਜੁਗ ਆਪ ਸੁਣਾਈਆ। ਜੋ ਸਭ ਨੂੰ ਰਿਹਾ ਛਲਦਾ, ਅਛਲ ਅਛੱਲ ਨੂਰ ਇਲਾਹੀਆ। ਉਸ ਦਾ ਖੇਲ ਘੜੀ ਪਲ ਦਾ, ਘੜੀ ਕਲਾਕ ਤੇਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਈਸਾ ਕਹੇ ਮੁਹੰਮਦ ਬਿਨ ਨੈਣਾਂ ਲੈਣਾ ਤਕ, ਤਕਵਾ ਇਕ ਰਖਾਈਆ। ਜੋ ਸਭ ਦਾ ਲੇਖਾ ਪੂਰਾ ਕਰੇ ਹੱਕ, ਹਕੀਕਤ ਪੜਦਾ ਦਏ ਉਠਾਈਆ। ਧੁਰ ਫ਼ਰਮਾਨਾ ਦੇਵੇ ਯੱਕ, ਵਾਹਿਦ ਆਪਣੀ ਕਾਰ ਭੁਗਤਾਈਆ। ਸਦੀ ਚੌਧਵੀਂ ਵਹਿਮ ਰਹੇ ਨਾ ਸ਼ੱਕ, ਸ਼ਿਕਵੇ ਸਾਰੇ ਦੇਣੇ ਗਵਾਈਆ। ਜਿਸ ਦੇ ਸਭ ਕੁਛ ਹੱਥ, ਸਮਰਥ ਇਕ ਅਖਵਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਝਟ, ਝਟਕੇ ਹਲਾਲੀ ਵਾਲੇ ਸਾਰੇ ਖੋਜ ਖੁਜਾਈਆ। ਜਗਤ ਜਹਾਨ ਉਮਤ ਉਮਤੀ ਬੁਰਜ ਜਾਣਾ ਢੱਠ, ਮੁਨਾਰਾ ਨਜ਼ਰ ਕੋਇ ਨਾ ਆਈਆ। ਦਰਗਹ ਸਾਚੀ ਆਪਾਂ ਮਿਲ ਕੇ ਕਰੀਏ ਇਕੱਠ, ਫਿਰ ਧਰਨੀ ਸੰਦੇਸਾ ਦਈਏ ਚਾਈਂ ਚਾਈਂਆ। ਜਿਸ ਨੇ ਦੀਨ ਮਜ਼੍ਹਬ ਦੀ ਮੇਟਣੀ ਵੱਟ, ਝਗੜਾ ਵੇਖੇ ਕੂੜ ਲੋਕਾਈਆ। ਉਹ ਜੋਤੀ ਜਾਤਾ ਹੋ ਪ੍ਰਗਟ, ਪ੍ਰਕਾਸ਼ ਆਪਣਾ ਰਿਹਾ ਵਖਾਈਆ। ਜਿਸ ਨੇ ਦੀਨ ਮਜ਼੍ਹਬ ਦਾ ਲੁੱਟਣਾ ਹੱਟ, ਉਮਤ ਵਸਤ ਰਹੇ ਨਾ ਰਾਈਆ। ਸਾਡਾ ਵੇਲਾ ਵਕਤ ਰਿਹਾ ਟੱਪ, ਟੱਪਾ ਟੱਪਾ ਪੜ੍ਹ ਕੇ ਹਰਫ਼ ਹਰੂਫ਼ ਦਈਏ ਸੁਣਾਈਆ। ਉਹ ਵੇਖ ਸ਼ਰਅ ਦਾ ਲੱਗਾ ਫੱਟ, ਬੰਧਨ ਸਕੇ ਨਾ ਕੋਇ ਬੰਧਾਈਆ। ਜ਼ਰਾ ਨਿਗਹ ਮਾਰ ਮੂਸਾ ਰਿਹਾ ਨੱਠ, ਭੱਜੇ ਵਾਹੋ ਦਾਹੀਆ। ਇਕੋ ਕਲਮਾ ਰਿਹਾ ਰਟ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਸੰਦੇਸਾ ਦੇਵੇ ਝਟ, ਹੁਕਮ ਇਕ ਇਲਾਹੀਆ। ਆਉ ਤਕੀਏ
❋
❋
ਕਮਲਾਪਤਿ, ਪਤਿਪਰਸ਼ੇਰਵਰ ਬੇਪਰਵਾਹੀਆ। ਜਿਸ ਦਾ ਨਾਅਰਾ ਜੈਕਾਰਾ ਇਕ ਅਲੱਖ, ਅਲਖ ਅਗੋਚਰ ਆਪਣਾ ਆਪ ਸੁਣਾਈਆ। ਚਾਰ ਜੁਗ ਦੀ ਰੀਤੀ ਨੀਤੀ ਕਰਕੇ ਵੱਖ, ਵੱਖਰੀ ਆਪਣੀ ਕਾਰ ਕਮਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਹੋ ਪ੍ਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਜਿਸ ਨੇ ਸਭ ਦੇ ਕਾਇਆ ਭਾਂਡੇ ਖ਼ਾਲੀ ਕਰਨੇ ਸਖ, ਤਨ ਵਜੂਦ ਅੰਮ੍ਰਿਤ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੂਸਾ ਕਹੇ ਮੈਂ ਤੁਹਾਡਾ ਮੀਤ ਪੁਰਾਣਾ, ਪ੍ਰਾਣੀਉ ਦਿਉ ਜਣਾਈਆ। ਜਿਸ ਦਾ ਇਕੋ ਇਕ ਨਿਸ਼ਾਨਾ, ਨਿਸ਼ਾਨਾ ਕੋਹਤੂਰ ਰਿਹਾ ਵਖਾਈਆ। ਜਿਸ ਅੰਤਮ ਵਰਤਣਾ ਆਪਣਾ ਭਾਣਾ, ਹੁਕਮੇ ਅੰਦਰ ਹੁਕਮ ਭੁਗਤਾਈਆ। ਜੋਤੀ ਨੂਰ ਵੇਸ ਵਟਾਉਣਾ, ਜਲਵਾਗਰ ਨੂਰ ਇਲਾਹੀਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਗਾਣਾ, ਅੱਲਾ ਹੂ ਅੱਨਾ ਹੂ ਆਪਣਾ ਰਾਗ ਸੁਣਾਈਆ। ਹਜ਼ਰਤ ਉਠ ਕੇ ਕਰ ਧਿਆਨਾ, ਮੁਹੰਮਦ ਮਹਿਜ਼ ਦਿਆਂ ਦ੍ਰਿੜਾਈਆ। ਜਿਸ ਨੇ ਦੀਨ ਦੁਨੀ ਬਦਲ ਦੇਣਾ ਜ਼ਮਾਨਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਉਹ ਤਕ ਗੋਬਿੰਦ ਵਾਲਾ ਚਿੱਲਾ ਤੀਰ ਕਮਾਨਾ, ਅਣਿਆਲਾ ਕੀ ਵਖਾਈਆ। ਜਿਸ ਨੇ ਬਦਲ ਦੇਣਾ ਜਿਸਮ ਜ਼ਮੀਰ ਜਿਸਮਾਨਾ, ਕਲਧਾਰੀ ਆਪਣੀ ਕਲ ਵਰਤਾਈਆ। ਦਰੋਹੀ ਸਭ ਨੇ ਹੋ ਜਾਣਾ ਬੇਗਾਨਾ, ਸਗਲਾ ਸੰਗ ਨਾ ਕੋਇ ਰਖਾਈਆ। ਆਪਣਾ ਆਪਣਾ ਲੇਖਾ ਤਕੀਏ ਆਪਣੇ ਵਿਚੋਂ ਖ਼ਾਨਾ, ਦੂਸਰ ਵਰਕਾ ਨਾ ਕੋਇ ਉਲਟਾਈਆ। ਜੋ ਸੁਣਦੇ ਰਹੇ ਪੈਗ਼ਾਮਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਮੁਹੰਮਦ ਕਹੇ ਮੈਂ ਤਕਾਂ ਗੋਬਿੰਦ ਵਾਲਾ ਭੱਥਾ, ਪੁਸ਼ਤ ਪਨਾਹ ਵਡਿਆਈਆ। ਜਿਸ ਨੇ ਕਲਜੁਗ ਕੂੜ ਚਲਣ ਨਹੀਂ ਦੇਣਾ ਰਥਾ, ਰਥ ਰਥਵਾਹੀ ਨਜ਼ਰ ਕੋਇ ਨਾ ਆਈਆ। ਜਿਹਦਾ ਹੁਕਮ ਯਥਾਰਥ ਯਥਾ, ਯਦੀ ਆਪਣੀ ਕਾਰ ਭੁਗਤਾਈਆ। ਬਹੁੜੀ ਕਿਸ ਦੇ ਨਾਲ ਲਾਈਏ ਮੱਥਾ, ਮਸਤਕ ਲੇਖ ਨਾ ਕੋਇ ਬਣਾਈਆ। ਜਿਸ ਝਗੜਾ ਮੇਟਣਾ ਤਤਾਂ ਅੱਠਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕਰੇ ਸਫ਼ਾਈਆ। ਦੀਨ ਦੁਨੀ ਰਹਿਣ ਦੇਵੇ ਨਾ ਰੱਟਾ, ਝਗੜਾ ਕੂੜ ਦੇਵੇ ਚੁਕਾਈਆ। ਸਭ ਦਾ ਖੇੜਾ ਦਿਸੇ ਭੱਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਮੁਹੰਮਦ ਕਹੇ ਈਸਾ ਮੂਸਾ ਉਹ ਮਾਰੀਏ ਝਾਕੀ, ਬਿਨ ਅੱਖਾਂ ਅੱਖ ਉਠਾਈਆ। ਕੀ ਖੇਲ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਸਚ ਵਿਦਿਆਰਥੀ ਇਕ ਜਮਾਤੀ, ਪੱਟੀ ਇਕੋ ਇਕ ਪੜ੍ਹਾਈਆ। ਚਰਨ ਕਵਲ ਦੀ ਦੱਸ ਕੇ ਘਾਟੀ, ਮੰਜ਼ਲ ਪੈਂਡੇ ਪੂਰ ਕਰਾਈਆ। ਨਾਮ ਕਲਮਾ ਦੱਸ ਕੇ ਗਾਥੀ, ਨਿਰਅੱਖਰ ਅੱਖਰਾਂ ਵਿਚ ਬਦਲਾਈਆ। ਜੋਤੀ ਧਾਰ ਬਣ ਕੇ ਸਾਥੀ, ਸਗਲਾ ਸੰਗ ਬਣਾਈਆ। ਉਸ ਦੀ ਮੰਨਦੇ ਰਹੇ ਆਖੀ, ਆਖ਼ਰ ਸੀਸ ਝੁਕਾਈਆ। ਉਹ ਵੇਖਣ ਆਇਆ ਕਲਜੁਗ ਅੰਧੇਰੀ ਰਾਤੀ, ਜੋਤੀ ਜਾਤਾ ਵੇਸ ਵਟਾਈਆ। ਕਿਸੇ ਗ੍ਰਹਿ ਨਾ ਦਿਸੇ ਦੀਵਾ ਬਾਤੀ, ਦੀਨ ਮਜ਼੍ਹਬ ਨਾ ਕੋਇ ਰੁਸ਼ਨਾਈਆ। ਅਵਤਾਰ ਪੈਗ਼ੰਬਰ ਗੁਰ ਹੱਥ ਮਾਰ ਸਕੇ ਨਾ ਉਪਰ ਛਾਤੀ, ਸੂਰਬੀਰ ਸ੍ਰਿਸ਼ਟ ਸਬਾਈ ਏਕਾ ਰੰਗ ਨਾ ਕੋਇ ਰੰਗਾਈਆ। ਆਤਮ ਬ੍ਰਹਮ ਜੋੜੇ ਕੋਇ ਨਾ ਨਾਤੀ, ਪਾਰਬ੍ਰਹਮ ਬ੍ਰਹਮ ਨਾ ਕੋਇ ਸਮਾਈਆ। ਸਭ ਦੀ ਵੱਖਰੀ ਵੱਖਰੀ ਲੇਖ ਲਿਖਣ ਵਾਲੀ ਕਲਮ ਦਵਾਤੀ, ਰਾਗਾਂ
❋
❋
ਨਾਦਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਖੇਲ ਅਗੰਮ ਅਪਾਰਾ, ਪਰਵਰਦਿਗਾਰ ਆਪ ਖਿਲਾਈਆ। ਮੁਰੀਦਾਂ ਮੁਰਸ਼ਦ ਪਾਵੇ ਸਾਰਾ, ਮਿਹਰਵਾਨ ਲੇਖ ਲਿਖਾਈਆ। ਧੁਰ ਦਾ ਸ਼ਬਦ ਬਣ ਲਿਖਾਰਾ, ਲੇਖ ਲਿਖਤ ਇਕ ਵਡਿਆਈਆ। ਜਿਸ ਨੇ ਲਹਿਣਾ ਮੁਕਾਉਣਾ ਚਾਰ ਯਾਰਾ, ਨਾਤਾ ਜਗਤ ਵਾਲਾ ਤੁੜਾਈਆ। ਉਹ ਲਿਖਾਰੀਆਂ ਦੀਆਂ ਕਲਮਾਂ ਬਦਲ ਦੇਵੇ ਦੁਬਾਰਾ, ਦੋਹਰੀ ਧਾਰ ਬਣਾਈਆ। ਲੇਖ ਲਿਖਣਾ ਜ਼ਰੂਰ ਝਗੜਾ ਪੈਣਾ ਵਿਚ ਕਾਹਿਰਾ, ਕਾਲਮ ਆਲਮ ਸਕੇ ਨਾ ਕੋਇ ਬਦਲਾਈਆ। ਮੂਸਾ ਵਾਲਿਆਂ ਕਰਨਾ ਮੁਸ਼ਾਹਿਰਾ, ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਈਸਾ ਕੌਮ ਦੇਵੇ ਲਲਕਾਰਾ, ਉਚੀ ਕੂਕ ਕੂਕ ਸੁਣਾਈਆ। ਨੌਂ ਸੌ ਸੱਠ ਵਰਗ ਮੀਲ ਦਾ ਬਣਨਾ ਦਾਇਰਾ, ਮੁਕਾਮ ਇਕੋ ਇਕ ਸਮਝਾਈਆ। ਜਿਥੇ ਸ਼ਰਅ ਦੀਆਂ ਉਠਣੀਆਂ ਲਹਿਰਾ, ਲਹਿਰ ਲਹਿਰ ਨਾਲ ਟਕਰਾਈਆ। ਸਮੁੰਦ ਸਾਗਰਾਂ ਪਾਣੀ ਰਹੇ ਨਾ ਗਹਿਰਾ, ਗਹਿਰ ਗੰਭੀਰ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਲਮ ਕਹੇ ਮੈਂ ਹੋ ਗਈ ਬਦਲੀ, ਬਦਲ ਦੇਵਾਂ ਲੋਕਾਈਆ। ਮੇਰਾ ਮਾਲਕ ਇਕੋ ਅਦਲੀ, ਅਦਲ ਇਨਸਾਫ਼ ਰਿਹਾ ਜਣਾਈਆ। ਜਿਸ ਦੀ ਮੰਜ਼ਲ ਪੂਰੀ ਹੋਈ ਮਜ਼ਲੋ ਮੰਜ਼ਲੀ, ਅਗਲਾ ਪੰਧ ਰਿਹਾ ਨਾ ਰਾਈਆ। ਉਹ ਦੀਨ ਦੁਨੀ ਵੇਖੇ ਬੇਵਤਨੀ, ਵਤਨ ਵਾਲਾ ਨਜ਼ਰ ਕੋਇ ਨਾ ਆਈਆ। ਗੋਬਿੰਦ ਲੇਖਾ ਜਾਣੇ ਕੰਢਾ ਘਾਟ ਪੱਤਨੀ, ਤਟ ਕਿਨਾਰੇ ਖੋਜ ਖੁਜਾਈਆ। ਅੰਤਮ ਲਾਜ ਕਿਸੇ ਨਾ ਰੱਖਣੀ, ਸਿਰ ਹੱਥ ਨਾ ਕੋਇ ਟਿਕਾਈਆ। ਧਰਨੀ ਧਰਤ ਧਵਲ ਹੋਣੀ ਸੱਖਣੀ, ਦੂਤਾਂ ਦੁਸ਼ਟਾਂ ਡੇਰਾ ਢਾਹੀਆ। ਈਸਾ ਮੂਸਾ ਮੁਹੰਮਦ ਭੱਠੀ ਤਪਣੀ, ਤ੍ਰੈਗੁਣ ਅਗਨੀ ਅੱਗ ਲਗਾਈਆ। ਗੋਬਿੰਦ ਨੇ ਆਪਣੀ ਖੇਲ ਰਚਣੀ, ਰੱਟਾ ਘਰ ਘਰ ਦੇਵੇ ਪਾਈਆ। ਧੁਰ ਦੀ ਖੇਲ ਅੱਗੇ ਨਹੀਂ ਛਪਣੀ, ਪਰਦਿਆਂ ਵਿਚ ਨਾ ਕੋਇ ਲੋਕਾਈਆ। ਮਾਇਆ ਰੂਪ ਧਰਨਾ ਸੱਪਣੀ, ਜੋਰੂ ਜ਼ਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਮੂਸਾ ਈਸਾ ਵੇਖ ਆਪਣੀ ਤਾਂਘ, ਤੰਗਦਸਤ ਦਿਸੇ ਲੋਕਾਈਆ। ਪਰਵਰਦਿਗਾਰ ਵਰਤਿਆ ਸਵਾਂਗ, ਅਮਾਮ ਅਮਾਮਾ ਵੇਸ ਵਟਾਈਆ। ਚਾਰੋਂ ਕੁੰਟ ਚੜ੍ਹੇ ਅਗੰਮੀ ਕਾਂਗ, ਜਿਸ ਦੀ ਸਾਰ ਕੋਇ ਨਾ ਪਾਈਆ। ਉਹ ਤਕ ਭਗਤ ਲਿਖਾਰੀ ਤ੍ਰਿਪਤ ਨੇ ਹੱਥ ਵਿਚ ਪਕੜੀ ਡਾਂਗ, ਗ਼ੁੱਸੇ ਨਾਲ ਆਪਣਾ ਆਪ ਬਦਲਾਈਆ। ਸ੍ਰਿਸ਼ਟੀ ਰੋਣੀ ਵਾਂਗ ਕਾਗ, ਕਾਗ ਵਾਂਗ ਕੁਰਲਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਜਾਣ ਜਾਗ, ਜਿਨ੍ਹਾਂ ਜਾਗਰਤ ਜੋਤ ਕਰੇ ਰੁਸ਼ਨਾਈਆ। ਲਹਿਣਾ ਦੇਣਾ ਮੁਕਾਉਣਾ ਰੋਜ਼ਾ ਨਿਮਾਜ਼ ਬਾਂਗ, ਮੁਨਾਰੇ ਮੰਬਰ ਰਹੇ ਕੁਰਲਾਈਆ। ਜਿਸ ਦੀ ਚੌਦਾਂ ਤਬਕਾਂ ਤੋਂ ਪਰੇ ਇਕ ਪਲਾਂਘ, ਕਦਮ ਕਦਮ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੋਲਾਂ ਕੱਤਕ ਕਹੇ ਮੇਰੇ ਦਿਵਸ ਜਗੇ ਨੌ ਚਰਾਗ਼, ਤਿੰਨਾਂ ਲੋਕਾਂ ਖੇਲ ਖਿਲਾਈਆ। ਪਹਿਲਾ ਹਿੱਸਾ ਪਹਿਲਾ ਭਾਗ, ਤ੍ਰੈਲੋਕੀ ਚਰਨਾਂ ਹੇਠ ਦਬਾਈਆ। ਦੋ ਜਹਾਨਾਂ ਪਕੜ ਵਾਗ, ਡੋਰੀ ਸ਼ਬਦ ਤੰਦ ਬੰਧਾਈਆ। ਸਭ ਨੂੰ ਕਰਕੇ ਲਾਜਵਾਬ, ਹੁਕਮ ਸੰਦੇਸ਼ਾ ਇਕ ਸੁਣਾਈਆ। ਜਿਸ ਦੀ ਰਚਨਾ ਆਦਿ ਤੋਂ ਆਦਿ, ਕਲਜੁਗ ਅੰਤਮ ਪੂਰ ਕਰਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜੋ ਹਰ ਘਟ ਹੋਵੇ ਵਿਸਮਾਦ,
❋
❋
ਬਿਸਮਿਲ ਆਪਣਾ ਆਪ ਜਣਾਈਆ। ਜਨ ਭਗਤ ਬਦਲ ਕੇ ਆਪ ਪੋਸ਼ਾਕ, ਪੋਸ਼ ਤਨ ਮਾਟੀ ਖ਼ਾਕ ਲੇਖੇ ਲਾਈਆ। ਚੜ੍ਹ ਕੇ ਅਸਵ ਸ਼ਬਦ ਘੋੜੇ ਰਾਕ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੀਪਕ ਕਹਿਣ ਅਸੀਂ ਦਿਨ ਦਿਹਾੜ ਪ੍ਰਕਾਸ਼ੇ, ਪ੍ਰਭ ਦਿਤੀ ਮਾਣ ਵਡਿਆਈਆ। ਦੁਨੀਆ ਲੁੱਟੀ ਜਾਣੀ ਵਿਚ ਹਾਸੇ, ਹਸਤੀ ਪ੍ਰਭ ਦੀ ਸਮਝ ਕੋਇ ਨਾ ਪਾਈਆ। ਤਨ ਵਜੂਦ ਮਿਟ ਜਾਣੇ ਵਾਂਗ ਪਤਾਸੇ, ਜਲ ਕੁੰਭ ਦਏ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਕਲਜੁਗ ਅੰਤਮ ਰਹਿਣੇ ਨਹੀਂ ਰਾਖੇ, ਰੱਖਕ ਨਜ਼ਰ ਕੋਇ ਨਾ ਆਈਆ। ਇਹ ਖੇਲ ਹੋਣਾ ਹੋਵੇ ਪਹਿਲੀ ਵਿਸਾਖੇ, ਵਸਾਹ ਕੇ ਆਪਣੀ ਕਾਰ ਭੁਗਤਾਈਆ। ਜਾਣੇ ਲੇਖਾ ਬਾਤਨ ਬਾਤੇ, ਬਾਤਲ ਆਪਣੀ ਕਾਰ ਕਮਾਈਆ। ਸਤਰੰਗਾ ਕਹੇ ਮੈਂ ਸਤਿ ਸਤਿ ਦੀ ਧਾਰ, ਸੋ ਪੁਰਖ ਨਿਰੰਜਣ ਦਿਤੀ ਵਡਿਆਈਆ। ਹਰਿ ਪੁਰਖ ਨਿਰੰਜਣ ਕਰ ਪਿਆਰ, ਏਕੰਕਾਰ ਹੋਇਆ ਸਹਾਈਆ। ਆਦਿ ਨਿਰੰਜਣ ਹੋ ਉਜਿਆਰ, ਅਬਿਨਾਸ਼ੀ ਕਰਤਾ ਗੰਢ ਪਵਾਈਆ। ਸ੍ਰੀ ਭਗਵਾਨ ਦੇ ਅਧਾਰ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਸਤਿਗੁਰ ਸ਼ਬਦ ਕਰਕੇ ਜ਼ਾਹਰ, ਜ਼ਾਹਰ ਜ਼ਹੂਰ ਵੱਜੇ ਵਧਾਈਆ। ਮੇਰਾ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਿਆਂ ਜਗਾਈਆ। ਕਰੋੜ ਤੇਤੀਸਾ ਮਾਰ ਇਕ ਲਲਕਾਰ, ਪੁਰੀਆਂ ਲੋਆਂ ਅੱਖ ਖੁਲ੍ਹਾਈਆ। ਲਹਿਣਾ ਪੂਰਾ ਕਰਨਾ ਤੇਈ ਅਵਤਾਰ, ਅਵਤਰ ਲੇਖਾ ਪੂਰ ਕਰਾਈਆ। ਪੈਗ਼ੰਬਰਾਂ ਰਹੇ ਨਾ ਕੋਇ ਉਧਾਰ, ਲਹਿਣਾ ਸਭ ਦਾ ਝੋਲੀ ਪਾਈਆ। ਗੋਬਿੰਦ ਕਰਜ਼ਾ ਦਿਆਂ ਉਤਾਰ, ਮਕਰੂਜ਼ ਆਪਣਾ ਆਪ ਬਦਲਾਈਆ। ਸਤਿ ਸਚ ਦੀ ਦੱਸਾਂ ਕਾਰ, ਕੀ ਕਰਨੀ ਕਾਰ ਕਮਾਈਆ। ਜਨ ਭਗਤਾਂ ਪਹਿਨਾ ਕੇ ਜੰਗੀ ਹਥਿਆਰ, ਦੀਨ ਦੁਨੀ ਦਿਤੀ ਉਠਾਈਆ। ਤ੍ਰਿਪਤ ਆਪਣੀ ਡਾਂਗ ਲੈਣੀ ਸੰਭਾਲ, ਅੱਗੇ ਆਉਣਾ ਚਾਈਂ ਚਾਈਂਆ। ਗ਼ੁੱਸੇ ਵਿਚ ਮੁਖ ਕਰਨਾ ਲਾਲ, ਲਾਲ ਮੁਖ ਵਾਲੇ ਸਾਰੇ ਲੈਣ ਅੰਗੜਾਈਆ। ਮੂਸਾ ਵਾਲੇ ਹੋਣ ਬੇਹਾਲ, ਡਾਂਗ ਡੰਡੇ ਨਾਲ ਖੜਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਏ ਬੇਹਾਲ, ਉਤੇ ਠੋਕਰ ਦੇਣੀ ਖੜਕਾਈਆ। ਸਤਿਗੁਰ ਸ਼ਬਦ ਦੀ ਝੱਲੇ ਕੋਇ ਨਾ ਝਾਲ, ਗੋਬਿੰਦ ਦਾ ਖੰਡਾ ਬੇਪਰਵਾਹੀਆ। ਜਿਥੇ ਨਾ ਕੋਈ ਜਵਾਬ ਸਵਾਲ, ਬੁੱਧੀ ਸਮਝ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਰੰਗਾ ਕਹੇ ਮੈਂ ਸਤਿ ਪੁਰਖ ਦਾ ਮੀਤਾ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਖੇਲ ਖੇਲਿਆ ਰਾਮ ਸੀਤਾ, ਸੀਤਾ ਰਾਮ ਬਨਾਂ ਵਿਚ ਦੁਹਾਈਆ। ਮੈਂ ਰਾਧਾ ਕ੍ਰਿਸ਼ਨ ਲੇਖ ਲਿਖਾਇਆ ਜੀਵ ਜੀਅ ਕਾ, ਬੰਸਰੀ ਧੁਨ ਕਰ ਸ਼ਨਵਾਈਆ। ਪੈਗ਼ੰਬਰਾਂ ਆਪਣੀ ਦੱਸ ਕੇ ਰੀਤਾ, ਕਲਮੇ ਦਿਤੇ ਪੜ੍ਹਾਈਆ। ਗੁਰੂਆਂ ਦੱਸ ਕੇ ਨਾਮ ਠੀਕਾ, ਠਾਕਰ ਧੁਰ ਦਾ ਭੇਵ ਖੁਲ੍ਹਾਈਆ। ਦੀਨ ਮਜ਼੍ਹਬ ਚਲਾ ਕੇ ਰੀਤਾ, ਮੰਦਰ ਮਸੀਤਾਂ ਜਗਤ ਸੁਹਾਈਆ। ਹੱਦਾਂ ਵੰਡ ਕੇ ਮਾਰੀਆਂ ਲੀਕਾਂ, ਲਾਈਨ ਆਪਣੀ ਦਿਤੀ ਰਖਾਈਆ। ਆਪਣੇ ਹੱਥ ਵਿਚ ਰੱਖ ਕੇ ਹੱਕ ਤੌਫ਼ੀਕਾ, ਤੋਹਫੇ ਸਭ ਨੂੰ ਥੋੜ੍ਹੇ ਥੋੜ੍ਹੇ ਦਿਤੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਮੇਰੇ ਪੀਰ ਨੇ ਬਿਨਾ ਪੈਗ਼ੰਬਰਾਂ ਤੋਂ ਲਾਈ ਮਹਿੰਦੀ, ਅਮਾਮ ਆਪਣੀ ਕਾਰ ਕਮਾਈਆ। ਜਿਸ ਦੀ ਖੇਲ ਹੋਣੀ ਦਿਸ਼ਾ ਲਹਿੰਦੀ, ਲਹਿੰਦਾ ਚੜ੍ਹਦਾ ਵੇਖ ਵਖਾਈਆ। ਉਮਤ ਇਕੱਠੀ ਹੋ ਹੋ ਬਹਿੰਦੀ, ਮਤਾ ਚਾਰ ਯਾਰੀ ਬਾਹਰ ਪਕਾਈਆ। ਸਭ ਦੀ ਖੇਲ
❋
❋
ਜਾਏ ਢਹਿੰਦੀ, ਮਹੱਲ ਅਟਲ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਮੁਹੰਮਦ ਕਹੇ ਮੇਰਾ ਮਹਿੰਦੀ ਵਾਲਾ ਰੱਤਾ, ਰੰਗ ਰਤੜਾ ਧੁਰ ਦਾ ਮਾਹੀਆ। ਜਿਸ ਦਾ ਕਲਮਿਆਂ ਵਿਚ ਦਿਤਾ ਪਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਗੋਬਿੰਦ ਡੰਕ ਵਜਾਇਆ ਫਤਹ, ਫਤਿਹ ਡੰਕਾ ਇਕ ਸ਼ਨਵਾਈਆ। ਬਹੁੜੀ ਉਹ ਹੁਕਮ ਵਿਚ ਮੇਰੇ ਹੁਕਮ ਦੀ ਕਰੇ ਹੱਤਾ, ਹੱਤਿਆ ਵਿਚ ਜਗਤ ਲੋਕਾਈਆ। ਜਿਸ ਨੇ ਕਿਸੇ ਦੇ ਸੀਸ ਤੇ ਰਹਿਣ ਨਹੀਂ ਦੇਣਾ ਬੋਦਾ ਛੱਤਾ, ਛਤਰੇ ਖਾਣ ਵਾਲਿਆਂ ਕਰੇ ਸਫ਼ਾਈਆ। ਜਿਸ ਦਾ ਇਕੋ ਹੁਕਮ ਚੂੰਕਿ ਚੁਨਾਂਚੇ ਅਲਬੱਤਾ, ਆਲਮਾਂ ਤੋਂ ਪਰੇ ਕਰੇ ਪੜ੍ਹਾਈਆ। ਸੋ ਸਭ ਦੇ ਥੱਲਿਉਂ ਖਿੱਚਣ ਵਾਲਾ ਆਪ ਫੱਟਾ, ਕਦਮ ਸੰਭਲ ਨਾ ਕੋਇ ਟਿਕਾਈਆ। ਜਿਹਦੇ ਹੁਕਮ ਦਾ ਇਕੋ ਟੱਪਾ, ਦੀਨ ਮਜ਼੍ਹਬ ਦੇ ਟਾਪੂਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਮਹਿੰਦੀ ਕਹੇ ਮੇਰੇ ਉਤੇ ਵੱਜੇ ਪ੍ਰੇਮ ਦੀ ਲਾਠੀ, ਜ਼ੋਰ ਜਗਤ ਵਾਲਾ ਜਣਾਈਆ। ਸੂਰਬੀਰ ਉਠਾਉਣੇ ਰਾਠੀ, ਸ਼ਾਹ ਸੁਲਤਾਨ ਦੇਣੇ ਹਿਲਾਈਆ। ਸੋਲਾਂ ਕੱਤਕ ਗੋਬਿੰਦ ਨੇ ਪਹਿਲੇ ਦਿਨ ਨੀਲੇ ਉਤੇ ਪਾਈ ਸੀ ਕਾਠੀ, ਜ਼ੀਨ ਜ਼ੀਨਤ ਨਾਲ ਵਡਿਆਈਆ। ਫੇਰ ਤਕੀ ਮੰਜ਼ਲ ਘਾਟੀ, ਦੋ ਜਹਾਨਾਂ ਅੱਖ ਖੁਲ੍ਹਾਈਆ। ਫੇਰ ਸੰਦੇਸ਼ਾ ਲਿਖਿਆ ਧੁਰ ਦੇ ਕਮਲਾਪਾਤੀ, ਬਿਨਾ ਅੱਖਰ ਅੱਖਰ ਬਣਾਈਆ। ਔਹ ਤਕ ਕਲਜੁਗ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਮਾਲਕ ਪੁਰਖ ਅਬਿਨਾਸ਼ੀ, ਘਟ ਨਿਵਾਸੀ ਨਜ਼ਰੀ ਆਈਆ। ਤੁਧ ਬਿਨ ਦੀਨ ਦੁਨੀ ਦੀ ਕੌਣ ਕਰੇਗਾ ਰਾਖੀ, ਰਾਖਿਆ ਕਿਉਂ ਬੈਠਾ ਪੜਦਾ ਪਾਈਆ। ਜਿਹੜੀ ਚਾਰ ਜੁਗ ਵਿਚ ਦੀਨ ਮਜ਼੍ਹਬ ਵਿਚ ਵੰਡੀ ਜ਼ਾਤੀ ਪਾਤੀ, ਮਾਨਵ ਹਿੱਸੇ ਦਿਤੇ ਕਰਾਈਆ। ਨਾਲੇ ਦੱਸਦਾ ਰਿਹੋ ਤਨ ਵਜੂਦ ਮਿੱਟੀ ਖ਼ਾਕੀ, ਖ਼ਾਲਸ ਆਪਣਾ ਹੁਕਮ ਵਰਤਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਸਦੀ ਚੌਧਵੀਂ ਸਚਖੰਡ ਦੀ ਖੋਲ੍ਹ ਕੇ ਵੇਖ ਲੈ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਅੱਗੇ ਲੇਖਾ ਮੰਗਦੇ ਬਾਕੀ, ਲਹਿਣਾ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਸਚ ਸਰਨਾਈਆ। ਮਹਿੰਦੀ ਕਹੇ ਮੇਰਾ ਰੰਗ ਅਪਰੰਪਰ, ਸਚ ਸਵਾਮੀ ਦਿਤੀ ਵਡਿਆਈਆ। ਮੇਰਾ ਮਾਲਕ ਇਕ ਭਰਤੰਬਰ, ਭਰਪੂਰ ਰਿਹਾ ਸਰਬ ਠਾਈਆ। ਜਿਸ ਨੇ ਸੀਤਾ ਧਾਰ ਕਲਜੁਗ ਰਚਣਾ ਇਕ ਸਵੰਬਰ, ਸੋਹਣੀ ਖੇਲ ਖਿਲਾਈਆ। ਕਲਜੁਗ ਕੂੜ ਮੇਟਣਾ ਅਡੰਬਰ, ਜਗਤ ਜਹਾਨ ਕਰੇ ਸਫ਼ਾਈਆ। ਲੇਖਾ ਰਹੇ ਨਾ ਮਸਜਿਦ ਮੰਦਰ, ਸ਼ਿਵਦਵਾਲੇ ਮੱਠ ਚਰਚਾਂ ਵੰਡ ਨਾ ਕੋਇ ਵੰਡਾਈਆ। ਭਾਗ ਲਗਾਏ ਜਨ ਭਗਤਾਂ ਕਾਇਆ ਅੰਤਰ, ਅੰਤਰ ਨਿਰੰਤਰ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਮੰਤਰ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਖੇਲ ਕਹੇ ਮੈਂ ਲੇਖਾ ਦੱਸਾਂ ਕੁੰਭ, ਭਾਂਡਾ ਮਾਟੀ ਵੇਖ ਵਖਾਈਆ। ਜਿਸ ਵੇਲੇ ਦੁਰਗਾ ਦੈਂਤ ਮਾਰੇ ਸੀ ਸੁੰਭ ਨਿਸੁੰਭ, ਸ਼ਤਰੂ ਨਾਸ ਕਰਾਈਆ। ਜਿਹੜੀ ਰਾਕਸ਼ਾਂ ਕੋਲ ਸੀ ਅੰਮ੍ਰਿਤ ਬੂੰਦ, ਉਹ ਸਰਗੁਣ ਧਾਰ ਮਟਕੇ ਵਿਚ ਭਰਾਈਆ। ਜਿਸ ਦੀ ਗਰੜ ਪਾ ਸਕਿਆ ਨਾ ਆਪਣੀ ਚੁੰਜ, ਤ੍ਰੈਬਰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਘੜਾ ਕਹੇ ਧਰਨੀ ਚਾਰ ਜੁਗ ਦੀ ਰਹੀ ਪਿਆਸੀ,
❋
❋
ਤ੍ਰਿਸ਼ਨਾ ਤ੍ਰਿਖਾ ਵਿਚ ਹਲਕਾਈਆ। ਇਹਦੇ ਅੰਤਰ ਰਹੀ ਉਦਾਸੀ, ਸਾਂਤਕ ਸਤਿ ਨਾ ਕੋਇ ਕਰਾਈਆ। ਜਿਸ ਵੇਲੇ ਈਸਾ ਚੜ੍ਹਿਆ ਫਾਂਸੀ, ਕਦਮ ਧਰਤੀ ਵੱਲ ਲਟਕਾਈਆ। ਏਸ ਨੇ ਖ਼ੁਸ਼ੀਆਂ ਵਿਚ ਕੀਤੀ ਹਾਸੀ, ਹੱਸ ਕੇ ਦਿਤਾ ਦ੍ਰਿੜਾਈਆ। ਜਿਹੜਾ ਦਰਗਹ ਸੱਚੀ ਦਾ ਵਾਸੀ, ਸਚ ਦਵਾਰੇ ਸੋਭਾ ਪਾਈਆ। ਉਸ ਦਾ ਨੂਰ ਨੂਰ ਪ੍ਰਕਾਸ਼ੀ, ਪ੍ਰਕਾਸ਼ ਅਗੰਮ ਅਥਾਹੀਆ। ਮੈਂ ਤੇਰੀ ਮਿੱਟੀ ਖ਼ਾਕ ਤਨ ਵਜੂਦ ਖ਼ਾਕ ਦੀ ਦਾਸੀ, ਸਚ ਵਸਤ ਮੇਰੇ ਵਿਚ ਨਾ ਕਿਸੇ ਦਬਾਈਆ। ਅਵਤਾਰ ਪੈਗ਼ੰਬਰ ਕੋਟਨ ਕੋਟ ਸੌਂ ਗਏ ਮੇਰੀ ਉਤੇ ਛਾਤੀ, ਮੈਂ ਪਿਆਰ ਨਾਲ ਦੁੱਧ ਸੀਰ ਨਾ ਕਿਸੇ ਚੁੰਘਾਈਆ। ਫੇਰ ਖ਼ੁਸ਼ੀਆਂ ਦੇ ਵਿਚ ਟਾਪੀ, ਉਛਲੀ ਕੁੱਦੀ ਟੱਪੀ ਵਾਹੋ ਦਾਹੀਆ। ਧਰਨੀ ਕਹੇ ਜੇ ਦੂਜੇ ਹੱਥ ਤੇ ਵੱਜ ਜਾਏ ਲਾਠੀ, ਮੇਰਾ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪਣੇ ਹੱਥ ਰਖਾਈਆ। ਕੁੰਭ ਕਹੇ ਮੈਂ ਉਹ ਜਲ ਘੜਾ, ਜਿਸ ਨੂੰ ਘੜਿਆਲ ਈਸਾ ਰਿਹਾ ਸੁਣਾਈਆ। ਜਿਹੜਾ ਮੈਨੂੰ ਰੱਖਦਾ ਹੁੰਦਾ ਸੀ ਉਪਰ ਥੜ੍ਹਾ, ਸਾਢੇ ਤਿੰਨ ਹੱਥ ਉਪਰ ਉਠਾਈਆ। ਮੇਰਾ ਰੂਪ ਹੁੰਦਾ ਸੀ ਪੜਾਹ, ਉਲਟਾ ਕਰ ਨਾ ਕੋਇ ਵਖਾਈਆ। ਜਿਸ ਦਿਨ ਹਜ਼ਰਤ ਨੂੰ ਅੰਤ ਅਖ਼ੀਰੀ ਫੜਾ, ਬੰਧਨ ਹੱਥਾਂ ਵਾਲੇ ਪਾਈਆ। ਉਸ ਦਿਨ ਸੂਰੀਆ ਬੜਾ ਤੇਜ਼ ਸੀ ਚੜ੍ਹਾ, ਚੜ੍ਹਦਿਉਂ ਲਹਿੰਦੇ ਕੀਤੀ ਰੁਸ਼ਨਾਈਆ। ਫੇਰ ਇਸ਼ਾਰੇ ਨਾਲ ਪੁੱਟ ਕੇ ਗੜ੍ਹਾ, ਮੈਨੂੰ ਦਿਤਾ ਦਬਾਈਆ। ਘੜਿਆ ਤੇਰਾ ਰੂਪ ਤਨ ਮਾਟੀ ਵਾਲਾ ਮੁਹੰਮਦ ਬਣਾਉਣੀ ਸ਼ਰਅ, ਸ਼ਰਅ ਦੀਨ ਦੁਨੀ ਉਪਜਾਈਆ। ਪਰਵਰਦਿਗਾਰ ਨੇ ਖੇਲ ਕਰਨਾ ਤਰਾ ਤਰਾ, ਤਰੀਕਾ ਆਪਣੇ ਹੱਥ ਰਖਾਈਆ। ਜਿਸ ਵੇਲੇ ਪੈਗ਼ੰਬਰਾਂ ਦਾ ਵਕਤ ਲੰਘ ਗਿਆ ਬੜਾ, ਪਿਛਲਾ ਪੰਧ ਮੁਕਾਈਆ। ਚੌਦਾਂ ਸਦੀਆਂ ਹੁਕਮ ਮਿਲਣਾ ਖਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਫੇਰ ਪਰਗਟ ਹੋਣਾ ਅਵਤਾਰ ਨਰ ਨਰਾ, ਨਰਾਇਣ ਨੂਰ ਇਲਾਹੀਆ। ਤੂੰ ਉਸ ਦੇ ਪੁਜਣਾ ਦਰਾ, ਦਰ ਦਰਵੇਸ਼ ਹੋ ਕੇ ਸੀਸ ਨਿਵਾਈਆ। ਕਿਉਂ ਤੈਨੂੰ ਮੂਧਾ ਕਰਨ ਲੱਗਿਆਂ ਗੋਬਿੰਦ ਦਾ ਤੇਰੇ ਨਾਲ ਛੂਹਣਾ ਕੜਾ, ਬੰਧਨ ਆਪਣੇ ਲਏ ਬੰਧਾਈਆ। ਬਿਨਾ ਪੁਰਖ ਅਕਾਲ ਤੋਂ ਤੇਰਾ ਭੰਡਾਰਾ ਜਾਵੇ ਨਾ ਭਰਾ, ਧਰਨੀ ਧਰਤ ਧਵਲ ਧੌਲ ਦਾ ਜਲ ਕੰਮ ਕਿਸੇ ਨਾ ਆਈਆ। ਉਹ ਵਕਤ ਸੁਹੰਜਣਾ ਹੋਣਾ ਸੰਮਤ ਸ਼ਹਿਨਸ਼ਾਹੀ ਤੇ ਸੱਤਵਾਂ ਵਰ੍ਹਾ, ਲੋਕਮਾਤ ਮਾਤ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਨਿਧ ਵੇਖ ਵਖਾਈਆ। ਘੜਾ ਕਹੇ ਮੇਰੇ ਭਾਗ ਵਡ ਵੱਡੇ, ਹਰਿ ਵੱਡਾ ਦਏ ਵਡਿਆਈਆ। ਸਤਾਰਾਂ ਕੱਤਕ ਮੇਰੇ ਨਾਲ ਲਡਾਏ ਲੱਡੇ, ਮੁਹੱਬਤ ਇਕ ਸਮਝਾਈਆ। ਚਾਰ ਨਿਸ਼ਾਨੇ ਚਾਰੋਂ ਤਰਫ਼ ਗੱਡੇ, ਵੇਖਣਹਾਰਾ ਵੇਖੇ ਚਾਈਂ ਚਾਈਂਆ। ਤਿੰਨੇ ਜੰਗਜੂ ਬਹਾਦਰ ਲਾਵਣ ਹੱਥੇ, ਹੱਥ ਹੱਥ ਨਾਲ ਬਦਲਾਈਆ। ਫੇਰ ਅਗਲੀ ਦੱਸਾਂ ਕਥੇ, ਕੀ ਕਹਾਣੀ ਜਗਤ ਜਣਾਈਆ। ਪ੍ਰਭ ਦੇ ਨਾਮ ਕਲਮੇ ਆਦਿ ਜੁਗਾਦਿ ਸਚੇ, ਸਚ ਸਚ ਵਿਚੋਂ ਪਰਗਟਾਈਆ। ਜਗਤ ਜਹਾਨ ਜੀਵ ਭਾਂਡੇ ਕੱਚੇ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕੁੰਭ ਕਹੇ ਮੇਰੀ ਪੁਰਾਣੀ ਤਾਂਘ, ਸਚ ਦਿਆਂ ਸੁਣਾਈਆ। ਮੇਰੇ ਚੜ੍ਹਦੇ ਪਾਸੇ ਤ੍ਰਿਪਤ ਗੱਡੇ ਡਾਂਗ, ਡੌਰੂ ਡੰਕ ਦਿਆਂ ਵਜਾਈਆ। ਤਿੰਨੇ ਗੁਰਮੁਖ ਇਕ ਇਕ ਕਦਮ ਪੁੱਟ ਕੇ ਪਲਾਂਘ, ਤਿੰਨੇ ਕੂਟ ਨਿਸ਼ਾਨੇ ਦੇਣ ਸੁਹਾਈਆ। ਇਕ ਨਿਸ਼ਾਨ ਬਣਾ ਕੇ ਤਾਰਾ ਚਾਂਦ, ਮੇਰੇ ਉਤੇ ਦੇਣਾ ਟਿਕਾਈਆ। ਫੇਰ ਦੱਸਾਂਗਾ ਅਗਲੀ ਸਾਂਝ, ਕਿਸ ਬਿਧ ਹਰਿ ਸੱਜਣ ਮੇਲ ਮਿਲਾਈਆ। ਮੈਂ ਆਪਣੇ
❋
❋
ਵਿਚ ਬੰਦ ਕਰਨੀ ਸ਼ਰਅ ਵਾਲੀ ਬਾਂਗ, ਅਜ਼ਾਂ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਬਦਲ ਕੇ ਸਵਾਂਗ, ਸਵਾਂਗੀ ਆਪਣਾ ਖੇਲ ਖਿਲਾਈਆ।
ਛੁਹਾਰਾ ਕਹੇ ਮੇਰਾ ਜਗਤ ਜਹਾਨ ਦਾ ਸਗਣ, ਜਗਤ ਸੰਗੀਆਂ ਦਿਆਂ ਜਣਾਈਆ। ਦੀਨ ਦੁਨੀ ਹੋਵੇ ਨਗਨ, ਪਰਦਾ ਸੀਸ ਨਾ ਕੋਇ ਰਖਾਈਆ। ਜਨ ਭਗਤ ਕਰਾ ਕੇ ਮਗਨ, ਮਧੁਰ ਧੁਨ ਇਕ ਸੁਣਾਈਆ। ਜਗਤ ਤ੍ਰਿਸ਼ਨਾ ਮੇਟ ਕੇ ਅਗਨ, ਬੂੰਦ ਸਵਾਂਤੀ ਮੁਖ ਚੁਆਈਆ। ਜਨ ਭਗਤਾਂ ਲੇਖੇ ਲਾ ਕੇ ਬਦਨ, ਤਨ ਜ਼ਮੀਰ ਦਿਆਂ ਵਡਿਆਈਆ। ਮੈਂ ਵਿਚੋਲਾ ਮੁਹੰਮਦ ਦਾ ਜ਼ਰੂਰ ਝਗੜਾ ਪਾਉਣਾ ਵਿਚ ਅਦਨ, ਆਅਲਾ ਅਦਨਾ ਆਪ ਉਠਾਈਆ। ਮੈਂ ਇਕ ਦਾ ਇਕੋ ਵਾਰ ਬਣਨਾ ਸੱਜਣ, ਦੂਜਾ ਸੰਗੀ ਨਾ ਕੋਇ ਵਖਾਈਆ। ਮੈਨੂੰ ਜਗਿਆਸੂ ਦੰਦਾਂ ਨਾਲ ਚੱਬਣ, ਖਾ ਖਾ ਖ਼ੁਸ਼ੀ ਮਨਾਈਆ। ਮੈਂ ਪਰ ਕਲਜੁਗ ਅੰਤ ਉਮਤ ਆਇਆ ਦੱਬਣ, ਦਬਦਬਾ ਸਭ ਦਾ ਵੇਖ ਵਖਾਈਆ। ਜਿਸ ਖ਼ੁਦਾ ਨੂੰ ਖ਼ੁਦ ਮਾਲਕ ਕਰਕੇ ਸਾਰੇ ਲੱਭਣ, ਖੋਜਿਆਂ ਹੱਥ ਕਿਸੇ ਨਾ ਆਈਆ। ਜਨ ਭਗਤੋ ਮੈਂ ਪਾਂਧੀ ਬਣ ਕੇ ਤੁਹਾਨੂੰ ਆਇਆ ਸੱਦਣ, ਜੁਗ ਵਿਛੜਿਆਂ ਮੇਲ ਮਿਲਾਈਆ। ਜਿਸ ਬੱਧਕ ਦੇ ਘਰ ਨੌ ਦੀਪਕ ਜਗਣ, ਉਹ ਰਾਮ ਦਾ ਰਾਮ ਤੁਹਾਡਾ ਮਾਹੀਆ। ਜਨ ਭਗਤੋ ਤੁਹਾਡਾ ਮੇਲ ਉਪਰ ਗਗਨ, ਗਗਨ ਗਗਨੰਤਰਾਂ ਡੇਰਾ ਢਾਹੀਆ। ਸਚ ਦਮਾਮੇ ਸਚ ਦਵਾਰੇ ਵੱਜਣ, ਗੋਬਿੰਦ ਧੌਂਸਾ ਆਪਣਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਛੁਹਾਰਾ ਕਹੇ ਮੈਨੂੰ ਲਾਉਂਦੇ ਨਾਲ ਲਬਾਂ, ਹੋਂਟਾਂ ਵਿਚ ਦਬਾਈਆ। ਮੈਂ ਸੰਦੇਸ਼ਾ ਦੇਵਾਂ ਸਬਾਂ, ਸਭ ਨੂੰ ਦਿਆਂ ਜਣਾਈਆ। ਜਨ ਭਗਤੋ ਤੁਹਾਡਾ ਇਕੋ ਪਿਤਾ ਤੇ ਇਕੋ ਅੱਬਾ, ਦੂਜੀ ਜਨਮ ਦੇਣ ਵਾਲੀ ਕੋਇ ਨਾ ਮਾਈਆ। ਜਗਤ ਮਾਤ ਪਿਤ ਲਹੂ ਮਿਝ ਗਾਰਾ ਬਣਾਉਂਦੇ ਹੱਡਾਂ, ਜੋ ਅੰਤ ਸੜ ਕੇ ਖ਼ਾਕ ਖ਼ਾਕ ਵਿਚ ਮਿਲ ਜਾਈਆ। ਸਤਿਗੁਰ ਦਾ ਸਰੂਪ ਆਤਮ ਪਰਮਾਤਮ ਪਰਮਾਤਮ ਆਤਮ ਰਹਿੰਦਾ ਸਦਾ, ਸਦਾ ਦੇ ਮਿੱਤਰੋ ਤੁਹਾਡਾ ਮੇਲਾ ਦਿਤਾ ਮਿਲਾਈਆ। ਨਿਗਹ ਮਾਰ ਲੈ ਬੱਧਕ ਦਾ ਪਰਿਵਾਰ ਵਿਚੋਂ ਨਿਖੇੜ ਕੇ ਅਧਾ, ਸੇਵਾ ਸੰਗਤ ਵਿਚ ਲਗਾਈਆ। ਜਿਸ ਦਾ ਹੁਕਮ ਸੰਦੇਸ਼ਾ ਦਿਤਾ ਸੀ ਨਾਨਕ ਯਥਾਰਥ ਯਥਾ, ਸੱਤ ਸਾਲ ਦੀ ਕੰਨਿਆ ਦਿਤਾ ਸੁਣਾਈਆ। ਰਾਜੇ ਬਲ ਨੇ ਆਪਣੀ ਦਾਸੀ ਗੋਲੀ ਤੇ ਸੁਤ ਨੂੰ ਦਿਤਾ ਸੀ ਪਤਾ, ਪਤਿਪਰਮੇਸ਼ਵਰ ਦਾ ਹੁਕਮ ਇਕ ਸੁਣਾਈਆ। ਉਹ ਵੇਖੋ ਕਲਜੁਗ ਬਿਨਾ ਅੱਖਾਂ, ਅੱਖੀਆਂ ਵਾਲਿਆਂ ਨਜ਼ਰ ਕੋਇ ਨਾ ਆਈਆ। ਉਹ ਵੇਖੋ ਕ੍ਰਿਸ਼ਨ ਦਾ ਚਰਨ ਗੋਡੇ ਉਤੇ ਰੱਖਾ, ਬੱਧਕ ਦਾ ਤੀਰ ਨਿਸ਼ਾਨਾ ਰਿਹਾ ਘਾਈਆ। ਉਹ ਵੇਖੋ ਪੁਰਖ ਅਕਾਲ ਸਭ ਨੂੰ ਦੇਵੇ ਇਕੱਠਾ ਸੱਦਾ, ਜੁਗ ਜੁਗ ਦੇ ਵਿਛੜੇ ਮੇਲ ਮਿਲਾਈਆ। ਜਿਨ੍ਹਾਂ ਦਾ ਲੇਖਾ ਪ੍ਰਭ ਦੇ ਹੁਕਮ ਦੀ ਲਿਖਣੀ ਕਥਾ, ਰਵਦਾਸ ਚਮਾਰਾ ਦਏ ਗਵਾਹੀਆ। ਭਾਵੇਂ ਅੱਜ ਧੁਰ ਦੇ ਹੁਕਮ ਨਾਲ ਹੱਥ ਫੜਾਇਆ ਨਹੀਂ ਗੋਬਿੰਦ ਦਾ ਭੱਥਾ, ਫਿਰ ਵੀ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੁਹਾਰਾ ਕਹੇ ਜਨ ਭਗਤੋ ਮੈਨੂੰ ਭਗਵਾਨ ਕੋਲੋਂ ਕਿਸੇ ਨਾ ਖਾਧਾ, ਖਾ ਕੇ ਨਾਤਾ ਪ੍ਰਭ ਦੇ ਨਾਲ ਜੁੜਾਈਆ। ਜਗਤ ਜਹਾਨ ਖੇਲ ਕਰਦਾ ਗਿਆ ਸਭ ਦਾ
❋
❋
ਪਿਉ ਦਾਦਾ, ਪੀਹੜੀ ਪਿਛਲੀ ਚਲੀ ਆਈਆ। ਪਰ ਯਾਦ ਕਰੋ ਕ੍ਰਿਸ਼ਨ ਨੇ ਆਪਣੇ ਮੁਖ ਨਹੀਂ ਸੀ ਲਗਾਇਆ ਤੇ ਮੁਖ ਲਗਾਇਆ ਸੀ ਰਾਧਾ, ਤੇ ਰਾਧਾ ਨੂੰ ਆਪਣਾ ਰੂਪ ਬਣਾਈਆ। ਰਾਮ ਨੇ ਹੋਰ ਕੀਤਾ ਸੀ ਵਾਧਾ, ਭੇਵ ਪੜਦਾ ਦਿਆਂ ਖੁਲ੍ਹਾਈਆ। ਸੀਤਾ ਦੇ ਮੁਖ ਵਿਚ ਕਟ ਕੇ ਪਾਇਆ ਸੀ ਆਧਾ, ਅੱਧਾ ਆਪਣੇ ਸੀਸ ਉਤੇ ਟਿਕਾਈਆ। ਨਾਲੇ ਹੱਸ ਕੇ ਕਿਹਾ ਤੇਰਾ ਫੇਰ ਚੌਥੇ ਜੁਗ ਹੋਏ ਵਾਧਾ, ਵਦੀ ਸੁਦੀ ਦਾ ਡੇਰਾ ਢਾਹੀਆ। ਝਗੜਾ ਪੈਣਾ ਵਿਚ ਜਗਤ ਵਾਲੇ ਕਾਅਬਾ, ਕਾਅਬਿਆਂ ਪਰੇ ਪਏ ਦੁਹਾਈਆ। ਉਸ ਵੇਲੇ ਪਰਮ ਪੁਰਖ ਜਨ ਭਗਤਾਂ ਮਾਰੇ ਆਵਾਜ਼ਾ, ਸੁਤਿਆਂ ਲਏ ਜਗਾਈਆ। ਜਨ ਭਗਤੋ ਇਕ ਛੁਹਾਰੇ ਨਾਲ ਤੁਹਾਡਾ ਸਭ ਦਾ ਕੀਤਾ ਕਾਜਾ, ਆਤਮ ਪਰਮਾਤਮ ਨਾਤਾ ਇਕ ਜੁੜਾਈਆ। ਜਿਸ ਵੇਲੇ ਗੋਬਿੰਦ ਨੇ ਪਹਿਲੇ ਦਿਨ ਉਡਾਇਆ ਸੀ ਬਾਜ਼ਾ, ਬਾਜ਼ਾਂ ਵਾਲਾ ਆਪਣਾ ਖੇਲ ਖਿਲਾਈਆ। ਫੇਰ ਆਪਣੇ ਆਪ ਨੂੰ ਬਣਾ ਕੇ ਸ਼ਹਿਨਸ਼ਾਹ ਰਾਜਾ, ਸ਼ਾਹ ਪਾਤਸ਼ਾਹ ਰੂਪ ਧਰਾਈਆ। ਜਿਸ ਦਿਨ ਪਹਿਲੀ ਵਾਰ ਨੀਲੇ ਦੀਆਂ ਪਕੜੀਆਂ ਸੀ ਵਾਗਾਂ, ਆਪ ਨਹੀਂ ਖਾਧਾ ਤੇ ਨੀਲੇ ਦੇ ਮੁਖ ਵਿਚ ਦਿਤਾ ਟਿਕਾਈਆ। ਓ ਜਨ ਭਗਤੋ ਤੁਹਾਡੇ ਨਾਲ ਹੋਰ ਵੇਖੋ ਵਾਧਾ, ਬਿਨਾ ਖਾਧਿਆਂ ਤੋਂ ਸਭ ਦੇ ਸਗਣ ਪੂਰੇ ਦਿਤੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੋਲਾਂ ਕੱਤਕ ਕਹੇ ਕੀ ਸੰਦੇਸ਼ਾ ਦਿਤਾ ਛੁਹਾਰੇ, ਛੋਹਰ ਬਾਂਕਿਓ ਕੀ ਸੁਣਾਈਆ। ਬੱਧਕ ਦੇ ਦਰ ਖੇਲ ਅਪਾਰੇ, ਅਪਰੰਪਰ ਰੰਗ ਰੰਗਾਈਆ। ਜਿਸ ਦੇ ਬੱਚੇ ਜਗਤ ਕਵਾਰੇ, ਧੁਰ ਦੇ ਰਾਮ ਨਾਲ ਪਰਨਾਈਆ। ਜਿਥੇ ਅਗਨੀ ਤਤ ਨਾ ਸਾੜੇ, ਮੜ੍ਹੀ ਗੋਰ ਨਾ ਕੋਇ ਦਬਾਈਆ। ਜਿਥੇ ਵੇਖਣ ਪੈਗ਼ੰਬਰ ਗੁਰ ਅਵਤਾਰੇ, ਬੈਠੇ ਬਿਨ ਅੱਖਾਂ ਅੱਖ ਉਠਾਈਆ। ਤੁਸੀਂ ਸਾਰੇ ਇਕ ਪ੍ਰਭੂ ਦੇ ਦੁਲਾਰੇ, ਦੂਜਾ ਨਜ਼ਰ ਕੋਇ ਨਾ ਆਈਆ। ਮਾਲਵੇ ਵਾਲਿਓ ਤੁਸਾਂ ਵਸਣਾ ਸਚ ਸੱਚੇ ਦਰਬਾਰੇ, ਜਿਥੇ ਤੁਹਾਡਾ ਬੈਠਾ ਗੋਬਿੰਦ ਮਾਹੀਆ। ਤੁਸੀਂ ਪੂਰਨ ਨਾ ਸਮਝਿਓ ਪੂਰਨ ਜੋਤ ਨਿਰੰਕਾਰੇ, ਨਿਰਗੁਣ ਨੂਰ ਡਗਮਗਾਈਆ। ਜਿਹੜਾ ਭਗਵਨ ਸਦਾ ਚਲਦਾ ਭਗਤਾਂ ਦੇ ਸਹਾਰੇ, ਬਿਨਾ ਭਗਤਾਂ ਤੋਂ ਲੋਕਮਾਤ ਰੂਪ ਨਾ ਕਦੇ ਬਦਲਾਈਆ। ਆਓ ਰਲ ਮਿਲ ਕੇ ਇਕੋ ਘਰ ਬਹੀਏ ਭਗਤ ਭਗਵਨ ਦਾ ਖੇਲ ਵੱਖਰਾ ਹੋਵੇ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਇਕ ਛੁਹਾਰੇ ਨਾਲ ਤੁਹਾਨੂੰ ਸਭ ਨੂੰ ਜਗਤ ਖਾਰੇ ਉਤੋਂ ਉਤਾਰੇ, ਲਾੜੇ ਬਣਾ ਕੇ ਘਰ ਆਪਣੇ ਲੈ ਕੇ ਜਾਈਆ।
੧੭ ਕੱਤਕ ਸ਼ਹਿਨਸ਼ਾਹੀ ਸੰਮਤ ੭ ਸੁਲੱਖਣ ਸਿੰਘ, ਕਿਰਪਾਲ ਸਿੰਘ, ਗਿਆਨ ਕੌਰ, ਹਜ਼ੂਰਾ ਸਿੰਘ, ਨਿਹਾਲ ਕੌਰ ਗੋਲੇਵਾਲ
ਅਜੈਬ ਸਿੰਘ, ਰਾਜ ਸਿੰਘ, ਇਕਬਾਲ ਸਿੰਘ, ਜਿੰਦ ਕੌਰ ਫਰੀਦਕੋਟ, ਹਰਜੰਦਰ ਕੌਰ, ਪਰਸਿੰਨ ਕੌਰ ਮਾਇਆ ਸ਼ੇਖ਼ਾਂ
ਬੇਅੰਤ ਸਿੰਘ ਲੀਲ, ਨਛੱਤਰ ਸਿੰਘ ਪੰਜ ਗਰਾਈਂਆ, ਪਿੰਡ ਰੁਕਨਾ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ
ਘੜਾ ਕਹੇ ਪੈਗ਼ੰਬਰ ਕਲਮਾ ਪੜ੍ਹਦੇ, ਬਿਨ ਰਸਨਾ ਜਿਹਵਾ ਗਾਈਆ। ਸਚ ਦਵਾਰੇ ਸਚ ਖੜ੍ਹਦੇ, ਘਰ ਇਕੋ ਸੋਭਾ ਪਾਈਆ। ਓਹ
❋
❋
ਤਕੀਏ ਕਿਉਂ ਨਿਸ਼ਾਨਾ ਗੱਡਿਆ ਗਿਆ ਚੜ੍ਹਦੇ, ਚੜ੍ਹਦੀ ਕੂਟ ਵੇਖ ਵਖਾਈਆ। ਮੂਸਾ ਕਹੇ ਮੁਹੰਮਦਾ ਵੇਖ ਉਮਤ ਉਮਤੀ ਮੁਰਦੇ, ਮੁਰਦਿਆਂ ਮੁਰਸ਼ਦ ਨਾ ਕੋਇ ਸਹਾਈਆ। ਅੱਗੇ ਖੇਲ ਹੋਣੇ ਲਹਿੰਦੀ ਦਿਸ਼ਾ ਸਾਡੇ ਘਰ ਦੇ, ਘਰ ਘਰ ਪਏ ਦੁਹਾਈਆ। ਦੱਖਣ ਪਹਾੜ ਮੂਲ ਨਾ ਜਰਦੇ, ਸਾਰੇ ਭੱਜਣ ਵਾਹੋ ਦਾਹੀਆ। ਅੰਤਮ ਲੇਖੇ ਮੁਕਣੇ ਕਲਜੁਗ ਕਲ ਦੇ, ਕਲ ਕਲਕੀ ਦਏ ਮੁਕਾਈਆ। ਜਿਸ ਦਾ ਵਾਰ ਮੂਲ ਨਾ ਝਲਦੇ, ਝਲਕ ਆਪਣੀ ਇਕ ਜਣਾਈਆ। ਖੇਲ ਤਕੀਏ ਉਸ ਅਗੰਮ ਦੇ, ਜੋ ਅਗੰਮ ਅਗੋਚਰ ਇਕ ਅਖਵਾਈਆ। ਜਿਸ ਦੀ ਧਾਰੋਂ ਸਾਰੇ ਜੰਮਦੇ, ਨਿਰਗੁਣ ਨੂਰ ਕਰ ਰੁਸ਼ਨਾਈਆ। ਹੁਣ ਭੇਵ ਖੁਲ੍ਹਾਉਣੇ ਬ੍ਰਹਮ ਦੇ, ਪੜਦਾ ਆਪ ਉਠਾਈਆ। ਝਗੜੇ ਮੇਟਣੇ ਦੀਨ ਮਜ਼੍ਹਬ ਭਰਮ ਦੇ, ਭਾਂਡਾ ਭਰਮ ਭੰਨਾਈਆ। ਉਹ ਵੇਖ ਭਗਤ ਸੁਹੇਲੇ ਜੰਗਜੂ ਬਹਾਦਰ ਮਾਤਲੋਕ ਜੰਮਦੇ, ਜਿਨ੍ਹਾਂ ਦਾ ਜਾਮਨ ਇਕ ਅਖਵਾਈਆ। ਉਹ ਸਾਡੀਆਂ ਚਾਰੇ ਕੂਟਾਂ ਬੰਨ੍ਹਦੇ, ਨਿਸ਼ਾਨੇ ਧਰਤੀ ਵਿਚ ਟਿਕਾਈਆ। ਪੈਂਡੇ ਮੁਕਣੇ ਤਾਰਾ ਚੰਨ ਦੇ, ਚੰਦ ਸਿਤਾਰ ਬਣ ਕੇ ਦਿਤਾ ਵਖਾਈਆ। ਕਲਮੇ ਕਲਪਤ ਰਹਿਣੇ ਨਹੀਂ ਮਨਸਾ ਵਾਲੇ ਮਨ ਦੇ, ਮਮਤਾ ਕੂੜ ਕਰਾਈਆ। ਦਰੋਹੀ ਝਗੜੇ ਮੇਟੀ ਜਾਏ ਚੰਮ ਦੇ, ਚੰਮ ਦ੍ਰਿਸ਼ਟੀ ਆਪ ਬਦਲਾਈਆ। ਹੁਣ ਵੇਲੇ ਆਉਣੇ ਸਭ ਦੇ ਗ਼ਮ ਦੇ, ਗ਼ਮਖਾਰ ਖੇਲ ਖਿਲਾਈਆ। ਫੇਰ ਝੰਡੇ ਝੁੱਲਣੇ ਇਕੋ ਧਰਮ ਦੇ, ਧਰਮ ਨਿਸ਼ਾਨਾ ਇਕ ਉਠਾਈਆ। ਜਿਹੜੇ ਸਾਨੂੰ ਭੁੱਲ ਗਏ ਉਹ ਮੁਹੰਮਦਾ ਸਾਰੇ ਮਰਨ ਦੇ, ਮਾਰੂ ਡੰਕ ਵਜਾਈਆ। ਸ੍ਰਿਸ਼ਟੀ ਉਤੇ ਸਾਰੇ ਰਹਿ ਜਾਣ ਇਕੋ ਪੁਰਖ ਅਕਾਲ ਚਰਨ ਦੇ, ਦੂਜਾ ਇਸ਼ਟ ਨਾ ਕੋਇ ਵਖਾਈਆ। ਕਲਜੁਗ ਬਲਹੀਣ ਹੋਣੇ ਕਰਨ ਦੇ, ਕਰਨੀ ਕਰ ਨਾ ਕੋਇ ਵਖਾਈਆ। ਧੰਨ ਭਾਗ ਜੇ ਝਗੜੇ ਮਿਟਣ ਵਰਨ ਬਰਨ ਦੇ, ਇਕੋ ਬ੍ਰਹਮ ਦਏ ਸਮਝਾਈਆ। ਚਾਰੇ ਕੂਟਾਂ ਚਾਰੇ ਸ਼ਤਰੂ ਹੋ ਕੇ ਲੜਨ ਦੇ, ਮਿੱਤਰਾ ਮੀਤ ਨਾ ਕੋਇ ਅਖਵਾਈਆ। ਜਨ ਭਗਤਾਂ ਨੂੰ ਸੋਹੰ ਢੋਲਾ ਪੜ੍ਹਨ ਦੇ, ਜੋ ਗੁਰ ਅਵਤਾਰ ਪੈਗ਼ੰਬਰ ਪੜ੍ਹ ਕੇ ਆਪਣਾ ਝਟ ਲਏ ਲੰਘਾਈਆ। ਉਨ੍ਹਾਂ ਨੂੰ ਉਸ ਪ੍ਰਭੂ ਦੀ ਮੰਜ਼ਲ ਚੜ੍ਹਨ ਦੇ, ਜੋ ਸਾਡਾ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਿਸ਼ਾਨੇ ਕਹਿਣ ਅਸੀਂ ਧਰਤੀ ਦੇ ਵਿਚ ਠੁਕੇ, ਠੋਕ ਕੇ ਦਈਏ ਜਣਾਈਆ। ਪਿਛਲੇ ਸਭ ਦੇ ਪੈਂਡੇ ਮੁਕੇ, ਅੱਗੇ ਕਦਮ ਨਾ ਕੋਇ ਟਿਕਾਈਆ। ਪਾਣੀ ਰਹਿਣ ਨਹੀਂ ਦੇਣਾ ਕਿਸੇ ਦੇ ਹੁੱਕੇ, ਹੁਕਮ ਧੁਰ ਦਾ ਇਕ ਸੁਣਾਈਆ। ਲਹਿਣਾ ਦੇਣਾ ਸਭ ਦਾ ਚੁੱਕੇ, ਚੁਕੰਨੀ ਹੋਵੇ ਲੋਕਾਈਆ। ਖੇਲ ਵੇਖਣਾ ਕਾਇਆ ਬੁਤੇ, ਬੁਤਖ਼ਾਨੇ ਰੋਵਣ ਮਾਰਨ ਧਾਹੀਆ। ਸਾਡੇ ਮੁਰੀਦ ਆਪਣੀ ਮੰਜ਼ਲ ਰਾਹੋਂ ਘੁੱਥੇ, ਸਚ ਮਾਰਗ ਨਾ ਕੋਇ ਅਪਣਾਈਆ। ਹੁਣ ਸਾਰੇ ਕਰ ਜਾਈਏ ਚੁੱਪੇ, ਕਲਮਾ ਕਲਾਮ ਨਾ ਕੋਇ ਦ੍ਰਿੜਾਈਆ। ਦਰੋਹੀ ਸਾਡੇ ਹੁੰਦਿਆਂ ਸਦੀ ਚੌਧਵੀਂ ਹੋਇਆ ਅੰਧੇਰਾ ਘੁਪੇ, ਚੰਦ ਸਿਤਾਰ ਕਰੇ ਨਾ ਕੋਇ ਰੁਸ਼ਨਾਈਆ। ਸਾਡੀ ਜਾਤ ਨੂੰ ਸਾਡੀ ਜ਼ਾਤ ਕੋਈ ਨਾ ਪੁਛੇ, ਪਰਦਾ ਪਰਦਾ ਨਾ ਕੋਇ ਚੁਕਾਈਆ। ਅਸਾਂ ਕੀ ਕਰਨੇ ਬਿਨਾ ਕਲਮੇ ਨਾਮ ਤੋਂ ਖ਼ਾਲੀ ਜੁੱਸੇ, ਮਾਟੀ ਢੇਰੀ ਕੰਮ ਕਿਸੇ ਨਾ ਆਈਆ। ਉਹ ਵੇਖ ਸਾਡਾ ਮਿਹਰਵਾਨ ਮਹਿਬੂਬ ਹੁੰਦਾ ਗ਼ੁੱਸੇ, ਹੁਕਮ ਨਾਲ ਦਬਾਈਆ। ਸਦੀ ਵੀਹਵੀਂ ਸਭ ਨੂੰ ਫੜ ਫੜ ਕੁੱਸੇ, ਕਸਮ ਨਾਲ ਸਭ ਦੀ ਕਿਸਮ ਦਏ ਬਦਲਾਈਆ। ਆ ਚੜ੍ਹੀਏ ਉਸ ਮੰਜ਼ਲ ਉਤੇ, ਜਿਥੇ ਉੱਤਰ ਪੂਰਬ ਪੱਛਮ ਦੱਖਣ ਚਾਰੇ ਕੂਟਾਂ ਵੇਖੇ ਚਾਈਂ ਚਾਈਂਆ। ਅੰਤ ਰਹੀਏ ਮੂਲ ਨਾ ਸੁੱਤੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
❋
❋
ਖੇਲ ਸਾਚਾ ਹਰਿ, ਸਚ ਦੀ ਧਾਰ ਆਪ ਪਰਗਟਾਈਆ। ਕੁੰਭ ਕਹੇ ਮੇਰੇ ਚਾਰੋਂ ਪਹਿਰੇਦਾਰ, ਚਾਰੋਂ ਕੁੰਟ ਨਜ਼ਰੀ ਆਈਆ। ਇਹ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪ ਕਰਾਈਆ। ਉਠ ਵੇਖ ਮੁਹੰਮਦ ਯਾਰ, ਯਾਰਾ ਦਿਆਂ ਸੁਣਾਈਆ। ਚਾਰੋਂ ਕੁੰਟ ਹਾਹਾਕਾਰ, ਹੋਕਾ ਹੱਕ ਨਾ ਕੋਇ ਸੁਣਾਈਆ। ਆਪਣਾ ਵੇਲਾ ਵਕਤ ਵਿਚਾਰ, ਜੋ ਵਿਚਰ ਕੇ ਦਿਤਾ ਜਣਾਈਆ। ਸਦੀ ਚੌਧਵੀਂ ਵੇਖ ਅੰਤ ਸੰਸਾਰ, ਬਿਨ ਅੱਖਾਂ ਅੱਖ ਉਠਾਈਆ। ਕਿਉਂ ਤੇਰੀ ਉਮਤ ਹੋਈ ਗ਼ਦਾਰ, ਗਦਾਗਰ ਨਜ਼ਰੀ ਆਈਆ। ਤੇਰਾ ਕਰੇ ਨਾ ਕੋਇ ਦੀਦਾਰ, ਦੀਦਾ ਦਾਨਿਸਤਾ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਹੋਏ ਖੁਆਰ, ਖੁਆਰੀ ਘਰ ਘਰ ਵੇਖ ਵਖਾਈਆ। ਲੇਖਾ ਮੁਕਦਾ ਚਾਰ ਯਾਰ, ਯਰਾਨਾ ਤੋੜ ਨਾ ਕੋਇ ਨਿਭਾਈਆ। ਸਾਡਾ ਰਹਿਣਾ ਨਹੀਂ ਅਖਤਿਆਰ, ਮੁਖ਼ਤਾਰ ਨਜ਼ਰ ਕੋਇ ਨਾ ਆਈਆ। ਦੁਖਤੇਰ ਰਜ਼ ਨਸ਼ਾ ਸਭ ਦਾ ਦਏ ਉਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕਾਰ ਕਮਾਈਆ। ਘੜਾ ਕਹੇ ਮੈਂ ਬੈਠਾ ਅਧਵਿਚਕਾਰ, ਕਦਮ ਕਦਮ ਵੰਡ ਵੰਡਾਈਆ। ਮੇਰਾ ਲੇਖਾ ਨਾਲ ਚਾਰ ਯਾਰ, ਚਹੁੰਆਂ ਦਿਆਂ ਦ੍ਰਿੜਾਈਆ। ਵੇਖੋ ਜਿਸ ਦੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਉਹ ਹੁਕਮ ਦੇਵੇ ਸੱਚੀ ਸਰਕਾਰ, ਸਿਰ ਸਿਰ ਆਪਣਾ ਹੁਕਮ ਮਨਾਈਆ। ਤੁਹਾਡਾ ਪੂਰਾ ਹੋਇਆ ਇਕਰਾਰ, ਵਾਅਦਾ ਵੇਖੋ ਚਾਈਂ ਚਾਈਂਆ। ਅੱਗੇ ਰਹੇ ਨਾ ਕੋਇ ਤਕਰਾਰ, ਝਗੜਾ ਨਾ ਕੋਇ ਜਣਾਈਆ। ਇਹ ਖੇਲ ਇਸਤਿਗੁਫ਼ਾਰ, ਬੇਨਜ਼ੀਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਕੁੰਭ ਕਹੇ ਜਿਸ ਵੇਲੇ ਗੋਬਿੰਦ ਪੁੱਠਾ ਰੱਖਿਆ, ਨਿਸ਼ਾਨੇ ਚਾਰ ਚਾਰ ਲਗਾਈਆ। ਇਕੋ ਹੁਕਮ ਸੰਦੇਸ਼ਾ ਦੱਸਿਆ, ਬਿਨ ਅੱਖਰਾਂ ਕਰ ਪੜ੍ਹਾਈਆ। ਜਿਸ ਵੇਲੇ ਕਲਜੁਗ ਅੰਤ ਹੋਏ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਮੇਰਾ ਪੁਰਖ ਅਕਾਲਾ ਆਵੇ ਨੱਸਿਆ, ਮਾਲਕ ਧੁਰਦਰਗਾਹੀਆ। ਮੈਂ ਸੁਣਾਵਾਂ ਉਸ ਦੀ ਕਥਿਆ, ਸਤਿਗੁਰ ਸ਼ਬਦ ਹੋ ਕੇ ਚਾਈਂ ਚਾਈਂਆ। ਜਿਸ ਦਾ ਲੇਖ ਜਾਏ ਨਾ ਲਖਿਆ, ਲਿਖਤ ਵਿਚ ਕਦੇ ਨਾ ਆਈਆ। ਮੇਰਾ ਨਿਸ਼ਾਨਾ ਉਸ ਵੇਲੇ ਹੋਵੇ ਮੇਰਾ ਪੀਲੇ ਰੰਗ ਦਾ ਭੱਥਿਆ, ਕੰਧੇ ਉਤੇ ਟਿਕਾਈਆ। ਇਕ ਬਚਨ ਕੀਤਾ ਸੱਚਿਆ, ਸਚ ਦਿਤਾ ਸਮਝਾਈਆ। ਪਾਣੀ ਮਿਲਣਾ ਨਹੀਂ ਮਦੀਨਾ ਮੱਕਿਆ, ਮਕਬਰੇ ਰੋਵਣ ਮਾਰਨ ਧਾਹੀਆ। ਈਸਾ ਮੂਸਾ ਹੋਵੇ ਅੰਗੀਠਾ ਤਪਿਆ, ਅਗਨੀ ਅੱਗ ਨਾ ਕੋਇ ਬੁਝਾਈਆ। ਪ੍ਰਭ ਦਾ ਖੇਲ ਰਹਿਣਾ ਨਹੀਂ ਛਪਿਆ, ਉਗਣ ਆਥਣ ਵੇਖ ਵਖਾਈਆ। ਵਾਹਿਦਾ ਕੌਲ ਇਕਰਾਰ ਪੱਕਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਅੰਤਮ ਸਭ ਦਾ ਧਰਨੀ ਉਤੇ ਪੈਣਾ ਰੱਟਿਆ, ਝਗੜੇ ਵਿਚ ਖ਼ਲਕ ਖ਼ੁਦਾਈਆ। ਸ਼ਾਹ ਸੁਲਤਾਨਾਂ ਕੀਮਤ ਰਹੇ ਨਾ ਟਕਿਆ, ਰਾਜ ਰਾਜਾਨ ਨਾ ਕੋਇ ਚਤੁਰਾਈਆ। ਲੇਖਾ ਸਭ ਦਾ ਪੂਰਾ ਹੋਣਾ ਇਕੱਠਿਆ, ਹਿੱਸਾ ਵੰਡ ਨਾ ਕੋਇ ਵੰਡਾਈਆ। ਜਗਤ ਮੁਨਾਰਾ ਸਭ ਦਾ ਹੋਣਾ ਢੱਠਿਆ, ਮਹੱਲ ਅਟਲ ਨਾ ਕੋਇ ਸੁਹਾਈਆ। ਸ੍ਰਿਸ਼ਟੀ ਜ਼ੀਰੋ ਹੋਣੀ ਵਿਚ ਬਟਿਆ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਿਸ਼ਾਨ ਕਹਿਣ ਅਸੀਂ ਧਰਨੀ ਦੇ ਵਿਚ ਖੁੱਭੇ, ਖੂਬ ਦਈਏ ਜਣਾਈਆ। ਅਵਤਾਰ ਪੈਗ਼ੰਬਰ ਗੁਰ ਸਾਹ ਲੈਂਦੇ ਉਭੇ, ਹੌਲੀ ਹੌਲੀ ਰਹੇ ਸੁਣਾਈਆ। ਪ੍ਰਭੂ ਕੀ ਖੇਲ ਕਰੇ ਗੁੱਝੇ, ਪਰਦਾ ਸਕੇ ਨਾ ਕੋਇ ਉਠਾਈਆ। ਜਿਸ ਨੇ ਭੇਵ ਭਾਵ ਮੇਟਣੇ ਦੂਜੇ,
❋
❋
ਦੁਤੀਆ ਭਾਉ ਚੁਕਾਈਆ। ਉਸ ਦਾ ਖੇਲ ਵੇਖੀਏ ਦਰਗਹ ਸਾਚੀ ਮੁਨਾਰੇ ਉਚੇ, ਖਿੜਕੀ ਤਾਕੀ ਇਕ ਖੁਲ੍ਹਾਈਆ। ਘੜਾ ਕਹੇ ਕਿਸੇ ਦੇ ਹਿਰਦੇ ਰਹਿਣ ਨਹੀਂ ਦੇਣੇ ਸੁੱਚੇ, ਸੁਚ ਸੰਜਮ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਵਖਾਈਆ। ਘੜਾ ਕਹੇ ਮੇਰੇ ਨਿਸ਼ਾਨੇ ਨਿਸ਼ਾਨੇ ਦੱਸਣ ਭਗਤ, ਜਨ ਭਗਤ ਮਿਲੇ ਵਡਿਆਈਆ। ਜਿਨ੍ਹਾਂ ਦੇ ਪਿਛੇ ਪਰਮ ਪੁਰਖ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਭੇਵ ਖੁਲ੍ਹਾਇਆ ਉਪਰ ਧਰਤ, ਧਰਨੀ ਧਰਤ ਧੌਲ ਧਵਲ ਰੰਗ ਰੰਗਾਈਆ। ਵੇਸ ਵਟਾ ਕੇ ਵਾਲੀ ਅਰਸ਼, ਅਰਸ਼ੀ ਪ੍ਰੀਤਮ ਫੇਰਾ ਪਾਈਆ। ਹਰਿਜਨ ਦੇ ਕੇ ਸਾਚਾ ਦਰਸ, ਆਦਰਸ਼ ਆਪਣਾ ਇਕ ਸਮਝਾਈਆ। ਘੜਾ ਕਹੇ ਬਿਨਾ ਮੇਰੇ ਪਾਣੀ ਤੋਂ ਅੰਮ੍ਰਿਤ ਮੇਘ ਬਰਸ, ਸਾਂਤਕ ਸਤਿ ਸਤਿ ਕਰਾਈਆ। ਗ਼ਰੀਬ ਨਿਮਾਣਿਆਂ ਕਰ ਤਰਸ, ਰਹਿਮਤ ਆਪਣੀ ਸਚ ਰਖਾਈਆ। ਮੈਨੂੰ ਯਾਦ ਆ ਗਿਆ ਜਿਸ ਵੇਲੇ ਮਸੀਹ ਨੇ ਨਿਸ਼ਾਨਾ ਦਿਤਾ ਸੀ ਚਰਚ, ਚਰਾਗ਼ਾਹਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਘੜਾ ਕਹੇ ਮੇਰੀ ਚਰਚਾਂ ਵਿਚ ਕੀਤੀ ਚਰਚਾ, ਮਸੀਹ ਚਾਰ ਵਾਰ ਜਣਾਈਆ। ਫਿਰ ਲਿਖ ਕੇ ਅਗੰਮੀ ਪਰਚਾ, ਪੋਸ਼ੀਦਾ ਦਿਤਾ ਦਬਾਈਆ। ਨਾਲੇ ਹੱਸ ਕੇ ਕਿਹਾ ਤੇਰਾ ਮੇਰੇ ਸਿਰ ਕਰਜ਼ਾ, ਮਕਰੂਜ਼ ਆਪ ਅਖਵਾਈਆ। ਤੇਰਾ ਫੇਰ ਦੱਸਾਂ ਦਰਜਾ, ਕੀ ਮਾਤ ਵਡਿਆਈਆ। ਬੀਸ ਸਦੀ ਨਾ ਹੋਵੇ ਹਰਜਾ, ਹਰਜਾਨੇ ਅਵਰ ਨਾ ਕੋਇ ਰਖਾਈਆ। ਜਿਸ ਵੇਲੇ ਲੇਖਾ ਮੁਕਣਾ ਚਰਚਾਂ ਗਿਰਜਾ, ਗਹਿਰ ਗੰਭੀਰ ਖੇਲ ਖਿਲਾਈਆ। ਕਿਸੇ ਦਾ ਸਾਫ਼ ਰਹਿਣਾ ਨਹੀਂ ਹਿਰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਮੇਰਾ ਮਾਲਕ ਮਹਿਬੂਬ ਆਉਣਾ ਫਿਰਦਾ ਫਿਰਦਾ, ਨੂਰ ਨੁਰਾਨਾ ਪੰਧ ਮੁਕਾਈਆ। ਉਸ ਵੇਲੇ ਉਲਟਾ ਗੇੜਾ ਹੋਵੇ ਗਿੜਦਾ, ਚਾਰ ਕੁੰਟ ਗਿੜਾਈਆ। ਦੀਨ ਮਜ਼੍ਹਬ ਦਾ ਜੰਗ ਹੋਵੇ ਛਿੜਦਾ, ਛੇਕੜ ਤੈਨੂੰ ਦਿਆਂ ਸੁਣਾਈਆ। ਤੂੰ ਵਣਜਾਰਾ ਬਣਨਾ ਭਗਤਾਂ ਵਾਲੇ ਪਿੜ ਦਾ, ਚਾਰ ਨਿਸ਼ਾਨੇ ਗੱਡ ਕੇ ਆਪਣਾ ਅਖਾੜਾ ਦਈਂ ਵਖਾਈਆ। ਫੇਰ ਖੇਲ ਵੇਖਣਾ ਨਿਰਵੈਰ ਨਿਰ ਦਾ, ਨਿਰੁਗਣ ਕੀ ਹੁਕਮ ਵਰਤਾਈਆ। ਕਿਤੇ ਭੁੱਲ ਨਾ ਜਾਈਂ ਸੰਦੇਸਾ ਚਿਰ ਦਾ, ਚਿਰੀ ਵਿਛੁੰਨੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਕੁੰਭ ਕਹੇ ਮੈਂ ਝਟ ਓਸੇ ਵੇਲੇ ਕੰਬਿਆ, ਆਪਣਾ ਆਪ ਹਿਲਾਈਆ। ਮੈਂ ਕਿਹੜੀ ਧਾਰੋਂ ਜੰਮਿਆ, ਕਵਣ ਮੇਰੀ ਮਾਈਆ। ਨਾ ਮਾਟੀ ਨਾ ਚੰਮਿਆ, ਹੱਡੀ ਨਾੜ ਨਾ ਕੋਇ ਸੁਹਾਈਆ। ਨਾ ਖ਼ੁਸ਼ੀ ਨਾ ਗ਼ਮਿਆ, ਚਿੰਤਾ ਚਿਖਾ ਨਾ ਕੋਇ ਵਖਾਈਆ। ਨਾ ਵਜੂਦ ਨਾ ਤਨਿਆ, ਮਨਸਾ ਮਨ ਨਾ ਕੋਇ ਭਵਾਈਆ। ਨਾ ਨੇਤਰ ਨਾ ਅੰਨ੍ਹਿਆ, ਨੈਣਹੀਣ ਨਾ ਖੇਲ ਖਿਲਾਈਆ। ਨਾ ਸਰਵਣ ਨਾ ਕੰਨਿਆ, ਨਾ ਰਾਗ ਸ਼ਬਦ ਸ਼ਨਵਾਈਆ। ਨਾ ਆਸ਼ਾ ਤ੍ਰਿਸ਼ਨਾ ਤਮਿਆ, ਨਾ ਤ੍ਰਿਖਾ ਜਗਤ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਮੇਰੀ ਬਣਤ ਦਿਤੀ ਬਣਾਈਆ। ਕੁੰਭ ਕਹੇ ਮੇਰੀ ਈਸਾ ਰੱਖੀ ਆਸਾ, ਮਸੀਹ ਮਸਲਾ ਗਿਆ ਜਣਾਈਆ। ਸਦੀ ਵੀਹਵੀਂ ਰੱਖ ਭਰਵਾਸਾ, ਧੀਰਜ ਧੀਰ ਇਕ ਧਰਾਈਆ। ਮੇਰਾ ਆਵੇ ਸ਼ਾਹੋ ਸ਼ਾਬਾਸਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਖੇਲ ਖੇਲੇ ਤਮਾਸ਼ਾ, ਤੇਰਾ ਰੰਗਣ ਰੰਗ ਰੰਗਾਈਆ। ਸ਼੍ਰਿਸ਼ਟੀ ਹੱਥ ਫੜਾਏ ਕਾਸਾ, ਜਗਤ ਭਿਖਾਰੀ ਦਏ ਬਣਾਈਆ। ਸਚ ਸਚ ਦੀ ਪਾਵੇ ਰਾਸਾ, ਆਪਣੀ ਖੇਲ
❋
❋
ਖਿਲਾਈਆ। ਯਾਦ ਕਰੀਂ ਤੇਰਾ ਭਗਤਾਂ ਵਿਚ ਹੋਵੇ ਵਾਸਾ, ਦੂਸਰ ਸੰਗ ਨਾ ਕੋਇ ਬਣਾਈਆ। ਚਾਰੋਂ ਕੁੰਟ ਬਣਿਆ ਰਹੀਂ ਰਾਖਾ, ਨਿਸ਼ਾਨੇ ਚਾਰ ਚਾਰ ਗਡਾਈਆ। ਕੁੰਭ ਕਹੇ ਇਹ ਬਚਨ ਮੋਹੇ ਭਾਖਾ, ਸਮਝ ਵਿਚ ਸਮਝਾਈਆ। ਮੈਂ ਖ਼ੁਸ਼ੀਆਂ ਦੇ ਵਿਚ ਨਾਚਾ, ਟੱਪਿਆ ਚਾਈਂ ਚਾਈਂਆ। ਵਾਹਵਾ ਮੇਰਾ ਲੇਖਾ ਮੁੱਕਿਆ ਨਾਲ ਜਗਤ ਚਾਚਾ, ਪਿਤਾ ਪੁਰਖ ਅਕਾਲ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਘੜਾ ਕਹੇ ਜਨ ਭਗਤੋ ਮੈਂ ਦੱਸਾਂ ਇਕ ਅਖ਼ੀਰ, ਆਖ਼ਰ ਇਕ ਜਣਾਈਆ। ਤੁਹਾਡਾ ਪੰਜਾਂ ਤਤਾਂ ਵਾਲਾ ਸ਼ਰੀਰ, ਕੁੰਭ ਮਾਟੀ ਨਜ਼ਰੀ ਆਈਆ। ਅੰਮ੍ਰਿਤ ਰਸ ਮਿਲੇ ਨਾ ਨਾਭੀ ਨੀਰ, ਪੁੱਠਾ ਸਿੱਧਾ ਨਾ ਕੋਇ ਬਣਾਈਆ। ਮੇਰੇ ਉਤੇ ਹੱਥ ਰੱਖਿਆ ਸੀ ਕਬੀਰ, ਢੋਲਾ ਖ਼ੁਸ਼ੀਆਂ ਵਾਲਾ ਗਾਈਆ। ਨਾਲੇ ਹੱਸ ਕੇ ਕਿਹਾ ਗੰਗਾ ਜਲ ਵਿਚ ਮੈਨੂੰ ਵੱਜੇ ਜ਼ੰਜੀਰ, ਸ਼ਰਅ ਸ਼ਰਅ ਨਾਲ ਟਕਰਾਈਆ। ਮੈਂ ਵੇਖਿਆ ਖੇਲ ਬੇਨਜ਼ੀਰ, ਬਿਨ ਨੈਣਾ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਕੁੰਭ ਕਹੇ ਜਨ ਭਗਤੋ ਤੁਹਾਡਾ ਸਰੀਰ ਮੇਰੇ ਵਰਗਾ ਕੱਚਾ ਘੜਾ, ਘੜੀ ਘੜੀ ਪਲ ਪਲ ਦਿਆਂ ਜਣਾਈਆ। ਪਿਛੇ ਚੁਰਾਸੀ ਦਾ ਸਮਾਂ ਵੇਖਿਆ ਬੜਾ, ਜੂਨ ਜੂਨੀ ਵੇਸ ਵਟਾਈਆ। ਅਣਗਿਣਤ ਵਾਰ ਤਨ ਵਜੂਦ ਅਗਨੀ ਸੜਾ, ਕਬਰਾਂ ਵਿਚ ਦਫ਼ਨਾਈਆ। ਹੁਣ ਸਾਹਿਬ ਸਵਾਮੀ ਤੁਹਾਡੇ ਚਾਰੋਂ ਤਰਫ਼ ਖੜ੍ਹਾ, ਮੇਰੇ ਚਾਰ ਨਿਸ਼ਾਨੇ ਦੇਣ ਗਵਾਹੀਆ। ਜੋ ਜੁਗ ਜੁਗ ਇਕੋ ਸਾਹਿਬ ਸਤਿਗੁਰ ਬੜਾ, ਵਡ ਵੱਡਾ ਵਡ ਵਡਿਆਈਆ। ਜਨ ਭਗਤ ਸੁਹੇਲੇ ਤਾਰੇ ਤਰਾ ਤਰਾ, ਤਰੀਕਾ ਆਪਣਾ ਇਕ ਜਣਾਈਆ। ਤੁਹਾਡੀ ਦੀਨ ਮਜ਼੍ਹਬ ਦੀ ਤੁਟੀ ਸ਼ਰਅ, ਸ਼ਰਅ ਜ਼ੰਜੀਰ ਦਿਤਾ ਤੁੜਾਈਆ। ਇਕੋ ਗ੍ਰਹਿ ਤੇ ਇਕੋ ਘਰਾ, ਮੰਦਰ ਇਕ ਵਖਾਈਆ। ਜਿਥੇ ਹਰਿਜਨ ਹਰਿ ਭਗਤ ਕਦੇ ਨਾ ਮਰਾ, ਸਦ ਮਰ ਜੀਵਤ ਰੂਪ ਵਟਾਈਆ। ਤੁਸਾਂ ਨਾਮ ਸੰਦੇਸਾ ਸੁਣਨਾ ਪਰਾ, ਪਸੰਤੀ ਮਧਮ ਬੈਖਰੀ ਦੀ ਲੋੜ ਰਹੇ ਨਾ ਰਾਈਆ। ਤੁਹਾਡੇ ਮੇਰੇ ਵਿਚ ਫ਼ਰਕ ਨਹੀਂ ਹੈ ਜ਼ਰਾ, ਘੜਾ ਕੁੰਭ ਰਿਹਾ ਜਣਾਈਆ। ਵੇਖੋ ਮੈਨੂੰ ਮੂਧਾ ਤੁਹਾਡੇ ਵਿਚ ਧਰਾ, ਧਰਨੀ ਉਤੇ ਟਿਕਾਈਆ। ਮੇਰੇ ਉਤੇ ਚੰਦ ਸਿਤਾਰਾ ਪੜਾ, ਬੈਠਾ ਆਸਣ ਲਾਈਆ। ਮੈਂ ਫੇਰ ਮੂਲ ਨਹੀਂ ਡਰਾ, ਭੈ ਨਾ ਕੋਇ ਵਖਾਈਆ। ਮੈਂ ਹੱਸ ਕੇ ਕਿਹਾ ਤਾਰੇ ਚੰਨਾ ਹੁਣ ਰਹਿਣਾ ਨਹੀਂ ਤੁਹਾਡਾ ਧੜਾ, ਧਾੜਵੀ ਸਭ ਦੇ ਲੇਖੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਤਾਰਾ ਚੰਦ ਕਹੇ ਅਸੀਂ ਆ ਗਏ ਵਿਚ ਘੇਰੇ, ਰਸਤਾ ਨਜ਼ਰ ਕੋਇ ਨਾ ਆਈਆ। ਚੜ੍ਹਦੇ ਭਗਤ ਡਾਂਗ ਰਿਹਾ ਫੇਰੇ, ਆਪਣਾ ਬਲ ਪ੍ਰਗਟਾਈਆ। ਤਿੰਨੇ ਕੂਟਾਂ ਜੰਗਜੂ ਗੁਰਮੁਖਾਂ ਲਾ ਲਏ ਡੇਰੇ, ਰਸਤਾ ਨਜ਼ਰ ਕੋਇ ਨਾ ਆਈਆ। ਕਿਸ ਬਿਧ ਵੜਾਂ ਮੁਹੰਮਦ ਵਾਲੇ ਵਿਹੜੇ, ਭੱਜਾਂ ਵਾਹੋ ਦਾਹੀਆ। ਸਭ ਦਾ ਵਕਤ ਆ ਗਿਆ ਨੇੜੇ, ਦੂਰ ਦੁਹਾਡਾ ਪੰਧ ਮੁਕਾਈਆ। ਬਹੁੜੀ ਇਸਮ ਜਿਸਮ ਦੇ ਪੈਣੇ ਝੇੜੇ, ਅੱਗੇ ਹੋ ਨਾ ਕੋਇ ਅਟਕਾਈਆ। ਪਰਵਰਦਿਗਾਰ ਸਭ ਦੀ ਜੜ੍ਹ ਉਖੇੜੇ, ਤਨਾ ਤਨ ਨਾ ਕੋਇ ਵਖਾਈਆ। ਜਨ ਭਗਤਾਂ ਉਤੇ ਕਰੇ ਮਿਹਰੇ, ਮਿਹਰ ਨਜ਼ਰ ਤਕਾਈਆ। ਚਾੜ੍ਹ ਕੇ ਆਪਣੇ ਬੇੜੇ, ਮੰਜ਼ਲ ਹੱਕ ਦਏ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਕੁੰਭ ਕਹੇ ਮੈਂ ਤੱਕਿਆ ਭਗਤ ਪਿਆਰ, ਭਗਵਨ ਦਿਤੀ ਵਡਿਆਈਆ। ਜਿਨ੍ਹਾਂ
❋
❋
ਦੇ ਸੀਸ ਧਰੀ ਦਸਤਾਰ, ਸਿਰ ਆਪਣੇ ਲੇਖੇ ਪਾਈਆ। ਫਿਰ ਜਨਮ ਲੈਣਾ ਪਏ ਨਾ ਵਿਚ ਸੰਸਾਰ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਇਨ੍ਹਾਂ ਨਾਂ ਰਹੇ ਜੁਗ ਚਾਰ, ਧਰਮ ਗ੍ਰੰਥ ਦੇਣ ਗਵਾਹੀਆ। ਜਿਸ ਦਾ ਅੱਗੇ ਹੋਣਾ ਵਿਸਥਾਰ, ਭੇਵ ਅਭੇਦ ਦਏ ਖੁਲ੍ਹਾਈਆ। ਘੜਾ ਕਹੇ ਮੈਂ ਭਗਤਾਂ ਬਹਿ ਕੇ ਵਿਚਕਾਰ, ਘਰਾਨਾ ਆਪਣਾ ਲਿਆ ਬਣਾਈਆ। ਨਾਤਾ ਤੋੜ ਕੂੜ ਸੰਸਾਰ, ਪਿਛਲਾ ਪੈਂਡਾ ਪੰਧ ਮੁਕਾਈਆ। ਅੱਗੇ ਬੋਲ ਇਕ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਚੌਥੇ ਜੁਗ ਮੇਰਾ ਚੌਥੇ ਘਰ ਹੋਇਆ ਵਿਹਾਰ, ਪੁੱਠੇ ਤੋਂ ਸਿੱਧਾ ਦੇਣਾ ਕਰਾਈਆ। ਮੈਂ ਸੰਦੇਸ਼ਾ ਦੇਣਾ ਚਾਰ ਯਾਰ, ਪੈਗ਼ਾਮ ਇਕ ਦ੍ਰਿੜਾਈਆ। ਅਮਾਮ ਅਮਾਮਾ ਪਾਵੇ ਸਾਰ, ਕਲ ਕਲਕੀ ਨੂਰ ਇਲਾਹੀਆ। ਜੋਤੀ ਜਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸਚ ਆਪਣਾ ਆਪ ਖੇਲ ਖਿਲਾਈਆ।