੧੮ ਕੱਤਕ ਸ਼ਹਿਨਸ਼ਾਹੀ ਸੰਮਤ ੭ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਰੁਕਨਾ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ
ਕੁੰਭ ਕਹੇ ਮੇਰਾ ਤ੍ਰੈਲੋਕੀ ਨਾਥ ਨੇ ਵੇਖਿਆ ਨਿਸ਼ਾਨਾ, ਚਾਰੇ ਕੂਟਾਂ ਬੰਦ ਕਰਾਈਆ। ਮੈਂ ਮੰਗਿਆ ਪਿਛਲਾ ਦਾਨਾ, ਦਾਨਸ਼ਮੰਦ ਹੋ ਕੇ ਦਿਆਂ ਸੁਣਾਈਆ। ਆਹ ਵੇਖ ਮੇਰੇ ਤ੍ਰੈਲੋਕੀ ਨਾਥ ਭਗਵਾਨਾ, ਕੀ ਤੇਰਾ ਭਗਵਨ ਖੇਲ ਖਿਲਾਈਆ। ਕੌਰਵ ਪਾਂਡਵ ਲੜਾਵਣ ਵਾਲੇ ਜਵਾਨਾ, ਆਪਣੀ ਖੇਲ ਖਿਲਾਈਆ। ਅੱਗੇ ਤਕ ਤੇਰੇ ਨਾਲੋਂ ਖੇਲ ਹੋਰ ਮਹਾਨਾ, ਹਰਿ ਕਰਤਾ ਆਪ ਕਰਾਈਆ। ਮੁਹੰਮਦ ਵੱਲ ਕਰ ਧਿਆਨਾ, ਕੀ ਸੰਦੇਸਾ ਰਿਹਾ ਸੁਣਾਈਆ। ਮੱਕਾ ਮਦੀਨਾ ਨਾਪ ਬਿਨ ਪੈਮਾਨਾ, ਪੈਮਾਇਸ਼ ਪ੍ਰਭ ਦੇ ਹੱਥ ਫੜਾਈਆ। ਚਾਰ ਯਾਰੀ ਨੈਣ ਸ਼ਰਮਾਣਾ, ਨੇਤਰ ਅੱਖ ਨਾ ਕੋਇ ਉਠਾਈਆ। ਈਸਾ ਫਿਰੇ ਹੋ ਦੀਵਾਨਾ, ਮੂਸਾ ਮਸਲਾ ਰਿਹਾ ਜਣਾਈਆ। ਸੰਦੇਸਾ ਸੁਣੇ ਧੁਰ ਫ਼ਰਮਾਨਾ, ਜੋ ਧੁਰ ਮਾਲਕ ਆਪ ਜਣਾਈਆ। ਹੈਰਾਨ ਹੋ ਕੇ ਕਹੇ ਕੀ ਖੇਲ ਹੋਣਾਂ ਵਿਚ ਮੈਦਾਨਾ, ਮਿਹਰਵਾਨ ਕੀ ਕਾਰ ਭੁਗਤਾਈਆ। ਝਟ ਗੋਬਿੰਦ ਮਾਰਿਆ ਤਾਅਨਾ, ਹੁਕਮ ਇਕ ਸੁਣਾਈਆ। ਪੈਗ਼ੰਬਰੋ ਤੁਹਾਡਾ ਦੇਸ਼ ਹੋਣਾ ਬੇਗਾਨਾ, ਬੇਗਮਾਂ ਦਾ ਮਾਲਕ ਨਜ਼ਰ ਕੋਇ ਨਾ ਆਈਆ। ਅਠਾਰਾਂ ਕੱਤਕ ਸਭ ਨੂੰ ਸ਼ਰਅ ਦਾ ਭਰਨਾ ਪਏ ਜੁਰਮਾਨਾ, ਹੁਕਮ ਧੁਰ ਦਾ ਲੱਗੇ ਥਾਉਂ ਥਾਈਂਆ। ਗੁਰਮੁਖ ਜੰਗ ਜੂ ਬਹਾਦਰ ਨਾਲ ਤ੍ਰਿਪਤ ਘੜਾ ਕਹੇ ਮੇਰੇ ਗਲ ਨੂੰ ਬੰਨ੍ਹ ਦੇਣ ਸੱਤਾਂ ਕੌਡੀਆਂ ਵਾਲਾ ਗਾਨਾ, ਮੌਲੀ ਦੇ ਤੰਦ ਸੱਤ ਸੱਤ ਬੰਧਾਈਆ। ਫੇਰ ਜਲ ਦੇ ਨਾਲ ਭਰਾਨਾ, ਸਵਾ ਸਵਾ ਸੇਰ ਟਿਕਾਈਆ। ਮੈਂ ਸਭ ਦਾ ਲੇਖ ਚੁਕਾਉਣਾ, ਚੁਕੰਨੇ ਸਭ ਨੂੰ ਦਿਆਂ ਕਰਾਈਆ। ਪੈਗ਼ੰਬਰੋ ਸਭ ਨੇ ਤਕਣਾ ਪ੍ਰਭੂ ਦੇ ਭਗਤਾਂ ਵਿਚ ਨਹੀਂ ਕੋਈ ਬੇਗਾਨਾ, ਬੇਦਰ ਨਜ਼ਰ ਕੋਇ ਨਾ ਆਈਆ। ਉਨੀ ਕੱਤਕ ਮੇਰੇ ਵਿਚ ਚਵ੍ਹਾਂ ਨੇ ਪੰਜ ਪੰਜ ਅਨਾਜ ਦਾ ਪਾਉਣਾ ਦਾਣਾ, ਦਾਣੇ ਦਾਣੇ ਉਤੇ ਮੋਹਰ ਲਗਾਈਆ। ਮੇਰੇ ਥੱਲੇ ਟਿਕਾਣਾ ਇਕ ਸਰਹਾਣਾ, ਸੋਹਣੀ ਵਿਛਾਉਣੀ ਲੇਫ ਤਲਾਈਆ। ਫੇਰ ਚਹੁੰਆਂ ਨੇ ਕਰਨਾ ਜੰਗੀ ਬਾਣਾ, ਨੰਗੇ ਖੰਡੇ ਕੰਧਿਆਂ ਉਤੇ ਟਿਕਾਈਆ। ਵੀਹ ਕੱਤਕ ਦਾ ਲੇਖਾ ਹੋਣ ਨਹੀਂ ਦੇਣਾ ਪੁਰਾਣਾ, ਪਰਮ ਪੁਰਖ ਰਿਹਾ ਦ੍ਰਿੜਾਈਆ। ਮੇਰੇ ਵਿਚ ਇਕ ਇਕ ਚਹੁੰਆਂ ਨੇ ਰੱਖਣਾ ਕਾਨਾ, ਕਾਹਨੀ ਮੁਹੰਮਦ ਦੇ ਦੇਣੇ ਸਮਝਾਈਆ।
❋
❋
ਚਿੱਟੀ ਚਾਦਰ ਦਾ ਕੋਲ ਲਾਉਣਾ ਸ਼ਾਮਿਆਨਾ, ਸ਼ਮਾਂ ਦੀਪਕ ਥੱਲੇ ਪੰਜ ਦੇਣੇ ਰਖਾਈਆ। ਸਭ ਦੇ ਕੋਲ ਲਿਖਿਆ ਹੋਵੇ ਇਕ ਗੋਬਿੰਦ ਦਾ ਪਰਵਾਨਾ, ਦੂਜਾ ਲੇਖਾ ਨਾ ਕੋਇ ਬਣਾਈਆ। ਜਿਸ ਨੇ ਬਦਲ ਦੇਣਾ ਵਿਧਾਨਾ, ਵਿਧੀ ਆਪਣੇ ਵਿਚੋਂ ਪਰਗਟਾਈਆ। ਸੁਣਨਾ ਦੋ ਜਹਾਨ ਫ਼ਰਮਾਨਾ, ਗੁਰ ਅਵਤਾਰ ਪੈਗ਼ੰਬਰ ਅੱਖ ਖੁਲ੍ਹਾਈਆ। ਜਿਸ ਕਲ ਕਲਕੀ ਪਹਿਰਨਾ ਬਾਣਾ, ਅਮਾਮ ਅਮਾਮਾ ਖੇਲ ਖਿਲਾਈਆ। ਇੱਕੀ ਕੱਤਕ ਚਹੁੰਆਂ ਦਾ ਰੂਪ ਹੋਵੇ ਨੌਜਵਾਨਾ, ਮੁੱਛ ਦਾੜ੍ਹੀ ਨਾਲ ਵਡਿਆਈਆ। ਇਕ ਪਰਾਤ ਕੋਲ ਰੱਖਣੀ ਤਾਂਬਾ, ਵੱਡੀ ਛੋਟੀ ਨਾ ਕੋਇ ਜਣਾਈਆ। ਇਕ ਲੰਮਾਂ ਕੋਲ ਰੱਖਣਾ ਝਾੜੂ ਮਾਂਜਾ, ਮੰਜੀ ਪੁੱਠੀ ਨਾਲ ਟਿਕਾਈਆ। ਅੱਖਰ ਲਿਖਿਆ ਹੋਵੇ ਚਹੁੰਆਂ ਦਾ ਸਾਂਝਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਬਾਈ ਕੱਤਕ ਨੂੰ ਸਭ ਨੇ ਮਸਤਕ ਹੋਵੇ ਬਾਂਧਾ, ਪੱਟੀ ਸੋਹੰ ਉਤੇ ਲਗਾਈਆ। ਤ੍ਰਿਪਤ ਦੇ ਸੀਸ ਹੋਵੇ ਲਾਲ ਪਰਾਂਦਾ, ਸੱਗੀ ਮਾਲਵੇ ਵਾਲੀ ਪਾਈਆ। ਜੰਗਜੂਆਂ ਕੋਲ ਹੋਣ ਲੰਬੀਆਂ ਡਾਂਗਾ, ਲਾਂਗੜਾ ਕਸ ਕੇ ਲੈਣ ਅੰਗੜਾਈਆ। ਨੌ ਰੱਖੇ ਹੋਣ ਕੋਲ ਮਾਂਜ ਕੇ ਭਾਂਡਾ, ਬਰਤਨ ਸਾਫ਼ ਟਿਕਾਈਆ। ਇਕ ਵਿਚ ਸੁੱਕਾ ਹੋਵੇ ਮੱਕੀ ਦਾ ਟਾਂਡਾ, ਜਿਸ ਉਤੇ ਗੋਬਿੰਦ ਲਿਖਣਾ ਚਾਈਂ ਚਾਈਂਆ। ਤੇਈ ਕੱਤਕ ਨੂੰ ਚਹੁੰਆਂ ਦਾ ਹੱਥ ਇਕ ਦੂਜੇ ਨਾਲ ਹੋਵੇ ਬਾਂਧਾ, ਬੰਦਨਾ ਬੱਧੇ ਹੱਥ ਨਾਲ ਕਰਾਈਆ। ਚਹੁੰਆਂ ਦਾ ਮੁਖ ਸਤਿਗੁਰ ਸ਼ਬਦ ਹੋਵੇ ਗਾਂਦਾ, ਰਸਨਾ ਜਿਹਵਾ ਨਾਲ ਵਡਿਆਈਆ। ਸਤਿਗੁਰ ਉਤੇ ਅੰਮ੍ਰਿਤ ਬਰਖੇ ਠਾਂਡਾ, ਅਗਨੀ ਤਤ ਬੁਝਾਈਆ। ਚੌਵੀ ਕੱਤਕ ਕਹੇ ਮੇਰਾ ਦਿਵਸ ਆਏ ਸੁਖਾਂ ਸਾਂਦਾ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਜਣਾਈਆ। ਗੁਰਸਿਖ ਉਠ ਕੇ ਪੈਰ ਥੱਲੇ ਸੱਜਾ ਹੱਥ ਰੱਖ ਕੇ ਹੋਵੇ ਨਹਾਂਦਾ, ਜਲ ਥੋੜਾ ਥੋੜਾ ਪਾਈਆ। ਪਰਮ ਪੁਰਖ ਪਰਮਾਤਮ ਅੰਮ੍ਰਿਤ ਵਹਿਣ ਹੋਵੇ ਵਹਾਂਦਾ, ਰਸ ਇਕੋ ਇਕ ਰਖਾਈਆ। ਘੜਾ ਕਹੇ ਜਨ ਭਗਤੋ ਮੈਂ ਤੁਹਾਡਾ ਪਿਛਲਾ ਮਿੱਤਰ ਪੁਰਾਣਾ ਯਾਰ ਅੱਗੇ ਵਾਸਤੇ ਪਾਉਣ ਆਇਆ ਸਾਂਝਾ, ਸਾਥੀ ਹੋ ਕੇ ਦਿਆਂ ਵਖਾਈਆ। ਜਗਤ ਅੰਧੇਰ ਝੁਲਣਾ ਝਾਂਜਾ, ਆਬ ਹੱਥ ਕਿਸੇ ਨਾ ਆਈਆ। ਘੜਾ ਕਹੇ ਮੈਂ ਗੁਰਮੁਖਾਂ ਨੂੰ ਘਰ ਘਰ ਜਲ ਹੋਣਾ ਪਿਆਉਂਦਾ, ਇਹ ਮੇਰੀ ਬੇਪਰਵਾਹੀਆ। ਹਰਿਜਨ ਖ਼ੁਸ਼ੀਆਂ ਵਿਚ ਸਭ ਕੁਝ ਹੋਵੇ ਖਾਂਦਾ, ਜਗਤ ਤੋਟ ਰਹੇ ਨਾ ਰਾਈਆ। ਪਰ ਉਹ ਨਹੀਂ ਛਡਣਾ ਜਿਸ ਨੇ ਖਾਧਾ ਸੂਰ ਗਾਂ ਤੇ ਢਾਂਡਾ, ਢਾਂਡੀਆਂ ਖਾਣ ਵਾਲੇ ਢੋਰ ਦੇਣੇ ਬਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਦਾ ਸਤਿਗੁਰ ਸ਼ਬਦ ਦਾ ਬਾਂਦਾ, ਬਿਨਾ ਬੰਦਗੀ ਵਾਲਿਆਂ ਤੋਂ ਸਤਿਗੁਰੂ ਬੰਦਾ ਨਾ ਕਿਸੇ ਬਣਾਈਆ। ਮਾਲਵੇ ਵਾਲਿਓ ਤੁਹਾਡੇ ਕਰਮਾਂ ਦਾ ਆਪਣੇ ਉਤੇ ਲੱਦਣ ਆਇਆ ਇਕੋ ਵਾਰ ਲਾਂਗਾ, ਬੋਝ ਆਪਣੇ ਕੰਧ ਉਠਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਰੋਜ਼ਾ ਨਿਮਾਜ਼ ਬਾਂਗਾ, ਅਜ਼ਾਂ ਆਪਣੇ ਵਿਚ ਛੁਪਾਈਆ। ਚਾਰੋਂ ਕੁੰਟ ਵੱਜਣੀਆਂ ਚਾਂਗਾਂ, ਚਾਰ ਯਾਰੀ ਦਏ ਦੁਹਾਈਆ। ਤ੍ਰੇਤੇ ਦੀਆਂ ਤ੍ਰਿਪਤ ਦੀਆਂ ਪੂਰੀਆਂ ਕਰਨੀਆਂ ਤਾਂਘਾ, ਵਿਛੋੜੇ ਵਾਲੇ ਤਿੰਨੇ ਸਾਥੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਧਰੋਂ ਆਇਆ ਇਧਰ ਜਾਵੇ ਵਹਿੰਦਾ, ਵਹਿਣ ਜ਼ਿਮੀਂ ਅਸਮਾਨ ਵਹਾਈਆ।
❋
❋
੧੮ ਕੱਤਕ ਸ਼ਹਿਨਸ਼ਾਹੀ ਸੰਮਤ ੭ ਹਰਚੰਦ ਸਿੰਘ, ਪ੍ਰੀਤਮ ਕੌਰ ਖਿਆਲੀ ਵਾਲਾ, ਬਖਤਾਵਰ ਸਿੰਘ ਖਿਆਲੀ ਵਾਲਾ,
ਰੂਪ ਕੌਰ ਖਿਆਲੀ ਵਾਲਾ ,ਧੰਨ ਕੌਰ ਚੱਕ, ਫਤਿਹ ਸਿੰਘ, ਭਾਗ ਸਿੰਘ ਦਬੜੀ ਖਾਨਾ,
ਮਲ ਸਿੰਘ ਅਕਾਲਗੜ੍ਹ, ਸਾਧੂ ਸਿੰਘ ਗਾਮੀ ਵਾਲਾ, ਕੁੰਢਾ ਸਿੰਘ ਵਰ੍ਹੇ
ਇਕਬਾਲ ਸਿੰਘ ਬਢਲਾਡਾ, ਮਿਤ ਸਿੰਘ ਬੈਹਿਮਣ ਦੀਵਾਨਾ,
ਕਰਨੈਲ ਸਿੰਘ ਮਲੂਕਾ, ਜਗੀਰ ਕੌਰ ਖੋਖਰ, ਬੁਗਰ ਸਿੰਘ ਬਰਗਾੜੀ,
ਸਰਦਾਰਾ ਸਿੰਘ ਛਾਜਲਾ ਕੌੜੀ ਰਤੀਆਂ, ਕਿਰਪਾ ਸਿੰਘ ਥੇੜੀ
ਪਿੰਡ ਹਰਿਰਾਏ ਪੁਰ ਜ਼ਿਲਾ ਬਠਿੰਡਾ
ਗੋਬਿੰਦ ਸ਼ਬਦ ਕਹੇ ਖੇਲ ਤਕਣਾ ਉਪਰ ਧਰਤੀ, ਧਰਨੀ ਧਵਲ ਧੌਲ ਨੈਣ ਉਠਾਈਆ। ਕੀ ਹੁਕਮ ਸੰਦੇਸ਼ਾ ਦੇਵੇ ਮਾਲਕ ਅਰਸ਼ੀ, ਪ੍ਰੀਤਮ ਅਗੰਮ ਅਥਾਹੀਆ। ਜਿਸ ਨੂੰ ਸਭ ਨੇ ਮੰਨਿਆ ਨਿਧਪਰਤੀ, ਵਡ ਮਾਲਕ ਆਪ ਅਖਵਾਈਆ। ਉਹ ਸ਼ਰਅ ਦਾ ਲੇਖਾ ਪੂਰਾ ਕਰੇ ਸ਼ਰਤੀ, ਸ਼ਰੀਅਤ ਧਿਆਨ ਲਗਾਈਆ। ਖੇਲ ਜਾਣੇ ਦੋ ਜਹਾਨ ਆਪਣੇ ਘਰ ਦੀ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਜਿਸ ਦਾ ਕਲਮਾ ਦੀਨ ਦੁਨੀ ਪੜ੍ਹਦੀ, ਢੋਲੇ ਨਾਮ ਵਾਲੇ ਗਾਈਆ। ਉਹਦੀ ਧਾਰ ਪਰਗਟਣੀ ਦਿਸ਼ਾ ਚੜ੍ਹਦੀ, ਚੜ੍ਹਦਾ ਲਹਿੰਦਾ ਵੱਜੇ ਵਧਾਈਆ। ਦੱਖਣ ਪਹਾੜ ਧਾਰ ਵੇਖਣੀ ਨਰਾਇਣ ਨਰ ਦੀ, ਜੋ ਨਿਰਾਕਾਰ ਨੂਰ ਇਲਾਹੀਆ। ਜਿਨ ਖੇਲ ਜਾਨਣੀ ਚੋਟੀ ਜੜ੍ਹ ਦੀ, ਤਤਵ ਤਤ ਭਰਮ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਸ਼ਬਦ ਕਹੇ ਵੇਖਣਾ ਪੁਰਖ ਨਿਰੰਜਣਾ, ਸੋ ਪੁਰਖ ਆਪ ਸਮਝਾਈਆ। ਲੇਖਾ ਜਾਣੇ ਦੀਨ ਦਰਦ ਦੁੱਖ ਭੈ ਭੰਜਣਾ, ਭਵ ਵੇਖੇ ਜਗਤ ਲੋਕਾਈਆ। ਜਿਸ ਦੋ ਜਹਾਨਾਂ ਭੱਜਣਾ, ਪੁਰੀਆਂ ਲੋਆਂ ਵੇਖੇ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂ ਨਿਰਗੁਣ ਧਾਰ ਸੱਦਣਾ, ਸੰਦੇਸ਼ਾ ਨਾਮ ਵਾਲਾ ਸੁਣਾਈਆ। ਉਠੋ ਵੇਖੋ ਆਪਣੇ ਸੱਜਣਾ, ਮਿੱਤਰ ਮਿਤਰੋ ਲਉ ਉਠਾਈਆ। ਕਲਜੁਗ ਕਾਇਆ ਪੜਦਾ ਕਿਸੇ ਨਾ ਕੱਜਣਾ, ਆਪਣਾ ਓਢਣ ਦਿਉ ਵਖਾਈਆ। ਜਿਹੜੀ ਦੱਸ ਕੇ ਆਏ ਸ਼ਰਅ ਦੀ ਬੰਦਨਾ, ਬੰਦਗੀ ਜਗਤ ਸਮਝਾਈਆ। ਕੀ ਉਸ ਵਿਚੋਂ ਮਿਲਿਆ ਅਨੰਦਨਾ, ਅਨੰਦ ਅਨੰਦ ਦਿਉ ਦ੍ਰਿੜਾਈਆ। ਝਟ ਰੋ ਕੇ ਬੋਲਿਆ ਤਾਰਾ ਚੰਦਨਾ, ਕੂਕ ਕੂਕ ਸੁਣਾਈਆ। ਦਰੋਹੀ ਤੇਰੀ ਖ਼ੁਦਾ ਤੇਰੇ ਨਬੀਆਂ ਨੇ ਅੰਤ ਵੰਞਣਾ, ਵੰਝ ਮੁਹਾਣਾ ਹੱਥ ਨਾ ਕੋਇ ਉਠਾਈਆ। ਧੂੜੀ ਮਿਲੇ ਕਿਸੇ ਨਾ ਮਜਨਾ, ਦੁਰਮਤ ਮੈਲ ਨਾ ਕੋਇ ਧਵਾਈਆ। ਤੇਰਾ ਨੂਰ ਕਿਸੇ ਨਾ ਲੱਭਣਾ, ਜ਼ਹੂਰ ਵਿਚ ਨਾ ਕੋਇ ਰੁਸ਼ਨਾਈਆ। ਜੋ ਘੜਿਆ ਸੋ ਭੱਜਣਾ, ਠੀਕਰ ਮਾਟੀ ਰਹੇ ਕੁਰਲਾਈਆ। ਤੇਰੇ ਨਾਮ ਦੀ ਦਿਸੇ ਕੋਇ ਨਾ ਰੰਗਣਾ, ਸਾਚਾ ਰੰਗ ਨਾ ਕੋਇ ਰੰਗਾਈਆ। ਅੰਗੀਕਾਰ ਕਰੇ ਕੋਇ ਨਾ ਅੰਗਣਾ, ਬਗ਼ਲਗੀਰ ਨਾ ਕੋਇ ਅਖਵਾਈਆ। ਝਗੜਾ ਪੈਣਾ ਆਅਲਾ ਅਦਨਾ, ਅਮੀਰ ਗ਼ਰੀਬ ਲੈਣ ਅੰਗੜਾਈਆ। ਚਾਰੋਂ ਕੁੰਟ ਨਗਾਰਾ ਵੱਜਣਾ, ਸ਼ਬਦ ਗੋਬਿੰਦ ਰਿਹਾ ਖੜਕਾਈਆ। ਗ੍ਰਹਿ ਮੰਦਰ ਸਭ ਨੇ ਤਜਣਾ, ਦਰ ਘਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਤਾਰਾ ਚੰਦ ਕਹੇ ਮੁਹੰਮਦ ਆਪਣੀ ਤਕ ਨਿਸ਼ਾਨੀ, ਨਿਸ਼ਾਨਾ ਸਾਡਾ ਰਹੇ ਨਾ ਰਾਈਆ। ਤੇਰੀ ਉਮਤ ਜੂਹ ਹੋਣੀ ਬੇਗਾਨੀ, ਮਾਲਕ ਘਰ ਨਾ ਕੋਇ ਸੁਹਾਈਆ। ਲੇਖਾ ਤਕ ਸ਼ਾਹ ਈਰਾਨੀ, ਇਬਰਾਨੀ ਅੱਖ ਖੁਲ੍ਹਾਈਆ। ਦਰੋਹੀ ਮਸ਼ਰਕ ਮਗ਼ਰਬ ਚੜ੍ਹੇ ਤੁਗ਼ਿਆਨੀ, ਵਹਿਣ ਕਲਮੇ ਵਾਲਾ ਵਹਾਈਆ। ਤੇਰੀ ਹੋ ਗਈ ਯਾਦ ਪੁਰਾਣੀ, ਸਗਲਾ ਸੰਗ ਨਾ ਕੋਇ ਵਖਾਈਆ। ਲੇਖਾ ਮੁਕੇ ਅੰਤ ਕੁਰਾਨੀ, ਕੁਰਹ ਕਾਇਨਾਤ ਵੇਖ ਵਖਾਈਆ। ਝਗੜਾ ਤਕ ਜਿਸਮ ਜਿਸਮਾਨੀ, ਜਮੀਰ ਬਦਲੀ ਖ਼ਲਕ ਖ਼ੁਦਾਈਆ। ਮੰਜ਼ਲ ਰਹੀ ਨਾ ਕੋਇ ਰੁਹਾਨੀ, ਰੂਹ ਬੁਤ ਜੋੜ ਨਾ ਕੋਇ ਜੁੜਾਈਆ। ਮੁਹੰਮਦ ਧਰ ਕੇ ਹੱਥ ਉਤੇ ਪੇਸ਼ਾਨੀ, ਪੇਸ਼ਵਾ ਹੋ ਕੇ ਵੇਖ ਵਖਾਈਆ। ਤਾਰਾ ਚੰਦ ਮੈਨੂੰ ਇਉਂ ਦਿਸਦਾ ਜਿਵੇਂ ਗੋਬਿੰਦ ਕਸਿਆ ਤੀਰ ਕਮਾਨੀ, ਚਿੱਲਾ ਇਕੋ ਰਿਹਾ ਖਿਚਾਈਆ। ਖੰਡਾ ਖੜਗ ਖੜਕਾਣੀ, ਖੰਡ ਬ੍ਰਹਿਮੰਡ ਦੇਣ ਦੁਹਾਈਆ। ਚੰਡ ਪਰਚੰਡ ਪਰਗਟ ਹੋਵੇ ਰੂਪ ਭਵਾਨੀ, ਭਵਰ ਵਿਚ ਦੀਨ ਦੁਨੀ ਜਣਾਈਆ। ਇਹੋ ਖੇਲ ਜ਼ਿਮੀਂ ਅਸਮਾਨੀ, ਜ਼ਾਹਰ ਜ਼ਹੂਰ ਰਿਹਾ ਜਣਾਈਆ। ਮੁਹੰਮਦ ਕਹੇ ਉਹ ਵੇਖੋ ਕਾਇਆ ਮਟਕੇ ਨੂੰ ਸੱਤਾਂ ਕੌਡੀਆਂ ਦਾ ਬੱਧਾ ਗਾਨੀ, ਗਾਨਾ ਮੇਰਾ ਨਜ਼ਰੀ ਆਈਆ। ਵਿਚ ਰੱਖ ਕੇ ਆਬੇਹਯਾਤ ਪਾਨੀ, ਮੇਰਾ ਸਰੋਵਰ ਦਿਤਾ ਸੁਕਾਈਆ। ਅੱਗੇ ਦਿਸਦੀ ਨਹੀਂ ਕੋਈ ਕਹਾਣੀ, ਕਹਾਵਤ ਕਹਿ ਕੇ ਕੀ ਦ੍ਰਿੜਾਈਆ। ਭਗਤ ਸੁਹੇਲੇ ਨੌਜਵਾਨੀ, ਜੰਗਜੂ ਬਹਾਦਰ ਸੋਭਾ ਪਾਈਆ। ਉਫ਼ ਮੇਰਾ ਲੇਖਾ ਹੋਣਾ ਅੰਤਮ ਫ਼ਾਨੀ, ਫ਼ੈਸਲਾ ਹੱਕ ਦੇਵੇ ਸੁਣਾਈਆ। ਸ਼ਰਅ ਦੀ ਕੂੜ ਰਹੇ ਨਾ ਕੋਇ ਸ਼ੈਤਾਨੀ, ਹੁਕਮ ਵਰਤੇ ਧੁਰਦਰਗਾਹੀਆ। ਸੋਇਆ ਰਹੇ ਨਾ ਕੋਇ ਲਿਬਰਾਨੀ, ਲਿਬਰੇਜ਼ ਕਰੇ ਲੋਕਾਈਆ। ਉਮਤ ਹੱਕ ਨਾ ਦਿਸੇ ਈਮਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਧਾਰ ਗੋਬਿੰਦਾ, ਗੋਬਿੰਦ ਗੋਬਿੰਦ ਧਾਰ ਜਣਾਈਆ। ਹੁਕਮ ਸੰਦੇਸ਼ਾ ਦੇਵੇ ਗੁਣੀ ਗਹਿੰਦਾ, ਗਹਿਰ ਗੰਭੀਰ ਅਗੰਮ ਅਥਾਹੀਆ। ਗ਼ਫ਼ਲਤ ਵਿਚੋਂ ਸਭ ਦੀ ਖੋਲ੍ਹਣੀ ਨੀਂਦਾ, ਆਲਸ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜ ਕੁਕਰਮ ਦਾ ਤੋੜਨਾ ਜਿੰਦਾ, ਜ਼ਿੰਦਗੀ ਸਭ ਦੀ ਵੇਖਣੀ ਥਾਉਂ ਥਾਈਂਆ। ਲੇਖਾ ਵੇਖਣਾ ਜਿਹੜੇ ਪ੍ਰਭੂ ਦੀ ਕਰਦੇ ਨਿੰਦਾ, ਨਿੰਦਕਾਂ ਵੱਲ ਅੱਖ ਉਠਾਈਆ। ਫੇਰ ਮੇਰਾ ਭਗਤ ਦੁਲਾਰਾ ਵੇਖਣਾ ਛਿੰਦਾ, ਜਿਸ ਨੂੰ ਧੁਰ ਦੀ ਗੋਦ ਸੁਹਾਈਆ। ਜੋ ਸੁਤ ਅਨਾਦੀ ਬਿੰਦਾ, ਜਨਮ ਮਰਨ ਵਿਚ ਕਦੇ ਨਾ ਆਈਆ। ਤਿਨ੍ਹਾਂ ਅੰਮ੍ਰਿਤ ਦੇਵਾਂ ਸਾਗਰ ਸਿੰਧਾ, ਅੰਮਿਉਂ ਰਸ ਆਪ ਚੁਆਈਆ। ਸੰਤ ਸੁਹੇਲੇ ਰੱਖਾਂ ਜ਼ਿੰਦਾ, ਜ਼ਿੰਦਗੀ ਆਪਣੇ ਵਿਚ ਛੁਪਾਈਆ। ਜਿਸ ਖੇਲ ਨੂੰ ਤਕਣ ਇਹ ਹੋਣਾ ਵਿਚ ਹਿੰਦਾ, ਭਾਰਤ ਦੀ ਸ਼ਰਾਰਤ ਸਭ ਨੂੰ ਦਏ ਤਪਾਈਆ। ਝਗੜਾ ਪੈਣਾ ਜੀਉ ਪਿੰਡਾ, ਤਤਵ ਤਤ ਨਾਲ ਲੜਾਈਆ। ਜਗਤ ਜਹਾਨ ਰਹਿਣ ਨਹੀਂ ਦੇਣਾ ਖਿੰਡਾ, ਧਾੜਵੀ ਧੜ ਦੇਣਾ ਬਣਾਈਆ। ਅੰਤਮ ਸਭ ਦੀਆਂ ਮੂਧੀਆਂ ਕਰ ਕੇ ਟਿੰਡਾਂ, ਟਿੰਡਾਂ ਵਾਲੇ ਸਾਰੇ ਦੇਣੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੈਂ ਤਕਾਂ ਉਤੇ ਭੂਮੀ, ਭੂਮਿਕਾ ਧਿਆਨ ਲਗਾਈਆ। ਈਸਾ ਕਹੇ ਮੈਂ ਖੇਲ ਵੇਖਣਾ ਰੂਮੀ, ਰੋਮ ਵਿਚ ਅੱਖ ਉਠਾਈਆ। ਮੂਸਾ ਕਹੇ ਮੈਂ ਸ਼ਰਅ ਦਾ ਬਣਾਂ ਨਜੂਮੀ, ਹਿਸਾਬ ਇਕੋ ਇਕ ਦ੍ਰਿੜਾਈਆ। ਜੇ ਕ੍ਰਿਸ਼ਨ ਭਿੜਾਈਆਂ ਸੀ ਅਠਾਈ ਕਸ਼ੂਣੀ, ਖੇਲ ਜਗਤ ਵਾਲਾ ਕਰਾਈਆ। ਅਗਲਾ ਭਾਣਾ
❋
❋
ਪ੍ਰਭ ਦਾ ਨਾਮਾਲੂਮੀ, ਗਣਤੀ ਗਣਤ ਨਾ ਕੋਇ ਗਿਣਾਈਆ। ਜਿਸ ਦਾ ਖੇਲ ਸਦਾ ਅਸੂਲੀ, ਅਸਲ ਦਾ ਅਸਲ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਸਭ ਦੇ ਕੋਲੋਂ ਕਰੇ ਵਸੂਲੀ, ਲੇਖਾ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਘੜਾ ਕਹੇ ਮੈਨੂੰ ਬੱਧੇ ਮੌਲੀ ਤੰਦ, ਮੁਹੰਮਦ ਤੇਰੀ ਆਸ਼ਾ ਪੂਰ ਕਰਾਈਆ। ਤੇਰੀ ਸ਼ਰਅ ਨੂੰ ਕਰਨਾ ਆਪਣੇ ਵਿਚ ਬੰਦ, ਬੰਧਨ ਅਵਰ ਨਾ ਕੋਇ ਬਣਾਈਆ। ਪਿਛਲੀ ਔਧ ਗਈ ਹੰਢ, ਅੱਗੇ ਹੋਰ ਨਾ ਕੋਇ ਵਧਾਈਆ। ਮੈਨੂੰ ਚਾਰ ਗੁਰਮੁਖਾਂ ਘੁੱਟ ਕੇ ਦਿਤੀ ਗੰਢ, ਚਾਰੋਂ ਕੁੰਟ ਲਈ ਅਗੰੜਾਈਆ। ਹੁਣ ਸੁਣ ਉਸ ਪ੍ਰਭੂ ਦਾ ਛੰਦ, ਜੋ ਤੂੰ ਮੇਰਾ ਮੈਂ ਤੇਰਾ ਰਿਹਾ ਸੁਣਾਈਆ। ਜਿਸ ਦੇ ਪਿਛੇ ਗੋਬਿੰਦ ਛੱਡਿਆ ਪੁਰੀ ਅਨੰਦ, ਅਨੰਦ ਜਗਤ ਵਾਲਾ ਤਜਾਈਆ। ਉਹ ਅੰਤਮ ਦੀਨ ਦੁਨੀ ਦੀ ਢਾਹਵੇ ਕੰਧ, ਕੰਢੀ ਬੈਠਾ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰੇ ਖੰਡ ਖੰਡ, ਖੰਡਾ ਖੜਗ ਨਾਮ ਖੜਕਾਈਆ। ਜਗਤ ਰੂਪ ਦਿਸੇ ਦੁਹਾਗਣ ਰੰਡ, ਹਰਿ ਕੰਤ ਸੁਹਾਗ ਨਾ ਕੋਇ ਹੰਢਾਈਆ। ਟੁੱਟੀ ਅੰਤ ਸਕੇ ਕੋਇ ਨਾ ਗੰਢ, ਮੁਹੰਮਦ ਵੇਖੇ ਨੈਣ ਉਠਾਈਆ। ਮੇਰਾ ਨਿਸ਼ਾਨਾ ਮਿਟਣਾ ਤਾਰਾ ਚੰਦ, ਚੰਦ ਸਿਤਾਰ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਣਾ ਖੇਲ ਜ਼ਰੂਰੀ, ਜ਼ੱਰਾ ਜ਼ੱਰਾ ਧਿਆਨ ਲਗਾਈਆ। ਕਲਜੁਗ ਤੋੜਨਾ ਗੜ੍ਹ ਗ਼ਰੂਰੀ, ਹਉਮੇ ਹੰਗਤਾ ਦੇਣੀ ਮਿਟਾਈਆ। ਪ੍ਰਕਾਸ਼ ਵੇਖਣਾ ਇਕੋ ਨੂਰੀ, ਦੋ ਜਹਾਨਾਂ ਨਜ਼ਰੀ ਆਈਆ। ਇਕੋ ਨਾਮ ਦੀ ਕਰਨੀ ਮਸ਼ਹੂਰੀ, ਜਗਤ ਜਹਾਨਾਂ ਆਪ ਸੁਣਾਈਆ। ਪੰਧ ਮੁਕਾ ਕੇ ਨੇੜ ਦੂਰੀ, ਦੂਰ ਦੁਰਾਡਾ ਵੇਖ ਵਖਾਈਆ। ਕਲਜੁਗ ਕਲਪਣਾ ਮੇਟਣੀ ਕੂੜੀ, ਕੂੜ ਕੁਟੰਬ ਦੇਣਾ ਮਿਟਾਈਆ। ਚਤੁਰ ਸੁਘੜ ਬਣਾਉਂਣੇ ਮੂਰਖ ਮੂੜ੍ਹੀ, ਦੁਰਮਤ ਮੈਲ ਧਵਾਈਆ। ਪੁਰਖ ਅਕਾਲ ਦੀਨ ਦਿਆਲ ਦੀ ਮਸਤਕ ਲਾ ਕੇ ਧੂੜੀ, ਟਿੱਕੇ ਸਚ ਦੇਣੇ ਰਮਾਈਆ। ਇਕੋ ਇਕ ਦੀ ਸਾਰੇ ਰਹਿਣ ਹਜ਼ੂਰੀ, ਹਜ਼ਰਤ ਇਕੋ ਦਿਸੇ ਬੇਪਰਵਾਹੀਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂਆਂ ਕੀਤੀ ਮਸ਼ਹੂਰੀ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਘੜਾ ਕਹੇ ਮੇਰੀ ਗਰਦਨ ਨਾਲ ਬੱਧਾ ਕਸੀਰਾ, ਕਸਮ ਖਾ ਕੇ ਦਿਆਂ ਜਣਾਈਆ। ਇਹ ਨਿਸ਼ਾਨਾ ਲਾਇਆ ਗੋਬਿੰਦ ਨਾਲ ਤੀਰਾ, ਮੁਖੀ ਇਕੋ ਵਾਰ ਛੁਹਾਈਆ। ਖੇਲ ਖੇਲੇ ਪੀਰਨ ਪੀਰਾ, ਵਡ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਤੋੜੇ ਸ਼ਰਅ ਜ਼ੰਜੀਰਾ, ਸ਼ਰੀਅਤ ਡੇਰਾ ਢਾਹੀਆ। ਸਦੀ ਚੌਧਵੀਂ ਆਵੇ ਅੰਤ ਅਖ਼ੀਰਾ, ਆਖ਼ਰ ਆਪਣੀ ਕਲ ਪਰਗਟਾਈਆ। ਮਾਲਕ ਬਣ ਕੇ ਗਹਿਰ ਗੰਭੀਰਾ, ਗਹਿਰ ਗਵਰ ਵੇਖ ਵਖਾਈਆ। ਕੁੰਭ ਵਿਚ ਭਰ ਕੇ ਪੰਜ ਪੰਜ ਨੀਰਾ, ਆਬ ਆਬ ਨਾਲ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰ ਦਿਲਗੀਰਾ, ਧੀਰਜ ਧੀਰ ਦਏ ਗਵਾਈਆ। ਖੰਡਾ ਖੜਗ ਵੇਖ ਸ਼ਮਸ਼ੀਰਾ, ਸ਼ਰਅ ਸ਼ਰਅ ਨਾਲ ਟਕਰਾਈਆ। ਕਿਰਪਾ ਕਰੇ ਗਹਿਰ ਗੰਭੀਰਾ, ਗਵਰ ਆਪਣਾ ਹੁਕਮ ਵਰਤਾਈਆ। ਉਸ ਵੇਲੇ ਜਨ ਭਗਤਾਂ ਨੂੰ ਬਖ਼ਸ਼ੇ ਪਗੜੀ ਬੀਬੀਆਂ ਸਿਰ ਤੇ ਦੇਵੇ ਲੀੜਾ, ਓਢਣ ਨਾਮ ਵਾਲਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੱਚੀ ਸਰਨਾਈਆ। ਘੜਾ ਕਹੇ ਮੈਨੂੰ ਮੌਲੀ ਬੰਨ੍ਹਿਆ ਤੰਦ, ਤੰਦਵਾ ਗਜ ਧਿਆਨ ਲਗਾਈਆ। ਮੈਂ ਵੇਖਿਆ ਇਕ ਅਨੰਦ,
❋
❋
ਅਨੰਦ ਅਨੰਦ ਵਿਚੋਂ ਪਰਗਟਾਈਆ। ਮੈਂ ਆਪਣੇ ਵਿਚ ਛੁਪਾਉਣਾ ਤਾਰਾ ਚੰਦ, ਜੋ ਪਿੱਠ ਉਤੇ ਸੁਹਾਈਆ। ਫੇਰ ਸੁਣਾਉਣਾ ਧੁਰ ਦਾ ਛੰਦ, ਢੋਲਾ ਅਗੰਮ ਅਥਾਹੀਆ। ਉਮਤ ਦਾ ਵਕਤ ਗਿਆ ਲੰਘ, ਅੱਗੇ ਅਵਰ ਨਾ ਕੋਇ ਵਧਾਈਆ। ਜਿਸ ਪਰਵਰਦਿਗਾਰ ਨੇ ਉਲਟਾ ਡਾਹਿਆ ਪਲੰਘ, ਚਾਰੇ ਪਾਵੇ ਲਏ ਬਦਲਾਈਆ। ਉਹ ਖੇਲ ਕਰੇ ਸੂਰਾ ਸਰਬੰਗ, ਸੂਰਬੀਰ ਇਕ ਅਖਵਾਈਆ। ਸ਼ਬਦੀ ਅਸਵ ਕਸੇ ਤੰਗ, ਜ਼ੀਨ ਪਾਖਰ ਨਾਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਘੜਾ ਕਹੇ ਮੇਰੇ ਅੰਤਰ ਪਾਣੀ ਰੱਖਿਆ, ਰੱਖਕਾਂ ਦਿਆਂ ਜਣਾਈਆ। ਆਪਣੀ ਉਮਤ ਵੇਖੋ ਨਾਲ ਅੱਖੀਆਂ, ਚਾਰੋਂ ਕੁੰਟ ਧਿਆਨ ਲਗਾਈਆ। ਪਰਮ ਪੁਰਖ ਦੀਆਂ ਕਹਾਣੀਆਂ ਸਦਾ ਸੱਚੀਆਂ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਹੜੀਆਂ ਪੇਸ਼ੀਨਗੋਈਆਂ ਤੁਸਾਂ ਰਚੀਆਂ, ਭਵਿਖਤਾਂ ਵਿਚ ਗਏ ਸੁਣਾਈਆ। ਉਹਨਾਂ ਦੀਆਂ ਆਸ਼ਾ ਰੱਖੀਆਂ ਕ੍ਰਿਸ਼ਨ ਦੀਆਂ ਸਖ਼ੀਆਂ, ਸਾਖਿਆਤ ਨੈਣ ਉਠਾਈਆ। ਮੁਹੰਮਦ ਦੀਆਂ ਵੇਖੋ ਲਿਖੀਆਂ ਪੱਟੀਆਂ, ਪਟਨੇ ਵਾਲਾ ਫੋਲ ਫੁਲਾਈਆ। ਸਦੀ ਚੌਧਵੀਂ ਕਿਸੇ ਦੀਆਂ ਦਾੜ੍ਹੀਆਂ ਨਹੀਂ ਰਹਿਣੀਆਂ ਰੱਤੀਆਂ, ਰਤਨ ਅਮੋਲਕ ਹੀਰੇ ਗੁਰਮੁਖ ਲੈਣੇ ਅਪਣਾਈਆ। ਮਜ਼੍ਹਬਾਂ ਵਾਲੀਆਂ ਰਹਿਣ ਨਹੀਂ ਦੇਣੀਆਂ ਪੱਤੀਆਂ, ਮਾਨਸ ਹਿੱਸੇ ਵੰਡ ਨਾ ਕੋਇ ਵੰਡਾਈਆ। ਜੋ ਨਾਨਕ ਅਰਜਨ ਸੰਦੇਸ਼ਾ ਦਿਤਾ ਰਾਗ ਛੱਤੀਆਂ, ਮੁਹੰਮਦ ਤੀਸ ਬਤੀਸਾ ਨਾਲ ਰਲਾਈਆ। ਸਭ ਦੀਆਂ ਆਸ਼ਾ ਜਾਣੀਆਂ ਕਟੀਆਂ, ਕਟਾਕਸ਼ ਨਾਮ ਵਾਲਾ ਲਗਾਈਆ। ਅੰਤਮ ਔਧਾਂ ਜਾਣੀਆਂ ਟੱਪੀਆਂ, ਅੱਗੇ ਹੋ ਨਾ ਕੋਇ ਅਟਕਾਈਆ। ਸਭ ਦੀਆਂ ਪਿਛਲੀਆਂ ਕੀਤੀਆਂ ਜਾਣੀਆਂ ਠੱਪੀਆਂ, ਅਗਲਾ ਠੱਪਾ ਨਾਮ ਮੋਹਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀਆਂ ਕਥਾ ਆਦਿ ਜੁਗਾਦਿ ਜੁਗ ਚੌਕੜੀ ਲੋਕਮਾਤ ਜਾਣ ਨਾ ਕਥੀਆਂ, ਕਥ ਕਥ ਅੰਤ ਨਾ ਕੋਇ ਜਣਾਈਆ।
੧੯ ਕੱਤਕ ਸ਼ਹਿਨਸ਼ਾਹੀ ਸੰਮਤ ੭ ਜਫ਼ਰਨਾਮਾ ਸਾਹਿਬ ਗੁਰੂਦਵਾਰੇ ਵਿਚ
ਗੋਬਿੰਦ ਖੁਨਿਸਤੇ ਕੁਨਾਂਹ ਕੁਲ ਜ਼ਮੂਆ ਜ਼ਵੀਲੇਜ਼ਾਂ ਅਜ਼ਹੂ ਜ਼ਜ਼ਹੂ ਜ਼ੂ ਕੇ ਜਾਨਿਸਤੇ ਜ਼ਮੀਬੋ ਮਲੀਏਅਰੇ ਖ਼ੁਦਾ ਔਰੰਗੇ ਨਦਸਤ ਜ਼ਾਊਬੇ ਅਰਸ਼ ਮਹਿਬੂਬੇ ਫ਼ਰਸ਼ ਅਜ਼ੀਆਨੇ ਤਰਸ਼, ਜ਼ਹਿਲਜ਼ੀ ਜ਼ਾਉਸਤੂ ਮਾਵਿਕਤਾ ਨੂਰੇ ਅਲਾਹ ਗੁਰੂਏ ਅਜ਼ਾਂ ਨਾਦੇ ਸ਼ਵਾਂ ਰਹਿਮਤੇ ਅਵਾਂ ਜੁਲਮਤੋ ਜ਼ਹਿਗ ਅਜ਼ਮਤੋ ਬਸਿਗ ਬੈਜ਼ਿਜ਼ਜ਼ੀ ਜ਼ਕੀਉਲ ਜ਼ਾਕਿਸਤਾ ਜ਼ਾਨੂਜ਼ੋ ਜ਼ਾਮੀਨੇ ਆਮੀਨੇ ਸਜਦਾਏ ਮੁਹੰਮਦ, ਰੁਹੂਏ ਹਮਦ ਬੇਸ਼ਾਨੇ ਖ਼ਲਕ ਨੂਰਾਨੇ ਝਲਕ ਉਮਤੇ ਸਲਕ ਆਫ਼ਤਾਬੇ ਤਲੂਹ, ਨੂਰੇ ਨਜ਼ਾ ਹਜ਼ਰਤੇ ਹਜ਼ਾ ਕੋਮੀਜ਼ਾ ਜ਼ਾਹਿਦਾ ਨਾਨਕੇ ਤਵਿਦਾ ਗੋਬਿੰਦੇ ਸਵਿਦਾ ਸ਼ਬਦੇ ਬਿਬਬਿਦਾ ਬੇਜ਼ੀਨੋ ਮਸੀਹ, ਹਜ਼ਰਤੇ ਜ਼ਵੀਹ ਮੁਹੰਮਦੇ ਨਵੀਹ ਅਤਾਏ ਆਜ਼ਿਸ ਨੂਰੇ ਜ਼ਵਿਸ ਖ਼ੁਦਾਏ ਅਮਾਮ, ਅਮਲੇ ਬੇਜਾਮ, ਸ਼ੀਨੋ ਸ਼ਿਵਾਮ ਸ਼ਕਲੇ ਗੁਮਨਾਮ ਮਾਨਿਜ਼ੀ ਮਹਿਬੂਬ ਵਾਹਿਦ ਅਲਾਹੀਆ। ਗੋਸ਼ੇ ਤੁਯੰਗ, ਤਰਕਸ਼ੇ ਬਿਯੰਗ ਭੱਥਾ ਅਨਯੰਗ ਅਸਵੇ ਸੁਰਯੰਗ ਨੂਰੇ ਅਮਾਮ, ਅਜ਼ਿਸਤੇ ਅਜ਼ਾਮ, ਜ਼ੇਵਾ ਜ਼ਹੂ ਜ਼ਰੀਹ ਬੇਪਰਵਾਹੀਆ। ਸੰਮਤੋ ਸੁਮਤ ਸ਼ਹਿਨਸ਼ਾਹੀ ਲਿਜ਼ਤ, ਨੂਰਾਨਾ ਚਸੱਤ ਪਰਕਾਸਿਉ ਸਮਰਥ, ਗੂਨੇ ਗਵੀਹ ਦਵਾਰਾ ਤਵੀਹ ਜਫਰਨਾਮਾ ਸਿਫ਼ਤ ਨਹੀਂ ਕਵੀਹ, ਕਾਏਨਾਤ ਹੁਕਮ
❋
❋
ਨਾ ਕੋਇ ਜਣਾਈਆ। ਮੁਕੱਦਸੇ ਮੁਕਾਮ ਗੋਬਿੰਦ ਲਿਖਿਆ ਕਲਾਮ, ਸ਼ਰੀਅਤ ਨੇਸਤੋ ਨਜ਼ਾਮ ਪਰਗਟਿਉ ਮਹਿਬੂਬੇ ਅਮਾਮ ਕਦਮੇ ਕਾਜ਼ਿਸਤੀ ਧਰਨੀ ਤਦਵਾਮ, ਸ਼ਰਅ ਸ਼ਨੀਸਾ ਸ਼ੇਰ ਸ਼ੇਰੋ ਅਬਨੀਸਾ ਸ਼ਬਦੋ ਖ਼ਲੀਫ਼ਾ, ਦੇਵੇ ਹਰੀਫਾ ਬੇਹਰਫ਼ ਬੇਤਰਫ਼ ਮੁਰਸ਼ਦੇ ਪਰਵਰਦਿਗਾਰ ਖ਼ੁਦ ਖ਼ੁਦਾਏ ਅਕਾਲ ਅਕਲ ਕਲਧਾਰੀ ਬੇਮਿਸਾਲ, ਮੇਰੇ ਲੇਖ ਦਾ ਹੱਲ ਕਰੇ ਸਵਾਲ, ਸਦੀ ਚੌਧਵੀਂ ਉਮਤ ਨਬੀ ਰਸੂਲਾਂ ਹੋਏ ਜ਼ਵਾਲ, ਜ਼ਾਹਰ ਜ਼ਹੂਰ ਮੁਕਾਮੇ ਮਕੀਮ ਆਏ ਅਜ਼ੀਮ, ਸ਼ਬਦੇ ਨਜ਼ੀਮ ਨਜ਼ੀਨਾ ਨਾਹਕ ਮੱਕਾ ਮਦੀਨਾ ਏਫਕ ਹੁਕਮੇ ਨਜ਼ੀਉਲ ਯਕ, ਯਕਸਾਂ ਕਰੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲਾਵਿਸਤੀ ਲਵਾ ਆਮਿਸਤੀ ਮਜ਼ਾ ਮੇਹਜ਼ ਹਜ਼ੂਰ ਇਕ ਅਖਵਾਈਆ। ਗੋਬਿੰਦ ਅੰਤ ਕੀਤਾ ਧਿਆਨ, ਅੱਖਰਾਂ ਤੋਂ ਪਰੇ ਅੱਖ ਉਠਾਈਆ। ਪੁਰਖ ਅਕਾਲ ਕਰ ਪਰਵਾਨ, ਪਰਵਾਨਾ ਤੇਰਾ ਹੁਕਮ ਜਣਾਈਆ। ਖੇਲ ਵੇਖਣਾ ਵਿਚ ਮੈਦਾਨ, ਜਗਤ ਸ਼ਰਅ ਸ਼ਰਅ ਨਾਲ ਟਕਰਾਈਆ। ਤੂੰ ਮਾਲਕ ਦੋ ਜਹਾਨਾਂ ਹੁਕਮਰਾਨ, ਦੂਜਾ ਨਜ਼ਰ ਕੋਇ ਨਾ ਆਈਆ। ਧੁਰ ਸੰਦੇਸ਼ਾ ਦਿਤਾ ਸ਼ਾਹ ਪਾਤਸ਼ਾਹ ਸਚੇ ਸੁਲਤਾਨ, ਸਤਿ ਸਤਿਵਾਦੀ ਅਗੰਮ ਦ੍ਰਿੜਾਈਆ। ਗੋਬਿੰਦ ਸੂਰੇ ਨੌਜਵਾਨ, ਮਰਦ ਮਰਦਾਨੇ ਤੇਰਾ ਲੇਖਾ ਪੂਰ ਕਰਾਈਆ। ਤੇਰਾ ਮੇਰਾ ਹੋਣਾ ਇਕ ਮਕਾਨ, ਸਾਢੇ ਤਿੰਨ ਹੱਥ ਸੰਬਲ ਵੱਜੇ ਵਧਾਈਆ। ਤੇਰਾ ਦਵਾਰਾ ਜ਼ਰੂਰ ਵੇਖੇ ਆਣ, ਸੰਮਤ ਸ਼ਹਿਨਸ਼ਾਹੀ ਸੱਤ ਦਏ ਗਵਾਹੀਆ। ਅੱਠਾਂ ਤਤਾਂ ਦਾ ਲੇਖਾ ਆਏ ਚੁਕਾਣ, ਅੱਠ ਘੰਟੇ ਜੋਤ ਸ਼ਬਦ ਦੀ ਧਾਰ ਵਿਚ ਸਮਾਈਆ। ਦਰਗਹ ਸਾਚੀ ਸਚਖੰਡ ਤੇਰਾ ਪਰਵਾਨਾ ਹੋਏ ਪਰਵਾਨ, ਪਰਮ ਪੁਰਖ ਵੇਖੇ ਚਾਈਂ ਚਾਈਂਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਹਰਿਜਨਾਂ ਸੂਫ਼ੀ ਸੰਤ ਫ਼ਕੀਰਾਂ ਖ਼ੁਸ਼ੀਆਂ ਦੇਵੇ ਮਹਾਨ, ਗ਼ਮੀ ਵਿਚ ਗੁਰਸਿਖ ਰਹਿਣ ਕੋਇ ਨਾ ਪਾਈਆ। ਉਨੀ ਕੱਤਕ ਦਿਵਸ ਹੋਏ ਮਹਾਨ, ਹਰਿ ਸੰਗਤ ਮਿਲਣਾ ਚੰਗਾ ਦਾਨ, ਹਰਿ ਹਿਰਦੇ ਹੋਏ ਮੁਸਕਾਨ, ਗੋਬਿੰਦ ਗੋਬਿੰਦ ਗੋਬਿੰਦ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਪਾਰਬ੍ਰਹਮ ਪਤਿਪਰਮੇਸ਼ਵਰ ਬੇਐਬ ਪਰਵਰਦਿਗਾਰ ਨੂਰ ਅਲਾਹ ਆਲਮੀਨ ਆਪਣਾ ਰੰਗ ਰੰਗਾਈਆ।
ਜਫ਼ਰਨਾਮਾ ਗੁਰੂਦਵਾਰੇ ਦੇ ਉਪਰ ਮੰਜੀ ਸਾਹਿਬ ਵਿਚ
ਸਤਿਗੁਰ ਗੋਬਿੰਦ ਲੇਖ ਲਿਖਿਆ ਧੁਰ ਦੀ ਕਾਨੀ, ਕਾਗ਼ਜ਼ ਕਲਮ ਸ਼ਾਹੀ ਜਗਤ ਨਾ ਕੋਇ ਵਖਾਈਆ। ਸੰਦੇਸ਼ਾ ਦਿਤਾ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪ ਜਣਾਈਆ। ਮੇਰਾ ਸ਼ਹਿਨਸ਼ਾਹ ਪੁਰਖ ਅਕਾਲ ਵਡ ਸੁਲਤਾਨੀ, ਦੀਨ ਦਿਆਲ ਬੇਪਰਵਾਹੀਆ। ਜਿਸ ਨੇ ਲੇਖੇ ਲਾਈ ਮੇਰੀ ਕੁਰਬਾਨੀ, ਪਿਤਾ ਪੂਤ ਮਾਤਾ ਉਸ ਦੀ ਭੇਟ ਚੜ੍ਹਾਈਆ। ਗੁਰਮੁਖਾਂ ਦੀ ਸਦਾ ਧਰਮ ਦੀ ਬਣਾ ਨਿਸ਼ਾਨੀ, ਨਿਸ਼ਾਨਾ ਜਗਤ ਵਿਚ ਝੁਲਾਈਆ। ਮਾਛੂਵਾੜੇ ਸੱਥਰ ਸੇਜ ਹੰਢਾਈ ਮਰਦ ਮਰਦਾਨੀ, ਆਪਣੀ ਖ਼ੁਸ਼ੀ ਬਣਾਈਆ। ਫੇਰ ਪਹੁੰਚਿਆ ਵਿਚ ਬੀਆਬਾਨੀ, ਮਾਰੂਥਲ ਦੇਣ ਗਵਾਹੀਆ। ਜਿਥੇ ਲੇਖ ਲਿਖਿਆ ਔਰੰਗੇ ਦੀ ਬੇਈਮਾਨੀ, ਸ਼ਰਅ ਕੂੜ ਦਿਤੀ ਜਣਾਈਆ। ਅਗੰਮ ਭੇਵ ਵਿਚ ਸੰਦੇਸ਼ ਦਿਤਾ ਜਿਸ ਨੂੰ ਸਮਝੇ ਨਾ ਕੋਇ ਵਿਦਵਾਨੀ, ਅਕਲ ਬੁੱਧੀ ਪਰਦਾ ਨਾ ਕੋਇ ਉਠਾਈਆ। ਇਸ਼ਾਰਾ ਕੀਤਾ ਮੁਹੰਮਦ ਦੀ ਉਮਤ ਦਿਸੇ ਫ਼ਾਨੀ, ਅੰਤ ਰਹਿਣ ਕੋਇ
❋
❋
ਨਾ ਪਾਈਆ। ਇਹ ਖੇਲ ਵੇਖਣਾ ਮੇਰੇ ਪੁਰਖ ਅਕਾਲ ਕਰਕੇ ਆਪਣੀ ਮਿਹਰਵਾਨੀ, ਮਿਹਰਵਾਨ ਹੋ ਕੇ ਆਪਣਾ ਵੇਸ ਵਟਾਈਆ। ਉਸ ਵੇਲੇ ਸਤਿਗੁਰ ਗੋਬਿੰਦ ਸ਼ਬਦ ਦੀ ਹੋਣੀ ਇਹ ਨਿਸ਼ਾਨੀ, ਨਿਸ਼ਾਨਾ ਸ਼ਬਦ ਗੁਰੂ ਵਖਾਈਆ। ਜਿਹੜਾ ਲੇਖਾ ਲਿਖ ਕੇ ਧਰਨੀ ਵਿਚ ਕੀਤਾ ਦਫ਼ਨਾਨੀ, ਸਾਢੇ ਨੌਂ ਹੱਥ ਗਹਿਰਾ ਨਿਸ਼ਾਨ ਲਗਾਈਆ। ਜਿਸ ਮਕਬਰਿਆਂ ਵਾਲੇ ਸਾਰੇ ਕਰਨੇ ਫ਼ਾਨੀ, ਮੰਜ਼ਲ ਰੁਹਾਨੀ ਨਜ਼ਰ ਕੋਇ ਨਾ ਆਈਆ। ਝਗੜਾ ਮੇਟਣਾ ਜਿਸਮ ਜਿਸਮਾਨੀ, ਜ਼ਮੀਰ ਜ਼ਮੀਰਾਂ ਦਏ ਬਦਲਾਈਆ। ਹੁਕਮ ਸੰਦੇਸ਼ਾ ਦੇਵੇ ਕਲਮਾ ਬਾਹਰ ਕਲਾਮੀ, ਧੁਰ ਸੰਦੇਸ਼ਾ ਇਕ ਦ੍ਰਿੜਾਈਆ। ਇਕ ਰੁਪਈਆ ਗੋਬਿੰਦ ਗੋਬਿੰਦ ਗੋਬਿੰਦ ਦੇ ਜਫਰਨਾਮੇ ਦੀ ਸਫ਼ਰ ਵਿਚ ਰਹਿ ਜਾਏ ਨਿਸ਼ਾਨੀ, ਕਮਰਕਸੇ ਲਿਖਾਰੀਆਂ ਦੇ ਦਏ ਖੁਲ੍ਹਾਈਆ। ਅੱਗੇ ਖੇਲ ਵੇਖਣਾ ਜਗਤ ਮੈਦਾਨੀ, ਨੌਂ ਖੰਡ ਪ੍ਰਿਥਮੀ ਆਪਣੀ ਕਾਰ ਭੁਗਤਾਈਆ। ਮਾਲਵੇ ਵਾਲਿਓ ਇਹ ਵੇਲਾ ਨੌ ਸੌ ਚੁਰਾਨਮੇ ਚੌਕੜੀ ਜੁਗ ਹੱਥ ਨਹੀਂ ਆਉਂਦਾ ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰ ਜਿਸ ਦੀ ਗਾਉਂਦੇ ਬਾਣੀ, ਸੋ ਬਾਣ ਅਣਿਆਲਾ ਤੀਰ ਚਲਾਈਆ। ਇਹ ਮਾਰਗ ਭਗਤਾਂ ਦਾ ਦੁੱਖਾਂ ਵਾਲਾ ਗੋਬਿੰਦ ਦਾ ਬੜਾ ਆਸਾਨੀ, ਮੁਸ਼ਕਲ ਗੁਰਸਿਖਾਂ ਹੱਲ ਕਰਾਈਆ। ਜਨ ਭਗਤੋ ਤੁਹਾਡਾ ਮੇਲਾ ਉਸ ਮਹਿਬੂਬ ਨਾਲ ਜਿਹੜਾ ਅਰਸ਼ ਫ਼ਰਸ਼ ਦਾ ਮਾਲੀ, ਮਾਲਕ ਇਕ ਅਖਵਾਈਆ। ਸਤਿਗੁਰ ਗੋਬਿੰਦ ਗੋਬਿੰਦ ਸਤਿਗੁਰ ਸ਼ਬਦ ਅਕਥ ਕਹਾਣੀ, ਮਹਿਮਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਅੰਤ ਕਲਜੁਗ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਬ੍ਰਹਿਮੰਡ ਖੰਡ ਦੋ ਜਹਾਨੀ।
ਗੁਰੂਦਵਾਰੇ ਤੋਂ ਬਾਹਰ ਨਿਕਲ ਕੇ ਸੜਕ ਉਤੇ ਸ਼ਬਦ ਚਲਿਆ
ਸਤਿਗੁਰ ਗੋਬਿੰਦ ਏਥੇ ਘੜੀ ਸੀ ਕਲਮ ਕਾਨੀ, ਖੰਡਾ ਤਿੱਖੀ ਧਾਰ ਛੁਹਾਈਆ। ਨਾਲੇ ਲੇਖ ਲਿਖਿਆ ਜਗਤ ਜਹਾਨ ਦੀ ਕਟ ਦੇਣੀ ਗ਼ੁਲਾਮੀ, ਬਰਦਾ ਰਹਿਣ ਕੋਇ ਨਾ ਪਾਈਆ। ਸ਼ਰਅ ਦੀ ਮੇਟਣੀ ਬੇਈਮਾਨੀ, ਇਸਲਾਮੀ ਅੰਤ ਨਾ ਕੋਇ ਰਹਾਈਆ। ਸਦੀ ਚੌਧਵੀਂ ਉਮਤ ਹੋਣੀ ਫ਼ਾਨੀ, ਫ਼ੈਸਲਾ ਹੱਕ ਹੱਕ ਸੁਣਾਈਆ। ਕਲਜੁਗ ਦੀ ਆਯੂ ਪਿਛੇ ਬੱਚਿਆਂ ਦੀ ਦਿਤੀ ਕੁਰਬਾਨੀ, ਛੋਟੇ ਨੀਹਾਂ ਹੇਠ ਦਬਾਈਆ। ਮੇਰਾ ਪੁਰਖ ਅਕਾਲ ਦੀਨ ਦਿਆਲ ਵੇਖਣਹਾਰਾ ਉਪਰ ਜ਼ਿਮੀਂ ਅਸਮਾਨੀ, ਜੋਤੀ ਜਾਤਾ ਅਗੰਮ ਅਥਾਹੀਆ। ਜਿਸ ਨੇ ਹਰਿ ਸੰਗਤ ਵਿਚ ਜਿਤਨੇ ਦਿਨ ਗੋਬਿੰਦ ਚਲਿਆ ਸੀ ਨੰਗੀ ਪੈਰੀਂ ਓਨੇ ਦਿਨ ਰੱਖੀ ਪਰੇਸ਼ਾਨੀ, ਆਪਣਾ ਭੇਵ ਨਾ ਕਿਸੇ ਜਣਾਈਆ। ਇਹੋ ਸਤਿਗੁਰੂ ਦੀ ਵੱਡੀ ਮਿਹਰਵਾਨੀ, ਕੋਲ ਬਹਿ ਕੇ ਭਾਣਾ ਸਹਿ ਕੇ ਸਭ ਵਿਚ ਰਹਿ ਕੇ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਲਾਹੀਆ। ਗੋਬਿੰਦ ਨੇ ਪਹਿਲੋਂ ਮਾਰੀਆਂ ਪੰਜ ਲਕੀਰਾਂ, ਕਲਮ ਸੱਜੇ ਖੱਬੇ ਹੱਥ ਵਿਚ ਬਦਲਾਈਆ। ਫੇਰ ਕਿਹਾ ਗੁਰਸਿਖੋ ਤੁਹਾਡੀਆਂ ਬਦਲ ਦੇਣੀਆਂ ਤਕਦੀਰਾਂ, ਤਦਬੀਰ ਧੁਰ ਦਾ ਹੁਕਮ ਜਣਾਈਆ। ਮੈਂ ਖੇਲ ਖਿਲਾਇਆ ਬਣਕੇ ਵਡ ਪੀਰਨ ਪੀਰਾ, ਪੀਰ ਪੈਗ਼ੰਬਰ ਔਲੀਏ ਗੌਂਸ ਸਾਰੇ ਲੈਣੇ ਨਿਵਾਈਆ। ਜਿਸ ਵੇਲੇ ਮੈਂ ਬਵੰਜਾ ਲਿਖਾਰੀਆਂ ਤੇ ਕਵੀਆਂ ਦੀ ਧਾਰ ਪੰਜਾਂ ਨੂੰ ਇਸਤ੍ਰੀ ਮਰਦ ਦੀ ਧਾਰ ਵਿਚ ਬਨ੍ਹਾ ਦਿਤਾ ਚੀਰਾ,
❋
❋
ਹਰਿਜਨ ਗੁਰਮੁਖ ਸੋਹਣਾ ਰੂਪ ਦਰਸਾਈਆ। ਦੋ ਜਹਾਨ ਦਾ ਆਪਣੇ ਕੰਧ ਉਠਾਵਾਂਗਾ ਬੀੜਾ, ਬੀੜੀ ਸਿਗਰਟ ਪਾਨ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਮੁਹੰਮਦ ਦੀ ਉਮਤ ਉਤੇ ਆਵੇਗੀ ਭੀੜਾ, ਚੌਦਾਂ ਤਬਕ ਰੋਵਣ ਮਾਰਨ ਧਾਹੀਆ। ਅੰਤ ਅੰਤ ਅੰਤ ਖੇਲ ਕਰੇ ਮੇਰਾ ਪੁਰਖ ਅਕਾਲਾ ਗੁਣੀ ਗਹੀਰਾ, ਗਹਿਰ ਗੰਭੀਰ ਬੇਪਰਵਾਹੀਆ। ਜਿਸ ਨੇ ਦੀਨ ਦੁਨੀ ਦੀ ਹਿੰਦੂ ਮੁਸਲਿਮ ਸਿੱਖ ਈਸਾਈ ਦੀ ਬਦਲ ਦੇਣੀ ਜ਼ਮੀਰਾ, ਜ਼ਾਹਰ ਜ਼ਹੂਰ ਇਕੋ ਨੂਰ ਕਰੇ ਰੁਸ਼ਨਾਈਆ। ਨਾਲੇ ਹੱਥ ਰੱਖ ਕੇ ਉਤੇ ਸ਼ਮਸ਼ੀਰਾ, ਖੰਡਾ ਖੜਗ ਦਿਤਾ ਖੜਕਾਈਆ। ਨਾਲੇ ਹੱਥ ਮਾਰਿਆ ਉਤੇ ਭੱਥੇ ਵੇਖੀ ਮੁਖੀ ਤੀਰਾ, ਤੀਰ ਨਿਸ਼ਾਨਾ ਦੋ ਜਹਾਨ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਸ਼ਬਦ ਸ਼ਬਦ ਗੋਬਿੰਦ ਆਦਿ ਅੰਤ ਅੰਤ ਆਦਿ ਸਤਿਗੁਰ ਸਤਿਗੁਰ ਇਕੋ ਨਜ਼ਰੀ ਆਈਆ।
ਗੁਰੂਦਵਾਰੇ ਤੋਂ ਲਗਭਗ ਤਿੰਨ ਕੂ ਫ਼ਰਲਾਂਗ ਦੂਰ ਸੜਕ ਤੇ ਸ਼ਬਦ ਚਲਿਆ
ਗੋਬਿੰਦ ਨੇ ਏਥੇ ਲਿਖੀ ਸੀ ਤੀਜੀ ਸਤਰ, ਤਿੰਨਾਂ ਗੁਣਾਂ ਤੋਂ ਬਾਹਰ ਰਖਾਈਆ। ਪੁਰਾਣੇ ਚੋਲੇ ਦੀ ਕਟ ਕੇ ਕਤਰ, ਅੱਗ ਦਿਤੀ ਲਗਾਈਆ। ਫੇਰ ਛਿੜਕਿਆ ਉਤੇ ਅਤਰ, ਮਹਿਕ ਨਾਲ ਮਹਿਕਾਈਆ। ਫੇਰ ਸ਼ਬਦ ਦਾ ਹਿਲਾਇਆ ਛਤਰ, ਛਤਰਧਾਰੀ ਦੇਣੇ ਖਪਾਈਆ। ਫੇਰ ਰਾਗ ਸੁਣਾਇਆ ਮਧੁਰ, ਤੂੰ ਮਾਲਕ ਬੇਪਰਵਾਹੀਆ। ਮੇਰੀ ਜ਼ਰੂਰ ਪੂਰੀ ਕਰਨੀ ਸੱਧਰ, ਸੱਧਰਾਂ ਦੇ ਮਾਲਕ ਦਇਆ ਕਮਾਈਆ। ਜਿਸ ਵੇਲੇ ਦੁਨੀ ਵਿਚ ਰਿਹਾ ਨਾ ਕਿਸੇ ਦਾ ਕਦਰ, ਕਦੀਮ ਦੇ ਮਾਲਕ ਆਉਣਾ ਚਾਈਂ ਚਾਈਂਆ। ਜਗਤ ਜਹਾਨ ਕਰਨਾ ਪੱਧਰ, ਨਵ ਸੱਤ ਕਰਨੀ ਸਫ਼ਾਈਆ। ਭਗਤ ਸੁਹੇਲੇ ਉਪਜਾਉਣੇ ਰਤਨ, ਗੁਰਮੁਖ ਗੋਦ ਉਠਾਈਆ। ਮੇਰੇ ਦੇਸ ਸੁਹਾਉਣਾ ਪੱਤਨ, ਖ਼ਾਲੀ ਹੱਥ ਮੇਰੀ ਦੁਹਾਈਆ। ਸਚ ਤੈਨੂੰ ਲੱਗਾ ਦੱਸਣ, ਸੰਦੇਸਾ ਅਗੰਮ ਅਥਾਹੀਆ। ਕੁਛ ਅਮਾਨਤ ਲੱਗਾ ਤੇਰੇ ਕੋਲ ਰੱਖਣ, ਹੱਥ ਦਸਤਾਰ ਨਾਲ ਛੁਹਾਈਆ। ਫੇਰ ਖ਼ੁਸ਼ੀਆਂ ਵਿਚ ਲੱਗਾ ਹੱਸਣ, ਅੱਖਾਂ ਜ਼ਿਮੀਂ ਅਸਮਾਨ ਵੱਲ ਟਿਕਾਈਆ। ਫੇਰ ਮਿੱਟੀ ਲੱਗਾ ਚਰਨਾਂ ਨਾਲ ਦੱਬਣ, ਜ਼ੋਰ ਨਾਲ ਦਬਾਈਆ। ਫੇਰ ਖ਼ੁਸ਼ੀ ਵਿਚ ਕੀਤਾ ਬਚਨ, ਸਚ ਸਚ ਸੁਣਾਈਆ। ਪ੍ਰਭੂ ਜਿਸ ਵੇਲੇ ਕਲਜੁਗ ਕੂੜੀ ਕਿਰਿਆ ਲੱਗੀ ਮੱਚਣ, ਅਗਨੀ ਅੱਗ ਤਪਾਈਆ। ਮਿਲੇ ਕਿਨਾਰਾ ਨਾ ਕਿਸੇ ਪੱਤਨ, ਬੇਵਤਨ ਹੋਏ ਲੋਕਾਈਆ। ਉਸ ਵੇਲੇ ਮੇਰੇ ਗੁਰਸਿਖਾਂ ਆਵੀਂ ਪੈਜ ਰੱਖਣ, ਆਪਣਿਆਂ ਭਗਤਾਂ ਲਈਂ ਮਿਲਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰੀ ਦਸਤਾਰ ਦਾ ਦਸਤਾਰ ਹੋਵੇ ਪੱਤਣ, ਇਹ ਮੇਰਾ ਘਾਟ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੇਰੀ ਇਹ ਪੁਕਾਰ, ਮੈਂ ਸਚ ਦਿਆਂ ਸੁਣਾਈਆ। ਜਿਸ ਵੇਲੇ ਗੋਬਿੰਦ ਲਿਖਦਾ ਸੀ ਏਥੇ ਤੀਜੀ ਕਤਾਰ, ਗੁਰਮੁਖ ਬੈਠੇ ਅਣਜਾਣਤ ਧਿਆਨ ਲਗਾਈਆ। ਫੇਰ ਸਾਹਿਬਾਂ ਨੇ ਖ਼ੁਸ਼ੀ ਨਾਲ ਕੀਤਾ ਇਸ਼ਾਰ, ਉਂਗਲ ਮਾੜੀ ਵੱਲ ਉਠਾਈਆ। ਜਿਸ ਕਰਕੇ ਸ਼ੁਰੂ ਕੀਤਾ ਦਸਤਾਰ ਦਾ ਵਿਵਹਾਰ, ਪੂਰਬ ਲੇਖਾ ਪੂਰ ਕਰਾਈਆ। ਉਨੀ ਕੱਤਕ ਪਿਛਲਾ ਪੂਰਾ ਕਰਨਾ ਉਧਾਰ, ਕਰਜ਼ਾ ਅਵਰ ਨਾ ਕੋਇ ਰਖਾਈਆ। ਹਰਿ ਸੰਗਤ ਦਾ ਲੰਗਰ ਕਮਰਕਸੇ ਕਸ ਕੇ ਲਿਖਾਰੀ ਕਰਨਗੇ ਨਾਲ ਤਿਆਰ, ਗੁਰਮੁਖ
❋
❋
ਸਿੰਘ ਸਗਲਾ ਸੰਗ ਬਣਾਈਆ। ਸਾਢੇ ਸੱਤ ਵਰਤੇਗਾ ਵਿਚ ਇਕ ਕਤਾਰ, ਲਾਈਨ ਇਕੋ ਇਕ ਬਣਾਈਆ। ਸਤਿਗੁਰ ਜੋਤ ਸ਼ਬਦ ਅਧਾਰ, ਜੋਤ ਸ਼ਬਦ ਰੂਪ ਪ੍ਰਗਟਾਈਆ। ਬੈਠੇਗਾ ਅਧਵਿਚਕਾਰ, ਵਿਚ ਗੁਰਮੁਖਾਂ ਡੇਰਾ ਲਾਈਆ। ਅਗਲੀ ਰੀਤੀ ਅਪਰ ਅਪਾਰ, ਸਚ ਸਵਾਮੀ ਜਗਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।
ਗੁਰੂਦਵਾਰੇ ਤੋਂ ਥੋੜੀ ਦੂਰ ਫਿਰ ਚਲਦੇ ਚਲਦੇ ਸੜਕ ਤੇ ਹੀ ਰੁਕ ਕੇ ਵਿਹਾਰ ਹੋਇਆ
ਕੁੰਭ ਕਹੇ ਗੋਬਿੰਦ ਗੱਡਿਆ ਮੇਰਾ ਨਿਸ਼ਾਨਾ, ਨਿਸ਼ਾਨ ਦਿਤਾ ਬਣਾਈਆ। ਮੈਨੂੰ ਬਖ਼ਸ਼ਿਆ ਪੰਜ ਪੰਜ ਦਾਣਾ, ਰਿਜ਼ਕ ਅਤੋਟ ਅਤੁਟ ਭਰਾਈਆ। ਗੁਰਮੁਖਾਂ ਪਹਿਨਾ ਕੇ ਜੰਗੀ ਬਾਣਾ, ਜਗਤ ਜਹਾਨ ਦਏ ਹਿਲਾਈਆ। ਜਨ ਭਗਤਾਂ ਬਖ਼ਸ਼ ਕੇ ਦਾਨ ਮਹਾਨਾ, ਖ਼ਾਲੀ ਭੰਡਾਰੇ ਆਪ ਭਰਾਈਆ। ਇਹ ਲੇਖਾ ਬਾਹਰ ਦੋ ਜਹਾਨਾ, ਜਗਤ ਅਕਲ ਬੁੱਧੀ ਸਮਝੇ ਕੋਇ ਨਾ ਰਾਈਆ। ਚਾਰੇ ਜੁਗ ਖੇਲ ਮਹਾਨਾ, ਜੁਗ ਜੁਗ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਦਾਣੇ ਕਹਿਣ ਅਸੀਂ ਦਈਏ ਹੱਕ ਬਿਆਨ, ਸਚ ਸਚ ਸੁਣਾਈਆ। ਲਿਖਾਰੀ ਪਹਿਲੋਂ ਕਰਨ ਇਸ਼ਨਾਨ, ਕੇਸ ਸਵਾਸਾ ਜਲ ਮੁਖ ਛੁਹਾਈਆ। ਫੇਰ ਕੰਨਾਂ ਵਿਚ ਉਂਗਲਾ ਪਾਣ, ਮਿੰਟ ਢਾਈ ਰਖਾਈਆ। ਫੇਰ ਚਰਨ ਕਵਲ ਕਰਨ ਧਿਆਨ, ਨੇਤਰ ਅੱਖ ਨਾ ਕੋਇ ਉਠਾਈਆ। ਫੇਰ ਖ਼ੁਸ਼ੀ ਵਿਚ ਜੈਕਾਰੇ ਲਾਣ, ਪੰਜ ਪੰਜ ਪੰਜ ਸ਼ਨਵਾਈਆ। ਇਹ ਹੁਕਮ ਧੁਰ ਦਾ ਸ੍ਰੀ ਭਗਵਾਨ, ਦੇਵਣਹਾਰ ਅਗੰਮ ਅਥਾਹੀਆ। ਜਿਸ ਨੂੰ ਸਮਝੇ ਨਾ ਕੋਇ ਬੁੱਧੀ ਵਾਲਾ ਇਨਸਾਨ, ਅਕਲ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਆਪ ਬਣਾਈਆ।