ਪੁਸਤਕਾਲਾਭਾਗ ੨੨

ਸੜਕ ਤੇ ਚਲਦੇ ਚਲਦੇ ਗੁਰੂਦਵਾਰੇ ਤੋਂ ਥੋੜੀ ਹੀ ਦੂਰ ਰੁਕ ਕੇ ਫਿਰ ਸ਼ਬਦ ਚਲਿਆ

ਗੋਬਿੰਦ ਖੱਬੇ ਹੱਥ ਉਤੇ ਏਥੇ ਲੇਖ ਲਿਖਾ, ਸ਼ਾਹੀ ਲਾਲ ਰੰਗ ਰੰਗਾਈਆ। ਮਾਣ ਦਿਤਾ ਉਨ੍ਹਾਂ ਗੁਰਸਿਖਾਂ, ਜੋ ਸਦੀ ਚੌਧਵੀਂ ਅੰਤ ਪ੍ਰਭ ਨੂੰ ਲੈਣ ਧਿਆਈਆ। ਚਾਰੋਂ ਕੁੰਟ ਭਵਾ ਕੇ ਪਿਛਾ, ਕੰਡ ਕੰਡ ਲਈ ਬਦਲਾਈਆ। ਫੇਰ ਪ੍ਰੇਮ ਦਾ ਕਰ ਕੇ ਹਿਤਾ, ਪੁਰਖ ਅਕਾਲ ਦਿਤਾ ਸੁਣਾਈਆ। ਸੁਣ ਮੇਰੇ ਪੁਰਖ ਅਕਾਲ ਅਬਿਨਾਸ਼ੀ ਅਚੁਤਾ, ਪਰਵਰਦਿਗਾਰ ਅਗੰਮ ਅਥਾਹੀਆ। ਮੇਰਾ ਪੈਂਡਾ ਅਜੇ ਨਹੀਂ ਮੁਕਾ, ਫੇਰ ਆਵਾਂ ਚਾਈਂ ਚਾਈਂਆ। ਨਾਲ ਤੇਰਾ ਹੋਵੇ ਖੁਸ਼ਾ, ਖ਼ੁਸ਼ੀ ਵਿਚ ਵੱਜੇ ਵਧਾਈਆ। ਨਾਲੇ ਤਾਅ ਚਾੜ੍ਹਿਆ ਮੁੱਛਾਂ, ਮੁਸ਼ਕਲ ਵਿਚ ਪਾਉਣੀ ਸਰਬ ਲੋਕਾਈਆ। ਫੇਰ ਆਪਣਾ ਫ਼ਰਕਾਇਆ ਜੁੱਸਾ, ਜ਼ੋਰ ਨਾਲ ਹਿਲਾਈਆ। ਫੇਰ ਨਿਗਹ ਮਾਰੀ ਮੇਰਾ ਨਿਸ਼ਾਨਾ ਜਾਏ ਨਾ ਉਕਾ, ਤੀਰ ਅਣਿਆਲਾ ਇਕ ਵਖਾਈਆ। ਫੇਰ ਹੱਸ ਕੇ ਕਿਹਾ ਮੁਖਾ, ਹੰਸਮੁਖ ਸ਼ਬਦ ਜਣਾਈਆ। ਲੇਖਾ ਪੂਰਾ ਕਰਨਾ ਧਰਮ ਧਾਰ ਗੁਰਸਿਖਾਂ, ਜੋ ਸਿਖ ਸਿਖਿਆ ਵਿਚ ਸਮਾਈਆ। ਪੁਰਖ ਅਕਾਲ ਨਾਲ ਆਉਣਾ ਪਿਤਾ, ਪਤਿਪਰਮੇਸ਼ਵਰ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਕਰੇ ਰਿੱਛਾ, ਰੱਛਕ ਆਪਣੀ ਦਇਆ ਕਮਾਈਆ।

੧੯ ਕੱਤਕ ਸ਼ਹਿਨਸ਼ਾਹੀ ਸੰਮਤ ੭ ਨਾਜ਼ਰ ਸਿੰਘ ਦੇ ਗ੍ਰਹਿ ਲੰਗਰ ਛਕਣ ਸਮੇਂ ਵਿਹਾਰ ਹੋਇਆ
ਪਿੰਡ ਮਾੜੀ ਮੁਸਤਫ਼ਾ ਜ਼ਿਲਾ ਫ਼ਿਰੋਜ਼ਪੁਰ

ਉਨੀਂ ਕੱਤਕ ਕਹੇ ਮੇਰਾ ਲੇਖ ਲਿਖਿਆ ਇਕ ਨੌ ਸੰਮਤ ਵਿਚ ਉਨੀਸਾ, ਬਿਕ੍ਰਮੀ ਵੀਹ ਦਏ ਗਵਾਹੀਆ। ਜਿਸ ਵਿਚ ਹਜ਼ਰਤਾਂ ਕੀਤੀ ਹਦੀਸਾ, ਪੈਗ਼ੰਬਰਾਂ ਦਿਤਾ ਜਣਾਈਆ। ਸਦੀ ਚੌਧਵੀਂ ਅੰਤ ਨਾ ਰਹੇ ਮੁਹੰਮਦ ਨਾ ਰਹੇ ਈਸਾ, ਮੂਸਾ ਮੇਲਾ ਮੇਲੇ ਸਹਿਜ ਸੁਭਾਈਆ। ਦੀਨ ਦੁਨੀ ਖ਼ਾਲੀ ਹੋਵੇ ਖ਼ੀਸਾ, ਮਾਇਆ ਮਮਤਾ ਰੋਵੇ ਮਾਰੇ ਧਾਹੀਆ। ਸਤਿ ਪੁਰਖ ਨਿਰੰਜਣ ਜਨ ਭਗਤਾਂ ਚਲਾਏ ਸਾਚੀ ਰੀਤਾ, ਮਾਰਗ ਸਤਿਜੁਗ ਇਕ ਸਮਝਾਈਆ। ਲੱਖ ਚੁਰਾਸੀ ਵਿਚੋਂ ਪਰਖ ਕੇ ਨੀਤਾ, ਨੀਤੀਵਾਨ ਆਪਣਾ ਘਰ ਵਖਾਈਆ। ਨਿਰਗੁਣ ਧਾਰ ਜੋਤ ਬਖ਼ਸ਼ ਪ੍ਰੀਤਾ, ਸਤਿਗੁਰ ਸ਼ਬਦ ਮੇਲ ਮਿਲਾਈਆ। ਤ੍ਰੈਗੁਣ ਤੋਂ ਕਰ ਅਤੀਤਾ, ਤ੍ਰੈਭਵਣ ਧਨੀ ਆਪਣਾ ਖੇਲ ਖਿਲਾਈਆ। ਝਗੜਾ ਮੇਟ ਕੇ ਮੰਦਰ ਮਸੀਤਾ, ਭਗਤ ਦਵਾਰਾ ਇਕ ਵਡਿਆਈਆ। ਜਿਥੇ ਮਾਣ ਦੇਵੇ ਹਸਤ ਕੀਟਾ, ਜ਼ਾਤ ਪਾਤ ਨਾ ਕੋਇ ਰਖਾਈਆ। ਆਪਣਾ ਖੇਲ ਕਰੇ ਅਨਡੀਠਾ, ਅਨਡਿਠੜੀ ਕਾਰ ਭੁਗਤਾਈਆ। ਪੁਰਖ ਅਕਾਲ ਦਾ ਭਾਣਾ ਮੰਨਣਾ ਕਰ ਕੇ ਮੀਠਾ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਹੜਾ ਸੰਦੇਸ਼ ਦਿਤਾ ਸੀ ਰਾਮ ਸੀਤਾ, ਬਨਖੰਡ ਬਿਨ ਰਸਨ ਰਸਨ ਸੁਣਾਈਆ। ਜਿਸ ਦਾ ਲੇਖਾ ਜਣਾਇਆ ਕ੍ਰਿਸ਼ਨ ਵਿਚ ਗੀਤਾ, ਰਾਧਾ ਰੰਗ ਰੂਪ ਰੰਗਾਈਆ। ਪੈਗ਼ੰਬਰਾਂ ਦੱਸੀ ਜਿਸ ਅਸਲੀਅਤਾ, ਅਸਲ ਅਸਲ ਆਪ ਪਰਗਟਾਈਆ। ਗੁਰੂਆਂ ਦੇ ਹੱਕ ਨਸੀਹਤਾ, ਜਗਤ ਨਸਲ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਉਨੀਸਾ ਕਹੇ ਮੈਂ ਦੱਸਾਂ ਇਕ ਨੌ ਦੀ ਧਾਰ, ਸਤਿ ਸਚ ਜਣਾਈਆ। ਸਤਿਜੁਗ ਚਲੇ ਮਾਰਗ ਅਪਾਰ, ਅਪਰੰਪਰ ਸਵਾਮੀ ਆਪ ਚਲਾਈਆ। ਦੀਨ ਮਜ਼੍ਹਬ ਦਾ ਝਗੜਾ ਦਏ ਨਿਵਾਰ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਕੋਝਿਆਂ ਕਮਲਿਆਂ ਗਲੇ ਲਗਾਈਆ। ਸ਼ਾਹ ਸੁਲਤਾਨਾਂ ਕਰੇ ਖ਼ੁਆਰ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਮਾਨਸ ਮਾਨੁਖ ਮਾਨਵ ਇਕੋ ਰੰਗ ਰੰਗੇ ਕਰਤਾਰ, ਦੂਜੀ ਵੰਡ ਨਾ ਕੋਇ ਵੰਡਾਈਆ। ਸਭ ਦਾ ਸਾਂਝਾ ਹੋਏ ਪਿਆਰ, ਮੁਹੱਬਤ ਮਿਹਰਵਾਨ ਇਕ ਸਮਝਾਈਆ। ਇਕੋ ਜਿਹਾ ਸਭ ਦਾ ਹੋਏ ਆਹਾਰ, ਸੂਰ ਗਾਂ ਦਾ ਡੇਰਾ ਢਾਹੀਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਦਇਆ ਕਮਾਈਆ। ਭਗਤ ਸੁਹੇਲੇ ਕਰ ਤਿਆਰ, ਤ੍ਰੈਭਵਨ ਧਨੀ ਆਪਣੀ ਖੇਲ ਖਿਲਾਈਆ। ਉਨੀਂ ਕੱਤਕ ਦਿਵਸ ਵਿਚਾਰ, ਸੰਮਤ ਸ਼ਹਿਨਸ਼ਾਹੀ ਸੱਤ ਨਾਲ ਮਿਲਾਈਆ। ਗੋਬਿੰਦ ਦਾ ਲਹਿਣਾ ਪੂਰਾ ਕਰੇ ਇਕਰਾਰ, ਪੂਰਬ ਖੋਜ ਖੁਜਾਈਆ। ਜਿਸ ਗ੍ਰਹਿ ਵਿਚੋਂ ਹੁਕਮ ਦਿਤਾ ਸੀ ਸਭ ਦੇ ਸੀਸ ਬੰਨ੍ਹਣੀ ਦਸਤਾਰ, ਸਿਰ ਸਿਰ ਹੱਥ ਟਿਕਾਈਆ। ਇਕ ਇਕ ਰੁਪਈਆ ਦੱਛਣਾ ਦੇਣੀ ਨਾਲ, ਜਨ ਭਗਤ ਪਰੋਹਤ ਲੈਣੇ ਬਣਾਈਆ। ਇਹ ਮੰਗਣ ਨਾ ਜਾਣ ਕਿਸੇ

❋

❋

ਦਵਾਰ, ਜਗਤ ਮੰਗਤੇ ਇਹਨਾਂ ਦੇ ਦਰ ਆਵਣ ਚਾਈਂ ਚਾਈਂਆ। ਅੱਗੇ ਖੇਲ ਕਰੇ ਸੱਚੀ ਸਰਕਾਰ, ਹਰਿ ਕਰਤਾ ਅਗੰਮ ਅਥਾਹੀਆ। ਲੰਗਰ ਦਾ ਅਤੁਟ ਤਿਆਰ ਕਰ ਭੰਡਾਰ, ਭੰਡਾਰਾ ਖ਼ੁਸ਼ੀਆਂ ਨਾਲ ਵਰਤਾਈਆ। ਸ਼ਬਦ ਲਿਖਾਰੀ ਸੇਵਾਦਾਰ, ਗੁਰਮੁਖ ਮੇਲਾਂ ਚਾਈਂ ਚਾਈਂਆ। ਅੱਗੇ ਸਤਿਜੁਗ ਚਲੇ ਸਾਚੀ ਕਾਰ, ਹਰਿ ਸੰਗਤ ਇਕੋ ਪੰਗਤ ਬਹਿ ਕੇ ਖਾਣਾ ਖਾਈਆ। ਨੌ ਸਾਲ ਤੋਂ ਬਾਦ ਇਹ ਪੱਕਾ ਹੋ ਜਾਏ ਕੌਲ ਇਕਰਾਰ, ਫੇਰ ਤਰਮੀਮ ਨਾ ਕੋਇ ਵਖਾਈਆ। ਮੁਹੰਮਦ ਦਾ ਕਰਜ਼ਾ ਦੇਣਾ ਉਤਾਰ, ਚੌਦਾਂ ਤਬਕ ਲੇਖਾ ਰਹੇ ਨਾ ਰਾਈਆ। ਜਨ ਭਗਤਾਂ ਦਏ ਅਧਾਰ, ਘਰ ਘਰ ਰਿਜ਼ਕ ਪਹੁੰਚਾਈਆ। ਏਥੇ ਉਥੇ ਕਦੇ ਨਾ ਆਵੇ ਹਾਰ, ਹਰ ਹਿਰਦੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਉਨੀਂ ਕੱਤਕ ਕਹੇ ਅਵਤਾਰ ਪੈਗ਼ੰਬਰ ਗੁਰ ਸਾਰੇ ਆਏ ਮਾਤ, ਜੋਤੀ ਧਾਰ ਸੋਭਾ ਪਾਈਆ। ਵਿਸ਼ਨੂੰ ਵੇਖੇ ਸੁਹੰਜਣੀ ਰਾਤ, ਭੰਡਾਰੀ ਅੱਖ ਖੁਲ੍ਹਾਈਆ। ਬ੍ਰਹਮਾ ਮਾਰੇ ਝਾਤ, ਸ਼ੰਕਰ ਸੀਸ ਨਿਵਾਈਆ। ਜੇ ਝਗੜਾ ਮੇਟਣਾ ਕਾਗ਼ਜ਼ਾਤ, ਸ਼ਰਅ ਦਾ ਲੇਖਾ ਦਏ ਮੁਕਾਈਆ। ਸਭ ਨੂੰ ਸਾਂਝੀ ਬਖ਼ਸ਼ੇ ਦਾਤ, ਨਾਮ ਨਿਧਾਨਾ ਅਗੰਮ ਅਥਾਹੀਆ। ਹਰਿਜਨ ਬਣਾਏ ਪਾਰਜਾਤ, ਰਤਨ ਰਤਨਾਂ ਵਿਚੋਂ ਪਰਗਟਾਈਆ। ਧੁਰ ਦਾ ਬਣ ਕੇ ਸੱਜਣ ਸਾਕ, ਸਗਲਾ ਸੰਗ ਵਖਾਈਆ। ਵਡਿਆਂ ਛੋਟਿਆਂ ਅਮੀਰਾਂ ਗ਼ਰੀਬਾਂ ਰੰਕ ਰਾਜਾਨਾਂ ਇਕੋ ਬਣਾ ਜਮਾਤ, ਇਕੋ ਦਰ ਸੁਹਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਮਿਹਰ ਨਜ਼ਰ ਇਕ ਉਠਾਈਆ। ਸਭ ਦਾ ਲੇਖੇ ਲਾਵੇ ਸਾਸ ਸਵਾਸ ਗਰਾਸ, ਲੰਗਰ ਸਭ ਦੇ ਮੁਖ ਵਿਚ ਪਾਈਆ। ਨਾਲ ਬੈਠ ਕੇ ਖਾਏ ਸਰਬ ਗੁਣਤਾਸ, ਗੁਣਵੰਤਾ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਹੋ ਆਈਆ। ਸਤਿਗੁਰ ਧਾਰ ਦੇਵੇ ਹੁਕਮ ਅਗੰਮ, ਅਗੰਮ ਆਪ ਜਣਾਈਆ। ਜਨ ਭਗਤ ਸੁਹੇਲੇ ਸਤਿਗੁਰ ਧਾਰੋਂ ਪਏ ਜੰਮ, ਨਾਤਾ ਛੁੱਟਿਆ ਜੰਮਣ ਵਾਲੀ ਮਾਈਆ। ਗੁਰਮੁਖੋ ਝਗੜਾ ਰੱਖਿਉ ਨਾ ਕਾਇਆ ਮਾਟੀ ਚੰਮ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਸਾਰੇ ਇਕੋ ਰੂਪ ਬ੍ਰਹਮ, ਪਾਰਬ੍ਰਹਮ ਵਿਚ ਸਮਾਈਆ। ਇਕੋ ਨੂਰ ਦੇ ਚੰਨ, ਚੰਦ ਸਿਤਾਰ ਦਾ ਲੇਖਾ ਦੇਣਾ ਮੁਕਾਈਆ। ਇਕੋ ਸਾਹਿਬ ਦੇ ਜਨ, ਜਣੇਂਦੀ ਅਵਰ ਕੋਇ ਨਾ ਮਾਈਆ। ਤੁਹਾਡਾ ਲੇਖੇ ਲੱਗੇ ਸਭ ਦਾ ਤਨ, ਤਤਵ ਦੇਵੇ ਮਾਣ ਵਡਿਆਈਆ। ਹਰਖ਼ ਸੋਗ਼ ਮੇਟ ਕੇ ਗ਼ਮ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਭੰਡਾਰਾ ਕਹੇ ਮੈਨੂੰ ਗੁਰਮੁਖ ਖ਼ੁਸ਼ੀਆਂ ਨਾਲ ਵਰਤਾਵਣ, ਜਾਪ ਅੰਦਰੇ ਅੰਦਰ ਕਰਾਈਆ। ਸੰਦੇਸ਼ਾ ਮਿਲੇ ਪਵਣੀ ਪਵਣ, ਪਵਣ ਪਵਣਾਂ ਹੁਕਮ ਵਰਤਾਈਆ। ਦੇਵਤ ਸੁਰ ਭੱਜੇ ਆਵਣ ਖਵਾਉਣ, ਦੂਰ ਦੁਰਾਡੇ ਸੀਸ ਨਿਵਾਈਆ। ਧੁਰ ਦੇ ਢੋਲੇ ਸਾਰੇ ਗਾਵਣ, ਫੂਲਨ ਬਰਖਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਆਇਆ ਲਾਉਣ, ਜਗਤ ਰੀਤੀ ਨੀਤੀ ਧਰਮ ਦੀ ਧਾਰ ਦਏ ਪਰਗਟਾਈਆ।

❋

❋

੧੯ ਕੱਤਕ ਸ਼ਹਿਨਸ਼ਾਹੀ ਸੰਮਤ ੭ ਨਾਜ਼ਰ ਸਿੰਘ, ਜਗੀਰ ਸਿੰਘ, ਭਾਗ ਸਿੰਘ, ਕੁਲਵੰਤ ਸਿੰਘ, ਕਰਤਾਰ ਕੌਰ, ਗੁਰਦਿਆਲ ਕੌਰ, ਬਸੰਤ ਕੌਰ, ਸਮਾਲਸਰ, ਸੁਹਾਵਾ ਸਿੰਘ ਪੰਜ ਗਰਾਂਈਆਂ, ਬਿਸ਼ਨ ਸਿੰਘ ਪੰਜ ਗਰਾਂਈਆ, ਖੇਮ ਸਿੰਘ ਕੋਟਕਪੂਰਾ, ਤਾਰਾ ਸਿੰਘ

ਗਾਜੀਆਣਾ, ਨਰਾਇਣ ਸਿੰਘ ਨਿਹਾਲ ਸਿੰਘ ਵਾਲਾ, ਗੁਰਨਾਮ ਸਿੰਘ ਗਾਲਬ, ਰਣ ਸਿੰਘ ਸਰਦਾਰਾ ਸਿੰਘ ਰੋਡੇ
ਪਿੰਡ ਮਾੜੀ ਮੁਸਤਫ਼ਾ ਜ਼ਿਲਾ ਫ਼ਿਰੋਜ਼ਪੁਰ

ਕੁੰਭ ਕਹੇ ਮੋਹਰ ਲੱਗੀ ਦਾਣਾ, ਆਤਮ ਪਰਮਾਤਮ ਗੁਰਮੁਖ ਰੂਪ ਦਰਸਾਈਆ। ਮੈਨੂੰ ਮਿਲ ਗਿਆ ਲੇਫ ਤਲਾਈ ਸਰਹਾਣਾ, ਸੋਹਣਾ ਸਿੰਘਾਸਣ ਦਿਤਾ ਵਿਛਾਈਆ। ਮੈਂ ਬੇਨੰਤੀ ਕਰਾਂ ਅੱਗੇ ਸ੍ਰੀ ਭਗਵਾਨਾ, ਨਿਉਂ ਨਿਉਂ ਸੀਸ ਨਿਵਾਈਆ। ਮੇਰੇ ਮਿਹਰਵਾਨ ਜਿਨ੍ਹਾਂ ਮੇਰੇ ਵਿਚ ਕੱਲ ਭਰਿਆ ਸੀ ਜਲ ਅੱਜ ਭਰਿਆ ਦਾਣਾ, ਅੰਨ ਜਲ ਸਭ ਦਾ ਲੇਖੇ ਲਾਈਆ। ਗੁਰਮੁਖ ਰਹੇ ਨਾ ਕੋਇ ਬੇਗਾਨਾ, ਬੰਧਨ ਨਾਮ ਲੈਣਾ ਬੰਧਾਈਆ। ਧੁਰ ਦੇ ਸ਼ਬਦ ਦਾ ਦੱਸ ਤਰਾਨਾ, ਤੁਰੀਆ ਤੋਂ ਬਾਹਰ ਪੜ੍ਹਾਈਆ। ਸੋਹਣਾ ਮੰਦਰ ਵਖਾ ਮਕਾਨਾ, ਸਚਖੰਡ ਦਵਾਰ ਦ੍ਰਿੜਾਈਆ। ਨਾਮ ਸ਼ਬਦ ਦੇ ਧੁਨਕਾਨਾ, ਜਗਤ ਸਰਵਣ ਸੁਣਨ ਦੀ ਲੋੜ ਰਹੇ ਨਾ ਰਾਈਆ। ਦੀਆ ਦੀਪਕ ਜਗਾ ਮਹਾਨਾ, ਨੂਰ ਨੁਰਾਨਾ ਕਰ ਰੁਸ਼ਨਾਈਆ। ਮੈਂ ਤੇਰਾ ਤਕਾਂ ਖੇਲ ਮਹਾਨਾ, ਮਹਿਮਾ ਅਗੰਮ ਅਥਾਹੀਆ। ਮੈਂ ਸੰਦੇਸ਼ਾ ਦੇਵਾਂ ਦੋ ਜਹਾਨਾ, ਪੁਰੀ ਲੋਅ ਸੁਣਾਈਆ। ਪਰਗਟ ਹੋਇਆ ਨੌਜਵਾਨਾ, ਮਰਦ ਮਰਦਾਨਾ ਵੇਸ ਵਟਾਈਆ। ਜਿਸ ਵੇਖਿਆ ਗੋਬਿੰਦ ਵਾਲਾ ਜਫ਼ਰਨਾਮਾ, ਜ਼ਾਹਰ ਜ਼ਹੂਰ ਖੇਲ ਖਿਲਾਈਆ। ਪੈਗ਼ੰਬਰਾਂ ਪੂਰਾ ਕਰੇ ਅਹਿਦਨਾਮਾ, ਕੌਲ ਇਕਰਾਰ ਖੋਜ ਖੁਜਾਈਆ। ਅੱਗੇ ਦੇਵੇ ਸਚ ਪੈਗ਼ਾਮਾ, ਸੰਦੇਸਾ ਇਕ ਇਲਾਹੀਆ। ਲੇਖਾ ਪੂਰਾ ਕਰੇ ਕ੍ਰਿਸ਼ਨਾ ਰਾਮਾ, ਬਾਵਨ ਆਸ਼ਾ ਪੂਰ ਕਰਾਈਆ। ਮਾਲਕ ਬਣ ਕੇ ਦੋ ਜਹਾਨਾ, ਦੋਹਰੀ ਚੋਟ ਡੰਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕੁੰਭ ਕਹੇ ਮੈਨੂੰ ਬੜਾ ਮਿਲਿਆ ਆਦਰ, ਮੈਂ ਸਚ ਸਚ ਸੁਣਾਈਆ। ਮੈਨੂੰ ਮਾਣ ਦਿਤਾ ਤੇਗ਼ ਬਹਾਦਰ, ਨਿਗਹ ਮੇਰੇ ਵਿਚ ਟਿਕਾਈਆ। ਮੇਰਾ ਕਰਮ ਹੋਇਆ ਉਜਾਗਰ, ਦੁਰਮਤ ਮੈਲ ਰਹੀ ਨਾ ਰਾਈਆ। ਸਦੀ ਚੌਧਵੀਂ ਜਨ ਭਗਤੋ ਮੈਂ ਬਣਾਂ ਧਰਮ ਸੌਦਾਗਰ, ਵਣਜ ਕਰਾਵਾਂ ਥਾਉਂ ਥਾਈਂਆ। ਜਿਸ ਵੇਲੇ ਜਲ ਮਿਲਿਆ ਨਾ ਕਿਸੇ ਕਾਇਆ ਮਾਟੀ ਗਾਗਰ, ਬੇਆਬ ਰੋਵੇ ਲੋਕਾਈਆ। ਉਸ ਵੇਲੇ ਕਿਰਪਾ ਕਰੇ ਕਰੀਮ ਕਾਦਰ, ਮੇਰੀ ਸੇਵਾ ਇਕ ਰਖਾਈਆ। ਕਰੇ ਸੱਚਾ ਆਦਲ, ਇਨਸਾਫ਼ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕੁੰਭ ਕਹੇ ਮੈਂ ਹੋਣਾ ਸੇਵਾਦਾਰ ਜਗ, ਜਨ ਭਗਤਾਂ ਸੇਵ ਕਮਾਈਆ। ਜਿਹੜੀ ਮਿਲੀ ਮਾਣ ਵਡਿਆਈ ਅੱਜ, ਤਿਸ ਦਾ ਲੇਖਾ ਪੂਰ ਕਰਾਈਆ। ਜਿਸ ਵੇਲੇ ਕਲਜੁਗ ਅੰਤ ਲੱਗੀ ਅੱਗ, ਸਦੀ ਚੌਧਵੀਂ ਨਾ ਕੋਇ ਬੁਝਾਈਆ। ਮੈਂ ਜਨ ਭਗਤਾਂ ਕੋਲ ਜਾਵਾਂ ਭੱਜ, ਜਲ ਆਪਣੇ ਵਿਚ ਟਿਕਾਈਆ। ਗੁਰਮੁਖੋ ਠੰਡਾ ਪੀਵੋ ਰੱਜ ਰੱਜ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਮੈਂ ਵੜਨਾ ਨਹੀਂ ਮਜ਼੍ਹਬ ਦੀ ਹੱਦ, ਗੋਬਿੰਦ ਦਾ ਕੰਨਾ ਰਿਹਾ ਡਰਾਈਆ। ਮੈਂ ਵਸਣਾ ਜਨ ਭਗਤਾਂ ਦੀ ਨਗਰੀ ਅਲੱਗ, ਖੇੜਾ ਇਕੋ ਇਕ ਸੁਹਾਈਆ। ਜਿਥੇ ਪੀਵੇ ਨਾ ਕੋਈ ਪਿਆਲਾ ਮਦਿ, ਅੰਮ੍ਰਿਤ ਰਸ ਸਰਬ ਚਖਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੁੰਭ ਕਹੇ ਜਿਸ ਵੇਲੇ ਬਾਵਨ ਗਿਆ ਬਲ ਦਵਾਰ, ਆਪਣਾ ਵੇਸ ਵਟਾਈਆ। ਉਸ ਕੀਤਾ ਯੱਗ ਆਪਾਰ, ਅਸਵਮੇਧ ਨਾਮ ਧਰਾਈਆ। ਜੋ ਪੰਡਤਾਂ ਦਿਤੀ ਧਾਰ, ਧਰਮ ਧਾਰ ਸਮਝਾਈਆ। ਜ਼ਰਾ ਰਾਜਨ ਕਰ ਵਿਚਾਰ, ਸ਼ਾਸਤਰ ਰਹੇ ਸੁਣਾਈਆ। ਇਕ ਕੁੰਭ ਕਰ ਤਿਆਰ, ਉਚੇ ਥਾਂ ਦੇਣਾ ਟਿਕਾਈਆ। ਵਿਚ ਅਨਾਜ ਪਾਉਣਾ ਚਾਰ ਜੁਗ ਦਾ ਪਿਆਰ, ਪੰਚਮ ਪੰਚਮ ਵੰਡ ਵੰਡਾਈਆ। ਫੇਰ ਡੰਡਾਵਤ ਬੰਦਨਾ ਕਰਨੀ ਨਿਮਸਕਾਰ, ਪੁਰਖ ਅਬਿਨਾਸ਼ੀ ਅੰਨ ਜਲ ਦੇ ਵਿਚੋਂ ਨਜ਼ਰੀ ਆਈਆ। ਅਖੁਟ ਨਾ ਜਾਏ ਭੰਡਾਰ, ਅਤੋਟ ਅਤੁਟ ਵਰਤਾਈਆ। ਇਹ ਖੇਲ ਵੇਖਣਾ ਵਿਚ ਸੰਸਾਰ, ਧਰਨੀ ਧਰਤ ਧਵਲ ਸੋਭਾ ਪਾਈਆ। ਬਲ ਸਭ ਕੁਛ ਕੀਤਾ ਤਿਆਰ, ਸਮਗਰੀ ਆਸਣ ਉਤੇ ਟਿਕਾਈਆ। ਤੇਰਾਂ ਸੌ ਸਤਾਸੀ ਰਿਸ਼ੀ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਕੁਛ ਸਾਨੂੰ ਦੇ ਖਵਾਲ, ਭੁੱਖਿਆਂ ਦੇ ਰਜਾਈਆ। ਅਸੀਂ ਖਾਣਾ ਨਹੀਂ ਮੰਡਾ ਦਾਲ, ਬ੍ਰਹਮ ਭੋਜ ਦੇ ਚਾਈਂ ਚਾਈਆ। ਬਲ ਉਠ ਕੇ ਕਿਹਾ ਵਿਚ ਦਰਬਾਰ, ਉਚੀ ਕੂਕ ਕੂਕ ਸੁਣਾਈਆ। ਇਹ ਸਭ ਕੁਛ ਮੇਰੇ ਸਾਹਿਬ ਦੇ ਅਖਤਿਆਰ, ਦੂਜਾ ਮੁਖਤਿਆਰ ਨਜ਼ਰ ਕੋਇ ਨਾ ਆਈਆ। ਜਿਸ ਨੂੰ ਚਾਹੇ ਦੇਵੇ ਬਣ ਵਰਤਾਰ, ਵਰਤੇ ਥਾਉਂ ਥਾਈਂਆ। ਇਹ ਖੇਲ ਅਗੰਮ ਅਪਾਰ, ਸਮਝ ਅਪਰੰਪਰ ਇਕ ਸਮਝਾਈਆ। ਬਲ ਢਹਿ ਪਿਆ ਦਵਾਰ, ਨਿਵ ਨਿਵ ਸੀਸ ਝੁਕਾਈਆ। ਬਾਵਨ ਹੱਸ ਕੇ ਕਿਹਾ ਢਾਈ ਕਰਮਾਂ ਕਰ ਦੇ ਦਾਨ, ਬਹੁਤੀ ਮੰਗ ਨਾ ਕੋਇ ਮੰਗਾਈਆ। ਉਸ ਖ਼ੁਸ਼ੀ ਵਿਚ ਕੀਤਾ ਪਰਵਾਨ, ਨਿਉਂ ਕੇ ਸੀਸ ਝੁਕਾਈਆ। ਬਾਵਨ ਦੋ ਕਰਮਾਂ ਕਰ ਤਿੰਨ ਲੋਅ ਸਭ ਨੂੰ ਕਰ ਦਿਤਾ ਹੈਰਾਨ, ਹੈਰਾਨੀ ਵਿਚ ਸਾਰੇ ਵੇਖ ਵਖਾਈਆ। ਬਲ ਆਪਣੀ ਪਿੱਠ ਲੱਗਾ ਮਨਾਣ, ਅੱਧੀ ਕਦਮ ਵੰਡ ਵੰਡਾਈਆ। ਫੇਰ ਹੱਸ ਕੇ ਕਿਹਾ ਭਗਵਾਨ, ਬਾਹੋਂ ਫੜ ਗਲੇ ਲਗਾਈਆ। ਤੇਰਾ ਸਭ ਕੁਛ ਕਰ ਪਰਵਾਨ, ਅੱਗੇ ਆਸ ਨਾ ਕੋਇ ਵਧਾਈਆ। ਦੱਸ ਕੀ ਤੇਰਾ ਪਕਵਾਨ, ਕੀ ਅੰਮ੍ਰਿਤ ਰਸ ਚੁਆਈਆ। ਬਲ ਨੇ ਕਿਹਾ ਬਾਕੀ ਸਭ ਕੁਛ ਕੀਤਾ ਦਾਨ, ਬ੍ਰਾਹਮਣਾਂ ਦਿਤਾ ਖਵਾਈਆ। ਇਧਰ ਮਾਰੋ ਧਿਆਨ, ਜਲ ਕੁੰਭ ਦਿਆਂ ਵਖਾਈਆ। ਜਿਸ ਦੇ ਵਿਚ ਪੰਜ ਪੰਜ ਦਾਣੇ ਕੀਤੇ ਨਿਸ਼ਾਨ, ਨਿਸ਼ਾਨਾ ਆਤਮ ਪਰਮਾਤਮ ਰਖਾਈਆ। ਝਟ ਬਾਵਨ ਨੇ ਫੜ ਕੇ ਦੋ ਹੱਥੀਂ ਕੀਤਾ ਪਰਵਾਨ, ਖ਼ੁਸ਼ੀ ਵਿਚ ਸੁਣਾਈਆ। ਬਲ ਤੈਨੂੰ ਫੇਰ ਜਨਮ ਦੇਣਾ ਵਿਚ ਜਹਾਨ, ਬਲਖ ਤੋਂ ਮਾਲਵਾ ਦੇਸ ਸੁਹਾਈਆ। ਫੇਰ ਪ੍ਰਭੂ ਖੇਲੇ ਖੇਲ ਵਾਲੀ ਦੋ ਜਹਾਨ, ਦੋਹਰੀ ਆਪਣੀ ਕਾਰ ਕਮਾਈਆ। ਇਹ ਵਸਤ ਅਗੰਮੀ ਜਨ ਭਗਤਾਂ ਝੋਲੀ ਭਰੇ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਉਨ੍ਹਾਂ ਗ੍ਰਹਿ ਖਾ ਪਕਵਾਨ, ਪੱਕਾ ਰਿਧਾ ਧੁਰ ਦੇ ਲੇਖੇ ਲਾਈਆ। ਅੱਗੇ ਨਿਖੁਟ ਜਾਏ ਨਾ ਵਿਚ ਜਹਾਨ, ਭਗਤਾਂ ਦੇਵੇ ਚਾਈਂ ਚਾਈਂਆ। ਬਲ ਨਿਉਂ ਕੇ ਲੱਗਾ ਸੀਸ ਝੁਕਾਣ, ਡੰਡਾਵਤ ਵਿਚ ਆਪਣਾ ਆਪ ਵਖਾਈਆ। ਝਟ ਨਾਰਦ ਆ ਗਿਆ ਵਾਹ ਰਾਜਨ ਮੇਰੇ ਜਜਮਾਨ, ਕੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਿਹਾ ਸੁਣ ਰਾਜੇ ਬਲੀ, ਤੈਨੂੰ ਦਿਆਂ ਸੁਣਾਈਆ। ਇਹ ਬ੍ਰਾਹਮਣ ਬਾਵਨ ਛਲੀ, ਆਪਣਾ ਰੂਪ ਬਦਲਾਈਆ। ਤੂੰ ਭਗਤ ਦੀ ਧਾਰ ਇਕ ਇਕੱਲੀ, ਇਹ ਵਫਾ ਅਗੰਮ ਅਥਾਹੀਆ। ਤੈਨੂੰ ਐਵੇਂ ਖੜਕਾ ਕੇ ਸੁਣਾਵੇ ਟੱਲੀ, ਟੱਲਾਂ ਰਿਹਾ ਹਿਲਾਈਆ। ਔਹ ਤਕ ਕਲਜੁਗ ਅੰਤਮ ਭੀੜੀ ਗਲੀ, ਅੱਗੇ ਲੰਘਣ

❋

❋

ਕੋਇ ਨਾ ਪਾਈਆ। ਕੁਛ ਲੇਖਾ ਵੇਖ ਮੁਹੰਮਦ ਅਲੀ, ਚਾਰ ਯਾਰਾਂ ਸੰਗ ਰਖਾਈਆ। ਧਾਰ ਤਕ ਗੋਬਿੰਦ ਜਿਸ ਸਿਖਿਆ ਦੇਣੀ ਸੀਸ ਰੱਖਣਾ ਤਲੀ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਿਹਾ ਓ ਪ੍ਰਭੂ ਛਲੀਏ ਬਾਵਨਾ, ਕਿਉਂ ਭਗਤਾਂ ਨਾਲ ਛਲ ਕਰਾਈਆ। ਤੂੰ ਬਣਨਾ ਰਾਮ ਰਾਮਨਾ, ਦਹਿਸਰ ਦੇਣਾ ਘਾਈਆ। ਰੂਪ ਪਰਗਟਨਾ ਘਨਈਆ ਸ਼ਾਮਨਾ, ਕੰਸ ਕਰੇਂ ਸਫ਼ਾਈਆ। ਪੈਗ਼ੰਬਰਾਂ ਪਕੜਾਵਣਾ ਦਾਮਨਾ, ਪਲੂ ਗੰਢ ਰਖਾਈਆ। ਗੁਰੂਆਂ ਦੇਣਾ ਸਤਿਨਾਮਨਾ, ਫ਼ਤਿਹ ਡੰਕ ਸ਼ਨਵਾਈਆ। ਓ ਪ੍ਰਭੂ ਤੇਰੀ ਫੇਰ ਵੀ ਪੂਰੀ ਹੋਣੀ ਨਹੀਂ ਭਾਵਨਾ, ਤ੍ਰਿਸ਼ਨਾ ਤੇਰੀ ਨਾ ਕੋਇ ਬੁਝਾਈਆ। ਤੂੰ ਜ਼ਰੂਰ ਖੇਲ ਕਰਨਾ ਕਲਜੁਗ ਅੰਧੇਰੀ ਸ਼ਾਮਨਾ, ਸ਼ਮਾਂ ਨੂਰ ਜੋਤ ਕਰ ਰੁਸ਼ਨਾਈਆ। ਇਕੋ ਆਪਣਾ ਡੰਕ ਵਜਾਵਣਾ, ਦੂਜਾ ਰਹਿਣ ਕੋਇ ਨਾ ਪਾਈਆ। ਨੌਂ ਖੰਡ ਪ੍ਰਿਥਮੀ ਹੁਕਮੇ ਵਿਚ ਭਵਾਵਣਾ, ਦੀਪ ਸੱਤ ਘੁਮਾਈਆ। ਦੀਨ ਮਜ਼੍ਹਬ ਦਾ ਖੇਲ ਕਰਾਵਣਾ ਆਹਮੋ ਸਾਮਣਾ, ਸੋਹਣੀ ਕਾਰ ਭੁਗਤਾਈਆ। ਸਦੀ ਚੌਧਵੀਂ ਆਬ ਪਾਣੀ ਹੱਥ ਕਿਸੇ ਨਾ ਆਵਣਾ, ਪਿਆਸੀ ਮਰੇ ਲੋਕਾਈਆ। ਤੇਰਾ ਢੋਲਾ ਕਿਸੇ ਨਾ ਗਾਵਣਾ, ਅਵਤਾਰ ਪੈਗ਼ੰਬਰ ਗੁਰੂਆਂ ਸੀਸ ਸਰਬ ਨਿਵਾਈਆ। ਨਾਰਦ ਕਿਹਾ ਤੈਨੂੰ ਗ੍ਰੰਥ ਬਣਾਵਣਾ ਜਾਮਨਾ, ਜਾਮਨੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਨਾਰਦ ਕਿਹਾ ਓ ਪੰਡਤ ਬੁੱਢੇ, ਬਾਵਨ ਕੀ ਖੇਲ ਖਿਲਾਈਆ। ਤੇਰੀ ਧਾਰ ਦਿਸਦੀ ਬੁੱਧੇ, ਬੁੱਧੀ ਤੋਂ ਪਰੇ ਵੇਖ ਵਖਾਈਆ। ਤੇਰਾ ਖੇਲ ਤਕਣਾ ਅੰਤਮ ਕਲਜੁਗੇ, ਕਲ ਕਲਕੀ ਨਾਮ ਵਖਾਈਆ। ਜਿਸ ਵੇਲੇ ਪੈਗ਼ੰਬਰਾਂ ਦੇ ਪੈਂਡੇ ਮੁਕੇ, ਅਗਲਾ ਪੰਧ ਨਾ ਕੋਇ ਰਖਾਈਆ। ਸਭ ਦੇ ਅੰਤਰ ਹੋਣੇ ਭੁੱਖੇ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਸੱਯਦੇ ਵਿਚ ਸੀਸ ਕਿਸੇ ਨਾ ਝੁਕੇ, ਹੰਗਤਾ ਕਰੇ ਲੜਾਈਆ। ਉਸ ਵੇਲੇ ਖੇਲ ਕਰੇ ਪੁਰਖ ਅਕਾਲ ਅਸੁਤੇ, ਨਿਰਗੁਣ ਧਾਰ ਵਡ ਵਡਿਆਈਆ। ਧਰਮ ਦੀ ਧਾਰ ਸੁਹਾਏ ਰੁਤੇ, ਸਚ ਦਾ ਰੰਗ ਆਪ ਰੰਗਾਈਆ। ਜਨ ਭਗਤਾਂ ਵਾਤ ਪੁਛੇ, ਘਰ ਘਰ ਵੇਖੇ ਥਾਉਂ ਥਾਈਂਆ। ਸਦੀ ਚੌਧਵੀਂ ਅੰਤਮ ਆਪ ਪਿਆਏ ਜਲ ਪਿਆਲੇ ਘੁਟੇ, ਘੁੱਟ ਘੁੱਟ ਗਲੇ ਲਗਾਈਆ। ਜਿਸ ਵੇਲੇ ਅੰਨ ਪਾਣੀ ਦੀਨ ਦੁਨੀ ਦਾ ਛੁੱਟੇ, ਜਨ ਭਗਤਾਂ ਦਏ ਰਜਾਈਆ। ਨਾਰਦ ਫੇਰ ਖ਼ੁਸ਼ੀਆਂ ਦੇ ਵਿਚ ਪੁਛੇ, ਬਾਵਨ ਕੁਛ ਹੋਰ ਦੇ ਸੁਣਾਈਆ। ਬਾਵਨ ਕਿਹਾ ਨਾਰਦਾ ਇਹ ਭੇਵ ਰਹਿਣੇ ਨਹੀਂ ਗੁੱਝੇ, ਪਰਦਾ ਆਪ ਉਠਾਈਆ। ਜਿਹੜੀ ਸਮਝ ਤੈਨੂੰ ਨਾ ਸੁੱਝੇ, ਉਹ ਖੇਲ ਦੇਣੀ ਖਿਲਾਈਆ। ਜਿਹੜੀ ਵਸਤ ਬਾਵਨ ਵਾਸਤੇ ਬਲ ਨੇ ਪਾਈ ਵਿਚ ਮਾਟੀ ਦੇ ਕੁੱਜੇ, ਉਹ ਅੰਤ ਭਗਤਾਂ ਦੀ ਝੋਲੀ ਦੇਣੀ ਟਿਕਾਈਆ। ਜਿਹੜੇ ਉਗਣ ਆਥਣ ਹੋਣ ਉਘੇ, ਜਗਤ ਜਹਾਨ ਵੱਜੇ ਵਧਾਈਆ। ਇਹ ਖੇਲ ਕਰਨਾ ਨਿਰਗੁਣ ਧਾਰ ਉਤੇ ਬਸੁਧੇ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਨਵ ਸੱਤ ਹੋਣਾ ਯੁਧੇ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਦਿ ਜੁਗਾਦਿ ਜੁਗ ਚੌਕੜੀ ਸਭ ਦੀਆਂ ਆਸ਼ਾਂ ਬੁੱਝੇ, ਅਭੁੱਲ ਭੁੱਲ ਕਦੇ ਨਾ ਜਾਈਆ।

❋

❋

੨੦ ਕੱਤਕ ਸ਼ਹਿਨਸ਼ਾਹੀ ਸੰਮਤ ੭ ਬੂੜ ਸਿੰਘ, ਸੌਦਾਗਰ ਸਿੰਘ, ਪੂਰਨ ਸਿੰਘ, ਮਹਿੰਦਰ ਸਿੰਘ, ਗੁਲਜ਼ਾਰ ਸਿੰਘ, ਪ੍ਰੀਤਮ ਸਿੰਘ, ਇੰਦਰ ਸਿੰਘ, ਜੁਗਿੰਦਰ ਸਿੰਘ, ਬਾਵਾ ਸਿੰਘ ਰੋਡੇ, ਪ੍ਰੀਤਮ ਸਿੰਘ ਨਾਥੇਵਾਲ, ਜਸਵੰਤ ਸਿੰਘ ਰਾਜੇ ਆਣਾ,

ਬਸੰਤ ਕੌਰ ਪਤੋ ਹੀਰਾ ਸਿੰਘ, ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਹੇ ਮੈਂ ਵਸਿਆ ਸੰਬਲ ਖੇੜਾ, ਨਗਰ ਅਗੰਮ ਅਥਾਹ ਵਡਿਆਈਆ। ਚੌਥੇ ਜੁਗ ਦੇਵਾਂ ਗੇੜਾ, ਕੁੰਟ ਚਾਰ ਚਾਰ ਭਵਾਈਆ। ਧਰਨੀ ਵੇਖਾਂ ਖੁਲ੍ਹਾ ਵਿਹੜਾ, ਨਵ ਖੰਡ ਪੜਦਾ ਆਪ ਚੁਕਾਈਆ। ਦੀਨ ਮਜ਼੍ਹਬ ਦਾ ਕਟਾਂ ਜੇੜਾ, ਤੰਦਵ ਤੰਦ ਨਾ ਕੋਇ ਬੰਧਾਈਆ। ਗੁਰਮੁਖਾਂ ਉਤੇ ਕਰਾਂ ਮਿਹਰਾ, ਮਿਹਰ ਨਜ਼ਰ ਉਠਾਈਆ। ਲੱਖ ਚੁਰਾਸੀ ਪਾਵਾਂ ਘੇਰਾ, ਬਚਿਆ ਨਜ਼ਰ ਕੋਇ ਨਾ ਆਈਆ। ਸੂਰਬੀਰ ਬਣ ਦਲੇਰਾ, ਸੰਦੇਸ਼ਾ ਦੇਵਾਂ ਥਾਉਂ ਥਾਈਂਆ। ਕਲਜੁਗ ਵੇਖ ਆਪਣਾ ਅੰਧੇਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਭੇਵ ਰਿਹਾ ਨਾ ਸੰਝ ਸਵੇਰਾ, ਰੈਣ ਅੰਧੇਰੀ ਕਾਲੀ ਛਾਈਆ। ਮੁਹੰਮਦ ਇਸ਼ਾਰਾ ਦੇਵਾਂ ਤੇਰਾ ਵਕਤ ਆ ਗਿਆ ਨੇੜਾ, ਅੱਗੇ ਅਵਰ ਨਾ ਕੋਇ ਵਧਾਈਆ। ਉਮਤੀ ਉਮਤ ਡੁੱਬਣ ਵਾਲਾ ਬੇੜਾ, ਬੇੜੀ ਨਈਆ ਨੌਕਾ ਨਾ ਕੋਇ ਚੜ੍ਹਾਈਆ। ਸਭ ਨੇ ਖ਼ਾਕੀ ਖ਼ਾਕ ਹੋਣਾ ਢੇਰਾ, ਗੋਰ ਬੈਠੀ ਮੂੰਹ ਖੁਲ੍ਹਾਈਆ। ਚਾਰ ਕੁੰਟ ਹੋਣਾ ਸ਼ੋਰਾ, ਸ਼ੌਹਰ ਬਾਂਕਾ ਆਪ ਕਰਾਈਆ। ਖ਼ੁਸ਼ੀਆਂ ਵਾਲਾ ਉਡਣਾ ਨਹੀਂ ਭੌਰਾ, ਸੁਗੰਧੀ ਨਜ਼ਰ ਕੋਇ ਨਾ ਆਈਆ। ਜ਼ਰਾ ਵੇਖ ਕੀ ਖੇਲ ਹੋਵੇ ਦੋਹਰਾ, ਸਰਗੁਣ ਨਿਰਗੁਣ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਵਾਹ ਮੇਰੇ ਸੁਲਤਾਨਾ, ਸ਼ਹਿਨਸ਼ਾਹ ਵਡਿਆਈਆ। ਮੈਂ ਤੇਰਾ ਨੂਰ ਨੁਰਾਨਾ, ਚਸ਼ਮ ਨੂਰ ਰੁਸ਼ਨਾਈਆ। ਜਲਵਾ ਤੇਰਾ ਜ਼ਿਮੀ ਅਸਮਾਨਾਂ, ਤਕਾਂ ਧੁਰ ਦਰਗਾਹੀਆ। ਕਲਮਾ ਸੁਣਾਵਾਂ ਕਲਾਮਾ, ਕਾਇਨਾਤ ਜਣਾਈਆ। ਤੂੰ ਮਾਲਕ ਮੇਰਾ ਅਮਾਮਾ, ਅਗੋਚਰ ਅਗੰਮ ਅਥਾਹੀਆ। ਮੈਂ ਸੱਯਦਿਆਂ ਵਿਚ ਕਰਾਂ ਅਸਲਾਮਾ, ਨਿਉਂ ਨਿਉਂ ਸੀਸ ਨਿਵਾਈਆ। ਕੀ ਗੋਬਿੰਦ ਦਾ ਵੱਜੇ ਦਮਾਮਾ ਚੋਟ ਨਗਾਰੇ ਇਕ ਟਿਕਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮਾ, ਬੰਧਨ ਜ਼ੰਜੀਰ ਦਏ ਕਟਾਈਆ। ਕੀ ਖੇਲ ਕਰੇ ਨੌਜਵਾਨਾ, ਮਰਦ ਮਰਦਾਨਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਆਪ ਪਰਗਟਾਈਆ। ਗੋਬਿੰਦ ਸ਼ਬਦ ਕਹੇ ਮੈਂ ਵੇਖਿਆ ਮਾਟੀ ਭਾਂਡਾ, ਵਰਭੰਡ ਦਿਆਂ ਜਣਾਈਆ। ਕਿਸੇ ਦਾ ਸੀਨਾ ਰਹੇ ਨਾ ਠਾਂਡਾ, ਅਗਨੀ ਤਤ ਨਾ ਕੋਇ ਬੁਝਾਈਆ। ਲਹਿਣਾ ਪੈਗ਼ੰਬਰਾਂ ਮੁਕਦਾ ਜਾਂਦਾ, ਅੱਗੇ ਅਵਰ ਨਾ ਕੋਇ ਵਧਾਈਆ। ਜਿਨ੍ਹਾਂ ਸੂਰ ਗਾਂ ਖਾਧਾ ਢਾਂਡਾ, ਖੱਲਾਂ ਖੱਲ ਲੁਹਾਈਆ। ਉਹਨਾਂ ਸੀਰ ਮਿਲੇ ਨਾ ਮਾਂ ਦਾ, ਅੰਤ ਰੋਵਣ ਮਾਰਨ ਧਾਈਆ। ਵਿਛੋੜਾ ਹੋਏ ਪ੍ਰਭੂ ਦੇ ਨਾਂ ਦਾ, ਜਨਮ ਲੇਖੇ ਕੋਇ ਨਾ ਪਾਈਆ। ਸਹਾਰਾ ਮਿਲੇ ਕਿਸੇ ਨਾ ਬਾਂਹ ਦਾ, ਬਾਹੋਂ ਫੜ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਘੜਾ ਕਹੇ ਮੈਂ ਧੁਰ ਦਾ ਹੁਕਮ ਸੁਣਾਵਾਂ, ਅਣਸੁਣਤ ਦਿਆਂ ਜਣਾਈਆ। ਮੁਹੰਮਦ ਨੇ ਜਿਸ ਵੇਲੇ ਪਹਿਲੇ ਦਿਨ ਸੁਣਿਆ ਤਰਾਨਾ, ਕਲਮਾ ਨਾਮ ਖ਼ੁਦਾਈਆ। ਨਿਗਹ ਮਾਰੀ ਜ਼ਿਮੀਂ ਉਤੇ ਅਸਮਾਨਾਂ, ਬਿਨ ਅੱਖਾਂ ਅੱਖ ਉਠਾਈਆ। ਫਿਰ ਪੈਗ਼ਾਮ ਆਇਆ ਸ਼ਾਹਾਨਾ, ਸ਼ਹਿਨਸ਼ਾਹ ਦ੍ਰਿੜਾਈਆ।

❋

❋

ਉਠ ਰਸੂਲ ਨੌਜਵਾਨਾ, ਰਸੂਲੱਲਾਹ ਰਿਹਾ ਸੁਣਾਈਆ। ਲੇਖਾ ਪਿਛਲਾ ਮੁਕਿਆ ਕਾਹਨਾ, ਬੰਸਰੀ ਧੁੰਨ ਨਾ ਕੋਇ ਵਜਾਈਆ। ਮੇਰਾ ਹੁਕਮ ਤੇਰਾ ਇਸਲਾਮਾ, ਇਸਮ ਇਕੋ ਇਕ ਸਮਾਈਆ। ਆਪਣਾ ਰੂਪ ਦੱਸ ਕੇ ਬਾਣਾ, ਤਨ ਵਜੂਦ ਦਿਤਾ ਵਖਾਈਆ। ਲਬ ਲਬਾਂ ਤਾਈਂ ਕਟਾਣਾ, ਲਬਰੇਜ਼ ਹੋਏ ਲੋਕਾਈਆ। ਤੇਰਾ ਸਾਢੇ ਤਿੰਨ ਹੱਥ ਸਰੀਰ ਸੁਹਾਣਾ ਮਕਾਨਾ, ਧਰਨੀ ਧਵਲ ਸੁਹਾਈਆ। ਕੋਰਾ ਭਾਂਡਾ ਇਕ ਵਖਾਣਾ, ਮਾਟੀ ਕਾਚੀ ਦੇ ਵਡਿਆਈਆ। ਇਹਦੇ ਵਿਚ ਰੱਖ ਚਾਰ ਕਾਨਾ, ਸ਼ਰਅ ਸ਼ਰਅ ਵਿਚੋਂ ਦ੍ਰਿੜਾਈਆ। ਚਾਰ ਯਾਰ ਮੇਲਣ ਦਾ ਬਣਾਇਆ ਬਹਾਨਾ, ਹੁਕਮ ਹੁਕਮ ਵਿਚੋਂ ਪਰਗਟਾਈਆ। ਫੇਰ ਦੀਪਕ ਜਗਾ ਮਹਾਨਾ, ਪੰਜ ਤਤ ਤਤ ਕੀਤੀ ਰੁਸ਼ਨਾਈਆ। ਫੇਰ ਨਿਗਹ ਕਰਾਈ ਉਪਰ ਅਸਮਾਨਾਂ, ਚਿੱਟੀ ਧਾਰ ਦਿਤੀ ਪਰਗਟਾਈਆ। ਪਰਦਾ ਲਾਹ ਮਿਹਰਵਾਨਾ, ਮਿਹਰ ਮੁਹੱਬਤ ਵਿਚ ਸੁਣਾਈਆ। ਦਿਤਾ ਨਾਮ ਧਨ ਖ਼ਜ਼ਾਨਾ, ਕਲਮਾ ਝੋਲੀ ਪਾਈਆ। ਫੇਰ ਹੱਸ ਕੇ ਕਿਹਾ ਤੇਰਾ ਬਦਲ ਜਾਣਾ ਜ਼ਮਾਨਾ, ਜ਼ਿਮੀ ਅਸਮਾਨਾਂ ਖੋਜ ਖੁਜਾਈਆ। ਚੌਦਾਂ ਤਬਕ ਮੇਰਾ ਤਰਾਨਾ, ਤੇਰੀ ਤੁਰੀਆ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਚਾਰ ਕਾਨੇ ਕਹਿਣ ਅਸੀਂ ਵੜ ਗਏ ਵਿਚ ਮਟਕੇ, ਮੁਹੰਮਦ ਦਿਤਾ ਟਿਕਾਈਆ। ਅਸੀਂ ਖੇਲ ਵੇਖੇ ਨੱਠ ਕੇ, ਭੱਜੇ ਵਾਹੋ ਦਾਹੀਆ। ਨਿਸ਼ਾਨੇ ਤਕੇ ਸਤਿ ਦੇ, ਸਤਿ ਜ਼ਿਮੀਂ ਅਸਮਾਨਾਂ ਪਰਗਟਾਈਆ। ਭੇਵ ਖੁਲ੍ਹੇ ਪਰਮੇਸ਼ਵਰ ਪਤਿ ਦੇ, ਪਰਦਾ ਆਪ ਉਠਾਈਆ। ਅਸੀਂ ਖ਼ੁਸ਼ੀਆਂ ਦੇ ਵਿਚ ਹੱਸਦੇ, ਹਸਤੀ ਤਕ ਨੂਰ ਇਲਾਹੀਆ। ਫੇਰ ਮੁਹੰਮਦ ਤਾਈਂ ਦੱਸ ਦੇ, ਗੁਫ਼ਤ ਸ਼ਨੀਦ ਸੁਣਾਈਆ। ਖੇਲ ਹੋਏ ਨਿਜ ਨੇਤਰ ਲੋਚਨ ਨੈਣ ਅੱਖ ਦੇ, ਬਾਹਰੋਂ ਸਮਝ ਕੋਇ ਨਾ ਪਾਈਆ। ਨੂਰ ਤਕੇ ਰੂਪ ਪ੍ਰਤਖ ਦੇ, ਸਾਖਿਆਤ ਸੋਭਾ ਪਾਈਆ। ਚਾਰ ਯਾਰ ਤੈਨੂੰ ਲੱਭਦੇ, ਖ਼ੁਦ ਖ਼ੁਦਾ ਰਿਹਾ ਦ੍ਰਿੜਾਈਆ। ਮੇਲੇ ਹੋਣੇ ਨਾਲ ਸਬੱਬ ਦੇ, ਸੱਜਨਾ ਸਮਝ ਕੋਇ ਨਾ ਪਾਈਆ। ਕੁਛ ਬਚਨ ਸੁਣ ਲੈ ਅੱਜ ਦੇ, ਪਹਿਲੀ ਗੁਫ਼ਤਾਰ ਵਿਚ ਸੁਣਾਈਆ। ਜੋ ਘੜੇ ਸੋ ਭੱਜਦੇ, ਅੰਤ ਰਹਿਣ ਕੋਇ ਨਾ ਪਾਈਆ। ਉਹ ਵੇਖ ਤੇਰੇ ਸਦੀਆਂ ਸਦ ਲੰਘਦੇ, ਆਪਣਾ ਪੰਧ ਮੁਕਾਈਆ। ਖੇਲ ਵੇਖ ਸੂਰੇ ਸਰਬੰਗ ਦੇ, ਜੋ ਕਰਤਾ ਧੁਰਦਰਗਾਹੀਆ। ਨਜ਼ਾਰੇ ਤਕ ਉਲਟੇ ਪਲੰਘ ਦੇ, ਜੋ ਤੇਰਾ ਲੇਖਾ ਅੰਤ ਕਰਾਈਆ। ਨਿਸ਼ਾਨ ਰਹਿਣੇ ਨਹੀਂ ਤਾਰੇ ਚੰਦ ਦੇ, ਚੰਦ ਵੇਖੇ ਧੁਰ ਦਾ ਮਾਹੀਆ। ਅਸੀਂ ਉਸ ਦਾ ਹੁਕਮ ਮੰਨਦੇ, ਜਿਸ ਦਾ ਕਲਮਾ ਅਗੰਮ ਅਥਾਹੀਆ। ਕਾਨੇ ਕਹਿਣ ਅਸੀਂ ਵਸੇਰਾ ਕਰਦੇ ਨਹੀਂ ਬਾਂਸ ਛੱਪਰੀ ਛੰਨ ਦੇ, ਜਗਤ ਦਵਾਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਾਨੇ ਕਹਿਣ ਸਾਡਾ ਕਦੀਮ ਦਾ ਸਬੂਤ, ਕੁਦਰਤ ਦਾ ਮਾਲਕ ਰਿਹਾ ਜਣਾਈਆ। ਜਿਸ ਵੇਲੇ ਮੁਹੰਮਦ ਨਾਲ ਚਾਰ ਯਾਰੀ ਦਾ ਮਿਲਿਆ ਕਲਬੂਤ, ਤਨ ਵਜੂਦ ਨਾਲ ਵਡਿਆਈਆ। ਉਸ ਵੇਲੇ ਨੂਰੀ ਅੱਲਾ ਹੋਇਆ ਮੌਜੂਦ, ਜੋਤੀ ਜਾਤਾ ਨੂਰ ਚਮਕਾਈਆ। ਆਪਣੀ ਮੰਜ਼ਲ ਦੱਸ ਮਕਸੂਦ, ਹੱਕ ਹੱਕ ਦਿਤਾ ਸੁਣਾਈਆ। ਸ਼ਰਅ ਦੀ ਦੱਸ ਹਦੂਦ, ਬੰਧਨ ਦਿਤਾ ਬੰਧਾਈਆ। ਇਸ਼ਾਰਾ ਕੀਤਾ ਅਰਸ਼ ਫ਼ਰਸ਼ ਅਰੂਜ, ਆਲੀਸ਼ਾਨ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਕਾਨੇ ਕਹਿਣ ਜਿਸ ਵੇਲੇ ਚਾਰ ਯਾਰੀ ਕੀਤੀ ਤਿਆਰ, ਮੁਹੰਮਦ ਮਹਿਬੂਬ ਦਇਆ ਕਮਾਈਆ। ਪੰਜ ਦੀਪਕ ਬਾਲੇ ਸੀ ਨਾਲ ਪਿਆਰ, ਪੰਚਮ

❋

❋

ਤਤ ਰੰਗ ਰੰਗਾਈਆ। ਉਤੇ ਚਿੱਟੀ ਚਾਦਰ ਤਾਣੀ ਸੀ ਸਮਝ ਰੂਪ ਦਾਤਾਰ, ਧਰਨੀ ਧਵਲ ਵੱਜੀ ਵਧਾਈਆ। ਫੇਰ ਸੱਯਦਾ ਕਰ ਨਿਮਸਕਾਰ, ਆਜਜ਼ ਹੋ ਕੇ ਸੀਸ ਨਿਵਾਈਆ। ਮੈਂ ਤੇਰਾ ਬਰਖ਼ੁਰਦਾਰ, ਖ਼ੁਦ ਮਾਲਕ ਤੇਰੀ ਸਰਨਾਈਆ। ਫ਼ਰਮਾਨ ਕੀਤਾ ਪਰਵਰਦਿਗਾਰ, ਪਾਰਬ੍ਰਹਮ ਆਪ ਸੁਣਾਈਆ। ਤੇਰਾ ਲੇਖਾ ਚਾਰ ਯਾਰ, ਮੁਹੰਮਦ ਅਹਿਮਦ ਸੰਗ ਬਣਾਈਆ। ਹੋਰ ਸੁਣ ਅਗਲੀ ਗੁਫ਼ਤਾਰ, ਗੁਫ਼ਤ ਸ਼ਨੀਦ ਦਿਆਂ ਦ੍ਰਿੜਾਈਆ। ਜਿਸ ਵੇਲੇ ਤੇਰੀ ਆਈ ਅੰਤਮ ਵਾਰ, ਵਾਹਿਦਾ ਪਿਛਲਾ ਵੇਖ ਵਖਾਈਆ। ਪਰਗਟ ਹੋਣਾ ਵਿਚ ਸੰਸਾਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਭ ਦੀ ਪਾਵਾਂ ਸਾਰ, ਵੇਖਾਂ ਚਾਈਂ ਚਾਈਂਆ। ਫੇਰ ਲਹਿਣਾ ਦੇਣਾ ਦੇਵਾਂ ਕਰਜ਼ ਉਤਾਰ, ਪਿਛਲਾ ਲੇਖ ਰਹੇ ਨਾ ਰਾਈਆ। ਕਲ ਕਲਕੀ ਲੈ ਅਵਤਾਰ, ਅਮਾਮ ਅਮਾਮਾਂ ਨਾਉ ਪਰਗਟਾਈਆ। ਏਸੇ ਘੜੇ ਕੁੰਭ ਨਾਲ ਕਰਾਂ ਵਿਹਾਰ, ਮਾਟੀ ਮਟਕਾ ਸੋਭਾ ਪਾਈਆ। ਚਾਰੇ ਕਾਨੇ ਵਿਚ ਖਲਾਰ, ਤੇਰੀ ਯਾਰੀ ਆਪਣੇ ਵਿਚ ਛੁਪਾਈਆ। ਏਸੇ ਰਸਮ ਨਾਲ ਤੇਰੀ ਕਸਮ ਨਾਲ ਉਤੇ ਚਿੱਟੀ ਚਾਦਰ ਦੇਵਾਂ ਤਾਣ, ਦੀਪਕ ਪੰਜ ਪੰਜ ਰੁਸ਼ਨਾਈਆ। ਅਗਲਾ ਲੇਖਾ ਫੇਰ ਦੱਸਾਂ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਵੀਹ ਕੱਤਕ ਸੰਦੇਸ਼ਾ ਦਿਤਾ ਨੌਜਵਾਨ, ਸੰਮਤ ਸ਼ਹਿਨਸ਼ਾਹੀ ਸੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵਣਹਾਰਾ ਸਾਚਾ ਦਾਨ, ਸੀਸ ਦਸਤਾਰ ਰੱਖ ਭਗਵਾਨ, ਭਗਵਨ ਭਗਵੰਤ ਕੰਤ ਅੰਤ ਆਪਣੇ ਵਿਚ ਸਮਾਈਆ।

੨੧ ਕੱਤਕ ਸ਼ਹਿਨਸ਼ਾਹੀ ਸੰਮਤ ੭ ਨਾਜ਼ਰ ਸਿੰਘ, ਸਾਧੂ ਸਿੰਘ, ਮਲਕੀਅਤ ਸਿੰਘ, ਮੰਗਲ ਸਿੰਘ, ਸਰਦਾਰਾ ਸਿੰਘ, ਕਰਮ ਸਿੰਘ, ਭਵਗਾਨ ਕੌਰ, ਸਰਵਣ ਸਿੰਘ ਪੱਖੋਵਾਲ, ਭਗਤ ਸਿੰਘ ਲਤਾਲਾ, ਬਲਵੰਤ ਸਿੰਘ ਗੁਜ਼ਰਵਾਲ, ਹਰਜੀਤ ਸਿੰਘ ਲੀਲ,

ਭਾਗ ਸਿੰਘ, ਬਸਰਾਉ ਗੁਰਦਿਆਲ ਕੌਰ ਬੋਪਾਰਾਏ, ਧੰਨਾ ਸਿੰਘ ਢਹਿ ਪਈ, ਹਰੀ ਸਿੰਘ ਮਹਿਮਾ ਸਿੰਘ ਵਾਲਾ,
ਬਾਬੂ ਸਿੰਘ ਦੱਦਾ ਹੂਰ, ਨਾਹਰ ਸਿੰਘ ਰਕਬਾ, ਗੁਰਦਿਆਲ ਸਿੰਘ ਨੰਗਲ ਖ਼ੁਰਦ, ਪਲਟੂ ਰਾਮ ਸੁਧਾਰ,
ਚੈਂਚਲ ਸਿੰਘ ਸੁਧਾਰ, ਹਰਬੰਸ ਸਿੰਘ ਸੰਗਰੂਰ, ਗੁਰਨਾਮ ਸਿੰਘ ਬੁਢੇਲ, ਦਰਬਾਰਾ ਸਿੰਘ ਬਾਠ,
ਪਾਖਰ ਸਿੰਘ ਮੋਹੀ, ਗੁਰਨਾਮ ਸਿੰਘ ਜਨੇਤਪੁਰਾ, ਬਾਬੂ ਸਿੰਘ ਡੇਲੋਂ, ਅਜਮੇਰ ਸਿੰਘ ਤੇ ਜਗੀਰ ਸਿੰਘ ਘੁੰਗਰਾਣਾ,
ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿਗੁਰ ਸ਼ਬਦ ਕਹੇ ਮੈਂ ਦੋ ਜਹਾਨਾਂ ਚੁੱਕਾਂ ਪੜਦਾ, ਓਹਲਾ ਦੋ ਜਹਾਨ ਰਹਿਣ ਨਾ ਪਾਈਆ। ਨਵ ਸੱਤ ਜਗਤ ਜਹਾਨ ਵੇਖਾਂ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਜਨ ਭਗਤ ਸੁਹੇਲਾ ਆਤਮ ਪਰਮਾਤਮ ਮੰਜ਼ਲ ਵੇਖਾਂ ਚੜ੍ਹਦਾ, ਨਵ ਨਵ ਚਾਰ ਦਾ ਡੇਰਾ ਢਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਖੇਲ ਵੇਖਾਂ ਅਗੰਮੇ ਘਰ ਦਾ, ਗ੍ਰਹਿ ਗ੍ਰਹਿ ਜੋ ਦਰਸਾਈਆ। ਰੂਪ ਵੇਖਾਂ ਤਕਾਂ ਨਰਾਇਣ ਨਰ ਦਾ, ਜੋ ਨਿਰਵੈਰ ਆਪਣਾ ਆਪ ਲਏ ਪਰਗਟਾਈਆ। ਲੇਖਾ ਜਾਣਾਂ ਸਮੁੰਦ ਸਾਗਰ ਸਰੋਵਰ ਸਰ ਦਾ, ਤੀਰਥ ਤੱਟਾਂ ਖੋਜ ਖੁਜਾਈਆ। ਸੂਫ਼ੀ ਸੰਤ ਫ਼ਕੀਰ ਤਕਾਂ ਦਰ ਦਰਵੇਸ਼

❋

❋

ਵਰਦਾ, ਖ਼ਾਦਮ ਖ਼ਿਦਮਤਗਾਰ ਧਿਆਨ ਲਗਾਈਆ। ਲੇਖਾ ਜਾਣਾਂ ਨਿਰਗੁਣ ਸਰਗੁਣ ਚੋਟੀ ਜੜ੍ਹ ਦਾ, ਚੇਤਨ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਮੁਹੰਮਦ ਦਿਤਾ ਇਸ਼ਾਰਾ, ਸੈਨਤ ਅਗੰਮ ਲਗਾਈਆ। ਮੂਸਾ ਈਸਾ ਵੇਖੋ ਆਪਣਾ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਨੂਰ ਛੁਪਣਾ ਚੰਦ ਸਿਤਾਰਾ, ਸਤ੍ਹਾ ਬੁਲੰਦੀ ਰਹੇ ਕੁਰਲਾਈਆ। ਵਰਤੇ ਖੇਲ ਪਰਵਰਦਿਗਾਰਾ, ਬੇਪਰਵਾਹ ਅਗੰਮ ਅਥਾਹੀਆ। ਜਿਸ ਨੂੰ ਝੁਕਣ ਤੇਈ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਸੋ ਸ਼ਾਹੋ ਭੂਪ ਭੂਪ ਬਣ ਸਿਕਦਾਰਾ, ਹੁਕਮ ਹੁਕਮ ਇਕ ਦ੍ਰਿੜਾਈਆ। ਨਵ ਸੱਤ ਮੇਟਣਾ ਧੂੰਆਂਧਾਰਾ, ਮਾਇਆ ਮਮਤਾ ਮੋਹ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਮੁਹੰਮਦ ਕਹੇ ਮੈਂ ਨੇਤਰ ਅਗੰਮ ਖੋਲ੍ਹਿਆ, ਨੈਣ ਲਿਆ ਉਠਾ। ਹੱਕ ਨਾਅਰਾ ਇਕੋ ਬੋਲਿਆ, ਚੌਦਾਂ ਤਬਕ ਸੁਣਾ। ਉਮਤ ਉਮਤੀ ਰਹੇ ਨਾ ਅਨਭੋਲਿਆ, ਡੌਰੂ ਡੰਕ ਵਜਾ। ਸਭ ਦਾ ਲਹਿਣਾ ਮੁਕਣਾ ਹੌਲਿਆ, ਲੇਖਾ ਅਵਰ ਰਹੇ ਨਾ ਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾ। ਮੁਹੰਮਦ ਕਹੇ ਮੈਂ ਸਦੀ ਚੌਧਵੀਂ ਮਾਰਾਂ ਹਾਕ, ਨਾਅਰਾ ਹੱਕ ਸੁਣਾਈਆ। ਕਮਲੀਏ ਤੇਰਾ ਮੇਰਾ ਤੁੱਟਣ ਲੱਗਾ ਸਾਕ, ਨਾਤਾ ਅੱਗੇ ਨਾ ਕੋਇ ਜੁੜਾਈਆ। ਉਠ ਤਕ ਬੰਦੇ ਮਾਟੀ ਖ਼ਾਕ, ਖ਼ਾਕ ਸਾਰ ਹੋਏ ਲੋਕਾਈਆ। ਮੇਰਾ ਪੂਰਾ ਹੋਣ ਲੱਗਾ ਵਾਕ, ਮਦੀਨਾ ਦਏ ਗਵਾਹੀਆ। ਸਦੀ ਚੌਧਵੀਂ ਚਾਰੋਂ ਕੁੰਟ ਮਾਰੀਂ ਝਾਕ, ਨਿਰਗੁਣ ਧਾਰ ਲਏ ਅੰਗੜਾਈਆ। ਕੁਛ ਮੇਰਾ ਖੇਲ ਵਾਚ, ਪੈਗ਼ੰਬਰ ਸੀਸ ਨਿਵਾਈਆ। ਕਿਹੜੀ ਕੂਟੇ ਲੱਗਣੀ ਆਂਚ, ਅਗਨੀ ਅੱਗ ਜਲਾਈਆ। ਮੁਹੰਮਦ ਵੇਖਿਆ ਚਾਰੋਂ ਕੁੰਟ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਫੇਰ ਸੰਦੇਸ਼ਾ ਦਿਤਾ ਸਾਚ, ਸਚ ਦਿਤਾ ਸਮਝਾਈਆ। ਔਹ ਵੇਖ ਖੇਲ ਕਰੇ ਮੇਰਾ ਮਹਿਬੂਬ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੇ ਸਭ ਕੁਛ ਹਾਥ, ਜੁਗ ਚੌਕੜੀ ਵੇਖ ਵਖਾਈਆ। ਜਿਸ ਨੂੰ ਝੁਕਦੇ ਤ੍ਰੈਲੋਕੀ ਨਾਥ, ਪੈਗ਼ੰਬਰ ਸੱਯਦਿਆਂ ਵਿਚ ਸੀਸ ਨਿਵਾਈਆ। ਉਹ ਸਭ ਦੀ ਪੂਰੀ ਕਰਨ ਵਾਲਾ ਅੰਤਮ ਵਾਟ, ਅੱਗੇ ਪੰਧ ਨਾ ਕੋਇ ਰਖਾਈਆ। ਅੰਤ ਕਿਨਾਰੇ ਪਹੁੰਚੇ ਘਾਟ, ਪੱਤਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਹਜ਼ਰਤ ਔਹ ਤਕ ਅਸ਼ਟਭੁਜ ਦੀ ਧਾਰ, ਦੇਵ ਦੇਵਾ ਦਿਆਂ ਸੁਣਾਈਆ। ਜਿਹੜੀ ਹੋਈ ਸਿੰਘ ਅਸਵਾਰ, ਸ਼ਸਤਰਧਾਰੀ ਰੂਪ ਬਦਲਾਈਆ। ਸੁੰਭ ਨਿਸੁੰਭ ਦਿਤੇ ਸਿੰਘਾਰ, ਦੈਂਤਾ ਕਰੀ ਸਫ਼ਾਈਆ। ਹੁਕਮ ਮੰਨਿਆ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਜਿਸ ਦੇ ਹੁਕਮੇ ਅੰਦਰ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀਆ। ਅੰਤਮ ਪਰਗਟ ਹੋ ਕਲ ਕਲਕੀ ਅਵਤਾਰ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਸ਼ਸਤਰਧਾਰੀ ਸਿੰਘਾਸਣ ਥੱਲੇ ਦਿਤੀ ਵਾੜ, ਉਪਰ ਆਪਣਾ ਆਸਣ ਲਾਈਆ। ਛੇਤੀ ਨਿਗਹ ਉਸ ਵੱਲ ਮਾਰ, ਬਿਨ ਨੈਣਾਂ ਨੈਣ ਉਠਾਈਆ। ਝਟ ਦੁਰਗਾ ਹੋਈ ਹੁਸ਼ਿਆਰ, ਸੰਦੇਸ਼ਾ ਦੇਵੇ ਚਾਈਂ ਚਾਈਂਆ। ਸਦੀ ਚੌਧਵੀਂ ਹੋ ਜਾ ਖ਼ਬਰਦਾਰ, ਬੇਖ਼ਬਰੇ ਖ਼ਬਰ ਇਕ ਦ੍ਰਿੜਾਈਆ। ਉਹ ਵੇਖ ਤੇਰਾ ਪਰਵਰਦਿਗਾਰ, ਮੇਰਾ ਮਾਲਕ ਅਗੰਮ ਅਥਾਹੀਆ। ਜਿਸ ਮੇਰੇ ਨਾਲ ਕੀਤਾ ਪਿਆਰ, ਪਰਮ

❋

❋

ਪੁਰਖ ਦਿਤੀ ਵਡਿਆਈਆ। ਉਹ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਭ ਦੀ ਪਾਵੇ ਸਾਰ, ਮਹਾਂਸਾਰਥੀ ਆਪਣੀ ਖੇਲ ਖਿਲਾਈਆ। ਮੈਂ ਚਾਹੁੰਦੀ ਮੈਨੂੰ ਸਿੰਘਾਸਣ ਥੱਲਿਉਂ ਕਢ ਕੇ ਉਪਰ ਲਏ ਬਠਾਲ, ਦੇਵੇ ਮਾਣ ਵਡਿਆਈਆ। ਫੇਰ ਸਦੀ ਚੌਧਵੀਂ ਤੈਨੂੰ ਕਰਾਂ ਬੇਹਾਲ, ਬਿਹਬਲ ਹੋਏ ਲੋਕਾਈਆ। ਚਾਰ ਯਾਰੀ ਵੱਜੇ ਤਾਲ, ਖੰਡਾ ਚਾਰ ਕੁੰਟ ਖੜਕਾਈਆ। ਤੇਰੇ ਕਲਮੇ ਦੀ ਦਿਸੇ ਕੋਇ ਨਾ ਢਾਲ, ਅੱਗੇ ਹੋ ਨਾ ਕੋਇ ਅਟਕਾਈਆ। ਸਦੀ ਚੌਧਵੀਂ ਝਟ ਗ਼ੁੱਸੇ ਵਿਚ ਅੱਖਾਂ ਕਰ ਕੇ ਲਾਲ, ਭੈ ਰਹੀ ਵਖਾਈਆ। ਮੇਰਾ ਕਾਲਾ ਸੂਸਾ ਤਕ ਕਮਾਲ, ਅੰਬਰ ਨੀਲੇ ਰੰਗ ਰੰਗਾਈਆ। ਤੂੰ ਮੇਰੀ ਝਲ ਨਾ ਸਕੇਂ ਝਾਲ, ਤੈਨੂੰ ਸਚ ਦਿਆਂ ਸਮਝਾਈਆ। ਮੈਂ ਸਾਰੀ ਖਲਕਤ ਕਰਨੀ ਬੇਹਾਲ, ਤੋਬਾ ਤੋਬਾ ਕਰੇ ਲੋਕਾਈਆ। ਨੀ ਅਸ਼ਟਭੁਜ ਤੂੰ ਤੇ ਕਾਲਕਾ ਕੀਤਾ ਸੀ ਹੱਲ ਸਵਾਲ, ਖੱਪਰੀ ਜਗਤ ਹੱਥ ਫੜਾਈਆ। ਨੀ ਮੈਂ ਵੀ ਆਪਣੀ ਗੋਲੀ ਦਾ ਮੁਖ ਕਰ ਦਿਤਾ ਲਾਲ, ਖ਼ੂਨਧਾਰਾ ਧਾਰ ਵਹਾਈਆ। ਜਿਸ ਨੂੰ ਸਕੇ ਨਾ ਕੋਇ ਸੰਭਾਲ, ਸੰਬਲ ਬੈਠਾ ਹਰਿ ਜੂ ਆਪਣੀ ਖੇਲ ਖਿਲਾਈਆ। ਦੁਰਗਾ ਕਹੇ ਨੀ ਇਹ ਕੀ ਕੀਤਾ ਕਮਾਲ, ਕੀ ਤੇਰੀ ਚਤੁਰਾਈਆ। ਸਦੀ ਚੌਧਵੀਂ ਕਹੇ ਮੈਨੂੰ ਹੁਕਮ ਸੰਦੇਸ਼ਾ ਦੇਵੇ ਜਿਸ ਦੀ ਅਵੱਲਣੀ ਚਾਲ, ਅਨਡਿਠੜੀ ਕਾਰ ਕਮਾਈਆ। ਫਲ ਰਹਿਣ ਨਹੀਂ ਦੇਣਾ ਕਿਸੇ ਡਾਲ, ਸਿੰਮਲ ਰੁੱਖ ਜਗਤ ਲਹਿਰਾਈਆ। ਉਹਦੀ ਝੱਲੇ ਕੋਇ ਨਾ ਝਾਲ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਦੁਰਗਾ ਮੇਰੀ ਗੋਲੀ ਦੇ ਮੁਖ ਵਿਚ ਲੱਗਾ ਖ਼ੂਨ, ਖ਼ੂਨ ਖਰਾਬਾ ਦਿਆਂ ਕਰਾਈਆ। ਨੀ ਮੈਂ ਪਿਛਲੇ ਚਹੁੰ ਜੁਗਾਂ ਦਾ ਬਦਲ ਦੇਣਾ ਮਜ਼ਮੂਨ, ਕਲਮ ਸ਼ਾਹੀ ਕਾਤਬ ਨਾ ਕੋਇ ਲਿਖਾਈਆ। ਮੇਰੇ ਪਰਵਰਦਿਗਾਰ ਨੇ ਬਦਲ ਦੇਣਾ ਕਾਨੂੰਨ, ਪਿਛਲਾ ਲਾਅ ਨਜ਼ਰ ਕੋਇ ਨਾ ਆਈਆ। ਜਿਹੜਾ ਮੁਹੰਮਦ ਨੇ ਨੁਕਤਾ ਲਾਇਆ ਵਿਚ ਨੂਨ, ਤਿਸ ਦਾ ਲੇਖਾ ਪੂਰ ਦੇਣਾ ਕਰਾਈਆ। ਮੈਂ ਤਾਲੀ ਮਾਰ ਕੇ ਕਹਾਂ ਸਾਰੇ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਕਰ ਦੇਣੇ ਮਹਿਰੂਮ, ਮਹਰਮ ਨਜ਼ਰ ਕੋਇ ਨਾ ਆਈਆ। ਅਗਲਾ ਖੇਲ ਹੋਣਾ ਨਾਮਾਲੂਮ, ਬੁੱਧੀ ਵਿਚ ਨਾ ਕੋਇ ਸਮਝਾਈਆ। ਮੇਰੀ ਇੱਕੀ ਕੱਤਕ ਦੀ ਪਹਿਲੀ ਰਸਮ ਜਿਸ ਨੇ ਵੱਡੀ ਬਣਨਾ ਰਸੂਮ, ਰਿਵਾਜ ਜਗਤ ਵਾਲਾ ਬਣਾਈਆ। ਜਿਸ ਪ੍ਰਭੂ ਨੂੰ ਸਾਰੇ ਕਹਿੰਦੇ ਸੂਮ, ਉਹ ਜਗਤ ਕਹਿਰ ਲਹਿਰ ਦੇ ਗੱਫੇ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਦੁਰਗਾ ਕਹੇ ਸਦੀ ਚੌਧਵੀਂ ਕਾਲਕਾ ਕੋਲ ਸੀ ਕਾਲਾ ਖੱਪਰ, ਜਿਸ ਰਾਕਸ਼ ਲਏ ਖਾਈਆ। ਮੈਂ ਨੌ ਸੌ ਨੜਿਨਵੇਂ ਯੋਜਨ ਰੋਜ ਕਰਦੀ ਸਾਂ ਸਫ਼ਰ, ਭੱਜਦੀ ਵਾਹੋ ਦਾਹੀਆ। ਕਿਸੇ ਦੇ ਉਤੇ ਆਉਣ ਨਹੀਂ ਦਿਤਾ ਸੀ ਕਫਨ, ਮੜ੍ਹੀ ਗੋਰ ਨਾ ਕੋਇ ਜਣਾਈਆ। ਕਿਸੇ ਦਾ ਪਵਿਤਰ ਰਹਿਣ ਦਿਤਾ ਨਹੀਂ ਸੀ ਬਦਨ, ਸ਼ਸਤਰਾਂ ਨਾਲ ਘਾਇਲ ਕਰਾਈਆ। ਕੂੜਾ ਛੁਡਾ ਦਿਤਾ ਵਤਨ, ਬੇਵਤਨ ਕੀਤੀ ਲੋਕਾਈਆ। ਦੇਵਤਿਆਂ ਆਈ ਪੈਜ ਰੱਖਣ, ਦੁਸ਼ਟਾਂ ਡੇਰਾ ਢਾਹੀਆ। ਇਹ ਤੈਨੂੰ ਸੁਣਾਵਾਂ ਬਚਨ, ਸੰਦੇਸ਼ਾ ਸਹਿਜ ਸੁਭਾਈਆ। ਕੀ ਖੇਲ ਹੋਣਾ ਅਲਖ ਅਲੱਖਣ, ਅਗੋਚਰ ਕੀ ਕਾਰ ਕਮਾਈਆ। ਜਿਸ ਵੇਲੇ ਸਦੀ ਚੌਧਵੀਂ ਲੱਗੀ ਲੰਘਣ, ਮੁਹੰਮਦ ਲੇਖਾ ਰਹੇ ਨਾ ਰਾਈਆ। ਕਿਸੇ ਨੂੰ ਕੋਈ ਨਾ ਲਾਵੇ ਅੰਗਣ, ਗੋਦੀ ਗੋਦ ਨਾ ਕੋਇ ਟਿਕਾਈਆ। ਨਿਸ਼ਾਨ ਰਹੇ ਨਾ ਤਾਰਾ ਚੰਦਨ, ਚੰਦ ਸਿਤਾਰ ਰੋਵੇ ਮਾਰੇ ਧਾਹੀਆ। ਮੱਕੇ ਕਾਅਬੇ ਮਿਲੇ ਨਾ ਕੋਇ ਅਨੰਦਨ,

❋

❋

ਅਨੰਦ ਅਨੰਦ ਨਾ ਕੋਇ ਰਖਾਈਆ। ਸਾਚੀ ਰਹੇ ਕੋਇ ਨਾ ਬੰਦਨ, ਬੰਦਗੀ ਵਿਚ ਸੀਸ ਨਾ ਕੋਇ ਨਿਵਾਈਆ। ਫਿਰੇ ਦਰੋਹੀ ਵਿਚ ਵਰਭੰਡਨ, ਬ੍ਰਹਿਮੰਡ ਨੇਤਰ ਨੀਰ ਵਹਾਈਆ। ਝਗੜਾ ਮੁਕਣਾ ਜੇਰਜ ਅੰਡਨ, ਉਤਭੁਜ ਸੇਤਜ ਲੇਖ ਚੁਕਾਈਆ। ਕਿਰਪਾ ਕਰੇ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਨਾਮ ਨਗਾਰੇ ਵੱਜਣ, ਗੋਬਿੰਦ ਡੋਰੂ ਡੰਕ ਵਜਾਈਆ। ਜਿਸ ਦੀ ਖ਼ਾਤਰ ਤਤੀ ਲੋਹ ਤੇ ਬੈਠਾ ਗੁਰ ਅਰਜਨ, ਤੇਗ਼ ਬਹਾਦਰ ਆਪਣਾ ਸੀਸ ਕਟਾਈਆ। ਗੋਬਿੰਦ ਬੱਚੇ ਨੀਹਾਂ ਹੇਠਾਂ ਲੱਗਾ ਰੱਖਣ, ਗੜ੍ਹੀ ਚਮਕੌਰ ਦਏ ਗਵਾਹੀਆ। ਮਾਛੂਵਾੜੇ ਮਾਹੀ ਆਪਣਾ ਲੱਗਾ ਲੱਭਣ, ਸੱਥਰ ਯਾਰੜਾ ਸੇਜ ਹੰਢਾਈਆ। ਉਹ ਖੇਲ ਕਰੇ ਸਮਰਥਣ, ਹਰਿ ਵੱਡਾ ਵਡ ਵਡਿਆਈਆ। ਸਭ ਕੁਛ ਵੇਖੇ ਆਪਣੀ ਅੱਖਣ, ਨੇਤਰ ਜਗਤ ਵਾਲੇ ਖੁਲ੍ਹਾਈਆ। ਦੀਨ ਦੁਨੀ ਦੇ ਭਾਂਡੇ ਕਰ ਦੇਵੇ ਸੱਖਣ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਸਭ ਨੂੰ ਆਵੇ ਪਰਖਣ, ਕਸਵਟੀ ਧੁਰ ਦੀ ਨਾਲ ਉਠਾਈਆ। ਕੋਟਾਂ ਵਿਚੋਂ ਕੋਈ ਗੁਰਮੁਖ ਸਾਚੇ ਨਾਮ ਦੀ ਸਿਲ ਅਲੂਣੀ ਆਵੇ ਚੱਟਣ, ਹੀਰਾ ਮੁਖ ਨਾਲ ਛੁਹਾਈਆ। ਉਸ ਵੇਲੇ ਜ਼ਿਮੀਂ ਅਸਮਾਨ ਫੱਟਣ, ਪੱਟੀ ਅਵਰ ਨਾ ਕੋਇ ਬੰਧਾਈਆ। ਪ੍ਰਭ ਦਾ ਖੇਲ ਹੋਣਾ ਬਾਜ਼ੀਗਰ ਨੱਟਣ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਨੀ ਦੁਰਗਾ ਤੇਰੀ ਕਾਲੀ ਦੀ ਜੀਭ ਆਇਆ ਕੱਟਣ, ਕਟਾਕਸ਼ ਆਪਣੀ ਧਾਰ ਮੇਰੀ ਗੋਲੀ ਦੇ ਮੁਖ ਵਿਚ ਲਾਈਆ। ਜਿਸ ਦਾ ਲੇਖਾ ਸਕੇ ਕੋਇ ਨਾ ਰਟਣ, ਸੰਦੇਸ਼ਾ ਸਕੇ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਜਿਸ ਮੇਰੀ ਗੋਲੀ ਦੇ ਮੁਖ ਵਿਚ ਮਾਰਿਆ ਤੀਰ, ਨਿਸ਼ਾਨਾ ਜਗਤ ਬਣਾਈਆ। ਨੀ ਮੇਰਾ ਸਾਹਿਬ ਪੀਰਾਂ ਦਾ ਪੀਰ, ਅਮਾਮ ਅਮਾਮਾ ਨੂਰ ਇਲਾਹੀਆ। ਜਿਸ ਸ਼ਰਅ ਦੇ ਕਟਣੇ ਜ਼ੰਜੀਰ, ਸ਼ਰੀਅਤ ਦੇਣੀ ਬਦਲਾਈਆ। ਬਦਲ ਦੇਣੀ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਜਿਸ ਨੂੰ ਝੁਕਣੇ ਪੈਗ਼ੰਬਰ ਗੁਰ ਫ਼ਕੀਰ, ਫ਼ਿਕਰਾ ਸੁਣਾਵੇ ਥਾਉਂ ਥਾਈਂਆ। ਉਹਦੀ ਮੰਜ਼ਲ ਇਕ ਅਖ਼ੀਰ, ਆਖ਼ਰ ਰਿਹਾ ਦ੍ਰਿੜਾਈਆ। ਜਿਸ ਦਾ ਹੋਕਾ ਦਿਤਾ ਕਬੀਰ, ਕੂਕ ਕੂਕ ਸੁਣਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ, ਤੀਸ ਬਤੀਸ ਢੋਲੇ ਮੁਹੰਮਦ ਗਾਈਆ। ਉਸ ਦੀ ਅੱਜ ਖ਼ੁਸ਼ੀਆਂ ਵਾਲੀ ਈਦ, ਇੱਕੀ ਕੱਤਕ ਖ਼ੁਸ਼ੀ ਬਣਾਈਆ। ਜਿਸ ਨੇ ਝਗੜਾ ਮੇਟਣਾ ਛੁਰੀ ਸ਼ਰਅ ਵਾਲੀ ਬਕਰੀਦ, ਉਸ ਨੇ ਮੇਰੀ ਗੋਲੀ ਜੁਗਿੰਦਰ ਦੇ ਮੁਖ ਵਿਚੋਂ ਧਾਰਾਂ ਦਿਤੀਆਂ ਵਗਾਈਆ। ਮੇਰੀ ਖੁਲ੍ਹ ਗਈ ਗ਼ਫ਼ਲਤ ਵਾਲੀ ਨੀਂਦ, ਆਲਸ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਸ਼ਟਭੁਜ ਕਹੇ ਨੀ ਮੈਂ ਸੁਣਿਆ ਉਹ ਪਰਮ ਪੁਰਖ ਪ੍ਰਭ ਸਾਂਝਾ, ਨਿਰਵੈਰ ਇਕ ਅਖਵਾਈਆ। ਸਦੀ ਚੌਧਵੀਂ ਕਹੇ ਉਹ ਏਸੇ ਕਰ ਕੇ ਦੀਨ ਮਜ਼੍ਹਬ ਨੂੰ ਮਾਰਨ ਆਇਆ ਮਾਂਜਾ, ਜੋ ਸਿੰਘਾਸਣ ਕੋਲ ਰਖਾਈਆ। ਔਹ ਵੇਖ ਚਾਰ ਕੁੰਟ ਵਗਦਾ ਝਾਂਜਾ, ਝੱਖੜ ਝੁੱਲੇ ਥਾਉਂ ਥਾਈਂਆ। ਦੋ ਜਹਾਨ ਜਿਸ ਦਾ ਢੋਲਾ ਗਾਂਦਾ, ਤੂੰ ਮੇਰਾ ਮੈਂ ਤੇਰਾ ਜੰਗਜੂ ਬਹਾਦਰ ਤਿੰਨੇ ਚਾਰੇ ਹੱਥ ਵਿਚ ਫੜ ਕੇ ਦੇਣ ਵਖਾਈਆ। ਫੇਰ ਮੈਨੂੰ ਨਾ ਦੇਵੇ ਕੋਇ ਉਲਾਂਭਾ, ਮੈਂ ਸਚ ਸਚ ਦਿਆਂ ਸੁਣਾਈਆ। ਮੈਨੂੰ ਸੁਣ ਕੇ ਆਵੇ ਕਾਂਬਾ, ਕੰਬ ਕੰਬ ਗੋਲੀ ਨੇ ਸ੍ਰਿਸ਼ਟੀ ਦਿਤੀ ਹਿਲਾਈਆ। ਨੀ ਦੁਰਗਾ ਤੇਰਾ ਕਾਲਾ ਖੱਪਰ ਤੇ ਮੇਰਾ ਭਾਂਡਾ ਵੇਖ ਲੈ ਤਾਂਬਾ, ਜਿਸ ਦੀ ਉਮਤ ਰੀਤ ਦਿਤੀ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਾਂਬਾ ਕਹੇ ਮੇਰੀ ਅਨੋਖੀ ਧਾਤ, ਦਰੋਹੀ ਮੇਰੀ ਦੁਹਾਈਆ। ਮੁਹੰਮਦ ਨੇ ਨੌ ਵਾਰ ਮੇਰੇ ਵਿਚ ਖਾਣਾ ਖਾਧਾ ਸੀ ਆਪ, ਆਪਣੀ ਹੱਥੀਂ ਬਣਾਈਆ। ਅੱਲਾ ਹੂ ਅੱਨਾ ਹੂ ਕਰਦਾ ਰਿਹਾ ਜਾਪ, ਬਿਸਮਿਲ ਕਹਿ ਕੇ ਖ਼ੁਸ਼ੀ ਮਨਾਈਆ। ਤਨ ਵਜੂਦ ਵਖਾ ਪਾਕ, ਰੂਹ ਬੁਤ ਕਰ ਸਫ਼ਾਈਆ। ਝਟ ਖ਼ੁਦਾ ਨੇ ਖੋਲ੍ਹਿਆ ਤਾਕ, ਪਰਦਾ ਰਿਹਾ ਨਾ ਰਾਈਆ। ਖ਼ੁਸ਼ੀ ਨਾਲ ਸੁਣਾਈ ਬਾਤ, ਬਾਤਨ ਭੇਵ ਚੁਕਾਈਆ। ਉਹ ਤਕ ਮੁਹੰਮਦ ਸੰਮਤ ਸ਼ਹਿਨਸ਼ਾਹੀ ਸੱਤ ਇੱਕੀ ਕੱਤਕ ਦੀ ਰਾਤ, ਰੈਣ ਭਿੰਨੜੀ ਦਿਆਂ ਵਖਾਈਆ। ਜਿਸ ਕਰਨਾ ਖੇਲ ਤਮਾਸ਼, ਹੁਕਮ ਹੁਕਮ ਵਰਤਾਈਆ। ਤੇਰੀ ਉਮਤ ਦੀ ਇਕ ਇਕ ਇਹਦੇ ਵਿਚ ਪਾਉਣੀ ਲਾਸ਼, ਗੋਰਾਂ ਰੋਵਣ ਮਾਰਨ ਧਾਹੀਂਆ। ਸ਼ੰਕਰ ਭੱਜਾ ਆਵੇ ਉਤੋਂ ਕੈਲਾਸ਼, ਸੰਘਾਰੀ ਆਪਣਾ ਪੰਧ ਮੁਕਾਈਆ। ਚਾਰੇ ਫ਼ਰਿਸ਼ਤੇ ਕਰਨ ਤਲਾਸ਼, ਜ਼ਬਰਾਈਲ ਅਜ਼ਰਾਈਲ ਮੇਕਾਈਲ ਇਸਰਾਫੀਲ ਭੱਜਣ ਵਾਹੋ ਦਾਹੀਆ। ਅੰਤਮ ਕਿਸੇ ਤੋਂ ਕੰਮ ਨਹੀਂ ਆਉਣਾ ਰਾਸ, ਰਸਤਾ ਭੁਲਾਏ ਬੇਪਰਵਾਹੀਆ। ਇਹ ਖੇਲ ਬੜਾ ਅਫ਼ਸੋਸਨਾਕ, ਚਿੰਤਾ ਚਿਖਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਭੁਗਤਾਈਆ। ਝਾੜੂ ਕਹੇ ਮੈਂ ਧਰਨੀ ਕਰਾਂ ਸਾਫ਼, ਕੂੜਾ ਕਿਰਕਟ ਵੇਖ ਵਖਾਈਆ। ਮੈਂ ਜਗਤ ਵਿਚ ਗੁਸਤਾਖ਼, ਮਿੱਟੀ ਖ਼ਾਕ ਉਡਾਈਆ। ਮੈਨੂੰ ਇਕ ਦਿਨ ਮੁਹੰਮਦ ਗਿਆ ਆਖ, ਸਹਿਜ ਨਾਲ ਸਮਝਾਈਆ। ਉਠ ਕੇ ਜ਼ਰਾ ਝਾਕ, ਸਦੀ ਚੌਧਵੀਂ ਧਿਆਨ ਰਖਾਈਆ। ਜਿਸ ਵੇਲੇ ਦੀਨ ਦੁਨੀ ਵਿਚ ਰਿਹਾ ਨਾ ਸਾਚ, ਸੰਜਮ ਸਚ ਨਾ ਕੋਇ ਸਮਝਾਈਆ। ਚਾਰੋਂ ਕੁੰਟ ਲੱਗਣੀ ਆਂਚ, ਅਗਨੀ ਅੱਗ ਨਾ ਕੋਇ ਬੁਝਾਈਆ। ਤੇਰਾ ਖੇਲ ਹੋਵੇ ਬਹੁਭਾਂਤ, ਪਰਦਾ ਦਿਆਂ ਉਠਾਈਆ। ਤੂੰ ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਦਾ ਦੇਣਾ ਸਾਥ, ਸਗਲਾ ਸੰਗ ਬਣਾਈਆ। ਜਿਸ ਦਾ ਦੋ ਜਹਾਨਾਂ ਫਿਰਨਾ ਰਾਥ, ਬ੍ਰਹਿਮੰਡ ਖੰਡ ਪੰਧ ਮੁਕਾਈਆ। ਤੂੰ ਉਸ ਨੂੰ ਮੰਨਣਾ ਕਮਲਾਪਾਤ, ਪਤਿਪਰਮੇਸ਼ਵਰ ਕਹਿ ਕੇ ਸੀਸ ਨਿਵਾਈਆ। ਝਟ ਮਾਂਜੇ ਜੋੜੇ ਹਾਥ, ਨਿਉਂ ਨਿਉਂ ਲਾਗਾ ਪਾਈਆ। ਮੁਹੰਮਦਾ ਕਦੋਂ ਮੁਕੇਗੀ ਵਾਟ, ਮੈਨੂੰ ਦੇ ਦ੍ਰਿੜਾਈਆ। ਮੁਹੰਮਦ ਖ਼ੁਸ਼ੀ ਵਿਚ ਦਿਤਾ ਆਖ, ਸਦੀ ਚੌਧਵੀਂ ਅੱਖ ਉਠਾਈਆ। ਤੇਰੀ ਪਤ ਆਪੇ ਲਏ ਰਾਖ, ਪਤਿਪਰਮੇਸ਼ਵਰ ਬੇਪਰਵਾਹੀਆ। ਤੂੰ ਸੇਵਕ ਬਣਨਾ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਾਂਬਾ ਕਹੇ ਮੇਰੀ ਸਭ ਤੋਂ ਵੱਖਰੀ ਤਾਕਤ, ਸੂਰਬੀਰ ਦਿਆਂ ਦ੍ਰਿੜਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਰਫ਼ਾਕਤ, ਸੰਗੀ ਸੰਗ ਨਾ ਕੋਇ ਨਿਭਾਈਆ। ਦਾਨਸ਼ਮੰਦਾਂ ਮੇਟਣੀ ਲਿਆਕਤ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਸਭ ਨੂੰ ਲੈਣਾ ਆਪਣੇ ਵਿਚ ਹਿਰਾਸਤ, ਬਚਿਆ ਰਹਿਣ ਕੋਇ ਨਾ ਪਾਈਆ। ਦੀਨ ਮਜ਼੍ਹਬ ਦੀ ਰਹਿਣ ਨਹੀਂ ਦੇਣੀ ਵਿਰਾਸਤ, ਆਪਣਾ ਪੇਟ ਲੈਣਾ ਭਰਾਈਆ। ਕਿਉਂ ਮੇਰੇ ਸਾਹਿਬ ਦੀ ਬੜੀ ਯਾਦਦਾਸ਼ਤ, ਜੁਗਤ ਦਾ ਲੇਖਾ ਭੁੱਲ ਕਦੇ ਨਾ ਜਾਈਆ। ਜਿਹੜੀ ਦੀਨ ਦੁਨੀ ਹੋ ਗਈ ਨਾਸਤਕ, ਨਾਸ ਕਰਕੇ ਦਏ ਵਖਾਈਆ। ਗੁਰਮੁਖ ਵੇਖੇ ਸੰਤ ਸੁਹੇਲੇ ਆਸਤਕ, ਅਸਲ ਅਸਲ ਵਿਚ ਮਿਲਾਈਆ। ਇਹ ਖੇਲ ਪ੍ਰਭੂ ਦਾ ਵਾਸਤਕ, ਵਸਲ ਯਾਰ ਦਾ ਦਏ ਗਵਾਹੀਆ। ਚਾਰੋਂ ਕੁੰਟ ਹੁਕਮ ਦੀ ਹੋਣੀ ਆਫ਼ਤ, ਆਫ਼ਤਾਬ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂਆਂ ਦਾ ਭਵਿਖਤ ਕਰੇ ਸਾਬਤ, ਪੇਸ਼ੀਨਗੋਈਆਂ ਨਾਲ ਮਿਲਾਈਆ। ਕਲਜੁਗ ਅੰਤਮ ਸਭ

❋

❋

ਦਾ ਕਰੇ ਤੁਆਕਬ, ਪਿਛੇ ਭੱਜੇ ਵਾਹੋ ਦਾਹੀਆ। ਦੋ ਜਹਾਨਾਂ ਬਣਕੇ ਰਾਕਬ, ਹੁਕਮ ਹੁਕਮ ਵਾਲਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਆਪ ਕਮਾਈਆ। ਅਸ਼ਟਭੁਜ ਕਹੇ ਸਦੀ ਚੌਧਵੀਂ ਮੇਰਾ ਨਹੀਂ ਕੋਈ ਤਕਰਾਰ, ਝਗੜਾ ਜਗਤ ਵਖਾਈਆ। ਮੈਂ ਤਾਂ ਪਿਛਲੀ ਕਥਾ ਦੱਸਣ ਨੂੰ ਆਈ ਸਾਂ ਬਾਹਰ, ਫਿਰ ਸਿੰਘਾਸਣ ਥੱਲੇ ਵੜਕੇ, ਆਪਣਾ ਆਸਣ ਲਾਈਆ। ਹੁਕਮ ਨਾਲ ਮੈਂ ਵੀ ਕਾਲਕਾ ਕੀਤੀ ਸੀ ਤਿਆਰ, ਕਾਲਾ ਖੱਪਰ ਹੱਥ ਫੜਾਈਆ। ਤੈਨੂੰ ਗੋਲੀ ਬਖ਼ਸ਼ੀ ਪਰਵਰਦਿਗਾਰ, ਰਹਿਮਤ ਸਚ ਵਾਲੀ ਕਮਾਈਆ। ਜਿਸ ਦੇ ਮੂੰਹ ਵਿਚੋਂ ਚਲੀ ਲਹੂ ਦੀ ਧਾਰ, ਧਰਨੀ ਲਾਲ ਰੰਗ ਰੰਗਾਈਆ। ਇਹ ਖੇਲ ਅਗੰਮੀ ਯਾਰ, ਹਰਿ ਯਾਰੜਾ ਆਪ ਕਰਾਈਆ। ਜਿਸ ਦੇ ਸਭ ਕੁਛ ਅਖਤਿਆਰ, ਮੁਖਤਿਆਰਨਾਮੇ ਸਭ ਦੇ ਲਏ ਛੁਡਾਈਆ। ਮੈਂ ਅੰਤ ਕਰਾਂ ਨਿਮਸਕਾਰ, ਨਿਉਂ ਨਿਉਂ ਲਾਗਾਂ ਪਾਈਂਆ। ਤੇਰਾ ਖੇਲ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਜੰਗਜੂ ਬਹਾਦਰ ਭਗਤ ਸੁਹੇਲੇ ਖ਼ਬਰਦਾਰ, ਚਾਰੋਂ ਕੁੰਟ ਲੈਣ ਅੰਗੜਾਈਆ। ਤਿਸ ਦੇ ਢਹਿ ਪਵਾਂ ਦਵਾਰ, ਨਿਵ ਨਿਵ ਲਾਗਾਂ ਪਾਈਂਆ। ਜੋ ਕਰੇ ਕਰਾਵੇ ਕਰਨੇਹਾਰ, ਕਰਨੀ ਕਰਤਾ ਇਕ ਅਖਵਾਈਆ। ਜਿਸ ਦੀ ਸ਼ਬਦੀ ਸ਼ਬਦ ਲਲਕਾਰ, ਦੋ ਜਹਾਨ ਉਠਾਈਆ। ਉਸ ਦੇ ਚਰਨਾਂ ਦੀ ਧੂੜੀ ਲਾਵਾਂ ਛਾਰ, ਮਸਤਕ ਖ਼ਾਕ ਰਮਾਈਆ। ਜੋ ਨਿਰਗੁਣ ਨਿਰਵੈਰ ਅਮਾਮ ਅਮਾਮਾ ਕਲ ਕਲਕੀ ਲਏ ਅਵਤਾਰ, ਨਿਹਕਲੰਕਾ ਵੇਸ ਧਰਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਸੱਚੀ ਸਰਕਾਰ, ਧੁਰ ਦਾ ਹੁਕਮ ਆਪ ਪਰਗਟਾਈਆ। ਸਭ ਦਾ ਲਹਿਣਾ ਦੇਣਾ ਪੂਰਬ ਕਰਜ਼ਾ ਦਏ ਉਤਾਰ, ਅਵਤਾਰ ਪੈਗ਼ੰਬਰ ਗੁਰ ਲੇਖਾ ਰਹੇ ਨਾ ਰਾਈਆ। ਸੋ ਪੁਰਖ ਅਕਾਲਾ ਦੀਨ ਦਿਆਲ ਪਰਵਰਦਿਗਾਰ, ਸਾਂਝਾ ਯਾਰ ਹੋਏ ਸਹਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਅੰਤ ਕੰਤ ਭਗਵੰਤ ਕਰੇ ਉਜਿਆਰ, ਪਰਦਾ ਕੂੜ ਵਾਲਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਬੇਅੰਤ ਕਲਜੁਗ ਆਪਣਾ ਹੁਕਮ ਆਪ ਵਰਤਾਈਆ।

੨੨ ਕੱਤਕ ਸ਼ਹਿਨਸ਼ਾਹੀ ਸੰਮਤ ੭ ਨਛੱਤਰ ਸਿੰਘ, ਭਾਗ ਸਿੰਘ, ਗੱਜਣ ਸਿੰਘ, ਗੁਰਨਾਮ ਕੌਰ ਦੁਰਾਹਾ, ਕਾਕਾ ਸਿੰਘ ਲਿਬੜਾ, ਬੱਗਾ ਸਿੰਘ ਨਤ, ਮਹਿੰਦਰ ਸਿੰਘ ਝਮਟ, ਗੁਰਦੇਵ ਸਿੰਘ ਲਲਹੇੜੀ, ਸ੍ਰੀ ਰਾਮ ਮਕਸੂਦੜਾ, ਭਜਨ ਸਿੰਘ ਜੀਰਖ,

ਦਰਸ਼ਨ ਸਿੰਘ, ਜਗਦੀਸ਼ ਸਿੰਘ ਅਜਨੌਧ, ਗੁਰਨਾਮ ਸਿੰਘ ਮੁਰਿੰਡਾ, ਚੈਂਚਲ ਸਿੰਘ,
ਈਸ਼ਰ ਕੌਰ ਤੇ ਉਜਾਗਰ ਸਿੰਘ ਮਹੌਣ, ਬਚਨ ਕੌਰ ਤੇ ਮੇਜਰ ਸਿੰਘ ਝਮਟ ਬਦੋਵਾਲ,
ਦੁਰਾਹਾ ਸ਼ਹਿਰ ਜ਼ਿਲਾ ਲੁਧਿਆਣਾ

ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗੰਮਾ ਧਰਤਨ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਮੈਂ ਹੁਕਮ ਸੰਦੇਸ਼ਾ ਸੁਣਾਵਾਂ ਵਾਲੀ ਅਰਸ਼ਨ, ਅਰਸ਼ੀ ਪ੍ਰੀਤਮ ਜੋ ਰਿਹਾ ਦ੍ਰਿੜਾਈਆ। ਕੀ ਖੇਲ ਹੋਣਾ ਉਤੇ ਫ਼ਰਸ਼ਨ, ਚਾਰ ਕੁੰਟ ਅੱਖ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਨੂੰ

❋

❋

ਆਵੇ ਪਰਖਣ, ਪਾਰਖੂ ਆਪਣਾ ਵੇਸ ਵਟਾਈਆ। ਜਿਸ ਨੂੰ ਨਾ ਕੋਈ ਸੋਗ਼ ਨਾ ਕੋਈ ਹਰਖ਼ਣ, ਚਿੰਤਾ ਗ਼ਮ ਨਾ ਕੋਇ ਰਖਾਈਆ। ਜਨ ਭਗਤਾਂ ਦੇਵੇ ਆਪਣੇ ਦਰਸ਼ਨ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਕੂੜੀ ਕਿਰਿਆ ਮੇਟੇ ਧੜਕਣ, ਮਾਇਆ ਮਮਤਾ ਮੋਹ ਗਵਾਈਆ। ਫੇਰ ਲੇਖਾ ਜਾਣੇ ਸ਼ਰਕਨ ਗਰਬਨ, ਸ਼ਮਾਲ ਜਨੂਬ ਅੱਖ ਉਠਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਸੁਣੇ ਅਰਜ਼ਨ, ਅਰਜ਼ੀ ਸਭ ਦੀ ਵੇਖ ਵਖਾਈਆ। ਪੂਰਬ ਲੇਖਾ ਲਾਹਵੇ ਕਰਜ਼ਣ, ਮਕਰੂਜ਼ ਆਪ ਚੁਕਾਈਆ। ਨੌ ਖੰਡ ਪ੍ਰਿਥਮੀ ਧਾਰ ਵੇਖੇ ਨੌ ਬਰਤਨ, ਹਿੱਸੇ ਆਪਣੇ ਵੰਡ ਵੰਡਾਈਆ। ਮੁਹੰਮਦ ਦਾ ਲੇਖਾ ਪੂਰਾ ਕਰੇ ਨਾਲ ਸ਼ਰਤਨ, ਸ਼ਰਅ ਦਾ ਲੇਖਾ ਰਹੇ ਨਾ ਰਾਈਆ। ਸ਼ਾਹ ਸੁਲਤਾਨਾਂ ਪੁੱਠੀ ਹੋਵੇ ਨਰਦਨ, ਸਿਰ ਸਕੇ ਨਾ ਕੋਇ ਉਠਾਈਆ। ਅਮਾਮ ਅਮਾਮਾ ਹੋਵੇ ਮਰਦਨ, ਮਦਦ ਅਵਰ ਨਾ ਕੋਇ ਰਖਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦਨ, ਦੁਖੀਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਬਰਤਨ ਕਹਿਣ ਸਾਡਾ ਰੂਪ ਨਵ ਖੰਡ, ਨਵ ਚਾਰ ਦਏ ਗਵਾਹੀਆ। ਅਸੀਂ ਉਚੀ ਰੌਲਾ ਪਾਉਣਾ ਡੰਡ, ਹੋਕਾ ਹੱਕ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰ ਖੰਡ ਖੰਡ, ਸਗਲਾ ਸੰਗ ਨਾ ਕੋਇ ਨਿਭਾਈਆ। ਅਸੀਂ ਸਚ ਦੱਸੀਏ ਜਿਸ ਵੇਲੇ ਨਿਸ਼ਾਨ ਮੁਹੰਮਦ ਬਣਾਇਆ ਸੀ ਤਾਰਾ ਚੰਦ, ਨੌ ਗ੍ਰਹਿ ਸਮਝ ਕੇ ਸਾਨੂੰ ਕੋਲ ਟਿਕਾਈਆ। ਫੇਰ ਹੁਕਮ ਦਾ ਹੋ ਪਾਬੰਦ, ਸੱਯਦਾ ਸੀਸ ਦਿਤਾ ਨਿਵਾਈਆ। ਫੇਰ ਕਲਮਾ ਗਾ ਕੇ ਛੰਦ, ਢੋਲਾ ਗਾਇਆ ਧੁਰਦਰਗਾਹੀਆ। ਮਾਣਿਆ ਅਗੰਮ ਅਨੰਦ, ਸੁਖ ਸੁਖ ਵਿਚ ਸਮਾਈਆ। ਸੁਣਿਆ ਹੁਕਮ ਸੂਰੇ ਸਰਬੰਗ, ਹਰਿ ਕਰਤਾ ਆਪ ਦ੍ਰਿੜਾਈਆ। ਮੁਹੰਮਦ ਔਹ ਤਕ ਤੇਰੀ ਸਦੀ ਚੌਧਵੀਂ ਰਹੀ ਲੰਘ, ਕਦਮ ਕਦਮ ਨਾਲ ਬਦਲਾਈਆ। ਤੇਰਾ ਮਹਿਬੂਬ ਉਲਟਾ ਕਰੇ ਪਲੰਘ, ਪਾਵਾ ਚੂਲ ਰਹੇ ਕੁਰਲਾਈਆ। ਉਸ ਦਾ ਸੀਸ ਓਢਣ ਹੋਣਾ ਨੰਗ, ਪੜਦਾ ਸਕੇ ਕੋਇ ਨਾ ਪਾਈਆ। ਨੌ ਬਰਤਨ ਕਹਿਣ ਗੋਬਿੰਦ ਜਿਸ ਵੇਲੇ ਪਹਿਲੇ ਦਿਨ ਸੀ ਚੜ੍ਹਿਆ ਜੰਗ, ਜੰਗਜੂ ਬਹਾਦਰ ਰੂਪ ਬਣਾਈਆ। ਜਿਸ ਵੇਲੇ ਨੀਲੇ ਦਾ ਕਸਿਆ ਤੰਗ, ਥਾਪੀ ਪਿਠ ਉਤੇ ਟਿਕਾਈਆ। ਸਾਨੂੰ ਸੱਦ ਕੇ ਹੁਕਮ ਦਿਤਾ ਸੂਰੇ ਸਰਬੰਗ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨੌਂ ਬਰਤਨ ਕਹੇ ਗੋਬਿੰਦ ਦਿਤਾ ਆਖ, ਸਹਿਜ ਨਾਲ ਸੁਣਾਈਆ। ਵੇਖੋ ਮੁਹੰਮਦ ਦੀ ਅੰਤਮ ਸ਼ਾਖ਼, ਸ਼ਾਖ਼ ਰਹਿਣ ਕੋਇ ਨਾ ਪਾਈਆ। ਕਰ ਅਗੰਮੀ ਬਾਤ, ਬਾਤਨ ਦਿਤਾ ਦ੍ਰਿੜਾਈਆ। ਨਾਲੇ ਮਾਰਿਆ ਹਾਥ ਤੇ ਹਾਥ, ਹਥੇਲੀ ਹਥੇਲੀ ਨਾਲ ਟਕਰਾਈਆ। ਫੇਰ ਇਸ਼ਾਰਾ ਕੀਤਾ ਮੁਹੰਮਦ ਦੀ ਕਬਰ ਵਿਚ ਇਹ ਨੌਂ ਰੱਖੇ ਸੀ ਸਾਥ, ਕਿਸਮ ਵੱਖਰੀ ਵੰਡ ਵੰਡਾਈਆ। ਉਸ ਦੀ ਪੁੱਠੀ ਕਰਕੇ ਲਾਸ਼, ਪਿੱਠ ਉਤੇ ਟਿਕਾਈਆ। ਇਹ ਸੰਦੇਸ਼ਾ ਮੁਹੰਮਦ ਦੇ ਕੇ ਗਿਆ ਸੀ ਆਪ ਖ਼ਾਸ, ਖ਼ਾਹਿਸ਼ ਆਪਣੀ ਨਾਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਨੌਂ ਬਰਤਨ ਕਹਿਣ ਅਸੀਂ ਬੈਠੇ ਰਹੇ ਨਾਲ ਸਬਰ, ਸਬੂਰੀ ਪ੍ਰਭ ਨੇ ਦਿਤੀ ਜਣਾਈਆ। ਵੜੇ ਰਹੇ ਵਿਚ ਮੁਹੰਮਦ ਦੀ ਕਬਰ, ਮਕਬਰਿਆਂ ਡੇਰਾ ਲਾਈਆ। ਤਕਦੇ ਰਹੇ ਉਪਰ ਅੰਬਰ, ਅਸਮਾਨਾਂ ਪਰੇ ਅੱਖ ਉਠਾਈਆ। ਕਿਸ ਵੇਲੇ ਆਵੇ ਸਾਡੇ ਪੈਗ਼ੰਬਰਾਂ ਦਾ ਪੈਗ਼ੰਬਰ, ਜਲਵਾਗਰ ਨੂਰ ਇਲਾਹੀਆ। ਸਾਨੂੰ ਫੜ ਕੇ ਕਢੇ ਵਿਚੋਂ ਅੰਧੇਰੀ ਕੰਦਰ, ਧਰਨੀ ਧਰਤ ਉਤੇ ਦਏ ਵਡਿਆਈਆ।

❋

❋

ਅਸੀਂ ਨਿਸ਼ਾਨ ਤਕੀਏ ਅੰਤਮ ਤਾਰਾ ਚੰਦਰ, ਚੰਦ ਸਿਤਾਰ ਵੇਖ ਵਖਾਈਆ। ਜਿਨ੍ਹਾਂ ਰੀਤੀ ਬਦਲੀ ਮੱਠ ਮੰਦਰ, ਮਸਜਿਦਾਂ ਰੰਗ ਰੰਗਾਈਆ। ਕੀ ਖੇਲ ਕਰੇ ਆਪਣੀ ਧਾਰ ਵਿਚ ਰੰਗਣ, ਰੰਗਤ ਰੰਗ ਕੀ ਬਦਲਾਈਆ। ਸਾਡੀ ਮਨਜ਼ੂਰ ਹੋਵੇ ਬੰਦਨ, ਬੰਦਗੀ ਸੀਸ ਝੁਕਾਈਆ। ਪਰਵਰਦਿਗਾਰ ਕਿਹਾ ਜਿਸ ਵੇਲੇ ਸਦੀ ਚੌਧਵੀਂ ਲੱਗੀ ਲੰਘਣ, ਅੰਤ ਅਖ਼ੀਰ ਬੇਨਜ਼ੀਰ ਵੇਖ ਵਖਾਈਆ। ਤੁਹਾਨੂੰ ਲਿਆਵੇ ਆਪਣੇ ਕੋਲ ਪਲੰਘਣ, ਪੂਰਬ ਵਿਛੋੜਾ ਦਏ ਮੁਕਾਈਆ। ਇਹ ਲੇਖਾ ਜਾਣੇ ਸੂਰਬੀਰ ਬਹਾਦਰ ਜੰਗਣ, ਤਾਕਤਵਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਰਤਨ ਕਹਿਣ ਜਿਸ ਵੇਲੇ ਕਬਰ ਵਿਚ ਲੱਗਾ ਸਾਡਾ ਡੇਰਾ, ਦਰ ਬੈਠੇ ਆਸਣ ਲਾਈਆ। ਅਗਲਾ ਪੰਧ ਤਕੀਏ ਨੇੜਾ, ਪਿਛਲਾ ਪੰਧ ਚੁਕਾਈਆ। ਕਵਣ ਵਕਤ ਪ੍ਰਭ ਦੇਵੇ ਦੀਨ ਦੁਨੀ ਨੂੰ ਗੇੜਾ, ਭਵਰੀ ਭਵ ਵਿਚ ਭਵਾਈਆ। ਜਗਤ ਸ਼ਰਅ ਦਾ ਮੇਟੇ ਝੇੜਾ, ਝੰਜਟ ਅਵਰ ਰਹੇ ਨਾ ਰਾਈਆ। ਭਾਗ ਲਗਾਏ ਕਾਇਆ ਖੇੜਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਮਿਹਰਵਾਨ ਕਰੇ ਆਪਣੀ ਮਿਹਰਾ, ਮਿਹਰ ਨਜ਼ਰ ਉਠਾਈਆ। ਸਾਡਾ ਲੇਖਾ ਪੂਰਾ ਕਰੇ ਕੇਰਾਂ, ਜਵਾਂ ਹੋਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨੌਂ ਬਰਤਨ ਕਹਿਣ ਅਸੀਂ ਸੁਣਿਆ ਖ਼ੁਦਾ ਦਾ ਕਲਾਮ ਹੱਕੀ, ਮਕਬਰੇ ਵਿਚ ਆਸਣ ਲਾਈਆ। ਸਾਡੀ ਵਾਸ਼ਨਾ ਰਹੀ ਨਾ ਸ਼ੱਕੀ, ਸ਼ਿਕਵਾ ਦਿਤਾ ਮਿਟਾਈਆ। ਸਾਨੂੰ ਇਉਂ ਜਾਪਿਆ ਜਿਉਂ ਮੁਹੰਮਦ ਦੀ ਲਾਸ਼ ਹੱਸੀ, ਹੱਸ ਕੇ ਰਹੀ ਸੁਣਾਈਆ। ਤੁਸਾਂ ਮੇਰੇ ਪਰਵਰਦਿਗਾਰ ਦਾ ਖੇਲ ਵੇਖਣਾ ਅੱਖੀਂ, ਬਿਨਾ ਅੱਖਾਂ ਤੋਂ ਦਏ ਵਖਾਈਆ। ਜਿਸ ਨੇ ਮੇਰੀ ਪਤ ਲੈਣੀ ਰੱਖੀ, ਓਢਣ ਦਏ ਟਿਕਾਈਆ। ਪਰ ਬਰਤਨੋ ਯਾਦ ਕਰਿਉ ਉਸ ਵੇਲੇ ਸੁੱਕਾ ਟਾਂਡਾ ਨਿਸ਼ਾਨਾ ਹੋਵੇ ਮੱਕੀ, ਉਤੇ ਗੋਬਿੰਦ ਲੇਖ ਲਿਖਾਈਆ। ਸਭ ਨੇ ਡੋਰੀ ਉਸ ਉਤੇ ਸੱਟੀ, ਅਵਤਾਰ ਬੈਠੇ ਆਸ ਰਖਾਈਆ। ਅੰਤਮ ਜੜ੍ਹ ਸਭ ਦੀ ਜਾਣੀ ਪੱਟੀ, ਪਟਨੇ ਵਾਲਾ ਲਏ ਅੰਗੜਾਈਆ। ਜੋਤ ਧਾਰ ਹੋਣੀ ਇਕੱਠੀ, ਸ਼ਬਦੀ ਡੰਕ ਵਜਾਈਆ। ਖ਼ਾਲੀ ਭਾਂਡਾ ਦਿਸੇ ਮੱਟੀ, ਮਿੱਟੀ ਖ਼ਾਕ ਨਜ਼ਰੀ ਆਈਆ। ਧਰਮ ਦੀ ਰਹੇ ਕੋਈ ਨਾ ਹੱਟੀ, ਸਚ ਨਾਮ ਨਾ ਕੋਇ ਵਿਕਾਈਆ। ਲੇਖੇ ਲੱਗੇ ਮੁਹੰਮਦ ਦੀ ਮੌਲੀ ਅੱਟੀ, ਕਸੀਰਾ ਰਵੀਦਾਸ ਦਏ ਗਵਾਹੀਆ। ਉਸ ਵੇਲੇ ਜਨ ਭਗਤਾਂ ਬੰਨ੍ਹਣੀ ਸੋਹੰ ਮਸਤਕ ਪੱਟੀ, ਜੰਗਜੂ ਬਹਾਦਰ ਚਾਰੇ ਉਠ ਕੇ ਲੈਣ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੱਕੀ ਕਹੇ ਮੈਂ ਨਹੀਂ ਸੁੱਕਾ ਟਾਂਡਾ, ਸਭ ਨੂੰ ਦਿਆਂ ਸੁਣਾਈਆ। ਮੈਂ ਲੇਖਾ ਮੰਗਣਾ ਜਿਨ੍ਹਾਂ ਨੇ ਖਾਧਾ ਸੂਰ ਗਾਂ ਢਾਂਡਾ, ਪਸ਼ੂਆਂ ਖੱਲ ਲੁਹਾਈਆ। ਪਰ ਯਾਦ ਰੱਖਿਓ ਉਸ ਵੇਲੇ ਸ਼ਬਦ ਦੀ ਧਾਰ ਬਲ ਦੀ ਗੋਲੀ ਨਾਮ ਲਿਖਾਰੀ ਤ੍ਰਿਪਤ ਦੇ ਸੀਸ ਹੋਵੇਗਾ ਲਾਲ ਪਰਾਂਦਾ, ਸੱਗੀ ਸਗਣਾਂ ਵਾਲੀ ਨਾਲ ਛੁਹਾਈਆ। ਦੋ ਜਹਾਨ ਭਗਤ ਭਗਵਾਨ ਤੂੰ ਮੇਰਾ ਮੈਂ ਤੇਰਾ ਗੀਤ ਹੋਵੇਗਾ ਗਾਂਦਾ, ਗਾ ਗਾ ਖ਼ੁਸ਼ੀ ਮਨਾਈਆ। ਗੁਰਮੁਖ ਸੂਰਬੀਰਾਂ ਨੇ ਖਿੱਚੀਆਂ ਹੋਣਗੀਆਂ ਲਾਂਗਾ, ਮਾਲਵੇ ਵਾਲੇ ਦੇਣ ਗਵਾਹੀਆ। ਉਹਨਾਂ ਚਵ੍ਹਾਂ ਦੇ ਹੱਥ ਵਿਚ ਹੋਣਗੀਆਂ ਡਾਂਗਾਂ, ਸੂਰਬੀਰ ਲਏ ਉਠਾਈਆ। ਝਗੜਾ ਪਾਉਣਾ ਨੌ ਖੰਡ ਪ੍ਰਿਥਮੀ ਸੱਤ ਦੀਪ ਆਂਢ ਗਵਾਂਢਾਂ, ਵੱਖਰਾ ਘਰ ਨਾ ਕੋਇ ਵਖਾਈਆ। ਕਲਜੁਗ ਕੂੜ ਲਹਿਰ ਦੀਆਂ ਚੜ੍ਹਨੀਆਂ ਕਾਂਗਾਂ, ਕਾਂਗੋ ਵਾਲੇ ਰੋਵਣ ਮਾਰਨ ਧਾਹੀਆ। ਲੇਖਾ ਮੁਕਣਾ ਰੋਜ਼ੇ ਨਿਮਾਜ਼

❋

❋

ਬਾਂਗਾਂ, ਅਜ਼ਾਂ ਦਾ ਝਗੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਆਪ ਜਣਾਈਆ। ਕਬਰ ਕਹੇ ਮੇਰੇ ਅੰਦਰ ਆਈ ਆਵਾਜ਼, ਅਜ਼ਾਂ ਦਿਤੀ ਦ੍ਰਿੜਾਈਆ। ਜਿਸ ਵਿਚ ਖੋਲ੍ਹਿਆ ਰਾਜ਼, ਰਹਿਮਤ ਰਹੀਮ ਕਮਾਈਆ। ਪਰਦਾ ਓਹਲਾ ਰਹੇ ਨਾ ਆਗ਼ਾਜ਼, ਲੇਖਾ ਲੇਖ ਨਾ ਕੋਇ ਜਣਾਈਆ। ਇਹ ਹੁਕਮ ਦੇਣਾ ਇਕੋ ਮਾਲਕ ਵਾਹਿਦ, ਦੂਜਾ ਨਜ਼ਰ ਕੋਇ ਨਾ ਆਈਆ। ਪਿਛਲਾ ਕਲਮਾ ਰਹੇ ਕੋਇ ਨਾ ਸ਼ਾਇਦ, ਸ਼ਾਇਦ ਕਹਿਣ ਉਤੇ ਪ੍ਰਭ ਨੇ ਆਪਣਾ ਹੁਕਮ ਆਇਦ ਦਿਤਾ ਕਰਾਈਆ। ਤੁਸੀਂ ਮੇਰੇ ਨਿੱਕੇ ਨਿੱਕੇ ਨਾਇਬ, ਸੰਦੇਸ਼ੇ ਦਿਤੇ ਥਾਉਂ ਥਾਈਂਆ। ਅਗਲਾ ਹੁਕਮ ਹੋਣਾ ਜਾਇਜ਼, ਨਾਜਾਇਜ਼ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਬਰ ਕਹੇ ਜਿਸ ਵੇਲੇ ਗੁਰਮੁਖ ਬਹਾਦਰ ਜਗਤ ਬਣੇ ਲੜਾਕੇ, ਸ਼ਬਦ ਡੰਡੇ ਹੱਥ ਉਠਾਈਆ। ਉਧਰੋਂ ਖੇਲ ਵੇਖਣਾ ਪਰਵਰਦਿਗਾਰ ਵਿਚ ਢਾਕੇ, ਬਗ਼ਲਗੀਰ ਸਭ ਨੂੰ ਦਏ ਬਣਾਈਆ। ਜਿਸ ਦੇ ਕੋਲ ਆਦਿ ਅੰਤ ਦੋ ਜਹਾਨ ਦੇ ਖ਼ਾਕੇ, ਮੁਸੱਵਰ ਅਵਰ ਨਾ ਕੋਇ ਰਖਾਈਆ। ਲੇਖਾ ਮੰਗੇ ਪੁਰਖ ਅਬਿਨਾਸ਼ੇ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਪੂਰੇ ਕਰਨੇ ਇਰਾਦੇ, ਲੇਖਾ ਦੇਵੇ ਚਾਈਂ ਚਾਈਂਆ। ਉਸ ਵੇਲੇ ਕੋਟਾਂ ਵਿਚੋਂ ਕੋਈ ਭਗਤ ਸੁਹੇਲਾ ਜਾਗੇ, ਜਿਸ ਜਾਗਰਤ ਜੋਤ ਕਰੇ ਰੁਸ਼ਨਾਈਆ। ਫੇਰ ਹੁਕਮ ਦੇਵਾਂ ਆਰ ਪਾਰ ਕੋਲ ਵਾਘੇ, ਵਾਹਵਾ ਵੱਜਦੀ ਰਹੇ ਵਧਾਈਆ। ਜੋ ਗੋਬਿੰਦ ਦਾ ਲੇਖ ਲਿਖਾਇਆ ਵਿਚ ਦੁਆਬੇ, ਬਿਆਸ ਕਿਨਾਰਾ ਤਟ ਖ਼ੁਸ਼ੀਆਂ ਨਾਲ ਸਭ ਨੂੰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਕਬਰ ਕਹੇ ਮੈਂ ਵੇਖੀ (ਚੌਧਵੀ) ਸਦੀ, ਸਦਕੇ ਸਭ ਨੂੰ ਦਿਆਂ ਸੁਣਾਈਆ। ਮੈਨੂੰ ਐਂ ਦਿਸਿਆ ਜਿਉਂ ਧਰਮ ਲਿਖਾਰੀਆਂ ਰੂਪ ਬਦਲ ਕੇ ਸਿਰ ਤੇ ਪਾ ਲਈ ਸੱਗੀ, ਸ਼ਗਨ ਜਗਤ ਵਾਲਾ ਮਨਾਈਆ। ਫੇਰ ਚਾਰੋਂ ਕੁੰਟ ਤਕਣੀ ਅੱਗ ਲੱਗੀ, ਲਗ ਮਾਤਰ ਦਾ ਡੇਰਾ ਢਾਹੀਆ। ਇਹ ਰਸਮ ਉਸ ਤੋਂ ਕਰਾਉਣੀ ਜਿਸ ਦੀ ਗੋਤ ਹੋਵੇਗੀ ਜੱਗੀ, ਜਾਗਰਤ ਜੋਤ ਜਗਾਈਆ। ਇਧਰ ਸੂਰਬੀਰਾਂ ਨੇ ਪੱਟੀ ਮਸਤਕ ਬੱਧੀ, ਆਪਣੀ ਲੈਣ ਅੰਗੜਾਈਆ। ਅੱਗੇ ਸ਼ਰਅ ਦੀ ਕਿਸੇ ਨੂੰ ਲੈਣ ਨਹੀਂ ਦੇਣੀ ਵੱਢੀ, ਨਾਮ ਕਲਮਾ ਵਿਚੋਲਾ ਨਾ ਕੋਇ ਰਖਾਈਆ। ਕਲਜੁਗ ਦੀ ਰਹਿਣ ਨਹੀਂ ਦੇਣੀ ਗੱਦੀ, ਗਦਾਗਰ ਹੋਵੇ ਲੋਕਾਈਆ। ਇਕੋ ਨੂਰ ਪਰਗਟਾਉਣਾ ਰੱਬੀ, ਜਿਸ ਨੂੰ ਰੱਬੇ ਆਲਮੀਨ ਕਹਿ ਕੇ ਸਾਰੇ ਗਾਈਆ। ਜਿਸ ਦਾ ਅਹਿਵਾਲਾ ਦੇ ਦੇਵਾਂ ਪੋਹ ਛੱਬੀ, ਛਹਿਬਰ ਨਾਮ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਹੁਕਮ ਕਹੇ ਆ ਗਿਆ ਨਾਰਦ ਪਾਂਧਾ, ਨਰਦਾਂ ਪੁੱਠੀਆਂ ਸਿੱਧੀਆਂ ਰਿਹਾ ਵਖਾਈਆ। ਆਪਣਾ ਗੀਤ ਆਪੇ ਗਾਂਦਾ, ਆਪੇ ਰਿਹਾ ਜਣਾਈਆ। ਆਪਣੀ ਧੂੜੀ ਆਪੇ ਨਹਾਂਦਾ, ਇਸ਼ਨਾਨ ਆਪ ਸਮਝਾਈਆ। ਫੇਰ ਬੋਲ ਕੇ ਹੱਕ ਸੁਣਾਉਂਦਾ, ਸੁਣ ਵੇ ਮੇਰਿਆ ਗੋਬਿੰਦ ਮਾਹੀਆ। ਕਿੱਥੋਂ ਲਿਆਂਦਾ ਸੁੱਕਾ ਮਕਈ ਦਾ ਟਾਂਡਾ, ਸੁੱਕਾ ਹਰਿਆ ਨਾ ਕੋਇ ਕਰਾਈਆ। ਮੈਨੂੰ ਟਿਕਾਣਾ ਦੱਸ ਦੇ ਸਚੇ ਥਾਂ ਦਾ, ਜਿਥੇ ਪਰਗਟ ਹੋਵੇ ਧੁਰ ਦਾ ਮਾਹੀਆ। ਜਿਹੜਾ ਸੀਰ ਨਾ ਚੁੰਘੇ ਮਾਂ ਦਾ, ਪਿਤਾ ਗੋਦ ਨਾ ਕੋਇ ਟਿਕਾਈਆ। ਅੱਗੇ ਰੂਪ ਧਰਿਆ ਹੋਵੇ ਨਾ ਉਹਦੇ ਨਾਂ ਦਾ, ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਸਾਰੇ ਸੀਸ ਨਿਵਾਈਆ। ਉਹ ਹਿੱਸਾ ਪਾਵੇ ਨਾ ਸੂਰ ਗਾਂ ਦਾ,

❋

❋

ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮਾਲਕ ਖ਼ਾਲਕ ਹੋਵੇ ਤੇ ਦੋ ਜਹਾਨ ਜੁਮੇਵਾਰ ਨਿਆਂ ਦਾ, ਹੁਕਮ ਸਚ ਸਚ ਸੁਣਾਈਆ। ਲੇਖਾ ਸਭ ਤੋਂ ਲਏ ਕੀਤੇ ਗੁਨਾਂਹ ਦਾ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੁਹੰਮਦਾ ਕਿਉਂ ਗੂੜ੍ਹੀ ਨੀਂਦ ਸੁੱਤਾ, ਸੁਤਿਆ ਲੈ ਅੰਗੜਾਈਆ। ਤੇਰਾ ਅੰਤਮ ਪੈਂਡਾ ਮੁਕਾ, ਮੁਕੰਮਲ ਦਿਆਂ ਸੁਣਾਈਆ। ਤੇਰੀ ਉਮਤ ਲੇਖਾ ਚੁੱਕਾ, ਚੁਕੰਨਾ ਦਿਆਂ ਕਰਾਈਆ। ਕਿਸੇ ਦੇ ਗ੍ਰਹਿ ਰਹਿਣਾ ਨਹੀਂ ਹੁੱਕਾ, ਹੁਕਮ ਦੇਵੇ ਧੁਰਦਰਗਾਹੀਆ। ਜਿਸ ਪਰਵਰਦਿਗਾਰ ਪਿਛੇ ਕਟਾਈਆਂ ਮੁੱਛਾਂ, ਉਹ ਮੁਸ਼ਕਲ ਰਿਹਾ ਵਖਾਈਆ। ਹੁਣ ਝਗੜਾ ਪੈਣਾ ਕੁਸ਼ਾ, ਕੁੱਲ ਉਸ ਦੇ ਨਾਲ ਮਿਲਾਈਆ। ਦੋਸਤਾ ਕਰੀਂ ਮੂਲ ਨਾ ਗ਼ੁੱਸਾ, ਗ਼ੁੱਸੇ ਵਾਲੀ ਗੱਲ ਨਾ ਕੋਇ ਸੁਣਾਈਆ। ਜਿਸ ਖ਼ੁਦਾ ਨੇ ਤੇਰੇ ਨੂਰ ਨਾਲੋਂ ਵਿਛੋੜਿਆ ਤੇਰਾ ਜੁੱਸਾ, ਕਬਰਾਂ ਵਿਚ ਦਬਾਈਆ। ਉਸ ਨੇ ਸੰਦੇਸ਼ਾ ਦਿਤਾ ਸੁੱਚਾ, ਸਚ ਦਿਆਂ ਸਮਝਾਈਆ। ਤੇਰਾ ਨਾਤਾ ਤੇਰੀ ਉਮਤ ਨਾਲੋਂ ਤੁੱਟਾ, ਤੁੱਟਿਆਂ ਗੰਢ ਨਾ ਕੋਇ ਪਵਾਈਆ। ਉਸ ਵੇਲੇ ਗੋਬਿੰਦ ਸ਼ਬਦ ਦਾ ਤੀਰ ਨਿਸ਼ਾਨ ਛੁਟਾ, ਅਣਿਆਲਾ ਆਪ ਵਖਾਈਆ। ਤੇਰੀ ਲਹਿੰਦੀ ਢਹਿੰਦੀ ਜਾਏ ਗੁੱਠਾ, ਗੋਸ਼ਾ ਰੋਵੇ ਮਾਰੇ ਧਾਹੀਆ। ਧਰਨੀ ਧਰਤ ਪੈਜ ਆਪ ਲੁੱਟਾ, ਲੁਟੇਰਾ ਬਣਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਟਾਂਡਾ ਕਹੇ ਸੁਣ ਨਾਰਦ ਪੰਡਤਾ, ਬ੍ਰਾਹਮਣਾ ਬ੍ਰਹਮ ਦਿਆਂ ਜਣਾਈਆ। ਜਿਸ ਲੇਖਾ ਮੁਕਾਉਣਾ ਕਲਜੁਗ ਕੂੜ ਕਿਰਿਆ ਹੰਗਤਾ, ਹਉਮੇ ਡੇਰਾ ਦੇਵੇ ਢਾਹੀਆ। ਲੇਖਾ ਰਹਿਣ ਨਹੀਂ ਦੇਣਾ ਭੁੱਖ ਨੰਗ ਦਾ, ਭੰਡਾਰੇ ਅਤੁਟ ਦਏ ਵਰਤਾਈਆ। ਪਹਿਲੋਂ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਨਜ਼ਾਰਾ ਵਖਾਉਣਾ ਉਮਤ ਵਾਲੇ ਜੰਗ ਦਾ, ਮਜ਼੍ਹਬ ਮਜ਼੍ਹਬ ਨਾਲ ਠੁਕਰਾਈਆ। ਲੇਖਾ ਪੂਰਾ ਹੋਣਾ ਜੋ ਪੇਸ਼ੀਨਗੋਈਆਂ ਵਿਚ ਰਿਹਾ ਮੰਗਦਾ, ਮੁਹੰਮਦ ਆਸਾ ਮਨਸਾ ਸਾਹਿਬ ਨਾਲ ਮਿਲਾਈਆ। ਜੋ ਗੋਬਿੰਦ ਬਚਨ ਕੀਤਾ ਸੀ ਜਿਸ ਵੇਲੇ ਪਹਿਲੇ ਦਿਨ ਨੀਲੇ ਦਾ ਤੰਗ ਸੀ ਕਸਦਾ, ਤੰਗਦਸਤ ਹੋਵੇ ਲੋਕਾਈਆ। ਮੈਂ ਪੁਰਖ ਅਕਾਲ ਵਣਜਾਰਾ ਨਹੀਂ ਪੰਜਾਂ ਦਰਿਆਵਾਂ ਦੇ ਜੰਗ ਦਾ, ਪੰਜਾਬ ਵਿਚ ਇਕ ਇਸ਼ਾਰਾ ਦਿਤਾ ਕਰਾਈਆ। ਮੈਂ ਮਾਲਕ ਹੋ ਕੇ ਆਵਾਂ ਖੰਡ ਬ੍ਰਹਿਮੰਡ ਦਾ, ਪੁਰੀਆਂ ਲੋਆਂ ਚਰਨਾਂ ਹੇਠ ਦਬਾਈਆ। ਮੇਰਾ ਨਾਮ ਅਣਿਆਲਾ ਤੀਰ ਖੇਲ ਕਰੇ ਚੰਡ ਪਰਚੰਡ ਦਾ, ਤੁਰੰਗ ਤੁਫੰਗ ਇਕੋ ਨਜ਼ਰੀ ਆਈਆ। ਮੈਂ ਕਿਸੇ ਕੋਲੋਂ ਦਾਨ ਹੋਵਾਂ ਨਾ ਮੰਗਦਾ, ਮਾਂਗਤ ਹੋ ਨਾ ਝੋਲੀ ਡਾਹੀਆ। ਇਕੋ ਨਾਤਾ ਰੱਖਾਂ ਤੇਰੇ ਸੰਗ ਦਾ, ਤੇਰੇ ਨਾਲ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਟਾਂਡਾ ਕਹੇ ਮੇਰੇ ਉਤੇ ਲਿਖਿਆ ਗੋਬਿੰਦ, ਮਿਲੀ ਮਾਤ ਵਡਿਆਈਆ। ਮੈਂ ਉਹਦਾ ਖੇਲ ਵੇਖਣਾ ਵਿਚ ਹਿੰਦ, ਸੰਬਲ ਨਿਵਾਸੀ ਧਿਆਨ ਲਗਾਈਆ। ਭਗਤ ਸੁਹੇਲੇ ਤਕਣੇ ਅਗੰਮੀ ਬਿੰਦ, ਬਿੰਦਰਾਬਨ ਦਾ ਧਿਆਨ ਲਗਾਈਆ। ਲਹਿਣਾ ਤਕਣਾ ਜੀਉ ਪਿੰਡ, ਬ੍ਰਹਿਮਾਂਡ ਖੋਜ ਖੁਜਾਈਆ। ਜਿਸ ਦੀ ਧਾਰ ਸਾਗਰ ਸਿੰਧ, ਗਹਿਰ ਗੰਭੀਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰੇ ਮਹਿਬੂਬਾ, ਮਿਹਰਵਾਨ ਤੇਰੀ ਵਡਿਆਈਆ। ਤੂੰ ਹਰ ਘਟ ਸਦਾ ਮੌਜੂਦਾ, ਦੋ ਜਹਾਨਾਂ ਸੋਭਾ ਪਾਈਆ। ਤੇਰਾ ਹੁਕਮ ਨਾ ਜਾਏ ਬੇਹੂਦਾ, ਜੁਗ ਚੌਕੜੀ ਰੀਤੀ ਚਲੀ ਆਈਆ।

❋

❋

ਕੀ ਸਦੀ ਚੌਧਵੀਂ ਕਰਨਾ ਕਰਮ ਅਜੂਬਾ, ਅਜਬ ਨਿਰਾਲੇ ਦੇਵਾਂ ਦ੍ਰਿੜਾਈਆ। ਤੇਰਾ ਦਰ ਦਵਾਰ ਸਭ ਤੋਂ ਊਚਾ, ਉਚ ਅਗੰਮ ਤੇਰੀ ਸਰਨਾਈਆ। ਕਿਉਂ ਕੁੰਭ ਨੂੰ ਮਾਰਿਆ ਮੂਧਾ, ਮੂਧੇ ਤੋਂ ਸਿੱਧਾ ਫੇਰ ਕਰਾਈਆ। ਇਸ ਦਾ ਭੇਵ ਦੱਸ ਦੇ ਇਕ ਤੇ ਦੂਜਾ, ਦੂਆ ਇਕ ਨਾਲ ਮਿਲਾ ਨੇਤਰ ਰੋ ਕੇ ਕਹੇ ਬਸੁਧਾ, ਧਰਨੀ ਰਹੀ ਜਣਾਈਆ। ਮੇਰੇ ਦੀਨ ਦਿਆਲਾ ਮੇਰੇ ਸੀਨੇ ਤੇ ਹੋਣਾ ਯੁਧਾ, ਯੁਧਿਸ਼ਟਰ ਦਾ ਲੇਖਾ ਨਿੱਕਾ ਨਿੱਕਾ ਨਜ਼ਰੀ ਆਈਆ। ਉਸ ਵੇਲੇ ਕ੍ਰਿਸ਼ਨ ਨੇ ਆਪਣੇ ਰਥ ਵਿਚ ਰਥਵਾਹੀ ਬਣਕੇ ਸਵਾ ਸੇਰ ਦਾ ਰੱਖਿਆ ਸੀ ਖ਼ਾਲੀ ਕੁੱਜਾ, ਕੁੰਭ ਨੂੰ ਹੱਥ ਮੂਲ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਅਲਾਹ, ਆਲੀਜਾਹ ਸੁਣਾਈਆ। ਮੈਂ ਸਭ ਨੂੰ ਦਿਆਂ ਇਤਲਾਹ, ਗੁਫਤ ਸ਼ਨੀਦ ਆਪ ਦ੍ਰਿੜਾਈਆ। ਬਾਈ ਕੱਤਕ ਮੇਰਾ ਗਵਾਹ, ਸ਼ਹਾਦਤ ਸ਼ਹਿਨਸ਼ਾਹੀਆ। ਸਭ ਦੇ ਵਾਅਦੇ ਪੂਰੇ ਕਰੇ ਆਪ ਖ਼ੁਦਾ, ਖ਼ੁਦ ਮਾਲਕ ਨੂਰ ਇਲਾਹੀਆ। ਮੁਹੰਮਦ ਦਾ ਲਹਿਣਾ ਦਏ ਚੁਕਾ, ਚੁਕੰਨੇ ਚਾਰ ਯਾਰ ਕਰਾਈਆ। ਜਿਸ ਨੇ ਭਗਤਾਂ ਮਸਤਕ ਪੱਟੀਆਂ ਦਿਤੀਆਂ ਬੰਧਾ, ਸੋਹੰ ਅੱਖਰ ਲੇਖ ਲਿਖਾਈਆ। ਹੱਥ ਡਾਂਗਾਂ ਰਹੇ ਉਠਾ, ਭੈ ਵਿਚ ਵੇਖਣ ਚਾਈਂ ਚਾਈਂਆ। ਲਾਲ ਪਰਾਂਦਾ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਸੱਗੀ ਕਹੇ ਸੁਹਾਗਣ ਰਹਿਣੀ ਕੋਈ ਨਾ, ਦੁਹਾਗਣ ਹੋਏ ਲੋਕਾਈਆ। ਕਿਸੇ ਦੀ ਪਕੜੇ ਨਾ ਕੋਈ ਬਾਂਹ, ਸੁੱਕਾ ਟਾਂਡਾ ਰਿਹਾ ਸੁਣਾਈਆ। ਨੌਂ ਬਰਤਨ ਹਾਂ ਵਿਚ ਕਰਨ ਹਾਂ, ਹਮਸਾਜਣ ਬਣਕੇ ਸੰਗ ਬਣਾਈਆ। ਅੰਤ ਵਿਛੋੜਾ ਹੋਣਾ ਪੁੱਤਰਾਂ ਮਾਂ, ਨਾਰ ਕੰਤ ਨਜ਼ਰ ਕਿਸੇ ਨਾ ਆਈਆ। ਗੁਰੂ ਚੇਲਾ ਦੇਵੇ ਕੋਈ ਨਾ ਠੰਡੀ ਛਾਂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਉਥੇ ਦੋ ਜਹਾਨਾਂ ਕਰੇ ਸਚ ਨਿਆਂ, ਨਿਆਂਕਾਰ ਆਦਿ ਅੰਤ ਜੁਗਾ ਜੁਗੰਤ ਇਕੋ ਇਕ ਅਖਵਾਈਆ।

੨੩ ਕੱਤਕ ਸ਼ਹਿਨਸ਼ਾਹੀ ਸੰਮਤ ੭ ਸੁਰਜਨ ਸਿੰਘ, ਨਿਰੰਜਣ ਸਿੰਘ, ਮਹਿੰਦਰ ਸਿੰਘ, ਗੁਰਦੇਵ ਸਿੰਘ, ਮਦਨ ਨਾਲ, ਮੱਘਰ ਸਿੰਘ, ਭਜਨ ਸਿੰਘ, ਲਾਲ ਸਿੰਘ, ਹਰਨੇਕ ਸਿੰਘ, ਗਿਆਨ ਚੰਦ, ਹਰਬੰਸ ਕੌਰ, ਕੁਲਦੀਪ ਕੌਰ, ਮਲਕੀਅਤ ਸਿੰਘ,

ਰਵੇਲ ਸਿੰਘ ਲੁਧਿਆਣਾ, ਸੁਖਵੰਤ ਕੌਰ, ਹਰਚਰਨ ਸਿੰਘ ਲੁਧਿਆਣਾ, ਮਹਿੰਦਰ ਸਿੰਘ ਦਾਖੇ, ਕਰਮ ਸਿੰਘ ਗੁੜੇ,
ਸਰਦਾਰਾ ਸਿੰਘ ਚੋਲੇਵਾਲ, ਮੁਖਤਿਆਰ ਸਿੰਘ ਮੁੰਡੀਆਂ, ਬਲਵੰਤ ਸਿੰਘ ਸੰਤ ਕਲੋਨੀ ਪਟਿਆਲਾ,
ਭਜਨ ਸਿੰਘ ਚੁਪਕੀ, ਹਰਬੰਸ ਸਿੰਘ ਸ਼ੇਰਪੁਰ, ਸਰਵਣ ਸਿੰਘ ਜਮਾਲ ਪੁਰ, ਜੁਗਿੰਦਰ ਸਿੰਘ ਦਾਖੇ,
ਸ਼ਾਮ ਕੌਰ ਮੰਡਿਆਣੀ, ਜੁਗਿੰਦਰ ਸਿੰਘ ਤਲਵਾੜਾ, ਫੂਲਾ ਰਾਣੀ ਲੁਧਿਆਣਾ, ਲੁਧਿਆਣਾ ਸ਼ਹਿਰ

ਮੁਹੰਮਦ ਕਹੇ ਉਫ਼ ਆਹ ਮੇਰਿਆ ਅੱਲਾ, ਵਲੀ ਅੱਲਾ ਹੋ ਕੇ ਦਿਆਂ ਜਣਾਈਆ। ਮੇਰੇ ਮਹਿਬੂਬ ਤੇਰਾ ਨੂਰ ਹੋਇਆ ਇਕੱਲਾ, ਅਕਲ ਕਲਧਾਰੀ ਦਿਆਂ ਦ੍ਰਿੜਾਈਆ। ਯਾਮੁਬੀਨ ਦਰੋਹੀ ਮੇਰੇ ਚੌਦਾਂ ਤਬਕਾਂ ਦਾ ਖ਼ਾਲੀ ਦਿਸੇ ਮਹੱਲਾ, ਨੂਰ ਜ਼ਹੂਰ ਨਜ਼ਰ ਕੋਇ ਨਾ ਆਈਆ। ਹੱਕ

❋

❋

ਖ਼ੁਦਾਏ ਚਾਰ ਯਾਰੀ ਛੁਟਦਾ ਪੱਲਾ, ਪਲਕ ਵਿਚ ਖ਼ਾਲੀ ਨਜ਼ਰੀਂ ਆਈਆ। ਮੇਰਾ ਕਲਮਾ ਕਾਇਨਾਤ ਹੋਇਆ ਝੱਲਾ, ਝਲਕ ਤੇਰੀ ਨਾ ਕੋਇ ਵਖਾਈਆ। ਮੇਰੀ ਉਮਤ ਲੱਗਣ ਵਾਲਾ ਸੱਲਾ, ਸਲਲ ਸਿਰ ਹੱਥ ਨਾ ਕੋਇ ਟਿਕਾਈਆ। ਤੇਰੀ ਕਿਆਮਤ ਦਾ ਵਕਤ ਕਦੇ ਨਾ ਟਲਾ, ਪੈਗ਼ੰਬਰ ਹੋ ਕੇ ਦਿਆਂ ਜਣਾਈਆ। ਤੂੰ ਵਸਣ ਵਾਲਾ ਪਰਵਰਦਿਗਾਰ ਨਿਹਚਲ ਧਾਮ ਅਟਲਾ, ਸਚਖੰਡ ਸਾਚੇ ਡੇਰਾ ਲਾਈਆ। ਕੀ ਖੇਲ ਵਰਤਾਉਣ ਲੱਗਾ ਧਰਨੀ ਉਤੇ ਥਲਾ, ਜਲ ਥਲ ਮਹੀਅਲ ਹੁਕਮ ਵਰਤਾਈਆ। ਬਹੁੜੀ ਚਰਾਗ਼ਾਂ ਵਿਚ ਕਿਸੇ ਪਾਉਣਾ ਨਹੀਂ ਤੇਲ ਦਾ ਪਲਾ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਮਿਹਰਵਾਨ ਤੇਰੇ ਗੋਬਿੰਦ ਦਾ ਇਹੋ ਹੋਣਾ ਹੱਲਾ, ਹਾਲਤ ਬਦਲੇ ਕੂੜ ਲੋਕਾਈਆ। ਮੈਂ ਤੇਰੇ ਦਵਾਰੇ ਦਰਵੇਸ਼ ਹੋ ਕੇ ਖਲਾ, ਖ਼ਲਕ ਦੇ ਮਾਲਕ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪਰਵਰਦਿਗਾਰ ਕਹੇ ਸੁਣ ਮੇਰੇ ਮੁਹੰਮਦ ਨਬੀ, ਹਜ਼ਰਤਾ ਦਿਆਂ ਸੁਣਾਈਆ। ਵੇਖ ਲੈ ਲੇਖਾ ਆਪਣਾ ਚੌਧਵੀਂ ਸਦੀ, ਸਦਕੇ ਵਾਰੀ ਆਪਣਾ ਘੋਲ ਘੁਮਾਈਆ। ਅੱਗੇ ਕਲਮੇ ਦਾ ਬਣੀਂ ਮੂਲ ਨਾ ਲਬੀ, ਲਾਲਚ ਅੰਤਸ਼ਕਰਨ ਨਾ ਕੋਇ ਟਿਕਾਈਆ। ਹੁਣ ਖ਼ੁਸ਼ੀਆਂ ਨਾਲ ਚੁੱਕ ਲੈ ਉਮਤ ਦੀ ਡੱਗੀ, ਭਾਰ ਕੰਧਿਆਂ ਉਤੇ ਟਿਕਾਈਆ। ਮੈਂ ਮਾਲਕ ਖ਼ਾਲਕ ਦੋ ਜਹਾਨ ਕਦੀ ਲੈਂਦਾ ਨਹੀਂ ਵੱਢੀ, ਰਿਸ਼ਵਤ ਵਿਚ ਕਦੇ ਨਾ ਆਈਆ। ਉਮਤ ਦਾ ਨਾਤਾ ਸਦਾ ਲਈ ਛਡੀਂ, ਖ਼ੁਸ਼ੀਆਂ ਨਾਲ ਮੇਰੀ ਝੋਲੀ ਪਾਈਆ। ਜ਼ਰਾ ਵੇਖ ਲੈ ਆਪਣੀ ਹਦੂਦ ਹੱਦੀ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਦਹਿ ਦਿਸ਼ਾ ਅੱਗ ਲੱਗੀ, ਅੱਗੇ ਹੋ ਨਾ ਕੋਇ ਬੁਝਾਈਆ। ਔਹ ਤਕ ਈਸਾ ਆਉਂਦਾ ਪੈਰ ਦੱਬੀ, ਹੌਲੀ ਹੌਲੀ ਬਿਨ ਕਦਮਾਂ ਕਦਮ ਉਠਾਈਆ। ਮੇਰੀ ਰਹਿਣੀ ਨਹੀਂ ਅੰਤਮ ਗੱਦੀ, ਮਾਲਕ ਮਾਲਕ ਇਕ ਅਖਵਾਈਆ। ਜਿਸ ਦਾ ਘੜਿਆਲ ਬੇਮਿਸਾਲ ਰਿਹਾ ਵੱਜੀ, ਨੌਬਤ ਹੱਕ ਹੱਕ ਸੁਣਾਈਆ। ਉਹ ਖੇਲ ਕਰੇ ਅਲਾਹੀ ਅੱਲਾ ਰੱਬੀ, ਗਾਡ ਗਾਈਡ ਆਪ ਅਖਵਾਈਆ। ਮੂਸਾ ਬਾਂਹ ਚੁੱਕ ਕੇ ਸੱਜੀ, ਕਹੇ ਸੱਜਣੋ ਦਿਆਂ ਜਣਾਈਆ। ਸਾਡੀ ਸਭ ਦੀ ਡੋਰੀ ਉਸ ਨਾਲ ਬੱਧੀ, ਜਿਸ ਨੂੰ ਬੰਦਨਾ ਸੱਯਦੇ ਕਰਕੇ ਝਟ ਲੰਘਾਈਆ। ਉਹ ਸ਼ਾਹ ਸੁਲਤਾਨ ਨੌਜਵਾਨ ਮਰਦ ਮਰਦਾਨ ਸੂਰਾ ਸਰਬਗੀ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪ ਅਖਵਾਈਆ। ਜਿਸ ਨੇ ਦੀਨ ਦੁਨੀਆ ਚੁਰਾਸੀ ਵੇਖਣੀ ਰੂਪ ਕੱਗੀ, ਹੰਸ ਗੁਰਮੁਖ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਮੁਹੰਮਦ ਕਹੇ ਮੇਰੀ ਇਕੋ ਮੁਹੱਬਤ ਵਾਲੀ ਆਹ, ਅਹਿਦ ਆਪਣਾ ਵੇਖ ਵਖਾਈਆ। ਤੂੰ ਮਾਲਕ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਮੇਰਾ ਵਾਹਿਦ ਇਕ ਖ਼ੁਦਾ, ਬਿਨਾ ਖ਼ੁਦੀ ਤਕੱਬਰ ਸੀਸ ਨਿਵਾਈਆ। ਮੇਰੀ ਉਮਤ ਹੋਣ ਲੱਗੀ ਜੁਦਾ, ਤਾਰਾ ਚੰਦ ਨਾ ਸੰਗ ਨਿਭਾਈਆ। ਅਗਲਾ ਕੀ ਸੰਦੇਸ਼ਾ ਤੇਰਾ ਸੱਦਾ, ਸੁਨੇਹੁੜਾ ਦੇ ਦ੍ਰਿੜਾਈਆ। ਪਰਵਰਦਿਗਾਰ ਕਿਹਾ ਜ਼ਰਾ ਨੇਤਰ ਉਠਾ ਸੱਜਾ, ਸਚ ਦਿਆਂ ਵਖਾਈਆ। ਉਹ ਵੇਖ ਸ਼ਬਦ ਗੋਬਿੰਦ ਫਿਰਦਾ ਭੱਜਾ, ਦੋ ਜਹਾਨਾਂ ਵਾਹੋ ਦਾਹੀਆ। ਜਿਸ ਨੇ ਚਲਣਾ ਮੇਰੀ ਵਿਚ ਰਜ਼ਾ, ਸੀਸ ਅੱਗੇ ਨਾ ਕੋਇ ਉਠਾਈਆ। ਉਹਦੇ ਚਰਨ ਚੁੰਮਦੀ ਫਿਰੇ ਲੱਖ ਚੁਰਾਸੀ ਦੀ ਧਾਰ ਕਜ਼ਾ, ਦੂਰ ਦੁਰਾਡੀ ਨਿਉਂ ਨਿਉਂ ਲਾਗੇ ਪਾਈਂਆ। ਹੁਣ ਸਭ ਨੇ ਆਪਣਾ ਕਰਨੀ ਦਾ ਲੈਣਾ ਮਜ਼ਾ, ਜੋ ਮਜ਼ਾਕ ਕਰ ਕੇ ਆਪਣੀ ਖ਼ੁਸ਼ੀ ਮਨਾਈਆ। ਪੈਗ਼ੰਬਰੋ ਆਪਣੀ ਉਮਤ ਨੂੰ ਤੁਸਾਂ ਆਪ ਦਵਾਉਣੀ ਮੇਰੇ ਕੋਲੋਂ ਸਜ਼ਾ, ਲੇਖਾ ਸਭ ਦਾ ਅੱਗੇ

❋

❋

ਟਿਕਾਈਆ। ਨਿਗਹ ਮਾਰੋ ਪਵਿਤਰ ਰਹੀ ਕੋਈ ਨਾ ਜਗਹ, ਧਰਨੀ ਧਵਲ ਨਾ ਕੋਇ ਵਡਿਆਈਆ। ਸਚ ਦੀ ਰੱਖੇ ਕੋਇ ਨਾ ਲੱਜਾ, ਕੂੜ ਕੁਕਰਮ ਦਾ ਡੇਰਾ ਢਾਹੀਆ। ਮੁਹੰਮਦ ਕਹੇ ਦੁਹਾਈ ਮੇਰਿਆ ਰੱਬਾ, ਰਹਿਮਤ ਦੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਪਰਵਰਦਿਗਾਰ ਕਹੇ ਮੁਹੰਮਦ ਤੂੰ ਇਕ ਨਹੀਂ ਏਕਾ, ਧੁਰ ਕਲਮੇ ਨਾਲ ਸੁਣਾਈਆ। ਉਹ ਤਕ ਤੇਈ ਅਵਤਾਰ ਰੱਖੀ ਬੈਠੇ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦਸਾਂ ਗੁਰੂਆਂ ਮੇਰੇ ਹੱਥ ਫੜਾਇਆ ਲੇਖਾ, ਲੇਖ ਅਵਰ ਰਹੇ ਨਾਂ ਰਾਈਆ। ਜੋ ਗੋਬਿੰਦ ਦਿਤਾ ਸੰਦੇਸਾ, ਮਾਛੂਵਾੜਾ ਸੇਜ ਸੁਹਾਈਆ। ਤੂੰ ਪੁਰਖ ਅਕਾਲ ਇਕ ਨਰੇਸ਼ਾ, ਨਰ ਨਰਾਇਣ ਤੇਰੀ ਵਡਿਆਈਆ। ਮੈਂ ਚਾਹੁੰਦਾ ਮੇਰਾ ਤੇਰਾ ਇਕੋ ਹੋਵੇ ਭੇਸਾ, ਦੂਜਾ ਨਜ਼ਰ ਕੋਇ ਨਾ ਆਈਆ। ਜਦ ਵਸੀਏ ਤੇ ਵਸੀਏ ਸੰਬਲ ਦੇਸਾ, ਦੇਸ ਦੇਸਾਂਤਰ ਦਾ ਡੇਰਾ ਢਾਹੀਆ। ਝਗੜਾ ਮੁਕਾਈਏ ਮੁੱਲਾਂ ਸ਼ੇਖ਼ਾ, ਸ਼ਖ਼ਸੀਅਤ ਇਕੋ ਇਕ ਸਮਝਾਈਆ। ਦੀਨ ਦੁਨੀ ਦੀ ਬਦਲ ਦਈਏ ਰੇਖਾ, ਰਿਖੀਆਂ ਮੁਨੀਆਂ ਤੋਂ ਦੱਸੀਏ ਬਾਹਰ ਪੜ੍ਹਾਈਆ। ਜਨ ਭਗਤਾਂ ਕਰਨਾ ਹੇਤਾ, ਹਿਤਕਾਰੀ ਰੂਪ ਬਦਲਾਈਆ। ਪਿਛਲਾ ਚਹੁੰ ਜੁਗਾਂ ਦਾ ਰੱਖਣਾ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਮੈਂ ਚਾਹੁੰਦਾ ਤੂੰ ਦੋ ਜਹਾਨਾ ਸ੍ਰੀ ਭਗਵਾਨਾ ਇਕੋ ਹੋਵੋਂ ਨੇਤਾ, ਦੂਜਾ ਸ਼ਾਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਨੀ ਕਾਰ ਕਮਾਈਆ। ਤੇਈ ਅਵਤਾਰ ਕਹਿਣ ਪੈਗ਼ੰਬਰੋ ਬਣਾਓ ਸਾਥ, ਸਗਲਾ ਸੰਗ ਬਣਾਈਆ। ਦਸ ਗੁਰੂ ਜਣਾਓ ਗਾਥ, ਕੀ ਗਹਿਰ ਗੰਭੀਰ ਪੜ੍ਹਾਈਆ। ਸਾਰੇ ਬਣੀਏ ਇਕ ਜਮਾਤ, ਦੂਜਾ ਨਜ਼ਰ ਕੋਇ ਨਾ ਆਈਆ। ਧੁਰ ਦੀ ਸੁਣੀਏ ਹੱਕ ਹਦਾਇਤ, ਸੰਦੇਸਾ ਅਗੰਮ ਅਥਾਹੀਆ। ਕੀ ਪੁਰਖ ਅਕਾਲਾ ਦੀਨ ਦਿਆਲਾ ਕਰੇ ਅਨਾਇਤ, ਰਹਿਮਤ ਬਖ਼ਸ਼ਿਸ਼ ਝੋਲੀ ਪਾਈਆ। ਕਿਸ ਬਿਧ ਖੇਲ ਕਰੇ ਵਾਹਿਦ, ਇਕ ਅਕੇਲਾ ਆਪਣੀ ਕਾਰ ਭੁਗਤਾਈਆ। ਅਸੀਂ ਸਾਰੇ ਉਸ ਦੇ ਮੁਤਾਹਿਤ, ਸਿਰ ਸਕੇ ਨਾ ਕੋਇ ਉਠਾਈਆ। ਸਾਰਿਆਂ ਵਿਚੋਂ ਚਹੁੰ ਜੁਗਾਂ ਵਿਚੋਂ ਕਿਹੜਾ ਬਣਿਆ ਲਾਇਕ, ਜੋ ਆਪਾ ਪ੍ਰਭ ਦੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰੀ ਆਮੀਨਾ, ਨਿਵ ਨਿਵ ਸੀਸ ਝੁਕਾਈਆ। ਜਿਸ ਨੇ ਸਾਡੀਆਂ ਕੀਤੀਆਂ ਤਕਸੀਮਾਂ, ਹਿੱਸੇ ਵੰਡ ਵੰਡਾਈਆ। ਉਹ ਮਾਲਕ ਆਲੀਸ਼ਾਨ ਅਜ਼ੀਮਾ, ਆਲੀਜਾਹ ਬੇਪਰਵਾਹੀਆ। ਜਿਸ ਦਾ ਖੇਲ ਆਦਿ ਅੰਤ ਕਦੀਮਾ, ਕੁਦਰਤ ਦਾ ਕਰਤਾ ਆਪ ਅਖਵਾਈਆ। ਜਿਸ ਨੇ ਸੁਹਾਇਆ ਮੇਰਾ ਮੱਕਾ ਮਦੀਨਾ, ਮਕਬਰਿਆਂ ਦਿਤੀ ਵਡਿਆਈਆ। ਠਾਂਡਾ ਕਰ ਕੇ ਸੀਨਾ, ਆਬੇਹਯਾਤ ਮੁਖ ਚੁਆਈਆ। ਮੈਂ ਉਸ ਦਾ ਕਲਮਾ ਕੀਤਾ ਤਸਲੀਮਾ, ਤਸੱਵਰ ਉਸ ਨੇ ਦਿਤਾ ਕਰਾਈਆ। ਉਹ ਮੇਰਾ ਮਾਲਕ ਕਾਦਰ ਕਰੀਮਾ, ਕੁਦਰਤ ਦਾ ਮਾਲਕ ਨੂਰ ਇਲਾਹੀਆ। ਉਸ ਦਾ ਹੁਕਮ ਸੁਣ ਕੇ ਮੈਨੂੰ ਬਿਨਾ ਬਦਨ ਤੋਂ ਆਉਂਦਾ ਪਸੀਨਾ, ਬਿਨਾ ਤਨ ਰਿਹਾ ਕੁਰਲਾਈਆ। ਉਸ ਨੇ ਪਰਗਟ ਹੋਣਾ ਉਤੇ ਜ਼ਮੀਨਾ, ਜ਼ਿਮੀਂ ਜ਼ਮਾਂ ਵੇਖ ਵਖਾਈਆ। ਦੁਹਾਈ ਸਭ ਦੀ ਕਰ ਦੇਣੀ ਤਰਮੀਮਾ, ਤਰਫ਼ਦਾਰੀ ਨਾ ਕੋਇ ਜਣਾਈਆ। ਮੈਂ ਤਕਾਂ ਉਸ ਦਾ ਨੂਰ ਬੜਾ ਹੁਸੀਨਾ, ਜਿਸ ਨੂਰ ਵਿਚ ਹਸਨ ਹੁਸੈਨ ਗਏ ਸਮਾਈਆ। ਉਸ ਤੋਂ ਬਿਨਾ ਅਸੀਂ ਅਵਤਾਰ ਪੈਗ਼ੰਬਰ ਗੁਰੂ ਸਾਰੇ ਹੋ ਗਏ ਯਤੀਮਾ, ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਤੇਈ ਅਵਤਾਰ ਕਹਿਣ ਹਜ਼ਰਤ ਈਸਾ ਮੂਸਾ ਮੁਹੰਮਦ ਸਭ ਦੀ ਔਧ ਗਈ ਪੁੱਜ, ਪੂਜਾ ਜਗਤ ਰਹੇ ਨਾ ਰਾਈਆ। ਭੇਵ ਖੁਲ੍ਹਾਏ ਗੁਝ, ਪਰਦਾ ਆਪ ਉਠਾਈਆ। ਜਿਸ ਖੇਲ ਕੀਤਾ ਉਤੇ ਬਸੁਧ, ਨਿਰਗੁਣ ਆਪਣਾ ਹੁਕਮ ਵਰਤਾਈਆ। ਸ਼ਬਦੀ ਧਾਰ ਕਰਾਉਣਾ ਯੁੱਧ, ਖੰਡਾ ਖੜਗ ਨਾਮ ਖੜਕਾਈਆ। ਉਸ ਨੂੰ ਸਮਝੇ ਕੋਇ ਨਾ ਬੁਧ, ਅਕਲ ਚਲੇ ਨਾ ਕੋਇ ਚਤੁਰਾਈਆ। ਜਿਸ ਨੇ ਬਦਲ ਦੇਣਾ ਯੁਗ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਜਗਤ ਜਹਾਨ ਹੋਣਾ ਉਘ, ਉਗਣ ਆਥਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਹਿਣ ਤੇਈ ਅਵਤਾਰ ਮਾਰੋ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਸਾਡੇ ਨਾਲ ਤੁਹਾਡਾ ਲੇਖਾ ਮੁਕਣਾ ਬਾਕੀ, ਬਕਾਇਆ ਨਜ਼ਰ ਕੋਇ ਨਾ ਆਈਆ। ਸਚ ਦਵਾਰ ਦੀ ਖੋਲ੍ਹ ਕੇ ਤਕੋ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਥੇ ਲੇਖਾ ਨਹੀਂ ਕਲਮ ਦਵਾਤੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਅਵਤਾਰ ਪੈਗ਼ੰਬਰ ਗੁਰੂ ਰਸਨਾ ਬੋਲੇ ਕੋਇ ਨਾ ਸਾਖੀ, ਜਗਤ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਜੋਤ ਪ੍ਰਕਾਸ਼ੀ, ਨੂਰ ਨੁਰਾਨਾ ਨਜ਼ਰੀ ਆਈਆ। ਸਾਚੇ ਮੰਡਲ ਪਾਵੇ ਰਾਸੀ, ਜੋਤੀ ਜਾਤਾ ਡਗਮਗਾਈਆ। ਜਿਸ ਨੇ ਸਭ ਦੀ ਕਰਨੀ ਬੰਦ ਖ਼ੁਲਾਸੀ, ਬੰਧਨ ਸਾਰੇ ਦੇਣੇ ਤੁੜਾਈਆ। ਸਚਖੰਡ ਦਵਾਰ ਦਾ ਮਾਲਕ ਹੋਵੇ ਸਚਖੰਡ ਨਿਵਾਸੀ, ਦਰ ਘਰ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰੂ ਦਸ ਦਿਓ ਸਲਾਹ, ਮਸ਼ਵਰਾ ਇਕ ਜਣਾਈਆ। ਕਵਣ ਸਾਂਝਾ ਬਣੇ ਮਲਾਹ, ਬੇੜਾ ਜਗਤ ਜਹਾਨ ਉਠਾਈਆ। ਕਿਹੜਾ ਰਹਿਬਰ ਬਣ ਕੇ ਦੱਸੇ ਰਾਹ, ਰਹਿਮਤ ਹੱਕ ਕਮਾਈਆ। ਕਿਹੜਾ ਸਾਂਝਾ ਕਲਮਾ ਦਏ ਪੜ੍ਹਾ, ਕਾਇਨਾਤ ਇਕ ਸੁਣਾਈਆ। ਕਿਹੜਾ ਦੀਨ ਮਜ਼੍ਹਬ ਦਾ ਲੇਖਾ ਦਏ ਚੁਕਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਕਿਹੜਾ ਧੁਰ ਦੀ ਸਿਖਿਆ ਦਏ ਦ੍ਰਿੜਾ, ਪਾਰਬ੍ਰਹਮ ਬ੍ਰਹਮ ਸਗਲਾ ਸੰਗ ਬਣਾਈਆ। ਸਾਰੇ ਕਹਿਣ ਇਕੋ ਮਾਲਕ ਖ਼ਾਲਕ ਪ੍ਰਿਤਪਾਲਕ ਜਿਸ ਨੂੰ ਅੱਲਾ ਰਾਮ ਵਾਹਿਗੁਰੂ ਕਹਿਣ ਖ਼ੁਦਾ, ਨੂਰ ਨੁਰਾਨਾ ਨਜ਼ਰੀ ਆਈਆ। ਉਸ ਦੇ ਅੱਗੇ ਕਰੀਏ ਦੁਆ, ਬੰਦਨਾ ਵਿਚ ਸੀਸ ਝੁਕਾਈਆ। ਪੂਰਬ ਲੇਖਾ ਸਰਬ ਮੁਕਾ, ਮੁਕੰਮਲ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਝਟ ਵੇਖਣ ਸਾਰੇ, ਬਿਨ ਨੈਣਾਂ ਤੋਂ ਨੈਣ ਉਠਾਈਆ। ਵੇਖੋ ਖੇਲ ਸੱਚੀ ਸਰਕਾਰੇ, ਕੀ ਕਰਤਾ ਪੁਰਖ ਕਾਰ ਕਮਾਈਆ। ਜਿਸ ਨੇ ਚਾਰ ਜੁਗ ਸਭ ਨੂੰ ਦਿਤੇ ਲਾਰੇ, ਸੰਦੇਸ਼ਿਆਂ ਵਿਚ ਸੁਣਾਈਆ। ਉਹ ਖੇਲ ਕਰੇ ਅਗੰਮ ਅਪਾਰੇ, ਅਲਖ ਅਗੋਚਰ ਵਡ ਵਡਿਆਈਆ। ਜਿਸ ਨੇ ਸ਼ਬਦੀ ਹੁਕਮ ਨਾਲ ਇਹ ਬੱਧੇ ਜੁਗ ਚਾਰੇ, ਸਵਾਧਾਨ ਦਏ ਕਰਾਈਆ। ਸਤਿਜੁਗ ਤੇਰੇ ਵਿਚ ਪਰਗਟਿਆ ਅਠਾਰਾਂ ਵਾਰੇ, ਆਪਣੀ ਖੇਲ ਖਿਲਾਈਆ। ਤ੍ਰੇਤਾ ਤੇਰਾ ਖੇਲ ਵਿਚ ਸੰਸਾਰੇ, ਦੋਹਰਾ ਆਪਣਾ ਵੇਸ ਵਟਾਈਆ। ਜਿਸ ਰਾਮ ਨੇ ਸੀਤਾ ਪਿਛੇ ਪਾਏ ਪਵਾੜੇ, ਦਹਿਸਰ ਵਰਗੇ ਰਾਵਣ ਘਾਈਆ। ਦੁਆਪਰ ਤੇਰੇ ਵਿਚ ਲਾ ਦਿਤੇ ਅਖਾੜੇ, ਕਾਹਨਾ ਕ੍ਰਿਸ਼ਨਾ ਵੇਦ ਵਿਆਸਾ ਰੰਗ ਰੰਗਾਈਆ। ਕੌਰਵ ਪਾਂਡਵ ਰਥਾਂ ਉਤੇ ਚਾੜ੍ਹੇ, ਆਪਣੀ ਖ਼ੁਸ਼ੀ ਬਣਾਈਆ। ਕਲਜੁਗ ਤੈਨੂੰ ਅੰਤ ਅੰਤ ਲਲਕਾਰੇ, ਸਚ ਰਿਹਾ ਸੁਣਾਈਆ।

❋

❋

ਰੂਪ ਅਨੂਪਾ ਕਰੇ ਆਪ ਨਿਰੰਕਾਰੇ, ਪੈਗ਼ੰਬਰਾਂ ਵੇਖੇ ਚਾਈਂ ਚਾਈਂਆ। ਬੁੱਧਾ ਦੇ ਕੇ ਗਿਆ ਇਸ਼ਾਰੇ, ਸੈਨਤ ਨਾਲ ਸਮਝਾਈਆ। ਨਾਨਕ ਗੋਬਿੰਦ ਖੇਲ ਅਪਾਰੇ, ਜੋਤੀ ਧਾਰ ਸ਼ਬਦ ਸ਼ਨਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਹਕਲੰਕ ਲਏ ਅਵਤਾਰੇ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸਭ ਦਾ ਲੇਖਾ ਵੇਖ ਵਿਚਾਰੇ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਕਲਜੁਗ ਅੰਤ ਖੇਲ ਹੋਣਾ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਭੱਜਣ ਵਾਹੋ ਦਾਹੀਆ। ਸੋ ਵੇਲਾ ਵਕਤ ਪਹੁੰਚਿਆ ਅੰਤ ਕਿਨਾਰੇ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਚਾਰੇ ਜੁਗਾਂ ਹੱਥ ਬੰਨ੍ਹੇ, ਬੰਧੇ ਦਿਓ ਵਖਾਈਆ। ਜੋ ਖੇਲ ਵਖਾਇਆ ਸੀ ਪੁਰਖ ਅਕਾਲ ਜੱਟ ਧੰਨੇ, ਪਰਦਾ ਖੋਲ੍ਹਿਆ ਸਹਿਜ ਸੁਭਾਈਆ। ਜਿਸ ਦਾ ਨਿਰਗੁਣ ਧਾਰ ਲੇਖ ਲਿਖਿਆ ਚੌਦਾਂ ਸੌ ਤੀਹ ਅੰਕ ਪੰਨੇ, ਅੱਖਰ ਅੱਖਰੀ ਦਏ ਗਵਾਹੀਆ। ਸੋ ਖੇਲ ਕਰੇ ਜਗਤ ਜਹਾਨ ਆਪ ਭਗਵੰਨੇ, ਭਗਵਨ ਆਪਣੀ ਦਇਆ ਕਮਾਈਆ। ਮੁਹੰਮਦ ਦੇ ਪੈਂਡੇ ਰਹਿਣ ਨਹੀਂ ਦੇਣੇ ਲੰਮੇ, ਸਦੀ ਚੌਧਵੀਂ ਅੰਤ ਕਰਾਈਆ। ਜਿਹੜਾ ਇਸ਼ਾਰਾ ਕੀਤਾ ਸੀ ਗੋਬਿੰਦ ਦਮਦਮੇ, ਮੁਖੀ ਤੀਰ ਵਾਲੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ, ਸੂਰਬੀਰ ਨਜ਼ਰੀ ਆਈਆ। ਮੈਨੂੰ ਹੋਰ ਜਗਤ ਨੂੰ ਦੇ ਲੈਣ ਦੇ ਹੁਲਾਰਾ, ਕੂੜੀ ਕਿਰਿਆ ਨਾਲ ਕਰਾਂ ਹਲਕਾਈਆ। ਸਭ ਨੂੰ ਭੁਲਾ ਦੇਵਾਂ ਤੇਰਾ ਦਵਾਰਾ, ਤੇਰੇ ਦਰ ਤੇ ਪੁੱਜਣ ਵਾਲਾ ਰਹਿਣ ਕੋਇ ਨਾ ਪਾਈਆ। ਮੇਰੀ ਇਕੋ ਮਿੰਨਤ ਤੇ ਇਕੋ ਹਾੜਾ, ਹਾੜਾ ਕਢ ਕੇ ਦਿਆਂ ਸੁਣਾਈਆ। ਮੈਂ ਚਾਹੁੰਦਾ ਸ੍ਰਿਸ਼ਟੀ ਦੇ ਅੰਦਰ ਲਾ ਦੇਵਾਂ ਇਕ ਅਖਾੜਾ, ਧਰਨੀ ਧਰਤ ਧਵਲ ਸੋਭਾ ਪਾਈਆ। ਝਗੜਾ ਪਾਵਾਂ ਮਰਦ ਨਾਰਾ, ਜ਼ਨੋ ਮਰਦ ਦਿਆਂ ਹਿਲਾਈਆ। ਮੇਰਾ ਹੁਕਮ ਮੇਰਾ ਲੇਖ ਤੇਰੀ ਕਰਨੀ ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਕੋਈ ਛਾਪ ਸਕੇ ਨਾ ਵਿਚ ਅਖ਼ਬਾਰਾ, ਅੱਖਰਾਂ ਨਾਲ ਨਾ ਕੋਇ ਦ੍ਰਿੜਾਈਆ। ਮੈਂ ਤੇਰਾ ਇਕੋ ਇਕ ਲਾਉਣਾ ਚਾਹੁੰਦਾ ਨਾਅਰਾ, ਨਰ ਨਰਾਇਣ ਦਇਆ ਦੇਣੀ ਕਮਾਈਆ। ਜੇ ਤੂੰ ਝਗੜਾ ਮੇਟਣਾ ਚਾਰ ਯਾਰਾ, ਯਾਰੀ ਸਭ ਦੀ ਸਭ ਨਾਲੋਂ ਦੇਣੀ ਤੁੜਾਈਆ। ਦੀਨ ਮਜ਼੍ਹਬ ਦੀਆਂ ਕਿਉਂ ਮੇਰੀ ਝੋਲੀ ਪਾਈਆਂ ਖਾਰਾ, ਖ਼ਾਲਸ ਰੂਪ ਨਾ ਕੋਇ ਜਣਾਈਆ। ਕਲਜੁਗ ਕਹੇ ਮੇਰੇ ਮਾਲਕ ਮੈਂ ਚਾਹੁੰਦਾ ਮੇਰੇ ਪਿਛੋਂ ਸਤਿਜੁਗ ਤ੍ਰੇਤਾ ਦੁਆਪਰ ਮੇਰੀ ਕਰਨੀ ਦੀਆਂ ਗਾਉਂਦੇ ਰਹਿਣ ਵਾਰਾਂ, ਐਸੀ ਕਰਨੀ ਕਰ ਕੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਅੰਤਸ਼ਕਰਨ ਸਭ ਦਾ ਵੇਖਣਾ ਥਾਉਂ ਥਾਈਂਆ। ਪੁਰਖ ਅਕਾਲ ਕਹੇ ਸੁਣ ਦੁਲਾਰੇ ਕਲਜੁਗ, ਸਿਰ ਤੇਰੇ ਹੱਥ ਟਿਕਾਈਆ। ਸਭ ਦੀ ਔਧ ਰਹੀ ਪੁਗ, ਪੂਜਾ ਪਾਠ ਵੇਖ ਵਖਾਈਆ। ਬੱਚਿਆ ਤੂੰ ਸਭ ਦੀ ਮਲੀਨ ਕਰਦੇ ਬੁਧ, ਬੁੱਧੀ ਵਾਲਾ ਨਜ਼ਰ ਕੋਇ ਨਾ ਆਈਆ। ਮੇਰੇ ਨਾਮ ਕਲਮਿਆਂ ਵਾਲੇ ਸਾਰੇ ਜੁਟ ਜਾਣ ਵਿਚ ਯੁਧ, ਯਦੀ ਆਪਣਾ ਖੇਲ ਖਿਲਾਈਆ। ਕਿਸੇ ਨੂੰ ਸੁਝ ਸਕੇ ਨਾ ਕੁਝ, ਮੂਰਖ ਮੁਗਧ ਦੇਣੇ ਵਖਾਈਆ। ਕਾਇਆ ਮੰਦਰ ਅੰਦਰ ਵੜ ਕੇ ਸਭ ਦੇ ਉਪਰ ਪਾ ਲੈ ਆਪਣਾ ਰੋਬ, ਭੈ ਵਿਚ ਲੈ ਡਰਾਈਆ। ਕਿਸੇ ਦਾ ਸਾਬਤ ਰਹੇ ਕੋਇ ਨਾ ਜੋਗ, ਜੁਗੀਸ਼ਰਾਂ ਡੇਰਾ ਢਾਹੀਆ। ਜਗਤ ਵਾਸ਼ਨਾ ਵਿਚ ਸ੍ਰਿਸ਼ਟੀ ਦੀ ਦ੍ਰਿਸ਼ਟੀ ਕਲਪਣਾ ਵਿਚ ਸਾਰੇ ਕਰਨ ਭੋਗ, ਭਸਮੜ

❋

❋

ਰੂਪ ਨਾ ਕੋਇ ਬਣਾਈਆ। ਨਵਾਂ ਸਾਲਾਂ ਵਿਚ ਮੇਰਾ ਸਭ ਨਾਲੋਂ ਕਰ ਦੇ ਵਿਯੋਗ, ਵਿਚਲਾ ਮੇਲ ਨਾ ਕੋਇ ਮਿਲਾਈਆ। ਹਰ ਘਟ ਅੰਦਰ ਭਰ ਦੇ ਹਉਮੇ ਰੋਗ ਹੰਗਤਾ ਗੜ੍ਹ ਸੁਹਾਈਆ। ਗ੍ਰਹਿ ਗ੍ਰਹਿ ਦਿਸੇ ਸੋਗ, ਚਿੰਤਾ ਚਿਖਾ ਜਲਾਈਆ। ਬਿਨਾ ਭਗਤਾਂ ਤੋਂ ਮੇਰੇ ਨਾਮ ਦੀ ਮਿਲੇ ਕਿਸੇ ਨਾ ਚੋਗ, ਚੁਗ਼ਲੀ ਨਿੰਦਿਆ ਵਿਚ ਦਿਸੇ ਖ਼ਲਕ ਖ਼ੁਦਾਈਆ। ਫੇਰ ਮੈਂ ਤੈਨੂੰ ਦੇਵਾਂ ਦਰਸ ਅਮੋਘ, ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਨਜ਼ਰੀ ਆਈਆ। ਹੁਣ ਮਾਣ ਲਈ ਬਥੇਰੀ ਮੌਜ, ਮਜਲਸ ਮੁਹੰਮਦ ਨਾਲ ਬਣਾਈਆ। ਅੱਗੇ ਕਰੀਂ ਕੋਇ ਨਾ ਲੋਭ, ਹਿਰਸ ਹਵਸ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਆਪਣੀ ਕਰੇ ਅਗੰਮੀ ਖੋਜ, ਜਗਤ ਖੋਜਿਆਂ ਹੱਥ ਕਿਸੇ ਨਾ ਆਈਆ।

੨੪ ਕੱਤਕ ਸ਼ਹਿਨਸ਼ਾਹੀ ਸੰਮਤ ੭ ਮਾਛੂਵਾੜਾ ਸਾਹਿਬ ਗੁਰੂਦਵਾਰੇ ਵਿਚ ਵਿਹਾਰ ਹੋਇਆ

ਗੁਰ ਗੋਬਿੰਦੇ ਮੁਹਿਜ਼ਾ ਅਸਮਾਨੇ ਜ਼ਜੀਂ, ਨੂਰੇ ਅਕਾਲ, ਬੇਚਸ਼ਮੇ ਖ਼ੁਦਾ, ਸ਼ਜੀਉਲ ਜ਼ਮੂਜ਼ੇ, ਅਤੀਉਲ ਤਿਜ਼ਾ, ਖੜਗੇ ਖੜਗੰਗ, ਪਰਚੰਡੇ ਪਰਚੰਡ, ਬ੍ਰਹਿਮੰਡੇ ਬ੍ਰਹਿਮੰਡ, ਗੋਬਿੰਦੇ ਅਨੰਨ, ਨਾਜ਼ੀਤੋ ਨਵੀ, ਕਜ਼ੀਮੇ ਆਰੂ, ਅਕਾਲੇ ਦਿਆਲੇ, ਕਿਰਪਾਲੇ, ਮਜ਼ੂ ਸ਼ਸਤੋ, ਨਜ਼ੀ ਫ਼ਰਸ਼ੋ, ਜ਼ਿਮੀਂ ਅਰਸ਼ੋ, ਅਵੀ ਆਵਲੇ, ਇਜ਼ਮਲੂ, ਜ਼ਨਹਿਜ਼ਾ, ਸ਼ਾਇਰੋ ਸ਼ਬਬ, ਅਸਮਾਨੇ ਕਬਦ, ਨੂਰੇ ਚਸ਼ਦ, ਜਿਸਮੋਂ ਜ਼ਵਾ, ਇਸਮੇ ਖ਼ੁਦਾ ਧਵਲੇ ਦੁਆ, ਅਜ਼ਾਂ ਇਕ ਜਣਾਈਆ। ਗੋਬਿੰਦੇ ਅਜ਼ੀਜ਼ ਅਕਾਲੇ ਨਜ਼ੀਦ ਖ਼ੁਦਾਏ ਵਜ਼ੀਦ, ਯਕ ਵਾਹਿਦੇ ਅਤੀਅਦ, ਆਲਮੇ ਅਯਸ਼ ਸ਼ਾਹੇ ਸ਼ਵਸ਼, ਸ਼ਮ੍ਹਾ ਨੂਰ, ਨਜ਼ੀਉਲ ਨਜ਼ਾ, ਬੇਨਜ਼ਰ ਇਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਮੈਂ ਸੱਥਰ ਯਾਰ ਲੱਥਾ, ਸੁਹੰਜਣੀ ਸੇਜ ਸੁਹਾਈਆ। ਮੇਰੀ ਸ਼ਬਦ ਧਾਰ ਦੀ ਕਥਾ, ਪੁਰਖ ਅਕਾਲ ਅਕਾਲ ਸੁਣਾਈਆ। ਤੇਰਾ ਹੁਕਮ ਯਥਾਰਥ ਯਥਾ, ਯਦੀ ਮੰਨ ਕੇ ਸੀਸ ਨਿਵਾਈਆ। ਮੇਰਾ ਮਸਤਕ ਵੇਖ ਮੱਥਾ, ਧੂੜੀ ਤੇਰੀ ਖ਼ਾਕ ਰਮਾਈਆ। ਮੇਰਾ ਸਗਲ ਵਸੂਰਾ ਲੱਥਾ, ਬੰਸ ਸਰਬੰਸ ਤੇਰੀ ਝੋਲੀ ਪਾਈਆ। ਸਚ ਦਵਾਰੇ ਤੇਰੇ ਢੱਠਾ, ਖ਼ੁਸ਼ੀ ਨਾਲ ਦ੍ਰਿੜਾਈਆ। ਮੇਰੀ ਪਿਠ ਤੇ ਤਕ ਤੀਰ ਭੱਥਾ, ਖੰਡਾ ਹੱਥ ਵਿਚ ਚਮਕਾਈਆ। ਮੇਰੇ ਮਿਹਰਵਾਨ ਮੈਂ ਆਇਆ ਨੱਠਾ, ਭੱਜਿਆ ਵਾਹੋ ਦਾਹੀਆ। ਇਹ ਧਾਮ ਨਿਰਾਲਾ ਅੱਛਾ, ਅੱਛੀ ਤਰਾਂ ਸੁਣਾਈਆ। ਏਥੇ ਰਾਮ ਮੇਰੀ ਆਸਾ ਗਿਆ ਸੀ ਰੱਖਾ, ਸੰਦੇਸ਼ਾ ਦਿਤਾ ਅਗੰਮ ਅਥਾਹੀਆ। ਏਥੇ ਸਪਤਸ ਰਿਖੀਆਂ ਕੀਤੀ ਤੇਰੀ ਕਥਾ, ਬੇਅੰਤ ਬੇਅੰਤ ਤੇਰਾ ਖੇਲ ਸੁਣਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰਨਾ ਅੱਗੇ ਰਹੇ ਕੋਇ ਨਾ ਰੱਟਾ, ਰੱਟਾ ਜਗਤ ਵਾਲਾ ਮੁਕਾਈਆ। ਤੇਰੇ ਹੁਕਮ ਅੰਦਰ ਸਭ ਕੁਛ ਛੱਡਾ, ਛੱਡੀ ਕੂੜ ਲੋਕਾਈਆ। ਬਿਨਾ ਦਸਤ ਹੱਥ ਬੱਧਾ, ਵਿਚ ਬੰਦਨਾ ਸੀਸ ਝੁਕਾਈਆ। ਕੁਛ ਅਗਲਾ ਦੇ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਫਿਰ ਗੋਬਿੰਦ ਖਿੜ ਖਿੜਾ ਕੇ ਹੱਸਾ, ਹੱਸਤੀ ਤਕ ਨੂਰ ਇਲਾਹੀਆ। ਕਲਜੁਗ ਵੇਖਾਂ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੋਬਿੰਦ ਕਿਹਾ ਵੇਖ ਹਾਲ ਮੁਰੀਦਾਂ, ਤੂੰ ਮੁਰਸ਼ਦ ਬੇਪਰਵਾਹੀਆ। ਅਵਤਾਰ ਪੈਗ਼ੰਬਰ ਹੁਕਮ ਨਾਮਿਆਂ ਦੀਆਂ ਤਕ ਰਸੀਦਾਂ, ਜੋ ਬਿਨ ਅੱਖਰਾਂ ਦਿਤੀਆਂ

❋

❋

ਫੜਾਈਆ। ਮੁਹੰਮਦ ਦੀਆਂ ਵੇਖ ਉਮੀਦਾਂ, ਚਾਰ ਯਾਰੀ ਸੰਗ ਰਖਾਈਆ। ਜਿਸ ਦੇ ਵਿਚ ਚੌਦਾਂ ਸਦੀਆਂ ਭਰੀਆਂ ਤੌਫ਼ੀਕਾਂ, ਚੌਦਾਂ ਸਦ ਨਾਲ ਵਡਿਆਈਆ। ਉਮਤ ਦੀਆਂ ਹੋਣੀਆਂ ਤਾਰੀਫ਼ਾਂ, ਸਿਫ਼ਤਾਂ ਵਿਚ ਸਾਲਾਹੀਆ। ਮੈਂ ਸਭ ਨੂੰ ਕਰਨ ਆਇਆ ਤਸਦੀਕਾ, ਸ਼ਹਾਦਤ ਬੱਚਿਆਂ ਵਾਲੀ ਭੁਗਤਾਈਆ। ਕਲਜੁਗ ਦੀ ਜੜ੍ਹ ਉਖੇੜਾਂ ਠੀਕਾ, ਠੀਕਰ ਕੂੜਾ ਭੰਨ ਵਖਾਈਆ। ਜਿਸ ਲੇਖੇ ਲਾਇਆ ਸਿੰਘ ਜੁਝਾਰ ਸਿੰਘ ਅਜੀਤਾ, ਗੜ੍ਹੀ ਚਮਕੌਰ ਗੰਢ ਪਵਾਈਆ। ਤੇਰੀਆਂ ਬੇਪਰਵਾਹ ਤਕਣੀਆਂ ਰੀਤਾਂ, ਕੀ ਅਗਲੀ ਆਪਣੀ ਖੇਲ ਵਖਾਈਆ। ਮੈਂ ਚਾਹੁੰਦਾ ਪੁਰਖ ਅਕਾਲ ਦੀਨ ਦਿਆਲ ਧਰਨੀ ਉਤੇ ਨਾ ਰਹਿਣ ਮੰਦਰ ਨਾ ਰਹਿਣ ਮਸੀਤਾਂ, ਇਕੋ ਤੇਰਾ ਨੂਰ ਨੂਰ ਨੁਰਾਨੇ ਨਜ਼ਰੀ ਆਈਆ। ਸਭ ਦੀਆਂ ਬਦਲ ਦਈਂ ਵਲਦੀਅਤਾਂ, ਵਲਦ ਵਾਲਦਾ ਇਕ ਅਖਵਾਈਆ। ਤੇਰੇ ਵਿਚ ਹੱਕ ਤੌਫ਼ੀਕਾਂ, ਤੂੰ ਮਾਲਕ ਖ਼ਾਲਕ ਸਚਖੰਡ ਨਿਵਾਸੀ ਧੁਰਦਰਗਾਹੀਆ। ਨਾਲੇ ਖੰਡੇ ਨਾਲ ਪੰਜ ਕਢੀਆਂ ਲੀਕਾਂ, ਨੋਕ ਨੋਕ ਨਾਲ ਬਦਲਾਈਆ। ਝਟ ਕਲਜੁਗ ਦੀਆਂ ਨਿਕਲੀਆਂ ਚੀਕਾਂ, ਅੱਗੇ ਆ ਕੇ ਸੀਸ ਨਿਵਾਈਆ। ਗੋਬਿੰਦ ਕਲਗੀਧਰ ਇਹ ਕੀ ਕੀਤਾ, ਕੀ ਹੁਕਮ ਰਿਹਾ ਸੁਣਾਈਆ। ਗੋਬਿੰਦ ਹੱਸ ਕੇ ਕਿਹਾ ਜਿਸ ਵੇਲੇ ਸਦੀ ਚੌਧਵੀਂ ਵੇਲਾ ਬੀਤਾ, ਧਰਨੀ ਧਵਲ ਪੰਧ ਮੁਕਾਈਆ। ਉਸ ਵੇਲੇ ਕਲਜੁਗ ਮੇਰੀਆਂ ਰੱਖੀਂ ਉਡੀਕਾਂ, ਮੈਂ ਆਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਹੱਸ ਕੇ ਕਿਹਾ ਐ ਗੋਬਿੰਦ ਧੁਰ ਦੇ ਚੰਦ, ਚੰਦ ਸਿਤਾਰਾ ਤੈਨੂੰ ਸੀਸ ਨਿਵਾਈਆ। ਕਿਉਂ ਛਡ ਕੇ ਪੁਰੀ ਅਨੰਦ, ਜੰਗਲ ਬੈਠਾ ਸੇਜ ਵਿਛਾਈਆ। ਗੁਰਮੁਖ ਦਿਸੇ ਕੋਇ ਨਾ ਸੰਗ, ਸੰਗੀ ਨਜ਼ਰ ਕੋਇ ਨਾ ਆਈਆ। ਕਿਥੇ ਧੌਂਸਾ ਤੇਰਾ ਮਰਦੰਗ, ਰਣਜੀਤ ਨਗਾਰਾ ਕਵਣ ਖੜਕਾਈਆ। ਕਿਸ ਬਿਧ ਗੜ੍ਹੀ ਚਮਕੌਰ ਆਇਉਂ ਲੰਘ, ਆਪਣਾ ਖੇਲ ਵਰਤਾਈਆ। ਗੋਬਿੰਦ ਹੱਸ ਕੇ ਕਿਹਾ ਕਲਜੁਗ ਆਹ ਮੇਰੇ ਸਾਹਿਬ ਦਾ ਸੋਹਣਾ ਪਲੰਘ, ਸੱਥਰ ਯਾਰੜਾ ਇਕ ਹੰਢਾਈਆ। ਹੁਣ ਮੈਂ ਗੜ੍ਹੀ ਚਮਕੌਰ ਦਾ ਖ਼ਤਮ ਕਰ ਕੇ ਆਇਆ ਜੰਗ, ਬੇਫ਼ਿਕਰ ਹੋ ਕੇ ਫ਼ਿਕਰਾ ਇਕੋ ਗਾਵਾਂ ਧੁਰ ਦੇ ਮਾਹੀਆ। ਇਕ ਹੋਰ ਸੁਣ ਅਗੰਮੀ ਛੰਦ, ਤੈਨੂੰ ਦਿਆਂ ਦ੍ਰਿੜਾਈਆ। ਮੇਰੇ ਸਾਹਿਬ ਦੇ ਕੋਲ ਅਨੋਖਾ ਢੰਗ, ਜੁਗ ਜੁਗ ਵਖਰੀ ਖੇਲ ਖਿਲਾਈਆ। ਜਿਸ ਵੇਲੇ ਸਦੀ ਚੌਧਵੀਂ ਮੁਕੇ ਪੰਧ, ਨਾਲ ਮੁਹੰਮਦ ਚਾਰ ਯਾਰੀ ਉਮਤ ਤੇਰਾ ਸੰਗ ਬਣਾਈਆ। ਫੇਰ ਢਾਹੁਣੀ ਸ਼ਰਅ ਦੀ ਕੰਧ, ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਖੇਲ ਹੋਣਾ ਨਾਲ ਸੂਰੇ ਸਰਬੰਗ, ਜੋਤੀ ਸ਼ਬਦੀ ਵੇਸ ਵਟਾਈਆ। ਸੰਬਲ ਚਾੜ੍ਹਨਾ ਨੂਰ ਚੰਦ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਝਟ ਝੁਕਾਇਆ ਸੀਸ, ਗੋਬਿੰਦ ਚਰਨ ਕਵਲ ਟਿਕਾਈਆ। ਕੀ ਖੇਲ ਕਰੇਂ ਜਗਦੀਸ, ਜਗਦੀਸ਼ਰ ਕਾਰ ਕਮਾਈਆ। ਗੋਬਿੰਦ ਕਿਹਾ ਲੇਖਾ ਵੇਖ ਬੀਸ ਇਕੀਸ, ਦੂਆ ਏਕਾ ਜੋੜ ਜੁੜਾਈਆ। ਛਤਰ ਝੁੱਲੇ ਨਾ ਕਿਸੇ ਸੀਸ, ਰਾਜ ਰਾਜਾਨ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਗੀਤ, ਢੋਲਾ ਅਗੰਮ ਅਥਾਹੀਆ। ਪੁਰਖ ਅਕਾਲਾ ਦੀਨ ਦਿਆਲਾ ਸ੍ਰਿਸ਼ਟੀ ਦ੍ਰਿਸ਼ਟੀ ਪਰਖੇ ਨੀਤ, ਨੀਤੀਵਾਨ ਦਇਆ ਕਮਾਈਆ। ਫੇਰ ਖੰਡੇ ਦੀ ਆਪਣੇ ਖੱਬੇ ਹੱਥ ਤੇ ਖਿੱਚੀ ਲੀਕ, ਲਾਈਨ ਐਨ ਦਿਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

❋

❋

ਗੋਬਿੰਦ ਕਹੇ ਯਾਰੜੇ ਦਾ ਸੱਥਰ ਚੰਗਾ, ਸਚ ਸਚ ਵਿਚ ਸਮਾਈਆ। ਮਿਲਿਆ ਉਹ ਅਨੰਦਾ, ਜਿਸ ਦੀ ਆਸ ਅਵਤਾਰ ਪੈਗ਼ੰਬਰ ਗੁਰ ਸਾਰੇ ਗਏ ਰਖਾਈਆ। ਅੱਗੇ ਚੜ੍ਹਨਾ ਨੂਰੀ ਚੰਦਾ, ਅਗੰਮ ਅਥਾਹ ਰੁਸ਼ਨਾਈਆ। ਮੇਰਾ ਫੇਰ ਰੂਪ ਨਹੀਂ ਹੋਣਾ ਪੰਜਾਂ ਤਤਾਂ ਵਾਲਾ ਬੰਦਾ, ਸ਼ਬਦੀ ਸਤਿਗੁਰ ਗੋਬਿੰਦ ਸਦਾ ਸੋਭਾ ਪਾਈਆ। ਕਲਜੁਗ ਦਾ ਪੈਂਡਾ ਰਹੇ ਕੋਈ ਨਾ ਲੰਬਾ, ਮੇਰਾ ਢਈਆ ਦਏ ਗਵਾਹੀਆ। ਜਿਹੜਾ ਮੇਰੇ ਸੱਜੇ ਪੱਟ ਦੇ ਉਤੇ ਰੱਖਿਆ ਖੰਡਾ, ਇਹ ਬ੍ਰਹਿਮੰਡਾਂ ਦਏ ਹਿਲਾਈਆ। ਮੈਂ ਸ਼੍ਰਿਸ਼ਟੀ ਵਿਚ ਰਹਿਣ ਨਹੀਂ ਦੇਣੀਆਂ ਵੰਡਾਂ, ਇਕੋ ਇਸ਼ਟ ਪੁਰਖ ਅਕਾਲ ਦੇਣਾ ਬਣਾਈਆ। ਗੁਰਮੁਖਾਂ ਗੁਰਸਿਖਾਂ ਹਰਿ ਭਗਤਾਂ ਮੇਰਾ ਹੋਵੇ ਸੰਗਾ, ਸਗਲਾ ਸੰਗ ਜਣਾਈਆ। ਧੁਰ ਦੇ ਨਾਮ ਦਾ ਹੋਏ ਇਕ ਮਰਦੰਗਾ, ਜੋ ਪੁਰੀਆਂ ਲੋਆਂ ਖੰਡਾਂ ਬ੍ਰਹਿਮੰਡਾਂ ਉਤਭੁਜ ਸੇਤਜ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਕਲਜੁਗ ਜਾ ਝੁਕ, ਪੁਰਖ ਅਕਾਲ ਸੀਸ ਨਿਵਾਈਆ। ਸੰਦੇਸਾ ਦੇ ਦੇ ਮੁਹੰਮਦਾ ਤੇਰਾ ਪੈਂਡਾ ਜਾਣਾ ਮੁਕ, ਚਾਰ ਯਾਰੀ ਨਾ ਸੰਗ ਨਿਭਾਈਆ। ਪ੍ਰਭ ਦਾ ਭਾਣਾ ਨਾ ਜਾਏ ਰੁਕ, ਅੱਗੇ ਹੋ ਨਾ ਕੋਇ ਅਟਕਾਈਆ। ਸਦੀ ਚੌਧਵੀਂ ਲੇਖਾ ਰਹਿਣ ਨਹੀਂ ਦੇਣਾ ਜਿਸ ਲਬ ਕਟਾਈ ਮੁੱਛ, ਮੁਸ਼ਕਲ ਉਮਤ ਦੇਣੀ ਜਣਾਈਆ। ਜੁਗ ਬਦਲਣਾ ਪ੍ਰਭ ਦੀ ਖੇਲ ਤੁਛ, ਤੁਛ ਮਾਤਰ ਦਿਆਂ ਸੁਣਾਈਆ। ਮੈਂ ਪੀਰ ਬਣਨਾ ਉਚ, ਉਚ ਅਗੰਮ ਅਥਾਹ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਗੋਬਿੰਦ ਕਹੇ ਕਲਜੁਗ ਦੱਸਾਂ ਖੇਲ ਅਵੱਲਾ, ਧੁਰ ਦਾ ਹੁਕਮ ਸੁਣਾਈਆ। ਉਹ ਵੇਖ ਪੈਗ਼ਾਮ ਦੇਂਦਾ ਨੂਰੀ ਅੱਲਾ, ਆਲਮੀਨ ਦ੍ਰਿੜਾਈਆ। ਉਮਤ ਉਮਤੀ ਛੁਡਾਉਣਾ ਪੱਲਾ, ਪੱਲੂ ਗੰਢ ਨਾ ਕੋਇ ਰਖਾਈਆ। ਧੁਰ ਦਾ ਹੁਕਮ ਕਦੇ ਨਾ ਟਲਾ, ਨਾ ਕੋਈ ਮੇਟੇ ਮੇਟ ਮਿਟਾਈਆ। ਇਕੋ ਨੂਰੀ ਜੋਤ ਦੀਪਕ ਬਲਾ, ਗੋਬਿੰਦ ਨੂਰ ਕਰੇ ਰੁਸ਼ਨਾਈਆ। ਜਿਸ ਸ਼ਰਅ ਦਾ ਮੇਟਣਾ ਸੱਲਾ, ਦਵੈਤੀ ਡੇਰਾ ਢਾਹੀਆ। ਮਾਛੂਵਾੜੇ ਮੈਨੂੰ ਸਮਝੀਂ ਮੂਲ ਨਾ ਕੱਲਾ, ਅਕਲ ਕਲਧਾਰੀ ਮੇਰਾ ਸਗਲਾ ਸੰਗ ਵਖਾਈਆ। ਉਹ ਵੇਖ ਮੇਰਾ ਸ਼ਬਦੀ ਧਾਰ ਅਗੰਮੀ ਦਲਾ, ਜਿਸ ਦੀ ਗਣਤ ਨਾ ਕੋਇ ਗਿਣਾਈਆ। ਮੈਂ ਕਲਜੁਗ ਅੰਤ ਅਖ਼ੀਰ ਸਤਿਗੁਰ ਸ਼ਬਦ ਹੋ ਕੇ ਮਾਰਨਾ ਇਕੋ ਹੱਲਾ, ਹਿਲਾ ਦੇਣੀ ਸ੍ਰਿਸ਼ਟ ਸਬਾਈਆ। ਜਗਤ ਜਹਾਨ ਕਰਨਾ ਝੱਲਾ, ਮੇਰੀ ਝਲਕ ਹੋਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਆਪ ਕਰਾਈਆ। ਗੋਬਿੰਦ ਕਿਹਾ ਏਥੇ ਜੰਗ ਦਾ ਕੀਤਾ ਅੰਤ, ਪੁਰਖ ਅਕਾਲ ਨਾਲ ਮਿਲ ਕੇ ਵੱਜੇ ਵਧਾਈਆ। ਫੇਰ ਖੇਲ ਦੱਸਾਂ ਬੇਅੰਤ, ਬੇਪਰਵਾਹ ਨਾਲ ਮਿਲ ਕੇ ਦਿਆਂ ਸਮਝਾਈਆ। ਕਲਜੁਗ ਤੇਰੇ ਮਿਟਾਉਣ ਦੀ ਸੋਹਣੀ ਬਣਾਉਣੀ ਬਣਤਾ, ਘੜਨ ਭੰਨਣਹਾਰ ਆਪਣੀ ਕਲ ਵਰਤਾਈਆ। ਜਿਸ ਦੀ ਮਹਿਮਾ ਸਦਾ ਅਗਣਤ, ਅਲਖ ਅਗੋਚਰ ਅਗੰਮ ਅਥਾਹ ਆਪ ਸਮਝਾਈਆ। ਜਿਸ ਦਾ ਨਾਮ ਫ਼ਰਮਾਨਾ ਇਕ ਮੰਤ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਉਸ ਤੇਰਾ ਤੋੜਨਾ ਗੜ੍ਹ ਹੰਕਾਰੀ ਹੰਗਤ, ਹਉਮੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਫੇਰ ਸੁਣਾਈਆ। ਗੋਬਿੰਦ ਪੁਰਖ ਅਕਾਲ ਅੱਗੇ ਕੀਤੀ ਅਰਦਾਸ, ਅਰਦਾਸਾ ਇਕੋ ਵਾਰ ਸੁਧਾਈਆ। ਮੈਂ ਸਦਾ ਵਸਾਂ ਤੇਰੇ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਸਾਹਿਬ ਅਬਿਨਾਸ਼,

❋

❋

ਸਚਖੰਡ ਨਿਵਾਸੀ ਨੂਰ ਇਲਾਹੀਆ। ਉਹ ਤਕ ਅੰਧੇਰੀ ਰਾਤ, ਕਲਜੁਗ ਸਾਚਾ ਚੰਦ ਨਾ ਕੋਇ ਚਮਕਾਈਆ। ਮੁਹੰਮਦ ਦੀਆਂ ਚੌਦਾਂ ਸਦੀਆਂ ਕਰ ਤਲਾਸ਼, ਲੇਖਾ ਦੇਣਾ ਥਾਉਂ ਥਾਈਂਆ। ਨਾਲੇ ਖ਼ੁਸ਼ੀ ਵਿਚ ਕੀਤਾ ਵਾਕ, ਸਚ ਦਿਤਾ ਸੁਣਾਈਆ। ਮਾਛੂਵਾੜੇ ਫੇਰ ਦੀਨ ਦੁਨੀ ਨੂੰ ਦੇਣੀ ਦਾਤ, ਕਲਜੁਗ ਤੇਰੀ ਝੋਲੀ ਨਾਲ ਭਰਾਈਆ। ਸ਼ਰਅ ਦਾ ਸ਼ਰਅ ਨਾਲ ਕਰਾਉਣਾ ਫ਼ਸਾਦ, ਝਗੜੇ ਵਿਚ ਜਗਤ ਦੁਹਾਈਆ। ਇਹ ਖੇਲ ਕਰਾਉਣਾ ਪੁਰਖ ਅਕਾਲ ਜਿਸ ਦੀ ਰਚਨਾ ਰਚੀ ਆਦਿ, ਅੰਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਚੁਕਾਈਆ। ਕਲਜੁਗ ਕਹੇ ਗੋਬਿੰਦ ਸਦੀ ਚੌਧਵੀਂ ਤੇਰਾ ਕੀ ਨਿਸ਼ਾਨਾ, ਸਾਹਿਬ ਸਤਿਗੁਰ ਦੇ ਸਮਝਾਈਆ। ਗੋਬਿੰਦ ਕਿਹਾ ਮੇਰਾ ਸ਼ਬਦੀ ਸ਼ਬਦ ਤਰਾਨਾ, ਨੂਰੀ ਨੂਰ ਜੋਤ ਰੁਸ਼ਨਾਈਆ। ਮੇਰਾ ਸੰਗ ਸਾਥ ਹੋਵੇ ਨਾਲ ਸ੍ਰੀ ਭਗਵਾਨਾ, ਦੂਜੀ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਨਾਲ ਮੈਂ ਮਾਛੂਵਾੜੇ ਆਇਆ ਵਿਚ ਬੀਆਬਾਨਾ, ਜੰਗਲ ਡੇਰਾ ਲਾਈਆ। ਆਪਣੇ ਤੀਰ ਭੱਥੇ ਦਾ ਕਰ ਸਰਹਾਣਾ, ਸੋਹਣੀ ਸੇਜ ਸੱਥਰ ਯਾਰ ਵਾਲੀ ਹੰਢਾਈਆ। ਫੇਰ ਲੇਖਾ ਚੁਕਾਉਣਾ, ਦੋ ਜਹਾਨਾ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਯੋਧਾ ਸੂਰਬੀਰ ਬਣ ਮਰਦ ਮਰਦਾਨਾ, ਨੌ ਖੰਡ ਪ੍ਰਿਥਮੀ ਸੱਤ ਦੀਪ ਧੁਰ ਦਾ ਹੁਕਮ ਇਕ ਵਰਤਾਈਆ। ਕੂੜੀ ਕਿਰਿਆ ਵਿਚ ਕੋਈ ਰਹਿਣ ਨਹੀਂ ਦੇਵਾਂ ਗ਼ੁਲਾਮਾ, ਸ਼ਰਅ ਜ਼ੰਜੀਰ ਦਏ ਕਟਾਈਆ। ਜਿਸ ਨੂੰ ਮੁਹੰਮਦ ਕਹਿ ਕੇ ਗਿਆ ਪ੍ਰਗਟ ਹੋਵੇ ਮੇਰਾ ਅਮਾਮਾ, ਸੋ ਅਮਾਮ ਮੇਰਾ ਪੁਰਖ ਅਕਾਲ ਦਾ ਨੂਰ ਇਲਾਹੀਆ। ਜੋਤੀ ਧਾਰ ਪਹਿਨਣਾ ਬਾਣਾ, ਸ਼ਬਦੀ ਸ਼ਬਦ ਡੰਕ ਵਜਾਈਆ। ਮਾਛੂਵਾੜੇ ਫੇਰ ਸੁਹਾਉਣਾ ਅਸਥਾਨਾ, ਜਿਸ ਦੀ ਵਾਰ ਥਿਤ ਨਾ ਕੋਇ ਸਮਝਾਈਆ। ਚਾਰੋਂ ਕੁੰਟ ਯੁਧ ਹੋਵੇ ਘਮਸਾਨਾ, ਘੁੰਮਣ ਘੇਰੀ ਵਿਚ ਲੋਕਾਈਆ। ਇਹ ਖੇਲ ਕਰਨਾ ਮੇਰੇ ਮਿਹਰਵਾਨ ਮਿਹਰਵਾਨਾ, ਜੋ ਮਿਹਰਵਾਨ ਅਖਵਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਰਨ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਗੋਬਿੰਦ ਕਿਹਾ ਮੈਂ ਇਕੋ ਇਕ ਇਕ ਦਾ ਬੇਟਾ, ਦੂਜਾ ਸੰਗ ਨਾ ਕੋਇ ਬਣਾਈਆ। ਇਕੋ ਇਕ ਇਕ ਦਾ ਖੇਵਟ ਖੇਟਾ, ਜਗਤ ਮਲਾਹ ਇਕ ਅਖਵਾਈਆ। ਇਕੋ ਇਕ ਇਕ ਦਾ ਨੇਤਾ, ਦੋ ਜਹਾਨਾਂ ਹੁਕਮ ਸੁਣਾਈਆ। ਕਲਜੁਗ ਵੇਖੀਂ ਮਾਛੂਵਾੜੇ ਦਾ ਭੁੱਲੀਂ ਕਦੇ ਨਾ ਚੇਤਾ, ਚੇਤਨ ਤੈਨੂੰ ਦਿਆਂ ਕਰਾਈਆ। ਜਿਹੜਾ ਭੱਥਾ ਮੇਰੇ ਪਿਆਰ ਵਿਚ ਲਪੇਟਾ, ਬਸਤਰ ਪੀਲਾ ਰੰਗ ਰੰਗਾਈਆ। ਉਹ ਚੌਵੀ ਕੱਤਕ ਸੰਮਤ ਸ਼ਹਿਨਸ਼ਾਹੀ ਸੱਤ ਮਾਛੂਵਾੜੇ ਫੇਰ ਹੋਵੇ ਮੇਰੀ ਭੇਟਾ, ਪੁਰਖ ਅਕਾਲਾ ਦੀਨ ਦਿਆਲਾ ਮੇਰੀ ਅਮਾਨਤ, ਮੇਰੇ ਕੋਲ ਪਹੁੰਚਾਈਆ। ਫੇਰ ਮੈਂ ਸਾਰੀ ਦੀਨ ਦੁਨੀ ਦਾ ਪੁਰਖ ਅਕਾਲ ਕੋਲੋਂ ਲੈ ਲੈਣਾ ਠੇਕਾ, ਬਿਨਾ ਸਤਿਗੁਰ ਸ਼ਬਦ ਗੋਬਿੰਦ ਤੋਂ ਸਿਰ ਸਕੇ ਨਾ ਕੋਇ ਉਠਾਈਆ। ਇਹ ਸਭ ਦਾ ਪੂਰਾ ਕਰਨਾ ਅੰਤਮ ਲੇਖਾ, ਲੱਖ ਚੁਰਾਸੀ ਲਹਿਣਾ ਦੇਣਾ ਚੁਕਾਈਆ। ਫੇਰ ਕਲਜੁਗ ਤੇਰੀ ਬਦਲ ਦੇਣੀ ਰੇਖਾ, ਸਤਿਜੁਗ ਸਤਿ ਸਤਿ ਵਰਤਾਈਆ। ਕਲਜੁਗ ਨਿਉਂ ਕੇ ਮੱਥਾ ਟੇਕਾ, ਏਥੇ ਏਸੇ ਤਰਾਂ ਬਹਿ ਕੇ ਸੀਸ ਨਿਵਾਈਆ। ਗੋਬਿੰਦ ਤੇਰੇ ਬਿਨਾ ਕੂੜੀ ਕਿਰਿਆ ਭੰਨੇ ਕੋਇ ਨਾ ਕੌੜਾ ਰੇਠਾ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਝਟ ਪੁਰਖ ਅਕਾਲ ਸ਼ਬਦ ਸੰਦੇਸ਼ਾ ਦਿਤਾ ਸੁਣ ਮੇਰੇ ਨੂਰ ਅਗੰਮੀ ਬੇਟਾ, ਸੁਤ ਦੁਲਾਰੇ ਸਤਿ ਸਚ ਸਮਝਾਈਆ। ਤੂੰ ਆਦਿ ਅੰਤ ਜੁਗਾ ਜੁਗੰਤ ਮੇਰੇ ਨਾਲ ਰਹੀਂ ਹਮੇਸ਼ਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਮਾਛੂਵਾੜੇ ਮਿਲਿਆ ਸਾਚੇ ਸਈਆ, ਪੁਰਖ ਅਕਾਲ ਮਿਲ ਕੇ ਵੱਜੀ ਵਧਾਈਆ। ਫੇਰ ਮੈਂ ਗੁਰਮੁਖਾਂ ਦਾ ਲੇਖਾ ਤੱਕਿਆ ਧਰਮ ਰਾਏ ਦੀ ਉਤੇ ਵਹੀਆ, ਚਿਤ੍ਰਗੁਪਤ ਨਾਲ ਉਠਾਈਆ। ਮੇਰਾ ਗੁਰਸਿਖ ਕੋਈ ਚੜ੍ਹੇ ਨਾ ਕੂੜੀ ਨਈਆ, ਜਗਤ ਭਵਰ ਨਾ ਕੋਇ ਭਵਾਈਆ। ਉਸ ਵੇਲੇ ਗੋਬਿੰਦ ਦੀ ਜੇਬ ਵਿਚ ਅੰਤ ਅਖ਼ੀਰੀ ਸੀ ਇਕੋ ਰੁਪਈਆ, ਜਿਸ ਨੂੰ ਫੜ ਕੇ ਚਰਨਾਂ ਹੇਠ ਦਬਾਈਆ। ਫੇਰ ਨਿਗਹ ਮਾਰੀ ਮੇਰਾ ਬੀਤ ਜਾਣਾ ਢਈਆ, ਢੌਂਕੇ ਵਿਚ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਗੋਬਿੰਦ ਇਕ ਰੁਪਈਏ ਵੱਲ ਤੱਕਿਆ, ਧੁਰ ਦਾ ਨੈਣ ਉਠਾਈਆ। ਤੂੰ ਕੋਈ ਰਹਿਣ ਦੇਣਾ ਨਹੀਂ ਭੈਣ ਭਾਈ ਸਕਿਆ, ਪਿਤਾ ਪੂਤ ਦੇਣੇ ਲੜਾਈਆ। ਕਲਜੁਗ ਝੂਠ ਚਲਾਉਣਾ ਹੱਟਿਆ, ਸਚ ਦਵਾਰੇ ਰੋਵਣ ਮਾਰਨ ਧਾਹੀਆ। ਤੂੰ ਢਾਹੁਣਾ ਮਦੀਨਾ ਮੱਕਿਆ, ਮੁਹੰਮਦ ਸੰਗ ਚਾਰ ਯਾਰੀ ਲਹਿਣਾ ਦੇਣਾ ਚੁਕਾਈਆ। ਰੁਪਈਆ ਖ਼ੁਸ਼ੀਆਂ ਦੇ ਵਿਚ ਹੱਸਿਆ, ਸਤਿਗੁਰ ਗੋਬਿੰਦ ਸੀਸ ਨਿਵਾਈਆ। ਮੇਰੇ ਸਾਹਿਬ ਮੈਂ ਵੀ ਵੇਖਦਾ ਅੰਧੇਰੀ ਮੱਸਿਆ, ਕਲਜੁਗ ਅੰਤਮ ਰਿਹਾ ਆਈਆ। ਮੇਰੀ ਤੂੰਹੀ ਕਰੀਂ ਰੱਛਿਆ, ਦੂਸਰ ਹੱਥ ਨਾ ਦਈਂ ਫੜਾਈਆ। ਮੈਂ ਤੇਰੇ ਚਰਨਾਂ ਢੱਠਿਆ, ਤੂੰ ਹੀ ਮਾਲਕ ਮੇਰਾ ਹੱਕ ਖ਼ੁਦਾਈਆ। ਪਟਨੇ ਵਾਲਿਆ ਮੈਨੂੰ ਲਿਖ ਦੇ ਪਟਿਆ, ਜਿਸ ਪਟੇ ਦਾ ਹਰਫ਼ ਸਕੇ ਨਾ ਕੋਇ ਮਿਟਾਈਆ। ਜਿਸ ਵੇਲੇ ਕਲਜੁਗ ਅੰਤਮ ਪੈਣਾ ਰੱਟਿਆ, ਸਦੀ ਚੌਧਵੀਂ ਆਵੇ ਆਪਣਾ ਰੂਪ ਬਦਲਾਈਆ। ਝਟ ਗੋਬਿੰਦ ਨੇ ਹੱਥ ਵਿਚ ਫੜ ਕੇ ਦੱਬਿਆ, ਆਪਣੀ ਖ਼ੁਸ਼ੀ ਵਖਾਈਆ। ਹੁਕਮ ਦਿਤਾ ਤੇਰਾ ਮਮਤਾ ਵਾਲਾ ਪੈਂਡਾ ਲੱਦਿਆ, ਤੈਨੂੰ ਬਖ਼ਸ਼ਾਂ ਇਕ ਸਰਨਾਈਆ। ਉਹ ਵੇਖ ਕਲਜੁਗ ਅੰਤ ਆਉਂਦਾ ਭੱਜਿਆ, ਭੱਜੇ ਵਾਹੋ ਦਾਹੀਆ। ਜਿਸ ਵੇਲੇ ਕਿਸੇ ਦੀ ਰੱਖੇ ਕੋਈ ਨਾ ਲੱਜਿਆ, ਸਿਰ ਹੱਥ ਨਾ ਸਕੇ ਟਿਕਾਈਆ। ਉਸ ਵੇਲੇ ਮੈਂ ਆਵਾਂ ਮੇਰੇ ਨਾਲ ਹੋਵੇ ਪੁਰਖ ਸਮਰਥਿਆ, ਦੀਨ ਦਿਆਲਾ ਅਗੰਮ ਅਥਾਹੀਆ। ਤੈਨੂੰ ਆਪਣੇ ਗੁਰਮੁਖਾਂ ਦਾ ਬਣਾਵਾਂ ਸਕਿਆ, ਸੱਜਣਾ ਸੱਜਣ ਦਿਆਂ ਮਿਲਾਈਆ। ਸੀਸ ਦੀ ਧਾਰ ਉਤੇ ਸਰੋਪਾ ਦੇਵਾਂ ਇਹੋ ਲਾਹਾ ਰੁਪਈਏ ਤੂੰ ਖੱਟਿਆ, ਗੁਰਮੁਖ ਮੇਲਾ ਮੇਲਾਂ ਸਹਿਜ ਸੁਭਾਈਆ। ਰੁਪਈਆ ਖ਼ੁਸ਼ੀਆਂ ਦੇ ਵਿਚ ਟੱਪਿਆ, ਗੋਬਿੰਦ ਚਰਨ ਕਵਲ ਨੌ ਵਾਰੀ ਸੀਸ ਝੁਕਾਈਆ। ਫੇਰ ਟੇਕਿਆ ਮੱਥਿਆ, ਮਸਤਕ ਧੂੜੀ ਖ਼ਾਕ ਰਮਾਈਆ। ਜਿਸ ਵੇਲੇ ਸ੍ਰਿਸ਼ਟੀ ਹੋਣੀ ਜ਼ੀਰੋ ਬਟਿਆ, ਮਿਟੇ ਨਾਮ ਨਿਸ਼ਾਨ ਖ਼ੁਦਾਈਆ। ਕਿਸੇ ਦੀ ਕੀਮਤ ਰਹੇ ਨਾ ਟਕਿਆ, ਸ਼ਾਹ ਸੁਲਤਾਨ ਖ਼ਾਕ ਜਾਣ ਸਮਾਈਆ। ਮਾਛੂਵਾੜਾ ਫੇਰ ਧਾਮ ਸੁਹੰਜਣਾ ਹੋਵੇ ਵਡਿਆਈ ਦੇਵੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਗੁਰਮੁਖਾਂ ਦੀ ਧਾਰ, ਭਗਤਾਂ ਦਾ ਪਿਆਰ, ਗੁਰਸਿਖਾਂ ਦਾ ਉਧਾਰ, ਗੋਬਿੰਦ ਦੇ ਚਰਨਾਂ ਦੀ ਧੂੜੀ ਛਾਰ, ਸ਼ਹਿਨਸ਼ਾਹ ਸ਼ਾਹੀ ਧਾਰ ਵਿਚ ਲੇਖੇ ਲਾਈਆ। ਸੰਮਤ ਸ਼ਹਿਨਸ਼ਾਹੀ ਸੱਤ ਚੌਵੀ ਕੱਤਕ ਦਾ ਵਿਵਹਾਰ, ਇਹ ਰੁਪਈਆ ਸਤਿਗੁਰ ਗੋਬਿੰਦ ਗੋਬਿੰਦ ਸਤਿਗੁਰ ਸਤਿਗੁਰ ਗੋਬਿੰਦ ਦੇ ਦਵਾਰ, ਦਵਾਰਾ ਗੋਬਿੰਦ ਦਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਦਾ ਪੂਰਾ ਕਰ ਵਿਵਹਾਰ, ਧਰਨੀ ਧਰਤ ਧਵਲ ਧੌਲ ਪਾਏ ਸਾਰ, ਜਿਥੇ ਮੇਲ ਮਿਲਿਆ ਗੋਬਿੰਦ ਸੂਰੇ ਗੋਬਿੰਦ ਸਿੰਘ ਧੁਰਦਰਗਾਹੀ ਯਾਰ, ਯਾਰੜਾ ਸੱਥਰ ਬਿਨ ਨੀਰ ਵਹਾਏ ਅੱਥਰ, ਖ਼ੁਸ਼ੀਆਂ ਨਾਲ ਖ਼ੁਸ਼ੀਆਂ ਦਾ ਮਾਲਕ ਗਿਆ ਹੰਢਾਈਆ।

❋

❋

ਸਤਿਗੁਰ ਗੁਰ ਗੋਬਿੰਦ ਗੋਬਿੰਦ ਸਿੰਘ ਧਰਮ ਧਾਰ ਦਾ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਨੂੰ ਮਨਜ਼ੂਰ ਕਰੇ ਕਬੂਲ ਕਰੇ ਧੁਰ ਦਾ ਰਾਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਆਦਿ ਅੰਤ ਜੁਗਾ ਜੁਗੰਤ ਆਪਣਾ ਭਾਣਾ ਵਰਤਾਣਾ, ਨਾ ਕੋਈ ਮੇਟੇ ਨਾ ਮੇਟ ਮਿਟਾਈਆ। ਗੋਬਿੰਦ ਗੋਬਿੰਦ ਗੋਬਿੰਦ ਸਦਾ ਸੰਗ ਰਖਣਾ ਏਥੇ ਉਥੇ ਦੋ ਜਹਾਨਾਂ, ਵਿਛੜ ਕਦੇ ਨਾ ਜਾਈਆ। ਪੀਲਾ ਬਸਤਰ ਕਹੇ ਮੇਰਾ ਪਰਮ ਪੁਰਖ ਸੁਲਤਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਗੋਬਿੰਦ ਦੇ ਪਿਆਰਿਆਂ ਫਿਰ ਸੀਸ ਇਹ ਟਿਕਾਉਣਾ, ਜੋ ਗੋਬਿੰਦ ਨਾਲ ਮਿਲ ਕੇ ਗੋਬਿੰਦ ਰੂਪ ਸਮਾਈਆ। ਅੱਗੇ ਵਾਸਤੇ ਚੁਰਾਸੀ ਵਿਚੋਂ ਮੁਕ ਜਾਏ ਆਣਾ ਜਾਣਾ, ਸਚਖੰਡ ਵਿਚ ਪ੍ਰਭ ਜੋਤ ਵਿਚ ਮਿਲ ਕੇ ਪ੍ਰਭ ਦਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਦਇਆ ਲੋਕਮਾਤ ਸਤਿਗੁਰ ਸ਼ਬਦ ਗੋਬਿੰਦ ਹੋ ਕੇ ਗੁਰਸਿਖਾਂ ਉਤੇ ਕਮਾਈਆ।

੨੪ ਕੱਤਕ ਸ਼ਹਿਨਸ਼ਾਹੀ ਸੰਮਤ ੭ ਜਗੀਰ ਸਿੰਘ, ਪ੍ਰੀਤਮ ਸਿੰਘ ਤੇ ਸਰਜੀਤਮ ਸਿੰਘ ਰਾਜੋ ਮਾਜਰਾ, ਸਰੂਪ ਕੌਰ ਗੋਸਲਾਂ, ਬਚਨ ਸਿੰਘ

ਧਿਆਨਪੁਰ, ਭਜਨ ਸਿੰਘ ਸ਼ੇਖ਼ੂਪੁਰ, ਮਿਹਰ ਸਿੰਘ ਸ਼ੇਖ਼ੂ ਪੁਰ, ਪਿਆਰਾ ਸਿੰਘ ਲਖਨੌਰ, ਨੱਥਾ ਸਿੰਘ ਬੜਹੇੜੀ, ਅਮਰ ਚੰਦ ਪੰਜਕੋਹਾ, ਪ੍ਰਿਥੀ ਸਿੰਘ ਚੰਡੀਗੜ੍ਹ, ਸੰਤ ਸਿੰਘ ਤੇ ਗੁਰਦੇਵ ਸਿੰਘ ਮਾਣਕ ਪੁਰ, ਵੀਰ ਸਿੰਘ ਤੇ ਜੇਠਾ ਸਿੰਘ ਬਠਲਾਣਾ, ਸੁਰਜੀਤ ਸਿੰਘ

ਤੇ ਗੁਰਦੇਵ ਸਿੰਘ ਘੜੂੰਆ, ਪਿਆਰਾ ਸਿੰਘ ਰਾਜ ਪੁਰਾ, ਸੁਰਜੀਤ ਸਿੰਘ ਤੇ ਗੁਰਸ਼ਰਨ ਸਿੰਘ ਨੰਗਲ ਟਾਉਨ,
ਜੁਗਿੰਦਰ ਸਿੰਘ ਲੋਟੇ ਕਲੋਨੀ, ਗੁਰਨਾਮ ਸਿੰਘ ਜਨੇਤਪੁਰ, ਸੇਵਾ ਸਿੰਘ ਖਰੜ, ਸੁਰਿੰਦਰ ਕੌਰ ਪੰਜੌਰ,
ਸਵਰਨ ਸਿੰਘ ਬਰਕਤ ਪੁਰ, ਹਜ਼ਾਰਾ ਸਿੰਘ ਚੂਨੀ ਕਲਾਂ, ਸੁਰਜੀਤ ਸਿੰਘ ਜਗਤ ਪੁਰ,
ਗੁਰਦੇਵ ਕੌਰ ਬਸੀ, ਹਰਬੰਸ ਕੌਰ ਮੋਰਿੰਡਾ, ਰੰਗੀਲ ਪੁਰ ਜ਼ਿਲਾ ਰੋਪੜ

ਸਤਿਗੁਰ ਸ਼ਬਦ ਕਹੇ ਸੁਣੋ ਸੰਦੇਸ਼ਾ ਤੇਈ ਅਵਤਾਰ, ਪੈਗ਼ੰਬਰਾਂ ਲੈਣਾਂ ਨਾਲ ਮਿਲਾਈਆ। ਤਕਣਾ ਖੇਲ ਸੱਚੀ ਸਰਕਾਰ, ਜੋ ਹਰਿ ਕਰਤਾ ਆਪ ਕਰਾਈਆ। ਪੂਰਬ ਪਿਛਲੀ ਪਾਵੇ ਸਾਰ, ਮਹਾਂਸਾਰਥੀ ਆਪਣੀ ਕਲ ਪਰਗਟਾਈਆ। ਜੋ ਸੰਦੇਸ਼ਾ ਦੇਂਦਾ ਰਿਹਾ ਵਾਰੋ ਵਾਰ, ਨਿਰਗੁਣ ਸਰਗੁਣ ਆਪ ਜਣਾਈਆ। ਸੋ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣਾ ਹੁਕਮ ਵਰਤਾਈਆ। ਜੋਤੀ ਜਾਤਾ ਪੁਰਖ ਬਿਧਾਤਾ ਪਰਗਟ ਹੋ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲਏ ਜਗਾਈਆ। ਜਿਸ ਨੂੰ ਕਹਿ ਕੇ ਆਏ ਨਿਹਕਲੰਕ ਲਏ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਅੰਤਰਜਾਮੀ ਸਭ ਦੀ ਪਾਏ ਸਾਰ, ਲੱਖ ਚੁਰਾਸੀ ਨੌਂ ਦਸ ਯਾਰਾਂ ਬੀਸ ਤੀਸ ਚਾਰ ਲੱਖ ਵੇਖ ਵਖਾਈਆ। ਆਪਣਾ ਆਪਣਾ ਲਹਿਣਾ ਦੇਣਾ ਕਰਜ਼ ਵੇਖੇ ਉਧਾਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅਹਿਦਨਾਮੇ ਕੌਲ ਇਕਰਾਰ ਤਕੋ ਜਿਸ ਵਿਚ ਕਰੇ ਨਾ ਕੋਇ ਤਕਰਾਰ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ

❋

❋

ਆਪ ਵਰਤਾਈਆ। ਤੇਈ ਅਵਤਾਰ ਕਹਿਣ ਸਤਿਗੁਰ ਸ਼ਬਦ ਦੱਸੀਏ ਕੀ ਕਹਾਣੀ, ਕਥਨੀ ਕਥ ਸਕੇ ਨਾ ਰਾਈਆ। ਅਸਾਂ ਭੇਵ ਖੁਲ੍ਹਾਇਆ ਸ਼ਾਸਤਰ ਸਿਮਰਤ ਵੇਦ ਪੁਰਾਨੀ, ਗੀਤਾ ਗਿਆਨ ਨਾਲ ਮਿਲਾਈਆ। ਪੈਗ਼ੰਬਰ ਕਹਿਣ ਪੜਦਾ ਲਾਹਿਆ ਅੰਜੀਲ ਕੁਰਾਨੀ, ਬਾਈਬਲ ਤੁਰੈਤ ਸੰਗ ਬਣਾਈਆ। ਕੀ ਦੱਸੀਏ ਜਿਧਰ ਤਕੀਏ ਝਗੜਾ ਜਿਸਮ ਜਿਸਮਾਨੀ, ਜ਼ਾਹਰ ਜ਼ਹੂਰ ਨਜ਼ਰ ਕਿਸੇ ਨਾ ਆਈਆ। ਸਭ ਦੀ ਅੰਤਮ ਜੂਹ ਦਿਸੇ ਬੇਗ਼ਾਨੀ, ਮਾਲਕ ਹੱਕ ਨਾ ਕੋਇ ਬਣਾਈਆ। ਸਾਡੇ ਅੰਤਰ ਨਿਰੰਤਰ ਆਈ ਪਰੇਸ਼ਾਨੀ, ਹੈਰਾਨੀ ਵਿਚ ਦਈਏ ਸੁਣਾਈਆ। ਜਿਸ ਨੂੰ ਮੰਨਿਆ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਉਹ ਪਰਗਟ ਹੋਇਆ ਯੋਧਾ ਸੂਰਬੀਰ ਨੌਜਵਾਨੀ, ਮਰਦ ਮਰਦਾਨਾ ਵਡ ਵਡਿਆਈਆ। ਜਿਸ ਨੇ ਦੀਨ ਮਜ਼੍ਹਬ ਦੀ ਬਦਲ ਦੇਣੀ ਕਲਮਿਆਂ ਵਾਲੀ ਕਲਾਮੀ, ਕਾਇਨਾਤ ਇਕ ਪੈਗ਼ਾਮ ਦੇਵੇ ਚਾਈਂ ਚਾਈਂਆ। ਸਦੀ ਚੌਧਵੀਂ ਸਭ ਦੀ ਲਏ ਅੰਤ ਸਲਾਮੀ, ਸਮਰਥ ਆਪਣਾ ਹੁਕਮ ਵਰਤਾਈਆ। ਕਲਜੁਗ ਮੇਟਣੀ ਅੰਧੇਰੀ ਸ਼ਾਮੀ, ਸ਼ਮ੍ਹਾ ਨੂਰ ਜੋਤ ਕਰ ਰੁਸ਼ਨਾਈਆ। ਸਭ ਦਾ ਨਾਤਾ ਜੋੜਨਾ ਬਾਹਮੀ, ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਝਗੜਾ ਰਹਿਣ ਨਹੀਂ ਦੇਣਾ ਇਸਲਾਮੀ, ਇਸਮ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਸਾਰੇ ਤਕਣ ਲੋਕਮਾਤ, ਜੋਤੀ ਧਾਰ ਧਿਆਨ ਲਗਾਈਆ। ਕੀ ਖੇਲ ਕਰੇ ਅਬਿਨਾਸ਼, ਅਬਿਨਾਸ਼ੀ ਕਰਤਾ ਬੇਪਰਵਾਹੀਆ। ਜਿਸ ਦੀ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਖੇਲ ਖਿਲਾਈਆ। ਜਿਸ ਦੇ ਕਲਮੇ ਦੀ ਦਿਤੀ ਆਵਾਜ਼, ਅਜ਼ਾਂ ਇਕ ਜਣਾਈਆ। ਉਹ ਕੀ ਕਰੇ ਕਰਨੇਹਾਰ ਵਾਹਦ, ਵਾਇਦੇ ਸਭ ਦੇ ਪੂਰ ਕਰਾਈਆ। ਅਗਲਾ ਹੁਕਮ ਕਰੇ ਰਾਇਜ, ਰਾਜਾ ਪਰਜਾ ਇਕੋ ਰੰਗ ਰੰਗਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਕੋਇ ਮੁਹਤਾਜ, ਨਾਮ ਦੀ ਮੁਫ਼ਲਸੀ ਸਾਰੀ ਦਏ ਮਿਟਾਈਆ। ਨਾਮ ਕਲਪਨਾ ਵਿਚ ਰਹੇ ਕੋਇ ਨਾ ਅਪਾਹਜ਼, ਲੰਗੜਾ ਲੂਲ੍ਹਾ ਰੂਪ ਨਾ ਕੋਇ ਦਰਸਾਈਆ। ਜਿਸ ਨੇ ਅਵਤਾਰਾਂ ਪੈਗ਼ੰਬਰਾਂ ਦਾ ਆਪੇ ਰਚ ਕੇ ਕਾਜ, ਲੇਖਾ ਸਭ ਦਾ ਝੋਲੀ ਪਾਈਆ। ਅੱਗੋਂ ਦੇ ਨਾ ਸਕੇ ਕੋਇ ਜਵਾਬ, ਜਵਾਬਤਲਬੀ ਵਿਚ ਸਾਰੇ ਸੀਸ ਨਿਵਾਈਆ। ਬਿਨਾ ਸੱਯਦਿਉਂ ਸਾਰੇ ਕਰਨ ਆਦਾਬ, ਬਿਨਾ ਕਦਮਾਂ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਗੁਰ ਦਸ ਲਾਹੋ ਪੜਦਾ, ਓਹਲਾ ਰਹਿਣ ਕੋਇ ਨਾ ਪਾਈਆ। ਵੇਖੋ ਖੇਲ ਚੋਟੀ ਜੜ੍ਹ ਦਾ, ਚੇਤਨ ਸਭ ਨੂੰ ਦੇਣਾ ਕਰਾਈਆ। ਰੂਪ ਤਕੋ ਨਰਾਇਣ ਨਰ ਦਾ, ਨਰ ਹਰਿ ਅਗੰਮ ਅਥਾਹੀਆ। ਜੋ ਭੇਵ ਖੁਲ੍ਹਾਏ ਸਾਚੇ ਘਰ ਦਾ, ਪੜਦਾ ਪੜਦਿਆਂ ਵਿਚੋਂ ਉਠਾਈਆ। ਨਾ ਜਨਮੇ ਨਾ ਕਦੇ ਮਰਦਾ, ਗੋਰ ਮੜ੍ਹੀ ਨਾ ਕਦੇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਇਕੋ ਸ਼ਬਦ ਰਹੇ ਦੱਸ, ਪ੍ਰਭ ਨਾਮ ਨਾਮ ਵਡਿਆਈਆ। ਇਕੋ ਨੇਤਰ ਇਕੋ ਅੱਖ, ਇਕੋ ਨੈਣ ਜੋਤ ਰੁਸ਼ਨਾਈਆ। ਇਕੋ ਰੂਪ ਸਦਾ ਪ੍ਰਤਖ, ਜੁਗ ਜੁਗ ਆਪਣਾ ਵੇਸ ਵਟਾਈਆ। ਇਕੋ ਸਭ ਦਾ ਸਾਂਝਾ ਹੱਕ, ਵੱਖਰਾ ਜੁਜ਼ ਨਾ ਕੋਇ ਵੰਡਾਈਆ। ਇਕੋ ਮਾਰਗ ਲੈਣਾ ਤਕ, ਰਹਿਬਰ ਇਕੋ ਨਜ਼ਰੀ ਆਈਆ। ਇਕੋ ਖੇਲ ਪੁਰਖ ਸਮਰਥ, ਦੂਜਾ ਰੂਪ ਨਾ ਕੋਇ ਦਰਸਾਈਆ। ਅਵਤਾਰ ਪੈਗ਼ੰਬਰ ਸਾਰੇ ਪਉ ਨੱਠ, ਭੱਜੋ ਵਾਹੋ ਦਾਹੀਆ।

❋

❋

ਮੇਲ ਮਿਲਾਵਾ ਹੋਵੇ ਮਾਲਵੇ ਦੇਸ਼ ਇਕੱਠ, ਪੁਰੀਆਂ ਲੋਆਂ ਚਰਨਾਂ ਹੇਠ ਦਬਾਈਆ। ਇਕੋ ਇਕ ਇਕ ਦਾ ਵੇਖਣਾ ਹੱਟ, ਵਣਜਾਰਾ ਵਣਜ ਦਏ ਕਰਾਈਆ। ਜਿਸ ਦਾ ਸਚ ਕਿਨਾਰਾ ਅਗੰਮੀ ਤਟ, ਨਈਆ ਨੌਕਾ ਨਾਮ ਚਲਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਰਾਮ ਬੇਟੇ ਦਸਰਥ, ਸੀਤਾ ਸਤਿ ਧਾਰ ਨਾਲ ਵਖਾਈਆ। ਧਰਮ ਦੇ ਸਾਥੀ ਜਿਨ੍ਹਾਂ ਦੇ ਡਾਂਗਾਂ ਫੜਾਈਆ ਹੱਥ, ਮੇਲ ਮਿਲਾਇਆ ਥਾਉਂ ਥਾਈਂਆ। ਜਿਨ੍ਹਾਂ ਤਿੰਨ ਵਾਰ ਰਾਮ ਦਾ ਰੋਕਿਆ ਸੀ ਰਥ, ਕੈਕਈ ਅੱਗੇ ਵਾਸਤਾ ਪਾਈਆ। ਨੌ ਵਾਰ ਜੋੜੇ ਸੀ ਹੱਥ, ਮਸਤਕ ਤਿਲਕ ਲਗਾ ਕੇ ਪਾਣੀ ਹੱਥਾਂ ਵਿਚ ਉਠਾਈਆ। ਨਾਲੇ ਗਾਇਆ ਪ੍ਰਭੂ ਦਾ ਜਸ, ਸਿਫ਼ਤਾਂ ਵਿਚ ਸਾਲਾਹੀਆ। ਨੌਂ ਕੋਸ ਰਾਮ ਦੇ ਨਾਲ ਗਏ ਸੀ ਨੱਸ, ਕਦਮ ਕਦਮ ਨਾਲ ਬਦਲਾਈਆ। ਫੇਰ ਸੀਤਾ ਬਦਲ ਕੇ ਅੱਖ, ਮਿਹਰ ਨਿਗਹ ਟਿਕਾਈਆ। ਰਾਮ ਨੂੰ ਕਿਹਾ ਝਟ, ਹਲੂਣੇ ਨਾਲ ਹਿਲਾਈਆ। ਇਹ ਕੀ ਕਹਿੰਦੇ ਸਚ, ਦਰ ਤੇਰੇ ਸੀਸ ਨਿਵਾਈਆ। ਝਟ ਰਾਮ ਉਨ੍ਹਾਂ ਦੇ ਸੀਸ ਹੱਥ ਦਿਤਾ ਰੱਖ, ਨੇਤਰ ਨੈਣ ਬੰਦ ਕਰਾਈਆ। ਔਹ ਕਲਜੁਗ ਤਕੋ ਪੁਰਖ ਅਕਾਲ ਦਾ ਰੂਪ ਤਕੋ ਪ੍ਰਤਖ, ਜੋ ਰਾਮ ਦਾ ਰਾਮ ਨਜ਼ਰੀ ਆਈਆ। ਤੁਹਾਡਾ ਲਹਿਣਾ ਦੇਣਾ ਗੋਬਿੰਦ ਨਾਲ ਪੂਰਾ ਕਰੇ ਝਟ, ਚਾਰ ਜੁਗ ਦਾ ਮਾਲਕ ਭੁੱਲ ਕਦੇ ਨਾ ਜਾਈਆ। ਵਸਤ ਧੁਰ ਦੀ ਦੇ ਕੇ ਵਥ, ਰਾਮ ਰਾਮ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸੀਤਾ ਦੇ ਧਰਮ ਦੇ ਸਾਥੀ ਤਿੰਨੇ ਮੋੜੇ, ਘਰਾਂ ਵੱਲ ਘਲਾਈਆ। ਉਸ ਵੇਲੇ ਰਾਮ ਨੇ ਹੱਥ ਰੱਖਿਆ ਸੀ ਕਾਇਆ ਦੇ ਭਾਂਡੇ ਮਾਟੀ ਕੋਰੇ, ਘੜਾ ਕੁੰਭ ਖ਼ਾਕ ਵਾਲਾ ਨਜ਼ਰੀ ਆਈਆ। ਮਿਸਰੀ ਦਾ ਕੁੱਜਾ ਰੱਖ ਕੇ ਧੁਰ ਦੇ ਰਾਮ ਅੱਗੇ ਹੱਥ ਜੋੜੇ, ਜਨ ਭਗਤਾਂ ਦਾ ਸਗਣ ਤੇਰੀ ਝੋਲੀ ਪਾਈਆ। ਅੱਗੇ ਸਾਥ ਰਹਿਣ ਨਹੀਂ ਦੇਣਾ ਰਥ ਹਾਥੀ ਘੋੜੇ, ਸ਼ਾਹੀ ਲਸ਼ਕਰ ਨਾ ਸੰਗ ਨਿਭਾਈਆ। ਤੇਰਾ ਖਾਣਾ ਦਿਤਾ ਭੋਰੇ ਭੋਰੇ, ਪਹਿਲੇ ਦਿਨ ਰਾਮ ਨੇ ਸਵਾ ਸੇਰ ਆਟਾ ਗੁੰਨ੍ਹ ਕੇ ਸਭ ਨੂੰ ਦਿਤਾ ਖਵਾਈਆ। ਫੇਰ ਹੱਸ ਕੇ ਕਿਹਾ ਕਲਜੁਗ ਅੰਤਮ ਸਭ ਨੂੰ ਪੈਣੀ ਲੋੜੇ, ਚਾਰੋਂ ਕੁੰਟ ਵੇਖ ਵਖਾਈਆ। ਜਿਸ ਵੇਲੇ ਸੱਸੇ ਉਪਰ ਲੱਗੇ ਹੋੜੇ, ਹਾਹੇ ਟਿੱਪੀ ਹੰ ਰੂਪ ਜਣਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਦਿਸਣੇ ਥੋੜੇ, ਗਿਣਤੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਆਟਾ ਕਹੇ ਮੇਰੀ ਸਵਾ ਸੇਰ ਦੀ ਧਾਰ, ਸੰਮਤ ਸੋਲਾਂ ਤੋਂ ਚਲੀ ਆਈਆ। ਹੁਣ ਸ੍ਰਿਸ਼ਟੀ ਹੋਣੀ ਖੁਆਰ, ਨੌਂ ਖੰਡ ਪ੍ਰਿਥਮੀ ਸਾਰ ਕੋਇ ਨਾ ਪਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਕਿਸੇ ਮਿਲੇ ਨਾ ਕੋਇ ਸਹਾਰ, ਭੁੱਖੀ ਮਰੇ ਖ਼ਲਕ ਖ਼ੁਦਾਈਆ। ਮੈਨੂੰ ਪ੍ਰਭ ਨੇ ਤੁਹਾਡੇ ਦਰ ਤੇ ਕੀਤਾ ਤਿਆਰ, ਪਾਣੀ ਵਿਚ ਮਿਲਾ ਕੇ ਦਿਤੀ ਵਡਿਆਈਆ। ਮੈਂ ਹੋਇਆ ਖ਼ਬਰਦਾਰ, ਸੁੱਤੇ ਲਈ ਅੰਗੜਾਈਆ। ਤੱਕਿਆ ਖੇਲ ਸੱਚੀ ਸਰਕਾਰ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਵਾ ਸੇਰ ਕਹੇ ਮੈਂ ਭੰਡਾਰਾ ਵੱਡਾ, ਵੱਡਿਆਂ ਨਿੱਕਿਆਂ ਦਿਆਂ ਜਣਾਈਆ। ਜਨ ਭਗਤਾਂ ਸੰਗ ਕਦੇ ਨਾ ਛੱਡਾਂ, ਇਕ ਇਕ ਨੂੰ ਮਿਲਾਂ ਚਾਈਂ ਚਾਈਂਆ। ਹੁਕਮੇ ਅੰਦਰ ਫਿਰਾਂ ਬੱਧਾ, ਜੰਗਲ ਜੂਹ ਭੱਜਾਂ ਵਾਹੋ ਦਾਹੀਆ। ਜਿਧਰੋਂ ਮੇਰੇ ਸਾਹਿਬ ਦਾ ਆਵੇ ਸੱਦਾ, ਸੁਣ ਕੇ ਆਪਣੀ ਖ਼ੁਸ਼ੀ ਬਣਾਈਆ। ਜਿਸ ਦੀ ਸਮਝੇ ਕੋਇ ਨਾ

❋

❋

ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਸਵਾ ਸੇਰ ਕਹੇ ਜਿਸ ਵੇਲੇ ਮਾਛੂਵਾੜੇ ਗੋਬਿੰਦ ਨੇ ਪਹਿਲੇ ਦਿਨ ਖਾਧਾ, ਪਰਸਾਦਾ ਸਵਾ ਸੇਰ ਗੁੰਨ੍ਹ ਕੇ ਅਤੁਟ ਲੰਗਰ ਦਿਤਾ ਬਣਾਈਆ। ਮੇਰਾ ਉਸੇ ਦਿਨ ਤੋਂ ਹੋਇਆ ਵਾਧਾ, ਵਾਇਦੇ ਨਾਲ ਦਿਆਂ ਦ੍ਰਿੜਾਈਆ। ਬਿਨਾ ਭਗਤਾਂ ਤੋਂ ਸਚ ਘਰ ਲਏ ਕੋਇ ਨਾ ਫ਼ਾਇਦਾ, ਨੁਕਸਾਨ ਵਿਚ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਸੇਵਾ ਇਕ ਲਗਾਈਆ। ਘੜਾ ਕਹੇ ਮੈਂ ਮਾਟੀ ਦਾ ਭਾਂਡਾ ਕੱਚਾ, ਜਗਤ ਕੱਚਿਆਂ ਦਿਆਂ ਜਣਾਈਆ। ਬਿਨਾ ਪੁਰਖ ਅਕਾਲ ਤੋਂ ਹੋਰ ਕੋਈ ਨਹੀਂ ਸੱਚਾ, ਸਤਿਗੁਰ ਸ਼ਬਦ ਕਰੇ ਪੜ੍ਹਾਈਆ। ਜਿਸ ਦਾ ਆਦਿ ਅੰਤ ਦਾ ਇਕੋ ਟੱਪਾ, ਜਗਤ ਟਾਪੂਆਂ ਡੇਰਾ ਢਾਹੀਆ। ਜਿਸ ਦੀ ਜਾਣੇ ਕੋਇ ਨਾ ਸੱਤਾ, ਸਤਹ ਬੁਲੰਦੀ ਵੇਖਣ ਕੋਇ ਨਾ ਪਾਈਆ। ਉਸ ਦਾ ਪੜਦਾ ਲਾਹੇ ਕੋਇ ਨਾ ਰਤਾ, ਰੱਤੀ ਰਤ ਸਮਝ ਕਿਸੇ ਨਾ ਆਈਆ। ਉਹ ਕਲਜੁਗ ਅੰਤਮ ਖੇਲ ਕਰੇ ਯਥਾਰਥ ਯਥਾ, ਯਦੀ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਘੜਾ ਕਹੇ ਮੇਰਾ ਹਾਕਮ ਏਕੰਕਾਰ, ਦੂਜਾ ਅਵਰ ਨਾ ਕੋਇ ਜਣਾਈਆ। ਮੈਂ ਸੇਵਾ ਕਰਨੀ ਵਿਚ ਸੰਸਾਰ, ਭੱਜਾਂ ਵਾਹੋ ਦਾਹੀਆ। ਭਗਤਾਂ ਨਾਲ ਕਰਾਂ ਪਿਆਰ, ਨਾਤਾ ਮੁਹੱਬਤ ਵਾਲਾ ਜੁੜਾਈਆ। ਜਿਥੇ ਆਬ ਨਾ ਮਿਲੇ ਹੋਵੇ ਹਾਹਾਕਾਰ, ਉਥੇ ਗੁਰਮੁਖਾਂ ਦਿਆਂ ਰਜਾਈਆ। ਮੈਂ ਓਸ ਪ੍ਰਭੂ ਦਾ ਬਰਖ਼ੁਰਦਾਰ ਜਿਸ ਦਿਤੀ ਮਾਣ ਵਡਿਆਈਆ। ਮੇਰੀ ਪੁਨਹ ਪੁਨਹ ਨਿਮਸਕਾਰ, ਨਿਉਂ ਨਿਉਂ ਲਾਗਾ ਪਾਈਂਆ। ਮੈਂ ਯਾਰਾਂ ਦਿਨ ਵਖਰੀ ਵੱਖਰੀ ਕਰਦਾ ਰਿਹਾ ਕਾਰ, ਜੋ ਕਰਨੀ ਕਰਤਾ ਰਿਹਾ ਕਰਾਈਆ। ਅੰਤਮ ਮਾਲਵੇ ਵਾਲਿਓ ਤੁਹਾਨੂੰ ਕਰਾਂ ਨਿਮਸਕਾਰ, ਜਨ ਭਗਤੋ ਨਿਉਂ ਨਿਉਂ ਲਾਗਾਂ ਪਾਈਂਆ। ਮੇਰੇ ਮਿਹਰਵਾਨ ਮਹਿਬੂਬ ਜਿਨ੍ਹਾਂ ਦੇ ਸੀਸ ਰੱਖੀ ਗੁਰੂਆਂ ਦਸਤਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਹੋਣਾ ਖ਼ਬਰਦਾਰ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਮਨਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਵੱਲਾ, ਜਗਤ ਸ਼ਾਸਤਰ ਕਹਿਣ ਕੋਇ ਨਾ ਪਾਈਆ। ਦੂਈ ਦਵੈਤੀ ਅੰਤ ਮੇਟਣਾ ਸੱਲਾ, ਸਲਲ ਹੋ ਕੇ ਵੇਖਾਂ ਚਾਈਂ ਚਾਈਂਆ। ਜਨ ਭਗਤਾਂ ਮੇਲ ਮਿਲਾਉਣਾ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਜੋੜ ਜੁੜਾਈਆ। ਸ਼ਬਦ ਦੀ ਧਾਰ ਨਾਮ ਫੜਾ ਪੱਲਾ, ਪਲਕਾਂ ਦੇ ਪਿਛੇ ਆਪਣੀ ਗੰਢ ਪਵਾਈਆ। ਸਦੀ ਚੌਧਵੀਂ ਕਰਾਂ ਨਾ ਵਲ ਛਲਾ, ਅਛਲ ਛਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਇਕ ਇਕ ਦਾ ਪੂਰਾ ਹੋਇਆ ਵਕਤ, ਯਾਰਾਂ ਦਿਵਸ ਵੱਜੀ ਵਧਾਈਆ। ਹੁਣ ਖੇਲ ਵੇਖਣਾ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਲੇਖੇ ਲਾਉਣੇ ਧੁਰ ਦੇ ਭਗਤ, ਭਗਵਨ ਆਪਣੀ ਦਇਆ ਕਮਾਈਆ। ਜੋ ਮਾਲਕ ਖ਼ਾਲਕ ਵਾਲੀ ਅਰਸ਼ ਫ਼ਰਸ਼, ਲਹਿਣੇ ਦਏ ਚੁਕਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਅਗਨੀ ਤਤ ਤਤ ਬੁਝਾਈਆ। ਨਿਰਗੁਣ ਧਾਰ ਸਰਗੁਣ ਕਰ ਕੇ ਤਰਸ, ਰਹਿਮਤ ਸਚ ਕਮਾਈਆ। ਜੋਤੀ ਜਾਤਾ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਸੋਹੇ ਸੀਸ, ਸਿਰ ਸਰ ਮਿਲੇ ਵਡਿਆਈਆ।

❋

❋

ਕਿਰਪਾ ਕਰੇ ਇਕ ਜਗਦੀਸ, ਜਾਗਰਤ ਜੋਤ ਡਗਮਗਾਈਆ। ਭਗਤ ਭਗਵਾਨ ਚਲਾਈ ਰੀਤ, ਧਰਮ ਦੀ ਭੇਟਾ ਭਗਤਾਂ ਅੱਗੇ ਰਖਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬੇ ਕਰੀ ਰੁਸ਼ਨਾਈਆ। ਜਗਤ ਧਾਰੋਂ ਕਰ ਅਤੀਤ, ਤ੍ਰੈਭਵਨ ਧਨੀ ਆਪਣਾ ਰੰਗ ਰੰਗਾਈਆ। ਗੁਰਮੁਖਾਂ ਸਦਾ ਬਣੀ ਰਹੇ ਪ੍ਰੀਤ, ਪ੍ਰੀਤਮ ਮਿਲ ਕੇ ਵੱਜੇ ਵਧਾਈਆ। ਮਾਨਸ ਜਨਮ ਲੈਣਾ ਜਗ ਜੀਤ, ਚੁਰਾਸੀ ਫਾਸੀ ਲੇਖਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸੁਹਾਗੀ ਗਾਉਣਾ ਗੀਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲਾ ਵਸੇ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਸਦੀ ਚੌਧਵੀਂ ਜਾਣਾ ਬੀਤ, ਚਾਰ ਯਾਰ ਮੁਹੰਮਦ ਹੋਏ ਸਫ਼ਾਈਆ। ਈਸਾ ਲੇਖਾ ਰਹੇ ਨਾ ਬੀਚ, ਮੂਸਾ ਵੰਡ ਨਾ ਕੋਇ ਕਰਾਈਆ। ਪਰਵਰਦਿਗਾਰ ਸਾਂਝਾ ਯਾਰ ਸਾਚੀ ਦਏ ਕਰ ਤਰਤੀਬ, ਤਰਾ ਤਰਾ ਆਪ ਦ੍ਰਿੜਾਈਆ। ਸਭ ਦਾ ਵਕਤ ਪਹੁੰਚਿਆ ਕਰੀਬ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਅੰਤਮ ਖੇਲ ਵਰਤਣਾਂ ਅਜੀਬ, ਅਜਬ ਨਿਰਾਲਾ ਆਪ ਵਰਤਾਈਆ। ਜਿਸ ਲੇਖਾ ਮੁਕਾਉਣਾ ਸ਼ਾਹ ਗ਼ਰੀਬ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਬਚਿਆ ਰਹਿਣ ਕੋਇ ਨਾ ਪਾਈਆ। ਜਨ ਭਗਤ ਸੁਹੇਲੇ ਉਧਾਰਨੇ ਆਪਣੇ ਅਜ਼ੀਜ਼, ਆਜਜ਼ਾਂ ਹੋਏ ਸਹਾਈਆ। ਸਭ ਦੀ ਪੂਰੀ ਕਰੇ ਰੀਝ, ਮਨਸਾ ਮਨਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਕਰੇ ਇਕ ਤਾਕੀਦ, ਤਾਈਦ ਸ਼ਬਦ ਗੁਰੂ ਜਣਾਈਆ।