ਪੁਸਤਕਾਲਾਭਾਗ ੨੨

੧ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਮੁਹੰਮਦ ਕਹੇ ਨੀ ਚੌਧਵੀਂ ਸਦੀ, ਸਦਾ ਦੇਵਾਂ ਧੁਰਦਰਗਾਹੀਆ। ਕਮਲੀ ਆਵੀਂ ਪੈਰ ਦੱਬੀ, ਕਦਮ ਆਹਟ ਨਾ ਕੋਇ ਸੁਣਾਈਆ। ਸ਼ਰਅ ਦੀ ਮੂਲ ਰਹੀਂ ਨਾ ਲਬੀ, ਲਾਲਚ ਮੋਹ ਦੇਣਾ ਤਜਾਈਆ। ਪਲੂ ਛੁਡਾਉਂਦੇ ਜਾਂਦੇ ਨਬੀ, ਰਸੂਲ ਰਸਮ ਪੂਰ ਕਰਾਈਆ। ਉਹ ਤਕ ਨੂਰ ਨੁਰਾਨਾ ਜੋਤ ਰੱਬੀ, ਪਰਵਰਦਿਗਾਰ ਬੇਪਰਵਾਹੀਆ। ਜਿਹੜਾ ਪ੍ਰਗਟ ਹੁੰਦਾ ਕਦੀ ਕਦੀ, ਕਦੀਮ ਦਾ ਮਾਲਕ ਇਕ ਅਖਵਾਈਆ। ਜਿਸ ਦਾ ਕਲਮਾ ਵਹਿਣ ਨੂਹ ਨਦੀ, ਵਹਿਣਾਂ ਤੋਂ ਬਾਹਰ ਧਾਰ ਵਹਾਈਆ। ਸੋ ਸੰਦੇਸ਼ਾ ਦੇਵਣ ਵਾਲਾ ਅਭੀ, ਧੁਰ ਫਰਮਾਣਾ ਆਪ ਜਣਾਈਆ। ਜਗਤ ਜਹਾਨ ਉਮਤ ਲਡਾਉਣੀ ਨਹੀਂ ਲੱਡੀ, ਮੁਹੱਬਤ ਕੂੜ ਨਾ ਕੋਇ ਬਣਾਈਆ। ਮਕਬਰਿਆਂ ਵਿਚ ਤਕ ਰੋਵੇ ਸਭ ਦੀ ਪਸਲੀ ਹੱਡੀ, ਨਾੜੀ ਨਾੜੀ ਰਹੀ ਕੁਰਲਾਈਆ। ਜਾਗਰਤ ਜੋਤ ਬਿਨ ਵਰਨ ਗੋਤ ਇਕੋ ਜਗੀ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਮੇਰੇ ਨਾਲ ਹੋ ਜਾ ਸਹਿਮਤ, ਸਹਿਮ ਰਹੇ ਨਾ ਰਾਈਆ। ਪਰਵਰਦਿਗਾਰ ਕਰੇ ਰਹਿਮਤ, ਰਹੀਮ ਵੇਖ ਵਖਾਈਆ। ਮੇਰੀ ਕਾਲੀ ਧਾਰ ਵੇਖੇ ਤਹਿਮਤ, ਤੁਹਮਤ ਅਵਰ ਨਾ ਕੋਇ ਜਣਾਈਆ। ਮੇਰੀ ਲੇਖੇ ਲਾਵੇ ਮਿਹਨਤ, ਜੋ ਦਰ ਦਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਸਦੀ ਚੌਧਵੀਂ ਬਿਨ ਨੈਣਾ ਮਾਰ ਝਾਤ, ਨੈਣ ਅੱਖ ਨਾ ਕੋਇ ਉਠਾਈਆ। ਕੀ ਖੇਲ ਵਖਾਵੇ

❋

❋

ਕਾਇਨਾਤ, ਦੀਨ ਦੁਨੀ ਭੇਵ ਚੁਕਾਈਆ। ਸ਼ਰਅ ਦਾ ਸ਼ਰਅ ਨਾਲੋਂ ਲੇਖਾ ਮੁਕੇ ਮਿਲੇ ਨਜਾਤ, ਨਿਜ ਆਪਣੀ ਕਾਰ ਕਮਾਈਆ। ਉਮਤ ਉਮਤੀ ਹੋਵੇ ਵਫ਼ਾਤ, ਵਫ਼ਾਦਾਰ ਨਜ਼ਰ ਕੋਇ ਨਾ ਆਈਆ। ਦਰੋਹੀ ਦਰੋਹੀ ਦਰੋਹੀ ਸਾਡਾ ਲੇਖਾ ਲਿਖਿਆ ਜਾਂਦਾ ਨਾਲ ਕਲਮ ਦਵਾਤ, ਕਾਗਜ਼ ਧਾਰ ਦਏ ਗਵਾਹੀਆ। ਚਾਰ ਯਾਰੀ ਰਹੇ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਆਹ ਤਕ ਓਹ ਤਕ ਨੂਰ ਜੋਤ ਪ੍ਰਕਾਸ਼, ਦੋ ਜਹਾਨਾਂ ਕਰੇ ਰੁਸ਼ਨਾਈਆ। ਮੇਰਾ ਗ਼ਰੂਬ ਹੋਣ ਵਾਲਾ ਆਫਤਾਬ, ਆਫ਼ਤ ਆਵੇ ਜਗਤ ਲੋਕਾਈਆ। ਜਿਸ ਮਹਿਬੂਬ ਨੇ ਬਖ਼ਸ਼ਿਆ ਖ਼ਤਾਬ, ਖ਼ਤੂਤ ਖ਼ਤ ਕਲਮੇ ਵਾਲੇ ਲਿਖਾਈਆ। ਦੱਸ ਮਹਿਬੂਬ ਵਿਚ ਇਕ ਮਹਿਰਾਬ, ਪਰਦਾ ਓਹਲਾ ਦਿਤਾ ਉਠਾਈਆ। ਸੱਯਦਾ ਦੱਸ ਰੋਜ਼ਾ ਨਿਮਾਜ਼, ਬਾਂਗ ਅਜ਼ਾਂ ਦਿਤੀ ਜਣਾਈਆ। ਉਹ ਬਦਲ ਕੇ ਆਪਣਾ ਸਵਾਂਗ, ਅਮਾਮ ਅਮਾਮਾ ਵੇਸ ਵਟਾਈਆ। ਸੋਈ ਸੋਈ ਉਠ ਉਠ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਸਮਾਜ, ਸਮਗਰੀ ਧੁਰ ਦੀ ਇਕ ਵਰਤਾਈਆ। ਸਭ ਨੂੰ ਦੇਣਾ ਪੈਣਾ ਪੱਤਰ ਤਿਆਗ, ਅੱਗੇ ਸੀਸ ਨਾ ਕੋਇ ਉਠਾਈਆ। ਹੁਕਮ ਸੰਦੇਸਾ ਸੁਣ ਲੈ ਜੋ ਦਰਗਾਹ ਸਾਚੀ ਵਿਚੋਂ ਆਵੇ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਉਮਤ ਉਮਤੀ ਹੋ ਜਾਣਾ ਮੁਹਤਾਜ, ਸੀਸ ਹੱਥ ਨਾ ਕੋਇ ਰਖਾਈਆ। ਤੇਰੇ ਅੰਤ ਕੰਤ ਭਗਵੰਤ ਵੇਖਣਾ ਧੁਰ ਦਾ ਕਾਜ, ਕਰਨੀ ਕਰਤਾ ਕਾਰ ਕਮਾਈਆ। ਛੇਤੀ ਸੁਣ ਕੀ ਕਹੇ ਨਾਨਕ ਦੀ ਰਬਾਬ, ਜੋ ਤੂੰਹੀ ਤੂੰਹੀ ਰਾਗ ਸੁਣਾਈਆ। ਅੰਤ ਲੇਖਾ ਮੰਗੇ ਜਿਨ੍ਹਾਂ ਭੁੰਨ ਖਾਧਾ ਕਬਾਬ, ਕਬਰਾਂ ਵਿਚੋਂ ਮੁਰਦੇ ਦਏ ਹਿਲਾਈਆ। ਦੁਹਾਈ ਉਸ ਅੱਗੇ ਹੋਣਾ ਪਏ ਲਾਜਵਾਬ, ਨੇਤਰ ਨੈਣ ਅੱਖ ਸ਼ਰਮਾਈਆ। ਸਦੀ ਚੌਧਵੀਂ ਕਹੇ ਹਜ਼ਰਤਾ ਬਿਨ ਅੱਖਰਾਂ ਵਾਲੀ ਫੋਲ ਕਿਤਾਬ, ਜੋ ਬਿਨਾ ਕੁਤਬਖ਼ਾਨਿਆਂ ਟਿਕਾਈਆ। ਜਿਸ ਵਿਚ ਇਕੋ ਮਿੱਤਰ ਇਕ ਅਹਿਬਾਬ, ਸੱਜਣ ਸੈਣ ਇਕ ਹੋ ਆਈਆ। ਇਕੋ ਮਿੰਬਰ ਇਕ ਮਹਿਰਾਬ, ਮਹਿਬੂਬ ਇਕੋ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਦੀ ਚੌੰਧਵੀਂ ਕਹੇ ਮੁਹੰਮਦ ਪਿਛਲਾ ਲੇਖਾ ਵੇਖ ਕਦੀਮ, ਕੁਦਰਤ ਕਾਦਰ ਆਪ ਜਣਾਈਆ। ਜਿਸ ਦੀ ਕਰੇ ਨਾ ਕੋਇ ਤਰਮੀਮ, ਧਾਰਾ ਸਕੇ ਨਾ ਕੋਇ ਬਦਲਾਈਆ। ਜਿਸ ਦਾ ਮਾਲਕ ਆਲੀਸ਼ਾਨ ਅਜ਼ੀਮ, ਅਰਸ਼ ਫ਼ਰਸ਼ ਵੇਖ ਵਖਾਈਆ। ਜਿਸ ਨੇ ਅਲਿਫ਼ ਯੇ ਦੀ ਦਿਤੀ ਤਾਲੀਮ, ਤੁਲਬੇ ਪੈਗ਼ੰਬਰ ਲਏ ਪੜ੍ਹਾਈਆ। ਮਾਨਵ ਮਾਨਸ ਮਾਨੁਖ ਕਰ ਤਕਸੀਮ, ਹਿੱਸੇ ਜਗਤ ਵਾਲੇ ਵਖਾਈਆ। ਉਹ ਖੇਲ ਕਰੇ ਰਹੀਮ, ਰਹਿਮਤ ਹੱਕ ਕਮਾਈਆ। ਪ੍ਰਗਟ ਹੋ ਕੇ ਉਤੇ ਜ਼ਮੀਨ, ਜ਼ਿਮੀਂ ਜਮਾਂ ਵੇਖ ਵਖਾਈਆ। ਜਿਸ ਦੀ ਧਾਰ ਸਦਾ ਮਹੀਨ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵਡਾ ਵਡ ਵਡਿਆਈਆ। ਮੁਹੰਮਦ ਕਹੇ ਸਦੀ ਚੌਧਵੀਂ ਖੋਲ੍ਹ ਲੈ ਅੱਖਾਂ, ਆਖ਼ਰ ਦਿਆਂ ਦ੍ਰਿੜਾਈਆ। ਮਿੱਤਰ ਦਿਸੇ ਕੋਇ ਨਾ ਸਖ਼ਾ, ਸਗਲਾ ਸੰਗ ਨਾ ਕੋਇ ਨਿਭਾਈਆ। ਸੂਫ਼ੀ ਨਜ਼ਰ ਨਾ ਆਵੇ ਵਿਚੋਂ ਕੋਈ ਲੱਖਾਂ, ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਮੈਂ ਹੈਰਾਨ ਹੋ ਗਿਆ ਮੇਰੇ ਮਹਿਬੂਬ ਨੇ ਕਿਉਂ ਮਹਿੰਦੀ ਲਾਈ ਹੱਥਾਂ, ਰੰਗ ਲਾਲ ਗੁਲਾਲ ਚੜ੍ਹਾਈਆ। ਉਸ ਦੇ ਕਦਮ ਕਦਮਾਂ ਢੱਠਾਂ, ਕਦਮਬੋਸੀ ਕਰ ਕੇ ਖ਼ੁਸ਼ੀ ਮਨਾਈਆ। ਚਾਰੋਂ ਕੁੰਟ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹੀਆ। ਨੂਰ ਇਲਾਹੀ ਇਕੋ ਤਕਾਂ, ਤਕਵਾ ਆਪਣਾ ਇਕ ਸਮਝਾਈਆ। ਦੁਹਾਈ ਫਿਰਨੀ ਵਿਚ ਮਦੀਨਾ ਮੱਕਾ, ਕਾਅਬੇ

❋

❋

ਰਹੇ ਕੁਰਲਾਈਆ। ਉਹ ਵੇਖ ਮੂਸਾ ਮਾਰਦਾ ਧੱਕਾ, ਈਸਾ ਇਸ਼ਾਰੇ ਰਿਹਾ ਜਣਾਈਆ। ਮੇਰਾ ਵਾਅਦਾ ਕੌਲ ਇਕਰਾਰ ਹੋਇਆ ਪੱਕਾ, ਪਾਕ ਦਿਆਂ ਦ੍ਰਿੜਾਈਆ। ਸਭ ਦਾ ਲੇਖਾ ਮੁਕਣਾ ਇਕੱਠਾ, ਜੁਜ਼ ਵੰਡ ਨਾ ਕੋਇ ਵੰਡਾਈਆ। ਦੀਨ ਦੁਨੀ ਦੀ ਉਲਟੀ ਗਿੜਨੀ ਲੱਠਾ, ਚਾਰੋਂ ਕੁੰਟ ਕੁੰਟ ਭਵਾਈਆ। ਕਿਸੇ ਦਾ ਧੀਰਜ ਰਹੇ ਨਾ ਹੱਠਾ, ਸਤਿ ਵਿਚ ਨਾ ਕੋਇ ਸਮਾਈਆ। ਮੇਰਾ ਅੰਤਮ ਪੂਰਾ ਹੋਇਆ ਪਟਾ, ਸਦੀ ਚੌਧਵੀਂ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੇਰਾ ਤੇਰਾ ਪੂਰਾ ਹੋਵੇ ਅਰਸਾ, ਅਰਸ਼ੀ ਮਾਲਕ ਰਿਹਾ ਜਣਾਈਆ। ਤੇਰਾ ਲੇਖਾ ਲਿਖਿਆ ਸੀ ਗੋਬਿੰਦ ਕੰਢੇ ਉਤੇ ਸਰਸਾ, ਜਿਸ ਦੀ ਸਾਰ ਕੋਇ ਨਾ ਪਾਈਆ। ਅੰਤ ਖੇਲ ਹੋਣਾ ਅਰਸ਼ਾ ਫ਼ਰਸ਼ਾ, ਦੋ ਜਹਾਨਾਂ ਵੱਜੇ ਵਧਾਈਆ। ਸ਼ਹਿਨਸ਼ਾਹੀ ਸੰਮਤ ਹੋਵੇ ਬਰਸਾ, ਸੱਤ ਸਤਿ ਨਾਲ ਮਿਲਾਈਆ। ਤੇਰਾ ਪੂਰਬ ਲਾਹੁਣਾ ਕਰਜ਼ਾ, ਲੇਖਾ ਅਵਰ ਨਾ ਕੋਇ ਜਣਾਈਆ। ਪੈਗ਼ੰਬਰਾਂ ਪੂਰੀਆਂ ਹੋਣੀਆਂ ਗ਼ਰਜ਼ਾਂ, ਗ਼ਰਜ਼ ਸਭ ਦੀ ਵੇਖ ਵਖਾਈਆ। ਲੇਖੇ ਲਾਉਣੀਆਂ ਪਿਛਲੀਆਂ ਕੀਤੀਆਂ ਅਰਜ਼ਾਂ, ਹਰਫ਼ ਹਰੂਫ਼ ਵੇਖ ਵਖਾਈਆ। ਓਹਲਾ ਰਹਿਣ ਦੇਵੇ ਨਾ ਪਰਦਾ, ਪਰਦਾਨਸ਼ੀਂ ਖੇਲ ਖਿਲਾਈਆ। ਤੂੰ ਮਾਲਕ ਰਹਿਣਾ ਨਹੀਂ ਉਮਤ ਵਾਲੇ ਘਰ ਦਾ, ਗ੍ਰਹਿ ਵੰਡ ਨਾ ਕੋਇ ਵੰਡਾਈਆ। ਝਗੜਾ ਪੈਣਾ ਲਹਿੰਦਾ ਚੜ੍ਹਦਾ, ਮਸ਼ਰਕ ਮਗ਼ਰਬ ਖੇਲ ਖਿਲਾਈਆ। ਉਹ ਵੇਖ ਹਜ਼ਰਤ ਈਸਾ ਵਿਚ ਵੜਦਾ, ਹੁਕਮ ਆਪਣਾ ਰਿਹਾ ਜਣਾਈਆ। ਮੂਸਾ ਮੂਲ ਰਹੇ ਨਾ ਡਰਦਾ, ਨਿਰਗੁਣ ਧਾਰ ਲਏ ਅੰਗੜਾਈਆ। ਝਗੜਾ ਛਿੜਨਾ ਚੋਟੀ ਜੜ੍ਹ ਦਾ, ਚੇਤਨ ਵੇਖੇ ਥਾਉਂ ਥਾਈਂਆ। ਦੀਨ ਮ੍ਹਜ਼ਬ ਤਕਣਾ ਮਰਦਾ, ਮਰਜੀਵਤ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਨੂੰ ਆਉਂਦਾ ਹਾਸਾ, ਹਸਤੀ ਤਕਾਂ ਬੇਪਰਵਾਹੀਆ। ਜਿਸ ਦਾ ਅਜਬ ਖੇਲ ਤਮਾਸ਼ਾ, ਤਮਾਸ਼ਬੀਨ ਹੋ ਕੇ ਵੇਖੇ ਚਾਈਂ ਚਾਈਂਆ। ਜੋ ਸਭ ਦੀਆਂ ਪੂਰੀਆਂ ਕਰੇ ਖ਼ਾਹਿਸ਼ਾਂ, ਨਿਰਾਸਾ ਰਹਿਣ ਕੋਇ ਨਾ ਪਾਈਆ। ਖੇਡਾਂ ਖੇਡੇ ਉਪਰ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਵੇਖ ਵਖਾਈਆ। ਬਿਨਾ ਗੋਪੀ ਕਾਹਨ ਤੋਂ ਪਾਵੇ ਰਾਸਾ, ਸ਼ਬਦੀ ਜੋਤੀ ਧਾਰ ਧਾਰ ਜਣਾਈਆ। ਜਿਹਦੀਆਂ ਚਾਰ ਜੁਗ ਦੀਨਾਂ ਮਜ਼੍ਹਬਾਂ ਵਾਲੀਆਂ ਸ਼ਾਖ਼ਾਂ, ਸ਼ਨਾਖ਼ਤ ਆਪਣੀ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੁਹੰਮਦ ਮੇਰੇ ਕੋਲ ਕਾਲਾ ਕਫ਼ਨ, ਕਫ਼ਨੀ ਵਾਲਿਆ ਦਿਆਂ ਜਣਾਈਆ। ਪਰਵਰਦਿਗਾਰ ਸਭ ਨੂੰ ਆਵੇ ਮਥਣ, ਜਗਤ ਜਹਾਨ ਵੇਖ ਵਖਾਈਆ। ਦੀਨ ਦੁਨੀ ਦਿਸਦੀ ਖ਼ਾਲੀ ਹੱਥਣ, ਵਸਤ ਸਚ ਨਾ ਕੋਇ ਉਠਾਈਆ। ਚਾਰੋਂ ਕੁੰਟ ਦਿਸੇ ਰੱਟਣ, ਰੱਟਾ ਕੂੜ ਨਾ ਕੋਇ ਮੁਕਾਈਆ। ਪਰਵਰਦਿਗਾਰ ਸਾਂਝਾ ਯਾਰ ਸਭ ਦੀ ਜੜ੍ਹ ਆਵੇ ਪੱਟਣ, ਪਟਨੇ ਵਾਲਾ ਨਾਲ ਮਿਲਾਈਆ। ਜ਼ਿਮੀਂ ਅਸਮਾਨ ਲੱਗੇ ਫੱਟਣ, ਅੱਗੇ ਹੋ ਨਾ ਕੋਇ ਅਟਕਾਈਆ। ਜੋ ਵਸੇ ਘਟ ਘਟਣ, ਹਰਿ ਕਰਤਾ ਨੂਰ ਇਲਾਹੀਆ। ਉਹ ਸਭ ਦੀ ਨਈਆ ਸ਼ੌਹ ਦਰਿਆ ਲੱਗਾ ਸੱਟਣ, ਨੌਕਾ ਪਾਰ ਨਾ ਕੋਇ ਕਰਾਈਆ। ਜਿਸ ਨੇ ਸਭ ਨੂੰ ਕੀਤਾ ਬੇਵਤਨ, ਵਤਨਾਂ ਵਾਲਿਆਂ ਕਰੇ ਜੁਦਾਈਆ। ਮੇਰਾ ਅੰਤਮ ਅੰਤ ਅਖ਼ੀਰੀ ਪੱਤਨ, ਘਾਟ ਇਕੋ ਇਕ ਸਮਝਾਈਆ। ਮੈਨੂੰ ਮੁੱਲਾ ਸ਼ੇਖ਼ ਮੁਸਾਇਕ ਨਬੀ ਰਸੂਲ ਮੂਲ ਨਾ ਰੱਖਣ, ਸਗਲੀ ਗੰਢ ਨਾ ਕੋਇ ਪਵਾਈਆ। ਮੈਂ ਸਚ ਸੁਨੇਹੜਾ

❋

❋

ਆਈ ਦੱਸਣ, ਹੱਸ ਕੇ ਦਿਆਂ ਸੁਣਾਈਆ। ਕਿਸੇ ਦਾ ਚਲਣਾ ਨਹੀਂ ਕੋਈ ਯਤਨ, ਯਥਾਰਥ ਪਰਵਰਦਿਗਾਰ ਆਪਣਾ ਹੁਕਮ ਵਰਤਾਈਆ। ਸ਼ਰਅ ਦੀ ਡੋਰੀ ਆਇਆ ਕਟਣ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰੇ ਬੇਪਰਵਾਹ, ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਕਹੇ ਨੂਰੀ ਹੱਕ ਖ਼ੁਦਾ, ਖ਼ੁਦ ਤੇਰੀ ਵਡ ਵਡਿਆਈਆ। ਕਿਉਂ ਕਰਨ ਲੱਗਾ ਜੁਦਾ, ਜੁਜ਼ ਹਿੱਸੇ ਵੰਡ ਵੰਡਾਈਆ। ਸਭ ਨੂੰ ਬਦਲਣ ਦੀ ਤੇਰੀ ਅਦਾ, ਆਦਿ ਜੁਗਾਦਿ ਜੁਗ ਚੌਕੜੀ ਚਲੀ ਆਈਆ। ਅੰਤ ਇਕ ਵਾਰੀ ਹੋ ਸਹਾ, ਸਿਰ ਆਪਣਾ ਹੱਥ ਟਿਕਾਈਆ। ਤਾਰਾ ਚੰਦ ਬਣੇ ਗਵਾਹ, ਸ਼ਹਾਦਤ ਇਕੋ ਇਕ ਭੁਗਤਾਈਆ। ਸਦੀ ਚੌਧਵੀਂ ਪੈਂਡਾ ਨਾ ਮੁਕਾ, ਮੁਕੰਮਲ ਆਪਣੀ ਦਇਆ ਕਮਾਈਆ। ਤੂੰ ਰੱਬੀ ਨੂਰ ਅਲਾਹ, ਆਲਮੀਨ ਤੇਰੀ ਸਰਨਾਈਆ। ਅੰਤ ਅਖ਼ੀਰ ਫੜ ਲੈ ਬਾਂਹ, ਬਾਜ਼ੂ ਆਪਣੇ ਨਾਲ ਬੰਧਾਈਆ। ਨਿਰਗੁਣ ਧਾਰ ਕਰ ਦੇ ਹਾਂ, ਹਾਂ ਹਾਂ ਵਿਚ ਮਿਲਾਈਆ। ਮੈਂ ਪੈਗ਼ੰਬਰਾਂ ਦਿਆਂ ਸੁਣਾ, ਸੰਦੇਸ਼ਾ ਧੁਰਦਰਗਾਹੀਆ। ਈਸਾ ਮੂਸਾ ਮੁਹੰਮਦ ਸਿਰ ਦਿਓ ਝੁਕਾ, ਨੇਤਰ ਨੈਣਾਂ ਨੀਰ ਵਹਾਈਆ। ਰਹਿਮਤ ਵਿਚ ਮੰਗੋ ਦੁਆ, ਦੋਏ ਦਸਤ ਖ਼ਾਲੀ ਆਪ ਵਖਾਈਆ। ਤੇਰੀ ਰਹਿਮਤ ਹੋਵੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਪਰਵਰਦਿਗਾਰ ਕਹੇ ਸੁਣ ਮੁਹੰਮਦ ਰਸੂਲਾ, ਰਸਮ ਦਿਆਂ ਜਣਾਈਆ। ਸਦੀ ਚੌਧਵੀਂ ਸਭ ਕੁਛ ਕਰਨਾ ਪਏ ਕਬੂਲਾ, ਕਾਮਲ ਮੁਰਸ਼ਦ ਰਿਹਾ ਦ੍ਰਿੜਾਈਆ। ਮੇਰਾ ਬਦਲੇ ਨਾ ਕਦੇ ਅਸੂਲਾ, ਅਸਲੀਅਤ ਅਸਲ ਨਾਲ ਮਿਲਾਈਆ। ਚੌਦਾਂ ਸਦੀਆਂ ਦੋਹਾਂ ਨੂੰ ਦਿਤਾ ਝੂਲਾ, ਹੁਲਾਰਾ ਜਗਤ ਵਾਲਾ ਜਣਾਈਆ। ਅੱਗੇ ਹੁਕਮ ਮਿਲੇ ਮਾਕੂਲਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੁਹਾਡਾ ਮਹਿਬੂਬ ਇਕੋ ਇਕ ਦੂਲ੍ਹਾ, ਦੋ ਜਹਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਸੁਣ ਇਕ ਪੈਗ਼ਾਮ, ਕੀ ਪੈਗ਼ੰਬਰਾਂ ਰਿਹਾ ਜਣਾਈਆ। ਤੁਹਾਡੇ ਕਲਮੇ ਦੇ ਹੁੰਦਿਆਂ ਕਿਉਂ ਹੋਈ ਅੰਧੇਰੀ ਸ਼ਾਮ, ਸ਼ਮਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕਿਉਂ ਨਾ ਮੇਲ ਮਿਲਿਆ ਧੁਰ ਅਮਾਮ, ਅਮਾਮ ਅਮਾਮਾ ਵੇਖ ਵਖਾਈਆ। ਭਾਗ ਲੱਗਾ ਨਾ ਕਿਸੇ ਗਰਾਮ, ਨਗਰ ਖੇੜੇ ਵੱਜੇ ਨਾ ਕੋਇ ਵਧਾਈਆ। ਕੀ ਸ਼ਰਅ ਬਣਾਈ ਕੱਟ ਕੇ ਚਾਮ, ਚੰਮ ਦ੍ਰਿਸ਼ਟੀ ਨਾ ਕੋਇ ਭਵਾਈਆ। ਹੁਣ ਖੇਲ ਵੇਖੋ ਵਿਚ ਮੈਦਾਨ, ਮਕਬਰਿਆਂ ਦਾ ਡੇਰਾ ਢਾਹੀਆ। ਸ਼ਰਅ ਦੇ ਤਕੋ ਨਿਸ਼ਾਨ, ਤਾਰਾ ਚੰਦ ਨਾਲ ਮਿਲਾਈਆ। ਕੀ ਹੁਕਮ ਦੇਵੇ ਰਹਿਮਾਨ, ਰਹਿਮਤ ਆਪ ਕਮਾਈਆ। ਸਭ ਦਾ ਲੇਖਾ ਹੋਣਾ ਵਿਚ ਬੀਆਬਾਨ, ਜੰਗਲ ਜੂਹ ਵੇਖ ਕੁਰਲਾਈਆ। ਜਿਸ ਦੇ ਹੁਕਮ ਵਿਚ ਲਿਖਿਆ ਮਜੀਦ ਕੁਰਾਨ, ਕੁਰਹ ਕਾਇਆ ਧਿਆਨ ਲਗਾਈਆ। ਉਹ ਵੇਸ ਵਟਾਏ ਹੁਕਮਰਾਨ, ਧੁਰ ਦਾ ਮਾਲਕ ਰੂਪ ਇਲਾਹੀਆ। ਜਿਸ ਨੇ ਕਲਮੇ ਦਾ ਚੜ੍ਹਾਉਣਾ ਇਕ ਤੁਫ਼ਾਨ, ਤੋਬਾ ਤੋਬਾ ਕਰੇ ਲੋਕਾਈਆ। ਮੇਟ ਦੇਵੇ ਬੇਈਮਾਨ, ਕੂੜੀ ਕਿਰਿਆ ਡੇਰਾ ਢਾਹੀਆ। ਚਲ ਉਸ ਦੀ ਤਕੀਏ ਸ਼ਾਨ, ਜੋ ਸ਼ਹਿਨਸ਼ਾਹ ਇਕ ਇਲਾਹੀਆ। ਜਿਸ ਦਾ ਹੁਕਮ ਹੋਣਾ ਪਰਵਾਨ, ਪਰਵਾਨੇ ਬਣ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਮੇਰੀ ਇਕੋ ਸੱਧਰ,

❋

❋

ਸਦ ਸਦ ਸਦ ਦਿਆਂ ਜਣਾਈਆ। ਸਭ ਦਾ ਲੇਖਾ ਹੋਵੇ ਪੱਧਰ, ਵੱਡਾ ਛੋਟਾ ਨਾ ਕੋਇ ਵਡਿਆਈਆ। ਮੇਰੀ ਅੰਤ ਖ਼ਾਹਿਸ਼ ਸਦੀ ਚੌਧਵੀਂ ਤੇਰੇ ਅੰਤ ਜ਼ਰੂਰ ਹੋਵੇ ਗ਼ਦਰ, ਝਗੜਾ ਤਕਾਂ ਥਾਉਂ ਥਾਈਂਆ। ਮੈਂ ਕਲਮਾ ਸੁਣਾਂ ਨਾਲ ਧੁਨ ਮਧੁਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਜਗਤ ਜਗਿਆਸੂ ਧਰਨੀ ਧਰਤ ਧਵਲ ਉਤੋਂ ਲੱਦਣ, ਭਾਰ ਆਪਣਾ (ਆਪ) ਉਠਾਈਆ। ਮੇਰਾ ਮਹਿਬੂਬ ਸਭ ਦੀ ਇਕੋ ਕਰ ਦੇਵੇ ਬੰਦਨ, ਬੰਦਗੀ ਬੰਦਿਆਂ ਬੰਦਿਆਂ ਵਾਲੀ ਸਮਝਾਈਆ। ਆਤਮ ਧਾਰ ਦਏ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਦੀਪਕ ਜੋਤੀ ਜੋਤ ਜਗਣ, ਨੂਰ ਨੂਰ ਕਰੇ ਰੁਸ਼ਨਾਈਆ। ਬਹੁੜੀ ਸਭ ਦੀ ਪਿੱਠ ਅੰਤਮ ਹੋਣੀ ਨਗਨ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜਿਧਰ ਤਕਾਂ ਓਧਰ ਦਿਸੇ ਅਗਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਸ਼ਰਅ ਵਾਲੇ ਰਹਿਣ ਨਹੀਂ ਦੇਣੇ ਬੰਧਨ, ਤਤ ਤਤਾਂ ਨਾਲ ਟਕਰਾਈਆ। ਜ਼ਰੂਰ ਹਜ਼ੂਰ ਸਭ ਦਾ ਕਰੇ ਆਪੇ ਵਜ਼ਨ, ਤੋਲ ਤੋਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧੁਰ ਕਲਮਾ ਕਹੇ ਈਸਾ ਮੂਸਾ ਮੁਹੰਮਦ ਸਾਰੇ ਕਰੋ ਆਮੀਨਾ, ਮਿਲ ਕੇ ਦਿਓ ਜਣਾਈਆ। ਨਿਗਹ ਮਾਰੋ ਉਤੇ ਜ਼ਮੀਨਾ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਕਿਸੇ ਦਾ ਹੱਕ ਜਾਏ ਨਾ ਛੀਨਾ, ਹਕੂਕ ਸਭ ਦੇ ਵੇਖ ਵਖਾਈਆ। ਭਰੋਸੇ ਵਿਚ ਕਰੋ ਇਤਮੀਨਾਨ ਤਕੋ ਮੱਘਰ ਮਹੀਨਾ, ਜਗਤ ਜੁਗਤ ਜਣਾਈਆ। ਲੇਖਾ ਰਹੇ ਨਾ ਦੀਨ ਦੀਨਾ, ਦੀਨ ਦੁਨੀ ਖੋਜ ਖੁਜਾਈਆ। ਝਗੜਾ ਪੈਣਾ ਰੂਸਾ ਚੀਨਾ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਉਮਤ ਉਮਤੀ ਆਵੇ ਪਸੀਨਾ, ਹਵਾ ਪਵਣ ਠੰਡੀ ਨਾ ਕੋਇ ਵਖਾਈਆ। ਨਾਤਾ ਤੁਟਣਾ ਨਰ ਮਦੀਨਾ, ਸਗਲਾ ਸੰਗ ਨਾ ਕੋਇ ਰਖਾਈਆ। ਦੁਲਦੁਲ ਐਲੀ ਤਕੇ ਆਪਣੀ ਜ਼ੀਨਾ, ਪਾਖਰ ਤੰਗ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਅਗੰਮ ਅਥਾਹ, ਹਰਿ ਕਰਤਾ ਆਪ ਸੁਣਾਇੰਦਾ। ਸੰਦੇਸ਼ਾ ਦੇਵੇ ਬੇਪਰਵਾਹ, ਪਰਮ ਪੁਰਖ ਆਪ ਪਰਗਟਾਇੰਦਾ। ਅਵਤਾਰ ਪੈਗ਼ੰਬਰ ਕੱਠੇ ਹੋਵੋ ਆ, ਆਨਨ ਫ਼ਾਨਨ ਖੇਲ ਖਿਲਾਇੰਦਾ। ਸੰਦੇਸ਼ਾ ਸੁਣੋ ਨਾਲ ਚਾਅ, ਚਾਉ ਘਨੇਰਾ ਇਕ ਵਖਾਇੰਦਾ। ਸਚ ਦੱਸੋ ਕਿਸ ਦੀ ਫੜੋਗੇ ਬਾਂਹ, ਕਵਣ ਪਿਠ ਹੱਥ ਰਖਾਇੰਦਾ। ਸਾਰੇ ਬੈਠਣ ਸੀਸ ਨਿਵਾ, ਨੇਤਰ ਨੈਣ ਸ਼ਰਮਾਇੰਦਾ। ਜਿਉਂ ਭਾਵੇ ਤਿਉਂ ਚਲਾਉਣਾ ਆਪਣੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰਾ ਅੰਤ ਕੋਇ ਨਾ ਆਇੰਦਾ। ਸਭ ਦਾ ਲੇਖਾ ਮੁਕਾ ਦੇ ਜਿਨ੍ਹਾਂ ਨੇ ਖਾਧਾ ਸੂਰ ਗਾਂ, ਗ਼ਰੀਬ ਨਿਮਾਣਿਆਂ ਵੇਖ ਵਖਾਈਆ। ਜਿਨ੍ਹਾਂ ਭੁੱਲਿਆ ਤੇਰਾ ਨਾਂ, ਦੋਜ਼ਖ਼ ਵਿਚ ਦੇਣੇ ਸੁਟਾਈਆ। ਧੁਰ ਦੇ ਮਾਲਕ ਡੇਰ ਮੂਲ ਨਾ ਲਾ, ਅੱਗੇ ਪੰਧ ਨਾ ਕੋਇ ਵਧਾਈਆ। ਸਭ ਦਾ ਲੇਖਾ ਪੂਰਾ ਦੇ ਕਰਾ, ਜੋ ਭਵਿਖਤਾਂ ਵਿਚ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸੁਣੋ ਹੁਕਮ ਹੁਕਮਰਾਨ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਜਿਸ ਨੂੰ ਝੁਕੇ ਦੋ ਜਹਾਨ, ਹਰਿ ਪੁਰਖ ਨਿਰੰਜਣ ਰਿਹਾ ਸੁਣਾਈਆ। ਜਿਸ ਦਾ ਇਕੋ ਇਕ ਨਿਸ਼ਾਨ, ਏਕੰਕਾਰ ਨੂਰ ਇਲਾਹੀਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਆਦਿ ਨਿਰੰਜਣ ਡਗਮਗਾਈਆ। ਜੋ ਮਾਲਕ ਖ਼ਾਲਕ ਦੋ ਜਹਾਨ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਜਿਸ ਦਾ ਖੇਲ ਸਦਾ ਮਹਾਨ, ਸ੍ਰੀ ਭਗਵਾਨ ਇਕ ਅਖਵਾਈਆ। ਜਿਸ ਨੂੰ ਝੁਕਦੇ

❋

❋

ਜ਼ਿਮੀਂ ਅਸਮਾਨ, ਪਾਰਬ੍ਰਹਮ ਪ੍ਰਭ ਆਪਣੀ ਕਾਰ ਭੁਗਤਾਈਆ। ਸੋ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਲਜੁਗ ਦੇਵੇ ਅੰਤਮ ਦਾਨ, ਦਾਤਾ ਦਾਨੀ ਦਇਆ ਕਮਾਈਆ। ਉਠ ਵੇਖ ਲੈ ਧੁਰ ਦੇ ਰਾਮ, ਸੀਤਾ ਰਾਮ ਨਾਲ ਮਿਲਾਈਆ। ਨਿਗਹ ਮਾਰ ਅਗੰਮੇ ਕਾਹਨ, ਕਾਹਨ ਬੰਸਰੀ ਕਰ ਸ਼ਨਵਾਈਆ। ਪਰਦਾ ਲਾਹ ਧੁਰ ਅਮਾਮ, ਪੈਗ਼ੰਬਰਾਂ ਨੂਰੇ ਚਸ਼ਮ ਕਰ ਰੁਸ਼ਨਾਈਆ। ਕਲਜੁਗ ਵੇਖ ਅੰਧੇਰੀ ਸ਼ਾਮ, ਸਤਿਗੁਰ ਸਤਿ ਰੂਪ ਦਰਸਾਈਆ। ਤੇਰੇ ਪਿਆਰ ਦਾ ਹਕੀਕੀ ਪੀਏ ਕੋਇ ਨਾ ਜਾਮ, ਆਬੇਹਯਾਤ ਕੰਮ ਕਿਸੇ ਨਾ ਆਈਆ। ਕੂੜੀ (ਤ੍ਰਿਸਨਾ) ਹੋਏ ਤਾਮ, ਤ੍ਰਿਸ਼ਨਾ ਜਗਤ ਨਾ ਕੋਇ ਬੁਝਾਈਆ। ਮੁਸ਼ਕਲ ਹੋਵੇ ਨਾ ਅੰਤ ਆਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਸ਼ਰਅ ਦੇ ਰਹਿਣ ਨਾ ਦਈਂ ਗ਼ੁਲਾਮ, ਗ਼ੁਰਬਤ ਬਾਹਰ ਦੇਣੀ ਕਢਾਈਆ। ਤੇਰਾ ਇਸ਼ਟ ਮੰਨਣ ਤਮਾਮ, ਤੁਖ਼ਮ ਤਾਸੀਰ ਦੇਣਾ ਬਦਲਾਈਆ। ਤੂੰ ਸੂਰਬੀਰ ਨੌਜਵਾਨ, ਯੋਧਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਪਰਵਰਦਿਗਾਰ ਕਹੇ ਸੁਣ ਸਦੀ ਚੌਧਵੀਂ ਗੋਬਿੰਦ ਵੇਖ ਧੁਰਦਾ ਚੰਨਾ, ਚੰਨ ਦਿਆਂ ਜਣਾਈਆ। ਫੇਰ ਤਕ ਚੌਦਾਂ ਸੌ ਤੀਹ ਅੰਕ ਅੰਕ ਦਾ ਪੰਨਾ, ਅੱਖਰ ਅੱਖਰਾਂ ਖੋਜ ਖੁਜਾਈਆ। ਉਹ ਨਿਗਹ ਮਾਰ ਗੋਬਿੰਦ ਵਾਲਾ ਕੰਨਾ, ਜੋ ਕਾਇਨਾਤ ਰਿਹਾ ਦ੍ਰਿੜਾਈਆ। ਦੀਨ ਮਜ਼੍ਹਬ ਦੀ ਸਭ ਨੇ ਛਡਣੀ ਤਮਾਂ, ਲਾਲਚੀ ਰਹਿਣ ਕੋਇ ਨਾ ਪਾਈਆ। ਮਕਬਰਿਆਂ ਉਤੇ ਜਗਦੇ ਰਹਿਣੇ ਨਹੀਂ ਦਾਨਸ਼ਮਾਂ, ਚਰਾਗ਼ ਗੁੱਲ ਦਏ ਕਰਾਈਆ। ਉਹ ਵੇਖ ਚੀਕ ਪੁਕਾਰੇ ਬਾਬਾ ਆਦਮ ਮਾਈ ਹੱਵਾ, ਹੋਸ਼ੋ ਹਵਾਸ ਵਿਚ ਸਮਝ ਕਿਸੇ ਨਾ ਆਈਆ। ਪਰਵਰਦਿਗਾਰ ਦਾ ਖੇਲ ਹੋਣ ਲੱਗਾ ਰਵਾਂ, ਰਵਾਨਗੀ ਸਭ ਦੇ ਹੱਥ ਫੜਾਈਆ। ਜੋ ਰੋਟੀ ਖਾਂਦਾ ਜਗਤ ਵਿਚ ਜਵਾਂ, ਜਵਾਨੀ ਸਭ ਦੀ ਦਏ ਬਦਲਾਈਆ। ਨਾਤਾ ਤੁਟਣਾ ਯਾਰ ਚਵ੍ਹਾਂ, ਚੌਥਾ ਜੁਗ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਪਹਿਲੀ ਮੱਘਰ ਕਹੇ ਮੇਰੀ ਸੁਹੰਜਣੀ ਰਾਤ, ਰੁਤੜੀ ਹੱਕ ਮਹਿਕਾਈਆ। ਝਟ ਨਾਰਦ ਕਹੇ ਸੁਣ ਮੇਰੀ ਇਕ ਬਾਤ, ਤੈਨੂੰ ਦਿਆਂ ਸੁਣਾਈਆ। ਪਹਿਲੋਂ ਹੋ ਜਾ ਇਕ ਇਕਾਂਤ, ਅਕਲ ਬੁੱਧੀ ਤੋਂ ਬਾਹਰ ਧਿਆਨ ਲਗਾਈਆ। ਮੇਰਾ ਦਰਸ਼ਨ ਕਰਕੇ ਹੋ ਸ਼ਾਂਤ, ਅਗਨੀ ਅੱਗ ਰਹੇ ਨਾ ਰਾਈਆ। ਸ਼ਰਅ ਵਾਲੀਏ ਭਿੰਨੜੀਏ ਰੈਣੇ ਪਰਵਰਦਿਗਾਰ ਨੇ ਮਜ਼੍ਹਬ ਵਾਲੇ ਰਹਿਣ ਨਹੀਂ ਦੇਣੇ ਪਰਾਂਤ, ਹਿੱਸੇ ਜਗਤ ਨਾ ਕੋਇ ਵਖਾਈਆ। ਸਭ ਦੇ ਤੁਟਣੇ ਨਾਤ, ਨਾਤਾ ਬਿਧਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਓ ਮੇਰੇ ਪ੍ਰਭੂ, ਪ੍ਰਭ ਦਿਆਂ ਜਣਾਈਆ। ਤੈਨੂੰ ਕਿਹੜਾ ਲੱਭੂ, ਖੋਜਿਆਂ ਹੱਥ ਕਿਸੇ ਨਾ ਆਈਆ। ਮੈਨੂੰ ਇਉਂ ਜਾਪਦਾ ਤੇਰਾ ਪ੍ਰਕਾਸ਼ ਹੋਣਾ ਦੇਸ ਜੰਬੂ, ਜਿਸ ਦੀ ਚਾਰ ਜੁਗ ਦੇਣ ਗਵਾਹੀਆ। ਤੇਰਾ ਰੂਪ ਹੋਣਾ ਨੇਤਰਹੀਣ ਅੰਧੂ, ਜਗਤ ਅੱਖ ਨਾ ਕੋਇ ਖੁਲ੍ਹਾਈਆ। ਸਭ ਦਾ ਬਣ ਕੇ ਦੀਨਾਂ ਬੰਧੂ, ਬੰਧਨ ਸ਼ਰਅ ਵਾਲੇ ਤੁੜਾਈਆ। ਸੂਰਬੀਰ ਬਹਾਦਰ ਹੋ ਕੇ ਜੰਗੂ, ਜਗਤ ਜੁਗਤ ਲਏ ਲੜਾਈਆ। ਲੇਖਾ ਜਾਣੇ ਜੇਰਜ ਅੰਡੂ, ਉਤਭੁਜ ਸੇਤਜ ਫੋਲ ਫੁਲਾਈਆ। ਪਰਦਾ ਲਾਹੇ ਲੋਆਂ ਪੁਰੀਆਂ ਬ੍ਰਹਿਮੰਡੂ, ਬ੍ਰਹਿਮਾਂਡ ਖੋਜ ਖੁਜਾਈਆ। ਤੇਰੀ ਮੰਜ਼ਲ ਕੋਟਾਂ ਵਿਚੋਂ ਕੋਈ ਲੰਘੂ, ਹੱਦ ਪਾਰ ਨਾ ਕੋਇ ਵਖਾਈਆ। ਤੇਰਾ ਅੰਮ੍ਰਿਤ ਰਸ ਸਾਗਰ ਸਿੰਧ ਸੰਧੂ, ਬੇਅੰਤ ਬੇਪਰਵਾਹੀਆ। ਮੈਨੂੰ ਇਉਂ ਦਿਸਦਾ

❋

❋

ਤੂੰ ਘਰ ਘਰ ਲਾਉਣਾ ਲੰਬੂ, ਲੰਮਾਂ ਪਿਆ ਮੁਹੰਮਦ ਮਕਬਰੇ ਵਿਚ ਰਿਹਾ ਜਣਾਈਆ। ਇਹ ਇਸ਼ਾਰਾ ਕੀਤਾ ਸੀ ਜਿਸ ਵੇਲੇ ਅਰਜਨ ਰੇਤ ਸੀਸ ਪਵਾਈ ਚੰਦੂ, ਚੰਦ ਸਿਤਾਰਾ ਰੋ ਰੋ ਮਾਰਨ ਧਾਹੀਆ ਮਾਤਾ ਗੁਜਰੀ ਆਖਿਆ ਸੀ ਸਹਿਜ ਨਾਲ ਗੰਗੂ, ਪਿਆਰ ਨਾਲ ਦ੍ਰਿੜਾਈਆ। ਮੇਰੇ ਸੀਨੇ ਪਾ ਦੇ ਠੰਡੂ, ਅਗਨੀ ਤਤ ਨਾ ਕੋਇ ਤਪਾਈਆ। ਯਾਦ ਕਰ ਲੈ ਬਿਨਾ ਗੋਬਿੰਦ ਤੋਂ ਆਤਮ ਧਾਰ ਕੋਇ ਨਾ ਗੰਢੂ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਪੁੱਠੇ ਹੱਥ ਮਾਰ ਕੇ ਗੁਜਰੀ ਕਿਹਾ ਔਹ ਤਕ ਲੈ ਸਦੀ ਚੌਧਵੀਂ ਅੰਤਮ ਹੁੰਦਾ ਜੰਗੂ, ਸੀਸ ਧੜ ਰਹੇ ਕੁਰਲਾਈਆ। ਦੁਹਾਈ ਪੈਣੀ ਵਿਚ ਦਰਿਆਵਾਂ ਪੰਜੂ, ਪੰਜ ਪਿਆਰੇ ਗੋਬਿੰਦ ਦੇ ਦੇਣ ਗਵਾਹੀਆ। ਸਦੀ ਚੌਧਵੀਂ ਅੱਗੇ ਮੂਲ ਨਾ ਲੰਘੂ, ਕਦਮ ਅਵਰ ਨਾ ਕੋਇ ਟਿਕਾਈਆ। ਸਰ ਅੰਮ੍ਰਿਤ ਨਿਸ਼ਾਨਾ ਰਹਿਣਾ ਪਿੱਪਲ ਲੰਡੂ, ਲੁੱਚਾ ਲੰਡਾ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਪੁਰਖ ਅਕਾਲ ਕੀ ਧਾਰੋਂ ਜੰਮੂ, ਜੰਮਣ ਵਾਲੀ ਦਿਸੇ ਕੋਇ ਨਾ ਮਾਈਆ। ਜੋ ਝਗੜਾ ਮੇਟੇ ਕਾਇਆ ਮਾਟੀ ਚੰਮੂ, ਚੰਮ ਦ੍ਰਿਸ਼ਟੀ ਸਭ ਦੀ ਦਏ ਬਦਲਾਈਆ। ਸੂਰਬੀਰ ਬਹਾਦਰ ਹੋ ਕੇ ਕੱਲੂ, ਕਲਾ ਸਭ ਦੀ ਦਏ ਬਦਲਾਈਆ। ਰਾਮ ਰੂਪ ਧਰ ਕੇ ਅੱਲਾਹੂ ਅੱਲੂ, ਆਲਸ ਵੇਖੇ ਖ਼ਲਕ ਖ਼ੁਦਾਈਆ। ਜਗਤ ਜਹਾਨ ਦੁਫਾੜੇ ਦਲੂ, ਦੋ ਧੜ ਕਰੇ ਲੋਕਾਈਆ। ਸਾਹਿਬ ਦਾ ਭਾਣਾ ਕਦੇ ਨਾ ਟਲੂ, ਟਾਲ ਮਟੋਲ ਵਿਚ ਸਾਰੇ ਦਏ ਭੁਲਾਈਆ। ਸਦੀ ਚੌਧਵੀਂ ਹੁਕਮ ਕੋਇ ਨਾ ਠੱਲੂ, ਅੱਗੇ ਹੋ ਨਾ ਕੋਇ ਅਟਕਾਈਆ। ਖੇਲ ਤਕਣਾ ਘਾਰਾ ਘਲੂ, ਘਾਇਲ ਹੋਣਾ ਥਾਉਂ ਥਾਈਂਆ। ਸਭ ਦੇ ਵੇਂਹਦਿਆਂ ਸਭ ਦੇ ਸਾਮਣੇ ਸਭ ਦਾ ਮਾਲਕ ਹੋ ਕੇ ਛਲੂ, ਅਛਲ ਛਲ ਆਪਣੀ ਕਾਰ ਕਮਾਈਆ। ਕੋਟਾਂ ਵਿਚੋਂ ਵਿਰਲੇ ਗੁਰਮੁਖ ਫੜਾਉ ਆਪਣਾ ਪਲੂ, ਪਲਕਾਂ ਦੇ ਪਿਛੇ ਬਹਿ ਕੇ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪਣੀ ਕਾਰ ਭੁਗਤਾਈਆ। ਨਾਰਦ ਕਹੇ ਸਦੀ ਚੌਧਵੀਂ ਵੇਖ ਲੈ ਮੇਰੇ ਮਸਤਕ ਤਿਲਕ, ਤਿਲਕਣ ਬਾਜ਼ੀ ਦਿਆਂ ਜਣਾਈਆ। ਤੁਹਾਡਾ ਮਹਿਬੂਬ ਤੁਹਾਡੇ ਨਾਲ ਕਰਨ ਵਾਲਾ ਇੱਲਤ, ਸ਼ਰਾਰਤੀ ਸ਼ਰਅ ਸ਼ਰਅ ਨਾਲ ਟਕਰਾਈਆ। ਮੁਹੰਮਦਾ ਸ਼ਾਨ ਰਹਿਣ ਨਹੀਂ ਦੇਣੀ ਜਗਤ ਵਾਲੀ ਖਿੱਲਤ, ਖਤਾਬ ਨਜ਼ਰ ਕੋਇ ਨਾ ਆਈਆ। ਪੀਰਾਂ ਦੀ ਰਹੇ ਕੋਇ ਨਾ ਹਿੰਮਤ, ਹੌਸਲੇ ਸਾਰੇ ਦੇਣੇ ਢਾਹੀਆ। ਅਗਲੇ ਸਾਲ ਨੂੰ ਵੇਖਣਾ ਕੀ ਹਾਲਤ ਹੁੰਦੀ ਲਹਿੰਦੀ ਸਿੰਮਤ, ਸਿੰਮਲ ਰੁੱਖ ਵਾਂਗ ਸਾਰੇ ਖ਼ਾਲੀ ਨਜ਼ਰੀ ਆਈਆ। ਕਿਸੇ ਨੇ ਮੰਨਣੀ ਨਹੀਂ ਦਰਗਾਹ ਸਾਚੀ ਮਿੰਨਤ, ਸਜਦਿਆਂ ਵਿਚ ਸੀਸ ਨਜ਼ਰ ਕੋਇ ਨਾ ਆਈਆ। ਹੁਣ ਗ਼ਮੀ ਕਾਹਦੀ ਰਹੇ ਕੋਇ ਨਾ ਚਿੰਨਤ, ਸੋਗ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਪੰਡਤਾ, ਵੇ ਮੈਨੂੰ ਆਉਂਦਾ ਹਾਸਾ, ਹੱਸ ਕੇ ਦਿਆਂ ਜਣਾਈਆ। ਮੈਂ ਵੇਖਾਂ ਪ੍ਰਿਥਮੀ ਆਕਾਸ਼ਾ, ਚੌਦਾਂ ਤਬਕਾਂ ਖੋਜ ਖੁਜਾਈਆ। ਕਿਹੜੀ ਕੂਟੇ ਨੂਰ ਪ੍ਰਕਾਸ਼ਾ, ਕਵਣ ਗ੍ਰਹਿ ਡਗਮਗਾਈਆ। ਕਿਸ ਬਿਧ ਸਾਡੀ ਪੂਰੀ ਕਰੇ ਆਸਾ, ਨਿਰਾਸਾ ਨਜ਼ਰ ਕੋਇ ਨਾ ਆਈਆ। ਮੈਨੂੰ ਮੁਹੰਮਦ ਦੇ ਕੇ ਗਿਆ ਦਿਲਾਸਾ, ਸਚ ਸਚ ਸਮਝਾਈਆ। ਪਰਵਰਦਿਗਾਰ ਹੋਵੇ ਸਗਲਾ ਸਾਥਾ, ਸਗਲਾ ਸੰਗ ਨਿਭਾਈਆ। ਮੇਰਾ ਜ਼ਰੂਰ ਮੰਨੇ ਆਖਾ, ਆਖ਼ਰ ਆਵੇ ਧੁਰ ਦਾ ਮਾਹੀਆ। ਜਿਸ ਨੇ ਸ਼ਰਅ ਦਾ ਰਹਿਣ ਨਹੀਂ ਦੇਣਾ ਕੋਇ ਇਲਾਕਾ, ਮਜ਼੍ਹਬਾਂ ਵੰਡ ਨਾ ਕੋਇ ਵਖਾਈਆ। ਇਕੋ ਧਰਮ ਦਾ ਖੋਲ੍ਹ ਕੇ ਤਾਕਾ, ਪਰਦਾ ਜਗਤ ਜਹਾਨ ਉਠਾਈਆ। ਸੰਦੇਸ਼ਾ

❋

❋

ਹੁਕਮ ਦੇਵੇ ਸਾਚਾ, ਸਚ ਸਚ ਜਣਾਈਆ। ਭੰਨ ਵਖਾਏ ਕਾਇਆ ਮਾਟੀ ਕਾਚਾ, ਤਤਵ ਤਤ ਨਾ ਕੋਇ ਵਡਿਆਈਆ। ਪਿਛੋਂ ਕਥਾ ਕਹਾਣੀਆਂ ਰਹਿ ਜਾਣ ਬਾਤਾਂ, ਕਥਨੀ ਨਾਲ ਕਥ ਕੇ ਜਗਤ ਜੀਵ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਸਦੀ ਚੌਧਵੀਂ ਕਹੇ ਮੈਨੂੰ ਆ ਗਈ ਧੁਰ ਦੀ ਖ਼ਬਰ, ਬੇਖ਼ਬਰਾਂ ਦਿਆਂ ਜਣਾਈਆ। ਮੇਰਾ ਟੁੱਟ ਗਿਆ ਸਬਰ, ਬੇਸਬਰੀ ਹੋ ਕੇ ਮਾਰਾਂ ਧਾਹੀਆ। ਕੀ ਕਰਨੀ ਕਰੇ ਕਰਤਾ ਜਬਰ, ਜਾਬਰ ਇਕ ਅਖਵਾਈਆ। ਮੈਨੂੰ ਕੂਕਦੀ ਦਿਸੇ ਮੁਹੰਮਦ ਦੀ ਕਬਰ, ਪੈਗ਼ਾਮ ਇਕ ਪਹੁੰਚਾਈਆ। ਸੁਣ ਕਲਮਾ ਵਿਚ ਧੁਨ ਮਧੁਰ, ਮਧੁਰ ਧੁਨ ਵਿਚ ਸ਼ਨਵਾਈਆ। ਤੇਰੀ ਆਸਾ ਪੂਰੀ ਹੋਵੇ ਸੱਧਰ, ਸਦ ਸਦ ਆਪਣਾ ਰੰਗ ਰੰਗਾਈਆ। ਮੇਰਾ ਤਨ ਵਜੂਦ ਦਿਸਦਾ ਨਹੀਂ ਬਦਨ, ਬੰਦਨਾ ਵਾਲਿਉ ਦਿਆਂ ਸੁਣਾਈਆ। ਝਗੜਾ ਛੇੜਨਾ ਜ਼ਰੂਰ ਵਿਚ ਅਦਨ, ਅਦਾਲਤ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰੇ ਬੀਤਦੇ ਜਾਂਦੇ ਬਰਸ, ਦਿਵਸ ਰੈਣ ਪੰਧ ਮੁਕਾਈਆ। ਮੇਰੇ ਮੌਲਾ ਮੇਰੇ ਉਤੇ ਕਰ ਤਰਸ, ਰਹਿਮਤ ਹੱਕ ਕਮਾਈਆ। ਤ੍ਰਿਸ਼ਨਾ ਮੇਟ ਹਰਸ, ਹਵਸ ਦੇ ਗਵਾਈਆ। ਅਗੇ ਪਲੇ ਨਾ ਰਿਹਾ ਖ਼ਰਚ, ਦਾਮ ਹੱਥ ਨਾ ਕੋਇ ਫੜਾਈਆ। ਮੈਂ ਮਸਜਿਦ ਵਿਚੋਂ ਨਿਕਲ ਕੇ ਵੜ ਗਈ ਵਿਚ ਚਰਚ, ਗਿਰਜਿਆਂ ਫੋਲ ਫੁਲਾਈਆ। ਉਥੇ ਹੋਰ ਤਕੀ ਸ਼ਰਤ, ਸ਼ਰਅ ਸ਼ਰਅ ਵਿਚੋਂ ਵੇਖ ਵਖਾਈਆ। ਮੂਸਾ ਨੇ ਵਖਾਈ ਅਗੰਮੀ ਫ਼ਰਦ, ਜੋ ਫ਼ੈਸਲੇ ਰਹੀ ਸੁਣਾਈਆ। ਬੀਸ ਬੀਸਾ ਪਰਗਟ ਹੋਵੇ ਯੋਧਾ ਮਰਦਾਨਾ ਮਰਦ, ਬੇਐਬ ਨੂਰ ਇਲਾਹੀਆ। ਜੋ ਸ਼ਰਅ ਛੁਰੀ ਮੇਟੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਪੈਗ਼ੰਬਰਾਂ ਦੀ ਲੇਖੇ ਲਾਵੇ ਅਰਜ਼, ਬੇਨੰਤੀ ਅਵਤਾਰਾਂ ਝੋਲੀ ਪਾਈਆ। ਆਪਣਾ ਖੇਲ ਕਰੇ ਅਸਚਰਜ, ਅਚਰਜ ਲੀਲਾ ਦਏ ਵਰਤਾਈਆ। ਕਲਜੁਗ ਮੇਟੇ ਅੰਧੇਰ ਗਰਦ, ਨੂਰੀ ਚੰਦ ਕਰ ਰੁਸ਼ਨਾਈਆ। ਇਕ ਨਾਲ ਚੁਰਾਸੀ ਨੂੰ ਦੇ ਕੇ ਜ਼ਰਬ, ਹਾਸਲ ਜਮਾਂ ਅੰਤ ਨਾ ਕੋਇ ਬਣਾਈਆ। ਮਿੱਟੀ ਖ਼ਾਕ ਮਿਲ ਜਾਣ ਅਰਬ ਖਰਬ, ਅਸੰਖ ਅਸੰਖਾਂ ਗਣਤ ਨਾ ਕੋਇ ਗਿਣਾਈਆ। ਫਿਰ ਵੀ ਪਰਵਰਦਿਗਾਰ ਦਾ ਹੋਣਾ ਨਹੀਂ ਕੋਇ ਹਰਜ, ਹਰਜਾਨੇ ਵਿਚ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੇਰੇ ਉਤੇ ਆਉਂਦਾ ਜਾਏ ਬੁਢਾਪਾ, ਹੱਥ ਕਮਰ ਉਤੇ ਟਿਕਾਈਆ। ਮੈਨੂੰ ਕਲਮੇ ਦਾ ਚੜ੍ਹਿਆ ਤਾਪਾ, ਅਗਨੀ ਰਹੀ ਜਲਾਈਆ। ਮੇਰੇ ਨਾਲ ਗ਼ੁੱਸੇ ਹੋ ਗਿਆ ਮੇਰਾ ਪਾਪਾ, ਨਿਗਹ ਪਾਪੀਆਂ ਵੱਲ ਉਠਾਈਆ। ਜਿਨ੍ਹੇ ਪੈਗ਼ੰਬਰਾਂ ਸੁਤਿਆਂ ਨੂੰ ਮਾਰਿਆ ਛਾਪਾ, ਫੜ ਕੇ ਲਏ ਉਠਾਈਆ। ਹਾਏ ਇਕ ਹੋਰ ਮਾਰਨਾ ਉਸ ਨੇ ਡਾਕਾ, ਡਕੈਤ ਬਣਿਆ ਧੁਰਦਰਗਾਹੀਆ। ਜਿਸ ਦੀਨਾਂ ਮਜ਼੍ਹਬਾਂ ਦੀਆਂ ਵੰਡੀਆਂ ਲਾਟਾਂ, ਇਕੋ ਵਾਰ ਮਨਸੂਖ਼ ਸਭ ਨੂੰ ਦਏ ਕਰਾਈਆ। ਜਿਸ ਦੇ ਪਿਛੇ ਨਾਮ ਕਲਮੇ ਦੀਆਂ ਭੰਨਦੇ ਰਹੇ ਫਾਟਾਂ, ਫਾਟਕ ਸਭ ਦੇ ਬੰਦ ਕਰਾਈਆ। ਪੈਗ਼ੰਬਰਾਂ ਨੂੰ ਇਕੋ ਵਾਰ ਕਰ ਕੇ ਟਾਟਾ, ਟੱਪਾ ਅਗਲਾ ਦਏ ਸੁਣਾਈਆ। ਮੇਰੀਆਂ ਮੁਕ ਜਾਣੀਆਂ ਵਾਟਾਂ, ਵਟਣਾ ਮਲਣ ਵਾਲਾ ਨਜ਼ਰ ਕੋਇ ਨਾ ਆਈਆ। ਓਹ ਬਹੁੜੀ ਦਰੋਹੀ ਗੋਬਿੰਦ ਨੇ ਅੰਮ੍ਰਿਤ ਦਾ ਬਣਾ ਲਿਆ ਇਕੋ ਬਾਟਾ, ਜੋ ਸਭ ਨੂੰ ਰਿਹਾ ਪਿਆਈਆ। ਏਸੇ ਕਾਰਨ ਆਉਣਾ ਘਾਟਾ, ਵਾਧਾ ਨਾਲ ਨਾ ਕੋਇ ਵਧਾਈਆ। ਸਦੀ ਚੌਧਵੀਂ ਕਹੇ ਛੱਬੀ ਪੋਹ ਨੂੰ ਮੇਰਾ ਖੁਲ੍ਹਾ ਹੋਣਾ ਝਾਟਾ,

❋

❋

ਨੇਤਰ ਨੀਲੇ ਰੰਗ ਨਾਲ ਰੰਗਾਈਆ। ਪਰ ਇਕ ਗੱਲ ਮੈਂ ਅਸ਼ਟਭੁਜ ਜ਼ਰੂਰ ਨਾਲ ਤਕਣੀ ਵਾਲੀ ਲਾਟਾ, ਦੀਪਕ ਹੱਥਾਂ ਵਿਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੇਰੀ ਉਮਰ ਗਈ ਲੰਘ, ਵੇ ਉਮਰਾ ਤੈਨੂੰ ਦਿਆਂ ਜਣਾਈਆ। ਰਾਤੀ ਸੁੱਤੀ ਨੂੰ ਆਵੇ ਖੰਘ, ਦਿਨੇ ਅਗਨ ਰਹੀ ਤਪਾਈਆ। ਮੈਨੂੰ ਕੋਈ ਨਾ ਲਾਵੇ ਅੰਗ, ਉਮਤੀ ਭੱਜਣ ਵਾਹੋ ਦਾਹੀਆ। ਮੈਂ ਪਰਵਰਦਿਗਾਰ ਤੋਂ ਮੰਗਾਂ ਮੰਗ, ਖ਼ਾਲੀ ਝੋਲੀ ਅੱਗੇ ਡਾਹੀਆ। ਮੇਰਿਆ ਮਾਲਕਾ ਖ਼ਾਲਕਾ ਜੇ ਹੋਰ ਕੁਛ ਨਹੀਂ ਦੇਣਾ ਮੈਨੂੰ ਉਹ ਬਖ਼ਸ਼ ਦੇ ਜਿਸ ਨੇ ਸੂਲਾਂ ਦਾ ਵਿਛਾਇਆ ਪਲੰਘ, ਸੱਥਰ ਯਾਰੜੇ ਵਾਲਾ ਹੰਢਾਈਆ। ਅੱਗੇ ਉਸ ਨੂੰ ਕਹਿੰਦੇ ਸੀ ਗੁਜਰੀ ਚੰਦ, ਹੁਣ ਨੂਰ ਨੁਰਾਨਾ ਸੋਭਾ ਪਾਈਆ। ਮੈਂ ਫੇਰ ਬਣ ਜਾਵਾਂ ਜੋਬਨਵੰਤੀ ਮੇਰਾ ਖ਼ੁਸ਼ੀ ਹੋ ਜਾਏ ਬੰਦ ਬੰਦ, ਬੰਦਨਾ ਕਰਕੇ ਆਪਣਾ ਝਟ ਲੰਘਾਈਆ। ਮੈਂ ਦੰਦਾਸਾ ਮਲਾਂ ਉਤੇ ਦੰਦ, ਰੂਪ ਰੂਪ ਵਿਚੋਂ ਵਟਾਈਆ। ਪਰ ਇਕ ਡਰ ਲੱਗਦਾ ਜਦੋਂ ਮੈਂ ਉਹਦਾ ਖੰਡਾ ਵੇਖਦੀ ਚੰਡ ਪਰਚੰਡ, ਦੋ ਜਹਾਨਾਂ ਨਜ਼ਰੀ ਆਈਆ। ਜਦ ਉਸ ਦਾ ਨੂਰ ਤਕਾਂ ਮੇਰੇ ਅੰਤਰ ਪਏ ਠੰਡ, ਅਗਨੀ ਉਮਤ ਵਾਲੀ ਲਾਗੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਵੇ ਐਲੀ, ਸੁਣ ਹੁਕਮ ਹੱਕ ਖ਼ੁਦਾ। ਕਿੱਥੇ ਤੇਰੇ ਸੱਜਣ ਬੇਲੀ, ਮੈਨੂੰ ਦੇ ਸਮਝਾ। ਤੁਸੀਂ ਸਾਰੇ ਮੈਨੂੰ ਛਡ ਚਲੇ ਅਕੇਲੀ, ਪਲੂ ਰਹੇ ਛੁਡਾ। ਯਾਦ ਕਰ ਲਉ ਮੈਂ ਸਭ ਨਾਲੋਂ ਹੋ ਜਾਣਾ ਵੇਹਲੀ, ਉਮਤ ਦਾ ਲੇਖਾ ਦੇਣਾ ਮੁਕਾ। ਮੈਂ ਉਸ ਦੀ ਬਣਨਾ ਸਹੇਲੀ, ਜਿਸ ਨੂੰ ਪੈਗ਼ੰਬਰ ਕਹਿਣ ਖ਼ੁਦਾ। ਮੈਂ ਜੋਬਨਵੰਤੀ ਅਲਬੇਲੀ, ਨੂਰ ਨੂਰ ਨੂਰ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਕਰਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਆਪਣਾ ਆਪ ਇਕ ਵੇਰਾਂ ਫੇਰ ਰਤੀ, ਰੱਤੀ ਦਾਹੜੀ ਵਾਲੇ ਪੰਜ ਮੁੱਲਾਂ ਲੈਣੇ ਬਣਾਈਆ। ਉਹਨਾਂ ਦੇ ਪਿਛੇ ਗੁਰਮੁਖ ਕਿਰਪਾਨਾ ਵਾਲੇ ਹੋਣਗੇ ਛੱਤੀ, ਛੱਤੀ ਰਾਗ ਜਿਨ੍ਹਾਂ ਦੀ ਦੇਣ ਗਵਾਹੀਆ। ਛੱਤੀਆਂ ਦੇ ਕੋਲ ਹੋਰ ਫੜੀ ਹੋਵੇਗੀ ਮੋਮਬੱਤੀ, ਦਿਨ ਦਿਹਾੜ ਕਰਨ ਰੁਸ਼ਨਾਈਆ। ਛੱਤੀਆਂ ਦੇ ਕੋਲ ਫੜੀ ਹੋਵੇਗੀ ਸਾਢੇ ਤਿੰਨ ਹੱਥ ਦੀ ਰੱਸੀ, ਰੱਸੀ ਰੱਸੀ ਨਾਲ ਬੰਧਾਈਆ। ਛੱਤੀਆਂ ਦੇ ਪਿਛੇ ਛੱਤੀਆਂ ਬੀਬੀਆਂ ਨੇ ਸਿਰ ਤੇ ਚੁੱਕੀ ਹੋਵੇਗੀ ਲੱਸੀ, ਆਵਣ ਚਾਈਂ ਚਾਈਂਆ। ਛੱਤੀਆਂ ਨੇ ਸ਼ੱਕਰ ਘਿਉ ਵਿਚ ਹੋਵੇ ਮੱਸੀ, ਮੁੱਠੀ ਆਪਣੀ ਵਿਚ ਟਿਕਾਈਆ। ਛੱਤੀਆਂ ਦੀ ਜ਼ਾਤ ਹੋਵੇ ਇਕੱਠੀ, ਦੂਜੀ ਵੰਡ ਨਾ ਕੋਇ ਵੰਡਾਈਆ। ਛੱਤੀਆਂ ਦੀ ਕੌਮ ਹੋਵੇ ਜੱਟੀ, ਕਿਰਸਾਣੇ ਕਰਕੇ ਝਟ ਲੰਘਾਈਆ। ਛੱਤੀਆਂ ਦੇ ਗਲ ਵਿਚ ਹੋਵੇਗੀ ਮੌਲੀ ਦੀ ਅੱਟੀ, ਤੰਦ ਨੌਂ ਨੌਂ ਵਖਾਈਆ। ਛੱਤੀਆਂ ਦੇ ਕੋਲ ਲਿਖੀ ਹੋਵੇਗੀ ਪੱਟੀ, ਪੂਰਨ ਗੋਬਿੰਦ ਤੇ ਗੋਬਿੰਦ ਪੂਰਨ ਮਾਹੀਆ। ਛੱਤੀਆਂ ਦੇ ਕੋਲ ਲਿਖੀ ਹੋਵੇਗੀ ਫੱਟੀ, ਮਿਲਿਆ ਮੇਲ ਧੁਰਦਰਗਾਹੀਆ। ਛੱਤੀ ਗੁਰਮੁਖਾਂ ਦੀ ਪੰਜਾਹ ਸਾਲ ਤੋਂ ਆਯੂ ਹੋਵੇਗੀ ਟੱਪੀ, ਮਿਲ ਕੇ ਆਵਣ ਚਾਈਂ ਚਾਈਂਆ। ਛੱਤੀਆਂ ਨੇ ਮੁੱਛ ਹੋਵੇਗੀ ਵੱਟੀ, ਸੰਧੂਰੀ ਤਿਲਕ ਮਸਤਕ ਵਿਚ ਛੁਹਾਈਆ। ਛੱਤੀਆਂ ਦੀ ਡੋਰ ਪ੍ਰਭੂ ਦੇ ਉਤੇ ਹੋਵੇ ਸੱਟੀ, ਆਸਾ ਇਕੋ ਇਕ ਬਣਾਈਆ। ਸਦੀ ਚੌਧਵੀਂ ਕਹੇ ਫੇਰ ਮੈਂ ਖ਼ੁਸ਼ੀਆਂ ਦੇ ਵਿਚ ਫਿਰਾਂ ਨੱਠੀ, ਨੌਂ ਬਰਸਾਂ ਦਾ ਪੰਧ ਛੇਤੀ ਛੇਤੀ ਮੁਕਾਈਆ। ਮੇਰੇ ਮਹਿਬੂਬ ਨੇ ਮੈਨੂੰ ਲੇਖਾ ਲਿਖਣਾ ਖ਼ੁਸ਼ਖ਼ਤੀ, ਹਰਫ਼ ਬਿਨਾ ਹਰਫ਼ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਮੈਂ ਸੁਣਾਉਣ ਵਾਲੀ ਰਾਗ, ਰਾਗ ਰਾਗਣੀਆਂ ਤੋਂ ਬਾਹਰ ਜਣਾਈਆ। ਮੈਂ ਵੇਖਣ ਵਾਲੀ ਉਹ ਕੰਤ ਸੁਹਾਗ, ਜੋ ਲੱਖ ਚੁਰਾਸੀ ਦਾ ਮਾਲਕ ਸੋਭਾ ਪਾਈਆ। ਮੈਂ ਬੋਲਾਂ ਨਾਲ ਵੈਰਾਗ, ਉਫ਼ ਹਾਏ ਕਰ ਸੁਣਾਈਆ। ਸਭ ਦੇ ਕੋਲੋਂ ਹੁਣ ਫੜ ਲੈਣੀ ਵਾਗ, ਵਾਗ ਸਭ ਦੀ ਦਏ ਭੁਆਈਆ। ਅੰਤਮ ਗੁਲ ਹੋਣਾ ਚਰਾਗ਼, ਚਰਾਗ਼ਹਾਂ ਨਾ ਕੋਇ ਰੁਸ਼ਨਾਈਆ। ਜਨ ਭਗਤਾਂ ਦਾ ਬਣਾਉਣਾ ਸਮਾਜ, ਇਕ ਸੌ ਇਕ ਭਗਤ ਮਸਤਕ ਵਿਚ ਲਿਖ ਕੇ ਭਗਤ, ਭਗਤੀ ਦਾ ਮੂਲ ਦੇਣ ਵਖਾਈਆ। ਇਕ ਸੌ ਇਕ ਦੇ ਕੋਲ ਲਿਖਿਆ ਹੋਵੇ ਪੁਰਖ ਅਕਾਲਾ ਇਕੋ ਫ਼ਕਤ, ਜੋ ਫ਼ਿਕਰੇ ਨਾਮ ਵਾਲੇ ਜੁਗ ਜੁਗ ਦਏ ਬਦਲਾਈਆ। ਉਸ ਦੀ ਵੇਖਣੀ ਸ਼ਕਤ, ਜੋ ਸ਼ਰਅ ਦੇ ਜ਼ੰਜੀਰ ਦਏ ਕਟਾਈਆ। ਵੇਸ ਵਟਾ ਕੇ ਉਤੇ ਧਰਤ, ਧਰਨੀ ਧਵਲ ਧੌਲ ਆਪਣਾ ਹੁਕਮ ਵਰਤਾਈਆ। ਪੈਗ਼ੰਬਰੋ ਤਕੋ ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਆਇਆ ਪਰਤ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਖ਼ੁਸ਼ੀ ਵਿਚ ਜਨ ਭਗਤਾਂ ਦੇਣਾ ਇਜ਼ਾਜ਼, ਜੋ ਪ੍ਰਭ ਨੂੰ ਸੀਸ ਨਿਵਾਈਆ। ਖ਼ੁਸ਼ੀ ਨਾਲ ਵੰਡਣੀ ਨਿਆਜ਼, ਇਕ ਸੌ ਇਕ ਬੀਬੀਆਂ ਥਾਲੀਆਂ ਵਿਚ ਟਿਕਾਈਆ। ਛੱਬੀ ਪੋਹ ਤੇ ਖੋਲ੍ਹਣਾ ਰਾਜ਼, ਪਰਦਾ ਰਹੇ ਨਾ ਰਾਈਆ। ਮੈਂ ਤਾੜੀ ਮਾਰ ਕੇ ਕਹਿਣਾ ਉਹ ਵੇਖੋ ਸ਼ਬਦ ਗੁਰੂ ਦਾ ਸ਼ਬਦੀ ਉਡਦਾ ਬਾਜ਼, ਬਾਜਾਂਵਾਲਾ ਜਗਤ ਜਗਿਆਸੂਆਂ ਨਜ਼ਰ ਕੋਇ ਨਾ ਆਈਆ। ਜਿਸ ਦਾ ਦੋ ਜਹਾਨਾਂ ਰਾਜ, ਰਈਅਤ ਵੇਖੇ ਖ਼ਲਕ ਖ਼ੁਦਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਉਸ ਤੋਂ ਮੰਗ ਲੈ ਇਮਦਾਦ, ਉਸ ਦੀ ਆਮਦ ਆਪਣੀ ਖ਼ੁਸ਼ਾਮੰਦ ਕਰਕੇ ਖ਼ਾਲੀ ਝੋਲੀਆਂ ਲੈ ਭਰਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੈਂ ਉਸ ਦੇ ਅੱਗੇ ਲਾਜਵਾਬ, ਜੋ ਮੇਰਾ ਲਿਖਿਆ ਹੋਇਆ ਲੇਖਾ ਮੈਨੂੰ ਰਿਹਾ ਵਖਾਈਆ। ਤੇਰਾ ਹੁਕਮ ਨਹੀਂ ਰਹਿਣਾ ਚੌਦਾਂ ਸਦ ਤੋਂ ਬਾਦ, ਏਸੇ ਕਰਕੇ ਅੱਖ ਨਾ ਸਕਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਬੁੱਢੀ ਮੈਨੂੰ ਪੈ ਗਈ ਖੁਰਕ, ਮਲ ਮਲ ਕੇ ਮੁਹੰਮਦਾ ਦਿਆਂ ਵਖਾਈਆ। ਕਮਲਿਆ ਉਹ ਵੇਖ ਝਗੜਾ ਪੈਣਾ ਵਿਚ ਤੁਰਕ, ਤੁਰਕੀ ਵਾਲੇ ਰੋਵਣ ਮਾਰਨ ਧਾਹੀਆ। ਕਿਸੇ ਨੂੰ ਆਉਣ ਨਹੀਂ ਦੇਣੀ ਮੇਰੇ ਮਾਲਕ ਨੇ ਸੁਰਤ, ਸੁਰਤੀਆਂ ਸਭ ਦੀਆਂ ਦਏ ਬਦਲਾਈਆ। ਕਿਉਂ ਉਹ ਰੂਪ ਅਕਾਲ ਮੂਰਤ, ਮੂਰਤੀ ਵਿਚ ਧਿਆਨ ਨਾ ਕੋਇ ਜਣਾਈਆ। ਬਿਨਾ ਭਗਤਾਂ ਤੋਂ ਉਸ ਦੀ ਲੱਭੀ ਨਹੀਂ ਕਿਸੇ ਨੂੰ ਸੂਰਤ, ਕੋਟਨ ਕੋਟ ਸੂਰਤਾਂ ਵਾਲੇ ਮਿੱਟੀ ਖ਼ਾਕ ਵਿਚ ਆਪਣਾ ਆਪ ਗਏ ਮਿਲਾਈਆ। ਉਸ ਦਾ ਇਕੋ ਨਾਦ ਤੇ ਇਕੋ ਤੂਰਤ, ਤੁਰੀਆ ਤੋਂ ਪਰੇ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਮੁਹੰਮਦ ਕਹੇ ਸਦੀ ਚੌਧਵੀਂ ਕਿਹੜੀ ਬੋਲੀ ਬੋਲੀ, ਅਨਬੋਲਤ ਦੇ ਜਣਾਈਆ। ਸਦੀ ਚੌਧਵੀਂ ਕਿਹਾ ਸਹਿਜ ਨਾਲ ਹੌਲੀ, ਪ੍ਰੇਮ ਨਾਲ ਦ੍ਰਿੜਾਈਆ। ਹੁਣ ਖੇਲ ਹੋਣਾ ਤੌਲੀ ਤੌਲੀ, ਛੰਭ ਵਾਲੇ ਲੈਣ ਅੰਗੜਾਈਆ। ਉਹ ਵੇਖ ਲਹਿੰਦੇ ਚੜ੍ਹਦੇ ਪੈਂਦੀ ਰੌਲੀ, ਰੌਣਕ ਵੇਖ ਜਗਤ ਲੋਕਾਈਆ। ਪਰ ਇਕ ਗੱਲ ਪੜਦਾ ਦੇਵਾਂ ਖੋਲ੍ਹੀ, ਖੋਲ੍ਹ ਕੇ ਦਿਆਂ ਸੁਣਾਈਆ। ਛੱਬੀ ਪੋਹ ਨੂੰ ਜਿਸ ਵੇਲੇ ਸੋਹਣਾ ਲਬਾਸ ਪਾਇਆ

❋

❋

ਮੇਰੀ ਗੋਲੀ, ਗੋਲਕਾਂ ਸਭ ਦੀਆਂ ਦਿਆਂ ਖੁਹਾਈਆ। ਸ਼ਰਅ ਦੀ ਰਹਿਣ ਨਾ ਦੇਵਾਂ ਕੋਇ ਟੋਲੀ, ਟੱਲੀਆਂ ਵਜਾਵਣ ਵਾਲੇ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰਾ ਵਜੂਦ ਹੋ ਗਿਆ ਮਾੜਾ, ਹਿੰਮਤ ਰਹੀ ਨਾ ਰਾਈਆ। ਮੈਂ ਤਕਣਾ ਅਗੰਮੀ ਲਾੜਾ, ਜੋ ਮਾਲਕ ਧੁਰਦਰਗਾਹੀਆ। ਜਿਸ ਚੌਦਾਂ ਤਬਕ ਲਗਾਉਣਾ ਅਖਾੜਾ, ਚੌਦਾਂ ਲੋਕ ਖੋਜ ਖੁਜਾਈਆ। ਧਰਤੀ ਉਤੇ ਰੰਗ ਚਾੜ੍ਹਨਾ ਗਾੜ੍ਹਾ, ਲਹੂ ਮਿਝ ਨਾਲ ਰੰਗਾਈਆ। ਮਜ਼੍ਹਬਾਂ ਦਾ ਮਿਟਾਉਣਾ ਸਾੜਾ, ਸੌਕਣਾਂ ਵਾਲੀ ਕਰੇ ਨਾ ਕੋਇ ਲੜਾਈਆ। ਪ੍ਰਭ ਦੇ ਨਾਮ ਦਾ ਕਿਸੇ ਨੂੰ ਲੈਣ ਨਹੀਂ ਦੇਣਾ ਭਾੜਾ, ਸਚ ਰੀਤੀ ਦੇਣੀ ਜਣਾਈਆ। ਜਨ ਭਗਤੋ ਤੁਸਾਂ ਹੱਸਣਾ ਕੀ ਖੇਲ ਹੋਣਾ ਸਤਾਰਾਂ ਹਾੜ੍ਹਾ, ਹਾੜਾ ਕਢ ਕੇ ਦਿਆਂ ਦ੍ਰਿੜਾਈਆ। ਮੇਰਾ ਬੁੱਢੀ ਦਾ ਹੁਣ ਵਿੰਗਾ ਹੋ ਗਿਆ ਚਬਾੜਾ, ਹੱਡੀਆਂ ਚੱਬ ਚੱਬ ਕੇ ਆਪਣਾ ਆਪ ਗਵਾਈਆ। ਹੁਣ ਮੇਰੇ ਮਾਲਕ ਨੇ ਮਾਰਨਾ ਧਾੜਾ, ਧਾੜਵੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਬੁਢਾਪੇ ਵਿਚ ਤੁਰਦੀ, ਕਦਮ ਮੁਸ਼ਕਲ ਨਾਲ ਉਠਾਈਆ। ਮੈਂ ਉਮਤ ਵੇਖਾਂ ਮੁੜਦੀ, ਵੇ ਮੁਹੰਮਦਾ ਲੈ ਬਚਾਈਆ। ਮੁਹੰਮਦ ਕਹੇ ਮੈਂ ਖ਼ਬਰ ਸੁਣਾਂ ਧੁਰ ਦੀ, ਧੁਰ ਮਾਲਕ ਕੀ ਜਣਾਈਆ। ਜਿਸ ਨੇ ਨਗਰੀ ਛੱਡੀ ਅਨੰਦ ਪੁਰ ਦੀ, ਉਹ ਮੇਰੇ ਅਨੰਦ ਵਿਚ ਆਪਣਾ ਡੇਰਾ ਲਾਈਆ। ਉਹਦੇ ਹੁਕਮ ਅੰਦਰ ਦੀਨ ਦੁਨੀ ਜਾਏ ਰੁੜ੍ਹਦੀ, ਅੱਗੇ ਹੋ ਨਾ ਕੋਇ ਅਟਕਾਈਆ। ਉਹ ਆਤਮਾ ਰਹਿਣੀ ਜਿਸ ਨੇ ਸਾਰ ਪਾਈ ਸੱਚੇ ਸਤਿਗੁਰ ਦੀ, ਦੂਜੀ ਰਹਿਣ ਕੋਇ ਨਾ ਪਾਈਆ। ਮੈਂ ਏਸੇ ਕਰਕੇ ਝੁਰਦੀ, ਹੌਕਿਆਂ ਵਿਚ ਹਾਏ ਹਾਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਦੇਣਾ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਪੁਰਾਣਾ ਹੋਇਆ ਲਬਾਸ, ਬਸਤਰ ਤਨ ਨਾ ਕੋਇ ਵਡਿਆਈਆ। ਮੈਂ ਭੱਜੀ ਗਈ ਵਿਚ ਆਕਾਸ਼, ਆਪਣਾ ਪੰਧ ਮੁਕਾਈਆ। ਅੱਗੋਂ ਹੁਕਮ ਮਿਲਿਆ ਸਰਬ ਗੁਣਤਾਸ, ਸੰਦੇਸ਼ਾ ਦਿਤਾ ਦ੍ਰਿੜਾਈਆ। ਜਾਹ ਵੇਖ ਵਿਚ ਮਾਤ, ਧਰਨੀ ਧਰਤ ਧਵਲ ਖੋਜ ਖੁਜਾਈਆ। ਉਹ ਆ ਗਿਆ ਜਿਸ ਨੂੰ ਈਸਾ ਨੇ ਕਿਹਾ ਬਾਪ, ਖ਼ੁਦ ਮਾਲਕ ਨੂਰ ਇਲਾਹੀਆ। ਪਰਗਟ ਕਰਕੇ ਆਪਾ ਆਪ, ਆਪਣੀ ਕਲ ਰਿਹਾ ਵਰਤਾਈਆ। ਜਿਸ ਦੀ ਪੈਗ਼ੰਬਰਾਂ ਰੱਖੀ ਤਾਕ, ਝਰੋਖਿਆਂ ਵਿਚ ਦੀ ਬੈਠੇ ਅੱਖ ਉਠਾਈਆ। ਉਹ ਪਰਗਟ ਹੋ ਕੇ ਸਾਖਿਆਤ, ਸਹੀ ਸਲਾਮਤ ਆਪਣਾ ਨੂਰ ਕਰੇ ਰੁਸ਼ਨਾਈਆ। ਸੂਫ਼ੀਆਂ ਨੂੰ ਦੇਵੇ ਆਬੇਹਯਾਤ, ਅੰਮ੍ਰਿਤ ਜਾਮ ਰਿਹਾ ਪਿਆਈਆ। ਜਿਸ ਨੇ ਸ਼ਰਅ ਸ਼ਰੀਅਤ ਦਾ ਰਹਿਣ ਦੇਣਾ ਨਹੀਂ ਕੋਇ ਨਵਾਬ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਜਾਹ ਉਸ ਨੂੰ ਕਰ ਆਦਾਬ, ਅਦਬ ਨਾਲ ਕਦਮਬੋਸੀ ਕਰਕੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਛੱਤੀ ਬਣਿਉ ਮੁਰਸ਼ਦ, ਪਟਕੇ ਹਰੇ ਸੀਸ ਟਿਕਾਈਆ। ਦੀਨ ਮਜ਼੍ਹਬ ਨਾਲੋਂ ਕਰਕੇ ਫ਼ੁਰਸਤ, ਵਿਹਲੇ ਹੋ ਕੇ ਆਉਣਾ ਚਾਈਂ ਚਾਈਂਆ। ਇਕ ਮਹਿਬੂਬ ਦੀ ਕਰਨੀ ਉਲਫ਼ਤ, ਸਿਫ਼ਤ ਵਿਚ ਸਾਲਾਹੀਆ। ਅੱਗੇ ਰਹੇ ਕੋਇ ਨਾ ਮੁਸ਼ਕਲ, ਦਰਗਹ ਸਾਚੀ ਸਚ ਟਿਕਾਈਆ। ਸਭ ਨੇ ਆਉਣਾ ਬਣ ਕੇ ਖ਼ੁਸ਼ਦਿਲ, ਗ਼ਮੀ ਸੰਗ ਨਾ ਕੋਇ ਰਲਾਈਆ। ਯਾਦ ਰੱਖਿਉ ਬਣਿਉ ਕੋਇ ਨਾ ਬੁਜ਼ਦਿਲ, ਸੂਰਬੀਰ ਹੋ ਲੈਣੀ ਅੰਗੜਾਈਆ।

❋

❋

ਫੇਰ ਲੇਖਾ ਦੱਸਾਂਗੀ ਉਸ ਦਿਨ, ਜਿਸ ਨੂੰ ਛੱਬੀ ਪੋਹ ਕਹਿ ਕੇ ਸਾਰੇ ਗਾਈਆ। ਚੌਦਾਂ ਤਬਕਾਂ ਦੱਸਾਂ ਮਿਣ ਮਿਣ, ਕਿਉਂ ਮੁਹੰਮਦ ਵੰਡ ਵੰਡਾਈਆ। ਖ਼ੁਦਾ ਨੇ ਇਸ਼ਾਰਾ ਕੀਤਾ ਜਿਨ ਜਿਨ, ਜਿਸਮ ਜ਼ਮੀਰ ਤੋਂ ਬਾਹਰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਹੋਣਾ ਇਕ ਮਹਿਬੂਬ, ਮੁਹੱਬਤਾਂ ਵਾਲਿਓ ਦਿਆਂ ਜਣਾਈਆ। ਜਿਹੜਾ ਸਦਾ ਰਹੇ ਮੌਜੂਦ, ਵਿਛੋੜੇ ਵਿਚ ਕਦੇ ਨਾ ਆਈਆ। ਜਿਸ ਦਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਤੋਂ ਪਰੇ ਡੇਰਾ ਲਾਈਆ। ਚੌਦਾਂ ਸੌ ਸਾਲ ਮੈਨੂੰ ਰੱਖਿਆ ਮਹਿਫ਼ੂਜ਼, ਸਿਰ ਮੇਰੇ ਹੱਥ ਰਖਾਈਆ। ਹੁਣ ਕਰ ਦੇਣਾ ਉਸ ਨੇ ਨੇਸਤੋ ਨਾਬੂਦ, ਜੜ੍ਹ ਉਮਤ ਵਾਲੀ ਉਖੜਾਈਆ। ਮਜ਼੍ਹਬ ਦੀ ਰਹਿਣ ਨਹੀਂ ਦੇਣੀ ਹਦੂਦ, ਹਜ਼ਰਤਾਂ ਦਾ ਪੰਧ ਮੁਕਾਈਆ। ਮੈਂ ਜ਼ਰੂਰ ਛੱਬੀ ਪੋਹ ਤੇ ਦੇ ਕੇ ਜਾਵਾਂਗੀ ਸਬੂਤ, ਸਬਰ ਨਾਲ ਸਮਝਾਈਆ। ਮੇਰਾ ਰੂਪ ਬਣਿਆ ਹੋਵੇਗਾ ਇਹ ਕਲਬੂਤ, ਕਲਮਾ ਉਹ (ਦੱਸਾਂਗੀ) ਜਿਸ ਨੂੰ ਮੁਹੰਮਦ ਕਹਿ ਸਕੇ ਨਾ ਰਾਈਆ। ਫੇਰ ਗਠੜੀ ਬੰਨ੍ਹ ਕੇ ਕਰ ਜਾਵਾਂਗੀ ਕੂਚ, ਜਗਤ ਦਾ ਕੂਚਾ ਗਲੀ ਦੇਣਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣਾ ਆਪਣਾ ਅੰਤ ਅਖ਼ੀਰੀ, ਬਿਨਾ ਅੱਖਰਾਂ ਦਿਆਂ ਜਣਾਈਆ। ਮੈਂ ਵੇਖਣੀ ਆਪਣੀ ਸ਼ਰਅ ਜ਼ੰਜੀਰੀ, ਜੋ ਅਲਿਫ਼ ਯੇ ਨਾਲ ਦਿਤੀ ਬੰਧਾਈਆ। ਮੈਂ ਤਕਣੀ ਕਾਇਨਾਤ ਜ਼ਮੀਰੀ, ਅੰਦਰ ਵੜ ਕੇ ਖੋਜ ਖੁਜਾਈਆ। ਮੈਂ ਤਕਣੀ ਅੰਤ ਫ਼ਕੀਰੀ, ਫੱਕਰਾਂ ਦੇ ਅੰਦਰ ਵੜ ਕੇ ਫੋਲਾਂ ਥਾਉਂ ਥਾਈਂਆ। ਪਰ ਇਕ ਦੁੱਖ ਮੁਹੰਮਦ ਦੀ ਬਦਲ ਜਾਣੀ ਪੀੜ੍ਹੀ, ਮੈਂ ਪੀੜ੍ਹਾ ਡਾਹ ਕੇ ਸਭ ਨੂੰ ਦਿਆਂ ਵਖਾਈਆ। ਨਾਲੇ ਵਕਤ ਚੁਕ ਜਾਣਾ ਨਾ ਕੋਈ ਸਿਗਰਟ ਪੀਏ ਨਾ ਬੀੜੀ, ਪਾਨ ਖਾਣ ਵਾਲਾ ਨਜ਼ਰ ਕੋਇ ਨਾ ਆਈਆ। ਮੈਨੂੰ ਇਹੋ ਇਕੋ ਇਕ ਦਿਲਗੀਰੀ, ਸੂਰ ਗਾਂ ਖਾਣ ਵਾਲਿਆਂ ਸਭ ਨੂੰ ਮਿਲੇ ਸਜ਼ਾਈਆ। ਕਿਉਂ ਅੱਗੇ ਗਲੀ ਦਿਸੇ ਭੀੜੀ, ਬਿਨਾ ਸਤਿਗੁਰ ਸ਼ਬਦ ਤੋਂ ਪਾਰ ਨਾ ਕੋਇ ਕਰਾਈਆ। ਏਸੇ ਕਰਕੇ ਹਰਿਗੋਬਿੰਦ ਨੇ ਪਹਿਨੀ ਸੀ ਮੀਰੀ ਪੀਰੀ, ਦੋ ਜਹਾਨਾਂ ਬਣ ਕੇ ਪਿਤਾ ਮਾਈਆ। ਏਸੇ ਕਰਕੇ ਗੋਬਿੰਦ ਨੇ ਅੰਮ੍ਰਿਤ ਬਖ਼ਸ਼ਿਆ ਸੀ ਸੀਰੀ, ਸ਼ਰਅ ਦਾ ਡੇਰਾ ਢਾਹੀਆ। ਏਸੇ ਕਰਕੇ ਕ੍ਰਿਸ਼ਨ ਨੇ ਅਰਜਨ ਗਿਆਨ ਦਿਤਾ ਸੀ ਤਦਬੀਰੀ, ਤਰੀਕਾ ਆਪਣੇ ਹੱਥ ਰਖਾਈਆ। ਏਸੇ ਕਰਕੇ ਰਾਮ ਨੇ ਸੀਤਾ ਨੂੰ ਬਖ਼ਸ਼ੀ ਫ਼ਕੀਰੀ, ਜੰਗਲਾਂ ਵਿਚ ਭਵਾਈਆ। ਜਿਸ ਦੀ ਸ਼ਹਾਦਤ ਦੇਵੇ ਭਗਤਾਂ ਦਾ ਭਗਤ ਕਬੀਰੀ, ਕਬਰਾਂ ਤੋਂ ਬਾਹਰ ਰਿਹਾ ਸੁਣਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਨੇ ਭਵਿਖਤ ਲਿਖਿਆ ਤਹਿਰੀਰੀ, ਅੱਖਰ ਅੱਖਰਾਂ ਜੋੜ ਜੁੜਾਈਆ। ਕਲਜੁਗ ਅੰਤਮ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਝਗੜਾ ਮੇਟੇ ਸ਼ਾਹ ਹਕੀਰੀ, ਹਕੀਰ ਹਕੀਰਾਂ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਭਗਤੋ ਇਕ ਸੌ ਇਕ ਨੇ ਲਾ ਕੇ ਆਉਣੀ ਮਹਿੰਦੀ, ਪੁੱਠੇ ਹੱਥ ਰੰਗਾਈਆ। ਮੈਂ ਸਭ ਨੂੰ ਵਾਸਤਾ ਪਾ ਕੇ ਕਹਿੰਦੀ, ਸੱਯਦੇ ਵਿਚ ਸੀਸ ਝੁਕਾਈਆ। ਮੇਰੀ ਉਚ ਅਟਾਰੀ ਜਾਏ ਢਹਿੰਦੀ, ਮੰਜ਼ਲ ਬਾਮੰਜ਼ਲ ਡਿੱਗੇ ਵਾਹੋ ਦਾਹੀਆ। ਦੁਹਾਈ ਪੈਣੀ ਦਿਸ਼ਾ ਲਹਿੰਦੀ, ਲਹਿੰਦਾ ਚੜ੍ਹਦਾ ਸਮਝ ਕੋਇ ਨਾ ਆਈਆ। ਮੈਨੂੰ ਐਂ ਦਿਸਦਾ ਉਮਤ ਮੁਹੰਮਦ ਦੀ ਈਸਾ ਮੂਸਾ ਵਾਲਿਆਂ ਨਾਲ ਖਹਿੰਦੀ, ਵਿਚ ਵਿਚੋਲਾ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰੇ ਸੀਸ ਤੇ ਲਾਇਉ ਨੌਂ ਫੁੱਲ, ਨੌਂ ਖੰਡ ਦਾ ਹਾਲ ਸੁਣਾਈਆ। ਕਿਸ ਬਿਧ ਉਮਤ ਦਾ ਦੀਵਾ ਹੋਣਾ ਗੁਲ, ਗੁਲਸ਼ਨ ਮਹਿਕ ਨਾ ਕੋਇ ਮਹਿਕਾਈਆ। ਮੇਰਾ ਅੰਤਮ ਹੋਣਾ ਕੋਇ ਨਾ ਪੈਣਾ ਮੁੱਲ, ਮੁੱਲ ਅਮੁੱਲ ਰਿਹਾ ਦ੍ਰਿੜਾਈਆ। ਸਾਚਾ ਰਸ ਗਿਆ ਡੁੱਲ੍ਹ, ਆਬ ਹੱਥ ਨਾ ਕੋਇ ਫੜਾਈਆ। ਜਗਤ ਅੰਧੇਰ ਰਿਹਾ ਝੁੱਲ, ਚਾਰੋਂ ਕੁੰਟ ਵਾਹੋ ਦਾਹੀਆ। ਖੇਲ ਕਰੇ ਸੁਲਹਕੁਲ, ਕੁਲ ਮਾਲਕ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੇਰੀ ਮਿੱਟੀ ਦੀ ਲਿਆਉਣੀ ਕਨਾਲੀ, ਵੱਡੀ ਛੋਟੀ ਨਾ ਵੰਡ ਵੰਡਾਈਆ। ਵਿਚੋਂ ਹੋਵੇ ਖ਼ਾਲੀ, ਆਟਾ ਪਾਣੀ ਨਾ ਕੋਇ ਰਲਾਈਆ। ਵਿਚ ਰੱਖੀ ਹੋਵੇ ਬੇਰੀ ਦੀ ਡਾਲੀ, ਕੰਡਿਆਂ ਵਾਲੀ ਸੋਭਾ ਪਾਈਆ। ਨਾਲ ਲੀਰ ਹੋਵੇ ਕਾਲੀ, ਸਵਾ ਹੱਥ ਲੰਬਾਈ ਚੌੜਾਈਆ। ਉਸ ਦੇ ਉਤੇ ਪਹਿਰਾ ਹੋਵੇ ਬੰਦੂਕ ਦੋਨਾਲੀ, ਦੋਹਾਂ ਧਿਰਾਂ ਦਾ ਲੇਖਾ ਦਿਆਂ ਸਮਝਾਈਆ। ਗੁਰਮੁਖਾਂ ਚੜ੍ਹੀ ਹੋਵੇ ਮਸਤਕ ਲਾਲੀ, ਲਾਲ ਗੁਲਾਲਾ ਰੰਗ ਬਦਲਾਈਆ। ਇਕ ਸੌ ਇਕ ਗੁਰਸਿਖ ਮਾਰਦੇ ਆਵਣ ਤਾਲੀ, ਤਾਲ ਧੁਰ ਦਾ ਆਪ ਜਣਾਈਆ। ਮੈਂ ਖ਼ੁਸ਼ੀਆਂ ਨਾਲ ਵੇਖਾਂ ਸ਼ਾਲੀ, ਕੀ ਸ਼ਾਲਾ ਆਪਣਾ ਹੁਕਮ ਵਰਤਾਈਆ। ਮੈਂ ਸਚ ਦੱਸਾਂ ਖ਼ੁਦਾ ਨੇ ਉਹ ਨਹੀਂ ਬਖ਼ਸ਼ਣਾ ਜਿਨ੍ਹਾਂ ਨੇ ਝਟਕਾ ਖਾਧਾ ਤੇ ਹਲਾਲੀ, ਹਾਲਤ ਬੁਰੀ ਹੋਵੇ ਲੋਕਾਈਆ। ਬਿਨਾ ਪੁਰਖ ਅਕਾਲ ਤੋਂ ਏਸ ਦੁਨੀਆ ਦਾ ਰਹਿਣਾ ਨਹੀਂ ਕੋਈ ਮਾਲੀ, ਜੋ ਲੱਖ ਚੁਰਾਸੀ ਬੂਟੇ ਪਾਲੇ ਚਾਈਂ ਚਾਈਂਆ। ਹੁਣ ਕੋਈ ਮੇਰੀ ਉਮਰ ਨਹੀਂ ਰਹਿ ਗਈ ਬਾਹਲੀ, ਥੋੜਾ ਸਮਾਂ ਬਾਕੀ ਨਜ਼ਰੀ ਆਈਆ। ਮੈਨੂੰ ਇਉਂ ਜਾਪਦਾ ਮੇਰੇ ਖ਼ੁਦਾ ਨੇ ਦੁਨੀਆ ਨੂੰ ਐਂ ਵਾਹੁਣਾ ਜਿਉਂ ਕਿਰਸਾਨ ਹੱਲ ਚਲਾਉਂਦਾ ਰਾਹਲੀ, ਸਾਰੀ ਸ੍ਰਿਸ਼ਟੀ ਦੀਆਂ ਰਹਿਲਾਂ ਚਾਰੇ ਦਏ ਬਣਾਈਆ। ਕੋਇ ਹੁਕਮਰਾਨ ਰਹਿਣ ਨਹੀਂ ਦੇਣਾ ਜਾਹਲੀ, ਜਿਹੜਾ ਧੋਖਾ ਰਈਅਤ ਨਾਲ ਕਮਾਈਆ। ਸਦੀ ਚੌਧਵੀਂ ਕਹੇ ਮੈਂ ਅਜੇ ਤਕ ਬਣੀ ਨਹੀਂ ਕਿਸੇ ਦੀ ਸਾਲੀ, ਜੀਜਾ ਮੇਰਾ ਰੂਪ ਨਾ ਕੋਇ ਪਰਗਟਾਈਆ। ਮੈਂ ਆਦਿ ਤੋਂ ਅੰਤ ਤਕ ਇਕੋ ਪ੍ਰਭ ਦੀ ਜੋਤ ਤੇ ਜੋਤ ਅਕਾਲੀ, ਜੋ ਜੁਗ ਜੁਗ ਆਪਣਾ ਰੂਪ ਬਦਲਾਈਆ। ਜਿਸ ਦੇ ਅੱਗੇ ਮੁਹੰਮਦ ਹੋਇਆ ਸਵਾਲੀ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਨਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਪ੍ਰਭੂ ਤੇਰਾ ਫ਼ਰਮਾਨਾ ਕਿ ਫ਼ੁਰਨਾ, ਓਹ ਫ਼ੁਰਨੇ ਵਾਲਿਆ ਦੇ ਜਣਾਈਆ। ਸਚ ਦੱਸ ਤੂੰ ਪਹਿਲੋਂ ਕਿਹੜੀ ਕੂਟੇ ਤੁਰਨਾ, ਉੱਤਰ ਪੂਰਬ ਪੱਛਮ ਦੱਖਣ ਚਾਰੇ ਦੇ ਸਮਝਾਈਆ। ਫੇਰ ਕਦੋਂ ਵਾਪਸ ਮੁੜਨਾ, ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਕਰ ਸਫ਼ਾਈਆ। ਦੱਸ ਕਿਹੜੇ ਵੇਲੇ ਆਤਮ ਪਰਮਾਤਮ ਮੇਲ ਜੁੜਨਾ, ਜਗਤ ਵਿਛੋੜਾ ਰਹੇ ਨਾ ਰਾਈਆ। ਕਿਸ ਬਿਧ ਇਕੋ ਤੇਰਾ ਨਾਮ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਚ ਦੱਸ ਦੇ ਕਿਸ ਤਰੀਕੇ ਨਾਲ ਤੇਰੇ ਪੌੜੇ ਚੜ੍ਹਨਾ, ਦੋ ਜਹਾਨਾਂ ਸਕੇ ਨਾ ਕੋਇ ਅਟਕਾਈਆ। ਪਰਵਰਦਿਗਾਰ ਮਿਹਰਵਾਨ ਮਹਿਬੂਬ ਬੇਪਰਵਾਹ ਨੂਰ ਅਲਾਹ ਭੇਵ ਖੋਲ੍ਹ ਦੇ ਸ਼ਬਦ ਬੋਲ ਦੇ ਤੇਰਿਆਂ ਪਿਆਰਿਆਂ ਕਿਸ ਵੇਲੇ ਤੇਰੇ ਘਰ ਵੜਨਾ, ਜਿਨ੍ਹਾਂ ਨੂੰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਸੀਸ ਨਿਵਾਈਆ। ਉਹਨਾਂ ਦਾ ਮਰਨ ਦੇ ਪਿਛੋਂ ਫੇਰ ਨਾ ਹੋਵੇ ਮਰਨਾ, ਮਰ ਕੇ ਜੀਵਤ ਰੂਪ ਬਦਲਾਈਆ। ਮੈਂ ਚਾਹੁੰਦੀ ਜਿਸ ਨੇ ਇਕ ਵਾਰ ਸੀਸ ਨਿਵਾਇਆ ਤੇਰਿਆਂ ਚਰਨਾਂ, ਚੁਰਾਸੀ ਵਿਚ ਕਦੇ ਨਾ ਆਈਆ। ਤੂੰ ਝਗੜਾ ਮੇਟ

❋

❋

ਦੇ ਵਰਨਾ ਬਰਨਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੇਰੇ ਹੱਥ ਸਭ ਨੂੰ ਭੰਨਣਾ ਤੇ ਘੜਨਾ, ਘੜਨ ਭੰਨਣਹਾਰ ਤੇਰੀ ਬੇਪਰਵਾਹੀਆ। ਇਕੋ ਨਾਮ ਦੱਸ ਦੇ ਜਿਸ ਨਾਲ ਸਾਰੀ ਸ੍ਰਿਸ਼ਟੀ ਨੇ ਤਰਨਾ, ਤਾਰਨਹਾਰ ਆਪਣੀ ਦਇਆ ਕਮਾਈਆ। ਉਹ ਆਪਣੇ ਕਲਮੇ ਸਾਂਭ ਲੈ ਜਿਨ੍ਹਾਂ ਪਿਛੇ ਸ੍ਰਿਸ਼ਟੀ ਨੂੰ ਪਏ ਲੜਨਾ, ਨਾਮ ਨਾਮ ਨਾਲ ਟਕਰਾਈਆ। ਜ਼ਰਾ ਭੇਤ ਖੋਲ੍ਹ ਦੇ ਆਪਣੇ ਘਰਨਾ, ਗ੍ਰਹਿ ਮੰਦਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਅੰਤਮ ਅੰਤ ਨਿਮਾਣੀ, ਨਿਮਾਣੀ ਹੋ ਕੇ ਸੀਸ ਨਿਵਾਈਆ। ਮਿਹਰਵਾਨ ਕਰ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਤੂੰ ਦਇਆਵਾਨ ਦਾਨੀ, ਦਾਤਾ ਧੁਰਦਰਗਾਹੀਆ। ਜੋਤੀ ਜੋਤ ਨੂਰ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਕਿਉਂ ਝਗੜਾ ਪਾਇਆ ਜਿਸਮ ਜਿਸਮਾਨੀ, ਤਤ ਜ਼ਮੀਰ ਦੇ ਬਦਲਾਈਆ। ਤੇਰਾ ਕਲਮਾ ਹੋਵੇ ਕਲਾਮੀ, ਕਲਮਾ ਕਾਇਨਾਤ ਕਰ ਸ਼ਨਵਾਈਆ। ਮੇਰਾ ਦਿਲ ਕਰਦਾ ਮੈਂ ਚੁਰਾਸੀ ਲੱਖ ਦੀ ਤੈਨੂੰ ਦਿਆਂ ਇਕੋ ਵਾਰ ਸਲਾਮੀ, ਸਭ ਕੁਛ ਤੇਰੀ ਝੋਲੀ ਪਾਈਆ। ਮੈਂ ਆਪਣੇ ਵਕਤ ਪਿਛੋਂ ਆਪਣੀ ਹੋਣ ਨਹੀਂ ਦੇਣੀ ਬਦਨਾਮੀ, ਬਦਨਾਮ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਮੇਰਾ ਵਾਅਦਾ ਕੌਲ ਇਕਰਾਰ ਪੂਰਾ ਕਰ ਦੇ ਸ਼ਰਅ ਦੀ ਰਹੇ ਨਾ ਕਿਸੇ ਗ਼ੁਲਾਮੀ, ਜ਼ੰਜੀਰ ਦੇਣਾ ਤੁੜਾਈਆ। ਤੇਰਾ ਹੁਕਮ ਇਕ ਅਨਾਮੀ, ਧੁਰ ਫ਼ਰਮਾਨਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਧਰਮ ਆਪ ਸਮਝਾਈਆ। ਧੁਰ ਦਾ ਧਰਮ ਦੱਸ ਦੇ ਇਕਾ, ਏਕੰਕਾਰ ਦਇਆ ਕਮਾਈਆ। ਕਲਜੁਗ ਕੂੜਾ ਮੇਟ ਦੇ ਸਿੱਕਾ, ਸਿਕਮ ਦੇ ਕੋਲ ਪਏ ਦੁਹਾਈਆ। ਰੂਸਾ ਚੀਨਾ ਤਾਣ ਦੇ ਹਿੱਕਾਂ, ਹਿਕਮਤ ਆਪਣੀ ਨਾਲ ਟਕਰਾਈਆ। ਪੂਜਾ ਹਟਾ ਦੇ ਪੱਥਰ ਇੱਟਾਂ, ਪਾਹਨ ਸੀਸ ਨਾ ਕੋਇ ਝੁਕਾਈਆ। ਕਲਜੁਗ ਅੰਤਮ ਕਢਦੇ ਸਿੱਟਾ, ਸਿਟੇ ਬਾਜ਼ੀ ਵੇਖ ਖ਼ਲਕ ਖ਼ੁਦਾਈਆ। ਮੈਂ ਦੋ ਹੱਥੜ ਮਾਰ ਕੇ ਪਿੱਟਾਂ, ਬਿਨ ਨੈਣਾਂ ਨੀਰ ਵਹਾਈਆ। ਤੇਰਾ ਨੂਰ ਕਿਸੇ ਨਜ਼ਰ ਨਾ ਆਏ ਚਿੱਟਾ, ਕਲਜੁਗ ਰੈਣ ਅੰਧੇਰੀ ਛਾਈਆ। ਤੇਰਾ ਭਾਣਾ ਮੰਨੇ ਕੋਇ ਨਾ ਮਿੱਠਾ, ਦੀਨ ਦੁਨੀ ਰਹੀ ਕੁਰਲਾਈਆ। ਪੁਰਖ ਅਕਾਲ ਦੀਨ ਦਿਆਲ ਮਿਹਰਵਾਨ ਮੇਰੇ ਨਾਲ ਕਰ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੂੰ ਆਦਿ ਜੁਗਾਦਿ ਇਕੋ ਪਿਤਾ, ਪਤਿਪਰਮੇਸ਼ਵਰ ਸੀਸ ਨਿਵਾਈਆ। ਤੇਰਾ ਖੇਲ ਨਿਤ ਨਵਿਤਾ, ਜੁਗ ਜੁਗ ਆਪਣੀ ਕਾਰ ਭੁਗਤਾਈਆ। ਮੇਰਾ ਨਿਸ਼ਾਨਾ ਇਕੋ ਟਿਕਾ, ਟਿਕਟਿਕੀ ਤੇਰੇ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਅਨਾਦੀ ਸ਼ਬਦ ਮੇਰੀ ਪੂਰੀ ਕਰ ਦੇ ਇੱਛਾ, ਨਿਰਇੱਛਤ ਤੇਰੇ ਅੱਗੇ ਝੋਲੀ ਡਾਹੀਆ।

੨ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਚਰਨ ਸਿੰਘ ਧੂਤਾ ਖ਼ੁਰਦ ਹੁਸ਼ਿਆਰ ਪੁਰ, ਰਣਜੀਤ ਕੌਰ ਬਰਦਬਾਨ
ਸਵੇਰੇ ਵਿਹਾਰ ਹੋਇਆ ਹਰਿ ਭਗਤ ਦਵਾਰ ਜੇਠੂਵਾਲ

ਮੱਘਰ ਕਹੇ ਮੇਰਾ ਪਰਵਿਸ਼ਟਾ ਦੂਜਾ, ਦੋ ਜਹਾਨ ਪ੍ਰਭ ਦਾ ਖੇਲ ਵਖਾਈਆ। ਜਿਸ ਦਾ ਭੇਵ ਆਦਿ ਜੁਗਾਦਿ ਗੂਝਾ, ਗੁੱਝੀ ਰਮਜ਼ ਇਕ

❋

❋

ਰਖਾਈਆ। ਅੰਤਰ ਨਿਰੰਤਰ ਭਵਿਖਤ ਸੂਝਾ, ਸਚ ਦਿਆਂ ਦ੍ਰਿੜਾਈਆ। ਜਿਸ ਰਹਿਣ ਨਹੀਂ ਦੇਣੀ ਕੋਈ ਪੂਜਾ, ਸਿਲ ਪਾਹਨ ਰਹੇ ਕੁਰਲਾਈਆ। ਮਾਟੀ ਦਾ ਘੜਾ ਮਾਰ ਕੇ ਮੂਧਾ, ਮੁੱਦਤਾਂ ਦਾ ਲੇਖਾ ਰਿਹਾ ਮੁਕਾਈਆ। ਲਹਿਣਾ ਪੂਰਾ ਕਰਨਾ ਕ੍ਰਿਸ਼ਨਾ ਯਾਦਵ ਨਾਲ ਊਧਾ, ਉਧੋ ਨੈਣ ਨੈਣ ਉਠਾਈਆ। ਨਿਰਾਸੀ ਰਹੇ ਮੂਲ ਨਾ ਬਸੁਧਾ, ਕਲਜੁਗ ਝੋਲੀ ਦੇ ਭਰਾਈਆ। ਯੁਧਿਸ਼ਟਰ ਦੀ ਧਾਰ ਨਾਲੋਂ ਪਰੇ ਹੋਣਾ ਯੁਧਾ, ਯੋਧਾ ਉਠਿਆ ਬੇਪਰਵਾਹੀਆ। ਜਿਹੜੀ ਮਮਤਾ ਰੱਖੀ ਬੁੱਧਾ, ਬਿਨਾ ਬੁੱਧੀ ਤੋਂ ਆਸ ਪਰਗਟਾਈਆ। ਉਸ ਦਾ ਅੰਤਮ ਵੇਖਣਾ ਮੁੱਦਾ, ਮੁਤਾਲਿਆ ਕਰੇ ਖ਼ਲਕ ਖ਼ੁਦਾਈਆ। ਇਕੋ ਨੂਰ ਕਰਨਾ ਉਘਾ, ਉਗਣ ਆਥਣ ਕਰੇ ਰੁਸ਼ਨਾਈਆ। ਨਿਸ਼ਾਨ ਰਹਿਣ ਨਹੀਂ ਦੇਣਾ ਕਲਜੁਗਾ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੱਘਰ ਕਹੇ ਮੇਰਾ ਦਿਵਸ ਦੂਜਾ ਚੜ੍ਹਿਆ, ਚੜ੍ਹਦੀ ਕਲਾ ਤਕਾਂ ਬੇਪਰਵਾਹੀਆ। ਜਿਸ ਦੀਨ ਦੁਨੀ ਦਾ ਲੇਖਾ ਅਵਤਾਰ ਪੈਗ਼ੰਬਰਾਂ ਗੁਰੂਆਂ ਦੇ ਸਿਰ ਮੜ੍ਹਿਆ, ਲੇਖਾ ਮੰਗੇ ਥਾਉਂ ਥਾਈਂਆ। ਸਦੀ ਚੌਧਵੀਂ ਬੀਸਵੀਂ ਆ ਕੇ ਅੜਿਆ, ਅੜਿੱਕਾ ਹੁਕਮ ਵਾਲਾ ਰਖਾਈਆ। ਜਗਤ ਜਹਾਨ ਜੋ ਝੇੜਾ ਛਿੜਿਆ, ਝਗੜਾ ਤਕੇ ਬੇਪਰਵਾਹੀਆ। ਦੀਨ ਦੁਨੀ ਨਾਲ ਲੜਿਆ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਮੈਂ ਜਿਧਰ ਤਕਾਂ ਉਧਰ ਦਿਸੇ ਖੜਿਆ, ਹਾਜ਼ਰ ਹਜ਼ੂਰ ਨਜ਼ਰੀ ਆਈਆ। ਜਿਸ ਨੇ ਚੁਰਾਸੀ ਘਾੜਨ ਘੜਿਆ, ਭੰਨਣਹਾਰ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੱਘਰ ਕਹੇ ਮੇਰਾ ਪਰਵਿਸ਼ਟਾ ਬੜਾ ਖ਼ਤਰਨਾਕ, ਖ਼ਤਰਾ ਬੇਖ਼ਤਰਾ ਦਿਆਂ ਜਣਾਈਆ। ਮੁਹੰਮਦ ਦਾ ਲੇਖਾ ਮੁਕੇ ਨਾਲ ਇਤਫ਼ਾਕ, ਸਦੀ ਸਦੀਵੀ ਸੰਗ ਰਲਾਈਆ। ਅਧੂਰਾ ਰਹੇ ਮੂਲ ਨਾ ਵਾਕ, ਵਾਕਿਆ ਵੇਖੇ ਚਾਈਂ ਚਾਈਂਆ। ਪੁਰਖ ਅਕਾਲ ਖੋਲ੍ਹ ਕੇ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਦੀ ਚੌਧਵੀਂ ਲਹਿਣਾ ਕਰੇ ਬੇਬਾਕ, ਪਿਛਲਾ ਲੇਖਾ ਰਹੇ ਨਾ ਰਾਈਆ। ਜਨ ਭਗਤਾਂ ਬਖ਼ਸ਼ ਕੇ ਆਪਣਾ ਸਾਥ, ਸਿਰ ਸਿਰ ਆਪਣਾ ਹੱਥ ਟਿਕਾਈਆ। ਮਿਹਰਵਾਨ ਪੁਰਖ ਸਮਰਾਥ, ਨਜ਼ਰ ਮਿਹਰ ਨਾਲ ਤਰਾਈਆ। ਹਰਿਜਨ ਬਣਾ ਕੇ ਧਰਮ ਦੇ ਸੱਜਣ ਸਾਕ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਸਤਿ ਸਚ ਦੀ ਦੇਵੇ ਦਾਤ, ਦਾਤਾ ਦਾਨੀ ਕਰ ਮਿਹਰਵਾਨੀ ਆਪਣੀ ਆਪ ਵਰਤਾਈਆ।