੨ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਦੋ ਮੱਘਰ ਕਹੇ ਘੋੜੀ ਚੜ੍ਹਿਆ ਧੁਰ ਦਾ ਲਾੜਾ, ਛੈਲ ਛਬੀਲਾ ਬੇਪਰਵਾਹੀਆ। ਜਿਸ ਦਾ ਗੁਰਸਿਖ ਲਾਗੀ ਮੰਗਣ ਆਏ ਵਾੜਾ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਸੇਹਰੇ ਵਾਲਿਆ ਸਾਨੂੰ ਦੇ ਦੇ ਧੁਰ ਦਾ ਭਾੜਾ, ਪਿਛਲਾ ਪੰਧ ਦੇਣਾ ਮੁਕਾਈਆ। ਸਾਡਾ ਅੱਗੇ ਕਰਮ ਰਹੇ ਨਾ ਮਾੜਾ, ਕੁਕਰਮ ਦਾ ਲੇਖਾ ਦੇਣਾ ਚੁਕਾਈਆ। ਤੇਰਾ ਖ਼ੁਸ਼ੀਆਂ ਵਾਲਾ ਦਿਹਾੜਾ, ਜੁਗ ਚੌਕੜੀ ਪਿਛੋਂ ਸੋਭਾ ਪਾਈਆ। ਤੇਰੀਆਂ ਸਖ਼ੀਆਂ ਦਾ ਅਖਾੜਾ,
❋
❋
ਸੋਹਣਿਆਂ ਸੋਹਣਾ ਰੰਗ ਬਣਾਈਆ। ਨੱਚਣ ਟੱਪਣ ਜੰਗਲ ਜੂਹ ਪਹਾੜਾ, ਉਜਾੜਾਂ ਵੱਜੇ ਵਧਾਈਆ। ਬਖ਼ਸ਼ਿਸ਼ ਦਾ ਰੰਗ ਚਾੜ੍ਹ ਦੇ ਗਾੜ੍ਹਾ, ਰਹਿਮਤ ਦੇ ਮਾਲਕ ਉਤਰ ਕਦੇ ਨਾ ਜਾਈਆ। ਤੈਨੂੰ ਵੇਖਣ ਉਹ ਅਗੰਮੀ ਨਾਰਾਂ, ਜਿਨ੍ਹਾਂ ਨੂੰ ਨਰ ਨਰਾਇਣ ਸੁਹਾਗਣ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਘੋੜੀ ਚੜ੍ਹਿਆ ਸਚ ਦਾ ਦੂਲ੍ਹਾ, ਦੋ ਜਹਾਨਾਂ ਵੱਜੀ ਵਧਾਈਆ। ਜਿਸ ਦੇ ਚਰਨ ਮਿਲੇ ਧੂਲਾ, ਧੂੜੀ ਖ਼ਾਕ ਖ਼ਾਕ ਰਮਾਈਆ। ਸਭ ਦਾ ਪਿਛਲਾ ਚੁਕਾਏ ਮੂਲਾ, ਲੇਖਾ ਅਵਰ ਰਹੇ ਨਾ ਰਾਈਆ। ਇਕ ਇਕ ਦੱਸੇ ਅਸੂਲਾ, ਅਸਲ ਆਪਣਾ ਆਪ ਸਮਝਾਈਆ। ਸਚ ਨਾਮ ਦਾ ਦੇ ਕੇ ਤੁਲ੍ਹਾ, ਬੇੜਾ ਬੰਨੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਦੋ ਮੱਘਰ ਕਹੇ ਦੂਲ੍ਹੇ ਮਾਰੀ ਇਕ ਪਲਾਕੀ, ਆਸਣ ਧਰਮ ਦਾ ਇਕ ਸਮਝਾਈਆ। ਜਿਸ ਵੇਖਣੇ ਬੰਦੇ ਖ਼ਾਕੀ, ਚਾਰੋਂ ਕੁੰਟ ਅੱਖ ਉਠਾਈਆ। ਝਗੜਾ ਮੇਟਣਾ ਅੰਧੇਰੀ ਰਾਤੀ, ਸਾਚਾ ਚੰਦ ਚਮਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰਨਾ ਭਵਿਖਤ ਵਾਕੀ, ਲੇਖਾ ਸਭ ਦਾ ਵੇਖ ਵਖਾਈਆ। ਪਰਗਟ ਹੋ ਕੇ ਲੋਕਮਾਤੀ, ਪਰਲੋਕ ਆਪਣਾ ਹੁਕਮ ਜਣਾਈਆ। ਖੇਲ ਖੇਲੇ ਬਹੁ ਬਿਧ ਭਾਂਤੀ, ਅਨਕ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਦੇ ਸੰਗੀ ਜਨ ਭਗਤ ਹੋਣੇ ਬਰਾਤੀ, ਸੰਗ ਚਲਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਦੂਲ੍ਹਾ ਕਹੇ ਮੈਂ ਲਾੜਾ ਇਕ ਅਪਾਰ, ਅਪਰੰਪਰ ਹੋ ਕੇ ਦਿਆਂ ਜਣਾਈਆ। ਨਾ ਕੋਈ ਮੇਰੀ ਮਾਂ ਤੇ ਨਾ ਕੋਈ ਮੇਰੀ ਮਾਂ ਦਾ ਯਾਰ, ਯਰਾਨੇ ਵਾਲਾ ਨਜ਼ਰ ਕੋਇ ਨਾ ਆਈਆ। ਭੈਣ ਭਰਾ ਦੀ ਨਹੀਂ ਕੋਇ ਧਾਰ, ਚਾਚਾ ਤਾਇਆ ਨਾ ਕੋਇ ਵਖਾਈਆ। ਵਾਗ ਗੁੰਦੇ ਨਾ ਕੋਇ ਵਿਚ ਸੰਸਾਰ, ਸਗਨ ਜਗਤ ਨਾ ਕੋਇ ਵਖਾਈਆ। ਮੇਰਾ ਖੇਲ ਆਪਣੀ ਕਾਰ, ਕਰਤਾ ਪੁਰਖ ਹੋ ਕੇ ਵੇਖ ਵਖਾਈਆ। ਮੇਰਾ ਮੇਰੀ ਹੋਵੇ ਨਾਰ, ਦੂਜਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੂਲ੍ਹਾ ਕਹੇ ਮੇਰੇ ਹੇਠ ਅਗੰਮੀ ਘੋੜੀ, ਹਿਣਕ ਕੇ ਰਹੀ ਵਖਾਈਆ। ਮੇਰੇ ਪ੍ਰਭ ਨੇ ਜਗਤ ਵਿਚ ਰਹਿਣ ਨਹੀਂ ਦੇਣੀ ਕੋਟਾਂ ਵਾਲੀ ਜੋੜੀ, ਕੋਈ ਵਿਰਲਾ ਗੁਰਮੁਖ ਜੋੜਾ ਨਜ਼ਰੀ ਆਈਆ। ਕਿਉਂ ਸਭ ਦੀ ਔਧ ਰਹਿ ਗਈ ਥੋੜੀ, ਸੁਹਾਗ ਕੰਤ ਨਾ ਕੋਇ ਹੰਢਾਈਆ। ਦੁੱਖਾਂ ਵਿਚ ਸਭ ਨੇ ਕਰਨਾ ਬਹੁੜੀ ਬਹੁੜੀ, ਨੇਤਰ ਰੋਵਣ ਮਾਰਨ ਧਾਹੀਆ। ਮੈਂ ਦੋ ਜਹਾਨ ਦੋ ਹੱਥਾਂ ਦੀ ਮਾਰੀ ਤਾੜੀ (ਦੋਹਰੀ), ਤਾਲ ਆਪਣਾ ਇਕ ਜਣਾਈਆ। ਕਿਸੇ ਆਬ ਹੱਥ ਨਹੀਂ ਆਉਣਾ ਜੌਹੜੀ, ਸਰੋਵਰ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਘੋੜੀ ਕਹੇ ਇਹ ਲਾੜਾ ਬੜਾ ਚੰਗਾ, ਜੋ ਮੇਰੇ ਉਤੇ ਆਸਣ ਲਾਈਆ। ਜਿਸ ਦੇ ਪਿਛੇ ਭੱਜੀ ਫਿਰੇ ਜਮਨਾ ਸੁਰਸਤੀ ਗੰਗਾ, ਗੋਦਾਵਰੀ ਵਾਹੋ ਦਾਹੀਆ। ਲਛਮੀ ਮੰਗੇ ਮੰਗਾਂ, ਆਪਣੀ ਝੋਲੀ ਡਾਹੀਆ। ਸੁਰਸਤੀ ਮੁਖ ਨੈਣ ਕਰਕੇ ਨੰਗਾ, ਨੈਣ ਰਹੀ ਬਦਲਾਈਆ। ਫੜ ਕੇ ਸਚ ਸਤਿ ਸੁਰੰਗਾ, ਰਾਗ ਰਾਗਣੀਆਂ ਰਹੀ ਸੁਣਾਈਆ। ਪਾਰਬਤੀ ਛਡ ਕੇ ਧੰਦਾ, ਧੁੰਦੂਕਾਰ ਤੋਂ ਪਰੇ ਵੇਖ ਵਖਾਈਆ। ਦੇਵਤ ਸੁਰ ਸਰਬ ਕੰਬਾ, ਅਪੱਛਰਾਂ ਭੱਜਣ ਵਾਹੋ ਦਾਹੀਆ। ਬਿਹਬਲ ਹੋਣੀ ਜਿਹੜੀ ਚੌਦਾਂ
❋
❋
ਰਤਨਾਂ ਵਿਚੋਂ ਨਿਕਲੀ ਅਰੰਭਾ, ਮੋਹਣੀ ਆਪਣੀ ਕਲ ਵਰਤਾਈਆ। ਫ਼ਾਤਮਾ ਕਹੇ ਪੈਂਡਾ ਨਹੀਂ ਲੰਬਾ, ਲੰਮੀ ਪੈ ਕੇ ਦਿਆਂ ਸੁਣਾਈਆ। ਨੀ ਇਹ ਉਹ ਲਾੜਾ ਜਿਸ ਦੇ ਕੋਲ ਨਾ ਤਹਿਮਤ ਧੋਤੀ ਤੰਬਾ, ਬਸਤਰ ਜਗਤ ਨਾ ਕੋਇ ਵਖਾਈਆ। ਜਿਸ ਨੂੰ ਮੁਹੰਮਦ ਨੇ ਯਾਦ ਕੀਤਾ ਸੀ ਵਿਚ ਯਕ ਸ਼ੰਬਾ, ਯਕ ਧਿਆਨ ਲਗਾਈਆ। ਉਹ ਵੇਸ ਕਰ ਅਚੰਭਾ, ਪਰਵਰਦਿਗਾਰ ਆਇਆ ਰੂਪ ਬਦਲਾਈਆ। ਜਿਸ ਨੇ ਮਾਣ ਬਖ਼ਸ਼ਿਆ ਪੰਜਾ, ਪੰਜ ਦਿਤੀ ਵਡਿਆਈਆ। ਮੇਟਿਆ ਗ਼ਮ ਰੰਜਾ, ਦੁੱਖ ਦਰਦ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਲਾੜਾ ਕਹੇ ਮੈਨੂੰ ਸੁਰਮਾ ਪਾਇਆ ਨਹੀਂ ਕਦੀ ਭਾਬੀ, ਪਾਣੀ ਸੀਸ ਉਤੇ ਛੁਹਾਈਆ। ਜਗਤ ਸੁਣੀ ਨਹੀਂ ਕਦੇ ਆਵਾਜ਼ੀ, ਰਸਨਾ ਨਾਲ ਦ੍ਰਿੜਾਈਆ। ਘੋੜੀ ਕਹੇ ਇਹ ਲਾੜਾ ਆਦਿ ਦਾ ਆਦਿ ਪੂਰਬ ਦਾ ਮਾਜ਼ੀ, ਹਾਲ ਦਾ ਹਾਲ ਨਜ਼ਰੀ ਆਈਆ। ਜਿਹੜਾ ਸਦ ਖ਼ੁਸ਼ੀ ਵਿਚ ਰਹੇ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਆਪ ਅਖਵਾਈਆ। ਉਹ ਖੇਲ ਖੇਲੇ ਜਗਤ ਸਮਾਜੀ, ਸਮਗਰੀ ਆਪਣੀ ਆਪ ਵਰਤਾਈਆ। ਜਿਸ ਦੀ ਦੋਹਰੀ ਧਾਰ ਹੋਵੇ ਦੋਆਬੀ, ਨਿਰਗੁਣ ਸਰਗੁਣ ਖੇਲ ਖਿਲਾਈਆ। ਏਸੇ ਕਾਰਨ ਦੋਆਬੇ ਵਾਲਿਆਂ ਤੋਂ ਸੁਣਿਆ ਗੀਤ ਸ਼ਤਾਬੀ, ਰਸ ਰਸਨਾ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮਾਜ ਰਾਜ ਰਾਜ ਸਮਾਜ ਆਪਣੇ ਨਾਮ ਦੀ ਬਖ਼ਸ਼ੇ ਆਜ਼ਾਦੀ, ਸ਼ਰਅ ਜ਼ੰਜੀਰ ਨਜ਼ਰ ਕੋਇ ਨਾ ਆਈਆ।
੩ ਮੱਘਰ ਸ਼ਹਿਨਸ਼ਾਹੀ ਸੰਮਤ ੭ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ
ਤੇਗ਼ ਬਹਾਦਰ ਧਿਆਨ ਧਰਿਆ ਵਿਚੋਂ ਸੀਖਾਂ, ਚੌਕ ਚਾਂਦਨੀ ਅੱਖ ਖੁਲ੍ਹਾਈਆ। ਫੇਰ ਪੰਜਾਂ ਉਗਲਾਂ ਨਾਲ ਮਾਰੀਆਂ ਲੀਕਾਂ, ਪੰਚਮ ਵੇਖ ਵਖਾਈਆ। ਜਿਸ ਸਾਹਿਬ ਦੀਆਂ ਕਰਦੇ ਉਡੀਕਾਂ, ਜੁਗ ਚੌਕੜੀ ਧਿਆਨ ਰਖਾਈਆ। ਉਹ ਜਦ ਆਵੇ ਬਦਲ ਦੇਵੇ ਪਿਛਲੀਆਂ ਸਰਬ ਤਵਾਰੀਖਾਂ, ਤਾਰੀਖ ਆਪਣੀ ਇਕ ਦ੍ਰਿੜਾਈਆ। ਦੀਨ ਦੁਨੀ ਬਖ਼ਸ਼ੇ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜਨ ਭਗਤਾਂ ਰਹਿਮਤ ਦੇਵੇ ਬਖ਼ਸ਼ੀਸ਼ਾਂ, ਮਿਹਰ ਨਜ਼ਰ ਉਠਾਈਆ। ਛਤਰ ਝੁਲਾ ਇਕੋ ਸੀਸਾ, ਜਗਦੀਸ਼ਰ ਆਪਣੀ ਕਾਰ ਭੁਗਤਾਈਆ। ਲੇਖਾ ਵੇਖ ਰਾਗ ਛਤੀਸਾ, ਤੀਸ ਬਤੀਸਾ ਪਰਦਾ ਆਪ ਫੁਲਾਈਆ। ਦੀਨ ਮਜ਼੍ਹਬ ਦਾ ਖ਼ਾਲੀ ਕਰੇ ਖ਼ੀਸਾ, ਜਗਤ ਵਣਜਾਰਾ ਨਜ਼ਰ ਕੋਇ ਨਾ ਆਈਆ। ਈਸਾ ਦੀ ਆਸਾ ਪੂਰੀ ਕਰੇ ਬੀਸ ਬੀਸਾ, ਬਿਸਮਿਲ ਸਭ ਦੀ ਧਾਰ ਜਣਾਈਆ। ਮੁਹੰਮਦ ਦੀ ਖ਼ਾਹਿਸ਼ ਵੇਖੇ ਤਬੀਅਤਾ, ਤਬੀਬ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਉਸ ਖੇਲ ਤੱਕਿਆ ਨਾ ਸੰਝ ਨਾ ਫ਼ਜਰ, ਦੋਵੇਂ ਰੂਪ ਗਏ ਬਦਲਾਈਆ। ਚਾਰੋਂ ਕੁੰਟ ਤਕੀ ਅਜ਼ਲ, ਭੱਜੇ ਵਾਹੋ ਦਾਹੀਆ। ਮੇਰਾ ਸਦੀ ਚੌਧਵੀਂ ਜ਼ਮਾਨਾ ਰਿਹਾ ਬਦਲ, ਬਦਲੀ ਕਰੇ ਖ਼ਲਕ ਖ਼ੁਦਾਈਆ। ਮੇਰੇ ਸੀਸ ਦੀ ਧਾਰ ਉਮਤ ਉਮਤੀ ਕਰੇ ਕਤਲ, ਕਤਲਗਾਹ ਬਣੇ ਲੋਕਾਈਆ। ਮੇਰਾ ਸਾਹਿਬ ਆਵੇ ਆਪਣੇ ਪੱਤਨ, ਗੋਬਿੰਦ
❋
❋
ਗੜ੍ਹ ਇਕ ਸੁਹਾਈਆ। ਸੰਬਲ ਸੁਹਾ ਕੇ ਧੁਰ ਦਾ ਵਤਨ, ਸਚਖੰਡ ਨਿਵਾਸੀ ਰੰਗ ਰੰਗਾਈਆ। ਉਸ ਵੇਲੇ ਕਿਸੇ ਦਾ ਚਲੇ ਕੋਇ ਨਾ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ। ਭਗਤ ਸੁਹੇਲੇ ਵੇਖ ਕੇ ਰਤਨ, ਰਤਨ ਅਮੋਲਕ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਤੇਗ਼ ਬਹਾਦਰ ਤਕੇ ਆਪਣੀ ਨੈਣੀ, ਨੇਤਰ ਅੱਖ ਉਠਾਈਆ। ਝਟ ਮੁਸਲਿਮ ਕੰਨਿਆ ਲੰਘੀ ਜਿਸ ਦਾ ਨਾਮ ਸੀ ਹੁਸੈਨੀ, ਹੁਸਨ ਜੋਬਨ ਨਾਲ ਹੰਢਾਈਆ। ਉਸ ਦੀ ਆਸਾ ਅੰਦਰੋਂ ਲੱਗੀ ਕਹਿਣੀ, ਕਹਿ ਕਹਿ ਦ੍ਰਿੜਾਈਆ। ਤੂੰ ਮੇਰਾ ਸਾਕ ਸੈਣੀ, ਸਤਿਗੁਰ ਬੇਪਰਵਾਹੀਆ। ਮੇਰੀ ਆਸਾ ਤੇਰੇ ਚਰਨ ਢਹਿਣੀ, ਸੱਯਦਾ ਸੀਸ ਨਿਵਾਈਆ। ਮੈਨੂੰ ਇਉਂ ਦਿਸਦਾ ਉਮਤ ਅੰਤ ਅੰਤ ਨਹੀਂ ਰਹਿਣੀ, ਮੁਹੰਮਦ ਬੈਠੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਉਹਦੇ ਉਤੇ ਸੀ ਬਸਤਰ ਕਾਲਾ, ਮੁਖ ਗੋਰੇ ਰੰਗ ਛੁਹਾਈਆ। ਤੇਗ਼ ਬਹਾਦਰ ਵੱਲ ਨਿਗਹ ਉਠਾਈ ਅੱਗੇ ਲੱਗਾ ਸੀ ਤਾਲਾ, ਦਰਸ਼ਨ ਕਰ ਸਕੀ ਨਾ ਰਾਈਆ। ਅੰਦਰੇ ਅੰਦਰ ਆਪਣਾ ਆਪ ਸੰਭਾਲਾ, ਅਨਡਿਠਿਆਂ ਸੀਸ ਨਿਵਾਈਆ। ਸੱਚੇ ਸਤਿਗੁਰ ਤੂੰ ਮੇਰਾ ਹੋਈਂ ਰਖਵਾਲਾ, ਰੱਖਕ ਹੋ ਕੇ ਹੋਣਾ ਸਹਾਈਆ। ਉਮਤ ਦਾ ਵਕਤ ਰਹਿਣਾ ਨਹੀਂ ਬਾਹਲਾ, ਸਮਾਂ ਭੱਜੇ ਵਾਹੋ ਦਾਹੀਆ। ਨਾਲੇ ਕੰਨੋਂ ਲਾਹ ਕੇ ਇਕ ਬਾਲਾ, ਦੂਰੋਂ ਸੁੱਟ ਕੇ ਭੇਟ ਚੜ੍ਹਾਈਆ। ਫੇਰ ਅੰਤਰ ਅੰਤਰ ਆਪਣੇ ਮਨ ਦੀ ਫੇਰੀ ਮਾਲਾ, ਮਨਕਾ ਮਨ ਹੀ ਮਨ ਭਵਾਈਆ। ਝਟ ਤੇਗ਼ ਬਹਾਦਰ ਨਿਗਹ ਮਾਰੀ ਉਸ ਦੀ ਵੇਖੀ ਕਰਨੀ ਦੀ ਘਾਲਾ, ਘਾਲ ਆਪਣੇ ਲੇਖੇ ਪਾਈਆ। ਸ਼ਬਦੀ ਧਾਰ ਦੱਸਿਆ ਰਾਹ ਸੁਖਾਲਾ, ਸਹਿਜ ਨਾਲ ਸੁਣਾਈਆ। ਹੁਸੈਨੀ ਤੇਰੇ ਹੁਸਨ ਦਾ ਵਸਦਾ ਰਹੇ ਹੁਸੈਨੀ ਵਾਲਾ, ਹਜ਼ਰਤ ਆਪਣਾ ਰੰਗ ਰੰਗਾਈਆ। ਪਰ ਯਾਦ ਰੱਖੀਂ ਤੇਰੀ ਨਿਸ਼ਾਨੀ ਉਮਤ ਦੀ ਕਨਾਲੀ ਵਿਚ ਹੋਵੇਗਾ ਬੇਰੀ ਦਾ ਡਾਲਾ, ਜਿਸ ਨੂੰ ਟਹਿਣੀ ਕਹੇ ਲੋਕਾਈਆ। ਤੇਰਾ ਲਹਿਣਾ ਉਸ ਨਾਲ ਜਿਨ ਕ੍ਰਿਸ਼ਨ ਨੂੰ ਮਾਰਿਆ ਤੀਰ ਨਿਸ਼ਾਨਾ, ਨਿਸ਼ਾਨ ਭਗਵਾਨ ਵਿੰਨ੍ਹ ਵਖਾਈਆ। ਫੇਰ ਖੇਲ ਵੇਖਣਾ ਜਿਥੇ ਵਸਦੇ ਹੋਣ ਗਵਾਲਾ, ਗਵਾਲੇ ਪਿਛਲਾ ਭੇਵ ਖੁਲ੍ਹਾਈਆ। ਬਾਕੀ ਲੇਖਾ ਛੱਬੀ ਪੋਹ ਤੇ ਬਾਹਲਾ, ਤਿੰਨ ਮੱਘਰ ਨੂੰ ਇਸ਼ਾਰਾ ਦਿਤਾ ਕਰਾਈਆ। ਜਿਸ ਨੇ ਦੀਨ ਦੁਨੀ ਵਾਹੁਣੀ ਵਿਚ ਚੌਹ ਰਾਹਲਾ, ਪਹਿਲੀ ਰਾਹਲ ਦਾ ਹਿੱਸਾ ਦੇਵੇ ਪਾਈਆ। ਏਸੇ ਕਾਰਨ ਆਇਆ ਸ਼ਬਦ ਦਾ ਤਿੱਖਾ ਕਰਕੇ ਫਾਲਾ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਹੱਲ ਕਰੇ ਸਵਾਲਾ, ਭਿਖਾਰੀ ਖ਼ਾਲੀ ਰਹਿਣ ਕੋਇ ਨਾ ਪਾਈਆ।
❋
❋
੫ ਮੱਘਰ ਸ਼ਹਿਨਸ਼ਾਹੀ ਸੰਮਤ ੭ ਅਜੀਤ ਸਿੰਘ ਬਟਾਲਾ, ਸੁਰਜੀਤ ਸਿੰਘ, ਹੁਕਮ ਸਿੰਘ, ਦਲੀਪ ਸਿੰਘ ਤੇ ਜਸਵੰਤ ਸਿੰਘ ਫ਼ੈਜ਼ਪੁਰ, ਕਾਸ਼ੀ ਰਾਮ, ਜੀਤ ਸਿੰਘ, ਚਰਨ ਸਿੰਘ ਤੇ ਭਜਨ ਕੌਰ ਸੁਨੱਯੀਆ, ਬੰਤਾ ਸਿੰਘ ਤੇ ਕਰਤਾਰ ਕੌਰ ਪੰਜ ਗਰਾਈਂ,
ਮੋਹਣ ਸਿੰਘ ਤਾਰਾ ਚੱਕ, ਵਿਰਸਾ ਸਿੰਘ ਸ੍ਰੀ ਹਰਿ ਗੋਬਿੰਦ ਪੁਰਾ, ਅਵਤਾਰ ਸਿੰਘ ਮਾੜੀ ਪਨੂਆ,
ਜਸਬੀਰ ਸਿੰਘ, ਜਗੀਰ ਸਿੰਘ ਤੇ ਸੋਹਣ ਸਿੰਘ ਭੋਲੇ ਕੇ, ਚੰਨਨ ਸਿੰਘ ਠੀਕਰੀ,
ਕਸ਼ਮੀਰ ਸਿੰਘ ਮਾਨ ਖੈਰੇ, ਕਰਤਾਰ ਸਿੰਘ ਵਹੀਲਾ, ਅਜੀਤ ਕੌਰ ਬਰਦਬਾਨ,
ਹਰਚਰਨ ਸਿੰਘ ਗੁਜਰਾਤ, ਬਟਾਲਾ ਸ਼ਹਿਰ ਜ਼ਿਲਾ ਗੁਰਦਾਸ ਪੁਰ
ਪੰਜ ਮੱਘਰ ਕਹੇ ਦੋ ਜਹਾਨਾਂ ਸੁਣੇ ਜੈਕਾਰੇ ਪੰਜ, ਪੰਚਮ ਪੰਚਮ ਪੰਚਮ ਧਿਆਨ ਲਗਾਈਆ। ਦੀਨ ਮਜ਼੍ਹਬ ਸ਼ਰਅ ਨੂੰ ਹੋਇਆ ਰੰਜ, ਰੰਜਸ਼ ਵਿਚ ਵੇਖਣ ਨੈਣ ਉਠਾਈਆ। ਕਿਹੜਾ ਜਗਤ ਅਵਰ ਮੁਹਾਣਾ ਵੰਝ, ਖੇਵਟ ਖੇਟਾ ਕਵਣ ਅਖਵਾਈਆ। ਕਵਣ ਲੇਖਾ ਜਾਣੇ ਸਵੇਰ ਸੰਝ, ਘੜੀ ਪਲ ਖੋਜ ਖੁਜਾਈਆ। ਜਾਂ ਨਿਗਹ ਮਾਰੀ ਪੁਰਖ ਅਕਾਲਾ ਦੀਨ ਦਿਆਲਾ ਧੁਰ ਦਾ ਦੂਲ੍ਹਾ ਭਗਤਨ ਲੈ ਕੇ ਜੰਞ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੰਜ ਮੱਘਰ ਕਹੇ ਹਜ਼ਰਤੋ ਵੇਖੋ ਖ਼ਾਵੰਦ, ਖ਼ਸਮ ਖ਼ਸਮਾਨਾ ਇਕ ਅਖਵਾਈਆ। ਜਿਸ ਦੇ ਹੁਕਮ ਕਲਮੇ ਦੇ ਹੋਏ ਪਾਬੰਦ, ਬੰਧਨ ਸ਼ਰਅ ਵਾਲੇ ਰਖਾਈਆ। ਉਹ ਨੂਰ ਨੁਰਾਨਾ ਚਾੜ੍ਹ ਅਗੰਮੀ ਚੰਦ, ਗੋਬਿੰਦ ਰੂਪ ਧੁਰਦਰਗਾਹੀਆ। ਜਿਸ ਨੇ ਕਲਜੁਗ ਮੇਟਣਾ ਪੰਧ, ਸਦੀ ਚੌਧਵੀਂ ਲੇਖੇ ਲਾਈਆ। ਆਤਮ ਪਰਮਾਤਮ ਦੱਸਣਾ ਛੰਦ, ਢੋਲਾ ਅਗੰਮ ਅਥਾਹੀਆ। ਕਲਜੁਗ ਕੂੜੀ ਕਿਰਿਆ ਭੰਨਣੀ ਕਾਚੀ ਵੰਗ, ਧਰਨੀ ਧਰਤ ਧਵਲ ਰਹਿਣ ਨਾ ਪਾਈਆ। ਜਨ ਭਗਤ ਸੁਹੇਲੇ ਲਾਉਣੇ ਅੰਗ, ਅੰਗੀਕਾਰ ਇਕ ਅਖਵਾਈਆ। ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਹਰਿ ਵੱਡਾ ਵਡ ਵਡਿਆਈਆ। ਜਿਸ ਦੀ ਇਕੋ ਸੇਜ ਇਕ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਉਹਦਾ ਨਾਮ ਡੰਕਾ ਵੱਜੇ ਮਰਦੰਗ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਪ ਸੁਣਾਈਆ। ਜਿਸ ਨੇ ਸਭ ਦਾ ਦੇਣਾ ਸੰਗ, ਸਾਥੀ ਇਕ ਅਖਵਾਈਆ। ਦਰੋਹੀ ਸਦੀ ਚੌਧਵੀਂ ਅੰਤਮ ਰਹੀ ਲੰਘ, ਆਪਣਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੇਰੇ ਮੁਹੰਮਦ ਮੀਤ, ਮਿੱਤਰਾ ਦਿਆਂ ਜਣਾਈਆ। ਉਹ ਤਕ ਜਿਨ੍ਹਾਂ ਨਾਲ ਚਲਾਈ ਰੀਤ, ਸੱਜਣ ਪਿਛਲੇ ਨਜ਼ਰੀ ਆਈਆ। ਬਿਨਾ ਹੁਜਰੇ ਤੋਂ ਵੇਖ ਮਸੀਤ, ਬਿਨਾ ਮੁਸੱਲੇ ਧਿਆਨ ਲਗਾਈਆ। ਨਿਗਹ ਕਰ ਪਰੇ ਹਸਤ ਕੀਟ, ਜਗਤ ਵੰਡ ਨਾ ਕੋਇ ਵੰਡਾਈਆ। ਜਿਸ ਦੇ ਨਾਲ ਪੁਰਾਣੀ ਪ੍ਰੀਤ, ਕਦੀਮ ਦਾ ਲੇਖਾ ਫੋਲ ਫੁਲਾਈਆ। ਜੇ ਕੋਈ ਸਚ ਦੀ ਕੀਤੀ ਵਸੀਅਤ, ਵੇਖ ਬਿਨ ਨੈਣਾਂ ਨੈਣ ਉਠਾਈਆ। ਜੇ ਮਿਲਦੀ ਹੋਵੇ ਨਾਲ ਤਬੀਅਤ, ਖ਼ੁਸ਼ੀ ਖ਼ੁਸ਼ੀ ਲੈਣੀ ਬਣਾਈਆ। ਇਕ ਗੱਲ ਯਾਦ ਕਰ ਜਿਹੜੀ ਕੀਤੀ ਹੱਕ ਨਸੀਅਤ, ਨਸਰ ਵਿਚ ਦ੍ਰਿੜਾਈਆ। ਉਹਦਾ ਲੇਖਾ ਪੂਰਾ ਕਰ ਲੈ ਕੋਲੋਂ ਸਿੰਘ ਅਜੀਤ, ਬਕਾਇਆ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ
❋
❋
ਮਾਲਕ ਅਗੰਮ ਅਥਾਹੀਆ। ਸਦੀ ਚੌਧਵੀਂ ਕਹੇ ਆਪਣਾ ਵੇਖ ਇਕ ਅਹਿਬਾਬ, ਮਿੱਤਰ ਮਿੱਤਰਾ ਧਿਆਨ ਲਗਾਈਆ। ਜਿਸ ਨੂੰ ਹਰਫ਼ ਦੱਸਿਆ ਸੀ ਇਕ ਸਵਾਦ, ਸਬਰ ਨਾਲ ਦ੍ਰਿੜਾਈਆ। ਫੇਰ ਜਣਾ ਆਦਾਬ, ਸਿਰ ਸਰ ਝੁਕਾਈਆ। ਫਿਰ ਲੈ ਕੇ ਕਲਮੇ ਵਾਲੀ ਕਿਤਾਬ, ਨੈਣ ਅੱਖ ਦਰਸਾਈਆ। ਫੇਰ ਬੁੱਲਾਂ ਤੇ ਲਾ ਲਵਾਬ, ਲਬਰੇਜ਼ ਦਿਤਾ ਬਣਾਈਆ। ਹੁਣ ਉਸ ਦਾ ਉਸ ਤੋਂ ਲੈ ਜਵਾਬ, ਦਰ ਸਾਚੇ ਮੰਗ ਮੰਗਾਈਆ। ਜਿਸ ਦੇ ਮਾਲਕ ਦਾ ਧੁਰ ਦੇ ਖ਼ਾਲਕ ਦਾ ਸਭ ਤੋਂ ਵੱਖਰਾ ਦਿਸੇ ਸਮਾਜ, ਸਮਗਰੀ ਅਗੰਮ ਅਥਾਹ ਵਰਤਾਈਆ। ਸ਼ਹਿਨਸ਼ਾਹ ਭੂਪ ਬਣ ਨਵਾਬ, ਪਾਤਸ਼ਾਹ ਇਕ ਅਖਵਾਈਆ। ਸੰਦੇਸ਼ਾ ਦੇਵੇ ਵਾਹਿਦ, ਕਲਮਾ ਹੱਕ ਯਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਭੇਵ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਯਾਰ ਯਾਰ ਦਾ ਲੈ ਸਦਕਾ, ਘੋਲੀ ਘੋਲ ਘੁਮਾਈਆ। ਇਹ ਲਹਿਣਾ ਪਿਛਲਾ ਕਦ ਦਾ, ਕਦੀਮ ਪੜਦਾ ਦੇ ਉਠਾਈਆ। ਹੁਣ ਮੇਲਾ ਉਸ ਅਲਾਹੀ ਰੱਬ ਦਾ, ਜੋ ਅਮਾਮ ਅਮਾਮਾ ਵੇਸ ਵਟਾਈਆ। ਇਹ ਸਮਾਂ ਧੁਰ ਸਬੱਬ ਦਾ, ਗਿਆ ਫੇਰ ਹੱਥ ਨਾ ਆਈਆ। ਅੱਗੇ ਲੇਖਾ ਹੋਰ ਨਹੀਂ ਵਧਦਾ, ਆਯੂ ਉਮਤ ਨਾ ਕੋਇ ਜਣਾਈਆ। ਜੋ ਆਇਆ ਸੋ ਗਿਆ ਲਦ ਦਾ, ਥਿਰ ਰਹਿਣ ਕੋਇ ਨਾ ਪਾਈਆ। ਮੇਰਾ ਅਰਸਾ ਚੌਦਾਂ ਸਦ ਹੱਦ ਦਾ, ਅੱਗੇ ਗੰਢ ਨਾ ਕੋਇ ਪਵਾਈਆ। ਫੇਰ ਲੇਖਾ ਹੋਣਾ ਅਲਗ ਦਾ, ਧੁਰ ਮੇਲ ਨਾ ਕੋਇ ਮਿਲਾਈਆ। ਪਰਵਰਦਿਗਾਰ ਦਾ ਇਕੋ ਡੌਰੂ ਡੰਕਾ ਵੱਜਦਾ, ਵਜਹ ਨਾਲ ਰਿਹਾ ਖੜਕਾਈਆ। ਸ਼ਰਅ ਜ਼ੰਜੀਰ ਸਭ ਦਾ ਵੇਖ ਕਟਦਾ, ਕਟਾਕਸ਼ ਆਪਣਾ ਨਾਮ ਰਖਾਈਆ। ਰੂਪ ਤਕ ਪੰਜ ਤਤ ਜੱਟ ਦਾ, ਜੋਤੀ ਜਾਤਾ ਡਗਮਗਾਈਆ। ਉਹ ਵਣਜਾਰਾ ਬਣ ਗਿਆ ਇਕੋ ਹੱਟ ਦਾ, ਸੰਬਲ ਇਕੋ ਦਰ ਖੁਲ੍ਹਾਈਆ। ਜਿਥੇ ਝਗੜਾ ਨਹੀਂ ਮਾਟੀ ਰਤ ਦਾ, ਰਤਨ ਅਮੋਲਕ ਗੁਰਮੁਖ ਹੀਰੇ ਲਏ ਬਣਾਈਆ। ਰੂਪ ਧਰ ਪਰਮੇਸ਼ਵਰ ਪਤਿ ਦਾ, ਪਾਰਬ੍ਰਹਮ ਪ੍ਰਭ ਆਪਣੀ ਕਲ ਵਰਤਾਈਆ। ਪਿਛਲਾ ਲੇਖਾ ਮੁਕਾ ਦੇ ਨਤ ਦਾ, ਨਿਰਗੁਣ ਨਿਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਮੇਰੇ ਅਹਿਬਾਬ ਮਿੱਤਰ ਸਲਾਮੀ, ਇਸਮ ਵੇਖ ਵਖਾਈਆ। ਤੇਰਾ ਮਾਲਕ ਸ਼ਰਅ ਇਨਾਮੀ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦੇ ਨਾਲ ਮੇਰੀ ਜਵਾਨੀ, ਜੋਬਨ ਜਗਤ ਹੰਢਾਈਆ। ਕਲਮਿਆਂ ਦੱਸੀ ਕਲਾਮੀ, ਕਾਇਨਾਤ ਸੁਣਾਈਆ। ਖੇਲ ਖੇਲਿਆ ਅਵਾਮੀ, ਭੱਜਿਆ ਵਾਹੋ ਦਾਹੀਆ। ਅੰਤ ਮੇਰੇ ਅੰਤਰ ਆਈ ਹੈਰਾਨੀ, ਪਰੇਸ਼ਾਨੀ ਵਿਚ ਸੁਣਾਈਆ। ਸਦੀ ਚੌਧਵੀਂ ਮੇਰੀ ਸ਼ਰਅ ਦੀ ਹੋਈ ਬਦਨਾਮੀ, ਸ਼ਰੀਅਤ ਸੰਗ ਨਾ ਕੋਇ ਰਖਾਈਆ। ਮੇਰਾ ਮਿਹਰਵਾਨ ਮਹਿਬੂਬ ਕਟਣ ਆਇਆ ਗ਼ੁਲਾਮੀ, ਜ਼ੰਜੀਰ ਬੇਨਜ਼ੀਰ ਤੁੜਾਈਆ। ਯਾਰ ਯਾਰਾਂ ਦੀ ਹੋਣ ਨਹੀਂ ਦੇਂਦਾ ਬਦਨਾਮੀ, ਸਾਥ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਮੇਰੇ ਰਫ਼ੀਕ, ਸਿੰਘ ਅਜੀਤ ਜਣਾਈਆ। ਮਾਲਕ ਵਿਚ ਹੱਕ ਤੌਫ਼ੀਕ, ਬੇਪਰਵਾਹ ਵਡ ਵਡਿਆਈਆ। ਮੇਰਾ ਲਹਿਣਾ ਉਸ ਦੇ ਕੋਲੋਂ ਕਰਾ ਤਸਦੀਕ, ਸ਼ਹਾਦਤ ਭਗਤਾਂ ਵਾਲੀ ਭੁਗਤਾਈਆ। ਮਿਹਰਵਾਨ ਹੋਵੇ ਲਾਸ਼ਰੀਕ, ਨਜ਼ਰ ਮਿਹਰ ਇਕ ਉਠਾਈਆ। ਮੇਰਾ ਪੰਧ ਪਹੁੰਚਿਆ ਨਜ਼ਦੀਕ, ਅੱਗੇ ਸਫ਼ਰ ਨਾ ਕੋਇ ਵਖਾਈਆ। ਜਿਸ ਨੇ ਨਵੀਂ ਦੇਣੀ ਤਰਤੀਬ, ਤਰੀਕਾ ਆਪਣਾ ਇਕ ਦ੍ਰਿੜਾਈਆ। ਜਿਸ
❋
❋
ਨੇ ਆਸ਼ਾ ਪੂਰੀ ਕਰਨੀ ਜਗਤ ਗ਼ਰੀਬ, ਨਿਮਾਣਿਆਂ ਹੋਏ ਸਹਾਈਆ। ਪਿਛਲੀ ਕੀਤੀ ਤੇ ਫੇਰਨੀ ਲੀਕ, ਲਾਈਨ ਅੱਗੇ ਦੇਣੀ ਵਖਾਈਆ। ਝਗੜਾ ਮੇਟਣਾ ਊਚ ਨੀਚ, ਵਰਨ ਬਰਨ ਦਾ ਪੰਧ ਮੁਕਾਈਆ। ਲੇਖਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਦਏ ਸਮਝਾਈਆ। ਇਕੋ ਕਲਮੇ ਦੀ ਸਭ ਨੂੰ ਕਰੇ ਤਬਲੀਕ, ਨਾਮ ਨਿਧਾਨਾ ਸਭ ਨੂੰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਅਜੀਤ ਸਿੰਘ ਕਹੇ ਸੁਣ ਯਾਰ ਯਾਰਾ, ਸਹਿਜ ਨਾਲ ਸੁਣਾਈਆ। ਮੇਰਾ ਮਿਹਰਵਾਨ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਇਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਨੇ ਭਗਤਾਂ ਨਾਲ ਲਾਈ ਬਹਾਰਾ, ਰਹਿਮਤ ਆਪਣੀ ਆਪ ਕਮਾਈਆ। ਤੂੰ ਇਕੋ ਇਕ ਸਭ ਦਾ ਕਬੂਲ ਕਰ ਜੈਕਾਰਾ, ਜੋ ਢੋਲਾ ਅਗੰਮ ਅਥਾਹੀਆ। ਮਜ਼੍ਹਬ ਦੀ ਸ਼ਰਅ ਤੋਂ ਹੋ ਜਾ ਬਾਹਰਾ, ਸ਼ਰੀਅਤ ਦੀ ਲੋੜ ਰਹੇ ਨਾ ਰਾਈਆ। ਉਹ ਤਕ ਕੀ ਖੇਲ ਹੁੰਦਾ ਵਿਚ ਕਾਹਿਰਾ, ਕਹਿਰ ਵਰਤੇ ਵਿਚ ਲੋਕਾਈਆ। ਮਿੱਤਰਾ ਮਿਲ ਕੇ ਦੋਵੇਂ ਕਰੀਏ ਮੁਜ਼ਾਹਿਰਾ, ਭਗਤ ਸੁਹੇਲੇ ਨਾਲ ਮਿਲਾਈਆ। ਮੇਰਾ ਮਾਲਕ ਹੋਇਆ ਜ਼ਾਹਿਰਾ, ਜ਼ਾਹਰ ਜ਼ਹੂਰ ਡਗਮਗਾਈਆ। ਜਿਸ ਦਾ ਸ਼ਬਦੀ ਦੋ ਜਹਾਨਾਂ ਪਾਹਿਰਾ, ਬਾਹਰ ਨਿਕਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਮੁਹੰਮਦ ਕਹੇ ਮੈਨੂੰ ਕਬੂਲ, ਕਦਮ ਕਦਮ ਸੀਸ ਝੁਕਾਈਆ। ਮੈਂ ਪਿਛਲਾ ਛਡਾਂ ਅਸੂਲ, ਅਸਲ ਅਸਲ ਵਿਚ ਸਮਾਈਆ। ਕਦਮਾਂ ਦੀ ਲੈ ਕੇ ਧੂਲ, ਟਿੱਕਾ ਖ਼ਾਕ ਰਮਾਈਆ। ਕਲਮਾ ਸੁਣ ਮਾਕੂਲ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹੁਕਮ ਕਹੇ ਮੈਂ ਆਦਿ ਜੁਗਾਦੀ ਸੱਚਾ, ਨਾ ਕੋਈ ਮੇਟੇ ਮੇਟ ਮਿਟਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਮੇਰਾ ਬੱਚਾ, ਜੁਗ ਜੁਗ ਮਾਤ ਪਰਗਟਾਈਆ। ਭਾਗ ਲਗਾ ਕੇ ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਦਿਆਂ ਵਖਾਈਆ। ਧੁਰ ਸੰਦੇਸ਼ਾ ਦੇਵਾਂ ਅਗੰਮੀ ਪਤਾ, ਪਤਿਪਰਮੇਸ਼ਵਰ ਭੇਵ ਖੁਲ੍ਹਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤਾ, ਦੁਤੀਆ ਵੰਡ ਨਾ ਕੋਇ ਵੰਡਾਈਆ। ਮੇਲ ਮਿਲਾ ਪੁਰਖ ਸਮਰਥਾ, ਘਰ ਸਾਚੇ ਰੰਗ ਰੰਗਾਈਆ। ਜਿਥੇ ਇਕੋ ਸ਼ਬਦ ਦੀ ਸ਼ਬਦੀ ਹੋਵੇ ਕਥਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਜੋਤੀ ਮੇਲਾ ਯਥਾਰਥ ਯਥਾ, ਦੂਸਰ ਸੰਗ ਨਾ ਕੋਇ ਰਖਾਈਆ। ਝਗੜਾ ਮਿਟ ਜਾਏ ਮੰਦਰ ਮੱਠਾ, ਮਸੀਤਾਂ ਲੋੜ ਰਹੇ ਨਾ ਰਾਈਆ। ਸ਼ਰਅ ਦਾ ਨਾ ਹੋਵੇ ਰੱਟਾ, ਕਲਮਾ ਵੰਡ ਨਾ ਕੋਇ ਵਖਾਈਆ। ਇਕੋ ਮੇਲਾ ਹੋਵੇ ਪੁਰਖ ਅਕਾਲ ਸਮਰਥਾ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਹੁਕਮ ਕਹੇ ਵੇਖ ਅਗੰਮੀ ਧਾਰ, ਸਚ ਸਚ ਸੁਣਾਈਆ। ਸਾਰੇ ਹੋਵੋ ਖ਼ਬਰਦਾਰ, ਅਵਤਾਰ ਪੈਗ਼ੰਬਰ ਆਪਣੀ ਲਉ ਅੰਗੜਾਈਆ। ਪੁਰਖ ਅਕਾਲ ਬਦਲਣ ਵਾਲਾ ਬਹਾਰ, ਜਗਤ ਰੁਤ ਨਾ ਵੇਖ ਵਖਾਈਆ। ਸੰਦੇਸ਼ਾ ਦੇਵੇ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਧੁਰ ਫ਼ਰਮਾਨਾ ਆਪ ਦ੍ਰਿੜਾਈਆ। ਸਦੀ ਚੌਧਵੀਂ ਆਉਣੀ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਤਖ਼ਤੋਂ ਦੇਵੇ ਉਤਾਰ, ਉੱਤਰ ਪੂਰਬ ਪੱਛਮ ਦੱਖਣ ਸੀਸ ਤਾਜ ਨਾ ਕੋਇ ਟਿਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਜਨ ਭਗਤਾਂ ਸੀਸ
❋
❋
ਰੱਖਣੀ ਦਸਤਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਇਹ ਚਾਰ ਜੁਗ ਵਸਦੇ ਰਹਿਣ ਘਰਬਾਰ, ਜੋ ਘਰਾਨੇ ਗੁਰਮੁਖਾਂ ਲਏ ਬਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਲੋਕਮਾਤ ਇਹ ਆਉਂਦੀ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੱਥ ਕਿਸੇ ਨਾ ਆਈਆ। ਜਿਸ ਦਾ ਰਾਹ ਤਕਦੇ ਪੈਗ਼ੰਬਰ ਗੁਰ ਅਵਤਾਰ, ਸੂਫ਼ੀ ਸੰਤ ਫ਼ਕੀਰ ਧਿਆਨ ਲਗਾਈਆ। ਉਹ ਆਦਿ ਜੁਗਾਦੀ ਕਰੇ ਆਪਣੀ ਕਾਰ, ਹਰਿ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਇਕੋ ਇਕ ਅਖਵਾਈਆ।
੧੧ ਮੱਘਰ ਸ਼ਹਿਨਸ਼ਾਹੀ ਸੰਮਤ ੭ ਸੈਦਪੁਰ ਦੇ ਸੰਤ ਰਸੀਲਾ ਰਾਮ ਦੇ ਆਉਣ ਤੇ ਪਿੰਡ ਵਿਚ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸ਼ਬਦ ਕਦੇ ਨਾ ਹੋਵੇ ਬੁੱਢਾ, ਬਾਲ ਜਵਾਨੀ ਵੇਸ ਨਾ ਕੋਇ ਵਟਾਈਆ। ਜਿਸ ਦਾ ਖੇਲ ਆਦਿ ਜੁਗਾਦਿ ਚੌਕੜੀ ਜੁਗਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਲ ਪਰਗਟਾਈਆ। ਨਿਰਗੁਣ ਸਰਗੁਣ ਖੇਲ ਕਰੇ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਆਪਣਾ ਰੰਗ ਰੰਗਾਈਆ। ਪੰਜ ਤਤ ਤਨ ਵਜੂਦ ਮਾਟੀ ਖ਼ਾਕ ਬਣਾ ਕੇ ਮੁੱਦਾ, ਜੋਤੀ ਜਾਤਾ ਆਪਣੀ ਕਲ ਰਖਾਈਆ। ਤੇਈ ਅਵਤਾਰਾਂ ਕਰ ਕੇ ਉਘਾ, ਲੋਕਮਾਤ ਖੇਲ ਖਿਲਾਈਆ। ਹਜ਼ਰਤ ਈਸਾ ਮੂਸਾ ਕਲਮਾ ਦੇ ਅਗੰਮਾ ਭੇਵ ਖੁਲ੍ਹਾਇਆ ਉਚਾ, ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰ ਆਪਣਾ ਪੜਦਾ ਲਾਹੀਆ। ਨਾਨਕ ਨਿਰਗੁਣ ਜੋਤੀ ਧਾਰ ਬਖ਼ਸ਼ ਕੇ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਗਗਨੰਤਰਾਂ ਜ਼ਿਮੀਂ ਅਸਮਾਨਾਂ ਦੇ ਕੇ ਨਾਮ ਭੰਡਾਰਾ ਸੁੱਚਾ, ਸੰਜਮ ਇਕੋ ਇਕ ਸਮਝਾਈਆ। ਮਨ ਮਨਸਾ ਕੂੜ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਜਗਤ ਹੰਕਾਰ ਕਰੋਧ ਰਹੇ ਨਾ ਗ਼ੁੱਸਾ, ਕਲਪਨਾ ਚੰਡਾਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਇਕੋ ਰੰਗ ਸਮਾਈਆ। ਜਿਸ ਦਾ ਅੰਗਦ ਮੰਨਿਆ ਆਖਾ, ਨਾਨਕ ਜੋਤੀ ਸ਼ਬਦ ਧਾਰ ਸਮਝਾਈਆ। ਅੰਗਦ ਦਾ ਅਮਰਦਾਸ ਬਣਿਆ ਦਾਸਾ, ਬਿਰਧ ਅਵਸਥਾ ਜਲ ਧਾਰਾ ਸੇਵ ਕਮਾਈਆ। ਅਮਰਦਾਸ ਨੇ ਭੇਦ ਖੋਲ੍ਹਿਆ ਆਪਾ, ਰਾਮਦਾਸ ਦਾਸ ਬਣਾ ਦਿਤੀ ਵਡਿਆਈਆ। ਰਾਮਦਾਸ ਗੁਰ ਅਰਜਨ ਸ਼ਬਦੀ ਦੱਸਿਆ ਬੋਧ ਅਗਾਧਾ, ਧੁਨ ਅਨਾਦੀ ਨਾਦ ਪਰਗਟਾਈਆ। ਜਿਸ ਦਾ ਛੱਤੀ ਰਾਗ ਗਾ ਨਾ ਸਕਣ ਪੁੰਨ ਸਵਾਬਾ, ਭੇਵ ਅਭੇਦ ਨਾ ਕੋਇ ਜਣਾਈਆ। ਇਹ ਖੇਲ ਉਸ ਦਾ ਜਿਸ ਨੂੰ ਨਿਰਗੁਣ ਧਾਰ ਕਹੇ ਸਭ ਦਾ ਮਾਈ ਬਾਪਾ, ਪਿਤਾ ਪੁਰਖ ਅਕਾਲ ਬੇਪਰਵਾਹੀਆ। ਜਿਸ ਦਾ ਕੋਟਨ ਕੋਟ ਸਿਫ਼ਤੀ ਨਾਮ ਰਸਨਾ ਜਿਹਵਾ ਜਪਦੇ ਜਾਪਾ, ਸਾਧ ਸੰਤ ਸੂਫ਼ੀ ਫ਼ਕੀਰ ਭਗਤ ਜਗਤ ਜਗਿਆਸੂ ਆਪਣੀ ਸੇਵ ਕਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰਾ ਏਕੰਕਾਰਾ ਆਪਣੇ ਨਾਮ ਦੀ ਜੁਗ ਜੁਗ ਆਪੇ ਦੇਵੇ ਦਾਤਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪ ਵਰਤਾਈਆ। ਜਿਹੜਾ ਨਿਰਗੁਣ ਨਿਰਗੁਣ ਆਤਮ ਪਰਮਾਤਮ ਪਰਮਾਤਮ ਆਤਮ ਨਾਤਾ, ਤਤਾਂ ਤੋਂ ਬਾਹਰਾ ਸ਼ਬਦੀ ਸ਼ਬਦ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦੇ ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਬਾਈਬਲ ਤੁਰੈਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿੱਕੀਆਂ ਨਿੱਕੀਆਂ ਗਾਵੇ ਗਾਥਾ,
❋
❋
ਅੰਤ ਕਹਿਣ ਕੋਇ ਨਾ ਪਾਈਆ। ਜਿਸ ਨੇ ਅੱਲਾ ਵਾਹਿਗੁਰੂ ਰਾਮ ਓਮ ਤਤ ਸਤਿ ਦੀਆਂ ਵੰਡੀਆਂ ਲਾਟਾਂ, ਹਿੱਸੇ ਜੁਗ ਜੁਗ ਆਪ ਰਖਾਈਆ। ਸੋ ਸਵਾਮੀ ਅੰਤਰਜਾਮੀ ਘਟਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਜੋਧਾ ਸੂਰਬੀਰ ਨੌਜਵਾਨ ਮਰਦ ਮਰਦਾਨ ਇਕੋ ਰਾਠਾ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਕਦੇ ਨਾ ਹੋਵੇ ਬਿਰਧ ਅਵਸਥਾ, ਲੰਗੜਾ ਲੂਲ੍ਹਾ ਰੂਪ ਨਾ ਕੋਇ ਜਣਾਈਆ। ਜਿਸ ਦਾ ਨਾਮ ਜੁਗ ਚੌਕੜੀ ਕਦੇ ਨਾ ਹੋਵੇ ਸਸਤਾ, ਕੌਡੀਆਂ ਵਿਚ ਨਾ ਹੱਟ ਵਿਕਾਈਆ। ਜਦ ਦੇਵੇ ਸਤਿਗੁਰ ਸ਼ਬਦ ਹੋ ਕੇ ਸ਼ਬਦੀ ਧਾਰ ਦਾ ਰਸਤਾ, ਬਰਾਸਤਾ ਅਵਤਾਰ ਪੈਗ਼ੰਬਰ ਗੁਰੂ ਨਾਲ ਰਲਾਈਆ। ਉਹ ਮਾਲਕ ਖ਼ਾਲਕ ਸਚਖੰਡ ਦਵਾਰ ਦਰਗਾਹ ਸਾਚੀ ਹੋਵੇ ਵਸਦਾ, ਧਾਮ ਅਵੱਲੜਾ ਇਕ ਇਕੱਲੜਾ ਆਪਣਾ ਇਕ ਜਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਦਰ ਫਿਰੇ ਨੱਸਦਾ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਸਾਚੇ ਸੰਤਾਂ ਭੇਵ ਖੋਲ੍ਹ ਕੇ ਨਿਰਗੁਣ ਜੋਤ ਨਿਜ ਨੇਤਰ ਆਪਣੀ ਅੱਖ ਦਾ, ਆਖ਼ਰ ਮੇਲਾ ਲਏ ਮਿਲਾਈਆ। ਜਿਸ ਦਾ ਪਿਆਰ ਮੁਹੱਬਤ ਦਾ ਨਾਤਾ ਸਦਾ ਸਚ ਦਾ, ਸਚ ਦਾ ਮਾਲਕ ਸਚ ਨਾਲ ਜੁੜਾਈਆ। ਜੋ ਜੁਗ ਜੁਗ ਜਨ ਭਗਤਾਂ ਪੈਜ ਰੱਖਦਾ, ਰੱਖਣਹਾਰ ਵਡ ਵਡਿਆਈਆ। ਉਹ ਏਥੇ ਓਥੇ ਦੋ ਜਹਾਨਾਂ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਗਗਨ ਗਗਨੰਤਰਾਂ ਜ਼ਿਮੀਂ ਅਸਮਾਨਾਂ ਫਿਰੇ ਨੱਚਦਾ, ਬਿਨ ਨਿਜ ਨੇਤਰ ਜਗਤ ਅਖ਼ੀਰ ਦਿਸਦਾ ਨਜ਼ਰ ਕਿਸੇ ਨਾ ਆਈਆ। ਜੋ ਜਾਗਰਤ ਜੋਤ ਬਿਨ ਵਰਨ ਗੋਤ ਆਪਣਾ ਖੇਲ ਦੱਸਦਾ, ਦਹਿ ਦਿਸ਼ਾ ਮਨ ਮਨੂਆ ਉਠ ਕਦੇ ਨਾ ਧਾਈਆ। ਸਤਿਗੁਰ ਸ਼ਬਦ ਭੰਡਾਰਾ ਅੰਤਰ ਦੇਵੇ ਅੰਮ੍ਰਿਤ ਰਸ ਦਾ, ਨਿਜਰ ਝਿਰਨਾ ਆਪ ਝਿਰਾਈਆ। ਉਹ ਜਗਤ ਕਥਨੀ ਕਦੇ ਨਾ ਕਥਦਾ, ਸਿਫ਼ਤੀ ਢੋਲੇ ਨਾ ਕਦੇ ਵਡਿਆਈਆ। ਉਸ ਕੋਲ ਨਾਮ ਭੰਡਾਰਾ ਅਗੰਮ ਵਥ ਦਾ, ਜੋ ਕਾਇਆ ਮੰਦਰ ਅੰਦਰ ਡੂੰਘੀ ਕੰਦਰ ਦਏ ਟਿਕਾਈਆ। ਜਿਸ ਦਾ ਨਾਮ ਆਦਿ ਜੁਗਾਦਿ ਪੰਜਾਂ ਤਤਾਂ ਵਾਲਾ ਸਰੀਰ ਸਾਧ ਸੰਤ ਮੁਨੀ ਮੁਨੀਸ਼ਰ ਜਗਤ ਤਪੀਸ਼ਰ ਔਲੀਏ ਪੀਰ ਸ਼ੇਖ਼ ਮੁੱਲਾਂ ਮੁਸਾਇਕ ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਜਪਦਾ, ਬਿਨਾ ਜਪਣ ਤੋਂ ਮੰਜ਼ਲ ਪਾਰ ਨਾ ਕੋਇ ਕਰਾਈਆ। ਉਹ ਸਤਿਗੁਰ ਸ਼ਬਦ ਬੁੱਢਾ ਹੋਵੇ ਕਦੇ ਨਾ ਖੇਲ ਕਰੇ ਪੁਰਖ ਸਮਰਥ ਦਾ, ਸਮਰਥ ਆਪਣਾ ਵੇਸ ਵਟਾਈਆ। ਕੀ ਹੋਇਆ ਜੇ ਹੁਣ ਭੇਸ ਧਰ ਲਿਆ ਜੱਟ ਦਾ, ਜਟਾ ਜੂਟ ਸਾਰੇ ਲਏ ਨਿਵਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਰਗ ਵਖਾਉਣਾ ਇਕੋ ਧੁਰ ਦੇ ਹੱਟ ਦਾ, ਜਿਥੇ ਪਰਮਾਤਮ ਆਤਮ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾਏ ਹਕੀਕਤ ਹੱਕ ਦਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਲੇਖਾ ਪੂਰਾ ਕਰੇ ਈਸ਼ ਜੀਵ ਰਤਨ ਰਤ ਦਾ, ਅਮੋਲਕ ਆਪਣਾ ਨਾਮ ਦਰਸਾਈਆ। ਸਤਿਗੁਰ ਚਰਨ ਦਵਾਰੇ ਝਗੜਾ ਨਹੀਂ ਮਨੱਤ ਦਾ, ਮਨ ਕਾ ਮਣਕਾ ਦਏ ਭਵਾਈਆ। ਹੁਲਾਰਾ ਦੇਵੇ ਇਕੋ ਸ਼ਬਦ ਅਨਾਦੀ ਅਨਹਦ ਦਾ, ਧੁਨ ਆਤਮਕ ਰਾਗ ਉਪਜਾਈਆ। ਈੜਾ ਪਿੰਗਲ ਸੁਖਮਨ ਗੁਰਮੁਖ ਪਿਆਰਾ ਐਵੇਂ ਟੱਪਦਾ, ਅੱਗੇ ਹੋ ਨਾ ਕੋਇ ਅਟਕਾਈਆ। ਉਹ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਜਿਸ ਤਨ ਵਜੂਦ ਵਿਚ ਵਸਦਾ, ਵਾਸਤਾ ਪੁਰਖ ਅਕਾਲ ਨਾਲ ਦਏ ਜੁੜਾਈਆ। ਉਹ ਆਦਿ ਜੁਗਾਦਿ ਨਾ ਥੱਕਦਾ ਨਾ ਅੱਕਦਾ, ਮਰਨ ਜੰਮਣ ਵਿਚ ਕਦੇ ਨਾ ਆਈਆ। ਬਿਨ ਕਿਰਪਾ ਤੋਂ ਜਗਤ ਜਹਾਨ ਕਿਸੇ ਨਾ ਲੱਭਦਾ, ਬਨਖੰਡ ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਖੋਜਣ ਥਾਉਂ ਥਾਈਂਆ। ਸੋ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਇਕੋ ਲੇਖਾ ਜਾਣੇ ਆਪਣੇ ਆਪ ਦਾ,
❋
❋
ਆਪ ਆਪਣੀ ਦਇਆ ਕਮਾਈਆ। ਸਤਿਗੁਰ ਦੇ ਦਰਸ ਨਾਲ ਕੋਟ ਜਨਮ ਦਾ ਪਾਪ ਨੱਸਦਾ, ਅੰਤ ਦੁਰਮਤ ਮੈਲ ਰਹੇ ਨਾ ਰਾਈਆ। ਮੇਲਾ ਹੋ ਜਾਏ ਰੂਹ ਬੁਤ ਬੁਤਖ਼ਾਨੇ ਵਿਚੋਂ ਪਾਕ ਦਾ, ਪਤਤ ਪੁਨੀਤ ਦਏ ਕਰਾਈਆ। ਝਗੜਾ ਰਹੇ ਨਾ ਤਤਾਂ ਵਾਲੀ ਜ਼ਾਤ ਦਾ, ਆਤਮ ਬ੍ਰਹਮ ਦਏ ਦ੍ਰਿੜਾਈਆ। ਇਹ ਖੇਲ ਜੁਗ ਜੁਗ ਪੁਰਖ ਅਬਿਨਾਸ਼ ਦਾ, ਅਬਿਨਾਸ਼ੀ ਕਰਤਾ ਨਿਤ ਨਵਿਤ ਆਪ ਕਰਾਈਆ। ਧੰਨਭਾਗ ਦਿਹਾੜਾ ਆਜ ਦਾ, ਸੁਲੱਖਣੀ ਘੜੀ ਵੱਜੇ ਵਧਾਈਆ। ਸਤਿਗੁਰ ਸ਼ਬਦ ਬੁਢਾਪੇ ਵਿਚੋਂ ਸਦਾ ਜਾਗਦਾ, ਜਾਗਣ ਵਾਲਿਆਂ ਅੱਖ ਦਏ ਖੁਲ੍ਹਾਈਆ। ਅੰਦਰ ਮੰਜ਼ਲ ਤਕੋ ਕਿਹੜਾ ਗ੍ਰਹਿ ਜਿਥੇ ਮਨੂਆ ਮਨਸਾ ਤਿਆਗ ਦਾ, ਨੌ ਦਰ ਨੌ ਰਸ ਰਹਿਣ ਨਾ ਪਾਈਆ। ਹੰਸ ਰੂਪ ਬਣੇ ਕਾਗ ਦਾ, ਕਾਗ ਹੰਸ ਰੂਪ ਬਦਲਾਈਆ। ਖੇਲ ਦਿਸੇ ਇਹ ਵੈਰਾਗ ਦਾ, ਵੈਰੀ ਅੰਦਰੋਂ ਬਾਹਰ ਕਢਾਈਆ। ਸੁਣੇ ਸ਼ਬਦ ਅਗੰਮੀ ਰਾਗ ਦਾ, ਜਗਤ ਸਰਵਣ ਦੀ ਲੋੜ ਰਹੇ ਨਾ ਰਾਈਆ। ਖੇਲ ਵੇਖੇ ਜੋਤ ਪ੍ਰਕਾਸ਼ ਦਾ, ਨਿਜ ਨੇਤਰ ਲੋਚਣ ਨੈਣ ਰੁਸ਼ਨਾਈਆ। ਮੇਲਾ ਹੋਵੇ ਪ੍ਰਭੂ ਕੰਤ ਸੁਹਾਗ ਦਾ, ਦੁਹਾਗਣ ਨਜ਼ਰ ਕੋਇ ਨਾ ਆਈਆ। ਇਹ ਬੁੱਢਾ ਮਾਲਕ ਅੰਤ ਲੇਖਾ ਜਾਣੇ ਜੁਗਾਦਿ ਦਾ, ਜੁਗ ਜੁਗ ਆਪਣਾ ਰੂਪ ਬਦਲਾਈਆ। ਜਿਸ ਖੇਲ ਕਰਨਾ ਕਲਜੁਗ ਅੰਤ ਲੇਖਾ ਮੁਕਾਉਣਾ ਦੀਨ ਮਜ਼੍ਹਬ ਦੇ ਸਮਾਜ ਦਾ, ਸਮਗਰੀ ਸਚ ਇਕੋ ਨਾਮ ਵਾਲੀ ਵਰਤਾਈਆ। ਗੁਲਸ਼ਨ ਮਹਿਕਣਾ ਲੱਖ ਚੁਰਾਸੀ ਬੂਟਾ ਪਰਵਰਦਿਗਾਰ ਦੇ ਬਾਗ਼ ਦਾ, ਅਕਲ ਕਲਧਾਰੀ ਅਕਾਲ ਆਪਣੀ ਦਇਆ ਕਮਾਈਆ। ਝਗੜਾ ਮੁਕਣਾ ਸ਼ਰਅ ਵਾਲੇ ਚਰਾਗ਼ ਦਾ, ਗੁਲਸ਼ਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਰਸਮ ਰਿਵਾਜ ਦਾ, ਅਵਤਾਰ ਪੈਗ਼ੰਬਰ ਗੁਰੂ ਸੰਤ ਭਗਤ ਸੂਫ਼ੀ ਫ਼ਕੀਰ ਜੁਗ ਜੁਗ ਨਿਤ ਨਵਿਤ ਨਿਰਗੁਣ ਸਰਗੁਣ ਆਪਣੇ ਹੁਕਮ ਵਿਚ ਚਲਾਈਆ।
੧੨ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਸਤਿਗੁਰ ਸ਼ਬਦ ਕਹੇ ਮੇਰੀ ਵੱਖਰੀ ਸਾਖੀ, ਸਖ਼ਾਵਤ ਆਪਣੀ ਇਕ ਰਖਾਇੰਦਾ। ਜਨ ਭਗਤਾਂ ਗ੍ਰਹਿ ਗ੍ਰਹਿ ਕਰਾਂਗਾ ਰਾਖੀ, ਦੂਰ ਨੇੜਾ ਪੰਧ ਨਾ ਕੋਇ ਜਣਾਇੰਦਾ। ਪੁਸ਼ਤ ਪਨਾਹ ਦਿਆਂਗਾ ਥਾਪੀ, ਥਪਕ ਥਪਕ ਕੇ ਗੋਦ ਟਿਕਾਇੰਦਾ। ਨੌ ਸੌ ਨੜਿੰਨਵੇਂ ਗੁਰਮੁਖਾਂ ਦਰਸ ਹੋਵੇਗਾ ਅੱਜ ਦੀ ਰਾਤੀ, ਨੌਂ ਦਵਾਰ ਨਵ ਖੰਡ ਦਾ ਪੰਧ ਮੁਕਾਈਆ। ਮਿਹਰਵਾਨ ਹੋ ਕੇ ਵੇਖਾਂ ਲੋਕਮਾਤੀ, ਮਤਾ ਆਪਣਾ ਇਕ ਪਕਾਈਆ। ਦਿਵਸ ਰੈਣ ਮਾਰਾਂ ਝਾਤੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਦਾ ਸੁਹੇਲਾ ਬਣ ਕੇ ਸਾਥੀ, ਸਗਲਾ ਸੰਗ ਨਿਭਾਈਆ। ਸੀਨਾ ਨਾਲ ਲਗਾਵਾਂ ਛਾਤੀ, ਛਤਰਧਾਰੀ ਹੋ ਕੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਕੋਲੋਂ ਕਰਾਂ ਖ਼ੁਲਾਸੀ, ਖ਼ੁਲਾਸਾ ਆਪਣਾ ਆਪ ਸਮਝਾਈਆ। ਮਮਤਾ ਰਹੇ ਨਾ ਮੂਲ ਪਿਆਸੀ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਭਗਤਾਂ ਦੀ ਬਣਕੇ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਲ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਸੱਚਾ ਦੇਵਾਂ ਸੰਗ, ਸਗਲਾ ਸੰਗ ਬਣਾਈਆ। ਪਿਆਰ ਦਾ ਚਾੜ੍ਹਾਂ ਰੰਗ, ਰੰਗਤ ਬੇਪਰਵਾਹੀਆ। ਜਨ ਭਗਤਾਂ ਲਾਵਾਂ ਅੰਗ, ਅੰਗੀਕਾਰ ਇਕ ਅਖਵਾਈਆ। ਯੋਧਾ
❋
❋
ਸੂਰਾ ਬਣ ਸਰਬੰਗ, ਜੋਬਨਵੰਤਾ ਬੇਪਰਵਾਹੀਆ। ਧਰਮ ਦਾ ਧਰਮ ਵਜਾ ਮਰਦੰਗ, ਧਰਨੀ ਧਰਤ ਧਵਲ ਸੁਹਾਈਆ। ਜ਼ਰੂਰ ਜਨ ਭਗਤਾਂ ਦੀ ਰਛਿਆਂ ਕਰਾਂ ਏਸ ਵਿਚ ਜੰਗ, ਜਗਹ ਜਗਹ ਆਪਣਾ ਫੇਰਾ ਪਾਈਆ। ਛੇੜ ਛਿੜਨੀ ਧਾਮ ਪੰਜ, ਪੰਜਾਂ ਦਾ ਖੇਲ ਤਕਾਂ ਹੋ ਕੇ ਬੇਪਰਵਾਹੀਆ। ਦੀਨ ਦੁਨੀ ਹੋਣਾ ਰੰਜ, ਰੰਜਸ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲਾਲਚ ਨਹੀਂ ਜਗ, ਜਗਤ ਤ੍ਰਿਸ਼ਨਾ ਨਾ ਕੋਇ ਵਖਾਈਆ। ਮੇਰਾ ਖੇਲ ਉਪਰ ਸ਼ਾਹ ਰਗ, ਨੌ ਦਵਾਰ ਦਾ ਡੇਰਾ ਢਾਹੀਆ। ਨਾਦ ਸ਼ਬਦ ਸੁਣਾ ਕੇ ਸਦ, ਸੋਈ ਸੁਰਤ ਉਠਾਈਆ। ਜਗਤ ਵਿਕਾਰਾ (ਕਰਕੇ ਬੱਧ), ਘਰ ਪੜਦਾ ਦਿਆਂ ਚੁਕਾਈਆ। ਮੈਨੂੰ ਕੋਈ ਨਾ ਸਕੇ ਲੱਭ, ਖੋਜਿਆਂ ਹੱਥ ਕਿਸੇ ਨਾ ਆਈਆ। ਕਿਰਪਾ ਕਰਾਂ ਜੁਗੋ ਜੁਗ ਝੱਬ, ਜਨ ਭਗਤਾਂ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਭਗਤਾਂ ਰੱਖਾਂ ਨਾ ਕਦੇ ਉਤੇ ਕਰਾਇਆ, ਕੀਮਤ ਜਗਤ ਵਾਲੀ ਰਖਾਈਆ। ਮੇਰਾ ਲੇਖਾ ਨਹੀਂ ਕੂੜ ਕੁੜਿਆਰੀ ਮਾਇਆ, ਮਮਤਾ ਧੁਰ ਦੀ ਇਕ ਬਣਾਈਆ। ਜਨਮ ਜਨਮ ਦਾ ਲੇਖਾ ਆਪਣੇ ਹੱਥ ਰਖਾਇਆ, ਕਰਮ ਕਰਮ ਦਾ ਸੰਗ ਬਣਾਈਆ। ਏਥੇ ਉਥੇ ਦੇਵਾਂ ਠੰਡੀ ਛਾਇਆ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਹੋ ਕੇ ਸਤਿਗੁਰ ਸ਼ਬਦ ਨਾ ਕਦੇ ਮੁਖ ਭਵਾਇਆ, ਜੁਗ ਜੁਗ ਭਗਤਾਂ ਆਪਣੇ ਲੇਖੇ ਲਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰ ਸੁਹਾਇਆ, ਦਰਗਹ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਆਦਿ ਅੰਤ ਪ੍ਰਭ ਦੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਬਣਕੇ ਆਦਿ ਅੰਤ ਦਾ ਜਾਨ ਜਾਨੀ, ਜੁਗ ਜੁਗ ਵੇਖ ਵਖਾਈਆ। ਕਲਜੁਗ ਅੰਤਮ ਜੋਤ ਨੂਰ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਜਨ ਭਗਤਾਂ ਧਾਰ ਸਮਝੇ ਨਾ ਕਦੇ ਬੇਗਾਨੀ, ਬੇਗਾਨਾ ਮਨ ਮਨਸਾ ਵਿਚ ਕੁਰਲਾਈਆ। ਜਿਨ੍ਹਾਂ ਦੀ ਮੰਜ਼ਲ ਇਕ ਰੁਹਾਨੀ, ਰਹਿਬਰ ਨਾਲ ਮਿਲ ਕੇ ਵੱਜੇ ਵਧਾਈਆ। ਉਹਨਾਂ ਸਦੀ ਚੌਧਵੀਂ ਆਉਣ ਨਹੀਂ ਦੇਣੀ ਪਰੇਸ਼ਾਨੀ, ਪਰੇ ਤੋਂ ਪਰੇ ਹੋ ਕੇ ਵੇਖੇ ਚਾਈਂ ਚਾਈਂਆ। ਹੁਣ ਕਥਾ ਕਥਨੀ ਨਾ ਜ਼ਬਾਨੀ, ਅਕਥ ਆਪਣਾ ਹੁਕਮ ਵਰਤਾਈਆ। ਜਗਤ ਜਹਾਨ ਸ੍ਰਿਸ਼ਟੀ ਦਿਸੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਇਕ ਨਿਸ਼ਾਨਾ ਰਹੇ ਭਗਤ ਭਗਵਾਨੀ, ਭਗਵਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜ਼ਿਮੀਂ ਅਸਮਾਨੀ, ਹਰ ਘਟ ਅੰਤਰ ਆਪਣਾ ਹੁਕਮ ਵਰਤਾਈਆ।
ਮੁਹੰਮਦ ਦਾ ਮਕਬਰਾ ਕਰੇ ਸੱਯਦਾ, ਚੜ੍ਹਦਿਉ ਲਹਿੰਦੇ ਸੀਸ ਨਿਵਾਈਆ। ਖੇਲ ਤਕੇ ਅਗੰਮ ਵਜਦ ਦਾ, ਕੀ ਵਾਜਬ ਆਪਣੀ ਕਾਰ ਕਮਾਈਆ। ਕੀ ਲੇਖਾ ਨੂਰ ਇਲਾਹੀ ਰੱਬ ਦਾ, ਲਹਿਣਾ ਸਭ ਦਾ ਝੋਲੀ ਪਾਈਆ। ਵੇਲਾ ਵਕਤ ਸੋਹਣਾ ਸਬੱਬ ਦਾ, ਰੁਤੜੀ ਰੁਤ ਨਾਲ ਮਹਿਕਾਈਆ। ਜਿਸ ਦਾ ਦੀਪਕ ਇਕੋ ਜਗਦਾ, ਪ੍ਰਕਾਸ਼ ਕਰੇ ਥਾਉਂ ਥਾਈਂਆ। ਉਹ ਲੇਖਾ ਪੂਰ ਕਰੇ ਜਗਤ ਹੱਜ ਦਾ, ਹੁਜਰਾ ਨਿਉਂ ਕੇ
❋
❋
ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮਕਬਰਾ ਕਹੇ ਮੈਂ ਤੱਕਿਆ ਨੂਰੀ ਮੌਲਾ, ਜਿਸ ਨੂੰ ਮੌਲਾਨਾ ਸਮਝ ਕੋਇ ਨਾ ਪਾਈਆ। ਜਿਸ ਨੇ ਵਾਅਦਾ ਪੂਰਾ ਕੀਤਾ ਕੌਲਾ, ਇਕਰਾਰ ਪਿਛਲਾ ਵੇਖ ਵਖਾਈਆ। ਵੇਸ ਵਟਾ ਕੇ ਉਪਰ ਧੌਲਾ, ਧਰਨੀ ਰੰਗ ਰੰਗਾਈਆ। ਸਭ ਦਾ ਭਾਰ ਕਰੇ ਹੌਲਾ, ਗੱਠੜੀ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮਕਬਰਾ ਕਹੇ ਮੈਂ ਵੇਖਿਆ ਮਿਹਰਵਾਨ, ਜੋ ਮਿਹਰਵਾਨ ਅਖਵਾਈਆ। ਮੁਹੰਮਦ ਦੀ ਖ਼ਾਹਿਸ਼ ਦਾ ਕਰ ਇਸ਼ਨਾਨ, ਲੇਖਾ ਅੰਤ ਵਾਲਾ ਸਮਝਾਈਆ। ਇਹ ਮੰਗ ਮੰਗੀ ਸੀ ਮਹੀਨੇ ਵਿਚ ਰਮਜ਼ਾਨ, ਸ਼ੱਬੇਰੋਜ਼ ਵਾਸਤਾ ਪਾਈਆ। ਜਿਸ ਵੇਲੇ ਆਏ ਮੇਰੇ ਅਮਾਮ, ਨਿਜ਼ਾਮ ਦੀਨ ਦੁਨੀ ਬਦਲਾਈਆ। ਮੇਰੀ ਮੁਸ਼ਕਲ ਹੋਏ ਆਸਾਨ, ਇਨਸਾਨੀਅਤ ਦਾ ਲਹਿਣਾ ਦੇਣਾ ਵਖਾਈਆ। ਕੋਈ ਅੰਕੜਿਆਂ ਵਾਲੀ ਲਾ ਨਾ ਸਕੇ ਮੀਜ਼ਾਨ, ਗਿਣਤ ਗਣਤ ਨਾ ਕੋਇ ਗਿਣਾਈਆ। ਸੋ ਵੇਲਾ ਪਹੁੰਚਿਆ ਆਣ, ਘੜੀ ਪਲ ਦਏ ਗਵਾਹੀਆ। ਮੁਹੰਮਦ ਦਾ ਮਕਬਰਾ ਕਹੇ ਮੇਰੇ ਮਹਿਬੂਬ ਨੂੰ ਕੋਈ ਨਾ ਕਿਹੋ ਪੰਜਾਂ ਤਤਾਂ ਵਾਲਾ ਇਨਸਾਨ, ਜੋਤੀ ਜਾਤਾ ਨੂਰ ਇਲਾਹੀਆ। ਜੂਠ ਝੂਠ ਲੋਭ ਲਾਲਚ ਕੂੜੀ ਕਿਰਿਆ ਦਾ ਆਦਿ ਜੁਗਾਦਿ ਕਦੇ ਨਾ ਦੇਵੇ ਦਾਨ, ਸਚ ਨਾਮ ਸਚ ਦਾ ਕਲਮਾ ਸਚ ਆਪ ਵਰਤਾਈਆ। ਜੋ ਲੇਖਾ ਚੁਕਾਵੇ ਸ਼ਰਅ ਸ਼ੈਤਾਨ, ਛੁਰੀਆਂ ਵੰਡ ਨਾ ਕੋਇ ਵੰਡਾਈਆ। ਮੈਂ ਉਸ ਦੀ ਨਿਗਹ ਨਾਲ ਕਰਾਂ ਪਹਿਚਾਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਉਹ ਮਾਲਕ ਰਹੀਮ ਰਹਿਮਾਨ, ਰਹਿਮਤ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮਕਬਰਾ ਕਹੇ ਮੇਰੇ ਵਿਚ ਵਜੂਦ ਦਾ ਕਿਆਮ, ਕਿਆਮਗਾਹ ਇਕ ਅਖਵਾਈਆ। ਜਿਸ ਵਿਚ ਛੁਪ ਗਏ ਗੌਂਸ ਔਲੀਏ ਤਮਾਮ, ਮੁੱਲਾ ਨਜ਼ਰ ਕੋਇ ਨਾ ਆਈਆ। ਮਿੱਟੀ ਖ਼ਾਕ ਹੋਇਆ ਚਾਮ, ਤਨ ਹਾਡੀ ਨਾਲ ਮਿਲਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਵਿਚ ਸੁਣਾਈਆ। ਕੀ ਖੇਲ ਕਰੇ ਅਮਾਮ, ਅਮਾਮ ਅਮਾਮਾਂ ਬੇਪਰਵਾਹੀਆ। ਜਿਸ ਦੀ ਸਭ ਤੋਂ ਵੱਖਰੀ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਸੂਫ਼ੀਆਂ ਦਏ ਪੈਗ਼ਾਮ, ਭਗਤਾਂ ਕਰੇ ਸ਼ਨਵਾਈਆ। ਅੰਧੇਰਾ ਮੇਟ ਸ਼ਾਮ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਧੁਰ ਦਾ ਮਾਲਕ ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਉਸ ਦੀ ਦੋ ਚਾਰ ਸਾਲ ਦੀ ਨਹੀਂ ਗੁਜ਼ਰਾਨ, ਅਨੰਤ ਜੁਗ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਕਬਰਾ ਕਹੇ ਮੇਰੇ ਵਿਚ ਲੁਕ ਗਏ ਪੈਗ਼ੰਬਰ ਪੀਰ, ਪੀਰ ਪੀਰਾ ਖੇਲ ਖਿਲਾਈਆ। ਜਿਨ੍ਹਾਂ ਨਿਸ਼ਾਨ ਦਿਤਾ ਸਦੀ ਚੌਧਵੀਂ ਅਖ਼ੀਰ, ਆਖ਼ਰ ਗਿਆ ਦ੍ਰਿੜਾਈਆ। ਜਨ ਭਗਤੋ ਤੁਸਾਂ ਹੋਣਾ ਨਹੀਂ ਦਿਲਗੀਰ, ਚਿੰਤਾ ਗ਼ਮ ਨਾ ਕੋਇ ਰਖਾਈਆ। ਜਿਸ ਨੂੰ ਲੱਭਦੇ ਕੋਟਨ ਫ਼ਕੀਰ, ਫ਼ਿਕਰੇ ਢੋਲੇ ਰਹੇ ਸੁਣਾਈਆ। ਉਹ ਬਣਾ ਆਪਣੀ ਤਦਬੀਰ, ਤਕਦੀਰ ਗੁਰਮੁਖਾਂ ਰਿਹਾ ਬਦਲਾਈਆ। ਲੋਕਮਾਤ ਬਾਲਕ ਸਦਾ ਚੁੰਘਦਾ ਨਹੀਂ ਮਾਤਾ ਦਾ ਸੀਰ, ਬਿਨਾ ਪਰਵਰਦਿਗਾਰ ਤੋਂ ਰਿਜ਼ਕ ਨਾ ਕੋਇ ਸਬਾਈਆ। ਕੂਕ ਕੇ ਕਾਇਨਾਤ ਕਿਹਾ ਕਬੀਰ, ਕਾਇਦਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਕਬਰਾ ਕਹੇ ਮੇਰਾ ਅੰਤ ਅੰਤ ਇਕ ਸੱਯਦਾ, ਸੱਯਦਾ ਸੀਸ ਨਿਵਾਈਆ।
❋
❋
ਜਿਸ ਨੂੰ ਰਿਹਾ ਲੱਭਦਾ, ਬਿਨ ਅੱਖਾਂ ਅੱਖ ਉਠਾਈਆ। ਉਹਦਾ ਮੇਲਾ ਮੇਰਾ ਹੋ ਗਿਆ ਸਬਬ ਦਾ, ਪਰਦਾ ਦਿਤਾ ਚੁਕਾਈਆ। ਮਾਲਕ ਬਣਿਆ ਜਗ ਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਹ ਵਣਜਾਰਾ ਨਹੀਂ ਮਾਸ ਨਾੜੀ ਹੱਡ ਦਾ, ਆਤਮ ਆਪਣੇ ਰੰਗ ਰੰਗਾਈਆ। ਰੂਹ ਬੁਤ ਵਿਚੋਂ ਕਢਦਾ, ਇਹ ਉਹਦੀ ਬੇਪਰਵਾਹੀਆ। ਬੇਸ਼ਕ ਜਗਤ ਜਹਾਨ ਪਿਆਰਾ ਜਗ ਦਾ, ਮਾਤ ਪਿਤ ਨਾਰ ਕੰਤ ਜਗਤ ਖ਼ੁਸ਼ੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮਕਬਰਾ ਕਹੇ ਮੁਹੰਮਦ ਤਕ ਅੱਖਾਂ, ਅੱਖਾਂ ਵਾਲਿਆ ਅੱਖ ਉਠਾਈਆ। ਮੁਹੰਮਦ ਕਹੇ ਮੇਰੇ ਕੋਲ ਕੋਟ ਕਿ ਲੱਖਾਂ, ਕੀ ਦਿਆਂ ਦ੍ਰਿੜਾਈਆ। ਮੇਰੀ ਮਾਟੀ ਖ਼ਾਕ ਬਣ ਗਈ ਕੱਖਾਂ, ਕੀਮਤ ਨਾ ਜਗਤ ਜਣਾਈਆ। ਸੰਦੇਸ਼ਾ ਦੇਵਾਂ ਸੱਚਾ, ਸਚ ਇਕ ਸੁਣਾਈਆ। ਮੇਰਾ ਢਹਿਣਾ ਮਦੀਨਾ ਮੱਕਾ, ਦਰੋਹੀ ਨਾਮ ਖ਼ੁਦਾਈਆ। ਮੇਰੀ ਚਾਰ ਯਾਰੀ ਹਰ ਚਾਰ ਸਾਲ (ਬਾਅਦ) ਮੈਨੂੰ ਇਕ ਵੇਰਾਂ ਦੇਂਦੀ ਸੀ ਧੱਕਾ, ਆਪਣਾ ਮਨ ਬਦਲਾਈਆ। ਸਾਨੂੰ ਪਾਇਆ ਕਿਹੜੇ ਵਿਚ ਰੱਟਾ, ਮਾਤ ਪਿਤਾ ਛਡ ਕੇ ਤੇਰੀ ਸੇਵ ਕਮਾਈਆ। ਮੈਂ ਸੁਣਾਉਂਦਾ ਸਾਂ ਕਲਮੇ ਦਾ ਇਕ ਟੱਪਾ, ਹੱਥ ਮਸਤਕ ਉਤੇ ਛੁਹਾਈਆ। ਚਾਰ ਯਾਰੀ ਚਾਰ ਸਾਲ ਦਾ ਵੱਟਾ, ਇਹ ਵਟਾਂਦਰਾ ਕਰੇ ਬੇਪਰਵਾਹੀਆ। ਜਿਸ ਵੇਲੇ ਤੁਹਾਡਾ ਤਨ ਸ਼ਰੀਰ ਚੀਥੜ ਹੋਣਾ ਪੁਰਾਣਾ ਫਟਾ, ਜੋਬਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਮੈਂ ਸੁਣਾਉਂਦਾ ਰਿਹਾ ਕਲਾਮਾ, ਕਲਮਾ ਕਲਮੇ ਨਾਲ ਜਣਾਈਆ। ਇਕ ਦਿਨ ਹੱਸ ਕੇ ਕਿਹਾ ਚਾਰ ਯਾਰਾਂ ਤੈਨੂੰ ਫੇਰ ਵੀ ਮਿਲਦਾ ਰਹਿਣਾ ਇਹ ਉਲਾਹਮਾ, ਚਾਰ ਜੁਗ ਦੇ ਮਾਲਕ ਆਪਣਾ ਖੇਲ ਲੈਣਾ ਖਿਲਾਈਆ। ਜਿਸ ਦੇ ਭਗਤ ਹੋਣੇ ਗ਼ੁਲਾਮਾ, ਗ਼ੁਲਾਮੀ ਦੀਨ ਦੁਨੀ ਦਏ ਤੁੜਾਈਆ। ਸੰਦੇਸ਼ਾ ਦੇਵੇ ਇਕੋ ਇਕ ਪੈਗ਼ਾਮਾ, ਪੈਗ਼ੰਬਰਾਂ ਪਰੇ ਪੜ੍ਹਾਈਆ। ਮੁਹੰਮਦ ਹੱਸ ਕੇ ਕਿਹਾ ਉਹ ਮੇਰਾ ਅਮਾਮਾ, ਨੂਰ ਨੁਰਾਨਾ ਨੂਰ ਇਲਾਹੀਆ। ਜਿਸ ਦੀ ਚੌਧਵੀਂ ਸਦੀ ਮੇਰਾ ਲੇਖਾ ਪੂਰ ਕਰਾਨਾ, ਲਹਿਣਾ ਦੇਵੇ ਚਾਈਂ ਚਾਈਂਆ। ਪੰਜ ਆਬ ਕਰੇ ਪਰਵਾਨਾ, ਬੇਆਬ ਹੋਵੇ ਲੋਕਾਈਆ। ਚੌਦਾਂ ਸੌ ਕੋਸ ਯੁਧ ਹੋਵੇ ਘਮਸਾਨਾ, ਹਦੂਦ ਹੱਦ ਇਕ ਵਖਾਈਆ। ਨਾਮ ਕਲਮਾ ਜਿਸ ਜਗਤ ਰਹਿਣ ਨਹੀਂ ਦੇਣਾ ਕਰਿਆਨਾ, ਧੁਰ ਦਾ ਹੁਕਮ ਇਕ ਵਰਤਾਈਆ। ਇਹ ਖੇਲ ਕਰਨਾ ਉਸ ਮਿਹਰਵਾਨਾ, ਜਿਸ ਦਾ ਆਦਿ ਅੰਤ ਸਮਾਂ ਦਰਮਿਆਨਾ, ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਾਰ ਯਾਰਾਂ ਕਿਹਾ ਹਜ਼ਰਤ ਕੀ ਹੋਵੇਗਾ ਬੰਦਾ, ਬੰਦਗੀ ਕੀ ਦ੍ਰਿੜਾਈਆ। ਮੁਹੰਮਦ ਕਿਹਾ ਮੈਂ ਨੇਤਰਹੀਣ ਅੰਧਾ, ਅੰਤ ਕਹਿਣ ਕੁਛ ਨਾ ਪਾਈਆ। ਕੀ ਦੱਸਾਂ ਮਾੜਾ ਹੋਵੇ ਕਿ ਚੰਗਾ, ਵੱਡਾ ਛੋਟਾ ਵੰਡ ਨਾ ਕੋਇ ਵੰਡਾਈਆ। ਮੈਨੂੰ ਇਉਂ ਜਾਪਦਾ ਜਿਸ ਨੇ ਸਾਰੇ ਅਵਤਾਰ ਪੈਗ਼ੰਬਰ ਗੁਰ ਚੁੱਕ ਕੇ ਆਪਣੇ ਕੰਧਾ, ਕੰਢੀ ਘਾਟ ਪੱਤਨ ਇਕੋ ਦੇਣੇ ਟਿਕਾਈਆ। ਸਭ ਦਾ ਸੀਨਾ ਕਰ ਕੇ ਠੰਡਾ, ਅਗਨੀ ਤਤ ਬੁਝਾਈਆ। ਜਗਤ ਜਹਾਨ ਇਕੋ ਦੇ ਕੇ ਸਚ ਅਨੰਦਾ, ਅਨੰਦਪੁਰ ਵਾਸੀ ਦਾ ਲੇਖਾ ਪੂਰ ਕਰਾਈਆ। ਪਰ ਯਾਦ ਰੱਖਿਓ ਇਕ ਵੇਰਾਂ ਉਸ ਨੂੰ ਸਭ ਨੇ ਕਹਿਣਾ ਗੰਦਾ, ਕਿਉਂ ਗੰਦਗੀ ਦੇ ਕੀੜੇ ਸਾਰੇ ਦੇਣੇ ਖਪਾਈਆ। ਚਾਰ ਯਾਰੋ ਉਹਦਿਆਂ ਯਾਰਾਂ ਨੇ ਉਹਨੂੰ ਕਹਿਣਾ ਮੁਸ਼ਟੰਡਾ, ਧੋਖੇਬਾਜ਼ ਅਖਵਾਈਆ। ਪਰ ਯਾਦ ਰੱਖਿਓ ਉਸ ਦੀਨ ਦੁਨੀ ਨੂੰ ਕਰਨਾ ਰੰਡਾ, ਸਿਰ ਸਕੇ
❋
❋
ਨਾ ਕੋਇ ਉਠਾਈਆ। ਇਕੋ ਸਤਿ ਦਾ ਝੁਲਾਉਣਾ ਝੰਡਾ, ਸਤਿ ਧਰਮ ਦੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਚਾਰ ਯਾਰੋ ਦੱਸਾਂ ਗੱਲ ਇਕ ਹਰਫ਼ੀ, ਇਕੋ ਵਾਰ ਜਣਾਈਆ। ਸੰਮਤ ਸ਼ਹਿਨਸ਼ਾਹੀ ਸੱਤ ਬਾਰਾਂ ਮੱਘਰ ਦਿਵਸ ਹੋਵੇ ਸ਼ਰਫ਼ੀ, ਸ਼ਰਾਫ਼ਤ ਸਭ ਦੀ ਵੇਖ ਵਖਾਈਆ। ਤੇਰਾਂ ਮੱਘਰ ਤੋਂ ਪੰਜ ਦਿਨ ਗਲ ਵਿਚ ਪਾਵੇ ਚੌਦਾਂ ਤਬਕਾਂ ਵਾਲੀ ਅਲਫ਼ੀ, ਆਪਣਾ ਹੁਕਮ ਵਰਤਾਈਆ। ਜਗਤ ਅੰਨ ਨਾ ਖਾਵੇ ਸ਼ਰਤੀ, ਇਹ ਉਸ ਦੀ ਬੇਪਰਵਾਹੀਆ। ਫੇਰ ਖੇਲ ਵੇਖਣਾ ਉਤੇ ਧਰਤੀ, ਕੀ ਲੇਖਾ ਜਗਤ ਲੋਕਾਈਆ। ਭਗਤਾਂ ਦੀ ਆਸ਼ਾ ਚਾਰ ਜੁਗ ਚਾਰ ਸਾਲ ਵਿਚ ਨਹੀਂ ਸੜਦੀ, ਦੁਖੀ ਹੋ ਨਾ ਦੁੱਖ ਬਣਾਈਆ। ਆਤਮਾ ਦੀ ਧਾਰ ਪਰਮਾਤਮਾ ਦੇ ਘਰ ਦੀ, ਜਿਸ ਵੇਲੇ ਚਾਹੇ ਉਸ ਵੇਲੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤੇਰਾਂ ਮੱਘਰ ਕਹੇ ਪੀਰਾਂ ਦੇ ਪੀਰ ਨੂੰ ਦਿਉ ਕੋਈ ਨਾ ਰੋਟੀ, ਅੱਗੇ ਅੰਨ ਨਾ ਕੋਇ ਟਿਕਾਈਆ। ਜਿਸ ਨੇ ਸਭ ਦੀ ਲੇਖੇ ਲਾਉਣੀ ਗੋਸ਼ਤ ਬੋਟੀ, ਕੋਨਾ ਕੋਨਾ ਖੋਜ ਖੁਜਾਈਆ। ਉਸ ਦੀ ਜਗਦੀ ਰਹੇ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਉਸ ਦੀ ਇਕੋ ਕਲਾ ਬਹੁਤੀ, ਅਕਲ ਕਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਆਯੂ ਦਿਸੇ ਕਿਸੇ ਨਾ ਬਹੁਤੀ, ਬਹੁ ਗੁਣਾ ਆਪਣਾ ਹੁਕਮ ਵਰਤਾਈਆ।