ਪੁਸਤਕਾਲਾਭਾਗ ੨੨

੧੪ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ

ਮਕਬਰਾ ਕਹੇ ਜਿਸ ਵੇਲੇ ਮੇਰੇ ਅੰਦਰ ਰੱਖੀ ਲਾਸ਼, ਮੁਹੰਮਦ ਮੂੰਹ ਦੇ ਭਾਰ ਟਿਕਾਈਆ। ਉਹ ਖ਼ੁਦ ਖ਼ੁਦਾ ਨੇ ਕਿਹਾ ਸ਼ਾਬਾਸ਼, ਮਿਹਰਵਾਨ ਮਿਹਰ ਨਿਗਹ ਉਠਾਈਆ। ਤੇਰਾ ਲੇਖਾ ਪੂਰਾ ਹੋਵੇ ਖ਼ਾਸ, ਖ਼ਾਲਸ ਆਪਣਾ ਹੁਕਮ ਵਰਤਾਈਆ। ਤੂੰ ਪਾਤਾਲਾਂ ਵਿਚ ਕਰੀਂ ਤਲਾਸ਼, ਬਿਨ ਨੈਣਾਂ ਨੈਣ ਉਠਾਈਆ। ਮੈਂ ਆਵਾਂ ਉਤੋਂ ਆਕਾਸ਼, ਬਿਨ ਤਨ ਵਜੂਦ ਵੇਸ ਵਟਾਈਆ। ਕਰਾਂ ਖੇਲ ਤਮਾਸ਼, ਅਗੰਮ ਅਥਾਹ ਬੇਪਰਵਾਹੀਆ। ਸਚ ਕਰੀਂ ਵਿਸ਼ਵਾਸ, ਵਿਸ਼ਵ ਦਾ ਭੇਵ ਖੁਲ੍ਹਾਈਆ। ਰਾਹ ਤਕੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਅੱਖ ਉਠਾਈਆ। ਵਿਸ਼ਨ ਪੂਰੀ ਹੋਵੇ ਆਸ, ਆਪਣੀ ਕਲ ਪਰਗਟਾਈਆ। ਸਚ ਦੱਸਾਂ ਤੇਰੀ ਉਮਤ ਦੀ ਅੰਤ ਰਹਿਣੀ ਨਹੀਂ ਸ਼ਾਖ਼, ਸ਼ਨਾਖ਼ਤ ਨਜ਼ਰ ਕੋਇ ਨਾ ਆਈਆ। ਝਟ ਫ਼ਰਮਾਨਾ ਦਿਤਾ ਆਖ, ਵਾਹਿਦ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਮਕਬਰਾ ਕਹੇ ਮੁਹੰਮਦ ਦੇ ਹੱਥ ਸੀ ਉਪਰ ਛਾਤੀ, ਪੁਸ਼ਤ ਪਨਾਹ ਟਿਕਾਈਆ। ਲੇਖ ਲਿਖਿਆ ਸੀ ਨਾਲ ਕਲਮ ਦਵਾਤੀ, ਹਰਫ਼ ਸਮਝ ਕਿਸੇ ਨਾ ਆਈਆ। ਜਗਤ ਜ਼ਿੰਦਗੀ ਜਗਤ ਹਯਾਤੀ, ਜਗਤ ਜੀਵਣ ਜਗਤ ਵਡਿਆਈਆ। ਜਿਸ ਉਮਤ ਦੀ ਕਰੇਂ ਰਾਖੀ, ਰਾਖਾ ਹੋ ਕੇ ਵੇਖ ਵਖਾਈਆ। ਤੂੰ ਬਣ ਕੇ ਮਿੱਟੀ ਖ਼ਾਕੀ, ਮਕਬਰਿਆਂ ਵਿਚ ਡੇਰਾ ਲਾਈਆ। ਔਹ ਤਕ ਖੇਲ ਅਬਿਨਾਸ਼ੀ, ਹਰਿ ਕਰਤਾ ਕੀ ਕਾਰ

❋

❋

ਕਮਾਈਆ। ਜਿਸ ਤੇਰੀ ਬਣਾਈ ਰਾਸੀ, ਰਸਤਾ ਦਿਤਾ ਵਖਾਈਆ। ਉਮਤ ਜਣਾ ਦਾਸੀ, ਸੇਵਾ ਸਚ ਸਮਝਾਈਆ। ਅੰਤ ਹੋਣੀ ਵਿਨਾਸੀ, ਮਿੱਟੀ ਖ਼ਾਕ ਵਿਚ ਸਮਾਈਆ। ਖ਼ੁਸ਼ੀ ਵਿਚ ਆਉਂਦੀ ਹਾਸੀ, ਹੱਸ ਕੇ ਰਹੀ ਸੁਣਾਈਆ। ਸਦੀ ਚੌਧਵੀਂ ਲੇਖਾ ਪੂਰਾ ਹੋਵੇ ਬਾਤਨ ਬਾਤੀ, ਬੇਵਤਨਾ ਲੇਖ ਰਹੇ ਨਾ ਰਾਈਆ। ਤੇਰੇ ਹੱਥਾਂ ਦੀ ਪਾਤੀ, ਪੱਤਰਾ ਦਏ ਗਵਾਹੀਆ। ਚਾਰ ਯਾਰ ਸ਼ਰਅ ਦੇ ਰਹਿਣੇ ਨਹੀਂ ਜਮਾਤੀ, ਸੰਗੀ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਮਕਬਰਾ ਕਹੇ ਮੈਂ ਖ਼ੁਦਾ ਦਾ ਸੁਣਿਆ ਕਲਾਮ, ਮੁਹੰਮਦ ਪਾਸਾ ਨਾ ਸਕਿਆ ਬਦਲਾਈਆ। ਤੈਨੂੰ ਸ਼ਰਅ ਦਾ ਬਣਾਇਆ ਗ਼ੁਲਾਮ, ਜ਼ੰਜੀਰ ਕਲਮੇ ਦਾ ਪਾਈਆ। ਅੱਖਰਾਂ ਨਾਲ ਇਤਲਾਹ ਦਿਤੀ ਆਮ, ਬੇਖ਼ਬਰਾਂ ਖ਼ਬਰ ਸੁਣਾਈਆ। ਮੋਮਨ ਹੋ ਤਮਾਮ, ਕਾਫ਼ਰ ਰਹਿਣ ਕੋਇ ਨਾ ਪਾਈਆ। ਬੰਦਾ ਖ਼ਾਕੀ ਇਨਸਾਨ, ਖ਼ਾਕੀ ਖ਼ਾਕ ਨਾਲ ਵਡਿਆਈਆ। ਮੁਹੱਬਤ ਦੇ ਨੌਜਵਾਨ, ਪਿਆਰ ਵਿਚ ਵਡਿਆਈਆ। ਕਲਮਾ ਕਰੇ ਕਲਿਆਨ, ਦਰਗਹ ਸਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਮਕਬਰਾ ਕਹੇ ਖ਼ੁਦ ਖ਼ੁਦਾ ਨੇ ਕੀਤਾ ਮੁਖ਼ਾਤਬ, ਮੁਖ਼ਬਰ ਕਲਮਾ ਦਿਤਾ ਬਣਾਈਆ। ਮੈਂ ਅੰਤ ਸਭ ਦਾ ਕਰਨਾ ਤੁਆਕਬ, ਪਿਛੇ ਲੱਗਾ ਥਾਉਂ ਥਾਈਂਆ। ਮੁਹੰਮਦ ਤੇਰੀ ਮੱਕੇ ਕਾਅਬੇ ਵਾਲੀ ਜਾਨਬ, ਗੋਸ਼ਾ ਕੋਨਾ ਫੋਲ ਫੁਲਾਈਆ। ਉਸ ਵੇਲੇ ਪਿਆਰ ਰਹਿਣਾ ਨਹੀਂ ਮਾਨਸ ਮਾਨਵ, ਮਾਨਵਤਾ ਵਿਚ ਨਾ ਕੋਇ ਵਡਿਆਈਆ। ਨਾਮ ਕਲਮੇ ਵਾਲੇ ਰਾਕਸ਼ ਬਣਨੇ ਦਾਨਵ, ਦੈਂਤ ਕੂੜ ਵਾਲੇ ਅਖਵਾਈਆ। ਅਵਤਾਰ ਪੈਗ਼ੰਬਰਾਂ ਹੁਕਮ ਮੂਲ ਨਾ ਮਾਨਣ, ਮਨਸਾ ਮਨ ਨਾਲ ਰਲਾਈਆ। ਮੇਰਾ ਜ਼ਹੂਰ ਨੂਰ ਮੂਲ ਨਾ ਜਾਨਣ, ਜਾਣਕਾਰੀ ਨਾ ਕੋਇ ਦਰਸਾਈਆ। ਜੂਠ ਝੂਠ ਖ਼ਾਕ ਛਾਨਣ, ਮੁਹੰਮਦਾ ਤੇਰੇ ਮਕਬਰੇ ਦੀ ਮਿੱਟੀ ਖ਼ਾਕ ਦਏ ਗਵਾਹੀਆ। ਫੇਰ ਮੇਰਾ ਖੇਲ ਹੋਵੇ ਜ਼ਿਮੀ ਅਸਮਾਨਣ, ਚੌਦਾਂ ਤਬਕਾਂ ਹੁਕਮ ਵਰਤਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਨ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੀ ਲਾਸ਼ ਨੇ ਕਿਸੇ ਦਾ ਬਣਨਾ ਨਹੀਂ ਜ਼ਾਮਨ, ਅੱਗੇ ਹੋ ਨਾ ਕੋਇ ਛੁਡਾਈਆ। ਪ੍ਰਭ ਲੇਖਾ ਪੂਰਾ ਕਰਨਾ ਜੋ ਲਹਿਣਾ ਨਾਲ ਬਾਵਨ, ਸ਼ੁਕਰ ਪੁਰੋਹਤ ਵੰਡ ਵੰਡਾਈਆ। ਚਾਰੋਂ ਕੁੰਟ ਹੋਵੇ ਤ੍ਰਿਸ਼ਨਾ ਤਾਮਨ, ਸਾਂਤਕ ਸਤਿ ਨਾ ਕੋਇ ਕਰਾਈਆ। ਸੁਣ ਮੇਰਾ ਅਗੰਮਾ ਪੈਗ਼ਾਮਨ, ਫ਼ਰਮਾਨਾ ਧੁਰਦਰਗਾਹੀਆ। ਸਾਬਤ ਰਹਿਣਾ ਨਹੀਂ ਕਿਸੇ ਈਮਾਨਣ, ਅਮਲ ਸਚ ਨਾ ਕੋਇ ਕਮਾਈਆ। ਬ੍ਰਹਮ ਵਿਦਿਆ ਵਾਲਾ ਦਿਸੇ ਨਾ ਕੋਇ ਬ੍ਰਾਹਮਣ, ਸ਼ੱਤਰੀ ਸ਼ੂਦਰ ਵੈਸ਼ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਮਕਬਰਾ ਕਹੇ ਮੁਹੰਮਦ ਦੀ ਛਾਤੀ ਉਤੇ ਦਬਾਏ ਪੰਜੇ, ਪੰਜ ਵਾਰ ਹਿਲਾਈਆ। ਮੇਰੇ ਪਰਵਰਦਿਗਾਰ ਮੈਨੂੰ ਨਹੀਂ ਕੋਈ ਰੰਜੇ, ਰੰਜਸ਼ ਵਿਚ ਕਦੇ ਨਾ ਆਈਆ। ਮੇਰੀ ਲਾਸ਼ ਪਈ ਬਿਨਾ ਮੰਜੇ, ਮਾਟੀ ਖ਼ਾਕ ਡੇਰਾ ਲਾਈਆ। ਤੇਰੀ ਬਾਵਨ ਧਾਰ ਧਾਰ ਬਵੰਜੇ, ਪੰਜ ਦੋ ਨਾਲ ਦਰਸਾਈਆ। ਮੇਰੇ ਨੇਤਰ ਮੂਲ ਵਹੇ ਨਾ ਹੰਝੇ, ਪਾਣੀ ਜਲ ਨਾ ਕੋਇ ਵਹਾਈਆ। ਤੇਰੇ ਹੁਕਮ ਸਦਾ ਚੰਗੇ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਨੂੰ ਇਉਂ ਜਾਪਦਾ ਤੇਰੇ ਹੁਕਮ ਨਾਲ ਸਦੀ ਚੌਧਵੀਂ ਅੰਤ ਯੁਧ ਛਿੜਨਾ ਧਾਮ ਪੰਜੇ, ਪੰਜ ਧਾਰ ਨਾਲ ਮਿਲਾਈਆ। ਮੇਰੀ ਉਮਤ ਸਾਰੀ ਵੰਞੇ, ਵੰਝ ਮੁਹਾਣਾ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਮਕਬਰਾ ਕਹੇ ਮੁਹੰਮਦ ਦੀ ਬਿਨਾ ਸਵਾਸ ਤੋਂ ਇਬਾਦਤ, ਮਕਬਰੇ ਵਿਚ ਸੀਸ ਨਿਵਾਈਆ। ਸਦੀ ਚੌਧਵੀਂ ਅੰਤ ਮੇਰੀ ਉਮਤ ਦੀ ਹੋਵੇ ਸ਼ਹਾਦਤ, ਸ਼ਹਾਦਤ ਜਗਤ ਨਾਲ ਰਲਾਈਆ। ਮੂਸਾ ਈਸਾ ਮੇਲ ਹੋਵੇ ਨਾਲ ਰਫ਼ਾਕਤ, ਸਦਾਕਤ ਸਮਝ ਕਿਸੇ ਨਾ ਆਈਆ। ਬੁੱਧੀ ਜਾਣੇ ਨਾ ਕੋਇ ਲਿਆਕਤ, ਅਕਲ ਚਲੇ ਨਾ ਕੋਇ ਚਤੁਰਾਈਆ। ਤੇਰੀ ਮਿਹਰ ਦੀ ਹੋਵੇ ਹਮਾਕਤ, ਹਮਸਾਜਣ ਤੇਰੀ ਵਡਿਆਈਆ। ਪਰ ਇਕ ਖੇਲ ਦਿਸਦਾ ਸਭ ਨੂੰ ਤੇਰੇ ਕਲਮੇ ਦੀ ਹੋਣੀ ਲਾਅਨਤ, ਬਿਨਾ ਤੇਰੀ ਕਿਰਪਾ ਤੋਂ ਤੇਰੀ ਸਮਝ ਕੋਇ ਨਾ ਪਾਈਆ। ਉਮਤ ਦੀ ਉਮਤ ਨੇ ਕਰਨੀ ਮਜ਼ਾਹਮਤ, ਮਸਲਾ ਦੀਨ ਦੁਨੀ ਵਖਾਈਆ। ਚਾਰੋਂ ਕੁੰਟ ਆਉਣੀ ਸ਼ਾਮਤ, ਸ਼ਮਾਦਾਨ ਨਾ ਕੋਇ ਰੁਸ਼ਨਾਈਆ। ਤੇਰਾ ਲੋਕਮਾਤੀ ਕਿਆਮ ਕਾਇਨਾਤ ਦੀ ਆਵੇ ਕਿਆਮਤ, ਕਰੀਮ ਕਾਦਰ ਤੇਰੀ ਬੇਪਰਵਾਹੀਆ। ਉਸ ਵੇਲੇ ਮੈਨੂੰ ਵੀ ਬਖ਼ਸ਼ੀਂ ਨਿਆਮਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਕਬਰਾ ਕਹੇ ਕਲਮੇ ਦੀ ਧਾਰ ਲਾਇਆ ਨੁਕਤਾ, ਪੰਜ ਵੰਡ ਵੰਡਾਈਆ। ਜਿਥੇ ਪੰਜ ਪੰਜਾਂ ਦਾ ਪੈਂਡਾ ਮੁਕਦਾ, ਅੱਗੇ ਪੰਧ ਨਾ ਕੋਇ ਰਖਾਈਆ। ਸੱਤ ਸਮੁੰਦਰਾਂ ਵਹਿਣ ਰੁਕਦਾ, ਲਹਿਰ ਲਹਿਰ ਨਾਲ ਬਦਲਾਈਆ। ਜ਼ਿਮੀਂ ਅਸਮਾਨ ਝੁਕਦਾ, ਨਿਉਂ ਨਿਉਂ ਸੀਸ ਨਿਵਾਈਆ। ਖੇਲ ਵੇਖਿਆ ਭਿਆਨਕ ਦੁੱਖ ਦਾ, ਦੁਖੀ ਹੋ ਕੇ ਨੈਣ ਦਬਾਈਆ। ਕਿਸੇ ਨੂੰ ਸਵਾਸ ਨਹੀਂ ਆਉਣਾ ਸੁਖ ਦਾ, ਹੌਕਿਆਂ ਵਿਚ ਦੁਹਾਈਆ। ਨਾਤਾ ਰਹਿਣਾ ਨਹੀਂ ਮਾਤ ਪੁਤ ਦਾ, ਪਿਤਾ ਗੋਦ ਨਾ ਕੋਇ ਸੁਹਾਈਆ। ਕਲਮਾ ਕਲਮੇ ਤੋਂ ਫਿਰੇ ਲੁਕਦਾ, ਨਾਮ ਨਾਮ ਕੋਲੋਂ ਮੁਖ ਛੁਪਾਈਆ। ਕਲਜੁਗ ਘਰ ਘਰ ਫਿਰੇ ਬੁੱਕਦਾ, ਭੱਜੇ ਵਾਹੋ ਦਾਹੀਆ। ਸਚ ਦੱਸੋ ਕਿਸ ਦੇ ਕੋਲ ਜਾਪ ਇਕ ਤੁਕ ਦਾ, ਜੋ ਇਕੋ ਨੂੰ ਰਿਹਾ ਧਿਆਈਆ। ਫੇਰ ਖੇਲ ਹੋਣਾ ਜਗਤ ਜਹਾਨ ਲੁੱਟ ਦਾ, ਸ਼ਾਹ ਸੁਲਤਾਨ ਲੁਟੇਰਾ ਰਹਿਣ ਕੋਇ ਨਾ ਪਾਈਆ। ਮਾਣ ਰਹਿਣਾ ਨਹੀਂ ਕਿਸੇ ਟੋਪੀ ਟੋਪ ਦਾ, ਸੀਸ ਦਸਤਾਰ ਨਾ ਕੋਇ ਚਤੁਰਾਈਆ। ਡੰਕਾ ਵੱਜਣਾ ਇਕੋ ਚੋਟ ਦਾ, ਚੋਟੇ ਸਾਰੇ ਦੇਣੇ ਖਪਾਈਆ। ਪ੍ਰਕਾਸ਼ ਹੋਣਾ ਅਗੰਮੀ ਜੋਤ ਦਾ, ਨਿਰਗੁਣ ਧਾਰ ਕਰੇ ਰੁਸ਼ਨਾਈਆ। ਵਿਵਾਹ ਹੋਣਾ ਲੱਖ ਚੁਰਾਸੀ ਨਾਲ ਲਾੜੀ ਮੌਤ ਦਾ, ਗਾਨੇ ਘਰ ਘਰ ਸ਼ਗਨ ਮਨਾਈਆ। ਮੁਹੰਮਦ ਕਿਹਾ ਮੈਂ ਅੰਤਮ ਕਲਮਾ ਪੜ੍ਹਨਾ ਫ਼ੌਤ ਦਾ, ਫ਼ਤਵਾ ਖ਼ੁਦ ਖ਼ੁਦਾ ਦੇਣਾ ਲਗਾਈਆ। ਫੇਰ ਹੁਕਮ ਇਕੋ ਹੋਣਾ ਬਹੁਤ ਦਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਪਰਵਰਦਿਗਾਰ ਦਾ ਵਾਰ ਨਹੀਂ ਕੋਈ ਤੋਪ ਦਾ, ਹੁਕਮ ਨਾਲ ਆਪਣਾ ਖੇਲ ਖਿਲਾਈਆ। ਜਿਸ ਦਾ ਦਰਮਿਆਨ ਪੰਜ ਥਾਂ ਬਣਨਾ ਚੌਦਾਂ ਚੌਦਾਂ ਸੌ ਕੋਸ ਦਾ, ਜਗਤ ਜਹਾਨ ਬਚਿਆ ਰਹਿਣ ਕੋਇ ਨਾ ਪਾਈਆ। ਸ਼ੰਕਰ ਉਹ ਥਾਂ ਫਿਰੇ ਖੋਜਦਾ, ਭੱਜੇ ਵਾਹੋ ਦਾਹੀਆ। ਜਿਥੇ ਦੀਨ ਮਜ਼੍ਹਬ ਝਗੜਾ ਮੁਕਾਉਣਾ ਰੋਜ਼ ਦਾ, ਰੋਜ਼ਾ ਨਿਮਾਜ਼ ਦਾ ਲੇਖਾ ਰਹੇ ਨਾ ਰਾਈਆ। ਅੰਤਮ ਅਰਦਾਸਾ ਹੋਣਾ ਇਕੋ ਭੋਗ ਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਫੇਰ ਖੇਲ ਤਕਣਾ ਪ੍ਰਭੂ ਦੀ ਮੌਜ ਦਾ, ਜੋ ਮੌਜੂਦਾ ਹੋ ਕੇ ਆਪਣਾ ਹੁਕਮ ਵਰਤਾਈਆ। ਘਮਸਾਨਾ ਵੇਖਣਾ ਨੌਂ ਖੰਡ ਪ੍ਰਿਥਮੀ ਫ਼ੌਜ ਦਾ, ਫ਼ੌਜਦਾਰ ਧੁਰ ਦਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਇੱਛਿਆ ਵਿਚ ਕਦੇ ਨਾ ਸੋਚਦਾ, ਧੁਰ ਦਾ ਹੁਕਮ ਹੁਕਮ ਨਾਲ ਵਰਤਾਈਆ।

❋

❋

੧੭ ਮੱਘਰ ਸ਼ਹਿਨਸ਼ਾਹੀ ਸੰਮਤ ੭ ਦਲੀਪ ਸਿੰਘ, ਰਤਨ ਸਿੰਘ, ਸੁੱਚਾ ਸਿੰਘ, ਜਰਨੈਲ ਸਿੰਘ, ਭਾਨ ਸਿੰਘ, ਸੁਲੱਖਣ ਸਿੰਘ,
ਜਗਜੀਤ ਸਿੰਘ, ਪ੍ਰੀਤਮ ਸਿੰਘ ਤੇ ਹਰਜੀਤ ਸਿੰਘ, ਦਰਬਾਰ ਦੇ ਖੇਤਾਂ ਵਿਚ ਕੰਮ ਕਰਨ ਵਾਲਿਆਂ ਨਵਿਤ
ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਮੇਰੀ ਸ਼ਬਦ ਧਾਰ ਦੀ ਗਾਥਾ, ਜਗਤ ਰਸਨਾ ਨਾ ਕੋਇ ਵਡਿਆਈਆ। ਮੇਰਾ ਹੁਕਮ ਹੁਕਮ ਸਮਰਾਥਾ, ਆਦਿ ਅੰਤ ਜੁਗਾ ਜੁਗੰਤ ਚਲਿਆ ਆਈਆ। ਧਰਮ ਦੀ ਧਾਰ ਚਲਦਾ ਰਾਥਾ, ਨਿਤ ਨਵਿਤ ਆਪਣੀ ਸੇਵ ਕਮਾਈਆ। ਜਿਸ ਵੇਲੇ ਵਿਸ਼ਨੂੰ ਨੂੰ ਬਖ਼ਸ਼ੀਆਂ ਦਾਤਾਂ, ਭੰਡਾਰਾ ਹੱਕ ਹੱਕ ਵਰਤਾਈਆ। ਚਰਨ ਧੂਲ ਦਾ ਦੇ ਕੇ ਆਟਾ, ਭੰਡਾਰਾ ਭਰਪੂਰ ਦਿਤਾ ਵਖਾਈਆ। ਦੋ ਜਹਾਨ ਵਖਾ ਕੇ ਅਹਾਤਾ, ਲੱਖ ਚੁਰਾਸੀ ਭੇਵ ਖੁਲ੍ਹਾਈਆ। ਮੈਂ ਸਭ ਦਾ ਪਿਤਾ ਮਾਤਾ, ਤੂੰ ਵੰਡਣਹਾਰ ਰਿਜ਼ਕ ਸਬਾਈਆ। ਮੇਰਾ ਅਗੰਮ ਅਥਾਹ ਖਾਤਾ, ਨਿਖੁਟ ਕਦੇ ਨਾ ਜਾਈਆ। ਤੇਰਾ ਨਿਰਗੁਣ ਰੂਪ ਜੋਤੀ ਜਾਤਾ, ਜਾਗਰਤ ਜੋਤ ਇਕ ਰੁਸ਼ਨਾਈਆ। ਹੁਕਮ ਦੇਵੇ ਇਕੋ ਸਰਬ ਕਲਾ ਸਮਰਾਥਾ, ਭੇਵ ਅਭੇਦਾ ਆਪ ਖੁਲ੍ਹਾਈਆ। ਵਿਸ਼ਨੂੰ ਮੇਰੀ ਯਾਦ ਵਿਚ ਪੰਜ ਦਿਨ ਕਟਣਾ ਫ਼ਾਕਾ, ਫ਼ਿਕਰ ਅਗਲਾ ਲੈਣਾ ਬਣਾਈਆ। ਇਕੋ ਲੇਖਾ ਬ੍ਰਹਮੇ ਨਾਲ ਵਰਤਣਾ ਬਣਕੇ ਸਾਕਾ, ਸਾਕਾਰ ਆਪਣੀ ਖੇਲ ਖਿਲਾਈਆ। ਸ਼ੰਕਰ ਪੰਜ ਦਿਨ ਕੁਛ ਨਹੀਂ ਆਉਣਾ ਹਾਥਾ, ਇਕੋ ਮੇਰਾ ਧਿਆਨ ਲਗਾਈਆ। ਸੂਰੀਆ ਚੰਨ ਰੱਖਣ ਆਸਾ, ਦੇਵਤ ਸੁਰ ਸੀਸ ਝੁਕਾਈਆ। ਮੇਰਾ ਹੁਕਮ ਬਹੁ ਬਿਧ ਭਾਂਤਾ, ਸਿਰ ਸਿਰ ਆਪ ਭੁਗਤਾਈਆ। ਨਿਰਗੁਣ ਸਰਗੁਣ ਵੇਖ ਖੇਲ ਤਮਾਸ਼ਾ, ਸਦ ਆਪਣੀ ਜੋਤ ਪਰਗਟਾਈਆ। ਮੰਡਲ ਮੰਡਪ ਪਾਵਾਂ ਰਾਸਾ, ਬ੍ਰਹਿਮੰਡਾਂ ਖੰਡਾਂ ਵੇਖਾਂ ਚਾਈਂ ਚਾਈਂਆ। ਫਿਰਾਂ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਫੋਲ ਫੁਲਾਈਆ। ਪੰਜਾਂ ਤਤਾਂ ਪੂਰੀ ਕਰਾਂ ਆਸਾ, ਤ੍ਰਿਸ਼ਨਾ ਤ੍ਰਿਖਾ ਆਪ ਬੁਝਾਈਆ। ਸਰਗੁਣ ਰੂਪ ਬਣਾ ਸ਼ਾਹੋ ਸ਼ਾਬਾਸ਼ਾ, ਜੋਤੀ ਸ਼ਬਦ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਪੁਰਖ ਅਕਾਲ ਕਿਰਪਾ ਕੀਤੀ ਅਪਾਰ, ਅਪਰੰਪਰ ਦਇਆ ਕਮਾਈਆ। ਜੋ ਸਰਗੁਣ ਭੇਜਦਾ ਰਿਹਾ ਅਵਤਾਰ, ਨਿਰਗੁਣ ਆਪਣਾ ਹੁਕਮ ਵਰਤਾਈਆ। ਪੰਜ ਦਿਨ ਹਰ ਇਕ ਵਰਤ ਰੱਖਦਾ ਰਿਹਾ ਵਿਚ ਸੰਸਾਰ, ਅੰਨ ਨਾ ਮੁਖ ਛੁਹਾਈਆ। ਜਗਤ ਰੀਤੀ ਦੇ ਅਧਾਰ, ਸਬਰ ਸਬੂਰੀ ਨਾਲ ਸਮਝਾਈਆ। ਇਹ ਖੇਲ ਅਗੰਮ ਨਿਰੰਕਾਰ, ਨਿਰਵੈਰ ਆਪਣੇ ਹੱਥ ਰਖਾਈਆ। ਪੈਗ਼ੰਬਰਾਂ ਦੇ ਸਹਾਰ, ਪੁਸ਼ਤ ਪਨਾਹ ਹੋਏ ਸਹਾਈਆ। ਪੰਜ ਦਿਨ ਖਾਣਾ ਨਹੀਂ ਅਹਾਰ, ਈਸਾ ਮੂਸਾ ਮੁਹੰਮਦ ਹੁਕਮ ਦ੍ਰਿੜਾਈਆ। ਸਾਰੇ ਝੁਕ ਕੇ ਕਰਨ ਨਿਮਸਕਾਰ, ਸਿਰ ਸਕੇ ਨਾ ਕੋਇ ਉਠਾਈਆ। ਇਹ ਲੇਖਾ ਵਰਤਦਾ ਰਹੇ ਜੁਗ ਚਾਰ, ਗੁਰ ਦਸ ਨਾਲ ਮਿਲਾਈਆ। ਜਿਸ ਵੇਲੇ ਨਾਨਕ ਨੇ ਮਾਰੀ ਪਹਿਲੀ ਉਡਾਰ, ਪੰਜ ਦਿਨ ਅੰਨ ਨਾ ਮੁਖ ਲਗਾਈਆ। ਗੁਰ ਅਰਜਨ ਨੇ ਤਤੀ ਲੋਹ ਤੇ ਬਹਿਣ ਤੋਂ ਪਹਿਲਾਂ ਪੰਜ ਦਿਨ ਕੀਤਾ ਨਹੀਂ ਅਹਾਰ, ਧੁਰ ਧਿਆਨ ਵਿਚ ਵਿਚ ਆਪ ਟਿਕਾਈਆ। ਹਰਿ ਗੋਬਿੰਦ ਪਹਿਨ ਮੀਰੀ ਪੀਰੀ ਕਟਾਰ, ਪਿਛੋਂ ਪੰਜ ਦਿਨ ਪੁਰਖ ਅਕਾਲ ਵਿਚ ਧਿਆਨ ਲਗਾਈਆ। ਤੇਗ਼ ਬਹਾਦਰ ਪੁੱਜ ਦਿਲੀ ਦਰਬਾਰ, ਦਿਵਸ ਪੰਜ ਅੰਨ ਦਾਣਾ ਰਸਨ ਨਾ ਕੋਇ ਛੁਹਾਈਆ। ਗੋਬਿੰਦ ਜਿਸ ਵੇਲੇ ਮਾਛੂਵਾੜੇ ਸੁੱਤਾ ਪੈਰ ਪਸਾਰ, ਕੀੜੀ ਆਪਣਾ ਧੰਨ ਭੇਟ ਕਰਾਈਆ। ਰੋ ਕੇ

❋

❋

ਕੀਤੀ ਨਿਮਸਕਾਰ, ਬਿਨ ਨੈਣਾਂ ਨੀਰ ਵਹਾਈਆ। ਉਠ ਖਾ ਮੇਰੀ ਸਰਕਾਰ, ਬਿਨਾ ਪੀਹਣ ਪਕਾਉਣ ਤੋਂ ਤੇਰੇ ਅੱਗੇ ਟਿਕਾਈਆ। ਗੋਬਿੰਦ ਕਰ ਪਿਆਰ, ਸਹਿਜ ਨਾਲ ਸਮਝਾਈਆ। ਉਹ ਤਕ ਖੇਲ ਅਗੰਮ ਅਪਾਰ, ਅਲੱਖ ਅਗੋਚਰ ਕੀ ਕਾਰ ਕਮਾਈਆ। ਜਿਸ ਨੇ ਸਭ ਦਾ ਲਹਿਣਾ ਦੇਣਾ ਪੂਰਬ ਕਰਜ਼ ਦੇਣਾ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਵੇਲੇ ਸਦੀ ਚੌਧਵੀਂ ਆਈ ਹਾਰ, ਚੌਦਾਂ ਤਬਕ ਚੌਦਾਂ ਲੋਕ ਰੋਵਣ ਮਾਰਨ ਧਾਹੀਆ। ਉਸ ਵੇਲੇ ਕਲ ਕਲਕੀ ਲਏ ਅਵਤਾਰ, ਪੁਰਖ ਅਕਾਲਾ ਦੀਨ ਦਿਆਲਾ ਆਵੇ ਵਾਹੋ ਦਾਹੀਆ। ਜਨ ਭਗਤਾਂ ਪੈਜ ਦੇਵੇ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਨਾਲੇ ਲਹਿਣਾ ਦੇਣਾ ਪੂਰਾ ਕਰੇ ਜੋ ਰਾਮ ਦੇ ਸਾਥੀ ਅਯੁਧਿਆ ਤੋਂ ਗਏ ਬਾਹਰ, ਨਾਲ ਭੱਜੇ ਵਾਹੋ ਦਾਹੀਆ। ਰੋ ਰੋ ਕੇ ਕਰਦੇ ਗਿਰਿਆਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਅਯੁਧਿਆ ਆਓ ਮੇਰੀ ਸੱਚੀ ਸਰਕਾਰ, ਸਿਰ ਸਭ ਦੇ ਹੱਥ ਟਿਕਾਈਆ। ਰਾਮ ਨੇ ਹੱਸ ਕੇ ਕਿਹਾ ਮਿੱਤਰੋ ਤੁਸੀਂ ਮੇਰੇ ਸੱਜਣ ਯਾਰ, ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਝਟ ਸੀਤਾ ਬਾਂਹ ਲਈ ਉਲਾਰ, ਹੱਥ ਜੋੜ ਕੇ ਸੀਸ ਨਿਵਾਈਆ। ਤੁਸੀਂ ਵੇਖੋ ਆਪਣਾ ਘਰ ਬਾਹਰ, ਅੱਗੇ ਪੰਧ ਨਾ ਕੋਇ ਵਧਾਈਆ। ਜਿਨ੍ਹਾਂ ਵਿਚੋਂ ਨੌ ਰੋ ਪਏ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਅਸੀਂ ਤੇਰੇ ਸੇਵਕ ਬਰਖ਼ੁਰਦਾਰ, ਸੇਵਾ ਕਰਕੇ ਝਟ ਲੰਘਾਈਆ। ਸਾਨੂੰ ਲੋੜ ਨਹੀਂ ਰਾਜ ਦਰਬਾਰ, ਅਸੀਂ ਕਿਰਸਾਣੇ ਕਿਰਸਾਣੀ ਕਰ ਕੇ ਤੇਰੇ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਹੱਸ ਕੇ ਕਿਹਾ ਮੇਰਾ ਹੁਕਮ ਕਰੋ ਪ੍ਰਵਾਨਾ, ਪਰਵਾਨਗੀ ਨਾਲ ਜਣਾਈਆ। ਮੇਰਾ ਰਾਮ ਰਾਮ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਉਹ ਤਕੋ ਤਰੇਤਾ ਦੁਆਪਰ ਬਦਲ ਜਾਣਾ ਜ਼ਮਾਨਾ, ਕਲਜੁਗ ਅੰਤਮ ਆਈਆ। ਤੁਹਾਡਾ ਫੇਰ ਜਨਮ ਹੋਵੇ ਜਗਤ ਵਿਚ ਇਨਸਾਨਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਜੋ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੁਹਾਡਾ ਲੇਖੇ ਲਾਵੇ ਜਨਮ ਕਰਮ ਦਾ ਕਿਰਸਾਣਾ, ਕਿਰਸਾਣੀ ਕਰ ਕੇ ਆਪਣੀ ਖ਼ੁਸ਼ੀ ਬਣਾਈਆ। ਤੁਹਾਨੂੰ ਮਾਣ ਦੇਣ ਦਾ ਮੇਰਾ ਬਹਾਨਾ, ਸਹਿਜ ਨਾਲ ਸੁਣਾਈਆ। ਝਟ ਸੀਤਾ ਗਾਇਆ ਖ਼ੁਸ਼ੀ ਵਿਚ ਗਾਣਾ, ਧੁਰ ਦੇ ਰਾਮ ਤੇਰੀ ਬੇਪਰਵਾਹੀਆ। ਤੇਰਾ ਤੈਥੋਂ ਨਾ ਹੋਏ ਕਦੇ ਬੇਗਾਨਾ, ਦੂਸਰ ਵੰਡ ਨਾ ਕੋਇ ਵੰਡਾਈਆ। ਇਨ੍ਹਾਂ ਨੌਆਂ ਨੂੰ ਜ਼ਰੂਰ ਕਰੀਂ ਪਰਵਾਨਾ, ਸਿਰ ਆਪਣਾ ਹੱਥ ਰਖਾਈਆ। ਸੋ ਲੇਖਾ ਪੂਰਾ ਕਰੇ ਵਾਲੀ ਦੋ ਜਹਾਨਾਂ, ਦੋਹਰਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਇਹ ਵਕਤ ਸੁਹੰਜਣਾ ਸੁਹਾਵਾ, ਸਚ ਸਚ ਜਣਾਈਆ। ਜਿਨ੍ਹਾਂ ਨੌਵਾਂ ਨੇ ਕੀਤਾ ਦਾਅਵਾ, ਪ੍ਰੇਮ ਪਿਆਰ ਵਿਚ ਸੀਸ ਝੁਕਾਈਆ। ਦਲੀਪ ਸਿੰਘ ਰਤਨ ਸਿੰਘ ਪ੍ਰੀਤਮ ਸਿੰਘ ਸੁਚਾ ਸਿੰਘ ਨਾਲ ਸਾਂਵਾ, ਜਰਨੈਲ ਸਿੰਘ ਜ਼ਰਾ ਜ਼ਰਾ ਜੋੜ ਜੁੜਾਈਆ। ਸੁਲੱਖਣ ਸਿੰਘ ਲੇਖੇ ਲੱਗਣ ਦੋਵੇਂ ਬਾਹਵਾਂ, ਭਾਨ ਸਿੰਘ ਆਪਣਾ ਰੰਗ ਰੰਗਾਈਆ। ਜਗਜੀਤ ਸਿੰਘ ਨਾਲ ਰਲਾਇਆ ਨਾਵਾਂ, ਨਾਮ ਨਾਮ ਨਾਮ ਸਮਝਾਈਆ। ਹਰਜੀਤ ਹੋਇਆ ਨਹੀਂ ਵਿਛੋੜਾ ਨਾਲ ਭਰਾਵਾਂ, ਦਰ ਠਾਂਡੇ ਮਿਲ ਕੇ ਵੱਜੇ ਵਧਾਈਆ। ਜਿਨ੍ਹਾਂ ਦੇ ਅੰਤਰ ਆਤਮ ਸਤਿਗੁਰ ਸ਼ਬਦ ਕਹੇ ਮੈਂ ਪ੍ਰੇਮ ਦਾ ਹੱਲ ਚਲਾਵਾਂ, ਕਰਮ ਧਰਮ ਬੈਲ ਨਾਲ ਮਿਲਾਈਆ। ਜਿਨ੍ਹਾਂ ਆਪਣਾ ਛੱਡਿਆ ਦੇਸ ਗਰਾਵਾਂ, ਸਚ ਘਰ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪੰਜ ਦਿਨ ਦਿਵਸ ਦਾ ਵਿਹਾਰ, ਅਵਤਾਰ ਪੈਗ਼ੰਬਰ ਗੁਰੂ ਪੂਰ ਕਰਾਈਆ। ਇਹ ਖੇਲ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਦੀ ਆਦਿ ਜੁਗਾਦਿ ਅਗੰਮ ਕਾਰ, ਧੁਰ ਦੀ ਕਰਨੀ ਕਾਰ ਕਮਾਈਆ। ਸੋ ਵੇਖੇ ਵਿਗਸੇ ਪਾਵੇ ਸਾਰ, ਮਹਾਂਸਾਰਬੀ ਆਪਣਾ ਪੜਦਾ ਆਪ ਉਠਾਈਆ। ਏਥੇ ਓਥੇ ਦੇਵੇ ਅਧਾਰ, ਉਦਰ ਦਾ ਲੇਖਾ ਦਏ ਚੁਕਾਈਆ। ਜਿਸ ਵੇਲੇ ਅਠਾਰਾਂ ਮੱਘਰ ਦਾ ਪਹਿਲੇ ਮਿੰਟ ਦਾ ਚੜ੍ਹੇ ਦਿਹਾੜ, ਦਿਵਸ ਆਪਣਾ ਪੰਧ ਮੁਕਾਈਆ। ਨੌ ਗੁਰਮੁਖ ਆਟਾ ਲੈਣਗੇ ਛਾਣ, ਸ਼ਾਂਤੀ ਨਾਲ ਸੀਸ ਝੁਕਾਈਆ। ਪ੍ਰਸ਼ਾਦਾ ਕਰੇਗੀ ਤ੍ਰਿਪਤ ਨਾਲ ਧਿਆਨ, ਚਰਨੀ ਪਾਣੀ ਆਟੇ ਵਿਚ ਪਾਈਆ। ਫੁਲਕਾ ਪਕਾਵੇਗੀ ਜੁਗਿੰਦਰ ਨੌਜਵਾਨ, ਦਵਿੰਦਰ ਥੱਲੇ ਲਾਹਵੇ ਚਾਈਂ ਚਾਈਂਆ। ਗੁਰਦਰਸ਼ਨ ਉਤੇ ਚਿੱਟੀ ਚਾਦਰ ਦੇਵੇਗੀ ਤਾਣ, ਸੁਰਜੀਤ ਕੌਰ ਮਨਜੀਤ ਕੌਰ ਅਮੀਰ ਚੰਦ ਗੁਲਾਟੀ ਮਿਲ ਕੇ ਸ਼ਬਦ ਗਾਵਣ ਚਾਈਂ ਚਾਈਂਆ। ਵਰਿਆਮ ਕੌਰ ਪੰਜ ਦਾਣੇ ਲੈ ਕੇ ਧਾਨ, ਚੁਲ੍ਹ ਵਿਚ ਦਏ ਟਿਕਾਈਆ। ਬਲਵਿੰਦਰ ਬਲਜਿੰਦਰ ਗੁਰਮੀਤ ਤਿੰਨੇ ਕਰ ਇਸ਼ਨਾਨ, ਚਿੱਟੇ ਬਸਤਰ ਪਾ ਕੇ ਮਸਤਕ ਕਾਲਾ ਟਿੱਕਾ ਲੈਣ ਲਗਾਈਆ। ਬਾਕੀ ਸਾਰੀ ਸੰਗਤ ਹੱਥ ਰੱਖ ਕੇ ਉਤੇ ਕਾਨ, ਬਾਰਾਂ ਵਜੇ ਭਗਤ ਦਵਾਰੇ ਬੈਠਣ ਚਾਈਂ ਚਾਈਂਆ। ਪ੍ਰੀਤਮ ਸਿੰਘ ਅਮਰਜੀਤ ਸਿੰਘ ਖਿੱਚ ਨੰਗੀ ਕਿਰਪਾਨ, ਪਹਿਰੇਦਾਰ ਹੋ ਕੇ ਧੁਰ ਦੀ ਸੇਵ ਕਮਾਈਆ। ਲਿਖਾਰੀ ਹੋਣੇ ਸਵਾਧਾਨ, ਸਵਾ ਸਵਾ ਸੇਰ ਆਟਾ ਸਿਰ ਦੇ ਉਤੇ ਟਿਕਾਈਆ। ਇਹ ਲੇਖਾ ਚਾਰ ਜੁਗ ਦਾ ਗੁਰ ਅਵਤਾਰ ਪੈਗ਼ੰਬਰਾਂ ਦਾ ਹੋਵੇ ਪਰਵਾਨ, ਪ੍ਰਵਾਨੇ ਗੁਰਮੁਖਾਂ ਹੱਥ ਫੜਾਈਆ। ਜਗੀਰ ਕੌਰ ਜਗੀਰ ਕੌਰ ਬਲਵੰਤ ਕੌਰ ਤੇ ਪਿਆਰੋ ਚਾਰੇ ਜਗਾ ਕੇ ਸ਼ਮਾਦਾਨ, ਬਿਸ਼ਨ ਕੌਰ ਦੇ ਕੋਲ ਦੇਣ ਟਿਕਾਈਆ। ਪ੍ਰਭ ਨੇ ਬਦਲ ਦੇਣਾ ਵਿਧਾਨ, ਵਿਦਿਆ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਧੁਰ ਦਾ ਹੁਕਮ ਹੁਕਮ ਯਥਾਰਥ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਜੀਤ ਸਿੰਘ ਹਾਜ਼ਰ ਕਰੇ ਰਾਤ ਦੇ ਬਾਰਾਂ ਵਜੇ ਛੱਤੀ ਪਦਾਰਥ, ਜਿਹੜੇ ਇਸ਼ਾਰੇ ਨਾਲ ਅੰਦਰ ਦਿਤੇ ਸਮਝਾਈਆ। ਇਸ ਵਿਚ ਪ੍ਰਭ ਦਾ ਨਹੀਂ ਕੋਇ ਸਵਾਰਥ, ਜਨ ਭਗਤਾਂ ਦੀ ਭੁੱਖ ਨੰਗ ਦਏ ਕਟਾਈਆ। ਗੁਰਮੁਖੋ ਤੁਹਾਡੀ ਆਤਮ ਪਰਮਾਤਮ ਬਣ ਜਾਏ ਪਰਮਾਰਥ, ਪਰਮ ਪੁਰਖ ਧੁਰ ਦਾ ਲੇਖਾ ਲਏ ਲਗਾਈਆ। ਉਹ ਵੇਖੋ ਤੁਹਾਡੇ ਕੋਲ ਆ ਗਿਆ ਨਾਰਦ, ਕੰਨ ਖੁਰਕ ਕੇ ਰਿਹਾ ਵਖਾਈਆ। ਜਨ ਭਗਤੋ ਕਿਉਂ ਪ੍ਰਭ ਉਤੇ ਲਾਉਣ ਲੱਗੇ ਗਾਰਦ, ਮੈਨੂੰ ਦਿਉ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਵੇਖਿਆ ਤੁਹਾਡਾ ਸਾਹਿਬ ਭੁੱਖਾ, ਭੁੱਖਿਆਂ ਭੁੱਖ ਗਵਾਈਆ। ਜਿਹੜਾ ਜਵਾਂ ਦਾ ਟੁੱਕਰ ਖਾਵੇ ਸੁੱਕਾ, ਸੁਖਮਨ ਟੇਢੀ ਬੰਕ ਤੁਹਾਡੀ ਪਾਰ ਕਰਾਈਆ। ਮੈਂ ਨਿਸ਼ਾਨਿਉਂ ਕਦੇ ਨਾ ਉਕਾ, ਜੁਗ ਜੁਗ ਭੱਜਾਂ ਵਾਹੋ ਦਾਹੀਆ। ਹੁਣ ਅਵਤਾਰ ਪੈਗ਼ੰਬਰ ਗੁਰੂਆਂ ਪੈਂਡਾ ਮੁਕਾ, ਮੁਕੰਮਲ ਦਿਆਂ ਜਣਾਈਆ। ਜਿਧਰ ਵੇਖਾਂ ਓਧਰ ਪੈਣੀਆਂ ਲੁੱਟਾਂ, ਲੁਟੇਰਾ ਬਣਿਆ ਬੇਪਰਵਾਹੀਆ। ਜਿਸ ਨੇ ਲੇਖੇ ਲਾਇਆ ਗੋਬਿੰਦ ਦੇ ਨੀਹਾਂ ਹੇਠ ਦੁਲਾਰੇ ਸੁੱਤਾ, ਸਤਿ ਦਾ ਮਾਲਕ ਖੇਲ ਖਿਲਾਈਆ। ਉਹਦੀਆਂ ਮੌਲਣ ਲੱਗੀਆਂ ਰੁਤਾਂ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਜ਼ਰੂਰ ਬਾਰਾਂ ਵਜੇ ਤੁਹਾਡੇ ਕੋਲ ਪੁੱਜਾਂ, ਆਵਾਂ ਚਾਈਂ ਚਾਈਂਆ। ਪਰ ਯਾਦ ਰੱਖਿਉ ਗ਼ੁੱਸੇ ਗ਼ਮ ਵਿਚ ਕਿਸੇ

❋

❋

ਦਾ ਮੂੰਹ ਹੋਵੇ ਨਾ ਸੁੱਜਾ, ਅਧੀ ਰਾਤੀਂ ਖ਼ੁਸ਼ੀਆਂ ਵਿਚ ਖ਼ੁਸ਼ੀ ਦੇ ਢੋਲੇ ਗਾਈਆ। ਜਿਹੜਾ ਮਾਲਵੇ ਵਾਲਿਆਂ ਭੇਟਾ ਕੀਤਾ ਮਿਸ਼ਰੀ ਦਾ ਕੁੱਜਾ, ਘਰ ਘਰ ਸੇਵ ਕਮਾਈਆ। ਉਹ ਰੱਖਣਾ ਭਗਤ ਦਵਾਰ ਹਰਿ ਸਿੰਘਾਸਣ ਥੱਲੇ ਉਤੇ ਬਸੁਧਾ, ਧਰਨੀ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਅੰਤ ਕਿਸੇ ਨਾ ਬੁੱਝਾ, ਭੇਵ ਅਭੇਦਾ ਸਮਝ ਕਿਸੇ ਨਾ ਪਾਈਆ।

੧੮ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਬਾਰਾਂ ਵਜੇ
ਦਿਨ ਦੇ ਪਹਿਲੇ ਮਿੰਟ ਹੀ ਸਮਾਂ ੦੦,੦੧

ਅਠਾਰਾਂ ਮੱਘਰ ਦੇ ਬੀਤੇ ਦੋ ਪਲ, ਪਹਿਲੀ ਘੜੀ ਪੂਰਨ ਹੋਣ ਤੇ ਆਈਆ। ਇਹ ਪੂਰਬ ਲੇਖਾ ਪੂਰਾ ਕੀਤਾ ਬਲ, ਜੋ ਸਮਗਰੀ ਅਸ਼ਵਮੇਧ ਜਗ ਟਿਕਾਈਆ। ਭੁੱਖਾ ਬਣ ਅਛਲ ਅਛੱਲ, ਬਾਵਨ ਲਹਿਣਾ ਦਿਤਾ ਚੁਕਾਈਆ। ਜਿਸ ਦਾ ਲੇਖਾ ਜਲ ਥਲ, ਮਹੀਅਲ ਰਿਹਾ ਸਮਾਈਆ। ਆਪਣਾ ਹੁਕਮ ਰੱਖੇ ਅਟਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਿੱਧਾ ਹੋ ਕੇ ਭਗਤਾਂ ਵੱਲ, ਵਲਵਲੇ ਸਾਰੇ ਦਏ ਕਢਾਈਆ। ਆਤਮ ਪਰਮਾਤਮ ਧਾਰ ਰਲ, ਜੋਤੀ ਜਾਤਾ ਡਗਮਗਾਈਆ। ਜਿਸ ਲੇਖਾ ਮੇਟਣਾ ਕਲਜੁਗ ਕਲ, ਕਲਕਾਤੀ ਦਏ ਖਪਾਈਆ। ਜਿਸ ਦੀ ਸਮਝੇ ਕੋਇ ਨਾ ਗੱਲ, ਭੇਵ ਅਭੇਦ ਨਾ ਕੋਇ ਜਣਾਈਆ। ਉਹ ਸਭ ਦਾ ਲੇਖੇ ਲਾਵੇ ਪ੍ਰੇਮ ਪਿਆਰ ਦਾ ਹਲ, ਹੌਲਾ ਭਾਰ ਸਰਬ ਵਖਾਈਆ। ਛੱਤੀ ਪਦਾਰਥ ਦੇਵੇ ਫਲ, ਫਲੀਭੂਤ ਦਏ ਬਣਾਈਆ। ਜਗਤ ਦਵੈਤ ਮੇਟ ਕੇ ਸਲ, ਪ੍ਰੇਮ ਪ੍ਰੀਤੀ ਇਕ ਬੰਧਾਈਆ। ਭਾਗ ਲਗਾ ਕੇ ਕਾਇਆ ਮਾਟੀ ਖੱਲ, ਖ਼ਲਕ ਤੋਂ ਬਾਹਰ ਕਰੇ ਰੁਸ਼ਨਾਈਆ। ਲਹਿਣਾ ਪੂਰਾ ਕਰੇ ਡੂੰਘੀ ਡੱਲ, ਅੰਧ ਅੰਧੇਰ ਦਏ ਚੁਕਾਈਆ। ਸਤਾਰਾਂ ਮੱਘਰ ਦੀ ਰੈਣ ਗਈ ਢਲ, ਅਠਾਰਾਂ ਆਪਣੀ ਲਏ ਅੰਗੜਾਈਆ। ਧੁਰ ਦਾ ਹੁਕਮ ਰਿਹਾ ਘੱਲ, ਸੰਦੇਸਾ ਅਗੰਮ ਅਥਾਹੀਆ। ਅਠਾਰਾਂ ਮੱਘਰ ਕਹੇ ਜੋ ਲੇਖਾ ਹੋਇਆ ਆਜ, ਅਜਬ ਦਿਆਂ ਜਣਾਈਆ। ਇਹ ਲਹਿਣਾ ਪੂਰਾ ਹੋਇਆ ਬਲ ਜਿਸ ਸੀਸ ਤੋਂ ਲਾਹ ਕੇ ਤਾਜ, ਆਪ ਆਪਣਾ ਮਾਣ ਗਵਾਈਆ। ਮਾਣ ਛਡ ਕੇ ਤਖ਼ਤ ਰਾਜ, ਰਈਅਤ ਸੇਵ ਕਮਾਈਆ। ਧਰਮ ਦੀ ਧਾਰ ਜਾਣ ਕੇ ਕਾਜ, ਸੱਚੀ ਕਰਨੀ ਕਾਰ ਕਮਾਈਆ। ਝਗੜਾ ਛਡ ਕੂੜ ਸਮਾਜ, ਸਮਗਰੀ ਸਚ ਟਿਕਾਈਆ। ਜਿਸ ਦਾ ਰਸਨਾ ਨਾਲ ਨਾ ਵੇਖਿਆ ਸਵਾਦ, ਜਿਹਵਾ ਰਸ ਨਾ ਕੋਇ ਚਖਾਈਆ। ਭੋਗ ਲਗਾਇਆ ਰਿਸ਼ੀਆਂ ਵਰਤਾਇਆ ਬਾਦ, ਪਰੋਸ ਕੇ ਦਿਤਾ ਵਖਾਈਆ। ਸੀਸ ਝੁਕਾਇਆ ਤੂੰ ਮਾਲਕ ਇਕ ਆਦਿ, ਅੰਤ ਤੇਰੀ ਵਡਿਆਈਆ। ਤੂੰ ਵਸੇਂ ਜੁਗ ਜੁਗਾਦਿ, ਚੌਕੜੀ ਸੋਭਾ ਪਾਈਆ। ਮੇਰੀ ਰੱਖਣੀ ਲਾਜ, ਦਰ ਠਾਂਡੇ ਮੰਗ ਮੰਗਾਈਆ। ਜਿਸ ਕਾਰਨ ਬ੍ਰਾਹਮਣ ਬੁੱਢਾ ਬਣਿਆ ਅਪਾਹਜ, ਬਾਵਨ ਵੇਖ ਵਖਾਈਆ। ਸ਼ਬਦ ਸੁਣਾ ਕੇ ਬੋਧ ਅਗਾਧ, ਚਾਰ ਵੇਦਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛੱਤੀ ਭੋਜਨ ਕਹਿਣ ਸਾਡੀ ਸਿਫ਼ਤ ਗਾਈ ਰਾਗ ਛੱਤੀ, ਛੱਤੀ ਜੁਗ ਅੰਧ ਗੁਬਾਰ ਜਣਾਈਆ। ਸਾਨੂੰ

❋

❋

ਖਾਂਦੇ ਰਹੇ ਦੰਦ ਬੱਤੀ, ਬੱਤੀ ਸਪਾਰੇ ਕੂਕ ਕੂਕ ਸੁਣਾਈਆ। ਸਾਡਾ ਤਰਸ ਨਾ ਆਇਆ ਕਿਸੇ ਰੱਤੀ, ਅਵਤਾਰ ਪੈਗ਼ੰਬਰ ਗੁਰ ਸਿਰ ਹੱਥ ਨਾ ਕੋਇ ਟਿਕਾਈਆ। ਅਸੀਂ ਸੜਦੇ ਰਹੇ ਅਗਨੀ ਤੱਤੀ, ਸੜ ਸੜ ਆਪਣਾ ਆਪ ਬਦਲਾਈਆ। ਹੁਕਮ ਮੰਨਦੇ ਰਹੇ ਕਮਲਾਪਾਤੀ, ਜੋ ਪਤਿਪਰਮੇਸ਼ਵਰ ਬੇਪਰਵਾਹੀਆ। ਤਨ ਵਜੂਦ ਕਰਦੇ ਰਹੇ ਸਤੀ, ਸਤਿ ਦੇ ਅੱਗੇ ਭੇਟ ਚੜ੍ਹਾਈਆ। ਸਾਡੀ ਫੇਰ ਹੋਈ ਨਾ ਗਤੀ, ਜੁਗ ਜੁਗ ਆਸਾ ਗਏ ਰਖਾਈਆ। ਸਾਨੂੰ ਬਾਵਨ ਨੇ ਸਹਿਜ ਨਾਲ ਇਕ ਗੱਲ ਸੀ ਦੱਸੀ, ਹੌਲੀ ਹੌਲੀ ਦ੍ਰਿੜਾਈਆ। ਜਿਸ ਵੇਲੇ ਸਭ ਦਾ ਮਾਲਕ ਆਇਆ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਹੱਥੋ ਹੱਥੀ, ਹਥੇਲੀ ਉਤੇ ਟਿਕਾਈਆ। ਜਿਸ ਦੀ ਕਹਾਣੀ ਜਾਏ ਨਾ ਕਥੀ, ਅਗੰਮ ਅਥਾਹ ਵਡਿਆਈਆ। ਤੁਹਾਡੀ ਪੈਜ ਜਾਏ ਰੱਖੀ, ਸਿਰ ਆਪਣਾ ਹੱਥ ਰਖਾਈਆ। ਭਗਤ ਸੁਹੇਲੇ ਬਣਾ ਕੇ ਸਖ਼ੀ, ਸੁਖ਼ਨ ਮੇਰਾ ਪੂਰ ਕਰਾਈਆ। ਇਹ ਖੇਲ ਵਖਾਏ ਅੱਖੀਂ, ਪਰਦਾ ਅੱਖੀਆਂ ਉਤੋਂ ਉਠਾਈਆ। ਜਿਸ ਵੇਲੇ ਧੰਨ ਦੌਲਤ ਲੁੱਟੀ ਜਾਣੀ ਕਰੋੜੀ ਲੱਖੀ, ਗ਼ਰੀਬਾਂ ਮਿਲੇ ਵਡਿਆਈਆ। ਸ਼ਾਹ ਸੁਲਤਾਨਾ ਹੋਵੇ ਕੋਇ ਨਾ ਪੱਖੀ, ਸਗਲਾ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਦਾਰਥ ਕਹਿਣ ਹੁਕਮ ਸੁਣਿਆ ਸੱਚੀ ਸਰਕਾਰ, ਜੋ ਬਾਵਨ ਦਿਤਾ ਦ੍ਰਿੜਾਈਆ। ਨਿਰਗੁਣ ਆਵੇ ਆਪਣੀ ਧਾਰ, ਪੁਰਖ ਅਕਾਲਾ ਬੇਪਰਵਾਹੀਆ। ਜਿਸ ਨੂੰ ਕਹਿੰਦੇ ਸਾਂਝਾ ਯਾਰ, ਮਿੱਤਰ ਪਿਆਰਾ ਇਕ ਅਖਵਾਈਆ। ਜਿਸ ਭਗਤਾਂ ਕਰਨਾ ਉਧਾਰ, ਕਲਜੁਗ ਅੰਤ ਲਏ ਤਰਾਈਆ। ਛੱਤੀ ਛੱਤੀ ਬਣਾ ਕੇ ਭਗਤ ਦਵਾਰ, ਭਗਵਨ ਆਪਣੇ ਰੰਗ ਰੰਗਾਈਆ। ਸਾਨੂੰ ਕਦੇ ਨਾ ਦਏ ਵਿਸਾਰ, ਵਿਸਰਿਆਂ ਗਲੇ ਲਗਾਈਆ। ਸਾਡਾ ਗ੍ਰਹਿ ਕਰੇ ਉਜਿਆਰ, ਜਗ ਦੇਵੇ ਮਾਣ ਵਡਿਆਈਆ। ਫੇਰ ਸਾਰੇ ਕਰੀਏ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਬੇਨੰਤੀ ਸੁਣੇ ਆਪ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਤੀ ਪਦਾਰਥ ਕਹਿਣ ਜਨ ਭਗਤੋ ਸਾਡੀ ਫੜ ਲਓ ਬਾਂਹ, ਹੱਥ ਉਪਰ ਦਿਉ ਉਠਾਈਆ। ਸਭ ਦਾ ਇਕੋ ਪਿਤਾ ਤੇ ਇਕੋ ਮਾਂ, ਦੂਜੀ ਜੰਮਣ ਵਾਲੀ ਕੋਇ ਨਾ ਮਾਈਆ। ਸਾਡੀ ਹਾਂ ਵਿਚ ਕਰੋ ਹਾਂ, ਨਾਂਹ ਸਕੇ ਨਾ ਕੋਇ ਸੁਣਾਈਆ। ਜਿਸ ਤਰਾ ਤੁਹਾਡਾ ਭਗਤ ਦਵਾਰੇ ਦਾ ਥਾਂ, ਛੱਤੀ ਛੱਤੀ ਲੰਬਾਈ ਚੌੜਾਈਆ। ਏਸੇ ਤਰਾ ਸਾਡਾ ਲੰਗਰਖਾਨਾ ਦਿਉ ਬਣਾ, ਜਿਸ ਵਿਚ ਵਸੀਏ ਚਾਈਂ ਚਾਈਂਆ। ਫੇਰ ਤੁਹਾਨੂੰ ਰੱਜ ਕੇ ਦਈਏ ਖਵਾ, ਭੁੱਖ ਨੰਗ ਰਹਿਣ ਨਾ ਪਾਈਆ। ਦੀਨ ਮਜ਼੍ਹਬ ਦਾ ਵੇਰਵਾ ਦਈਏ ਮਿਟਾ, ਜ਼ਾਤ ਪਾਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਤੀ ਪਦਾਰਥ ਕਹਿਣ ਸਾਡਾ ਦਵਾਰਾ ਉਚਾ ਹੋਵੇ ਤੇਰਾਂ ਫੁੱਟ, ਬਹੁਤੀ ਮੰਗ ਨਾ ਕੋਇ ਮੰਗਾਈਆ। ਇੱਟਾਂ ਲਾਉਣੀਆਂ ਘੁੱਟ ਘੁੱਟ, ਇਕ ਦੂਜੀ ਨਾਲ ਛੁਹਾਈਆ। ਫੇਰ ਚਾਰੋਂ ਕੁੰਟ ਪਏ ਲੁੱਟ, ਲੁਟੇਰਾ ਨਜ਼ਰ ਕਿਸੇ ਨਾ ਆਈਆ। ਮਾਂਵਾਂ ਵਿਛੜਨੇ ਪੁੱਤ, ਪਿਤਾ ਗੋਦ ਨਾ ਕੋਇ ਸੁਹਾਈਆ। ਜਨ ਭਗਤਾਂ ਮੌਲਣੀ ਰੁਤ, ਰੁਤੜੀ ਪ੍ਰਭ ਨਾਲ ਮਹਿਕਾਈਆ। ਸੇਵਾ ਕਰਨੀ ਸਭ ਨੇ ਹੋ ਕੇ ਖ਼ੁਸ਼, ਖ਼ੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਛੱਤੀ ਪਦਾਰਥੋ

❋

❋

ਮੈਂ ਆ ਗਿਆ ਜੁਗ ਜੁਗ ਦਾ ਪਾਂਧਾ, ਨਾਰਦ ਰਿਹਾ ਸੁਣਾਈਆ। ਮੇਰੇ ਬਿਨਾ ਤੁਹਾਨੂੰ ਕੋਈ ਨਾ ਖਾਂਦਾ, ਖਾਵਣ ਵਾਲਾ ਇਕੋ ਪੰਡਤ ਬੋਦੀ ਵਾਲਾ ਸੋਭਾ ਪਾਈਆ। ਕਿਉਂ ਮੈਂ ਦੁੱਧ ਨਹੀਂ ਚੁੰਘਿਆ ਕਿਸੇ ਮਾਂ ਦਾ, ਮੰਮਾ ਸੀਰ ਨਾ ਮੁਖ ਚੁਆਈਆ। ਮੈਂ ਮਾਸ ਨਹੀਂ ਖਾਂਦਾ ਸੂਰ ਗਾਂ ਦਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਵਣਜਾਰਾ ਬਣਿਆ ਨਹੀਂ ਕਿਸੇ ਬਦਲਣ ਵਾਲੇ ਨਾਂ ਦਾ, ਨਾਉ ਨਿਰੰਕਾਰਾ ਇਕੋ ਗਾਈਆ। ਮੈਂ ਇਸ਼ਾਰਾ ਕੀਤਾ ਨਹੀਂ ਵਾਹਵਾ ਦਾ, ਵਾਹਵਾ ਵਿਚ ਸਿਫ਼ਤ ਸਾਲਾਹੀਆ। ਮੈਂ ਬਲ ਤੱਕਿਆ ਨਹੀਂ ਕਦੇ ਕਿਸੇ ਦੀ ਬਾਂਹ ਦਾ, ਝਗੜੇ ਵਿਚ ਕਦੇ ਨਾ ਆਈਆ। ਮੇਰਾ ਅੱਜ ਦਿਹਾੜਾ ਸੋਹਣਾ ਹੋਇਆ ਚਾਅ ਦਾ, ਚਾਉ ਘਨੇਰਾ ਇਕ ਵਖਾਈਆ। ਮੇਰਾ ਸਮਾਂ ਹੋਇਆ ਲਾਹ ਦਾ, ਲਹਿਣੇਦਾਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਤੁਸੀਂ ਬੜੇ ਚਲਾਕ, ਚਲਾਕੀ ਆਪਣੀ ਦਿਤੀ ਵਖਾਈਆ। ਦੁਨੀਆ ਸੁੱਤੀ ਅਧੀ ਰਾਤ, ਸੁਤਿਆਂ ਕੋਇ ਨਾ ਲਏ ਅੰਗੜਾਈਆ। ਤੁਸਾਂ ਬਣਾ ਕੇ ਸੋਹਣੀ ਭਾਤ, ਭਾਂਤ ਭਾਂਤ ਦੇ ਖਾਣੇ ਭਗਤ ਦਵਾਰੇ ਲਏ ਟਿਕਾਈਆ। ਮੇਰੀ ਕਿਸੇ ਨਾ ਪੁਛੀ ਵਾਤ, ਸੱਦਾ ਦੇ ਨਾ ਕੋਇ ਮੰਗਵਾਈਆ। ਮੈਂ ਛੇਤੀ ਪਹੁੰਚਿਆ ਪੰਧ ਮੁਕਾਇਆ ਭਾਜ, ਧਰਤੀ ਕਦਮ ਨਾ ਕੋਇ ਟਿਕਾਈਆ। ਮੈਂ ਖੇਲ ਤੱਕਿਆ ਜਿਸ ਵੇਲੇ ਜਲਾਈ ਆਗ, ਅਗਨੀ ਅੱਗ ਅੱਗ ਤਪਾਈਆ। ਮੈਂ ਫਿਰਦਾ ਰਿਹਾ ਜਿਸ ਵੇਲੇ ਆਟਾ ਛਾਣਿਆ ਵਿਚ ਪਰਾਤ, ਹੇਠਾਂ ਵੜ ਕੇ ਵੇਖ ਵਖਾਈਆ। ਗੁੰਨ੍ਹਣ ਲੱਗਿਆਂ ਉਤੋਂ ਦਿਤੀ ਦਾਬ, ਮੇਰੀ ਹੱਡੀ ਪਸਲੀ ਦਿਤੀ ਦਬਾਈਆ। ਮੈਂ ਫੇਰ ਵਜਾਇਆ ਨਾਦ, ਕੁਬੇਰ ਦਿਤਾ ਸੁਣਾਈਆ। ਵਿਸ਼ਨੂੰ ਦਿਤਾ ਆਖ, ਪਰਦਾ ਨਾ ਰੱਖਿਆ ਰਾਈਆ। ਕੁਛ ਮੇਰੀ ਗੱਲ ਭਾਖ, ਭਾਸ਼ਾ ਜਗਤ ਨਾ ਕੋਇ ਜਣਾਈਆ। ਉਠ ਵੇਖ ਕੀ ਖੇਲ ਹੁੰਦਾ ਅਧੀ ਰਾਤ, ਰੈਣ ਭਿੰਨੜੀ ਨਾਲ ਰਲਾਈਆ। ਲੇਖਾ ਲਿਖਿਆ ਜਾਂਦਾ ਨਾਲ ਕਲਮ ਦਵਾਤ, ਲਿਖਾਰੀ ਲਿਖਣ ਚਾਈਂ ਚਾਈਂਆ। ਜਿਨ੍ਹਾਂ ਸਵਾ ਸੇਰ ਦੀ ਗਠੜੀ ਚੁੱਕੀ ਸਾਥ, ਬਲ ਤੇਰਾ ਭੰਡਾਰਾ ਪਿਛਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਏਸੇ ਤਰਾ ਬਲ ਚਾਰ ਜੁਗ ਦੇ ਜਗਾਏ ਸੀ ਚਰਾਗ਼, ਚਰਾਗ਼ਾਹਾਂ ਹੋਈ ਰੁਸ਼ਨਾਈਆ। ਕਲਜੁਗ ਅੰਤ ਜਨ ਭਗਤਾਂ ਅੰਧੇਰਾ ਮੇਟੇ ਦਾਗ਼, ਦੁਰਮਤ ਮੈਲ ਧਵਾਈਆ। ਆਪਣੇ ਹੱਥ ਪਕੜੇ ਵਾਗ, ਦੂਸਰ ਡੋਰੀ ਨਾ ਕੋਇ ਬੰਧਾਈਆ। ਹਰਿਜਨ ਸਾਰੇ ਗਏ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਜਿਸ ਦਿਨ ਗੋਬਿੰਦ ਪਹਿਲੀ ਵਾਰ ਆਪਣੀ ਉਂਗਲ ਬਿਠਾਇਆ ਬਾਜ, ਦੀਪਕ ਚਾਰ ਕਰ ਰੁਸ਼ਨਾਈਆ। ਚੌਥੇ ਜੁਗ ਬਦਲ ਦੇਣਾ ਸਮਾਜ, ਸਮਿਗਰੀ ਸਚ ਵਰਤਾਈਆ। ਮਾਤਾ ਗੁਜਰੀ ਦਿਤਾ ਆਖ, ਸਹਿਜ ਨਾਲ ਸੁਣਾਈਆ। ਇਹ ਕਦੋਂ ਪੂਰੀ ਹੋਵੇ ਆਸ, ਪਰਦਾ ਦੇ ਉਠਾਈਆ। ਗੋਬਿੰਦ ਹੱਸ ਕੇ ਕਿਹਾ ਜਿਸ ਵੇਲੇ ਨਿਰਗੁਣ ਨੂਰ ਜੋਤ ਹੋਵੇ ਪ੍ਰਕਾਸ਼, ਪੁਰਖ ਅਕਾਲਾ ਬੇਪਰਵਾਹੀਆ। ਉਸ ਵੇਲੇ ਸਭ ਦਾ ਲੇਖਾ ਲਏ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਹੋਵੇ ਸਾਥ, ਸਗਲਾ ਸੰਗ ਬਣਾਈਆ। ਤੇਰੇ ਨੂਰ ਵਿਚੋਂ ਨੂਰ ਹੋਵੇ ਪ੍ਰਕਾਸ਼, ਪੂਰਨ ਪੁਰਖ ਬੇਪਰਵਾਹੀਆ। ਜੋ ਸਭ ਦੀ ਪੁਛੇ ਵਾਤ, ਬੇਵਤਨਾਂ ਲਏ ਮਿਲਾਈਆ। ਏਸੇ ਕਾਰਨ ਚਾਰ ਦੀਪਕ ਬਿਸ਼ਨ ਕੌਰ ਨੂੰ ਦਿਤੇ ਦਾਤ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

❋

❋

ਨਾਰਦ ਕਹੇ ਜਨ ਭਗਤੋ ਜਿਨ੍ਹ ਨੇਤਰਹੀਣ ਬਣਾਇਆ ਅੰਨ੍ਹਿਆ, ਅਧੀ ਰਾਤ ਅੰਨ ਹੱਥ ਕਿਸੇ ਨਾ ਆਈਆ। ਪਿਛੇ ਜੋਤਾਂ ਜਗਾਉਦੀਆਂ ਸੀ ਕਵਾਰੀਆਂ ਕੰਨਿਆਂ, ਲਾਟਾਂ ਵਾਲੀ ਸੀਸ ਨਿਵਾਈਆ। ਅੱਗੇ ਸਭ ਦਾ ਠੀਕਰ ਭੰਨਿਆ, ਲੇਖਾ ਅਵਰ ਰਹੇ ਨਾ ਰਾਈਆ। ਏਸੇ ਕਰਕੇ ਤਿਨ੍ਹਾਂ ਕਰਾਇਆ ਇਸ਼ਨਾਨਿਆਂ, ਸ਼ੰਕਰ ਦੀ ਮਨਸਾ ਪੂਰ ਕਰਾਈਆ। ਲੇਖਾ ਪੂਰਾ ਹੋਇਆ ਬਾਰਾਂ ਸੌ ਸਤਾਸੀ ਅੰਕ ਨਾਲ ਪੰਨਿਆ, ਭੇਵ ਅਭੇਦ ਰਿਹਾ ਨਾ ਰਾਈਆ। ਸਚ ਪ੍ਰਕਾਸ਼ ਦੀਪਕ ਇਕੋ ਚੰਨਿਆ, ਚੰਦ ਸਿਤਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਜਨ ਭਗਤੋ ਖਾਣ ਲਈ ਰੱਖਿਆ ਬਹੁਤ ਕੁਛ, ਕੁਛ ਮੈਨੂੰ ਦਿਉ ਖਵਾਈਆ। ਮੈਂ ਵੇਖੋ ਤਾਜ਼ੀ ਕਟਾ ਕੇ ਆਇਆ ਦਾੜ੍ਹੀ ਮੁੱਛ, ਮੁਸ਼ਕਲ ਮੂੰਹ ਦੇ ਨਾਲ ਖਾਣ ਲੱਗਿਆਂ ਰਹੇ ਨਾ ਰਾਈਆ। ਕਿਉਂ ਸਾਰੇ ਹੋ ਗਏ ਚੁੱਪ, ਉਚੀ ਕੂਕ ਕੇ ਦਿਉ ਦ੍ਰਿੜਾਈਆ। ਸਾਰੇ ਕਹੋ ਪੰਡਤਾ ਚਾਰੋਂ ਕੁੰਟ ਪੈਣੀ ਲੁੱਟ, ਤੂੰ ਵੀ ਜਾ ਥਾਉਂ ਥਾਈਂਆ। ਨਾਰਦ ਪੁੱਠਾ ਕਰ ਕੇ ਠੁੱਠ, ਠੂਠਾ ਰਿਹਾ ਵਖਾਈਆ। ਮੈਂ ਫਿਰ ਕੇ ਆਇਆ ਲਹਿੰਦੀ ਚੜ੍ਹਦੀ ਗੁੱਠ, ਕੋਨਾ ਕੋਨਾ ਪੰਧ ਮੁਕਾਈਆ। ਇਉਂ ਦਿਸਦਾ ਕਿਸੇ ਨੂੰ ਪਾਣੀ ਨਹੀਂ ਮਿਲਣਾ ਘੁਟ, ਆਬ ਹੱਥ ਕਿਸੇ ਨਹੀਂ ਆਈਆ। ਮੈਂ ਰਾਹ ਵਿਚ ਆਉਂਦੇ ਵੇਖਿਆ ਤਾਰਾ ਚੰਦ ਰਿਹਾ ਟੁੱਟ, ਟੁੱਟਿਆਂ ਫੇਰ ਨਾ ਕੋਇ ਜੁੜਾਈਆ। ਸਦੀ ਚੌਧਵੀਂ ਨਾਤਾ ਰਿਹਾ ਛੁੱਟ, ਮੇਲਾ ਅੱਗੇ ਨਾ ਕੋਇ ਮਿਲਾਈਆ। ਮੈਂ ਜਗਤ ਜਹਾਨ ਤੱਕਿਆ ਖ਼ਾਲੀ ਦਿਸੇ ਬੁਤ, ਬੁਤਖਾਨੇ ਰੋਵਣ ਮਾਰਨ ਧਾਹੀਆ। ਮੈਂ ਹੋਰ ਵੇਖਿਆ ਜਨ ਭਗਤ ਚੋਰੀ ਕਰਦੇ ਲੁਕ, ਲੁਕ ਲੁਕ ਆਪਣੀ ਖ਼ੁਸ਼ੀ ਬਣਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦੇ ਅਗੰਮੀ ਤੁਕ, ਆਤਮ ਪਰਮਾਤਮ ਵੱਜੇ ਵਧਾਈਆ। ਬਾਹਰੋਂ ਛੱਤੀ ਪਦਾਰਥ ਲਏ ਚੁੱਕ, ਭਗਤ ਦਵਾਰੇ ਵਿਚ ਟਿਕਾਈਆ। ਜਿਥੇ ਬਿਨਾ ਭਗਤਾਂ ਤੋਂ ਕੋਇ ਨਾ ਸਕੇ ਪੁੱਜ, ਖ਼ਾਲੀ ਹੱਥ ਨਾ ਕੋਇ ਉਠਾਈਆ। ਮੈਂ ਆਉਂਦਾ ਆਉਂਦਾ ਵਿਸ਼ਨੂੰ ਨੂੰ ਮਾਰ ਕੇ ਆਇਆ ਹੁੱਝ, ਹਲੂਣਾ ਦਿਤਾ ਲਗਾਈਆ। ਬ੍ਰਹਮੇ ਨੂੰ ਕਿਹਾ ਮੇਰੀ ਬਾਤ ਬੁੱਝ, ਕੀ ਏਹ ਖੇਲ ਕੀ ਲੋਕਮਾਤ ਖੇਲ ਖਿਲਾਈਆ। ਸ਼ੰਕਰ ਨੂੰ ਦੱਸ ਕੇ ਆਇਆ ਐਵੇਂ ਨਾ ਬਹਵੀਂ ਰੁੱਠ, ਰੁੱਸਿਆਂ ਹੱਥ ਕਿਛ ਨਾ ਆਈਆ। ਫੇਰ ਸਭ ਦਾ ਬਿਨਾ ਹੱਥਾਂ ਤੋਂ ਹੱਥ ਲਿਆ ਘੁੱਟ, ਜ਼ੋਰ ਨਾਲ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਨਾਰਦ ਕਹੇ ਜਨ ਭਗਤੋ ਇਹ ਖ਼ੁਸ਼ੀਆਂ ਵਾਲਾ ਸੱਤਵਾਂ ਬਰਸ, ਮੈਂ ਭਗਤ ਦਵਾਰੇ ਵਿਚ ਖ਼ੁਸ਼ੀ ਬਣਾਈਆ। ਅਰਸ਼ ਤੋਂ ਆਇਆ ਉਤੇ ਫ਼ਰਸ਼, ਭੱਜਿਆ ਵਾਹੋ ਦਾਹੀਆ। ਇਹ ਛੱਤੀ ਪਦਾਰਥ ਤੁਹਾਡਾ ਬ੍ਰਾਹਮਣ ਹੋ ਕੇ ਖਾਵਾਂ ਵੇਖਿਓ ਤੁਸੀਂ ਨਾ ਪਇਓ ਤਰਸ, ਮਨ ਵਿਚ ਧਿਆਨ ਲਗਾਈਆ। ਤੁਸੀਂ ਮੇਰੀ ਬੋਦੀ ਦਾ ਕਰੋ ਦਰਸ, ਮੈਂ ਤੁਹਾਡਾ ਪਕਵਾਨ ਖਾ ਕੇ ਆਪਣਾ ਝਟ ਲੰਘਾਈਆ। ਪਰ ਇਕ ਦੁੱਖ ਕਿਸੇ ਦੇ ਕੋਲ ਹੱਥ ਵਿਚ ਫੜਨ ਵਾਲਾ ਨਹੀਂ ਪਰਸ, ਨਹੀਂ ਤੇ ਇਹ ਲੇਖਾ ਪੈਰਿਸ ਵਿਚ ਦੇਣਾ ਸੀ ਪਹੁੰਚਾਈਆ। ਉਹ ਵੇਖੋ ਅਮਰੀਕਾ ਵਾਲਿਆਂ ਨੂੰ ਇਹਦੀ ਗ਼ਰਜ਼, ਬਰਤਾਨੀਆ ਅੱਖਾਂ ਰਿਹਾ ਉਠਾਈਆ। ਰਸ਼ੀਆ ਵਾਲੇ ਕਰਨ ਅਰਜ਼, ਨਮੋ ਨਮੋ ਸੀਸ ਝੁਕਾਈਆ। ਉਹ ਤੜਫਦੇ ਜਿਨ੍ਹਾਂ ਛੁਰੀ ਬਣਾਈ ਸ਼ਰਅ ਕਰਦ, ਕਤਲਗਾਹ ਵੇਖਣ ਜਗਤ ਲੋਕਾਈਆ। ਪਰ ਤੁਸੀਂ ਮੇਰਾ ਵੰਡਿਓ ਦਰਦ, ਦਰਦੀ ਹੋ ਕੇ ਲਹਿਣਾ ਦੇਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਪ੍ਰਭੂ ਤੂੰ ਆਦਿ

❋

❋

ਜੁਗਾਦਿ ਜੋਤ ਰੱਬੀ, ਨੂਰ ਨੁਰਾਨਾ ਇਕ ਅਖਵਾਈਆ। ਹੁਣ ਕਿਉਂ ਛੱਤੀ ਪਦਾਰਥਾਂ ਦਾ ਬਣ ਗਿਉਂ ਲਬੀ, ਲਾਲਚ ਖਾਣ ਪੀਣ ਵਾਲਾ ਰਖਾਈਆ। ਝਟ ਸੰਦੇਸ਼ਾ ਮਿਲਿਆ ਯਦੀ, ਨਾਰਦਾ ਅੱਖਾਂ ਲੈ ਉਠਾਈਆ। ਉਹ ਵੇਖ ਭੁੱਖੀ ਤਿਹਾਈ ਰੋਂਦੀ ਚੌਧਵੀਂ ਸਦੀ, ਸਦਾ ਅਜ਼ਾਂ ਸਚ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾਂਦੇ ਲੱਦੀ, ਪਿਛਲਾ ਪੰਧ ਪੰਧ ਮੁਕਾਈਆ। ਹੁਣ ਇਕੋ ਜੋਤ ਅਗੰਮੀ ਜਗੀ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਸ ਨੇ ਪਿਛਲੀ ਮੇਟੀ ਹੱਦੀ, ਹਦੂਦ ਇਕ ਦਿਤੀ ਵਖਾਈਆ। ਦੋ ਜਹਾਨ ਦੀ ਸਾਂਭ ਕੇ ਗੱਦੀ, ਗਦਾਗਰ ਕਰੇ ਲੋਕਾਈਆ। ਤੂੰ ਵੀ ਏਸ ਦਵਾਰੇ ਤੋਂ ਰੱਜੀ, ਜਿਥੇ ਭਗਤ ਜਨ ਰੱਜ ਕੇ ਆਪਣੀ ਖ਼ੁਸ਼ੀ ਬਣਾਈਆ। ਫੇਰ ਚਾਰੋਂ ਕੁੰਟ ਉਠ ਕੇ ਭੱਜੀਂ, ਬਲ ਭੁਜਾਂ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਭਗਤੋ ਪੰਜ ਦਿਨ ਮੈਂ ਫਿਰਦਾ ਰਿਹਾ ਭਗਤ ਦਵਾਰੇ ਗਿਰਦ, ਨੌ ਨੌ ਕਦਮ ਪਿਛੇ ਆਸਣ ਲਾਈਆ। ਵੇਖਦਾ ਰਿਹਾ ਅੰਤਸ਼ਕਰਨ ਇਰਦ, ਬਿਨ ਅੱਖਾਂ ਅੱਖ ਉਠਾਈਆ। ਮੇਰੇ ਨਾਲ ਸੀ ਸੀਤਾ ਨੂੰ ਹਰਨ ਵਾਲਾ ਮਿਰਗ, ਜੋ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਦੱਸਾਂ ਸਭ ਨੂੰ ਸਾਫ਼, ਸਚ ਸਚ ਸੁਣਾਈਆ। ਕੁਛ ਲੇਖਾ ਦੇਵਾਂ ਆਖ, ਅੱਖਰਾਂ ਨਾਲ ਵਡਿਆਈਆ। ਸੀਤਾ ਦਾ ਸੁਭਾਓ ਅੱਠ ਵਾਰ ਚੌਵੀ ਘੰਟਿਆਂ ਵਿਚ ਹੁੰਦਾ ਸੀ ਗੁਸਤਾਖ਼, ਸੋਲਾਂ ਘੰਟੇ ਆਪਣਾ ਰੰਗ ਰੰਗਾਈਆ। ਮੈਂ ਇਕ ਦਿਨ ਉਹਨੂੰ ਕਿਹਾ ਸਾਚ, ਸਚ ਦਿਤਾ ਦ੍ਰਿੜਾਈਆ। ਉਹਦੇ ਕੋਲ ਭੰਨ ਕੇ ਕੱਚੀ ਵਾਂਗ, ਵੰਗ ਦਿਤੀ ਤੁੜਾਈਆ। ਏਥੇ ਕੋਟਨ ਜੁਗ ਚੌਕੜੀ ਗਏ ਲੰਘ, ਅੱਗੇ ਹਾਥ ਕਿਸੇ ਨਾ ਆਈਆ। ਕੀ ਹੋਇਆ ਜੇ ਬਿਸਤਰ ਛਡੇ ਪਲੰਘ, ਬਨਬਾਸੀ ਹੋ ਕੇ ਰਾਮ ਨਾਲ ਜੰਗਲਾਂ ਪੰਧ ਮੁਕਾਈਆ। ਉਹ ਵੇਖ ਧਾਰਾ ਅਗੰਮੀ ਗੰਗ, ਲਹਿਰ ਲਹਿਰ ਨਾਲ ਬਦਲਾਈਆ। ਜਿਸ ਦੇ ਨਾਲ ਹੋਣਾ ਸੰਗ, ਸਗਲਾ ਸੰਗ ਰਖਾਈਆ। ਬਿਨਾ ਪਿਆਰ ਤੋਂ ਦਏ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਨਿਸ਼ਾਨਾ ਮੇਟਣਾ ਤਾਰਾ ਚੰਦ, ਸਦੀ ਚੌਧਵੀਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਜਨ ਭਗਤੋ ਆਪਣੀ ਆਪਣੀ ਦੱਸੋ ਵੰਡ, ਪ੍ਰੇਮ ਵਿਚ ਜਣਾਈਆ। ਮੈਂ ਚਾਹੁੰਦਾ ਛੱਤੀ ਪਦਾਰਥਾਂ ਦੀ ਧਾਰ ਨਾ ਹੋਵੇ ਖੰਡ ਖੰਡ, ਹਿੱਸਾ ਹਿੱਸਾ ਨਾ ਕੋਇ ਬਣਾਈਆ। ਮੈਂ ਇਕੋ ਬ੍ਰਾਹਮਣ ਪੰਡਤ ਪੰਡ, ਪੂਜਣਯੋਗ ਅਖਵਾਈਆ। ਜੇ ਕਹੋ ਮੈਂ ਇਕੱਲਾ ਖਾ ਕੇ ਹੋਵਾਂ ਅਨੰਦ, ਆਪਣੇ ਅਨੰਦ ਦਾ ਰਸ ਤੁਹਾਡੇ ਵੱਲ ਘਲਾਈਆ। ਤੁਸੀਂ ਗਾਉਂਦੇ ਰਹੋ ਪ੍ਰਭੂ ਦੇ ਛੰਦ, ਮੈਂ ਆਪਣਾ ਪੇਟ ਭਰ ਕੇ ਤੁਹਾਨੂੰ ਦਿਆਂ ਵਧਾਈਆ। ਪਰ ਇਕ ਗੱਲ ਮੇਰਾ ਅੰਤਰ ਰਿਹਾ ਕੰਬ, ਹਲੂਣੇ ਦੇ ਦੇ ਰਿਹਾ ਹਿਲਾਈਆ। ਉਹ ਵੇਖ ਜਿਹੜੇ ਬਲ ਦਵਾਰੇ ਦੇ ਰਿਸ਼ੀ ਵਸੇ ਵਿਚ ਛੰਭ, ਛੰਬ ਕੇ ਸਭ ਨੂੰ ਦੇਣ ਵਖਾਈਆ। ਕਿਸੇ ਨੇ ਕਿਸੇ ਨੂੰ ਲਾਉਣਾ ਨਹੀਂ ਅੰਗ, ਬਿਨਾ ਪੁਰਖ ਅਕਾਲ ਤੋਂ ਅੰਗੀਕਾਰ ਨਾ ਕੋਇ ਬਣਾਈਆ। ਤੂੰ ਪੰਡਤਾ ਜਾਹ ਉਤੇ ਗੰਗ, ਗੰਗਾ ਮਾਤਾ ਤੇਰਾ ਰਾਹ ਤਕਾਈਆ। ਇਹ ਪਕਵਾਨ ਭਗਤਾਂ ਦਾ ਖ਼ੁਸ਼ੀ ਕਰੇ ਬੰਦ ਬੰਦ, ਹਰਿਜਨ ਖਾ ਕੇ ਪ੍ਰਭ ਦੇ ਵਿਚ ਸਮਾਈਆ। ਕਿਸੇ ਦਾ ਹੱਥ ਨਾ ਹੋਵੇ ਤੰਗ, ਤੰਗਦਸਤੀ ਦਏ ਕਟਾਈਆ। ਜਿਸ ਵੇਲੇ ਦੀਨ ਦੁਨੀ ਦਾ ਛਿੜਿਆ ਜੰਗ, ਚਾਰੋਂ ਕੁੰਟ ਪਏ ਦੁਹਾਈਆ। ਉਸ ਵੇਲੇ ਜਨ ਭਗਤਾਂ ਦੀ ਪੂਰੀ ਹੋਵੇ ਮੰਗ, ਘਰ

❋

❋

ਘਰ ਦੇਵੇ ਰਿਜ਼ਕ ਸਬਾਈਆ। ਪੰਜਾਂ ਦਿਨਾਂ ਵਿਚ ਪੰਜਾਂ ਤਤਾਂ ਦਾ ਮੁਕਾਇਆ ਪੰਧ, ਗੁਰਮੁਖਾਂ ਪੈਂਡਾ ਰਹੇ ਨਾ ਰਾਈਆ। ਝਗੜਾ ਮੇਟਿਆ ਜੇਰਜ ਅੰਡ, ਉਤਭੁਜ ਸੇਤਜ ਡੇਰਾ ਢਾਹੀਆ। ਇਹ ਛੱਤੀ ਭੋਜਨ ਭਗਵਾਨ ਭਗਤਾਂ ਦੇਵੇ ਵੰਡ, ਬ੍ਰਾਹਮਣਾਂ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਤਾਰਾ ਚੰਨ, ਚੰਦ ਸਿਤਾਰ ਹੁਕਮੇ ਵਿਚ ਭਵਾਈਆ।

੧੯ ਮੱਘਰ ਸ਼ਹਿਨਸ਼ਾਹੀ ਸੰਮਤ ੭ ਸੋਹਣ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਬੁੱਕਰ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਮੁਹੰਮਦ ਮੈਨੂੰ ਦੇ ਮੁਬਾਰਕ, ਖ਼ੁਸ਼ੀਆਂ ਨਾਲ ਵੱਜੇ ਵਧਾਈਆ। ਉਮਤ ਉਮਤੀ ਕਰੇ ਤੁਆਰਫ਼, ਸਨਮੁਖ ਹੋ ਕੇ ਦੇ ਸਮਝਾਈਆ। ਸਾਡਾ ਲੇਖਾ ਸਮਝੇ ਕੋਇ ਨਾ ਆਰਫ਼, ਆਲਮ ਭੇਵ ਨਾ ਕੋਇ ਚੁਕਾਈਆ। ਤੂੰ ਮੇਰੀ ਕਰੀਂ ਸਫ਼ਾਰਸ਼, ਖ਼ੁਦ ਮਾਲਕ ਅੱਗੇ ਸੀਸ ਨਿਵਾਈਆ। ਮੈਂ ਤੇਰੀ ਪੂਰੀ ਕਰਾਂ ਇਬਾਰਤ, ਜੋ ਅਲਿਫ਼ ਯੇ ਨਾਲ ਲਿਖਾਈਆ। ਦੋਵੇਂ ਖੇਲ ਤਕੀਏ ਪਾਕ ਭਾਰਤ, ਪਾਕੀਜ਼ਾ ਹੋ ਕੇ ਅੱਖ ਉਠਾਈਆ। ਕਲਮੇ ਨਾਮ ਦੀ ਕਿਸੇ ਉਤੇ ਰਹੇ ਕੋਇ ਨਾ ਗਾਰਦ, ਹਿਫ਼ਾਜ਼ਤ ਨਜ਼ਰ ਕੋਇ ਨਾ ਆਈਆ। ਅੱਗੇ ਤਕੀਏ ਕਿਹੜਾ ਬਣੇ ਵਾਰਸ, ਜੁੰਮੇਵਾਰ ਕਵਣ ਅਖਵਾਈਆ। ਪਿਛਲਾ ਲਹਿਣਾ ਸਭ ਦਾ ਹੋਵੇ ਖਾਰਜ, ਅੱਗੇ ਗੰਢ ਨਾ ਕੋਇ ਪਵਾਈਆ। ਜਿਹੜੇ ਪੈਗ਼ੰਬਰ ਖ਼ੁਦਾ ਦੇ ਬਣੇ ਜਾਰਜ, ਕਿੰਗ ਜਗਤ ਅਖਵਾਈਆ। ਸਭ ਦੀ ਪੂਰੀ ਹੋਈ ਆਰਜ, ਆਰਜ਼ੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੇਰਾ ਖ਼ੁਸ਼ ਹੋਇਆ ਆਕਾ, ਮਾਲਕ ਧੁਰਦਰਗਾਹੀਆ। ਜਿਸ ਨੇ ਚੌਦਾਂ ਤਬਕਾਂ ਉਲੀਕਿਆ ਖ਼ਾਕਾ, ਮਿੱਟੀ ਖ਼ਾਕ ਤੋਂ ਬਾਹਰ ਦ੍ਰਿੜਾਈਆ। ਉਹ ਖੋਲ੍ਹ ਅਗੰਮਾ ਤਾਕਾ, ਤਕਦੀਰ ਸਭ ਦੀ ਵੇਖ ਵਖਾਈਆ। ਤੇਰਾ ਅੰਤ ਮੇਰਾ ਲਹਿਣਾ ਪੂਰਾ ਕਰੇ ਬਾਕਾ, ਹਿਸਾਬ ਅਵਰ ਨਾ ਕੋਇ ਜਣਾਈਆ। ਕਿਤੇ ਤੈਨੂੰ ਨਾ ਆਵੇ ਘਾਟਾ, ਸਚ ਦੇਣਾ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਤੇ ਅੰਤਮ ਖੁਲ੍ਹਾ ਕਰ ਕੇ ਝਾਟਾ, ਮੇਂਢੀ ਸੀਸ ਦੇਣੀ ਖੁਲ੍ਹਾਈਆ। ਮੰਜ਼ਲ ਪੂਰੀ ਕਰਨੀ ਵਾਟਾ, ਵਟਣਾ ਘਰ ਘਰ ਦੇਣਾ ਲਗਾਈਆ। ਸੁਖ ਮਿਲੇ ਨਾ ਕਿਸੇ ਸੁਹਾਗਣ ਉਤੇ ਖਾਟਾ, ਗੂੜ੍ਹੀ ਨੀਂਦ ਨਾ ਕੋਇ ਸਵਾਈਆ। ਮੈਂ ਪਰਵਰਦਿਗਾਰ ਦਾ ਅਗੰਮੀ ਵੇਖਣਾ ਵੱਜਦਾ ਛਾਪਾ, ਜੋ ਛੁਪਿਆ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਪਾਪਾ, ਪਤਿਤ ਪੁਨੀਤ ਨੂਰ ਇਲਾਹੀਆ। ਉਹ ਸਭ ਦਾ ਬਦਲਣ ਆਇਆ ਜਾਪਾ, ਜਗਜੀਵਣ ਦਾਤਾ ਆਪਣਾ ਹੁਕਮ ਸੁਣਾਈਆ। ਤੇਰੀ ਪੂਰੀ ਕਰੇ ਆਸਾ, ਨਿਰਾਸਾ ਰੂਪ ਨਾ ਕੋਇ ਦਰਸਾਈਆ। ਮੈਨੂੰ ਯਕੀਨ ਹੱਕ ਭਰਵਾਸਾ, ਇਤਮਾਦ ਵਿਚ ਦਿਆਂ ਦ੍ਰਿੜਾਈਆ। ਜਿਸ ਦਾ ਖ਼ੁਸ਼ੀਆਂ ਵਾਲਾ ਫ਼ਾਕਾ, ਫ਼ਾਕੇ ਮਾਰੇ ਜਗਤ ਲੋਕਾਈਆ। ਨੌ ਧਾਰ ਦਾ ਲੇਖਾ ਮੁਕਣਾ ਵਿਚ ਢਾਕਾ, ਢੁਕਵਾਂ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਭੰਨਣਾ ਗਾਟਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੁਹੰਮਦ ਹੱਥ ਰੱਖ

❋

❋

ਲੈ ਉਪਰ ਛਾਤੀ, ਫ਼ਿਕਰ ਰਹੇ ਨਾ ਰਾਈਆ। ਆਪਣੀ ਪਤਰਕਾ ਲੈਣੀ ਵਾਚੀ, ਜੋ ਭਵਿਖਤਾਂ ਵਿਚ ਸੁਣਾਈਆ। ਬਿਨਾ ਪਰਵਰਦਿਗਾਰ ਤੋਂ ਕਿਸੇ ਦੀ ਕਰੇ ਕੋਇ ਨਾ ਰਾਖੀ, ਉਮਤੀ ਉਮਤ ਨਾ ਕੋਇ ਵਡਿਆਈਆ। ਸੋ ਲਹਿਣਾ ਦੇਣਾ ਵੇਖੇ ਸਾਹਿਬ ਅਬਿਨਾਸ਼ੀ, ਅਬਿਨਾਸ਼ੀ ਆਪਣੀ ਕਲ ਵਰਤਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਅਕਲ ਬੁੱਧੀ ਫ਼ਾਹਿਸ਼ੀ, ਫ਼ੈਸਲਾ ਹੱਕ ਸੁਣਾਈਆ। ਸਭ ਦੇ ਅੰਦਰ ਵੜ ਕੇ ਕਰੇ ਤਲਾਸ਼ੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਸ ਨੇ ਸਭ ਨਾਲ ਖੇਲ ਕਰਾ ਦੇਣੀ ਜਗਤ ਵਾਲੀ ਬਦਮਾਸ਼ੀ, ਬਦਲਾ ਸਭ ਦੇ ਹੱਥ ਫੜਾਈਆ। ਅੰਤ ਲਹਿਣਾ ਦੇਣਾ ਮੁਰੀਦਾਂ ਮੁਰਸ਼ਦਾਂ ਪੂਰਾ ਕਰੇ ਲਾਸ਼ੀ, ਲਸ਼ਕਰ ਤਨ ਖ਼ਾਕ ਮਿਲਾਈਆ। ਸ਼ਰਅ ਰਹਿਣ ਨਹੀਂ ਦੇਣੀ ਪੁਰਾਣੀ ਛਾਛੀ, ਸਤਿ ਜੋਤ ਜੋਤ ਰੁਸ਼ਨਾਈਆ। ਜਿਸ ਉਮਤ ਦੀ ਚੌਦਾਂ ਸਦੀਆਂ ਕਰਦਾ ਰਿਹਾ ਆਬਪਾਸ਼ੀ, ਉਸ ਦੀ ਜੜ੍ਹ ਦਏ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਮੁਹੰਮਦ ਕਹੇ ਸਦੀ ਚੌਧਵੀਂ ਉਹ ਮੇਰਾ ਹੱਕ ਅਹਿਬਾਬ, ਸਾਹਿਬ ਵਡ ਵਡਿਆਈਆ। ਸਭ ਨੂੰ ਦੇਵੇ ਖ਼ਿਤਾਬ, ਮਿਹਰ ਨਜ਼ਰ ਉਠਾਈਆ। ਜਿਸ ਦਾ ਲੇਖਾ ਕੋਇ ਅਦਦ ਨਹੀਂ ਆਦਾਦ, ਗਣਤੀ ਗਣਿਤ ਨਾ ਕੋਇ ਗਿਣਾਈਆ। ਉਸ ਨੇ ਦੀਨ ਮਜ਼੍ਹਬ ਰਹਿਣ ਦੇਣੀ ਨਹੀਂ ਕਿਸੇ ਦੀ ਕੋਇ ਜਾਇਦਾਦ, ਹੱਕ ਸਭ ਦੇ ਦਏ ਮਿਟਾਈਆ। ਇਕੋ ਕਲਮਾ ਦੱਸ ਕੇ ਵਾਹਿਦ, ਲਾਸ਼ਰੀਕ ਕਰੇ ਸ਼ਨਵਾਈਆ। ਮਾਲਕ ਖ਼ਾਲਕ ਬਣ ਕੇ ਸਾਹਿਬ, ਸਭ ਦਾ ਪਰਦਾ ਦਏ ਚੁਕਾਈਆ। ਇਕੋ ਹੁਕਮ ਕਰਕੇ ਅਹਿਦ, ਅਹਿਦਨਾਮੇ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਨਿਗਹ ਮਾਰੀਏ ਛੇਤੀ ਛੇਤੀ, ਚਾਰ ਕੁੰਟ ਧਿਆਨ ਰਖਾਈਆ। ਕਿੱਥੇ ਬਦੀ ਤੇ ਕਿੱਥੇ ਨੇਕੀ, ਧਰਨੀ ਧਰਤ ਵੇਖ ਵਖਾਈਆ। ਮੁਹੰਮਦ ਕਿਹਾ ਉਹ ਵੇਖ ਮੇਰੇ ਕੋਲ ਉਸ ਦੀ ਲੇਖੀ, ਜਿਸ ਦਾ ਲੇਖ ਨਾ ਕੋਇ ਲਿਖਾਈਆ। ਜੋ ਅਮਾਮ ਅਮਾਮਾ ਆਏ ਵਟਾ ਕੇ ਵੇਸੀ, ਭੇਖ ਅਵੱਲੜਾ ਇਕ ਜਣਾਈਆ। ਸਾਨੂੰ ਕਰ ਦੇਵੇ ਪਰਦੇਸੀ, ਮਾਤਲੋਕ ਵਿਚ ਦੇਸ ਰਹਿਣ ਕੋਇ ਨਾ ਪਾਈਆ। ਪਿਛਲੀ ਰੇਖ ਦੇਵੇ ਮੇਟੀ, ਅਗਲੀ ਕਰਨੀ ਕਾਰ ਕਮਾਈਆ। ਮੈਂ ਉਸ ਸਾਹਿਬ ਦੀ ਬੇਟੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਆਦਿ ਜੁਗਾਦਿ ਉਸ ਧਾਰ ਵਿਚ ਲਪੇਟੀ, ਜਿਥੋਂ ਬਾਹਰ ਨਾ ਕੋਇ ਕਢਾਈਆ। ਜਗਤ ਜਹਾਨ ਦੀ ਖੇਵਟ ਖੇਟੀ, ਜੁਗ ਜੁਗ ਖੇਲ ਖਿਲਾਈਆ। ਮੈਂ ਸਾਹਿਬ ਤਕਾਂ ਨੇਤ ਨੇਤੀ, ਜੋ ਨਿਤ ਨਵਿਤ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਮੁਹੰਮਦ ਕਹੇ ਸਦੀ ਚੌਧਵੀਂ ਉਹ ਵੇਖ ਹੁਕਮ ਨੂਰੀ, ਨੁਰਾਨਾ ਰਿਹਾ ਜਣਾਈਆ। ਸਭ ਦਾ ਲੇਖਾ ਮੁਕਣਾ ਜਿਨ੍ਹਾਂ ਖਾਧੀ ਗਾਂ ਤੇ ਸੂਰੀ, ਸੂਰਮਾ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਹੋਈ ਮਜਬੂਰੀ, ਸਿਰ ਸਕੇ ਨਾ ਕੋਇ ਉਠਾਈਆ। ਅਸੀਂ ਸਾਰੇ ਚਾਰ ਜੁਗ ਦੇ ਹਜ਼ੂਰੀ, ਹਜ਼ੂਰ ਦੀ ਹਜ਼ੂਰੀ ਖੜ੍ਹ ਕੇ ਆਪਣਾ ਝਟ ਲੰਘਾਈਆ। ਨਾਮ ਕਲਮਾ ਵੰਡਣਾ ਇਕ ਸਾਡੀ ਮਜਦੂਰੀ, ਜੁਗ ਜੁਗ ਸੇਵ ਕਮਾਈਆ। ਹੁਣ ਆਸਾ ਹੋਣ ਲੱਗੀ ਪੂਰੀ, ਪੂਰਨ ਪੁਰਖ ਦਏ ਵਡਿਆਈਆ। ਉਹਦੀ ਮਸਤਕ ਲਾਈਏ ਧੂੜੀ, ਟਿੱਕੇ ਖ਼ਾਕ ਰਮਾਈਆ। ਏਸੇ ਖ਼ੁਸ਼ੀ ਵਿਚ ਸਦੀ ਚੌਧਵੀਂ ਪਹਿਲੀ ਪੋਹ ਨੂੰ ਢਾਈ ਪਾ ਨਿਆਜ਼ ਦੀ ਬਣਾਉਣੀ ਚੂਰੀ, ਚੂਰਮਾਂ ਜਗਤ ਵਾਲਾ ਸਮਝਾਈਆ। ਫੇਰ ਲੇਖਾ ਦੱਸਾਂ ਚੌਦਾਂ ਤਬਕ ਨੇੜੇ ਕਿ ਦੂਰੀ,

❋

❋

ਪੰਧ ਮਾਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਖ਼ਸ਼ੇ ਨਾਮ ਸਰੂਰੀ, ਸਰੂਰ ਧੁਰ ਦਾ ਇਕ ਜਣਾਈਆ।