੨੨ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਹੱਸ ਕੇ ਕਹੇ ਲਾੜੀ ਮੌਤ, ਸਦੀ ਚੌਧਵੀਂ ਰਹੀ ਸੁਣਾਈਆ। ਨੀ ਧੁਰ ਦੀਏ ਸਵਾਣੀਏ ਕੀ ਕਹੇ ਤੇਰਾ ਖੌਂਤ, ਖ਼ਸਮਾਨਾ ਕੀ ਹੁਕਮ ਵਰਤਾਈਆ। ਮੈਂ ਤੇਰੇ ਪਿਆਰ ਵਿਚ ਪਾਵਾਂ ਸੀਸ ਫੁਲ ਚੌਂਕ, ਚੁਕੰਨੀ ਉਮਤ ਦੇਣੀ ਕਰਾਈਆ। ਜਿਥੋਂ ਤਕ ਮੁਹੰਮਦ ਦੀ ਪਹੁੰਚ, ਪੌਂਚੇ ਫੜ ਕੇ ਸਭ ਨੂੰ ਦੇਣਾ ਹਿਲਾਈਆ। ਕੀ ਸੰਦੇਸ਼ਾ ਦੇਵੇ ਧੁਰ ਦਾ ਗ਼ੌਂਸ, ਮਾਲਕ ਧੁਰਦਰਗਾਹੀਆ। ਮੇਰਾ ਜੀਅ ਕਰਦਾ ਮੈਂ ਨਵੀਂ ਚਲਾਵਾਂ ਰੌਂਸ, ਰਸਤੇ ਪਿਛਲੇ ਦਿਆਂ ਬਦਲਾਈਆ। ਮੈਨੂੰ ਚੁਰਾਸੀ ਵਰਨ ਦਾ ਬੜਾ ਆਇਆ ਸ਼ੌਂਕ, ਸ਼ੌਕੀਨ ਹੋ ਕੇ ਦਿਆਂ ਦ੍ਰਿੜਾਈਆ। ਪਰਨਾਵਾਂ ਚੌਦਾਂ ਤਬਕ ਤੌਂਕ, ਤਬਹ ਸਭ ਦੀ ਆਪਣੇ ਨਾਲ ਮਿਲਾਈਆ। ਕਿਤੇ ਤੇਰਾ ਅੰਤ ਸਮਾਂ ਜਾਏ ਨਾ ਔਂਤ, ਔਂਤਰੀ ਕਹੇ ਨਾ ਮੂਲ ਲੋਕਾਈਆ। ਮੈਂ ਇਕ ਦੀ ਮਨਾਉਂਣੀ ਮਨੌਤ, ਮਾਨਵ ਸਾਰੇ ਲੈਣੇ ਖਾਈਆ। ਕਿਉਂ ਆਦਿ ਦਾ ਆਦਿ ਅੰਤ ਦਾ ਅੰਤ ਇਕੋ ਬਹੁਤ, ਬਹੁਤੀ ਵੰਡ ਨਾ ਕੋਇ ਵੰਡਾਈਆ। ਮੈਂ ਚੌਦਾਂ ਸਦ ਰੱਖ ਕੇ ਓਟ, ਬੈਠੀ ਧਿਆਨ ਲਗਾਈਆ। ਮੈਨੂੰ ਸਾਰੇ ਰਹੇ ਟੋਕ, ਗੱਲਾਂ ਗੱਲਾਂ ਨਾਲ ਠੁਕਰਾਈਆ। ਪਰ ਮੈਂ ਕੀ ਕਰਾਂ ਮੈਨੂੰ ਸੰਦੇਸ਼ਾ ਦੇਵੇ ਇਕੋ ਜਿਸ ਦੀ ਨਿਰਮਲ ਜੋਤ, ਸ਼ਬਦੀ ਧਾਰ ਸ਼ਬਦ ਸ਼ਨਵਾਈਆ। ਤੇਰੀ ਮੇਰੀ ਰਹੇ ਕੋਈ ਨਾ ਸੋਚ, ਸੋਚਣ ਦਾ ਪੰਧ ਦਿਤਾ ਮੁਕਾਈਆ। ਮੇਰੀ ਇਕੋ ਆਸਾ ਇਕੋ ਲੋਚ, ਸੋ ਲੋਚਾ ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਲਾੜੀ ਮੌਤ ਕਹੇ ਸਦੀ ਚੌਧਵੀਂ ਮੇਰੀ ਵੇਖ ਜਵਾਨੀ, ਜੋਬਨਵੰਤੀ ਹੋ ਕੇ ਲਵਾਂ ਅੰਗੜਾਈਆ। ਮੇਰਾ ਸਰੀਰ ਸਿੱਧਾ ਵਾਂਗ ਸਰੂ ਦੀ ਕਾਨੀ, ਸਰੋਵਰ ਨਹਾ ਕੇ ਪਿਛਲੀ ਮੈਲ ਧਵਾਈਆ।ਇਕੋ ਪੜ੍ਹਾਂ ਧੁਰ ਦੀ ਬਾਣੀ, ਜੋ ਬਾਣ ਅਣਿਆਲਾ ਤੀਰ ਚਲਾਈਆ। ਮੈਂ ਫਿਰਨਾ ਜੰਗਲ ਜੂਹ ਪਹਾੜ ਜਲ ਥਲ ਪਾਣੀ, ਅਸਮਾਨਾਂ ਵਾਹੋ ਦਾਹੀਆ। ਬਣੀ ਧੁਰ ਦੀ ਸੁਘੜ ਸਵਾਣੀ, ਸੋਹਣਾ ਰੂਪ ਵਟਾਈਆ। ਮੇਰਾ ਜੀਅ ਕਰਦਾ ਮੈਂ ਪਰਨਾਵਾਂ ਚਾਰੇ ਖਾਣੀ, ਦੂਹਲਾ ਦੁਹਲਨ ਆਪਣਾ ਰੂਪ ਦਰਸਾਈਆ। ਜਗਤ ਜਹਾਨ ਕੋਈ ਰਹਿਣ ਨਾ ਦੇਵਾਂ ਕਾਣੀ, ਜਿਹੜੀ ਪ੍ਰਭ ਨੂੰ ਗਈ ਭੁਲਾਈਆ। ਸਦੀ ਚੌਧਵੀਂ ਤੇਰੇ ਅੰਤ ਮੇਰਾ ਹਿੱਸਾ ਇਕੋ ਜੀਵ ਪ੍ਰਾਣੀ, ਪ੍ਰਾਣਅਧਾਰੀ ਦਏ ਵਡਿਆਈਆ। ਜਿਹੜਾ ਬਣੇ ਵੱਡਾ ਦਾਨੀ, ਦਾਤਾ ਹੋ ਕੇ ਦਇਆ ਕਮਾਈਆ। ਮਿਹਰਵਾਨ ਹੋ ਕੇ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਗਤ ਜਹਾਨ ਅੰਤਮ ਅੰਤ ਇਕੋ ਇਕ ਭਗਤ ਦੀ ਰੱਖੇ ਨਿਸ਼ਾਨੀ, ਨਿਸ਼ਾਨੇ ਸਾਰੇ ਦਏ ਮੁਕਾਈਆ। ਜਿਨ੍ਹਾਂ ਇਕੋ ਤੁਕ ਗਾਣੀ, ਗਾ ਗਾ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਲਾੜੀ ਮੌਤ ਕਹੇ ਸਦੀ ਚੌਧਵੀਂ ਮੇਰੇ ਵੇਖ ਸੋਹਣੇ ਨੈਣ, ਨੇਤਰ ਅੱਖ ਅੱਖ ਬਦਲਾਈਆ। ਮੈਂ ਤੈਨੂੰ ਆਈ ਕਹਿਣ, ਕਹਿ ਕੇ ਦਿਆਂ ਸੁਣਾਈਆ। ਮੈਨੂੰ ਸਾਰੀ ਦੁਨੀਆ ਕਹੇ ਲਾੜੀ
❋
❋
ਮੌਤ ਡੈਣ, ਮੇਰਾ ਦਿਲ ਕਰਦਾ ਮੈਂ ਡੈਣ ਬਣ ਕੇ ਦਿਆਂ ਵਖਾਈਆ। ਨਾਤਾ ਇਕੱਠਾ ਰਹਿਣ ਨਾ ਦੇਵਾਂ ਭਾਈ ਭੈਣ, ਨਾਰ ਕੰਤ ਵਿਛੋੜਾ ਦੇਵਾਂ ਥਾਉਂ ਥਾਈਂਆ। ਸ਼ਾਹ ਸੁਲਤਾਨਾਂ ਲੈਣ ਨਾ ਦੇਵਾਂ ਚੈਨ, ਸੁਖਆਸਣ ਸੌਣ ਕੋਇ ਨਾ ਪਾਈਆ। ਸਭ ਨੂੰ ਇਕ ਦੂਜੇ ਨਾਲੋਂ ਕਰ ਦੇਵਾਂ ਤਰਫ਼ੈਣ, ਤਰਫ਼ਦਾਰੀ ਦੀ ਵੰਡ ਨਾ ਕੋਇ ਰਖਾਈਆ। ਨੁਕਤਾ ਵੇਖਾਂ ਉਪਰ ਗ਼ੈਨ, ਗ਼ਮਾਂ ਦੀ ਗਠੜੀ ਫੋਲ ਫੁਲਾਈਆ। ਜਿਧਰ ਵੇਖਾਂ ਓਧਰ ਉਚ ਮੁਨਾਰੇ ਢਹਿਣ, ਸੂਰਬੀਰ ਬਹਾਦਰ ਗਾਜ਼ੀ ਨਜ਼ਰ ਕੋਇ ਨਾ ਆਈਆ। ਸਭ ਨੂੰ ਪਰਨਾ ਕੇ ਲਵਾਂ ਚੈਨ, ਚੀਨਾ ਰੂਸਾ ਗੰਢ ਰਖਾਈਆ। ਸਭ ਦਾ ਲੇਖਾ ਪੂਰਾ ਕਰਾਂ ਐਨ ਦਾ ਐਨ, ਤੂੰ ਅਨੁਲਹੱਕ ਦਾ ਨਾਅਰਾ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਲਾੜੀ ਮੌਤ ਕਹੇ ਮੇਰੇ ਮੁਖ ਵੇਖ ਦੰਦਾਸਾ, ਸੋਹਣਾ ਰੰਗ ਰੰਗਾਈਆ। ਮੈਂ ਭਰਾਉਣਾ ਇਕੋ ਆਪਣਾ ਕਾਸਾ, ਕਸਮ ਵਾਲੇ ਕਸਮ ਖਾ ਕੇ ਆਪਣੀ ਖ਼ੁਸ਼ੀ ਬਣਾਈਆ। ਇਹ ਮੇਰਾ ਛੋਟਾ ਜਿਹਾ ਖੁਲਾਸਾ, ਖੁਲ੍ਹੀ ਗੱਲ ਦਿਤੀ ਦ੍ਰਿੜਾਈਆ। ਮੈਂ ਦੀਨ ਦੁਨੀ ਅੰਦਰ ਵੇਖਣਾ ਤਮਾਸ਼ਾ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਮੈਨੂੰ ਇਸ਼ਾਰਾ ਦੇਵੇ ਸ਼ੰਕਰ ਉਤੇ ਕੈਲਾਸ਼ਾ, ਕਲਾਧਾਰੀ ਹੁਕਮ ਵਰਤਾਈਆ। ਮੈਂ ਚਾਰੋਂ ਕੁੰਟ ਹਰ ਥਾਂ ਕਰਾਂ ਵਾਸਾ, ਵਿਸਰ ਕਦੇ ਨਾ ਜਾਈਆ। ਪਰ ਤੂੰ ਇਕ ਗੱਲ ਯਾਦ ਰੱਖੀਂ ਆਪਣੇ ਅੰਤ ਸਦੀ ਚੌਧਵੀਂ, ਮੈਨੂੰ ਦੇਵੀਂ ਪਾਣੀ ਦਾ ਇਕ ਗਿਲਾਸਾ, ਚੌਦਾਂ ਵਾਰ ਵਾਰ ਕੇ ਪ੍ਰਭ ਦੀ ਭੇਟ ਕਰਾਈਆ। ਫੇਰ ਸਭ ਦੀ ਬਦਲ ਜਾਣੀ ਭਾਸ਼ਾ, ਲਫ਼ਜ਼ ਤਲੱਫ਼ਜ਼ ਦੇਣੇ ਬਦਲਾਈਆ। ਮੇਰੀ ਪੂਰੀ ਹੋਵੇ ਆਸ਼ਾ, ਐਸ਼ ਕਰਨ ਵਾਲੇ ਸਾਰੇ ਲੈਣੇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਧਾਰ ਦੇਵੇ ਭਰਵਾਸਾ, ਸਚ ਦਾ ਹੁਕਮ ਇਕ ਵਰਤਾਈਆ।
੨੪ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਮੁਹੰਮਦ ਕਹੇ ਮੇਰੇ ਪਰਵਰਦਿਗਾਰ, ਬੇਐਬ ਨੂਰ ਇਲਾਹੀਆ। ਨਾਤਾ ਤੁਟਣ ਲੱਗਾ ਚਾਰ ਯਾਰ, ਸਾਚਾ ਸੰਗ ਨਾ ਕੋਇ ਨਿਭਾਈਆ। ਸਦੀ ਚੌਧਵੀਂ ਆਉਣ ਲੱਗੀ ਹਾਰ, ਚਾਰੋਂ ਕੁੰਟ ਵੇਖ ਵਖਾਈਆ। ਉਮਤ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਮੈਂ ਤੇਰਾ ਖ਼ਿਦਮਤਗਾਰ, ਖ਼ਾਦਮ ਇਕ ਅਖਵਾਈਆ। ਮੇਰਾ ਆਦਾਬ ਤੇਰੇ ਦਰਬਾਰ, ਦਰਗਹ ਸਾਚੀ ਸਿਰ ਸਰ ਝੁਕਾਈਆ। ਮੇਰੀ ਅਰਜ਼ ਆਰਜ਼ੂ ਤਮੰਨਾ ਅੰਤਮ ਵਾਰ, ਬੇਪਰਵਾਹ ਦਿਆਂ ਸੁਣਾਈਆ। ਉਹ ਤਕ ਚੰਦ ਸਿਤਾਰਾ ਕਰਦੇ ਗਿਰਿਆਜ਼ਾਰ, ਛਹਿਬਰ ਆਪਣੀ ਧਾਰ ਲਗਾਈਆ। ਮੇਰੇ ਮੌਲਾ ਅੱਲਾ ਤੂੰ ਸਭ ਦਾ ਸਾਂਝਾ ਯਾਰ, ਖ਼ੁਦ ਖ਼ੁਦਾ ਇਕ ਅਖਵਾਈਆ। ਨੂਰੀ ਨਜ਼ਰ ਕਰ ਮਿਹਰਵਾਨ ਮਹਿਬਾਨ ਬਖ਼ਸ਼ ਇਕ ਸਹਾਰ, ਮਿਹਰ ਨਜ਼ਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪਰਵਰਦਿਗਾਰ ਕਹੇ ਮੁਹੰਮਦ ਸੁਣ ਮੇਰੇ ਰਸੂਲ, ਰਸਮ ਤੈਨੂੰ ਦਿਆਂ ਜਣਾਈਆ। ਜਿਸ ਮੇਰਾ ਕਲਮਾ ਕੀਤਾ ਕਬੂਲ, ਕਾਇਨਾਤ ਦਿਤਾ ਦ੍ਰਿੜਾਈਆ। ਅਗਲਾ ਹੁਕਮ ਇਕ ਮਾਕੂਲ, ਚੌਦਾਂ ਤਬਕ ਨਾ ਕੋਈ ਮੇਟੇ ਮੇਟ ਮਿਟਾਈਆ। ਦੀਨ ਦੁਨੀ ਦਾ ਜਾਣਾਂ ਅਰਜ਼ ਤੂਲ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ।
❋
❋
ਜੁਗ ਜੁਗ ਬਦਲਣਾ ਮੇਰਾ ਰੂਲ, ਜੁਗ ਚੌਕੜੀ ਖੇਲ ਚਲੀ ਆਈਆ। ਮੈਂ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਕੰਤ ਕੰਤੂਹਲ, ਗੁਰ ਅਵਤਾਰ ਪੈਗ਼ੰਬਰ ਸਾਰੇ ਮੇਰਾ ਨੂਰ ਇਲਾਹੀਆ। ਤੂੰ ਚੌਦਾਂ ਸਦ ਸ਼ਰਅ ਦਾ ਪੰਘੂੜਾ ਲਿਆ ਝੂਲ, ਸ਼ਰੀਅਤ ਜਗਤ ਵਿਚ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਮੁਹੰਮਦ ਕਹੇ ਮੇਰੇ ਮਹਿਬੂਬ, ਆਲੀਜਾਹ ਤੇਰੀ ਸਰਨਾਈਆ। ਤੇਰਾ ਆਲੀਸ਼ਾਨ ਉਚ ਅਰੂਜ, ਸ਼ਹਿਨਸ਼ਾਹ ਧੁਰਦਰਗਾਹੀਆ। ਸਦੀ ਚੌਧਵੀਂ ਮੇਰੀ ਉਮਤ ਕਰ ਮਹਿਫ਼ੂਜ਼, ਹਿਫ਼ਾਜ਼ਤ ਕਰਨੀ ਥਾਉਂ ਥਾਈਂਆ। ਤੂੰ ਮੇਰਾ ਮੈਂ ਤੇਰਾ ਮਕਰੂਜ਼, ਕਰਜ਼ਾ ਚੁਕਾਉਣਾ ਨੂਰ ਇਲਾਹੀਆ। ਤੇਰਾ ਨੂਰ ਮੇਰਾ ਵਜੂਦ, ਤਨ ਮਾਟੀ ਖ਼ਾਕ ਸੋਭਾ ਪਾਈਆ। ਮੇਰੀ ਮੰਜ਼ਲ ਹੱਕ ਮਕਸੂਦ, ਰਹਿਬਰ ਤੇਰਾ ਲੇਖਾ ਸਮਝ ਕੋਇ ਨਾ ਆਈਆ। ਤੇਰੇ ਹੁਕਮੇ ਅੰਦਰ ਸ਼ਰਅ ਬਣਾਈ ਹਦੂਦ, ਕਲਮਾ ਕਲਾਮ ਵਾਲਾ ਦ੍ਰਿੜਾਈਆ। ਹੁਣ ਲੇਖਾ ਹੁਕਮ ਨਾਲ ਨਾ ਕਰ ਨੇਸਤੋ ਨਾਬੂਦ, ਜੜ੍ਹ ਉਮਤ ਵਾਲੀ ਉਖੜਾਈਆ। ਤੂੰ ਮਿਹਰਵਾਨ ਹਰ ਜਗਹ ਮੌਜੂਦ, ਚੌਦਾਂ ਤਬਕ ਦੇਣ ਗਵਾਹੀਆ। ਤੇਰੀ ਸਿਫ਼ਤ ਕਰੇ ਕੁਰਾਨ ਮਜੀਦ ਹਜ਼ਾਰਾ ਦਰੂਦ, ਤੀਸ ਬਤੀਸ ਢੋਲੇ ਗਾਈਆ। ਕਿਉਂ ਸਦੀ ਚੌਧਵੀਂ ਕਰਨ ਲੱਗਾ ਕੂਚ, ਕੂਚਾ ਗਲੀ ਮੱਕਾ ਕਾਅਬਾ ਰਿਹਾ ਕੁਰਲਾਈਆ। ਤੂੰ ਮੇਰਾ ਮੈਂ ਤੇਰਾ ਸਾਹਿਬ ਸੁਲਤਾਨਾ ਮਰਦ ਮਰਦਾਨਾ ਊਚੋ ਊਚ, ਬੇਐਬ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਾਚੀ ਦਰ ਤੇਰੇ ਅਲਖ ਜਗਾਈਆ। ਮੁਹੰਮਦ ਕਹੇ ਸਦੀ ਚੌਧਵੀਂ ਉਠ ਵੇਖ ਮਾਰ ਝਾਤੀ, ਚਾਰੋਂ ਕੁੰਟ ਨੈਣ ਉਠਾਈਆ। ਦੀਨ ਦੁਨੀ ਆਈ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਰਹਿਮਤ ਬਖ਼ਸ਼ਿਸ਼ ਦੇਵੇ ਕੋਇ ਨਾ ਦਾਤੀ, ਹਕੀਕਤ ਹੱਕ ਨਜ਼ਰ ਕੋਇ ਨਾ ਆਈਆ। ਨਾਤਾ ਤੁਟਿਆ ਬਾਹਮੀ ਇਖ਼ਲਾਕੀ, ਇਕਤਸਾਦੀ ਕਾਰ ਨਾ ਕੋਇ ਕਮਾਈਆ। ਤੇਰਾ ਮੇਰਾ ਖ਼ੁਦਾ ਕਰਾਉਣ ਲੱਗਾ ਤਲਾਕੀ, ਬੇਇਤਫ਼ਾਕੀ ਉਮਤ ਵਿਚ ਰਖਾਈਆ। ਅਲਿਫ਼ ਯੇ ਤੋਂ ਪਰੇ ਤਕੇ ਬਿਨ ਅੱਖਰਾਂ ਵਾਲੀ ਪਾਤੀ, ਜਿਸ ਪਤ੍ਰਕਾ ਦਾ ਮਜ਼ਮੂਨ ਕਾਤਬ ਲਿਖ ਨਾ ਕੋਇ ਸਮਝਾਈਆ। ਆਪਣਾ ਪੂਰਾ ਕਰਨ ਲੱਗਾ ਪੇਸ਼ੀਨਗੋਈਆਂ ਵਾਲਾ ਭਵਿਖਤ ਵਾਕੀ, ਚੌਦਾਂ ਸਦ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਂ ਗਈ ਮਦੀਨਾ ਮੱਕਾ, ਨਿਰਗੁਣ ਧਾਰ ਭੱਜੀ ਵਾਹੋ ਦਾਹੀਆ। ਮੈਨੂੰ ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਮਿਲਿਆ ਕੋਇ ਨਾ ਸਕਾ, ਸਖ਼ੀ ਸਰਵਰ ਨਜ਼ਰ ਕੋਇ ਨਾ ਆਈਆ। ਪੂਰਬ ਪੱਛਮ ਦਰੋਹੀ ਖ਼ੁਦਾ ਦੀ ਮੈਨੂੰ ਪਿਆ ਧੱਕਾ, ਨਬੀ ਰਸੂਲ ਬੈਠੇ ਮੁਖ ਛੁਪਾਈਆ। ਮੇਰਾ ਵਾਅਦਾ ਪਰਵਰਦਿਗਾਰ ਨਾਲ ਪੱਕਾ, ਚੌਦਾਂ ਸਦ ਸੰਗ ਤੇਰਾ ਸਾਥ ਨਿਭਾਈਆ। ਉਹ ਤਕ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਪਰਵਰਦਿਗਾਰ ਹੱਟਾ ਕੱਟਾ, ਕਟਾਕਸ਼ ਆਪਣਾ ਹੁਕਮ ਲਗਾਈਆ। ਜਿਸ ਨੇ ਨੌ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ ਚੌਦਾਂ ਤਬਕ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾ ਪਾਇਆ ਰੱਟਾ, ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਖੇਲ ਵਰਤਾਈਆ। ਦਰੋਹੀ ਸਾਡੀ ਕੀਮਤ ਰਹੀ ਨਾ ਟਕਾ, ਜਗਤ ਮਿਲੇ ਨਾ ਮਾਣ ਵਡਿਆਈਆ। ਧੁਰ ਦਾ ਹੁਕਮ ਹੋਣ ਲੱਗਾ ਸੱਚਾ, ਜੋ ਸੰਦੇਸ਼ੇ ਦਿਤੇ ਧੁਰਦਰਗਾਹੀਆ। ਅੰਤਮ ਭਾਂਡਾ ਤੁਟਣਾ ਕਾਇਆ ਕੱਚਾ, ਕੰਚਨ ਗੜ੍ਹ ਨਜ਼ਰ ਕੋਇ ਨਾ ਆਈਆ। ਬੇਪਰਵਾਹ ਪਰਵਰਦਿਗਾਰ ਸਾਂਝੇ ਯਾਰ ਆਪਣਾ ਖੇਲ ਰਚਾ, ਰਚਨਾ
❋
❋
ਰਚ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਚੌਦਾਂ ਦਿਨ ਵਿਚ ਆਉਣੀ ਹਾਨੀ, ਹਾਣੀਆਂ ਹਾਣ ਨਾ ਕੋਇ ਮਿਲਾਈਆ। ਲੇਖ ਲਿਖੇ ਨਾ ਕੋਇ ਕਾਤਬ ਕਾਨੀ, ਕਾਇਨਾਤ ਸਮਝ ਕੋਇ ਨਾ ਪਾਈਆ। ਸ਼ਰਅ ਦੀ ਸ਼ਰਅ ਨੇ ਕਰਨੀ ਗ਼ੁਲਾਮੀ, ਸ਼ਰੀਅਤ ਸ਼ਰੀਅਤ ਸੀਸ ਝੁਕਾਈਆ। ਕਲਮੇ ਦੀ ਹੋਣੀ ਬਦਨਾਮੀ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਧੁਰ ਦਾ ਹੁਕਮ ਖੇਲ ਆਮ ਅਵਾਮੀ, ਅਮਲ ਹਰ ਥਾਂ ਦਏ ਕਰਾਈਆ। ਨਜ਼ਾਰਾ ਤਕਣਾ ਇਨਸਾਨ ਇਨਸਾਨੀ, ਇਨਸਾਨੀਅਤ ਦਾ ਪੈਂਡਾ ਦਏ ਮੁਕਾਈਆ। ਕੁਛ ਹਲੂਣਾ ਦੇਣਾ ਸ਼ਾਹ ਈਰਾਨੀ, ਤੁਰਕੀ ਤੁਰਤ ਦੇਣਾ ਉਠਾਈਆ। ਚਾਰੋਂ ਕੁੰਟ ਹੋਣੀ ਬੇਇੰਤਜ਼ਾਮੀ, ਇੰਤਜ਼ਾਮ ਵਾਲਾ ਨਜ਼ਰ ਕੋਇ ਨਾ ਆਈਆ। ਹਜ਼ਰਤ ਮੁਹੰਮਦ, ਸਦੀ ਚੌਧਵੀਂ ਕਹੇ ਹੋਵੇ ਨਾ ਕੋਇ ਪਰੇਸ਼ਾਨੀ, ਪਰੇਸ਼ਾਨੀ ਤੋਂ ਬਾਹਰ ਖੇਲ ਵੇਖਣਾ ਚਾਈਂ ਚਾਈਂਆ। ਉਮਤੀ ਲੇਖਾ ਕਤਲੇਆਮੀ, ਕਾਤਲ ਮਕਤੂਲ ਦੋਵੇਂ ਰੂਪ ਬਣਾਈਆ। ਅੰਗੜਾਈ ਲਏ ਸ਼ਾਹ ਅਫ਼ਗ਼ਾਨੀ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਪਹਿਲੀ ਪੋਹ ਨੂੰ ਸਦੀ ਚੌਧਵੀਂ ਕਹੇ ਮੇਰੇ ਵਾਸਤੇ ਲਿਆਉਣੀ ਇਕ ਦਵਾਨੀ, ਮੁਹੰਮਦ ਪੰਜ ਪੈਸੇ ਨਾਲ ਮਿਲਾਈਆ। ਮੈਂ ਲੇਖਾ ਦੱਸਾਂਗੀ ਜ਼ਬਾਨ ਵਿਚ ਖੁਰਾਸਾਨੀ, ਲਬਲਾਨੀ ਬੋਲੀ ਸਹਿਜ ਸੁਭਾਈਆ। ਭੇਵ ਖੋਲ੍ਹਾਂਗੀ ਕੀ ਲੇਖਾ ਆਲਮੇ ਜਾਵਿਦਾਨੀ, ਦਰਗਹ ਸਾਚੀ ਵੰਡ ਵੰਡਾਈਆ। ਸਵਾ ਅੱਠ ਵਕਤ ਹੋਵੇਗਾ ਸ਼ਾਹਾਨੀ, ਸ਼ਹਿਨਸ਼ਾਹ ਕਾਲੇ ਲਬਾਸ ਰੰਗ ਰੰਗਾਈਆ। ਨਾਲ ਚੌਦਾਂ ਗ੍ਰੰਥਾਂ ਦੀ ਲਿਖਤ ਹੋਵੇਗੀ ਪੁਰਾਨੀ, ਚੌਦਾਂ ਤਬਕਾਂ ਪੜਦਾ ਲਾਹੀਆ। ਲਿਖਾਰੀਆਂ ਇਕ ਇਕ ਅੱਖ ਤੇ ਪੱਟੀ ਬੰਨ੍ਹ ਕੇ ਕੀਤੀ ਹੋਵੇਗੀ ਕਾਨੀ, ਹਰਫ਼ ਹਰੂਫ਼ ਨਜ਼ਰ ਕੋਇ ਨਾ ਆਈਆ। ਉਤੇ ਨੀਲੀ ਚਾਦਰ ਹੋਵੇਗੀ ਤਾਣੀ, ਚੰਦ ਸਿਤਾਰਾ ਨਿਸ਼ਾਨ ਦੇਣਾ ਚਮਕਾਈਆ। ਪਹਿਲਾ ਲੇਖ ਲਿਖਣਾ ਨਾਲ ਕਲਮ ਕਾਨੀ, ਸ਼ਾਹੀ ਕਾਲੀ ਰੰਗ ਰੰਗਾਈਆ। ਹਰਿ ਸੰਗਤ ਨੇ ਬਿਰਤੀ ਬਣਾ ਕੇ ਰੱਖਣੀ ਦਾਨੀ, ਹੱਥ ਛਾਤੀ ਉਤੇ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਧੁਰ ਦੇ ਖ਼ੁਦਾ ਦੀ ਦੱਸਾਂਗੀ ਨਿਸ਼ਾਨੀ, ਕੀ ਨਿਸ਼ਾਨਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਇਕ ਸੰਦੇਸ਼, ਖ਼ੁਸ਼ੀਆਂ ਨਾਲ ਜਣਾਈਆ। ਮੇਰੀ ਗੋਲੀ ਦੇ ਖੁਲ੍ਹੇ ਹੋਣਗੇ ਕੇਸ, ਲਿਟਾਂ ਗਲ ਵਿਚ ਲਟਕਾਈਆ। ਸਿੰਘਾਸਣ ਉਤੇ ਖੰਡਾ ਰੱਖਿਆ ਹੋਵੇਗਾ ਦਸ਼ਮੇਸ਼, ਚੜ੍ਹਦੀ ਦਿਸ਼ਾ ਨੋਕ ਧਰਾਈਆ। ਅਸ਼ਟਭੁਜ ਆਪਣੀ ਬਦਲ ਕੇ ਰੇਖ, ਰੇਖਾ ਸਭ ਨੂੰ ਦਏ ਵਖਾਈਆ। ਇਕ ਗੁਰਮੁਖ ਬਣਿਆ ਹੋਵੇਗਾ ਸ਼ੇਖ਼, ਗਾਨੀ ਮਣਕਿਆਂ ਵਾਲੀ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਨੌਂ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਕੂਕੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਅੱਖ ਨਾ ਕਦੇ ਮਿਲਾਈਆ। ਛੱਬੀ ਪੋਹ ਨੂੰ ਮੇਰੇ ਵਾਸਤੇ ਲਿਆਉਣੀ ਇਕ ਤੂੰਬੀ, ਜਿਹੜੀ ਗੋਲੀ ਨਹੀਂ ਵਜਾਈ, ਮੈਂ ਵਜਾ ਕੇ ਦਿਆਂ ਸੁਣਾਈਆ। ਇਕ ਬੇੜੀ ਲਿਆਉਣੀ ਨਬੀ ਨੂਹ ਦੀ, ਖਵਾਜਾ ਆਸਾ ਰਿਹਾ ਵਖਾਈਆ। ਇਕ ਤਸਵੀਰ ਤਸੱਵਰ ਕਰਨੀ ਸ਼ਬਦ ਗੁਰੂ ਦੀ, ਗੁਰਦੇਵ ਦੇਵਾ ਰੂਪ ਬਦਲਾਈਆ। ਇਕ ਧਾਰ ਦਰਸਾਉਣੀ ਰੂਹ ਦੀ, ਬੁਤਾਂ ਤੋਂ ਬਾਹਰ ਸੋਭਾ ਪਾਈਆ। ਫੇਰ ਖੇਲ ਦੱਸਾਂਗੀ ਸਤਿਜੁਗ ਦੇ ਸ਼ੁਰੂ ਦੀ, ਕਿਸ ਬਿਧ ਧਰਨੀ ਧਵਲ ਧੌਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
❋
❋
ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਛੱਬੀ ਪੋਹ ਨੂੰ ਉਡੀਕਾਂ, ਚੌਦਾਂ ਸਦ ਦੀ ਧਿਆਨ ਲਗਾਈਆ। ਮੈਂ ਛਡਣੀਆਂ ਸ਼ਰਅ ਵਾਲੀਆਂ ਮਸੀਤਾਂ, ਮਸੱਲੇ ਮਸਲਿਆਂ ਦਾ ਪੰਧ ਮੁਕਾਈਆ। ਧਰਮ ਧਾਰ ਦੀਆਂ ਦੱਸਣੀਆਂ ਰੀਤਾਂ, ਅੱਲਾ ਹੂ ਅੱਨਾ ਹੂ ਇਕੋ ਰੰਗ ਰੰਗਾਈਆ। ਰਹਿਮਾਨ ਦੀਆਂ ਰਹਿਮਤ ਵਾਲੀਆਂ ਦਸਣੀਆਂ ਪ੍ਰੀਤਾਂ, ਮੁਹੱਬਤ ਵਿਚ ਮਹਿਬੂਬ ਦੇਣੇ ਮਿਲਾਈਆ। ਮੁਹੰਮਦ ਦੀ ਆਸਾ ਦੀਆਂ ਕਰਾਂ ਤਸਦੀਕਾਂ, ਸ਼ਹਾਦਤ ਦੇਣੀ ਭੁਗਤਾਈਆ। ਕਿਉਂ ਮੇਰੇ ਮਾਲਕ ਵਿਚ ਹੱਕ ਤੌਫ਼ੀਕਾਂ, ਧੁਰਦਰਗਾਹੀ ਆਪਣਾ ਹੁਕਮ ਵਰਤਾਈਆ। ਜੋ ਚੁਰਾਸੀ ਦੀਆਂ ਬਦਲ ਦੇਵੇ ਨੀਤਾਂ, ਮਾਨਵ ਮਾਨਸ ਮਾਨੁਖ ਆਪਣੇ ਰੰਗ ਰੰਗਾਈਆ। ਪਰ ਦੁਹਾਈ ਆਪਣਾ ਅੰਤ ਵੇਖ ਕੇ ਮੇਰੀਆਂ ਨਿਕਲਦੀਆਂ ਚੀਕਾਂ, ਚੀਕ ਚਿਹਾੜਾ ਚੌਦਾਂ ਲੋਕ ਦਿਆਂ ਸੁਣਾਈਆ। ਕਿਉਂ ਅਵਤਾਰ ਪੈਗ਼ੰਬਰਾਂ ਚਿੱਟੇ ਉਤੇ ਮਾਰੀਆਂ ਕਾਲੀਆਂ ਲੀਕਾਂ, ਸ਼ਬਦ ਨਾਦ ਕਲਮੇ ਵਿਚ ਕੀਤੀ ਸ਼ਨਵਾਈਆ। ਸੋ ਵਕਤ ਵੇਲਾ ਵੇਖੇ ਬੀਸ ਬੀਸਾ, ਮੂਸਾ ਈਸਾ ਸੰਗ ਮਿਲਾਈਆ। ਜਿਸ ਨੇ ਬਦਲ ਦੇਣੀਆਂ ਵਲਦੀਅਤਾਂ, ਵਲਦ ਵਾਲਦਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਸਦੀ ਚੌਧਵੀਂ ਕੀ ਅਸੀਂ ਹੋ ਗਏ ਜ਼ਈਫ਼, ਆਪਣਾ ਆਪ ਬਦਲਾਈਆ। ਕੀ ਅਸੀਂ ਕਰ ਨਹੀਂ ਸਕਦੇ ਤਾਰੀਫ਼, ਸਿਫ਼ਤਾਂ ਵਾਲੇ ਢੋਲੇ ਗਾਈਆ। ਕੀ ਮੇਰੀ ਭੁੱਲ ਗਈ ਹਦੀਸ, ਜੋ ਹਜ਼ਰਤ ਹੋ ਕੇ ਕੀਤੀ ਪੜ੍ਹਾਈਆ। ਸਦੀ ਚੌਧਵੀਂ ਕਹੇ ਮੁਹੰਮਦ ਸਾਡਾ ਵਕਤ ਗਿਆ ਬੀਤ, ਵਾਅਦਾ ਪਰਵਰਦਿਗਾਰ ਪੂਰ ਕਰਾਈਆ। ਅਸੀਂ ਉਸ ਦੇ ਅੱਗੇ ਨਾਚੀਜ਼, ਕਲਮਿਆਂ ਦੀ ਚਲੇ ਨਾ ਕੋਇ ਚਤੁਰਾਈਆ। ਜਿਸ ਨੇ ਸਾਨੂੰ ਆਪਣੀ ਦਿਤੀ ਤਮੀਜ਼, ਤਰੀਕੇ ਨਾਲ ਦਿਤਾ ਜਣਾਈਆ। ਬਣਾ ਕੇ ਬਰਖ਼ੁਰਦਾਰ ਅਜ਼ੀਜ਼, ਅਜ਼ਮਤੋ ਕਸਮਤੋ ਅਜ਼ਿਬਵਾ ਅਤਿਲਹੇ ਤਾਲੀਮ ਦਿਤੀ ਪੜ੍ਹਾਈਆ। ਸੋ ਸਭ ਦੀ ਪੂਰੀ ਕਰੇ ਰੀਝ, ਲਹਿਣਾ ਦੇਣਾ ਜੁਗ ਚੌਕੜੀ ਰਿਹਾ ਚੁਕਾਈਆ। ਮੈਂ ਫੇਰ ਸੌਂ ਜਾਣਾ ਗੂੜ੍ਹੀ ਨੀਂਦ, ਅੱਖ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਜੁਗ ਚੌਕੜੀ ਆਮਦ ਸਭ ਦੀ ਲੇਖੇ ਲਾਈਆ।
ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਤਾਨਾਈਜ਼ੀਲੇਵਜ ਜਮਜ਼ੇ ਜ਼ਹੰ ਨਫਰੇਜ਼ਿਗੀ ਬੰਦੇਸ਼ੀ ਸ਼ੇਸ਼ਬ ਸ਼ੋਨੇ ਨਵਿਸਤਹੀ ਨਫ਼ਰੇ ਜੂਹਾ, ਕੰਮਸਨੇ ਨਵ ਜ਼ਨਹੂ ਬਾਨੀਜ਼ੋ ਆਵੀਜ਼ੋ ਤਾਕੀਜ਼ੋ ਜ਼ਨਹੋ ਆਮੂਜੇ ਮੁਜਿਸਤੇ, ਮੁਹਮੰਦੇ ਫ਼ਰਿਸ਼ਤੇ ਫ਼ਰਸ਼ੇ ਕੋਜ਼ਾ, ਨੂਰੇ ਅਜ਼ਾ ਜ਼ਗਮੋ ਜ਼ੈਦੇ, ਜੋਸ਼ੇ ਜ਼ਵਸੇ, ਮਸਤੇ ਅਸਤੇ ਸ਼ਾਜੰਦ ਅਖਤਾ ਹੂੰ ਲਿਬਨਾਨੇ ਮਜ਼ੁਲ ਅਜ਼ੀਮੇ ਕਸ਼ੋ ਪਰਵਰਦਿਗਾਰੇ ਬੇਯਸ਼ ਤਾਜ਼ੀਫੇ ਤਾਹਸ਼ ਤਾਹਸ਼ੇ ਸ਼ਾਹਕੀਨੇ ਸ਼ਨੀਰੇ ਮੁਹੰਮਦੇ ਪੀਰੇ ਨਜ਼ਵੇ ਬੇਨਜ਼ੀਰੇ ਨਾਜਿਸਤਾ ਲਾਇਸਤਾ ਬਾਹਿਸਤਾ ਮਨਜ਼ੂ ਅਜ਼ਹੂ ਕਸਤੂ ਸ਼ਵੀਨੇ ਸ਼ਵਾ, ਮਹੀਜ਼ੇ ਅੱਬਾ, ਵਹੀਦੇ ਖ਼ੁਦਾ ਮੋਜ਼ੀਬੇ ਰਜ਼ਾ, ਕੰਨੋਰੇ ਕਵੀਨੇ, ਕਜ਼ੀਲੇ ਜਸਤੇ, ਮਹਵ ਮੁਹੰਮਦੇ, ਕਲਵ ਕੁਰਾਨੇ, ਕਜ਼ੂ ਮੋਜ਼ੀਦੇ ਰਜ਼ੂ, ਤੋਹਫ਼ਾ ਤਰੀਹ, ਖ਼ੁਦਾਏ ਨਜ਼ੀ, ਰਹਮਤੋ ਅਜ਼ਾ, ਬਖ਼ਸ਼ਸ਼ੇ ਜ਼ਮਾ, ਸੀਤੇ ਸਬੂ, ਹਜ਼ਰਤੇ ਕਜ਼ੂ, ਜ਼ਹੀਵੇ ਸ਼ਊ, ਸ਼ਹਿਨਸ਼ਾਹੇ ਮਾਮੂਵ ਜਿਸਮੇ,
❋
❋
ਤਾਮੂ ਇਸਮੇ, ਹਾਜ਼ੂਰ ਪੈਗ਼ੰਬਰੇ, ਬੇਕਸੂਰ ਖਦੂਨੋ ਖਦੀਲੇ, ਸ਼ਰੀਅਤ ਕਬੀਲੇ ਕਮਸਮ ਨਾਕੋਜ਼ੂ, ਰੂਹੇ ਰੋਜ਼ਾਨਾ, ਸ਼ੇਰੇ ਨਿਵਾਨਾ, ਆਲੀਸ਼ਾਨੇ ਵਜ਼ੀ, ਚੌਦਾਂ ਤਬਕੇ ਤਰਜ਼ੀਹ, ਤਵਨਜ਼ੀ, ਅਵਨਜ਼ੀ, ਚਸ਼ਮੋ ਨਾਦੀਦ, ਰਹਿਮਤੇ ਅਜ਼ੀਦ, ਉਸ ਕਿਸ ਮੀਸਾਨਾ ਬੇਪਰਵਾਹ ਨੂਰ ਇਲਾਹੀਆ। ਸਦੀ ਚੌਧਵੀਂ ਕਹੇ, ਵੇ ਮੁਹੰਮਦਾ ਚੜ੍ਹ ਗਿਆ ਪੋਹ, ਸੰਮਤ ਸ਼ਹਿਨਸ਼ਾਹੀ ਸੱਤ ਨਾਲ ਮਿਲਾਈਆ। ਉਠ ਵੇਖ ਮਾਲਕ ਇਕ ਕਿ ਦੋ, ਦੋ ਦਾ ਏਕਾ ਧਿਆਨ ਲਗਾਈਆ। ਕਿਹੜੀ ਦਿਸ਼ਾ ਹੋਈ ਲੋਅ, ਬਿਨ ਨੈਣ ਲੋਇਣ ਅੱਖ ਉਠਾਈਆ। ਸੁਣ ਨਾਅਰਾ ਹੱਕ ਦਾ ਸੋ, ਸੋ ਪੁਰਖ ਨਿਰੰਜਣ ਰਿਹਾ ਦ੍ਰਿੜਾਈਆ। ਵੇ ਕਮਲਿਆ ਜਿਸ ਮੈਥੋਂ ਤੈਥੋਂ ਸਭ ਕੁਛ ਲੈਣਾ ਖੋਹ, ਰੋ ਕੇ ਹੰਝ ਨਾ ਕੋਇ ਵਹਾਈਆ। ਮੈਨੂੰ ਇਕ ਦਰਦ ਮੇਰਾ ਜਗਤ ਵਾਲਾ ਮੋਹ, ਤੋੜਨ ਨੂੰ ਦਿਲ ਕਰੇ ਨਾ ਰਾਈਆ। ਜਿਸ ਵੇਲੇ ਮੈਂ ਹੋਕਾ ਸੁਣਦੀ ਹੋ, ਜੋ ਹੌਲੀ ਹੌਲੀ ਰਿਹਾ ਸੁਣਾਈਆ। ਤੇਰਾ ਭੁੱਲ ਜਾਂਦਾ ਚਾਰ ਯਾਰੀ ਦਾ ਗਰੋਹ, ਸੰਗੀ ਸੰਗ ਨਾ ਕੋਇ ਵਖਾਈਆ। ਮੈਂ ਚਾਹੁੰਦੀ ਉਹ ਨੀਲੇ ਅੰਬਰ ਨੂੰ ਕਿਸ਼ਨ ਸਿੰਘ ਦਲੀਪ ਸਿੰਘ ਫੜਨ ਦੋ, ਨਰਾਇਣ ਸਿੰਘ ਕੁੰਦਨ ਸਿੰਘ ਦੋ ਦੂਜੇ ਨਾਲ ਮਿਲਾਈਆ। ਸਭ ਦੇ ਹੱਥ ਛਾਤੀ ਉਤੇ ਜਾਣ ਛੋਹ, ਜਨ ਭਗਤੋ ਛੋਹਰ ਬਾਂਕੇ ਬਣ ਕੇ ਦਿਉ ਵਖਾਈਆ। ਤੁਹਾਨੂੰ ਢੋਆ ਦਿਤਾ ਧੁਰ ਦਾ ਢੋਅ, ਲੈ ਕੇ ਆਇਆ ਧੁਰ ਦਾ ਮਾਹੀਆ। ਮੈਂ ਚੌਦਾਂ ਸੌ ਸਾਲ ਦੀ ਅੱਜ ਹੋਣ ਲੱਗੀ ਨਿਰਮੋਹ, ਨਾਤਾ ਉਮਤ ਨਾਲੋਂ ਤੁੜਾਈਆ। ਮੈਂ ਕਹਿੰਦੀ ਨੀ ਗੋਲੀਏ ਜਗਤ ਦੀਏ ਵਿਚੋਲੀਏ ਇਕ ਵਾਰੀ ਜ਼ੋਰ ਦੀ ਉਚੀ ਮੇਰੇ ਸਾਹਮਣੇ ਰੋ, ਚੀਕ ਚਿਹਾੜਾ ਦੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਆ ਓਏ ਮੁਹੰਮਦ ਦਿਆ ਮਲੰਗਾ, ਤੇਰੀ ਤਸਬੀ ਵੇਖ ਵਖਾਈਆ। ਓ ਤੇਰੀਆਂ ਭੰਨ ਦੇਵਾਂ ਟੰਗਾਂ, ਜਿਨ੍ਹਾਂ ਨਾਲ ਭੱਜੇਂ ਵਾਹੋ ਦਾਹੀਆ। ਨੀਂ ਤੂੰ ਪਾਈਂਆ ਕਿੱਥੋਂ ਵੰਗਾਂ, ਆਪਣਾ ਵੇਸ ਵਟਾਈਆ। ਮੈਂ ਸਭ ਦੇ ਕੋਲੋਂ ਅੰਤਮ ਝੋਲੀ ਡਾਹ ਕੇ ਮੰਗਾਂ, ਵਾਸਤਾ ਧੁਰ ਦਾ ਨਾਮ ਰਖਾਈਆ। ਮੈਂ ਵੇਖੇ ਚੜ੍ਹ ਕੇ ਕੋਠੇ ਕੰਧਾਂ, ਉਚੇ ਟਿੱਲਿਆਂ ਧਿਆਨ ਰਖਾਈਆ। ਮੈਂ ਆਪਣਾ ਪੈਂਡਾ ਮੁਕਾਇਆ ਲੰਮਾਂ, ਭੱਜੀ ਵਾਹੋ ਦਾਹੀਆ। ਮੇਰਾ ਸਿਰ ਹੋ ਗਿਆ ਨੰਗਾ, ਓਢਣ ਸੀਸ ਨਾ ਕੋਇ ਟਿਕਾਈਆ। ਮੈਨੂੰ ਡਰ ਲੱਗਦਾ ਜਿਸ ਵੇਲੇ ਮੈਂ ਆਪਣੇ ਮਹਿਬੂਬ ਦਾ ਵੇਂਹਦੀ ਸੱਤ ਰੰਗ ਦਾ ਡੰਡਾ, ਜੋ ਡੰਡਾਵਤ ਸਭ ਦੀ ਰਿਹਾ ਬਦਲਾਈਆ। ਮੈਨੂੰ ਇਕ ਦੁੱਖ ਮੈਨੂੰ ਗੋਲੀ ਨਹੀਂ ਦੱਸਿਆ ਉਹ ਪਾਰਬ੍ਰਹਮ ਕਿ ਤਤਾਂ ਵਾਲਾ ਬੰਦਾ, ਜੋ ਬਿਨਾ ਬੰਦਗੀਉਂ ਆਪਣਾ ਖੇਲ ਖਿਲਾਈਆ। ਬਹੁੜੀ ਮੈਨੂੰ ਮਾਰ ਦਿਤਾ ਸਾੜ ਦਿਤਾ ਆਪ ਹੌਲੀ ਹੌਲੀ ਖੰਘਦਾ ਰਿਹਾ ਖੰਘਾ, ਖੰਘ ਖੰਘ ਕੇ ਮੇਰਾ ਅੰਦਰ ਦਿਤਾ ਹਿਲਾਈਆ। ਹੁਣ ਮੈਂ ਕਿਹੜੇ ਦੇਸ ਵੰਞਾ, ਵੰਝ ਮੁਹਾਣਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਮੈਨੂੰ ਆਪਣੇ ਸੱਜੇ ਹੱਥ ਦਾ ਵਖਾ ਦਿਓ ਪੰਜਾ, ਪੰਜਾਂ ਦਾ ਮਾਲਕ ਇਕੋ ਨਜ਼ਰੀ ਆਈਆ। ਮੇਰਾ ਰੋ ਪਿਆ ਤਾਰਾ ਚੰਦਾ, ਬਿਨ ਨੈਣਾਂ ਨੀਰ ਵਹਾਈਆ। ਮੈਨੂੰ ਡਰ ਲੱਗਦਾ ਆਹ ਵੇਖੋ ਚੜ੍ਹਦੀ ਦਿਸ਼ਾ ਗੋਬਿੰਦ ਦਾ ਖੰਡਾ, ਨੋਕ ਤਿੱਖੀ ਰਿਹਾ ਵਖਾਈਆ। ਇਹ ਤੇਗ਼ ਬਹਾਦਰ ਮੰਗ ਗਿਆ ਸੀ ਮੰਗਾ, ਜਿਸ ਵੇਲੇ ਢਾਕੇ ਚਰਨ ਟਿਕਾਈਆ। ਅੱਜ ਉਸ ਦਾ ਲੇਖਾ ਪੂਰਾ ਕੀਤਾ ਸੰਦਾ, ਸੰਧੀ ਵਾਲਾ ਦਿਨ ਪਹਿਲੀ ਪੋਹ ਦਿਤਾ ਲਿਖਾਈਆ। ਬਿਨਾ ਗੋਬਿੰਦ ਦੇ ਸਿਖ ਤੋਂ ਮਿਲੇ ਕਿਸੇ ਨਾ ਸੁਖ ਅਨੰਦਾ, ਅਨੰਦ ਵਿਚ ਰਹਿਣ ਕੋਇ ਨਾ ਪਾਈਆ। ਓ ਜਨ ਭਗਤੋ ਤੁਹਾਡਾ ਆਤਮਾ ਕਦੇ ਹੋਣ ਨਹੀਂ ਦੇਣਾ ਰੰਡਾ, ਰੰਡੀਓ ਤੁਹਾਨੂੰ ਸੁਹਾਗਣ
❋
❋
ਦੇਣਾ ਬਣਾਈਆ। ਸਦਾ ਰਖਿਓ ਆਪਣੇ ਆਪ ਨੂੰ ਠੰਡਾ, ਅਗਨੀ ਤਤ ਨਾ ਕੋਇ ਜਲਾਈਆ। ਤੁਹਾਡੇ ਪਿਛੇ ਆਪਣੇ ਸੀਸ ਤੇ ਰੱਖਾਂ ਖੰਡਾ, ਧਾਰ ਤਿਖੀ ਨਾਲ ਚਲਾਈਆ। ਤੁਹਾਡੇ ਪ੍ਰੇਮ ਨਾਲ ਸਦੀ ਚੌਧਵੀਂ ਦੇ ਹੱਥ ਰੰਗਾਂ, ਖ਼ੂਨ ਦੀ ਧਾਰਾ ਉਮਤ ਵਿਚ ਡੁਬਾਈਆ। ਪਰ ਯਾਦ ਰੱਖਿਓ ਛੱਬੀ ਪੋਹ ਤੇ ਹੋਰ ਖੇਲ ਚੰਗਾ, ਚੰਚਲ ਮਤ ਸਭ ਦੀ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਸੁੱਟ ਦਿਓ ਤਾਰਾ ਚੰਦ, ਧਰਨੀ ਦਿਓ ਲਿਟਾਈਆ। ਓ ਲਿਖਾਰੀਓ ਤੁਸਾਂ ਕਿਉਂ ਕੀਤੀ ਇਕ ਇਕ ਅੱਖ ਬੰਦ, ਭੇਤ ਦਿਓ ਖੁਲ੍ਹਾਈਆ। ਸ਼ਰਾਰਤੀਓ ਤੁਸੀਂ ਕਲਮ ਨਾਲ ਲਿਖ ਕੇ ਤੇ ਸ਼ਰਅ ਦਾ ਵੇਂਹਦੇ ਉਹ ਜੰਗ, ਜੰਗਜੂ ਬਹਾਦਰ ਇਕੋ ਮੰਨ ਕੇ ਸਾਰੀ ਸ੍ਰਿਸ਼ਟੀ ਦਿਤੀ ਤਜਾਈਆ। ਜਿਸ ਅੰਨ ਨਹੀਂ ਖਾਧਾ ਦਸ ਡੰਗ, ਡਾਵਾਂਡੋਲ ਕਰੇ ਲੋਕਾਈਆ। ਧਰਤੀ ਨਹੀਂ, ਉਹ ਫਿਰਨਾ ਵਿਚ ਬ੍ਰਹਿਮੰਡ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰਮੁਖੋ ਤੁਹਾਨੂੰ ਇਉਂ ਰੱਖਣਾ ਜਿਸ ਤਰਾਂ ਪ੍ਰਭੂ ਦੀ ਚੜ੍ਹੇ ਜੰਞ, ਲਾੜੇ ਨਾਲ ਮਿਲ ਕੇ ਇਕੋ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨੀ ਗੋਲੀਏ ਪ੍ਰਭ ਦਾ ਕਿਸ ਨਾਲ ਪਿਆਰ, ਸਚ ਦੇ ਸਮਝਾਈਆ। ਸਦੀ ਚੌਧਵੀਂ ਉਹਦਾ ਰੂਪ ਕਿ ਉਹਦੀ ਨਾਰ, ਪੜਦਾ ਦੇਣਾ ਉਠਾਈਆ। ਕੀ ਉਹ ਚੰਗਾ ਲੱਗੇ ਪਹਿਨ ਕੇ ਸਲਵਾਰ, ਆਪਣਾ ਵੇਸ ਵਟਾਈਆ। ਕੀ ਕਮਲੀਏ ਉਹ ਫਬੇ ਹੱਥ ਫੜ ਕਟਾਰ, ਖੰਡਾ ਨਾਮ ਵਾਲਾ ਖੜਕਾਈਆ। ਸਚ ਦੱਸ ਉਹ ਚੁਰਾਸੀ ਵਿਚੋਂ ਕੀਹਦਾ ਯਾਰ, ਯਰਾਨਾ ਕਿਸ ਨਾਲ ਤੋੜ ਨਿਭਾਈਆ। ਤੁਸੀਂ ਵੀ ਆਪਣਾ ਕਰੋ ਵਿਚਾਰ, ਤਸਬੀਆਂ ਜਿਸ ਦੇ ਵਾਸਤੇ ਰਹੇ ਭਵਾਈਆ। ਉਹ ਸੂਰਬੀਰ ਕਿ ਗ਼ਦਾਰ, ਕਿ ਗਦਾਗਰ ਅਖਵਾਈਆ। ਜਨ ਭਗਤੋ ਸਾਰੇ ਵੇਖੋ ਨੈਣ ਉਘਾੜ, ਇਕ ਪੁਰਖ ਜਿਸ ਨੂੰ ਗੋਬਿੰਦ ਨੇ ਕਿਹਾ ਅਕਾਲ, ਅਕਾਲ ਦਾ ਦਿਆਲ ਨਜ਼ਰੀ ਆਈਆ। ਜਿਸ ਦੇ ਮੁਖ ਵਿਚ ਗੁਰਮੁਖ ਸਾਰੇ ਲਾਲ, ਉਹ ਲਾਲਾਂ ਦੀ ਧਾਰਾ ਨਾਲ ਆਪਣਾ ਆਪ ਲਏ ਚਿਰਾਈਆ। ਓ ਤੁਸੀਂ ਵੇਖਿਆ ਏਸ ਦਾ ਜਮਾਲ, ਜੋ ਜੁਮੇਂ ਵਾਲਿਆਂ ਦੀ ਕਰੇ ਸਫ਼ਾਈਆ। ਕਿਉਂ ਇਸ ਸੁਣਿਆ ਮੁਰੀਦਾਂ ਹਾਲ, ਜੋ ਯਾਰੜਾ ਸੱਥਰ ਹੰਢਾਈਆ। ਉਹਦੀ ਝੱਲੇ ਕੋਇ ਨਾ ਝਾਲ, ਝੱਲਿਆਂ ਨੂੰ ਝਲਕ ਦਏ ਵਖਾਈਆ। ਜਨ ਭਗਤੋ ਤੁਹਾਨੂੰ ਭਗਤੀ ਵਿਚੋਂ ਵੀ ਕੀਤਾ ਬਹਾਲ, ਬਿਨਾ ਭਗਤੀਉਂ ਪਾਰ ਕਰਾਈਆ। ਜਿਥੇ ਹੋਵੋਗੇ ਉਥੇ ਕਰਾਂਗਾ ਸੰਭਾਲ, ਇਹ ਮੇਰੀ ਬੇਪਰਵਾਹੀਆ। ਤੁਹਾਡੇ ਪਿਛੇ ਹੋਵਾਂਗਾ ਬੇਹਾਲ, ਖੁਲ੍ਹੜੇ ਕੇਸ ਗਲ ਲਟਕਾਈਆ। ਤੁਹਾਡਾ ਹੱਲ ਕਰਾਂਗਾ ਸਵਾਲ, ਜਵਾਬ ਇਕੋ ਵਾਰ ਸਭ ਦੀ ਝੋਲੀ ਪਾਈਆ। ਸਤਿਗੁਰ ਸ਼ਬਦ ਅੱਗੇ ਕਿਸੇ ਦੀ ਨਹੀਂ ਕੋਈ ਮਜਾਲ, ਮਜ਼੍ਹਬਾਂ ਦੀਆਂ ਮਜਲਸਾਂ ਵਾਲੇ ਸਾਰੇ ਸੀਸ ਨਿਵਾਈਆ। ਸਦੀ ਚੌਧਵੀਂ ਕਹੇ ਗੋਲੀਏ ਨੀ ਤੂੰ ਕਿਉਂ ਖੋਲ੍ਹ ਲਿਆ ਝਾਟਾ, ਲਿਟਾਂ ਗਲ ਵਿਚ ਲਟਕਾਈਆ। ਓ ਤੈਨੂੰ ਨਹੀਂ ਲੱਭਾ ਗੋਬਿੰਦ ਵਾਲਾ ਬਾਟਾ, ਮੁੱਲਾਂ ਮੁਲਾਣਿਆਂ ਆਪਣਾ ਮਨ ਬਦਲਾਈਆ। ਇਹ ਪਹਿਲੀ ਪੋਹ ਦਾ ਲੇਖਾ ਗੁਰ ਤੇਗ਼ ਬਹਾਦਰ ਲਿਖਿਆ ਸੀ ਆਪਣੇ ਉਪਰ ਮਾਥਾ, ਧੂੜੀ ਖ਼ਾਕ ਵਾਲੀ ਰਮਾਈਆ। ਖ਼ੁਦਾ ਨੇ ਕਿਹਾ ਸ਼ਰਅ ਦਾ ਲੇਖਾ ਪਹਿਲੋਂ ਚੁੱਕਣਾ ਵਿਚ ਢਾਕਾ, ਚੜ੍ਹਦੇ ਵੱਜੇ ਵਧਾਈਆ। ਮੇਰਾ ਮਹਿਬੂਬ ਜ਼ਰੂਰ ਮੰਨੇਗਾ ਮੇਰਾ ਆਖਾ, ਆਖ਼ਰ ਆਪਣੀ ਕਾਰ ਭੁਗਤਾਈਆ। ਗੋਬਿੰਦ ਨੇ ਇਹੋ ਭਵਿਖਤ ਪੁੱਠੇ ਪੈ ਕੇ ਮਾਛੂਵਾੜੇ ਲਿਖਿਆ ਸੀ ਸਾਕਾ, ਸਾਕੀ ਧੁਰ ਦਾ ਜਾਮ
❋
❋
ਦੇਣਾ ਪਿਆਈਆ। ਤੇਰਾ ਖੇਲ ਹੋਣਾ ਹਿੰਦ ਤੇ ਪਾਕਾ, ਪਾਕ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਕਹੇ ਗੋਲੀਏ ਕੀ ਹੁਣ ਮਜਬੂਰੀ, ਸਚ ਦੇ ਸੁਣਾਈਆ। ਕੀ ਹੁਕਮ ਸੁਣਿਆ ਜ਼ਰੂਰੀ, ਜ਼ਰੂਰਤ ਦੱਸ ਖ਼ੁਦ ਖ਼ੁਦਾਈਆ। ਜਿਸ ਦੀ ਕਰਦੀ ਰਹੀ ਮਜ਼ਦੂਰੀ, ਚੌਦਾਂ ਸਦ ਸੇਵ ਕਮਾਈਆ। ਮਲਦੇ ਰਹੇ ਮਸਤਕ ਖ਼ਾਕ ਧੂੜੀ, ਟਿੱਕੇ ਜਗਤ ਰਮਾਈਆ। ਤੂੰ ਉਸ ਦੀ ਵਿਚ ਹਜ਼ੂਰੀ, ਕੀ ਹਜ਼ਰਤ ਰਿਹਾ ਸੁਣਾਈਆ। ਮੈਂ ਪੰਧ ਮਾਰ ਕੇ ਆਈ ਦੂਰੀ, ਭੱਜੀ ਵਾਹੋ ਦਾਹੀਆ। ਨੀ ਕਮਲੀਏ ਮੈਨੂੰ ਭੁੱਖ ਲੱਗੀ ਜੇ ਕੋਈ ਤੇਰੇ ਘਰ ਤੇ ਮੈਨੂੰ ਖਵਾ ਦੇ ਚੂਰੀ, ਮੁਹੰਮਦ ਚੂਰਮੇ ਖਵਾਉਣ ਵਾਲਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਇਹ ਢਾਈ ਪਾ ਮੁਹੰਮਦ ਦੇ ਕੋਲ ਸੀ ਜਿਸ ਵੇਲੇ ਮੱਕੇ ਵਿਚੋਂ ਕੱਢਿਆ ਤੇ ਬਗ਼ਲ ਵਿਚ ਦਿਤੀ ਸੀ ਫੂੜੀ, ਹਿਜਰ ਕਰ ਕੇ ਚਲਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਦੇ ਉਠਾਈਆ। ਚੂਰੀ ਕਹੇ ਤੂੰ ਪ੍ਰਭੂ ਮੈਨੂੰ ਕਿਉਂ ਖਾਦਾ, ਭੇਵ ਦੇ ਜਣਾਈਆ। ਮੈਂ ਸਚ ਦੱਸਾਂ ਮੈਂ ਉਹ ਸਤਿਗੁਰੂ ਨਹੀਂ ਮੰਨਦੀ ਜਿਹੜਾ ਭੁੱਖਿਆਂ ਨੂੰ ਨਹੀਂ ਰਜਾਂਦਾ, ਭੁੱਖਿਆਂ ਭੁੱਖ ਮਿਟਾਈਆ। ਉਹ ਸਤਿਗੁਰੂ ਨਹੀਂ ਜਿਹੜਾ ਪਿਆਰ ਨਾ ਕਰੇ ਪਿਆਰ ਦੇਵੇ ਨਾ ਨਾਲੋਂ ਵੱਧ ਮਾਂ ਦਾ, ਗੋਦੀ ਗੋਦ ਨਾ ਸਦਾ ਟਿਕਾਈਆ। ਉਹ ਸਤਿਗੁਰੂ ਕਦੇ ਨਹੀਂ ਮੰਨਣਾ ਜਿਹੜਾ ਵੇਰਵਾ ਰੱਖੇ ਸੂਰ ਗਾਂ ਦਾ, ਸੂਰਮਾਂ ਜਗਤ ਨਾ ਕਦੇ ਅਖਵਾਈਆ। ਉਹ ਸਤਿਗੁਰੂ ਜਿਹੜਾ ਮਾਲਕ ਹਰ ਘਰ ਤੇ ਹਰ ਥਾਂ ਦਾ, ਬ੍ਰਹਿਮੰਡਾਂ ਖੰਡਾਂ ਆਪਣੀ ਕਾਰ ਭੁਗਤਾਈਆ। ਉਹ ਮਾਲਕ ਹੋਵੇ ਇਕੋ ਨਾਂ ਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਉਹ ਸਹਾਰਾ ਬਣ ਜਾਏ ਗ਼ਰੀਬ ਨਿਮਾਣਿਆਂ ਦੀ ਬਾਂਹ ਦਾ, ਫੜ ਬਾਹੋਂ ਪਾਰ ਕਰਾਈਆ। ਉਹ ਲੇਖਾ ਨਾ ਜਾਣੇ ਬਗ ਬਪੜੇ ਕਾਂ ਦਾ, ਜਿਧਰ ਵੇਖੇ ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਗੋਲੀਏ ਮੈਨੂੰ ਇਉਂ ਜਾਪਦਾ ਤੂੰ ਬੜੀ ਭੁੱਖੀ, ਭੁੱਖ ਨਾਲ ਰਹੀ ਕੁਰਲਾਈਆ। ਤੂੰ ਖ਼ੂਨ ਕਢ ਕੇ ਵਿਚੋਂ ਆਪਣੇ ਮੁਖੀ, ਧਰਨੀ ਉਤੇ ਖ਼ੂਨ ਦਿਤਾ ਡੁਲ੍ਹਾਈਆ। ਹਲੂਣਾ ਦੇ ਦਿਤਾ ਜਗਤ ਵਾਲੀ ਕੁੱਖੀ, ਸੁਖ ਵਿਚ ਨਾ ਕੋਇ ਸਮਾਈਆ। ਬਿਨਾ ਭਗਤਾਂ ਤੋਂ ਝਗੜਾ ਮਿਟਣਾ ਨਹੀਂ ਭਾਗ ਲੱਗਣਾ ਨਹੀਂ ਦੁਲਾਰੇ ਸੁਤੀਂ, ਅਪਰਾਧੀਆਂ ਪਾਰ ਨਾ ਕੋਇ ਕਰਾਈਆ। ਤੂੰ ਜਿਹੜਾ ਭਾਰ ਫਿਰਦੀ ਚੁੱਕੀ, ਚਾਰ ਯਾਰੀ ਰਹੀ ਤਰਸਾਈਆ। ਵੇਖੀਂ ਕਿਤੇ ਆਪਣੀ ਲਾ ਨਾ ਲਵੀਂ ਰੁਚੀ, ਖਾਣ ਵਿਚ ਨਾ ਮਨ ਬਦਲਾਈਆ। ਜਿਸ ਵੇਲੇ ਪ੍ਰਭ ਦੀ ਮੌਲੇ ਰੁਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਜਨ ਭਗਤਾਂ ਦੀ ਆਤਮਾ ਰਹਿਣ ਨਾ ਦੇਵੀਂ ਸੁੱਤੀ, ਸੁਤਿਆਂ ਲੈ ਉਠਾਈਆ। ਉਮਤ ਦੀ ਧਾਰ ਵੇਖਣੀ ਖੁਲ੍ਹੀ ਗੁੱਤੀ, ਮੇਂਢੀ ਸੁਹਾਗ ਨਜ਼ਰ ਕੋਇ ਨਾ ਆਈਆ। ਭਾਵੇਂ ਮੈਨੂੰ ਮੁਸ਼ਟੰਡੀ ਕਹਿੰਦੇ ਤੇ ਜੋਤ ਅਕਾਲਣ ਬੜੀ ਲੁੱਚੀ, ਜੁਗ ਜੁਗ ਦੀਨ ਦੁਨੀ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰੇ ਉਤੇ ਨਹੀਂ ਕੋਈ ਬੁਰਕਾ, ਬੁਰਕੇ ਸਭ ਦੇ ਦੇਣੇ ਲੁਹਾਈਆ। ਹੁਕਮ ਮੰਨਣਾ ਇਕੋ ਸ਼ਬਦ ਸਤਿਗੁਰੂ ਕਾ, ਦੂਜਾ ਮੰਨਣ ਕਦੇ ਨਾ ਪਾਈਆ। ਜਨ ਭਗਤੋ ਵੇਖੋ ਮੈਨੂੰ ਡਰਦੀ ਨੂੰ ਆ ਗਿਆ ਮੁੜ੍ਹਕਾ, ਆਪਣੀਆਂ ਧਾਰਾਂ ਰਿਹਾ ਵਗਾਈਆ। ਨੀ ਗੋਲੀਏ ਤੈਨੂੰ ਉਹ ਵਖਾਇਆ ਗੁਟਕਾ, ਜਿਸ ਦੇ
❋
❋
ਅੱਖਰ ਗਣਿਤ ਨਾ ਕੋਇ ਗਿਣਾਈਆ। ਓਏ ਮੁਲਾਣਿਆਂ ਹੁਣ ਵੇਲਾ ਆਉਣਾ ਲੁੱਟ ਦਾ, ਲੁਟੇਰਾ ਬਣੇ ਧੁਰਦਰਗਾਹੀਆ। ਉਮਤ ਦਾ ਬੂਟਾ ਜਾਣਾ ਸੁੱਕਦਾ, ਸੁੱਕਿਆਂ ਹਰੇ ਨਾ ਕੋਇ ਕਰਾਈਆ। ਸਭ ਦਾ ਪੈਂਡਾ ਵੇਖੋ ਮੁਕਦਾ, ਅੱਗੇ ਲੇਖ ਨਾ ਕੋਇ ਲਿਖਾਈਆ। ਜਿੰਨਾਂ ਚਿਰ ਜਾਪ ਨਾ ਹੋਇਆ ਇਕ ਤੁਕ ਦਾ, ਓਨਾਂ ਚਿਰ ਮਿਲੇ ਨਾ ਧੁਰ ਦਾ ਮਾਹੀਆ। ਸਦੀ ਚੌਧਵੀਂ ਕਹੇ ਜਨ ਭਗਤੋ ਨੌਂ ਸਾਲ ਪਿਛੋਂ ਆਹ ਤੁਹਾਡਾ ਦਵਾਰ ਬਣ ਜਾਣਾ ਪੁਛ ਗਿਛ ਦਾ, ਦੂਰ ਦੁਰਾਡੇ ਸਾਰੇ ਨੈਣ ਉਠਾਈਆ। ਕਿਸੇ ਨੂੰ ਪਤਾ ਨਹੀਂ ਲੱਗਣਾ ਸੂਰਜ ਕਿੱਥੋਂ ਚੜ੍ਹਦਾ ਤੇ ਕਿੱਥੇ ਛੁਪਦਾ, ਉਗਣ ਆਥਣ ਇਕੋ ਦੇਣਾ ਕਰਾਈਆ। ਕੋਈ ਵਣਜਾਰਾ ਰਹਿਣ ਨਹੀਂ ਦੇਣਾ ਟੁੱਕ ਦਾ, ਭੁੱਖਿਆਂ ਭੁੱਖ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਨੀ ਗੋਲੀਏ ਮੇਰੇ ਨਾਲ ਬਹਿ ਕੇ ਲਾਹ ਮੁਕਾਣਾ, ਹਾਏ ਉਫ ਤੇਰੀ ਦੁਹਾਈਆ। ਵੇ ਨਾਨਕਾ ਤੂੰ ਕਿਉਂ ਕਹਿ ਕੇ ਗਿਉਂ ਹਿੰਦੂ ਅੰਨ੍ਹਾ ਤੇ ਤੁਰਕੂ ਕਾਣਾ, ਓਹ ਵੇਖ ਕਾਣੇ ਲਿਖਾਰੀ ਸਾਰੇ ਦੇਣ ਗਵਾਹੀਆ। ਤੇਰੇ ਸਾਹਿਬ ਨੇ ਆਪਣਾ ਵਕਤ ਪਛਾਣਾ, ਅਭੁਲ ਭੁੱਲ ਕਦੇ ਨਾ ਜਾਈਆ। ਜਿਸ ਨੇ ਧੁਰ ਦਾ ਹੁਕਮ ਚਲਾਣਾ, ਪਿਛਲਾ ਲੇਖਾ ਦਏ ਮੁਕਾਈਆ। ਸਭ ਨੇ ਮਿਲ ਕੇ ਇਕੋ ਰਾਗ ਗਾਣਾ, ਗਾ ਗਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਨੀ ਗੋਲੀਏ ਉਠ ਪਾ ਲਈਏ ਵੈਣ, ਚਾਰੇ ਨੈਣ ਗਵਾਈਆ। ਨਾਤਾ ਛਡ ਦਈਏ ਭਾਈ ਭੈਣ, ਸਾਕ ਸੈਣ ਨਾ ਕੋਇ ਅਖਵਾਈਆ। ਨੀ ਜਿਹੜਾ ਕਮਲਾਪਤਿ ਵਹਾਉਣ ਆ ਗਿਆ ਵਹਿਣ, ਬੁੱਢੇ ਸ਼ੇਖ਼ ਸਾਰੇ ਦਏ ਰੁੜ੍ਹਾਈਆ। ਫੇਰ ਆਪ ਹੋ ਜਾਣਾ ਤਰਫ਼ੈਣ, ਤਰਫ਼ਦਾਰੀ ਵਿਚ ਕਦੇ ਨਾ ਆਈਆ। ਨੀ ਓਨ ਨੁਕਤਾ ਮੇਟ ਦੇਣਾ ਉਤੋਂ ਗ਼ੈਨ, ਗ਼ਮਾਂ ਦਾ ਡੇਰਾ ਢਾਹੀਆ। ਸਚ ਦੱਸ ਉਸ ਨੇ ਕਿਥੇ ਜਾ ਕੇ ਲੈਣਾ ਚੈਨ, ਕਵਣ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪਣੇ ਹੱਥ ਰਖਾਈਆ। ਗੋਲੀ ਕਹੇ ਸੁਣ ਚੌਧਵੀਂ ਸਦੀ ਮੇਰੀ ਰਾਣੀ, ਰਾਜਾ ਤੇਰਾ ਨੂਰ ਨਜ਼ਰੀ ਆਈਆ। ਤੂੰ ਉਸੇ ਦੀ ਧਾਰ ਪੁਰਾਣੀ, ਜਿਸ ਨੂੰ ਪੁਨਹ ਪੁਨਹ ਸਾਰੇ ਸੀਸ ਨਿਵਾਈਆ। ਉਹ ਇਹਨੂੰ ਯਾਦ ਕਰਦੇ ਮੜ੍ਹੀਆਂ ਵਿਚ ਮਸਾਣੀ, ਮਕਬਰੇ ਮਾਰਨ ਧਾਈਆ। ਇਹਦੀ ਸਿਫ਼ਤ ਕਰੇ ਚਾਰੇ ਬਾਣੀ, ਚਾਰੇ ਖਾਣੀ ਢੋਲੇ ਗਾਈਆ। ਮੈਂ ਤੇ ਨਿੱਕੀ ਜੇਹੀ ਨੱਢੀ ਬਾਲ ਅੰਞਾਣੀ, ਬੁੱਧਹੀਣ ਅਖਵਾਈਆ। ਮੈਨੂੰ ਜਗਤ ਸਮਝੇ ਜੀਵ ਪੁਰਾਣੀ, ਮੇਰੀ ਆਤਮਾ ਪਰਮਾਤਮਾ ਵਿਚ ਸਮਾਈਆ। ਇਕੋ ਹੁਕਮ ਧੁਰ ਫ਼ਰਮਾਨੀ, ਜਿਸ ਨੂੰ ਮੰਨ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨੀ ਗੋਲੀਏ ਕਰ ਲੈ ਮੂੰਹ ਮਿੱਠਾ, ਚੂਰੀ ਚੂਰਮੇ ਵਾਲੀ ਖਾਈਆ। ਉਹ ਤੈਨੂੰ ਪਤਾ ਨਹੀਂ ਤੂੰ ਦੱਸਿਆ ਨਹੀਂ ਮੇਰੇ ਸਾਹਿਬ ਨੇ ਪਲੰਘ ਕਰਕੇ ਪੁੱਠਾ, ਪੁੱਠੀ ਉਮਤ ਦਿਤੀ ਕਰਾਈਆ। ਮਿਹਰਵਾਨ ਹੋ ਕੇ ਤੁੱਠਾ, ਭਗਤ ਨਿਮਾਣੇ ਗਲੇ ਲਗਾਈਆ। ਜਿਨ੍ਹਾਂ ਦੇ ਹੱਥ ਪਾਇਆ ਗੁੱਟਾ, ਦੋ ਜਹਾਨਾਂ ਨਾ ਕੋਇ ਛੁਡਾਈਆ। ਤਾਰਾ ਚੰਦ ਕਹੇ ਮੈਂ ਨੀਲੇ ਅੰਬਰੋਂ ਤੁਟਾ, ਤੁਟ ਕੇ ਭਗਤ ਦਵਾਰੇ ਆਪਣਾ ਆਸਣ ਲਾਈਆ। ਹੁਣ ਸਭ ਦਾ ਖ਼ਾਲੀ ਹੋਣਾ ਠੂਠਾ, ਓ ਗੋਲੀਏ ਅੰਦਰ ਦੀਏ ਪੋਲੀਏ, ਦੋ ਠੂਠੀਆਂ ਮੇਰੇ ਹੱਥ ਦੇ ਫੜਾਈਆ। ਇਨ੍ਹਾਂ ਦੋਹਾਂ ਨੂੰ ਗੋਬਿੰਦ ਨੇ ਦਿਤਾ ਸੀ ਝੂਟਾ, ਦੋ ਤੋਂ
❋
❋
ਤੀਜਾ ਦਿਤਾ ਵਖਾਈਆ। ਉਹ ਭਾਂਡਾ ਇਥੇ ਫੁੱਟਾ, ਫੁਟਕਲ ਦਾ ਡੇਰਾ ਢਾਹੀਆ। ਗੁਰਮੁਖ ਰਹੇ ਕੋਇ ਨਾ ਰੁੱਠਾ, ਰੁਠਿਆਂ ਲਵਾਂ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮਿੱਟੀ ਕਹੇ ਮੈਂ ਪੇੜੇ ਪਈ ਘੁਮਿਆਰ, ਘੁੰਮਰ ਘੇਰੀ ਵਿਚ ਘੁਮਾਈਆ। ਮੈਨੂੰ ਮਾਣ ਨਹੀਂ ਦਿਤਾ ਕਿਸੇ ਪੈਗ਼ੰਬਰ ਗੁਰ ਅਵਤਾਰ, ਕ੍ਰਿਸ਼ਨ ਵਰਗੇ ਭੰਨ ਕੇ ਆਪਣੀ ਖ਼ੁਸ਼ੀ ਗਏ ਬਣਾਈਆ। ਸਖ਼ੀਆਂ ਨਾਲ ਕਰ ਬਹਾਰ, ਨੱਚ ਟੱਪ ਕੇ ਆਪਣਾ ਝਟ ਲੰਘਾਈਆ। ਮੈਂ ਕੋਝੀ ਕਮਲੀ ਸਭ ਨਾਲ ਕਰਾਂ ਪਿਆਰ, ਪਿਆਸਿਆਂ ਦਿਆਂ ਰਜਾਈਆ। ਨਾਨਕ ਨੇ ਕਿਹਾ ਮੇਰਾ ਰੂਪ ਕੁੰਭ ਤੇ ਕੁੰਭ ਦਾ ਦਿਤਾ ਅਧਾਰ, ਸ਼ਹਾਦਤ ਜਗਤ ਵਾਲੀ ਰਖਾਈਆ। ਮੈਂ ਵੀ ਚਾਹੁੰਦੀ ਸਾਂ ਮੇਰਾ ਵੀ ਮਿਲੇ ਪਰਵਰਦਿਗਾਰ, ਮੇਰਾ ਮਾਲਕ ਧੁਰਦਰਗਾਹੀਆ। ਜੋ ਜੁਗ ਜੁਗ ਕੋਝਿਆਂ ਕਮਲਿਆਂ ਨੂੰ ਲਾਵੇ ਛਾਤੀ ਨਾਲ, ਅਗਨੀ ਤਤ ਬੁਝਾਈਆ। ਮੇਰੀ ਟਕਿਆਂ ਵਾਲੀ ਕੀਮਤ ਮੈਂ ਕਰਨੀ ਵਿਚ ਕੰਗਾਲ, ਬਹੁ ਮੁੱਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਮਿੱਟੀ ਕਹੇ ਮੈਂ ਮਿੱਟੀ ਦਾ ਭਾਂਡਾ, ਪ੍ਰਭ ਸਿੰਘਾਸਣ ਸੀਸ ਨਿਵਾਈਆ। ਮੇਰਾ ਅੰਤਰ ਉਸੇ ਨੂੰ ਗਾਂਦਾ, ਜੋ ਸਭ ਦਾ ਪਿਤਾ ਮਾਈਆ। ਮੈਂ ਜੁਗ ਚੌਕੜੀ ਰਾਹ ਤਕਾਂਦਾ, ਬਿਨ ਨੈਣਾਂ ਨੈਣ ਉਠਾਈਆ। ਓ ਭਗਤੋ ਆਪ ਪਿਆਸਾ ਰਿਹਾ ਤੇ ਤੁਹਾਨੂੰ ਰਿਹਾ ਰਜਾਂਦਾ, ਅੱਠੇ ਪਹਿਰ ਤੁਹਾਡੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵਡਾ ਵਡ ਵਡਿਆਈਆ। ਉਹ ਮਿੱਟੀ ਕਹੇ ਗੋਲੀ ਸਿਰ ਤੇ ਲੈਣਾ ਚੁੱਕ, ਦੋਵੇਂ ਹੱਥ ਨਾਲ ਟਿਕਾਈਆ। ਸਾਡਾ ਪੈਂਡਾ ਜਾਵੇ ਮੁਕ, ਜੇ ਸਾਹਿਬ ਦੇਵੇ ਮਾਣ ਵਡਿਆਈਆ। ਸਾਡਾ ਭਾਗ ਨਾ ਜਾਵੇ ਨਿਖੁੱਟ, ਭਗਤ ਦਵਾਰ ਫਿਰੀਏ ਚਾਈਂ ਚਾਈਂਆ। ਜਗਤ ਜਹਾਨ ਨੂੰ ਹੱਥ ਨਹੀਂ ਆਉਣਾ ਘੁਟ, ਪਿਆਸੀ ਮਰੇ ਲੋਕਾਈਆ। ਜਨ ਭਗਤੋ ਜਿਥੇ ਪੜ੍ਹੋਗੇ ਸੋਹੰ ਤੁਕ, ਉਥੇ ਜਲ ਦੇ ਵਹਿਣ ਦਿਆਂ ਵਹਾਈਆ। ਹੁਣ ਹੋਣਾ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਦੇਸ਼ਾ ਰਿਹਾ ਸੁਣਾਈਆ। ਠੀਕਰ ਕਹੇ ਮੈਂ ਏਥੇ ਵੱਜਾ, ਸੋਹਣਾ ਰੰਗ ਰੰਗਾਈਆ। ਉਹ ਮੈਂ ਇਥੇ ਸਜਾ, ਜਿਥੇ ਮਿਲੇ ਬੇਪਰਵਾਹੀਆ। ਮੈਂ ਭਗਤਾਂ ਦੇ ਪਿਆਰ ਵਿਚ ਬੱਝਾ, ਆਪਣੀ ਗੰਢ ਰਖਾਈਆ। ਪਰ ਭਗਤੋ ਤੁਹਾਨੂੰ ਪ੍ਰਭ ਨੇ ਮਾਣ ਦਿਤਾ ਕਿਹੜੀ ਵਜਹ, ਪੜਦਾ ਦਿਉ ਖੁਲ੍ਹਾਈਆ। ਮੈਂ ਬੜਾ ਫਿਰਿਆ ਦੋ ਜਹਾਨਾਂ ਜਗਹ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਮੈਂ ਜਗਤ ਜਹਾਨ ਦੀਆਂ ਬੁਝਾਉਂਦਾ ਰਿਹਾ ਅੱਗਾਂ, ਸਾਂਤਕ ਸਤਿ ਕਰਾਈਆ। ਪਰ ਦੁਹਾਈ ਮੇਰੀ ਮੇਰਾ ਯਰਾਨਾ ਇਕ ਨਾਲ ਨਹੀਂ ਲੱਗਾ, ਯਾਰੀ ਤੋੜ ਨਾ ਕੋਇ ਨਿਭਾਈਆ। ਮੈਨੂੰ ਲੱਦਦੇ ਰਹੇ ਉਤੇ ਗਧਾ, ਘਰੋ ਘਰ ਵਿਕਾਈਆ। ਪਹਿਲੋਂ ਮੇਰੇ ਵਿਚ ਪੀਣ ਪਾਣੀ ਫੇਰ ਬਾਹਰ ਸੁੱਟ ਕੇ ਦੇਣ ਦਗ਼ਾ, ਘਰ ਵਿਚ ਨਾ ਕੋਇ ਟਿਕਾਈਆ। ਮੈਂ ਵੀ ਲੱਭਦਾ ਸਾਂ ਕਦੇ ਮੈਨੂੰ ਵੀ ਮਿਲੇਗਾ ਕੋਈ ਅੱਡਾ, ਜਿਥੇ ਅੱਡੀਆਂ ਮਾਰਨ ਵਿਚ ਸਖ਼ੀ ਰੂਪ ਨਾ ਕੋਇ ਬਦਲਾਈਆ। ਜਿਸ ਦਾ ਇਕੋ ਨਿਸ਼ਾਨਾ ਹੋਵੇਗਾ ਗੱਡਾ, ਗਾਡ ਇਕੋ ਹੋਵੇ ਬੇਪਰਵਾਹੀਆ। ਉਹ ਜੋ ਕੁਛ ਕਰੇ ਤੇ ਕਰੇ ਬੇਵਜਹ, ਜਿਸ ਦੀ ਵਜਹ ਸਮਝ ਕਦੇ ਨਾ ਆਈਆ। ਉਨ ਲੇਖਾ ਪੂਰਾ ਕਰ ਦੇਣਾ ਜਿਨ ਮੁਹੰਮਦ ਦੀਆਂ ਕਟਾਈਆਂ ਲਬਾਂ, ਲਹਿਣਾ ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਓ ਮੈਨੂੰ ਕਹਿੰਦੇ ਇਕ ਬਬਰੀ, ਓ ਬਬਰੋ ਦਿਆਂ ਜਣਾਈਆ। ਓ ਮੈਂ ਵੜ ਗਿਆ ਵਿਚ ਕਬਰੀਂ, ਕਬਰਸਤਾਨਾਂ ਵਿਚ ਰੱਖ ਕੇ ਮੁਰਦਿਆਂ ਕੋਲ ਮੇਰਾ ਆਸਣ ਲਾਈਆ। ਮੈਂ ਚੌਦਾਂ ਸੌ ਸਾਲ ਕੀਤੀ ਬੜੀ ਸਬਰੀ, ਹੁਣ ਬੇਸਬਰੀ ਵਿਚ ਭੱਜਾਂ ਵਾਹੋ ਦਾਹੀਆ। ਮੈਂ ਭਗਤ ਦਵਾਰੇ ਵੜਿਆ ਜਬਰੀ, ਮੈਨੂੰ ਪਿਆਰ ਨਾਲ ਚੁੱਕ ਨਾ ਕੋਇ ਲਿਆਈਆ। ਮੇਰੀ ਅਕਲ ਸ਼ਕਲ ਨਾ ਲੰਮੀ ਨਾ ਮਧਰੀ, ਵਡਾ ਛੋਟਾ ਰੂਪ ਨਾ ਕੋਇ ਬਣਾਈਆ। ਪਰ ਯਾਦ ਰੱਖੋ ਮੈਂ ਅੱਜ ਦੀ ਗੱਲ ਸੁਣਾਵਾਂ ਸੱਜਰੀ, ਸੱਜਣੋ ਦਿਆਂ ਸੁਣਾਈਆ। ਗੋਬਿੰਦ ਨੇ ਦੋਹਾਂ ਹੱਥਾਂ ਨੂੰ ਦੋਹਾਂ ਹੱਥਾਂ ਵਿਚ ਕੀਤਾ ਸੀ ਬਦਲੀ, ਫੇਰ ਘੁੱਟ ਕੇ ਲਿਆ ਦਬਾਈਆ। ਨਾਲੇ ਇਸ਼ਾਰਾ ਕੀਤਾ ਜਿਸ ਵੇਲੇ ਆਇਆ ਅਦਲੀ, ਇਨਸਾਫ਼ ਹੱਕ ਕਮਾਈਆ। ਪਿਛਲੀ ਮੁਕਾ ਦੇਵੇਗਾ ਮਜ਼ਲੀ, ਅਗਲੀ ਮੰਜ਼ਲ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਦਰਸਾਈਆ। ਸਦੀ ਚੌਧਵੀਂ ਕਹੇ ਓ ਪ੍ਰਭੂ ਓ ਮਾਲਕਾ, ਨਾ ਮਾਰ ਓਏ ਖੰਘੂਰਾ, ਕਿਉਂ ਖੰਘ ਕੇ ਰਿਹਾ ਡਰਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰਾ ਮਜ਼ਦੂਰਾ, ਮਜ਼ਦੂਰੀ ਕਰਕੇ ਝਟ ਲੰਘਾਈਆ। ਓਹ ਮੈਨੂੰ ਕਰਕੇ ਗਏ ਮਸ਼ਹੂਰਾ, ਮਸ਼ਵਰੇ ਤੇਰੇ ਨਾਲ ਰਖਾਈਆ। ਉਨ੍ਹਾਂ ਦਾ ਲੇਖਾ ਤੂੰ ਰਹਿਣ ਨਾ ਦਈਂ ਅਧੂਰਾ, ਭਵਿਖਤ ਸਭ ਦੇ ਪੂਰ ਕਰਾਈਆ। ਮੈਂ ਚਾਹੁੰਦੀ ਨਹੀਂ ਸਾਂ ਅੱਜੇ ਕੂਣਾ, ਕੂਕ ਕੂਕ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਖੇਲ ਖਿਲਾਈਆ। ਪ੍ਰਭੂ ਸੁਣਿਆ ਤੇਰਾ ਸ਼ਹਿਨਸ਼ਾਹੀ ਸੰਮਤ ਦਾ ਸੱਤਵਾਂ ਬਰਸ, ਬਰਸੀ ਮਨਾਉਣ ਵਾਲੇ ਸਾਰੇ ਰਹੇ ਕੁਰਲਾਈਆ। ਕਹਿਣ ਸਾਡੇ ਉਤੇ ਕਰ ਕੁਝ ਤਰਸ, ਦੁਖੀ ਹੋ ਕੇ ਦਈਏ ਦੁਹਾਈਆ। ਜੇ ਤੂੰ ਆ ਗਿਆ ਉਤੇ ਫ਼ਰਸ਼, ਅਰਸ਼ਾਂ ਦਾ ਮਾਲਕ ਨੂਰ ਇਲਾਹੀਆ। ਤੇਰੇ ਕੋਲ ਵਡਾ ਖ਼ਜ਼ਾਨਾ ਤੇ ਦੋ ਜਹਾਨਾਂ ਦਾ ਪਰਸ, ਬੇਅੰਤ ਬੇਪਰਵਾਹੀਆ। ਸਾਡੀ ਸਭ ਦੀ ਮੇਟ ਦੇ ਹਰਸ, ਹਵਸ ਅਗਲੀ ਰਹੇ ਨਾ ਰਾਈਆ। ਪੁਰਖ ਅਕਾਲ ਕਹੇ ਓਏ ਅਵਤਾਰ ਪੈਗ਼ੰਬਰੋ ਗੁਰੂਓ ਮੈਂ ਕੋਈ ਤੁਹਾਡਾ ਦੇਣਾ ਨਹੀਂ ਕਰਜ਼, ਤੁਸੀਂ ਖ਼ਾਲੀ ਹੱਥ ਲਏ ਅੰਤ ਖ਼ਾਲੀ ਹੱਥ ਸਭ ਦੇ ਇਸ ਦੇ ਵਿਚ ਰਖਾਈਆ। ਇਹ ਰੀਤੀ ਨਹੀਂ ਮੰਦਰ ਮਸੀਤੀ ਸ਼ਿਵਦਵਾਲੇ ਚਰਚ, ਚਰਾਗ਼ਾਹਾਂ ਰੋਵਣ ਮਾਰਨ ਧਾਹੀਆ। ਮੈਨੂੰ ਇਉਂ ਦਿਸਦਾ ਸਦੀ ਚੌਧਵੀਂ ਤੇਰਾ ਮੂਲ ਰਹਿ ਜਾਏ ਇਕ ਦਵਾਨੀ ਜਿਸ ਨਾਲ ਪੂਰਾ ਹੋਵੇ ਖਰਚ, ਰੁਪਈਆ ਹੱਥ ਕਿਸੇ ਨਾ ਆਈਆ। ਕਿਉਂ ਰੁਪਈਏ ਵਾਲੇ ਪ੍ਰਭੂ ਦੇ ਪਿਆਰ ਵਿਚ ਹੋ ਗਏ ਦਰਜ, ਚਾਰ ਜੁਗ ਨਾਮ ਨਾ ਕੋਇ ਮਿਟਾਈਆ। ਪੰਜਾਂ ਪੈਸਿਆਂ ਨਾਲ ਲੈਣ ਦੇਣ ਦਾ ਚਲਦਾ ਰਹੇ ਖਰਚ, ਖ਼ਜ਼ਾਨੇ ਭਰਪੂਰ ਨਾ ਕੋਇ ਵਖਾਈਆ। ਮੇਰਾ ਕੁਛ ਨਹੀਂ ਹੋਣਾ ਹਰਜ, ਹਰਜਾਨੇ ਵਿਚ ਦਿਸੇ ਲੋਕਾਈਆ। ਸਦੀ ਚੌਧਵੀਂ ਇਕ ਵਾਰ ਇਕ ਹੁਕਮ ਸੁਣਾ ਦੇ ਨਾਲ ਤਰਜ਼, ਤਰਜ਼ ਧੁਰ ਦੀ ਰਾਗ ਅਲਾਈਆ। ਜਿਸ ਨਾਲ ਮੁਰੀਦਾਂ ਦੀ ਰਹੇ ਕੋਇ ਨਾ ਮਰਜ਼, ਦੁਖੀਆਂ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਗੀਤ ਸੁਹਾਗੀ ਗਾਵਾਂ, ਤੇਰਾ ਨਾਮ ਵਡ ਵਡਿਆਈਆ। ਪ੍ਰਭੂ ਦੇ ਪਿਆਰ ਵਿਚ ਜਨ ਭਗਤੋ ਉਠਾ ਲਉ ਬਾਹਵਾਂ, ਦੋਵੇਂ ਹੱਥ ਹੱਥ ਵਖਾਈਆ। ਭਗਤ ਭਗਵਾਨ ਕੰਡਾ ਤਰਾਜ਼ੂ ਹੋ ਜਾਵੇ ਸਾਵਾਂ, ਊਣਤਾ ਰਹਿਣ ਕੋਇ ਨਾ ਪਾਈਆ। ਸਤਿਗੁਰੂ ਤੇਰੇ ਪਿਆਰ ਵਿਚ ਭੁੱਲ ਗਈਆਂ ਮਾਵਾਂ, ਮਾਤ ਪਿਤ ਤੂੰ ਹੀ ਨਜ਼ਰੀ
❋
❋
ਆਈਆ। ਸਚਖੰਡ ਨਾਲ ਲੈ ਕੇ ਜਾਈਂ ਚਾਵਾਂ, ਦਰ ਤੇਰੇ ਮੰਗ ਮੰਗਾਈਆ। ਕਿਉਂ ਓ ਤੇਰੇ ਨਾਲ ਲੈ ਲਈਆਂ ਲਾਵਾਂ, ਚੌਥੇ ਜੁਗ ਦਾ ਡੇਰਾ ਢਾਹੀਆ। ਅਸੀਂ ਤਕਣਾ ਨਹੀਂ ਚੁਰਾਸੀ ਵਾਲੇ ਰਾਹਵਾਂ, ਖਾਣੀਆਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰੇ ਕੋਲ ਅੰਤ ਦਵਾਨੀ, ਜਗਤ ਦਿਵਾਨਿਆਂ ਦਿਆਂ ਜਣਾਈਆ। ਪਰਵਰਦਿਗਾਰ ਬਿਨਾ ਕਿਸੇ ਦਾ ਅੰਤ ਨਹੀਂ ਕੋਈ ਬਾਨੀ, ਧੁਰ ਦਾ ਸੰਗ ਨਾ ਕੋਇ ਰਖਾਈਆ। ਜਿਹੜੇ ਅਵਤਾਰ ਪੈਗ਼ੰਬਰ ਗੁਰੂ ਹੋ ਗਏ ਫ਼ਾਨੀ, ਤਨ ਵਜੂਦ ਨਾ ਸਕੇ ਰਖਾਈਆ। ਉਹ ਮਿਲ ਗਏ ਵਿਚ ਜੋਤ ਜੋਤ ਅਸਮਾਨੀ, ਇਸਮ ਵਿਚ ਜਗਤ ਤਜਾਈਆ। ਤੁਸੀਂ ਉਹਦੇ ਦਵਾਰੇ ਲੋਕਮਾਤ ਖਾਣ ਆਏ ਮਹਿਮਾਨੀ, ਮਹਿਮਾਨੋ ਨਾਮ ਭੰਡਾਰਾ ਤੁਹਾਨੂੰ ਦਏ ਵਰਤਾਈਆ। ਅੱਗੇ ਪ੍ਰਭੂ ਦਾ ਨਾਮ ਸੁਣਦੇ ਸੋ ਕੰਨਾਂ ਨਾਲ ਜ਼ਬਾਨੀ, ਹੁਣ ਅੱਖਾਂ ਨਾਲ ਵੇਖ ਕੇ ਅੱਖੀਆਂ ਲਉ ਰਜਾਈਆ। ਜਿਸ ਦੀ ਆਦਿ ਅੰਤ ਜੁਗਾ ਜੁਗੰਤ ਇਕੋ ਜੇਹੀ ਜਵਾਨੀ, ਜੋਬਨਵੰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਲਉ ਉਠਾਈਆ। ਸਦੀ ਚੌਧਵੀਂ ਕਹੇ ਮੁਹੰਮਦ ਉਠ ਕਰੀਏ ਸਲਾਹ, ਮਸ਼ਵਰਾ ਇਕ ਬਣਾਈਆ। ਮੁਹੰਮਦ ਕਹੇ ਕਿਹੜਾ ਬਣੇ ਗਵਾਹ, ਸ਼ਹਾਦਤ ਕਵਣ ਭੁਗਤਾਈਆ। ਸਦੀ ਚੌਧਵੀਂ ਕਹੇ ਚਾਰ ਯਾਰੀ ਲੈ ਬੁਲਾ, ਬੁੱਲ੍ਹੇ ਨੂੰ ਨਾਲ ਮਿਲਾਈਆ। ਮੁਹੰਮਦ ਕਹੇ ਮੇਰੇ ਮਾਲਕ ਦੀ ਇਕ ਅਦਾ, ਆਦਤ ਸਭ ਦੀ ਦਏ ਬਦਲਾਈਆ। ਜਦੋਂ ਚਾਹੇ ਮੇਲ ਕਰੇ ਤੇ ਜਦੋਂ ਚਾਹੇ ਕਰੇ ਜੁਦਾ, ਜੁਜ਼ ਆਪਣੇ ਵੰਡ ਵੰਡਾਈਆ। ਸਦੀ ਚੌਧਵੀਂ ਰਲ ਮਿਲ ਕੇ ਉਸ ਨੂੰ ਸੱਯਦੇ ਵਿਚ ਦਈਏ ਸੀਸ ਝੁਕਾ, ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੁਹੰਮਦ ਆ ਜਾ ਝੱਬ, ਛੇਤੀ ਪੰਧ ਮੁਕਾਈਆ। ਆਪਣੀ ਉਮਤ ਦੀ ਵੇਖ ਯੱਦ, ਯਦੀ ਅੱਖ ਉਠਾਈਆ। ਮੇਰੀ ਅੰਤਮ ਹੋਈ ਹੱਦ, ਹਦੂਦ ਰਹਿਣ ਕੋਇ ਨਾ ਪਾਈਆ। ਧੁਰ ਦਾ ਨੂਰ ਕਿਹੜੇ ਰੂਪ ਵਿਚ ਰਿਹਾ ਫੱਬ, ਕੀ ਆਪਣਾ ਵੇਸ ਵਟਾਈਆ। ਸਚ ਦੱਸ ਏਸ ਲਬਾਸ ਵਿਚ ਤੈਨੂੰ ਕਿਹੜਾ ਲਊਗਾ ਲੱਭ, ਕਮਲੀ ਕਹਿ ਕੇ ਸਾਰੇ ਤਾਲੀਆਂ ਲਾਈਆ। ਕਿਉਂ ਇਹਦਾ ਵੇਸ ਸਭ ਤੋਂ ਵੱਖਰਾ ਤੇ ਸਭ ਤੋਂ ਅੱਡ, ਅੱਡਰੀ ਆਪਣੀ ਕਾਰ ਭੁਗਤਾਈਆ। ਜਿਸ ਨੇ ਚੌਦਾਂ ਤਬਕਾਂ ਤੋਂ ਬਾਹਰ ਹੋ ਕੇ ਜ਼ਾਹਰ ਇਕੋ ਨਿਸ਼ਾਨਾ ਦੇਣਾ ਗੱਡ, ਦੂਜਾ ਰਹਿਣ ਕੋਇ ਨਾ ਪਾਈਆ। ਉਹ ਵੇਖ ਤਾਰਾ ਚੰਦ ਨਿਸ਼ਾਨ ਸਾਨੂੰ ਰਹੇ ਛਡ, ਅੰਬਰਾਂ ਤੋਂ ਉਤੇ ਪਲੂ ਰਹੇ ਛੁਡਾਈਆ। ਹੁਣ ਕਿਧਰ ਚੱਲੀਏ ਭੱਜ, ਰਾਹ ਰਸਤਾ ਦੇ ਵਖਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੇਰੇ ਮਾਲਕ ਦੇ ਹੁਕਮ ਨਾਲ ਲੱਗਣੀ ਅੱਗ, ਆਗੂ ਇਕੋ ਨਜ਼ਰੀ ਆਈਆ। ਜਿਸ ਸ਼ਰਅ ਦੀ ਧਾਰ ਕਰਨੀ ਬਧ, ਬਦਲਾ ਸਭ ਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਰਸ ਕਹੇ ਨੀ ਸਦੀ ਚੌਧਵੀਂ ਕਿੱਥੇ ਤੇਰਾ ਖ਼ਜ਼ਾਨਾ, ਖ਼ਸਮ ਨੂੰ ਖਾਣੀਏ ਦੇ ਜਣਾਈਆ। ਮੁਹੰਮਦ ਨਾਲ ਚੌਦਾਂ ਸੌ ਸਾਲ ਕੀਤਾ (ਬਿਸਰਾਮਾ), ਆਪਣਾ ਭੇਵ ਨਾ ਦਿਤਾ ਖੁਲ੍ਹਾਈਆ। ਲਾਰੇ ਲੱਪੇ ਦਾ ਦੇ ਕੇ ਬਹਾਨਾ, ਆਪਣਾ ਵਕਤ ਲਿਆ ਲੰਘਾਈਆ। ਹੁਣ ਆਵਾਜ਼ਾਂ ਮਾਰੇਂ ਆ ਮੇਰੇ ਪਰਵਰਦਿਗਾਰ ਨੌਜਵਾਨਾ, ਬਿਨਾ ਤੇਰੇ ਮੈਨੂੰ ਅੰਗ ਨਾ ਕੋਇ ਲਗਾਈਆ। ਤੂੰ ਸ਼ਹਿਨਸ਼ਾਹ ਸ਼ਾਹ ਸੁਲਤਾਨਾ, ਦੋ
❋
❋
ਜਹਾਨਾਂ ਇਕ ਅਖਵਾਈਆ। ਤੇਰੇ ਨਾਮ ਦਾ ਇਕ ਦਮਾਮਾ, ਵੱਜੇ ਥਾਉਂ ਥਾਈਂਆ। ਮੈਂ ਸੁਣਨੀ ਉਹ ਕਲਾਮਾ, ਜਿਸ ਨੂੰ ਕਲਮੇ ਵਾਲੇ ਗਾ ਸਕਣ ਨਾ ਰਾਈਆ। ਤੂੰ ਮਾਲਕ ਗੁਣ ਨਿਧਾਨਾ, ਬੇਅੰਤ ਇਕ ਅਖਵਾਈਆ। ਮੈਂ ਚਾਹੁੰਦੀ ਸ਼ਰਅ ਦਾ ਲੇਖਾ ਮੁਕੇ ਸ਼ੈਤਾਨਾ, ਛੁਰੀ ਕਰਦ ਬਗ਼ਲ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਰੱਖ ਦਿਉ ਦਵਾਨੀ, ਪੰਜ ਪੈਸੇ ਨਾਲ ਟਿਕਾਈਆ। ਪ੍ਰਭੂ ਨੇ ਘਰ ਬੈਠਿਆਂ ਭਗਤਾਂ ਉਤੇ ਕਰ ਦੇਣੀ ਮਿਹਰਵਾਨੀ, ਸਿਰ ਆਪਣਾ ਹੱਥ ਰਖਾਈਆ। ਜਨ ਭਗਤੋ ਤੁਹਾਡੇ ਪਿਆਰ ਵਿਚ ਵੈਰਾਗ ਵਿਚ ਖੁਲ੍ਹੜੇ ਕੇਸ ਤੇ ਕੇਸਾਂ ਦੀ ਨਿਸ਼ਾਨੀ, ਨਿਸ਼ਾਨਾ ਅਗਲਾ ਦਏ ਬਦਲਾਈਆ। ਤੁਹਾਡੀ ਹੋਣ ਨਹੀਂ ਦੇਂਦਾ ਬਦਨਾਮੀ, ਬਦਲਾ ਚੁਕਣਾ ਥਾਉਂ ਥਾਈਂਆ। ਕਿਸੇ ਦੀ ਕਰਨ ਨਹੀਂ ਦੇਣੀ ਗ਼ੁਲਾਮੀ, ਸ਼ਰਅ ਜ਼ੰਜੀਰ ਦੇਣੇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਇਕ ਖੁਲ੍ਹਾਈਆ। ਜਨ ਭਗਤੋ ਤੁਹਾਡਾ ਮਾਲਕ ਸ਼ਾਹ ਨਵਾਬ, ਘੁਟਨੇ ਬੰਨ੍ਹ ਕੇ ਆਸਣ ਲਾਈਆ। ਇਸ ਦੀ ਸਭ ਤੋਂ ਵੱਖਰੀ ਮਜ਼ਾਜ, ਆਕੜ ਵਾਲਾ ਰੂਪ ਬਦਲਾਈਆ। ਜਿਸ ਦੀ ਨਾਨਕ ਵਜਾਈ ਰਬਾਬ, ਤੂ ਹੀ ਤੂ ਹੀ ਰਾਗ ਅਲਾਹੀਆ। ਇਹੋ ਵੇਸ ਕੀਤਾ ਸੀ ਵਿਚ ਬਗ਼ਦਾਦ, ਹੱਥ ਕੰਨ ਉਤੇ ਰਖਾਈਆ। ਇਧਰੋਂ ਸਵਾਲ ਤੇ ਓਧਰੋਂ ਜਵਾਬ ਬਿਨਾ ਮੁਖ ਤੋਂ ਸ਼ਬਦ ਦਿਤਾ ਸੁਣਾਈਆ। ਇਹੋ ਉਨ੍ਹਾਂ ਮੁੱਲਾਂ ਨੂੰ ਆਇਆ ਸੀ ਸਵਾਦ, ਜਿਸ ਨੂੰ ਸੁਣ ਕੇ ਸੀਸ ਝੁਕਾਈਆ। ਬਿਨਾ ਅੱਖਰਾਂ ਤੋਂ ਬਗ਼ਲ ਵਿਚ ਮਾਰੀ ਸੀ ਕਿਤਾਬ, ਜਿਸ ਦੇ ਹਰਫ਼ ਪੜ੍ਹਨ ਕੋਇ ਨਾ ਆਈਆ। ਨਾਲੇ ਹੱਸ ਕੇ ਕਿਹਾ ਨਾਨਕ ਜਿਸ ਵੇਲੇ ਮੁਹੰਮਦ ਦਾ ਮਾਲਕ ਕਰਨ ਆਇਆ ਜਹਾਦ, ਜਹਾਦੀਓ ਤੁਹਾਡਾ ਲੇਖਾ ਦਏ ਮੁਕਾਈਆ। ਉਸ ਨੇ ਸ਼ਰਅ ਤੋਂ ਸਭ ਨੂੰ ਕਰ ਦੇਣਾ ਆਜ਼ਾਦ, ਅਸਲ ਦਾ ਅਸਲ ਦਏ ਵਖਾਈਆ। ਕਿਸੇ ਮਜ਼੍ਹਬ ਦੀ ਕਿਸੇ ਕਰਨੀ ਨਹੀਂ ਇਮਦਾਦ, ਲਾ ਮਜ਼੍ਹਬ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਮਹਿਬੂਬ ਬੰਨ੍ਹ ਕੇ ਦੋਵੇਂ ਗੋਡੇ, ਆਪਣੀ ਖੇਲ ਖਿਲਾਈਆ। ਜਿਸ ਵੇਲੇ ਮੁਹੰਮਦ ਨੇ ਰੱਖੇ ਸੀ ਰੋਜ਼ੇ, ਇਸੇ ਤਰਾਂ ਸਵਾ ਪਹਿਰ ਬਹਿ ਕੇ ਆਪਣਾ ਝਟ ਲੰਘਾਈਆ। ਜਿਸ ਵੇਲੇ ਭੀਲਣੀ ਨੂੰ ਰਾਮ ਨੇ ਪਾਇਆ ਸੀ ਗੋਦੇ, ਗੋਡੇ ਬੰਨ੍ਹ ਕੇ ਸਿਰ ਛਾਤੀ ਨਾਲ ਲਗਾਈਆ। ਏਸੇ ਰੂਪ ਵਿਚ ਕ੍ਰਿਸ਼ਨ ਨੇ ਤਕੇ ਸੀ ਚੌਦਾਂ ਲੋਕੇ, ਚੌਦਾਂ ਲੋਕ ਖੋਜ ਖੁਜਾਈਆ। ਉਸ ਸਾਹਿਬ ਦਾ ਹੁਕਮ ਕਿਹੜਾ ਰੋਕੇ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਨੇ ਪਰਖਣੇ ਖਰੇ ਖੋਟੇ, ਖੋਟੇ ਖਰੇ ਵੇਖ ਵਖਾਈਆ। ਸਦੀ ਚੌਧਵੀਂ ਕਹੇ ਸਾਡੇ ਮੂਧੇ ਹੋ ਜਾਣੇ ਵੁਜ਼ੂ ਵਾਲੇ ਲੋਟੇ, ਸਿੱਧੇ ਫੇਰ ਨਾ ਕੋਇ ਕਰਾਈਆ। ਮੈਂ ਵਕਤ ਲੰਘਾਇਆ ਗਿਣ ਗਿਣ ਹਿਸਾਬ ਉਤੇ ਪੋਟੇ, ਦਿਵਸ ਰੈਣ ਆਪਣੀ ਗਣਤ ਗਿਣਾਈਆ। ਮੈਂ ਵੇਂਹਦੀ ਰਹੀ ਚੜ੍ਹ ਕੇ ਚੌਦਾਂ ਤਬਕ ਉਤੇ ਕੋਠੇ, ਮੁਨਾਰਿਆਂ ਉਤੇ ਅੱਖ ਉਠਾਈਆ। ਕਵਣ ਵੇਲਾ ਮੇਰਾ ਮਹਿਬੂਬ ਸਭ ਨੂੰ ਇਕੋ ਲਾਵੇ ਚੋਟੇ, ਨਗਾਰਾ ਨਾਮ ਇਕ ਲਗਾਈਆ। ਇਕੋ ਪ੍ਰਕਾਸ਼ ਕਰੇ ਜੋਤੇ, ਅੰਧ ਅੰਧੇਰ ਮਿਟਾਈਆ। ਜਿਸ ਦੀ ਸੋਚ ਕੋਈ ਨਾ ਸੋਚੇ, ਬਿਨਾ ਸੋਚ ਸਮਝ ਤੋਂ ਆਪਣਾ ਖੇਲ ਖਿਲਾਈਆ। ਮੇਰਾ ਅੰਤਰ ਓਸੇ ਨੂੰ ਲੋਚੇ, ਜਿਸ ਦੀ ਜਗਤ ਲੋਚਣਾਂ ਵਾਲਾ ਤਸਵੀਰ ਤਸੱਵਰ ਕਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰੀ ਗੋਲੀ ਦੀਆਂ ਖੁੱਲ੍ਹ ਗਈਆਂ ਲਿਟਾਂ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਖ਼ੁਦਾ ਨੇ ਝਗੜਾ ਮੁਕਾਉਣਾ ਪੱਥਰ ਇੱਟਾਂ, ਪਾਹਨ ਪੂਜਨ ਕੋਇ ਨਾ ਪਾਈਆ। ਕਲਜੁਗ ਅੰਤਮ ਨਿਕਲਣਾ ਇਕੋ ਸਿੱਟਾ, ਸਿੱਟੇ ਬਾਜ਼ੀ ਮਿਟੇ ਲੋਕਾਈਆ। ਸਭ ਦਾ ਮਨ ਹੋਵੇ ਟਿਕਾ, ਟਿਕਟਿਕੀ ਇਕੋ ਇਸ਼ਟ ਪਰਗਟਾਈਆ। ਨਾਮ ਰਸ ਮਿਲੇ ਮਿੱਠਾ, ਅਨਰਸ ਦਏ ਚਖਾਈਆ। ਸਦੀ ਚੌਧਵੀਂ ਕਹੇ ਮੈਂ ਧੁਰ ਫ਼ਰਮਾਨ ਦਾ ਮਿਹਰਵਾਨ ਨੌਜਵਾਨ ਦਾ ਛੱਬੀ ਪੋਹ ਨੂੰ ਲੈ ਕੇ ਆਵਾਂਗੀ ਚਿੱਠਾ, ਜਿਸ ਨੂੰ ਚਾਰ ਜੁਗ ਦੇ ਗੁਰੂ ਅਵਤਾਰ ਚਿੱਠੀ ਰਸੈਣ ਲਿਆ ਕੇ ਸਕਿਆ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਇੱਛਾ, ਨਿਰਇੱਛਤ ਆਪਣਾ ਹੁਕਮ ਵਰਤਾਈਆ।
ਪਰਸ਼ਾਦ ਕਹੇ ਚੌਦਾਂ ਗ੍ਰੰਥਾਂ ਦਾ ਵੇਖੋ ਲੇਖ, ਮੈਂ ਸਤਿ ਸਚ ਸੁਣਾਈਆ। ਜਨ ਭਗਤੋ ਤੁਸੀਂ ਮੈਨੂੰ ਪਾਉਂਦੇ ਗਏ ਤੁਹਾਡੀ ਬਦਲਦੀ ਗਈ ਰੇਖ, ਅੱਖਰ ਅੱਖਰ ਦੇਣ ਗਵਾਹੀਆ। ਤੁਸੀਂ ਪੇਟ ਭਰਦੇ ਰਹੇ ਅੱਗੇ ਮਿਟ ਜਾਣੇ ਮੁੱਲਾ ਸ਼ੇਖ਼, ਮੁਸਾਇਕ ਰਹਿਣ ਕੋਇ ਨਾ ਪਾਈਆ। ਤੁਹਾਡਾ ਨਾਂ ਰਹਿਣਾ ਹਮੇਸ਼, ਹਮਸਾਜਣ ਹੋ ਕੇ ਦਿਆਂ ਸੁਣਾਈਆ। ਜਿਸ ਨੂੰ ਝੁੱਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਸੁਰਪਤ ਸੀਸ ਨਿਵਾਈਆ। ਉਹ ਤੁਹਾਨੂੰ ਦੇਵੇ ਆਪਣਾ ਅਗੰਮ ਸੰਦੇਸ਼, ਸ਼ਬਦੀ ਸ਼ਬਦ ਰਾਗ ਦ੍ਰਿੜਾਈਆ। ਤੁਹਾਡੀ ਸਿਫ਼ਤ ਕਰਨ ਵਾਲੇ ਚੌਦਾਂ ਤਬਕ ਤੋਂ ਬਾਹਰ ਤੁਹਾਡੇ ਹੋਏ ਪੇਸ਼, ਭਗਤ ਦਵਾਰੇ ਸੋਭਾ ਪਾਈਆ। ਦੋਹਾਂ ਦਾ ਬਣਿਆ ਰਹੇ ਹੇਤ, ਹਿਤਕਾਰੀ ਪ੍ਰਭੂ ਦਏ ਬਣਾਈਆ। ਸ਼ਬਦ ਦੀ ਧਾਰ ਬਦਲ ਜਾਣੀ ਪਹਿਲੀ ਚੇਤ, ਚੌਦਾਂ ਤਬਕ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾਏ ਕੀ ਸਹਿੰਸਰ ਮੁਖ ਗਾਏ ਸ਼ੇਸ਼, ਦੋ ਜਿਹਵਾ ਕੀ ਸਿਫ਼ਤ ਸਾਲਾਹੀਆ।