ਪੁਸਤਕਾਲਾਭਾਗ ੨੨

੭ ਪੋਹ ਸ਼ਹਿਨਸ਼ਾਹੀ ਸੰਮਤ ੭ ਪ੍ਰੀਤਮ ਸਿੰਘ ਰਤਨ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਤਿੰਨ ਪੋਹ ਕਹੇ ਮੇਰੀ ਬੰਦਨਾ, ਬੰਦਗੀ ਵਿਚ ਸੀਸ ਨਿਵਾਈਆ। ਮੈਂ ਧੁਰ ਦਾ ਲੇਖਾ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਵੰਞਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸੋ ਸਵਾਮੀ ਲਾਵੇ ਆਪਣੇ ਅੰਗਣਾ, ਅੰਗੀਕਾਰ ਇਕ ਅਖਵਾਈਆ। ਧੁਰ ਦਾ ਦੇਵੇ ਸੁਖ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਤਿੰਨ ਪੋਹ ਕਹੇ ਮੈਂ ਦੱਸਾਂ ਕਥਾ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਬੋਲਾਂ ਬਿਨਾ ਜ਼ਬਾਨੀ, ਬਿਨ ਬੱਤੀ ਦੰਦ ਵਡਿਆਈਆ। ਇਹ ਲੇਖਾ ਸੀਤਾ ਰਾਮ ਰਾਣੀ, ਮੇਰੀ ਰਾਮ ਰਾਮ ਦੁਹਾਈਆ। ਜਿਸ ਨੂੰ ਸਮਝੇ ਨਾ ਕੋਇ ਸ਼ਾਸਤਰ ਬਾਣੀ, ਗ੍ਰੰਥ ਕਹਿਣ ਕੋਇ ਨਾ ਪਾਈਆ। ਜਿਸ ਦਾ ਹੁਕਮ ਦੋ ਜਹਾਨੀ, ਵਰਤੇ ਵਰਤਾਵੇ ਧੁਰਦਰਗਾਹੀਆ। ਰਾਮ ਫਿਰਦਾ

❋

❋

ਬੀਆਬਾਨੀ, ਅਯੁਧਿਆ ਛਡੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤਿੰਨ ਪੋਹ ਕਹੇ ਮੇਰਾ ਵਕਤ ਚੰਗਾ, ਚੰਗੀ ਤਰਾਂ ਜਣਾਈਆ। ਜਿਸ ਵੇਲੇ ਸੀਤਾ ਰਾਮ ਦਾ ਰਥ ਲੰਘਾ, ਅਯੁਧਿਆ ਵਾਸੀ ਪਰਤੇ ਥਾਉਂ ਥਾਈਂਆ। ਰਾਮ ਨੇ ਹੱਸ ਕੇ ਕਿਹਾ ਮੇਰਾ ਪੈਂਡਾ ਲੰਬਾ, ਸਚ ਪ੍ਰੇਮੀਓ ਘਰ ਜਾਣਾ ਚਾਈਂ ਚਾਈਂਆ। ਹਰਖ਼ ਸੋਗ ਕਰਿਓ ਕੋਇ ਨਾ ਗ਼ਮਾਂ, ਚਿੰਤਾ ਵਿਚ ਮਨ ਨਾ ਕੋਇ ਤਪਾਈਆ। ਮੇਰਾ ਛੇਤੀ ਬੀਤ ਜਾਣਾ ਸਮਾਂ, ਸਾਲ ਬਸਾਲਾ ਪੰਧ ਮੁਕਾਈਆ। ਜਿਸ ਵੇਲੇ ਹੋਣ ਲੱਗਾ ਰਵਾਂ, ਨਵਾਂ ਵਿਚੋਂ ਦੋ ਬੈਠੇ ਸੀਸ ਝੁਕਾਈਆ। ਕੀ ਤੇਰਾ ਲੇਖਾ ਹੋਵੇ ਜੁਗ ਚਵ੍ਹਾਂ, ਕਲਜੁਗ ਅੰਤਮ ਭੇਵ ਚੁਕਾਈਆ। ਕਿਸ ਬਿਧ ਲਹਿਣਾ ਦੇਣਾ ਰੱਖੇਂ ਜਮਾਂ, ਹਿਸਾਬ ਕਿਤਾਬ ਕਿਸ ਦੇ ਹੱਥ ਫੜਾਈਆ। ਕਿਹੜੀ ਹੱਦ ਕਿਹੜਾ ਬੰਨਾਂ, ਅੰਤ ਕੀ ਬੇਪਰਵਾਹੀਆ। ਰਾਮ ਹੱਸ ਕੇ ਕਿਹਾ ਪ੍ਰੇਮੀਓ ਜਿਸ ਵੇਲੇ ਲੇਖਾ ਮੁਕਾਉਣਾ ਤਾਰਾ ਚੰਨਾ, ਸਦੀ ਚੌਧਵੀਂ ਪੰਧ ਮੁਕਾਈਆ। ਜਗਤ ਜਹਾਨ ਹੋਣਾ ਅੰਨ੍ਹਾ, ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਗੋਬਿੰਦ ਦਾ ਲੇਖਾ ਪੂਰਾ ਹੋਣਾ ਇਕ ਕੰਨਾ, ਚੌਂਦਾਂ ਸੌ ਤੀਹ ਪੰਨਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਦੋਹਾਂ ਕਿਹਾ ਰਾਮ ਮੇਰੇ ਰਘੁਬੰਸ, ਰਘੁਪਤ ਦੇ ਜਣਾਈਆ। ਸਾਲ ਬੀਤਣ ਕਿ ਸਹੰਸ, ਕੀ ਸਹੰਸਰ ਗਣਤ ਗਿਣਾਈਆ। ਰਾਮ ਹੱਸ ਕੇ ਕਿਹਾ ਮੇਰੇ ਤੋਂ ਬਾਦ ਕਾਹਨ ਲੇਖਾ ਮੁਕਾਉਣਾ ਕੰਸ, ਦੁਆਪਰ ਦੋਹਰੀ ਧਾਰ ਚਲਾਈਆ। ਫੇਰ ਕਲਜੁਗ ਹੋਣਾ ਅੰਤ, ਅੰਤਮ ਆਵੇ ਧੁਰ ਦਾ ਰਾਮ ਦੁਹਾਈਆ। ਜਿਸ ਨੂੰ ਸਾਰੇ ਕਹਿੰਦੇ ਭਗਵੰਤ, ਭਗਵਨ ਨੂਰ ਇਲਾਹੀਆ। ਸੀਤਾ ਹੱਸ ਕੇ ਕਿਹਾ ਉਹ ਅਵਤਾਰ ਪੈਗ਼ੰਬਰ ਗੁਰੂ ਹੋਵੇ ਕਿ ਧੁਰ ਦਾ ਕੰਤ, ਕੀ ਕੰਤੂਹਲ ਰੂਪ ਵਟਾਈਆ। ਰਾਮ ਹੱਸ ਕੇ ਕਿਹਾ ਜਿਸ ਰਾਮ ਦਾ ਆਦਿ ਅੰਤ ਇਕੋ ਮੰਤ, ਮੰਤਰ ਆਪਣਾ ਇਕ ਜਣਾਈਆ। ਇਹਨਾਂ ਦੋਹਾਂ ਦੀ ਬਣਾਵੇ ਫੇਰ ਬਣਤ, ਜਨਮ ਜਨਮ ਵਿਚੋਂ ਬਦਲਾਈਆ। ਜਿਸ ਦਾ ਢੋਲਾ ਹੋਵੇ ਸੋਹੰ ਛੰਤ, ਅੱਖਰ ਅੱਖਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੀਤਾ ਹੱਸ ਕੇ ਕਿਹਾ ਮੇਰੇ ਰਾਮਾ ਉਸ ਵੇਲੇ ਦੀ ਕੀ ਨਿਸ਼ਾਨੀ, ਸਤਿ ਦੇ ਸਮਝਾਈਆ। ਕਿਸ ਬਿਧ ਰਾਮ ਕਰੇ ਮਿਹਰਵਾਨੀ, ਰਾਮ ਰਾਮ ਦਇਆ ਕਮਾਈਆ। ਰਾਮ ਹੱਸ ਕੇ ਕਿਹਾ ਮੇਰਾ ਲੇਖਾ ਜਾਣੇ ਨਾ ਕੋਇ ਪੁਰਾਣੀ, ਸ਼ਾਸਤਰ ਕਹਿਣ ਕੋਇ ਨਾ ਪਾਈਆ। ਇਹਨਾਂ ਦੋਹਾਂ ਦੀ ਜਗਤ ਵਾਲੀ ਜਵਾਨੀ, ਜੋਬਨ ਧਰਨੀ ਧਰਤ ਸੁਹਾਈਆ। ਝਟ ਲਾੜੀ ਮੌਤ ਕੋਲ ਆ ਕੇ ਕਿਹਾ ਤੂੰ ਬੜਾ ਦਾਨੀ, ਦਰ ਤੇਰੇ ਮੰਗ ਮੰਗਾਈਆ। ਮੈਂ ਚਾਹੁੰਦੀ ਇਹਨਾਂ ਨੂੰ ਮਾਰਾਂ ਉਸ ਵੇਲੇ ਤੀਰ ਕਾਨੀ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਉਠਾਈਆ। ਲਾੜੀ ਮੌਤ ਕਹੇ ਮੇਰੇ ਰਾਮ ਮੇਰਾ ਯਤਨ, ਦਰ ਤੇਰੇ ਮੰਗ ਮੰਗਾਈਆ। ਜਿਸ ਵੇਲੇ ਕਲਜੁਗ ਦਾ ਅੰਤਮ ਆਵੇ ਪਤਨ, ਲੇਖਾ ਚੁਕਾਉਣਾ ਚਾਈਂ ਚਾਈਂਆ। ਮੈਨੂੰ ਖ਼ਾਲੀ ਨਾ ਮੋੜੀਂ ਸੱਖਣ, ਮੇਰੀ ਤੇਰੇ ਅੱਗੇ ਦੁਹਾਈਆ। ਰਾਮ ਨੇ ਹੱਸ ਕੇ ਕਿਹਾ ਕਮਲੀਏ ਮੇਰਾ ਰਾਮ ਆਵੇ ਰੱਖਣ, ਜੋ ਮਾਲਕ ਧੁਰਦਰਗਾਹੀਆ। ਜਿਸ ਦਾ ਆਦਿ ਅੰਤ ਦਾ ਇਕੋ ਪੱਤਨ, ਪਤਿਪਰਮੇਸ਼ਵਰ ਬੇਪਰਵਾਹੀਆ। ਸੀਤਾ ਉਠ ਕੇ ਕਿਹਾ ਮੌਤ ਲਾੜੀਏ ਨੀ ਇਹ ਦੋਵੇਂ ਪ੍ਰਭੂ ਦਾ ਪਿਆਰ ਪ੍ਰੀਤਮ ਤੇ ਰਤਨ,

❋

❋

ਰਤਨ ਅਨਮੁਲੇ ਨਜ਼ਰੀ ਆਈਆ। ਇਹ ਸਭ ਕੁਝ ਤੂੰ ਵੇਖੀਂ ਆਪ ਅੱਖਣ, ਤੇਰੇ ਵੇਂਹਦਿਆਂ ਲਏ ਬਚਾਈਆ। ਉਹ ਵਾਲ ਲੱਗੀ ਪੱਟਣ, ਰੋ ਕੇ ਰਹੀ ਸੁਣਾਈਆ। ਮੈਂ ਤਾਂ ਆਈ ਸਾਂ ਲਾਹਾ ਖੱਟਣ, ਸੀਤਾ ਤੂੰ ਕੀ ਸੁਖ਼ਨ ਦਿਤਾ ਸੁਣਾਈਆ। ਰਾਮ ਹੱਸ ਕੇ ਕਿਹਾ ਜਾ ਤੇਰੇ ਸੀਸ ਵਿਚ ਪਏ ਘੱਟਣ, ਖ਼ਾਕ ਜਗਤ ਵਾਲੀ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਤਿੰਨ ਪੋਹ ਕਹੇ ਮੇਰਾ ਅਗੰਮ ਇਕ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਇਨ੍ਹਾਂ ਕੋਲ ਇਕ ਨਿੱਕਾ ਜਿਹਾ ਬੱਚਾ ਸੀ ਸੁਨਿਆਰ, ਬਾਲ ਅਵਸਥਾ ਸੋਭਾ ਪਾਈਆ। ਓਨ ਰਾਮ ਨੂੰ ਕੀਤੀ ਨਿਮਸਕਾਰ, ਸੀਤਾ ਦੇ ਗੋਡਿਆਂ ਉਪਰ ਮਸਤਕ ਛੁਹਾਈਆ। ਝਟ ਰਾਮ ਨੇ ਨਿਗਹ ਲਈ ਮਾਰ, ਅੰਤਰ ਅੰਤਰ ਵੇਖ ਵਖਾਈਆ। ਇਹਦੀ ਜ਼ਿੰਦਗੀ ਦੇ ਦਿਨ ਦੋ ਚਾਰ, ਦੋਹਾਂ ਨੂੰ ਦਿਤਾ ਸੁਣਾਈਆ। ਤੁਹਾਡਾ ਨਾਤਾ ਛੁੱਟ ਜਾਣਾ ਇਹਦੇ ਨਾਲੋਂ ਉਜਾੜ, ਅੱਗੇ ਸੰਗ ਨਾ ਕੋਇ ਰਖਾਈਆ। ਝਟ ਦੋਹਾਂ ਨੇ ਹੱਥ ਜੋੜੇ ਕੀਤੀ ਪੁਕਾਰ, ਰਾਮ ਅੱਗੇ ਸੀਸ ਨਿਵਾਈਆ। ਆਪਣੀ ਕਿਰਪਾ ਕਰ ਸੱਚੀ ਸਰਕਾਰ, ਸਿਰ ਇਸ ਦੇ ਹੱਥ ਟਿਕਾਈਆ। ਰਾਮ ਹੱਸ ਕੇ ਕਿਹਾ ਹੁਣ ਇਹਨੂੰ ਜ਼ਰੂਰ ਛਡਣਾ ਪਏ ਸੰਸਾਰ, ਨਾਤਾ ਤਨ ਰਹੇ ਨਾ ਰਾਈਆ। ਫੇਰ ਜਨਮ ਦਵਾਵਾਂ ਦੂਜੀ ਵਾਰ, ਮੇਲ ਮਿਲਾਵਾਂ ਸਹਿਜ ਸੁਭਾਈਆ। ਫੇਰ ਮਾਰੀ ਜ਼ਿਮੀਂ ਉਤੇ ਲਕਾਰ, ਲਾਈਨ ਦਿਤੀ ਵਖਾਈਆ। ਨਾਲੇ ਹੱਸ ਕੇ ਕਿਹਾ ਫੇਰ ਜਨਮੇ ਥੋੜੇ ਦਿਨ ਰਹਿ ਕੇ ਸੋਲਾਂ ਪੋਹ ਨੂੰ ਛਡ ਜਾਏ ਸੰਸਾਰ, ਲੋਕਮਾਤ ਰਹਿਣ ਕੋਇ ਨਾ ਪਾਈਆ। ਝਟ ਸੀਤਾ ਨੈਣ ਲਿਆ ਉਘਾੜ, ਰਾਮ ਵਲ ਵੇਖਿਆ ਨੇਤਰ ਲਿਆ ਬਦਲਾਈਆ। ਕਿਹੜਾ ਵਰ ਦਿਤਾ ਉਜਾੜ, ਘਰ ਬਾਰ ਨਜ਼ਰ ਕੋਇ ਨਾ ਆਈਆ। ਮੇਰੇ ਰਾਮ ਉਸ ਦਾ ਲੇਖਾ ਪਾੜ, ਕਰਮ ਕਾਂਡ ਬਦਲਾਈਆ। ਰਾਮ ਨੇ ਕਿਹਾ ਇਹ ਮੇਰੇ ਰਾਮ ਦਾ ਵਿਵਹਾਰ, ਕਲਜੁਗ ਅੰਤਮ ਵੇਖ ਵਖਾਈਆ। ਜਿਸ ਵੇਲੇ ਪਰਗਟ ਹੋਵੇ ਕਲ ਕਲਕੀ ਅਵਤਾਰ, ਅਵਤਰ ਆਪਣਾ ਨੂਰ ਕਰੇ ਰੁਸ਼ਨਾਈਆ। ਇਸ ਦਾ ਲਹਿਣਾ ਦੇਣਾ ਮੇਰਾ ਲੇਖਾ ਪੂਰਾ ਕਰੇ ਇਕਰਾਰ, ਕੌਲ ਗੁਰਮੁਖਾਂ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤਿੰਨ ਪੋਹ ਕਹੇ ਮੈਨੂੰ ਯਾਦ ਪਿਛਲਾ ਵਕਤ, ਵਕਤ ਨਾਲ ਜਣਾਈਆ। ਜਿਹੜਾ ਰਾਮ ਕਿਹਾ ਬਚਨ ਸਖ਼ਤ, ਸਖ਼ਤੀ ਨਾਲ ਸੁਣਾਈਆ। ਉਸੇ ਬਾਲੇ ਦਾ ਜਨਮ ਘਰ ਹੋਇਆ ਸਿੰਘ ਤਖ਼ਤ, ਧੁਰ ਦੀ ਤਖ਼ਤੀ ਦਾ ਲੇਖ ਨਾ ਕੋਇ ਬਣਾਈਆ। ਜਿਸ ਦੀ ਆਯੂ ਖ਼ਤਮ ਹੋਣੀ ਸੀ ਸੌਲਾਂ ਪੋਹ ਵਿਚ ਜਗਤ, ਅੱਗੇ ਸਵਾਸ ਨਾ ਕੋਇ ਚਲਾਈਆ। ਉਸ ਦੀ ਬੇਨੰਤੀ ਰਤਨ ਸਿੰਘ ਪ੍ਰੀਤਮ ਸਿੰਘ ਦੋਵੇਂ ਉਠ ਕੇ ਕਰਨ ਭਗਤ, ਫੇਰ ਬਖ਼ਸ਼ਿਸ਼ ਕਰੇ ਬੇਪਰਵਾਹੀਆ। ਬਲਬੀਰ ਦਾ ਨਾਂ ਲਿਖੇ ਕਲਮ ਸ਼ਾਹੀ ਨਾਲ ਤ੍ਰਿਪਤ, ਤਿੰਨ ਤਿੰਨ ਤਿੰਨ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਦਰਾਂ ਪੋਹ ਨੂੰ ਲੈ ਕੇ ਜਾਣਾ ਸਵਾ ਗਜ਼ ਦਾ ਲਾਲ ਦੁਪੱਟਾ, ਚਾਰੇ ਕੰਨੀਆਂ ਤ੍ਰਿਪਤ ਗੰਢ ਪਵਾਈਆ। ਨਾਲ ਰੁਮਾਲ ਹੋਵੇ ਖੱਟਾ ਚਿੱਟਾ, ਆਪਣਾ ਸੰਗ ਵਖਾਈਆ। ਇਕ ਚੂੰਢੀ ਰੱਖਿਆ ਹੋਵੇ ਭਗਤ ਦਵਾਰ ਦਾ ਘੱਟਾ, ਜੋ ਮਸਤਕ ਦੇਣਾ ਲਾਈਆ। ਉਸ ਦੇ ਸੀਸ ਉਤੇ ਰੱਖਣਾ ਨੌ ਟਕਾ, ਕੀਮਤ ਪਿਛਲੀ ਦਏ ਚੁਕਾਈਆ। ਫੇਰ ਵੀ ਬੇਨੰਤੀ ਕਰਨੀ ਪਹਿਲੋਂ ਮਹੀਨੇ ਅੱਠਾ, ਧੁਰ ਦਾ ਲੇਖ ਭੁੱਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਿੰਨ ਪੋਹ ਕਹੇ ਇਹ ਧੁਰ ਦੀ ਬਣਾਈ ਬਣਤ, ਪ੍ਰਭ ਆਪਣੀ ਖੇਲ ਖਿਲਾਈਆ। ਜਿਸ ਦੀ ਕੋਈ ਗਣ ਨਾ ਸਕੇ ਗਣਤ, ਲੇਖਾ ਲੇਖ ਨਾ ਕੋਇ ਚਤੁਰਾਈਆ। ਉਹ ਮਾਲਕ ਬੇਪਰਵਾਹ ਬੇਅੰਤ, ਜੁਗ ਜੁਗ ਸਭ ਦਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਰੰਗ ਕਹੇ ਮੇਰਾ ਸਤਿਗੁਰ ਰੰਗੀਲਾ, ਪਰਮ ਪੁਰਖ ਬੇਪਰਵਾਹੀਆ। ਜੋ ਭਗਤਾਂ ਸਦਾ ਵਸੀਲਾ, ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਵੱਡੇ ਛੋਟੇ ਸਰਬ ਕਬੀਲਾ, ਕਿਬਲੇਅਜ਼ ਇਕ ਅਖਵਾਈਆ। ਉਹ ਸਭ ਦਾ ਠਾਂਡਾ ਰੱਖੇ ਸੀਨਾ, ਅਗਨੀ ਤਤ ਬੁਝਾਈਆ। ਸਤਿਗੁਰ ਮਾਇਆ ਵਿਚ ਹੋਵੇ ਨਾ ਕਦੇ ਕਮੀਨਾ, ਜੋ ਜਨਮ ਦਾ ਮਾਲਕ ਜਨਮ ਦਏ ਬਦਲਾਈਆ। ਜਿਸ ਦਾ ਭੇਵ ਭੇਤ ਕਿਸੇ ਨਾ ਚੀਨਾ, ਰਸਨਾ ਕਹਿਣ ਕੋਇ ਨਾ ਪਾਈਆ। ਉਹ ਮਾਲਕ ਸਭ ਦਾ ਦਾਨਾ ਬੀਨਾ, ਦੇਵਣਹਾਰ ਰਿਜ਼ਕ ਸਬਾਈਆ। ਜਿਸਦੇ ਹੱਥ ਮਰਨਾ ਜੀਣਾ, ਉਹ ਗੁਰਮੁਖਾਂ ਹੋਏ ਸਦਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਜਨਮ ਕਰਮ ਕਰੇ ਤਸਲੀਮਾ, ਮਿਹਰਵਾਨ ਆਪਣੀ ਦਇਆ ਕਮਾਈਆ।

੮ ਪੋਹ ਸ਼ਹਿਨਸ਼ਾਹੀ ਸੰਮਤ ੭ ਚੇਲਾ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ

ਸਦੀ ਚੌਧਵੀਂ ਕਹੇ ਮੁਹੰਮਦ ਮੈਨੂੰ ਧਰਨੀ ਕਰੇ ਹਾਸੀ, ਮਿੱਟੀ ਖ਼ਾਕ ਰਹੀ ਸੁਣਾਈਆ। ਨੀ ਮੈਂ ਨੌ ਸੌ ਚੁਰਾਨਮੇ ਚੌਕੜੀ ਜੁਗ ਦੀ ਪਿਆਸੀ, ਮੇਰੀ ਤ੍ਰਿਖਾ ਨਾ ਕੋਇ ਬੁਝਾਈਆ। ਅਵਤਾਰ ਪੈਗ਼ੰਬਰ ਗੁਰੂ ਜਗਤ ਦੇ ਬਣ ਕੇ ਗਏ ਵਾਸੀ, ਵਾਸਤਾ ਪ੍ਰਭ ਦੇ ਨਾਲ ਰਖਾਈਆ। ਮੇਰੀ ਪੂਰੀ ਕੀਤੀ ਕਿਸੇ ਨਾ ਆਸੀ, ਇਸ਼ਾਰਿਆਂ ਵਿਚ ਸਾਰੇ ਗਏ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਵੀ ਉਸ ਦੀ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਜਿਸ ਨੇ ਲੱਖ ਚੁਰਾਸੀ ਕਰਨੀ ਬੰਦ ਖੁਲਾਸੀ, ਖੁਲਾਸਾ ਆਪਣਾ ਦਏ ਖੁਲ੍ਹਾਈਆ। ਚੌਦਾਂ ਤਬਕਾਂ ਕਰੇ ਤਲਾਸ਼ੀ, ਚੌਦਾਂ ਲੋਕਾਂ ਓਹਲਾ ਰਹੇ ਨਾ ਰਾਈਆ। ਜਿਸ ਦਾ ਇਕੋ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਬੇਪਰਵਾਹੀਆ। ਸਭ ਦਾ ਲੇਖਾ ਪੂਰਾ ਕਰੇ ਸਵਾਸੀ, ਸਾਹ ਸਾਹ ਖੋਜ ਖੁਜਾਈਆ। ਮੰਡਲਾਂ ਵੇਖੇ ਰਾਸੀ, ਰਸਤਾ ਬ੍ਰਹਿਮੰਡਾਂ ਦਏ ਜਣਾਈਆ। ਪਰਦਾ ਲਾਹਵੇ ਉਤੇ ਆਕਾਸ਼ੀ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਨੂੰ ਧਰਨੀ ਮਾਰੇ ਤਾਅਨਾ, ਮੇਹਣੇ ਰਹੀ ਸੁਣਾਈਆ। ਕਿਉਂ ਨਹੀਂ ਘਰ ਘਰ ਬੱਧਾ ਉਮਤੀ ਅੰਤਮ ਗਾਨਾ, ਸ਼ਹਾਦਤ ਸ਼ਰਅ ਵਾਲੀ ਵਖਾਈਆ। ਨੇਤਰ ਰੋਵੇ ਸਾਢੇ ਤਿੰਨ ਹੱਥ ਦਾ ਕਾਨਾ, ਜੋ ਚਾਰ ਜੁਗ ਦੇ ਕਾਹਨੀ ਰਹੇ ਦ੍ਰਿੜਾਈਆ। ਕੀ ਲੇਖਾ ਹੋਵੇ ਕਲਮੇ ਵਾਲਾ ਕਲਾਮਾ, ਕਾਇਨਾਤ ਕੀ ਵਡਿਆਈਆ। ਕਿਸ ਬਿਧ ਤੇਰਾ ਪਰਗਟ ਹੋਵੇ ਅਮਾਮਾ, ਅਮਾਮ ਅਮਾਮਾ ਵੇਸ ਵਟਾਈਆ। ਮੇਰੀ ਮੇਟੇ ਅੰਧੇਰੀ ਸ਼ਾਮਾ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਮੈਂ ਝੁਕ ਝੁਕ ਉਸ ਨੂੰ ਕਰਾਂ ਸਲਾਮਾਂ, ਨਿਵ ਨਿਵ ਖ਼ਾਕ ਰਮਾਈਆ। ਨੂਰੀ ਨੂਰ ਤਕਾਂ ਜ਼ਿਮੀਂ ਅਸਮਾਨਾ, ਇਸਮ ਆਜ਼ਮ ਵੇਖਾਂ ਧੁਰਦਰਗਾਹੀਆ।

❋

❋

ਜਿਸ ਨੇ ਚੀਥੜ ਸਭ ਦਾ ਲਾਹੁਣਾ ਪੁਰਾਣਾ, ਨਵਾਂ ਰੰਗ ਦਏ ਰੰਗਾਈਆ। ਧਰਨੀ ਧਵਲ ਲਹੂ ਮਿਝ ਨਾਲ ਰੰਗ ਰੰਗਾਉਣਾ, ਰੰਗਤ ਚਾੜ੍ਹੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਇਕ ਅਖਵਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੈਂ ਦੱਸਾਂ ਨਾਲ ਸ਼ਰਤ, ਸ਼ਰਤੀਆ ਦਿਆਂ ਜਣਾਈਆ। ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਪਿਆਸ ਬੁਝਾਵੇ ਧਰਤ, ਧਰਨੀ ਧਵਲ ਤ੍ਰਿਖਾ ਰਹੇ ਨਾ ਰਾਈਆ। ਉਹ ਲੇਖਾ ਵੇਖੇ ਉਪਰ ਅਰਸ਼, ਅਰਸ਼ੀ ਪ੍ਰੀਤਮ ਵਡ ਵਡਿਆਈਆ। ਆਹ ਤਕ ਔਹ ਤਕ ਉਤੇ ਫ਼ਰਸ਼, ਦੋ ਜਹਾਨਾਂ ਡੇਰਾ ਢਾਹੀਆ। ਜਿਸ ਲੇਖਾ ਮੇਟਣਾ ਮੰਦਰ ਮਸਜਿਦ ਸ਼ਿਵਦਵਾਲੇ ਚਰਚ, ਚਰਾਗ਼ਾਹਾਂ ਖੋਜ ਖੁਜਾਈਆ। ਉਸ ਦਾ ਖ਼ੁਸ਼ੀਆਂ ਵਾਲਾ ਸੰਮਤ ਸ਼ਹਿਨਸ਼ਾਹ ਬਰਸ, ਸੱਤ ਦੀ ਸਤਿ ਕਾਰ ਕਮਾਈਆ। ਸਭ ਦੀ ਪੂਰੀ ਕਰੇ ਹਰਸ, ਪਿਛਲੀ ਹਵਸ ਦਏ ਮਿਟਾਈਆ। ਅੱਗੇ ਭਗਤਾਂ ਉਤੇ ਕਰੇ ਤਰਸ, ਰਹਿਮਤ ਆਪਣੀ ਸਚ ਜਣਾਈਆ। ਨਿਜ ਨੇਤਰ ਦੇ ਕੇ ਦਰਸ, ਲੋਇਨ ਅੱਖ ਦਏ ਖੁਲ੍ਹਾਈਆ। ਆਪਣਾ ਪੂਰਾ ਕਰੇ ਫ਼ਰਜ਼, ਫ਼ਜ਼ਲ ਨਾਲ ਤਾਰੇ ਬੇਪਰਵਾਹੀਆ। ਸਾਡੀ ਉਸੇ ਅੱਗੇ ਅਰਜ਼, ਆਰਜ਼ੂ ਵਿਚ ਸੀਸ ਨਿਵਾਈਆ। ਜਿਸ ਨੇ ਪੂਰਾ ਕਰਨਾ ਲਹਿਣਾ ਦੇਣਾ ਕਰਜ਼, ਲੇਖਾ ਮੁਕਾਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਮੁਹੰਮਦ ਕਹੇ ਸਦੀ ਚੌਧਵੀਂ ਉਹ ਵੇਖ ਅਗੰਮੀ ਨੂਰਾ, ਜੋਤ ਨੂਰ ਕਰੇ ਰੁਸ਼ਨਾਈਆ। ਸੁਣ ਅਨਾਦੀ ਤੂਰਾ, ਤੁਰੀਆ ਤੋਂ ਬਾਹਰ ਸ਼ਨਵਾਈਆ। ਜਿਸ ਦਾ ਹੁਕਮ ਨਾ ਹੋਏ ਅਧੂਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਸ ਧਰਨੀ ਚਾੜ੍ਹਨਾ ਰੰਗ ਗੂੜ੍ਹਾ, ਲਾਲ ਗੁਲਾਲਾ ਆਪ ਰੰਗਾਈਆ। ਲੇਖੇ ਲਾਉਣੇ ਮੂਰਖ ਮੂੜ੍ਹਾ, ਮੁਗਧਾਂ ਪੰਧ ਚੁਕਾਈਆ। ਜਿਸ ਦੀ ਵੰਡ ਨਾ ਕੋਈ ਚੋਟੀ ਜੂੜਾ, ਮੂੰਡ ਮੁੰਡਾਇਆ ਹਿੱਸਾ ਨਾ ਕੋਇ ਰਖਾਈਆ। ਸੋ ਮਾਲਕ ਬਖ਼ਸ਼ਣਹਾਰਾ ਧੁਰ ਦੀ ਧੂੜਾ, ਮਸਤਕ ਟਿੱਕਾ ਨਾਮ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੈਨੂੰ ਕਰ ਲੈਣ ਦੇ ਪੂਰਾ ਇਕ ਚਾਲੀਸਾ, ਸ਼ਬੇ ਰੋਜ਼ ਧਿਆਨ ਲਗਾਈਆ। ਫੇਰ ਹੁਕਮ ਮਿਲੇ ਸ਼ਰਅ ਦੇ ਅਬਲੀਸਾ, ਸੰਦੇਸ਼ਾ ਕਲਮਾ ਨੂਰ ਇਲਾਹੀਆ। ਦੈਂਤ ਤਕਣੇ ਖ਼ਬੀਸਾ, ਖ਼ੁਸ਼ਖ਼ਬਰੀ ਵਿਚ ਸਮਝਾਈਆ। ਜਿਸ ਸਾਹਿਬ ਦਾ ਰਾਜ ਪੋਸ਼ੀਦਾ, ਪਰਦਾ ਸਕਿਆ ਨਾ ਕੋਇ ਉਠਾਈਆ। ਉਹ ਸਭ ਤੋਂ ਲੇਖਾ ਮੰਗੇ ਦਾਨਿਸਤਾ ਦੀਦਾ, ਸਨਮੁਖ ਹੋ ਕੇ ਵੇਖ ਵਖਾਈਆ। ਜਿਸ ਦੀ ਜ਼ਿਬਹ ਵਾਲੀ ਇਕੋ ਈਦਾ, ਈਦੁਲਫ਼ਿਤਰ ਸੀਸ ਨਿਵਾਈਆ। ਜਿਸ ਦੀ ਤਸਦੀਕ ਕਰੇ ਕੁਰਾਨ ਮਜੀਦਾ, ਹਜਾਰਾ ਦਰੂਦ ਨਾਲ ਵਡਿਆਈਆ। ਸੋ ਸਭ ਦੀ ਗ਼ਫ਼ਲਤ ਲਾਹਵੇ ਨੀਂਦਾ, ਸੋਇਆ ਰਹਿਣ ਕੋਇ ਨਾ ਪਾਈਆ। ਬਿਨਾ ਮਹਿਬੂਬ ਤੋਂ ਤੇਰੇ ਅੰਤ ਤਕ ਰਹੇ ਕੋਇ ਨਾ ਜੀਂਦਾ, ਜਗਤ ਜੀਵਣ ਕੰਮ ਕਿਸੇ ਨਾ ਆਈਆ। ਲੇਖਾ ਪੂਰਾ ਕਰਨਾ ਕਲਜੁਗ ਅੰਤਮ ਸਾਢੇ ਤਿੰਨ ਹੱਥ ਸੀਂਅ ਦਾ, ਧਰਨੀ ਧਵਲ ਧਰਤ ਦੇਣੀ ਵਡਿਆਈਆ। ਆਪ ਮਾਲਕ ਬਣਕੇ ਜੰਤ ਜੀਵ ਕਾ, ਖੇਲ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੁਹੰਮਦ ਸੁਣ ਸੰਦੇਸ਼ਾ ਅੱਲਾ, ਆਲਮੀਨ ਜਣਾਈਆ। ਜਿਸ ਨੇ ਖੇਲ ਕਰਨਾ ਹੋ ਕੇ ਇਕੱਲਾ, ਵਾਹਿਦ ਆਪਣਾ ਹੁਕਮ ਵਰਤਾਈਆ। ਸਭ ਤੋਂ ਛੁਡਾਉਣ ਲੱਗਾ ਪੱਲਾ, ਪਲੂ

❋

❋

ਗੰਢ ਨਾ ਕੋਇ ਵਖਾਈਆ। ਜਿਸ ਦਰੋਹੀ ਫੇਰਨੀ ਜਲਾ ਥਲਾ, ਥਲ ਅਸਗਾਹ ਰੋਵਣ ਮਾਰਨ ਧਾਹੀਆ। ਭੇੜ ਭੇੜਨਾ ਜਗਤ ਵਾਲੇ ਦੋ ਦਲਾ, ਦਲਿਦਰੀ ਰਹਿਣ ਕੋਇ ਨਾ ਪਾਈਆ। ਜਿਸ ਦੀ ਯਾਦ ਵਿਚ ਚੌਦਾਂ ਸੌ ਸਾਲ ਫਿਰਦਿਆਂ ਘਸ ਗਿਆ ਚੰਮੜੀ ਦਾ ਤਲਾ, ਮਾਟੀ ਚੰਮ ਰੋਵੇ ਮਾਰੇ ਧਾਹੀਆ। ਉਹ ਖੇਲ ਕਰੇ ਅਛਲ ਅਛਲਾ, ਵਲ ਛਲ ਆਪਣੀ ਕਾਰ ਭੁਗਤਾਈਆ। ਮੈਨੂੰ ਇਉਂ ਜਾਪਦਾ ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਘੱਲਾ, ਸੰਦੇਸ਼ੇ ਨਾਮ ਵਾਲੇ ਜਣਾਈਆ। ਉਸ ਦਾ ਇਕ ਹੋਰ ਹੋਵਣ ਵਾਲਾ ਹੱਲਾ, ਹੱਲਾ ਸ਼ੇਰੀ ਸ਼ਬਦ ਗੁਰੂ ਸੁਣਾਈਆ। ਜਿਸ ਨੇ ਜਗਤ ਅਕਲ ਬੁੱਧੀ ਨੂੰ ਕਰਨਾ ਝੱਲਾ, ਝਲਕ ਆਪਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਇਕੋ ਮੱਲਾ, ਜਿਥੇ ਮਲੇਛਾਂ ਕਰੇ ਸਫ਼ਾਈਆ।

੯ ਪੋਹ ਸ਼ਹਿਨਸ਼ਾਹੀ ਸੰਮਤ ੭ ਰਾਮ ਰੱਖੀ ਕੌਰ ਦੇ ਗ੍ਰਹਿ ਜੰਮੂ ਸ਼ਹਿਰ ਵਿਚ

ਧਰਨੀ ਕਹੇ ਸਦੀ ਚੌਧਵੀਂ ਕਿੱਥੇ ਧੁਰ ਦਾ ਅੱਬਾ, ਜੋ ਅੰਮੀਜਾਨ ਇਕ ਅਖਵਾਈਆ। ਮੈਨੂੰ ਚਾਰੋਂ ਕੁੰਟ ਕਿਤੇ ਨਾ ਲੱਭਾ, ਲਬਾਂ ਕਟਾਵਣ ਵਾਲੇ ਰੋਵਣ ਮਾਰਨ ਧਾਹੀਆ। ਜਿਸ ਮੇਟਣੀ ਮਲੇਛਾਂ ਸਭਾ, ਕੂੜ ਕੁੜਿਆਰਾਂ ਡੇਰਾ ਢਾਹੀਆ। ਉਹ ਮਾਲਕ ਨੂਰ ਅਲਾਹੀ ਰੱਬਾ, ਜੋ ਰਹਿਮਤ ਹੱਕ ਕਮਾਈਆ। ਕੀ ਸੰਦੇਸ਼ਾ ਮੁਹੰਮਦ ਦੇਵੇ ਸੱਦਾ, ਸੁਨੇਹੁੜਾ ਕੀ ਦ੍ਰਿੜਾਈਆ। ਤੇਰਾ ਵਕਤ ਜਾਂਦਾ ਲੱਦਾ, ਮੇਰੇ ਉਤੇ ਰਹਿਣ ਨਾ ਪਾਈਆ। ਦੋ ਜਹਾਨ ਜਿਸ ਦੇ ਹੁਕਮ ਬੱਧਾ, ਬੰਦਨਾ ਵਿਚ ਅਵਤਾਰ ਪੈਗ਼ੰਬਰ ਗੁਰੂ ਨਜ਼ਰੀ ਆਈਆ। ਉਸ ਦਾ ਨੂਰ ਨੁਰਾਨਾ ਕਿਹੜੀ ਧਾਰ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਕੀ ਖੇਲ ਹੋਣਾ ਅੱਗਾ, ਕੀ ਅਗਲੀ ਕਾਰ ਭੁਗਤਾਈਆ। ਮੈਨੂੰ ਇਉਂ ਦਿਸਦਾ ਜਿਸ ਨੇ ਸਭ ਕਲਮਿਆਂ ਨੂੰ ਦੇਣਾ ਦਗ਼ਾ, ਫਰੇਬ ਵਾਲਾ ਨਾਮ ਰਹਿਣ ਨਾ ਪਾਈਆ। ਮਜ਼੍ਹਬਾਂ ਦਾ ਨਜ਼ਰ ਨਾ ਆਵੇ ਅੱਡਾ, ਅੱਡੀ ਚੋਟੀ ਸਭ ਦੀ ਦਏ ਹਿਲਾਈਆ। ਸ਼ਰਅ ਦਾ ਰਹਿਣ ਦੇਵੇ ਕੋਇ ਨਾ ਖੱਡਾ, ਡੂੰਘੀ ਗ਼ਾਰ ਨਾ ਕੋਇ ਸੁਟਾਈਆ। ਜਨ ਭਗਤਾਂ ਰੱਖੇ ਲੱਜਾ, ਭਗਤ ਸੁਹੇਲਾ ਬੇਪਰਵਾਹੀਆ। ਆਤਮ ਰਸ ਦਾ ਦੇਵੇ ਮਜ਼ਾ, ਮਜ਼ਾਕ ਤਕੇ ਖ਼ਲਕ ਖ਼ੁਦਾਈਆ। ਜਿਸ ਦੇ ਹੁਕਮੇ ਅੰਦਰ ਆਦਿ ਜੁਗਾਦਿ ਸੇਵਾ ਕਰੇ ਕਜ਼ਾ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਸਭ ਨੇ ਮੰਨਣੀ ਉਸ ਦੀ ਰਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਦੁੱਖ ਲੱਗਾ ਸੀਨੇ, ਸਚ ਸਚ ਦਿਆਂ ਸੁਣਾਈਆ। ਜਿਸ ਖੇਲ ਖੇਲਣਾ ਲੋਕ ਤੀਨੇ, ਤ੍ਰੈਭਵਣ ਧਨੀ ਬੇਪਰਵਾਹੀਆ। ਲੇਖਾ ਜਾਨਣਾ ਰੂਸੇ ਚੀਨੇ, ਚਿੰਤਾ ਜਗਤ ਰਹੇ ਨਾ ਰਾਈਆ। ਇਹ ਧਾਰ ਬਦਲਣੀ ਮਹੀਨੇ ਤੋਂ ਬਾਦ ਮਹੀਨੇ, ਤ੍ਰੈ ਤ੍ਰੈ ਦੀ ਬਦਲੀ ਆਪ ਕਰਾਈਆ। ਮੈਨੂੰ ਮਿੱਟੀ ਖ਼ਾਕ ਕਹਿੰਦੇ ਜ਼ਮੀਨੇ, ਧਰਨੀ ਧਵਲ ਕਹਿ ਸੁਣਾਈਆ। ਪਰ ਯਾਦ ਰੱਖੀਂ ਸਦੀ ਚੌਧਵੀਂ ਮੈਂ ਆਪਣੇ ਉਤੇ ਰਹਿਣ ਨਹੀਂ ਦੇਣੇ ਕਮੀਨੇ, ਕੂੜ ਕੁਟੰਬ ਦੇਵਾਂ ਖਪਾਈਆ। ਸਭ ਦੇ ਹੱਕ ਹਕੂਕ ਜਾਣੇ ਛੀਨੇ, ਬਿਨਾ ਪਰਵਰਦਿਗਾਰ ਤੋਂ ਮੇਰਾ ਮਾਲਕ ਨਾ ਕੋਇ ਅਖਵਾਈਆ। ਮੈਂ ਰਹਿਣਾ ਨਹੀਂ ਕਿਸੇ ਦੇ ਅਧੀਨੇ, ਅਵਤਾਰ ਪੈਗ਼ੰਬਰ ਗੁਰੂ ਵੰਡ ਨਾ ਕੋਇ ਵੰਡਾਈਆ। ਜਿਸ

❋

❋

ਦੇ ਹੁਕਮ ਅੰਦਰ ਮਰਨੇ ਜੀਣੇ, ਚੁਰਾਸੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਮੇਰਾ ਸੀਨਾ ਵੇਖ ਫਟਦਾ, ਮੁਹੰਮਦ ਦੇ ਜਣਾਈਆ। ਲੇਖਾ ਰਹਿਣਾ ਨਹੀਂ ਚੌਦਾਂ ਹੱਟ ਦਾ, ਚੌਦਾਂ ਤਬਕ ਮਾਰਨ ਧਾਹੀਆ। ਖੇਲ ਹੋਣਾ ਲਹੂ ਮਿਝ ਰੱਤ ਦਾ, ਰੱਤੀ ਦਾੜ੍ਹੀ ਵਾਲੇ ਦੇਣ ਗਵਾਹੀਆ। ਨਿਸ਼ਾਨਾ ਮਿਟਣਾ ਕੂੜ ਮਤ ਦਾ, ਮਤ ਮਤਾਂਤਰ ਡੇਰਾ ਢਾਹੀਆ। ਇਕੋ ਹੁਕਮ ਵਰਤਣਾ ਪਰਮੇਸ਼ਵਰ ਪਤਿ ਦਾ, ਜੋ ਪਰਵਰਦਿਗਾਰ ਨੂਰ ਇਲਾਹੀਆ। ਮੇਰਾ ਅਖਾੜਾ ਹੋਣਾ ਸੱਥਰ ਸਥ ਦਾ, ਜਿਥੇ ਯਾਰੜਾ ਸੱਥਰ ਗੋਬਿੰਦ ਗਿਆ ਹੰਢਾਈਆ। ਇਹ ਖੇਲ ਅਨੋਖਾ ਜਿਸ ਮਾਣ ਗਵਾਉਣਾ ਕ੍ਰਿਸ਼ਨ ਵਾਲੇ ਰਥ ਦਾ, ਰਥਵਾਹੀ ਦੋ ਜਹਾਨਾਂ ਸ਼ਬਦ ਬਲਵਾਨਾ ਇਕ ਅਖਵਾਈਆ। ਲਹਿਣਾ ਮੁਕਾਉਣਾ ਹੱਥੋ ਹੱਥ ਦਾ, ਅੱਗੇ ਉਧਾਰ ਨਾ ਕੋਇ ਵਖਾਈਆ। ਹੁਕਮ ਵਰਤਣਾ ਪੁਰਖ ਸਮਰਥ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਬਿਨ ਪਰਵਰਦਿਗਾਰ ਕੋਈ ਹੋਵੇ ਕਿਸੇ ਨਾ ਰੱਖਦਾ, ਰੱਖਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਜੋ ਨਵਖੰਡ ਹਰ ਘਟ ਅੰਤਰ ਵਸਦਾ, ਵਾਸਤਾ ਆਪਣੇ ਨਾਲ ਰਖਾਈਆ।

੯ ਪੋਹ ਸ਼ਹਿਨਸ਼ਾਹੀ ਸੰਮਤ ੭ ਗੁਰਦਿਤ ਸਿੰਘ, ਫੁੱਮਣ ਸਿੰਘ, ਭਾਗ ਸਿੰਘ, ਪੂਰਨ ਸਿੰਘ, ਗਿਆਨ ਚੰਦ ਪਿੰਡ ਛੰਭ ਜ਼ਿਲਾ ਜੰਮੂ

ਧਰਨੀ ਕਹੇ ਮੇਰੇ ਉਤੇ ਕਲਜੁਗ ਕੀਤਾ ਅੰਧੇਰਾ, ਸਦੀ ਚੌਧਵੀਂ ਤੈਨੂੰ ਦਿਆਂ ਸੁਣਾਈਆ। ਚਾਰੋਂ ਕੁੰਟ ਕੂੜ ਕੁੜਿਆਰ ਪਾਇਆ ਘੇਰਾ, ਸਚ ਦਾ ਸਾਥੀ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਲੱਗਾ ਡੇਰਾ, ਜੂਠਾ ਝੂਠਾ ਮੋਹ ਲਏ ਅੰਗੜਾਈਆ। ਕਲਜੁਗ ਸੁਣ ਕੇ ਕਹੇ ਮੇਰਾ ਨਾਂ ਲਏ ਕਿਹੜਾ, ਕਵਣ ਮੇਰੀ ਕਰੇ ਵਡਿਆਈਆ। ਧਰਨੀ ਥੋੜਾ ਹੋਰ ਕਰ ਜੇਰਾ, ਤੈਨੂੰ ਜੇਰਜ ਅੰਡ ਦਾ ਲੇਖਾ ਦਿਆਂ ਵਖਾਈਆ। ਸਦੀ ਚੌਧਵੀਂ ਦਾ ਵਕਤ ਆ ਗਿਆ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਮੁਹੰਮਦ ਦਾ ਅਮਾਮ ਮਾਲਕ ਆ ਗਿਆ ਮੇਰਾ, ਮਿਹਰਵਾਨ ਆਪਣੀ ਖੇਲ ਖਿਲਾਈਆ। ਜਿਸ ਦਾ ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਪੈਂਦਾ ਫੇਰਾ, ਚਾਰ ਜੁਗ ਅੱਖ ਨਾ ਕਿਸੇ ਮਿਲਾਈਆ। ਉਹ ਤੇਰਾ ਖੁਲ੍ਹਾ ਕਰੇ ਵਿਹੜਾ, ਕੂੜ ਕੁੜਿਆਰਾਂ ਡੇਰਾ ਢਾਹੀਆ। ਫੇਰ ਸਤਿ ਦਾ ਬੰਨ੍ਹੇ ਬੇੜਾ, ਧਰਮ ਦੀ ਧਾਰ ਨਾਲ ਚਲਾਈਆ। ਇਕੋ ਇਕ ਸੁਹਾਏ ਖੇੜਾ, ਗ੍ਰਹਿ ਇਕੋ ਵੱਜੇ ਵਧਾਈਆ। ਹਕੀਕਤ ਵਿਚ ਹੱਕ ਦਾ ਕਰੇ ਨਬੇੜਾ, ਨਹੱਕੀ ਖੇਲ ਨਾ ਕੋਇ ਖਿਲਾਈਆ। ਜੋ ਹੌਲੀ ਹੌਲੀ ਸ਼ਬਦੀ ਧਾਰ ਛੇੜੇ ਛੇੜਾ, ਛੇਕੜ ਆਪਣਾ ਹੁਕਮ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਨੀ ਕਿਤੇ ਐਂਵੇ ਨਾ ਜਾਈਂ ਝੁਕ, ਭੈ ਵਿਚ ਸੀਸ ਨਿਵਾਈਆ। ਡਰਦੀ ਨਾ ਜਾਈਂ ਲੁਕ, ਆਪਣਾ ਆਪ ਛੁਪਾਈਆ। ਤੇਰੇ ਉਤੇ ਚੁਰਾਸੀ ਨੂੰ ਆਉਣਾ ਦੁੱਖ, ਦੁਖੀ ਰੋਵਣ ਮਾਰਨ ਧਾਹੀਆ। ਸ਼ਾਂਤ ਰਹਿਣੀ ਨਹੀਂ ਕੋਈ ਕੁੱਖ, ਜਨਣੀ ਜਨ ਮਿਲੇ ਨਾ ਕੋਇ ਵਡਿਆਈਆ। ਲੇਖਾ ਮਿਟਣਾ ਮਾਨਸ ਦੇਹੀ ਉਲਟੇ ਰੁੱਖ, ਰੁਖਸਤ ਦੀਨ ਦੁਨੀ ਵਿਚੋਂ ਦਵਾਈਆ। ਤੂੰ ਆਪਣਾ ਫੇਰ ਕਰੀਂ ਮਿੱਠਾ ਮੁਖ, ਜਿਸ ਵੇਲੇ ਪ੍ਰਭ ਸਤਿਜੁਗ

❋

❋

ਦਾ ਰਸ ਚੁਆਈਆ। ਹੁਣ ਕਰ ਜਾ ਚੁਪ, ਬਹੁੜੀ ਬਹੁੜੀ ਕਰ ਨਾ ਕੋਇ ਕੁਰਲਾਈਆ। ਜਗਤ ਜਹਾਨ ਬਦਲ ਜਾਣਾ ਰੁਖ਼, ਰਾਹ ਸਮਝ ਕੋਇ ਨਾ ਪਾਈਆ। ਤੇਰੇ ਉਤੇ ਕਲਜੁਗ ਪਾਉਣੀ ਲੁੱਟ, ਲੁਟੇਰਾ ਇਕੋ ਹੁਕਮ ਸੁਣਾਈਆ। ਜਿਹੜੇ ਜਾਪ ਕਰਦੇ ਬੁੱਲਾਂ ਬੁੱਟ, ਰਸਨਾ ਸਿਫ਼ਤੀ ਢੋਲੇ ਗਾਈਆ। ਉਨ੍ਹਾਂ ਦੇ ਭਾਗ ਜਾਣੇ ਨਿਖੁੱਟ, ਖੋਟੇ ਖਰੇ ਨਾ ਕੋਇ ਬਣਾਈਆ। ਜੋ ਆਤਮ ਪਰਮਾਤਮ ਗਾਉਂਦੇ ਤੁੱਕ ਧੁਰ ਦਾ ਢੋਲਾ ਸਹਿਜ ਸੁਭਾਈਆ। ਉਨ੍ਹਾਂ ਗੋਦੀ ਲਏ ਚੁੱਕ, ਚੁਕੰਨਾ ਹੋ ਕੇ ਵੇਖੇ ਥਾਉਂ ਥਾਈਂਆ। ਸਾਹਿਬ ਦਾ ਭਾਣਾ ਜਾਏ ਨਾ ਰੁਕ, ਅੱਗੇ ਹੋ ਨਾ ਕੋਇ ਅਟਕਾਈਆ। ਸਦੀ ਚੌਧਵੀਂ ਪੈਂਡਾ ਜਾਏ ਮੁਕ, ਮੁਹੰਮਦ ਬੈਠੇ ਸੀਸ ਝੁਕਾਈਆ। ਕਲਜੁਗ ਕਹੇ ਪ੍ਰਭ ਦਾ ਖੇਲ ਨਾ ਮਾਨਸ ਨਾ ਮਾਨੁੱਖ, ਤਤਵ ਰੰਗ ਨਾ ਕੋਇ ਰੰਗਾਈਆ। ਉਹ ਮਾਲਕ ਅਗੰਮ ਅਥਾਹ ਉਚ, ਊਚੋ ਊਚ ਨਜ਼ਰੀ ਆਈਆ। ਜਿਸ ਨੇ ਜਗਤ ਦੀ ਧਾਰ ਬਦਲਣੀ ਸੰਜਮ ਸੁਚ, ਕੂੜੀ ਕਿਰਿਆ ਪੰਧ ਮੁਕਾਈਆ। ਲੇਖਾ ਰਹਿਣ ਨਹੀਂ ਦੇਣਾ ਕਿਸੇ ਬੁਤ, ਬੁਤਾਂ ਸੀਸ ਨਾ ਕੋਇ ਝੁਕਾਈਆ। ਇਕੋ ਮਾਣ ਦੇਣਾ ਸ਼ਬਦ ਗੁਰੂ ਗੁਰ ਸ਼ਬਦ ਦੁਲਾਰੇ ਸੁਤ, ਸੂਤਰਧਾਰੀ ਵੰਡ ਨਾ ਕੋਇ ਵੰਡਾਈਆ। ਤੇਰੇ ਉਤੇ ਫੇਰ ਮੌਲਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਨਿਸ਼ਾਨਿਉਂ ਸ਼ਬਦੀ ਧਾਰ ਨਾ ਜਾਏ ਉਕ, ਉਕਾ ਸਭ ਦਾ ਲੇਖਾ ਦਏ ਮੁਕਾਈਆ।

੯ ਪੋਹ ਸ਼ਹਿਨਸ਼ਾਹੀ ਸੰਮਤ ੭ ਈਸ਼ਰ ਸਿੰਘ, ਪਰਤਾਪ ਸਿੰਘ ਦੇ ਗ੍ਰਹਿ ਪਿੰਡ ਦੜ ਜ਼ਿਲਾ ਜੰਮੂ

ਕਲਜੁਗ ਕਹੇ ਮੁਹੰਮਦ ਫੜਾ ਤਸਬੀ, ਮਣਕਾ ਮਣਕੇ ਨਾਲ ਮਿਲਾਈਆ। ਫੇਰ ਤਕੀਏ ਸਾਡਾ ਖ਼ੁਦਾ ਬੜਾ ਕਸਬੀ, ਜਿਸ ਦੀਨ ਮਜ਼੍ਹਬ ਦੇ ਕਸਬੇ ਦੇਣੇ ਬਦਲਾਈਆ। ਜਿਨ ਸਾਨੂੰ ਬਣਾਇਆ ਮੁਤੱਸਬੀ, ਮੁਤੱਲਾ ਕਰ ਕੇ ਦਈਏ ਦ੍ਰਿੜਾਈਆ। ਵੰਡ ਵੰਡਾ ਕੇ ਸ਼ਰਅ ਵਿਚ ਮਜ਼੍ਹਬੀ, ਮਜ਼ਮੂਨ ਆਪਣਾ ਦਿਤਾ ਸਮਝਾਈਆ। ਅੱਲਾ ਦੀ ਜ਼ਾਤ ਤੈਨੂੰ ਆਪਣਾ ਨਾਮ ਦੱਸਿਆ ਵਿਚ ਅਰਬੀ, ਅਰਬਾਂ ਦਾ ਲੇਖਾ ਦਿਤਾ ਦ੍ਰਿੜਾਈਆ। ਸੂਰਤ ਦੱਸ ਅਗੰਮੀ ਨਰ ਦੀ, ਮਦੀਨ ਦਾ ਝਗੜਾ ਦਿਤਾ ਚੁਕਾਈਆ। ਸ਼ਰਅ ਦਾਤ ਦਿਤੀ ਜ਼ਰ ਦੀ, ਦੌਲਤ ਝੋਲੀ ਪਾਈਆ। ਜਿਸ ਦੀ ਨਿਸ਼ਾਨੀ ਅੰਤ ਚੜ੍ਹਦੀ, ਚੜ੍ਹਦੀ ਦਿਸ਼ਾ ਵੰਡ ਵੰਡਾਈਆ। ਅੱਗੇ ਖੇਲ ਹੋਣੀ ਚੋਟੀ ਜੜ੍ਹ ਦੀ, ਚੇਤਨ ਹੋ ਕੇ ਵੇਖ ਵਖਾਈਆ। ਸ਼ਰਅ ਸ਼ਰਅ ਨਾਲ ਹੋਣੀ ਲੜਦੀ, ਟੱਕਰ ਲਵੇ ਥਾਉਂ ਥਾਈਂਆ। ਤੇਰੀ ਮੇਰੀ ਆਸ਼ਾ ਹੋਵੇ ਸੜਦੀ, ਅਗਨੀ ਤਤ ਨਾ ਕੋਇ ਬੁਝਾਈਆ। ਕਲਜੁਗ ਕਹੇ ਮੁਹੰਮਦ ਹੁਣ ਗੱਲ ਕਰੀਏ ਅਗਲੇ ਘਰ ਦੀ, ਪਿਛਲਾ ਝਗੜਾ ਰਹੇ ਨਾ ਰਾਈਆ। ਤੇਰੀ ਆਸਾ ਜਿਹੜਾ ਕਲਮਾ ਰਹੀ ਪੜ੍ਹਦੀ, ਉਹ ਵਿਦਿਆ ਆਪਣੀ ਝੋਲੀ ਪਾਈਆ। ਅੱਗੇ ਪੂਜਾ ਨਹੀਂ ਰਹਿਣੀ ਪਿੱਪਲ ਬੜ ਦੀ, ਪਾਹਨ ਸੀਸ ਨਾ ਕੋਇ ਨਿਵਾਈਆ। ਮੁਹੰਮਦ ਕਹੇ ਕਲਜੁਗਾ ਇਹ ਖੇਲ ਅਛਲ ਅਛੱਲ ਦੀ, ਜਿਸ ਦੀ ਸਮਝ ਕੋਇ ਨਾ ਆਈਆ। ਜਿਸ ਪੂਜਾ ਕਰਾਈ ਜਲ ਦੀ, ਫੇਰ ਥਲਾਂ ਦਿਤੀ ਵਡਿਆਈਆ। ਹੁਣ ਸਾਰ ਨਹੀਂ ਘੜੀ ਪਲ ਦੀ, ਕੀ ਆਪਣਾ ਹੁਕਮ ਵਰਤਾਈਆ। ਜਿਸ ਆਸ਼ਾ ਪੂਰੀ ਕੀਤੀ ਬਲ ਦਵਾਰੇ ਬਾਵਨ ਬਲ ਦੀ, ਰਿਸ਼ੀਆਂ ਗੰਢ ਪਵਾਈਆ। ਉਹਦੀ ਕਲਾ ਕੁਦਰਤ ਨਾਲੋਂ ਕਦੇ ਨਾ

❋

❋

ਟਲਦੀ, ਟਾਲ ਮਟੋਲ ਵਿਚ ਸਭ ਨੂੰ ਦਏ ਭੁਲਾਈਆ। ਹੁਣ ਖੇਲ ਵੇਖਣੀ ਕਲਜੁਗ ਕਲ ਦੀ, ਕੀ ਕਲਕਾਤੀ ਕਾਰ ਕਮਾਈਆ। ਉਸ ਖੇਲ ਪੂਰ ਕਰਾਉਣੀ ਨਾਨਕ ਵਾਲੀ ਇਕ ਗੱਲ ਦੀ, ਜਿਸ ਗੱਲ ਨੂੰ ਸਮਝ ਸਕਿਆ ਕੋਇ ਨਾ ਰਾਈਆ। ਸਭ ਦੀ ਜਵਾਨੀ ਗਈ ਢਲਦੀ, ਅੰਤ ਬੁਢੇਪਾ ਵੇਖ ਵਖਾਈਆ। ਅੱਗੇ ਖੇਲ ਹੋਣੀ ਸ਼ਬਦ ਅਗੰਮੀ ਦਲ ਦੀ, ਜੋ ਦਲਿਦਰੀਆਂ ਡੇਰਾ ਢਾਹੀਆ। ਇਹ ਧਾਰ ਅਗੰਮੀ ਅਟਲ ਦੀ, ਅਟਲ ਹੋ ਕੇ ਵੇਖ ਵਖਾਈਆ। ਸ੍ਰਿਸ਼ਟੀ ਖੇਲ ਡੂੰਘੀ ਡਲ ਦੀ, ਡੂੰਘੇ ਵਹਿਣਾਂ ਵਿਚ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਵਰਤੇ ਆਪਣੇ ਹੱਲ ਦੀ, ਦੂਸਰ ਸੰਗ ਨਾ ਕੋਇ ਰਖਾਈਆ।

੯ ਪੋਹ ਸ਼ਹਿਨਸ਼ਾਹੀ ਸੰਮਤ ੭ ਤੇਜਭਾਨ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਕਲਜੁਗ ਕਹੇ ਸੁਣ ਨੀ ਧਰਤੀ ਮਾਤਾ, ਜਗਤ ਮੰਮੀਏਂ ਤੈਨੂੰ ਦਿਆਂ ਜਣਾਈਆ। ਕੀ ਹੁਕਮ ਦੇਵੇ ਧੁਰ ਦਾ ਦਾਤਾ, ਦਇਆਵਾਨ ਦਇਆ ਕਮਾਈਆ। ਜਿਸ ਨੇ ਮੇਰਾ ਵਕਤ ਪਛਾਤਾ, ਘੜੀ ਪਲ ਭੁੱਲ ਕਦੇ ਨਾ ਜਾਈਆ। ਚਾਰੋਂ ਕੁੰਟ ਕਰੇ ਅੰਧੇਰੀ ਰਾਤਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਕਿਸੇ ਦੀ ਪੁਛੇ ਕੋਈ ਨਾ ਵਾਤਾ, ਵਾਤਾਵਰਨ ਬਦਲੇ ਜਗਤ ਲੋਕਾਈਆ। ਧਰਮ ਰਾਏ ਦਾ ਇਕੋ ਵਾਰ ਪੂਰਾ ਕਰੇ ਖਾਤਾ, ਚਿਤ੍ਰਗੁਪਤ ਦਾ ਲੇਖਾ ਰਹੇ ਨਾ ਰਾਈਆ। ਚਾਰੇ ਖਾਣੀ ਬਦਲ ਬਦਲ ਕੇ ਜੋੜੇ ਨਾਤਾ, ਅਦਲ ਆਪਣਾ ਇਕ ਸਮਝਾਈਆ। ਬਿਨਾ ਭਗਤਾਂ ਪੁਛੇ ਕਿਸੇ ਨਾ ਵਾਤਾ, ਵਾਰਸ ਨਜ਼ਰ ਕੋਇ ਨਾ ਆਈਆ। ਇਹ ਖੇਲ ਤਕਣਾ ਅਲੱਖਣਾ ਅਲਾਖਾ, ਅਲਖ ਅਗੋਚਰ ਕੀ ਆਪਣੀ ਕਾਰ ਭੁਗਤਾਈਆ। ਮੇਰੇ ਅੰਤਰ ਇਕੋ ਕਲਮਾ ਭਾਖਾ, ਕਲਜੁਗ ਕਹੇ ਖ਼ੁਸ਼ੀਆਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਬੇਪਰਵਾਹੀਆ। ਕਲਜੁਗ ਕਹੇ ਨੀ ਧਰਤੀ ਜਗਤ ਦੀ ਮੰਮੀ, ਅੰਮੀਜਾਨ ਦਿਆਂ ਜਣਾਈਆ। ਤੂੰ ਪਿਆਰ ਕਰੀਂ ਕਿਸੇ ਨਾ ਚੰਮੀ, ਚੰਮ ਦ੍ਰਿਸ਼ਟੀ ਦੇਣੀ ਤਜਾਈਆ। ਨੇਤਰ ਨੀਰ ਵਹਾਈਂ ਨਾ ਛਮ ਛਮੀ, ਵੈਰਾਗਣ ਆਪਣਾ ਆਪ ਕਰਾਈਆ। ਮੇਰੇ ਅੰਤ ਹੋਵੇ ਕੋਇ ਨਾ ਗ਼ਮੀ, ਚਿੰਤਾ ਚਿਖਾ ਨਾ ਕੋਇ ਸਤਾਈਆ। ਤੂੰ ਗੂਹੜੀ ਨੀਂਦ ਸਵੀਂ, ਬਾਂਹ ਸਰਹਾਣੇ ਹੇਠ ਟਿਕਾਈਆ। ਇਕੋ ਪ੍ਰਭ ਦਾ ਗੀਤ ਗਵੀਂ, ਤੂੰ ਮੇਰਾ ਮਾਲਕ ਧੁਰਦਰਗਾਹੀਆ। ਜਿਸ ਨੇ ਧਾਰ ਚਲਾਉਣੀ ਨਵੀਂ, ਨਵ ਨੌਂ ਚਾਰ ਦਾ ਪੰਧ ਮੁਕਾਈਆ। ਜਿਸ ਰੂਪ ਪਰਗਟਾਉਣਾ ਅਵਤਾਰ ਚਵ੍ਹੀ, ਚੌਬੀਸਵਾਂ ਆਪਣਾ ਖੇਲ ਖਿਲਾਈਆ। ਮਨਸਾ ਪੂਰੀ ਕਰਨੀ ਰਵਦਾਸ ਰਵੀ, ਰਵ ਸਸ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਕਲਜੁਗ ਕਹੇ ਨੀ ਜਗਤ ਦੀਏ ਅੰਮਾ, ਧਰਨੀ ਧਵਲ ਦਿਆਂ ਸੁਣਾਈਆ। ਧੁਰ ਦੇ ਮਾਲਕ ਦੇਣਾ ਸਮਾਂ, ਸਮਝ ਬੁੱਧੀ ਅਕਲ ਚਲੇ ਨਾ ਕੋਇ ਚਤੁਰਾਈਆ। ਝਗੜਾ ਮੇਟਣਾ ਕਾਇਆ ਮਾਟੀ ਚੰਮਾ, ਸ਼ਰਅ ਦਾ ਲੇਖ ਰਹੇ ਨਾ ਰਾਈਆ। ਕਲਮਾ ਦੱਸਣਾ ਇਕੋ ਦਮਾ, ਨਾਮ ਨਿਧਾਨਾ ਇਕ ਦ੍ਰਿੜਾਈਆ। ਦੀਨ ਦੀ ਰਹਿਣ ਨਹੀਂ ਦੇਣੀ ਤਮਾ, ਲਾਲਚ ਕੂੜ ਨਾ ਕੋਇ ਬਣਾਈਆ। ਇਕੋ ਨੂਰ ਚਮਕਾਉਣਾ ਅਗੰਮੀ ਚੰਨਾ, ਚੰਦ ਸਿਤਾਰ ਜਿਸ ਨੂੰ ਸੀਸ ਝੁਕਾਈਆ। ਲੇਖੇ ਲਾਉਣਾ

❋

❋

ਗੋਬਿੰਦ ਵਾਲਾ ਕੰਨਾ, ਪੰਨਾ ਚੌਦਾਂ ਸੌ ਤੀਹ ਅੰਕ ਅੰਕ ਸਮਝਾਈਆ। ਅੱਗੇ ਲੇਖਾ ਰਹਿਣ ਨਹੀਂ ਦੇਣਾ ਲੰਮਾ, ਲਮਹ ਲਮਹ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਬੇਪਰਵਾਹੀਆ। ਕਲਜੁਗ ਕਹੇ ਧਰਨੀ ਤੈਨੂੰ ਕਹਿੰਦੇ ਸਾਰੇ ਮਾਂ, ਮਮਤਾ ਵਿਚ ਜਗਤ ਹਲਕਾਈਆ। ਤੇਰੇ ਉਤੇ ਵੰਡ ਪੈ ਗਈ ਸੂਰ ਤੇ ਗਾਂ, ਗਊ ਗ਼ਰੀਬ ਨਿਮਾਣਿਆਂ ਹੋਏ ਨਾ ਕੋਇ ਸਹਾਈਆ। ਸਚ ਦੱਸ ਕਿਹੜਾ ਪਵਿਤਰ ਤੇਰਾ ਥਾਂ, ਕਵਣ ਮਿੱਟੀ ਖ਼ਾਕ ਮਿਲੇ ਵਡਿਆਈਆ। ਕਿਹੜਾ ਸੋਹਣਾ ਨਗਰ ਗਰਾਂ, ਖੇੜੇ ਕਿਸ ਵੱਜੇ ਵਧਾਈਆ। ਕਿਥੇ ਖ਼ੁਸ਼ੀ ਗ਼ਮੀ ਕਿਥੇ ਹੋਵੇ ਚਾਅ, ਚਾਉ ਘਨੇਰਾ ਕਵਣ ਜਣਾਈਆ। ਕਿਥੇ ਸਿਫ਼ਤ ਸਾਲਾਹ ਹੋਵੇ ਵਾਹ ਵਾ, ਵਾਹਵਾ ਤੇਰੀ ਬੇਪਰਵਾਹੀਆ। ਕਮਲੀਏ ਜੇ ਤੂੰ ਇਕ ਤੇ ਕਿਉਂ ਮਜ਼੍ਹਬਾਂ ਵਾਲੇ ਬਣਾਏ ਰਾਹ, ਡੰਡੀਆਂ ਆਪਣੇ ਉਤੇ ਰਖਾਈਆ। ਕਿਉਂ ਤੇਰੇ ਸਪੂਤ ਰੂਪ ਬਣੇ ਕਾਂ, ਬਗ ਬਪੜੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ। ਧਰਨੀ ਕਹੇ ਸੁਣ ਕਲਜੁਗ ਚੌਥੇ ਜੁਗ, ਜੁਗਤੀ ਤੈਨੂੰ ਦਿਆਂ ਜਣਾਈਆ। ਤੇਰੀ ਔਧ ਰਹੀ ਪੁਗ, ਪੂਜਾ ਮਿਟੇ ਕੂੜ ਲੋਕਾਈਆ। ਹੀਣੀ ਰਹੇ ਕਿਸੇ ਨਾ ਬੁਧ, ਬੁਧ ਬਿਬੇਕ ਆਪ ਕਰਾਈਆ। ਹੁਣ ਚਾਰੋਂ ਕੁੰਟ ਮੇਰੇ ਉਤੇ ਖ਼ੁਸ਼ੀਆਂ ਨਾਲ ਵੇਖ ਯੁਧ, ਯੁਧਿਸ਼ਟਰ ਦੀ ਆਸ਼ਾ ਰਹੇ ਨਾ ਰਾਈਆ। ਮੈਂ ਦੁਸ਼ਟ ਦੁਰਾਚਾਰ ਮੁਕਾਉਣੇ ਚੁਗ ਚੁਗ, ਚੁਗਲੀ ਨਿੰਦਿਆ ਵਾਲੇ ਸਾਰੇ ਦੇਣੇ ਖਪਾਈਆ। ਮੇਰੇ ਸਾਹਿਬ ਦੀ ਬੁਝਾਰਤ ਸਕੇ ਕੋਇ ਨਾ ਬੁਝ, ਭਵਿਖਤਾਂ ਵਾਲੇ ਇਸ਼ਾਰੇ ਨਾਲ ਗਏ ਜਣਾਈਆ। ਮੈਂ ਨੌਂ ਸੌ ਚੁਰਾਨਮੇ ਜੁਗ ਚੌਕੜੀ ਰਹੀ ਚੁਪ, ਚੁਪ ਵੱਟ ਕੇ ਆਪਣਾ ਝਟ ਲੰਘਾਈਆ। ਹੁਣ ਮੇਰਾ ਪਿਆਰ ਹੋਇਆ ਬਿਨਾ ਤਤਾਂ ਤੋਂ ਪ੍ਰਭ ਦੇ ਸ਼ਬਦ ਦੁਲਾਰੇ ਨਾਲ ਸੁਤ, ਪਿਤਾ ਪੂਤ ਵੇਖ ਕੇ ਵੱਜੇ ਵਧਾਈਆ। ਜਿਸ ਦੀ ਮੇਰੇ ਉਤੇ ਮੌਲਣੀ ਰੁਤ, ਰੁਤੜੀ ਇਕੋ ਰੰਗ ਰੰਗਾਈਆ। ਮਜ਼੍ਹਬ ਦਾ ਰਹੇ ਕੋਇ ਨਾ ਦੁੱਖ, ਸ਼ਰਅ ਕਰੇ ਨਾ ਕੋਇ ਲੜਾਈਆ। ਆਤਮ ਪਰਮਾਤਮ ਸਭ ਨੂੰ ਮਿਲਣਾ ਸੁਖ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਨੀ ਤੁਕ, ਤੁਖ਼ਮ ਤਾਅਸੀਰ ਸਭ ਦੀ ਦੇਣੀ ਬਦਲਾਈਆ। ਕਲਜੁਗ ਤੇਰਾ ਮੇਟਣਾ ਅੰਧੇਰਾ ਘੁਪ, ਕੂੜੀ ਕਿਰਿਆ ਰਹਿਣ ਨਾ ਪਾਈਆ। ਖੁਲ੍ਹੀ ਰਹੇ ਕਿਸੇ ਨਾ ਗੁੱਤ, ਮੇਂਢੀ ਸੁਹਾਗ ਦੇਣੀ ਗੁੰਦਾਈਆ। ਹੁਣ ਮੇਰੇ ਤੋਂ ਮੂਰਖਾ ਆਪਣਾ ਬਿਸਤਰਾ ਚੁੱਕ, ਅੱਗੇ ਵਕਤ ਰਹੇ ਨਾ ਰਾਈਆ। ਉਹ ਵੇਖ ਚੰਦ ਸਿਤਾਰਾ ਰਹੇ ਟੁੱਟ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਸਦੀ ਚੌਧਵੀਂ ਦਸਤ ਨਾਲੋਂ ਦਸਤ ਮੁਹੰਮਦ ਛੁਡਾਵੇ ਗੁਟ, ਬਾਜ਼ੂ ਬੰਧਨ ਨਾ ਕੋਇ ਪਵਾਈਆ। ਤੇਰਾ ਭਾਗ ਰਿਹਾ ਨਿਖੁਟ, ਭੰਡਾਰ ਅਤੁਟ ਨਾ ਕੋਇ ਵਰਤਾਈਆ। ਇਕੋ ਵਾਰ ਮੇਰੇ ਸਾਹਿਬ ਨੇ ਦੀਨ ਦੁਨੀ ਵਿਚ ਪਾਉਣੀ ਫੁੱਟ, ਫੁਟਕਲ ਕਰੇ ਖ਼ਲਕ ਖ਼ੁਦਾਈਆ। ਸ਼ਬਦ ਧਾਰ ਨਾਲ ਕਰੇ ਦੋ ਟੁੱਕ, ਹਿੱਸੇ ਦੋਵੇਂ ਵੰਡ ਵੰਡਾਈਆ। ਦੋਵੇਂ ਧਾਰਾਂ ਪੈਣ ਜੁਟ, ਅੱਗੇ ਹੋ ਨਾ ਕੋਇ ਛੁਡਾਈਆ। ਕਲਜੁਗਾ ਤੇਰੇ ਨੀਲੇ ਹੋਣੇ ਬੁੱਟ, ਨੀਲਾ ਅੰਬਰ ਦਏ ਗਵਾਹੀਆ। ਸਭ ਦਾ ਲੇਖਾ ਸਭ ਦੇ ਕੋਲੋਂ ਜਾਣਾ ਖ਼ੁਸ, ਮਾਲਕ ਰਹਿਣ ਕੋਇ ਨਾ ਪਾਈਆ। ਇਹ ਖੇਲ ਖੇਲਣੀ ਮਾਲਕ ਉਸ, ਜਿਸ ਦੀ ਉਸਤਤ ਕਰਕੇ ਸਾਰੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਮ ਪੁਰਖ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ।

❋

❋

੧੦ ਪੋਹ ਸ਼ਹਿਨਸ਼ਾਹੀ ਸੰਮਤ ੭ ਭਗਤ ਸਿੰਘ ਦੇ ਨਵਿਤ ਕੀਰ ਪਿੰਡ ਜ਼ਿਲਾ ਜੰਮੂ

ਨਾਰਦ ਕਹੇ ਸਤਿਗੁਰ ਸ਼ਬਦ ਮੇਰਾ ਤੇਰੇ ਨਾਲ ਇਸ਼ਕ, ਆਸ਼ਕਾਂ ਦੇ ਆਸ਼ਕਾ ਮਾਸ਼ੂਕ ਬਣਕੇ ਦੇ ਵਖਾਈਆ। ਤੇਰਾ ਸੋਹਣਾ ਸਤਿ ਸਰੂਪ ਰਿਹਾ ਲਿਸ਼ਕ, ਬਿਨ ਰੰਗ ਰੂਪ ਸੋਭਾ ਪਾਈਆ। ਕੋਟਨ ਕੋਟ ਜੁਗ ਤੇਰੇ ਉਤੇ ਸਾਰੇ ਲਾਉਂਦੇ ਰਹੇ ਸ਼ਿਸਤ, ਨਿਸ਼ਾਨਾ ਅੰਤ ਨਾ ਕੋਇ ਕਰਾਈਆ। ਮੈਂ ਏਸੇ ਕਾਰਨ ਤੇਰੇ ਪਿਆਰ ਵਿਚ ਭੋਗਿਆ ਨਹੀਂ ਕੋਇ ਗ੍ਰਿਹਸਤ, ਤਨ ਵਜੂਦ ਨਾ ਖ਼ੁਸ਼ੀ ਬਣਾਈਆ। ਮੈਂ ਫਿਰ ਕੇ ਆਇਆ ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਕਹਿੰਦੇ ਸਵਰਗ ਤੇ ਬਹਿਸ਼ਤ, ਵੇਖਿਆ ਚਾਈਂ ਚਾਈਂਆ। ਦੋਜ਼ਖਾਂ ਵਿਚ ਦੇਖੀ ਦ੍ਰਿਸ਼ਟ, ਤੇਰਾ ਧਿਆਨ ਰਖਾਈਆ। ਮੈਂ ਸਮਝ ਨਾ ਸਕਿਆ ਤੇਰਾ ਖੇਲ ਟਾਂਕ ਕੇ ਜਿਸਤ, ਕਿ ਬਿਨਾ ਇਕ ਦੋ ਤੋਂ ਆਪਣਾ ਹੁਕਮ ਵਰਤਾਈਆ। ਤੇਰਾ ਆਕਾਰ ਤੱਕਿਆ ਨਿਰਾਕਾਰ ਕੋਟਨ ਕੋਟ ਬ੍ਰਹਿਮੰਡ ਖੰਡ ਤੇਰੇ ਪੈਮਾਨੇ ਵਾਲੀ ਇਕ ਨਾ ਪੂਰੀ ਹੋਈ ਬਾਲਿਸ਼ਤ, ਪੂਰਵਾ ਵੰਡ ਨਾ ਕੋਇ ਵੰਡਾਈਆ। ਮੇਰੀ ਉਚੀ ਨਿਕਲ ਗਈ ਕਿਲਕ, ਕੂਕ ਕੇ ਦਿਆਂ ਸੁਣਾਈਆ। ਬਹੁੜੀ ਦਰੋਹੀ ਦੁਹਾਈ ਤੇਰੀ ਮੰਜ਼ਲ ਤੋਂ ਬਿਨਾ ਤੇਰੀ ਕਿਰਪਾ ਅਵਤਾਰ ਪੈਗ਼ੰਬਰ ਗੁਰੂ ਸਾਰੇ ਗਏ ਖਿਸਕ, ਥਿਰ ਨਜ਼ਰ ਕੋਇ ਨਾ ਆਈਆ। ਹੁਣ ਸਦੀ ਚੌਧਵੀਂ ਤੂੰ ਸਭ ਨੂੰ ਲਿਆ ਝਿੜਕ, ਭੈ ਵਿਚ ਰਿਹਾ ਡਰਾਈਆ। ਤੁਹਾਡੇ ਦੀਨ ਮਜ਼੍ਹਬ ਮੈਂ ਦੇਣੇ ਰਿੜਕ, ਰੇੜਕਾ ਪਾਉਣਾ ਕੂੜ ਲੋਕਾਈਆ। ਮੈਂ ਵੀ ਡਰਦਾ ਨਾਰਦ ਕਹੇ ਦੂਰੋਂ ਦੂਰੋਂ ਲੈਂਦਾ ਬਿੜਕ, ਕੰਨ ਦੋ ਜਹਾਨਾਂ ਵੱਲ ਰਖਾਈਆ। ਨਿਗਹ ਰੱਖਦਾ ਕਿਤੇ ਮਿਹਰ ਦਾ ਅੰਮ੍ਰਿਤ ਦੇਵੇ ਛਿੜਕ, ਜਿਸ ਨੂੰ ਕਲਸਾਂ ਵਿਚ ਨਾ ਕੋਇ ਭਰਾਈਆ। ਮੇਰੀ ਪੂਰਬਲੀ ਮਿਟੇ ਹਿਰਸ, ਹਵਸ ਰਹੇ ਨਾ ਰਾਈਆ। ਤੇਰੇ ਨੂਰੀ ਨੂਰ ਦਾ ਹੋਵੇ ਦਰਸ, ਸਨਮੁਖ ਹੋ ਕੇ ਖ਼ੁਸ਼ੀ ਬਣਾਈਆ। ਵਿਛੋੜੇ ਵਿਚ ਕਿਸੇ ਨੂੰ ਦਿਵਸ ਮਹੀਨੇ ਬੀਤਦੇ ਬਰਸ, ਮੈਂ ਜੁਗ ਜੁਗ ਤੇਰਾ ਰਾਹ ਤਕਾਈਆ। ਧੰਨ ਭਾਗ ਓਏ ਧਨਾਢਾ ਜੇ ਤੂੰ ਆਇਉਂ ਉਤੇ ਫ਼ਰਸ਼, ਮਿੱਟੀ ਖ਼ਾਕ ਦਏਂ ਵਡਿਆਈਆ। ਮੈਂ ਵੀ ਛੱਡਿਆ ਆਸਣ ਅਰਸ਼, ਅਰਸ਼ੀ ਪ੍ਰੀਤਮ ਭੱਜਿਆ ਵਾਹੋ ਦਾਹੀਆ। ਮਹਿਬੂਬ ਮੇਰੀ ਮੰਨ ਲੈ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਮੈਨੂੰ ਤੇਰੇ ਪਿਆਰ ਦੀ ਗ਼ਰਜ਼, ਦੂਸਰ ਅੰਗ ਨਾ ਕਦੇ ਛੁਹਾਈਆ। ਮੇਰਾ ਇਕੋ ਤਾਲ ਰਾਗ ਨਾਦ ਤੇ ਇਕੋ ਤਰਜ਼, ਤਰਹ ਤਰਹ ਦਾ ਗਾਣ ਕੋਇ ਨਾ ਗਾਈਆ। ਮੈਨੂੰ ਇਉਂ ਦਿਸਿਆ ਤੇਰੇ ਬਿਨਾ ਸੱਚਾ ਨਹੀਂ ਕੋਈ ਮਰਦ, ਅਵਤਾਰ ਪੈਗ਼ੰਬਰ ਗੁਰੂ ਨਾਰੀ ਪ੍ਰਭ ਦੀ ਨਜ਼ਰੀ ਆਈਆ। ਤੇਰੇ ਕੋਲ ਆਦਿ ਅੰਤ ਦੀ ਫ਼ਰਦ, ਹੱਕ ਹਕੀਕ ਵੇਖ ਚਾਈਂ ਚਾਈਂਆ। ਮੇਰੇ ਸਾਹਿਬ ਸਭ ਦੇ ਕੋਲੋਂ ਖੋਹ ਲੈ ਛੁਰੀ ਸ਼ਰਅ ਵਾਲੀ ਕਰਦ, ਕਤਲਗਾਹ ਰਹਿਣ ਨਾ ਪਾਈਆ। ਮੇਰਾ ਦਿਲ ਕਰਦਾ ਮੈਂ ਤੇਰਾ ਰੂਪ ਤਕਾਂ ਨਪੜਦ, ਸਤਿ ਦਾ ਸਤਿ ਨਜ਼ਰੀ ਆਈਆ। ਕਿਸੇ ਨਾਮ ਕਲਮੇ ਦਾ ਵਿਚ ਨਾ ਹੋਵੇ ਧੜਤ, ਹਿੱਸਾ ਵੰਡ ਨਾ ਕੋਇ ਵੰਡਾਈਆ। ਬਿਨਾ ਅੱਖਰਾਂ ਤੋਂ ਮੇਰੇ ਨਾਲ ਕਰ ਲਿਖਤ ਪੜ੍ਹਤ, ਧੁਰ ਦੀ ਗੰਢ ਆਪ ਬੰਧਾਈਆ। ਮੇਰੀ ਪੂਰੀ ਕਰ ਦੇ ਸ਼ਰਤ, ਸ਼ਰਮ ਹਯਾ ਦਾ ਲੇਖਾ ਦੇ ਮੁਕਾਈਆ। ਤੇਰੇ ਬਿਨਾ ਮੇਰੀ ਸਿੱਧੀ ਕਰੇ ਕੋਇ ਨਾ ਨਰਦ, ਨਾਰਦ ਰੋ ਕੇ ਰਿਹਾ ਸੁਣਾਈਆ। ਮੈਂ ਕੋਈ ਲੈਣਾ ਨਹੀਂ ਕਰਜ਼, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਨਾਰਦ ਕਹੇ ਸਤਿਗੁਰ ਸ਼ਬਦ ਮੈਂ ਤੈਨੂੰ ਚਾਹੁੰਦਾ, ਚਾਰੇ ਜੁਗ ਹੱਥ ਉਠਾਈਆ। ਦਿਵਸ ਰੈਣ ਤੇਰਾ ਰਾਗ ਅਲਾਉਂਦਾ, ਢੋਲੇ ਪ੍ਰੇਮ ਵਾਲੇ ਗਾਈਆ। ਅਸੁਣਤ

❋

❋

ਤੈਨੂੰ ਆਪਣੀ ਆਸ਼ਾ ਸੁਣਾਉਂਦਾ, ਬਿਰਹੋਂ ਵਿਚ ਵਡਿਆਈਆ। ਤੂੰ ਕਿਉਂ ਨਹੀਂ ਨੈਣ ਉਠਾਉਂਦਾ, ਨੈਣਾਂ ਵਾਲਿਆ ਨੈਣ ਮਟਕਾਈਆ। ਮਾਸ਼ੂਕ ਹੋ ਕੇ ਆਸ਼ਕ ਇਸ਼ਕ ਦੀ ਕਿਉਂ ਨਹੀਂ ਗੰਢ ਪਵਾਉਂਦਾ, ਪ੍ਰੇਮ ਤੰਦ ਜੁੜਾਈਆ। ਸਚ ਸਿੰਘਾਸਣ ਕਿਉਂ ਨਹੀਂ ਸੋਭਾ ਪਾਉਂਦਾ, ਸੁਖਆਸਣ ਡੇਰਾ ਲਾਈਆ। ਫੂਲਨ ਸੇਜ ਕਿਉਂ ਨਹੀਂ ਵਡਿਆਉਂਦਾ, ਅੰਮ੍ਰਿਤ ਮੇਘ ਬਰਸਾਈਆ। ਤੂੰ ਜੁਗ ਚੌਕੜੀ ਰਿਹੋਂ ਤਰਸਾਉਂਦਾ, ਬੇਤਰਸਾ ਤੈਨੂੰ ਤਰਸ ਜ਼ਰਾ ਨਾ ਆਈਆ। ਹੁਣ ਮੈਂ ਉਚੀ ਕੂਕ ਜਣਾਉਂਦਾ, ਦਰੋਹੀ ਤੇਰੀ ਬੇਪਰਵਾਹੀਆ। ਕਿਉਂ ਨਹੀਂ ਪ੍ਰੇਮੀਆ ਪ੍ਰੇਮੀਆਂ ਗਲੇ ਲਗਾਉਂਦਾ, ਗਲਵਕੜੀ ਧੁਰ ਦੀ ਪਾਈਆ। ਉਹ ਤਕ ਅਵਤਾਰ ਪੈਗ਼ੰਬਰ ਗੁਰੂ ਮੇਰੇ ਵੱਲ ਉਂਗਲ ਸਰਬ ਉਠਾਉਂਦਾ, ਇਸ਼ਾਰੇ ਰਿਹਾ ਕਰਾਈਆ। ਮੈਂ ਵੀ ਤਾੜੀ ਅੱਗੋਂ ਵਜਾਉਂਦਾ, ਦੋ ਹੱਥਾਂ ਤਾਲ ਬਣਾਈਆ। ਨਾਲੇ ਧੁਰ ਦਾ ਬਚਨ ਜਣਾਉਂਦਾ, ਜਨਣੀ ਨੂੰ ਜੰਮਣ ਵਾਲਿਓ ਤੁਹਾਨੂੰ ਦਿਆਂ ਸੁਣਾਈਆ। ਨਿਗਹ ਧਰਤੀ ਵੱਲ ਰਖਾਉਂਦਾ, ਚਾਰੋਂ ਕੁੰਟ ਕੁੰਟ ਭਵਾਈਆ। ਉਹ ਵੇਖੋ ਆਹ ਵੇਖੋ ਤੁਹਾਡਾ ਦੀਨ ਮਜ਼੍ਹਬ ਕੁਰਲਾਉਂਦਾ, ਕਰਬਲੇ ਵਾਲੇ ਬਿਨਾ ਕਰਬਲੇ ਤੋਂ ਰੋਵਣ ਮਾਰਨ ਧਾਹੀਆ। ਤੁਹਾਡਾ ਕਲਮਾ ਕਿਹੜੀ ਵੰਡ ਵੰਡਾਉਂਦਾ, ਸੂਰ ਗਾਂ ਦੇ ਹਿੱਸੇ ਪਾਈਆ। ਤੁਹਾਡਾ ਪਿਆਰ ਮੁਹੱਬਤ ਕਿਹੜੇ ਨਾਉਂ ਦਾ, ਜਿਸ ਨਾਮ ਨਾਲ ਜੀਵ ਜਹਾਨਾਂ ਰਹੇ ਘਾਈਆ। ਤੁਹਾਡਾ ਨਾਤਾ ਕਿਹੜੇ ਥਾਉਂ ਦਾ, ਦੋਜ਼ਖ਼ ਬਹਿਸ਼ਤ ਦੋਵੇਂ ਰੋਵਣ ਮਾਰਨ ਧਾਈਆ। ਕਿਉਂ ਕਲਜੁਗ ਰੂਪ ਬਣਿਆ ਕਾਉਂ ਦਾ, ਹੰਸ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੧੦ ਪੋਹ ਸ਼ਹਿਨਸ਼ਾਹੀ ਸੰਮਤ ੭ ਪ੍ਰਕਾਸ਼ ਸਿੰਘ ਪਿੰਡ ਦੜ ਜ਼ਿਲਾ ਜੰਮੂ

ਨਾਰਦ ਕਹੇ ਸਤਿਗੁਰ ਸ਼ਬਦ ਤੂੰ ਕਿੱਡਾ ਸੋਹਣਾ ਸੁਨੱਖਾ, ਸੋਹਣਿਆਂ ਤੇਰੀ ਕੀ ਵਡਿਆਈਆ। ਦੁਨੀਆ ਜਗਤ ਸੰਸਾਰ ਐਵੇਂ ਤਤਾਂ ਨੂੰ ਝਲਦੀ ਰਹੀ ਪੱਖਾ, ਕਲਬੂਤਾਂ ਸੇਵ ਕਮਾਈਆ। ਹੱਡੀਆਂ ਨੂੰ ਟੇਕਦੀ ਰਹੀ ਮੱਥਾ, ਚੰਮੜੀਆਂ ਰੰਗ ਰੰਗਾਈਆ। ਮੈਂ ਵੀ ਚਾਰ ਜੁਗ ਫਿਰਦਾ ਰਿਹਾ ਨੱਠਾ, ਭੱਜਿਆ ਵਾਹੋ ਦਾਹੀਆ। ਫਿਰਿਆ ਤੀਰਥ ਤੱਟਾ, ਅੱਠ ਸੱਠ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਖੁਲ੍ਹੀਆਂ ਵੇਖੀਆਂ ਲਟਾਂ, ਬੈਰਾਗੀ ਰੂਪ ਅੰਤਰ ਧਿਆਨ ਲਗਾਈਆ। ਜਗਤ ਸਖ਼ੀਆਂ ਵੇਖੀਆਂ ਹੱਥ ਮਾਰਦੀਆਂ ਉਤੇ ਪੱਟਾਂ, ਪਟਨੇ ਵਾਲਾ ਦਏ ਗਵਾਹੀਆ। ਜੁਗ ਜੁਗ ਗਿੜਦੀਆਂ ਵੇਖੀਆਂ ਉਲਟੀਆਂ ਲੱਠਾਂ, ਵਹਿਣਾਂ ਵਹਿਣ ਵਹਾਈਆ। ਨਾਮ ਕਲਮੇ ਦਾ ਸੁਣਦਾ ਰਿਹਾ ਟੱਪਾ, ਅੱਖਰਾਂ ਨਾਲ ਪੜ੍ਹਾਈਆ। ਸਤਿਗੁਰੂ ਸ਼ਬਦ ਤੂੰ ਦੱਸ ਤੇਰਾ ਕਿਹਦੇ ਨਾਲ ਯਰਾਨਾ ਪੱਕਾ, ਜਿਸ ਦੇ ਨਾਲੋਂ ਨਾ ਸਕਿਆ ਤੁੜਾਈਆ। ਜਿਸ ਨੂੰ ਕਦੇ ਨਾ ਦਿਤਾ ਧੱਕਾ, ਪਿਠ ਨਾ ਸਕਿਆ ਬਦਲਾਈਆ। ਸਭ ਨੂੰ ਆਪਣਾ ਭੰਡਾਰਾ ਦੇ ਕੇ ਫੱਕਾ ਫੱਕਾ, ਜਿਸ ਫੱਕੇ ਵਿਚੋਂ ਫਾਕੇ ਮਰੇ ਸਰਬ ਲੋਕਾਈਆ। ਆਪਣਾ ਰੂਪ ਨਹੀਂ ਦੱਸਿਆ ਹੱਟਾ ਕੱਟਾ, ਯੋਧਾ ਅਗੰਮ ਅਥਾਹੀਆ। ਸਚ ਦੇ ਥਾਂ ਸਿਫ਼ਤ ਦਾ ਦੇ ਕੇ ਵੱਟਾ, ਵਟਣੇ ਜਗਤ ਵਾਲੇ ਮਲਾਈਆ। ਉਹਨਾਂ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਪਾ ਕੇ ਉਤੇ ਫੱਟਾ, ਫਿਰ ਘਰਾਂ ਵਿਚੋਂ ਬਾਹਰ ਕਢਾਈਆ। ਸਿਰਫ਼ ਇਸ਼ਾਰਾ ਦਿਤਾ ਹੁਕਮ ਵਿਚ ਦੱਸਿਆ ਆਪਣਾ ਪਤਾ, ਪਤਿਪਰਮੇਸ਼ਵਰ

❋

❋

ਕਹਿ ਕੇ ਸਾਰੇ ਗਾਈਆ। ਫਿਰ ਸਭ ਦੇ ਉਤੇ ਪਾ ਕੇ ਆਪਣੀ ਫਤ੍ਹਾ, ਫ਼ਾਤਿਆ ਦਾ ਡੰਕ ਦਏ ਵਜਾਈਆ। ਕਿਸੇ ਦਾ ਬੋਦਾ ਕਿਸੇ ਦਾ ਸੀਸ ਉਤੇ ਰਖਾਇਆ ਛੱਤਾ, ਕਿਸੇ ਨੂੰ ਕੇਸਾਂ ਨਾਲ ਵਡਿਆਈਆ। ਕਿਸੇ ਨੂੰ ਗੋਰ ਸਵਾਇਆ ਕਿਸੇ ਨੂੰ ਟਿਕਾਇਆ ਵਿਚ ਚਿਤਾ, ਲੇਖਾ ਸਭ ਦਾ ਆਪਣੇ ਹੱਥ ਰਖਾਈਆ। ਓਏ ਸਤਿਗੁਰ ਸ਼ਬਦ ਨਾਲੇ ਤੂੰ ਸਭ ਦਾ ਬਣਿਆ ਰਿਹੋਂ ਪਿਤਾ, ਕਿਉਂ ਪਿਤਾ ਹੋ ਕੇ ਆਪਣੇ ਪੁਤ ਲਏ ਮਰਾਈਆ। ਦੱਸ ਚਹੁ ਜੁਗਾਂ ਵਿਚੋਂ ਨਾਰਦ ਨੂੰ ਕੀ ਦਿਤਾ, ਨਾ ਰੰਨ ਨਾ ਕੰਨ ਬਿਨਾ ਬੋਦੀ ਤੋਂ ਹੋਰ ਚੀਜ਼ ਨਜ਼ਰ ਕੋਇ ਨਾ ਆਈਆ। ਮੈਨੂੰ ਅੱਜ ਸਾਰੀ ਰਾਤ ਨਾਰਦ ਕਹੇ ਨੌ ਸੌ ਨੜ੍ਹਿਨਵੇ ਵਾਰ ਆਈਆਂ ਛਿੱਕਾਂ, ਮੈਂ ਯਾਦ ਕਰ ਕਰ ਕੇ ਤੇਰਾ ਰਾਹ ਤਕਾਈਆ। ਮੇਰਾ ਜੀਅ ਕਰੇ ਮੈਂ ਕਿਹੜੇ ਵੇਲੇ ਤੇਰੇ ਪਿਆਰ ਵਿਚ ਵਿਕਾਂ, ਆਪਣਾ ਆਪ ਤੇਰੀ ਝੋਲੀ ਪਾਈਆ। ਪਰ ਤੂੰ ਵੀ ਮੇਰੇ ਅੰਦਰ ਮਾਰ ਖਿੱਚਾ, ਖਿੱਚ ਕੇ ਆਪਣੇ ਨਾਲ ਮਿਲਾਈਆ। ਸਤਿਗੁਰ ਸ਼ਬਦ ਕਹੇ ਓਏ ਨਾਰਦਾ ਤੈਨੂੰ ਭੇਤ ਨਹੀਂ ਸ਼ਬਦ ਸਾਰ ਦਾ, ਭਾਵੇਂ ਕੋਟਨ ਜੁਗ ਬੀਤ ਜਾਣ ਤੂੰ ਫੇਰ ਵੀ ਨਿੱਕੇ ਦਾ ਨਿੱਕਾ, ਮੇਰੀ ਸਮਝ ਫੇਰ ਕਿਸੇ ਨਾ ਆਈਆ। ਹੁਣ ਛੇਤੀ ਵੇਖ ਲਈਂ ਪਿਛਲਾ ਸਾਰਾ ਬਦਲ ਦੇਣਾ ਸਿੱਕਾ, ਸਖ਼ੀਆਂ ਵਾਲੇ ਕਾਹਨ ਬੈਠਣ ਸੀਸ ਨਿਵਾਈਆ। ਛੱਬੀ ਪੋਹ ਨੂੰ ਸਦੀ ਚੌਧਵੀਂ ਦੇ ਕੋਲ ਢਾਈ ਹੋਣੀਆਂ ਇੱਟਾਂ, ਇੱਟ ਇੱਟ ਨਾਲ ਖੜਕਾਈਆ। ਗੋਲੀ ਦੇ ਬਸਤਰਾਂ ਨਾਲ ਮਸਤਕ ਹੋਣਾ ਟਿੱਕਾ, ਜਿਸ ਵਿਚ ਅੱਲਾਹ ਅੱਲਾਹ ਅੱਲਾਹ ਦੇਣਾ ਲਿਖਾਈਆ। ਫੇਰ ਦੱਸਾਂਗਾਂ ਤੇਰਾ ਕਿਸ ਬਿਧ ਹੋਵੇ ਹਿਤਾ, ਪਿਆਰ ਪਿਆਰ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਸਤਿਗੁਰ ਸ਼ਬਦ ਤੇਰਾ ਨੈਣ ਬੜਾ ਮਟਕੀਲਾ, ਮਟਕਾਂ ਵਾਲਿਆ ਨਜ਼ਰੀ ਆਈਆ। ਮੇਰਾ ਬਣਿਆ ਕੋਈ ਨਾ ਹੀਲਾ, ਹਿੰਮਤ ਦਿਤੀ ਨਾ ਕੋਇ ਵਡਿਆਈਆ। ਮੈਂ ਬਥੇਰਾ ਫਿਰਿਆ ਉਤੇ ਅੰਬਰ ਨੀਲਾ, ਭੱਜਿਆ ਵਾਹੋ ਦਾਹੀਆ। ਅਵਤਾਰ ਪੈਗ਼ੰਬਰ ਗੁਰੂ ਬਣੇ ਨਾ ਕੋਇ ਵਸੀਲਾ, ਜੋ ਵਿਚੋਲਾ ਬਣ ਕੇ ਮੇਲ ਮਿਲਾਈਆ। ਮੈਂ ਰੂਪ ਧਰਿਆ ਸੂਹਾ ਲਾਲ ਪੀਲਾ, ਕਾਲਾ ਰੰਗ ਰੰਗਾਈਆ। ਫਿਰ ਵੀ ਰਿਹਾ ਢੀਲਾ, ਤੇਰਾ ਸੰਗ ਨਾ ਕੋਇ ਬਣਾਈਆ। ਮੈਂ ਫਿਰਿਆ ਜਗਤ ਸਰੋਵਰ ਝੀਲਾ, ਨਵ ਖੰਡ ਕੰਢੀ ਡੇਰਾ ਲਾਈਆ। ਕਿਤੋਂ ਮਹਿਬੂਬ ਮਿਲ ਜਾਏ ਛੈਲ ਛਬੀਲਾ, ਸਤਿ ਸਰੂਪੀ ਨਜ਼ਰੀ ਆਈਆ। ਮੈਂ ਲੱਖ ਚੁਰਾਸੀ ਤੱਕਿਆ ਤੇਰਾ ਕਬੀਲਾ, ਚਾਰੇ ਖਾਣੀ ਫੋਲ ਫੁਲਾਈਆ। ਮੈਨੂੰ ਕਰੇ ਨਾ ਕੋਇ ਤਸਲੀਮਾ, ਤਸਬੀਆਂ ਮਾਲਾ ਵਾਲੇ ਸਾਰੇ ਮੁਖ ਭਵਾਈਆ। ਤੂੰ ਮਾਲਕ ਇਕ ਕਰੀਮਾ, ਰਹਿਮਤ ਵਾਲਾ ਬੇਪਰਵਾਹੀਆ। ਤੂੰ ਆਲੀਸ਼ਾਨ ਅਜ਼ੀਮਾ, ਆਲੀਜਾਹ ਤੇਰੀ ਵਡਿਆਈਆ। ਪਰ ਮੈਂ ਇਕੋ ਤੇਰੇ ਵਰਗੀ ਮੰਗਦਾ ਹੁਸੀਨਾ, ਜਿਸ ਦਾ ਹੁਸਨ ਹੱਸਣ ਰੋਵਣ ਵਿਚ ਕਦੇ ਨਾ ਆਈਆ। ਜਿਥੇ ਹੋਏ ਨਾ ਕੋਇ ਕਦੇ ਗ਼ਮਗੀਨਾ, ਚਿੰਤਾ ਚਿਖਾ ਦਾ ਡੇਰਾ ਢਾਹੀਆ। ਮੇਲ ਹੋਵੇ ਉਤੇ ਤੇਰਾ ਮੇਰਾ ਧਰਨੀ ਧਵਲ ਜ਼ਮੀਨਾ, ਧੌਲ ਵੱਜੇ ਵਧਾਈਆ। ਮੈਂ ਤੈਨੂੰ ਕਿਹਾ ਆਮੀਨਾ, ਆ ਮਿਲ ਕੇ ਖ਼ੁਸ਼ੀ ਬਣਾਈਆ। ਮੇਰੀ ਮਨਸਾ ਬੜੀ ਪੁਰਾਣੀ ਕਦੀਮਾ, ਕੁਦਰਤ ਦੇ ਮਾਲਕ ਦਇਆ ਦੇਣੀ ਕਮਾਈਆ। ਮੈਨੂੰ ਇਕੋ ਭਰੋਸਾ ਇਕੋ ਯਕੀਨਾ, ਇਤਮਾਦ ਨਾਲ ਜਣਾਈਆ। ਤੇਰਾ ਪਿਆਰ ਕਿਸੇ ਕੋਲੋਂ ਨਾ ਜਾਏ ਛੀਨਾ, ਤੇਰਾ ਤੇਰਾ ਸੰਗ ਨਿਭਾਈਆ। ਹੁਣ ਪਤਾ ਨਹੀਂ ਕਿਸ ਨੇ ਮਰਨਾ ਕਿਸ ਨੇ ਜੀਣਾ, ਕਿਸ ਨੂੰ ਦੇਵੇ ਕਵਣ ਵਡਿਆਈਆ। ਫਿਰੇ ਦਰੋਹੀ ਲੋਕ ਤੀਨਾਂ, ਤ੍ਰੈਗੁਣ ਰਹੀ ਕੁਰਲਾਈਆ। ਮੇਰੇ ਪਿਆਰ ਦੀ ਸ਼ਹਾਦਤ

❋

❋

ਨਹੀਂ ਜਲ ਮੀਨਾ, ਚੰਦ ਚਕੋਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਤੇਰੇ ਰਹਾਂ ਅਧੀਨਾ, ਆਅਲਾ ਅਦਨਾ ਰੂਪ ਨਾ ਕੋਇ ਬਣਾਈਆ।

੧੦ ਪੋਹ ਸ਼ਹਿਨਸ਼ਾਹੀ ਸੰਮਤ ੭ ਸ਼ਿਵ ਸਿੰਘ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਨਾਰਦ ਕਹੇ ਸਤਿਗੁਰ ਸ਼ਬਦ ਤੂੰ ਛੈਲ ਛਬੀਲਾ ਉਚਾ, ਉਚ ਅਗੰਮ ਅਥਾਹ ਨਜ਼ਰੀ ਆਈਆ। ਤੂੰ ਸਤਿ ਸਰੂਪ ਸੁੱਚਾ, ਸਚ ਸਤਿ ਤੇਰੀ ਵਡਿਆਈਆ। ਤੂੰ ਇਕ ਇਕ ਦਾ ਪੁੱਤਾ, ਜਿਥੇ ਬੂੰਦ ਰਕਤ ਦੀ ਲੋੜ ਰਹੇ ਨਾ ਰਾਈਆ। ਤੂੰ ਉਸ ਗ੍ਰਹਿ ਸੁੱਤਾ, ਜਿਥੇ ਸੋਵਤ ਜਾਗਤ ਵੰਡ ਨਾ ਕੋਇ ਵੰਡਾਈਆ। ਤੂੰ ਉਸ ਦਵਾਰੇ ਲੁਕਾ, ਜਿਥੇ ਦੋ ਜਹਾਨ ਵੇਖਣ ਕੋਇ ਨਾ ਪਾਈਆ। ਤੇਰਾ ਰੂਪ ਤੇਰੇ ਉਤੇ ਤੁਠਾ, ਮਿਹਰ ਆਪਣੀ ਇਕ ਰਖਾਈਆ। ਤੈਨੂੰ ਕੋਈ ਫੜ ਨਾ ਸਕੇ ਗੁੱਟਾ, ਤਤ ਨਜ਼ਰ ਕੋਇ ਨਾ ਆਈਆ। ਤੇਰਾ ਜਾਪ ਨਹੀਂ ਕੋਈ ਬੁੱਲਾਂ ਬੂੱਟਾ, ਸਿਫ਼ਤੀ ਸਿਫ਼ਤ ਨਾ ਢੋਲਾ ਗਾਈਆ। ਤੂੰ ਆਪਣੀ ਧਾਰੋਂ ਆਪੇ ਉਠਾ, ਆਪਣੀ ਲਈ ਅੰਗੜਾਈਆ। ਲੋਕਮਾਤ ਸਭ ਨੂੰ ਫੜਾਉਂਦਾ ਰਿਹੋਂ ਠੂਠਾ, ਨਾਮ ਭੰਡਾਰਾ ਵਿਚ ਟਿਕਾਈਆ। ਜਗਤ ਜਹਾਨ ਲਾਉਂਦਾ ਰਿਹੋਂ ਬੂਟਾ, ਤਤਵ ਤਤ ਗੰਢ ਪਵਾਈਆ। ਹੁਲਾਰਾ ਦੇਂਦਾ ਰਿਹੋਂ ਝੂਟਾ, ਪਵਣ ਪਵਣਾਂ ਵਿਚ ਰਖਾਈਆ। ਅੰਤਮ ਮਾਰ ਕੇ ਇਕੋ ਸੂਟਾ, ਸਭ ਦਾ ਲੇਖਾ ਦਿਤਾ ਮੁਕਾਈਆ। ਆਪਣਾ ਆਪ ਕਰ ਮਜ਼ਬੂਤਾ, ਸ਼ਰਅ ਵਿਚ ਕਦੇ ਨਾ ਆਈਆ। ਹਿੱਸਾ ਕਰ ਕੇ ਪੰਜ ਭੂਤਾ, ਪੰਚਮ ਪੰਚਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।

੧੦ ਪੋਹ ਸ਼ਹਿਨਸ਼ਾਹੀ ਸੰਮਤ ੭ ਰਾਜ ਸਿੰਘ ਦੇ ਗ੍ਰਹਿ ਵਿਖੇ ਜੰਮੂ ਸ਼ਹਿਰ ਵਿਚ

ਨਾਰਦ ਕਹੇ ਸਤਿਗੁਰ ਸ਼ਬਦ ਤੇਰਾ ਨੂਰ ਨੁਰਾਨੀ ਨੂਰਤ, ਨੂਰੀ ਨਜ਼ਰੀ ਆਈਆ। ਤੇਰੀ ਅਨੋਖੀ ਵੱਖਰੀ ਸੂਰਤ, ਜਿਸ ਦਾ ਸੂਰੀਆ ਚੰਦ ਤੇਜ ਝੱਲੇ ਨਾ ਰਾਈਆ। ਤੇਰੀ ਆਵਾਜ਼ ਅਗੰਮੀ ਤੂਰਤ, ਬਿਨਾ ਰਸਨਾ ਰਸ ਵਖਾਈਆ। ਤੇਰਾ ਪਿਆਰ ਸਭ ਦੀ ਆਸ਼ਾ ਪੂਰਤ, ਪੂਰ ਰਿਹਾ ਸਰਬ ਠਾਈਂਆ। ਤੇਰਾ ਲੇਖਾ ਨਾ ਨੇੜੇ ਨਾ ਦੂਰਤ, ਦੋ ਜਹਾਨਾਂ ਵੇਖ ਵਖਾਈਆ। ਤੂੰ ਸਦਾ ਹਾਜ਼ਰ ਹਜ਼ੂਰਤ, ਹਜ਼ਰਤ ਕਹਿ ਕੇ ਗਏ ਸੁਣਾਈਆ। ਮੇਰੀ ਆਸਾ ਮਨਸਾ ਕਰ ਦੇ ਪੂਰਤ, ਤ੍ਰਿਸਨਾ ਤ੍ਰਿਖਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਤੂੰ ਆਦਿ ਅੰਤ ਦੀ ਰਾਣੀ, ਰਈਅਤ ਤੇਰੀ ਸਮਝ ਕਿਸੇ ਨਾ ਆਈਆ। ਤੇਰੀ ਸਿਫ਼ਤ ਚਾਰ ਜੁਗ ਦੇ ਸ਼ਾਸਤਰ ਬਾਣੀ, ਅੱਖਰ ਅੱਖਰ ਢੋਲੇ ਗਾਈਆ। ਤੇਰਾ ਲੇਖ ਜੁਗ ਚੌਕੜੀ ਪੁਰਾਣੀ, ਪੂਰਵ ਸਮਝ ਨਾ ਕੋਇ ਸਮਝਾਈਆ। ਤੈਨੂੰ ਮਿਲਣਾ ਨਹੀਂ ਆਸਾਨੀ, ਮੰਜ਼ਲ ਸਮਝ ਕਿਸੇ ਨਾ ਆਈਆ। ਕੋਟਨ ਕੋਟ ਦੇ ਕੇ ਗਏ ਕੁਰਬਾਨੀ, ਆਪਣਾ ਆਪ ਭੇਟ ਕਰਾਈਆ। ਜਗਤ

❋

❋

ਜਹਾਨ ਹੋ ਕੇ ਗਏ ਦਾਨੀ, ਦਾਤੇ ਤੇਰਾ ਰੂਪ ਸਕੇ ਨਾ ਕੋਇ ਸਮਝਾਈਆ। ਕਬੀਰ ਜੁਲਾਹੇ ਵਰਗੇ ਉਣ ਕੇ ਗਏ ਤਾਣੀ, ਤੰਦ ਤੰਦ ਨਾਲ ਬੰਧਾਈਆ। ਤੇਰੀ ਸਮਝ ਨਾ ਆਈ ਕਿਸੇ ਜਵਾਨੀ, ਜੋਬਨਵੰਤੇ ਕੀ ਤੇਰੀ ਵਡਿਆਈਆ। ਤੂੰ ਸਭ ਨੂੰ ਕੀਤਾ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਝਗੜੇ ਮੁਕਾ ਦਿਤੇ ਚਾਰੇ ਖਾਣੀ, ਖ਼ਾਨੇ ਆਪਣੇ ਵਿਚ ਟਿਕਾਈਆ। ਤੇਰਾ ਲੇਖ ਲਿਖਿਆ ਗਿਆ ਨਾਲ ਕਲਮ ਕਾਨੀ, ਨਾਮ ਕਲਮੇ ਬੈਠੇ ਸੀਸ ਨਿਵਾਈਆ। ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਸੁਣਾਈਆ। ਮੇਰੀ ਇਕ ਬੇਨੰਤੀ ਮਾਨੀਂ, ਮਿਹਰ ਨਜ਼ਰ ਇਕ ਉਠਾਈਆ। ਮੈਨੂੰ ਆਪਣਾ ਬਣਾ ਜਾਨੀ, ਜਾਨਣਹਾਰ ਤੇਰੀ ਸਰਨਾਈਆ। ਤੇਰਾ ਨੂਰ ਜ਼ਹੂਰ ਲਾਸਾਨੀ, ਜ਼ਾਹਰ ਜ਼ਹੂਰ ਤੇਰੀ ਵਡਿਆਈਆ। ਮੇਰੀ ਆਸਾ ਮਨਸਾ ਅੰਤ ਨਾ ਹੋਏ ਵੈਰਾਨੀ, ਮੇਲ ਮਿਲਾਵਾ ਕਰਨਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਧਾਰ ਵੇਖ ਵਖਾਈਆ। ਸਤਿਗੁਰ ਸ਼ਬਦ ਤੇਰੀ ਕਿੱਡੀ ਸੋਹਣੀ ਮਟਕ, ਮਤਵਾਲੇ ਆਪਣਾ ਰੰਗ ਰੰਗਾਈਆ। ਰਾਹ ਵਿਚ ਨਾ ਜਾਵਾਂ ਅਟਕ, ਔਕੜ ਰਹਿਣ ਕੋਇ ਨਾ ਪਾਈਆ। ਤੇਰਾ ਦਰ ਮੱਲਾਂ ਬੇਖਟਕ, ਖਟਕਾ ਜਗਤ ਦੇਣਾ ਗਵਾਈਆ। ਤੇਰੇ ਪਿਆਰ ਦੀ ਮੇਰੇ ਅੰਦਰ ਆਵੇ ਸ਼ਕਤ, ਸ਼ਕਤੀਵਾਨ ਤੇਰੀ ਸਰਨਾਈਆ। ਕਿਤੇ ਆਪਣਾ ਸੁਭਾ ਨਾ ਕਰੀਂ ਸਖ਼ਤ, ਕਰਵਟ ਮੇਰੇ ਵੱਲੋਂ ਬਦਲਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਤੇਰੇ ਨਾਲ ਮਿਲਣ ਦਾ ਆਇਆ ਵਕਤ, ਜੁਗ ਚੌਕੜੀ ਗਿਣ ਗਿਣ ਝਟ ਲੰਘਾਈਆ। ਮੈਂ ਪਿਆਰ ਕਰਾਂ ਇਕੋ ਤੈਨੂੰ ਫ਼ਕਤ, ਦੁੂਜਾ ਫ਼ਿਕਰਾ ਕੋਇ ਨਾ ਗਾਈਆ। ਮੈਂ ਨਾਤਾ ਜੋੜਨਾ ਨਹੀਂ ਨਾਲ ਰਕਤ, ਬੂੰਦ ਕੰਮ ਕਿਸੇ ਨਾ ਆਈਆ। ਮੈਂ ਆਦਿ ਦਾ ਆਦਿ ਅੰਤ ਦਾ ਅੰਤ ਤੇਰਾ ਭਗਤ, ਤੇਰੀ ਆਸ ਰਖਾਈਆ। ਨਾਤਾ ਛੋੜਿਆ ਦੁਨੀ ਜਗਤ, ਜਗਜੀਵਣ ਦਾਤੇ ਤੇਰਾ ਰਾਹ ਤਕਾਈਆ। ਤੇਰੇ ਪਿਆਰ ਦੀ ਆਵੇ ਲਜਤ, ਰਸ ਭੋਗਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰਨਾ ਅਰਸ਼ ਫ਼ਰਸ਼, ਫ਼ਰਸ਼ੀ ਪ੍ਰੀਤਮ ਤੇਰੀ ਓਟ ਤਕਾਈਆ।