ਪੁਸਤਕਾਲਾਭਾਗ ੨੨

੧੦ ਪੋਹ ਸ਼ਹਿਨਸ਼ਹਾਹੀ ਸੰਮਤ ੭ ਕੇਸਰੀ ਦੇਵੀ ਦੇ ਗ੍ਰਹਿ ਰਾਣੀ ਬਾਗ ਜ਼ਿਲਾ ਜੰਮੂ

ਸਤਿਗੁਰ ਸ਼ਬਦ ਤੇਰਾ ਰੂਪ ਅਗੰਮਾ ਅੱਛਾ, ਨਿਰਇੱਛਤ ਆਦਿ ਜੁਗਾਦਿ ਨਜ਼ਰੀ ਆਈਆ। ਜੁਗ ਚੌਕੜੀ ਕਰਦਾ ਆਏਂ ਸਭ ਦੀ ਰੱਛਾ, ਰੱਛਕ ਹੋ ਕੇ ਦੋ ਜਹਾਨਾਂ ਵੇਖ ਵਖਾਈਆ। ਅਵਤਾਰ ਪੈਗ਼ੰਬਰਾਂ ਪਾਵੇਂ ਨਾਮ ਕਲਮੇ ਦੀ ਭਿੱਛਾ, ਵਸਤ ਅਮੋਲਕ ਅਗੰਮ ਅਥਾਹ ਵਰਤਾਈਆ। ਜੁਗ ਚੌਕੜੀ ਤੇਰਾ ਸਿਫ਼ਤ ਸਾਲਾਹੀ ਨਾਮ ਜਾਵੇ ਲਿਖਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਤੇਰੀ ਸਿਫ਼ਤ ਸਾਲਾਹੀਆ। ਬਿਨ ਤੇਰੇ ਤੋਂ ਸ੍ਰਿਸ਼ਟੀ ਸਾਰੀ ਦਿਸਦੀ ਮਿਥਾ, ਸਦ ਰਹਿਣ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਭਾਣਾ ਸਭ ਨੇ ਮੰਨਿਆ ਮਿੱਠਾ, ਸਿਰ ਸਕਿਆ ਨਾ ਕੋਇ ਉਠਾਈਆ। ਕਲਜੁਗ ਅੰਤਮ ਧੁਰ ਸ਼ਬਦ ਕਲਮੇ ਦਾ ਦੇਵੇ ਚਿੱਠਾ, ਸੰਦੇਸ਼ਾ ਧੁਰਦਰਗਾਹੀਆ। ਅੰਤ ਇਸ਼ਟ ਰਹਿਣਾ ਇਕਾ, ਏਕੰਕਾਰ ਆਪਣੀ ਕਲ ਵਰਤਾਈਆ। ਸਦੀ ਚੌਧਵੀਂ ਮੁਹੰਮਦ ਦੀ ਧਾਰ ਮੇਟਣਾ ਸਿੱਕਾ, ਉਮਤ ਉਮਤੀ ਡੇਰਾ ਢਾਹੀਆ।

❋

❋

ਕੂੜ ਕੁੜਿਆਰਾ ਪਾਉਣਾ ਵਿਚ ਚਿਤਾ, ਚਿਖਾ ਕਾਮ ਕਰੋਧ ਲੋਭ ਮੋਹ ਹੰਕਾਰ ਵਾਲੀ ਤਪਾਈਆ। ਭਗਤ ਭਗਵਾਨ ਬਣਾਉਣਾ ਸਾਚਾ ਹਿਤਾ, ਹਿਤਕਾਰੀ ਹੋ ਕੇ ਦਇਆ ਕਮਾਈਆ। ਤੇਰਾ ਖੇਲ ਨਿਤ ਨਵਿਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਤੂੰ ਆਦਿ ਜੁਗਾਦੀ ਇਕੋ ਪਿਤਾ, ਪਤਿਪਰਮੇਸ਼ਵਰ ਤੇਰਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਤੂੰ ਆਦਿ ਜੁਗਾਦੀ ਇਕੋ ਸ਼ਾਹ, ਸ਼ਹਿਨਸ਼ਾਹ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਗਵਾਹ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਅਵਤਾਰ ਪੈਗ਼ੰਬਰ ਗੁਰੂ ਦੱਸਣ ਰਾਹ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਅੱਖਰਾਂ ਵਾਲਾ ਸਿਫ਼ਤੀ ਤੇਰਾ ਨਾਂ, ਢੋਲੇ ਰਾਗਾਂ ਨਾਦਾਂ ਵਿਚ ਵਡਿਆਈਆ। ਜੁਗ ਚੌਕੜੀ ਬੀਤੇ ਅੰਤ ਰਿਹਾ ਨਾ ਕੋਇ ਨਿਸ਼ਾਂ, ਨਿਸ਼ਾਨੇ ਸਾਰੇ ਮੇਟ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਖੇਲ ਮਹਾਂ, ਮਹਿਮਾ ਕਥ ਕਥ ਵਡਿਆਈਆ। ਭਵਿਖਤਾਂ ਵਿਚ ਤੇਰੇ ਢੋਲੇ ਗਏ ਗਾ, ਪੇਸ਼ੀਨਗੋਈਆਂ ਵਿਚ ਸੁਣਾਈਆ। ਅੰਤਮ ਆਵੇ ਬੇਪਰਵਾਹ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਇਲਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਹਜ਼ਰਤ ਬੈਠੇ ਸੀਸ ਨਿਵਾਈਆ। ਉਹ ਵੇਸ ਅਵੇਸਾ ਅਮਾਮ ਅਮਾਮਾ ਆਪਣਾ ਰੂਪ ਵਟਾ, ਜੋਤੀ ਜਾਤਾ ਡਗਮਗਾਈਆ। ਸ਼ਬਦੀ ਡੰਕਾ ਦਏ ਸੁਣਾ, ਏਥੇ ਓਥੇ ਦੋ ਜਹਾਨ ਕਰੇ ਸ਼ਨਵਾਈਆ। ਜਿਸ ਨੂੰ ਬ੍ਰਹਿਮੰਡ ਖੰਡ ਪੁਰੀ ਲੋਅ ਜ਼ਿਮੀਂ ਅਸਮਾਨ ਗਗਨ ਗਗਨੰਤਰ ਬੈਠੇ ਸੀਸ ਨਿਵਾ, ਸਿਰ ਸਕੇ ਨਾ ਕੋਇ ਉਠਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਲੇਖਾ ਜਾਣੇ ਥਾਂਉਂ ਥਾਂ, ਥਾਨ ਥਨੰਤਰ ਵੇਖ ਵਖਾਈਆ। ਜਿਸ ਦੇ ਦਵਾਰੇ ਝਗੜਾ ਨਹੀਂ ਸੂਰ ਤੇ ਗਾਂ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਆਤਮ ਬ੍ਰਹਮ ਪੜਦਾ ਦਏ ਖੁਲ੍ਹਾ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦਾ ਇਕੋ ਸ਼ਬਦ ਇਕੋ ਕਲਮਾ ਇਕੋ ਨਾਂ, ਨਾਉਂ ਨਿਰੰਕਾਰਾ ਇਕੋ ਅਖਵਾਈਆ। ਸੋ ਲਹਿਣਾ ਦੇਣਾ ਸਭ ਦਾ ਦਏ ਚੁਕਾ, ਚੁਕੰਨੀ ਚਾਰ ਯਾਰੀ ਦਏ ਕਰਾਈਆ। ਕੂੜ ਕੁੜਿਆਰ ਮਿੱਟੀ ਖ਼ਾਕ ਦਏ ਦਫ਼ਨਾ, ਧੁਰ ਦੀ ਦਫ਼ਾ ਆਪਣਾ ਹੁਕਮ ਲਗਾਈਆ। ਜਿਸ ਨੂੰ ਅਕਲ ਬੁੱਧੀ ਸਮਝੇ ਕੋਇ ਨਾ, ਜਗਤ ਵਿਦਿਆ ਕੰਮ ਕਿਸੇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸਵਾਮੀ ਸਾਰੇ ਕਰਨ ਦੁਆ, ਡੰਡਾਵਤ ਵਿਚ ਸੀਸ ਝੁਕਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਭ ਦਾ ਲੇਖਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਦੂਸਰ ਕੋਇ ਨਾ, ਆਦਿ ਅੰਤ ਜੁਗਾ ਜੁਗੰਤ ਇਕੋ ਪਿਤਾ ਇਕੋ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲਹਿਣਾ ਦੇਣਾ ਦੋ ਜਹਾਂ, ਜਹਾਲਤ ਕਲਜੁਗ ਕੂੜੀ ਕਿਰਿਆ ਦਏ ਮਿਟਾਈਆ।

੧੦ ਪੋਹ ਸ਼ਹਿਨਸ਼ਾਹੀ ਸੰਮਤ ੭ ਸਰਦਾਰ ਸਿੰਘ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਏਕ, ਸੋ ਪੁਰਖ ਨਿਰੰਜਣ ਦਿਤੀ ਵਡਿਆਈਆ। ਹਰਿ ਪੁਰਖ ਨਿਰੰਜਣ ਸਾਚੀ ਟੇਕ, ਏਕੰਕਾਰ

❋

❋

ਆਪਣਾ ਰੰਗ ਰੰਗਾਈਆ। ਆਦਿ ਨਿਰੰਜਣ ਕਰੇ ਹੇਤ, ਸ੍ਰੀ ਭਗਵਾਨ ਹੋਏ ਸਹਾਈਆ। ਅਬਿਨਾਸ਼ੀ ਕਰਤਾ ਨੇਤਨ ਨੇਤ, ਵਿਸ਼ਨ ਬ੍ਰਹਮਾ ਸ਼ਿਵ ਕਰਦੇ ਹੇਤ, ਜੁਗ ਜੁਗ ਆਪਣਾ ਸੰਗ ਨਿਭਾਈਆ। ਨਿਰਗੁਣ ਸਰਗੁਣ ਪ੍ਰਭ ਦਾ ਅਗੰਮਾ ਭੇਖ, ਜੋ ਦੇਵੇ ਧੁਰ ਸੰਦੇਸ਼, ਨਾਮ ਨਿਧਾਨਾ ਇਕ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰੂ ਰੂਪ ਧਰੇ ਹਮੇਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਅੰਤ ਦਾ ਸੂਰਬੀਰ, ਬੇਅੰਤ ਦਿਤੀ ਵਡਿਆਈਆ। ਮੇਰਾ ਲੇਖਾ ਕੋਈ ਜਾਣ ਨਾ ਸਕੇ ਸ਼ਾਹ ਹਕੀਰ, ਫ਼ਕੀਰ ਪੜਦਾ ਨਾ ਕੋਇ ਉਠਾਈਆ। ਮੈਂ ਸਭ ਦੀ ਬਦਲਣ ਵਾਲਾ ਤਕਦੀਰ, ਤਦਬੀਰ ਪ੍ਰਭ ਦੀ ਨਾਲ ਮਿਲਾਈਆ। ਮੈਂ ਨਿਤ ਨਵਿਤ ਸ਼ਰਅ ਦੇ ਪਾਏ ਜ਼ੰਜੀਰ, ਸ਼ਰੀਅਤ ਸੰਗ ਰਲਾਈਆ। ਅੰਤਮ ਲਹਿਣਾ ਦੇਣਾ ਪੂਰਾ ਕਰਨਾ ਅਖ਼ੀਰ, ਆਖ਼ਰ ਦਿਆਂ ਸੁਣਾਈਆ। ਜੋ ਆਸਾ ਰੱਖ ਕੇ ਗਿਆ ਕਬੀਰ, ਕਾਅਬਿਆਂ ਪਰੇ ਪਰੇ ਜਣਾਈਆ। ਜੋ ਸੰਦੇਸ਼ਾ ਦਿਤਾ ਨਿਰਗੁਣ ਸਰਗੁਣ ਨਾਨਕ ਦੀਨ ਦੁਨੀ ਬਦਲ ਜਾਵੇ ਜ਼ਮੀਰ, ਗੋਬਿੰਦ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਨਜ਼ਰੀ ਆਈਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਇਕ ਸੁਲਤਾਨਾ, ਹਰਿ ਵੱਡਾ ਵਡ ਵਡਿਆਈਆ। ਜੋ ਜੁਗ ਜੁਗ ਖੇਲੇ ਖੇਲ ਮਹਾਨਾ, ਰੂਪ ਅਨੂਪ ਲਏ ਪਰਗਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਵੇ ਨਾਮ ਨਿਧਾਨਾ, ਆਪਣਾ ਰੰਗ ਰੰਗਾਈਆ। ਅੰਮ੍ਰਿਤ ਰਸ ਬਖ਼ਸ਼ੇ ਨੌਜਵਾਨਾ, ਨਿਜਰ ਧਾਰਾ ਆਪ ਝਿਰਾਈਆ। ਸਾਚਾ ਦੱਸੇ ਕਲਮਾ ਧੁਰ ਕਲਾਮਾ, ਕਾਇਨਾਤ ਪੜ੍ਹਾਈਆ। ਜਿਸ ਨੂੰ ਪੈਗ਼ੰਬਰ ਕਰਨ ਸਲਾਮਾ, ਸੱਯਦਿਆਂ ਵਿਚ ਸੀਸ ਝੁਕਾਈਆ। ਸੋ ਸਤਿ ਸਰੂਪ ਧੁਰ ਦਾ ਰਾਮਾ, ਕਾਹਨਾ ਦਾ ਕਾਹਨ ਇਕ ਅਖਵਾਈਆ। ਜਿਸ ਦਾ ਡੰਕਾ ਇਕ ਦਮਾਮਾ, ਗੋਬਿੰਦ ਸੂਰਾ ਰਿਹਾ ਵਜਾਈਆ। ਉਸ ਕਲਜੁਗ ਮੇਟਣੀ ਅੰਧੇਰੀ ਸ਼ਾਮਾ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਸਦੀ ਚੌਧਵੀਂ ਦੇਵੇ ਹੱਕ ਪੈਗ਼ਾਮਾ, ਪੈਗ਼ੰਬਰਾਂ ਤੋਂ ਪਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਤਾ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਮਾਲਕ ਹਰਿ ਭਗਵੰਤ, ਹਰਿ ਕਰਤਾ ਵਡ ਵਡਿਆਈਆ। ਜਿਸ ਨੂੰ ਗਾਉਂਦੇ ਚਾਰ ਜੁਗ ਦੇ ਸੰਤ, ਜੀਵ ਜੰਤ ਧਿਆਨ ਲਗਾਈਆ। ਉਸ ਦਾ ਇਕੋ ਨਾਮ ਤੇ ਇਕੋ ਮੰਤ, ਮੰਤਰ ਇਕੋ ਦਏ ਦ੍ਰਿੜਾਈਆ। ਜਿਸ ਕਲਜੁਗ ਕਰਨਾ ਅੰਤ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਗੜ੍ਹ ਤੋੜਨਾ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਪੰਚਮ ਸ਼ਬਦ ਧੁਨ ਕਰੇ ਸ਼ਨਵਾਈਆ। ਲੇਖਾ ਮੁਕਾ ਕੇ ਦੋਜ਼ਖ਼ ਬਹਿਸ਼ਤ ਜੱਨਤ, ਸਚਖੰਡ ਦਵਾਰਾ ਇਕ ਸਮਝਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਮੇਲਾ ਹੋਵੇ ਨਾਰ ਕੰਤ, ਕੰਤੂਹਲ ਆਪਣੀ ਖ਼ੁਸ਼ੀ ਬਣਾਈਆ। ਗੁਰਮੁਖਾਂ ਚੋਲੀ ਚਾੜ੍ਹੇ ਨਾਮ ਅਗੰਮੀ ਰੰਗਤ, ਰੰਗ ਰੰਗੀਲਾ ਦਇਆ ਕਮਾਈਆ। ਚਾਰ ਵਰਨ ਅਠਾਰਾਂ ਬਰਨ ਬਣਾਏ ਇਕੋ ਸੰਗਤ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਪਰਮ ਪੁਰਖ ਅਬਿਨਾਸ਼ੀ, ਹਰਿ ਕਰਤਾ ਬੇਪਰਵਾਹੀਆ। ਜੋ ਹਰ ਘਟ ਅੰਦਰ ਰੱਖੇ ਵਾਸੀ, ਪਰਮਾਤਮ ਆਤਮ ਰੂਪ ਬਣਾਈਆ। ਗ੍ਰਹਿ ਮੰਦਰ ਮੰਡਲ

❋

❋

ਪਾਵੇ ਰਾਸੀ, ਸਾਚੀ ਖ਼ੁਸ਼ੀਆਂ ਨਾਚ ਨਚਾਈਆ। ਜਨ ਭਗਤਾਂ ਪੜਦਾ ਖੋਲ੍ਹ ਕੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਡੇਰਾ ਢਾਹੀਆ। ਅੰਤਰ ਮੇਟ ਅੰਧੇਰੀ ਰਾਤੀ, ਨਿਰਗੁਣ ਜੋਤੀ ਜੋਤ ਦਏ ਚਮਕਾਈਆ। ਅੱਠੇ ਪਹਿਰ ਰਹੇ ਪਰਭਾਤੀ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਨਿਜਰ ਅੰਮ੍ਰਿਤ ਰਸ ਦੇਵੇ ਬੂੰਦ ਸਵਾਂਤੀ, ਕੂੜੀ ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਤ੍ਰੈਗੁਣ ਅਗਨੀ ਨਾ ਲਾਵੇ ਚਵਾਤੀ, ਜਗਤ ਵਿਕਾਰਾਂ ਡੇਰਾ ਢਾਹੀਆ। ਦੇਵੇ ਦਰਸ ਬਹੁ ਬਿਧ ਭਾਂਤੀ, ਸ੍ਰੀ ਭਗਵਨ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਆਪਣਾ ਭੇਵ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੇਰਾ ਪ੍ਰੀਤਮ ਆਦਿ ਨਿਰੰਜਣ, ਜੋਤ ਨਿਰੰਜਣ ਰੰਗ ਰੰਗਾਈਆ। ਪੁਰਖ ਅਕਾਲਾ ਦੀਨ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨੇਤਰ ਦੇਵੇ ਨਾਮ ਨਿਧਾਨਾ ਅੰਜਣ, ਅੰਧ ਅੰਧੇਰਾ ਦਏ ਮਿਟਾਈਆ। ਧੁਰ ਦੀ ਧੂੜ ਕਰਾਏ ਮਜਨ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਬਣ ਕੇ ਸੱਜਣ, ਸਗਲਾ ਸੰਗ ਵਖਾਈਆ। ਲੋਕਮਾਤ ਸੰਤ ਸੁਹੇਲੇ ਆਵੇ ਲੱਭਣ, ਗੁਰ ਚੇਲੇ ਜੋੜ ਜੁੜਾਈਆ। ਪ੍ਰਭੂ ਪਿਆਰ ਦੀ ਦੇ ਕੇ ਰੰਗਣ, ਰੰਗਤ ਇਕੋ ਇਕ ਵਖਾਈਆ। ਲੇਖੇ ਲਾਵੇ ਸਾਢੇ ਤਿੰਨ ਹੱਥ ਕਾਇਆ ਬਦਨ, ਬਦੀ ਦਾ ਝਗੜਾ ਰਹੇ ਨਾ ਰਾਈਆ। ਗ੍ਰਹਿ ਪ੍ਰਕਾਸ਼ ਦੀਪਕ ਜੋਤੀ ਜਗਣ, ਨਿਰਗੁਣ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਸ਼ਬਦ ਸਤਿਗੁਰ ਇਕੋ ਬੂਝ ਬੁਝਾਈਆ। ਸਤਿਗੁਰ ਸ਼ਬਦ ਕਹੇ ਮੇਰਾ ਪ੍ਰੀਤਮ ਪਾਰਬ੍ਰਹਮ, ਬ੍ਰਹਮ ਮੇਲਾ ਸਹਿਜ ਸੁਭਾਈਆ। ਜਿਸ ਦਾ ਆਦਿ ਜੁਗਾਦਿ ਇਕੋ ਧਰਮ, ਅਧਰਮੀ ਰੂਪ ਨਾ ਕੋਇ ਦਰਸਾਈਆ। ਜਿਸ ਦਾ ਜੁਗ ਚੌਕੜੀ ਸਾਚਾ ਕਰਮ, ਨਿਹਕਰਮੀ ਆਪਣਾ ਹੁਕਮ ਵਰਤਾਈਆ। ਜਿਸ ਦੀ ਧਾਰੋਂ ਸ਼ਬਦੀ ਸ਼ਬਦ ਨੇ ਲਿਆ ਜਰਮ, ਵਿਸ਼ਨ ਬ੍ਰਹਮਾ ਸ਼ਿਵ ਲਿਆ ਪਰਗਟਾਈਆ। ਨਿਰਗੁਣ ਧਾਰ ਬਖ਼ਸ਼ ਕੇ ਸਰਨ, ਸਰਨਗਤ ਇਕ ਦ੍ਰਿੜਾਈਆ। ਜਿਸ ਦੀ ਮਹਿਮਾ ਚਾਰ ਜੁਗ ਦੇ ਸ਼ਾਸਤਰ ਪੜ੍ਹਨ, ਅਵਤਾਰ ਪੈਗ਼ੰਬਰ ਗੁਰ ਧੁਰ ਦੇ ਢੋਲੇ ਗੀਤ ਗਾਈਆ। ਜਿਸ ਦਾ ਇਕੋ ਇਕ ਸੱਚਾ ਨਾਤਾ ਸੱਚਾ ਲੜਨ, ਪਲੂ ਸਕੇ ਨਾ ਕੋਇ ਛੁਡਾਈਆ। ਉਸ ਦੀ ਮੰਜ਼ਲ ਹਰਿਜਨ ਹਰਿ ਭਗਤ ਸੁਹੇਲੇ ਸੂਫ਼ੀ ਚੜ੍ਹਨ, ਦੂਸਰ ਹੱਥ ਕਿਸੇ ਨਾ ਆਈਆ। ਜਿਥੇ ਨਾ ਕੋਈ ਜਰਮ ਨਾ ਮਰਨ, ਚੁਰਾਸੀ ਗੇੜ ਨਾ ਕੋਇ ਭਵਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਹਰਿ ਦਾਤਾ ਤਰਨੀ ਤਰਨ, ਤਾਰਨਹਾਰ ਇਕ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਾ ਮਾਲਕ ਇਕ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋ ਧੁਰ ਦਾ ਦੇਵੇ ਦਾਨ, ਦਾਤਾ ਦਾਨੀ ਅਗੰਮ ਅਥਾਹੀਆ। ਜਿਸ ਦੀ ਸਿਫ਼ਤ ਸਾਰੇ ਗਾਣ, ਢੋਲਿਆਂ ਗੀਤ ਸੁਣਾਈਆ। ਉਹ ਜੁਗ ਚੌਕੜੀ ਖੇਲੇ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਮੇਟੇ ਕੂੜ ਨਿਸ਼ਾਨ, ਕਿਰਿਆ ਕੂੜ ਰਹੇ ਨਾ ਰਾਈਆ। ਯੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਲਏ ਅੰਗੜਾਈਆ। ਸ਼ਰਅ ਦਾ ਰਹਿਣ ਨਾ ਦਏ ਕੋਇ ਸ਼ੈਤਾਨ, ਛੁਰੀ ਕਰਦ ਹੱਥ ਨਾ ਕੋਇ ਉਠਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਦੇਵੇ ਦਾਨ, ਮਿਹਰਵਾਨ ਮਹਿਬੂਬ ਆਪਣੀ ਮੁਹੱਬਤ ਹੱਕ ਵਰਤਾਈਆ। ਆਤਮ ਪਰਮਾਤਮ ਬਖ਼ਸ਼ ਗਿਆਨ, ਅੰਧ ਅੰਧੇਰਾ ਦੇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਣ, ਨਿਰਗੁਣ ਨਿਰਗੁਣ ਮਿਲ ਕੇ ਵੱਜੇ ਵਧਾਈਆ। ਜਨ ਭਗਤ

❋

❋

ਸੰਤ ਕੰਤ ਕਰ ਪਰਵਾਨ, ਹਰਿਜਨ ਗੁਰਸਿਖ ਆਪਣੇ ਰੰਗ ਰੰਗਾਈਆ। ਚੁਰਾਸੀ ਵਿਚੋਂ ਕਰ ਪਹਿਚਾਨ, ਜਗਤ ਵਿਛੜੇ ਮੇਲ ਮਿਲਾਈਆ। ਸਦੀ ਚੌਧਵੀਂ ਹੋਵੇ ਹੈਰਾਨ, ਹੈਰਤ ਵਿਚ ਦੁਹਾਈਆ। ਜਿਸ ਸ਼ਰਅ ਬਣਾਈ ਇਸਲਾਮ, ਇਸਮ ਆਜ਼ਮ ਇਕ ਵਖਾਈਆ। ਜਿਨ ਤੀਸ ਬਤੀਸਾ ਹਦੀਸਾ ਦੱਸੀ ਕੁਰਾਨ, ਹੈਰਤ ਵਿਚ ਦੁਹਾਈਆ। ਉਹ ਸਭ ਦਾ ਲੇਖਾ ਅੰਤ ਲੱਗਾ ਚੁਕਾਉਣ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦਾ ਨਾਮ ਖੰਡਾ ਗੋਬਿੰਦ ਸੂਰਾ ਉਠਾਏ ਨੌਜਵਾਨ, ਦੋ ਜਹਾਨਾਂ ਆਪ ਵਖਾਈਆ। ਉਸ ਦਾ ਹੁਕਮ ਤੇਈ ਅਵਤਾਰਾਂ ਕਰਨਾ ਪਏ ਪਰਵਾਨ, ਈਸਾ ਮੂਸਾ ਮੁਹੰਮਦ ਸਯਦਿਆਂ ਵਿਚ ਸੀਸ ਝੁਕਾਈਆ। ਜਿਸ ਦਾ ਧਰਮ ਝੁੱਲੇ ਨਿਸ਼ਾਨ, ਇਕ ਦਸ ਵੱਜੇ ਵਧਾਈਆ। ਸੋ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਵਾਚਣ ਵਾਲਾ ਨਹੀਂ ਕੋਈ ਇਨਸਾਨ, ਅਕਲ ਬੁੱਧੀ ਵਿਚ ਸਕੇ ਨਾ ਕੋਇ ਸਮਝਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੭ ਧਰਮ ਕੌਰ ਦੇ ਗ੍ਰਹਿ ਪਿੰਡ ਡਿਗਿਆਣਾ ਜ਼ਿਲਾ ਜੰਮੂ

ਸਤਿਗੁਰ ਸ਼ਬਦ ਸ਼ਬਦ ਸਤਿਗੁਰ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦੀ ਰੀਤਾ, ਜੁਗ ਜੁਗ ਵੇਸ ਵਟਾਈਆ। ਲੱਖ ਚੁਰਾਸੀ ਪਰਖੇ ਨੀਤਾ, ਚਾਰੇ ਖਾਣੀ ਪੜਦਾ ਲਾਹੀਆ। ਵੇਸ ਵਟਾਏ ਅਗੰਮ ਅਨਡੀਠਾ, ਅਗੰਮੜੀ ਕਾਰ ਕਮਾਈਆ। ਜਿਸ ਦੇ ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਬੀਤਾ, ਆਪਣਾ ਪੰਧ ਮੁਕਾਈਆ। ਸੋ ਕਲਜੁਗ ਖੇਲ ਕਰੇ ਜਗਜੀਤਾ, ਜਗਜੀਵਣ ਦਾਤਾ ਅਗੰਮ ਅਥਾਹੀਆ। ਜਿਸ ਨੇ ਪਿਛਲੀਆਂ ਮੇਟਣੀਆਂ ਲੀਕਾਂ, ਮਾਰਗ ਇਕੋ ਇਕ ਦਰਸਾਈਆ। ਅਵਤਾਰ ਪੈਗ਼ੰਬਰ ਗੁਰੂਆਂ ਕੋਲੋਂ ਕਰਾਏ ਤਸਦੀਕਾ, ਸ਼ਹਾਦਤ ਨਾਮ ਕਲਮੇ ਵਾਲੀ ਭੁਗਤਾਈਆ। ਧਰਨੀ ਧਰਤ ਧੌਲ ਦੀਆਂ ਪੂਰੀਆਂ ਕਰੇ ਉਮੀਦਾਂ, ਆਸਾ ਕਲਜੁਗ ਨਾਲ ਰਖਾਈਆ। ਚਾਰ ਜੁਗ ਦੇ ਸ਼ਾਸਤਰ ਵੇਖੇ ਰਸੀਦਾਂ, ਜੋ ਅੱਖਰਾਂ ਦਿਤੀ ਵਡਿਆਈਆ। ਅਗਲਾ ਭੇਵ ਦੱਸੇ ਪੋਸ਼ੀਦਾ, ਪੋਸ਼ੀਦਾ ਸਮਝ ਕੋਇ ਨਾ ਪਾਈਆ। ਜਿਸ ਨੂੰ ਦੇਵੇ ਹੱਕ ਤਰਤੀਬਾ, ਤਰਕੀਬ ਆਪਣੀ ਇਕ ਦ੍ਰਿੜਾਈਆ। ਦੀਨਾਂ ਮਜ਼੍ਹਬਾਂ ਰਹਿਣ ਨਾ ਦੇਵੇ ਹਦੀਸਾ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਲੇਖਾ ਪੂਰਾ ਕਰੇ ਬੀਸ ਬੀਸਾ, ਈਸਾ ਲਹਿਣਾ ਝੋਲੀ ਪਾਈਆ। ਸਦੀ ਚੌਧਵੀਂ ਲਾ ਕੇ ਬੈਠੀ ਨੀਝਾ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਖੇਲ ਹੋਣਾ ਅਨਡੀਠਾ, ਸ਼ਾਸਤਰ ਕਹਿਣ ਕੋਇ ਨਾ ਪਾਈਆ। ਸਭ ਨੇ ਭਾਣਾ ਮੰਨਣਾ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਲੇਖਾ ਆਦਿ ਜੁਗਾਦੀ ਚਿੱਟਾ, ਕਾਲੀ ਧਾਰ ਨਾ ਕੋਇ ਬਣਾਈਆ। ਉਹ ਮਾਲਕ ਸਭ ਦਾ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਵੇਸ ਵਟਾਏ ਨਿਤ ਨਵਿਤਾ, ਕਲਜੁਗ ਅੰਤਮ ਲਏ ਅੰਗੜਾਈਆ। ਨੌਂ ਖੰਡ ਪ੍ਰਿਥਮੀ ਵੇਖੇ ਖਿੱਤਾ, ਚਾਰੋਂ ਕੁੰਟ ਖੋਜ ਖੁਜਾਈਆ। ਜਿਸ ਨੇ ਦੀਨ ਮਜ਼੍ਹਬ ਦਾ ਬਦਲ ਦੇਣਾ ਸਿੱਕਾ, ਹੁਕਮ ਧੁਰ ਦਾ ਇਕ ਵਰਤਾਈਆ। ਚੁਰਾਸੀ ਪੂਰੀ ਕਰੇ ਇੱਛਾ, ਨਿਰਇੱਛਤ ਆਪਣਾ ਹੁਕਮ ਸੁਣਾਈਆ। ਜਨ ਭਗਤਾਂ ਪਾ ਕੇ ਧਰਮ ਧਾਰ ਦੀ ਭਿੱਛਾ,

❋

❋

ਭਗਤਾਂ ਝੋਲੀ ਦਏ ਭਰਾਈਆ। ਜਿਸ ਦਾ ਇਕੋ ਮਾਰਗ ਤੇ ਇਕੋ ਵਿਸ਼ਾ, ਵਿਸ਼ੇਸ਼ ਆਪਣਾ ਰੰਗ ਰੰਗਾਈਆ। ਜਿਸ ਦਾ ਕਿਸੇ ਨੂੰ ਯਾਦ ਨਹੀਂ ਪਿਛਾ, ਅੱਗੇ ਕਹਿਣ ਕੋਇ ਨਾ ਪਾਈਆ। ਦੋ ਜਹਾਨਾਂ ਵੰਡੇ ਕੋਈ ਨਾ ਹਿੱਸਾ, ਲਾਸ਼ਰੀਕ ਦਾ ਸ਼ਰੀਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਸਿਫ਼ਤ ਸਲਾਹੀ ਲੇਖ ਜੁਗ ਚੌਕੜੀ ਲਿਖਾ, ਆਦਿ ਕਹਿਣ ਕੋਇ ਨਾ ਪਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੭ ਮਨਿਸਟਰ ਛੱਜੂ ਰਾਮ ਦੀ ਬੇਨਤੀ ਤੇ ਵਿਹਾਰ ਹੋਇਆ ਪਿੰਡ ਡਿਗਿਆਣਾ ਜ਼ਿਲਾ ਜੰਮੂ

ਪਰਮ ਪੁਰਖ ਪਰਮਾਤਮ ਬੇਪਰਵਾਹ, ਬੇਅੰਤ ਸ੍ਰੀ ਭਗਵੰਤ ਵਡ ਵਡਿਆਈਆ। ਜਨ ਭਗਤਾਂ ਦੇਂਦਾ ਰਹੇ ਸੱਚੀ ਸਲਾਹ, ਧਰਮ ਦੀ ਧਾਰ ਧਰਮ ਜਣਾਈਆ। ਆਤਮ ਪਰਮਾਤਮ ਦੱਸਦਾ ਰਹੇ ਰਾਹ ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਧੁਰ ਸੰਦੇਸ਼ਾ ਦੇਵੇ ਅਗੰਮੀ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਨਾਤਾ ਤੋੜ ਕੇ ਪਿਤਾ ਮਾਂ, ਚਰਨ ਪ੍ਰੀਤੀ ਸਚ ਸਮਝਾਈਆ। ਚਰਨ ਕਵਲ ਬਖ਼ਸ਼ ਕੇ ਥਾਂ, ਥਨੰਤਰ ਇਕੋ ਇਕ ਦਰਸਾਈਆ। ਲੇਖਾ ਮੁਕਾ ਥਲ ਅਸਗਾਹ, ਟਿੱਲੇ ਪਰਬਤ ਪੰਧ ਚੁਕਾਈਆ। ਨਿਰਗੁਣ ਧਾਰ ਪਕੜ ਕੇ ਬਾਂਹ, ਸਰਗੁਣ ਮਾਰਗ ਇਕ ਵਖਾਈਆ। ਧੁਰ ਦਾ ਹੁਕਮ ਮੰਨਣਾ ਕਰਨਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਪਾਰਬ੍ਰਹਮ ਪ੍ਰਭ ਦੇਵਣਹਾਰਾ ਦਾਤ, ਜਨ ਭਗਤਾਂ ਦਇਆ ਕਮਾਈਆ। ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਜਗਤ ਤ੍ਰਿਸ਼ਨਾ ਤ੍ਰਿਪਤ ਕਰਾਈਆ। ਤ੍ਰੈਗੁਣ ਮਾਇਆ ਮੇਟ ਕੇ ਆਂਚ, ਅਗਨੀ ਤਤ ਦਏ ਗਵਾਈਆ। ਸਚ ਪ੍ਰੀਤ ਬਖ਼ਸ਼ ਕੇ ਨਾਤ, ਦਰ ਘਰ ਦੇਵੇ ਮਾਣ ਵਡਿਆਈਆ। ਕਾਇਆ ਅੰਦਰੋਂ ਮੇਟ ਅੰਧੇਰੀ ਰਾਤ, ਸਾਚਾ ਚੰਦ ਇਕ ਚਮਕਾਈਆ। ਸੰਦੇਸ਼ਾ ਦੇਵੇ ਸ਼ਬਦ ਬਹੁ ਭਾਂਤ, ਮਨ ਮਨਸਾ ਦੂਰ ਕਰਾਈਆ। ਘਰ ਸਵਾਮੀ ਪੁੱਛੇ ਵਾਤ, ਗ੍ਰਹਿ ਮੰਦਰ ਖੋਜ ਖੁਜਾਈਆ। ਨਿਰਗੁਣ ਧਾਰ ਮਾਰ ਕੇ ਝਾਤ, ਪੜਦਾ ਅੰਤਰ ਦਏ ਉਠਾਈਆ। ਸਤਿ ਧਰਮ ਦੀ ਵਖਾ ਪਰਭਾਤ, ਪਰਭਾਤੀ ਆਪਣਾ ਰਾਗ ਸੁਣਾਈਆ। ਝਗੜਾ ਮੇਟੇ ਜ਼ਾਤ ਪਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਧਰਮ ਧਾਰ ਦੀ ਦੱਸੇ ਰਾਸ, ਗੋਪੀ ਕਾਹਨ ਖੇਲ ਖਿਲਾਈਆ। ਸੀਤਾ ਰਾਮ ਹੋ ਕੇ ਵਸੇ ਪਾਸ, ਬਨਖੰਡ ਦਾ ਡੇਰਾ ਢਾਹੀਆ। ਲੇਖੇ ਲਾਵੇ ਪਵਣ ਸਵਾਸ, ਜੋ ਸਾਹ ਸਾਹ ਸਮਾਈਆ। ਸਾਚੇ ਭਗਤਾਂ ਪੂਰੀ ਕਰੇ ਆਸ, ਹਰਿ ਵੱਡਾ ਵਡ ਵਡਿਆਈਆ। ਜਿਸ ਦਾ ਸਤਿ ਸਰੂਪ ਕਦੇ ਨਾ ਹੋਵੇ ਨਾਸ, ਨਾਸਤਕ ਵੇਖੇ ਜਗਤ ਲੋਕਾਈਆ। ਉਹ ਦੇਵੇ ਮਾਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਹੋਏ ਸਹਾਈਆ। ਜਿਸ ਦਾ ਸਭ ਤੋਂ ਵਡਾ ਡੂੰਘਾ ਖਾਤ, ਲੇਖਾ ਗਣਤ ਨਾ ਕੋਇ ਗਿਣਾਈਆ। ਉਹ ਹਰ ਹਿਰਦੇ ਅੰਦਰ ਰਿਹਾ ਵਾਚ, ਵਾਚਕ ਹੋ ਕੇ ਵੇਖ ਵਖਾਈਆ। ਜਿਨ੍ਹਾਂ ਨੂੰ ਸਚ ਧਰਮ ਦੀ ਬਖ਼ਸ਼ੀ ਜਾਚ, ਜਾਚਕ ਆਪਣੇ ਲਏ ਬਣਾਈਆ। ਉਨ੍ਹਾਂ ਦਾ ਜਨਮ ਕਰਮ ਲੇਖੇ ਵਿਚ ਲਾਵੇ ਆਪ, ਆਪਣੀ ਦਇਆ ਕਮਾਈਆ। ਚੁਰਾਸੀ ਵਿਚੋਂ ਕਰੇ ਬੰਦ ਖੁਲਾਸ, ਬੰਧਨ ਬੰਧ ਨਾ ਕੋਇ ਬੰਧਾਈਆ। ਮੰਜ਼ਲ ਬਾਮੰਜ਼ਲ ਪੂਰੀ ਕਰੇ ਆਸ, ਮਿਹਰਵਾਨ ਮਿਹਰ

❋

❋

ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਪਰਮ ਪੁਰਖ ਸਭ ਦਾ ਸੱਜਣ ਮੀਤਾ, ਮਿੱਤਰ ਪਿਆਰਾ ਬੇਪਰਵਾਹੀਆ। ਜੋ ਭਗਤਾਂ ਸੰਤਾਂ ਜਗਿਆਸੂਆਂ ਪਰਖੇ ਨੀਤਾ, ਸਨਿਆਸੀਆਂ ਵੈਰਾਗੀਆਂ ਤਿਆਗੀਆਂ ਵੇਖ ਵਖਾਈਆ। ਲੇਖਾ ਜਾਣੇ ਚਾਰ ਜੁਗ ਗ੍ਰੰਥ ਸ਼ਾਸਤਰ ਮੰਦਰ ਸ਼ਿਵਦਵਾਲੇ ਮੱਠ ਮਸੀਤਾ, ਕਾਅਬਿਆਂ ਫੋਲ ਫੁਲਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਬਣੇ ਜੀਵ ਜੀਅ ਕਾ, ਜੰਤ ਆਪਣੇ ਲੇਖੇ ਲਾਈਆ। ਜਿਸ ਦੀਆਂ ਨਾਮ ਕਲਮੇ ਕਰਨ ਤਸਦੀਕਾਂ, ਸ਼ਹਾਦਤ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਭੁਗਤਾਈਆ। ਸੋ ਸਾਚੇ ਭਗਤਾਂ ਆਸਾ ਮਨਸਾ ਪੂਰੀਆਂ ਕਰੇ ਉਮੀਦਾਂ, ਜੋ ਪ੍ਰਭ ਦੇ ਮਾਰਗ ਚਲਣ ਚਾਈਂ ਚਾਈਂਆ। ਉਹਨਾਂ ਦੀ ਇਕੋ ਮੰਜ਼ਲ ਇਕੋ ਸਾਚੀ ਸੀਧਾ, ਜਗਤ ਵਿਕਾਰ ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜ਼ਿੰਦਗੀ ਵਿਚ ਪਿਛੇ ਔਖਾ ਤਿੰਨ ਵਾਰ ਆਇਆ ਸਮਾਂ, ਮਨ ਕਲਪਣਾ ਕਲਪਣਾ ਨਾਲ ਮਿਲਾਈਆ। ਫੇਰ ਮਿਟ ਗਈ ਜਗਤ ਵਾਲੀ ਗ਼ਮੀ ਰਿਹਾ ਕੋਇ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਕੂੜ ਕਿਰਿਆ ਦੀ ਅੰਦਰੋਂ ਛਡੀ ਤਮਾਂ, ਤ੍ਰਿਸ਼ਨਾ ਵਿਕਾਰ ਨਾ ਕੋਇ ਵਧਾਈਆ। ਪ੍ਰਭੂ ਦਾ ਪਿਆਰ ਆਦਿ ਜੁਗਾਦਿ ਨਿਤ ਨਵਾਂ, ਨਵਿਤ ਆਪਣਾ ਰੰਗ ਰੰਗਾਈਆ। ਜੋ ਲੇਖੇ ਲਾਵੇ ਪਵਣ ਸਵਾਸ ਦਮਾਂ, ਦਾਮਨਗੀਰ ਇਕ ਅਖਵਾਈਆ। ਜਿਸ ਨੇ ਲੇਖਾ ਪੂਰਾ ਕਰਨਾ ਕਲਜੁਗ ਅੰਤਮ ਚੌਥੇ ਜੁਗ ਚਵ੍ਹਾਂ, ਚਾਰੋਂ ਕੁੰਟ ਫੋਲ ਫੁਲਾਈਆ। ਉਸ ਦਾ ਮਾਰਗ ਹੋਣਾ ਰਵਾਂ, ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜ਼ਿੰਦਗੀ ਵਿਚ ਜ਼ਿੰਦਗੀ ਖੇਲ ਅਵੱਲਾ, ਮਨ ਬੁਧੀ ਸਮਝ ਸਕੇ ਨਾ ਰਾਈਆ। ਜਿਸ ਉਤੇ ਕਿਰਪਾ ਕਰੇ ਪਰਮਾਤਮ ਆਤਮ ਫੜਾਏ ਆਪਣਾ ਪੱਲਾ, ਨਾਮ ਧੁਰ ਦੀ ਗੰਢ ਪਵਾਈਆ। ਦੋ ਸਾਲ ਚਾਰ ਮਹੀਨੇ ਬਾਦ ਜ਼ਿੰਦਗੀ ਵਿਚ ਫੇਰ ਪੈਣਾ ਇਕ ਛੋਟਾ ਜਿਹਾ ਹੱਲਾ, ਉਹ ਹੱਲ ਲੈਣਾ ਕਰਾਈਆ। ਤੁਹਾਡਾ ਅੰਤਰ ਸਭ ਨਾਲੋਂ ਹੋਣਾ ਅਕੱਲਾ, ਜਗਤ ਵਾਸਨਾ ਵਾਲੇ ਸਾਥੀ ਸੰਗ ਨਾ ਕੋਇ ਰਖਾਈਆ। ਇਹ ਵਕਤ ਰਹਿਣਾ ਘੜੀ ਪਲਾ, ਸਾਢੇ ਸੱਤ ਸੱਤ ਸਮਝਾਈਆ। ਤੁਹਾਡਾ ਹਿਰਦਾ ਫੇਰ ਨਿਹਚਲ ਹੋਵੇ ਅਟਲਾ, ਅਣਡੋਲਤ ਰੂਪ ਬਣਾਈਆ। ਪਿਛਲੇ ਜੀਵਣ ਦਾ ਇਸ ਜ਼ਿੰਦਗੀ ਦਾ ਪ੍ਰਭੂ ਦੇ ਪਿਆਰ ਵਿਚ ਮਿਲੇ ਫਲਾ, ਫਲੀਭੂਤ ਦਏ ਕਰਾਈਆ। ਦੂਈ ਦਵੈਤੀ ਮੇਟੇ ਸੱਲਾ, ਅੰਤਰ ਨਿਰੰਤਰ ਇਕੋ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਜਗਤ ਜੀਵਣ ਦਾ ਧਰਮ ਧਾਰ ਨਿਸ਼ਾਨਾ, ਜੁਗ ਜੁਗ ਭਗਤਾਂ ਮਿਲੇ ਚਾਈਂ ਚਾਈਂਆ। ਤੂੰ ਮੇਰਾ ਮੈਂ ਤੇਰਾ ਇਕੋ ਹੋਵੇ ਗਾਣਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਹਉਮੇ ਹੰਗਤਾ ਤੁਟੇ ਹੰਕਾਰ ਮਾਣਾ, ਨਿਰਮਾਣਤਾ ਹਲੀਮੀ ਵਿਚ ਆਪਣਾ ਆਪ ਸਮਾਈਆ। ਪਰਮ ਪੁਰਖ ਦਾ ਸਦਾ ਮੰਨੇ ਸਿਰ ਤੇ ਭਾਣਾ, ਭੈ ਵਿਚ ਆਪਣਾ ਝਟ ਲੰਘਾਈਆ। ਤਿਸ ਉਤੇ ਕਿਰਪਾ ਕਰੇ ਪਤਿਪਰਮੇਸ਼ਵਰ ਸ੍ਰੀ ਭਗਵਾਨਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਸੀਤਾ ਸੁਰਤੀ ਦਾ ਰਾਮਾ, ਰਾਮ ਰਾਮਾ ਇਕ ਅਖਵਾਈਆ। ਜੋ ਆਤਮ ਧਾਰ ਰਾਧਾ ਦਾ ਕਾਹਨਾ, ਘਨਈਆ ਅਗੰਮ ਅਥਾਹੀਆ। ਜੋ ਨਿਰਗੁਣ ਨਿਰਗੁਣ ਪਹਿਰੇ ਬਾਣਾ, ਵੇਸ ਅਵੱਲੜਾ ਆਪ ਵਟਾਈਆ। ਸੋ ਜੀਵਣ ਵਿਚੋਂ

❋

❋

ਜੀਵਣ ਦੇਵੇ ਸਚ ਮਹਾਨਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਜਨ ਭਗਤਾਂ ਭਗਤੀ ਕਰ ਪਰਵਾਨਾ, ਪਰਮ ਪੁਰਖ ਪਰਮਾਤਮ ਆਪਣੇ ਲੇਖੇ ਲਾਈਆ। ਉਹਨਾਂ ਚਿਤ੍ਰਗੁਪਤ ਨਾ ਲੇਖ ਵਖਾਉਣਾ, ਧਰਮ ਰਾਏ ਨਾ ਦਏ ਸਜ਼ਾਈਆ। ਲੋਕਮਾਤ ਮਾਨਸ ਜਨਮ ਨਾ ਆਵੇ ਹਾਨਾ, ਮਨੁਖ ਮਨੁਖਤਾ ਸਾਚਾ ਸੰਗ ਨਿਭਾਈਆ। ਮਮਤਾ ਵਿਚ ਹੋਏ ਨਾ ਕਦੇ ਦੀਵਾਨਾ, ਮਸਤੀ ਕੂੜ ਨਾ ਕੋਇ ਹਲਕਾਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਜਿਨ੍ਹਾਂ ਦਾ ਪ੍ਰਭ ਚਰਨ ਧਿਆਨਾ, ਸੋ ਭਗਤ ਸੰਤ ਜਗਤ ਮਾਰਗ ਸਹਿਜੇ ਪਾਰ ਕਰਾਈਆ। ਉਹਨਾਂ ਦਰਗਹ ਸਾਚੀ ਸਚਖੰਡ ਦਵਾਰ ਮਿਲੇ ਮਹੱਲ ਅਟਲ ਮਕਾਨਾ, ਜਿਥੇ ਸੂਰੀਆ ਚੰਦ ਦੀ ਲੋੜ ਰਹੇ ਨਾ ਰਾਈਆ। ਇਕੋ ਜੋਤ ਤੇਜ ਪ੍ਰਕਾਸ਼ ਪਰਮ ਪੁਰਖ ਸੁਲਤਾਨਾ, ਸੋ ਪੁਰਖ ਨਿਰੰਜਣ ਆਪਣਾ ਨੂਰ ਜ਼ਹੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਜਗਤ ਜੀਵਣ ਸੰਸਾਰ ਦਾ ਸੰਗ, ਤਨ ਵਜੂਦ ਵੱਜੇ ਵਧਾਈਆ। ਜਗਤ ਵਿਰਾਸਤ ਜਗਤ ਦਾ ਰੰਗ, ਮਨ ਮਨਸਾ ਨਾਲ ਮਿਲਾਈਆ। ਆਤਮ ਅੰਤਰ ਪਰਮਾਤਮ ਦਾ ਅਨੰਦ, ਅਨੰਦ ਅਨੰਦ ਵਿਚੋਂ ਜਣਾਈਆ। ਜੋ ਜਗਤ ਜਗਿਆਸੂ ਕੂੜ ਕਿਰਿਆ ਦੀ ਮੰਜ਼ਲ ਜਾਏ ਲੰਘ, ਮਾਰਗ ਧਰਮ ਵਾਲਾ ਅਪਨਾਈਆ। ਉਹ ਅੰਤਰ ਨਿਰੰਤਰ ਵੇਖੇ ਪਰਮ ਪੁਰਖ ਦਾ ਨੂਰੀ ਚੰਦ, ਜੋ ਜੋਤੀ ਜਾਤਾ ਹੋ ਕੇ ਡਗਮਗਾਈਆ। ਜਿਥੇ ਜਗਤ ਵਾਸਨਾ ਹਉਮੇ ਹੰਗਤਾ ਜਗਤ ਵਿਕਾਰ ਵਿਭਚਾਰ ਹੋਵੇ ਖੰਡ ਖੰਡ, ਕੂੜ ਕਿਰਿਆ ਅੰਤ ਰਹਿਣ ਕੋਇ ਨਾ ਪਾਈਆ। ਮਨੂਆ ਦਹਿ ਦਿਸ਼ਾ ਨਾ ਉਠ ਪਾਵੇ ਡੰਡ, ਕਲਪਣਾ ਭੱਜੇ ਨਾ ਵਾਹੋ ਦਾਹੀਆ। ਤਿਸ ਉਪਰ ਕਿਰਪਾ ਕਰੇ ਪ੍ਰਭ ਆਪ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਭਾਗ ਲਗਾਵੇ ਭਗਤਾਂ ਦੀ ਆਤਮ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਉਹਨਾਂ ਦਾ ਜਨਮ ਮਰਨ ਦਾ ਆਵਣ ਜਾਵਣ ਦਾ ਲੇਖਾ ਹੋ ਜਾਏ ਬੰਦ, ਪ੍ਰਭ ਜੋਤ ਮਿਲ ਕੇ ਜੋਤ ਵਿਚ ਸਮਾਈਆ। ਕਿਉਂ ਉਨ੍ਹਾਂ ਦੇ ਅੰਤਰ ਪ੍ਰਭ ਦੇ ਪਿਆਰ ਦੀ ਪੈ ਜਾਂਦੀ ਗੰਢ, ਜਿਸ ਗੰਢ ਨੂੰ ਜਗਤ ਵਾਸਨਾ ਸਕੇ ਨਾ ਕਦੇ ਖੁਲ੍ਹਾਈਆ। ਭਗਤ ਭਗਵਾਨ ਭਗਵਾਨ ਭਗਤ ਇਕ ਦੂਜੇ ਦੇ ਪਿਆਰ ਵਿਚ ਸਦਾ ਪਾਬੰਦ, ਪਾਬੰਦੀ ਵਿਚ ਮਾਰਗ ਚਲਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਹਰਿਜਨ ਸਾਚੇ ਸਦਾ ਸਦਾ ਸਦਾ ਆਪ ਰੰਗਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੭ ਲਛਮਣ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਜਨ ਭਗਤਾਂ ਪੂਰੀ ਹੋਵੇ ਭਾਵਨਾ, ਭਾਂਡਾ ਭਰਮ ਭੌ ਭੰਨਾਈਆ। ਮਨ ਹੰਕਾਰੀ ਮਾਰੇ ਕੰਸਾ ਰਾਵਨਾ, ਰਾਮ ਰਾਮਾ ਧੁਰਦਰਗਾਹੀਆ। ਜੀਵਣ ਜ਼ਿੰਦਗੀ ਦਾ ਬਣੇ ਜ਼ਾਮਨਾ, ਜ਼ਾਮਨੀ ਸ਼ਬਦ ਵਾਲੀ ਭੁਗਤਾਈਆ। ਆਤਮ ਪਰਮਾਤਮ ਪਕੜੇ ਦਾਮਨਾ, ਦਾਮਨਗੀਰ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰੀ ਸ਼ਾਮਨਾ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਸਚ ਸਤਿ ਦਾ ਦੇ ਗਿਆਨਨਾ, ਕੂੜ ਕੁਟੰਭ ਦਾ ਪੰਧ ਮੁਕਾਈਆ। ਭਾਗ ਲਗਾ ਕੇ ਕਾਇਆ ਨਗਰ ਖੇੜਾ ਗਰਾਮਨਾ, ਸਾਢੇ ਤਿੰਨ ਹੱਥ ਵੇਖ ਵਖਾਈਆ। ਅੰਮ੍ਰਿਤ ਰਸ ਪਿਆਏ ਨਿਜਰ ਜਾਮਨਾ, ਜਗਤ ਤ੍ਰਿਸ਼ਨਾ

❋

❋

ਕੂੜ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਸੱਜਣ ਬੇਪਰਵਾਹੀਆ। ਹਰਿ ਸਾਜਣ ਦਾਤਾ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਜੋ ਜੁਗ ਚੌਕੜੀ ਬਦਲਣ ਵਾਲਾ ਤਕਦੀਰ ਤਦਬੀਰ ਆਪਣੇ ਹੱਥ ਰਖਾਈਆ। ਜਿਸ ਦੇ ਹੁਕਮ ਦੀ ਹੱਕ ਅਕਸੀਰ, ਵੇਖਣਹਾਰਾ ਚਾਈਂ ਚਾਈਂਆ। ਜੋ ਸ਼ਰਅ ਦੇ ਕਟਣਵਾਲਾ ਜ਼ੰਜੀਰ, ਭਗਤਾਂ ਬੰਧਨ ਦਏ ਤੁੜਾਈਆ। ਝਗੜਾ ਮੇਟੇ ਗ਼ਰੀਬ ਅਮੀਰ, ਆਅਲਾ ਅਦਨਾ ਇਕੋ ਰੰਗ ਵਖਾਈਆ। ਜਿਸ ਦੀ ਆਸਾ ਰੱਖੀ ਕਬੀਰ, ਪੁਨਹ ਪੁਨਹ ਸੀਸ ਨਿਵਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਾਚੀ ਕਰਨੀ ਕਰੇ ਤਾਮੀਰ, ਕਲਜੁਗ ਕੂੜੀ ਕਿਰਿਆ ਜੜ੍ਹ ਉਖੜਾਈਆ। ਜਗਤ ਜਹਾਨ ਦੀ ਬਦਲ ਦੇਵੇ ਤਸਵੀਰ, ਤਸੱਵਰ ਇਕੋ ਇਕ ਸਮਝਾਈਆ। ਹਉਮੇ ਹੰਗਤਾ ਰਹਿਣ ਨਾ ਦੇਵੇ ਖ਼ਮੀਰ, ਖ਼ੁਮਾਰੀ ਨਾਮ ਵਾਲੀ ਚੜ੍ਹਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਬਖ਼ਸ਼ਣਹਾਰਾ ਧੀਰ, ਧੀਰਜ ਧਰਮ ਧਾਰ ਦ੍ਰਿੜਾਈਆ। ਵੇਖ ਵਖਾਣੇ ਪੀਰਨ ਪੀਰ, ਅਮਾਮ ਅਮਾਮਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮੇਲਣਹਾਰਾ ਆਪ, ਹਰਿ ਕਰਤਾ ਧੁਰਦਰਗਾਹੀਆ। ਜਗਤ ਵਾਸਨਾ ਮੇਟ ਕੂੜ ਸੰਤਾਪ, ਮਾਇਆ ਮਮਤਾ ਮੋਹ ਮਿਟਾਈਆ। ਅੰਧੇਰਾ ਰਹੇ ਨਾ ਕੂੜੀ ਰਾਤ, ਧਰਮ ਦਾ ਸਚ ਚੰਦ ਚਮਕਾਈਆ। ਸਚ ਪ੍ਰੀਤੀ ਬਖ਼ਸ਼ ਕੇ ਦਾਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਝਿਰਨਾ ਨਿਜਰ ਇਕ ਝਿਰਾਈਆ। ਨੇਤਰ ਖੋਲ੍ਹ ਕੇ ਨਿਜ ਨੈਣ ਆਂਖ, ਲੋਚਣ ਲੋਇਣ ਦਏ ਬਦਲਾਈਆ। ਘਰ ਸਵਾਮੀ ਠਾਕਰ ਮੀਤਾ ਦਰਸ਼ਨ ਦੇਵੇ ਸਾਖਿਆਤ, ਸੱਜਣ ਸੁਹੇਲਾ ਪੜਦਾ ਆਪ ਉਠਾਈਆ। ਜਨ ਭਗਤਾਂ ਪੁਛੇ ਵਾਤ, ਕਾਇਆ ਮੰਦਰ ਅੰਦਰ ਲੇਖਾ ਜਾਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਈਆ। ਆਪਣਾ ਰੰਗ ਰੰਗਾਏ ਚਲੂਲ, ਹਰਿ ਕਰਤਾ ਦਇਆ ਕਮਾਈਆ। ਜਨ ਭਗਤਾਂ ਕਦੇ ਨਾ ਜਾਏ ਭੂਲ, ਅਭੁੱਲ ਆਪ ਅਖਵਾਈਆ। ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲੇ ਨਾ ਕਦੇ ਅਸੂਲ, ਅਸਲੀਅਤ ਵਿਚ ਮਲਕੀਅਤ ਸਭ ਦੀ ਵੇਖ ਵਖਾਈਆ। ਜੋ ਚਰਨ ਪ੍ਰੀਤੀ ਬਖ਼ਸ਼ਣਹਾਰਾ ਧੁਰ ਦੀ ਧੂਲ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਉਹ ਸਭ ਦਾ ਜਾਣੇ ਆਦਿ ਅੰਤ ਦਾ ਮੂਲ, ਜਨਮ ਕਰਮ ਵੇਖੇ ਚਾਈਂ ਚਾਈਂਆ। ਕੂੜੀ ਕਿਰਿਆ ਜਗਤ ਚਿੰਤਾ ਚਿਖਾ ਨੂੰ ਮਾਰੇ ਸ਼ੰਕਰ ਵਾਲੀ ਤ੍ਰਿਸ਼ੂਲ, ਤ੍ਰੈਗੁਣ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਚ ਦਾ ਰੰਗ ਪ੍ਰਭ ਸਦ ਰੰਗਦਾ, ਰੰਗਤ ਨਾਮ ਵਾਲੀ ਚੜ੍ਹਾਈਆ। ਜਨ ਭਗਤਾਂ ਬੇੜਾ ਬੰਨ੍ਹਦਾ, ਜੁਗ ਜੁਗ ਹੋਏ ਸਹਾਈਆ। ਵਿਛੋੜਾ ਹੋਣ ਨਾ ਦੇਵੇ ਤਨ ਦਾ, ਤਨ ਮਾਟੀ ਵੱਜੇ ਵਧਾਈਆ। ਲੇਖਾ ਪੂਰਾ ਕਰੇ ਹਰਿਜਨ ਜਨ ਦਾ, ਬਣ ਜਣੇਂਦੀ ਮਾਈਆ। ਪ੍ਰਕਾਸ਼ ਵੇਖੇ ਨੂਰੀ ਚੰਦ ਦਾ, ਚੰਨ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਸਦਾ ਵਕਤ ਸੁਹੰਜਣਾ ਹੋਵੇ ਧੰਨ ਧੰਨ ਦਾ, ਧੰਨ ਪ੍ਰਭੂ ਤੇਰੀ ਬੇਪਰਵਾਹੀਆ। ਝਗੜਾ ਮੇਟੇ ਮਨਸਾ ਮਨ ਦਾ, ਮਮਤਾ ਮੋਹ ਦਏ ਗਵਾਈਆ। ਹਰਿ ਸੰਤ ਸੁਹੇਲਾ ਜਨ ਭਗਤ ਸੂਫ਼ੀ ਫ਼ਕੀਰ ਵਣਜਾਰਾ ਨਹੀਂ ਜਗਤ ਛੱਪਰੀ ਛੰਨ ਦਾ, ਸਤਿ ਵਿਚ ਸਤਿ ਸਚ ਵਿਚ ਸਚ ਸਚ ਆਪਣਾ ਆਪ ਮਿਲਾਈਆ।

❋

❋

੧੧ ਪੋਹ ਸ਼ਹਿਨਸ਼ਾਹੀ ਸੰਮਤ ੭ ਦੇਵਾ ਸਿੰਘ ਦੇ ਗ੍ਰਹਿ ਸਈ ਕੈਂਪ ਵਾਲੇ ਪਿੰਡ ਬਾੜੀਆਂ ਵਿਖੇ ਜ਼ਿਲਾ ਜੰਮੂ

ਰਿਸ਼ੀਆਂ ਲਹਿਣਾ ਪੂਰਾ ਹੋਵੇ ਪਿਛਲਾ ਤਿੰਨ ਜੁਗਾ, ਜੁਗ ਚੌਕੜੀ ਹਰਿ ਵੇਖ ਵਖਾਈਆ। ਜਿਨ੍ਹਾਂ ਕਾਰਨ ਕਲਜੁਗ ਅੰਤਮ ਪੈਂਡਾ ਮੁਕਾ, ਭੱਜ ਭੱਜ ਆਪਣਾ ਪੰਧ ਮੁਕਾਈਆ। ਅੱਗੇ ਸਭ ਦਾ ਨਾਮ ਹੋਵੇ ਉਘਾ, ਉਗਣ ਆਥਣ ਮਿਲੇ ਵਡਿਆਈਆ। ਜਨ ਭਗਤਾਂ ਫੇਰ ਉਜੜੇ ਕਦੇ ਨਾ ਝੁੱਗਾ, ਝੁੱਗੀਆਂ ਦਾ ਪੰਧ ਚੁਕਾਈਆ। ਕਲਜੁਗ ਦਾ ਅੰਤਮ ਧਾਰ ਦਿਤਾ ਭੁੱਗਾ, ਭੌਂਏ ਧਰਨੀ ਸੀਸ ਨਿਵਾਈਆ। ਜਿਸ ਦਾ ਸ਼ਾਸਤਰ ਸਮਝ ਸਕਣ ਨਾ ਮੁੱਦਾ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਸੋ ਪੁਰਖ ਅਕਾਲਾ ਖੇਲ ਕਰੇ ਉਤੇ ਬਸੁਧਾ, ਨਿਰਗੁਣ ਆਪਣਾ ਹੁਕਮ ਜਣਾਈਆ। ਸਭ ਦਾ ਲੇਖਾ ਪੂਰਾ ਕਰੇ ਗੁੱਝਾ, ਗੋਬਿੰਦ ਮੇਲਾ ਧੁਰ ਦੇ ਮਾਹੀਆ। ਸਤਿ ਧਰਮ ਦੀ ਸਚ ਚੜ੍ਹਾਏ ਸੁਬਹ, ਕਲਜੁਗ ਰੈਣ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਹੁਕਮ ਕਹੇ ਮੈਂ ਮਿਲਦਾ ਕਦੀ ਕਦੀ, ਕਦੀਮ ਦਾ ਮਾਲਕ ਦਇਆ ਕਮਾਈਆ। ਹੁਣ ਸੇਵਾ ਲੱਗੀ ਚੌਧਵੀਂ ਸਦੀ, ਸਦਮਾ ਵੇਖਣਾ ਥਾਉਂ ਥਾਈਂਆ। ਸ਼ਰਅ ਉਮਤ ਦੀ ਮੇਟਣੀ ਬਦੀ, ਬਦਕਾਰੀ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਕੂੜ ਕੁੜਿਆਰੀ ਅੱਗ ਲੱਗੀ, ਬਿਨਾ ਪ੍ਰਭੂ ਤੋਂ ਸਕੇ ਨਾ ਕੋਇ ਬੁਝਾਈਆ। ਕਿਸੇ ਲੇਖਾ ਸਮਝ ਨਾ ਆਵੇ ਵਦੀ ਸੁਦੀ, ਨਛੱਤਰ ਗ੍ਰਹਿ ਪੜਦਾ ਨਾ ਕੋਇ ਉਠਾਈਆ। ਦੀਨ ਦੁਨੀ ਮਨ ਕਲਪਣਾ ਹੋਈ ਲਬੀ, ਲੋਭ ਹੰਕਾਰ ਵਿਚ ਤੜਫਾਈਆ। ਕਿਸੇ ਮੇਲਾ ਹੋਣਾ ਨਾ ਜੋਤ ਰੱਬੀ, ਨੂਰ ਵਿਚ ਨੂਰ ਨਾ ਕੋਇ ਸਮਾਈਆ। ਸ੍ਰਿਸ਼ਟੀ ਮਨ ਵਾਸਨਾ ਫਿਰੇ ਭੱਜੀ, ਭਜਨ ਬੰਦਗੀ ਸਚ ਨਾ ਕੋਇ ਕਮਾਈਆ। ਮਮਤਾ ਮੋਹ ਤ੍ਰਿਸ਼ਨਾ ਨੱਚੀ, ਸਾਂਤਕ ਸਤਿ ਨਾ ਕੋਇ ਕਰਾਈਆ। ਦਰਸ਼ਨ ਹੋਵੇ ਨਾ ਕਿਸੇ ਉਪਰ ਸ਼ਾਹ ਰਗੀ, ਨੌਂ ਦਵਾਰੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਰਿਸ਼ੀਆਂ ਲੇਖਾ ਹੋਇਆ ਪੂਰਾ, ਤੇਰਾਂ ਸੌ ਸਤਾਸੀ ਸੀਸ ਨਿਵਾਈਆ। ਬਾਵਨ ਧਾਰ ਤੱਕਿਆ ਇਕ ਹਾਜ਼ਰ ਹਜ਼ੂਰਾ, ਬਲ ਦਵਾਰ ਦਾ ਪੰਧ ਚੁਕਾਈਆ। ਜਿਸ ਦਾ ਜੋਤ ਅਗੰਮੀ ਨੂਰਾ, ਨੂਰ ਨੁਰਾਨਾ ਡਗਮਗਾਈਆ। ਕਲਜੁਗ ਕੂੜੀ ਕਿਰਿਆ ਮੇਟੇ ਕੂੜਾ, ਕੂੜ ਕੁਟੰਭ ਦਏ ਗਵਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਕਵਲ ਦੀ ਧੂੜਾ, ਟਿੱਕੇ ਮਸਤਕ ਖ਼ਾਕ ਰਮਾਈਆ। ਪ੍ਰੇਮ ਪ੍ਰੀਤੀ ਚਾੜ੍ਹ ਕੇ ਰੰਗ ਗੂੜ੍ਹਾ, ਜਗਤ ਜਹਾਨ ਦਏ ਵਡਿਆਈਆ। ਕਿਰਪਾ ਨਿਧਾਨ ਬਣ ਕੇ ਜੋਬਨਵੰਤਾ ਸੂਰਨ ਸੂਰਾ, ਸੂਰਬੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਜਨ ਰਿਸ਼ੀਆਂ ਵਸਣਾ ਜਗਤ ਘਰਾਣਾ, ਘਰ ਘਰ ਵੱਜੇ ਵਧਾਈਆ। ਮਿਲਣਾ ਜੀਵਣ ਜੁਗਤ ਦਾ ਮਾਣਾ, ਸਿਰ ਸਿਰ ਹੱਥ ਟਿਕਾਈਆ। ਆਤਮ ਬ੍ਰਹਮ ਦਾ ਸਾਚਾ ਮਿਲੇ ਖਾਣਾ, ਜਿਸ ਨੂੰ ਚਾਰੇ ਖਾਣੀ ਸੀਸ ਨਿਵਾਈਆ। ਇਕੋ ਵਾਰ ਸਿਹਾ ਪ੍ਰਭ ਦਾ ਭਾਣਾ, ਦੂਜੀ ਲੋੜ ਰਹੀ ਨਾ ਰਾਈਆ। ਲੇਖਾ ਟੁੱਟਿਆ ਕੂੜ ਜਹਾਨਾਂ, ਜਹਾਲਤ ਜਗਤ ਵਾਲੀ ਚੁਕਾਈਆ। ਸਚ ਦਵਾਰ ਕਰ ਪਰਵਾਨਾ, ਪਰਵਾਨਾ ਨਾਮ ਦੇਵੇ ਬੇਪਰਵਾਹੀਆ। ਜਨ ਭਗਤਾਂ ਗ੍ਰਹਿ ਵਸਦਾ ਰਹੇ ਮਕਾਨਾ, ਮੁਕਾਣ ਦੀਨ ਦੁਨੀਆ ਦੀ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਹੋਵੇ ਸਹਾਈਆ। ਤੇਰਾਂ ਸੌ ਸਤਾਸੀ ਰਿਸ਼ੀਆਂ

❋

❋

ਲੇਖਾ ਰਿਹਾ ਚੁੱਕ, ਚਾਰ ਕੁੰਟ ਖੋਜ ਖੁਜਾਈਆ। ਜਗਤ ਦੁੱਖੜਾ ਰਿਹਾ ਮੁਕ, ਦਰਦੀ ਹੋ ਕੇ ਦਰਦ ਵੰਡਾਈਆ। ਸਚ ਦੁਲਾਰੇ ਬਣਾ ਕੇ ਸੁਤ, ਸੁਤ ਦੁਲਾਰੇ ਗੋਦ ਉਠਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਪਰਮ ਪੁਰਖ ਦੇਵੇ ਵਡਿਆਈਆ। ਸੀਨੇ ਨਾਲ ਲਗਾਏ ਘੁੱਟ, ਵਿਛੋੜਾ ਜਗਤ ਰਹਿਣ ਨਾ ਪਾਈਆ। ਆਵਣ ਜਾਵਣ ਜਾਏ ਛੁਟ, ਦਰਗਹ ਸਾਚੀ ਵੱਜੇ ਵਧਾਈਆ। ਪ੍ਰੇਮ ਪਿਆਰ ਵਿਚ ਦੇਵੇ ਸਭ ਕੁਛ, ਵਸਤ ਅਗੰਮ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰ ਘਟ ਹਰਿ ਪ੍ਰਭ ਤਨ ਮਾਟੀ ਅੰਦਰ ਜਾਏ ਘੁਸ, ਰਾਹੋਂ ਘੁਸਿਆਂ ਆਪਣੇ ਨਾਲ ਮਿਲਾਈਆ।

੧੧ ਪੋਹ ਸ਼ਹਿਨਸ਼ਾਹ ਸੰਮਤ ੭ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਬਾੜੀਆ ਜ਼ਿਲਾ ਜੰਮੂ

ਰਿਸ਼ੀਆਂ ਮਿਲੇ ਨਾਮ ਸੰਤੋਖ, ਧੀਰਜ ਧਰਮ ਧਾਰ ਦ੍ਰਿੜਾਈਆ। ਜਨਮ ਦੀ ਕਰਨੀ ਜਨਮ ਦਾ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਕੂੜੀ ਕਿਰਿਆ ਮੇਟ ਕੇ ਸੋਚ, ਸੰਜਮ ਇਕੋ ਇਕ ਦ੍ਰਿੜਾਈਆ। ਪ੍ਰਭ ਦਰਸ਼ਨ ਨੂੰ ਸਭੇ ਲੋਚਨ ਲੋਚ, ਨਿਜ ਨੇਤਰ ਅੱਖ ਖੁਲ੍ਹਾਈਆ। ਜਿਸ ਨੂੰ ਝੁਕਦੇ ਚੌਦਾਂ ਲੋਕ, ਚੌਦਾਂ ਤਬਕ ਸੀਸ ਨਿਵਾਈਆ। ਉਸ ਪ੍ਰਭੂ ਦਾ ਆਦਿ ਅੰਤ ਦਾ ਇਕ ਸਲੋਕ, ਨਿਰਗੁਣ ਨਿਰਗੁਣ ਵੱਜੇ ਵਧਾਈਆ। ਕਰੇ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਇਕ ਅਖਵਾਈਆ। ਜਿਸ ਦੀ ਕੋਈ ਨਾ ਵਰਨ ਗੋਤ, ਦੀਨਾਂ ਮਜ਼੍ਹਬਾਂ ਨਾ ਵੰਡ ਵੰਡਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਬਖ਼ਸ਼ੇ ਆਪਣੀ ਓਟ, ਓੜਕ ਮਾਲਕ ਇਕ ਅਖਵਾਈਆ। ਸੋ ਸ਼ਬਦ ਨਗਾਰੇ ਲਾ ਕੇ ਚੋਟ, ਚੋਟੀ ਚੜ੍ਹ ਕੇ ਗੁਰਮੁਖਾਂ ਵੇਖ ਵਖਾਈਆ ਕੂੜੀ ਕਿਰਿਆ ਅੰਦਰੋਂ ਕਢ ਕੇ ਖੋਟ, ਖੋਟੇ ਖਰੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਕਦੇ ਨਾ ਜਾਏ ਔਂਤ, ਅਵਤਰ ਆਪਣਾ ਹੁਕਮ ਵਰਤਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੭ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਬਾੜੀਆਂ ਜ਼ਿਲਾ ਜੰਮੂ

ਜਨ ਭਗਤ ਕਦੇ ਨਾ ਵਿਨਸੇ, ਵਿਨਸੇ ਸਰਬ ਲੋਕਾਈਆ। ਪ੍ਰਭ ਪਰਗਟ ਹੋਏ ਕਿਰਪਾ ਜਿਨਸੇ, ਜਨ ਵੱਜਦੀ ਰਹੇ ਵਧਾਈਆ। ਲੇਖਾ ਧਵਲ ਬਣੇ ਤਿਨ੍ਹਸੇ, ਤਿੰਨ ਲੋਕ ਖ਼ੁਸ਼ੀ ਬਣਾਈਆ। ਜਿਸ ਪੰਧ ਮੁਕਾਏ ਮਿਣ ਮਿਣ ਕੇ, ਮਿੰਨਤਾਂ ਅਵਤਾਰ ਪੈਗ਼ੰਬਰ ਗੁਰੂਆਂ ਮੰਨੀਆਂ ਚਾਈਂ ਚਾਈਂਆ। ਉਹ ਲੇਖੇ ਪੂਰੇ ਕਰੇ ਰਾਤ ਦਿਨ ਕੇ, ਦਿਨ ਦਿਹਾੜੇ ਆਪਣੇ ਖੇਲ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਲੋਂ ਸਭ ਕੁਛ ਛਿੰਨ ਕੇ, ਛਿਨ ਵਿਚ ਲਹਿਣਾ ਦਏ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਜਨ ਭਗਤਾਂ ਸਦਾ ਸੁਖ ਦਿਵਸ ਰੈਣ, ਦੁੱਖ ਨੇੜ ਕੋਇ ਨਾ ਆਈਆ। ਜਿਨ੍ਹਾਂ ਦਾ ਮਾਲਕ ਮਾਤ ਪਿਤ ਤੇ ਇਕੋ ਸਾਕ ਸੈਣ, ਜਗਤ ਤ੍ਰਿਸ਼ਨਾ

❋

❋

ਨਾਤਾ ਕੂੜ ਗਏ ਤੁੜਾਈਆ। ਉਨ੍ਹਾਂ ਨਾਮ ਪਦਾਰਥ ਦੇਵੇ ਅਗੰਮੀ ਰਸਾਇਣ, ਜੋ ਜਗਤ ਨਿਖੁਟ ਕਦੇ ਨਾ ਜਾਈਆ। ਜਨਮ ਕਰਮ ਦਾ ਪੂਰਾ ਕਰੇ ਲਹਿਣ ਦੇਣ, ਦੇਵਣਹਾਰ ਵਡ ਵਡਿਆਈਆ। ਏਕੰਕਾਰ ਕਦੇ ਨਾ ਬਣੇ ਤਰਫ਼ੈਣ, ਤਰਫ਼ਦਾਰੀ ਦੀ ਵੰਡ ਨਾ ਕੋਇ ਵਖਾਈਆ। ਜਿਸ ਦਾ ਸੰਤ ਸੁਹੇਲਾ ਸਚ ਪਰਿਵਾਰ ਤੇ ਇਕ ਮਹੈਣ, ਬੰਸ ਸਰਬੰਸ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਸੰਦੇਸ਼ਾ ਧੁਰ ਦੀ ਧਾਰ ਧੁਰ ਸ਼ਬਦ ਆਇਆ ਕਹਿਣ, ਹੁਕਮ ਧੁਰ ਇਕ ਮਨਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੭ ਜੰਮੂ ਸੰਗਤ ਦੇ ਨਵਿਤ ਜੰਮੂ ਤੋਂ ਗੁਰਦਾਸ ਪੁਰ ਦੇ ਰਸਤੇ ਵਿਚ ਜ਼ਿਲਾ ਜੰਮੂ

ਜਨ ਭਗਤੋ ਤੁਹਾਡਾ ਪਿਛਲਾ ਕੱਟਿਆ ਕਸ਼ਟ, ਕੁਸ਼ਟ ਅੱਗੇ ਰਹੇ ਨਾ ਰਾਈਆ। ਜਗਤ ਕਰਮ ਦਾ ਲੇਖਾ ਕੀਤਾ ਨਸ਼ਟ, ਨਸ਼ਾ ਇਕੋ ਨਾਮ ਚੜ੍ਹਾਈਆ। ਤੁਹਾਨੂੰ ਚੁੱਕਾਂ ਧੁਰ ਦੇ ਦਸਤ, ਹਥੇਲੀ ਨਾਮ ਵਾਲੀ ਟਿਕਾਈਆ। ਬਖ਼ਸ਼ਿਸ਼ ਕਰਾਂ ਉਹ ਵਸਤ, ਜਿਹੜੀ ਲੱਭਿਆਂ ਹੱਥ ਨਾ ਆਈਆ। ਇਹ ਬਾਵਨ ਦੀ ਬਲ ਦਵਾਰੇ ਖੇਲ ਸੀ ਅਸਚਰਜ, ਜੋ ਬਿਰਧ ਹੋ ਕੇ ਆਪਣੀ ਕਾਰ ਭੁਗਤਾਈਆ। ਤੁਹਾਨੂੰ ਹੱਸਦਿਆਂ ਹੱਸਦਿਆਂ ਬਖ਼ਸ਼ੀ ਸੀ ਕਲਜੁਗ ਦੀ ਗ਼ਰਜ਼, ਗ਼ਰਜ਼ ਆਪਣੀ ਨਾਲ ਮਿਲਾਈਆ। ਹੁਣ ਖੇਲ ਇਹ ਅਸਚਰਜ, ਅਚਰਜ ਲੀਲਾ ਰਿਹਾ ਵਰਤਾਈਆ। ਤੁਸੀਂ ਸੂਰਮੇ ਬਹਾਦਰ ਬਣੇ ਮਰਦ, ਹੱਸ ਹੱਸ ਕੇ ਦਿਤਾ ਵਖਾਈਆ। ਤੁਹਾਡਾ ਚੇਹਰਾ ਨਹੀਂ ਹੋਇਆ ਜ਼ਰਦ, ਗ਼ਮੀ ਚਿੰਤਾ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜਨ ਭਗਤੋ ਤੁਹਾਡੀ ਟੁੱਟੀ ਗੰਢੀ, ਗੰਢ ਆਪਣੇ ਨਾਲ ਪਵਾਈਆ। ਲੇਖਾ ਮੁਕਾਇਆ ਬਾਵਨ ਪਖੰਡੀ, ਜੋ ਭੇਖਾਧਾਰੀ ਰੂਪ ਬਦਲਾਈਆ। ਆਪਣੀ ਪੂਰੀ ਕੀਤੀ ਸੰਧੀ, ਜੋ ਬਿਨਾ ਅੱਖਰਾਂ ਦਿਤੀ ਪਾਈਆ। ਹੁਣ ਪਿਛਲੀ ਘੜੀ ਲੰਘੀ, ਔਖੀ ਘਾਟੀ ਨਾ ਕੋਇ ਚੜ੍ਹਾਈਆ। ਤੁਸਾਂ ਗਾਇਆ ਰਸਨਾ ਦੰਦੀ, ਸਿਫ਼ਤਾਂ ਨਾਲ ਸ਼ਨਵਾਈਆ। ਪੁਰਖ ਅਕਾਲ ਛਡ ਸਿੰਘਾਸਣ ਜਗਤ ਮੰਜੀ, ਡੇਰਾ ਭਗਤਾਂ ਚਰਨਾਂ ਵਿਚ ਰਖਾਈਆ। ਤੁਹਾਨੂੰ ਆਰਜ਼ੂ ਭੋਗਣੀ ਪਈ ਲੰਬੀ, ਲੰਮਾ ਪੈ ਕੇ ਤੁਹਾਡਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਬਾਵਨ ਤਕ ਲੈ ਆਪਣੀ ਅੱਖੀਂ, ਬਿਨ ਨੈਣਾਂ ਨੈਣ ਉਠਾਈਆ। ਜਨ ਭਗਤਾਂ ਲਾਜ ਰੱਖੀ, ਸਿਰ ਆਪਣਾ ਹੱਥ ਟਿਕਾਈਆ। ਰੁਲਣਾ ਪਏ ਨਾ ਇਨ੍ਹਾਂ ਕੱਖੀਂ, ਕੱਖਾਂ ਵਿਚ ਨਾ ਕੋਇ ਸੁਟਾਈਆ। ਜਿਨ੍ਹਾਂ ਦੀ ਕੀਮਤ ਨਹੀਂ ਕੋਈ ਜਗਤ ਜਹਾਨ ਲੱਖੀ, ਕੋਟਨ ਕੋਟ ਵੰਡ ਨਾ ਕੋਇ ਵੰਡਾਈਆ। ਉਨ੍ਹਾਂ ਦੀ ਧਰਮ ਦੀ ਧਾਰ ਵੇਖ ਪੱਟੀ, ਕੀ ਲੇਖ ਰਹੀ ਜਣਾਈਆ। ਜਿਨ੍ਹਾਂ ਦੀ ਅੰਤਰ ਆਸ਼ਾ ਫੱਟੀ, ਤ੍ਰਿਸ਼ਨਾ ਰਹੀ ਕੁਰਲਾਈਆ। ਉਹ ਬਣ ਕੇ

❋

❋

ਸੂਰੇ ਹੱਠੀ, ਬਲ ਰਹੇ ਵਧਾਈਆ। ਉਨ੍ਹਾਂ ਦੀ ਕਸ਼ਟਣੀ ਕਟ ਇਕੱਠੀ, ਏਕਾ ਦੂਜਾ ਨਾਲ ਮਿਲਾਈਆ। ਪੈਣਾ ਪਏ ਨਾ ਕਲਜੁਗ ਭੱਠੀ, ਤਤੀ ਵਾ ਨਾ ਲਾਗੇ ਰਾਈਆ। ਤੂੰ ਸਾਹਿਬ ਸਵਾਮੀ ਕਮਲਾਪਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਹੁਣ ਪਿੱਛਾ ਦੇ ਨਾ ਨੱਸੀਂ, ਕਰਵਟ ਮਾਤ ਬਦਲਾਈਆ। ਜਿਹੜੇ ਬੱਝੇ ਤੇਰੇ ਹੁਕਮ ਦੀ ਵਿਚ ਰੱਸੀ, ਰਸਤਾ ਉਨ੍ਹਾਂ ਇਕੋ ਇਕ ਵਖਾਈਆ। ਉਹਨਾਂ ਦੀ ਉਜੜੀ ਫੇਰ ਵਸੇ ਬਸੀ, ਸਾਚੀ ਬਸਤੀ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇਵਣਹਾਰ ਆਪ ਅਖਵਾਈਆ।

ਬਾਵਨ ਕਹੇ ਮੈਂ ਭਗਤਾਂ ਦਾ ਪੁਜਾਰੀ, ਧੂੜੀ ਭਗਤਾਂ ਖ਼ਾਕ ਰਮਾਈਆ। ਮੇਰੀ ਕੋਟਨ ਕੋਟ ਵਾਰ ਨਿਮਸਕਾਰੀ, ਨਿਵ ਨਿਵ ਆਪਣਾ ਆਪ ਝੁਕਾਈਆ। ਜੁਗ ਜੁਗ ਜਾਵਾਂ ਬਲਿਹਾਰੀ, ਬਲਿਹਾਰ ਆਪਣਾ ਆਪ ਕਰਾਈਆ। ਜਿਨ੍ਹਾਂ ਦੀ ਧਰਮ ਦੀ ਸੱਚੀ ਯਾਰੀ, ਨਾਤਾ ਪ੍ਰੇਮ ਵਾਲਾ ਵਧਾਈਆ। ਸਚ ਖ਼ੂਨ ਦੀ ਪ੍ਰੀਤੀ ਗਾੜ੍ਹੀ, ਗੜ ਕੂੜਾ ਜਗਤ ਤਜਾਈਆ। ਆਪ ਫਿਰ ਕੇ ਵਿਚ ਉਜਾੜੀ, ਢੋਲੇ ਪ੍ਰਭ ਦੇ ਰਹੇ ਗਾਈਆ। ਖ਼ੁਸ਼ੀ ਵਿਚ ਕਿਸੇ ਨਹੀਂ ਕਿਹਾ ਸਾਡੀ ਕਿਸਮਤ ਮਾੜੀ, ਹੱਸ ਹੱਸ ਆਪਣਾ ਆਪ ਝਟ ਲੰਘਾਈਆ। ਇਕੋ ਜਿਹਾ ਮਾਣ ਪੁਰਸ਼ ਤੇ ਨਾਰੀ, ਬਾਲਾਂ ਬਿਰਧਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਹੇ ਮੇਰੇ ਲਾਲ ਭਰੇ ਮੂਲ ਨਾ ਕਲਜੁਗ ਚਿੱਕੜ, ਕੂੜ ਨਜ਼ਰ ਕੋਇ ਨਾ ਆਈਆ। ਸਭ ਦਾ ਲੇਖਾ ਪੂਰਾ ਹੋਵੇ ਜੇ ਲਾਲੋ ਨਾਨਕ ਧਾਰ ਖਵਾਏ ਖਿੱਚੜ, ਮੰਡਾ ਹਲਵਾ ਨਾ ਕੋਇ ਬਣਾਈਆ। ਨਾਲ ਗੰਡੇ ਦੇ ਦੇਵੇ ਸਿਕੜ, ਬਾਹਰਲੀ ਖੱਲ ਲੁਹਾਈਆ। ਕੱਪੜੇ ਲਾਹ ਕੇ ਬਣੇ ਮਿੱਤਰ, ਤਨ ਲਾਂਗੜ ਇਕ ਸੁਹਾਈਆ। ਸਤਿਗੁਰੂ ਦਾ ਹੱਥ ਵਿਚ ਫੜ ਕੇ ਛਿੱਤਰ, ਸੀਸ ਨੌਂ ਵਾਰ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਬਾਵਨ ਕਹੇ ਧੁਰ ਦਾ ਖੇਲ ਸੁੰਦਰ ਸਾਵਲ, ਸਾਵਰੀਆ ਆਪਣੀ ਖੇਲ ਖਿਲਾਈਆ। ਜੋ ਆਦਿ ਜੁਗਾਦੀ ਬਾਬਲ, ਬਾਬਲ ਬੇਪਰਵਾਹੀਆ। ਜਿਸ ਖੇਲ ਖਿਲਾਉਣਾ ਵਿਚ ਕਾਬਲ, ਕਾਬਲੀਅਤ ਸਭ ਦੀ ਦਏ ਗਵਾਈਆ। ਇਨਸਾਫ਼ ਨਾਲ ਕਰੇ ਆਦਲ, ਅਗਲੀ ਆਪਣੀ ਕਾਰ ਭੁਗਤਾਈਆ। ਕਲਜੁਗ ਅੰਧੇਰਾ ਵੇਖੇ ਬਾਦਲ, ਨਵ ਸੱਤ ਖੋਜ ਖੁਜਾਈਆ। ਲਾਲੋ ਦੇ ਗ੍ਰਹਿ ਖਾਵੇ ਮੋਠ ਤੇ ਚਾਵਲ, ਦੋਹਾਂ ਸਾਂਝੀ ਗੰਢ ਪਵਾਈਆ। ਫੇਰ ਹੁਕਮ ਦੱਸੇ ਮੁਰਸ਼ਦ ਕਾਮਲ, ਕੀ ਆਪਣੀ ਕਾਰ ਭੁਗਤਾਈਆ। ਆਹ ਵੇਖੋ ਹੁਕਮ ਦਾ ਬੱਧਾ ਪਿਆ ਬਾਵਨ, ਬ੍ਰਾਹਮਣ ਆਪਣਾ ਬਲ ਗਵਾਈਆ। ਜਿਸ ਪਲੂ ਬੰਨ੍ਹਾਇਆ ਭਗਤਾਂ ਭਗਵਨ ਨਾਲ ਦਾਮਨ, ਦਾਮਨਗੀਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਓ ਬ੍ਰਾਹਮਣਾ ਬਾਵਨਾ ਜਨ ਭਗਤਾਂ ਦੀ ਧੂੜੀ ਪਾ ਲੈ ਵਿਚ ਮੁਖ, ਚਰਨਾਂ ਵਾਲੀ ਦੰਦਾਂ ਨਾਲ ਘਸਾਈਆ। ਫੇਰ ਉਨ੍ਹਾਂ ਦੇ ਪ੍ਰੇਮ ਦੀ ਗਾ ਤੁਕ, ਨਾਤਾ ਆਪਣੇ ਨਾਲ ਜੁੜਾਈਆ। ਭਾਰ ਖ਼ੁਸ਼ੀਆਂ ਨਾਲ ਚੁੱਕ, ਸਿਰ ਸਰ ਟਿਕਾਈਆ। ਜਿਨ੍ਹਾਂ ਦਾ ਦੁੱਖ ਕਲੇਸ਼ ਦਾ ਪੈਂਡਾ ਜਾਏ ਮੁਕ, ਅੱਗੇ ਰੋਗ ਨਾ ਕੋਇ ਸਤਾਈਆ। ਜਗਤ ਤ੍ਰਿਸਨਾ ਮੇਟ ਕੇ ਭੁੱਖ, ਭੁਖਿਆਂ ਦੇ ਰਜਾਈਆ। ਨਾ ਰਹੇ ਅੰਧੇਰਾ ਘੁਪ, ਸਚ ਕਰ ਰੁਸ਼ਨਾਈਆ। ਤੂੰ ਭਗਤਾਂ

❋

❋

ਦਾ ਬੱਧਾ ਸਕੇਂ ਨਾ ਛੁਟ, ਪ੍ਰੇਮ ਦੀ ਗੰਢ ਰਹੇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਖਿਚੜੀ ਕਹੇ ਮੈਂ ਵੀ ਬਲ ਦੇ ਦਵਾਰੇ ਦਾ ਪਦਾਰਥ, ਜਿਸ ਨੂੰ ਬਾਵਨ ਗ਼ੌਰ ਨਾਲ ਤਕਾਈਆ। ਏਸੇ ਨੂੰ ਵਡਿਆਈ ਦਿਤੀ ਨਾਨਕ ਯਥਾਰਥ, ਯਥਾ ਯੋਗ ਸਿਫ਼ਤ ਸਾਲਾਹੀਆ। ਜਿਸ ਵਿਚ ਲਾਲਚ ਦਾ ਨਹੀਂ ਕਿਸੇ ਸੁਆਰਥ, ਲੋਭ ਮੋਹ ਨਾ ਕੋਇ ਹਲਕਾਈਆ। ਇਹ ਉਹ ਗੁਰਮੁਖ ਖਾਂਦੇ ਜਿਹੜੇ ਭਗਤ ਬਣਦੇ ਪਾਰਸ, ਭਗਵਨ ਵਿਚ ਸਮਾਈਆ। ਏਸ ਨੂੰ ਤੜਫਦੇ ਗਏ ਆਰਫ਼, ਲੱਭਿਆਂ ਹੱਥ ਕਿਸੇ ਨਾ ਆਈਆ। ਜਾਣ ਸਕਿਆ ਨਾ ਕੋਈ ਵਿਚ ਮਾਰਫਤ, ਮਾਹਿਰ ਰੋਵਨ ਮਾਰਨ ਧਾਹੀਆ। ਇਹ ਇਕੋ ਦਾਤ ਜਨ ਭਗਤਾਂ ਮਿਲੇ ਵਾਸਤਕ, ਜੋ ਵਾਸਤਾ ਪ੍ਰਭ ਦੇ ਨਾਲ ਜੁੜਾਈਆ। ਇਹ ਲਛਮੀ ਵਿਸ਼ਨੂੰ ਨੂੰ ਦੇਂਦੀ ਸੀ ਉਤੇ ਸੇਜ ਬਾਸ਼ਕ, ਉਂਗਲਾਂ ਨਾਲ ਚਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਨ੍ਹਾਂ ਭਗਤਾਂ ਦੀ ਆਪੇ ਕਰ ਸਫ਼ਾਰਸ਼, ਜਗਤ ਸਫ਼ਾਰਸ਼ ਤੋਂ ਬਿਨਾ ਬਾਹਰ ਕਢਾਈਆ।