੧੧ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਖਿਚੜੀ ਕਹੇ ਮੈਂ ਸੁਣਾਵਾਂ ਅਗੰਮੀ ਨਾਦਾ, ਨਾਦ ਧੁਰਦਰਗਾਹੀਆ। ਬਾਵਨ ਬਲ ਦਵਾਰੇ ਸਿਰਫ਼ ਮੈਨੂੰ ਸੀ ਖਾਧਾ, ਅਸਵਮੇਧ ਜਗ ਦਾ ਹਿੱਸਾ ਮੇਰੀ ਝੋਲੀ ਪਾਈਆ। ਨਾਲੇ ਇਸ਼ਾਰਾ ਕੀਤਾ ਭਗਤ ਭਗਵਾਨ ਦਾ ਮਿਲ ਕੇ ਹੋਵੇ ਵਾਧਾ, ਜੁਗ ਜੁਗ ਵੱਜਦੀ ਰਹੇ ਵਧਾਈਆ। ਸਪਤਸ ਰਿਖੀਆਂ ਮੇਰਾ ਅਰਾਧਨਾ ਅਰਾਧਾ, ਅੰਤਰ ਅੰਤਰ ਧਿਆਨ ਲਗਾਈਆ। ਰਾਮ ਸੀਤਾ ਪਹਿਲੇ ਦਿਨ ਬਨਬਾਸ ਵਿਚ ਮੇਰਾ ਲਿਆ ਸਵਾਦਾ, ਰਸਨਾ ਰਸ ਰਸ ਨਾਲ ਚਖਾਈਆ। ਧਰਮ ਪਿਆਰ ਕੀਤਾ ਮੇਰੇ ਨਾਲ ਕ੍ਰਿਸ਼ਨਾ ਰਾਧਾ, ਜਿਸ ਵੇਲੇ ਰਾਧਾ ਕ੍ਰਿਸ਼ਨ ਪਹਿਲੀ ਵਾਰ ਇਕ ਦੂਜੇ ਨੂੰ ਮਿਲ ਕੇ ਖ਼ੁਸ਼ੀ ਬਣਾਈਆ। ਮੂਸਾ ਮੇਰੇ ਪਿਆਰ ਵਿਚ ਜਾਗਾ, ਮੁਹੱਬਤ ਵਿਚ ਮੁਖ ਆਪਣੇ ਲਿਆ ਲਗਾਈਆ। ਹਜ਼ਰਤ ਈਸਾ ਨੂੰ ਜਿਸ ਦਿਨ ਨੂਰ ਇਲਾਹੀ ਲਾਧਾ, ਉਸ ਦਿਨ ਮੈਨੂੰ ਖਾ ਕੇ ਖ਼ੁਸ਼ੀ ਬਣਾਈਆ। ਮੁਹੰਮਦ ਚਾਰ ਯਾਰੀ ਵਿਚ ਜਿਸ ਵੇਲੇ ਕੀਤਾ ਵਾਧਾ, ਮੈਨੂੰ ਰਿੰਨ ਕੇ ਨਿਆਜ਼ ਦਿਤੀ ਵਰਤਾਈਆ। ਨਾਨਕ ਨੇ ਲਾਲੋ ਦਵਾਰੇ ਮੈਨੂੰ ਮਾਰੀ ਆਵਾਜ਼ਾ, ਕੋਦਰੇ ਨਾਲੋਂ ਪਰੇ ਧਿਆਨ ਲਗਾਈਆ। ਤੇਗ਼ ਬਹਾਦਰ ਨੇ ਦਿੱਲੀ ਜਾਣ ਲੱਗਿਆ ਮੈਨੂੰ ਖਾਧਾ, ਖਾ ਕੇ ਖ਼ੁਸ਼ੀ ਮਨਾਈਆ। ਗੋਬਿੰਦ ਨੇ ਮੇਰਾ ਸਾਧਨ ਸਾਧਾ, ਸਾਧਨਾ ਦਿਤੀ ਦ੍ਰਿੜਾਈਆ। ਜਿਸ ਵੇਲੇ ਪੁਰੀ ਅਨੰਦ ਤਿਆਗਾ, ਖਿਚੜੀ ਰਿੰਨ ਕੇ ਸਭ ਨੂੰ ਦਿਤੀ ਖਵਾਈਆ। ਮੈਂ ਕੂਕ ਕੇ ਮਾਰੀ ਆਵਾਜ਼ਾ, ਜ਼ੋਰ ਜ਼ੋਰ ਸੁਣਾਈਆ। ਅਗਲਾ ਖੇਲ ਦੱਸ ਵਾਲੇ ਬਾਜ਼ਾ, ਬਾਜ਼ਾਂ ਵਾਲੇ ਦੇ ਦ੍ਰਿੜਾਈਆ। ਗੋਬਿੰਦ ਹੱਸ ਕੇ ਕਿਹਾ ਜਿਸ ਵੇਲੇ ਆਵੇ ਸ਼ਹਿਨਸ਼ਾਹ ਧੁਰ ਦਾ ਰਾਜਾ, ਪਾਤਸ਼ਾਹ ਬੇਪਰਵਾਹੀਆ। ਦੀਨ ਦੁਨੀ ਦਾ ਬਦਲੇ ਸਮਾਜਾ, ਮਜ਼੍ਹਬਾਂ ਡੇਰਾ ਢਾਹੀਆ। ਲੇਖਾ ਦੇਵੇ ਖਿਜਰ ਖਵਾਜਾ, ਨੀਰ ਦੇ ਪੀਰ ਰੰਗ ਰੰਗਾਈਆ। ਧਰਨੀ ਧਵਲ ਧੌਲ ਉਤੇ ਕਰੇ ਵਾਧਾ, ਵਾਹਵਾ ਆਪਣਾ ਹੁਕਮ ਵਰਤਾਈਆ। ਸਭ ਦਾ ਇਸ਼ਟ ਕਰੇ ਸਾਂਝਾ, ਵਖਰੀ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਰੱਖੇ ਲਾਜਾ, ਨਿਰਗੁਣ ਧਾਰ ਹੋਏ ਸਹਾਈਆ।
❋
❋
ਸਭ ਦੀਆਂ ਆਪਣੇ ਹੱਥ ਰੱਖੇ ਵਾਗਾਂ, ਨਵ ਸੱਤ ਡੋਰੀ ਆਪ ਉਠਾਈਆ। ਫੇਰ ਤੇਰੇ ਖਿਚੜੀਏ ਵਡ ਵਡ ਹੋਵਣ ਭਾਗਾ, ਭਾਗਵਾਨ ਤੈਨੂੰ ਦਏ ਬਣਾਈਆ। ਸੰਤ ਸੁਹੇਲਾ ਸੋਇਆ ਉਠੇ ਜਾਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਵੇਸ ਵਟਾਏ ਪ੍ਰਗਟ ਹੋ ਕੇ ਦੇਸ ਮਾਝਾ, ਮਿਹਰਵਾਨ ਆਪਣਾ ਰੰਗ ਰੰਗਾਈਆ। ਲਹਿਣਾ ਦੇਣਾ ਪੂਰਾ ਕਰੇ ਲੰਗੜਾ ਲੂਲ੍ਹਾ ਅਪਹਾਜਾ, ਭੁੱਖਿਆਂ ਗੋਦ ਉਠਾਈਆ। ਗੁਰਮੁਖਾਂ ਸੋਇਆਂ ਮਾਰ ਆਵਾਜ਼ਾ, ਸੁਤਿਆਂ ਲਏ ਜਗਾਈਆ। ਉਸ ਵੇਲੇ ਜ਼ਰੂਰ ਕਲਜੁਗ ਦਾ ਝੱਖੜ ਝੁੱਲੇ ਝਾਂਜਾ, ਜਗਤ ਅੰਧੇਰਾ ਧੂੜ ਉਡਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਇਸ਼ਟ ਦ੍ਰਿਸ਼ਟ ਵਿਚ ਕਰੇ ਸਾਂਝਾ, ਸਾਂਝੀਵਾਲ ਮਾਨਵ ਮਾਨੁਖ ਮਾਨਸ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ । ਖਿਚੜੀ ਕਹੇ ਮੇਰਾ ਪਕਵਾਨ, ਪੱਕੀ ਤਰਾ ਦਿਆਂ ਸਮਝਾਈਆ। ਜਿਸ ਨੂੰ ਭੋਗ ਲਗਾਏ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਸਤਿ ਧਰਮ ਦਾ ਬਣਾਏ ਵਿਧਾਨ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਕਰਨ ਪ੍ਰਵਾਨ, ਸੀਸ ਜਗਦੀਸ਼ ਇਕ ਝੁਕਾਈਆ। ਜਿਸ ਸਭ ਦਾ ਸਾਂਝਾ ਕਰਨਾ ਪੀਣ ਖਾਣ, ਸੂਰ ਗਾਂ ਦੀ ਵੰਡ ਨਾ ਕੋਇ ਵੰਡਾਈਆ। ਧਰਮ ਦੀ ਧਾਰ ਬਖ਼ਸ਼ੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਖਿਚੜੀ ਕਹੇ ਮੇਰੀ ਸੇਵਾ ਮੇਰਾ ਸਾਹਿਬ ਕਰੇ ਪਰਵਾਨ, ਪਰਮ ਪੁਰਖ ਪ੍ਰਭ ਆਪਣੇ ਰੰਗ ਰੰਗਾਈਆ। ਜਿਸ ਦਾ ਲਾਲੋ ਦਾ ਲਾਲੋ ਨਾਲ ਨਿਸ਼ਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਖਿਚੜੀ ਕਹੇ ਜਨ ਭਗਤੋ ਮੈਂ ਸਭ ਨੂੰ ਖਿਚਦੀ, ਏਕਾ ਦੂਆ ਨਜ਼ਰ ਕੋਇ ਨਾ ਆਈਆ। ਆਪਣੀ ਧਾਰ ਵੇਖੋ ਅੰਦਰ ਵਿਚ ਦੀ, ਪੜਦਾ ਪੜਦਿਆਂ ਵਿਚੋਂ ਉਠਾਈਆ। ਤੁਹਾਡੀ ਆਤਮ ਰੂਪ ਸਾਚੇ ਸਿਖ ਦੀ, ਜੋ ਸਤਿਗੁਰ ਸਿਖਿਆ ਵਿਚ ਸਮਾਈਆ। ਜਿਸ ਦੀ ਮਹਿਮਾ ਚਾਰ ਜੁਗ ਦੀ ਬਾਣੀ ਲਿਖਦੀ, ਕਲਮ ਸ਼ਾਹੀ ਨਾਲ ਵਡਿਆਈਆ। ਤੁਸਾਂ ਸਦਾ ਪੂਜਾ ਕਰਨੀ ਇਕ ਦੀ, ਇਸ਼ਟ ਇਕੋ ਦਏ ਮਨਾਈਆ। ਆਸਾ ਤੋੜਨੀ ਪੱਥਰ ਇੱਟ ਦੀ, ਪਾਹਨ ਪੂਜਣ ਕੋਇ ਨਾ ਜਾਈਆ। ਤੁਹਾਡੀ ਆਸਾ ਪੂਰੀ ਹੋ ਜਾਏ ਨਿਤ ਦੀ, ਅੱਗੇ ਹਵਸ ਰਹੇ ਨਾ ਰਾਈਆ। ਧਾਰ ਮਿਲਣਾ ਉਸ ਪਰਮੇਸ਼ਵਰ ਪਿਤ ਦੀ, ਜੋ ਪਾਰਬ੍ਰਹਮ ਅਖਵਾਈਆ। ਇਹ ਵਡਿਆਈ ਗਿਆਰਾਂ ਪੋਹ ਵਾਰ ਥਿਤ ਦੀ, ਘੜੀ ਪਲ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਹੱਬਤ ਦੇਵੇ ਸਾਚੇ ਹਿਤ ਦੀ, ਹਿਤਕਾਰੀ ਹੋ ਕੇ ਆਪਣੇ ਰੰਗ ਰੰਗਾਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ੭ ਰਤਨ ਕੌਰ ਫਰਾਲਾ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਰਤਨ ਕੌਰ ਸੀਤਾ ਦੀ ਦਾਸੀ, ਸੀਨਾ ਪਿਛਲਾ ਨਾਮ ਸੋਭਾ ਪਾਈਆ। ਨਿਤ ਕਰਦੀ ਹੁੰਦੀ ਸੀ ਨਾਲ ਹਾਸੀ, ਖ਼ੁਸ਼ੀਆਂ ਨਾਲ ਦਿਲ ਪਰਚਾਈਆ। ਕਟੋਰਾ ਭਰ ਕੇ ਦੇਂਦੀ ਸੀ ਛਾਛੀ, ਨਿਮਕ ਸੰਗ ਛੁਹਾਈਆ। ਨਿਤ ਨਿਤ ਨਿਤ ਰੱਖਦੀ ਸੀ ਆਸੀ, ਆਸਾ ਅੰਦਰ ਇਕ ਬਣਾਈਆ। ਇਕ
❋
❋
ਦਿਨ ਖ਼ੁਸ਼ੀਆਂ ਦੀ ਆਈ ਰਾਤੀ, ਰੈਣ ਭਿੰਨੜੀ ਵਡ ਵਡਿਆਈਆ। ਪ੍ਰੇਮ ਪਿਆਰ ਨਾਲ ਕੀਤੀ ਬਾਤੀ, ਬਚਨ ਕਹਿ ਕੇ ਦਿਤਾ ਸੁਣਾਈਆ। ਸੀਆ ਮੇਰਾ ਦਿਲ ਕਰਦਾ ਮੈਂ ਲੱਗਾਂ ਤੇਰੀ ਨਾਲ ਛਾਤੀ, ਗਲਵਕੜੀ ਏਕਾ ਪਾਈਆ। ਝਟ ਸੀਤਾ ਨੇ ਕਿਹਾ ਆਹ ਲੈ ਮੇਰੀ ਪਾਤੀ, ਪਤ੍ਰਕਾ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਦਾਸੀ ਹੱਸ ਕੇ ਕੀਤਾ ਮਖੌਲ, ਸੀਆ ਦਿਤਾ ਦ੍ਰਿੜਾਈਆ। ਨੀ ਮੈਂ ਪੰਡਤ ਬਣਾਂ ਕਿ ਰੌਲ, ਪਾਂਧਾ ਰੂਪ ਬਦਲਾਈਆ। ਨਿਗਹ ਮਾਰਾਂ ਉਪਰ ਧੌਲ, ਧਰਨੀ ਖੋਜ ਖੁਜਾਈਆ। ਤੇਰੀ ਰੁਤੜੀ ਜਾਏ ਮੌਲ, ਖ਼ੁਸ਼ੀਆਂ ਰੰਗ ਰੰਗਾਈਆ। ਜਨਕ ਸਪੁੱਤਰੀ ਨਾ ਰਹੀਂ ਅਨਭੋਲ, ਸਤਿ ਸਚ ਨਾਲ ਲੈ ਅੰਗੜਾਈਆ। ਤੇਰਾ ਵਰ ਸਾਰੇ ਰਹੇ ਟਟੋਲ, ਭੱਜਣ ਵਾਹੋ ਦਾਹੀਆ। ਮੈਂ ਏਸੇ ਕਰਕੇ ਆਈ ਤੇਰੇ ਕੋਲ, ਕਹਿ ਕੇ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦਾਸੀ ਕਹੇ ਮੈਨੂੰ ਦੇ ਕੁਛ ਇਨਾਮ, ਮੈਂ ਸਚ ਦਿਤਾ ਜਣਾਈਆ। ਸੀਤਾ ਹੱਸ ਕੇ ਕਿਹਾ ਮੈਨੂੰ ਵਰੇ ਤੇ ਵਰੇ ਮੇਰਾ ਰਾਮ, ਦੂਜਾ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਦਾ ਦੇਵੇ ਜਾਮ, ਖ਼ੁਸ਼ੀਆਂ ਰੰਗ ਰੰਗਾਈਆ। ਪੱਲੂ ਨਾਲ ਬੰਨ੍ਹੇ ਦਾਮ, ਗੰਢ ਇਕ ਰਖਾਈਆ। ਲੇਖੇ ਲਾਵੇ ਮਾਟੀ ਚਾਮ, ਚੰਮ ਦ੍ਰਿਸ਼ਟੀ ਰਹੇ ਨਾ ਰਾਈਆ। ਜਿਸ ਫੇਰ ਬਣਨਾ ਘਨਈਆ ਸ਼ਾਮ, ਸ਼ਾਮ ਸ਼ਾਮਾ ਬੇਪਰਵਾਹੀਆ। ਸੂਰਬੀਰ ਹੋ ਜਵਾਨ, ਆਪਣੀ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਦਾਸੀ ਕਹੇ ਸੀਤਾ ਮੇਰੀ ਸਚ ਦੱਸ ਦਾਸਤਾਨ, ਸਚ ਸਚ ਸੁਣਾਈਆ। ਕਿਸ ਬਿਧ ਨਾਤਾ ਮਿਲੇ ਨਾਲ ਭਗਵਾਨ, ਭਗਵਨ ਮੇਲਾ ਸਹਿਜ ਸੁਭਾਈਆ। ਸੀਤਾ ਅੰਤਰ ਮਾਰਿਆ ਧਿਆਨ, ਨਿਗਹ ਨਿਗਹ ਵਿਚੋਂ ਬਦਲਾਈਆ। ਤੂੰ ਹੁਣ ਛਡ ਜਾਣਾ ਜਹਾਨ, ਮੇਰੇ ਸਵੰਬਰ ਦੇ ਨੌਂ ਦਿਨ ਪਿਛੋਂ ਜਗਤ ਵਿਚ ਲੰਘਾਈਆ। ਫੇਰ ਦੁਆਪਰ ਪਿਛੋਂ ਕਲਜੁਗ ਹੋਵੇ ਪ੍ਰਧਾਨ, ਆਪਣਾ ਬਲ ਪ੍ਰਗਟਾਈਆ। ਪ੍ਰਗਟ ਹੋਵੇ ਰਾਮ ਦਾ ਰਾਮ, ਰਮਈਆ ਇਕ ਅਖਵਾਈਆ। ਤੇਰੇ ਤਤ ਦਾ ਤਤ ਬਣਾਏ ਨਿਸ਼ਾਨ, ਪੰਚਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸੀਤਾ ਕਹੇ ਮੇਰੇ ਅੰਤਰ ਆਈ ਵਿਚਾਰ, ਸਚ ਦਿਆਂ ਸੁਣਾਈਆ। ਤੇਰਾ ਜਨਮ ਹੋਣਾ ਦੂਜੀ ਵਾਰ, ਲੋਕਮਾਤ ਵੱਜੇ ਵਧਾਈਆ। ਕਲ ਕਲਕੀ ਲਏ ਅਵਤਾਰ, ਨਿਹਕਲੰਕਾ ਅਗੰਮ ਅਥਾਹੀਆ। ਫੇਰ ਛਡਣਾ ਪਏ ਸੰਸਾਰ, ਨਾਤਾ ਦੁਨੀ ਨਾਲੋਂ ਤੁੜਾਈਆ। ਦਾਸੀ ਰੋ ਪਈ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਉਸ ਵੇਲੇ ਮੇਰਾ ਹੋਵੇ ਕੌਣ ਸਹਾਰ, ਲੋਕਮਾਤ ਸੰਗ ਬਣਾਈਆ। ਗਲ ਗਲਵਕੜੀ ਲਈ ਡਾਰ, ਘੁੱਟ ਕੇ ਗਲੇ ਲਗਾਈਆ। ਸਚ ਦੱਸ ਮੇਰੀ ਸਰਕਾਰ, ਸਤਿ ਨਾਲ ਸਮਝਾਈਆ। ਮੇਰਾ ਤੇਰੇ ਨਾਲ ਪਿਆਰ, ਵਿਛੋੜਾ ਅੱਗੇ ਰਹੇ ਨਾ ਰਾਈਆ। ਤੂੰ ਮੇਰੀ ਮਦਦਗਾਰ, ਮੈਂ ਤੇਰੀ ਸੇਵ ਕਰਕੇ ਝਟ ਲੰਘਾਈਆ। ਸੀਤਾ ਹੱਸ ਕੇ ਕਿਹਾ ਕਮਲੀਏ ਉਹ ਖੇਲ ਅਪਰ ਅਪਾਰ, ਅਪਰੰਪਰ ਆਪ ਕਰਾਈਆ। ਤੇਰਾ ਮੇਰੇ ਨਾਲੋਂ ਵੱਖਰਾ ਹੋਣਾ ਘਰ ਬਾਹਰ, ਧੀਆਂ ਪੁਤ ਪਤੀ ਨਾਲ ਸੁਹਾਈਆ। ਤੇਰਾ ਬੰਸ ਹੋਵੇ ਪਰਿਵਾਰ, ਸਰਬੰਸ ਰੰਗ ਰੰਗਾਈਆ। ਮੈਂ ਇਕ ਦੀ ਹੋਣਾ ਖ਼ਿਦਮਤਗਾਰ, ਖ਼ਾਦਮ ਹੋ ਕੇ ਨਿਉਂ ਨਿਉਂ ਸੀਸ ਝੁਕਾਈਆ। ਪਰ ਤੇਰਾ ਭੁੱਲ ਨਾ ਜਾਵਾਂ ਇਕਰਾਰ,
❋
❋
ਕੌਲ ਤੇਰੇ ਨਾਲ ਰਖਾਈਆ। ਜਿਸ ਵੇਲੇ ਤੇਰਾ ਅੰਤਮ ਸਮਾਂ ਆਵੇ ਵਿਚ ਸੰਸਾਰ, ਸਖਾ ਸੰਗ ਨਾ ਕੋਇ ਨਿਭਾਈਆ। ਮਾਤ ਪਿਤ ਦਏ ਨਾ ਕੋਇ ਅਧਾਰ, ਪੁੱਤਰ ਧੀਆਂ ਨਾ ਗੰਢ ਪਵਾਈਆ। ਗ੍ਰਹਿ ਦਿਸੇ ਨਾ ਕੋਇ ਦਵਾਰ, ਘਰਬਾਰ ਬੰਕ ਤਜਾਈਆ। ਮੈਂ ਤੇਰਾ ਲਹਿਣਾ ਜ਼ਰੂਰ ਪੂਰਾ ਕਰਾਂ ਪੂਰਬ ਕਰਮ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਮੇਰੇ ਅੰਤਰ ਸੁਰਤੀ ਦੇਵੇ ਆਪ ਨਿਰੰਕਾਰ, ਸੂਝ ਪਿਛਲੀ ਦਏ ਸਮਝਾਈਆ। ਮੈਂ ਖ਼ੁਸ਼ੀ ਵਿਚ ਖ਼ੁਸ਼ੀ ਦੀ ਕਰਾਂ ਨਿਮਸਕਾਰ, ਹੱਸ ਹੱਸ ਕੇ ਸੀਸ ਨਿਵਾਈਆ। ਤੇਰੇ ਪਤੀ ਨੂੰ ਲਵਾਂ ਸੰਗ ਉਠਾਰ, ਸਾਚਾ ਸੰਗ ਜਣਾਈਆ। ਪ੍ਰਭੂ ਮੋਈ ਨੂੰ ਫੇਰ ਜੁਆਲ, ਮਰਨ ਦਾ ਲੇਖਾ ਰਹੇ ਨਾ ਰਾਈਆ। ਇਹ ਮੇਰੀ ਕਲਜੁਗ ਦੀ ਵਖਰੀ ਚਾਲ, ਚਲ ਕੇ ਦਿਆਂ ਸਮਝਾਈਆ। ਮੇਰੇ ਸਾਹਿਬ ਦਾ ਹੱਲ ਕਰੇ ਨਾ ਕੋਇ ਸਵਾਲ, ਅੰਤ ਕਹਿਣ ਕੋਇ ਨਾ ਪਾਈਆ। ਪਰ ਦਾਸੀ ਮੇਰੇ ਵੀ ਗ਼ੁੱਸੇ ਦੀ ਝਲ ਸਕੇ ਕੋਇ ਨਾ ਝਾਲ, ਝਲਕ ਆਪਣੀ ਦਿਆਂ ਜਣਾਈਆ। ਜਿਤਨਾਂ ਪ੍ਰੇਮ ਮਾਰੇ ਉਛਾਲ, ਉਤਨਾ ਗ਼ੁੱਸਾ ਵੀ ਕੁੱਦੇ ਚਾਈਂ ਚਾਈਂਆ। ਮੈਂ ਵੀ ਜ਼ਰੂਰ ਰੱਖਾਂਗੀ ਤੇਰਾ ਖ਼ਿਆਲ, ਭੁੱਲ ਵਿਚ ਕਦੇ ਨਾ ਆਈਆ। ਉਸ ਦਿਨ ਸੀਤਾ ਨੇ ਆਪਣੀ ਦਾਸੀ ਨੂੰ ਆਪਣੇ ਘਰ ਲਿਆ ਸੁਆਲ, ਪ੍ਰੇਮ ਪਿਆਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੀਤਾ ਦੀ ਧਾਰ ਰਤਨੋ ਦੀ ਰਤ, ਸਤਿਗੁਰ ਰੱਤ ਨਾਲ ਰਤਨ ਨਿਸ਼ਾਨ ਦੇਣਾ ਲਗਾਈਆ। ਜਿਸ ਦੀ ਲੱਜ ਰੱਖੇ ਕਮਲਾਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਤ੍ਰਿਪਤ ਸੱਜੀ ਉਂਗਲ ਵਿਚੋਂ ਖ਼ੂਨ ਕਢ ਲੈ ਨਾਲ ਆਪਣੇ ਹੱਥ, ਨੋਕ ਕਲਮ ਨਾਲ ਛੁਹਾਈਆ। ਇਹ ਵੇਲਾ ਫੇਰ ਨਹੀਂ ਆਉਣਾ ਵੱਤ, ਬੇਵਤਨਾ ਵਤਨ ਵਾਲਾ ਨਾ ਕੋਇ ਬਣਾਈਆ। ਧਰਮ ਦੀ ਧਾਰ ਇਕ ਵਾਰ ਰਸਨਾ ਨਾਲ ਚੱਟ, ਮੁਖ ਪੰਜ ਵਾਰ ਛੁਹਾਈਆ। ਤੇਰੇ ਉਧਾਰ ਪਿਛੇ ਰਤਨ ਕੌਰ ਦੇ ਪੰਜ ਤਤ ਲਏ ਰੱਖ, ਰੱਖਿਆ ਕੀਤੀ ਚਾਈਂ ਚਾਈਂਆ। ਅੱਗੇ ਤੁਹਾਡੇ ਪਿਆਰ ਨੂੰ ਹੋਣ ਨਹੀਂ ਦੇਣਾ ਵੱਖ, ਵੱਖਰੀ ਗੰਢ ਨਾ ਕੋਇ ਬੰਧਾਈਆ। ਏਸੇ ਕਾਰਨ ਤੇਰੀ ਧਰਮ ਦੀ ਕੁਟੀਆ ਵਿਚ ਦਿਤਾ ਰੱਖ, ਪਿਛਲੇ ਜਨਮ ਦਾ ਲੇਖਾ ਪੂਰ ਕਰਾਈਆ। ਪਿਛਲੇ ਲਹਿਣੇ ਤੋਂ ਕਿਹੜਾ ਜਾਏ ਨਠ, ਭੱਜਿਆਂ ਪੱਲੂ ਨਾ ਕੋਇ ਛੁਡਾਈਆ। ਭਗਤਾਂ ਦਾ ਗ਼ੁੱਸਾ ਪ੍ਰਭ ਦਾ ਪ੍ਰੇਮ ਵਾਲਾ ਪੱਟ, ਰੇਸ਼ਮ ਰੇਸ਼ਿਆਂ ਤੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਅੰਦਰ ਵੜ ਕੇ ਬੇਨੰਤੀ ਕਰਨ ਦੀ ਦਿਤੀ ਮਤ, ਉਹ ਮਤ ਨੂੰ ਗੁਰਮਤ ਦਏ ਬਣਾਈਆ।
ਤਰਿਪਤ ਗੁਰਮੀਤ ਤੇਰਾ ਇਕ ਪੈਸਾ, ਪੈਸੇ ਦੀ ਮੁਹਤਾਜਗੀ ਦਏ ਗਵਾਈਆ। ਤੇਰਾ ਘਰ ਵਸਦਾ ਰਹੇ ਐਸੇ ਦਾ ਐਸਾ, ਜੈਸਾ ਤਰਿਪਤ ਨੇ ਦਿਤਾ ਵਸਾਈਆ। ਲੇਖਾ ਚੁੱਕਿਆ ਜਨਮ ਜਨਮ ਸਹਿਸਾ, ਸਹਸ ਗੁਣ ਅੱਗੇ ਮਿਲੇ ਵਡਿਆਈਆ। ਜਨ ਭਗਤੋ ਤੁਸੀਂ ਪ੍ਰਭੂ ਦਾ ਬਣ ਗਏ ਉਹ ਬੰਸਾ, ਜਿਸ ਬੰਸ ਦਾ ਨਾਤਾ ਸਕੇ ਨਾ ਕੋਇ ਤੁੜਾਈਆ। ਬੇਸ਼ਕ ਪੁਰਖ ਅਕਾਲ ਭੁੱਖਾ ਨੰਗਤਾ, ਭਗਤਾਂ ਦੇ ਪੈਸਿਆਂ ਨਾਲ ਆਪਣਾ ਝਟ ਲੰਘਾਈਆ। ਕੁਛ ਲੇਖਾ ਏਸ ਕਾਪੀ ਤੋਂ ਕਢ ਕੇ ਮੰਗਦਾ, ਹਿਸਾਬ ਕਰਕੇ ਦੇਣਾ ਸਮਝਾਈਆ। ਇਸ ਤੋਂ ਵੱਧ ਜਿਹੜਾ ਹਿਸਾਬ ਸਤਿਗੁਰੂ ਦਾ
❋
❋
ਲੰਘਦਾ, ਲੇਖਾ ਕਰਕੇ ਸਤਿਗੁਰੂ ਖ਼ਜ਼ਾਨੇ ਵਿਚ ਟਿਕਾਈਆ। ਭਗਤ ਭਗਵਾਨ ਲਹਿਣਾ ਕਦੇ ਨਾ ਹੋਵੇ ਅੱਡ ਦਾ, ਜਿਨ੍ਹਾਂ ਦਾ ਜਨਮ ਮਰਨ ਮਰਨ ਜਨਮ ਪ੍ਰਭ ਦੇ ਵਿਚ ਸਮਾਈਆ। ਸਦਾ ਸਦਾ ਸਦਾ ਬੱਚਿਓ ਤੁਹਾਡੇ ਪਿਆਰ ਦਾ ਨਗ਼ਾਰਾ ਰਹਿਣਾ ਵੱਜਦਾ, ਜਿਥੇ ਦੁਨੀਆ ਦੀ ਮਾਇਆ ਵਾਲਾ ਪੁੱਜ ਸਕੇ ਨਾ ਰਾਈਆ। ਜਨ ਭਗਤ ਪ੍ਰਭੂ ਦਾ ਦੀਪਕ ਜਗਦਾ, ਜੁਗੋ ਜੁਗ ਹੋਏ ਰੁਸ਼ਨਾਈਆ। ਸਦਾ ਯਾਦ ਰੱਖਣਾ ਦਿਹਾੜਾ ਅੱਜ ਦਾ, ਇੱਕੀ ਪੋਹ ਗੰਢ ਪਵਾਈਆ। ਤੁਹਾਡਾ ਇਕ ਪੈਸਾ ਪ੍ਰਭੂ ਦੇ ਸੀਸ ਉਤੇ ਸਜਦਾ, ਜਿਸ ਦੇ ਨਾਲ ਖੁਲ੍ਹੇ ਗੱਫੇ ਤੁਹਾਨੂੰ ਦਏ ਵਰਤਾਈਆ। ਬੱਚਿਓ ਤੁਹਾਨੂੰ ਚਾਰ ਜੁਗ ਫਿਰੇ ਲੱਭਦਾ, ਸਚਖੰਡ ਵਿਚੋਂ ਲਿਆ ਕੇ ਮਾਤਲੋਕ ਆਪਣੇ ਨਾਲ ਮਿਲਾਈਆ। ਦੋ ਜਹਾਨਾਂ ਵਿਚੋਂ ਅਵਾਜ਼ਾ ਮਾਰ ਕੇ ਸੱਦ ਦਾ, ਆਉ ਰੁਸਿਓ ਤੁਹਾਨੂੰ ਲਵਾਂ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡਾ ਲੇਖਾ ਰੱਖਿਆ ਸਦਾ ਆਪਣੀ ਯੱਦ ਦਾ, ਰਾਜਾ ਬਲ ਸਚਖੰਡ ਦਵਾਰ ਧਰਮ ਦੀ ਧਾਰ ਦਏ ਗਵਾਹੀਆ।
੨੪ ਪੋਹ ਸ਼ਹਿਨਸ਼ਾਹੀ ਸੰਮਤ ੭ ਸਾਧੂ ਸਿੰਘ ਬਸਤੀ ਤੇਗ਼ਾ ਸਿੰਘ ਵਾਲੇ ਨਵਿਤ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੁਹੰਮਦ ਸੁਣ ਸੰਗ ਚਾਰ ਯਾਰ, ਯਾਰ ਯਾਰਾਂ ਦਿਆਂ ਜਣਾਈਆ। ਹੁਕਮ ਸੁਣ ਅਗੰਮੀ ਪਰਵਰਦਿਗਾਰ, ਕੀ ਖ਼ਾਲਕ ਰਿਹਾ ਸੁਣਾਈਆ। ਲਹਿਣਾ ਦੇਣਾ ਜਾਣੇ ਜਗਤ ਸੰਸਾਰ, ਭੇਵ ਅਭੇਦ ਰਹੇ ਨਾ ਰਾਈਆ। ਹਾਜ਼ਰ ਹੋਣਾ ਧਰਨੀ ਉਤੇ ਹਰਿ ਭਗਤ ਦਵਾਰ, ਭੱਜਣਾ ਚਾਈਂ ਚਾਈਂਆ। ਨਿਉਂ ਕੇ ਬਿਨਾ ਸੱਯਦੇ ਕਰਨੀ ਨਿਮਸਕਾਰ, ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੈਂ ਫਿਰਾ ਵਾਂਗ ਫ਼ਕੀਰਾਂ, ਫ਼ਿਕਰਾ ਅੱਲਾ ਅੱਲਾ ਅੱਲਾ ਗਾਈਆ। ਮੈਂ ਖੇਲ ਵੇਖਣਾ ਬੇਨਜ਼ੀਰਾ, ਜੋ ਨਜ਼ਰਾਂ ਤੋਂ ਉਹਲੇ ਬੈਠਾ ਡੇਰਾ ਲਾਈਆ। ਉਸ ਦਾ ਹੁਕਮ ਅਨੋਖਾ ਜੋ ਸਾਹਿਬ ਪੀਰਾਂ ਦਾ ਪੀਰਾ, ਪੀਰ ਬੇਪਰਵਾਹੀਆ। ਚਾਰ ਯਾਰੀ ਤੋਂ ਪਰੇ ਪੰਜਾਂ ਪਿਆਰਿਆਂ ਮਸਤਕ ਵਿਚ ਲਗਾਵੇ ਪੰਜ ਪੰਜ ਲਕੀਰਾਂ, ਪੰਜਾਂ ਰੰਗਾਂ ਨਾਲ ਵਡਿਆਈਆ। ਪੰਜਾਂ ਦਰਬਾਰੀਆਂ ਕੋਲ ਹੋਵਣ ਪੂਰਨ ਦੀਆਂ ਤਸਵੀਰਾਂ, ਸਿੰਘ ਪੂਰਨ ਹੱਥ ਉਠਾਈਆ। ਪੰਜਾਂ ਲਿਖਾਰੀਆਂ ਕੋਲ ਹੱਥਕੜੀਆਂ ਹੋਣ ਜ਼ੰਜੀਰਾਂ, ਸੰਗਲ ਸ਼ਰਅ ਵਾਲੇ ਫੜਾਈਆ। ਦੋ ਗੁਰਮੁਖਾਂ ਰੂਪ ਧਰਿਆ ਹੋਵੇ ਅਮੀਰਾਂ, ਦੋ ਫ਼ਕੀਰਾਂ ਹਾਲ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦ ਵੇਖ ਛੱਬੀ ਪੋਹ ਦੀ ਰਾਤੀ, ਰਾਤਰੀ ਵੇਖ ਵਖਾਈਆ। ਕੀ ਖੇਲ ਪੁਰਖ ਬਿਧਾਤੀ, ਪਾਰਬਹ੍ਰਮ ਵਡ ਵਡਿਆਈਆ। ਇਕ ਸੰਦੇਸ਼ਾ ਬੇਖ਼ਬਰਾਂ ਦੱਸਾਂ ਹੁਕਮ ਧੁਰ ਦੇ ਕਮਲਾਪਾਤੀ, ਜੋ ਬਿਨ ਪਤ੍ਰਕਾ ਰਿਹਾ ਦ੍ਰਿੜਾਈਆ। ਪੰਜ ਗੁਰਮੁਖਾਂ ਪੂਰਨ ਲਿਖਿਆ ਹੋਵੇ ਉਪਰ ਛਾਤੀ, ਪੰਜੇ ਮਾਲਵੇ ਵਾਲੇ ਨਜ਼ਰੀ ਆਈਆ।
❋
❋
ਮਲ ਸਿੰਘ ਸਾਧੂ ਸਿੰਘ ਦਾ ਹੋਵੇ ਸਾਥੀ, ਰਾਮ ਸਿੰਘ ਨਾਲ ਮਿਲਾਈਆ। ਹਰਬੰਸ ਸਿੰਘ ਜੱਟ ਦੀ ਹੋਵੇ ਜ਼ਾਤੀ, ਸੁਦਾਗਰ ਸਿੰਘ ਧੁਰ ਦੀ ਗੰਢ ਪਵਾਈਆ। ਜਿਨ੍ਹਾਂ ਦੇ ਹੱਥ ਵਿਚ ਹੋਵੇ ਇਕ ਇਕ ਲਾਠੀ, ਜੋ ਗੋਬਿੰਦ ਅੰਤ ਮਾਲਵੇ ਗਿਆ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰਾ ਸੱਯਦਾ ਮਾਲਕ ਅਮੀਨ, ਸੀਸ ਜਗਦੀਸ ਝੁਕਾਈਆ। ਜਿਸ ਦੀ ਪੈਗ਼ਬਰਾਂ ਪੜ੍ਹੀ ਤਾਲੀਮ, ਤੁਲਬੇ ਜਗਤ ਅਖਵਾਈਆ। ਮਜ਼੍ਹਬਾਂ ਕੀਤੀ ਤਕਸੀਮ, ਜਿਸਮਾਂ ਵੰਡ ਵੰਡਾਈਆ। ਉਹ ਸ਼ਹਿਨਸ਼ਾਹ ਅਜ਼ੀਮ, ਆਲੀਜਾਹ ਬੇਪਰਵਾਹੀਆ। ਜੋ ਆਦਿ ਦਾ ਆਦਿ ਕਦੀਮ, ਕੁਦਰਤ ਦਾ ਮਾਲਕ ਇਕ ਅਖਵਾਈਆ। ਕਿਸੇ ਦੇ ਹੋਇਆ ਨਾ ਕਦੇ ਅਧੀਨ, ਸਦਾ ਸਦਾ ਸਦ ਆਪਣਾ ਹੁਕਮ ਵਰਤਾਈਆ। ਕੋਈ ਸਮਝੇ ਨਾ ਨਰ ਮਦੀਨ, ਮੁੱਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਲਾਵਾਂ ਮੂਲ ਨਾ ਡੇਰੀ, ਡੇਰੇ ਵਾਲਿਆਂ ਦਿਆਂ ਸੁਣਾਈਆ। ਮੇਰੇ ਮਹਿਬੂਬ ਨੇ ਪਾਈ ਫੇਰੀ, ਆਪਣਾ ਰੂਪ ਅਨੂਪ ਪਰਗਟਾਈਆ। ਮਿੱਟੀ ਦੀ ਕਨਾਲੀ ਵਿਚ ਮੇਰੀ ਗੋਲੀ ਧਰੇਗੀ ਟਾਹਣੀ ਬੇਰੀ, ਆਪਣੇ ਹੱਥਾਂ ਨਾਲ ਰਖਾਈਆ। ਮੁਖ ਲਾਲ ਰੁਮਾਲ ਲੈ ਕੇ ਦੁਰਗਾ ਵੱਲ ਤਕੇਗੀ ਨਾਲ ਦਲੇਰੀ, ਨੇਤਰ ਲਾਲ ਲਾਲ ਉਠਾਈਆ। ਫੇਰ ਹੱਥ ਵਿਚ ਫੜ ਕੇ ਨੂਹ ਦੀ ਬੇੜੀ, ਮੇਰੇ ਅੱਗੇ ਦਏ ਟਿਕਾਈਆ। ਫੇਰ ਪੰਜ ਵਾਰ ਚਾਰ ਕੁੰਟ ਲਏ ਫੇਰੀ, ਤਾਲੀ ਮਾਰ ਕੇ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਹੋਵੇ ਇਕ ਚੋਬਦਾਰ, ਨੌਜਵਾਨ ਸੋਭਾ ਪਾਈਆ। ਅਮਰਜੀਤ ਹੋਵੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦ੍ਰਿੜਾਈਆ। ਬਸਤਰ ਤਨ ਕਰੇ ਸ਼ਿੰਗਾਰ, ਸੋਹਣਾ ਰੰਗ ਚੜ੍ਹਾਈਆ। ਪਿੱਠ ਤੇ ਪੁੱਠੀ ਹੋਵੇ ਤਲਵਾਰ, ਨੋਕ ਅਸਮਾਨ ਵੱਲ ਵਖਾਈਆ। ਰਣਜੀਤ ਸਿੰਘ ਮਾਝੇ ਵਾਲਾ ਹੋ ਹੁਸ਼ਿਆਰ, ਕਾਲੀ ਪਗੜੀ ਸੀਸ ਟਿਕਾਈਆ। ਕਰਕੇ ਨਿਮਸਕਾਰ, ਨੌ ਕਦਮ ਤੇ ਸਾਹਮਣੇ ਬੈਠੇ ਚਾਈਂ ਚਾਈਂਆ। ਮੋਤਾ ਸਿੰਘ ਆਪਣੀ ਪਗੜੀ ਪਾੜ, ਦੋ ਟੁਕੜੇ ਕਰ ਨਾਜ਼ਰ ਸਿੰਘ ਹੱਥ ਫੜਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪਣੇ ਹੁਕਮ ਵਿਚ ਭੁਗਤਾਈਆ। ਸਦੀ ਚੌਧਵੀਂ ਕਹੇ ਮੇਰਾ ਖੇਲ ਤੱਕਿਓ ਖ਼ੁਸ਼ੀ ਨਾਲ ਪਿਆਰ, ਪ੍ਰੇਮ ਪ੍ਰੀਤੀ ਵਿਚ ਜਣਾਈਆ। ਮੇਰਾ ਰੂਪ ਨਹੀਂ ਕੋਈ ਜਗਤ ਇਸਤਰੀ ਨਾਰ, ਬੀਵੀ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਨੂਰ ਉਜਿਆਰ, ਜੋਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਹੁਕਮ ਸਤਿ ਦਾ ਮਾਲਕ ਆਪਣੇ ਹੱਥ ਰਖਾਈਆ।
੨੫ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਪੋਹ ਕਹੇ ਮੇਰਾ ਦਿਵਸ ਦਿਹਾੜਾ ਪਰਵਿਸ਼ਟਾ ਪੰਝੀ, ਦੋ ਪੰਜ ਨਿਰਗੁਣ ਸਰਗੁਣ ਤਤ ਨਾਲ ਵਡਿਆਈਆ। ਜਗਤ ਜਹਾਨ ਨੇਤਰ ਰੋਂਦਾ ਵੇਖਾਂ ਅੰਝੀ, ਜਲਧਾਰਾ ਆਂਸੂ ਵਹਿਣ ਵਹਾਈਆ। ਪ੍ਰਕਾਸ਼ ਦਿਸੇ ਨਾ ਸਵੇਰ ਸੰਝੀ, ਅੰਧਕੂਪ ਕੂੜ ਲੋਕਾਈਆ। ਜਗਤ ਜਗਿਆਸੂਆਂ ਅੰਤਰ
❋
❋
ਹੋਵੇ ਰੰਜੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਨੇਤਰਹੀਣ ਲੋਕਾਈ ਦਿਸੇ ਅੰਧੀ, ਨਿਜ ਨੇਤਰ ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਮਨ ਕਲਪਣਾ ਵਾਸਨਾ ਦਿਸੇ ਗੰਦੀ, ਸੁਗੰਧ ਮਹਿਕ ਨਾ ਕੋਇ ਮਹਿਕਾਈਆ। ਕਲਜੁਗ ਆਯੂ ਰਹੇ ਨਾ ਲੰਬੀ, ਵੱਡੀ ਵਡ ਨਾ ਕੋਇ ਚਤੁਰਾਈਆ। ਧਰਨੀ ਧਵਲ ਸ਼ਰਅ ਕੋਲੋਂ ਕੰਬੀ, ਹਿਲ ਹਿਲ ਕੇ ਰਹੀ ਵਖਾਈਆ। ਪ੍ਰਭੂ ਝਗੜਾ ਮੇਟ ਦੇ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਅੱਗੇ ਧਾਰ ਦੱਸਣੀ ਨਵੀਂ, ਨਵ ਨੌਂ ਚਾਰ ਦਾ ਪੰਧ ਮੁਕਾਈਆ। ਤੂੰ ਨਿਰਵੈਰ ਪੁਰਖ ਅਵਤਾਰ ਚਵ੍ਹੀ, ਚੌਬੀਸਾ ਜਗਦੀਸਾ ਹਰਿ ਅਖਵਾਈਆ। ਧੁਰ ਸ਼ਬਦ ਸੰਦੇਸ਼ਾ ਅਗੰਮਾ ਕਵ੍ਹੀਂ, ਜਿਸ ਨੂੰ ਸ਼ਾਸਤਰ ਸਿਮਰਤ ਕਹਿਣ ਕੋਇ ਨਾ ਪਾਈਆ। ਜਨ ਭਗਤਾਂ ਅੰਤਰ ਨਿਰੰਤਰ ਰਵ੍ਹੀਂ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡੇ ਵਡ ਵਡਿਆਈਆ। ਪੋਹ ਕਹੇ ਮੇਰਾ ਪੰਝੀ ਦਿਵਸ ਦਿਹਾੜਾ, ਖ਼ੁਸ਼ੀਆਂ ਨਾਲ ਜਣਾਈਆ। ਖੇਲ ਕਰੇ ਅਗੰਮੀ ਲਾੜਾ, ਹਰਿ ਕਰਤਾ ਬੇਪਰਵਾਹੀਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਮੰਨਿਆ ਹਾੜਾ, ਰਹਿਮਤ ਰਹੀਮ ਰਹਿਮਾਨ ਕਮਾਈਆ। ਫਿਰੇ ਦਰੋਹੀ ਵਿਚ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਵੇਖ ਵਖਾਈਆ। ਮਾਣ ਰਹੇ ਨਾ ਜੰਗਲ ਝਾੜਾ, ਚੋਟੀਆਂ ਰੋਵਣ ਮਾਰਨ ਧਾਹੀਆ। ਧਰਨੀ ਧਵਲ ਧੌਲ ਤਕੇ ਅਖਾੜਾ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਲੱਗੇ ਅੱਗ ਬਹੱਤਰ ਨਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੰਝੀ ਪੋਹ ਕਹੇ ਮੈਂ ਤਕਾਂ ਪੋਹ ਛੱਬੀ, ਸ਼ਬੇਰੋਜ਼ ਧਿਆਨ ਲਗਾਈਆ। ਨੂਰ ਵੇਖਾਂ ਅਗੰਮਾਂ ਰੱਬੀ, ਜੋਤੀ ਜਾਤਾ ਡਗਮਗਾਈਆ। ਜਿਸ ਲਹਿਣਾ ਮੁਕਾਉਣਾ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਜਿਸ ਵੇਲੇ ਦਿਹਾੜੀ ਲੰਘੀ ਅੱਧੀ, ਇਕ ਇਕ ਮਿਲੇ ਵਡਿਆਈਆ। ਪੰਜਾਂ ਲਿਖਾਰੀਆਂ ਪੱਗ ਸੀਸ ਹੋਵੇ ਬੱਧੀ, ਹੱਥ ਕਲਮ ਨਾਲ ਸੁਹਾਈਆ। ਗੋਲੀ ਨੇ ਫਿਰਨਾ ਸੱਜੀ ਚੁੱਕ ਕੇ ਅੱਡੀ, ਪੱਬ ਜ਼ਿਮੀਂ ਨਾਲ ਟਕਾਈਆ। ਕੋਲ ਮਾਚਸ ਰੱਖਣੀ ਡੱਬੀ, ਤੀਲਾਂ ਨੌਂ ਨੌਂ ਸੁਹਾਈਆ। ਹਰਿ ਸੰਗਤ ਇਕੱਠੀ ਹੋਣੀ ਸਭੀ, ਵਕਤ ਦਿਨ ਦਾ ਢਾਈ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਮੇਰੇ ਪ੍ਰੇਮ ਦੀ ਤਕਣੀ ਛਹਿਬਰ, ਸਤਿ ਸਚ ਲਗਾਈਆ। ਇਕੋ ਮਾਲਕ ਤਕਣਾ ਰਹਿਬਰ, ਜੋ ਰਹਿਮਤ ਹੱਕ ਕਮਾਈਆ। ਜਿਸ ਦਾ ਨਿਸ਼ਾਨ ਹੋਣਾ ਖੈਬਰ, ਦਰਦੀ ਹੋ ਕੇ ਦਰਦ ਵੰਡਾਈਆ। ਜਿਸ ਨੂੰ ਯਾਦ ਕੀਤਾ ਅਲੀ ਹੈਦਰ, ਨਾਅਰਾ ਹੱਕ ਹੱਕ ਸੁਣਾਈਆ। ਉਸ ਦਾ ਖੇਲ ਹੋਵੇ ਨੰਗੀ ਪੈਰੀਂ ਚਲੇ ਪੈਦਲ, ਪੰਧ ਦੀਨ ਦੁਨੀ ਮੁਕਾਈਆ। ਜਿਸਦੇ ਚਰਨਾਂ ਹੇਠ ਗੋਲੀ ਨੇ ਲਿਖ ਕੇ ਰੱਖਣਾ ਅੱਖਰ ਬੈਤੁਲ, ਮੁਕੱਦਸ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਕਰਨੀ ਧੁਰ ਦਾ ਕਰਤਾ ਧੁਰ ਹੁਕਮ ਨਾਲ ਆਪ ਵਰਤਾਈਆ।
❋
❋
੨੬ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਦਿਨ ਦੇ ਢਾਈ ਵਜੇ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੇਰੇ ਪ੍ਰਭ ਦਾ ਖੇਲ ਨਿਆਰਾ, ਨਿਰਾਕਾਰ ਨਿਰੰਕਾਰ ਆਪ ਚਲਾਈਆ। ਆਦਿ ਪੁਰਖ ਬਣ ਕੇ ਆਪਣੀ ਧਾਰਾ, ਸੋ ਪੁਰਖ ਨਿਰੰਜਣ ਆਪ ਚਲਾਈਆ। ਵਿਸ਼ਨੂੰ ਵਿਸ਼ਵ ਦੇ ਭੰਡਾਰਾ, ਅਤੋਟ ਅਤੁਟ ਆਪ ਰਖਾਈਆ। ਨਿਰਗੁਣ ਸਰਗੁਣ ਹੋ ਜ਼ਾਹਰਾ, ਪਰਮਾਤਮ ਆਤਮ ਖੇਲ ਖਿਲਾਈਆ। ਚਾਰੇ ਖਾਣੀ ਕਰ ਤਿਆਰਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਸਮਝਾਈਆ। ਰੂਪ ਧਰ ਆਪ ਅਵਤਾਰਾ, ਅਵਤਰ ਆਪਣਾ ਰਾਹ ਸਮਝਾਈਆ। ਧੁਰ ਦਾ ਨਾਮ ਕਰ ਉਜਿਆਰਾ, ਬਿਨ ਉਜਰਤ ਮਾਤ ਪਰਗਟਾਈਆ। ਲੇਖਾ ਜਾਣ ਸੱਚੀ ਸਰਕਾਰਾ, ਸਚ ਸਤਿ ਦਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਇਕ ਅਟਲ, ਹਰਿ ਵਡਾ ਵਡ ਵਡਿਆਈਆ। ਜਿਸ ਮਾਣ ਦਵਾਇਆ ਰਾਜੇ ਬਲ, ਬਲ ਆਪਣਾ ਵਿਚ ਰਖਾਈਆ। ਬਾਵਨ ਹੋ ਕੇ ਆਇਆ ਚਲ, ਭੇਖਾਧਾਰੀ ਭੇਖ ਵਟਾਈਆ। ਨੇਤਰ ਨੈਣ ਨਾ ਖੋਲ੍ਹਿਆ ਪਲ, ਮੂੰਦ ਕੇ ਬੈਠਾ ਆਸਣ ਲਾਈਆ। ਉਹਦੇ ਕੋਈ ਨਾ ਤਕੇ ਵਲ, ਗ਼ਰੀਬ ਨਿਮਾਣਾ ਹੋ ਕੇ ਆਸਣ ਲਾਈਆ। ਕਿਸੇ ਪੁੱਛਿਆ ਨਹੀਂ ਅੰਨ ਜਲ, ਅੱਗੇ ਹੋ ਨਾ ਕੋਇ ਉਠਾਈਆ। ਉਸ ਝਟ ਸ਼ਬਦੀ ਧਾਰ ਮਾਰਿਆ ਸੱਲ, ਰਾਜ ਰਾਜਾਨ ਦਿਤਾ ਹਿਲਾਈਆ। ਕਿਸੇ ਲੇਖੇ ਨਹੀਂ ਲੱਗਣਾ ਚੁਰਾਸੀ ਜੂਨ ਅੰਨ ਖਵਾਇਆ ਦਲ, ਦਲਿਦ੍ਰੀ ਸਾਰੇ ਨਜ਼ਰੀ ਆਈਆ। ਤੇਰੇ ਨਾਲ ਹੁੰਦਾ ਛਲ, ਛਲਧਾਰੀ ਆਪਣੀ ਕਾਰ ਭੁਗਤਾਈਆ। ਓਨੇ ਚਿਰ ਨੂੰ ਝਟ ਬਲ ਦਾ ਸੁਤ ਲੈ ਕੇ ਆ ਗਿਆ ਫਲ, ਬਾਲ ਅਵਸਥਾ ਨੰਨ੍ਹੀ ਸੋਭਾ ਪਾਈਆ। ਹੱਸ ਕੇ ਕਿਹਾ ਇਹ ਬੁੱਢਾ ਬ੍ਰਾਹਮਣ ਬੈਠਾ ਦਵਾਰਾ ਮੱਲ, ਕਰਵਟ ਆਪਣੀ ਨਾ ਕੋਇ ਬਦਲਾਈਆ। ਮੈਨੂੰ ਉਸ ਦੇ ਵੱਲ ਘੱਲ, ਹੁਕਮੇ ਅੰਦਰ ਜਾਵਾਂ ਚਾਈਂ ਚਾਈਂਆ। ਮੇਰਾ ਦਿਲ ਕਰਦਾ ਉਸੇ ਦੇ ਨਾਲ ਜਾਵਾਂ ਰਲ, ਮਿਲ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਲ ਕਿਹਾ ਸੁਣ ਨੰਨ੍ਹੇ ਬੱਚੇ, ਸਚ ਦਿਆਂ ਦ੍ਰਿੜਾਈਆ। ਤੈਨੂੰ ਨਹੀਂ ਜਗਤ ਜਹਾਨ ਦੇ ਪਤੇ, ਕੀ ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ। ਉਹ ਵੇਖ ਮੇਰੇ ਅਸਵਮੇਧ ਜਗ ਦੇ ਭੰਡਾਰੇ ਪਦਾਰਥ ਸਾਰੇ ਤੱਤੇ, ਰਿਸ਼ੀ ਮੁਨੀ ਖਾ ਕੇ ਖ਼ੁਸ਼ੀ ਮਨਾਈਆ। ਚਾਰੋਂ ਕੁੰਟ ਆਉਂਦੇ ਨੱਠੇ, ਭੱਜਣ ਵਾਹੋ ਦਾਹੀਆ। ਪ੍ਰੇਮ ਵਿਚ ਗਾਉਂਦੇ ਸਭੇ, ਆਤਮ ਧਾਰ ਸੋਭਾ ਸਚ ਸੁਣਾਈਆ। ਛੋਟਾ ਬਾਲਾ ਖਿੜ ਖਿੜਾ ਕੇ ਹੱਸੇ, ਤਾਲੀ ਹੱਥਾਂ ਨਾਲ ਵਜਾਈਆ। ਐ ਰਾਜਨ ਜਗਤ ਪਿਤਾ, ਮੈਨੂੰ ਇਨ੍ਹਾਂ ਵਿਚੋਂ ਮੇਰਾ ਸਾਹਿਬ ਮੂਲ ਨਾ ਲੱਭੇ, ਨੇਤਰ ਰੋ ਕੇ ਦਿਤਾ ਵਖਾਈਆ। ਤੇਰਾ ਕਿਸ ਬਿਧ ਸੰਪੂਰਨ ਹੋਵੇ ਯੱਗੇ, ਜਿਸ ਨੂੰ ਭੋਗ ਲਗਾਉਣ ਵਾਲਾ ਨਜ਼ਰ ਕੋਇ ਨਾ ਆਈਆ। ਜੇ ਪ੍ਰਭੂ ਦੇ ਭਗਤ, ਕਿਉਂ ਨਹੀਂ ਇਨ੍ਹਾਂ ਦਾ ਸਾਹਿਬ ਇਨ੍ਹਾਂ ਵਿਚ ਫਬੇ, ਰਲ ਮਿਲ ਕੇ ਖ਼ੁਸ਼ੀ ਮਨਾਈਆ। ਮੇਰੇ ਅੰਦਰ ਲੱਗੀ ਅੱਗੇ, ਮੈਂ ਕੂਕ ਕੂਕ ਸੁਣਾਈਆ। ਮੈਨੂੰ ਦੱਸ ਸਚ ਦੀ ਵਜ੍ਹੇ, ਵਜੂਹਾਤ ਦੇ ਸਮਝਾਈਆ। ਮੈਂ ਤੇਰੇ ਅੱਗੇ ਦੋਵੇਂ ਹੱਥ ਬੱਧੇ, ਬਾਲਾ ਰੋ ਕੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੋਟਾ ਬਾਲਾ ਖਿੜ ਖਿੜਾ ਕੇ ਹੱਸਾ, ਹੱਸ ਕੇ ਦਿਤਾ ਜਣਾਈਆ। ਰਾਜਨ ਕੋਲੋਂ ਜ਼ੋਰ ਦੀ ਨੱਸਾ, ਭੱਜਿਆ ਵਾਹੋ ਦਾਹੀਆ। ਜਾ ਕੇ ਬਾਵਨ ਨੂੰ
❋
❋
ਮਾਰਿਆ ਜੱਫਾ, ਗਲਵਕੜੀ ਲਈ ਪਾਈਆ। ਮੇਰੇ ਪ੍ਰਭੂ ਮੈਨੂੰ ਹੋਈਂ ਨਾ ਖ਼ਫ਼ਾ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਮੈਨੂੰ ਇਉਂ ਦਿਸਿਆ ਬਿਨਾ ਤੇਰੀ ਕਿਰਪਾ ਬਲ ਨੂੰ ਹੋਣਾ ਨਹੀਂ ਕੋਈ ਨਫ਼ਾ, ਖਾ ਪੀ ਕੇ ਸਾਰੇ ਜਾਵਣ ਵਾਹੋ ਦਾਹੀਆ। ਓਸੇ ਵੇਲੇ ਬਾਵਨ ਨੇ ਉਹਦਾ ਹੱਥ ਪਕੜਿਆ ਪੱਕਾ, ਘੁੱਟ ਕੇ ਦਿਤਾ ਵਖਾਈਆ। ਤੇਰਾ ਲੇਖਾ ਲਿਖਾਂ ਰਤਾ, ਰਤਨ ਅਮੋਲਕ ਦਿਆਂ ਬਣਾਈਆ। ਜਿਸ ਵੇਲੇ ਕਲਜੁਗ ਅੰਤ ਲੇਖਾ ਚੁਕਾਏ ਕੋਇ ਨਾ ਹੱਥੋ ਹੱਥਾ, ਝੋਲੀ ਸਕੇ ਨਾ ਕੋਇ ਭਰਾਈਆ। ਤੂੰ ਬਲ ਦੇ ਬੇਟੇ ਮੇਰੀ ਲਿਖਣੀ ਫੇਰ ਕਥਾ, ਜਿਸ ਨੂੰ ਕਥ ਸਕੇ ਕੋਇ ਨਾ ਰਾਈਆ। ਸਚ ਪ੍ਰੇਮ ਦਾ ਲੈਣਾ ਰਸਾ, ਬਿਨ ਰਸਨਾ ਰਸ ਚਖਾਈਆ। ਉਠ ਵੇਖ ਲੈ ਖੇਲ ਅੱਖਾਂ, ਅੱਖੀਆਂ ਤੋਂ ਪਰੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੋਟੇ ਬਾਲੇ ਕਿਹਾ ਬਾਬਾ ਕਦੋਂ ਬੀਤਣੇ ਜੁਗ ਤ੍ਰੈ, ਤ੍ਰੇਤਾ ਦੁਆਪਰ ਕਲਜੁਗ ਅੰਤ ਨਜ਼ਰੀ ਆਈਆ। ਉਨਾਂ ਚਿਰ ਪਤਾ ਨਹੀਂ ਕੌਣ ਰਹੇ, ਜੰਮਣ ਵਾਲਾ ਨਜ਼ਰ ਕੋਇ ਨਾ ਆਈਆ। ਪਤਾ ਨਹੀਂ ਖਾਣ ਪੀਣ ਨੂੰ ਮਿਲੇ ਕੋਈ ਨਾ ਸ਼ੈ, ਵਸਤ ਹੱਥ ਨਾ ਕੋਇ ਫੜਾਈਆ। ਕਿਸ ਬਿਧ ਸ਼੍ਰਿਸਟੀ ਹੋਵੇ ਖੈ, ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਝਟ ਬਾਵਨ ਨੇ ਥਪਕੀ ਮਾਰੀ ਬੱਚੂ ਉਸ ਵੇਲੇ ਇਕੋ ਪ੍ਰਭੂ ਦੀ ਹੋਣੀ ਜੈ, ਦੂਜਾ ਨਜ਼ਰ ਕੋਇ ਨਾ ਆਈਆ। ਆਹ ਤਕ ਭੱਜੇ ਜਾਂਦੇ ਜੁਗ ਤ੍ਰੈ, ਤਿੰਨਾਂ ਦਾ ਲੇਖਾ ਛੇਤੀ ਦੇਣਾ ਮੁਕਾਈਆ। ਭਗਤਾਂ ਅੰਦਰ ਰਹਿਣ ਦੇਣਾ ਨਹੀਂ ਕਿਸੇ ਦਾ ਭੈ, ਡਰ ਅੰਦਰੋਂ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਿਹਾ ਸੁਣ ਲੈ ਅਭੀ, ਅਭੀ ਦਿਆਂ ਜਣਾਈਆ। ਜਿਹੜੀ ਵਸਤ ਕਿਸੇ ਨਹੀਂ ਲੱਭੀ, ਖੋਜਣ ਸਾਰੇ ਥਾਉਂ ਥਾਈਂਆ। ਉਸ ਦਾ ਲੇਖਾ ਪੂਰਾ ਕਰਨਾ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਜਿਸ ਵੇਲੇ ਜਗਤ ਸੰਸਾਰ ਨੇ ਅਸਵਮੇਧ ਜਗ ਦੀ ਮਰਿਆਦਾ ਜਾਣੀ ਛਡੀ, ਜਗ ਨਜ਼ਰ ਕੋਇ ਨਾ ਆਈਆ। ਪੰਡਤਾਂ ਬ੍ਰਾਹਮਣਾਂ ਖਾਣੀ ਮੱਛੀ ਡੱਡੀ, ਹੱਡੀਆਂ ਮੁਖ ਚਬਾਈਆ। ਚਾਰ ਜੁਗ ਦੀ ਪਿਛਲੀ ਰਹਿਣੀ ਨਹੀਂ ਗੱਦੀ, ਗਦਾਗਰ ਹੋਵੇ ਲੋਕਾਈਆ। ਇਕੋ ਵੇਖਣਾ ਨੂਰ ਰੱਬੀ, ਨੂਰ ਨੁਰਾਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਾਲੇ ਕਿਹਾ ਮੈਨੂੰ ਪਤਾ ਨਹੀਂ ਰਹਿਣਾ ਨਾ ਰਹਿਣੀ ਯਾਦ, ਸਮਝ ਕਿਛ ਨਾ ਆਈਆ। ਕਵਣ ਭੇਵ ਖੋਲ੍ਹੇ ਰਾਜ਼, ਪੜਦਾ ਅਗੰਮ ਅਥਾਹੀਆ। ਝਟ ਪ੍ਰੇਮ ਦੀ ਦਿਤੀ ਆਵਾਜ਼, ਸਹਿਜ ਨਾਲ ਸੁਣਾਈਆ। ਤੇਰਾ ਪਰਮਾਤਮ ਮੇਰਾ ਰੂਪ ਖੋਲ੍ਹੇ ਜਾਗ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਬਾਲੇ ਕਿਹਾ ਕਿਸ ਤਰਾ ਤਿੰਨ ਜੁਗ ਜਾਣ ਲੰਘ, ਕਵਣ ਯਾਦ ਕਰਾਈਆ। ਬਾਵਨ ਕਿਹਾ ਮੇਰੇ ਰੂਪ ਦਾ ਖੇਲ ਹੋਣਾ ਵਰਭੰਡ, ਬ੍ਰਹਿਮੰਡ ਹੁਕਮ ਚਲਾਈਆ। ਉਹਦਾ ਜੋਤੀ ਜਾਮਾ ਤੇ ਸ਼ਬਦੀ ਧਾਰ ਖੇਲ ਸਵੇਰ ਸੰਝ, ਹਿੱਸਾ ਵੰਡ ਨਾ ਕੋਇ ਵੰਡਾਈਆ। ਪਿਛਲਾ ਲੇਖਾ ਯਾਦ ਕਰਾਉਣਾ ਤ੍ਰੇਤੇ ਦੀ ਧਾਰ ਵਾਲਾ ਪਹਿਲੋਂ ਆਪਣਾ ਚੁਕਾਉਣਾ ਪਲੰਘ, ਜਿਸ ਨੂੰ ਦੋ ਸੱਤ ਦੀ ਵੰਡ ਨਾਲ ਵੰਡਾਈਆ। ਫੇਰ ਅਗਲੀ ਮੰਜ਼ਲ ਜਾਣੀ ਲੰਘ, ਪੁਰੀ ਘਨਕ ਕਰੇ ਸਫ਼ਾਈਆ। ਫੇਰ ਖੇਲ ਕਰੇ ਸੂਰਾ ਸਰਬੰਗ, ਆਪਣਾ ਪੜਦਾ ਆਪ ਉਠਾਈਆ। ਕਲਜੁਗ ਅੰਤਮ ਕਰਕੇ ਨੰਗ, ਆਪਣਾ ਘਰ ਬਾਰ ਸਾਰਾ ਦਏ ਲੁਟਾਈਆ। ਨਿਸ਼ਾਨ ਵੇਖੇ ਤਾਰਾ ਚੰਦ, ਚੰਦ ਸਿਤਾਰ
❋
❋
ਖੋਜ ਖੁਜਾਈਆ। ਝਟ ਬਾਲੇ ਮੰਗੀ ਮੰਗ, ਚਰਨੀਂ ਢਹਿ ਕੇ ਸੀਸ ਨਿਵਾਈਆ। ਬਖ਼ਸ਼ਿਸ਼ ਕਰ ਸੂਰੇ ਸਰਬੰਗ, ਤੇਰੇ ਹੱਥ ਵਡਿਆਈਆ। ਬਾਵਨ ਹੱਸ ਕੇ ਕਿਹਾ ਇਹ ਸਾਰਾ ਸਮਾਂ ਵੇਹਦਿਆਂ ਜਾਏ ਲੰਘ, ਅੰਤਮ ਅੰਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਤੀਜੀ ਧਾਰ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਬਿਨਾ ਭਗਤ ਦਵਾਰ ਤੋਂ ਪ੍ਰਭ ਦਾ ਸਿੰਘਾਸਣ ਰਹੇ ਨਾ ਵਿਚ ਸੰਸਾਰਾ, ਗ੍ਰਹਿ ਗ੍ਰਹਿ ਅਲਖ ਨਾ ਕੋਇ ਜਗਾਈਆ। ਇਹੋ ਖੇਲ ਸੱਚੀ ਸਰਕਾਰਾ, ਹਰਿ ਕਰਤਾ ਆਪ ਕਰਾਈਆ। ਜਿਸ ਕਾਰਨ ਤੀਜੀ ਧਾਰ ਕਲਸੀਆਂ ਪਾਇਆ ਉਜਾੜਾ, ਜਗਤ ਨਿਸ਼ਾਨ ਨਿਸ਼ਾਨੇ ਵਾਲਾ ਗਵਾਈਆ। ਅੱਗੇ ਖੇਲ ਕਰੇ ਨਿਰੰਕਾਰਾ, ਹਰਿ ਕਰਤਾ ਬੇਪਰਵਾਹੀਆ। ਜਨ ਭਗਤਾਂ ਦਾ ਖ਼ਾਲੀ ਭਰੇ ਭੰਡਾਰਾ, ਭੁਖਿਆਂ ਭੁੱਖ ਦਏ ਗਵਾਈਆ। ਸ੍ਰਿਸ਼ਟੀ ਦੇ ਲੰਗਰ ਦਾ ਇਕ ਬਣੇ ਵਰਤਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਕਲਸੀਆਂ ਵਾਲਿਆਂ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਰਿਸ਼ੀਆਂ ਦਾ ਉਧਾਰਾ, ਲੇਖਾ ਸਭ ਦੀ ਝੋਲੀ ਪਾਈਆ। ਜਿਸ ਦਾ ਬਲ ਕੀਤਾ ਇਸ਼ਾਰਾ, ਨੰਨ੍ਹੇ ਬਾਲੇ ਦਿਤਾ ਦ੍ਰਿੜਾਈਆ। ਜਿਸ ਵੇਲੇ ਆਇਆ ਕਲ ਕਲਕੀ ਅਵਤਾਰਾ, ਚੌਬੀਸਾ ਆਪਣਾ ਹੁਕਮ ਵਰਤਾਈਆ। ਤੇਰਾ ਰੂਪ ਹੋਣਾ ਪੁਰਖ ਤੋਂ ਨਾਰਾ, ਨਾਰੀ ਨਰ ਨਰਾਇਣ ਪਰਨਾਈਆ। ਜੋਗਿੰਦਰ ਕੌਰ ਰੂਪ ਧਰਿਆ ਸੁਤ ਬਲ ਦਵਾਰਾ, ਧਰਮ ਦੀ ਧਾਰ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਰਨੀ ਕਹੇ ਮੇਰਾ ਕਰਤਾਰ, ਹਰਿ ਵਡਾ ਵਡ ਵਡਿਆਈਆ। ਜਿਸਨੇ ਪੂਰਬ ਲੇਖਾ ਕਰਨਾ ਪਾਰ, ਲਹਿਣਾ ਰਹਿਣ ਕੋਇ ਨਾ ਪਾਈਆ। ਕਲ ਕਲਕੀ ਲਏ ਅਵਤਾਰ, ਨੂਰ ਨੁਰਾਨਾ ਡਗਮਗਾਈਆ। ਜਿਸ ਭਗਤਾਂ ਦਾ ਬਣਾਇਆ ਭਗਤ ਦਵਾਰ, ਭਗਤਾਂ ਦਾ ਲੰਗਰ ਦਏ ਸੁਹਾਈਆ। ਜਿਸ ਦੀ ਛੱਬੀ ਪੋਹ ਨੂੰ ਨੀਂਹ ਰੱਖਣੀ ਵਿਚ ਸੰਸਾਰ, ਕਲਸੀਆਂ ਵਾਲੇ ਸਾਰੇ ਸੀਸ ਨਿਵਾਈਆ। ਉਸ ਇੱਟ ਦੇ ਥੱਲੇ ਜੋਗਿੰਦਰ ਕੌਰ ਨੇ ਅਗਨੀ ਦੇਣੀ ਬਾਲ, ਤੀਲੀਆਂ ਨੌਂ ਨੌਂ ਲਗਾਈਆ। ਬਾਲਣ ਇਕੱਠਾ ਕਰਨਗੇ ਜੰਮੂ ਵਾਲੇ ਰਿਸ਼ੀ ਪੰਜ ਲਾਲ, ਪੰਚਮ ਪੰਚਮ ਰੰਗ ਰੰਗਾਈਆ। ਚੇਲਾ ਸਿੰਘ, ਸ਼ਿਵ ਸਿੰਘ, ਗੁਰਨਾਮ ਸਿੰਘ, ਲਛਮਣ ਸਿੰਘ, ਪਰਤਾਪ ਸਿੰਘ ਹੋਵੇਗਾ ਨਾਲ, ਨਾਲਸ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਛੱਬੀ ਪੋਹ ਕਹੇ ਮੇਰੇ ਜੁਗ ਚੌਕੜੀ ਗਏ ਬੀਤ, ਬੀਤੀ ਕੀ ਸੁਣਾਈਆ। ਧੰਨਭਾਗ ਜੇ ਪੁਰਖ ਅਕਾਲ ਚਲਾਈ ਆਪਣੀ ਰੀਤ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਮਾਰਗ ਦੱਸ ਕੇ ਹਸਤ ਕੀਟ, ਊਚਾਂ ਨੀਚਾਂ ਰੰਗ ਰੰਗਾਈਆ। ਜਨ ਭਗਤੋ ਭਗਤਾਂ ਦੇ ਲੰਗਰ ਕੋਲ ਸਭ ਨੇ ਗਾਉਣਾ ਸੋਹੰ ਗੀਤ, ਖ਼ੁਸ਼ੀਆਂ ਨਾਲ ਖ਼ੁਸ਼ੀ ਬਣਾਈਆ। ਸਭ ਦੀ ਆਸਾ ਮਨਸਾ ਪੂਰੀ ਕੀਤੀ ਉਮੀਦ, ਤ੍ਰਿਸ਼ਨਾ ਤ੍ਰਿਖਾ ਗਵਾਈਆ। ਹਰਿ ਸੰਗਤ ਸਾਰੀ ਇਕੋ ਵਾਰ ਨਿਮਸਕਾਰ ਕਰਨੀ ਨਾਲ ਪ੍ਰੀਤ, ਸਿਰ ਸਰ ਪ੍ਰਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
❋
❋
੨੬ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਲੰਗਰ ਦੀ ਨੀਂਹ ਰੱਖਣ ਸਮੇਂ ਜ਼ਿਲਾ ਅੰਮ੍ਰਿਤਸਰ
ਵਿਸ਼ਨੂੰ ਕਹੇ ਪ੍ਰਭੂ ਤੇਰਿਆਂ ਭਗਤਾਂ ਭਰਿਆ ਰਹੇ ਭੰਡਾਰਾ, ਭੰਡਾਰੀ ਹੋ ਕੇ ਸੇਵ ਕਮਾਈਆ। ਸਾਹਿਬ ਤੂੰ ਵੀ ਬਣਿਆ ਰਹੀਂ ਵਰਤਾਰਾ, ਸਦ ਸਦ ਆਪਣੀ ਸੇਵ ਕਮਾਈਆ। ਸਭ ਨੂੰ ਬਖ਼ਸ਼ਣਾ ਸਾਂਝਾ ਇਕ ਪਿਆਰਾ, ਦਵੈਤ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਕਰਨਾ ਉਜਿਆਰਾ, ਸੱਤ ਦੀਪ ਹੋਏ ਰੁਸ਼ਨਾਈਆ। ਦੀਨ ਮਜ਼੍ਹਬ ਸਾਰੇ ਕਰਨ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਲੰਗਰ ਕਹੇ ਮੈਂ ਪ੍ਰਭੂ ਦਵਾਰਿਉਂ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਪਿਛਲਾ ਵਕਤ ਪਿਛੇ ਲੰਘਾ, ਅੱਗੇ ਝੋਲੀ ਰਿਹਾ ਟਿਕਾਈਆ। ਮੈਂ ਚਾਹੁੰਦਾ ਕਲਜੁਗ ਕੂੜੀ ਕਿਰਿਆ ਮੇਟ ਦੇ ਦੰਗਾ, ਝਗੜਾ ਕੂੜ ਨਾ ਰਹੇ ਲੋਕਾਈਆ। ਆਤਮ ਪਰਮਾਤਮ ਸਭ ਨੂੰ ਬਖ਼ਸ਼ ਦੇ ਸੰਗਾ, ਸਗਲਾ ਸੰਗ ਬਣਾਈਆ। ਤੇਰਾ ਭਗਤ ਸੁਹੇਲਾ ਰਹੇ ਕੋਇ ਨਾ ਭੁੱਖਾ ਨੰਗਾ, ਖ਼ਾਲੀ ਭੰਡਾਰੇ ਦੇਣੇ ਭਰਾਈਆ। ਲੇਖੇ ਲਾਉਣਾ ਮੰਦਾ ਚੰਗਾ, ਕਰਮ ਕਾਂਡ ਦਾ ਡੇਰਾ ਢਾਹੀਆ। ਅੱਗੇ ਸਫ਼ਰ ਰਹੇ ਨਾ ਲੰਬਾ, ਨੇਰਨ ਨੇਰ ਦੇਣਾ ਵਖਾਈਆ। ਜਿਸ ਵੇਲੇ ਦੀਨ ਦੁਨੀ ਤੇ ਹੋਵੇ ਜੰਗਾ, ਚਾਰੋਂ ਕੁੰਟ ਕੂਕ ਕੂਕ ਦੁਹਾਈਆ। ਤੇਰਿਆਂ ਭਗਤਾਂ ਹਾਲ ਹੋਵੇ ਮੂਲ ਨਾ ਮੰਦਾ, ਹਰ ਥਾਂ ਹੋਣਾ ਆਪ ਸਹਾਈਆ। ਭਾਵੇਂ ਕਿਸੇ ਨੇ ਚੋਟੀ ਮੁਨਾਈ ਭਾਵੇਂ ਸੀਸ ਰਖਾਇਆ ਕੰਘਾ, ਸਭ ਨੂੰ ਦੇਣੀ ਮਾਣ ਵਡਿਆਈਆ। ਸੀਨਾ ਗੁਰਮੁਖਾਂ ਰੱਖਣਾ ਠੰਡਾ, ਅਗਨੀ ਤਤ ਨਾ ਲਾਗੇ ਰਾਈਆ। ਵਿਸ਼ਨੂੰ ਕਹੇ ਮੈਂ ਵੀ ਪ੍ਰਭੂ ਆਪਣੇ ਦਵਾਰੇ ਦਾ ਖੋਲ੍ਹ ਕੇ ਜਿੰਦਾ, ਸਾਚੇ ਭਗਤਾਂ ਹੱਥ ਫੜਾਈਆ। ਕਿਸੇ ਨੂੰ ਰਹਿਣ ਨਾ ਦੇਵੀਂ ਚਿੰਦਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਤੂੰ ਸਾਹਿਬ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰ ਤੇਰੀ ਵਡਿਆਈਆ। ਬੇਸ਼ਕ ਸ੍ਰਿਸ਼ਟੀ ਤੇਰੀ ਕਰਦੀ ਨਿੰਦਾ, ਤੂੰ ਦਇਆਵਾਨ ਦਇਆਵਾਨ ਬੇਪਰਵਾਹੀਆ। ਤੇਰਾ ਖੇਲ ਵਿਚ ਭਾਰਤ ਖੰਡ ਹਿੰਦਾ, ਨਵ ਖੰਡ ਰਾਹ ਤਕਾਈਆ। ਦੀਨ ਦੁਨੀ ਦਾ ਮਾਰਗ ਰਹਿਣ ਦੇਵੀਂ ਨਾ ਵਿੰਗਾ, ਰਸਤਾ ਰਹਿਬਰ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਚ ਤੇਰੀ ਸਰਨਾਈਆ। ਲੰਗਰ ਕਹੇ ਮੇਰੀ ਬਲਦੀ ਰਹੇ ਅੱਗ, ਪਕਵਾਨ ਪੱਕੇ ਚਾਈਂ ਚਾਈਂਆ। ਭਗਤਾਂ ਚੋਗ ਨਾ ਨਿਖੁਟੇ ਵਿਚ ਜਗ, ਜਗਜੀਵਣ ਦਾਤਾ ਦਏ ਵਡਿਆਈਆ। ਜੋਗਿੰਦਰ ਕੌਰ ਤੀਲੀ ਲਾ ਦੇ ਝਬ, ਮਾਚਸ ਅਗਨੀ ਰੂਪ ਬਦਲਾਈਆ। ਕਲਸੀਆਂ ਵਾਲੇ ਉਤੇ ਇੱਟ ਰੱਖਣ ਤਦ, ਜਿਸ ਵੇਲੇ ਲਾਟ ਆਪਣਾ ਰੂਪ ਬਦਲਾਈਆ। ਇਹ ਮੇਲਾ ਨੌਂ ਸੌ ਚੁਰਾਨਮੇ ਜੁਗ ਚੌਕੜੀ ਪਿਛੋਂ ਹੁੰਦਾ ਨਾਲ ਸਬਬ, ਜੁਗ ਜੁਗ ਹੱਥ ਕਿਸੇ ਨਾ ਆਈਆ। ਜਨ ਭਗਤੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ ਗਾਓ ਗੱਜ, ਸਿਫ਼ਤਾਂ ਨਾਲ ਸਾਲਾਹੀਆ। ਸਭ ਨੂੰ ਮਾਣ ਮਿਲਿਆ ਅੱਜ, ਛੱਬੀ ਪੋਹ ਸੰਮਤ ਸ਼ਹਿਨਸ਼ਾਹੀ ਸੱਤ ਵੱਜੀ ਵਧਾਈਆ। ਏਸ ਸਮੇਂ ਨੂੰ ਸਾਰਿਆਂ ਖੋਜਣਾ ਭੱਜਣਾ ਲੱਭ ਲੱਭ, ਲੱਭਿਆਂ ਹੱਥ ਕਿਸੇ ਨਾ ਆਈਆ। ਹੁਣ ਜਨ ਭਗਤੋ ਜਦੋਂ ਵੇਖੋਗੇ ਤੇ ਵੇਖੋਗੇ ਉਪਰ ਆਪਣੀ ਸ਼ਾਹ ਰਗ, ਨੌਂ ਦਵਾਰੇ ਤੋਂ ਉਪਰ ਦਰਸ ਦਿਖਾਈਆ। ਤੁਹਾਡੀ ਆਤਮਾ ਨਾਲ ਪਰਮਾਤਮਾ ਹੋ ਕੇ ਜਾਣਾ ਬੱਝ, ਅੰਦਰੋਂ ਨਾਤਾ ਸਕੇ ਨਾ ਕੋਇ ਤੁੜਾਈਆ। ਬਥੇਰਾ ਚਿਰ ਠੱਗੀ ਮਾਰੀ ਤੇ ਤੁਸਾਂ ਕਿਹਾ ਠੱਗ, ਠਗੋਰੀ ਵਾਲਾ ਸਭ ਦੇ ਲੇਖੇ ਪੂਰੇ ਦਏ ਕਰਾਈਆ। ਅੱਜ ਤੋਂ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਅੱਧੋ ਅਧ, ਵੱਖਰੀ ਵੰਡ ਨਾ ਕੋਇ ਵੰਡਾਈਆ।
❋
❋
ਤੁਹਾਡੀ ਸਾਂਝੀ ਹੋ ਗਈ ਯੱਦ, ਆਤਮਾ ਪਰਮਾਤਮਾ ਬੰਸ ਸਰਬੰਸ ਇਕੋ ਨਜ਼ਰੀ ਆਈਆ। ਸਚ ਪੁਛੋ ਖ਼ੁਸ਼ੀਆਂ ਨਾਲ ਚੁਰਾਸੀ ਵਿਚੋਂ ਤੁਹਾਨੂੰ ਲਿਆ ਕਢ, ਫੜ ਬਾਹੋਂ ਆਪਣੇ ਨਾਲ ਮਿਲਾਈਆ। ਕਦੇ ਵੀ ਤੁਹਾਨੂੰ ਪਿਛੇ ਨਹੀਂ ਜਾਣਾ ਛਡ, ਸਿਰ ਸਭ ਦੇ ਹੱਥ ਟਿਕਾਈਆ। ਤੁਹਾਡਾ ਧਰਮ ਦਾ ਨਿਸ਼ਾਨਾ ਜਗਤ ਜਹਾਨ ਦਿਤਾ ਗੱਡ, ਜਿਸ ਦੀ ਮਰਿਯਾਦਾ ਚਾਰ ਜੁਗ ਦੇ ਸ਼ਾਸਤਰ ਸਕਣ ਨਾ ਕੋਇ ਸਮਝਾਈਆ। ਤੁਸੀਂ ਹੁਣ ਬਪੜੇ ਨਹੀਂ ਰਹਿ ਗਏ ਬਗ, ਹੰਸ ਸੋਹਣੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਗਨੀ ਕਹੇ ਮੈਨੂੰ ਇੱਟ ਦੇ ਥੱਲੇ ਦਿਤਾ ਬਾਲ, ਲਾਲ ਰੰਗ ਚੜ੍ਹਾਈਆ। ਮੈਨੂੰ ਯਾਦ ਮੈਂ ਦੱਸਣਾ ਭਗਤੋ ਤੁਹਾਡਾ ਉਹ ਹਾਲ, ਜਿਸ ਹਾਲਤ ਵਿਚ ਪ੍ਰਭ ਨੂੰ ਰਹੇ ਮਨਾਈਆ। ਤੁਸੀਂ ਮੈਨੂੰ ਗੂੜ੍ਹੀ ਨੀਂਦ ਰਹੇ ਸੁਆਲ, ਧਰਨੀ ਦੀ ਗੋਦ ਵਿਚ ਟਿਕਾਈਆ। ਮੈਂ ਵੀ ਪ੍ਰਭ ਨੂੰ ਕਹਿਣਾ ਤੇਰਿਆਂ ਭਗਤਾਂ ਦਾ ਕਦੇ ਨਾ ਹੋਵੇ ਜ਼ਵਾਲ, ਕਾਲ ਮਹਾਂਕਾਲ ਦੂਰੋਂ ਸੀਸ ਨਿਵਾਈਆ। ਜਿਥੇ ਹੋਵੋਗੇ ਉਥੇ ਕਰੇ ਸੰਭਾਲ, ਸੰਬਲ ਬੈਠਾ ਧੁਰ ਦਾ ਮਾਹੀਆ। ਇੱਟ ਨੂੰ ਗੁਰਮੁਖ ਸਿੰਘ ਨੀਂਹ ਵਿਚ ਰੱਖ ਦੇਣ ਦੋਵੇਂ ਪਾਲ, ਖੱਬਾ ਹੱਥ ਪਲਕਾਂ ਉਤੇ ਟਿਕਾਈਆ। ਬਾਵਨ ਦਾ ਪੂਰਾ ਹੋਇਆ ਸਵਾਲ, ਲੇਖਾ ਅਵਰ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਪਾਏ ਘਾਲੀ ਘਾਲ, ਘਾਲਣਾ ਜਨਮ ਕਰਮ ਦੀ ਰਹਿਣ ਕੋਇ ਨਾ ਪਾਈਆ।