ਪੁਸਤਕਾਲਾਭਾਗ ੨੨

੨੬ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ

ਨਵ ਨੌਂ ਚਾਰ ਪਿਛੋਂ ਸਮਾਂ ਆਇਆ ਚਿਰ ਦਾ, ਸੰਮਤ ਸ਼ਹਿਨਸ਼ਾਹੀ ਸੱਤ ਛੱਬੀ ਪੋਹ ਵੱਜੇ ਵਧਾਈਆ। ਜਿਸ ਨੂੰ ਵੇਖ ਕੇ ਅਵਤਾਰ ਪੈਗ਼ੰਬਰ ਗੁਰੂਆਂ ਹਿਰਦਾ ਘਿਰਦਾ, ਘੁੰਮਣ ਘੇਰ ਤੱਕਣ ਜਗਤ ਲੋਕਾਈਆ। ਕੀ ਖੇਲ ਹੋਣਾ ਨਿਰਵੈਰ ਨਿਰ ਦਾ, ਨਿਰਾਕਾਰ ਕੀ ਆਪਣੀ ਕਾਰ ਭੁਗਤਾਈਆ। ਜਿਸ ਦਾ ਰੂਪ ਅਗੰਮੇ ਪਿਰ ਦਾ, ਪਿਤਾ ਪੁਰਖ ਅਕਾਲ ਅਗੰਮ ਅਥਾਹੀਆ। ਜਿਸ ਦਾ ਜਗਤ ਜਹਾਨ ਗੁਲਸ਼ਨ ਖਿੜਦਾ, ਮਹਿਕ ਸਚ ਵਾਲੀ ਮਹਿਕਾਈਆ। ਜੁਗ ਚੌਕੜੀ ਗੇੜਾ ਗਿੜਦਾ, ਚੁਰਾਸੀ ਰਿਹਾ ਭਵਾਈਆ। ਸੋ ਖੇਲ ਕਰੇ ਆਪਣੇ ਘਰ ਥਿਰ ਦਾ, ਥਿਰ ਘਰ ਵਾਸੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਛੱਬੀ ਪੋਹ ਕਹੇ ਮੇਰਾ ਆਇਆ ਦਿਵਸ ਸੁਹਾਉਣਾ, ਧਰਮ ਦੀ ਧਾਰ ਵੱਜੇ ਵਧਾਈਆ। ਖੇਲ ਕਰੇ ਸ੍ਰੀ ਭਗਵਾਨਾ, ਹਰਿ ਭਗਵਨ ਬੇਪਰਵਾਹੀਆ। ਜਿਸ ਦੀ ਸਿਫ਼ਤ ਗਾਈ ਸ਼ਾਸਤਰ ਸਿਮਰਤ ਵੇਦ ਪੁਰਾਨਾ, ਖਾਣੀ ਬਾਣੀ ਢੋਲੇ ਗਾਈਆ। ਸੋ ਪਹਿਰ ਅਗੰਮੀ ਬਾਣਾ, ਜੋਤੀ ਜਾਤਾ ਕਰੇ ਰੁਸ਼ਨਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਕਰਨ ਧਿਆਨਾ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸੋ ਸ਼ਾਹੋ ਭੂਪ ਬਣ ਸੁਲਤਾਨਾ, ਬੇਪਰਵਾਹ ਆਪਣੀ ਕਾਰ ਭੁਗਤਾਈਆ। ਦੋ ਜਹਾਨਾਂ ਬਣ ਕੇ ਰਾਜ ਰਾਜਾਨਾ, ਭੂਪਤ ਭੂਪ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਨੂਰ ਅੱਲਾ, ਜੋਤੀ ਜਾਤਾ ਨਜ਼ਰੀ ਆਈਆ।

❋

❋

ਜਿਸ ਨੇ ਸਭ ਨੂੰ ਫੜਾਇਆ ਪੱਲਾ, ਗੰਢ ਨਾਮ ਵਾਲੀ ਪਵਾਈਆ। ਵਸਿਆ ਜਲਾ ਥਲਾ, ਮਹੀਅਲ ਰਿਹਾ ਸਮਾਈਆ। ਭਾਗ ਲਗਾਵੇ ਉਚ ਅਟੱਲਾ, ਸਚ ਦਵਾਰ ਸੋਭਾ ਪਾਈਆ। ਹੋ ਕੇ ਇਕ ਇਕੱਲਾ, ਅਕਲ ਕਲਧਾਰੀ ਆਪਣੀ ਖੇਲ ਖਿਲਾਈਆ। ਦੀਨ ਦੁਨੀ ਦਾ ਮੇਟੇ ਸੱਲਾ, ਦਵੈਤੀ ਰਹਿਣ ਕੋਇ ਨਾ ਪਾਈਆ। ਬਣਕੇ ਅਛਲ ਅਛਲਾ, ਵਲ ਛਲ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੈਨੂੰ ਘੜੀ ਸੁਹੰਜਣੀ ਲੱਭੀ, ਖ਼ੁਸ਼ੀਆਂ ਵਿਚ ਜਣਾਈਆ। ਡੋਰ ਪ੍ਰੇਮ ਪਿਆਰ ਨਾਲ ਬੱਧੀ, ਮੁਹੱਬਤ ਪ੍ਰਭ ਦੇ ਨਾਲ ਰਖਾਈਆ। ਜਿਸ ਦੀ ਜਾਗਰਤ ਜੋਤ ਜਗੀ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਲੇਖਾ ਚੁਕਾਵੇ ਪੈਗ਼ੰਬਰ ਨਬੀ, ਰਸੂਲਾਂ ਵੇਖ ਵਖਾਈਆ। ਲੇਖਾ ਜਾਣੇ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਜਿਸ ਰਹਿਣ ਨਹੀਂ ਦੇਣੀ ਕਿਸੇ ਦੀ ਗੱਦੀ, ਗਦਾਗਰ ਕਰੇ ਲੋਕਾਈਆ। ਉਹ ਨਿਰਗੁਣ ਧਾਰ ਫਿਰੇ ਭੱਜੀ, ਦੋ ਜਹਾਨ ਪੰਧ ਮੁਕਾਈਆ। ਕਲਜੁਗ ਅੰਤ ਭਗਤ ਦਵਾਰ ਸਜੀ, ਸਾਜਣ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਮੇਰਾ ਖ਼ੁਸ਼ੀ ਬੰਦ ਬੰਦ, ਬੰਦਨਾ ਵਿਚ ਸੀਸ ਨਿਵਾਈਆ। ਜਿਸ ਖੇਲ ਕਰਨਾ ਵਿਚ ਨਵ ਖੰਡ, ਨਵ ਨਵ ਦਾ ਰੰਗ ਰੰਗਾਈਆ। ਪ੍ਰਕਾਸ਼ ਕਰੇ ਆਪ ਬ੍ਰਹਿਮੰਡ, ਬ੍ਰਹਿਮਾਂਡ ਨੂਰ ਰੁਸ਼ਨਾਈਆ। ਜਿਸ ਨੇ ਖੇਲ ਕਰਾਉਣਾ ਤਾਰਾ ਚੰਦ, ਚੰਦ ਸਿਤਾਰ ਵੇਖ ਵਖਾਈਆ। ਉਹ ਲੇਖਾ ਜਾਣੇ ਆਪਣੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦੀ ਜਵਾਨੀ ਕਦੇ ਨਾ ਜਾਏ ਹੰਢ, ਕੋਟਨ ਕੋਟ ਜੁਗ ਭੱਜਣ ਵਾਹੋ ਦਾਹੀਆ। ਸੋ ਪਰਗਟ ਹੋ ਸੂਰਾ ਸਰਬੰਗ, ਅਕਲ ਕਲਧਾਰੀ ਆਪਣੀ ਕਲ ਵਖਾਈਆ। ਜਿਸ ਦਾ ਸ਼ਬਦੀ ਧਾਰ ਸ਼ਬਦ ਦਾ ਜੰਗ, ਦੋ ਜਹਾਨਾਂ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਛੱਬੀ ਪੋਹ ਕਹੇ ਮੇਰਾ ਸਾਹਿਬ ਸਾਹਿਬ ਸੁਲਤਾਨਾ, ਹਰਿ ਵੱਡਾ ਵਡ ਵਡਿਆਈਆ। ਜਿਸ ਦਾ ਜੋਤੀ ਨੂਰ ਮਹਾਨਾ, ਨੂਰ ਨੁਰਾਨਾ ਇਕ ਅਖਵਾਈਆ। ਜਿਸ ਦਾ ਰੂਪ ਨਾ ਮਰਦ ਨਾ ਜ਼ਨਾਨਾ, ਦੋਹਾਂ ਤੋਂ ਬਾਹਰ ਆਪਣੀ ਕਾਰ ਭੁਗਤਾਈਆ। ਕਲਜੁਗ ਵੇਖੇ ਕਲ ਨਿਸ਼ਾਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਦਾਨਾ, ਦਾਨਸ਼ਮੰਦ, ਦਿਤੇ ਬਣਾਈਆ। ਨਾਮ ਕਲਮੇ ਦਾ ਦੇ ਤਰਾਨਾ, ਤੁਰੀਆ ਤੋਂ ਪਰੇ ਦਿਤਾ ਸਮਝਾਈਆ। ਅੱਖਰਾਂ ਵਾਲਾ ਦੱਸ ਕੇ ਗਾਣਾ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਜਿਸ ਲੇਖਾ ਲਾਇਆ ਰਾਮ ਕ੍ਰਿਸ਼ਨ ਕਾਹਨਾ, ਤ੍ਰੇਤਾ ਦੁਆਪਰ ਪੰਧ ਚੁਕਾਈਆ। ਸੋ ਕਲਜੁਗ ਅੰਤ ਕਰੇ ਧਿਆਨਾ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਮੈਂ ਸਾਹਿਬ ਨੂੰ ਤਕਾਂ ਪਾਸ, ਗ੍ਰਹਿ ਸਾਚੇ ਨਜ਼ਰੀ ਆਈਆ। ਜਿਸ ਦਾ ਦੋ ਜਹਾਨਾਂ ਵਾਸ, ਘਟ ਘਟ ਰਿਹਾ ਸਮਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼, ਤਤਾਂ ਕਰੇ ਰੁਸ਼ਨਾਈਆ। ਉਸਦਾ ਵੇਖ ਅਨੋਖਾ ਲਬਾਸ, ਹੈਰਾਨੀ ਵਿਚ ਦੁਹਾਈਆ। ਜਿਸ ਨੇ ਹੁਕਮ ਕਰਨਾ ਖ਼ਾਸ, ਖ਼ਾਲਸ ਆਪਣੀ ਕਾਰ ਭੁਗਤਾਈਆ। ਮੁਹੰਮਦ ਦੀ ਆਸ਼ਾ ਕਰਨੀ ਰਾਸ, ਰਸਤਾ ਦੀਨ ਦੁਨੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਮੈਂ ਦੱਸਾਂ ਬਚਨ

❋

❋

ਅਖ਼ੀਰੀ, ਜੋ ਅੱਖਰਾਂ ਬਾਹਰ ਸੁਣਾਈਆ। ਪ੍ਰਭ ਖੇਲ ਮੀਰੀ ਪੀਰੀ, ਪੀਰ ਪੀਰਾ ਬੇਪਰਵਾਹੀਆ। ਜਿਸ ਦੀ ਦੋ ਜਹਾਨ ਮਿਲਖ ਜਾਗੀਰੀ, ਜਗਹ ਜਗਹ ਹੋਏ ਸਹਾਈਆ। ਜਿਸ ਦਾ ਨੂਰ ਬੇਨਜ਼ੀਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹਦਾ ਖੇਲ ਹੋਣ ਲੱਗਾ ਤਕਦੀਰੀ, ਤਦਬੀਰ ਆਪਣੇ ਵਿਚ ਛੁਪਾਈਆ। ਜਿਸ ਦੀਨ ਦੁਨੀ ਦੀ ਬਦਲ ਦੇਣੀ ਜ਼ਮੀਰੀ, ਅੰਤਸ਼ਕਰਨ ਦਾ ਲੇਖਾ ਦਏ ਮੁਕਾਈਆ। ਉਹ ਮਾਲਕ ਗਹਿਰ ਗੰਭੀਰੀ, ਗਵਰ ਇਕ ਅਖਵਾਈਆ। ਜਿਸ ਪੰਜਾਂ ਪਿਆਰਿਆਂ ਦੇ ਮਸਤਕ ਲਗਾਈ ਪੰਜ ਪੰਜ ਲਕੀਰੀ, ਪੰਜਾਂ ਤੱਤਾਂ ਡੇਰਾ ਢਾਹੀਆ। ਜਿਸ ਪੰਜਾਂ ਦਰਬਾਰੀਆਂ ਹੱਥ ਬਖ਼ਸ਼ੀ ਪੂਰਨ ਤਸਵੀਰੀ, ਤਸੱਵਰ ਆਪਣਾ ਆਪ ਕਰਾਈਆ। ਲਿਖਾਰੀਆਂ ਹੱਥ ਫੜਾ ਜ਼ੰਜੀਰੀ, ਹੱਥਕੜੀ ਜਗਤ ਜਹਾਨ ਲਗਾਈਆ। ਲਾੜੀ ਮੌਤ ਫਿਰਨਾ ਬ੍ਰਹਿਮੰਡ ਖੰਡ ਗਲੀ ਭੀੜੀ, ਉਠ ਕੇ ਸਭ ਨੂੰ ਦੇ ਵਖਾਈਆ। ਪਰਵਰਦਿਗਾਰ ਸਦੀ ਚੌਧਵੀਂ ਰੂਪ ਬਦਲ ਕੇ ਬਹਿ ਜਾਏ ਉਤੇ ਲਾਲ ਪੀੜ੍ਹੀ, ਪੀੜ੍ਹਾ ਡਾਹੁਣ ਵਾਲੀ ਨਜ਼ਰ ਕੋਇ ਨਾ ਆਈਆ। ਸਭ ਦਾ ਰਾਹ ਤਕੇ ਮੜ੍ਹੀ ਗੋਰ ਤੇ ਸੀੜ੍ਹੀ, ਚਾਰੋਂ ਕੁੰਟ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਨੀ ਤੂੰ ਹੋਣੀਏ ਕਿੱਥੋਂ ਆ ਗਈ ਲਾੜੀ ਮੌਤ, ਬੇਦਰਦੇ ਫੇਰਾ ਪਾਈਆ। ਕਿਉਂ ਨਾਰੀਆਂ ਦੇ ਵਿਛੋੜਨ ਲੱਗੀ ਖੌਂਤ, ਸੁੰਞੀ ਸੇਜ ਕਰਾਈਆ। ਕਲਜੁਗ ਅੰਤਮ ਜਾਣਾ ਔਂਤ, ਸਾਚਾ ਸੰਗ ਨਾ ਕੋਇ ਨਿਭਾਈਆ। ਤੂੰ ਨੌ ਖੰਡ ਪ੍ਰਿਥਮੀ ਜਾਣਾ ਪਹੁੰਚ, ਭੱਜਣਾ ਵਾਹੋ ਦਾਹੀਆ। ਨੀ ਸੁਹਾਗਣੇ ਤੈਨੂੰ ਸਭ ਨੂੰ ਪਰਨਾਉਣ ਦਾ ਬੜਾ ਸ਼ੌਂਕ, ਸ਼ੌਕੀਨਣੇ ਗੁਰ ਅਵਤਾਰ ਪੈਗ਼ੰਬਰ ਤੱਤਾਂ ਵਾਲਾ ਨਜ਼ਰ ਕੋਇ ਨਾ ਆਈਆ। ਹੁਣ ਫਿਰਨਾ ਚੌਦਾਂ ਤਬਕ ਤੇ ਚੌਦਾਂ ਤੌਂਕ, ਚੌਦਾਂ ਲੋਕ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨੀ ਲਾੜੀ ਮੌਤ ਤੂੰ ਮਲਕੇ ਆ ਗਈਉਂ ਦੰਦਾਸਾ, ਸੋਹਣਾ ਰੂਪ ਬਣਾਈਆ। ਕਲਜੁਗ ਜੀਵਾਂ ਵੱਲ ਵੇਖ ਕੇ ਕਰੇਂ ਹਾਸਾ, ਮਸਤੀ ਵਿਚ ਲੈ ਅੰਗੜਾਈਆ। ਨੀ ਤੇਰਾ ਖ਼ਾਲੀ ਭਰ ਦੇਣਾ ਕਾਸਾ, ਕੋਟਨ ਕੋਟ ਜੀਵ ਤੇਰੇ ਵਿਚ ਟਿਕਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਰਹਿਣ ਨਹੀਂ ਦੇਣਾ ਘਾਟਾ, ਘਾਟਾ ਖਾਤੇ ਵਿਚ ਨਾ ਕੋਇ ਵਖਾਈਆ। ਤੂੰ ਕਿੱਥੋਂ ਗੁੰਦ ਕੇ ਆਈਉਂ ਝਾਟਾ, ਆਪਣਾ ਰੂਪ ਬਦਲਾਈਆ। ਕਲਜੁਗ ਦੇ ਜੀਵਾਂ ਦਾ ਦਿਸੇ ਕੋਇ ਨਾ ਰਾਖਾ, ਸਿਰ ਹੱਥ ਨਾ ਕੋਇ ਟਿਕਾਈਆ। ਭਾਗ ਨਿਖੁਟਿਆ ਮਾਥਾ, ਮਸਤਕ ਰੇਖ ਨਾ ਕੋਇ ਚਤੁਰਾਈਆ। ਬਿਨਾ ਪਰਵਰਦਿਗਾਰ ਤੋਂ ਦਿਸੇ ਕੋਇ ਨਾ ਰਾਖਾ, ਰਾਖੀ ਕਰਨ ਵਾਲਾ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਨੀ ਲਾੜੀ ਮੌਤ ਤੂੰ ਬੜੀ ਮੋਟੀ ਤਾਜ਼ੀ, ਤਾਜਾਂ ਵਾਲੇ ਦੇਣੇ ਖਪਾਈਆ। ਮੇਰਾ ਸਾਹਿਬ ਹੋਵੇ ਰਾਜ਼ੀ, ਜੋ ਰਾਜ਼ਕ ਰਿਜ਼ਕ ਰਹੀਮ ਇਕ ਅਖਵਾਈਆ। ਕਮਲੀਏ ਪਹਿਲੋਂ ਖਾਵੀਂ ਮੁੱਲਾ ਤੇ ਕਾਜ਼ੀ, ਕਜ਼ਾ ਦਾ ਰੂਪ ਬਣਨਾ ਚਾਈਂ ਚਾਈਂਆ। ਲੇਖਾ ਮੁਕਾਉਣਾ ਅੰਤਮ ਬਾਜ਼ੀ, ਬਾਜਾਂ ਵਾਲਾ ਸੰਦੇਸ਼ਾ ਰਿਹਾ ਸੁਣਾਈਆ। ਕਿਸੇ ਦਾ ਦੁਲਦੁਲ ਰਹੇ ਨਾ ਤਾਜੀ, ਅਸਵ ਭੱਜੇ ਨਾ ਕੋਇ ਵਾਹੋ ਦਾਹੀਆ। ਕਮਲੀਏ ਮੇਰੀ ਮੁਹੰਮਦ ਦੀ ਉਮਤ ਹੋ ਗਈ ਬਾਗ਼ੀ, ਕਲਮਾ ਹੱਕ ਕੋਇ ਨਾ ਗਾਈਆ। ਜਿਧਰ ਤਕਾਂ ਤਨ ਵਜੂਦ ਦਿਸਣ ਦਾਗ਼ੀ, ਮਾਟੀ ਖ਼ਾਕ ਨਾ ਕੋਇ ਸਫ਼ਾਈਆ। ਕਾਅਬਿਆਂ ਨਜ਼ਰ ਆਏ ਕੋਇ ਨਾ ਹਾਜੀ, ਹੁਜਰਾ ਹੱਕ ਨਾ ਕੋਇ ਸੁਹਾਈਆ। ਮੈਂ ਹਾਲ

❋

❋

ਕੀ ਦੱਸਾਂ ਮਾਜ਼ੀ, ਪਿਛਲਾ ਫੋਲ ਫੁਲਾਈਆ। ਜਿਹੜੇ ਜਗਤ ਜਹਾਨ ਬਣੇ ਗ਼ਾਜ਼ੀ, ਜਹਾਦ ਵਾਲੇ ਦੇਣੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚਾ ਇਕ ਅਖਵਾਈਆ। ਲਾੜੀ ਮੌਤ ਤੂੰ ਵੇਖ ਲੈ ਚਾਰੋਂ ਕੁੰਟ ਕਾਇਨਾਤ, ਨੈਣ ਇਕੋ ਵਾਰ ਉਠਾਈਆ। ਯਾਦ ਕਰਕੇ ਛੱਬੀ ਪੋਹ ਦੀ ਰਾਤ, ਸੁਹਾਗਣੇ ਭਾਗਣੇ ਤੈਨੂੰ ਦਿਆਂ ਜਣਾਈਆ। ਕਿਸੇ ਦਾ ਰਾਹ ਰਹਿਣ ਨਹੀਂ ਦੇਣਾ ਰਾਜ, ਰਈਅਤ ਸੰਗ ਨਾ ਕੋਇ ਨਿਭਾਈਆ। ਸਾਰੀ ਦੁਨੀਆ ਲੇਖੇ ਲਾਉਣੀ ਲੰਗੜੇ ਲੂਲ੍ਹੇ ਅਪਹਾਜ, ਸੂਰਬੀਰਾਂ ਖ਼ਾਕ ਮਿਲਾਈਆ। ਤੇਰੇ ਕੋਲੋਂ ਜ਼ਰੂਰ ਮੰਗਣਾ ਜਵਾਬ, ਹੁਕਮ ਸੁਣਨਾ ਚਾਈਂ ਚਾਈਂਆ। ਕੋਈ ਛਡਣਾ ਨਹੀਂ ਸੰਤ ਸਾਧ, ਜਿਹੜੇ ਰਸਨਾ ਨਾਲ ਜਪ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਲਾੜੀ ਮੌਤ ਨੀ ਤੇਰਾ ਕਿਹੋ ਜਿਹਾ ਇਰਾਦਾ, ਮੈਨੂੰ ਦੇ ਸੁਣਾਈਆ। ਪਹਿਲੋਂ ਤੂੰ ਉਨ੍ਹਾਂ ਨੂੰ ਖਾਵੀਂ ਜਿਨ੍ਹਾਂ ਨੇ ਖਾਧਾ ਭੁੰਨ ਕਬਾਬਾ, ਗਊਆਂ ਖੱਲ ਲੁਹਾਈਆ। ਫੇਰ ਉਨ੍ਹਾਂ ਨੂੰ ਫੜੀਂ ਜਿਨ੍ਹਾਂ ਨੂੰ ਭੁੱਲ ਗਿਆ ਕ੍ਰਿਸ਼ਨ ਤੇ ਰਾਧਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਫੇਰ ਉਥੇ ਜਾਵੀਂ ਜਿਨ੍ਹਾਂ ਸੀਤਾ ਰਾਮ ਨਹੀਂ ਅਰਾਧਾ, ਮਾਇਆ ਮਮਤਾ ਵਿਚ ਹਲਕਾਈਆ। ਕਮਲੀਏ ਫੇਰ ਉਹ ਨਾ ਛਡੀਂ ਜਿਨ੍ਹਾਂ ਨੂੰ ਭੁੱਲ ਗਿਆ ਨਾਨਕ ਬਾਬਾ, ਜੋ ਬਾਬਲ ਧੁਰ ਦੇ ਨਾਲ ਮਿਲਾਈਆ। ਫੇਰ ਉਹ ਨਾ ਰਹਿਣ ਦੇਵੀਂ ਜਿਨ੍ਹਾਂ ਨੂੰ ਯਾਦ ਨਹੀਂ ਆਇਆ ਵਾਲਾ ਬਾਜਾਂ, ਬਾਜ਼ੀ, ਸਭ ਦੀ ਦੇਣੀ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਲਾੜੀ ਮੌਤ ਨੀ ਤੂੰ ਸੋਹਣੀ ਸੁਨੱਖੀ ਲਾੜੀ, ਘੁੰਗਟ ਆਪਣੇ ਮੁਖ ਤੇ ਪਾਈਆ। ਤੂੰ ਫਿਰਨਾ ਜੰਗਲ ਜੂਹ ਉਜਾੜ ਪਹਾੜੀ, ਉਚੇ ਟਿੱਲੇ ਪਰਬਤ ਥਾਉਂ ਥਾਈਂਆ। ਤੂੰ ਛਡਣਾ ਨਹੀਂ ਜਿਨ੍ਹਾਂ ਦਾ ਲੇਖਾ ਨਾਲ ਚਾਰ ਯਾਰੀ, ਚਾਰ ਚਾਰ ਨਾਲ ਚਤੁਰਾਈਆ। ਜੋ ਪਰਵਰਦਿਗਾਰ ਨਾਲ ਕਰਨ ਗ਼ਦਾਰੀ, ਲੇਖਾ ਸਭ ਦਾ ਦੇਣਾ ਮੁਕਾਈਆ। ਲਹਿੰਦੀ ਦਿਸ਼ਾ ਨੂੰ ਕਮਲੀਏ ਕਰ ਲੈ ਅੱਜ ਤੋਂ ਤਿਆਰੀ, ਤ੍ਰੈਗੁਣ ਅਤੀਤਾ ਰਿਹਾ ਸੁਣਾਈਆ। ਕੁਛ ਆਪਣਾ ਦੱਸ ਵਿਚਾਰੀ, ਵਿਚਰਕੇ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਲਾੜੀ ਮੌਤ ਕਹੇ ਮੇਰੇ ਅਹਿਬਾਬ, ਮਿਹਰਵਾਨ ਤੇਰੀ ਸਰਨਾਈਆ। ਮੈਂ ਸਦਾ ਤੈਨੂੰ ਕਰਦੀ ਯਾਦ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰੀ ਕਿਰਪਾ ਨਾਲ ਜੋ ਉਪਜਿਆ ਮੈਂ ਕੀਤਾ ਬਰਬਾਦ, ਲੋਕਮਾਤ ਰਹਿਣ ਕੋਇ ਨਾ ਪਾਈਆ। ਪਰ ਮੈਨੂੰ ਰੱਜ ਕੇ ਅਜੇ ਨਹੀਂ ਆਇਆ ਸਵਾਦ, ਸਤਿਜੁਗ ਤ੍ਰੇਤਾ ਦੁਆਪਰ ਮੇਰੀ ਤ੍ਰਿਖਾ ਨਾ ਕੋਇ ਮਿਟਾਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਸੁਣਦੀ ਸਾਂ ਇਕ ਆਵਾਜ਼, ਜੋ ਨਾਮ ਸ਼ਬਦ ਕਲਮਾ ਤਰਾਨਿਆਂ ਵਿਚ ਗਾਈਆ। ਅੰਤਮ ਕਲ ਖੇਲ ਹੋਣਾ ਪਰਗਟ ਹੋਵੇ ਆਪ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਲਾੜੀ ਮੌਤ ਹੱਥ ਮਾਰ ਲੈ ਉਪਰ ਪੱਟਾਂ, ਪਟਨੇ ਵਾਲਾ ਰਿਹਾ ਸੁਣਾਈਆ। ਤੂੰ ਫਿਰਨਾ ਵਿਚ ਚੌਦਾਂ ਹੱਟਾਂ, ਭੱਜਣਾ ਵਾਹੋ ਦਾਹੀਆ। ਆਪਣੀਆਂ ਖੁਲ੍ਹੀਆਂ ਵਖਾ ਦੇ ਲਟਾਂ, ਭੁੱਲ ਰਹੇ ਨਾ ਰਾਈਆ। ਪਰਵਰਦਿਗਾਰ ਨੂੰ ਕਹਿ ਦੇ ਮੇਰਿਆ ਮਾਲਕਾ ਤੇਰੇ ਹੁਕਮ ਵਿਚ ਸਮੁੰਦ ਸਾਗਰ ਮੈਂ ਸਾਰੇ ਟੱਪਾਂ, ਟਾਪੂਆਂ ਤੋਂ ਪਰੇ ਫੇਰਾ ਪਾਈਆ। ਮੈਂ ਭੰਨਾਂ ਕਾਇਆ ਮੱਟਾਂ, ਜੋ

❋

❋

ਤੈਨੂੰ ਗਏ ਭੁਲਾਈਆ। ਪਰ ਇਕ ਡਰ ਲੱਗਦਾ ਮੈਂ ਵਸ ਪੈ ਗਈ ਜੱਟਾਂ, ਜਿਥੇ ਮੇਰੀ ਚਲੇ ਨਾ ਕੋਇ ਚਤੁਰਾਈਆ। ਨੇਤਰ ਨੀਰ ਵਹਾ ਕੇ ਸੱਟਾਂ, ਹੰਝੂਆਂ ਹਾਰ ਬਣਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਦੋਵੇਂ ਖੇਲ ਖਿਲਾਈਆ। ਮੈਨੂੰ ਵਕਤ ਆਇਆ ਮਸਾਂ, ਨੌਂ ਸੌ ਚੁਰਾਨਮੇ ਚੌਕੜੀ ਜੁਗ ਧਿਆਨ ਰਖਾਈਆ। ਮੈਂ ਇਧਰ ਵੇਖਾਂ ਓਧਰ ਵੇਖਾਂ ਕੋਟਾਂ ਵਿਚੋਂ ਮੈਨੂੰ ਵਿਰਲਾ ਭਗਤ ਲੱਭਦਾ ਜਿਸ ਦਾ ਦਰਸ਼ਨ ਕਰਦੀਆਂ ਅੱਖਾਂ, ਦੂਸਰ ਅੱਖ ਨਾ ਕਦੇ ਮਿਲਾਈਆ। ਮੈਂ ਏਸੇ ਕਰਕੇ ਸਾਰੇ ਭਗਤਾਂ ਨੂੰ ਟੇਕਣ ਆਈ ਮੱਥਾ, ਨਿਉਂ ਕੇ ਸੀਸ ਨਿਵਾਈਆ। ਜਿਨ੍ਹਾਂ ਦੇ ਮੁਖ ਵਿਚੋਂ ਨਿਕਲੀ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਕਥਾ, ਉਨ੍ਹਾਂ ਤੋਂ ਭੱਜਾਂ ਵਾਹੋ ਦਾਹੀਆ। ਸੇਵਾ ਕਰਾਂ ਯਥਾਰਥ ਯਥਾ, ਨਿਉਂ ਨਿਉਂ ਲਾਗਾਂ ਪਾਈਂਆ। ਬਾਕੀ ਸ੍ਰਿਸ਼ਟੀ ਦਾ ਜ਼ਰੂਰ ਮੇਟਾਂਗੀ ਰੱਟਾ, ਰੱਟਾ ਰਹਿਣ ਕੋਇ ਨਾ ਪਾਈਆ। ਸਭ ਦੇ ਸੀਨੇ ਫੱਟਾਂ, ਫੱਟੜ ਕਰਾਂ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਲਾੜੀ ਮੌਤ ਤੇਰੀ ਪੂਰੀ ਹੋਵੇ ਆਸ, ਪ੍ਰਭ ਖ਼ੁਸ਼ੀ ਨਾਲ ਕਰਾਈਆ। ਤੂੰ ਪਾਣੀ ਦਾ ਵਾਰ ਦੇ ਗਿਲਾਸ, ਹੁਕਮ ਧੁਰ ਦੀ ਸੇਵ ਕਮਾਈਆ। ਜਿਹੜਾ ਵਸੇ ਉਤੇ ਆਕਾਸ਼, ਉਹ ਧਰਨੀ ਉਤੇ ਡੇਰਾ ਲਾਈਆ। ਭਗਤਾਂ ਦੇ ਸਦਾ ਵਸੇ ਪਾਸ, ਘਰ ਘਰ ਹੋਏ ਸਹਾਈਆ। ਨਾ ਵੇਖੇ ਜ਼ਾਤ ਪਾਤ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਵੱਡਾ ਛੋਟਾ ਨਾ ਹਿੱਸਾ ਪਾਵੇ ਆਪ, ਆਪ ਆਪਣਾ ਰੰਗ ਰੰਗਾਈਆ। ਜਨ ਭਗਤਾਂ ਬਣ ਕੇ ਮਾਈ ਬਾਪ, ਧੁਰ ਦੀ ਗੋਦੀ ਲਏ ਟਿਕਾਈਆ। ਜਿਥੇ ਨਾ ਦਿਵਸ ਨਾ ਰਾਤ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਲਾੜੀ ਮੌਤ ਕਹੇ ਪ੍ਰਭੂ ਤੇਰਾ ਰੂਪ ਸਦੀ ਚੌਧਵੀਂ ਧਾਰ, ਧਰਨੀ ਧਵਲ ਵੇਖ ਵਖਾਈਆ। ਮੇਰੀ ਸੁਣੀਂ ਇਕ ਪੁਕਾਰ, ਪੁਨਹ ਪੁਨਹ ਪੁਨਹ ਸੀਸ ਨਿਵਾਈਆ। ਰਾਏ ਧਰਮ ਨਾਲ ਬਹਾਰ, ਚਿਤ੍ਰਗੁਪਤ ਖ਼ੁਸ਼ੀ ਵਖਾਈਆ। ਪਰ ਮੈਂ ਇਕ ਗੱਲ ਦੱਸਾਂ ਚਰਨ ਕਵਲ ਕਰ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਮੈਂ ਜ਼ਰੂਰ ਮਾਰਾਂਗੀ ਮਾਰ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਲਾੜੀ ਮੌਤ ਕਹੇ ਪ੍ਰਭੂ ਤੂੰ ਇਕ ਵਾਰ ਸੁਣਾ ਦੇ ਰਬਾਬੀ, ਤਾਰ ਮੇਰੇ ਅੰਤਰ ਹਿਲਾਈਆ। ਮੈਂ ਉਹ ਨਾ ਛਡਾਂ ਜਿਨ੍ਹਾਂ ਖਾਧਾ ਭੁੰਨ ਕਬਾਬੀ, ਕਾਅਬਿਆਂ ਧਿਆਨ ਲਗਾਈਆ। ਛੇਤੀ ਖ਼ਤਮ ਕਰਾਂ ਸਭ ਦੀ ਬਾਜ਼ੀ, ਬਾਜ਼ੀਗਰ ਸਵਾਂਗ ਰਚਾਈਆ। ਤੂੰ ਮੇਰੀ ਸੇਹਤ ਏਸੇ ਤਰਾ ਰੱਖੀਂ ਰਾਜ਼ੀ, ਜੋਬਨਵੰਤੀ ਲਵਾਂ ਅੰਗੜਾਈਆ। ਕੋਈ ਰਹਿਣ ਨਾ ਦੇਵਾਂ ਧਰਤੀਏ ਤੇਰੇ ਉਤੇ ਲਾਉਂਦਾ ਬਾਜੀ, ਮਿੱਟੀ ਖ਼ਾਕ ਵਿਚ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਲਾੜੀ ਮੌਤ ਕਹੇ ਮੈਨੂੰ ਅੰਦਰ ਪੈਂਦੀਆਂ ਚੀਸਾਂ, ਉਫ਼ ਮੇਰੀ ਦੁਹਾਈਆ। ਮੈਨੂੰ ਇਸ਼ਾਰਾ ਕਰੇ ਈਸਾ, ਮੁਹੰਮਦ ਨਾਲ ਰਲਾਈਆ। ਮੂਸਾ ਪੜ੍ਹੇ ਹਦੀਸਾ, ਸਿਫ਼ਤਾਂ ਵਿਚ ਸੁਣਾਈਆ। ਕੀ ਤੇਰੀਆਂ ਮਕਬਰਿਆਂ ਵਿਚ ਉਡੀਕਾਂ, ਕਬਰਾਂ ਅੱਖ ਖੁਲ੍ਹਾਈਆ। ਵੇਖੀਂ ਕਿਤੇ ਸਦੀ ਚੌਧਵੀਂ ਦੇ ਅੰਤ ਦੀਆਂ ਬਦਲ ਨਾ ਜਾਣ ਤਰੀਕਾਂ, ਤਵਾਰੀਖਾਂ ਰੋਵਣ ਮਾਰਨ ਧਾਹੀਆ। ਦੀਨ ਮਜ਼੍ਹਬ ਦਾ ਝਗੜਾ ਕਰਾਉਣਾ ਵਾਂਗ ਸ਼ਰੀਕਾਂ, ਲਾਸ਼ਰੀਕ ਆਪਣੀ ਕਾਰ ਭੁਗਤਾਈਆ। ਜਿਸ ਦੇ ਵਿਚ ਹੱਕ ਤੌਫ਼ੀਕਾਂ, ਤੋਹਫਾ ਸਭ ਨੂੰ ਦੇਵੇ ਥਾਉਂ ਥਾਈਂਆ। ਉਸ ਦੇ ਉਤੇ ਇਹੋ ਉਮੀਦਾਂ, ਜੋ ਸਦ ਚਲੇ ਆਪਣੀ ਰਜ਼ਾਈਆ। ਮੈਂ

❋

❋

ਤਕਾਂ ਲਾ ਕੇ ਨੀਝਾਂ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਲਾੜੀ ਮੌਤ ਕਹੇ ਮੇਰੀ ਡੰਡਾਵਤ ਬੰਦਨਾ, ਸਭ ਨੂੰ ਸੀਸ ਨਿਵਾਈਆ। ਜਨ ਭਗਤੋ ਤੁਹਾਡਾ ਦਰ ਕਦੇ ਨਹੀਂ ਲੰਘਣਾ, ਸਤਿਗੁਰ ਸ਼ਬਦ ਆਵੇ ਤੇ ਤੁਹਾਨੂੰ ਲੈ ਕੇ ਜਾਏ ਚਾਈਂ ਚਾਈਂਆ। ਮੈਂ ਤੇ ਤੁਹਾਡੇ ਚਰਨ ਧੂੜ ਦਾ ਕਰਨ ਆਈ ਮਜਨਾ, ਆਪਣਾ ਸੋਹਣਾ ਰੂਪ ਬਦਲਾਈਆ। ਜਿਨ੍ਹਾਂ ਨੂੰ ਮਾਹੀ ਮਿਲ ਗਿਆ ਧੁਰ ਦਾ ਸੱਜਣਾ, ਮਹਿਬੂਬ ਨੂਰ ਇਲਾਹੀਆ। ਉਨ੍ਹਾਂ ਦਾ ਠੀਕਰ ਕੂੜਾ ਤਨ ਜ਼ਰੂਰ ਭੱਜਣਾ, ਆਤਮ ਪਰਮਾਤਮ ਵਿਚ ਸਮਾਈਆ। ਜਿਨ੍ਹਾਂ ਨੂੰ ਚੜ੍ਹਨੀ ਸਚ ਦੀ ਰੰਗਣਾ, ਰੰਗਤ ਇਕੋ ਇਕ ਵਖਾਈਆ। ਜਿਸ ਦਾ ਸਚ ਦਾ ਦੀਪਕ ਜਗਣਾ, ਦੁਰਗਾ ਅਸ਼ਟਭੁਜ ਲਾਟਾਂ ਵਾਲੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਕਾਰ ਭੁਗਤਾਈਆ। ਤੂੰਬੀ ਕਹੇ ਮੇਰੀ ਵੱਜਣ ਲੱਗੀ ਸਤਾਰ, ਸਤਹ ਬੁਲੰਦੀ ਦਿਆਂ ਜਣਾਈਆ। ਆਜਾ ਮੁਹੰਮਦ ਨਾਲ ਲੈ ਕੇ ਚਾਰ ਯਾਰ, ਯਰਾਨਾ ਤੋੜ ਨਿਭਾਈਆ। ਮਜਲਸ ਤਕ ਲੈ ਪਰਵਰਦਿਗਾਰ, ਜੋ ਨੂਰ ਅਲਾਹ ਅਲਾਹੀ ਨੂਰ ਅਖਵਾਈਆ। ਜਿਸ ਦੇ ਸਾਰੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਉਹ ਸਭ ਦਾ ਲੇਖਾ ਦੇਵੇ ਵਿਚ ਸੰਸਾਰ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਨੇ ਸਦੀ ਚੌਧਵੀਂ ਦੀ ਗੋਲੀ ਦੇ ਤਨ ਦਾ ਕਰ ਸ਼ਿੰਗਾਰ, ਤਾਰਾ ਚੰਦ ਦਿਤੇ ਚਮਕਾਈਆ। ਗੋਲੀ ਉਠ ਕੇ ਹੋਵੇ ਖ਼ਬਰਦਾਰ, ਧਰਮ ਦੀ ਧਾਰ ਲਵੇ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਸੁਣਾਈਆ। ਅਸ਼ਟਭੁਜ ਆਜਾ ਖੱਬੇ, ਦੀਪਕ ਹੱਥਾਂ ਵਿਚ ਰਖਾਈਆ। ਗੋਲੀ ਖੱਬੀ ਹੋ ਜਾ ਸੱਜੇ, ਪਰਦਾ ਤਨ ਨਾ ਕੋਇ ਰਖਾਈਆ। ਤੇਰਾ ਤਾਰਾ ਚੰਦ ਸਭ ਨੂੰ ਲੱਭੇ, ਜ਼ਿਮੀਂ ਅਸਮਾਨ ਦੇਣ ਦੁਹਾਈਆ। ਪੈਗ਼ੰਬਰ ਫਿਰਨ ਭੱਜੇ, ਭੱਜਣ ਵਾਹੋ ਦਾਹੀਆ। ਦਰੋਹੀ ਮਜ਼੍ਹਬਾਂ ਦੇ ਰਹਿਣੇ ਨਹੀਂ ਅੱਡੇ, ਅੱਡੀ ਚੋਟੀ ਦੋਵੇਂ ਦੇਣ ਗਵਾਹੀਆ। ਇਕੋ ਪਰਵਰਦਿਗਾਰ ਗੱਜੇ, ਸੂਰਬੀਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਸ਼ਟਭੁਜ ਥੱਲੇ ਰੱਖ ਦੇ ਚਰਾਗ਼, ਦੀਪਕ ਮਾਤ ਸੁਹਾਈਆ। ਸੁਣ ਅਗੰਮੀ ਆਵਾਜ਼, ਸ਼ਬਦੀ ਸ਼ਬਦ ਸੁਣਾਈਆ। ਪਿਛਲਾ ਰਹਿਣਾ ਨਹੀਂ ਸਮਾਜ, ਇਕੋ ਨੂਰ ਜੋਤ ਰੁਸ਼ਨਾਈਆ। ਕਲਮਾ ਮੰਨਣਾ ਪੈਣਾ ਵਾਹਿਦ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਸਦੀ ਚੌਧਵੀਂ ਕਹੇ ਗੋਲੀ ਆਜਾ ਥੱਲੇ, ਘੁਟਨਾ ਜ਼ਿਮੀਂ ਨਾਲ ਲਗਾਈਆ। ਆਹ ਵੇਖ ਦੀਪਕ ਬਲੇ, ਬਲ ਦਾ ਲੇਖਾ ਪੂਰ ਕਰਾਈਆ। ਜਿਹੜਾ ਲਾੜੀ ਮੌਤ ਨੇ ਵਾਰਿਆ ਜਲੇ, ਪਾਣੀ ਹੱਥ ਦੇਣਾ ਫੜਾਈਆ। ਫਿਰੀ ਦਰੋਹੀ ਵਿਚ ਥਲੇ, ਥਲ ਰਹੇ ਕੁਰਲਾਈਆ। ਸਚ ਖ਼ੁਦਾ ਹੁਕਮ ਘੱਲੇ, ਸੰਦੇਸ਼ਾ ਇਕ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਸ਼ਟਭੁਜ ਕਹੇ ਪ੍ਰਭੂ ਤੇਰਾ ਨੂਰ ਨੁਰਾਨਾ, ਸਚ ਸਚ ਸੁਣਾਈਆ। ਸਦੀ ਚੌਧਵੀਂ ਤੇਰਾ ਖੇਲ ਮਹਾਨਾ, ਮਹਿੰਮਾ ਕਥ ਕਥ ਵਡਿਆਈਆ। ਧਰਮ ਦੀ ਗੋਲੀ ਦਾ ਇਕੋ ਇਕ ਨਿਸ਼ਾਨਾ, ਤਾਰਾ ਚੰਦ ਦੇਣ ਗਵਾਹੀਆ। ਜਿਨ੍ਹਾਂ ਦਾ ਲੇਖਾ ਮੁਕਣਾ ਵਿਚ ਜਹਾਨਾ, ਲੋਕਮਾਤ ਰਹਿਣ ਨਾ ਪਾਈਆ। ਉਮਤ ਨੂੰ ਮੇਟਣ ਦਾ

❋

❋

ਤੂੰ ਕੀਤਾ ਇਕ ਬਹਾਨਾ, ਵੇਸ ਜਗਤ ਵਾਲੇ ਕਰਾਈਆ। ਇਹ ਸੰਦੇਸ਼ਾ ਦਿਤਾ ਸੀ ਕ੍ਰਿਸ਼ਨਾ ਸ਼ਾਮਾ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੇਰੇ ਹਜ਼ੂਰ, ਹਜ਼ੂਰ ਦਿਆਂ ਸੁਣਾਈਆ। ਤੇਰਾ ਇਕੋ ਚਮਕੇ ਨੂਰ, ਨੂਰ ਨੁਰਾਨਾ ਸੋਭਾ ਪਾਈਆ। ਸ਼ਰਅ ਦਾ ਪਾਏ ਨਾ ਕੋਇ ਫ਼ਤੂਰ, ਕਲਮਾ ਦਏ ਨਾ ਕੋਇ ਦੁਹਾਈਆ। ਸਭ ਦਾ ਤੋੜਨਾ ਮਾਣ ਗ਼ਰੂਰ, ਹੰਕਾਰ ਦਾ ਡੇਰਾ ਢਾਹੀਆ। ਆਦਿ ਅੰਤ ਤੇਰਾ ਦਸਤੂਰ, ਜ਼ੱਰਾ ਜ਼ੱਰਾ ਆਪਣਾ ਹੁਕਮ ਵਰਤਾਈਆ। ਮੇਰੀ ਬੇਨੰਤੀ ਕਰ ਮਨਜ਼ੂਰ, ਦਰ ਠਾਂਡੇ ਸੀਸ ਝੁਕਾਈਆ। ਉਹ ਵੇਖ ਮੂਸਾ ਤੇਰਾ ਨੂਰ ਤਕੇ ਬਿਨਾ ਕੋਹਤੂਰ, ਈਸਾ ਬਿਨ ਨੈਣਾਂ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਅਸ਼ਟਭੁਜ ਕਹੇ ਮੇਰੇ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਮੇਰਾ ਪਿਛਲਾ ਖੇਲ ਮਹਾਨਾ, ਖੇਲ ਕੇ ਦਿਆਂ ਜਣਾਈਆ। ਸਦੀ ਚੌਧਵੀਂ ਦੀ ਗੋਲੀ ਦਾ ਇਕ ਨਿਸ਼ਾਨਾ, ਖ਼ੂਨ ਖ਼ੂਨ ਨਾਲ ਦੇਣਾ ਮਿਲਾਈਆ। ਨਦੀਆਂ ਵਹਿਣ ਵਹੇ ਵਿਚ ਜਹਾਨਾ, ਜਹਾਲਤ ਮੇਟਣੀ ਵਿਚ ਲੋਕਾਈਆ। ਦੂਸਰ ਰਹਿਣ ਦੇਣਾ ਨਹੀਂ ਕੋਇ ਬੇਗਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਨੇ ਦੱਸਣਾ ਰਾਹ ਅਪਾਰਾ, ਅਪਰੰਪਰ ਹੋ ਕੇ ਆਪਣਾ ਹੁਕਮ ਸੁਣਾਈਆ। ਨਾ ਰਹੇ ਚੰਦ ਤੇ ਨਾ ਰਹੇ ਸਿਤਾਰਾ, ਤਾਰਾ ਚੰਦ ਦੋਵੇਂ ਦੇਣ ਗਵਾਹੀਆ। ਓਹ ਨਾ ਰਹੇ ਅਸ਼ਟਭੁਜ ਦਾ ਦੀਪਕ ਉਜਿਆਰਾ, ਲਾਟਾਂ ਵਾਲੀ ਦੀ ਲਾਟ ਆਪਣੇ ਵਿਚ ਮਿਲਾਈਆ। ਸਭ ਦਾ ਸਾਂਝਾ ਇਕੋ ਹੋਵੇ ਪਰਵਰਦਿਗਾਰਾ, ਪਰਮ ਪੁਰਖ ਅਗੰਮ ਅਥਾਹੀਆ। ਜਿਸ ਦੇ ਨਾਲ ਮੌਲਣੀਆਂ ਸਤਿਜੁਗ ਦੀਆਂ ਬਹਾਰਾਂ, ਲੋਕਮਾਤ ਮਹਿਕ ਮਹਿਕਾਈਆ। ਉਨ ਕਟ ਦੇਣੀਆਂ ਸ਼ਰਅ ਵਾਲੀਆਂ ਤਾਰਾਂ, ਪੰਜ ਮੁਲਾਣੇ ਉਠ ਕੇ ਦਿਉ ਵਖਾਈਆ। ਓਹ ਇਨ੍ਹਾਂ ਦੇ ਪਿਛੇ ਖਿੱਚ ਦਿਓ ਛੱਤੀ ਤਲਵਾਰਾਂ, ਜਨ ਭਗਤੋ ਸ਼ਰਅ ਦੇ ਲੇਖੇ ਦੇਣੇ ਕਟਾਈਆ। ਰੱਸੀਆਂ ਵਾਲਿਓ ਗੰਢਾਂ ਬੰਨ੍ਹੋ ਨਾਲ ਪਿਆਰਾ, ਪ੍ਰਭ ਨੇ ਇਕੋ ਗੰਢ ਦੇਣੀ ਜਣਾਈਆ। ਮੋਮਬੱਤੀਆਂ ਵਾਲਿਓ ਦਿਨੇ ਕਰੋ ਉਜਿਆਰਾ, ਅੰਧੇਰਾ ਜਗਤ ਰਹਿਣ ਨਾ ਪਾਈਆ। ਬੁਢਾਪੇ ਵਾਲਿਓ ਖ਼ੁਸ਼ੀਆਂ ਨਾਲ ਮਾਰਨੀਆਂ ਟਾਹਰਾ, ਜਨਮ ਮਰਨ ਦਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਇਕੋ ਪ੍ਰਭ ਦੀ ਹੋਣੀ ਸ਼ਕਤ, ਸ਼ਕਤੀਸ਼ਾਲੀ ਇਕ ਅਖਵਾਈਆ। ਉਹਦੀ ਗਵਾਹੀ ਦੇ ਦਿਉ ਇਕ ਸੌ ਇਕ ਭਗਤ, ਜੋ ਮਸਤਕ ਨਾਲ ਛੁਹਾਈਆ। ਨੀਲੇ ਪਟਕਿਆਂ ਵਾਲਿਓ ਰਹਿਣ ਨਹੀਂ ਦੇਣਾ ਫ਼ਰਕ, ਸਾਰੇ ਇਕੋ ਰੰਗ ਰੰਗਾਈਆ। ਜੋ ਮਾਲਕ ਵਾਲੀ ਅਰਸ਼, ਫ਼ਰਸ਼ ਸੋਭਾ ਪਾਈਆ। ਉਹ ਧੁਰਦਰਗਾਹੀ ਆਇਆ ਪਰਤ, ਪਤਿਪਰਮੇਸ਼ਵਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਖੇਲ ਵੇਖਾਂ ਸਮਰਥਾ, ਜੋ ਸਮਰਥ ਰਿਹਾ ਕਰਾਈਆ। ਜਿਸ ਦਾ ਰੂਪ ਅਲੱਖਣਾ ਅਲੱਖਾ, ਲਖ ਕੇ ਸਕੇ ਨਾ ਕੋਇ ਸਮਝਾਈਆ। ਜਿਸ ਦੀਆਂ ਜਗਤ ਜਹਾਨ ਤੋਂ ਵੱਖਰੀਆਂ ਅੱਖਾਂ, ਅੱਖੀਆਂ ਵਾਲਿਓ ਅੱਖੀਆਂ ਆਪ ਖੁਲ੍ਹਾਈਆ। ਜਿਸ ਨੇ ਫਿਰਨਾ ਨਹੀਂ ਵਾਂਗ ਕ੍ਰਿਸ਼ਨ ਉਤੇ ਰਥਾ, ਕੌਰਵ ਪਾਂਡਵ ਖੇਲ ਖਿਲਾਈਆ। ਉਸਨੇ ਇਕੋ ਹੋੜਾ ਲਾ ਕੇ

❋

❋

ਉਪਰ ਸੱਸਾ, ਹਾਹੇ ਟਿੱਪੀ ਨਾਲ ਰਲਾਈਆ। ਛੱਤੀ ਫੁੱਟ ਦਾ ਮੰਗਾ ਕੇ ਰੱਸਾ, ਸਭ ਨੂੰ ਦਿਤਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰੀ ਗੋਲੀ ਖ਼ੁਸ਼ੀਆਂ ਨਾਲ ਹੱਸੀ, ਮੁਖ ਆਪਣਾ ਆਪ ਖੁਲ੍ਹਾਈਆ। ਲੇਖੇ ਲਾਉਣਾ ਜਿਨ੍ਹਾਂ ਦੇ ਕੋਲ ਚੁੱਕੀ ਲੱਸੀ, ਰਿੜਕਣਾ ਜਗਤ ਵਾਲਾ ਪਾਈਆ। ਜਿਨ੍ਹਾਂ ਨੇ ਸ਼ੱਕਰ ਘਿਉ ਮਸੀ, ਖ਼ੁਸ਼ੀਆਂ ਨਾਲ ਖਾਈਆ। ਜਿਨ੍ਹਾਂ ਨੇ ਨਿਆਜ਼ ਤਲੀਆਂ ਉਤੇ ਰੱਖੀ, ਮੁਹੰਮਦ ਦੀ ਆਸ਼ਾ ਪੂਰ ਕਰਾਈਆ। ਜਿਨ੍ਹਾਂ ਨੇ ਮਸਤਕ ਬੰਨ੍ਹੀ ਪੱਟੀ, ਪੂਰਨ ਗੋਬਿੰਦ ਗੋਬਿੰਦ ਪੂਰਨ ਧੁਰ ਦਾ ਮਾਹੀਆ। ਉਹਨਾਂ ਦੋ ਜਹਾਨਾਂ ਖੱਟੀ ਖੱਟੀ, ਖਟਕਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਕਿਥੇ ਮੇਰਾ ਚੋਬਦਾਰ, ਹੋਕਾ ਹੱਕ ਦਏ ਸੁਣਾਈਆ। ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦ੍ਰਿੜਾਈਆ। ਹੋ ਜਾਵੋ ਹੁਸ਼ਿਆਰ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰੀ ਤੂੰਬੀ ਵੱਜਦੀ, ਧੁਰ ਦੀ ਸਤਾਰ ਹਿਲਾਈਆ। ਅੱਗੇ ਲੋੜ ਰਹਿਣੀ ਨਹੀਂ ਕਿਸੇ ਹਜ ਦੀ, ਕਾਅਬਿਆਂ ਪੰਧ ਮੁਕਾਈਆ। ਇਕੋ ਮਰਿਯਾਦਾ ਹੋਣੀ ਜਗ ਦੀ, ਜਗਜੀਵਣ ਦਾਤਾ ਸਾਰੇ ਮੰਨਣ ਥਾਉਂ ਥਾਈਂਆ। ਪੂਜਾ ਰਹਿਣੀ ਨਹੀਂ ਅੱਗ ਦੀ, ਜਲ ਸੀਸ ਨਾ ਕੋਇ ਨਿਵਾਈਆ। ਖੇਲ ਮੁਕ ਜਾਣੀ ਮੰਦਰ ਮਸੀਤਾਂ ਮਠ ਦੀ, ਗੁਰੂਦਵਾਰ ਵੇਖਣ ਚਾਈਂ ਚਾਈਂਆ। ਰੀਤੀ ਬਦਲਣੀ ਚਾਰ ਵਰਨਾਂ ਦੇ ਇਕੱਠ ਦੀ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਪ੍ਰਭ ਧਾਰ ਪਰਗਟਾਉਣੀ ਘਟ ਘਟ ਦੀ, ਪਰਦਾ ਓਹਲਾ ਆਪ ਚੁਕਾਈਆ। ਖੇਲ ਵੇਖਣਾ ਜਿਨ੍ਹਾਂ ਰੂਪ ਧਰਿਆ ਇਕ ਜ਼ਾਤ ਜੱਟ ਦੀ, ਇਕ ਜ਼ਾਤੀ ਵਾਲੀਆਂ ਇਕੱਠੀਆਂ ਹੋ ਕੇ ਦੇਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਜਿਨ੍ਹਾਂ ਮਸਤਕ ਬੱਧੀਆਂ ਪੱਟੀਆਂ, ਮਿਲਿਆ ਮੇਲ ਧੁਰਦਰਗਾਹੀਆ। ਲੇਖਾ ਮੁਕਣਾ ਉਹਨਾਂ ਛੱਤੀਆਂ, ਜੋ ਛੱਤੀ ਪ੍ਰਭ ਦੀ ਓਟ ਤਕਾਈਆ। ਜਿਨ੍ਹਾਂ ਪੁੱਠਿਆਂ ਹੱਥਾਂ ਦੀਆਂ ਉਂਗਲਾਂ ਰੱਤੀਆਂ, ਰੰਗ ਧੁਰ ਦੇ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣੇ ਉਹ ਜਵਾਨ ਸ਼ੌਕੀਨ, ਸੋਹਣੇ ਬਾਂਕੇ ਨਜ਼ਰੀ ਆਈਆ। ਜਿਨ੍ਹਾਂ ਨੂੰ ਮਾਰਗ ਮਿਲਿਆ ਇਕ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸੁਣੀ ਪੜ੍ਹੀ ਇਕ ਤਾਲੀਮ, ਧੁਰ ਸੰਦੇਸ਼ਾ ਰਾਗ ਅਲਾਹੀਆ। ਗ੍ਰਹਿ ਪਾਇਆ ਆਲੀਸ਼ਾਨ ਅਜ਼ੀਮ, ਦਰਗਹ ਸਚ ਵੱਜੀ ਵਧਾਈਆ। ਗੁਰਮੁਖ ਗ਼ਰੀਬੋ ਅੱਗੇ ਆਵੋ ਦੋਵੇਂ ਤੇ ਸਭ ਦੀ ਕਰ ਦੇਣੀ ਤਰਮੀਮ, ਬਦਲਾ ਹੋਵੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਗੁਰਮੁਖ ਕੋਇ ਨਾ ਹੋਵੇ ਗ਼ਰੀਬ ਮਾੜਾ, ਭੁੱਖਾ ਨੰਗਾ ਨਾ ਕੋਇ ਅਖਵਾਈਆ। ਜਿਨ੍ਹਾਂ ਨੂੰ ਮਿਲ ਗਿਆ ਧੁਰ ਦਾ ਲਾੜਾ, ਸਚਖੰਡ ਦਾ ਮਾਲਕ ਨੂਰ ਇਲਾਹੀਆ। ਉਹ ਦੋ ਜਹਾਨਾਂ ਪਾਰ ਕਰੇ ਕਿਨਾਰਾ, ਅਧਵਿਚਕਾਰ ਨਾ ਕੋਇ ਲਟਕਾਈਆ। ਜਿਥੇ ਪਹੁੰਚ ਸਕੇ ਨਾ ਕੋਇ ਸ਼ਾਹ ਦਾਰਾ, ਮਾਇਆਧਾਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

❋

❋

ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਗ਼ਰੀਬੋ ਵੇਖੋ ਦਿਸ਼ਾ ਲਹਿੰਦੀ, ਕੀ ਆਪਣੀ ਕਾਰ ਭੁਗਤਾਈਆ। ਜਿਨ੍ਹਾਂ ਦੇ ਨਾਲ ਕੂੜ ਕੁੜਿਆਰੀ ਧਾਰ ਖਹਿੰਦੀ, ਟੱਕਰ ਹਉਮੇ ਵਾਲੀ ਰਖਾਈਆ। ਧੁਰ ਦਾ ਹੁਕਮ ਹੁਕਮ ਸਹਿੰਦੀ, ਸਿਰ ਸਕੇ ਨਾ ਕੋਇ ਉਠਾਈਆ। ਮੁਹੰਮਦ ਦੀ ਆਸ਼ਾ ਜਾਏ ਢਹਿੰਦੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਕਾਰ ਭੁਗਤਾਈਆ। ਸਦੀ ਚੌਧਵੀਂ ਕਹੇ ਸੁਣੋ ਹੁਕਮ ਹੌਲੀ ਹੌਲੀ, ਮੇਰਾ ਸਾਹਿਬ ਰਿਹਾ ਸੁਣਾਈਆ। ਜਿਨ੍ਹਾਂ ਦੇ ਗਲ ਤੰਦ ਮੌਲੀ, ਮੌਲਾ ਮਿਲਿਆ ਬੇਪਰਵਾਹੀਆ। ਛੇਤੀ ਮੂਲ ਨਾ ਕਰੇ ਤੌਲੀ, ਜੁਗ ਜੁਗ ਆਪਣਾ ਖੇਲ ਖਿਲਾਈਆ। ਜਨ ਭਗਤੋ ਸੰਮਤ ਸ਼ਹਿਨਸ਼ਾਹੀ ਸੱਤ ਉਮਤ ਦੀ ਕੀਤੀ ਬਹੁਣੀ, ਪਹਿਲੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਪੀਹੜਾ ਕਹੇ ਮੈਂ ਬੜਾ ਰੰਗਲਾ, ਚੜ੍ਹਿਆ ਰੰਗ ਲਾਲ। ਮੈਨੂੰ ਭਗਤਾਂ ਦਾ ਸੋਹਣਾ ਲੱਗਾ ਬੰਗਲਾ, ਜਿਥੇ ਮਿਲੇ ਹਰਿ ਗੋਪਾਲ। ਸ਼ਰਅ ਦੇ ਟੁੱਟਣ ਸੰਗਲਾ, ਵੇਖਿਆ ਖੇਲ ਕਮਾਲ। ਚਾਰ ਵਰਨਾਂ ਲਾਵੇ ਅੰਗਣਾ, ਭੇਵ ਖੋਲ੍ਹੇ ਬੇਮਿਸਾਲ। ਦੀਨ ਦਿਆਲ ਬਣ ਬਖ਼ਸ਼ੰਦਨਾ, ਜਨਮ ਕਰਮ ਦੀ ਲੇਖੇ ਲਾਵੇ ਘਾਲ ਸਚ ਸੁਣਾ ਕੇ ਇਕੋ ਛੰਦਨਾ, ਲੈ ਜਾਏ ਸਚਖੰਡ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਜਿਸ ਦੀ ਪਿੱਠ ਉਤੇ ਪੁੱਠੀ ਕਿਰਪਾਨ, ਬਸਤਰ ਜਗਤ ਰੰਗ ਰੰਗਾਈਆ। ਉਹ ਆਵੇ ਵਿਚ ਮੈਦਾਨ, ਆਪਣੀ ਲਏ ਅੰਗੜਾਈਆ। ਉਚੀ ਕਹੇ ਪ੍ਰਭੂ ਨੇ ਮੇਟਣੇ ਸ਼ਰਅ ਵਾਲੇ ਸ਼ੈਤਾਨ, ਉਲਟੀ ਸਭ ਦੀ ਮਤ ਕਰਾਈਆ। ਕਿਸੇ ਦਾ ਰਹਿਣਾ ਨਹੀਂ ਹੱਕ ਈਮਾਨ, ਅਮਲ ਕੂੜ ਵਿਚ ਦੁਹਾਈਆ। ਅਵਤਾਰ ਪੈਗ਼ੰਬਰ ਸਾਰੇ ਅੰਤ ਤਕਾਣ, ਬਿਨ ਨੈਣਾਂ ਨੈਣ ਉਠਾਈਆ। ਸਦੀ ਚੌਧਵੀਂ ਅੰਤ ਯੁੱਧ ਹੋਣਾ ਘਮਸਾਨ, ਘੁੰਮਣ ਘੇਰੀ ਵਿਚ ਜਗਤ ਲੋਕਾਈਆ। ਸ਼ਾਹ ਕੰਗਾਲਾਂ ਕੋਇ ਨਾ ਰਹੇ ਪਹਿਚਾਨ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੀੜ੍ਹਾ ਕਹੇ ਮੈਂ ਆਇਆ ਬਣ ਕੇ, ਆਪਣਾ ਪੰਧ ਚੁਕਾ। ਮੇਰੇ ਉਤੇ ਗ੍ਰੰਥ ਸ਼ਾਸਤਰ ਅਣਗਿਣਤ ਗਏ ਧਰ ਕੇ, ਅੱਖਰਾਂ ਵਾਲਾ ਲੇਖ ਲਿਖਾ। ਜਿਨ੍ਹਾਂ ਨੂੰ ਜਗਤ ਗੁਜ਼ਾਰਾ ਰਿਹਾ ਕਰਦਾ ਪੜ੍ਹ ਕੇ, ਇਕ ਦੂਜੇ ਸਰਵਣ ਜਗਤ ਸੁਣਾ। ਮਜ਼੍ਹਬਾਂ ਪਿਛੇ ਮਰਦੇ ਰਹੇ ਲੜ ਕੇ, ਭਾਣਾ ਵਰਤਾਉਂਦਾ ਰਿਹਾ ਬੇਪਰਵਾਹ। ਸਚ ਦੀ ਮੰਜ਼ਲ ਅਵਤਾਰ ਪੈਗ਼ੰਬਰ ਗੁਰੂ ਚੜ੍ਹ ਕੇ, ਫਿਰ ਵੀ ਨਾਮ ਕਲਮੇ ਦੀਆਂ ਵੰਡਾਂ ਗਏ ਪਾ। ਸਦੀ ਚੌਧਵੀਂ ਕਹੇ ਜਿਨ੍ਹਾਂ ਨੂੰ ਵੇਖ ਕੇ ਮੇਰਾ ਸੀਨਾ ਧੜਕੇ, ਤੇ ਮੇਰਾ ਅੰਤਮ ਬਣੇ ਗਵਾਹ। ਪ੍ਰਭ ਦੀ ਰੀਤ ਕੋਈ ਜਾਏ ਅੱਗ ਵਿਚ ਸੜ ਕੇ, ਕੋਈ ਮਾਟੀ ਖ਼ਾਕ ਦਿਤੇ ਦਫ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਹੁਕਮ ਵਰਤਾ। ਤਲਵਾਰ ਕਹੇ ਮੇਰੀ ਪੁੱਠੀ ਨੋਕ, ਜਗਤ ਧਾਰ ਸਮਝਾਈਆ। ਲੇਖਾ ਮੁਕਣਾ ਚੌਦਾਂ ਲੋਕ, ਪਰਲੋਕ ਰਹੇ ਕੁਰਲਾਈਆ। ਪ੍ਰਭ ਦਾ ਭਾਣਾ ਸਕੇ ਨਾ ਕੋਇ ਰੋਕ, ਅੱਗੇ ਹੋ ਨਾ ਕੋਇ ਅਟਕਾਈਆ। ਜਿਸ ਦਾ ਪ੍ਰਕਾਸ਼ ਇਕੋ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਉਥੇ ਪਹੁੰਚੇ ਕਿਸੇ ਨਾ ਸੋਚ, ਬੁੱਧੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ

❋

❋

ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਖੇਲ ਹੋਣਾ ਪ੍ਰਭੂ ਦਾ ਜਗਤ, ਜਗਤ ਜਗਿਆਸੂਆਂ ਦਿਆਂ ਜਣਾਈਆ। ਜਿਨ੍ਹਾਂ ਮਸਤਕ ਲੇਖ ਲਿਖ ਕੇ ਲਾਇਆ ਇਕੋ ਪ੍ਰਭੂ ਫ਼ਕਤ, ਫ਼ਿਕਰਾ ਇਕੋ ਪੜ੍ਹਾਈਆ। ਉਹਨਾਂ ਦਾ ਖ਼ੁਸ਼ੀਆਂ ਵਾਲਾ ਬਰਸ, ਸੰਮਤ ਸ਼ਹਿਨਸ਼ਾਹੀ ਨਾਲ ਵਡਿਆਈਆ। ਮਿਹਰਵਾਨ ਰਹਿਮਤ ਕਰੇ ਤਰਸ, ਅੰਮ੍ਰਿਤ ਮੇਘ ਮੇਘ ਬਰਸਾਈਆ। ਜੋ ਨਿਰਗੁਣ ਧਾਰੋਂ ਆਇਆ ਪਰਤ, ਪਤਿਪਰਮੇਸ਼ਵਰ ਇਕ ਅਖਵਾਈਆ। ਦੁਰਗਾ ਦੀ ਪੂਰੀ ਕਰੇ ਸ਼ਰਤ, ਸ਼ਰਅ ਦਾ ਲੇਖਾ ਨਾਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਦੀਪਕ ਕਹਿਣ ਅਸੀਂ ਜਗਦੇ ਰਹੇ ਮਾਤ, ਜੁਗ ਜੁਗ ਸੇਵ ਕਮਾਈਆ। ਸਾਨੂੰ ਬਾਲਦੇ ਰਹੇ ਰਾਤ, ਦਿਵਸ ਰੰਗ ਨਾ ਕੋਇ ਰੰਗਾਈਆ। ਅਸੀਂ ਖੜ੍ਹੇ ਰਹੇ ਇਕਾਂਤ, ਆਪਣਾ ਆਪ ਨਾ ਕੋਇ ਬਦਲਾਈਆ। ਵੇਖਦੇ ਰਹੇ ਕਿਸ ਵੇਲੇ ਆਵੇ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਾਨੂੰ ਦੇਵੇ ਸਚ ਸੌਗ਼ਾਤ, ਧੁਰ ਦਾ ਨਾਮ ਵਡ ਵਡਿਆਈਆ। ਸਾਡੀ ਪੂਰੀ ਹੋਵੇ ਆਸ, ਤ੍ਰਿਸ਼ਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਦੀ ਚੌਧਵੀਂ ਕਹੇ ਜਿਹੜਾ ਖਲੋਤਾ ਉਤੇ ਨੌਂ ਕਦਮ, ਕਦਮਾਂ ਵਿਚ ਸੀਸ ਨਿਵਾਈਆ। ਸ੍ਰਿਸ਼ਟੀ ਦਾ ਚਲਣਾ ਨਹੀਂ ਕੋਇ ਯਤਨ, ਯਥਾਰਥ ਪ੍ਰਭ ਆਪਣਾ ਹੁਕਮ ਵਰਤਾਈਆ। ਅੰਤਮ ਪੈਂਡਾ ਮੁਕਾ ਅਖ਼ੀਰੀ ਪੱਤਨ, ਪਾਂਧੀ ਰੋਵਣ ਮਾਰਨ ਧਾਹੀਆ। ਪੈਗ਼ੰਬਰ ਅਵਤਾਰ ਰਾਹ ਤਕਣ, ਗੁਰੂ ਗੁਰਦੇਵ ਅੱਖ ਖੁਲ੍ਹਾਈਆ। ਕੀ ਖੇਲ ਕਰੇ ਪੁਰਖ ਸਮਰਥਣ, ਹਰਿ ਵਡਾ ਵਡ ਵਡਿਆਈਆ। ਕਿਸ ਬਿਧ ਭਗਤਾਂ ਆਵੇ ਪੈਜ ਰੱਖਣ, ਹੋਵੇ ਮਾਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਉਮਤ ਦੀ ਦੇ ਦਿਓ ਕੁਨਾਲੀ, ਮਾਟੀ ਕਾਚੀ ਸੋਭਾ ਪਾਈਆ। ਵਿਚ ਰੱਖਣੀ ਬੇਰੀ ਦੀ ਡਾਲੀ, ਗੋਲੀ ਜੋਗਿੰਦਰ ਦਏ ਟਿਕਾਈਆ। ਅੱਗੇ ਆਉਣੀ ਰੈਣ ਅੰਧੇਰੀ ਕਾਲੀ, ਕਾਲਾ ਸੂਸਾ ਦਏ ਗਵਾਹੀਆ। ਜਨ ਭਗਤੋ ਉਮਤ ਦੀ ਉਮਰ ਰਹੀ ਨਹੀਂ ਬਾਹਲੀ, ਥੋੜਾ ਸਮਾਂ ਆਪਣਾ ਝਟ ਲੰਘਾਈਆ। ਕੋਈ ਜੀਉੂਂਦਾ ਰਿਹਾ ਸ਼ਾਲੀ, ਕੋਈ ਸ਼ਹਿਨਸ਼ਾਹ ਨਾਲ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਅੰਤਮ ਸਭ ਦਾ ਇਕੋ ਹੋਣਾ ਪਾਲੀ, ਪਾਲਣਹਾਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਡਾਲੀ ਕਹੇ ਨੀ ਗੋਲੀਏ ਮੈਂ ਤੇਰੇ ਨਾਲ ਲੱਗ ਗਈ ਛਾਪੀ, ਕੰਡਾ ਖਾਰ ਜਗਤ ਨਜ਼ਰੀ ਆਈਆ। ਜਿਧਰ ਤਕਾਂ ਭਗਤਾਂ ਨਾਲੋਂ ਬਹੁਤੇ ਪਾਪੀ, ਵੇਖ ਕੇ ਦਿਆਂ ਦੁਹਾਈਆ। ਮੇਰੀ ਆਸ਼ਾ ਅੰਦਰੋਂ ਕਾਂਪੀ, ਹਿਲ ਹਿਲ ਕੇ ਰਹੀ ਡਰਾਈਆ। ਪਤਾ ਨਹੀਂ ਪ੍ਰਭੂ ਕਿਉਂ ਨਹੀਂ ਮਿਲਿਆ ਧੁਰ ਦਾ ਸਾਕੀ, ਜੋ ਸਚ ਦਾ ਜਾਮ ਪਿਆਈਆ। ਉਹ ਤਕ ਅਵਤਾਰ ਪੈਗ਼ੰਬਰ ਗੁਰੂ ਉਤੋਂ ਵੇਖਦੇ ਸਚਖੰਡ ਦੀ ਖੋਲ੍ਹ ਕੇ ਨਿੱਕੀ ਤਾਕੀ, ਬਿਨਾ ਨਿਗਹ ਤੋਂ ਨਿਗਹ ਟਿਕਾਈਆ। ਮਿਹਰਵਾਨ ਮਹਿਬੂਬ ਚੜ੍ਹਿਆ ਸ਼ਬਦ ਅਸਵ ਅਗੰਮੇ ਰਾਕੀ, ਰਕਾਬਾਂ ਵਿਚ ਚਰਨ ਨਾ ਕੋਇ ਟਿਕਾਈਆ। ਉਸ ਦਾ ਹੁਕਮ ਵਰਤਣਾ ਸ਼ਤਾਬੀ, ਸ਼ਰਅ ਦਾ ਲੇਖਾ ਰਹੇ ਨਾ ਰਾਈਆ। ਫਿਰੇ ਘਰ ਘਰ ਵਿਚ ਮਹਿਰਾਬੀ, ਆਪਣੀ ਸਿਤਾਰ ਵਜਾਈਆ। ਉਹ ਮਾਝੇ ਦਾ ਵਾਸੀ ਤੇ ਲੋਕ ਕਹਿੰਦੇ ਉਹਨੂੰ ਪੰਜਾਬੀ, ਪੰਜਾਂ ਦਾ ਮਾਲਕ ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀਆ। ਪਰ ਉਹਨੂੰ ਵੇਸ ਬਦਲਣ ਦੀ ਵਾਦੀ, ਜੁਗ ਜੁਗ ਆਪਣੀ

❋

❋

ਖੇਲ ਖਿਲਾਈਆ। ਹੁਣ ਖੇਲ ਵੇਖ ਲਓ, ਕੀ ਸਵਾਂਗ ਵਰਤਿਆ ਤੇ ਬਣਿਆ ਸਭ ਦਾ ਗਾਡੀ, ਗਹਿਰ ਗੰਭੀਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕੁਨਾਲੀ ਕਹੇ ਮੈਂ ਖ਼ਾਲੀ, ਵੇ ਮੁਹੰਮਦਾ ਮੇਰੀ ਦੁਹਾਈਆ। ਚਾਰੋਂ ਕੁੰਟ ਰੈਣ ਕਾਲੀ, ਚੰਦ ਸਿਤਾਰ ਨਜ਼ਰ ਕੋਇ ਨਾ ਆਈਆ। ਮੈਂ ਜਿਧਰ ਜਾਵਾਂ ਮੈਨੂੰ ਚੰਬੜਦੀ ਕੰਡਿਆਂ ਵਾਲੀ ਡਾਲੀ, ਤੇਰੀ ਸ਼ਰਅ ਆਪਣਾ ਰੂਪ ਗਈ ਬਦਲਾਈਆ। ਕਲਮੇ ਦੀ ਰਹੀ ਨਾ ਹੱਕ ਹਲਾਲੀ, ਛੁਰੀ ਹਲਾਲ ਜ਼ਿਬਹ ਕਰ ਕੇ ਜੀਵਾਂ ਰਹੀ ਤੜਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕਨਾਲੀ ਕਹੇ ਮੈਂ ਰਹਿਣਾ ਨਹੀਂ ਮਾਤ, ਮੇਰੇ ਮਾਲਕ ਮੇਰੀ ਦੁਹਾਈਆ। ਮੇਰੇ ਥਾਂ ਬਦਲ ਜਾਏ ਭਗਤਾਂ ਦੀ ਸੌਗ਼ਾਤ, ਨੌ ਖੰਡ ਵਿਚ ਨੌ ਬਰਤਣ ਆਪਣਾ ਰੂਪ ਲੈਣ ਬਦਲਾਈਆ। ਮੇਰੀ ਮਿੱਟੀ ਉਡਣੀ ਰਾਖ, ਖ਼ਾਕੀ ਖ਼ਾਕ ਰੋਵੇ ਮਾਰੇ ਧਾਹੀਆ। ਮੇਰਾ ਨਾਤਾ ਰਹਿਣਾ ਨਹੀਂ ਸੱਜਣ ਸਾਕ, ਨਬੀ ਰਸੂਲਾਂ ਪਲੂ ਲੈਣੇ ਛੁਡਾਈਆ। ਮੇਰੀ ਅੰਤ ਡੰਡਾਵਤ ਬੰਦਨਾ ਜੋੜ ਕੇ ਹਾਥ, ਸੱਯਦੇ ਵਿਚ ਸੀਸ ਝੁਕਾਈਆ। ਜਿਸ ਨੇ ਸ਼ਰਅ ਦਾ ਲੇਖਾ ਬਣਾਇਆ ਲਿਖ ਕੇ ਕਾਗ਼ਜ਼ਾਤ, ਉਹ ਲੇਖ ਲਿਖਾ ਕੇ ਕਾਗ਼ਜ਼ਾਂ ਉਤੇ ਫੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੇਰਾ ਇਕ ਇਸ਼ਾਰਾ, ਸੈਨਤ ਨਾਲ ਸਮਝਾਈਆ। ਜਨ ਭਗਤੋ ਵੇਖੋ ਸਾਹਿਬ ਦਾ ਖੇਲ ਨਿਆਰਾ, ਜੋ ਨਿਰਗੁਣ ਹੋ ਕੇ ਸਰਗੁਣ ਆਪਣਾ ਹੁਕਮ ਵਰਤਾਈਆ। ਜਿਸ ਦਾ ਕਰਦੇ ਆਏ ਇਜ਼ਹਾਰਾ, ਸਿਫ਼ਤਾਂ ਵਿਚ ਸਾਲਾਹੀਆ। ਉਹ ਪੀਰ ਬਣ ਕੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਪ੍ਰਗਟ ਹੋ ਕੇ ਚੌਵੀਆਂ ਅਵਤਾਰਾ, ਚੌਬੀਸਵਾਂ ਕਲ ਕਲਕੀ ਨਾਉਂ ਧਰਾਈਆ। ਜਿਸ ਦੀਆਂ ਨੌਂ ਖੰਡ ਪ੍ਰਿਥਮੀ ਪੁਜ ਜਾਣੀਆਂ ਸ਼ਬਦ ਵਾਲੀਆਂ ਤਾਰਾਂ, ਅੱਖਰਾਂ ਲੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਗੋਲੀਏ ਲਾ ਦੇ ਪੰਜ ਚੱਕਰ, ਚੱਕਰਵਰਤੀ ਦੇਣੇ ਹਿਲਾਈਆ। ਧੁਰਦਰਗਾਹੀ ਬਣ ਗਿਆ ਆਪ ਫੱਕਰ, ਫ਼ਕੀਰਾਂ ਸਮਝ ਕੋਇ ਨਾ ਆਈਆ। ਪਹਿਚਾਣ ਕਰੇ ਕੋਇ ਨਾ ਸੁਘੜ ਚਤੁਰ, ਅਕਲ ਬੁੱਧੀ ਭੇਵ ਕੋਇ ਨਾ ਪਾਈਆ। ਕਿਸੇ ਸੀਸ ਰਹਿਣ ਦੇਣਾ ਨਹੀਂ ਛਤਰ, ਛਤਰਧਾਰੀ ਦੇਣੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਨੂੰ ਆਈ ਅਗੰਮ ਦੀ ਆਵਾਜ਼, ਭਗਤੋ ਦਿਆਂ ਸੁਣਾਈਆ। ਕੁਛ ਪਿਛਲਾ ਖੋਲ੍ਹਾਂ ਰਾਜ਼, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਨੂੰ ਉਸ ਸਾਹਿਬ ਤੇ ਨਾਜ਼, ਜੋ ਨਜ਼ਾਕਤ ਵਿਚ ਆਪਣੀ ਕਾਰ ਭੁਗਤਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਸਮਝ ਨਾ ਸਕੇ ਮਜ਼ਾਜ, ਅੰਤ ਕਹਿਣ ਕੋਇ ਨਾ ਆਈਆ। ਉਹਨੂੰ ਸਾਰੇ ਝੁਕ ਝੁਕ ਕਰਨ ਆਦਾਬ, ਸੱਯਦਿਆਂ ਵਿਚ ਸੀਸ ਝੁਕਾਈਆ। ਅੰਤ ਕਹਿ ਕੇ ਸਤਿਗੁਰੂ ਮਹਾਰਾਜ, ਆਪਣਾ ਪਲੂ ਲੈਣ ਛੁਡਾਈਆ। ਲੇਖੇ ਲਾ ਕਲਮੇ ਦੀ ਯਾਦ, ਦੀਨ ਦੁਨੀ ਵਿਚ ਵਰਤਾਈਆ। ਅੰਤ ਸਭ ਤੋਂ ਮੰਗਣ ਆ ਗਿਆ ਜਵਾਬ, ਲਾਜਵਾਬ ਸਭ ਨੂੰ ਦਏ ਕਰਾਈਆ। ਸਭ ਨੇ ਉਸ ਦਾ ਹੋਣਾ ਮੁਹਤਾਜ, ਮੰਗਣ ਸਾਰੇ ਥਾਉਂ ਥਾਈਂਆ। ਜੋ ਮਾਲਕ ਅੰਤ ਦਾ ਆਦਿ, ਮਧ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਨੀ ਵੇਖ ਮੇਰੇ ਮਹਿਬੂਬ ਦਾ ਰਿਵਾਜ, ਸਿਰ ਫੁੱਲਾਂ ਨਾਲ ਸੁਹਾਈਆ। ਜਿਸ ਵੇਲੇ ਮਸੀਹ ਨੂੰ ਕੰਡਿਆਂ ਦਾ ਸੀ ਪਹਿਨਾਇਆ ਤਾਜ, ਫਾਸੀ ਜਗਤ ਵਾਲੀ ਲਟਕਾਈਆ। ਉਸ ਨੇ ਉਸ ਵੇਲੇ ਮੰਗੀ ਸੀ ਇਮਦਾਦ, ਹੱਥ ਦੋਵੇਂ ਉਪਰ ਉਠਾਈਆ। ਐ ਮੇਰੇ ਖ਼ੁਦਾ ਤੇ ਮੇਰੇ ਬਾਪ, ਤੇਰੀ ਬੇਪਰਵਾਹੀਆ। ਮੇਰਾ ਕੋਈ ਨਹੀਂ ਸੱਜਣ ਸਾਕ, ਸਾਥੀ ਸੰਗ ਨਾ ਕੋਇ ਨਿਭਾਈਆ। ਸਾਰੇ ਦੇ ਗਏ ਜਵਾਬ, ਪਲੂ ਪਲੂ ਨਾ ਕੋਇ ਬੰਧਾਈਆ। ਮੈਂ ਚਾਹੁੰਦਾ ਮੇਰੇ ਸੀਸ ਦੇ ਤਾਜ ਦਾ ਜੇ ਲੇਖਾ ਪੂਰਾ ਕਰਾਵੇਂ ਆਪ, ਲੋਕਮਾਤ ਫੇਰਾ ਪਾਈਆ। ਮੈਂ ਜ਼ਰੂਰ ਅਰਸ਼ਾਂ ਤੋਂ ਤੇਰਾ ਵੇਖਣ ਆਵਾਂਗਾ ਪ੍ਰਤਾਪ, ਫ਼ਰਸ਼ਾਂ ਉਤੇ ਫੇਰਾ ਪਾਈਆ। ਨੌ ਖੰਡ ਤੇਰੇ ਕਲਮੇ ਦੀ ਹੋਵੇ ਇਕੋ ਦਾਤ, ਨੌ ਫੁੱਲ ਦੇਣ ਗਵਾਹੀਆ। ਤੇਰੀ ਪੈਗ਼ੰਬਰ ਵਾਲੀ ਨਹੀਂ ਕੋਇ ਕਰਾਮਾਤ, ਜਗਤ ਵੰਡ ਨਾ ਕੋਇ ਵੰਡਾਈਆ। ਐ ਮੇਰੇ ਮਾਲਕ ਐ ਮੇਰੇ ਖ਼ੁਦਾ ਤੂੰ ਬੜਾ ਉਸਤਾਦ, ਤੇਰੀ ਉਸਤਾਦੀ ਸ਼ਗਿਰਦੀ ਸਮਝ ਕਿਸੇ ਨਾ ਆਈਆ। ਅਵਤਾਰਾਂ ਨੂੰ ਪੈਗ਼ੰਬਰਾਂ ਨੂੰ ਪੜ੍ਹਾ ਕੇ ਨਿੱਕੀ ਜੇਹੀ ਕਿਤਾਬ, ਅੱਖਰਾਂ ਨਾਲ ਪਰਚਾਈਆ। ਕਿਸੇ ਨੂੰ ਕਿਹਾ ਤੈਨੂੰ ਨਿਆਜ਼ ਦਿਤੀ ਕਿਸੇ ਨੂੰ ਕਿਹਾ ਤੈਨੂੰ ਖਵਾਇਆ ਪ੍ਰਸਾਦ, ਪ੍ਰਸਾਦ ਨੂੰ ਕਿਰਪਾ ਕਹਿ ਕੇ ਸਾਰੇ ਦਿਤੇ ਪਰਚਾਈਆ। ਪਰ ਤੇਰੀ ਕਿਰਪਾ ਨੇ ਦੀਨ ਮਜ਼੍ਹਬ ਬਣਾ ਕੇ ਪਵਾ ਦਿਤੇ ਫ਼ਸਾਦ, ਝਗੜਾ ਸਕੇ ਨਾ ਕੋਇ ਮਿਟਾਈਆ। ਭਾਵੇਂ ਮੈਂ ਤੈਨੂੰ ਕਹਿੰਦਾ ਗਾਡ, ਗਾਈਡ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਈਸਾ ਨੇ ਅੰਤ ਵੇਖਿਆ ਅਗੰਮਾ ਰੰਗ, ਮੇਰੇ ਤੋਂ ਪਹਿਲੋਂ ਧਿਆਨ ਲਗਾਈਆ। ਜਿਸ ਦਾ ਇਹੋ ਰੂਪ ਸੀ ਬਣਿਆ ਵਾਂਗ ਮਲੰਗ, ਕੱਪੜਾ ਮੋਢੇ ਉਤੇ ਸੁਟਾਈਆ। ਤਨ ਤੋਂ ਹੋਇਆ ਫੇਰ ਨੰਗ, ਖੁਲ੍ਹੜੇ ਕੇਸ ਦੇਣ ਗਵਾਹੀਆ। ਜਿਸ ਦੇ ਸੀਸ ਤੇ ਕੰਡਿਆਂ ਦਾ ਤਾਜ ਦਿਤਾ ਟੰਗ, ਪੋਸ਼ਾਕ ਸੂਲਾਂ ਵਾਲੀ ਪਾਈਆ। ਉਸ ਵੇਲੇ ਮੰਗੀ ਉਸ ਨੇ ਮੰਗ, ਅੰਤਰ ਅੰਤਰ ਧਿਆਨ ਰਖਾਈਆ। ਮੈਂ ਤੇਰਾ ਚਾਹੁੰਦਾ ਇਕ ਅਨੰਦ, ਮੇਰਾ ਸੱਜਣ ਬੇਪਰਵਾਹੀਆ। ਸਦੀ ਵੀਹਵੀਂ ਜਾਏ ਮੂਲ ਨਾ ਲੰਘ, ਬੀਸ ਬੀਸੇ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਕੰਡੇ ਕਹਿਣ ਇਹ ਸੂਲਾਂ ਫੂਲ, ਤੇਰੇ ਅੱਗੇ ਵਾਸਤਾ ਪਾਈਆ। ਜਿਸ ਵੇਲੇ ਤੇਰਾ ਮਾਲਕ ਆਵੇ ਕੰਤ ਕੰਤੂਲ, ਹਰਿ ਕਰਤਾ ਧੁਰਦਰਗਾਹੀਆ। ਉਹ ਡੰਡੇ ਖਾ ਕੇ ਬਣਾਏ ਫੂਲ, ਫੂਲ ਫੂਲਨ ਰੰਗ ਰੰਗਾਈਆ। ਤੇਰਾ ਲਹਿਣਾ ਚੁਕਾਏ ਮੂਲ, ਬਾਕੀ ਰਹਿਣ ਕੋਇ ਨਾ ਪਾਈਆ। ਖ਼ੁਸ਼ੀਆਂ ਵਿਚ ਖ਼ੁਸ਼ੀ ਲਏ ਝੂਲ, ਝੂਲਿਆਂ ਦਾ ਡੇਰਾ ਢਾਹੀਆ। ਜਿਸ ਦਾ ਨਾ ਕੋਈ ਅਰਜ਼ ਤੇ ਨਾ ਕੋਇ ਤੂਲ, ਲੰਬਾਈ ਚੌੜਾਈ ਨਾ ਕੋਇ ਸਮਝਾਈਆ। ਉਸ ਦਾ ਇਕੋ ਹੋਵੇ ਅਸੂਲ, ਅਸਲ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਇਕ ਦਿਨ ਮੁਹੰਮਦ ਨੂੰ ਦੱਸਿਆ ਨਜ਼ਾਰਾ, ਮੇਰੇ ਪਰਵਰਦਿਗਾਰ ਦਿਤਾ ਜਣਾਈਆ। ਉਠ ਮੇਰਿਆ ਬਰਖ਼ੁਰਦਾਰਾ, ਪਰਦਾ ਪਰਦਿਆਂ ਵਿਚੋਂ ਹਟਾਈਆ। ਔਹ ਵੇਖ ਮੇਰਾ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੇ ਤੇਰਾ ਕਰਨਾ ਪਾਰ ਕਨਾਰਾ, ਨਈਆ ਮੇਰੇ ਘਾਟ ਪਹੁੰਚਾਈਆ। ਮੁਹੰਮਦ ਰੋ ਪਿਆ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਓਹਨੂੰ ਖ਼ੁਦਾ ਨੇ

❋

❋

ਕੀਤਾ ਇਸ਼ਾਰਾ, ਬਿਨ ਸੈਨਤ ਦਿਤਾ ਸਮਝਾਈਆ। ਜਿਸ ਵੇਲੇ ਆਪ ਆਇਆ ਅਮਾਮ ਅਮਾਮਾ ਬਣ ਸਿਕਦਾਰਾ, ਸੂਰਬੀਰ ਵਡ ਵਡਿਆਈਆ। ਤੇਰਾ ਲੇਖੇ ਲਾਵੇ ਚੰਦ ਸਿਤਾਰਾ, ਧੁਰ ਦੀ ਸਿਤਾਰ ਨਾਲ ਵਜਾਈਆ। ਉਹਦਾ ਇਕੋ ਨਾਮ ਦਾ ਹੋਵੇ ਮੁਜ਼ਾਹਿਰਾ, ਚੌਦਾਂ ਤਬਕ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੇਰੀਆਂ ਅੰਤ ਨਿਕਲਦੀਆਂ ਚਾਂਗਾ, ਚੀਕ ਚਿਹਾੜਾ ਦੇਵਾਂ ਪਾਈਆ। ਮੇਰੀਆਂ ਅੰਤ ਅੰਤ ਦੀਆਂ ਤਾਂਘਾਂ, ਖ਼ਾਹਿਸ਼ ਇਕੋ ਇਕ ਰਖਾਈਆ। ਪੈਗ਼ੰਬਰਾਂ ਦੀਆਂ ਦੱਸੀਆਂ ਹੋਈਆਂ ਭੁੱਲ ਜਾਣਾ ਬਾਂਗਾਂ, ਅਜ਼ਾਂ ਇਕੋ ਵਾਰ ਨਾ ਕੋਇ ਸੁਣਾਈਆ। ਕਿਉਂ ਪ੍ਰਭੂ ਨੇ ਆਪਣਿਆਂ ਭਗਤਾਂ ਪੰਜਾਂ ਨੂੰ ਫੜਾ ਦੇਣੀਆਂ ਹੱਥ ਵਿਚ ਡਾਂਗਾਂ, ਪੂਰਨ ਛਾਤੀ ਛਾਤੀ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰੇ ਪਰਵਰਦਿਗਾਰ, ਤੇਰੀ ਇਕ ਸਰਨਾਈਆ। ਤੇਰਾ ਲੇਖਾ ਵਿਚ ਸੰਸਾਰ, ਸਾਹਿਬ ਤੇਰੀ ਵਡ ਵਡਿਆਈਆ। ਤੇਰੇ ਨੂਰ ਦਾ ਨੂਰ ਉਜਿਆਰ, ਨੂਰ ਨੁਰਾਨਾ ਨਜ਼ਰੀ ਆਈਆ। ਤੂੰ ਇਕ ਤੇ ਇਕ ਦਾ ਯਾਰ, ਇਕ ਇਕ ਨਾਲ ਵਡਿਆਈਆ। ਤੇਰਾ ਕਲਮਾ ਬੇਐਬ ਪਰਵਰਦਿਗਾਰ, ਬੇਐਬ ਇਕ ਅਖਵਾਈਆ। ਮੇਰੀ ਕਦਮਬੋਸੀ ਨਾਲ ਨਿਮਸਕਾਰ, ਸੱਯਦੇ ਵਿਚ ਸੀਸ ਝੁਕਾਈਆ। ਅੰਤਮ ਮੈਨੂੰ ਆਈ ਹਾਰ, ਰੋ ਕੇ ਮਾਰਾਂ ਧਾਹੀਆ। ਨਾਤਾ ਤੁਟਣਾ ਸੰਗ ਮੁਹੰਮਦ ਚਾਰ ਯਾਰ, ਯਾਰੀ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਪ੍ਰਗਟਾਈਆ। ਸਦੀ ਚੌਧਵੀਂ ਕਹੇ ਮੈਨੂੰ ਲੈ ਲੈਣ ਦਿਉ ਸਾਹ, ਥੱਕੀ ਟੁੱਟੀ ਦਿਆਂ ਸੁਣਾਈਆ। ਮੈਂ ਭੁੱਲ ਗਈ ਮੱਕੇ ਮਦੀਨੇ ਦਾ ਰਾਹ, ਔਜੜ ਰਾਹ ਗਈ ਆਈਆ। ਏਥੇ ਖ਼ੁਦਾ ਨੂੰ ਕਹਿਣ ਸਚੇ ਪਾਤਸ਼ਾਹ, ਕੀ ਤੇਰੀ ਬੇਪਰਵਾਹੀਆ। ਮੈਂ ਕਿਸ ਨਾਲੋਂ ਹੋਈ ਜੁਦਾ, ਕਿਸ ਵਿਚ ਸਮਾਈਆ। ਮੈਨੂੰ ਛੋਟੀ ਜੇਹੀ ਗੱਲ ਸੁਣਾ, ਬਿਨ ਅੱਖਰਾਂ ਦੇਣੀ ਦ੍ਰਿੜਾਈਆ। ਮੇਰਿਆ ਮਾਲਕਾ ਖ਼ਲਕ ਦਿਆ ਖ਼ਾਲਕਾ ਕਿਹਨੂੰ ਕਹਿੰਦੇ ਗੁਨਾਹ, ਪਾਕ ਕਵਣ ਅਖਵਾਈਆ। ਮੈਂ ਤੇ ਜਿਧਰ ਤੱਕਿਆ ਜਿਧਰ ਵੇਖਿਆ ਤੇਰੇ ਮੁੱਲਾ ਸ਼ੇਖ਼ ਮੁਸਾਇਕ ਜੀਵਾਂ ਕਰਨ ਜ਼ਿਬਹ, ਛੁਰੀ ਕਰਦ ਹੱਥ ਉਠਾਈਆ। ਮੇਰੀ ਗੋਲੀ ਕਹਿੰਦੀ ਹਾਏ ਮੇਰਿਆ ਰੱਬਾ,

ਚੰਦ ਸਿਤਾਰਾ ਕਹੇ ਜਿਨ੍ਹਾਂ ਕਟਾਈਆਂ ਲਬਾਂ, ਲੇਖਾ ਦੇਣਾ ਮੁਕਾਈਆ। ਸ਼ਰੀਅਤ
ਦੀਆਂ ਰਹਿਣ ਮੂਲ ਨਾ ਹੱਦਾਂ, ਇਕੋ ਤੇਰਾ ਨੂਰ ਹੋਵੇ ਰੁਸ਼ਨਾਈਆ। ਤੂੰ ਸਭ ਦਾ ਪਿਤਾ ਤੇ ਸਭ ਦਾ ਅੱਬਾ, ਅੰਮੀਜਾਨ ਇਕ ਅਖਵਾਈਆ।
ਮੇਰੀ ਦੁਹਾਈ ਤੇ ਮੇਰਾ ਸੱਦਾ, ਆਉਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ,
ਧੁਰ ਦੀ ਧਾਰ ਆਪ ਸਮਝਾਈਆ। ਪਰਵਰਦਿਗਾਰ ਕਹੇ ਸੁਣ ਨੀ ਚੌਧਵੀਂ ਸਦੀ ਛੋਟੀ, ਆਯੂ ਨਿੱਕੀ ਵਾਲੀਏ ਦਿਆਂ ਜਣਾਈਆ। ਔਹ ਵੇਖ
ਮੇਰੇ ਸ਼ਬਦ ਦੀ ਧਾਰ ਅਗੰਮੀ ਸੋਟੀ, ਜੋ ਦੋ ਜਹਾਨਾਂ ਰਹੀ ਡਰਾਈਆ। ਜਿਨ੍ਹਾਂ ਖਾਧੀ ਗੋਸ਼ਤ ਬੋਟੀ, ਉਹਨਾਂ ਦੀ ਕਰਾਂ ਸਫ਼ਾਈਆ। ਜਗਤ
ਉਤੇ ਇਕ ਅਹਾਰ ਰਹਿਣਾ ਅੰਨ ਤੇ ਰੋਟੀ, ਦੂਜਾ ਰਸਨਾ ਰਸ ਚੱਖਣ ਕੋਇ ਨਾ ਪਾਈਆ। ਦੀਨ ਦੁਨੀ ਵੇਖ ਰੋਤੀ, ਬਿਨ ਨੈਣਾਂ ਨੀਰ ਵਹਾਈਆ।
ਬਿਨਾ ਭਗਤਾਂ ਤੋਂ ਆਤਮਾ ਸਭ ਦੀ ਸੋਤੀ, ਸੁੱਤੀ ਲਏ ਨਾ ਕੋਇ ਅੰਗੜਾਈਆ। ਸਦੀ ਚੌਧਵੀਂ ਤੇਰੀ ਖੁਲ੍ਹੀ ਗੁੱਤੀ, ਮੇਂਢੀ ਸੀਸ ਨਾ ਕੋਇ ਗੁੰਦਾਈਆ।

❋

❋

ਡੋਰੀ ਚੰਦ ਸਿਤਾਰੇ ਦੀ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਨੀ ਤੂੰ ਨੌਂ ਬਰਸਾਂ ਵਿਚ ਜਾਣਾ ਲੁੱਟੀ, ਅੱਗੇ ਹੋਵੇ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਕੀ ਰਹੀ ਪੜ੍ਹ, ਅਲਿਫ਼ ਯੇ ਤੋਂ ਬਾਹਰ ਪੜ੍ਹਾਈਆ। ਮੈਨੂੰ ਇਉਂ ਜਾਪਦਾ ਪਰਵਰਦਿਗਾਰ ਨੇ ਸ੍ਰਿਸ਼ਟੀ ਕਰਨੀ ਦੋ ਧੜ, ਧਰਮ ਦੀ ਵੰਡ ਵੰਡਾਈਆ। ਫਿਰ ਭਰਨਾ ਅੰਦਰ ਹੰਕਾਰ ਦਾ ਗੜ੍ਹ, ਹਉਮੇ ਨਾਲ ਰਲਾਈਆ। ਫੇਰ ਝਗੜਾ ਪਾਉਣਾ ਚੇਤਨ ਤੇ ਜੜ੍ਹ, ਚੋਟੀ ਬਹਿ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤ ਖੇਲ ਹੋਣਾ ਅਫ਼ਸੋਸਨਾਕ, ਅਫ਼ਜ਼ਲ ਦਿਆਂ ਦ੍ਰਿੜਾਈਆ। ਬੰਦੇ ਖ਼ਾਕੀ ਰਲਣੇ ਵਿਚ ਖ਼ਾਕ, ਖ਼ਾਕ ਖ਼ਾਕ ਨਾਲ ਉਡਾਈਆ। ਅਗਲੇ ਸਾਲ ਨੂੰ ਖੁਲ੍ਹਣਾ ਤਾਕ, ਖਿੜਕੀ ਹੁਕਮ ਵਾਲੀ ਖੁਲ੍ਹਾਈਆ। ਝਗੜਾ ਪੈਣਾ ਕਾਗ਼ਜ਼ਾਤ, ਅੱਖਰਾਂ ਨਾਲ ਰਲਾਈਆ। ਦੂਜੇ ਸਾਲ ਹੋਵੇ ਫ਼ਸਾਦ, ਫ਼ੈਸਲਾ ਵਿਚ ਹੋ ਨਾ ਕੋਇ ਕਰਾਈਆ। ਤੀਜੇ ਸਾਲ ਨੂੰ ਲੱਭਣੀ ਸਭ ਨੇ ਇਮਦਾਦ, ਸਿਰ ਹੱਥ ਨਾ ਕੋਇ ਰਖਾਈਆ। ਚੌਥੇ ਸਾਲ ਘਰ ਘਰ ਪੈਣੀ ਭਾਜ, ਭੱਜਣ ਵਾਹੋ ਦਾਹੀਆ। ਪੰਜਵੇ ਸਾਲ ਬਵਿੰਜਾ ਦੇਸ਼ਾਂ ਦਾ ਖੁਸਣਾ ਰਾਜ, ਸ਼ਾਹ ਨਜ਼ਰ ਕੋਇ ਨਾ ਆਈਆ। ਅਗਲੀ ਫੇਰ ਦੱਸਣੀ ਅਗੰਮ ਆਵਾਜ਼, ਪਰਦਾ ਪਰਦਿਆਂ ਵਿਚੋਂ ਉਠਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਫੇਰ ਪੜ੍ਹਨੀ ਨਹੀਂ ਕਿਸੇ ਨਿਮਾਜ਼, ਰੋਜ਼ਾ ਬਾਂਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਇਕ ਰੰਗਾਈਆ। ਛੱਬੀ ਪੋਹ ਕਹੇ ਸਦੀ ਚੌਧਵੀਂ ਕੀ ਸੁਣਿਆ ਈ ਸ਼ਬਦ, ਕਲਮਾ ਕੀ ਦ੍ਰਿੜਾਈਆ। ਕਿਉਂ ਹੈਰਾਨ ਹੋ ਗਈਉਂ ਅਜਬ, ਕੀ ਲੀਲ੍ਹਾ ਰਿਹਾ ਵਰਤਾਈਆ। ਕਿਉਂ ਡਰ ਗਈ ਜਿਸ ਮੇਟਣੇ ਮਜ਼੍ਹਬ, ਦੀਨਾਂ ਕਰੇ ਸਫ਼ਾਈਆ। ਵੇਖੀਂ ਹੋਵੀਂ ਮੂਲ ਨਾ ਤੁਅਜਬ, ਹੈਰਾਨੀ ਵਿਚ ਨਾ ਆਈਆ। ਇਹਦਾ ਇਕੋ ਨੂਰ ਤੇ ਇਕੋ ਵਜਦ, ਵਜ਼ਾਹਤ ਇਕੋ ਨਾਮ ਸੁਣਾਈਆ। ਓਸੇ ਦਾ ਸਾਰੇ ਕਰਦੇ ਅਦਬ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਨਿਵਾਈਆ। ਓਸੇ ਦੇ ਚੁੰਮਣੇ ਸਭ ਨੇ ਕਦਮ, ਕਦਮਬੋਸੀ ਕਰਕੇ ਖ਼ੁਸ਼ੀ ਬਣਾਈਆ। ਜਿਸ ਦਾ ਤਨ ਵਜੂਦ ਨਹੀਂ ਬਦਨ, ਨੂਰ ਨੁਰਾਨਾ ਡਗਮਗਾਈਆ। ਉਹ ਸੂਫ਼ੀਆਂ ਸੰਤਾਂ ਆਇਆ ਸੱਦਣ, ਭਗਤਾਂ ਜੋੜ ਜੁੜਾਈਆ। ਜਿਸ ਨੇ ਖੇਲ ਵੇਖਣਾ ਵਿਚ ਅਦਨ, ਆਅਲਾ ਅਦਨਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੇਰਾ ਫਿਰ ਹੋਣਾ ਠਾਂਡਾ ਸੀਨਾ, ਸੀਤਲ ਧਾਰ ਵਹਾਈਆ। ਜਿਸ ਵੇਲੇ ਰੁਖ਼ ਬਦਲ ਦਿਤਾ ਰੂਸਾ ਚੀਨਾ, ਪ੍ਰਭ ਆਪਣਾ ਹੁਕਮ ਵਰਤਾਈਆ। ਉਹ ਵਕਤ ਜ਼ਰੂਰ ਹੋਵੇਗਾ ਜੇਠ ਮਹੀਨਾ, ਭੁੱਲ ਰਹੇ ਨਾ ਰਾਈਆ। ਫੇਰ ਪਤਾ ਨਹੀਂ ਕਿਸ ਨੇ ਮਰਨਾ ਕਿਸ ਨੇ ਜੀਣਾ, ਜੀਵਣ ਹੱਥ ਕਿਸੇ ਨਾ ਆਈਆ। ਸਭ ਦਾ ਹੱਕ ਹਕੂਕ ਜਾਣਾ ਛੀਨਾ, ਮਾਲਕ ਮੁਲਕ ਨਾ ਕੋਇ ਅਖਵਾਈਆ। ਦੀਨ ਦੁਨੀ ਦੀ ਬਦਲਣੀ ਤਾਲੀਮਾ, ਮਜ਼੍ਹਬੀ ਰੰਗ ਨਾ ਕੋਇ ਰੰਗਾਈਆ। ਇਹ ਖੇਲ ਹੋਣਾ ਉਤੇ ਜ਼ਮੀਨਾ, ਧਰਨੀ ਧਵਲ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲ ਆਪ ਮਿਲਾਈਆ। ਛੱਬੀ ਪੋਹ ਕਹੇ ਜਨ ਭਗਤੋ ਤੁਹਾਡੀ ਜਨਣੀ ਇਕੋ ਮਾਂ, ਪਿਤਾ ਪੁਰਖ ਅਕਾਲ ਅਖਵਾਈਆ। ਜਿਸ ਨੇ ਅੰਤਰ

❋

❋

ਆਤਮ ਪਕੜੀ ਬਾਂਹ, ਬਾਹਰੋਂ ਨਜ਼ਰ ਕੋਇ ਨਾ ਆਈਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਇ ਤਪਾਈਆ। ਜਿਸ ਝਗੜਾ ਮੇਟਣਾ ਸੂਰ ਤੇ ਗਾਂ, ਢੋਰਾਂ ਸ਼ਰਅ ਨਾ ਕੋਇ ਰਖਾਈਆ। ਹੰਸ ਬੁੱਧੀ ਬਣਾਏ ਕਾਂ, ਕੂੜੀ ਕਿਰਿਆ ਬਾਹਰ ਕਢਾਈਆ। ਨਿਥਾਵਿਆਂ ਦੇਵੇ ਧੁਰ ਦਾ ਥਾਂ, ਦਰਗਹ ਸਾਚੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਭਿੰਨੀ ਰੈਣ ਕਹੇ ਮੈਂ ਆਈ ਜਗ, ਮਿਲੀ ਮਾਤ ਵਡਿਆਈਆ। ਦਰਸ਼ਨ ਕਰ ਸੂਰੇ ਸਰਬਗ, ਆਪਣੀ ਤ੍ਰਿਖਾ ਲਈ ਬੁਝਾਈਆ। ਮੈਂ ਸੰਦੇਸ਼ਾ ਦੇਵਾ ਝਬ, ਸੁਨੇਹੜਾ ਇਕ ਪੁਚਾਈਆ। ਦੀਨ ਦਿਆਲਾ ਲੈਣਾ ਲੱਭ, ਜੋ ਸਭ ਦਾ ਪਿਤਾ ਮਾਈਆ। ਅੰਤਮ ਸਭ ਨੇ ਜਾਣਾ ਲਦ, ਜਗ ਰਹਿਣ ਕੋਇ ਨਾ ਪਾਈਆ। ਚੁਰਾਸੀ ਵਿਚੋਂ ਮਾਨਸ ਜਨਮ ਇਕੋ ਅਖ਼ੀਰੀ ਹੱਦ, ਹਰਿਜੂ ਮਿਲਣਾ ਚਾਈਂ ਚਾਈਂਆ। ਸਾਕ ਸੱਜਣ ਸੈਣ ਜਾਣੇ ਛਡ, ਅੰਤ ਸੰਗ ਨਾ ਕੋਇ ਨਿਭਾਈਆ। ਅੰਤ ਕਿਉਂ ਉਸ ਪ੍ਰਭੂ ਤੋਂ ਹੋਏ ਅੱਡ, ਜੋ ਆਤਮ ਪਰਮਾਤਮ ਨਜ਼ਰੀ ਆਈਆ। ਜਿਸ ਦਾ ਆਦਿ ਅੰਤ ਇਕੋ ਨਦ, ਸੰਦੇਸ਼ਾ ਇਕੋ ਇਕ ਸੁਣਾਈਆ। ਜਨ ਭਗਤਾਂ ਉਪਜਾਏ ਯਦ, ਯਦੀ ਆਪਣਾ ਖੇਲ ਖਿਲਾਈਆ। ਜਿਸ ਨੂੰ ਮਜ਼੍ਹਬ ਦਾ ਨਹੀਂ ਕੋਇ ਲਬ, ਦੀਨਾਂ ਹਰਸ ਨਾ ਕੋਇ ਰਖਾਈਆ। ਉਸ ਦਾ ਮੇਲ ਹੁੰਦਾ ਨਾਲ ਸਬਬ, ਸਭ ਦਾ ਮਾਲਕ ਹੋਏ ਸਹਾਈਆ। ਜਿਸ ਦੀ ਸਾਰੇ ਮੰਗਦੇ ਮਦਦ, ਮਦਦਗਾਰ ਇਕ ਅਖਵਾਈਆ। ਉਹ ਇਕੋ ਨੂਰ ਤੇ ਇਕੋ ਅਦਦ, ਬਹੁ ਵੰਡ ਨਾ ਕੋਇ ਰਖਾਈਆ। ਜਿਸ ਨੇ ਕਲਜੁਗ ਅੰਤ ਮੇਟਣਾ ਤਸ਼ੱਦਦ, ਕਲਜੁਗ ਕੂੜ ਕੁਟੰਬ ਚੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਦਰਸਾਉਣਾ ਮਜ਼੍ਹਬ, ਦੂਜੀ ਜ਼ਾਤ ਨਾ ਕੋਇ ਬਣਾਈਆ। ਜਿਸ ਦਾ ਇਕੋ ਨਾਮ ਕਲਮਾ ਹੋਣਾ ਸ਼ਬਦ, ਸ਼ਬਦੀ ਸ਼ਬਦ ਡੰਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਸਮਝਾਈਆ। ਭਿੰਨੜੀ ਰੈਣ ਕਹੇ ਮੇਰਾ ਵਕਤ ਸੁਹੇਲਾ, ਸੁਹੰਜਣਾ ਦਿਆਂ ਜਣਾਈਆ। ਮੇਰੇ ਸਾਹਿਬ ਸੁਹਾਇਆ ਵੇਲਾ, ਘੜੀ ਪਲ ਨਾਲ ਵਡਿਆਈਆ। ਜਿਹੜਾ ਫਿਰਦਾ ਇਕ ਅਕੇਲਾ, ਇਕ ਏਕੰਕਾਰ ਨੂਰ ਇਲਾਹੀਆ। ਲੇਖਾ ਪੂਰਾ ਕਰੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਈਆ। ਜਨ ਭਗਤਾਂ ਬਣਕੇ ਸੱਜਣ ਸੁਹੇਲਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਸਭ ਦੇ ਹੱਥ ਟਿਕਾਈਆ। ਭਿੰਨੜੀ ਰੈਣ ਕਹੇ ਮੇਰਾ ਪਰਮ ਪੁਰਖ ਕਰਤਾਰ, ਹਰਿ ਵਡਾ ਵਡ ਵਡਿਆਈਆ। ਜਿਸ ਕਲਜੁਗ ਵਿਚ ਸਤਿਜੁਗ ਦਿਤਾ ਉਸਾਰ, ਨੀਂਹ ਭਗਤਾਂ ਵਾਲੀ ਰਖਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਕੋਝਿਆਂ ਕਮਲਿਆਂ ਲਏ ਤਰਾਈਆ। ਮੌਤਾ ਸਿੰਘ ਪਾੜ ਆਪਣੀ ਦਸਤਾਰ, ਨਾਜ਼ਰ ਸਿੰਘ ਹੱਥ ਫੜਾਈਆ। ਨਾਜ਼ਰ ਸਿੰਘ ਸਚ ਸਿੰਘਾਸਣ ਥੱਲੇ ਦੇਵੇ ਵਾੜ, ਜਗਤ ਗ਼ਰੀਬੀ ਭਗਤਾਂ ਵਿਚੋਂ ਬਾਹਰ ਕਢਾਈਆ। ਸਭ ਦਾ ਖਾਣ ਪੀਣ ਦਾ ਚਲਦਾ ਰਹੇ ਵਿਹਾਰ, ਭੁੱਖਿਆਂ ਭੁੱਖ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜਗਤ ਪੱਗ ਪਾਟੀ ਸ਼ਤਾਬੀ, ਜਿਸ ਸ਼ਰਅ ਦਿਤੀ ਗਵਾਈਆ। ਉਸ ਦੇ ਬਦਲੇ ਬੰਨ੍ਹ ਲੈ ਰੰਗ ਅਨਾਬੀ, ਰੰਗਤ ਰੰਗ ਵਿਚੋਂ ਬਦਲਾਈਆ। ਇਹ ਲੇਖ ਨਹੀਂ ਕੋਈ ਪਿਛਲਾ ਕਿਤਾਬੀ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਸਾਹਿਬ ਸਤਿਗੁਰ ਹੋਇਆ ਰਾਜ਼ੀ, ਸਿਰ ਆਪਣਾ ਹੱਥ ਟਿਕਾਈਆ।

❋

❋

ਜਿਸ ਸ਼ਰਅ ਮੇਟਣੀ ਮੁੱਲਾ ਕਾਜ਼ੀ, ਝਗੜਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦ ਆਪਣਾ ਹੁਕਮ ਵਰਤਾਈਆ। ਭਿੰਨੜੀ ਰੈਣ ਕਹੇ ਮੈਂ ਖੇਲ ਵੇਖਣੀ ਥਲ ਜਲ ਦੀ, ਜਲਦੀ ਜਲਦੀ ਧਿਆਨ ਲਗਾਈਆ। ਜਨ ਭਗਤੋ ਭਗਤ ਭੰਡਾਰੇ ਅੱਗ ਬਲਦੀ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਦੇ ਵਾਸਤੇ ਆ ਗਏ ਖੰਡ ਘਿਉ ਤੇ ਹਲਦੀ, ਬਰਤਨ ਨੌਂ ਰੰਗ ਰੰਗਾਈਆ। ਨੌ ਰੁਪਈਏ ਲੇਖਾ ਮੁਕਾਵਣ ਜਲਦੀ, ਮਾਇਆ ਕੂੜ ਵਾਲੀ ਚੁਕਾਈਆ। ਨੌਂ ਪੈਸੇ ਖੇਲ ਦੱਸਣ ਅਟਲ ਦੀ, ਨਵ ਦਵਾਰ ਦਾ ਡੇਰਾ ਢਾਹੀਆ। ਮੇਖਾ ਧਾਰ ਜਗਤ ਅਛੱਲ ਦੀ, ਜੜ੍ਹ ਕੂੜ ਵਾਲੀ ਪੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਭਿੰਨੜੀ ਰੈਣ ਕਹੇ ਗੋਲੀਏ ਮੁਖ ਵਿਚ ਲੈ ਲੈ ਲਾਲ ਰੁਮਾਲ, ਅੱਖਾਂ ਲਾਲ ਦੁਰਗਾ ਵੱਲ ਉਠਾਈਆ। ਉਠ ਕੇ ਕਹੋ ਸਭ ਦੇ ਸਿਰ ਤੇ ਕੂਕਦਾ ਕਾਲ, ਨਗਾਰਾ ਜਗਤ ਵਾਲਾ ਵਜਾਈਆ। ਜਨ ਭਗਤੋ ਵਕਤ ਲੈਣਾ ਸੰਭਾਲ, ਸੰਬਲ ਬੈਠਾ ਧੁਰ ਦਾ ਮਾਹੀਆ। ਜਿਸ ਨੇ ਇਕੋ ਰੰਗ ਰੰਗਾਉਣਾ ਸ਼ਾਹ ਕੰਗਾਲ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਥੇ ਹੋਵੋਗੇ ਉਥੇ ਕਰੇਗਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜਿਸ ਸੁਣਿਆ ਮੁਰੀਦਾਂ ਹਾਲ, ਮੁਰਸ਼ਦ ਅਗੰਮ ਅਥਾਹੀਆ। ਉਸ ਨੇ ਕੰਡਿਆਂ ਵਾਲੀ ਬੇਰੀ ਦਾ ਫੜ ਕੇ ਡਾਲ, ਕਲਜੁਗ ਕੰਡੇ ਗੁਰਮੁਖਾਂ ਨਾਲੋਂ ਲਾਹੀਆ। ਮੁਹੰਮਦ ਦੀ ਉਮਤ ਦੀ ਮੂਧੀ ਕਰ ਕੁਨਾਲ, ਕੁਨਾਲੀ ਖ਼ਾਲੀ ਦਿਤੀ ਵਖਾਈਆ। ਤੁਹਾਡੀ ਲੇਖੇ ਪਾਵੇ ਘਾਲ, ਜੋ ਚਲ ਕੇ ਆਏ ਆਪਣਾ ਪੰਧ ਮੁਕਾਈਆ। ਇਹ ਸੰਦੇਸਾ ਗੁਰ ਗੋਬਿੰਦ ਦਿਤਾ ਸੀ ਸਰ ਰਵਾਲ, ਸਹਿਜ ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਭਿੰਨੜੀ ਰੈਣ ਕਹੇ ਜਨ ਭਗਤੋ ਗਾਉਣਾ ਢੋਲਾ, ਬਿਨ ਢੋਲਕ ਛੈਣੇ ਤਾਲ ਜਣਾਈਆ। ਤੁਹਾਡਾ ਸਤਿਗੁਰ ਸ਼ਬਦ ਬਣਿਆ ਵਿਚੋਲਾ, ਵਿਚਲਾ ਭੇਵ ਰਿਹਾ ਨਾ ਰਾਈਆ। ਨਾ ਕੋਇ ਪੜਦਾ ਨਾ ਕੋਇ ਓਹਲਾ, ਸਨਮੁਖ ਹੋ ਕੇ ਸੋਭਾ ਪਾਈਆ। ਨਾ ਕੋਇ ਮਾਸਾ ਨਾ ਕੋਇ ਤੋਲਾ, ਵਜ਼ਨ ਵਿਚ ਵਜ਼ਨ ਨਾ ਕੋਇ ਜਣਾਈਆ। ਤੁਸਾਂ ਖ਼ੁਸ਼ੀਆਂ ਵਿਚ ਰਹਿਣਾ ਦੀਨ ਦੁਨੀ ਦਾ ਵੇਖਣਾ ਰੌਲਾ, ਜਿਸ ਨੂੰ ਰੌਲ ਪੰਡਤ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਖਾਈਆ। ਲਾੜੀ ਮੌਤ ਕਹੇ ਪ੍ਰਭੂ ਮੈਂ ਸੁੱਤੀ ਉਠੀ, ਆਪਣੀ ਲਈ ਅੰਗੜਾਈਆ। ਮੈਂ ਭੱਜੀ ਆਈ ਪੈਰੀਂ ਪੁੱਠੀ, ਪੁੱਠੇ ਪੈਰੀਂ ਪੰਧ ਚੁਕਾਈਆ। ਜਿਧਰ ਵੇਖਿਆ ਤੇਰੀ ਸ੍ਰਿਸ਼ਟੀ ਤੇਰੇ ਨਾਲ ਰੁੱਠੀ, ਸਾਚਾ ਸੰਗ ਨਾ ਕੋਇ ਜਣਾਈਆ। ਤੈਨੂੰ ਲੱਭਦੇ ਅੰਦਰ ਵੜ ਕੇ ਗੁੱਠੀ, ਭੱਜਣ ਵਾਹੋ ਦਾਹੀਆ। ਮੇਰੇ ਸਾਹਿਬ ਸਚ ਦੀ ਲੱਗੀ ਕਿਸੇ ਨਾ ਰੁਚੀ, ਮਨਸਾ ਮਨ ਨਾ ਦੂਰ ਕਰਾਈਆ। ਅੰਤਰ ਕਲਪਣਾ ਕੂੜ ਕੁੱਦੀ, ਦਿਵਸ ਰੈਣ ਹੋਈ ਹਲਕਾਈਆ। ਮੈਂ ਚਾਰੋਂ ਕੁੰਟ ਤਕਾਂ ਪੰਜ ਤਤ ਬੁਤੀ, ਬੁਤਖ਼ਾਨਿਆਂ ਧਿਆਨ ਲਗਾਈਆ। ਦੁਨੀਆ ਦਾ ਲਾਲਚ ਤੱਕਿਆ ਧੀਆਂ ਪੁੱਤੀਂ, ਨਾਰ ਕੰਤ ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਅੰਤ ਗੱਲ ਕਰਨੀ ਦੋ ਤੁਕੀ, ਸਹਿਜ ਨਾਲ ਸਮਝਾਈਆ। ਜਨ ਭਗਤੋ ਜਿਨ੍ਹਾਂ ਨੇ ਵਟ ਚਾੜ੍ਹੇ ਸੀ ਮੁੱਛੀਂ, ਸੰਧੂਰ ਮਸਤਕ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਲਾੜੀ ਮੌਤ ਕਹੇ ਮੇਰੇ ਪਾਪਾ,

❋

❋

ਪਤਿਤ ਪਾਵਨ ਦਿਆਂ ਜਣਾਈਆ। ਮੈਂ ਚਾਹੁੰਦੀ ਤੇਰੇ ਚਰਨਾਂ ਵਿਚ ਬਹਿ ਕੇ ਮੈਂ ਤੇ ਦੁਰਗਾ ਸਦੀ ਚੌਧਵੀਂ ਦੀ ਗੋਲੀ ਤਿੰਨੇ ਕਰੀਏ ਸਿਆਪਾ, ਹਾਏ ਹਾਏ ਤਿੰਨ ਵਾਰ ਸੁਣਾਈਆ। ਨੀ ਦੁਰਗਾ ਤੂੰ ਕਿਉਂ ਕਰੇਂ ਹਾਏ, ਐਵੇਂ ਰਹੀ ਕੁਰਲਾਈਆ। ਤੂੰ ਤੇ ਸੁੰਭ ਨਿਸੁੰਭ ਵਰਗੇ ਦੈਂਤ ਖਪਾਏ, ਅਠਾਈ ਪਦਮ ਜੋ ਦਲ ਰਖਾਈਆ। ਤੇਰੀਆਂ ਅਸ਼ਟ ਭੁਜਾਂ ਤੇ ਅੱਠ ਬਾਹੇਂ, ਅੱਠੇ ਸ਼ਸਤਰ ਨਾਲ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਤੈਨੂੰ ਰਹੇ ਧਿਆਏ, ਦੇਵ ਦੇਵਾ ਕਹਿ ਕੇ ਸੀਸ ਨਿਵਾਈਆ। ਤੇਰਾ ਇਕੋ ਰੂਪ ਜੋਤ ਰੁਸ਼ਨਾਏ, ਤੈਨੂੰ ਜੰਮਣ ਵਾਲੀ ਕੋਇ ਨਾ ਮਾਈਆ। ਧਰਨੀ ਉਤੇ ਨਹੀਂ ਕੋਇ ਥਾਏ, ਸਿੰਘ ਅਸਵਾਰ ਦੇਣਾ ਸਮਝਾਈਆ। ਤੂੰ ਹੰਕਾਰੀ ਬੁਰਜ ਸਾਰੇ ਢਾਹੇ, ਦੈਂਤਾ ਕਰੀ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨੀ ਦੁਰਗਾ ਤੈਨੂੰ ਕਾਹਦਾ ਦੁੱਖ, ਕਿਉਂ ਰਹੀ ਕੁਰਲਾਈਆ। ਤੇਰੀ ਕਾਲੀ ਦੀ ਉਤਰੀ ਅਜੇ ਨਾ ਭੁੱਖ, ਖੱਪਰ ਹੱਥਾਂ ਵਿਚ ਉਠਾਈਆ। ਜਿਸ ਨੇ ਕੋਟਨ ਕੋਟਾਂ ਦਾ ਖ਼ੂਨ ਪੀਤਾ ਚੁੱਕ, ਲਾਲ ਰੰਗ ਨਾਲ ਰੰਗਾਈਆ। ਤੇਰੀ ਆਸਾ ਅਜੇ ਗਈ ਨਾ ਮੁਕ, ਫੇਰ ਆਈ ਭੱਜੀ ਵਾਹੋ ਦਾਹੀਆ। ਪ੍ਰਭੂ ਦੇ ਸਿੰਘਾਸਣ ਥੱਲੇ ਬੈਠੀਉਂ ਲੁਕ, ਸੰਮਤ ਸ਼ਹਿਨਸ਼ਾਹੀ ਦਏ ਗਵਾਹੀਆ। ਜਿਸ ਨੇ ਸਿੰਘਾਸਣ ਕੀਤਾ ਪੁੱਠ, ਪੁੱਠੀ ਉਮਤ ਦਿਤੀ ਕਰਾਈਆ। ਨੀ ਗੋਲੀਏ ਤੈਨੂੰ ਕਾਹਦੀ ਲੁੱਟ, ਕਿਉਂ ਹਾਏ ਹਾਏ ਕਰ ਕੁਰਲਾਈਆ। ਤੂੰ ਮਰਦੇ ਵੇਖ ਉਮਤੀ ਪੁੱਤ, ਚਾਰ ਯਾਰੀ ਨਾਲ ਰਲਾਈਆ। ਪ੍ਰਭ ਦਾ ਭਾਣਾ ਜਾਏ ਨਾ ਰੁਕ, ਅੱਗੇ ਹੋ ਨਾ ਕੋਇ ਅਟਕਾਈਆ। ਤੇਰੇ ਮੁਖ ਵਿਚੋਂ ਖ਼ੂਨ ਨਿਕਲਿਆਂ ਥਾਂ ਥੁੱਕ, ਖ਼ੂਨ ਦੀ ਧਾਰ ਦਿਤੀ ਵਹਾਈਆ। ਛੱਬੀ ਪੋਹ ਨੂੰ ਹੋ ਕੇ ਚੁਪ, ਕਿਉਂ ਬੈਠੀ ਮੁਖ ਬਦਲਾਈਆ। ਉਹ ਤਕ ਲੈ ਉਮਤ ਨੇ ਤਰਸਣਾ ਇਕ ਇਕ ਟੁੱਕੜਾ ਤੇ ਇਕ ਇਕ ਟੁੱਕ, ਅੰਨ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਹੋਏ ਸਹਾਈਆ। ਲਾੜੀ ਮੌਤ ਤੂੰ ਕਿਉਂ ਐਵੇਂ ਹਾਏ ਹਾਏ ਕਰਦੀ, ਚਾਰ ਜੁਗ ਦੇ ਮਾਨਸ ਗਈ ਖਾਈਆ। ਤੈਥੋਂ ਤਤਾਂ ਵਾਲੀ ਧਾਰ ਸਾਰੀ ਡਰਦੀ, ਨੇਤਰ ਰੋਵਣ ਮਾਰਨ ਧਾਹੀਆ। ਤੂੰ ਹੋਣੀਏਂ ਜਿਸ ਘਰ ਵਿਚ ਵੜਦੀ, ਉਸ ਘਰਾਨੇ ਦੀ ਕਰੇ ਸਫ਼ਾਈਆ। ਤੇਰੀ ਆਸਾ ਕਦੇ ਨਾ ਭਰਦੀ, ਤ੍ਰਿਸਨਾ ਪੂਰ ਨਾ ਕੋਇ ਕਰਾਈਆ। ਤੂੰ ਚੌਥੇ ਜੁਗ ਦਾ ਰਾਹ ਤਕਦੀ, ਬੈਠੀ ਨੈਣ ਉਠਾਈਆ। ਸੋਹਣੀ ਸ਼ਿੰਗਾਰ ਕਰ ਕੇ ਫਬਦੀ, ਫੁੱਲ ਸੱਗੀ ਰਹੀ ਸੁਹਾਈਆ। ਤੈਨੂੰ ਪਤਾ ਨਹੀਂ ਇਹ ਉਮਤ ਉਸ ਰੱਬ ਦੀ, ਜਿਸ ਮੁਹੰਮਦ ਦਿਤੀ ਵਡਿਆਈਆ। ਉਹ ਵੇਖ ਸਦੀ ਚੌਧਵੀਂ ਭੱਜਦੀ, ਹਾਜ਼ਰ ਹੋ ਕੇ ਸੀਸ ਨਿਵਾਈਆ। ਗੋਲੀ ਨੇ ਚਵਾਤੀ ਲਾਈ ਅੱਗ ਦੀ, ਨੌਂ ਖੰਡ ਅਗਨੀ ਦੇਣੀ ਤਪਾਈਆ। ਧਾਰ ਰਹਿਣੀ ਨਹੀਂ ਬਗੜੇ ਬਪ ਦੀ, ਸਭ ਦੀ ਕਰਨੀ ਸਫ਼ਾਈਆ। ਤੂੰ ਵੀ ਉਸੇ ਪ੍ਰਭੂ ਨੂੰ ਜਪਦੀ, ਜਿਸ ਨੂੰ ਜਪੇ ਲੋਕਾਈਆ। ਪਰ ਦੁਨੀਆ ਨੂੰ ਮਾਇਆ ਸੱਪਣੀ ਹੋ ਕੇ ਡੱਸਦੀ, ਜਿਸ ਤੋਂ ਆਪਣਾ ਆਪ ਸਕੇ ਨਾ ਕੋਇ ਬਚਾਈਆ। ਤੂੰ ਪ੍ਰਭ ਦੇ ਹੁਕਮ ਵਿਚ ਨੱਸਦੀ, ਰਾਜਿਆਂ ਰਾਣਿਆਂ ਲਵੀਂ ਖਾਈਆ। ਸੂਰਬੀਰਾਂ ਦੀਆਂ ਤਾਰਾਂ ਕੱਟਦੀ, ਅੱਗੇ ਬਲ ਨਾ ਕੋਇ ਵਖਾਈਆ। ਹੁਣ ਖੇਲ ਕਰਨੀ ਝਟ ਦੀ, ਝਟਕੇ ਹਲਾਲੀ ਵਾਲੇ ਸਾਰੇ ਦੇਣੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਲਾੜੀ ਮੌਤ ਇਕ ਵਾਰ ਵੇਖ ਲੈ ਆਪਣੇ ਨੈਣ, ਨੈਣ ਮੁੰਧਾਰੀ ਰਿਹਾ ਜਣਾਈਆ। ਤੈਨੂੰ ਫੇਰ ਨਾ ਪਏ ਕਹਿਣ, ਕਹਿਣ ਦੀ ਲੋੜ ਰਹੇ ਨਾ ਰਾਈਆ।

❋

❋

ਨੀ ਅੰਤ ਜਗਤ ਜਹਾਨ ਵਿਚ ਰੂਪ ਧਾਰ ਲੈ ਡੈਣ, ਭੈ ਵਿਚ ਸਾਰੇ ਦੇਣੇ ਡਰਾਈਆ। ਨਾਤਾ ਤੋੜਨਾ ਭਾਈ ਭੈਣ, ;ਸਗਲਾ ਸੰਗ ਨਾ ਕੋਇ ਰਖਾਈਆ। ਤੇਰੇ ਕੋਲ ਇਕੋ ਇਕ ਹੁਕਮ ਦੀ ਰਸਾਇਣ, ਜੁਗ ਚੌਕੜੀ ਨਿਖੁਟ ਕਦੇ ਨਾ ਜਾਈਆ। ਕਿਸੇ ਨੂੰ ਲੈਣ ਨਾ ਦੇਵੀਂ ਚੈਨ, ਮਾਵਾਂ ਪੁੱਤਰ ਕਰੀਂ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਭੁਗਤਾਈਆ। ਲਾੜੀ ਮੌਤ ਕਹੇ ਮੇਰੀ ਨਮਸਤੇ, ਨਮੋ ਨਮੋ ਸਰਨਾਈਆ। ਮੈਨੂੰ ਕਲਜੁਗ ਜੀਵ ਲੱਭ ਗਏ ਬੜੇ ਸਸਤੇ, ਕੀਮਤ ਦਾਮ ਨਾ ਕੋਇ ਚੁਕਾਈਆ। ਕਿਉਂ ਇਹ ਜਗਤ ਦੀ ਕੂੜ ਕਿਰਿਆ ਵਿਚ ਮਸਤੇ, ਮਧ ਨਾਮ ਦੀ ਪੀਵਣ ਵਾਲਾ ਨਜ਼ਰ ਕੋਇ ਨਾ ਆਈਆ। ਭੁੱਲ ਗਏ ਅਵਤਾਰ ਪੈਗ਼ੰਬਰ ਗੁਰੂਆਂ ਦੇ ਰਸਤੇ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਇਹ ਵਣਜਾਰੇ ਰਹਿ ਗਏ ਆਪਣੇ ਜਸ ਦੇ, ਸਾਧ ਸੰਤ ਆਪਣੀ ਕਰਨ ਵਡਿਆਈਆ। ਕਿਸੇ ਨੂੰ ਨਜ਼ਾਰੇ ਮਿਲਦੇ ਨਹੀਂ ਨਿਜ ਨੇਤਰ ਅੱਖ ਦੇ, ਪ੍ਰਤਖ ਮਿਲੇ ਨਾ ਕੋਇ ਗੁਸਾਈਂਆ। ਇਹ ਪਿਆਸੇ ਹੋ ਗਏ ਲਹੂ ਮਿਝ ਰਤ ਦੇ, ਮਾਣਸ ਮਾਣਸਾਂ ਤਾਈਂ ਖਾਈਆ। ਇਨ੍ਹਾਂ ਨੂੰ ਪਤੇ ਨਹੀਂ ਪਰਮੇਸ਼ਵਰ ਪਤਿ ਦੇ, ਜੋ ਪਾਰਬ੍ਰਹਮ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੇਰੀ ਤੂੰਬੀ ਦੀ ਹਿਲਾ ਦਿਉ ਤਾਰ, ਤਰਾ ਤਰਾ ਜਣਾਈਆ। ਮੇਰੇ ਕੁਦਰਤ ਦੇ ਕਾਦਰ ਯਾਰ, ਕਦੀਮ ਦੇ ਮਾਲਕ ਬੇਪਰਵਾਹੀਆ। ਸਭ ਦਾ ਕਰਜ਼ਾ ਦੇ ਉਤਾਰ, ਲਹਿਣਾ ਰਹਿਣ ਕੋਇ ਨਾ ਪਾਈਆ। ਆਹ ਤਕ ਮੰਗਦੇ ਤੇਰਾ ਦਵਾਰ, ਸਾਰੇ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਆਸਾ ਇਕ ਜਣਾਈਆ। ਸਦੀ ਚੌਧਵੀਂ ਕਹੇ ਮੇਰਾ ਰੰਗ ਦੇ ਇਕੋ ਕਫ਼ਨ, ਕਫ਼ਨੀ ਵਾਲੇ ਬੇਪਰਵਾਹੀਆ। ਕੂੜੇ ਕਲਮੇ ਵਾਲੇ ਕਰ ਦੇ ਦਫ਼ਨ, ਦਫ਼ਾ ਆਪਣਾ ਹੁਕਮ ਸੁਣਾਈਆ। ਮੇਰਾ ਕਿਨਾਰਾ ਆਇਆ ਪੱਤਣ, ਪਤਿਪਰਮੇਸ਼ਵਰ ਦਿਆਂ ਜਣਾਈਆ। ਤੁਧ ਬਿਨ ਕੋਇ ਨਾ ਆਵੇ ਰੱਖਣ, ਕਲਜੁਗ ਅੰਤ ਨਾ ਕੋਇ ਸਹਾਈਆ। ਤੈਨੂੰ ਬੁੱਲਾਂ ਨਾਲ ਸਾਰੇ ਰਟਣ, ਹਿਰਦੇ ਸਕੇ ਨਾ ਕੋਇ ਵਸਾਈਆ। ਕੋਟਾਂ ਵਿਚੋਂ ਤੇਰੇ ਭਗਤ ਸੁਹੇਲੇ ਥੋੜੇ ਰਤਨ, ਰਤਨ ਅਮੋਲਕ ਨਜ਼ਰੀ ਆਈਆ। ਜਿਹੜੇ ਤੂੰ ਮੇਰਾ ਮੈੈਂਂ ਤੇਰਾ ਨਾਮ ਜਪਣ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੂਪ ਇਕੋ ਸਰੂਪ ਸਮਾਈਆ। ਤੇਰੇ ਸ਼ਬਦ ਦਾ ਸੁਣ ਕੇ ਬਚਨ, ਬੱਚੇ ਬੁੱਢੇ ਜਵਾਨ ਖ਼ੁਸ਼ੀਆਂ ਵਿਚ ਟੱਪਣ ਚਾਈਂ ਚਾਈਂਆ। ਸਚਖੰਡ ਦਵਾਰੇ ਸਦਾ ਵਸਣ, ਜਿਥੇ ਵਸੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਰੰਗਾਈਆ। ਛੱਬੀ ਪੋਹ ਕਹੇ ਮੇਰੀ ਸੁਹੰਜਣੀ ਸੁਹਾਵੀ ਰਾਤੀ, ਰਾਤਰੀ ਦਏ ਗਵਾਹੀਆ। ਜਨ ਭਗਤੋ ਤੁਹਾਡੇ ਅੰਦਰ ਪ੍ਰਭੂ ਦੀ ਇਕੋ ਜੇਹੀ ਪ੍ਰਭਾਤੀ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਤੁਹਾਡੇ ਅੰਤਰ ਦਾ ਅੰਤਰ ਨਾਤੀ, ਨਿਰੰਤਰ ਦਾ ਮੇਲਾ ਧੁਰਦਰਗਾਹੀਆ। ਸਤਿ ਦਾ ਸਚ ਬਣ ਕੇ ਸਾਥੀ, ਸਗਲਾ ਸੰਗ ਨਿਭਾਈਆ। ਅੱਜ ਦਾ ਸੁਨੇਹੜਾ ਧੁਰ ਦਾ ਸ਼ਬਦ ਤੇ ਪ੍ਰਭੂ ਦੇ ਪ੍ਰੇਮ ਦੀ ਪਾਤੀ, ਤੁਹਾਡੇ ਹਿਰਦੇ ਅੰਦਰ ਬਿਨਾ ਅੱਖਰਾਂ ਦਏ ਲਿਖਾਈਆ। ਇਹ ਚਿੱਠੀ ਕਿਸੇ ਤੋਂ ਨਾ ਜਾਏ ਵਾਚੀ, ਅੱਖਾਂ ਨਾਲ ਪੜ੍ਹਨ ਕੋਇ ਨਾ ਆਈਆ। ਤੁਹਾਨੂੰ ਸਾਹਿਬ ਨੇ ਆਪਣੀ ਕਿਰਪਾ ਨਾਲ ਚਾੜ੍ਹਿਆ ਘਾਟੀ, ਮੰਜ਼ਲ ਇਕੋ ਦਿਤੀ ਵਖਾਈਆ। ਤੁਸੀਂ ਉਹਦੇ ਬਣੇ ਜਮਾਤੀ, ਜੋ ਜੁਗ ਜੁਗ ਸਭ ਨੂੰ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਦੀ ਨਿਰਗੁਣ ਧਾਰ ਕਰੇ ਤਲਾਸ਼ੀ, ਘਟ ਘਟ ਅੰਤਰ ਵੇਖੇ ਥਾਉਂ ਥਾਈਂਆ।

੨੭ ਪੋਹ ਸ਼ਹਿਨਸ਼ਾਹੀ ਸੰਮਤ ੭ ਮਹਿੰਦਰ ਕੌਰ ਭੁਲਰ ਹਾਂਸ, ਮੇਹਰ ਸਿੰਘ ਜਗਰਾਉਂ, ਆਸਾ ਸਿੰਘ ਖਾਂਘ, ਪਾਲ ਸਿੰਘ ਲੱਲੀਆਂ, ਸਵਰਨ ਸਿੰਘ ਨੰਦਾਪੁਰ, ਹਜ਼ਾਰਾ ਸਿੰਘ ਮਨਿਆਲਾ, ਕੁੰਦਨ ਸਿੰਘ ਸ਼ਾਹਪੁਰ ਥੇੜੀ, ਸੁੰਦਰ ਸਿੰਘ ਰੋਸੇ, ਜੋਗਿੰਦਰ ਸਿੰਘ ਮਹਿਰਮ ਪੁਰਾ,

ਸੁਰਿੰਦਰ ਕੌਰ ਕਮੋਜਹਰਾ, ਸਵਰਨ ਕੌਰ ਸੈਦ ਪੁਰ, ਗੁਰਮੀਤ ਕੌਰ ਕਰਾਲਾ, ਜੋਗਿੰਦਰ ਕੌਰ ਗੋਲੇਵਾਲ, ਮਾਧੋ ਸਿੰਘ ਚੀਮਾ,
ਅਰਜਨ ਸਿੰਘ ਮਾਣਕ ਪੁਰਾ, ਚੰਦਾ ਸਿੰਘ ਦਿੱਲੀ, ਜੀਤੋ ਬਾਬੋਵਾਲ, ਰਜਵੰਤ ਅਟਾਰੀ, ਤਾਰੋ ਛਾਪਾ,
ਰਾਮ ਸਿੰਘ ਗੁਰਭੇਜ ਕੌਰ ਕਹੋਰ,ੂ ਸ਼ਿੰਦਰੋ ਮਲੂਵਾਲ, ਸ਼ਾਂਤੀ ਅੰਮ੍ਰਿਤਸਰ, ਗੁਰਬਚਨ ਸਿੰਘ
ਅਹਿਮਦਪੁਰ, ਬਲਜੀਤ ਸਿੰਘ ਜੇਤੇਅਲੀ, ਦਲੀਪ ਸਿੰਘ ਟਾਂਗਰਾ, ਰਮੇਸ਼ ਚੰਦਰ
ਫ਼ਿਰੋਜ਼ਪੁਰ, ਈਸ਼ਰ ਸਿੰਘ ਡਡਹੇਰੀ, ਬਗੀਚਾ ਸਿੰਘ ਮੁੰਡੀ ਜਮਾਲ,
ਹਰਿ ਭਗਤ ਦਵਾਰ ਜੇਠੂਵਾਲ ਸਵੇਰ ਦੇ ਵੇਲੇ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਮੇਰੀ ਧਰਮ ਧਾਰ ਦੀ ਜੁਗ ਜੁਗ ਰੀਤਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਾਰ ਭੁਗਤਾਈਆ। ਇਕੋ ਮਾਣ ਬਖ਼ਸ਼ਣਾ ਊਚਾ ਨੀਚਾ, ਵੱਡਾ ਛੋਟਾ ਨਾ ਕੋਇ ਅਖਵਾਈਆ। ਜਨ ਭਗਤਾਂ ਸੀਨਾ ਕਰਾਂ ਠਾਂਡਾ ਸੀਤਾ, ਅਗਨੀ ਤਤ ਬੁਝਾਈਆ। ਜਿਨ੍ਹਾਂ ਦਾ ਨਾਮ ਸਦਾ ਰਹੇ ਜਗ ਜੀਤਾ, ਜਗਜੀਵਣ ਦਾਤਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਆਦਿ ਅੰਤ ਪਿਆਰ, ਪਿਆਰ ਮੁਹੱਬਤ ਵਿਚ ਸਮਾਈਆ। ਮੈਨੂੰ ਜੁਗ ਚੌਕੜੀ ਅਖਤਿਆਰ, ਪ੍ਰਭ ਦਾ ਹੁਕਮ ਦੋ ਜਹਾਨ ਮਨਾਈਆ। ਜਨ ਭਗਤਾਂ ਪਾਵਾਂ ਸਾਰ, ਚੁਰਾਸੀ ਵਿਚੋਂ ਆਪ ਉਠਾਈਆ। ਨਿਰਗੁਣ ਸਰਗੁਣ ਦੇਂਦਾ ਆਵਾਂ ਅਧਾਰ, ਨਿਤ ਨਵਿਤ ਆਪਣੀ ਕਾਰ ਕਮਾਈਆ। ਅੰਤਮ ਲੇਖਾ ਪੂਰਾ ਕਰਾਂ ਵਿਚ ਸੰਸਾਰ, ਸਹਿਸਾ ਰੋਗ ਜਗਤ ਮਿਟਾਈਆ। ਜਨਮ ਮਰਨ ਦਾ ਗੇੜ ਨਿਵਾਰ, ਆਵਣ ਜਾਵਣ ਪੰਧ ਮੁਕਾਈਆ। ਧਰਮ ਦੀ ਧਾਰ ਸੀਸ ਬੰਨ੍ਹ ਦਸਤਾਰ, ਸਿਰ ਸਰ ਧੁਰ ਦੇ ਲੇਖੇ ਪਾਈਆ। ਉਨ੍ਹਾਂ ਜਨਮ ਲੈਣਾ ਪਏ ਨਾ ਦੂਜੀ ਵਾਰ, ਅਗਨੀ ਅੱਗ ਨਾ ਕੋਇ ਤਪਾਈਆ। ਮਿਲੇ ਮੇਲ ਸੱਚੀ ਸਰਕਾਰ, ਦਰਗਹ ਸਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਚ ਦੀ ਬੰਨ੍ਹੇ ਧਾਰ, ਧਰਨੀ ਧਰਤ ਧਵਲ ਧੌਲ ਧੁਰ ਦਾ ਹੁਕਮ ਇਕ ਵਰਤਾਈਆ।

❋

❋