੨੭ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਵੇਲੇ ਜ਼ਿਲਾ ਅੰਮ੍ਰਿਤਸਰ
ਸਤਾਈ ਪੋਹ ਕਹੇ ਜਨ ਭਗਤੋ ਹੱਥ ਜੋੜ ਲਉ ਪੁੱਠੇ, ਪੁੱਠੇ ਲਟਕਣ ਵਾਲਿਓ ਮਹਿੰਦੀ ਲਾਲ ਰੰਗ ਰੰਗਾਈਆ। ਤੁਹਾਡਾ ਸਾਹਿਬ ਤੁਹਾਡੇ ਉਤੇ ਤੁੱਠੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੁਸਾਂ ਜਗਤ ਜਹਾਨ ਨਹੀਂ ਜਾਣਾ ਲੁੱਟੇ, ਠੱਗਾਂ ਚੋਰਾਂ ਕੋਲੋਂ ਲਏ ਬਚਾਈਆ। ਤੁਹਾਡੀ ਸੁਹੰਜਣੀ ਹੋਈ ਇਕੋ ਰੁਤੇ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਲੇਖੇ ਲਾਏ ਕਾਇਆ ਬੁਤੇ, ਤਨ ਵਜੂਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਾਈ ਪੋਹ ਕਹੇ ਮੇਰੀ ਖੁਲ੍ਹ ਗਈ ਅੱਖ, ਅੱਖੀਆਂ ਵਾਲਿਓ ਦਿਆਂ ਜਣਾਈਆ। ਮੇਰਾ ਮਹਿਬੂਬ ਫਿਰੇ ਪ੍ਰਤਖ, ਪਾਰਬ੍ਰਹਮ ਬੇਪਰਵਾਹੀਆ। ਜਿਸ ਸਭ ਦਾ ਝੋਲੀ ਪਾਉਣਾ ਹੱਕ, ਹਕੀਕਤ ਖੋਜ ਖੁਜਾਈਆ। ਉਸ ਦੇ ਉਤੇ ਸਭ ਨੂੰ ਪੈਣਾ ਸ਼ੱਕ, ਭਰਮੇ ਭੁੱਲੇ ਸਰਬ ਲੋਕਾਈਆ। ਜਿਸ ਦੇ ਕੋਲੋਂ ਧਰਤੀ ਨੇ ਆਪਣਾ ਸੀਨਾ ਰੰਗਣਾ ਨਾਲ ਰੱਤ, ਰੰਗ ਲਾਲ ਚੜ੍ਹਾਈਆ। ਸ਼ਸਤਰਧਾਰੀ ਦੁਰਗਾ ਜੋੜੇ ਹੱਥ, ਦਰ ਠਾਂਡੇ ਸੀਸ ਨਿਵਾਈਆ। ਜਿਸ ਦਾ ਨੂਰ ਹੋਇਆ ਪ੍ਰਗਟ, ਜਗਤ ਪਰਗਨਿਆਂ ਤੋਂ ਬਾਹਰ ਕਰੇ ਰੁਸ਼ਨਾਈਆ। ਉਹ ਲੇਖਾ ਜਾਣੇ ਚੌਦਾਂ ਹੱਟ, ਚੌਦਾਂ ਲੋਕ ਚੌਦਾਂ ਤਬਕ ਪੰਧ ਮੁਕਾਈਆ। ਜਿਸ ਨੂੰ ਸਾਰੇ ਨਾਮ ਕਲਮਿਆਂ ਵਿਚ ਰਹੇ ਰਟ, ਸਿਫ਼ਤਾਂ ਵਿਚ ਸਾਲਾਹੀਆ। ਉਹਦਾ ਰੂਪ ਅਨੋਖਾ ਬਣਿਆ ਜੱਟ, ਜਟਾ ਜੂਟਧਾਰੀ ਸਮਝ ਕੋਇ ਨਾ ਪਾਈਆ। ਜਿਸ ਦੀਨ ਮਜ਼੍ਹਬ ਦੀ ਮੇਟਣੀ ਵੱਟ, ਸ਼ਰਅ ਹਦੂਦ ਦਏ ਗਵਾਈਆ। ਸਦੀ ਚੌਧਵੀਂ ਲੇਖਾ ਪੂਰਾ ਕਰੇ ਹੱਕ, ਹਕੂਕ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਸਤਾਈ ਪੋਹ ਕਹੇ ਮੈਂ ਉਠਿਆ ਸੁੱਤਾ, ਮਾਤ ਲਈ ਅੰਗੜਾਈਆ। ਨੂਰ ਤੱਕਿਆ ਅਬਿਨਾਸ਼ੀ ਅਚੁਤਾ, ਜੋ ਚੇਤਨ ਸਭ ਨੂੰ ਰਿਹਾ ਕਰਾਈਆ। ਉਹਦਾ ਸੰਗ ਵੇਖਿਆ ਸ਼ਬਦ ਦੁਲਾਰੇ ਸੁਤਾ, ਜੋ ਡੰਕਾ ਇਕ ਕਰੇ ਸ਼ਨਵਾਈਆ। ਜਿਸ ਦੇ ਹੁਕਮ ਨਾਲ ਸਭ ਦਾ ਪੈਂਡਾ ਮੁਕਾ, ਪਾਂਧੀ ਆਪਣਾ ਪੰਧ ਮੁਕਾਈਆ। ਦੀਨ ਦੁਨੀ ਦਾ ਬਦਲੇ ਰੁਖ਼ਾ, ਮਾਰਗ ਇਕੋ ਇਕ ਸੁਣਾਈਆ। ਲੇਖਾ ਦੱਸ ਕੇ ਅਗੰਮ ਅਥਾਹ ਉਚਾ, ਊਚੋ ਊਚ ਦਏ ਵਡਿਆਈਆ। ਜਨ ਭਗਤਾਂ ਉਜਲ ਕਰੇ ਮੁਖਾ, ਦੁਰਮਤ ਮੈਲ ਧਵਾਈਆ। ਅੰਤ ਨਿਸ਼ਾਨਾ ਮੇਟੇ ਨੜੀ ਹੁੱਕਾ, ਹੁਕਮ ਧੁਰ ਦਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਾਈ ਪੋਹ ਕਹੇ ਪਤਾ ਨਹੀਂ ਏਸ ਦੀ ਕਿੱਥੋਂ ਲੱਗੀ ਸੂਹ, ਜਗਤ ਜਹਾਨ ਖੋਜ ਖੁਜਾਈਆ। ਬੇੜਾ ਲੈ ਕੇ ਪੁੱਜਿਆ ਨਬੀ ਨੂਹ, ਨਿਵ ਨਿਵ ਸੀਸ ਨਿਵਾਈਆ। ਮੇਰੇ ਕਲਮੇ ਨੇ ਦੱਸਿਆ ਕਲਮੇ ਦਾ ਮਾਲਕ ਕਲਮਾ ਗੁਰੂ, ਮੁਰੀਦ ਮੁਰਸ਼ਦ ਰੂਪ ਬਣਾਈਆ। ਅਵਤਾਰਾਂ ਪੈਗ਼ੰਬਰਾਂ ਦੇ ਨਾਮ ਕਲਮੇ ਉਨ੍ਹਾਂ ਦੀ ਅੰਤ ਚੋਟੀ ਤੇ ਤੇਰਾ ਮਾਰਗ ਹੁੰਦਾ ਸ਼ੁਰੂ, ਸ਼ਰਅ ਦਾ ਲੇਖ ਨਾ ਕੋਇ ਬਣਾਈਆ। ਮਿਹਰਵਾਨ ਬਿਨ ਤੇਰੀ ਕਿਰਪਾ ਉਸ ਮੰਜ਼ਲ ਤੇ ਕਿਹੜਾ ਤੁਰੂ, ਤੁਰਨ ਵਾਲਾ ਨਜ਼ਰ ਕੋਇ ਨਾ ਆਈਆ। ਬਿਨ ਤੇਰੀ ਕਿਰਪਾ ਅੰਤਮ ਸਭ ਦਾ ਬੇੜਾ ਰੁੜ¼, ਨਈਆ ਨੌਕਾ ਜਗਤ ਨਾ ਕੋਇ ਬਚਾਈਆ। ਤੇਰੇ ਹੁਕਮ ਨਾਲ ਹੁਕਮ ਦਾ ਯੁੱਧ ਛਿੜੂ, ਯੁਧਿਸ਼ਟਰ ਬੈਠਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਆ ਗਿਆ, ਛੱਡਿਆ ਆਪਾ ਆਪ। ਬਿਨ
❋
❋
ਲੱਤਾਂ ਬਾਹਵਾਂ ਭਾਜਿਆ, ਪੰਧ ਸਕਿਆ ਕੋਇ ਨਾ ਨਾਪ। ਮੇਰੇ ਸ਼ਹਿਨਸ਼ਾਹ ਰਾਜਨ ਰਾਜਿਆ, ਤੇਰੇ ਚਰਨ ਰਹੇ ਸਚ ਨਾਤ। ਮੈਨੂੰ ਪਤਾ ਲੱਗਾ ਤੇਰੇ ਸ਼ਬਦ ਕਲਮੇ ਦੱਸਿਆ ਉਹ ਪ੍ਰਗਟ ਹੋਇਆ ਦੇਸ ਮਾਝਿਆ, ਜਿਥੇ ਨਾ ਕੋਇ ਸਵਾਲ ਨਾ ਜਵਾਬ। ਸਭ ਦਾ ਪੀਰ ਬਣ ਕੇ ਸਾਜਿਆ, ਜਗਤ ਮੇਟੇ ਕੂੜ ਸੰਤਾਪ। ਕਲਜੁਗ ਕੂੜੀ ਕਿਰਿਆ ਫੇਰੇ ਮਾਂਜਿਆ, ਤਨ ਕਾਇਆ ਮਾਟੀ ਭਾਂਡੇ ਕਰੇ ਸਾਫ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਬੀ ਕਹੇ ਮੇਰਾ ਆ ਗਿਆ ਬੇੜਾ, ਬੇਪਰਵਾਹ ਤੇਰੀ ਸਰਨਾਈਆ। ਏਸ ਨੂੰ ਚੱਪੂ ਲਾਵੇ ਕਿਹੜਾ, ਕਿਉਂ ਗੁਰ ਅਵਤਾਰ ਪੈਗ਼ੰਬਰ ਚੱਪਾ ਚੱਪਾ ਜ਼ਿਮੀਂ ਦੇ ਮਾਲਕ ਤੂੰ ਦਿਤੇ ਬਣਾਈਆ। ਉਹ ਤੇਰੇ ਨਾਮ ਕਲਮੇ ਦੀਆਂ ਛੇੜ ਕੇ ਗਏ ਛੇੜਾਂ, ਛੇਕੜ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਕਹਿੰਦੇ ਗਏ ਧਰਨੀ ਧਰਤ ਧਵਲ ਦਾ ਖੁਲ੍ਹਾ ਵਿਹੜਾ, ਉਹ ਧਰਨੀ ਜਿਹੜੇ ਤੇਰੇ ਚਰਨਾਂ ਦੀ ਧੂੜ ਬਣ ਕੇ ਨੌ ਖੰਡ ਵੰਡ ਵੰਡਾਈਆ। ਓ ਪ੍ਰਭੂ ਤੇਰਾ ਕਿੱਡਾ ਵਡਾ ਜੇਰਾ, ਜੇਰਜ ਅੰਡ ਵਿਚ ਵੜ ਕੇ ਆਪਣਾ ਆਪ ਛੁਪਾਈਆ। ਜਿਸ ਨੂੰ ਤੂੰ ਭੇਜਿਆ ਉਹ ਸੀਨੇ ਤੇ ਹੱਥ ਮਾਰ ਕੇ ਕਹਿੰਦਾ ਗਿਆ ਸਭ ਕੁਛ ਮੇਰਾ, ਮੁਰੀਦੋ ਸਿੱਖੋ ਮੈਂ ਹੀ ਤੁਹਾਡਾ ਪਿਤਾ ਮਾਈਆ। ਉਹ ਪਿਤਾ ਨਾ ਮੰਨਣਾ ਜੋ ਗੁਰੂ ਅਵਤਾਰ ਪੈਗ਼ੰਬਰ ਅੰਤ ਹੋ ਗਿਆ ਖ਼ਾਕ ਦਾ ਢੇਰਾ, ਤਨ ਵਜੂਦ ਵੇਖ ਕੇ ਸਾਰੇ ਰੋਵਣ ਮਾਰਨ ਧਾਹੀਆ। ਏਸੇ ਕਰ ਕੇ ਓਹ ਪਰਗਟਿਆ ਸਿੰਘ ਸ਼ੇਰ ਦਲੇਰਾ, ਜਿਸ ਸ਼ੇਰ ਦੇ ਭੈ ਵਿਚ ਸਾਰੀ ਫਿਰੇ ਲੋਕਾਈਆ। ਏਸ ਦਾ ਹੁਕਮ ਤੇ ਇਕੋ ਉਖੇੜਾ, ਜੜ੍ਹ ਸਭ ਦੀ ਦਏ ਉਖੜਾਈਆ। ਪਿਆਰ ਮੁਹੱਬਤ ਦਾ ਦੇਵੇ ਗੇੜਾ, ਚੁਰਾਸੀ ਚੁਰਾਹਿਆਂ ਵਿਚ ਭਵਾਈਆ। ਸਭ ਦੇ ਕੋਲੋਂ ਛਿੜਾਉਂਦਾ ਰਿਹਾ ਛੇੜਾਂ, ਛੇਕੜ ਆਪਣੀ ਕਾਰ ਭੁਗਤਾਈਆ। ਹੁਕਮ ਸੰਦੇਸ਼ਾ ਦੇਂਦਾ ਰਿਹਾ ਬਥੇਰਾ, ਬਹੁ ਗਿਣਤ ਵਿਚ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬੇੜੀ ਕਹੇ ਮੇਰਿਆ ਮਾਲਕਾ ਮੈਨੂੰ ਕਿਹੜਾ ਲਾਵੇ ਚੱਪੂ, ਮੇਰੀ ਚਾਰੋਂ ਕੁੰਟ ਦੁਹਾਈਆ। ਅਵਤਾਰ ਪੈਗ਼ੰਬਰ ਤੇਰੇ ਨਿੱਕੇ ਬਾਲੇ ਮਾਤਲੋਕ ਦੇ ਪੱਪੂ, ਤੈਨੂੰ ਅੱਬਾ ਪਿਤਾ ਪੁਰਖ ਅਕਾਲ ਕਹਿ ਕੇ ਆਪਣਾ ਝਟ ਲੰਘਾਈਆ। ਓ ਦੱਸ ਦੋ ਜਹਾਨਾਂ ਕਿਹੜਾ ਟੱਪੂ, ਜਗਤ ਦੇ ਟਾਪੂਆਂ ਵਿਚ ਰਹਿਣ ਵਾਲੇ ਤੇਰਾ ਅੰਤ ਕੋਇ ਨਾ ਪਾਈਆ। ਤੂੰ ਕਿਸੇ ਨੂੰ ਮਾਣ ਦਿਤਾ ਮੇਰਾ ਰਾਮ ਕ੍ਰਿਸ਼ਨ ਤੇ ਮੇਰਾ ਮੁਹੰਮਦ · ਕੁੱਦੂ ਨੱਚੂ, ਨੱਚ ਨੱਚ ਕੇ ਆਪਣਾ ਝਟ ਲੰਘਾਈਆ। ਮੂਸਾ ਈਸਾ ਵਡਿਆ ਕੇ ਕਿਹਾ ਤੁਹਾਨੂੰ ਆਪਣਾ ਨਾਮ
ਕਲਮਾ ਦੱਸੂੰ, ਬਿਨ ਰਸਨਾ ਜਿਹਵਾ ਜਣਾਈਆ। ਨਾਨਕ ਨੂੰ ਕਿਹਾ ਮੈਂ ਤੇਰੀ ਪਤ ਰੱਖੂੰ, ਇਹ ਮੇਰੀ ਬੇਪਰਵਾਹੀਆ। ਗੋਬਿੰਦ ਨੂੰ ਬਣਾ ਕੇ ਆਪਣਾ ਬੱਚੂ, ਬੱਚੇ ਨੀਹਾਂ ਹੇਠ ਦਬਾਈਆ। ਫੇਰ ਵੀ ਸਭ ਨੂੰ ਕਿਹਾ ਅੰਗੀਠਿਆਂ ਵਿਚ ਰੱਖੂੰ, ਮਕਬਰਿਆਂ ਵਿਚ ਸਵਾਈਆ। ਓਹ ਜਗਤ ਕਿਸੇ ਨਾ ਲੱਭੂ, ਲਬਾਂ ਕਟਾਵਣ ਵਾਲਿਓ ਹੱਥ ਨਾ ਕੋਇ ਫੜਾਈਆ। ਮੇਰਾ ਜਦੋਂ ਖੇਲ ਹੋਇਆ ਤੇ ਭਗਤਾਂ ਦੇ ਵਿਚ ਫੱਬੂੰ, ਫ਼ੈਸਲਾ ਧੁਰ ਦਾ ਇਕ ਸੁਣਾਈਆ। ਜਿਥੇ ਹੋਣਗੇ ਉਥੇ ਉਹਨਾਂ ਨੂੰ ਲੱਭੂੰ, ਅੰਦਰ ਵੜ ਕੇ ਲਵਾਂ ਉਠਾਈਆ। ਮੁਹੱਬਤ ਪਿਆਰ ਦਾ ਦੇ ਕੇ ਲੱਡੂ, ਲਾਡਲੇ ਆਪਣੇ ਦਿਆਂ ਜਣਾਈਆ। ਸਭ ਤੋਂ ਅਖ਼ੀਰ ਭਗਤਾਂ ਦਾ ਭਗਤ ਦਵਾਰ ਨਿਸ਼ਾਨਾ ਗੱਡੂੰ, ਗਾਡ ਹੋ ਕੇ ਦਿਆਂ ਦ੍ਰਿੜਾਈਆ। ਸ਼ਰਅ ਦੀਆਂ ਜ਼ੰਜੀਰੀਆਂ ਸਾਰੀਆਂ ਵੱਢੂੰ, ਫ਼ੈਸਲਾ ਆਪਣੇ ਹੱਥ ਰਖਾਈਆ। ਸਭ ਦੇ ਖਾਤੇ ਵੇਖਾਂ ਡੂੰਘੀ ਖੱਡੂ, ਖੰਡਾਂ ਬ੍ਰਹਿਮੰਡਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਓਹ ਬੇੜੀ ਕਹੇ ਮੇਰਾ ਕਿਹੜਾ ਵੰਝ ਮੁਹਾਣਾ, ਤੇਰੀ ਵੰਝੀ ਹਾਥ ਨਾ ਆਈਆ। ਜਿਹੜੇ ਗਾਉਂਦੇ ਗਏ ਤੇਰਾ ਗਾਣਾ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਉਹਨਾਂ ਦਾ ਜੁਗ ਜੁਗ ਚੀਥੜ ਕਰ ਕੇ ਪੁਰਾਣਾ, ਤਨ ਵਜੂਦ ਦਿਤਾ ਬਦਲਾਈਆ। ਫੇਰ ਦੇ ਕੇ ਧੁਰ ਫ਼ਰਮਾਨਾ, ਕੀਤੀ ਸਚ ਪੜ੍ਹਾਈਆ। ਹੁਕਮ ਸੰਦੇਸ਼ਾ ਦਿਤਾ ਤੁਸਾਂ ਮਾਤਲੋਕ ਛਡ ਜਾਣਾ, ਭੱਜਣਾ ਵਾਹੋ ਦਾਹੀਆ। ਤੁਹਾਨੂੰ ਇਕੋ ਬੇੜੇ ਉਤੇ ਚੜ੍ਹਾਉਣਾ, ਜਿਸ ਬੇੜੇ ਨੂੰ ਜਗਤ ਮਲਾਹ ਹੱਥ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬੇੜਾ ਕਹੇ ਮੈਂ ਜਾਣਾ ਕਿਹੜੇ ਡੂੰਘੇ ਸਾਗਰ, ਮੇਰੇ ਸਾਹਿਬ ਦੇਣਾ ਸਮਝਾਈਆ। ਗੁਰੂਆਂ ਅਵਤਾਰਾਂ ਪੈਗ਼ੰਬਰਾਂ ਨੂੰ ਤੂੰ ਦੱਸਿਆ ਮੇਰਾ ਬ੍ਰਹਿਮੰਡ ਖੰਡ ਵਿਚ ਕਾਇਆ ਗਾਗਰ, ਪਿੰਡ ਬ੍ਰਹਿਮੰਡ ਸਭ ਕੁਛ ਦਿਤਾ ਸਮਝਾਈਆ। ਫੇਰ ਕਿਉਂ ਆਪਣੇ ਆਪ ਨੂੰ ਕੀਤਾ ਸਭ ਤੋਂ ਬਾਹਰ ਉਜਾਗਰ, ਪਰਦਾ ਦਿਤਾ ਖੁਲ੍ਹਾਈਆ। ਨਾਲੇ ਕਰੀਮ ਬਣਿਆ ਰਹੀਮ ਬਣਿਆ ਅਖਵਾਇਆ ਇਕ ਕਾਦਰ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਜੇ ਤੂੰ ਅੰਤ ਕਰਨ ਆਇਆ ਆਦਲ, ਅਦਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਓਹ ਬੇੜੀ ਕਹੇ ਮੇਰਾ ਨਾਮ ਰੱਖਿਆ ਜਗਤ ਵਿਚ ਨੌਕਾ, ਚੜ੍ਹੇ ਜਗਤ ਲੋਕਾਈਆ। ਓ ਮੇਰਾ ਨਿਕਲੇ ਹੌਕਾ, ਹਾਏ ਹਾਏ ਕਰ ਸੁਣਾਈਆ। ਤੇਰਾ ਪਿਆਰ ਭੁੱਲਿਆ ਸਭ ਨੂੰ ਜਗਤ ਨਾਤਾ ਪਿਤਾ ਮਾਉਂ ਕਾ, ਭੈਣ ਭਈਆ ਸੰਗ ਰਲਾਈਆ। ਤੇਰੇ ਦਰ ਪੁਜਣਾ ਘਨੇਰਾ ਖੇਲ ਚਾਉ ਕਾ, ਬਿਨ ਭਗਤਾਂ ਨਜ਼ਰ ਕੋਇ ਨਾ ਆਈਆ। ਪ੍ਰਭ ਤੇਰਾ ਵੀ ਖੇਲ ਸਦਾ ਦਾਉ ਕਾ, ਜੁਗ ਜੁਗ ਆਪਣਾ ਦਾਅ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਬੇੜੀ ਕਹੇ ਮੈਂ ਆਈ ਉਸ ਦੇ ਕੰਢੇ, ਜੋ ਕੰਡਾ ਟਾਹਣੀ ਵੇਖ ਵਖਾਈਆ। ਜੋ ਮਾਲਕ ਰਹਿਮਤ ਦਾਤ ਵੰਡੇ, ਰਹਿਮਤ ਸਭ ਦੀ ਝੋਲੀ ਪਾਈਆ। ਜਿਸ ਨੇ ਹੁਕਮ ਸੁਣਾਇਆ ਦੋ ਜਹਾਨ ਲਿਆਉਣੇ ਇਕ ਹੇਠਾਂ ਝੰਡੇ, ਝੰਡਾ ਧਰਮ ਧਾਰ ਝੁਲਾਈਆ। ਜਿਹੜੇ ਇਕ ਪ੍ਰਭੂ ਦੇ ਸਾਰੇ ਬੰਦੇ, ਕਿਉਂ ਨਾ ਇਕੇ ਪ੍ਰਭ ਨੂੰ ਇਕੋ ਵਾਰ ਸੀਸ ਨਿਵਾਈਆ। ਮਜ਼੍ਹਬਾਂ ਦੇ ਫੱਟਿਆਂ ਉਤੇ ਰਹਿਣ ਨਹੀਂ ਦੇਣੇ ਟੰਗੇ, ਪੁੱਠੇ ਸਾਰੇ ਦੇਣੇ ਕਰਾਈਆ। ਲੇਖੇ ਲਾਉਣੇ ਮਾੜੇ ਚੰਗੇ, ਭੇਵ ਅਭੇਦਾ ਆਪ ਖੁਲ੍ਹਾਈਆ। ਜਿਸ ਨੇ ਮਾਣ ਦੇਣਾ ਤਤ ਪੰਜੇ, ਪੰਚਮ ਆਪਣਾ ਹੁਕਮ ਵਰਤਾਈਆ। ਅੱਗੇ ਪੈਂਡੇ ਰਹਿਣ ਨਹੀਂ ਦੇਣੇ ਲੰਬੇ, ਸਫ਼ਰਾਂ ਵਿਚ ਨਾ ਕੋਇ ਭਵਾਈਆ। ਧਰਨੀ ਧਰਤ ਧਵਲ ਹੇਠੋਂ ਕੰਬੇ, ਥਰਥਰਾਹਟ ਵਿਚ ਕੁਰਲਾਈਆ। ਮੇਰੇ ਉਤੇ ਕੋਟਨ ਜੁਗ ਚੌਕੜੀ ਲੰਘੇ, ਆਪਣਾ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬੇੜੀ ਕਹੇ ਮੈਂ ਨਬੀ ਦੀ ਉਹ ਨਈਆ, ਜਿਸ ਨੂੰ ਨਬੀ ਸੀਸ ਨਿਵਾਈਆ। ਜਿਸ ਦਾ ਨਾਤਾ ਨਹੀਂ ਕਿਸੇ ਨਾਲ ਭੈਣਾਂ ਭਈਆ, ਆਰ ਪਾਰ ਕਿਨਾਰੇ ਚਲਣਾ ਆਪਣੀ ਖ਼ੁਸ਼ੀ ਬਣਾਈਆ। ਪਰ ਮੈਨੂੰ ਯਾਦ ਆ ਗਿਆ ਗੋਬਿੰਦ ਇਕ ਵੇਰਾਂ ਮੇਰੇ ਵਿਚ ਚੜ੍ਹਿਆ ਤੇ ਮੈਨੂੰ ਹੌਲੀ ਜੇਹੀ ਪੈਰ ਮਾਰ ਕੇ ਕਿਹਾ ਕਮਲੀਏ ਜਿਸ ਵੇਲੇ ਮੇਰਾ ਬੀਤਿਆ ਢਈਆ, ਢੌਂਕਾ ਜਗਤ ਵਾਲਾ ਲਗਾਈਆ। ਫੇਰ ਮਾਲਕ ਆਵੇਗਾ ਧੁਰ ਦਾ ਸਈਆ, ਸਿਆਣਾ ਤੈਨੂੰ ਦਏ ਕਰਾਈਆ। ਉਹਦੇ ਕੋਲ ਇਕੋ ਹੋਵੇਗਾ ਸ਼ਬਦ
❋
❋
ਗੁਰੂ ਜੋ ਦੋ ਜਹਾਨ ਦਾ ਗਵਈਆ, ਦੂਜੀ ਸੁਰ ਤਾਲ ਸੁਣਨ ਕੋਇ ਨਾ ਪਾਈਆ। ਉਹਨੇ ਕਿਸੇ ਨੂੰ ਨਹੀਂ ਕਹਿਣਾ ਮੇਰੀ ਮਈਆ, ਅੰਮੀਜਾਨ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਬੇੜੀ ਕਹੇ ਮੈਂ ਵੜਦੀ ਵਿਚ ਜਲਾਂ, ਜਲਧਾਰਾ ਆਸਣ ਲਾਈਆ। ਮੈਂ ਪਾਰ ਕਿਨਾਰੇ ਖੜ੍ਹਦੀ ਵਿਚ ਪਲਾਂ, ਭੱਜਾਂ ਵਾਹੋ ਦਾਹੀਆ। ਪਰ ਮੈਂ ਪੈਗ਼ੰਬਰਾਂ ਤੋਂ ਸੁਣੀਆਂ ਗੱਲਾਂ, ਉਨ੍ਹਾਂ ਦੇ ਅੰਦਰ ਧਿਆਨ ਰਖਾਈਆ। ਨਬੀ ਵੀ ਕਹਿੰਦੇ ਰਹੇ ਬੇਪਰਵਾਹ ਮੇਰਿਆ ਅੱਲਾ, ਤੇਰੀ ਵਡ ਵਡਿਆਈਆ। ਮੇਰੇ ਸਹਾਰੇ ਨਾਲ ਪਹਿਲੋਂ ਉਸ ਦਾ ਫੜਦੇ ਪੱਲਾ, ਫੇਰ ਮੇਰੇ ਵਿਚ ਕਦਮ ਟਿਕਾਈਆ। ਮੈਂ ਚਲਦੀ ਵਿਚ ਲਹਿਰਾਂ ਤੇ ਛੱਲਾਂ, ਝਕੋਲਿਆਂ ਵਿਚ ਦੁਹਾਈਆ। ਉਪਰ ਨੀਚੇ ਰਲਾਂ, ਧੀਰਜ ਧੀਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਬੇੜੀ ਕਹੇ ਮੈਨੂੰ ਜਦੋਂ ਚਲਾਉਂਦੇ ਮਲਾਹ, ਬਦੋਬਦੀ ਮੱਲੋ ਮੱਲੀ ਪਾਣੀ ਵਿਚ ਧਕਾਈਆ। ਮੇਰੀ ਕਿਸੇ ਨੇ ਕਦੀ ਨਹੀਂ ਲਈ ਸਲਾਹ, ਮਸ਼ਵਰਾ ਕਰਨ ਕੋਇ ਨਾ ਪਾਈਆ। ਜਗਤ ਮਾਇਆ ਕਾਰਨ ਮੈਨੂੰ ਧੱਕਾ ਦੇਂਦੇ ਲਾ, ਪਿਛੋਂ ਵੰਞ ਜ਼ੋਰ ਨਾਲ ਦਬਾਈਆ। ਮੈਂ ਭੱਜਾਂ ਵਾਹੋ ਦਾਹ, ਆਪਣਾ ਪੰਧ ਮੁਕਾਈਆ। ਪਰ ਮੈਨੂੰ ਵੀ ਯਾਦ ਆ ਗਿਆ ਨਬੀ ਦਾ ਉਹ ਖ਼ੁਦਾ, ਜੋ ਖ਼ੁਦ ਮਾਲਕ ਅਖਵਾਈਆ। ਜਿਸ ਨੇ ਆਪਣੇ ਹੁਕਮ ਦੇ ਬੇੜੇ ਵਿਚ ਚੜ੍ਹਾ, ਲੋਕਮਾਤ ਦਿਤੀ ਪੁਚਾਈਆ। ਜਲਾਂ ਥਲਾਂ ਵਿਚ ਰਖਾ, ਫੇਰ ਆਪਣੇ ਬੇੜੇ ਨੂੰ ਉਸ ਬੇੜਾ ਗਰਕਣੇ ਨੇ ਆਪਣੇ ਅੰਦਰ ਲਿਆ ਲੁਕਾ, ਗੁਰ ਅਵਤਾਰ ਸਾਰੇ ਲੱਭਦੇ ਗਏ ਹੱਥ ਕਿਸੇ ਨਾ ਆਈਆ। ਇਕ ਦਿਨ ਮੁਹੰਮਦ ਨੂੰ ਏਸੇ ਵਿਚ ਹੋ ਗਿਆ ਸ਼ੁਦਾ, ਬਹੁੜੀ ਮੇਰਿਆ ਅੱਲਾ ਮੇਰੀ ਉਮਤ ਨੂੰ ਅੰਤ ਕੌਣ ਬੇੜੇ ਲਵੇ ਚੜ੍ਹਾਈਆ। ਨਾਲੇ ਹੱਥ ਮਾਰੇ ਆਪਣੀਆਂ ਉਤੇ ਦੋਵੇਂ ਗੱਲ੍ਹਾਂ, ਹੱਥ ਪੇਸ਼ਾਨੀ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਦਾਤਾ ਇਕ ਅਖਵਾਈਆ। ਬੇੜੀ ਕਹੇ ਧੁਰ ਦੇ ਬੇੜੇ ਕੋਇ ਨਾ ਚੜ੍ਹਦਾ, ਚੜਦਾ ਲਹਿੰਦਾ ਵੇਖ ਵਖਾਈਆ। ਭਾਵੇਂ ਕੋਇ ਰਸਨਾ ਜਿਹਵਾ ਕੋਟਨ ਕੋਟ ਕਲਮੇ ਪੜ੍ਹਦਾ, ਅੱਖਰ ਸਿਫ਼ਤਾਂ ਨਾਲ ਸਾਲਾਹੀਆ। ਜਿੰਨਾ ਚਿਰ ਮੇਰਾ ਮਹਿਬੂਬ ਮੁਹੱਬਤ ਵਿਚ ਕਿਸੇ ਭਗਤ ਸੂਫ਼ੀ ਨੂੰ ਨਹੀਂ ਫੜਦਾ, ਓਨਾ ਚਿਰ ਧਰਮ ਦੇ ਬੇੜੇ ਵਿਚ ਕਦਮ ਨਾ ਕੋਇ ਰਖਾਈਆ। ਕਿਉਂ ਜਗਤ ਮਲਾਹਾਂ ਨੂੰ ਪਤਾ ਨਹੀਂ ਓਸ ਪ੍ਰਭੂ ਦੇ ਘਰ ਦਾ, ਵਹਿਣਾਂ ਵਿਚ ਵਹਿਣ ਵਾਲੇ ਦਰਗਹ ਸਾਚੀ ਨਾ ਕੋਇ ਟਿਕਾਈਆ। ਜਨ ਭਗਤੋ ਉਸ ਦਾ ਦਵਾਰਾ ਇਕੋ ਸਰੋਵਰ ਸਰ ਦਾ, ਜਿਸ ਸਰ ਵਿਚੋਂ ਨਹਾ ਕੇ ਗੁਰ ਅਵਤਾਰ ਪੈਗ਼ੰਬਰ ਆਪਣਾ ਰੂਪ ਲੈਣ ਬਦਲਾਈਆ। ਨਾ ਕੋਇ ਜੰਮਦਾ ਨਾ ਕੋਇ ਮਰਦਾ, ਲੱਖ ਚੁਰਾਸੀ ਦਾ ਗੇੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ। ਬੇੜੀ ਕਹੇ ਮੈਂ ਛੱਡਿਆ ਜਗਤ, ਓ ਜਗਿਆਸੂਓ ਦਿਆਂ ਦ੍ਰਿੜਾਈਆ। ਮੈਂ ਆ ਗਈ ਦਵਾਰੇ ਭਗਤ, ਭਗਤਾਂ ਨੂੰ ਸੀਸ ਨਿਵਾਈਆ। ਮੇਰੇ ਵਿਚ ਉਹ ਬਹਿਣਾ ਫ਼ਕਤ, ਜੋ ਫ਼ਿਕਰਾ ਢੋਲਾ ਸੋਹਲਾ ਗਾਈਆ। ਹੁਣ ਆ ਗਿਆ ਉਹ ਵਕਤ, ਜਿਸ ਦਾ ਸਾਰੇ ਰਾਹ ਤਕਾਈਆ। ਜਿਸ ਦੇ ਚਰਨਾਂ ਦੇ ਹੇਠ ਅਸ਼ਟਭੁਜ ਲੇਟੀ ਆਪਣੀ ਲੈ ਕੇ ਸ਼ਕਤ, ਸ਼ਕਤੀਸ਼ਾਲੀ ਆਪਣੀ ਕਾਰ ਭੁਗਤਾਈਆ। ਜਿਨ ਸਦੀ ਚੌਧਵੀਂ ਹੁਕਮ ਦਿਤਾ ਸਖ਼ਤ, ਸਖ਼ਤੀ ਨਾਲ ਦ੍ਰਿੜਾਈਆ। ਗੋਲੀ ਦੇ ਮੁਖ ਵਿਚੋਂ ਕਢ ਕੇ ਰਕਤ, ਧਰਨੀ
❋
❋
ਲਾਲ ਰੰਗ ਰੰਗਾਈਆ। ਸਭ ਦੀ ਪੁੱਠੀ ਕਰਨੀ ਨਰਦ, ਸਾਰ ਪਾਸ਼ਾ ਦਰਬਾਰੀਆਂ ਦਾ ਦਏ ਗਵਾਹੀਆ। ਸ਼ਰਅ ਛੁਰੀ ਰਹਿਣ ਨਹੀਂ ਦੇਣੀ ਕਰਦ, ਕਤਲਗਾਹ ਦਾ ਡੇਰਾ ਢਾਹੀਆ। ਏਸੇ ਕਰ ਕੇ ਭਗਤੋ ਬੇੜੀ ਕਹੇ ਤੁਹਾਡੇ ਸਾਹਮਣੇ ਮੇਰੀ ਹੁੰਦੀ ਲਿਖਤ ਪੜ੍ਹਤ, ਬਿਨਾ ਲੇਖ ਤੋਂ ਜਗਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਵਾਅਦਾ ਕਰਨਾ ਤੇ ਪੂਰੀ ਕਰਨੀ ਸ਼ਰਤ, ਸ਼ਰਅ ਵਾਲਿਆਂ ਦਿਆਂ ਸੁਣਾਈਆ। ਮੈਨੂੰ ਹੱਥ ਨਾ ਲਾ ਸਕੇ ਉਤੇ ਕੋਇ ਫ਼ਰਸ਼, ਫ਼ਰਿਸ਼ਤੇ ਚਾਰੇ ਰੋਵਣ ਮਾਰਨ ਧਾਹੀਆ। ਮੈਂ ਉਸ ਦੀ ਦਾਸੀ ਜਿਸ ਨੂੰ ਕਹਿੰਦੇ ਵਾਲੀ ਅਰਸ਼, ਅਰਸ਼ਾਂ ਦਾ ਮਾਲਕ ਬੇਪਰਵਾਹੀਆ। ਮੈਂ ਆਪਣਾ ਪੂਰਾ ਕਰਨ ਆਈ ਫ਼ਰਜ਼, ਭੱਜੀ ਵਾਹੋ ਦਾਹੀਆ। ਓਏ ਜਨ ਭਗਤੋ, ਬੇੜੀ ਕਹੇ, ਮੇਰੀ ਮੰਨ ਲਿਓ ਅਰਜ਼, ਬੇਨੰਤੀ ਕਰ ਕੇ ਸੀਸ ਨਿਵਾਈਆ। ਤੁਹਾਨੂੰ ਲੋੜ ਨਹੀਂ ਰਹੀ ਜਗਤ ਕਿਰਿਆ ਦੀ, ਤੁਸਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਇਕੋ ਗਾਉਣੀ ਤਰਜ਼, ਤਰੀਕਾ ਪ੍ਰਭ ਨੇ ਦਿਤਾ ਸਮਝਾਈਆ। ਉਹ ਤੁਹਾਡਾ ਆਪੇ ਵੰਡ ਕੇ ਦਰਦ, ਬੇਦਰਦੀ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਬੇੜੀ ਕਹੇ ਮੈਂ ਤਕਾਂ ਮੇਰਾ ਕਿਹੜਾ ਕਿਨਾਰਾ, ਚਾਰੋਂ ਕੁੰਟ ਧਿਆਨ ਲਗਾਈਆ। ਓਧਰੋਂ ਮੁਹੰਮਦ ਕਰੇ ਇਸ਼ਾਰਾ, ਸਲਾਮ ਪੁੱਠੇ ਹੱਥ ਵਖਾਈਆ। ਨੀ ਤੂੰ ਆਜਾ ਮੇਰੇ ਦਵਾਰਾ, ਹੱਥ ਸੀਨੇ ਉਤੇ ਛੁਹਾਈਆ। ਮੈਂ ਹੱਸ ਕੇ ਕਿਹਾ ਵੇ ਸੱਦ ਲੈ ਚਾਰ ਯਾਰਾਂ, ਜੋ ਯਾਰੀ ਤੇਰੇ ਨਾਲ ਰਖਾਈਆ। ਫੇਰ ਸਦੀ ਚੌਧਵੀਂ ਨੂੰ ਆਵਾਜ਼ ਮਾਰਾਂ, ਕੂਕ ਕੂਕ ਦ੍ਰਿੜਾਈਆ। ਉਹ ਵੇਖ ਉਮਤ ਹੋਈ ਅਵਾਰਾ, ਕਲਮਾ ਬੰਧ ਨਾ ਕੋਇ ਬੰਧਾਈਆ। ਅੱਲਾ ਹੂ ਦਾ ਭੁੱਲਿਆ ਨਾਅਰਾ, ਹੱਕ ਹੱਕ ਨਾ ਕੋਇ ਸੁਣਾਈਆ। ਪਰ ਇਕ ਗੱਲ ਕਿ ਪੈਗ਼ੰਬਰ ਗੁਰੂ ਅਵਤਾਰ ਕੋਈ ਪ੍ਰਭ ਨੇ ਆਉਣ ਨਹੀਂ ਦਿਤਾ ਦੁਬਾਰਾ, ਜੋ ਜਾ ਕੇ ਫਿਰ ਆ ਕੇ ਆਪਣਾ ਨਾਮ ਸੁਣਾਈਆ। ਏਸੇ ਕਰ ਕੇ ਤਰਲੇ ਕਰਦੇ ਗਏ ਹਾਏ ਉਹ ਆਏ ਕਲਕੀ ਅਵਤਾਰ ਤੇ ਚਵ੍ਹੀਆਂ ਅਵਤਾਰਾ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਦਾ ਹੱਕ ਦਾ ਸਚ ਦਾ ਇਕੋ ਹੋਏ ਦਰਬਾਰਾ, ਦਰਗਹ ਸਾਚੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਬੇੜੀ ਕਹੇ ਜਨ ਭਗਤੋ ਮੈਨੂੰ ਮੂਲ ਨਾ ਜਾਣਿਓ ਬੇੜੀ, ਮੈਂ ਬੇੜੇ ਸਭ ਦੇ ਗ਼ਰਕ ਕਰਾਈਆ। ਜਿਹੜੀ ਪਿਛੇ ਖੇਲ ਕੀਤੀ ਬਥੇਰੀ, ਬਹੁਤੀ ਆਪਣੀ ਸੇਵ ਕਮਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਮਜ਼੍ਹਬਾਂ ਦੇ ਪਹੁੰਚਾ ਦਿਤਾ ਉਤੇ ਡੇਰੀਂ, ਦੂਰੋਂ ਲਿਆ ਕੇ ਹਜ਼ੂਰੋਂ ਲਿਆ ਕੇ ਧਰਤੀ ਉਤੇ ਟਿਕਾਈਆ। ਫੇਰ ਹੱਸ ਕੇ ਕਿਹਾ ਮੈਂ ਬਣਨਾ ਨਹੀਂ ਕਿਸੇ ਦੀ ਚੇਰੀ, ਚਰਨਾਂ ਉਤੇ ਸੀਸ ਨਾ ਕਿਸੇ ਨਿਵਾਈਆ। ਮੈਂ ਉਹ ਸਤਿਗੁਰੂ ਨਹੀਂ ਮੰਨਣਾ ਜਿਹੜਾ ਹੋ ਜਾਏ ਖ਼ਾਕ ਦੀ ਢੇਰੀ, ਅਗਨੀ ਤਤ ਅਗਨੀ ਨਾਲ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬੇੜੀ ਕਹੇ ਮੈਂ ਆ ਗਈ ਓਸ ਘਾਟ, ਜਿਥੇ ਘਾਟਾ ਨਜ਼ਰ ਕੋਇ ਨਾ ਆਈਆ। ਓ ਮੇਰੀ ਮੁਕ ਗਈ ਵਾਟ, ਪੰਧ ਦਿਤਾ ਚੁਕਾਈਆ। ਓ ਮੇਰੀ ਪੂਰੀ ਹੋ ਗਈ ਖ਼ਾਹਿਸ਼, ਮੈਂ ਖ਼ੁਸ਼ੀਆਂ ਵਿਚ ਦਿਆਂ ਦੁਹਾਈਆ। ਓ ਭਗਤੋ ਉਸ ਨੂੰ ਕਿਤੋਂ ਨਾ ਕਰਿਓ ਤਲਾਸ਼, ਉਹ ਖ਼ਾਸ ਤੁਹਾਡਾ ਮਾਲਕ ਤੁਹਾਡੇ ਅੱਗੇ ਆਪਣਾ ਆਪ ਰਖਾਈਆ। ਮੈਂ ਅੱਗੇ ਚੁਕਦੀ ਸਾਂ ਅਵਤਾਰ ਪੈਗ਼ੰਬਰ ਗੁਰੂਆਂ ਦੀ ਲਾਸ਼, ਤਨ ਵਜੂਦ ਆਪਣੇ ਵਿਚ ਟਿਕਾਈਆ। ਮੈਂ ਬੜੀ ਹੋਈ ਅਯਾਸ਼, ਜਗਤ ਵਿਚ ਆਪਣਾ ਖੇਲ ਕਰਾਈਆ। ਪਰ
❋
❋
ਹਾਏ ਉਫ਼ ਕਾਸ਼, ਮੇਰੇ ਮਾਹੀ ਨੇ ਮੈਨੂੰ ਹੁਣ ਆਪਣੀ ਰਮਜ਼ ਲਗਾਈਆ। ਤੇ ਨਾਲੇ ਕਿਹਾ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਮੈਂ ਸਭ ਦੇ ਕੋਲੋਂ ਕਰ ਲਈ ਆਪਣੀ ਬੰਦ ਖੁਲਾਸ, ਬੰਧਨ ਦਿਤੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਉਹ ਬੇੜੀ ਕਹੇ ਸੂਫ਼ੀਓ ਇਕ ਦਿਨ ਨੂਹ ਨੇ ਤਕੀ ਉਹ ਹਸਤੀ, ਹੱਸ ਹੱਸ ਕੇ ਵੇਖ ਵਖਾਈਆ। ਖ਼ੁਸ਼ੀ ਵਿਚ ਚੜ੍ਹ ਗਈ ਮਸਤੀ, ਮਸਤ ਦੀਵਾਨਾ ਹੋ ਕੇ ਪੁੱਠਾ ਆਪਣਾ ਆਪ ਟਿਕਾਈਆ। ਫੇਰ ਕਿਹਾ ਓ ਬੇੜੀਏ ਓ ਛੇਤੀ ਕਰ ਮੈਨੂੰ ਲੈ ਜਾ ਉਸ ਦੀ ਬਸਤੀ, ਜਿਥੇ ਵਸੇ ਬੇਪਰਵਾਹੀਆ। ਨੀ ਤੂੰ ਰੋਜ਼ ਰੋਜ਼ ਨੱਸਦੀ, ਭੱਜੇਂ ਵਾਹੋ ਦਾਹੀਆ। ਮੈਨੂੰ ਵੀ ਕਿਉਂ ਨਹੀਂ ਰਹੀ ਦੱਸਦੀ, ਉਹ ਮਾਲਕ ਨੂਰ ਖ਼ੁਦਾਈਆ। ਉਸ ਨੇ ਮੈਨੂੰ ਅੰਦਰੋਂ ਸੈਨਤ ਮਾਰੀ ਆਪਣੀ ਅੱਖ ਦੀ, ਓ ਮੇਰੀਆਂ ਅੱਖੀਆਂ ਦਿਤੀਆਂ ਖੁਲ੍ਹਾਈਆ। ਮੈਨੂੰ ਸਮਝ ਨਹੀਂ ਓਸ ਕਮਲਾਪਤ ਦੀ, ਕੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਬੇੜੀ ਕਹੇ ਨੂਹ ਹੋ ਗਿਆ ਮਸਤਾਨਾ, ਵਾਹ ਤੇਰੀ ਬੇਪਰਵਾਹੀਆ। ਓ ਮੈਂ ਦੀਵਾਨਿਆਂ ਦਾ ਦੀਵਾਨਾ, ਦੀਵਾਨਖ਼ਾਨੇ ਦਿਤੇ ਤਜਾਈਆ। ਓ ਤੇਰੇ ਸ਼ਬਦ ਦਾ ਤਰਾਨਾ, ਤੇਰੇ ਕਲਮੇ ਦੀ ਸ਼ਨਵਾਈਆ। ਓ ਮੇਰੇ ਚਰਨਾਂ ਹੇਠ ਜ਼ਿਮੀਂ ਅਸਮਾਨਾ, ਅਸਮਾਨਾਂ ਤੋਂ ਪਰੇ ਤੇਰਾ ਨੂਰ ਰੁਸ਼ਨਾਈਆ। ਓ ਮੇਰਾ ਲਬਰੇਜ਼ ਹੋ ਗਿਆ ਪੈਮਾਨਾ, ਆਬੇਹਯਾਤ ਬਿਨਾ ਮੁਖ ਤੋਂ ਮੁਖ ਦੇਣਾ ਟਪਕਾਈਆ। ਤੂੰ ਮੇਰਾ ਸੱਜਣ ਨੌਜਵਾਨਾ, ਓ ਸੱਜਣਾ ਘੁੱਟ ਕੇ ਗਲਵਕੜੀ ਲੈਣੀ ਪਾਈਆ। ਮੈਂ ਛਡ ਜਾਣਾ ਜੀਵ ਜਹਾਨਾ, ਤੇਰੀ ਦਰਗਹ ਨੂੰ ਭੱਜਾਂ ਚਾਈਂ ਚਾਈਂਆ। ਮੈਂ ਸਦਾ ਰਹਵਾਂ ਗ਼ੁਲਾਮਾ, ਗ਼ੁਲਾਮ ਬਣ ਕੇ ਤੇਰੀ ਸੇਵ ਕਮਾਈਆ। ਝਟ ਖ਼ੁਦਾ ਨੇ ਰਿਹਾ ਐ ਮੇਰੇ ਨਬੀ ਐ ਮੇਰੇ ਨੂਹ ਜਿਸ ਵੇਲੇ ਮੈਂ ਬਣ ਕੇ ਆਇਆ ਅਮਾਮ ਅਮਾਮਾ, ਅਮਲਾਂ ਤੋਂ ਰਹਿਤ ਬੇਪਰਵਾਹੀਆ। ਫੇਰ ਤੇਰਾ ਲੇਖਾ ਜ਼ਰੂਰ ਕਰਾਂ ਪਰਵਾਨਾ, ਪਰਵਾਨਗੀ ਆਪਣੇ ਹੱਥ ਫੜਾਈਆ। ਉਸ ਵੇਲੇ ਸਭ ਦਾ ਲੇਖਾ ਹੋਣਾ ਬੇਗਾਨਾ, ਸ਼ਰਅ ਦਾ ਮਾਲਕ ਨਜ਼ਰ ਕੋਇ ਨਾ ਆਈਆ। ਇਕੋ ਸ਼ਹਿਨਸ਼ਾਹ ਜਿਸ ਨੇ ਸਭ ਤੋਂ ਵਸੂਲ ਕਰਨਾ ਜੁਰਮਾਨਾ, ਜਰਾਇਮ ਮਜ਼੍ਹਬਾਂ ਵਾਲਾ ਸਮਝਾਈਆ। ਕਿਉਂ ਉਹ ਬੜਾ ਖ਼ਸਮ ਧੁਰ ਦਾ ਖ਼ਸਮਾਨਾ, ਖ਼ਾਵੰਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਮੁਹੰਮਦ ਕਹੇ ਮੈਂ ਤੇਰਾ ਰਸੂਲ ਨਬੀ, ਸਚ ਤੇਰੀ ਸਰਨਾਈਆ। ਮਾਣ ਦਿਤਾ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਮੇਰੀ ਮੁਹੱਬਤ ਤੇਰੇ ਨਾਲ ਲੱਗੀ, ਲਗ ਮਾਤਰ ਦਾ ਡੇਰਾ ਢਾਹੀਆ। ਮੈਂ ਬਹੁਤਾ ਨਹੀਂ ਬਣਨਾ ਲਬੀ, ਲਬਾਂ ਕਟਾ ਕੇ ਦਿਤਾ ਵਖਾਈਆ। ਜਿਸ ਵੇਲੇ ਤੇਰੇ ਨੂਰ ਦੀ ਜੋਤ ਜਗੀ, ਤੇਰਾ ਜ਼ਹੂਰ ਕਰੇ ਰੁਸ਼ਨਾਈਆ। ਸਦੀ ਚੌਧਵੀਂ ਆਵੇ ਭੱਜੀ, ਤੇਰੇ ਦਰ ਤੇ ਸੀਸ ਨਿਵਾਈਆ। ਪ੍ਰੀਤ ਇਕੋ ਹੋਵੇ ਲੱਗੀ, ਦੂਜਾ ਰੰਗ ਨਾ ਕੋਇ ਰੰਗਾਈਆ। ਉਸ ਦੀ ਗੋਲੀ ਸੋਹਣੇ ਲਬਾਸ ਵਿਚ ਹੋਵੇ ਫਬੀ, ਪੋਹ ਛੱਬੀ ਦੀ ਰੁਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਰੰਗ ਆਪ ਰੰਗਾਈਆ। ਬੇੜੀ ਕਹੇ ਨਬੀ ਨੂਹ ਨੂੰ ਚੜ੍ਹ ਗਈ ਖ਼ੁਮਾਰੀ, ਖਾਹਮਖਾਹ ਆਪਣਾ ਆਪ ਬਦਲਾਈਆ। ਓ ਪ੍ਰਭੂ ਓ ਖ਼ੁਦਾ ਓ ਮੈਂ ਹੁਣ ਨਹੀਂ ਰਹੀ ਕਵਾਰੀ, ਤੇਰੇ ਨਾਲ ਮਿਲ ਕੇ ਤੇਰਾ ਰੂਪ ਸਮਾਈਆ। ਤੂੰ ਦੱਸ ਪੁਰਖ ਕਿ ਨਾਰੀ, ਪਰਦਾ ਓਹਲਾ ਦੇ ਚੁਕਾਈਆ। ਮੈਂ ਤੈਨੂੰ ਸੱਯਦਾ ਕਰਾਂ ਕਰਾਂ ਨਿਮਸਕਾਰੀ,
❋
❋
ਨਿਉਂ ਨਿਉਂ ਲਾਗਾਂ ਪਾਈਂਆ। ਪਰਵਰਦਿਗਾਰ ਨੇ ਦਿਤਾ ਇਕ ਇਸ਼ਾਰੀ, ਇਸ਼ਾਰੇ ਨਾਲ ਦ੍ਰਿੜਾਈਆ। ਮੇਰਾ ਇਕੋ ਨੂਰ ਉਹ ਨੂਰ ਮੇਰਾ ਅਪਾਰੀ, ਅਪਰੰਪਰ ਹੋ ਕੇ ਪੜਦਾ ਦਿਤਾ ਚੁਕਾਈਆ। ਮੇਰੀ ਜਦੋਂ ਲੱਗੇ ਤੇ ਲੱਗੇ ਭਗਤਾਂ ਨਾਲ ਯਾਰੀ, ਯਰਾਨਾ ਧੁਰ ਦਾ ਦਿਤਾ ਵਖਾਈਆ। ਕਲਜੁਗ ਅੰਤਮ ਆਈ ਮੇਰੀ ਵਾਰੀ, ਵਾਰਤਾ ਪਿਛਲੀ ਸਭ ਦੀ ਵੇਖ ਵਖਾਈਆ। ਨਬੀ ਨੇ ਕਿਹਾ ਮੇਰੇ ਪਰਵਰਦਿਗਾਰ ਤੇਰੀ ਕੀ ਨਿਸ਼ਾਨੀ ਹੋਵੇ ਜ਼ਾਹਰੀ, ਜ਼ਾਹਰ ਜ਼ਹੂਰ ਦੇਣਾ ਸਮਝਾਈਆ। ਖ਼ੁਦ ਖ਼ੁਦਾ ਨੇ ਕਿਹਾ ਮੇਰਾ ਕਲਮਾ ਮੇਰਾ ਨਾਮ ਇਕੋ ਹੋਵੇ ਜੈਕਾਰੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸ਼ਾਹ ਪਾਤਸ਼ਾਹ ਬਣ ਸਿਕਦਾਰੀ, ਆਪਣਾ ਹੁਕਮ ਵਰਤਾਈਆ। ਭਗਤ ਦਵਾਰੇ ਦੀ ਕਰ ਉਸਾਰੀ, ਦੀਨ ਦੁਨੀ ਦਾ ਪਿਛਲਾ ਪੰਧ ਮੁਕਾਈਆ। ਫੇਰ ਲੰਗਰ ਦੀ ਕਰਾਂ ਤਿਆਰੀ, ਤ੍ਰੈਗੁਣ ਅਤੀਤਾ ਹੋ ਕੇ ਆਪਣਾ ਰੂਪ ਜਣਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਨੂੰ ਨਬੀ ਨੂਹ ਤੇਰੇ ਬੇੜੇ ਤੇ ਲਿਆਵਾਂ ਚਾੜ੍ਹੀ, ਪਰ ਤੇਰੇ ਕੋਲੋਂ ਖੋਹ ਕੇ ਆਪਣੇ ਹੱਥ ਵਿਚ ਰਖਾਈਆ। ਫੇਰ ਦੱਸਾਂ ਆਉ ਵੇਖੋ ਕਿਸ ਤਰਹ ਮੇਰੇ ਭਗਤ ਸਿਰ ਤੇ ਚੁੱਕਦੇ ਤਗਾਰੀ, ਜਗਤ ਜਹਾਨ ਦੀ ਸਾਂਝੀ ਸੇਵ ਕਮਾਈਆ। ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਨੇ ਕਹਿਣਾ ਇਨ੍ਹਾਂ ਦੀ ਕਿਸਮਤ ਮਾੜੀ, ਗੁਰੂਆਂ ਅਵਤਾਰਾਂ ਨੂੰ ਭੁੱਲ ਕੇ ਉਲਟੇ ਰਾਹ ਆਪਣੀ ਮੱਤ ਗਵਾਈਆ। ਪਰ ਮੇਰੀ ਮਿਹਰਵਾਨੀ, ਜਿਸ ਇਕ ਵਾਰ ਚਰਨ ਛੁਹਾ ਲਈ ਦਾੜ੍ਹੀ, ਲਾੜੀ ਮੌਤ ਦਾਹੜਾਂ ਹੇਠ ਨਾ ਕਦੇ ਚਬਾਈਆ। ਇਕੇ ਵਾਰ ਸਾਰਿਆਂ ਭਗਤਾਂ ਦੀ ਪਕਾ ਦੇਵਾਂ ਹਾੜ੍ਹੀ, ਫੇਰ ਹਾੜਾ ਕਢਣ ਦੀ ਲੋੜ ਰਹੇ ਨਾ ਰਾਈਆ। ਜਨ ਭਗਤੋ ਭਗਵਨ ਹੋ ਕੇ ਰੱਖਾਂ ਯਾਰੀ, ਯਰਾਨਾ ਸਕੇ ਨਾ ਕੋਇ ਤੁੜਾਈਆ। ਤੁਹਾਡੀ ਆਤਮਾ ਜਗਤ ਵਿਆਹੀ ਤੇ ਬਿਨਾ ਪ੍ਰਭੂ ਤੋਂ ਕਵਾਰੀ, ਬਿਨਾ ਸਾਹਿਬ ਤੋਂ ਸਾਚੀ ਸੇਜ ਨਾ ਕੋਇ ਟਿਕਾਈਆ। ਜਿਸ ਵੇਲੇ ਸਾਹਿਬ ਦੀ ਸੇਜੇ ਸੁੱਤੇ ਫੇਰ ਸੌਣਾ ਪੈਰ ਪਸਾਰੀ, ਦੋ ਜਹਾਨ ਨਾ ਕੋਇ ਉਠਾਈਆ। ਜਦੋਂ ਤਕੋ ਤੇ ਤਕੋ ਨੂਰ ਜੋਤ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਪੂਰਨ ਪੂਰਨ ਪਰਮੇਸ਼ਵਰ ਤਕੋ ਤੇ ਪਰਮੇਸ਼ਵਰ ਪੂਰਨ ਰੂਪ ਅਪਾਰੀ, ਅਪਰੰਪਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬੇੜੀ ਕਹੇ ਗੋਲੀਏ ਮੈਨੂੰ ਫੇਰ ਕਰ ਤਿਆਰ, ਦੂਜੀ ਵਾਰ ਬਣਤ ਬਣਾਈਆ। ਮੈਂ ਓਨਾਂ ਚਿਰ ਵੇਖ ਕੇ ਆਵਾਂ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਾਈਆ। ਲੱਭਾਂ ਉਹ ਆਪਣੇ ਯਾਰ, ਜਿਹੜੇ ਯਰਾਨੇ ਧੁਰ ਦੇ ਰਹੇ ਲਗਾਈਆ। ਦੇ ਕੇ ਆਵਾਂ ਦੀਦਾਰ, ਮਸਤ ਮਸਤਾਨਾ ਆਪਣਾ ਰੂਪ ਦਰਸਾਈਆ। ਕਰਾਂ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਸੀਸ ਨਿਵਾਈਆ। ਇਕ ਸੁਹਾਵਾਂ ਤੇ ਸੁਹਾਵਾਂ ਭਗਤ ਦਵਾਰ, ਭਗਵਨ ਹੋ ਕੇ ਫਿਰਾਂ ਚਾਈਂ ਚਾਈਂਆ। ਓ ਅੱਜ ਦੀ ਖ਼ੁਸ਼ੀਆਂ ਵਾਲੀ ਬਹਾਰ, ਸੋਹਣਾ ਰੰਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਬੇੜੀ ਕਹੇ ਮੇਰੇ ਤੇ ਆ ਗਿਆ ਬੁਢਾਪਾ, ਬੁੱਢੀ ਹੋ ਕੇ ਦਿਆਂ ਸੁਣਾਈਆ। ਮੈਨੂੰ ਸਦੀ ਚੌਧਵੀਂ ਦਾ ਅੰਤ ਵੇਖ ਕੇ ਚੜ੍ਹ ਗਿਆ ਤਾਪਾ, ਹਾਏ ਹਾਏ ਕਰ ਕੁਰਲਾਈਆ। ਮੇਰਾ ਕੰਬ ਗਿਆ ਪਾਪਾ, ਪਾਪੀਆਂ ਨੂੰ ਵੇਖ ਕੇ ਮੇਰਾ ਨੈਣ ਰਿਹਾ ਸ਼ਰਮਾਈਆ। ਮੈਨੂੰ ਭੈ ਆਉਂਦਾ ਕਿਤੇ ਮੇਰਾ ਮਹਿਬੂਬ ਸਭ ਦਾ ਕਢ ਨਾ ਲਏ ਖਾਤਾ, ਕਿਉਂ ਖ਼ਤਾ ਵਾਲੇ ਸਾਰੇ ਨਜ਼ਰੀ ਆਈਆ। ਉਹ ਵੇਖੋ ਲੁਕ ਗਿਆ ਪੈਗ਼ੰਬਰ ਗੁਰ ਅਵਤਾਰ ਜਗਤ ਦਾ ਚਾਚਾ, ਚਚਾ ਚਚਾ ਚਚਾ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦਾ ਭੱਜ ਗਿਆ
❋
❋
ਠੀਕਰ ਕਾਚਾ, ਕਾਚੀ ਗਗਰੀਆ ਰਹਿਣ ਕੋਇ ਨਾ ਪਾਈਆ। ਤਨ ਵਜੂਦ ਵਿਚ ਅੱਖਰ ਵਾਚਾ, ਸਿਫ਼ਤਾਂ ਢੋਲੇ ਗਾਈਆ। ਮੰਨ ਕੇ ਧੁਰ ਦਾ ਆਕਾ, ਸੱਯਦਿਆਂ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਚ ਕਹੇ ਬੇੜੀ ਫੜਾ ਦੇ ਉਠ ਕੇ ਗੋਲੀ, ਹੱਥ ਹੱਥ ਨਾਲ ਮਿਲਾਈਆ। ਪਾ ਲੈ ਓਸ ਪ੍ਰਭੂ ਦੀ ਬੋਲੀ, ਜੋ ਅਨਬੋਲਤ ਰਾਗ ਸੁਣਾਈਆ। ਜਿਸ ਨੇ ਰੰਗਣੀ ਭਗਤਾਂ ਚੋਲੀ, ਚੋਹਲ ਕਰ ਕੇ ਆਪਣੀ ਗੋਦ ਟਿਕਾਈਆ। ਹੁਣ ਖੇਲ ਕਰਨਾ ਉਪਰ ਧੌਲੀ, ਧਰਮ ਦੀ ਧਾਰ ਵਖਾਈਆ। ਜੋ ਸਚ ਦਵਾਰ ਰਿਹਾ ਖੋਲ੍ਹੀ, ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਬੇੜੀ ਕਹੇ ਮੇਰਾ ਬਣਿਆ ਦੂਜਾ ਰੂਪ, ਮੈਂ ਦੁਤੀਏ ਦਿਤੇ ਤਜਾਈਆ। ਮੰਨ ਕੇ ਇਕੋ ਭੂਪ, ਬੈਠੀ ਸੀਸ ਝੁਕਾਈਆ। ਜਾਂ ਮੈਂ ਨਿਗਹ ਮਾਰੀ ਸਾਰੇ ਦਿਸਦੇ ਇਕੋ ਪਿਤਾ ਦੇ ਪੂਤ, ਤੇ ਇਕੋ ਸਭ ਦੀ ਮਾਈਆ। ਜਿਨ੍ਹਾਂ ਦਾ ਇਕੋ ਤਾਣਾ ਪੇਟਾ ਤੇ ਇਕੋ ਸੂਤ, ਦੂਜੀ ਵੰਡ ਨਾ ਕੋਇ ਵੰਡਾਈਆ। ਮੈਂ ਹੁਣ ਫਿਰਨਾ ਚਾਰੇ ਕੂਟ, ਭੱਜਣਾ ਵਾਹੋ ਦਾਹੀਆ। ਲੇਖਾ ਵੇਖਣਾ ਜੂਠ ਝੂਠ, ਸਤਿ ਸਚ ਫੋਲ ਫੁਲਾਈਆ। ਤੁਹਾਡੀ ਸ਼ਹਾਦਤ ਤੇ ਤੁਹਾਡੀ ਗਵਾਹੀ ਤੇ ਏਸ ਲਿਖਤ ਨੇ ਦੇਣਾ ਸਬੂਤ, ਜੋ ਪੰਜ ਲਿਖਾਰੀ ਲਿਖ ਕੇ ਲੇਖਾ ਰਹੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਬੇੜੀ ਕਹੇ ਨਬੀ ਨੂਹ ਨੇ ਇਕ ਗੱਲ ਸੀ ਆਖੀ, ਮੇਰੇ ਵਿਚ ਸੱਯਦਾ ਕਰਕੇ ਅੰਦਰੇ ਅੰਦਰ ਜਣਾਈਆ। ਜਗਤ ਵਹਿਣਾਂ ਵਿਚੋਂ ਮੇਰਾ ਪਰਵਰਦਿਗਾਰ ਕਰੇ ਰਾਖੀ, ਰੱਖਕ ਹੋ ਕੇ ਵੇਖ ਵਖਾਈਆ। ਮੈਨੂੰ ਵੰਝ ਲਾਉਣ ਲੱਗਿਆਂ ਕਿਹਾ ਇਹ ਵੀ ਮੇਰੀ ਗੁਸਤਾਖ਼ੀ, ਕਿਉਂ ਆਪਣਾ ਬਲ ਪਰਗਟਾਈਆ। ਫੇਰ ਪਰ੍ਹਾਂ ਸੁੱਟਿਆ ਜੇ ਮੇਰਾ ਹੋਵੇਗਾ ਤੇ ਮੇਰੀ ਬਚਾ ਲਵੇਗਾ ਹਯਾਤੀ, ਬਿਨਾ ਚੱਪੂ ਦਿਤੀ ਚਲਾਈਆ। ਇਕ ਰੱਖ ਕੇ ਓਟ ਆਸੀ, ਨਿਗਹ ਨਿਗਹ ਵਿਚੋਂ ਬਦਲਾਈਆ। ਮੇਰੇ ਮਾਲਕ ਕੁਝ ਸੰਦੇਸ਼ਾ ਦੇ ਬਿਨਾ ਪਾਤੀ, ਬਿਨ ਅੱਖਰਾਂ ਲੇਖ ਲਿਖਾਈਆ। ਪਰਵਰਦਿਗਾਰ ਖੋਲ੍ਹ ਕੇ ਅੰਦਰ ਦੀ ਤਾਕੀ, ਸੰਦੇਸ਼ਾ ਦਿਤਾ ਜਣਾਈਆ। ਓਹ ਤਕ ਪੁਰਖ ਅਬਿਨਾਸ਼ੀ, ਕਰਤਾ ਧੁਰਦਰਗਾਹੀਆ। ਉਸ ਦਾ ਖੇਲ ਹੋਣਾ ਸਤਿਜੁਗ ਵਾਲੀ ਪਰਭਾਤੀ, ਭਾਂਡਾ ਭਰਮ ਭੰਨਾਈਆ। ਉਹ ਲੇਖਾ ਮੁਕਾਵੇ ਕਲਜੁਗ ਅੰਧੇਰੀ ਰਾਤੀ, ਸਦੀ ਚੌਧਵੀਂ ਅੰਤ ਝੋਲੀ ਦਏ ਭਰਾਈਆ। ਆਪ ਬਣ ਕੇ ਪਾਕ ਪਾਕੀ, ਪਤਿਤ ਪਾਵਨ ਇਕ ਅਖਵਾਈਆ। ਐ ਨੂਹ ਤੇਰੀ ਹਾਜ਼ਰ ਕਰੇਗਾ ਰੂਹ ਲਹਿਣਾ ਦੇਵੇ ਹਾਥੋ ਹਾਥੀ, ਬਾਕੀ ਨਜ਼ਰ ਕੋਇ ਨਾ ਆਈਆ। ਨਾ ਉਹ ਆਪ ਹੋਵੇਗਾ ਬੰਦਾ ਖ਼ਾਕੀ, ਸਭ ਦੀ ਕਰੇਗਾ ਰਾਖੀ, ਰੱਖਕ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਬੇੜੀ ਕਹੇ ਮੇਰੀ ਅੰਤ ਭਗਤੋ ਪਰਨਾਮ, ਸਭ ਦੇ ਕਦਮਾਂ ਸੀਸ ਨਿਵਾਈਆ। ਤੁਹਾਨੂੰ ਮੇਰੀ ਲੋੜ ਨਹੀਂ ਤੇ ਤੁਹਾਨੂੰ ਲੈਣ ਆਵੇ ਆਪ ਭਗਵਾਨ, ਤੁਹਾਡਾ ਵਿਚੋਲਾ ਸ਼ਬਦ ਗੁਰੂ ਬਣਾਈਆ। ਤੁਹਾਡਾ ਸਦਾ ਨਾਂ ਰਹੇ ਵਿਚ ਜਹਾਨ, ਜੁਗ ਜੁਗ ਵੱਜਦੀ ਰਹੇ ਵਧਾਈਆ। ਮੈਂ ਏਸੇ ਕਰਕੇ ਤੁਹਾਨੂੰ ਸੰਦੇਸ਼ਾ ਆਈ ਸਾਂ ਸੁਣਾਉਣ, ਭੱਜੀ ਵਾਹੋ ਦਾਹੀਆ। ਤੁਸੀਂ ਸੁਣਿਆ ਚੰਗੀ ਤਰਾ ਨਾਲ ਕਾਨ, ਘਰ ਜਾ ਕੇ ਭੁੱਲ ਕੋਇ ਨਾ ਜਾਈਆ। ਮੇਰੇ ਪਰਵਰਦਿਗਾਰ ਇਕ ਵਾਰ ਅੱਗੇ ਇਕੋ ਸੋਹਣਾ ਬਣਾ ਦੇਣਾ ਵਿਧਾਨ, ਵਾਅਦੇ ਸਭ ਦੇ ਪੂਰ
❋
❋
ਕਰਾਈਆ। ਤੇ ਸਤਿਗੁਰੂ ਸ਼ਬਦ ਨੇ ਕਰਾ ਦੇਣਾ ਇਤਮੀਨਾਨ, ਭਰੋਸਾ ਤਸੱਲੀ ਨਾਲ ਕਰਾਈਆ। ਮੈਂ ਸਭ ਦੇ ਸਾਹਮਣੇ ਦੇ ਕੇ ਚਲੀ ਬਿਆਨ, ਨਬੀ ਨੂਹ ਨਾਲ ਮਿਲਾਈਆ। ਸਦੀ ਚੌਧਵੀਂ ਇਕ ਬੜਾ ਚੜ੍ਹਨ ਵਾਲਾ ਤੂਫਾਨ, ਜਿਸ ਨੂੰ ਅੱਗੇ ਹੋ ਨਾ ਕੋਇ ਅਟਕਾਈਆ। ਇਕੋ ਹੁਕਮ ਤੇ ਇਕ ਹੋਣਾ ਫ਼ਰਮਾਨ, ਫ਼ਰਮਾਂਬਰਦਾਰ ਗੁਰ ਅਵਤਾਰ ਪੈਗ਼ੰਬਰ ਸਾਰੇ ਕੰਬਣ ਥਾਉਂ ਥਾਈਂਆ। ਜਨ ਭਗਤ ਖ਼ੁਸ਼ੀ ਵਿਚ ਖ਼ੁਸ਼ੀ ਦਾ ਝਟ ਲੰਘਾਉਣ, ਜਗਤ ਦੁੱਖਾਂ ਦਾ ਡੇਰਾ ਢਾਹੀਆ। ਮੈਂ ਦੱਸਣ ਆਈ ਪੀਰਾਂ ਦਾ ਪੀਰ ਪੈਗ਼ੰਬਰਾਂ ਦਾ ਪੈਗ਼ੰਬਰ ਰਸੂਲਾਂ ਦਾ ਰਸੂਲ ਇਹੋ ਮੁਹੰਮਦ ਦਾ ਅਮਾਮ, ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦਰ ਆਈ ਕਰੇ ਪਰਵਾਨ, ਪਰਵਾਨਾ ਨਾਮ ਵਾਲਾ ਦੇ ਕੇ ਖ਼ੁਸ਼ੀ ਘਰ ਘਰ ਦਏ ਵਖਾਈਆ।
੨੮ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ
ਸਵੇਰੇ ਸ਼ਾਦੀਆਂ ਸਮੇਂ ਜ਼ਿਲਾ ਅੰਮ੍ਰਿਤਸਰ
ਸੰਮਤ ਸ਼ਹਿਨਸ਼ਾਹੀ ਸੱਤ ਕਹੇ ਸਤਿਜੁਗ ਸਤਿ ਹੋਵੇ ਵਰਤਾਰਾ, ਸਤਿ ਦਾ ਸਤਿ ਹੁਕਮ ਸੁਣਾਈਆ। ਮਾਨਵ ਜ਼ਾਤੀ ਇਕੋ ਹੋਵੇ ਅਧਾਰਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕੋ ਜੇਹਾ ਮਾਣ ਪੁਰਖ ਨਾਰਾ, ਨਰ ਨਰਾਇਣ ਆਪ ਦਵਾਈਆ। ਲੇਖਾ ਇਕੋ ਰੰਗ ਹੋਵੇ ਜੰਗਲ ਜੂਹ ਪਹਾੜਾ, ਸਾਗਰਾਂ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਸੱਤ ਕਹੇ ਸਤਿਜੁਗ ਹੋਇਆ ਕਰਨਗੇ ਕਾਰਜ ਅਨੰਦ, ਸ਼ਰਅ ਮਾਨਵ ਜ਼ਾਤੀ ਇਕ ਸਮਝਾਈਆ। ਨਿਸ਼ਾਨ ਮਿਟਣੇ ਤਾਰਾ ਚੰਦ, ਜਗਤ ਨਿਸ਼ਾਨੇ ਨਾ ਕੋਇ ਵਡਿਆਈਆ। ਸ਼ਰੀਅਤ ਦੇ ਟੁਟਣੇ ਫੰਦ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਲੇਖਾ ਰਹੇ ਨਾ ਪਾਣੀ ਵਾਲੇ ਗੰਗ, ਗੋਦਾਵਰੀ ਸਰ ਨਾ ਕੋਇ ਚੁਤਰਾਈਆ। ਅੱਠ ਸੱਠ ਹੋਵੇ ਭੰਗ, ਪਿਛਲਾ ਭਰਮ ਮਿਟਾਈਆ। ਮੰਦਰ ਮਸਜਿਦ ਕਰੇ ਕੋਇ ਨਾ ਵੰਡ, ਹਿੱਸਾ ਨਜ਼ਰ ਕੋਇ ਨਾ ਆਈਆ। ਇਹ ਖੇਲ ਸੂਰੇ ਸਰਬੰਗ, ਹਰਿ ਕਰਤਾ ਆਪ ਕਰਾਈਆ। ਜਿਸ ਨੌ ਸੌ ਚੁਰਾਨਵੇ ਚੌਕੜੀ ਮੇਟਿਆ ਪੰਧ, ਮੁਸਾਫ਼ਰ ਸਫ਼ਰ ਨਾ ਕੋਇ ਭਵਾਈਆ। ਦੀਨ ਦੁਨੀ ਦੀ ਮੰਜ਼ਲ ਆਪੇ ਲੰਘ, ਪੜਦਾ ਸਤਿ ਦਾ ਸਚ ਉਠਾਈਆ। ਨਿਰਗੁਣ ਧਾਰ ਹੋ ਕੇ ਸੰਗ, ਸਰਗੁਣ ਰੂਪ ਆਪ ਸਮਝਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਮੰਗੀ ਮੰਗ, ਨਿਰਗੁਣ ਆਸਾ ਇਕ ਰਖਾਈਆ। ਉਨ੍ਹਾਂ ਦਾ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਧੁਰ ਦੀ ਆਪ ਪਰਗਟਾਈਆ। ਜਨ ਭਗਤ ਦੀਨ ਦੁਨੀ ਮਾਨਵ ਜ਼ਾਤੀ ਇਕੋ ਗਾਏਗੀ ਛੰਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਾਈਆ। ਸੰਮਤ ਸੱਤ ਕਹੇ ਸਤਿ ਦੀ ਬੰਨ੍ਹਣੀ ਸਾਚੀ ਧਾਰਾ, ਸਤਿ ਸਚ ਨਾਲ ਮਿਲਾਈਆ। ਖੇਲ ਵਰਤਣਾ ਵਿਚ ਸੰਸਾਰਾ, ਵਰਤਾਵੇ ਬੇਪਰਵਾਹੀਆ। ਜੋ ਆਦਿ ਅੰਤ ਦਾ ਕਰਨੇਹਾਰਾ, ਕੁਦਰਤ ਦਾ ਮਾਲਕ ਇਕ ਅਖਵਾਈਆ। ਉਸ ਦੀ ਮਰਿਆਦਾ ਠੀਕ ਚਲੇ ਸਤਾਰਾਂ ਹਾੜ੍ਹਾ, ਸੰਮਤ ਅੱਠ ਅੱਠ ਵਡਿਆਈਆ। ਅਨੰਦ ਕਾਰਜ ਦੇ ਸਮੇਂ ਸਾਰੇ ਭਗਤ ਸਿਰਫ਼ ਲਾਇਆ ਕਰਨਗੇ ਪੰਜ ਜੈਕਾਰਾ, ਦੂਜੀ ਲਿਖਤ ਨਾ ਕੋਇ ਲਿਖਾਈਆ। ਇਹ ਹੁਕਮ
❋
❋
ਮਿਲਣਾ ਨਹੀਂ ਦੋਬਾਰਾ, ਏਕਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਬਣਾਏ ਇਕ ਵਿਹਾਰਾ, ਵਿਵਹਾਰੀ ਆਪਣੀ ਕਾਰ ਭੁਗਤਾਈਆ।
੨੮ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਅਠਾਈ ਪੋਹ ਕਹੇ ਪ੍ਰਭ ਭਰਨੇ ਕੁੰਡ ਅਠਾਈ, ਧੁਰ ਦਾ ਸ਼ਬਦ ਹੁਕਮ ਵਰਤਾਈਆ। ਪਿਛਲੇ ਅਠਾਰਾਂ ਰੋਵਣ ਮਾਰਨ ਧਾਰੀ, ਕੁੰਭੀ ਨਰਕ ਰਹੇ ਕੁਰਲਾਈਆ। ਕਿਉਂ ਵਾਧਾ ਦਸ ਦਿਤਾ ਵਧਾਈ, ਕੀ ਤੇਰੀ ਬੇਪਰਵਾਹੀਆ। ਏਥੇ ਅਗਨੀ ਅੱਗੇ ਬੜੀ ਤਪਾਈ, ਸਾਂਤਕ ਸਤਿ ਨਜ਼ਰ ਕੋਇ ਨਾ ਆਈਆ। ਸਾਰੇ ਰੋਵਣ ਮਾਰਨ ਧਾਹੀਂ, ਨੈਣਾਂ ਨੀਰ ਵਹਾਈਆ। ਜਿਨ੍ਹਾਂ ਭੁੱਲਿਆ ਪ੍ਰਭ ਗੁਸਾਈਂ, ਰਾਏ ਧਰਮ ਦਏ ਸਜ਼ਾਈਆ। ਉਨ੍ਹਾਂ ਗਲ ਵਿਚ ਪਈ ਫਾਹੀ, ਫਾਸੀ ਸਕੇ ਨਾ ਕੋਇ ਕਟਾਈਆ। ਪ੍ਰਭੂ ਤੇਰੇ ਨਾਲੋਂ ਹੋਈ ਜੁਦਾਈ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਸਚ ਦੇਵੇ ਨਾ ਕੋਇ ਸਰਨਾਈ, ਸਿਰ ਹੱਥ ਨਾ ਕੋਇ ਟਿਕਾਈਆ। ਧੁਰ ਦਾ ਸ਼ਬਦ ਕਹੇ ਅਠਾਰਾਂ ਨਰਕ ਹੁਣ ਤੁਹਾਡਾ ਲੇਖਾ ਬਣਿਆ ਅਠਾਈ, ਵਾਧਾ ਹੁਕਮ ਨਾਲ ਕਰਾਈਆ। ਕਿਉਂ ਸ਼ਰਅ ਵਿਚ ਆ ਕੇ ਬਹੁਤਿਆਂ ਖਾਧਾ ਸੂਰ ਗਾਈਂ, ਉਹ ਖਾਣ ਵਾਲੇ ਸਾਰੇ ਤੁਹਾਡੇ ਵਿਚ ਟਿਕਾਈਆ। ਇਹ ਖੇਲ ਬੇਪਰਵਾਹੀ, ਹਰਿ ਕਰਤਾ ਆਪ ਕਰਾਈਆ। ਤੁਸਾਂ ਖ਼ੁਸ਼ੀ ਮਨਾਉਣੀ ਚਾਈਂ ਚਾਈਂ, ਚਾਓ ਘਨੇਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਠਾਰਾਂ ਕਹਿਣ ਪ੍ਰਭ ਕਿਉਂ ਕੀਤਾ ਵਾਧਾ ਦਸ, ਸਾਹਿਬ ਤੇਰੀ ਸਰਨਾਈਆ। ਸਤਿਗੁਰ ਸ਼ਬਦ ਪਿਆ ਹੱਸ, ਤਾਲੀ ਧੁਰ ਦੀ ਧਾਰ ਵਜਾਈਆ। ਕਮਲਿਆ ਸਤਿਜੁਗ ਤ੍ਰੇਤਾ ਦੁਆਪਰ ਗਿਆ ਨੱਸ, ਆਪਣਾ ਪੰਧ ਮੁਕਾਈਆ। ਕ੍ਰਿਸ਼ਨ ਨੇ ਆਸਾ ਰੱਖੀ ਯਕ, ਜਿਸ ਵੇਲੇ ਅਠਾਰਾਂ ਕਸ਼ੂਣੀਆਂ ਗ਼ਰਕ ਕਰਾਈਆ। ਚਲਾ ਕੇ ਰਥ, ਯੁਧ ਬੁਧ ਨਾਲ ਕਰਾਈਆ। ਫੇਰ ਆਪਣੀ ਉਘੇੜੀ ਨਿਜ ਅੱਖ, ਨੇਤਰ ਲਿਆ ਉਠਾਈਆ। ਮੇਰਾ ਲਹਿਣਾ ਪੂਰਾ ਹੋਇਆ ਸਚ, ਸਚ ਪ੍ਰਭ ਦੀ ਕਾਰ ਕਮਾਈਆ। ਫੇਰ ਹੁਕਮ ਸੁਣਿਆ ਸਮਰਥ, ਹਰਿ ਕਰਤਾ ਆਪ ਦ੍ਰਿੜਾਈਆ। ਤ੍ਰੇਤਾ ਦੁਆਪਰ ਗਿਆ ਨੱਠ, ਕਲਜੁਗ ਕਲ ਲਏ ਅੰਗੜਾਈਆ। ਫੇਰ ਉਸਨੇ ਬੀਤਣਾ ਝਟ, ਝਟਕੇ ਹਲਾਲੀ ਦੀਆਂ ਵੰਡਾਂ ਦਏ ਕਰਾਈਆ। ਪਿਛਲੀ ਡੋਰੀ ਦੇਵੇ ਕਟ, ਕਟਾਕਸ਼ ਹੁਕਮ ਵਾਲਾ ਲਗਾਈਆ। ਧੁਰ ਦਾ ਨਾਮ ਮਿਲਣਾ ਕਿਸੇ ਨਹੀਂ ਹੱਟ, ਹਟਵਾਣਾ ਨਜ਼ਰ ਕੋਇ ਨਾ ਆਈਆ। ਜਗਤ ਤ੍ਰਿਸ਼ਨਾ ਪੈਣੀ ਨੱਠ, ਕਾਮਨਾ ਭੱਜੇ ਵਾਹੋ ਦਾਹੀਆ। ਭਾਗ ਲੱਗੇ ਨਾ ਕਾਇਆ ਮੱਟ, ਮਠ ਸ਼ਿਵਦਵਾਲੇ ਰੋਵਣ ਮਾਰਨ ਧਾਹੀਆ। ਉਸ ਵੇਲੇ ਹੋਣਾ ਆਪ ਪਰਗਟ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ। ਖੇਲ ਖੇਲਣਾ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਈਆ। ਧਰਮ ਦੀ ਧਾਰ ਕਲਜੁਗ ਜੀਵ ਜਾਣ ਛਡ, ਸਗਲਾ ਸੰਗ ਨਾ ਕੋਇ ਵਖਾਈਆ। ਕਾਇਆ ਮਾਟੀ ਖ਼ਾਲੀ ਹੋਏ ਹੱਡ, ਪੰਚਮ ਤਤ ਵੱਜੇ ਨਾ ਕੋਇ ਵਧਾਈਆ। ਫੇਰ ਖੇਲ ਕਰੇ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਜੀਵ ਧਰਮ ਰਾਏ ਦਾ ਬਣਾਏ ਵੱਗ, ਦੂਸਰ ਹੱਥ ਨਾ ਕਿਸੇ ਫੜਾਈਆ। ਉਹ ਫੜ ਕੇ
❋
❋
ਝੋਕੇ ਅਠਾਰਾਂ ਦੀ ਬਜਾਏ ਅਠਾਈ ਕੁੰਡਾਂ ਦੀ ਅੱਗ, ਵਾਧਾ ਕਲਜੁਗ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਹੁਕਮ ਵਰਤੇ ਪ੍ਰਭ ਦਾ ਸ਼ਰਤੀ, ਸ਼ਰਅ ਸਕੇ ਨਾ ਕੋਇ ਮਿਟਾਈਆ। ਮਾਲਕ ਆਉਣਾ ਇਕੋ ਨਿਧਪਰਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਨੂਰ ਉਜਿਆਰਾ ਕਰਨਾ ਅਰਸ਼ੀ, ਅਰਸ਼ੀ ਪ੍ਰੀਤਮ ਹੋ ਕੇ ਵੇਖ ਵਖਾਈਆ। ਲਹਿਣਾ ਦੇਣਾ ਪੂਰਾ ਕਰਨਾ ਜ਼ਿਮੀਂ ਜ਼ਮਾਂ ਫ਼ਰਸ਼ੀ, ਮਾਟੀ ਖ਼ਾਕ ਲੇਖੇ ਲਾਈਆ। ਉਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਦੀ ਮਨਜ਼ੂਰ ਕਰਨੀ ਅਰਜ਼ੀ, ਜੋ ਆਰਜ਼ੂ ਆਪਣੀ ਅੱਗੇ ਗਏ ਟਿਕਾਈਆ। ਫੇਰ ਉਨ੍ਹਾਂ ਤੋਂ ਬਾਦ ਵਰਤਾਉਣੀ ਆਪਣੀ ਮਰਜ਼ੀ, ਮਸ਼ਵਰਾ ਕਰਨ ਕੋਇ ਨਾ ਪਾਈਆ। ਜਨ ਭਗਤਾਂ ਭਗਵਾਨ ਆਪ ਕਰੇ ਹਮਦਰਦੀ, ਦੁਖੀਆਂ ਦੁੱਖ ਆਪ ਗਵਾਈਆ। ਇਹ ਖੇਲ ਹੋਣੀ ਨਰਾਇਣ ਨਰ ਦੀ, ਨਰ ਹਰਿ ਆਪਣਾ ਹੁਕਮ ਸੁਣਾਈਆ। ਸ੍ਰਿਸ਼ਟੀ ਡੂੰਘੇ ਵਹਿਣ ਹੋਣੀ ਹੜ੍ਹਦੀ, ਚੱਪੂ ਨਾਮ ਨਾ ਕੋਇ ਲਗਾਈਆ। ਕਿਸੇ ਖ਼ਬਰ ਨਹੀਂ ਦੇਣੀ ਚੋਟੀ ਜੜ੍ਹ ਦੀ, ਚੇਤਨ ਸਾਰ ਕੋਇ ਨਾ ਪਾਈਆ। ਬਿਨਾ ਭਗਤਾਂ ਤੋਂ ਆਤਮ ਪਰਮਾਤਮ ਢੋਲਾ ਕੋਈ ਨਹੀਂ ਹੋਣੀ ਪੜ੍ਹਦੀ, ਪੜਦਿਆਂ ਅੰਦਰ ਮਿਲੇ ਮੇਲ ਨਾ ਧੁਰ ਦੇ ਮਾਹੀਆ। ਪਹਿਲੋਂ ਅੱਗ ਲੱਗਣੀ ਦਿਸ਼ਾ ਚੜ੍ਹਦੀ, ਫੇਰ ਲਹਿੰਦੀ ਦਏ ਮਚਾਈਆ। ਮਾਣ ਤਾਣ ਵੇਖੇ ਹੰਕਾਰ ਗੜ੍ਹ ਦੀ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਨੇ ਆਪਣੀ ਕਰਨੀ ਕਰਨੀ, ਕਰਤਾ ਪੁਰਖ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰਿਸ਼ਟੀ ਬਥੇਰੀ ਮਰਨੀ, ਮਰ ਜੀਵਤ ਰੂਪ ਨਾ ਕੋਇ ਵਟਾਈਆ। ਅਠਾਈ ਕੁੰਡਾਂ ਖ਼ੁਸ਼ੀਆਂ ਨਾਲ ਭਰਨੀ, ਭਾਂਡਾ ਭਰਮ ਭੌ ਭੰਨਾਈਆ। ਰਾਏ ਧਰਮ ਕੋਲੋਂ ਉਹ ਬਚਣੇ ਜਿਨ੍ਹਾਂ ਨੂੰ ਆਪ ਲਗਾਵੇ ਆਪਣੀ ਚਰਨੀ, ਚਰਨੋਦਕ ਨਾਮ ਵਾਲਾ ਪਿਆਈਆ। ਖ਼ੁਸ਼ੀਆਂ ਨਾਲ ਤੁਕ ਅਗੰਮੀ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਨਵੀਂ ਘਾੜਤ ਘੜਨੀ, ਘੜਨ ਭੰਨਣਹਾਰ ਖੇਲ ਖਿਲਾਈਆ। ਉਸ ਦੇ ਅੱਗੇ ਸ਼ਰਅ ਦੀ ਤਾਕਤ ਕੋਇ ਨਾ ਅੜਨੀ, ਸ਼ਰੀਅਤ ਦੇ ਲੇਖੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਠਾਰਾਂ ਕੁੰਡ ਕਹਿਣ ਸਾਡੇ ਨਾਲ ਮਿਲਣੇ ਦਸ ਹੋਰ, ਵਾਧਾ ਪ੍ਰਭ ਨੇ ਦਿਤਾ ਕਰਾਈਆ। ਕਿਉਂ ਕਲਜੁਗ ਦਿਸੇ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਜਗਤ ਸੰਤ ਸਾਧ ਹੋਏ ਚੋਰ, ਠੱਗੀ ਪ੍ਰਭ ਦੇ ਨਾਲ ਕਮਾਈਆ। ਜਗਤ ਵਾਸਨਾ ਹੋਏ ਹਰਾਮਖੋਰ, ਕਾਮ ਕਾਮਨੀ ਨਾਲ ਹਲਕਾਈਆ। ਆਤਮ ਪਰਮਾਤਮ ਬੱਧੀ ਕਿਸੇ ਨਾ ਡੋਰ, ਡੌਰੂ ਕੂੜਾ ਡੰਕ ਵਜਾਈਆ। ਜਗਤ ਵਿਦਿਆ ਮਚਾਉਂਦੇ ਸ਼ੋਰ, ਅਨੁਰਾਗੀ ਰਾਗ ਨਾ ਕੋਇ ਸੁਣਾਈਆ। ਆਪਣੇ ਅੰਦਰ ਦਾ ਕੁੰਡਾ ਸਕੇ ਕੋਇ ਨਾ ਖੋਲ੍ਹ, ਬੰਦ ਕਿਵਾੜੀ ਪਰਦਾ ਨਾ ਕੋਇ ਉਠਾਈਆ। ਨਾਦ ਸ਼ਬਦ ਧੁਨ ਦਾ ਸੁਣੇ ਕੋਇ ਨਾ ਢੋਲ, ਧੁਨ ਅਗੰਮ ਨਾ ਕੋਇ ਜਣਾਈਆ। ਮਾਨਸ ਜਨਮ ਮਾਇਆ ਮਮਤਾ ਵਿਚ ਲਿਆ ਵਰੋਲ, ਮੋਹ ਹੰਕਾਰ ਨਾਲ ਰਖਾਈਆ। ਬਿਨ ਹਰਿ ਕਿਰਪਾ ਕੋਇ ਨਾ ਉਤਰੇ ਪੂਰੇ ਤੋਲ, ਜਗਤ ਤਰਾਜ਼ੂ ਕੰਮ ਕਿਸੇ ਨਾ ਆਈਆ। ਧੰਨ ਵਡਿਆਈ ਜਿਨ੍ਹਾਂ ਪ੍ਰਭ ਮਿਲਿਆ ਉਪਰ ਧੌਲ, ਧਰਨੀ ਸੀਸ ਝੁਕਾਈਆ। ਜਨ ਭਗਤ ਭਗਤੀ ਵਿਚ ਸਦਾ ਅਡੋਲ, ਮਨਸਾ ਮਨ ਨਾ ਕੋਇ ਕੁਰਲਾਈਆ। ਜਿਨ੍ਹਾਂ ਨੇ ਸੁਣਿਆ ਇਕੋ ਬੋਲ, ਅਗੰਮ ਅਗੰਮੜਾ ਰਾਗ ਜਣਾਈਆ। ਸੋ
❋
❋
ਮਾਲਕ ਖ਼ਾਲਕ ਸਦ ਵਸੇ ਭਗਤਾਂ ਕੋਲ, ਕੌਲ ਇਕਰਾਰ ਪੂਰਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਹੁਕਮ ਸਚ ਸਤਿ ਦਾ ਮਾਲਕ ਆਪ ਵਰਤਾਈਆ।
੨੯ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦੁਆਰ ਜੇਠੂਵਾਲ ਰਾਤ ਦੇ ਸਮੇਂ ਜ਼ਿਲਾ ਅੰਮ੍ਰਿਤਸਰ
ਮੋਹਿ ਮਾਈ ਦੇਵੇ ਲੋਹੜੀ, ਲੋੜੀਂਦੀ ਆਸਾ ਪੂਰ ਕਰਾਈਆ। ਭਗਤ ਭਗਵਾਨ ਬਣੀ ਰਹੇ ਜੋੜੀ, ਵਿਛੋੜਾ ਦੋ ਜਹਾਨ ਨਾ ਕੋਇ ਕਰਾਈਆ। ਪਿਆਰ ਮੁਹੱਬਤ ਦੀ ਚੜ੍ਹੇ ਰਹਿਣ ਘੋੜੀ, ਹਰਿਜਨ ਸਾਚੇ ਆਸਣ ਲਾਈਆ। ਕਿਸੇ ਦੀ ਆਸ਼ਾ ਰਹੇ ਨਾ ਥੋੜ੍ਹੀ, ਬਹੁ ਗੁਣ ਆਪੇ ਦਏ ਕਰਾਈਆ। ਸੰਤ ਸੁਹੇਲੇ ਬਣਾਏ ਮੋਹਰੀ, ਲੋਕਮਾਤ ਦਏ ਵਡਿਆਈਆ। ਰੈਣ ਮੇਟੇ ਅੰਧੇਰ ਘੋਰੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਰਨ ਲਿਆਏ ਖਿੱਚ ਜ਼ੋਰੀ, ਜ਼ਬਰਦਸਤੀ ਆਪਣਾ ਰੰਗ ਰੰਗਾਈਆ। ਨਾਮ ਨਿਧਾਨ ਨਾਲ ਬੰਨ੍ਹ ਕੇ ਡੋਰੀ, ਆਤਮ ਪਰਮਾਤਮ ਰਿਹਾ ਜੁੜਾਈਆ। ਜਗਤ ਵਿਕਾਰ ਰਿਹਾ ਹੋੜੀ, ਕੂੜੀ ਕਿਰਿਆ ਬਾਹਰ ਕਢਾਈਆ। ਹੱਥ ਰੱਖੇ ਪੁਸ਼ਤ ਪਨਾਹ ਮੋਰੀ, ਸੀਸ ਜਗਦੀਸ ਆਪ ਟਿਕਾਈਆ। ਲੋਹੜੀ ਕਹੇ ਕੁਛ ਖੇਲ ਵਖਾਉਣਾ ਸ਼ਾਹ ਅਫਗਾਨ ਨਾਲ ਪਸ਼ੌਰੀ, ਪਸ਼ਾਵਰ ਪੜਦਾ ਲਾਹੀਆ। ਖੇਲ ਵੇਖਣਾ ਦੋ ਧਾਰ ਦਸੌਰੀ, ਦੋਹਰੀ ਆਪਣੀ ਕਾਰ ਭੁਗਤਾਈਆ। ਦੀਨ ਦੁਨੀ ਤਕੇ ਬਣ ਕੇ ਜੌਹਰੀ, ਜੌਹਰ ਆਪਣਾ ਇਕ ਪਰਗਟਾਈਆ। ਸ੍ਰਿਸ਼ਟੀ ਨਾਤਾ ਤੁਟੇ ਖੌਂਤ ਸ਼ੌਹਰੀ, ਸ਼ੌਹਰ ਨਜ਼ਰ ਕਿਸੇ ਨਾ ਆਈਆ। ਦੀਨ ਦੁਨੀ ਕਰੇ ਬਹੁੜੀ ਬਹੁੜੀ, ਦਰੋਹੀ ਤੇਰਾ ਨਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਲੋਹੜੀ ਕਹੇ ਮੈਂ ਪਾਉਣ ਆਈ ਲੋਹੜਾ, ਲੋੜ ਅਵਤਾਰ ਪੈਗ਼ੰਬਰ ਗੁਰੂਆਂ ਪੂਰ ਕਰਾਈਆ। ਇਕੋ ਸੰਦੇਸ ਦੇਵਾਂ ਗਾਵਾਂ ਧੁਰ ਦਾ ਦੋਹਰਾ, ਦੋਹਰੀ ਆਪਣੀ ਸੇਵ ਕਮਾਈਆ। ਜਿਸ ਪ੍ਰਭੂ ਦਾ ਨਾਮ ਖਾਂਦੇ ਰਹੇ ਭੋਰਾ ਭੋਰਾ, ਮਸਤੀ ਵਿਚ ਮਸਤਾਨੇ ਹੋ ਕੇ ਖ਼ੁਸ਼ੀ ਬਣਾਈਆ। ਉਹ ਸਾਹਿਬ ਖੇਲ ਕਰੇ ਹੋਰ ਦਾ ਹੋਰਾ, ਅਵਰ ਅਵਰਾ ਆਪਣੀ ਕਾਰ ਭੁਗਤਾਈਆ। ਜਨ ਭਗਤਾਂ ਕਰਨ ਆਇਆ ਭਾਗ ਮਥੋਰਾ, ਮਿਥਿਆ ਦੱਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਲੋਹੜੀ ਕਹੇ ਮੈਂ ਕੀ ਦੱਸਾਂ ਆਪ, ਸਪਤ ਰਿਖੀ ਮੇਰੀ ਦੇਣ ਗਵਾਹੀਆ। ਜਿਨ੍ਹਾਂ ਰੁਤ ਬਦਲਣ ਤੇ ਕੀਤਾ ਸੀ ਜਾਪ, ਮਾਘੀ ਤੋਂ ਪਹਿਲਾਂ ਪਿਛਲੀ ਰੁਤ ਬਦਲਾਈਆ। ਨਾਲੇ ਰੋ ਕੇ ਕਿਹਾ ਪ੍ਰਭੂ ਤੋੜ ਜਗਤ ਸੰਤਾਪ, ਸਹਿਸਾ ਪਿਛਲਾ ਰਹੇ ਨਾ ਰਾਈਆ। ਆਤਮ ਬ੍ਰਹਮ ਆਪਣਾ ਜੋੜ ਨਾਤ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਲੇਖਾ ਰਹੇ ਨਾ ਫੇਰ ਮਾਤ, ਮਾਤਰ ਵੰਡ ਨਾ ਕੋਇ ਵੰਡਾਈਆ। ਧੁਰ ਦੇ ਮਾਲਕ ਬਖ਼ਸ਼ ਦੇ ਦਾਤ, ਦਇਆਵਾਨ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਲੋਹੜੀ ਕਹੇ ਮੈਨੂੰ ਸਦਾ ਮੰਗਦੇ ਗਏ ਭਗਤ, ਪ੍ਰਭ ਅੱਗੇ ਆਸ ਰਖਾਈਆ। ਦੁਨੀ ਖਾਣ ਪੀਣ ਦਾ ਨਸ਼ਾ ਜਗਤ, ਕੂੜ ਕਿਰਿਆ ਵਿਚ ਹਲਕਾਈਆ। ਸਿਰਫ਼ ਸਚ ਦਾਤ ਲੱਭਦੇ ਗੁਰਮੁਖ ਫ਼ਕਤ, ਜੋ ਫ਼ਿਕਰਾ ਇਕੋ ਗਾਈਆ। ਇਕੋ ਸੁਹਾਵਣਾ ਸਮਾਂ ਸੁਹਾਉਣ
❋
❋
ਵਕਤ, ਰੁਤੜੀ ਆਪਣੇ ਨਾਲ ਮਹਿਕਾਈਆ। ਨਾਤਾ ਤੋੜ ਕੇ ਬੂੰਦ ਰਕਤ, ਆਤਮ ਬ੍ਰਹਮ ਵੇਖ ਵਖਾਈਆ। ਨਿਗਹ ਮਾਰ ਉਪਰ ਧਰਤ, ਧਰਨੀ ਧਵਲ ਵੇਖ ਵਖਾਈਆ। ਸਚ ਦਾਤ ਕਿਹੜਾ ਦੇਵੇ ਉਤੋਂ ਅਰਸ਼, ਅਰਸ਼ੀ ਪ੍ਰੀਤਮ ਝੋਲੀ ਪਾਈਆ। ਖ਼ੁਸ਼ੀਆਂ ਵਾਲਾ ਨਵਾਂ ਸਾਲ ਚੜ੍ਹੇ ਬਰਸ, ਚਰਨ ਧੂੜ ਪੁਰਖ ਅਕਾਲ ਨਹਾਵਣ ਨਹਾਈਆ। ਮਿਟੇ ਦੋ ਜਹਾਨਾਂ ਹਰਸ, ਮਜਨ ਮਾਘ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਲੋਹੜੀ ਕਹੇ ਇਕ ਦਿਨ ਸੀਤਾ ਨੇ ਮੰਗ ਲਈ ਮੰਗ, ਰਾਮ ਅੱਗੇ ਝੋਲੀ ਡਾਹੀਆ। ਮੈਨੂੰ ਉਹ ਲੋਹੜੀ ਬਖ਼ਸ਼ ਲੋੜੀਂਦੇ ਸਾਜਣ ਤੇਰਾ ਸਦਾ ਰਹਵੇ ਸੰਗ, ਸਗਲਾ ਸੰਗ ਰਖਾਈਆ। ਭਾਵੇਂ ਦੁੱਖ ਝੱਲਣੇ ਪੈਣ ਹੋਵਾਂ ਤੰਗ, ਸੋਗ ਜਗਤ ਵਾਲਾ ਜਣਾਈਆ। ਪਰ ਮੇਰੇ ਅੰਤਰ ਤੇਰੇ ਪਿਆਰ ਦਾ ਨਿਕਲੇ ਛੰਦ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਬੇਸ਼ਕ ਮੁਖ ਨਾ ਉਘੜੇ ਬੋਲਣ ਨਾ ਬੱਤੀ ਦੰਦ, ਅਜਪਾ ਜਾਪ ਤੇਰਾ ਨਾਮ ਧਿਆਈਆ। ਮੇਰੇ ਅੰਤਰ ਨਿਰੰਤਰ ਨਿਜ ਆਤਮ ਦੇਣਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਇਕੋ ਮੰਗ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਦੀਨ ਦਿਆਲ ਬਖ਼ਸ਼ੰਦ, ਰਹਿਮਤ ਸਚ ਦੇਣੀ ਕਮਾਈਆ। ਤੇਰੀ ਯਾਦ ਵਿਚ ਖ਼ੁਸ਼ੀਆਂ ਵਾਲਾ ਸਾਲ ਜਾਏ ਲੰਘ, ਗ਼ਮੀ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਲੋਹੜੀ ਕਹੇ ਇਕ ਦਿਨ ਕ੍ਰਿਸ਼ਨ ਤੋਂ ਮੰਗਣ ਚਲਾ ਗਿਆ ਸੁਦਾਮਾ, ਜਾ ਕੇ ਢੋਲਾ ਦਿਤਾ ਸੁਣਾਈਆ। ਮੈਨੂੰ ਲੋਹੜੀ ਦੇ ਦੇ ਓਏ ਬੰਸਰੀ ਵਾਲਿਆ ਕਾਹਨਾ, ਮੁਕਟ ਨੈਣ ਵਾਲੇ ਆਪਣਾ ਨੈਣ ਬਦਲਾਈਆ। ਛੇਤੀ ਝੋਲੀ ਪਾ ਦੇ ਆਪਣਾ ਦਾਨਾ, ਦਾਤ ਧੁਰ ਦੀ ਇਕ ਵਰਤਾਈਆ। ਝਟ ਕ੍ਰਿਸ਼ਨ ਨੇ ਪਕੜ ਕੇ ਕਾਨਾ, ਉਹਦੇ ਹੱਥ ਦਿਤਾ ਫੜਾਈਆ। ਸੁਦਾਮੇ ਹੱਸ ਕੇ ਕਿਹਾ ਇਹਦਾ ਕੀ ਨਿਸ਼ਾਨਾ, ਨਿਸ਼ਾਨੀ ਦੇ ਸਮਝਾਈਆ। ਕ੍ਰਿਸ਼ਨ ਕਿਹਾ ਜਿਸ ਵੇਲੇ ਕਲਜੁਗ ਰਿਹਾ ਨਾ ਕੋਇ ਸਿਆਣਾ, ਬੁਧ ਬਿਬੇਕ ਨਾ ਕੋਇ ਕਰਾਈਆ। ਉਸ ਵੇਲੇ ਪਰਗਟ ਹੋਵੇ ਕਲ ਕਲਕੀ ਮਿਹਰਵਾਨਾ, ਮਹਿਬੂਬ ਧੁਰਦਰਗਾਹੀਆ। ਜਿਸ ਨੇ ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਲੇਖ ਲਿਖਾਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਚਾਈਂ ਚਾਈਂਆ। ਉਹਦੇ ਧਰਮ ਗ੍ਰੰਥਾਂ ਉਤੇ ਇਸ ਕਾਨੇ ਦੀ ਕਲਮ ਦਾ ਹੋਏ ਨਿਸ਼ਾਨਾ, ਪਹਿਲਾ ਅੱਖਸ਼ਰ ਏਸੇ ਕਾਨੇ ਦੀ ਕਾਨੀ ਨਾਲ ਬਣਾਈਆ। ਖ਼ੁਸ਼ੀ ਹੋ ਗਿਆ ਬ੍ਰਾਹਮਣ ਨਿਵ ਨਿਵ ਸੀਸ ਝੁਕਾਣਾ, ਨਮੋ ਨਮੋ ਸੁਣਾਈਆ। ਵਾਹ ਮੇਰੇ ਤ੍ਰੈਲੋਕੀ ਨਾਥ ਭਗਵਾਨਾ, ਤੇਰੀ ਬੇਪਰਵਾਹੀਆ। ਮੈਂ ਤੇ ਭੁੱਖਾ ਮੰਗਣ ਆਇਆ ਸਾਂ ਕੋਈ ਦੇ ਦੇਵੇ ਅੰਨ ਦਾਣਾ, ਤੂੰ ਭੁੱਖੇ ਦੇ ਹੱਥ ਵਿਚ ਸੜਨ ਵਾਲਾ ਕਾਨਾ ਦਿਤਾ ਫੜਾਈਆ। ਪਰ ਮੈਨੂੰ ਫੇਰ ਵੀ ਤੇਰੇ ਉਤੇ ਮਾਣਾ, ਭਰੋਸਾ ਰੱਖ ਕੇ ਸੀਸ ਝੁਕਾਈਆ। ਜੇ ਏਸ ਜੁਗ ਨਹੀਂ ਤੇ ਅਗਲੇ ਜੁਗ ਜ਼ਰੂਰ ਦੇਵੇਗਾ ਖ਼ਜ਼ਾਨਾ, ਅਤੋਟ ਅਤੁੱਟ ਵਰਤਾਈਆ। ਤੇਰੇ ਦਰ ਦੀ ਮੰਗੀ ਲੋਹੜੀ ਮੇਰੇ ਅੰਤਰ ਹੋਈ ਪਰਵਾਨਾ, ਪਰਮ ਪੁਰਖ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਿਆਂ ਲੇਖਿਆਂ ਦਾ ਲੇਖਾ ਪੂਰ ਕਰ ਕੇ ਜਨ ਭਗਤੋ ਤੁਹਾਡੇ ਨਾਲ ਲਗਾਇਆ ਯਾਰਾਨਾ, ਯਾਰਾਨੇ ਦੀ ਯਾਰੀ ਪਿਛੇ ਧੁਰ ਦਾ ਪਿਆਰ ਲੋੜੀਂਦਾ ਸੱਜਣ ਲੋਹੜੀ ਵਾਲੇ ਦਿਵਸ ਤੁਹਾਡੀ ਝੋਲੀ ਪਾਈਆ।
❋
❋