ਪੁਸਤਕਾਲਾਭਾਗ ੨੨

ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਵੇਲੇ ਜ਼ਿਲਾ ਅੰਮ੍ਰਿਤਸਰ

ਸਤਿਗੁਰ ਚਰਨ ਧੂੜ ਸੁਖ ਸਾਗਰ, ਮਜਨ ਬੇਪਰਵਾਹੀਆ। ਦੁਰਮਤ ਰਹੇ ਨਾ ਕਾਇਆ ਗਾਗਰ, ਪੰਚ ਵਿਕਾਰ ਦਏ ਮਿਟਾਈਆ। ਨਿਰਮਲ ਕਰਮ ਹੋਵੇ ਉਜਾਗਰ ਮਿਲੇ ਮਾਣ ਵਡਿਆਈਆ। ਸਚ ਦਵਾਰੇ ਇਕੋ ਆਦਰ, ਆਦਿ ਪੁਰਖ ਦਏ ਸਰਨਾਈਆ। ਨਾਮ ਵਣਜਾਰੇ ਬਣਾਏ ਸੁਦਾਗਰ, ਵਸਤ ਇਕੋ ਹੱਟ ਵਿਕਾਈਆ। ਜਨ ਭਗਤ ਸੁਹੇਲਾ ਖ਼ਰੀਦੇ ਬਣ ਬਹਾਦਰ, ਸੂਰਬੀਰ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਚਰਨ ਧੂੜ ਇਸ਼ਨਾਨਾ, ਆਦਿ ਅੰਤ ਵਡਿਆਈਆ। ਮਿਲੇ ਮੇਲ ਸ੍ਰੀ ਭਗਵਾਨਾ, ਜਗਤ ਜਹਾਨ ਡੇਰਾ ਢਾਹੀਆ। ਦਰਗਹ ਸਚ ਹੋਵੇ ਪਰਵਾਨਾ, ਸਚਖੰਡ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਨੂਰ ਸਮਾਉਣਾ, ਤਤਵ ਤਤ ਦਾ ਡੇਰਾ ਢਾਹੀਆ। ਲੇਖਾ ਮੁਕੇ ਆਵਣ ਜਾਣਾ, ਚੁਰਾਸੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਤਿਗੁਰ ਚਰਨ ਅਗੰਮੀ ਧੂੜੀ, ਪਤਿਤ ਪੁਨੀਤ ਬਣਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹੀ, ਦਰ ਘਰ ਦੇਵੇ ਮਾਣ ਵਡਿਆਈਆ। ਸ਼ਬਦ ਨਾਦ ਸੁਣਾ ਕੇ ਤੂਰੀ, ਤੁਰੀਆ ਤੋਂ ਪਰੇ ਪੜ੍ਹਾਈਆ। ਜੋਤੀ ਦੀਪ ਜਗਾ ਕੇ ਨੂਰੀ, ਅੰਧ ਅੰਧੇਰ ਦਏ ਮਿਟਾਈਆ। ਦਰਸ਼ਨ ਬਖ਼ਸ਼ੇ ਹਾਜ਼ਰ ਹਜ਼ੂਰੀ, ਹਰਿ ਹਜ਼ਰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਤਿਗੁਰ ਚਰਨ ਇਸ਼ਨਾਨ ਜੋ ਜਨ ਕਰਦਾ, ਕਰਮ ਕਾਂਡ ਦਾ ਡੇਰਾ ਢਾਹੀਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਵਰਦਾ, ਦੂਸਰ ਓਟ ਨਾ ਕੋਇ ਰਖਾਈਆ। ਆਤਮ ਪਰਮਾਤਮ ਮੰਜ਼ਲ ਚੜ੍ਹਦਾ, ਕੂੜੀ ਕਿਰਿਆ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਸੋਹੰ ਸ਼ਬਦ ਅਗੰਮ ਅਥਾਹੀਆ। ਨਜ਼ਾਰਾ ਤਕੇ ਨਿਹਚਲ ਧਾਮ ਅਟਲ ਦਾ, ਅਟਲ ਮਿਲੇ ਬੇਪਰਵਾਹੀਆ। ਝਗੜਾ ਮੁਕ ਜਾਏ ਜਲ ਥਲ ਦਾ, ਮਹੀਅਲ ਪੰਧ ਮੁਕਾਈਆ। ਲੇਖਾ ਰਹੇ ਨਾ ਜਨਮ ਮਰਨ ਦਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਇਹੋ ਲਹਿਣਾ ਸਤਿਗੁਰ ਸਰਨ ਦਾ, ਜੋ ਸੰਸਾਰ ਸਾਗਰ ਵਿਚੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸਰਨ ਮਜਨ ਏਕ, ਏਕੰਕਾਰ ਵਡ ਵਡਿਆਈਆ। ਆਤਮ ਬ੍ਰਹਮ ਪਾਰਬ੍ਰਹਮ ਦੀ ਟੇਕ, ਦੂਜੀ ਅਵਰ ਨਾ ਕੋਇ ਸਰਨਾਈਆ। ਤ੍ਰੈਗੁਣ ਮਾਇਆ ਲਾਏ ਨਾ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਨਿਜ ਗ੍ਰਹਿ ਖੋਲ੍ਹੇ ਆਪਣਾ ਭੇਤ, ਪਰਦਾ ਓਹਲਾ ਦਏ ਉਠਾਈਆ। ਹਰਿ ਸੱਜਣ ਸੁਹੇਲਾ ਲਏ ਵੇਖ, ਮਿੱਤਰ ਪਿਆਰਾ ਮੀਤ ਨਜ਼ਰੀ ਆਈਆ। ਜੋ ਜੁਗ ਜੁਗ ਬਦਲਣਹਾਰਾ ਸਭ ਦੇ ਲੇਖ, ਰੇਖ ਕਰਮ ਕਾਂਡ ਬਦਲਾਈਆ। ਸੋ ਵਸਿਆ ਸਾਚੇ ਦੇਸ, ਸੰਬਲ ਇਕ ਸੁਹਾਈਆ। ਜੋਤੀ ਧਾਰ ਅਵੱਲੜਾ ਵੇਸ, ਬਿਨ ਰੂਪ ਰੰਗ ਕਰੇ ਰੁਸ਼ਨਾਈਆ। ਜਿਸ ਦੀ ਆਸ਼ਾ ਰੱਖੀ ਗੋਬਿੰਦ ਦਸ ਦਸਮੇਸ, ਦਹਿ ਦਿਸ਼ਾ ਧਿਆਨ ਉਠਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਨੇਤਨ ਨੇਤ, ਨਿਰਗੁਣ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮਜਨ ਕਹੇ ਮੈਂ ਹੱਥ ਕਿਸੇ ਨਾ ਆਵਾਂ, ਖੋਜੇ ਜਗਤ ਲੋਕਾਈਆ। ਮੈਨੂੰ ਫੜੇ ਕੋਇ ਨਾ ਹੱਥਾਂ ਬਾਹਵਾਂ, ਨੇਤਰ

❋

❋

ਵੇਖਣ ਕੋਇ ਨਾ ਪਾਈਆ। ਮੈਂ ਕਦੀ ਫਿਰਾਂ ਨਾ ਅੱਠ ਸੱਠ ਤੀਰਥ ਰਾਹਵਾਂ, ਤਟਾਂ ਵੰਡ ਵੰਡਾਈਆ। ਮੈਂ ਦੋ ਜਹਾਨਾਂ ਬਣਿਆ ਰਹਾਂ ਨਿਥਾਵਾਂ, ਗ੍ਰਹਿ ਵੰਡ ਨਾ ਕੋਇ ਵੰਡਾਈਆ। ਦਿਵਸ ਰੈਣ ਇਕੋ ਢੋਲਾ ਗਾਵਾਂ, ਪਰਮ ਪੁਰਖ ਤੇਰੀ ਸਰਨਾਈਆ। ਜਿਸ ਵੇਲੇ ਪ੍ਰਭੂ ਆਵੇ ਮੈਂ ਫਿਰਾਂ ਨਾਲ ਚਾਵਾਂ, ਭੱਜਾਂ ਵਾਹੋ ਦਾਹੀਆ। ਤੇਰੇ ਭਗਤਾਂ ਦਾ ਧਰਮ ਦਵਾਰਿਉਂ ਵੇਖ ਕੇ ਨਾਵਾਂ, ਲੇਖਾ ਆਪਣੇ ਵਿਚ ਟਿਕਾਈਆ। ਮੈਂ ਉਨ੍ਹਾਂ ਨੂੰ ਤੇਰੇ ਚਰਨ ਧੂੜ ਇਸ਼ਨਾਨ ਕਰਾਵਾਂ, ਜਗਤ ਮਜਨ ਦੀ ਲੋੜ ਰਹੇ ਨਾ ਰਾਈਆ। ਉਨ੍ਹਾਂ ਨੂੰ ਨਹਾਉਣਾ ਪਏ ਨਾ ਅੱਠਾਂ ਸੱਠਾਂ ਵਾਲਿਆਂ ਤਾਲਾਬਾਂ, ਜਲਾਂ ਵਿਚ ਨਾ ਸੀਸ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਤਿਗੁਰ ਕਹੇ ਮੇਰਾ ਮਜਨ ਅਗੰਮ ਇਸ਼ਨਾਨ, ਜਲਧਾਰਾ ਨਜ਼ਰ ਕਿਸੇ ਨਾ ਆਈਆ। ਅਵਤਾਰ ਪੈਗ਼ੰਬਰ ਗੁਰ ਮੇਰੇ ਸਰੋਵਰ ਵਿਚੋਂ ਨਹਾਉਣ, ਦੂਸਰ ਹੱਥ ਨਾ ਕਦੇ ਫੜਾਈਆ। ਨਹਾ ਕੇ ਫਿਰ ਧੁਰ ਦਾ ਢੋਲਾ ਗਾਣ, ਜੋ ਸੁਣਾਵਾਂ ਚਾਈਂ ਚਾਈਂਆ। ਫਿਰ ਖੇਲ ਖਿਲਾਵਾਂ ਜ਼ਿਮੀਂ ਅਸਮਾਨ, ਆਪਣੀ ਵੰਡ ਵੰਡਾਈਆ। ਦਾਤਾ ਹੋ ਕੇ ਮਿਹਰਵਾਨ, ਮਿਹਰ ਨਜ਼ਰ ਟਿਕਾਈਆ। ਜੁਗ ਚੌਕੜੀ ਵੇਖਾਂ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਲਜੁਗ ਅੰਤ ਕਰਾਂ ਪਰਵਾਨ, ਪਰਮ ਪੁਰਖ ਹੋ ਕੇ ਵੇਖ ਵਖਾਈਆ। ਜਨ ਭਗਤਾਂ ਦੇਵਾਂ ਧੁਰ ਦਾ ਦਾਨ, ਵਸਤ ਆਪ ਵਰਤਾਈਆ। ਮਿਹਰ ਮੁਹੱਬਤ ਦਾ ਇਕੋ ਅੰਤਰ ਨਿਰੰਤਰ ਇਸ਼ਨਾਨ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਮਿਲ ਕੇ ਢੋਲਾ ਗਾਣ, ਇਕੋ ਨਾਮ ਸ਼ਬਦ ਸ਼ਨਵਾਈਆ। ਸੰਤ ਸੁਹੇਲੇ ਗੁਰਮੁਖ ਹਰਿਜਨ ਮੇਲ ਮਿਲਾਇਆ ਆਣ, ਆਪਣਾ ਜੋੜ ਜੁੜਾਈਆ। ਮਾਘ ਕਹੇ ਜਨ ਭਗਤੋ ਤੁਹਾਨੂੰ ਦੇਣਾ ਪਏ ਨਾ ਬਲੀਦਾਨ, ਬਲਦੀ ਅਗਨ ਵਿਚੋਂ ਸ਼ਾਂਤ ਕਰਾਈਆ। ਮੇਰੀ ਇਹੋ ਆਸਾ ਇਹੋ ਮੰਗ ਅੱਗੇ ਸ੍ਰੀ ਭਗਵਾਨ, ਭਗਵਨ ਅੱਗੇ ਸੀਸ ਨਿਵਾਈਆ। ਜਿਹੜੇ ਗੁਰਮੁਖ ਛਡ ਕੇ ਦੀਨ ਦੁਨੀ ਜਹਾਨ, ਦਰ ਤੇਰੇ ਓਟ ਤਕਾਈਆ। ਉਨ੍ਹਾਂ ਨੂੰ ਜ਼ਰੂਰ ਕਰੀਂ ਪਰਵਾਨ, ਆਪਣੇ ਗ੍ਰਹਿ ਆਪਣੇ ਰੰਗ ਰੰਗਾਈਆ। ਪਹਿਲੀ ਮਾਘ ਕਹੇ ਸਭ ਨੇ ਹੋਣਾ ਚਤੁਰ ਸੁਜਾਨ, ਸੁਘੜ ਸੁਚੱਜੇ ਰੂਪ ਬਣਾਈਆ। ਜਨ ਭਗਤੋ ਤੁਹਾਡਾ ਇਕੋ ਘਰ ਹੋਇਆ ਇਸ਼ਨਾਨ, ਦੂਜੇ ਦਰ ਨਹਾਵਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ।

੭ ਮਾਘ ਸ਼ਹਿਨਸ਼ਾਹੀ ਸੰਮਤ ੭ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ

ਸਤਿਗੁਰ ਸ਼ਬਦ ਕਹੇ ਪ੍ਰਭੂ ਮੈਂ ਤੇਰਾ ਮੰਗਤਾ, ਮਾਂਗਤ ਹੋ ਕੇ ਝੋਲੀ ਡਾਹੀਆ। ਅਵਤਾਰ ਪੈਗ਼ੰਬਰ ਗੁਰ ਇਕੋ ਬਣਾ ਕੇ ਸੰਗਤਾ, ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਵਿਚ ਵੇਖਣ ਚਾਈਂ ਚਾਈਂਆ। ਚਾਰ ਜੁਗ ਦੀ ਪਿਛਲੀ ਦੀਨ ਮਜ਼੍ਹਬ ਦੀ ਮੇਟ ਕੇ ਹੰਗਤਾ, ਹੰ ਬ੍ਰਹਮ ਆਤਮ ਪਰਮਾਤਮ ਪੜਦਾ ਦੇਣਾ ਚੁਕਾਈਆ। ਨਵ ਖੰਡ ਚਾਰ ਵਰਨ ਅਠਾਰਾਂ ਬਰਨ ਤੇਰੀ ਸਾਚੀ ਹੋਵੇ ਸੰਗਤਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੇਰਾ ਨਾਮ ਨਿਧਾਨਾ ਸਭ ਦਾ ਕਾਇਆ ਚੋਲਾ ਹੋਵੇ ਰੰਗਦਾ, ਰੰਗਤ ਅਨਡੀਠੀ ਨਾਮ ਮਜੀਠੀ ਦੇਣੀ ਚੜ੍ਹਾਈਆ। ਕਲਜੁਗ ਅੰਤਮ ਜਾਏ ਲੰਘਦਾ,

❋

❋

ਦਿਵਸ ਰੈਣ ਭੱਜੇ ਵਾਹੋ ਦਾਹੀਆ। ਤੇਰੇ ਹੁਕਮ ਦਾ ਖੇਲ ਜਗਤ ਜਹਾਨ ਜੰਗ ਦਾ, ਸ਼ਰਅ ਸ਼ਰਅ ਨਾਲ ਟਕਰਾਈਆ। ਧਰਨੀ ਧਰਤ ਧਵਲ ਧੌਲ ਸੁਖ ਰਹਿਣਾ ਨਹੀਂ ਅਨੰਦ ਦਾ, ਅਨੰਦ ਪੁਰ ਵਾਲਾ ਸ਼ਬਦ ਸ਼ਬਦੀ ਹੁਕਮ ਸੁਣਾਈਆ। ਨਿਸ਼ਾਨਾ ਮਿਟਣਾ ਤਾਰਾ ਚੰਦ ਦਾ, ਸਦੀ ਚੌਧਵੀਂ ਰੋਵੇ ਮਾਰੇ ਧਾਹੀਆ। ਤੇਰਾ ਨਾਦ ਵੱਜਣਾ ਇਕੋ ਢੋਲੇ ਛੰਦ ਦਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਝਗੜਾ ਮੇਟਣਾ ਦੀਨ ਮਜ਼੍ਹਬ ਬੰਧਨ ਬੰਧ ਦਾ, ਬੰਦਗੀ ਬੰਦਗੀ ਵਿਚੋਂ ਬਦਲਾਈਆ। ਓਹਲਾ ਰਹਿਣਾ ਨਹੀਂ ਭਰਮ ਭੁਲੇਖੇ ਕੰਧ ਦਾ, ਕੰਢੀ ਬੈਠੇ ਸਾਰੇ ਧਿਆਨ ਲਗਾਈਆ। ਜਨ ਭਗਤਾਂ ਲੇਖਾ ਹੋਵੇ ਨਾ ਭਾਗ ਮੰਦ ਦਾ, ਮੰਦਭਾਗੀ ਵਡਭਾਗੀ ਦੇਣੇ ਬਣਾਈਆ। ਤੇਰਾ ਖੇਲ ਤਕਣਾ ਸੂਰੇ ਸਰਬੰਗ ਦਾ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਲੇਖਾ ਮੁਕਾਉਣਾ ਕੂੜੀ ਕਿਰਿਆ ਪੰਧ ਦਾ, ਮੋਹ ਵਿਕਾਰ ਪਾਂਧੀ ਮੁਸਾਫ਼ਿਰ ਜਗਤ ਰਹਿਣ ਕੋਇ ਨਾ ਪਾਈਆ।

੧੦ ਮਾਘ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਧੀਰਪੁਰ ਦਿਲੀ ਸੰਗਤ ਦੇ ਨਵਿਤ

ਸਤਿਗੁਰ ਸ਼ਬਦ ਕਹੇ ਧੁਰ ਦਾ ਅਗੰਮ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਹੁਕਮ ਸੁਣਾਈਆ। ਫ਼ਰਮਾਨਾ ਸੰਦੇਸ਼ਾ ਚੌਦਾਂ ਤਬਕ ਤਮਾਮ, ਨੂਰ ਨੁਰਾਨਾ ਆਪ ਜਣਾਈਆ। ਹੁਕਮ ਵਰਤਣਾ ਇਕ ਅਮਾਮ, ਜਿਸ ਦੀ ਆਮਦ ਵਿਚ ਸਾਰੇ ਰਾਹ ਤਕਾਈਆ। ਧੁਰ ਸੰਦੇਸ਼ਾ ਦੇਵੇ ਕਲਾਮ, ਕਲਮਾ ਕਾਇਨਾਤ ਸਮਝਾਈਆ। ਦੀਨ ਮਜ਼੍ਹਬ ਦਾ ਬਦਲ ਦੇਵੇ ਨਿਜ਼ਾਮ, ਨੌਬਤ ਇਕੋ ਹੱਕ ਵਜਾਈਆ। ਜਗਤ ਅੰਧੇਰਾ ਮੇਟੇ ਸ਼ਾਮ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਸ਼ਰਅ ਦਾ ਰਹਿਣ ਨਾ ਦੇਵੇ ਕੋਇ ਗ਼ੁਲਾਮ, ਜ਼ੰਜੀਰ ਬੇਨਜ਼ੀਰ ਆਪ ਤੁੜਾਈਆ। ਲੱਖ ਚੁਰਾਸੀ ਲੇਖੇ ਕਰਮ ਦੀ ਲਾਵੇ ਮੀਜ਼ਾਨ, ਧੁਰ ਦੀ ਗਣਤ ਵਿਚ ਗਿਣਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰੇ ਜੋ ਨਾਮ ਕਲਮੇ ਵਿਚ ਦਿਤਾ ਦਾਨ, ਭੇਵ ਭਵਿਖ ਜਣਾਈਆ। ਨੂਰ ਨੁਰਾਨਾ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਲਹਿਣਾ ਦੇਣਾ ਪੂਰਾ ਕਰੇ ਜਗਤ ਜਹਾਨ, ਜਹਾਲਤ ਮੇਟੇ ਕੂੜ ਲੋਕਾਈਆ। ਧਰਨੀ ਧਰਤ ਧਵਲ ਯੁੱਧ ਤਕ ਘਮਸਾਨ, ਘੁਮਣ ਘੇਰ ਵਿਚ ਲੋਕਾਈਆ। ਕਾਤਲ ਮਕਤੂਲ ਰੂਪ ਧਰੇ ਇਨਸਾਨ, ਇਨਸਾਨੀਅਤ ਨਜ਼ਰ ਕੋਇ ਨਾ ਆਈਆ। ਜਗਤ ਮੱਠਾਂ ਹੋਏ ਹਰਾਮ, ਕਾਅਬੇ ਰੋਵਣ ਮਾਰਨ ਧਾਈਆ। ਧੁਰ ਦੀ ਸਮਝੇ ਨਾ ਕੋਇ ਕਲਾਮ, ਪਰਦਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧੁਰ ਸ਼ਬਦ ਕਹੇ ਧੁਰ ਦਾ ਹੁਕਮ ਅਪਾਰ, ਧੁਰ ਕਲਮਾ ਆਪ ਦ੍ਰਿੜਾਈਆ। ਵੇਖੇ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜੋਤੀ ਧਾਰ ਕਰ ਉਜਿਆਰ, ਅਵਤਾਰ ਪੈਗ਼ੰਬਰ ਗੁਰ ਅੱਖ ਖੁਲ੍ਹਾਈਆ। ਦੀਨਾਂ ਮਜ਼੍ਹਬਾਂ ਪਾਵੇ ਸਾਰ, ਮਹਾਂਸਾਰਥੀ ਬੇਪਰਵਾਹੀਆ। ਚੌਦਾਂ ਤਬਕਾਂ ਦਏ ਹੁਲਾਰ, ਹਲੂਣਾ ਇਕੋ ਇਕ ਲਗਾਈਆ। ਉਮਤੀ ਉਮਤ ਕਰਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਵੇਲਾ ਮੁਕਾਉਣਾ ਚਾਰ ਯਾਰ, ਮੁਹੰਮਦ ਪੜਦਾ ਰਹੇ ਨਾ ਰਾਈਆ। ਨਬੀ ਰਸੂਲਾਂ ਹੋਣਾਂ ਖ਼ਬਰਦਾਰ, ਪੈਗ਼ੰਬਰ ਲੈਣ ਅੰਗੜਾਈਆ। ਸਦੀ ਚੌਧਵੀਂ ਹੋਵੇ ਬੇਦਾਰ, ਗ਼ਫ਼ਲਤ ਨਜ਼ਰ ਕੋਇ ਨਾ ਆਈਆ।

❋

❋

ਲੇਖਾ ਜਾਣੇ ਆਪ ਸ਼ਾਕਾਰ, ਨਿਰਾਕਾਰ ਆਪਣੀ ਕਲ ਵਰਤਾਈਆ। ਚਾਰ ਕੁੰਟ ਹਾਹਾਕਾਰ, ਸਾਂਤਕ ਸਤਿ ਨਾ ਕੋਇ ਕਰਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਕਰਤਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਧੁਰ ਦਾ ਇਕੋ ਹੋਵੇ ਬੰਦੋਬਸਤ, ਬਸਤੀ ਜਗਤ ਜਹਾਨ ਵੇਖ ਵਖਾਈਆ। ਇਕੋ ਰੰਗ ਕੀਟ ਹਸਤ, ਹਸਤ ਕੀਟ ਭੇਵ ਚੁਕਾਈਆ। ਲਹਿਣਾ ਦੇਣਾ ਦੇਵੇ ਦਸਤ, ਬਦਸਤ ਕਾਰ ਭੁਗਤਾਈਆ। ਸੂਫ਼ੀ ਫ਼ਕੀਰ ਕਰਨੇ ਮਸਤ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਖੇਲੇ ਖੇਲ ਉਪਰ ਧਰਤ, ਧਰਨੀ ਧਵਲ ਆਪ ਚੁਕਾਈਆ। ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਖੇਲ ਉਪਰ ਅਰਸ਼, ਅਰਸ਼ੀ ਪ੍ਰੀਤਮ ਵਡ ਵਡਿਆਈਆ। ਸੋ ਸ੍ਰਿਸ਼ਟੀ ਵੇਖੇ ਉਪਰ ਫ਼ਰਸ਼, ਦੀਨ ਦੁਨੀ ਖੋਜ ਖੁਜਾਈਆ। ਲੇਖੇ ਲਾਏ ਮੰਦਰ ਮਸਜਿਦ ਚਰਚ, ਚਰਾਗ਼ਾਹਾਂ ਖੋਜ ਖੁਜਾਈਆ। ਸਭ ਦਾ ਲਹਿਣਾ ਅਵਤਾਰ ਪੈਗ਼ੰਬਰ ਗੁਰੂਆਂ ਕਰੇ ਦਰਜ, ਦਰਜਾ ਆਪਣਾ ਇਕ ਸਮਝਾਈਆ। ਆਸ਼ਾ ਮਨਸਾ ਪੂਰੀ ਕਰੇ ਅਰਜ਼, ਲੇਖਾ ਪਿਛਲਾ ਦਏ ਚੁਕਾਈਆ। ਯੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਿਹਰਵਾਨ ਲਏ ਅੰਗੜਾਈਆ। ਧੁਰ ਦੇ ਹੁਕਮ ਦੀ ਸਭ ਨੂੰ ਗ਼ਰਜ਼, ਗ਼ਰਜ਼ ਸਭ ਦੀ ਫੋਲ ਫੁਲਾਈਆ। ਯੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮੁੱਦਾ ਆਪਣਾ ਦਏ ਦ੍ਰਿੜਾਈਆ। ਸ਼ਰਅ ਛੁਰੀ ਰਹਿਣ ਨਹੀਂ ਦੇਣੀ ਕਰਦ, ਕਤਲਗਾਹ ਨਾ ਕੋਇ ਵਖਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਪ੍ਰੀਤਮ ਬਣ ਕੇ ਬੇਪਰਵਾਹੀਆ। ਪੁਰਖ ਅਕਾਲਾ ਦੀਨ ਦਿਆਲਾ ਸਦੀ ਚੌਧਵੀਂ ਪੂਰਾ ਕਰੇ ਫ਼ਰਜ਼, ਫ਼ਰਾਇਜ਼ ਸਭ ਦੇ ਲੇਖੇ ਲਾਈਆ। ਮਕਰੂਜ਼ ਰਹਿਣ ਨਾ ਦੇਵੇ ਕੋਇ ਕਰਜ਼, ਲੇਖਾ ਸਭ ਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੁੱਠੀ ਕਰੇ ਨਰਦ, ਨਦੀਆਂ ਵਹਿਣ ਆਪ ਵਹਾਈਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੭ ਸੇਵਾ ਸਿੰਘ ਦੇ ਗ੍ਰਹਿ ਵਿਖੇ ਗੁੜਗਾਉਂ ਸ਼ਹਿਰ

ਸਤਿਗੁਰ ਸ਼ਬਦ ਕਹੇ ਪ੍ਰਭ ਤੇਰਾ ਖੇਲ ਅਪਾਰਾ, ਅਪਰੰਪਰ ਤੇਰੀ ਬੇਪਰਵਾਹੀਆ। ਆਦਿ ਅੰਤ ਨਾ ਕਿਸੇ ਵਿਚਾਰਾ, ਮਧ ਪੜਦਾ ਨਾ ਕੋਇ ਉਠਾਈਆ। ਸਮਝ ਆਈ ਨਾ ਕਿਸੇ ਪੈਗ਼ੰਬਰ ਗੁਰ ਅਵਤਾਰਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਤੇਰੇ ਨਾਮ ਕਲਮੇ ਦੀ ਗਾ ਕੇ ਗਏ ਵਾਰਾ, ਢੋਲੇ ਰਾਗਾਂ ਨਾਦਾਂ ਵਿਚ ਗਾਈਆ। ਨੂਰੀ ਜੋਤ ਦਾ ਤਕ ਕੇ ਗਏ ਚਮਤਕਾਰਾ, ਨੂਰ ਨੁਰਾਨਾ ਵੇਖ ਵਖਾਈਆ। ਡੰਡਾਵਤ ਬੰਦਨਾ ਸੱਯਦਿਆਂ ਵਿਚ ਕਰਦੇ ਗਏ ਨਿਮਸਕਾਰਾ, ਚਰਨ ਧੂੜੀ ਖ਼ਾਕ ਰਮਾਈਆ। ਰਾਹ ਤਕਦੇ ਗਏ ਤੇਰਾ ਪਰਵਰਦਿਗਾਰਾ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਉਂਦੇ ਰਹੇ ਵਾਰੋ ਵਾਰਾ, ਤਨ ਵਜੂਦ ਮਾਟੀ ਸੋਭਾ ਪਾਈਆ। ਤੇਰੇ ਹੁਕਮੇ ਅੰਦਰ ਦੱਸਦੇ ਗਏ ਇਸ਼ਾਰਾ, ਸੈਨਤ ਨਾਮ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਤੂੰ ਬੇਅੰਤ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੁਗ ਚੌਕੜੀ ਬਦਲਦਾ ਆਇਉਂ ਰਾਹ, ਰਹਿਬਰ ਹੋ ਕੇ ਖੇਲ ਖਿਲਾਈਆ।

❋

❋

ਜੋਤੀ ਜਾਤਾ ਬਣਦਾ ਰਿਹੋਂ ਮਲਾਹ, ਆਤਮ ਪਰਮਾਤਮ ਗੇੜਾ ਆਪ ਚਲਾਈਆ। ਸਿਫ਼ਤਾਂ ਵਿਚ ਕਰਦਾ ਰਿਹੋਂ ਵਾਹ ਵਾਹ, ਵਾਹਵਾ ਵਡੀ ਵਡ ਵਡਿਆਈਆ। ਖੇਲ ਖੇਲਦਾ ਰਿਹੋਂ ਥਲ ਅਸਗਾਹ, ਪੁਰੀ ਲੋਆਂ ਸੋਭਾ ਪਾਈਆ। ਜੁਗ ਚੌਕੜੀ ਆਪਣਾ ਬਦਲਦਾ ਰਿਹੋਂ ਨਾਂ, ਨਰ ਨਰਾਇਣ ਆਪਣੀ ਕਾਰ ਭੁਗਤਾਈਆ। ਭਗਵਨ ਹੋ ਕੇ ਭਗਤਾਂ ਫੜਦਾ ਰਿਹੋਂ ਬਾਂਹ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਦੇਂਦਾ ਰਿਹੋਂ ਠੰਡੀ ਛਾਂ, ਸਦਾ ਸੁਹੇਲਾ ਆਪਣਾ ਰੰਗ ਰੰਗਾਈਆ। ਭਾਗ ਲਗਾਉਂਦਾ ਰਿਹੋਂ ਪੰਜ ਤਤ ਆਪਣੇ ਗਰਾਂ, ਹੱਡ ਨਾੜੀ ਸੋਭਾ ਪਾਈਆ। ਕਲਜੁਗ ਅੰਤ ਧਰਨੀ ਧਰਤ ਧਵਲ ਵੇਖ ਥਾਂ, ਚਾਰੋਂ ਕੁੰਟ ਖੋਜ ਖੁਜਾਈਆ। ਨੇਤਰ ਨੈਣ ਰੋਵੇ ਜਿਸ ਨੂੰ ਜਗਿਆਸੂ ਕਹਿੰਦੇ ਮਾਂ, ਨੀਰ ਵਹਿਣਾਂ ਵਹਿਣ ਵਹਾਈਆ। ਦਰੋਹੀ ਮਾਨਸ ਬੁੱਧੀ ਹੋਈ ਕਾਂ, ਕਾਗ ਵਾਂਗ ਸਰਬ ਕੁਰਲਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਆਤਮ ਬ੍ਰਹਮ ਸਮਝ ਕੋਇ ਨਾ ਪਾਈਆ। ਤੇਰੇ ਮਿਲਣ ਦਾ ਰਿਹਾ ਕਿਸੇ ਨਾ ਚਾਅ, ਚਾਓ ਘਨੇਰਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਗੁਰ ਅਵਤਾਰ ਪੈਗ਼ੰਬਰ ਤੇਰਾ ਸਮਝ ਨਾ ਸਕੇ ਦਾਅ, ਭੇਵ ਅਭੇਦ ਨਾ ਕੋਇ ਜਣਾਈਆ। ਤੂੰ ਦੀਨਾਂ ਮਜ਼੍ਹਬਾਂ ਹਿੱਸੇ ਦਿਤੇ ਪਾ, ਮਾਨਵ ਮਾਨਸ ਮਾਨੁਖ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੂੰ ਆਦਿ ਅੰਤ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਤੇਰਾ ਸਮਝੇ ਕੋਇ ਨਾ ਮੰਤ, ਮੰਤਵ ਹਲ ਨਾ ਕੋਇ ਕਰਾਈਆ। ਕੋਟਨ ਕੋਟ ਉਪਜਾ ਕੇ ਸੰਤ, ਇਸ਼ਾਰੇ ਸਤਿ ਵਾਲੇ ਸਮਝਾਈਆ। ਤਨ ਵਜੂਦ ਬਣਾ ਕੇ ਬਣਤ, ਭਾਂਡੇ ਕਾਇਆ ਗੜ੍ਹ ਵਡਿਆਈਆ। ਆਪਣਾ ਖੇਲ ਦੱਸ ਅਨੰਤ, ਭੇਵ ਅਭੇਦ ਛੁਪਾਈਆ। ਚੁਰਾਸੀ ਲੱਖ ਉਪਜਾ ਜੰਤ, ਜੀਵ ਆਤਮਾ ਨਾਲ ਵਡਿਆਈਆ। ਸਵਾਮੀ ਠਾਕਰ ਬਣ ਕੇ ਕੰਤ, ਕੰਤੂਹਲ ਇਕ ਅਖਵਾਈਆ। ਬੋਧ ਅਗਾਧਾ ਹੋ ਕੇ ਪੰਡਤ, ਨਿਰਅੱਖਰ ਅੱਖਰ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰੀ ਇਕ ਨਮਸਤੇ, ਨਮੋ ਨਮੋ ਸੀਸ ਝੁਕਾਈਆ। ਕੋਟਨ ਕੋਟ ਤੇਰੇ ਵਿਚ ਰਸਤੇ, ਰਾਹ ਖਹਿੜਾ ਅੰਤ ਨਜ਼ਰ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬੱਧੇ ਬਸਤੇ, ਜਗਤ ਗ੍ਰੰਥਾਂ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰਾਂ ਰਹੇ ਦੱਸਦੇ, ਸਿਫ਼ਤ ਸਾਲਾਹੀ ਢੋਲੇ ਗਾਈਆ। ਮਾਣ ਵਡਿਆਈ ਰਹੇ ਰੱਖਦੇ, ਮਿਹਰਵਾਨ ਤੇਰੀ ਦਇਆ ਕਮਾਈਆ। ਜਿਨ੍ਹਾਂ ਵਿਚ ਮਾਰਗ ਵੱਖ ਵੱਖ ਦੇ, ਸਾਚੀ ਗੰਢ ਨਾ ਕੋਇ ਪਵਾਈਆ। ਵਣਜਾਰੇ ਬਣੇ ਰਹੇ ਮਾਨਸ ਮਾਨਸ ਰੱਤ ਦੇ, ਦੀਨ ਮਜ਼੍ਹਬ ਵੰਡ ਵੰਡਾਈਆ। ਲੇਖੇ ਮੁਕ ਗਏ ਬ੍ਰਹਮ ਤਤ ਦੇ, ਪਾਰਬ੍ਰਹਮ ਰੰਗ ਨਾ ਕੋਇ ਰੰਗਾਈਆ। ਅੰਤਮ ਝਗੜੇ ਵੇਖੇ ਮਨਮਤ ਦੇ, ਧਰਮ ਦੀ ਧਾਰ ਨਾ ਕੋਇ ਸਮਝਾਈਆ। ਪ੍ਰਕਾਸ਼ ਤਕੇ ਨਹੀਂ ਕਿਸੇ ਨਿਜ ਨੇਤਰ ਅੱਖ ਦੇ, ਲੋਇਣ ਜਗਤ ਨਜ਼ਰ ਕਿਸੇ ਨਾ ਆਈਆ। ਮਿਹਰਵਾਨ ਮਹਿਬੂਬ ਕਲਜੁਗ ਅੰਤਮ ਆਇਆ ਭਗਤਾਂ ਆਪਣੀ ਵਥ ਦੇ, ਨਾਮ ਅਮੋਲਕ ਝੋਲੀ ਪਾਈਆ। ਪੂਰਬ ਲਹਿਣਾ ਹੱਥੋ ਹੱਥ ਦੇ, ਜਗਤ ਜਨਮ ਉਧਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦੇ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਤੇਰਾ ਲੇਖਾ ਅਗੰਮ ਅਥਾਹ, ਨਿਤ ਨਵਿਤ ਆਪਣਾ ਖੇਲ ਖਿਲਾਈਆ। ਕਲਜੁਗ ਅੰਤਮ ਲਹਿਣਾ ਦੇਣਾ ਦੇ ਮੁਕਾ, ਮੁਕੰਮਲ

❋

❋

ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਪੜਦਾ ਓਹਲਾ ਨਾ ਰਹੇ ਲੁਕਾ, ਅੰਤਰ ਨਿਰੰਤਰ ਭੇਵ ਦੇਣਾ ਖੁਲ੍ਹਾਈਆ। ਤੈਨੂੰ ਸਭ ਨੇ ਵਾਹਿਦ ਮੰਨਿਆਂ ਇਕ ਖ਼ੁਦਾ, ਖ਼ਾਲਕ ਖ਼ਲਕ ਇਕ ਅਖਵਾਈਆ। ਸ਼ਰਅ ਬਦਲਣ ਦੀ ਤੈਨੂੰ ਅਦਾ, ਅਦਲ ਇਨਸਾਫ਼ ਆਪਣੀ ਆਦਤ ਨਾਲ ਰਖਾਈਆ। ਮਾਇਆ ਮਮਤਾ ਮੋਹ ਵਿਕਾਰ ਮੇਟ ਵਬਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਦੀ ਚੌਧਵੀਂ ਸਭ ਨੂੰ ਦੇ ਸਜ਼ਾ, ਜੋ ਸਾਜ਼ਸ਼ ਵਿਚ ਤੇਰਾ ਨਾਮ ਭੁਲਾਈਆ। ਦੀਨ ਦੁਨੀ ਚਲਾ ਆਪਣੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਇਕ ਅਖਵਾਈਆ। ਤੇਰੇ ਹੁਕਮ ਨਾਲ ਸਭ ਦੇ ਸਿਰ ਤੇ ਕੂਕੇ ਕਜ਼ਾ, ਕਾਜ਼ੀ ਮੁੱਲਾਂ ਸ਼ੇਖ਼ ਮੁਸਾਇਕਾਂ ਡੇਰਾ ਦੇਣਾ ਢਾਹੀਆ। ਦੋ ਜਹਾਨਾਂ ਸ੍ਰੀ ਭਗਵਾਨਾ ਤੇਰਾ ਇਕੋ ਹੋਵੇ ਨਾਂ, ਦੂਜਾ ਢੋਲਾ ਸੋਹਲਾ ਨਾ ਕੋਇ ਗਾਈਆ। ਤੂੰ ਆਦਿ ਅੰਤ ਸਭ ਦਾ ਪਿਤਾ ਮਾਂ, ਪੁਰਖ ਅਕਾਲ ਦੀਨ ਦਿਆਲ ਇਕ ਅਖਵਾਈਆ। ਜਨ ਭਗਤਾਂ ਪਕੜ ਅੰਤਮ ਬਾਂਹ, ਬਿਨਾ ਦਸਤ ਦਸਤ ਉਠਾਈਆ। ਤੇਰੇ ਚਰਨ ਕਵਲਾਂ ਬਲ ਬਲ ਜਾਂ, ਬਲਿਹਾਰੀ ਸੀਸ ਨਿਵਾਈਆ। ਮਿਹਰਵਾਨ ਮਹਿਬੂਬ ਦੇਣੀ ਠੰਡੀ ਛਾਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਚਖੰਡ ਬਖ਼ਸ਼ਣਾ ਇਕੋ ਥਾਂ, ਦੂਸਰ ਓਟ ਨਾ ਕੋਇ ਤਕਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੭ ਹਰਬੰਸ ਸਿੰਘ ਦੇ ਗ੍ਰਹਿ ਗੁੜਗਾਉਂ ਸ਼ਹਿਰ

ਸਤਿਗੁਰ ਸ਼ਬਦ ਕਹੇ ਪ੍ਰਭ ਤੇਰਾ ਰੂਪ ਅਪਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਸਮਝ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵਸੇਂ ਬਾਹਰਾ, ਅੰਜੀਲ ਕੁਰਾਨ ਖਾਣੀ ਬਾਣੀ ਕਹਿਣ ਕੁਛ ਨਾ ਪਾਈਆ। ਤੇਰਾ ਨਾਮ ਕਲਮਾ ਸਿਫ਼ਤਾਂ ਵਾਲੀ ਧਾਰਾ, ਨਿਰਗੁਣ ਸਰਗੁਣ ਮਿਲ ਕੇ ਵੱਜੇ ਵਧਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਧੁਰ ਸੰਦੇਸ਼ਾ ਦੇ ਗੁਰ ਅਵਤਾਰਾ, ਪੈਗ਼ੰਬਰਾਂ ਕਰੀ ਅਗੰਮ ਪੜ੍ਹਾਈਆ। ਕਲਜੁਗ ਅੰਤਮ ਹੋਵੇ ਧੁੰਦੂਕਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਕੂੜੀ ਕਿਰਿਆ ਗੜ੍ਹ ਬਣੇ ਹੰਕਾਰਾ, ਹਉਮੇ ਹੰਗਤਾ ਨਾਲ ਲੜਾਈਆ। ਸਾਧ ਸੰਤ ਕਰਨਾ ਵਿਭਚਾਰਾ, ਸਚ ਵਿਚ ਨਾ ਕੋਇ ਸਮਾਈਆ। ਮਾਇਆ ਮਮਤਾ ਹੋਵੇ ਪਸਾਰਾ, ਹਿਰਦੇ ਹਰਿ ਨਾ ਕੋਇ ਵਸਾਈਆ। ਝਗੜਾ ਦਿਸੇ ਪੁਰਖ ਨਾਰਾ, ਕੰਤ ਸੁਹਾਗ ਨਾ ਕੋਇ ਹੰਢਾਈਆ। ਆਤਮ ਪਰਮਾਤਮ ਲਾਏ ਨਾ ਕੋਇ ਜੈਕਾਰਾ, ਨਾਅਰਾ ਹੱਕ ਨਾ ਕੋਇ ਸੁਣਾਈਆ। ਮਾਨਵ ਮਾਨਸ ਮਾਨੁਖ ਹੋਵੇ ਦੁਖਿਆਰਾ, ਦੁਖੀਆਂ ਦਰਦ ਨਾ ਕੋਇ ਮਿਟਾਈਆ। ਸਦੀ ਚੌਧਵੀਂ ਅਗਨੀ ਤਤ ਤਪੇ ਅੰਗਿਆਰਾ, ਮੁਹੰਮਦ ਆਸ਼ਾ ਨਾਲ ਵਖਾਈਆ। ਧਰਨੀ ਧਰਤ ਧਵਲ ਰੋਵੇ ਜ਼ਾਰੋ ਜ਼ਾਰਾ, ਬਿਨ ਨੈਣਾਂ ਨੀਰ ਵਹਾਈਆ। ਮਿਹਰਵਾਨ ਮਹਿਬੂਬ ਕਿਰਪਾ ਕਰ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਤੁਧ ਬਿਨ ਕੋਈ ਨਾ ਪਾਵੇ ਸਾਰਾ, ਮਹਾਂਸਾਰਥੀ ਤੇਰੀ ਬੇਪਰਵਾਹੀਆ। ਤੂੰ ਏਕਾ ਏਕ ਕਲ ਕਲਕੀ ਅਵਤਾਰਾ, ਚੌਬੀਸਵਾਂ ਆਪ ਅਖਵਾਈਆ। ਨਵ ਸੱਤ ਮੇਟ ਧੂੰਆਂਧਾਰਾ, ਅੰਧ ਗੁਬਾਰ ਰਹੇ ਨਾ ਰਾਈਆ। ਜਨ ਭਗਤਾਂ ਦੇ ਦੀਦਾਰਾ, ਦਰਸ ਅਮੋਘ ਆਪ ਦਰਸਾਈਆ। ਨਾਮ ਸ਼ਬਦ ਬਖ਼ਸ਼ ਧੁਨਕਾਰਾ, ਅਨਹਦ ਨਾਦੀ ਧੁਨ ਉਪਜਾਈਆ।

❋

❋

ਦੀਪਕ ਜੋਤ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਤੇਰੇ ਚਰਨ ਸਰਨ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਂਆ। ਸਤਿਗੁਰ ਸ਼ਬਦ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਆਦਿ ਅੰਤ ਗੁਪਤ ਜ਼ਾਹਰਾ, ਜ਼ਾਹਰ ਜ਼ਹੂਰ ਪੜਦਾ ਦੇਣਾ ਉਠਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੭ ਰਤਨ ਸਿੰਘ ਦੇ ਗ੍ਰਹਿ ਦਿੱਲੀ ਸ਼ਹਿਰ

ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਰਹੇ ਵਿਚਾਰ, ਦਰਗਹ ਸਾਚੀ ਸਚਖੰਡ ਦਵਾਰ ਨਿਰਗੁਣ ਧਾਰ ਧਿਆਨ ਲਗਾਈਆ। ਕਿਉਂ ਧਰਨੀ ਧਰਤ ਧਵਲ ਧੌਲ ਹੋਇਆ ਧੂੰਆਂਧਾਰ, ਚਾਰੋਂ ਕੁੰਟ ਸਚ ਚੰਦ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਕਰੇ ਨਾ ਕੋਇ ਵਿਚਾਰ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਚਾਰ ਜੁਗ ਦੇ ਸ਼ਾਸਤਰ ਕੂਕ ਕੂਕ ਕਰਨ ਪੁਕਾਰ, ਦਰੋਹੀ ਇਕੋ ਨਾਮ ਖ਼ੁਦਾਈਆ। ਕਲਜੁਗ ਜੀਵਾਂ ਅੰਤਮ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰੂ ਰਹੇ ਤਕ, ਬਿਨ ਨੈਣਾਂ ਨੈਣ ਉਠਾਈਆ। ਚਾਰ ਵਰਨ ਰਿਹਾ ਨਾ ਸਤਿ, ਸਤਿ ਧਰਮ ਵਿਚ ਨਾ ਕੋਇ ਸਮਾਈਆ। ਫਿਰੀ ਦੁਹਾਈ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰ ਗੁਰ ਗੁਰ ਭੇਵ ਨਾ ਕੋਇ ਚੁਕਾਈਆ। ਨੇਤਰ ਰੋਵਣ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਾਚਾ ਦਿਸੇ ਨਾ ਕੋਇ ਹੱਟ, ਨਾਮ ਭੰਡਾਰਾ ਨਾ ਕੋਇ ਵਰਤਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਨਾਮ ਕਲਮੇ ਰਹੇ ਰਟ, ਅਨਹਦ ਨਾਦੀ ਧੁਨ ਸ਼ਬਦ ਨਾ ਕੋਇ ਸ਼ਨਵਾਈਆ। ਨਿਜ ਨੇਤਰ ਲੋਚਨ ਖੁਲ੍ਹੇ ਕਿਸੇ ਨਾ ਅੱਖ, ਸਾਧ ਸੰਤ ਬੈਠੇ ਧੂਣੀਆਂ ਤਾਈਆ। ਮਿਹਰਵਾਨ ਮਹਿਬੂਬ ਦਰਸ ਦੇਵੇ ਨਾ ਕੋਇ ਪ੍ਰਤਖ, ਸਨਮੁਖ ਸਚ ਸਵਾਮੀ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਜਗਤ ਤ੍ਰਿਸ਼ਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੀ ਨੱਠ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਤਨ ਵਜੂਦ ਕਾਇਆ ਮਾਟੀ ਜੋਤ ਜਗੇ ਨਾ ਲਟ ਲਟ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਲਜੁਗ ਅੰਤਮ ਹੋਇਆ ਗ਼ਜ਼ਬ, ਚਾਰ ਕੁੰਟ ਰੈਣ ਅੰਧੇਰਾ ਛਾਈਆ। ਝਗੜਾ ਦਿਸੇ ਦੀਨ ਮਜ਼੍ਹਬ, ਜ਼ਾਤ ਪਾਤ ਰਹੀ ਕੁਰਲਾਈਆ। ਸਾਡਾ ਰਿਹਾ ਨਾ ਕੋਈ ਅਦਬ, ਅੱਖਰਾਂ ਮਿਲੇ ਨਾ ਕੋਇ ਵਡਿਆਈਆ। ਸਦੀ ਚੌਧਵੀਂ ਸਾਰੇ ਹੋਏ ਤਅਜੁਬ, ਹੈਰਾਨੀ ਵਿਚ ਆਪਣਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਵੇਖੀਏ ਉਪਰ ਧਰਤੀ, ਧਰਤ ਧਵਲ ਧਿਆਨ ਲਗਾਈਆ। ਸਦੀ ਚੌਧਵੀਂ ਸਭ ਦਾ ਲਹਿਣਾ ਦੇਣਾ ਲੇਖਾ ਪੂਰਾ ਹੋਵੇ ਸ਼ਰਤੀ, ਸ਼ਰਅ ਦਾ ਸੰਗਲ ਦੇਣਾ ਤੁੜਾਈਆ। ਤੂੰ ਮਾਲਕ ਖ਼ਾਲਕ ਬੇਪਰਵਾਹ ਅਰਸ਼ੀ, ਪ੍ਰੀਤਮ ਤੇਰੇ ਹੱਥ ਵਡਿਆਈਆ। ਸਭ ਦੇ ਉਤੇ ਕਰਨਾ ਤਰਸੀ, ਰਹਿਮਤ ਆਪਣੀ ਹੱਕ ਵਰਤਾਈਆ। ਨਾਮ ਕਲਮੇ

❋

❋

ਦਾ ਮੇਘ ਬਰਸੀ, ਅਗਨੀ ਤਤ ਦੇਣਾ ਬੁਝਾਈਆ। ਦੀਨ ਦੁਨੀ ਉਤੇ ਅਗਲਾ ਭਿਅੰਕਰ ਹੋਣਾ ਬਰਸੀ, ਬਰਸੀ ਮਾਇਆ ਮਮਤਾ ਰਹੀ ਮਨਾਈਆ। ਸਾਧਾਂ ਸੰਤਾਂ ਤੇਰਾ ਮਿਲੇ ਕਿਸੇ ਨਾ ਦਰਸੀ, ਰਿਖ ਮੁਨ ਬੈਠੇ ਤੇਰਾ ਰਾਹ ਤਕਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਜਾਤਾ ਵੇਖ ਨਿਧਪਰਤੀ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੇ ਅੱਗੇ ਕਰਦੇ ਆਏ ਅਰਜ਼ੀ, ਅਰਜ਼ ਵਿਚ ਸੀਸ ਨਿਵਾਈਆ। ਤੇਰਾ ਖੇਲ ਤਕੀਏ ਅਸਚਰਜੀ, ਅਚਰਜ ਲੀਲਾ ਦੇਣੀ ਵਰਤਾਈਆ। ਨਰ ਨਰਾਇਣ ਤੇਰਾ ਰੂਪ ਪਰਗਟ ਦਿਸੇ ਨਾ ਨਾਰੀ ਨਾ ਮਰਦੀ, ਜੋਤੀ ਜਾਤਾ ਪੁਰਖ ਬਿਧਾਤਾ ਸੋਭਾ ਪਾਈਆ। ਸੰਬਲ ਬੈਠ ਕੇ ਵੰਡ ਦਰਦੀ, ਦੀਨ ਦਿਆਲ ਦਇਆ ਕਮਾਈਆ। ਤੇਰੇ ਕੋਲ ਸਭ ਦੀ ਭਵਿਖਤਾਂ ਵਾਲੀ ਫ਼ਰਦੀ, ਪੇਸ਼ੀਨਗੋਈਆਂ ਤੇਰੇ ਚਰਨਾਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਅੰਤਰ ਆਈ ਹੈਰਾਨੀ, ਹੈਰਤ ਵਿਚ ਦੁਹਾਈਆ। ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਚਾਰੋਂ ਕੁੰਟ ਸ਼ਰਅ ਸ਼ੈਤਾਨੀ, ਸ਼ਰੀਅਤ ਸਮਝ ਕੋਇ ਨਾ ਪਾਈਆ। ਤੇਰੀ ਮੁਹੱਬਤ ਪਾਰਬ੍ਰਹਮ ਪਤਿਪਰਮੇਸ਼ਵਰ · ਪਰਾ ਪਸੰਤੀ ਮਧਮ

ਬੈਖਰੀ ਤੋਂ ਪਰੇ ਕਰੇ ਨਾ ਕੋਇ ਪੜ੍ਹਾਈਆ। ਹਕੀਕਤ ਹੱਕ ਨਾ ਰਹੀ ਇਨਸਾਨੀ, ਇਨਸਾਨੀਅਤ ਬੈਠੀ ਮੁਖ ਛੁਪਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਕਰੇ ਵੈਰਾਨੀ, ਮਾਇਆ ਮਮਤਾ ਨਾਲ ਮਿਲਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਅਕਲ ਬੁੱਧੀ ਕੰਮ ਕਿਸੇ ਨਾ ਆਈਆ। ਨੇਤਰ ਰੋਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਪਰਦਾ ਲਾਹੇ ਨਾ ਕੋਇ ਆਤਮ ਬ੍ਰਹਮ ਗਿਆਨੀ, ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਸ਼ਬਦ ਅਣਿਆਲਾ ਤੀਰ ਮਾਰੇ ਨਾ ਕੋਇ ਕਾਨੀ, ਕਾਇਨਾਤ ਸੋਈ ਨਾ ਕੋਇ ਉਠਾਈਆ। ਦੀਨ ਦੁਨੀ ਦ੍ਰਿਸ਼ਟੀ ਵਿਚ ਹੋਈ ਨਿਧਾਨੀ, ਸੋਈ ਸੁਰਤ ਨਾ ਕੋਇ ਜਗਾਈਆ। ਸ਼ਰਅ ਦੀ ਕਟੇ ਨਾ ਕੋਇ ਗ਼ੁਲਾਮੀ, ਜ਼ੰਜੀਰ ਬੰਧਨ ਨਾ ਕੋਇ ਤੁੜਾਈਆ। ਜਿਧਰ ਤਕੀਏ ਤੇਰੇ ਨਾਮ ਦੀ ਹੋਈ ਬਦਨਾਮੀ, ਬਦੀ ਵਿਚ ਵੇਖੀ ਖ਼ਲਕ ਖ਼ੁਦਾਈਆ। ਸਾਚਾ ਨਾਮ ਜਾਣੇ ਨਾ ਕੋਇ ਕਲਾਮੀ, ਕਾਇਆ ਕਾਅਬਾ ਤੇਰਾ ਦਰਸ਼ਨ ਕੋਇ ਨਾ ਪਾਈਆ। ਸਚੇ ਮੰਦਰ ਦਿਸੇ ਨਾ ਕਿਸੇ ਨਿਸ਼ਾਨੀ, ਨਰ ਹਰਿ ਤੇਰਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਰਸ ਨਿਜਰ ਝਿਰਨਾ ਬੂੰਦ ਸਵਾਂਤੀ ਦੇਵੇ ਕੋਇ ਨਾ ਪਾਣੀ, ਜਨਮ ਮਰਨ ਦੀ ਤ੍ਰਿਸ਼ਨਾ ਨਾ ਕੋਇ ਬੁਝਾਈਆ। ਕਿਰਪਾ ਕਰ ਪਾਰਬ੍ਰਹਮ ਸ਼ਾਹ ਸੁਲਤਾਨੀ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਹਉਂ ਵਿਟੋਂ ਸਦ ਸਦ ਤੇਰੇ ਚਰਨ ਚਰਨ ਕੁਰਬਾਨੀ, ਸਰਨ ਇਕੋ ਇਕ ਰਖਾਈਆ। ਤੇਰਾ ਸਚਖੰਡ ਦਵਾਰ ਏਕੰਕਾਰ ਦਰਗਹ ਸਾਚੀ ਮੁਕਾਮੇ ਹੱਕ ਕਦੇ ਨਾ ਹੋਵੇ ਫ਼ਾਨੀ, ਸਦ ਵੱਜਦੀ ਰਹੇ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਜ਼ਿਮੀਂ ਅਸਮਾਨੀ, ਮੰਡਲ ਮੰਡਪ ਪਾਤਾਲ ਆਕਾਸ਼ ਗਗਨ ਗਗਨੰਤਰ ਰਵ ਸਸ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਅਵਤਾਰ ਪੈਗ਼ੰਬਰ ਗੁਰ ਸਾਰੇ ਸੀਸ ਨਿਵਾਈਆ।

❋

❋

੧੨ ਮਾਘ ਸ਼ਹਿਨਸ਼ਾਹੀ ਸੰਮਤ ੭ ਪੂਰਨ ਸਿੰਘ ਦੇ ਗ੍ਰਹਿ ਦਿੱਲੀ ਸ਼ਹਿਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਸਾਡੀ ਅਰਜ਼ੋਈ, ਬੇਨੰਤੀ ਵਿਚ ਸੀਸ ਨਿਵਾਈਆ। ਚਾਰੋਂ ਕੁੰਟ ਰੈਣ ਅੰਧੇਰੀ ਹੋਈ, ਸਾਚਾ ਚੰਦ ਨਾ ਕੋਇ ਚਮਕਾਈਆ। ਸੁਰਤੀ ਸੁੱਤੀ ਨਾ ਉਠੇ ਕੋਈ, ਆਲਸ ਨਿੰਦਰਾ ਗ਼ਫ਼ਲਤ ਵਿਚ ਲੋਕਾਈਆ। ਮਾਇਆ ਮਮਤਾ ਆਤਮ ਸਭ ਦੀ ਮੋਹੀ, ਲੋਭ ਮੋਹ ਹੰਕਾਰ ਵਿਚ ਕੁਰਲਾਈਆ। ਚਾਰ ਕੁੰਟ ਦਹਿ ਦਿਸ਼ਾ ਮਿਲੇ ਨਾ ਢੋਈ, ਸਚ ਪਿਆਰ ਮੁਹੱਬਤ ਨਜ਼ਰ ਕੋਇ ਨਾ ਆਈਆ। ਪੈਗ਼ੰਬਰ ਕਹਿਣ ਸਾਡੀ ਦਰੋਹੀ, ਤੋਬਾ ਤੋਬਾ ਸੀਸ ਝੁਕਾਈਆ। ਸੁਰਤ ਸ਼ਬਦ ਮਿਲੇ ਨਾ ਕੋਈ, ਸਾਧ ਸੰਤ ਰੋਵਣ ਮਾਰਨ ਧਾਹੀਆ। ਪੰਚ ਵਿਕਾਰ ਨਾ ਮਿਟੇ ਗਰੋਹੀ, ਪੰਚਮ ਰੰਗ ਨਾ ਕੋਇ ਚੜ੍ਹਾਈਆ। ਸਚ ਵਸਤ ਸਭ ਤੋਂ ਗਈ ਖੋਹੀ, ਨਾਮ ਨਿਧਾਨਾ ਝੋਲੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਕਹਿਣ ਚਾਰੋਂ ਕੁੰਟ ਅੰਧੇਰਾ ਅੰਧ, ਗੁਰ ਗਿਆਨ ਨਾ ਕੋਇ ਦ੍ਰਿੜਾਈਆ। ਆਤਮ ਪਰਮਾਤਮ ਗਾਏ ਕੋਈ ਨਾ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਨਾ ਕੋਇ ਅਲਾਈਆ। ਭਰਮਾਂ ਢਾਹੇ ਕੋਈ ਨਾ ਕੰਧ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਅੰਤਰ ਮਿਲੇ ਨਾ ਕਿਸੇ ਅਨੰਦ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਸੁਰਤੀ ਸਕੇ ਕੋਇ ਨਾ ਗੰਢ, ਸ਼ਬਦੀ ਜੋੜ ਨਾ ਕੋਇ ਜੁੜਾਈਆ। ਤਨ ਵਜੂਦ ਪਏ ਕਿਸੇ ਨਾ ਠੰਡ, ਅਗਨੀ ਤਤ ਨਾ ਕੋਇ ਬੁਝਾਈਆ। ਆਵਣ ਜਾਵਣ ਲੱਖ ਚੁਰਾਸੀ ਮੁਕੇ ਕਿਸੇ ਨਾ ਪੰਧ, ਜਮ ਕੀ ਫਾਸੀ ਨਾ ਕੋਇ ਕਟਾਈਆ। ਕਲਜੁਗ ਕੂੜੀ ਕਿਰਿਆ ਮਨ ਮਤ ਬੁਧ ਕੀਤੀ ਖੰਡ ਖੰਡ, ਮਨ ਕਲਪਨਾ ਨਾਲ ਮਿਲਾਈਆ। ਲੇਖਾ ਮੁਕੇ ਨਾ ਜੇਰਜ ਅੰਡ, ਉਤਭੁਜ ਸੇਤਜ ਪਾਰ ਨਾ ਕੋਇ ਕਰਾਈਆ। ਕਲਜੁਗ ਅੰਤ ਫਿਰੀ ਦਰੋਹੀ ਵਿਚ ਵਰਭੰਡ, ਬ੍ਰਹਿਮੰਡ ਰਹੇ ਕੁਰਲਾਈਆ। ਕਿਸੇ ਲਾਏ ਕੋਈ ਨਾ ਅੰਗ, ਅੰਗੀਕਾਰ ਨਾ ਕੋਇ ਅਖਵਾਈਆ। ਸਦੀ ਚੌਧਵੀਂ ਅਸੀਂ ਸਾਰੇ ਹੋਏ ਦੰਗ, ਹੈਰਤ ਵਿਚ ਸਮਾਈਆ। ਪਰਮ ਪੁਰਖ ਪਰਮਾਤਮ ਧੁਨ ਆਤਮਕ ਤੇਰਾ ਵੱਜੇ ਨਾ ਕੋਇ ਮਰਦੰਗ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਨਵ ਦਵਾਰ ਏਕੰਕਾਰ ਪਾਰ ਸਕੇ ਕੋਇ ਨਾ ਲੰਘ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਇਕ ਚੜ੍ਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਨਾਮ ਕਲਮਿਆਂ ਪਾਇਆ ਰੌਲਾ, ਹਕੀਕਤ ਹੱਥ ਕਿਸੇ ਨਾ ਆਈਆ। ਫਿਰੀ ਦਰੋਹੀ ਉਪਰ ਧੌਲਾ, ਧਰਨੀ ਧਰਤ ਰਹੀ ਕੁਰਲਾਈਆ। ਸਾਚੇ ਮਾਰਗ ਕੋਈ ਨਾ ਮੌਲਾ, ਮੌਲਾ ਤੇਰੀ ਬੇਪਰਵਾਹੀਆ। ਤੂੰ ਨੂਰ ਅਲਾਹੀ ਅੱਵਲਾ, ਆਲਮੀਨ ਅਖਵਾਈਆ। ਤੂੰ ਸਾਚਾ ਮਾਲਕ ਸਭ ਦਾ ਪੂਰਾ ਕਰਦੇ ਕੌਲਾ, ਜੋ ਅਵਤਾਰ ਪੈਗ਼ੰਬਰ ਗੁਰ ਤੇਰੇ ਨਾਲ ਰਖਾਈਆ। ਸਦੀ ਚੌਧਵੀਂ ਕਲਜੁਗ ਅੰਤਮ ਕੂੜ ਕੁੜਿਆਰ ਕਰਦੇ ਰੌਲਾ, ਦੁਸ਼ਟ ਦੁਰਾਚਾਰ ਨਜ਼ਰੀ ਆਈਆ। ਆਤਮ ਪਰਮਾਤਮ ਤੇਰਾ ਸਾਰੇ ਗਾਵਣ ਢੋਲਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਰੂਪ ਆਦਿ ਪੁਰਖ ਅਪਰੰਪਰ ਸਵਾਮੀ ਰਾਮਾ ਕ੍ਰਿਸ਼ਨਾ ਸਾਵਲ ਸੌਲਾ, ਈਸਾ ਮੂਸਾ ਮੁਹੰਮਦ ਤੇਰਾ ਨੂਰ ਨਜ਼ਰੀ ਆਈਆ। ਨਾਨਕ ਗੋਬਿੰਦ ਅੰਮ੍ਰਿਤ ਰਸ ਦਿਤਾ ਪੌਹਲਾ, ਪਾਰਬ੍ਰਹਮ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ

❋

❋

ਕਹਿਣ ਪ੍ਰਭੂ ਇਕੋ ਦੇ ਦੇ ਨਾਮ ਅਧਾਰ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਤੇਰਾ ਉਜਿਆਰ, ਨੂਰ ਨੁਰਾਨਾ ਸੋਭਾ ਪਾਈਆ। ਇਕੋ ਸ਼ਬਦ ਤੇਰਾ ਜੈਕਾਰ, ਨਾਅਰਾ ਹੱਕ ਹੱਕ ਸੁਣਾਈਆ। ਇਕੋ ਮੰਦਰ ਤੇਰਾ ਗੁਰਦਵਾਰ, ਕਾਅਬਾ ਇਕੋ ਦੇਣਾ ਵਖਾਈਆ। ਇਕੋ ਤੀਰਥ ਤਟ ਕਿਨਾਰ, ਸਰ ਸਰੋਵਰ ਇਕ ਸਮਝਾਈਆ। ਇਕੋ ਮੰਜ਼ਲ ਚਾਰ ਵਰਨ ਅਠਾਰਾਂ ਬਰਨ ਬਖ਼ਸ਼ੀ ਸੱਚੀ ਸਰਕਾਰ, ਸਚ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧ ਅੰਧਿਆਰ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਲੱਖ ਬੱਤੀ ਹਜ਼ਾਰ ਕਰ ਪਰਵਾਨ, ਬਰਸ ਬਰਸੀ ਦੇ ਬਦਲਾਈਆ। ਅਸੀਂ ਸਾਰੇ ਤੇਰੇ ਤਾਬਿਆਦਾਰ, ਹੁਕਮ ਵਿਚ ਕਿਉਂ ਨਾ ਸੀਸ ਨਿਵਾਈਆ। ਸ਼ਰਅ ਸ਼ਰੀਅਤ ਰਹੇ ਨਾ ਕੋਇ ਸੰਸਾਰ, ਮਾਨਵ ਜ਼ਾਤੀ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਕੰਤ ਭਗਵੰਤ ਤੇਰੀ ਵਡ ਵਡਿਆਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੭ ਸਤਿੰਦਰ ਪਾਲ ਸਿੰਘ ਦੇ ਗ੍ਰਹਿ ਦਿੱਲੀ ਛਾਉਣੀ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਕਲਜੁਗ ਬੜਾ ਚਾਲਾਕ, ਜਿਸ ਚਾਲਾਕੀ ਸਭ ਦੀ ਦਿਤੀ ਮਿਟਾਈਆ। ਸਾਧਾਂ ਸੰਤਾਂ ਅੰਦਰੋਂ ਖੁਲ੍ਹਣ ਨਾ ਦੇਵੇ ਤਾਕ, ਬੰਦ ਕਿਵਾੜੀ ਪਰਦਾ ਕੋਇ ਨਾ ਲਾਹੀਆ। ਆਤਮ ਪਰਮਾਤਮ ਬਣਨ ਨਾ ਦੇਵੇ ਸਾਕ, ਸੁਰਤ ਸ਼ਬਦ ਨਾ ਕੋਇ ਸਮਾਈਆ। ਜਿਧਰ ਤਕੀਏ ਹੋਈ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਸਤਿ ਧਰਮ ਦਾ ਕੀਤਾ ਘਾਤ, ਘਾਓ ਕੂੜ ਕੁੜਿਆਰ ਲਗਾਈਆ। ਕਿਸੇ ਕੋਲ ਰਹਿਣ ਨਾ ਦਿਤੀ ਨਾਮ ਵਸਤ ਦਾਤ, ਹਿਰਦੇ ਹਰਿ ਨਾ ਕੋਇ ਵਸਾਈਆ। ਜਿਧਰ ਤਕੀਏ ਉਡਦੀ ਖ਼ਾਕ, ਧੁਰ ਦੀ ਧੂੜ ਨਾ ਕੋਇ ਰਮਾਈਆ। ਰੂਹ ਬੁਤ ਰਹਿਣ ਨਹੀਂ ਦਿਤੇ ਪਾਕ, ਪਤਿਤ ਹੋਈ ਲੋਕਾਈਆ। ਸਾਡੀ ਤੇਰੇ ਉਤੇ ਇਕੋ ਆਸ, ਪੁਰਖ ਅਕਾਲ ਤੇਰੀ ਸਰਨਾਈਆ। ਭਵਿਖਤਾਂ ਵਿਚ ਆਏ ਆਖ, ਪੇਸ਼ੀਨਗੋਈਆਂ ਵਿਚ ਕੀਤੀ ਸ਼ਨਵਾਈਆ। ਕਲਜੁਗ ਅੰਤਮ ਪਰਗਟ ਹੋਵੇ ਆਪ, ਪਾਰਬ੍ਰਹਮ ਪ੍ਰਭ ਆਪਣੀ ਕਲ ਪਰਗਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਦਲੇ ਜਾਪ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਧਰਨੀ ਧਰਤ ਧਵਲ ਧੌਲ ਉਤੋਂ ਮੇਟੇ ਪਾਪ, ਦੁਸ਼ਟ ਦੁਰਾਚਾਰਾਂ ਕਰੇ ਸਫ਼ਾਈਆ। ਨਾਮ ਕਲਮਾ ਸਭ ਨੂੰ ਇਕੋ ਬਖ਼ਸ਼ ਦਾਤ, ਦਾਤਾ ਦਾਨੀ ਧੁਰਦਰਗਾਹੀਆ। ਲੱਖ ਚੁਰਾਸੀ ਜਨਮ ਕਰਮ ਦਾ ਲੇਖਾ ਲਏ ਵਾਚ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਫੋਲ ਫੁਲਾਈਆ। ਧੁਰ ਦੀ ਕਰਨੀ ਕਰੇ ਕਰਤਾ ਵਿਚ ਲੋਕਮਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਕਲਜੁਗ ਬੜਾ ਬਲਵਾਨ, ਬਲਧਾਰੀ ਇਕ ਅਖਵਾਈਆ। ਜਿਸ ਨੇ ਸਤਿ ਧਰਮ ਦਾ ਰਹਿਣ ਨਹੀਂ ਦਿਤਾ ਨਿਸ਼ਾਨ, ਕੂੜੀ ਕਿਰਿਆ ਜਗਤ ਡੰਕ ਵਜਾਈਆ। ਸ਼ਰਅ ਛੁਰੀ ਕੀਤੀ ਸ਼ੈਤਾਨ, ਦਿਵਸ ਰੈਣ ਜ਼ਿਬਹ ਕਰੇ ਲੋਕਾਈਆ। ਅੰਤਰ ਆਤਮ ਨਾ ਮਿਲੇ ਕਿਸੇ ਗਿਆਨ, ਜਗਤ ਵਿਦਿਆ ਹੋਈ ਹਲਕਾਈਆ। ਸਤਿ ਸਵਾਮੀ ਤੇਰਾ ਦਰਸ ਮੂਲ ਨਾ ਪਾਣ, ਚਾਰ ਵਰਨ ਅਠਾਰਾਂ ਬਰਨ ਰੋਵਣ ਮਾਰਨ ਧਾਹੀਆ। ਕਾਇਆ ਮੰਦਰ ਅੰਦਰ ਮਿਲੇ ਨਾ ਕਿਸੇ ਸ੍ਰੀ

❋

❋

ਭਗਵਾਨ, ਮੰਦਰ ਮਸਜਿਦ ਸ਼ਿਵਦਵਾਲੇ ਗੁਰੂਦਵਾਰ ਰਹੇ ਕੁਰਲਾਈਆ। ਸੁਰਤੀ ਸ਼ਬਦ ਮਿਲੇ ਮੇਲ ਨਾ ਧੁਰ ਦੇ ਕਾਹਨ, ਬੰਸਰੀ ਧੁਨ ਨਾ ਕੋਇ ਸ਼ਨਵਾਈਆ। ਪੈਗ਼ੰਬਰਾਂ ਦੇਵੇ ਨਾ ਕੋਇ ਪੈਗ਼ਾਮ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਗੁਰੂ ਗੁਰਦੇਵ ਸਾਰੇ ਹੋਏ ਹੈਰਾਨ, ਹੈਰਤ ਵਿਚ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਦਰਸ ਮਿਲੇ ਨਾ ਵਿਚ ਜਹਾਨ, ਦੀਦਾ ਦਾਨਿਸਤਾ ਨਜ਼ਰ ਕਿਸੇ ਨਾ ਆਈਆ। ਸਾਰੇ ਝੁਕ ਝੁਕ ਕਰਨ ਸਲਾਮ, ਪੈਗ਼ੰਬਰ ਨੇਤਰ ਨੈਣਾਂ ਨੀਰ ਵਹਾਈਆ। ਦਰੋਹੀ ਸਾਡੇ ਕਲਮੇ ਹੋਏ ਬਦਨਾਮ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਜਿਧਰ ਤਕੀਏ ਹੋਏ ਹਰਾਮ, ਸਤਿ ਵਿਚ ਨਾ ਕੋਇ ਸਮਾਈਆ। ਕਾਇਆ ਤਤ ਕੀਤਾ ਗ਼ੁਲਾਮ, ਬੰਧਨ ਬੰਧ ਨਾ ਕੋਇ ਕਟਾਈਆ। ਚਾਰੋਂ ਕੁੰਟ ਅੰਧੇਰਾ ਸ਼ਾਮ, ਸ਼ਮਾਂ ਨੂਰ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਲਜੁਗ ਪਾਉਂਦਾ ਸ਼ੋਰ, ਚਾਰੋਂ ਕੁੰਟ ਰਿਹਾ ਡਰਾਈਆ। ਦੀਨ ਦੁਨੀ ਹੋਇਆ ਅੰਧ ਘੋਰ, ਸਚ ਚੰਦ ਨਾ ਕੋਇ ਚਮਕਾਈਆ। ਕਲਜੁਗ ਅੰਤਮ ਤੇਰੀ ਲੋੜ, ਮਿਹਰਵਾਨ ਤੇਰੀ ਓਟ ਤਕਾਈਆ। ਤੈਨੂੰ ਕਿਹਾ ਆਵੇ ਬ੍ਰਾਹਮਣ ਗੌੜ, ਵੇਦ ਵਿਆਸਾ ਸਿਫ਼ਤ ਸਾਲਾਹੀਆ। ਕਲ ਕਲਕੀ ਹੋ ਕੇ ਜਾਏ ਬੌਹੜ, ਅਮਾਮ ਅਮਾਮਾ ਨੂਰ ਇਲਾਹੀਆ। ਜੋ ਸਦੀ ਚੌਧਵੀਂ ਅੰਤਮ ਕਰੇ ਗ਼ੌਰ, ਗਹਿਰ ਗੰਭੀਰ ਹੋ ਕੇ ਫੋਲ ਫੁਲਾਈਆ। ਅੰਤਮ ਤੇਰੇ ਉਤੇ ਰੱਖੀ ਸਭ ਨੇ ਡੋਰ, ਡੋਰੀ ਤੇਰੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਤੇਰੀ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਕਲਜੁਗ ਬੜਾ ਬਲੀ, ਬਲਧਾਰੀ ਇਕ ਅਖਵਾਈਆ। ਜਿਸ ਮਾਣ ਰਹਿਣ ਨਹੀਂ ਦਿਤਾ ਪੈਗ਼ੰਬਰ ਵਲੀ, ਮੁੱਲਾਂ ਸ਼ੇਖ਼ ਮੁਸਾਇਕ ਸਾਰੇ ਰੋਵਣ ਮਾਰਨ ਧਾਹੀਆ। ਜਿਸ ਨੇ ਗੋਬਿੰਦ ਦੀ ਧਾਰ ਸੀਸ ਧਰਿਆ ਤਲੀ, ਧਰਮ ਦੀ ਧਾਰ ਧਾਰ ਵਖਾਈਆ। ਉਹ ਚੌਦਾਂ ਲੋਕ ਚੌਦਾਂ ਤਬਕ ਹੋਕਾ ਦੇਂਦਾ ਗਲੀਓ ਗਲੀ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲਾ ਬੜਾ ਛਲੀ, ਵਲ ਛਲ ਆਪਣੀ ਖੇਲ ਖਿਲਾਈਆ। ਜਿਸ ਨੇ ਸ਼ਰਅ ਦੱਸੀ ਮੁਹੰਮਦ ਐਲੀ, ਹੁਕਮ ਧੁਰ ਦਾ ਇਕ ਸੁਣਾਈਆ। ਉਹ ਵਸੇ ਨਿਹਚਲ ਧਾਮ ਅਟਲੀ, ਦਰਗਹ ਸਾਚੀ ਸੋਭਾ ਪਾਈਆ। ਜਿਸ ਦੀ ਖੇਲ ਜਲੀ ਥਲੀ, ਮਹੀਅਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਲਜੁਗ ਬੜਾ ਸ਼ੈਤਾਨ, ਸ਼ੈਤਾਨੀ ਵਿਚ ਵਡਿਆਈਆ। ਜਿਸ ਨੇ ਮੰਨੀ ਨਹੀਂ ਕਿਸੇ ਦੀ ਆਣ, ਅਵਤਾਰ ਪੈਗ਼ੰਬਰ ਗੁਰੂ ਸੀਸ ਨਾ ਕਿਸੇ ਨਿਵਾਈਆ। ਚਾਰੋਂ ਕੁੰਟ ਹੋਇਆ ਹੁਕਮਰਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਿਹਾ ਭੁਲਾਈਆ। ਅੰਮ੍ਰਿਤ ਰਸ ਦੇਵੇ ਨਾ ਕਿਸੇ ਪੀਣ ਖਾਣ, ਕੂੜ ਕਿਰਿਆ ਵਿਚ ਹਲਕਾਈਆ। ਆਤਮ ਬ੍ਰਹਮ ਹੋਣ ਨਾ ਦੇਵੇ ਕੋਇ ਗਿਆਨ, ਅੰਧ ਅਗਿਆਨ ਵਿਚ ਰੱਖੇ ਕੂੜ ਲੋਕਾਈਆ। ਕਿਸੇ ਅੰਤਰ ਵੱਜੇ ਨਾ ਸ਼ਬਦ ਸੱਚੀ ਧੁਨਕਾਨ, ਅਨਾਦੀ ਧੁਨ ਨਾ ਕੋਇ ਸ਼ਨਵਾਈਆ। ਜਿਧਰ ਤਕੀਏ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਸਾਰੇ ਹੋਏ ਹੈਰਾਨ, ਧੀਰਜ ਧੀਰ ਨਾ ਕੋਇ ਧਰਾਈਆ। ਬਿਨ ਤੇਰੀ ਕਿਰਪਾ ਕਿਸੇ ਦੀ ਕਰੇ ਨਾ ਕੋਇ ਕਲਿਆਣ, ਕਾਇਨਾਤ ਸਿਰ ਹੱਥ ਨਾ ਕੋਇ ਟਿਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਤੇਰੀ ਓਟ ਰਖਾਈਆ। ਸਾਚੇ

❋

❋

ਭਗਤਾਂ ਕਰ ਪਰਵਾਨ, ਗੁਰਮੁਖ ਆਪਣੇ ਰੰਗ ਰੰਗਾਈਆ। ਲੇਖਾ ਰਹੇ ਨਾ ਬਿਰਧ ਬਾਲ ਜਵਾਨ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ, ਬ੍ਰਹਿਮੰਡ ਖੰਡ ਸਾਰੇ ਤੇਰੇ ਚਰਨ ਕਵਲ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਗੁਰਮੁਖ ਸੰਤ ਸੁਹੇਲੇ ਕਰ ਪਰਵਾਨ, ਪਰਮ ਪੁਰਖ ਪਰਮਾਤਮ ਗੁਰਮੁਖਾਂ ਆਤਮ ਮੇਲਾ ਦੇਣਾ ਮਿਲਾਈਆ।