੧੩ ਮਾਘ ਸ਼ਹਿਨਸ਼ਾਹੀ ਸੰਮਤ ੭ ਸਰਮੈਲ ਸਿੰਘ ਦੇ ਗ੍ਰਹਿ ਮੇਰਠ ਛਾਉਣੀ
ਜਗਤ ਦੁੱਖ ਦੂਰ ਕਰ ਪ੍ਰਭ ਸਾਗਰ, ਜਨ ਭਗਤਾਂ ਦਇਆ ਕਮਾਈਆ। ਨਿਰਮਲ ਕਰ ਕਾਇਆ ਗਾਗਰ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਨਿਰਮਲ ਕਰਮ ਹੋਏ ਉਜਾਗਰ, ਦੁਰਮਤ ਮੈਲ ਦੇਣੀ ਧਵਾਈਆ। ਦਰ ਆਇਆਂ ਦੇਣਾ ਆਦਰ, ਅਦਲ ਇਨਸਾਫ਼ ਆਪਣਾ ਇਕ ਕਮਾਈਆ। ਤੂੰ ਮਾਲਕ ਕਰੀਮ ਕਾਦਰ, ਕਰਤਾ ਇਕ ਅਖਵਾਈਆ। ਜੋਧੇ ਸੂਰਬੀਰ ਬਹਾਦਰ, ਸਤਿਗੁਰ ਸ਼ਬਦ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਦੁੱਖ ਦਲਿਦ੍ਰ ਹੋਵੇ ਦੂਰ, ਤਨ ਵਜੂਦ ਮਾਟੀ ਖ਼ਾਕ ਰਹਿਣ ਨਾ ਪਾਈਆ। ਕਿਰਪਾ ਕਰ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤ ਮਾਲਕ ਨੂਰ ਇਲਾਹੀਆ। ਨਾਤਾ ਤੋੜ ਕੇ ਕੂੜੋ ਕੂੜ, ਸਤਿ ਸਚ ਨਾਲ ਮਿਲਾਈਆ। ਤ੍ਰੈਗੁਣ ਮਾਇਆ ਰਹੇ ਨਾ ਜੂੜ, ਜੋੜੀ ਆਤਮ ਪਰਮਾਤਮ ਲੈ ਬਣਾਈਆ। ਧਰਮ ਪ੍ਰੀਤੀ ਬਖ਼ਸ਼ ਧੂੜ, ਚਰਨੀ ਖ਼ਾਕ ਰਮਾਈਆ। ਮਾਨਸ ਜਨਮ ਲੇਖੇ ਲਾਉਣਾ ਜ਼ਰੂਰ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਜਗਤ ਦੁੱਖ ਤਨ ਜਾਏ ਲਥ, ਵਸੂਰਾ ਰਹੇ ਨਾ ਰਾਈਆ। ਕਿਰਪਾ ਕਰੇ ਪੁਰਖ ਸਮਰਥ, ਹਰਿ ਵੱਡਾ ਵਡ ਵਡਿਆਈਆ। ਜਗਤ ਵਿਕਾਰਾ ਪਾਵੇ ਨੱਥ, ਨਾਮ ਡੋਰੀ ਤੰਦ ਬੰਧਾਈਆ। ਸ਼ਬਦ ਜਣਾਏ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਝਗੜਾ ਮੇਟੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਭੇਵ ਖੁਲ੍ਹਾਈਆ। ਕਾਇਆ ਮੰਦਰ ਅੰਦਰ ਖੋਲ੍ਹ ਕੇ ਹੱਟ, ਸਚ ਦਵਾਰ ਇਕ ਸਮਝਾਈਆ। ਮਨੂਆ ਲੇਖਾ ਰਹੇ ਨਾ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਬਹੱਤਰ ਨਾੜੀ ਨਾ ਉਬਲੇ ਰੱਤ, ਤਿੰਨ ਸੌ ਸੱਠ ਹਾਡੀ ਰਹੀ ਕੁਰਲਾਈਆ। ਦੀਨ ਦਿਆਲਾ ਜਾਣੇ ਮਿਤ ਗਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਦੁੱਖ ਦਲਿਦ੍ਰ ਜਾਣ ਨੱਸ, ਜੋ ਸਤਿਗੁਰ ਸਰਨ ਰਹੇ ਸਰਨਾਈਆ। ਅੰਮ੍ਰਿਤ ਬਰਸੇ ਨਿਜਰ ਰਸ, ਝਿਰਨਾ ਕਵਲ ਨਾਭ ਝਿਰਾਈਆ। ਜਗਤ ਤ੍ਰਿਸ਼ਨਾ ਹੋਵੇ ਵਸ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਸ਼ਬਦ ਤੀਰ ਅਣਿਆਲਾ ਮਾਰੇ ਕਸ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਜਸ, ਆਤਮ ਪਰਮਾਤਮ ਢੋਲਾ ਸਹਿਜ ਸੁਭਾਈਆ। ਜਿਉਂ ਭਾਵੇ ਤਿਉਂ ਲਏ ਰੱਖ, ਇਹ ਸਤਿਗੁਰ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਇਕ ਅਖਵਾਈਆ। ਦੁਖ ਦਲਿਦ੍ਰ ਨਾ ਰਹੇ ਤਨ, ਅਗਨੀ ਤਤ ਨਾ ਕੋਇ ਤਪਾਈਆ।
❋
❋
ਸਤਿਗੁਰ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਧੁਰ ਦਾ ਰਾਗ ਸੁਣਾਵੇ ਕੰਨ, ਨਾਦ ਅਨਾਦੀ ਆਪ ਜਣਾਈਆ। ਕਰੇ ਪ੍ਰਕਾਸ਼ ਚਾੜ੍ਹ ਕੇ ਚੰਨ, ਅੰਧ ਅੰਧੇਰਾ ਦਏ ਗਵਾਈਆ। ਹਰਖ਼ ਸੋਗ਼ ਮੇਟ ਕੇ ਗ਼ਮ, ਚਿੰਤਾ ਚਿਖਾ ਵਿਚ ਨਾ ਕੋਇ ਰਖਾਈਆ। ਲੇਖੇ ਲਾਵੇ ਪਵਣ ਸਵਾਸੀ ਦਮ, ਦਾਮਨਗੀਰ ਆਪ ਹੋ ਜਾਈਆ। ਵੇਖ ਵਖਾਉਣੇ ਕਾਇਆ ਮਾਟੀ ਚੰਮ, ਚੰਮਦ੍ਰਿਸ਼ਟੀ ਫੋਲ ਫੁਲਾਈਆ। ਗੁਰਸਿਖ ਗੁਰਮੁਖ ਹਰਿਜਨ ਸਤਿਗੁਰ ਘਰ ਪਏ ਜੰਮ, ਤਿਸ ਤਨ ਦੁੱਖ ਨਾ ਲਾਗੇ ਰਾਈਆ। ਸਤਿਗੁਰ ਭੇਵ ਖੋਲ੍ਹੇ ਬ੍ਰਹਮ, ਪਾਰਬ੍ਰਹਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਰੋਗ ਸੋਗ ਜਾਣ ਨੱਠ, ਤਤਵ ਤਤ ਰਹਿਣ ਨਾ ਪਾਈਆ। ਜੋ ਏਕਾ ਨਾਮ ਲਏ ਰਟ, ਰੱਟਾ ਦੀਨ ਦੁਨੀ ਚੁਕਾਈਆ। ਸਗਲ ਵਸੂਰੇ ਜਾਣ ਲੱਥ, ਗ਼ਮ ਸੰਤਾਪ ਨਾ ਕੋਇ ਸਤਾਈਆ। ਲਹਿਣਾ ਦੇਣਾ ਹੱਥੋ ਹੱਥ, ਪਰਮ ਪੁਰਖ ਪ੍ਰਭ ਝੋਲੀ ਪਾਈਆ। ਸਚ ਸਰੋਵਰ ਚਰਨ ਧੂੜੀ ਅੱਠ ਸੱਠ, ਮਜਨ ਇਕੋ ਵਾਰ ਵਖਾਈਆ। ਜਗਤ ਜਹਾਨ ਲੇਖਾ ਹੋਵੇ ਭੱਠ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਦੁੱਖ ਰੋਗ ਸਤਿਗੁਰ ਸਰਨ, ਨਿਰੁਗਣ ਸਰਗੁਣ ਦਇਆ ਕਮਾਈਆ। ਲੇਖਾ ਚੁੱਕੇ ਮਰਨ ਡਰਨ, ਚੁਰਾਸੀ ਵਿਚ ਨਾ ਕੋਇ ਭਵਾਈਆ। ਹਰਿਜਨ ਮੰਜ਼ਲ ਸਾਚੀ ਚੜ੍ਹਨ, ਜਿਥੇ ਕਬੀਰ ਜੁਲਾਹਾ ਆਸਣ ਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਚ ਦਵਾਰੇ ਸਾਚੇ ਘਰ ਖੜ੍ਹਨ, ਜਿਥੇ ਮਿਲੇ ਮੇਲ ਧੁਰਦਰਗਾਹੀਆ। ਝਗੜਾ ਮੇਟੇ ਚੋਟੀ ਜੜ੍ਹਨ, ਚੇਤਨ ਆਪਣੇ ਰੰਗ ਸਮਾਈਆ। ਆਪੇ ਹੋਏ ਹਾਰ ਭੰਨਣ ਘੜਨ, ਘੜਨ ਭੰਨਣਹਾਰ ਆਪ ਅਖਵਾਈਆ। ਗੁਰਮੁਖ ਦੁੱਖ ਹੰਗਤਾ ਵਿਚ ਕਦੇ ਨਾ ਸੜਨ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਗੁਰਮੁਖ ਦੁੱਖ ਰੋਗ ਨਾ ਕੋਇ ਵਿਆਪੇ, ਸਹਿਸਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਖੁਲ੍ਹੇ ਬੰਦ ਕਿਵਾੜੀ ਤਾਕੇ, ਬਜਰ ਕਪਾਟੀ ਡੇਰਾ ਢਾਹੀਆ। ਸ਼ਬਦ ਸੁਣਾਏ ਧੁਰ ਦਾ ਨਾਦੇ, ਨਾਦੀ ਧੁਨ ਸ਼ਨਵਾਈਆ। ਉਨ੍ਹਾਂ ਦਾ ਤਨ ਵਜੂਦ ਸਾਧੇ, ਮਾਟੀ ਖ਼ਾਕ ਸੋਭਾ ਪਾਈਆ। ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼ੇ, ਅੰਧ ਅੰਧੇਰਾ ਦਏ ਚੁਕਾਈਆ। ਮਾਤਲੋਕ ਵਿਚੋਂ ਕਰੇ ਬੰਦ ਖਲਾਸੇ, ਖਲਾਸਾ ਆਪਣਾ ਇਕ ਦ੍ਰਿੜਾਈਆ। ਅੱਠੇ ਪਹਿਰ ਰੱਖੇ ਭਰਵਾਸੇ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਜੋੜੇ ਨਾਤੇ, ਸਾਕ ਸੱਜਣ ਸੈਣ ਇਕ ਅਖਵਾਈਆ। ਏਥੇ ਓਥੇ ਦੋ ਜਹਾਨਾਂ ਸਦਾ ਬਖ਼ਸ਼ੇ ਸਾਥੇ, ਆਪਣੀ ਗੋਦ ਆਪ ਬਿਠਾਈਆ। ਆਤਮ ਬ੍ਰਹਮ ਲਾਡਲੇ ਕਾਕੇ, ਤਨ ਖ਼ੁਸ਼ੀਆਂ ਰੰਗ ਰੰਗਾਈਆ। ਜਗਤ ਵਾਸ਼ਨਾ ਰੋਗ ਨਾ ਕੋਇ ਸੰਤਾਪੇ, ਚਿੰਤਾ ਨਜ਼ਰ ਕੋਇ ਨਾ ਆਈਆ। ਸਤਿਗੁਰ ਪੂਰਾ ਕਿਲਵਿਖ ਪਾਪ ਜਨਮ ਜਨਮ ਦੇ ਕਾਟੇ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਗੁਰਮੁਖਾਂ ਸਦ ਰੱਖੇ ਦੇ ਕਰ ਹਾਥੇ ਮਿਹਰਵਾਨ ਮਹਿਬੂਬ ਮਿਹਰ ਨਜ਼ਰ ਆਪਣੀ ਅਗੰਮ ਉਠਾਈਆ।
❋
❋
੨੩ ਮਾਘ ਸ਼ਹਿਨਸ਼ਾਹੀ ਸੰਮਤ ੭ ਕਰਮ ਸਿੰਘ ਦੇ ਗ੍ਰਹਿ ਗੁਰਬਚਨ ਸਿੰਘ ਦਰਸ਼ਨ ਸਿੰਘ ਨਯਾਸ਼ਾਲਾ, ਜੋਗਿੰਦਰ ਸਿੰਘ ਡਡਵਾਂ, ਕਰਤਾਰ ਸਿੰਘ ਭੂਮਲੀ, ਪ੍ਰਸਿੰਨ ਕੌਰ ਫ਼ਤਹਿ ਨੰਗਲ, ਬੀਰੋ ਫ਼ਤਹਿ ਨੰਗਲ, ਜਗੀਰ ਸਿੰਘ ਸੋਹਲ,
ਸਰੂਪ ਸਿੰਘ ਗੁਰਦਾਸਪੁਰ, ਚਰਨ ਸਿੰਘ ਨਵਾਂ ਪਿੰਡ ਜਵੰਦ ਸਿੰਘ ਨਵਾਂ ਪਿੰਡ, ਦੁਰਗੀ ਨਵਾਂ ਪਿੰਡ,
ਗੁਰਚਰਨ ਕੌਰ ਨਯਾਸ਼ਾਲਾ, ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਵਕਤ ਸੁਹੰਜਣਾ ਤੇਈ ਮਾਘ, ਮਗਨ ਭਗਤਾਂ ਦਏ ਕਰਾਈਆ। ਗੁਰਮੁਖਾਂ ਦੀਪਕ ਜੋਤੀ ਜਗੇ ਚਰਾਗ਼, ਚਰਾਗ਼ਾਹਾਂ ਹੋਏ ਰੁਸ਼ਨਾਈਆ। ਨਿਰਗੁਣ ਧਾਰ ਆਪਣੇ ਹੱਥ ਪਕੜੇ ਵਾਗ, ਆਤਮ ਪਰਮਾਤਮ ਡੋਰੀ ਆਪ ਉਠਾਈਆ। ਹਰਿਜਨ ਹੰਸ ਬਣਾਵੇ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸੰਤ ਸੁਹੇਲਾ ਜਾਏ ਜਾਗ, ਗੁਰ ਚੇਲਾ ਨੈਣ ਉਠਾਈਆ। ਰਾਵੀ ਕਹੇ ਮੇਰੇ ਹੋਣੇ ਵਡ ਵਡ ਭਾਗ, ਭਾਗਵਾਨ ਹੋ ਕੇ ਸੀਸ ਨਿਵਾਈਆ। ਮੇਰਾ ਲੇਖਾ ਪੂਰਾ ਹੋਣਾ ਆਦਿ, ਆਦਿ ਨਿਰੰਜਣ ਦਇਆ ਕਮਾਈਆ। ਮੈਨੂੰ ਆ ਗਈ ਅਰਜਨ ਵਾਲੀ ਯਾਦ, ਭੇਵ ਦੇਣਾ ਖੁਲ੍ਹਾਈਆ। ਮੁਹੰਮਦ ਦੀ ਫ਼ਰਿਆਦ, ਪੜਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਾਵੀ ਕਹੇ ਮੇਰੀ ਆਸਾ ਮਨਸਾ ਪੂਰੀ ਹੋਈ ਉਮੀਦ, ਸਤਿ ਸਚ ਜਣਾਈਆ। ਸਦੀ ਚੌਧਵੀਂ ਕਹੇ ਮੇਰੀ ਖ਼ੁਸ਼ੀਆਂ ਵਾਲੀ ਈਦ, ਈਦੁਲਫਿਤਰ ਨਾਲ ਮਿਲਾਈਆ। ਮੁਹੰਮਦ ਕਹੇ ਮੇਰੇ ਕਲਮੇ ਵਾਲੀ ਤਾਕੀਦ, ਫ਼ੈਸਲਾ ਹੱਕ ਹੱਕ ਸੁਣਾਈਆ। ਚਾਰ ਯਾਰੀ ਕਹੇ ਪੂਰੀ ਹੋਵੇ ਸਾਡੀ ਰੀਝ, ਮਨਸਾ ਪੂਰਬ ਵੇਖ ਵਖਾਈਆ। ਜੋ ਨਾਮ ਕਲਮੇ ਦਾ ਬੀਜਿਆ ਬੀਜ, ਪੱਤ ਟਹਿਣੀ ਨਾਲ ਮਹਿਕਾਈਆ। ਸੁਣਨਾ ਹੁਕਮ ਧੁਰ ਹਦੀਸ, ਕਲਮਾ ਹੱਕ ਸ਼ਨਵਾਈਆ। ਕਰੇ ਖੇਲ ਜਗਤ ਜਗਦੀਸ, ਜਗਦੀਸ਼ਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰੀ ਆਸਾ ਅਗੰਮੀ ਡੰਡਾ, ਡੰਡਾਵਤ ਦਏ ਬਦਲਾਈਆ। ਜਿਸ ਦਾ ਖੇਲ ਵਿਚ ਬ੍ਰਹਿਮੰਡਾ, ਬ੍ਰਹਿਮੰਡ ਰਿਹਾ ਉਠਾਈਆ। ਉਹਦਾ ਹੁਕਮ ਵਰਤੇ ਵਿਚ ਵਰਭੰਡਾ, ਕਾਇਨਾਤ ਸੀਸ ਨਿਵਾਈਆ। ਪਰਦਾ ਰਹੇ ਨਾ ਕੋਇ ਨਵ ਖੰਡਾ, ਨਵ ਨਵ ਧਾਰ ਨਾਲ ਜਣਾਈਆ। ਜਿਸ ਝਗੜਾ ਮੇਟਣਾ ਜੇਰਜ ਅੰਡਾ, ਉਤਭੁਜ ਸੇਤਜ ਕਰੇ ਸਫ਼ਾਈਆ। ਉਸ ਦਾ ਲੇਖਾ ਨਾਲ ਨਾਰਦ ਪੰਡਾ, ਨਰ ਨਰਾਇਣ ਹੁਕਮ ਵਰਤਾਈਆ। ਜਿਸ ਨੇ ਸੁਹਾਉਣਾ ਕਲਜੁਗ ਅੰਤਮ ਕੰਢਾ, ਕੰਢੀ ਘਾਟ ਫੋਲ ਫੁਲਾਈਆ। ਅੰਮ੍ਰਿਤ ਜਲ ਸੀਸ ਵਹਾਉਣਾ ਠੰਡਾ, ਛੱਬੀ ਮਾਘ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰੀ ਇਕੋ ਇਕ ਮਨਸਾ, ਮਨੁੱਸ਼ਾਂ ਤੋਂ ਬਾਹਰ ਦਿਆਂ ਜਣਾਈਆ। ਜੋ ਆਸਾ ਰੱਖ ਕੇ ਗਿਆ ਅਵਤਾਰ ਚੌਦਵਾਂ ਹੰਸਾ, ਚੌਧਵੀਂ ਸਦੀ ਅੱਖ ਉਠਾਈਆ। ਜਿਸ ਨੇ ਦੀਨ ਦੁਨੀ ਦਾ ਇਕੋ ਕਰਨਾ ਬੰਸਾ, ਬੰਸਰੀ ਵਾਲਾ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਤੋੜੇ ਗੜ੍ਹ ਹੰਗਤਾ, ਹੰ ਬ੍ਰਹਮ ਇਕ ਸਮਝਾਈਆ। ਹੁਕਮ ਦੇਵੇ ਨਾਰਦ ਪੰਡਤਾ, ਮੁਨ ਆਪ ਸਮਝਾਈਆ। ਜਿਸ ਝਗੜਾ ਮੇਟਣਾ ਕਾਇਆ ਮਾਟੀ ਤਨ ਦਾ, ਤਤਵ ਤਤ ਇਕ ਸਮਝਾਈਆ। ਭੇਵ ਖੋਲ੍ਹਣਾ ਆਤਮ ਬ੍ਰਹਮ ਦਾ,
❋
❋
ਪੜਦਾ ਰਹੇ ਨਾ ਰਾਈਆ। ਝਗੜਾ ਮੇਟਣਾ ਖ਼ੁਸ਼ੀ ਗ਼ਮ ਦਾ, ਗ਼ਮਖਾਰ ਆਪਣਾ ਹੁਕਮ ਸੁਣਾਈਆ। ਲਹਿਣਾ ਰਹੇ ਨਾ ਸਰਵਨ ਕੰਨ ਦਾ, ਧੁਨ ਆਤਮਕ ਰਾਗ ਉਪਜਾਈਆ। ਛੱਬੀ ਮਾਘ ਨਿਸ਼ਾਨ ਬਣਾਉਣਾ ਤਾਰਾ ਚੰਦ ਦਾ, ਤ੍ਰਿਪਤ ਦੋ ਹੱਥਾਂ ਨਾਲ ਉਠਾਈਆ। ਇਹ ਲੇਖਾ ਬਲ ਬਾਵਨ ਵਾਲੇ ਛਲ ਦਾ, ਅਛਲ ਛਲ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਵੀ ਕਹੇ ਮੇਰੀ ਪਿਛਲੀ ਪੂਰਬ ਪ੍ਰੀਤ, ਪਰਮ ਪੁਰਖ ਬਣਾਈਆ। ਤ੍ਰੈਗੁਣ ਤੋਂ ਕਰ ਅਤੀਤ, ਤ੍ਰੈਭਵਣ ਧਨੀ ਦਿਤੀ ਵਡਿਆਈਆ। ਧਾਰ ਬਖ਼ਸ਼ ਕੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਦੱਸ ਅਗੰਮਾ ਗੀਤ, ਢੋਲਾ ਦਿਤਾ ਸੁਣਾਈਆ। ਮੇਰੇ ਉਤੇ ਸਤਿਗੁਰ ਅਰਜਨ ਹੋਇਆ ਸ਼ਹੀਦ, ਸ਼ਹਾਦਤ ਧਰਮ ਵਾਲੀ ਭੁਗਤਾਈਆ। ਮੈਂ ਉਸ ਦੀ ਕਰਨੀ ਦੀਦ, ਦੀਦਾ ਦਾਨਿਸਤਾ ਦਰਸ਼ਨ ਪਾਈਆ। ਸਦੀ ਚੌਧਵੀਂ ਤੇਰੇ ਤਨ ਨਾ ਹੋਵੇ ਕਮੀਜ, ਹੁਕਮ ਬੇਪਰਵਾਹੀਆ। ਛੱਬੀ ਮਾਘ ਨੂੰ ਗੋਲੀ ਦੇ ਗਲ ਵਿਚ ਹੋਵੇ ਉਹ ਤਵੀਤ, ਜਿਹੜਾ ਮੇਰੇ ਕੰਢੇ ਪਾਰ ਗਲ ਵਿਚ ਛੁਹਾਈਆ। ਮੈਂ ਉਸ ਦੀ ਰੱਖ ਕੇ ਬੈਠੀ ਉਡੀਕ, ਸਾਲ ਬਸਾਲਾ ਧਿਆਨ ਲਗਾਈਆ। ਉਧਰੋਂ ਮੁਹੰਮਦ ਦੀ ਨਿਕਲਣੀ ਚੀਕ, ਚੀਕ ਚਿਹਾੜਾ ਦੇਵੇ ਪਾਈਆ। ਖ਼ੁਦ ਖ਼ੁਦਾ ਨੇ ਕਰਨਾ ਤਸਦੀਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨੌਂ ਸਪਾਰੇ ਉਹ ਦੱਸਣੇ ਜਿਹੜੇ ਲਿਖੇ ਨਹੀਂ ਵਿਚ ਕੁਰਾਨ ਮਜੀਦ, ਨੌਂ ਫੁੱਲ ਸਦੀ ਚੌਧਵੀਂ ਵਾਲੇ ਗੋਲੀ ਸਿਰ ਤੇ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਰਾਵੀ ਕਹੇ ਮੈਂ ਨਾਰਦ ਦੇਣਾ ਇਸ਼ਾਰਾ, ਸੈਨਤ ਇਕ ਲਗਾਈਆ। ਆਜਾ ਮੇਰੇ ਕਿਨਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਖੇਲ ਵੇਖ ਲੈ ਦੋਬਾਰਾ, ਦੋਹਰੀ ਕਲ ਵਰਤਾਈਆ। ਜਿਸ ਪਹਿਲਾਂ ਦਿਤਾ ਹੁਲਾਰਾ, ਮੇਰਾ ਤਟ ਦਿਤਾ ਸੁਹਾਈਆ। ਫੇਰ ਖੇਲ ਕਰੇ ਇਸਤਿਗਫ਼ਾਰਾ, ਹਰਿ ਕਰਤਾ ਨੂਰ ਇਲਾਹੀਆ। ਜਿਸ ਦਾ ਨੂਰ ਹੋਵੇ ਉਜਿਆਰਾ, ਚੰਦ ਸਿਤਾਰਾ ਸੀਸ ਝੁਕਾਈਆ। ਮੈਂ ਹੋਰ ਦੱਸਾਂ ਨਰ ਨਿਰੰਕਾਰਾ, ਕੀ ਆਪਣੀ ਕਾਰ ਭੁਗਤਾਈਆ। ਇੱਕੀ ਗੁਰਸਿਖਾਂ ਨੰਗੀਆਂ ਕਢੀਆਂ ਹੋਣ ਤਲਵਾਰਾਂ, ਮੁੱਠੀ ਅਸਮਾਨ ਵੱਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਸੁਣਿਆ ਹੁਕਮ ਸ਼ਹਿਨਸ਼ਾਹੀ, ਸ਼ਾਹ ਸੁਲਤਾਨਾ ਕਿਸ ਬਿਧ ਰਿਹਾ ਸੁਣਾਈਆ। ਮੈਂ ਬਣ ਜਾਣਾ ਅੱਜੋ ਰਾਹੀ, ਪੁਰੀਆਂ ਲੋਆਂ ਪੈਂਡਾ ਲੈਣਾ ਮੁਕਾਈਆ। ਜਿਧਰ ਜਾਵਾਂ ਪੈਂਦੀ ਜਾਏ ਦੁਹਾਈ, ਬਹੁੜੀ ਬਹੁੜੀ ਕਰ ਕੁਰਲਾਈਆ। ਇਕ ਸੰਦੇਸ਼ਾ ਦੇਵਾਂ ਸੁਣਾਈ, ਸਚ ਸਚ ਸਮਝਾਈਆ। ਚੌਵੀਂ ਮਾਘ ਨੂੰ ਸਿੰਘਾਸਣ ਥੱਲੇ ਨੌ ਤਿਨਕੇ ਰੱਖਣੇ ਕਾਹੀ, ਗੋਬਿੰਦ ਲਿਖਣਾ ਨਾਲ ਕਾਲੀ ਸ਼ਾਹੀਆ। ਫੇਰ ਲੇਖਾ ਦੱਸਾਂ ਧੁਰ ਦੇ ਮਾਹੀ, ਕੀ ਮਹਿਬੂਬ ਹੁਕਮ ਵਰਤਾਈਆ। ਮੇਰੀ ਸਭ ਤੋਂ ਵੱਖਰੀ ਪੜ੍ਹਾਈ, ਵਿਦਿਆ ਜਗਤ ਨਾ ਕੋਇ ਜਣਾਈਆ। ਨਾਲੇ ਦੱਸਾਂਗਾ ਮੇਰੀ ਬੋਦੀ ਦੀ ਕਿੰਨੀ ਲੰਬਾਈ, ਕਿਸ ਬਿਧ ਜਗਤ ਜਹਾਨ ਲਈ ਵਧਾਈਆ। ਓਧਰੋਂ ਸਦੀ ਚੌਧਵੀਂ ਰਹੀ ਕੁਰਲਾਈ, ਕੂਕ ਕੂਕ ਸੁਣਾਈਆ। ਰਾਵੀ ਭੱਜੇ ਵਾਹੋ ਦਾਹੀ, ਆਪਣਾ ਪੰਧ ਮੁਕਾਈਆ। ਮੈਂ ਬਲ ਨੂੰ ਪੁਛ ਕੇ ਆਉਣਾ ਕਿਥੋਂ ਤਕ ਬਾਵਨ ਦੀਆਂ ਹੋਈਆਂ ਕਰਮਾਂ ਢਾਈ, ਗੋਬਿੰਦ ਦਾ ਢਈਆ ਦੇਵੇ ਕੀ ਗਵਾਹੀਆ। ਮੇਰੀਆਂ ਬੱਧੀਆਂ ਹੋਵਣ ਦੋਵੇਂ ਬਾਹੀਂ, ਅੱਗਾ ਪਿਛਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਆਉਣਾ ਦੂਰ ਦੁਰਾਡਾ, ਭੱਜਣਾ ਚਾਈਂ ਚਾਈਂਆ। ਪ੍ਰਭੂ ਨਾਲ ਲਡਾਉਣਾ ਲਾਡਾ, ਪ੍ਰੇਮ ਪ੍ਰੀਤੀ ਇਕ ਰਖਾਈਆ। ਜਿਸ ਦਾ ਹੁਕਮ ਵਰਤਣਾ ਡਾਹਢਾ, ਨਾ ਕੋਈ ਮੇਟੇ ਮੇਟ ਮਿਟਾਈਆ। ਫੇਰ ਇਸ਼ਾਰਾ ਦੇਣਾ ਕੀ ਸੰਦੇਸ਼ਾ ਦੇਵੇ ਵਾਲਾ ਬਾਜਾਂ, ਬਾਜ਼ੀ ਜਗਤ ਵਾਲੀ ਉਲਟਾਈਆ। ਕੀ ਖੇਲ ਕਰੇ ਧੁਰ ਦਾ ਰਾਜਾ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਇਹ ਖੇਲ ਅਗੰਮੀ ਕਾਰ, ਹਰਿ ਕਰਤਾ ਆਪ ਕਰਾਈਆ। ਪੰਝੀ ਮਾਘ ਦਿਵਸ ਵਿਚਾਰ, ਪੰਚਮ ਪੰਚ ਦਏ ਵਡਿਆਈਆ। ਖੇਲ ਕਰੇ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਸਿਰੋਂ ਨੰਗੇ ਪੰਜ ਗੁਰਸਿਖ ਸੀਸ ਬੱਧੀ ਨਾ ਹੋਵੇ ਦਸਤਾਰ, ਬੈਠਣ ਚਾਈਂ ਚਾਈਂਆ। ਧੂੜੀ ਮਸਤਕ ਲਾਈ ਹੋਵੇ ਛਾਰ, ਲਾਇਨਾਂ ਤਿੰਨ ਤਿੰਨ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਇਕ ਕਿਨਾਰਾ ਤਕਾਂ, ਰਾਵੀ ਤੇਰਾ ਲੇਖਾ ਰਵੀਦਾਸ ਦਿਆਂ ਜਣਾਈਆ। ਮੇਰਾ ਕੌਲ ਇਕਰਾਰ ਪੱਕਾ, ਮੁਹੰਮਦ ਸੰਧੀ ਦਿਤੀ ਲਿਖਾਈਆ। ਸਤਾਈ ਮਾਘ ਨੂੰ ਗੁਰਮੁਖ ਸਿੰਘ ਭੇਟਾ ਚੜ੍ਹਾਉਣਾ ਇਕ ਟਕਾ, ਕੀਮਤ ਟਕਿਆਂ ਵਾਲੀ ਪਾਈਆ। ਕਿਸ਼ਨ ਸਿੰਘ ਨੇ ਕੋਰਾ ਸਵਾ ਗਜ਼ ਲਿਆਉਣਾ ਲੱਠਾ, ਕੰਨੀਆਂ ਚਾਰੇ ਲੈਣੀਆਂ ਕਤਰਾਈਆ। ਜਿਥੇ ਅਵਤਾਰ ਪੈਗ਼ੰਬਰ ਗੁਰੂ ਹੋਣਾ ਇਕੱਠਾ, ਭਗਤ ਬੈਠਣ ਚਾਂਈਂ ਚਾਈਂਆ। ਨਾਰਦ ਨੇ ਸਭ ਨੂੰ ਮਖ਼ੌਲ ਕਰਨਾ ਠੱਠਾ, ਹਾਸੇ ਵਾਲੀ ਖ਼ੁਸ਼ੀ ਬਣਾਈਆ। ਵੇਖੋ ਰੱਬ ਦਾ ਵੇਸ ਧਰਿਆ ਵਿਚ ਜੱਟਾਂ, ਜਟਾ ਜੂਟ ਸਮਝ ਕੋਇ ਨਾ ਆਈਆ। ਸੰਤਾ ਸਿੰਘ ਦੋ ਤਲਵਾਰਾਂ ਬੱਧੀਆਂ ਹੋਵਣ ਦੋਵੀਂ ਪੱਟਾ, ਹੱਥ ਗਰਦਨ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਰਾਵੀ ਕਹੇ ਤੇਈ ਮਾਘ ਦਿਹਾੜਾ ਚੰਗਾ, ਸੂਰੀਆ ਚੰਦ ਸੀਸ ਨਿਵਾਈਆ। ਭਗਤਾਂ ਦਾ ਚਰਨੋਦਕ ਮੰਗੇ ਗੰਗਾ, ਗੋਦਾਵਰੀ ਜਮਨਾ ਸੁਰਸਤੀ ਸੀਸ ਨਿਵਾਈਆ। ਜਿਨ੍ਹਾਂ ਦਾ ਪ੍ਰਭ ਨਾਲ ਪਿਆਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਇਆ ਲੰਬਾ, ਜੁਗ ਚੌਕੜੀ ਗੰਢ ਪਵਾਈਆ। ਜਿਨ੍ਹਾਂ ਦਾ ਸਦਾ ਤੂੰ ਮੇਰਾ ਮੈਂ ਤੇਰਾ ਰਿਹਾ ਛੰਦਾ, ਸੋਹੰ ਢੋਲਾ ਗੀਤ ਅਲਾਹੀਆ। ਉਹ ਕੂੜੀ ਕਿਰਿਆ ਮੇਟ ਕੇ ਧੰਦਾ, ਧਰਮ ਦੀ ਧਾਰ ਵਿਚ ਸਮਾਈਆ। ਜਿਨ੍ਹਾਂ ਨੂੰ ਸਾਹਿਬ ਲਾਏ ਅੰਗਾ, ਅੰਗੀਕਾਰ ਇਕ ਅਖਵਾਈਆ। ਉਨ੍ਹਾਂ ਦਾ ਸੀਸ ਨਾ ਹੋਵੇ ਨੰਗਾ, ਦਸਤਾਰ ਆਪਣੇ ਦਸਤ ਬੰਧਾਈਆ। ਉਲਟਾ ਕਰ ਪਲੰਘਾ, ਦੀਨ ਦੁਨੀ ਦਏ ਉਲਟਾਈਆ। ਲੇਖਾ ਜਾਣੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਮਾਣ ਦਵਾਏ ਮਾੜਾ ਚੰਗਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਹਰਿਜਨ ਹਰਿ ਭਗਤ ਨਾ ਹੋਵੇ ਅੰਧਾ, ਅਗਿਆਨ ਅੰਧੇਰਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਾਈ ਮਾਘ ਕਹੇ ਲਿਖਾਰੀਆਂ ਅੱਗੇ ਹੋਣ ਪੰਜ ਪੰਜ ਜੋਤਾਂ, ਜੋਤੀ ਧਾਰ ਮਿਲੇ ਵਡਿਆਈਆ। ਸਭ ਦੀਆਂ ਸਾਂਝੀਆਂ ਕਰਨੀਆਂ ਗੋਤਾਂ, ਵਰਨ ਬਰਨ ਦਾ ਡੇਰਾ ਢਾਹੀਆ। ਕਲਜੁਗ ਜੀਵਾਂ ਹੋਣੀਆਂ ਮੌਤਾਂ, ਮਲਕੁਲਮੌਤ ਭੱਜੇ ਵਾਹੋ ਦਾਹੀਆ। ਉੱਤਰ ਪੂਰਬ ਪੱਛਮ ਦੱਖਣ ਫਿਰੇ ਨਾਲ ਸ਼ੌਂਕਾ, ਸ਼ੌਕੀਨ ਹੋ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਵੀ ਕਹੇ ਮੈਂ ਆਪਣਾ ਸੁਣਾਉਣਾ ਦੁੱਖ, ਪਿਛਲੇ ਚਾਰ ਜੁਗ ਨਾਲ ਰਲਾਈਆ। ਮੈਂ ਆਪਣੀ ਦੱਸਣੀ ਭੁੱਖ, ਜੋ ਫ਼ਾਕੇ ਕਟ ਕੇ ਵਕਤ ਲੰਘਾਈਆ। ਮੈਂ ਆਪਣਾ ਦੱਸਣਾ ਰੁਖ਼, ਕਿਸ ਬਿਧ ਬਦਲ ਕੇ ਭੱਜੀ ਵਾਹੋ ਦਾਹੀਆ। ਮੈਂ ਆਪਣੀ ਦੱਸਣੀ ਕੁੱਖ, ਜੀਵ ਜੰਤੂ ਕਿਤਨੇ ਵਿਚ ਟਿਕਾਈਆ। ਫੇਰ ਅੰਗੜਾਈ ਲੈ ਕੇ ਪੈਣਾ ਉਠ, ਬਲਹੀਣ ਬਲ ਪ੍ਰਗਟਾਈਆ। ਫੇਰ ਦੱਸਣਾ ਕਿਉਂ ਸੋਹੰ ਮੇਰੇ ਉਤੇ ਆ ਕੇ ਪੜ੍ਹੀ ਤੁਕ, ਚਾਰ ਜੁਗ ਕਵਣ ਪ੍ਰਭ ਦੇ ਢੋਲੇ ਗਾਈਆ। ਸਦੀ ਚੌਧਵੀਂ ਦੀ ਗੋਲੀ ਦੀ ਖੁਲ੍ਹੀ ਹੋਵੇ ਗੁੱਤ, ਪਟਕਾ ਮਸਤਕ ਉਤੇ ਟਿਕਾਈਆ। ਹਰਿ ਸੰਗਤ ਸਾਢੇ ਦਸ ਵਜੇ ਰਾਤ ਦੇ ਖੋਹ ਖੋਹ ਦੀ ਪਾਉਣੀ ਲੁੱਟ, ਉਚੀ ਕੂਕ ਕੂਕ ਸੁਣਾਈਆ। ਏਸੇ ਖੇਲ ਨਾਲ ਜਗਤ ਜਹਾਨ ਹੋਣਾ ਦੋ ਟੁਕ, ਟੁਕੜੇ ਧਰਨੀ ਧਰਤ ਧਵਲ ਵੰਡ ਵੰਡਾਈਆ। ਉਸ ਵੇਲੇ ਸਦੀ ਚੌਧਵੀਂ ਤੇ ਚੌਧਵੀਂ ਸਦੀ ਦੀ ਗੋਲੀ ਦੋਵੇਂ ਇਕ ਦੂਜੇ ਤੋਂ ਜਾਣ ਰੁੱਠ, ਮੂੰਹ ਚੜ੍ਹਦੇ ਲਹਿੰਦੇ ਵੱਲ ਰਖਾਈਆ। ਕਿਸ਼ਨ ਸਿੰਘ ਨੇ ਫੜਨਾ ਗੁੱਟ, ਦਲੀਪ ਸਿੰਘ ਨਾਲ ਮਿਲਾਈਆ। ਮਹਿੰਦਰ ਸਿੰਘ ਪੜ੍ਹਨੀ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਫੇਰ ਕਰਨਾ ਅੰਧੇਰਾ ਘੁੱਪ, ਸ਼ਮਾਦਾਨ ਦੇਣੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਜਣਾਈਆ। ਸਚ ਕਹੇ ਮੈਂ ਜ਼ਰੂਰ ਸੱਚਾ, ਪ੍ਰਭ ਸਚ ਦਿਤੀ ਵਡਿਆਈਆ। ਜੁਗ ਚੌਕੜੀ ਮੈਂ ਬਣਿਆ ਰਿਹਾ ਪ੍ਰਭੂ ਦਾ ਬੱਚਾ, ਵੱਡਾ ਛੋਟਾ ਨਾ ਰੂਪ ਬਦਲਾਈਆ। ਮੈਨੂੰ ਅਵਤਾਰ ਗੁਰੂ ਮਾਰਦੇ ਰਹੇ ਜੱਫਾ, ਗਲਵਕੜੀ ਲੈਣ ਪਾਈਆ। ਮੈਂ ਪਰਮਾਤਮਾ ਨੂੰ ਕਿਹਾ ਇਨ੍ਹਾਂ ਨੂੰ ਥੋੜਾ ਥੋੜਾ ਦੇਵੀਂ ਗੱਫਾ, ਝੋਲੀ ਖ਼ੁਸ਼ੀ ਨਾਲ ਭਰਾਈਆ। ਨਾਲ ਵੰਡ ਜਗਤ ਉਂਗਲਾਂ ਚੱਪਾ, ਚੱਪਾ ਚੱਪਾ ਟੁਕੜਾ ਸਭ ਦੇ ਹੱਥ ਫੜਾਈਆ। ਏਸੇ ਵਿਚੋਂ ਸਭ ਨੂੰ ਹੋਵੇ ਨਫ਼ਾ, ਨੁਕਸਾਨ ਨਜ਼ਰ ਕੋਇ ਨਾ ਆਈਆ। ਫੇਰ ਮੈਂ ਖਿੜ ਖਿੜਾ ਕੇ ਹੱਸਾ, ਹੱਸ ਕੇ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤੇਈ ਮਾਘ ਕਹੇ ਮੇਰੇ ਅੰਤਰ ਆਇਆ ਧਮਾਕਾ, ਭੈ ਵਿਚ ਦਿਆਂ ਜਣਾਈਆ। ਜਗਤ ਟੁੱਟਣ ਲੱਗਾ ਸਾਕਾ, ਸੱਜਣ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਦਾ ਤੱਕਿਆ ਖ਼ਾਕਾ, ਬਰੀ ਤਰੀ ਫੋਲ ਫੁਲਾਈਆ। ਮਾਲਕ ਬਣ ਕੇ ਇਕੋ ਆਕਾ, ਅਕਲ ਬੁੱਧੀ ਤੋਂ ਪਰੇ ਰਿਹਾ ਜਣਾਈਆ। ਜਿਸ ਨੇ ਤੇਗ਼ ਬਹਾਦਰ ਦਾ ਲੇਖਾ ਪੂਰਾ ਕਰਾਇਆ ਵਿਚ ਢਾਕਾ, ਆਸ਼ਾ ਗੋਬਿੰਦ ਮਾਛੂਵਾੜੇ ਪੂਰ ਕਰਾਈਆ। ਅਗਲੇ ਸਾਲ ਬਦਲ ਦੇਣਾ ਸਾਕਾ, ਸਾਖ਼ੀ ਨਵੀਂ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਰਾਵੀ ਕਹੇ ਮੈਂ ਖੇਲ ਤਕਣਾ ਹਜ਼ੂਰ, ਹਜ਼ਰਤਾਂ ਤੋਂ ਪਰੇ ਦਏ ਜਣਾਈਆ। ਮੈਂ ਚਰਨ ਕਵਲਾਂ ਹੋਣਾ ਮਸ਼ਕੂਰ, ਨਿਉਂ ਨਿਉਂ ਲਾਗਾਂ ਪਾਈਂਆ। ਅਠਾਈ ਮਾਘ ਜਿਸ ਨੇ ਥੋੜਾ ਚਲੇ ਜਾਣਾ ਦੂਰ, ਆਪਣਾ ਪੰਧ ਮੁਕਾਈਆ। ਮੈਂ ਮਸਤਕ ਲਾਉਣੀ ਧੂੜ, ਟਿੱਕੇ ਖ਼ਾਕ ਰਮਾਈਆ। ਸੇਵਕ ਬਣਾਂ ਮਜ਼ਦੂਰ, ਚਾਕਰ ਨਾਉਂ ਧਰਾਈਆ। ਸਚ ਦੱਸਾਂਗਾ ਸਦੀ ਚੌਧਵੀਂ ਅੰਤ ਕਿਸ ਦੇ ਵਿਚ ਕਸੂਰ, ਕਿਉਂ ਉਮਤ ਕਸਰ ਲੱਗੇ ਥਾਉਂ ਥਾਈਂਆ। ਮੇਰੇ ਮਾਲਕ ਦਾ ਇਕੋ ਨੂਰ, ਨੂਰ ਨੁਰਾਨਾ ਨੂਰ ਇਲਾਹੀਆ। ਜੋ ਪੂਰਨ ਸਰਬ ਕਲਾ ਭਰਪੂਰ, ਭਰਪੂਰ ਆਪਣਾ ਹੁਕਮ ਵਰਤਾਈਆ। ਨੌਵਾਂ ਸਾਲਾਂ ਨੌਵਾਂ ਖੰਡਾਂ ਦੇ ਨੌ ਲੱਥਣੇ ਪੂਰ, ਨੌ ਦਵਾਰੇ ਸਮਝ ਕਿਸੇ ਨਾ ਆਈਆ।
❋
❋
ਦੀਨ ਦੁਨੀ ਚਤੁਰ ਸੁਘੜ ਹੋਏ ਮੂਰਖ ਮੂੜ੍ਹ, ਬੁੱਧੀ ਕੰਮ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਮੇਰੀ ਆਸ਼ਾ ਖਰਬਾਂ ਖਰਬ, ਗਿਣਤੀ ਗਣਿਤ ਨਾ ਕੋਇ ਗਿਣਾਈਆ। ਸਦੀ ਚੌਧਵੀਂ ਦਾ ਫੇਰ ਹੋਣਾ ਅੰਤ ਜਿਸ ਨੂੰ ਦੇਵੇ ਕੋਇ ਨਾ ਜ਼ਰਬ, ਹਾਸਲ ਸਮਝ ਕਿਸੇ ਨਾ ਆਈਆ। ਮੇਰਾ ਮਹਿਬੂਬ ਜਿੰਨਾਂ ਚਿਰ ਕਦਮ ਰੱਖੇ ਨਾ ਵਿਚ ਅਰਬ, ਅਰੇਬੀਆ ਲੇਖਾ ਨਾ ਦਏ ਮੁਕਾਈਆ। ਮੇਰੀ ਮਨਜ਼ੂਰ ਹੋਵੇ ਨਾ ਅਰਜ਼, ਜਿੰਨਾਂ ਚਿਰ ਸਾਹਿਬ ਸੁਣੇ ਨਾ ਚਾਈਂ ਚਾਈਂਆ। ਮਸ਼ਰਕ ਵਿਚੋਂ ਆਏ ਮਗ਼ਰਬ, ਗ਼ਰਬਨ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਬ ਖਾਤਾ ਵੇਖੇ ਦਰਬ, ਦਾਇਨਜ਼ਾ ਲੂ ਜ਼ੋਮੋ ਇਜ਼ੂ ਬੇਪਰਵਾਹੀਆ।
ਨਾਰਦ ਕਹੇ ਗੁਰਮੁਖੋ ਇਹ ਗੁਰਦਾਸ ਪੁਰਾ, ਗੁਰਦੇ ਵਾਲਿਓ ਲਓ ਅੰਗੜਾਈਆ। ਏਥੋਂ ਬਦਲਣਾ ਦੀਨ ਦੁਨੀ ਦਾ ਧੁਰਾ, ਧੁਰ ਦਾ ਲੇਖਾ ਨਾ ਕੋਇ ਮਿਟਾਈਆ। ਮੈਂ ਦੱਸਣ ਆਇਆ ਰਾਮ ਸਿੰਘ ਨੇ ਚਵ੍ਹੀ ਮਾਘ ਨੂੰ ਸਤਿਗੁਰ ਦੀ ਗਰਦਨ ਤੇ ਰੱਖਣਾ ਛੁਰਾ, ਨੌ ਮਿੰਟ ਟਿਕਾਈਆ। ਕੋਈ ਨਾ ਸਮਝਿਓ ਬੁਰਾ, ਮੈਂ ਬ੍ਰਾਹਮਣ ਪੰਡਤ ਜੁਗ ਜੁਗ ਉਲਟੀ ਗੱਲ ਸਮਝਾਈਆ। ਮੈਨੂੰ ਸਾਰੇ ਮਾਰਦੇ ਗਏ ਮੇਰਾ ਬੇੜਾ ਨਾ ਰੁੜ੍ਹਾ, ਪ੍ਰਭ ਦੀ ਨਿਤ ਨਿਤ ਸੇਵ ਕਮਾਈਆ। ਨਾ ਮੈਂ ਬਾਲ ਬਣਿਆ ਤੇ ਨਾ ਮੈਂ ਹੋਇਆ ਬੁੜ੍ਹਾ, ਜਵਾਨੀ ਮੇਰੀ ਲਏ ਅੰਗੜਾਈਆ। ਮੇਰੀ ਬੋਦੀ ਦਾ ਸਦਕਾ ਮੈਨੂੰ ਕੋਈ ਨਹੀਂ ਥੁੜਾ, ਥੁੜੇ ਥਿੜਕਿਆਂ ਸਭ ਨੂੰ ਪ੍ਰਭ ਨਾਲ ਦਿਆਂ ਮਿਲਾਈਆ। ਮੇਰਾ ਜੋੜਾ ਆਦਿ ਤੋਂ ਜੁੜਾ, ਜੋੜੀ ਸਕੇ ਨਾ ਕੋਇ ਤੁੜਾਈਆ। ਵੇਖਿਓ ਕਲਜੁਗ ਅੰਤ ਰਹਿਉ ਨਾ ਕੋਇ ਨਿਗੁਰਾ, ਬਿਨਾ ਸਤਿਗੁਰ ਤੋਂ ਪਾਰ ਨਾ ਕੋਇ ਲੰਘਾਈਆ। ਜ਼ਰੂਰ ਕੱਲ ਨੂੰ ਮੇਰੇ ਵਾਸਤੇ ਨਾਰਦ ਕਹੇ ਇਕ ਭੇਲੀ ਲਿਆਉਣੀ ਗੁੜਾ, ਫੇਰ ਸਗਣ ਭਗਤਾਂ ਦਿਆਂ ਸਮਝਾਈਆ। ਜਿਹੜੀ ਆਸ਼ਾ ਰੱਖੀ ਸੀ ਗੋਬਿੰਦ ਅਨੰਦਪੁਰਾ, ਉਸ ਦਾ ਭੇਵ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਕਾਰ ਕਮਾਈਆ। ਨਾਰਦ ਕਹੇ ਤੇਈ ਮਾਘ ਨੂੰ ਮੈਂ ਦੇਵਾਂ ਪਿਛਲੀ ਵਧਾਈ, ਜਿਸ ਦਿਨ ਰਾਮ ਭੀਲਣੀ ਦਿਤੀ ਵਡਿਆਈਆ। ਏਸੇ ਦਿਨ ਬ੍ਰਾਹਮਣ ਨੇ ਬਲ ਤੋਂ ਕਰਮਾਂ ਮੰਗੀਆਂ ਸੀ ਢਾਈ, ਢਾਈ ਸੌ ਸਾਲ ਦੀ ਆਸ਼ਾ ਗੋਬਿੰਦ ਨੇ ਏਸੇ ਦਿਨ ਉਪਜਾਈਆ। ਜਿਨ੍ਹਾਂ ਗੁਰਮੁਖਾਂ ਦਾ ਵਿਵਹਾਰ ਹੋਇਆ ਇਹ ਗੋਬਿੰਦ ਦੇ ਪਿਛਲੇ ਸਿੱਖ ਉਹ ਇਨ੍ਹਾਂ ਦਾ ਸਾਂਈਂ, ਲਹਿਣਾ ਪੂਰਬ ਲੇਖੇ ਪਾਈਆ। ਸਤਿਗੁਰ ਸ਼ਬਦ ਦਾ ਹੁਕਮ ਕਦੇ ਨਾ ਸਮਝੋ ਅਜਾਈਂ, ਬਿਨਾ ਵਿਹਾਰ ਤੋਂ ਕਾਰ ਨਾ ਕੋਇ ਭੁਗਤਾਈਆ। ਜਨ ਭਗਤੋ ਜਦੋਂ ਵੇਲਾ ਲਦ ਗਿਆ ਦੁਨੀਆ ਰੋਵੇਗੀ ਮਾਰ ਕੇ ਧਾਹੀ, ਓ ਧਾਹੀ ਮਾਰਨ ਵਾਲਿਓ ਧਵਲ ਤੇ ਬੈਠਾ ਮਾਹੀ ਨਜ਼ਰ ਕਿਸੇ ਨਾ ਆਈਆ। ਅੱਜ ਤੁਹਾਡਾ ਮਾਲਕ ਭਾਵੇਂ ਇਹਦੇ ਮਸਤਕ ਲਾ ਦਿਓ ਸ਼ਾਹੀ, ਫੇਰ ਵੀ ਤੁਹਾਡੀ ਸੇਵ ਕਮਾਈਆ। ਤੁਹਾਡੇ ਪਿਛੇ ਬਣ ਕੇ ਆਇਆ ਰਾਹੀ, ਦੋ ਜਹਾਨਾਂ ਪੈਂਡਾ ਆਇਆ ਮੁਕਾਈਆ। ਇਹਦਾ ਪ੍ਰੇਮ ਤੇ ਮੁਹੱਬਤ ਵਾਲਾ ਨਾਤਾ ਤੁਹਾਡੇ ਗਲ ਦੀ ਫਾਹੀ, ਜਿਸਨੇ ਫਾਂਸੀ ਜਮ ਦੀ ਦਿਤੀ ਕਟਾਈਆ। ਇਹਨੇ ਚਾਰ ਜੁਗ ਨਹੀਂ ਨੌਂ ਸੌ ਚੁਰਾਨਮੇ ਚੌਕੜੀ ਜੁਗ ਪਿਛਲੀ ਕੀਤੀ ਕਿਰਸਾਣੀ ਤੇ ਵਾਹੀ, ਜਿਸ ਵਾਹੀ
❋
❋
ਵਿਚੋਂ ਗੁਰਮੁਖ ਬੂਟੇ ਲਏ ਉਗਾਈਆ। ਇਹ ਧੁਰ ਦੀ ਖੇਲ ਖੇਲ ਨਹੀਂ ਪਰਾਈ, ਕਿਸੇ ਅਵਤਾਰ ਪੈਗ਼ੰਬਰ ਗੁਰੂ ਦੇ ਹੱਥ ਨਾ ਕਦੇ ਫੜਾਈਆ। ਜਦੋਂ ਆਵੇ ਤੇ ਆਵੇ ਚੁੱਕ ਕੇ ਬਾਹੀਂ, ਜਨ ਭਗਤਾਂ ਆਪਣੀਆਂ ਭੁਜਾਂ ਉਤੇ ਟਿਕਾਈਆ। ਇਹੋ ਬਾਬਲ ਤੇ ਇਹੋ ਮਾਹੀ, ਜਿਹੜਾ ਮਹੱਲ ਵਿਚ ਰਹਿ ਕੇ ਅਟਲ ਆਪਣਾ ਹੁਕਮ ਵਰਤਾਈਆ। ਕਰਮਾਂ ਦਾ ਬੂਟਾ ਤੇ ਕਰਮਾਂ ਦਾ ਫਲ ਕਰਮ ਸਿੰਘ ਰਿਹਾ ਖਾਈ, ਜਿਸਦੇ ਘਰ ਵੱਜ ਰਹੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਦਾ ਲਾਵਾਰਿਸ, ਵਾਰਿਸ ਭਗਤਾਂ ਦਾ ਆਪ ਅਖਵਾਈਆ।
੨੪ ਮਾਘ ਸ਼ਹਿਨਸ਼ਾਹੀ ਸੰਮਤ ੭ ਗੁਰਬਚਨ ਸਿੰਘ ਤੇ ਦਰਸ਼ਨ ਸਿੰਘ ਦੇ ਨਵਿਤ ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਸੁਭਾਗਾ ਚੜ੍ਹਿਆ ਮਾਘ ਚਵ੍ਹੀ, ਚੌਬੀਸਵਾਂ ਅਵਤਾਰ ਦਇਆ ਕਮਾਈਆ। ਜਿਸ ਮਨਸਾ ਪੂਰੀ ਕਰਨੀ ਰਵੀਦਾਸ ਰਵੀ, ਰਾਵੀ ਦੀ ਆਸਾ ਪੂਰ ਕਰਾਈਆ। ਜਿਸ ਦਾ ਲੇਖਾ ਗਾਇਆ ਬਾਲਮੀਕ ਬਣਕੇ ਕਵੀ, ਕਾਵਯ ਕਰਮ ਕਾਂਡ ਤੋਂ ਬਾਹਰ ਜਣਾਈਆ। ਅਰਜਨ ਨੇ ਆਸ਼ਾ ਰੱਖੀ ਬੈਠ ਕੇ ਤਤੀ ਤਵੀ, ਤਵ ਪ੍ਰਸਾਦ ਕਹਿ ਕੇ ਸੀਸ ਨਿਵਾਈਆ। ਕਲਜੁਗ ਅੰਤਮ ਖੇਲ ਕਰੇ ਪ੍ਰਭ ਨਵੀਂ, ਨਵ ਨੌਂ ਆਪਣਾ ਹੁਕਮ ਵਰਤਾਈਆ। ਧੁਰ ਦੀ ਕਾਰ ਕਦੇ ਨਾ ਭਵੀ, ਭਵ ਸਾਗਰ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਮੇਰੀ ਪੂਰੀ ਹੋਵੇ ਸੱਧਰ, ਸੱਧਰਾਂ ਵਿਚ ਖ਼ੁਸ਼ੀ ਮਨਾਈਆ। ਪਰਮ ਪੁਰਖ ਕਰੇ ਕਦਰ, ਕੁਦਰਤ ਦਾ ਕਾਦਰ ਦਇਆ ਕਮਾਈਆ। ਮਿਹਰਵਾਨ ਮਿਹਰ ਦੀ ਕਰੇ ਨਦਰ, ਨਜ਼ਰ ਆਪਣੀ ਇਕ ਉਠਾਈਆ। ਮੇਰਾ ਲੇਖਾ ਦੇਵੇ ਬਦਲ, ਬਦਲੀ ਕਰੇ ਥਾਉਂ ਥਾਈਂਆ। ਕੂੜੀ ਕਿਰਿਆ ਕਰਕੇ ਕਤਲ, ਕਾਤਲ ਆਪਣਾ ਹੁਕਮ ਵਰਤਾਈਆ। ਜਗਤ ਜਹਾਨ ਵੇਖੇ ਬੇਵਤਨ, ਵਤਨਾਂ ਵਾਲਿਆਂ ਲਏ ਮਿਲਾਈਆ। ਜਿਸ ਸੁਹਾਉਣਾ ਰਾਵੀ ਦਾ ਕੰਢਾ ਪਤਣ, ਪਤ੍ਰਕਾ ਸੀਤਾ ਰਾਮ ਵਾਲੀ ਫੋਲ ਫੁਲਾਈਆ। ਜਿਹੜੀ ਆਸ਼ਾ ਰੱਖੀ ਮੁਹੰਮਦ ਜਿਸ ਵੇਲੇ ਕੀਤਾ ਦਫ਼ਨ, ਪਰਵਰਦਿਗਾਰ ਸੀਸ ਨਿਵਾਈਆ। ਮੇਰਾ ਕਾਅਬਿਆਂ ਤੋਂ ਬਾਹਰ ਹੋਵੇ ਕੱਫ਼ਨ, ਕੋਹਕਾਫ਼ ਤੋਂ ਪਰੇ ਤੇਰੀ ਰੁਸ਼ਨਾਈਆ। ਮੇਰੀ ਲਾਜ ਆਵੀਂ ਰੱਖਣ, ਸਦੀ ਚੌਧਵੀਂ ਅੱਖ ਉਠਾਈਆ। ਤੂੰ ਮਾਲਕ ਅਲੱਖਣਾ ਅਲਖਣ, ਪਰਵਰਦਿਗਾਰ ਨੂਰ ਇਲਾਹੀਆ। ਅਵਤਾਰ ਪੈਗ਼ੰਬਰ ਤੇਰੀ ਮਹਿਮਾ ਦੱਸਣ, ਪੈਗ਼ੰਬਰ ਸਿਫ਼ਤਾਂ ਨਾਲ ਸਾਲਾਹੀਆ। ਜਿਸ ਵੇਲੇ ਦੀਨ ਦੁਨੀ ਲੱਗੇ ਮੱਚਣ, ਆਂਚ ਅਗਨੀ ਅੱਗ ਨਾ ਕੋਇ ਬੁਝਾਈਆ। ਫੇਰ ਨਵੀਂ ਰਚਣੀ ਰਚਨ, ਰਚਣਾ ਆਪਣੀ ਦੇਣੀ ਜਣਾਈਆ। ਭਾਗ ਲਗਾਉਣਾ ਕਾਇਆ ਕੰਚਨ, ਸਾਢੇ ਤਿੰਨ ਹੱਥ ਸੋਭਾ ਪਾਈਆ। ਬਿਨਾ ਰੂਹ ਤੋਂ ਬੁਤ ਲੱਗਾ ਹੱਸਣ, ਮਕਬਰੇ ਵਿਚ ਖ਼ੁਸ਼ੀ ਮਨਾਈਆ। ਮੇਰੇ ਪਰਵਰਦਿਗਾਰ ਮਿਹਰਵਾਨ ਮਹਿਬੂਬ ਜਿਸ ਵੇਲੇ ਆਵੇਂ ਵਿਚ ਪੱਛਮ, ਪਿਛਲਾ ਲੇਖਾ ਪੂਰ ਦੇਣਾ ਕਰਾਈਆ। ਮੈਂ ਵੇਖਾਂ ਖੇਲ ਤੇਰੀ ਅਗੰਮੀ ਨੂਰੀ ਅੱਖਣ, ਜਗਤ ਨੇਤਰ ਕੰਮ ਕਿਸੇ ਨਾ ਆਈਆ। ਤੂੰ ਵਸੇਂ ਘਟ ਘਟਣ, ਘਟ ਘਟ ਅੰਤਰ ਰਿਹਾ ਸਮਾਈਆ। ਨਾਲ ਹੋਵੇ ਗੋਬਿੰਦ ਪਾਟਲ ਪਟਣ, ਪਟਣੇ ਵਾਲਾ ਸੰਗ ਮਿਲਾਈਆ। ਜਗਤ
❋
❋
ਜਹਾਨ ਮੇਟੇ ਰੱਟਣ, ਰੱਟਾ ਕੂੜ ਰਹੇ ਨਾ ਰਾਈਆ। ਤੇਰਾ ਸਤਿ ਸਰੂਪ ਧਾਰ ਜੱਟਣ, ਸਤਿ ਸਤਿਵਾਦੀ ਨੂਰ ਇਲਾਹੀਆ। ਮੈਂ ਦੀਨ ਦੁਨੀ ਲੱਗਾ ਛਡਣ, ਤਨ ਵਜੂਦ ਨਾਤਾ ਉਮਤ ਨਾਲੋਂ ਤੁੜਾਈਆ। ਮੇਰਾ ਪੁਕਾਰੇ ਮਾਸ ਹੱਡਣ, ਨਾੜੀ ਨਾੜੀ ਕੂਕ ਜਣਾਈਆ। ਤੇਰੇ ਨਾਲ ਲੱਗੀ ਰਹੇ ਲਗਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਝਟ ਮਕਬਰੇ ਵਿਚ ਦੀਪਕ ਲੱਗਾ ਜਗਣ, ਪ੍ਰਕਾਸ਼ ਹੋਇਆ ਨੂਰ ਇਲਾਹੀਆ। ਮੁਹੰਮਦਾ ਮੇਰੇ ਲੇਖੇ ਲੱਗਾ ਤੇਰਾ ਬਦਨ, ਬਦਲਾ ਸਹਿਜ ਦਿਆਂ ਚੁਕਾਈਆ। ਜਿਸ ਵੇਲੇ ਸਦੀ ਚੌਧਵੀਂ ਲੱਗੀ ਲੰਘਣ, ਆਪਣਾ ਪੰਧ ਮੁਕਾਈਆ। ਦੀਨ ਦੁਨੀ ਲੱਗੇ ਦਗਣ, ਅਗਨੀ ਤਤ ਨਾ ਕੋਇ ਬੁਝਾਈਆ। ਤੇਰਾ ਸਵਾ ਪਾ ਨਿਆਜ਼ ਹੋਵੇ ਸਗਣ, ਮਕਬਰਾ ਤੇਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਇਕੋ ਵਾਰ ਲਓ ਅੰਗੜਾਈ, ਅੰਗੀ ਤਨ ਨਾਲ ਛੁਹਾਈਆ। ਨੇਤਰ ਕਜਲਾ ਪਾਉਣਾ ਚਾਈਂ ਚਾਈਂ, ਨੈਣ ਅੱਖ ਅੱਖ ਬਦਲਾਈਆ। ਰਾਹ ਤਕਣਾ ਧੁਰ ਦੇ ਮਾਹੀ, ਭੱਜਣਾ ਵਾਹੋ ਦਾਹੀਆ। ਟਪਦਿਆਂ ਜਾਣਾ ਬੇਲੇ ਕਾਹੀ, ਅੱਗੇ ਹੋ ਨਾ ਕੋਇ ਅਟਕਾਈਆ। ਆਪਣਾ ਲਹਿੰਗਾ ਲੈਣਾ ਉਠਾਈ, ਸੱਜੇ ਬਾਜ਼ੂ ਉਤੇ ਟਿਕਾਈਆ। ਮੇਰਾ ਲੇਖਾ ਪਿਛਲਾ ਰਿਹਾ ਸਮਝਾਈ, ਪੂਰਬ ਰਿਹਾ ਜਣਾਈਆ। ਰਾਵੀ ਕੰਢੇ ਇੰਜ ਪਹੁੰਚਣਾ ਜਿਵੇਂ ਸੌਹਰਿਆਂ ਘਰ ਜਵਾਈ, ਮੇਰੀ ਬੋਦੀ ਦਏ ਗਵਾਹੀਆ। ਪਰ ਯਾਦ ਰੱਖਿਓ ਸਭ ਦੇ ਕੋਲ ਪਿਆਰ ਦੀਆਂ ਮੁੱਠਾਂ ਹੋਵਣ ਢਾਈ, ਢਈਆ ਗੋਬਿੰਦ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਮੈਨੂੰ ਦਿਸੇ ਰਾਹ ਪੱਧਰਾ, ਜੰਗਲ ਜੂਹ ਨਾ ਕੋਇ ਵਡਿਆਈਆ। ਤੁਸਾਂ ਸੰਭਾਲਣਾ ਆਪਣਾ ਘੱਗਰਾ, ਘੱਗਰ ਦੇ ਕੰਢੇ ਗੋਬਿੰਦ ਨਿਸ਼ਾਨਾ ਗਿਆ ਲਗਾਈਆ। ਫੇਰ ਲੇਖਾ ਦੱਸਾਂ ਅਗਲਾ, ਕੀ ਕਰਤਾ ਹੁਕਮ ਸੁਣਾਈਆ। ਜਗਤ ਜਹਾਨ ਤਕਣਾ ਬਗ ਬਪੜਾ ਬਗ਼ਲਾ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਤੁਹਾਨੂੰ ਰਾਹ ਵਿਚ ਜ਼ਰੂਰ ਮੇਰਾ ਪਵੇਗਾ ਝਪਲਾ, ਪਲਕ ਵਿਚ ਝਲਕ ਦਿਆਂ ਵਖਾਈਆ। ਮੇਰਾ ਰੂਪ ਮੁਨ ਕਪਲਾ, ਕਪਲ ਮੁਨ ਮੇਰੇ ਵਰਗਾ ਜਗਤ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਨਿਰਗੁਣ ਧਾਰ ਨਿਰਗੁਣ ਰੂਪ ਵਿਚ ਰਤਲਾ, ਦੂਸਰ ਰੰਗ ਨਜ਼ਰ ਕੋਇ ਨਾ ਆਈਆ।
੨੪ ਮਾਘ ਸ਼ਹਿਨਸ਼ਾਹੀ ਸੰਮਤ ੭ ਮਹਿੰਗਾ ਸਿੰਘ, ਕਰਮ ਸਿੰਘ, ਜਰਨੈਲ ਸਿੰਘ ਦੇਵਾਂ, ਗੁਰੋ ਰਾਮ ਕੌਰ ਚਤੁਰ ਕੌਰ ਸੱਦਾ,
ਅਜੀਤ ਸਿੰਘ, ਹਮਰਾਜ ਬੰਸੋ ਗਜ਼ਨੀ ਪੁਰ, ਸੁਲੱਖਣੀ ਗਜ਼ਨੀ ਪੁਰ, ਦਾਰਾ ਸਿੰਘ ਗਜ਼ਨੀ ਪੁਰ, ਛਿੰਦੋ ਮਦੀਪੁਰ,
ਗੁਰਮੇਜ ਕੌਰ ਕਠਿਆਲੀ, ਕਰਤਾਰੀ ਦੋਰਾਂਗਲਾ, ਮਹਿੰਦਰ ਕੌਰ ਕਾਲਾ ਨੰਗਲ,
ਪਿੰਡ ਸੱਦਾ ਜ਼ਿਲਾ ਗੁਰਦਾਸ ਪੁਰ
ਚੌਵੀ ਮਾਘ ਕਹੇ ਮੇਰੀ ਖ਼ੁਸ਼ੀਆਂ ਭਰੀ ਰੈਣ, ਭਿੰਨੜੀ ਲੋਕਮਾਤ ਵਡਿਆਈਆ। ਸਚ ਸੰਦੇਸ਼ਾ ਆਈ ਕਹਿਣ, ਬਿਨ ਰਸਨਾ ਜਿਹਵਾ ਸ਼ਬਦ
❋
❋
ਅਗੰਮੀ ਢੋਲਾ ਗਾਈਆ। ਸਭ ਦਾ ਮਾਲਕ ਇਕੋ ਨਰ ਨਰਾਇਣ, ਨਰ ਹਰਿ ਇਕ ਅਖਵਾਈਆ। ਜੋ ਆਤਮ ਪਰਮਾਤਮ ਸਾਕ ਸੱਜਣ ਸੈਣ, ਸਖ਼ੀ ਸੁਲਤਾਨ ਇਕ ਅਖਵਾਈਆ। ਜਿਸ ਦੇ ਹੁਕਮ ਦਾ ਦੋ ਜਹਾਨਾਂ ਵਗਦਾ ਵਹਿਣ, ਨਾਮ ਕਲਮਾ ਅਗੰਮ ਦ੍ਰਿੜਾਈਆ। ਉਹ ਸਭ ਦਾ ਲੇਖਾ ਲਹਿਣਾ ਦੇਣਾ ਆਇਆ ਦੇਣ, ਦੋ ਜਹਾਨਾਂ ਭਰਮ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਸਚ ਦ੍ਰਿੜਾਈਆ। ਮਾਘ ਕਹੇ ਮੈਂ ਆਇਆ ਲੋਕਮਾਤ ਭੱਜਾ, ਭਜਨ ਬੰਦਗੀ ਵਾਲਿਆਂ ਦਿਆਂ ਜਣਾਈਆ। ਸਚ ਧਰਮ ਦੀ ਸਾਚੀ ਜਗਹ, ਜਿਥੇ ਜਗੇ ਜੋਤ ਨੂਰ ਇਲਾਹੀਆ। ਆਤਮ ਪਰਮਾਤਮ ਧਾਰ ਮਿਲੇ ਮਜ਼ਾ, ਅੰਮ੍ਰਿਤ ਰਸ ਆਬੇਹਯਾਤ ਮੁਖ ਚੁਆਈਆ। ਨੇੜ ਨਾ ਆਵੇ ਕੂੜ ਕਜ਼ਾ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਧੁਰ ਦਾ ਹੁਕਮ ਚਲਾਵੇ ਮਨਾਵੇ ਆਪਣੀ ਇਕ ਰਜ਼ਾ, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵਡਾ ਵਡ ਵਡਿਆਈਆ। ਚੌਵ੍ਹੀ ਮਾਘ ਕਹੇ ਮੇਰੀ ਨਮੋ ਨਮੋ ਨਿਮਸਕਾਰ, ਪੁਰਖ ਅਕਾਲ ਸੀਸ ਨਿਵਾਈਆ। ਦੀਨਾਂ ਬੰਧਪ ਮੇਰੇ ਦਿਆਲ, ਠਾਕਰ ਸਵਾਮੀ ਤੇਰੀ ਬੇਪਰਵਾਹੀਆ। ਉਠ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣੀ ਲੈਣ ਅੰਗੜਾਈਆ। ਸਦੀ ਚੌਧਵੀਂ ਕਰ ਖ਼ਿਆਲ, ਖ਼ਿਆਲਾਤ ਤਕ ਖ਼ਲਕ ਖ਼ੁਦਾਈਆ। ਚਾਰ ਕੁੰਟ ਹੋਇਆ ਬੇਹਾਲ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਨਵ ਸੱਤ ਸਿਰ ਤੇ ਕੂਕੇ ਕਾਲ, ਮਹਾਂਕਾਲ ਭੇਵ ਨਾ ਕੋਇ ਖੁਲ੍ਹਾਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਫਲ ਨਾਮ ਦਿਸੇ ਨਾ ਕਾਇਆ ਡਾਲ, ਸਾਢੇ ਤਿੰਨ ਹੱਥ ਖ਼ਾਲੀ ਸਿੰਮਲ ਰਿਹਾ ਲਹਿਰਾਈਆ। ਅੰਮ੍ਰਿਤ ਸੁਹਾਏ ਕੋਇ ਨਾ ਤਾਲ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਚੁਰਾਸੀ ਵਿਚੋਂ ਹੋਏ ਨਾ ਕੋਇ ਬਹਾਲ, ਫਾਸੀ ਜਮ ਨਾ ਕੋਇ ਤੁੜਾਈਆ। ਮਿਹਰਵਾਨ ਮਹਿਬੂਬ ਕਰ ਪ੍ਰਿਤਪਾਲ, ਪ੍ਰਿਤਪਾਲਕ ਤੇਰੀ ਓਟ ਤਕਾਈਆ। ਸੰਬਲ ਬਹਿ ਕੇ ਕਰ ਸੰਭਾਲ, ਗੋਬਿੰਦ ਲੇਖਾ ਵੇਖ ਵਖਾਈਆ। ਤੇਰੀ ਹੋਵੇ ਅਗੰਮੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਚੌਵ੍ਹੀ ਮਾਘ ਕਹੇ ਮੇਰਾ ਇਕੋ ਇਕ ਸੱਯਦਾ, ਕਦਮਬੋਸੀ ਵਿਚ ਵਡਿਆਈਆ। ਨੂਰ ਤਕ ਅਗੰਮੀ ਰੱਬ ਦਾ, ਆਲਮੀਨ ਭੇਵ ਖੁਲ੍ਹਾਈਆ। ਜਿਸ ਨੂੰ ਜਗਤ ਜਹਾਨ ਗਿਆ ਲੱਭਦਾ, ਗੁਪਤ ਜ਼ਾਹਰ ਅੱਖ ਉਠਾਈਆ। ਜਗਤ ਜਗਿਆਸੂ ਗਿਆ ਸੱਦਦਾ, ਭਗਤ ਭਗਵਨ ਰਾਹ ਤਕਾਈਆ। ਉਹਦਾ ਖੇਲ ਜਗਤ ਜਹਾਨ ਸਬੱਬ ਦਾ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਉਸ ਦਾ ਨਗਾਰਾ ਇਕੋ ਨਦ ਦਾ, ਅਨਹਦ ਨਾਦੀ ਧੁਨ ਸ਼ਨਵਾਈਆ। ਦੀਪਕ ਦੋ ਜਹਾਨਾਂ ਜਗਦਾ, ਨੂਰੀ ਜੋਤ ਡਗਮਗਾਈਆ। ਜੋ ਸੰਤ ਸੁਹੇਲੇ ਜੁਗ ਜੁਗ ਲੱਭਦਾ, ਹਰਿਜਨ ਮੇਲੇ ਚਾਈਂ ਚਾਈਂਆ। ਜੋ ਭੇਵ ਖੋਲ੍ਹੇ ਆਦਿ ਅੰਤ ਮਧ ਦਾ, ਪੂਰਬ ਪੜਦਾ ਰਹੇ ਨਾ ਰਾਈਆ। ਕਲਜੁਗ ਰੂਪ ਤਕੇ ਬਗੜੇ ਬਪ ਦਾ, ਨਵ ਸੱਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੌਵ੍ਹੀ ਮਾਘ ਕਹੇ ਉਹ ਆ ਗਿਆ ਨਾਰਦ ਪੰਡਾ, ਬ੍ਰਹਿਮੰਡ ਆਪਣਾ ਪੰਧ ਮੁਕਾਈਆ। ਹੱਥ ਫੜ ਕੇ ਕਲਜੁਗ ਵਾਲਾ ਡੰਡਾ, ਡੰਡਾਵਤ ਪੁੱਠੇ ਹੱਥ ਕਰਾਈਆ। ਬੋਦੀ ਦਾ ਵਾਲ ਕਰ ਕੇ ਲੰਬਾ, ਸਾਡੇ ਤਿੰਨ ਹੱਥ ਰਿਹਾ ਵਖਾਈਆ। ਅੱਗੇ ਖੇਲ ਕਰੇ ਅਚੰਭਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਕੁਝ
❋
❋
ਲੇਖਾ ਦੱਸੇ ਗੁਰ ਤੇਗ਼ ਬਹਾਦਰ ਜਿਸ ਜਹਾਜ਼ ਪਾਰ ਕਰਾਇਆ ਲਾ ਕੇ ਕੰਧਾ, ਕੰਢੀ ਆਪਣਾ ਭੇਵ ਚੁਕਾਈਆ। ਕਿਸ ਬਿਧ ਜਗਤ ਜਹਾਨ ਆਇਆ ਲੰਘਾ, ਪਾਂਧੀ ਬਣ ਕੇ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਈਆ। ਨਾਰਦ ਕਹੇ ਪ੍ਰਭੂ ਮੇਰੀ ਨਮੋ ਨਮਸਤੇ, ਡੰਡਾਵਤ ਕਰਵਾਉਣ ਵਾਲਿਆ ਕਿਉਂ ਡੰਡਾ ਰਿਹਾ ਵਖਾਈਆ। ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਮਿਲੇ ਵਿਚ ਰਸਤੇ, ਬਿਨ ਅੱਖਾਂ ਅੱਖ ਉਠਾਈਆ। ਮੈਂ ਸੰਦੇਸ਼ਾ ਦਿਤਾ ਨੱਸਦੇ ਨੱਸਦੇ, ਸਹਿਜ ਸਹਿਜ ਨਾਲ ਜਣਾਈਆ। ਆਉ ਤਕੋ ਧਰਤੀ ਉਤੇ ਖੇੜੇ ਰਹਿਣੇ ਨਹੀਂ ਵਸਦੇ, ਬਸਤੀ ਨਜ਼ਰ ਕੋਇ ਨਾ ਆਈਆ। ਹੁਕਮ ਵਰਤਣੇ ਇਕ ਅਲੱਖ ਦੇ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਵੈਅਦੇ ਕੌਲ ਇਕਰਾਰ ਪੂਰੇ ਹੋਣੇ ਪੱਕ ਦੇ, ਜੋ ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰ ਗੁਰੂ ਆਏ ਜਣਾਈਆ। ਓਹ ਵੇਖੋ ਚਾਰ ਕੁੰਟ ਅੰਗਿਆਰੇ ਤਪਦੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਾਇਆ ਰੂਪ ਧਰ ਲਏ ਡੱਸਣ ਵਾਲੇ ਸੱਪ ਦੇ, ਸ਼ਾਹ ਸੁਲਤਾਨ ਡੰਗ ਚਲਾਈਆ। ਸਦੀ ਚੌਧਵੀਂ ਬੇੜੇ ਪੂਰ ਭਰ ਗਏ ਪੱਪ ਦੇ, ਪਤਿਤਾਂ ਪੁਨੀਤ ਨਾ ਕੋਇ ਬਣਾਈਆ। ਨਾਰਦ ਕਹੇ ਮੈਂ ਸਚ ਦੱਸਾਂ ਜਿਹੜੇ ਪ੍ਰਭੂ ਨੂੰ ਨਹੀਂ ਜਪਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਉਨ੍ਹਾਂ ਦੇ ਲੇਖੇ ਅੰਤਮ ਹੋਣੇ ਕੱਖ ਦੇ, ਕੀਮਤ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਮੈਂ ਦੇਂਦਾ ਆਇਆ ਹੋਕਾ, ਹੁਕਮ ਧੁਰ ਦਾ ਇਕ ਸੁਣਾਈਆ। ਸੁਣ ਲਓ ਚੌਦਾਂ ਤਬਕ ਤੇ ਚੌਦਾਂ ਲੋਕਾ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਪ੍ਰਭ ਆਪਣੇ ਹੱਥ ਵਿਚ ਦੀਨ ਦੁਨੀ ਦਾ ਰੱਖੇ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਜਿਹੜਾ ਸੰਦੇਸ਼ਾ ਦਿਤਾ ਸੀ ਗੋਬਿੰਦ ਵਿਚ ਪੌਂਟਾ, ਪਟਨੇ ਵਾਲਾ ਆਪਣੀ ਕਾਰ ਭੁਰਤਾਈਆ। ਜਿਸ ਨੇ ਨਾਮ ਦੀ ਚਲਾਈ ਇਕੋ ਨੌਕਾ, ਨਈਆ ਜਗਤ ਜਹਾਨ ਗਿਆ ਵਖਾਈਆ। ਉਸ ਦਾ ਲੇਖਾ ਪੂਰਾ ਕਰਨਾ ਪੁਰਖ ਅਕਾਲ ਨਾਲ ਸ਼ੌਂਕਾ, ਸ਼ੱਕ ਸ਼ਕੂਕ ਰਹਿਣ ਕੋਇ ਨਾ ਪਾਈਆ। ਨਾਲੇ ਨਾਰਦ ਨੇ ਆਹ ਕਰ ਕੇ ਭਰਿਆ ਹੌਕਾ, ਹਾਏ ਉਫ਼ ਕਰ ਸੁਣਾਈਆ। ਮੇਰੇ ਸਾਹਿਬ ਦਾ ਇਕੋ ਢੌਂਕਾ, ਢਈਏ ਵਾਲਾ ਪੰਧ ਚੁਕਾਈਆ। ਅੱਗੇ ਸਮਾਂ ਨਹੀਂ ਰਹਿਣਾ ਬਹੁਤਾ, ਸਦੀ ਚੌਧਵੀਂ ਨੇਤਰ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਆਇਆ ਥੱਕਾ ਟੁੱਟਾ, ਪਿਛਲਾ ਪੰਧ ਮੁਕਾਈਆ। ਮੇਰੇ ਰੂਪ ਨੂੰ ਸਤਿਗੁਰ ਧਾਰ ਸਮਝ ਕੇ ਬੰਨ੍ਹ ਲਓ ਦੋਵੇਂ ਗੁਟਾ, ਹੱਥਕੜੀ ਜਗਤ ਵਾਲੀ ਲਗਾਈਆ। ਮੇਰਾ ਰੂਪ ਅਗੰਮੀ ਅਸਮਾਨ ਤੋਂ ਪਰੇ ਟੁੱਟਾ, ਧਰਨੀ ਧਰਤ ਧਵਲ ਉਤੇ ਸੋਭਾ ਪਾਈਆ। ਮੇਰਾ ਵੈਰਾਗ ਮੇਰੇ ਅੰਦਰੋਂ ਫੁੱਟਾ, ਫੁਟਕਲ ਦਾ ਝਗੜਾ ਰਹੇ ਨਾ ਰਾਈਆ। ਖੇਲ ਕਰੇ ਅਬਿਨਾਸ਼ੀ ਅਚੁਤਾ, ਪਾਰਬ੍ਰਹਮ ਪ੍ਰਭ ਆਪਣੀ ਕਾਰ ਭੁਗਤਾਈਆ। ਮੈਂ ਜ਼ਰੂਰ ਦੱਸਾਂਗਾ ਸਤਿਜੁਗ ਵਿਚ ਇਕੋ ਸ਼ਬਦ ਤੇ ਇਕੋ ਤੁਕਾ, ਤੁਖ਼ਮਤਾਸੀਰ ਪ੍ਰਭ ਨੇ ਸਭ ਦਾ ਦੇਣਾ ਬਦਲਾਈਆ। ਕਿਸੇ ਦੇ ਮੁਖ ਨਹੀਂ ਲੱਗਣਾ ਨੜੀ ਹੁੱਕਾ, ਹੁਕਮ ਵਰਤੇ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਮੇਰਾ ਇਕੇ ਨੂੰ ਸੀਸ ਝੁਕਾ, ਦੂਸਰ ਸਿਰ ਨਾ ਕਦੇ ਨਿਵਾਈਆ। ਮੈਂ ਉਸ ਦਰ ਤੇ ਪੁੱਜਾ, ਜਿਸ ਨੂੰ ਦੋ ਜਹਾਨ ਪੂਜ ਕੇ ਆਪਣਾ ਝਟ ਲੰਘਾਈਆ। ਮੈਂ ਭੇਵ ਖੁਲ੍ਹਾਉਣਾ ਗੁੱਝਾ, ਪਰਦਾ ਅੰਦਰੋਂ ਦੇਣਾ ਉਠਾਈਆ। ਇਕੋ ਆਦਿ ਇਕੋ ਅੰਤ ਤੇ ਇਕੋ ਸਾਹਿਬ ਦਾ ਮੁੱਦਾ, ਜੋ ਮੁੱਦਤ ਦੇ ਵਿਛੜਿਆਂ ਲਏ ਮਿਲਾਈਆ। ਉਹ
❋
❋
ਭਾਗ ਲਗਾਵੇ ਧਰਨੀ ਉਤੇ ਬਸੁਧਾ, ਸੁਧ ਸਭ ਦੀ ਦਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਤਕਾਂ ਇਕ ਸਾਹਿਬ ਦੀ ਹਸਤੀ, ਹਸਤ ਕੀਟਾਂ ਦਿਆਂ ਜਣਾਈਆ। ਮੇਰੇ ਨਾਲ ਗੰਗਾ ਗੋਦਾਵਰੀ ਜਮਨਾ ਸੁਰਸਤੀ, ਭੱਜੀਆਂ ਆਈਆਂ ਵਾਹੋ ਦਾਹੀਆ। ਬਿਨਾ ਕਦਮਾਂ ਤੋਂ ਵੜ ਗਈਆਂ ਓਸ ਪ੍ਰਭੂ ਦੀ ਬਸਤੀ, ਜਿਸ ਬਸਤੇ ਸਭ ਦੇ ਦੇਣੇ ਬੰਧਾਈਆ। ਨੂਰ ਜ਼ਹੂਰ ਤਕ ਕੇ ਚੜ੍ਹੀ ਮਸਤੀ, ਮਸਤ ਖ਼ੁਮਾਰੀ ਵਿਚ ਜਗਤ ਕਰਮ ਦੀ ਬੀਮਾਰੀ ਰਹੇ ਨਾ ਰਾਈਆ। ਨਾਲ ਮੈਂ ਵੀ ਕੀਤਾ ਦਰਸੀ, ਦਰਸ ਕਰਕੇ ਆਪਣੀ ਬੋਦੀ ਦਿਤੀ ਹਿਲਾਈਆ। ਖ਼ੁਸ਼ੀਆਂ ਨਾਲ ਰੱਖਾਂ ਅੱਗੇ ਇਕ ਅਰਜ਼ੀ, ਆਰਜ਼ੂ ਦੇਣੀ ਦ੍ਰਿੜਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਤੇਰੀ ਕਿਹੜੀ ਮਰਜ਼ੀ, ਕਿਸ ਬਿਧ ਆਪਣਾ ਹੁਕਮ ਵਰਤਾਈਆ। ਮੈਂ ਖੇਲ ਤਕਣੀ ਨਰਾਇਣ ਨਰ ਦੀ, ਨਰ ਹਰਿ ਪੜਦਾ ਦੇਣਾ ਚੁਕਾਈਆ। ਮੈਂ ਕੋਈ ਅਵਤਾਰ ਪੈਗ਼ੰਬਰ ਗੁਰੂ ਲੋਕਮਾਤ ਨਹੀਂ ਮੰਨਣਾ ਫ਼ਰਜ਼ੀ, ਬਿਨਾ ਤੇਰੇ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਸਚ ਦੱਸ ਕਿਸ ਬਿਧ ਗ਼ਰੀਬ ਨਿਮਾਣਿਆਂ ਬਣੇਂ ਦਰਦੀ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਕਿਉਂ ਸ਼ਰਅ ਛੁਰੀ ਬਣੀ ਕਰਦੀ, ਦੀਨ ਮਜ਼੍ਹਬ ਕਾਤਲ ਮਕਤੂਲ ਦੋਵੇਂ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਗੰਗਾ ਗੋਦਾਵਰੀ ਨੀ ਸੁਰਸਤੀ ਜਮਨਾ, ਜ਼ਾਮਨ ਇਕ ਲਓ ਬਣਾਈਆ। ਉਹ ਤਕੋ ਜਿਸ ਨੇ ਕਿਸੇ ਨੂੰ ਰਹਿਣ ਨਹੀਂ ਦੇਣਾ ਨਾਲ ਅਮਨਾ, ਜਿਸ ਦਾ ਲੇਖਾ ਐਮਨਾਬਾਦ ਵਿਚ ਨਾਨਕ ਗਿਆ ਲਿਖਾਈਆ। ਉਹ ਸਭ ਦੇ ਦੋ ਜਹਾਨਾਂ ਵਿਚ ਕਢੇ ਸੰਮਣਾ, ਸੰਮਤ ਸ਼ਹਿਨਸ਼ਾਹੀ ਅੱਠ ਪਹਿਲੀ ਚੇਤਰ ਦੇਵੇ ਗਵਾਹੀਆ। ਜਿਸ ਦਾ ਇਕੋ ਗੁਲਸ਼ਨ ਤੇ ਇਕੋ ਚਮਨਾ, ਦੋ ਜਹਾਨ ਵੇਖੇ ਥਾਉਂ ਥਾਈਂਆ। ਜਿਸ ਨੇ ਰੂਪ ਬਦਲਾਇਆ ਗੋਬਿੰਦ ਦੁਸ਼ਟ ਦਮਨਾ, ਦੋਹਰੀ ਆਪਣੀ ਕਲ ਵਰਤਾਈਆ। ਓਸ ਦਾ ਹੁਕਮ ਸੰਦੇਸ਼ ਫ਼ਰਮਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਨੇ ਮੰਨਣਾ, ਸਿਰ ਅੱਗੇ ਨਾ ਕੋਇ ਉਠਾਈਆ। ਜਿਸ ਜਗਤ ਜਹਾਨ ਦਾ ਬੇੜਾ ਬੰਨ੍ਹਣਾ, ਸ਼ਬਦ ਡੋਰੀ ਹੱਥ ਉਠਾਈਆ। ਸਦੀ ਚੌਧਵੀਂ ਮੇਟਣਾ ਪੰਧਨਾ, ਮੁਹੰਮਦ ਪਾਂਧੀ ਦਾ ਲੇਖਾ ਰਹੇ ਨਾ ਰਾਈਆ। ਜਿਸ ਨੂੰ ਵੇਖ ਕੇ ਈਸਾ ਮੂਸਾ ਕੰਬਣਾ, ਸਦੀ ਬੀਸਵੀਂ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਆਇਆ ਭੱਜਾ ਨੱਠਾ, ਪਿਛਲਾ ਪੰਧ ਮੁਕਾਈਆ। ਮੈਨੂੰ ਦੋ ਜਹਾਨ ਕਰਦੇ ਰਹੇ ਠੱਠਾ, ਹਾਸੀ ਕਰ ਕੇ ਤਾੜੀ ਲਾਈਆ। ਵੇਖੋ ਜਾਂਦਾ ਪ੍ਰਭੂ ਦਾ ਪੱਠਾ, ਭਗਤ ਆਪਣਾ ਰੂਪ ਬਦਲਾਈਆ। ਮੈਨੂੰ ਯਾਦ ਇਕੋ ਟੱਪਾ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਗਾਈਆ। ਮੈਂ ਸੁਣ ਕੇ ਹੋ ਗਿਆ ਹੱਕਾ ਬੱਕਾ, ਹੈਰਾਨੀ ਵਿਚ ਆਪਣੀ ਕਰਵਟ ਲਈ ਬਦਲਾਈਆ। ਮੈਂ ਫਿਰ ਪੈਗ਼ੰਬਰਾਂ ਨੂੰ ਤਾੜੀ ਮਾਰ ਕੇ ਕਿਹਾ ਅਗਲੇ ਸਾਲ ਮੇਰਾ ਮਾਲਕ ਜ਼ਰੂਰ ਜਾਏਗਾ ਵਿਚ ਮੱਕਾ, ਮੁਹੰਮਦ ਦਾ ਮਕਬਰਾ ਵੇਖ ਵਖਾਈਆ। ਫੇਰ ਈਸਾ ਮੂਸਾ ਨੂੰ ਲੱਗੇ ਧੱਕਾ, ਅੱਗੇ ਹੋ ਨਾ ਕੋਇ ਅਟਕਾਈਆ। ਲਹਿਣਾ ਦੇਣਾ ਮਿਟਣਾ ਬੂਰਾ ਕੱਕਾ, ਕਾਲਖ ਟਿੱਕੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਮੇਰੀ ਬਹੁੜੀ ਬਹੁੜੀ, ਦਰੋਹੀ ਦਰੋਹੀ ਕਰ ਸੁਣਾਈਆ।
❋
❋
ਇਕ ਹੁਕਮ ਸੰਦੇਸ਼ਾ ਜਾਣਾ ਸੱਖਰ ਰੋੜੀ, ਹੁਕਮ ਦੇਵੇ ਨੂਰ ਇਲਾਹੀਆ। ਜਿਸ ਦੇ ਹੱਥ ਚੌਦਾਂ ਤਬਕ ਦੀ ਡੋਰੀ, ਚੌਦਾਂ ਸਦੀਆਂ ਗੰਢ ਪਵਾਈਆ। ਉਸ ਦੀ ਖੇਲ ਵਰਤਣੀ ਥੋੜੀ ਥੋੜੀ, ਨਵ ਨਵ ਵੰਡ ਵੰਡਾਈਆ। ਜਗਤ ਜਹਾਨ ਕਰਨਾ ਜੋੜੀ ਜੋੜੀ, ਤੀਜਾ ਹਿੱਸਾ ਕੋਇ ਨਾ ਪਾਈਆ। ਬਾਜਾਂ ਵਾਲਾ ਆਵੇ ਵਾਗਾਂ ਮੋੜੀ, ਨੀਲੇ ਵਾਲਾ ਨੀਲੀ ਧਾਰ ਤੋਂ ਪਰੇ ਆਪਣੀ ਕਰੇ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਵੇਖਣਾ ਖੇਲ ਵਿਚ ਹਿੰਦ, ਹਿੰਦੀ ਅਰਬੀ ਫ਼ਾਰਸੀ ਸਮਝ ਕੋਇ ਨਾ ਪਾਈਆ। ਜਿਸ ਸਾਹਿਬ ਦੀ ਸਾਰੇ ਕਰਦੇ ਨਿੰਦ, ਨਿੰਦਿਆ ਵਿਚ ਜਗਤ ਲੋਕਾਈਆ। ਉਸ ਦਾ ਇਕੋ ਨੂਰ ਤੇ ਇਕੋ ਬਿੰਦ, ਜਿਸ ਨੂੰ ਬਿੰਦਰਾਬਨ ਵਾਲੇ ਕਾਹਨ ਬੈਠੇ ਸੀਸ ਝੁਕਾਈਆ। ਉਹ ਮੇਰਾ ਦਾਤਾ ਸੂਰਬੀਰ ਮਰਗਿੰਦ, ਬਿਨਾ ਮਿਰਗਸ਼ਾਲਾ ਤੋਂ ਬੈਠਾ ਆਸਣ ਲਾਈਆ। ਜਿਸ ਦਾ ਲੇਖਾ ਜੀਉ ਪਿੰਡ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਜਿਸ ਦਾ ਹੁਕਮ ਸਾਗਰ ਸਿੰਧ, ਦੋ ਜਹਾਨ ਨਾ ਕੋਇ ਅਟਕਾਈਆ। ਉਹ ਦਾਤਾ ਗੰਭੀਰ ਗਹਿਰ ਗੁਣੀ ਗਹਿੰਦ, ਗਵਰ ਨੂਰ ਇਲਾਹੀਆ। ਜਿਸ ਨੇ ਸਭ ਦੀ ਮੇਟਣੀ ਚਿੰਦ, ਚਿੰਤਾ ਚਿਖਾ ਦਏ ਗਵਾਈਆ। ਪੂਜਾ ਰਹਿਣ ਨਹੀਂ ਦੇਣੀ ਕਿਸੇ ਲਿੰਗ, ਏਕਾ ਇਸ਼ਟ ਹੋਵੇ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਮੈਂ ਵੇਖਾਂ ਗੁੜ ਦੀ ਰੋੜੀ, ਜੋ ਰਾਮ ਰਾਮ ਭੇਟ ਚੜ੍ਹਾਈਆ। ਰਾਮ ਦੀ ਰਾਮ ਨਾਲ ਬਣੀ ਰਹੇ ਜੋੜੀ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੁਗਾਂ ਦੀ ਆਯੂ ਬੀਤੇ ਥੋੜੀ ਥੋੜੀ, ਕਲਜੁਗ ਦੀ ਚਾਰ ਲੱਖ ਬੱਤੀ ਹਜ਼ਾਰ ਪੂਰ ਨਾ ਕੋਇ ਕਰਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਸਦਾ ਚੜ੍ਹੇ ਅਗੰਮੀ ਘੋੜੀ, ਜਿਸ ਦੀ ਜ਼ੀਨ ਪਾਖਰ ਵੇਖਣ ਕੋਇ ਨਾ ਆਈਆ। ਉਸ ਦੀ ਖੇਲ ਹੋਵੇ ਦੋਹਰੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਗੁਣ ਹੋ ਕੇ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਦਾਤ ਦੇਵੇ ਨਾਮ ਭੰਡਾਰੇ ਦੀ ਜਗਤ ਜਹਾਨ ਨਾਲੋਂ ਚੋਰੀ, ਰਾਤੀਂ ਸੁਤਿਆਂ ਦਿਨੇ ਜਾਗਦਿਆਂ ਉਨ੍ਹਾਂ ਦੇ ਕਾਇਆ ਮੰਦਰ ਅੰਦਰ ਦਏ ਟਿਕਾਈਆ। ਅੰਮ੍ਰਿਤ ਰਸ ਮਿੱਠਾ ਨਿਜਰ ਝਿਰਨਾ ਭੋਰਾ ਭੋਰਾ ਦੇਵੇ ਭੋਰੀ, ਭਰਮਾਂ ਦਾ ਡੇਰਾ ਦੇਵੇ ਢਾਹੀਆ। ਜਗਤ ਵਿਕਾਰਾਂ ਕਾਇਆ ਮੰਦਰ ਦੇਵੇ ਹੋੜੀ, ਹੋੜਾ ਸੱਸੇ ਉਤੇ ਲਗਾਈਆ। ਹੰ ਬ੍ਰਹਮ ਆਤਮ ਪਰਮਾਤਮ ਖੇਲ ਦੱਸੇ ਤੋਰੀ ਮੋਰੀ, ਮਿਹਰਵਾਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਨਾਰਦ ਕਹੇ ਓਏ ਚਵ੍ਹੀਏਂ ਮਾਘਾ, ਮਾਘਾ ਮਾਰ ਕੇ ਦੇ ਵਖਾਈਆ। ਕਿਉਂ ਤੇਰੇ ਹੋਏ ਵਡ ਭਾਗਾ, ਲੋਕਮਾਤ ਮਿਲੀ ਵਡਿਆਈਆ। ਮਾਘ ਕਹੇ ਮੈਂ ਨਿਗਹ ਮਾਰੀ ਉਤੇ ਢਾਬਾ, ਕੰਢੀ ਬੈਠਾ ਵੇਖ ਵਖਾਈਆ। ਜਿਥੇ ਹੁੰਦੀ ਸੀ ਕਾਹੀ ਤੇ ਦਾਭਾ, ਕਾਨੇ ਆਪਣਾ ਰੰਗ ਵਖਾਈਆ। ਮਿਲਦਾ ਇਕੋ ਪ੍ਰੇਮ ਦਾ ਆਬਾ, ਆਬੇਹਯਾਤ ਰੂਪ ਬਦਲਾਈਆ। ਜਿਥੇ ਗੋਬਿੰਦ ਨੇ ਗੁਰਸਿਖਾਂ ਦਾ ਕੀਤਾ ਹਿਸਾਬਾ, ਲਹਿਣਾ ਦੇਣਾ ਜਨਮ ਕਰਮ ਦਾ ਫੋਲ ਫੁਲਾਈਆ। ਫਿਰ ਇਸ਼ਾਰਾ ਕੀਤਾ ਵੱਲ ਕਾਅਬਾ, ਮੁਖੀ ਤੀਰ ਵਾਲੀ ਉਠਾਈਆ। ਫਿਰ ਪੁਰਖ ਅਕਾਲ ਨੂੰ ਕਰ ਕੇ ਅਦਾਬਾ, ਸੀਸ ਜਗਦੀਸ਼ ਦਿਤਾ ਝੁਕਾਈਆ। ਫਿਰ ਨੂਰ ਤੱਕਿਆ ਨਿਰਗੁਣ ਨੂਰ ਬਾਬਾ, ਜੋ ਸਰਗੁਣ ਦਸਾਂ ਜਾਮਿਆਂ ਵਿਚ ਸਮਾਈਆ। ਫਿਰ ਖ਼ੁਸ਼ੀ ਵਿਚ ਹੋਇਆ ਬਾਗੋ ਬਾਗਾ, ਬਗ਼ੀਚਾ ਤਕ ਖ਼ਲਕ ਖ਼ੁਦਾਈਆ। ਨਾਲੇ ਇਸ਼ਾਰਾ ਕੀਤਾ
❋
❋
ਮੇਰਾ ਪੁਰਖ ਅਕਾਲ ਦੀਨ ਦਿਆਲ ਜਦੋਂ ਆਵੇ ਤੇ ਆਵੇ ਵਿਚ ਮਾਝਾ, ਜਿਸ ਵਿਚ ਗੋਬਿੰਦ ਕਦਮ ਨਾ ਗਿਆ ਟਿਕਾਈਆ। ਨੌ ਵਾਰ ਕਾਹੀ ਉਤੇ ਗੋਬਿੰਦ ਗੋਬਿੰਦ ਲਿਖ ਕੇ ਆਖਾ, ਕਾਲਾ ਅੱਖਰ ਗਿਆ ਟਿਕਾਈਆ। ਜਿਸ ਵੇਲੇ ਅਵਤਾਰ ਪੈਗ਼ੰਬਰ ਗੁਰੂਆਂ ਦੀਆਂ ਵਧ ਗਈਆਂ ਸ਼ਾਖ਼ਾਂ, ਸ਼ਨਾਖ਼ਤ ਵਾਲਾ ਨਜ਼ਰ ਕੋਇ ਨਾ ਆਈਆ। ਉਸ ਵੇਲੇ ਬਿਨਾ ਪੁਰਖ ਅਕਾਲ ਤੋਂ ਹੋਵੇ ਕੋਇ ਨਾ ਰਾਖਾ, ਨੌਂ ਤਿੰਨਕੇ ਕਾਹੀ ਦੇ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨੌ ਤਿੰਨਕੇ ਕਹਿਣ ਗੋਬਿੰਦ ਦਾ ਨਾਉਂ ਚਲਣਾ ਨੌ ਖੰਡ, ਗੋਬਿੰਦ ਨਵਾਂ ਰੂਪ ਬਦਲਾਈਆ। ਪਿਛਲੀ ਪਿਛੇ ਗਈ ਹੰਢ, ਅੱਗੇ ਹੁਕਮ ਵਰਤੇ ਬੇਪਰਵਾਹੀਆ। ਜਿਸ ਨੇ ਲੇਖਾ ਪੂਰਾ ਕਰਨਾ ਤਾਰਾ ਚੰਦ, ਚੰਦ ਸਿਤਾਰ ਬੈਠਣ ਸੀਸ ਨਿਵਾਈਆ। ਚੌਦਾਂ ਤਬਕਾਂ ਮੁਹੰਮਦ ਦੀ ਪੂਰੀ ਹੋਵੇ ਮੰਗ, ਸਦੀ ਚੌਧਵੀਂ ਸੀਸ ਝੁਕਾਈਆ। ਇਹ ਖੇਲ ਸੂਰਾ ਸਰਬੰਗ, ਹਰਿ ਕਰਤਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਹੋ ਆਈਆ। ਨਾਰਦ ਕਹੇ ਮੈਂ ਰਾਵੀ ਦਾ ਤਕਾਂ ਕਿਨਾਰਾ, ਦੂਰ ਦੁਰਾਡਾ ਧਿਆਨ ਲਗਾਈਆ। ਮੇਰੇ ਨਾਲ ਚਾਰ ਨੂਰ ਦੀਆਂ ਮੁਟਿਆਰਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸੋਭਾ ਪਾਈਆ। ਜਿਨ੍ਹਾਂ ਦੀਆਂ ਅੰਤਰ ਨਿਰੰਤਰ ਖਿੱਚੀਆਂ ਤਾਰਾਂ, ਸਿਤਾਰ ਇਕ ਰਿਹਾ ਹਿਲਾਈਆ। ਵਹਿਣਾਂ ਦੀਆਂ ਤਕਾਂ ਧਾਰਾਂ, ਜਲ ਧਾਰ ਰੂਪ ਦਰਸਾਈਆ। ਜਿਨ੍ਹਾਂ ਦੀਆਂ ਜੁਗ ਜੁਗ ਲੱਗੀਆਂ ਰਹੀਆਂ ਬਹਾਰਾਂ, ਖ਼ੁਸ਼ੀਆਂ ਰੰਗ ਰੰਗਾਈਆ। ਉਨ੍ਹਾਂ ਦੇ ਲਬਾਸ ਨਾ ਜਗਤ ਸਾੜੀਆਂ ਤੇ ਸਲਵਾਰਾਂ, ਬਸਤਰ ਭੂਸ਼ਨ ਸਮਝ ਕੋਇ ਨਾ ਪਾਈਆ। ਇਕੋ ਪੁਰਖ ਅਕਾਲ ਅੱਗੇ ਕਰਨ ਪੁਕਾਰਾਂ, ਪੁਨਹ ਪੁਨਹ ਸੀਸ ਨਿਵਾਈਆ। ਦਰੋਹੀ ਸਦੀ ਚੌਧਵੀਂ ਵਕਤ ਚੁਕਾ ਦੇ ਚਾਰ ਯਾਰਾਂ, ਨਾਤਾ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਨਾਰਦ ਕਹੇ ਮੇਰਾ ਸਾਹਿਬ ਪੁਰਖ ਸਮਰਥ, ਹਰਿ ਵੱਡਾ ਵਡ ਵਡਿਆਈਆ। ਜਿਸ ਦੀ ਕਥਾ ਸਾਰੇ ਗਏ ਕਥ, ਕਥਨੀ ਰਸਨਾ ਜਿਹਵਾ ਰੂਪ ਬਣਾਈਆ। ਜਗਤ ਜਹਾਨ ਚਲਦਾ ਰਿਹਾ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਜਿਸ ਨੇ ਲਹਿਣਾ ਪੂਰਾ ਕੀਤਾ ਰਾਮ ਬੇਟਾ ਦਸਰਥ, ਬਨ ਜੰਗਲਾਂ ਵਿਚ ਭਵਾਈਆ। ਰਾਵਣ ਲਾਹ ਕੇ ਸੱਥਰ ਸਥ, ਪੈਂਡਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਰਗ ਇਕ ਦਰਸਾਈਆ। ਨਾਰਦ ਕਹੇ ਮੈਂ ਕੀ ਕਰਾਂ ਬਿਆਨ, ਕਹਿਣ ਕਿਛ ਨਾ ਪਾਈਆ। ਜਿਸ ਨੇ ਕ੍ਰਿਸ਼ਨ ਨੂੰ ਮਾਰਿਆ ਬਾਣ, ਬੱਧਕ ਰੂਪ ਬਦਲਾਈਆ। ਉਸ ਦਾ ਲੇਖਾ ਵਿਚ ਜਹਾਨ, ਕਲਜੁਗ ਨਾਤਾ ਨਾਲ ਜੁੜਾਈਆ। ਜਨਮ ਦਿਤਾ ਸ੍ਰੀ ਭਗਵਾਨ, ਮਾਨਸ ਦੇਹੀ ਮਿਲੀ ਵਡਿਆਈਆ। ਕਲਜੁਗ ਦਾ ਲੇਖਾ ਅੰਤ ਪੂਰਾ ਹੋਵੇ ਵਿਚ ਜਹਾਨ, ਜਹਾਲਤ ਕੂੜ ਰਹੇ ਨਾ ਰਾਈਆ। ਉਹ ਛੁਰਾ ਗਰਦਨ ਉਤੇ ਧਰੇ ਆਣ, ਖ਼ੁਸ਼ੀਆਂ ਨਾਲ ਟਿਕਾਈਆ। ਸ਼ਰਅ ਵਿਚ ਜ਼ਿਬ੍ਹਾ ਹੋ ਜਾਣੇ ਇਨਸਾਨ, ਇਨਸਾਨੀਅਤ ਆਪਣਾ ਪੰਧ ਮੁਕਾਈਆ। ਕਲਮਾ ਕਰੇ ਨਾ ਕੋਇ ਕਲਿਆਣ, ਕਾਇਨਾਤ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਚੁਕਾਈਆ। ਛੁਰਾ ਕਹੇ ਮੇਰਾ ਰੂਪ ਤਿੱਖਾ, ਤਿੱਖੀ ਧਾਰ ਜਣਾਈਆ। ਜਿਸ ਦਾ ਲੇਖ ਪਰਵਰਦਿਗਾਰ ਨੇ ਲਿਖਾ, ਅੱਗੇ ਹੋ ਨਾ ਕੋਇ ਅਟਕਾਈਆ। ਜਿਹੜਾ
❋
❋
ਧਰਮ ਦੀ ਧਾਰ ਵਿਚ ਪੂਰਾ ਦਿਸੇ ਨਾ ਸਿੱਖਾ, ਸਿੱਖ ਸਤਿਗੁਰ ਵਿਚ ਨਾ ਕੋਇ ਸਮਾਈਆ। ਉਸ ਦਾ ਸਦੀ ਚੌਧਵੀਂ ਅੰਤਮ ਨਿਕਲੇ ਸਿੱਟਾ, ਸਿੱਟੇਬਾਜੀ ਵੇਖੇ ਖ਼ਲਕ ਖ਼ੁਦਾਈਆ। ਕੀਮਤ ਪੈਣੀ ਨਹੀਂ ਪੱਥਰ ਇੱਟਾਂ, ਮੜ੍ਹੀ ਗੋਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਛੁਰਾ ਕਹੇ ਮੈਂ ਸ਼ਰਅ ਸ਼ਰੀਅਤ ਕਰਨੀ ਜ਼ਿਬਹ, ਬੇਜ਼ਬਾਨ ਹੋ ਕੇ ਦਿਆਂ ਸੁਣਾਈਆ। ਫ਼ਰਮਾਨ ਦੇਵੇ ਮੇਰਾ ਅੱਬਾ, ਜੋ ਮਾਲਕ ਨੂਰ ਖ਼ੁਦਾਈਆ। ਇਹ ਸਦੀ ਚੌਧਵੀਂ ਦਾ ਅੰਤਮ ਸੱਦਾ, ਸੰਦੇਸ਼ੇ ਵਿਚ ਸੁਣਾਈਆ। ਕਹਿਰ ਵਰਤਣਾ ਨੌਂ ਖੰਡ ਪ੍ਰਿਥਮੀ ਜਗ੍ਹਾ ਜਗ੍ਹਾ, ਖ਼ਾਲੀ ਨਜ਼ਰ ਕੋਇ ਨਾ ਆਈਆ। ਉਮਤ ਦਾ ਰਹਿਣਾ ਨਹੀਂ ਅੱਗਾ, ਅਗਲੀ ਗੰਢ ਨਾ ਕੋਇ ਪਵਾਈਆ। ਜਿਨ੍ਹਾ ਨੇ ਖਾਧਾ ਕੱਟਾ ਵੱਛਾ ਢੱਗਾ, ਢੋਰਾਂ ਖੱਲ ਲੁਹਾਈਆ। ਅੰਤਮ ਸਭ ਨੇ ਚੱਖਣਾ ਮਜ਼ਾ, ਜੋ ਮਜ਼ਾਕ ਪ੍ਰਭ ਦਾ ਰਹੇ ਉਡਾਈਆ। ਛੁਰਾ ਕਹੇ ਮੈਂ ਸਚ ਦੱਸਾਂ ਸਭ ਦੇ ਸਿਰ ਤੇ ਕੂਕਦੀ ਕਜ਼ਾ, ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧਾ ਗ੍ਰੰਥੀ ਪੰਥੀ ਬਚਿਆ ਰਹਿਣ ਕੋਇ ਪਾਈਆ। ਜਿਸ ਕਾਰਨ ਮੁਹੰਮਦ ਨੇ ਕਟਾਈਆਂ ਲਬਾਂ, ਗੁਰ ਗੋਬਿੰਦ ਮੁੱਛ ਦਾੜ੍ਹੀ ਕੇਸ ਗਿਆ ਵਧਾਈਆ। ਇਹ ਸਾਰੀਆਂ ਧੁਰ ਦੇ ਮਾਲਕ ਨੂੰ ਇਕੋ ਰੂਪ ਬਣਾਉਣੀ ਹੱਦਾ, ਜਗਤ ਹਦੂਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਛੁਰਾ ਕਹੇ ਮੈਂ ਸ਼ਰਅ ਦਾ ਕਰਨਾ ਟੁਕੜਾ, ਟੁਕੜੇ ਟੁਕੜੇ ਹੋਏ ਲੋਕਾਈਆ। ਹੁਕਮ ਮੰਨਣਾ ਸੱਚੇ ਸਤਿਗੁਰ ਦਾ, ਜੋ ਸਾਹਿਬ ਸਤਿਗੁਰ ਇਕ ਸੁਣਾਈਆ। ਭਾਣਾ ਮੰਨਣਾ ਅਗੰਮਾ ਧੁਰ ਦਾ, ਜੋ ਧੁਰ ਦਾ ਮਾਲਕ ਰਿਹਾ ਸੁਣਾਈਆ। ਇਹ ਲੇਖਾ ਅਨੰਦਪੁਰ ਦਾ, ਪੁਰੀ ਅਨੰਦ ਦਾ ਵਾਸੀ ਗੋਬਿੰਦ ਅੰਤ ਸਰਸੇ ਕੰਢੇ ਖੇਲ ਖਿਲਾਈਆ। ਜਿਸ ਵੇਲੇ ਕਲਜੁਗ ਅੰਤਮ ਬੇੜਾ ਹੋਇਆ ਰੁੜ੍ਹਦਾ, ਕੂੜੀ ਕਿਰਿਆ ਵਹਿਣ ਵਹਾਈਆ। ਉਸ ਵੇਲੇ ਜਗਤ ਵਿਚ ਨਾਮ ਭੰਡਾਰਾ ਹੋਣਾ ਥੁੜ ਦਾ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਕਲਜੁਗ ਰੂਪ ਧਰਨਾ ਕਲਜੁਗ ਰੈਣ ਅੰਧੇਰ ਘੋਰ ਦਾ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਜ ਵਧਣਾ ਠੱਗ ਚੋਰ ਯਾਰ ਦਾ, ਭਗਤ ਸੰਤ ਬੈਠਣ ਮੁਖ ਛੁਪਾਈਆ। ਉਸ ਵੇਲੇ ਨਿਰਗੁਣ ਨੂਰ ਪ੍ਰਗਟ ਹੋਵੇ ਰੂਪ ਨਿਰੰਕਾਰ ਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਹੜਾ ਜੁਗ ਜੁਗ ਸਤਿਜੁਗ ਤ੍ਰੇਤਾ ਦੁਆਪਰ ਪਾਰ ਰਿਹਾ ਉਤਾਰ ਦਾ, ਕਲਜੁਗ ਅੰਤਮ ਲੇਖਾ ਦਏ ਚੁਕਾਈਆ। ਖੇਲ ਵਰਤਣਾ ਨਿਹਕਲੰਕ ਕਲਕੀ ਅਵਤਾਰ ਦਾ, ਅਮਾਮ ਅਮਾਮਾ ਆਪਣਾ ਹੁਕਮ ਸੁਣਾਈਆ। ਜਨ ਭਗਤਾਂ ਵਿਹਾਰ ਕਰਨਾ ਇਕ ਦਸਤਾਰ ਦਾ, ਸੀਸ ਜਗਦੀਸ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਅਨੂਪ ਬੇਪਰਵਾਹ ਪਰਵਰਦਿਗਾਰ ਦਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨੂਰ ਕਰੇ ਰੁਸ਼ਨਾਈਆ।
❋
❋
੨੫ ਮਾਘ ਸ਼ਹਿਨਸ਼ਾਹੀ ਸੰਮਤ ੭ ਚਤਰ ਸਿੰਘ, ਗਿਆਨ ਸਿੰਘ, ਅਤਰ ਸਿੰਘ, ਲੱਖਾ ਸਿੰਘ, ਹਰਦੀਪ ਸਿੰਘ, ਤਰਲੋਕ ਸਿੰਘ ਓਗਰਾ, ਚਰਨ ਸਿੰਘ, ਪ੍ਰੀਤਮ ਕੌਰ ਅੰਤੋਰ, ਬਚਨ ਸਿੰਘ, ਚਰਨ ਸਿੰਘ ਸੰਤੋਖ ਸਿੰਘ ਸੋਹਣ ਸਿੰਘ ਗਿਆਨੋ ਸਿਮਲ ਸਕੋਰ, ਉਜਾਗਰ ਸਿੰਘ ਚੇਬੇ, ਗੁਰਬਖ਼ਸ਼ ਸਿੰਘ, ਰਤਨ ਕੌਰ, ਨੁਸ਼ਹਿਰਾ ਬਿਸ਼ਨ ਸਿੰਘ ਓਗਰਾ, ਦੀਪੋ ਉਚਾ ਪਿੰਡ, ਅਵਤਾਰ ਸਿੰਘ ਸਿਮਲ ਸਕੋਰ,
ਲਾਲ ਸਿੰਘ, ਮਹਿੰਦਰ ਸਿੰਘ ਧੀਰਾ ਦਈਆ, ਲਾਲਚੰਦ ਭੀਮਪੁਰ, ਪ੍ਰਕਾਸ਼ ਕੌਰ ਪੁੰਨੀ ਸਾਲੋਵਾਲ,
ਸੰਸਾਰ ਸਿੰਘ ਹਮਰਾਜ ਪੁਰ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ
ਪੰਝੀ ਮਾਘ ਕਹੇ ਮੇਰਾ ਖੇਲ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਪ੍ਰਭ ਨੂੰ ਸੀਸ ਨਿਵਾਈਆ। ਹੁਣ ਸੰਦੇਸ਼ਾ ਧੁਰ ਦਾ ਸੁਣਿਆ ਨਾਰਦ ਮੁਨ ਅਪਾਰੇ, ਅਪਰੰਪਰ ਸਵਾਮੀ ਅੰਤਰਜਾਮੀ ਦਿਤਾ ਦ੍ਰਿੜਾਈਆ। ਨਾਰਦ ਕਹੇ ਮੈਂ ਝਟ ਹੋਇਆ ਹੁਸ਼ਿਆਰੇ, ਹੋਸ਼ ਪ੍ਰਭ ਨੇ ਦਿਤੀ ਕਰਾਈਆ। ਝਟ ਪਹੁੰਚਿਆ ਸਚਖੰਡ ਦਵਾਰੇ, ਪ੍ਰਭ ਚਰਨ ਕਵਲ ਸੀਸ ਨਿਵਾਈਆ। ਨੂਰ ਤੱਕਿਆ ਤੇਈ ਅਵਤਾਰੇ, ਅਵਤਰ ਬੈਠੇ ਡਗਮਗਾਈਆ। ਈਸਾ ਮੂਸਾ ਮੁਹੰਮਦ ਨੂਰ ਤੱਕਿਆ ਉਜਿਆਰੇ, ਜ਼ਹੂਰ ਇਕੋ ਇਕ ਵਖਾਈਆ। ਨਾਨਕ ਨਿਰਗੁਣ ਨੂਰ ਜੋਤ ਤਕੀ ਅਗੰਮ ਅਪਾਰੇ, ਅਲਖ ਅਗੋਚਰ ਦਿਤੀ ਵਡਿਆਈਆ। ਮੈਂ ਖ਼ੁਸ਼ੀਆਂ ਵਿਚ ਬੁਲਾਏ ਜੈਕਾਰੇ, ਢੋਲਾ ਸੋਹਲਾ ਇਕੋ ਦਿਤਾ ਵਡਿਆਈਆ। ਮਿਹਰਵਾਨੋ ਮਰਦ ਮਰਦਾਨੋ ਨੌਜਵਾਨੋ ਜੀਵ ਜੰਤ ਤੁਹਾਡੇ ਸਹਾਰੇ, ਨਵ ਸੱਤ ਬੈਠੇ ਧਿਆਨ ਲਗਾਈਆ। ਉਠੋ ਤਕੋ ਕੀ ਕਲਜੁਗ ਕਰੇ ਕਾਰੇ, ਕਰਨੀ ਆਪਣੀ ਕਾਰ ਭੁਗਤਾਈਆ। ਚਾਰੋਂ ਕੁੰਟ ਹੋਏ ਵਿਭਚਾਰੇ, ਸ਼ਬਦ ਨਾਦ ਧੁੰਨ ਨਾ ਕੋਇ ਸ਼ਨਵਾਈਆ। ਮਨੂਆ ਮਨ ਹੋਇਆ ਹੰਕਾਰੇ, ਕੂੜ ਕਿਰਿਆ ਕਰੇ ਲੜਾਈਆ। ਜੀਵ ਜੰਤ ਹੋਏ ਦੁਖਿਆਰੇ, ਸਾਧ ਸੰਤ ਰੋਵਣ ਮਾਰਨ ਧਾਹੀਆ। ਜੋ ਨਾਮ ਕਲਮੇ ਦੇ ਵੰਡੇ ਭੰਡਾਰੇ, ਅੱਖਰਾਂ ਵਾਲੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਅਵਤਾਰ ਪੈਗ਼ੰਬਰ ਗੁਰੂਆਂ ਕੀਤਾ ਹਾਸਾ, ਹੱਸ ਹੱਸ ਕੇ ਸੀਸ ਨਿਵਾਈਆ। ਆਓ ਤਕੋ ਵੇਖੋ ਜਗਤ ਤਮਾਸ਼ਾ, ਕੀ ਕਲਜੁਗ ਕਲ ਵਰਤਾਈਆ। ਸਾਚੇ ਮੰਡਲ ਪਾਵੇ ਕੋਈ ਨਾ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਰੰਗ ਨਾ ਕੋਇ ਰੰਗਾਈਆ। ਚੇਲਾ ਗੁਰੂ ਉਤੇ ਕਰੇ ਨਾ ਕੋਇ ਭਰਵਾਸਾ, ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਸਭ ਦਾ ਖ਼ਾਲੀ ਦਿਸੇ ਕਾਇਆ ਕਾਸਾ, ਹੱਕ ਭੰਡਾਰਾ ਨਾ ਕੋਇ ਭਰਾਈਆ। ਫਿਰੀ ਦਰੋਹੀ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਰਹੇ ਕੁਰਲਾਈਆ। ਦਰਗਹ ਸਾਚੀ ਸਚਖੰਡ ਦਾ ਖੋਲ੍ਹੋ ਤਾਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨੌਂ ਖੰਡ ਪ੍ਰਿਥਮੀ ਕਿਸੇ ਦਾ ਦਿਸੇ ਕੋਇ ਨਾ ਰਾਖਾ, ਸੀਸ ਹੱਥ ਨਾ ਕੋਇ ਟਿਕਾਈਆ। ਝਗੜਾ ਪਿਆ ਜ਼ਾਤਾ ਪਾਤਾ, ਦੀਨ ਮਜ਼੍ਹਬ ਕਰੇ ਲੜਾਈਆ। ਸਤਿ ਸਚ ਦਾ ਟੁੱਟਿਆ ਨਾਤਾ, ਕੂੜ ਕਿਰਿਆ ਵੱਜੇ ਵਧਾਈਆ। ਜਿਹੜੀ ਧਰਨੀ ਧਰਤ ਧਵਲ ਮਾਤਲੋਕ ਦੱਸ ਕੇ ਆਏ ਗਾਥਾ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਉਸ ਦਾ ਲੇਖਾ ਲਹਿਣਾ ਮੰਗੇ ਪੁਰਖ ਸਮਰਾਥਾ, ਪੁਰਖ ਅਕਾਲਾ ਧੁਰਦਰਗਾਹੀਆ। ਕਿਉਂ ਤੁਹਾਡੇ ਹੁੰਦਿਆਂ ਕਲਜੁਗ ਹੋਈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਨਿਰਗੁਣ ਨੂਰ ਨਾ ਕੋਇ ਪ੍ਰਕਾਸ਼ਾ, ਸ਼ਬਦੀ ਧੁਨ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਅਵਤਾਰ ਪੈਗ਼ੰਬਰ ਗੁਰੂਆਂ ਸੀਸ ਝੁਕਾ ਕੇ ਦਿਤਾ ਇਸ਼ਾਰਾ, ਨਮੋ ਨਮੋ ਕਹਿ ਕੇ ਖ਼ੁਸ਼ੀ ਬਣਾਈਆ। ਵੇਖੋ ਖੇਲ ਪਰਵਰਦਿਗਾਰਾ, ਨਰ ਨਿਰੰਕਾਰਾ ਕੀ ਆਪਣੀ ਕਾਰ ਭੁਗਤਾਈਆ। ਜਿਸ ਦਾ ਖੇਲ ਵੇਖਦੇ ਰਹੇ ਜੁਗ ਚਾਰਾ, ਚੌਕੜੀ ਬਿਨ ਨੈਣਾਂ ਨੈਣ ਉਠਾਈਆ। ਸੋ ਰੂਪ ਅਨੂਪ ਤਕੋ ਅਗੰਮ ਅਪਾਰਾ, ਅਲਖ ਅਗੋਚਰ ਵੇਖ ਵਖਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਸਦੀ ਚੌਧਵੀਂ ਵਿਚ ਸੰਸਾਰਾ, ਬੀਸ ਬੀਸਾ ਨਾਲ ਮਿਲਾਈਆ। ਆਸਾ ਮਨਸਾ ਵੇਖੇ ਵੇਖਣਹਾਰਾ, ਅਗੰਮ ਅਥਾਹ ਪਰਦਾ ਆਪ ਉਠਾਈਆ। ਜਿਸ ਦੀ ਯਾਦ ਵਿਚ ਤਤੀ ਲੋਹ ਅਰਜਨ ਸਤਿਗੁਰ ਰਸ ਮਾਣਿਆ ਰਾਵੀ ਕਿਨਾਰਾ, ਰਵ ਸਸ ਸੀਸ ਨਿਵਾਈਆ। ਉਹ ਨੂਰ ਨੁਰਾਨਾ ਹੋ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਵੇਖੇ ਵਿਗਸੇ ਪਾਵੇ ਸਾਰਾ, ਪਤਿਪਰਮੇਸ਼ਵਰ ਬੇਪਰਵਾਹੀਆ। ਸਭ ਦਾ ਕਰਜ਼ ਲਾਹੇ ਉਧਾਰਾ, ਮਕਰੂਜ਼ ਲੇਖਾ ਦਏ ਚੁਕਾਈਆ। ਜਿਸ ਦਾ ਪੇਸ਼ੀਨਗੋਈਆਂ ਵਿਚ ਦੇਂਦੇ ਆਏ ਇਸ਼ਾਰਾ, ਭਵਿਖਤਾਂ ਵਿਚ ਦ੍ਰਿੜਾਈਆ। ਕਲ ਕਲਕੀ ਲਏ ਅਵਤਾਰਾ, ਅਮਾਮ ਅਮਾਮਾ ਖੇਲ ਖਿਲਾਈਆ। ਜਿਸ ਮੁਹੰਮਦ ਦਾ ਲਾਹੁਣਾ ਭਾਰਾ, ਉਮਤ ਉਮਤੀ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਵੇਖੋ ਜਲਦੀ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਕਲਜੁਗ ਕਲ ਦੀ, ਕਲਕਾਤੀ ਕੀ ਕਾਰ ਭੁਗਤਾਈਆ। ਧਾਰ ਤਕੋ ਜਗਤ ਵਿਕਾਰੇ ਦਲ ਦੀ, ਚਾਰ ਕੁੰਟ ਭੱਜੋ ਵਾਹੋ ਦਾਹੀਆ। ਖੇਲ ਵੇਖੋ ਕਪਟ ਕੂੜ ਛਲ ਦੀ, ਸਤਿ ਸਚ ਨਜ਼ਰ ਕੋਇ ਨਾ ਆਈਆ। ਕੀਮਤ ਪਾਓ ਨਾਨਕ ਵਾਲੀ ਇਕ ਗੱਲ ਦੀ, ‘‘ਨਾਨਕ ਲੇਖੇ ਇਕ ਗੱਲ’’ ਜੋ ਨਾਨਕ ਆਇਆ ਸੁਣਾਈਆ। ਆਸਾ ਤਕੋ ਰਾਜੇ ਬਲ ਦੀ, ਕੀ ਬਾਵਨ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਤੇਈ ਅਵਤਾਰ ਮਾਰੋ ਉਠ ਕੇ ਝਾਤੀ, ਬਿਨ ਨੈਣਾ ਨੈਣ ਉਠਾਈਆ। ਪੈਗ਼ੰਬਰ ਖੋਲ੍ਹ ਕੇ ਵੇਖੋ ਤਾਕੀ, ਪਰਦਾ ਅਵਰ ਰਹੇ ਨਾ ਰਾਈਆ। ਗੁਰੂ ਗੁਰਦੇਵ ਸਤਿਗੁਰੂ ਵੇਖੋ ਜਗਤ ਤਮਾਸ਼ੀ, ਚਾਰੋਂ ਕੁੰਟ ਧਿਆਨ ਲਗਾਈਆ। ਮਾਨਵ ਦਿਸੇ ਨਾ ਕੋਇ ਸ਼ਬਦ ਸਵਾਸੀ, ਪ੍ਰਿਥਮੀ ਆਕਾਸ਼ੀ ਪੰਧ ਨਾ ਕੋਇ ਮੁਕਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਪੈਂਡਾ ਪੰਧ ਨਾ ਕੋਇ ਮੁਕਾਈਆ। ਕਲਜੁਗ ਖੇਲ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਰਚਾਈਆ। ਜੋਤ ਜਗੇ ਨਾ ਕਿਸੇ ਲਲਾਟੀ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਰਸ ਮਿਲੇ ਨਾ ਕਾਇਆ ਮਾਟੀ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਨਾਰਦ ਕਹੇ ਸਚ ਪੁਛੋ ਕਲਜੁਗ ਅੰਤਮ ਸਭ ਦੀ ਨੇੜੇ ਆਈ ਵਾਟੀ, ਪਿਛਲਾ ਪੰਧ ਨਾ ਕੋਇ ਮੁਕਾਈਆ। ਅਵਤਾਰ ਪੈਗ਼ੰਬਰ ਗੁਰੂ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਲੇਖਾ ਮੰਗੇ ਬਾਕੀ, ਬਚਿਆ ਰਹਿਣ ਕੋਇ ਨਾ ਪਾਈਆ। ਪਹਿਲੀ ਚੇਤਰ ਸਭ ਨੇ ਲਿਖ ਕੇ ਦੇਣਾ ਸ਼ਬਦੀ ਧਾਰ ਕਿੰਨੇ ਸਿਖ ਮੁਰੀਦ ਸਚਖੰਡ ਦੇ ਸਾਡੇ ਸਾਥੀ, ਬਾਕੀ ਰਾਏ ਧਰਮ ਦੇ ਹੱਥ ਫੜਾਈਆ। ਸੰਮਤ ਸ਼ਹਿਨਸ਼ਾਹੀ ਅੱਠ, ਸ਼ਬਦ ਗੁਰੂ ਨੇ ਸ਼ਬਦ ਅਸਵ ਉਤੇ ਮਾਰਨੀ ਪਲਾਕੀ, ਪਲਾਂ ਵਿਚ ਬ੍ਰਹਿੰਮਡ ਖੰਡ ਆਪਣੇ ਚਰਨਾਂ ਹੇਠ ਦਬਾਈਆ। ਝਟ ਮੁਹੰਮਦ ਕੂਕ ਕੇ ਕਿਹਾ ਮੇਰਾ ਨਾ ਕੋਈ ਲੇਖਾ ਨਾ ਕੋਇ ਹਿਸਾਬੀ, ਗਣਤੀ ਗਣਤ ਨਾ ਕੋਇ ਗਿਣਾਈਆ। ਮੇਰਾ ਇਕੋ ਹੁਜਰਾ ਤੇ ਇਕੋ ਮਹਿਰਾਬੀ, ਮਹਿਬੂਬ ਇਕੋ ਸੀਸ
❋
❋
ਨਿਵਾਈਆ। ਇਕੋ ਕਲਮਾ ਤੇ ਇਕੋ ਅਹਲਾਦੀ, ਅਸਲ ਵਸਲ ਇਕੋ ਇਕ ਸਮਝਾਈਆ। ਇਕੋ ਹੁਕਮ ਤੇ ਇਕੋ ਨਮਾਜ਼ੀ, ਸੱਯਦਾ ਇਕੋ ਇਕ ਰਖਾਈਆ। ਮੈਂ ਸਚ ਦੱਸਾਂ ਮੇਰੇ ਪਰਵਰਦਿਗਾਰ ਨੇ ਮੇਰਾ ਲੇਖਾ ਮੁਕਾਉਣਾ ਸ਼ਤਾਬੀ, ਸ਼ਰਅ ਦਾ ਡੇਰਾ ਦੇਣਾ ਢਾਹੀਆ। ਮੇਰੀ ਉਮਤ ਦਾ ਨਾਤਾ ਤੁਟਣਾ ਪੰਜ ਆਬੀ, ਪੰਚਮ ਪੰਚਮ ਰੰਗ ਰੰਗਾਈਆ। ਖੇਲ ਵੇਖਣਾ ਨਰ ਮਾਦੀ, ਮਦੀਨਾ ਮੱਕਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਾ ਹਰਿ, ਹਰਿ ਕਰਤਾ ਕਾਰ ਕਮਾਈਆ। ਮੁਹੰਮਦ ਕਹੇ ਮੋਜ਼ਾਨਾ ਇਲਲ ਜ਼ੁਅ ਜਾਖੋ ਵਿਜ਼ੀ, ਨਾਜਿਸਤੇ ਉਜ਼ੀਅ ਪੇਸ਼ਾਨੇ ਨਬੀ, ਨੂਰੇ ਨਵੇ ਪਰਵਰਦਿਗਾਰੇ ਜ਼ਾਹਿਕ ਜ਼ਾਹਰ ਜ਼ਹੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਂ ਸਭ ਨੂੰ ਜੋੜਾਂ ਹੱਥ, ਬਿਨ ਹੱਥਾਂ ਹੱਥ ਵਖਾਈਆ। ਵੇਖੋ ਖੇਲ ਪੁਰਖ ਸਮਰਥ, ਜੋ ਕਰਤਾ ਧੁਰਦਰਗਾਹੀਆ। ਜਿਸ ਤੁਹਾਡਾ ਚਲਾਇਆ ਕਾਇਆ ਰਥ, ਜੋਤ ਸ਼ਬਦ ਨਾਲ ਵਡਿਆਈਆ। ਭੰਡਾਰਾ ਦਿਤਾ ਸਤਿ, ਸਚ ਨਾਮ ਅਗੰਮ ਵਰਤਾਈਆ। ਜਿਸ ਦੀ ਸਿਫ਼ਤ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਆਏ ਰਚ, ਰਚਨਾ ਜਗਤ ਵਿਚ ਰਚਾਈਆ। ਅੰਤ ਆਪਣਾ ਭੰਨ ਕੇ ਕਾਇਆ ਮਾਟੀ ਕੱਚ, ਤਨ ਮਾਟੀ ਖ਼ਾਕ ਮਿਲਾਈਆ। ਹੱਡ ਮਾਸ ਨਾੜੀ ਰਹੀ ਕਿਸੇ ਨਾ ਰਤ, ਵਜੂਦ ਨਜ਼ਰ ਕੋਇ ਨਾ ਪਾਈਆ। ਮੇਲ ਮਿਲੇ ਕਮਲਾਪਤਿ, ਪਤਿਪਰਮੇਸ਼ਵਰ ਵਿਚ ਸਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਏ ਦੱਸ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵਾਨ ਆਵੇ ਵਤ, ਬੇਵਤਨ ਵਤਨ ਦੋਵੇਂ ਵੇਖ ਵਖਾਈਆ। ਜਨ ਭਗਤਾਂ ਰੱਖੇ ਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰੀ ਇਕੋ ਇਕ ਆਸ਼ਾ ਅਖ਼ੀਰ, ਬਿਨ ਅੱਖਰਾਂ ਦਿਆਂ ਦ੍ਰਿੜਾਈਆ। ਜਿਸ ਮੇਰਾ ਮਹੱਲ ਕੀਤਾ ਤਾਮੀਰ, ਜ਼ਮੀਰ ਦਿਤੀ ਬਦਲਾਈਆ। ਦਰਸ਼ਨ ਦੇ ਬੇਨਜ਼ੀਰ, ਨੂਰ ਜ਼ਹੂਰ ਦਿਤਾ ਚਮਕਾਈਆ। ਬਦਲ ਕੇ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਸ਼ਰਅ ਦੀ ਸ਼ਰਅ ਨਾਲ ਵਖਾ ਕੇ ਲਕੀਰ, ਲੈਨ ਐਨ ਦਿਤੀ ਸਮਝਾਈਆ। ਨਾਮ ਕਲਮੇ ਦਾ ਪਾ ਕੇ ਜ਼ੰਜੀਰ, ਬੰਧਨ ਧੁਰ ਦਾ ਦਿਤਾ ਬੰਧਾਈਆ। ਨਿਰਗੁਣ ਨੂਰ ਲਾ ਦੱਸ ਤਸਵੀਰ, ਤਸੱਵਰ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੁਹੰਮਦ ਜ਼ਰਾ ਵੇਖ ਆਪਣੀ ਪੁਸ਼ਤ, ਕਰਵਟ ਲੈ ਬਦਲਾਈਆ। ਮਾਲਕ ਦਾ ਹੁਕਮ ਸੁਣ ਦਰੁਸਤ, ਜੋ ਦੋ ਜਹਾਨਾਂ ਰਿਹਾ ਦ੍ਰਿੜਾਈਆ। ਚਾਰ ਯਾਰੀ ਕਰ ਚੁਸਤ, ਉਮਤ ਉਮਤੀ ਨਾਲ ਮਿਲਾਈਆ। ਤੇਰਾ ਲਹਿਣਾ ਦੇਣਾ ਮੁਕਣਾ ਅੰਤ ਮੁਫ਼ਤ, ਮੁਫ਼ਤੀ ਸਾਰੇ ਰੋਵਣ ਮਾਰਨ ਧਾਹੀਆ। ਪ੍ਰਕਾਸ਼ ਰਹਿਣਾ ਨਹੀਂ ਕੋਈ ਅੰਗੁਸ਼ਤ, ਨੂਰ ਨਜ਼ਰ ਕੋਇ ਨਾ ਆਈਆ। ਮੱਕਾ ਕਾਅਬਾ ਹੋਵੇ ਖ਼ੁਸ਼ਕ, ਖੁਸ਼ਹਾਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਮੈਂ ਵੇਖਿਆ ਬਿਨਾ ਅੱਖਰਾਂ, ਅਲਿਫ਼ ਯੇ ਦੀ ਲੋੜ ਰਹੀ ਨਾ ਰਾਈਆ। ਮੇਰੇ ਅੰਤਰ ਉਹ ਸਤਰਾਂ, ਜਿਸ ਨੂੰ ਕਲਮ ਸ਼ਾਹੀ ਕਾਗ਼ਜ਼ ਨਾ ਜਾਣੇ ਰਾਈਆ। ਉਹ ਲੇਖ ਅਗੰਮਾ ਅਗੰਮੀ ਪੱਤਰਾ, ਬਿਨਾ ਮਾਲਕ ਤੋਂ ਵਾਚਣ ਵਾਲਾ ਨਜ਼ਰ ਕੋਇ ਨਾ ਆਈਆ। ਮੇਰੀ ਧਾਰ ਵਿਚ ਜਗਤ
❋
❋
ਧਾਰ ਦਾ ਖ਼ਤਰਾ, ਖ਼ਤਰਨਾਕ ਦਿਆਂ ਸਮਝਾਈਆ। ਸਦੀ ਚੌਧਵੀਂ ਮੇਰੇ ਕਲਮੇ ਦਾ ਹੱਕ ਰਹਿਣਾ ਨਹੀਂ ਕੋਈ ਕਦਰਾ, ਕੰਨੀ ਸਭ ਨੇ ਜਾਣੀ ਕਤਰਾਈਆ। ਜ਼ਿਬਹ ਜੋ ਹੁੰਦਾ ਰਿਹਾ ਭੇਡੂ ਬੱਕਰਾ, ਸ਼ਰਅ ਛੁਰੀ ਨਾਲ ਟਕਰਾਈਆ। ਇਹ ਸਭ ਦਾ ਲੇਖਾ ਪੂਰਾ ਹੋਣਾ ਧਰਨੀ ਧਰਤ ਧਵਲ ਲੱਥਣਾ ਸੱਥਰਾ, ਯਾਰੜੇ ਵਾਲਾ ਸੱਥਰ ਦਏ ਗਵਾਹੀਆ। ਮੇਰੇ ਪਰਵਰਦਿਗਾਰ ਹੁਕਮ ਕਿਸੇ ਨਾ ਕਥਣਾ, ਕਥਨੀ ਕਥ ਨਾ ਕੋਇ ਸੁਣਾਈਆ। ਸਦੀ ਚੌਧਵੀਂ ਮੇਰਾ ਅੰਤ ਅਖ਼ੀਰ ਬੁਰਜ ਢੱਠਣਾ, ਚਾਰ ਯਾਰੀ ਸੰਗ ਨਾ ਕੋਇ ਨਿਭਾਈਆ। ਇਜ਼ਰਾਈਲ ਜ਼ਬਰਾਈਲ ਇਸਰਾਫ਼ੀਲ ਮੇਕਾਈਲ ਚਾਰੋਂ ਉਠ ਉਠ ਭੱਜਣਾ, ਬਰੀ ਤਰੀ ਪੰਧ ਮੁਕਾਈਆ। ਮੇਰੇ ਮਾਲਕ ਖ਼ਾਲਕ ਦਾ ਇਕੋ ਡੋਰੂ ਵੱਜਣਾ, ਡੰਕਾ ਨਾਮ ਕਰੇ ਸ਼ਨਵਾਈਆ। ਮੱਕਾ ਮਦੀਨਾ ਪੈਣਾ ਤਜਣਾ, ਆਫ਼ਤਾਬ ਨਜ਼ਰ ਕੋਇ ਨਾ ਆਈਆ। ਮਹਿਬੂਬ ਦਾ ਇਕੋ ਵਾਰ ਹੋਵੇ ਹੱਜਣਾ, ਹਾਜਤ ਅਵਰ ਰਹੇ ਨਾ ਰਾਈਆ। ਜਿਸ ਦਾ ਨੂਰੀ ਦੀਪਕ ਜਗਣਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਉਸ ਨੇ ਝਗੜਾ ਮੇਟਣਾ ਆਅਲਾ ਅਦਨਾ, ਅਦਨ ਵਾਲੇ ਰੋਵਣ ਮਾਰਨ ਧਾਹੀਆ। ਮੂਸਾ ਈਸਾ ਨਾਲ ਦਗਣਾ, ਅਗਨੀ ਤਤ ਤਤ ਤਪਾਈਆ। ਹੁਕਮ ਅੰਧੇਰ ਇਕੋ ਵਗਣਾ, ਜੜ੍ਹ ਸਭ ਦੀ ਦਏ ਉਖੜਾਈਆ। ਸਦੀ ਚੌਧਵੀਂ ਦਾ ਵੇਲਾ ਅੰਤਮ ਮੁਸ਼ਕਲ ਲੰਘਣਾ, ਲਹਿੰਗੇ ਸਭ ਦੇ ਦਏ ਬਦਲਾਈਆ। ਨਿਸ਼ਾਨ ਮਿਟਣਾ ਤਾਰਾ ਚੰਦਨਾ, ਚੰਦ ਸਿਤਾਰ ਨੀਰ ਵਹਾਈਆ। ਅੱਗੇ ਪਰਵਰਦਿਗਾਰ ਦੀ ਇਕੋ ਹੋਣੀ ਬੰਦਨਾ, ਸੱਯਦੇ ਸਭ ਦੇ ਲੇਖੇ ਪਾਈਆ। ਸ਼ਰਅ ਦਾ ਰਹੇ ਕੋਇ ਨਾ ਬੰਧਨਾ, ਜ਼ੰਜੀਰ ਬੇਨਜ਼ੀਰ ਦਏ ਕਟਾਈਆ। ਜਿਸ ਦਾ ਖੇਲ ਤਕਣਾ ਉਤੇ ਰਾਵੀ ਕੰਢਣਾ, ਕੰਢੀ ਬੈਠੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਹੁਕਮ ਦੱਸਾਂ ਚੰਗੇ, ਚੰਗੀ ਤਰਹ ਜਣਾਈਆ। ਜਿਸ ਵੇਲੇ ਗੋਬਿੰਦ ਨੇ ਮਾਣ ਦਿਤਾ ਸੀ ਮਾਧੋ ਬੈਰਾਗੀ ਬੰਦੇ, ਬੰਦਗੀ ਧੁਰ ਦੀ ਇਕ ਸਮਝਾਈਆ। ਆਤਮ ਬਖ਼ਸ਼ ਕੇ ਪਰਮਾਨੰਦੇ, ਅਨੰਦ ਅਨੰਦ ਵਿਚੋਂ ਵਖਾਈਆ। ਸ਼ਸਤਰ ਧਾਰ ਬਖ਼ਸ਼ ਕੇ ਖੰਡੇ, ਖੰਡਾ ਖੜਗ ਦਿਤਾ ਚਮਕਾਈਆ। ਚਾੜ੍ਹ ਕੇ ਆਪਣੇ ਡੰਡੇ, ਡੰਡਾਵਤ ਪਿਛਲੀ ਦਿਤੀ ਬਦਲਾਈਆ। ਫੇਰ ਹੱਸ ਕੇ ਕਿਹਾ ਇਸ਼ਾਰਾ ਦਿਤਾ ਓਹ ਤਕ ਜਿਸ ਵੇਲੇ ਮੇਰੇ ਪਿਛੋਂ ਢਾਈ ਸੌ ਸਾਲ ਲੰਘੇ, ਸਾਲ ਬਸਾਲਾ ਪੰਧ ਮੁਕਾਈਆ। ਮੈਂ ਮੇਲ ਮਿਲਾਉਣਾ ਜੋ ਸਰਸਾ ਧਾਰ ਲੰਘੇ, ਸਿਰ ਸਿਰ ਆਪਣੇ ਲੇਖੇ ਪਾਈਆ। ਓਸ ਵੇਲੇ ਦੀਨ ਦੁਨੀ ਦੇ ਭਾਗ ਹੋਣੇ ਮੰਦੇ, ਮੰਦ ਭਾਗ ਦਿਸੇ ਲੋਕਾਈਆ। ਕਿਸੇ ਸਮਝ ਨਹੀਂ ਆਉਣੀ ਜ਼ੇਰਜ ਅੰਡੇ, ਉਤਭੁਜ ਸੇਤਜ ਪਰਦਾ ਨਾ ਕੋਇ ਚੁਕਾਈਆ। ਯਾਦ ਰੱਖੀਂ ਧੁਰ ਦੇ ਸ਼ਬਦ ਦਾ ਖੇਲ ਹੋਣਾ ਰਾਵੀ ਕੰਢੇ, ਅਰਜਨ ਦੀ ਧਾਰ ਨਾਲ ਮਿਲਾਈਆ। ਸਤਿਗੁਰ ਸ਼ਬਦ ਦੀ ਨਿਸ਼ਾਨੀ ਪੰਜਾਂ ਗੁਰਮਖਾਂ ਦੇ ਸੀਸ ਹੋਣੇ ਨੰਗੇ, ਨੰਗੀ ਹੋਵੇ ਜਗਤ ਲੋਕਾਈਆ। ਅੱਗੇ ਕਲਜੁਗ ਦੇ ਪੈਂਡੇ ਰਹਿਣ ਨਹੀਂ ਦੇਣੇ ਲੰਬੇ, ਪਾਂਧੀ ਪੰਧ ਨਾ ਕੋਇ ਭਵਾਈਆ। ਪੁਰਖ ਅਕਾਲ ਦੀ ਧਾਰੋਂ ਸਤਿਗੁਰ ਸ਼ਬਦ ਇਕੋ ਜੰਮੇ, ਦੂਜੀ ਜੰਮਣ ਵਾਲੀ ਕੋਇ ਨਾ ਮਾਈਆ। ਜਿਸ ਲੇਖੇ ਪੂਰੇ ਕਰਨੇ ਚੌਦਾਂ ਸੌ ਤੀਹ ਅੰਕ ਦੇ ਪੰਨੇ, ਪਨਿਸ਼ਮੈਂਟ ਦੇਵੇ ਸਰਬ ਲੋਕਾਈਆ। ਤੋੜਨੇ ਸ਼ਰਅ ਦੇ ਹੱਦ ਬੰਨੇ, ਸਭ ਦਾ ਲੇਖਾ ਦੇਣਾ ਚੁਕਾਈਆ। ਗੋਬਿੰਦ ਦਾ ਲਹਿਣਾ ਪੂਰਾ ਹੋਵੇ ਜੋ ਮਾਣ ਦਵਾਇਆ ਇਕੋ ਕੰਨੇ, ਕੰਨਾ ਗੋਬਿੰਦ ਦਿਤਾ ਪਰਗਟਾਈਆ। ਫੇਰ ਨਿਸ਼ਾਨ ਮੇਟਣਾ ਤਾਰਾ ਚੰਨੇ, ਚੰਦ ਚਾਂਦਨਾ ਇਕੋ ਡਗਮਗਾਈਆ। ਇਹ ਖੇਲ ਸ੍ਰੀ ਭਗਵੰਨੇ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਨੂਰ ਇਲਾਹੀਆ। ਧੁਰ ਨੂਰ ਕਹੇ ਇਕੋ ਇਕ ਅਲਾਹ, ਆਲਮੀਨ ਇਕੋ ਅਖਵਾਇੰਦਾ। ਇਕੋ ਇਕ ਸਤਿਗੁਰ ਸ਼ਬਦ ਮਲਾਹ, ਜੋ ਜੁਗ ਜੁਗ ਬੇੜਾ ਮਾਤ ਚਲਾਇੰਦਾ। ਇਕੋ ਇਕ ਮਾਲਕ ਹੱਕ ਖ਼ੁਦਾ, ਖ਼ੁਦ ਮਾਲਕ ਇਕੋ ਨਜ਼ਰੀ ਆਇੰਦਾ। ਜਿਸ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਜੁਦਾ, ਕਲਜੁਗ ਅੰਤਮ ਪੰਧ ਮੁਕਾਇੰਦਾ। ਸਦੀ ਚੌਧਵੀਂ ਸਭ ਨੂੰ ਅੰਤਮ ਕਰੇ ਵਿਦਾ, ਦਰਗਹ ਸਾਚੀ ਸਚ ਘਰ ਬਹਾਇੰਦਾ। ਆਪਣੇ ਹੱਥ ਰੱਖੇ ਬਿਧਾ, ਵਿਧੀ ਅਵਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਇੰਦਾ। ਨਾਰਦ ਕਹੇ ਨੀ ਸਦੀ ਚੌਧਵੀਂ ਜਗਤ ਚੌਧਰਾਣੀ, ਆਪਣੀ ਅੱਖ ਉਠਾਈਆ। ਓਹ ਤਕ ਖੇਲ ਨੂਰ ਨੁਰਾਨੀ, ਨਰ ਹਰਿ ਕੀ ਆਪਣਾ ਹੁਕਮ ਵਰਤਾਈਆ। ਵੇਖੀਂ ਅਗਲੇ ਸਾਲ ਮੁਹੰਮਦ ਦੀ ਉਮਤ ਵਿਚ ਆਵੇ ਪ੍ਰੇਸ਼ਾਨੀ, ਪ੍ਰੇਸ਼ਾਨੀ ਵਿਚ ਸਾਰੇ ਦੇਣੇ ਕਰਾਈਆ। ਅਵਤਾਰ ਪੈਗ਼ੰਬਰ ਗੁਰੂਆਂ ਨੇ ਤਕਣਾ ਖੇਲ ਮਹਾਨੀ, ਮਹਾਂਯੁਧ ਦਾ ਲੇਖਾ ਦੇਣਾ ਬਣਾਈਆ। ਜਿਹੜਾ ਖੰਡਾ ਆਦਿ ਸ਼ਕਤ ਤੇ ਰੱਖਿਆ ਆਦਿ ਭਵਾਨੀ, ਦੁਰਗਾ ਭਵਾਨੀ ਸਿੰਘ ਸ਼ੇਰ ਸਵਾਰੀ ਆਪਣਾ ਸੀਸ ਨਿਵਾਈਆ। ਜਗਤ ਭੁੱਲ ਜਾਵੇ ਰਾਮ ਰਾਵਣ ਦੀ ਕਹਾਣੀ, ਕੌਰਵਾਂ ਪਾਂਡਵਾਂ ਕੀ ਨਿਸ਼ਾਨੀ, ਕਲਜੁਗ ਦਾ ਤੀਰ ਤੇ ਗੋਬਿੰਦ ਦੀ ਤਿੱਖੀ ਕਾਨੀ, ਅਣਿਆਲਾ ਇਕੋ ਇਕ ਵਖਾਈਆ। ਸਭ ਦੀ ਜੂਹ ਹੋ ਜਾਣੀ ਬੇਗਾਨੀ, ਮਾਲਕ ਖ਼ਾਲਕ ਆਪਣਾ ਹੁਕਮ ਵਰਤਾਈਆ। ਕਿਉਂ ਕਲਜੁਗ ਕਹੇ ਮੇਰੇ ਮਾਲਕ ਜ਼ਰੂਰ ਕਰੀਂ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਮੈਂ ਚਾਹੁੰਦਾ ਤੇਰੇ ਨਾਮ ਕਲਮੇ ਦੀ ਪੜ੍ਹੇ ਕੋਇ ਨਾ ਬਾਣੀ, ਤੇਰੇ ਦਰ ਤੇ ਸੀਸ ਨਾ ਕੋਇ ਝੁਕਾਈਆ। ਸਭ ਦੇ ਘਰ ਨਾਚ ਨੱਚੇ ਮਾਇਆ ਰਾਣੀ, ਘੁੰਗਟ ਆਪਣਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਪ੍ਰਭੂ ਚਲਾਕ ਬੜਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰਿਸ਼ਟੀ ਨੂੰ ਬਣਾ ਦੇਵੇ ਦੋ ਧੜਾ, ਧੜੀ ਸੇਰ ਆਪਣੇ ਹੱਥ ਵੰਡਾਈਆ। ਸਮੁੰਦ ਸਾਗਰ ਹੋਵੇ ਗੜ੍ਹਾ, ਡੂੰਘੀ ਖਾਈ ਦਏ ਵਖਾਈਆ। ਹੁਕਮ ਦੇਵੇ ਜਿਹੜਾ ਨਾ ਕਿਸੇ ਲਿਖਿਆ ਤੇ ਨਾ ਕਿਸੇ ਪੜ੍ਹਾ, ਚਾਰ ਜੁਗ ਦੇ ਸ਼ਾਸਤਰ ਸਮਝ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਨੇ ਵਲ ਛਲ ਵਿਚ ਸਭ ਨਾਲ ਕਰ ਜਾਣਾ ਕੜਾ, ਕੜਾ ਗੋਬਿੰਦ ਵਾਲਾ ਦਏ ਗਵਾਹੀਆ। ਮੁਹੰਮਦ ਦਾ ਲੇਖੇ ਲੱਗਣਾ ਮਕਬਰੇ ਵਾਲਾ ਪਾਣੀ ਦਾ ਉਹ ਘੜਾ, ਜਿਸ ਨੂੰ ਨਾਨਕ ਕੁੰਭ ਕਹਿ ਕੇ ਗਿਆ ਸੁਣਾਈਆ। ਕਲਜੁਗ ਕੂੜੀ ਕਿਰਿਆ ਵਹਿਣ ਵਹਿਣਾ ਹੜ੍ਹਾ, ਅੱਗੇ ਹੋ ਨਾ ਕੋਇ ਅਟਕਾਈਆ। ਪੁਰਖ ਅਕਾਲ ਦੀਨ ਦਿਆਲ ਪ੍ਰਕਾਸ਼ ਨੂਰ ਜੋਤ ਕਰੇ ਨਰਾਇਣ ਨਰਾ, ਨਰ ਹਰਿ ਆਪਣੀ ਕਲ ਵਖਾਈਆ, ਜਿਸ ਦੀ ਭੇਵ ਨਾ ਪਾਏ ਮਧਮ ਬੈਖਰੀ ਪਸੰਤੀ ਪਰਾ, ਬਾਣੀ ਚਾਰੇ ਸਿਫ਼ਤ ਸਾਲਾਹੀਆ। ਉਸ ਨੇ ਖੇਲ ਖਿਲਾਉਣਾ ਜਗਤ ਸ਼ਰਅ ਨਾਲ ਸ਼ਰਅ, ਸ਼ਰੀਅਤ ਸਭ ਦੀ ਵੇਖ ਵਖਾਈਆ। ਉਸ ਦਾ ਫ਼ਰਮਾਨ ਦੋ ਜਹਾਨ ਹੁਕਮ ਵਾਲਾ ਇਕੋ ਜ਼ਰਾ, ਜ਼ੱਰੇ ਜ਼ੱਰੇ ਵਿਚ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਨਾਰਦਾ ਕੀ ਦੱਸਿਆ, ਪੰਡਤ ਪਾਂਧੇ ਦੇ ਜਣਾਈਆ। ਨਾਰਦ ਖਿੜ ਖਿੜਾ ਕੇ ਹੱਸਿਆ, ਆਪਣੀ ਬੋਦੀ ਰਿਹਾ ਹਿਲਾਈਆ। ਮੈਂ ਨੌ ਖੰਡ ਪ੍ਰਿਥਮੀ ਨੱਸਿਆ, ਭੱਜਿਆ ਵਾਹੋ ਦਾਹੀਆ।
❋
❋
ਜਿਧਰ ਵੇਖਾਂ ਓਧਰ ਅੰਧੇਰੀ ਮੱਸਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਰਸਨਾ ਜਿਹਵਾ ਬੱਤੀ ਦੰਦਾਂ ਨਾਲ ਗ੍ਰੰਥਾਂ ਸ਼ਾਸਤਰਾਂ ਦਾ ਸੁਣਿਆ ਜੱਸਿਆ, ਹਿਰਦੇ ਹਰਿ ਨਾ ਕੋਇ ਵਸਾਈਆ। ਤੁਹਾਡਾ ਨਾਮ ਕਲਮਾ ਵਿਕਦਾ ਵਿਚ ਟਕਿਆ, ਤੁਹਾਡੇ ਸਿੱਖ ਮੁਰੀਦ ਟਕਿਆਂ ਵਾਲੀ ਕੀਮਤ ਪਾਈਆ। ਫੇਰ ਦੱਸਾਂ ਤੁਹਾਡੇ ਨਾਮ ਕਲਮਿਆਂ ਪਾਇਆ ਰੱਟਿਆ, ਰੱਟਾ ਦੀਨ ਦੁਨੀ ਵਖਾਈਆ। ਸਚ ਪੁਛੋ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਗੁਰ ਗੋਬਿੰਦ ਦਾ ਢਈਆ ਟੱਪਿਆ, ਟੱਪਾ ਟੱਪਾ ਸਭ ਨੇ ਦੇਣਾ ਸੁਣਾਈਆ। ਮੁਹੰਮਦਾ ਤੇਰੀ ਉਮਤ ਦਾ ਬੂਟਾ ਪੱਕਿਆ, ਫਲ ਅੰਤਮ ਵਾਰ ਤੇਰੀ ਝੋਲੀ ਦੇਣਾ ਰਖਾਈਆ। ਨਾਤਾ ਟੁੱਟ ਜਾਣਾ ਚਾਰ ਯਾਰੀ ਸਕਿਆ, ਸਗਲਾ ਸੰਗ ਨਾ ਕੋਇ ਰਖਾਈਆ। ਸਦੀ ਚੌਧਵੀਂ ਤੇਰਾ ਅੰਤ ਅੰਗੀਠਾ ਤਪਿਆ, ਅਗਨੀ ਤਤ ਨਾ ਕੋਇ ਬੁਝਾਈਆ। ਪਤਾ ਨਹੀਂ ਪਰਵਰਦਿਗਾਰ ਸਾਂਝਾ ਯਾਰ ਕਿਉਂ ਸ਼ਬਦੀ ਧਾਰ ਸਖ਼ਤ ਕਰਨ ਲੱਗਾ ਹੱਦਿਆ, ਹਾਲਤ ਸਮਝ ਕਿਸੇ ਨਾ ਆਈਆ। ਸੱਚਾ ਨੂਰ ਜ਼ਹੂਰ ਨਹੀਂ ਅਗੰਮਾ ਤੱਕਿਆ, ਜਿਸ ਦੀ ਦੋ ਜਹਾਨ ਰੁਸ਼ਨਾਈਆ। ਓਸ ਨੇ ਝਗੜਾ ਮੇਟਣਾ ਮਦੀਨਾ ਮੱਕਿਆ, ਕਾਅਬਿਆਂ ਪਏ ਦੁਹਾਈਆ। ਓਹ ਵੇਖੋ ਮੂਸਾ ਈਸਾ ਦਾ ਸੀਨਾ ਫਟਿਆ, ਪੱਟੀ ਪ੍ਰੇਮ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਪੰਝੀ ਮਾਘ ਕਹੇ ਮੇਰਾ ਦਿਵਸ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਪ੍ਰਕਾਸ਼ ਤਕਾਂ ਆਦਿ ਨਿਰੰਜਣਾ, ਨਰ ਨਰਾਇਣ ਨੂਰ ਇਲਾਹੀਆ। ਜੋ ਗ਼ਰੀਬ ਨਿਮਾਣਿਆਂ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਉਸ ਦੇ ਚਰਨ ਧੂੜੀ ਨਹਾਵਾਂ ਮਜਨਾ, ਮਸਤਕ ਟਿੱਕੇ ਖ਼ਾਕ ਰਮਾਈਆ। ਜਿਸ ਦਾ ਚਰਨੋਦਕ ਅੰਮ੍ਰਿਤ ਰਸ ਲੈ ਬਿਨ ਪੀਤਿਆਂ ਰੱਜਣਾ, ਰਜੋ ਤਮੋ ਸਤੋ ਤਿੰਨਾਂ ਗੁਣਾਂ ਦਾ ਡੇਰਾ ਢਾਹੀਆ। ਜਿਸ ਦਾ ਛੱਬੀ ਮਾਘ ਨੂੰ ਦੀਪਕ ਜਗਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਨਿਸ਼ੰਗ ਸਾਰੀਆਂ ਉਠ ਕੇ ਭੱਜਣਾ, ਰਾਵੀ ਨੂੰ ਇਸ਼ਾਰਾ ਕਰ ਕੇ ਲੈਣਾ ਬੁਲਾਈਆ। ਆਹ ਤਕ ਵੇਖ ਖੇਲ ਗੋਪਾਲ ਮੂਰਤ ਮਦਨਾ, ਕਵਲ ਨੈਣ ਕੀ ਆਪਣੀ ਕਾਰ ਭੁਗਤਾਈਆ। ਜਿਉਂ ਸਤਿਗੁਰ ਅਰਜਨ ਦਾ ਬਣਿਆ ਸੱਜਣਾ, ਪੁਰਖ ਅਕਾਲਾ ਦੀਨ ਦਿਆਲਾ ਤਤੀ ਤਵੀ ਸੋਭਾ ਪਾਈਆ। ਉਸ ਨੇ ਜ਼ਰੂਰ ਕੱਲ ਨੂੰ ਸਦੀ ਚੌਧਵੀਂ ਦਾ ਲੇਖਾ ਦੱਸਣਾ, ਕਿਸ ਬਿਧ ਮੁਹੰਮਦ ਦੀ ਹੋਵੇ ਅੰਤ ਸਫ਼ਾਈਆ। ਇਹ ਖੇਲ ਸੂਰੇ ਸਰਬੰਗਣਾ, ਕਰਨਹਾਰ ਕਰਤਾ ਜਿਸ ਦੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਖੋਜਿਆਂ ਕਿਸੇ ਨਾ ਲੱਭਣਾ, ਦੋ ਨੈਣਾਂ ਨਜ਼ਰ ਕਿਸੇ ਨਾ ਆਈਆ।
❋
❋
੨੬ ਮਾਘ ਸ਼ਹਿਨਸ਼ਾਹੀ ਸੰਮਤ ੭ ਦਲੀਪ ਸਿੰਘ, ਪਿਆਰੀ, ਦਲੀਪ ਸਿੰਘ, ਦੀਦਾਰ ਸਿੰਘ, ਸੰਤਾ ਸਿੰਘ, ਮੇਲਾ ਸਿੰਘ ਹਜ਼ਾਰਾ ਸਿੰਘ, ਮਣਸ਼ਾ ਸਿੰਘ, ਆਸਾ ਸਿੰਘ, ਬਲਾਕਾ ਸਿੰਘ, ਪਿਆਰਾ ਸਿੰਘ, ਰਵੇਲ ਕੌਰ, ਕਰਤਾਰ ਕੌਰ, ਮੱਖਣ ਸਿੰਘ, ਭਾਗ ਸਿੰਘ,
ਦਰਸ਼ਨ ਕੌਰ, ਨੰਤੀ ਗੰਡਾ ਸਿੰਘ, ਹਜ਼ਾਰਾ ਸਿੰਘਬਾਬੂਪੁਰ, ਬੂੜ ਸਿੰਘ, ਮਹਿੰਦਰ ਕੌਰ ਵਜ਼ੀਰ ਪੁਰ,
ਵਰਖਾ ਸਿੰਘ ਬਾਬੂਪੁਰ, ਪ੍ਰੀਤੋ ਤਲਵੰਡੀ, ਅਜੀਤ ਸਿੰਘ ਕਤੋਵਾਲ, ਸਵਰਨੀ ਸੇਖਵਾਂ,
ਗੁਰਚਰਨ ਸਿੰਘ ਕਤੋਵਾਲ, ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਨਾਰਦ ਕਹੇ ਮੈਂ ਆ ਗਿਆ ਤੁਰਦਾ ਤੁਰਦਾ, ਤੁਰੀਆ ਤੋਂ ਪਰੇ ਵੇਖਣ ਵਾਲਿਓ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰ ਖੇਲ ਵੇਖੋ ਸੱਚੇ ਸਤਿਗੁਰ ਦਾ, ਜਿਸ ਸਤਿਗੁਰ ਨੂੰ ਸਾਰ ਸ਼ਬਦ ਕਹਿ ਕੇ ਸਾਰੇ ਗਾਈਆ। ਜਿਸ ਦਾ ਖੇਲ ਅਗੰਮ ਅਥਾਹ ਧੁਰ ਦਾ, ਸਚਖੰਡ ਸਾਚਾ ਖੇਲ ਖਿਲਾਈਆ। ਉਸ ਦਾ ਰੂਪ ਅਗੰਮਾ ਅਗੰਮੇ ਨੂਰ ਦਾ ਨਾ ਫਿਰਦਾ ਨਾ ਤੁਰਦਾ, ਤੁਰਤ ਆਪਣੀ ਖੇਲ ਖਿਲਾਈਆ। ਜਿਸ ਮੁਹੰਮਦ ਦਾ ਵਜੂਦ ਕੀਤਾ ਮੁਰਦਾ, ਮਾਟੀ ਖ਼ਾਕ ਨਾਲ ਮਿਲਾਈਆ। ਉਹ ਰੂਪ ਧਰ ਅਗਲੇ ਹਜ਼ੂਰ ਦਾ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਸਭ ਦਾ ਵੇਲਾ ਵਕਤ ਆਇਆ ਮਸ਼ਕੂਰ ਦਾ, ਸ਼ੁਕਰੀਏ ਵਿਚ ਸੀਸ ਨਿਵਾਈਆ। ਜਿਸ ਦਾ ਖੇਲ ਸਦਾ ਭਰਪੂਰ ਦਾ, ਭਰਪੂਰ ਰਿਹਾ ਸਰਬ ਠਾਈਂਆ। ਪੰਧ ਮੇਟ ਕੇ ਨੇੜੇ ਦੂਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਵੇਖੋ ਖੇਲ ਅਗੰਮ ਅਪਾਰਾ, ਪੈਗ਼ੰਬਰਾਂ ਦਿਆਂ ਜਣਾਈਆ। ਮੁਹੰਮਦਾ ਲੈ ਹੁਲਾਰਾ, ਮਹਿਬੂਬ ਦਿਆਂ ਵਖਾਈਆ। ਤਕ ਲੈ ਰਾਵੀ ਕਿਨਾਰਾ, ਕੰਢਾ ਘਾਟ ਸੋਭਾ ਪਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਦੋਬਾਰਾ, ਦੋ ਜਹਾਨਾਂ ਵੇਖ ਵਖਾਈਆ। ਲਹਿਣਾ ਦੇਣਾ ਲੇਖੇ ਲਾਵੇ ਚਾਰ ਯਾਰਾ, ਯਾਰੀ ਯਾਰਾਂ ਨਾਲ ਮਿਲਾਈਆ। ਸਦੀ ਚੌਧਵੀਂ ਦੀਆਂ ਤਕ ਬਹਾਰਾਂ, ਖ਼ੁਸ਼ੀਆਂ ਨਾਲ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਨਾਰਦ ਕਹੇ ਮੁਹੰਮਦ ਖੇਲ ਵੇਖ ਪਰਵਰਦਿਗਾਰ, ਬੇਪਰਵਾਹ ਰਿਹਾ ਜਣਾਈਆ। ਜਿਸ ਦੇ ਬਣੇ ਰਹੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਉਹ ਰੂਪ ਅਗੰਮਾ ਬੈਠਾ ਧਾਰ, ਸਦੀ ਚੌਧਵੀਂ ਆਪਣੀ ਵੰਡ ਵੰਡਾਈਆ। ਪੁਰਖ ਦਿਸੇ ਨਾ ਨਾਰ, ਨਰ ਨਰਾਇਣ ਸੋਭਾ ਪਾਈਆ। ਤਨ ਕਮੀਜ਼ ਦਿਤਾ ਉਤਾਰ, ਪੂਰਬ ਪੱਛਮ ਵੇਖੇ ਚਾਈਂ ਚਾਈਂਆ। ਉਸ ਦਾ ਕਰ ਦੀਦਾਰ, ਜਿਸ ਦੀਦ ਨੂਰ ਦਿਤਾ ਚਮਕਾਈਆ। ਸੁਣ ਅਗੰਮ ਇਜ਼ਹਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਹੜੇ ਸਪਾਰੇ ਸਕਿਆ ਨਾ ਮੂਲ ਉਚਾਰ, ਰਸਨਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਮੁਹੰਮਦ ਕਹੇ ਓਏ ਨਾਰਦਾ ਸ਼ੈਤਾਨਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੇਖ ਵਖਾਈਆ। ਮੇਰਾ ਸਭ ਤੋਂ ਵੱਖਰਾ ਫ਼ਰਮਾਨਾ, ਹੁਕਮ ਹੱਕ ਦਿਤਾ ਖ਼ੁਦਾਈਆ। ਅਲਾਹੀ ਅਲਹਾਮ ਵਾਲਾ ਪੈਗ਼ਾਮਾ, ਪੈਗ਼ੰਬਰ ਬਣ ਕੇ ਦਿਆਂ ਦ੍ਰਿੜਾਈਆ। ਡੰਡਾਵਤ ਦੀ ਜਗਹ ਸੱਯਦੇ ਵਿਚ ਕਰ ਸਲਾਮਾ, ਨਿਵ ਨਿਵ ਸੀਸ ਨਿਵਾਈਆ। ਝਟ ਨਾਰਦ ਕਿਹਾ ਮੈਂ ਪੈਗ਼ੰਬਰ ਕੋਈ ਨਾ ਮਾਨਾਂ, ਵਲੀ ਅੱਲਾ ਨਾ ਕੋਇ
❋
❋
ਵਡਿਆਈਆ। ਮੈਂ ਜਦ ਝੁਕਾਂ ਤੇ ਝੁਕਾਂ ਇਕ ਅਮਾਮਾ, ਜਿਸ ਨੂੰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਸੁਣ ਅਗੰਮ ਹੋਰ ਹੁਕਮ ਫ਼ਰਮਾਨਾ, ਕੀ ਮਿਹਰਵਾਨ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਦ੍ਰਿੜਾਈਆ। ਮੁਹੰਮਦ ਕਹੇ ਪੰਡਤਾ ਮੇਰਾ ਬਣ ਅਜ਼ੀਜ਼, ਪਿਆਰ ਨਾਲ ਸਮਝਾਈਆ। ਦੱਸਾਂ ਸਚ ਤਮੀਜ਼, ਤ੍ਰਿਸ਼ਨਾ ਜਗਤ ਗਵਾਈਆ। ਪੂਰੀ ਕਰ ਰੀਝ, ਸਿਰ ਤੇਰੇ ਹੱਥ ਟਿਕਾਈਆ। ਖ਼ੁਸ਼ੀਆਂ ਵਾਲੀ ਵਖਾਵਾਂ ਈਦ, ਦੁੱਖ ਰੋਗ ਦਾ ਡੇਰਾ ਢਾਹੀਆ। ਕਾਅਬਿਆਂ ਵਾਲੀ ਤਕ ਮਸੀਤ, ਮਸਲਾ ਇਕੋ ਇਕ ਸਮਝਾਈਆ। ਝਟ ਮੁਹੰਮਦ ਨੇ ਬਿਸਮਿੱਲਾ ਲਿਖ ਕੇ ਨਾਰਦ ਨੂੰ ਕਿਹਾ ਆਹ ਗਲ ਵਿਚ ਪਾ ਲੈ ਮੇਰਾ ਤਾਵੀਜ਼, ਪਿਛਲੀ ਰੀਤੀ ਦੇਣੀ ਤਜਾਈਆ। ਨਾਲੇ ਧਰਨੀ ਉਤੇ ਮਾਰੀ ਲੀਕ, ਲਾਈਨ ਦਿਤੀ ਬਣਾਈਆ। ਟੱਪ ਕੇ ਅੱਗੇ ਆ ਜਾ ਠੀਕ, ਠਾਕਰ ਪਿਛਲੇ ਦੇਣੇ ਭੁਲਾਈਆ। ਆਪਣੇ ਖ਼ੁਦਾ ਦੀ ਮੈਂ ਖ਼ੁਦ ਕਰਾਂ ਤਸਦੀਕ, ਸ਼ਹਾਦਤ ਇਕੋ ਇਕ ਭੁਗਤਾਈਆ। ਪਿਛਲੀ ਗਫ਼ਲਤ ਰਹਿਣ ਨਾ ਦੇਵਾਂ ਨੀਂਦ, ਆਲਸ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਸਮਝਾਈਆ। ਨਾਰਦ ਕਹੇ ਮੁਹੰਮਦ ਮੈਨੂੰ ਪੁਛ ਲੈਣ ਦੇ ਕੋਲੋਂ ਆਪਣੇ ਭਗਵੰਤ, ਕੀ ਹੁਕਮ ਦ੍ਰਿੜਾਈਆ। ਕਿਹੜਾ ਚੰਗਾ ਮੰਤ, ਕਿਸ ਦੀ ਕਰਾਂ ਪੜ੍ਹਾਈਆ। ਕਿਸ ਨੇ ਰਹਿਣਾ ਅੰਤ, ਜੋ ਜੰਮਣ ਮਰਨ ਵਿਚ ਨਾ ਆਈਆ। ਪੈਗ਼ੰਬਰ ਚੰਗਾ ਕਿ ਪੰਡਤ, ਪ੍ਰਭ ਕਿਸ ਨੂੰ ਦੇਵੇ ਵਡਿਆਈਆ। ਕਿਸ ਦੀ ਮਹਿੰਮਾ ਅਗਣਤ, ਗਿਣਤੀ ਗਿਣੀ ਨਾ ਜਾਈਆ। ਕਿਸ ਦਾ ਪਿਆਰ ਨਾਲ ਜੀਵ ਜੰਤ, ਜਗਤ ਜਹਾਨ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਾਰਦ ਨਿਉਂ ਕੇ ਸੀਸ ਨਿਵਾਈਆ। ਨਾਰਦ ਕਿਹਾ ਓ ਲੁਕਣ ਛੁਪਣ ਵਾਲੇ ਪ੍ਰਭੂ, ਪ੍ਰਭਾ ਕੁਛ ਮੈਨੂੰ ਦੇ ਜਣਾਈਆ। ਓ ਤੈਨੂੰ ਕਿਹੜਾ ਲੱਭੂ, ਲਬਾਂ ਕੱਟਣ ਵਾਲਾ ਕੀ ਮੈਨੂੰ ਰਿਹਾ ਸਮਝਾਈਆ। ਮੇਰਾ ਕਿਸ ਨਾਲ ਯਰਾਨਾ ਲੱਗੂ, ਕਵਣ ਮੇਰਾ ਪੀਰ ਗੁਸਾਈਂਆ। ਕਵਣ ਮੈਨੂੰ ਮਕਬਰਿਆਂ ਵਿਚ ਦੱਬੂ, ਕਵਣ ਅਗਨੀ ਤਤ ਜਲਾਈਆ। ਦੱਸ ਸਾਡੇ ਦੋਹਾਂ ਵਿਚੋਂ ਪਹਿਲਾ ਕਿਹੜਾ ਲੱਦੂ, ਜਗਤ ਜਹਾਨ ਜਾਏ ਤਜਾਈਆ। ਕਿਸ ਦਾ ਦੀਪਕ ਜਗੂ, ਦੋ ਜਹਾਨ ਕਰੇ ਰੁਸ਼ਨਾਈਆ। ਕਿਸ ਦਾ ਪ੍ਰਕਾਸ਼ ਮਘੂ, ਮਗ਼ਰਬ ਮਸ਼ਰਕ ਕਰੇ ਰੁਸ਼ਨਾਈਆ। ਕਿਹੜਾ ਤੇਰੀ ਬਣੇ ਯੱਦੂ, ਯਦੀ ਦੇਣਾ ਸਮਝਾਈਆ। ਕਿਹੜਾ ਵੰਡੂ ਹੱਦੂ, ਹੱਦ ਦੇਣੀ ਵਖਾਈਆ। ਕਿਹੜਾ ਮਾਤਲੋਕ ਵਿਚੋਂ ਵੰਞੂ, ਵੰਝ ਮੁਹਾਣਾ ਨਜ਼ਰ ਕੋਇ ਨਾ ਆਈਆ। ਕਿਉਂ ਮੇਰਾ ਲਹਾਉਂਦਾ ਜੰਞੂ, ਬੋਦੀ ਰਿਹਾ ਕਟਾਈਆ। ਕੀ ਇਹਦਾ ਚੰਗਾ ਪੰਜ ਤਤ ਤਨੂ, ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਦੇਣਾ ਖੁਲ੍ਹਾਈਆ। ਪੁਰਖ ਅਕਾਲ ਕਿਹਾ ਸੁਣ ਨਾਰਦ ਮੇਰੇ ਪਾਂਡੇ, ਜੀਉ ਪਿੰਡ ਦਿਆਂ ਜਣਾਈਆ। ਮੁਹੰਮਦ ਵਰਗੇ ਮੇਰੇ ਢੋਲੇ ਗਾਂਦੇ, ਗਾ ਗਾ ਖ਼ੁਸ਼ੀ ਮਨਾਈਆ। ਲੋਕਮਾਤ ਆਉਂਦੇ ਜਾਂਦੇ, ਭੱਜਣ ਵਾਹੋ ਦਾਹੀਆ। ਹੁਕਮੇ ਅੰਦਰ ਬਾਂਧੇ, ਪਲੂ ਸਕੇ ਨਾ ਕੋਇ ਛੁਡਾਈਆ। ਏਸ ਦੀ ਉਮਤ ਨੇ ਖਾਣੇ ਪਸ਼ੂ ਤੇ ਢਾਂਡੇ, ਢੋਰਾਂ ਖੱਲ ਲੁਹਾਈਆ। ਸਪੂਤ ਰਹਿਣੇ ਨਹੀਂ ਧਰਨੀ ਤੇਰੀ ਮਾਂ ਦੇ, ਜਨਣੀ ਕੁੱਖ ਨਾ ਕੋਇ ਵਡਿਆਈਆ। ਅੰਤ ਰੂਪ ਬਣਨੇ ਕਾਂ ਦੇ, ਕਾਗੋਂ ਹੰਸ ਨਾ ਕੋਇ ਵਖਾਈਆ। ਜਿਨ੍ਹਾਂ ਨੇ ਬੱਚੇ ਜ਼ਿਬਹ ਕਰਨੇ ਗਾਂ ਦੇ, ਕ੍ਰਿਸ਼ਨ ਗਵਾਲਾ ਅੱਖ ਉਠਾਈਆ। ਝਗੜੇ ਪਾਉਂਣੇ ਮੇਰੇ ਨਾਂ ਦੇ, ਨਾਮ ਨਾਮ ਨਾਲ ਟਕਰਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਹੁਕਮ ਵਿਚ ਜਣਾਈਆ। ਨਾਰਦ ਕਹੇ ਮੁਹੰਮਦਾ ਮੈਂ ਸੁਣਿਆ ਧੁਰ ਦਾ ਕਹਿਣਾ, ਧੁਰ ਮਾਲਕ ਦਿਤਾ ਸੁਣਾਈਆ। ਤੂੰ ਮਾਤਲੋਕ ਨਹੀਂ ਰਹਿਣਾ, ਤਨ ਨਜ਼ਰ ਕੋਇ ਨਾ ਆਈਆ। ਤੇਰੀ ਉਮਤ ਬੈਠ ਨਹੀਂ ਰਹਿਣਾ, ਕਲਮਾ ਸੰਗ ਨਾ ਕੋਇ ਬਣਾਈਆ। ਆਹ ਤਕ ਔਹ ਤਕ ਚੌਦਾਂ ਤਬਕ ਦਾ ਬੁਰਜ ਢਹਿਣਾ, ਮਹੱਲ ਅਟਲ ਨਾ ਕੋਇ ਸੁਹਾਈਆ। ਉਹ ਵੇਖ ਭੱਜੀ ਫਿਰਦੀ ਤੇਰੀ ਸਦੀ ਚੌਧਵੀਂ ਜਿਸ ਦਾ ਨੀਰ ਨੈਣਾਂ ਚੋਂ ਵਹਿਣਾ, ਵਹਿਣ ਜਗਤ ਵਾਲਾ ਬਣਾਈਆ। ਉਸ ਵੇਲੇ ਪਰਵਰਦਿਗਾਰ ਦਾ ਸਭ ਨੇ ਭਾਣਾ ਸਹਿਣਾ, ਜਿਸ ਦੇ ਭਾਣੇ ਨੂੰ ਮੰਨ ਕੇ ਅਰਜਨ ਰਾਵੀ ਉਤੇ ਆਪਣਾ ਆਪ ਜਾਏ ਤਜਾਈਆ। ਉਸ ਸਾਹਿਬ ਨੇ ਚੈਨ ਨਹੀਂ ਲੈਣਾ, ਲਹਿਣਾ ਦੇਣਾ ਸਭ ਦਾ ਦਏ ਤਜਾਈਆ। ਉਹ ਵੇਖੇ ਖੇਲ ਹੋ ਕੇ ਤ੍ਰਫ਼ੈਣਾ, ਤਰਫ਼ਦਾਰੀ ਵਿਚ ਆਪਣੀ ਕਾਰ ਕਮਾਈਆ। ਨਾਤਾ ਤੁਟਣਾ ਭਾਈ ਭੈਣਾ, ਸਾਕ ਸੈਣਾ ਨਜ਼ਰ ਕੋਇ ਨਾ ਆਈਆ। ਪਰ ਯਾਦ ਰੱਖੀਂ ਨਾਰਦ ਕਿਹਾ ਇਕ ਵੇਰਾਂ ਮੈਨੂੰ ਵੀ ਮੇਰੇ ਮਾਲਕ ਨੇ ਚੜ੍ਹਾ ਦੇਣਾ ਉਤੇ ਬੋਹੜ ਦਿਆਂ ਟਹਿਣਾਂ, ਕੂਕ ਕੂਕ ਕੇ ਦੇਣਾ ਸੁਣਾਈਆ। ਪਰ ਯਾਦ ਰੱਖ ਲਈਂ ਜਿਸ ਵੇਲੇ ਸਦੀ ਚੌਧਵੀਂ ਦੀ ਗੋਲੀ ਨੇ ਪਾਇਆ ਗਲ ਵਿਚ ਗਹਿਣਾ, ਮੇਰੇ ਤਾਵੀਜ਼ ਦਾ ਤਵੀਤ ਜਗਤ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਨੂੰ ਆਵੇ ਪੈਗ਼ਾਮ, ਧੁਰ ਮਾਲਕ ਰਿਹਾ ਜਣਾਈਆ। ਜਿਸ ਦੇ ਬਰਦੇ ਤੁਸੀਂ ਗ਼ੁਲਾਮ, ਬੈਠੇ ਸੀਸ ਨਿਵਾਈਆ। ਜਿਸ ਸ਼ਰਅ ਦਾ ਇਸਮ ਦੱਸਿਆ ਇਸਲਾਮ, ਆਜ਼ਮ ਨੂਰ ਇਲਾਹੀਆ। ਉਹ ਵੇਸ ਵਟਾਏ ਅਮਾਮ, ਨੂਰ ਨੁਰਾਨਾ ਬੇਪਰਵਾਹੀਆ। ਜਿਸ ਨੇ ਤੇਰੀ ਸ਼ਰਅ ਦਾ ਝਗੜਾ ਮੇਟਣਾ ਤਮਾਮ, ਤਮੰਨਾ ਅਵਰ ਰਹੇ ਨਾ ਰਾਈਆ। ਉਸ ਵੇਲੇ ਯਾਦ ਰੱਖੀਂ ਰਾਵੀ ਦੇ ਕੰਢੇ ਤੇ ਮੇਰੇ ਮਿਹਰਵਾਨ ਦੇ ਸਿਰ ਉਤੇ ਤਾਰੇ ਚੰਦ ਦਾ ਉਠਣਾ ਨਿਸ਼ਾਨ, ਤੇਰਾ ਨਿਸ਼ਾਨਾ ਪ੍ਰਭ ਆਪਣੇ ਸੰਗ ਰਖਾਈਆ। ਇਹ ਬਲ ਨੇ ਬਾਵਨ ਕੋਲੋਂ ਮੰਗ ਮੰਗੀ ਸੀ ਵਿਚ ਜਹਾਨ, ਜਿਸ ਵੇਲੇ ਰਾਵੀ ਦੇ ਕੰਢੇ ਬਲਖ ਵਿਚੋਂ ਆਪਣਾ ਫੇਰਾ ਪਾਈਆ। ਇਹ ਤਿੰਨ ਖੋਪਰੇ ਉਸ ਵੇਲੇ ਰਾਵੀ ਦੇ ਕੰਢੇ ਕਰਕੇ ਗਿਆ ਸੀ ਦਾਨ, ਮਿੱਟੀ ਖ਼ਾਕ ਵਿਚ ਦਬਾਈਆ। ਏਸੇ ਕਰਕੇ ਪਹਿਲੋਂ ਧੁੱਸੀ ਦੇ ਕੰਢੇ ਲਾਇਆ ਸੀ ਨਿਸ਼ਾਨ, ਲੇਖਾ ਬਾਵਨ ਵਾਲਾ ਜਣਾਈਆ। ਬਲ ਦੀ ਗੋਲੀ ਦਾ ਸੁਰਤੀ ਵਾਲਾ ਗਿਆਨ, ਸ਼ਬਦ ਸ਼ਬਦ ਧਾਰ ਭੁਗਤਾਈਆ। ਤ੍ਰਿਪਤ ਦਾ ਲੇਖਾ ਚੁੱਕੇ ਆਣ, ਲਹਿਣਾ ਅਵਰ ਰਹੇ ਨਾ ਰਾਈਆ। ਨਾਰਦ ਕਿਹਾ ਉਸ ਵੇਲੇ ਬਲ ਦਿਆਂ ਇੱਕੀਆਂ ਯੋਧਿਆਂ ਪੁੱਠੀ ਕੀਤੀ ਸੀ ਕਿਰਪਾਨ, ਮੁੱਠਾਂ ਅਸਮਾਨ ਵੱਲ ਟਿਕਾਈਆ। ਜਿਸ ਵੇਲੇ ਪਰਗਟ ਹੋਵੇਗਾ ਕਲਜੁਗ ਅੰਤ ਸ੍ਰੀ ਭਗਵਾਨ, ਉਲਟੀ ਜਗਤ ਰੀਤ ਚਲਾਈਆ। ਉਸ ਵੇਲੇ ਸਿਰ ਝੁਕਾਉਣਗੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਬਲਵਾਨ, ਨਿਉਂ ਨਿਉਂ ਸੀਸ ਨਿਵਾਈਆ। ਫੇਰ ਉਸ ਸਾਹਿਬ ਨੇ ਕੀ ਕਰਨਾ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਨੂੰ ਰੂਪ ਬਖ਼ਸ਼ ਦੇਣਾ ਕਾਹਨ, ਗ਼ੁਲਾਮਾ ਦੀ ਗ਼ੁਲਾਮੀ ਦੂਰ ਕਰਾਈਆ। ਮੁਹੰਮਦ ਦਾ ਲਹਿਣਾ ਮੁਕਾਉਣਾ ਕਰ ਧਿਆਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਦੀ ਚੌਧਵੀਂ ਦਾ ਪੂਰਾ ਕਰਨਾ ਬਿਆਨ, ਅੱਖਰ ਅੱਖਰਾਂ ਨਾਲ ਟਕਰਾਈਆ। ਗੋਲੀ ਦੇ ਸੀਸ ਦੀ ਵੇਖਣੀ ਸ਼ਾਨ, ਨੌਂ ਖੰਡ ਫੂਲਨ ਬਰਖਾ ਇਕ ਵਖਾਈਆ। ਫੇਰ ਇਕ ਰੂਪ ਹੋ ਜਾਣਾ ਭਗਤ ਤੇ ਭਗਵਾਨ, ਵਡਾ ਛੋਟਾ ਰਹਿਣ ਕੋਇ ਨਾ ਪਾਈਆ। ਦੀਨ ਦਿਆਲ ਅੱਗੇ ਬਦਲ ਦੇਣਾ ਵਿਧਾਨ,
❋
❋
ਵਾਅਦੇ ਸਭ ਦੇ ਵੇਖ ਵਖਾਈਆ। ਉਸ ਵੇਲੇ ਮੁਹੰਮਦਾ ਤੇਰੇ ਉਹ ਨੌ ਸਪਾਰੇ ਦੱਸਣੇ ਜਿਹੜੇ ਲਿਖੇ ਨਹੀਂ ਗਏ ਵਿਚ ਕੁਰਾਨ, ਕੁਰ੍ਹਾ ਕੁਦਰਤ ਦਾ ਵੇਖ ਵਖਾਈਆ। ਪਹਿਲਾ ਗੁੱਲੇਅਜ਼ ਦੂਜਾ ਮਵੀਵੇਜ਼ਜ਼ ਤੀਜਾ ਨੋਖੇਜ਼ਾਬੇਵਵਿਜ਼ ਚੌਥਾ ਜ਼ਵਾਵਾਵਲਹਿਸਵਮਮ ਪੰਜਵਾਂ ਨਾਗਮਹਿਸਵਿਲਇਜ਼ੂ ਛੇਵਾਂ ਕੋਫੇਨਜਿਤ ਕਲੀਅਲਯਤ ਸੱਤਵਾਂ ਸੋਵਲਹਹਸਤਹਮ ਅੱਠਵਾਂ ਨਾਕੋਵਲਜ਼ਵਲ ਨਾਜ਼ੂਲੋਜਗੀ ਨਾ ਅਰਸ਼ੇ ਫ਼ਗੀ ਖਾਨੂਸੇ ਅਦਾ ਅਦਿਲਹਿਜ਼ਾ ਨੌਵਾਂ ਪਾਨਾਹਵਦਹੀ ਈਸਾ ਸਵਦਜ਼ੀ ਮੁਹੰਮਦ ਅਲਹਦਵੀ ਖ਼ੁਦਾਏ ਖੁਲੋ ਖਨਮੇ ਖਿਰੇ। ਨਾਰਦ ਕਹੇ ਓਏ ਨੌ ਖੰਡੋ, ਸਭ ਨੂੰ ਦਿਆਂ ਜਣਾਈਆ। ਖ਼ੁਸ਼ੀਆਂ ਵਿਚ ਕੁਛ ਵੰਡੋ, ਵੰਡੀਆਂ ਪਾਉਣ ਵਾਲਿਉ ਤੁਹਾਡੇ ਹਿੱਸੇ ਰਿਹਾ ਮਿਟਾਈਆ। ਆਪਣੀ ਟੁੱਟੀ ਸਾਰੇ ਗੰਢੋ, ਡੋਰੀ ਇਕੋ ਤੰਦ ਉਠਾਈਆ। ਬੋਲੋ ਧੁਰ ਦਾ ਛੰਦੋ, ਸੰਸਾ ਰੋਗ ਰਹੇ ਨਾ ਰਾਈਆ। ਮੰਜ਼ਲ ਪਿਛਲੀ ਅੱਗੇ ਲੰਘੋ, ਪੈਂਡਾ ਪੰਧ ਲੈਣਾ ਮੁਕਾਈਆ। ਝਗੜਾ ਮੁਕਿਆ ਤਾਰਾ ਚੰਦੋ, ਚੰਦ ਸਿਤਾਰੇ ਸਾਰੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਸੁਣੋ ਲਾ ਕੇ ਧਿਆਨ, ਸਚ ਸਚ ਸਮਝਾਈਆ। ਕਮਲੀਓ ਰਾਵੀ ਦਾ ਕੰਢਾ ਲਉ ਪਹਿਚਾਨ, ਪਰਦੇ ਅੱਖਾਂ ਵਾਲੇ ਉਠਾਈਆ। ਪਿਛੇ ਤੇ ਖੇਲ ਤੱਕਿਆ ਸਖ਼ੀਆਂ ਨਾਲ ਕਾਹਨ, ਜਮਨਾ ਹੱਸ ਕੇ ਦੇਣਾ ਸੁਣਾਈਆ। ਗੰਗਾ ਤੂੰ ਵੀ ਸੁਣਦੀ ਰਹੀਉਂ ਸੰਤਾਂ ਦਾ ਗਿਆਨ, ਦਾਨ ਪੰਡਤਾਂ ਦੀ ਝੋਲੀ ਪਾਈਆ। ਸੁਰਸਤੀ ਤੂੰ ਫਿਰਦੀ ਰਹੀਉਂ ਦੋਹਾਂ ਦੇ ਦਰਮਿਆਨ, ਭੱਜੀ ਵਾਹੋ ਦਾਹੀਆ। ਗੋਦਾਵਰੀ ਤੂੰ ਗੋਬਿੰਦ ਦਾ ਚਰਨ ਛੋਹਿਆ ਆਣ, ਆਪਣਾ ਸੀਸ ਨਿਵਾਈਆ। ਹੁਣ ਕਲਜੁਗ ਅੰਤਮ ਖੇਲ ਨੌਜਵਾਨ, ਮਰਦ ਮਰਦਾਨਾ ਆਪਣੀ ਕਾਰ ਭੁਗਤਾਈਆ। ਜਿਸ ਛੱਬੀ ਪੋਹ ਸਦੀ ਚੌਧਵੀਂ ਦਾ ਰੂਪ ਧਰਿਆ ਮਹਾਨ, ਸੀਸ ਤਾਜ ਨੌਂ ਫੁੱਲਾਂ ਵਾਲਾ ਟਿਕਾਈਆ। ਈਸਾ ਦੀ ਆਸ਼ਾ ਕਰ ਪਰਵਾਨ, ਪਰਮ ਪੁਰਖ ਭਗਤਾਂ ਦੇ ਕਲਜੁਗ ਦੇ ਕਾਂਟੇ ਦਿਤੇ ਹਟਾਈਆ। ਓਹੋ ਸੀਸ ਦਾ ਤਾਜ ਗ਼ਰੀਬਾਂ ਨੂੰ ਬਖ਼ਸ਼ ਕੇ ਦਾਨ, ਗੋਲੀਆਂ ਗ਼ੁਲਾਮਾਂ ਨੂੰ ਦਿਤੀ ਵਡਿਆਈਆ। ਜਨ ਭਗਤੋ ਤੁਸੀਂ ਪ੍ਰਭੂ ਦੇ ਦਰ ਤੇ ਹੋ ਗਏ ਪਰਵਾਨ, ਨੌਂ ਫੁੱਲ ਦੇਣ ਗਵਾਈਆ। ਇਹੋ ਦਰਜਾ ਦੋਹਾਂ ਦਾ ਵਿਚ ਜਹਾਨ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਨਾਰਦਾ ਆਹ ਕਿਹੋ ਜੇਹਾ ਲਬਾਸ, ਲਬਾਂ ਕਟਾਉਣ ਵਾਲੇ ਨੂਰ ਦੇ ਵਖਾਈਆ। ਉਹ ਉਤਰ ਕੇ ਵੇਖ ਥੱਲੇ ਆਕਾਸ਼, ਧਰਨੀ ਉਤੇ ਧਿਆਨ ਲਗਾਈਆ। ਓਏ ਤੇਰੀ ਸਦੀ ਚੌਧਵੀਂ ਦਾ ਚੌਦਾਂ ਤਬਕਾਂ ਵਾਲਿਆ ਹੋਣ ਲੱਗਾ ਨਾਸ, ਨਾਸਤਕ ਹੋਈ ਕੂੜ ਲੋਕਾਈਆ। ਇਸ਼ਾਰਾ ਦੇਂਦਾ ਭੱਜਾ ਆਵੇ ਸ਼ੰਕਰ ਉਤੋਂ ਕੈਲਾਸ਼, ਆਪਣਾ ਪੰਧ ਮੁਕਾਈਆ। ਪਰਮ ਪੁਰਖ ਦੇ ਘਰ ਪੈਂਦੀ ਵੇਖ ਰਾਸ, ਸੁਰਤ ਸ਼ਬਦ ਗੋਪੀ ਕਾਹਨ ਨਾਚ ਨਚਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਦਾ ਹੋਇਆ ਦਾਸ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਆਪ ਖ਼ਾਲੀ ਹੱਥ ਭੁੱਖਾ ਨੰਗਾ ਤੇ ਭਗਤਾਂ ਦੇ ਅੰਦਰ ਰੱਖਿਆ ਇਕੋ ਸ਼ਬਦ ਦਾ ਵਾਸ, ਜਿਸ ਸ਼ਬਦ ਨਾਲ ਅਦਬ ਸਾਰੇ ਰਹੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਪ੍ਰਭੂ ਕਿਉਂ ਪੁੱਠੀਆਂ ਕੀਤੀਆਂ ਨੋਕਾਂ, ਤਲਵਾਰਾਂ ਰੁਖ਼ ਦਿਤੇ ਬਦਲਾਈਆ। ਮੇਰਾ ਜੀ ਨਹੀਂ ਕਰਦਾ ਤੇਰੇ ਹੁਕਮ ਵਿਚ ਟੋਕਾਂ, ਫੇਰ ਵੀ ਟੁੱਕ ਖਾਣ ਵਾਲਾ ਬੋਲਣੋ ਰਹਿ ਸਕੇ ਨਾ ਰਾਈਆ।
❋
❋
ਮੈਨੂੰ ਹੋਰ ਦੱਸ ਦੇ ਕਿਉਂ ਸਾਮਹਣੇ ਜਗਾਈਆਂ ਜੋਤਾਂ, ਜੋਤਾਂ ਵਾਲੀ ਨੂੰ ਸਿੰਘਾਸਣ ਹੇਠ ਦਬਾਈਆ। ਕੀ ਲੇਖਾ ਤੇਰਾ ਚੌਦਾਂ ਲੋਕਾ, ਚੌਦਾਂ ਤਬਕ ਕੀ ਵਡਿਆਈਆ। ਮੈਂ ਫਿਰ ਕੇ ਆਇਆ ਪੋਟਾ ਪੋਟਾ, ਭੱਜਿਆ ਵਾਹੋ ਦਾਹੀਆ। ਮੈਂ ਚਾਰ ਜੁਗ ਦੇ ਤੇਰੇ ਭਗਤ ਤਕੇ ਭੁੱਖੇ ਨੰਗੇ ਜਿਨ੍ਹਾਂ ਦੇ ਤੇੜ ਇਕ ਲੰਗੋਟਾ, ਓਢਣ ਨਜ਼ਰ ਕੋਇ ਨਾ ਆਈਆ। ਠੱਗਾਂ ਚੋਰਾਂ ਡਾਕੂਆਂ ਨੂੰ ਦੇਵੇਂ ਬਹੁਤਾ, ਧਨ ਕੰਜਰਾਂ ਘਰੀਂ ਭਰਾਈਆ। ਮੈਂ ਹੁਣ ਸਾਰੀ ਦੁਨੀਆ ਵਿਚ ਦੇ ਦੇਣਾ ਹੋਕਾ, ਕੂਕ ਕੂਕ ਦੇਣਾ ਜਣਾਈਆ। ਆਓ ਭੁੱਖਿਓ ਨੰਗਿਓ ਦਲਿਦਰੀਓ ਉਸ ਪ੍ਰਭੂ ਦਾ ਦਰਸ਼ਨ ਕਰੋ ਸਦੀ ਚੌਧਵੀਂ ਦਾ ਅੰਤਮ ਮੌਕਾ, ਜਿਹੜਾ ਆਪ ਭੁੱਖਾ ਨੰਗਾ ਹੋ ਕੇ ਤਾਜ ਭਗਤਾਂ ਸਿਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਉਠੋ ਲਉ ਹੁਲਾਰੇ, ਮਟਕ ਜੋਬਨ ਵਾਲੀ ਵਖਾਈਆ। ਤੁਸੀਂ ਆਈਆਂ ਰਾਵੀ ਦੇ ਕਿਨਾਰੇ, ਰਵੀਦਾਸ ਦਏ ਗਵਾਹੀਆ। ਵੇਖੋ ਭਗਤ ਪ੍ਰਭੂ ਦੇ ਪਿਆਰੇ, ਆਸਣ ਬੈਠੇ ਲਾਈਆ। ਨੀ ਤੁਸੀਂ ਵਸਦੀਆਂ ਰਹੀਆਂ ਵਿਚ ਉਚੇ ਚੁਬਾਰੇ, ਮਹੱਲਾਂ ਵਿਚ ਸੋਭਾ ਪਾਈਆ। ਅੱਜ ਤੁਹਾਨੂੰ ਕੱਖਾਂ ਕਾਨਿਆਂ ਕਾਹੀਆਂ ਉਤੇ ਠਾਰੇ, ਛੱਬੀ ਮਾਘ ਵੰਡ ਵੰਡਾਈਆ। ਪਰ ਇਹੋ ਜੇਹੇ ਪਿਛੇ ਨੌ ਸੌ ਨੜਿੰਨਵੇ ਚੌਕੜੀ ਜੁਗ ਨਹੀਂ ਆਏ ਨਜ਼ਾਰੇ, ਜ਼ਰਾ ਨਜ਼ਰ ਮਾਰ ਕੇ ਪਿਛਲਾ ਲੇਖਾ ਵੇਖ ਵਖਾਈਆ। ਤੁਹਾਨੂੰ ਫੇਰ ਯਾਦ ਰੱਖਿਓ ਕੋਟਨ ਵਾਰ ਕਢਣੇ ਪੈਣੇ ਹਾੜੇ, ਪਰ ਇਹੋ ਜਹੇ ਸਤਿਗੁਰ ਦਾ ਦਰਸ ਕਦੇ ਨਾ ਪਾਈਆ। ਜਿਸ ਨੇ ਲੇਖੇ ਲਾਏ ਚੰਗੇ ਮਾੜੇ, ਗ਼ਰੀਬਾਂ ਨਿਮਾਣਿਆਂ ਕੋਝਿਆਂ ਕਮਲਿਆਂ ਗਲੇ ਲਗਾਈਆ। ਉਨ੍ਹਾਂ ਦੇ ਸੀਸ ਤੇ ਬੰਨ੍ਹ ਕੇ ਜਾਏ ਦਸਤਾਰੇ, ਜਿਸ ਦਸਤਾਰ ਨੂੰ ਵੇਖ ਕੇ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਖ਼ੁਸ਼ ਹੋਣ ਤੇਈ ਅਵਤਾਰੇ, ਬਿਨ ਹੱਥਾਂ ਤਾਲੀ ਦੇਣ ਵਜਾਈਆ। ਪੈਗ਼ੰਬਰ ਸੱਯਦਿਆਂ ਵਿਚ ਝੁਕਣ ਸਾਰੇ, ਨਿਉਂ ਨਿਉਂ ਵੇਖਣ ਥਾਉਂ ਥਾਈਂਆ। ਦਸ ਗੁਰੂ ਜਾਣ ਬਲਿਹਾਰੇ, ਜੋ ਬਲਿਹਾਰ ਆਪਣਾ ਆਪ ਪੁਰਖ ਅਕਾਲ ਤੋਂ ਗਏ ਕਰਾਈਆ। ਜਨ ਭਗਤੋ ਇੱਕੀ ਕਿਰਪਾਨਾਂ ਗੋਬਿੰਦ ਨੇ ਚੌਵੀ ਮਾਘ ਨੂੰ ਇੱਕੀਆਂ ਗੁਰਸਿਖਾਂ ਦੇ ਹੱਥ ਫੜਾਈਆਂ ਸੀ ਵਿਚ ਸੰਸਾਰੇ, ਸਤਾਰਾਂ ਸੌ ਸੱਠ ਬਿਕਰਮੀ ਦਏ ਗਵਾਹੀਆ। ਜਿਸ ਵੇਲੇ ਮੇਰਾ ਪੁਰਖ ਅਕਾਲ ਆਇਆ ਤੇ ਮੈਂ ਆਵਾਂਗਾ ਨਾਲ ਦੁਬਾਰੇ, ਦੋਹਰਾ ਆਪਣਾ ਰੂਪ ਬਦਲਾਈਆ। ਮੇਰੇ ਆਉਣ ਦੇ ਨਿਸ਼ਾਨੇ ਤੇ ਇਹੋ ਹੋਣਗੇ ਇਸ਼ਾਰੇ, ਖੰਡੇ ਸਿੱਧੇ ਤੋਂ ਪੁੱਠੇ ਕਰ ਵਖਾਈਆ। ਕਿਉਂ ਰਾਵੀ ਦੇ ਕੰਢੇ ਜਿਸ ਵੇਲੇ ਗੁਰੂ ਅਰਜਨ ਨੇ ਸਵਾਸ ਕੀਤੇ ਸੀ ਬਾਹਿਰੇ, ਮੂਧੇ ਪੈ ਕੇ ਪੁੱਠੇ ਪੈ ਕੇ ਆਪਣਾ ਲੇਖਾ ਦਿਤਾ ਚੁਕਾਈਆ। ਨਾਲੇ ਹੱਸ ਕੇ ਕਿਹਾ ਮੇਰੇ ਕੰਢੇ ਉਤੇ ਮੇਰਾ ਸਾਹਿਬ ਗੁਰਮੁਖਾਂ ਨੂੰ ਤਾਰੇ, ਚਾਰ ਜੁਗ ਦੇ ਵਿਛੜੇ ਫੇਰ ਲਏ ਮਿਲਾਈਆ। ਉਨ੍ਹਾਂ ਨੂੰ ਰੱਖੇ ਆਪਣੀ ਪ੍ਰੀਤ ਦੇ ਸਹਾਰੇ, ਜਿਸ ਪ੍ਰੀਤ ਦੀ ਸ਼ਹਾਦਤ ਬਚਨ ਸਿੰਘ ਦਾ ਤਵੀਤ ਗੋਲੀ ਦੇ ਗੱਲ ਵਿਚ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਝਟ ਮੁਹੰਮਦ ਮਾਰੀਆਂ ਚੀਕਾਂ, ਕੂਕ ਕੂਕ ਸੁਣਾਈਆ। ਮੇਰੀਆਂ ਨੇੜੇ ਆਉਂਦੀਆਂ ਤਾਰੀਕਾਂ, ਬਿਨਾਹਰਫ਼ ਹਰੂਫ਼ ਵੇਖ ਵਖਾਈਆ। ਨਾ ਰਹਿਣੇ ਮੰਦਰ ਤੇ ਨਾ ਰਹਿਣੀਆਂ ਮਸੀਤਾਂ, ਮੇਰੇ ਮਸਲੇ ਪਲੂ ਜਾਣ ਛੁਡਾਈਆ। ਕਿਉਂ ਮੇਰੇ ਮਹਿਬੂਬ ਵਿਚ ਹੱਕ ਤੌਫ਼ੀਕਾਂ, ਜੋ ਕੁਦਰਤ ਦਾ ਮਾਲਕ ਇਕ ਅਖਵਾਈਆ। ਮੈਂ ਓਸ ਨੂੰ ਸਦਾ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਸੱਯਦਾ ਕਰਾਂ ਬਰਦਾ ਬਣਾਂ ਜੇ ਮੇਰੀਆਂ ਪੂਰੀਆਂ ਹੋਣ ਉਮੀਦਾਂ, ਉਸ ਦੀ ਆਮਦ
❋
❋
ਵਿਚ ਖ਼ੁਸ਼ਾਮੰਦ ਕਰਕੇ ਆਪਣਾ ਝਟ ਲੰਘਾਈਆ। ਕਿਉਂ ਸਾਡੇ ਅਹਿਦਨਾਮੇ ਦੀਆਂ ਸਾਨੂੰ ਹੁਕਮੀ ਕਟ ਦਿਤੀਆਂ ਰਸੀਦਾਂ, ਬਿਨਾ ਅੱਖਰਾਂ ਅੱਖਰ ਦਿਤੇ ਟਿਕਾਈਆ। ਇਹ ਮਸਲਾ ਬੜਾ ਪੇਚੀਦਾ, ਅੰਜੀਲ ਕੁਰਾਨ ਸਮਝ ਕੁਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਰਾਵੀ ਕਹੇ ਮੈਂ ਭਾਲੀ ਭੋਲੀ, ਭੁੱਲਿਆਂ ਭਟਕਿਆਂ ਦਿਆਂ ਜਣਾਈਆ। ਮੈਂ ਇਕੋ ਸ਼ਬਦ ਦੀ ਸਮਝਾਂ ਬੋਲੀ, ਦੂਜੀ ਵਿਦਿਆ ਸੁਣਨ ਕਦੇ ਨਾ ਆਈਆ। ਇਕੋ ਸਾਹਿਬ ਨੂੰ ਰਹੀ ਟੋਲੀ, ਟੋਲੇ ਅਵਤਾਰ ਪੈਗ਼ੰਬਰ ਗੁਰੂਆਂ ਦੇ ਮੈਨੂੰ ਗਏ ਸਮਝਾਈਆ। ਅਸੀਂ ਸਾਰੇ ਉਸ ਦੇ ਨਾਮ ਕਲਮੇ ਦੀ ਪਾਉਂਦੇ ਰੌਲੀ, ਉਚੀ ਕੂਕ ਕੂਕ ਦ੍ਰਿੜਾਈਆ। ਜਿਸ ਵੇਲੇ ਉਸ ਸਾਹਿਬ ਦੀ ਆਪਣੀ ਰੁਤ ਮੌਲੀ, ਮੌਲਾ ਹੋ ਕੇ ਦੋ ਜਹਾਨ ਵੇਖ ਵਖਾਈਆ। ਉਹ ਪਰਗਟ ਹੋਣਾ ਅਮਾਮਾਂ ਦਾ ਅਮਾਮ ਉਪਰ ਧੌਲੀ, ਕਲ ਕਲਕੀ ਫੇਰਾ ਪਾਈਆ। ਉਸ ਦੀ ਸ਼ਕਲ ਨਾ ਸੁੰਦਰ ਨਾ ਸੌਲੀ, ਕਾਲਾ ਪੀਲਾ ਰੂਪ ਨਾ ਕੋਇ ਬਦਲਾਈਆ। ਉਹ ਆਦਿ ਦਾ ਆਦਿ ਅੰਤ ਦਾ ਅੰਤ ਅਵਲ ਦਾ ਔਲੀ, ਆਲਮੀਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨੌ ਫੁੱਲ ਕਹਿਣ ਅਸੀਂ ਜਾਣਾ ਵਿਚ ਨਵ ਖੰਡਾਂ, ਖੰਡਾ ਖੜਗ ਧਾਰ ਚਮਕਾਈਆ। ਜਿਸ ਸਾਹਿਬ ਨੇ ਵੱਖ ਵੱਖ ਪਾਈਂਆ ਵੰਡਾਂ, ਦੀਨ ਦੁਨੀ ਗੁਲਸ਼ਨ ਦਿਤਾ ਮਹਿਕਾਈਆ। ਉਹ ਖੇਲ ਵੇਖਣ ਆਇਆ ਕੋਟਨ ਕੋਟ ਬ੍ਰਹਿਮੰਡਾਂ, ਪੁਰੀਆਂ ਲੋਆਂ ਪਰਦਾ ਰਿਹਾ ਉਠਾਈਆ। ਜਿਸ ਦਾ ਸ਼ਬਦੀ ਧਾਰ ਸੱਤ ਰੰਗ ਦਾ ਡੰਡਾ, ਡੰਡਾਵਤ ਸਭ ਦੀ ਰਿਹਾ ਬਦਲਾਈਆ। ਚਰਨ ਛੁਹਾ ਕੇ ਰਾਵੀ ਕੰਢਾ, ਕੰਢੀ ਘਾਟ ਕਰੇ ਰੁਸ਼ਨਾਈਆ। ਸਭ ਦਾ ਪਿਛਲਾ ਵਕਤ ਲੰਘਾ, ਅੱਗੇ ਹੁਕਮ ਬੇਪਰਵਾਹੀਆ। ਜਿਸ ਨੇ ਪੁੱਠਾ ਕਰ ਪਲੰਘਾ, ਦੀਨ ਦੁਨੀ ਦਿਤੀ ਉਲਟਾਈਆ। ਸੱਤ ਰੰਗ ਝੁਲਾਏ ਝੰਡਾ, ਸੱਤ ਦੀਪ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨੌ ਫੁੱਲ ਕਹਿਣ ਨੌ ਖੰਡ ਦੀ ਦੱਸੀਏ ਬਾਤ, ਬਾਤਨ ਭੇਵ ਖੁਲ੍ਹਾਈਆ। ਜਿਸ ਪ੍ਰਭੂ ਨੇ ਹਿੱਸਿਆਂ ਵਾਲੀ ਦਿਤੀ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਉਹ ਅੰਤ ਕਰਨ ਆਇਆ ਇਨਸਾਫ਼, ਅਦਲ ਆਪਣੇ ਹੱਥ ਵਖਾਈਆ। ਦੀਨ ਮਜ਼੍ਹਬ ਦਾ ਲੇਖਾ ਕਰੇ ਸਾਫ਼, ਸਫ਼ਾ ਮਲੇਛਾਂ ਦਏ ਉਠਾਈਆ। ਕਲਜੁਗ ਕੂੜੀ ਕਿਰਿਆ ਕਰੇ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਸਤਿ ਜੋਤ ਕਰੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜਨ ਭਗਤੋ ਨੌ ਫੁੱਲ ਕਹਿਣ ਤੁਹਾਡੀ ਖੁਸ਼ਬੂ ਦੀ ਨਵਾਂ ਖੰਡਾਂ ਵਿਚ ਜ਼ਰੂਰ ਆਵੇਗੀ ਬਾਸ, ਵਾਸਨਾ ਵੇਖੇ ਖ਼ਲਕ ਖ਼ੁਦਾਈਆ। ਇਹ ਸੁਗੰਧੀ ਪੁਜਣੀ ਉਤੇ ਕੈਲਾਸ਼, ਬ੍ਰਹਮਾ ਦੇ ਜਾਣੀ ਪਾਸ, ਵਿਸ਼ਨੂੰ ਦੀ ਪੂਰੀ ਕਰਨੀ ਆਸ, ਆਸਾ ਆਸਾ ਨਾਲ ਮਿਲਾਈਆ। ਤੁਹਾਨੂੰ ਸਭ ਨੇ ਦੇਣੀ ਸ਼ਾਬਾਸ਼, ਅਵਤਾਰ ਪੈਗ਼ੰਬਰ ਗੁਰ ਇਕੱਠੇ ਮਿਲ ਕੇ ਸਾਥ, ਕਿਉਂ ਤੁਸਾਂ ਇਕ ਪ੍ਰਭੂ ਦੀ ਗਾਈ ਗਾਥ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਸਦੀ ਚੌਧਵੀਂ ਗਲੋਂ ਹੋ ਗਈ ਨੰਗੀ, ਪੁਸ਼ਤ ਹੱਥ ਨਾ ਕੋਇ ਰਖਾਈਆ। ਉਮਤ ਨਬੀ ਰਸੂਲਾਂ ਆਉਣੀ ਤੰਗੀ, ਤੰਗਦਸਤੀ ਨਾ ਕੋਇ ਕਟਾਈਆ। ਸਭ ਨੇ ਪੈਣਾ ਔਝੜ ਡੰਡੀ, ਮਾਰਗ ਕਦਮ ਨਾ ਕੋਇ ਟਿਕਾਈਆ। ਚਾਰੋਂ ਕੁੰਟ ਪੈਣੀ ਭੰਡੀ, ਵਰਭੰਡ ਦਏ ਦੁਹਾਈਆ। ਸਤਾਈ ਮਾਘ ਨੂੰ ਰਣਜੀਤ
❋
❋
ਸਿੰਘ ਨੇ ਪੁੱਠੀ ਪਾਈ ਹੋਵੇ ਤੰਬੀ, ਨਾਲਾ ਪਿਛੇ ਗੰਢ ਰਖਾਈਆ। ਮੋਢੇ ਰੱਖੀ ਹੋਵੇ ਟਾਹਣੀ ਜੰਡੀ, ਕੰਡਿਆਂ ਨਾਲ ਸੁਹਾਈਆ। ਨਾਜ਼ਰ ਸਿੰਘ ਸੀਸ ਵਿਚ ਵਾਹੁਣੀ ਕੰਘੀ, ਚੀਰ ਸਿੱਧਾ ਲੈਣਾ ਕਢਾਈਆ। ਹੱਥ ਜੋੜ ਕੇ ਬੈਠਣਗੇ ਸਿੱਖ ਪੰਝੀ, ਮੁਖ ਦੇ ਸਾਹਮਣੇ ਲੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਧਾ ਸੂਰਬੀਰ ਬਹਾਦਰ ਇਕੋ ਨੌਜਵਾਨਾ ਜੰਗੀ, ਫਰੰਗੀ ਲੇਖਾ ਵੇਖ ਵਖਾਈਆ।