ਪੁਸਤਕਾਲਾਭਾਗ ੨੨

੨੭ ਮਾਘ ਸ਼ਹਿਨਸ਼ਾਹੀ ਸੰਮਤ ੭ ਦੀਦਾਰ ਸਿੰਘ ਦੇ ਘਰ ਦੁਪਹਿਰ ਨੂੰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਸਤਿਗੁਰ ਸ਼ਬਦ ਕਹੇ ਬੜਾ ਆਇਆ ਅਨੰਦ, ਅਨੰਦ ਸਤਿਗੁਰ ਸਤਿਗੁਰ ਵਿਚੋਂ ਪਰਗਟਾਈਆ। ਨਾਰਦ ਕਹੇ ਮੈਂ ਵੀ ਸੁਣਿਆ ਛੰਦ, ਨੀਵਾਂ ਹੋ ਕੇ ਸੀਸ ਝੁਕਾਈਆ। ਸੰਦੇਸ਼ਾ ਦੇਵਾਂ ਜਨ ਭਗਤੋ ਜਿਸ ਵੇਲੇ ਸਾਹਿਬ ਸਤਿਗੁਰ ਬੈਠੇ ਉਤੇ ਪਲੰਘ, ਸਿੰਘਾਸਣ ਉਤੇ ਆਸਣ ਲਾਈਆ। ਹਰਿ ਸੰਗਤ ਮੁਖ ਵਿਚੋਂ ਬਚਨ ਕਰੇ ਨਾ ਕੋਇ ਬੱਤੀ ਦੰਦ, ਰਸਨਾ ਜਿਹਵਾ ਜਗਤ ਨਾ ਕੋਇ ਹਿਲਾਈਆ। ਭਗਤ ਦਵਾਰੇ ਭਗਤਾਂ ਦੇ ਅੰਦਰ ਮਨ ਦਾ ਹੋਣ ਨਹੀਂ ਦੇਣਾ ਜੰਗ, ਕਲਪਣਾ ਜਗਤ ਨਾ ਕੋਇ ਰਖਾਈਆ। ਜੋ ਬੋਲੇ ਸੇਵਾਦਾਰ ਉਸ ਨੂੰ ਖੜ੍ਹਾ ਕਰ ਦੇਣਗੇ ਇਕ ਟੰਗ, ਬੈਠ ਕੇ ਦਰਸ ਮੂਲ ਨਾ ਪਾਈਆ। ਪਿਛੇ ਦੀ ਪਿਛੇ ਗਈ ਹੰਢ, ਅੱਗੇ ਹੁਕਮ ਵਰਤੇ ਬੇਪਰਵਾਹੀਆ। ਏਸੇ ਕਰਕੇ ਨਿਸ਼ਾਨ ਵਖਾਇਆ ਤਾਰਾ ਚੰਦ, ਭੁੱਲ ਰਹੇ ਨਾ ਰਾਈਆ। ਜਿਸ ਮੁਹੰਮਦ ਨੂੰ ਜ਼ਿਮੀਂ ਅਸਮਾਨਾਂ ਦਿਤਾ ਟੰਗ, ਸੋ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਖੇਲ ਅਪਾਰਾ, ਅਪਰੰਪਰ ਇਕ ਦ੍ਰਿੜਾਈਆ। ਚੜ੍ਹਦੀ ਕੂਟੇ ਬੈਠੇ ਆਪ ਨਿਰੰਕਾਰਾ, ਨਿਰਵੈਰ ਨੂਰ ਇਲਾਹੀਆ। ਲਹਿੰਦੀ ਦਿਸ਼ਾ ਗੁਰਮੁਖ ਸਿੰਘ ਸਨਮੁਖ ਬਹੇ ਦੁਲਾਰਾ, ਮੁਖ ਸਤਿਗੁਰ ਵੱਲ ਰਖਾਈਆ। ਦੱਖਣ ਦਿਸ਼ਾ ਸਦੀ ਚੌਧਵੀਂ ਦੀ ਗੋਲੀ ਦਾ ਹੋਵੇ ਇਸ਼ਾਰਾ, ਕੌਰ ਜੋਗਿੰਦਰ ਸੋਭਾ ਪਾਈਆ। ਪਹਾੜ ਵੇਖੇ ਨੈਣ ਉਘਾੜਾ, ਉਚੀ ਚੋਟੀ ਕੈਲਾਸ਼ ਤੋਂ ਪਰੇ ਧਿਆਨ ਲਗਾਈਆ। ਜਿਸ ਨੇ ਹੱਥ ਵਿਚ ਫੜਿਆ ਸੀ ਚੰਦ ਸਿਤਾਰਾ, ਸੋ ਤ੍ਰਿਪਤ ਮੇਰੀ ਦਿਸ਼ਾ ਸੋਭਾ ਪਾਈਆ। ਸਤਿਗੁਰ ਦਾ ਚਰਨ ਜੋੜਾ ਸ੍ਰਿਸ਼ਟੀ ਦਾ ਹਿੱਸਾ ਅਧਵਿਚਕਾਰਾ, ਸਚ ਸਿੰਘਾਸਣ ਨਜ਼ਰੀ ਆਈਆ। ਜਿਸ ਦੀਆਂ ਚਾਰੋਂ ਕੁੰਟ ਸ਼ਬਦੀ ਧਾਰ ਵੱਜਣੀਆਂ ਲਕਾਰਾ, ਲਾਇਨਾਂ ਐਨ ਦੇਣੀਆਂ ਬਣਾਈਆ। ਜਿਸ ਚਰਨ ਨੂੰ ਪੂਜੇ ਸਰਬ ਸੰਸਾਰਾ, ਸਹਿਸਾ ਦੋ ਜਹਾਨ ਰਹੇ ਨਾ ਰਾਈਆ। ਉਹ ਬਖ਼ਸ਼ਿਸ਼ ਕਰੇ ਬਖ਼ਸ਼ਣਹਾਰਾ, ਬਖ਼ਸ਼ਿਸ਼ ਆਪਣੀ ਇਕ ਵਰਤਾਈਆ। ਜੋ ਨਿਰਗੁਣ ਨਿਰਗੁਣ ਲਏ ਅਵਤਾਰਾ, ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਲਵਾਂ ਉਭੇ ਸਾਹ, ਹੌਕਿਆਂ ਵਿਚ ਸੁਣਾਈਆ। ਚਾਰ ਕੁੰਟ ਦਿਸੇ ਕੋਈ ਨਾ ਰਾਹ, ਗੁਰ ਅਵਤਾਰ ਪੈਗ਼ੰਬਰ ਭੱਜਣ ਵਾਹੋ ਦਾਹੀਆ। ਬਿਨ ਨੈਣਾਂ ਨੈਣ ਰਹੇ ਉਠਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਕਿਹੜੀ ਕੂਟੇ ਤੁੱਠਾ, ਮਿਹਰਵਾਨ ਆਪਣੀ ਦਇਆ ਕਮਾਈਆ।

❋

❋

ਜਿਸ ਨੇ ਜਗਤ ਜਹਾਨ ਪਾਉਣੀਆਂ ਲੁੱਟਾਂ, ਲੁਟੇਰਾ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸੁਹਾਉਣੀਆਂ ਸਾਚੀਆਂ ਰੁਤਾਂ, ਰੁਤੜੀ ਆਪਣੇ ਨਾਲ ਮਹਿਕਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚਰਨ ਭੇਟ ਕਰੋ ਪਿਆਰ ਦੀਆਂ ਢਾਈ ਢਾਈ ਮੁੱਠਾਂ, ਜੋ ਲੈ ਕੇ ਆਈਆਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀਆਂ ਝਾਕ, ਚਾਰੋਂ ਕੁੰਟ ਧਿਆਨ ਲਗਾਈਆ। ਕੀ ਖੇਲ ਕੀਤਾ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਜਿਸ ਦੇ ਚਾਰੋਂ ਕੁੰਟ ਭਗਤ ਸੁਹੇਲੇ ਬੈਠੇ ਪਾਸ, ਖ਼ਾਲੀ ਦਿਸ਼ਾ ਨਜ਼ਰ ਕੋਇ ਨਾ ਆਈਆ। ਸਭ ਦੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਕਿਧਰ ਕਰੀਏ ਤਲਾਸ਼, ਲੱਭੀਏ ਕਿਹੜੀ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਨੀ ਕਮਲੀਓ ਅੱਗੇ ਗੁਰ ਅਵਤਾਰ ਪੈਗ਼ੰਬਰਾਂ ਦੇ ਘਰਾਂ ਦੇ ਮਾਲਕ ਹੁੰਦੇ ਪੁਜਾਰੀ, ਪੂਜਾ ਖਾ ਕੇ ਝਟ ਲੰਘਾਈਆ। ਹੁਣ ਪੁਰਖ ਅਕਾਲ ਦੇ ਸ਼ਬਦੀ ਧਾਰ ਸੋਂਹਦੇ ਲਿਖਾਰੀ, ਪ੍ਰਭ ਨਾਲ ਮਿਲ ਕੇ ਚਾਰੇ ਕੂਟਾਂ ਰੰਗ ਰੰਗਾਈਆ। ਜਿਥੇ ਕੋਈ ਨਿਮਸਕਾਰ ਕਰ ਨਾ ਸਕੇ ਜੁਆਰੀ, ਠੱਗ ਚੋਰ ਯਾਰ ਚਰਨ ਛੋਹਣ ਕੋਇ ਨਾ ਪਾਈਆ। ਏਸ ਦਰ ਤੇ ਉਹ ਪੁੱਜੇ ਜਿਹੜਾ ਭਗਤ ਜੋਤ ਨਿਰੰਕਾਰੀ, ਦੂਜਾ ਨਜ਼ਰ ਕੋਇ ਨਾ ਆਈਆ। ਨੀ ਸਮਾਂ ਆਉਣਾ ਪ੍ਰਭ ਦੇ ਚਰਨਾਂ ਦੀ ਧੂੜ ਨਹੀਂ ਮਿਲਣੀ ਛਾਰੀ, ਟਿੱਕੇ ਮਸਤਕ ਨਾ ਕੋਇ ਰਮਾਈਆ। ਸ੍ਰਿਸ਼ਟੀ ਨੇ ਤਰਸਣਾ ਤੜਫਣਾ ਕਿਤੇ ਪ੍ਰਭ ਦੇ ਚਰਨਾਂ ਦੇ ਜੋੜੇ ਦੇ ਬਣੀਏ ਪੁਜਾਰੀ, ਪੁਜਾਰੀਆਂ ਵਾਲਾ ਲੇਖਾ ਫੇਰ ਵੀ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਮੁਹੰਮਦਾ ਆਹ ਤਕ ਲੈ ਨਜ਼ਾਰਾ, ਸੋਹਣਿਆਂ ਆਪਣੀ ਅੱਖ ਉਠਾਈਆ। ਵੇਖ ਲੈ ਆਪਣੇ ਅਮਾਮ ਦਾ ਨੂਰ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਸਭ ਤੋਂ ਵਸੀਹ ਦਾਇਰਾ, ਹੱਦ ਹਦੂਦ ਨਜ਼ਰ ਕੋਇ ਨਾ ਆਈਆ। ਜਿਸ ਝਗੜਾ ਪਾਉਣਾ ਵਿਚ ਕਾਹਿਰਾ, ਮਿਸਰ ਦੀ ਮਿਸਲ ਰਿਹਾ ਬਣਾਈਆ। ਚਾਰ ਯਾਰੀ ਦਾ ਰਹਿਣਾ ਨਹੀਂ ਪਹਿਰਾ, ਪਾਰਬ੍ਰਹਮ ਭੈ ਰਿਹਾ ਵਖਾਈਆ। ਅੰਤਮ ਕਿਤੇ ਹੋ ਨਾ ਜਾਣਾ ਬਹਿਰਾ, ਅਨਸੁਣਤ ਰਿਹਾ ਸੁਣਾਈਆ। ਜਿਸ ਨੇ ਨਾਮ ਕਲਮੇ ਦਾ ਕਰਨਾ ਮੁਸ਼ਾਹਿਰਾ, ਬਿਨਾ ਮਸ਼ਵਰੇ ਸਲਾਹ ਬਣਾਈਆ। ਜਿਸ ਦਾ ਖੇਲ ਅਗੰਮਾ ਗਹਿਰਾ, ਸਮਝ ਕਿਸੇ ਨਾ ਆਈਆ। ਇਕ ਵਾਰ ਦੀਨ ਦੁਨੀਆ ਨੇ ਉਸ ਨੂੰ ਕਹਿਣਾ ਭੈੜਾ, ਕੀ ਜ਼ੁਲਮ ਰਿਹਾ ਕਮਾਈਆ। ਪਰ ਉਸ ਨੇ ਪਿਛਲੀ ਰੀਤੀ ਦਾ ਸਭ ਤੋਂ ਛੁਡਾ ਦੇਣਾ ਖਹਿੜਾ, ਖੇੜਾ ਅਗਲਾ ਦੇਣਾ ਵਸਾਈਆ। ਮਜ਼੍ਹਬੀ ਰਹਿਣ ਨਾ ਦੇਵੇ ਝੇੜਾ, ਝਗੜਾ ਮੇਟੇ ਕੂੜ ਲੋਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਬੰਨ੍ਹ ਕੇ ਬੇੜਾ, ਨਈਆ ਇਕੋ ਨਾਮ ਵਾਲੀ ਚੜ੍ਹਾਈਆ। ਜੋ ਖੇਲ ਅਨੋਖੀ ਧਾਰ ਛੇੜਦਾ ਛੇੜਾ, ਛੇਕੜ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਪਿਛਲੀ ਦੱਸਾਂ ਧਾਰ, ਆਦਿ ਦੀ ਆਦਿ ਸਮਝਾਈਆ। ਜਿਸ ਵੇਲੇ ਸਤਿ ਸਰੂਪ ਆਪਣਾ ਪਰਗਟ ਕੀਤਾ ਸੀ ਨਿਰੰਕਾਰ, ਨਿਰਗੁਣ ਨਿਰਗੁਣ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤ ਵਿਚੋਂ ਸ਼ਬਦ ਦੀ ਧਾਰ ਕਰ ਤਿਆਰ, ਆਸ਼ਾ ਆਪਣੀ ਆਪਣੇ ਨਾਲ ਮਿਲਾਈਆ। ਸ਼ਬਦ ਦੀ ਆਸ਼ਾ ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰ, ਜੋਤੀ

❋

❋

ਜੋਤ ਜੋਤ ਰੁਸ਼ਨਾਈਆ। ਫੇਰ ਲਾਇਆ ਇਕੱਠਾ ਇਕ ਦਰਬਾਰ, ਵਿਸ਼ਨ ਬ੍ਰਹਮਾ ਸ਼ਿਵ ਏਸੇ ਤਰਾ ਲਿਆ ਬਹਾਈਆ। ਓਨ੍ਹਾਂ ਨੂੰ ਹੁਕਮ ਦਿਤਾ ਮੇਰਾ ਨਿਰਗੁਣ ਧਾਰ ਚਰਨ ਚਰਨ ਧੂੜ ਦਾ ਜੋੜਾ ਅਪਰ ਅਪਾਰ, ਜਿਸ ਨੂੰ ਚਾਰ ਜੁਗ ਨਾ ਕੋਇ ਮਿਟਾਈਆ। ਜਿਸ ਦੀ ਪੂਜਾ ਰਹੇ ਅਪਰ ਅਪਾਰ, ਅਪਰੰਪਰ ਸਵਾਮੀ ਦਿਤਾ ਸੁਣਾਈਆ। ਵਿਸ਼ਨੂੰ ਨੂੰ ਕੀਤਾ ਖ਼ਬਰਦਾਰ, ਭੈ ਨਾਲ ਡਰਾਈਆ। ਬ੍ਰਹਮੇ ਨੂੰ ਕੀਤਾ ਹੁਸ਼ਿਆਰ, ਇਸ਼ਾਰਾ ਦਿਤਾ ਲਗਾਈਆ। ਸ਼ੰਕਰ ਨੂੰ ਦੇ ਹੁਲਾਰ, ਹਲੂਣੇ ਨਾਲ ਉਠਾਈਆ। ਤਿੰਨੇ ਇਕੱਠੀ ਕਰੋ ਨਿਮਸਕਾਰ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਫੇਰ ਨਿਗਹ ਲਓ ਉਠਾਲ, ਨੈਣ ਨੈਣ ਨਾਲ ਮਿਲਾਈਆ। ਤੁਸੀਂ ਮੇਰੇ ਦੀਨ ਮੈਂ ਤੁਹਾਡਾ ਦਿਆਲ, ਦੋ ਜਹਾਨ ਆਪਣਾ ਹੁਕਮ ਵਰਤਾਈਆ। ਮੈਂ ਪਾਤਸ਼ਾਹ ਤੁਸੀਂ ਕੰਗਾਲ, ਸ਼ਾਹ ਸੁਲਤਾਨ ਹੋ ਕੇ ਤੁਹਾਡੀ ਝੋਲੀ ਦਿਆਂ ਭਰਾਈਆ। ਮੈਂ ਰਾਜਨ ਰਾਜਾ ਤੁਸੀਂ ਮੇਰੇ ਜੀਅ ਪਰਾਨ, ਮਿਹਰਵਾਨ ਹੋ ਕੇ ਦਿਆਂ ਦ੍ਰਿੜਾਈਆ। ਆਪਣੇ ਚਰਨ ਜੋੜੇ ਦਾ ਕਰ ਧਿਆਨ, ਦ੍ਰਿਸ਼ਟੀ ਦ੍ਰਿਸ਼ਟ ਨਾਲ ਮਿਲਾਈਆ। ਧੂੜੀ ਦਾ ਇਕ ਇਕ ਕਤਰਾ ਸਭ ਨੂੰ ਦਿਤਾ ਦਾਨ, ਤਿੰਨਾਂ ਦੀ ਮਨਸਾ ਵਿਚ ਟਿਕਾਈਆ। ਵਿਸ਼ਨੂੰ ਨੂੰ ਕਿਹਾ ਤੂੰ ਸਭ ਨੂੰ ਦੇਣਾ ਪੀਣ ਖਾਣ, ਭੰਡਾਰਾ ਮੇਰਾ ਬੇਪਰਵਾਹੀਆ। ਬ੍ਰਹਮੇ ਤੂੰ ਉਤਪਤ ਕਰਨਾ ਜਹਾਨ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਸ਼ੰਕਰਾ ਜੋ ਉਪਜਿਆ ਤੂੰ ਉਸ ਦਾ ਰਹਿਣ ਨਹੀਂ ਦੇਣਾ ਨਿਸ਼ਾਨ, ਅੰਤ ਲੇਖਾ ਦੇਣਾ ਮੁਕਾਈਆ। ਸਭ ਨੇ ਇਕੋ ਹੁਕਮ ਕਰਨਾ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਤਿੰਨੇ ਇਕੱਠੇ ਝੁਕੇ ਆਣ, ਨਿਵ ਨਿਵ ਲਾਗੇ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਰਿਹਾ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਆਦਿ ਦਾ ਖੇਲ ਵਿਚ ਸਚਖੰਡ, ਹਰਿ ਕਰਤਾ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇ ਮੰਗੀ ਮੰਗ, ਖ਼ਾਲੀ ਝੋਲੀ ਅੱਗੇ ਡਾਹੀਆ। ਜੇ ਅਸੀਂ ਸ੍ਰਿਸ਼ਟੀ ਰਚੀ ਕੌਣ ਹੋਵੇਗਾ ਸੰਗ, ਸਗਲਾ ਸੰਗ ਬਣਾਈਆ। ਪੁਰਖ ਅਕਾਲ ਕਿਹਾ ਮੇਰੇ ਨਾਮ ਦਾ ਵੱਜੇ ਮਰਦੰਗ, ਸ਼ਬਦੀ ਸ਼ਬਦ ਖੇਲ ਖਿਲਾਈਆ। ਤਨ ਵਜੂਦ ਸੁਹਾਵਾਂ ਵਿਚ ਵਰਭੰਡ, ਅਵਤਾਰ ਪੈਗ਼ੰਬਰ ਗੁਰੂ ਨਾਉਂ ਪਰਗਟਾਈਆ। ਪਰ ਯਾਦ ਰੱਖਿਓ ਜਿਸ ਵੇਲੇ ਨੌਂ ਸੌ ਚੁਰਾਨਮੇ ਚੌਕੜੀ ਜੁਗ ਗਏ ਲੰਘ, ਫਿਰ ਆਪ ਆਵਾਂ ਚਾਈਂ ਚਾਈਂਆ। ਉਸ ਵੇਲੇ ਜਨ ਭਗਤਾਂ ਦੇ ਬੈਠ ਸਿੰਘਾਸਣ ਉਤੇ ਪਲੰਘ, ਆਸਣ ਏਸੇ ਤਰਹ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਉਸ ਵੇਲੇ ਚਰਨ ਭੇਟ ਹੋਣਗੇ ਤਾਰਾ ਚੰਦ, ਸੂਰਜ ਸੂਰੀਆ ਸੀਸ ਨਿਵਾਈਆ। ਤੁਹਾਨੂੰ ਦੇਵਾਂਗਾ ਉਹ ਅਨੰਦ, ਜੋ ਅਨੰਦ ਮੇਰੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਪਿਛਲਾ ਵਕਤ ਸੁਹਾਇਆ, ਦਿਤੀ ਮਾਣ ਵਡਿਆਈਆ। ਸਚ ਦਰਬਾਰ ਲਗਾਇਆ, ਵੱਜੀ ਹੱਕ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਲੇਖਾ ਪੂਰ ਕਰਾਇਆ, ਗੁਰਮੁਖ ਆਪਣੇ ਰੰਗ ਰੰਗਾਈਆ। ਗੁਰ ਚੇਲੇ ਵਾਲਾ ਪਿਛਲਾ ਭੇਵ ਚੁਕਾਇਆ, ਗੋਬਿੰਦ ਦਏ ਗਵਾਹੀਆ। ਹਰਿਜਨ ਜਨ ਹਰਿ ਆਪਣੇ ਰੰਗ ਰੰਗਾਇਆ, ਦਿਤੀ ਮਾਣ ਵਡਿਆਈਆ। ਸਤਿਗੁਰੂ ਦੇ ਘਰ ਕੋਈ ਨਹੀਂ ਪਰਾਇਆ, ਭਗਤਾਂ ਬੰਸ ਸਰਬੰਸ ਇਕੋ ਇਕ ਵਖਾਈਆ। ਕਰੇ ਖੇਲ ਬੇਪਰਵਾਹਿਆ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਜਿਸ ਨੂੰ ਕਹਿੰਦੇ ਦਾਈ ਦਾਇਆ, ਦਾਤਾ ਹੋ ਕੇ ਵੇਖਣ ਆਈਆ। ਭਾਵੇਂ ਜਨ ਭਗਤੋ ਤੁਹਾਡੀ ਪੰਜ ਤਤ ਦੀ ਕਾਇਆ, ਕਾਇਆ ਦਾ ਮਾਲਕ ਇਕੋ ਇਕ ਨੂਰ ਇਲਾਹੀਆ।

❋

❋

ਏਸੇ ਕਰਕੇ ਅੱਜ ਪਹਿਲੋਂ ਪਰਸਾਦਿ ਵਰਤਾਇਆ, ਫੇਰ ਆਪਣਾ ਹੁਕਮ ਵਰਤਾਈਆ। ਕਿਉਂ ਜਿਸ ਵੇਲੇ ਵਿਸ਼ਨ ਬ੍ਰਹਮਾ ਸ਼ਿਵ ਨੂੰ ਦਿਤੀ ਸੀ ਦਾਤ ਉਸ ਵੇਲੇ ਦੂਜਾ ਨਜ਼ਰ ਕੋਇ ਨਾ ਆਇਆ, ਬਿਨਾ ਚਾਰ ਤੋਂ ਚਾਰ ਕੁੰਟ ਰੂਪ ਨਾ ਕੋਇ ਦਰਸਾਈਆ। ਸਤਾਈ ਮਾਘ ਦਾ ਦਿਵਸ ਵਡਿਆਇਆ, ਸਦ ਵੱਜਦੀ ਰਹੇ ਵਧਾਈਆ। ਨਵੀਂ ਰੀਤੀ ਦਾ ਹੁਕਮ ਰਿਹਾ ਸੁਣਾਇਆ, ਜਨ ਭਗਤਾਂ ਸੁਣਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਖੇਲ ਰਚਾਇਆ, ਰਚਣਹਾਰ ਏਕੰਕਾਰ ਇਕੋ ਇਕ ਅਖਵਾਈਆ।