ਪੁਸਤਕਾਲਾਭਾਗ ੨੨

੨੭ ਮਾਘ ਸ਼ਹਿਨਸ਼ਾਹੀ ਸੰਮਤ ੭ ਮੇਲਾ ਸਿੰਘ ਦੀ ਬੰਬੀ ਉਤੇ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਸੁਣ ਹੁਕਮ ਕੰਧਾਰੀ ਵਲੀ, ਵਲੀਅੱਲਾ ਅੱਲਾਹ ਆਪ ਜਣਾਈਆ। ਸਤਾਈ ਮਾਘ ਰਾਤ ਨੂੰ ਲਿਆਉਣੀ ਤੇਲ ਦੀ ਪਲੀ, ਮੁਹੰਮਦ ਦੇ ਚਰਾਗ਼ ਰਹੇ ਕੁਰਲਾਈਆ। ਰਾਹ ਤਕਦਾ ਸ਼ਾਹ ਐਲੀ, ਹਸਨ ਹੁਸੈਨ ਅੱਖ ਉਠਾਈਆ। ਲੇਖਾ ਪੂਰਾ ਕਰਨਾ ਕਰਬਲੇ ਵਾਲਾ ਜਿਨ੍ਹਾਂ ਦਿਤੀ ਬਲੀ, ਬਲਧਾਰ ਵੇਖ ਵਖਾਈਆ। ਇਕ ਲਿਆਉਣੀ ਨਾਲ ਲੂਣ ਦੀ ਡਲੀ, ਉਮਤ ਹਾਂਡੀ ਖੋਜ ਖੋਜਾਈਆ। ਹੋਕਾ ਮਿਲਣਾ ਗਲੀਓ ਗਲੀ, ਜਗਤ ਜਹਾਨ ਆਪ ਸੁਣਾਈਆ। ਝਗੜਾ ਪੈਣਾ ਜਲੀ ਥਲੀ, ਥਲ ਅਸਗਾਹ ਰੋਵਣ ਮਾਰਨ ਧਾਹੀਆ। ਮੁਹੰਮਦ ਦੀ ਆਸ਼ਾ ਕਲਪਣੀ ਇਕੱਲੀ, ਚਾਰ ਯਾਰੀ ਸੰਗ ਨਾ ਕੋਇ ਨਿਭਾਈਆ। ਪੰਜ ਦਾਣੇ ਨਾਲ ਲਿਆਉਣੇ ਮੁੰਗਫਲੀ, ਜਿਸ ਨੂੰ ਨਾਨਕ ਭੋਗ ਲਗਾ ਕੇ ਮਰਦਾਨੇ ਦਿਤਾ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਿੰਘ ਮੇਲਾ ਜਗਤ ਕੰਧਾਰੀ, ਹਰਿ ਸ਼ਬਦ ਨਾਲ ਸਮਝਾਈਆ। ਇਕ ਵਾਲ ਪ੍ਰਭ ਦੀ ਭੇਟ ਚੜ੍ਹਾਉਣਾ ਵਿਚੋਂ ਦਾੜ੍ਹੀ, ਭੁੱਲ ਕੋਇ ਨਾ ਜਾਈਆ। ਕਿਰਪਾ ਕਰੇ ਆਪ ਨਿਰੰਕਾਰੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਦੀ ਸਦਾ ਪੱਕੀ ਰਹੇ ਸਾਉਣੀ ਹਾੜ੍ਹੀ, ਗ਼ਰੀਬ ਨਿਮਾਣਿਆਂ ਰਿਹਾ ਸੁਣਾਈਆ। ਜੁਗ ਚੌਕੜੀਆਂ ਪਿਛੋਂ ਆਈ ਤੁਹਾਡੀ ਵਾਰੀ, ਵਾਰਿਸ ਹੋ ਕੇ ਵੇਖੇ ਚਾਈਂ ਚਾਈਂਆ। ਜਿਸ ਨਾਤਾ ਤੋੜਿਆ ਚਾਰ ਯਾਰੀ, ਯਰਾਨਾ ਭਗਤਾਂ ਨਾਲ ਰਖਾਈਆ। ਤੁਹਾਡੇ ਪਿਆਰ ਦਾ ਪ੍ਰਭੂ ਬਣਿਆ ਵਪਾਰੀ, ਘਰ ਘਰ ਵਿਚੋਂ ਖਰੀਦੇ ਚਾਈਂ ਚਾਈਂਆ। ਇਕੋ ਮਾਣ ਦੇਵੇ ਪੁਰਖ ਨਾਰੀ, ਬਿਰਧ ਬਾਲਾਂ ਹੋਏ ਸਹਾਈਆ। ਜਿਹੜਾ ਟਕਾ ਭੇਟ ਕਰਨਾ ਉਸ ਤੇ ਲਾਈਨ ਹੋਵੇ ਕਾਲੀ, ਆਰ ਪਾਰ ਦੇਣੀ ਲਗਾਈਆ। ਉਸ ਨੂੰ ਰੱਖਿਆ ਹੋਵੇ ਵਿਚ ਥਾਲੀ, ਜਿਹੜੀ ਥਾਲੀ ਗੁਰਮੁਖ ਭੇਟ ਚੜ੍ਹਾਈਆ। ਵਿਚ ਤਿੰਨ ਤਿਨਕੇ ਹੋਣ ਪਰਾਲੀ, ਜਿਹੜੀ ਭਗਤਾਂ ਹੇਠ ਬਿਛ ਕੇ ਆਪਣੀ ਸੇਵ ਕਮਾਈਆ। ਇਕ ਦੀਪਕ ਜੋਤ ਹੋਵੇ ਬਾਲੀ, ਮੁਖ ਨੌ ਸੋਭਾ ਪਾਈਆ। ਫੇਰ ਲਿਖਾਰੀਆਂ ਬਣਨਾ ਸਵਾਲੀ, ਨਿਵ ਨਿਵ ਕੇ ਸੀਸ ਝੁਕਾਈਆ। ਪ੍ਰਭੂ ਸਤਿਗੁਰ ਜਨ ਭਗਤਾਂ ਗੁਰਮੁਖਾਂ ਦਾ ਨਾਤਾ ਰਵ੍ਹੇ ਨਾ ਜਾਹਲੀ, ਆਤਮ ਗੰਢ ਦੇਣੀ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਨਮ ਕਰਮ ਦੀ ਮੇਟੇ ਕੰਗਾਲੀ, ਸ਼ਾਹ ਕੰਗਾਲ ਆਪਣੇ ਰੰਗ ਰੰਗਾਈਆ।

❋

❋

੨੭ ਮਾਘ ਸ਼ਹਿਨਸ਼ਾਹੀ ਸੰਮਤ ੭ ਕਿਸ਼ਨ ਸਿੰਘ, ਪ੍ਰਕਾਸ਼ ਕੌਰ, ਵਕੀਲ ਸਿੰਘ, ਵਸਣ ਸਿੰਘ, ਆਸ਼ਾ ਸਿੰਘ, ਲਾਜ ਕੌਰ, ਹਜ਼ਾਰਾ ਸਿੰਘ, ਸਰੂਪ ਸਿੰਘ, ਸਾਂਝੀ ਰਾਮ ਗੰਡਾ ਸਿੰਘ, ਧਿਆਨੋ ਚਨੋ ਧੰਨੀ ਪੂਰੋ, ਗੁਲਜ਼ਾਰ ਸਿੰਘ, ਬੰਤੀ ਅੱਲੜਪਿੰਡੀ, ਦੀਪੋ ਦੋਸਤਪੁਰ,

ਬਾਵੀ ਦੋਸਤ ਪੁਰ, ਗੁਰਮੁਖ ਸਿੰਘ ਸੋਹਣ, ਗੁਰਦੇਵ ਸਿੰਘ ਸੋਹਣ, ਅਮਰੋ ਰਡਿਆਣਾ, ਦੀਪੋ ਛੋੜ,
ਚਰਨ ਕੌਰ ਖ਼ੁਸ਼ੀਪੁਰ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸ ਪੁਰ

ਸਤਾਈ ਮਾਘ ਕਹੇ ਸ਼ਰਅ ਦੀ ਕੀਮਤ ਪੈ ਗਈ ਟਕਾ, ਗੁਰਮੁਖ ਲੇਖਾ ਰਿਹਾ ਚੁਕਾਈਆ। ਪਰਵਰਦਿਗਾਰ ਨੇ ਖੇਲ ਵੇਖਣਾ ਮਦੀਨਾ ਮੱਕਾ, ਕਾਅਬਿਆਂ ਅੱਖ ਉਠਾਈਆ। ਚਾਰ ਯਾਰੀ ਨਾਤਾ ਤਕਣਾ ਸਕਾ, ਉਮਤ ਉਮਤੀ ਖੋਜ ਖੁਜਾਈਆ। ਜੋ ਇਸ਼ਾਰਾ ਦੇ ਕੇ ਆਇਆ ਨਾਨਕ ਤਪਾ, ਬਗ਼ਦਾਦ ਵਿਚ ਦ੍ਰਿੜਾਈਆ। ਹੁਕਮੀ ਧਾਰ ਲਿਖਿਆ ਪਟਾ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਸਦੀ ਚੌਧਵੀਂ ਪੈਣਾ ਰੱਟਾ, ਨਾ ਕੋਈ ਮੇਟੇ ਜਗਤ ਲੋਕਾਈਆ। ਧਰਨੀ ਉਤੇ ਉਡਣਾ ਘੱਟਾ, ਧੂੰਆਂਧਾਰ ਸੋਭਾ ਪਾਈਆ। ਖੇਲ ਕਰੇ ਪੁਰਖ ਸਮਰਥਾ, ਹਰਿ ਵੱਡਾ ਵਡ ਵਡਿਆਈਆ। ਜਿਸ ਲੇਖੇ ਲਾਉਣਾ ਲਾਲੋ ਦਾ ਸਵਾ ਗਜ ਦਾ ਲੱਠਾ, ਚਾਰੇ ਕੰਨੀਆਂ ਕਟ ਕੇ ਚਾਰੋਂ ਕੁੰਟ ਆਪਣਾ ਹੁਕਮ ਵਰਤਾਈਆ। ਜਿਸ ਨੇ ਹੁਕਮ ਲਿਖਾਇਆ ਯਥਾਰਥ ਯਥਾ, ਯਦੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਾਈ ਮਾਘ ਕਹੇ ਮੇਰੀਆਂ ਖ਼ੁਸ਼ੀਆਂ ਵਾਲੀਆਂ ਬਹਾਰਾਂ, ਬਹਿਸ਼ਤਾਂ ਵਾਲਿਉ ਦਿਆਂ ਜਣਾਈਆ। ਦੇਵਤਿਓ ਵੇਖੋ ਨੇਤਰਾਂ ਨਾਲ ਨਜ਼ਾਰਾ, ਅਪੱਛਰਾਂ ਵਾਲਿਓ ਲਓ ਅੰਗੜਾਈਆ। ਖੇਲ ਤਕੋ ਤੇਈ ਅਵਤਾਰਾ, ਈਸਾ ਮੂਸਾ ਮੁਹੰਮਦ ਸੰਗ ਬਣਾਈਆ। ਗੁਰ ਦਸ ਪਾਓ ਸਾਰਾ, ਮਹਾਂਸਾਰਥੀ ਕੀ ਆਪਣੀ ਕਾਰ ਕਮਾਈਆ। ਜਿਸ ਦਾ ਦੀਪਕ ਹੋਇਆ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਕਲਜੁਗ ਅੰਤਮ ਕਰਨਾ ਪਾਰ ਕਿਨਾਰਾ, ਲੇਖਾ ਮਾਤ ਰਹਿਣ ਨਾ ਪਾਈਆ। ਪਰਗਟ ਹੋ ਚਵ੍ਹੀਆਂ ਅਵਤਾਰਾ, ਚੌਬੀਸਾ ਆਪਣਾ ਖੇਲ ਖਿਲਾਈਆ। ਪੂਰਬ ਰਹਿਣ ਨਾ ਦਏ ਉਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਸਤਾਈ ਮਾਘ ਕਹੇ ਲਾਲੋ ਦਾ ਸਵਾ ਗਜ਼ ਦਾ ਲੱਠਾ, ਜਗਤ ਸਿੰਘਾਸਣ ਸੋਭਾ ਪਾਈਆ। ਸਤਿਗੁਰ ਚਰਨਾਂ ਵਿਚ ਢੱਠਾ, ਪ੍ਰਭ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਵਕਤ ਟੱਪਾ, ਟਾਪੂਆਂ ਪਰੇ ਪਏ ਦੁਹਾਈਆ। ਆਪਣਾ ਵੇਖ ਪੁਰਾਣਾ ਪਟਾ, ਜੋ ਬਿਨ ਅੱਖਰਾਂ ਦਿਤਾ ਲਿਖਾਈਆ। ਜਿਸ ਦੇ ਉਤੇ ਅਗੰਮੀ ਠੱਪਾ, ਠਾਕਰ ਤੇਰਾ ਨਾਮ ਨਜ਼ਰੀ ਆਈਆ। ਹੁਣ ਮੇਟ ਦੇ ਦੀਨ ਦੁਨੀ ਦਾ ਰੱਟਾ, ਲੇਖਾ ਅਵਰ ਨਾ ਕੋਇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਰ ਲੈ ਇਕੱਠਾ, ਵਖਰੀ ਵੰਡ ਨਾ ਕੋਇ ਵੰਡਾਈਆ। ਸਭ ਨੂੰ ਕਰ ਦੇ ਜ਼ੀਰੋ ਨਾਲ ਬਟਾ, ਹਿੰਦਸਾ ਅੰਕ ਨਾ ਕੋਇ ਜਣਾਈਆ। ਤੇਰਾ ਨੂਰ ਜਗੇ ਲਟ ਲਟਾ, ਦੋ ਜਹਾਨਾਂ ਸੋਭਾ ਪਾਈਆ। ਤੇਰਾ ਕਿਸੇ ਨੂੰ ਲੱਗਾ ਨਹੀਂ ਪਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਮੈਂ ਖੇਲ ਵੇਖਾਂ ਅੱਖਾਂ, ਬਿਨ ਅੱਖਾਂ ਅੱਖ ਉਠਾਈਆ। ਤੇਰੇ ਦਰਸ਼ਨ ਨੂੰ ਤਰਸਣ ਕਰੋੜਾਂ ਤੇ ਲੱਖਾਂ, ਕੋਟਨ ਕੋਟ ਧਿਆਨ ਲਗਾਈਆ। ਪੂਜਦੇ ਪੱਥਰ ਵੱਟਾ, ਇੱਟਾਂ ਸੀਸ ਨਿਵਾਈਆ। ਉਹ ਬੁੱਢਾ ਬ੍ਰਾਹਮਣ ਜਿਸ ਨੇ ਦੋ ਤਲਵਾਰਾਂ ਬੱਧੀਆਂ ਪੱਟਾਂ, ਜੋ ਨਾਮੇਂ ਨੂੰ ਠਾਕਰ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਆਪ ਕਮਾਈਆ। ਸਤਾਈ ਮਾਘ ਕਹੇ ਸਿੰਘਾਸਣ ਵੇਖੋ ਲੱਠਾ ਕੋਰਾ, ਮੈਂ ਕੋਰੀ ਗੱਲ ਸੁਣਾਈਆ। ਪ੍ਰਭੂ ਦੇ ਅੱਗੇ ਨਹੀਂ ਕਿਸੇ ਦਾ ਜ਼ੋਰਾ, ਜਿਸ ਜ਼ੋਰਾਵਰ ਫ਼ਤਹਿ ਸਿੰਘ ਨੀਹਾਂ ਹੇਠਾਂ ਦਿਤੇ ਦਬਾਈਆ। ਉਹ ਬਣ ਕੇ ਹੋਰ ਦਾ ਹੋਰਾ, ਅਵਰ ਅਵਰਾ ਰੂਪ ਵਟਾਈਆ। ਭਗਤ ਭਗਵਾਨ ਬਣਾ ਕੇ ਜੋੜਾ, ਸੋਹਣੀ ਆਪਣੀ ਖੇਲ ਖਿਲਾਈਆ। ਅੱਗੇ ਵਕਤ ਦੱਸ ਕੇ ਥੋੜਾ, ਕਲਜੁਗ ਕੂੜਾ ਪੰਧ ਮੁਕਾਈਆ। ਜਿਸ ਸਦੀ ਚੌਧਵੀਂ ਮੋੜਨਾ ਮੋੜਾ, ਪਾਸਾ ਦੀਨ ਦੁਨੀ ਉਲਟਾਈਆ। ਦੋ ਜਹਾਨ ਪਕੜ ਕੇ ਡੋਰਾ, ਡੌਰੂ ਡੰਕਾ ਇਕ ਸੁਣਾਈਆ। ਵਕਤ ਰਹਿਣਾ ਨਹੀਂ ਠੱਗਾਂ ਚੋਰਾਂ, ਹਉਮੇ ਹੰਗਤਾ ਗੜ੍ਹ ਤੁੜਾਈਆ। ਭੇਵ ਖੁਲ੍ਹਾ ਕੇ ਤੋਰਾ ਮੋਰਾ, ਏਕਾ ਬ੍ਰਹਮ ਦਏ ਸਮਝਾਈਆ। ਜਨ ਭਗਤਾਂ ਹੋਣ ਨਾ ਦਏ ਵਿਛੋੜਾ, ਵਿਛੜਿਆਂ ਜੋੜ ਜੁੜਾਈਆ। ਕਲਜੁਗ ਮੇਟੇ ਅੰਧ ਘੋਰਾ, ਨੂਰੀ ਚੰਦ ਕਰ ਰੁਸ਼ਨਾਈਆ। ਇਕ ਸੁਣਾਏ ਧੁਰ ਦਾ ਦੋਹਰਾ, ਢੋਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਾਈ ਮਾਘ ਕਹੇ ਮੈਂ ਸਭ ਕੁਛ ਕੀਤਾ ਸਤਿਗੁਰ ਸ਼ਬਦ ਹਵਾਲੇ, ਉਸੇ ਨੂੰ ਸੀਸ ਨਿਵਾਈਆ। ਜਿਸ ਲਿਖਾਰੀਆਂ ਅੱਗੇ ਪੰਜ ਪੰਜ ਦੀਪਕ ਬਾਲੇ ਜੋਤੀ ਜੋਤ ਜੋਤ ਰੁਸ਼ਨਾਈਆ। ਗੁਰਮੁਖਾਂ ਦੇ ਇਹੋ ਠਾਕਰ ਮੰਦਰ ਸ਼ਿਵਦਵਾਲੇ, ਕਾਅਬੇ ਧੁਰ ਦੇ ਨਜ਼ਰੀ ਆਈਆ। ਅੰਦਰ ਰਹਿਣ ਕਿਸੇ ਨਾ ਕਾਲੇ, ਕਾਲਖ ਟਿੱਕੇ ਦੇਣੇ ਮਿਟਾਈਆ। ਫਲ ਲਗਾਉਣੇ ਸਾਚੇ ਡਾਲੇ, ਪਤਿ ਟਹਿਣੀ ਆਪ ਮਹਿਕਾਈਆ। ਗੁਰਮੁਖ ਵੇਖੇ ਆਪਣੇ ਬਾਲੇ, ਬਾਲ ਅੰਞਾਣੇ ਗੋਦ ਟਿਕਾਈਆ। ਸਰਬ ਜੀਆਂ ਦੀਆਂ ਹਰ ਘਟ ਜਾਣੇ, ਜਾਨਣਹਾਰ ਆਪ ਹੋ ਜਾਈਆ। ਚੁਰਾਸੀ ਵਿਚੋਂ ਪੁਣੇ ਛਾਣੇ, ਦਾਤਾ ਦਾਨੀ ਖੋਜ ਖੁਜਾਈਆ। ਫੜ ਚਲਾਏ ਆਪਣੇ ਭਾਣੇ, ਭਾਵੀ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਭ ਕੁਛ ਅਖਤਿਆਰ, ਹੁਕਮ ਧੁਰਦਰਗਾਹੀਆ। ਮੈਂ ਰਹਿਣ ਨਹੀਂ ਦੇਣਾ ਕੋਈ ਮੁਖਤਿਆਰ, ਮੁਖਤਿਆਰੇ ਆਮ ਨਜ਼ਰ ਕੋਇ ਨਾ ਆਈਆ। ਸਭ ਨੂੰ ਸੱਦ ਸੱਚੇ ਦਰਬਾਰ, ਸੰਦੇਸ਼ਾ ਦੇਣਾ ਚਾਈਂ ਚਾਈਂਆ। ਅੱਗੇ ਹੁਕਮ ਮੰਨਣਾ ਪਏ ਇਕ ਨਿਰੰਕਾਰ, ਆਪਣੀ ਵੰਡ ਨਾ ਕੋਇ ਰਖਾਈਆ। ਇਕੋ ਇਸ਼ਟ ਹੋਵੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਇਕੋ ਗ੍ਰਹਿ ਹੋਵੇ ਨਿਮਸਕਾਰ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਦਰਸ ਪਰਵਰਦਿਗਾਰ, ਜੋਤੀ ਜਾਤਾ ਨਜ਼ਰੀ ਆਈਆ। ਪਿਛਲੀ ਰਸਮ ਰਹੇ ਨਾ ਵਿਚ ਸੰਸਾਰ, ਕਸਮ ਇਕੋ ਇਕ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਭੈ ਵਿਚ ਦੋ ਜਹਾਨ ਰਹੇ ਕੰਬੀ, ਥਰਥਰਾਹਟ ਵਿਚ ਦੁਹਾਈਆ। ਓਧਰੋਂ ਸਦੀ ਚੌਧਵੀਂ ਜਾਏ ਲੰਘੀ, ਆਪਣਾ ਪੰਧ ਮੁਕਾਈਆ। ਓਧਰੋਂ ਡੱਲੇ ਦੇ ਸਿਰ ਵਿਚ ਵਾਹੀ ਕੰਘੀ, ਸਿੱਧਾ ਚੀਰ ਦਿਤਾ ਕਢਾਈਆ। ਜਿਸ ਦੇ ਸਿਰ ਤੇ ਗੋਬਿੰਦ ਨੇ ਖੰਡੇ ਦੀ ਧਾਰ ਰੱਖੀ ਸੀ ਨੰਗੀ, ਸਹਿਜ ਸਹਿਜ ਫਿਰਾਈਆ। ਹੁਕਮ ਦਿਤਾ ਹੁਣ ਜਾਣੇ ਫ਼ਰੰਗੀ, ਆਪਣਾ ਪੰਧ ਮੁਕਾਈਆ। ਫੇਰ ਵਾਟ ਰਹੇ ਨਾ ਲੰਬੀ, ਪਾਂਧੀ ਪੰਧ ਨਾ ਕੋਇ ਭਵਾਈਆ। ਸਦੀ ਚੌਧਵੀਂ ਅੰਤਮ ਸ੍ਰਿਸ਼ਟੀ ਹੋਣੀ ਅੰਧੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਤੇਰਿਆਂ ਕੇਸਾਂ ਵਾਂਗਰ ਦੁਨੀਆ ਦੋ ਧੜ ਜਾਣੀ ਵੰਡੀ, ਗੋਬਿੰਦ ਹੱਸ ਕੇ ਗਿਆ ਦ੍ਰਿੜਾਈਆ। ਪਰ ਇਹ ਗੱਲ

❋

❋

ਯਾਦ ਰੱਖੀਂ ਇਹ ਖੇਲ ਕਰਨਾ ਮੇਰੇ ਸਾਹਿਬ ਸੂਰੇ ਸਰਬੰਗੀ, ਪੁਰਖ ਅਕਾਲ ਦਇਆ ਕਮਾਈਆ। ਉਸ ਵੇਲੇ ਚੜ੍ਹਨਾ ਚੰਦ ਨਹੀਂ ਕੋਈ ਨੌਚੰਦੀ, ਚੰਦ ਸਿਤਾਰਾ ਦਰ ਤੇ ਸੀਸ ਨਿਵਾਈਆ। ਖੇਲ ਵੇਖਣਾ ਵਿਚ ਵਰਭੰਡੀ, ਬ੍ਰਹਿਮੰਡ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਖੰਡਾ ਕਹੇ ਜਿਸ ਵੇਲੇ ਡੱਲੇ ਦੇ ਸਿਰ ਤੇ ਦਿਤਾ ਰੱਖ, ਤਿੱਖੀ ਧਾਰ ਰਖਾਈਆ। ਗੋਬਿੰਦ ਪਿਆ ਹੱਸ, ਖ਼ੁਸ਼ੀਆਂ ਵਿਚ ਸੁਣਾਈਆ। ਗੁਰਮੁਖੋ ਪੰਝੀ ਜੋੜੋ ਹੱਥ, ਮੁਖ ਦੇ ਅੱਗੇ ਟਿਕਾਈਆ। ਸਤਿਗੁਰ ਕਿਹਾ ਉਸ ਵੇਲੇ ਮੇਰੇ ਪੁਰਖ ਅਕਾਲ ਦੀ ਜੋਤ ਜਗੇ ਲਟ ਲਟ, ਦੁਰਗਾ ਲਾਟਾਂ ਵਾਲੀ ਸਿੰਘਾਸਣ ਹੇਠ ਰਖਾਈਆ। ਜਿਸ ਚੰਡੀ ਨੂੰ ਮੈਂ ਕੀਤਾ ਪਰਗਟ, ਉਹ ਚੰਡੀ ਪ੍ਰਭ ਦਾ ਸ਼ਬਦ ਰੂਪ ਜਾਏ ਬਦਲਾਈਆ। ਇਹ ਖੇਲ ਵੇਖਣਾ ਨਾਲ ਪੁਰਖ ਸਮਰਥ, ਸਮਰਥ ਆਪਣੀ ਕਾਰ ਭੁਗਤਾਈਆ। ਜਿਸ ਦੋ ਜਹਾਨ ਚਲਾਉਣਾ ਰਥ, ਰਥਵਾਹੀ ਆਪਣਾ ਹੁਕਮ ਵਰਤਾਈਆ। ਜਗਤ ਜਹਾਨ ਦੇਵੇ ਮਥ, ਨਾਮ ਮਧਾਣਾ ਇਕ ਉਠਾਈਆ। ਸ੍ਰਿਸ਼ਟੀ ਸਾਰੀ ਲੱਥੇ ਸਥ, ਸੱਥਰ ਯਾਰ ਨਾ ਕੋਇ ਹੰਢਾਈਆ। ਉਲਟੀ ਗਿੜੇ ਲੱਠ, ਭਵਰ ਵਿਚ ਖ਼ਲਕ ਖ਼ੁਦਾਈਆ। ਝਗੜਾ ਮਿਟਣਾ ਮੰਦਰ ਮੱਠ, ਸ਼ਿਵਦਵਾਲੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਲੱਠਾ ਕਹੇ ਮੈਂ ਲੰਮਾ ਗਜ਼ ਸਵਾ, ਸਵਾਰਥ ਆਪਣਾ ਨਾ ਕੋਇ ਰਖਾਈਆ। ਮੈਂ ਹੁਕਮ ਸੰਦੇਸ਼ਾ ਕਹਵਾਂ, ਕਹਿ ਕੇ ਦਿਆਂ ਦ੍ਰਿੜਾਈਆ। ਪ੍ਰਭ ਨੇ ਖੇਲ ਖਿਲਾਉਣਾ ਨਵਾਂ, ਨਵ ਖੰਡ ਵੱਜੇ ਵਧਾਈਆ। ਮੈਂ ਫਿਰਨਾ ਨਾਲ ਚਵਾਂ, ਚਾਰੋਂ ਕੁੰਟ ਵਾਹੋ ਦਾਹੀਆ। ਚੈਨ ਨਾਲ ਕਿਤੇ ਨਾ ਬਹਵਾਂ, ਭੱਜਾਂ ਵਾਹੋ ਦਾਹੀਆ। ਬਿਨ ਭਗਤਾਂ ਪਿਆਰ ਕਿਤੇ ਨਾ ਸਵਾਂ, ਆਲਸ ਨਿੰਦਰਾ ਨਾ ਕੋਇ ਰਖਾਈਆ। ਮੈਨੂੰ ਕਹੇ ਨਾ ਕੋਇ ਨਿਥਾਵਾਂ, ਨਿਥਾਵਿਆਂ ਦਿਆਂ ਸੁਣਾਈਆ। ਆਓ ਪ੍ਰਭੂ ਪਿਆਰ ਕਰਦਾ ਵੱਧ ਨਾਲੋਂ ਮਾਵਾਂ, ਹਰਿਜਨ ਆਪਣੀ ਗੋਦ ਟਿਕਾਈਆ। ਮੈਂ ਬਲਿਹਾਰ ਉਸੇ ਦੇ ਚਰਨਾਂ ਤੋਂ ਜਾਵਾਂ, ਜੋ ਜਵਾਂ ਦੀ ਰੋਟੀ ਖਾ ਕੇ ਗੁਰਮੁਖਾਂ ਰਿਹਾ ਰਜਾਈਆ। ਓਸੇ ਦੀ ਚਰਨ ਧੂੜੀ ਨਹਾਵਾਂ, ਦੁਰਮਤ ਮੈਲ ਧਵਾਈਆ। ਉਹੋ ਕੰਤ ਸੁਹਾਗੀ ਇਕੋ ਰਾਵਾਂ, ਜਿਸ ਦੀ ਸੇਜ ਸੁਹੰਜਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਲੱਠਾ ਕਹੇ ਮੈਂ ਸਵਾ ਗਜ਼ ਚੌੜਾ, ਸਚ ਦਿਆਂ ਸੁਣਾਈਆ। ਮੈਨੂੰ ਚਰਨ ਛੁਹਾਇਆ ਬ੍ਰਾਹਮਣ ਗੌੜਾ, ਬ੍ਰਹਮ ਦਾ ਪੜਦਾ ਦਿਤਾ ਉਠਾਈਆ। ਜੋ ਮਿਹਰਵਾਨ ਹੋ ਕੇ ਬਹੁੜਾ, ਬਹੁੜੀ ਬਹੁੜੀ ਕਰਦਿਆਂ ਲਏ ਬਚਾਈਆ। ਜੋ ਮਿੱਠਾ ਕਰੇ ਰੀਠਾ ਕੌੜਾ, ਅੰਮ੍ਰਿਤ ਰਸ ਚਖਾਈਆ। ਜਿਸ ਨੇ ਝਗੜਾ ਮਿਟਾਇਆ ਤਲਾਬਾਂ ਜੌਹੜਾ, ਅੱਠਾਂ ਸੱਠਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਵਾ ਗਜ਼ ਕਹੇ ਮੈਂ ਯਸੂਹ ਦੀ ਨਿਸ਼ਾਨੀ, ਮੈਨੂੰ ਮਸੀਹ ਦਿਤੀ ਵਡਿਆਈਆ। ਜਿਸ ਵੇਲੇ ਜਾਂਦਾ ਸੀ ਵਿਚ ਜੂਹ ਬੇਗਾਨੀ, ਮੈਨੂੰ ਗਲ ਵਿਚ ਲਟਕਾਈਆ। ਹੱਥ ਫੜਦਾ ਸੀ ਕਾਨੀ, ਸਾਢੇ ਤਿੰਨ ਹੱਥ ਲੰਬਾਈਆ। ਜਿਸ ਨੇ ਅੰਤ ਕੀਤੀ ਕੁਰਬਾਨੀ, ਆਪਣਾ ਆਪ ਮਿਟਾਈਆ। ਸਵਾ ਗਜ਼ ਸਲੀਵ ਉਸ ਦੇ ਗਲ ਵਿਚ ਅੰਤ ਬੱਧੀ ਗਾਨੀ, ਗਾਨਾ ਸਗਨ ਵਾਲਾ ਜਣਾਈਆ। ਜਿਸ ਨੂੰ ਗਲ ਵਿਚ ਪਾ ਕੇ ਉਹਨੂੰ ਮਿਲ ਗਿਆ ਜਾਨ ਜਾਨੀ, ਹਰਿ ਕਰਤਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਵਾ ਗਜ਼ ਕਹੇ ਕਿਉਂ ਮੇਰੀ ਕੰਨੀ ਕਤਰੀ, ਕਤਰਾ ਕਤਰਾ ਦਿਤਾ ਕਰਾਈਆ। ਮੈਂ ਸਚ ਦੱਸਾਂ ਜਿਸ ਵੇਲੇ ਗੋਬਿੰਦ ਨੇ ਇਕੱਠੇ ਕੀਤੇ ਸੀ ਸ਼ੂਦਰ ਵੈਸ਼ ਬ੍ਰਾਹਮਣ ਸ਼ੱਤਰੀ, ਛਤਰ ਇਕੋ ਨਾਮ ਝੁਲਾਈਆ। ਕਿਸੇ ਪਾਂਡੇ ਤੋਂ ਫੁਲਾਈ ਨਹੀਂ ਸੀ ਪੱਤਰੀ, ਗ੍ਰਹਿ ਨਛੱਤਰ ਨਾ ਕੋਇ ਦ੍ਰਿੜਾਈਆ। ਫੇਰ ਬਣਾ ਕੇ ਹੱਥਾਂ ਨਾਲ ਮੇਰੀ ਦੋਹਰੀ ਚੌਹਰੀ ਪਟੜੀ, ਕਮਰਕਸੇ ਨਾਲ ਟਿਕਾਈਆ। ਫੇਰ ਮੈਨੂੰ ਤੋਲਿਆ ਬਿਨਾ ਤਕੜੀ, ਵਜ਼ਨ ਬੇਵਜ਼ਨ ਦਿਤਾ ਦ੍ਰਿੜਾਈਆ। ਨਾਲੇ ਹੱਸ ਕੇ ਕਿਹਾ ਜਿਸ ਵੇਲੇ ਦੁਨੀਆ ਸ਼ਰਅ ਵਿਚ ਜਾਣੀ ਜਕੜੀ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਕਿਸੇ ਨੇ ਗਾਂ ਖਾਣੀ ਕਿਸੇ ਨੇ ਸੂਰ ਖਾਣਾ ਕਿਸੇ ਨੇ ਖਾਣੀ ਬੱਕਰੀ, ਬਕਰੀਦਾਂ ਵਾਲੇ ਰੋਵਣ ਮਾਰਨ ਧਾਹੀਂਆ। ਉਸ ਵੇਲੇ ਦੁਨੀਆ ਦੀ ਭੱਠੀ ਤਪਣੀ, ਕਲਜੁਗ ਭਠਿਆਲੇ ਅਗਨੀ ਦੇਣੀ ਡਾਹੀਆ। ਸਦੀ ਚੌਧਵੀਂ ਅੰਤਮ ਹੋਣੀ ਟੱਪਣੀ, ਭੱਜੇ ਵਾਹੋ ਦਾਹੀਆ। ਸ਼ਰਅ ਦੀ ਸ਼ਰੀਅਤ ਛਪਣੀ, ਛੱਪਾ ਮਾਰੇ ਬੇਪਰਵਾਹੀਆ। ਪਿਆਰ ਰਹਿਣਾ ਨਹੀਂ ਪਤਿ ਪਤਨੀ, ਨਾਰ ਕੰਤ ਕਰੇ ਲੜਾਈਆ। ਚੇਲਿਆਂ ਗੁਰੂਆਂ ਧਾਰ ਛਡਣੀ, ਮੁਰੀਦ ਮੁਰਸ਼ਦ ਜਾਣ ਤਜਾਈਆ। ਮੰਜ਼ਲ ਮਿਲੇ ਕਿਸੇ ਨਾ ਭੱਜਣੀ, ਪੂਜਾ ਪਾਰ ਨਾ ਕੋਇ ਕਰਾਈਆ। ਪ੍ਰਭੂ ਦੀ ਹਾਥ ਆਵੇ ਨਾ ਵੰਝਣੀ, ਜਗਤ ਮੁਹਾਣਾ ਸਾਰ ਕੋਇ ਨਾ ਪਾਈਆ। ਚਾਰੋਂ ਕੁੰਟ ਕਲਜੁਗ ਅੱਗ ਲੱਗਣੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਝਗੜਾ ਪੈਣਾ ਮਾਨਸ ਬਦਨੀਂ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਦੁਨੀਆ ਰੋਵੇ ਆਅਲਾ ਅਦਨੀ, ਸ਼ਾਹ ਕੰਗਾਲਾਂ ਧੀਰ ਨਾ ਕੋਇ ਧਰਾਈਆ। ਪ੍ਰਭੂ ਦੀ ਧਾਰ ਕਿਸੇ ਨਾ ਲੱਭਣੀ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਉਠਾਈਆ। ਟਕਾ ਕਹੇ ਮੇਰੀ ਕੋਈ ਨਾ ਜਾਣੇ ਕੀਮਤ, ਕਲਜੁਗ ਕੁੜਿਆਰ ਦਿਤਾ ਤੁਲਾਈਆ। ਪ੍ਰਭ ਦਾ ਖੇਲ ਸਮਝਣਾ ਗ਼ਨੀਮਤ, ਜੋ ਗ਼ਮਾਂ ਦਾ ਡੇਰਾ ਢਾਹੀਆ। ਜਿਸ ਨੇ ਜਗਤ ਦੀ ਧਾਰ ਵੇਖਣੀ ਤ੍ਰੀਮਤ, ਤ੍ਰੀਆ ਤ੍ਰੈਗੁਣ ਖੋਜ ਖੁਜਾਈਆ। ਸਾਚੀ ਸ਼ਾਨ ਵੇਖਣੀ ਜ਼ੀਨਤ, ਕੀ ਜ਼ੇਬ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਆਪ ਭੁਗਤਾਈਆ। ਸਵਾ ਗਜ਼ ਕਹੇ ਮੈਨੂੰ ਚਾਰ ਕੁੰਟ ਦਿਤਾ ਕਟ, ਘੇਰਾ ਸੋਹਣਾ ਦਿਤਾ ਬਣਾਈਆ। ਮੈਂ ਵਿਕ ਗਿਆ ਪ੍ਰਭੂ ਦੇ ਹੱਟ, ਜਗਤ ਵਣਜਾਰੇ ਦਿਤੇ ਤਜਾਈਆ। ਕੂੜੀਆਂ ਹੱਦਾਂ ਗਿਆ ਟੱਪ, ਭੱਜਿਆ ਵਾਹੋ ਦਾਹੀਆ। ਪ੍ਰਭ ਸਿੰਘਾਸਣ ਚੜ੍ਹਿਆ ਝਟ, ਝਟਕੇ ਹਲਾਲੀ ਵਾਲਾ ਮੈਨੂੰ ਹੱਥ ਕੋਇ ਨਾ ਲਾਈਆ। ਮੈਂ ਵੇਖਣਾ ਨੂਰ ਇਲਾਹੀ ਸਤਿ, ਜੋ ਸਤਿ ਸਤਿ ਅਖਵਾਈਆ। ਜਿਸ ਨੂੰ ਕਹਿੰਦੇ ਕਮਲਾਪਤ, ਪਤਿਪਰਮੇਸ਼ਵਰ ਨੂਰ ਇਲਾਹੀਆ। ਆਦਿ ਅੰਤ ਸਮਰਥ, ਸਮਰਥ ਕਲ ਵਡਿਆਈਆ। ਨੂਰ ਜੋਤ ਅਲਖ, ਅਗੋਚਰ ਇਕ ਅਖਵਾਈਆ। ਜਿਸ ਚਲਾਉਣਾ ਸਤਿਜੁਗ ਰਥ, ਧੁਰ ਦਾ ਹੁਕਮ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਜਨ ਭਗਤੋ ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀਆਂ ਹੱਸੀਆਂ, ਹੱਸ ਹੱਸ ਸੀਸ ਨਿਵਾਈਆ। ਅਸੀਂ ਦੂਰੋਂ ਦੁਰਾਡਿਉਂ ਆਈਆਂ ਨੱਸੀਆਂ, ਪਿਛਲਾ ਪੰਧ ਮੁਕਾਈਆ। ਸ਼ਰਅ ਦੀਆਂ ਤਕਦੀਆਂ ਆਈਆਂ ਰੱਸੀਆਂ, ਰਸਤੇ ਵੇਖੇ ਥਾਉਂ ਥਾਈਂਆ। ਛੁਰੀਆਂ ਸਭ ਨੇ ਹੱਥਾਂ ਵਿਚ ਕਸੀਆਂ, ਬਾਹੂ ਬਲ ਰਹੇ ਪਰਗਟਾਈਆ। ਨਾਲ ਰਲੀਆਂ ਮਨ ਮਤੀਆਂ, ਗੁਰਮਤ ਬੈਠੀ ਮੁਖ ਛੁਪਾਈਆ। ਰਾਵੀ

❋

❋

ਦੇ ਕੰਢੇ ਪਹੁੰਚੀਆਂ ਜਿਥੇ ਅਰਜਨ ਨੇ ਮੌਜਾਂ ਮਾਣੀਆਂ ਲੋਹਾਂ ਤਪੀਆਂ, ਤਪੀਸ਼ਰਾਂ ਡੇਰਾ ਢਾਹੀਆ। ਜਿਸ ਦੇ ਉਤੇ ਆਸ਼ਾ ਰੱਖੀ ਛੇ ਜਤੀਆਂ, ਆਪਣੀ ਅੱਖ ਖੁਲ੍ਹਾਈਆ। ਬਾਲਮੀਕ ਕਰ ਕੇ ਗਿਆ ਪੱਕੀਆਂ, ਬਜਵਾੜਾ ਆਪ ਸੁਣਾਈਆ। ਜਿਸ ਵੇਲੇ ਕਲਜੁਗ ਮਾਣ ਰਹਿਣਾ ਨਹੀਂ ਰਾਗਾਂ ਛੱਤੀਆਂ, ਦੰਦਾਂ ਬੱਤੀਆਂ ਨਾ ਕੋਇ ਵਡਿਆਈਆ। ਪ੍ਰਭ ਦੇ ਨਾਮ ਦੀਆਂ ਦੀਨ ਦੁਨੀ ਵਿਚ ਹੋਣੀਆਂ ਹਿੱਸੇ ਪੱਤੀਆਂ, ਗੁਰ ਅਵਤਾਰ ਪੈਗ਼ੰਬਰ ਵੰਡਾਂ ਦੇਣ ਵਖਾਈਆ। ਸਾਹਿਬ ਨਜ਼ਰ ਆਉਣਾ ਨਹੀਂ ਕਿਸੇ ਦੀਆਂ ਅੱਖੀਆਂ, ਸਨਮੁਖ ਦਰਸ ਕੋਇ ਨਾ ਪਾਈਆ। ਜਗਤ ਜਗਿਆਸੂਆਂ ਖਾਣੀਆਂ ਡੱਡੀਆਂ ਮੱਛੀਆਂ, ਪੰਛੀਆਂ ਖੱਲ ਲੁਹਾਈਆ। ਜਗਤ ਧਾਰਾਂ ਰਹਿਣੀਆਂ ਨਹੀਂ ਅੱਛੀਆਂ, ਅੱਛੀ ਤਰਾ ਸੁਣਾਈਆ। ਅੰਤ ਸਭ ਨੂੰ ਪੈਣੀਆਂ ਗਸ਼ੀਆਂ, ਸਿਰ ਸਕੇ ਨਾ ਕੋਇ ਉਠਾਈਆ। ਸਚ ਦਵਾਰੇ ਪੁਕਾਰਨ ਗਊਆਂ ਵੱਛੀਆਂ, ਬਛੜੇ ਰੋਵਣ ਮਾਰਨ ਧਾਹੀਆ। ਜਿਹੜੀਆਂ ਕ੍ਰਿਸ਼ਨ ਦੀ ਬੰਸਰੀ ਉਤੇ ਨੱਚੀਆਂ, ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਇਕ ਅਖਵਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰਾਵੀ ਰਹੀਆਂ ਦੱਸ, ਸਹਿਜ ਸਹਿਜ ਸੁਣਾਈਆ। ਨੀ ਪਹਿਲੋਂ ਸਾਡੇ ਨਾਲ ਹੱਸ, ਮੁਸਕਰਾਹਟ ਵਿਚ ਵਡਿਆਈਆ। ਫੇਰ ਪਿਆਰ ਨਾਲ ਨੱਸ, ਭੱਜੀਏ ਵਾਹੋ ਦਾਹੀਆ। ਸਾਡਾ ਲੱਥੇ ਝੱਕ, ਓਹਲਾ ਰਹੇ ਨਾ ਰਾਈਆ। ਸਾਡਾ ਮਿਟੇ ਸ਼ਕ, ਭਰਮ ਦੇਣਾ ਚੁਕਾਈਆ। ਕੀ ਤੇਰੇ ਕੰਢੇ ਵਸੇ ਪੁਰਖ ਸਮਰਥ, ਹਰਿ ਦਾਤਾ ਬੇਪਰਵਾਹੀਆ। ਰਾਵੀ ਅੰਗੜਾਈ ਲਈ ਝਟ, ਨੇਤਰ ਨੈਣ ਉਠਾਈਆ। ਨੀ ਪਤਾ ਨਹੀਂ ਉਹ ਪਰਮ ਪੁਰਖ ਕਿ ਜੱਟ, ਤਤਾਂ ਵਾਲਾ ਕਿ ਨੂਰ ਇਲਾਹੀਆ। ਝਟ ਨਾਰਦ ਹੋ ਪਰਗਟ, ਤਾਲੀ ਰਿਹਾ ਵਜਾਈਆ। ਨੀ ਤੁਸੀਂ ਕੀ ਜਾਣੋ ਤੁਹਾਡੇ ਉਤੇ ਪਿਛੇ ਵੀ ਰਿਖੀਆਂ ਪਾਈ ਛੱਟ, ਭਾਰ ਜਗਤ ਦੇ ਕਰਮਾਂ ਵਾਲਾ ਚੁਕਾਈਆ। ਤੁਹਾਡੇ ਵਿਚੋਂ ਨਿਕਲਿਆ ਨਾ ਆਪਣਾ ਵਟ, ਲਹਿਰ ਲਹਿਰ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਚਾਰੇ ਕਹਿਣ ਤੂੰ ਨਾਰਦ ਕੀ ਦੇਵੇਂ ਧੋਖਾ, ਭਰਮ ਰਿਹਾ ਭੁਲਾਈਆ। ਨਾਰਦ ਕਹੇ ਨੀ ਕਮਲੀਓ ਮੈਂ ਤੁਹਾਡਾ ਜਨਮ ਕਰਮ ਦਾ ਪੜ੍ਹਨ ਵਾਲਾ ਪੋਥਾ, ਤੁਹਾਡੀ ਕਿਸਮਤ ਆਪਣੀ ਬੋਦੀ ਵਿਚ ਲੁਕਾਈਆ। ਨੀ ਤੁਹਾਨੂੰ ਖਾ ਗਈਆਂ ਮੱਛੀਆਂ ਡੱਡੀਆਂ ਤੇ ਜੋਕਾਂ, ਜਲ ਹੋੜੇ ਤੁਹਾਨੂੰ ਰਹੇ ਸਤਾਈਆ। ਮੈਂ ਤੁਹਾਡੇ ਕੰਢੇ ਕਿਨਾਰੇ ਤਟ ਵੇਖੇ ਪੋਟਾ ਪੋਟਾ, ਅੱਗਾ ਪਿੱਛਾ ਤੱਕਿਆ ਚਾਈਂ ਚਾਈਂਆ। ਤੁਹਾਡੇ ਵਿਚ ਨਹਾਉਣ ਲੱਗਿਆਂ ਸਾਧਾਂ ਸੰਤਾਂ ਦੇ ਤੇੜ ਨਹੀਂ ਹੁੰਦਾ ਲੰਗੋਟਾ, ਧੋਤੀ ਕੰਮ ਕਿਸੇ ਨਾ ਆਈਆ। ਕਮਲੀਓ ਮੈਂ ਪ੍ਰਭੂ ਦਾ ਭਗਤ ਬੜਾ ਚੋਟਾ, ਚੁਟਕੀ ਵਿਚ ਪ੍ਰਭ ਨੂੰ ਦਿਆਂ ਮਿਲਾਈਆ। ਤੁਸੀਂ ਮੇਰੇ ਨਾਲ ਚਲੋ ਸ਼ੌਂਕਾ, ਸ਼ੌਕੀਨਣੋ ਤੁਹਾਨੂੰ ਦਿਆਂ ਸੁਣਾਈਆ। ਤੁਸੀਂ ਪਿਛੇ ਬਹਿੰਦੀਆਂ ਆਈਆਂ ਉਤੇ ਕੌਂਚਾਂ, ਤੁਹਾਨੂੰ ਕਾਨਿਆਂ ਕਾਹੀਆਂ ਵਿਚ ਦੇਣਾ ਭਵਾਈਆ। ਓਹ ਵੇਖੋ ਸਦੀ ਚੌਧਵੀਂ ਦਾ ਮੁਹੰਮਦ ਦੀ ਆਸ਼ਾ ਕੂੜ ਦਾ ਕੂਕਰ ਭੌਂਕਾ, ਭੌਂਕ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਨੀ ਮੇਰੀ ਸੁਣੋ ਬਾਤ, ਸਚ ਦਿਆਂ ਸੁਣਾਈਆ। ਅੱਜ ਕਿੱਡੀ ਸੋਹਣੀ ਰਾਤ, ਭਿੰਨੜੀ ਵੱਜੇ ਵਧਾਈਆ। ਤੁਸੀਂ ਮੇਰੀ ਗਾਓ ਗਾਥ, ਮੈਂ ਤੁਹਾਡਾ ਬਣਾਂ ਮਾਹੀਆ। ਮੇਰੇ ਦਰਸ਼ਨ ਨਾਲ ਤੁਹਾਡੀ ਮੁਕ ਜਾਏ ਵਾਟ, ਅੱਗੇ ਦਾ ਪੰਧ ਰਹੇ ਨਾ ਰਾਈਆ। ਤੁਸੀਂ ਪਿਛੇ ਸੌਂਦੀਆਂ ਆਈਆਂ ਉਤੇ ਖਾਟ, ਅੱਜ ਠੰਡੀ ਰੇਤਾ

❋

❋

ਉਤੇ ਦੇਵਾਂ ਲਿਟਾਈਆ। ਇਹ ਰਾਵੀ ਦਾ ਕੰਢਾ ਤੇ ਰਾਵੀ ਦਾ ਘਾਟ, ਰਵੀਦਾਸ ਦਏ ਗਵਾਹੀਆ। ਮੈਂ ਆਦਿ ਜੁਗਾਦਿ ਦਾ ਪ੍ਰਭੂ ਦਾ ਭਗਤ ਜੇਂਟਲਮੈਨ ਤੇ ਮੇਰੇ ਨਾਲ ਉਸ ਪ੍ਰਭੂ ਦੀ ਕਰੋ ਟਾਕ, ਜੋ ਟਕ ਟਕ ਈਸਾ ਆਪਣੀ ਅਵਾਜ਼ ਗਿਆ ਸੁਣਾਈਆ। ਮੈਂ ਕਿੱਡਾ ਸੋਹਣਾ ਪੰਡਤ ਤੇ ਪ੍ਰੀਤੀ ਵਾਲਾ ਨਾਥ, ਅਨਾਥਾਂ ਹੋਵਾਂ ਸਹਾਈਆ। ਗੰਗਾ ਤੂੰ ਮੇਰਾ ਕਰ ਲੈ ਸਾਥ, ਇਨ੍ਹਾਂ ਨੂੰ ਦੇ ਤਜਾਈਆ। ਤੇਰੀ ਮੇਰੀ ਇਕੋ ਬਣ ਜਾਏ ਜ਼ਾਤ, ਦੂਜਾ ਨਜ਼ਰ ਕੋਇ ਨਾ ਆਈਆ। ਝਟ ਜਮਨਾ ਨੇ ਨਾਰਦ ਦੇ ਮੂੰਹ ਤੇ ਮਾਰੀ ਚਾਂਟ, ਪੰਡਤਾ ਇਹ ਕੀ ਦਿਤਾ ਸੁਣਾਈਆ। ਨਾਰਦ ਓਅੰ ਸੋਹੰ ਰਿਹਾ ਆਖ, ਇਹ ਮੇਰੇ ਸਾਹਿਬ ਦੀ ਪੜ੍ਹਾਈਆ। ਕਮਲੀਏ ਭਗਤਾਂ ਕੋਲ ਆ ਕੇ ਕਦੀ ਨਾ ਹੋਈਏ ਗੁਸਤਾਖ਼, ਨਿਉਂ ਨਿਉਂ ਕੇ ਸੀਸ ਝੁਕਾਈਆ। ਜ਼ਰਾ ਮੇਰੇ ਵੱਲ ਝਾਕ, ਬਿਨ ਅੱਖਾਂ ਅੱਖ ਉਠਾਈਆ। ਮੇਰੀ ਬੋਦੀ ਦਾ ਵੇਖ ਪਰਤਾਪ, ਜੋ ਲਹਿੰਦਿਉਂ ਚੜ੍ਹਦੇ ਚੜ੍ਹਦਿਉਂ ਲਹਿੰਦੇ ਭੱਜੇ ਵਾਹੋ ਦਾਹੀਆ। ਨੀ ਤੁਹਾਡੇ ਵਿਚ ਠੱਗਾਂ ਚੋਰਾਂ ਨੇ ਲਾਹ ਕੇ ਸੁੱਟੇ ਪਾਪ, ਨੀ ਪਾਪਣੇ ਤੁਹਾਡਾ ਤਨ ਵਜੂਦ ਪਵਿੱਤਰ ਨਾ ਕੋਇ ਕਰਾਈਆ। ਝਟ ਸੁਰਸਤੀ ਨੇ ਨਾਰਦ ਦਾ ਪਕੜ ਲਿਆ ਨਾਕ, ਹਲੂਣਾ ਦਿਤਾ ਜ਼ੋਰ ਨਾਲ ਹਿਲਾਈਆ। ਜੀ ਕਰਦਾ ਤੇਰੇ ਕੰਨ ਦੇਵਾਂ ਕਾਟ, ਬ੍ਰਾਹਮਣਾ ਤੈਨੂੰ ਬਦਸ਼ਕਲ ਦਿਆਂ ਬਣਾਈਆ। ਨਾਰਦ ਕਹੇ ਨੀ ਤੁਹਾਨੂੰ ਪਤਾ ਨਹੀਂ ਮੇਰਾ ਪੁਰਖ ਅਕਾਲ ਕਿੱਡਾ ਵਡਾ ਬਾਪ, ਪਤਿਪਰਮੇਸ਼ਵਰ ਇਕ ਅਖਵਾਈਆ। ਤੁਸੀਂ ਉਹਦੀ ਤੇ ਨਿੱਕੀ ਨਿੱਕੀ ਸ਼ਾਖ਼, ਬਿਨਾ ਮੇਰੇ ਤੋਂ ਤੁਹਾਡੀ ਸ਼ਨਾਖ਼ਤ ਕਰਨ ਵਾਲਾ ਦੂਜਾ ਨਜ਼ਰ ਕੋਇ ਨਾ ਆਈਆ। ਤੁਸੀਂ ਆਪਣੇ ਧੰਨਭਾਗ ਕਹੋ ਮੈਂ ਤੁਹਾਡੀ ਪੂਰੀ ਕਰਾਂ ਆਸ, ਚਾਰ ਜੁਗ ਦੀਓ ਕਵਾਰੀਓ ਤੁਹਾਨੂੰ ਲੋਕਮਾਤ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਮੈਨੂੰ ਐਂ ਜਾਪਦਾ ਤੁਹਾਡੇ ਨਾਲ ਬੜੀ ਚੰਗੀ ਸੁਰਸਤੀ, ਸੁਰਸਤੀ ਅੱਗੋਂ ਅੱਖਾਂ ਕਢ ਕੇ ਰਹੀ ਡਰਾਈਆ। ਜਾਹ ਪੰਡਤਾ ਮੂਰਖਾ ਵੜ ਕਲਜੁਗ ਦੀ ਬਸਤੀ, ਆਪਣਾ ਮੁਖ ਭਵਾਈਆ। ਨਾਰਦ ਕਹੇ ਨੀ ਜੇ ਤੇਰੀ ਹਕੂਮਤ ਮੈਨੂੰ ਹੁਕਮ ਦੇ ਦੇ ਦਸਤੀ, ਕੁਛ ਲਿਖ ਕੇ ਹੱਥ ਫੜਾਈਆ। ਕਿਉਂ ਮੈਂ ਆਦਿ ਜੁਗਾਦਿ ਦਾ ਗਸ਼ਤੀ, ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਨੀ ਕਮਲੀਏ ਤੈਨੂੰ ਨਹੀਂ ਪਤਾ ਸੰਮਤ ਸ਼ਹਿਨਸ਼ਾਹੀ ਸੱਤ ਤੇ ਭਗਤਾਂ ਦੀ ਬਰਸੀ, ਇਹ ਬਰਸ ਨੌ ਸੌ ਚੁਰਾਨਮੇ ਚੌਕੜੀ ਜੁਗ ਤਕ ਫੇਰ ਕਦੇ ਨਾ ਆਈਆ। ਉਨ੍ਹਾਂ ਦਾ ਮੇਲ ਹੋਇਆ ਨਾਲ ਪ੍ਰੀਤਮ ਅਰਸ਼ੀ, ਅਰਸ਼ਾਂ ਦਾ ਵਾਲੀ ਆਪਣਾ ਰੰਗ ਰੰਗਾਈਆ। ਉਸ ਨੇ ਸਭ ਦਾ ਲੇਖਾ ਪੂਰਾ ਕਰਨਾ ਸ਼ਰਤੀ, ਸ਼ਰਤੀਆ ਆਪਣਾ ਹੁਕਮ ਵਰਤਾਈਆ। ਪਤਾ ਨਹੀਂ ਉਹ ਕਿਸ ਕਾਰਨ ਰਾਵੀ ਦੇ ਕੰਢੇ ਭਗਤਾਂ ਨੂੰ ਕਰਨ ਆ ਗਿਆ ਭਰਤੀ, ਭਾਰਤ ਵਿਚ ਧਰਤੀ ਮਾਤਾ ਜਿਸ ਨੂੰ ਸੀਸ ਨਿਵਾਈਆ। ਮੈਂ ਏਸੇ ਕਰ ਕੇ ਤੁਹਾਡਾ ਬਣਿਆ ਦਰਦੀ, ਦਰਦ ਰਿਹਾ ਵੰਡਾਈਆ। ਜੇ ਤੂੰ ਮਾਲਕਣ ਬਣ ਜਾਏਂ ਮੇਰੇ ਘਰ ਦੀ, ਸਭ ਕੁਛ ਤੇਰੇ ਉਤੋਂ ਲੁਟਾਈਆ। ਇਹ ਮੇਰੀ ਸੂਰਤ ਬਣ ਜਾਏ ਨਰਾਇਣ ਨਰ ਦੀ, ਤੈਨੂੰ ਪਰਮ ਪੁਰਖ ਦੀ ਲੋੜ ਰਹੇ ਨਾ ਰਾਈਆ। ਅੱਗੇ ਤੇ ਸ੍ਰਿਸ਼ਟੀ ਤੇਰੇ ਕੰਢੇ ਕਿਨਾਰਿਆਂ ਉਤੇ ਜਾ ਕੇ ਨਾਮ ਪੜ੍ਹਦੀ, ਤੂੰ ਸੁਣ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਦਾਵਰੀ ਬੋਲੀ ਬ੍ਰਾਹਮਣਾ ਕਿਉਂ ਪਾਉਂਦਾ ਏਂ ਡੰਡ, ਡੰਡਾ ਹੱਥ ਵਿਚ ਰਹੀ ਉਠਾਈਆ। ਤੇਰਾ ਤੋੜ ਦੇਵਾਂ ਘਮੰਡ, ਆਕੜ ਦਿਆਂ ਗਵਾਈਆ। ਤੇਰੀ ਭੰਨ ਦੇਵਾਂ ਕੰਡ, ਹੱਡੀ ਪਸਲੀ ਨਜ਼ਰ ਕੋਇ ਨਾ ਆਈਆ।

❋

❋

ਨਾਰਦ ਕਹੇ ਗੋਦਾਵਰੀ ਮੇਰੇ ਵਾਸਤੇ ਤੂੰ ਉਹ ਚੰਦ, ਜਿਸ ਚੰਦ ਦੀ ਸੀਤਲਤਾ ਵਿਚ ਸਾਰੇ ਖ਼ੁਸ਼ੀ ਮਨਾਈਆ। ਮੈਂ ਤੇ ਪ੍ਰਭੂ ਤੋਂ ਇਕੋ ਤੇਰੀ ਮੰਗਣੀ ਮੰਗ, ਹੋਰ ਸਭ ਕੁਛ ਦੇਣਾ ਤਜਾਈਆ। ਜੇ ਇਕ ਵਾਰ ਮੇਰੇ ਗ੍ਰਹਿ ਆਵੇਂ ਲੰਘ, ਕਦਮ ਕਦਮ ਨਾਲ ਬਦਲਾਈਆ। ਤੈਨੂੰ ਮਿਲੇ ਉਹ ਅਨੰਦ, ਜਿਸ ਅਨੰਦ ਨੂੰ ਸਾਰੇ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਜਨ ਭਗਤੋ ਤੁਹਾਡੀ ਕੂੜੀ ਕਿਰਿਆ ਜਾਏ ਖੁੱਸ, ਖੋਹਣ ਵਾਲਾ ਬੇਪਰਵਾਹੀਆ। ਜਿਸ ਮੁਹੰਮਦ ਦੀ ਕਟਾਈ ਮੁੱਛ, ਲਬਾਂ ਦਿਤੀਆਂ ਬਣਾਈਆ। ਉਹ ਸਦੀ ਚੌਧਵੀਂ ਨੂੰ ਰਿਹਾ ਪੁਛ, ਕੀ ਤੇਰਾ ਅੰਤ ਦਏ ਗਵਾਹੀਆ। ਸਦੀ ਚੌਧਵੀਂ ਕਹੇ ਮੁਹੰਮਦਾ ਵੇ ਮੇਰੀ ਗੋਲੀ ਗਈ ਰੁੱਸ, ਰੁੱਸੀ ਨੂੰ ਕੌਣ ਮਨਾਈਆ। ਉਹਦੀ ਵੇਖ ਖੁਲ੍ਹੀ ਗੁੱਤ, ਵੈਰਾਗਣ ਹੋ ਕੇ ਮੁਖ ਭਵਾਈਆ। ਉਸ ਨੇ ਸਿਰ ਤੇ ਪਟਕਾ ਬੱਧਾ ਘੁੱਟ, ਜਿਹੜਾ ਅੰਤ ਸਮੇਂ ਤੇਰੇ ਮਸਤਕ ਤੇ ਦਿਤਾ ਬੰਧਾਈਆ। ਬਹੱਤਰ ਦਿਨ ਪਈ ਫੁੱਟ, ਸ਼ਰਅ ਦੀ ਅੰਦਰੇ ਅੰਦਰ ਚਲਦੀ ਰਹੀ ਲੜਾਈਆ। ਉਹ ਛਡ ਗਈ ਖਾਣਾ ਪੀਣਾ ਤੇ ਟੁਕ, ਭੁੱਖੀ ਝਟ ਲੰਘਾਈਆ। ਝਲਦੀ ਰਹੀ ਦੁੱਖ, ਖ਼ੁਸ਼ੀਆਂ ਸੀਸ ਨਿਵਾਈਆ। ਅੱਜ ਪੈਂਡਾ ਰਿਹਾ ਮੁਕ, ਚੌਦਾਂ ਤਬਕ ਰੋਵਣ ਮਾਰਨ ਧਾਹੀਆ। ਲਾਲੋ ਨੇ ਫੜ ਲਿਆ ਗੁਟ, ਘੁੱਟੇ ਚਾਈਂ ਚਾਈਂਆ। ਦਲੀਪ ਸਿੰਘ ਨੂੰ ਪੁਛ, ਕੀ ਕਰਤਾ ਕਾਰ ਕਮਾਈਆ। ਜਿਸ ਦੇ ਕੋਲ ਸਭ ਕੁਛ, ਬੇਪਰਵਾਹ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਵੇ ਮੁਹੰਮਦਾ ਕੁਛ ਆਖ ਆਪਣੇ ਹਜ਼ੂਰ, ਸੱਯਦਾ ਸੀਸ ਝੁਕਾਈਆ। ਮੈਂ ਹੋ ਗਈ ਮਜਬੂਰ, ਮਜਬੂਰਨ ਦਿਆਂ ਸੁਣਾਈਆ। ਵੇਖ ਤੇਰਾ ਭਰ ਗਿਆ ਅੰਤ ਦਾ ਪੂਰ, ਬੇੜਾ ਨੂਹ ਰਿਹਾ ਜਣਾਈਆ। ਮੂਸਾ ਤਕੇ ਉਤੇ ਕੋਹਤੂਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਈਸਾ ਕਹੇ ਜ਼ਰੂਰ, ਕੂਕ ਕੂਕ ਸੁਣਾਈਆ। ਹਾਏ ਉਫ਼ ਸਦੀ ਚੌਧਵੀਂ ਦਾ ਅੰਤਮ ਸਮਾਂ ਕਲਜੁਗ ਨੇ ਬੜਾ ਲਾਇਆ ਦੁੱਖ, ਦੁਖੀ ਹੋ ਕੇ ਦਿਆਂ ਸੁਣਾਈਆ। ਚਾਰੋਂ ਕੁੰਟ ਪਿਆਰ ਰਿਹਾ ਨਹੀਂ ਕਿਸੇ ਇਸਤਰੀ ਮਨੁੱਖ, ਘਰ ਘਰ ਪਈ ਦੁਹਾਈਆ। ਪੁਤਰਾਂ ਨੂੰ ਪਿਓ ਤੇ ਪਿਉਆਂ ਨੂੰ ਮਾਰਨ ਪੁੱਤ, ਚਾਰ ਕੁੰਟ ਰਹੇ ਕੁਰਲਾਈਆ। ਸਦੀ ਚੌਧਵੀਂ ਕਹੇ ਭਗਤੋ ਮੇਰੀ ਗੋਲੀ ਨੂੰ ਮੇਰੇ ਨਾਲ ਕਰ ਦਿਉ ਖ਼ੁਸ਼, ਖ਼ੁਸ਼ੀਆਂ ਹਾਲ ਬਣਾਈਆ। ਉਹ ਵੇਖੋ ਹੋ ਗਿਆ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਜਨ ਭਗਤ ਕਹਿਣ ਕੀ ਦਈਏ ਅਸੀਂ ਸਲਾਹ, ਮਸ਼ਵਰਾ ਨਜ਼ਰ ਕੋਇ ਨਾ ਆਈਆ। ਤੂੰ ਦਾਤਾ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਤੂੰ ਮਾਲਕ ਇਕ ਖ਼ੁਦਾ, ਖ਼ੁਦੀ ਤਕੱਬਰੀ ਦਾ ਡੇਰਾ ਢਾਹੀਆ। ਤੈਨੂੰ ਝੁਕਦੇ ਥਲ ਅਸਗਾਹ, ਦੋ ਜਹਾਨ ਸੀਸ ਨਿਵਾਈਆ। ਅਸੀਂ ਤੇ ਤੇਰੇ ਹੁਕਮ ਨਾਲ ਪਕੜੀ ਤੇਰੀ ਬਾਂਹ, ਬਾਹੂ ਬਲ ਨਾ ਕੋਇ ਵਖਾਈਆ। ਤੂੰ ਸਭ ਦਾ ਪਿਤਾ ਮਾਂ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੋਲੀ ਕਹੇ ਸਦੀ ਚੌਧਵੀਂ ਮੈਂ ਨਹੀਂ ਮੰਨਦੀ, ਮੈਨੂੰ ਕੌਣ ਮਨਾਈਆ। ਮੈਨੂੰ ਪਤਾ ਲਗ ਗਿਆ ਹੁਣ ਧਾਰ ਰਹਿਣੀ ਨਹੀਂ ਤਾਰੇ ਚੰਦ ਦੀ, ਮੁਹੰਮਦ ਦੀ ਚਲੇ ਨਾ ਕੋਇ ਚਤੁਰਾਈਆ। ਮੈਂ ਅੱਡੀਆਂ ਨਾਲ ਕੱਚੇ ਭਾਂਡੇ ਆਈ ਭੰਨਦੀ, ਭੱਜੀ ਵਾਹੋ ਦਾਹੀਆ। ਮੈਂ ਉਹ ਗੋਲੀ ਨਹੀਂ ਜਿਹੜੀ ਕੱਚੀ ਹੋਵਾਂ

❋

❋

ਕੰਨ ਦੀ, ਦੁਨੀਆ ਦੀਆਂ ਗੱਲਾਂ ਸੁਣ ਕੇ ਆਪਣਾ ਮਨ ਬਦਲਾਈਆ। ਮੈਂ ਬਣੀ ਨਹੀਂ ਕੋਈ ਪੰਜਾਂ ਤਤਾਂ ਵਾਲੇ ਚੰਮ ਦੀ, ਮੇਰਾ ਆਤਮਾ ਮੇਰਾ ਨੂਰ ਪ੍ਰਭ ਦੀ ਸੇਵ ਕਮਾਈਆ। ਕਿਉਂ ਸਦੀ ਚੌਧਵੀਂ ਤੇਰਾ ਅੰਤ ਵੇਲਾ ਤੇ ਤੇਰੀ ਘੜੀ ਗ਼ਮ ਦੀ, ਮੈਂ ਗ਼ਮੀ ਵਿਚ ਤੇਰਾ ਦੁੱਖ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰਾ ਉਸ ਗੋਲੀ ਨਾਲ ਗ਼ੁੱਸਾ, ਜਿਸ ਦਾ ਗ਼ੁੱਸਾ ਨਜ਼ਰ ਕਿਸੇ ਨਾ ਆਈਆ। ਜਿਹੜੀ ਵਸੇ ਵਿਚ ਪੰਜਾਂ ਤਤਾਂ ਵਾਲੇ ਜੁੱਸਾ, ਆਤਮਾ ਦਾ ਨੂਰ ਨੂਰ ਨੂਰ ਸੋਭਾ ਪਾਈਆ। ਜਿਸ ਦੇ ਨਾਲ ਪਰਵਰਦਿਗਾਰ ਦੀ ਸੁਹੰਜਣੀ ਹੋਣੀ ਰੁਤਾ, ਰੁਤੜੀ ਜਗਤ ਵਾਲੀ ਮਹਿਕਾਈਆ। ਭਗਤਾਂ ਨੇ ਪਾਈ ਲੁੱਟਾ, ਖੋਹ ਖੋਹ ਕਰੇ ਲੋਕਾਈਆ। ਸਦੀ ਚੌਧਵੀਂ ਕਹੇ ਮੇਰੇ ਵਿਚ ਉਹ ਪਿਆਰ ਉਹ ਧਾਰ ਜਿਸ ਦਾ ਭੇਵ ਸਦਾ ਲੁਕਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਆਪਣੀ ਗੋਲੀ ਨੂੰ ਭਗਤਾਂ ਦੇ ਰਸ ਦਾ ਜਿਸ ਵੇਲੇ ਪਿਆਇਆ ਘੁਟਾ, ਸਾਂਤਕ ਸਤਿ ਦੇਣਾ ਕਰਾਈਆ। ਜਨ ਭਗਤੋ ਫੇਰ ਤੁਹਾਡੇ ਭਾਗ ਲਗਾਵਾਂ ਸਭ ਦੇ ਪੰਜ ਤਤ ਕਾਇਆ ਬੁਤਾ, ਬੁਤਖ਼ਾਨੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਗੋਲੀ ਕਹੇ ਮੇਰਾ ਅੰਦਰੋਂ ਬਦਲ ਗਿਆ ਇਰਾਦਾ, ਸਦੀ ਚੌਧਵੀਂ ਸੀਸ ਨਿਵਾਈਆ। ਮੇਰਾ ਉਹੋ ਪਿਤਾ ਉਹੋ ਦਾਦਾ, ਉਹੋ ਜੰਮਣ ਵਾਲੀ ਮਾਈਆ। ਜਿਸ ਨੂੰ ਸੀਸ ਨਿਵਾਉਂਦੇ ਕ੍ਰਿਸ਼ਨ ਤੇ ਰਾਧਾ, ਰਾਮ ਸੀਤਾ ਧੂੜੀ ਖ਼ਾਕ ਰਮਾਈਆ। ਜਿਸ ਨੂੰ ਭਗਤਾਂ ਨੇ ਆਪਣੇ ਅੰਦਰੋਂ ਲਾਧਾ, ਘਰ ਘਰ ਵੱਜੇ ਵਧਾਈਆ। ਉਹ ਮੇਰਾ ਮਾਲਕ ਮਾਧਵ ਮਾਧਾ, ਮੋਹਣ ਨੂਰ ਇਲਾਹੀਆ। ਜਿਸ ਦੇ ਨਾਲ ਮਿਲ ਕੇ ਜਗਤ ਜਹਾਨ ਹੋਣਾ ਵਾਧਾ, ਘਾਟਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੋਲੀ ਕਹੇ ਜਨ ਭਗਤੋ ਮੇਰੇ ਨਾਲ ਸਾਰੇ ਕਰ ਦਿਉ ਸਿਰ ਨੀਵੇਂ, ਹਰਿ ਸੰਗਤ ਇਕ ਦੂਜੇ ਨਾਲ ਗ਼ੁੱਸਾ ਰਹੇ ਨਾ ਰਾਈਆ। ਉਹ ਵੇਖੋ ਭਗਤ ਦੇ ਥਾਲ ਵਿਚ ਜਗਦੇ ਨੌ ਚਰਾਗ਼ ਤੇ ਇਕੋ ਰੂਪ ਬਣਿਆ ਦੀਵੇ, ਘਿਰਤ ਇਕੋ ਨਜ਼ਰੀ ਆਈਆ। ਮੈਂ ਚਾਹੁੰਦੀ ਜਨ ਭਗਤ ਸਦਾ ਸਦਾ ਸਦ ਜਗ ਜੀਵੇ, ਦੋ ਜਹਾਨ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਲੀ ਕਹੇ ਵੇਖੋ ਪਲੀ ਆ ਗਈ ਤੇਲ, ਆਪਣਾ ਪੰਧ ਮੁਕਾਈਆ। ਪ੍ਰਭ ਵਿਛੜਿਆਂ ਮਿਲਾਇਆ ਮੇਲ, ਪੂਰਬ ਗੰਢ ਪਵਾਈਆ। ਬਣ ਕੇ ਸੱਜਣ ਸੁਹੇਲ, ਨਾਤਾ ਗਿਆ ਜੁੜਾਈਆ। ਨਾਲ ਰੱਖ ਕੇ ਨਿਮਕ ਦਾ ਢੇਲ, ਨਿਮਕਹਰਾਮ ਹੋਣ ਤੋਂ ਸਭ ਨੂੰ ਲਿਆ ਬਚਾਈਆ। ਇਹ ਜਗਤ ਜਹਾਨ ਨਾਲੋਂ ਵੱਖਰੀ ਹਾਂਡੀ ਜਿਸ ਨੇ ਮੁਹੰਮਦ ਦੀ ਚਾਰ ਯਾਰੀ ਕਰਨੀ ਫ਼ੇਲ, ਅੰਤ ਲੇਖਾ ਦਏ ਮੁਕਾਈਆ। ਸੁੱਕੇ ਤਿਨਕੇ ਤੁਹਾਡੇ ਥੱਲੇ ਰਹੇ ਖੇਲ, ਤਿੰਨਾਂ ਗੁਣਾਂ ਦਾ ਡੇਰਾ ਗਏ ਢਾਹੀਆ। ਇਕ ਟਕਾ ਗੁਰਮੁਖ ਸਿੰਘ ਇਸ ਥਾਲੀ ਵਿਚ ਦਏ ਧਕੇਲ, ਦੋਹਾਂ ਹੱਥਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਟਕਾ ਕਹੇ ਮੈਂ ਸਾਹਿਬ ਦੇ ਹੱਥ ਵਿਚ ਗਿਆ ਟਿਕ, ਜਨ ਭਗਤਾਂ ਸੀਸ ਨਿਵਾਈਆ। ਗੁਰਮੁਖ ਹੱਥ ਮਾਰੋ ਉਤੇ ਹਿੱਕ, ਖ਼ੁਸ਼ੀ ਨਾਲ ਲਓ ਅੰਗੜਾਈਆ। ਪ੍ਰਭ ਦਾ ਦਰਸ਼ਨ ਹੋਵੇ ਨਿਤ, ਘਰ ਬੈਠਿਆਂ ਚਾਈਂ ਚਾਈਂਆ। ਮਾਨਸ ਜਨਮ ਲਿਆ

❋

❋

ਜਿੱਤ, ਚੁਰਾਸੀ ਰਹੀ ਨਾ ਰਾਈਆ। ਤੁਸਾਂ ਸੁਲਾਹ ਕਰਾਈ ਹੋ ਕੇ ਵਿਚ, ਸਦੀ ਚੌਧਵੀਂ ਤੇ ਗੋਲੀ ਦਾ ਮਸ਼ਰਕ ਮਗ਼ਰਬ ਵੱਲੋਂ ਮੁਖ ਦਿਤੇ ਭਵਾਈਆ। ਜਨ ਭਗਤੋ ਤੁਹਾਡੇ ਅੰਦਰ ਮਾਰਨੀ ਖਿੱਚ, ਖਿੱਚ ਕੇ ਆਪਣੇ ਨਾਲ ਮਿਲਾਈਆ। ਤੁਹਾਡਾ ਮਾਲਕ ਹੋ ਕੇ ਪਿਤ, ਪਤਿਪਰਮੇਸ਼ਵਰ ਹੋ ਕੇ ਹੋਵਾਂ ਸਹਾਈਆ। ਲਿਖਾਰੀਓ ਪ੍ਰੇਮ ਨਾਲ ਦਿਓ ਲਿਖ, ਪ੍ਰਭ ਦਾ ਲਿਖਿਆ ਨਾ ਕੋਇ ਮਿਟਾਈਆ। ਅੱਗੇ ਗੋਬਿੰਦ ਨੇ ਬਣਾਏ ਸਿੱਖ, ਹੁਣ ਸਿੱਖਾਂ ਤੋਂ ਭਗਤ ਦਿਤੇ ਬਣਾਈਆ। ਉਹ ਵੇਖੋ ਸਾਰੇ ਗੁਰੂ ਅਵਤਾਰ ਪੈਗ਼ੰਬਰ ਰਹੇ ਪਿੱਟ, ਬਹੁੜੀ ਬਹੁੜੀ ਰਹੇ ਸੁਣਾਈਆ। ਕਿਸੇ ਨੂੰ ਨਾਮ ਕਲਮੇ ਦੀ ਹੱਥ ਨਹੀਂ ਫੜਾਈ ਚਿਟ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਸਾਡੇ ਹੁੰਦਿਆਂ ਖਹਿੜਾ ਛੁਡਾ ਕੇ ਪੱਥਰ ਇੱਟ, ਇਕੋ ਸੋਹੰ ਢੋਲਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਗੋਲੀ ਕਹੇ ਮੈਂ ਬੜੀ ਲੜਾਕੀ, ਜਗਤ ਲੜਾਕਿਆਂ ਦੇਣਾ ਲੜਾਈਆ। ਮੈਂ ਲਹਿੰਦੇ ਨੂੰ ਮੁਖ ਕਰ ਕੇ ਪ੍ਰਭ ਤੋਂ ਖੁਲ੍ਹਾ ਦਿਤੀ ਤਾਕੀ, ਤਾਕਤਵਰ ਸਾਰੇ ਲੈਣੇ ਉਠਾਈਆ। ਇਹ ਚਾਰ ਜੁਗ ਦੀ ਕਥਾ ਯਾਦ ਰਹੇਗੀ ਅੱਜ ਦੀ ਰਾਤੀ, ਸਤਾਈ ਮਾਘ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਟਕਾ ਕਹੇ ਜਨ ਭਗਤੋ ਮੇਰੇ ਉਤੇ ਕਾਲੀ ਲਕੀਰ, ਸਭ ਨੂੰ ਨਜ਼ਰੀ ਆਈਆ। ਤੁਹਾਡਾ ਕੱਟਿਆ ਗਿਆ ਸ਼ਰਅ ਦਾ ਜ਼ੰਜੀਰ, ਬੰਧਨ ਬੰਧ ਨਾ ਕੋਇ ਰਖਾਈਆ। ਤੁਸੀਂ ਓਸ ਪ੍ਰਭੂ ਦੇ ਫ਼ਕੀਰ, ਜੋ ਫ਼ਿਕਰਾ ਇਕੋ ਰਿਹਾ ਪੜ੍ਹਾਈਆ। ਤੁਹਾਡੀ ਸਭ ਦੀ ਬਿਨਾ ਟਕਿਆਂ ਤੋਂ ਬਦਲ ਗਈ ਤਕਦੀਰ, ਤਦਬੀਰ ਪ੍ਰਭ ਨੇ ਦਿਤੀ ਬਣਾਈਆ। ਵੇਖੋ ਡੱਲੇ ਦੇ ਸਿਰ ਵਿਚ ਕੱਢਿਆ ਚੀਰ, ਨਾਜ਼ਰ ਸਿੰਘ ਸਭ ਨੂੰ ਦਏ ਵਖਾਈਆ। ਇਹ ਓਸੇ ਦੀ ਮਿਲਖ ਤੇ ਓਸੇ ਦੀ ਜਗੀਰ, ਜੋ ਮਾਲਕ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਓਹ ਪ੍ਰਭੂ ਕੀ ਵੰਡੀ ਜਾਏ ਵੰਡਾਂ, ਵੰਡਣ ਵਾਲਿਆ ਦੇ ਸਮਝਾਈਆ। ਪਹਿਲੋਂ ਆਪਣਾ ਰਸ ਪਿਆ ਕੇ ਗੋਲੀ ਨੂੰ ਠੰਡਾ, ਕਤਰਾ ਬਚਿਆ ਰਹਿਣ ਕੋਇ ਨਾ ਪਾਈਆ। ਉਹ ਵੇਖ ਰਣਜੀਤ ਸਿੰਘ ਨੇ ਪਿਛੇ ਨਾਲੇ ਦੀਆਂ ਦਿਤੀਆਂ ਗੰਢਾਂ, ਆਇਆ ਵੇਸ ਵਟਾਈਆ। ਮੋਢੇ ਤੇ ਰੱਖ ਕੇ ਟਾਹਣੀ ਜੰਡਾ, ਕੰਡਿਆਂ ਵਾਲੀ ਦਏ ਗਵਾਹੀਆ। ਜਨ ਭਗਤੋ ਤੁਹਾਡੇ ਸਿਰ ਤੋਂ ਲਾਹ ਦਿਤੀਆਂ ਕੂੜ ਦੀਆਂ ਪੰਡਾਂ, ਪੰਡਤਾਂ ਪਾਂਧਿਆਂ ਨੂੰ ਸੀਸ ਨਾ ਕੋਇ ਨਿਵਾਈਆ। ਜਿਸ ਦਾ ਹੁਕਮ ਚਲਣਾ ਵਿਚ ਨਵ ਖੰਡਾਂ, ਬ੍ਰਹਿਮੰਡ ਵੱਜਣੀ ਵਧਾਈਆ। ਜਗਤ ਨਿਸ਼ਾਨੀ ਰਹਿਣੀ ਪਿਪਲ ਲੰਡਾ, ਏਹ ਏਸੇ ਦੀ ਬੇਪਰਵਾਹੀਆ। ਵਕਤ ਗਿਆ ਰੋਵੋਗੇ ਸਿਰ ਮਾਰ ਕੇ ਵਿਚ ਕੰਧਾ, ਕੰਢੀ ਬੈਠਾ ਨਜ਼ਰ ਕਿਸੇ ਨਾ ਆਈਆ। ਫੇਰ ਪੁੱਛੋਗੇ ਕੋਲੋਂ ਤਾਰੇ ਚੰਦਾ, ਓਏ ਕਿਤੇ ਵੇਖਿਆ ਈ ਸਾਡਾ ਮਾਹੀਆ। ਰਣਜੀਤ ਸਿੰਘ ਕਹੇ ਓਏ ਗੁਰਮੁਖੋ ਵੇਖੋ ਜਿਸ ਨੇ ਉਲਟਾ ਡਾਹਿਆ ਪਲੰਘਾ, ਜਗਤ ਰੀਤੀ ਰਿਹਾ ਬਦਲਾਈਆ। ਜਿਸ ਦੇ ਚਰਨਾਂ ਨੂੰ ਤਰਸਣ ਜਮਨਾ ਸੁਰਸਤੀ ਗੋਦਾਵਰੀ ਤੇ ਗੰਗਾ, ਰਾਵੀ ਬੈਠੀ ਅੱਖ ਉਠਾਈਆ। ਭੱਜਾ ਫਿਰੇ ਨਾਰਦ ਪੰਡਾ, ਅੱਗੇ ਪਿਛੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪਣੇ ਹੱਥ ਰਖਾਈਆ। ਨਾਲਾ ਕਹੇ ਜਨ ਭਗਤੋ ਸੁਣੋ ਲਾ ਕੇ ਕੰਨ, ਕੰਨਾਂ ਵਾਲਿਓ ਦਿਆਂ ਸੁਣਾਈਆ। ਕਿਉਂ ਮੈਨੂੰ ਪਿਛੇ ਦਿਤਾ ਬੰਨ੍ਹ, ਕੀ ਪ੍ਰਭ ਨੇ ਖੇਲ ਰਚਾਈਆ। ਸਚ ਪੁਛੋ ਜਿਸ ਵੇਲੇ ਮੁਹੰਮਦ ਨਿਸ਼ਾਨ ਬਣਾਇਆ

❋

❋

ਸੀ ਤਾਰਾ ਚੰਨ, ਉਸ ਵੇਲੇ ਚਾਰ ਯਾਰੀ ਦਾ ਇਹ ਰੂਪ ਦਿਤਾ ਸਮਝਾਈਆ। ਇਹ ਸਚ ਲੈਣਾ ਮੰਨ, ਮਨਸਾ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਆਪ ਪਰਗਟਾਈਆ। ਕਿਉਂ ਹੱਥ ਉਠਾਈ ਕੰਡਿਆਂ ਟਾਹਣੀ, ਕੰਡਾ ਕੰਡਾ ਦਏ ਦੁਹਾਈਆ। ਜਿਸ ਵੇਲੇ ਮੁਹੰਮਦ ਨੂੰ ਪਹਿਲੇ ਦਿਨ ਆਈ ਸੀ ਬਾਣੀ, ਧੁਰ ਕਲਮਾ ਨਗ਼ਮਾ ਹੁਕਮ ਨੂਰ ਇਲਾਹੀਆ। ਉਸ ਵੇਲੇ ਮੁਹੰਮਦ ਨੂੰ ਇਹ ਦੱਸੀ ਸੀ ਨਿਸ਼ਾਨੀ, ਨਿਸ਼ਾਨਾ ਜਗਤ ਵਾਲਾ ਸਮਝਾਈਆ। ਤੂੰ ਮੇਰਾ ਨੂਰ ਜ਼ਹੂਰ ਅੱਲਾ ਅਲਾਹ ਮੇਰੀ ਧਾਰ ਅੱਲਾ ਰਾਣੀ, ਰਾਹ ਜਗਤ ਵਾਲਾ ਜਣਾਈਆ। ਮੇਰਾ ਪਿਆਰ ਆਬੇਹਯਾਤ ਰਸ ਵਾਲਾ ਪਾਣੀ, ਰਸਤਾ ਤੇਰਾ ਦਏ ਖੁਲ੍ਹਾਈਆ। ਪਰ ਯਾਦ ਰੱਖ ਜਿਸ ਵੇਲੇ ਤੇਰਾ ਅੰਤ ਹੋਣਾ ਤੇ ਤੇਰੀ ਉਮਤ ਦੀ ਹੋਣੀ ਵੈਰਾਨੀ, ਵੈਰੀ ਘਰ ਘਰ ਨਜ਼ਰੀ ਆਈਆ। ਉਸ ਵੇਲੇ ਆਪਣੇ ਅਮਾਮ ਨੂੰ ਅਮਾਮ ਕਰ ਕੇ ਪਛਾਣੀ, ਪਸ਼ਚਾਤਾਪ ਦਾ ਡੇਰਾ ਢਾਹੀਆ। ਇਹ ਖੇਲ ਹੋਣਾ ਵਿਚ ਜਗਤ ਜਹਾਨੀ, ਦੀਨ ਦੁਨੀ ਰਿਹਾ ਵਖਾਈਆ। ਭਗਤਾਂ ਉਤੇ ਕਰ ਕੇ ਮਿਹਰਵਾਨੀ, ਤੇਰਾ ਲੇਖਾ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਆਪ ਭੁਗਤਾਈਆ। ਨੌਂ ਜੋਤਾਂ ਕਹਿਣ ਅਸੀਂ ਜਗੀਏ ਇਕ ਦੀਪ, ਦੀਪ ਦੀਪ ਰੁਸ਼ਨਾਈਆ। ਸਾਡਾ ਮਾਲਕ ਇਕ ਮਹੀਪ, ਜੋ ਮਹੀਅਲ ਖੇਲ ਖਿਲਾਈਆ। ਜਿਸ ਦੀ ਭਗਤਾਂ ਨਾਲ ਪ੍ਰੀਤ, ਪ੍ਰੀਤਮ ਬਣ ਕੇ ਵੇਖ ਵਖਾਈਆ। ਜਿਸ ਨੇ ਲੇਖਾ ਪੂਰਾ ਕੀਤਾ ਸਿੰਘ ਬਚਨ ਵਾਲੇ ਤਵੀਤ, ਕੌਰ ਜੋਗਿੰਦਰ ਗੋਲੀ ਤਨ ਛੁਹਾਈਆ। ਓ ਗੁਰਮੁਖੋ ਤੁਸੀਂ ਰਹੇ ਨਾ ਨੀਚਾਂ ਤੋਂ ਨੀਚ, ਊਚੋ ਊਚ ਦਿਤੀ ਵਡਿਆਈਆ। ਪ੍ਰਭੂ ਵਸਿਆ ਤੁਹਾਡੇ ਬੀਚ, ਵਿਚਲਾ ਭੇਵ ਦਿਤਾ ਖੁਲ੍ਹਾਈਆ। ਇਕ ਟਕੇ ਦੀ ਕਾਲੀ ਲੀਕ, ਕਾਲਾ ਲੇਖਾ ਸਭ ਦਾ ਗਈ ਗਵਾਈਆ। ਥੋੜਾ ਸਮਾਂ ਵੱਟ ਲਓ ਕਸੀਸ, ਪੁਰਖ ਅਕਾਲ ਨੂੰ ਤੁਹਾਡੀ ਕਸਮ, ਭਸਮ ਸਭ ਦੀ ਦਏ ਕਰਾਈਆ। ਤੁਸੀਂ ਵੇਖਣਾ ਨੂਰੀ ਅੱਖਾਂ ਤੇ ਨਾਲ ਚਸ਼ਮ ਦੀਦ, ਦੀਦਾ ਦਾਨਿਸਤਾ ਦਏ ਦ੍ਰਿੜਾਈਆ। ਹੁਕਮ ਵਰਤਣਾ ਵਿਚ ਪੱਛਮ , ਫੇਰ ਦੱਖਣ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੇਰੀ ਕਿਸੇ ਨਹੀਂ ਕੀਤੀ ਤਲਾਸ਼, ਮੈਂ ਚਾਰ ਦਿਨ ਦਾ ਧਿਆਨ ਲਗਾਈਆ। ਜੇ ਸਤਿਗੁਰ ਦੇ ਸਰੂਪ ਨੂੰ ਮੇਰੀ ਸਮਝਣਾ ਨਹੀਂ ਲਾਸ਼, ਫੇਰ ਰਣਜੀਤ ਸਿੰਘ ਦੀਆਂ ਦੋਵੇਂ ਬਾਹਵਾਂ ਲਉ ਬੰਧਾਈਆ। ਹਰਬੰਸ ਕੌਰ ਕਲਸੀਆਂ ਵਾਲੀ ਬੰਨ੍ਹੇਗੀ ਇਹਦੇ ਹਾਥ, ਲੀੜਾ ਆਪਣੇ ਸਿਰ ਤੋਂ ਲਾਹੀਆ। ਤ੍ਰਿਪਤ ਕੌਰ ਸਿਰ ਵਿਚ ਪਾਏਗੀ ਪਾਣੀ ਦਾ ਠੰਡਾ ਗਿਲਾਸ, ਨਾਤਾ ਭੈਣ ਭਰਾ ਸਮਝਾਈਆ। ਇਹ ਵੀ ਰਾਜੇ ਬਲ ਦਾ ਹੁੰਦਾ ਸੀ ਦਾਸ, ਸੇਵਾ ਕਰਕੇ ਖ਼ੁਸ਼ੀ ਬਣਾਈਆ। ਏਸੇ ਤਰਹ ਇਕ ਦਿਨ ਸਤਾਈ ਮਾਘ ਦੀ ਸੀ ਰਾਤ, ਬਲ ਪ੍ਰਭ ਵਿਚ ਆਪਣਾ ਆਪ ਟਿਕਾਈਆ। ਉਸ ਵੇਲੇ ਰਣਜੀਤ ਦਾ ਨਾਂ ਸੀ ਗੁਲਾਬ ਦਾਸ, ਨੱਥੂ ਪਿਤਾ ਤੇ ਤਰਹਣੀ ਨਾਮ ਮਾਈਆ। ਗਰੜ ਪੁਰਾਣ ਇਸ ਦੇ ਜਨਮ ਦਾ ਲਿਖਿਆ ਹੋਇਆ ਇਤਹਾਸ, ਸਲੋਕ ਅੱਠ ਸੌ ਸਤਾਰਵਾਂ ਦਏ ਗਵਾਹੀਆ। ਨਾਰਦ ਕਹੇ ਇਹ ਮੇਰੀ ਬ੍ਰਾਹਮਣ ਦੀ ਨਿੱਕੀ ਜੇਹੀ ਬਾਤ, ਪਿਛਲੀ ਯਾਦ ਚਲਿਆ ਕਰਾਈਆ। ਜਨ ਭਗਤੋ ਤੁਹਾਡਾ ਖੇੜਾ ਵਸਦਾ ਰਹੇ ਤੁਸੀਂ ਵਿਚ ਰਹੋ ਆਬਾਦ, ਪ੍ਰਭ ਨਾਲ ਮਿਲ ਕੇ ਤੁਹਾਡੀ ਵੱਜਦੀ ਰਹੇ ਵਧਾਈਆ। ਅੱਜ ਸੁਲਹ ਦਾ ਦਿਨ ਸਦੀ ਚੌਧਵੀਂ ਦੀ ਗੋਲੀ ਨੂੰ ਮਿਲੀ ਦਾਦ, ਟਕਾ ਰਵੀਦਾਸ ਦਾ

❋

❋

ਭਗਤਾਂ ਭੁੱਖ ਮਿਟਾਈਆ। ਪੁਰਖ ਅਕਾਲਾ ਦੀਨ ਦਿਆਲਾ ਸਦਾ ਵਸੇ ਤੁਹਾਡੇ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਨਾਰਦ ਕਹੇ ਲਿਖਾਰੀਉ ਤੁਸੀਂ ਬੜੇ ਲਿਖਾਰੀ, ਲਿਖ ਲਿਖ ਰਹੇ ਵਖਾਈਆ। ਦੱਸੋ ਤੁਸਾਂ ਲਾਈ ਕਿ ਤੁਹਾਡੇ ਨਾਲ ਪ੍ਰਭ ਨੇ ਲਾਈ ਯਾਰੀ, ਪਹਿਲ ਕਿਸ ਕਮਾਈਆ। ਮੇਰਾ ਦਿਲ ਕਰਦਾ ਜੇ ਤੁਸੀਂ ਚਾਰੇ ਉਠ ਕੇ ਇਕ ਸ਼ਬਦ ਪੜ੍ਹੋ ਜ਼ੋਰਦਾਰੀ, ਗਾਓ ਚਾਈਂ ਚਾਈਂਆ। ਫੇਰ ਮੈਂ ਸਾਰਿਆਂ ਭਗਤਾਂ ਤੋਂ ਜਾਵਾਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਡੰਕ ਇਕ ਵਜਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਸੰਗ ਰਾਵੀ ਸੁਣੋ ਨਾਲ ਗ਼ੌਰ, ਗ਼ੌਰ ਨਾਲ ਸੁਣਾਈਆ। ਅਠਾਈ ਮਾਘ ਸਭ ਨੇ ਪਹੁੰਚਣਾ ਇਕੱਠੀਆਂ ਹੋ ਕੇ ਕਲਾਨੌਰ, ਕਲਾ ਪ੍ਰਭ ਦੀ ਦਿਆਂ ਦ੍ਰਿੜਾਈਆ। ਅੱਗੇ ਪਿਛੇ ਨਹੀਂ ਆਉਣਾ ਦੌੜ, ਇਕੱਠੀਆਂ ਲੈਣਾ ਪੰਧ ਮੁਕਾਈਆ। ਖੜੀਆਂ ਰਹਿਣਾ ਜਿਥੇ ਲੱਗਾ ਹੋਵੇ ਪੌੜ, ਪੌੜੀ ਥੱਲੇ ਆਪਣਾ ਝਟ ਲੰਘਾਈਆ। ਜਿਸ ਵੇਲੇ ਆਵਾਜ਼ ਮਾਰੇ ਬ੍ਰਾਹਮਣ ਗੌੜ, ਹੁਕਮ ਸ਼ਬਦ ਵਾਲਾ ਸੁਣਾਈਆ। ਉਸ ਵੇਲੇ ਪ੍ਰਭ ਦੇ ਸੀਸ ਤੇ ਚਾਰ ਸਿੱਖ ਕਰਦੇ ਹੋਣਗੇ ਚੌਰ, ਚਵਰ ਪ੍ਰੇਮ ਨਾਲ ਝੁਲਾਈਆ। ਤੁਸਾਂ ਪਾਉਣਾ ਨਹੀਂ ਮੂਲ ਸ਼ੋਰ, ਉਚੀ ਸਾਹ ਨਾ ਕੋਇ ਕਢਾਈਆ। ਇਕੋ ਕਹਿਣਾ ਪ੍ਰਭੂ ਕਲਜੁਗ ਤੇਰੀ ਅੰਤਮ ਲੋੜ, ਦੂਜੀ ਲੋੜ ਰਹੇ ਨਾ ਰਾਈਆ। ਦਰ ਆਈਆਂ ਚਰਨਾਂ ਨਾਲ ਜੋੜ, ਜੋੜੀ ਧੁਰ ਦੀ ਆਪ ਬਣਾਈਆ। ਕਲਜੁਗ ਕੂੜੀ ਕਿਰਿਆ ਬੇੜਾ ਸਾਡੇ ਵਿਚ ਰੋੜ੍ਹ, ਸਾਡੇ ਤੋਂ ਪਰੇ ਫੇਰ ਸ਼ੌਹ ਦਰਿਆ ਡੁਬਾਈਆ। ਸਾਡਾ ਸਭ ਦਾ ਇਕੋ ਇਕ ਬੋਲ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੇ ਤੂੰ ਪ੍ਰਗਟ ਹੋਇਆ ਉਪਰ ਧੌਲ, ਧਰਮ ਦਾ ਰਾਹ ਦੇਣਾ ਵਖਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰਨਾ ਕੌਲ, ਵਾਅਦਾ ਪਿਛਲਾ ਵੇਖ ਵਖਾਈਆ। ਪਰ ਸਾਡੀ ਇਕ ਬੇਨੰਤੀ ਅਠਾਈ ਮਾਘ ਨੂੰ ਸਦੀ ਚੌਧਵੀਂ ਦੀ ਗੋਲੀ ਆਪਣੀ ਹੱਥੀਂ ਰਿੰਨ੍ਹ ਕੇ ਖਵਾਏ ਤੈਨੂੰ ਚੌਲ, ਵਜ਼ਨ ਸਵਾ ਪਾ ਸੁਹਾਈਆ। ਕੋਲ ਨਾਰਦ ਪੰਡਤ ਹੋਵੇ ਰੌਲ, ਹਿਸਾਬ ਆਪਣਾ ਦਏ ਲਗਾਈਆ। ਅਸੀਂ ਆਪਾ ਆਪ ਸਭ ਕੁਛ ਦਈਏ ਘੋਲ, ਘੋਲੀ ਘੋਲ ਘੁਮਾਈਆ। ਨਾਰਦ ਕਹੇ ਜਨ ਭਗਤੋ ਜੇ ਰਣਜੀਤ ਸਿੰਘ ਦੀਆਂ ਬਾਹਵਾਂ ਬੱਧੀਆਂ ਤੇ ਬੱਧੀਆਂ ਦੇਵੋ ਖੋਲ੍ਹ, ਮੇਰੀ ਖ਼ੁਲਾਸੀ ਲੈਣੀ ਕਰਾਈਆ। ਜਗਤ ਅੰਧੇਰ ਝੁਲਣਾ ਤੁਸਾਂ ਮੂਲ ਨਾ ਜਾਣਾ ਡੋਲ, ਅਡੁਲ ਲਏ ਬਚਾਈਆ। ਹੁਣ ਚੜ੍ਹਦਿਉਂ ਲਹਿੰਦੇ ਤੇ ਲਹਿੰਦਿਉਂ ਚੜ੍ਹਦੇ ਪ੍ਰਭ ਦਾ ਵੱਜਣਾ ਢੋਲ, ਢੋਲਕੀਆਂ ਛੈਣੇ ਵਾਲੇ ਸਾਰੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਵਾਮੀ ਸਦਾ ਵਸੇ ਕੋਲ, ਕੁਲ ਮਾਲਕ ਆਪਣੀ ਦਇਆ ਕਮਾਈਆ।

❋

❋

੨੮ ਮਾਘ ਸ਼ਹਿਨਸ਼ਾਹੀ ਸੰਮਤ ੭ ਧਿਰਤਾ ਸਿੰਘ, ਸੁਖਰਾਜ ਕੌਰ, ਸਰਦਾਰਾ ਸਿੰਘ, ਮੰਗਲ ਸਿੰਘ ਫਤੂਪੁਰ, ਜੀਤੋ ਸਰਜਾ ਚਕ, ਗੁਲਜ਼ਾਰ ਸਿੰਘ, ਸਮਾਂ ਸਿੰਘ ਫਤੂਪੁਰ, ਰਤਨ ਸਿੰਘ ਕਲਾਨੌਰ, ਸੁਰਿੰਦਰ ਸਿੰਘ ਡੇਢ ਗਵਾੜ, ਗੁਰਮੀਤੋ ਰਸੂਲਪੁਰਾ,

ਜੋਗਿੰਦਰ ਕੌਰ ਬਲਵੰਤ ਜਟਾ, ਸੁਰਜੀਤ ਕੌਰ ਸ਼ਿਕਾਰਮਾਸ਼ੀਆ, ਸਵਿੰਦਰ ਕੌਰ, ਦਿਆਲ ਕੌਰ ਬੋਹੜ ਵਾਲਾ ਭੁਗਟਾਣਾ,
ਦਿਆਲ ਸਿੰਘ ਡੇਢ ਗਵਾੜ, ਦਲੀਪ ਸਿੰਘ, ਬਲਵੰਤ ਕੌਰ ਦਾਲਮ ਨੰਗਲ, ਪੂਰਨ ਕੌਰ ਨਵਾਂ ਪਿੰਡ,
ਸੁਖਰਾਜ ਸਿੰਘ ਰਹਿਮਗੜ੍ਹ, ਪਿੰਡ ਕਲਾਨੌਰ ਜ਼ਿਲਾ ਗੁਰਦਾਸ ਪੁਰ

ਰਾਵੀ ਕਹੇ ਮੈਂ ਮਸਤਕ ਲਾਵਾਂ ਚਰਨ ਧੂੜੀ, ਸਤਿਗੁਰ ਸ਼ਬਦ ਸੱਚੀ ਸਰਨਾਈਆ। ਮੇਰੀ ਆਸ਼ਾ ਰਹੇ ਮੁਗਧ ਨਾ ਮੂੜ੍ਹੀ, ਤ੍ਰਿਸਨਾ ਮਿਲੇ ਵਡਿਆਈਆ। ਜਗਤ ਜਹਾਨ ਤਕਾਂ ਧਾਰ ਕੂੜੀ, ਕੂੜ ਕੁਟੰਬ ਲੋਕਾਈਆ। ਜੋ ਮੈਨੂੰ ਸੰਦੇਸ਼ਾ ਦੇ ਕੇ ਗਿਆ ਸਤਿਗੁਰ ਅਰਜਨ ਜ਼ਰੂਰੀ, ਸਹਿਜ ਸਹਿਜ ਸੁਣਾਈਆ। ਜਿਸ ਵੇਲੇ ਮੇਰਾ ਮਾਲਕ ਆਇਆ ਹਜ਼ੂਰੀ, ਹਜ਼ਰਤਾਂ ਤੋਂ ਪਰੇ ਅਗੰਮ ਅਥਾਹੀਆ। ਤੂੰ ਵੀ ਪੰਧ ਕਟਣਾ ਦੂਰੀ, ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਵੀ ਕਹੇ ਮੇਰੇ ਮਸਤਕ ਲੱਗੀ ਅਗੰਮੀ ਖ਼ਾਕ, ਖ਼ਾਲਕ ਖ਼ਲਕ ਦਿਤੀ ਵਡਿਆਈਆ। ਮੇਰਾ ਅੰਦਰੋਂ ਖੁਲ੍ਹਿਆ ਤਾਕ, ਪੜਦਾ ਮੂਲ ਰਿਹਾ ਨਾ ਰਾਈਆ। ਮੈਂ ਚਰਨ ਕਵਲ ਰਗੜ ਕੇ ਨਾਕ, ਨਿਵ ਨਿਵ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਬਖ਼ਸ਼ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਚਾਰੋਂ ਕੁੰਟ ਵੇਖ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਹੋਈ ਗੁਸਤਾਖ਼, ਸਾਂਤਕ ਸਤਿ ਨਾ ਕੋਇ ਵਰਤਾਈਆ। ਮੇਰੀ ਪੁਰਾਣੀ ਪਿਛਲੀ ਆਸ, ਆਸਾਵੰਦ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਰਾਵੀ ਕਹੇ ਮੈਂ ਦੱਸਾਂ ਸ਼ਬਦੀ ਭੇਵ, ਅਗੰਮ ਅਗੰਮ ਜਣਾਈਆ। ਮੈਂ ਉਸ ਦੀ ਕਰੀ ਸੇਵ, ਜੋ ਸੇਵਾ ਦੀਨ ਦੁਨੀ ਕਮਾਈਆ। ਜਿਹੜਾ ਵਸਿਆ ਨਿਹਚਲ ਧਾਮ ਨਿਹਕੇਵ, ਨਿਹਕਰਮੀ ਬੇਪਰਵਾਹੀਆ। ਜਿਸ ਦੀ ਸਿਫ਼ਤ ਕਰ ਨਾ ਸਕੇ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਚਤੁਰਾਈਆ। ਉਹ ਮੈਨੂੰ ਦੇ ਕੇ ਗਿਆ ਅਗੰਮਾ ਮੇਵ, ਅਨਰਸ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਰਾਵੀ ਕਹੇ ਗੁਰ ਅਰਜਨ ਮੇਰੇ ਉਤੇ ਮਾਰੀ ਹਥੇਲੀ, ਜਲ ਧਾਰਾ ਖ਼ੁਸ਼ੀ ਬਣਾਈਆ। ਨੀ ਤੂੰ ਜੁਗ ਚੌਕੜੀ ਖੇਲ ਖੇਲੀ, ਭੱਜੀ ਵਾਹੋ ਦਾਹੀਆ। ਤੇਰੀ ਦਿਸੇ ਨਾ ਕੋਇ ਸਹੇਲੀ, ਸਗਲਾ ਸੰਗ ਨਾ ਕੋਇ ਬਣਾਈਆ। ਤੂੰ ਫਿਰੇਂ ਜਗਤ ਨਵੇਲੀ, ਭੱਜੇਂ ਵਾਹੋ ਦਾਹੀਆ। ਔਹ ਤਕ ਸਦੀ ਚੌਧਵੀਂ ਅੰਤ ਸਭ ਦਾ ਮਾਲਕ ਆਉਣਾ ਬੇਲੀ, ਜੋ ਬੇਲਿਆਂ ਜੰਗਲਾਂ ਵਿਚ ਆਪਣੀ ਕਾਰ ਭੁਗਤਾਈਆ। ਜਿਸ ਲੇਖੇ ਲਾਉਣੀ ਨਾਨਕ ਦੀ ਟੋਪੀ ਸੇਲੀ, ਸਿਲ ਪਾਹਨ ਪੱਥਰ ਪੂਜਣ ਕੋਇ ਨਾ ਪਾਈਆ। ਜਨ ਭਗਤਾਂ ਧਰਮ ਰਾਏ ਦੀ ਕਟਣੀ ਜੇਲੀ, ਚੁਰਾਸੀ ਫਾਸੀ ਦਏ ਕਟਾਈਆ। ਅਚਰਜ ਖੇਲ ਉਸ ਆਪਣੀ ਆਪੇ ਖੇਲੀ, ਖ਼ਾਲਕ ਖ਼ਲਕ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਰਾਵੀ ਕਹੇ ਮੈਨੂੰ ਅਰਜਨ ਨੇ ਦਿਤਾ ਧੱਕਾ,

❋

❋

ਸਹਿਜ ਨਾਲ ਹਿਲਾਈਆ। ਮੈ ਪਿਛਲਾ ਪੈਰ ਚੱਕਾ, ਅੱਡੀ ਚੋਟੀ ਜ਼ੋਰ ਲਗਾਈਆ। ਨਿਗਾਹ ਮਾਰੀ ਦਰੋਹੀ ਫਿਰੀ ਮਦੀਨਾ ਮੱਕਾ, ਕਾਅਬੇ ਰਹੇ ਕੁਰਲਾਈਆ। ਨਾਤਾ ਤੁੱਟਿਆ ਬੂਰਾ ਕੱਕਾ, ਸੰਗੀ ਸੰਗ ਨਾ ਕੋਇ ਵਖਾਈਆ। ਕਿਸੇ ਦੀ ਕੀਮਤ ਪਏ ਨਾ ਟਕਾ, ਲੱਖੋਂ ਕੱਖ ਰਿਹਾ ਵਖਾਈਆ। ਜੋਤ ਜਗਦੀ ਲਟ ਲਟਾ, ਨੂਰ ਨੁਰਾਨਾ ਨਜ਼ਰੀ ਆਈਆ। ਜੋ ਵਸੇ ਘਟ ਘਟਾ, ਉਹ ਗੋਬਿੰਦ ਤੱਕਿਆ ਮਾਹੀਆ। ਜਿਸ ਨੇ ਰੂਪ ਬਦਲਣਾ ਤਤਾਂ ਬਦਲੇ ਸ਼ਬਦੀ ਧਾਰ ਵੱਟਾ, ਵੱਟ ਬੰਨਾ ਰਹਿਣ ਕੋਇ ਨਾ ਪਾਈਆ। ਦੋ ਜਹਾਨ ਫਿਰੇ ਨੱਠਾ, ਕੋਟਨ ਕੋਟ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਚਰਨਾਂ ਹੇਠ ਦਬਾਈਆ। ਆਪਣਾ ਭੇਵ ਦੱਸੇ ਕਿਸੇ ਨਾ ਰਤਾ, ਰਤਨ ਅਮੋਲਕ ਗੁਰਮੁਖ ਲਏ ਉਪਜਾਈਆ। ਸਚ ਪ੍ਰੀਤ ਜੋੜ ਕੇ ਨਤਾ, ਰੰਗ ਇਕੋ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਵੀ ਕਹੇ ਸਤਿਗੁਰ ਅਰਜਨ ਮੇਰੇ ਨਾਲ ਛੁਹਾਈ ਛਾਤੀ, ਸਾਂਤਕ ਸਤਿ ਰਿਹਾ ਕਰਾਈਆ। ਇਸ਼ਾਰਾ ਕੀਤਾ ਉਹ ਤਕ ਕਮਲਾਪਾਤੀ, ਜੋ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੇ ਲੇਖੇ ਲੱਗੀ ਹਯਾਤੀ, ਜੀਵਣ ਓਸੇ ਦੀ ਝੋਲੀ ਪਾਈਆ। ਓਸੇ ਦਾ ਦੀਪਕ ਓਸੇ ਦੀ ਵੇਖੇ ਬਾਤੀ, ਓਸੇ ਦਾ ਨੂਰ ਡਗਮਗਾਈਆ। ਜਿਸ ਕਲਜੁਗ ਕਲ ਮੇਟਣਾ ਕਾਤੀ, ਕਲਕੀ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਪੁਛੇ ਵਾਤੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਚਾਰ ਜੁਗ ਦੀ ਪਿਛਲੀ ਸਭ ਦੀ ਵੇਖੇ ਪਾਤੀ, ਪਤ੍ਰਿਕਾ ਭਵਿਖਤਾਂ ਵਾਲੀ ਫੋਲ ਫੁਲਾਈਆ। ਝਗੜਾ ਮੇਟੇ ਜ਼ਾਤ ਜ਼ਾਤੀ, ਆਤਮ ਬ੍ਰਹਮ ਇਕ ਸਮਝਾਈਆ। ਖੇਲ ਕਰੇ ਬਹੁ ਬਿਧ ਭਾਂਤੀ, ਭੇਵ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਰਾਵੀ ਕਹੇ ਮੇਰੇ ਅੰਦਰ ਆਈ ਆਹ, ਹੌਕਾ ਭਰ ਕੇ ਦਿਤਾ ਸੁਣਾਈਆ। ਕਿਹੋ ਜੇਹਾ ਬੇਪਰਵਾਹ, ਮੈਨੂੰ ਦੇ ਵਖਾਈਆ। ਜਿਸ ਦੇ ਪਿਛੇ ਆਪਣਾ ਤਨ ਚਲਿਆ ਤਜਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਤਿਗੁਰ ਹੱਸ ਕੇ ਕਿਹਾ ਉਹ ਜਲਵਾਗਰ ਖ਼ੁਦਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੇ ਕਲਜੁਗ ਅੰਤਮ ਤੇਰਾ ਕੰਢਾ ਮੇਰਾ ਘਾਟ ਹੱਦ ਦੇਣੀ ਬਣਾ, ਉਮਤ ਉਮਤੀ ਵੰਡ ਵੰਡਾਈਆ। ਸਦੀ ਚੌਧਵੀਂ ਲੇਖਾ ਦਏ ਚੁਕਾ, ਚੁਕੰਨੀ ਕਰੇ ਲੋਕਾਈਆ। ਮੁਹੰਮਦ ਨੂੰ ਦੇਣਾ ਸੁਣਾ, ਕਲਮਾ ਨੂਰ ਇਲਾਹੀਆ। ਉਸ ਦਾ ਪੰਧ ਦੇਣਾ ਮੁਕਾ, ਅੱਗੇ ਆਯੂ ਨਾ ਕੋਇ ਵਧਾਈਆ। ਸ਼ਰਅ ਦਾ ਸ਼ਰਅ ਨਾਲ ਹੋਵੇ ਟਕਰਾ, ਸ਼ਰੀਅਤ ਸ਼ਰੀਅਤ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਰਾਵੀ ਕਹੇ ਮੈਂ ਰੱਖੀ ਇਕੋ ਆਸ, ਆਸਾ ਦਿਆਂ ਜਣਾਈਆ। ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਜਨ ਭਗਤਾਂ ਵਸੇ ਪਾਸ, ਸਗਲਾ ਸੰਗ ਬਣਾਈਆ। ਨਿਜ ਗ੍ਰਹਿ ਰੱਖੇ ਵਾਸ, ਵਾਸਤਾ ਆਤਮ ਪਰਮਾਤਮ ਆਪ ਜੁੜਾਈਆ। ਸ਼ਬਦ ਸੰਦੇਸ਼ਾ ਦੇਵੇ ਆਖ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਜੋਤੀ ਜਾਤਾ ਪਰਗਟ ਹੋ ਕੇ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਚਾਰ ਜੁਗ ਦੇ ਪਿਛਲੇ ਲੇਖੇ ਵੇਖੇ ਕਾਗਜ਼ਾਤ, ਪੜਦਾ ਓਹਲਾ ਰਹਿਣ ਕੋਇ ਨਾ ਪਾਈਆ। ਮੇਰੀ ਮਨਸਾ ਪੂਰੀ ਕਰੇ ਵਿਚ ਲੋਕਮਾਤ, ਧਰਨੀ ਧਰਤ ਧਵਲ ਪੂਰੀ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ

❋

❋

ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਰਾਵੀ ਕਹੇ ਮੈਂ ਦੱਸਾਂ ਆਵੇ ਇਕ ਹਜ਼ੂਰ, ਨੂਰ ਨੁਰਾਨਾ ਬੇਪਰਵਾਹੀਆ। ਜਿਸ ਨੇ ਸਭ ਦੇ ਤਕਣੇ ਕਸੂਰ, ਵੇਖਣਹਾਰਾ ਥਾਉਂ ਥਾਈਂਆ। ਮੇਰੀ ਬੇਨੰਤੀ ਕਰੇ ਮਨਜ਼ੂਰ, ਨਿਉਂ ਨਿਉਂ ਲਾਗਾਂ ਪਾਈਂਆ। ਪ੍ਰਭੂ ਭੇਵ ਖੋਲ੍ਹ ਜ਼ਰੂਰ, ਪਰਦਾ ਦੇ ਚੁਕਾਈਆ। ਮੂਸਾ ਦੀ ਵਾਟ ਰਹੇ ਨਾ ਦੂਰ, ਈਸਾ ਲੇਖੇ ਲੈਣਾ ਲਗਾਈਆ। ਮੁਹੰਮਦ ਦਾ ਤਕਣਾ ਆਪਣਾ ਨੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਵੀ ਕਹੇ ਸਤਿਗੁਰ ਅਰਜਨ ਮੇਰੇ ਉਤੇ ਮਾਰੀਆਂ ਪੰਜ ਲੀਕਾਂ, ਉਂਗਲੀ ਉਂਗਲੀ ਨਾਲ ਬਦਲਾਈਆ। ਮੇਰੀਆਂ ਨਿਕਲ ਗਈਆਂ ਚੀਕਾਂ, ਬਹੁੜੀ ਬਹੁੜੀ ਕਰ ਕੁਰਲਾਈਆ। ਉਸ ਹੱਸ ਕੇ ਕਿਹਾ ਕਮਲੀਏ ਉਹ ਤਕ ਸਦੀ ਚੌਧਵੀਂ ਦੀਆਂ ਅੰਤ ਤਰੀਕਾਂ, ਜੋ ਤਵਾਰੀਖਾਂ ਸਭ ਦੀਆਂ ਦਏ ਬਦਲਾਈਆ। ਉਸ ਵੇਲੇ ਮੰਦਰ ਮੱਠ ਕੁਰਲਾਵਣ ਸ਼ਿਵਦਵਾਲੇ ਮਸੀਤਾਂ, ਚਰਚ ਮਾਰਨ ਧਾਹੀਆ। ਦੀਨ ਦੁਨੀ ਦੀਆਂ ਬਦਲ ਜਾਣੀਆਂ ਨੀਤਾਂ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਕਲਮੇ ਦੀਆਂ ਭੁੱਲੀਆਂ ਹੋਣ ਸਰਬ ਹਦੀਸਾਂ, ਹਜ਼ਰਤਾਂ ਸੀਸ ਨਾ ਕੋਇ ਝੁਕਾਈਆ। ਸ਼ਾਸਤਰਾਂ ਕਾਇਮ ਨਹੀਂ ਰਹਿਣੀਆਂ: ਰੀਤਾਂ, ਗ੍ਰੰਥਾਂ ਰੰਗ ਨਾ ਕੋਇ ਰੰਗਾਈਆ। ਸਭ ਦੀਆਂ ਨੰਗੀਆਂ ਹੋਣੀਆਂ ਪੀਠਾਂ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਨੌਂ ਖੰਡ ਪ੍ਰਿਥਮੀ ਤਪਣਾ ਅੰਗੀਠਾ, ਅੰਮ੍ਰਿਤ ਮੇਘ ਨਾਂ ਕੋਇ ਬਰਸਾਈਆ। ਕਲਜੁਗ ਜੀਵ ਹੋਣਾ ਅੰਤਰ ਕੌੜਾ ਰੀਠਾ, ਮਿੱਠਾ ਰਸ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਵੀ ਕਹੇ ਸਤਿਗੁਰ ਅਰਜਨ ਅਗੰਮ ਜਣਾਉਂਦਾ ਏ। ਭੇਵ ਅਭੇਦ ਆਪ ਖੁਲ੍ਹਾਉਂਦਾ ਏ। ਧੁਰ ਦਾ ਸ਼ਬਦ ਚਾਰ ਵੇਦ ਤੋਂ ਪਰੇ ਆਪ ਦ੍ਰਿੜਾਉਂਦਾ ਏ। ਪਰਮ ਪੁਰਖ ਅਛਲ ਅਛੇਦ, ਜਿਸ ਦਾ ਅੰਤ ਕੋਇ ਨਾ ਪਾਉਂਦਾ ਏ। ਕਲਜੁਗ ਅੰਤਮ ਆਪਣਾ ਹੁਕਮ ਦੇਵੇ ਭੇਜ, ਦੂਜੀ ਕਾਰ ਨਾ ਕੋਇ ਕਮਾਉਂਦਾ ਏ। ਜਿਸ ਦਾ ਜੋਤੀ ਨੂਰ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਉਂਦਾ ਏ। ਜਿਸ ਦੀ ਅੰਤਮ ਗੋਬਿੰਦ ਮਾਨਣੀ ਸੇਜ, ਸੋ ਗੋਬਿੰਦ ਸ਼ਬਦੀ ਵੇਸ ਵਟਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਖੇਲ ਖਿਲਾਉਂਦਾ ਏ। ਪ੍ਰਭ ਆਪਣੀ ਖੇਲ ਖਿਲਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਸੋ ਪੁਰਖ ਨਿਰੰਜਣ ਡਗਮਗਾਵੇਗਾ। ਹਰਿ ਪੁਰਖ ਨਿਰੰਜਣ ਨੂਰ ਰੁਸ਼ਨਾਵੇਗਾ। ਆਦਿ ਨਿਰੰਜਣ ਜੋਤ ਚਮਕਾਵੇਗਾ। ਏਕੰਕਾਰ ਵੇਖ ਵਖਾਵੇਗਾ। ਅਬਿਨਾਸ਼ੀ ਕਰਤਾ ਪੜਦਾ ਲਾਹਵੇਗਾ। ਸ੍ਰੀ ਭਗਵਾਨ ਆਪਣੀ ਕਾਰ ਕਮਾਵੇਗਾ। ਪਾਰਬ੍ਰਹਮ ਧੁਰ ਦਾ ਹੁਕਮ ਵਰਤਾਵੇਗਾ। ਸ਼ਬਦੀ ਸ਼ਬਦ ਸ਼ਬਦ ਉਠਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਹਿਲਾਵੇਗਾ। ਅਵਤਾਰ ਪੈਗ਼ੰਬਰ ਗੁਰ ਸਵਾਧਾਨ ਕਰਾਵੇਗਾ। ਜੋ ਲਹਿਣਾ ਦੇਣਾ ਲੇਖਾ ਗੋਬਿੰਦ ਦੱਸਿਆ ਅਨੰਦਪੁਰ, ਸੋ ਪੁਰੀਆਂ ਲੋਆਂ ਝੋਲੀ ਆਪ ਭਰਾਵੇਗਾ। ਜਿਸ ਦੇ ਅੱਗੇ ਨਹੀਂ ਕਿਸੇ ਦਾ ਜ਼ੋਰ, ਸੋ ਜੋਰੂ ਜ਼ਰ ਵੇਖ ਵੇਖਾਵੇਗਾ। ਕਲਜੁਗ ਅੰਤਮ ਆਵੇ ਵਾਗਾਂ ਮੋੜ, ਜੋਤੀ ਜਾਤਾ ਫੇਰਾ ਪਾਵੇਗਾ। ਜਨ ਭਗਤ ਸੁਹੇਲੇ ਵਿਛੜੇ ਲਏ ਜੋੜ, ਜੋੜੀ ਆਤਮ ਪਰਮਾਤਮ ਆਪ ਦਰਸਾਵੇਗਾ। ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਵਿਚੋਂ ਅੰਧਘੋਰ, ਘੋਰੀ ਹੋ ਕੇ ਫੋਲ ਫੁਲਾਵੇਗਾ। ਜਿਸ ਦੇ ਹੱਥ ਪੈਗ਼ੰਬਰਾਂ ਫੜਾਈ ਡੋਰ, ਡੌਰੂ ਡੰਕਾ ਇਕ ਵਜਾਵੇਗਾ। ਨੌਂ ਖੰਡ ਪ੍ਰਿਥਮੀ ਤਕੇ ਕਲਜੁਗ ਚੋਰ, ਸੱਤਾਂ ਦੀਪਾਂ ਪੰਧ ਮੁਕਾਵੇਗਾ। ਮਨ ਕਲਪਣਾ ਵੇਖੋ ਸ਼ੋਰ, ਅੰਦਰ ਵੜ ਵੜ ਪੜਦੇ ਲਾਹਵੇਗਾ। ਜੋ ਅਰਜਨ

❋

❋

ਸਤਿਗੁਰ ਰਾਵੀ ਕੰਢੇ ਗਿਆ ਬੋਲ, ਬਚਨ ਪੂਰਾ ਆਪ ਕਰਾਵੇਗਾ। ਪੁਰਖ ਅਕਾਲਾ ਹੋ ਕੇ ਤੋਲੇ ਤੋਲ, ਤੋਲਣਹਾਰਾ ਇਕ ਅਖਵਾਵੇਗਾ। ਜਿਸ ਨੂੰ ਝੁਕਣੇ ਕ੍ਰਿਸ਼ਨ ਕਾਹਨ ਕਲਾ ਸੋਲ, ਰਾਮ ਰਾਮਾ ਧੂੜੀ ਖ਼ਾਕ ਰਮਾਵੇਗਾ। ਜਿਸ ਦਾ ਪੈਗ਼ੰਬਰਾਂ ਵਜਾਇਆ ਢੋਲ, ਹੋਕਾ ਹੱਕ ਇਕ ਦ੍ਰਿੜਾਵੇਗਾ। ਰਾਵੀ ਤੇਰਾ ਅੰਤਮ ਕੰਢਾ ਜਾਵੇ ਮੌਲ, ਮੌਲਾ ਹੋ ਕੇ ਆਪਣਾ ਫੇਰਾ ਪਾਵੇਗਾ। ਭਾਗ ਲਗਾਵੇ ਉਪਰ ਧਰਨੀ ਧੌਲ, ਧਵਲ ਚਰਨਾਂ ਹੇਠ ਦਬਾਵੇਗਾ। ਪਰ ਯਾਦ ਰੱਖੀਂ ਸਦੀ ਚੌਧਵੀਂ ਦੀ ਗੋਲੀ ਕੋਲੋਂ ਖਾ ਕੇ ਚੌਲ, ਨਿਆਜ਼ ਸਭ ਦੀ ਬੰਦ ਕਰਾਵੇਗਾ। ਜਿਸ ਦਾ ਭੇਵ ਮੁੱਲਾਂ ਸ਼ੇਖ਼ ਪੰਡਤ ਪਾਂਧਾ ਜਾਣੇ ਕੋਇ ਨਾ ਰੌਲ, ਰੌਣਕ ਆਪਣੀ ਆਪ ਵਖਾਵੇਗਾ। ਸਚ ਦਵਾਰਾ ਇਕੋ ਖੋਲ੍ਹ, ਖ਼ਾਲਕ ਖ਼ਲਕ ਨਾਮ ਵਰਤਾਵੇਗਾ। ਜਨ ਭਗਤ ਸੁਹੇਲੇ ਚੁਰਾਸੀ ਵਿਚੋਂ ਲਏ ਟਟੋਲ, ਫੜ ਬਾਂਹੋ ਗੋਦ ਬਿਠਾਵੇਗਾ। ਆਪ ਰਹੇ ਸਦਾ ਅਡੋਲ, ਦੀਨ ਦੁਨੀ ਆਪ ਡੁਲਾਵੇਗਾ। ਦੀਨਾਂ ਮਜ਼੍ਹਬਾਂ ਕਰਾਏ ਘੋਲ, ਦੋ ਧੜ ਵੰਡ ਵੰਡਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਵੇਗਾ। ਸਚ ਦਾ ਰੰਗ ਆਪ ਰੰਗਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਪਰਮ ਪੁਰਖ ਵੇਸ ਵਟਾਵੇਗਾ। ਜੋਤੀ ਜਾਤਾ ਡਗਮਗਾਏਗਾ। ਨਰ ਨਰੇਸ਼ ਇਕ ਅਖਵਾਏਗਾ। ਦੇਸ ਪਰਦੇਸ ਫੇਰਾ ਪਾਏਗਾ। ਕਲ ਕਲੇਸ਼ ਜਗਤ ਮਿਟਾਏਗਾ। ਗੁਰ ਦਸ ਦਸਮੇਸ ਜੋਤ ਜਗਾਏਗਾ। ਜਿਸ ਦੇ ਭਵਿਖਤਾਂ ਵਿਚ ਲਿਖੇ ਲੇਖ, ਸੋ ਲੇਖਾ ਪੂਰ ਕਰਾਏਗਾ। ਜਿਸ ਦੇ ਪਿਛੇ ਸੀਸ ਵਿਚ ਤਤੀ ਪਵਾਈ ਰੇਤ, ਉਹ ਥਲ ਮਾਰੂ ਫੋਲ ਫੁਲਾਏਗਾ। ਉਹਦਾ ਅੰਤ ਪਾਏ ਕੋਈ ਨਾ ਭੇਤ, ਭੇਵ ਆਪਣੇ ਵਿਚ ਛੁਪਾਏਗਾ। ਜਿਸ ਨੂੰ ਲੱਭਦੇ ਸਾਧ ਸੰਤ ਅਨੇਕ, ਕੋਟਨ ਕੋਟੀ ਵੇਖ ਵਖਾਏਗਾ। ਜਨ ਭਗਤਾਂ ਬਖ਼ਸ਼ ਕੇ ਆਪਣੀ ਟੇਕ, ਮਸਤਕ ਧੂੜੀ ਖ਼ਾਕ ਰਮਾਏਗਾ। ਕਰਕੇ ਬੁਧ ਬਿਬੇਕ, ਨੂਰੀ ਜੋਤ ਜੋਤ ਚਮਕਾਏਗਾ। ਤ੍ਰੈਗੁਣ ਮਾਇਆ ਲਾਏ ਨਾ ਸੇਕ, ਕਾਇਆ ਵਿਚ ਮੰਦਰ ਅੰਦਰ ਅਗਨੀ ਤਤ ਬੁਝਾਏਗਾ। ਕੂੜੀ ਕਿਰਿਆ ਮੇਟ ਕੇ ਭੇਖ, ਭਾਂਡਾ ਭਰਮ ਭਉ ਭੰਨਾਏਗਾ। ਲੇਖਾ ਮੇਟੇ ਮੁੱਲਾਂ ਸ਼ੇਖ਼, ਪੀਰ ਗੌਂਸ ਔਲੀਆ ਨਜ਼ਰ ਕੋਇ ਨਾ ਆਏਗਾ। ਜੋ ਪੁਰਖ ਅਕਾਲਾ ਦੀਨ ਦਿਆਲਾ ਸਦਾ ਰਹੇ ਹਮੇਸ਼, ਸੋ ਸਾਜਣ ਆਪਣੀ ਕਾਰ ਭੁਗਤਾਏਗਾ। ਰਾਵੀ ਕਹੇ ਮੈਂ ਉਸ ਪ੍ਰਭੂ ਨੂੰ ਕਰਾਂ ਆਦੇਸ, ਜੋ ਕਲਜੁਗ ਅੰਤਮ ਆਪਣਾ ਹੁਕਮ ਵਰਤਾਏਗਾ। ਧਰਨੀ ਕਹੇ ਮੇਰੇ ਉਤੋਂ ਮੇਟੇ ਕਲੇਸ਼, ਕੂੜ ਕਲਪਨਾ; ਦੂਰ ਕਰਾਏਗਾ। ਧਵਲ ਕਹੇ ਮੇਰੇ ਉਤੇ ਰਹਿਣ ਦੇਵੇ ਨਾ ਕੋਇ ਮਲੇਛ, ਹਰਿਜਨ ਸਾਚੇ ਮਾਤ ਪਰਗਟਾਏਗਾ। ਕਿਸੇ ਦੇ ਅੱਗੇ ਕਿਸੇ ਦੀ ਚਲਣੀ ਨਹੀਂ ਕੋਈ ਪੇਸ਼, ਪੇਸ਼ਵਾ ਸਾਰੇ ਆਪਣੇ ਵਿਚ ਮਿਲਾਏਗਾ। ਜਿਸ ਦਾ ਇਕੋ ਕਲਮਾ ਨਾਮ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਏਗਾ। ਨਵ ਸੱਤ ਬਖ਼ਸ਼ ਕੇ ਟੇਕ, ਓਟ ਇਕੋ ਇਕ ਜਣਾਏਗਾ। ਜਿਸ ਦੇ ਪਿਛੇ ਗੋਬਿੰਦ ਬੱਚੇ ਕੀਤੇ ਭੇਟ, ਉਹ ਭੇਟਾ ਕੂੜੀ ਸਰਬ ਚੁਕਾਏਗਾ। ਮਾਲਕ ਬਣ ਕੇ ਖੇਵਟ ਖੇਟ, ਬੇੜਾ ਇਕੋ ਨਾਮ ਤਰਾਏਗਾ। ਜਨ ਭਗਤਾਂ ਕਰੇ ਹੇਤ, ਗੁਰਮੁਖ ਸਾਚੇ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਏਗਾ। ਸਚ ਦਾ ਪੜਦਾ ਆਪੇ ਲਾਹਵੇਗਾ। ਪੁਰਖ ਅਕਾਲ ਭੇਵ ਚੁਕਾਵੇਗਾ। ਦੁੱਖ ਦਰਦ ਸਰਬ ਮਿਟਾਵੇਗਾ। ਗੁਰ ਅਵਤਾਰ ਪੈਗ਼ੰਬਰਾਂ ਅਰਜ਼ ਲੇਖੇ ਲਾਵੇਗਾ। ਕਲਜੁਗ ਅੰਤਮ ਪੂਰਾ ਫ਼ਰਜ਼ ਆਪ ਕਮਾਵੇਗਾ। ਭਗਤਾਂ ਪੂਰੀ ਕਰਕੇ ਗ਼ਰਜ਼, ਗ਼ਰੀਬ ਨਿਮਾਣੇ ਗੋਦ ਟਿਕਾਵੇਗਾ। ਕਿਸੇ ਦਾ ਹੋਣ ਨਾ ਦੇਵੇ ਹਰਜ, ਹਰਿਜਨ ਹਰਜਾਨੇ ਵਿਚ ਕਦੇ ਨਾ ਆਵੇਗਾ।

❋

❋

ਛੁਰੀ ਸ਼ਰਅ ਖੋਹ ਕੇ ਕਰਦ, ਖ਼ਾਲੀ ਹੱਥ ਸਰਬ ਫਿਰਾਵੇਗਾ। ਪ੍ਰਗਟ ਹੋ ਕੇ ਜੋਧਾ ਸੂਰਬੀਰ ਮਰਦਾਨਾ ਮਰਦ, ਮੁੱਦਾ ਆਪਣਾ ਇਕ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਘਰ ਇਕ ਵਸਾਵੇਗਾ। ਸਚ ਦਾ ਘਰ ਇਕੋ ਵਸੇਗਾ। ਜਿਥੇ ਦੀਪਕ ਜੋਤੀ ਜਗੇਗਾ। ਅਨਹਦ ਸ਼ਬਦ ਅਨਾਦੀ ਵੱਜੇਗਾ। ਭਗਤ ਸੁਹੇਲੇ ਸਾਚੇ ਲੱਭੇਗਾ। ਗੁਰ ਚੇਲੇ ਸੰਤ ਫ਼ਕੀਰ ਧੁਰ ਦੇ ਸੱਦੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕਾ ਫੱਬੇਗਾ। ਰਾਵੀ ਕਹੇ ਮੈਂ ਦੱਸਾਂ ਸਦੀ ਚੌਧਵੀਂ ਅੰਤ ਕਿਹਦੀ ਸ਼ਰਾਰਤ, ਸ਼ਰਅ ਸ਼ਰਅ ਨਾਲ ਟਕਰਾਈਆ। ਜਿਸ ਨੂੰ ਸਮਝੇ ਨਾ ਕੋਈ ਇਬਾਰਤ, ਬੁੱਧੀ ਅਕਲ ਚਲੇ ਨਾ ਕੋਇ ਚਤੁਰਾਈਆ। ਪਰਮ ਪੁਰਖ ਸਭ ਨੂੰ ਲੈਣਾ ਵਿਚ ਹਿਰਾਸਤ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਨਾਮ ਕਲਮੇ ਦੀ ਦਿਤੀ ਵਿਰਾਸਤ, ਜੁਗ ਜੁਗ ਝੋਲੀ ਪਾਈਆ। ਕਰਦਾ ਆਇਆ ਸਦਾ ਹਿਫਾਜਤ, ਸਿਰ ਸਿਰ ਹੱਥ ਟਿਕਾਈਆ। ਜਿਸ ਦੇ ਕੋਲੋਂ ਲੈਂਦੇ ਰਹੇ ਇਜਾਜ਼ਤ, ਨਿਉਂ ਨਿਉਂ ਸੀਸ ਝੁਕਾਈਆ। ਉਹ ਸਦੀ ਚੌਧਵੀਂ ਅੰਤ ਖ਼ੁਦ ਕਰਾਉਣ ਲੱਗਾ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਜਿਸ ਕਲਜੁਗ ਕੂੜੀ ਕਿਰਿਆ ਕੀਤੀ ਸ਼ਖ਼ਾਵਤ, ਮਾਇਆ ਮਮਤਾ ਝੋਲੀ ਨਾਲ ਭਰਾਈਆ। ਹਉਮੇ ਹੰਗਤਾ ਦਿਤੀ ਨਿਆਮਤ, ਘਰ ਘਰ ਜਗਤ ਵਰਤਾਈਆ। ਸੋ ਖੇਲ ਕਰੇ ਸਹੀ ਸਲਾਮਤ, ਪੁਰਖ ਪੁਰਖੋਤਮ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਅਵਤਾਰ ਪੈਗ਼ੰਬਰ ਗੁਰ ਕਿਸੇ ਦਾ ਨਹੀਂ ਕੋਈ ਚਾਰਾ, ਚਾਰੋਂ ਕੁੰਟ ਧਿਆਨ ਲਗਾਈਆ। ਹੁਕਮ ਵਰਤੇ ਹਰਿ ਨਿਰੰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਵੇਸ ਵਟਾਏ ਚਵ੍ਹੀਆਂ ਅਵਤਾਰਾ, ਜਗਤ ਜਗਦੀਸਾ ਬੇਪਰਵਾਹੀਆ। ਜਿਸ ਨੇ ਕਲਜੁਗ ਅੰਤਮ ਕਰਨਾ ਪਾਰ ਕਿਨਾਰਾ, ਨਈਆ ਅਧਵਿਚਕਾਰ ਨਾ ਕੋਇ ਅਟਕਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਰਾਵੀ ਬਖ਼ਸ਼ ਕੇ ਚਰਨ ਧੂੜੀ ਛਾਰਾ, ਟਿੱਕਾ ਧਰਮ ਧਾਰ ਲਗਾਈਆ। ਨਾਰਦ ਦਾ ਲਹਿਣਾ ਅਪਰ ਅਪਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਭੱਜੀਆਂ ਆਈਆਂ ਕਰਕੇ ਚਾਰਾ, ਸੀੜੀਆਂ ਹੇਠਾਂ ਆਸਣ ਲਾਈਆ। ਕੀ ਹੁਕਮ ਮਿਲੇ ਸੱਚੀ ਸਰਕਾਰਾ, ਕੀ ਸੰਦੇਸ਼ਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਨਾਰਦ ਆ ਅੱਗੇ, ਨਰ ਨਰਾਇਣ ਜਣਾਈਆ। ਨਾਰਦ ਦੋਵੇਂ ਹੱਥ ਬੱਧੇ, ਨਿਵ ਨਿਵ ਲਾਗੇ ਪਾਈਂਆ। ਪ੍ਰਭੂ ਗੰਗਾ ਗੋਦਾਵਰੀ ਜਮਨਾ ਸੁਰਸਤੀ ਲੈ ਸੱਦੇ, ਹੁਕਮ ਫ਼ਰਮਾਨਾ ਇਕ ਦ੍ਰਿੜਾਈਆ। ਇਨ੍ਹਾਂ ਦਾ ਆਉਣਾ ਜਾਣਾ ਲੇਖੇ ਲੱਗੇ, ਮਿਹਰ ਨਜ਼ਰ ਨਾਲ ਤਰਾਈਆ। ਤੇਰਾ ਇਕੋ ਦੀਪਕ ਜਗੇ, ਦੋ ਜਹਾਨ ਹੋਵੇ ਰੁਸ਼ਨਾਈਆ। ਇਨ੍ਹਾਂ ਵਿਚਾਰੀਆਂ ਨੇ ਸਾਧੂ ਸੰਤ ਛੱਡੇ, ਰਿਖੀਆਂ ਪਲੂ ਆਈਂਆਂ ਛੁਡਾਈਆ। ਨਾਤੇ ਤੋੜੇ ਬੁੱਢੇ ਨੱਢੇ, ਜਵਾਨਾ ਅੱਖ ਨਾ ਕੋਇ ਮਿਲਾਈਆ। ਕਿਉਂ ਤਟਾਂ ਉਤੇ ਠੱਗਾਂ ਚੋਰਾਂ ਯਾਰਾਂ ਬਣਾਏ ਅੱਡੇ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਕੂੜ ਨਿਸ਼ਾਨੇ ਬੈਠੇ ਗੱਡੇ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਧਰਮ ਵਿਚ ਨਾ ਕੋਇ ਸਮਾਈਆ। ਪਾਰ ਕਰਦੀਆਂ ਆਈਆਂ ਡੂੰਘੇ ਖੱਡੇ, ਭੱਜੀਆਂ ਆਈਆਂ ਵਾਹੋ ਦਾਹੀਆ। ਵੇਂਹਦੀਆਂ ਆਈਆਂ ਜਿਨ੍ਹਾਂ ਖਾਧੇ ਢੱਗੇ ਵੱਛੇ ਕਟੇ, ਢੋਰਾਂ ਖੱਲ ਲੁਹਾਈਆ। ਉਹ ਮਾਨਸ ਮਾਨਵ ਮਾਨੁਖ ਧਰਮ ਰਾਏ ਦਾ

❋

❋

ਦਿਸੇ ਵੱਗੇ, ਵਾਗੀ ਪਾਲੀ ਹੋ ਨਾ ਕੋਇ ਬਚਾਈਆ। ਰਾਵੀ ਕੰਢੇ ਤੇਰੀ ਪਹੁੰਚੀਆਂ ਹੱਦੇ, ਹੱਦ ਇਕੋ ਵੇਖ ਵਖਾਈਆ। ਅੱਗੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਲੱਦੇ, ਆਪਣਾ ਪੰਧ ਮੁਕਾਈਆ। ਕਲਜੁਗ ਬਿਨ ਤੇਰੇ ਨੂਰ ਕੋਇ ਨਾ ਲੱਭੇ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਆਹ ਵੇਖ ਸੱਜੇ ਖੱਬੇ, ਅੱਗੇ ਪਿਛੇ ਅੱਖ ਉਠਾਈਆ। ਸੰਤ ਮੰਜ਼ਲ ਚੜ੍ਹੇ ਨਾ ਕੋਇ ਸ਼ਾਹ ਰਗੇ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਜਿਧਰ ਤਕੀਏ ਹੁੰਦੇ ਦਗ਼ੇ, ਭੇਵ ਸਚ ਨਾ ਕੋਇ ਖੁਲ੍ਹਾਈਆ। ਨੇਤਰ ਰੋਵਣ ਬੁੱਢੇ ਨੱਢੇ, ਜੋਬਨਵੰਤੇ ਮਾਰਨ ਧਾਹੀਆ। ਇਨ੍ਹਾਂ ਵਿਚਾਰੀਆਂ ਨੇ ਪਿਛਲੇ ਸਾਕ ਸੱਜਣ ਛੱਡੇ, ਨਾਤਾ ਆਈਆਂ ਤੁੜਾਈਆ। ਤੇਰੇ ਨਾਮ ਦੇ ਪਿਆਰ ਦੇ ਚਾਹੁੰਦੀਆਂ ਮਜ਼ੇ, ਰਸ ਇਕੋ ਦੇਣਾ ਵਖਾਈਆ। ਸਦੀ ਚੌਧਵੀਂ ਕੁਛ ਵਿਗੜਿਆ ਨਹੀਂ ਅਜੇ, ਅਜ਼ਲ ਸਭ ਦੇ ਸਿਰ ਤੇ ਕੂਕ ਕੂਕ ਸੁਣਾਈਆ। ਮਿਹਰਵਾਨ ਤੇਰਾ ਦਰਸ਼ਨ ਪਾਈਏ ਯਦੇ, ਯਦੀ ਆਪਣਾ ਪੜਦਾ ਦੇਣਾ ਉਠਾਈਆ। ਸਭ ਦੇ ਨਿਰਗੁਣ ਧਾਰ ਹੱਥ ਬੱਧੇ, ਸਰਗੁਣ ਨਜ਼ਰ ਕੋਇ ਨਾ ਆਈਆ। ਤੇਰੀ ਸਰਨ ਸਰਨਾਈ ਲੱਗੇ, ਲਗ ਮਾਤਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੁਰਖ ਅਕਾਲ ਕਹੇ ਸੁਣ ਨਾਰਦ ਮੁਨੀ, ਮੁਨ ਸੁੰਨ ਤੋਂ ਬਾਹਰ ਜਣਾਈਆ। ਮੇਰੀ ਸ਼ਬਦ ਧਾਰ ਦੀ ਧੁਨੀ, ਧੁਨ ਆਤਮਕ ਰਾਗ ਦ੍ਰਿੜਾਈਆ। ਧੁਰ ਦਾ ਹੁਕਮ ਵਡ ਗੁਣ ਗੁਣੀ, ਗਹਿਰ ਗੰਭੀਰ ਆਪ ਸਮਝਾਈਆ। ਜਿਸ ਸਾਹਿਬ ਨੇ ਜਨ ਭਗਤਾਂ ਦੀ ਲੇਖੇ ਲਾਈ ਪਗੜੀ ਚੁੰਨੀ, ਸਿਰ ਸਿਰ ਆਪਣਾ ਹੱਥ ਰਖਾਈਆ। ਉਹ ਲੱਜਿਆ ਰੱਖੇ ਵਿਚ ਦੀਨ ਦੁਨੀ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਭ ਦੀ ਪੁਕਾਰ ਰਿਹਾ ਸੁਣੀ, ਅਣਸੁਣਤ ਆਪਣੀ ਦਇਆ ਕਮਾਈਆ।

੨੯ ਮਾਘ ਸ਼ਹਿਨਸ਼ਾਹੀ ਸੰਮਤ ੭ ਰਣਜੀਤ ਸਿੰਘ ਕਲਸੀਆਂ, ਤਰਿਪਤ ਕੌਰ ਦੇ ਪ੍ਰਸਾਦ ਕਰਾਉਣ ਤੇ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਮਾਘ ਕਹੇ ਮੇਰਾ ਦਿਵਸ ਉਨੱਤੀ ਲੰਘਦਾ, ਖ਼ੁਸ਼ੀਆਂ ਨਾਲ ਰਿਹਾ ਜਣਾਈਆ। ਪਰਮ ਪੁਰਖ ਤੋਂ ਇਕੋ ਵਸਤ ਮੰਗਦਾ, ਦਰ ਠਾਂਡੇ ਝੋਲੀ ਡਾਹੀਆ। ਪ੍ਰਭ ਜਨ ਭਗਤਾਂ ਲੇਖਾ ਮੁਕਾ ਦੇ ਭੁੱਖ ਨੰਗ ਦਾ, ਤੋਟ ਰਹੇ ਨਾ ਰਾਈਆ। ਸੁਖ ਦੇ ਦੇ ਆਪਣੇ ਅਨੰਦ ਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੇਰਾ ਖੇਲ ਸੂਰੇ ਸਰਬੰਗ ਦਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਨਿਸ਼ਾਨ ਰਹਿਣਾ ਨਹੀਂ ਤਾਰੇ ਚੰਨ ਦਾ, ਭਗਤ ਨਿਸ਼ਾਨੇ ਦੇਣੇ ਝੁਲਾਈਆ। ਜੇ ਤੇਰਾ ਸਮਾਂ ਹੋਣਾ ਕਲਜੁਗ ਅੰਤਮ ਜੰਗ ਦਾ, ਚਾਰ ਕੁੰਟ ਦੁਹਾਈਆ। ਗੁਰਮਖਾਂ ਪੈਂਡਾ ਮੇਟਣਾ ਕੂੜੇ ਪੰਧ ਦਾ, ਪਾਂਧੀ ਰੂਪ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਉਨੱਤੀ ਮਾਘ ਕਹੇ ਮੈਂ ਦੇਂਦਾ ਜਾਵਾਂ ਅਸੀਸ, ਪ੍ਰਭ ਸਚ ਦਇਆ ਕਮਾਈਆ। ਜਨ ਭਗਤੋ ਤੁਹਾਡਾ ਮਾਲਕ ਇਕ ਜਗਦੀਸ, ਜਿਸ ਨੂੰ ਜਗਦੀਸਰ

❋

❋

ਕਹਿ ਕੇ ਸਾਰੇ ਸੀਸ ਨਿਵਾਈਆ। ਜਿਸ ਨੂੰ ਝੁਕਦੇ ਮੁਹੰਮਦ ਮੂਸ ਈਸ, ਪੈਗ਼ੰਬਰ ਨਿਉਂ ਨਿਉਂ ਲਾਗਣ ਪਾਈਂਆ। ਛਤਰ ਝੁਲਣਾ ਉਸ ਦੇ ਸੀਸ, ਛਤਰਧਾਰੀ ਸਾਰੇ ਸੀਸ ਨਿਵਾਈਆ। ਜਿਸ ਲੇਖਾ ਪੂਰਾ ਕਰਨਾ ਬੀਸ ਅਕੀਸ, ਏਕੰਕਾਰਾ ਵਡ ਵਡਿਆਈਆ। ਸਾਚਾ ਕਲਮਾ ਦੱਸ ਹਦੀਸ, ਨਾਮ ਨਿਧਾਨ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਇਕ ਅਖਵਾਈਆ। ਮਾਘ ਕਹੇ ਮੇਰੀ ਅੰਤ ਨਮੋਂ ਨਮੋਂ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਖੇਲ ਵੇਖੋ ਪਰਵਰਦਿਗਾਰ, ਕੀ ਕਰਤਾ ਕਾਰ ਕਮਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਨਿਰਗੁਣ ਸਰਗੁਣ ਸੀਸ ਝੁਕਾਈਆ। ਸੋ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਦੇਵੇ ਤਾਰ, ਤਾਰਨਹਾਰ ਆਪ ਹੋ ਜਾਈਆ। ਸਭ ਦਾ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਵਸਤ ਅਮੋਲਕ ਅਗੰਮ ਆਪ ਵਰਤਾਈਆ। ਜਨ ਭਗਤੋ ਜੀਵਤ ਰਹੋ ਸਦਾ ਜੁਗ ਚਾਰ, ਚੌਕੜੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਬੇਅੰਤ ਬੇਪਰਵਾਹ ਆਪਣਾ ਹੁਕਮ ਵਰਤਾਈਆ।