ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਓਏ ਆ ਗਿਆ ਏਂ ਭਰਾਵਾ ਫੱਗਣਾ, ਫੱਗੂ ਸੀਸ ਉਤੇ ਟਿਕਾਈਆ। ਤੈਨੂੰ ਕਿਹੜੀ ਚੜ੍ਹੀ ਰੰਗਣਾ, ਰੰਗ ਰਤੜੇ ਦੇਣਾ ਸਮਝਾਈਆ। ਦੱਸ ਖੈਰ ਕਿਸ ਦੇ ਕੋਲੋਂ ਮੰਗਣਾ, ਝੋਲੀ ਕਿਸ ਦੇ ਅੱਗੇ ਡਾਹੀਆ। ਕਿਹੜਾ ਲੈਣਾ ਸੁਖ ਅਨੰਦਨਾ, ਅਨੰਦ ਦੇਣਾ ਸਮਝਾਈਆ। ਕਿ ਲੇਖਾ ਲੈਣ ਆਇਉਂ ਤਾਰਾ ਚੰਦਨਾ, ਚੰਦ ਸਿਤਾਰ ਵੇਖ ਵਖਾਈਆ। ਦੱਸ ਕਿਹੜੇ ਪ੍ਰਭੂ ਨੂੰ ਕਿਹੜੀ ਬੰਦਨਾ, ਬੰਦਗੀ ਵਿਚ ਸੀਸ ਝੁਕਾਈਆ। ਹੁਣ ਕਿਸ ਦਵਾਰੇ ਲੰਘਣਾ, ਖਿੜਕੀ ਕੁੰਡਾ ਖੁਲ੍ਹਾਈਆ। ਕਿਧਰ ਲਾਉਣੀ ਅੱਗਨਾ, ਅਗਨੀ ਤਤ ਬੁਝਾਈਆ। ਸਚ ਦੱਸ ਤੇਰੇ ਮਾਲਕ ਦਾ ਕਿਥੇ ਦੀਪਕ ਜਗਣਾ, ਕਿਧਰ ਕਿਧਰ ਹੋਵੇ ਰੁਸ਼ਨਾਈਆ। ਮੇਰੇ ਮਿੱਤਰ ਪਿਆਰੇ ਸੱਜਣਾ, ਸਚ ਸਚ ਦੇਣਾ ਸੁਣਾਈਆ। ਕੀ ਖੇਲ ਵੇਖੇ ਆਅਲਾ ਅਦਨਾ, ਊਚਾਂ ਨੀਚਾਂ ਭੇਵ ਚੁਕਾਈਆ। ਝਗੜਾ ਮੇਟੇ ਕਾਇਆ ਮਾਟੀ ਬਦਨਾ, ਬਦੀ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਨਾਰਦ ਪਹਿਲੋਂ ਆਪਣੀ ਟਿਕਾ ਸੁਰਤ, ਸੁਰਤੀ ਵਿਚ ਲੈ ਅੰਗੜਾਈਆ। ਫੇਰ ਨੇਤਰ ਖੋਲ੍ਹ ਤੁਰਤ, ਨਿਜ ਨੇਤਰ ਲੋਚਣ ਅੱਖ ਉਠਾਈਆ। ਆਹ ਵੇਖ ਅਕਾਲ ਮੂਰਤ, ਅਜੂਨੀ ਆਪਣਾ ਵੇਸ ਵਟਾਈਆ। ਜਿਸ ਦਾ ਨਾਮ ਕਲਮਾ ਤੂਰਤ, ਤੁਰੀਆ ਤੋਂ ਬਾਹਰ ਸਮਝਾਈਆ। ਉਸ ਨੇ ਸੰਮਤ ਸ਼ਹਿਨਸ਼ਾਹੀ ਅੱਠ ਮੱਕੇ ਕਾਅਬਿਆਂ ਕਰਨਾ ਮਹੂਰਤ, ਮੋਹਰੀ ਆਪਣੀ ਕਾਰ ਭੁਗਤਾਈਆ। ਜਿਸ ਦੀ ਸਭ ਨੂੰ ਪੈਣੀ ਜ਼ਰੂਰਤ, ਜ਼ਰੂਰ ਖੋਜਣ ਥਾਉਂ ਥਾਈਂਆ। ਉਹ ਨੂਰ ਨੁਰਾਨਾ ਨੂਰਤ, ਨੂਰ ਨੂਰ ਕਰੇ ਰੁਸ਼ਨਾਈਆ। ਝਗੜਾ ਮੇਟੇ ਕੂੜ ਕੂੜਤ, ਸਚ ਸਚ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਸਚ ਦੀ ਵੰਡਣ ਵੰਡ ਵੰਡਾਈਆ। ਨਾਰਦ ਕਹੇ ਫੱਗਣਾ ਐਂਵੇਂ ਨਾ ਮਾਰ ਨਾਅਰੇ, ਕੂਕ ਕੂਕ ਸੁਣਾਈਆ। ਤੂੰ ਨਹੀਂ ਜਾਣਦਾ ਕਿੱਡੇ ਵੱਡੇ ਏਸ ਪ੍ਰਭੂ ਦੇ ਲਾਰੇ, ਲਾਰਿਆਂ ਵਿਚ ਜੁਗ ਚੌਕੜੀ ਦਏ ਲੰਘਾਈਆ। ਸਚ ਪੁਛੇਂ ਮੇਰੇ ਵਰਗੇ ਵੇਖ ਲੈ ਭਗਤ ਕਵਾਰੇ, ਚਾਰ ਜੁਗ ਸਗਣ ਨਾ ਮੁਖ ਲਗਾਈਆ। ਕਈ ਮੈਥੋਂ ਵੀ ਮਾੜੇ ਏਸ ਨੇ ਤਾਰੇ, ਤਾਰਨਹਾਰ ਵਡ ਵਡਿਆਈਆ। ਪਰ ਇਹਦੇ ਵਿਚ ਇਕ ਗੁਣ ਜੁਗ ਜੁਗ ਜ਼ਰੂਰ ਧਰਤੀ ਉਤੇ ਲਾਉਂਦਾ ਅਖਾੜੇ, ਖੰਡਾ ਖੜਗ ਦਏ ਖੜਕਾਈਆ। ਲਾੜੀ ਮੌਤ ਨਾਲ ਵਿਆਹੇ ਜਗਤ ਦੇ ਲਾੜੇ, ਜਿਨ੍ਹਾਂ ਦੀਆਂ ਲਾੜੀਆਂ ਰੋਵਣ ਮਾਰਨ ਧਾਹੀਆ। ਇਹ ਦਿਨ ਦਿਹਾੜੇ ਮਾਰੇ ਧਾੜੇ, ਡਾਕੂ ਆਪਣੀ ਕਾਰ ਭੁਗਤਾਈਆ। ਅੱਗ ਲਾਵੇ ਬਹੱਤਰ ਨਾੜੇ, ਅਗਨੀ ਤਤ ਤਤ ਤਪਾਈਆ। ਜਿਸ ਨੇ ਅਣਗਿਣਤ ਅਵਤਾਰ ਪੈਗ਼ੰਬਰ ਗੁਰੂ ਆਪਣੇ ਵਿਚ ਵਾੜੇ, ਵਾੜ ਸ਼ਬਦ ਵਾਲੀ ਕਰਾਈਆ। ਜਦੋਂ ਦਿਲ ਚਾਹੇ ਉਹਨਾਂ ਨੂੰ ਲੋਕਮਾਤ ਵਾਹੇ ਉਤੇ ਭਾੜੇ, ਨਾਮ ਕਲਮੇ ਦੀ ਕੀਮਤ ਹੱਥ ਫੜਾਈਆ। ਉਹ ਏਸੇ ਵਿਚ ਮੁੱਛਾਂ ਨੂੰ ਵੱਟ ਗਏ ਚਾੜ੍ਹੇ, ਲਬਾਂ ਕਟ ਕੇ ਖ਼ੁਸ਼ੀ ਬਣਾਈਆ। ਪਰ ਪਤਾ ਨਹੀਂ ਲੱਗਣ ਦਿਤਾ ਸਭ ਨੂੰ ਕਰਦਾ ਰਿਹਾ ਦੁਫਾੜੇ, ਹਿੱਸੇ ਵੰਡਾਂ ਮਜ਼੍ਹਬਾਂ ਵਾਲੀਆਂ ਪਾਈਆ। ਜਿਸ ਨੇ ਜੁਗ ਜੁਗ ਵਸਦੇ ਜਗਤ ਉਜਾੜੇ, ਉਜਾੜ ਕੇ ਫੇਰ ਦਏ ਵਸਾਈਆ। ਉਹ ਵੇਖ ਅਵਤਾਰ ਪੈਗ਼ੰਬਰ ਗੁਰੂ ਕਢਦੇ ਹਾੜੇ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਪਰਵਰਦਿਗਾਰੇ, ਮਿਹਰਵਾਨ ਤੇਰੀ ਸਰਨਾਈਆ। ਸਾਡੀ ਰੁਤ ਮੌਲੀ ਰਹੇ ਵਿਚ ਸੰਸਾਰੇ, ਪੱਤ ਟਹਿਣੀ ਨਾਲ ਮਹਿਕਾਈਆ। ਪਰ ਫਲਗੁਣਾ ਧੁਰ ਦਾ ਹੁਕਮ ਅੰਤ ਜ਼ਰੂਰ ਕਰੇ ਪੱਤ ਝਾੜੇ, ਚਾਰ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਮੈਂ ਕੀ ਦੱਸਾਂ, ਦੱਸਣ ਦੀ ਲੋੜ ਰਹੀ ਨਾ ਰਾਈਆ। ਮੈਂ ਖ਼ੁਸ਼ੀਆਂ ਵਿਚ ਹੱਸਾਂ, ਹਸਤੀ ਤਕ ਬੇਪਰਵਾਹੀਆ। ਮੈਨੂੰ ਵਕਤ ਮਿਲਿਆ ਮਸਾਂ, ਮਸਲ ਮਲ ਕੇ ਦਿਆਂ ਜਣਾਈਆ। ਮੈਂ ਉਸ ਦੇ ਦਵਾਰੇ ਵਸਾਂ, ਜਿਥੇ ਵਸਲ ਮਿਲੇ ਬੇਪਰਵਾਹੀਆ। ਜਿਸਨੂੰ ਲੱਭਦੇ ਕੋਟਨ ਤੇ ਲੱਖਾਂ, ਅਣਗਿਣਤ ਧਿਆਨ ਲਗਾਈਆ। ਮੇਰੀਆਂ ਉਸ ਦੇ ਚਰਨ ਲੱਗੀਆਂ ਅੱਖਾਂ, ਨੇਤਰ ਨੈਣ ਰਹੇ ਬਿਘਸਾਈਆ। ਨਿਰਗੁਣ ਧਾਰ ਟੇਕਾਂ ਮੱਥਾ, ਮਸਤਕ ਖ਼ਾਕ ਰਮਾਈਆ। ਸੇਵਾ ਕਰਾਂ ਬਿਨ ਹੱਥਾਂ, ਭੱਜਾਂ ਵਾਹੋ ਦਾਹੀਆ। ਉਸ ਦੇ ਸੱਥਰ ਲੱਥਾ, ਜੋ ਯਾਰੜਾ ਇਕ ਅਖਵਾਈਆ। ਜਿਸ ਲਹਿਣਾ ਮੁਕਾਉਣਾ ਤਤਾਂ ਅੱਠਾਂ, ਨਵਾਂ ਖੰਡਾਂ ਖੋਜ ਖੁਜਾਈਆ। ਮੈਂ ਉਸ ਤੇ ਡੋਰੀ ਸੱਟਾਂ, ਜੋ ਸਿੱਟਾ ਜਾਣੇ ਖ਼ਲਕ ਖ਼ੁਦਾਈਆ। ਝਗੜਾ ਮੇਟਣਾ ਪੱਥਰ ਇੱਟਾਂ, ਸਿਲ ਪਾਹਨ ਪੂਜਣ ਪੰਧ ਮੁਕਾਈਆ। ਜਿਸ ਦੇ ਨਾਮ ਦੀਆਂ ਚਾਰ ਜੁਗ ਦੇ ਸ਼ਾਸਤਰ ਚਿਟਾਂ, ਨਿਸ਼ਾਨੇ ਜਗਤ ਵਿਚ ਝੁਲਾਈਆ। ਉਸ ਦਿਆਂ ਚਰਨਾਂ ਵਿਚ ਲਿਟਾਂ, ਜੋ ਮੇਰੀ ਮਹਿਕ ਰਿਹਾ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਮੇਰੀ ਰੁਤ ਸੁਹਾਵੀ, ਸੁਹੰਜਣੀ ਨਜ਼ਰੀ ਆਈਆ। ਮੇਰਾ ਰਾਹ ਤਕੇ ਜਗਤ ਦੀ ਭਾਵੀ, ਦੂਰ ਦੁਰਾਡੀ ਅੱਖ ਉਠਾਈਆ। ਜਿਸ ਦੀ ਤੁਕ ਅਰਜਨ ਨੇ ਗਾਵੀ, ਗਾ ਗਾ ਸ਼ੁਕਰ ਮਨਾਈਆ। ਉਹ ਚਰਨ ਛੁਹਾ ਕੇ ਆਇਆ ਉਤੇ ਰਾਵੀ, ਰਾਮ ਰਾਮਾ ਬੇਪਰਵਾਹੀਆ। ਉਸ ਨੇ ਦੀਨ ਮਜ਼੍ਹਬ ਦੀ ਧਾਰ ਰਹਿਣ ਨਹੀਂ ਦੇਣੀ ਲਾਵੀਂ, ਇਕੋ ਰੰਗ ਦੇਣਾ ਰੰਗਾਈਆ। ਨਾਰਦਾ ਉਸ ਪ੍ਰਭੂ ਦੇ ਦਰ ਤੇ ਜਾਵੀਂ, ਜਾ ਕੇ ਸੀਸ ਨਿਵਾਈਆ। ਜਿਸ ਨੇ ਸਾਰੀ ਸ੍ਰਿਸ਼ਟੀ
❋
❋
ਕਰਨੀ ਨਿਥਾਵੀਂ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਮੇਰਾ ਸੰਦੇਸ਼ਾ ਇਕ ਸੁਣਾਵੀਂ, ਸਹਿਜ ਨਾਲ ਸਮਝਾਈਆ। ਪੁੱਤਰਾਂ ਪਿਆਰ ਨਹੀਂ ਰਹਿਣਾ ਮਾਵੀਂ, ਪਿਤਾ ਪੂਤ ਨਾ ਕੋਇ ਵਡਿਆਈਆ। ਜਗਤ ਦਾ ਬਲ ਤਕਣਾ ਬਾਹਵੀਂ, ਬਾਹੂ ਬਲ ਇਕ ਪਰਗਟਾਈਆ। ਜਿਸ ਦੇ ਹੁਕਮ ਨਾਲ ਚਿੱਟੇ ਤੇ ਕਾਲੀ ਲੱਗ ਗਈ ਸ਼ਾਹੀ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਜਿਸ ਚਾਰ ਜੁਗ ਦੇ ਵੇਖਣੇ ਰਾਹੀ, ਗੁਰ ਅਵਤਾਰ ਪੈਗ਼ੰਬਰ ਆਪ ਉਠਾਈਆ। ਉਹ ਬੜਾ ਚਲਾਕ ਤੇ ਬੜਾ ਦਾਈ, ਦਾਇਰਾ ਆਪਣਾ ਨਾ ਕਿਸੇ ਸਮਝਾਈਆ। ਸਭ ਨੂੰ ਕਹਿੰਦਾ ਰਿਹਾ ਅਵਤਾਰ ਪੈਗ਼ੰਬਰ ਗੁਰੂਓ ਮੈਨੂੰ ਲਓ ਧਿਆਈ, ਚਰਨ ਕਵਲ ਸੀਸ ਨਿਵਾਈਆ। ਅਣਗਿਣਤ ਨਾਮ ਭੰਡਾਰੇ ਵਿਚੋਂ ਚਹੁੰ ਯੁਗਾਂ ਦੇ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਸਿਰਫ਼ ਲਾਈਨਾਂ ਦੱਸੀਆਂ ਢਾਈ, ਜਿਨ੍ਹਾਂ ਢਾਈਆਂ ਵਿਚੋਂ ਚਾਰ ਜੁਗ ਦੇ ਸ਼ਾਸਤਰ ਦਿਤੇ ਲਿਖਾਈਆ। ਅੰਤ ਸਭ ਨੂੰ ਰਿਹਾ ਰੁਵਾਈ, ਰੋਹਬ ਆਪਣਾ ਰਿਹਾ ਜਣਾਈਆ। ਮੈਂ ਹੈਰਾਨ ਓਸ ਨੇ ਅਵਤਾਰ ਪੈਗ਼ੰਬਰਾਂ ਗੁਰੂਆਂ ਨੂੰ ਬਣਨ ਨਹੀਂ ਦਿਤਾ ਭਾਈ ਭਾਈ, ਵੈਰੀ ਵੈਰੀ ਕਰ ਕੇ ਦਿਤੇ ਟਕਰਾਈਆ। ਅੱਖਰਾਂ ਵਾਲੇ ਨਾਮ ਨਾਲ ਕਰ ਦਿਤੇ ਸ਼ੁਦਾਈ, ਸ਼ੌਹਰ ਛੋਹਰ ਨੇ ਆਪਣੇ ਹਿੱਸੇ ਦਿਤੇ ਸਮਝਾਈਆ। ਜਾਓ ਲੋਕਮਾਤ ਬਣੋ ਰਸਤਿਆਂ ਦੇ ਚੁਰਾਹੀ, ਚਾਰੇ ਜੁਗ ਵੰਡ ਵੰਡਾਈਆ। ਇਕ ਦਾ ਹਿੰਦਸਾ ਦੱਸ ਕੇ ਇਕਾਈ, ਨਾਲ ਲਾ ਦਿਤੀ ਦਹਾਈ, ਜਿਸ ਦਹਾਈ ਨੇ ਦੁਹਾਈ ਨਿਰਗੁਣ ਸਰਗੁਣ ਦਿਤੀ ਪਾਈਆ। ਫਿਰ ਉਹ ਦਹਾਈ ਹੁਕਮ ਨਾਲ ਦਿਤੀ ਮਿਟਾਈ, ਫਿਰ ਨਿਰਗੁਣ ਦਾ ਨਿਰਗੁਣ ਨਜ਼ਰੀ ਆਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾਈ, ਦੀਪਕ ਇਕੋ ਡਗਮਗਾਈਆ। ਫੱਗਣ ਕਹੇ ਨਾਰਦਾ ਓਹ ਮੇਰਾ ਮਾਲਕ ਇਕ ਗੁਸਾਈਂ, ਗਹਿਰ ਗੰਭੀਰ ਬੇਪਰਵਾਹੀਆ। ਨਾਰਦ ਕਹੇ ਫੱਗਣਾ ਐਵੇਂ ਨਾ ਜਾ ਵਡਿਆਈ, ਸਿਫ਼ਤਾਂ ਵਿਚ ਸਾਲਾਹੀਆ। ਮੈਨੂੰ ਤੇ ਐਂ ਜਾਪਦਾ ਭੋਲਾ ਭਾਲਾ ਜੱਟ ਤੇ ਕਰਦਾ ਵਾਹੀ, ਵਹਿਦੇ ਪਿਛਲੇ ਪੂਰ ਕਰਾਈਆ। ਫਲਗੁਣ ਕਹੇ ਨਹੀਂ ਓਏ ਨਾਰਦਾ ਇਹ ਸ਼ਬਦ ਸਤਿਗੁਰ ਜਿਨ੍ਹ ਗੋਬਿੰਦ ਤੋਂ ਇਕੱਠੇ ਕਰਾਏ ਛੀਂਬੇ ਨਾਈ, ਝੀਵਰ ਜੱਟਾਂ ਗੰਢ ਪਵਾਈਆ। ਨਾਰਦ ਕਹੇ ਫੱਗਣਾ ਇਹ ਬੜਾ ਕਸਾਈ, ਜੁਗ ਜੁਗ ਦੀਨਾਂ ਮਜ਼੍ਹਬਾਂ ਵਾਲੀ ਛੁਰੀ ਬਣਾ ਕੇ ਗੁਰੂਆਂ ਹੱਥ ਫੜਾਈਆ। ਹੁਣ ਐਵੇਂ ਸਭ ਨੂੰ ਜਾਂਦਾ ਦਬਾਈ, ਦਬਦਬੇ ਨਾਲ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਫਲਗੁਣਾ ਤੇਰਾ ਮਾਲਕ ਬੜਾ ਉਸਤਾਦ, ਉਸਤਾਦੀ ਵਿਚ ਵਡਿਆਈਆ। ਜੇ ਮੈਨੂੰ ਜਾਵੇ ਲਾਧ, ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਵੀ ਲਵਾਂ ਅਰਾਧ, ਵੱਜੇ ਸਚ ਵਧਾਈਆ। ਪਰ ਮੈਂ ਸੁਣਿਆਂ ਨਹੀਂ ਕਦੇ ਉਸਦਾ ਨਾਦ, ਕੀ ਧੁਨ ਕਰੇ ਸ਼ਨਵਾਈਆ। ਜੁਗ ਚੌਕੜੀ ਰਿਹਾ ਜਾਗ, ਜਗਰਾਤੇ ਕਟ ਕੇ ਆਪਣੇ ਝਟ ਲੰਘਾਈਆ। ਦੀਨ ਦੁਨੀ ਦਾ ਕੀਤਾ ਤਿਆਗ, ਤਿਆਰੀ ਹੋ ਕੇ ਨਿਉਂ ਨਿਉਂ ਲਾਗਾਂ ਪਾਈਂਆ। ਬਿਨਾ ਉਸ ਦੀ ਕਿਰਪਾ ਤੋਂ ਪੂਰਨ ਹੋਏ ਕਿਸੇ ਨਾ ਭਾਗ, ਭਾਗਹੀਣ ਸਰਬ ਅਖਵਾਈਆ। ਤ੍ਰੈਗੁਣ ਬੁਝੇ ਕਦੇ ਨਾ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੈਂ ਨਿਵ ਨਿਵ ਨਿਮਸਕਾਰਾਂ ਕਰਾਂ ਉਸ ਮਹਾਰਾਜ, ਜੋ ਸ਼ਹਿਨਸ਼ਾਹ ਅਖਵਾਈਆ। ਜਿਸ ਪਿਛੇ ਦੀਨ ਦੁਨੀ ਤਜਿਆ ਜਾਏ ਰਾਜ, ਸ਼ਹਿਨਸ਼ਾਹੀ ਕੰਮ ਕਿਸੇ ਨਾ ਆਈਆ। ਉਸ ਦਾ ਅਨੋਖਾ ਵੇਖਿਆ ਸਮਾਜ, ਸਮਗਰੀ ਕੰਮ ਕਿਸੇ ਨਾ ਆਈਆ। ਜਿਸ ਭਗਤਾਂ ਦਾ ਖੇੜਾ ਕੀਤਾ ਆਬਾਦ, ਹਰਿਜਨ ਸਾਚੇ ਵਿਚ ਟਿਕਾਈਆ। ਦੇਣ ਆਇਆ ਆਪ ਇਮਦਾਦ, ਬਖ਼ਸ਼ਿਸ਼ ਰਹਿਮਤ ਸਚ ਟਿਕਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਰਖਾਈਆ। ਫਲਗੁਣ ਕਹੇ ਨਾਰਦਾ ਮੇਰਾ ਸਾਹਿਬ ਸੱਚਾ ਸਵਾਮੀ, ਮੇਰੀ ਰੁਤ ਸੁਹਾਈਆ। ਜੋ ਹਰ ਘਟ ਅੰਤਰਜਾਮੀ, ਅੰਤਰ ਨਿਰੰਤਰ ਵੇਖ ਵਖਾਈਆ। ਮੇਰੀ ਹੋਣ ਨਾ ਦੇਵੇ ਬਦਨਾਮੀ, ਬਦੀ ਦਾ ਡੇਰਾ ਢਾਹੀਆ। ਮਾਲਕ ਬਣ ਅਗੰਮ ਅਨਾਮੀ, ਨਾਮ ਨਾਮ ਦੇਵੇ ਚਾਈਂ ਚਾਈਂਆ। ਜਿਸ ਦੀ ਸਿਫ਼ਤ ਵਡਿਆਈ ਅੱਖਰਾਂ ਵਾਲੀ ਬਾਣੀ, ਬੋਧ ਅਗਾਧਾ ਇਕ ਜਣਾਈਆ। ਅੰਮ੍ਰਿਤ ਰਸ ਬਖ਼ਸ਼ੇ ਪਾਣੀ, ਬੂੰਦ ਸਵਾਂਤੀ ਨਿਜਰ ਝਿਰਨਾ ਇਕ ਝਿਰਾਈਆ। ਜਿਸ ਨੇ ਰੀਤੀ ਰਹਿਣ ਨਹੀਂ ਦੇਣੀ ਪੁਰਾਣੀ, ਮਾਰਗ ਇਕੋ ਇਕ ਪਰਗਟਾਈਆ। ਧਰਮ ਧਾਰ ਉਪਜਾਉਣੀ ਨਿਸ਼ਾਨੀ, ਨਿਸ਼ਾਨਾ ਇਕੋ ਇਕ ਜਣਾਈਆ। ਜਿਥੇ ਭਗਤਾਂ ਨੂੰ ਦੇਣੀ ਨਾ ਪਏ ਕੁਰਬਾਨੀ, ਸੀਸ ਧੜ ਨਾ ਕੋਇ ਵੰਡ ਵੰਡਾਈਆ। ਉਹ ਸ਼ਹਿਨਸ਼ਾਹ ਸ਼ਾਹ ਸੁਲਤਾਨੀ, ਪਾਤਸ਼ਾਹ ਇਕ ਅਖਵਾਈਆ। ਉਸ ਦਾ ਹੁਕਮ ਸੰਦੇਸ਼ਾ ਨਹੀਂ ਹੈਜਬਾਨੀ, ਲਿਖ ਲਿਖ ਕੇ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਮੇਰਾ ਸਾਹਿਬ ਸੂਰਾ ਸਰਬੰਗ, ਮਿਹਰਵਾਨ ਅਖਵਾਈਆ। ਉਹ ਸਮੁੰਦ ਸਾਗਰਾਂ ਜਾਏ ਪਾਰ ਲੰਘ, ਚਰਨ ਕਵਲ ਆਪ ਟਿਕਾਈਆ। ਜਿਸ ਦੇ ਨਾਲ ਨਿਸ਼ਾਨ ਹੋਵੇਗਾ ਤਾਰਾ ਚੰਦ, ਅੰਬਰ ਨੀਲੇ ਨਾਲ ਵਡਿਆਈਆ। ਤੀਰ ਕਮਾਨ ਨਾਲ ਲਏ ਟੰਗ, ਭੱਥਾ ਗੋਬਿੰਦ ਵਾਲਾ ਮਾਹੀਆ। ਗਾਡ ਲਿਖਿਆ ਹੋਵੇ ਨਾਲ ਪ੍ਰੇਮ ਅਨੰਦ, ਅੱਖਰ ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਫਲਗੁਣ ਕਹੇ ਸੰਮਤ ਅੱਠ ਖੇਲ ਮਹਾਨਾ, ਸਾਹਿਬ ਮੇਰੇ ਵਡਿਆਈਆ। ਪ੍ਰਗਟ ਹੋ ਕੇ ਨੌਜਵਾਨਾ, ਮਰਦ ਮਰਦਾਨਾ ਲਏ ਅੰਗੜਾਈਆ। ਜਿਸ ਨੇ ਦੇਸ ਪਰਦੇਸ ਜਾਣਾ, ਸਾਲ ਬਸਾਲ ਸਾਲ ਤਿੰਨ ਵੰਡਾਈਆ। ਜ਼ਰੂਰ ਗੁਰਮੁਖਾਂ ਹੱਥੀਂ ਬੱਧਾ ਹੋਵੇਗਾ ਗਾਨਾ, ਲਾਲ ਤੰਦ ਰੰਗ ਰੰਗਾਈਆ। ਸਾਢੇ ਤਿੰਨ ਹੱਥ ਨਾਲ ਰੱਖਿਆ ਹੋਵੇਗਾ ਕਾਨਾ, ਕਸੀਰਾ ਰਵਦਾਸ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਆਪ ਵਰਤਾਈਆ। ਫਲਗੁਣ ਕਹੇ ਨਾਰਦਾ ਮੈਂ ਹੱਸ ਕੇ ਮਾਰਾਂ ਤਾਲੀ, ਤਲੀਆਂ ਜ਼ਮੀਨ ਉਤੇ ਘਸਾਈਆ। ਪ੍ਰਭੂ ਦਾ ਖੇਲ ਤਕਣਾ ਹਾਲੀ, ਜੋ ਮਿਹਰ ਨਜ਼ਰ ਰਿਹਾ ਉਠਾਈਆ। ਜਿਹੜਾ ਜੁਗ ਚੌਕੜੀ ਕਦੇ ਨਹੀਂ ਕਰਦਾ ਕਾਹਲੀ, ਸਹਿਜ ਸਹਿਜ ਆਪਣਾ ਰੰਗ ਰੰਗਾਈਆ। ਸੰਮਤ ਸ਼ਹਿਨਸ਼ਾਹੀ ਨੌ ਵਿਚ ਗੁਰਮੁਖ ਸਿੰਘ ਦੇ ਸੀਸ ਪੱਗ ਹੋਵੇਗੀ ਕਾਲੀ, ਪਰਦੇਸ ਪ੍ਰਭ ਦੇ ਨਾਲ ਜਾਣਾ ਥਾਉਂ ਥਾਈਂਆ। ਹਰਿ ਸੰਗਤ ਪ੍ਰੇਮ ਪ੍ਰੀਤੀ ਕਰਨੀ ਬਾਹਲੀ, ਪਿਆਰ ਮੁਹੱਬਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵੰਡ ਆਪ ਵੰਡਾਈਆ। ਫਲਗੁਣ ਕਹੇ ਮੈਨੂੰ ਆਉਂਦੀ ਜਾਂਦੀ ਧਾਰ, ਧੁਰ ਦਾ ਹੁਕਮ ਆਪ ਸੁਣਾਈਆ। ਸੰਮਤ ਦਸ ਵਿਚ ਖੇਲ ਅਪਾਰ, ਅਪਰੰਪਰ ਸਵਾਮੀ ਦੇਣਾ ਕਰਾਈਆ। ਸ਼ਹਿਨਸ਼ਾਹੀ ਸੰਮਤ ਦਸ ਨਿਉਂ ਕੇ ਕਰੇ ਸਵਾਲ, ਝੋਲੀ ਅੱਗੇ ਡਾਹੀਆ। ਬਖ਼ਸ਼ ਦੇ ਧਨ ਮਾਲ, ਵਸਤ ਅਗੰਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵੰਡ ਆਪਣੇ ਹੱਥ ਰਖਾਈਆ। ਸੰਮਤ ਦਸ ਕਹੇ ਮੇਰੀ ਇਹ ਨੀਤ, ਨੀਤੀਵਾਨ ਹੋ ਕੇ ਦਿਆਂ ਜਣਾਈਆ। ਮੇਰੀ ਸਾਹਿਬ ਨਾਲ ਪ੍ਰੀਤ, ਪ੍ਰਭੂ ਪ੍ਰੀਤਮ ਦੇਵੇ ਮਾਣ ਵਡਿਆਈਆ। ਮੇਰੇ ਵਿਚ ਪ੍ਰਭ ਦੇ ਨਾਲ ਲਿਖਾਰੀ
❋
❋
ਹੋਵੇਗਾ ਸਿੰਘ ਸੁਰਜੀਤ, ਸਿਰ ਸਿਰ ਮਾਣ ਵਡਿਆਈਆ। ਦਵਿੰਦਰ ਕੌਰ ਨਾਲ ਗਾਏਗੀ ਨੌ ਗੀਤ, ਨਵਾਂ ਦੇਸਾਂ ਸੋਭਾ ਪਾਈਆ। ਪੰਜ ਗੁਰਮੁਖ ਹੋਰ ਨਾਲ ਹੋਣਗੇ ਠੀਕ, ਜਿਨ੍ਹਾਂ ਨੂੰ ਪੁਰਖ ਅਕਾਲ ਚਰਨ ਪ੍ਰੀਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਫਲਗੁਣ ਕਹੇ ਮੈਨੂੰ ਕਹਿੰਦੇ ਫੱਗਣ, ਦੀਨ ਦੁਨੀ ਸੁਣਾਈਆ। ਪ੍ਰਭ ਦਾ ਦੀਪਕ ਲੱਗਾ ਜਗਣ, ਜਗਤ ਜਹਾਨ ਹੋਏ ਰੁਸ਼ਨਾਈਆ। ਜਨ ਭਗਤਾਂ ਦਾ ਡੰਕਾ ਡੌਰੂ ਲੱਗਾ ਵੱਜਣ, ਨਿਵ ਨਿਵ ਕਰੇ ਸ਼ਨਵਾਈਆ। ਜੁਗ ਚੌਕੜੀ ਵਿਛੜਿਆਂ ਲੱਗਾ ਸੱਦਣ, ਹੋਕਾ ਹੱਕ ਦ੍ਰਿੜਾਈਆ। ਆਓ ਸਭ ਦਾ ਝਗੜਾ ਮਿਟਿਆ ਕਾਇਆ ਬਦਨ, ਤਨ ਵਜੂਦ ਕਲਬੂਤ ਕਰਾਂ ਸਫ਼ਾਈਆ। ਪਿਛਲੀ ਕਿਰਿਆ ਲੱਗਾ ਦੱਬਣ, ਕੂੜ ਮਲੇਛ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਗੰਢ ਆਪ ਪਵਾਈਆ। ਫਲਗੁਣ ਕਹੇ ਮੈਂ ਦੱਸਾਂ ਖੇਲ ਗਹਿਰ ਗੰਭੀਰਾ, ਭੇਵ ਅਭੇਦ ਜਣਾਈਆ। ਪ੍ਰਭ ਪਰਗਟ ਹੋਵੇ ਪੀਰਨ ਪੀਰਾ, ਪਤਿਪਰਮੇਸ਼ਵਰ ਨੂਰ ਇਲਾਹੀਆ। ਜਿਸ ਦੀ ਸਭ ਤੋਂ ਵੱਖਰੀ ਤਸਵੀਰਾ, ਤਸੱਵਰ ਕਰ ਨਾ ਕੋਇ ਦ੍ਰਿੜਾਈਆ। ਜਨ ਭਗਤੋ ਪਹਿਲੀ ਚੇਤਰ ਖ਼ੁਸ਼ੀਆਂ ਨਾਲ ਆਉਣਾ ਘੱਤ ਵਹੀਰਾ, ਦਰ ਠਾਂਡੇ ਵੱਜੇ ਵਧਾਈਆ। ਸਵਾ ਸੇਰ ਦਾ ਵਰਤੀਰਾ, ਸੰਮਤ ਸੋਲਾਂ ਲਾਲੋ ਵਾਲਾ ਨਾਲ ਲਿਆਈਆ। ਭਗਤਾਂ ਦਾ ਭੰਡਾਰਾ ਇਕ ਹੋਣਾ ਗ਼ਰੀਬਾਂ ਅਮੀਰਾਂ, ਅਮਰਾਪਦ ਦਏ ਜਣਾਈਆ। ਸਭ ਨੇ ਸੀਸ ਤੇ ਚਿੱਟਾ ਬੰਨ੍ਹ ਕੇ ਆਉਣਾ ਚੀਰਾ, ਬਿੰਦੀ ਲਾਲ ਮਸਤਕ ਵਿਚ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਪ੍ਰਭੂ ਦਾ ਖੇਲ ਜਗਤ ਜਗ ਆਬਾ, ਮੱਤਸ ਕੱਛਪ ਲੇਖਾ ਦਏ ਮੁਕਾਈਆ। ਰਾਹ ਤਕੇ ਖਵਾਜਾ ਖਿਜ਼ਰ ਬਾਬਾ, ਦੂਰੋਂ ਬੈਠਾ ਸੀਸ ਨਿਵਾਈਆ। ਖੇਲ ਵੇਖਣਾ ਨਾਲ ਸਬਾਬਾ, ਖ਼ਾਲਕ ਖ਼ਲਕ ਕੀ ਵਰਤਾਈਆ। ਕੀ ਜਨ ਭਗਤਾਂ ਹੋਵੇ ਲਾਭਾ, ਸਚ ਦਰ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਪਹਿਲੀ ਚੇਤ ਕਹੇ ਮੇਰਾ ਦਿਵਸ ਸਭ ਨੇ ਯਾਦ ਰੱਖਣਾ, ਸੰਮਤ ਸ਼ਹਿਨਸ਼ਾਹੀ ਅੱਠ ਨਾਲ ਵਡਿਆਈਆ। ਹਰਿ ਸੰਗਤ ਸਤਿਗੁਰ ਚਰਨ ਇੱਕੀ ਕਰਨੀਆਂ ਪ੍ਰਦਖਣਾ, ਸੱਜੇ ਹੱਥ ਭਵਾਈਆ। ਗੁਰਸਿਖ ਨਿਮਸਕਾਰ ਕਰੇ ਨਾ ਕੋਇ ਹੱਥ ਸੱਖਣਾ, ਸਿਰ ਸਰ ਨਿਉਂ ਨਿਉਂ ਲਾਗੇ ਪਾਈਆ। ਜਿਹੜਾ ਕੌਲ ਇਕਰਾਰ ਕੀਤਾ ਸੀ ਗੋਬਿੰਦ ਨਾਲ ਪਟਨਾ, ਜਨਮ ਲੈਣ ਸਮੇਂ ਸ਼ਬਦ ਜਣਾਈਆ। ਤੈਨੂੰ ਇਕੋ ਰੰਗ ਰੰਗਣਾ, ਰੰਗ ਅਨਮੋਲ ਦੇਣਾ ਵਖਾਈਆ। ਤੈਨੂੰ ਲੈ ਕੇ ਜਾਣਾ ਪਾਰ ਕਿਨਾਰੇ ਪਤਣਾ, ਘਾਟ ਦਿਤਾ ਸਮਝਾਈਆ। ਵੇਖਣਾ ਜਗਤ ਦਾ ਵਤਨਾ, ਬੇਵਤਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫੱਗਣ ਕਹੇ ਮੇਰਾ ਪਰਵਿਸ਼ਟਾ ਪਹਿਲਾ, ਪਰਮ ਪੁਰਖ ਮਿਲੀ ਸਰਨਾਈਆ। ਮੈਂ ਕਦੇ ਨਾ ਹੋਵਾਂ ਅਨਗਹਿਲਾ, ਸਵਾਧਾਨ ਹੋ ਕੇ ਸੀਸ ਨਿਵਾਈਆ। ਜਨ ਭਗਤਾਂ ਵਿਚ ਖ਼ੁਸ਼ੀਆਂ ਨਾਲ ਟਹਿਲਾਂ, ਫਿਰਾਂ ਚਾਈਂ ਚਾਈਂਆ। ਨਾਲੇ ਦੱਸਾਂ ਗੁਰਮੁਖੋ ਤੁਸਾਂ ਵੜਨਾ ਵਿਚ ਸਚਖੰਡ ਦੇ ਮਹਿਲਾਂ, ਜਿਸ ਦਾ ਮੁਹੱਲਾ ਨਜ਼ਰ ਕਿਸੇ ਨਾ ਆਈਆ। ਕਿਉਂ ਤੁਹਾਡੇ ਸਾਹਿਬ ਨੇ ਤੁਹਾਡਾ ਮਾਰਗ ਕੀਤਾ ਸਹਿਲਾ, ਮਿਹਰ ਨਜ਼ਰ ਨਾਲ ਤਰਾਈਆ। ਜਿਥੇ ਹੁੰਦੀਆਂ ਪ੍ਰੇਮ ਦੀਆਂ ਪਹਿਲ ਚਹਿਲਾਂ, ਖ਼ੁਸ਼ੀਆਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫੱਗਣ ਕਹੇ ਮੇਰੀ ਨਿਮਸਕਾਰ ਡੰਡਾਵਤ, ਨਿਵ ਨਿਵ ਲਾਗਾਂ ਪਾਈਂਆ। ਪ੍ਰਭੂ ਪ੍ਰੇਮ ਦੀ ਕਰ ਸਖ਼ਾਵਤ, ਬਖਸ਼ਿਸ਼ ਵਿਚ ਨਾਮ ਵਰਤਾਈਆ। ਭਗਤਾਂ ਵਿਚ ਨਾ ਰਹੇ ਅਦਾਵਤ, ਕੂੜੀ ਕਿਰਿਆ ਦੇਣੀ ਗਵਾਈਆ। ਸਤਿ ਧਰਮ ਦੀ ਦੇਣੀ ਨਿਆਮਤ, ਵਸਤ ਅਗੰਮ ਵਰਤਾਈਆ। ਮਨੂਆ ਕਰੇ ਨਾ ਕਿਸੇ ਬਗ਼ਾਵਤ, ਬਗ਼ਲਗੀਰ ਲੈਣਾ ਬਣਾਈਆ। ਬੱਚੇ ਤੇਰੇ ਅਣਜਾਣਤ, ਸਿਰ ਤੇਰਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਚ ਨਾਲ ਚਤੁਰਾਈਆ। ਫਲਗੁਣ ਕਹੇ ਜਨ ਭਗਤਾਂ ਫਲ ਫੁੱਲ ਮੌਲੇ, ਫੁਲਵਾੜੀ ਸੋਭਾ ਪਾਈਆ। ਪੂਰਾ ਹੋਏ ਵਾਅਦਾ ਕੌਲੇ, ਇਕਰਾਰ ਵੇਖ ਵਖਾਈਆ। ਮਿਲੇ ਵਡਿਆਈ ਉਪਰ ਧੌਲੇ, ਧਰਮ ਦੀ ਵੱਜੇ ਵਧਾਈਆ। ਪੁਰਖ ਅਕਾਲਾ ਸਚ ਦਵਾਰਾ ਇਕੋ ਖੋਲ੍ਹੇ, ਖ਼ਾਲਕ ਖ਼ਲਕ ਦਏ ਵਖਾਈਆ। ਨਿਰਗੁਣ ਧਾਰ ਤੋਲ ਤੋਲੇ, ਸਰਗੁਣ ਆਪਣੇ ਕੰਡੇ ਟਿਕਾਈਆ। ਜਨ ਭਗਤੋ ਖ਼ੁਸ਼ੀਆਂ ਨਾਲ ਗਾਉਣੇ ਢੋਲੇ, ਤੂੰ ਮੇਰਾ ਮੈਂ ਤੇਰਾ ਚਾਈਂ ਚਾਈਂਆ। ਤੁਹਾਡਾ ਮਾਲਕ ਹੁਣ ਨਿਕਲਣ ਲੱਗਾ ਵਿਚੋਂ ਪੜਦੇ ਉਹਲੇ, ਕਰਵਟ ਆਪਣੀ ਰਿਹਾ ਬਦਲਾਈਆ। ਜਿਸ ਨੇ ਪਹਿਲੀ ਵਾਰ ਭਾਰਤ ਤੋਂ ਬਾਹਰ ਪੰਜ ਰੰਗ ਦੇ ਖੜਨੇ ਚੋਲੇ, ਚੋਲੀ ਆਪਣੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਮੈਂ ਦੱਸਾਂ ਨਾਲ ਪਿਆਰ, ਪ੍ਰੇਮ ਵਿਚ ਜਣਾਈਆ। ਜੋ ਗੁਰਮੁਖ ਨਾਲ ਜਾਣਗੇ ਪਾਰ, ਸੰਮੁਦ ਸਾਗਰਾਂ ਪੰਧ ਮੁਕਾਈਆ। ਸੀਸ ਤੇ ਪੱਟੀਆਂ ਬੰਨਣਗੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਲਿਖ ਕੇ ਲਿਖਾਰ, ਸਾਚਾ ਸਗਨ ਮਨਾਈਆ। ਤਿੰਨ ਰੰਗ ਦੇ ਗਲ ਵਿਚ ਹੋਣਗੇ ਹਾਰ, ਸੂਹਾ ਪੀਲਾ ਲਾਲ ਨਾਲ ਵਡਿਆਈਆ। ਸੋਹੰ ਛਾਤੀ ਉਤੇ ਲਿਖਿਆ ਹੋਵੇ ਕਮਾਲ, ਸੱਜੇ ਖੱਬੇ ਸੋਭਾ ਪਾਈਆ। ਸੱਜੇ ਗੁੱਟ ਤੇ ਹੋਵੇ ਚਿੱਟਾ ਰੁਮਾਲ, ਗੰਢ ਇਕੋ ਇਕ ਬੰਧਾਈਆ। ਇਕ ਨਾਲ ਰੱਖਣੀ ਤਲਵਾਰ ਤੇ ਢਾਲ, ਜੋ ਕ੍ਰਿਸ਼ਨ ਅਰਜਨ ਨਾਲ ਆਸਾ ਗਿਆ ਰਖਾਈਆ। ਇਕ ਭੂਰੇ ਰੰਗ ਦੀ ਰੱਖਣੀ ਦੁਸ਼ਾਲ, ਜੋ ਬਾਵਨ ਬਲ ਦਵਾਰੇ ਰੰਗ ਰੰਗਾਈਆ। ਤੇਰਾਂ ਸੌ ਸਤਾਸੀ ਰਿਸ਼ੀਆਂ ਕਰਨਾ ਧਿਆਨ, ਨੇਤਰ ਨੈਣ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਸਤਿ ਸਰਨਾਈਆ। ਫਲਗੁਣ ਕਹੇ ਬਾਵਨ ਦਾ ਇਤਹਾਸ, ਸਮਝ ਕਿਸੇ ਨਾ ਆਈਆ। ਬਲ ਦਾ ਨਿਵਾਸ, ਚਰਨ ਕਵਲ ਸਰਨਾਈਆ। ਪਿਤਾ ਪੂਤ ਜਮਾਤ, ਮਿਲੇ ਮਾਣ ਵਡਿਆਈਆ। ਪੂਰਬ ਲੇਖਾ ਖਾਤ, ਸਭ ਦਾ ਵੇਖ ਵਖਾਈਆ। ਚਰਨ ਪ੍ਰੀਤੀ ਨਾਤ, ਜੋੜਾ ਰਿਹਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਮੈਂ ਵੇਖਾਂ ਪਿਛਲੀ ਕਿਤਾਬ, ਪੂਰਬ ਖੋਜ ਖੁਜਾਈਆ। ਦਰਸ਼ਨ ਸਿੰਘ ਦੇ ਮੁਖ ਤੇ ਹੋਵੇਗੀ ਨਕਾਬ, ਕਾਲੇ ਬਸਤਰ ਨਾਲ ਵਡਿਆਈਆ। ਸਦੀ ਚੌਧਵੀਂ ਦੀ ਨਾਲ ਖੜਨੀ ਪੋਸ਼ਾਕ, ਭੁੱਲ ਰਹੇ ਨਾ ਰਾਈਆ। ਗੋਲੀ ਤਾਰੇ ਚੰਦ ਵਾਲਾ ਬਸਤਰ ਕਰ ਕੇ ਸਾਫ਼, ਨਾਲ ਲੈਣਾ ਬੰਧਾਈਆ। ਅਮਰਜੀਤ ਸਿੰਘ ਕੋਲ ਨੌ ਹੋਣਗੇ ਕਾਰਡ, ਜਿਨ੍ਹਾਂ ਨੂੰ ਕਾਟ ਕਹੇ ਲੋਕਾਈਆ। ਤ੍ਰਿਪਤ ਨੇ ਆਪਣੀ ਕੰਨੀ ਨੂੰ ਦੇ ਕੇ ਰੱਖਣੀ ਗਾਂਠ, ਚੌਦਾਂ ਦਿਨ ਨਾ ਮਾਤ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਨਾਲ ਵਡਿਆਈਆ। ਫਲਗੁਣ
❋
❋
ਕਹੇ ਕਪੂਰ ਸਿੰਘ ਦਾ ਕਮੀਜ਼ ਹੋਵੇਗਾ ਲਾਲ, ਲਾਲ ਰੰਗ ਰੰਗਾਈਆ। ਨਾਜ਼ਰ ਸਿੰਘ ਦੇ ਹੱਥ ਵਿਚ ਹੋਵੇਗੀ ਢਾਲ, ਖੱਬੇ ਹੱਥ ਟਿਕਾਈਆ। ਖੇਲ ਵੇਖੇ ਪੁਰਖ ਅਕਾਲ, ਗੁਣਵੰਤ ਨੂਰ ਇਲਾਹੀਆ। ਜਿਸ ਨੇ ਸਭ ਦਾ ਹੱਲ ਕਰਨਾ ਸਵਾਲ, ਸਵਾਲੀ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਮੇਰਾ ਸਾਹਿਬ ਸੱਜਣ ਸੁਹੇਲਾ, ਦੇਵੇ ਮਾਣ ਵਡਿਆਈਆ। ਜੋ ਗੁਰਮੁਖਾਂ ਕਰਦਾ ਮੇਲਾ, ਮੇਲੇ ਚਾਈਂ ਚਾਈਂਆ। ਤੀਜੇ ਸਾਲ ਪ੍ਰੀਤਮ ਸਿੰਘ ਤੇ ਨਾਲ ਤਿਆਰ ਰਹੇ ਸਿੰਘ ਚੇਲਾ, ਚਾਰ ਕੁੰਟ ਵੱਜੇ ਵਧਾਈਆ। ਤਿੰਨ ਗੁਰਮੁਖ ਉਹ ਦੱਸਾਂਗਾ ਜਿਸ ਵੇਲੇ ਆਇਆ ਜਾਣ ਦਾ ਵੇਲਾ, ਭੇਵ ਭੇਵ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਫਲਗੁਣ ਕਹੇ ਨਾਰਦਾ ਤਕ ਲੈ ਇਕ ਨਜ਼ਾਰਾ, ਨਜ਼ਰ ਨੈਣ ਉਠਾਈਆ। ਵੇਖ ਹਰਿ ਨਿਰੰਕਾਰਾ, ਨਿਰਗੁਣ ਨੂਰ ਇਲਾਹੀਆ। ਜਿਸ ਨੇ ਸਭ ਦਾ ਲਾਹੁਣਾ ਉਧਾਰਾ, ਬਾਕੀ ਰਹਿਣ ਕੋਇ ਨਾ ਪਾਈਆ। ਮੈਂ ਉਸ ਨੂੰ ਕਰਾਂ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਤਕਣਾ ਕਲ ਕਲਕੀ ਅਵਤਾਰਾ, ਅਮਾਮ ਅਮਾਮਾ ਪੜਦਾ ਦੇਣਾ ਉਠਾਈਆ। ਜਿਸ ਦੀਆਂ ਖ਼ੁਸ਼ੀਆਂ ਵਾਲੀਆਂ ਬਹਾਰਾਂ, ਰੰਗ ਰਤੜਾ ਬਣੇ ਬੇਪਰਵਾਹੀਆ। ਜਿਸ ਦੀਆਂ ਨੌਂ ਖੰਡ ਪ੍ਰਿਥਮੀ ਸਿਫ਼ਤਾਂ ਦੀਆਂ ਗਾਉਣੀਆਂ ਵਾਰਾਂ, ਕਲਮਾ ਨਾਮ ਵਾਲਾ ਜਣਾਈਆ। ਜਿਧਰ ਜਾਵੇ ਹਿਲਾਉਂਦਾ ਜਾਏ ਤਾਰਾਂ, ਤਾਰ ਸਿਤਾਰ ਆਪ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਆਪਣਾ ਹੁਕਮ ਵਰਤਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੭ ਜੋਗਿੰਦਰ ਸਿੰਘ ਡੇਢ ਗਵਾੜ, ਮੁਣਸ਼ਾ ਸਿੰਘ ਬਾਬੂਪੁਰ, ਪਰਸਿੰਨ ਕੌਰ ਵਰਪਾਲ,
ਪ੍ਰੀਤਮ ਸਿੰਘ ਮਦੀ ਪੁਰ, ਸੁਰਜੀਤ ਕੌਰ ਧਰਮ ਕੋਟ, ਸੰਸਾਰ ਸਿੰਘ ਜਜ਼ਾਖ਼ੁਰਦ,
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਫਲਗੁਣ ਕਹੇ ਮੇਰੀ ਮੌਲੀ ਰੁਤ, ਰੁਤੜੀ ਪ੍ਰਭ ਆਪ ਮਹਿਕਾਈਆ। ਸੰਗ ਰਲਾਏ ਭਗਤ ਸੁਹੇਲੇ ਸੁਤ , ਦੁਲਾਰੇ ਧੁਰ ਦੇ ਜੋੜ ਜੁੜਾਈਆ। ਕਿਰਪਾ ਕਰੀ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਨ੍ਹਾਂ ਦਾ ਜਨਮ ਮਰਨ ਦਾ ਮਿਟਿਆ ਦੁੱਖ, ਕਰਮ ਕਾਂਡ ਦਾ ਡੇਰਾ ਢਾਹੀਆ। ਆਤਮ ਪਰਮਾਤਮ ਦਏ ਸੁਖ, ਕਲਪਣਾ ਕੂੜ ਦਏ ਮਿਟਾਈਆ। ਉਜਲ ਕਰੇ ਦੋ ਜਹਾਨਾਂ ਮੁਖ, ਏਥੇ ਓਥੇ ਹੋਏ ਸਹਾਈਆ। ਉਲਟਾ ਗਰਭ ਨਾ ਹੋਣਾ ਪਏ ਰੁਖ਼, ਰਾਏ ਧਰਮ ਨਾ ਦਏ ਸਜ਼ਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਤੁਕ, ਸੋਹੰ ਢੋਲਾ ਦਿਤਾ ਦ੍ਰਿੜਾਈਆ। ਸ਼ਬਦੀ ਸਤਿਗੁਰ ਹੋ ਕੇ ਗੋਦੀ ਲਏ ਚੁੱਕ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਵਡ ਵਡਿਆਈਆ। ਫੱਗਣ ਕਹੇ ਮੇਰਾ ਭਾਗ ਚੰਗੇਰਾ, ਮਿਲੀ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਕੀਤੀ ਮਿਹਰਾ,
❋
❋
ਮਿਹਰ ਨਜ਼ਰ ਉਠਾਈਆ। ਰੂਪ ਪਰਗਟ ਅਗੰਮੀ ਸ਼ੇਰਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਇਕੋ ਰੰਗ ਰੰਗਾ ਕੇ ਗੁਰੂ ਗੁਰ ਚੇਰਾ, ਨਿਰਗੁਣ ਨਿਰਗੁਣ ਵੱਜੇ ਵਧਾਈਆ। ਜਨ ਭਗਤ ਸੁਹਾਏ ਖੇੜਾ, ਕਾਇਆ ਮੰਦਰ ਸੋਭਾ ਪਾਈਆ। ਸਦੀ ਚੌਧਵੀਂ ਬੰਨ੍ਹੇ ਬੇੜਾ, ਕਲਜੁਗ ਅੰਤਮ ਆਪ ਤਰਾਈਆ। ਦਰਸ਼ਨ ਦੇਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਆਵਣ ਜਾਵਣ ਲੇਖਾ ਮੁਕੇ ਅੰਡਜ ਜੇਰਾ, ਉਤਭੁਜ ਸੇਤਜ ਰਹੇ ਨਾ ਰਾਈਆ। ਨਵ ਨੌ ਚਾਰ ਪਿਛੋਂ ਪਾਇਆ ਫੇਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਫੱਗਣ ਕਹੇ ਮੇਰੀ ਆਸ਼ਾ ਪੁੰਨੀ, ਪੁਨਹ ਪੁਨਹ ਸੀਸ ਨਿਵਾਈਆ। ਸੁਣਿਆ ਨਾਦ ਸ਼ਬਦ ਦੀ ਧੁਨੀ, ਅਨਹਦ ਨਾਦੀ ਰਾਗ ਜਣਾਈਆ। ਕਿਰਪਾ ਕਰੇ ਮਿਹਰਵਾਨ ਪ੍ਰਭ ਗੁਨੀ, ਗਹਿਰ ਗੰਭੀਰ ਦਇਆ ਕਮਾਈਆ। ਜਿਸ ਭਗਤਾਂ ਪੁਕਾਰ ਸੁਣੀ, ਸਚਖੰਡ ਨਿਵਾਸੀ ਪੜਦਾ ਦਏ ਉਠਾਈਆ। ਗ਼ਰੀਬ ਨਿਮਾਣਿਆਂ ਸੀਸ ਦਸਤਾਰ ਬਖ਼ਸ਼ ਕੇ ਚੁੰਨੀ, ਚਾਰੇ ਕੂਟਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਦਸਤਾਰ ਕਹੇ ਮੇਰੀ ਨਿਮਸਕਾਰ, ਪ੍ਰਭ ਸਾਚੇ ਸੀਸ ਨਿਵਾਈਆ। ਜਨ ਭਗਤਾਂ ਉਤੋਂ ਮੈਨੂੰ ਦਿਤਾ ਵਾਰ, ਵਾਰਨਾ ਕਰਕੇ ਸੀਸ ਟਿਕਾਈਆ। ਚਰਨ ਕਵਲ ਜਾਵਾਂ ਬਲਿਹਾਰ, ਨਿਵ ਨਿਵ ਲਾਗਾਂ ਪਾਈਂਆ। ਮਾਣ ਦਿਤਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਸਚਖੰਡ ਬੈਠੇ ਤਕਣ ਪੈਗ਼ੰਬਰ ਗੁਰ ਅਵਤਾਰ, ਬਿਨ ਨੈਣਾਂ ਨੈਣ ਤਕਾਈਆ। ਕੀ ਖੇਲ ਪਰਵਰਦਿਗਾਰ, ਕੀ ਕਰਤਾ ਕਾਰ ਕਮਾਈਆ। ਜਿਸ ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਲਏ ਉਭਾਰ, ਫੜ ਬਾਹੋਂ ਬਾਹਰ ਕਢਾਈਆ। ਅੰਤਮ ਉਨ੍ਹਾਂ ਦੀ ਰੁਤ ਮੌਲੇ ਖ਼ੁਸ਼ੀ ਬਸੰਤ ਹੋਵੇ ਬਹਾਰ, ਪਵਣ ਠੰਡੀ ਠਾਰ ਚਲਾਈਆ। ਨਿਜ ਨੇਤਰ ਸਦਾ ਸਦ ਦੇਂਦਾ ਰਹੇ ਦੀਦਾਰ, ਦਿੱਬ ਨੇਤਰ ਆਪ ਖੁਲ੍ਹਾਈਆ। ਫੱਗਣ ਕਹੇ ਮੈਂ ਆਪਾ ਜਾਵਾਂ ਵਾਰ, ਧੂੜੀ ਧੂੜ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਇਕੋ ਘਰ ਆਪਣੇ ਦਏ ਵਡਿਆਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਹੱਸ ਕੇ ਕਹੇ ਅੱਬੂ ਬੱਕਰ, ਮੁਹੰਮਦ ਸੀਸ ਨਿਵਾਈਆ। ਜਗਤ ਨਿਆਜ਼ ਆਉਣੀ ਚਾਵਲ ਸ਼ੱਕਰ, ਸ਼ੁਕਰਾਨੇ ਵਿਚ ਖ਼ੁਸ਼ੀ ਬਣਾਈਆ। ਉਹ ਤੋਲੀ ਹੋਏ ਨਾਲ ਅਗੰਮੀ ਤਕੜ, ਸੇਰ ਧੜੀ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਗ਼ੌਰ ਨਾਲ ਵੇਖਣਗੇ ਸਵਾ ਲੱਖ ਫ਼ੱਕਰ, ਫ਼ਕੀਰ ਫ਼ਿਕਰਾ ਇਕੋ ਗਾਈਆ। ਜਿਸ ਦਾ ਲੇਖ ਲਿਖਿਆ ਨਹੀਂ ਕਿਸੇ ਉਤੇ ਪੱਤਰ, ਕਲਮ ਸ਼ਾਹੀ ਕਾਗਦ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਹੱਸ ਕੇ ਕਹੇ ਐਲੀ ਅੱਲਾਹ, ਅਲੀ ਖ਼ੁਸ਼ੀ ਨਾਲ ਜਣਾਈਆ। ਪਰਵਰਦਿਗਾਰ ਬੇਪਰਵਾਹ, ਬੇਐਬ ਨੂਰ ਅਲਾਹੀਆ। ਵਾਲੀ ਬਣ ਕੇ ਧੁਰਦਰਗਾਹ, ਦੋ ਜਹਾਨਾਂ ਖੋਜ ਖੁਜਾਈਆ। ਚੌਦਾਂ ਤਬਕਾਂ ਪੜਦਾ ਰਿਹਾ
❋
❋
ਉਠਾ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਸ ਦਾ ਸਦੀ ਚੌਧਵੀਂ ਤਕੇ ਰਾਹ, ਜੋ ਰਹਿਬਰ ਨੂਰ ਇਲਾਹੀਆ। ਜਿਸ ਨੂੰ ਹਜ਼ਰਤ ਕਹਿ ਕੇ ਆਏ ਖ਼ੁਦਾ, ਖ਼ੁਦ ਮਾਲਕ ਵਡ ਵਡਿਆਈਆ। ਉਹ ਜੋਤੀ ਨੂਰ ਕਰ ਰੁਸ਼ਨਾ, ਨੂਰ ਨੁਰਾਨਾ ਡਗਮਗਾਈਆ। ਮਕਬਰੇ ਫੋਲੇ ਥਾਉਂ ਥਾਂ, ਮੁਕੱਰਰਾ ਵਕਤ ਦਏ ਗਵਾਹੀਆ। ਜਿਸ ਦਾ ਭੇਵ ਤੀਸ ਬਤੀਸਾ ਜਾਣੇ ਨਾ, ਕੁਰਾਨ ਕੁਰਹ ਨਾ ਖੋਜ ਖੁਜਾਈਆ। ਜੋ ਵਸੇ ਥਲ ਅਸਗਾਹ, ਜਲ ਥਲ ਮਹੀਅਲ ਰਿਹਾ ਸਮਾਈਆ। ਅਮਾਮ ਅਮਾਮਾ ਆਏ ਵੇਸ ਵਟਾ, ਨਾਮ ਦਮਾਮਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਨਾਰਦ ਕਹੇ ਮੈਂ ਸ਼ਾਹ ਐਲੀ ਦੱਸਾਂ, ਕਲਮੇ ਕਲਮਾ ਦਾ ਰੂਪ ਬਦਲਾਈਆ। ਖ਼ੁਸ਼ੀਆਂ ਵਿਚ ਨੱਸਾਂ, ਭੱਜਾਂ ਵਾਹੋ ਦਾਹੀਆ। ਤੁਹਾਡੇ ਪਿਆਰ ਦਾ ਵੇਖੇ ਰਸਾ, ਰਸਤਾ ਅੰਦਰੋਂ ਖੋਜ ਖੁਜਾਈਆ। ਜਿਸ ਨੇ ਚੌਦਾਂ ਤਬਕ ਕੱਛਾ, ਪਾਧੀਆਂ ਪੰਧ ਵੇਖ ਵਖਾਈਆ। ਜਿਸ ਨੂੰ ਕਹਿੰਦੇ ਆਏ ਨੂਰ ਇਲਾਹੀ ਅੱਛਾ, ਪਰਵਰਦਿਗਾਰ ਵਡ ਵਡਿਆਈਆ। ਜਿਸ ਦਾ ਕੌਲ ਇਕਰਾਰ ਵਾਅਦਾ ਸੱਚਾ, ਸਦੀ ਚੌਧਵੀਂ ਪੜਦਾ ਲਾਹੀਆ। ਉਸ ਦਾ ਲਹਿਣਾ ਦੇਣਾ ਹੋਏ ਮਦੀਨਾ ਮੱਕਾ, ਕਾਅਬਿਆਂ ਰੰਗ ਰੰਗਾਈਆ। ਫੇਰ ਉਮਤ ਉਮਤੀ ਦੇਣਾ ਧੱਕਾ, ਦਰਦੀ ਦਰਦ ਨਾ ਕੋਇ ਵੰਡਾਈਆ। ਹਲੂਣਾ ਮਾਰੇ ਬੂਰਾ ਕੱਕਾ, ਮੂਸਾ ਈਸਾ ਨਾਲ ਜੁੜਾਈਆ। ਸਦੀ ਚੌਧਵੀਂ ਪਵੇਗਾ ਅੰਤਮ ਰੱਟਾ, ਰਾਈਟ ਰਿਟਨ ਲਿਖ ਕੇ ਦਏ ਵਖਾਈਆ। ਮੁਹੰਮਦ ਦਾ ਬਿਨ ਅੱਖਰਾਂ ਵੇਖੇ ਪਟਾ, ਪਟਨੇ ਵਾਲਾ ਨਾਲ ਮਿਲਾਈਆ। ਯਸੂਹ ਦੀ ਯਾਦ ਦਿਲਾਏ ਸਲੀਵ ਵਾਲਾ ਫੱਟਾ, ਸਦੀ ਬੀਸਵੀਂ ਅੱਖ ਉਠਾਈਆ। ਮੂਸਾ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਕਿਸੇ ਨੂੰ ਸਮਝ ਨਾ ਆਵੇ ਰਤਾ, ਕੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਮੁਹੰਮਦ ਕਹੇ ਮੇਰੀ ਉਡੀਕੇ ਕਬਰ, ਮਕਬਰਾ ਧਿਆਨ ਲਗਾਈਆ। ਜੋ ਕਰਕੇ ਬੈਠੀ ਰਹੀ ਸਬਰ, ਸਬੂਰੀ ਵਿਚ ਝਟ ਲੰਘਾਈਆ। ਕਵਣ ਵੇਲਾ ਪ੍ਰਭ ਆਏ ਸ਼ੇਰ ਬੱਬਰ, ਭਬਕ ਆਪਣਾ ਨਾਮ ਲਗਾਈਆ। ਦੀਨ ਦੁਨੀ ਦਾ ਲੇਖਾ ਕਰੇ ਪੱਧਰ, ਟਿੱਲੇ ਪਰਬਤ ਖੋਜ ਖੁਜਾਈਆ। ਪੈਗ਼ੰਬਰਾਂ ਪੂਰੀ ਕਰੇ ਸੱਧਰ, ਤ੍ਰਿਸ਼ਨਾ ਨਾਲ ਮਿਲਾਈਆ। ਚਾਰ ਕੁੰਟ ਵਖਾਵੇ ਗ਼ਦਰ, ਗਦਾਗਰ ਹੋਏ ਲੋਕਾਈਆ। ਸੂਫ਼ੀ ਸੰਤਾਂ ਭਗਤਾਂ ਤਾਰੇ ਨਾਲ ਨਦਰ, ਮਿਹਰ ਨਜ਼ਰ ਆਪ ਉਠਾਈਆ। ਦਰਗਹ ਸਾਚੀ ਦੋ ਜਹਾਨਾਂ ਕਰੇ ਅਦਲ, ਇਨਸਾਫ਼ ਆਪਣਾ ਆਪ ਪਰਗਟਾਈਆ। ਝਗੜਾ ਮੇਟੇ ਮਕਤੂਲ ਕਾਤਲ, ਕਤਲਗਾਹ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਖਾਏ ਇਕੋ ਹੁੱਬੇਵਤਨ, ਬੇਵਤਨਾ ਆਪ ਜਣਾਈਆ। ਜਨ ਭਗਤ ਸੁਹੇਲੇ ਚੁਰਾਸੀ ਵਿਚੋਂ ਕਢ ਕੇ ਰਤਨ, ਅਮੋਲਕ ਆਪਣੇ ਰੰਗ ਰੰਗਾਈਆ। ਕਲਜੁਗ ਦਾ ਘਾਟ ਕੰਢਾ ਵੇਖੇ ਪੱਤਨ, ਤੱਟ ਕਿਨਾਰੇ ਫੋਲ ਫੁਲਾਈਆ। ਕਰੇ ਖੇਲ ਸੂਰਾ ਸਮਰਥਨ, ਸਮਰਥ ਆਪਣਾ ਹੁਕਮ ਵਰਤਾਈਆ। ਸਭ ਦਾ ਵਾਅਦਾ ਪੂਰਾ ਕਰੇ ਬਚਨ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਆਸ਼ਾ ਕਹੇ ਮੇਰੀ ਤੜਫਦੀ ਲਾਸ਼, ਮੁਰਦਾ ਮੁਰੀਦ ਮੁਰਸ਼ਦ ਰਾਹ ਤਕਾਈਆ। ਚੌਦਾਂ ਸਦੀਆਂ ਕਰਦੀ ਰਹੀ ਤਲਾਸ਼, ਤਬਕ ਤਬਕਾਂ ਪਰੇ ਧਿਆਨ ਲਗਾਈਆ। ਪਿੰਜਰ ਰਹਿ ਨਾ ਗਿਆ ਹੱਡ ਨਾੜੀ ਮਾਸ, ਰੱਤੀ ਰਤ ਨਾ ਕੋਇ ਜਣਾਈਆ। ਮੇਰੀ ਅੰਤਰ ਨਿਰੰਤਰ ਇਕੋ ਖ਼ਾਹਿਸ਼,
❋
❋
ਖ਼ਾਲਸ ਤੇਰੀ ਓਟ ਤਕਾਈਆ। ਮਿਹਰਵਾਨ ਮਹਿਬੂਬ ਪੂਰੀ ਕਰਨੀ ਆਸ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਸਚ ਦਵਾਰੇ ਦੇਣਾ ਸਾਥ, ਸਗਲਾ ਸੰਗ ਬਣਾਈਆ। ਜੋ ਮੈਂ ਅੰਤਮ ਆਇਆ ਆਖ, ਬਿਨ ਕਲਮਿਆਂ ਬਿਨ ਕਲਮ ਹੁਕਮ ਸੁਣਾਈਆ। ਤੂੰ ਮਾਲਕ ਨੂਰ ਬਖ਼ਸ਼ਣਾ ਸਾਖਿਆਤ, ਜ਼ਹੂਰ ਤੇਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਕਬਰਾ ਕਹੇ ਮੈਂ ਹੋਇਆ ਰਿਹਾ ਚੁੱਪ, ਕਲਮਾ ਧੁਰ ਨਾ ਕੋਇ ਜਣਾਈਆ। ਮੇਰੇ ਮੁਹੰਮਦ ਦਾ ਆਫ਼ਤਾਬ ਗਿਆ ਛੁਪ, ਨੂਰ ਨੂਰ ਵਿਚ ਸਮਾਈਆ। ਮੇਰੇ ਅੰਤਰ ਆਉਂਦਾ ਰਿਹਾ ਦੁੱਖ, ਦੁੱਖ ਦੁੱਖ ਵਿਚ ਟਿਕਾਈਆ। ਪਰ ਮੈਂ ਵੀ ਮੰਗਦਾ ਰਿਹਾ ਸੁੱਖ, ਸਦ ਸਦ ਇਕੋ ਮੰਗ ਮੰਗਾਈਆ। ਮੇਰੇ ਮਾਲਕਾ ਖ਼ਾਲਕਾ ਜਦੋਂ ਆਵੇਂ ਤੇ ਕਦੇ ਜਨਮੀਂ ਨਾ ਕਿਸੇ ਜਨਣੀ ਦੀ ਵਿਚੋਂ ਕੁੱਖ, ਨੂਰ ਨੁਰਾਨੇ ਨੂਰ ਲੈਣਾ ਪਰਗਟਾਈਆ। ਮੁਹੰਮਦ ਤੇਰਾ ਫ਼ਰਜ਼ੰਦ ਤੇਰਾ ਦੁਲਾਰਾ ਤੇਰਾ ਸੁਤ , ਜੋ ਤੇਰੀ ਗੋਦ ਵਿਚ ਸੁੱਤਾ ਨਜ਼ਰੀ ਆਈਆ। ਜਿਸ ਨੂੰ ਜ਼ਿਮੀਂ ਅਸਮਾਨਾਂ ਤੋਂ ਬਾਹਰ ਰਿਹਾ ਚੁੱਕ, ਚੌਦਾਂ ਤਬਕ ਜੋ ਕਰਦਾ ਰਿਹਾ ਰਹਿਨੁਮਾਈਆ। ਅੰਤਮ ਤੇਰੀ ਓਟ, ਓੜਕ ਬਿਨ ਸਯਦੇ ਸੀਸ ਨਿਵਾਈਆ। ਤੇਰਾ ਤਕਣਾ ਪ੍ਰਕਾਸ਼ ਨੂਰੀ ਅਲਾਹ ਇਕੋ ਜੋਤ, ਜੋਤੀ ਜਾਤੇ ਤੇਰੀ ਸਰਨਾਈਆ। ਕੀ ਹੋ ਗਿਆ ਜੇ ਮੁਹੰਮਦ ਦੇ ਵਜੂਦ ਦਾ ਲੇਖਾ ਮੁਕਾਇਆ ਤੇਰੀ ਮੌਤ, ਮਲਕੁਲਮੌਤ ਸੇਵ ਕਮਾਈਆ। ਤੇਰੀ ਉਸ ਦੇ ਨਾਲ ਨਹੀਂ ਅਦੌਤ, ਝਗੜਾ ਨਜ਼ਰ ਕੋਇ ਨਾ ਆਈਆ। ਖ਼ਾਕੀ ਪੁਤਲਾ ਰੋਇਆ ਫ਼ੌਤ, ਫ਼ਾਤਿਆ ਅੰਤਮ ਦਿਤਾ ਪੜ੍ਹਾਈਆ। ਪਰ ਤੇਰਾ ਨੂਰ ਤੇਰੇ ਵਿਚ ਗਿਆ ਪਹੁੰਚ, ਦਰਗਹ ਸਾਚੀ ਤੇਰੇ ਸਚ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਮਕਬਰਾ ਕਹੇ ਤੇਰਾ ਮੁਹੰਮਦ ਅਲਜਸ, ਇਜ ਇਲਹਾ ਲੈਜ਼ੂਹ ਨੂਰ ਇਲਾਹੀਆ। ਧੁਰ ਦੇ ਮੁਰਸ਼ਦ ਬੇਨਿਆਜ਼, ਨੋਜ਼ੀ ਅਜ਼ੀ ਅਜ਼ਮੇ ਵਵਸ ਸਖ਼ੀਨੋ ਗ਼ਮੀ ਤਜ਼ ਜ਼ਿਕੇਜ਼ਾ ਜ਼ਾਹਰ ਜ਼ਹੂਰ ਤੇਰੀ ਰੁਸ਼ਨਾਈਆ। ਨੂਰੀ ਅਲਾਹ ਨਵਜ਼ਨੋ ਖ਼ੁਦਾ, ਮਹਿਬੂਬੇ ਮੁਹਬਤੇ ਦਿਲ ਰੁਬਾ, ਜ਼ਾਨੀ ਅਮੂ ਕਵਿਸਤੇ ਇਜ਼ਲਾਹ ਨੂਰੇ ਨਿਜ਼ਾ ਨਿਰਗੁਣ ਨਿਰਵੈਰ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਮਕਬਰਾ ਕਹੇ ਮੇਰੇ ਮਿਹਰਵਾਨ ਮਹਿਬਾਨ ਬੀਦੋ, ਬੀ ਖੈਰ ਯਾ ਅਲਾਹ ਤੇਰੀ ਸਰਨਾਈਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦੋ, ਆਮਦ ਵਿਚ ਤੇਰਾ ਧਿਆਨ ਲਗਾਈਆ। ਤੇਰਾ ਰੂਪ ਅਨੂਪ ਸਰੂਪ ਅਜੀਬੋ, ਨੂਰ ਨੁਰਾਨੇ ਸ਼ਾਹ ਸੁਲਤਾਨੇ ਡਗਮਗਾਈਆ। ਮੇਰੀ ਗ਼ਫ਼ਲਤ ਵਿਚੋਂ ਖੋਲ੍ਹ ਨੀਂਦੋ, ਆਲਸ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਅੰਤ ਤੇਰੀ ਉਡੀਕੋ, ਪੂਰਬ ਪੱਛਮ ਤੇਰਾ ਰਾਹ ਤਕਾਈਆ। ਵੇਖੀਂ ਕਿਤੇ ਬਦਲ ਨਾ ਦੇਵੀਂ ਤਰੀਕੋ, ਤਾਰੀਖ ਤਵਾਰੀਖ ਆਪਣੀ ਨਾਲ ਮਿਲਾਈਆ। ਤੇਰੇ ਹੁਕਮ ਦੀ ਨਾਮ ਦੀ ਕਲਮੇ ਦੀ ਸੁਣਨੀ ਇਕ ਤਮਹੀਦੋ, ਬਿਨਾ ਤਹਿਰੀਰ ਤਕਰੀਰ ਬੇਨਜ਼ੀਰ ਆਪਣਾ ਹੁਕਮ ਦੇਣਾ ਸੁਣਾਈਆ। ਪੈਗ਼ੰਬਰ ਤੇਰੇ ਸਭ ਅਜ਼ੀਜ਼ੋ, ਆਲੀਸ਼ਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਰਮ ਪੁਰਖ ਪਰਮਾਤਮ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੁਹੰਮਦ ਕਹੇ ਮੇਰੀ ਜੋਤੀ ਧਾਰ ਤਮੰਨਾ, ਤ੍ਰਿਸ਼ਨਾ ਤਾਮਸ ਨਾ ਕੋਇ ਜਣਾਈਆ। ਮੇਰਾ ਪਰਵਰਦਿਗਾਰ ਆਵੇ ਭੰਨਾ, ਦੂਰ ਦੁਰਾਡਾ ਪੰਧ ਮੁਕਾਈਆ। ਮੇਰਾ ਨਿਸ਼ਾਨ ਨਾਲ ਲਿਆਵੇ ਤਾਰਾ ਚੰਨਾ, ਚੰਦ ਸਿਤਾਰ ਜਿਸ ਦੀ ਨਿਉਂ
❋
❋
ਨਿਉਂ ਲਾਗਣ ਪਾਈਆ। ਨਾਲ ਇਕ ਸਾਢੇ ਤਿੰਨ ਇੰਚ ਸੁਨਿਹਰੀ ਗੋਬਿੰਦ ਵਾਲਾ ਬਣਾਇਆ ਹੋਵੇ ਕੰਨਾ, ਜਿਸ ਦੀ ਪੌਣਾ ਇੰਚ ਚੌੜਾਈਆ। ਫੇਰ ਓਸ ਸਾਹਿਬ ਨੂੰ ਮੰਨਾਂ, ਜੋ ਮਾਨਵ ਮਾਨਸ ਮਾਨੁਖ ਸਾਰੇ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਧਾਰ ਆਪ ਪਰਗਟਾਈਆ। ਕੰਨਾ ਕਹੇ ਮੈਂ ਗੋਬਿੰਦ ਦਾ ਨਿਸ਼ਾਨ, ਚੌਦਾਂ ਸੌ ਤੀਹ ਅੰਕ ਦੇਣ ਗਵਾਹੀਆ। ਮੇਰਾ ਸਭ ਤੋਂ ਪਰੇ ਗਿਆਨ, ਅਲਿਫ਼ ਯੇ ਸਮਝ ਕੋਇ ਨਾ ਪਾਈਆ। ਜਿੰਨਾ ਚਿਰ ਅਵਤਾਰ ਪੈਗ਼ੰਬਰ ਗੁਰੂ ਮੈਨੂੰ ਸਾਰੇ ਨਾ ਕਰਨ ਪਰਵਾਨ, ਪੁਰਖ ਅਕਾਲ ਅੱਗੇ ਸੀਸ ਨਿਵਾਈਆ। ਖ਼ਾਲੀ ਝੋਲੀ ਡਾਹ ਕੇ ਮੰਗਣ ਦਾਨ, ਪਰਵਰਦਿਗਾਰ ਸਾਡੀ ਝੋਲੀ ਦੇ ਭਰਾਈਆ। ਅਸੀਂ ਸ਼ਰਅ ਦਾ ਝਗੜਾ ਮੇਟਿਆ ਤਮਾਮ, ਕਲਮਾ ਨਾਮ ਨਾ ਕਰੇ ਕੋਇ ਲੜਾਈਆ। ਤੇਰੇ ਬਰਦੇ ਹੋਈਏ ਗ਼ੁਲਾਮ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਇਕੋ ਵਾਰ ਸਾਚੇ ਸੱਯਦੇ ਵਿਚ ਕਰੀਏ ਸਲਾਮ, ਅਸਲਾਮਾ ਅਲੈਕਮ ਕਹਿ ਕੇ ਸੀਸ ਨਿਵਾਈਆ। ਤੂੰ ਬਣਨਾ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਪੁਰਖ ਅਕਾਲਾ ਦੀਨ ਦਿਆਲਾ ਦੇਵੇ ਫੇਰ ਅਗੰਮ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਜਿੰਨਾਂ ਚਿਰ ਅਵਤਾਰ ਪੈਗ਼ੰਬਰੋ ਗੁਰੂਓ ਸਾਰੇ ਇਕੱਠੇ ਨਾ ਗਾਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਓਨਾ ਚਿਰ ਪੈਗ਼ੰਬਰੋ ਗੋਬਿੰਦ ਵਾਲਾ ਕੰਨਾ ਹੱਥ ਕਿਸੇ ਨਾ ਆਈਆ। ਝਟ ਮੁਹੰਮਦ ਕਹੇ ਮੈਨੂੰ ਪਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਤੂੰ ਸਾਡਾ ਇਕ ਅਮਾਮ, ਅਮਾਮ ਅਮਾਮਾ ਨੂਰ ਇਲਾਹੀਆ। ਅਸੀਂ ਖ਼ਾਦਮ ਤੇਰੇ ਤਮਾਮ, ਤਮੰਨਾ ਅਵਰ ਨਾ ਕੋਇ ਜਣਾਈਆ। ਸਾਡਾ ਤੇਰੇ ਕਦਮਾਂ ਉਤੇ ਈਮਾਨ, ਅਮਲਾਂ ਤੋਂ ਰਹਿਤ ਤੇਰੀ ਸਰਨਾਈਆ। ਕਿਰਪਾ ਕਰ ਕਰ ਮਿਹਰਵਾਨ, ਕਰ ਖ਼ਾਲੀ ਤੇਰੇ ਅੱਗੇ ਡਾਹੀਆ। ਝਟ ਸ਼ਬਦ ਗੁਰੂ ਸਤਿਗੁਰੂ ਦਿਤਾ ਫ਼ਰਮਾਨ, ਫ਼ੁਰਨਿਆਂ ਬਾਹਰ ਸੁਣਾਈਆ। ਮੁਹੰਮਦਾ ਜਿਸ ਵੇਲੇ ਗੋਬਿੰਦ ਦਾ ਕੰਨਾ ਆਉਣਾ ਤੇਰੇ ਮੁਕਾਮ, ਮੁਕਾਮੇ ਹੱਕ ਖੋਜ ਖੁਜਾਈਆ। ਫੇਰ ਧਰਨੀ ਉਤੇ ਯੁੱਧ ਹੋਣਾ ਘਮਸਾਣ, ਘੁੰਮਣ ਘੇਰੀ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਵਾਲੀ ਦੋ ਜਹਾਨ, ਦੋਹਰੀ ਆਪਣੀ ਕਾਰ ਭੁਗਤਾਈਆ।
੩ ਫੱਗਣ ਸ਼ਹਿਨਸ਼ਾਹੀ ਸੰਮਤ ੭ ਹੀਰਾ ਸਿੰਘ ਦੇ ਗ੍ਰਹਿ ਅੰਮ੍ਰਿਤਸਰ ਸ਼ਹਿਰ
ਸਤਿਗੁਰ ਕਿਰਪਾ ਫ਼ੁਰਨਾ ਹੋਵੇ ਬੰਦ, ਬੰਦਗੀ ਧੁਰ ਦੇ ਨਾਮ ਵਿਚ ਸਮਾਈਆ। ਰਸਨਾ ਜਿਹਵਾ ਬੋਲ ਸਕੇ ਨਾ ਬੱਤੀ ਦੰਦ, ਪਰਾ ਪਸੰਤੀ ਮਧਮ ਬੈਖਰੀ ਇਕੋ ਰੂਪ ਦਰਸਾਈਆ। ਘਰ ਪ੍ਰਕਾਸ਼ ਕਰੇ ਨੂਰ ਨੁਰਾਨਾ ਚੰਦ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਧੁਨ ਆਤਮਕ ਸੁਣਾਏ ਅਗੰਮੀ ਛੰਦ, ਜਿਸ ਦੀ ਸਾਰ ਸ਼ਬਦ ਆਪਣੀ ਖੇਲ ਖਿਲਾਈਆ। ਨਿਜ ਘਰ ਨਿਜ ਗ੍ਰਹਿ ਆਤਮ ਪਰਮਾਤਮ ਆਵੇ ਅਨੰਦ, ਰਸ ਅਨਰਸ ਆਪ ਚਖਾਈਆ। ਜਿਨ੍ਹਾਂ ਬਖ਼ਸ਼ੇ ਪ੍ਰਭੂ ਪਰਮਾਨੰਦ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਸੋ ਜਗਤ ਜਹਾਨ ਮੰਜ਼ਲ ਜਾਣ ਲੰਘ, ਤ੍ਰੈਗੁਣ ਮਾਇਆ ਅਗਨੀ ਤਤ ਨਾ ਕੋਇ ਤਪਾਈਆ। ਦਰਗਹ ਸਾਚੀ ਸਚਖੰਡ ਦਵਾਰੇ ਮਿਲੇ ਸਾਹਿਬ ਸੂਰਾ ਸਰਬੰਗ, ਪਤਿਪਰਮੇਸ਼ਵਰ ਨੂਰ ਇਲਾਹੀਆ। ਆਵਣ
❋
❋
ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਤੁੱਟੇ ਫੰਦ, ਰਾਏ ਧਰਮ ਚਿਤ੍ਰਗੁਪਤ ਲੇਖਾ ਰਹੇ ਨਾ ਰਾਈਆ। ਜਗਤ ਜਹਾਨ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਫ਼ੁਰਨੇ ਦਾ ਮਿਟੇ ਪੰਧ, ਜਿਸ ਨੂੰ ਫੁਰੋ ਮੰਤਰ ਪ੍ਰਭ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਫ਼ੁਰਨੇ ਅੰਦਰ ਜਗਤ ਜੀਵ ਜਹਾਨ, ਜੀਵ ਜੰਤ ਸਾਧ ਸੰਤ ਭੱਜਣ ਵਾਹੋ ਦਾਹੀਆ। ਫ਼ੁਰਨੇ ਅੰਦਰ ਅਵਤਾਰ ਪੈਗ਼ੰਬਰ ਗੁਰੂ ਮਿਲਿਆ ਅਗੰਮੀ ਦਾਨ, ਨਾਮ ਭੰਡਾਰਾ ਕਲਮਾ ਹਰਿ ਵਰਤਾਈਆ। ਫ਼ੁਰਨੇ ਅੰਦਰ ਸ਼ਬਦੀ ਨਾਦ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਫ਼ੁਰਨੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਖੇਲਣ ਖੇਲ ਮਹਾਨ, ਸੰਸਾਰੀ ਭੰਡਾਰੀ ਸੰਘਾਰੀ ਆਪਣੀ ਕਾਰ ਕਮਾਈਆ। ਫ਼ੁਰਨੇ ਅੰਦਰ ਆਦਿ ਜੁਗਾਦਿ ਜੁਗ ਚੌਕੜੀ ਪ੍ਰਭ ਪਰਗਟ ਹੋਵੇ ਵਿਚ ਜਹਾਨ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਖੇਲ ਖਿਲਾਈਆ। ਧੁਰ ਦਾ ਫ਼ੁਰਨਾ ਕੋਈ ਗਾ ਨਾ ਸਕੇ ਪੰਜ ਤਤ ਇਨਸਾਨ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਫ਼ੁਰਨਾ ਬੰਦ ਹੋਵੇ ਨਾ ਜਗ, ਜਗਜੀਵਣ ਦਾਤਾ ਵੇਖ ਵਖਾਈਆ। ਕਲਜੁਗ ਅੰਤਮ ਚਾਰੋਂ ਕੁੰਟ ਲੱਗੀ ਅੱਗ, ਨੌਂ ਖੰਡ ਸੱਤ ਦੀਪ ਰਹੇ ਕੁਰਲਾਈਆ। ਸਾਚੀ ਮੰਜ਼ਲ ਜਗਤ ਦਵਾਰ ਕੋਈ ਸਕੇ ਨਾ ਲੰਘ, ਬਜਰ ਕਪਾਟ ਪੜਦਾ ਨਾ ਕੋਇ ਖੁਲ੍ਹਾਈਆ। ਸੁਖਮਨ ਈੜਾ ਪਿੰਗਲ ਸੁਣੇ ਕੋਇ ਨਾ ਛੰਦ, ਬਿਨ ਸਰਵਣ ਰਾਗ ਅਨਾਦ ਅਖਵਾਈਆ। ਅੰਮ੍ਰਿਤ ਝਿਰਨਾ ਦੇਵੇ ਨਾ ਕਿਸੇ ਅਨੰਦ, ਬੂੰਦ ਸਵਾਂਤੀ ਕਵਲ ਨਾਭੀ ਨਾ ਕੋਇ ਟਿਕਾਈਆ। ਨਿਰਗੁਣ ਜੋਤ ਚੜ੍ਹੇ ਨਾ ਚੰਦ, ਅੰਧ ਅੰਧੇਰ ਨਾ ਕੋਇ ਗਵਾਈਆ। ਫਿਰੀ ਦਰੋਹੀ ਵਿਚ ਵਰਭੰਡ, ਬ੍ਰਹਿਮੰਡ ਰਹੇ ਕੁਰਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਾਰ ਦੁਹਾਗਣ ਹੋਏ ਰੰਡ, ਹਰਿ ਕੰਤ ਕੰਤੂਹਲ ਨਾ ਕੋਇ ਹੰਢਾਈਆ। ਆਤਮ ਧਾਰ ਪਰਮਾਤਮ ਲਾਏ ਕੋਇ ਨਾ ਅੰਗ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦ, ਭਾਂਡਾ ਭਰਮ ਨਾ ਕੋਇ ਭੰਨਾਈਆ। ਬਿਨ ਸਤਿਗੁਰ ਕਿਰਪਾ ਫ਼ੁਰਨਾ ਹੋਏ ਕਿਸੇ ਨਾ ਬੰਦ, ਫ਼ੁਰਨੇ ਵਿਚ ਜੀਵ ਜੰਤ ਚਾਰੇ ਖਾਣੀ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫ਼ੁਰਨੇ ਅੰਦਰ ਖੇਲ ਸ੍ਰੀ ਭਗਵੰਤ, ਹਰਿ ਕਰਤਾ ਆਪ ਕਰਾਈਆ। ਫ਼ੁਰਨੇ ਅੰਦਰ ਸਾਧ ਸੰਤ, ਸੂਫ਼ੀ ਫ਼ਕੀਰ ਲਏ ਬਣਾਈਆ। ਫ਼ੁਰਨੇ ਅੰਦਰ ਦੇ ਕੇ ਧੁਰ ਦਾ ਮੰਤ, ਅੰਤਰ ਨਿਰੰਤਰ ਕਰੇ ਪੜ੍ਹਾਈਆ। ਫ਼ੁਰਨੇ ਅੰਦਰ ਮਾਲਕ ਹੋ ਕੇ ਸਾਚਾ ਕੰਤ, ਕੰਤੂਹਲ ਇਕ ਅਖਵਾਈਆ। ਫ਼ੁਰਨੇ ਅੰਦਰ ਖੇਲ ਖੇਲੇ ਖ਼ੁਸ਼ੀਆਂ ਵਾਲੀ ਰੁਤ ਬਸੰਤ, ਖਿਜਾਂ ਪਤਝੜ ਆਪ ਕਰਾਈਆ। ਫ਼ੁਰਨੇ ਅੰਦਰ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬਿਨ ਫ਼ੁਰਨੇ ਕੋਈ ਨਾ ਦਿਸੇ ਜੀਵ ਜੰਤ, ਗੁਰ ਅਵਤਾਰ ਪੈਗ਼ੰਬਰ ਫ਼ੁਰਨੇ ਅੰਦਰ ਦੀਨ ਮਜ਼੍ਹਬ ਨਾਮ ਕਲਮੇ ਵੰਡਾਂ ਗਏ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਫ਼ੁਰਨੇ ਅੰਦਰ ਚੌਕੜੀ ਜੁਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀਆ। ਫ਼ੁਰਨੇ ਅੰਦਰ ਅਵਤਾਰ ਪੈਗ਼ੰਬਰ ਗੁਰੂਆਂ ਕੀਤਾ ਯੁਧ, ਖੰਡਾ ਖੜਗ ਤੀਰ ਕਮਾਨ ਤਰਕਸ਼ ਹੱਥ ਉਠਾਈਆ। ਫ਼ੁਰਨੇ ਅੰਦਰ ਜਨ ਭਗਤਾਂ ਬਿਬੇਕ ਕੀਤੀ ਬੁੱਧ, ਕੂੜ ਕਿਰਿਆ ਮਨ ਕਲਪਣਾ ਕਰ ਸਫ਼ਾਈਆ। ਫ਼ੁਰਨੇ ਅੰਦਰ ਮਨ ਵਾਸਨਾ ਹੋਏ ਸ਼ੁਧ, ਮਨ ਕਾ ਮਣਕਾ ਦਏ
❋
❋
ਭਵਾਈਆ। ਫ਼ੁਰਨੇ ਅੰਦਰ ਪ੍ਰਭੂ ਦਾ ਭੇਵ ਖੁਲ੍ਹੇ ਗੁੱਝ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਫ਼ੁਰਨੇ ਅੰਦਰ ਸਭ ਦੀ ਔਧ ਜਾਏ ਪੁੱਗ, ਅੰਤ ਪੈਂਡਾ ਰਹੇ ਨਾ ਰਾਈਆ। ਫ਼ੁਰਨੇ ਅੰਦਰ ਓਅੰ ਤਤ ਸਤਿ ਜੈ ਸੀਤਾ ਰਾਮ ਰਾਧੇ ਕ੍ਰਿਸ਼ਨ ਦੀ ਜਣਾਈ ਤੁਕ, ਅੱਲਾ ਵਾਹਿਗੁਰੂ ਨਾਮ ਸਤਿ ਫ਼ੁਰਨੇ ਵਿਚ ਦ੍ਰਿੜਾਈਆ। ਫ਼ੁਰਨੇ ਅੰਦਰ ਖੇਲ ਅਬਿਨਾਸ਼ੀ ਅਚੁਤ, ਬੇਅੰਤ ਬੇਪਰਵਾਹ ਖੇਲ ਖੇਲੇ ਥਾਉਂ ਥਾਈਂਆ। ਨਵ ਨੌ ਚਾਰ ਫ਼ੁਰਨਾ ਕਦੇ ਨਾ ਜਾਏ ਮੁਕ, ਮੁਕਤੀ ਵਾਲੇ ਫ਼ੁਰਨੇ ਵਿਚ ਫਿਰ ਪ੍ਰਭ ਜੋਤ ਦਰਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫ਼ੁਰਨਾ ਪੁਰਖ ਅਕਾਲ ਅਗੰਮ, ਚਾਰ ਜੁਗ ਦੇ ਸ਼ਾਸਤਰ ਕਹਿਣ ਨਾ ਪਾਈਆ। ਫ਼ੁਰਨਾ ਪਰਮ ਪੁਰਖ ਦਾ ਸਚ ਧਰਮ, ਜਿਸ ਵਿਚ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਫ਼ੁਰਨਾ ਪਰਮ ਪੁਰਖ ਦਾ ਨਿਹਕਰਮੀ ਵਾਲਾ ਕਰਮ, ਕਰਮ ਕਾਂਡ ਦਾ ਲੇਖਾ ਰਹੇ ਨਾ ਰਾਈਆ। ਫ਼ੁਰਨੇ ਅੰਦਰ ਅਵਤਾਰ ਪੈਗ਼ੰਬਰ ਗੁਰੂ ਪੰਜ ਤਤ ਲੈਂਦੇ ਜਰਮ, ਜਨਮ ਜਨਮ ਵਿਚੋਂ ਬਦਲਾਈਆ। ਫ਼ੁਰਨੇ ਅੰਦਰ ਬਣ ਗਏ ਵਰਨ ਬਰਨ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਫ਼ੁਰਨੇ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜ਼ੀਲ ਕੁਰਾਨ ਬਾਈਬਲ ਤੁਰੈਤ ਖਾਣੀ ਬਾਣੀ ਰਹਿ ਗਏ ਪੜ੍ਹਨ, ਅੱਖਰਾਂ ਵਾਲੀ ਸਿਫ਼ਤ ਪੜ੍ਹਾਈਆ। ਫ਼ੁਰਨੇ ਅੰਦਰ ਜਗਤ ਜਗਿਆਸੂ ਜਗਤ ਧਾਰ ਮੰਜ਼ਲ ਚੜ੍ਹਨ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਫ਼ੁਰਨੇ ਅੰਦਰ ਭਗਤ ਜਨਾਂ ਆਉਣਾ ਪ੍ਰਭ ਦੀ ਸਰਨ, ਭਗਵਨ ਭੱਜੇ ਵਾਹੋ ਦਾਹੀਆ। ਫ਼ੁਰਨੇ ਅੰਦਰ ਸਤਿਗੁਰ ਮੇਟੇ ਮਰਨ ਜਨਮ, ਜਨਮ ਮਰਨ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਫ਼ੁਰਨਾ ਕਹੇ ਮੈਂ ਬੜਾ ਚਲਾਕ, ਮੇਰੀ ਚਾਰ ਜੁਗ ਵਡਿਆਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਖ਼ਾਕ, ਕਲਜੁਗ ਅੰਤਮ ਵੇਖ ਵਖਾਈਆ। ਕਿਸੇ ਦਾ ਰੂਹ ਬੁਤ ਰਹਿਣ ਨਾ ਦੇਵਾਂ ਪਾਕ, ਪੁਨੀਤਾਂ ਪਤਿਤ ਬਣਾਈਆ। ਖੁਲ੍ਹਣ ਨਾ ਦੇਵਾਂ ਅੰਦਰੋਂ ਤਾਕ, ਪੜਦਾ ਸਕੇ ਨਾ ਕੋਇ ਉਠਾਈਆ। ਕੂੜ ਚਲਾਵਾਂ ਹਾਟ, ਵਸਤ ਝੂਠ ਵਰਤਾਈਆ। ਦੀਪਕ ਜੋਤ ਜਗੇ ਨਾ ਕੋਇ ਲਲਾਟ, ਮਸਤਕ ਨੂਰ ਨਾ ਕੋਇ ਰੁਸ਼ਨਾਈਆ। ਫ਼ੁਰਨਾ ਕਹੇ ਮੈਂ ਸਭ ਦੀ ਜੜ੍ਹ ਦੇਵਾਂ ਕਾਟ, ਜਗਤ ਜਹਾਨ ਬਚਿਆ ਰਹਿਣ ਕੋਇ ਨਾ ਪਾਈਆ। ਫ਼ੁਰਨਾ ਕਹੇ ਮੇਰੀ ਅੰਤ ਸਮਝੇ ਕੋਇ ਨਾ ਵਾਟ, ਵਟਣਾ ਮਲਣ ਵਾਲਿਆਂ ਸਾਰ ਕੋਇ ਨਾ ਆਈਆ। ਫ਼ੁਰਨੇ ਅੰਦਰ ਖੇਲ ਤਮਾਸ਼, ਹਰਿ ਦੋ ਜਹਾਨਾਂ ਆਪ ਕਰਾਈਆ। ਫ਼ੁਰਨੇ ਅੰਦਰ ਸੀਤਾ ਰਾਮ ਲਿਆ ਬਨਬਾਸ, ਫ਼ੁਰਨੇ ਅੰਦਰ ਰਾਵਣ ਦਹਿਸਰ ਘਾਈਆ। ਫ਼ੁਰਨੇ ਅੰਦਰ ਕਾਹਨ ਘਨਈਆ ਨਾਥ ਤ੍ਰੈਲੋਕੀ ਪਾਵੇ ਰਾਸ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪਣੀ ਕਾਰ ਭੁਗਤਾਈਆ। ਫ਼ੁਰਨੇ ਅੰਦਰ ਕੌਰਵ ਪਾਂਡੋ ਕੀਤਾ ਘਾਤ, ਘਾਉ ਹੁਕਮ ਵਾਲਾ ਲਗਾਈਆ। ਫ਼ੁਰਨੇ ਅੰਦਰ ਪੈਗ਼ੰਬਰਾਂ ਦੇ ਕੇ ਦਾਤ, ਕਲਮਾ ਕਾਇਨਾਤ ਦਿਤਾ ਸੁਣਾਈਆ। ਫ਼ੁਰਨੇ ਅੰਦਰ ਨਾਨਕ ਗੋਬਿੰਦ ਗਾਈ ਗਾਥ, ਧੁਰ ਸੰਦੇਸ਼ਾ ਅਗੰਮ ਅਥਾਹੀਆ। ਸਤਿਗੁਰ ਫ਼ੁਰਨਾ ਜੋ ਸਭ ਦੀ ਪੁੱਛੇ ਵਾਤ, ਘਟ ਘਟ ਅੰਤਰ ਵੇਖ ਵਖਾਈਆ। ਜਿਸ ਫ਼ੁਰਨੇ ਅੰਦਰ ਕਲਜੁਗ ਅੰਤ ਕੀਤਾ ਨਾਸ, ਮਾਨਵ ਮਾਨਸ ਮਾਨੁਖ ਫ਼ੁਰਨਾ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਹੋਏ ਆਪ ਸਹਾਈਆ। ਸਾਚਾ ਫ਼ੁਰਨਾ ਸਤਿਗੁਰ ਹੱਥ, ਜੁਗ ਚੌਕੜੀ ਦੇਵੇ ਵਡਿਆਈਆ।
❋
❋
ਜਿਨ੍ਹਾਂ ਬਖ਼ਸ਼ੇ ਨਾਮ ਅਮੋਲਕ ਵੱਥ, ਵਾਸਤਕ ਆਪ ਵਰਤਾਈਆ। ਸਗਲ ਵਸੂਰੇ ਜਾਣ ਲੱਥ, ਦੁਰਮਤ ਮੈਲ ਧਵਾਈਆ। ਜਨਮ ਕਰਮ ਦੀ ਮੈਲ ਦੇਵੇ ਕਟ, ਪਾਪਾਂ ਕਰੇ ਸਫ਼ਾਈਆ। ਲੇਖੇ ਲਾਵੇ ਨਾੜ ਬਹੱਤਰ ਰਤ, ਰਤਨ ਅਮੋਲਕ ਹੀਰੇ ਲਏ ਬਣਾਈਆ। ਆਤਮ ਬ੍ਰਹਮ ਬਖ਼ਸ਼ ਕੇ ਸਤਿ, ਸਤਿ ਸਤਿਵਾਦੀ ਵੇਖ ਵਖਾਈਆ। ਨਾਮ ਦੱਸ ਜੈਕਾਰਾ ਅਲੱਖ, ਅਲਖ ਅਗੋਚਰ ਦਏ ਦ੍ਰਿੜਾਈਆ। ਜਨ ਭਗਤ ਸੁਹੇਲੇ ਰੱਖੇ ਦੇ ਕਰ ਹੱਥ, ਸਿਰ ਸਿਰ ਆਪਣਾ ਹੱਥ ਟਿਕਾਈਆ। ਕੂੜ ਕੁੜਿਆਰਾ ਫ਼ੁਰਨਾ ਗੁਰਮੁਖਾਂ ਕੋਲੋਂ ਜਾਏ ਨੱਸ, ਸਤਿਗੁਰ ਸ਼ਬਦ ਖੰਡਾ ਖੜਗ ਇਕ ਵਖਾਈਆ। ਜੋ ਜਨ ਸਚ ਦਵਾਰੇ ਪੁਰਖ ਅਕਾਲ ਸਰਨਾਈ ਜਾਏ ਢੱਠ, ਪਰਮ ਪੁਰਖ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਨ ਭਗਤਾਂ ਦੇਵੇ ਦਰਸ ਹੋ ਪਰਗਟ, ਸਾਖਿਆਤ ਨੂਰ ਨੁਰਾਨਾ ਨਜ਼ਰੀ ਆਈਆ।