ਪੁਸਤਕਾਲਾਭਾਗ ੨੨

੫ ਫੱਗਣ ਸ਼ਹਿਨਸ਼ਾਹੀ ਸੰਮਤ ੭ ਤਾਰਾ ਸਿੰਘ ਦੇ ਗ੍ਰਹਿ ਪੱਚੀ ਬੀ੦ ਬੀ੦ ਜ਼ਿਲਾ ਗੰਗਾ ਨਗਰ

ਫਲਗੁਣ ਕਹੇ ਮੇਰਾ ਪਰਵਿਸ਼ਟਾ ਸੁਹਾਵਾ ਪੰਜ, ਪੰਚਮ ਪੰਚ ਤਤ ਦਿਆਂ ਵਡਿਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੋ ਰੰਜ, ਰੰਜਸ਼ ਵਿਚ ਕੂੜ ਲੋਕਾਈਆ। ਕਿਸੇ ਸਹਾਰਾ ਮਿਲੇ ਨਾ ਨਾਮ ਨਿਧਾਨਾ ਵੰਝ, ਵਹਿੰਦੇ ਵਹਿਣ ਪਾਰ ਨਾ ਕੋਇ ਕਰਾਈਆ। ਕਲਜੁਗ ਕੂੜੀ ਕਿਰਿਆ ਹਰ ਘਟ ਅੰਦਰ ਗਈ ਲੰਘ, ਨੌਂ ਦਵਾਰੇ ਆਪਣਾ ਆਸਣ ਲਾਈਆ। ਸਤਿ ਸਚ ਕੀਤਾ ਖੰਡ ਖੰਡ, ਧਰਮ ਦੀ ਧਾਰ ਦਿਤੀ ਗਵਾਈਆ। ਸੁਰਤ ਦੁਹਾਗਣ ਹੋਈ ਰੰਡ, ਸ਼ਬਦੀ ਕੰਤ ਮੇਲ ਨਾ ਕੋਇ ਮਿਲਾਈਆ। ਵਡਿਆਈ ਰਹਿਣ ਦਿਤੀ ਨਹੀਂ ਬੱਤੀ ਦੰਦ, ਰਸਨਾ ਜਿਹਵਾ ਜਗਤ ਹਲਕਾਈਆ। ਨਿਸ਼ਾਨਾ ਮਿਟਦਾ ਜਾਂਦਾ ਤਾਰਾ ਚੰਦ, ਸਦੀ ਚੌਧਵੀਂ ਰੋਵੇ ਮਾਰੇ ਧਾਹੀਆ। ਖ਼ੁਸ਼ੀ ਦਿਸੇ ਕਿਸੇ ਨਾ ਬੰਦ ਬੰਦ, ਬੰਦਗੀ ਦੀਨ ਦੁਨੀ ਗਈ ਭੁਲਾਈਆ। ਭਰਮਾਂ ਢਾਏ ਕੋਈ ਨਾ ਕੰਧ, ਕਿਰਿਆ ਕੂੜ ਨਾ ਕੋਇ ਮਿਟਾਈਆ। ਝਗੜਾ ਪਿਆ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਛੰਦ, ਆਤਮ ਪਰਮਾਤਮ ਵਿਚ ਨਾ ਕੋਇ ਸਮਾਈਆ। ਤਨ ਵਜੂਦ ਸਾਂਤਕ ਦਿਸੇ ਕਿਸੇ ਨਾ ਠੰਡ, ਅਗਨੀ ਅੱਗ ਨਾ ਕੋਇ ਬੁਝਾਈਆ। ਜਨਮ ਕਰਮ ਦੀ ਡੋਰੀ ਸਕੇ ਕੋਇ ਨਾ ਗੰਢ, ਤੰਦਵ ਤੰਦ ਨਾਮ ਬੰਧਾਈਆ। ਫਿਰੀ ਦਰੋਹੀ ਵਿਚ ਵਰਭੰਡ, ਬ੍ਰਹਿਮੰਡ ਵੇਖ ਵਖਾਈਆ। ਧੁਰ ਦਾ ਨਾਮ ਬਿਨ ਪੁਰਖ ਅਕਾਲ ਸਕੇ ਕੋਇ ਨਾ ਵੰਡ, ਏਕਾ ਵਸਤ ਝੋਲੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੰਜ ਫੱਗਣ ਕਹੇ ਮੈਂ ਤਕਾਂ ਖੇਲ ਸੱਚੀ ਸਰਕਾਰ, ਕੀ ਕਰਤਾ ਕਾਰ ਕਮਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰ, ਜੋਤੀ ਜਾਤਾ ਡਗਮਗਾਈਆ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਵੇਖਣਹਾਰਾ ਥਾਉਂ ਥਾਈਂਆ। ਏਕੰਕਾਰਾ ਖੇਲ ਨਿਰਾਕਾਰ, ਨਿਰਵੈਰ ਆਪਣੀ ਕਾਰ ਭੁਗਤਾਈਆ। ਆਦਿ ਨਿਰੰਜਨ ਵੇਖੇ ਵਿਗਸੇ ਵੇਖਣਹਾਰ, ਬਿਨ ਨੈਣਾਂ ਨੈਣ ਉਠਾਈਆ। ਅਬਿਨਾਸ਼ੀ ਕਰਤਾ ਯੋਧਾ ਸੂਰਬੀਰ ਬਲਕਾਰ, ਬਲਧਾਰੀ ਵਡ ਵਡਿਆਈਆ। ਸ੍ਰੀ ਭਗਵਾਨ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੇਖਾ

❋

❋

ਜਾਣੇ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਪਾਵਣਹਾਰਾ ਸਾਰ, ਲੱਖ ਚੁਰਾਸੀ ਅੰਤਰ ਨਿਰੰਤਰ ਫੋਲ ਫੁਲਾਈਆ। ਸਤਿਗੁਰ ਸ਼ਬਦ ਹੁਕਮ ਦੇਵੇ ਏਕਾ ਇਕੋ ਵਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਵਾਧਾਨ ਹੋ ਤੇਈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ। ਪੈਗ਼ੰਬਰ ਨੂਰੀ ਜੋਤ ਕਰ ਉਜਿਆਰ, ਨੂਰ ਨੁਰਾਨਾ ਨੂਰ ਇਲਾਹੀਆ। ਗੁਰੂ ਗੁਰਦੇਵ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪ ਜਣਾਈਆ। ਸਦੀ ਚੌਧਵੀਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੋ ਵਿਚਾਰ, ਨਵ ਸੱਤ ਧਿਆਨ ਲਗਾਈਆ। ਕਿਉਂ ਦੀਨ ਦੁਨੀ ਹੋਇਆ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਸ਼ਬਦੀ ਸ਼ਬਦ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਕਾਇਆ ਮੰਦਰ ਅੰਦਰ ਦੀਆ ਬਾਤੀ ਹੋਏ ਨਾ ਕੋਇ ਉਜਿਆਰ, ਨੂਰ ਨੁਰਾਨਾ ਨੂਰ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਵੇਖ ਵੇਖਣਹਾਰ, ਚਾਰੋਂ ਕੁੰਟ ਧਿਆਨ ਲਗਾਈਆ। ਆਪਣਾ ਆਪਣਾ ਭਵਿਖਤ ਲਓ ਵਿਚਾਰ, ਪੇਸ਼ੀਨਗੋਈਆਂ ਨਾਲ ਮਿਲਾਈਆ। ਕਵਣ ਵੇਲਾ ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਕਵਣ ਵਕਤ ਅਮਾਮ ਅਮਾਮਾ ਪਾਵੇ ਸਾਰ, ਪਰਵਰਦਿਗਾਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਚਮ ਕਹੇ ਮੇਰਾ ਇਕੋ ਇਕ ਸੱਯਦਾ, ਸਾਹਿਬ ਸੁਲਤਾਨ ਸੀਸ ਨਿਵਾਈਆ। ਜਿਸ ਦਾ ਜੁਗ ਚੌਕੜੀ ਤਤਵ ਤਤ ਸਭ ਬਰਦਾ, ਸਿਰ ਸਕੇ ਨਾ ਕੋਇ ਉਠਾਈਆ। ਉਹ ਲੇਖਾ ਜਾਣੇ ਦੋ ਜਹਾਨਾਂ ਆਪਣੇ ਘਰ ਦਾ, ਗ੍ਰਹਿ ਮੰਦਰ ਵੇਖ ਵਖਾਈਆ। ਨੂਰ ਧਰ ਨਰਾਇਣ ਨਰ ਦਾ, ਨਰ ਨਿਰੰਕਾਰ ਕਰੇ ਰੁਸ਼ਨਾਈਆ। ਜਿਹੜਾ ਅੱਖਰਾਂ ਵਾਲੀ ਵਿਦਿਆ ਕਦੇ ਨਾ ਪੜ੍ਹਦਾ, ਨਿਰਅੱਖਰ ਧਾਰ ਸਭ ਨੂੰ ਦਏ ਸਮਝਾਈਆ। ਨਾ ਜਨਮੇ ਨਾ ਮਰਦਾ, ਜਨਮ ਮਰਨ ਰੂਪ ਨਾ ਕੋਇ ਬਦਲਾਈਆ। ਉਹ ਲੇਖਾ ਜਾਣੇ ਕਲਜੁਗ ਕਲ ਦਾ, ਕਲ ਕਲਕੀ ਆਪਣਾ ਰੰਗ ਰੰਗਾਈਆ। ਨਿਰਭੈ ਹੋ ਕਦੇ ਨਾ ਡਰਦਾ, ਭੈ ਵਿਚ ਰੱਖੇ ਸਰਬ ਲੋਕਾਈਆ। ਗੜ੍ਹ ਤੋੜ ਹੰਕਾਰੀ ਕਿਲੇ ਗੜ੍ਹ ਦਾ, ਧਰਮ ਦੀ ਧਾਰ ਇਕ ਸਮਝਾਈਆ। ਲੇਖਾ ਮੁਕਾਵੇ ਚੋਟੀ ਜੜ੍ਹ ਦਾ, ਚੇਤਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਆਪ ਬਣਾਈਆ। ਪੰਜ ਫੱਗਣ ਕਹੇ ਮੇਰੀ ਇਕੋ ਇਕ ਡੰਡਾਵਤ, ਪਰਮ ਪੁਰਖ ਸੀਸ ਨਿਵਾਈਆ। ਜਿਸ ਨੇ ਕੂੜੀ ਕਿਰਿਆ ਮੇਟਣੀ ਅਦਾਵਤ, ਅਦਲ ਇਨਸਾਫ਼ ਹੱਕ ਕਮਾਈਆ। ਸ਼ਰਅ ਛੁਰੀ ਤਕਣੀ ਬਗ਼ਾਵਤ, ਨਵ ਸੱਤ ਧਿਆਨ ਲਗਾਈਆ। ਸਾਚੇ ਨਾਮ ਕਲਮੇ ਦੀ ਇਕੋ ਕਰਨੀ ਸਫ਼ਾਵਤ, ਮਿਹਰਵਾਨ ਮਹਿਬੂਬ ਆਪ ਵਰਤਾਈਆ। ਜਿਸ ਨੂੰ ਚੁਰਾਸੀ ਲੱਖ ਜਾਣੇ ਨਿਆਮਤ, ਦੋ ਜਹਾਨ ਰਸ ਖ਼ੁਸ਼ੀਆਂ ਨਾਲ ਚਖਾਈਆ। ਕਲਜੁਗ ਅੰਤ ਖੇਲ ਵੇਖੇ ਕੂੜ ਕਿਆਮਤ, ਕਤਲਗਾਹ ਦਾ ਡੇਰਾ ਢਾਹੀਆ। ਪਰਮ ਪੁਰਖ ਪਰਵਰਦਿਗਾਰ ਇਕੋ ਰਹੇ ਸਲਾਮਤ, ਸਾਂਝਾ ਯਾਰ ਅਗੰਮ ਅਥਾਹੀਆ। ਜਿਸ ਦਾ ਭੇਵ ਜਾਣੇ ਕੋਇ ਨਾ ਮਾਨਸ, ਮਾਨੁਖ ਮਾਨਵ ਸਮਝ ਕਿਸੇ ਨਾ ਆਈਆ। ਸਦੀ ਚੌਧਵੀਂ ਸਭ ਦੀ ਲਾਹੇ ਨਿੰਦਰਾ ਆਲਸ, ਦਲਿਦਰੀਆਂ ਦਲਿਦ੍ਰ ਗਵਾਈਆ। ਨੌ ਖੰਡ ਪ੍ਰਿਥਮੀ ਵਿਚੋਂ ਹਰਿਜਨ ਭਗਤ ਸੁਹੇਲੇ ਕਢੇ ਖ਼ਾਲਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਜਿਨ੍ਹਾਂ ਦੀ ਨਿਰਗੁਣ ਧਾਰ ਸਰਗੁਣ ਕਰੇ ਪ੍ਰਿਤਪਾਲਕ, ਪਾਰਬ੍ਰਹਮ ਪ੍ਰਭ ਸਿਰ ਆਪਣਾ ਹੱਥ ਟਿਕਾਈਆ। ਨੂਰ ਜਣਾਏ ਖ਼ਲਕ ਖ਼ਾਲਕ, ਮਖ਼ਲੂਕ ਪੜਦਾ ਆਪ ਉਠਾਈਆ।

❋

❋

ਸੰਤ ਸੁਹੇਲੇ ਬਣਾ ਕੇ ਤਾਲਬ, ਸੰਦੇਸ਼ਾ ਦੇਵੇ ਅਗੰਮ ਅਥਾਹੀਆ। ਜਿਸ ਦਾ ਲਹਿਣਾ ਦੇਣਾ ਲੇਖਾ ਦਿਸੇ ਲਹਿੰਦੀ ਜਾਨਬ, ਦਿਸ਼ਾ ਮਗ਼ਰਬ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਪਰਦਾ ਆਪ ਚੁਕਾਈਆ। ਪੰਜ ਫੱਗਣ ਕਹੇ ਮੈਂ ਹੱਸ ਕੇ ਦੱਸਾਂ, ਦੋ ਜਹਾਨ ਸੁਣਾਈਆ। ਸਾਰੇ ਬਿਨ ਨੇਤਰ ਖੋਲ੍ਹੋ ਅੱਖਾਂ, ਲੋਚਣ ਅੰਦਰੇ ਅੰਦਰ ਖੁਲ੍ਹਾਈਆ। ਜਿਸ ਦਾ ਰੂਪ ਅਨੂਪ ਸਰੂਪ ਕੋਟਨ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਉਸ ਸਾਹਿਬ ਦੀ ਸਰਨ ਸਰਨਾਈ ਢੱਠਾਂ, ਜੋ ਕੋਝਿਆਂ ਕਮਲਿਆਂ ਹੋਏ ਸਹਾਈਆ। ਫੇਰ ਉੱਤਰ ਪੂਰਬ ਪੱਛਮ ਦੱਖਣ ਨੱਠਾਂ, ਭੱਜਾਂ ਵਾਹੋ ਦਾਹੀਆ। ਨੌਂ ਖੰਡ ਪ੍ਰਿਥਮੀ ਇਕੋ ਗਾਵਾਂ ਟੱਪਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਨਾਤਾ ਜੋੜਾਂ ਪੱਕਾ, ਪੱਕੀ ਗੰਢ ਨਾ ਕੋਇ ਖੁਲ੍ਹਾਈਆ। ਖ਼ੁਸ਼ੀਆਂ ਵਿਚ ਫਿਰਾਂ ਰੱਤਾ, ਰਤਨ ਅਮੋਲਕ ਹੀਰਾ ਰੂਪ ਬਦਲਾਈਆ। ਪ੍ਰਭੂ ਦਾ ਖੇਲ ਵੇਖਣਾ ਜਿਸ ਫੜ ਹਲਾਉਣਾ ਬੂਰਾ ਕੱਕਾ, ਕਾਅਬਿਆਂ ਪਰੇ ਕਰੇ ਰੁਸ਼ਨਾਈਆ। ਮੂਸਾ ਈਸਾ ਕਰੇ ਵੱਟਾ, ਸਦੀ ਬੀਸਵੀਂ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਮੇਰਾ ਮਾਲਕ ਇਕ ਜਗਦੀਸ, ਜਗਦੀਸ਼ਰ ਹਰਿ ਅਖਵਾਈਆ। ਜਿਸ ਦੇ ਛਤਰ ਝੁਲਣਾ ਸੀਸ, ਸਿਰ ਸਰ ਦੋਵੇਂ ਧੁਰ ਦੇ ਲੇਖੇ ਪਾਈਆ। ਲਹਿਣਾ ਦੇਣਾ ਪੂਰਾ ਕਰਨਾ ਬੀਸ ਇਕੀਸ, ਬੀਸ ਬੀਸਾ ਵਡ ਵਡਿਆਈਆ। ਤ੍ਰਿਸ਼ਨਾ ਪੂਰੀ ਹੋਣੀ ਮੂਸਾ ਈਸ, ਮੁਹੰਮਦ ਲੇਖਾ ਰਹੇ ਨਾ ਰਾਈਆ। ਕਰੇ ਖੇਲ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਵਡ ਵਡਿਆਈਆ। ਜਿਸ ਝਗੜਾ ਮੇਟਣਾ ਮੰਦਰ ਮਸੀਤ, ਕਾਇਆ ਕਾਅਬਾ ਹੱਕ ਜਣਾਈਆ। ਝਗੜਾ ਰਹਿਣ ਨਾ ਦੇਵੇ ਊਚ ਨੀਚ, ਦੀਨਾਂ ਮਜ਼੍ਹਬਾਂ ਲੇਖੇ ਲਾਈਆ। ਆਤਮ ਪਰਮਾਤਮ ਦੱਸੇ ਸਚ ਪ੍ਰੀਤ, ਬੁੱਧੀ ਤੋਂ ਪਰੇ ਬੋਧ ਦਏ ਕਰਾਈਆ। ਅਵਤਾਰ ਪੈਗ਼ੰਬਰ ਗੁਰੂਆਂ ਆਸਾ ਮਨਸਾ ਪੂਰੀ ਕਰੇ ਉਮੀਦ, ਜੋ ਆਮਦ ਵਿਚ ਗਏ ਜਣਾਈਆ। ਸਦੀ ਚੌਧਵੀਂ ਦੀਨ ਦੁਨੀ ਦਾ ਝਗੜਾ ਹੋਏ ਸ਼ਦੀਕ, ਸ਼ਿੱਦਤ ਸਕੇ ਨਾ ਕੋਇ ਮਿਟਾਈਆ। ਜਿਸ ਦੀ ਨਾਨਕ ਗੋਬਿੰਦ ਕਰੇ ਤਸਦੀਕ, ਤਾਕੀਦ ਸ਼ਬਦ ਗੁਰੂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਫੱਗਣ ਕਹੇ ਮੇਰਾ ਖੇਲ ਸੁਹੰਜਣਾ, ਪ੍ਰਭੂ ਦੇਵੇ ਮਾਣ ਵਡਿਆਈਆ। ਲੇਖਾ ਜਾਣੇ ਆਦਿ ਨਿਰੰਜਣਾ, ਨਰ ਨਰਾਇਣ ਬੇਪਰਵਾਹੀਆ। ਜੋ ਮਾਲਕ ਦੀਨ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਜਿਸ ਦੇ ਕੋਲੋਂ ਦੋ ਜਹਾਨਾਂ ਦਾਨ ਮੰਗਣਾ, ਨਿਵ ਨਿਵ ਲਾਗਣ ਪਾਈਆ। ਉਹ ਸਾਚੇ ਨਾਮ ਦੀ ਚਾੜ੍ਹੇ ਰੰਗਣਾ, ਰੰਗਤ ਇਕੋ ਇਕ ਵਖਾਈਆ। ਜਿਸ ਦੇ ਹੁਕਮ ਨਾਲ ਕਲਜੁਗ ਅੰਤਮ ਵੰਞਣਾ, ਵੰਝ ਮੁਹਾਣਾ ਨਾ ਕੋਇ ਅਟਕਾਈਆ। ਦੀਨ ਦੁਨੀ ਦੀ ਇਕੋ ਕਰਨੀ ਬੰਦਨਾ, ਬੰਧਨ ਸ਼ਰਅ ਵਾਲੇ ਕਟਾਈਆ। ਆਤਮ ਬ੍ਰਹਮ ਦਾ ਦੇਣਾ ਅਨੰਦਨਾ, ਨਿਜਾਨੰਦ ਆਪ ਜਣਾਈਆ। ਨਿਸ਼ਾਨ ਰਹੇ ਨਾ ਤਾਰਾ ਚੰਦਨਾ, ਚੰਦ ਸਿਤਾਰ ਨਾਤਾ ਮੁਹੰਮਦ ਨਾਲੋਂ ਤੁੜਾਈਆ। ਫਿਰੇ ਦਰੋਹੀ ਵਿਚ ਵਰਭੰਡਣਾ, ਚਾਰ ਕੁੰਟ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੂਰਾ ਸਰਬੰਗਣਾ, ਸੂਰਬੀਰ ਵਡ ਗੁਣੀ ਗਹੀਰ, ਗਹਿਰ ਗਵਰ ਇਕ ਅਖਵਾਈਆ।

❋

❋

੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਰਤਨ ਸਿੰਘ, ਸੁਖਨਿੰਦਰ ਸਿੰਘ, ਮਾਂਹ ਸਿੰਘ, ਤਾਰਾ ਸਿੰਘ, ਗੁਰਦਿਆਲ ਸਿੰਘ ਪੱਚੀ ਬੀ ਬੀ, ਜਗੀਰ ਸਿੰਘ ਰਤੇਵਾਲ, ਮਲਕੀਅਤ ਸਿੰਘ ਬਣ ਵਾਲੀ, ਸੰਤੋਖ ਸਿੰਘ ਵੀਹ ਜੈਡ, ਅਜਮੇਰ ਸਿੰਘ, ਲਾਭ ਸਿੰਘ ਸਜਾਵਾਲ ਪੁਰ,

ਸੁਰਜੀਤ ਸਿੰਘ ਬਣਵਾਲੀ ਪ੍ਰਕਾਸ਼ ਸਿੰਘ ਪੱਚੀ ਬੀ ਬੀ ਜ਼ਿਲਾ ਗੰਗਾ ਨਗਰ

ਪਗੜੀ ਕਹੇ ਮੈਂ ਗੁਰਸਿਖਾਂ ਸੀਸ ਚੜ੍ਹੀ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਜਿਨ੍ਹਾਂ ਨੇ ਆਤਮ ਪਰਮਾਤਮ ਤੁਕ ਪੜ੍ਹੀ, ਸੋਹੰ ਢੋਲਾ ਅਗੰਮ ਅਥਾਹੀਆ। ਉਨ੍ਹਾਂ ਦਾ ਲਹਿਣਾ ਦੇਣਾ ਚਮਕੌਰ ਗੜ੍ਹੀ, ਗੜ੍ਹ ਹੰਕਾਰ ਵਾਲਾ ਤੁੜਾਈਆ। ਕਾਇਆ ਤਤ ਕਲਜੁਗ ਅਗਨੀ ਮੂਲ ਨਾ ਸੜੀ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪਗੜੀ ਕਹੇ ਮੈਨੂੰ ਜਗਤ ਜਹਾਨ ਕਹਿੰਦਾ ਪੱਗ, ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਜਨ ਭਗਤਾਂ ਮੇਲ ਮਿਲਾਵਾ ਹੋਵੇ ਹੋਵੇ ਉਪਰ ਸ਼ਾਹ ਰਗ, ਨਵ ਨਵ ਦਾ ਡੇਰਾ ਢਾਹੀਆ। ਤ੍ਰੈਗੁਣ ਤਤਵ ਤਤ ਬੁਝੇ ਅੱਗ, ਸਾਂਤਕ ਸਤਿ ਸਤਿ ਕਰਾਈਆ। ਸ਼ਬਦ ਅਨਾਦੀ ਵੱਜੇ ਨਦ, ਅਨਹਦ ਰਾਗੀ ਰਾਗ ਸੁਣਾਈਆ। ਨਾਮ ਖ਼ੁਮਾਰੀ ਪਿਆਏ ਮਦਿ, ਮਧੁਰ ਧੁਨ ਇਕ ਸ਼ਨਵਾਈਆ। ਦੀਪਕ ਜੋਤੀ ਜਾਏ ਜਗ, ਅੰਧ ਅੰਧੇਰ ਕੂੜ ਮਿਟਾਈਆ। ਮਮਤਾ ਮੋਹ ਵਿਕਾਰ ਹੰਕਾਰ ਦੀ ਮਿਟੇ ਹੱਦ, ਹਦੂਦ ਇਕੋ ਇਕ ਦਰਸਾਈਆ। ਜਿਥੇ ਸਾਹਿਬ ਸਵਾਮੀ ਅੰਤਰਜਾਮੀ ਰਿਹਾ ਵਸ, ਜੋਤੀ ਜਾਤਾ ਪੁਰਖ ਬਿਧਾਤਾ ਡੇਰਾ ਲਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹ ਕੇ ਅੱਖ, ਪ੍ਰਤਖ ਆਪਣਾ ਦਰਸ ਦਏ ਵਖਾਈਆ। ਆਤਮ ਪਰਮਾਤਮ ਰਹਿਣ ਨਾ ਦੇਵੇ ਵੱਖ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਮਿਲੇ ਮੇਲ ਸਾਹਿਬ ਪ੍ਰਤਖ, ਅਕਲ ਕਲਧਾਰੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਪਗੜੀ ਕਹੇ ਮੈਂ ਸੋਹਵਾਂ ਜਨ ਭਗਤਾਂ ਸੀਸ, ਸੁਹੰਜਣੀ ਮਿਲੇ ਵਡਿਆਈਆ। ਕਿਰਪਾ ਕਰੇ ਜਗਤ ਜਗਦੀਸ਼, ਜਗਦੀਸ਼ਰ ਦਾਤਾ ਧੁਰਦਰਗਾਹੀਆ। ਜਿਸ ਦਾ ਇਕੋ ਨਾਮ ਕਲਮਾ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਲੱਖ ਚੁਰਾਸੀ ਅੰਤਰ ਨਿਰੰਤਰ ਪਰਖੇ ਨੀਤ, ਘਟ ਘਟ ਅੰਦਰ ਫੋਲ ਫੁਲਾਈਆ। ਤ੍ਰੈਗੁਣ ਤੋਂ ਹੋ ਅਤੀਤ, ਤ੍ਰੈਭਵਣ ਧਨੀ ਆਪਣੀ ਕਾਰ ਕਮਾਈਆ। ਜਨ ਭਗਤਾਂ ਕਾਇਆ ਕਰੇ ਠੰਡੀ ਸੀਤ, ਕਲਜੁਗ ਅਗਨੀ ਅੱਗ ਬੁਝਾਈਆ। ਸਾਚੀ ਬਖ਼ਸ਼ ਕੇ ਚਰਨ ਪ੍ਰੀਤ, ਪ੍ਰੀਤਮ ਮਿਲੇ ਚਾਈਂ ਚਾਈਂਆ। ਝਗੜਾ ਮੁਕਾਏ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪਗੜੀ ਕਹੇ ਮੇਰਾ ਵਕਤ ਹੋਇਆ ਸੁਹੰਜਣਾ, ਪ੍ਰਭ ਦਿਤੀ ਮਾਣ ਵਡਿਆਈਆ। ਠਾਕਰ ਮਿਲਿਆ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਸਰੂਪ ਤੱਕਿਆ ਅਕਾਲ ਮੂਰਤ ਮੋਹਣ ਮਾਧਵ ਮਦ ਮਦਨਾ, ਨੂਰ ਨੁਰਾਨਾ ਡਗਮਗਾਈਆ। ਜਿਸ ਲੇਖੇ ਲਾਇਆ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਦੇਵੇ ਠੰਡੀ ਛਾਈਂਆ। ਝਗੜਾ ਮੇਟਣਾ ਕਾਇਆ ਬਦਨਾ, ਤਨ ਵਜੂਦ ਕਰੇ ਸਫ਼ਾਈਆ। ਸ੍ਰਿਸ਼ਟੀ ਅੰਦਰ ਇਕੋ ਦੱਸਣੀ ਬੰਦਨਾ, ਇਸ਼ਟ ਦੇਵ ਸਵਾਮੀ ਇਕੋ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਹਾਰ ਘੜਨ ਭੰਨਣਾ, ਸਮਰਥ ਪੁਰਖ ਵਡ ਵਡਿਆਈਆ। ਉਸ ਦੇ ਚਰਨ ਧੂੜ ਸਾਚਾ ਮਜਨਾ, ਦੁਰਮਤ ਮੈਲ ਰਹੇ ਨਾ ਰਾਈਆ। ਮਿਹਰਵਾਨ ਮਹਿਬੂਬ ਮੁਹੱਬਤ

❋

❋

ਵਿਚ ਰੰਗੇ ਰੰਗਣਾ, ਰੰਗਤ ਇਕੋ ਇਕ ਵਖਾਈਆ। ਘਰ ਪ੍ਰਕਾਸ਼ ਕਰੇ ਅਗੰਮੀ ਚੰਦਨਾ, ਅੰਧ ਅੰਧੇਰ ਦਏ ਮਿਟਾਈਆ। ਜਿਸ ਦਾ ਖੇਲ ਹੋਵੇ ਵਿਚ ਬ੍ਰਹਿਮੰਡਨਾ, ਵਰਭੰਡ ਵੱਜੇ ਵਧਾਈਆ। ਉਸ ਨੇ ਕਲਜੁਗ ਅੰਤਮ ਦੰਡਨਾ, ਡੰਡਾਵਤ ਸਭ ਦੀ ਦਏ ਬਦਲਾਈਆ। ਜਿਸ ਦਾ ਇਕੋ ਸ਼ਬਦੀ ਧਾਰ ਚਮਕੇ ਖੰਡਨਾ, ਖੰਡਾ ਖੜਗ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਬੇਪਰਵਾਹੀਆ। ਪਗੜੀ ਕਹੇ ਮੇਰੇ ਪ੍ਰਭ ਠਾਕਰ, ਪੁਰਖ ਅਕਾਲ ਤੇਰੀ ਸਰਨਾਈਆ। ਦੀਨ ਦਿਆਲ ਗਹਿਰ ਗੰਭੀਰ ਗੁਣ ਸਾਗਰ, ਸ਼ਾਹ ਪਾਤਸ਼ਾਹ ਤੇਰੀ ਬੇਪਰਵਾਹੀਆ। ਆਦਿ ਜੁਗਾਦੀ ਯੋਧੇ ਸੂਰਬੀਰ ਬਹਾਦਰ, ਜੋਬਨਵੰਤੇ ਨੂਰ ਇਲਾਹੀਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰਾ ਬਾਦਲ, ਚਾਰ ਵਰਨ ਅਠਾਰਾਂ ਬਰਨ ਰਹਿਣ ਨਾ ਪਾਈਆ। ਸ਼ਰਅ ਛੁਰੀ ਦੀਨ ਮਜ਼੍ਹਬ ਬਣੇ ਕੋਇ ਨਾ ਕਾਤਲ, ਕਾਤਲ ਮਕਤੂਲ ਦਾ ਲੇਖਾ ਦੇ ਮੁਕਾਈਆ। ਭੇਵ ਅਭੇਦਾ ਖੋਲ੍ਹ ਅੰਦਰੋਂ ਬਾਤਨ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਸਚ ਪ੍ਰੀਤੀ ਤੇਰਾ ਨਾਤਨ, ਨਰ ਨਰਾਇਣ ਇਕ ਅਖਵਾਈਆ। ਖੇਲ ਤਕ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਫੋਲ ਫੁਲਾਈਆ। ਤੇਰਾ ਹਰ ਘਟ ਦਿਸੇ ਵਾਸਣ, ਲੱਖ ਚੁਰਾਸੀ ਰਿਹਾ ਸਮਾਈਆ। ਭਗਤ ਸੁਹੇਲੇ ਤੇਰੇ ਦਾਸੀ ਦਾਸਨ, ਗੁਰਮੁਖ ਸਾਚੇ ਹਰਿਜਨ ਮੇਲਾ ਸਹਿਜ ਸੁਭਾਈਆ। ਇਕੋ ਮੰਜ਼ਲ ਬਖ਼ਸ਼ ਘਾਟਨ, ਦਰਗਹ ਇਕੋ ਇਕ ਵਡਿਆਈਆ। ਝਗੜਾ ਮੁਕਾ ਦੇ ਕਲਜੁਗ ਖੇਲ ਬਾਜ਼ੀਗਰ ਨਾਟਣ, ਮਾਇਆ ਮਮਤਾ ਡੇਰਾ ਢਾਹੀਆ। ਹੋ ਸਹਾਈ ਨਾਥ ਅਨਾਥਣ, ਗ਼ਰੀਬ ਨਿਮਾਣਿਆਂ ਗੋਦ ਟਿਕਾਈਆ। ਸਾਚੇ ਮੰਡਲ ਤੇਰੇ ਪਵੇ ਇਕੋ ਰਾਸਣ, ਗੋਪੀ ਕਾਹਨ ਸੁਰਤੀ ਸ਼ਬਦ ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਪਗੜੀ ਕਹੇ ਜਨ ਭਗਤੋ ਮੇਰੀ ਨਮੋ ਨਮੋ ਬੰਦਨਾ, ਦਸਤ ਬਦਸਤ ਸੀਸ ਨਿਵਾਈਆ। ਪਰਮ ਪੁਰਖ ਪਰਮਾਤਮ ਤੁਹਾਡੀ ਆਤਮ ਲਾਏ ਅੰਗਣਾ, ਅੰਗੀਕਾਰ ਇਕ ਅਖਵਾਈਆ। ਗੁਰਮੁਖੋ ਦੂਜਾ ਦਰ ਕਦੇ ਨਾ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਨਿਜ ਘਰ ਨਿਜ ਗ੍ਰਹਿ ਮਾਨਣਾ ਸਚ ਅਨੰਦਨਾ, ਅਨੰਦ ਅਨੰਦ ਵਿਚੋਂ ਵਖਾਈਆ। ਨੂਰੀ ਪ੍ਰਕਾਸ਼ ਜੋਤ ਕਰੇ ਚੰਦਨਾ, ਚੰਦ ਚਾਂਦਨਾ ਡਗਮਗਾਈਆ। ਝਗੜਾ ਮੁਕ ਜਾਏ ਤੁਹਾਡਾ ਜੇਰਜ ਅੰਡਨਾ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਸਚਖੰਡ ਦਵਾਰੇ ਖ਼ੁਸ਼ੀਆਂ ਨਾਲ ਵੰਞਣਾ, ਵੰਝ ਮੁਹਾਣਿਆਂ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਪਗੜੀ ਕਹੇ ਜਨ ਭਗਤੋ ਮੇਰਾ ਇਕ ਸੰਦੇਸ਼ਾ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਸਭ ਨੇ ਮੰਨਣਾ ਇਕੋ ਨਰ ਨਰੇਸ਼ਾ, ਜਿਸ ਨੂੰ ਨਰ ਨਰਾਇਣ ਕਹਿ ਕੇ ਸਾਰੇ ਗਾਈਆ। ਜੋ ਵਸੇ ਸਚਖੰਡ ਸਾਚੇ ਦੇਸਾ, ਦਰਗਹ ਸਾਚੀ ਮੁਕਾਮੇ ਹੱਕ ਡੇਰਾ ਲਾਈਆ। ਭਗਤ ਉਧਾਰਨਾ ਜੁਗ ਜੁਗ ਉਸ ਦਾ ਪੇਸ਼ਾ, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰ ਗੁਰੂਆਂ ਵੇਖ ਵਖਾਈਆ। ਸਦੀ ਚੌਧਵੀਂ ਅੰਤਮ ਕਲਜੁਗ ਪੂਰਾ ਕਰੇ ਲੇਖਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਸੋ ਮਾਲਕ ਖ਼ਾਲਕ ਇਕੋ ਨੂਰ ਇਲਾਹੀ ਬਣਕੇ ਨੇਤਾ, ਨਿਰਗੁਣ ਧਾਰ ਹਰਿ ਨਿਰੰਕਾਰ ਲਹਿਣਾ ਦੇਣਾ ਦਏ ਚੁਕਾਈਆ। ਜੁਗ ਚੌਕੜੀ ਵਿਛੜਿਆਂ ਭੁੱਲੇ ਮੂਲ ਨਾ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਅੰਤਮ ਨਾਤਾ ਤੁਟਣਾ ਪੀਰ ਪੈਗ਼ੰਬਰ ਮੁਸਾਇਕ ਮੁੱਲਾਂ ਸ਼ੇਖ਼ਾ, ਸ਼ਰਅ ਜ਼ੰਜੀਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਖੇਲੇ ਖੇਲ ਖ਼ਲਕ ਦਾ ਖ਼ਾਲਕ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਅੰਤਮ ਨਿਰਗੁਣ ਧਾਰ ਬਣ ਕੇ ਸਾਲਸ, ਵੇਖਣਹਾਰਾ ਥਾਉਂ ਥਾਈਂਆ। ਸਦੀ ਚੌਧਵੀਂ ਸਭ ਦੀ ਨਿੰਦਰਾ ਲਾਹੇ ਆਲਸ, ਗਫ਼ਲਤ ਰਹਿਣ ਕੋਇ ਨਾ ਪਾਈਆ। ਸੁਤ ਦੁਲਾਰਾ ਗੁਰਮੁਖ ਵੇਖੇ ਬਾਲਕ, ਚਾਰ ਵਰਨ ਅਠਾਰਾਂ ਬਰਨ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਰੰਗ ਕਹੇ ਮੇਰਾ ਰੰਗ ਅਪਾਰਾ, ਅਪਰੰਪਰ ਆਪ ਰੰਗਾਈਆ। ਮੇਰਾ ਖੇਲ ਜਗਤ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਵੇਖਣ ਨੈਣ ਉਠਾਈਆ। ਕੀ ਖੇਲ ਕਰੇ ਪਰਵਰਦਿਗਾਰਾ, ਈਸਾ ਮੂਸਾ ਮੁਹੰਮਦ ਚਾਰ ਯਾਰ ਧਿਆਨ ਲਗਾਈਆ। ਜਿਸ ਚਾਰੋਂ ਕੁੰਟ ਕੀਤਾ ਧੂੰਆਂਧਾਰਾ, ਉੱਤਰ ਪੂਰਬ ਪੱਛਮ ਦੱਖਣ ਹੋਏ ਨਾ ਕੋਇ ਰੁਸ਼ਨਾਈਆ। ਉਹ ਸਭ ਦਾ ਲਹਿਣਾ ਦੇਣਾ ਪਿਛਲਾ ਕਰਜ਼ ਰਿਹਾ ਉਤਾਰਾ, ਮਕਰੂਜ਼ ਆਪਣਾ ਫ਼ਰਜ਼ ਪੂਰ ਕਰਾਈਆ। ਪਰਗਟ ਹੋ ਕਲ ਕਲਕੀ ਅਵਤਾਰਾ, ਨਿਹਕਲੰਕਾ ਰਾਓ ਰੰਕਾਂ ਇਕੋ ਡੰਕ ਰਿਹਾ ਵਜਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰਾ, ਬੇਅੰਤ ਕਹਿ ਕੇ ਸਾਰੇ ਗਏ ਗਾਈਆ। ਸੋ ਭਗਤ ਸੁਹੇਲਾ ਇਕ ਅਕੇਲਾ ਦੀਨ ਦੁਨੀ ਦੀ ਪਾਵੇ ਸਾਰਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਖੋਜ ਖੁਜਾਈਆ। ਜਿਸ ਦਾ ਖੇਲ ਦਰਗਹ ਸਾਚੀ ਸਚਖੰਡ ਵਸੇ ਧਾਮ ਨਿਆਰਾ, ਨਿਰਾਕਾਰ ਨਿਰੰਕਾਰ ਨਿਰਵੈਰ ਆਪਣੀ ਕਲ ਵਰਤਾਈਆ। ਕਲਜੁਗ ਦਾ ਅੰਤ ਵੇਖੇ ਪਾਰ ਕਿਨਾਰਾ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਸੰਗ ਮੁਹੰਮਦ ਰੋਵੇ ਚਾਰ ਯਾਰਾ, ਸਦੀ ਚੌਧਵੀਂ ਚੌਦਾਂ ਤਬਕ ਰਹੇ ਕੁਰਲਾਈਆ। ਕੀ ਖੇਲ ਕਰੇ ਕੁਦਰਤ ਦਾ ਕਾਦਰ ਪਰਵਰਦਿਗਾਰਾ, ਨੂਰੀ ਅੱਲਾ ਅਲਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਗੜੀ ਕਹੇ ਜਨ ਭਗਤੋ ਸਦੀ ਚੌਧਵੀਂ ਵੇਖੋ ਅੰਤ, ਅੰਤਸ਼ਕਰਨ ਪਰਦਾ ਲੈਣਾ ਚੁਕਾਈਆ। ਕੀ ਖੇਲ ਕਰੇ ਸ੍ਰੀ ਭਗਵੰਤ, ਭਗਵਨ ਆਪਣਾ ਹੁਕਮ ਸੁਣਾਈਆ। ਕਿਸ ਬਿਧ ਲਹਿਣਾ ਦੇਣਾ ਮੁਕੇ ਜੀਵ ਜੰਤ, ਸਾਧ ਸੰਤ ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਨੇ ਇਕੋ ਨਾਮ ਦ੍ਰਿੜਾਉਣਾ ਮੰਤ, ਮੰਤਵ ਦੀਨ ਦੁਨੀ ਹੱਲ ਕਰਾਈਆ। ਜਿਸ ਦੀ ਮਹਿਮਾ ਸਦਾ ਅਗਣਤ, ਪਤਿਪਰਮੇਸ਼ਵਰ ਨੂਰ ਇਲਾਹੀਆ। ਉਹ ਕਲਜੁਗ ਤੋੜਨ ਵਾਲਾ ਗੜ੍ਹ ਹੰਗਤ, ਹਉਮੇ ਡੇਰਾ ਢਾਹੀਆ। ਲੇਖਾ ਮੁਕਾਏ ਪੰਜ ਪੰਕਜ, ਪੰਚ ਭਰਮ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪਗੜੀ ਕਹੇ ਜਨ ਭਗਤੋ ਮੇਰਾ ਲੇਖਾ ਅੰਤ ਅਖ਼ੀਰੀ, ਬਿਨ ਅੱਖਰਾਂ ਦਿਆਂ ਜਣਾਈਆ। ਜਿਸ ਸ਼ਰਅ ਦੀ ਤੋੜਨੀ ਜ਼ੰਜੀਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਗਤ ਜਹਾਨ ਮੇਟਣੀ ਦਿਲਗੀਰੀ, ਦੀਨ ਦੁਨੀ ਦਾ ਪੰਧ ਮੁਕਾਈਆ। ਸੂਫ਼ੀਆਂ ਲੇਖੇ ਲਾਉਣੀ ਫ਼ਕੀਰੀ, ਫ਼ਿਕਰਾ ਇਕੋ ਇਕ ਦ੍ਰਿੜਾਈਆ। ਕਲਜੁਗ ਗਲੀ ਰਹਿਣ ਨਹੀਂ ਦੇਣੀ ਭੀੜੀ, ਸਤਿਜੁਗ ਸਚ ਚੰਦ ਚਮਕਾਈਆ। ਸਾਚੀ ਧਾਰ ਦੀ ਇਕੋ ਚਲਣੀ ਪੀੜ੍ਹੀ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਇਕੋ ਰੰਗ ਰੰਗਾਉਣਾ ਹਸਤ ਕੀੜੀ, ਊਚਾਂ ਨੀਚਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਪਗੜੀ ਕਹੇ ਅਸ਼ਟਭੁਜ ਰਹੀ ਲਲਕਾਰ, ਨੇਤਰ ਨੈਣ ਉਠਾਈਆ। ਹੁੰਦੀ ਸਾਂ ਸਿੰਘ ਅਸਵਾਰ, ਅਸ਼ਟਭੁਜਾਂ ਨਾਲ ਵਡਿਆਈਆ। ਸੁੰਭ ਨਿਸੁੰਭ ਦਿਤੇ ਸੰਘਾਰ, ਦੈਂਤਾ ਡੇਰਾ

❋

❋

ਢਾਹੀਆ। ਚਾਰ ਕੁੰਟ ਫਿਰੀ ਵਿਚ ਸੰਸਾਰ, ਭੱਜੀ ਵਾਹੋ ਦਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁੰਦੀ ਰਹੀ ਨਿਮਸਕਾਰ, ਇਸ਼ਟ ਦੇਵ ਜਗਤ ਮਨਾਈਆ। ਅੰਤ ਖੇਲ ਕੀਤਾ ਆਪ ਨਿਰੰਕਾਰ, ਨਿਰਵੈਰ ਆਪਣੀ ਕਲ ਵਰਤਾਈਆ। ਸ਼ਬਦੀ ਸ਼ਬਦ ਸ਼ਬਦ ਹੋ ਅਸਵਾਰ, ਭੱਜਿਆ ਵਾਹੋ ਦਾਹੀਆ। ਤੇਈ ਅਵਤਾਰ ਲਏ ਉਠਾਲ, ਸੋਇਆ ਰਹਿਣ ਕੋਇ ਨਾ ਪਾਈਆ। ਈਸਾ ਮੂਸਾ ਮੁਹੰਮਦ ਸੁਰਤ ਸੰਭਾਲ, ਸੰਬਲ ਬਹਿ ਕੇ ਕਾਰ ਕਮਾਈਆ। ਗੁਰੂ ਗੁਰਦੇਵ ਦਸ ਉਪਜਾਏ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਸ਼ਾਹ ਪਾਤਸ਼ਾਹ ਬਣ ਸੱਚੀ ਸਰਕਾਰ, ਦੋ ਜਹਾਨਾਂ ਹੁਕਮ ਸੁਣਾਈਆ। ਕਲਜੁਗ ਕੂੜੀ ਕਿਰਿਆ ਕਰੇ ਖੁਆਰ, ਸਤਿਜੁਗ ਸਚ ਚੰਦ ਚਮਕਾਈਆ। ਸਦੀ ਚੌਧਵੀਂ ਮਾਰੇ ਮਾਰ, ਮਿਹਰਵਾਨ ਆਪਣਾ ਹੁਕਮ ਸੁਣਾਈਆ। ਮੁਹੰਮਦ ਲਹਿਣਾ ਦੇਣਾ ਝੋਲੀ ਦੇਵੇ ਡਾਰ, ਲੇਖਾ ਅਵਰ ਰਹੇ ਨਾ ਰਾਈਆ। ਅਮਾਮ ਅਮਾਮਾ ਸ਼ਾਹ ਸੁਲਤਾਨਾ ਕਲ ਕਲਕੀ ਅਵਤਾਰ, ਨਿਹਕਲੰਕਾ ਇਕ ਅਖਵਾਈਆ। ਜਿਸਨੇ ਅਸ਼ਟਭੁਜ ਕਹੇ ਮੈਨੂੰ ਸਿੰਘਾਸਣ ਥੱਲੇ ਦਿਤਾ ਵਾੜ, ਉਤੇ ਆਪਣਾ ਆਸਣ ਲਾਈਆ। ਜਨ ਭਗਤਾਂ ਸੀਸ ਬਖ਼ਸ਼ ਦਸਤਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਖੇਲ ਖਿਲਾਈਆ। ਅਸ਼ਟਭੁਜ ਕਹੇ ਮੇਰੀ ਨਮੋ ਨਮੋ ਧੁਰ ਦੇ ਦੇਵਾ, ਦੇਵ ਆਤਮਾ ਸੀਸ ਨਿਵਾਈਆ। ਮੇਰੀ ਚਾਰ ਜੁਗ ਦੀ ਲੇਖੇ ਲਾਈ ਸੇਵਾ, ਮਹਾਂਸਾਰਥੀ ਤੇਰੀ ਇਕ ਸਰਨਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਅਲਖ ਅਭੇਵਾ, ਅਗੋਚਰ ਤੇਰੀ ਵਡ ਵਡਿਆਈਆ। ਤੂੰ ਵਸਣਹਾਰਾ ਨਿਹਚਲ ਧਾਮ ਨਿਹਕੇਵਾ, ਸਚਖੰਡ ਸਾਚੇ ਸੋਭਾ ਪਾਈਆ। ਤੇਰੀ ਸਿਫ਼ਤ ਕਰੇ ਨਾ ਕੋਇ ਰਸਨਾ ਜਿਹਵਾ, ਬੱਤੀ ਦੰਦ ਨਾ ਕੋਇ ਵਡਿਆਈਆ। ਤੇਰੇ ਨਾਮ ਦਾ ਰਸ ਅਵਤਾਰ ਪੈਗ਼ੰਬਰ ਗੁਰੂਆਂ ਖਾਧਾ ਮੇਵਾ, ਅਨਰਸ ਆਪਣਾ ਦਿਤਾ ਚਖਾਈਆ। ਜਨ ਭਗਤਾਂ ਧੂੜੀ ਕੌਸਤਕ ਮਨੀਆ ਲਾਵੇ ਥੇਵਾ, ਥਾਨ ਥਨੰਤਰ ਤੇਰੀ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਅਸ਼ਟਭੁਜ ਕਹੇ ਮੈਂ ਵੇਖਾਂ ਤੇਰੇ ਨਾਮ ਦਾ ਖੜਗ ਖੰਡਾ, ਤਿੱਖੀ ਧਾਰ ਬੇਪਰਵਾਹੀਆ। ਤੇਰਾ ਹੁਕਮ ਚੰਡ ਪਰਚੰਡਾ, ਦੋ ਜਹਾਨਾਂ ਭੈ ਵਖਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦਾ, ਸੂਰੀਆ ਨਿਉਂ ਨਿਉਂ ਲਾਗੇ ਪਾਈਂਆ। ਕਲਜੁਗ ਪੈਂਡਾ ਰਹਿਣ ਨਹੀਂ ਦੇਣਾ ਲੰਮਾ, ਸਦੀ ਚੌਧਵੀਂ ਡੇਰਾ ਢਾਹੀਆ। ਮੁਹੰਮਦ ਦਾ ਲੇਖੇ ਲਾਉਣਾ ਯਕ ਸ਼ੰਬਾ, ਦਰਗਹ ਸਾਚੀ ਵੇਖ ਵਖਾਈਆ। ਉਮਤ ਉਮਤੀ ਹਾਲ ਹੋਣਾ ਮੰਦਾ, ਸਿਰ ਹੱਥ ਨਾ ਕੋਇ ਟਿਕਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦਾ, ਅਨੰਦ ਵਿਚ ਨਾ ਕੋਇ ਸਮਾਈਆ। ਕਲਜੁਗ ਅੰਤਮ ਵੇਲਾ ਲੰਘਾ, ਪਾਂਧੀ ਆਪਣਾ ਪੰਧ ਮੁਕਾਈਆ। ਭੁਲੇਖੇ ਵਿਚ ਰਹੇ ਕੋਈ ਨਾ ਬੰਦਾ, ਬੰਦਗੀ ਵਾਲੇ ਦੇਣੇ ਸਮਝਾਈਆ। ਜਿਸ ਝਗੜਾ ਮੇਟਣਾ ਜੇਰਜ ਅੰਡਾ, ਉਤਭੁਜ ਸੇਤਜ ਕਰੇ ਸਫ਼ਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸ਼ਬਦੀ ਧਾਰ ਵਖਾਏ ਸੱਤ ਰੰਗ ਦਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਜਨ ਭਗਤਾਂ ਦਾ ਭਗਤੀ ਧਾਰ ਖਾ ਕੇ ਗੰਢਾ, ਗੰਢ ਜਨਮ ਜਨਮ ਦੀ ਦਏ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਸੁਣਾ ਕੇ ਛੰਦਾ, ਬੰਧਨ ਦੀਨ ਦੁਨੀ ਕਟਾਈਆ।

❋

❋

੭ ਫੱਗਣ ਸ਼ਹਿਨਸ਼ਾਹੀ ਸੰਮਤ ੭ ਰਤਨ ਸਿੰਘ ਦੇ ਗ੍ਰਹਿ ਪੱਚੀ ਬੀ ਬੀ ਜ਼ਿਲਾ ਗੰਗਾ ਨਗਰ

ਕਲਜੁਗ ਕਹੇ ਪਰਮ ਪੁਰਖ ਮੇਰੀ ਅਰਦਾਸ, ਸਚਖੰਡ ਨਿਵਾਸੀ ਦਰ ਤੇਰੇ ਸੀਸ ਨਿਵਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਤਿ ਵਸਤ ਮੈਂ ਰਹਿਣ ਨਾ ਦੇਵਾਂ ਕਿਸੇ ਪਾਸ, ਸਚ ਧਰਮ ਵਿਚ ਨਾ ਕੋਇ ਸਮਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਅਵਤਾਰ ਪੈਗ਼ੰਬਰ ਗੁਰੂ ਗੁਰ ਗਏ ਆਖ, ਅੱਖਰਾਂ ਨਾਲ ਢੋਲੇ ਸੋਹਲੇ ਤੇਰੇ ਗੀਤ ਸੁਣਾਈਆ। ਸੋ ਸਮਾਂ ਸੁਹੰਜਣਾ ਤਕਾਂ ਅੰਧੇਰੀ ਰਾਤ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਾਚਾ ਚੰਦ ਨਾ ਕੋਇ ਚਮਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਪਰਮ ਪੁਰਖ ਤੇਰੀ ਗਾਏ ਕੋਈ ਨਾ ਗਾਥ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪਤਿਪਰਮੇਸ਼ਵਰ ਦੇ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਮੈਂ ਭੱਜਾਂ ਨੱਠਾਂ ਵਿਚ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪਣਾ ਪੰਧ ਮੁਕਾਈਆ। ਮੇਰਾ ਦਿਲ ਕਰਦਾ ਕਿਸੇ ਸਾਧ ਸੰਤ ਦਾ ਅੰਦਰੋਂ ਖੁਲ੍ਹਣ ਨਾ ਦੇਵਾਂ ਤਾਕ, ਬਜਰ ਕਪਾਟੀ ਪੜਦਾ ਨਾ ਕੋਇ ਖੁਲ੍ਹਾਈਆ। ਦੀਨ ਦੁਨੀ ਦੇ ਸਿਰ ਵਿਚ ਪਾਵਾਂ ਖ਼ਾਕ, ਖ਼ਾਲਕ ਖ਼ਲਕ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਰੂਹ ਬੁਤ ਰਹਿਣ ਨਾ ਦੇਵਾਂ ਪਾਕ, ਪੁਨੀਤ ਪਤਿਤ ਕਰਾਂ ਲੋਕਾਈਆ। ਨਾਮ ਭੰਡਾਰਾ ਵਿਕੇ ਕਿਸੇ ਨਾ ਹਾਟ, ਵਸਤ ਸਚ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸੁਣ ਕਲਜੁਗ ਕਲਕਾਤੀ, ਕਲ ਕਲਕੀ ਵੇਖ ਵਖਾਈਆ। ਜਿਸ ਜੀਵਣ ਜ਼ਿੰਦਗੀ ਦੀਨ ਦੁਨੀ ਬਦਲਣੀ ਹਯਾਤੀ, ਚਾਰੇ ਖਾਣੀ ਫੋਲ ਫੁਲਾਈਆ। ਪੈਗ਼ੰਬਰਾਂ ਨਬੀਆਂ ਸੁਣੇ ਬਾਤੀ, ਬਾਤਨ ਪੜਦਾ ਆਪ ਉਠਾਈਆ। ਉਹ ਤਕ ਗੋਬਿੰਦ ਵਾਲੀ ਪਾਤੀ, ਜੋ ਮਾਛੂਵਾੜੇ ਬਿਨ ਅੱਖਰਾਂ ਦਿਤੀ ਲਿਖਾਈਆ। ਤੇਰਾ ਸਵਾਂਗ ਕੂੜੀ ਕਿਰਿਆ ਬਾਜ਼ੀਗਰ ਨਾਟੀ, ਨਟੂਆ ਆਪਣੀ ਕਾਰ ਭੁਗਤਾਈਆ। ਉਹ ਤਕ ਸਦੀ ਚੌਧਵੀਂ ਅੰਤਮ ਵਾਟੀ, ਪੈਂਡਾ ਪੰਧ ਰਿਹਾ ਨਾ ਰਾਈਆ। ਤੇਰਾ ਲੇਖਾ ਰਹੇ ਨਾ ਜ਼ਾਤ ਅਜ਼ਾਤੀ, ਕੂੜ ਕਿਰਿਆ ਕਰਮ ਕਾਂਡ ਚਲੇ ਨਾ ਕੋਇ ਚਤੁਰਾਈਆ। ਇਕੋ ਤਕ ਨਿਰਗੁਣ ਜੋਤ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ, ਦੂਲ੍ਹਾ ਇਕੋ ਨਜ਼ਰੀ ਆਈਆ। ਮੈਂ ਨੌਂ ਖੰਡਾਂ ਦਿਆਂ ਹੁਲਾਰਾ, ਸਮੁੰਦ ਸਾਗਰਾਂ ਦਿਆਂ ਹਿਲਾਈਆ। ਤੇਰਾ ਨੂਰ ਨਜ਼ਰ ਆਏ ਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਮੁਖ ਛੁਪਾਈਆ। ਧੁਰ ਦੇ ਸ਼ਬਦ ਦੀ ਸੁਣੇ ਨਾ ਕੋਇ ਧੁਨਕਾਰਾ, ਅਨਹਦ ਨਾਦ ਨਾਦ ਨਾ ਕੋਇ ਸ਼ਨਵਾਈਆ। ਦੀਆ ਬਾਤੀ ਜੋਤੀ ਜੋਤ ਨਾ ਕੋਇ ਉਜਿਆਰਾ, ਸਾਢੇ ਤਿੰਨ ਹੱਥ ਸਰੀਰ ਨਾ ਕੋਇ ਰੁਸ਼ਨਾਈਆ। ਆਤਮ ਰਸ ਨਿਜਰ ਝਿਰਨਾ ਬੂੰਦ ਸਵਾਂਤੀ ਮਿਲੇ ਨਾ ਠੰਡਾ ਠਾਰਾ, ਅਗਨੀ ਤਤ ਨਾ ਕੋਇ ਬੁਝਾਈਆ। ਦਰਗਹ ਸਾਚੀ ਸਚ ਘਰ ਮਿਲੇ ਨਾ ਕਿਸੇ ਦਵਾਰਾ, ਦੂਰ ਦੁਰਾਡੇ ਸਾਰੇ ਰੋਵਣ ਮਾਰਨ ਧਾਹੀਆ। ਮੇਰੀ ਨਮੋ ਨਮੋ ਸਤਿਗੁਰ ਗੁਰਦੇਵ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦੇ ਵਿਚ ਸੀਸ ਨਿਵਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੇ ਹੱਥ ਵਡਿਆਈਆ। ਚਾਰੋਂ ਕੁੰਟ ਵੇਖ ਧੂੰਆਂਧਾਰਾ, ਧਰਨੀ ਧਰਤ ਧਵਲ ਧੌਲ ਰਹੀ ਕੁਰਲਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਲੱਗਾ ਅਖਾੜਾ, ਸ਼ਰਅ

❋

❋

ਸ਼ਰੀਅਤ ਖੜਗ ਖੰਡਾ ਰਹੀ ਖੜਕਾਈਆ। ਪੂਰਬ ਲੇਖਾ ਪਾਰਬ੍ਰਹਮ ਤੇਰਾ ਨਾ ਕਿਸੇ ਵਿਚਾਰਾ, ਵਿਚਰ ਕੇ ਸਕੇ ਨਾ ਕੋਇ ਸਮਝਾਈਆ। ਤੂੰ ਕਲਜੁਗ ਕਲ ਕਲਕੀ ਚਵ੍ਹੀਆਂ ਅਵਤਾਰਾ, ਅਵਤਰ ਆਪਣਾ ਭੇਵ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਸੁਣ ਕਲਜੁਗ ਨੌਜਵਾਨ, ਨਵ ਜੋਬਨ ਤੇਰੀ ਵਡਿਆਈਆ। ਜਗਤ ਦੀਨ ਦੁਨੀ ਕਰ ਧਿਆਨ, ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਚਾਰ ਜੁਗ ਦੇ ਸ਼ਾਸਤਰ ਦੇਵਣ ਕੀ ਗਿਆਨ, ਅੱਖਰਾਂ ਵਾਲੀ ਅੱਖਰਾਂ ਨਾਲ ਪੜ੍ਹਾਈਆ। ਆਤਮ ਬ੍ਰਹਮ ਸਕੇ ਨਾ ਕੋਇ ਪਹਿਚਾਨ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਹੋਏ ਅਣਜਾਣ, ਬੁਧ ਬਿਬੇਕ ਨਾ ਕੋਇ ਕਰਾਈਆ। ਸਭ ਦੇ ਹੁੰਦਿਆਂ ਤੂੰ ਹੁਣ ਪਰਧਾਨ, ਚਾਰ ਕੁੰਟ ਭੱਜਿਆ ਵਾਹੋ ਦਾਹੀਆ। ਤੇਰੇ ਨਾਲ ਜਗਤ ਸ਼ਰਅ ਸ਼ੈਤਾਨ, ਛੁਰੀ ਸ਼ਰੀਅਤ ਵਾਲੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਇਕੋ ਸੁਤ ਬਾਲ, ਨਿਧਾਨਾ ਨਜ਼ਰੀ ਆਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਤੇਰੇ ਹੱਥ ਵਡਿਆਈਆ। ਮੇਰਾ ਲੇਖਾ ਜਗਤ ਨਾਲ ਕਾਇਆ ਬੁਤ, ਬੁਤਖ਼ਾਨਿਆਂ ਵੇਖਾਂ ਥਾਉਂ ਥਾਈਂਆ। ਸੁਹੰਜਣੀ ਹੋਣ ਨਾ ਦੇਵਾਂ ਰੁਤ, ਰੁਤੜੀ ਤੇਰੇ ਨਾਲ ਨਾ ਕੋਇ ਮਹਿਕਾਈਆ। ਪੰਚ ਵਿਕਾਰ ਭਰਿਆ ਕੁੱਟ ਕੁੱਟ, ਗ੍ਰਹਿ ਗ੍ਰਹਿ ਦਿਤਾ ਟਿਕਾਈਆ। ਸੁਰਤੀ ਸ਼ਬਦ ਨਾਲੋਂ ਸਭ ਦੀ ਗਈ ਛੁਟ, ਛੁਟਕੀ ਲਿਵ ਨਾ ਕੋਇ ਲਗਾਈਆ। ਆਤਮ ਪਰਮਾਤਮ ਧਾਰ ਗਈ ਟੁੱਟ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਚਾਰ ਕੁੰਟ ਪਾਈ ਲੁੱਟ, ਲੁਟੇਰਾ ਬਣ ਕੇ ਭੱਜਾਂ ਵਾਹੋ ਦਾਹੀਆ। ਦੀਨ ਦੁਨੀ ਦੇ ਭਾਗ ਗਏ ਨਿਖੁਟ, ਪਰਮ ਪੁਰਖ ਤੇਰਾ ਮੇਲ ਨਾ ਕੋਇ ਮਿਲਾਈਆ। ਮੇਰੇ ਦੀਨ ਦਿਆਲੇ ਪੁਰਖ ਅਕਾਲੇ ਮੈਨੂੰ ਗੋਦੀ ਵਿਚ ਚੁੱਕ, ਸਿਰ ਮੇਰੇ ਹੱਥ ਰਖਾਈਆ। ਮੈਂ ਪੜਦਾ ਓਹਲਾ ਰਹਿਣ ਨਹੀਂ ਦਿਤਾ ਲੁਕ, ਕੂਕ ਕੂਕ ਰਿਹਾ ਜਣਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਹਿਰਦਿਉਂ ਤੈਨੂੰ ਕੋਈ ਨਾ ਜਾਵੇ ਝੁਕ, ਭਗਤ ਭਗਵਾਨ ਤੇਰਾ ਸੰਗ ਨਾ ਕੋਇ ਨਿਭਾਈਆ। ਆਤਮ ਪਰਮਾਤਮ ਪੜ੍ਹੇ ਕੋਈ ਨਾ ਤੁਕ, ਤੁਖ਼ਮ ਤਾਸੀਰ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਵੇਖ ਅੰਧੇਰਾ ਅੰਧ, ਚੰਦ ਚਾਂਦਨਾ ਨਜ਼ਰ ਕੋਇ ਨਾ ਆਈਆ। ਤੇਰਾ ਅੰਤਮ ਮੁਕਣਾ ਪੰਧ, ਪਾਂਧੀ ਹੋ ਕੇ ਭੱਜਣਾ ਵਾਹੋ ਦਾਹੀਆ। ਨਿਸ਼ਾਨ ਰਹਿਣਾ ਨਹੀਂ ਤਾਰਾ ਚੰਦ, ਮੁਹੰਮਦ ਰੋਵੇ ਮਾਰੇ ਧਾਹੀਆ। ਝਗੜਾ ਪੈਣਾ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਫਿਰਨੀ ਦਰੋਹੀ ਵਿਚ ਵਰਭੰਡ, ਬ੍ਰਹਿਮੰਡ ਹੋਏ ਨਾ ਕੋਇ ਸਹਾਈਆ। ਪੈਗ਼ੰਬਰਾਂ ਗੁਰੂਆਂ ਅਵਤਾਰਾਂ ਦਿਤੀ ਕੰਡ, ਕਰਵਟ ਸਕੇ ਨਾ ਕੋਇ ਬਦਲਾਈਆ। ਨੌਂ ਖੰਡ ਪ੍ਰਿਥਮੀ ਪਾਵੇ ਕੋਈ ਨਾ ਠੰਡ, ਅਗਨੀ ਤਤ ਨਾ ਕੋਇ ਬੁਝਾਈਆ। ਸਦੀ ਚੌਧਵੀਂ ਰਹੀ ਲੰਘ, ਹੁਕਮ ਵਰਤੇ ਬੇਪਰਵਾਹੀਆ। ਪਰਗਟ ਹੋ ਸੂਰਾ ਸਰਬੰਗ, ਧੁਰ ਫ਼ਰਮਾਨਾ ਇਕ ਸੁਣਾਈਆ। ਮੈਂ ਹੱਸ ਕੇ ਕਿਹਾ ਅਗਲੇ ਸੰਮਤ ਵਿਚ ਨੌਵਾਂ ਦੇਸਾਂ ਵਿਚ ਜ਼ਰੂਰ ਹੋਵੇਗਾ ਜੰਗ, ਨਾ ਕੋਈ ਮੇਟੇ ਮੇਟ ਮਿਟਾਈਆ। ਇਹ ਪਰਮ ਪੁਰਖ ਦੀ ਵੰਡ, ਵੰਡਣਹਾਰਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

❋

❋

ਸਚ ਦਾ ਭੇਵ ਆਪ ਚੁਕਾਈਆ। ਕਲਜੁਗ ਕਹੇ ਪ੍ਰਭੂ ਮੈਂ ਕੂਕ ਕੂਕ ਕੇ ਪਾਵਾਂ ਰੌਲਾ, ਹੁਕਮ ਤੇਰਾ ਇਕ ਸੁਣਾਈਆ। ਤੂੰ ਮਾਲਕ ਖ਼ਾਲਕ ਧੁਰ ਦਾ ਮੌਲਾ, ਮੁੱਲਾਂ ਸ਼ੇਖ਼ ਮੁਲਾਣੇ ਸਾਰੇ ਰੋਵਣ ਮਾਰਨ ਧਾਹੀਆ। ਸਦੀ ਚੌਧਵੀਂ ਤੇਰਾ ਪੂਰਾ ਹੋਣਾ ਕੌਲਾ, ਇਕਰਾਰ ਤੇਰਾ ਮੁਹੰਮਦ ਨਾਲ ਦਏ ਗਵਾਹੀਆ। ਝਗੜਾ ਪੈਣਾ ਉਤੇ ਧੌਲਾ, ਧਰਨੀ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਕਲਜੁਗ ਕਹੇ ਮੈਂ ਪ੍ਰਭੂ ਤੇਰਾ ਖ਼ਾਦਮ, ਖ਼ਿਦਮਤਗਾਰ ਇਕ ਅਖਵਾਈਆ। ਮੈਂ ਖੂੰਖਾਰ ਬਣਾਂ ਆਦਮ, ਅਦਲ ਇਨਸਾਫ਼ ਤੇਰੇ ਹੱਥ ਫੜਾਈਆ। ਕੀ ਹੋਇਆ ਜੇ ਕ੍ਰਿਸ਼ਨ ਖੇਲ ਕੀਤਾ ਬਣ ਕੇ ਯਾਦਵ, ਅਠਾਰਾਂ ਕਸ਼ੂਣੀਆਂ ਰੰਗ ਰੰਗਾਈਆ। ਮੈਂ ਜਗਤ ਜਹਾਨ ਕਰਨਾ ਤਸਾਦਮ, ਤਥਾ ਤੇਰਾ ਹੁਕਮ ਇਕ ਵਰਤਾਈਆ। ਜਿਸ ਦਾ ਹੱਲ ਹੋਵੇ ਨਾ ਕੋਲੋਂ ਕਿਸੇ ਸਾਧਨ, ਸਦੀ ਚੌਧਵੀਂ ਨਾਲ ਮਿਲਾਈਆ। ਜਿਸ ਪਰਵਰਦਿਗਾਰ ਨੂੰ ਉਮਤ ਉਮਤੀ ਸਾਰੇ ਅਰਾਧਣ, ਕਲਮੇ ਚਾਰ ਕੁੰਟ ਸੁਣਾਈਆ। ਉਹ ਨੂਰ ਨੁਰਾਨਾ ਖੇਲ ਕਰੇ ਬਾਤਨ, ਜ਼ਾਹਰ ਜ਼ਹੂਰ ਆਪਣੀ ਕਲ ਪਰਗਟਾਈਆ। ਸ਼ਮਾ ਨੂਰ ਦਿਸੇ ਕਿਸੇ ਨਾ ਰਾਤਨ, ਨੂਰੀ ਚੰਦ ਨਾ ਕੋਇ ਚਮਕਾਈਆ। ਧੂੰਆਂਧਾਰ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰ ਪੜਦਾ ਨਾ ਕੋਇ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰਾ ਭਵਿਖਤ ਸਾਰੇ ਵਾਚਣ, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਧੁਰ ਦਾ ਸ਼ਬਦ ਕਹੇ ਸੁਣ ਕੇ ਹੁਕਮ ਅਗੰਮ, ਕਲ ਕਲੂਆ ਇਕ ਜਣਾਈਆ। ਕਰੇ ਖੇਲ ਸ੍ਰੀ ਭਗਵਨ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਹੁਕਮ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਮੰਨ, ਕਰੋੜ ਤੇਤੀਸਾ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਧੰਨ ਧੰਨ, ਧੰਨ ਤੇਰੀ ਬੇਪਰਵਾਹੀਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਨ, ਚੌਦਾਂ ਤਬਕ ਰੋਵਣ ਮਾਰਨ ਧਾਹੀਆ। ਚੌਦਾਂ ਲੋਕ ਸੰਦੇਸ਼ਾ ਸੁਣਨ ਬਿਨਾ ਕੰਨ, ਬਿਨ ਸਰਵਣ ਬੈਠੇ ਰਾਹ ਤਕਾਈਆ। ਜਿਸ ਨੇ ਜੋ ਘੜਿਆ ਸੋ ਦੇਣਾ ਭੰਨ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਅੰਤ ਅਖ਼ੀਰ ਬੇਨਜ਼ੀਰ ਦਾ ਕਹਿਣਾ ਸਭ ਨੇ ਲੈਣਾ ਮੰਨ, ਮਾਨਵ ਮਾਨਸ ਮਾਨੁਖ ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਸਭ ਨੂੰ ਦੇਣਾ ਡੰਨ, ਡੌਰੂ ਡੰਕਾ ਇਕੋ ਨਾਮ ਸੁਣਾਈਆ। ਜਿਸ ਨੇ ਭੇਵ ਖੁਲ੍ਹਾਉਣਾ ਹੰ ਬ੍ਰਹਮ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਰੰਗਾਈਆ। ਸੰਤ ਸੁਹੇਲੇ ਪਰਗਟ ਕਰੇ ਧੁਰ ਦੇ ਜਨ, ਆਪ ਬਣੇ ਜਣੇਂਦੀ ਮਾਈਆ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਸਿਰ ਸਿਰ ਆਪਣਾ ਹੱਥ ਰਖਾਈਆ। ਭਾਗ ਲਗਾਏ ਕਾਇਆ ਮਾਟੀ ਤਨ, ਤਤਵ ਤਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਕਲਜੁਗ ਕੀ ਰਿਹਾ ਬਕ, ਬਿਨਾ ਮੁਖ ਰਿਹਾ ਸੁਣਾਈਆ। ਹਕੀਕਤ ਵੇਖ ਹੱਕ, ਹਕੂਕ ਫੋਲ ਫੁਲਾਈਆ। ਸਾਹਿਬ ਵੱਲ ਤਕ, ਜੋ ਮਾਲਕ ਨੂਰ ਇਲਾਹੀਆ। ਜਿਸ ਦਾ ਇਕੋ ਹੁਕਮ ਯੱਕ, ਯਦੀ ਰਿਹਾ ਸੁਣਾਈਆ। ਜਿਸ ਦਾ ਆਦਿ ਜੁਗਾਦਿ ਚਲੇ ਰਥ, ਰਥਵਾਹੀ ਦੋ ਜਹਾਨ ਅਖਵਾਈਆ। ਸੋ ਸਗਲ ਸ੍ਰਿਸ਼ਟੀ ਦੇਵੇ ਮਥ, ਨਾਮ ਮਧਾਣਾ ਹੱਥ ਰਖਾਈਆ। ਕੂੜ ਕੁੜਿਆਰਿਆਂ ਪਾਵੇ ਨੱਥ, ਸ਼ਬਦ ਡੋਰੀ ਤੰਦ ਬੰਧਾਈਆ। ਤੇਰੇ ਖ਼ਾਲੀ ਹੱਥ, ਵਸਤ ਮਿਲੇ ਕੋਇ ਨਾ ਥਾਈਂਆ। ਓਹ ਪ੍ਰਭੂ ਸਰਬ ਕਲਾ ਸਮਰਥ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦੀ ਸਰਨ

❋

❋

ਸਰਨਾਈ ਸਾਰੇ ਰਹੇ ਢੱਠ, ਸਿਰ ਸਕੇ ਨਾ ਕੋਇ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਕਰ ਇਕੱਠ, ਨਾਮ ਸੰਦੇਸ਼ਾ ਰਿਹਾ ਜਣਾਈਆ। ਮਾਤਲੋਕ ਧਰਨੀ ਉਤੇ ਵੇਖੋ ਝਟ, ਝਟਕੇ ਹਲਾਲੀ ਵਾਲੇ ਫੋਲ ਫੁਲਾਈਆ। ਕਿਸ ਦੇ ਅੰਦਰ ਨਾਮ ਨਿਧਾਨਾ ਵੱਜੇ ਸੱਟ, ਸੋਈ ਸੁਰਤ ਰਿਹਾ ਉਠਾਈਆ। ਕਲਜੁਗ ਤੇਰਾ ਕੰਢਾ ਘਾਟ ਅਖ਼ੀਰੀ ਤਟ, ਕਿਨਾਰਾ ਇਕੋ ਨਜ਼ਰੀ ਆਈਆ। ਸਭ ਦਾ ਖੇੜਾ ਹੋਣਾ ਭੱਠ, ਭਠਿਆਲਾ ਹੋ ਕੇ ਅਗਨੀ ਦੇਣੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਂ ਦੱਸਾਂ ਤੇਈ ਅਵਤਾਰਾ, ਖ਼ੁਸ਼ੀਆਂ ਨਾਲ ਜਣਾਈਆ। ਪੈਗ਼ੰਬਰਾਂ ਸੁਣਾਵਾਂ ਨਾਅਰਾ, ਭੇਵ ਅਭੇਦ ਖੁਲ੍ਹਾਈਆ। ਗੁਰੂਆਂ ਜਣਾਵਾਂ ਜੈਕਾਰਾ, ਡੰਕਾ ਬੇਪਰਵਾਹੀਆ। ਕੀ ਵਰਤੇ ਖੇਲ ਵਿਚ ਸੰਸਾਰਾ, ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਈਆ। ਚਾਰੋਂ ਕੁੰਟ ਧੂੰਆਂਧਾਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਪਰਗਟ ਹੋਵੇ ਇਕ ਅਵਤਾਰਾ, ਕਲ ਕਲਕੀ ਅਗੰਮ ਅਥਾਹੀਆ। ਜਿਸ ਦੀ ਪਾਵੇ ਕੋਇ ਨਾ ਸਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਤ ਕਹਿਣ ਕੋਇ ਨਾ ਪਾਈਆ। ਸੋ ਲਹਿਣਾ ਦੇਣਾ ਕਲਜੁਗ ਉਤਾਰੇ ਸਾਰਾ, ਪੂਰਬ ਲੇਖਾ ਵੇਖ ਵਖਾਈਆ। ਸਤਿਜੁਗ ਧਰਨੀ ਧਰਤ ਧਵਲ ਧੌਲ ਉਤੇ ਪਰਗਟ ਕਰੇ ਆਪ ਦੋਬਾਰਾ, ਦੋਹਰੀ ਆਪਣੀ ਕਲ ਵਰਤਾਈਆ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਇਕੋ ਹੁਕਮ ਦੇਵੇ ਸਮਝਾਈਆ। ਪਾਰਬ੍ਰਹਮ ਪ੍ਰਭ ਕਰਨੀ ਕਰਤਾ ਕਰਨੇਹਾਰਾ, ਕਰਤਾ ਪੁਰਖ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਮਰਦ ਮਰਦਾਨਾ ਨੌਜਵਾਨਾ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਹੁਕਮ ਇਕ ਵਰਤਾਈਆ।

੮ ਫੱਗਣ ਸ਼ਹਿਨਸ਼ਾਹੀ ਸੰਮਤ ੭ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਸ਼ਬਦ ਕਹੇ ਮੈਂ ਧਰਮ ਧਾਰ ਦਾ ਤਕਾਂ ਗੋਲਾ, ਗੋਲਕ ਤਨ ਵਜੂਦ ਕਲਜੁਗ ਜੀਵਾਂ ਵੇਖ ਵਖਾਈਆ। ਕਿਸ ਦੇ ਅੰਦਰ ਆਤਮ ਪਰਮਾਤਮ ਪਰਮਾਤਮ ਆਤਮ ਸਾਚਾ ਬੋਲਾ, ਅਨਬੋਲਤ ਕਿਸ ਉਪਰ ਦਇਆ ਕਮਾਈਆ। ਕਵਣ ਗੁਰਮੁਖ ਜਿਸ ਨੇ ਅੰਤਰ ਨਿਰੰਤਰ ਆਪਣਾ ਪੜਦਾ ਖੋਲ੍ਹਾ, ਖ਼ਾਲਕ ਮਾਲਕ ਪ੍ਰਿਤਪਾਲਕ ਵੇਖੇ ਚਾਈਂ ਚਾਈਂਆ। ਕਵਣ ਕਾਇਆ ਮਾਟੀ ਤਨ ਪਾਏ ਰੌਲਾ, ਮਨ ਮਨਸਾ ਨਾਲ ਮਿਲਾਈਆ। ਜਾਂ ਨਿਗਾਹ ਮਾਰੀ ਸਭ ਦਾ ਮਿਟਣਾ ਸਦੀ ਚੌਧਵੀਂ ਕੌਲ ਇਕਰਾਰ ਕੌਲਾ, ਵਾਅਦਾ ਪੂਰਬ ਵੇਖ ਵਖਾਈਆ। ਚਾਰ ਕੁੰਟ ਲੇਖ ਮੁਕਾਉਣਾ ਧਰਨੀ ਧੌਲਾ, ਧਵਲ ਪੜਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਣਾ ਹੁਕਮ ਹਜ਼ੂਰੀ, ਹਜ਼ਰਤਾਂ ਤੋਂ ਬਾਹਰ ਜਣਾਈਆ। ਲੇਖਾ ਰਹਿਣ ਨਹੀਂ ਦੇਣਾ ਬਾਕੀ ਕੋਹਤੂਰੀ, ਤੁਰੀਆ ਤੋਂ ਬਾਹਰ ਦੇਣਾ ਜਣਾਈਆ। ਜਨ ਭਗਤਾਂ ਪੰਧ ਮੁਕਾਉਣਾ ਨੇੜ ਦੂਰੀ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਨਮ ਕਰਮ ਦੀ ਸਭ ਦੀ ਲੇਖੇ ਪਾਉਣੀ ਮਜ਼ਦੂਰੀ, ਜੋ ਅੰਤਰ ਨਿਰੰਤਰ ਪ੍ਰਭ ਦੀ ਸੇਵ ਕਮਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਭ ਦੀ ਕਰਨੀ ਮਸ਼ਹੂਰੀ, ਮਸ਼ਰਕ ਮਗ਼ਰਬ ਵੱਜੇ ਵਧਾਈਆ। ਖੇਲ

❋

❋

ਖੇਲਣਾ ਲੋਕਮਾਤ ਜ਼ਰੂਰੀ, ਜ਼ਰੂਰਤ ਧੁਰ ਦੀ ਪੂਰ ਕਰਾਈਆ। ਇਕੋ ਪ੍ਰਕਾਸ਼ ਬਖ਼ਸ਼ਣਾ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਕਰਨਾ ਵਕਤ ਸੁਹਾਵਾ, ਜਨ ਭਗਤ ਦਿਆਂ ਵਡਿਆਈਆ। ਕਲਜੁਗ ਕੂੜੀ ਕਿਰਿਆ ਰਹਿਣ ਨਹੀਂ ਦੇਣਾ ਦਾਵਾ, ਦਾਵੇਦਾਰ ਨਾ ਕੋਇ ਅਖਵਾਈਆ। ਚਾਰ ਜੁਗ ਦਾ ਪਿਛਲਾ ਪੂਰਾ ਕਰਨਾ ਨਾਵਾਂ, ਲਹਿਣਾ ਦੇਣਾ ਸਭ ਦੀ ਝੋਲੀ ਦੇਣਾ ਟਿਕਾਈਆ। ਸਦੀ ਚੌਧਵੀਂ ਕਲਜੁਗ ਰਲਾਉਣਾ ਨਾਲ ਭਰਾਵਾਂ, ਸਤਿਜੁਗ ਤ੍ਰੇਤਾ ਦੁਆਪਰ ਬੈਠੇ ਰਾਹ ਤਕਾਈਆ। ਕੂੜੀ ਕਿਰਿਆ ਗਲ ਫਾਸ ਨਾ ਰਹੇ ਗਲਾਵਾਂ, ਡੋਰੀ ਤੰਦ ਦੇਣਾ ਕਟਾਈਆ। ਸਤਿ ਧਰਮ ਦੀ ਸਾਚੀ ਖੇਲ ਖਿਲਾਵਾਂ, ਖ਼ਾਲਕ ਖ਼ਲਕ ਨਾਲ ਮਿਲਾਈਆ। ਭਾਗ ਲਗਾਵਾਂ ਗੁਰਮੁਖਾਂ ਤਨ ਗਰਾਵਾਂ, ਗ੍ਰਹਿ ਗ੍ਰਹਿ ਅੰਤਰ ਵੇਖ ਵਖਾਈਆ। ਪਿਆਰ ਮੁਹੱਬਤ ਨਾਲ ਪਰਚਾਵਾਂ, ਪਰਚਾਨੀ ਦਾ ਡੇਰਾ ਢਾਹੀਆ। ਧੁਰ ਦਾ ਢੋਲਾ ਇਕ ਸੁਣਾਵਾਂ, ਆਤਮ ਪਰਮਾਤਮ ਰਾਗ ਅਲਾਈਆ। ਪਿਆਰ ਬਖ਼ਸ਼ਾਂ ਵੱਧ ਮਾਵਾਂ, ਪਿਤਾ ਪੂਤ ਗੋਦ ਸੁਹਾਈਆ। ਕੂੜੀ ਕਿਰਿਆ ਨਾਤਾ ਤੋੜਾਂ ਕਾਵਾਂ, ਹੰਸਾਂ ਮਾਣਕ ਮੋਤੀ ਚੋਗ ਚੁਗਾਈਆ। ਚਾਰੋਂ ਕੁੰਟ ਕਰਾਵਾਂ ਵਾਹਵਾ, ਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਦੇਵਾਂ ਦਾਤ, ਧਰਮ ਦੀ ਧਾਰ ਇਕ ਵਰਤਾਈਆ। ਅਗੰਮ ਅਥਾਹ ਬਖ਼ਸ਼ ਕੇ ਦਾਤ, ਦਇਆਵਾਨ ਨਾਲ ਮਿਲਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਨੌਂ ਖੰਡ ਪ੍ਰਿਥਮੀ ਬਣਾ ਕੇ ਇਕ ਜਮਾਤ, ਏਕਾ ਰੰਗ ਦਿਆਂ ਰੰਗਾਈਆ। ਧੁਰ ਦੀ ਵਸਤ ਕਰ ਇਨਾਇਤ, ਖ਼ਾਲੀ ਝੋਲੀ ਮਾਤ ਭਰਾਈਆ। ਇਕ ਦੇ ਸਭ ਨੇ ਹੋਣਾ ਮਤਾਹਿਤ, ਦੂਜਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਕਰਕੇ ਆਵਾਂ ਹਦਾਇਤ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਕਰਾਂ ਤਾਮੀਰੀ, ਲੋਕਮਾਤ ਮਾਤ ਵਡਿਆਈਆ। ਖੇਲ ਕਰਾਂ ਬੇਨਜ਼ੀਰੀ, ਜਗਤ ਨੇਤਰ ਸਮਝ ਕਿਸੇ ਨਾ ਆਈਆ। ਸ਼ਰਅ ਦੀ ਤੋੜ ਜ਼ੰਜੀਰੀ, ਸ਼ਰੀਅਤ ਇਕੋ ਇਕ ਸਮਝਾਈਆ। ਰੰਗ ਰੰਗਾ ਕੇ ਹਸਤ ਕੀੜੀ, ਕੀਟਾਂ ਦੇਵਾਂ ਮਾਣ ਵਡਿਆਈਆ। ਰਹਿਣ ਦੇਣੀ ਨਹੀਂ ਕਿਸੇ ਦੀ ਪੀਰੀ, ਪੀਰ ਫ਼ਕੀਰਾਂ ਕਰਾਂ ਸਫ਼ਾਈਆ। ਧੁਰ ਦਾ ਖੇਲ ਵਰਤੇ ਤਕਦੀਰੀ, ਤਦਬੀਰ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਕਰਾਂ ਜ਼ਾਹਰ, ਜ਼ਾਹਰ ਜ਼ਹੂਰ ਨੂਰ ਚਮਕਾਈਆ। ਖੇਲ ਕਰਾਂ ਭਾਰਤ ਵਿਚੋਂ ਬਾਹਰ, ਬੈਰੂਨੀ ਪੜਦਾ ਆਪ ਚੁਕਾਈਆ। ਬਹੱਤਰ ਜ਼ਬਾਨਾਂ ਦਾ ਬਣਕੇ ਸ਼ਾਇਰ, ਸ਼ਰਅ ਤੋਂ ਪਰੇ ਹੁਕਮ ਸੁਣਾਈਆ। ਜਿਸ ਨੂੰ ਸਮਝੇ ਕੋਈ ਨਾ ਐਰ ਗ਼ੈਰ, ਮੁਹੰਮਦ ਈਸਾ ਮੂਸਾ ਧਿਆਨ ਲਗਾਈਆ। ਕਲਜੁਗ ਕੂੜ ਦੀ ਵੇਖਣੀ ਦੁਪਿਹਰ, ਘੜੀ ਪਲ ਖੋਜ ਖੁਜਾਈਆ। ਜਿਥੇ ਮੁਹੰਮਦ ਨੂੰ ਦਿਤਾ ਸੀ ਜ਼ਹਿਰ, ਸੋ ਜਗਹ ਲੇਖੇ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਸ਼ਰਕੀ ਗ਼ਰਬੀ, ਸ਼ਹਿਨਸ਼ਾਹ ਦਏ ਵਡਿਆਈਆ। ਫ਼ਾਰਸ ਆਰਸ

❋

❋

ਵੇਖਾਂ ਅਰਬੀ, ਅਰਬਾਨੀਆਂ ਪੜਦਾ ਲਾਹੀਆ। ਨਬੀ ਰਸੂਲਾਂ ਬਣ ਕੇ ਦਰਦੀ, ਦੁਆ ਸਭ ਦੀ ਫੋਲ ਫੁਲਾਈਆ। ਫਿਰ ਕਰਾਂਗਾ ਆਪਣੀ ਮਰਜ਼ੀ, ਮਜ਼ਾ ਸਭ ਨੂੰ ਦਿਆਂ ਚਖਾਈਆ। ਸਦੀ ਚੌਧਵੀਂ ਸਭ ਦੇ ਮੁਖ ਤੇ ਆਉਣੀ ਜ਼ਰਦੀ, ਜ਼ੱਰਾ ਜ਼ੱਰਾ ਦਏ ਦੁਹਾਈਆ। ਭੇਵ ਖੋਲ੍ਹਾਗਾ ਕੀ ਮੁਹੰਮਦ ਨੇ ਦਿਤੀ ਅਰਜ਼ੀ, ਮਦੀਨੇ ਵਾਲਿਆਂ ਮੁੱਦਾ ਇਕ ਸਮਝਾਈਆ। ਕੀ ਧਾਰ ਹੋਣੀ ਚੋਟੀ ਜੜ੍ਹ ਦੀ, ਜੜ੍ਹ ਚੇਤਨ ਕੀ ਚਤੁਰਾਈਆ। ਕਿਸ ਕਾਰਨ ਉਮਤ ਉਮਤ ਨਾਲ ਲੜਦੀ, ਸ਼ਰਅ ਸ਼ਰਅ ਨਾਲ ਟਕਰਾਈਆ। ਕਿਉਂ ਅਗਨੀ ਹਵਸ ਸੜਦੀ, ਸ਼ੱਮਸ ਤਬਰੇਜ਼ ਕੀ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਪੜਦਾ ਉਤੋਂ ਲਾਹਵੇ ਫ਼ਰਜ਼ੀ, ਸਚ ਦਾ ਸਚ ਹੱਕ ਦਾ ਹੱਕ ਨਜ਼ਰੀ ਆਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ੭ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲਾ ਜਲੰਧਰ

ਮੁਹੰਮਦ ਕਹੇ ਮਕਬਰੇ ਦਾ ਪਰਦਾ ਜਾਂਦਾ ਖੁਲ੍ਹਦਾ, ਮਿੱਟੀ ਖ਼ਾਕ ਖ਼ਾਕ ਸੀਸ ਨਿਵਾਈਆ। ਮੈਂ ਦਰਸ਼ਨ ਕਰਨਾ ਮਾਲਕ ਕੁੱਲ ਦਾ, ਕੁੱਲ ਮਾਲਕ ਜਿਸ ਨੂੰ ਸੀਸ ਨਿਵਾਈਆ। ਮੇਰਾ ਲਹਿਣਾ ਹੋਣਾ ਧੁਰ ਦੇ ਮੁੱਲ ਦਾ, ਕੀਮਤ ਕਰਤਾ ਕਰੀਮ ਆਪੇ ਪਾਈਆ। ਜਿਸ ਸੁਆਦ ਬਦਲ ਦੇਣਾ ਬੁੱਲ ਦਾ, ਰਸਨਾ ਜਿਹਵਾ ਵੰਡ ਨਾ ਕੋਇ ਵੰਡਾਈਆ। ਮੇਰਾ ਅੰਤਮ ਲੇਖਾ ਦੀਪਕ ਗੁਲ ਦਾ, ਗੁਲਸ਼ਨ ਆਪਣਾ ਇਕ ਮਹਿਕਾਈਆ। ਉਮਤ ਬੂਟਾ ਸਦੀ ਚੌਧਵੀਂ ਹੁੱਲਦਾ, ਹਾਲਤ ਬਦਲੇ ਕੂੜ ਲੋਕਾਈਆ। ਆਬੇਹਯਾਤ ਹਯਾਤੀਆਂ ਵਿਚੋਂ ਵੇਖੇ ਡੁਲ੍ਹਦਾ, ਜੀਵਣ ਜਗਤ ਨਾ ਕੋਇ ਵਡਿਆਈਆ। ਹੁਕਮ ਵਰਤਣਾ ਅਗੰਮ ਅਟੱਲ ਦਾ, ਬੇਪਰਵਾਹ ਆਪਣੀ ਕਾਰ ਭੁਗਤਾਈਆ। ਅੰਤਮ ਲੇਖਾ ਹੋਣਾ ਪੱਤ ਟਹਿਣੀ ਫਲ ਫੁੱਲ ਦਾ, ਫੁਲਵਾੜੀ ਦੀਨ ਦੁਨੀ ਮਹਿਕੇ ਚਾਈਂ ਚਾਈਂਆ। ਜਗਤ ਜਹਾਨ ਵੇਖਣਾ ਰੁਲਦਾ, ਗੋਦੀ ਗੋਦ ਨਾ ਕੋਇ ਸੁਹਾਈਆ। ਮੈਂ ਉਸ ਦੇ ਕਦਮਾਂ ਘੋਲ ਘੁਲਦਾ, ਆਪ ਆਪਾ ਘੋਲ ਘੁਮਾਈਆ। ਜੋ ਮਾਲਕ ਖ਼ਾਲਕ ਪ੍ਰਿਤਪਾਲਕ ਵੇਸ ਵਟਾਏ ਸੁਲਹਕੁਲ ਦਾ, ਅਮਾਮ ਅਮਾਮਾ ਨੂਰ ਇਲਾਹੀਆ। ਜਿਸ ਝਗੜਾ ਮੁਕਾਉਣਾ ਸ਼ਰਅ ਅਗਨੀ ਵਾਲੀ ਚੁਲ੍ਹ ਦਾ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰਾ ਮਕਬਰਾ ਪਾਉਂਦਾ ਜਾਏ ਸ਼ੋਰ, ਸ਼ੌਹਰ ਬਾਂਕੇ ਧਿਆਨ ਲਗਾਈਆ। ਜਿਸ ਭਾਗ ਲਗਾਉਣਾ ਮੇਰੀ ਗੋਰ, ਗ਼ੌਰ ਨਾਲ ਧਿਆਨ ਲਗਾਈਆ। ਜਿਸ ਦੇ ਅੱਗੇ ਚਲੇ ਕੋਈ ਨਾ ਜ਼ੋਰ, ਤਾਕਤਵਰ ਨਾ ਕੋਇ ਅਖਵਾਈਆ। ਸਦੀ ਚੌਧਵੀਂ ਧੁਰ ਦੇ ਕਲਮੇ ਹੱਥ ਫੜ ਕੇ ਡੋਰ, ਡੋਰੀ ਆਪਣੇ ਤੰਦ ਬੰਧਾਈਆ। ਵੇਖ ਵਖਾਣੇ ਅੰਧੇਰਾ ਘੋਰ, ਘੋਰੀ ਹੋ ਕੇ ਨੂਰ ਇਲਾਹੀਆ। ਦਰ ਦਵਾਰੇ ਅੰਤਮ ਪਏ ਬੌਹੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਮਕਬਰਾ ਕਹੇ ਮੈਂ ਬਿਨ ਸਜਦਿਆਂ ਕਰਾਂ ਸਲਾਮ, ਕਦਮ ਬੋਸੀ ਕਦੀਮ ਦੇ ਮਾਲਕ ਇਕ ਜਣਾਈਆ। ਮੇਰਾ ਸਾਹਿਬ ਆਵੇ ਅਮਾਮ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਜਿਸ ਦੇ ਪੈਗ਼ੰਬਰ ਬਣੇ ਗ਼ੁਲਾਮ, ਖ਼ਾਦਮ ਬਣ ਕੇ ਝਟ ਲੰਘਾਈਆ। ਉਹ ਲੇਖਾ ਜਾਣੇ ਤਮਾਮ, ਦੋ ਜਹਾਨਾਂ ਵੇਖ

❋

❋

ਵਖਾਈਆ। ਦੀਨ ਦੁਨੀ ਦੀ ਬਦਲ ਦੇਵੇ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਜਿਸ ਨੇ ਕੂੜ ਕਿਰਿਆ ਮੇਟਣੀ ਹਰਾਮ, ਸ਼ਰਅ ਸ਼ਰੀਅਤ ਦਏ ਬਦਲਾਈਆ। ਸਤਿ ਸਚ ਦਾ ਕਰੇ ਇੰਤਜਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਇਕੋ ਹੁਕਮ ਸੰਦੇਸ਼ਾ ਦੇਵੇ ਅਵਾਮ, ਆਮ ਆਪਣੀ ਕਾਰ ਭੁਗਤਾਈਆ। ਮਿਹਰਵਾਨ ਬਣ ਰਹਿਮਾਨ, ਰਹਿਮਤ ਹੱਕ ਹੱਕ ਪੜ੍ਹਾਈਆ। ਮੇਰਾ ਪਿਛਲਾ ਲੇਖਾ ਲਾਏ ਨਿਸ਼ਾਨ, ਨਿਸ਼ਾਨ ਤਾਰਾ ਚੰਦ ਮੇਰੇ ਵਿਚ ਟਿਕਾਈਆ। ਉਸ ਵੇਲੇ ਉਹਨੂੰ ਝੁਕ ਜਾਣ ਜ਼ਿਮੀ ਅਸਮਾਨ, ਚੌਦਾਂ ਤਬਕ ਸੀਸ ਨਿਵਾਈਆ। ਫੇਰ ਆਇਤ ਬੋਲੇ ਜਿਹੜੀ ਲਿਖੀ ਗਈ ਨਹੀਂ ਵਿਚ ਕੁਰਾਨ, ਮਜੀਦ ਮਸਲਾ ਨਾ ਕੋਇ ਸਮਝਾਈਆ। ਧੁਰ ਦੇ ਹੁਕਮ ਦਾ ਕਰੇ ਐਲਾਨ, ਐਲਾਨੀਆਂ ਆਪਣਾ ਹੁਕਮ ਵਰਤਾਈਆ। ਫੇਰ ਲੇਖਾ ਪੂਰਾ ਕਰੇ ਵਿਚ ਤਹਿਰਾਨ, ਤਰਾ ਤਰਾ ਨਾਲ ਜਣਾਈਆ। ਕਿਸੇ ਭੁੱਲ ਨਾ ਰਹੇ ਅਨਜਾਣ, ਅਨਜਾਣਤ ਆਪਣਾ ਹੁਕਮ ਜਣਾਈਆ। ਪਰਗਟ ਹੋ ਕੇ ਨੌਜਵਾਨ, ਨਵ ਨਵ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਖਿਲਾਈਆ। ਜਿਸ ਵੇਲੇ ਜਾਣਾ ਵਿਚ ਤਹਿਰਾਨ, ਤਾਰਾ ਚੰਦ ਸੀਸ ਨਿਵਾਈਆ। ਨੀਲੇ ਬਸਤਰ ਪਹਿਰੇ ਆਪ ਅਮਾਮ, ਆਪ ਆਪਣਾ ਵੇਸ ਵਖਾਈਆ। ਜ਼ਰੂਰ ਸੰਦੇਸ਼ਾ ਦੇਵੇ ਖੇਲ ਕਰੇ ਮਹਾਨ, ਮਹਿਮਾ ਅਕਥ ਕਥ ਦ੍ਰਿੜਾਈਆ। ਸਦੀ ਚੌਧਵੀਂ ਜਿਸ ਨੇ ਅੰਤ ਕਰਨੀ ਪਰਵਾਨ, ਪਰਮ ਪੁਰਖ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਮਕਬਰਾ ਕਹੇ ਮੇਰੀ ਆਸ਼ਾ ਇਕ ਅਵੱਲੀ, ਹਾਸ਼ਮ ਧਿਆਨ ਲਗਾਈਆ। ਜਿਸ ਨੂੰ ਸਮਝੇ ਨਾ ਕੋਈ ਅੱਲਾਹ ਵਲੀ, ਵਲੀ ਅੱਲਾ ਕਹਿਣ ਕੋਇ ਨਾ ਪਾਈਆ। ਮੇਰੇ ਦਰ ਪਹੁੰਚਾਉਣੀ ਤੇਲ ਦੀ ਪਲੀ, ਪਲ ਵਿਚ ਮੇਰਾ ਲੇਖਾ ਪੂਰ ਕਰਾਈਆ। ਜਿਸ ਦੇ ਪਿਛੇ ਦੇਂਦਾ ਆਇਆ ਬਲੀ, ਬਲ ਆਪਣਾ ਆਪ ਮਿਟਾਈਆ। ਉਸ ਨੇ ਚਸ਼ਮ ਚਰਾਗ਼ ਵੇਖਣਾ ਹਜ਼ਰਤ ਅਲੀ, ਆਲੀਜ਼ਾਹ ਆਪਣਾ ਹੁਕਮ ਵਰਤਾਈਆ। ਹੋਕਾ ਦੇ ਕੇ ਆਉਣਾ ਗਲੀਓ ਗਲੀ, ਗ਼ੁਲਾਮੋਂ ਗਲੋਂ ਜ਼ੰਜੀਰਾਂ ਦਿਓ ਕਟਾਈਆ। ਇਕੋ ਅੱਲਾ ਇਲਾਹੀ ਨੂਰ ਜਿਸ ਦੀ ਜੋਤ ਅਗੰਮੀ ਬਲੀ, ਚੌਦਾਂ ਤਬਕਾਂ ਤੋਂ ਬਾਹਰ ਕਰੇ ਰੁਸ਼ਨਾਈਆ। ਜਿਸ ਨੇ ਲੇਖੇ ਲਾ ਕੇ ਆਉਣੀ ਲੂਣ ਦੀ ਡਲੀ, ਨਿਮਕ ਹਰਾਮ ਖ਼ੁਦ ਮਾਲਕ ਨਾ ਕੋਇ ਅਖਵਾਈਆ। ਆਪ ਬਣ ਕੇ ਵੱਡਾ ਛਲੀ, ਛਲ ਸਭ ਦੇ ਨਾਲ ਕਮਾਈਆ। ਫਿਰੇ ਦਰੋਹੀ ਵਿਚ ਥਲੀਂ, ਜਲ ਬੈਠਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਿਰੇ ਦੋ ਜਹਾਨਾਂ ਬਿਨਾ ਦੁਲਦੁਲ ਤੋਂ ਵਿਚ ਦਲੀਂ, ਦਲਾਂ ਦਾ ਮਾਲਕ ਇਕੋ ਨੂਰ ਇਲਾਹੀਆ।