੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਮਾਲਚੱਕ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੈਂ ਗੋਬਿੰਦ ਦੀ ਤਕੀ ਦ੍ਰਿਸ਼ਟੀ, ਜਿਸ ਦਾ ਦ੍ਰਿਸ਼ਟਾਂਤ ਜਗਤ ਬੁੱਧੀ ਨਾ ਕੋਇ ਸਮਝਾਈਆ। ਜਿਸ ਦਾ ਆਦਿ ਪੁਰਖ ਅਪਰੰਪਰ ਸਵਾਮੀ ਇਕੋ ਇਸ਼ਟੀ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨੂਰ ਇਲਾਹੀਆ। ਜੋ ਨਿਤ ਨਵਿਤ ਨਿਰਗੁਣ ਸਰਗੁਣ ਖੇਲੇ ਖੇਲ ਵਿਚ ਸ੍ਰਿਸ਼ਟੀ, ਦੀਨ ਦੁਨੀ ਲੱਖ ਚੁਰਾਸੀ ਆਪਣਾ ਰੰਗ ਰੰਗਾਈਆ। ਜੋ ਆਤਮ ਪਰਮਾਤਮ ਧਾਰ ਬਣੇ ਗ੍ਰਿਸਤੀ, ਬਿਨ ਤਨ ਵਜੂਦ ਮਾਟੀ ਖ਼ਾਕ ਆਪਣੀ ਕਲ ਵਰਤਾਈਆ।
❋
❋
ਜਿਸ ਦਾ ਭੇਵ ਪਾਏ ਕੋਇ ਨਾ ਸੁਰਤੀ ਨਿਰਤੀ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਹੁਕਮ ਵਰਤਾਈਆ। ਦੇਵੇ ਮਾਣ ਵਡਿਆਈ ਧੌਲ ਪ੍ਰਿਥਮੀ ਪ੍ਰਿਥੀ, ਪ੍ਰਿਥਮ ਆਪਣਾ ਹੁਕਮ ਵਰਤਾਈਆ। ਜਿਸ ਦੀ ਆਸ਼ਾ ਕਦੀ ਨਾ ਜੁਗ ਚੌਕੜੀ ਜਾਏ ਬਿਰਥੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਖੇਲ ਖਿਲਾਈਆ। ਜਿਸ ਨੂੰ ਕੋਟਨ ਕੋਟ ਲੱਭਦੇ ਕਾਇਆ ਮੰਦਰ ਅੰਦਰ ਆਪਣੀ ਬਿਰਤੀ, ਬਿਰਹੋਂ ਵੈਰਾਗੀ ਹੋ ਕੇ ਧਿਆਨ ਲਗਾਈਆ। ਸਾਰ ਪਾਏ ਨਾ ਕੋਇ ਘਰ ਥਿਰ ਦੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਨੂੰ ਗੋਬਿੰਦ ਦਿਤਾ ਇਸ਼ਾਰਾ, ਧੁਰ ਦਾ ਹੁਕਮ ਇਕ ਸੁਣਾਈਆ। ਵੇਖ ਖੇਲ ਪਰਵਰਦਿਗਾਰਾ, ਦੋ ਜਹਾਨ ਬਿਨ ਨੈਣਾਂ ਨੈਣ ਅੱਖ ਉਠਾਈਆ। ਜਿਸ ਨੂੰ ਝੁਕਣ ਪੈਗ਼ੰਬਰ ਅਵਤਾਰਾ, ਸਰਗੁਣ ਨਿਉਂ ਨਿਉਂ ਸੀਸ ਨਿਵਾਈਆ। ਜਿਸ ਦਾ ਨੂਰ ਨੁਰਾਨਾ ਦੋ ਜਹਾਨਾਂ ਹੋਏ ਉਜਿਆਰਾ, ਜਾਗਰਤ ਜੋਤ ਬਿਨ ਵਰਨ ਗੋਤ ਏਕੰਕਾਰ ਕਰੇ ਰੁਸ਼ਨਾਈਆ। ਜਿਸ ਦਾ ਆਦਿ ਅੰਤ ਜੁਗਾ ਜੁਗੰਤ ਕੋਇ ਸਮਝ ਨਾ ਸਕੇ ਦਾਇਰਾ, ਬੇਅੰਤ ਕਹਿ ਕੇ ਸਾਰੇ ਝਟ ਲੰਘਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਖੇਲ ਖੇਲੇ ਗੁਪਤ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਰੰਗ ਰੰਗਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀ ਅਸਮਾਨ ਪਾਵੇ ਸਾਰਾ, ਬ੍ਰਹਿਮੰਡ ਖੰਡ ਖੋਜੇ ਚਾਈਂ ਚਾਈਂਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਸਦੀ ਚੌਧਵੀਂ ਅੰਤਮ ਵਾਰਾ, ਚੌਦਾਂ ਤਬਕ ਨੇਤਰ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਧਰਨੀ ਕਹੇ ਮੈਨੂੰ ਗੋਬਿੰਦ ਪੁਸ਼ਤ ਪਨਾਹ ਲਾਈ ਥਾਪੀ, ਪ੍ਰੇਮ ਪਿਆਰ ਨਾਲ ਜਣਾਈਆ। ਉਹ ਤਕ ਕਲਜੁਗ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦੀ ਧਾਰ ਬਣੇ ਕੋਇ ਨਾ ਸਾਥੀ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਬੇਸ਼ਕ ਕੁੰਦਨ ਸਿੰਘ ਦੇ ਕੁੰਦਨ ਸਿੰਘ ਵਰਗੇ ਹੋਣਗੇ ਜਮਾਤੀ, ਜਗਤ ਵਿਦਿਆ ਅੱਖਰਾਂ ਨਾਲ ਸਮਝਾਈਆ। ਪਾਰਬ੍ਰਹਮ ਬ੍ਰਹਮ ਬਣੇ ਨਾ ਕੋਇ ਸਾਥੀ, ਸਗਲਾ ਸੰਗ ਨਾ ਕੋਇ ਰਖਾਈਆ। ਜੀਵਣ ਵਿਚੋਂ ਬਦਲੇ ਨਾ ਕਿਸੇ ਦੀ ਹਯਾਤੀ, ਤਨ ਵਜੂਦ ਮਾਟੀ ਖ਼ਾਕ ਵੱਜੇ ਨਾ ਹੱਕ ਵਧਾਈਆ। ਦਿਵਸ ਰੈਣ ਅੱਠੇ ਪਹਿਰ ਸੁਹੰਜਣਾ ਵਕਤ ਨਾ ਹੋਏ ਪਰਭਾਤੀ, ਅਨਹਦ ਧੁਨ ਅਨਾਦੀ ਵੱਜਦੀ ਰਹੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਧਰਨੀ ਕਹੇ ਮੈਨੂੰ ਗੋਬਿੰਦ ਸੰਦੇਸ਼ਾ ਦਿਤਾ ਅਖ਼ੀਰੀ, ਬਿਨ ਅੱਖਰਾਂ ਗਿਆ ਦ੍ਰਿੜਾਈਆ। ਉਹ ਤਕ ਸ਼ਹਿਨਸ਼ਾਹ ਬੇਨਜ਼ੀਰੀ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦਾ ਹੁਕਮ ਵਰਤਣਾ ਤਕਦੀਰੀ, ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਤ ਨਾ ਕੋਇ ਦਰਸਾਈਆ। ਉਸ ਲਹਿਣਾ ਦੇਣਾ ਚੁਕਾਉਣਾ ਸ਼ਾਹ ਹਕੀਰੀ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕੋ ਬੇਪਰਵਾਹੀਆ। ਸਦੀ ਚੌਧਵੀਂ ਸਭ ਦਾ ਲੇਖਾ ਅੰਤਮ ਮੁਹੰਮਦ ਨੂੰ ਦਿਸੇ ਗਲੀ ਭੀੜੀ, ਅੱਗੇ ਪੈਂਡਾ ਪੰਧ ਨਜ਼ਰ ਕੋਇ ਨਾ ਆਈਆ। ਜਿਸ ਨੇ ਜਗਤ ਜਹਾਨ ਕਲਜੁਗ ਅੰਦਰ ਸਤਿਜੁਗ ਬਦਲ ਦੇਣੀ ਪੀੜ੍ਹੀ, ਧਰਮ ਦੀ ਧਾਰ ਇਕ ਪਰਗਟਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਅਮੀਰੀ ਵਜ਼ੀਰੀ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਅੰਤ ਸ਼ਰਅ ਦੀ ਤੋੜੇ ਜ਼ੰਜੀਰੀ, ਸ਼ਰੀਅਤ ਦਾ ਲੇਖਾ ਦਏ ਮੁਕਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਭੇਵ ਅਭੇਦ ਆਪ ਖੁਲ੍ਹਾਈਆ। ਧਰਨੀ ਕਹੇ ਮੈਂ ਹੱਸ ਕੇ ਕੀਤਾ ਪਰਨਾਮ, ਨਮੋ ਨਮੋ ਗੋਬਿੰਦ ਸੀਸ ਨਿਵਾਈਆ। ਮੇਰੇ ਸਾਹਿਬ ਸਤਿਗੁਰ ਕਿਉਂ ਨਾਨਕ ਮੰਤਰ ਚਲਾਇਆ ਸਤਿਨਾਮ, ਸਤਿ ਸਤਿ ਸਤਿ ਸਮਝਾਈਆ। ਕਿਉਂ ਵਾਹਿਗੁਰੂ ਫ਼ਤਹਿ ਡੰਕ ਵਜਾਇਆ ਵਿਚ ਜਹਾਨ, ਗੋਬਿੰਦ ਸੂਰੇ ਦੇਣਾ ਸਮਝਾਈਆ। ਚਾਰੋਂ ਕੁੰਟ ਮੈਂ ਵੇਖਾਂ ਮਾਰ ਧਿਆਨ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਜਿਸ ਪਰਮ ਪੁਰਖ ਨੂੰ ਝੁਕਦੇ ਜ਼ਿਮੀ ਅਸਮਾਨ, ਗੁਰੂ ਅਵਤਾਰ ਪੈਗ਼ੰਬਰ ਬੈਠੇ ਖ਼ਾਲੀ ਝੋਲੀਆਂ ਢਾਹੀਆ। ਉਹ ਨਾਮ ਕਲਮੇ ਦਾ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਜਿਸ ਨੂੰ ਸਾਰੇ ਕਹਿੰਦੇ ਧੁਰ ਦਾ ਰਾਮ, ਧੁਰ ਦਾ ਕਾਹਨ ਕਹਿ ਕੇ ਆਪਣਾ ਝਟ ਲੰਘਾਈਆ। ਪੈਗ਼ੰਬਰ ਮੰਨਣ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਖ਼ੁਦਾਈਆ। ਜਿਸ ਨੂੰ ਨਾਨਕ ਨਿਰਗੁਣ ਕੀਤਾ ਪਰਵਾਨ, ਪਰਮ ਪੁਰਖ ਵਡ ਵਡਿਆਈਆ। ਜਿਸ ਦਾ ਗੋਬਿੰਦ ਧਰੇ ਧਿਆਨ, ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਝਟ ਗੋਬਿੰਦ ਖ਼ੁਸ਼ੀ ਦੇ ਵਿਚ ਹੱਸਿਆ, ਹਸਤੀ ਤਕ ਬੇਪਰਵਾਹੀਆ। ਧਰਨੀ ਜਿਸ ਵੇਲੇ ਤੇਰੇ ਉਤੇ ਹੋਈ ਅੰਧੇਰੀ ਮੱਸਿਆ ਕਲਜੁਗ ਕਾਲਾ ਆਪਣਾ ਰੰਗ ਰੰਗਾਈਆ। ਸਤਿ ਧਰਮ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਨੱਸਿਆ, ਕਾਇਆ ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਲੋਕਾਈਆ। ਪ੍ਰਭ ਦਾ ਨਾਮ ਹਿਰਦੇ ਹੋਏ ਨਾ ਵਸਿਆ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਾਰੇ ਗਾਈਆ। ਕਿਸੇ ਦਾ ਧੀਰਜ ਰਹੇ ਨਾ ਹੱਠਿਆ, ਸਤਿ ਸੰਤੋਖ ਰੂਪ ਨਾ ਕੋਇ ਦਰਸਾਈਆ। ਸਦੀ ਚੌਧਵੀਂ ਉਲਟੀ ਗਿੜੇ ਲੱਠਿਆ, ਸ਼ਰਅ ਸ਼ਰਅ ਨਾਲ ਟਕਰਾਈਆ। ਸਭ ਦਾ ਪੂਰਾ ਕੌਲ ਇਕਰਾਰ ਹੋਵੇ ਜੋ ਲਿਖਿਆ ਪਟਿਆ, ਪਟਨੇ ਵਾਲਾ ਰਿਹਾ ਜਣਾਈਆ। ਉਸ ਵੇਲੇ ਦੀਨ ਦਿਆਲ ਸਾਹਿਬ ਸਵਾਮੀ ਨਿਰਗੁਣ ਧਾਰ ਆਵੇ ਨੱਠਿਆ, ਜੋਤੀ ਜਾਤਾ ਪੁਰਖ ਬਿਧਾਤਾ ਸ਼ਬਦੀ ਸ਼ਬਦ ਖੇਲ ਖਿਲਾਈਆ। ਜੋ ਪ੍ਰਕਾਸ਼ ਕਰੇ ਲਟ ਲਟਿਆ, ਦੋ ਜਹਾਨਾਂ ਡਗਮਗਾਈਆ। ਕਲਜੁਗ ਕੂੜੀ ਕਿਰਿਆ ਕਰੇ ਮਿਥਿਆ, ਮਥਣਹਾਰ ਇਕ ਅਖਵਾਈਆ। ਸਤਿ ਧਰਮ ਚਲਾਵੇ ਰਥਿਆ, ਰਥਵਾਹੀ ਇਕੋ ਨਜ਼ਰੀ ਆਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਗਥਿਆ, ਅੱਖਰਾਂ ਵਾਲੀ ਸਿਫ਼ਤ ਸਾਲਾਹੀਆ। ਉਹ ਸਾਹਿਬ ਸਤਿਗੁਰੂ ਆਦਿ ਜੁਗਾਦਿ ਪੁਰਖ ਸਮਰੱਥਿਆ, ਸਰਬ ਘਟ ਵਾਸੀ ਆਪਣਾ ਹੁਕਮ ਵਰਤਾਈਆ। ਜਿਸ ਦਾ ਨਾਮ ਇਕੋ ਹੋਵੇ ਜਸਿਆ, ਜੈ ਜੈਕਾਰ ਕਰੇ ਲੋਕਾਈਆ। ਜੋ ਸਚਖੰਡ ਦਵਾਰ ਦਰਗਹ ਸਾਚੀ ਮੁਕਾਮੇ ਹੱਕ ਵਸਿਆ, ਬਿਨ ਰੰਗ ਰੇਖ ਰੂਪ ਦਰ ਆਪਣੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਗੋਬਿੰਦ ਮੈਂ ਕਿਸ ਦੀ ਕਰਾਂ ਉਡੀਕ, ਬਿਨ ਅੱਖਾਂ ਅੱਖ ਉਠਾਈਆ। ਮੈਨੂੰ ਸਚ ਦੱਸ ਤਾਰੀਖ, ਜਿਸ ਤਵਾਰੀਖ ਦੇਣੀ ਬਦਲਾਈਆ। ਮੈਂ ਉਸ ਦੇ ਕੋਲੋਂ ਮੰਗਾਂ ਭੀਖ, ਭਿੱਖਕ ਹੋ ਕੇ ਝੋਲੀ ਡਾਹੀਆ। ਜਿਸ ਦੇ ਛਤਰ ਝੁਲਣਾ ਸੀਸ, ਦੋ ਜਹਾਨਾਂ ਹੁਕਮ ਮਨਾਈਆ। ਮਿਹਰਵਾਨ ਜਗਦੀਸ਼, ਜਗਦੀਸ਼ਰ ਵਡ ਵਡਿਆਈਆ। ਜਿਸ ਦਾ ਇਕੋ ਨਾਮ ਕਲਮਾ ਹੋਣੀ ਹਦੀਸ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਨੇ ਆਤਮ ਪਰਮਾਤਮ ਚਲਾਉਣੀ ਰੀਤ, ਮੰਦਰ ਮਸੀਤ ਪੈਂਡਾ ਦੇਣਾ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਦਲਣੀ ਨੀਤ, ਨੀਤੀਵਾਨ ਇਕ ਅਖਵਾਈਆ। ਤੂੰ ਮੇਰਾ
❋
❋
ਮੈਂ ਤੇਰਾ ਸਭ ਨੇ ਗਾਉਣਾ ਗੀਤ, ਗੋਬਿੰਦ ਮੇਲਾ ਮਿਲਣਾ ਸਾਚੇ ਮਾਹੀਆ। ਪਾਰਬ੍ਰਹਮ ਬ੍ਰਹਮ ਦੱਸਣੀ ਇਕ ਪ੍ਰੀਤ, ਪ੍ਰੀਤਮ ਆਪਣਾ ਪੜਦਾ ਦੇਣਾ ਉਠਾਈਆ। ਝਗੜਾ ਰਹੇ ਨਾ ਊਚ ਨੀਚ ਜ਼ਾਤ ਪਾਤ ਦਾ ਲੇਖਾ ਦਏ ਗਵਾਈਆ। ਇਕੋ ਰੰਗ ਰੰਗੇ ਹਸਤ ਕੀਟ, ਅਨਡੀਠ ਆਪਣੀ ਖੇਲ ਖਿਲਾਈਆ। ਜਨ ਭਗਤਾਂ ਵਸੇ ਕਾਇਆ ਮੰਦਰ ਬੀਚ, ਪੜਦਾ ਅੰਦਰੋਂ ਦਏ ਚੁਕਾਈਆ। ਅੰਮ੍ਰਿਤ ਬਖ਼ਸ਼ੇ ਨਿਜਰ ਧਾਰ ਬੂੰਦ ਸਵਾਂਤੀ ਕਵਲ ਨਾਭੀ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਸ਼ਬਦ ਅਨਾਦਿ ਧੁਨ ਆਤਮਕ ਸੁਣਾਏ ਗੀਤ, ਅਨਹਦ ਨਾਦੀ ਨਾਦ ਵਜਾਈਆ। ਸਚ ਪ੍ਰਕਾਸ਼ ਕਰੇ ਅਤੀਤ, ਤ੍ਰੈਗੁਣ ਦਾ ਡੇਰਾ ਢਾਹੀਆ। ਸੋ ਸਾਹਿਬ ਸਵਾਮੀ ਨਿਰਗੁਣ ਧਾਰ ਬਣੇ ਧੁਰ ਦਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜੋ ਦਰਗਹ ਸਾਚੀ ਸਚਖੰਡ ਦਾ ਵਸਨੀਕ, ਛੱਪਰ ਛੰਨਾ ਛੰਨ ਨਾ ਕੋਇ ਛੁਹਾਈਆ। ਉਹ ਆਦਿ ਜੁਗਾਦੀ ਲਾਸ਼ਰੀਕ, ਪਰਵਰਦਿਗਾਰ ਨੂਰ ਇਲਾਹੀਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂਆਂ ਕੀਤੀ ਤਸਦੀਕ, ਸ਼ਹਾਦਤ ਗ੍ਰੰਥਾਂ ਵਾਲੀ ਭੁਗਤਾਈਆ। ਉਹ ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੁਕਮ ਵਿਚ ਨਵ ਨੌਂ ਚਾਰ ਰਹੇ ਬੀਤ, ਜੁਗ ਚੌਕੜੀ ਆਪਣਾ ਪੰਧ ਗਏ ਮੁਕਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਮਾਨ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਗੋਬਿੰਦ ਨੇ ਗਣੀ ਗਣਤ, ਅਣਗਿਣਤ ਅੰਕ ਜਣਾਈਆ। ਕਲਜੁਗ ਕਿਨਾਰਾ ਦੱਸਿਆ ਅੰਤ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਧਰਮ ਦਾ ਰਹਿਣਾ ਨਹੀਂ ਕੋਇ ਸੰਤ, ਸੱਜਣ ਸਚ ਵਿਚ ਨਾ ਕੋਇ ਸਮਾਈਆ। ਪਰਮਾਤਮਾ ਮਿਲਣਾ ਨਹੀਂ ਕਿਸੇ ਕੰਤ, ਕੰਤੂਹਲ ਸੇਜ ਨਾ ਕੋਇ ਸੁਹਾਈਆ। ਗੜ੍ਹ ਬਣਨਾ ਹਉਮੇ ਹੰਗਤ, ਹੰ ਬ੍ਰਹਮ ਭੇਵ ਨਾ ਕੋਇ ਚੁਕਾਈਆ। ਮਾਨਵ ਜਾਤੀ ਪ੍ਰੇਮ ਦੀ ਰਹਿਣੀ ਨਹੀਂ ਸੰਗਤ, ਗੁਰ ਚੇਲਾ ਕਰੇ ਲੜਾਈਆ। ਬ੍ਰਹਮ ਦੀ ਧਾਰ ਦਿਸਣਾ ਨਹੀਂ ਕੋਈ ਪੰਡਤ, ਪਾਰਬ੍ਰਹਮ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਧਰਨੀ ਕਹੇ ਗੋਬਿੰਦ ਮੈਨੂੰ ਮਾਰਿਆ ਮੁੱਕਾ, ਮੁਕੰਮਲ ਦਿਤਾ ਜਣਾਈਆ। ਮੇਰਾ ਸ਼ਬਦ ਨਿਸ਼ਾਨਾ ਕਦੇ ਨਾ ਉਕਾ, ਤੀਰ ਅਣਿਆਲਾ ਦਿਤਾ ਚਲਾਈਆ। ਜਿਸ ਨੇ ਮੈਨੂੰ ਬਣਾਇਆ ਸੁਤਾ, ਪਰਮ ਪੁਰਖ ਵਡ ਵਡਿਆਈਆ। ਉਹ ਕਰੇ ਖੇਲ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਦਏ ਕਰਾਈਆ। ਭਗਤਾਂ ਸੁਹਾਏ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਲਗਾਏ ਕਾਇਆ ਬੁਤਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਜੋ ਜਨਮ ਜਨਮ ਦਾ ਹੋਵੇ ਘੁੱਥਾ, ਫੜ ਬਾਹੋਂ ਲਏ ਮਿਲਾਈਆ। ਅਬਿਨਾਸ਼ੀ ਕਰਤਾ ਕਦੇ ਨਾ ਰੁੱਸਾ, ਰੋਸ ਮਨ ਦਾ ਦਏ ਮਿਟਾਈਆ। ਜਿਸ ਦਾ ਜਗਤ ਜਹਾਨ ਵਾਲਾ ਨਹੀਂ ਜੁੱਸਾ, ਜਿਸਮ ਜ਼ਮੀਰ ਦਏ ਬਦਲਾਈਆ। ਉਹਦਾ ਭੇਵ ਰਹੇ ਨਾ ਲੁਕਾ, ਪੜਦਾ ਅੰਤਰ ਨਿਰੰਤਰ ਉਠਾਈਆ। ਜਿਸ ਦਾ ਸੀਸ ਇਕ ਵਾਰ ਝੁਕਾ, ਦੋ ਜਹਾਨ ਦਏ ਵਡਿਆਈਆ। ਜਗਤ ਜਹਾਨ ਜਾਏ ਨਾ ਲੁੱਟਾ, ਲੁਟੇਰਾ ਕੂੜ ਨੇੜ ਨਾ ਆਈਆ। ਸਤਿਗੁਰ ਸ਼ਬਦ ਦਾ ਨਾਤਾ ਕਦੇ ਨਹੀਂ ਟੁੱਟਾ, ਆਦਿ ਜੁਗਾਦਿ ਜੁਗ ਚੌਕੜੀ ਬੰਧਨ ਆਪਣਾ
❋
❋
ਪਾਈਆ। ਪ੍ਰਭੂ ਦਾ ਪਿਆਰ ਨਹੀਂ ਕਦੇ ਟੁੱਟਾ, ਅਤੋਟ ਅਤੁਟ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲ ਆਪ ਕਰਾਈਆ। ਧਰਨੀ ਕਹੇ ਮੈਨੂੰ ਗੋਬਿੰਦ ਮਾਰਿਆ ਧੱਪਾ, ਥਪਕੀ ਦਿਤੀ ਲਗਾਈਆ। ਉਹ ਤਕ ਅਗੰਮੀ ਪੱਪਾ, ਪਤਿਪਰਮੇਸ਼ਵਰ ਨੂਰ ਇਲਾਹੀਆ। ਜਿਸ ਨੂੰ ਪੁਰਖ ਅਕਾਲ ਕਹਿ ਕੇ ਜਪਾ, ਨਾਮ ਨਿਧਾਨਾ ਢੋਲਾ ਗਾਈਆ। ਉਸ ਦਾ ਅੰਤ ਅਖ਼ੀਰੀ ਇਕੋ ਪਤਾ, ਸਚ ਸੰਦੇਸ਼ਾ ਦਿਆਂ ਦ੍ਰਿੜਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤਾ, ਭੇਵ ਅਭੇਦ ਨਾ ਕੋਇ ਛੁਪਾਈਆ। ਜਿਸ ਦਾ ਸਤਿਗੁਰ ਸ਼ਬਦੀ ਧਾਰ ਬੱਚਾ, ਪਿਤਾ ਪੁਰਖ ਅਕਾਲ ਵਡ ਵਡਿਆਈਆ। ਉਹ ਸਾਢੇ ਤਿੰਨ ਹੱਥ ਭਾਂਡਾ ਵੇਖੇ ਕੱਚਾ, ਕੰਚਨ ਗੜ੍ਹ ਫੋਲ ਫੁਲਾਈਆ। ਜਨ ਭਗਤਾਂ ਲੂੰ ਲੂੰ ਅੰਦਰ ਰਚਾ, ਰਚਨਾ ਆਪਣੀ ਦਏ ਵਖਾਈਆ। ਜਿਸ ਨੇ ਮੁਹੰਮਦ ਦਾ ਲਹਿਣਾ ਦੇਣਾ ਪੂਰਾ ਕਰਨਾ ਮਦੀਨਾ ਮੱਕਾ, ਕਾਅਬਿਆਂ ਹੋਏ ਸਹਾਈਆ। ਲੇਖੇ ਲਾਉਣਾ ਬੂਰਾ ਕੱਕਾ, ਈਸਾ ਆਸਾ ਪੂਰ ਕਰਾਈਆ। ਉਸ ਦਾ ਪਿਆਰ ਹੋਵੇ ਨਾ ਤੱਤਾ, ਅਗਨੀ ਤਤ ਨਾ ਕੋਇ ਤਪਾਈਆ। ਉਹ ਝਗੜਾ ਮੇਟੇ ਮਨ ਮਤਾ, ਮਤ ਮਤਾਂਤਰ ਡੇਰਾ ਢਾਹੀਆ। ਪੜਦਾ ਲਾਹੇ ਚੇਤਨ ਸੱਤਾ, ਸਤਿ ਸਤਿਵਾਦੀ ਰੰਗ ਰੰਗਾਈਆ। ਜਿਸ ਦਾ ਗੋਬਿੰਦ ਜੈਕਾਰਾ ਲਾਇਆ ਫ਼ਤਹ, ਫ਼ਤਿਹ ਡੰਕ ਇਕ ਸ਼ਨਵਾਈਆ। ਉਹ ਗੁਰਮੁਖਾਂ ਜਣਾਏ ਮਿਤ ਗਤਾ, ਅੰਤਰਜਾਮੀ ਅਗੰਮ ਅਥਾਹੀਆ। ਬੀਜ ਬੀਜੇ ਆਪਣੇ ਵੱਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਨੂੰ ਗੋਬਿੰਦ ਦਿਤਾ ਦਾਨ, ਚਰਨ ਧੂੜੀ ਮੇਰੇ ਉਤੇ ਟਿਕਾਈਆ। ਧਵਲ ਕਹੇ ਮੈਨੂੰ ਬਖਸ਼ਿਆਂ ਮਾਨ, ਮਾਨਵ ਜਾਤੀ ਰੰਗ ਰੰਗਾਈਆ। ਕਿਰਪਾ ਕੀਤੀ ਮਹਾਨ, ਧਵਲ ਕਹੇ ਮੇਰੇ ਅੰਦਰ ਵੱਜੀ ਵਧਾਈਆ। ਸਾਚੇ ਦਰ ਕੀਤੇ ਪਰਵਾਨ, ਧੌਲ ਨਿਉਂ ਨਿਉਂ ਸੀਸ ਝੁਕਾਈਆ। ਖੇਲ ਵੇਖਣਾ ਸ੍ਰੀ ਭਗਵਾਨ, ਜੋ ਕਰਤਾ ਅਗਮ ਅਥਾਹੀਆ। ਜਿਸ ਕਲਜੁਗ ਲੇਖਾ ਪੂਰਾ ਕਰਨਾ ਵਿਚ ਜਹਾਨ, ਜਹਾਲਤ ਕੂੜ ਦਏ ਮਿਟਾਈਆ। ਨਾਮ ਅਣਿਆਲਾ ਮਾਰਨਾ ਬਾਣ, ਤੀਰ ਤੁਰੀਆ ਤੋਂ ਬਾਹਰ ਲਗਾਈਆ। ਖੇਲ ਖੇਲੇ ਹੋ ਕੇ ਧੁਰ ਦਾ ਰਾਮ, ਕਾਹਨ ਕਾਹਨਾ ਵੇਸ ਵਟਾਈਆ। ਪ੍ਰਗਟ ਹੋ ਕੇ ਇਕ ਅਮਾਮ, ਅਮਾਮ ਅਮਾਮਾ ਆਪਣਾ ਹੁਕਮ ਜਣਾਈਆ। ਝਗੜਾ ਸ਼ਰਅ ਮੇਟੇ ਤਮਾਮ, ਤਮੰਨਾ ਸਭ ਦੀ ਖੋਜ ਖੁਜਾਈਆ। ਜਿਸ ਦਾ ਦਸ ਗੁਰ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਇਕੋ ਕਲਮਾ ਦੱਸ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਜਨ ਭਗਤ ਸੁਹੇਲੇ ਕਰ ਪ੍ਰਵਾਨ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਜੁਗ ਜਨਮ ਦੇ ਵਿਛੜੇ ਮੇਲੇ ਆਣ, ਵਿਛੋੜਾ ਮਾਤ ਰਹੇ ਨਾ ਰਾਈਆ। ਕੀ ਹੋਇਆ ਜੇ ਗੁਰਸਿਖ ਭੁੱਲ ਜਾਏ ਬਾਲ ਅੰਝਾਣ, ਬਾਲੀ ਬੁੱਧ ਜਗਤ ਵਡਿਆਈਆ। ਸੋ ਪੁਰਖ ਨਿਰੰਜਣ ਸਦਾ ਮਿਹਰਵਾਨ, ਹਰਿ ਪੁਰਖ ਨਿਰੰਜਣ ਆਪ ਅਖਵਾਈਆ। ਦਰ ਘਰ ਸਾਚੇ ਕਰ ਪ੍ਰਵਾਨ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਗੜ੍ਹ ਤੋੜ ਕੂੜ ਅਭਿਮਾਨ, ਹੰਗਤਾ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਰਗੁਣ ਹੋ ਕੇ ਜਾਣੀ ਜਾਣ, ਸਰਗੁਣ ਲੇਖਾ ਆਪਣੇ ਹੱਥ ਰਖਾਈਆ।
❋
❋
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੈਂ ਗੋਬਿੰਦ ਦਾ ਖੇਲ ਤੱਕਿਆ ਨੈਣਾਂ, ਨਿਜ ਨੇਤਰ ਲੋਚਣ ਨੈਣ ਨੈਣ ਖੁਲ੍ਹਾਈਆ। ਜਿਸ ਨੇ ਪੁਰਖ ਅਕਾਲ ਦਾ ਮੰਨਿਆ ਕਹਿਣਾ, ਪਰਮ ਪੁਰਖ ਸੀਸ ਝੁਕਾਈਆ। ਮੈੱ ਹੱਸ ਕੇ ਕਿਹਾ ਕਲਜੁਗ ਅੰਤਮ ਉਸ ਦਾ ਭਾਣਾ ਸਹਿਣਾ, ਭਾਵੀ ਭੈ ਭੌ ਜਗਤ ਡਰਾਈਆ। ਨੌਂ ਖੰਡ ਪ੍ਰਿਥਮੀ ਕੂੜੀ ਕਿਰਿਆ ਵਹਿਣ ਵਹਿਣਾ, ਚਾਰ ਕੁੰਟ ਹੋਏ ਹਲਕਾਈਆ। ਸਦੀ ਚੌਧਵੀਂ ਅੰਤਮ ਬੁਰਜ ਹੰਕਾਰੀ ਢਹਿਣਾ, ਮੁਹੰਮਦ ਲੇਖਾ ਰਹੇ ਨਾ ਰਾਈਆ। ਈਸਾ ਨੂੰ ਲੇਖਾ ਦੇਣਾ ਪੈਣਾ, ਮੂਸਾ ਭੱਜੇ ਵਾਹੋ ਦਾਹੀਆ। ਪੁਰਖ ਅਕਾਲ ਬਣ ਤ੍ਰਫ਼ੈਣਾ, ਤ੍ਰੈਗੁਣ ਅਤੀਤਾ ਆਪਣੀ ਕਾਰ ਕਮਾਈਆ। ਦੀਨ ਮਜ਼੍ਹਬ ਲੈਣ ਨਾ ਦੇਵੇ ਚੈਣਾਂ, ਸਾਂਤਕ ਸਤਿ ਨਾ ਕੋਇ ਕਰਾਈਆ। ਕਲਮਾ ਨਾਮ ਇਕ ਦੂਜੇ ਨਾਲ ਖਹਿਣਾ, ਪਰਵਰਦਿਗਾਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਕਰਨਹਾਰ ਇਕ ਅਖਵਾਈਆ। ਧਰਨੀ ਕਹੇ ਮੈਨੂੰ ਗੋਬਿੰਦ ਸੁਣਾਇਆ ਸ਼ਬਦ ਅਗੰਮਾ ਸਚ, ਧੁਰ ਦਾ ਹੁਕਮ ਇਕ ਸੁਣਾਈਆ। ਦੀਨ ਦੁਨੀ ਅਗਨੀ ਜਾਏ ਮੱਚ, ਅਗਨੀ ਤਤ ਨਾ ਕੋਇ ਬੁਝਾਈਆ। ਮਨੂਆ ਘਰ ਘਰ ਕਾਇਆ ਮੰਦਰ ਅੰਦਰ ਪਏ ਨੱਚ, ਦਹਿ ਦਿਸ਼ਾ ਉਠ ਉਠ ਧਾਈਆ। ਭਾਗ ਲੱਗੇ ਨਾ ਕਾਇਆ ਕੱਚ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਕੰਮ ਕਿਸੇ ਨਾ ਆਈਆ। ਕਿਸੇ ਮੇਲ ਨਹੀਂ ਹੋਣਾ ਕਮਲਾਪਤ, ਪਤਿਪਰਮੇਸ਼ਵਰ ਦਰਸ ਕੋਇ ਨਾ ਪਾਈਆ। ਜਿਸ ਯਾਰੜੇ ਦਾ ਮੈਂ ਸੱਥਰ ਬੈਠਾ ਘਤ, ਸੋ ਪੁਰਖ ਅਕਾਲਾ ਆਪਣਾ ਹੁਕਮ ਵਰਤਾਈਆ। ਜਿਸ ਨੇ ਕਲਜੁਗ ਅਗਨ ਦਾ ਮੇਟਣਾ ਰਥ, ਸਤਿਜੁਗ ਸਤਿ ਸਤਿ ਵਰਤਾਈਆ। ਪਰਗਟ ਹੋ ਪੁਰਖ ਸਮਰਥ, ਦੋ ਜਹਾਨਾਂ ਮਰਦ ਮਰਦਾਨਾ ਵੇਖ ਵਖਾਈਆ। ਦੀਨ ਮਜ਼੍ਹਬ ਕਰੇ ਕਿਸੇ ਨਾ ਪੱਖ, ਮਾਨਵ ਜ਼ਾਤੀ ਵੇਖੇ ਥਾਉਂ ਥਾਈਂਆ। ਸੰਬਲ ਧਾਰ ਹੋ ਪਰਗਟ, ਪਰਗਣਾ ਆਪਣਾ ਇਕ ਸੁਹਾਈਆ। ਜੋਤ ਪ੍ਰਕਾਸ਼ ਕਰੇ ਲਟ ਲਟ, ਅੰਧ ਅੰਧੇਰਾ ਦਏ ਗਵਾਈਆ। ਸ਼ਬਦ ਨਾਦ ਸੁਣਾਏ ਅਨਹਦ, ਧੁਨ ਆਤਮਕ ਰਾਗ ਅਲਾਈਆ। ਜਿਸ ਦੇ ਹੁਕਮ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਗਏ ਲਦ, ਕਲਜੁਗ ਲੇਖਾ ਦਏ ਮੁਕਾਈਆ। ਜ਼ਾਤ ਪਾਤ ਦੀ ਰਹਿਣ ਨਾ ਦੇਵੇ ਹੱਦ, ਸ਼ਰਅ ਸ਼ਰੀਅਤ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਦੱਸੇ ਇਕੋ ਯੱਦ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਈਆ। ਧਰਨੀ ਕਹੇ ਮੇਰਾ ਗੋਬਿੰਦ ਖੋਲ੍ਹਿਆ ਤਾਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਦਾ ਮਾਲਕ ਇਕੋ ਆਕਾ, ਅਕਲ ਕਲਧਾਰੀ ਨੂਰ ਅਲਾਹੀਆ। ਜਿਸ ਦਾ ਸੁਤ ਦੁਲਾਰਾ ਮੈਂ ਕਾਕਾ, ਕਲੂ ਕਾਲ ਦਾ ਲੇਖਾ ਦਿਆਂ ਮੁਕਾਈਆ। ਸਦੀ ਚੌਧਵੀਂ ਅੰਤਮ ਤਕਾਂ ਵਾਟਾ, ਚਾਰ ਯਾਰੀ ਪੜਦਾ ਦਿਆਂ ਉਠਾਈਆ। ਜਿਹੜਾ ਅੰਮ੍ਰਿਤ ਪਿਆਇਆ ਇਕੋ ਬਾਟਾ, ਰਸ ਗੁਰਮੁਖਾਂ ਮੁਖ ਲਗਾਈਆ। ਉਸ ਦਾ ਅੰਤਮ ਪੂਰਾ ਕਰਾਂ ਘਾਟਾ, ਲਹਿਣਾ ਦੇਣਾ ਵੇਖਾਂ ਥਾਉਂ ਥਾਈਂਆ। ਝਗੜਾ ਮੇਟ ਕੇ ਜ਼ਾਤਾ ਪਾਤਾ, ਦੀਨ ਦੁਨੀ ਇਕੋ ਰੰਗ ਰੰਗਾਈਆ। ਭੇਵ ਖੁਲ੍ਹਾ ਕੇ ਕਮਲਾਪਾਤਾ, ਪਤਿਪਰਮੇਸ਼ਵਰ ਦਿਆਂ ਮਿਲਾਈਆ। ਦਰਸ ਕਰਾਵਾਂ ਸਾਖਿਆਤਾ, ਸਨਮੁਖ ਹੋ ਕੇ ਸੋਭਾ ਪਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿਜੁਗ ਸਚ ਚੰਦ ਚਮਕਾਈਆ। ਗ਼ਰੀਬ ਨਿਮਾਣਿਆਂ ਪੁਛਾਂ ਵਾਤਾ, ਕੋਝਿਆਂ ਕਮਲਿਆਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਨਿਵ ਨਿਵ ਕੀਤੀ ਡੰਡਾਵਤ, ਬੰਦਨਾ ਸੀਸ ਝੁਕਾਈਆ। ਮੇਰੇ ਸਤਿਗੁਰ ਸਹੀ ਸਲਾਮਤ, ਤੇਰੀ ਬੇਪਰਵਾਹੀਆ। ਸਚ ਦੱਸ ਕਿਸ ਬਿਧ ਮੁਹੰਮਦ ਦੀ ਆਵੇ ਅੰਤ ਕਿਆਮਤ, ਕਿਆਮਗਾਹ ਨਜ਼ਰ ਕੋਇ ਨਾ ਆਈਆ। ਸ਼ਰਅ ਦੀ ਸ਼ਰਅ ਨਾਲ ਹੋਵੇ ਬਗ਼ਾਵਤ, ਬਗ਼ਲਗੀਰ ਨਾ ਕੋਇ ਅਖਵਾਈਆ। ਨਾਮ ਕਲਮੇ ਦੀ ਹੋਵੇ ਅਦਾਵਤ, ਅਦਲ ਇਨਸਾਫ਼ ਨਾ ਕੋਇ ਜਣਾਈਆ। ਸਚ ਨਾਮ ਦੀ ਕਿਸੇ ਕੋਲ ਰਹੇ ਨਾ ਹੱਕ ਅਮਾਨਤ, ਅਮਲ ਛਡੇ ਕੂੜ ਲੋਕਾਈਆ। ਗੁਰ ਪੀਰ ਦੇਵੇ ਨਾ ਕੋਇ ਜ਼ਮਾਨਤ, ਅੱਗੇ ਹੋ ਨਾ ਕੋਇ ਬਚਾਈਆ। ਕਿਉਂ ਸਦੀ ਚੌਧਵੀਂ ਹੋਵੇ ਰੈਣ ਅੰਧੇਰੀ ਸ਼ਾਮਤ, ਸ਼ਮਾ ਜੋਤ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਉਂ ਨਿਰੰਕਾਰਾ ਏਕੰਕਾਰਾ ਅਗੰਮ ਨਿਆਮਤ, ਵਸਤ ਅਮੋਲਕ ਬੇਪਰਵਾਹ ਦੇਣੀ ਵਰਤਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਮੱਖਣ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਫਲਗੁਣ ਕਹੇ ਮੇਰਾ ਪਰਵਿਸ਼ਟਾ ਸੋਲਾ, ਸੋਲਾਂ ਕਲਧਾਰੀ ਪ੍ਰਭ ਨੂੰ ਸੀਸ ਨਿਵਾਈਆ। ਜਿਸ ਦਾ ਆਦਿ ਜੁਗਾਦਿ ਇਕੋ ਨਾਮ ਸ਼ਬਦ ਦਾ ਬੋਲਾ, ਅਨਬੋਲਤ ਆਪਣਾ ਰਾਗ ਸੁਣਾਈਆ। ਨਿਰਗੁਣ ਸਰਗੁਣ ਲੱਖ ਚੁਰਾਸੀ ਬਣਿਆ ਰਹੇ ਤੋਲਾ, ਨਾਮ ਕੰਡਾ ਆਪਣੇ ਹੱਥ ਉਠਾਈਆ। ਕਲਜੁਗ ਅੰਤਮ ਸਦੀ ਚੌਧਵੀਂ ਪੀਰ ਪੀਰਾ ਖੇਲੇ ਹੋਲਾ, ਚਾਰ ਯਾਰੀ ਸੰਗ ਮਿਲਾਈਆ। ਚਾਰ ਕੁੰਟ ਪਏ ਰੌਲਾ, ਪੰਡਤ ਪਾਂਧਾ ਰੌਲ ਸਮਝ ਸਕੇ ਕਿਛ ਨਾ ਰਾਈਆ। ਖੇਲ ਕਰੇ ਅਗੰਮੀ ਮੌਲਾ, ਮਾਲਕ ਹੋ ਕੇ ਧੁਰਦਰਗਾਹੀਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰੇ ਇਕਰਾਰ ਕੌਲਾ, ਪੇਸ਼ੀਨਗੋਈਆਂ ਆਪਣੇ ਲੇਖੇ ਲਾਈਆ। ਧਰਨੀ ਉਤੇ ਭਾਰ ਕਰੇ ਹੌਲਾ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਫਲਗੁਣ ਕਹੇ ਮੇਰਾ ਪਰਵਿਸ਼ਟਾ ਸੋਹਣਾ ਸੁਹੰਜਣਾ, ਲੋਕਮਾਤ ਮਿਲੇ ਵਡਿਆਈਆ। ਕਿਰਪਾ ਕਰੇ ਪ੍ਰਭ ਆਦਿ ਨਿਰੰਜਣਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਨ ਭਗਤਾਂ ਬਣੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧਵਾਈਆ। ਨੇਤਰ ਨਾਮ ਪਾਵੇ ਅੰਜਣਾ, ਅਗਿਆਨ ਅੰਧੇਰ ਰਹੇ ਨਾ ਰਾਈਆ। ਸਤਿਗੁਰ ਸਾਚਾ ਬਣ ਕੇ ਸੱਜਣਾ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਆਤਮ ਪਰਮਾਤਮ ਦੱਸੇ ਬੰਦਨਾ, ਸੁਰਤ ਸ਼ਬਦ ਨਾਲ ਜੁੜਾਈਆ। ਕਿਰਪਾ ਕਰੇ ਸੂਰਾ ਸਰਬੰਗਣਾ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜਿਸ ਦਾ ਦੀਪ ਇਕੋ ਦੋ ਜਹਾਨ ਜਗਣਾ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਘਟ ਵੇਖਣਹਾਰ ਆਪ ਹੋ ਜਾਈਆ। ਸੋਲਾਂ ਫੱਗਣ ਕਹੇ ਮੇਰੀ ਸੁਹੰਜਣੀ ਹੋਈ ਰੁਤ, ਪਰਮ ਪੁਰਖ ਦਿਤੀ ਵਡਿਆਈਆ। ਮੇਰਾ ਬੂਟਾ ਨਾ ਜਾਏ ਸੁੱਕ, ਪੱਤ ਟਹਿਣੀ ਨਾਲ ਮਹਿਕਾਈਆ। ਮੈਂ ਜਨ ਭਗਤਾਂ ਮੰਗਾਂ ਸੁੱਖ, ਪ੍ਰਭ ਅੱਗੇ ਝੋਲੀ ਡਾਹੀਆ। ਇਨ੍ਹਾਂ ਆਵੇ ਕੋਈ ਨਾ ਦੁੱਖ, ਦੁਖੀਆਂ ਦਰਦ ਲੈਣਾ ਵੰਡਾਈਆ। ਫੇਰ ਆਉਣਾ
❋
❋
ਪਏ ਨਾ ਜਨਣੀ ਕੁੱਖ, ਚੁਰਾਸੀ ਵਿਚ ਨਾ ਕੋਇ ਭਵਾਈਆ। ਦਰਗਹ ਤੇਰੀ ਜਾਇਣ ਪੁੱਜ, ਸਚਖੰਡ ਮਿਲ ਕੇ ਵੱਜੇ ਵਧਾਈਆ। ਆਪਣਾ ਭੇਵ ਖੁਲ੍ਹਾਉਣਾ ਗੁੱਝ, ਬਜਰ ਕਪਾਟੀ ਪੜਦਾ ਦੇਣਾ ਚੁਕਾਈਆ। ਕਲਜੁਗ ਪੰਚ ਵਿਕਾਰ ਅਗਨੀ ਜਾਏ ਬੁੱਝ, ਦੀਪਕ ਜੋਤ ਹੋਏ ਰੁਸ਼ਨਾਈਆ। ਤੇਰਾ ਦਵਾਰਾ ਜਾਏ ਸੁਝ, ਸਾਚਾ ਮੰਦਰ ਦੇਣਾ ਵਖਾਈਆ। ਤੇਰਾ ਧਾਮ ਅਗੰਮ ਅਥਾਹ ਉਚ, ਊਚ ਅਪਾਰ ਬੇਅੰਤ ਦੇਣਾ ਦਰਸਾਈਆ। ਤੇਰੇ ਕੋਲ ਸਭ ਕੁਝ, ਪਾਰਬ੍ਰਹਮ ਪਤਿਪਰਮੇਸ਼ਵਰ ਦਰ ਤੇਰੇ ਮੰਗ ਮੰਗਾਈਆ। ਜਿਨ੍ਹਾਂ ਭਗਤਾਂ ਤੂੰ ਮੇਰਾ ਮੈਂ ਤੇਰਾ ਗਾਈ ਤੁਕ, ਤੁਖ਼ਮ ਤਾਸੀਰ ਦੇਣੀ ਬਦਲਾਈਆ। ਅੰਤ ਅਖ਼ੀਰ ਬੇਨਜ਼ੀਰ ਬਖ਼ਸ਼ਣੀ ਆਪਣੀ ਓਟ, ਓੜਕ ਹੋਣਾ ਆਪ ਸਹਾਈਆ। ਤੇਰੇ ਦਰਸ਼ਨ ਨੂੰ ਲੋਚਨ ਕੋਟਨ ਕੋਟ, ਬਿਨ ਨੈਣਾਂ ਨੈਣ ਉਠਾਈਆ। ਮਿਹਰਵਾਨ ਮਹਿਬੂਬ ਤੇਰੀ ਮੁਹੱਬਤ ਇਕੋ ਬਹੁਤ, ਦੂਜਾ ਰਾਹ ਕੰਮ ਕਿਸੇ ਨਾਂ ਆਈਆ। ਪਾਰਬ੍ਰਹਮ ਬ੍ਰਹਮ ਆਤਮ ਪਰਮਾਤਮ ਤੇਰੀ ਇਕੋ ਜੋਤ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਨਾਮ ਸੰਦੇਸਾ ਧੁਰ ਦਾ ਕਲਮਾ ਗਾਇਣ ਚੌਦਾਂ ਲੋਕ, ਚੌਦਾਂ ਤਬਕ ਪੜ੍ਹ ਪੜ੍ਹ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਵੇਖਣ ਪੁਸ਼ਕਰ ਦੀਪ ਕਰੋਚ, ਲੱਖਣ ਆਪਣਾ ਪੜਦਾ ਦੇਣਾ ਉਠਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੭ ਹਰਜੀਤ ਸਿੰਘ ਦੇ ਨਵਿਤ ਹਰਿ ਭਗਤ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੈਨੂੰ ਗੋਬਿੰਦ ਬਚਨ ਅਗੰਮਾ ਆਖਿਆ, ਬਿਨ ਅੱਖਰਾਂ ਦਿਤਾ ਸੁਣਾਈਆ। ਕਰੇ ਖੇਲ ਪ੍ਰਭ ਅਲੱਖਣਾ ਅਲਾਖਿਆ, ਅਲਖ ਅਗੋਚਰ ਬੇਪਰਵਾਹੀਆ। ਪਰਗਟ ਹੋਵੇ ਸਾਖਿਆਤ ਸਾਖਿਆ, ਸਖ਼ੀ ਸਰਵਰ ਨੂਰ ਇਲਾਹੀਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਕਰਦੇ ਭਾਖਿਆ, ਭਵਿਖਤਾਂ ਲੇਖਾ ਪੂਰ ਕਰਾਈਆ। ਜਨ ਭਗਤਾਂ ਹੋਵੇ ਰਾਖਿਆ, ਰੱਖਕ ਹੋ ਕੇ ਸੇਵ ਕਮਾਈਆ। ਜਿਸ ਦਾ ਅੰਤ ਨਾ ਜਾਏ ਲਾਖਿਆ, ਬੇਅੰਤ ਵਡ ਵਡਿਆਈਆ। ਉਹ ਖੇਲ ਕਰੇ ਸ਼ਾਹੋ ਸ਼ਾਬਾਸਿਆ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਰਾਸਿਆ, ਪੁਰੀਆਂ ਲੋਆਂ ਨਾਚ ਨਚਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸਿਆ, ਗਗਨ ਗਗਨੰਤਰ ਫੋਲ ਫੁਲਾਈਆ। ਜਨ ਭਗਤਾਂ ਅੰਦਰ ਕਰੇ ਵਾਸਿਆ, ਵਾਸਤਾ ਆਪਣੇ ਨਾਲ ਜੁੜਾਈਆ। ਸੇਵਕ ਬਣੇ ਅਗੰਮਾ ਦਾਸਿਆ, ਦਾਸੀ ਨੂਰ ਜੋਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਂ ਸੁਣਿਆ ਅਗੰਮ ਗਾਉਣਾ, ਗੋਬਿੰਦ ਸਹਿਜ ਨਾਲ ਸੁਣਾਈਆ। ਮੇਰਾ ਪੁਰਖ ਅਕਾਲ ਆਉਣਾ, ਅਕਲ ਕਲਧਾਰੀ ਆਪਣਾ ਫੇਰਾ ਪਾਈਆ। ਜਿਸ ਨੇ ਕੂੜ ਅੰਧੇਰ ਮਿਟਾਉਣਾ, ਸਤਿ ਸਚ ਕਰੇ ਰੁਸ਼ਨਾਈਆ। ਦੀਨਾਂ ਮਜ਼੍ਹਬਾਂ ਪੰਧ ਮੁਕਾਉਣਾ, ਅੱਗੇ ਵਾਟ ਰਹੇ ਨਾ ਰਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖ਼ਤੋਂ ਲਾਹੁਣਾ, ਤਖ਼ਤ ਨਿਵਾਸੀ ਆਪਣੀ ਕਾਰ ਭੁਗਤਾਈਆ। ਸ਼ਬਦੀ ਸ਼ਬਦ ਦਾ ਡੰਕ ਵਜਾਉਣਾ, ਦੋ ਜਹਾਨ ਕਰੇ ਸ਼ਨਵਾਈਆ। ਰਾਓ ਰੰਕਾਂ ਇਕ ਕਰਾਉਣਾ, ਊਚ ਨੀਚ ਦਾ ਪੰਧ ਮੁਕਾਈਆ। ਦਵਾਰ ਬੰਕਾ ਇਕ ਸੁਹਾਉਣਾ, ਸਾਢੇ ਤਿੰਨ ਹੱਥ ਸੰਬਲ ਡੇਰਾ ਲਾਈਆ। ਅੰਮ੍ਰਿਤ ਮੇਘ ਇਕ ਬਰਸਾਉਣਾ, ਬੂੰਦ ਅਗੰਮੀ ਆਪ ਟਪਕਾਈਆ। ਸ਼ਬਦ ਅਨਾਦੀ
❋
❋
ਨਾਦ ਵਜਾਉਣਾ, ਲੇਖਾ ਮੇਟੇ ਜਣੇਂਦੀ ਮਾਈਆ। ਦੀਪਕ ਜੋਤੀ ਜੋਤ ਜਗਾਉਣਾ, ਜਾਗਰਤ ਜੋਤ ਇਕ ਰੁਸ਼ਨਾਈਆ। ਵਰਨ ਬਰਨ ਦਾ ਡੇਰਾ ਢਾਹੁਣਾ, ਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਾਚਾ ਰੰਗ ਇਕ ਰੰਗਾਉਣਾ, ਜਿਸ ਦੀ ਰੰਗਤ ਨਾ ਕੋਇ ਮੁਕਾਈਆ। ਧੁਰ ਦਾ ਸੰਗ ਇਕ ਵਖਾਉਣਾ, ਸੰਗੀ ਸਾਥੀ ਬਣੇ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪੜਦਾ ਓਹਲਾ ਆਪ ਚੁਕਾਉਣਾ, ਭੇਵ ਅਭੇਦ ਰਹੇ ਨਾ ਰਾਈਆ। ਕੌਲ ਇਕਰਾਰ ਪੂਰ ਕਰਾਉਣਾ, ਕਵਲ ਨੈਣ ਆਪਣਾ ਰੰਗ ਰੰਗਾਈਆ। ਧਰਨੀ ਤੇਰਾ ਬੰਕ ਦਵਾਰ ਸੁਹਾਉਣਾ, ਬਖ਼ਸ਼ੇ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਲਗਾਈਆ। ਧਰਨੀ ਕਹੇ ਮੈਨੂੰ ਗੋਬਿੰਦ ਦਿਤਾ ਕਹਿ, ਖ਼ੁਸ਼ੀ ਨਾਲ ਜਣਾਈਆ। ਮੇਰਾ ਮਾਲਕ ਆਉਣਾ ਤੇਰੇ ਗ੍ਰਹਿ, ਗ੍ਰਹਿ ਮੰਦਰ ਵੱਜੇ ਵਧਾਈਆ। ਸਾਢੇ ਤਿੰਨ ਹੱਥ ਅੰਦਰ ਜਾਏ ਬਹਿ, ਦੂਸਰ ਵੰਡ ਨਾ ਕੋਇ ਵੰਡਾਈਆ। ਜਿਸ ਨੇ ਕਾਇਨਾਤ ਕਰਨੀ ਲੈ, ਲਹਿਣਾ ਦੇਣਾ ਦਏ ਮੁਕਾਈਆ। ਜਿਸ ਦੀ ਯਾਦ ਵਿਚ ਜੁਗ ਬੀਤੇ ਕੈ, ਆਪਣਾ ਪੰਧ ਮੁਕਾਈਆ। ਉਸ ਦਾ ਰੂਪ ਨਾ ਦੋ ਨਾ ਤ੍ਰੈ, ਤ੍ਰੈਗੁਣ ਅਤੀਤਾ ਆਪ ਖੇਲ ਖਿਲਾਈਆ। ਆਪ ਹੋ ਕੇ ਸਦਾ ਨਿਰਭੈ, ਭੌ ਸਭ ਨੂੰ ਆਪ ਜਣਾਈਆ। ਜਿਸ ਦੇ ਨਾਮ ਦਾ ਇਕੋ ਵਹਿਣ ਵਹੈ, ਅੱਗੇ ਹੋ ਨਾ ਕੋਇ ਅਟਕਾਈਆ। ਜੋ ਆਦਿ ਅੰਤ ਸਭ ਦਾ ਮਾਲਕ ਹੈ, ਹਰ ਹਿਰਦਾ ਵੇਖੇ ਚਾਈਂ ਚਾਈਂਆ। ਅੰਤ ਉਸ ਦੀ ਚਾਰ ਕੁੰਟ ਹੋਣੀ ਜੈ, ਜੈ ਜੈ ਕਾਰ ਕਰੇ ਲੋਕਾਈਆ। ਭਗਤ ਭਗਵਾਨ ਇਕੋ ਆਤਮ ਪਰਮਾਤਮ ਕਰਕੇ ਰੈਅ, ਰਹਿਮਤ ਹੱਕ ਵਾਲੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜਨ ਭਗਤਾਂ ਸਭ ਕੁਛ ਦਏ, ਦੇਵਣਹਾਰ ਇਕ ਅਖਵਾਈਆ।
੩੦ ਫੱਗਣ ਸ਼ਹਿਨਸ਼ਾਹੀ ਸੰਮਤ ੭ ਲੀਲਾ ਵੰਤੀ ਸ੍ਰੀ ਨਗਰ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸੰਮਤ ਸ਼ਹਿਨਸ਼ਾਹੀ ਸੱਤ ਕਹੇ ਮੇਰਾ ਪੈਂਡਾ ਜਾਂਦਾ ਮੁਕਦਾ, ਫਲਗੁਣ ਪਰਵਿਸ਼ਟਾ ਤੀਹ ਸੀਸ ਨਿਵਾਈਆ। ਪਰਮ ਪੁਰਖ ਪਰਮਾਤਮ ਭੇਵ ਚੁਕਾਉਣਾ ਮਨੁੱਖ ਮਨੁੱਖ ਦਾ, ਮਾਨਵ ਮਾਨਸ ਆਪਣਾ ਰੰਗ ਰੰਗਾਈਆ। ਪਿਆਰ ਦੱਸਣਾ ਆਤਮ ਪਰਮਾਤਮ ਤੁਕ ਦਾ, ਤੂੰ ਮੇਰਾ ਮੈਂ ਤੇਰਾ ਨਾਦ ਸ਼ਨਵਾਈਆ। ਖੇਲ ਕਰਨਾ ਅਬਿਨਾਸ਼ੀ ਅਚੁਤ ਦਾ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ। ਜਿਧਰ ਜਾਏ ਦਇਆ ਕਮਾਏ ਪੀਰ ਪੈਗ਼ੰਬਰ ਔਲੀਆ ਜਾਏ ਝੁਕਦਾ, ਸੀਸ ਪੋਪ ਨਾ ਕੋਇ ਉਠਾਈਆ। ਪਰਦਾ ਓਹਲਾ ਰਹੇ ਕੋਇ ਨਾ ਲੁਕਦਾ, ਬੇਨਜ਼ੀਰ ਨਜ਼ਰ ਸਭ ਦੀ ਦਏ ਬਦਲਾਈਆ। ਲੇਖਾ ਪੂਰਾ ਕਰਨਾ ਮਸੀਹ ਵਾਲੇ ਪੁਤ ਦਾ, ਯਸੂਹ ਯਕਸਾਂ ਰੰਗ ਰੰਗਾਈਆ। ਮੁਹੰਮਦ ਲੇਖਾ ਜਾਣੇ ਦੁੱਖ ਦਾ, ਸਦੀ ਚੌਧਵੀਂ ਵੰਡ ਵੰਡਾਈਆ। ਅੰਤ ਫ਼ੈਸਲਾ ਦੇਵੇ ਦੋ ਟੁਕ ਦਾ, ਅਧਵਿਚਕਾਰ ਨਾ ਕੋਇ ਰਖਾਈਆ। ਵਕਤ ਸੁਹੰਜਣਾ ਹੋਣਾ ਪਰਮ ਪੁਰਖ ਦੀ ਰੁਤ ਦਾ, ਰੁਤੜੀ ਆਪਣੇ ਨਾਲ ਮਹਿਕਾਈਆ। ਜਿਸ ਝਗੜਾ ਮੇਟਣਾ ਪੰਜ ਤਤ ਕਾਇਆ ਬੁਤ ਦਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਇਹ ਖੇਲ ਸਾਹਿਬ ਉਸ ਦਾ, ਜਿਸ ਦੀ ਉਸਤਤ ਚਾਰ ਜੁਗ ਦੇ ਸ਼ਾਸਤਰ ਰਹੇ ਗਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਆਪਣੇ ਨਿਸ਼ਾਨਿਉਂ ਕਦੇ ਨਾ ਉਕਦਾ, ਸਤਿਜੁਗ ਤ੍ਰੇਤਾ ਦੁਆਪਰ
❋
❋
ਕਲਜੁਗ ਅਵਤਾਰ ਪੈਗ਼ੰਬਰ ਗੁਰ ਹੁਕਮ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਮੇਰੀ ਰੁਤ ਅਖ਼ੀਰੀ, ਬਿਨ ਅੱਖਰਾਂ ਦਿਆਂ ਜਣਾਈਆ। ਮੇਰਾ ਮਾਲਕ ਸ਼ਾਹ ਪਾਤਸ਼ਾਹ ਪੀਰ ਪੀਰੀ, ਪਾਰਬ੍ਰਹਮ ਪ੍ਰਭ ਨੂਰ ਇਲਾਹੀਆ। ਜਿਸ ਦਾ ਹੁਕਮ ਵਰਤਣਾ ਤਕਦੀਰੀ, ਤਕਦੀਰ ਸਭ ਦੀ ਦਏ ਬਦਲਾਈਆ। ਖੇਲ ਖਿਲਾਉਣਾ ਮੌਲਾਨਾ ਸ਼ਾਹ ਫ਼ਕੀਰੀ, ਫ਼ਿਕਰਾ ਫ਼ਿਕਰਾਂ ਦੇ ਫ਼ਿਕਰ ਤੋਂ ਪਰੇ ਸੁਣਾਈਆ। ਜਗਤ ਜਹਾਨ ਵੇਖੇ ਦਿਲਗੀਰੀ, ਉਮਤ ਉਮਤੀ ਖੋਜ ਖੁਜਾਈਆ। ਨੂਰ ਨੂਰਾਨਾ ਪ੍ਰਭ ਹੋ ਬੇਨਜ਼ੀਰੀ, ਨਜ਼ਰੀਆ ਸਭ ਦਾ ਦਏ ਬਦਲਾਈਆ। ਲੇਖਾ ਜਾਣੇ ਸ਼ਹਿਨਸ਼ਾਹ ਹਕੀਰੀ, ਰਾਓ ਰੰਕਾਂ ਫੋਲ ਫੁਲਾਈਆ। ਜਿਸ ਦੇ ਹੱਥ ਲੱਖ ਚੁਰਾਸੀ ਤਦਬੀਰੀ, ਪਰਦਾ ਓਹਲਾ ਦਏ ਉਠਾਈਆ। ਜੋ ਦੀਨ ਦੁਨੀ ਬਦਲ ਦੇਵੇ ਜ਼ਮੀਰੀ, ਜ਼ਾਹਰ ਜ਼ਹੂਰ ਆਪਣਾ ਆਪ ਕਰਾਈਆ। ਝਗੜਾ ਵੇਖੇ ਹਸਤ ਕੀੜੀ, ਕੀਟ ਹਸਤਾਂ ਫੋਲ ਫੁਲਾਈਆ। ਜਿਸ ਕਲਜੁਗ ਵਿਚ ਸਤਿ ਧਰਮ ਦੀ ਬਦਲ ਦੇਣੀ ਪੀੜ੍ਹੀ, ਮਾਰਗ ਨਾਮ ਕਲਮਾ ਇਕ ਸਮਝਾਈਆ। ਦੀਨ ਦੁਨੀ ਸੰਮਤ ਸ਼ਹਿਨਸ਼ਾਹੀ ਅੱਠ ਗਲੀ ਜਗਤ ਜਹਾਨ ਦਿਸੇ ਭੀੜੀ, ਜਨ ਭਗਤਾਂ ਔਖੀ ਮੰਜ਼ਲ ਪੰਧ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਫਲਗੁਣ ਕਹੇ ਮੇਰਾ ਅੰਤ ਰਿਹਾ ਬੀਤ, ਪਰਮ ਪੁਰਖ ਸੀਸ ਨਿਵਾਈਆ। ਅਗਲਾ ਖੇਲ ਤ੍ਰੈਗਣ ਅਤੀਤ, ਤ੍ਰੈਭਵਨ ਧਨੀ ਆਪਣੇ ਹੱਥ ਰੱਖੇ ਵਡਿਆਈਆ। ਆਤਮ ਪਰਮਾਤਮ ਰਹੇ ਮੀਤ, ਸੱਜਣ ਸੁਹੇਲਾ ਸ਼ਹਿਨਸ਼ਾਹੀਆ। ਜਨ ਭਗਤਾਂ ਕਾਇਆ ਰੱਖੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਦੀਨ ਦੁਨੀ ਵਿਚੋਂ ਬਦਲ ਦੇਵੇ ਨੀਤ, ਨੀਤੀਵਾਨ ਇਕ ਅਖਵਾਈਆ। ਪਤਿਤਾਂ ਕਰੇ ਪੁਨੀਤ, ਪਤਿਤ ਪਾਵਨ ਆਪਣੀ ਦਇਆ ਕਮਾਈਆ। ਜਨ ਹਰਿ ਹਰਿਜਨ ਦਰਸ਼ਨ ਦੇਵੇ ਠੀਕ, ਠਾਕਰ ਹੋ ਕੇ ਸਨਮੁਖ ਸੋਭਾ ਪਾਈਆ। ਸਤਿਗੁਰ ਸ਼ਬਦ ਸ਼ਬਦੀ ਧਾਰ ਕਰੇ ਤਸਦੀਕ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਦੂਰ ਦੁਰਾਡਾ ਵਸੇ ਹੋ ਕੇ ਨਜ਼ਦੀਕ, ਨੇਰਨ ਨੇਰਾ ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਕਿਰਪਾ ਕਰੇ ਲਾਸ਼ਰੀਕ, ਸ਼ਰਕਤ ਦੀਨ ਮਜ਼੍ਹਬ ਨਾ ਕੋਇ ਵਖਾਈਆ। ਜਿਸ ਦੇ ਕੋਲ ਹੱਕ ਤੌਫ਼ੀਕ, ਤੋਹਫਾ ਨਾਮ ਭਗਤਾਂ ਘਰ ਘਰ ਦਏ ਪਹੁੰਚਾਈਆ। ਤੀਹ ਫੱਗਣ ਕਹੇ ਜਨ ਭਗਤਾਂ ਸਾਚੇ ਗੁਰਮੁਖਾਂ ਪੂਰੀ ਮਨਸਾ ਆਸਾ ਕਰੇ ਉਮੀਦ, ਲੀਲਾ ਵੰਤੀ ਲੀਲਾ ਰਾਮ ਵਿਚ ਸਮਾਈਆ। ਪਰਮ ਪੁਰਖ ਦੀ ਆਤਮ ਪਰਮਾਤਮ ਇਕ ਪ੍ਰੀਤ, ਸ਼ਰਮਾ ਸ਼ਰਅ ਤੋਂ ਬਾਹਰ ਕਢਾਈਆ। ਸਭ ਦਾ ਲੇਖਾ ਇਕੋ ਗ੍ਰਹਿ ਇਕੋ ਦਰ ਇਕੋ ਮੰਦਰ ਸਦ ਵਸਨੀਕ, ਵਸਣਹਾਰਾ ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਜੋਤੀ ਜਾਤਾ ਸਦਾ ਵਸੇ ਚੀਤ, ਮਨਚਿਤ ਜਗਤ ਠਗੌਰੀ ਰਹਿਣ ਕੋਇ ਨਾ ਪਾਈਆ।
ਮੁਹੰਮਦ ਦਿਤੀ ਇਕ ਦਰਖ਼ਾਸਤ, ਪਰਵਰਦਿਗਾਰ ਅੱਗੇ ਸੀਸ ਝੁਕਾਈਆ। ਮੇਰਾ ਵਜੂਦ ਤੇਰਾ ਕਲਮਾ ਤੇਰਾ ਨੂਰ ਆਸਤਕ, ਅੱਲਾ ਅਲਾਹ ਆਲਮੀਨ ਤੇਰੀ ਸਰਨਾਈਆ। ਜਲਵਾਗਰ ਜਲਵਾ ਪ੍ਰਕਾਸ਼ਤ, ਚੌਦਾਂ ਤਬਕ ਤਬਕ ਰੁਸ਼ਨਾਈਆ। ਉਮਤ ਦੀ ਅਮਨ ਵਾਲੀ ਬਖ਼ਸ਼ੀ ਰਿਆਸਤ, ਰਈਅਤ ਤਤਾਂ ਵਾਲੀ ਬਣਾਈਆ। ਵਜੂਦ ਤਨ ਦੱਸ ਕੇ ਨਾਸਤਕ, ਨਸਰ ਨਜ਼ਮ ਵਿਚ ਸਮਝਾਈਆ। ਬੇਪਰਵਾਹ ਮੈਂ ਤੇਰੀ ਤੇਰਾ ਹੋ ਕੇ ਕਰਾਂ
❋
❋
ਕਾਸ਼ਤ, ਬੀਜ ਜਗਤ ਵਾਲਾ ਬਿਜਾਈਆ। ਮੈਨੂੰ ਇਉਂ ਦਿਸਦਾ ਮੇਰੀ ਅੰਤ ਰਹਿਣੀ ਨਹੀਂ ਵਿਰਾਸਤ, ਮਾਲਕ ਨਜ਼ਰ ਕੋਇ ਨਾ ਆਈਆ। ਮੇਰੀ ਇਕ ਅਰਜ਼ ਬੇਨੰਤੀ ਜਿਸ ਵੇਲੇ ਮੇਰਾ ਲੇਖਾ ਧਰਨੀ ਉਤੋਂ ਕਰਨ ਲੱਗਾ ਬਰਖ਼ਾਸਤ, ਬਰਖ਼ੁਰਦਾਰ ਮੈਨੂੰ ਆਪਣਾ ਲੈਣਾਂ ਬਣਾਈਆ। ਮੇਰਾ ਕਲਮਾ; ਕਲਾਮ ਅਮਾਮ ਟੱਕਰ ਜਾਏ ਨਾਲ ਸਿਆਸਤ, ਸ਼ਰਅ ਸ਼ਰਅ ਨਾਲ ਠੁਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਮੁਹੰਮਦ ਕਹੇ ਮੇਰੇ ਅਲਾਵਿਲ ਲਿਜ਼ਹਾ ਸਰ ਕਦਮੇ ਨੂਰ ਚਸ਼ਮੇ ਜ਼ੀਨਾ ਜ਼ਗਾ ਅਸਮਾਨੇ ਨਿਗਹ ਜ਼ਾਹੂਰੇ ਵਜ਼ੀ ਜ਼ਾ ਇਨ ਵਹਿਤੋ ਵਜ਼ਹਿਕ ਜ਼ਬਾਨੇ ਨਸ ਜ਼ਹੀਨੇ ਵਜਸ, ਵਸਲੇ ਮਹਿਬੂਬ ਅਸਲੇ ਅਰੂਜ ਆਲੀਸ਼ਾਨੇ ਅਲੀਅਲ ਆਲੀਜਾਹ ਤੇਰੀ ਸਰਨਾਈਆ। ਮੇਰੀ ਬੇਨੰਤੀ ਮੇਰੀ ਅਰਦਾਸ ਮੇਰੀ ਅਰਜ਼ ਆਰਜੂ ਅਜਿਸ ਅਜਾਜੇ ਖੁਨਿਸ ਮਿਜ਼ਾਜੇ ਸਲਿਸ਼ ਸ਼ਾਨੂਜ਼ੂ ਵਜ਼ਾ, ਨੂਰੇ ਅੱਲਾਹ ਅਮਾਮੇ ਨਿਜ਼ਾ ਜ਼ਹੂਰੋ ਜ਼ਹਕ ਹਕੀਕਤੇ ਹੱਕ ਹਕੂਕ ਮਖ਼ਲੂਕ ਬਾਰਸੂਖ ਰਿਸਵੇਜ਼ੂ ਜ਼ਿਮੀ ਅਸਮਾਨੇ ਫ਼ਲਕੇ ਚਾਕਸ਼ ਸਿਤਾਰਾ ਚੰਦ ਅਲਸ਼ ਤਖ਼ਤੇ ਨਜ਼ੀ ਨੂਰ ਨੁਰਾਨੇ ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਮੁਹੰਮਦ ਅਰਜ਼ ਪੇਸ਼ੀਨਗੋਈ, ਪੁਸ਼ਤ ਦਰ ਪੁਸ਼ਤ ਸਮਝ ਕਿਸੇ ਨਾ ਆਈਆ। ਨੂਰ ਨੁਰਾਹ ਖ਼ਲਕੇ ਖ਼ੁਦਾ ਤੇਰੀ ਦਰੋਹੀ, ਦੋ ਜਹਾਨਾਂ ਮਰਦ ਮਰਦਾਨਾ ਸਿਰ ਸਰ ਸੀਸ ਨਾ ਕੋਇ ਉਠਾਈਆ। ਤੁਧ ਬਿਨ ਅੰਤ ਕੰਤ ਨਾ ਕੋਈ, ਗਹਿਰ ਗਵਰ ਭਵਰ ਸੰਸਾਰ ਪਾਰ ਨਾ ਕੋਇ ਕਰਾਈਆ। ਜਿਸ ਵੇਲੇ ਸਦੀ ਚੌਧਵੀਂ ਅੰਤ ਹੋਈ, ਉਮਤ ਉਮਤੀ ਮਿਲੇ ਨਾ ਢੋਈ, ਢੋਆ ਨਜ਼ਰ ਕੋਇ ਨਾ ਆਈਆ। ਉਸ ਵੇਲੇ ਮੇਰੀ ਤਮੰਨਾ ਆਸ਼ਾ ਖ਼ਾਹਿਸ਼ ਉਠਾਵੀਂ ਸੋਈ, ਜੋ ਤੇਰੇ ਵਿਚ ਸਮਾਈਆ। ਆਪਣੀ ਮੁਹੱਬਤ ਵਿਚ ਨੂਰ ਨੂਰ ਨਾਲ ਮੋਹੀ, ਨਾਤਾ ਦੀਨ ਦੁਨੀ ਤੁੜਾਈਆ। ਜਿਸ ਦਾ ਭੇਵ ਅਭੇਵ ਪਰਦਾ ਪਰਦਾਨਸ਼ੀਂ ਉਠਾ ਸਕੇ ਨਾ ਕੋਈ, ਲੇਖਾ ਲੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਤੇਰੀ ਧਾਰ ਪੈਗ਼ੰਬਰ ਅਵਤਾਰ ਗੁਰੂ ਗੁਰਦੇਵ ਹੋਈ, ਸਤਿਗੁਰ ਸਤਿ ਅਮਾਮ ਅਮਾਮਾ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੩੦ ਫੱਗਣ ਸ਼ਹਿਨਸ਼ਾਹੀ ਸੰਮਤ ੭ ਅਮੀਰ ਸਿੰਘ, ਭਾਨ ਸਿੰਘ, ਈਸ਼ਰ ਸਿੰਘ, ਵਰਿਆਮ ਕੌਰ, ਇੰਦਰ ਸਿੰਘ ਸੁਲੱਖਣ ਸਿੰਘ, ਦਲੀਪ ਸਿੰਘ, ਰਤਨ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ, ਕਸ਼ਮੀਰ ਸਿੰਘ, ਗੁਰਚਰਨ ਸਿੰਘ, ਨਾਜ਼ਰ ਸਿੰਘ,
ਨਾਜ਼ਰ ਸਿੰਘ ਜੇਠੂਵਾਲ, ਅਮਰੀਕ ਕੌਰ ਬਲੋਵਾਲ, ਚਰਨ ਕੌਰ, ਤ੍ਰਿਪਤ ਕੌਰ, ਜੁਗਿੰਦਰ ਕੌਰ, ਬੰਨਤੀ,
ਬਲਵਿੰਦਰ ਕੌਰ ਜੇਠੂਵਾਲ, ਹਰਬੰਸ ਕੌਰ ਅੱਲੜਪਿੰਡੀ, ਸੁਰਜੀਤ ਕੌਰ ਸੈਦਪੁਰ, ਬਚਨੀ ਬਾਉਪੁਰ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸੰਮਤ ਸ਼ਹਿਨਸ਼ਾਹੀ ਸੱਤ ਕਹੇ ਮੇਰੀ ਅੰਤ ਅਖ਼ੀਰੀ ਰੈਣ, ਨਵ ਨੌ ਚਾਰ ਦਾ ਖੇਲ ਵਖਾਈਆ। ਧੁਰ ਫ਼ਰਮਾਨਾ ਸਚ ਸੰਦੇਸ਼ਾ ਆਇਆ ਕਹਿਣ,
❋
❋
ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾਈਆ। ਪਰਮ ਪੁਰਖ ਪਰਮਾਤਮ ਦਾ ਦਰਸ਼ਨ ਤਕੋ ਨੈਣ, ਨੈਣ ਨੈਣਾਂ ਅੱਖ ਖੁਲ੍ਹਾਈਆ। ਜਿਸ ਨੇ ਜੁਗ ਚੌਕੜੀ ਭਗਤਾਂ ਚੁਕਾਇਆ ਲਹਿਣ ਦੇਣ, ਪੂਰਬ ਲੇਖਾ ਪੂਰ ਕਰਾਈਆ। ਬਾਹਰ ਕੱਢਿਆ ਵਿਚੋਂ ਕਲਜੁਗ ਵਹਿੰਦੇ ਵਹਿਣ, ਕੂੜੀ ਧਾਰ ਨਾ ਕੋਇ ਵਹਾਈਆ। ਹਰਿ ਸੰਗਤ ਨਾਤਾ ਜੋੜ ਕੇ ਭਾਈ ਭੈਣ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਕੂੜ ਕੁੜਿਆਰੀ ਮਤ ਰਹਿਣ ਨਾ ਦੇਵੇ ਨਾਮ ਨਰਾਇਣ, ਨਰ ਹਰਿ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਸੱਤ ਕਹੇ ਮੈਂ ਜਨ ਭਗਤਾਂ ਸੀਸ ਦਸਤਾਰ ਧਰਿਆ, ਧਰਮ ਦੀ ਧਾਰ ਧਰਨੀ ਦਿਤੀ ਜਣਾਈਆ। ਪੁਰਖ ਅਬਿਨਾਸ਼ੀ ਇਕੋ ਸਭ ਨੇ ਵਰਿਆ, ਜੋ ਵਾਰਿਸ ਦੋ ਜਹਾਨ ਅਖਵਾਈਆ। ਜਿਸ ਦੀ ਸਰਨ ਚੁਰਾਸੀ ਲਾਹਵੇ ਡਰਿਆ, ਜੂਨੀ ਲੱਖ ਅਲਖ ਨਾ ਕਦੇ ਭਵਾਈਆ। ਸੰਤ ਸੁਹੇਲਾ ਸਾਜਣ ਤਰਿਆ, ਤਾਰਨਹਾਰ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਿਆ, ਨਿਰਅੱਖਰ ਪਰਮਾਤਮ ਆਤਮ ਦਿਤਾ ਸਮਝਾਈਆ। ਮੰਜ਼ਲ ਹਕੀਕੀ ਮਹਿਬੂਬ ਦੀ ਚੜ੍ਹਿਆ, ਚਾਰ ਕੁੰਟ ਦਾ ਪੰਧ ਮੁਕਾਈਆ। ਸਚ ਦਵਾਰੇ ਸਾਚੇ ਖੜਿਆ, ਦਰਗਾਹ ਸਾਚੀ ਸੋਭਾ ਪਾਈਆ। ਨਿਰਗੁਣ ਧਾਰ ਫੜਾਇਆ ਲੜਿਆ, ਪਲੂ ਆਪਣੀ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਸ਼ਹਿਨਸ਼ਾਹੀ ਸੱਤ ਕਹੇ ਅਸ਼ਟਭੁਜ ਨੇ ਮਾਣੀ ਮੌਜ, ਸਿੰਘ ਸਿੰਘਾਸਣ ਹੇਠਾਂ ਡੇਰਾ ਲਾਈਆ। ਜਿਸ ਦੀ ਸਮਝੇ ਕੋਇ ਨਾ ਔਧ, ਆਯੂ ਜਗਤ ਨਾ ਕੋਇ ਜਣਾਈਆ। ਜਿਸ ਅਠਾਸੀ ਪਦਮ ਸੁੰਭ ਨਿਸੁੰਭ ਦੀ ਮਾਰੀ ਫ਼ੌਜ, ਸ਼ਸਤਰ ਆਪਣੇ ਹੱਥ ਉਠਾਈਆ। ਉਸ ਦਾ ਪੂਰਾ ਹੋਇਆ ਜੋਗ, ਜਗਤ ਰੀਤੀ ਨਾਲ ਮਿਲਾਈਆ। ਜਿਹੜਾ ਬੁੱਧੀ ਤੋਂ ਪਰੇ ਕੀਤਾ ਸੀ ਬੋਧ, ਨਾਮ ਸੰਦੇਸ਼ੇ ਵਿਚ ਜਣਾਈਆ। ਉਸ ਦੀ ਰਹਿਣ ਨਾ ਦਿਤੀ ਸੋਚ, ਸਮਝ ਤੋਂ ਪਰੇ ਵੇਖ ਵਖਾਈਆ। ਜਨ ਭਗਤਾਂ ਗ੍ਰਹਿ ਸਿੰਘਾਸਣ ਥੱਲੇ ਰੱਖ ਕੇ ਰੋਜ਼, ਰੋਜ਼ਾ ਬਾਂਗ ਦਾ ਡੇਰਾ ਢਾਹੀਆ। ਜਿਸ ਪ੍ਰੇਮ ਪਿਆਰ ਵਿਚ ਕੀਤਾ ਚੋਜ, ਚੋਜੀ ਪ੍ਰੀਤਮ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਸ਼ਟਭੁਜ ਕਹੇ ਮੇਰਾ ਨੂਰ ਨੁਰਾਨਾ ਤੁਠਾ, ਜੋਤੀ ਜੋਤ ਦਿਤੀ ਵਡਿਆਈਆ। ਜਿਸ ਨੇ ਪਲੰਘ ਡਾਹਿਆ ਪੁੱਠਾ, ਜਨ ਭਗਤਾਂ ਘਰ ਘਰ ਡੇਰਾ ਲਾਈਆ। ਜਾਪ ਜਣਾਇਆ ਬਿਨ ਬੁੱਲਾਂ ਬੁੱਟਾਂ, ਹਰ ਹਿਰਦੇ ਡੇਰਾ ਲਾਈਆ। ਜਿਸ ਅੰਤ ਜਗਤ ਜਹਾਨ ਪਾਉਣੀਆਂ ਲੁੱਟਾਂ, ਲੁਟੇਰਾ ਬਣ ਕੇ ਬੇਪਰਵਾਹੀਆ। ਮਾਣ ਦੇਣਾ ਇਕੋ ਸ਼ਬਦ ਦੁਲਾਰੇ ਸੁੱਤਾ, ਸਿਰ ਸਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਸੁਹਾਉਣੀ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਰੰਗ ਆਪ ਰੰਗਾਈਆ। ਪਲੰਘ ਕਹੇ ਮੈਨੂੰ ਯਾਦ ਚੇਤ ਤਿੰਨ ਦਾ ਦਿਹਾੜਾ, ਜਨ ਭਗਤ ਗ੍ਰਹਿ ਵੱਜੀ ਵਧਾਈਆ। ਖੇਲ ਕੀਤਾ ਅਪਰ ਅਪਾਰਾ, ਅਪਰੰਪਰ ਸਵਾਮੀ ਹੋਇਆ ਸਹਾਈਆ। ਜਨ ਭਗਤਾਂ ਸੀਸ ਬੰਧਾਇਆ ਦਸਤਾਰਾ, ਰਵਦਾਸ ਚਮਾਰਾ ਗੰਢ ਪਵਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਲਾਹਿਆ ਭਾਰਾ, ਪੂਰਬ ਲਹਿਣਾ ਦਿਤਾ ਵਰਤਾਈਆ। ਜਿਸ ਨਿਸ਼ਾਨ ਮੇਟਣਾ ਚੰਦ ਸਿਤਾਰਾ, ਸਤਹ ਬੁਲੰਦੀ ਵੇਖ ਵਖਾਈਆ। ਜਨ ਭਗਤਾਂ ਦੇਵੇ ਨਾਮ ਅਧਾਰਾ, ਉਦਰ ਦੇ ਅੰਦਰ ਹੋਏ ਸਹਾਈਆ। ਚੁਰਾਸੀ ਫਾਸੀ
❋
❋
ਪਾਰ ਕਿਨਾਰਾ ਮੰਡਲ ਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਪਲੰਘ ਕਹੇ ਮੇਰੇ ਪੁੱਠੇ ਕੀਤੇ ਚਾਰ ਪਾਵੇ, ਪਾਰਬ੍ਰਹਮ ਪ੍ਰਭ ਆਪਣਾ ਆਸਣ ਲਾਈਆ। ਜਿਸ ਨੂੰ ਬ੍ਰਹਮਾ ਚਾਰੇ ਮੁਖ ਗਾਵੇ, ਚਾਰੇ ਵੇਦਾਂ ਸਿਫ਼ਤ ਸਾਲਾਹੀਆ। ਜਿਸ ਦੀ ਜੁਗ ਚੌਕੜੀ ਮਾਣਦੇ ਛਾਂਵੇ, ਸ਼ਹਿਨਸ਼ਾਹ ਸਿਰ ਆਪਣਾ ਹੱਥ ਟਿਕਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂਆਂ ਕੀਤੇ ਦਾਅਵੇ, ਮਾਣ ਤਾਣ ਨਾਲ ਗਏ ਜਣਾਈਆ। ਕਲਜੁਗ ਅੰਤਮ ਕਲ ਕਲਕੀ ਨਿਹਕਲੰਕ ਆਵੇ, ਅਮਾਮ ਅਮਾਮਾ ਨੂਰ ਇਲਾਹੀਆ। ਸਾਚਾ ਮਾਰਗ ਇਕ ਚਲਾਵੇ, ਚਾਰ ਜੁਗ ਦਾ ਡੇਰਾ ਢਾਹੀਆ। ਆਤਮ ਪਰਮਾਤਮ ਭੇਵ ਖੁਲ੍ਹਾਵੇ ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵੇ, ਸੋਹੰ ਸ਼ਬਦ ਅਗੰਮ ਅਥਾਹੀਆ। ਭਗਤ ਸੁਹੇਲੇ ਫੜ ਉਠਾਵੇ, ਚਾਰੋਂ ਕੁੰਟ ਲਏ ਜਗਾਈਆ। ਪਗੜੀ ਸੀਸ ਆਪ ਬੰਨ੍ਹਾਵੇ, ਜੋ ਸਿਰ ਆਪਣੇ ਲੇਖੇ ਲਾਈਆ। ਦਰਗਾਹ ਸਾਚੀ ਸਾਚਾ ਮਾਣ ਦਵਾਵੇ, ਅੱਗੇ ਹੋ ਨਾ ਕੋਇ ਅਟਕਾਈਆ। ਨਾਰੀ ਪੁਰਸ਼ ਇਕੋ ਰੰਗ ਰੰਗਾਵੇ, ਚੁੰਨੀ ਸੀਸ ਉਤੇ ਟਿਕਾਈਆ। ਹਰਿਜਨ ਰਹਿਣ ਨਾ ਦੇਵੇ ਨਿਥਾਵੇਂ, ਦਰਗਾਹ ਸਾਚੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਦੀਪਕ ਕਹਿਣ ਜਨ ਭਗਤਾਂ ਜਗਦੀ ਰਹੇ ਜੋਤੀ, ਜੋਤੀ ਜਾਤਾ ਵੇਖ ਵਖਾਈਆ। ਇਕੋ ਹੋਵੇ ਗੋਤੀ, ਦੂਜੀ ਵੰਡ ਨਾ ਕੋਇ ਵੰਡਾਈਆ। ਸੁਰਤੀ ਰਹੇ ਕਿਸੇ ਨਾ ਸੋਤੀ, ਸ਼ਬਦੀ ਸਤਿਗੁਰ ਲਏ ਉਠਾਈਆ। ਦੁਰਮਤ ਮੈਲ ਜਾਏ ਧੋਤੀ, ਪਾਪਾਂ ਕਰੇ ਸਫ਼ਾਈਆ। ਨਾਮ ਦੱਸੇ ਅਗੰਮ ਸਲੋਕੀ, ਸੋਹਲਾ ਇਕੋ ਇਕ ਜਣਾਈਆ। ਜਿਸ ਦੀ ਆਸ਼ਾ ਰੱਖ ਕੇ ਗਿਆ ਨਾਥ ਤ੍ਰੈਲੋਕੀ, ਰਾਮ ਰਾਮ ਅੱਖ ਖੁਲ੍ਹਾਈਆ। ਜਿਸ ਦੇ ਨਾਮ ਦੀ ਚਾਰ ਜੁਗ ਪੜ੍ਹਦੇ ਪੋਥੀ, ਅੱਖਰ ਅੱਖਰ ਨਾਲ ਟਕਰਾਈਆ। ਉਹ ਖੇਲ ਕਰੇ ਲੋਕ ਪਰਲੋਕੀ, ਚੌਦਾਂ ਤਬਕ ਸਬਕ ਸਮਝਾਈਆ। ਜਿਸ ਦਾ ਲੇਖੇ ਲਾਵੇ ਲੇਖਾ ਰਵਦਾਸ ਚਮਾਰਾ ਮੋਚੀ, ਗੁਰਮੁਖ ਗੁਰ ਗੁਰ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਿਆਜ਼ ਕਹੇ ਮੈਂ ਗੁਰਮੁਖਾਂ ਪਾਈਆਂ ਗੰਢਾਂ, ਗੰਢ ਆਪਣੀ ਦਿਤੀ ਪਵਾਈਆ। ਚਾਰ ਜੁਗ ਦੀਆਂ ਪਿਛਲੀਆਂ ਮੇਟੀਆਂ ਵੰਡਾਂ, ਸ਼ਰਅ ਸ਼ਰਅ ਦਾ ਡੇਰਾ ਢਾਹੀਆ। ਕਲਜੁਗ ਅੰਤਮ ਜਣਾਇਆ ਕੰਢਾ, ਕੰਢੀ ਬਹਿ ਕੇ ਵੇਖ ਵਖਾਈਆ। ਆਪ ਬਣ ਕੇ ਸਭ ਤੋਂ ਮਾੜਾ ਗੰਦਾ, ਨਿਉਂ ਨਿਉਂ ਸੀਸ ਝੁਕਾਈਆ। ਮੈਂ ਨੌਂ ਸੌ ਚੁਰਾਨਵੇ ਚੌਕੜੀ ਜੁਗ ਸਫ਼ਰ ਕੀਤਾ ਲੰਬਾ, ਗਿਣਤੀ ਗਣਤ ਨਾ ਕੋਇ ਗਿਣਾਈਆ। ਮੈਂ ਹੈਰਾਨ ਹੋ ਗਿਆ ਪ੍ਰਭ ਨੇ ਖੇਲ ਕੀਤਾ ਅਚੰਭਾ, ਅਚਰਜ ਲੀਲਾ ਆਪ ਵਰਤਾਈਆ। ਮੈਨੂੰ ਲਾ ਕੇ ਆਪਣੇ ਦੰਦਾ, ਮੇਰਾ ਦਲਿਦਰ ਦਿਤਾ ਗਵਾਈਆ। ਜਿਸ ਨੇ ਨਿਸ਼ਾਨ ਮੇਟਣਾ ਤਾਰਾ ਚੰਦਾ, ਚੰਦ ਸਿਤਾਰੇ ਗੁਰਮੁਖ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਪਾਣੀ ਜਲ ਕਹੇ ਮੈਂ ਸਚ ਪ੍ਰੇਮ ਵਿਚ ਰੱਤਾ, ਰਤਨ ਅਮੋਲਕ ਹੀਰੇ ਗੁਰਮੁਖ ਵੇਖ ਵਖਾਈਆ। ਯਾਦ ਰੱਖਣਾ ਇਹ ਖੇਲ ਪੁਰਖ ਸਮਰਥਾ, ਸਮਰਥ ਆਪਣੀ ਕਾਰ ਭੁਗਤਾਈਆ। ਜਿਸ ਵੇਲੇ ਗੋਬਿੰਦ ਯਾਰੜੇ ਸੱਥਰ ਲੱਥਾ, ਸੂਲਾਂ ਸੇਜ ਹੰਢਾਈਆ। ਸਰਹਾਣੇ ਰੱਖ ਕੇ ਭੱਥਾ, ਧੁਰ ਦੀ ਧਾਰ ਲਏ ਅੰਗੜਾਈਆ। ਫੇਰ ਮੀਟ ਕੇ ਆਪਣੀਆਂ ਅੱਖਾਂ, ਕਲਜੁਗ ਅੰਤਮ ਤੱਕਿਆ ਚਾਈਂ ਚਾਈਂਆ। ਜਿਸ ਵੇਲੇ
❋
❋
ਸ਼ਰਅ ਦੀਆਂ ਸਭ ਨੂੰ ਪੈਣੀਆਂ ਨੱਥਾਂ, ਪਾਸਾ ਸਕੇ ਨਾ ਕੋਇ ਬਦਲਾਈਆ। ਜਗਤ ਜਹਾਨ ਅੰਮ੍ਰਿਤ ਰਸ ਜਲ ਪਾਣੀ ਹੋਣਾ ਤਤਾ, ਸਾਂਤਕ ਸਤਿ ਨਾ ਕੋਇ ਕਰਾਈਆ। ਏਸੇ ਕਰਕੇ ਜਲ ਕਹੇ ਮੈਨੂੰ ਪੀ ਕੇ ਮੇਰਾ ਨਾਤਾ ਜੋੜਿਆ ਪੱਕਾ, ਪੱਕੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਜੌਂ ਕਹਿਣ ਪ੍ਰਭ ਹੋਇਆ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਾਡਾ ਖ਼ੁਸ਼ੀਆਂ ਨਾਲ ਕੀਤਾ ਪਕਵਾਨ, ਪਰਮ ਪੁਰਖ ਦਿਤੀ ਮਾਣ ਵਡਿਆਈਆ। ਇਹ ਬਲ ਦਵਾਰੇ ਬਾਵਨ ਨੇ ਬਲ ਨੂੰ ਦਿਤਾ ਸੀ ਦਾਨ, ਦਾਣਾ ਦਾਣਾ ਝੋਲੀ ਵਿਚ ਟਿਕਾਈਆ। ਬਲ ਨਿਉਂ ਕੇ ਸੀਸ ਲੱਗਾ ਝੁਕਾਉਣ, ਨੇਤਰ ਨੈਣਾਂ ਨੀਰ ਵਹਾਈਆ। ਨਾ ਬੋਲਿਆ ਵਿਚੋਂ ਜ਼ਬਾਨ, ਅੰਦਰੇ ਅੰਦਰ ਦਿਤਾ ਸੁਣਾਈਆ। ਤੂੰ ਮੇਰੇ ਗ੍ਰਹਿ ਦਾ ਕੁਛ ਖਾਧਾ ਨਹੀਂ ਅੰਨ ਦਾਨ, ਰਸਨਾ ਰਸ ਨਾ ਕੋਇ ਚਖਾਈਆ। ਬਾਵਨ ਹੱਸ ਕੇ ਕਿਹਾ ਇਹ ਖੇਲ ਸ੍ਰੀ ਭਗਵਾਨ, ਭਗਵਨ ਆਪਣੇ ਹੱਥ ਰੱਖੇ ਵਡਿਆਈਆ। ਤੇਰਾ ਲਹਿਣਾ ਦੇਣਾ ਲੇਖਾ ਪੂਰਾ ਕਰੇ ਆਣ, ਆਪ ਆਪਣਾ ਪੜਦਾ ਲਾਹੀਆ। ਜਨ ਭਗਤਾਂ ਗ੍ਰਹਿ ਕਰੇ ਪਰਵਾਨ, ਖਾ ਖਾ ਆਪਣੀ ਖ਼ੁਸ਼ੀ ਬਣਾਈਆ। ਤੇਰਾ ਲਹਿਣਾ ਫੇਰ ਕਰੇ ਸਵਾਧਾਨ, ਸਤਿ ਸਚ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜੌਂ ਕਹਿਣ ਸਾਡਾ ਲੇਖਾ ਹੋਇਆ ਪੂਰਾ, ਪ੍ਰਭ ਦਿਤੀ ਮਾਣ ਵਡਿਆਈਆ। ਪਰਗਟ ਹੋ ਜੋਧਨ ਸੂਰਾ, ਸਿਰ ਆਪਣਾ ਹੱਥ ਟਿਕਾਈਆ। ਪੰਧ ਮੁਕਾ ਕੇ ਨੇੜੇ ਦੂਰਾ, ਦੂਰ ਦੁਰਾਡਾ ਮਿਲਿਆ ਮਾਹੀਆ। ਗ੍ਰਹਿ ਹੋ ਹਾਜ਼ਰ ਹਜ਼ੂਰਾ, ਘਰ ਮੰਦਰ ਵੱਜੀ ਵਧਾਈਆ। ਆਪਣਾ ਕੌਲ ਇਕਰਾਰ ਕਰੇ ਪੂਰਾ, ਪਰਮ ਪੁਰਖ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਸੱਤ ਕਹੇ ਮੇਰਾ ਅਖ਼ੀਰੀ ਪਰਵਿਸ਼ਟਾ ਤੀਹ, ਤੀਸ ਬੱਤੀਸ ਸਿਫ਼ਤ ਵਡਿਆਈਆ। ਲੇਖਾ ਪੂਰਾ ਹੋਵੇ ਸਦੀ ਵੀਹ, ਬੀਸਵੀਂ ਆਪਣਾ ਰੰਗ ਰੰਗਾਈਆ। ਜਨ ਭਗਤਾਂ ਧਰਮ ਦੀ ਧਾਰ ਰੱਖੀ ਨੀਂਹ, ਮੰਦਰ ਸਚ ਦਏ ਸੁਹਾਈਆ। ਸੰਤ ਸੁਹੇਲੇ ਨਿਰਮਲ ਕਰਕੇ ਜੀਅ, ਜੀਵ ਜੰਤ ਵਿਚੋਂ ਦਿਤੀ ਵਡਿਆਈਆ। ਨਾਤਾ ਬਣਾ ਕੇ ਪੁੱਤਰ ਧੀ, ਪਿਤਾ ਪਰਮ ਪੁਰਖ ਹੋਏ ਸਹਾਈਆ। ਝਗੜਾ ਮੁਕਾ ਕੇ ਸਾਢੇ ਤਿੰਨ ਹੱਥ ਸੀਅ, ਸਿੰਘਾਸਣ ਆਪਣੇ ਉਪਰ ਰਖਾਈਆ। ਸਤਿ ਸਚ ਦੀ ਚਲਾ ਕੇ ਲੀਹ, ਰਸਤਾ ਇਕੋ ਇਕ ਪਰਗਟਾਈਆ। ਖ਼ੁਸ਼ੀਆਂ ਨਾਲ ਦੀਪਕਾਂ ਵਿਚ ਟੱਪੇ ਘੀ, ਘਿਰਤ ਆਪਣਾ ਹਾਲ ਸੁਣਾਈਆ। ਮੈਂ ਸੜ ਕੇ ਮੂਲ ਨਾ ਕੀਤਾ ਸੀ, ਸਤਿਗੁਰ ਤੇਰੇ ਚਰਨ ਸੀਸ ਨਿਵਾਈਆ। ਅਗਲਾ ਲੇਖਾ ਦੱਸ ਕੀ, ਕਰਨਹਾਰ ਤੇਰੀ ਕੀ ਬੇਪਰਵਾਹੀਆ। ਜਗਤ ਅੱਗ ਬਰਸੇ ਕਿ ਮੀਂਹ, ਕਵਣ ਕਵਣ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਦੀਵਾ ਕਹੇ ਮੇਰੇ ਵਿਚ ਹੱਸ ਪਈ ਵੱਟੀ, ਮੁਖ ਲਾਲ ਲਾਲ ਵਖਾਈਆ। ਮੈਂ ਨਵ ਨੌਂ ਚਾਰ ਕੀ ਖੱਟੀ ਖੱਟੀ, ਖਟਕਾ ਅੱਗੇ ਰਿਹਾ ਨਾ ਰਾਈਆ। ਜਨ ਭਗਤਾਂ ਪ੍ਰਭ ਦੀ ਜੋਤ ਬਿਨਾ ਜ਼ਿੰਦਗੀ ਨਾ ਜਾਵੇ ਕਟੀ, ਵਿਛੋੜਾ ਕੰਮ ਕਿਸੇ ਨਾ ਆਈਆ। ਵਣਜ ਵਪਾਰ ਕਰੋ ਸਾਹਿਬ ਦੀ ਹੱਟੀ, ਖ਼ਾਲੀ ਝੋਲੀਆਂ ਮਾਤ ਭਰਾਈਆ। ਸੰਮਤ ਸ਼ਹਿਨਸ਼ਾਹੀ ਸੱਤ ਦੀ ਹੱਦ ਟੱਪੀ, ਸੱਤਵਾਂ ਆਪਣਾ ਪੰਧ ਮੁਕਾਈਆ। ਅੱਗੇ ਅੱਠਵਾਂ ਆਏ ਨੱਠੀ, ਅੱਠਾਂ ਤਤਾਂ ਤਕੇ ਚਾਈਂ ਚਾਈਂਆ। ਜਨ ਭਗਤੋ ਸਿਰ ਤੇ ਚੁੰਨੀ ਪੱਗ ਸਭ ਨੇ ਰੱਖਣੀ ਇਕੱਠੀ, ਦੋਹਾਂ ਹੱਥਾਂ ਨਾਲ
❋
❋
ਇਕੇ ਵਾਰ ਰਖਾਈਆ। ਸਭ ਦੀ ਆਵਣ ਜਾਵਣ ਚੁਰਾਸੀ ਗਈ ਕਟੀ, ਲੇਖਾ ਰਾਏ ਧਰਮ ਰਿਹਾ ਨਾ ਰਾਈਆ। ਸਚ ਦਵਾਰੇ ਸਭ ਨੇ ਜਾਣਾ ਵਸੀ, ਵਸੇਰਾ ਇਕੋ ਘਰ ਰਖਾਈਆ। ਜਨ ਭਗਤ ਆਤਮ ਭਗਵਨ ਦਵਾਰੇ ਹੱਸੀ, ਹੱਸ ਹੱਸ ਪ੍ਰਭ ਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਤ ਰਿਹਾ ਰੱਖੀ, ਰੱਖਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ।